੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਹਰਦੇਵ ਸਿੰਘ ਦੇ ਸਰੀਰ ਛਡਣ ਨਵਿਤ
ਮਾਇਆ ਕਹੇ ਮੇਰੇ ਉਤੇ ਕਿਰਪਾ ਕੀਤੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਿਤੀ ਵਡਿਆਈਆ। ਮਾਣ ਤਾਣ ਬਖ਼ਸ਼ਿਆ ਬਿਨਾ ਸਰੀਰ ਲਾਸ਼, ਜੰਮਣ ਮਰਨ ਤੋਂ ਬਾਹਰ ਦਿਤੀ ਵਡਿਆਈਆ। ਮੈਂ ਖੇਲ ਖੇਲਿਆ ਸ਼ੰਕਰ ਨਾਲ ਕੈਲਾਸ਼, ਪਾਰਬਤੀ ਪਰਮ ਰੂਪ ਦਰਸਾਈਆ। ਗਣੇਸ਼ ਬਾਲਾ ਦੇ ਵਿਸ਼ਵਾਸ਼, ਵਿਸ਼ਵ ਦੀ ਕਾਰ ਕਮਾਈਆ। ਮੈਂ ਬ੍ਰਹਮਾ ਕਰ ਉਦਾਸ, ਸੁਰਸਤੀ ਉਤੇ ਅੱਖ ਦਿਤੀ ਬਦਲਾਈਆ। ਮੈਂ ਦੱਸ ਕੇ ਖੇਲ ਤਮਾਸ਼, ਵਿਸ਼ਨੂੰ ਲਕਸ਼ਮੀ ਸੋਹਣੀ ਵੰਡ ਵੰਡਾਈਆ। ਮੈਨੂੰ ਸਾਰੇ ਕਰਦੇ ਰਹੇ ਤਲਾਸ਼, ਮੈਂ ਹੱਥ ਕਿਸੇ ਨਾ ਆਈਆ। ਮੈਂ ਫਿਰੀ ਅਸ਼ਟਭੁਜਾ ਦੇ ਪਾਸ, ਸੋਹਣਾ ਰੂਪ ਬਣਾਈਆ। ਸਿੰਘ ਨਾਉਂ ਮੇਰਾ ਖ਼ਾਸ, ਬਲਧਾਰੀ ਵਡ ਵਡਿਆਈਆ। ਸ਼ਾਹ ਸੁਲਤਾਨਾਂ ਕੀਤਾ ਨਾਸ, ਖ਼ਾਕੀ ਖ਼ਾਕ ਮਿਲਾਈਆ। ਮੈਂ ਰਾਮ ਰਮਈਆ ਸਈਆ ਸੀਆ ਫਿਰਾਇਆ ਵਿਚ ਬਨਵਾਸ, ਇਹ ਮੇਰੀ ਬੇਪਰਵਾਹੀਆ। ਮੈਂ ਰਾਵਣ ਕਰ ਉਦਾਸ, ਲੰਕਾਪਤੀ ਦਿਤਾ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਮਾਇਆ ਕਹੇ ਮੇਰੀਆਂ ਪੱਟੀਆਂ ਕਿਸੇ ਨਾ ਲਿਖੀਆਂ, ਲੇਖਾ ਅੰਤ ਨਾ ਕੋਇ ਜਣਾਈਆ। ਮੈਂ ਰਸਨਾ ਬਦਲਾ ਦਿਤੀ ਸਪਤਸ ਰਿਖੀਆਂ, ਭਾਰਦਵਾਜ ਦਏ ਗਵਾਹੀਆ। ਮੈਂ ਜਗਤ ਜਹਾਨ ਦਿਆਂ ਬਦਲ ਦਿਤੀਆਂ ਥਿਤੀਆਂ, ਥਿਤ ਵਾਰ ਨਾ ਕੋਇ ਵਡਿਆਈਆ। ਮੈਂ ਸੁਹਾਗਣਾਂ ਦੁਹਾਗਣਾਂ ਕੀਤੀਆਂ ਬਿਨਾ ਪਤੀਆਂ, ਕੰਤ ਨਜ਼ਰ ਕੋਇ ਨਾ ਆਈਆ। ਮੈਂ ਧਰਮ ਦੀ ਧਾਰ ਵੇਖੀਆਂ ਸਤੀਆਂ, ਸਤਿ ਸਤਿਵਾਦ ਵੰਡ ਵੰਡਾਈਆ। ਮੈਂ ਅਵਤਾਰਾਂ ਨੈਣ ਮਟਕਾਏ ਅੱਖੀਆਂ, ਲੋਚਨ
ਨਾਲ ਮਿਲਾਈਆ। ਮੈਂ ਕਾਹਨਾਂ ਨਾਲ ਨਚਾਈਂਆਂ ਸਖ਼ੀਆਂ, ਘੁੰਗਟ ਮੁਖ ਨਾ ਕੋਇ ਜਣਾਈਆ। ਮੈਂ ਬੁੱਧੀਵਾਨਾਂ ਉਲਟੀਆਂ ਕੀਤੀਆਂ ਮੱਤੀਆਂ, ਕੌਰਵ ਪਾਂਡਵ ਚਲੀ ਨਾ ਕੋਇ ਚਤੁਰਾਈਆ। ਮੈਂ ਕੰਨੀਂ ਸੁਹਾਗ ਦੀਆਂ ਪਾ ਕੇ ਨੱਤੀਆਂ, ਬੁੰਦੇ ਖ਼ੁਸ਼ੀਆਂ ਵਾਲੇ ਲਮਕਾਈਆ। ਮੈਂ ਸੀਸ ਦੀਆਂ ਵਾਹ ਕੇ ਛੱਤੀਆਂ, ਪੱਟੀਆਂ ਲਈਆਂ ਬਦਲਾਈਆ। ਮੈਂ ਆਪਣੇ ਜੋਬਨ ਦੇ ਵਿਚ ਰੱਤੀਆਂ, ਜਵਾਨੀ ਆਪਣੀ ਆਪ ਹੰਢਾਈਆ। ਮੈਂ ਵੇਖੀਆਂ ਜਗਤ ਜਹਾਨ ਦੀਆਂ ਹੱਟੀਆਂ, ਚਾਰੋਂ ਕੁੰਟ ਫੋਲ ਫੁਲਾਈਆ। ਮੇਰਾ ਖੇਲ ਬਾਜ਼ੀਗਰ ਨੱਟੀਆਂ, ਨੱਟਣੀ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਰਾਜ ਰਾਜਾਨਾਂ ਭਰਾਵਾਂ ਚੱਟੀਆਂ, ਸਿਰ ਸਕੇ ਨਾ ਕੋਇ ਉਠਾਈਆ । ਮੈਂ ਆਸ਼ਕਾਂ ਮਾਸ਼ੂਕਾਂ ਦੀਆਂ ਰੂਹਾਂ ਫੱਟੀਆਂ, ਫੱਟੜ ਕੀਤੇ ਵਿਚ ਲੋਕਾਈਆ। ਮੈਂ ਪੈਗ਼ੰਬਰਾਂ ਦੀਆਂ ਜੂਹਾਂ ਟੱਪੀਆਂ, ਲਾਲਚ ਮਜ਼੍ਹਬਾਂ ਵਾਲੇ ਪਾਈਆ। ਮੈਂ ਸੁਹਾਗਣਾਂ ਦੁਹਾਗਣਾਂ ਕਰ ਕੇ ਇਕੱਠੀਆਂ, ਇਕੋ ਗ੍ਰਹਿ ਵੇਖ ਵਖਾਈਆ। ਮੇਰਾ ਰੂਪ ਨਾ ਸੋਹਣਾ ਨਾ ਘਟੀਆ, ਘਾਟਾ ਵਾਧਾ ਨਜ਼ਰ ਕੋਇ ਨਾ ਆਈਆ। ਮੈਂ ਗੁਰੂਆਂ ਬਹਾਇਆ ਉਤੇ ਲੋਹਾਂ ਤਤੀਆਂ, ਅਗਨੀ ਤਤ ਤਪਾਈਆ। ਮੈਂ ਦੁਰਾਚਾਰਾਂ ਦੇ ਕੇ ਮਤੀਆਂ, ਮਤ ਮਤਵਾਲੀ ਦਿਤੀ ਕਰਾਈਆ। ਮੈਂ ਬਾਲਿਆਂ ਦੀਆਂ ਲਾਸ਼ਾਂ ਨੀਹਾਂ ਹੇਠਾਂ ਰਖੀਆਂ, ਅਗੇ ਹੋ ਨਾ ਕੋਇ ਬਚਾਈਆ। ਮੈਂ ਕਥਾ ਕਹਾਣੀਆਂ ਦੱਸਾਂ ਸੱਚੀਆਂ, ਸਚ ਸਚ ਦ੍ਰਿੜਾਈਆ। ਮੈਂ ਜਗਤ ਜਹਾਨ ਫਿਰਾਂ ਨੱਸੀਆਂ, ਭੱਜਾਂ ਵਾਹੋ ਦਾਹੀਆ। ਮੈਂ ਸਭ ਦੇ ਗਲ ਵਿਚ ਪਾਈਆਂ ਰੱਸੀਆਂ, ਫਾਸੀ ਸਕੇ ਨਾ ਕੋਇ ਕਟਾਈਆ। ਮੈਂ ਦੁੱਧੋਂ ਛਾਛ ਵਿਰੋਲੀ ਲੱਸੀਆਂ, ਸਚ ਰਹਿਣ ਕੋਇ ਨਾ ਪਾਈਆ । ਮੇਰੇ ਵਿਛੋੜੇ ਵਿਚ ਅਮੀਰਾਂ ਪੈਂਦੀਆਂ ਗ਼ਸੀਆਂ, ਭੁੱਖੇ ਰੋਵਣ ਮਾਰਨ ਧਾਹੀਆ। ਮੇਰੇ ਵੈਰਾਗ ਵਿਚ ਸੁੱਕ ਕੇ ਹੋ ਗਏ ਪੱਛੀਆਂ, ਪਛਚਾਤਾਪ ਵਿਚ ਲੋਕਾਈਆ। ਮੈਂ ਸਚ ਗੱਲਾਂ ਕਿਸੇ ਨਾ ਦੱਸੀਆਂ, ਜੁਗ ਚੌਕੜੀ ਨਾ ਕੋਇ ਸਮਝਾਈਆ। ਮੇਰੀਆਂ ਖੇਲਾਂ ਸਭ ਨੂੰ ਲਗਦੀਆਂ ਅੱਛੀਆਂ, ਪੰਚ ਵਿਕਾਰੇ ਨਾਲ ਮੇਰੀ ਵੱਜਦੀ ਰਹੇ ਵਧਾਈਆ। ਜਗਤ ਜਗਿਆਸੂ ਮੇਰੇ ਵਿਛੋੜੇ ਵਿਚ ਤੜਫਣ ਵਾਂਗ ਮੱਛੀਆਂ, ਅੰਮ੍ਰਿਤ ਜਲ ਤਾਲ ਨਾ ਕੋਇ ਭਰਾਈਆ। ਮੈਂ ਦੀਨ ਦੁਨੀ ਨੂੰ ਵੇਖ ਕੇ ਸਦਾ ਖਿੜ ਖਿੜ ਹੱਸੀ ਆਂ, ਬਿਨਾ ਬੁੱਲਾਂ ਦੰਦਾਂ ਤੋਂ ਆਪਣੀ ਖ਼ੁਸ਼ੀ ਬਣਾਈਆ। ਸਚ ਪੁਛੋ ਇਕ ਪ੍ਰਭੂ ਦੇ ਹੁਕਮ ਵਿਚ ਵਸੀ ਆਂ, ਦੂਸਰਾ ਵਸਲ ਯਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸ਼ਬਦ ਧਾਰ ਦੀਆਂ ਮਤੀਆਂ, ਜਿਥੇ ਮੇਰੀ ਮਤ ਦੀ ਚਲੇ ਨਾ ਕੋਇ ਚਤੁਰਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਸ਼ਿਵ ਸਿੰਘ ਦੇ ਗ੍ਰਹਿ
ਮਾਇਆ ਕਹੇ ਮੈਂ ਆਦਿ ਦੀ ਪਤੀ-ਬਰਤ, ਪਤਿਪਰਮੇਸ਼ਵਰ ਇਕ ਹੰਢਾਈਆ। ਮੈਂ ਜੁਗ ਚੌਕੜੀ ਖੇਲ ਖੇਲੇ ਉਤੇ ਧਰਤ, ਧਰਨੀ ਧਵਲ ਧੌਲ ਖ਼ੁਸ਼ੀ ਬਣਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਉਂਦੀ ਰਹੀ ਪਰਤ, ਪ੍ਰਤੀਨਿਧ ਅਵਤਾਰ ਪੈਗ਼ੰਬਰ ਗੁਰੂ ਨਾਲ ਰਖਾਈਆ। ਮੇਰੀ ਸਭ ਦੇ ਨਾਲ ਸ਼ਰਤ, ਸ਼ਰਅ ਸ਼ਰੀਅਤ ਰੰਗ ਰੰਗਾਈਆ। ਨਿਗਾਹ ਮਾਰੋ ਫ਼ਰਸ਼ ਅਰਸ਼, ਦੋ ਜਹਾਨ ਧਿਆਨ ਲਗਾਈਆ। ਮੇਰਾ ਸਭ
ਦੇ ਜੁੰਮੇ ਕਰਜ਼, ਮਕਰੂਜ਼ ਦਿਆਂ ਵਖਾਈਆ। ਮੇਰੀ ਸਭ ਨੂੰ ਦਿੰਦੇ ਗ਼ਰਜ਼, ਗਰਜ਼ੇਕਿ ਮੈਂ ਆਪਣੀ ਗ਼ਰਜ਼ ਨਾ ਕੋਇ ਰਖਾਈਆ। ਮੇਰੇ ਬਿਨਾ ਸਭ ਦਾ ਹੋਵੇ ਹਰਜ, ਹਰਜਾਨੇ ਪੂਰ ਨਾ ਕੋਇ ਕਰਾਈਆ। ਮੈਂ ਸਭ ਦੀ ਵੰਡਾਂ ਦਰਦ, ਦੁਖੀਆਂ ਹੋਵਾਂ ਸਹਾਈਆ। ਮੇਰੇ ਅਗੇ ਸਾਰੇ ਕਰਦੇ ਅਰਜ਼, ਆਰਜ਼ੂ ਬੇਨੰਤੀਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਖੇਲ ਖਿਲਾਈਆ। ਮਾਇਆ ਕਹੇ ਮੈਂ ਆਦਿ ਜੁਗਾਦਿ ਅਗੰਮੀ ਪਤਨੀ, ਨਿਰਗੁਣ ਸਰਗੁਣ ਵੰਡ ਨਾ ਕੋਇ ਵੰਡਾਈਆ । ਮੈਂ ਜੜਾਉ ਨਹੀਂ ਕੋਈ ਰਤਨੀ, ਹੀਰਿਆਂ ਸੰਗ ਨਾ ਕੋਇ ਬਣਾਈਆ। ਮੈਂ ਹੋਈ ਨਹੀਂ ਕਦੇ ਬੇਵਤਨੀ, ਵਤਨ ਆਪਣਾ ਇਕ ਸੁਹਾਈਆ। ਮੇਰੀ ਗੋਦ ਹੋਈ ਕਦੇ ਨਹੀਂ ਸਖਣੀ, ਜੁਗ ਜੁਗ ਅਤੁਟ ਭੰਡਾਰ ਰਖਾਈਆ। ਮੇਰੀ ਜਗਤ ਜਹਾਨ ਲੱਗਦੀ ਰਹੀ ਅਗਨੀ, ਤਤਵ ਤਤ ਤਪਾਈਆ। ਮੈਂ ਚਾੜ੍ਹਦੀ ਰਹੀ ਰੰਗਣੀ, ਰੰਗਤ ਰੰਗ ਰੰਗਾਈਆ। ਮੇਰੀ ਕਿਸੇ ਦੇ ਨਾਲ ਹੋਈ ਨਹੀਂ ਮੰਗਣੀ, ਮਾਂਗਤ ਹੋ ਨਾ ਝੋਲੀ ਪਾਈਆ। ਮੈਂ ਤੀਰਥ ਤੱਟਾਂ ਕੀਤਾ ਨਹੀਂ ਕੋਈ ਮਜਨੀ, ਸਰੋਵਰਾਂ ਵਿਚ ਤਾਰੀਆਂ ਕੋਇ ਨਾ ਲਾਈਆ। ਨੇਤਰ ਪਾਇਆ ਨਹੀਂ ਕੋਈ ਅੰਜਨੀ, ਕੱਜਲ ਧਾਰ ਨਾ ਕੋਇ ਵਖਾਈਆ। ਮੇਰਾ ਮੇਲਾ ਨਾਲ ਜੋਤ ਨਿਰੰਜਣੀ, ਨਿਰਵੈਰ ਪੁਰਖ ਜੋ ਅਖਵਾਈਆ। ਜਿਸ ਦਾ ਖੇਲ ਸਦਾ ਦੁੱਖ ਭੰਜਣੀ, ਭੈ ਭੰਜਣ ਬੇਪਰਵਾਹੀਆ। ਮੈਂ ਸੁਖ ਸਾਗਰਾਂ ਵਾਲੀ ਅਨੰਦਨੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੈਨੂੰ ਝੁਕਦੇ ਸੂਰੀਆ ਚੰਦਨੀ, ਮੰਡਲ ਮੰਡਪ ਸੀਸ ਝੁਕਾਈਆ। ਮੈਨੂੰ ਕਿਸੇ ਨਾ ਲਾਇਆ ਅੰਗਣੀ, ਅੰਗੀਕਾਰ ਨਾ ਕੋਇ ਅਖਵਾਈਆ। ਮੇਰਾ ਸਮਝੇ ਖੇਲ ਕੋਇ ਨਾ ਬਦਨੀ, ਤਨ ਵਜੂਦਾਂ ਵੇਖਣ ਕੋਇ ਨਾ ਪਾਈਆ। ਮੈਂ ਨਾ ਆਅਲਾ ਨਾ ਅਦਨੀ, ਸਦ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਮਾਇਆ ਕਹੇ ਮੈਂ ਇਕੋ ਨਾਲ ਜੋੜਿਆ ਨਾਤਾ, ਜੋ ਨਾਤਵਾਂ ਰੂਪ ਨਾ ਕਦੇ ਬਣਾਈਆ। ਇਕੋ ਦੀ ਗਾਵਾਂ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਦਾ ਮੰਗਾਂ ਸਾਥਾ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਇਕੋ ਦੇ ਚੜ੍ਹਾ ਰਾਥਾ, ਜੋ ਦੋ ਜਹਾਨ ਫਿਰਾਈਆ। ਇਕੋ ਨੂੰ ਟੇਕਾਂ ਮਾਥਾ, ਜਿਸ ਦੀ ਧੂੜ ਖ਼ਾਕ ਰਮਾਈਆ। ਇਕੋ ਦਾ ਮੰਗਾਂ ਹਾਟਾ, ਜੋ ਅਤੋਟ ਅਤੁਟ ਦਏ ਵਰਤਾਈਆ। ਇਕੋ ਦਾ ਪ੍ਰੇਮ ਪਿਆਲਾ ਪੀਵਾਂ ਬਾਟਾ, ਤ੍ਰਿਸ਼ਨਾ ਅਵਰ ਨਾ ਕੋਇ ਵਧਾਈਆ। ਇਕੋ ਦੀ ਸੇਜਾ ਸੋਵਾਂ ਇਕੇ ਦੀ ਖਾਟਾ, ਖਟੀਆ ਅਵਰ ਨਾ ਕੋਇ ਵਖਾਈਆ। ਇਕੇ ਦੀ ਜੋਤ ਇਕੇ ਦੀ ਧਾਰ ਵੇਖਾਂ ਲਾਟਾ, ਇਕੋ ਨੂਰ ਜ਼ਹੂਰ ਡਗਮਗਾਈਆ। ਇਕੇ ਦਾ ਰਾਹ ਵੇਖਾਂ ਇਕੇ ਦੀ ਤੱਕਾਂ ਵਾਟਾ, ਕਵਣ ਵੇਲਾ ਮੇਰਾ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਮਾਇਆ ਕਹੇ ਮੇਰਾ ਇਕੋ ਕੰਤ ਸੁਹਾਗੀ, ਸਾਹਿਬ ਸੁਲਤਾਨ ਸੋਭਾ ਪਾਈਆ। ਜਿਸ ਦੇ ਪਿਆਰ ਕੀਤਾ ਵੈਰਾਗੀ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਮੈਂ ਸ੍ਰਿਸ਼ਟ ਸਬਾਈ ਤਿਆਗੀ, ਤ੍ਰੈਗੁਣ ਅਤੀਤੇ ਨਾਲ ਮਿਲ ਕੇ ਵੱਜੇ ਵਧਾਈਆ। ਮੈਂ ਸਦਾ ਸੋਈ ਨਾ ਸਦਾ ਜਾਗੀ, ਜਾਗਰਤ ਸੋਵਤ ਰੰਗ ਨਾ ਕੋਇ ਰੰਗਾਈਆ। ਮੇਰੇ ਹੋਵਣ ਵਡ ਵਡ ਭਾਗੀ, ਘਰ ਮਿਲੇ ਧੁਰ ਦਾ ਮਾਹੀਆ। ਮੈਂ ਦੀਪਕ ਜਗਾਵਾਂ ਚਰਾਗ਼ੀ, ਚਰਾਗਾਹਾਂ ਕਰਾਂ ਰੁਸ਼ਨਾਈਆ। ਮੈਨੂੰ ਸ਼ਰਮ ਹਯਾ ਕਾਹਦੀ, ਨੇਤਰ ਲੋਚਨ ਨੈਣ ਲਵਾਂ ਉਠਾਈਆ। ਮੈਂ ਚਾਰ ਕੁੰਟ ਕਲਜੁਗ ਅੰਤਮ ਵਧੀ ਵੇਖਾਂ ਆਬਾਦੀ,
ਨਵ ਸੱਤ ਧਿਆਨ ਲਗਾਈਆ। ਮੇਰਾ ਦਿਲ ਕਰਦਾ ਲਾੜੀ ਮੌਤ ਨਾਲ ਸਭ ਦੀ ਕਰਾ ਦੇਵਾਂ ਸ਼ਾਦੀ, ਸ਼ਾਦਿਆਨੇ ਘਰ ਘਰ ਦੇਵਾਂ ਵਜਾਈਆ। ਕਲਜੁਗ ਕੂੜਾ ਨਾਲ ਰਲਾਵਾਂ ਢਾਡੀ, ਪੰਜ ਵਿਕਾਰਾ ਤਾਲ ਦਏ ਵਜਾਈਆ। ਕਾਲ ਸਭ ਦਾ ਹੋਵੇ ਗਾਡੀ, ਮਾਰਗ ਅਗਲਾ ਦਏ ਵਖਾਈਆ। ਮਹਾਕਾਲ ਆਸ਼ਾ ਪੂਰੀ ਕਰੇ ਸਾਡੀ, ਮੈਂ ਸਚ ਦਿਆਂ ਜਣਾਈਆ। ਜੋ ਆਸ਼ਾ ਰਖੀ ਕ੍ਰਿਸ਼ਨ ਰਾਧੀ, ਸੋ ਪੂਰਨ ਦਿਆਂ ਵਖਾਈਆ। ਜੋ ਸੀਤਾ ਰਾਮ ਸਹਿਜ ਸੁਭਾ ਗਾਈ ਰਾਗੀ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਜੋ ਵੇਦ ਵਿਆਸੇ ਧਿਆਨ ਕੀਤਾ ਵਿਚ ਸਮਾਧੀ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਮਾਲਕ ਅਗੰਮ ਅਥਾਹੀਆ। ਮਾਇਆ ਕਹੇ ਮੈਂ ਆਦਿ ਜੁਗਾਦੀ ਏਕਾ ਕੰਤ ਹੰਢਾਉਣਾ, ਦੂਸਰ ਸੰਗ ਨਾ ਕੋਇ ਬਣਾਈਆ। ਸੌਹਰਾ ਪੇਈਆ ਇਕੋ ਘਰ ਵਸਾਉਣਾ, ਦੂਜਾ ਦਰ ਨਾ ਕੋਇ ਵਖਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਇਕੋ ਰੰਗ ਰੰਗਾਉਣਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਇਕ ਮਨਾਉਣਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੇ ਹੁਕਮ ਅੰਦਰ ਕਲਜੁਗ ਕੂੜਾ ਕੂੜ ਮੁਕਾਉਣਾ, ਮੁਕੰਮਲ ਕਰਾਂ ਸਫ਼ਾਈਆ। ਉਸ ਸਵਾਮੀ ਅੰਤਰਜਾਮੀ ਮੇਰਾ ਸੰਗ ਰਖਾਉਣਾ, ਰੱਖਿਆ ਕਰੇ ਥਾਉਂ ਥਾਈਂਆ। ਮੈਂ ਉਸੇ ਦਾ ਢੋਲਾ ਗਾਉਣਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਧਰਨੀ ਧਰਤ ਧਵਲ ਸੁਹਾਉਣਾ, ਨੂਰ ਨੁਰਾਨਾ ਡਗਮਗਾਈਆ। ਸੰਬਲ ਆਪਣਾ ਆਸਣ ਲਾਉਣਾ, ਮੈਂ ਸੰਭਲ ਕੇ ਸੀਸ ਨਿਵਾਈਆ। ਜਿਸ ਨੇ ਖੇਲ ਕਰਨਾ ਮਨ ਭਾਉਣਾ, ਮਨ ਦੀ ਕਲਪਣਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਆਦਿ ਅੰਤ ਜੁਗ ਜੁਗਾਦਿ ਆਪਣਾ ਹੁਕਮ ਵਰਤਾਉਣਾ, ਦੂਸਰ ਨਜ਼ਰ ਕੋਇ ਨਾ ਆਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਗੂੜ੍ਹਾ ਰਾਮ ਦੇ ਗ੍ਰਹਿ
ਮਾਇਆ ਕਹੇ ਮੇਰੀ ਖੇਲ ਸ਼ੁਰੂ ਅਖ਼ੀਰ, ਚੋਟੀ ਜੜ ਧਿਆਨ ਲਗਾਈਆ । ਮੈਂ ਜੁਗ ਚੌਕੜੀ ਘਤਦੀ ਰਹੀ ਵਹੀਰ, ਵਹਿਣਾਂ ਵਿਚ ਭੱਜੀ ਵਾਹੋ ਦਾਹੀਆ। ਮੇਰੇ ਅਣਿਆਲੇ ਵੱਜਦੇ ਰਹੇ ਤੀਰ, ਬਿਨਾ ਕਮਾਨ ਤਰਕਸ਼ਾਂ ਧਾਰ ਬਣਾਈਆ। ਮੈਂ ਬਾਲਾਂ ਮੁਖ ਛੁਡਾਉਂਦੀ ਰਹੀ ਸੀਰ, ਥਣੀਂ ਦੁੱਧੀ ਧਾਰ ਵਹਾਈਆ। ਮੇਰਾ ਦੁੱਖ ਵਿਚ ਕਦੇ ਨਹੀਂ ਵਗਿਆ ਨੀਰ, ਹੰਝੂ ਨੈਣ ਨਾ ਕੋਇ ਵਖਾਈਆ। ਮੇਰੀ ਆਸ਼ਾ ਨਹੀਂ ਹੋਈ ਦਿਲਗੀਰ, ਪਸ਼ਚਾਤਾਪ ਕਰਾਂ ਨਾ ਵਿਚ ਲੋਕਾਈਆ। ਮੈਨੂੰ ਯਾਦ ਆ ਗਿਆ ਲੇਖਾ ਵਾਲਾ ਕਬੀਰ, ਮੈਂ ਸਚ ਦਿਆਂ ਸੁਣਾਈਆ। ਜਿਸ ਮੇਰੇ ਉਤੋਂ ਬਸਤਰ ਲਾਹੇ ਚੀਰ, ਕੁਟੀਆ ਵਾਹੋ ਦਾਹੀਆ। ਮੇਰੀ ਹੱਡੀ ਪਸਲੀ ਕਰੇ ਪੀੜ, ਅੰਗ ਅੰਗ ਦਏ ਦੁਹਾਈਆ। ਮੇਰੀ ਟੁੱਟੀ ਨਾ ਹੱਡੀ ਰੀੜ, ਮੈਂ ਫੇਰ ਲਈ ਅੰਗੜਾਈਆ। ਓਸ ਨੇ ਮੇਰੇ ਸੀਨੇ ਉਤੇ ਮਾਰੀ ਲਕੀਰ, ਦੋ ਧਾਰ ਦਿਤੀ ਵਖਾਈਆ। ਉਠ ਨਿਗਾਹ ਮਾਰ ਲੈ ਸਦੀ ਚੌਧਵੀਂ ਸਤਿ ਦਾ ਰਹਿਣਾ ਨਹੀਂ ਕੋਈ ਫ਼ਕੀਰ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਤੂੰ ਸਭ ਦਾ ਲੇਖਾ ਵੇਖਣਾ ਸਦੀ ਚੌਧਵੀਂ ਭੀੜ, ਭੀੜੀ ਗਲੀ ਪਾਰ ਨਾ ਕੋਇ
ਲੰਘਾਈਆ। ਮਾਣ ਰਹਿਣਾ ਨਹੀਂ ਕਿਸੇ ਬੀੜ, ਗ੍ਰੰਥ ਵੇਖਣੇ ਥਾਉਂ ਥਾਈਂਆ। ਝਗੜਾ ਪੈਣਾ ਹਸਤ ਕੀੜ, ਕੀਟ ਕੀਟਾਂ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੁਕਮ ਵਰਤਾਈਆ । ਮਾਇਆ ਕਹੇ ਮੇਰਾ ਰੂਪ ਅਨੂਪ ਸੁਚੱਜਾ, ਸਤਿ ਸਚ ਬਣਾਈਆ। ਮੇਰੀ ਸਮਝੇ ਕੋਈ ਨਾ ਵਜਹ, ਕੀ ਲੋਕਮਾਤ ਖੇਲ ਖਿਲਾਈਆ। ਮੈਂ ਚਲਦੀ ਵਿਚ ਪ੍ਰਭੂ ਦੀ ਰਜ਼ਾ, ਜੋ ਹੁਕਮ ਦੇਵੇ ਧੁਰ ਦਾ ਮਾਹੀਆ। ਮੈਨੂੰ ਜਗਤ ਜਹਾਨ ਲੜਾ ਕੇ ਆਵੇ ਮਜ਼ਾ, ਮਜ਼ਾਕ ਤੱਕਾਂ ਖ਼ਲਕ ਖ਼ੁਦਾਈਆ। ਮੇਰੇ ਨਾਲ ਸਲਾਹ ਕਰੇ ਖ਼ੁਸ਼ੀ ਨਾਲ ਕਜ਼ਾ, ਆਪਣਾ ਹਾਲ ਸੁਣਾਈਆ। ਨੀ ਮਾਇਆ ਤੇਰੇ ਪਿਛੇ ਲਗ ਕੇ ਜਿਹੜੇ ਪ੍ਰਭੂ ਨੂੰ ਦੇਂਦੇ ਦਗ਼ਾ, ਭੁਲਣ ਧੁਰ ਦਾ ਬੇਪਰਵਾਹੀਆ। ਮੈਂ ਵੱਧਣ ਨਹੀਂ ਦੇਣਾ ਉਨ੍ਹਾਂ ਦਾ ਅਗਾ, ਜਗਤ ਵੱਜੇ ਨਾ ਕੋਇ ਸ਼ਨਵਾਈਆ। ਮੇਰੇ ਕੋਲ ਵੇਖ ਲੈ ਗੋਬਿੰਦ ਅੱਖਰ ਵਾਲਾ ਗੱਗਾ, ਜਿਸ ਦੀ ਸਮਝ ਕੋਇ ਨਾ ਪਾਈਆ। ਮੈਂ ਸਭ ਤੇ ਪਾਉਣਾ ਦੱਬਾ, ਜਗਤ ਜਗਿਆਸੂ ਦਬਾਉਣੇ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਮੂਲ ਨਾ ਛਡਾਂ, ਰਾਓ ਰੰਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸੰਬਲ ਜਗਤ ਦਵਾਰ ਤੋਂ ਬਾਹਰ ਅੱਡਾ, ਸਚ ਸਿੰਘਾਸਣ ਆਪਣਾ ਡੇਰਾ ਲਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਚਰਨ ਦਾਸ ਦੇ ਗ੍ਰਹਿ
ਮਾਇਆ ਕਹੇ ਮੈਂ ਪੂਜਾ ਕਰਾ ਦਿਤੀ ਪੱਥਰ, ਸਿਲਾਂ ਪਾਹਨਾਂ ਜਗਤ ਸੀਸ ਨਿਵਾਈਆ। ਮੈਂ ਗੋਬਿੰਦ ਸਵਾ ਦਿਤਾ ਸਥਰ, ਯਾਰੜਾ ਰੰਗ ਰੰਗਾਈਆ। ਮੇਰੇ ਨੇਤਰ ਵਗਿਆ ਨਾ ਅੱਥਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਮੈਂ ਆਪਣੀ ਦੱਸਾਂ ਗਥਨ, ਗਾਥਾ ਦਿਆਂ ਜਣਾਈਆ। ਮੈਂ ਕਲਜੁਗ ਸ੍ਰਿਸ਼ਟੀ ਆਵਾਂ ਮਥਨ, ਮਥ ਕੇ ਦਿਆਂ ਸੁਣਾਈਆ। ਜਨ ਭਗਤ ਵਿਰੋਲਾਂ ਮੱਖਣ, ਚੁਰਾਸੀ ਵਿਚੋਂ ਬਾਹਰ ਕਢਾਈਆ। ਪ੍ਰਭੂ ਦਾ ਖੇਲ ਵਖਾਵਾਂ ਅੱਖਣ, ਅੱਖੀਆਂ ਵਾਲਿਆਂ ਦਿਆਂ ਜਣਾਈਆ। ਹਰਿਜਨ ਸਚ ਪਿਆਰ ਵਿਚੋਂ ਝੋਲੀ ਰਹੇ ਕੋਈ ਨਾ ਸੱਖਣ, ਵਸਤ ਅਨਮੁੱਲ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਮਾਇਆ ਕਹੇ ਮੈਂ ਹੁਕਮ ਮੰਨਾਂ ਸ਼ਾਹੋ ਸ਼ਾਬਾਸੀ, ਸਤਿ ਸਚ ਮੰਨ ਕੇ ਖ਼ੁਸ਼ੀ ਬਣਾਈਆ। ਜਿਸ ਦਾ ਇਕੋ ਨੂਰ ਜੋਤ ਪ੍ਰਕਾਸ਼ੀ, ਦੋ ਜਹਾਨਾਂ ਡਗਮਗਾਈਆ। ਸੋ ਮੇਰੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਆਪਣਾ ਖੇਲ ਵਖਾਈਆ। ਮੈਂ ਉਸ ਦੀ ਮੰਡਲ ਵੇਖਾਂ ਰਾਸੀ, ਬ੍ਰਹਿਮੰਡ ਧਿਆਨ ਲਗਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ, ਜੋਤੀ ਜਾਤਾ ਅਗੰਮ ਅਥਾਹੀਆ। ਸ਼ਬਦੀ ਧਾਰ ਸੰਬਲ ਦਾ ਵਾਸੀ, ਵਾਸਤਾ ਆਪਣੇ ਨਾਲ ਰਖਾਈਆ। ਮੈਂ ਸੰਦੇਸ਼ਾ ਦੇਣਾ ਸ਼ੰਕਰ ਕੈਲਾਸ਼ੀ, ਕਲਾਧਾਰੀ ਤੱਕ ਲੈ ਧੁਰ ਦਾ ਮਾਹੀਆ। ਵਿਸ਼ਨੂੰ ਨਾਲ ਕਰਨੀ ਹਾਸੀ, ਹੱਸ ਕੇ ਦਿਆਂ ਵਖਾਈਆ। ਬ੍ਰਹਮਾ ਤੂੰ ਕਿਸ ਦੀ ਕਰਨੀ ਤਲਾਸ਼ੀ, ਪਾਰਬ੍ਰਹਮ ਮਿਲਣਾ ਚਾਈਂ ਚਾਈਂਆ। ਜਿਸ ਦੀ ਸਭ ਤੋਂ ਵੱਖਰੀ ਪੋਸ਼ਾਕੀ, ਪੋਸ਼ੀਦਾ ਆਪਣਾ ਖੇਲ ਖਿਲਾਈਆ। ਬਸਤਰ ਸੁਹਾ ਕੇ ਤਨ ਖ਼ਾਕੀ, ਖ਼ਾਲਸ ਆਪਣਾ ਰੰਗ ਰੰਗਾਈਆ। ਖੇਲ ਖੇਲ ਬਾਜ਼ੀਗਰ ਨਾਟੀ, ਨਟੂਆ ਆਪਣਾ ਸਵਾਂਗ ਵਰਤਾਈਆ। ਸਤਿ
ਧਰਮ ਦੀ ਖੋਲ ਕੇ ਹਾਟੀ, ਇਕੋ ਨਾਮ ਰਿਹਾ ਵਰਤਾਈਆ। ਮੈਂ ਉਸ ਦੀ ਮੰਨਾਂ ਆਖੀ, ਜੋ ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਦੇ ਅਗੇ ਕਰਾਂ ਨਾ ਕੋਇ ਗੁਸਤਾਖ਼ੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਅੰਤ ਚਰਨ ਕਵਲ ਮੰਗਾਂ ਮੁਆਫ਼ੀ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦਾ ਵਡ ਸਰਾਫ਼ੀ, ਪਰਖਣਹਾਰਾ ਇਕ ਅਖਵਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਗਿਆਨ ਚੰਦ ਦੇ ਗ੍ਰਹਿ
ਮਾਇਆ ਕਹੇ ਮੈਂ ਫਿਰਾਂ ਨੱਚਦੀ ਟੱਪਦੀ, ਭੱਜਾਂ ਵਾਹੋ ਦਾਹੀਆ। ਮੈਂ ਵਿਖ ਰਖਾਵਾਂ ਸੱਪਣੀ ਸੱਪ ਦੀ, ਡੱਸਾਂ ਕਲਜੁਗ ਲੋਕਾਈਆ। ਮੈਂ ਚਾਰੋਂ ਕੁੰਟ ਅਗਨੀ ਹੋ ਕੇ ਤਪਦੀ, ਜਗਿਆਸੂਆਂ ਦਿਆਂ ਜਲਾਈਆ। ਮੈਨੂੰ ਸੁਗੰਦ ਪਰਮੇਸ਼ਵਰ ਪਤਿ ਦੀ, ਜੋ ਪਾਰਬ੍ਰਹਮ ਬੇਪ੍ਰਵਾਹੀਆ। ਮੈਂ ਪਿਆਸੀ ਨਹੀਂ ਕਿਸੇ ਜਪ ਦੀ, ਨਾਮ ਰੰਗ ਨਾ ਕੋਇ ਰੰਗਾਈਆ। ਮੈਂ ਪਿਛਲੇ ਕੀਤੇ ਜੁਗ ਜੁਗ ਠੱਪਦੀ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਮੇਰੀ ਕਲਾ ਕਦੇ ਨਾ ਛਪਦੀ, ਉਗਣ ਆਥਣ ਹੋਵੇ ਰੁਸ਼ਨਾਈਆ। ਮੇਰੀ ਕਥਾ ਕਹਾਣੀ ਨਹੀਂ ਕੋਈ ਗੱਪ ਦੀ, ਜੋ ਕਹਾਂ ਸੋ ਕਰ ਵਖਾਈਆ। ਮੇਰੀ ਧਾਰ ਅਗੰਮੀ ਪੱਟ ਦੀ, ਪਟਨੇ ਵਾਲੇ ਡੋਰੀ ਆਪਣੇ ਨਾਲ ਬੰਧਾਈਆ। ਮੈਂ ਦੀਨ ਦੁਨੀਆ ਫਿਰਾਂ ਫੱਟਦੀ, ਫੱਟੜ ਕਰਾਂ ਥਾਉਂ ਥਾਈਂਆ। ਮੈਂ ਪਿਆਰੀ ਨਹੀਂ ਕਿਸੇ ਮਾਇਆ ਮੱਟ ਦੀ, ਮਟਕੇ ਖ਼ਾਲੀ ਦਿਆਂ ਕਰਾਈਆ। ਮੈਂ ਮਸਤਾਨੀ ਨਹੀਂ ਪਿਆਲੇ ਗੱਟ ਗੱਟ ਦੀ, ਮਧ ਰੰਗ ਨਾ ਕੋਇ ਰੰਗਾਈਆ। ਮੈਂ ਬੱਚੀ ਨਹੀਂ ਕਿਸੇ ਨੱਟ ਦੀ, ਸਵਾਂਗਣ ਹੋ ਕੇ ਆਪਣਾ ਸਵਾਂਗ ਵਰਤਾਈਆ। ਮੈਂ ਵਣਜਾਰਨ ਨਹੀਂ ਕਿਸੇ ਹੱਟ ਦੀ, ਵਸਤ ਲੈਣ ਕੋਇ ਨਾ ਜਾਈਆ। ਮੇਰੀ ਮੁਹੱਬਤ ਨਹੀਂ ਤਤ ਅੱਠ ਦੀ, ਨਵਾਂ ਦਰਾਂ ਨਾ ਕੋਇ ਚਤੁਰਾਈਆ। ਮੈਂ ਪਿਆਸੀ ਨਹੀਂ ਅੱਠ ਸੱਠ ਦੀ, ਤੀਰਥ ਤੱਟਾਂ ਫੇਰਾ ਪਾਈਆ । ਮੈਨੂੰ ਆਸ਼ਾ ਨਹੀਂ ਕਿਸੇ ਮੰਦਰ ਮਸਜਿਦ ਮੱਠ ਦੀ, ਗੁਰੂਦਵਾਰੇ ਵੰਡ ਨਾ ਕੋਇ ਵੰਡਾਈਆ। ਮੈਂ ਸਭ ਕੁਝ ਇਕ ਪ੍ਰਭੂ ਦੇ ਚਰਨਾਂ ਸੱਟਦੀ, ਆਪਣਾ ਆਪ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਤੂੰ ਮੇਰਾ ਮੈਂ ਤੇਰਾ ਢੋਲਾ ਰੱਟਦੀ, ਰੱਟੇ ਪਾਵਾਂ ਥਾਉਂ ਥਾਈਂਆ। ਮੇਰੀ ਖੇਲ ਉਲਟੀ ਲੱਠ ਦੀ, ਗੇੜਾ ਚੌਥੇ ਜੁਗ ਦਵਾਈਆ। ਮੰਦਰ ਮਾੜੀ ਵੇਖਾਂ ਢੱਠਦੀ, ਮਹੱਲ ਅਟਲ ਨਾ ਕੋਇ ਸੁਹਾਈਆ । ਸ਼ਰਅ ਵੇਖ ਕੂੜ ਕੁੜਿਆਰ ਇਕੱਠ ਦੀ, ਚਾਰੋਂ ਕੁੰਟ ਧਿਆਨ ਲਗਾਈਆ। ਅੰਤਮ ਖੇਲ ਕਰਨੀ ਧਰਤੀ ਵਾਲੇ ਖੇੜੇ ਭੱਠ ਦੀ, ਭਠਿਆਲਾ ਕਲਜੁਗ ਅਗਨੀ ਨਾਲ ਡਾਹੀਆ। ਮੈਂ ਦਰਵੇਸ਼ਣ ਓਸ ਪੁਰਖ ਸਮਰਥ ਦੀ, ਜੋ ਸਰਬ ਕਲਾ ਅਖਵਾਈਆ। ਓਸੇ ਦੇ ਚਰਨਾਂ ਢਠਦੀ, ਨਿਵ ਨਿਵ ਲਾਗਾ ਪਾਈਂਆ। ਜਿਸ ਦੀ ਧਾਰ ਸਦੀ ਚੌਧਵੀਂ ਅੰਤਮ ਜੱਟ ਦੀ, ਜਟਾ ਜੂਟਾਂ ਕਰੇ ਸਫ਼ਾਈਆ। ਜਿਸ ਦੇ ਅੰਦਰ ਜੋਤ ਅਗੰਮੀ ਲਟ ਲਟ ਦੀ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਸ ਸਦਾ ਸਦਾ ਸਦ ਰਖਦੀ, ਰਖਕ ਦਿਸੇ ਇਕੋ ਧੁਰ ਦਾ ਮਾਹੀਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਫ਼ਕੀਰ ਸਿੰਘ ਦੇ ਗ੍ਰਹਿ
ਮਾਇਆ ਕਹੇ ਮੈਂ ਜਗਤ ਧਾਰ ਪਖੰਡਣ, ਭੇਖਣ ਹੋ ਕੇ ਭੇਖ ਵਟਾਈਆ । ਮੋਹ ਮਮਤਾ ਆਵਾਂ ਵੰਡਣ, ਗ੍ਰਹਿ ਗ੍ਰਹਿ ਆਪ ਵਰਤਾਈਆ। ਜਗਤ ਜੀਵਾਂ ਆਵਾਂ ਦੰਡਣ, ਡੰਡਾਵਤ ਦਿਆਂ ਭੁਲਾਈਆ। ਸਤਿ ਸਚ ਕਰਾਵਾਂ ਖੰਡਣ, ਖੰਡਾ ਆਪਣਾ ਹੱਥ ਉਠਾਈਆ। ਸੁਰਤ ਦੁਹਾਗਣ ਕਰ ਕੇ ਰੰਡਣ, ਵਿਛੋੜਾ ਦਿਆਂ ਵਖਾਈਆ। ਦੂਈ ਦਵੈਤ ਬਣਾ ਕੇ ਕੰਧਨ, ਭਰਮਾਂ ਵਿਚ ਭੁਲਾਈਆ। ਕਿਸੇ ਦਾ ਮਸਤਕ ਸੁਹਾਉਣ ਨਾ ਦੇਵਾਂ ਚੰਦਨ, ਟਿੱਕੇ ਕੂੜੇ ਦਿਆਂ ਲਗਾਈਆ। ਮੈਂ ਜਿਸ ਨੂੰ ਲਾਇਆ ਅੰਗਣ, ਉਹਦਾ ਲੇਖਾ ਦੀਨ ਦੁਨੀ ਨਾਲੋਂ ਤੁੜਾਈਆ। ਮੈਂ ਸਦਾ ਫਿਰਾਂ ਵਿਚ ਵਰਭੰਡਣ, ਭੱਜਾਂ ਵਾਹੋ ਦਾਹੀਆ। ਜੁਗ ਜੁਗ ਚਮਕਾਵਾਂ ਚੰਡਣ, ਪ੍ਰਚੰਡ ਰੂਪ ਦਰਸਾਈਆ। ਜਗਤ ਜਹਾਨ ਦੀ ਮੰਜ਼ਲ ਆਵਾਂ ਲੰਘਣ, ਬਿਨ ਕਦਮਾਂ ਕਦਮ ਟਿਕਾਈਆ। ਕੂੜ ਸੇਜ ਸੁਹਾ ਪਲੰਘਣ, ਪੰਚ ਵਿਕਾਰੀ ਕਰਾਂ ਹਲਕਾਈਆ। ਸ਼ਾਹ ਸੁਲਤਾਨ ਫਸਾ ਕੇ ਆਪਣੇ ਫੰਦਨ, ਫਾਸੀ ਗਲ ਦਿਆਂ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਮੇਰਾ ਹੋਏ ਸਹਾਈਆ। ਮਾਇਆ ਕਹੇ ਮੈਂ ਸਚ ਦਾ ਗਾਵਾਂ ਛੰਦੂ, ਇਕੋ ਨਾਮ ਧਿਆਈਆ। ਮੇਰਾ ਮਾਲਕ ਦੀਨਾ ਬੰਧੂ, ਬੰਧਨ ਤੋੜੇ ਥਾਈਂ ਥਾਈਂਆ। ਜੋ ਜੁਗ ਜੁਗ ਮੈਥੋਂ ਅਗਨ ਲਗਾਏ ਲੰਬੂ, ਚਾਰੋਂ ਕੁੰਟ ਕੁੰਟ ਤਪਾਈਆ। ਜਿਸ ਨੂੰ ਮੰਨਦੇ ਸ਼ਿਵ ਸ਼ੰਭੂ, ਸ਼ੰਕਰ ਧੂੜੀ ਖ਼ਾਕ ਰਮਾਈਆ। ਉਹ ਸਵਾਮੀ ਸਾਗਰ ਸਿੰਧੂ, ਗਹਿਰ ਗੰਭੀਰ ਇਕ ਅਖਵਾਈਆ। ਜਿਸ ਦੀ ਲੱਖ ਚੁਰਾਸੀ ਬਿੰਦੂ, ਬਿੰਦਰਾਬਨ ਦਾ ਕਾਹਨ ਦਏ ਗਵਾਹੀਆ। ਉਸ ਦੀ ਕਰਨੀ ਕੋਈ ਨਾ ਨਿੰਦੂ, ਨਿੰਦਕ ਨਜ਼ਰ ਕੋਇ ਨਾ ਆਈਆ। ਜਿਸ ਕਿਰਪਾ ਕਰ ਕੇ ਭਗਤ ਸੁਹੇਲਾ ਤਾਰਿਆ ਨੰਦੂ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਲੇਖਾ ਮੁਕਾ ਕੇ ਜੇਰਜ ਅੰਡੂ, ਉਤਭੁਜ ਸੇਤਜ ਪੰਧ ਰਿਹਾ ਨਾ ਰਾਈਆ। ਰਾਏ ਧਰਮ ਮੂਲ ਨਾ ਦੰਡੂ, ਡੰਡਾਵਤ ਆਪਣੀ ਵਿਚ ਰਖਾਈਆ। ਦਵਾਰਾ ਦੇ ਕੇ ਸਚਖੰਡੂ, ਸਤਿ ਸਰਨ ਦਿਤੀ ਸਰਨਾਈਆ। ਜਿਸ ਦਾ ਭਾਗ ਹੋਏ ਨਾ ਮੰਦੂ, ਭਾਗਹੀਣ ਨਾ ਕੋਇ ਅਖਵਾਈਆ। ਜਿਸ ਨੂੰ ਗ੍ਰਹਿ ਘਰ ਆਇਆ ਪਸੰਦੂ, ਪਿਛਲਾ ਗਿਆ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਘਰ ਘਰ ਬੰਨ¼, ਬੰਨ੍ਹਣਹਾਰ ਇਕ ਅਖਵਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਪੀਰੂ ਰਾਮ ਦੇ ਗ੍ਰਹਿ
ਮਾਇਆ ਕਹੇ ਮੈਂ ਜਗਤ ਜਹਾਨ ਇਕੱਲੀ, ਏਕੰਕਾਰ ਦਿਤਾ ਬਣਾਈਆ । ਮੈਂ ਜਗਤ ਜਹਾਨ ਫਿਰਾਂ ਗਲੀਓ ਗਲੀ, ਮਹੱਲੇ ਕੂਚੇ ਧਿਆਨ ਲਗਾਈਆ। ਮੈਂ ਸਭ ਦੀ ਵੇਖਾਂ ਜੋ ਜਗਤ ਜਹਾਨ ਦਿਤੀ ਬਲੀ, ਬਲ ਬਾਵਨ ਧਿਆਨ ਲਗਾਈਆ। ਮੈਨੂੰ ਸੀਸ ਕੱਟਿਆ ਦਿਸਦਾ ਐਲੀ, ਵਲੀ ਅੱਲਾ ਕੀ ਵਡਿਆਈਆ । ਮੇਰਾ ਖੇਲ ਜੁਗ ਜੁਗ ਪਲੀਓ ਪਲੀ, ਬਹੁਰੰਗਾ ਰੂਪ ਬਣਾਈਆ। ਮੈਂ ਫਿਰਾਂ ਅਸਗਾਹ ਥਲੀ, ਆਪਣਾ ਪੰਧ ਮੁਕਾਈਆ। ਮੈਂ ਸਮੁੰਦ ਸਾਗਰ ਤੱਕਾਂ ਜਲੀ, ਡੂੰਘੀ ਭਵਰੀ ਨੈਣ ਉਠਾਈਆ। ਮੈਂ ਦੋ ਜਹਾਨ ਮਹਿਕਦੀ ਕਲੀ, ਕਲਧਾਰੀ ਮੇਰਾ ਰੰਗ ਰੰਗਾਈਆ।
ਮੈਂ ਸੀਸ ਰਖ ਕੇ ਤਲੀ, ਭੱਜਾਂ ਥਾਉਂ ਥਾਈਂਆ। ਮੈਂ ਵੇਖਣਾ ਕਲਜੁਗ ਵਾਲਿਆਂ ਦਲੀ, ਦਲਿਦ੍ਰੀਆਂ ਦੇਣਾ ਉਠਾਈਆ। ਮੈਂ ਖੁਰਨ ਵਾਲੀ ਨਹੀਂ ਲੂਣ ਦੀ ਡਲੀ, ਆਪਣਾ ਰੂਪ ਨਾ ਕਦੇ ਮੁਕਾਈਆ। ਮੈਂ ਸਭ ਨੂੰ ਲੈਣਾ ਛਲੀ, ਅਛਲ ਛਲ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਛਤਰ ਛਾਇਆ ਹੇਠ ਪਲੀ, ਵਿਛੋੜਾ ਪਲਕ ਨਜ਼ਰ ਕੋਇ ਨਾ ਆਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਨਾਨਕ ਚੰਦ ਦੇ ਗ੍ਰਹਿ
ਮਾਇਆ ਕਹੇ ਮੇਰੀ ਖੇਲ ਸਦਾ ਬਹੁਰੰਗੀ, ਰੰਗਤ ਜੁਗ ਜੁਗ ਆਪਣੀ ਆਪ ਰੰਗਾਈਆ। ਮੈਂ ਆਪਣੇ ਸੀਸ ਜਗਤ ਕਰਮ ਦੀ ਵਾਹਵਾਂ ਕੰਘੀ, ਕੇਸ ਕੇਸਾਂ ਕਰਾਂ ਸਫ਼ਾਈਆ। ਸਦਾ ਆਪਣੀ ਚੋਟੀ ਰਖਾਂ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਕਲਜੁਗ ਅੰਤਮ ਪ੍ਰਭ ਕੋਲੋਂ ਇਕੋ ਮੰਗ ਰਹੀ ਮੰਗੀ, ਖ਼ਾਲੀ ਝੋਲੀ ਅਗੇ ਡਾਹੀਆ। ਮੈਨੂੰ ਸਦੀ ਚੌਧਵੀਂ ਲੱਗੇ ਚੰਗੀ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਤੇਰੇ ਅਵਤਾਰ ਪੈਗ਼ੰਬਰ ਗੁਰੂ ਵੇਖਣੇ ਚਾਹੁੰਦੀ ਸੂਰਮੇ ਜੰਗੀ, ਚਾਰੋਂ ਕੁੰਟ ਨੈਣ ਉਠਾਈਆ। ਮੈਂ ਮੁਹੰਮਦਾਂ ਨਾਲ ਟਕਰਾਉਣੇ ਚਾਹੁੰਦੀ ਫ਼ਰੰਗੀ, ਫ਼ਾਰਗ਼ ਆਪਣਾ ਆਪ ਕਰਾਈਆ। ਮੈਂ ਖੇਲ ਤੱਕਣਾ ਚਾਹੁੰਦੀ ਹੱਡ ਮਾਸ ਕੁਰੰਗੀ, ਨਵ ਸੱਤ ਧਿਆਨ ਲਗਾਈਆ। ਮੈਂ ਦੀਨ ਦੁਨੀਆ ਕਰਨੀ ਚਾਹੁੰਦੀ ਅੰਧੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਭ ਦੀ ਹਾਲਤ ਹੋਏ ਮੰਦੀ, ਮੰਦਹੀਣ ਹੋਏ ਲੋਕਾਈਆ। ਸਾਧ ਸੰਤ ਰਹਿਣ ਪਾਵੇ ਕੋਈ ਨਾ ਡੰਬੀ, ਬਿਨਾ ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਮੈਂ ਮੇਟਣੇ ਚਾਹੁੰਦੀ ਪਖੰਡੀ, ਦਹਿ ਦਿਸ਼ਾ ਅੱਖ ਉਠਾਈਆ। ਮੈਂ ਘਰ ਘਰ ਨਾਰ ਦੁਹਾਗਣ ਵੇਖਣਾ ਚਾਹੁੰਦੀ ਰੰਡੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਮੈਂ ਕੋਈ ਭਾਰ ਨਹੀਂ ਬੰਨ੍ਹਣਾ ਪੰਡੀ, ਮਿੱਟੀ ਖ਼ਾਕ ਵਿਚ ਸਾਰੇ ਦਿਆਂ ਰੁਲਾਈਆ। ਤੂੰ ਦੇਣਾ ਸੁਖ ਇਕ ਅਨੰਦੀ, ਮਿਹਰਵਾਨ ਹੋਣਾ ਸਹਾਈਆ। ਮੇਰੀ ਸਭ ਦੇ ਨਾਲ ਸੰਧੀ, ਗੁਰ ਅਵਤਾਰ ਪੈਗੰਬਰਾਂ ਗੰਢ ਪਵਾਈਆ। ਮੈਂ ਦੀਨਾਂ ਮਜ਼੍ਹਬਾਂ ਤੋੜਾਂ ਪਾਬੰਦੀ, ਸ਼ਰਅ ਰਹਿਣ ਕੋਇ ਨਾ ਪਾਈਆ। ਕਲਜੁਗ ਆਯੂ ਅਗੇ ਹੋਵੇ ਨਾ ਲੰਬੀ, ਲੰਮੀ ਪੈ ਕੇ ਸੀਸ ਝੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਬੇਨੰਤੀ ਇਕੋ ਮੰਨੀਂ, ਮਾਨਸਾਂ ਨੂੰ ਮਾਨਸ ਖਾਵਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਸਵਾਮੀ ਮਾਲਕ ਇਕੋ ਤਨੀ, ਦਰ ਤੇਰੇ ਅਲਖ ਜਗਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਸਰਦਾਰਾ ਸਿੰਘ ਦੇ ਗ੍ਰਹਿ
ਮਾਇਆ ਕਹੇ ਮੇਰਾ ਮਾਲਕ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਜੋ ਸਚਖੰਡ ਬੈਠਾ ਧਰਮਸਾਲ, ਧਰਮ ਦਵਾਰੇ ਡੇਰਾ ਲਾਈਆ।
ਮੇਰੀ ਨਿਤ ਨਿਤ ਕਰੇ ਸੰਭਾਲ, ਸੰਬਲ ਦਾ ਮਾਲਕ ਸਚ ਗੁਸਾਈਂਆ। ਜੁਗ ਚੌਕੜੀ ਮੇਰਾ ਵਜਾਏ ਤਾਲ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਮੈਨੂੰ ਧੁਰ ਦੀ ਸਿਖਿਆ ਦਏ ਸਿਖਾਲ, ਬਿਨ ਵਿਦਿਆ ਕਰ ਪੜ੍ਹਾਈਆ। ਮੈਂ ਤ੍ਰੈਭਵਣ ਦਾ ਪਾਵਾਂ ਜਾਲ, ਧਨੀ ਧਨਾਢਾਂ ਬੰਨ੍ਹ ਵਖਾਈਆ। ਮੈਂ ਵੇਖਾਂ ਸ਼ਾਹ ਕੰਗਾਲ, ਅਮੀਰ ਗ਼ਰੀਬਾਂ ਧਿਆਨ ਲਗਾਈਆ। ਮੇਰੇ ਹੱਥ ਵਿਚ ਉਹ ਅਗੰਮਾ ਥਾਲ, ਜਿਸ ਦੀ ਵਸਤੂ ਨਜ਼ਰ ਕੋਇ ਨਾ ਆਈਆ। ਜਿਸ ਦੀ ਚਾਹਾਂ ਝੋਲੀ ਦੇਵਾਂ ਡਾਲ, ਖ਼ਜ਼ਾਨੇ ਦਿਆਂ ਭਰਾਈਆ। ਜਿਸ ਨੂੰ ਚਾਹਵਾਂ ਕਰਾਂ ਬੇਹਾਲ, ਬਿਹਬਲ ਹੋ ਕੇ ਦੇਣ ਦੁਹਾਈਆ । ਜਿਸ ਨੂੰ ਚਾਹਾਂ ਰਖਾਂ ਨਾਲ, ਆਪਣਾ ਸੰਗ ਬਣਾਈਆ। ਮੇਰਾ ਫਲ ਸਭ ਤੋਂ ਵੱਖਰਾ ਲੱਗੇ ਮਾਨਸ ਡਾਲ, ਪੱਤ ਟਹਿਣੀ ਦਿਆਂ ਮਹਿਕਾਈਆ। ਮੇਰੀ ਸਾਰੇ ਘਾਲਦੇ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਮੈਂ ਸਭ ਦਾ ਤੱਕਾਂ ਹਾਲ, ਹਾਲਤ ਤੱਕਾਂ ਥਾਉਂ ਥਾਈਂਆ। ਮੇਰਾ ਜਗਤ ਜਹਾਨ ਤੋਂ ਵੱਖਰਾ ਜੰਜਾਲ, ਤੰਦ ਡੋਰ ਨਜ਼ਰ ਕਿਸੇ ਨਾ ਆਈਆ। ਮੈਂ ਸਦਾ ਸਦੀਵੀ ਮਾਲੋ ਮਾਲ, ਭੰਡਾਰ ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਸਗਲੀ ਆਸਾ ਪੂਰ ਕਰਾਈਆ। ਮਾਇਆ ਕਹੇ ਮੈਂ ਵਸਾਂ ਆਪਣੇ ਗ੍ਰਹਿ ਮੰਦਰ, ਸੋਹਣਾ ਥਾਨ ਸੁਹਾਈਆ। ਜਿਥੇ ਲੱਗਾ ਤ੍ਰੈਧਾਤੂ ਜੰਦਰ, ਕੁਫ਼ਲ ਸਕੇ ਨਾ ਕੋਇ ਖੁਲਾਈਆ। ਮੇਰੀ ਨਜ਼ਰ ਨਾ ਆਏ ਡੂੰਘੀ ਕੰਦਰ, ਅੰਦਰ ਵੜ ਆਸਣ ਕੋਇ ਨਾ ਲਾਈਆ। ਮੇਰੀ ਸਮਝੇ ਕੋਈ ਨਾ ਬੰਦਨ, ਬੰਦਗੀ ਵਾਲੇ ਦਿਆਂ ਭੁਲਾਈਆ। ਮੇਰਾ ਵੇਖੇ ਕੋਈ ਨਾ ਚੰਦਨ, ਤਿਲਕ ਲਲਾਟੀ ਕੀ ਰੁਸ਼ਨਾਈਆ। ਮੇਰਾ ਨਜ਼ਰ ਨਾ ਆਏ ਅਨੰਦਨ, ਅਨੰਦ ਅਨੰਦ ਵਿਚੋਂ ਸਕੇ ਨਾ ਕੋਇ ਸਮਝਾਈਆ । ਮੇਰਾ ਇਕੋ ਢੋਲਾ ਗੀਤ ਛੰਦਨ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਮੇਰੇ ਘਰ ਘਰ ਦੀਪਕ ਜਗਣ, ਚਾਰ ਕੁੰਟ ਹੋਵੇ ਰੁਸ਼ਨਾਈਆ। ਮੈਂ ਮਸਤੀ ਵਿਚ ਹੋਵਾਂ ਮਗਨ, ਅਲਮਸਤ ਰੂਪ ਬਣਾਈਆ। ਮੇਰਾ ਇਕੋ ਆਦਿ ਜੁਗਾਦੀ ਭਜਨ, ਬਿਨ ਰਸਨਾ ਜਿਹਵਾ ਗਾਈਆ। ਮੇਰਾ ਕੋਈ ਨਾ ਮਿਤ੍ਰ ਸੱਜਣ, ਸਾਕ ਸੈਣ ਦਿਆਂ ਤਜਾਈਆ। ਮੇਰੀ ਸਮਝੇ ਕੋਈ ਨਾ ਹੱਦਨ, ਹਦੂਦਾਂ ਵਿਚ ਬੰਦ ਨਾ ਕੋਇ ਕਰਾਈਆ। ਕੇਤੇ ਸ਼ਾਹ ਸੁਲਤਾਨ ਮੇਰੀ ਯਾਦ ਵਿਚ ਭਾਰ ਲੱਦਣ, ਕੇਤੇ ਬੈਠੇ ਪੰਧ ਮੁਕਾਈਆ। ਕੇਤੇ ਇਕ ਦੂਜੇ ਨੂੰ ਵੱਢਣ, ਸੀਸ ਧੜ ਅੱਡ ਕਰਾਈਆ। ਕੇਤੇ ਘਰ ਬਾਰ ਛਡਣ, ਭੱਜਣ ਵਾਹੋ ਦਾਹੀਆ। ਕੇਤੇ ਠੱਗ ਚੋਰ ਮੈਨੂੰ ਲੱਭਣ, ਧਾੜਵੀ ਆਪਣਾ ਰੂਪ ਬਦਲਾਈਆ। ਕੇਤੇ ਸਾਧ ਸੰਤ ਮੇਰੇ ਪਿਆਰ ਵਿਚ ਹੋਵਣ ਮਗਨ, ਬੈਠੇ ਤਾੜੀਆਂ ਲਾਈਆ। ਕੇਤੇ ਧੂਣੀਆਂ ਤਾਉਂਦੇ ਅਗਨ, ਤਤਾਂ ਖੱਲ ਜਲਾਈਆ। ਕੇਤੇ ਮੇਰੇ ਮਨਾਉਂਦੇ ਸ਼ਗਨ, ਪੰਡਤ ਪਾਂਧੇ ਵੰਡ ਵੰਡਾਈਆ। ਮੈਂ ਸਭ ਦੇ ਭਾਗ ਕੀਤੇ ਮੰਦਨ, ਮੰਦਰ ਕਾਇਆ ਨਾ ਕੋਇ ਰੁਸ਼ਨਾਈਆ। ਮੈਂ ਸਭ ਦੀ ਕਰਨੀ ਕਰਾਂ ਖੰਡਨ, ਖੰਡਾਂ ਵਾਲੇ ਖ਼ਾਕ ਮਿਲਾਈਆ। ਮੈਂ ਫਿਰਾਂ ਦਰੋਹੀ ਜੇਰਜ ਅੰਡਨ, ਉਤਭੁਜ ਸੇਤਜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਮਾਇਆ ਕਹੇ ਮੈਂ ਮੋਹ ਮੁਹੱਬਤ ਦੀ ਭੁੱਖੀ, ਪਿਆਸੀ ਜਗਤ ਵਿਚ ਸਮਝਾਈਆ। ਮੈਂ ਰੋਟੀ ਖਾਵਾਂ ਸੁੱਕੀ ਰੁੱਖੀ, ਲਬ ਵਿਚ ਲਾਲਾਂ ਨਾ ਕਦੇ ਟਪਕਾਈਆ। ਮੇਰਾ ਅੰਤਸ਼ਕਰਨ ਕਦੇ ਨਾ ਹੋਇਆ ਦੁਖੀ, ਦੁੱਖਾਂ ਸੰਗ ਨਾ ਕਦੇ ਵਖਾਈਆ। ਮੈਂ ਜਦ ਝਗੜਾ ਪਾਵਾਂ ਪੰਜ ਤਤ ਮਨੁੱਖੀ, ਮਾਨਸ ਮਾਨਸ ਨਾਲ ਟਕਰਾਈਆ। ਸਭ ਦੀ ਪਤ ਜਾਵਾਂ ਲੁੱਟੀ, ਲੁਟੇਰਾ ਕਲਜੁਗ ਨਾਲ ਰਖਾਈਆ।
ਮੈਂ ਗਾਨੇ ਬੰਨ੍ਹਾਂ ਗੁੱਟੀਂ, ਘਰ ਘਰ ਮਹਿੰਦੀ ਤੰਦ ਸੁਹਾਈਆ। ਮੈਂ ਆਪਣੇ ਵਕਤ ਵੇਲੇ ਨਾਲ ਉਠੀ, ਸੁਬਹ ਸ਼ਾਮ ਨਾ ਵੰਡ ਵੰਡਾਈਆ। ਮੈਂ ਵੇਖਾਂ ਚਾਰੇ ਗੁੱਠੀ, ਪੂਰਬ ਪੱਛਮ ਦੱਖਣ ਪਹਾੜ ਫੋਲ ਫੁਲਾਈਆ। ਮੇਰੇ ਰੰਗ ਚੜ੍ਹ ਗਿਆ ਬੁਲ੍ਹਾਂ ਬੁਟੀਂ, ਮੇਰੇ ਨੈਣ ਰਹੇ ਮੁਸਕਾਈਆ। ਮੈਂ ਇਕੋ ਮਾਰਨੀ ਝੁੱਟੀ, ਝੂਟਾ ਸਭ ਨੂੰ ਦੇਣਾ ਥਾਉਂ ਥਾਈਂਆ। ਮੇਰੀ ਪੌਹ ਬਿਨਾ ਸੂਰੀਆ ਫੁੱਟੀ, ਫੁਟਕਲ ਵੇਖਾਂ ਖ਼ਲਕ ਖ਼ੁਦਾਈਆ। ਮੈਂ ਆਪਣੀ ਸੁਹੰਜਣੀ ਸੁਹਾਉਣੀ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਜਗਤ ਜਗਿਆਸੂਆਂ ਕਲਾ ਜਗਾਉਣੀ ਸੁੱਤੀ, ਸੁੱਤਿਆਂ ਲਵਾਂ ਜਗਾਈਆ। ਕਿਸੇ ਪੈਰੀਂ ਪਾਉਣ ਨਹੀਂ ਦੇਣੀ ਜੁੱਤੀ, ਜੋਤਰਾ ਲਾ ਹਲ ਵਾਹ ਘਰ ਕੋਇ ਨਾ ਆਈਆ। ਸਭ ਦੀ ਮਤ ਕਰਨੀ ਪੁੱਠੀ, ਪੁੱਠੀ ਖੱਲ ਦੇਣੀ ਲੁਹਾਈਆ। ਜਗਤ ਜਹਾਨੋਂ ਕਲਜੁਗ ਕੂੜ ਕੁੜਿਆਰੇ ਜੜ ਜਾਣੀ ਪੁੱਟੀ, ਉਖੜੀ ਫੇਰ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਮਾਇਆ ਕਹੇ ਮੈਂ ਨਾਅਰਾ ਲਾਉਣਾ ਹਕ, ਹਕੀਕਤ ਵੇਖ ਵਖਾਈਆ। ਜਗਤ ਜਹਾਨ ਲੈਣਾ ਤੱਕ, ਤਕਵਾ ਰਖਣਾ ਧੁਰਦਰਗਾਹੀਆ। ਮੈਨੂੰ ਪਹਿਲੋਂ ਲਹਿੰਦੀ ਚੜ੍ਹਦੀ ਦਿਸ਼ਾ ਪੈਣਾ ਸ਼ੱਕ, ਸ਼ਿਕਵੇ ਸਭ ਦੇ ਵੇਖ ਵਖਾਈਆ। ਮੈਂ ਜਗਤ ਵਿਕਾਰ ਦੀ ਸਭ ਦੇ ਨੱਥ ਪਾਉਣੀ ਨੱਕ, ਖਿੱਚਾਂ ਵਾਹੋ ਦਾਹੀਆ। ਫੜ ਉਠਾਵਾਂ ਬੂਰੇ ਕੱਕ, ਕਾਕੇ ਆਪਣੇ ਲਵਾਂ ਜਗਾਈਆ। ਮੁਹੰਮਦ ਨਾਲ ਮੇਰਾ ਵਾਇਦਾ ਪੱਕ, ਪੱਕੀ ਪਿਛੇ ਲਈ ਪਕਾਈਆ । ਹੁਣ ਖੇਲ ਵੇਖਾਂ ਯਕ, ਯਕ ਦਾ ਹੁਕਮ ਮੰਨਾਂ ਚਾਈਂ ਚਾਈਂਆ। ਇਕ ਦੂਜੇ ਵੱਲ ਦੋਹਾਂ ਨੂੰ ਦੇਵਾਂ ਧੱਕ, ਧੱਕਾ ਲਾਵਾਂ ਥਾਉਂ ਥਾਈਂਆ। ਜਿਨ੍ਹਾਂ ਦਾ ਪਰਦਾ ਸਕੇ ਕੋਈ ਨਾ ਢੱਕ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਨਾਮ ਨਿਧਾਨਾ ਇਕੋ ਰਹੀ ਰਟ, ਰੱਟਾ ਪਾਵੇ ਥਾਉਂ ਥਾਈਂਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਰਵੇਲਾ ਰਾਮ ਦੇ ਗ੍ਰਹਿ
ਮਾਇਆ ਕਹੇ ਮੈਂ ਬੋਲ ਕੇ ਦੱਸਾਂ ਸਚ, ਸਤਿ ਸਤਿ ਦਿਆਂ ਜਣਾਈਆ । ਮੇਰੇ ਸਾਹਿਬ ਨੇ ਰਚਨਾ ਲਈ ਰਚ, ਰਚ ਰਚ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਭਾਂਡੇ ਬਣਾ ਕੇ ਕੱਚ, ਗ੍ਰਹਿ ਗ੍ਰਹਿ ਆਪਣਾ ਰੰਗ ਰੰਗਾਈਆ। ਮੈਂ ਦੋ ਜਹਾਨਾਂ ਰਹੀ ਰਚ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਭੱਜਾਂ ਵਾਹੋ ਦਾਹੀਆ । ਮੈਂ ਤ੍ਰੈਗੁਣ ਰੂਪ ਹੋ ਕੇ ਰਹੀ ਮੱਚ, ਅਗਨੀ ਅਗਨੀ ਅਗਨੀ ਤਪਾਈਆ। ਮੈਥੋਂ ਸਕੇ ਕੋਈ ਨਾ ਬੱਚ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਮੇਰੀ ਸਭ ਤੋਂ ਵੱਖਰੀ ਰੱਤ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਜੁਗ ਜੁਗ ਉਲਟੀ ਕਰਾਂ ਮਤ, ਮਾਇਆ ਮਮਤਾ ਵਿਚ ਸ੍ਰਿਸ਼ਟ ਸਬਾਈਆ। ਮੈਂ ਰਹਿਣ ਨਾ ਦੇਵਾਂ ਕਿਸੇ ਪਤ, ਸੀਸ ਤਾਜ ਨਾ ਕੋਇ ਸੁਹਾਈਆ। ਮੈਂ ਜੁਗ ਚੌਕੜੀ ਚੁੱਕਾਂ ਅੱਤ, ਚਾਰੋਂ ਕੁੰਟ ਵੇਖਾਂ ਚਾਈਂ ਚਾਈਂਆ। ਕਿਸੇ ਦਾ ਧੀਰਜ ਰਹਿਣ ਦੇਵਾਂ ਨਾ ਯਤ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੰਗ ਰੰਗਾਈਆ। ਮਾਇਆ ਕਹੇ ਮੇਰਾ ਖੇਲ ਅਨੋਖਾ, ਜੁਗ ਜੁਗ ਵੱਖਰੀ
ਕਾਰ ਕਮਾਈਆ। ਮੈਂ ਨਿਤ ਨਵਿਤ ਸਭ ਦੇ ਨਾਲ ਕਰਦੀ ਧੋਖਾ, ਭੇਵ ਅਭੇਦ ਨਾ ਕਿਸੇ ਸਮਝਾਈਆ। ਮੇਰਾ ਸ਼ਾਸਤਰਾਂ ਤੋਂ ਬਾਹਰ ਪੋਥਾ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਮੇਰਾ ਆਦਿ ਜੁਗਾਦਿ ਆਪਣਾ ਮੌਕਾ, ਜਿਸ ਵਿਚ ਮੁਕੰਮਲ ਆਪਣਾ ਖੇਲ ਖਿਲਾਈਆ। ਮੈਨੂੰ ਯਾਦ ਆਉਂਦਾ ਕਲਜੁਗ ਅੰਤਮ ਗੋਬਿੰਦ ਵਾਲਾ ਢੌਂਕਾ, ਢਈਆ ਢਾਈ ਕਰਮਾਂ ਬਾਵਨ ਦਏ ਮਿਣਾਈਆ। ਮੇਰੇ ਅੰਦਰੋਂ ਕਦੇ ਨਾ ਨਿਕਲੇ ਹੌਕਾ, ਹਾਏ ਉਫ਼ ਨਾ ਕਦੇ ਸੁਣਾਈਆ। ਮੇਰੀ ਜੁਗ ਜੁਗ ਚਲਦੀ ਨੌਕਾ, ਨਈਆ ਜਗਤ ਜਹਾਨ ਫਿਰਾਈਆ । ਮੇਰਾ ਗੀਤ ਸਾਰੇ ਗਾਉਣ ਵਾਹੋ ਵਾਹੋ ਕਾ, ਵਾਹਵਾ ਮੇਰੀ ਬੇਪਰਵਾਹੀਆ। ਮੈਂ ਪੁਤਰਾਂ ਨਾਤਾ ਤੁੜਾਵਾਂ ਪਿਤਾ ਮਾਉਂ ਕਾ, ਸਾਚਾ ਸੰਗ ਨਾ ਕੋਇ ਰਖਾਈਆ । ਮੇਰਾ ਲਹਿਣਾ ਦੇਣਾ ਜੁਗ ਜੁਗ ਦਾਓ ਕਾ, ਦਾਹਵੇਦਾਰ ਨਜ਼ਰ ਕੋਇ ਨਾ ਆਈਆ । ਮੇਰਾ ਲੇਖਾ ਅਛਲ ਛਲ ਵਾਲੇ ਦਾਓ ਕਾ, ਵਲ ਛਲ ਆਪਣੀ ਖੇਲ ਖਿਲਾਈਆ । ਮੇਰਾ ਲਹਿਣਾ ਦੇਣਾ ਅੰਤਰ ਸ਼ੌਹ ਦਰਿਆਓ ਕਾ, ਸ਼ਾਹ ਸੁਲਤਾਨਾਂ ਦਿਆਂ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਹਰ ਘਟ ਥਾਉਂ ਕਾ, ਥਾਨ ਥਨੰਤਰ ਵੇਖ ਵਖਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਝੰਡੂ ਰਾਮ ਦੇ ਗ੍ਰਹਿ
ਮਾਇਆ ਕਹੇ ਮੈਂ ਆਦਿ ਜੁਗਾਦੀ ਅਗੰਮ ਅਪਾਰੀ, ਅਪਰੰਪਰ ਦਿਤੀ ਵਡਿਆਈਆ। ਮੇਰੀ ਪੁਰਖ ਅਕਾਲੇ ਪੈਜ ਸਵਾਰੀ, ਸਵਾਰਥ ਪਰਮਾਰਥ ਆਪਣੇ ਹੱਥ ਰਖਾਈਆ। ਮੇਰਾ ਜੁਗ ਜੁਗ ਸਤਿਗੁਰ ਸ਼ਬਦ ਸਲਾਹਕਾਰੀ, ਮਸ਼ਵਰਾ ਇਕੋ ਨਾਲ ਰਖਾਈਆ। ਜੋ ਮੇਰੀ ਬੰਨ੍ਹੇ ਧਾਰੀ, ਧਰਨੀ ਧਰਤ ਧਵਲ ਧੌਲ ਉਤੇ ਆਪਣਾ ਖੇਲ ਵਖਾਈਆ। ਮੈਂ ਚਾਰੋਂ ਕੁੰਟ ਫੇਰਾਂ ਬਹਾਰੀ, ਇਹ ਮੇਰੀ ਬੇਪਰਵਾਹੀਆ। ਮੈਂ ਕੋਈ ਤਤਾਂ ਵਾਲੀ ਨਹੀਂ ਨਾਰੀ, ਜਗਤ ਰੂਪ ਨਾ ਕੋਇ ਦਰਸਾਈਆ। ਮੈਂ ਕਿਸੇ ਦੇ ਦਰ ਬਣਾਂ ਨਾ ਕਦੇ ਪਨਿਹਾਰੀ, ਦਰ ਦਰ ਸੇਵ ਨਾ ਕੋਇ ਕਮਾਈਆ । ਮੈਂ ਸਦਾ ਚਲਦੀ ਫਿਰਦੀ ਦਿਉਹਾੜੀ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਮੈਂ ਲਜਪਤ ਰਹਿਣ ਦੇਵਾਂ ਨਾ ਕਿਸੇ ਦਾਹੜੀ, ਤਾਜਾਂ ਵਾਲੇ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸਵਾਮੀ ਵਡ ਵਡਿਆਈਆ। ਮਾਇਆ ਕਹੇ ਮੇਰਾ ਜਗਤ ਨਹੀਂ ਕੋਈ ਖ਼ਾਵੰਦ, ਖ਼ਸਮ ਨਜ਼ਰ ਕੋਈ ਨਾ ਆਈਆ। ਮੈਂ ਕਿਸੇ ਦੇ ਹੁਕਮ ਵਿਚ ਨਹੀਂ ਪਾਬੰਦ, ਬੰਧਨ ਵਿਚ ਨਾ ਕੋਇ ਬੰਧਾਈਆ। ਮੇਰੀ ਰਚਨਾ ਸੂਰੀਆ ਚੰਦ, ਮੰਡਲ ਮੰਡਪ ਸੋਭਾ ਪਾਈਆ। ਮੇਰਾ ਖੇਲ ਕੋਟ ਬ੍ਰਹਿਮੰਡ, ਆਕਾਸ਼ ਪਾਤਾਲਾਂ ਰੰਗ ਰੰਗਾਈਆ। ਮੇਰਾ ਲੇਖਾ ਜੇਰਜ ਅੰਡ, ਉਤਭੁਜ ਸੇਤਜ ਕਰਾਂ ਕੁੜਮਾਈਆ। ਮੇਰਾ ਲੇਖਾ ਕਿਸੇ ਨਾ ਕੀਤਾ ਬੰਦ, ਬੰਦਗੀ ਵਾਲੇ ਮੇਰਾ ਲੇਖ ਨਾ ਕੋਇ ਜਣਾਈਆ। ਮੈਂ ਸਭ ਦੇ ਦਵਾਰੇ ਜਾਵਾਂ ਲੰਘ, ਘਰ ਘਰ ਡੇਰਾ ਲਾਈਆ। ਮੇਰਾ ਕਾਇਆ ਮੰਦਰ ਅੰਦਰ ਇਕ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਜਿਸ ਦੇ ਉਤੇ ਮੈਂ ਆਪਣੀ ਆਸ਼ਾ ਦਿਤੀ ਟੰਗ, ਸਹਿਜ ਨਾਲ ਟਿਕਾਈਆ। ਮੇਰੇ ਕੋਲ ਅਨੋਖਾ ਢੰਗ, ਵੱਖਰੀ ਆਪਣੀ ਖੇਲ ਖਿਲਾਈਆ। ਕਿਸੇ ਦੇ ਅੰਦਰ ਪੈਣ ਨਾ ਦੇਵਾਂ ਠੰਡ, ਇਹ ਮੇਰੀ ਬੇਪ੍ਰਵਾਹੀਆ। ਸਾਰੇ ਮੋਹ ਮਮਤਾ ਵਿਚ ਮੇਰੀ ਮੰਗਣ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ
ਇਸ਼ਾਰਾ ਦੇਵਾਂ ਵਿਕਾਰੇ ਪੰਜ, ਪੰਚਮ ਪੰਚਾਂ ਨਾਲ ਉਠਾਈਆ। ਮੈਂ ਹੱਥ ਨਾ ਆਈ ਕਾਰੂ ਗੰਜ, ਖ਼ਾਲੀ ਹੱਥ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਹਿਬ ਸੂਰਾ ਸਰਬੰਗ, ਆਪ ਲਗਾਏ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਚੰਨ ਪ੍ਰਕਾਸ਼ ਦੇ ਗ੍ਰਹਿ
ਮਾਇਆ ਕਹੇ ਮੈਨੂੰ ਆਉਂਦੀ ਖ਼ੁਸ਼ੀਆਂ ਵਾਲੀ ਹਾਸੀ, ਹੰਸਮੁਖ ਹੋ ਕੇ ਦਿਆਂ ਵਖਾਈਆ। ਮੈਂ ਮੂਸਾ ਚਾੜ੍ਹਿਆ ਫਾਸੀ, ਬਿਨ ਰੱਸੀਆਂ ਰੱਸੇ ਗਲ ਛੁਹਾਈਆ। ਮੈਂ ਈਸਾ ਸਲੀਵ ਦੀ ਦਿਤੀ ਦਾਸੀ, ਸੱਤ ਰੰਗਾਂ ਰੰਗ ਰੰਗਾਈਆ। ਮੁਹੰਮਦ ਨੂੰ ਹਿੰਦਸਾ ਦੱਸ ਕੇ ਸੱਤ ਸੌ ਛਿਆਸੀ, ਸੱਤ ਅੱਠ ਛੇ ਇੱਕੀਆਂ ਰੰਗ ਰੰਗਾਈਆ । ਫੇਰ ਮਿਲੀ ਸ਼ੰਕਰ ਜਾ ਕੈਲਾਸ਼ੀ, ਕਲਾ ਆਪਣੀ ਦਿਤੀ ਵਖਾਈਆ। ਫੇਰ ਸਦੀ ਚੌਧਵੀਂ ਦੱਸੀ ਰਾਸੀ, ਆਪਣਾ ਰਸਤਾ ਗਈ ਬਦਲਾਈਆ। ਦੀਨ ਦੁਨੀ ਵਖਾਈ ਉਦਾਸੀ, ਸੁਖ ਵਿਚ ਨਾ ਕੋਇ ਸਮਾਈਆ। ਫੇਰ ਮੈਨੂੰ ਆ ਗਈ ਖਾਂਸੀ, ਜ਼ੋਰ ਜ਼ੋਰ ਨਾਲ ਆਪਣੀ ਆਵਾਜ਼ ਉਠਾਈਆ। ਓਹ ਵੇਖ ਖੇਲ ਪੁਰਖ ਅਬਿਨਾਸ਼ੀ, ਕੀ ਆਪਣੀ ਕਾਰ ਕਮਾਈਆ। ਜਿਸ ਕਲਜੁਗ ਅੰਤਮ ਮੇਟਣੇ ਮਦਿਰਾ ਮਾਸੀ, ਮਸਲੇ ਸਭ ਦੇ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਜੂਦਾਂ ਬਦਲ ਦੇਵੇ ਪੋਸ਼ਾਕੀ, ਬਸਤਰ ਜਗ ਨੇਤਰ ਨਜ਼ਰ ਕਿਸੇ ਨਾ ਆਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਬੇਲੂ ਰਾਮ ਦੇ ਗ੍ਰਹਿ
ਮਾਇਆ ਕਹੇ ਮੈਂ ਵੱਡੀ ਚੌਧਰਾਨੀ, ਚੌਦਾਂ ਲੋਕਾਂ ਚੌਦਾਂ ਤਬਕਾਂ ਵੇਖ ਵਖਾਈਆ। ਮੈਂ ਚਾਰ ਕੁੰਟ ਦੀ ਸੁਘੜ ਸੁਚੱਜੀ ਸਵਾਣੀ, ਬੁਧ ਮਤ ਤੋਂ ਪਰੇ ਮੇਰੀ ਪੜ੍ਹਾਈਆ। ਮੈਂ ਵੇਖਾਂ ਨਵ ਸੱਤ ਚਾਰੇ ਖਾਣੀ, ਚਾਰੇ ਕੁੰਟਾਂ ਧਿਆਨ ਲਗਾਈਆ। ਮੈਂ ਸ਼ਬਦ ਸੰਦੇਸ਼ੇ ਸੁਣਾਂ ਚਾਰੇ ਬਾਣੀ, ਢੋਲਿਆਂ ਸੋਹਲਿਆਂ ਕਰ ਸ਼ਨਵਾਈਆ। ਮੈਂ ਸਮੁੰਦ ਸਾਗਰਾਂ ਤੱਕਾਂ ਪਾਣੀ, ਨੀਰ ਨੀਰਾਂ ਵੇਖ ਵਖਾਈਆ। ਮੈਂ ਆਤਮ ਪਰਮਾਤਮ ਜਾਣਾ ਹਾਣੀ ਹਾਣੀ, ਘਰ ਘਰ ਆਪਣਾ ਧਿਆਨ ਲਗਾਈਆ। ਮੈਂ ਲੱਖ ਚੁਰਾਸੀ ਤੱਕਾਂ ਜੀਵ ਪ੍ਰਾਣੀ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਮੈਂ ਜੁਗ ਜੁਗ ਸਤਿ ਧਰਮ ਦੀ ਤੱਕਾਂ ਨਿਸ਼ਾਨੀ, ਨਿਸ਼ਾਨੇ ਵੇਖਾਂ ਚਾਈਂ ਚਾਈਂਆ। ਮੈਂ ਸਭ ਦੀ ਵੇਖਣਹਾਰ ਵੈਰਾਨੀ, ਵੈਰੀ ਘਰ ਘਰ ਖੋਜ ਖੁਜਾਈਆ। ਮੈਂ ਸਭ ਨੂੰ ਦੱਸਾਂ ਜੂਹ ਬੇਗਾਨੀ, ਮਾਲਕ ਨਜ਼ਰ ਕੋਇ ਨਾ ਆਈਆ । ਮੇਰੀ ਖੇਲ ਸਭ ਤੋਂ ਵੱਖਰੀ ਸ਼ਰਅ ਸ਼ੈਤਾਨੀ, ਸ਼ਾਇਰੀ ਵਿਚ ਕੋਇ ਨਾ ਗਾਈਆ । ਮੇਰਾ ਖੇਲ ਖ਼ਸਮ ਖ਼ਸਮਾਨੀ, ਖੇਲ ਖਿਲਾਵਾਂ ਹਰ ਘਟ ਥਾਈਂਆ। ਮੇਰੀ ਬੁੱਧੀ ਨਾ ਹੋਈ ਨਾਦਾਨੀ, ਮੂਰਖ ਮਤ ਨਾ ਕੋਇ ਰਖਾਈਆ। ਮੈਂ ਜੁਗ ਜੁਗ ਸਭ ਨੂੰ ਕਰਾਂ ਪ੍ਰੇਸ਼ਾਨੀ, ਪਸ਼ਚਾਤਾਪ ਦਿਆਂ ਜਣਾਈਆ। ਮੈਂ ਜੀਵਾਂ ਜੰਤਾਂ ਰਿੜਕਾਂ ਨਾਲ ਮਧਾਣੀ, ਨੇਤਰਾ ਆਪਣੇ ਹੱਥ ਉਠਾਈਆ।
ਮੈਂ ਛਾਛ ਵਿਰੋਲਾਂ ਵਿਚੋਂ ਪਾਣੀ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਇਕੋ ਇਸ਼ਟ ਇਕੋ ਧਿਆਨੀ, ਇਕੋ ਦੇਵ ਮੂਰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮੰਜ਼ਲ ਕਰੇ ਆਸਾਨੀ, ਅਗੇ ਹੋ ਨਾ ਕੋਇ ਅਟਕਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਪ੍ਰੇਮ ਚੰਦ ਦੇ ਗ੍ਰਹਿ
ਮਾਇਆ ਕਹੇ ਮੇਰਾ ਬੜਾ ਮਜਾਜ, ਮਜਾਜਣ ਹੋ ਕੇ ਫਿਰਾਂ ਚਾਈਂ ਚਾਈਂਆ। ਮੇਰਾ ਸਭ ਤੋਂ ਵੱਡਾ ਰਾਜ, ਰਈਅਤ ਆਪਣਾ ਹੁਕਮ ਵਰਤਾਈਆ । ਮੇਰਾ ਸਭ ਤੋਂ ਵੱਖਰਾ ਤਾਜ, ਤਖ਼ਤ ਨਿਵਾਸੀ ਸੀਸ ਨਾ ਕੋਇ ਟਿਕਾਈਆ। ਮੇਰਾ ਜੁਗ ਚੌਕੜੀ ਚਲਦਾ ਰਹੇ ਜਹਾਜ਼, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮੇਰਾ ਸਭ ਤੋਂ ਵੱਖਰਾ ਸਮਾਜ, ਜਿਸ ਦੀ ਸ਼ਰਅ ਨਜ਼ਰ ਕੋਇ ਨਾ ਆਈਆ। ਮੈਂ ਸਦਾ ਸਦਾ ਸਦ ਆਪਣੀ ਸਾਜਣਾ ਲਵਾਂ ਸਾਜ, ਸਚ ਸਮਗ੍ਰੀ ਨਾਲ ਰਖਾਈਆ । ਮੇਰੇ ਉਤੇ ਕਿਰਪਾ ਕਰੀ ਗੁਰੂ ਮਹਾਰਾਜ, ਮਿਹਰਵਾਨ ਦਿਤੀ ਮਾਣ ਵਡਿਆਈਆ । ਸਦਾ ਸ਼ਬਦ ਅਗੰਮੀ ਮਾਰੇ ਆਵਾਜ਼, ਬਿਨਾ ਰਸਨਾ ਦਏ ਸੁਣਾਈਆ। ਕਲਜੁਗ ਅੰਤ ਜਿਸ ਨੇ ਰਚਣਾ ਤੇਰਾ ਕਾਜ, ਕਰਤਾ ਪੁਰਖ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਮਾਇਆ ਕਹੇ ਮੈਂ ਬੜੀ ਗੰਭੀਰ, ਗਹਿਰ ਗਵਰ ਦਿਤੀ ਵਡਿਆਈਆ। ਮੇਰਾ ਸਭ ਤੋਂ ਵੱਖਰਾ ਬਸਤਰ ਚੀਰ, ਭੂਸ਼ਨ ਵੇਖਣ ਕੋਇ ਨਾ ਆਈਆ। ਮੇਰੀ ਆਅਲਾ ਅਦਨਿਆਂ ਤੋਂ ਬਾਹਰ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਮੇਰਾ ਸਭ ਤੋਂ ਵੱਖਰਾ ਜ਼ੰਜੀਰ, ਜੁਗ ਜੁਗ ਸ਼ਰਅ ਵਾਲਿਆਂ ਬੰਧਨ ਪਾਈਆ। ਮੇਰੀ ਸਭ ਤੋਂ ਅਨੋਖੀ ਸ਼ਮਸ਼ੀਰ, ਤਿੱਖੀ ਧਾਰ ਨਾਲ ਵਡਿਆਈਆ। ਮੇਰੀ ਸਭ ਤੋਂ ਵੱਖਰੀ ਲਕੀਰ, ਜਿਸ ਦੀ ਹੱਦ ਪਾਰ ਨਾ ਕੋਇ ਕਰਾਈਆ। ਮੈਨੂੰ ਝੁਕਦੇ ਪੀਰ ਫ਼ਕੀਰ, ਜੋ ਫ਼ਿਕਰੇ ਢੋਲੇ ਗਾਈਆ। ਮੈਂ ਸਭ ਦੀ ਬਦਲ ਦੇਵਾਂ ਜ਼ਮੀਰ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਮੈਂ ਖੇਲ ਜਾਣਾ ਬੱਚੇ ਖ਼ਾਰ ਸ਼ੀਰ, ਦੋਧੀ ਦੰਦੀ ਧਿਆਨ ਲਗਾਈਆ। ਮੇਰੀ ਸਦਾ ਸਦ ਵੱਖਰੀ ਤਦਬੀਰ, ਤਰੀਕਾ ਹੱਥ ਕਿਸੇ ਨਾ ਆਈਆ। ਮੈਂ ਲੇਖਾ ਜਾਣਾ ਗ਼ਰੀਬ ਅਮੀਰ, ਰਾਓ ਰੰਕਾਂ ਧਿਆਨ ਲਗਾਈਆ। ਮੇਰਾ ਮਾਲਕ ਖ਼ਾਲਕ ਗੁਣੀ ਗਹੀਰ, ਹਰਿ ਕਰਤਾ ਦਏ ਵਡਿਆਈਆ। ਮੈਂ ਸਦਾ ਸਦਾ ਸਦ ਦੀਨ ਦੁਨੀ ਬਦਲ ਦੇਵਾਂ ਤਕਦੀਰ, ਤਕੱਬਰ ਆਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇਵਣਹਾਰਾ ਧੀਰ, ਧੀਰਜ ਧਰਮ ਧਾਰ ਜਣਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਗਿਆਨ ਚੰਦ ਦੇ ਗ੍ਰਹਿ
ਮਾਇਆ ਕਹੇ ਮੇਰਾ ਜਗਤ ਪਸਾਰਾ, ਪਸਰ ਪਸਾਰੀ ਦਿਤੀ ਵਡਿਆਈਆ। ਮੈਂ ਮੰਨ ਕੇ ਉਸ ਦਾ ਇਸ਼ਾਰਾ, ਸੇਵਾ ਕਰਾਂ ਚਾਈਂ ਚਾਈਂਆ।
ਇਕੋ ਇਕ ਤੱਕ ਸਹਾਰਾ, ਸੀਸ ਕਦਮਾਂ ਕਦਮ ਝੁਕਾਈਆ। ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਜੋ ਆਦਿ ਪੁਰਖ ਏਕੰਕਾਰਾ, ਅਕਲ ਕਲਧਾਰੀ ਬੇਪਰਵਾਹੀਆ। ਜਿਸ ਨੇ ਸ਼ੁਰੂ ਵਿਚ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਣਾਇਆ ਜੈਕਾਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਓਸ ਵੇਲੇ ਨਾ ਕੋਈ ਗੁਰੂ ਨਾ ਕੋਈ ਅਵਤਾਰਾ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਨਾ ਲੱਖ ਚੁਰਾਸੀ ਕੋਈ ਪਸਾਰਾ, ਖ਼ਾਲੀ ਵੰਡ ਨਾ ਕੋਇ ਰਖਾਈਆ । ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਕਾਰਾ, ਅੱਖਰ ਅੱਖਰਾਂ ਜੋੜ ਨਾ ਕੋਇ ਜੁੜਾਈਆ । ਨਾ ਕੋਈ ਸਮੁੰਦ ਸਾਗਰਾ ਨਾ ਉਜਾੜ ਪਹਾੜਾ, ਟਿੱਲਾ ਨਜ਼ਰ ਕੋਇ ਨਾ ਆਈਆ । ਨਾ ਕੋਈ ਨੌ ਖੰਡ ਸੱਤ ਦੀਪ ਅਖਾੜਾ, ਨਾ ਕੋਈ ਹਿੱਸਿਆਂ ਵੰਡ ਵੰਡਾਈਆ। ਨਾ ਕੋਈ ਲਾੜੀ ਨਾ ਕੋਈ ਲਾੜਾ, ਜਗਤ ਨਾਤਾ ਨਾ ਕੋਇ ਜੁੜਾਈਆ। ਕਿਰਪਾ ਕੀਤੀ ਮੇਰੇ ਨਿਰੰਕਾਰਾ, ਨਿਰਵੈਰ ਦਿਤੀ ਵਡਿਆਈਆ। ਮੈਨੂੰ ਬਖ਼ਸ਼ ਕੇ ਚਰਨ ਸਹਾਰਾ, ਚਰਨੋਦਕ ਜਾਮ ਪਿਆਈਆ। ਹੁਕਮ ਸੰਦੇਸ਼ਾ ਸੁਣਾਇਆ ਅਗੰਮ ਅਪਾਰਾ, ਅਲਖ ਅਗੋਚਰ ਦਿਤਾ ਜਣਾਈਆ। ਜੁਗ ਚੌਕੜੀ ਤੇਰਾ ਖੇਲ ਹੋਵੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੂੰ ਵੇਖਣਹਾਰਾ ਰੰਗ ਮੇਰਾ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਬੀਸਾ ਜਗਦੀਸਾ ਹਰਿ ਕਲ ਕਲਕੀ ਅਵਤਾਰਾ, ਜਨ ਭਗਤਾਂ ਦਏ ਸਹਾਰਾ, ਜਨਮ ਜਨਮ ਦੇ ਵਿਛੜੇ ਮੇਲ ਮਿਲਾਏ ਸਹਿਜ ਸੁਭਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਹਰਬੰਸ ਸਿੰਘ ਦੜ ਦੇ ਨਵਿਤ
ਮਾਇਆ ਕਹੇ ਮੈਂ ਬੜੀ ਪਾਕ ਪਵਿਤ, ਪਤਤ ਉਧਾਰਨ ਦਿਤੀ ਵਡਿਆਈਆ। ਮੈਂ ਖੇਲ ਖੇਲਾਂ ਨਿਤ ਨਵਿਤ, ਨਿਤ ਨਿਤ ਆਪਣਾ ਵੇਸ ਵਟਾਈਆ। ਮੈਂ ਵਸਾਂ ਹਰ ਘਟ ਚਿਤ, ਗ੍ਰਹਿ ਗ੍ਰਹਿ ਡੇਰਾ ਲਾਈਆ। ਮੇਰਾ ਲੱਖ ਚੁਰਾਸੀ ਮਿਤ, ਸੱਜਣ ਸਰਬ ਅਖਵਾਈਆ। ਮੈਂ ਲੋਭੀਆਂ ਲਾਲਚੀਆਂ ਕਰਾਂ ਹਿੱਤ, ਕਾਮੀਆਂ ਆਪਣੀ ਕਾਮਨਾ ਵਿਚ ਫਸਾਈਆ। ਮੇਰਾ ਲੇਖਾ ਕੋਈ ਨਾ ਸਕੇ ਲਿਖ, ਲਿਖਣ ਤੋਂ ਬਾਹਰ ਮੇਰੀ ਵਡਿਆਈਆ। ਮੇਰੀ ਸਿਖਿਆ ਸਾਰੇ ਲੈਣ ਸਿੱਖ, ਜਿਨ੍ਹਾਂ ਨੂੰ ਲੋਭ ਲਾਲਚ ਦੀ ਪੱਟੀ ਦਿਆਂ ਪੜ੍ਹਾਈਆ। ਮੈਂ ਅੰਦਰ ਵੜ ਕੇ ਮਾਰਾਂ ਖਿੱਚ, ਹਲੂਣਾ ਦੇਣਾ ਚਾਈਂ ਚਾਈਂਆ। ਮੇਰਾ ਵਸੇਰਾ ਅਮੀਰਾਂ ਗ਼ਰੀਬਾਂ ਵਿਚ, ਵਿਚਲਾ ਭੇਵ ਦਿਆਂ ਖੁਲਾਈਆ। ਮੈਂ ਜੁਗ ਜੁਗ ਸਭ ਨੂੰ ਲਵਾਂ ਜਿੱਤ, ਹਾਰ ਵਿਚ ਕਦੇ ਨਾ ਆਈਆ। ਵਡਿਆਈ ਦੇਵੇ ਮੇਰਾ ਪਰਮੇਸ਼ਵਰ ਪਿਤ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਮੇਰੀ ਗੁਰ ਅਵਤਾਰ ਪੈਗ਼ੰਬਰਾਂ ਹੋਵੇ ਸੁਹੰਜਣੀ ਥਿਤ, ਵਾਰ ਘੜੀ ਪਲ ਵੱਜਦੀ ਰਹੇ ਵਧਾਈਆ। ਮੈਂ ਖੇਲ ਖਿਲਾਇਆ ਸਿਲ ਪਾਹਨ ਪੱਥਰ ਇੱਟ, ਪੂਜਾ ਜਗਤ ਵਾਲੀ ਬਣਾਈਆ। ਕਿਸੇ ਦਾ ਮਨੂਆ ਜਾਏ ਨਾ ਟਿਕ, ਇਹ ਮੇਰੀ ਬੇਪ੍ਰਵਾਹੀਆ। ਘਰ ਘਰ ਉਬਲੇ ਰਿੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲਾ ਵਸੇ ਕਿਸੇ ਨਾ ਚਿਤ, ਚਿਤ ਠਗੋਰੀ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰਨ ਕਰੇ ਇਛ, ਨਿਰਇਛਤ ਆਪਣੀ ਦਇਆ ਕਮਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਰਾਮ ਚੰਦ ਦੇ ਗ੍ਰਹਿ
ਮਾਇਆ ਕਹੇ ਮੇਰਾ ਖੇਲ ਅਛਲ ਅਛੱਲਾ, ਵਲ ਛਲਧਾਰੀ ਦਿਆਂ ਸਮਝਾਈਆ। ਮੇਰਾ ਰੂਪ ਸਰੂਪ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ । ਮੇਰਾ ਜਗਤ ਜਹਾਨ ਮਹੱਲਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਮੇਰਾ ਜ਼ਿਮੀਂ ਅਸਮਾਨਾਂ ਹੇਠ ਕੋਈ ਨਾ ਥੱਲਾ, ਜਲ ਥਲ ਮਹੀਅਲ ਆਪਣਾ ਖੇਲ ਖਿਲਾਈਆ । ਮੈਂ ਜੁਗ ਚੌਕੜੀ ਫੜਾਇਆ ਕਿਸੇ ਨਾ ਪੱਲਾ, ਪਲਕ ਵਿਚ ਆਪਣਾ ਹੁਕਮ ਵਰਤਾਈਆ। ਮੇਰਾ ਸਦਾ ਸਦ ਹੁੰਦਾ ਰਿਹਾ ਹੱਲਾ, ਚਾਰੋਂ ਕੁੰਟ ਧਿਆਨ ਲਗਾਈਆ। ਨਿਤ ਨਵਿਤ ਮੇਰਾ ਦੀਪਕ ਧਰਨੀ ਧਰਤ ਧਵਲ ਧੌਲ ਉਤੇ ਬਲਾ, ਚਾਰੋਂ ਕੁੰਟ ਕੁੰਟ ਰੁਸ਼ਨਾਈਆ। ਮੈਨੂੰ ਰਹਿਮਤ ਕੀਤੀ ਨੂਰ ਅਲਾਹੀ ਅੱਲਾ, ਆਲਮੀਨ ਦਿਤੀ ਵਡਿਆਈਆ। ਡਰ ਭਾਓ ਦਿਸੇ ਕੋਈ ਨਾ ਮੇਰੀ ਖੱਲਾ, ਖ਼ਾਲਕ ਖ਼ਲਕ ਰਿਹਾ ਜਣਾਈਆ। ਮੇਰਾ ਨਵ ਸੱਤ ਪਿਆਰ ਦਾ ਚੜ੍ਹਨ ਵਾਲਾ ਦਲਾ, ਚਾਰੋਂ ਕੁੰਟ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਮਾਇਆ ਕਹੇ ਮੇਰਾ ਅਗੰਮ ਅਗੰਮੜਾ ਭੇਖਾ, ਭੇਖਾਧਾਰੀ ਦੇਵੇ ਮਾਣ ਵਡਿਆਈਆ। ਮੇਰੀ ਸਮਝੇ ਕੋਈ ਨਾ ਰੇਖਾ, ਰਿਖੀ ਮੁਨੀ ਬੈਠਣ ਸੀਸ ਨਿਵਾਈਆ। ਮੇਰਾ ਜੁਗ ਜੁਗ ਵੱਖਰਾ ਲੇਖਾ, ਲੇਖਕ ਲਿਖ ਨਾ ਕੋਇ ਸਮਝਾਈਆ। ਮੈਂ ਸਭ ਨੂੰ ਦੇਵਾਂ ਸੰਦੇਸ਼ਾ, ਸਚ ਸਚ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜੋ ਸਦਾ ਰਹੇ ਹਮੇਸ਼ਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਓਸ ਦਾ ਖੇਲ ਦੇਸ ਬਦੇਸਾ, ਦੋ ਜਹਾਨਾਂ ਡਗਮਗਾਈਆ। ਓਸ ਦੀ ਨਾ ਦਾਹੜੀ ਮੁੱਛ ਨਾ ਦਿਸੇ ਕੇਸਾ, ਨੂਰ ਨੁਰਾਨਾ ਡਗਮਗਾਈਆ। ਓਹ ਵੇਖੇ ਟਿੱਲੇ ਥਲ ਅਸਗਾਹ ਰੇਤਾ, ਜੰਗਲ ਜੂਹਾਂ ਖੋਜ ਖੁਜਾਈਆ। ਸਮੁੰਦ ਸਾਗਰਾਂ ਪਾਵੇ ਭੇਤਾ, ਜਲ ਜਲ ਆਪਣਾ ਪਰਦਾ ਲਾਹੀਆ । ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂਆਂ ਮੰਨਿਆ ਨੇਤਾ, ਨਿਰਗੁਣ ਨਿਰਵੈਰ ਆਪਣਾ ਰੂਪ ਬਦਲਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਰਖੇ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜਨ ਭਗਤਾਂ ਕਰੇ ਹੇਤਾ, ਹਿਤਕਾਰੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਨਰ ਨਰੇਸ਼ਾ, ਨਰ ਹਰਿ ਇਕ ਅਖਵਾਈਆ।