ਪੁਸਤਕਾਲਾਭਾਗ ੨੩

੧੯ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਜੰਮੂ ਸ਼ਹਿਰ ਵਿਚ ਵਜ਼ਾਰਤ ਰੋਡ ਚੇਲਾ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੈਂ ਆਦਿ ਦੀ ਸਿਖਿਆ ਸਿਖੀ, ਪੁਰਖ ਅਕਾਲ ਦੀਨ ਦਿਆਲ ਦਿਤੀ ਦ੍ਰਿੜਾਈਆ। ਜਿਸ ਦੀ ਧਾਰ ਕਿਸੇ ਨਾ ਲਿਖੀ, ਲੇਖ ਲੇਖਣੀ ਵਿਚ ਬੰਦ ਨਾ ਕੋਇ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਏ ਕੋਇ ਨਾ ਹਿੱਸੀ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਅਵਤਾਰ ਪੈਗ਼ੰਬਰ ਗੁਰ ਵੇਖ ਸਕੇ ਕੋਈ ਨਾ ਮੁਨੀ ਰਿਖੀ, ਜਗਤ ਨੇਤਰ ਲੋਚਣ ਨੈਣ ਨਾ ਕੋਇ ਜਣਾਈਆ। ਅਕਲ ਬੁਧੀ ਸਮਝ ਸਕੇ ਕੋਇ ਨਾ ਲਿਪੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਰੂਪ ਮੁਕਤਾ ਸਿਹਾਰੀ ਔਂਕੜ ਦਿਸੇ ਕੋਇ ਨਾ ਟਿੱਪੀ, ਲਾਂਵ ਦੁਲਾਂਵ ਨਾ ਕੋਇ ਚਤੁਰਾਈਆ। ਉਸ ਦੀ ਖੇਲ ਸਦਾ ਨਿਤੀ, ਨਿਤ ਨਵਿਤ ਆਪਣਾ ਰੂਪ ਬਦਲਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਬਣ ਕੇ ਹਿਤੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦੀ ਆਦਿ ਜੁਗਾਦਿ ਸਮਝੇ ਕੋਇ ਨਾ ਮਿਤੀ, ਮਿਤ੍ਰ ਪਿਆਰਾ ਧੁਰਦਰਗਾਹੀਆ। ਜੋ ਲੱਖ ਚੁਰਾਸੀ ਵੇਖਣਹਾਰਾ ਚਿਤੀ, ਚਿਤ ਵਿਤ ਠਗੌਰੀ ਨਜ਼ਰ ਕੋਇ ਨਾ ਆਈਆ। ਜਿਸ ਦੀ ਧਾਰ ਕੋਇ ਨਾ ਜਿੱਤੀ, ਹਾਰ ਵਿਚ ਖ਼ਲਕ ਖ਼ੁਦਾਈਆ। ਉਹ ਪਰਮਾਤਮ ਧਾਰ ਸਭ ਦਾ ਪਿਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਨੇ ਜੁਗ ਚੌਕੜੀ ਆਪਣੀ ਹੁਕਮੀ ਖੇਲ ਮਿਥੀ, ਮਿਥਿਆ ਦੱਸੇ ਸਰਬ ਲੋਕਾਈਆ। ਉਸ ਦੀ ਜਾਣੇ ਕੋਇ ਨਾ ਸਥਿਤੀ, ਥਿਤ ਵਾਰ ਭੇਵ ਕੋਇ ਨਾ ਆਈਆ। ਜਿਸ ਦੇ ਚਰਨਾਂ ਵਿਚ ਤ੍ਰੈਗੁਣ ਮਾਇਆ ਟਿਕੀ, ਪੰਚਮ ਤਤ ਤਤ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਬੇਪਰਵਾਹ ਕਹੇ ਮੇਰੀ ਬੇਪਰਵਾਹੀ, ਸਮਝ ਸਮਝ ਤੋਂ ਬਾਹਰ ਰਖਾਈਆ। ਮੈਂ ਨਿਰਗੁਣ ਧਾਰ ਆਦਿ ਜੁਗਾਦਿ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਦੋ ਜਹਾਨ ਅਗੰਮੜੀ ਮੇਰੀ ਸ਼ਾਹੀ, ਸ਼ਹਿਨਸ਼ਾਹ ਹੋ ਕੇ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਰਹੇ ਸੀਸ ਨਿਵਾਈ, ਧਰਨੀ ਧਵਲ ਨਿਉਂ ਨਿਉਂ ਲਾਗੇ ਪਾਈਂਆ। ਮੇਰਾ ਲਹਿਣਾ ਦੇਣਾ ਲੇਖਾ ਥਲ ਅਸਗਾਹੀ, ਸਮੁੰਦ ਸਾਗਰਾਂ ਖੋਜ ਖੁਜਾਈਆ। ਉਚੇ ਟਿੱਲੇ ਪਰਬਤ ਵੇਖ ਨੈਣ ਅੱਖ ਉਠਾਈ, ਲੋਚਣ ਨੈਣ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਸੰਦੇਸਾ ਦੇਵਾਂ ਬਣ ਕੇ ਧੁਰਦਰਗਾਹੀ, ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਤਤ ਵਜੂਦਾਂ ਦੇ ਵਡਿਆਈ, ਆਤਮ ਧਾਰ ਜੋਤ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਭੁਗਤਾ ਗਵਾਹੀ, ਸ਼ਹਾਦਤ ਇਕੋ ਇਕ ਰਖਾਈਆ। ਆਦਿ ਅੰਤ

ਦਾ ਬਣ ਕੇ ਮਾਹੀ, ਮਹਿਬੂਬ ਹੋ ਕੇ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਵੰਡ ਵੰਡਾਈ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਜੁਗ ਚੌਕੜੀ ਰੀਤ ਚਲਾਈ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪਰਦਾ ਕਹੇ ਮੈਨੂੰ ਪੁਰਖ ਅਕਾਲਾ ਚੁਕਦਾ, ਬਿਨ ਹੱਥਾਂ ਹੱਥ ਛੁਹਾਈਆ। ਜਿਸ ਦਾ ਰੂਪ ਨਹੀਂ ਕਿਸੇ ਮਨੁਖ ਦਾ, ਤਤਾਂ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਖ਼ਾਲਕ ਪਰਮਾਤਮ ਧਾਰ ਉਚ ਦਾ, ਅਗੰਮ ਅਥਾਹ ਬੇਪ੍ਰਵਾਹੀਆ। ਜੋ ਆਦਿ ਅੰਤ ਕਦੇ ਨਾ ਲੁਕਦਾ, ਪਰਦਿਆਂ ਵਿਚ ਨਾ ਕੋਇ ਛੁਪਾਈਆ। ਉਸ ਦਾ ਨਾਤਾ ਸਤਿਗੁਰ ਸ਼ਬਦ ਪਿਤਾ ਪੁਤ ਦਾ, ਬਿਧਾਤਾ ਆਪਣਾ ਜੋੜ ਜੁੜਾਈਆ। ਜਿਸ ਦਾ ਖੇਲ ਨਾ ਕਦੇ ਨਿਖੁਟ ਦਾ, ਜਗਤ ਚੋਗ ਨਾ ਕੋਇ ਚੁਗਾਈਆ। ਸਤਿ ਸਚ ਨਾਤਾ ਕਦੇ ਨਾ ਤੁੱਟਦਾ, ਟੁੱਟਿਆਂ ਲਏ ਮਿਲਾਈਆ। ਉਹਦਾ ਲੇਖਾ ਆਦਿ ਜੁਗਾਦੀ ਏਕਾ ਤੁਕ ਦਾ, ਤੂੰ ਮੇਰਾ ਮੈਂ ਤੇਰਾ ਦਏ ਸਮਝਾਈਆ। ਜਿਸ ਦੇ ਪਿਆਰ ਵਿਚ ਪੈਂਡਾ ਮੁਕਦਾ, ਆਵਣ ਜਾਵਣ ਰਹੇ ਨਾ ਰਾਈਆ। ਉਹ ਖੇਲ ਕਰੇ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਲੇਖਾ ਵੇਖੇ ਕਲਜੁਗ ਵਾਲੀ ਸੁਹੰਜਣੀ ਰੁਤ ਦਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪਰਦਾ ਕਹੇ ਮੈਂ ਪਾਵਾਂ ਪਰਦਾ, ਸਮਝ ਕਿਸੇ ਨਾ ਆਈਆ। ਮੈਂ ਇਕ ਪ੍ਰਭੂ ਦਾ ਬਰਦਾ, ਜੋ ਆਦਿ ਜੁਗਾਦੀ ਧੁਰ ਦਾ ਮਾਹੀਆ। ਮੈਂ ਸੇਵਕ ਸਾਚੇ ਘਰ ਦਾ, ਗ੍ਰਹਿ ਬੈਠਾ ਸੀਸ ਨਿਵਾਈਆ। ਮੈਂ ਇਕ ਅਕਾਲ ਤੋਂ ਡਰਦਾ, ਜੋ ਸਭ ਦਾ ਪਿਤਾ ਮਾਈਆ। ਜੋ ਸਭ ਦਾ ਘਾੜਨ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ । ਜਿਸ ਦਾ ਹੁਕਮ ਸੰਦੇਸ਼ਾ ਨਿਰਅੱਖਰ ਧਾਰ ਅਵਤਾਰ ਪੈਗ਼ੰਬਰ ਗੁਰੂ ਪੜ੍ਹਦਾ, ਬਿਨ ਸਰਵਣਾਂ ਕਰੇ ਸ਼ਨਵਾਈਆ। ਉਹ ਲੇਖਾ ਜਾਣੇ ਚੋਟੀ ਜੜ ਦਾ, ਚੇਤਨ ਹੋ ਕੇ ਖੋਜ ਖੁਜਾਈਆ। ਉਸ ਦਾ ਲਹਿਣਾ ਦੇਣਾ ਲਹਿੰਦਿਉਂ ਹੋਣਾ ਚੜ੍ਹਦਾ, ਚੜ੍ਹਦੀ ਕਲ ਵਖਾਈਆ। ਜਿਸ ਜਗਤ ਕਿਲਾ ਬਣਾਉਣਾ ਹੰਕਾਰੀ ਗੜ੍ਹ ਦਾ, ਹਉਮੇ ਨਾਲ ਵਡਿਆਈਆ। ਓਹ ਸਚਖੰਡ ਦਵਾਰੇ ਖੜ੍ਹਦਾ, ਖੰਡਾ ਖੜਗ ਨਾਮ ਚਮਕਾਈਆ। ਜਿਸ ਲੇਖਾ ਵੇਖਣਾ ਸੀਸ ਧੜ ਦਾ, ਧਾੜਵੀ ਬਣੇ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਹੁਕਮ ਕਹੇ ਮੈਂ ਵਰਤਾਂ ਲੋਕਮਾਤ, ਪ੍ਰਭ ਦੇਵੇ ਮਾਣ ਵਡਿਆਈਆ। ਇਕ ਸੰਦੇਸ਼ਾ ਦੇਵਾਂ ਬਾਤ, ਬਾਤਨ ਦਿਆਂ ਜਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਧਰਮ ਦਿਸੇ ਨਾ ਕੋਇ ਪ੍ਰਭਾਤ, ਪ੍ਰਭਾਤੀ ਰੰਗ ਨਾ ਕੋਇ ਰੰਗਾਈਆ। ਆਤਮ ਪਰਮਾਤਮ ਦਿਸੇ ਕੋਇ ਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ । ਝਗੜਾ ਪਿਆ ਜ਼ਾਤ ਪਾਤ, ਦੀਨ ਦੁਨੀ ਰਹੀ ਕੁਰਲਾਈਆ। ਅੰਤ ਸਭ ਦੀ ਹੋਣੀ ਵਫ਼ਾਤ, ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਸੰਦੇਸ਼ਾ ਦੇਵਾਂ ਬਿਨਾ ਪਾਤ, ਪਤਰਕਾ ਨਾਲ ਨਾ ਕੋਇ ਰਖਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਦਾ ਲੇਖਾ ਚੜ੍ਹਦੀ ਦਿਸ਼ਾ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਕੂੜ ਕੁੜਿਆਰਾ ਕੁਟੰਬ ਕਰਨਾ ਨਾਸ, ਨਾਸਤਕਾਂ ਹਲੂਣੇ ਦੇ ਜਗਾਈਆ। ਸ਼ੰਕਰ ਡੌਰੂ ਵਾਹੇ ਉਤੇ ਕੈਲਾਸ਼, ਆਪਣੀ

ਖ਼ੁਸ਼ੀ ਬਣਾਈਆ। ਰਾਏ ਧਰਮ ਚਿਤ੍ਰਗੁਪਤ ਦੇ ਲੇਖੇ ਕਰੇ ਤਲਾਸ਼, ਅੱਖਰ ਅੱਖਰ ਫੋਲ ਫੁਲਾਈਆ । ਲਾੜੀ ਮੌਤ ਕਹੇ ਮੈਂ ਘਰ ਘਰ ਵੇਖਣੀ ਲਾਸ਼, ਭੱਜਾਂ ਵਾਹੋ ਦਾਹੀਆ। ਕਾਲ ਕਹੇ ਮੈਂ ਸਭ ਨੂੰ ਦੇਵਾਂ ਸ਼ਾਬਾਸ਼, ਮਹਾਕਾਲ ਨਾਲ ਮਿਲਾਈਆ। ਧਰਨੀ ਕਹੇ ਮੇਰਾ ਖੁਲਾ ਹੋਣਾ ਝਾਟ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਸਦੀ ਚੌਧਵੀਂ ਕਹੇ ਮੇਰਾ ਪੰਧ ਮੁਕੇ ਵਾਟ, ਪੈਂਡਾ ਪੰਧ ਰਹੇ ਨਾ ਰਾਈਆ। ਹਜ਼ਰਤ ਈਸਾ ਕਹੇ ਮੈਂ ਨਿਰਗੁਣ ਸਰਗੁਣ ਧਾਰ ਕਰਾਂ ਟਾਕ, ਬੋਲਾਂ ਸਹਿਜ ਸੁਭਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਹੋਵੇ ਭਵਿਖਤ ਵਾਕ, ਪੇਸ਼ੀਨਗੋਈਆਂ ਨਾਲ ਮਿਲਾਈਆ। ਚਾਰੋਂ ਕੁੰਟ ਦਿਸੇ ਉਦਾਸ, ਹੈਰਤ ਵਿਚ ਹੈਰਾਨੀ ਨਜ਼ਰੀ ਆਈਆ । ਸਭ ਨੂੰ ਭੁਲੇ ਗੋਪੀ ਕਾਹਨਾ ਵਾਲੀ ਰਾਸ, ਖ਼ੁਸ਼ੀਆਂ ਰੰਗ ਨਾ ਕੋਇ ਚੜ੍ਹਾਈਆ । ਕਲਜੁਗ ਕਹੇ ਮੇਰੀ ਪੂਰੀ ਹੋਵੇ ਖ਼ਾਹਿਸ਼, ਤਮੰਨਾ ਅਵਰ ਨਾ ਨਾਲ ਮਿਲਾਈਆ। ਮੈਂ ਕੂੜ ਕੁੜਿਆਰ ਦੀ ਪਹਿਨ ਪੋਸ਼ਾਕ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਫੇਰ ਹਜ਼ਰਤ ਈਸਾ ਦਾ ਵੇਖ ਕਲਾਕ, ਵਕਤ ਵਕਤ ਵਿਚੋਂ ਦ੍ਰਿੜਾਈਆ। ਚੌਦਾਂ ਤਬਕਾਂ ਮੁਹੰਮਦ ਖੋਲ ਕੇ ਵੇਖੇ ਤਾਕ, ਬਿਨ ਨੈਣਾਂ ਨੈਣ ਉਠਾਈਆ। ਮੂਸੇ ਨਜ਼ਰੀ ਆਵੇ ਇਕੋ ਹਾਟ, ਜਿਥੇ ਹਟਵਾਣਾ ਬੈਠਾ ਨੂਰ ਅਲਾਹੀਆ। ਨਾਨਕ ਜਾਣ ਅਗੰਮੀ ਗਾਥ, ਅੱਖਰ ਅੱਖਰਾਂ ਵਿਚੋਂ ਸਮਝਾਈਆ। ਜਿਸ ਵਿਚ ਲੇਖਾ ਹੋਵੇ ਘਨਈਏ ਵਾਲੇ ਰਾਥ, ਸੰਦੇਸ਼ਾ ਅਰਜਨ ਨਾਲ ਜਣਾਈਆ। ਗੋਬਿੰਦ ਧਾਰ ਉਡਾ ਕੇ ਬਾਜ, ਬਾਜ਼ੀ ਦੀਨ ਦੁਨੀ ਉਲਟਾਈਆ। ਨਵ ਸੱਤ ਦਾ ਤੱਕ ਕੇ ਰਾਜ, ਰਈਅਤ ਵੇਖੇ ਥਾਉਂ ਥਾਈਂਆ। ਕਿਸ ਬਿਧ ਬਦਲਣਾ ਦੀਨ ਦੁਨੀ ਸਮਾਜ, ਸਮਿਗਰੀ ਸਤਿ ਸਚ ਵਰਤਾਈਆ। ਇਕੋ ਸੀਸ ਸੁਹਾ ਕੇ ਤਾਜ, ਤਖ਼ਤ ਦੀਨ ਦੁਨੀ ਉਲਟਾਈਆ। ਕੀ ਲੇਖਾ ਹੋਵੇ ਸਤਿਗੁਰ ਸ਼ਬਦ ਗੁਰੂ ਗੁਰ ਮਹਾਰਾਜ, ਮਹਿੰਮਾ ਕਥ ਕੀ ਦ੍ਰਿੜਾਈਆ। ਕਿਸ ਬਿਧ ਸਭ ਦੀ ਖੋਲੇ ਜਾਗ, ਬਿਨ ਨੈਣਾਂ ਨੈਣ ਖੁਲਾਈਆ। ਨਿਰਗੁਣ ਧਾਰ ਰਚ ਕੇ ਕਾਜ, ਸਰਗੁਣ ਸਚ ਦਏ ਵਖਾਈਆ। ਭੇਵ ਖੁਲਾ ਕੇ ਦੇਸ ਮਾਝ, ਮੌਜੂਦਾ ਆਪਣਾ ਪਰਦਾ ਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਭੇਵ ਕਹੇ ਮੈਂ ਆਦਿ ਜੁਗਾਦੀ ਗੁਝਾ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਰਾਜ਼ ਕਿਸੇ ਨਾ ਬੁੱਝਾ, ਬਿਨ ਸਤਿਗੁਰ ਸ਼ਬਦ ਨਾ ਕੋਇ ਪੜ੍ਹਾਈਆ। ਮੈਂ ਭੇਵ ਚੁਕਾਉਣਾ ਦੂਜਾ, ਦੁਤੀਆ ਰਹੇ ਨਾ ਰਾਈਆ। ਇਕੋ ਪੁਰਖ ਅਕਾਲਾ ਕਰਨਾ ਉਘਾ, ਉਗਣ ਆਥਣ ਵੱਜੇ ਵਧਾਈਆ। ਖੇਲ ਵੇਖਣਾ ਉਪਰ ਬਸੁਧਾ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਜਿਸ ਦੇ ਉਤੇ ਨੌ ਖੰਡ ਪ੍ਰਿਥਮੀ ਹੋਣਾ ਯੁੱਧਾ, ਯੁਧਿਸ਼ਟਰ ਦੀ ਆਸ਼ਾ ਪੂਰ ਕਰਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੁਰ ਅਰਜਨ ਬਾਬੇ ਬੁੱਢਾ, ਬਿਨਾ ਬੁਢੇਪੇ ਆਪ ਦ੍ਰਿੜਾਈਆ। ਹਰਿਗੋਬਿੰਦ ਜਿਸ ਧਾਰ ਨੂੰ ਮਾਰਿਆ ਠੁੱਡਾ, ਠੋਕਰ ਨਾਲ ਹਿਲਾਈਆ। ਰਾਮ ਨੇ ਮੁੱਠੀ ਭਰ ਕੇ ਰੁੱਗਾ, ਖ਼ਾਕ ਚਾਰੋਂ ਤਰਫ਼ ਉਡਾਈਆ। ਉਸ ਦਾ ਵਕਤ ਸੁਹੰਜਣਾ ਪੁੱਗਾ, ਥਿਤ ਵਾਰ ਨਾਲ ਮਿਲਾਈਆ। ਸੋ ਸਵਾਮੀ ਅੰਤਰਜਾਮੀ ਅੰਤਮ ਆਪਣਾ ਸੰਬਲ ਵੇਖਣ ਆਇਆ ਝੁੱਗਾ, ਗ੍ਰਹਿ ਮੰਦਰ ਡੇਰਾ ਲਾਈਆ। ਜਿਥੇ ਇਕੋ ਦੀਪਕ ਹੋਵੇ ਉਦਾ, ਨੂਰ ਨੁਰਾਨਾ ਡਗਮਗਾਈਆ। ਜੋ ਆਦਿ ਜੁਗਾਦੀ ਕਦੇ ਨਾ ਬੁਝਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਕਰਨੇਹਾਰੀ, ਜੁਗ ਜੁਗ ਸੇਵ ਕਮਾਈਆ। ਮੈਂ ਵੇਖੇ ਖੇਲ ਪੈਗ਼ੰਬਰ ਗੁਰ ਅਵਤਾਰੀ,

ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਜੁਗ ਚੌਕੜੀ ਤੱਕਦੀ ਰਹੀ ਖੇਲ ਨਿਆਰੀ, ਕੀ ਨਿਰਗੁਣ ਆਪਣਾ ਹੁਕਮ ਵਰਤਾਈਆ। ਸ਼ਬਦ ਅਗੰਮੇ ਸੁਣਦੀ ਰਹੀ ਧੁਨਕਾਰੀ, ਕੀ ਨਾਦੀ ਨਾਦ ਕਰੇ ਸ਼ਨਵਾਈਆ। ਅੱਖਰਾਂ ਵਾਲੇ ਵੇਖਦੀ ਰਹੀ ਲਿਖਾਰੀ, ਕੀ ਲਿਖ ਲਿਖ ਲੇਖ ਬਣਾਈਆ। ਰਸਨਾ ਜਿਹਵਾ ਵਾਲੇ ਤੱਕਦੀ ਰਹੀ ਪੁਜਾਰੀ, ਕੀ ਢੋਲੇ ਸੋਹਲੇ ਗਾਈਆ। ਅੰਤਰ ਆਤਮ ਤੱਕਦੀ ਰਹੀ ਖ਼ੁਮਾਰੀ, ਨਿਰੰਤਰ ਹੋ ਕੇ ਪਰਦੇ ਲਾਹੀਆ। ਜੁਗ ਚੌਕੜੀ ਭੱਜੀ ਵਾਰੋ ਵਾਰੀ, ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸਭ ਦੀ ਖ਼ਾਹਿਸ਼ ਰਹੀ ਵਿਚਾਰੀ, ਵਿਚਰਕੇ ਦਿਆਂ ਸੁਣਾਈਆ। ਅੰਤ ਕੰਤ ਭਗਵੰਤ ਕਲ ਕਲਕੀ ਆਏ ਅਵਤਾਰੀ, ਅਮਾਮ ਅਮਾਮਾ ਨੂਰ ਅਲਾਹੀਆ। ਜੋ ਸਭ ਦੀ ਪਾਏ ਸਾਰੀ, ਸਰਸੇ ਦੇ ਕੰਢੇ ਗੋਬਿੰਦ ਗਿਆ ਜਣਾਈਆ। ਜੋ ਆਤਮ ਪਰਮਾਤਮ ਬੰਨ੍ਹੇ ਧਾਰੀ, ਧਰਨੀ ਧਰਤ ਧਵਲ ਧੌਲ ਦਏ ਵਡਿਆਈਆ। ਏਕਾ ਮਾਰਗ ਦੱਸ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਏਕੰਕਾਰੀ, ਵਾਹਿਦ ਆਪਣਾ ਖੇਲ ਖਿਲਾਈਆ। ਜਿਸ ਦੀ ਭਗਤਾਂ ਨਾਲ ਹੋਵੇ ਯਾਰੀ, ਯਰਾਨੇ ਪਿਛਲੇ ਤੋੜ ਨਿਭਾਈਆ। ਸੰਮਤ ਸ਼ਹਿਨਸ਼ਾਹੀ ਨੌ ਦੀ ਪਾਵੇ ਸਾਰੀ, ਨਵ ਨੌ ਦਾ ਪੰਧ ਮੁਕਾਈਆ। ਹਰਿਜਨ ਸਾਚੇ ਕਰ ਪਿਆਰੀ, ਪ੍ਰੇਮ ਮੁਹੱਬਤ ਵਿਚ ਰਖਾਈਆ। ਉਹਦਾ ਲੇਖਾ ਲੇਖ ਲਿਖਣ ਤੋਂ ਬਾਹਰੀ, ਬਹਰਹਾਲ ਸਕੇ ਨਾ ਕੋਇ ਸਮਝਾਈਆ । ਸੋ ਪੁਰਖ ਅਕਾਲਾ ਦੀਨ ਦਿਆਲਾ ਲੋਕਮਾਤ ਹੋਵੇ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੀ ਜੁਗ ਚੌਕੜੀ ਭਵਿਖਤਾਂ ਵਾਲੀ ਸਭ ਨੇ ਲਿਖੀ ਡਾਇਰੀ, ਅੱਖਰਾਂ ਵਿਚ ਸ਼ਨਵਾਈਆ। ਸੋ ਕਲ ਕਲਕੀ ਨਿਹਕਲੰਕਾ ਇਕ ਅਵਤਾਰੀ, ਅਵਤਰ ਬੇਪਰਵਾਹੀਆ। ਸ਼ਾਹੋ ਭੂਪ ਬਣ ਸਿਕਦਾਰੀ, ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਬਖ਼ਸ਼ ਚਰਨ ਪਿਆਰੀ, ਚਰਨੋਦਕ ਨਾਮ ਪਿਆਈਆ। ਜਨਮ ਜਨਮ ਦੀ ਕੱਟ ਬੀਮਾਰੀ, ਚੁਰਾਸੀ ਫੰਦ ਕਟਾਈਆ। ਸਚਖੰਡ ਬਖ਼ਸ਼ ਦਵਾਰੀ, ਦਵਾਰਕਾ ਵਾਸੀ ਦਾ ਲੇਖਾ ਨਾਲ ਮਿਲਾਈਆ। ਬਾਵਨ ਤੇਰੀ ਬੰਨ੍ਹੇ ਧਾਰੀ, ਧਰਮ ਦੀ ਧਾਰ ਵਡਿਆਈਆ। ਰਿਸ਼ੀਆਂ ਦੀ ਰਖੀਸ਼ਰਾਂ ਤੋਂ ਬਾਹਰ ਪਾਵੇ ਸਾਰੀ, ਮਹਾਸਾਰਥੀ ਇਕ ਅਖਵਾਈਆ। ਤੇਰਾਂ ਸੌ ਸਤਾਸੀ ਰੰਗ ਚਾੜ੍ਹ ਅਪਾਰੀ, ਅਪਰੰਪਰ ਦਏ ਵਡਿਆਈਆ। ਜਿਸ ਸਾਹਿਬ ਨੂੰ ਨਮੋ ਨਮੋ ਨਮੋ ਕਹਿ ਕੇ ਸਾਰੇ ਕਰਨ ਨਿਮਸਕਾਰੀ, ਨਿਵ ਨਿਵ ਲਾਗਣ ਪਾਈਆ। ਓਹ ਸਭ ਦਾ ਲਹਿਣਾ ਦੇਣਾ ਚੁਕਾਉਣ ਆਇਆ ਉਧਾਰੀ, ਪੂਰਬ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰੀ, ਸਿਰ ਸਿਰ ਆਪਣਾ ਹੱਥ ਰਖਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ ਅਜੀਤ ਸਿੰਘ ਦੇ ਗ੍ਰਹਿ

ਮਾਇਆ ਕਹੇ ਮੇਰੀ ਜਗਤ ਪਿਆਰੀ ਮਮਤਾ, ਮੋਹ ਵਿਚ ਸਾਰੇ ਲਵਾਂ ਭਰਮਾਈਆ। ਮਾਣ ਰਹਿਣ ਦੇਵਾਂ ਨਾ ਵਿਦਿਆ ਵਾਲੇ ਪੰਡਤਾ, ਅਕਲ ਬੁਧੀ ਚਲੇ ਨਾ ਕੋਇ ਚਤੁਰਾਈਆ। ਗੁਰੂ ਗੁਰਦੇਵਾ ਰਹਿਣ ਨਾ ਦੇਵਾਂ ਮੰਨਤਾ, ਮਨਸਾ ਕਲਪਣਾ ਵਿਚ ਹਲਕਾਈਆ। ਪਿਆਰ ਰਹਿਣ ਨਾ ਦੇਵਾਂ ਧਰਮ ਧਾਰ ਦੀ ਸੰਗਤਾ, ਸਤਿ ਸਚ ਦਿਆਂ ਭੁਲਾਈਆ। ਜਗਤ ਧਾਰ ਬਣਾ ਕੇ ਹੰਗਤਾ, ਆਪਣਾ ਖੇਲ ਖਿਲਾਈਆ। ਰਾਜ ਰਾਜਾਨ ਸ਼ਾਹ

ਸੁਲਤਾਨ ਮੇਰਾ ਹੋਵੇ ਮੰਗਤਾ, ਭਿਖਾਰੀ ਹੋ ਕੇ ਝੋਲੀ ਡਾਹੀਆ। ਮੇਰਾ ਰੂਪ ਨਹੀਂ ਕਿਸੇ ਵਜੂਦ ਤਨ ਕਾ, ਤਤਵ ਤਤ ਨਜ਼ਰ ਕੋਇ ਨਾ ਆਈਆ। ਮੇਰਾ ਨਾਤਾ ਸੱਚਾ ਮਨ ਕਾ, ਮਨ ਕਾ ਮਣਕਾ ਦਿਆਂ ਭਵਾਈਆ। ਮੇਰਾ ਵਿਰੋਧ ਸਦਾ ਬ੍ਰਹਮ ਕਾ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਲੇਖਾ ਕੋਈ ਨਾ ਜਾਣੇ ਜਨਮ ਕਾ, ਜੁਗ ਜੁਗ ਮੇਰੀ ਬੇਪਰਵਾਹੀਆ। ਮੇਰਾ ਲੇਖਾ ਨਹੀਂ ਕਿਸੇ ਹਯਾ ਸ਼ਰਮ ਕਾ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ । ਮੇਰਾ ਨਾਤਾ ਨਹੀਂ ਵਰਨ ਬਰਨ ਕਾ, ਮਜ਼੍ਹਬਾਂ ਸੰਗ ਨਾ ਕੋਇ ਬਣਾਈਆ। ਮੇਰਾ ਖੇਲ ਮਮਤਾ ਵਾਲੇ ਭਰਮ ਕਾ, ਲੋਭ ਵਿਚ ਤ੍ਰਿਸ਼ਨਾ ਕਰਾਂ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਸਰਾ ਦੇਵੇ ਆਪਣੀ ਸ਼ਰਨ ਕਾ, ਸਰਨਾਗਤ ਹੋ ਕੇ ਸੀਸ ਨਿਵਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਗੁਰਚਰਨ ਸਿੰਘ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਜਗਤ ਜੁਗ ਪਿਆਰੀ, ਪ੍ਰੇਮਿਕਾ ਰੂਪ ਬਣਾਈਆ। ਮੇਰੇ ਮਿਤ੍ਰ ਨਰ ਨਾਰੀ, ਸੱਜਣ ਸਖਾ ਸਰਬ ਅਖਵਾਈਆ। ਮੈਂ ਫਿਰਾਂ ਸਦਾ ਜੁਗ ਚਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਾਂ ਵਾਹੋ ਦਾਹੀਆ। ਮੇਰੀ ਸਾਰੇ ਕਰਦੇ ਦਾਰੀ, ਪ੍ਰੀਤੀ ਵਿਚ ਆਪਣਾ ਬੰਧਨ ਪਾਈਆ। ਮੇਰੇ ਵਿਚ ਬੜੀ ਹੁਸ਼ਿਆਰੀ, ਸਵਾਧਾਨ ਹੋ ਕੇ ਦਿਆਂ ਸਮਝਾਈਆ। ਮੈਂ ਸ਼ਾਹ ਸੁਲਤਾਨਾਂ ਕਰਾਂ ਖ਼ੁਆਰੀ, ਪਾਤਸ਼ਾਹ ਖ਼ਾਕ ਵਿਚ ਰੁਲਾਈਆ। ਮੈਂ ਜਗਤ ਜਗਿਆਸੂਆਂ ਬਣਾਵਾਂ ਦੁਰਾਚਾਰੀ, ਲੋਭ ਵਿਕਾਰ ਵਿਚ ਹਲਕਾਈਆ। ਮੈਂ ਪਿਤਾ ਪੁਤਰਾਂ ਕੋਲੋਂ ਕਰਾਵਾਂ ਗ਼ਦਾਰੀ, ਪੱਲਾ ਪੱਲੂ ਨਾਲੋਂ ਛੁਡਾਈਆ। ਮੇਰਾ ਖੇਲ ਸਦਾ ਦਿਉਹਾੜੀ, ਦਿਵਸ ਰੈਣ ਖੇਲ ਖਿਲਾਈਆ। ਮੈਂ ਲਜਪਤ ਰਹਿਣ ਦੇਵਾਂ ਨਾ ਕਿਸੇ ਦਾਹੜੀ, ਇਹ ਮੇਰੀ ਬੇਪਰਵਾਹੀਆ। ਮੇਰੀ ਸਭ ਤੋਂ ਡੂੰਘੀ ਖਾਰੀ, ਜਗਤ ਜਹਾਨ ਵਿਚ ਸੁਟਾਈਆ। ਮੈਂ ਸਭ ਤੋਂ ਉੱਤਮ ਸ੍ਰੇਸ਼ਟ ਲਾੜੀ, ਮੈਨੂੰ ਸ਼ਾਹ ਸੁਲਤਾਨ ਗ਼ਰੀਬ ਨਿਮਾਣੇ ਸਾਰੇ ਲੈਣ ਪ੍ਰਨਾਈਆ। ਮੈਂ ਆਪਣੀ ਮੰਜ਼ਲ ਚੜ੍ਹ ਕੇ ਵੇਖਾਂ ਖਾਰੀ, ਜੁਗ ਜੁਗ ਸਗਨ ਮਨਾਈਆ। ਕਾਇਨਾਤ ਸ੍ਰਿਸ਼ਟੀ ਕਰ ਵਿਭਚਾਰੀ, ਕੂੜ ਕੁਕਰਮ ਰੰਗ ਰੰਗਾਈਆ। ਮੈਂ ਫਿਰਾਂ ਵਿਚ ਦਰਬਾਰੀ, ਦਰੇ ਦਰਬਾਰ ਸੋਭਾ ਪਾਈਆ। ਮੈਨੂੰ ਸਾਰੇ ਕਰਨ ਨਿਮਸਕਾਰੀ, ਪੂਜਾ ਵਿਚ ਸੀਸ ਝੁਕਾਈਆ। ਮੈਂ ਫਿਰਾਂ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੀ, ਆਪਣੀ ਲੈ ਅੰਗੜਾਈਆ। ਸਾਬਤ ਰਹਿਣ ਦੇਵਾਂ ਨਾ ਕਿਸੇ ਈਮਾਨਦਾਰੀ, ਈਮਾਨ ਵਿਚ ਬਚਿਆ ਰਹਿਣ ਕੋਇ ਨਾ ਪਾਈਆ। ਮੇਰੀ ਠੱਗ ਚੋਰਾਂ ਨਾਲ ਯਾਰੀ, ਯਰਾਨੇ ਮੇਰੇ ਨਾਲ ਰਖਾਈਆ। ਮੇਰਾ ਖੇਲ ਜਗਤ ਸਮਝ ਤੋਂ ਬਾਹਰੀ, ਚਾਰ ਜੁਗ ਸਮਝ ਕਿਸੇ ਨਾ ਆਈਆ। ਮੈਨੂੰ ਇਸ਼ਾਰਾ ਦੇ ਕੇ ਗਏ ਗੁਰ ਅਵਤਾਰੀ, ਪੈਗ਼ੰਬਰ ਸੰਦੇਸਿਆਂ ਵਿਚ ਸੁਣਾਈਆ । ਨੀ ਤੂੰ ਨਵਜੋਬਨ ਮੁਟਿਆਰੀ, ਜੁਗ ਚੌਕੜੀ ਤੈਨੂੰ ਸਕੇ ਨਾ ਕੋਇ ਪ੍ਰਨਾਈਆ। ਮੈਂ ਹੱਸ ਕੇ ਖ਼ੁਸ਼ੀਆਂ ਨਾਲ ਸੱਜੀ ਬਾਂਹ ਉਲਾਰੀ, ਆਪਣੀ ਕਰਵਟ ਲਈ ਬਦਲਾਈਆ। ਬਿਨਾ ਤਨ ਵਜੂਦ ਤੋਂ ਕਰ ਸ਼ਿੰਗਾਰੀ, ਬਿਨਾ ਨੈਣ ਤੋਂ ਨੈਣ ਮਟਕਾਈਆ। ਬਿਨਾ ਅੱਖੀਆਂ ਤੋਂ ਨਿਗਾਹ ਮਾਰੀ, ਚਾਰੋਂ ਕੁੰਟ ਖੋਜ ਖੁਜਾਈਆ । ਮੇਰੀ ਕਵਣ ਪਾਏ ਸਾਰੀ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਤਰੇਤਾ ਦੁਆਪਰ ਲੰਘਿਆ ਆਪਣੀ

ਵਾਰੀ, ਜਗਤ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪ ਨਿਰੰਕਾਰੀ, ਨਿਰਵੈਰ ਆਪਣੀ ਖੇਲ ਖਿਲਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਫੁੱਮਣ ਸਿੰਘ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਆਦਿ ਦੀ ਜੋਬਨਵੰਤੀ, ਮੇਰਾ ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਸ੍ਰੀ ਭਗਵੰਤੀ, ਜਿਸ ਭਗਵਤੀ ਭਗੌਤੀ ਭਗਵਨ ਦਿਤੀ ਵਡਿਆਈਆ। ਮੇਰਾ ਨੂਰ ਨੁਰਾਨਾ ਰੂਪ ਬਸੰਤੀ, ਬਸੰਤ ਰੁਤ ਦਏ ਵਡਿਆਈਆ। ਮੇਰੇ ਖੇਲ ਦੀ ਲਿਖੀ ਗਈ ਇਕ ਨਹੀਂ ਪੰਗਤੀ, ਭੇਵ ਅਭੇਦ ਨਾ ਕੋਇ ਜਣਾਈਆ। ਮੈਂ ਕੋਈ ਭਿਖਾਰਨ ਦਰਵੇਸ਼ਣ ਨਹੀਂ ਮੰਗਤੀ, ਦਰ ਦਰ ਅਲਖ ਜਗਾਈਆ। ਮੇਰੀ ਧਾਰ ਨਹੀਂ ਪੰਜ ਤਤ ਦੀ, ਤਤਵ ਤਤ ਨਾ ਕੋਇ ਵਡਿਆਈਆ। ਮੇਰੀ ਸਿਖਿਆ ਨਹੀਂ ਕੋਈ ਮਤ ਦੀ, ਬੁੱਧੀ ਰੰਗ ਨਾ ਕੋਇ ਰੰਗਾਈਆ। ਮੈਂ ਵਣਜਾਰਨ ਇਕੋ ਕਮਲਾਪਤ ਦੀ, ਜੋ ਪਤਿਪਰਮੇਸ਼ਵਰ ਧੁਰਦਰਗਾਹੀਆ। ਉਸੇ ਦਾ ਸਥਰ ਘਤ ਦੀ, ਜਿਸ ਦੀ ਗੋਬਿੰਦ ਯਾਰੜਾ ਸੇਜ ਗਿਆ ਹੰਢਾਈਆ। ਮੈਂ ਬਣੀ ਨਹੀਂ ਕਿਸੇ ਰੱਤ ਦੀ, ਬੂੰਦ ਰਕਤ ਨਾ ਸੰਗ ਬਣਾਈਆ। ਮੇਰੀ ਖੇਲ ਨਹੀਂ ਕਿਸੇ ਹੱਥ ਦੀ, ਹੱਥ ਨਾਲ ਹੱਥ ਨਾ ਕੋਇ ਮਿਲਾਈਆ। ਮੈਂ ਕਥਾ ਕਹਾਣੀ ਦੱਸਦੀ, ਸਚ ਦਿਆਂ ਸੁਣਾਈਆ। ਮੈਂ ਮਨ ਦੇ ਸਨਮੁਖ ਹੋ ਕੇ ਵਸਦੀ, ਗ੍ਰਹਿ ਇਕੋ ਡੇਰਾ ਲਾਈਆ। ਮੇਰੀ ਸ਼ਕਲ ਸਦਾ ਪ੍ਰਤੱਖ ਦੀ, ਅਕਲ ਦਿਆਂ ਭੁਲਾਈਆ। ਜੇ ਸਚ ਪੁਛੋ ਮੇਰੀ ਕੀਮਤ ਨਹੀਂ ਕੋਈ ਕੱਖ ਦੀ, ਕੱਖੋਂ ਲੱਖ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸ ਰਖੀ ਇਕ ਸਮਰਥ ਦੀ, ਜੋ ਆਸਾ ਪੂਰ ਕਰਾਈਆ ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਰਾਮ ਕੌਰ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਬੜੀ ਚਲਾਕ, ਮੇਰੀ ਚਲਾਕੀ ਸਮਝ ਕਿਸੇ ਨਾ ਆਈਆ। ਮੋਹ ਮਮਤਾ ਦਾ ਖੋਲ ਕੇ ਤਾਕ, ਪਰਦੇ ਪਰਦਿਆਂ ਵਿਚੋਂ ਉਠਾਈਆ। ਪਵਣ ਪਵਣ ਭਜਾ ਕੇ ਰਾਕ, ਭੱਜਾਂ ਵਾਹੋ ਦਾਹੀਆ। ਸ਼ਾਹ ਸੁਲਤਾਨ ਬਣਾ ਕੇ ਸਾਕ, ਸੱਜਣ ਆਪਣੇ ਰੰਗ ਰੰਗਾਈਆ। ਅੰਤ ਸਭ ਦੀ ਬਣਾ ਕੇ ਖ਼ਾਕ, ਮਿੱਟੀ ਖੇਹ ਦਿਆਂ ਉਡਾਈਆ। ਮੇਰਾ ਜੁਗ ਚੌਕੜੀ ਸਭ ਨੇ ਕੀਤਾ ਭਵਿਖਤ ਵਾਕ, ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ । ਸਦੀ ਚੌਧਵੀਂ ਤੂੰ ਘਰ ਘਰ ਕਰਨਾ ਨਾਚ, ਮੁਖ ਘੁੰਗਟ ਲੈਣਾ ਉਠਾਈਆ। ਕੂੜ ਵਿਕਾਰ ਦੀ ਕਰਨੀ ਬਾਤ, ਬਾਤਨ ਆਪਣਾ ਡੇਰਾ ਲਾਈਆ। ਤੇਰੀ ਵੇਸਵਾ ਵਾਲੀ ਹੋਵੇ ਰਾਤ, ਜਗਤ ਜਗਿਆਸੂਆਂ ਸੰਗ ਬਣਾਈਆ। ਕਿਸੇ ਦੀ ਰਹਿਣ ਨਾ ਦੇਵੀਂ ਪਾਤ, ਪਤੀਬ੍ਰਤ ਨਜ਼ਰ ਕੋਇ ਨਾ ਆਈਆ। ਤੂੰ ਵੇਖੀਂ ਬਿਨ ਨੈਣਾਂ ਮਾਰ ਝਾਤ, ਝਾਕੀ ਆਪਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦੀ ਧਾਰ ਤੇਰਾ ਸਾਕ, ਸੱਜਣ ਇਕੋ ਇਕ ਅਖਵਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਅਮਰੋ ਦੇਵੀ ਜੰਮੂ ਸ਼ਹਿਰ ਨਹਿਰ ਤੇ

ਮਾਇਆ ਕਹੇ ਮੇਰਾ ਸੋਹਣਾ ਸੁਚੱਜਾ ਰੰਗ, ਰੰਗਤ ਦੀਨ ਦੁਨੀ ਚੜ੍ਹਾਈਆ । ਮੇਰਾ ਸਭ ਦੇ ਨਾਲ ਸੰਗ, ਘਰ ਘਰ ਆਪਣਾ ਆਸਣ ਲਾਈਆ। ਮੇਰਾ ਪਿਆਰ ਨਾ ਹੋਵੇ ਭੰਗ, ਜਗਤ ਵਿਚੋਂ ਨਾ ਕੋਇ ਕਢਾਈਆ। ਮੈਂ ਡੌਰੂ ਡੰਕ ਵਜਾਵਾਂ ਮਰਦੰਗ, ਨਾਅਰੇ ਢੋਲੇ ਸੋਹਲੇ ਗੀਤ ਸੁਣਾਈਆ। ਮੇਰੇ ਹੁਕਮੇ ਅੰਦਰ ਵਿਕਾਰ ਪੰਜ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰੇ ਭਰੇ ਖ਼ਜ਼ਾਨੇ ਗੰਜ, ਜੁਗ ਜੁਗ ਸਕੇ ਨਾ ਕੋਇ ਮੁਕਾਈਆ। ਮੈਨੂੰ ਕਦੇ ਨਾ ਆਏ ਰੰਜ, ਰੰਜਸ਼ ਵਿਚ ਕਦੇ ਨਾ ਆਈਆ। ਮੈਂ ਸਦਾ ਰਹਵਾਂ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੇਰੀ ਖ਼ੁਸ਼ੀ ਬੰਦ ਬੰਦ, ਬੰਦਨਾ ਵਿਚ ਸਭ ਨੂੰ ਸੀਸ ਝੁਕਾਈਆ। ਮੇਰੇ ਜੁਗ ਚੌਕੜੀ ਕੇਤੇ ਗਏ ਲੰਘ, ਆਪਣਾ ਪੰਧ ਮੁਕਾਈਆ। ਮੈਂ ਸਦਾ ਸੁੱਤੀ ਮੋਹ ਮਮਤਾ ਵਾਲੇ ਪਲੰਘ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਮੈਂ ਜੁਗ ਚੌਕੜੀ ਪਾਵਾਂ ਵੰਡ, ਸੋਹਣੀ ਖੇਲ ਖਿਲਾਈਆ। ਮੈਂ ਸਭ ਦੀ ਵੱਢਾਂ ਕੰਡ, ਸੀਸ ਧੜ ਅੱਡ ਕਰਾਈਆ। ਮੇਰਾ ਸਭ ਤੋਂ ਵੱਖਰਾ ਪਖੰਡ, ਭੇਖ ਸਮਝੇ ਕੋਇ ਨਾ ਰਾਈਆ। ਮੈਂ ਉਚੀ ਕੂਕ ਕੇ ਪਾਵਾਂ ਡੰਡ, ਖੇਖਨ ਆਪਣਾ ਦਿਆਂ ਜਣਾਈਆ। ਮੈਂ ਸ਼ਾਹ ਸੁਲਤਾਨਾਂ ਫੜਾ ਕੇ ਹੱਥ ਚੰਡ ਪ੍ਰਚੰਡ, ਰਾਜ ਰਾਜਾਨਾਂ ਦਿਆਂ ਲੜਾਈਆ। ਮੈਂ ਪਿਓ ਪੁਤਰਾਂ ਕਰਾ ਕੇ ਵੰਡ, ਭੈਣ ਭਰਾਵਾਂ ਨਾਤਾ ਦਿਆਂ ਤੁੜਾਈਆ। ਮੈਂ ਧਰਮ ਦਵਾਰਿਆਂ ਅੰਦਰ ਲੰਘ, ਧਰਮ ਦੀ ਧਾਰ ਦਿਆਂ ਭੁਲਾਈਆ। ਮੇਰਾ ਸਭ ਤੋਂ ਨੂਰ ਨੁਰਾਨਾ ਚਮਕੇ ਚੰਦ, ਜਿਸ ਘਰ ਆਪਣਾ ਡੇਰਾ ਲਾਈਆ। ਮੇਰਾ ਸਾਰੇ ਗਾਉਂਦੇ ਛੰਦ, ਰਸਨਾ ਜਿਹਵਾ ਸਿਫ਼ਤ ਸਲਾਹੀਆ। ਮੇਰਾ ਬਿਨਾ ਵਜੂਦ ਤੋਂ ਸਭ ਨੂੰ ਪਿਆਰਾ ਲੱਗੇ ਚੰਮ, ਚੰਮ ਦ੍ਰਿਸ਼ਟੀ ਵਾਲੇ ਸਾਰੇ ਦਿਆਂ ਭੁਲਾਈਆ। ਨਾ ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਵਿਚ ਕਦੇ ਨਾ ਆਈਆ। ਮੈਂ ਨਿਤ ਨਿਤ ਕਰਾਂ ਆਪਣਾ ਕੰਮ, ਕਾਮਨੀ ਹੋ ਕੇ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਏਕੰਕਾਰ ਦਇਆ ਕਮਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਈਸ਼ਰ ਸਿੰਘ ਪਿੰਡ ਦੜ ਜ਼ਿਲਾ ਜੰਮੂ

ਮਾਇਆ ਕਹੇ ਮੈਂ ਨਜ਼ਰ ਆਈ ਕਿਸੇ ਨਾ ਨੇਤਰ, ਅੱਖੀਆਂ ਵਾਲੇ ਸਾਰੇ ਲਵਾਂ ਭਰਮਾਈਆ। ਮੇਰਾ ਸਮਝੇ ਕੋਈ ਨਾ ਖੇਤਰ, ਚਾਰ ਕੁੰਟ ਵੰਡ ਨਾ ਕੋਇ ਵੰਡਾਈਆ। ਮੇਰੇ ਹੁਕਮ ਦਾ ਪੜ੍ਹੇ ਕੋਈ ਨਾ ਪੇਪਰ, ਭੇਵ ਅਭੇਦ ਨਾ ਕੋਇ ਖੁਲਾਈਆ। ਮੈਨੂੰ ਜਾਏ ਕੋਈ ਨਾ ਵੇਚਣ, ਖ਼ਰੀਦਦਾਰ

ਸਾਰੀ ਦੀਨ ਦੁਨੀ ਸਮਝਾਈਆ। ਮੇਰਾ ਸਭ ਤੋਂ ਵੱਖਰਾ ਪੇਚਨ, ਪੇਚਾ ਆਪਣਾ ਦੇਣਾ ਲਗਾਈਆ । ਮੇਰਾ ਮਾਇਆ ਵਿਚ ਹੇਤਨ, ਮਾਇਆ ਮਮਤਾ ਸੰਗ ਬਣਾਈਆ। ਮਾਇਆ ਮਾਇਆ ਕਹਿ ਕੇ ਮੈਨੂੰ ਸਾਰੇ ਮੱਥਾ ਟੇਕਣ, ਬਿਨ ਮਾਇਆ ਤੋਂ ਅਵਤਾਰ ਪੈਗ਼ੰਬਰ ਗੁਰ ਖ਼ੁਸ਼ੀ ਨਾ ਕੋਇ ਬਣਾਈਆ। ਮੇਰਾ ਧਰਮ ਦਵਾਰਿਆਂ ਉਤੇ ਠੇਕਣ, ਠੇਕੇਦਾਰੀ ਇਕ ਰਖਾਈਆ। ਮੇਰੇ ਚਰਨਾਂ ਵਿਚ ਸ਼ਾਹ ਸੁਲਤਾਨ ਲੇਟਣ, ਮੈਂ ਆਪਣੇ ਤਖ਼ਤ ਬੈਠੀ ਸੋਭਾ ਪਾਈਆ। ਮੈਨੂੰ ਦੁਸ਼ਾਲਿਆਂ ਦੇ ਵਿਚ ਲਪੇਟਣ, ਸਾਂਭ ਕੇ ਰਖਣ ਥਾਉਂ ਥਾਈਂਆ। ਮੇਰੀ ਪੂਜਾ ਕਰਦੇ ਕੇਤਨ ਕੇਤਨ, ਕੇਤੀ ਧਿਆਨ ਲਗਾਈਆ। ਮੈਂ ਅਨਕ ਅਨੇਕ ਕੀਤੇ ਚੇਤਨ, ਰਾਤੀਂ ਸੁੱਤਿਆਂ ਨੀਂਦ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਜਗਤ ਬਣਾਏ ਰੇਖਨ, ਰੇਖਾ ਸਭ ਦੀ ਵੇਖ ਵਖਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੂਰਤ ਸਿੰਘ ਪਿੰਡ ਗੁਰਵਾਲੀ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਮਤਾ ਵਾਲਾ ਭੰਡਾਰ, ਮੋਹ ਵਿਚ ਰਖਾਈਆ। ਮੈਥੋਂ ਮੰਗਦੇ ਕੋਟਨ ਕੋਟ ਵਿਚ ਸੰਸਾਰ, ਦਿਵਸ ਰੈਣ ਧਿਆਨ ਲਗਾਈਆ। ਮੇਰੀ ਪੂਜਾ ਕਰਦੇ ਨਰ ਨਾਰ, ਨਿਵ ਨਿਵ ਸੀਸ ਝੁਕਾਈਆ। ਧੂਪ ਦੀਪ ਕਰਨ ਘਿਰਤ ਡਾਰ, ਸੁਗੰਧੀਆਂ ਨਾਲ ਮਹਿਕਾਈਆ। ਵਿਚੋਲਾ ਬਣਾਉਣ ਵਿਚ ਨਰ ਨਿਰੰਕਾਰ, ਪ੍ਰਭੂ ਸਾਡਾ ਹੋ ਸਹਾਈਆ। ਸਾਡੇ ਘਰ ਮਾਇਆ ਆਵੇ ਸਾਡੇ ਦੁਖੜੇ ਦਏ ਨਿਵਾਰ, ਆਸ਼ਾ ਤ੍ਰਿਸ਼ਨਾ ਪੂਰ ਕਰਾਈਆ। ਮੈਂ ਹੱਸ ਹੱਸ ਵੇਖਾਂ ਕੀ ਖੇਲ ਕਰੇ ਸੰਸਾਰ, ਦੀਨ ਦੁਨੀ ਧਿਆਨ ਲਗਾਈਆ। ਮੈਂ ਮਸਤ ਜਵਾਨੀ ਵਿਚ ਫਿਰਾਂ ਚਾਰੋਂ ਕੁੰਟ ਵਾਰੋ ਵਾਰ, ਭੱਜਾਂ ਵਾਹੋ ਦਾਹੀਆ। ਜਿਸ ਨੂੰ ਇਕ ਵੇਰ ਘੁੰਡ ਚੁੱਕ ਕੇ ਦਿਆਂ ਦੀਦਾਰ, ਨੈਣ ਨੈਣਾਂ ਨਾਲ ਮਿਲਾਈਆ। ਉਹ ਸਭ ਕੁਝ ਮੇਰੇ ਉਤੋਂ ਦੇਵੇ ਵਾਰ, ਨਾਤਾ ਜਗਤ ਵਾਲਾ ਤੁੜਾਈਆ। ਮੇਰਾ ਪਿਆਰ ਓਹਦੇ ਦਿਲ ਦਾ ਹੋਵੇ ਦਿਲਦਾਰ, ਦਿਲਬਰ ਹੋ ਕੇ ਸੇਵ ਕਮਾਈਆ। ਮੇਰੀ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਦਿਆਂ ਜਣਾਈਆ। ਮੈਂ ਜਿਸ ਦੇ ਅੰਦਰ ਅੱਜ ਵੜੀ ਤੇ ਕਲ੍ਹ ਨੂੰ ਹੋ ਜਾਵਾਂ ਬਾਹਰ, ਪ੍ਰੀਤੀ ਸਦਾ ਨਾ ਕੋਇ ਰਖਾਈਆ। ਸ਼ਾਹ ਸੁਲਤਾਨਾਂ ਸਿਰ ਪਵਾਵਾਂ ਛਾਰ, ਖ਼ਾਕ ਵਿਚ ਮਿਲਾਈਆ। ਮੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਮੈਂ ਜੁਗ ਚੌਕੜੀ ਕਿਸੇ ਦੀ ਸੁਲੱਖਣੀ ਬਣੀ ਨਹੀਂ ਨਾਰ, ਇਕ ਘਰ ਰਹਿ ਕੇ ਸੇਵ ਨਾ ਸਕਾਂ ਕਮਾਈਆ। ਚਾਰ ਜੁਗ ਦੇ ਸ਼ਾਸਤਰ ਮੈਨੂੰ ਕਰ ਨਾ ਸਕੇ ਗ੍ਰਿਫਤਾਰ, ਬੰਧਨ ਵਿਚ ਬੰਧ ਨਾ ਕੋਇ ਬੰਧਾਈਆ । ਮੈਂ ਆਦਿ ਜੁਗਾਦਿ ਦੀ ਜੋਬਨਵੰਤੀ ਮੁਟਿਆਰ, ਨਵ ਜੋਬਨ ਇਕ ਅਖਵਾਈਆ। ਮੇਰਾ ਸਮਝੇ ਨਾ ਕੋਇ ਸ਼ਿੰਗਾਰ, ਬਸਤਰ ਭੂਸ਼ਨ ਨਜ਼ਰ ਕੋਇ ਨਾ ਆਈਆ। ਮੇਰਾ ਲਹਿੰਗਾ ਸਕੇ ਨਾ ਕੋਇ ਸਵਾਰ, ਅੰਗੀ ਹੱਥ ਨਾ ਕੋਇ ਰਖਾਈਆ। ਮੇਰਾ ਲੇਖਾ ਕਾਗਦ ਕਲਮ ਨਾ ਲਿਖਣਹਾਰ, ਸ਼ਿਆਹੀ ਚਲੇ ਨਾ ਕੋਇ ਚਤੁਰਾਈਆ । ਮੈਂ ਬੰਦ ਹੋਈ ਨਹੀਂ ਕਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ, ਹੁਕਮੇ ਅੰਦਰ ਹੁਕਮ ਨਾ ਕੋਇ ਮਨਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਸ਼ਹਿਨਸ਼ਾਹ ਇਕ ਸਿਕਦਾਰ, ਸਤਿਗੁਰ ਸ਼ਬਦ ਸ਼ਬਦ

ਅਖਵਾਈਆ। ਜਿਸ ਦੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਸੀਸ ਨਿਵਾਈਆ। ਮੈਂ ਆਸ਼ਾ ਰਖੀ ਜੁਗ ਚੌਕੜੀ ਚਾਰ, ਚਾਰੋਂ ਕੁੰਟ ਧਿਆਨ ਲਗਾਈਆ। ਕਵਣ ਵੇਲਾ ਮੇਰਾ ਮਾਹੀ ਮਿਲੇ ਮੈਨੂੰ ਬਖ਼ਸ਼ੇ ਚਰਨ ਪਿਆਰ, ਚਰਨੋਦਕ ਆਪਣਾ ਜਾਮ ਪਿਆਈਆ। ਜੋ ਰੂਪ ਰੰਗ ਰੇਖ ਤੋਂ ਹੋਵੇ ਬਾਹਰ, ਨਿਹਕਲੰਕ ਨਰਾਇਣ ਨਰ ਵਡਿਆਈਆ। ਮੈਂ ਓਸ ਦੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਧੂੜੀ ਮਸਤਕ ਲਾਵਾਂ ਛਾਰ, ਕਦਮ ਬੋਸੀ ਵਿਚ ਆਪਣਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚੀ ਸਰਕਾਰ, ਸਰਕਾਰੇ ਆਅਲਾ ਖ਼ੁਦਾ ਤੁਆਲਾ ਇਕੋ ਇਕ ਅਖਵਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੁਰਜੀਤ ਕੌਰ ਜੰਮੂ ਸ਼ਹਿਰ ਵਜ਼ਾਰਤ ਰੋਡ

ਮਾਇਆ ਕਹੇ ਮੈਂ ਸਦਾ ਸਦ ਅਕੇਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਮੈਂ ਵਸਾਂ ਗ੍ਰਹਿ ਨਵੇਲੀ, ਮੰਦਰ ਨਜ਼ਰ ਕਿਸੇ ਨਾ ਆਈਆ। ਮੈਂ ਲੋਕਮਾਤ ਬਣੀ ਨਹੀਂ ਕਿਸੇ ਦੀ ਚੇਲੀ, ਜਗਤ ਸੀਸ ਨਾ ਕਿਸੇ ਨਿਵਾਈਆ । ਸੱਜਣ ਪਿਆਰਾ ਬਣਿਆ ਨਹੀਂ ਕੋਈ ਬੇਲੀ, ਬੇਲਿਆਂ ਜੰਗਲਾਂ ਵਿਚ ਭੱਜਾਂ ਵਾਹੋ ਦਾਹੀਆ। ਮੈਂ ਆਪਣੀ ਖੇਲ ਅਨੋਖੀ ਖੇਲੀ, ਖ਼ਾਲਕ ਖ਼ਲਕ ਦਿਤੀ ਵਡਿਆਈਆ । ਮੈਂ ਅੰਤਰ ਨਿਰੰਤਰ ਸਭ ਨੂੰ ਆਪਣੇ ਨਾਲ ਰਹੀ ਮੇਲੀ, ਮਿਲਣੀ ਮੋਹ ਵਾਲੀ ਰਖਾਈਆ। ਮੇਰਾ ਬੰਧਨ ਸਭ ਤੋਂ ਵੱਖਰਾ ਜੇਲੀ, ਜਿਸ ਦੀ ਮੁਨਿਆਦ ਨਾ ਕੋਇ ਸਮਝਾਈਆ। ਮੈਂ ਸਭ ਤੋਂ ਹੋ ਕੇ ਵੇਹਲੀ, ਆਪਣਾ ਪੱਲੂ ਲਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਬਣਨ ਨਾ ਦੇਵੇ ਕਿਸੇ ਦੀ ਸਹੇਲੀ, ਸਚ ਸੰਗ ਨਾ ਕੋਇ ਰਖਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਕਿਸ਼ਨ ਲਾਲ ਜੰਮੂ ਸ਼ਹਿਰ

ਮਾਇਆ ਕਹੇ ਮੈਂ ਸਭ ਦੇ ਵਸਾਂ ਨਜ਼ਦੀਕ, ਗ੍ਰਹਿ ਗ੍ਰਹਿ ਅੰਦਰ ਡੇਰਾ ਲਾਈਆ। ਮੇਰਾ ਮੰਦਰ ਅੰਧੇਰਾ ਤਾਰੀਕ, ਜਿਥੇ ਨੂਰ ਨਾ ਕੋਇ ਰੁਸ਼ਨਾਈਆ। ਮੈਨੂੰ ਵੰਡਣ ਵਾਲਾ ਨਹੀਂ ਕੋਈ ਸ਼ਰੀਕ, ਲਾਸ਼ਰੀਕ ਦਿਤੀ ਵਡਿਆਈਆ। ਮੇਰੇ ਵਿਚ ਸਚ ਤੌਫ਼ੀਕ, ਦੇਵਣਹਾਰ ਇਕ ਗੁਸਾਈਂਆ। ਮੈਂ ਕੋਈ ਪਿਆਰਾ ਰੱਖਿਆ ਨਹੀਂ ਰਫ਼ੀਕ, ਫ਼ਰੀਕਾਂ ਵੰਡ ਨਾ ਕੋਇ ਵੰਡਾਈਆ। ਮੇਰੀ ਕਰੇ ਨਾ ਕੋਇ ਤਸਦੀਕ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਮੈਂ ਜੁਗ ਚੌਕੜੀ ਬਦਲੀ ਲੀਕ, ਲਾਈਨ ਨੈਣ ਨਜ਼ਰ ਕਿਸੇ ਨਾ ਆਈਆ। ਮੈਂ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਬਦਲ ਦੇਵਾਂ ਨੀਤ, ਨੀਤੀਵਾਨ ਰਹਿਣ ਕੋਇ ਨਾ ਪਾਈਆ। ਮੈਂ ਕੂੜ ਕੁੜਿਆਰ ਬੰਧਾ ਪ੍ਰੀਤ, ਬੰਧਨ ਬੰਧਾਂ ਚਾਈਂ ਚਾਈਂਆ। ਕਾਇਆ ਰਹਿਣ ਨਾ ਦੇਵਾਂ ਠਾਂਡੀ ਸੀਤ, ਅਗਨੀ ਤਤ ਜਲਾਈਆ। ਝਗੜੇ ਪੁਆ ਕੇ ਮੰਦਰ ਮਸੀਤ, ਮੱਠਾਂ ਕਰਾਂ ਸ਼ਨਵਾਈਆ। ਸਤਿ ਰਹਿਣ ਨਾ ਦੇਵਾਂ ਕਿਸੇ ਚੀਤ, ਠਗੌਰੀ ਘਰ ਘਰ ਦਿਤੀ ਵਖਾਈਆ। ਮੇਰੀ ਸਭ ਤੋਂ ਵਖਰੀ ਬਖ਼ਸ਼ੀਸ਼, ਬਖ਼ਸ਼ਿਸ਼ ਹੋ ਕੇ ਰਹਿਮਤ ਰੂਪ ਬਣਾਈਆ। ਮੇਰੀ ਕੋਈ ਨਾ ਕਰੇ ਰੀਸ, ਮੇਰਾ ਰੂਪ ਨਾ ਕੋਇ

ਵਖਾਈਆ। ਮੈਂ ਖੇਲ ਖੇਲਣਾ ਬੀਸ ਬੀਸ, ਬੀਸ ਬੀਸਾ ਦਏ ਵਡਿਆਈਆ। ਮੈਂ ਵੇਖਾਂ ਇਕੋ ਛਤਰ ਝੁਲੇ ਇਕ ਸਾਹਿਬ ਦੇ ਸੀਸ, ਜੋ ਜਗਦੀਸ਼ਰ ਧੁਰਦਰਗਾਹੀਆ। ਜਿਸ ਦੇ ਹੁਕਮੇ ਅੰਦਰ ਪੀਸਣ ਰਹੀ ਪੀਸ, ਮਾਇਆ ਮਮਤਾ ਚੱਕੀ ਜਗਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਨੀਕਨ ਨੀਕ, ਊਚੋ ਊਚ ਅਗੰਮ ਅਥਾਹੀਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੰਸਾਰ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਿਚ

ਮਾਇਆ ਕਹੇ ਮੈਂ ਜੋਬਨਵੰਤੀ ਹਸੀਨ, ਮੇਰੀ ਸੂਰਤ ਮੂਰਤ ਜਗ ਨੇਤਰ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਦੇਣਾ ਲੇਖਾ ਜੁਗ ਚੌਕੜੀ ਪ੍ਰਾਚੀਨ, ਚਾਰ ਜੁਗ ਦੇ ਸ਼ਾਸਤਰ ਮੇਰੀ ਸਿਫ਼ਤ ਸਲਾਹੀਆ। ਮੈਂ ਨਿਤ ਨਿਤ ਹੋਈ ਨਾ ਕਿਸੇ ਅਧੀਨ, ਜਗਤ ਨਵਿਤ ਆਪਣਾ ਖੇਲ ਖਿਲਾਈਆ। ਵਿਦਿਆ ਵਿਚ ਮੈਨੂੰ ਸਕਿਆ ਕੋਈ ਨਾ ਚੀਨ, ਅੰਤਸ਼ਕਰਨ ਵਿਚ ਅੰਤ ਕਹਿਣ ਕੁਛ ਨਾ ਪਾਈਆ। ਮੇਰਾ ਮਾਰਗ ਬੜਾ ਮਹੀਨ, ਗ੍ਰੰਥ ਸ਼ਾਸਤਰ ਢੋਲੇ ਗਾਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਲੋਕ ਤੀਨ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਮੈਂ ਕਦੇ ਨਹੀਂ ਹੋਈ ਮਸਕੀਨ, ਨਿਰਮਾਣਤਾ ਰੂਪ ਨਾ ਕੋਇ ਦਰਸਾਈਆ। ਮੈਂ ਸਤਿ ਧਰਮ ਜੁਗ ਜੁਗ ਲਵਾਂ ਛੀਨ, ਇਹ ਮੇਰੀ ਬੇਪ੍ਰਵਾਹੀਆ। ਸ਼ਹਿਨਸ਼ਾਹ ਬਣਾਵਾਂ ਕਮੀਨ, ਦਰ ਦਰ ਦੇਵਾਂ ਫਿਰਾਈਆ। ਸਦਾ ਸਦਾ ਕਰਦੀ ਰਵ੍ਹਾਂ ਤਰਮੀਮ, ਹਿੱਸੇ ਹਿੱਸਿਆਂ ਵੰਡ ਵੰਡਾਈਆ। ਮੇਰਾ ਲੇਖਾ ਜਾਣੇ ਮੇਰਾ ਮਾਲਕ ਕਰੀਮ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬੰਧਾਇਆ ਮੇਰਾ ਯਕੀਨ, ਧਰਵਾਸ ਇਕੋ ਇਕ ਰਖਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸਵਰਣ ਕੌਰ ਦੇ ਗ੍ਰਹਿ ਜੰਮੂ ਸ਼ਹਿਰ ਵਿਚ

ਮਾਇਆ ਕਹੇ ਮੈਂ ਆਦਿ ਜੁਗਾਦਿ ਨੌਜਵਾਨ, ਜੋਬਨਵੰਤੀ ਸੋਭਾ ਪਾਈਆ । ਮੈਨੂੰ ਸਤਿਗੁਰ ਸ਼ਬਦ ਦਿਤਾ ਦਾਨ, ਪਰਮ ਪੁਰਖ ਦਿਤੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕੀਤਾ ਪ੍ਰਵਾਨ, ਮਿਹਰ ਨਜ਼ਰ ਨਜ਼ਰ ਉਠਾਈਆ। ਮੈਂ ਤ੍ਰੈਗੁਣ ਹੋ ਬਲਵਾਨ, ਰਜੋ ਤਮੋ ਸਤੋ ਰੂਪ ਵਖਾਈਆ। ਪੰਜ ਤਤ ਕਰ ਪ੍ਰਧਾਨ, ਦਿਤੀ ਮਾਣ ਵਡਿਆਈਆ। ਮੋਹ ਮਮਤਾ ਬਣਾ ਨਿਸ਼ਾਨ, ਜਗਤ ਦਿਆਂ ਝੁਲਾਈਆ। ਲਾਲਚ ਵਿਚ ਫਸਾ ਕੇ ਰਾਜ ਰਾਜਾਨ, ਸ਼ਾਹ ਸੁਲਤਾਨ ਦਿਆਂ ਹਿਲਾਈਆ। ਮੈਨੂੰ ਵਸ ਕਰ ਸਕੇ ਕੋਈ ਨਾ ਕਾਹਨ, ਚਰਨ ਕਵਲ ਲਵਾਂ ਨਾ ਕੋਇ ਸਰਨਾਈਆ। ਮੈਂ ਨਿਤ ਨਵਿਤ ਖੇਲ ਕਰਾਂ ਮਹਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮੈਂ ਯੁੱਧ ਕਰਾਵਾਂ ਘਮਸਾਨ, ਰਾਮ ਰਾਵਣ ਖੇਲ ਖਿਲਾਈਆ। ਮੇਰਾ ਧਰਮ ਦੀ ਧਾਰ ਨਾਲ ਧਰਮ ਦਾ ਇਕ ਬਿਆਨ, ਕੌਰਵ ਪਾਂਡਵ ਦੇਣ ਗਵਾਹੀਆ। ਮੈਂ ਪੈਗ਼ੰਬਰਾਂ ਦੇ ਪਹਿਚਾਨ, ਸਾਚੀ ਖੇਲ ਖਿਲਾਈਆ ।

ਨਾਮ ਇਸ਼ਟ ਬਖ਼ਸ਼ ਕਲਾਮ, ਕਲਮਾ ਕਾਇਨਾਤ ਰੰਗ ਰੰਗਾਈਆ। ਮੈਂ ਸ਼ਰਅ ਦੀ ਬਣ ਸ਼ੈਤਾਨ, ਛੁਰੀ ਸ਼ਰੀਅਤ ਰੰਗ ਰੰਗਾਈਆ। ਮੇਰਾ ਲੇਖਾ ਸਮਝੇ ਨਾ ਕੋਈ ਵਿਚ ਜਹਾਨ, ਜੀਵ ਜੰਤ ਚਲੇ ਨਾ ਕੋਇ ਚਤੁਰਾਈਆ। ਮਾਇਆ ਕਹੇ ਮੈਂ ਸਭ ਨੂੰ ਕਰਾਂ ਬੇਈਮਾਨ, ਪਿਤਾ ਪੂਤ ਦਿਆਂ ਲੜਾਈਆ। ਧਰਨੀ ਉਤੇ ਸਾਰੇ ਖ਼ਾਕ ਰਹੇ ਛਾਣ, ਮਾਟੀ ਖੇਹ ਮਾਤ ਉਡਾਈਆ। ਮੈਂ ਹੱਥ ਨਾ ਆਈ ਕਿਸੇ ਬਲਵਾਨ, ਯੋਧੇ ਸੂਰੇ ਦਿਤੇ ਘਾਈਆ। ਮੈਂ ਲੜਾਂ ਵਿਚ ਮੈਦਾਨ, ਚੰਡੀ ਹੋ ਕੇ ਚਮਕਾਂ ਥਾਉਂ ਥਾਈਂਆ। ਮੇਰਾ ਰੂਪ ਬੇਪਹਿਚਾਨ, ਨੇਤਰ ਨਜ਼ਰ ਕਿਸੇ ਨਾ ਆਈਆ। ਮੇਰੇ ਢੋਲੇ ਸਾਰੇ ਗਾਣ, ਖ਼ੁਸ਼ੀਆਂ ਗੀਤ ਸੁਣਾਈਆ। ਮੈਂ ਸਭ ਨੂੰ ਕਰਾਂ ਨਾਦਾਨ, ਅਕਲ ਬੁੱਧੀ ਚਲੇ ਨਾ ਕਿਸੇ ਚਤੁਰਾਈਆ। ਮਾਇਆ ਕਹੇ ਮੈਂ ਮਮਤਾ ਵਾਲੀ ਮੇਰਾ ਨਾ ਸਵਾਸ ਨਾ ਕੋਈ ਪ੍ਰਾਣ, ਤਨ ਵਜੂਦ ਨਾ ਕੋਇ ਵਡਿਆਈਆ। ਮੈਂ ਜਿਧਰ ਜਾਵਾਂ ਉਧਰ ਮੈਨੂੰ ਕਰਨ ਪ੍ਰਨਾਮ, ਰਾਜ ਰਾਜਾਨ ਸੀਸ ਝੁਕਾਈਆ। ਮੈਂ ਕਲਜੁਗ ਅੰਤ ਆਪਣਾ ਝੁਲਾਉਣਾ ਚਾਹੁੰਦੀ ਨਿਸ਼ਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਉਠਾਈਆ। ਸੰਦੇਸ਼ਾ ਦੇਵਾਂ ਜਗਿਆਸੂਓ ਉਠੋ ਨੌਜਵਾਨ, ਆਪਣਾ ਬਲ ਲਓ ਪ੍ਰਗਟਾਈਆ। ਅਮੀਰੀ ਗ਼ਰੀਬੀ ਮੇਰਾ ਯੁੱਧ ਹੋਵੇ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਮੇ ਤੋਂ ਬਾਹਰ ਮੇਰੀ ਕਰੇ ਕਲਿਆਣ, ਕਾਇਨਾਤ ਦਾ ਲੇਖਾ ਮੇਰੇ ਸੰਗ ਬਣਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਜੰਮੂ ਸ਼ਹਿਰ ਅੰਗ੍ਰੇਜ਼ ਸਿੰਘ ਦੇ ਗ੍ਰਹਿ

ਮਾਇਆ ਕਹੇ ਮੈਂ ਜੋਬਨਵੰਤੀ ਅਗੰਮੀ ਸੁਨੱਖੀ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੈਨੂੰ ਵੇਖੇ ਕੋਈ ਨਾ ਅੱਖੀਂ, ਅੱਖਰਾਂ ਵਿਚ ਮੇਰੇ ਢੋਲੇ ਗਾਈਆ। ਸਿਫ਼ਤ ਸਲਾਹ ਮੇਰੇ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣੇ ਹੁਕਮ ਵਿਚ ਰਖੀ, ਜੁਗ ਚੌਕੜੀ ਧਰਨੀ ਧਰਤ ਧਵਲ ਧੌਲ ਉਤੇ ਸੇਵ ਕਮਾਈਆ। ਬੋਧ ਅਗਾਧ ਸ਼ਬਦ ਅਨਾਦੀ ਨਾਲ ਮੈਨੂੰ ਸਿਖਿਆ ਅਗੰਮ ਦੱਸੀ, ਦਹਿ ਦਿਸ਼ਾ ਤੋਂ ਬਾਹਰ ਕੀਤੀ ਪੜ੍ਹਾਈਆ। ਮੈਂ ਗ੍ਰਹਿ ਗ੍ਰਹਿ ਮੰਦਰ ਘਰ ਘਰ ਜਗਤ ਜਗਿਆਸੂਆਂ ਵਸੀ, ਤਨ ਮੰਦਰ ਅੰਦਰ ਡੇਰਾ ਲਾਈਆ। ਮੈਂ ਖ਼ੁਸ਼ੀ ਗ਼ਮੀ ਤੋਂ ਬਾਹਰ ਸਦਾ ਖਿੜ ਖਿੜ ਹੱਸੀ, ਹਸਤੀ ਤੱਕ ਕੇ ਬੇਪ੍ਰਵਾਹੀਆ। ਮੇਰੀ ਧਾਰ ਕਿਸੇ ਕੋਲੋਂ ਜਾਏ ਨਾ ਮਥੀ, ਮਥਨ ਕਰ ਨਾ ਕੋਈ ਵਖਾਈਆ। ਮੈਂ ਇਕੋ ਸਾਹਿਬ ਦੇ ਸਥਰ ਲੱਥੀ, ਸ਼ਾਹ ਸੁਲਤਾਨਾ ਜੋ ਅਖਵਾਈਆ। ਮੈਂ ਉਸ ਦੇ ਚਰਨੀ ਢੱਠੀ, ਜਿਥੇ ਮਿਲੇ ਮਾਣ ਵਡਿਆਈਆ । ਮੈਨੂੰ ਕੋਟਨ ਕੋਟ ਕਰ ਕੇ ਗਏ ਇਕੱਠੀ, ਅੰਤ ਖ਼ਾਲੀ ਹੱਥ ਵਖਾਈਆ। ਮੈਂ ਦਿਵਸ ਰੈਣ ਫਿਰਾਂ ਨੱਠੀ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਦਰੋਹੀ ਮੇਰੀ ਅੰਤਮ ਮੰਜ਼ਲ ਟੱਪੀ, ਸਦੀ ਚੌਧਵੀਂ ਦਏ ਗਵਾਹੀਆ। ਮੈਂ ਅਵਤਾਰ ਪੈਗ਼ੰਬਰਾਂ ਵਾਲੀ ਪੜ੍ਹੀ ਪੱਟੀ, ਹਰਫ਼ ਹਰੂਫ਼ਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅਗੰਮ ਅਥਾਹੀਆ। ਮਾਇਆ ਕਹੇ ਮੈਂ ਸਭ ਤੋਂ ਦਿਸਾਂ ਸੁਚੱਜੀ, ਗੁਣਵੰਤ ਅਖਵਾਈਆ। ਮੇਰੀ ਤ੍ਰਿਸ਼ਨਾ ਕਦੇ ਨਾ ਰੱਜੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੇਰੀ ਜੁਗ ਜੁਗ ਜੋਤ ਜਗੀ, ਚਾਰੋਂ

ਕੁੰਟ ਡਗਮਗਾਈਆ। ਮੇਰੀ ਧਾਰ ਵੇਖ ਲਓ ਬੱਗੀ, ਦੂਸਰ ਰੰਗ ਨਾ ਕੋਇ ਰੰਗਾਈਆ। ਮੇਰੀ ਅਗਨੀ ਘਰ ਘਰ ਲੱਗੀ, ਦੀਨ ਦੁਨੀ ਨਾ ਕੋਇ ਬੁਝਾਈਆ। ਮੈਂ ਆਪਣੀ ਖ਼ੁਮਾਰੀ ਵਿਚ ਮਧੀ, ਮਸਤ ਮਸਤਾਨੀ ਰੂਪ ਬਣਾਈਆ। ਮੈਂ ਨਾਚ ਵੇਖਣਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਦੀਨ ਦੁਨੀ ਮਨ ਕਲਪਣਾ ਕਰਨੀ ਲਬੀ, ਲੋਭ ਮੋਹ ਹੰਕਾਰ ਵਿਚ ਫਸਾਈਆ । ਮੈਂ ਸਭ ਦੇ ਲੂੰ ਲੂੰ ਰਚਣਾ ਹੱਡੀ, ਬਾਹਰ ਸਕੇ ਨਾ ਕੋਇ ਕਢਾਈਆ। ਸ਼ਾਹ ਸੁਲਤਾਨਾਂ ਲੱਗਣ ਨਹੀਂ ਦੇਣੀ ਅੱਡੀ, ਚੋਟੀਆਂ ਸਭ ਦੀਆਂ ਦਿਆਂ ਮੁੰਨਾਈਆ। ਕਿਰਪਾ ਕਰੇ ਮੇਰਾ ਸੂਰਾ ਸਰਬਗੀ, ਮੈਨੂੰ ਦੇਵੇ ਮਾਣ ਵਡਿਆਈਆ। ਮੈਂ ਕਿਸੇ ਨੂੰ ਦਰਸ਼ਨ ਕਰਨ ਦੇਣਾ ਨਹੀਂ ਉਪਰ ਸ਼ਾਹ ਰਗੀ, ਪੁਰਖ ਅਕਾਲ ਮਿਲਣ ਕੋਇ ਨਾ ਪਾਈਆ। ਚਾਰੋਂ ਕੁੰਟ ਮੇਰੀ ਅੰਧੇਰੀ ਵਗੀ, ਹੁਲਾਰਾ ਦੋ ਜਹਾਨ ਰਖਾਈਆ । ਮੇਰਾ ਮਾਲਕ ਨੂਰ ਅਲਾਹੀ ਰੱਬੀ, ਯਾਮਬੀਨ ਓਟ ਤਕਾਈਆ। ਮੈਂ ਸਭ ਦੀ ਵੇਖਣੀ ਅੰਤਮ ਹੱਦੀ, ਹਦੂਦਾਂ ਫੋਲ ਫੁਲਾਈਆ। ਮੈਂ ਕੂੜ ਕੁੜਿਆਰੇ ਭਾਰ ਨਾਲ ਲੱਦੀ, ਬੋਝਲ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਮਾਇਆ ਕਹੇ ਮੈਂ ਆਦਿ ਜੁਗਾਦੀ ਏਕ ਰੂਪ, ਦੁਤੀਆ ਰੰਗ ਨਾ ਕੋਇ ਬਦਲਾਈਆ। ਮੇਰਾ ਮਾਲਕ ਸ਼ਾਹੋ ਭੂਪ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਮੈਨੂੰ ਦਿਤੀ ਸੂਝ, ਸਮਝ ਦਿਤੀ ਸਮਝਾਈਆ। ਮੈਂ ਉਸ ਦੇ ਚਰਨਾਂ ਜਾਵਾਂ ਝੂਜ, ਜੋ ਸਚਖੰਡ ਨਿਵਾਸੀ ਇਕ ਅਖਵਾਈਆ। ਜਿਸ ਦੀ ਮੰਜ਼ਲ ਹਕ ਮਕਸੂਦ, ਰਹਿਬਰ ਨੂਰ ਅਲਾਹੀਆ। ਜੋ ਹਰ ਥਾਂ ਦਿਸੇ ਮੌਜੂਦ, ਬੈਠਾ ਸੋਭਾ ਪਾਈਆ। ਉਸ ਮੈਨੂੰ ਮਾਣ ਦਿਤਾ ਕਾਇਆ ਪੰਜ ਭੂਤ, ਤਤਾਂ ਵਿਚ ਆਪਣਾ ਤਤ ਮਿਲਾਈਆ। ਮੈਂ ਵਸਾਂ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਮੇਰਾ ਨਾਤਾ ਨਾਲ ਜੂਠ ਝੂਠ, ਕਲਜੁਗ ਜੀਵਾਂ ਰੰਗ ਰੰਗਾਈਆ। ਮੈਂ ਮੋਹ ਵਿਕਾਰੇ ਝੂਟਾ ਰਹੀ ਝੂਟ, ਮਮਤਾ ਨਾਲ ਹਲਕਾਈਆ। ਮੇਰਾ ਇਕੋ ਤਾਣਾ ਪੇਟਾ ਸੂਤ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਸਤਿ ਧਰਮ ਨੂੰ ਸਭ ਦੇ ਹਿਰਦਿਉਂ ਕਰ ਦਿਆਂ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰਾ ਮੇਰਾ ਸਾਥੀ ਅਵਧੂਤ, ਸਗਲਾ ਸੰਗੀ ਸੋਭਾ ਪਾਈਆ। ਸਭ ਦੇ ਭਾਂਡੇ ਖ਼ਾਲੀ ਕਰ ਕੇ ਠੂਠ, ਸਾਢੇ ਤਿੰਨ ਹੱਥ ਦਿਤੇ ਵਖਾਈਆ। ਆਤਮ ਪਰਮਾਤਮ ਨਾਤਾ ਗਿਆ ਟੂਟ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਗੁਰ ਚੇਲਿਆਂ ਰਹਿਣ ਨਹੀਂ ਦਿਤਾ ਸਲੂਕ, ਪਿਤਾ ਪੂਤ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਮਾਇਆ ਕਹੇ ਮੇਰੀ ਜੋਬਨਵੰਤੀ ਜਵਾਨੀ, ਆਯੂ ਸਮਝ ਕਿਸੇ ਨਾ ਆਈਆ। ਮੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਬਾਹਰ ਜਣਾਈਆ। ਮੇਰਾ ਖੇਲ ਅਗੰਮ ਮਹਾਨੀ, ਖ਼ਲਕ ਸਮਝੇ ਮੂਲ ਨਾ ਰਾਈਆ। ਮੈਂ ਆਪਣੇ ਗ੍ਰਹਿ ਦੀ ਰਾਣੀ, ਰਈਅਤ ਦੀਨ ਦੁਨੀ ਵੇਖ ਵਖਾਈਆ। ਮੇਰਾ ਸੰਗੀ ਮਨੂਆ ਸਭ ਦਾ ਬਾਨੀ, ਮੇਰੇ ਅਣਿਆਲੇ ਤੀਰ ਚਲਾਈਆ। ਮੈਂ ਝਗੜਾ ਵੇਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਚਾਰ ਜੁਗ ਦੇ ਸ਼ਾਸਤਰਾਂ ਤੱਕੀ ਬਾਣੀ, ਭੇਵ ਅਭੇਦਾ ਆਪਣਾ ਆਪ ਚੁਕਾਈਆ। ਮੈਂ ਕਦੇ ਨਾ ਬਣਾਂ ਨਿਮਾਣੀ, ਨਿਮਰਤਾ ਰੂਪ ਨਾ ਕੋਇ ਬਣਾਈਆ। ਮੈਂ ਹੁਕਮ ਦੀ ਹੁਕਮਰਾਨੀ, ਜੁਗ ਜੁਗ ਖੇਲ ਖਿਲਾਈਆ। ਮੈਂ ਝਗੜੇ ਪਾਵਾਂ ਜੀਵ ਪ੍ਰਾਣੀ, ਆਪ ਆਪਣਾ ਰੰਗ ਰੰਗਾਈਆ। ਮੇਰੇ ਪਿਆਰ ਵਿਚ ਸਾਧ ਸੰਤ ਸੁਰਤ ਹੋਵੇ ਮਸਤਾਨੀ, ਨਾਮ ਖ਼ੁਮਾਰੀ ਰਹਿਣ

ਕੋਇ ਨਾ ਪਾਈਆ। ਮੈਂ ਧਰਮ ਦਵਾਰਿਆਂ ਜੂਹ ਦੱਸਾਂ ਬੇਗਾਨੀ, ਸਚ ਗ੍ਰਹਿ ਨਜ਼ਰ ਕੋਇ ਨਾ ਆਈਆ । ਮੇਰਾ ਵਕਤ ਜਗਤ ਬੜਾ ਤੂਫ਼ਾਨੀ, ਸ਼ੌਹ ਦਰਿਆ ਦਏ ਰੁੜ੍ਹਾਈਆ। ਸਦੀ ਚੌਧਵੀਂ ਮੈਂ ਹਰ ਹਿਰਦੇ ਵਸਾਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਪਵਿਤ੍ਰ ਰਿਹਾ ਨਾ ਕੋਈ ਜਿਸਮ ਜਿਸਮਾਨੀ, ਜ਼ਮੀਰ ਅਮੀਰ ਗ਼ਰੀਬ ਗਏ ਬਦਲਾਈਆ । ਚਤੁਰ ਬੁੱਧੀ ਦੀ ਰਹੀ ਨਾ ਕੋਈ ਬਿਦਮਾਨੀ, ਬੁਧ ਬਿਬੇਕ ਨਾ ਕੋਇ ਰਖਾਈਆ । ਮੈਂ ਨੌ ਖੰਡ ਪ੍ਰਿਥਮੀ ਸੱਤ ਦੀਪ ਧਰਤੀ ਉਤੇ ਕੀਤੀ ਪਰੇਸ਼ਾਨੀ, ਪੇਸ਼ਾਨੀ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਆਪਣਾ ਹੁਕਮ ਹੁਕਮ ਹੁਕਮ ਵਿਚੋਂ ਵਰਤਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਤੇਜਭਾਨ ਦੇ ਗ੍ਰਹਿ

ਮਾਇਆ ਕਹੇ ਮੈਂ ਸਤਿ ਸਤਿਵਾਦੀ ਹੋਈ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਮੇਰਾ ਵਿਸ਼ਨ ਬ੍ਰਹਮਾ ਸ਼ਿਵ ਨਾਲ ਪਿਆਰ, ਬਿਨ ਨੇਤਰ ਨੈਣਾਂ ਵੇਖਾਂ ਚਾਈਂ ਚਾਈਂਆ। ਹੁਕਮ ਸੰਦੇਸੇ ਸੁਣਾ ਅਗੰਮੀ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਮੈਨੂੰ ਕੀਤਾ ਖ਼ਬਰਦਾਰ, ਬਿਨ ਲੋਚਨ ਅੱਖ ਖੁਲਾਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਬਿਨਾ ਡੰਡਾਵਤ ਸੀਸ ਝੁਕਾਈਆ। ਮੈਂ ਬੇਨੰਤੀ ਕੀਤੀ ਅਰਜ਼ ਗੁਜ਼ਾਰ, ਸਤਿ ਸਚ ਸੁਣਾਈਆ। ਕੀ ਹੁਕਮ ਮੇਰੀ ਸਰਕਾਰ, ਸਹਿਜ ਦੇਣਾ ਸੁਣਾਈਆ। ਸੰਦੇਸ਼ਾ ਮਿਲਿਆ ਨਾਲ ਪਿਆਰ, ਮੁਹੱਬਤ ਵਿਚ ਸੁਣਾਈਆ । ਤੇਰਾ ਸਮਝੇ ਨਾ ਕੋਇ ਵਿਸਥਾਰ, ਉਚਾ ਲੰਮਾ ਚੌੜਾ ਕੱਦ ਨਜ਼ਰ ਕਿਸੇ ਨਾ ਆਈਆ। ਤੂੰ ਫਿਰਨਾ ਵਿਚ ਸੰਸਾਰ, ਭੱਜਣਾ ਵਾਹੋ ਦਾਹੀਆ। ਤੇਰਾ ਤਤਾਂ ਨਾਲ ਉਧਾਰ, ਪੰਚਮ ਮਿਲੇ ਵਡਿਆਈਆ। ਤੂੰ ਲੱਖ ਚੁਰਾਸੀ ਪਾਉਣੀ ਸਾਰ, ਸਗਲਾ ਸੰਗ ਬਣਾਈਆ। ਤੂੰ ਸਦਾ ਰਹੀਂ ਜੁਗ ਚਾਰ, ਆਪਣਾ ਰੂਪ ਅਨੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਖੇਲ ਖਿਲਾਈਆ। ਮਾਇਆ ਕਹੇ ਮੈਂ ਨਾ ਵੱਡੀ ਨਾ ਛੋਟੀ, ਪ੍ਰਭੂ ਦਿਤੀ ਮਾਣ ਵਡਿਆਈਆ। ਮੇਰੀ ਸਮਝੇ ਜੜ ਨਾ ਕੋਈ ਚੋਟੀ, ਚੋਟੀ ਹੋ ਕੇ ਆਪਣਾ ਰੰਗ ਰੰਗਾਈਆ। ਮੈਂ ਵੇਸ ਵਟਾਵਾਂ ਕੋਟਨ ਕੋਟੀ, ਅਣਗਿਣਤ ਰੂਪ ਬਦਲਾਈਆ। ਮੇਰਾ ਬਸਤਰ ਨਾ ਲਹਿੰਗਾ ਨਾ ਧੋਤੀ, ਕੱਪੜ ਨਜ਼ਰ ਕੋਇ ਨਾ ਆਈਆ। ਮੈਂ ਨਿਰਗੁਣ ਧਾਰ ਪ੍ਰਗਟ ਹੋਈ ਵਿਚੋਂ ਜੋਤੀ, ਜੋਤੀ ਜਾਤੇ ਦਿਤੀ ਵਡਿਆਈਆ। ਮੈਂ ਆਦਿ ਪੁਰਖ ਦੀ ਬੇਟੀ ਇਕ ਇਕਲੋਤੀ, ਅਕਲ ਕਲਧਾਰੀ ਮੇਰਾ ਰੂਪ ਦਰਸਾਈਆ। ਮੈਂ ਆਲਸ ਨਿੰਦਰਾ ਵਿਚ ਕਦੇ ਨਾ ਸੋਤੀ, ਗ਼ਫ਼ਲਤ ਰੂਪ ਨਾ ਕੋਇ ਦ੍ਰਿੜਾਈਆ। ਮੈਂ ਹਾਰ ਸ਼ਿੰਗਾਰ ਕਰਾਂ ਨਾ ਨਾਲ ਮੋਤੀ, ਕੰਚਨ ਗੜ੍ਹ ਨਾ ਕੋਇ ਪਵਾਈਆ। ਹੱਥ ਫੜਾਂ ਕੋਈ ਨਾ ਸੋਟੀ, ਸੂਟ ਬੂਟ ਨਾ ਕੋਇ ਸਜਾਈਆ। ਮੇਰੇ ਸੀਸ ਦਿਸੇ ਕੋਈ ਨਾ ਟੋਪੀ, ਬੰਧਨ ਬੰਧ ਨਾ ਕੋਇ ਜਣਾਈਆ । ਹੱਥ ਫੜਾਂ ਕੋਈ ਨਾ ਲੋਟੀ, ਲੁਟੀਆ ਸੰਗ ਨਾ ਕੋਇ ਰਖਾਈਆ। ਮੇਰਾ ਹਿੱਸਾ ਨਹੀਂ ਕੋਈ ਕਾਇਆ ਬੋਟੀ, ਰਕਤ ਬੂੰਦ ਨਾ ਕੋਇ ਜਣਾਈਆ। ਮੇਰਾ ਦੀਨ ਮਜ਼੍ਹਬ ਜ਼ਾਤ ਨਹੀਂ ਕੋਈ ਗੋਤੀ, ਵਰਨਾਂ ਵਿਚ ਕਦੇ ਨਾ ਆਈਆ। ਮੇਰੀ ਮਤ ਨਹੀਂ ਕੋਈ ਹੋਛੀ,

ਹੋਛਾ ਰੂਪ ਨਾ ਕੋਇ ਦਰਸਾਈਆ। ਮੇਰੀ ਕਰਨੀ ਮੈਨੂੰ ਦਿਸੇ ਮੂਲ ਨਾ ਦੋਸ਼ੀ, ਦੋਸ਼ ਸਕੇ ਨਾ ਕੋਇ ਲਗਾਈਆ। ਮੈਂ ਇਕੋ ਗੱਲ ਸੋਚੀ, ਬਿਨਾ ਸਮਝ ਤੋਂ ਸਮਝ ਬਣਾਈਆ। ਮੈਨੂੰ ਇਕ ਇਸ਼ਾਰਾ ਦਿਤਾ ਰਵੀਦਾਸ ਚਮਾਰੇ ਮੋਚੀ, ਸਹਿਜ ਨਾਲ ਦ੍ਰਿੜਾਈਆ। ਨੀ ਮਾਇਆ ਤੂੰ ਭਗਤ ਦਵਾਰੇ ਹੋਵੇਂ ਖੋਟੀ, ਤੇਰੀ ਕੀਮਤ ਨਾ ਕੋਇ ਰਖਾਈਆ। ਫੇਰ ਮੈਂ ਹੱਥ ਰਖ ਲਿਆ ਉਤੇ ਠੋਡੀ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਜਿਸ ਨਾਲ ਬਣਾਏ ਕਸੀਰੇ ਵਿਚੋਂ ਕੌਡੀ, ਕੰਗਣਾ ਰੰਗ ਰੰਗਾਈਆ। ਜਿਸ ਇਸ਼ਾਰਾ ਦਿਤਾ ਵੇਦੀ ਸੋਢੀ, ਮੇਰੀ ਸਮਝ ਦਿਤੀ ਬਦਲਾਈਆ ਮੈਂ ਉਠੀ ਹੱਥ ਰਖ ਕੇ ਉਤੇ ਗੋਡੀ, ਬਲਹੀਣ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਬੇਪਰਵਾਹੀਆ। ਮਾਇਆ ਕਹੇ ਮੈਂ ਆਦਿ ਦੀ ਜੋਬਨਵੰਤ, ਨੂਰ ਜ਼ਹੂਰ ਇਕ ਚਮਕਾਈਆ। ਜੁਗ ਚੌਕੜੀ ਮੈਨੂੰ ਮਿਲਿਆ ਕੋਈ ਨਾ ਕੰਤ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਮੈਨੂੰ ਵਿਦਿਆ ਦਿਤੀ ਕਿਸੇ ਨਾ ਪੰਡਤ, ਅੱਖਰੀਂ ਅੱਖਰ ਨਾ ਕੋਇ ਪੜ੍ਹਾਈਆ। ਮੈਂ ਵੇਖੇ ਜੇਰਜ ਅੰਡਜ, ਉਤਭੁਜ ਸੇਤਜ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ। ਮਾਇਆ ਕਹੇ ਮੇਰੇ ਪ੍ਰਭ ਨੇ ਮੇਰੀ ਬਣਾਈ ਬਣਤ, ਘੜਨ ਭੰਨਣਹਾਰ ਦਿਤੀ ਵਡਿਆਈਆ। ਮੇਰਾ ਲੇਖਾ ਕੋਈ ਨਾ ਜਾਣੇ ਅੰਤ, ਅੰਤਸ਼ਕਰਨ ਵਿਚ ਕਿਸੇ ਨਾ ਆਈਆ। ਮੇਰਾ ਸਮਝੇ ਕੋਈ ਨਾ ਮੰਤ, ਮੰਤਵ ਹੱਲ ਨਾ ਕੋਇ ਕਰਾਈਆ। ਮੈਂ ਖੇਲ ਖੇਲਾਂ ਵਿਚ ਜੀਵ ਜੰਤ, ਜੁਗ ਜੁਗ ਆਪਣੀ ਖੇਲ ਵਖਾਈਆ। ਮੇਰਾ ਰੂਪ ਅਨੂਪਾ ਅਨੰਤ, ਗਿਣਤੀ ਗਿਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਿਰ ਮੇਰੇ ਹੱਥ ਟਿਕਾਈਆ। ਮਾਇਆ ਕਹੇ ਮੈਂ ਆਦਿ ਆਦਿ ਦੀ ਕਵਾਰੀ, ਬਣ ਕੰਨਿਆ ਕਾਇਨਾਤ ਖੇਲ ਖਿਲਾਈਆ। ਮੇਰੀ ਸਭ ਦੇ ਨਾਲ ਯਾਰੀ, ਯਾਰਾਨਾ ਸਕੇ ਨਾ ਕੋਇ ਤੁੜਾਈਆ। ਮੈਥੋਂ ਬਚ ਸਕਿਆ ਕੋਇ ਨਾ ਬਲਕਾਰੀ, ਯੋਧਾ ਨਜ਼ਰ ਕੋਇ ਨਾ ਆਈਆ। ਮੈਂ ਸੰਗ ਰਖਾਇਆ ਨਾਲ ਪੈਗ਼ੰਬਰ ਗੁਰ ਅਵਤਾਰੀ, ਤਰਾ ਤਰਾ ਦਾ ਆਪਣਾ ਰੂਪ ਬਦਲਾਈਆ। ਮੈਨੂੰ ਹੁਕਮ ਮਿਲਦਾ ਰਿਹਾ ਸੱਚਾ ਸਰਕਾਰੀ, ਸ਼ਹਿਨਸ਼ਾਹ ਦਿਤੀ ਵਡਿਆਈਆ। ਸਤਿਗੁਰ ਸ਼ਬਦ ਦੀ ਕਰਦੀ ਰਹੀ ਤਾਬਿਆਦਾਰੀ, ਨਿਵ ਨਿਵ ਸੀਸ ਨਿਵਾਈਆ। ਸ਼ਾਹ ਸੁਲਤਾਨਾਂ ਮਾਰਦੀ ਰਹੀ ਮਾਰੀ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਮੈਥੋਂ ਬਚਿਆ ਰਿਹਾ ਨਾ ਕੋਈ ਨਰ ਨਾਰੀ, ਨਰ ਨਰਾਇਣ ਮੈਨੂੰ ਦਿਤੀ ਵਡਿਆਈਆ। ਮੈਨੂੰ ਸ਼ਾਹ ਕੰਗਾਲ ਕਰਦੇ ਰਹੇ ਪਿਆਰੀ, ਮੁਹੱਬਤ ਵਿਚ ਮੇਰੇ ਅਗੇ ਝੋਲੀ ਡਾਹੀਆ। ਘਰ ਦੀਪਕ ਜਗਾ ਫੇਰਦੇ ਰਹੇ ਬਹਾਰੀ, ਸੋਹਣਾ ਸਾਫ਼ ਸੁਥਰਾ ਥਾਨ ਸੁਹਾਈਆ। ਮੈਂ ਹੱਸਦੀ ਰਹੀ ਮਾਰ ਕੇ ਤਾੜੀ, ਬਿਨ ਹੱਥਾਂ ਤਾਲ ਬਣਾਈਆ। ਜਗਿਆਸੂਓ ਮੈਂ ਬਣੀ ਨਹੀਂ ਜੁਗ ਚੌਕੜੀ ਕਿਸੇ ਦੀ ਲਾੜੀ, ਲਾੜਾ ਕੰਤ ਨਾ ਕੋਇ ਬਣਾਈਆ। ਮੈਂ ਖੇਲ ਖਿਲਾਉਂਦੀ ਰਹੀ ਜੰਗਲ ਜੂਹ ਉਜਾੜ ਪਹਾੜੀ, ਟਿੱਲਿਆਂ ਪਰਬਤਾਂ ਵੇਖ ਵਖਾਈਆ। ਮੈਂ ਅੱਗ ਲਗਾਉਂਦੀ ਰਹੀ ਨਾੜ ਨਾੜੀ, ਤ੍ਰਿਸ਼ਨਾ ਕਲਪਣਾ ਕਰ ਹਲਕਾਈਆ। ਮੈਂ ਸ਼ਹਿਨਸ਼ਾਹ ਜਗਤ ਦੀ ਆਪੇ ਫਿਰਾਂ ਪਿਛੇ ਅਗਾੜੀ, ਰਾਜ ਰਾਜਾਨਾਂ ਇਸ਼ਾਰਿਆਂ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਮਾਇਆ ਕਹੇ ਮੇਰਾ ਬਿਨ ਤਤਾਂ ਤੋਂ ਸੁਹੰਜਣਾ ਬੁੱਤ, ਬੁਤਖ਼ਾਨਿਆਂ ਵਿਚ ਨਜ਼ਰ ਕਿਸੇ

ਨਾ ਆਈਆ। ਮੇਰੀ ਸਭ ਤੋਂ ਉੱਤਮ ਸ੍ਰੇਸ਼ਟ ਮੌਲੇ ਰੁਤ, ਰੁਤੜੀ ਆਪਣੀ ਆਪ ਮਹਿਕਾਈਆ। ਮੈਨੂੰ ਵਡਿਆਈ ਦਿਤੀ ਅਬਿਨਾਸ਼ੀ ਅਚੁਤ, ਚੇਤਨ ਦਿਤੀ ਕਰਾਈਆ। ਮੇਰਾ ਪਰਦਾ ਓਹਲਾ ਨਹੀਂ ਕੋਈ ਲੁਕ, ਸਨਮੁਖ ਸਭ ਨੂੰ ਨਜ਼ਰੀ ਆਈਆ। ਮੈਂ ਮਰੀ ਨਹੀਂ ਤੇ ਜੰਮੀ ਨਹੀਂ ਕਿਸੇ ਦੀ ਕੁੱਖ, ਜਨਣੀ ਗੋਦ ਨਾ ਕੋਇ ਟਿਕਾਈਆ। ਹਰਖ ਸੋਗ ਨਹੀਂ ਕੋਈ ਦੁੱਖ, ਨਾਤਾ ਦੀਨ ਦੁਨੀ ਨਾ ਕੋਇ ਬਣਾਈਆ। ਮੈਂ ਆਪਣਾ ਆਸਣ ਜਿਧਰ ਚਾਹਵਾਂ ਉਧਰ ਲਵਾਂ ਚੁੱਕ, ਚਾਰੋਂ ਕੁੰਟ ਡੇਰਾ ਲਾਈਆ। ਕਿਸੇ ਨੂੰ ਸ਼ਾਹ ਬਣਾਵਾਂ ਕਿਸੇ ਦੇ ਘਰ ਵਖਾਵਾਂ ਭੁੱਖ, ਇਹ ਮੇਰੀ ਬੇਪ੍ਰਵਾਹੀਆ। ਮੇਰੇ ਚਾਕਰ ਜੁਗ ਚੌਕੜੀ ਬਣਦੇ ਰਹੇ ਮਨੁੱਖ, ਨਿਵ ਨਿਵ ਲਾਗਣ ਪਾਈਆ। ਮੈਨੂੰ ਫੜਿਆ ਕਿਸੇ ਨਹੀਂ ਹੱਥੀਂ ਗੁੱਟ, ਸਗਲਾ ਸੰਗ ਨਾ ਕੋਇ ਅਟਕਾਈਆ। ਮੈਂ ਜਗਤ ਜਹਾਨ ਪਾ ਕੇ ਲੁੱਟ, ਲੁਟੇਰੇ ਸ਼ਾਹ ਸੁਲਤਾਨਾਂ ਦਿਆਂ ਵਖਾਈਆ। ਮੈਂ ਰਾਜ ਰਾਜਾਨਾਂ ਖ਼ਾਲੀ ਕਰਾ ਕੇ ਠੁੱਠ, ਘਰ ਘਰ ਭਿਖਿਆ ਦਿਆਂ ਮੰਗਾਈਆ। ਮਾਇਆ ਕਹੇ ਜਨ ਭਗਤੋ ਮੇਰੇ ਪਿਆਰ ਵਿਚ ਕੋਈ ਪ੍ਰਭੂ ਨਾਲੋਂ ਜਾਇਓ ਨਾ ਰੁੱਸ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਮੈਨੂੰ ਮਾਣ ਦਿਤਾ ਉਸ, ਜਿਸ ਦੀ ਉਸਤਤ ਵਿਚ ਸਾਰੇ ਢੋਲੇ ਗਾਈਆ। ਤੁਸੀਂ ਸਦਾ ਉਸ ਦੀ ਯਾਦ ਵਿਚ ਰਹਿਣਾ ਖ਼ੁਸ਼, ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਕੁਛ ਦਾ ਕੁਛ, ਅਵਰ ਦਾ ਅਵਰ ਆਪਣਾ ਹੁਕਮ ਵਰਤਾਈਆ।