੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਿਗੁਰ ਸ਼ਬਦ ਕਹੇ ਸੁਣ ਮੇਰੀ ਅਗੰਮੀ ਮਾਤਾ, ਮਈਆ ਬਿਨ ਮਮਤਾ ਤੋਂ ਦੇ ਜਣਾਈਆ। ਕਿੱਥੇ ਮੇਰਾ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਬਾਪਾ, ਬਿਨਾ ਰੂਪ ਰੰਗ ਰੇਖ ਦੇ ਸਮਝਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਮੰਨਿਆ ਪੁਰਖ ਬਿਧਾਤਾ, ਪਰਮ ਪੁਰਖ ਅਗੰਮ ਅਥਾਹੀਆ। ਜਿਸ ਦਾ ਹੁਕਮ ਸੰਦੇਸ਼ ਫ਼ਰਮਾਨ ਬਿਨ ਅੱਖਰਾਂ ਤੋਂ ਗਾਥਾ, ਨਿਰਅੱਖਰ ਧਾਰ ਪੜ੍ਹਾਈਆ। ਜਿਸ ਨੂੰ ਸਭ ਨੇ ਕਿਹਾ ਪੁਰਖ ਸਮਰਾਥਾ, ਮਹਿੰਮਾ ਅਕਥ ਅਕਥ ਵਡਿਆਈਆ। ਜੋ ਹੋਏ ਸਹਾਰਾ ਅਨਾਥ ਅਨਾਥਾ, ਦੀਨਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਸੁਣ ਮਈਆ ਧੁਰ ਦੀ ਜੋਤੀ ਧਾਰ, ਨੂਰ ਨੁਰਾਨੀ ਦਿਆਂ ਜਣਾਈਆ। ਸਚ ਦੱਸ ਮੈਂ ਕਿਸ ਦਾ ਬਰਖ਼ੁਰਦਾਰ, ਪਿਤਾ ਪੂਤ ਕਵਣ ਗੋਦ ਸੁਹਾਈਆ। ਕਿਸ ਬਿਧ ਜੋਤੀ ਤੇਰੀ ਧਾਰੋਂ ਆਇਆ ਬਾਹਰ, ਜਨਮ ਅਜਨਮ ਦੇਣਾ ਦ੍ਰਿੜਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਪਾਏ ਕੋਈ ਨਾ ਸਾਰ, ਭੇਵ ਅਭੇਦ ਨਾ
ਕੋਇ ਖੁਲਾਈਆ। ਮੈਂ ਬਿਨ ਕਦਮਾਂ ਤੋਂ ਕਰਾਂ ਨਿਮਸਕਾਰ, ਬਿਨਾ ਸੀਸ ਸੀਸ ਝੁਕਾਈਆ। ਮੇਰਾ ਭਰਮ ਬਿਨਾ ਭਰਮ ਤੋਂ ਦੇ ਨਿਵਾਰ, ਲੇਖਾ ਲੇਖੇ ਵਿਚੋਂ ਸਮਝਾਈਆ। ਮੈਂ ਕਿਸ ਨੂੰ ਕੂਕ ਸੁਣਾਵਾਂ ਪੁਕਾਰ, ਸਚ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਜੋਤ ਮੇਰੀ ਦੱਸ ਸੁਹੰਜਣੀ ਰੁੱਤ, ਰੁਤੜੀ ਅਗੰਮ ਮਹਿਕਾਈਆ। ਮੈਂ ਕਿਸ ਬਿਧ ਹੋਇਆ ਉਤਪਤ, ਬਿਨਾ ਜਨਮ ਤੋਂ ਜਨਮ ਦਿਤਾ ਕਿਸ ਬਿਧ ਮਾਈਆ। ਮੇਰਾ ਤਨ ਵਜੂਦ ਨਾ ਕੋਈ ਬੁਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਮੈਂ ਕਿਸ ਸਾਹਿਬ ਦਾ ਪੁਤ, ਸੁਤ ਦੁਲਾਰਾ ਕਵਣ ਗੋਦ ਉਠਾਈਆ। ਕਿਸ ਬਿਧ ਮੈਨੂੰ ਲਿਆ ਚੁੱਕ, ਪਰਦਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਜੋਤ ਕਹੇ ਸੁਣ ਸੁਤ ਦੁਲਾਰੇ, ਦੂਲ੍ਹੇ ਦਿਆਂ ਜਣਾਈਆ। ਮੇਰੇ ਖੇਲ ਸਭ ਤੋਂ ਨਿਆਰੇ, ਵੇਖਣ ਕੋਇ ਨਾ ਪਾਈਆ। ਮੇਰੇ ਰੂਪ ਅਗੰਮ ਅਪਾਰੇ, ਅਪਰੰਪਰ ਮੇਰੀ ਵਡਿਆਈਆ। ਮੇਰੀ ਪਾਵੇ ਕੋਈ ਨਾ ਸਾਰੇ, ਬੇਅੰਤ ਅਗੰਮ ਅਥਾਹੀਆ। ਮੈਂ ਆਪੇ ਨਾਰ ਕੰਤ ਭਤਾਰੇ, ਸੇਜ ਸੁਹੰਜਣੀ ਆਪ ਹੰਢਾਈਆ। ਆਪ ਆਪਣੀ ਕਿਰਪਾ ਧਾਰੇ, ਕਿਰਪਾਲ ਹੋ ਕੇ ਖ਼ੁਸ਼ੀ ਬਣਾਈਆ। ਮੇਰੀ ਆਸ਼ਾ ਤੇਰਾ ਰੂਪ ਨਿਆਰੇ, ਖ਼ਾਲਸ ਖ਼ਾਲਸ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਜੋਤ ਕਹੇ ਸੁਤ ਸ਼ਬਦ ਮੇਰੇ ਦੂਲ੍ਹੇ, ਨਿਰਗੁਣ ਨਿਰਵੈਰ ਨਿਰਾਕਾਰ ਦਿਆਂ ਜਣਾਈਆ। ਮੇਰਾ ਹੁਕਮ ਸੰਦੇਸ਼ ਬਿਨ ਅੱਖਰਾਂ ਵਾਲਾ ਕਦੇ ਨਾ ਭੂਲੇ, ਅਭੁਲ ਹੋ ਕੇ ਦਿਆਂ ਦ੍ਰਿੜਾਈਆ। ਮੇਰਾ ਰੂਪ ਮੇਰਾ ਕੰਤ ਕੰਤੂਹਲੇ, ਏਕਾ ਏਕ ਏਕ ਅਖਵਾਈਆ। ਮੇਰਾ ਆਦਿ ਆਦਿ ਅਸੂਲੇ, ਅਸਲ ਅਸਲ ਆਪਣੇ ਵਿਚੋਂ ਪ੍ਰਗਟਾਈਆ। ਤੂੰ ਮੇਰੀ ਧਾਰ ਦੀ ਧਾਰ ਮੇਰੇ ਪਿਆਰ ਵਿਚ ਝੂਲੇ, ਜਨਮ ਅਵਰ ਨਾ ਕੋਇ ਸਮਝਾਈਆ। ਮੇਰੀ ਕਿਰਪਾ ਮੇਰਾ ਆਹ ਰੂਪ ਬਿਨ ਤਤ ਤੋਂ ਫਲੇ ਫੂਲੇ, ਆਪ ਆਪਣੀ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰੀ ਮਾਤਾ ਜੋਤ ਮੈਂ ਤੇਰਾ ਆਦਿ ਨੰਨ੍ਹਾ ਬੱਚਾ, ਮੇਰਾ ਬਚਪਨ ਦੇ ਜਣਾਈਆ। ਮੇਰਾ ਰੂਪ ਅਨੂਪ ਸੱਚਾ, ਸਚ ਤੇਰੀ ਵਡਿਆਈਆ। ਮੈਂ ਤੇਰੀ ਧਾਰ ਵਿਚ ਰਚਾ, ਰਚਨਾ ਆਪਣੀ ਦੇਣੀ ਵਖਾਈਆ। ਭੇਵ ਅਭੇਦਾ ਖੋਲ ਕੇ ਦੱਸ ਦੇ ਪਤਾ, ਪਤ ਪਤਵੰਤ ਕਿਹੜਾ ਤੇਰਾ ਮਾਹੀਆ। ਮੈਂ ਉਸ ਦਾ ਪਿਆਰ ਵੇਖਾਂ ਰਤਾ, ਰੰਗ ਰਤੜਾ ਜੋ ਅਖਵਾਈਆ। ਕੀ ਮੇਰਾ ਉਸ ਦੇ ਨਾਲ ਹੋਵੇ ਨਾਤਾ, ਮੇਲਾ ਕਿਸ ਬਿਧ ਹੋਵੇ ਸਹਿਜ ਸੁਭਾਈਆ। ਜੋਤ ਧਾਰ ਕਿਹਾ ਮੇਰੇ ਦੂਲ੍ਹੇ ਮੇਰਾ ਸਰੂਪ ਮੇਰੀ ਸਤਾ, ਸਤਿ ਸਤਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਸੁਣ ਲੈ ਮੈਂ ਜੋਤ ਧਾਰ ਨਾ ਕੋਈ ਧਵਲ, ਅਵਲ ਮੇਰਾ ਨੂਰ ਅਲਾਹੀਆ। ਬਿਨਾ ਧਾਰ ਤੋਂ ਆਪਣੇ ਵਿਚ ਮਵਲ, ਮੌਲਾ ਹੋ ਕੇ ਖੇਲ ਖਿਲਾਈਆ। ਆਪਣਾ ਵਾਇਦਾ ਕੀਤਾ ਕਵਲ, ਇਕਰਾਰ ਤੇਰੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਜੋਤੀ ਮਾਤਾ ਦੇ ਧੀਰ, ਸਿਰ ਮੇਰੇ ਹੱਥ ਟਿਕਾਈਆ। ਮੇਰਾ ਹੋਰ ਕਵਣ ਵੀਰ, ਸੰਗੀ ਕਵਣ ਕਵਣ ਅਖਵਾਈਆ। ਮੈਂ ਕਵਣ ਰਸ ਜਾਣਾ ਬਿਨ
ਸਰੀਰ, ਤਤ ਨਾ ਕੋਇ ਵਡਿਆਈਆ। ਮੇਰੀ ਮੰਜ਼ਲ ਦਸ ਅਖ਼ੀਰ, ਪਰਦਾ ਦੇ ਖੁਲਾਈਆ। ਕੀ ਹੋਵੇ ਤਦਬੀਰ, ਤਰੀਕਾ ਦੇ ਦ੍ਰਿੜਾਈਆ। ਮੈਨੂੰ ਦੇ ਬਾਦ ਅਸ਼ੀਰ, ਸ਼ੀਰ ਖਾਰ ਬੱਚੇ ਮੰਗ ਮੰਗਾਈਆ। ਮੇਰੀ ਨਜ਼ਰ ਨਾ ਆਵੇ ਕਿਸੇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਮੈਂ ਤੇਰੇ ਪਿਆਰ ਦਾ ਹੋਣਾ ਫ਼ਕੀਰ, ਫ਼ਿਕਰਾ ਤੇਰਾ ਢੋਲਾ ਗਾਈਆ। ਨਾ ਸ਼ਾਹ ਬਣਾਂ ਹਕੀਰ, ਸ਼ਰੀਰ ਤਨ ਨਾ ਕੋਇ ਚਤੁਰਾਈਆ। ਨਾ ਨੇਤਰ ਵਗੇ ਨੀਰ, ਨੈਣ ਛਹਿਬਰ ਨਾ ਕੋਇ ਵਖਾਈਆ। ਨਾ ਪੈਗ਼ੰਬਰ ਹੋਵਾਂ ਪੀਰ, ਅਵਤਾਰ ਗੁਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤ ਕਹੇ ਮੈਂ ਧੁਰ ਦੀ ਮਾਤਾ, ਮਈਆ ਇਕ ਅਖਵਾਈਆ। ਸ਼ਬਦ ਦੁਲਾਰੇ ਦੇਵਾਂ ਦਾਤਾ, ਅਗੰਮ ਅਥਾਹ ਵਰਤਾਈਆ। ਪੁਰਖ ਅਕਾਲ ਤੇਰਾ ਨਾਤਾ, ਆਦਿ ਜੁਗਾਦਿ ਜੁੜਾਈਆ। ਪਰਵਰਦਿਗਾਰ ਦੇਵੇ ਸਾਥਾ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਥਾ, ਆਦਿ ਪੁਰਖ ਪੜ੍ਹਾਈਆ। ਤੇਰਾ ਸਚ ਚਲਾਵਾਂ ਰਾਥਾ, ਰਥਵਾਹੀ ਇਕ ਅਖਵਾਈਆ। ਤੈਨੂੰ ਮਾਣ ਦੇਵਾਂ ਤੂੰ ਹੋਈਂ ਸਹਾਈ ਅਨਾਥ ਅਨਾਥਾ, ਸਿਰ ਸਿਰ ਆਪਣੀ ਦਇਆ ਕਮਾਈਆ। ਤੈਨੂੰ ਆਪਣਾ ਭੇਵ ਚੁਕਾ ਕੇ ਨਿਰਗੁਣ ਧਾਰ ਦੱਸਾਂ ਤਮਾਸ਼ਾ, ਕੀ ਆਪਣੀ ਕਲ ਵਰਤਾਈਆ। ਹੁਕਮ ਵਿਚ ਹੁਕਮ ਭੇਵ ਵਿਚ ਭੇਵ ਖੁਲਾ ਦੱਸਾਂ ਖੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੱਥ ਵਡਿਆਈਆ। ਪੁਰਖ ਅਕਾਲ ਕਹੇ ਸੁਣ ਮੇਰੇ ਸੁਤ ਦੁਲਾਰੇ, ਮਾਤ ਪਿਤ ਇਕ ਅਖਵਾਈਆ। ਮੇਰੀ ਗੋਦ ਮੇਰੇ ਸਹਾਰੇ, ਮੇਰੇ ਚਰਨ ਤੇਰੀ ਸ਼ਰਨਾਈਆ। ਮੇਰੇ ਮਹਲ ਮੇਰੇ ਮੁਨਾਰੇ, ਸਚਖੰਡ ਸਾਚੇ ਸੋਭਾ ਪਾਈਆ। ਮੇਰੇ ਨੂਰ ਨੂਰ ਉਜਿਆਰੇ, ਜੋਤੀ ਜਾਤੇ ਡਗਮਗਾਈਆ। ਮੇਰਾ ਸੁਣ ਨਾਦ ਧੁਨਕਾਰੇ, ਸ਼ਬਦ ਅਗੰਮੀ ਆਵਾਜ਼ ਲਗਾਈਆ। ਤੂੰ ਹੋਣਾ ਖ਼ਬਰਦਾਰੇ, ਬੇਖ਼ਬਰਾਂ ਖ਼ਬਰ ਸੁਣਾਈਆ। ਮੇਰੇ ਹੁਕਮ ਮੰਨਣੇ ਸਾਰੇ, ਨਿਵ ਨਿਵ ਸੀਸ ਝੁਕਾਈਆ। ਜ਼ਰਾ ਨਿਗਾਹ ਮਾਰ ਲੈ ਜੋਤ ਦੀ ਧਾਰ ਨੂਰ ਉਜਿਆਰੇ, ਜੋਤੀ ਜਾਤਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਧੁਰ ਦਾ ਹੁਕਮ ਸੁਣਾਵਾਂਗਾ। ਭੇਵ ਅਭੇਦਾ ਆਪ ਖੁਲਾਵਾਂਗਾ। ਅਛਲ ਅਛੇਦਾ ਆਪ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸ਼ਬਦੀ ਸੁਤ ਕਹੇ ਮੇਰੀ ਨਮੋ ਨਮੋ ਨਿਮਸਕਾਰ, ਬਿਨ ਸੀਸ ਸੀਸ ਝੁਕਾਈਆ। ਤੂੰ ਮਾਤ ਪਿਤਾ ਕਰਨਾ ਪਿਆਰ, ਸਾਚੀ ਗੋਦ ਸੁਹਾਈਆ। ਮੈਂ ਤੇਰਾ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਹੁਕਮ ਮੰਨਾਂ ਸਦਾ ਸਦਾ ਤੇਰੇ ਦਵਾਰ, ਸਚਖੰਡ ਸਾਚੇ ਸੋਭਾ ਪਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਮੇਰਾ ਯਾਰ, ਯਰਾਨਾ ਤੋੜ ਨਿਭਾਈਆ। ਮੈਂ ਬਣਿਆ ਰਹਵਾਂ ਸੇਵਾਦਾਰ, ਸਾਚੀ ਸੇਵ ਕਮਾਈਆ। ਮੇਰੀ ਝੋਲੀ ਵਸਤ ਅਗੰਮੀ ਦੇ ਡਾਰ, ਅਮੁੱਲ ਅਤੁਲ ਆਪ ਵਰਤਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਤੇਰਾ ਮੇਰਾ ਖੇਲ ਅਗੰਮ ਅਪਾਰ, ਅਗੋਚਰ ਕਹਿਣ ਕੁਛ ਨਾ ਪਾਈਆ। ਤੂੰ ਸੁਣਦਾ ਰਹੀਂ ਮੇਰੀ ਗੁਫ਼ਤਾਰ, ਬਿਨ ਅੱਖਰਾਂ ਬਿਨ ਜਬਾਂ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ
ਵਰ, ਭੇਵ ਅਭੇਦਾ ਰਿਹਾ ਖੁਲਾਈਆ। ਸਤਿਗੁਰ ਸ਼ਬਦ ਹੋ ਨਿਮਾਣਾ, ਦਰ ਠਾਂਡੇ ਸੀਸ ਨਿਵਾਈਆ। ਤੂੰ ਮੇਰਾ ਸ਼ਾਹੋ ਭੂਪ ਰਾਣਾ, ਸ਼ਹਿਨਸ਼ਾਹ ਬੇਪ੍ਰਵਾਹੀਆ। ਮੈਂ ਤੇਰਾ ਮੰਨਣਾ ਭਾਣਾ, ਚਰਨ ਧੂੜੀ ਖ਼ਾਕ ਰਮਾਈਆ। ਝਟ ਹੁਕਮ ਹੋਇਆ ਸ੍ਰੀ ਭਗਵਾਨਾ, ਸੰਦੇਸ਼ਾ ਦਿਤਾ ਸੁਣਾਈਆ। ਸੁਤ ਦੁਲਾਰੇ ਪਹਿਲੋਂ ਤੂੰ ਮੇਰਾ ਮੈਂ ਤੇਰਾ ਗਾ ਲੈ ਗਾਣਾ, ਬਿਨਾ ਤਨ ਵਜੂਦ ਢੋਲਾ ਗਾਈਆ। ਫੇਰ ਰਖਣਾ ਚਰਨ ਧਿਆਨਾ, ਬਿਨ ਚਰਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸ਼ਬਦ ਸੁਤ ਕਹੇ ਤੇਰਾ ਹੁਕਮ ਮੈਨੂੰ ਮਨਜ਼ੂਰ, ਨਿਵ ਨਿਵ ਸੀਸ ਝੁਕਾਈਆ। ਤੂੰ ਮਾਤ ਪਿਤਾ ਹਜ਼ੂਰ, ਹਾਜ਼ਰ ਇਕ ਅਖਵਾਈਆ। ਮੈਂ ਤੇਰਾ ਨੁਰਾਨਾ ਨੂਰ, ਜੋਤੀ ਜੋਤ ਡਗਮਗਾਈਆ। ਤੂੰ ਸਰਬ ਕਲਾ ਭਰਪੂਰ, ਮੇਰੀ ਝੋਲੀ ਦੇਣੀ ਭਰਾਈਆ। ਮੈਂ ਮਸਤਕ ਲਾਵਾਂ ਤੇਰੀ ਧੂਲ, ਧੂਲ ਬਿਨ ਖ਼ਾਕ ਰਮਾਈਆ। ਮੈਥੋਂ ਹੋਵੇ ਨਾ ਕੋਇ ਕਸੂਰ, ਕਸਮ ਖਾ ਕੇ ਦਿਆਂ ਸੁਣਾਈਆ। ਮੈਥੋਂ ਹੋਵੇ ਨਾ ਕੋਇ ਗ਼ਰੂਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਮੈਂ ਚਾਕਰ ਰਹਾਂ ਮਜ਼ਦੂਰ, ਸੇਵਕ ਸੇਵ ਕਮਾਈਆ। ਤੂੰ ਵਸਣਾ ਸਦਾ ਹਜ਼ੂਰ, ਸਨਮੁਖ ਹੋ ਕੇ ਦਰਸ਼ਨ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਦਇਆ ਕਮਾਵਾਂਗਾ। ਦੀਨ ਦਿਆਲ ਹੋ ਕੇ ਵੇਖ ਵਖਾਵਾਂਗਾ। ਮੇਰੇ ਲਾਲ ਸਿਰ ਤੇਰੇ ਹੱਥ ਰਖਾਵਾਂਗਾ। ਸਚਖੰਡ ਵਖਾ ਕੇ ਧਰਮਸਾਲ, ਤੇਰਾ ਦਵਾਰਾ ਇਕ ਵਡਿਆਵਾਂਗਾ। ਜੋ ਅਗੰਮਾ ਦੀਪਕ ਬਾਲ, ਨੂਰ ਨੂਰ ਨੂਰ ਰੁਸ਼ਨਾਵਾਂਗਾ। ਤੇਰੇ ਪਿਆਰ ਦੀ ਆਪੇ ਘਾਲਣ ਘਾਲ, ਕੀਤੀ ਘਾਲ ਤੇਰੀ ਝੋਲੀ ਪਾਵਾਂਗਾ। ਤੈਨੂੰ ਸਤਿਗੁਰ ਸ਼ਬਦ ਬਣਾਵਾਂ ਦਲਾਲ, ਵਿਚੋਲਾ ਇਕ ਰਖਾਵਾਂਗਾ। ਤੂੰ ਹੁਕਮ ਸੰਦੇਸ਼ਾ ਮੇਰਾ ਲੈਣਾ ਝਾਲ, ਝਲਕ ਵਿਚ ਪਲਕ ਤੇਰਾ ਰੰਗ ਰੰਗਾਵਾਂਗਾ। ਆਦਿ ਜੁਗਾਦਿ ਰਖਾਂ ਸੰਭਾਲ, ਆਪਣਾ ਸੰਗ ਬਣਾਵਾਂਗਾ। ਫਲ ਲਗਾਵਾਂ ਤੇਰੇ ਡਾਲ, ਧੁਰ ਦਾ ਹੁਕਮ ਇਕ ਵਰਤਾਵਾਂਗਾ। ਤੂੰ ਕਰਨਾ ਖੇਲ ਕਮਾਲ, ਕਰਤਾ ਪੁਰਖ ਹੋ ਕੇ ਆਪ ਸਮਝਾਵਾਂਗਾ। ਜਿਸ ਤਰਹ ਤੈਨੂੰ ਬਣਾਇਆ ਆਪਣਾ ਲਾਲ, ਸੁਤ ਦੁਲਾਰਾ ਨਾਮ ਵਡਿਆਵਾਂਗਾ। ਫਲ ਲਗਾਵਾਂ ਤੇਰੇ ਡਾਲ, ਪੱਤ ਟਹਿਣੀ ਆਪ ਮਹਿਕਾਵਾਂਗਾ। ਆਪਣੀ ਦੱਸ ਕੇ ਆਪੇ ਚਾਲ, ਚਲਿਤ੍ਰ ਆਪਣਾ ਆਪ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਵਾਂਗਾ। ਸੁਤ ਦੁਲਾਰੇ ਬਖ਼ਸ਼ਾਂ ਦਾਤ ਅਗੰਮੀ, ਅਨਡਿੱਠ ਆਪ ਵਰਤਾਈਆ। ਹਰਖ ਸੋਗ ਹੋਵੇ ਨਾ ਗ਼ਮੀ, ਚਿੰਤਾ ਵਿਚ ਕਦੇ ਨਾ ਆਈਆ। ਲਾਲਚ ਮੋਹ ਹੋਵੇ ਨਾ ਤਮੀ, ਲੋਭ ਵਿਚ ਨਾ ਕਦੇ ਹਲਕਾਈਆ। ਜਨਣੀ ਕੁੱਖੋਂ ਕਦੇ ਨਾ ਜੰਮੀਂ, ਅਗਨੀ ਤਤ ਨਾ ਕੋਇ ਤਪਾਈਆ। ਤੂੰ ਆਪਣਾ ਬੇੜਾ ਮੇਰੇ ਹੁਕਮ ਨਾਲ ਬੰਨ੍ਹੀ, ਭੇਵ ਅਭੇਦਾ ਦਿਆਂ ਖੁਲਾਈਆ। ਤੂੰ ਨੂਰ ਨੁਰਾਨਾ ਮੇਰਾ ਚੰਨੀ, ਚੰਦ ਚਾਂਦਨੇ ਕਰੀ ਰੁਸ਼ਨਾਈਆ। ਮੇਰਾ ਫ਼ਰਮਾਨ ਇਕੋ ਮੰਨੀਂ, ਮਨਸਾ ਅਵਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਤੇਰੇ ਹੱਥ ਰਖਾਈਆ। ਜੋਤ ਧਾਰ ਕਹੇ ਮੈਂ ਮਾਤਾ ਚੰਗੀ, ਚੰਗੀ ਤਰਾ ਸਮਝਾਈਆ। ਬੱਚਿਆ ਇਕੋ ਵਸਤ ਅਗੰਮੀ ਮੰਗੀਂ, ਮੁੜ ਕੇ ਮੰਗਣ ਦੀ ਲੋੜ ਰਹੇ ਨਾ ਰਾਈਆ। ਆਦਿ ਜੁਗਾਦਿ ਰਹੇ ਨਾ ਤੰਗੀ, ਅਤੋਟ ਅਤੁਟ ਦਿਆਂ ਵਰਤਾਈਆ। ਤੇਰੀ ਪਿਠ ਹੋਵੇ ਨਾ ਨੰਗੀ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਤੂੰ ਸੂਰਾ ਹੋਵੇ ਸਰਬੰਗੀ, ਸ਼ਹਿਨਸ਼ਾਹ ਅਖਵਾਈਆ। ਤੈਨੂੰ ਬਖ਼ਸ਼ਾਂ ਇਕ ਅਨੰਦੀ,
ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਬੱਚਿਆ ਬਿਨਾ ਕਲਮ ਸ਼ਾਹੀ ਤੋਂ ਤੇਰੇ ਨਾਲ ਕਰਾਂ ਸੰਧੀ, ਸਨਦ ਧੁਰ ਦੀ ਆਪ ਲਿਖਾਈਆ। ਮੇਰੇ ਹੁਕਮ ਦੀ ਆਦਿ ਜੁਗਾਦਿ ਰਹੇ ਪਾਬੰਦੀ, ਸਦਾ ਚਲਣਾ ਹੁਕਮ ਰਜ਼ਾਈਆ। ਤੂੰ ਮੇਰਾ ਮੈਂ ਤੇਰਾ ਗਾਉਂਦੇ ਰਹਿਣਾ ਛੰਦੀ, ਢੋਲਾ ਧੁਰਦਰਗਾਹੀਆ। ਮੇਰੇ ਲਾਡਲੇ ਦੁਲਾਰੇ ਮੈਂ ਜੋਤ ਨਿਰੰਕਾਰ ਨਾ ਸੁਹਾਗਣ ਨਾ ਰੰਡੀ, ਰੰਡੇਪੇ ਵਿਚ ਕਦੇ ਨਾ ਆਈਆ। ਇਕੋ ਵਸਤ ਅਮੋਲਕ ਆਪਣੇ ਹੁਕਮ ਦੀ ਤੈਨੂੰ ਰਹੀ ਵੰਡੀ, ਅਗੰਮ ਅਥਾਹ ਹੋ ਕੇ ਝੋਲੀ ਰਹੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਿਰਪਾ ਆਪਣੀ ਆਪ ਕਰਾਈਆ। ਸਤਿਗੁਰ ਸ਼ਬਦ ਕਹੇ ਮੈਂ ਪਾਇਆ ਵਰ ਅਪਾਰ, ਦਿਤੀ ਪ੍ਰਭੂ ਵਡਿਆਈਆ। ਮੈਂ ਆਪਣੇ ਆਪ ਹੋਵਾਂ ਤਿਆਰ, ਆਪਣੀ ਲੈ ਅੰਗੜਾਈਆ। ਆਪਣੀ ਨਿਗਾਹ ਲਵਾਂ ਮਾਰ, ਬਿਨ ਨੈਣਾਂ ਨੈਣ ਉਠਾਈਆ। ਆਪਣਾ ਵੇਖਣਾ ਮਹੱਲ ਮੁਨਾਰ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਉਜਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਸੰਦੇਸਾ ਦੇਵੇ ਹਰਿ ਕਰਤਾਰ, ਕਰਤਾ ਪੁਰਖ ਧੁਰਦਰਗਾਹੀਆ। ਸ਼ਬਦ ਦੁਲਾਰੇ ਹੋਣਾ ਹੁਸ਼ਿਆਰ, ਭੇਵ ਅਭੇਦ ਖੁਲਾਈਆ। ਤੂੰ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਧਾਰੋਂ ਲੈ ਉਤਾਰ, ਅਵਤਰ ਆਪਣੀ ਧਾਰ ਸਮਝਾਈਆ। ਇਹ ਖੇਲ ਮੇਰਾ ਅਪਰ ਅਪਾਰ, ਅਪਰੰਪਰ ਹੋ ਕੇ ਦਿਆਂ ਦ੍ਰਿੜਾਈਆ। ਤੂੰ ਸੰਦੇਸ਼ਾ ਸੁਣਨਾ ਆਪਣੀ ਵਾਰ, ਵਾਰਸ ਹੋ ਕੇ ਦਿਆਂ ਸੁਣਾਈਆ। ਤ੍ਰੈਗੁਣ ਮਾਇਆ ਤੇਰੇ ਨਾਲ ਅਧਾਰ, ਸੋਹਣੀ ਵੰਡ ਵੰਡਾਈਆ। ਪੰਜ ਤਤ ਤੇਰੀ ਝੋਲੀ ਦੇਵਾਂ ਡਾਰ, ਅਨਮੁੱਲੀ ਵਸਤ ਤੇਰੇ ਹੱਥ ਫੜਾਈਆ। ਤੂੰ ਲੱਖ ਚੁਰਾਸੀ ਕਰਨੀ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਦੇਣੇ ਲਗਾਈਆ। ਫਿਰ ਹੁਕਮ ਸੁਣਾਉਣਾ ਜਿਸ ਦੀ ਪਾਵੇ ਕੋਇ ਨਾ ਸਾਰ, ਵਿਸ਼ਵ ਦੀ ਆਪਣੀ ਕਾਰ ਕਮਾਈਆ। ਬ੍ਰਹਮਾ ਵੇਤਾ ਕਰ ਕੇ ਖ਼ਬਰਦਾਰ, ਭੇਵ ਅਭੇਦਾ ਦੇਣਾ ਦ੍ਰਿੜਾਈਆ। ਸ਼ੰਕਰ ਸੰਦੇਸ਼ਾ ਦੇਣਾ ਨਾ ਕਰਨੀ ਕੋਈ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਪੁਰਖ ਅਕਾਲ ਕਹੇ ਸ਼ਬਦ ਦੁਲਾਰੇ ਹੁਕਮ ਸੁਣਾਉਣਾ ਏ। ਆਦਿ ਆਦਿ ਭੇਵ ਖੁਲਾਉਣਾ ਏ। ਬ੍ਰਹਮ ਬ੍ਰਹਿਮਾਦ ਪਰਦਾ ਲਾਹੁਣਾ ਏ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਧਾਰ ਪ੍ਰਗਟਾਉਣਾ ਏ। ਰਜੋ ਤਮੋ ਸਤੋ ਤੇਰਾ ਰੰਗ ਰੰਗਾਉਣਾ ਏ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰਾ ਵੰਡ ਵੰਡਾਉਣਾ ਏ। ਤਨ ਵਜੂਦ ਸੋਭਾ ਪਾਉਣਾ ਏ। ਬੂੰਦ ਰਕਤ ਸੰਗ ਮਿਲਾਉਣਾ ਏ। ਪ੍ਰਕਿਰਤੀਆਂ ਆਪਣਾ ਖੇਲ ਖਿਲਾਉਣਾ ਏ। ਪੰਜ ਪੰਝੀ ਜੋੜ ਜੁੜਾਉਣਾ ਏ। ਨਵ ਦਸ ਦੀ ਵੰਡ ਵੰਡਾਉਣਾ ਏ। ਪ੍ਰੇਮ ਪਿਆਰ ਦੀ ਧਾਰ ਸਮਝਾਉਣਾ ਏ। ਨੂਰ ਨੁਰਾਨਾ ਜੋਤ ਚਮਕਾਉਣਾ ਏ। ਜੋਤੀ ਜਾਤਾ ਇਕ ਅਖਵਾਉਣਾ ਏ। ਤੇਰਾ ਮਸਤਕ ਚਰਨਾਂ ਉਤੇ ਟਿਕਾਉਣਾ ਏ। ਬਿਨ ਚਰਨ ਤੋਂ ਚਰਨ ਰਗੜ ਕੇ, ਧੂੜੀ ਧੂੜ ਉਪਜਾਉਣਾ ਏ। ਧੂੜੀ ਖ਼ਾਕ ਬਿਨਾ ਖ਼ਾਕ ਤੋਂ ਸਮਝ ਕੇ, ਧਰਨੀ ਧਰਤ ਧਵਲ ਵਖਾਉਣਾ ਏ। ਮੇਰੀ ਸੁਣ ਅਗੰਮੀ ਰਮਜ, ਹਿੱਸੇ ਵੰਡ ਤੇਰੀ ਝੋਲੀ ਪਾਉਣਾ ਏ। ਲੇਖਾ ਜਾਨਣਾ ਜੇਰਜ ਅੰਡਜ, ਉਤਭੁਜ ਸੇਤਜ ਖੇਲ ਖਿਲਾਉਣਾ ਏ। ਲੱਖ ਚੁਰਾਸੀ ਦੇ ਅਨੰਦ, ਅਨੰਦ ਤੇਰੇ ਨਾਲ ਸਮਝਾਉਣਾ ਏ। ਤੂੰ ਹੋਰ ਕੀ ਮੰਗਣੀ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਣਾ ਏ। ਸਚ ਕਰਨੀ ਕਾਰ ਕਮਾਵਾਂਗਾ। ਸਤਿਗੁਰ ਸ਼ਬਦ ਤੈਨੂੰ ਵਡਿਆਵਾਂਗਾ। ਦੂਲ੍ਹਾ ਦੋ ਜਹਾਨ ਬਣਾਵਾਂਗਾ। ਪੁਰੀਆਂ ਲੋਆਂ ਰਚਨ ਰਚਾਵਾਂਗਾ। ਬ੍ਰਹਿਮੰਡਾਂ ਖੰਡਾਂ ਵੰਡ ਵੰਡਾਵਾਂਗਾ।
ਗਗਨ ਪਾਤਾਲਾਂ ਸੋਭਾ ਪਾਵਾਂਗਾ। ਸੂਰੀਆ ਚੰਦ ਨੂਰ ਰੁਸ਼ਨਾਵਾਂਗਾ। ਜੋਤੀ ਜਾਤਾ ਡਗਮਗਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸਮਝਾਵਾਂਗਾ। ਸੰਸਾਰੀ ਭੰਡਾਰੀ ਸੰਘਾਰੀ ਤੇਰੇ ਕੋਲੋਂ ਨਾਉਂ ਧਰਾਵਾਂਗਾ। ਤੂੰ ਬਣਨਾ ਵਣਜ ਵਪਾਰੀ, ਸੌਦਾ ਤੇਰੇ ਹੱਟ ਵਿਕਾਵਾਂਗਾ। ਤੂੰ ਲੱਖ ਚੁਰਾਸੀ ਕਰ ਤਿਆਰੀ, ਤ੍ਰੈਗੁਣ ਤੇਰਾ ਸੰਗ ਬਣਾਵਾਂਗਾ। ਪੰਜਾਂ ਤਤਾਂ ਖੇਲ ਨਿਆਰੀ, ਨਿਰਗੁਣ ਹੋ ਕੇ ਆਪ ਖਿਲਾਵਾਂਗਾ। ਸ਼ਬਦ ਨਾਦ ਦੇ ਧੁਨਕਾਰੀ, ਘਰ ਘਰ ਆਪਣਾ ਨਾਦ ਵਜਾਵਾਂਗਾ। ਆਤਮ ਜੋਤ ਕਰ ਉਜਿਆਰੀ, ਬ੍ਰਹਮ ਰੂਪ ਆਪ ਦਰਸਾਵਾਂਗਾ। ਧੁਰ ਦਾ ਹੁਕਮ ਸੰਦੇਸਾ ਦੇਵਾਂ ਆਪਣੀ ਧਾਰੀ, ਧਰਮ ਦੀ ਧਾਰ ਆਪ ਬਣਾਵਾਂਗਾ। ਸਤਿਗੁਰ ਸ਼ਬਦ ਤੂੰ ਬਣਨਾ ਵਪਾਰੀ, ਵਸਤ ਤੇਰੇ ਹੱਟ ਵਿਕਾਵਾਂਗਾ। ਖੇਲ ਖੇਲਣੀ ਵਿਚ ਸੰਸਾਰੀ, ਸਹਿੰਸਾ ਭਰਮ ਨਾ ਕੋਇ ਰਖਾਵਾਂਗਾ। ਜੁਗ ਚੌਕੜੀ ਤੇਰੀ ਬਹਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਵਾਂਗਾ। ਤੇਰੇ ਨਾਮ ਦੀ ਚੜ੍ਹੀ ਰਹੇ ਖ਼ੁਮਾਰੀ, ਜਗਤ ਜਹਾਨ ਖੇਲ ਖਲਾਵਾਂਗਾ। ਆਪ ਬਣ ਕੇ ਧੁਰ ਅਵਤਾਰੀ, ਜੋਤੀ ਜਾਤਾ ਡਗਮਗਾਵਾਂਗਾ। ਸਾਚੇ ਨਾਮ ਦਾ ਬਣ ਲਿਖਾਰੀ, ਅੱਖਰ ਆਪਣੇ ਵਿਚੋਂ ਪ੍ਰਗਟਾਵਾਂਗਾ। ਬ੍ਰਹਮੇ ਬ੍ਰਹਮ ਦੇ ਸੁਧਾਰੀ, ਸਾਚੀ ਸਾਧਨਾ ਆਪ ਸਮਝਾਵਾਂਗਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰਾਂ ਖੇਲ ਅਪਾਰੀ, ਨੂਰ ਨੁਰਾਨਾ ਡਗਮਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਵਾਂਗਾ। ਪੁਰਖ ਅਕਾਲ ਕਹੇ ਮੇਰੇ ਸਤਿਗੁਰ ਸ਼ਬਦ ਜੁਗ ਚੌਕੜੀ ਜਾਣੇ ਬੀਤ, ਨਵ ਨਵ ਚਾਰ ਪੰਧ ਮੁਕਾਈਆ। ਮੈਂ ਆਪਣੀ ਦੱਸਦਾ ਰਹਵਾਂ ਰੀਤ, ਭੇਵ ਅਭੇਦੇ ਵਿਚੋਂ ਸਮਝਾਈਆ। ਮੈਂ ਖੇਲ ਖਿਲਾਉਣਾ ਤੇਰੇ ਕੋਲੋਂ ਮੰਦਰ ਮਸੀਤ, ਚਰਚਾਂ ਕਾਅਬਿਆਂ ਮਿਲੇ ਵਡਿਆਈਆ। ਗੁਰੂਦਵਾਰਿਆਂ ਬਖ਼ਸ਼ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਪਰਖਾਂ ਨੀਤ, ਤੇਰਾ ਲੇਖਾ ਤੇਰੇ ਵਿਚੋਂ ਦ੍ਰਿੜਾਈਆ। ਤੂੰ ਵੇਖਣੀ ਲਾ ਕੇ ਨੀਝ, ਬਿਨ ਨੈਣਾਂ ਨੈਣ ਤਕਾਈਆ। ਤੂੰ ਸੁਣਨਾ ਸੁਣਾਉਣਾ ਮੇਰਾ ਗੀਤ, ਢੋਲਾ ਧੁਰਦਰਗਾਹੀਆ। ਮੈਂ ਰਹਿਣਾ ਸਦਾ ਅਤੀਤ, ਤ੍ਰੈਭਵਨ ਧਨੀ ਇਕ ਅਖਵਾਈਆ। ਸ਼ਬਦ ਸਤਿਗੁਰ ਤੈਨੂੰ ਵਸਣਾ ਪੈਣਾ ਤਨ ਵਜੂਦਾਂ ਬੀਚ, ਤਤਾਂ ਅੰਦਰ ਡੇਰਾ ਲਾਈਆ। ਤੇਰਾ ਖੇਲ ਹੋਣਾ ਹਸਤ ਕੀਟ, ਊਚ ਨੀਚਾਂ ਵੇਖ ਵਖਾਈਆ। ਮੈਂ ਵਾਦ ਵਿਵਾਦ ਮਾਧਵ ਮਾਧ ਮੋਹਨ ਰਹਿਣਾ ਬੀਠਲਾ ਬੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪਰਦਾ ਓਹਲਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸੂਰੇ ਸਰਬੰਗ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਮੈਂ ਤੇਰਾ ਮਾਣਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੇਰਾ ਗਾਵਾਂ ਧੁਰ ਦਾ ਛੰਦ, ਸੋਹਲਾ ਅਗੰਮ ਅਥਾਹੀਆ। ਸਚ ਦੱਸ ਜਿਸ ਵੇਲੇ ਜੁਗ ਚੌਕੜੀ ਗਏ ਲੰਘ, ਆਪਣਾ ਪੰਧ ਮੁਕਾਈਆ। ਤੂੰ ਕਿਹੜੀ ਸੇਜਾ ਸੌਣਾ ਪਲੰਘ, ਸੁਖ ਆਸਣ ਕਵਣ ਵਖਾਈਆ। ਕਿਹੜਾ ਰੂਪ ਹੋਵੇ ਤੇਰਾ ਰੰਗ, ਚਕਰ ਚੇਹਨ ਦੇਣਾ ਸਮਝਾਈਆ। ਮੇਰੇ ਦੀਨ ਦਿਆਲ ਸਦਾ ਬਖ਼ਸ਼ੰਦ, ਮੇਰੀ ਝੋਲੀ ਦੇਣੀ ਭਰਾਈਆ। ਮੈਂ ਇਹੋ ਮੰਗਾਂ ਮੰਗ, ਦਰ ਠਾਂਡੇ ਅਲਖ ਜਗਾਈਆ। ਮੇਰੀ ਭਰਮਾਂ ਢਾਉਣੀ ਕੰਧ, ਭਰਾਂਤ ਰਹੇ ਨਾ ਰਾਈਆ। ਮੈਂ ਤੇਰਾ ਨੂਰ ਨੁਰਾਨਾ ਚੰਦ, ਲਾਡਲਾ ਇਕ ਅਖਵਾਈਆ। ਤੂੰ ਸਦਾ ਰਹਿਣਾ ਮੇਰੇ ਸੰਗ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਕਹੇ ਮੈਂ ਦਇਆ ਕਮਾਵਾਂਗਾ। ਜੋਤੀ ਜਾਤਾ ਹੋ ਕੇ ਵੇਖ ਵਖਾਵਾਂਗਾ।
ਨੌ ਸੌ ਚੁਰਾਨਮੇਂ ਚੌਕੜੀ ਤੇਰਾ ਪੰਧ ਮੁਕਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਮਾਤਲੋਕ ਵਡਿਆਵਾਂਗਾ। ਆਦਿ ਦਾ ਖੇਲ ਕਰ ਕੇ ਸ਼ੁਰੂ, ਸ਼ਰਅ ਜਗਤ ਜਹਾਨ ਵਖਾਵਾਂਗਾ। ਤੈਨੂੰ ਸ਼ਬਦ ਬਣਾ ਕੇ ਗੁਰੂ, ਸਤਿਗੁਰ ਨਾਮ ਵਡਿਆਵਾਂਗਾ। ਮੇਰਾ ਮਾਰਗ ਵੱਖਰਾ ਵੱਖਰਾ ਤੁਰੂ, ਤੁਰਤ ਆਪਣਾ ਭੇਸ ਬਦਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਵਾਂਗਾ। ਸਦ ਆਪਣਾ ਖੇਲ ਖਿਲਾਵਾਂਗਾ। ਤੇਈ ਅਵਤਾਰ ਰੂਪ ਦਰਸਾਵਾਂਗਾ। ਹਜ਼ਰਤ ਈਸਾ ਮੂਸਾ ਮੁਹੰਮਦ ਨੂਰ ਜੋਤ ਰੁਸ਼ਨਾਵਾਂਗਾ। ਨਾਨਕ ਗੋਬਿੰਦ ਡੰਕ ਵਜਾਵਾਂਗਾ। ਸੂਫ਼ੀ ਸੰਤ ਫ਼ਕੀਰ, ਜਨ ਭਗਤ ਆਪ ਵਡਿਆਵਾਂਗਾ। ਲੇਖਾ ਜਾਣ ਸ਼ਾਹ ਹਕੀਰ, ਲੱਖ ਚੁਰਾਸੀ ਵਿਚ ਸਮਾਵਾਂਗਾ। ਸਤਿਜੁਗ ਤਰੇਤਾ ਦੁਆਪਰ ਬਦਲ ਕੇ ਤਕਦੀਰ, ਤਦਬੀਰ ਆਪਣੇ ਹੱਥ ਰਖਾਵਾਂਗਾ। ਮੇਰੇ ਸ਼ਬਦ ਦੁਲਾਰੇ ਦੂਲ੍ਹੇ ਕਲਜੁਗ ਅੰਤਮ ਆਵਾਂ ਘੱਤ ਵਹੀਰ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਵਾਂਗਾ। ਦੋ ਜਹਾਨਾਂ ਪੈਂਡਾ ਚੀਰ, ਬਿਨਾ ਕਦਮ ਤੋਂ ਕਦਮ ਟਿਕਾਵਾਂਗਾ। ਕਵਣ ਵੇਲਾ ਅੰਤ ਕਰ ਅਖ਼ੀਰ, ਆਖ਼ਰ ਆਪਣਾ ਨੂਰ ਰੁਸ਼ਨਾਵਾਂਗਾ। ਸਤਿ ਧਰਮ ਦੀ ਫੜ ਸ਼ਮਸ਼ੀਰ, ਕੂੜੀ ਕਿਰਿਆ ਮੇਟ ਮਿਟਾਵਾਂਗਾ। ਕੋਈ ਰਹਿਣ ਨਾ ਦੇਵਾਂ ਦਿਲਗੀਰ, ਦਿਲਬਰ ਹੋ ਕੇ ਮੇਲ ਮਿਲਾਵਾਂਗਾ। ਜੁਗ ਚੌਕੜੀ ਸ਼ਰਅ ਦੇ ਕਟ ਜ਼ੰਜੀਰ, ਲਾਸ਼ਰੀਕ ਇਕ ਅਖਵਾਵਾਂਗਾ। ਝਗੜਾ ਮੇਟ ਕੇ ਪੰਜ ਤਤ ਸ਼ਰੀਰ, ਆਤਮ ਬ੍ਰਹਮ ਇਕ ਦ੍ਰਿੜਾਵਾਂਗਾ। ਪਿਛਲੇ ਕਰਮ ਕਾਂਡ ਤੇ ਫੇਰ ਕੇ ਲਕੀਰ, ਲੇਖੇ ਕੂੜ ਮੇਟ ਮਿਟਾਵਾਂਗਾ। ਜਿਸ ਗੋਬਿੰਦ ਇਕੱਠੇ ਕੀਤੇ ਛੀਂਬੇ ਝੀਰ, ਪਾਣੀ ਉਹਨਾਂ ਦਾ ਆਪ ਭਰਾਵਾਂਗਾ। ਜੋ ਆਸ਼ਾ ਰਖ ਕੇ ਜਾਏ ਕਬੀਰ, ਤਿਸ ਦੀ ਮਨਸਾ ਵੇਖ ਵਖਾਵਾਂਗਾ। ਜੋ ਸੰਦੇਸ਼ਾ ਦੇਵੇ ਰਵੀਦਾਸ ਵਾਲਾ ਕਸੀਰ, ਕਸੀਰਾ ਆਪਣੇ ਰੰਗ ਰੰਗਾਵਾਂਗਾ। ਜੋ ਬਿਜਵਾੜਾ ਰਖ ਕੇ ਗਿਆ ਧੀਰ, ਧੀਰਜ ਧੀਰ ਬਾਲਮੀਕ ਸਮਝਾਵਾਂਗਾ। ਖੇਲ ਕਰਾਂ ਬਿਨਾ ਸ਼ਰੀਰ, ਜੋਤੀ ਜਾਤਾ ਡਗਮਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਵਾਂਗਾ। ਸਤਿਗੁਰ ਸ਼ਬਦ ਕਹੇ ਮੈਂ ਕਰਾਂ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਮੇਰੇ ਮਹਿਬੂਬਾ ਤੇਰਾ ਕਰਾਂ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜਿਸ ਵੇਲੇ ਬੀਤੇ ਜੁਗ ਚੌਕੜੀ ਵਿਚ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਨਾਲ ਰਲਾਵਾਂ ਪੈਗ਼ੰਬਰ ਗੁਰੂ ਅਵਤਾਰ, ਸਵਾਧਾਨ ਦੇਵਾਂ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਖ਼ਬਰਦਾਰ, ਹਲੂਣੇ ਦਿਆਂ ਥਾਉਂ ਥਾਈਂਆ। ਦੇਵਤ ਸੁਰ ਨੇਤਰ ਨੈਣ ਲਓ ਉਘਾੜ, ਆਲਸ ਨਿੰਦਰਾ ਰਹੇ ਨਾ ਰਾਈਆ। ਮੈਂ ਵੇਖਾਂ ਜੰਗਲ ਜੂਹ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਸਮੁੰਦ ਸਾਗਰਾਂ ਤੱਕਾਂ ਧਾਰ, ਡੂੰਘੇ ਵਹਿਣ ਅੱਖ ਉਠਾਈਆ। ਨਾਲੇ ਲੇਖੇ ਵੇਖਾਂ ਕੀ ਹੁਕਮ ਮਿਲੇ ਜੁਗ ਚਾਰ, ਧੁਰ ਫੁਰਮਾਨਿਆਂ ਵਿਚ ਸਮਾਈਆ। ਕਿਸੇ ਨੇ ਕਿਹਾ ਆਵੇ ਕਲਕੀ ਅਵਤਾਰ, ਨਿਹਕਲੰਕਾ ਰੂਪ ਬਦਲਾਈਆ। ਕਿਸੇ ਅਮਾਮ ਅਮਾਮਾ ਮੰਗੀ ਧਾਰ, ਨੂਰ ਨੁਰਾਨਾ ਡਗਮਗਾਈਆ। ਮੈਂ ਵੇਖਾਂ ਨੈਣ ਉਠਾਲ, ਚਾਰੋਂ ਕੁੰਟ ਰਾਹ ਤਕਾਈਆ। ਕਵਣ ਵੇਲਾ ਮੇਰਾ ਆਵੇ ਮਦਨ ਮੋਹਨ ਗੋਪਾਲ, ਹਰਿ ਕਰਤਾ ਧੁਰਦਰਗਾਹੀਆ। ਜੋ ਲੇਖਾ ਜਾਣੇ ਸ਼ਾਹ ਕੰਗਾਲ, ਲੱਖ ਚੁਰਾਸੀ ਖੋਜ ਖੁਜਾਈਆ। ਉਹ ਸੰਬਲ ਵਿਚ ਆਪਣਾ ਆਪ ਰਖੇ ਸੰਭਾਲ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੇ ਹੁਕਮ ਵਿਚ ਕਾਲ ਮਹਾਕਾਲ, ਬੈਠਣ ਸੀਸ ਨਿਵਾਈਆ। ਰਾਏ ਧਰਮ ਲੇਖੇ ਦਏ ਵਖਾਲ, ਚਿਤ੍ਰਗੁਪਤ ਹਿਸਾਬ ਜਣਾਈਆ। ਲਾੜੀ ਮੌਤ ਨੈਣਾਂ ਨੀਰ ਲਏ ਉਛਾਲ, ਛਹਿਬਰ ਇਕ ਲਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਖ਼ੁਸ਼ੀਆਂ ਢੋਲੇ ਗਾਵਾਂਗਾ। ਬਿਨ ਰਸਨਾ ਜਿਹਵਾ ਪੁਰਖ ਅਕਾਲੇ ਤੇਰੇ ਸੋਹਲੇ ਦੋ ਜਹਾਨ ਸੁਣਾਵਾਂਗਾ। ਤੂੰ ਵਸੀਂ ਮੇਰੇ ਕੋਲ, ਕੁਲ ਮਾਲਕ ਤੇਰੀ ਮਹਿੰਮਾ ਸਿਫ਼ਤ ਵਡਿਆਵਾਂਗਾ। ਤੂੰ ਆਉਣਾ ਉਪਰ ਧੌਲ, ਧਵਲ ਧੌਲ ਤੇਰੇ ਰੰਗ ਵਿਚ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਵਾਂਗਾ। ਸਤਿਗੁਰ ਸ਼ਬਦ ਕਹੇ ਪ੍ਰਭੂ ਮੇਰੀ ਪੂਰੀ ਕਰਨੀ ਸਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਪੁਰਖ ਅਕਾਲ ਮੇਰੇ ਦੂਲ੍ਹੇ ਦੁਲਾਰੇ ਮੈਂ ਆਵਾਂ ਤੇਰੇ ਮਗਰ, ਬਿਨ ਕਦਮਾਂ ਕਦਮ ਉਠਾਈਆ। ਤੇਰੀ ਰੁੱਤ ਸੁਹਾਵਾਂ ਸੰਮਤ ਸ਼ਹਿਨਸ਼ਾਹੀ ਨੌ ਤੇ ਪਹਿਲੀ ਮੱਘਰ, ਪਿਛਲਾ ਪੰਧ ਮੁਕਾਈਆ। ਫਿਰ ਵੇਖ ਲੈਣਾ ਚਾਰੋਂ ਕੁੰਟ ਪੈਣਾ ਗਦਰ, ਗਦਾਗਰ ਹੋਵੇ ਲੋਕਾਈਆ। ਚਾਰੋਂ ਕੁੰਟ ਕਰੇ ਕੋਇ ਨਾ ਅਦਲ, ਇਨਸਾਫ਼ ਸਚ ਨਾ ਕੋਇ ਵਖਾਈਆ। ਦੀਨਾਂ ਮਜ਼੍ਹਬਾਂ ਰੂਪ ਬਣਨਾ ਮਕਤੂਲ ਕਾਤਲ, ਕਤਲਗਾਹ ਦਿਸੇ ਖ਼ਲਕ ਖ਼ੁਦਾਈਆ। ਲਹਿਣਾ ਦਿਤਾ ਪਿਛਲਾ ਜਾਣ ਲੈ ਵਿਤਲ ਸਿਤਲ, ਅਤਲ ਕੀ ਸਮਝਾਈਆ। ਭੂੰ ਲੋਕ ਕਹਿਣਾ ਵਤਨ, ਦੂਹ ਲੋਕ ਦੇਣਾ ਦ੍ਰਿੜਾਈਆ। ਕਿਸੇ ਸਮਝ ਨਾ ਆਵੇ ਆਪਣਾ ਪਤਣ, ਨਈਆ ਨੌਕਾ ਜਗਤ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਕੀ ਹੁਕਮ ਮੇਰਾ ਵਰਤੇ ਪੁਰਖ ਅਕਾਲੇ, ਅਕਲ ਕਲਧਾਰੀ ਦੇ ਜਣਾਈਆ। ਮੈਂ ਸਦਾ ਸਦ ਤੇਰੀ ਘਾਲਣਾ ਰਿਹਾ ਘਾਲੇ, ਜੁਗ ਜੁਗ ਸੇਵ ਕਮਾਈਆ। ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਪਾਲੇ, ਸਿਰ ਸਿਰ ਹੱਥ ਰਖਾਈਆ। ਨਾਮ ਕਲਮੇ ਦਿਤੇ ਸੁਖਾਲੇ, ਸ਼ਰਅ ਵੰਡ ਵੰਡਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਬਣਾਏ ਧਰਮਸਾਲੇ, ਸੋਹਣਾ ਰੰਗ ਰੰਗਾਈਆ। ਦਰੋਹੀ ਅੰਤ ਫਲ ਰਿਹਾ ਕਿਸੇ ਨਾ ਡਾਲੇ, ਪੱਤ ਟਹਿਣੀ ਰਹੇ ਕੁਮਲਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਅਵਤਾਰ ਪੈਗ਼ੰਬਰ ਗੁਰੂ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਹੋਣਾ ਆਪ ਸਹਾਈਆ। ਓਹ ਵੇਖ ਲੈ ਦੀਨ ਦੁਨੀ ਹਾਲਤ ਹਾਲੇ, ਤੇਰਾ ਮਸਲਾ ਹੱਲ ਨਾ ਕੋਇ ਕਰਾਈਆ। ਬਹੁੜੀ ਜੀਵਾਂ ਜੰਤਾਂ ਸੁਰਤ ਨਾ ਕੋਇ ਸੰਭਾਲੇ, ਬੁਧ ਬਿਬੇਕ ਨਾ ਕੋਇ ਕਰਾਈਆ। ਬਜਰ ਕਪਾਟੀ ਟੁੱਟਣ ਨਾ ਤਾਲੇ, ਸ਼ਬਦ ਨਾਦ ਧੁਨ ਨਾ ਕੋਇ ਸ਼ਨਵਾਈਆ। ਜੋਤ ਹੋਏ ਨਾ ਕੋਇ ਉਜਿਆਲੇ, ਘਰ ਮੰਦਰ ਨਾ ਕੋਇ ਰੁਸ਼ਨਾਈਆ। ਭਾਗ ਲੱਗੇ ਨਾ ਕਾਇਆ ਮਾਟੀ ਖਾਲੇ, ਖ਼ਾਲਕ ਖ਼ਲਕਤ ਤੇਰੀ ਦਏ ਦੁਹਾਈਆ। ਤੂੰ ਆ ਜਾ ਦੀਨ ਦਿਆਲੇ, ਦੀਨਾਂ ਅਨਾਥਾਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਇਕ ਅਨੰਦਾ, ਅਨੰਦ ਅਨੰਦ ਵਿਚੋਂ ਜਣਾਈਆ। ਪਿਛਲਾ ਵਕਤ ਪਿਛੇ ਲੰਘਾ, ਪੰਧ ਰਿਹਾ ਨਾ ਰਾਈਆ। ਅਗੇ ਮੰਗ ਅਗੰਮੀ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਉਂ ਦੀਨ ਦੁਨੀ ਵਧਿਆ ਪਖੰਡਾ, ਕੂੜੀ ਕਿਰਿਆ ਵਿਚ ਸ੍ਰਿਸ਼ਟੀ ਹੋਈ ਹਲਕਾਈਆ। ਕਿਉਂ ਫਿਰੀ ਦਰੋਹੀ ਵਿਚ ਵਰਭੰਡਾ, ਬ੍ਰਹਿਮੰਡ ਰਹੇ ਕੁਰਲਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਸੱਤ ਰੰਗ ਦਾ ਫੜ ਲੈ ਡੰਡਾ, ਡੰਡਾਵਤ ਸਭ ਦੀ ਦੇ ਬਦਲਾਈਆ। ਇਕ ਦੋ ਤਿੰਨ ਚਾਰ ਸਾਲ ਦਾ ਅਧਵਿਚਕਾਰੇ ਕੰਢਾ, ਤੋਲੇ ਤੋਲ ਤਰਾਜ਼ੂ ਆਪਣੇ ਹੱਥ ਰਖਾਈਆ। ਤੇਰੇ ਨਾਮ ਦਾ ਗੋਬਿੰਦ ਦੀ ਧਾਰ ਹੋਵੇ ਖੰਡਾ,
ਲੁਹਾਰ ਤਰਖਾਣ ਜਿਸ ਨੂੰ ਸਕੇ ਨਾ ਕੋਇ ਘੜਾਈਆ। ਜਿਸ ਨੂੰ ਡੰਡਾਵਤ ਪ੍ਰਨਾਮ ਕਰੇ ਅਸ਼ਟਭੁਜ ਪ੍ਰਚੰਡਾ, ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਾਹਵਾ ਤੇਰੇ ਨਾਮ ਦੀ ਵੱਜੇ ਵਧਾਈਆ। ਸਤਿਗੁਰ ਸ਼ਬਦ ਕਹੇ ਮੇਰੇ ਦਾਤੇ ਗੁਣੀ ਗਹਿੰਦਾ, ਗਹਿਰ ਗਵਰ ਤੇਰੀ ਸਰਨਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਮੇਰੀ ਮੇਟ ਦੇ ਚਿੰਦਾ, ਚਿੰਤਾ ਦੇਣੀ ਗਵਾਈਆ। ਮੈਨੂੰ ਇਉਂ ਦਿਸਦਾ ਦੀਨ ਦੁਨੀਆ ਤੇਰੀ ਕਰਦੀ ਨਿੰਦਾ, ਨਿੰਦਕ ਹੋਈ ਲੋਕਾਈਆ। ਕੋਟਾਂ ਵਿਚੋਂ ਤੇਰਾ ਭਗਤ ਪਿਆਰਾ ਤੇਰੀ ਬਿੰਦਾ, ਸੁਤ ਦੁਲਾਰਾ ਨਜ਼ਰੀ ਆਈਆ। ਜੋ ਸਭ ਤੋਂ ਉੱਤਮ ਸ੍ਰੇਸ਼ਟ ਲੱਖ ਚੁਰਾਸੀ ਨਾਲੋਂ ਛਿੰਦਾ, ਮੁਹੱਬਤ ਵਿਚ ਟਿਕਾਈਆ। ਓਹਦੇ ਭਾਗ ਲਗਾਉਣਾ ਜੀਓ ਪਿੰਡਾ, ਇੰਡ ਬ੍ਰਹਿਮੰਡ ਦੇਣੀ ਵਡਿਆਈਆ। ਜੇ ਤੇਰਾ ਪ੍ਰਕਾਸ਼ ਹੋਇਆ ਵਿਚ ਹਿੰਦਾ, ਭਾਰਤ ਨੂਰ ਕੀਤਾ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਖ਼ਾਲੀ ਝੋਲੀ ਦੇਣੀ ਭਰਾਈਆ। ਮੱਘਰ ਕਹੇ ਸਤਿਗੁਰ ਸ਼ਬਦ ਕੁਝ ਮੇਰੀਆਂ ਵੇਖ ਲੈ ਆਸ਼ਾ, ਆਸ਼ਾਵੰਦ ਹੋ ਕੇ ਦਿਆਂ ਜਣਾਈਆ। ਮੈਨੂੰ ਰਾਮ ਨੇ ਦਿਤਾ ਭਰਵਾਸਾ, ਬਨਬਾਸੀ ਹੋ ਕੇ ਗਿਆ ਸੁਣਾਈਆ। ਕ੍ਰਿਸ਼ਨ ਨੇ ਕੀਤਾ ਹਾਸਾ, ਸਖ਼ੀਆਂ ਸੰਗ ਵਡਿਆਈਆ। ਮੂਸੇ ਨੇ ਮੇਰੇ ਦਿਵਸ ਵਿਚ ਤੱਕੀਆਂ ਲਾਸ਼ਾਂ, ਲਸ਼ਕਰ ਹੋਣ ਤਬਾਹੀਆ। ਈਸਾ ਕਿਹਾ ਸਚ ਰਹਿਣਾ ਨਹੀਂ ਕਿਸੇ ਵਿਚ ਸਵਾਸਾ, ਸਾਹ ਸਾਹ ਨਾ ਕੋਇ ਸਮਾਈਆ। ਮੁਹੰਮਦ ਆਖਿਆ ਚਾਰ ਯਾਰੀ ਆਬੇ ਹਯਾਤ ਮਿਲੇ ਕਿਸੇ ਨਾ ਕਾਸਾ, ਜ਼ਿੰਦਗੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਨਾਨਕ ਨਿਰਗੁਣ ਕਿਹਾ ਸਰਗੁਣ ਰਹੇ ਕੋਈ ਨਾ ਪਾਕਾ, ਪਤਤ ਪੁਨੀਤ ਨਾ ਕੋਇ ਬਣਾਈਆ। ਗੋਬਿੰਦ ਕਿਹਾ ਦੀਨ ਦੁਨੀ ਦਾ ਬਦਲ ਜਾਣਾ ਖ਼ਾਕਾ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਫਿਰ ਧਰਨੀ ਕਿਹਾ ਮੇਰਾ ਸਾਹਿਬ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਮੇਰੇ ਉਤੇ ਅੰਤਮ ਆਪਣੀ ਪਾਵੇ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਜੋ ਜੁਗ ਚੌਕੜੀ ਵੇਖਣਹਾਰਾ ਤਮਾਸ਼ਾ, ਤਮਾਸ਼ਬੀਨ ਇਕ ਅਖਵਾਈਆ। ਉਸ ਨੇ ਸ਼ੰਕਰ ਉਠਾਉਣਾ ਉਤੋਂ ਕੈਲਾਸ਼ਾ, ਹੁਕਮੇ ਨਾਲ ਜਗਾਈਆ। ਬ੍ਰਹਮੇ ਸੰਦੇਸ਼ਾ ਦੇਣਾ ਤੂੰ ਆਪਣੇ ਬ੍ਰਹਮ ਧਾਰ ਦੀ ਵੇਖ ਲੈ ਜਾਤਾ, ਬਿਨ ਨੈਣਾਂ ਨੈਣ ਉਠਾਈਆ। ਵਿਸ਼ਨੂੰ ਤੇਰਾ ਕਿਸ ਬਿਧ ਲੇਖਾ ਪੰਧ ਮੁਕੇ ਵਾਟਾ, ਭੇਵ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਤੇਰੀ ਸਰਨਾਈਆ। ਮੱਘਰ ਕਹੇ ਮੈਂ ਜੁਗ ਚੌਕੜੀ ਰਖੀਆਂ ਉਡੀਕਾਂ, ਬਿਨ ਨੈਣਾਂ ਧਿਆਨ ਲਗਾਈਆ। ਮੈਨੂੰ ਖ਼ੁਸ਼ੀ ਹੋਈ ਮੇਰੀਆਂ ਪੁਜ ਗਈਆਂ ਤਰੀਕਾਂ, ਜੋ ਤਵਾਰੀਖਾਂ ਦਏ ਬਦਲਾਈਆ। ਜਿਸ ਨੇ ਪਿਛਲੀ ਕਰਨੀ ਉਤੇ ਮਾਰਨੀਆਂ ਲੀਕਾਂ, ਲਾਈਨ ਐਨ ਅਗਲੀ ਦਏ ਵਖਾਈਆ। ਦੀਨਾਂ ਮਜ਼੍ਹਬਾਂ ਦਾ ਮੇਟਣਾ ਸ਼ਰੀਕਾ, ਸ਼ਿਰਕਤ ਅੰਦਰੋਂ ਦਏ ਕਢਾਈਆ। ਉਸ ਦੇ ਵਿਚ ਹਕ ਤੌਫ਼ੀਕਾ, ਮਵਾਜ਼ੇ ਅਜ਼ੂ ਨੂਰੇ ਚਸ਼ਤ ਅਰਸ਼ਾ ਖਵਿਸ਼ ਜ਼ਮਿਸਤਾ ਦਵੂ ਜੀਨਾ ਖੁਲ੍ਹ ਆਰਜ਼ੂ ਮੁਹੰਮਦੇ ਦੁਆ ਗੋਸ਼ੇ ਕੁਮਸਲਾ ਨੂਰੇ ਵਿਜ਼ਲਾ ਤਾਮੀਜ਼ਾ ਯੈਸੂਹ ਫਿਸਤੇ ਮਸੀਹ ਕੋਲਾ ਵਲਹਮ ਵਿਸਤਮ ਦਾਮਿਲ ਉਜ਼ੂ ਜਵੀਜ਼ੇ ਕਲਮਾ ਸੋਨੂੰ ਸਿਫ਼ਤੇ ਖ਼ੁਦਾ ਨੂਰੀ ਅੱਲਾ ਬੇਪ੍ਰਵਾਹ ਨਮੋ ਸਤਿ ਨਾਨਕੋ ਤਪ ਗੋਬਿੰਦੇ ਰੱਤ ਪੁਕਾਰੇ ਧਰਤ, ਧਰਨੀ ਧਵਲ ਧੌਲ ਧਿਆਨ ਲਗਾਈਆ। ਕਵਣ ਵੇਲਾ ਮੇਰੀ ਰਖੇ ਪਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੱਘਰ ਕਹੇ ਮੈਂ ਖ਼ਾਲੀ ਕਰਕੇ ਹੱਥ, ਬਿਨ ਹੱਥਾਂ ਹੱਥ ਵਖਾਈਆ। ਤੂੰ ਅਕਾਲ ਪੁਰਖ ਸਮਰਥ, ਤੇਰੀ ਓਟ ਤਕਾਈਆ। ਜਿਹੜਾ ਯਾਰੜੇ ਤੇਰੇ ਲੱਥਾ ਸਥ, ਸਥਰ ਯਾਰੜੇ ਵਾਲਾ ਹੰਢਾਈਆ।
ਉਸ ਦੀ ਪੈਜ ਲੈ ਰਖ, ਰੱਖਿਆ ਕਰਨੀ ਥਾਉਂ ਥਾਈਂਆ। ਤੇਰੇ ਨਾਲੋਂ ਹੋਏ ਕਦੇ ਨਾ ਵੱਖ, ਸ਼ਬਦੀ ਰੂਪ ਗੋਬਿੰਦ ਤੇਰਾ ਮਾਹੀਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਸਮਰਥ, ਦੇਵਣਹਾਰ ਤੇਰੀ ਵਡਿਆਈਆ। ਉਹ ਵੇਖ ਲੈ ਜੁਗ ਚੌਕੜੀ ਗਏ ਨੱਠ, ਪਾਂਧੀ ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਆਪਣੀ ਗੇੜ ਦੇ ਲੱਠ, ਚਾਰੋਂ ਕੁੰਟ ਦੇ ਉਲਟਾਈਆ। ਕੂੜ ਕਿਰਿਆ ਹੰਕਾਰੀ ਬੁਰਜ ਜਾਏ ਢੱਠ, ਹਉਮੇ ਹੰਗਤਾ ਗੜ੍ਹ ਤੁੜਾਈਆ। ਝਗੜਾ ਰਹੇ ਨਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦੇ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਤੂੰ ਪਰਮੇਸ਼ਵਰ ਸਵਾਮੀ ਪਤ, ਮਿਹਰਵਾਨ ਤੇਰੀ ਇਕ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਦੇਣੀ ਵਰਤਾਈਆ। ਧੁਰ ਦੀ ਵਸਤ ਦੇ ਅਪਰੰਪਰ ਸਵਾਮੀ, ਅਨਡਿੱਠੜੀ ਝੋਲੀ ਪਾਈਆ। ਤੂੰ ਆਦਿ ਜੁਗਾਦਿ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਤੇਰਾ ਨਾਮ ਨਿਧਾਨਾ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਆਪਣੀ ਵੇਖ ਲੈ ਚਾਰੇ ਖਾਣੀ, ਚਾਰੇ ਕੂਟਾਂ ਖੋਜ ਖੁਜਾਈਆ। ਆਤਮ ਪਰਮਾਤਮ ਮੇਲ ਮਿਲਿਆ ਕਿਸੇ ਨਾ ਹਾਣੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਪੀਏ ਕੋਇ ਨਾ ਪਾਣੀ, ਆਬੇ ਹਯਾਤ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਅਗੰਮ ਦੇਣੀ ਵਰਤਾਈਆ। ਮੱਘਰ ਕਹੇ ਸੁਣ ਸੱਤ ਰੰਗੇ ਮੇਰੇ ਸਾਥੀਆ, ਸੱਜਣਾ ਤੈਨੂੰ ਦਿਆਂ ਸੁਣਾਈਆ। ਤੂੰ ਜੁਗ ਜੁਗ ਮੰਨੀਆਂ ਪ੍ਰਭ ਦੀਆਂ ਆਖੀਆਂ, ਬਿਨਾ ਅੱਖਰਾਂ ਤੋਂ ਵਿਦਿਆ ਦਿਤੀ ਬਦਲਾਈਆ। ਤੇਰੇ ਹੁਕਮ ਨਾਲ ਗੁਰ ਅਵਤਾਰ ਪੈਗ਼ੰਬਰਾਂ ਗੁਣ ਨਿਧਾਨ ਦੀਆਂ ਗਾਈਆਂ ਸਾਖੀਆਂ, ਸਿਫ਼ਤ ਸਿਫ਼ਤਾਂ ਨਾਲ ਵਡਿਆਈਆ। ਤੂੰ ਦੀਨਾਂ ਮਜ਼੍ਹਬਾਂ ਕੀਤੀਆਂ ਰਾਖੀਆਂ, ਖੰਡੇ ਖੜਗਾਂ ਰੂਪ ਉਲਟਾਈਆ। ਬ੍ਰਹਿਮੰਡਾਂ ਖੰਡਾਂ ਕੀਤੀਆਂ ਹਾਸੀਆਂ, ਲੋਆਂ ਪੁਰੀਆਂ ਵੇਖ ਵਖਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ੀਆਂ, ਆਕਾਸ਼ ਅਕਾਸ਼ਾਂ ਤੇਰੀ ਵੱਜਦੀ ਰਹੇ ਵਧਾਈਆ। ਤੂੰ ਤੱਕੀਆਂ ਗੋਪੀ ਕਾਹਨ ਦੀਆਂ ਰਾਸੀਆਂ, ਸੀਤਾ ਰਾਮ ਦੀ ਤੱਕੀ ਦੁਹਾਈਆ। ਤੂੰ ਨੂਰ ਵੇਖਿਆ ਪੁਰਖ ਅਬਿਨਾਸ਼ੀਆ, ਜੋ ਨੂਰ ਨੁਰਾਨਾ ਡਗਮਗਾਈਆ। ਅੰਤਮ ਨਿਗਾਹ ਮਾਰ ਲੈ ਕਲਜੁਗ ਹੋਈ ਅੰਧੇਰੀ ਰਾਤੀਆ, ਸਾਚਾ ਚੰਦ ਨਾ ਕੋਇ ਚਮਕਾਈਆ। ਸੋਹਣਿਆ ਤੇਰਾ ਦਿਸੇ ਨਾ ਕੋਇ ਜਮਾਤੀਆ, ਸੰਗੀ ਸੰਗ ਨਾ ਕੋਇ ਬਣਾਈਆ। ਤੇਰੀ ਮੰਜ਼ਲ ਚੜ੍ਹੇ ਕੋਇ ਨਾ ਘਾਟੀਆ, ਘਾਟੇ ਵਿਚ ਦਿਸੇ ਲੋਕਾਈਆ। ਸਭ ਦਾ ਬਸਤਰ ਤਨ ਵਜੂਦਾਂ ਵਾਲਾ ਪਾਟਿਆ, ਓਢਣ ਸੀਸ ਨਾ ਕੋਇ ਰਖਾਈਆ। ਕਲਜੁਗ ਖੇਲ ਖੇਲਿਆ ਬਾਜ਼ੀਗਰ ਨਾਟਿਆ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਧਰਨੀ ਉਤੇ ਧਰਮ ਦਾ ਰਿਹਾ ਕੋਇ ਨਾ ਹਾਟਿਆ, ਸਾਚਾ ਵਣਜ ਨਾ ਸਕੇ ਕੋਈ ਵਖਾਈਆ। ਮੇਰੇ ਕੋਲ ਉਹ ਪੁਰਾਣੀ ਪਾਤੀਆ, ਪਤ੍ਰਕਾ ਧੁਰਦਰਗਾਹੀਆ। ਜਿਹੜੀ ਬਿਨਾ ਅੱਖਰਾਂ ਤੋਂ ਗੋਬਿੰਦ ਨੇ ਮਾਛੂਵਾੜੇ ਵਾਚੀਆ, ਰਸਨਾ ਦਾ ਵਾਚਕ ਨਜ਼ਰ ਕੋਇ ਨਾ ਆਈਆ। ਤੇਰਾ ਮੇਰਾ ਮੇਲ ਹੋਣਾ ਬਿਨਾ ਕਾਇਆ ਗਾਗਰ ਕਾਚੀਆ, ਕੰਚਨ ਗੜ੍ਹ ਵਡਿਆਈਆ। ਤੇਰੇ ਮੇਰੇ ਮੰਦਰ ਮਨੂਆ ਕਦੇ ਨਾ ਨਾਚਿਆ, ਮਤ ਬੁਧ ਨਾ ਕੋਇ ਚਤੁਰਾਈਆ। ਨਾ ਕੋਈ ਰਸਨਾ ਵਾਲਾ ਜਾਪਿਆ, ਨਾ ਅੱਖਰਾਂ ਵਾਲੀ ਪੜ੍ਹਾਈਆ। ਨਾ ਕੋਈ ਰੋਗ ਸੋਗ ਤਾਪਿਆ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਜਦ ਵੇਖਾਂ ਤੇ ਆਪਾ ਆਪਿਆ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਇਕੋ ਮਾਈ ਤੇ ਇਕੋ
ਬਾਪਿਆ, ਇਕੋ ਤੇਰੀ ਗੋਦ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰੇ ਹੁਕਮ ਵਿਚ ਖੇਲਾਂ ਖੇਲ ਤਮਾਸ਼ਿਆ, ਜੁਗ ਜੁਗ ਹੁਕਮ ਵਰਤਾਈਆ। ਤੂੰ ਅੰਤ ਕੰਤ ਭਗਵੰਤ ਮੇਰੀ ਪੂਰੀ ਕਰਨੀ ਆਸਿਆ, ਆਸ਼ਾ ਤੇਰੇ ਚਰਨ ਕਵਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਮੱਘਰ ਕਹੇ ਜਨ ਭਗਤੋ ਮੈਂ ਬਿਨ ਅੱਖਰਾਂ ਤੋਂ ਅੱਖਰ ਪੜ੍ਹਦਾ, ਬਿਨਾ ਹਰਫ਼ ਹਰੂਫ਼ ਜਣਾਈਆ। ਹੁਣ ਖੇਲ ਵੇਖਿਓ ਲਹਿੰਦਾ ਤੇ ਚੜ੍ਹਦਾ, ਦੋਹਾਂ ਸਿੰਮਤਾਂ ਭੇੜ ਭਿੜਾਈਆ। ਇਹ ਖੇਲ ਬਣਨਾ ਖ਼ੁਸ਼ੀ ਵਾਲੇ ਗੜ੍ਹ ਦਾ, ਗੜ੍ਹ ਹੰਕਾਰੀ ਸਾਰੇ ਵਿਚ ਫਸਾਈਆ। ਸਤਿਗੁਰ ਸ਼ਬਦ ਹੋ ਕੇ ਕਾਇਆ ਮੰਦਰ ਵਿਚ ਲੜਦਾ, ਮਨ ਮਤ ਬੁਧ ਦਏ ਹਿਲਾਈਆ। ਨਵੀਂ ਜੁਗ ਨਾਲੋਂ ਜਗਤ ਵਿਚ ਆਪਣੀ ਘਾੜਨ ਘੜਦਾ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਈਬਲ ਤੁਰੈਤ ਗ੍ਰੰਥ ਪੰਥ ਸਮਝ ਕੋਇ ਨਾ ਪਾਈਆ। ਆਪਣੀ ਕਰਨੀ ਦੂਜਿਆਂ ਦੇ ਸਿਰ ਮੜ੍ਹਦਾ, ਇਹ ਪ੍ਰਭੂ ਦੀ ਬੇਪ੍ਰਵਾਹੀਆ। ਜਿਥੋਂ ਚਾਹੇ ਜਗਤ ਜਹਾਨ ਜੀਵ ਫੜਦਾ, ਫੜ ਬਾਹੋਂ ਦਏ ਉਠਾਈਆ। ਉਸ ਦਾ ਖੇਲ ਜੋ ਮਾਲਕ ਨੌ ਖੰਡ ਪ੍ਰਿਥਮੀ ਆਪਣੇ ਘਰ ਦਾ, ਸੱਤ ਦੀਪ ਆਪਣਾ ਗ੍ਰਹਿ ਸਮਝਾਈਆ। ਜੋ ਜਲਾਂ ਸਾਗਰਾਂ ਵਿਚ ਉਛਲਦਾ, ਥਲ ਅਸਗਾਹਾਂ ਵੇਖ ਵਖਾਈਆ। ਕਿਸੇ ਨੂੰ ਪਤਾ ਨਹੀਂ ਕੀ ਖੇਲ ਹੋਣਾ ਘੜੀ ਪਲ ਦਾ, ਪਲਕਾਂ ਦੇ ਪਿਛੇ ਬੈਠਾ ਕੀ ਆਪਣਾ ਹੁਕਮ ਵਰਤਾਈਆ। ਜਰਾ ਨਜਾਰਾ ਤੱਕਿਓ ਚੀਨ ਵਾਲੇ ਦਲ ਦਾ, ਦਲਿਦ੍ਰੀਆਂ ਦਲਿਦ੍ਰ ਦਏ ਮੁਕਾਈਆ। ਰੂਸਾ ਇਸ਼ਾਰਾ ਕਰੇ ਆਪਣੇ ਬਲ ਦਾ, ਲੇਖਾ ਪਿਛਲਾ ਸਮਝ ਕਿਸੇ ਨਾ ਆਈਆ। ਇਹ ਹੁਕਮ ਅਮਰੀਕਾ ਉਤੋਂ ਮੂਲ ਨਾ ਟਲਦਾ, ਯੂਰਪ ਵਿਚ ਯੋਰੋਸ਼ਲਮ ਵਿਚ ਮੂਸਾ ਗਿਆ ਈਸਾ ਨਾਲ ਸਮਝਾਈਆ। ਦਰੋਹੀ ਖ਼ੁਦਾ ਦੀ ਖ਼ੁਦਾ ਦੇ ਨਬੀ ਦੀ ਉਹ ਮਿਹਰਵਾਨ ਮਹਿਬੂਬ ਮਹਿਬਾਨ ਬੀਦੋ ਜਨਣੀ ਦੀ ਕੁੱਖੋਂ ਕਦੇ ਨਹੀਂ ਜੰਮਦਾ, ਉਹ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਨੂੰ ਅੱਨਾ ਹੂ ਅੱਲਾ ਹੂ ਕਹਿ ਕੇ ਸਾਰੇ ਖੇਲ ਵੇਖਣ ਪਾਰਬ੍ਰਹਮ ਬ੍ਰਹਮ ਦਾ, ਪਰਮਾਤਮ ਆਤਮ ਉਸੇ ਦਾ ਨੂਰ ਜਣਾਈਆ। ਉਹਦਾ ਨਿਸ਼ਾਨਾ ਇਕੋ ਹੋਣਾ ਧਰਮ ਦਾ, ਧਰਨੀ ਉਤੇ ਦਏ ਵਖਾਈਆ। ਝਗੜਾ ਮੇਟਣਾ ਵਰਨ ਬਰਨ ਦਾ, ਜ਼ਾਤ ਪਾਤੀ ਡੇਰਾ ਢਾਹੀਆ। ਜਿਸ ਇਸ਼ਾਰਾ ਦੇਣਾ ਇਕੋ ਸਰਨ ਦਾ, ਸਰਨਗਤ ਇਕ ਸਮਝਾਈਆ। ਮਾਰਗ ਦੇਣਾ ਮੰਜ਼ਲ ਚੜ੍ਹਨ ਦਾ, ਦਰਗਾਹ ਸਾਚੀ ਮੁਕਾਮੇ ਹਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸੱਤ ਰੰਗਾ ਕਹੇ ਮੇਰਾ ਸਾਹਿਬ ਬਹੁ ਬਹੁਰੰਗੀ, ਅਨਕ ਕਲ ਵਡੀ ਵਡਿਆਈਆ। ਅਗਲੇ ਸਾਲ ਉਠਾਵੇ ਫ਼ਰੰਗੀ, ਫ਼ਾਰਸ ਤੋਂ ਪਰੇ ਹੁਕਮ ਵਰਤਾਈਆ। ਚਿੱਟੇ ਅਸਵ ਕਸ ਕੇ ਤੰਗੀ, ਇਸ਼ਾਰਾ ਦਿਤਾ ਦ੍ਰਿੜਾਈਆ। ਜੋ ਹਰਿ ਗੋਬਿੰਦ ਨੇ ਖ਼ਾਹਿਸ਼ ਰਖ ਕੇ ਖ਼ੁਸ਼ੀਆਂ ਵਿਚ ਮੰਗ ਮੰਗੀ, ਪੁਰਖ ਅਕਾਲ ਅਕਾਲ ਦਿਤੀ ਜਣਾਈਆ। ਸਦੀ ਚੌਧਵੀਂ ਜਿਸ ਵੇਲੇ ਸਭ ਦੀ ਪਿਠ ਹੋਈ ਨੰਗੀ, ਹੱਥ ਪੁਸ਼ਤ ਨਾ ਕੋਇ ਰਖਾਈਆ। ਫਿਰੇ ਦਰੋਹੀ ਵਿਚ ਵਰਭੰਡੀ, ਚਾਰੋਂ ਕੁੰਟ ਦੀਨ ਦੁਨੀ ਹਲਕਾਈਆ। ਮੇਰੀ ਮੀਰੀ ਪੀਰੀ ਬਿਨ ਤੇਰੇ ਤੋਂ ਹੋਰ ਕਿਸੇ ਜਾਏ ਨਾ ਵੰਡੀ, ਮੀਰੀ ਪੀਰੀ ਦਾ ਮਾਲਕ ਇਕੋ ਪੁਰਖ ਅਕਾਲ ਅਖਵਾਈਆ। ਇਹ ਆਸ਼ਾ ਰਖੀ ਸੀ ਦੁਰਗਾ ਜਿਸ ਵੇਲੇ ਅਸ਼ਟਭੁਜ ਨੇ ਫੜੀ ਸੀ ਚੰਡੀ, ਸੁੰਭ ਨਿਸੁੰਭ ਦੈਤਾਂ ਦਿਤਾ ਘਾਈਆ। ਇਹ ਖੇਲ ਸੀਤਾ ਨੂੰ ਰਾਮ ਨੇ ਖ਼ੁਸ਼ੀਆਂ ਨਾਲ ਦੱਸੀ ਵੇਲੇ ਸੰਝੀ, ਪ੍ਰੇਮ ਵਿਚ ਦ੍ਰਿੜਾਈਆ। ਪਹਿਲੀ ਮੱਘਰ ਕ੍ਰਿਸ਼ਨ ਲੰਮਾ ਪੈ ਕੇ ਉਤੇ ਮੰਜੀ, ਬਿਸਤਰ ਮਾਟੀ ਖ਼ਾਕ ਉਤੇ ਰਖਾਈਆ। ਜਿਸ ਵੇਲੇ ਕਲਜੁਗ ਅੰਤ ਹੋ
ਗਿਆ ਡੰਬੀ, ਪਖੰਡੀ ਖ਼ਲਕ ਖ਼ੁਦਾਈਆ। ਓਸ ਵੇਲੇ ਸਤਿਗੁਰ ਸ਼ਬਦ ਆਵੇ ਧੁਰ ਦਾ ਜੰਗੀ, ਸ਼ਸਤਰ ਨਾਮ ਹੱਥ ਉਠਾਈਆ। ਨਿਸ਼ਾਨ ਮੇਟੇ ਤਾਰਾ ਚੰਦੀ, ਸਦੀ ਚੌਧਵੀਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲੇ ਉਹ ਕੀ ਸ਼ਬਦ ਦੀਆਂ ਮਾਰੇ ਹਾਕਾ, ਹੁਕਮ ਹੁਕਮ ਵਿਚੋਂ ਬਦਲਾਈਆ। ਮੈਂ ਆਦਿ ਅੰਤ ਦਾ ਤੇਰਾ ਕਾਕਾ, ਬਿਰਧ ਬਾਲ ਜਵਾਨ ਨਾ ਰੂਪ ਬਦਲਾਈਆ। ਆਪਣੇ ਸਚਖੰਡ ਦਾ ਖੋਲ ਕੇ ਤਾਕਾ, ਮੇਰਾ ਪਰਦਾ ਦਿਤਾ ਉਠਾਈਆ। ਮੈਂ ਤੈਨੂੰ ਆਦਿ ਜੁਗਾਦਿ ਜੁਗ ਚੌਕੜੀ ਇਕੋ ਮੰਨਿਆ ਆਕਾ, ਅਕਲ ਬੁੱਧੀ ਵਾਲਾ ਸਮਝ ਕੋਇ ਨਾ ਪਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਕਲਜੁਗ ਅੰਤ ਸਦੀ ਚੌਧਵੀਂ ਅਮਾਮ ਅਮਾਮੇ ਬਦਲ ਦੇ ਸਾਕਾ, ਸਾਕੀ ਤੇਰੇ ਹੱਥ ਵਡਿਆਈਆ। ਸੱਤਾਂ ਦੀਪਾਂ ਵਿਚ ਸੱਤਾਂ ਸਾਲਾਂ ਦਾ ਉਲੀਕ ਦੇ ਖ਼ਾਕਾ, ਬਿਨਾ ਲਾਈਨ ਤੋਂ ਲਾਈਨ ਲਗਾਈਆ। ਉਹ ਲੇਖਾ ਪੂਰਾ ਕਰ ਦੇ ਜੋ ਤੇਗ਼ ਬਹਾਦਰ ਇਸ਼ਾਰਾ ਦੇ ਕੇ ਗਿਆ ਵਿਚ ਢਾਕਾ, ਹੁਕਮ ਹੁਕਮ ਵਿਚੋਂ ਵਰਤਾਈਆ। ਜੋ ਸੰਦੇਸ਼ਾ ਨਾਨਕ ਦਜਲਾ ਉਤੇ ਆਖਾ, ਬਿਨ ਰਸਨਾ ਜਿਹਵਾ ਗਾਈਆ। ਜੋ ਗੋਬਿੰਦ ਸੰਦੇਸਾ ਦਿਤਾ ਪੁਰੀ ਅਨੰਦ ਵਾਲੀ ਅਖ਼ੀਰੀ ਰਾਤਾ, ਸ਼ਬਦੀ ਸ਼ਬਦ ਸ਼ਬਦ ਨਾਲ ਜਣਾਈਆ। ਨਾਲੇ ਗੁਜਰੀ ਨੂੰ ਕਿਹਾ ਤੂੰ ਮੇਰੀ ਤਤਾਂ ਵਾਲੀ ਮਾਤਾ, ਆਦਿ ਦੀ ਇਕੋ ਮੇਰੀ ਮਾਤਾ ਤੇ ਇਕੋ ਮੇਰਾ ਪਿਤਾ ਇਕ ਦੀ ਗੋਦ ਡੇਰਾ ਲਾਈਆ। ਜਿਸ ਕਲਜੁਗ ਅੰਤ ਮੇਰਾ ਪੂਰਾ ਕਰਨਾ ਖਾਤਾ, ਲਹਿਣੇ ਝੋਲੀ ਮੇਰੀ ਪਾਈਆ। ਝਗੜਾ ਮੇਟ ਕੇ ਜ਼ਾਤਾ ਪਾਤਾ, ਊਚਾਂ ਨੀਚਾਂ ਇਕੋ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਆਤਮ ਪਰਮਾਤਮ ਨਾਤਾ ਜੋੜੇ ਸਹਿਜ ਸੁਭਾਈਆ। ਉਸ ਦਾ ਸੰਬਲ ਹੋਣਾ ਵਾਸਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਜਿਸ ਨੂੰ ਸ਼ੰਕਰ ਝੁਕੇ ਉਤੋਂ ਕੈਲਾਸ਼ਾ, ਬ੍ਰਹਮਾ ਪੁਰੀ ਬ੍ਰਹਮ ਸੀਸ ਨਿਵਾਈਆ। ਵਿਸ਼ਨੂੰ ਹੋਵੇ ਦਾਸੀ ਦਾਸਾ, ਨਿਵ ਨਿਵ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਆਦਿ ਜੁਗਾਦੀ ਮਿਤ੍ਰ, ਸੱਜਣੂਆਂ ਦਿਆਂ ਜਣਾਈਆ। ਕਲ ਕੂੜੀ ਕਿਰਿਆ ਵੇਖ ਲੈ ਚੋਟੀ ਚੜ੍ਹ ਗਈ ਸਿਖ਼ਰ, ਆਪਣਾ ਪੰਧ ਮੁਕਾਈਆ। ਹੁਣ ਮੇਰਾ ਕਰ ਲੈ ਫ਼ਿਕਰ, ਫ਼ਿਕਰਾ ਇਕੋ ਦਿਆਂ ਸੁਣਾਈਆ। ਸਾਧੂ ਸੰਤ ਰਿਹਾ ਕੋਈ ਨਾ ਮਿਤ੍ਰ, ਮੀਤੜਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਭਰੀ ਨਾਲ ਚਿੱਕੜ, ਦੁਰਮਤ ਮੈਲ ਨਾ ਕੋਇ ਧਵਾਈਆ। ਤਨ ਵਜੂਦਾਂ ਹੋਈ ਭਿੱਟੜ, ਅੰਤਰ ਕਰੇ ਨਾ ਕੋਇ ਸਫ਼ਾਈਆ। ਆਪਣੇ ਸਾਹਿਬ ਨਾਲੋਂ ਆਤਮ ਧਾਰ ਹੋ ਕੇ ਗਈ ਵਿਛੜ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਮੈਂ ਦੁਹੱਥੜਾਂ ਨਾਲ ਲੱਗੀ ਪਿੱਟਣ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਕਲਜੁਗ ਕੂੜਾ ਨਾ ਦੇਵੇ ਟਿਕਣ, ਕੂੜੀ ਕਿਰਿਆ ਮਸਤਕ ਤਿਲਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮੇਰਾ ਵੇਖ ਵਖਾਈਆ। ਮੇਰੇ ਵੇਖ ਲੈ ਨੌ ਦਰ, ਨਵ ਖੰਡ ਧਿਆਨ ਲਗਾਈਆ। ਚਾਰੋਂ ਕੁੰਟ ਆਵੇ ਡਰ, ਭੈ ਭਉ ਵਿਚ ਦੁਹਾਈਆ। ਸਾਚੀ ਕਰਨੀ ਰਿਹਾ ਕੋਈ ਨਾ ਕਰ, ਕਰਤੇ ਪੁਰਖ ਤੇਰੀ ਓਟ ਨਾ ਕੋਇ ਰਖਾਈਆ। ਦੀਨ ਦੁਨੀ ਰਹੀ ਲੜ, ਸ਼ਰਅ ਸ਼ਰਅ ਨਾਲ ਟਕਰਾਈਆ। ਤੇਰਾ ਮਜ਼੍ਹਬ ਬਣਿਆ ਹੰਕਾਰੀ ਗੜ੍ਹ, ਸ਼ਰਅ ਕਿਲਾ ਕੋਟ ਅਖਵਾਈਆ। ਸੂਫ਼ੀ ਸੰਤ ਫ਼ਕੀਰ ਭਗਤ ਜਨ ਮੰਜ਼ਲ ਸਕੇ ਕੋਈ ਨਾ ਚੜ੍ਹ, ਗੁਰਮੁਖ ਗੁਰਸਿਖ ਸਿਖਿਆ ਵਿਚ ਨਾ
ਕੋਇ ਸਮਾਈਆ। ਲੇਖਾ ਤੱਕ ਲੈ ਸੀਸ ਧੜ, ਤਨ ਵਜੂਦਾਂ ਫੋਲ ਫੁਲਾਈਆ। ਕੀ ਹੋਇਆ ਜੇ ਤੇਰੀ ਦੁਨੀਆ ਤੈਨੂੰ ਅੱਖਰਾਂ ਨਾਲ ਰਹੀ ਪੜ੍ਹ, ਹਿਰਦੇ ਸਕੇ ਨਾ ਕੋਇ ਵਸਾਈਆ। ਤ੍ਰੈਗੁਣ ਮਾਇਆ ਨਾਲ ਰਹੀ ਸੜ, ਅਗਨੀ ਤਤ ਨਾ ਕੋਇ ਬੁਝਾਈਆ। ਕਿਸੇ ਨੂੰ ਪਤਾ ਨਹੀਂ ਅਸਥੂਲ ਕਿ ਚੇਤਨ ਜੜ, ਪਰਦਾ ਸਕੇ ਨਾ ਕੋਇ ਉਠਾਈਆ। ਮੇਰੇ ਸਾਹਿਬ ਸੁਲਤਾਨਾ ਨੌਜਵਾਨਾ ਧਰਨੀ ਕਹੇ ਸਤਿਜੁਗ ਦਾ ਸਾਚਾ ਘਾੜਨ ਘੜ, ਕਲਜੁਗ ਦੀ ਕੂੜੀ ਕਿਰਿਆ ਦੇ ਮਿਟਾਈਆ। ਜਨ ਭਗਤ ਸੁਹੇਲੇ ਆਪਣੇ ਲਾ ਲੈ ਲੜ, ਅੰਗੀਕਾਰ ਆਪ ਅਖਵਾਈਆ। ਜੋ ਤੇਰਾ ਦਰਸ਼ਨ ਇਕ ਵਾਰ ਲਏ ਕਰ, ਕਰਤੇ ਪੁਰਖ ਦੇਣੀ ਵਡਿਆਈਆ। ਓਹ ਫੇਰ ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਵਿਚ ਕਦੇ ਨਾ ਆਈਆ। ਜੇ ਤੂੰ ਆਇਉਂ ਭਗਤ ਦਵਾਰੇ ਭਗਤਾਂ ਦੇ ਘਰ, ਜਨ ਭਗਤਾਂ ਆਪਣੇ ਘਰ ਸਚਖੰਡ ਦੇਣਾ ਪਹੁੰਚਾਈਆ। ਰਾਏ ਧਰਮ ਦਾ ਰਹੇ ਕੋਈ ਨਾ ਡਰ, ਚਿਤ੍ਰਗੁਪਤ ਦਾ ਲੇਖਾ ਦੇਣਾ ਮੁਕਾਈਆ। ਯਮਦੂਤ ਸਕੇ ਕੋਈ ਨਾ ਫੜ, ਲਾੜੀ ਮੌਤ ਨਿਵ ਨਿਵ ਲਾਗੇ ਪਾਈਂਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜੋਤੀ ਜਾਤੇ ਜਨ ਭਗਤਾਂ ਨੂੰ ਦਰਸ਼ਨ ਦੇਣਾ ਘਰ ਘਰ, ਕਾਇਆ ਮੰਦਰ ਆਪਣਾ ਘਰ ਬਣਾਈਆ। ਨਾਮ ਭੰਡਾਰੇ ਦੇਣੇ ਭਰ, ਅਤੋਟ ਅਤੁਟ ਵਰਤਾਈਆ। ਸ਼ਬਦ ਸਰੂਪੀ ਚਿੱਟੇ ਅਸਵ ਜਾਣਾ ਚੜ੍ਹ, ਜੋ ਪਹਿਲੀ ਮੱਘਰ ਤੇਰੇ ਦਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਸਵ ਕਹੇ ਮੈਂ ਕਰਮ ਕਾਂਡ ਦਾ ਬੱਗਾ, ਮਾਲਵੇ ਵਾਲਿਆਂ ਦਿਤੀ ਵਡਿਆਈਆ। ਮੈਂ ਹੰਸ ਬਣ ਗਿਆ ਕੱਗਾ, ਸਤਿਗੁਰ ਮੇਰੇ ਉਤੇ ਆਸਣ ਲਾਈਆ। ਮੈਂ ਵੇਖਣ ਚਲਿਆ ਦੀਨ ਦੁਨੀ ਦਾ ਅਗਾ, ਭੱਜਿਆ ਵਾਹੋ ਦਾਹੀਆ। ਉਧਰੋਂ ਮੁਹੰਮਦ ਕਹੇ ਉਫ਼ ਹਾਏ ਮੇਰਿਆ ਰੱਬਾ, ਦਰੋਹੀ ਯਾਰ ਚਾਰ ਸੁਣਾਈਆ। ਉਧਰੋਂ ਗੋਬਿੰਦ ਫਿਰੇ ਭਾਰ ਪੱਥਾ, ਆਪਣਾ ਚਰਨ ਉਠਾਈਆ। ਮੈਂ ਆਪਣੇ ਗੁਰਮੁਖ ਗੁਰਸਿੱਖ ਭਗਤ ਸੁਹੇਲੇ ਨੌ ਖੰਡ ਪ੍ਰਿਥਮੀ ਵਿਚੋਂ ਲੱਭਾਂ, ਬਚਿਆ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਤੋੜ ਕੇ ਹੱਦਾ, ਹਦੂਦਾਂ ਵਿਚੋਂ ਬਾਹਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਮੱਘਰ ਕਹੇ ਜਨ ਭਗਤੋ ਮੇਰਾ ਅਦਾਬ, ਅਦਬ ਨਾਲ ਸੀਸ ਝੁਕਾਈਆ। ਮੈਂ ਸਚ ਦੱਸਾਂ ਅਗਲਾ ਸਮਾਂ ਬੜਾ ਖ਼ਰਾਬ, ਅਰਬ ਖਰਬ ਦੇਣ ਦੁਹਾਈਆ। ਕਲਜੁਗ ਸਭ ਨੂੰ ਕੂੜ ਪਿਆਉਣ ਵਾਲਾ ਸ਼ਰਾਬ, ਸ਼ਰਅ ਨਾਲ ਸ਼ਰਅ ਦਏ ਟਕਰਾਈਆ। ਕੁਛ ਹਿੱਸਾ ਲੈਣਾ ਪਊ ਹਿੱਸੇਦਾਰੋ ਤੁਹਾਨੂੰ ਵੀ ਵਿਚ ਪੰਜਾਬ, ਪੰਜ ਆਬ ਦੀਆਂ ਧਾਰਾਂ ਦੇਣ ਗਵਾਹੀਆ। ਜਿਸ ਸ਼ਬਦ ਘੋੜੇ ਚਰਨ ਰਖਣਾ ਅਗੰਮੀ ਰਕਾਬ, ਜ਼ੀਨ ਪਾਖਰ ਨਜ਼ਰ ਕੋਇ ਨਾ ਆਈਆ। ਜਿਸ ਤਕਣੇ ਮੱਕਾ ਮਦੀਨਾ ਮਹਿਰਾਬ, ਕਾਅਬਿਆਂ ਖੋਜ ਖੁਜਾਈਆ। ਜਿਸ ਨੂਰ ਤੱਕਣਾ ਆਫਤਾਬ, ਰਵ ਸਸ ਵੇਖ ਵਖਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਦਰਗਾਹ ਸਾਚੀ ਕਹਿਣਾ ਹਕ ਜਨਾਬ, ਹਕੀਕਤ ਦਾ ਮਾਲਕ ਇਕ ਅਖਵਾਈਆ। ਉਹ ਲੇਖਾ ਮੁਕਾਏ ਸਭ ਦਾ ਸ਼ਤਾਬ, ਜਲਦੀ ਜਲਦੀ ਆਪਣਾ ਹੁਕਮ ਵਰਤਾਈਆ। ਕਿਸੇ ਦੇ ਕੋਲੋਂ ਮੰਗੇ ਨਾ ਕੋਇ ਇਮਦਾਦ, ਹੁਕਮ ਹੁਕਮ ਵਿਚੋਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਭੇਵ ਅਭੇਦਾ ਖੋਲਣਹਾਰਾ, ਹਰਿ ਕਰਤਾ ਧੁਰਦਰਗਾਹ। ਸ਼ਬਦ ਅਗੰਮੀ ਬੋਲਣਹਾਰਾ, ਨੂਰ ਨੁਰਾਨਾ ਨੂਰ ਅਲਾਹ। ਸਚ ਸੰਦੇਸ਼ ਸੁਣਾਉਣਹਾਰਾ, ਵਾਹਿਦ ਇਕ ਖ਼ੁਦਾ। ਆਪਣਾ ਹੁਕਮ ਵਰਤਾਵਣਹਾਰਾ,
ਦੋ ਜਹਾਨ ਵੇਖੇ ਥਾਉਂ ਥਾਂ। ਜਨ ਭਗਤਾਂ ਸਾਰ ਪਾਵਣਹਾਰਾ, ਪਰਮ ਪੁਰਖ ਪ੍ਰਭ ਬੇਪਰਵਾਹ। ਸੂਫ਼ੀਆਂ ਰੰਗ ਰੰਗਾਵਣਹਾਰਾ, ਲੇਖਾ ਜਾਣੇ ਮੁਕਾਮੇ ਹਕ ਨੂਰ ਨੁਰਾਨਾ ਨੂਰ ਚਮਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਰਿਹਾ ਖਿਲਾ। ਸਦ ਆਪਣਾ ਖੇਲ ਖਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਹਰਿਜਨ ਸਾਚੇ ਲਾਲ ਆਪ ਉਠਾਵੇਗਾ। ਦੇ ਕੇ ਨਾਮ ਸਚ ਧਨ ਮਾਲ, ਵਸਤ ਅਨਮੁੱਲ ਵਰਤਾਵੇਗਾ। ਫਲ ਲਗਾ ਕੇ ਕਾਇਆ ਡਾਲ, ਤਤਵ ਤਤ ਆਪ ਸਮਝਾਵੇਗਾ। ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਰੁਸ਼ਨਾਵੇਗਾ। ਭਾਗ ਲਗਾ ਕੇ ਕਾਇਆ ਧਰਮਸਾਲ, ਜੋਤੀ ਨੂਰ ਨੂਰ ਰੁਸ਼ਨਾਵੇਗਾ। ਅੰਮ੍ਰਿਤ ਆਤਮ ਸੁਹਾ ਕੇ ਤਾਲ, ਝਿਰਨਾ ਨਿਝਰ ਰਸ ਚੁਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਵੇਗਾ। ਹਰਿਜਨ ਸਾਚੇ ਪਾਰ ਕਰਾਏਗਾ। ਦਰ ਆਏ ਲੇਖੇ ਲਾਏਗਾ। ਕਰਮ ਕਰਮ ਦਾ ਰੋਗ ਮਿਟਾਏਗਾ। ਜਨਮ ਜਨਮ ਦਾ ਪੰਧ ਮੁਕਾਏਗਾ। ਭਰਮ ਭਰਮ ਦਾ ਡੇਰਾ ਢਾਹੇਗਾ। ਸਾਚੀ ਸਰਨ ਇਕ ਰਖਾਏਗਾ। ਤਰਨੀ ਤਰਨਹਾਰ ਦਇਆ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਏਗਾ। ਸਦ ਆਪਣੇ ਰੰਗ ਰੰਗਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਜਨ ਭਗਤਾਂ ਮੇਲ ਮਿਲਾਵੇਗਾ। ਸਾਚੇ ਸੰਤਾਂ ਸੰਗ ਨਿਭਾਵੇਗਾ। ਗੁਰਮੁਖਾਂ ਗੋਦ ਉਠਾਵੇਗਾ। ਗੁਰਸਿਖਾਂ ਜੋਗ ਸਮਝਾਵੇਗਾ। ਅੰਦਰੋਂ ਕੱਟ ਕੇ ਹਉਮੇ ਰੋਗ, ਹੰ ਬ੍ਰਹਮ ਇਕ ਦ੍ਰਿੜਾਵੇਗਾ। ਆਤਮ ਰਸ ਭੋਗ ਕੇ ਭੋਗ, ਭਸਮੜ ਆਪਣਾ ਖੇਲ ਖਿਲਾਵੇਗਾ। ਸਚ ਦਵਾਰੇ ਮੇਲਾ ਕਰ ਕੇ ਧੁਰ ਸੰਜੋਗ, ਪੂਰਬ ਜਨਮ ਵਿਛੋੜਾ ਆਪ ਕਟਾਵੇਗਾ। ਜਨ ਭਗਤੋ ਅਗੇ ਵੇਖਣੀ ਪ੍ਰਭ ਦੀ ਮੌਜ, ਜੋ ਮਜਲਸ ਭਗਤਾਂ ਨਾਲ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਮੱਘਰ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਇਕੋ ਮੰਨੋ ਜੋ ਸਭ ਦਾ ਸਾਂਝਾ ਯਾਰ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਨੂਰ ਨੁਰਾਨਾ ਨੂਰ ਇਕ ਉਜਿਆਰ, ਜ਼ਹੂਰ ਜ਼ਾਹਿਰ ਕਰੇ ਰੁਸ਼ਨਾਈਆ। ਜੋ ਜੁਗ ਜੁਗ ਖੇਲ ਕਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਹੁਕਮ ਵਰਤਾਈਆ। ਸੋ ਕਲਜੁਗ ਅੰਤ ਕਲ ਕਲਕੀ ਲਏ ਅਵਤਾਰ, ਅਵਤਰ ਆਪਣਾ ਫੇਰਾ ਪਾਈਆ। ਅਮਾਮ ਅਮਾਮਾ ਹੋ ਸਿਕਦਾਰ, ਰਸੂਲਾਂ ਨਬੀਆਂ ਲਹਿਣੇ ਦੇਣੇ ਦਏ ਚੁਕਾਈਆ। ਗੁਰੂ ਗੁਰਦੇਵ ਸ਼ਬਦ ਦੀ ਧਾਰ, ਸਤਿਗੁਰ ਸ਼ਬਦ ਇਕ ਅਖਵਾਈਆ। ਜੋ ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਸਤਿ ਸਚ ਦਏ ਪ੍ਰਗਟਾਈਆ। ਓਸ ਸਾਹਿਬ ਦੇ ਚਰਨ ਕਵਲ ਜਾਓ ਬਲਿਹਾਰ, ਜੋ ਬਲ ਬਲ ਆਪਣਾ ਆਪ ਕਰਾਈਆ। ਮੇਰਾ ਇਕ ਸੰਦੇਸ਼ਾ ਦੱਸਾਂ ਨਾਲ ਪਿਆਰ, ਪ੍ਰੇਮੀਓ ਦਿਆਂ ਜਣਾਈਆ। ਹਉਮੇ ਹੰਗਤਾ ਕੂੜੀ ਕਿਰਿਆ ਅੰਦਰੋਂ ਦਿਓ ਨਿਵਾਰ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਇਕੋ ਦਵਾਰੇ ਹੋਵੋ ਸਾਰੇ ਤਲਬਗਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਚਰਨ ਕਵਲ ਉਪਰ ਧਵਲ ਬਖ਼ਸ਼ਣਾ ਇਕ ਪਿਆਰ, ਪ੍ਰੇਮੀ ਪਿਆਰੇ ਪ੍ਰੀਤਮ ਇਕੋ ਲੈਣਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ।
੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਨਿਵਾਸੀ ਸੁਲਖਣ ਸਿੰਘ ਜਰਨੈਲ ਸਿੰਘ
ਪ੍ਰੀਤਮ ਸਿੰਘ ਕਸ਼ਮੀਰ ਸਿੰਘ ਦਲੀਪ ਸਿੰਘ ਰਤਨ ਸਿੰਘ ਦੇ ਨਵਿਤ
ਸਪਤਸ ਰਿਖੀ ਕਹਿਣ ਨਾਰਦ ਕੁਛ ਪਿਛਲੀ ਦੱਸ ਕਥਾ, ਅਕਥ ਕਥ ਜਣਾਈਆ। ਭੇਵ ਖੁਲਾ ਦੇ ਯਥਾਰਥ ਯਥਾ, ਯਦਪ ਯਦੀ ਦੇ ਦ੍ਰਿੜਾਈਆ। ਪ੍ਰਭੂ ਕੀ ਲਹਿਣਾ ਦੇਣਾ ਦੇਵੇ ਹੱਥੋ ਹੱਥਾ, ਜੁਗ ਜੁਗ ਦਇਆ ਕਮਾਈਆ। ਕੀ ਪੂਰਬ ਧਾਰ ਜਾਣੇ ਮਸਤਕ ਮੱਥਾ, ਬਿਧਨਾ ਧਾਰ ਫੋਲ ਫੁਲਾਈਆ। ਕੀ ਮਿਹਰਵਾਨ ਵਸਤ ਦੇਵੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜੋ ਜੁਗ ਚੌਕੜੀ ਚਲਾਏ ਰਥਾ, ਰਥਵਾਹੀ ਇਕ ਅਖਵਾਈਆ। ਜਿਸ ਦੇ ਗੋਬਿੰਦ ਸਥਰ ਲੱਥਾ, ਯਾਰੜਾ ਨੂਰ ਅਲਾਹੀਆ। ਜੋ ਨਿਰਗੁਣ ਧਾਰ ਪਰਮੇਸ਼ਵਰ ਪਤਾ, ਪਤ ਪਤਵੰਤਾ ਇਕ ਅਖਵਾਈਆ। ਜਿਸ ਦਾ ਇਕੋ ਨਾਮ ਨਿਧਾਨ ਮਤਾ, ਲੱਖ ਚੁਰਾਸੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਤਾ ਵਡ ਵਡਿਆਈਆ। ਸਪਤਸ ਰਿਖ ਕਹਿਣ ਨਾਰਦ ਤੇਰੇ ਕੋਲ ਪਿਛਲਾ ਲੇਖਾ, ਧੁਰ ਦੇ ਪੰਡਤਾ ਦੇ ਜਣਾਈਆ। ਸਾਡਾ ਮਿਟਾ ਭਰਾਂਤ ਭੁਲੇਖਾ, ਭਰਮ ਰਹੇ ਨਾ ਰਾਈਆ। ਅਸੀਂ ਤੱਕੀਏ ਦੇਸ ਪ੍ਰਦੇਸਾ, ਜਗਤ ਜਹਾਨ ਧਿਆਨ ਲਗਾਈਆ। ਫਿਰੀਏ ਕਰ ਅਗੰਮੀ ਵੇਸਾ, ਭੱਜੀਏ ਵਾਹੋ ਦਾਹੀਆ। ਸਚ ਪਿਆਰ ਮਿਲੇ ਨਾ ਹੇਤਾ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਸਪਤਸ ਰਿਖੀਓ ਮੈਨੂੰ ਆ ਗਿਆ ਚੇਤਾ, ਚੇਤਨ ਧਾਰ ਦਿਆਂ ਸਮਝਾਈਆ। ਲਹਿਣਾ ਯਾਦ ਕਰ ਲਓ ਸੁਰਸਤੀ ਦਾ ਕੰਢਾ ਧਰਤੀ ਉਤੇ ਖੇਤਾ, ਬਿਨ ਖ਼ਤਰੇ ਦਿਆਂ ਜਣਾਈਆ। ਤੁਸੀਂ ਲੇਟੇ ਸੀ ਉਤੇ ਰੇਤਾ, ਖ਼ੁਸ਼ੀਆਂ ਆਸਣ ਲਾਈਆ। ਮੈਂ ਵੀ ਆ ਗਿਆ ਵੇਦ ਦਾ ਵੇਤਾ, ਵਿਤਕਰਾ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ। ਨਾਰਦ ਕਹੇ ਸਪਤਸ ਰਿਖੀਓ ਸੁਣੋ ਹਮਾਰੀ ਬਾਤ, ਬਾਤਨ ਦਿਆਂ ਜਣਾਈਆ। ਜਿਸ ਵੇਲੇ ਹੋਇਆ ਖੇਲ ਤਮਾਸ਼, ਪਿਛਲਾ ਦਿਆਂ ਸਮਝਾਈਆ। ਛੇ ਅਲਮਸਤ ਖ਼ੁਸ਼ੀਆਂ ਵਿਚ ਪਾਉਂਦੇ ਸੀ ਰਾਸ, ਰਸਤੇ ਵਿਚ ਮੈਨੂੰ ਹਾਸੀ ਰਹੇ ਕਰਾਈਆ। ਮੈਂ ਕਿਹਾ ਸ਼ਾਬਾਸ਼, ਤੁਹਾਡੀ ਵਡ ਵਡਿਆਈਆ। ਤੁਸੀਂ ਰਾਹੀਆਂ ਕਰੋ ਹਾਸ, ਮਸਖ਼ਰੇ ਰੂਪ ਬਣਾਈਆ। ਉਹ ਹੋ ਕੇ ਬੋਲੇ ਗੁਸਤਾਖ਼, ਗ਼ੁੱਸੇ ਵਿਚ ਸੁਣਾਈਆ। ਤੂੰ ਕੀ ਸਾਨੂੰ ਕਰਨਾ ਨਾਸ, ਭੈ ਭਉ ਨਾ ਕੋਇ ਜਣਾਈਆ। ਅਸੀਂ ਮੌਜ ਮਾਣਦੇ ਨਾਲ ਪੁਰਖ ਅਬਿਨਾਸ਼, ਅੰਦਰੇ ਅੰਦਰ ਖ਼ੁਸ਼ੀ ਬਣਾਈਆ। ਨਾਰਦ ਕਹੇ ਮੈਨੂੰ ਆਇਆ ਕਿਆਸ, ਆਪਣੇ ਅੰਦਰ ਲਈ ਅੰਗੜਾਈਆ। ਨਾਲੇ ਪਾਣੀ ਦਾ ਆਪਣੀ ਬਗ਼ਲੀ ਵਿਚੋਂ ਕਢ ਗਿਲਾਸ, ਥੋੜਾ ਥੋੜਾ ਸਭ ਨੂੰ ਦਿਤਾ ਪਿਆਈਆ। ਇਹ ਮੈਂ ਲੈ ਕੇ ਆਇਆ ਵਿਚੋਂ ਗੰਗਾ ਮਾਤ, ਅੰਮ੍ਰਿਤ ਰਸ ਭਰਾਈਆ। ਉਹ ਸਾਰੇ ਖ਼ੁਸ਼ੀਆਂ ਵਿਚ ਪਏ ਨਾਚ, ਨੱਚਣ ਟੱਪਣ ਚਾਈਂ ਚਾਈਂਆ। ਇਕ ਦੂਜੇ ਦੇ ਫੜ ਕੇ ਹਾਥ, ਢੋਲੇ ਗਾਵਣ ਧੁਰਦਰਗਾਹੀਆ। ਨਾਰਦ ਕਹੇ ਮੈਂ ਵੀ ਹੋ ਗਿਆ ਸਾਥ, ਆਪਣੀ ਬੋਦੀ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਰਿਖੀਓ ਇਹ ਮੇਰੇ ਨਾਲ ਕਰਨ ਲੱਗੇ ਪਿਆਰ, ਮੈਂ ਵੀ ਪਿਆਰਾ ਹੋ ਕੇ ਖ਼ੁਸ਼ੀ ਬਣਾਈਆ। ਮੈਂ ਚਲਿਆ ਤੇਜ਼ ਰਫ਼ਤਾਰ, ਤੁਰਿਆ ਵਾਹੋ ਦਾਹੀਆ। ਇਹ ਹੋ ਗਏ ਤਿਆਰ,
ਮੇਰੇ ਨਾਲ ਭੱਜੇ ਵਾਹੋ ਦਾਹੀਆ। ਨਾਲੇ ਮੈਨੂੰ ਕਹਿਣ ਯਾਰ, ਯਰਾਨਾ ਤੇਰੇ ਨਾਲ ਰਖਾਈਆ। ਸਚ ਦੱਸ ਕਿੱਥੇ ਤੇਰਾ ਨਿਰੰਕਾਰ, ਨਿਰਵੈਰ ਡੇਰਾ ਲਾਈਆ। ਮੈਂ ਹੱਸ ਕੇ ਕਿਹਾ ਚਲੋ ਸੁਰਸਤੀ ਦਿਆਂ ਵਖਾਲ, ਜੋ ਜਮਨਾ ਗੰਗਾ ਵਿਚ ਸਮਾਈਆ। ਓਥੇ ਮਿਲੇ ਦੀਨ ਦਿਆਲ, ਦਇਆਨਿਧ ਬੇਪ੍ਰਵਾਹੀਆ। ਅਸੀਂ ਚਲੇ ਆਪਣੀ ਚਾਲ, ਭੱਜੇ ਵਾਹੋ ਦਾਹੀਆ। ਆ ਕੇ ਵੇਖਿਆ ਤੁਹਾਡਾ ਹਾਲ, ਤੁਸੀਂ ਕੰਢੇ ਡੇਰੇ ਰਹੇ ਲਗਾਈਆ। ਖੇਤਾਂ ਵਿਚੋਂ ਤੁਹਾਨੂੰ ਲਿਆ ਭਾਲ, ਸੋਹਣਾ ਜੋੜ ਜੁੜਾਈਆ। ਸਪਤਸ ਰਿਖ ਕਹਿਣ ਇਕ ਪੰਡਤਾ ਸਾਡਾ ਸਵਾਲ, ਸਚ ਦੇਈਏ ਸੁਣਾਈਆ। ਕੀ ਅਸੀਂ ਵੀ ਚਲੀਏ ਤੇਰੇ ਨਾਲ, ਜੇ ਮਿਲਾਵੇਂ ਧੁਰ ਦਾ ਮਾਹੀਆ। ਛੇਆਂ ਹੱਸ ਕੇ ਤਾੜੀ ਦਾ ਵਜਾਇਆ ਤਾਲ, ਦੋ ਹੱਥਾਂ ਨਾਲ ਸੁਣਾਈਆ। ਨਾਰਦ ਵੇਖ ਕੇ ਹੋਇਆ ਬੇਹਾਲ, ਆਪਣਾ ਆਪ ਭੁਲਾਈਆ। ਮੈਂ ਪ੍ਰਭੂ ਇਹਨਾਂ ਨੂੰ ਕਿਥੋਂ ਦਿਆਂ ਵਖਾਲ, ਸੁਰਸਤੀ ਕੰਢੇ ਸਪਤਸ ਰਿਖ ਬੈਠੇ ਡੇਰੇ ਲਾਈਆ। ਮੇਰੀ ਕਿਹੜੀ ਪੁਰਾਣੀ ਘਾਲ, ਜੋ ਘਾਇਲ ਹੋ ਕੇ ਸੇਵ ਕਮਾਈਆ। ਜਗਤ ਬਣਾ ਦਲਾਲ, ਵਿਚੋਲਾ ਇਕ ਅਖਵਾਈਆ। ਫੇਰ ਆਪਣਾ ਆਪ ਸੰਭਾਲ, ਪ੍ਰਭ ਅਗੇ ਸੀਸ ਨਿਵਾਈਆ। ਕਿਰਪਾ ਕਰ ਮੇਰੇ ਸ਼ਹਿਨਸ਼ਾਹ ਸ਼ਾਹ ਕੰਗਾਲ, ਹੋਣਾ ਆਪ ਸਹਾਈਆ। ਮੈਂ ਤੇਰਾ ਜੁਗ ਚੌਕੜੀ ਦਾ ਲਾਲ, ਨੰਨ੍ਹਾ ਬੱਚਾ ਇਕ ਅਖਵਾਈਆ। ਤੂੰ ਸਦਾ ਕਰੇਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਹੋਏਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਸਪਤਸ ਰਿਖੀਓ ਤੁਸੀਂ ਕਿਹੜੇ ਕਿਰਸਾਨ, ਧਰਨੀ ਬੈਠੇ ਡੇਰਾ ਲਾਈਆ ਵੇਖੋ ਖੇਲ ਸ੍ਰੀ ਭਗਵਾਨ, ਕੀ ਕਰਤਾ ਰਿਹਾ ਜਣਾਈਆ। ਮੈਨੂੰ ਸੰਦੇਸਾ ਆਵੇ ਬਿਨ ਜ਼ਬਾਨ, ਬਿਨਾ ਰਸਨਾ ਰਿਹਾ ਜਣਾਈਆ। ਨਾਰਦਾ ਨਿਗਾਹ ਮਾਰ ਲੈ ਜ਼ਿਮੀਂ ਅਸਮਾਨ, ਦੋ ਜਹਾਨਾਂ ਖੋਜ ਖੁਜਾਈਆ। ਮੇਰਾ ਖੇਲ ਹੋਵੇ ਮਹਾਨ, ਮਹਿੰਮਾ ਕਥ ਕਥ ਸਮਝਾਈਆ। ਜੇ ਤੂੰ ਇਹਨਾਂ ਨੂੰ ਆਇਉਂ ਦਰਸ ਕਰਾਣ, ਛੇਆਂ ਆਪਣੇ ਸੰਗ ਬਣਾਈਆ। ਆਪਣੇ ਦਰ ਕਰਾਂ ਪ੍ਰਵਾਨ, ਲੇਖਾ ਲੇਖੇ ਨਾਲ ਜਣਾਈਆ। ਜਿਸ ਵੇਲੇ ਕਲਜੁਗ ਕੂੜਾ ਫਿਰੇ ਵਿਚ ਜਹਾਨ, ਭੱਜੇ ਵਾਹੋ ਦਾਹੀਆ। ਚਾਰੋਂ ਕੁੰਟ ਹੋਏ ਸ਼ੈਤਾਨ, ਸ਼ਰਅ ਹੋਏ ਹਲਕਾਈਆ। ਜੀਵ ਜੰਤ ਹੋਣ ਬੇਈਮਾਨ, ਸਤਿ ਵਿਚ ਨਾ ਕੋਇ ਸਮਾਈਆ। ਇਹਨਾਂ ਫੇਰ ਦੇਵਾਂ ਦਾਨ, ਮਾਨਸ ਜਨਮ ਜਨਮ ਰਖਾਈਆ। ਆਪ ਬਣ ਕੇ ਧੁਰ ਦਾ ਕਾਹਨ, ਆਵਾਂ ਚਾਈਂ ਚਾਈਂਆ। ਧਰਮ ਝੁਲਾਵਾਂ ਨਿਸ਼ਾਨ, ਵਖਾਵਾਂ ਥਾਉਂ ਥਾਈਂਆ। ਸੰਦੇਸ਼ਾ ਦੇ ਫ਼ਰਮਾਨ, ਦ੍ਰਿੜਾਵਾਂ ਅਗੰਮ ਅਥਾਹੀਆ। ਨਾਰਦ ਕਹੇ ਵਾਹ ਮੇਰੇ ਭਗਵਾਨ, ਇਹ ਤੇਰੀ ਬੇਪ੍ਰਵਾਹੀਆ। ਕਿਸ ਬਿਧ ਕਲਜੁਗ ਅੰਤ ਹੋਵੇਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਿਸ ਬਿਧ ਇਹਨਾਂ ਕਰੇਂ ਪਹਿਚਾਨ, ਆਪਣਾ ਭੇਵ ਖੁਲਾਈਆ। ਪੁਰਖ ਅਕਾਲ ਕਿਹਾ ਮੈਂ ਸਤਿਗੁਰ ਸ਼ਬਦ ਬਲਵਾਨ, ਆਦਿ ਜੁਗਾਦਿ ਮੇਰੀ ਵਡਿਆਈਆ। ਮੈਂ ਸਭ ਨੂੰ ਦੇਵਾਂ ਦਾਨ, ਦਾਤ ਅਨਮੁੱਲੀ ਝੋਲੀ ਪਾਈਆ। ਲੇਖਾ ਜਾਣਾ ਬਣ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਇਹਨਾਂ ਧਰਮ ਦੀ ਧਾਰ ਬਣਾਵਾਂ ਕਿਰਸਾਨ, ਸੋਹਣਾ ਆਪਣਾ ਹੁਕਮ ਵਰਤਾਈਆ। ਅੰਤਰ ਆਤਮ ਦੇ ਕੇ ਗਿਆਨ, ਭੇਵ ਅਭੇਦਾ ਦਿਆਂ ਖੁਲਾਈਆ। ਇਹਨਾਂ ਦੇ ਪ੍ਰਗਟ ਕਰਾਂ ਨਾਮ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੁਲਖਣ ਸਿੰਘ ਦਾ ਬਣਾ ਨਿਸ਼ਾਨ, ਜਰਨੈਲ ਸਿੰਘ ਨਾਲ ਝੁਲਾਈਆ। ਪ੍ਰੀਤਮ ਪ੍ਰੀਤ ਦਾ ਦੇ ਕੇ ਦਾਨ, ਕਸ਼ਮੀਰ ਸਿੰਘ ਕੱਛ ਮੱਛ ਦਾ ਲੇਖ ਮੁਕਾਈਆ। ਦਲੀਪ ਸਿੰਘ ਚਰਨ ਧੂੜ ਦਾ ਕਰਾ ਇਸ਼ਨਾਨ, ਰਤਨ ਸਿੰਘ ਰਤਨ
ਅਮੋਲਕ ਹੀਰਾ ਨਾਲ ਮਿਲਾਈਆ। ਨਾਰਦਾ ਤੂੰ ਵੀ ਵੇਖੀਂ ਆਣ, ਦਰ ਠਾਂਡੇ ਫੇਰਾ ਪਾਈਆ। ਜਿਥੇ ਮੇਲਾ ਹੋਵੇ ਭਗਤ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਦੀ ਸੇਵਾ ਕਰ ਪ੍ਰਵਾਨ, ਪਰਮ ਪੁਰਖ ਹੋ ਕੇ ਦੇਵਾਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਚੁਕਾਈਆ। ਨਾਰਦ ਕਹੇ ਮੇਰੇ ਨਿਰੰਕਾਰ, ਤੇਰੀ ਵਡ ਵਡਿਆਈਆ। ਤੂੰ ਲਹਿਣਾ ਦੇਣਾ ਚੁਕਾਇਆ ਉਧਾਰ, ਪਿਛਲਾ ਲੇਖਾ ਰਿਹਾ ਨਾ ਰਾਈਆ। ਅਗੇ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਚਰਨਾਂ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਦਾ ਦਾਤਾਰ, ਸਦਾ ਸਦ ਆਪਣੀ ਦਇਆ ਕਮਾਈਆ।
੩ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਲੰਗਰ ਬਣਾਉਣ ਦੀ ਸੇਵਾ
ਕਰਨ ਵਾਲੀ ਸੰਗਤ ਨਵਿਤ ਰਾਤ ਨੂੰ
ਤ੍ਰੈ ਮੱਘਰ ਕਹੇ ਜਨ ਭਗਤੋ ਮੂਲ ਨਾ ਥੱਕਿਓ, ਥਕਾਵਟ ਵਿਚ ਕਦੇ ਨਾ ਆਈਆ। ਜੁਗ ਚੌਕੜੀ ਧਰਮ ਦੇ ਪੱਕਿਓ, ਪੱਕੀ ਸਤਿਗੁਰ ਸ਼ਬਦ ਨਾਲ ਪਕਾਈਆ। ਸਾਹਿਬ ਸਵਾਮੀ ਦਾ ਖੇਲ ਅਗਲਾ ਤੱਕਿਓ, ਨੇਤਰ ਨੈਣਾਂ ਅੱਖ ਉਠਾਈਆ। ਸਦਾ ਖ਼ੁਸ਼ੀਆਂ ਦੇ ਵਿਚ ਹੱਸਿਓ, ਹਸਤੀ ਤੱਕ ਬੇਪ੍ਰਵਾਹੀਆ। ਜਿਸ ਵੇਲੇ ਤੁਸੀਂ ਫਿਰਦੇ ਸੋ ਉਪਰ ਛੱਤਿਓ, ਛੱਤੀ ਜੁਗ ਦਾ ਪੰਧ ਮੁਕਾਈਆ। ਤੁਹਾਡਾ ਸਵਾਮੀ ਫਿਰ ਕੇ ਆਇਆ ਮਦੀਨੇ ਮੱਕਿਓ, ਆਸਣ ਮੰਜੀ ਉਤੇ ਲਗਾਈਆ। ਜਨ ਭਗਤੋ ਸਦਾ ਖ਼ੁਸ਼ੀਆਂ ਦੇ ਵਿਚ ਰਤਿਓ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਕਲਜੁਗ ਕੂੜ ਕੁੜਿਆਰੇ ਕੋਲੋਂ ਬਚਿਓ, ਬੱਚਿਓ ਸਭ ਨੂੰ ਦਿਆਂ ਸਮਝਾਈਆ। ਵਿਛੋੜੇ ਵਿਚ ਕਦੇ ਨਾ ਤਪਿਓ, ਹਿਰਦੇ ਹਰਿ ਵਸਾਉਣਾ ਚਾਈਂ ਚਾਈਂਆ। ਸਦਾ ਸਦਾ ਖ਼ੁਸ਼ੀਆਂ ਦੇ ਵਿਚ ਨੱਚਿਓ, ਕੁੱਦਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਤਿੰਨ ਮੱਘਰ ਕਹੇ ਕਿਉਂ ਲੋਹਾਂ ਬਣਾਈਆਂ ਤਿੰਨ, ਚੌਥੀ ਸੰਗ ਨਾ ਕੋਇ ਰਖਾਈਆ। ਤਿੰਨ ਲੋਕਾਂ ਲਿਆ ਮਿਣ, ਤ੍ਰੈ ਲੋਆਂ ਸੰਗ ਰਖਾਈਆ। ਤ੍ਰੈਗੁਣ ਲੇਖਾ ਮੰਗੇ ਗਿਣ ਗਿਣ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦਾ ਖੇਲ ਹੋਣਾ ਛਿੰਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਸ੍ਰਿਸ਼ਟੀ ਅੰਤ ਲੇਖਾ ਮੁਕਾਉਣਾ ਵਿਚ ਤਿੰਨ ਦਿਨ, ਤ੍ਰੈਭਵਨ ਧਨੀ ਆਪਣੀ ਖੇਲ ਖਿਲਾਈਆ। ਜਿਸ ਨਿਸ਼ਾਨ ਮਿਟਾਉਣਾ ਤਾਰਾ ਚੰਨ ਚਿੰਨ੍ਹ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਲੋਹਾਂ ਕਹਿਣ ਸਾਡਾ ਰੂਪ ਹੋਇਆ ਲੋਹਾ ਲਾਖਾ, ਲਾਲ ਕਾਲੇ ਨਾਲ ਮਿਲਾਈਆ। ਬਿਨਾ ਪ੍ਰਭੂ ਤੋਂ ਦਿਸੇ ਕੋਈ ਨਾ ਰਾਖਾ, ਸਿਰ ਹੱਥ ਨਾ ਕੋਇ ਟਿਕਾਈਆ। ਸਾਡਾ ਰੂਪ ਬਣਨਾ ਸਰਬ ਭਾਖਾ, ਸ੍ਰਿਸ਼ਟੀ ਆਪਣੇ ਵਿਚ ਜਲਾਈਆ। ਸਾਡੀ ਅਗਨੀ ਕਰੇ ਹਾਸਾ, ਧੂੰਆਂ ਅਸਮਾਨਾਂ ਦਏ ਜਣਾਈਆ। ਇਕ ਇਕ ਸ਼ੋਹਲਾ ਵੇਖੇ ਤਮਾਸ਼ਾ, ਚਾਰੋਂ ਕੁੰਟ ਨੈਣ ਉਠਾਈਆ। ਕੀ ਖੇਲ ਕਰੇ ਪੁਰਖ
ਅਬਿਨਾਸ਼ਾ, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਜੋ ਭਗਤਾਂ ਅੰਦਰ ਕਰੇ ਵਾਸਾ, ਵਸਲ ਦੇਵੇ ਮਹਿਬੂਬ ਨੂਰ ਅਲਾਹੀਆ। ਜਿਸ ਦੇ ਪਿਆਰ ਵਿਚ ਹਰਿਜਨ ਖ਼ੁਸ਼ੀ ਦੀ ਪਾਵਣ ਰਾਸਾ, ਗੋਪੀ ਕਾਹਨ ਆਤਮ ਪਰਮਾਤਮ ਧਾਰ ਬਣਾਈਆ। ਤਿਨ੍ਹਾਂ ਦੀ ਸੁਹੰਜਣੀ ਹੋਵੇ ਤਿੰਨ ਮੱਘਰ ਦੀ ਰਾਤਾ, ਜੋ ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਲੋਹਾਂ ਕਹਿਣ ਜਿਨ੍ਹਾਂ ਨੇ ਸਾਡੇ ਸਿਰ ਦੇ ਉਤੇ ਪਾਈ ਛਾਤਾ, ਛਤਰਧਾਰੀ ਤਿਨ੍ਹਾਂ ਨੂੰ ਦੇਵੇ ਮਾਣ ਵਡਿਆਈਆ। ਆਪੇ ਹੋਏ ਪਿਤਾ ਮਾਤਾ, ਆਪਣੀ ਗੋਦ ਟਿਕਾਈਆ। ਸਚ ਪ੍ਰੀਤੀ ਜੋੜ ਕੇ ਨਾਤਾ, ਜਗਤ ਜਹਾਨ ਮੇਲ ਮਿਲਾਈਆ। ਅੰਤਮ ਸਭ ਦੀਆਂ ਪੁਛੇ ਬਾਤਾਂ, ਅਭੁਲ ਭੁਲ ਕਦੇ ਨਾ ਜਾਈਆ। ਤਿਸ ਸਾਹਿਬ ਨੂੰ ਜਨ ਭਗਤੋ ਨਮੋ ਨਮੋ ਨਿਮਸਕਾਰ ਵਿਚ ਟੇਕੋ ਮਾਥਾ, ਮਸਤਕ ਖ਼ਾਕ ਰਮਾਈਆ। ਜੋ ਸਭ ਦਾ ਲਹਿਣਾ ਦੇਣਾ ਦੇਵੇ ਹਾਥੋ ਹਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੇਵਾ ਕਰਦਿਆਂ ਪਿਛੇ ਪਏ ਕੋਇ ਨਾ ਘਾਟਾ, ਘਾਟੇ ਪਿਛਲੇ ਪੂਰ ਕਰਾਈਆ। ਹਰਿ ਸੰਗਤ ਸਵੇਰੇ ਦਸ ਵਜੇ ਪ੍ਰੇਮ ਨਾਲ ਗੁੰਨ ਕੇ ਆਟਾ, ਸਵਾ ਪੰਜ ਸੇਰ ਅੰਦਰ ਲੈਣਾ ਪਕਾਈਆ। ਫੇਰ ਸਤਿਗੁਰ ਆਪਣੀਂ ਹੱਥੀਂ ਸਭ ਨੂੰ ਦੇਵੇ ਬਾਂਟਾ, ਖ਼ੁਸ਼ੀਆਂ ਨਾਲ ਖਵਾਈਆ। ਸਭ ਨੇ ਘਰ ਨੂੰ ਜਾਣਾ ਕਰਦਿਆਂ ਹਾਸਾ, ਭੱਜਣਾ ਚਾਈਂ ਚਾਈਂਆ। ਸਤਿਗੁਰ ਸ਼ਬਦ ਜ਼ਰੂਰ ਹੋਵੇਗਾ ਸਾਥਾ, ਸਾਚਾ ਸੰਗੀ ਸਾਚਾ ਸੰਗ ਬਣਾਈਆ। ਜੇ ਤੁਸਾਂ ਸਤਿਗੁਰ ਦਾ ਮੰਨਿਆ ਆਖਾ, ਉਹ ਵੀ ਆਖ਼ਰ ਤੱਕ ਤੁਹਾਡੇ ਨਾਲ ਤੋੜ ਨਿਭਾਈਆ। ਜੀਵਣ ਵਿਚ ਕਦੇ ਬਦਲੇ ਨਾ ਪਾਸਾ, ਕਰਵਟ ਵਿਚ ਨਾ ਮੁਖ ਭਵਾਈਆ। ਤੁਹਾਡਾ ਮਾਨਸ ਜਨਮ ਕਰੇ ਰਾਸਾ, ਰਸਤੇ ਵਿਚ ਜਾਂਦਿਆਂ ਨੂੰ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਤਿੰਨ ਮੱਘਰ ਕਹੇ ਜਨ ਭਗਤੋ ਤੁਹਾਡੀ ਧਾਰ ਪਿਆਰੀ, ਪਿਆਰਿਓ ਪਿਆਰ ਨਾਲ ਜਣਾਈਆ। ਮੈਂ ਖੇਲ ਦੱਸਾਂ ਨਿਆਰੀ, ਕੀ ਨਿਰਗੁਣ ਰਿਹਾ ਜਣਾਈਆ। ਨੌ ਨੌ ਸਿੱਖ ਮਾਝਾ ਮਾਲਵਾ ਦੁਆਬਾ ਜੰਮੂ ਕਰ ਲੈਣ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ। ਇੱਕੀ ਪੋਹ ਨੂੰ ਆਵਣ ਪੰਧ ਮਾਰੀ, ਹਰਿ ਭਗਤ ਦਵਾਰ ਖ਼ੁਸ਼ੀ ਬਣਾਈਆ। ਛੱਤੀ ਗੁਰਮੁਖ ਛੱਤੀਵੇਂ ਜੁਗ ਦੀ ਪਾਵਣ ਸਾਰੀ, ਨਾਨਕ ਦੀ ਆਸਾ ਨਾਲ ਮਿਲਾਈਆ। ਲੋਹ ਲੰਗਰ ਦੀ ਕਢਣਗੇ ਚਾਰ ਦਿਵਾਰੀ, ਚਾਰੇ ਕੂਟਾਂ ਪਹਿਰੇ ਸ਼ਸਤਰਾਂ ਵਾਲੇ ਲਗਾਈਆ। ਇਹ ਖੇਲ ਹੁਕਮ ਧੁਰ ਦਰਬਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਛੱਬੀ ਪੋਹ ਨੂੰ ਸਤਿਗੁਰ ਆਪ ਕਰੇ ਚੋਬਦਾਰੀ, ਪਹਿਰੇਦਾਰ ਅਖਵਾਈਆ। ਸੇਵਕ ਹੋ ਕੇ ਸਭ ਨੂੰ ਕਰੇ ਖ਼ਬਰਦਾਰੀ, ਖ਼ੁਸ਼ੀਆਂ ਖ਼ਬਰ ਜਣਾਈਆ। ਮੈਂ ਚਾਕਰ ਤੁਹਾਡਾ ਮੈਨੂੰ ਮਜ਼ਦੂਰੀ ਛੱਤੀ ਜੁਗਾਂ ਦੀ ਦੇਣੀ ਇਕ ਵਾਰੀ, ਮੇਰੇ ਚਰਨਾਂ ਵਿਚ ਟਿਕਾਈਆ। ਸਵਾ ਸਵਾ ਰੁਪਿਆ ਸਾਰੇ ਕਰਨਗੇ ਨਿਮਸਕਾਰੀ, ਖ਼ਾਲੀ ਰਹਿਣ ਕੋਇ ਨਾ ਪਾਈਆ। ਪਹਿਲੋਂ ਪੰਜ ਪਿਆਰੇ ਲੰਘਣਗੇ ਵਾਰੋ ਵਾਰੀ, ਪੰਜ ਲਿਖਾਰੀ ਲੇਖਾ ਲਿਖਣ ਚਾਈਂ ਚਾਈਂਆ। ਪੰਜ ਦਰਬਾਰੀ ਫਿਰਨ ਪਿਛੇ ਅਗਾੜੀ, ਆਪਣੀ ਸੇਵ ਕਮਾਈਆ। ਸਤਿਗੁਰ ਪੂਰਨ ਦੀ ਖੁਲ੍ਹੀ ਹੋਵੇਗੀ ਦਾਹੜੀ, ਕੇਸ ਗਰਦਨ ਪਿਛੇ ਸੁਟਾਈਆ। ਹੱਥ ਫੜੀ ਹੋਵੇ ਤੇਜ ਕਟਾਰੀ, ਸੱਜੇ ਕੰਧੇ ਉਤੇ ਟਿਕਾਈਆ। ਦੂਜੀ ਖੰਡੇ ਧਾਰ ਹੋਵੇ ਪਿਆਰੀ, ਖੱਬੇ ਹੱਥ ਵਡਿਆਈਆ। ਕਮਰ ਹੋਵੇ ਸ਼ਿੰਗਾਰੀ, ਸੋਹਣਾ ਰੰਗ ਰੰਗਾਈਆ। ਚਰਨ ਜੋੜਾ ਹੋਵੇ ਤਿੱਲੇਧਾਰੀ, ਗੋਬਿੰਦ ਧਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਦੀਵਾਰ ਕਹੇ ਮੈਂ ਹੋ ਜਾਣਾ ਦੀਵਾਨੀ, ਮਸਤੀ ਵਿਚ ਜਣਾਈਆ।
ਮੈਂ ਪਿਛਲੀ ਦੱਸਾਂ ਕਹਾਣੀ, ਕਹਿ ਕੇ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਗੜ੍ਹੀ ਚਮਕੌਰ ਦਿਤੀ ਕੁਰਬਾਨੀ, ਸ਼ਹਾਦਤ ਸਿੱਖਾਂ ਸੁਤਾਂ ਵਾਲੀ ਭੁਗਤਾਈਆ। ਨਾਲੇ ਖੰਡੇ ਦੀ ਧਾਰ ਖਿੱਚ ਨਿਸ਼ਾਨੀ, ਇਸ਼ਾਰਾ ਇਸ਼ਾਰੇ ਵਿਚੋਂ ਪ੍ਰਗਟਾਈਆ। ਮੇਰੇ ਪੁਰਖ ਅਕਾਲ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਆਵੇ ਮਾਲਕ ਦੋ ਜਹਾਨੀ, ਨਿਰਗੁਣ ਆਪਣਾ ਵੇਸ ਵਟਾਈਆ। ਤੇਰਾ ਸੰਬਲ ਹੋਵੇ ਅਸਥਾਨੀ, ਅਸਥਲ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੀਵਾਰ ਕਹੇ ਮੈਂ ਮੁਖੋਂ ਬੋਲਾਂ ਪੀ ਕੇ ਗ਼ਮਾਂ ਵਾਲੇ ਘੁਟ, ਨੇਤਰ ਨੈਣਾਂ ਨੀਰ ਵਹਾਈਆ। ਬਹੁੜੀ ਦੀਨ ਦੁਨੀ ਤੇ ਪੈਣੀ ਲੁੱਟ, ਚਾਰ ਕੁੰਟ ਹਲਕਾਈਆ। ਦੀਨ ਦੁਨੀ ਦਾ ਖਾਣਾ ਪੀਣਾ ਜਾਣਾ ਨਿਖੁੱਟ, ਧੀਰਜ ਧੀਰ ਨਾ ਕੋਇ ਧਰਾਈਆ। ਜਨ ਭਗਤੋ ਤੁਹਾਡਾ ਭੰਡਾਰਾ ਚਲਣਾ ਅਤੁਟ, ਹਰਿ ਕਰਤਾ ਆਪ ਚਲਾਈਆ। ਮੈਨੂੰ ਉਚੀ ਕਰਿਆ ਚਾਰ ਚਾਰ ਫੁਟ, ਚੌਥੇ ਜੁਗ ਚਾਰੇ ਸਾਹਿਬਜ਼ਾਦੇ ਦੇਣ ਗਵਾਹੀਆ। ਮੇਰੀਆਂ ਨੀਹਾਂ ਭਰਿਆ ਕੁੱਟ ਕੁੱਟ, ਕੁਟਲਤਾ ਹੇਠਾਂ ਦੇਣੀ ਦਬਾਈਆ। ਚਾਰੇ ਕੁੰਟ ਹੇਠਾਂ ਰਖ ਕੇ ਸੁੱਕੇ ਟੁਕ, ਮੇਰਾ ਸਗਨ ਦੇਣਾ ਮਨਾਈਆ। ਫਿਰ ਪੂਰਨ ਸਿੰਘ ਦਾ ਖ਼ੂਨ ਕਢ ਕੇ ਵਿਚੋਂ ਸੱਜੇ ਗੁਟ, ਮੇਰੇ ਨਾਲ ਦੇਣਾ ਛੁਹਾਈਆ। ਜਿਸ ਦੀ ਪ੍ਰੀਤ ਭਗਤਾਂ ਨਾਲੋਂ ਜਾਏ ਨਾ ਟੁੱਟ, ਟੁੱਟਿਆਂ ਲਏ ਜੁੜਾਈਆ। ਮੈਂ ਫੇਰ ਹੋਵਾਂਗੀ ਖ਼ੁਸ਼, ਜਦੋਂ ਭਗਤ ਸੁਹੇਲੇ ਆਪਣੇ ਅੰਦਰ ਲਵਾਂ ਟਿਕਾਈਆ। ਹੱਸ ਕੇ ਕਹਾਂਗੀ ਤੁਸੀਂ ਇਕੋ ਪਿਤਾ ਦੇ ਪੁਤ, ਇਕੱਠੇ ਮਿਲ ਕੇ ਖਾਣਾ ਚਾਈਂ ਚਾਈਂਆ। ਗ਼ੁੱਸੇ ਵਿਚ ਕਦੇ ਜਾਣਾ ਨਹੀਂ ਰੁੱਸ, ਇਹ ਰੁੱਸਿਆਂ ਲਏ ਮਨਾਈਆ। ਨਾਲੇ ਫੇਰ ਆਪਣੇ ਦੱਸਾਂਗੀ ਦੁੱਖ, ਭੇਵ ਅਭੇਦ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚਾਰ ਦੀਵਾਰ ਕਹੇ ਮੇਰੇ ਉਤੇ ਦੀਪਕ ਜਗੇ ਦੀਵਾਲੀ, ਖ਼ੁਸ਼ੀਆਂ ਰੰਗ ਰੰਗਾਈਆ। ਮੈਨੂੰ ਮਸਤੀ ਆਵੇਗੀ ਬਾਹਲੀ, ਬਹੁ ਰੂਪਾਂ ਵਿਚ ਜਣਾਈਆ। ਜਨ ਭਗਤੋ ਤੁਹਾਨੂੰ ਚੜ੍ਹੀ ਰਹੇ ਲਾਲੀ, ਲਾਲ ਰੰਗ ਰੰਗਾਈਆ। ਤੁਹਾਡੀ ਸਦਾ ਰਹੇ ਖ਼ੁਸ਼ਹਾਲੀ, ਖ਼ੁਸ਼ੀਆਂ ਵੇਖ ਵਖਾਈਆ। ਤੁਹਾਡਾ ਲਹਿਣਾ ਬੇਮਿਸਾਲੀ, ਮਿਸਲ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਚਾਰ ਦੀਵਾਰ ਕਹੇ ਜਨ ਭਗਤੋ ਮੇਰੀ ਛੱਤੀ ਜੁਗ ਦੀ ਆਵਾਜ਼, ਨਾਨਕ ਹਲ ਵਾਹ ਕੇ ਗਿਆ ਸਮਝਾਈਆ। ਤੁਸਾਂ ਉਸ ਧਰਤੀ ਤੇ ਉਗਾਇਆ ਅਨਾਜ, ਆਪ ਆਪਣਾ ਬਲ ਧਰਾਈਆ। ਹੁਣ ਮੇਰਾ ਖ਼ੁਸ਼ੀਆਂ ਵਾਲਾ ਹੋਣਾ ਕਾਜ, ਸਚ ਦਿਆਂ ਸੁਣਾਈਆ। ਤੁਸਾਂ ਬਹੁਤਾ ਬਹੁਤਾ ਮੇਰੇ ਲਈ ਲਿਆਉਣਾ ਦਾਜ, ਆਪਣੇ ਹੱਥ ਛੁਹਾਈਆ। ਮੈਂ ਫੇਰ ਦੱਸਾਂਗੀ ਕਿਸ ਬਿਧ ਬਦਲ ਜਾਣਾ ਰਾਜ, ਦੀਨ ਦੁਨੀ ਉਲਟਾਈਆ। ਤੁਸੀਂ ਪਕਵਾਨ ਦਾ ਖਾਇਓ ਖਾਜ, ਆਪਣੀ ਖ਼ੁਸ਼ੀ ਬਣਾਈਆ। ਮੈਨੂੰ ਚਾਰੋਂ ਕੁੰਟ ਇਕੋ ਆਵੇ ਆਵਾਜ਼, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮਾਝਾ ਮਾਲਵਾ ਦੁਆਬਾ ਜੰਮੂ ਇਕ ਇਕ ਕੁੰਟ ਤੇ ਆਪਣਾ ਆਪਣਾ ਮਾਰ ਕੇ ਬੰਨ੍ਹੇਗਾ ਕਾਗ, ਨਵ ਫੁਟ ਜ਼ਿਮੀਂ ਤੋਂ ਉਚਾ ਗਡਾਈਆ। ਫੇਰ ਮੈਂ ਸਮਝਾਂਗੀ ਮੇਰੇ ਹੋਏ ਵਡ ਵਡ ਭਾਗ, ਭਾਗਾਂ ਭਰੀ ਅਖਵਾਈਆ। ਨਾਲ ਪੰਜ ਪੰਜ ਜਗਾਉਣੇ ਚਰਾਗ਼, ਪੰਚਮ ਮੁਖ ਮੁਖ ਬਣਾਈਆ। ਲਹਿੰਦੀ ਦਿਸ਼ਾ ਇਕ ਰਖੀ ਹੋਵੇ ਕਿਤਾਬ, ਉਰਦੂ ਫ਼ਾਰਸੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਕਮਾਈਆ। ਦੀਵਾਰ ਕਹੇ ਮੈਂ ਹੋਵਾਂ ਦੀਵਾਨੀ,
ਦੀਆ ਬਾਤੀ ਵੇਖ ਵਖਾਈਆ। ਮੇਰੀ ਆਸ਼ਾ ਹੋਵੇ ਮਸਤਾਨੀ, ਮਸਤੀ ਵਿਚ ਨੱਚਾਂ ਚਾਈਂ ਚਾਈਂਆ। ਜਨ ਭਗਤਾਂ ਨੂੰ ਕਹਾਂ ਗੁਰਮੁਖੋ ਤੁਹਾਨੂੰ ਦੇਣੀ ਨਾ ਪਏ ਕੁਰਬਾਨੀ, ਗੜ੍ਹੀ ਚਮਕੌਰ ਦਾ ਲੇਖਾ ਤੁਹਾਡੀ ਝੋਲੀ ਪਾਈਆ। ਗੋਬਿੰਦ ਦਾ ਨਵਾਂ ਰੂਪ ਤੇ ਨਵੀਂ ਜਵਾਨੀ, ਨਵੀਂ ਖੇਲ ਖਿਲਾਈਆ। ਗ਼ਰੀਬ ਨਿਮਾਣਿਆਂ ਦੇ ਕੇ ਪਦ ਨਿਰਬਾਣੀ, ਸਚਖੰਡ ਦੇਵੇ ਵਡਿਆਈਆ। ਆਤਮ ਪਰਮਾਤਮ ਮੇਲ ਮੇਲ ਕੇ ਹਾਣੀ ਹਾਣੀ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।
੪ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸਵੇਰੇ ਲੰਗਰ ਸੱਚੇ ਪਾਤਸ਼ਾਹ ਜੀ ਦੇ ਵਰਤਾਉਣ ਤੇ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੀ ਛਾਤੀ ਫੁਟਿਆ ਸੀਰ, ਰਸ ਅੰਮ੍ਰਿਤ ਪ੍ਰਭੂ ਦਿਤਾ ਚੁਆਈਆ। ਮੇਰੇ ਅੰਤਰ ਨਿਰੰਤਰ ਆਈ ਧੀਰ, ਧੀਰਜ ਧੀਰ ਦਿਤੀ ਬੰਧਾਈਆ। ਮੈਂ ਖ਼ੁਸ਼ੀ ਵਿਚ ਤੱਕਾਂ ਪ੍ਰਭ ਦੇ ਬੱਚੇ ਖਾਰ ਸ਼ੀਰ, ਇਕ ਦੂਜੇ ਦੇ ਵੀਰ ਮੁਹੱਬਤ ਵਿਚ ਸਮਾਈਆ। ਭੇਵ ਰਿਹਾ ਨਾ ਸ਼ਾਹ ਹਕੀਰ, ਹਰਿ ਸੰਗਤ ਬਣ ਕੇ ਖ਼ੁਸ਼ੀ ਬਣਾਈਆ। ਮੇਰਾ ਵੈਰਾਗ ਵਿਚ ਬਿਨਾ ਅੱਖੀਆਂ ਤੋਂ ਵਗਿਆ ਨੀਰ, ਹੰਝੂ ਦਿਤੇ ਵਹਾਈਆ। ਖੇਲ ਤੱਕਿਆ ਕੀ ਕਰੇ ਪੀਰਾਂ ਦਾ ਪੀਰ, ਪੀਰਾਂ ਕੀ ਹੁਕਮ ਵਰਤਾਈਆ। ਜਿਸ ਨੇ ਸਤਿਜੁਗ ਸਤਿ ਧਰਮ ਦੀ ਦਿਤੀ ਵਾਦ ਅਸ਼ੀਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਧਰਤੀ ਕਹੇ ਮੇਰੀ ਧੂੜੀ ਨੂੰ ਚੁੰਮ ਕੇ ਇਹ ਕਹਿ ਕੇ ਗਿਆ ਕਬੀਰ, ਅਰਸ਼ ਕੁਰਸ਼ ਧਿਆਨ ਲਗਾਈਆ। ਜਿਸ ਵੇਲੇ ਮੇਰਾ ਸ਼ਹਿਨਸ਼ਾਹ ਆਇਆ ਗੁਣੀ ਗਹੀਰ, ਗਹਿਰ ਗਵਰ ਵੇਸ ਵਟਾਈਆ। ਧਰਨੀਏ ਮੈਨੂੰ ਪਾਣੀ ਵਿਚ ਸੁੱਟਿਆ ਬੰਨ੍ਹ ਜ਼ੰਜੀਰ, ਗੰਗਾ ਦਏ ਗਵਾਹੀਆ। ਉਹ ਜਨ ਭਗਤਾਂ ਬਦਲ ਦੇਵੇ ਤਕਦੀਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਗਾਉਣਾ, ਢੋਲਾ ਬੇਪਰਵਾਹੀਆ। ਜਿਸ ਨੇ ਸਭ ਦਾ ਲਹਿਣਾ ਦੇਣ ਚੁਕਾਉਣਾ, ਪੂਰਬ ਵੇਖ ਵਖਾਈਆ। ਭੁੱਲਿਆਂ ਭਟਕਿਆਂ ਮਾਰਗ ਪਾਉਣਾ, ਰਾਹ ਇਕੋ ਇਕ ਦਰਸਾਈਆ। ਕੋਝਿਆਂ ਕਮਲਿਆਂ ਗਲੇ ਲਗਾਉਣਾ, ਫੜ ਬਾਹੋਂ ਲਏ ਉਠਾਈਆ। ਸਭ ਦਾ ਸੰਗੀ ਸਾਥੀ ਆਪ ਅਖਵਾਉਣਾ, ਸਗਲਾ ਸੰਗ ਬਣਾਈਆ। ਨਾਮ ਭੰਡਾਰਾ ਜਿਸ ਖ਼ੁਸ਼ੀਆਂ ਵਿਚ ਵਰਤਾਉਣਾ, ਵਰਤਾਵਾ ਹੋ ਕੇ ਭੁੱਖਿਆਂ ਦਏ ਰਜਾਈਆ। ਮੈਂ ਲੱਖ ਲੱਖ ਸ਼ੁਕਰ ਮਨਾਉਣਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਗਾਵਾਂ, ਢੋਲਾ ਬੇਪਰਵਾਹੀਆ। ਜੋ ਮਾਣ ਦੇਵੇ ਥਾਂ ਨਿਥਾਵਾਂ, ਨਿਮਾਣਿਆਂ ਹੋਏ ਸਹਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਹਵਾਂ, ਫੜ ਫੜ ਆਪ ਉਠਾਈਆ। ਮੈਂ ਫਿਰਾਂ ਨਾਲ ਚਾਵਾਂ, ਚਾਓ ਘਨੇਰਾ ਇਕ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਬਣਿਆ ਆਪ ਵਰਤਾਵਾ, ਵਾਰਤਾ ਪਿਛਲੀ ਸਮਝ ਕੋਇ ਨਾ ਪਾਈਆ।
ਜਿਸ ਦਾ ਭਗਤਾਂ ਨੂੰ ਦੇਂਦੇ ਰਹੇ ਸਾਰੇ ਡਰਾਵਾ, ਉਹ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਉਹ ਜਨ ਭਗਤਾਂ ਪਿਆਰ ਕਰੇ ਜਿਉਂ ਪੁੱਤਰਾਂ ਮਾਵਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਅੰਤਸ਼ਕਰਨ ਹੋ ਗਿਆ ਠੰਡਾ, ਸਾਂਤਕ ਸਤਿ ਦਿਤਾ ਵਰਤਾਈਆ। ਮੈਂ ਜਨ ਭਗਤਾਂ ਸਚ ਪ੍ਰੇਮ ਦੀਆਂ ਦੇਵਾਂ ਗੰਢਾਂ, ਧੁਰ ਦਾ ਸਗਨ ਮਨਾਈਆ। ਤੁਹਾਡਾ ਵਕਤ ਸੁਹੰਜਣਾ ਗ੍ਰਹਿ ਜਾ ਕੇ ਕਰੇ ਚੰਗਾ, ਵੱਜਦੀ ਰਹੇ ਵਧਾਈਆ। ਤੁਹਾਡੇ ਚਰਨਾਂ ਦੀ ਧੂੜ ਲੱਭਦੀ ਫਿਰੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਤੁਹਾਡੇ ਪ੍ਰੇਮ ਪਿਆਰ ਦਾ ਮੇਰੇ ਉਤੇ ਲੱਗ ਗਿਆ ਪੰਜਾ, ਪੰਜ ਆਬ ਵੇਖੇ ਚਾਈਂ ਚਾਈਂਆ। ਇਹ ਇਸ਼ਾਰਾ ਕੀਤਾ ਸੀ ਗੋਬਿੰਦ ਕਵੀ ਬਵੰਜਾ, ਬਾਵਨ ਧਾਰ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹਾਥ ਨਾ ਆਏ ਮੁਹਾਣਿਆਂ ਵੰਝਾ, ਕੂੜ ਸਾਗਰ · । ਓਸ ਵੇਲੇ ਬਿਨਾ ਪੁਰਖ ਅਕਾਲ ਤੋਂ ਦੇਵੇ ਨਾ ਕੋਇ ਅਨੰਦਾ, ਅਨੰਦ ਵਿਚ ਨਾ ਕੋਇ ਰਖਾਈਆ।
ਸੋ ਖੇਲ ਕਰੇ ਸੂਰਾ ਸਰਬੰਗਾ, ਮੇਰੇ ਉਤੇ ਦਇਆ ਕਮਾਈਆ। ਜਿਸ ਦਾ ਸਫ਼ਰ ਅਗੇ ਰਹੇ ਨਾ ਲੰਮਾ, ਪਾਂਧੀ ਪੰਧ ਰਿਹਾ ਮੁਕਾਈਆ। ਜਨ ਭਗਤੋ ਤੁਹਾਡਾ ਪ੍ਰਵਾਨ ਹੋਇਆ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਝੋਲੀ ਆਪਣੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦਾ।
ਥਾਲ ਕਹੇ ਸੁਣ ਮੇਰੇ ਨਿਰੰਕਾਰ, ਦਰ ਤੇਰੇ ਸੀਸ ਨਿਵਾਈਆ। ਮੈਨੂੰ ਰਾਮ ਸਿੰਘ ਲਿਆਂਦਾ ਨਾਲ ਪਿਆਰ, ਕਿਉਂ ਅੰਦਰ ਦਿਤਾ ਟਿਕਾਈਆ। ਉਸ ਵਿਚ ਆਪਣੇ ਚਰਨਾਂ ਦਾ ਅੰਮ੍ਰਿਤ ਭਗਤਾਂ ਨੂੰ ਪਿਆਲ, ਮੁਖ ਲਬਾਂ ਨਾਲ ਸੁਹਾਈਆ। ਸੱਚੇ ਪਾਤਸ਼ਾਹ ਤੇਰਾ ਪਾਤਰ ਰਹੇ ਨਾ ਕੋਇ ਕੰਗਾਲ, ਪੱਤੀ ਹਿੱਸਾ ਤੇਰੇ ਨਾਲ ਰਖਾਈਆ। ਜਗਤ ਗ਼ਰੀਬੀ ਵਿਚੋਂ ਕਰ ਬਹਾਲ, ਇਹ ਮੇਰੀ ਆਸ਼ਾ ਮੰਗ ਮੰਗਾਈਆ। ਤੂੰ ਦੇਵਣਹਾਰ ਗੋਪਾਲ, ਗੋਬਿੰਦ ਤੇਰੀ ਬੇਪ੍ਰਵਾਹੀਆ। ਚਾਰ ਮੱਘਰ ਤੱਕ ਲੈ ਮੁਰੀਦਾਂ ਵਾਲਾ ਹਾਲ, ਮੁਰਸ਼ਦ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਥਾਲ ਕਹੇ ਪ੍ਰਭੂ ਤੇਰੀ ਚਰਨ ਧੂੜੀ ਨਾਲ ਜਾਵਾਂ ਪਰੋਸਾ, ਪਰਸ ਰਾਮ ਦਾ ਲੇਖਾ ਦੇ ਚੁਕਾਈਆ। ਜਿਸ ਪੰਧ ਮਾਰਿਆ ਤੇਰੇ ਪਿਛੇ ਚੌਦਾਂ ਹਜ਼ਾਰ ਕੋਸਾ, ਕਦਮ ਕਦਮ ਨਾਲ ਬਦਲਾਈਆ। ਫੇਰ ਕਰ ਕੇ ਬਹਿ ਗਿਆ ਰੋਸਾ, ਆਪਣਾ ਮੁਖ ਬਦਲਾਈਆ। ਮੈਂ ਤੇਰੀ ਕਦੇ ਨਾ ਦੇਵਾਂ ਮੋਖਾ, ਮੁਫ਼ਤ ਵਿਚ ਤੇਰਾ ਖੇਲ ਵੇਖ ਵਖਾਈਆ। ਮੇਰੇ ਪ੍ਰਭੂ ਭਗਤਾਂ ਨਾਲ ਕਦੀ ਕਰੀਂ ਨਾ ਧੋਖਾ, ਅਵਤਾਰ ਪੈਗ਼ੰਬਰ ਗੁਰੂ ਹੁਕਮੇ ਵਿਚ ਭਵਾਈਆ। ਉਨ੍ਹਾਂ ਤੇਰੇ ਨਾਮ ਦਾ ਇਕੋ ਪੜ੍ਹਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਤੂੰ ਸਦਾ ਸਦ ਬਖ਼ਸ਼ਣੀ ਮੋਖਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਥਾਲ ਕਹੇ ਮੈਂ ਵੇਖਾਂ ਜਲ ਥਲ ਅਸਗਾਹ, ਫਿਰਾਂ ਵਾਹੋ ਦਾਹੀਆ। ਨਵ ਸੱਤ ਭੱਜਾਂ ਵਾਹੋ ਦਾਹ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਅਗੇ ਸੀਸ ਦੇਵਾਂ ਨਿਵਾ, ਨਿਵ ਨਿਵ ਲਾਗਾਂ ਪਾਈਂਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਅਗੇ
ਕਰਾਂ ਦੁਆ, ਦੋਏ ਜੋੜ ਵਾਸਤਾ ਪਾਈਆ। ਗ੍ਰੰਥ ਸ਼ਾਸਤਰ ਵੇਦ ਪੁਰਾਨਾ ਦਿਤਾ ਸੁਣਾ, ਅੰਜੀਲ ਕੁਰਾਨਾ ਰਿਹਾ ਜਣਾਈਆ। ਮੇਰੇ ਖਾਲੀ ਵਿਚ ਕੋਈ ਸਚ ਭੰਡਾਰਾ ਦਿਓ ਪਾ, ਵਸਤ ਅਗੰਮ ਵਰਤਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਕਹਾਂ ਮਾਂ, ਮਈਆ ਹੋਣਾ ਆਪ ਸਹਾਈਆ। ਬਹੁੜੀ ਸਦੀ ਚੌਧਵੀਂ ਸਾਰੇ ਕਰ ਗਏ ਨਾਂਹ, ਵਸਤ ਹੱਥ ਨਾ ਕੋਇ ਫੜਾਈਆ। ਕਿਸੇ ਨੇ ਕਸਮ ਖਾਧੀ ਸੂਰ ਕਿਸੇ ਨੇ ਖਾਧੀ ਗਾਂ, ਸੁਗੰਦ ਚੁੱਕ ਕੇ ਸਾਰੇ ਰਹੇ ਜਣਾਈਆ। ਬਿਨਾ ਪ੍ਰਭੂ ਤੋਂ ਮਿਲੇ ਕੋਈ ਨਾ ਥਾਂ, ਥਨੰਤਰ ਦੇਵੇ ਨਾ ਕੋਇ ਵਡਿਆਈਆ। ਉਹ ਤੈਨੂੰ ਖ਼ਾਲੀ ਨੂੰ ਦਏ ਭਰਾ, ਭੰਡਾਰਾ ਭਗਤਾਂ ਵਾਲਾ ਬਣਾਈਆ। ਓਹੋ ਰਾਮ ਅੱਲਾ ਵਾਹਿਗੁਰੂ ਕਾਹਨ ਹਕ ਖ਼ੁਦਾ, ਖ਼ੁਦ ਮਾਲਕ ਆਪ ਅਖਵਾਈਆ। ਉਹਦੇ ਚਰਨਾਂ ਦੀ ਧੂੜ ਪਹਿਲੇ ਆਪਣੇ ਵਿਚ ਪਾ, ਅੰਮ੍ਰਿਤ ਜਲ ਰਸ ਨਾਲ ਰਖਾਈਆ। ਫੇਰ ਭਗਤਾਂ ਦੇ ਮੁਖ ਸਗਨ ਲਗਾ, ਖ਼ੁਸ਼ੀਆਂ ਢੋਲੇ ਗਾਈਆ। ਫੇਰ ਸਤਿਜੁਗ ਸਤਿ ਧਰਮ ਤੇਰੀ ਕਰੇ ਵਾਹ ਵਾਹ, ਵਾਹਵਾ ਤੇਰੀ ਵੱਜੀ ਵਧਾਈਆ। ਏਸੇ ਕਾਰਨ ਤੈਨੂੰ ਲਿਆ ਮੰਗਵਾ, ਸ਼ਬਦ ਸ਼ਬਦੀ ਹੁਕਮ ਸੁਣਾਈਆ। ਏਸੇ ਕਾਰਨ ਹਰਿ ਸੰਗਤ ਨੂੰ ਲਿਆ ਰਖਾ, ਭੇਵ ਸਮਝੇ ਕੋਇ ਨਾ ਰਾਈਆ। ਤੇਰੀ ਲੋਹ ਲੰਗਰ ਦਾ ਭੰਡਾਰਾ ਆਪ ਵਰਤਾ, ਆਪਣੀ ਖ਼ੁਸ਼ੀ ਬਣਾਈਆ। ਅੰਤ ਤੇਰੇ ਵਿਚ ਚਰਨ ਦਏ ਟਿਕਾ, ਤੇਰਾ ਲੇਖਾ ਪੂਰ ਕਰਾਈਆ। ਤੋਟ ਰਹੇ ਨਾ ਰਾਅ, ਭੁੱਖਿਆਂ ਭੁੱਖ ਮਿਟਾਈਆ। ਥਾਲ ਕਹੇ ਮੈਂ ਲਵਾਂ ਸ਼ੁਕਰ ਮਨਾ, ਨਿਵ ਨਿਵ ਸੀਸ ਝੁਕਾਈਆ। ਜਿਸ ਰਾਮ ਸਿੰਘ ਨੇ ਰਾਮ ਨਾਲ ਦਿਤਾ ਮਿਲਾ, ਤਿਸ ਦਾ ਰੂਪ ਰਾਮ ਵਿਚ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਲੇਖੇ ਲਹਿਣੇ ਪੂਰੇ ਰਿਹਾ ਕਰਾ, ਕਰਤਾ ਪੁਰਖ ਦਇਆ ਕਮਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਅਜੈਬ ਸਿੰਘ ਗਗੋਬੂਆ ਦੇ ਨਵਿਤ
ਧਰਨੀ ਕਹੇ ਮੇਰੇ ਉਤੇ ਵਕਤ ਭਉ ਕਾ, ਭੈ ਵਿਚ ਜਗਤ ਲੋਕਾਈਆ। ਛੱਬੀ ਪੋਹ ਭਗਤ ਦਵਾਰੇ ਅੰਦਰ ਟੰਗਣੀ ਇਕ ਨੌਕਾ, ਨਈਆ ਨਾਮ ਰੰਗਾਈਆ। ਉਤੇ ਲੇਖ ਲਿਖਣਾ ਵਾਹ ਵਾਹੋ ਕਾ, ਵਾਹਵਾ ਤੇਰੀ ਬੇਪ੍ਰਵਾਹੀਆ। ਇਹ ਖੇਲ ਸ਼ਹਿਨਸ਼ਾਹ ਸ਼ਾਹੋ ਕਾ, ਪਾਤਸ਼ਾਹ ਆਪ ਕਰਾਈਆ। ਜਿਸ ਲਹਿਣਾ ਦੇਣਾ ਮੁਕਾਉਣਾ ਥਲ ਅਸਗਾਹੋ ਕਾ, ਮਹੀਅਲ ਵੇਖ ਵਖਾਈਆ। ਜਨ ਭਗਤਾਂ ਨਾਤਾ ਜੋੜਨਾ ਪਿਤਾ ਮਾਉਂ ਕਾ, ਗੋਦੀ ਗੋਦ ਆਪ ਸੁਹਾਈਆ। ਕਲਜੁਗ ਕੂੜ ਰੂਪ ਹੋਣਾ ਕਾਉਂ ਕਾ, ਕਲਪਣਾ ਵਿਚ ਸਰਬ ਕੁਰਲਾਈਆ। ਪੰਚ ਵਿਕਾਰਾ ਵਹਿਣ ਵਹਿਣਾ ਦਰਿਆਓ ਕਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਆਪ ਕਮਾਈਆ। ਧਰਨੀ ਕਹੇ ਪ੍ਰਭੂ ਤੂੰ ਸੁਹਾਉਣੀ ਮੇਰੀ ਧਰਤ, ਧਵਲ ਦੇਣੀ ਵਡਿਆਈਆ। ਤੇਰਾ ਨਿਰਗੁਣ ਧਾਰ ਖੇਲ ਵੇਖਾਂ ਪਰਤ, ਪਤਿਪਰਮੇਸ਼ਵਰ ਖੋਜ ਖੁਜਾਈਆ। ਤੂੰ ਮਾਲਕ ਵਾਲੀ ਅਰਸ਼, ਫ਼ਰਸ਼ਾਂ ਹੋਣਾ ਸਹਾਈਆ। ਅੰਮ੍ਰਿਤ ਮੇਘ ਦੇਣਾ ਬਰਸ, ਬੂੰਦ ਸਵਾਂਤੀ ਆਪ ਟਪਕਾਈਆ। ਜਨ ਭਗਤਾਂ ਉਤੇ ਕਰਨਾ
ਤਰਸ, ਰਹਿਮਤ ਆਪ ਕਮਾਈਆ। ਮਾਨਸ ਜਨਮ ਦੀ ਪੂਰੀ ਕਰਨੀ ਹਰਸ, ਹਵਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਜਨ ਭਗਤ ਤੇਰੇ ਸੱਚੇ, ਸਚ ਤੇਰੀ ਸਰਨਾਈਆ। ਕਿਰਪਾ ਕਰ ਦੇ ਕਾਇਆ ਮਾਟੀ ਕੱਚੇ, ਤਨ ਕੰਚਨ ਗੜ੍ਹ ਸੁਹਾਈਆ। ਗੋਦ ਸੁਹਾ ਦੇ ਆਪਣੇ ਬੱਚੇ, ਬਚਪਨ ਦੇ ਵਡਿਆਈਆ। ਜਗਤ ਤ੍ਰਿਸ਼ਨਾ ਵਿਚ ਨਾ ਤਪੇ, ਤ੍ਰਿਖਾ ਦੇਣੀ ਦੂਰ ਕਰਾਈਆ। ਤੇਰੇ ਨਾਮ ਵਿਚ ਰਹਿਣ ਰਤੇ, ਰਤਨ ਅਮੋਲਕ ਲੈਣੇ ਬਣਾਈਆ। ਸਚ ਪ੍ਰੀਤੀ ਜੋੜ ਦੇ ਨਤੇ, ਨਾਤਾ ਆਪਣੇ ਨਾਲ ਵਖਾਈਆ। ਤੇਰੀ ਕਿਆ ਕੋਈ ਜਾਣੇ ਮਿਤ ਗਤੇ, ਤੂੰ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧੁਰ ਮਾਲਕ ਬਖ਼ਸ਼ ਦੇ ਦਾਤ, ਵਡ ਦਾਤੇ ਦਇਆ ਕਮਾਈਆ। ਜਗਤ ਨਾਤਾ ਜੋੜ ਦੇ ਨਾਤ, ਦੋਹਰਾ ਰੰਗ ਰੰਗਾਈਆ। ਕਿਰਪਾ ਕਰ ਪ੍ਰਭੂ ਪ੍ਰਭ ਆਪ, ਮਿਹਰ ਨਜ਼ਰ ਉਠਾਈਆ। ਹਰਿਜਨ ਪੁਛ ਵਾਤ, ਹੋਣਾ ਆਪ ਸਹਾਈਆ। ਸਚ ਵਸਤ ਝੋਲੀ ਪਾ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਹੋਵੇ ਵਾਧਾ, ਜੁਗ ਜੁਗ ਮਿਲੇ ਵਡਿਆਈਆ। ਤੂੰ ਸਭ ਦਾ ਪਿਤਾ ਪੂਤ ਦਾਦਾ, ਦਇਆਵਾਨ ਤੇਰੀ ਸਰਨਾਈਆ। ਮੈਂ ਦਿਵਸ ਰੈਣ ਅਰਾਧਾ, ਬਿਨ ਰਸਨਾ ਢੋਲੇ ਗਾਈਆ। ਤੂੰ ਮੋਹਣ ਮਾਧਵ ਮਾਧਾ, ਮਿਹਰਵਾਨ ਅਖਵਾਈਆ। ਹਰਿਜਨ ਜਨ ਹਰਿ ਗ੍ਰਹਿ ਕਰਨਾ ਵਾਧਾ, ਸਿਰ ਸਿਰ ਹੱਥ ਟਿਕਾਈਆ। ਤੂੰ ਭਗਤ ਸੁਹੇਲਾ ਗੁਰੂ ਗੁਰ ਚੇਲਾ ਵਾਲਾ ਬਾਜ਼ਾ, ਬਾਜ਼ੀ ਦੀਨ ਦੁਨੀ ਵੇਖ ਵਖਾਈਆ। ਸ਼ਹਿਨਸ਼ਾਹ ਭੂਪ ਵਡ ਰਾਜਨ ਰਾਜਾ, ਸਚਖੰਡ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਪੋਹ ਛੱਬੀ ਆਉਂਦਾ ਨੱਸਾ, ਆਪਣਾ ਪੰਧ ਮੁਕਾਈਆ। ਕੁਛ ਲੇਖਾ ਦੱਸ ਦੇ ਸਿੰਘ ਮੱਸਾ, ਮੱਸਿਆ ਰੈਣ ਅੰਧੇਰੀ ਕਲਜੁਗ ਵੇਖ ਵਖਾਈਆ। ਜਿਸ ਦੇ ਗਲ ਵਿਚ ਸਾਢੇ ਤਿੰਨ ਹੱਥ ਦਾ ਹੋਵੇ ਰੱਸਾ, ਦੁਹਰਾ ਰੰਗ ਰੰਗਾਈਆ। ਬਖ਼ਸ਼ੀਸ਼ ਸਿੰਘ ਦੇ ਸਿਰ ਤੇ ਹੋਵੇ ਸੱਸਾ, ਸਵਾ ਫੁਟ ਲੰਬਾਈ ਚੌੜਾਈਆ। ਗਿਰਧਾਰਾ ਸਿੰਘ ਬਣਾ ਕੇ ਲਾਈਆਂ ਹੋਵਣ ਅੱਖਾਂ, ਪੰਜ ਚਾਰ ਸੋਭਾ ਪਾਈਆ। ਕਾਸ਼ੀ ਰਾਮ ਪੱਗੜੀ ਸਵਾਰੀ ਹੋਵੇ ਨਾਲ ਕੱਖਾਂ, ਸੁੱਕਾ ਘਾਸ ਨਜ਼ਰੀ ਆਈਆ। ਮਹਿੰਦੀ ਲਾਈ ਹੋਵੇ ਹੱਥਾਂ, ਧਰਮ ਦਾ ਰੰਗ ਬਣਾਈਆ। ਪੰਜਾਂ ਬੀਬੀਆਂ ਨੱਕ ਵਿਚ ਪਾਈਆਂ ਹੋਵਣ ਨੱਥਾਂ, ਲੜੀ ਮੋਤੀਆਂ ਨਾਲ ਸੁਹਾਈਆ। ਵਾਲ ਖੁਲ੍ਹੇ ਕੀਤੇ ਹੋਣ ਅੱਠਾਂ, ਅੱਠਾਂ ਤਤਾਂ ਸੋਭਾ ਪਾਈਆ। ਪੰਜਾਂ ਗੁਰਮੁਖਾਂ ਰੂਪ ਧਰਿਆ ਹੋਵੇ ਭੱਟਾਂ, ਸੁਰ ਤਾਲ ਨਾਲ ਗਾਵਣ ਚਾਈਂ ਚਾਈਂਆ। ਪੰਜ ਕਾਲਾ ਨਿਸ਼ਾਨ ਲਾਉਣਾ ਪੱਟਾਂ, ਢਾਈ ਇੰਚ ਲੰਬਾਈ ਚੌੜ੍ਹਾਈਆ। ਪੰਜਾਂ ਖਰਕਾਂ ਉਤੇ ਪਾਈਆਂ ਹੋਵਣ ਛੱਟਾਂ, ਛਿਟੀਆਂ ਹੱਥ ਵਿਚ ਉਠਾਈਆ। ਇੱਕੀ ਇਕ ਦੂਜੇ ਨੂੰ ਕਰਦੇ ਆਉਣ ਠੱਠਾ, ਮਸਖ਼ਰਿਆਂ ਵਾਲਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਸਮਰਥਾ, ਸਮਰਥ ਤੇਰੀ ਬੇਪ੍ਰਵਾਹੀਆ।
੧੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਤਰਲੋਕ ਸਿੰਘ ਹਰੀ ਪੁਰ ਜ਼ਿਲਾ ਜਲੰਧਰ ਦੇ ਨਵਿਤ
ਸਤਿਗੁਰ ਦਿਆਲ ਸਰਬ ਸੁਖ ਦਾਤਾ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦੀ ਜੋੜੇ ਨਾਤਾ, ਜੁਗ ਜੁਗ ਮੇਲ ਮਿਲਾਈਆ। ਨਾਮ ਨਿਧਾਨਾ ਦਏ ਸੌਗ਼ਾਤਾ, ਵਸਤ ਅਮੋਲਕ ਅਮੁੱਲ ਵਰਤਾਈਆ। ਅੰਧ ਅੰਧੇਰ ਮੇਟ ਕੇ ਰਾਤਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਰਬ ਜੀਆਂ ਬਣ ਪਿਤਾ ਮਾਤਾ, ਹਰਿਜਨ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਹਰਿ, ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਸਾਚਾ ਸ਼ਾਹੋ ਸ਼ਾਬਾਸ, ਹਰਿ ਕਰਤਾ ਇਕ ਅਖਵਾਈਆ। ਜਨ ਭਗਤਾਂ ਪੂਰੀ ਕਰੇ ਆਸ, ਜਗਤ ਤ੍ਰਿਸ਼ਨਾ ਵੇਖ ਵਖਾਈਆ। ਜਗਤ ਦੁੱਖੜਾ ਕਰੇ ਨਾਸ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਦਾ ਸੁਹੇਲਾ ਹੋ ਕੇ ਵਸੇ ਪਾਸ, ਅੰਤਰ ਨਿਰੰਤਰ ਵੇਖ ਵਖਾਈਆ। ਨਾਮ ਚਲਾ ਸਵਾਸ ਸਵਾਸ, ਰਸ ਰਸਨਾ ਰਸ ਵਖਾਈਆ। ਲੇਖਾ ਵੇਖ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸਾਚਾ ਮੀਤੜਾ, ਪਾਰਬ੍ਰਹਮ ਕਰਤਾਰ। ਜਨ ਭਗਤਾਂ ਲੇਖਾ ਜਾਣੇ ਅਨਡੀਠੜਾ, ਜਗ ਨੇਤਰ ਪਾਵੇ ਕੋਇ ਨਾ ਸਾਰ। ਆਦਿ ਜੁਗਾਦੀ ਠਾਂਡਾ ਸੀਤੜਾ, ਇਕ ਇਕੱਲਾ ਏਕੰਕਾਰ। ਹਰਿਜਨ ਕਾਇਆ ਚੋਲੀ ਰੰਗੇ ਚੀਥੜਾ, ਨਾਮ ਮਜੀਠੀ ਅਗੰਮ ਅਪਾਰ। ਜੁਗ ਜੁਗ ਚਲਾਵਣਹਾਰਾ ਰੀਤੜਾ, ਖੇਲੇ ਖੇਲ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ। ਸਤਿਗੁਰ ਸਾਚਾ ਦੀਨ ਦਿਆਲ, ਦਇਆਨਿਧ ਅਖਵਾਈਆ। ਭਗਤ ਵਛਲ ਹਰਿ ਕਿਰਪਾਲ, ਗੋਬਿੰਦ ਧੁਰ ਦਾ ਮਾਹੀਆ। ਹਰਿਜਨ ਸਦਾ ਹੋਵੇ ਰਖਵਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾਏ ਅੰਜਾਣੇ ਬਾਲ, ਬਾਲੀ ਬੁਧ ਹੋਏ ਸਹਾਈਆ। ਜਨਮ ਜਨਮ ਦੀ ਪੂਰੀ ਕਰੇ ਘਾਲ, ਲੇਖਾ ਜਾਣੇ ਥਾਉਂ ਥਾਈਂਆ। ਜੀਵਣ ਜ਼ਿੰਦਗੀ ਆਪਣੇ ਹੱਥ ਰਖੇ ਸਵਾਲ, ਦੂਸਰ ਸਮਝ ਕੋਇ ਨਾ ਪਾਈਆ। ਹਰਿਜਨ ਫਲ ਲਗਾਏ ਕਾਇਆ ਡਾਲ, ਤਨ ਮਾਟੀ ਆਪ ਮਹਿਕਾਈਆ। ਆਪੇ ਵੇਖੇ ਮੁਰੀਦਾਂ ਹਾਲ, ਹਰਿ ਮੁਰਸ਼ਦ ਬੇਪ੍ਰਵਾਹੀਆ। ਹਰਿਜਨ ਸਾਚੇ ਲਏ ਸੰਭਾਲ, ਸੰਬਲ ਬਹਿ ਕੇ ਦਇਆ ਕਮਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਏਥੇ ਓਥੇ ਹੋਏ ਸਹਾਈਆ। ਹਰਿਜਨ ਪੋਹ ਨਾ ਸਕੇ ਕਾਲ, ਮਹਾਕਾਲ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸਾਚਾ ਸੱਚਾ ਸੰਗ, ਸੰਗੀ ਇਕ ਅਖਵਾਇੰਦਾ। ਨਾਮ ਨਿਧਾਨਾ ਚਾੜ੍ਹੇ ਰੰਗ, ਦੁਰਮਤ ਮੈਲ ਧਵਾਇੰਦਾ। ਅੰਮ੍ਰਿਤ ਧਾਰ ਵਹਾਏ ਗੰਗ, ਸਰ ਸਰੋਵਰ ਗ੍ਰਹਿ ਵਖਾਇੰਦਾ। ਨਿਰਗੁਣ ਨੂਰ ਚਾੜ੍ਹ ਕੇ ਚੰਦ, ਅੰਧ ਅਗਿਆਨ ਮਿਟਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਧਨ ਕੂੜੇ ਮਾਤ ਕਟਾਇੰਦਾ। ਆਤਮ ਪਰਮਾਤਮ ਬਖ਼ਸ਼ ਕੇ ਅਨੰਦ, ਸੁਖ ਸਾਗਰ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਸਤਿਗੁਰ ਸੱਚਾ ਏਕ ਹੈ, ਏਕਾ ਏਕੰਕਾਰ। ਸ਼ਬਦ ਸਰੂਪੀ ਸਾਚੀ ਟੇਕ ਹੈ, ਲੇਖਾ ਜਾਣੇ ਸਰਬ ਸੰਸਾਰ। ਜਨ ਭਗਤਾਂ ਕਰੇ ਬੁਧ ਬਿਬੇਕ ਹੈ, ਦੁਰਮਤ ਮੈਲ ਦਏ ਉਤਾਰ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਚਰਨ ਪ੍ਰੀਤੀ ਦੱਸੇ ਟੇਕ
ਹੈ, ਦੂਸਰ ਅਵਰ ਨਾ ਕੋਇ ਸਹਾਰ। ਪਤਤ ਪਾਪੀਆਂ ਕਰੇ ਨੇਕ ਹੈ, ਕਾਗ ਹੰਸ ਰਲਾਏ ਹੰਸਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਸਾਚਾ ਬਖ਼ਸ਼ ਆਪ ਪਿਆਰ।
੧੪ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦੀ ਨਿਵਾਸੀ ਸਤਵੰਤ ਕੌਰ ਦੇ ਨਵਿਤ
ਨਾਰਦ ਕਹੇ ਸੁਣ ਲੈ ਸੱਜਣ ਮੱਘਰਾ, ਚੌਧਵੀਂ ਦਿਆ ਚੰਨਾ, ਚੌਧਵੇਂ ਦਿਨ ਦਿਆਂ ਜਣਾਈਆ। ਸਚ ਪਿਆਰ ਮੁਹੱਬਤ ਵਾਲਾ ਨੂਰ ਮੇਰਾ ਪੰਗਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਹ ਤੱਕ ਜੋਤੀ ਧਾਰ ਨਿਰਗੁਣ ਸਵਾਰ ਕੇ ਆਪਣਾ ਘੱਗਰਾ, ਬੈਠੀ ਰੂਪ ਬਦਲਾਈਆ। ਜਿਸ ਦਾ ਕੱਦ ਨਾ ਲੰਮਾ ਨਾ ਮਧਰਾ, ਵੇਖਣ ਵਿਚ ਕਿਛ ਨਾ ਆਈਆ। ਉਹ ਜਨ ਭਗਤਾਂ ਪੂਰੀਆਂ ਕਰੇ ਸਧਰਾ, ਸਦਾ ਸਦ ਆਪਣੀ ਖੇਲ ਖਿਲਾਈਆ। ਨਿਰਵੈਰ ਹੋ ਕੇ ਕਰੇ ਅਦਲਾ, ਇਨਸਾਫ਼ ਇਕ ਸਮਝਾਈਆ। ਜਿਸ ਕਾਰਨ ਚਰਨ ਛੁਹਾਇਆ ਦਜਲਾ, ਦੋ ਜਹਾਨਾਂ ਵੇਖ ਵਖਾਈਆ। ਜੋ ਰਹਿਮਤ ਕਰੇ ਫ਼ਜ਼ਲਾ, ਮਿਹਰ ਨਜ਼ਰ ਉਠਾਈਆ। ਜਿਸ ਦੇ ਪਿਆਰ ਵਿਚ ਪ੍ਰੇਮ ਸਾਰੇ ਪਾਉਂਦੇ ਕਜਲਾ, ਨੇਤਰ ਲੋਚਨ ਨੈਣ ਅੱਖ ਮਟਕਾਈਆ। ਉਹ ਸੁਣਾਵੇ ਆਪਣੀ ਅਗੰਮੀ ਗ਼ਜ਼ਲਾ, ਗਰਜ ਸਮਝ ਕੋਇ ਨਾ ਪਾਈਆ। ਤੂੰ ਦੀਨ ਦੁਨੀ ਵਿਚ ਪੰਧ ਮਾਰ ਕੇ ਭੱਜ ਲਾ, ਭੱਜਣਾ ਵਾਹੋ ਦਾਹੀਆ। ਪ੍ਰਭ ਦਰਸ਼ਨ ਕਰ ਕੇ ਰੱਜ ਲਾ, ਲੋਚਨ ਨੈਣ ਬਿਗਸਾਈਆ। ਆਪਣਾ ਪਰਦਾ ਕੱਜ ਲਾ, ਓਢਣ ਸੀਸ ਛੁਹਾਈਆ। ਸਚ ਦਵਾਰ ਵਿਚ ਪਿਆ ਸਜ ਲਾ, ਬੰਕ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਮੱਘਰ ਕਹੇ ਮੇਰਾ ਖ਼ੁਸ਼ੀਆਂ ਵਿਚ ਝੁਕਦਾ ਸੀਸ, ਸਿਰ ਸਰ ਨਿਵਾਈਆ। ਮੈਂ ਵੇਖਾਂ ਇਕ ਜਗਦੀਸ਼, ਜੋ ਜਗਦੀਸ਼ਰ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਆਦਿ ਜੁਗਾਦਿ ਪੀਸਣ ਰਿਹਾ ਪੀਸ, ਜੁਗ ਚੌਕੜੀ ਚੱਕੀ ਚਲੇ ਵਾਹੋ ਦਾਹੀਆ। ਤਿਸ ਦੀ ਕਰੇ ਕੋਈ ਨਾ ਰੀਸ, ਸਨਮੁਖ ਰਹਿਣ ਕੋਇ ਨਾ ਪਾਈਆ। ਉਹ ਸਵਾਮੀ ਕਰ ਕੇ ਅਚਰਜ ਰੀਤ, ਰੀਤੀਵਾਨ ਵੇਖ ਵਖਾਈਆ। ਜਿਸ ਭੇਵ ਚੁਕਾਉਣੇ ਮੰਦਰ ਮਸੀਤ, ਕਾਅਬਿਆਂ ਕਰੇ ਰੁਸ਼ਨਾਈਆ। ਉਹਦੀ ਸਚ ਦੀ ਸਚ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਸਦੀ ਬਰਸ ਨਾ ਜਾਵਣ ਬੀਤ, ਦਿਵਸ ਦਿਹਾੜੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਤੇਰੀ ਵਡਿਆਈਆ। ਨਾਰਦ ਕਹੇ ਵੇਖ ਖੇਲ ਸ੍ਰੀ ਭਗਵੰਨਿਆ, ਭਗਵਨ ਦਇਆ ਕਮਾਈਆ। ਜਿਸ ਸਭ ਦਾ ਬੇੜਾ ਬੰਨ੍ਹਿਆ, ਦੋ ਜਹਾਨ ਦਏ ਵਡਿਆਈਆ। ਉਹ ਮਾਲਕ ਧਨੀ ਧਨ ਧੰਨਿਆ, ਧੰਨ ਸਤਿਗੁਰ ਇਕ ਅਖਵਾਈਆ। ਜਿਸ ਦਾ ਰੂਪ ਅਗੰਮਾ ਚੰਨਿਆ, ਚੰਦ ਚਾਂਦਨੇ ਦਏ ਵਡਿਆਈਆ। ਸੋ ਸਵਾਮੀ ਲੇਖਾ ਜਾਣੇ ਵਜੂਦ ਤਨਿਆ, ਤਤਵ ਤਤਾਂ ਵੇਖ ਵਖਾਈਆ। ਜਿਸ ਆਤਮ ਧਾਰ ਭੇਜੀ ਕੰਨਿਆ, ਕਾਇਨਾਤ ਰੰਗ ਰੰਗਾਈਆ। ਜਨ ਜਨਣੀ ਹੋ ਕੇ ਆਪੇ ਜਨਿਆ, ਧੁਰ ਦੀ ਬਣੀ ਜਣੇਂਦੀ ਮਾਈਆ। ਲੇਖੇ ਰਖੇ ਪਵਣ ਸਵਾਮੀ ਦਮਿਆ, ਦਾਮਨਗੀਰ ਬੇਪਰਵਾਹੀਆ। ਇਹਦਾ ਲਹਿਣਾ ਦੇਣਾ ਲੇਖਾ ਨਾਲ ਗੰਗੂ ਪੰਮਿਆ, ਭਤੀਜੀ
ਓਸੇ ਦੀ ਨਜ਼ਰੀ ਆਈਆ। ਜਿਸ ਗੁਜਰੀ ਹਾਲ ਵੇਖ ਕੇ ਨੈਣਾਂ ਨੀਰ ਵਹੰਨਿਆ, ਰੋ ਰੋ ਦਿਤੀ ਦੁਹਾਈਆ। ਕਿਉਂ ਨਿਮਕ ਹਰਾਮੀ ਹੋਇਆ ਅੰਨ੍ਹਿਆ, ਚਾਚੇ ਦਿਤਾ ਦ੍ਰਿੜਾਈਆ। ਉਸ ਇਕ ਸੁਣੀ ਨਾ ਕੰਨਿਆ, ਬਹਿਰਾ ਹੋ ਕੇ ਝਟ ਲੰਘਾਈਆ। ਉਹ ਆਹ ਵਿਚ ਮੇਰਾ ਸਤਿਗੁਰ ਆਵੇ ਭੰਨਿਆ, ਗੋਬਿੰਦ ਧੁਰ ਦਾ ਮਾਹੀਆ। ਜਿਸ ਮੇਟਣਾ ਹੱਦ ਬੰਨਿਆ, ਦੀਨਾਂ ਮਜ਼੍ਹਬਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਗਤ ਕਰਮਿਆ, ਕਰਮ ਕਾਂਡ ਦਾ ਮਾਲਕ ਇਕ ਅਖਵਾਈਆ।