ਪੁਸਤਕਾਲਾਭਾਗ ੨੩

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਕਿਰਪਾਲ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਾਲਕ ਬੇਪਰਵਾਹੋ, ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਲੇਖਾ ਅਗੰਮ ਅਥਾਹੋ, ਅਲਖ ਅਗੋਚਰ ਅਗੰਮ ਅਥਾਹੀਆ। ਮੈਂ ਉਸ ਦੇ ਨਿਵ ਨਿਵ ਲਾਗਾਂ ਪਾਉਂ, ਚਰਨ ਕਵਲ ਸੀਸ ਝੁਕਾਈਆ। ਜਿਸ ਮੈਨੂੰ ਫੜ ਉਠਾਇਆ ਬਾਹੋਂ, ਹਲੂਣਾ ਦਿਤਾ ਲਗਾਈਆ। ਅਗਲਾ ਹੁਕਮ ਸੁਣਾਇਆ ਚਾਓ, ਚਾਓ ਘਨੇਰਾ ਇਕ ਜਣਾਈਆ। ਉਠ ਨਿਗਹ ਮਾਰ ਥਾਈਂ ਥਾਉਂ, ਥਨੰਤਰਾਂ ਫੋਲ ਫੁਲਾਈਆ। ਮੇਰਾ ਨੂਰ ਭੁੱਲਿਆ ਸਭ ਨੂੰ ਪਿਤਾ ਮਾਉਂ, ਪਤਿਪਰਮੇਸ਼ਵਰ ਮੰਨਣ ਕੋਇ ਨਾ ਆਈਆ। ਤੂੰ ਚਾਰੋਂ ਕੁੰਟ ਕੂੜ ਕੁੜਿਆਰ ਦਾ ਕੀਤਾ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਕਲਜੁਗ ਜੀਵ ਤੱਕ ਲੈ ਕਾਉਂ, ਕਾਗ ਵਾਂਗ ਕੁਰਲਾਈਆ। ਸਚ ਦੀ ਦਿਸੇ ਕੋਇ ਨਾ ਨਾਓ, ਨਈਆ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਮਾਇਆ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਟੱਪਦੀ, ਬਿਨ ਕਦਮਾਂ ਕਦਮ ਉਠਾਈਆ। ਇਕੋ ਸਾਹਿਬ ਦਾ ਨਾਮ ਜਪਦੀ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੈਂ ਵਣਜਾਰਨ ਹੋ ਗਈ ਓਸ ਪਤ ਦੀ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਸੀਸ ਝੁਕਾਈਆ। ਮੈਂ ਦਾਸੀ ਓਸ ਸਮਰਥ ਦੀ, ਜੋ ਪੁਰਖ ਅਗੰਮੜਾ ਅਗੰਮ ਅਥਾਹੀਆ। ਮੇਰੀ ਖੇਲ ਹੋਣੀ ਹੱਥੋ ਹੱਥ ਦੀ, ਜਗਤ ਜਹਾਨ ਦਿਤਾ ਜਣਾਈਆ। ਮੈਂ ਕਲਾ ਮੁਕਾਉਣੀ ਤਤ ਅੱਠ ਦੀ, ਨਵ ਦਰ ਖੋਜ ਖੁਜਾਈਆ। ਮੈਂ ਥਿਤ ਵੇਖਣੀ ਅੱਠ ਸੱਠ ਦੀ, ਤੀਰਥ ਤੱਟਾਂ ਧਿਆਨ ਲਗਾਈਆ। ਮੈਂ ਨਿਸ਼ਾਨੀ ਤੱਕਣੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੀ, ਗੁਰੂਦਵਾਰਿਆਂ ਫੋਲ ਫੁਲਾਈਆ। ਮੈਂ ਕਲਾ ਜਾਨਣੀ ਕਾਇਆ ਮੱਟ ਦੀ, ਤਨ ਵਜੂਦਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਮੇਰਾ ਰਿਹਾ ਜਣਾਈਆ । ਮਾਇਆ ਕਹੇ ਮੈਂ ਚਾਰ ਕੁੰਟ ਵਜਾਵਾਂ ਡੰਕਾ, ਡੌਰੂ ਹੱਥ ਉਠਾਈਆ। ਨਾਲ ਰਲਾਵਾਂ ਕਲਜੁਗ ਰੂਪ ਕਾਂਉ ਕਾ, ਕਾਇਨਾਤ ਦਿਆਂ ਸਮਝਾਈਆ। ਮੇਰਾ ਵਕਤ ਸੁਹੰਜਣਾ ਆਇਆ ਦਾਓ ਕਾ, ਦਾਓ ਦੀਨ ਦੁਨੀ ਲਗਾਈਆ। ਵੇਖਣਾ ਖੇਲ ਆਪਣੇ ਪਸਾਓ ਕਾ, ਪਸਰ ਪਸਾਰੀ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਮਾਇਆ ਕਹੇ ਮੇਰਾ ਵਕਤ ਸੁਹਾਵਾ, ਪਰਮ ਪੁਰਖ ਦਿਤੀ ਵਡਿਆਈਆ। ਮੈਂ ਇਕੋ ਢੋਲਾ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਇਕੋ ਖੌਂਤ ਕੰਤ ਹੰਢਾਵਾਂ, ਇਕੋ ਸੇਜ ਸੁਹਾਈਆ। ਇਕੋ ਹੁਕਮ ਸੰਦੇਸ਼ਾ ਸੁਣਾਂ ਨਾਲ ਚਾਵਾਂ, ਚਾਓ ਘਨੇਰਾ ਆਪ ਪਰਗਟਾਈਆ। ਫੇਰ ਸਵਾਰਾਂ ਆਪਣੀਆਂ ਭੁਜਾਂ ਬਾਹਵਾਂ, ਬਾਹੂ ਬਲ ਪਰਗਟਾਈਆ। ਕਿਸ ਬਿਧ ਲੱਖ ਚੁਰਾਸੀ ਖਾਵਾਂ, ਫੜ ਫੜ ਅੰਤਰ ਲਵਾਂ ਟਿਕਾਈਆ। ਕਲਜੁਗ ਕੂੜ ਨਿਸ਼ਾਨ ਮਿਟਾਵਾਂ, ਰੂਪ ਰੇਖ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਮਾਇਆ ਕਹੇ ਮੈਂ ਵੇਖਣਾ ਖੇਲ ਅਲਖਣ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਕੀ ਆਪਣਾ ਹੁਕਮ ਵਰਤਾਵੇ ਮੇਰਾ ਭਾਂਡਾ ਵੇਖਣਾ ਸੱਖਣ, ਸਚ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਮਿਹਰ ਨਜ਼ਰ ਉਠਾਈਆ। ਏਕੰਕਾਰਾ ਹਰਿ ਨਿਰੰਕਾਰਾ ਮੇਰੀ ਪੈਜ ਆਵੇ ਰਖਣ, ਪਤ ਪਤਵੰਤ ਸ੍ਰੀ ਭਗਵੰਤ ਆਦਿਨ ਅੰਤਾ ਜੁਗਾ ਜੁਗੰਤਾ ਆਪਣਾ ਖੇਲ ਖਿਲਾਈਆ।

ਕਿਸ ਬਿਧ ਮੇਰਾ ਲੇਖਾ ਜਾਣੇ ਦਿਸ਼ਾ ਦੱਖਣ, ਲੱਖ ਚੁਰਾਸੀ ਵਿਰੋਲੇ ਮੱਖਣ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਧਰਨੀ ਧਰਤ ਧਵਲ ਧੌਲ ਦੇ ਪੜਦੇ ਆਵੇ ਢੱਕਣ, ਆਦਿ ਨਿਰੰਜਣ ਧੁਰ ਦਾ ਕਰਤਾ ਆਪਣੀ ਖੇਲ ਖਿਲਾਈਆ। ਕਲਜੁਗ ਵਿਚੋਂ ਸਤਿਜੁਗ ਕਿਸ ਬਿਧ ਆਵੇ ਕਢਣ, ਲੋਕਮਾਤ ਮਾਰ ਝਾਤ ਕਮਲਾਪਾਤ ਆਪਣਾ ਪਰਦਾ ਲਾਹੀਆ। ਜਿਸ ਦਾ ਰੂਪ ਰੰਗ ਰੇਖ ਵੇਖੇ ਕੋਈ ਨਾ ਬਦਨ, ਤਨ ਵਜੂਦ ਹਕ ਮਹਿਬੂਬ ਜਗਤ ਧਾਰ ਨਾ ਕੋਈ ਵਖਾਈਆ। ਉਹ ਸਾਹਿਬ ਸੁਲਤਾਨਾ ਨੌਜਵਾਨਾ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪਰਵਾਹੀਆ। ਜੋ ਚਾਰ ਕੁੰਟ ਦਹਿ ਦਿਸ਼ਾ ਕੂੜੀ ਵੇਖੇ ਲੱਗੀ ਅਗਨ, ਤਤਵ ਤਤ ਦਾ ਮਾਲਕ ਖੋਜ ਖੁਜਾਈਆ। ਮੈਂ ਓਸ ਸਵਾਮੀ ਸਾਹਿਬ ਸਤਿਗੁਰ ਨੂੰ ਸਦੀ ਚੌਧਵੀਂ ਅੰਤਮ ਲੱਗੀ ਸੱਦਣ, ਹੋਕੇ ਦੇਵਾਂ ਚਾਈਂ ਚਾਈਂਆ। ਆ ਮੇਰੇ ਮਾਲਕ ਖ਼ਾਲਕ ਅਗੰਮੜੇ ਸੱਜਣ, ਸੱਜਣੂਆ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਮਾਇਆ ਕਹੇ ਮੈਂ ਰਖਾਂ ਅਗੰਮੀ ਉਡੀਕਾ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਮਾਲਕ ਆਵੇ ਜਿਸ ਵਿਚ ਹਕ ਤੌਫ਼ੀਕਾ, ਧੁਰ ਦਾ ਸਵਾਮੀ ਨੂਰ ਅਲਾਹੀਆ। ਮੇਰੀਆਂ ਪੂਰੀਆਂ ਕਰੇ ਰੀਝਾਂ, ਹੋਏ ਆਪ ਸਹਾਈਆ। ਧਰਨੀ ਧਰਤ ਧਵਲ ਧੌਲ ਦੀਆਂ ਲੰਘੇ ਦਹਿਲੀਜਾਂ, ਬਿਨ ਕਦਮਾਂ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਮਾਇਆ ਕਹੇ ਮੈਂ ਪਰਮ ਪੁਰਖ ਧਿਆਵਾਂਗੀ। ਸੋ ਪੁਰਖ ਨਿਰੰਜਣ ਇਕ ਮਨਾਵਾਂਗੀ। ਹਰਿ ਪੁਰਖ ਨਿਰੰਜਣ ਸੀਸ ਨਿਵਾਵਾਂਗੀ। ਏਕੰਕਾਰਾ ਵੇਖ ਵਖਾਵਾਂਗੀ। ਆਦਿ ਨਿਰੰਜਣ ਓਟ ਤਕਾਵਾਂਗੀ। ਅਬਿਨਾਸ਼ੀ ਕਰਤੇ ਗੰਢ ਪੁਆਵਾਂਗੀ। ਸ੍ਰੀ ਭਗਵਾਨ ਦਾ ਰੰਗ ਚੜ੍ਹਾਵਾਂਗੀ। ਪਾਰਬ੍ਰਹਮ ਆਪਣੇ ਸੰਗ ਰਖਾਵਾਂਗੀ। ਜਗਤ ਨਾਮ ਮਰਦੰਗ ਵਜਾਵਾਂਗੀ। ਨਵ ਖੰਡ ਦਾ ਮਾਰ ਕੇ ਪੰਧ, ਚਾਰੋਂ ਕੁੰਟ ਹੁਕਮ ਦ੍ਰਿੜਾਵਾਂਗੀ। ਕੀ ਖੇਲ ਹੋਏ ਵਿਚ ਵਰਭੰਡ, ਬ੍ਰਹਿਮੰਡ ਆਖ ਸੁਣਾਵਾਂਗੀ। ਸਵਾਧਾਨ ਕਰ ਕੇ ਜੇਰਜ ਅੰਡ, ਉਤਭੁਜ ਸੇਤਜ ਆਪ ਉਠਾਵਾਂਗੀ। ਵੇਖੋ ਖੇਲ ਸੂਰੇ ਸਰਬੰਗ, ਪਰਦੇ ਪਰਦਿਆਂ ਵਿਚੋਂ ਚੁਕਾਵਾਂਗੀ। ਕਿਸੇ ਅੰਤਰ ਰਹੇ ਨਾ ਰੰਜ਼, ਰੰਜ਼ਸ਼ ਸਭ ਦੀ ਦੂਰ ਕਰਾਵਾਂਗੀ। ਨਵ ਸੱਤ ਦਾ ਹੋਣਾ ਜੰਗ, ਜੰਗਜੂ ਇਕੋ ਇਕ ਦ੍ਰਿੜਾਵਾਂਗੀ। ਜਿਸ ਨੇ ਸ੍ਰਿਸ਼ਟੀ ਕਰਨੀ ਖੰਡ ਖੰਡ, ਖੰਡਾ ਖੜਗ ਉਸ ਦਾ ਚਮਕਾਵਾਂਗੀ। ਜਿਸ ਨੇ ਮੇਟਣਾ ਭੇਖ ਪਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵਾਂਗੀ। ਮਾਇਆ ਕਹੇ ਮੈਂ ਨਿਤ ਨਿਤ ਸੇਵ ਕਮਾਉਂਦੀ ਹਾਂ। ਜੁਗ ਜੁਗ ਵੇਸ ਅਨੇਕ ਵਟਾਉਂਦੀ ਹਾਂ। ਝੁਕ ਝੁਕ ਬਿਨਾ ਸੀਸ ਤੋਂ ਸੀਸ ਝੁਕਾਉਂਦੀ ਹਾਂ। ਲੁਕ ਲੁਕ ਦੀਨ ਦੁਨੀ ਵੇਖ ਵਖਾਉਂਦੀ ਹਾਂ। ਕਲਜੁਗ ਅੰਤਮ ਪੈਂਡਾ ਰਿਹਾ ਮੁਕ, ਮੁਕੰਮਲ ਧੁਰ ਦਾ ਹਾਲ ਦ੍ਰਿੜਾਉਂਦੀ ਹਾਂ। ਕੀ ਖੇਲ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਆਪ ਕਰਾਉਂਦੀ ਹਾਂ। ਜੋ ਹੁਕਮ ਸੰਦੇਸ਼ੇ ਦੇਵੇ ਸ਼ਬਦੀ ਦੁਲਾਰੇ ਸੁਤ, ਸ਼ਬਦ ਨਾਲ ਵਡਿਆਉਂਦੀ ਹਾਂ। ਜਿਸ ਜਗਤ ਜਹਾਨਾਂ ਪਾਉਣੀ ਲੁੱਟ, ਤਿਸ ਲੁਟੇਰੇ ਦਾ ਭੇਵ ਖੁਲਾਉਂਦੀ ਹਾਂ। ਸ੍ਰਿਸ਼ਟੀ ਦ੍ਰਿਸ਼ਟੀ ਪ੍ਰੀਤੀ ਜਾਣੀ ਟੁੱਟ, ਟੁਟਿਆਂ ਆਪ ਸਮਝਾਉਂਦੀ ਹਾਂ। ਇਕੋ ਪੁਰਖ ਅਕਾਲ ਦੀ ਰਖੋ ਓਟ, ਦੂਜਾ ਇਸ਼ਟ ਨਾ ਕੋਇ ਮਨਾਉਂਦੀ ਹਾਂ। ਜਿਸ ਦਾ ਵੇਸ ਅਨੇਕ ਕੋਟੀ ਕੋਟ, ਕੋਟਨ ਕੋਟ ਜੀਵਾਂ ਆਪ ਜਣਾਉਂਦੀ ਹਾਂ। ਜਿਸ ਦਾ ਹੁਕਮ ਵਰਤਣਾ ਲੋਕ ਪਰਲੋਕ, ਸੋਹਲੇ ਉਸ ਦੇ ਰਾਗ ਅਲਾਉਂਦੀ ਹਾਂ। ਜਿਸ ਦਾ ਨੂਰ ਨਿਰਮਲ

ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕ ਸਮਝਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੋਚ ਸਕੇ ਕੋਈ ਨਾ ਸੋਚ, ਸੋਚ ਸਮਝ ਤੋਂ ਬਾਹਰ ਤੇਰਾ ਹੁਕਮ ਸੁਣਾਉਂਦੀ ਹਾਂ।

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜ਼ਿਲਾ ਜੰਮੂ

ਸਤਿਗੁਰ ਸ਼ਬਦ ਕਹੇ ਤੂੰ ਬੜੀ ਮਸਤਾਨੀ, ਮਾਇਆ ਰਾਣੀਏ ਤੈਨੂੰ ਦਿਆਂ ਜਣਾਈਆ। ਪਿਛਲੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਵੇਖ ਲੈ ਕਥਾ ਕਹਾਣੀ, ਕਹਾਣੀਆਂ ਵਾਲੀਏ ਤੈਨੂੰ ਦਿਆਂ ਜਣਾਈਆ। ਚਾਰ ਜੁਗ ਦੇ ਸ਼ਾਸਤਰਾਂ ਦੀ ਤੱਕ ਲੈ ਬਾਣੀ, ਅੱਖਰ ਅੱਖਰਾਂ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੀ ਧਾਰ ਤੱਕ ਲੈ ਨਿਮਾਣੀ, ਨਿਵ ਨਿਵ ਨੈਣ ਉਠਾਈਆ। ਨਿਗਾਹ ਮਾਰ ਲੈ ਚਾਰੇ ਖਾਣੀ, ਭੁਲ ਰਹੇ ਨਾ ਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੱਕ ਲੈ ਨਿਸ਼ਾਨੀ, ਨਿਸ਼ਾਨੇ ਨਿਸ਼ਾਨਿਆਂ ਵਿਚੋਂ ਉਠਾਈਆ। ਧੁਰ ਦਾ ਲੇਖਾ ਤੱਕ ਲੈ ਆਪਣੀ ਮੰਜ਼ਲ ਨਾਲ ਰੁਹਾਨੀ, ਰੂਹ ਬੁਤ ਤੋਂ ਪਰੇ ਧਿਆਨ ਲਗਾਈਆ। ਜੁਗਾਂ ਜੁਗਾਂ ਦੀ ਸੁਘੜ ਸੁਚੱਜੀ ਸਵਾਣੀ, ਤੈਨੂੰ ਪ੍ਰਭ ਨੇ ਦਿਤੀ ਮਾਣ ਵਡਿਆਈਆ। ਤੇਰੀ ਸਦਾ ਇਕੋ ਜਿਹੀ ਤਰਲ ਜਵਾਨੀ, ਬੁਢੇਪਾ ਬਾਲ ਰੂਪ ਨਾ ਕੋਇ ਵਖਾਈਆ। ਤੇਰੀ ਬਿਨਾ ਸ਼ਰਅ ਤੋਂ ਕਲਾਮੀ, ਨਾਮ ਕਲਮਾ ਵੰਡ ਨਾ ਕੋਇ ਵੰਡਾਈਆ। ਤੂੰ ਆਪਣਾ ਮੂਲ ਆਪ ਪਛਾਣੀ, ਬਿਨ ਨੈਣਾਂ ਨੈਣ ਉਠਾਈਆ। ਆਪਣੀ ਧਾਰ ਵੇਖ ਲੈ ਬਿਨਾ ਜਿਸਮ ਜਿਸਮਾਨੀ, ਜ਼ਮੀਰ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਜਗਤ ਜਹਾਨੀ, ਸਤਿਗੁਰ ਸ਼ਬਦ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮਾਇਆ ਤੇਰੀ ਮਮਤਾ ਵੇਖੀ ਜਗ, ਜਾਗਰਤ ਜੋਤ ਦਿਤੀ ਵਖਾਈਆ। ਤੂੰ ਜੁਗ ਜੁਗ ਹੰਸ ਬਣਾਏ ਕੱਗ, ਇਹ ਤੇਰੀ ਬੇਪਰਵਾਹੀਆ। ਤੂੰ ਧਰਨੀ ਧਰਤ ਧਵਲ ਧੌਲ ਤੇ ਲਾਏਂ ਅੱਗ, ਅਗਨੀ ਤਤ ਤਪਾਈਆ। ਤੂੰ ਕੂੜ ਪਿਆਲੇ ਪਿਆਏਂ ਮਦਿ, ਰਸਨਾ ਰਸ ਚਖਾਈਆ। ਤੇਰੀ ਜਗਤ ਤੋਂ ਵੱਖਰੀ ਹੱਦ, ਹਦੂਦ ਨਵ ਦਵਾਰੇ ਤੇਰਾ ਗ੍ਰਹਿ ਨਜ਼ਰੀ ਆਈਆ। ਤੂੰ ਸਭ ਨੂੰ ਕਰੇਂ ਅੱਡ, ਵੱਖਰੇ ਵੱਖਰੇ ਘਰ ਵਸਾਈਆ। ਕਲਜੁਗ ਅੰਤ ਮਮਤਾ ਮੋਹ ਵਿਕਾਰ ਦਾ ਨਿਸ਼ਾਨਾ ਬੈਠੀਉਂ ਗੱਡ, ਗਾਡ ਸਭ ਨੂੰ ਦਿਤਾ ਭੁਲਾਈਆ। ਸਭ ਦੀ ਪਿੱਠ ਦਿਤੀ ਵੱਢ, ਸ਼ਾਹ ਸੁਲਤਾਨ ਮੂੰਹ ਦੇ ਭਾਰ ਸੁਟਾਈਆ। ਸਭ ਦੀ ਕਰਨੀ ਕੀਤੀ ਰੱਦ, ਤੇਰੇ ਪਿਛੇ ਅਵਤਾਰ ਪੈਗ਼ੰਬਰ ਗੁਰੂਆਂ ਦੀ ਸਿਖਿਆ ਗਏ ਭੁਲਾਈਆ। ਕਿਸੇ ਨੂੰ ਚੜ੍ਹਨ ਨਾ ਦੇਵੇਂ ਉਪਰ ਸ਼ਾਹ ਰਗ, ਸਾਧ ਸੰਤ ਜੀਵ ਜੰਤ ਰੋਵਣ ਮਾਰਨ ਧਾਹੀਆ। ਤੂੰ ਆਸਣ ਲਾਇਆ ਵਿਚ ਅੱਧ, ਅਧਵਿਚਕਾਰ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੂਰਾ ਸਰਬਗ, ਸੂਰਬੀਰ ਇਕ ਅਖਵਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਵਰਨ ਕੌਰ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਂ ਖ਼ੁਸ਼ੀਆਂ ਵਿਚ ਮੁਸਕਰਾਉਂਦੀ ਹਾਂ। ਨੇਤਰ ਲੋਚਨ ਨੈਣਾਂ ਨਾਲ ਮਟਕਾਉਂਦੀ ਹਾਂ। ਚਿੱਟੀਆਂ ਦੰਦੀਆਂ ਕਢ ਕੇ, ਦੋ ਜਹਾਨ ਵਖਾਉਂਦੀ ਹਾਂ। ਜਗਤ ਜਹਾਨ ਛਡ ਕੇ, ਇਕੋ ਪ੍ਰਭੂ ਇਸ਼ਟ ਮਨਾਉਂਦੀ ਹਾਂ। ਸਾਚਾ ਹੁਕਮ ਸੰਦੇਸ਼ਾ ਦੱਸ ਕੇ, ਜੀਵਾਂ ਜੰਤਾਂ ਸਮਝਾਉਂਦੀ ਹਾਂ। ਜੋ ਧੁਰਦਰਗਾਹੀ ਆਇਆ ਨੱਸ ਕੇ, ਤਿਸ ਦਾ ਭੇਵ ਖੁਲਾਉਂਦੀ ਹਾਂ। ਨਵ ਨਵ ਦੀ ਧਾਰ ਵਿਚੋਂ ਬਚ ਕੇ, ਬਚਪਨ ਉਸੇ ਦੀ ਝੋਲੀ ਪਾਉਂਦੀ ਹਾਂ। ਜੋ ਲੂੰ ਲੂੰ ਅੰਦਰ ਰਚ ਕੇ, ਰਚਨਾ ਦਾ ਮਾਲਕ ਵੇਖ ਵਖਾਉਂਦੀ ਹਾਂ। ਜਿਸ ਭਾਂਡੇ ਭੰਨਣੇ ਕਾਇਆ ਮਾਟੀ ਕੱਚ ਦੇ, ਤਿਸ ਦਾ ਕੰਚਨ ਗੜ੍ਹ ਸੁਹਾਉਂਦੀ ਹਾਂ। ਜਿਸ ਦੇ ਦਵਾਰੇ ਤੇ ਵਿਸ਼ਨ ਬ੍ਰਹਮਾ ਸ਼ਿਵ ਨੱਚਦੇ, ਤਿਨ੍ਹਾਂ ਦਾ ਹਾਲ ਵੇਖ ਵਖਾਉਂਦੀ ਹਾਂ। ਜਿਸ ਦਾ ਮਾਰਗ ਅਵਤਾਰ ਪੈਗ਼ੰਬਰ ਗੁਰੂ ਲਖਦੇ, ਤਿਸ ਅਲਖਣੇ ਦਾ ਲੇਖ ਦ੍ਰਿੜਾਉਂਦੀ ਹਾਂ। ਜੋ ਖੇਲ ਕਰੇ ਪੁਰਖ ਸਮਰਥ ਦੇ, ਸਮਰਥ ਦੇ ਪਰਦੇ ਆਪ ਚੁਕਾਉਂਦੀ ਹਾਂ। ਜਿਸ ਦੇ ਲੇਖੇ ਕਲਜੁਗ ਮਥ ਦੇ, ਮਥਨ ਮਧਾਣੇ ਸੰਗ ਰਖਾਉਂਦੀ ਹਾਂ। ਉਹਦੇ ਗੇੜੇ ਉਲਟੀ ਲੱਠ ਦੇ, ਜਗਤ ਜਹਾਨ ਆਪ ਜਣਾਉਂਦੀ ਹਾਂ। ਜਿਸ ਝਗੜੇ ਮੇਟਣੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇ, ਤਿਸ ਅਗੇ ਸੀਸ ਨਿਵਾਉਂਦੀ ਹਾਂ। ਜਿਸ ਦੇ ਰੂਪ ਅਨੂਪ ਸਤਿ ਸਰੂਪੀ ਜੱਟ ਦੇ, ਜਗਹ ਜਗਹ ਓਸੇ ਦੇ ਢੋਲੇ ਗਾਉਂਦੀ ਹਾਂ । ਮੇਰੇ ਜੁਗ ਚੌਕੜੀ ਪਿਛਲੇ ਟੱਪ ਗਏ, ਪਿਛਲਾ ਪੰਧ ਮੁਕਾਉਂਦੀ ਹਾਂ। ਕਲਜੁਗ ਅੰਤਮ ਜਿਉਂ ਭਾਵੇਂ ਤਿਉਂ ਰਖ ਲੈ, ਓਸੇ ਤੇ ਓਟ ਤਕਾਉਂਦੀ ਹਾਂ। ਮੇਰੀ ਕੋਝੀ ਕਮਲੀ ਦਾ ਪਰਦਾ ਢੱਕ ਲੈ, ਦਰ ਠਾਂਡੇ ਸੀਸ ਝੁਕਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਇਕੋ ਦੱਸ ਦੇ, ਦਹਿ ਦਿਸ਼ਾ ਆਖ ਸੁਣਾਉਂਦੀ ਹਾਂ।

੨੪ ਮੱਘਰ ਸ਼ਹਿਨਸ਼ਾਹੀ ੯ ਸ਼ਾਂਤੀ ਦੇਵੀ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਨੂੰ ਹੁਕਮ ਦੀ ਹੋਵੇ ਸਖ਼ਤੀ, ਸੁਖ਼ਨ ਸਚ ਦਿਆਂ ਸੁਣਾਈਆ। ਜਿਸ ਦਾ ਲੇਖਾ ਜਗਤ ਨਹੀਂ ਕੋਈ ਲਖਤੀ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਸ ਦੀ ਇੱਟਾਂ ਪੱਥਰਾਂ ਵਾਲੀ ਨਹੀਂ ਬਸਤੀ, ਛੱਪਰ ਛੰਨ ਨਾ ਕੋਇ ਛੁਹਾਈਆ। ਜੋ ਨਾਮ ਖ਼ੁਮਾਰੀ ਦੇਵੇ ਮਸਤੀ, ਮਸਤ ਅਲਮਸਤ ਬਣਾਈਆ। ਉਹਦੀ ਨਜ਼ਰ ਆਵੇ ਹਸਤੀ, ਜੋ ਹਸਤ ਕੀਟਾਂ ਵੇਖ ਵਖਾਈਆ। ਜਿਸ ਦੀ ਰਹਿਮਤ ਬੜੀ ਸਸਤੀ, ਬਿਨ ਕੀਮਤ ਝੋਲੀ ਪਾਈਆ। ਮੈਂ ਓਸੇ ਦੇ ਹੁਕਮ ਵਿਚ ਫਿਰਾਂ ਨੱਸਦੀ, ਭੱਜਾਂ ਵਾਹੋ ਦਾਹੀਆ। ਨਵਾਂ ਨਵਾਂ ਸੰਦੇਸ਼ਾ ਦੱਸਦੀ, ਦਹਿ ਦਿਸ਼ਾ ਦਿਸ਼ਾ ਦ੍ਰਿੜਾਈਆ। ਦੁਨੀਆਦਾਰੋ ਓਸੇ ਦੇ ਹੁਕਮ ਦੀ ਧਾਰ ਸਭ ਦੀ ਲਿਆਏ ਕਮਬਖ਼ਤੀ, ਬਖ਼ਤਾਵਰ ਰਹਿਣ ਕੋਇ ਨਾ ਪਾਈਆ। ਮੇਰੀ ਆਸ਼ਾ ਨਹੀਂ ਕਿਸੇ ਪੱਖ ਦੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਖੇਲ ਤੱਕਾਂ ਧਰਤੀ ਵਾਲੇ ਭੱਖ ਦੀ, ਚਾਰੋਂ ਕੁੰਟ ਅਗਨ ਤਪਾਈਆ। ਇਹ ਖੇਲ ਉਸ ਦੀ ਪੱਕ ਦੀ, ਜੋ ਪੱਕੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਬਣਾਈਆ। ਮੈਂ ਹਕੀਕਤ ਦੱਸਾਂ ਹਕ ਦੀ, ਸਚ ਦਿਆਂ ਸੁਣਾਈਆ। ਮੇਰੀ ਆਸ਼ਾ

ਅੰਦਰੋਂ ਘਟਦੀ, ਘਟ ਘਟ ਰਹੀ ਦ੍ਰਿੜਾਈਆ। ਵਡਿਆਈ ਰਹਿਣੀ ਨਹੀਂ ਕਿਸੇ ਕਾਇਆ ਮੱਟ ਦੀ, ਮਟਕੇ ਖ਼ਾਲੀ ਵੇਖ ਵਖਾਈਆ। ਉਹਦੀ ਖੇਲ ਹੋਣੀ ਦੋ ਫੱਟ ਦੀ, ਫੱਟੜ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਾ ਵਰਤਣੀ ਪੁਰਖ ਸਮਰਥ ਦੀ, ਸਮਰਥ ਆਪਣਾ ਹੁਕਮ ਵਰਤਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਹੱਥ, ਹਥੇਲੀ ਹਥੇਲੀ ਨਾਲ ਜੁੜਾਈਆ। ਸਾਡਾ ਦੋਹਾਂ ਦਾ ਇਕੋ ਪੁਰਖ ਸਮਰਥ, ਪਿਤਾ ਅਕਾਲ ਦਿਆਲ ਸੋਭਾ ਪਾਈਆ। ਜਿਸ ਦੀ ਸਤਿ ਸਚ ਦੀ ਅੰਤਰ ਪਾਈ ਨੱਥ, ਨਾਤਾ ਬਿਧਾਤਾ ਹੋ ਕੇ ਲਿਆ ਜੁੜਾਈਆ। ਆਪਣੀ ਮਹਿੰਮਾ ਦੱਸ ਅਕਥ, ਦੀਨ ਦੁਨੀ ਤੋਂ ਬਾਹਰ ਸਮਝਾਈਆ। ਜਗਤ ਜਹਾਨ ਚਲਾ ਕੇ ਧੁਰ ਦਾ ਰਥ, ਰਥਵਾਹੀ ਬਣਿਆ ਧੁਰ ਦਾ ਮਾਹੀਆ। ਜਿਸ ਕੂੜ ਕੁੜਿਆਰਾ ਦੇਣਾ ਮਥ, ਮਥਨ ਕਰੇ ਲੋਕਾਈਆ। ਉਸੇ ਦੇ ਸਰਨ ਜਾਈਏ ਢੱਠ, ਨਿਵ ਨਿਵ ਲਾਗੀਏ ਪਾਈਆ। ਜੋ ਝਗੜਾ ਮੁਕਾਏ ਤਤ ਅੱਠ, ਅਠੋਤਰੀ ਮਾਲਾ ਦੀ ਲੋੜ ਨਾ ਕੋਇ ਰਖਾਈਆ । ਸਾਡੇ ਹਿਰਦੇ ਜਾਵੇ ਵਸ, ਸਾਚਾ ਘਰ ਸੁਹਾਈਆ। ਅੰਮ੍ਰਿਤ ਦੇਵੇ ਰਸ, ਝਿਰਨਾ ਨਿਝਰ ਝਿਰਾਈਆ। ਤੀਰ ਮਾਰੇ ਕਸ, ਅਣਿਆਲਾ ਆਪ ਚਲਾਈਆ। ਜਨ ਭਗਤੋ ਤੁਹਾਡਾ ਕਰੇ ਜਸ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਮਾਇਆ ਕਹੇ ਜਨ ਭਗਤੋ ਮੇਰੇ ਨਾਲ ਹੋਵੋ ਬਗ਼ਲਗੀਰ, ਬਗ਼ਲੀ ਜਗਤ ਕੂੜ ਤਜਾਈਆ। ਤੁਹਾਡਾ ਮੇਰਾ ਇਕੋ ਅਗੰਮਾ ਪੀਰ, ਜੋ ਪਰਾ ਪਸੰਤੀ ਮਧਮ ਬੈਖਰੀ ਬਾਹਰ ਡੇਰਾ ਲਾਈਆ। ਜਿਸ ਦਾ ਸ਼ਰਅ ਵਾਲਾ ਨਹੀਂ ਕੋਈ ਜ਼ੰਜੀਰ, ਸ਼ਰੀਅਤਾਂ ਡੇਰਾ ਢਾਹੀਆ। ਚਰਨ ਕਵਲ ਦੇ ਕੇ ਧੀਰ, ਧੀਰਜ ਰਿਹਾ ਧਰਾਈਆ। ਅੰਮ੍ਰਿਤ ਬਖ਼ਸ਼ ਕੇ ਸੀਰ, ਰਸ ਆਪਣਾ ਆਪ ਚਖਾਈਆ। ਤੁਸੀਂ ਮੇਰੇ ਲਾਡਲੇ ਬਣੋ ਵੀਰ, ਵੀਰਨੋਂ ਦਿਆਂ ਜਣਾਈਆ। ਮੈਂ ਤੁਹਾਡੇ ਨਾਲ ਉਸ ਦੀ ਸਿਫ਼ਤ ਕਰਾਂ ਤਕਰੀਰ, ਤਹਿਰੀਰ ਨਾਲ ਚਤੁਰਾਈਆ। ਜਿਸ ਸ਼ਾਹ ਬਣਾਉਣਾ ਹਕੀਰ, ਹਕੀਰ ਹਕੀਰਾਂ ਵੇਖ ਵਖਾਈਆ। ਸਭ ਦੇ ਵੇਖੇ ਬਸਤਰ ਚੀਰ , ਚਿਰੀ ਵਿਛੁੰਨਿਆਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਮਾਇਆ ਕਹੇ ਜਨ ਭਗਤੋ ਤੁਹਾਡਾ ਮੇਰੇ ਨਾਲ ਹੋਵੇ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਮੇਰਾ ਆਦਿ ਤੋਂ ਸੋਹੰ ਜਾਪ, ਤੁਸਾਂ ਕਲਜੁਗ ਅੰਤਮ ਕਰੀ ਪੜ੍ਹਾਈਆ। ਸਾਡਾ ਦੋਹਾਂ ਦਾ ਇਕੋ ਤਾਕ, ਦਰ ਦਰਵਾਜ਼ਾ ਇਕੋ ਨਜ਼ਰੀ ਆਈਆ। ਇਕੋ ਸਾਂਝਾ ਬਾਪ, ਇਕੋ ਜੰਮਣ ਵਾਲੀ ਮਾਈਆ। ਜੋ ਪਤ ਸਾਡੀ ਲਏ ਰਾਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਸ ਦਾ ਦਰਸ਼ਨ ਕਰ ਲਓ ਸਾਖਿਆਤ, ਸਨਮੁਖ ਬੈਠਾ ਧੁਰ ਦਾ ਮਾਹੀਆ। ਜਿਸ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਨੌ ਖੰਡ ਪ੍ਰਿਥਮੀ ਕਰਨੀ ਇਕ ਜਮਾਤ, ਏਕਾ ਅੱਖਰ ਦਏ ਪੜ੍ਹਾਈਆ। ਉਹ ਤੁਹਾਡੀ ਪੁਛਣ ਆਇਆ ਵਾਤ, ਜੁਗ ਜਨਮ ਦੇ ਵਿਛੜਿਓ ਤੁਹਾਨੂੰ ਲਏ ਮਿਲਾਈਆ। ਤੁਹਾਡੀ ਅਗਲੀ ਕਟ ਕੇ ਵਾਟ, ਪੈਂਡਾ ਪੰਧ ਰਿਹਾ

ਮੁਕਾਈਆ। ਤੁਸਾਂ ਸਚਖੰਡ ਦੀ ਸੌਣਾ ਸਾਚੀ ਖਾਟ, ਖਟੀਆ ਕੂੜ ਜਗਤ ਤਜਾਈਆ। ਉਹ ਘਰ ਘਰ ਗ੍ਰਹਿ ਗ੍ਰਹਿ ਦਰ ਦਰ ਗ਼ਰੀਬ ਨਿਮਾਣਿਆਂ ਪੁਛੇ ਵਾਤ, ਆਪ ਆਪਣਾ ਪੰਧ ਮੁਕਾਈਆ। ਜਿਸ ਦੀ ਯਾਦ ਵਿਚ ਤੁਸੀਂ ਗਾਉਂਦੇ ਗਾਥ, ਉਹ ਤੁਹਾਡਾ ਲੇਖਾ ਆਪਣੇ ਹੱਥ ਰਖਾਈਆ। ਤੁਹਾਡੇ ਲਹਿਣੇ ਦੇਣੇ ਵੇਖਣਹਾਰ ਪੁਰਖ ਸਮਰਾਥ, ਪਾਰਬ੍ਰਹਮ ਆਪਣੀ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਚੜ੍ਹਾਏ ਰਾਥ, ਰਥਵਾਹੀ ਆਪਣਾ ਰਥ ਚਲਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਚਰਨਜੀਤ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਪੰਜਾ, ਪੰਜਾਂ ਤਤਾਂ ਮਿਲੇ ਵਡਿਆਈਆ। ਹਰਖ ਸੋਗ ਰਹੇ ਨਾ ਰੰਜਾ, ਰੰਜਸ਼ ਅੰਦਰੋਂ ਦਏ ਗਵਾਈਆ। ਜੋ ਗੋਬਿੰਦ ਇਸ਼ਾਰਾ ਕੀਤਾ ਕਵੀ ਬਵਿੰਜਾ, ਬਾਵਨ ਧਾਰ ਸਭ ਨੂੰ ਦਏ ਵਡਿਆਈਆ। ਜੋ ਲੇਖ ਲਿਖਾਇਆ ਧਾਰ ਸਮਝਾਇਆ ਵਿਚ ਛਪੰਜਾ, ਇਕ ਸਤ ਨਾਲ ਵਡਿਆਈਆ। ਉਹਦਾ ਲੇਖਾ ਨਹੀਂ ਨਾਲ ਕਾਰੂ ਗੰਜਾ, ਜਗਤ ਮਮਤਾ ਨਾ ਕੋਇ ਵਡਿਆਈਆ। ਤੁਹਾਡਾ ਸ਼ਰਅ ਦਾ ਲਏ ਕੋਈ ਨਾ ਚੰਦਾ, ਚੰਦ ਚਾਂਦਨੇ ਚੰਦ ਦਿਤੇ ਚਮਕਾਈਆ। ਤੁਹਾਡਾ ਅੰਦਰੋਂ ਖੋਲ ਕੇ ਜੰਦਾ, ਤ੍ਰੈਕੁਟੀ ਦਾ ਲੇਖਾ ਦਿਤਾ ਮੁਕਾਈਆ। ਤਨ ਵਜੂਦ ਰਿਹਾ ਨਾ ਅੰਧਾ, ਅੰਧ ਅੰਧੇਰ ਦਿਤਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਜਪਾ ਕੇ ਛੰਦਾ, ਦੋਹਰੀ ਆਪਣੀ ਖੇਲ ਖਿਲਾਈਆ। ਝਗੜਾ ਮੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਰਿਹਾ ਨਾ ਰਾਈਆ। ਤੁਹਾਨੂੰ ਇਕੋ ਪ੍ਰੇਮ ਫੜਾ ਡੰਡਾ, ਡੰਡਾਵਤ ਦਿਤੀ ਬਦਲਾਈਆ। ਝਗੜਾ ਮੁਕਾ ਕੇ ਵਿਚ ਵਰਭੰਡਾ, ਬ੍ਰਹਿਮੰਡਾਂ ਪੰਧ ਮੁਕਾਈਆ। ਨਿਜ ਆਤਮ ਦੇ ਅਨੰਦਾ, ਅਨੰਦ ਅਨੰਦ ਵਿਚੋਂ ਵਖਾਈਆ। ਦਰਸ਼ਨ ਦੇਵੇ ਗੁਣੀ ਗਹਿੰਦਾ, ਅੰਦਰ ਵੜ ਕੇ ਸੁੱਤਿਆਂ ਲਏ ਜਗਾਈਆ। ਇਹ ਦਸਮ ਦਵਾਰੀ ਦਾ ਖੇਲ ਬਿਨਾ ਮੰਜਾ, ਆਸਣ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਏਸੇ ਕਾਰਨ ਖੜ੍ਹਦੇ ਇਕ ਇਕ ਟੰਗਾ, ਇਕ ਟੰਗਿਆ ਹੱਥ ਕਿਛ ਨਾ ਆਈਆ। ਸਿਰ ਵਿਚ ਪਾਣੀ ਪਾਉਂਦੇ ਠੰਢਾ, ਜਲਧਾਰਾ ਵਿਚ ਰੋਵਣ ਮਾਰਨ ਧਾਹੀਆ। ਅਗਨੀ ਨਾਲ ਸਾੜਦੇ ਪਿੰਡਾ, ਧੂਣੀਆਂ ਜਗਤ ਤਪਾਈਆ। ਘਰਬਾਹਰ ਛਡ ਕੇ ਦੁੱਖ ਦੇਵਣ ਜੀਉ ਪਿੰਡਾ, ਤਤਵ ਤਤ ਤਤ ਤਪਾਈਆ। ਬਿਨਾ ਕਿਰਪਾ ਤੋਂ ਮਿਲੇ ਕਿਸੇ ਨਾ ਗੁਣੀ ਗਹਿੰਦਾ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਜਨ ਭਗਤੋ ਬਿਨਾ ਭਗਤੀਉਂ ਤੁਹਾਨੂੰ ਕੀਤਾ ਛਿੰਦਾ, ਪਿਆਰੇ ਬੱਚੇ ਗੋਦੀ ਵਿਚ ਉਠਾਈਆ। ਜੀਉਦਿਆਂ ਮਰਨ ਦੀ ਮੇਟੀ ਚਿੰਦਾ, ਮਰ ਕੇ ਜੀਵਤ ਰੂਪ ਪ੍ਰਭ ਦੇ ਵਿਚ ਦਰਸਾਈਆ। ਅੰਮ੍ਰਿਤ ਰਸ ਦੇ ਕੇ ਸਾਗਰ ਸਿੰਧਾ, ਜਗਤ ਤ੍ਰਿਸ਼ਨਾ ਦਿਤੀ ਬੁਝਾਈਆ। ਤੁਹਾਡਾ ਰਾਹ ਤੱਕਦਾ ਸੁਰਪਤ ਇੰਦਾ, ਕਰੋੜ ਤੇਤੀਸਾ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਭਗਤ ਸੁਹੇਲਾ ਬਿੰਦਾ, ਬਿੰਦਰਾਬਨ ਦਾ ਕਾਹਨ ਅੱਖ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਉਹ ਪ੍ਰਭੂ ਸਾਹਿਬ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਅਖਵਾਈਆ। ਜੋ ਪਰਗਟ ਹੋਇਆ ਵਿਚ ਹਿੰਦਾ, ਪੇਸ਼ੀਨਗੋਈਆਂ ਸਾਡੀਆਂ ਲੇਖੇ ਪਾਈਆ। ਉਸ ਦੀ ਪੰਜ ਸਾਲ ਅਜੇ ਹੋਏਗੀ ਨਿੰਦਾ, ਫੇਰ ਸਾਰੇ ਲੱਭਣ ਥਾਉਂ ਥਾਈਂਆ। ਜਿਸ ਦਾ ਮਾਰਗ ਹੁਣ ਉਸ ਨੂੰ ਦਿਸਦਾ ਡਿੰਗਾ, ਸਿੱਧਾ ਰਾਹ ਸਰਬ ਦਏ ਸਮਝਾਈਆ।

ਹੁਣ ਗੁਰਮੁਖ ਵਿਰਲੇ ਵਿਰਲੇ ਭਗਤ ਸੁਹੇਲੇ ਜਿਸ ਨੂੰ ਜਗਤ ਕਹੇ ਟਿੰਗਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਾਇਆ ਕਹੇ ਜਨ ਭਗਤੋ ਇਕ ਦੂਜੇ ਦੀ ਲੱਗੀਏ ਨਾਲ ਛਾਤੀ, ਛਤਰਧਾਰੀ ਦਇਆ ਕਮਾਈਆ। ਸਭ ਦਾ ਮਾਲਕ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਦਰਸ਼ਨ ਦੇਵੇ ਸੁੱਤਿਆਂ ਰਾਤੀਂ, ਦਿਨੇ ਜਾਗਦਿਆਂ ਨਜ਼ਰੀ ਆਈਆ। ਉਸ ਦੀ ਜਗਤ ਵਾਲੀ ਨਹੀਂ ਕੋਈ ਜ਼ਾਤੀ, ਦੀਨਾਂ ਵੰਡ ਨਾ ਕੋਇ ਵੰਡਾਈਆ। ਉਹ ਆਇਆ ਲੋਕਮਾਤੀ, ਮਤਾ ਆਪਣੇ ਨਾਲ ਪਕਾਈਆ। ਤੁਹਾਡੀ ਅੰਤਮ ਪੁਛੇ ਵਾਤੀ, ਵਾਤਾਵਰਨ ਤੱਕੇ ਖ਼ਲਕ ਖ਼ੁਦਾਈਆ। ਮਾਇਆ ਕਹੇ ਮੈਂ ਉਸੇ ਦੇ ਪਿਆਰ ਵਿਚ ਧੋਤੀ ਨਹਾਤੀ, ਆਪਣੀ ਆਪ ਲਈ ਅੰਗੜਾਈਆ। ਜਿਸ ਝਗੜਾ ਮੇਟਣਾ ਕਾਗ਼ਜ਼ਾਤੀ, ਕਲਮ ਸ਼ਾਹੀ ਦੇ ਲੇਖੇ ਦਏ ਮੁਕਾਈਆ। ਜਿਸ ਦਾ ਲਹਿਣਾ ਦੇਣਾ ਨਬਾਤਾਤੀ, ਵੇਖਣਹਾਰਾ ਥਾਉਂ ਥਾਈਂਆ। ਉਹ ਜਨ ਭਗਤੋ ਤੁਹਾਡਾ ਬਣ ਗਿਆ ਸਾਥੀ, ਸਗਲਾ ਸੰਗ ਬਣਾਈਆ। ਜਿਸ ਦੇ ਚਰਨ ਚੁੰਮੇ ਐਰਾਪਤ ਹਾਥੀ, ਦੱਖਣ ਦਿਸ਼ਾ ਰਾਹ ਤਕਾਈਆ। ਉਹ ਪੰਧ ਮਾਰ ਕੇ ਵਾਟੀ, ਭੱਜਿਆ ਧੁਰਦਰਗਾਹੀਆ। ਭਾਗ ਲਗਾ ਕੇ ਕਾਇਆ ਮਾਟੀ, ਤਤਾਂ ਵਾਲਿਆਂ ਦਏ ਵਡਿਆਈਆ। ਤੁਸਾਂ ਅੰਮ੍ਰਿਤ ਰਸ ਲੈਣਾ ਚਾਟੀ, ਚੇਟਕ ਅਵਰ ਨਾ ਕੋਇ ਰਖਾਈਆ। ਜਿਸ ਦਾ ਖੇਲ ਬਾਜ਼ੀਗਰ ਨਾਟੀ, ਨਟੂਆ ਆਪਣਾ ਸਵਾਂਗ ਵਰਤਾਈਆ। ਜਨ ਭਗਤੋ ਤੁਹਾਡੀ ਮਨਜ਼ੂਰ ਕਰ ਕੇ ਬਾਡੀਆਂ ਵਾਲੀ ਖਾਟੀ, ਬੈਠਾ ਸੋਭਾ ਪਾਈਆ। ਰੁੱਖੀ ਸੁੱਖੀ ਖਾ ਚਪਾਤੀ, ਚਾਰ ਜੁਗ ਦਾ ਲੇਖ ਮੁਕਾਈਆ। ਪਾਣੀ ਪੀ ਕੇ ਠੰਡਾ ਵਿਚ ਬਾਟੀ, ਆਨ ਬਾਟ ਦਾ ਝਗੜਾ ਰਿਹਾ ਮੁਕਾਈਆ। ਤੁਹਾਡੇ ਨਾਲ ਫਿਰਦਾ ਜਿਉਂ ਲਾਗੀ ਫਿਰਨ ਵਿਚ ਬਰਾਤੀ, ਗੁਰਮੁਖ ਲਾੜੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਮਾਇਆ ਕਹੇ ਜਨ ਭਗਤੋ ਭੇਵ ਸਮਝੋ ਇਕ ਤੁਕ ਦੇ, ਜੋ ਤੁਹਾਨੂੰ ਦਿਤੀ ਸਮਝਾਈਆ। ਜੇ ਤੁਸੀਂ ਉਸ ਪ੍ਰਭੂ ਨੂੰ ਨਹੀਂ ਝੁਕਦੇ, ਓਹ ਤੁਹਾਨੂੰ ਝੁਕ ਝੁਕ ਸੀਸ ਨਿਵਾਈਆ। ਜੇ ਤੁਹਾਡੇ ਪੈਂਡੇ ਨਹੀਂ ਸੀ ਮੁਕਦੇ, ਫੜ ਬਾਹੋਂ ਪਾਰ ਕਰਾਈਆ। ਤੁਸੀਂ ਹੁਣ ਲੁਕਿਆਂ ਨਹੀਂ ਜੇ ਲੁਕਦੇ, ਓਹਲੇ ਪਰਦੇ ਦਏ ਉਠਾਈਆ। ਤੁਸਾਂ ਮਾਣ ਲੈ ਲਏ ਲਾਡਲੇ ਪੁੱਤ ਦੇ, ਪਿਤਾ ਪੂਤ ਗੋਦ ਉਠਾਈਆ। ਇਹ ਖੇਲ ਅਬਿਨਾਸ਼ੀ ਅਚੁਤ ਦੇ, ਚੇਤਨ ਸਭ ਨੂੰ ਰਿਹਾ ਕਰਾਈਆ। ਵਕਤ ਰਹਿਣੇ ਨਹੀਂ ਕਲਜੁਗ ਵਾਲੇ ਦੁੱਖ ਦੇ, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣੇ ਮੇਟੇ ਆਵਣ ਜਾਵਣ ਉਲਟੇ ਰੁਖ਼ ਦੇ, ਅਗਨੀ ਤਤ ਨਾ ਕੋਇ ਤਪਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਇੰਦਰ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਪ੍ਰਭ ਚਰਨ ਲਾਓ ਧੂੜ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਜੋ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮਾਇਆ ਮਮਤਾ ਮੋਹ ਦਏ ਗਵਾਈਆ। ਨਾਤਾ ਤੁੜਾਏ ਕੂੜੋ ਕੂੜ, ਆਤਮ ਪਰਮਾਤਮ ਮੇਲ ਮਿਲਾਏ ਸਹਿਜ ਸੁਬਾਈਆ। ਜੋਤੀ ਧਾਰ ਬਖ਼ਸ਼ ਕੇ ਨੂਰ,

ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦੀ ਦੇਵੇ ਤੂਰ, ਧੁਨ ਆਤਮਕ ਰਾਗ ਸੁਣਾਈਆ। ਹਉਮੇ ਹੰਗਤਾ ਗੜ ਤੋੜੇ ਗ਼ਰੂਰ, ਨਿਵੁਣ ਸੁ ਅੱਖਰ ਇਕ ਸਮਝਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਨਿਰਗੁਣ ਨਿਰਵੈਰ ਦੇਵੇ ਦਰਸ ਜ਼ਰੂਰ, ਘਰ ਮੰਦਰ ਅੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਵ ਆਪ ਖੁਲਾਈਆ। ਮਾਇਆ ਕਹੇ ਜਨ ਭਗਤੋ ਪ੍ਰਭ ਦੇ ਪਰਸੋ ਚਰਨ, ਮਿਲੇ ਕਵਲ ਕਵਲ ਸਰਨਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਲੋਚਨ ਕਰੇ ਰੁਸ਼ਨਾਈਆ । ਝਗੜਾ ਮੁਕਾਏ ਮਰਨ ਡਰਨ, ਆਵਣ ਜਾਵਣ ਰਹੇ ਨਾ ਰਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਗੜ੍ਹ ਤੋੜ ਹੰਕਾਰੀ ਗੜ੍ਹਨ, ਹਉਮੇ ਹੰਗਤਾ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਜਿਸ ਦੀ ਧਾਰ ਸਾਰੇ ਪੜ੍ਹਨ, ਨਾਮ ਨਿਧਾਨਾ ਦਏ ਸਮਝਾਈਆ। ਸਚ ਸਵਾਮੀ ਮਿਲੇ ਘਰਨ, ਤਨ ਮੰਦਰ ਅੰਦਰ ਦਏ ਵਖਾਈਆ। ਝਗੜਾ ਮੇਟੇ ਮਰਨ ਡਰਨ, ਜ਼ਾਤ ਪਾਤੀ ਪੰਧ ਰਹੇ ਨਾ ਰਾਈਆ। ਸਚ ਸਵਾਮੀ ਅੰਤਰਜਾਮੀ ਧੁਰ ਦੀ ਬਖ਼ਸ਼ੇ ਇਕੋ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਮਾਇਆ ਕਹੇ ਜਨ ਭਗਤੋ ਇਕੋ ਇਸ਼ਟ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਅੰਧ ਅੰਧੇਰ ਮੇਟੇ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸ਼ਬਦ ਨਿਧਾਨਾ ਦੇਵੇ ਦਾਤੀ, ਦਇਆਵਾਨ ਆਪ ਵਰਤਾਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤੀ, ਕਵਲ ਨਾਭੀ ਝਿਰਨਾ ਆਪ ਝਿਰਾਈਆ। ਮਾਨਸ ਜਨਮ ਪੁਛੇ ਵਾਤੀ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਦਰਸ਼ਨ ਦੇਵੇ ਇਕ ਇਕਾਂਤੀ, ਏਕੰਕਾਰਾ ਪਰਦਾ ਲਾਹੀਆ। ਆਤਮ ਪਰਮਾਤਮ ਖੋਲ ਕੇ ਤਾਕੀ, ਭੇਵ ਅਭੇਦਾ ਦਏ ਖੁਲਾਈਆ। ਜੋਤੀ ਧਾਰ ਬਣ ਕੇ ਸਾਥੀ, ਸਗਲਾ ਸੰਗ ਵਖਾਈਆ। ਰਾਏ ਧਰਮ ਦੀ ਕਟੇ ਫਾਸੀ, ਚੁਰਾਸੀ ਮਿਲੇ ਨਾ ਕੋਈ ਸਜ਼ਾਈਆ। ਮੇਲ ਮਿਲਾਏ ਸਚਖੰਡ ਨਿਵਾਸੀ, ਦਰਗਾਹ ਸਾਚੀ ਦਏ ਵਡਿਆਈਆ। ਜਿਥੇ ਇਕੋ ਨੂਰ ਜੋਤ ਪਰਕਾਸ਼ੀ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਵੇਖਣਹਾਰਾ ਥਾਉਂ ਥਾਈਂਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੀਤ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਾਲਕ ਅਲਖ ਅਭੇਵਾ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਜੋ ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵਾ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਕਰਾਂ ਸੇਵਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਾਂ ਵਾਹੋ ਦਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੇਵਣਹਾਰਾ ਅੰਮ੍ਰਿਤ ਰਸ ਮੇਵਾ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਈ ਰਸਨਾ ਜਿਹਵਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਓਹ ਜਨ ਭਗਤੋ ਮਸਤਕ ਕੌਸਤਕ ਮਨੀਆਂ ਲਾਵੇ ਥੇਵਾ,

ਥਿਰ ਘਰ ਵਾਸੀ ਹੋਏ ਸਹਾਈਆ। ਜੋ ਆਦਿ ਪੁਰਖ ਅਪਰੰਪਰ ਸਵਾਮੀ ਸਭ ਦਾ ਦੇਵੀ ਦੇਵਾ, ਦੇਵ ਆਤਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਮਾਇਆ ਕਹੇ ਜਨ ਭਗਤੋ ਮੇਰਾ ਸਾਹਿਬ ਸਵਾਮੀ ਰੰਗਲਾ, ਹਰਿ ਕਰਤਾ ਮੀਤ ਮੁਰਾਰ। ਜਿਸ ਦਾ ਅਗੰਮ ਅਗੋਚਰ ਬੰਗਲਾ, ਸਚਖੰਡ ਦਵਾਰ ਧੁਰ ਦਰਬਾਰ। ਜਿਥੇ ਸ਼ਬਦੀ ਧਾਰ ਚਾਰ ਮੰਗਲਾ, ਸਰੋਤੇ ਬਣੇ ਪੈਗ਼ੰਬਰ ਗੁਰ ਅਵਤਾਰ। ਮੈਂ ਉਸ ਨੂੰ ਕਰਾਂ ਬੰਦਨਾ, ਨਿਵ ਨਿਵ ਨਿਮਸਕਾਰ। ਜਿਸ ਕਲਜੁਗ ਅੰਤਮ ਸਭ ਦੇ ਕੱਟਣੇ ਫੰਦਨਾ, ਦੂਈ ਦਵੈਤੀ ਦਏ ਨਿਵਾਰ। ਜਿਸ ਨੇ ਨੌ ਖੰਡ ਦਾ ਦਵਾਰ ਲੰਘਣਾ, ਧਰਨੀ ਧਰਤ ਧਵਲ ਧੌਲ ਪਾਵੇ ਸਾਰ। ਗੁਰਮੁਖਾਂ ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਦਏ ਉਤਾਰ। ਹਰਿਜਨ ਸਾਚੇ ਬਣ ਕੇ ਸੱਜਣਾ, ਲੇਖਾ ਜਾਣੇ ਵਿਚ ਸੰਸਾਰ। ਜਿਸ ਗ਼ਰੀਬ ਨਿਮਾਣਿਆਂ ਪਰਦਾ ਕੱਜਣਾ, ਵੇਖੇ ਵੇਖਣਹਾਰ ਨਰ ਨਿਰੰਕਾਰ। ਉਹ ਮੂਰਤ ਗੋਪਾਲ ਮੋਹਨ ਮਧਨਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜਿਸ ਦਾ ਇਕੋ ਫ਼ਤਿਹ ਡੰਕਾ ਵੱਜਣਾ, ਦੋ ਜਹਾਨਾਂ ਕਰੇ ਖ਼ਬਰਦਾਰ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਭੱਜਣਾ, ਰਾਏ ਧਰਮ ਚਿਤ੍ਰਗੁਪਤ ਲਾਏ ਹੁਲਾਰ। ਉਹ ਸਾਹਿਬ ਸਵਾਮੀ ਸੂਰਾ ਸਰਬੰਗਣਾ, ਕਲ ਕਲਕੀ ਹੋਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਏਕੰਕਾਰ ਸ੍ਰੀ ਭਗਵੰਤਾ ਬੇਪਰਵਾਹੀਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਮੁਖ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਜਨ ਭਗਤ ਕਹਿਣ ਪ੍ਰਭ ਕਿਰਪਾ ਕੀਤੀ ਮਹਾਨ, ਮਾਇਆ ਮਮਤੀਏ ਤੈਨੂੰ ਦਈਏ ਜਣਾਈਆ। ਸਚ ਪ੍ਰੀਤੀ ਦੇ ਕੇ ਦਾਨ, ਦਾਤੇ ਦਾਨੀ ਦਿਤੀ ਵਡਿਆਈਆ। ਸਾਨੂੰ ਧਰਮ ਦੇ ਬਣਾ ਕੇ ਕਾਹਨ, ਸਿਰ ਆਪਣਾ ਹੱਥ ਟਿਕਾਈਆ। ਅੰਦਰੋਂ ਗੜ੍ਹ ਤੋੜ ਅਭਿਮਾਨ, ਹੰਗਤਾ ਦਿਤੀ ਚੁਕਾਈਆ। ਸਚ ਸਰੋਵਰ ਕਰਾ ਇਸ਼ਨਾਨ, ਦੁਰਮਤ ਮੈਲ ਧਵਾਈਆ। ਧੁਰ ਦੇ ਨਾਮ ਦੀ ਬਖ਼ਸ਼ ਧੁਨਕਾਨ, ਆਤਮਕ ਰਾਗ ਸਮਝਾਈਆ। ਸਚ ਧਰਮ ਵਖਾਲ ਨਿਸ਼ਾਨ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਜਗਤ ਤ੍ਰਿਸ਼ਨਾ ਦੂਰ ਕਰਾਈਆ। ਦੀਪਕ ਜੋਤ ਜਗਾ ਮਹਾਨ, ਘਰ ਮੰਦਰ ਕੀਤੀ ਰੁਸ਼ਨਾਈਆ । ਕੋਝਿਆਂ ਕਮਲਿਆਂ ਦੇ ਕੇ ਮਾਣ, ਨਿਮਾਣਿਆਂ ਹੋਏ ਸਹਾਈਆ। ਆਵਣ ਜਾਵਣ ਕੱਟ ਕੇ ਕਾਣ, ਕਰਮ ਕਾਂਡ ਦਾ ਲੇਖਾ ਦਿਤਾ ਮੁਕਾਈਆ। ਵਸੇਰਾ ਰਹੇ ਨਾ ਮੜ੍ਹੀ ਮਸਾਣ, ਗੋਰਾਂ ਮਕਬਰਿਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਡਾ ਹੋਇਆ ਆਪ ਸਹਾਈਆ। ਜਨ ਭਗਤ ਕਹਿਣ ਸਾਨੂੰ ਮਿਲਿਆ ਪ੍ਰਭੂ ਭਗਵੰਤ, ਭਗਵਨ ਬੇਪਰਵਾਹੀਆ। ਜਿਸ ਦਾ ਇਕੋ ਨਾਮ ਇਕੋ ਮੰਤ, ਮੰਤਰ ਇਕੋ ਇਕ ਸਮਝਾਈਆ। ਜੋ ਬੋਧ ਅਗਾਧਾ ਬਣਿਆ ਪੰਡਤ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਚਾਰ ਵਰਨ ਬਣਾ ਕੇ ਸੰਗਤ, ਸਗਲਾ ਸੰਗ ਰਖਾਈਆ। ਜਿਸ ਦੀ ਮਹਿੰਮਾ ਸਦਾ ਅਨੰਤ, ਅੰਤ ਕਹਿਣ ਕੋਇ ਨਾ ਪਾਈਆ। ਕੋਝਿਆਂ ਕਮਲਿਆਂ ਬਣਾ ਕੇ ਸੰਤ, ਸਤਿਗੁਰ ਦਿਤੀ ਮਾਣ ਵਡਿਆਈਆ। ਲੇਖਾ ਮੁਕਾ ਕੇ ਵਿਚੋਂ ਜੀਵ ਜੰਤ, ਜਾਗਰਤ ਜੋਤ ਨਾਲ

ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਤ, ਆਤਮ ਪਰਮਾਤਮ ਕੀਤੀ ਪੜ੍ਹਾਈਆ। ਸਦੀ ਚੌਧਵੀਂ ਬਣਾ ਕੇ ਬਣਤ, ਘੜਨ ਭੰਨਣਹਾਰ ਹੋਇਆ ਸਹਾਈਆ । ਸਚਖੰਡ ਦਵਾਰ ਦੀ ਦੱਸ ਕੇ ਸਿੰਮਤ, ਮਾਰਗ ਇਕੋ ਇਕ ਰਖਾਈਆ। ਸਾਡੇ ਅੰਦਰ ਬਖ਼ਸ਼ ਕੇ ਹਿੰਮਤ, ਜਗਤ ਸਮਾਜ ਦਾ ਲੇਖਾ ਦਿਤਾ ਮੁਕਾਈਆ। ਸਾਨੂੰ ਕਿਸੇ ਦੀ ਕਰਨੀ ਪਏ ਨਾ ਮਿੰਨਤ, ਬਿਨਾ ਜਗਦੀਸ ਸੀਸ ਨਾ ਕਿਸੇ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੇਟ ਕੇ ਚਿੰਨਤ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਖੇਮ ਕੌਰ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਸ਼ਬਦ ਤੁਹਾਡਾ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਰੀਤਾ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਜੋ ਸਦਾ ਰਹੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਵਿਚ ਸਮਾਈਆ। ਜੋ ਨਾ ਮਰਿਆ ਨਾ ਜੀਤਾ, ਆਦਿ ਜੁਗਾਦਿ ਆਪਣਾ ਹੁਕਮ ਵਰਤਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਦਲਦਾ ਆਇਆ ਰੀਤਾ, ਰੀਤੀਵਾਨ ਇਕ ਅਖਵਾਈਆ। ਜਿਸ ਨੇ ਬਣਾਏ ਮੰਦਰ ਮਸੀਤਾ, ਕਾਅਬਿਆਂ ਕਰ ਸ਼ਨਵਾਈਆ। ਉਹ ਦੇਵਣਹਾਰਾ ਸਚ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਉਹਦਾ ਕਲਜੁਗ ਅੰਤਮ ਲੇਖਾ ਜਾਣੇ ਬੀਸ ਬੀਸਾ, ਸਰਗੁਣ ਜ਼ੀਰੋ ਰੂਪ ਸਮਝਾਈਆ। ਜਿਸ ਦੀ ਮਹਿੰਮਾ ਗਾਏ ਰਾਗ ਛਤੀਸਾ, ਸਿਫ਼ਤਾਂ ਵਿਚ ਸਾਲਾਹੀਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਇਕੀਸਾ, ਏਕੰਕਾਰ ਵਡ ਵਡਿਆਈਆ। ਜਿਸ ਨੇ ਲੇਖਾ ਪੂਰਾ ਕਰਨਾ ਮੁਹੰਮਦ ਧਾਰ ਤੀਸ ਬਤੀਸਾ, ਅੰਤ ਆਪਣਾ ਹੁਕਮ ਵਰਤਾਈਆ। ਸੋ ਸਵਾਮੀ ਅੰਤਰਜਾਮੀ ਵਸਣਹਾਰਾ ਹਰ ਘਟ ਚੀਤਾ, ਤਤਵ ਤਤਾਂ ਖੋਜ ਖੁਜਾਈਆ। ਉਹਦਾ ਭਾਣਾ ਸਭ ਨੇ ਮੰਨਣਾ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਕਲਜੁਗ ਜੀਵ ਵੇਖਣਾ ਕੌੜਾ ਰੀਠਾ, ਨਵ ਸੱਤ ਧਿਆਨ ਲਗਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਗੋਬਿੰਦ ਵਾਲੇ ਅੰਗੀਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਸਦਾ ਪੇਚੀਦਾ, ਪੋਸ਼ੀਦਾ ਆਪਣਾ ਰਾਜ਼ ਰਖਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੂਰਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਪ੍ਰਭ ਨੂੰ ਕਰੀਏ ਡੰਡਾਵਤ, ਬੰਦਾ ਬੰਦਗੀ ਵਿਚ ਸੀਸ ਨਿਵਾਈਆ। ਜੋ ਮਿਹਰਵਾਨ ਮਹਿਬੂਬ ਸਾਡੇ ਉਤੇ ਕਰੇ ਸਖ਼ਾਵਤ, ਨਰ ਨਰਾਇਣ ਆਪਣਾ ਨੈਣ ਉਠਾਈਆ। ਧਰਨੀ ਉਤੇ ਸ਼ਰਅ ਦੀ ਮੇਟੇ ਅਦਾਵਤ, ਅਦਲ ਇਨਸਾਫ਼ ਇਕ ਕਮਾਈਆ। ਕਲਜੁਗ

ਕੂੜ ਨਾ ਕਰੇ ਬਗ਼ਾਵਤ, ਬਗ਼ਲਗੀਰ ਕਰੇ ਲੋਕਾਈਆ। ਸਤਿ ਧਰਮ ਦੀ ਸਭ ਦੀ ਝੋਲੀ ਪਾਏ ਅਮਾਨਤ, ਵਸਤ ਅਨਮੁੱਲ ਅਤੁਲ ਵਰਤਾਈਆ। ਨਾਮ ਨਿਧਾਨਾ ਦੇਵੇ ਨਿਆਮਤ, ਅੰਮ੍ਰਿਤ ਰਸ ਚਖਾਈਆ। ਜੋ ਕਿਰਪਾ ਕਰੇ ਸਦੀ ਚੌਧਵੀਂ ਦੀ ਵਖਾਵੇ ਅੰਤ ਕਿਆਮਤ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮਤ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੇ ਅਗੇ ਕਿਸੇ ਦੀ ਚਲੇ ਨਾ ਕੋਇ ਲਿਆਕਤ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਉਹ ਨੌ ਖੰਡ ਪ੍ਰਿਥਮੀ ਕਰੇ ਰਫ਼ਾਕਤ, ਮੇਲ ਮਿਲਾਏ ਸਹਿਜ ਸੁਭਾਈਆ। ਸਭ ਨੂੰ ਦੱਸੇ ਸਚ ਸਦਾਕਤ, ਸਚ ਸਚ ਨਾਲ ਵਡਿਆਈਆ। ਮੈਂ ਉਸ ਦਾ ਤੁਹਾਨੂੰ ਕਰਾਉਣ ਆਈ ਤੁਆਰਫ਼, ਤਰਫ਼ਦਾਰੀ ਨਾ ਕੋਇ ਰਖਾਈਆ। ਜਿਸ ਦਰ ਉਤੇ ਕਰੇ ਨਾ ਕੋਇ ਸਫ਼ਾਰਸ਼, ਲਹਿਣੇ ਸਭ ਦੇ ਵੇਖ ਵਖਾਈਆ। ਜਿਸ ਦੀ ਜੁਗ ਚੌਕੜੀ ਗ੍ਰੰਥ ਸ਼ਾਸਤਰਾਂ ਲਿਖੀ ਅਬਾਰਤ, ਹਰਫ਼ ਹਰੂਫ਼ਾਂ ਨਾਲ ਵਡਿਆਈਆ। ਨਾਮ ਕਲਮਿਆਂ ਨਾਲ ਹੁੰਦੀ ਰਹੀ ਤਜਾਰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੱਟ ਚਲਾਈਆ । ਸੋ ਅੰਤ ਕੰਤ ਭਗਵੰਤ ਕਲਜੁਗ ਕੂੜੀ ਕਿਰਿਆ ਬਦਲੇ ਵਜ਼ਾਰਤ, ਮਾਇਆ ਮਮਤਾ ਦਾ ਵੁਜਰਾ ਰਹਿਣ ਕੋਇ ਨਾ ਪਾਈਆ। ਮਨੂਏ ਮਨ ਦੀ ਮੇਟੇ ਸ਼ਰਾਰਤ, ਸ਼ਰਅ ਸ਼ਰੀਅਤ ਪੰਧ ਚੁਕਾਈਆ। ਸਭ ਨੂੰ ਇਕੋ ਨਿਰਗੁਣ ਜੋਤ ਦੀ ਦੱਸੇ ਜ਼ਿਆਰਤ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਮੇਟਣਹਾਰਾ ਦੁਬਿਧਾ ਵਾਲੀ ਸਾਜ਼ਸ਼, ਆਤਸ਼ ਕਲਜੁਗ ਵਖਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਾਜਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰਾ ਉਸ ਪ੍ਰਭੂ ਨੂੰ ਸਜਦਾ, ਧੂੜੀ ਖ਼ਾਕ ਖ਼ਾਕ ਰਮਾਈਆ। ਜਿਹੜਾ ਮਾਲਕ ਧੁਰ ਦੇ ਘਰ ਦਾ, ਦਰਗਾਹ ਸਾਚੀ ਸੋਭਾ ਪਾਈਆ। ਜੋ ਨੂਰ ਅਲਾਹੀ ਦੀਪਕ ਹੋ ਕੇ ਬਲਦਾ, ਜੋਤੀ ਜਾਤਾ ਡਗਮਗਾਈਆ । ਜੋ ਹੁਕਮ ਸੰਦੇਸ਼ੇ ਘਲਦਾ, ਪੈਗ਼ਾਮਾਂ ਕਰੇ ਸ਼ਨਵਾਈਆ। ਜੋ ਮਾਲਕ ਜਲ ਥਲ ਦਾ, ਮਹੀਅਲ ਰਿਹਾ ਸਮਾਈਆ। ਜਿਸ ਦਾ ਲੇਖਾ ਧਾਮ ਅਟੱਲ ਦਾ, ਨਿਹਚਲ ਦਏ ਵਡਿਆਈਆ। ਓਹਦਾ ਖੇਲ ਵੇਖੋ ਕਲਜੁਗ ਡੂੰਘੀ ਡਲ ਦਾ, ਸਮੁੰਦ ਸਾਗਰਾਂ ਫੋਲ ਫੁਲਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਪਲ ਦਾ, ਪਲਕਾਂ ਦੇ ਪਿਛੇ ਬਹਿ ਕੇ ਆਪਣੀ ਕਾਰ ਕਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚ ਸਿੰਘਾਸਣ ਇਕੋ ਮੱਲਦਾ, ਸੰਬਲ ਆਪਣਾ ਡੇਰਾ ਲਾਈਆ। ਜਿਸ ਦਾ ਭਾਣਾ ਕਦੇ ਨਾ ਟਲਦਾ, ਅਗੇ ਹੋ ਨਾ ਕੋਇ ਅਟਕਾਈਆ। ਉਹਦਾ ਲਹਿਣਾ ਦੇਣਾ ਕੂੜ ਵਿਕਾਰੇ ਦਲ ਦਾ, ਪੰਚਾਂ ਵੇਖੇ ਚਾਈਂ ਚਾਈਂਆ। ਜਿਸ ਦਾ ਖੇਲ ਅਨੋਖਾ ਵਲ ਛਲ ਦਾ, ਅਛਲ ਛਲਧਾਰੀ ਆਪਣੀ ਕਾਰ ਭੁਗਤਾਈਆ। ਜੋ ਵਕਤ ਸੁਹੰਜਣਾ ਕਰੇ ਰਾਜੇ ਬਲ ਦਾ, ਬਾਵਨ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਲ ਥਲ ਦਾ, ਅਸਗਾਹਾਂ ਆਪਣਾ ਹੁਕਮ ਵਰਤਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਵਾਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸੀਸ ਨਿਵਾਈਆ। ਮੇਰਾ ਮਾਲਕ ਖ਼ਾਲਕ ਪਰਵਰਦਿਗਾਰ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਨੂੰ ਭਗਤ ਵਛਲ ਕਹਿਣ ਗਿਰਵਰ ਗਿਰਧਾਰ, ਗਹਿਰ ਗੰਭੀਰ ਇਕ ਅਖਵਾਈਆ। ਉਹ ਸ਼ਾਹੋ ਭੂਪ ਬਣ ਸਿਕਦਾਰ, ਦੋ ਜਹਾਨ ਹੁਕਮ ਵਰਤਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਧਾਰ ਪਾਵੇ ਸਾਰ, ਜੋਤੀ ਜਾਤਾ ਪੁਰਖ ਬਿਧਾਤਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਰ ਤਿਆਰ, ਤ੍ਰੈਗੁਣ ਅਤੀਤਾ ਹੁਕਮ ਸੁਣਾਈਆ। ਵੇਖਣਹਾਰਾ ਵੇਖੇ ਵਿਗਸੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੁਗ ਚੌਕੜੀ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣਾ ਹੁਕਮ ਆਪ ਵਰਤਾਈਆ। ਮਾਇਆ ਕਹੇ ਮੈਂ ਉਸ ਦੇ ਦਰ ਤੇ ਕਰਾਂ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਸਵਾਮੀ ਅੰਤਰਜਾਮੀ ਤੁਧ ਬਿਨ ਅਵਰ ਨਾ ਕੋਈ ਸਹਾਰ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ । ਸਦੀ ਚੌਧਵੀਂ ਵੇਖ ਲੈ ਧੂੰਆਂਧਾਰ, ਸਚ ਚੰਦ ਨਾ ਕੋਇ ਚਮਕਾਈਆ। ਮੁਹੰਮਦ ਨੇਤਰ ਰਿਹਾ ਉਘਾੜ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਅਗਨੀ ਤਪਣੀ ਤਤੀ ਹਾੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੇ ਦਰੋਹੀ ਨਾੜ ਨਾੜ, ਜੰਗਲ ਪਹਾੜ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ, ਸਰਕਾਰੇ ਆਅਲਾ ਖ਼ੁਦਾ ਤੁਆਲਾ ਤਾਲਬ ਤੇਰੇ ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਜਨ ਭਗਤ ਕਹਿਣ ਸਾਡਾ ਇਸ਼ਟ ਅਗੰਮਾ ਇੱਕ, ਏਕੰਕਾਰ ਅਗੰਮ ਅਥਾਹੀਆ। ਜਿਸ ਦੀ ਸਭ ਨੇ ਰੱਖੀ ਸਿੱਕ, ਆਸ਼ਾ ਵਿਚ ਧਿਆਨ ਲਗਾਈਆ । ਉਹ ਮੇਟਣਹਾਰਾ ਤ੍ਰਿਸ਼ਨਾ ਤ੍ਰਿਖ, ਸਾਂਤਕ ਸਤਿ ਸਤਿ ਕਰਾਈਆ। ਜਨਮ ਕਰਮ ਦਾ ਲੇਖਾ ਦਏ ਲਿਖ, ਮਿਹਰਵਾਨ ਹੋਏ ਸਹਾਈਆ। ਕਿਰਪਾ ਕਰੇ ਗ਼ਰੀਬ ਨਿਮਾਣਿਆਂ ਬਣਾ ਲਏ ਆਪਣੇ ਸਿੱਖ, ਸਾਚੀ ਸਿਖਿਆ ਇਕ ਦ੍ਰਿੜਾਈਆ। ਮਾਨਸ ਜਨਮ ਸਵਾਰੇ ਭਵਿਖ, ਭਵਿਸ਼ ਆਪਣੇ ਰੰਗ ਰੰਗਾਈਆ। ਸਤਿਗੁਰ ਸ਼ਬਦ ਹੋ ਕੇ ਵਸੇ ਕਾਇਆ ਵਿਚ, ਤਨ ਵਜੂਦ ਦਏ ਵਡਿਆਈਆ। ਆਤਮ ਧਾਰ ਬਣੇ ਮਿਤ, ਪਰਮਾਤਮ ਖ਼ੁਸ਼ੀ ਬਣਾਈਆ। ਜੋ ਲਹਿਣਾ ਦੇਣਾ ਜਾਣੇ ਨਿਤ ਨਵਿਤ, ਜੁਗ ਜੁਗ ਆਪਣਾ ਵੇਸ ਵਟਾਈਆ। ਉਹ ਜਾਣੇ ਧਰਮ ਧਾਰ ਦੀ ਸਾਚੀ ਥਿਤ, ਘੜੀ ਪਲ ਆਪਣੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ । ਜਨ ਭਗਤ ਕਹਿਣ ਸਾਡਾ ਇਕੋ ਇਕ ਸਵਾਮੀ, ਜੋ ਆਦਿ ਅੰਤ ਅਖਵਾਈਆ । ਹਰ ਘਟ ਹੋਵੇ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਜਿਸ ਦੀ ਸ਼ਬਦ ਅਨਾਦੀ ਬਾਣੀ, ਜੁਗ ਜੁਗ ਲੋਕਮਾਤ ਸੋਭਾ ਪਾਈਆ। ਉਹ ਬਖ਼ਸ਼ਣਹਾਰਾ ਨਾਮ ਨਿਧਾਨੀ, ਵਸਤ ਅਤੋਟ ਅਤੁਟ

ਝੋਲੀ ਦਏ ਭਰਾਈਆ। ਉਹ ਲੇਖਾ ਜਾਣੇ ਚਾਰੇ ਖਾਣੀ, ਆਪ ਆਪਣਾ ਪਰਦਾ ਆਪ ਉਠਾਈਆ। ਉਹਦੀ ਮੰਜ਼ਲ ਇਕ ਰੁਹਾਨੀ, ਰੂਹ ਬੁੱਤ ਮਿਲ ਦੇ ਵੱਜੇ ਵਧਾਈਆ। ਉਹ ਲੇਖਾ ਜਾਣੇ ਜਿਸਮ ਜਿਸਮਾਨੀ, ਜ਼ਮੀਰ ਅਮੀਰ ਗ਼ਰੀਬਾਂ ਦਏ ਬਦਲਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧਿਆਨੀ, ਨਾਮ ਚਰਨੋਦਕ ਦਏ ਪਿਆਈਆ। ਲੇਖਾ ਵੇਖ ਕੇ ਜੀਵ ਪ੍ਰਾਣੀ, ਪ੍ਰਾਣ ਅਧਾਰੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨੀ, ਜ਼ਿਮੀਂ ਜਮਾਂ ਦੋ ਜਹਾਂ ਵੇਖੇ ਥਾਉਂ ਥਾਈਂਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਵਕੀਲ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਮਾਇਆ ਤੂੰ ਖੋਲ ਲੈ ਆਪਣੀ ਸੁਰਤ, ਸੋਹਣੀਏ ਮਨਮੋਹਣੀਏ ਅਨਹੋਣੀਏ ਆਪਣੀ ਲੈ ਅੰਗੜਾਈਆ। ਮੈਨੂੰ ਭੇਜਿਆ ਅਕਾਲ ਮੂਰਤ, ਅਕਾਲ ਹੋਇਆ ਆਪ ਸਹਾਈਆ। ਤੂੰ ਸੁਣ ਲੈ ਅਗੰਮੀ ਤੂਰਤ, ਤੁਰੀਆ ਤੋਂ ਬਾਹਰ ਦਿਆਂ ਦ੍ਰਿੜਾਈਆ। ਕਿਤੇ ਬਣੀ ਰਹੀਂ ਨਾ ਮੂਰਖ ਮੂੜ੍ਹਤ, ਬੁਧਹੀਣ ਅਖਵਾਈਆ । ਸਾਚੇ ਸਾਹਿਬ ਦੀ ਲਾ ਲੈ ਚਰਨ ਧੂੜਤ, ਟਿੱਕੇ ਖ਼ਾਕ ਰਮਾਈਆ। ਤੇਰੀ ਹੋਣ ਵਾਲੀ ਮਹੂਰਤ, ਸਮਾਂ ਆਪਣਾ ਰੰਗ ਬਦਲਾਈਆ। ਸਭ ਦੀ ਆਸਾ ਹੋਣੀ ਪੂਰਤ, ਤ੍ਰਿਸ਼ਨਾ ਸੰਗ ਨਿਭਾਈਆ। ਵਕਤ ਰਿਹਾ ਨਾ ਦੂਰਤ, ਬੈਠਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੈਂ ਲੈ ਕੇ ਆਇਆ ਖ਼ਬਰ, ਬੇਖ਼ਬਰੇ ਦਿਆਂ ਜਣਾਈਆ। ਮੇਰਾ ਸਵਾਮੀ ਜਾਬਰ ਜਬਰ, ਜਿਸ ਦੀ ਜਬਰਾਈਲ ਦਏ ਗਵਾਹੀਆ। ਜੋ ਸਭ ਦੀ ਪੂਰੀ ਕਰੇ ਸਧਰ, ਸਦਮੇ ਜੁਗ ਜੁਗ ਵੇਖ ਵਖਾਈਆ। ਉਹ ਨੌ ਖੰਡ ਪ੍ਰਿਥਮੀ ਪਾਵਣ ਵਾਲਾ ਗਦਰ, ਗ਼ਦਾਰ ਕਰੇ ਲੋਕਾਈਆ । ਦੀਨ ਦੁਨੀ ਦੀ ਧਾਰ ਦੇਵੇ ਬਦਲ, ਬਦਲੀ ਵੇਖੇ ਚਾਈਂ ਚਾਈਂਆ। ਸ਼ਰਅ ਸ਼ਰਅ ਨੂੰ ਕਰੇ ਕਤਲ, ਕਾਤਲ ਮਕਤੂਲ ਦਾ ਰੂਪ ਵਟਾਈਆ। ਤੂੰ ਦੱਸ ਵਸਣਾ ਕਿਹੜੇ ਵਤਨ, ਬੇਵਤਨੇ ਦੇ ਸਮਝਾਈਆ। ਤੇਰਾ ਕਿਹੜਾ ਹੋਵੇ ਪਤਣ, ਕਵਣ ਘਾਟ ਡੇਰਾ ਲਾਈਆ। ਓਹ ਤੱਕ ਲੈ ਧਰਨੀ ਧਰਤ ਧਵਲ ਤੇ ਦਿਸਦਾ ਰੱਟਨ, ਰੱਟਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮੇਲਾ ਲਏ ਮਿਲਾਈਆ। ਨਾਰਦ ਕਹੇ ਮੈਂ ਹੁਕਮ ਸੰਦੇਸ਼ਾ ਲੈ ਕੇ ਆਇਆ ਤੁਰਤ, ਸਹਿਜ ਨਾਲ ਸੁਣਾਈਆ। ਉਹ ਨਿਗਹ ਮਾਰ ਲੈ ਉਠਣ ਵਾਲਾ ਤੁਰਕ, ਆਪਣੀ ਲਏ ਅੰਗੜਾਈਆ। ਮੇਰੀ ਬੋਦੀ ਦੇ ਥੱਲੇ ਹੁੰਦੀ ਖੁਰਕ, ਮੈਂ ਦੋਵੇਂ ਹੱਥ ਹਿਲਾਈਆ। ਤੂੰ ਖ਼ੁਸ਼ੀਆਂ ਨਾਲ ਭੁੜਕ, ਨੱਚ ਟੱਪ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਨਾਰਦ ਕਹੇ ਮਾਇਆ ਮੈਂ ਆਇਆ ਛੇਤੀ ਭੱਜ, ਆਪਣਾ ਪੰਧ ਮੁਕਾਈਆ। ਤੂੰ ਨਿਗਾਹ ਮਾਰ ਲੈ ਵਿਚ ਜੱਗ, ਚਾਰੋਂ ਕੁੰਟ ਅੱਖ ਉਠਾਈਆ। ਸਾਚਾ ਕਰੇ ਕੋਈ ਨਾ ਹੱਜ, ਹੁਜਰਾ ਹਕ ਨਾ ਕੋਇ ਸੁਣਾਈਆ। ਈਮਾਨ ਸਾਰੇ ਗਏ ਤਜ, ਸਤਿ ਸੰਗ ਨਾ ਕੋਇ ਬਣਾਈਆ। ਮੈਂ ਤੈਨੂੰ ਲੇਖਾ ਦੱਸਾਂ ਅੱਜ,

ਕੀ ਖੇਲ ਕਰੇ ਧੁਰਦਰਗਾਹੀਆ। ਜਿਸ ਨੇ ਸੀਸ ਤੇ ਰਹਿਣ ਦੇਣੀ ਨਹੀਂ ਕਿਸੇ ਦੀ ਪੱਗ, ਪਗੜੀ ਪੱਬਾਂ ਵਿਚ ਰੁਲਾਈਆ। ਉਹ ਮੇਰਾ ਸਾਹਿਬ ਸੂਰਾ ਸਰਬਗ, ਸ਼ਾਹ ਸੁਲਤਾਨਾਂ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵੇਖਣਹਾਰਾ ਹੱਦ, ਹਦੂਦ ਹੱਦਾਂ ਵਿਚੋਂ ਫੋਲ ਫੁਲਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਮੇਸ਼ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਕਲਜੁਗ ਤੂੰ ਮੈਨੂੰ ਰਿਹਾ ਆਖ, ਅੱਖਰਾਂ ਨਾਲ ਸਮਝਾਈਆ । ਮੈਂ ਓਸ ਪ੍ਰਭੂ ਦੀ ਸ਼ਾਖ਼, ਜੋ ਮੇਰਾ ਧੁਰ ਦਾ ਮਾਹੀਆ। ਜੋ ਜੁਗ ਚੌਕੜੀ ਮੇਰੀ ਪਤ ਲਏ ਰਾਖ, ਸਿਰ ਮੇਰੇ ਹੱਥ ਟਿਕਾਈਆ। ਸੋ ਅੰਤਮ ਪੁਛੇ ਵਾਤ, ਮੇਰਾ ਹੋਏ ਸਹਾਈਆ। ਜਿਸ ਚਰਨ ਪ੍ਰੀਤੀ ਜੁੜਾਇਆ ਆਪਣਾ ਨਾਤ, ਧੂੜੀ ਮਸਤਕ ਖ਼ਾਕ ਰਮਾਈਆ। ਉਹ ਸਵਾਮੀ ਮੇਰਾ ਸਗਲਾ ਸਾਥ, ਸੰਗੀ ਇਕ ਅਖਵਾਈਆ। ਮੈਂ ਬਿਨਾ ਹੱਥਾਂ ਤੋਂ ਜੋੜਾਂ ਹਾਥ, ਬਿਨਾ ਸੀਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਮਾਇਆ ਕਹੇ ਨਾਰਦ ਨਾ ਮੈਨੂੰ ਤੂੰ ਡਰਾ, ਡਰਪੋਕ ਰੂਪ ਨਾ ਕਦੇ ਬਦਲਾਈਆ। ਮੇਰਾ ਵਾਹਿਦ ਇਕ ਖ਼ੁਦਾ, ਨੂਰੀ ਅੱਲਾ ਨੂਰ ਅਲਾਹੀਆ। ਜਿਸ ਤੋਂ ਹੋਵਾਂ ਨਾ ਕਦੇ ਜੁਦਾ, ਜ਼ੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਅਰਸ਼ ਫ਼ਰਸ਼ ਮੇਰਾ ਰਹਿਨੁਮਾ, ਰਹਿਮਤ ਮੇਰੇ ਉਤੇ ਕਮਾਈਆ। ਮੈਂ ਸਜਦਿਆਂ ਵਿਚ ਸੀਸ ਦੇਵਾਂ ਝੁਕਾ, ਕਦਮਬੋਸੀ ਕਰ ਕੇ ਖ਼ੁਸ਼ੀ ਬਣਾਈਆ। ਉਹ ਵਾਹਿਦ ਨੂਰ ਅਲਾਹ, ਆਲਮੀਨ ਵਡ ਵਡਿਆਈਆ। ਮੇਰਾ ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਅਮਾਮ ਅਮਾਮਾਂ ਆਏ ਵੇਸ ਵਟਾ, ਭੇਖ ਅਵੱਲੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਮਾਇਆ ਕਹੇ ਨਾਰਦ ਮੇਰਾ ਮਾਲਕ ਅਲਗਵਿਜ਼ ਨੂਜ਼ੇ ਵਜ਼ਾ ਯੂਮਕਸ਼ੇ ਜਨਾ ਫ਼ਰਸ਼ੇ ਅਰਸ਼ਾ ਨੂਰੇ ਰੁਸ਼ਨਾ ਕੂਹੀਜ਼ਾ ਮਬੂਅ ਨਜ਼ਿਸ਼ਤੇ ਰਜ਼ੂ ਮੁਹੰਮਦੇ ਵਦੂ ਵਜ਼ੀਉਲ ਮਹਾ ਬੇਐਬੇ ਖ਼ੁਦਾ ਮੇਰੀ ਦਸਤੇ ਦੁਆ ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਨਾਲੋਂ ਕਦੇ ਨਾ ਹੋਵਾਂ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ।