ਪੁਸਤਕਾਲਾਭਾਗ ੨੩

੧੬ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਜ਼ਿਲਾ ਰੋਪੜ ਮਾਲਵਾ ਸੰਗਤ ਦੇ ਨਵਿਤ

ਧਰਨੀ ਕਹੇ ਪ੍ਰਭ ਮੇਰੀ ਲਾਜ ਰਖੀਂ, ਰਖਕ ਹੋ ਕੇ ਦਇਆ ਕਮਾਈਆ। ਮੈਂ ਤੇਰੀ ਆਦਿ ਆਦਿ ਦੀ ਸਖ਼ੀ, ਸੁਖ਼ਨ ਸਚ ਦਿਆਂ ਸੁਣਾਈਆ। ਤੇਰਾ ਦਰਸ਼ਨ ਕਰਨਾ ਚਾਹੁੰਦੀ ਅੱਖੀਂ, ਅੱਖੀਆਂ ਵਾਲਿਆਂ ਦੇਣੀ ਵਡਿਆਈਆ। ਤੂੰ ਭਗਤਾਂ ਹੋਣਾ ਪੱਖੀ, ਵੇਖਣਾ ਚਾਈਂ ਚਾਈਂਆ। ਲਹਿਣਾ ਦੇਣਾ ਚੁਕਾਈ ਹੱਥੋ ਹੱਥੀ, ਲੇਖਾ ਹਥੇਲੀ ਉਤੇ ਟਿਕਾਈਆ। ਪੁਰਖ ਅਕਾਲ ਬਣ ਸਮਰਥੀ, ਸਾਹਿਬ ਦੇਣੀ ਵਡਿਆਈਆ। ਹਰਿ ਸੰਗਤ ਕਰ ਇਕੱਠੀ, ਹੋਣਾ ਆਪ ਸਹਾਈਆ। ਅਗਨੀ ਤਤ ਰਹੇ ਨਾ ਅੱਠੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸਚ ਦਵਾਰ ਦੱਸ ਕੇ ਹੱਟੀ, ਬੰਕ ਇਕੋ ਇਕ ਵਖਾਈਆ। ਜਿਥੇ ਨਾਮ ਤੇਰੇ ਦੀ ਮਿਲਦੀ ਖੱਟੀ, ਖਟਕਾ ਅਵਰ ਰਹੇ ਨਾ ਰਾਈਆ। ਪ੍ਰਭੂ ਗੁਰਮੁਖਾਂ ਭਗਤਾਂ ਦੇ ਅੰਦਰ ਨਵ ਦਵਾਰੇ ਟੱਪੀਂ, ਦਸਵੇਂ ਕੁੰਡਾ ਆਪੇ ਲਾਹੀਆ। ਜੋਤ ਜਗਾਈਂ ਲਟ ਲਟੀ, ਅੰਧ ਅੰਧੇਰ ਗਵਾਈਆ। ਪ੍ਰਕਾਸ਼ ਹੋਏ ਕਾਇਆ ਮੱਟੀ, ਮਟਕ ਨਾਲ ਚਲਣਾ ਚਾਈਂ ਚਾਈਂਆ। ਜਨ ਭਗਤਾਂ ਦਾ ਪੂਰਬ ਲੇਖਾ ਠੱਪੀਂ, ਠੱਪਾ ਮੋਹਰ ਆਪਣਾ ਨਾਮ ਲਗਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਾਵਾਂ ਪੱਟੀ, ਪਾਟਲ ਤੇਰੇ ਹੱਥ ਵਡਿਆਈਆ। ਕਿਸੇ ਦਾ ਜੀਵਣ ਜਨਮ ਪਏ ਨਾ ਨੱਟੀ, ਨਟੂਏ ਚੁਰਾਸੀ ਵਿਚੋਂ ਬਾਹਰ ਦੇਣਾ ਕਢਾਈਆ। ਆਵਣ ਜਾਵਣ ਚੁਰਾਸੀ ਵਾਲੀ ਡੋਰ ਕੱਟੀਂ, ਕਟਾਕਸ਼ ਇਕੋ ਨਾਮ ਰਖਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਮੇਰੇ ਪ੍ਰਭੂ ਫਿਰਾਂ ਨੱਠੀ, ਭੱਜਾਂ ਵਾਹੋ ਦਾਹੀਆ। ਹਰਿਜਨ ਦਵਾਰਾ ਬਣਾਉਣਾ ਤੀਰਥ ਅੱਠ ਸੱਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਨੂੰ ਸੀਸ ਨਿਵਾਈਆ। ਲਹਿਣਾ ਰਹੇ ਨਾ ਮੰਦਰ ਮੱਠੀਂ, ਸ਼ਿਵਦਵਾਲੇ ਮਸੀਤਾਂ ਚਰਚਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਤੂੰ ਦੇਵਣਹਾਰਾ ਏਕ, ਇਕ ਇਕੱਲੇ ਤੇਰੀ ਵਡਿਆਈਆ। ਮੈਂ ਤੇਰੀ ਰਖਾਂ ਟੇਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਭ

ਕੁਛ ਤੇਰੇ ਕਰਾਂ ਭੇਟ, ਅਰਪਨ ਆਪਣਾ ਆਪ ਕਰਾਈਆ। ਤੇਰੇ ਚਰਨ ਕਵਲਾਂ ਜਾਵਾਂ ਲੇਟ, ਲਿਟਾਂ ਖੋਲ ਕੇ ਦਿਆਂ ਦੁਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਮੇਰਾ ਬਣਨਾ ਖੇਵਟ ਖੇਟ, ਬੇੜਾ ਤੇਰੇ ਕੰਧ ਟਿਕਾਈਆ। ਤੂੰ ਨਿਰਗੁਣ ਧਾਰ ਸਭ ਨੂੰ ਰਿਹਾ ਵੇਖ, ਵੇਖਣਹਾਰ ਤੇਰੀ ਬੇਪਰਵਾਹੀਆ। ਮੈਂ ਚਾਹੁੰਦੀ ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਬਦਲ ਦੇ ਰੇਖ, ਰਿਖੀ ਰਿਖੀਸ਼ਰ ਤਪੀਸ਼ਰ ਜੁਗੀਸ਼ਰਾਂ ਪਰਦਾ ਦੇ ਉਠਾਈਆ। ਮੇਰਾ ਸੁਹੰਜਣਾ ਨਿਰੰਜਣਾ ਦਰਦ ਦੁੱਖ ਭੈ ਭੰਜਣਾ ਸੁਹਾ ਦੇ ਦੇਸ, ਦੇਸ ਦੇਸਾਂਤਰਾਂ ਦੇ ਵਡਿਆਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਏਕੰਕਾਰਾ ਗੋਬਿੰਦ ਗੋਬਿੰਦ ਗੋਬਿੰਦ ਤੇਰਾ ਵੇਸ, ਅਵੱਲੜਾ ਇਕ ਅਖਵਾਈਆ। ਸ਼ਾਹੋ ਭੂਪ ਸੁਲਤਾਨ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਮੈਂ ਨਿਮਾਣੀ ਤੇਰੇ ਚਰਨ ਕਵਲ ਹੋਈ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਖੋਲ ਅਗੰਮੜਾ ਭੇਦ, ਭੇਵ ਦੇ ਸਮਝਾਈਆ। ਕੀ ਕੂਕ ਪੁਕਾਰਨ ਚਾਰੇ ਵੇਦ, ਪੁਰਾਨ ਅਠਾਰਾਂ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਕਟ ਦੇ ਕੂੜ ਕਿਰਿਆ ਦਾ ਰੋਗ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਪ੍ਰੀਤੀ ਚਰਨ ਬਖ਼ਸ਼ ਦੇ ਜੋਗ, ਜੁਗਤੀ ਆਪਣੀ ਇਕ ਦ੍ਰਿੜਾਈਆ। ਆਤਮ ਰਸ ਦਾ ਬਖ਼ਸ਼ ਦੇ ਭੋਗ, ਭਸਮੜ ਤੇਰੇ ਹੱਥ ਵਡਿਆਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਦਰਸ ਤੱਕਾਂ ਅਮੋਘ, ਬਿਨ ਲੋਚਨ ਨੈਣਾਂ ਦਰਸ਼ਨ ਪਾਈਆ। ਅਪਰੰਪਰ ਸਵਾਮੀ ਸਤਿ ਦਾ ਸਚ ਨਾਲ ਕਰ ਸੰਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਮੈਂ ਚਾਹੁੰਦੀ ਧਰਮ ਦੀ ਧਾਰ ਭਗਤਾਂ ਤੇਰੇ ਨਾਲ ਹੋਵੇ ਮੌਜ, ਮਜਲਸ ਇਕੋ ਇਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਮ ਕੱਜ ਲੈ ਪਰਦਾ, ਨਪੜਦ ਹੋ ਕੇ ਰਹੀ ਸੁਣਾਈਆ। ਆਪਣਾ ਜਗਤ ਜਹਾਨ ਵੇਖ ਲੈ ਸੜਦਾ, ਅਗਨੀ ਅੱਗ ਨਾ ਕੋਇ ਬੁਝਾਈਆ। ਤੇਰਾ ਅੰਤਰ ਨਿਰੰਤਰ ਨਾਮ ਕੋਈ ਨਾ ਪੜ੍ਹਦਾ, ਰਸਨਾ ਢੋਲੇ ਸਾਰੇ ਗਾਈਆ। ਸਚਖੰਡ ਦਵਾਰ ਕੋਈ ਨਾ ਖੜਦਾ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਤੇਰਾ ਨਾਮ ਪੱਲੂ ਪੁਰਖ ਅਕਾਲ ਕੋਈ ਨਾ ਫੜਦਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜਿਧਰ ਤੱਕਾਂ ਮੇਰੇ ਉਤੇ ਹੰਕਾਰ ਬਣਿਆ ਗੜ੍ਹ ਦਾ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਤੂੰ ਲੇਖਾ ਮੁਕਾ ਦੇ ਚੋਟੀ ਜੜ ਦਾ, ਚੇਤਨ ਸਭ ਨੂੰ ਦੇ ਕਰਾਈਆ। ਤੇਰਾ ਰਾਹ ਉਡੀਕੇ ਦਿਸ਼ਾ ਵਾਲੀ ਧਾਰ ਚੜ੍ਹਦਾ, ਚੜ੍ਹਦੀ ਆਪਣੀ ਕਲ ਵਖਾਈਆ। ਤੇਰਾ ਰੂਪ ਅਨੂਪਾ ਦਿਸੇਂ ਅਗੰਮੀ ਨਰ ਦਾ, ਨਰ ਨਰਾਇਣ ਤੇਰੀ ਬੇਪਰਵਾਹੀਆ। ਤੂੰ ਖੇਲ ਤੱਕਣਾ ਮੇਰੇ ਘਰ ਦਾ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਧਰਨੀ ਕਹੇ ਮੇਰਾ ਅੰਤਸ਼ਕਰਨ ਡਰਦਾ, ਭੈ ਭਓ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਸਚ ਰਖਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਦੇ ਮੇਰੇ ਉਤੇ ਫ਼ਕਤ, ਫ਼ਿਕਰਾ ਇਕੋ ਨਾਮ ਸੁਣਾਈਆ। ਦਲੀਲ ਬਦਲ ਦੇ ਦੀਨ ਦੁਨੀ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰਾ ਸੁਹੰਜਣਾ ਕਰ ਵਕਤ, ਵੇਲਾ ਘੜੀ ਵੱਜੇ ਵਧਾਈਆ। ਮੇਲ ਮਿਲਾ ਲੈ ਸਾਚੇ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਜੋ ਇਸ਼ਾਰਾ ਦੇ ਕੇ ਗਈ ਆਦਿ ਸ਼ਕਤ, ਅਸ਼ਟਭੁਜ ਰਸਨਾ ਜਿਹਵਾ ਨਾਲ ਦ੍ਰਿੜਾਈਆ। ਸੋ ਸਭ ਦੀ ਲੇਖੇ ਲਾ ਲੈ ਬੂੰਦ ਰਕਤ, ਤਨ ਮਾਟੀ ਆਪਣੇ ਸੰਗ ਵਖਾਈਆ। ਤੂੰ ਮਾਲਕ ਖ਼ਾਲਕ ਵਾਲੀ

ਅਰਸ਼, ਫ਼ਰਸ਼ ਹੋਣਾ ਆਪ ਸਹਾਈਆ। ਗੁਰਮੁਖਾਂ ਨੂੰ ਦੇਣਾ ਖ਼ੁਸ਼ੀਆਂ ਨਾਲ ਦਰਸ, ਨਜ਼ਰੀ ਆਉਣਾ ਥਾਉਂ ਥਾਈਂਆ। ਮਿਹਰਵਾਨਾ ਕਰਨਾ ਤਰਸ, ਰਹਿਮਤ ਸਚ ਸਚ ਕਮਾਈਆ। ਜੇ ਆਪਣੀ ਧਾਰੋਂ ਆਇਆ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਸੂਰਬੀਰ ਮਰਦਾਨੇ ਮਰਦ, ਦਰ ਤੇਰੀ ਓਟ ਰਖਾਈਆ। ਮੇਰੀ ਮਨਜ਼ੂਰ ਕਰੀਂ ਅਰਜ਼, ਆਰਜ਼ੂ ਚਰਨਾਂ ਵਿਚ ਟਿਕਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਸ਼ਰੀਅਤ ਲੇਖਾ ਦੇਣਾ ਮੁਕਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰਨਾ ਤੇਰਾ ਫ਼ਰਜ਼, ਫ਼ਾਜ਼ਲ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਅਗੰਮ ਅਥਾਹੀਆ। ਧਰਨੀ ਕਹੇ ਮੇਰੇ ਦੇਵਣਹਾਰ ਸਵਾਮੀ, ਸਾਹਿਬ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਨਿਹਕਾਮੀ, ਮੈਂ ਨਿਹਕਰਮਣ ਦਿਆਂ ਦੁਹਾਈਆ। ਤੂੰ ਵੇਖਣਹਾਰਾ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਮੈਂ ਚਾਹੁੰਦੀ ਮੇਰੇ ਉਤੇ ਨਾਤਾ ਜੋੜ ਦੇ ਬਾਹਮੀ, ਵਿਛੋੜਾ ਨਜ਼ਰ ਕੋਇ ਨਾ ਆਈਆ। ਕਲਜੁਗ ਰੈਣ ਅੰਧੇਰੀ ਮੇਟ ਦੇ ਸ਼ਾਮੀ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਜੀਵ ਜੰਤਾਂ ਸ਼ਰਅ ਜ਼ੰਜੀਰ ਕੱਟ ਤੋੜ ਗ਼ੁਲਾਮੀ, ਬੰਧਨ ਰਹਿਣ ਕੋਇ ਨਾ ਪਾਈਆ। ਆਪਣਾ ਨਾਮ ਸੰਦੇਸਾ ਦੇ ਦੇ ਪੈਗ਼ਾਮੀ ਭੇਵ ਅਭੇਦਾ ਆਪ ਖੁਲਾਈਆ। ਤੂੰ ਸ਼ਹਿਨਸ਼ਾਹ ਨੂਰ ਅਲਾਹ ਅਮਾਮੀ, ਲੋਕ ਪ੍ਰਲੋਕ ਤੈਨੂੰ ਸੀਸ ਨਿਵਾਈਆ। ਮੈਂ ਪੰਦਰਾਂ ਕੱਤਕ ਤੈਨੂੰ ਆਪਣੀ ਪਹਿਲੀ ਦਿਤੀ ਸਲਾਮੀ, ਸਲਾਮਾਲੇਕਮ ਦੱਸਣ ਵਾਲਿਆ ਤੇਰੇ ਕਦਮਾਂ ਸੀਸ ਟਿਕਾਈਆ। ਮੈਂ ਚਾਹੁੰਦੀ ਸਤਿ ਧਰਮ ਦੀ ਬਖ਼ਸ਼ ਦੇ ਇਕ ਨਿਸ਼ਾਨੀ, ਨਿਸ਼ਾਨੇ ਕੂੜ ਦੇ ਮਿਟਾਈਆ। ਮੇਰੀ ਜੂਹ ਦਿਸੇ ਨਾ ਕੋਇ ਬੇਗਾਨੀ, ਚਾਰੋਂ ਕੁੰਟ ਇਕੋ ਰੰਗ ਵਖਾਈਆ। ਇਕ ਬੇਨੰਤੀ ਮੇਰੀ ਮਾਨੀਂ, ਹੋਣਾ ਆਪ ਸਹਾਈਆ। ਓਹ ਤੱਕ ਲੈ ਕੀ ਇਸ਼ਾਰਾ ਦੇਂਦੀ ਬਾਲਮੀਕ ਵਾਲੀ ਕਾਨੀ, ਕਲਮ ਕਾਨਾ ਰੂਪ ਬਦਲਾਈਆ। ਲੇਖਾ ਕੀ ਰਵੀਦਾਸ ਵਾਲੀ ਕਹਾਣੀ, ਚਮਿਆਰਾ ਕੀ ਦ੍ਰਿੜਾਈਆ। ਜਿਸ ਨੂੰ ਬਖ਼ਸ਼ਿਆ ਪਦ ਨਿਰਬਾਨੀ, ਸਚਖੰਡ ਦਵਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਆਪਣੇ ਭਗਤ ਸੁਹੇਲੇ ਤੱਕ ਲੈ ਸੱਜਣ, ਸੱਜਣੂਆ ਧਿਆਨ ਲਗਾਈਆ। ਜਿਹੜਾ ਤੂੰ ਮੇਰਾ ਮੈਂ ਤੇਰਾ ਕਰਕੇ ਭਜਨ, ਬੰਦਗੀ ਤੇਰੀ ਵਿਚ ਸਮਾਈਆ। ਉਹਦਾ ਨਾਮ ਕੰਡੇ ਤਰਾਜੂ ਕਰ ਲੈ ਵਜ਼ਨ, ਜਗਤ ਵੱਟਾ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਉਨ੍ਹਾਂ ਆਪਣੀ ਚਾੜ੍ਹ ਦੇ ਰੰਗਣ, ਰੰਗਤ ਇਕੋ ਨਾਮ ਰੰਗਾਈਆ। ਜਿਹੜੇ ਤੈਥੋਂ ਆਪ ਕੁਛ ਨਾ ਮੰਗਣ, ਉਹਨਾਂ ਦੀਆਂ ਝੋਲੀਆਂ ਦੇ ਭਰਾਈਆ। ਧੂੜੀ ਟਿੱਕੇ ਰਮਾ ਕੇ ਚੰਦਨ, ਮਸਤਕ ਕਰ ਰੁਸ਼ਨਾਈਆ। ਲੇਖੇ ਲਾ ਲੈ ਬੰਦਨ, ਜੋ ਚਰਨ ਕਵਲ ਸੀਸ ਝੁਕਾਈਆ। ਦੇ ਵਡਿਆਈ ਵਿਚ ਵਰਭੰਡਣ, ਬ੍ਰਹਿਮੰਡ ਵੱਜੇ ਵਧਾਈਆ। ਸੀਸ ਰਹੇ ਕਿਸੇ ਨਾ ਨਗਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹਨਾਂ ਦਾ ਲੇਖਾ ਪਾਰ ਕਰ ਦੇ ਗਗਨ, ਗਗਨ ਗਗਨੰਤਰਾਂ ਡੇਰਾ ਢਾਹੀਆ। ਤੇਰੀ ਜੋਤ ਵਿਚ ਹੋਵਨ ਮਗਨ, ਅੰਤ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਭਗਤ ਸੁਹੇਲੇ, ਸਨਮੁਖ ਨਜ਼ਰੀ ਆਈਆ। ਸ਼ਬਦੀ ਧਾਰ ਧਾਰ ਦੇ ਚੇਲੇ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋ ਤੇਰੇ ਪ੍ਰੇਮ ਵਿਚ ਖੇਲ ਰਹੇ ਖੇਲੇ, ਖ਼ਾਲਕ ਖ਼ਲਕ ਹੋਣਾ ਸਹਾਈਆ। ਜਿਨ੍ਹਾਂ ਦੇ ਮੇਰੇ ਉਤੇ ਪੰਦਰਾਂ ਕੱਤਕ ਕਹੇ ਹੋ ਗਏ ਮੇਲੇ, ਮਿਲਣੀ ਹਰਿ ਜਗਦੀਸ਼

ਆਪ ਕਰਾਈਆ। ਉਹ ਵਸਣ ਤੇਰੇ ਧਾਮ ਨਵੇਲੇ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਵਕਤ ਸੁਹਾਵਾ, ਪ੍ਰਭ ਮਿਲੀ ਮਾਣ ਵਡਿਆਈਆ। ਗਲ ਪੱਲੂ ਵਾਸਤਾ ਪਾਵਾਂ, ਰੋ ਰੋ ਦਿਆਂ ਸੁਣਾਈਆ। ਜੋ ਹਰਿਜਨ ਇਕੱਠੇ ਹੋਏ ਨਾਲ ਚਾਵਾਂ, ਖ਼ੁਸ਼ੀਆਂ ਪੰਧ ਮੁਕਾਈਆ। ਉਹਨਾਂ ਦੀਆਂ ਲੇਖੇ ਲਾਉਣੀਆਂ ਮਾਂਵਾਂ, ਜੋ ਭਗਤ ਜੰਮਣ ਜਗਤ ਜਗਤ ਵਿਚ ਮਾਈਆ। ਉਹਨਾਂ ਦਾ ਤਨ ਵਜੂਦ ਸੁਹਾਉਣਾ ਗਰਾਵਾਂ, ਖੇੜਾ ਇਕ ਵਡਿਆਈਆ। ਮੇਲ ਮਿਲਾਉਣਾ ਸਤਿਗੁਰ ਸ਼ਬਦ ਧਾਰ ਭਰਾਵਾਂ, ਜਗਤ ਵੰਡ ਨਾ ਕੋਇ ਵੰਡਾਈਆ। ਆਪਣੇ ਨਾਲ ਉਹਨਾਂ ਦਾ ਤਰਾਜੂ ਕਰ ਲੈ ਸਾਂਵਾਂ, ਊਣਤਾ ਰਹਿਣ ਕੋਇ ਨਾ ਪਾਈਆ। ਜੋ ਤੇਰੇ ਢੋਲੇ ਗਾਉਂਦੇ ਵਿਚ ਰਾਹਵਾਂ, ਭੱਜਣ ਚਾਈਂ ਚਾਈਂਆ। ਮੈਂ ਉਹਨਾਂ ਦਾ ਸ਼ੁਕਰ ਮਨਾਵਾਂ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਉਚੀ ਕੂਕ ਕੂਕ ਸੁਣਾਵਾਂ, ਬਿਨ ਰਸਨਾ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਧਰਨੀ ਕਹੇ ਤੇਰੇ ਭਗਤ ਸੁਹੇਲੇ ਆਦਿ ਜੁਗਾਦੀ ਸਿਖ, ਸਦ ਸਿਖਿਆ ਵਿਚ ਸਮਾਈਆ। ਇਹਨਾਂ ਦਾ ਲਹਿਣਾ ਦੇਣਾ ਲਿਖ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਧੁਰ ਦੀ ਵਸਤ ਪਾ ਦੇ ਭਿਖ, ਭਿਛਿਆ ਇਕ ਵਰਤਾਈਆ। ਤੇਰਾ ਦਰਸ਼ਨ ਹੋਵੇ ਨਿਤ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਭ ਦੇ ਹਿਰਦੇ ਵਸਣਾ ਚਿਤ, ਠਗੌਰੀ ਮਨ ਰਹੇ ਨਾ ਰਾਈਆ। ਪੁਰਖ ਅਕਾਲੇ ਮੰਨਣਾ ਮਿਤ, ਪਤਿਪਰਮੇਸ਼ਵਰ ਲੈਣਾ ਗੋਦ ਉਠਾਈਆ। ਮੇਰੇ ਉਤੇ ਕਰੀਂ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਹੋਵੇ ਆਸਾ, ਮਨਸਾ ਤੇਰੇ ਅਗੇ ਰਖਾਈਆ। ਜਨ ਭਗਤਾਂ ਬਖ਼ਸ਼ ਭਰਵਾਸਾ, ਭਾਂਡਾ ਭਰਮ ਭਰਮ ਭੰਨਾਈਆ। ਖ਼ਾਲੀ ਭਰ ਦੇ ਕਾਇਆ ਕਾਸਾ, ਕਸਮ ਨਾਲ ਰਹੀ ਸੁਣਾਈਆ। ਤੂੰ ਮਾਲਕ ਪ੍ਰਿਥਮੀ ਅਕਾਸਾ, ਗਗਨ ਮੰਡਲ ਤੇਰੀ ਵਡਿਆਈਆ। ਮੈਂ ਤੇਰੀ ਦਾਸਨ ਦਾਸਾ, ਦਾਸੀ ਹੋ ਕੇ ਰਹੀ ਸੁਣਾਈਆ। ਤੂੰ ਮਿਹਰਵਾਨ ਅਬਿਨਾਸ਼ਾ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਤੇਰਾ ਖੇਲ ਅਲਖਣਾ ਅਲਾਖਾ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਪਿਤਾ ਮਾਤਾ, ਮਾਤ ਪਿਤ ਇਕ ਅਖਵਾਈਆ। ਜਨ ਭਗਤਾਂ ਲੇਖੇ ਲਾਵੀਂ ਪੰਦਰਾਂ ਸੋਲਾਂ ਕੱਤਕ ਦੀਆਂ ਰਾਤਾਂ, ਰੁਤੜੀ ਆਪਣੇ ਨਾਲ ਮਹਿਕਾਈਆ। ਭੇਵ ਮਿਟਾਈਂ ਜਾਤਾ ਪਾਤਾ, ਬੰਧਨ ਕੂੜ ਰਹੇ ਨਾ ਰਾਈਆ। ਸਚ ਪ੍ਰੀਤੀ ਜੋੜੀਂ ਨਾਤਾ, ਜਗਤ ਜਹਾਨ ਨਾ ਕੋਇ ਤੁੜਾਈਆ। ਜੋ ਗੁਰਮੁਖ ਹਰਿਜਨ ਭਗਤ ਦੁਲਾਰਾ ਤੇਰਾ ਆਇਆ ਮਾਰ ਕੇ ਵਾਟਾ, ਸਿੰਘ ਲਛਮਣ ਪੰਧ ਮੁਕਾਈਆ। ਇਹਦਾ ਲੇਖਾ ਮੁਕਾਉਣਾ ਵਿਚੋਂ ਆਣ ਬਾਟਾ, ਨੌ ਅਠਾਰਾਂ ਮਾਤ ਗਰਭ ਨਾ ਅਗਨ ਤਪਾਈਆ। ਵਿਛੋੜੇ ਵਿਚ ਮਨਜੀਤ ਦਾ ਖੁਲਾ ਨਾ ਹੋਵੇ ਝਾਟਾ, ਕੰਤ ਸੁਹਾਗ ਦੇਣਾ ਬਣਾਈਆ। ਜਨਮ ਜਨਮ ਦਾ ਪੂਰਾ ਕਰ ਕੇ ਘਾਟਾ, ਕਬੀਰ ਦਾ ਲੇਖਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਜਨ ਭਗਤੋ ਕਦੇ ਨਾ ਹੁੰਦਾ ਵਿਛੋੜਾ, ਪ੍ਰਭ ਵਿਛੜਿਆਂ ਮੇਲ ਮਿਲਾਈਆ। ਦੋ ਦਿਨਾਂ ਵਿਚ ਕਾਰਜ ਕਰ ਦੇ ਦੋਹਰਾ, ਦੋਹਰੀ ਖੇਲ ਖਿਲਾਈਆ। ਗੁਰਮੁਖ ਬਣਾ ਕੇ ਬਾਂਕਾ ਛੋਹਰਾ, ਆਪਣੀ ਗੋਦ ਟਿਕਾਈਆ। ਹਰਿ

ਸੰਗਤ ਨਾਤਾ ਜੋੜਿਆ ਜਗਤ ਜਹਾਨ ਜਵਾਬ ਦਿਤਾ ਕੋਰਾ, ਕੌਰਵ ਪਾਂਡਵ ਦੀ ਆਸਾ ਪੂਰ ਕਰਾਈਆ। ਗੁਰਮੁਖੋ ਤੁਹਾਡਾ ਹੋਵੇ ਭਾਗ ਮਥੋਰਾ, ਮਿਥਿਆ ਦਿਸੇ ਲੋਕਾਈਆ। ਤੁਹਾਨੂੰ ਬੰਨ੍ਹਿਆ ਨਾਲ ਸ਼ਬਦ ਦੀ ਡੋਰਾ, ਡੋਰੀ ਆਪਣੇ ਹੱਥ ਉਠਾਈਆ। ਅਗੇ ਵੇਖਿਓ ਕੀ ਜਗਤ ਹੋਣਾ ਅੰਧ ਘੋਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਸਭ ਨੂੰ ਭੁਲਣਾ ਪੇਕਾ ਸੌਹਰਾ, ਕੰਤ ਸੁਹਾਗ ਸੰਗ ਨਾ ਕੋਇ ਨਿਭਾਈਆ। ਸਾਧਾਂ ਸੰਤਾਂ ਨਜ਼ਰ ਨਹੀਂ ਆਉਣਾ ਮਠ ਕੋਈ ਦਿਉਹਰਾ, ਭੱਜਣ ਵਾਹੋ ਦਾਹੀਆ। ਧਰਨੀ ਕਹੇ ਮੈਂ ਮਸਖ਼ਰੀਆਂ ਵਿਚ ਸਭ ਨੂੰ ਮਾਰਾਂਗੀ ਹਨੌਰਾ, ਆਪਣੇ ਨੈਣ ਬਦਲਾਈਆ। ਉਠੋ ਵੇਖੋ ਖੇਲ ਓਸ ਪ੍ਰਭੂ ਦਾ ਜਿਸ ਦੀ ਸਭ ਨੂੰ ਪੈਣੀ ਲੋੜਾ, ਲੁੜੀਂਦਾ ਸੱਜਣ ਇਕ ਅਖਵਾਈਆ। ਜਿਸ ਆਤਮ ਪਰਮਾਤਮ ਪਰਮਾਤਮ ਆਤਮ ਭਗਤ ਭਗਵਾਨ ਬਣਾਇਆ ਜੋੜਾ, ਜੋੜੀ ਆਪਣੇ ਨਾਲ ਰਖਾਈਆ। ਕੀ ਹੋ ਗਿਆ ਜੇ ਲਛਮਣ ਦੀ ਜ਼ਿੰਦਗੀ ਦਾ ਵਕਤ ਰਹਿ ਗਿਆ ਸੀ ਥੋੜਾ, ਥੋੜੇ ਤੋਂ ਬਹੁਤਾ ਦਿਤਾ ਬਣਾਈਆ। ਰਸ ਮਿੱਠਾ ਹੋਣ ਨਹੀਂ ਦਿਤਾ ਕੌੜਾ, ਅੰਮਿਉਂ ਰਸ ਆਪਣਾ ਦਿਤਾ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਧਰਨੀ ਕਹੇ ਗੁਰਮੁਖੋ ਮੈਂ ਮੂਲ ਨਾ ਸੰਗਦੀ, ਹਰਿ ਸੰਗਤ ਦਿਆਂ ਜਣਾਈਆ। ਵੇਖੋ ਸਦੀ ਚੌਧਵੀਂ ਜਾਂਦੀ ਲੰਘਦੀ, ਭੱਜੇ ਵਾਹੋ ਦਾਹੀਆ। ਕਿਸੇ ਦੀ ਸੇਜ ਸੁਹੰਜਣੀ ਰਹਿਣੀ ਨਹੀਂ ਪਲੰਘ ਦੀ, ਤਖ਼ਤ ਤਾਜ ਨਾ ਕੋਇ ਵਡਿਆਈਆ। ਸਾਲ ਬਸਾਲਾ ਖੇਲ ਹੋਣੀ ਨਵ ਖੰਡ ਪ੍ਰਿਥਮੀ ਜੰਗ ਦੀ, ਜਗਹ ਜਗਹ ਪਏ ਦੁਹਾਈਆ। ਪਰਵਰਦਿਗਾਰ ਸਾਂਝੇ ਯਾਰ ਆਸ਼ਾ ਪੂਰੀ ਕਰਨੀ ਤਾਰਾ ਚੰਦ ਦੀ, ਜੋ ਉਮਤ ਨਾਲ ਰੰਗ ਰੰਗਾਈਆ। ਕੀ ਹਾਲਤ ਹੋਣੀ ਵਰਭੰਡ ਦੀ, ਇਹ ਜਾਣੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਤੁਹਾਡਾ ਖ਼ੁਸ਼ੀਆਂ ਵਾਲਾ ਦਿਹਾੜਾ, ਦਿਉਹੜੀ ਖ਼ੁਸ਼ੀ ਮਨਾਈਆ। ਮੈਂ ਮੰਗਣ ਆਈ ਵਾੜਾ, ਦਰ ਠਾਂਡੇ ਅਲਖ ਜਗਾਈਆ। ਨਾਲੇ ਦੱਸਣ ਆਈ ਇਕੋ ਤੱਕੋ ਅਗੰਮੀ ਲਾੜਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਨੇ ਮੇਰੇ ਉਤੇ ਬਣਾਉਣਾ ਅਖਾੜਾ, ਦੀਨ ਦੁਨੀ ਲਏ ਉਠਾਈਆ। ਦਿਨੇ ਜਾਗਦਿਆਂ ਰਾਤੀ ਸੁਤਿਆਂ ਸਭ ਨੂੰ ਮਾਰੇ ਧਾੜਾ, ਧਾੜਵੀ ਹੋ ਕੇ ਭੱਜੇ ਵਾਹੋ ਦਾਹੀਆ। ਅੱਗ ਲਗਾਏ ਬਹੱਤਰ ਨਾੜਾ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪਣਾ ਆਪ ਜਣਾਈਆ। ਧਰਨੀ ਕਹੇ ਮੇਰਾ ਸਾਹਿਬ ਸਵਾਮੀ ਬੋਲਦਾ, ਹਰਿ ਕਰਤਾ ਬੇਪ੍ਰਵਾਹ। ਜੋ ਸਚ ਦਵਾਰਾ ਖੋਲਦਾ, ਪਰਦਾ ਪਰਦਿਆਂ ਵਿਚੋਂ ਚੁਕਾ। ਜੋ ਲੱਖ ਚੁਰਾਸੀ ਤੋਲਦਾ, ਨਾਮ ਕੰਡਾ ਹੱਥ ਉਠਾ। ਜੋ ਰੂਪ ਅਗੰਮਾ ਧਾਰੇ ਮਾਹੀ ਢੋਲ ਦਾ, ਜੋਤੀ ਜੋਤ ਕਰ ਰੁਸ਼ਨਾ। ਉਹ ਭੇਵ ਖੁਲਾਏ ਆਪਣੇ ਕੋਲ ਦਾ, ਕੁਲ ਮਾਲਕ ਨੂਰ ਅਲਾਹ। ਹਰ ਘਰ ਅੰਦਰ ਜੋ ਨਿਰਗੁਣ ਹੋ ਕੇ ਮੌਲਦਾ, ਮੌਲਾ ਰੂਪ ਨੂਰ ਖ਼ੁਦਾ। ਉਹ ਭਾਰ ਹੌਲਾ ਕਰੇ ਮੇਰਾ ਧੌਲ ਦਾ, ਧੌਲ ਧੱਪਾ ਜਗਤ ਵਿਚ ਲਗਾ। ਉਹ ਵੇਖੋ ਜਗਤ ਜਹਾਨ ਸਾਰਾ ਡੋਲਦਾ, ਧੀਰਜ ਸਕੇ ਨਾ ਕੋਇ ਧਰਾ। ਮੇਰਾ ਪੁਰਖ ਅਕਾਲਾ ਜਨ ਭਗਤੋ ਤੁਹਾਨੂੰ ਫਿਰੇ ਟੋਲਦਾ, ਦੀਨ ਦੁਨੀ ਵਿਚੋਂ ਲਏ ਉਠਾ। ਇਕ ਸੰਦੇਸਾ ਦੇ ਕੇ ਆਪਣੇ ਬੋਲ ਦਾ, ਅਨਬੋਲਤ ਦਏ ਸਮਝਾ। ਤੁਹਾਡਾ ਵਕਤ ਜਗਤ ਮਖ਼ੌਲ ਦਾ, ਮਸਖ਼ਰੀਆਂ ਕਰੇ ਜਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾ। ਧਰਨੀ ਕਹੇ ਆਓ ਜਨ

ਭਗਤੋ ਮਿਲ ਕੇ ਝੁਕਾਈਏ ਸੀਸ, ਧੂੜੀ ਖ਼ਾਕ ਰਮਾਈਆ। ਮੰਨੀਏ ਇਕ ਜਗਦੀਸ਼, ਜੋ ਜਗਦੀਸ਼ਰ ਧੁਰਦਰਗਾਹੀਆ। ਜਿਸ ਦਾ ਲੇਖਾ ਗਾ ਨਾ ਸਕੇ ਦੰਦ ਬਤੀਸ, ਜਿਹਵਾ ਸਿਫ਼ਤ ਨਾ ਕੋਇ ਸਲਾਹੀਆ। ਜਿਸ ਦਾ ਲਹਿਣਾ ਦੇਣਾ ਬੀਸ ਇਕੀਸ, ਏਕੰਕਾਰਾ ਇਕ ਅਖਵਾਈਆ। ਉਸ ਦੇ ਛਤਰ ਝੁਲਣਾ ਸੀਸ, ਦੋ ਜਹਾਨ ਵੇਖ ਵਖਾਈਆ। ਜਨ ਭਗਤਾਂ ਦੇਵੇ ਸਚ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਧਰਮ ਦੀ ਧਾਰ ਬਦਲ ਕੇ ਰੀਤ, ਰੀਤੀਵਾਨ ਇਕ ਅਖਵਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਕਰਵਟ ਵਿਚ ਬਦਲ ਕੇ ਪੀਠ, ਪਾਸਾ ਦੀਨ ਦੁਨੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਜਨ ਭਗਤੋ ਅੱਜ ਦਾ ਵਕਤ ਸੁਹੰਜਣਾ, ਮਿਲੇ ਮਾਣ ਵਡਿਆਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨੇਤਰ ਪਿਆਰ ਦਾ ਪਾ ਕੇ ਅੰਜਣਾ, ਲੋਚਣ ਕਰੇ ਰੁਸ਼ਨਾਈਆ। ਜਿਸ ਦਾ ਇਕੋ ਦੀਪਕ ਜਗਣਾ, ਚਾਰੋਂ ਕੁੰਟ ਡਗਮਗਾਈਆ। ਓਹ ਲੇਖੇ ਲਾਵੇ ਤੁਹਾਡਾ ਆਉਣਾ ਜਾਣਾ ਸਾਚਾ ਸੱਜਣਾ, ਸਤਿਗੁਰ ਸ਼ਬਦ ਬੇਪ੍ਰਵਾਹੀਆ। ਇਹ ਵਕਤ ਫੇਰ ਨਹੀਂ ਲੱਭਣਾ, ਜੁਗ ਚੌਕੜੀ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਧਰਨੀ ਕਹੇ ਮੇਰਾ ਗ੍ਰਹਿ ਜਿਸ ਨੂੰ ਕਹਾਂ ਧੰਨ ਵਰੀ, ਧਨੌਰੀ ਜਗਤ ਕਹੇ ਲੋਕਾਈਆ। ਏਥੇ ਇਸ਼ਾਰਾ ਕੀਤਾ ਸੀ ਗਜ ਨੂੰ ਹਰੀ, ਜਿਸ ਵੇਲੇ ਤੰਦਵੇ ਤੰਦ ਕਟਾਈਆ। ਨੈਣ ਵਖਾਇਆ ਸੀ ਅਰੰਬਾ ਪਰੀ, ਚੌਦਾਂ ਰਤਨਾਂ ਵਿਚੋਂ ਸਮਝਾਈਆ। ਪ੍ਰਹਿਲਾਦ ਇਸ਼ਾਰਾ ਦਿਤਾ ਸੀ ਸਿੰਘ ਨਰ ਆਪਣੀ ਵਰੀ, ਮਿਹਰਵਾਨ ਹੋ ਕੇ ਗਿਆ ਸੁਣਾਈਆ। ਬਾਵਨ ਨੇ ਬਲ ਦੀ ਆਸ਼ਾ ਏਥੇ ਧਰੀ, ਭੇਵ ਅਭੇਦ ਖੁਲਾਈਆ। ਰਾਮ ਨੇ ਸੀਤਾ ਨੂੰ ਹੁਕਮ ਸੁਣਾਇਆ ਢਾਈ ਘੜੀ, ਪੰਚ ਬਟੀ ਦਏ ਗਵਾਹੀਆ। ਕ੍ਰਿਸ਼ਨ ਨੇ ਅਰਜਨ ਨਾਲ ਆਪਣੀ ਸਾਂਝੀ ਕਰ ਕੇ ਕੜੀ, ਹਿੱਸਾ ਹਿੱਸੇ ਨਾਲ ਬੰਧਾਈਆ। ਮੂਸੇ ਕੋਹਤੂਰ ਤੇ ਕਿਹਾ ਉਹ ਸੁਹੰਜਣਾ ਹੋਵੇ ਦਰੀ, ਦਰਵਾਜ਼ਾ ਇਕ ਅਖਵਾਈਆ। ਈਸਾ ਹੁਕਮ ਸੁਣਾਇਆ ਗੱਲ ਦੱਸੀ ਖਰੀ, ਖ਼ੈਰ ਖ਼ਾਹੀ ਵਿਚ ਸਮਝਾਈਆ। ਮੁਹੰਮਦ ਕਿਹਾ ਜਿਸ ਵੇਲੇ ਮੇਰੀ ਸਦੀ ਚੌਧਵੀਂ ਅੰਤਮ ਬੀਤੀ ਲੜੀ, ਪੱਲੂ ਗੰਢ ਨਾ ਕੋਇ ਪਵਾਈਆ। ਨਾਨਕ ਉਂਗਲ ਕੀਤੀ ਖੜੀ, ਇਸ਼ਾਰੇ ਨਾਲ ਸਮਝਾਈਆ। ਗੋਬਿੰਦ ਜਿਸ ਵੇਲੇ ਆਇਆ ਚਮਕੌਰ ਦੀ ਗੜ੍ਹੀ, ਖੰਡਾ ਖੜਗ ਲਏ ਭਵਾਈਆ। ਫੇਰ ਹੱਥਾਂ ਦੀ ਮਾਰ ਕੇ ਤੜੀ, ਤਾਲੀ ਦਿਤੀ ਵਜਾਈਆ। ਜਿਸ ਵੇਲੇ ਸਤਿ ਧਰਮ ਰਿਹਾ ਨਾ ਸੇਰ ਧੜੀ, ਜਗਤ ਤੋਲ ਨਾ ਕੋਇ ਤੁਲਾਈਆ। ਚੁਰਾਸੀ ਵਿਚੋਂ ਹੋਏ ਕੋਇ ਨਾ ਬਰੀ, ਫਾਂਸੀ ਫੰਦ ਨਾ ਕੋਇ ਕਟਾਈਆ। ਆਤਮ ਨਾਰ ਪਰਮਾਤਮ ਕੰਤ ਲਏ ਨਾ ਵਰੀ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਏ ਸ਼ਰਅਈ, ਸ਼ਰੀਅਤ ਵਿਚ ਦੁਹਾਈਆ। ਸੁਖ ਮਿਲੇ ਨਾ ਕਿਸੇ ਨੂੰ ਘੜੀ, ਪਲਕਾਂ ਪਿਛੇ ਮਿਲੇ ਨਾ ਮਾਹੀਆ। ਮੁਖ ਸਭ ਦੇ ਦਿਸੇ ਹੁੱਕਾ ਨੜੀ, ਨਾੜੀ ਨਾੜੀ ਦਏ ਦੁਹਾਈਆ। ਮੇਰੀ ਢਈਏ ਦੀ ਔਧ ਬੀਤਣੀ ਬੜੀ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੇਰਾ ਧਰਮ ਧਾਰ ਦਾ ਕਾਅਬਾ, ਕਿਬਲੇ ਅਜ਼ ਦ੍ਰਿੜਾਈਆ। ਜਿਥੇ ਇਕੱਠਾ ਹੋਇਆ ਮਾਝਾ ਮਾਲਵਾ ਦੁਆਬਾ, ਤ੍ਰੈਗੁਣ ਦਾ ਡੇਰਾ ਢਾਹੀਆ। ਸਤਿਗੁਰ ਸ਼ਬਦ ਦਾ ਸੁਣਿਆ ਨਾਦਾ, ਧੁਨੀ ਨਾਦ ਸ਼ਨਵਾਈਆ।

ਸਭ ਦਾ ਪਿਆਰ ਹੋ ਗਿਆ ਸਾਂਝਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਹਰਿਜਨ ਰਹੇ ਕੋਇ ਨਾ ਵਾਂਝਾ, ਸਤਿਗੁਰ ਆਪਣੇ ਰੰਗ ਰੰਗਾਈਆ। ਹਰਿ ਸੰਗਤ ਬੱਚਾ ਬਣਿਆ ਇਕੋ ਮਾਂ ਦਾ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਜਿਥੇ ਝਗੜਾ ਨਹੀਂ ਸੂਰ ਗਾਂ ਦਾ, ਪਸ਼ੂ ਪੰਛੀਆਂ ਵੰਡ ਨਾ ਕੋਇ ਵੰਡਾਈਆ। ਇਕੋ ਪਿਆਰ ਦੱਸਿਆ ਆਪਣੇ ਨਾਂ ਦਾ, ਪਾਰਬ੍ਰਹਮ ਬ੍ਰਹਮ ਨਾਲ ਮਿਲਾਈਆ। ਹਰਿਜਨ ਰੂਪ ਨਾ ਰਹੇ ਕਾਂ ਦਾ, ਹੰਸ ਗੁਰਮੁਖ ਲਏ ਪ੍ਰਗਟਾਈਆ। ਧਰਨੀ ਕਹੇ ਚਾਰ ਜੁਗ ਮਾਣ ਰਹੇਗਾ ਏਸ ਥਾਂ ਦਾ, ਜਿਥੇ ਹਰਿ ਸੰਗਤ ਸੋਭਾ ਪਾਈਆ। ਲਛਮਣ ਸਿੰਘ ਤੇਰਾ ਪਿਆਰ ਵਾਹ ਵਾਹ ਦਾ, ਵਾਹਵਾ ਮਿਲੇ ਮਾਣ ਵਡਿਆਈਆ। ਹਰਿ ਸੰਗਤ ਰੂਪ ਬਣਿਆ ਰਹੇ ਭੈਣ ਭਰਾ ਦਾ, ਨਿਗਾਹ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਨ ਭਗਤ ਜਗਤ ਜਹਾਂ ਦਾ, ਜਹਾਂ ਤਹਾਂ ਹੋਏ ਆਪ ਸਹਾਈਆ।

੧੭ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸਵਰਨ ਸਿੰਘ ਦੀਨਾ ਨਗਰ ਵਾਲੇ ਦੇ ਨਵਿਤ

ਨਾਰਦ ਕਹੇ ਵਾਹ ਓਏ ਵੇਦ ਵਿਆਸਾ, ਵਿਆਕਰਨ ਤੇਰਾ ਭੇਵ ਕੋਇ ਨਾ ਪਾਈਆ। ਪੁਰਾਨ ਅਧਾਰੀਆ ਤੇਰੀ ਵੇਖੀ ਅਗੰਮੀ ਭਾਸ਼ਾ, ਭਾਸ਼ਨ ਤੇਰਾ ਸਮਝ ਕੋਇ ਨਾ ਪਾਈਆ। ਜੁਆਰੀਆ ਤੇਰਾ ਤੱਕਿਆ ਖੇਲ ਤਮਾਸ਼ਾ, ਬਿਨ ਅੱਖੀਆਂ ਨਜ਼ਰੀ ਆਈਆ। ਵਿਵਹਾਰੀਆ ਕਿਸ ਬਿਧ ਪਲਟੇ ਦੀਨ ਦੁਨੀ ਦਾ ਪਾਸਾ, ਆਪਣਾ ਖੇਲ ਵਖਾਈਆ। ਨਿਰੰਕਾਰੀਆ ਤੇਰਾ ਨੂਰ ਜੋਤ ਪ੍ਰਕਾਸ਼ਾ, ਪ੍ਰਕਾਸ਼ਤ ਹਰ ਘਟ ਥਾਈਂਆ। ਸਚ ਦੱਸ ਕਿਉਂ ਤੇਰਾ ਭਗਤ ਰਹੇ ਉਦਾਸਾ, ਉਦਾਸੀਆਂ ਵਿਚ ਆਪਣਾ ਝਟ ਲੰਘਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਬਾਸ਼ਾ, ਰਾਜ ਰਾਜਾਨ ਵਡ ਵਡਿਆਈਆ। ਕਵਣ ਗ੍ਰਹਿ ਤੇਰਾ ਹੋਵੇ ਵਾਸਾ, ਵਸਲ ਵਾਲਿਆ ਦੇਣਾ ਸਮਝਾਈਆ। ਤੇਰੀ ਕਰਨੀ ਸਮਝੇ ਕੋਇ ਨਾ ਸਾਰ ਪਾਸ਼ਾ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਤੇਰਾ ਵਿਵਹਾਰ ਕਵਣ ਧਾਰ ਸ੍ਰਿਸ਼ਟੀ ਵਾਲਾ ਨਾਤਾ, ਨਾਤਵਾਂ ਦੇਣਾ ਸਮਝਾਈਆ। ਤੇਰੀ ਕਿਹੜੀ ਜਨਣੀ ਤੇਰੀ ਕਿਹੜੀ ਮਾਤਾ, ਕਵਣ ਗੋਦੀ ਗੋਦ ਸੁਹਾਈਆ। ਕਿਸ ਸੀਰ ਰਸ ਅੰਮ੍ਰਿਤ ਮੁਖ ਚਵਾਤਾ, ਦੁੱਧੀ ਧਾਰ ਵਹਾਈਆ। ਕਿਸ ਬਿਧ ਤੂੰ ਆਪਣਾ ਡੂੰਘਾ ਰੱਖਿਆ ਖਾਤਾ, ਭੇਵ ਦੇਣਾ ਖੁਲਾਈਆ। ਕੀ ਲੇਖਾ ਲਿਖਿਆ ਵਾਸਤੇ ਕਲਜੁਗ ਅੰਤ ਨਾਲ ਕਲਮ ਦਵਾਤਾ, ਦੀਨ ਦੁਨੀ ਸਮਝਾਈਆ। ਕੀ ਸ਼ਬਦ ਸੰਦੇਸ਼ਾ ਧੁਰ ਦਾ ਅਗੰਮੀ ਆਖਾ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਕੀ ਤੇਰਾ ਭੇਦ ਜਾਣੇ ਜਗਤ ਜਗਿਆਸੂ, ਯੋਗ ਕਰਮ ਸਮਝ ਕਿਸੇ ਨਾ ਆਈਆ। ਕੀ ਤੇਰੀ ਸਿਫ਼ਤ ਕਰੇ ਪਵਣ ਸਵਾਸੂ, ਸਾਹ ਸਾਹ ਢੋਲੇ ਗੀਤ ਸੁਣਾਈਆ। ਕੀ ਤੇਰਾ ਵੈਰਾਗ ਕਰੇ ਹੰਝੂਆਂ ਵਾਲਾ ਆਂਸੂ, ਨੇਤਰ ਨੈਣਾਂ ਨੀਰ ਵਹਾਈਆ। ਕੀ ਤੇਰੀ ਮਹਿੰਮਾ ਵਡਿਆਈ ਦੱਸੇ ਸ਼ੰਕਰ ਉਤੇ ਕੈਲਾਸ਼ੂ, ਸਮਝ ਕਿਸੇ ਨਾ ਆਈਆ। ਓਹ ਮੇਰਿਆ ਮਿਹਰਵਾਨਿਆ ਤੂੰ ਜੁਗ ਜੁਗ ਦਾ ਬੜਾ ਅਫ਼ਲਾਤੂ, ਫ਼ਤਵੇ ਸਭ ਦੇ ਉਤੇ ਲਗਾਈਆ। ਤੇਰੇ ਨਾਮ ਦੀ ਧਾਰ ਸਮਝ ਨਾ ਆਵੇ ਬਣਿਆ ਕਿਸ ਧਾਤੂ, ਧਰਨੀ ਧਰਤ ਧਵਲ ਧੌਲ ਕਿਸ ਬਿਧ ਦਿਤਾ ਟਿਕਾਈਆ। ਕੀ

ਵੇਸ ਅਨੇਕਾ ਕਰੇ ਲੋਕਮਾਤੂ, ਮਤਾ ਆਪਣੇ ਨਾਲ ਪਕਾਈਆ। ਤੇਰੀ ਸਮਝ ਨਾ ਆਵੇ ਅਵੱਲੜੀ ਬਾਤੂ, ਬਾਤਨ ਭੇਵ ਕੋਇ ਨਾ ਆਈਆ। ਤੇਰੀ ਨੌ ਖੰਡ ਪ੍ਰਿਥਮੀ ਸੱਤ ਦੀਪ ਦਿਸੇ ਪ੍ਰਾਂਤੂ, ਹਿੱਸੇ ਸ੍ਰਿਸ਼ਟੀ ਦ੍ਰਿਸ਼ਟੀ ਵਾਲੇ ਵੰਡਾਈਆ। ਤੇਰਾ ਨੂਰ ਨੁਰਾਨਾ ਸ੍ਰੀ ਭਗਵਾਨਾ ਦਿਸੇ ਇਕ ਇਕਾਂਤੂ, ਇਕ ਇਕੱਲੇ ਕੀ ਤੇਰੀ ਬੇਪਰਵਾਹੀਆ। ਉਠ ਨਿਗਾਹ ਮਾਰ ਲੈ ਤੇਰੇ ਲੇਖ ਵਿਚ ਕੀ ਲੇਖਾ ਕਲਜੁਗ ਅੰਧੇਰੀ ਰਾਤੂ, ਘੜੀ ਪਲ ਸੰਦੇਸ਼ ਕੀ ਸੁਣਾਈਆ। ਤੇਰੇ ਹੁਕਮ ਫ਼ਰਮਾਨ ਨੂੰ ਅਵਤਾਰ ਪੈਗ਼ੰਬਰ ਗੁਰ ਕਿਸ ਬਿਧ ਵਾਚੂ, ਵਾਚਕ ਨਜ਼ਰ ਕੋਇ ਨਾ ਆਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਕਿਸ ਧਾਰ ਵਿਚ ਲੂੰ ਲੂੰ ਅੰਦਰ ਰਾਚੂ, ਰਚਨਾ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਵੇਦ ਵਿਆਸੇ ਕਿਉਂ ਤੇਰੇ ਕੇਸ ਖੁਲ੍ਹੇ, ਮੇਂਢੀ ਨਜ਼ਰ ਕੋਇ ਨਾ ਆਈਆ। ਕੋਈ ਜਾਪ ਨਹੀਂ ਦਿਸਦਾ ਰਸਨਾ ਜਿਹਵਾ ਬੁੱਲੇ, ਆਵਾਜ ਰਾਜ਼ ਨਾ ਕੋਇ ਖੁਲਾਈਆ। ਤੇਰੇ ਤਰਾਜੂ ਕਵਣ ਲੋਕਮਾਤ ਤੁਲੇ, ਕੰਢਾ ਆਪਣਾ ਦੇ ਵਖਾਈਆ। ਪੁਰਾਨ ਅਠਾਰਾਂ ਕਿਉਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਭੁਲੇ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਚਲੇ ਨਾ ਕੋਇ ਚਤੁਰਾਈਆ। ਕਿਉਂ ਮਾਨਵ ਬੂਟੇ ਨਵ ਖੰਡ ਪ੍ਰਿਥਮੀ ਹੁੱਲੇ, ਸੱਤ ਦੀਪ ਸਤਿ ਵਿਚ ਨਾ ਕੋਇ ਸਮਾਈਆ। ਤੇਰੇ ਪਿਆਰ ਮੁਹੱਬਤ ਦੇ ਲਏ ਕੋਇ ਨਾ ਝੂਲੇ, ਝੂਲਾ ਨਜ਼ਰ ਕੋਇ ਨਾ ਆਈਆ। ਕਿਸੇ ਨੂੰ ਮਸਤਕ ਲੱਗੇ ਨਾ ਧੁਰ ਦੀ ਧੂਲੇ, ਧੂੜੀ ਖ਼ਾਕ ਨਾ ਕੋਇ ਰਮਾਈਆ। ਕਿਸੇ ਦੇ ਕੋਲ ਵਸਤ ਨਹੀਂ ਰਹੀ ਆਪਣੀ ਮੂਲੇ, ਅਸਲ ਦਾ ਅਸਲ ਗਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਓ ਵੇਦ ਵਿਆਸਾ ਕਿਉਂ ਗਲ ਅਲਫ਼ੀ ਪਾਈ ਗਿਲਤੀ, ਆਪਣਾ ਵੇਸ ਬਦਲਾਈਆ। ਮੈਨੂੰ ਇਉਂ ਜਾਪਦਾ ਤੂੰ ਬਣ ਜਾਣਾ ਇਲਤੀ, ਆਲਮਾਂ ਦੇ ਇਲਮ ਦੇਣੇ ਭੁਲਾਈਆ। ਖੇਲ ਮਿਟਾਉਣੀ ਪੱਥਰ ਸਿਲ ਦੀ, ਪਾਹਨ ਰੋਵਣ ਮਾਰਨ ਧਾਹੀਆ। ਤੂੰ ਇਕ ਖੇਲ ਦੱਸਣੀ ਆਪਣੇ ਅਗੰਮੀ ਤਿਲ ਦੀ, ਜਿਥੇ ਤਿਲਕਣਬਾਜ਼ੀ ਨਜ਼ਰ ਕੋਇ ਨਾ ਆਈਆ। ਸਚ ਦੱਸ ਕਿਉਂ ਨਹੀਂ ਨਾਭੀ ਕਵਲ ਕਿਸੇ ਦੀ ਖਿਲਦੀ, ਪੰਖੜੀਆਂ ਰੂਪ ਨਾ ਕੋਇ ਬਦਲਾਈਆ। ਆਤਮਾ ਪਰਮਾਤਮਾ ਮੂਲ ਨਾ ਮਿਲਦੀ, ਮਿਲਣੀ ਜਗਦੀਸ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਵੇਦ ਵਿਆਸ ਕਹੇ ਮੈਂ ਬੜਾ ਖਚਰਾ, ਖੋਚਰੀ ਹੋ ਕੇ ਦਿਆਂ ਜਣਾਈਆ। ਮੈਂ ਦੋ ਜਹਾਨਾਂ ਸਦਾ ਲਾਵਾਂ ਚੱਕਰਾ, ਚੱਕਰਵਰਤੀ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਰੂਪ ਬਣਾਇਆ ਵਾਂਗ ਫ਼ੱਕਰਾ, ਫ਼ਿਕਰੇ ਵਿਚ ਫ਼ਾਕਿਆਂ ਵਿਚ ਰਖਣੀ ਸਰਬ ਲੋਕਾਈਆ। ਜਿਸ ਦਾ ਘਰ ਘਰ ਹੋਣਾ ਜਿਕਰਾ, ਜਿਕਰੀਏ ਕੀ ਸ਼ਹਾਦਤ ਦਏ ਗਵਾਹੀਆ। ਚੋਟੀ ਮੰਜ਼ਲ ਚਾੜ੍ਹੇ ਕੋਈ ਨਾ ਸਿਖ਼ਰਾ, ਦਰਗਾਹ ਸਾਚੀ ਖੰਡ ਸਚ ਸੋਭਾ ਕੋਇ ਨਾ ਪਾਈਆ। ਮੈਂ ਸਚ ਦੱਸਾਂ ਆਪਣੇ ਪਿਆਰਿਆਂ ਮਿਤ੍ਰਾ, ਮਿਤ੍ਰਾਂ ਦਿਆਂ ਜਣਾਈਆ। ਜੋਤੀ ਧਾਰ ਵਿਚੋਂ ਨਿਰੰਕਾਰ ਹੋ ਕੇ ਨਿਤਰਾ, ਨਿਰਵੈਰ ਹੋ ਕੇ ਆਪਣੀ ਖੇਲ ਖਿਲਾਈਆ। ਦੋ ਜਹਾਨ ਚਰਨਾ ਹੇਠ ਲੱਤੜਾ, ਸਿਰ ਸਕੇ ਨਾ ਕੋਇ ਉਠਾਈਆ। ਗੁਰਮੁਖਾਂ ਸਖ਼ੀਆਂ ਸਹੇਲੀਆਂ ਨਾਲੋਂ ਕਦੇ ਨਾ ਵਿਛੜਾ, ਵਿਛੋੜੇ ਦਾ ਪੈਂਡਾ ਦਿਆਂ ਮਿਟਾਈਆ। ਮੈਂ ਅੰਗੀਕਾਰ ਕਰਾਂ ਜੋ ਭਰਿਆ ਨਾਲ ਚਿਕੜਾ, ਦੁਰਮਤ ਮੈਲ ਦਿਆਂ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।

ਵਿਆਸ ਕਹੇ ਮੇਰੀ ਕਰੇ ਨਾ ਕੋਇ ਵਿਆਖਿਆ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਮੈਂ ਬਚਨ ਅਗੰਮਾ ਅਗੰਮੀ ਧਾਰ ਵਿਚੋਂ ਆਖਿਆ, ਬਿਨਾ ਅੱਖਰਾਂ ਤੋਂ ਕੀਤੀ ਪੜ੍ਹਾਈਆ। ਕਲਜੁਗ ਦਾ ਖੇਲ ਵੇਖਾਂ ਤਮਾਸ਼ਿਆ, ਚਾਰੋਂ ਕੁੰਟ ਭੱਜਾ ਵਾਹੋ ਦਾਹੀਆ। ਲੇਖਾ ਲਹਿਣਾ ਤੱਕਾਂ ਪੁਰਖ ਅਬਿਨਾਸ਼ਿਆ, ਜੋ ਕਰਤਾ ਧੁਰਦਰਗਾਹੀਆ। ਜਿਸ ਘਟ ਘਟ ਅੰਦਰ ਰਖਣਾ ਆਪਣਾ ਵਾਸਿਆ, ਵਾਸਤਕ ਆਪਣਾ ਮੇਲਾ ਭਗਤਾਂ ਨਾਲ ਰਖਾਈਆ। ਉਹ ਬ੍ਰਹਿਮਣ ਗੌੜਾ ਜਿਸ ਦਾ ਲੇਖਾ ਕੋਈ ਨਾ ਜਾਣੇ ਲੰਮਾ ਚੌੜਾ, ਨਿਰਗੁਣ ਨੂਰ ਜੋਤ ਜੋਤ ਪ੍ਰਕਾਸ਼ਿਆ, ਪ੍ਰਕਾਸ਼ਤ ਇਕੋ ਇਕ ਅਖਵਾਈਆ। ਜਿਸ ਦਾ ਖੇਲ ਹੋਣਾ ਪ੍ਰਿਥਮੀ ਆਕਾਸ਼ਿਆ, ਗਗਨ ਮੰਡਲਾਂ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਸ਼ਾਖ਼ਿਆ, ਸ਼ਨਾਖ਼ਤ ਆਪਣੀ ਆਪਣੇ ਵਿਚੋਂ ਪ੍ਰਗਟਾਈਆ। ਉਹ ਦੀਨ ਦੁਨੀ ਦਾ ਵੇਖੇ ਖੇਲ ਤਮਾਸ਼ਿਆ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਨਿਰਗੁਣ ਧਾਰ ਹੋ ਕੇ ਪਾਵੇ ਰਾਸਿਆ, ਰਸਤਾ ਸਭ ਦਾ ਦਏ ਬਦਲਾਈਆ। ਉਹਦੀ ਸਭ ਤੋਂ ਵੱਖਰੀ ਹੋਵੇ ਭਾਸ਼ਿਆ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਵਿਆਸ ਜੀ ਨਾ ਪਾਓ ਐਡਾ ਸ਼ੋਰ, ਜ਼ੋਰ ਜ਼ੋਰ ਸੁਣਾਈਆ। ਤੁਹਾਡਾ ਕਿਸੇ ਦਾ ਚਲਣਾ ਨਹੀਂ ਜੋਰ, ਜੋਰੂ ਜ਼ਰ ਲੇਖਾ ਤੱਕੋ ਖ਼ਲਕ ਖ਼ੁਦਾਈਆ। ਤੁਹਾਡੇ ਹੁੰਦਿਆਂ ਹੋਇਆ ਅੰਧੇਰਾ ਘੋਰ, ਤੇਈ ਅਵਤਾਰ ਅੱਖਾਂ ਲਓ ਖੁਲਾਈਆ। ਮਨੂਆ ਘਰ ਘਰ ਬਣਿਆ ਚੋਰ, ਠੱਗੀ ਤਨ ਵਜੂਦਾਂ ਨਾਲ ਕਮਾਈਆ। ਤੁਹਾਡਾ ਗ੍ਰੰਥ ਸ਼ਾਸਤਰ ਏਸ ਵੇਲੇ ਸਕੇ ਕੋਈ ਨਾ ਮੋੜ, ਅੱਗੇ ਹੋ ਨਾ ਕੋਇ ਅਟਕਾਈਆ। ਕਿਉਂ ਆਤਮ ਪਰਮਾਤਮ ਪ੍ਰੀਤੀ ਗਏ ਤੋੜ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਕਿਉਂ ਸਾਚਿਆਂ ਸੰਤਾਂ ਭਗਤਾਂ ਦਾ ਸੰਗ ਗਏ ਛੋੜ, ਪੱਲੂ ਲੋਕਮਾਤ ਛੁਡਾਈਆ। ਜਰਾ ਚੜ੍ਹ ਕੇ ਵੇਖੋ ਅਗੰਮੀ ਘੋੜ, ਦੋ ਜਹਾਨਾਂ ਪੰਧ ਮੁਕਾਈਆ। ਜਿਧਰ ਤੱਕੋ ਮਾਨਸ ਮਾਨਵ ਮਾਨੁਖ ਤਨ ਵਜੂਦ ਰੀਠਾ ਹੋਇਆ ਕੌੜ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਤੁਸਾਂ ਏਸੇ ਕਰ ਕੇ ਬੇਵਸ ਹੋ ਕੇ ਲਿਖਿਆ ਕਲਜੁਗ ਅੰਤਮ ਆਵੇ ਬ੍ਰਹਿਮਣ ਗੌੜ, ਆਪ ਆਪਣਾ ਫੇਰਾ ਪਾਈਆ। ਸਭ ਦਾ ਮਾਲਕ ਹੋ ਕੇ ਪਏ ਬਹੁੜ, ਬਹੁੜੀ ਬਹੁੜੀ ਬਹੁੜੀ ਕਰਦਿਆਂ ਦੀਨ ਦੁਨੀ ਲਏ ਬਚਾਈਆ। ਉਠੋ ਵੇਖੋ ਨਾਲ ਗੌਰ, ਓਹ ਵੇਖੋ ਮਾਈ ਗੋਰਜਾਂ ਰੋਵੇ ਮਾਰੇ ਧਾਹੀਂਆ। ਬ੍ਰਹਮਾ ਦੀ ਸੁਰਸਤੀ ਪਾਵੇ ਸ਼ੋਰ, ਵਿਸ਼ਨੂੰ ਦੀ ਲਕਸ਼ਮੀ ਨੈਣ ਰਹੀ ਸ਼ਰਮਾਈਆ। ਸ਼ੰਕਰ ਦੀ ਪਾਰਬਤੀ ਰਹੀ ਦੌੜ, ਮੁਖ ਅਗੇ ਪਿਛੇ ਬਣਾਈਆ। ਨਾਰਦ ਕਹੇ ਮੈਂ ਸਚ ਆਖਾਂ ਕੋਈ ਝੂਠ ਨਹੀਂ ਮਾਰਿਆ ਫੌੜ, ਧੋਖੇ ਵਾਲੀ ਗੱਲ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਵਿਆਸ ਕਹੇ ਮੈਂ ਲੇਖਾ ਲਿਖਿਆ ਜ਼ਰੂਰ, ਜ਼ਾਹਰ ਜ਼ਹੂਰ ਦਾ ਭੇਵ ਖੁਲਾਈਆ। ਉਹ ਆਵੇ ਕਲਜੁਗ ਅੰਤ ਜ਼ਰੂਰ, ਹਜ਼ੂਰ ਹੋ ਕੇ ਬੇਪਰਵਾਹੀਆ। ਜੋ ਚਾਰ ਜੁਗ ਦੀ ਆਸ਼ਾ ਕਰੇ ਮਨਜ਼ੂਰ, ਮਨਸਾ ਸਭ ਦੀ ਵੇਖ ਵਖਾਈਆ। ਪੰਧ ਮੁਕਾ ਕੇ ਨੇੜਾ ਦੂਰ, ਦੋ ਜਹਾਨ ਚਰਨਾਂ ਹੇਠ ਰਖਾਈਆ। ਦੀਨ ਦੁਨੀ ਦਾ ਤੱਕੇ ਕਸੂਰ, ਲੱਖ ਚੁਰਾਸੀ ਫੋਲ ਫੁਲਾਈਆ। ਉਸ ਵੇਲੇ ਕਲਜੁਗ ਕੂੜੀ ਕਿਰਿਆ ਪਾਵੇ ਫ਼ਤੂਰ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਰਗੁਣ ਜੋਤ ਦਿਸੇ ਕਿਸੇ ਨਾ ਨੂਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ

ਕਹੇ ਕਿਉਂ ਵਿਆਸਾ ਖੁਲ੍ਹੇ ਵਾਲ, ਭੇਵ ਦੇਣਾ ਖੁਲਾਈਆ। ਤੂੰ ਕੋਈ ਅੰਞਾਣਾ ਨਹੀਂ ਬਾਲ, ਪਰਦਾ ਦੇਣਾ ਉਠਾਈਆ। ਬਚਨ ਦੱਸਣਾ ਸੁਰਤ ਸੰਭਾਲ, ਆਪਣੀ ਲੈ ਅੰਗੜਾਈਆ। ਵੇਦ ਵਿਆਸ ਹੱਸ ਕੇ ਕਹੇ ਤੂੰ ਕਰੇਂ ਕਮਾਲ, ਕੀ ਬਾਹਮਣਾ ਮੈਨੂੰ ਰਿਹਾ ਜਣਾਈਆ। ਮੇਰੇ ਸਾਹਿਬ ਦੀ ਸਭ ਤੋਂ ਵਖਰੀ ਹੋਣੀ ਚਾਲ, ਚਾਲ ਨਿਰਾਲੀ ਇਕ ਜਣਾਈਆ। ਜਿਸ ਫਲ ਰਹਿਣ ਨਹੀਂ ਦੇਣਾ ਧਰਮ ਦਾ ਕਿਸੇ ਡਾਲ, ਪੱਤ ਟਹਿਣੀ ਆਪ ਹਿਲਾਈਆ। ਉਹ ਵੇਖੇ ਆਪ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਧੁਰਦਰਗਾਹੀਆ। ਸੰਬਲ ਬਹਿ ਕੇ ਸਭ ਦੀ ਸੁਰਤ ਲਏ ਆਪ ਸੰਭਾਲ, ਮੇਰੀ ਆਸ਼ਾ ਪੂਰ ਕਰਾਈਆ। ਜਿਸ ਦੇ ਹੁਕਮ ਅੰਦਰ ਕਾਲ ਮਹਾਕਾਲ, ਰਾਏ ਧਰਮ ਚਿਤ੍ਰਗੁਪਤ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਵਿਆਸ ਕਹੇ ਮੇਰੇ ਵਾਲ ਖੁਲ੍ਹੇ ਹੋਈ ਵੈਰਾਗਣ, ਬਿਨਾ ਤਤਾਂ ਭੱਜਾਂ ਵਾਹੋ ਦਾਹੀਆ। ਮੇਰਾ ਸਵਾਮੀ ਮਿਲੇ ਮੈਨੂੰ ਸਾਜਣ, ਸਜਣੂਆ ਧੁਰਦਰਗਾਹੀਆ। ਸ਼ਾਹੋ ਭੂਪ ਅਗੰਮਾ ਰਾਜਨ, ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਚਾਰ ਜੁਗ ਦਾ ਬੜਾ ਪੁਰਾਣਾ ਮਹਾਜਨ, ਲੇਖੇ ਸਭ ਦੇ ਆਪਣੇ ਅੰਦਰ ਰਖਾਈਆ। ਸੋ ਇਕੋ ਸ਼ਬਦ ਅਗੰਮੀ ਮਾਰੇ ਆਵਾਜ਼ਣ, ਸੰਦੇਸਾ ਇਕ ਸੁਣਾਈਆ। ਚਾਰੋਂ ਕੁੰਟ ਉਠਾਵੇ ਪ੍ਰਧਾਨ ਰਾਜਨ, ਹੁਕਮਰਾਨ ਹਿਲਾਈਆ। ਧੁਰ ਦੇ ਭੈ ਵਿਚ ਸਾਰੇ ਜਾਗਣ, ਆਲਸ ਨਿੰਦਰਾ ਦੂਰ ਕਰਾਈਆ। ਫੇਰ ਸ਼ਬਦ ਸੰਦੇਸੇ ਦੱਸੇ ਸ੍ਰਿਸ਼ਟੀ ਰਹਿਣੀ ਨਹੀਂ ਮੂਲ ਸੁਹਾਗਣ, ਕੰਤ ਸੁਹਾਗ ਨਾ ਕੋਇ ਹੰਢਾਈਆ। ਰਾਤੀ ਸੁੱਤਿਆਂ ਸਾਰੇ ਉਠ ਉਠ ਭਾਗਣ, ਦਿਨੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਸੁਣ ਵਿਆਸਾ, ਵੇਦਾਂ ਤੋਂ ਬਾਹਰ ਦਿਆਂ ਜਣਾਈਆ। ਆਪਣੀ ਪਿਛਲੀ ਤੋਂ ਪਿਛਲੀ ਤੱਕ ਲੈ ਆਸਾ, ਪੂਰਬ ਦਾ ਲੇਖਾ ਵੇਖ ਵਖਾਈਆ। ਕਿਸ ਬਿਧ ਤੈਨੂੰ ਦਿਆਂ ਭਰਵਾਸਾ, ਕਵਾਰ ਕੰਨਿਆ ਦਿਤੀ ਵਡਿਆਈਆ। ਸਤਿ ਸਚ ਬਖ਼ਸ਼ ਕੇ ਦਾਤਾ, ਦਾਤ ਦਿਤੀ ਵਰਤਾਈਆ। ਚਰਨ ਪ੍ਰੀਤੀ ਜੋੜ ਕੇ ਨਾਤਾ, ਪਰਦਾ ਦਿਤਾ ਖੁਲਾਈਆ। ਆਪੇ ਪੁਛਦਾ ਰਿਹਾ ਤੇਰੀਆਂ ਵਾਤਾਂ, ਅੰਤਰ ਹੋ ਕੇ ਵੇਖ ਵਖਾਈਆ। ਨਾਲੇ ਦੱਸੀਆਂ ਅਗੰਮੀ ਬਾਤਾਂ, ਭਵਿਖਤਾਂ ਸੰਗ ਬਣਾਈਆ। ਇਸ਼ਾਰਾ ਦਿਤਾ ਕਲਜੁਗ ਅੰਧੇਰੀ ਰਾਤਾ, ਰੁਤੜੀ ਜਗਤ ਨਾ ਕੋਇ ਮਹਿਕਾਈਆ। ਓਸ ਵੇਲੇ ਦੇਵੇ ਕੋਈ ਨਾ ਸਾਥਾ, ਸਗਲਾ ਸੰਗ ਨਾ ਕੋਇ ਬਣਾਈਆ। ਪ੍ਰਗਟ ਹੋਵੇ ਪੁਰਖ ਸਮਰਾਥਾ, ਜੋਤੀ ਜਾਤਾ ਵੇਸ ਵਟਾਈਆ। ਜਿਸ ਦੀ ਤੂੰ ਮੇਰਾ ਮੈਂ ਤੇਰਾ ਸੋਹੰ ਹੋਵੇ ਗਾਥਾ, ਸੋ ਸੱਜਣ ਕਰੇ ਪੜ੍ਹਾਈਆ। ਓਸ ਵੇਲੇ ਦੀਨ ਦੁਨੀ ਦਾ ਧਰਮ ਦਾ ਚੀਥੜ ਹੋਵੇ ਪਾਟਾ, ਓਢਣ ਸੀਸ ਨਾ ਕੋਇ ਰਖਾਈਆ। ਸਭ ਦੀਆਂ ਪੂਰੀਆਂ ਕਰੇ ਅੰਤਮ ਵਾਟਾ, ਪਾਂਧੀਆਂ ਪੰਧ ਦਏ ਚੁਕਾਈਆ। ਸਤਿ ਸਚ ਦਾ ਖੋਲ ਕੇ ਹਾਟਾ, ਨਾਮ ਵਣਜ ਇਕ ਵਖਾਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਹਰਿਜਨ ਆਪਣੀ ਗੋਦ ਸੁਹਾਈਆ। ਸੋ ਵਕਤ ਸੁਹੰਜਣਾ ਹੋਇਆ ਆਜਾ, ਭਿੰਨੜੀ ਰੈਣ ਨੱਚੇ ਟੱਪੇ ਚਾਈਂ ਚਾਈਂਆ। ਜੋ ਕਿਰਪਾ ਕਰੇ ਹਰਿਜਨ ਉਧਾਰੇ ਲੰਗੜੇ ਲੂਲੇ ਅਪਾਹਜਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਮੀਤ ਮੁਰਾਰਿਆਂ ਰਖੇ ਲਾਜਾ, ਲਾਜਵੰਤ ਆਪ ਅਖਵਾਈਆ।

੧੮ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਹਰਜੀਤ ਸਿੰਘ ਜੇਠੂਵਾਲ ਵਾਲੇ ਦੇ ਨਵਿਤ

ਧਰਨੀ ਕਹੇ ਪ੍ਰਭੂ ਮੇਰੀ ਚਾਰੋਂ ਕੁੰਟ ਉਡਦੀ ਖੇਹ, ਮਾਟੀ ਖ਼ਾਕ ਤੇਰੇ ਚਰਨ ਨਾ ਕੋਇ ਰਮਾਈਆ। ਆਤਮ ਪਰਮਾਤਮ ਦਿਸੇ ਕੋਈ ਨਾ ਲੱਗਾ ਨੇਂਹ, ਨਰ ਨਿਰੰਕਾਰ ਤੇਰੀ ਓਟ ਨਾ ਕੋਇ ਰਖਾਈਆ। ਪੰਜ ਤਤ ਪਵਿਤ੍ਰ ਕਰੇ ਕੋਈ ਨਾ ਦੇਹ, ਦਿਉਹਰੇ ਮੰਦਰ ਮਸੀਤ ਰਹੇ ਕੁਰਲਾਈਆ। ਨਿਝਰ ਧਾਰੋਂ ਅੰਮ੍ਰਿਤ ਬਰਸੇ ਕੋਈ ਨਾ ਮੇਂਹ, ਅਗਨੀ ਤਤ ਨਾ ਕੋਇ ਬੁਝਾਈਆ। ਨਵ ਸੱਤ ਮੇਰੇ ਉਤੇ ਧਰਮ ਦੀ ਧਾਰ ਹੋਇਆ ਥੇਹ, ਥਨੰਤਰ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਤੱਕ ਲੈ ਨਵ ਖੰਡ ਦੀ ਮਿੱਟੀ, ਖ਼ਾਕੀ ਖ਼ਾਕ ਵੇਖ ਵਖਾਈਆ। ਤੇਰੇ ਵਿਚ ਸੁਰਤ ਰਹੀ ਕਿਸੇ ਨਾ ਟਿਕੀ, ਟਿੱਕੇ ਮਸਤਕ ਧੂੜੀ ਧੂੜ ਨਾ ਕੋਇ ਰਮਾਈਆ। ਕੂੜੀ ਕਿਰਿਆ ਵਿਚ ਦੀਨ ਦੁਨੀ ਵਿਕੀ, ਮਮਤਾ ਮੋਹ ਵਿਕਾਰ ਰਖਾਈਆ। ਸਤਿ ਸਚ ਦੀ ਦਿਸੇ ਕੋਈ ਨਾ ਸਿੱਖੀ, ਸਿਖਿਆ ਵਿਚ ਨਜ਼ਰ ਕੋਇ ਨਾ ਆਈਆ। ਤੇਰੀ ਖੇਲ ਬਿਨ ਅੱਖਰਾਂ ਤੋਂ ਸਦਾ ਲਿਖੀ, ਲੇਖਕ ਭੇਵ ਕੋਇ ਨਾ ਪਾਈਆ। ਤੈਨੂੰ ਗਾਉਂਦੇ ਗਏ ਕੋਟਨ ਕੋਟ ਮੁਨੀ ਰਿਖੀ, ਰਿਖੀਸ਼ਰ ਧਿਆਨ ਲਗਾਈਆ। ਤੇਰੀ ਧਾਰ ਨਿਰੰਕਾਰ ਲੋਕਮਾਤ ਕਿਸੇ ਨਾ ਦਿਸੀ, ਨੇਤਰ ਲੋਚਨ ਨੈਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਉਡਦੀ ਧੂਲ, ਧਰਤ ਧਵਲ ਹੋ ਕੇ ਦਿਆਂ ਸੁਣਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਕਿਸੇ ਅੰਤਰ ਰਿਹਾ ਨਾ ਮੂਲ, ਮੁੱਲਾ ਸ਼ੇਖ਼ ਮੁਸਾਇਕ ਪਾਂਧੇ ਪੰਡਤ ਰੋਵਣ ਮਾਰਨ ਧਾਹੀਆ। ਕਿਰਪਾ ਕਰ ਮੇਰੇ ਕੰਤ ਕੰਤੂਹਲ, ਹਰਿ ਕਰਤੇ ਦਇਆ ਕਮਾਈਆ। ਕੀ ਹੋਇਆ ਜੇ ਸ੍ਰਿਸ਼ਟੀ ਗਈ ਭੂਲ, ਦ੍ਰਿਸ਼ਟੀ ਵਿਚ ਤੇਰਾ ਧਿਆਨ ਲਗਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਿਹਰਵਾਨ ਹੋ ਕੇ ਸਭ ਦਾ ਬਦਲ ਦੇ ਅਸੂਲ, ਅਸਲੀਅਤ ਆਪਣੀ ਇਕ ਸਮਝਾਈਆ। ਲੇਖਾ ਰਹੇ ਅਰਜ਼ ਨਾ ਤੂਲ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੇਰੀ ਲਾਏ ਕੋਇ ਨਾ ਚਰਨ ਧੂੜੀ, ਦੁਰਮਤ ਮੈਲ ਨਾ ਕੋਇ ਧਵਾਈਆ। ਕਲਜੁਗ ਜੀਵਾਂ ਮਨ ਮਨਸਾ ਹੋ ਗਈ ਮੂੜ੍ਹੀ, ਮੂਰਖ ਮੁਗਧ ਅੰਜਾਣ ਸਮਝ ਕੋਇ ਨਾ ਪਾਈਆ। ਕਲਜੁਗ ਨੀਂਦ ਸੌਂ ਗਏ ਗੂੜ੍ਹੀ, ਅੰਦਰ ਵੜ ਨਾ ਕੋਇ ਜਗਾਈਆ। ਰਿਸ਼ਤਾ ਹੋਇਆ ਕੂੜ ਕੂੜੀ, ਮਾਇਆ ਮਮਤਾ ਮੋਹ ਲੋਭ ਹੰਕਾਰ ਕਾਮ ਵਾਸ਼ਨਾ ਆਪਣੇ ਨਾਲ ਰਖਾਈਆ। ਸਾਚਾ ਰੰਗ ਚਾੜ੍ਹੇ ਕੋਇ ਨਾ ਗੂੜ੍ਹੀ, ਦੁਰਮਤ ਮੈਲ ਨਾ ਕੋਇ ਧਵਾਈਆ। ਚਾਰੋਂ ਕੁੰਟ ਨਾਤਾ ਦਿਸੇ ਕੂੜੀ, ਜਗਤ ਕੁਟੰਭ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਤੇਰੇ ਛੋਹੇ ਕੋਈ ਨਾ ਚਰਨ, ਚਰਨੋਦਕ ਜਾਮ ਨਾ ਕੋਇ ਪਿਆਈਆ। ਨਿਜ ਘਰ ਖੁਲ੍ਹੇ ਕਿਸੇ ਨਾ ਹਰਨ ਫਰਨ, ਪਰਦਾ ਸਕੇ ਨਾ ਕੋਇ ਉਠਾਈਆ। ਭਉ ਮਿਟੇ ਨਾ ਮਰਨ ਡਰਨ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਕਲਜੁਗ ਜੀਵ ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਦਰ ਘਰ ਸਾਚੇ ਹੋਏ ਨਾ ਕੋਇ ਸਹਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਘਾੜਨ ਘੜਨ, ਵੇਖਣਹਾਰਾ ਥਾਉਂ ਥਾਈਂਆ।

ਲਹਿਣਾ ਦੇਣਾ ਲੇਖਾ ਜਾਣੇ ਚੋਟੀ ਜੜਨ, ਚੇਤਨ ਆਪੇ ਵੇਖ ਵਖਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਭਗਤ ਇਕ ਤੇਰਾ ਨਾਮ ਪੜ੍ਹਨ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰਾ ਜੁਗ ਚੌਕੜੀ ਵੇਖ ਲੈ ਘੱਟਾ, ਉਡ ਉਡ ਚਾਰੋਂ ਕੁੰਟ ਧਾਹੀਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਵੇਖ ਲੈ ਪਟਾ, ਜੋ ਪਟੇਦਾਰੀ ਮਜ਼੍ਹਬਾਂ ਵਾਲੀ ਵਖਾਈਆ। ਤੇਰੇ ਨਾਮ ਦੀ ਕੀਮਤ ਪੈ ਗਈ ਪੈਸਾ ਟੱਕਾ, ਸ਼ਾਸਤਰ ਹੱਟਾਂ ਵਿਚ ਟਿਕਾਈਆ। ਮੇਰਾ ਵੇਖ ਲੈ ਸੀਨਾ ਜਾਂਦਾ ਫਟਾ, ਪੱਟੀ ਪ੍ਰੇਮ ਨਾ ਕੋਇ ਬੰਧਾਈਆ। ਉਹ ਉਧਰੋਂ ਸਦੀ ਚੌਧਵੀਂ ਵਕਤ ਜਾਂਦਾ ਟੱਪਾ, ਟਾਪੂਆਂ ਵਾਲੇ ਵੇਖਣ ਨੈਣ ਉਠਾਈਆ। ਸਦੀ ਚੌਧਵੀਂ ਮੇਰਾ ਚੀਥੜ ਵੇਖ ਲੈ ਫਟਾ, ਲਹਿੰਗਾ ਨਜ਼ਰ ਕੋਇ ਨਾ ਆਈਆ। ਮੈਨੂੰ ਐਂ ਜਾਪਦਾ ਦੀਨਾ ਮਜ਼੍ਹਬਾਂ ਦਾ ਪੈਣਾ ਰੱਟਾ, ਝਗੜਾ ਸਕੇ ਨਾ ਕੋਇ ਮੁਕਾਈਆ। ਫੇਰ ਤੇਰਾ ਖੇਲ ਵੇਖਣਾ ਸਭ ਨੇ ਨਠ ਨੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਅੰਦਰੇ ਅੰਦਰ ਆਸਾ, ਬਿਨ ਰਸਨਾ ਜਿਹਵਾ ਦਿਆਂ ਜਣਾਈਆ। ਸਭ ਨੂੰ ਆਪਣਾ ਦੇ ਭਰਵਾਸਾ, ਇਸ਼ਟ ਦੇਵ ਕੀ ਸਮਝਾਈਆ। ਵਸਤ ਵਖਾ ਕੇ ਕਾਇਆ ਬਾਟਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲੇਖਾ ਤੱਕ ਲੈ ਤਤ ਆਠਾ, ਨਵ ਦਰ ਖੋਜ ਖੁਜਾਈਆ। ਸਭ ਦਾ ਮਨਜ਼ੂਰ ਕਰ ਲੈ ਅੰਤਰ ਆਤਮ ਦਾ ਪੂਜਾ ਪਾਠਾ, ਢੋਲੇ ਸੋਹਲੇ ਆਪਣੀ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਵਾਟਾ, ਅੰਤਮ ਕਲਜੁਗ ਨਜ਼ਰ ਕੋਇ ਨਾ ਆਈਆ। ਮੈਨੂੰ ਅੰਮ੍ਰਿਤ ਜਾਮ ਪਿਆ ਦੇ ਗੋਬਿੰਦ ਵਾਲਾ ਬਾਟਾ, ਅੰਮਿਉਂ ਰਸ ਅੰਮ੍ਰਿਤ ਦੇਣਾ ਚੁਆਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਚਰਨ ਕਵਲ ਟੇਕਾਂ ਮਾਥਾ, ਮਸਤਕ ਧੂੜੀ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸਾਚਾ ਮਿਲੇ ਕੋਇ ਨਾ ਸਾਥਾ, ਆਦਿ ਜੁਗਾਦੀ ਸੰਗੀ ਸੰਗ ਨਾ ਕੋਇ ਨਿਭਾਈਆ।