੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਧੁਰ ਦਾ ਵੱਜੇ ਇਕ ਮਰਦੰਗ, ਨਾਦ ਅਨਾਦੀ ਕਰੇ ਸ਼ਨਵਾਈਆ। ਜਨ ਭਗਤਾਂ ਪੂਰੀ ਕਰੇ ਮੰਗ, ਜੁਗ ਜਨਮ ਦੀ ਤ੍ਰਿਸ਼ਨਾ ਪੂਰ ਕਰਾਈਆ। ਅੰਤਰ ਨਿਰੰਤਰ ਚਾੜ੍ਹੇ ਰੰਗ, ਦੁਰਮਤ ਮੈਲ ਧਵਾਈਆ। ਆਤਮ ਸੇਜ ਸੁਹਾਏ ਪਲੰਘ, ਸਚ ਸਿੰਘਾਸਣ ਦਏ ਵਡਿਆਈਆ। ਕਰੇ ਪਰਕਾਸ਼ ਬਿਨਾ ਸੂਰੀਆ ਚੰਦ, ਨੂਰ ਨੁਰਾਨਾ ਨਜ਼ਰੀ ਆਈਆ। ਆਤਮ ਬਖ਼ਸ਼ ਕੇ ਪਰਮਾਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਭੇਵ
ਖੁਲਾ ਕੇ ਤੂੰ ਮੇਰਾ ਮੈਂ ਤੇਰਾ ਛੰਦ, ਸੋ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਹਾਵਾਂ ਸਾਚਾ ਮੰਦਰ, ਤਨ ਵਜੂਦ ਦਿਆਂ ਵਡਿਆਈਆ। ਖੇਲ ਖਿਲਾਵਾਂ ਲੰਘ ਕੇ ਅੰਦਰ, ਨੌ ਦਵਾਰੇ ਪੰਧ ਚੁਕਾਈਆ। ਮਾਇਆ ਮਮਤਾ ਤੋੜ ਕੇ ਜੰਦਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਭਾਗ ਲਗਾ ਕੇ ਡੂੰਘੇ ਖੰਡਰ, ਆਪਣਾ ਪਰਦਾ ਦਿਆਂ ਉਠਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸ਼ਰਅ ਜ਼ੰਜੀਰ ਤੋੜ ਕੇ ਸੰਗਲ, ਇਕੋ ਇਕ ਬ੍ਰਹਮ ਸਮਝਾਈਆ। ਲੇਖਾ ਰਹੇ ਨਾ ਪਰਭਾਸ ਜੰਗਲ, ਟਿੱਲਿਆਂ ਪਰਬਤਾਂ ਪੰਧ ਮੁਕਾਈਆ। ਹਰਿਜਨ ਲਾ ਕੇ ਆਪਣੇ ਅੰਗਣ, ਗੋਦੀ ਗੋਦ ਸੁਹਾਈਆ। ਦੂਜੇ ਦਰ ਜਾਣ ਨਾ ਮੰਗਣ, ਭਿਖਿਆ ਜਗਤ ਨਾ ਕੋਇ ਵਡਿਆਈਆ। ਮੇਲ ਮਿਲਾਏ ਸੂਰੇ ਸਰਬੰਗਣ, ਘਰ ਘਰ ਵਿਚ ਦਿਆਂ ਵਡਿਆਈਆ। ਲੇਖਾ ਰਹੇ ਨਾ ਵਿਚ ਵਰਭੰਡਣ, ਬ੍ਰਹਿਮੰਡ ਦਾ ਪੰਧ ਚੁਕਾਈਆ। ਧਰਮ ਦਵਾਰ ਵਖਾ ਕੇ ਸਚਖੰਡਣ, ਦਰਗਾਹ ਸਾਚੀ ਇਕ ਸੁਹਾਈਆ। ਸੰਤ ਸੁਹੇਲੇ ਖ਼ੁਸ਼ੀਆਂ ਨਾਲ ਲੰਘਣ, ਬਿਨ ਤਨ ਵਜੂਦ ਡੇਰਾ ਲਾਈਆ। ਇਕੋ ਸੀਸ ਜਗਦੀਸ ਹੋਵੇ ਬੰਦਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਆਪ ਸੁਹਾਈਆ। ਘਰ ਮੰਦਰ ਹੋਏ ਸੁਹੰਜਣਾ, ਮਿਲੇ ਪਰਮ ਪੁਰਖ ਕਰਤਾਰ। ਕਿਰਪਾ ਕਰੇ ਆਦਿ ਨਿਰੰਜਣਾ, ਜੋਤੀ ਜਾਤਾ ਹਰਿ ਨਿਰੰਕਾਰ। ਦੀਨਾਂ ਬੰਧੂ ਦਰਦ ਦੁੱਖ ਭੈ ਭੰਜਣਾ, ਹਰਿਜਨ ਸਾਚੀ ਪਾਵੇ ਸਾਰ। ਨੇਤਰ ਨਾਮ ਨਿਧਾਨਾ ਪਾ ਕੇ ਅੰਜਣਾ, ਨਿਜ ਲੋਚਨ ਦਏ ਉਘਾੜ। ਆਤਮ ਬਣ ਕੇ ਧੁਰ ਦਾ ਸੱਜਣਾ, ਪਰਮ ਪੁਰਖ ਹੋਵੇ ਮੀਤ ਮੁਰਾਰ । ਧੁਰ ਪ੍ਰੇਮ ਦੀ ਚਾੜ੍ਹ ਕੇ ਰੰਗਣਾ, ਦੁਰਮਤ ਮੈਲ ਦਏ ਉਤਾਰ। ਭਰਮਾਂ ਢਾਹ ਕੇ ਕੰਧਨਾ, ਸਾਚੀ ਬਖ਼ਸ਼ੇ ਸ਼ਬਦ ਧੁਨਕਾਰ। ਗੁਰਮੁਖ ਅੰਮ੍ਰਿਤ ਰਸ ਨਿਝਰ ਪੀ ਪੀ ਰੱਜਣਾ, ਬੂੰਦ ਸਵਾਂਤੀ ਬਖ਼ਸ਼ੇ ਠੰਡੀ ਠਾਰ। ਮਿਲੇ ਮੂਰਤ ਗੋਪਾਲ ਮਧਨਾ, ਮੋਹਨ ਮਾਧਵ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਜਨ ਭਗਤਾਂ ਪਾਵੇ ਸਾਰ। ਸਤਿਗੁਰ ਸ਼ਬਦ ਹਰਿਜਨ ਸੁਹਾਏ ਇਕੋ ਬੰਕ, ਬੰਕ ਦਵਾਰੀ ਦਏ ਵਡਿਆਈਆ । ਜਿਥੇ ਨਾ ਕੋਈ ਰਾਓ ਨਾ ਕੋਈ ਰੰਕ, ਸ਼ਾਹ ਪਾਤਸ਼ਾਹ ਨਾ ਕੋਇ ਚਤੁਰਾਈਆ । ਜਿਸ ਦੀ ਸ਼ਹਾਦਤ ਦੇਵੇ ਰਾਜਾ ਜਨਕ, ਭੇਵ ਅਭੇਦਾ ਆਪ ਖੁਲਾਈਆ। ਸੋ ਪੁਰਖ ਨਿਰੰਜਣ ਜਿਨ੍ਹਾਂ ਲਾਏ ਜੋਤੀ ਧਾਰ ਤਨਕ, ਤਨ ਮਨ ਦਾ ਲੇਖਾ ਦਏ ਮੁਕਾਈਆ। ਹਉਮੇ ਰੋਗ ਰਹੇ ਨਾ ਸ਼ੰਕ, ਸਹਿੰਸਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗ੍ਰਹਿ ਇਕ ਵਖਾਈਆ। ਸਚ ਗ੍ਰਹਿ ਵਖਾਏ ਏਕ, ਏਕੰਕਾਰ ਦਇਆ ਕਮਾਈਆ। ਜਿਥੇ ਇਕੋ ਇਸ਼ਟ ਦੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਬੁਧ ਕਰੇ ਬਿਬੇਕ, ਦੁਰਮਤ ਮੈਲ ਧਵਾਈਆ। ਕੂੜੀ ਕਿਰਿਆ ਰਹੇ ਨਾ ਭੇਖ, ਭਾਂਡਾ ਭਰਮ ਭਉ ਭੰਨਾਈਆ। ਸਚ ਦਵਾਰ ਵਖਾਏ ਆਪਣਾ ਦੇਸ, ਦੇਸ ਦੇਸ਼ੰਤਰਾਂ ਪੰਧ ਮੁਕਾਈਆ। ਜਿਥੇ ਵਸੇ ਨਰ ਨਰੇਸ਼, ਨਰ ਨਰਾਇਣ ਡੇਰਾ ਲਾਈਆ। ਜਿਸ ਦੀ ਮੁੱਛ ਦਾਹੜੀ ਨਾ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਵੇਖਣਹਾਰਾ ਰੇਖ, ਜੁਗ ਚੌਕੜੀ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਸੰਗੀ, ਸਗਲਾ ਸੰਗ ਨਿਭਾਈਆ। ਅਵਤਾਰ ਪੈਗ਼ੰਬਰ ਮੈਥੋਂ ਮੰਗਾਂ ਰਹੇ ਮੰਗੀ, ਜੁਗ ਜੁਗ ਝੋਲੀਆਂ ਆਪਣੀਆਂ ਡਾਹੀਆ। ਮੈਂ ਸਭ ਦੀ ਕੱਟਣਹਾਰਾ ਤੰਗੀ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਮੈਨੂੰ ਨਾ ਕੋਇ ਗ਼ਮ ਨਾ ਕੋਈ ਰੰਜੀ, ਰੰਜਸ਼ ਵਿਚ ਕਦੇ ਨਾ ਆਈਆ। ਮੈਂ ਬਾਣਾ ਪਹਿਨਿਆ ਨਹੀਂ ਕਦੀ ਜੰਗੀ, ਸ਼ਸਤਰ ਹੱਥ ਨਾ ਕੋਇ ਉਠਾਈਆ। ਮੈਂ ਜੁਗ ਜੁਗ ਨਾਮ ਕਲਮਿਆਂ ਵੰਡਾਂ ਗਿਆ ਵੰਡੀ, ਹਿੱਸੇ ਧਰਨੀ ਧਰਤ ਧਵਲ ਵਖਾਈਆ । ਜਨ ਭਗਤ ਸੁਹੇਲੇ ਪੁਰਖ ਅਕਾਲ ਨਾਲ ਗਿਆ ਗੰਢੀ, ਧੁਰ ਦੀ ਗੰਢ ਆਪ ਪਵਾਈਆ। ਮੇਰਾ ਖੇਲ ਸਦਾ ਬਹੁਰੰਗੀ, ਬੁੱਧੀ ਵਿਚ ਨਾ ਕੋਇ ਸਮਝਾਈਆ। ਮੈਂ ਕਲਜੁਗ ਖੇਲ ਖੇਲਾਂ ਵਿਚ ਵਰਭੰਡੀ, ਚਾਰੋਂ ਕੁੰਟ ਅੱਖ ਉਠਾਈਆ। ਸਦੀ ਚੌਧਵੀਂ ਚਾਰੋਂ ਕੁੰਟ ਚਮਕਾਏ ਚੰਡੀ, ਪਰਚੰਡ ਰੂਪ ਬਦਲਾਈਆ। ਕਿਸੇ ਪਵਣ ਮਿਲੇ ਨਾ ਠੰਢੀ, ਕਲਜੁਗ ਅਗਨੀ ਤਤ ਤਪਾਈਆ। ਮਾਣ ਰਹੇ ਨਾ ਚੰਦ ਨੌਚੰਦੀ, ਚੌਦਸ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਾਹਿਬ ਸੂਰਾ ਸਰਬੰਗੀ, ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਤੱਕੇ ਚਾਈਂ ਚਾਈਂਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵੀ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਮੇਰਾ ਅੰਤਸ਼ਕਰਨ ਕੀ ਕਹਿੰਦਾ, ਬਿਨ ਰਸਨਾ ਜਿਹਵਾ ਬੱਤੀ ਦੰਦਾਂ ਰਿਹਾ ਦ੍ਰਿੜਾਈਆ। ਜੋ ਖੇਲ ਸਮਝਾਵੇ ਚੜ੍ਹਦਾ ਲਹਿੰਦਾ, ਦੱਖਣ ਪਹਾੜ ਨਾਲ ਮਿਲਾਈਆ। ਸ਼ਰਅ ਦਾ ਉਚ ਮੁਨਾਰਾ ਜਾਂਦਾ ਢਹਿੰਦਾ, ਮਹਿਰਾਬਾ ਰੂਪ ਨਾ ਕੋਇ ਚਮਕਾਈਆ। ਪ੍ਰਭ ਦਾ ਭਾਣਾ ਅਵਤਾਰ ਪੈਗ਼ੰਬਰ ਗੁਰ ਵੇਖਿਆ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਵੀ ਸਾਂਭ ਸੂਤ ਕੇ ਬੈਠੀ ਆਪਣਾ ਲਹਿੰਗਾ, ਅੰਗੀ ਆਪਣੇ ਤਨ ਸੁਹਾਈਆ। ਦੁਨੀਆਦਾਰਾਂ ਨੂੰ ਦੱਸਾਂ ਅਗਲਾ ਵਕਤ ਪੈਣਾ ਮਹਿੰਗਾ, ਚਾਰੋਂ ਕੁੰਟ ਧਿਆਨ ਲਗਾਈਆ। ਕੋਟਾਂ ਵਿਚੋਂ ਕੋਈ ਗੁਰਮੁਖ ਪ੍ਰਭੂ ਦਾ ਭਾਣਾ ਹੋਵੇ ਸਹਿੰਦਾ, ਹਿਰਦੇ ਹਰਿ ਹਰਿ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਾਇਆ ਕਹੇ ਮੈਂ ਸੂਰਤਾਂ ਤੱਕੀਆਂ ਓਹ, ਜੋ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਨੂੰ ਮਿਲਿਆ ਤੇਈ ਅਵਤਾਰਾਂ ਦਾ ਗਰੋਹ, ਇਕੱਠੇ ਹੋ ਕੇ ਰਹੇ ਸੁਣਾਈਆ। ਪੈਗ਼ੰਬਰ ਜੋਤੀ ਧਾਰ ਦੀ ਲੈ ਕੇ ਲੋ, ਬਿਨ ਲੋਚਨ ਨੈਣ ਨੈਣ ਰਹੇ ਖੁਲਾਈਆ। ਗੁਰੂ ਗੁਰਦੇਵ ਕਹਿਣ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਹੜਾ ਆਦਿ ਦਾ ਇਕ ਤੇ ਸ੍ਰਿਸ਼ਟ ਧਾਰ ਵਿਚ ਦੋ, ਦੂਆ ਏਕਾ ਏਕਾ ਗੰਢ ਪਵਾਈਆ। ਜੋ ਨਿਰਵੈਰ ਨਿਰਾਕਾਰ ਪੁਰਖ ਅਕਾਲ ਅਗੰਮਾ ਹੋ, ਹੋਕਾ ਦੇਵੇ ਥਾਉਂ ਥਾਈਂਆ। ਜਿਸ ਨੇ ਸਭ ਕਿਛ ਅਵਤਾਰ ਪੈਗ਼ੰਬਰਾਂ ਕੋਲੋਂ ਲੈਣਾ ਖੋਹ, ਹੁਕਮ ਹੁਕਮ ਨਾਲ ਬਦਲਾਈਆ। ਸਚ ਮਾਰਗ ਦਾ ਢੋਆ ਦੇਵੇ ਢੋਅ, ਦੋ ਜਹਾਨਾਂ ਆਪ ਵਰਤਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਪਰਦਾ ਸਕੇ ਨਾ ਕੋਇ ਉਠਾਈਆ। ਜੋ ਆਤਮ ਪਰਮਾਤਮ ਜਾਵੇ ਛੋਹ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਸਤਿ ਧਰਮ ਦਾ ਬੀਜ ਦੇਵੇ ਬੋ, ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਝਟ ਨਾਰਦ ਕਹੇ ਮਾਇਆ ਨਾ ਪਾ ਵੱਡਾ ਰੌਲਾ, ਕੂਕ ਕੂਕ ਸੁਣਾਈਆ। ਆਹ ਵੇਖ ਪੂਰਬ ਇਕਰਾਰ ਕੌਲਾ, ਤੈਨੂੰ ਦਿਆਂ ਜਣਾਈਆ। ਉਹ ਮਾਲਕ ਖ਼ਾਲਕ ਧੁਰ ਦਾ ਮੌਲਾ, ਮੌਲਿਆ ਹਰ ਘਟ ਥਾਈਂਆ। ਜਿਸ ਦਾ ਇਕੋ ਨਾਮ ਕਲਮਾ ਸ਼ਬਦ ਅਗੰਮੀ ਸੋਹਲਾ, ਸੋ ਸਵਾਮੀ ਰਿਹਾ ਸਮਝਾਈਆ। ਜਿਸ ਨੇ ਭੇਵ ਚੁਕਾਉਣਾ ਪਰਦਾ ਓਹਲਾ, ਭਾਵਨਾ ਆਪਣੀ ਦਏ ਦ੍ਰਿੜਾਈਆ। ਜੁਗ ਚੌਕੜੀ ਜਿਸ ਦਾ ਗੋਲਾ, ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਉਹ ਕਲਜੁਗ ਅੰਤਮ ਬਣ ਕੇ ਤੋਲਾ, ਨਾਮ ਤਰਾਜ਼ੂ ਹੱਥ ਉਠਾਈਆ। ਤੂੰ ਓਸ ਦਾ ਸੁਣ ਲੈ ਅਗੰਮੀ ਬੋਲਾ, ਜੋ ਅਨਬੋਲਤ ਰਿਹਾ ਜਣਾਈਆ। ਜਿਸ ਪਿਛਲਾ ਰਹਿਣ ਦੇਣਾ ਨਹੀਂ ਕੋਈ ਵਿਚੋਲਾ, ਵਿਚਲਾ ਭੇਵ ਚੁਕਾਈਆ। ਜਿਸ ਰਹਿਣ ਦੇਣਾ ਨਹੀਂ ਕੋਈ ਖੋਲਾ, ਖ਼ਾਲਕ ਖ਼ਲਕ ਦਏ ਦ੍ਰਿੜਾਈਆ। ਵਕਤ ਸੁਹੰਜਣਾ ਕਰੇ ਉਤੇ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਨਾ ਮਾਰ ਵਡੀਆਂ ਸ਼ੇਖ਼ੀਆਂ, ਕੀ ਆਪਣਾ ਬਲ ਜਣਾਈਆ। ਤੇਰੀਆਂ ਜੁਗ ਜੁਗ ਖੇਲਾਂ ਵੇਖੀਆਂ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ। ਤੇਰੀਆਂ ਭੁਲ ਨਹੀਂ ਜਾਂਦੀਆਂ ਨੇਕੀਆਂ, ਅਵਤਾਰ ਪੈਗ਼ੰਬਰ ਗੁਰੂਆਂ ਦਿਤੀਆਂ ਸਜ਼ਾਈਆ । ਤੇਰੀਆਂ ਆਸ਼ਾ ਕਮਲੀਏ ਧਰਤੀ ਉਤੇ ਲੇਟੀਆਂ, ਚਾਰੋਂ ਕੁੰਟ ਕਰਵਟ ਰਹੀਆਂ ਬਦਲਾਈਆ। ਮੈਂ ਆਦਿ ਜੁਗਾਦੀ ਭੇਤੀ ਆਂ, ਭਾਂਡਾ ਭਰਮ ਤੇਰਾ ਦਿਆਂ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲਾਈਆ। ਮਾਇਆ ਕਹੇ ਨਾਰਦਾ ਮੈਂ ਬੜੀ ਸੁਚੱਜੀ, ਆਦਿ ਜੁਗਾਦੀ ਨਜ਼ਰੀ ਆਈਆ। ਮੈਂ ਦਿਵਸ ਰੈਣ ਫਿਰਾਂ ਭੱਜੀ, ਪ੍ਰਭ ਸਾਚੀ ਸੇਵ ਕਮਾਈਆ। ਮੈਂ ਮੋਹ ਪਿਆਰ ਨਾਲ ਕਦੇ ਨਾ ਰੱਜੀ, ਮੁਹੱਬਤ ਸਭ ਦੇ ਨਾਲ ਰਖਾਈਆ। ਮੇਰੀ ਖੇਲ ਨੇਕੀ ਬਦੀ, ਦੋਵੇਂ ਆਪਣੇ ਘਰ ਵਸਾਈਆ। ਮੈਂ ਵੇਖਣ ਆਈ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਓਹ ਵੇਖ ਮੁਹੰਮਦ ਜਾਂਦਾ ਭਾਰ ਲੱਦੀ , ਚਾਰ ਯਾਰੀ ਗੰਢ ਪਵਾਈਆ। ਮੈਂ ਸਭ ਦੀ ਖੋਲ ਕੇ ਵੇਖਣੀ ਡੱਗੀ, ਡੌਰੂ ਡੰਕ ਸੁਣਾਈਆ। ਮੇਰੀ ਉਚੀ ਹੋ ਗਈ ਅੱਡੀ, ਪੱਬਾਂ ਭਾਰ ਭੱਜਾਂ ਵਾਹੋ ਦਾਹੀਆ। ਮੈਂ ਸਾਰੇ ਵੇਖਣੇ ਲਬੀ, ਦੀਨਾਂ ਮਜ਼੍ਹਬਾਂ ਵਾਲੇ ਫੋਲ ਫੁਲਾਈਆ। ਕਿਉਂ ਹਜ਼ਰਤ ਮੁਹੰਮਦ ਈਸਾ ਮੂਸਾ ਜਾਂਦੇ ਗੱਦੀ ਛਡੀ, ਸੁਖ ਆਸਣ ਰਹੇ ਤਜਾਈਆ। ਕਿਉਂ ਅਵਤਾਰੋ ਆਪਣੀ ਅੰਤਮ ਕਰਦੇ ਹਦੀ, ਹਦੂਦਾਂ ਵੇਖ ਵਖਾਈਆ। ਗੁਰੂ ਗੁਰਦੇਵਾਂ ਕਹਾਂ ਮੈਨੂੰ ਹਥੇਲੀ ਵਖਾਓ ਸੱਜੀ, ਸਾਜਣ ਹੋ ਕੇ ਮੰਗ ਮੰਗਾਈਆ। ਕੀ ਖੇਲ ਕਰਾਏ ਪੁਰਖ ਅਕਾਲਾ ਯਦੀ, ਯਦਪ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਮੇਲਾ ਹੁੰਦਾ ਨਵ ਨੌ ਚਾਰ ਜੁਗ ਚੌਕੜੀ ਸਬੱਬੀ, ਸਬੱਬ ਨਾਲ ਆਪਣਾ ਮੇਲ ਮਿਲਾਈਆ।
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ਾਹਣੀ ਦੇਵੀ ਦੇ ਗ੍ਰਹਿ ਪਿੰਡ ਮਾਜਰਾ ਜ਼ਿਲਾ ਜੰਮੂ
ਨਾਰਦ ਕਹੇ ਮਾਇਆ ਨਾ ਮਾਰ ਦਾਬੇ, ਕੂਕ ਕੂਕ ਸੁਣਾਈਆ। ਮੂਰਖੇ ਨਿਗਾਹ ਮਾਰ ਲੈ ਵਿਚ ਕਾਅਬੇ, ਕੀ ਕਰਬਲਾ ਦਏ ਦੁਹਾਈਆ। ਇਸ਼ਾਰੇ ਤੱਕ ਲੈ ਜੋ ਦਿਤੇ ਨਾਨਕ ਬਾਬੇ, ਬਗ਼ਦਾਦ ਵਿਚ ਕੀ ਦ੍ਰਿੜਾਈਆ। ਸ਼ਾਹ ਸੁਲਤਾਨ ਮਿਟਣੇ ਰਾਜੇ, ਭੂਪ ਨਜ਼ਰ ਕੋਇ ਨਾ ਆਈਆ। ਕਿਸੇ ਗ੍ਰਹਿ ਨਹੀਂ ਵੱਜਣੇ ਵਾਜੇ, ਸ਼ਾਦਿਆਨੇ ਸੁਣਨ ਕੋਇ ਨਾ ਪਾਈਆ। ਦੀਨ ਦੁਨੀ ਵਿਚ ਕੋਈ ਨਾ ਜਾਗੇ, ਨੇਤਰ ਅੱਖ ਨਾ ਕੋਇ ਖੁਲਾਈਆ। ਹੰਸ ਬੁੱਧੀ ਜੀਵ ਹੋਣੇ ਕਾਗੇ, ਕਾਗ ਵਾਂਗ ਕੁਰਲਾਈਆ। ਕੀ ਓਸ ਵੇਲੇ ਵੇਸ ਵਟਾਏ ਵਾਲਾ ਬਾਜੇ, ਆਪ ਆਪਣਾ ਫੇਰਾ ਪਾਈਆ। ਕੀ ਨਵੀਂ ਸਾਜਣਾ ਸਾਜੇ, ਸਚ ਦੇ ਸਮਝਾਈਆ। ਮਾਇਆ ਕਹੇ ਨਾਰਦਾ ਓਹ ਮਾਲਕ ਗ਼ਰੀਬ ਨਿਵਾਜੇ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੂੰ ਸਾਰੇ ਰਹੇ ਅਰਾਧੇ, ਰਸਨਾ ਜਿਹਵਾ ਢੋਲੇ ਗਾਈਆ। ਜਿਸ ਦੇ ਜੁਗ ਚੌਕੜੀ ਸਮਾਜੇ, ਦੀਨ ਮਜ਼੍ਹਬ ਵਡਿਆਈਆ। ਉਹ ਮਾਰੇ ਸ਼ਬਦ ਅਗੰਮੀ ਆਵਾਜ਼ੇ, ਬੇਖ਼ਬਰਾਂ ਖ਼ਬਰ ਸੁਣਾਈਆ। ਕਲਜੁਗ ਅੰਤ ਸਵਾਰੇ ਕਾਜੇ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਦਾ ਹੁਕਮ ਬੋਧ ਅਗਾਧੇ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਹ ਕਿਸੇ ਹੱਥ ਨਾ ਆਵੇ ਲਾਧੇ, ਖੋਜੀਆਂ ਖੋਜ ਨਾ ਕੋਇ ਖੁਜਾਈਆ। ਮਾਇਆ ਕਹੇ ਮੈਨੂੰ ਸਤਿਗੁਰ ਸ਼ਬਦ ਮਾਰਦਾ ਆਵਾਜ਼ੇ, ਅਣਸੁਣਤ ਕਰੇ ਸ਼ਨਵਾਈਆ। ਕੋਝੀਏ ਕਮਲੀਏ ਮਾਇਆ ਰਾਣੀਏ ਜਗਤ ਸਵਾਣੀਏ ਪੁਰਖ ਅਕਾਲਾ ਦੀਨ ਦਿਆਲਾ ਆਇਆ ਤੇ ਆਵੇ ਦੇਸ਼ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਾਗ ਜਣਾਏ ਅਨੁਰਾਗੇ, ਰਾਗ ਨਾਦ ਜਿਸ ਦੀ ਸਿਫ਼ਤਾਂ ਵਿਚ ਸਿਫ਼ਤ ਰਹੇ ਜਗ ਗਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੀਵਣ ਸਿੰਘ ਦੇ ਗ੍ਰਹਿ ਪਿੰਡ ਝਮਾਂ ਜ਼ਿਲਾ ਜੰਮੂ
ਮਾਇਆ ਕਹੇ ਮੈਂ ਜਗਤ ਸੁਹਾਉਣਾ ਹੁਜਰਾ, ਹੁਜਤ ਕਰਾਂ ਜਗਤ ਲੋਕਾਈਆ। ਮੇਰਾ ਘਰ ਘਰ ਹੋਣਾ ਮੁਜਰਾ, ਮੁਜਰਮ ਦੀਨ ਦੁਨੀ ਬਣਾਈਆ। ਸਭ ਨੂੰ ਯਾਦ ਆਉਣਾ ਪਿਛਲਾ ਸਮਾਂ ਗੁਜ਼ਰਾ, ਗੁਜਰੀ ਚੰਦ ਦਏ ਸਮਝਾਈਆ । ਮਾਨਸ ਜਨਮ ਦਿਸੇ ਕਿਸੇ ਨਾ ਸੁਧਰਾ, ਸੁਦੀ ਵਦੀ ਨਜ਼ਰ ਕਿਸੇ ਨਾ ਆਈਆ । ਭਾਗ ਲੱਗੇ ਨਾ ਜਨਣੀ ਉਦਰਾ, ਨਵ ਨਵ ਅਗਨ ਨਾ ਕੋਇ ਬੁਝਾਈਆ। ਜਗਤ ਡੌਰੂ ਵਾਹਵੇ ਬਣ ਕੇ ਖੁਸਰਾ, ਭੱਜੇ ਵਾਹੋ ਦਾਹੀਆ। ਕਿਸੇ ਸਮਝ ਨਾ ਆਵੇ ਪਈਆ ਸੁਸਰਾ, ਨਾਤਾ ਧਰਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਵਡ ਵਡਿਆਈਆ। ਮਾਇਆ ਕਹੇ ਮੇਰੇ ਘਰ ਹੋਣੀ ਖ਼ੁਸ਼ਹਾਲੀ, ਜਗਤ ਵਾਸਨਾ ਨਾਲ ਮਹਿਕਾਈਆ। ਫਲ ਲਗਾਉਣਾ ਕੂੜ ਦੀ ਡਾਲੀ, ਪੱਤ ਟਹਿਣੀ ਵੱਜੇ ਵਧਾਈਆ। ਖਾਣਾ ਪੀਣਾ ਸਭ ਦਾ ਕਰਨਾ ਜਾਅਲੀ, ਸਚ ਵਸਤ ਹੱਥ ਕਿਸੇ ਨਾ ਆਈਆ। ਲਾਲਚ ਲੋਭ ਮੇਰੀ ਕਰੇ ਦਲਾਲੀ, ਵਿਚੋਲਾ ਵਿਕਾਰਾ ਰੂਪ ਬਣਾਈਆ। ਧਰਮ ਭੰਡਾਰੇ ਹੋਣੇ ਖ਼ਾਲੀ, ਵਸਤ ਸਚ
ਨਾ ਕੋਇ ਵਖਾਈਆ। ਮੇਰਾ ਖੇਲ ਤੱਕਣਾ ਜਗਤ ਹਲਾਲੀ, ਹਲਾਲ ਕਰਾਂ ਖ਼ਲਕ ਖ਼ੁਦਾਈਆ। ਚਾਰ ਕੁੰਟ ਦਾ ਰਹਿਣ ਦੇਵਾਂ ਕੋਈ ਨਾ ਮਾਲੀ, ਮਾਲਕ ਨਜ਼ਰ ਕੋਇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਦਿਸੇ ਕੋਈ ਨਾ ਪਾਲੀ, ਪ੍ਰਿਤਪਾਲਕ ਇਕੋ ਹੋਵੇ ਧੁਰ ਦਾ ਮਾਹੀਆ। ਜਿਸ ਦਾ ਇਕੋ ਹੁਕਮ ਮੰਨਾਂ ਸ਼ਾਲੀ, ਸ਼ਾਲਾ ਉਸੇ ਨੂੰ ਸੀਸ ਨਿਵਾਈਆ। ਜਿਸ ਮੇਰੀ ਕੱਟਣੀ ਕੰਗਾਲੀ, ਭੁੱਖੀ ਨੂੰ ਦਏ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਸੱਤ ਬਣਾਏ ਇਕ ਧਰਮਸਾਲੀ, ਧਰਮ ਦਵਾਰਾ ਆਪਣਾ ਆਪ ਜਣਾਈਆ।
ਸਪਤ ਰਿਖੀ ਕਢਦੇ ਰਹੇ ਲੀਕਾਂ, ਨੱਕ ਲੀਹ ਉਤੇ ਘਸਾਈਆ। ਆਤਮਾ ਦੀਆਂ ਕਰਦੇ ਰਹੇ ਤਸਦੀਕਾਂ, ਸ਼ਹਾਦਤ ਯਾਦ ਵਾਲੀ ਰਖਾਈਆ। ਮਨਸਾ ਦੀਆਂ ਤੱਕਦੇ ਰਹੇ ਉਮੀਦਾਂ, ਆਪਣਾ ਨੈਣ ਉਠਾਈਆ। ਇਕ ਦੂਜੇ ਨੂੰ ਕਰਦੇ ਰਹੇ ਤਾਕੀਦਾਂ, ਹੁਕਮ ਨਾਲ ਸੁਣਾਈਆ। ਸਾਰੇ ਵੇਖੋ ਲਾ ਕੇ ਨੀਝਾਂ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਪਤਸ ਰਿਖ ਕਹਿਣ ਸਾਡੀ ਪੁਰਾਣੀ ਬਸਤੀ, ਪਿਛਲਾ ਲੇਖਾ ਦਏ ਗਵਾਹੀਆ। ਜਿਥੇ ਲੱਭਦੇ ਰਹੇ ਪ੍ਰਭੂ ਦੀ ਹਸਤੀ, ਹਸਤ ਕਵਲਾਂ ਸੇਵ ਕਮਾਈਆ। ਉਹ ਲੇਖਾ ਦੇਵਣਹਾਰਾ ਦਸਤੀ, ਲਹਿਣੇ ਸਭ ਦੇ ਝੋਲੀ ਪਾਈਆ। ਮਾਲਕ ਹੋ ਕੇ ਅਰਸ਼ੀ, ਫ਼ਰਸ਼ ਦਏ ਵਡਿਆਈਆ। ਸਤਿਗੁਰ ਸ਼ਬਦ ਨੇ ਸਾਨੂੰ ਦੱਸੀ ਸੀ ਬਰਸੀ, ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਈਆ। ਪਰਮ ਪੁਰਖ ਕਰੇਗਾ ਤਰਸੀ, ਰਹਿਮਤ ਆਪ ਕਮਾਈਆ। ਖੇਲ ਬਣਾਏ ਆਪਣੇ ਘਰ ਦੀ, ਗ੍ਰਹਿ ਮੰਦਰ ਦਏ ਵਡਿਆਈਆ। ਤੁਹਾਡੀ ਆਸ਼ਾ ਪੂਰੀ ਕਰੇ ਵਰ ਦੀ, ਵਰ ਦੇਵਣਹਾਰ ਗੁਸਾਂਈਆ । ਤੁਸਾਂ ਖੇਲ ਵੇਖਣੀ ਕਲਜੁਗ ਕਲ ਦੀ, ਕੀ ਕਲਕੀ ਆਪਣੀ ਕਾਰ ਭੁਗਤਾਈਆ । ਕਿਸੇ ਨੂੰ ਸਮਝ ਨਹੀਂ ਆਉਣੀ ਪਲ ਦੀ, ਪਲਕਾਂ ਦੇ ਓਹਲੇ ਕੀ ਆਪਣਾ ਹੁਕਮ ਵਰਤਾਈਆ। ਉਹਦੀ ਧਾਰ ਹੋਣੀ ਅਛਲ ਅਛੱਲ ਦੀ, ਵਲ ਛਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਜਿਥੇ ਚਵ੍ਹੀ ਮੱਘਰ ਖ਼ੁਸ਼ੀਆਂ ਨਾਲ ਅੰਦਰ ਮਾਰੀ ਝਾਕੀ, ਸੱਜਾ ਖੱਬਾ ਵੇਖ ਵਖਾਈਆ। ਓਥੇ ਸਪਤਸ ਰਿਖੀਆਂ ਦਾ ਲਹਿਣਾ ਦੇਣਾ ਬਾਕੀ, ਜੋ ਆਸ਼ਾ ਗਏ ਰਖਾਈਆ। ਤਿਨ੍ਹਾਂ ਦਾ ਲੇਖ ਚੁਕਾਇਆ ਹਾਥੋ ਹਾਥੀ, ਉਧਾਰ ਰਹਿਣ ਕੋਇ ਨਾ ਪਾਈਆ। ਜਨ ਭਗਤ ਬਣਾ ਕੇ ਸਾਥੀ, ਲੇਖਾ ਸਭ ਦਾ ਪੂਰ ਕਰਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਆਪਣੇ ਵਿਚ ਛੁਪਾਈਆ। ਨਾਲੇ ਕਰਦਾ ਫਿਰੇ ਖ਼ੁਸ਼ੀਆਂ ਦੇ ਵਿਚ ਹਾਸੀ, ਨਾਲੇ ਵੇਖੇ ਲੇਖੇ ਧੁਰਦਰਗਾਹੀਆ। ਨਾਲੇ ਬਖ਼ਸ਼ਦਾ ਜਾਏ ਦਾਤੀ, ਭੰਡਾਰੇ ਖ਼ਾਲੀ ਆਪ ਭਰਾਈਆ। ਨਾਲੇ ਪੁਛਦਾ ਜਾਏ ਬਾਤੀ, ਜਨਮ ਜਨਮ ਦੇ ਲੇਖੇ ਝੋਲੀ ਪਾਈਆ। ਨਾਲੇ ਲਾਉਂਦਾ ਜਾਏ ਨਾਲ ਛਾਤੀ, ਗੋਦ ਸੁਹੰਜਣੀ ਆਪ ਟਿਕਾਈਆ। ਨਾਲੇ ਫਿਰੇ ਨੰਗੀ ਪੈਰੀਂ ਰਾਤੀ, ਜਨ ਭਗਤਾਂ ਸੇਵ ਕਮਾਈਆ। ਨਾਲੇ ਬਖ਼ਸ਼ਣਹਾਰਾ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚ ਬਦਲਾਈਆ। ਨਾਲੇ ਸੰਦੇਸ਼ੇ ਦੇਵੇ ਪਾਤੀ, ਹੁਕਮ ਹੁਕਮ ਵਿਚੋਂ ਸਮਝਾਈਆ। ਨਾਲੇ ਉੱਤਮ ਕਰੇ ਜ਼ਾਤੀ, ਅਜ਼ਾਤੀ ਡੇਰਾ ਢਾਹੀਆ।
ਨਾਲੇ ਲੇਖਾ ਲਿਖੇ ਕਾਗ਼ਜ਼ਾਤੀ, ਜੁਗ ਜਨਮ ਦਾ ਪੰਧ ਮੁਕਾਈਆ। ਨਾਲੇ ਮੰਜ਼ਲ ਦੱਸੇ ਸਫ਼ਾਤੀ, ਆਪ ਆਪਣਾ ਹੁਕਮ ਵਰਤਾਈਆ। ਨਾਲੇ ਮਦਦਗ਼ਾਰ ਬਣੇ ਇਮਦਾਦੀ, ਸਿਰ ਸਿਰ ਆਪਣਾ ਹੱਥ ਰਖਾਈਆ। ਇਹ ਲੇਖਾ ਜਾਣੇ ਧੁਰ ਦਾ ਆਦੀ, ਆਦਿ ਪੁਰਖ ਬੇਪਰਵਾਹੀਆ। ਜਿਸ ਦਾ ਸ਼ਬਦ ਸਦਾ ਅਨਾਦੀ, ਜਗਤ ਜਹਾਨ ਕਰੇ ਸ਼ਨਵਾਈਆ। ਜਿਸ ਦੀ ਕਿਰਪਾ ਨਾਲ ਰਿਸ਼ੀਆਂ ਦੀ ਕਿਸਮਤ ਜਾਗੀ, ਪੂਰਬ ਲੇਖ ਚੁਕਾਈਆ। ਹਰਿ ਸੰਗਤ ਜੰਮੂ ਹੋਵੇ ਵਡ ਵਡਭਾਗੀ, ਭਾਗ ਹਿੱਸਾ ਸਭ ਦੀ ਝੋਲੀ ਪਾਈਆ। ਭਗਤ ਭਗਵਾਨ ਇਕ ਦੂਜੇ ਦੇ ਬਣਾ ਕੇ ਵੈਰਾਗੀ, ਵੈਰਾਗ ਵਿਚ ਆਪਣਾ ਨੀਰ ਵਹਾਈਆ। ਇਹ ਇਸ਼ਕ ਨਾ ਹਕੀਕੀ ਨਾ ਮਜਾਜ਼ੀ, ਦੋਹਾਂ ਤੋਂ ਬਾਹਰ ਆਪਣੀ ਖੇਲ ਖਿਲਾਈਆ। ਜਨ ਭਗਤੋ ਗੁਰਮੁਖੋ ਤੁਹਾਨੂੰ ਘਰ ਘਰ ਰਖੇਗਾ ਰਾਜ਼ੀ, ਦੁਖੀਆਂ ਦੁੱਖਾਂ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਦਰ ਦਰ ਘਰ ਘਰ ਬਣਿਆ ਰਹੇਗਾ ਲਾਗੀ, ਸੇਵਕ ਹੋ ਕੇ ਸੇਵ ਕਮਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਸਤਿਗੁਰ ਸ਼ਬਦ ਸਦਾ ਗਿਆਤਾ, ਗਿਆਨ ਧਿਆਨ ਦੀ ਲੋੜ ਨਾ ਕੋਇ ਰਖਾਈਆ। ਆਦਿ ਜੁਗਾਦੀ ਜੋਤੀ ਜਾਤਾ, ਜਾਗਰਤ ਜੋਤ ਖੇਲ ਖਿਲਾਈਆ। ਹਰਿਜਨ ਬੰਨ੍ਹਣਹਾਰਾ ਨਾਤਾ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਸਤਿ ਧਰਮ ਦੀਆਂ ਦੇਵਣਹਾਰਾ ਦਾਤਾ, ਵਸਤ ਅਮੋਲਕ ਆਪ ਵਰਤਾਈਆ। ਨਾਮ ਨਿਧਾਨਾ ਜਣਾ ਕੇ ਗਾਥਾ, ਕਰੇ ਅਗੰਮ ਪੜ੍ਹਾਈਆ। ਸਤਿ ਸਚ ਚੜ੍ਹਾ ਕੇ ਰਾਥਾ, ਕੂੜੀ ਕਿਰਿਆ ਨਈਆ ਨੌਕਾ ਡੇਰਾ ਢਾਹੀਆ। ਲੇਖ ਬਣਾ ਕੇ ਮਸਤਕ ਮਾਥਾ, ਪੂਰਬ ਜਨਮਾਂ ਲੇਖੇ ਪਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਹਰਿ ਵੱਡਾ ਵਡ ਵਡਿਆਈਆ। ਹੋਏ ਸਹਾਈ ਨਾਥ ਅਨਾਥਾ, ਦੀਨਨ ਆਪਣੇ ਰੰਗ ਰੰਗਾਈਆ । ਸਤਿ ਸਚ ਸੁਣਾਏ ਧੁਰ ਦੀ ਬਾਤਾ, ਬਾਤਨ ਪਰਦਾ ਆਪ ਖੁਲਾਈਆ। ਆਪੇ ਬਣ ਕੇ ਪਿਤਾ ਮਾਤਾ, ਪੂਤ ਸਪੂਤੇ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਗੁਰਦੇਵਾ ਏਕ, ਆਦਿ ਪੁਰਖ ਅਖਵਾਈਆ । ਜੋ ਭਗਤਾਂ ਜੁਗ ਜੁਗ ਬਖ਼ਸ਼ੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮਨ ਮਤ ਬੁਧ ਕਰੇ ਬਿਬੇਕ ਤ੍ਰੈਗੁਣ ਦਾ ਲੇਖ ਚੁਕਾਈਆ। ਸਚ ਦਵਾਰ ਰਖਾਏ ਆਪਣਾ ਦੇਸ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਥੇ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਸੀਸ ਝੁਕਾਈਆ। ਆਪ ਬਣ ਕੇ ਮਾਲਕ ਨਰ ਨਰੇਸ਼, ਨਰ ਨਰਾਇਣ ਸੋਭਾ ਪਾਈਆ। ਕਲਜੁਗ ਅੰਤਮ ਵੇਖਣਹਾਰ ਕਲ ਕਲੇਸ਼, ਕਲ ਕਾਤੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਕਰਤਾ, ਕਰਤੇ ਪੁਰਖ ਦਿਤੀ ਵਡਿਆਈਆ। ਨਾ ਜੰਮਦਾ ਨਾ ਕਦੇ ਮਰਦਾ, ਮਰ ਜੀਵਤ ਰੂਪ ਨਾ ਕਦੇ ਬਦਲਾਈਆ। ਲੇਖਾ ਜਾਣਾ ਧਰਨੀ ਧੌਲ ਵਾਲੇ ਘਰ ਦਾ,
ਨਵ ਸੱਤ ਫੋਲ ਫੁਲਾਈਆ। ਨਿਰਭਉ ਹੋ ਕਦੇ ਨਾ ਡਰਦਾ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਨਿਤ ਨਵਿਤ ਅਗੰਮੇ ਘਾੜਨ ਘੜਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਹੋ ਕੇ ਲੜਦਾ, ਇਹ ਧੁਰ ਦੀ ਬੇਪਰਵਾਹੀਆ। ਨਾਮ ਨਿਧਾਨ ਨੌਜਵਾਨ ਹੋ ਕੇ ਉਚਰਦਾ, ਕਲਮੇ ਕਾਇਨਾਤ ਸਮਝਾਈਆ। ਲੇਖਾ ਪੂਰਾ ਕਰਾਂ ਵਕਤ ਸੁਹਾਵਾ ਸਾਚੇ ਪੁਤਰ ਦਾ, ਜਿਸ ਪਰਮੇਸ਼ਵਰ ਦਿਤੀ ਮਾਣ ਵਡਿਆਈਆ। ਮੈਂ ਜੁਗ ਚੌਕੜੀ ਸਚਖੰਡ ਦਵਾਰਿਉਂ ਅਵਤਾਰ ਪੈਗ਼ੰਬਰ ਗੁਰੂਆਂ ਅੰਦਰ ਉਤਰਦਾ, ਉੱਤਰ ਪੂਰਬ ਪੱਛਮ ਦੱਖਣ ਵੇਖਿਆਂ ਨਜ਼ਰ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਸਭ ਦੇ ਨਾਲ ਸ਼ੁਕਰ ਦਾ, ਸ਼ੁਕਰੀਆ ਕਹਿ ਦੇ ਸਾਰੇ ਸੀਸ ਨਿਵਾਈਆ। ਮੇਰੇ ਹੁਕਮ ਵਿਚੋਂ ਹੁਕਮ ਸੁਣ ਕੋਈ ਨਾ ਮੁਕਰਦਾ, ਪਾਸਾ ਸਕੇ ਨਾ ਕੋਇ ਬਦਲਾਈਆ। ਮੈਂ ਪਿਆਸਾ ਭੁੱਖਾ ਨਹੀਂ ਕਿਸੇ ਟੁੱਕਰ ਦਾ, ਜਨ ਭਗਤਾਂ ਸੁੱਕੇ ਟੁਕੜੇ ਲੇਖੇ ਲਾਈਆ। ਮੈਂ ਵਣਜਾਰਾ ਨਹੀਂ ਕਿਸੇ ਮਾਤ ਜਨਣੀ ਕੁੱਛੜ ਦਾ, ਗੋਦੀ ਵਿਚ ਨਾ ਕੋਇ ਵਡਿਆਈਆ। ਮੈਂ ਪ੍ਰੇਮੀ ਨਹੀਂ ਕਿਸੇ ਬੁੱਕਲ ਦਾ, ਅੰਦਰ ਵੜ ਕੇ ਝਟ ਲੰਘਾਈਆ। ਮੈਂ ਆਦਿ ਜੁਗਾਦੀ ਜਨ ਭਗਤੋ ਹੱਲ ਕਰਾਂ ਸਭ ਦੀ ਮੁਸ਼ਕਲ ਦਾ, ਮੁਸ਼ਕਲਾਂ ਸਭ ਦੀਆਂ ਹੱਲ ਕਰਾਈਆ। ਮੈਂ ਵਣਜਾਰਾ ਨਹੀਂ ਕਿਸੇ ਦੀ ਅਕਲ ਦਾ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮੈਂ ਪਿਆਰਾ ਨਹੀਂ ਕਿਸੇ ਮੋਹਣੀ ਰੂਪ ਸ਼ਕਲ ਦਾ, ਸਤਿ ਸਚ ਨਾਲ ਸਦਾ ਮੇਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗ ਜੁਗ ਜਨ ਭਗਤਾਂ ਪੈਜ ਰਖਣ ਦਾ, ਰਖਕ ਹੋ ਕੇ ਆਪਣੀ ਦਇਆ ਕਮਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਸੁਣੋ ਵੇ ਸੱਤ ਦੀਪ, ਦੀਪਕੋ ਤੁਹਾਨੂੰ ਦਿਆਂ ਜਣਾਈਆ। ਆਪਣਾ ਆਪਣਾ ਲੇਖਾ ਕਰੋ ਠਾਂਡਾ ਸੀਤ, ਕਲਜੁਗ ਅਗਨੀ ਅੱਗ ਬੁਝਾਈਆ । ਦੀਨਾਂ ਮਜ਼੍ਹਬਾਂ ਦੀ ਆਪਣੇ ਉਤੇ ਵੇਖੋ ਰੀਤ, ਕੀ ਖੇਲ ਖੇਲਣ ਖ਼ਲਕ ਖ਼ੁਦਾਈਆ । ਕਿਉਂ ਨਹੀਂ ਹਰਿ ਜੂ ਵਸਿਆ ਚੀਤ, ਚੇਤਨ ਸੁਰਤ ਨਾ ਕੋਇ ਕਰਾਈਆ। ਕਿਉਂ ਨਹੀਂ ਆਤਮ ਪਰਮਾਤਮ ਗਾਉਂਦੇ ਗੀਤ, ਸੰਦੇਸ਼ਾ ਧੁਰਦਰਗਾਹੀਆ। ਆਪਣੀ ਅੰਤ ਅਖ਼ੀਰੀ ਵੇਖੋ ਲੀਕ, ਲੈਨ ਐਨ ਧਿਆਨ ਲਗਾਈਆ। ਤੁਹਾਡਾ ਸਮਾਂ ਆਇਆ ਨਜ਼ਦੀਕ, ਵੇਲਾ ਵਕਤ ਦਏ ਗਵਾਹੀਆ। ਤੁਹਾਡੀ ਨਿਕਲਣ ਵਾਲੀ ਚੀਕ, ਸਾਰੇ ਰੋਵੋ ਮਾਰੋ ਧਾਹੀਆ। ਨਿਸ਼ਾਨੇ ਮਿਟਣ ਮੰਦਰ ਮਸੀਤ, ਕਾਅਬਿਆਂ ਪਏ ਦੁਹਾਈਆ। ਤੁਸੀਂ ਲੇਖਾ ਤੱਕੋ ਠੀਕ, ਜੋ ਠਾਕਰ ਰਿਹਾ ਸਮਝਾਈਆ। ਓਸ ਸਾਹਿਬ ਦੀ ਕਰੋ ਉਡੀਕ, ਜੋ ਆਵੇ ਵਾਹੋ ਦਾਹੀਆ। ਜਿਸ ਸਾਚੀ ਪਾਉਣੀ ਭੀਖ, ਭਿਛਿਆ ਨਾਮ ਵਰਤਾਈਆ। ਧਰਮ ਦੀ ਦਏ ਨਸੀਹਤ, ਸਚ ਸਚ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਤੱਕੋ ਵਸੀਯਤ, ਜੋ ਲਿਖ ਕੇ ਗਏ ਸਮਝਾਈਆ। ਜਿਸ ਭੇਵ ਖੁਲਾਉਣਾ ਅਸਲੀਅਤ, ਅਸਲ ਦਏ ਦ੍ਰਿੜਾਈਆ। ਸਭ ਦੀ ਬਦਲ ਦੇਣੀ ਵਦਲੀਅਤ, ਵਲਦ ਵਾਲਦਾ ਇਕੋ ਨਜ਼ਰੀ ਆਈਆ। ਉਹ ਦੇਵਣਹਾਰਾ ਸਚ ਸ਼ਖ਼ਸ਼ੀਅਤ, ਹੁਕਮ ਧੁਰ ਦਾ ਇਕ ਵਰਤਾਈਆ। ਬਦਲ ਦੇਵੇ ਦੀਨ ਦੁਨੀ ਤਬੀਅਤ, ਤਬਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਧੁਰ ਦੇ ਨਾਮ ਨੂੰ ਦੇਵੇ ਅਹਿਮੀਯਤ, ਆਪ ਆਪਣਾ ਹੁਕਮ ਵਰਤਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਸੁਣੋ ਨਵ ਨਵ ਖੰਡ, ਖੰਡਾਂ ਖੜਗਾਂ ਵਾਲਿਓ ਦਿਆਂ ਜਣਾਈਆ। ਤੁਹਾਡੀ ਪੈਣ ਵਾਲੀ ਵੰਡ, ਹਿੱਸੇ ਪ੍ਰਭੂ ਰਿਹਾ ਬਣਾਈਆ। ਤੁਸੀਂ ਉਠ ਕੇ ਪਾਓ ਡੰਡ, ਰੋ ਰੋ ਦਿਓ ਜਣਾਈਆ। ਤੁਹਾਡੀ ਵੱਢੀ ਨਾ ਜਾਏ ਕੰਡ, ਆਪਣਾ ਪੱਲੂ ਲਓ ਛੁਡਾਈਆ। ਟੁੱਟੀ ਲਓ ਗੰਢ, ਨਾਤਾ ਧਰਮ ਜੁੜਾਈਆ। ਤੁਹਾਡੇ ਉਤੇ ਹੋਣ ਵਾਲਾ ਜੰਗ, ਚਾਰੋਂ ਕੁੰਟ ਨਜ਼ਰੀ ਆਈਆ। ਨਿਸ਼ਾਨ ਮਿਟਣਾ ਤਾਰਾ ਚੰਦ, ਚੰਦ ਚਾਂਦਨੀ ਇਕ ਚਮਕਾਈਆ। ਤੁਹਾਡੇ ਕਟੇ ਜਾਣੇ ਬੰਦ ਬੰਦ, ਅੰਗ ਅੰਗ ਦਏ ਗਵਾਹੀਆ। ਤੁਹਾਡੀ ਹੱਦ ਨਹੀਂ ਰਹਿਣੀ ਕੰਧ, ਹਿੱਸਾ ਨਜ਼ਰ ਕੋਇ ਨਾ ਆਈਆ। ਤੁਸੀਂ ਪ੍ਰਭੂ ਦੀ ਮੰਜ਼ਲ ਵੇਖੋ ਲੰਘ, ਕੀ ਕਰਤਾ ਖੇਲ ਖਿਲਾਈਆ। ਤੁਹਾਡੀ ਸੇਜ ਸੁਹੰਜਣੀ ਨਹੀਂ ਰਹਿਣੀ ਪਲੰਘ, ਸੁਖ ਆਸਣ ਨਾ ਕੋਇ ਸੁਹਾਈਆ। ਡੋਰ ਕਟੀ ਜਾਣੀ ਪਤੰਗ, ਗੁੱਡੀਆ ਮੂੰਹ ਦੇ ਭਾਰ ਸੁਟਾਈਆ। ਜਿਸ ਮੇਟਣਾ ਭੇਖ ਪਖੰਡ, ਕਲਜੁਗ ਕੂੜੀ ਕਿਰਿਆ ਦਏ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਮਾਇਆ ਕਹੇ ਸੁਣ ਲਓ ਚਾਰੇ ਕੂਟ, ਕੁੰਟ ਕੁੰਟ ਦਿਆਂ ਜਣਾਈਆ। ਆਪਣੇ ਗ੍ਰਹਿ ਦਾ ਵੇਖੋ ਲੇਖਾ ਝੂਠ, ਦਰ ਦਰ ਫੋਲ ਫੁਲਾਈਆ। ਧਰਮ ਦਵਾਰਿਆਂ ਹੋਈ ਜੂਠ, ਸਚ ਸਚ ਨਾ ਕੋਈ ਸਮਾਈਆ। ਕਾਇਆ ਤੱਕੋ ਪੰਜ ਭੂਤ, ਤਨ ਵਜੂਦਾਂ ਧਿਆਨ ਲਗਾਈਆ। ਧਰਮ ਦੀ ਰਹੀ ਕਿਸੇ ਨਾ ਸੂਝ, ਸਮਝ ਵਿਚ ਨਾ ਕੋਇ ਸਮਝਾਈਆ। ਦੀਨ ਦੁਨੀਆ ਕਰਨ ਵਾਲੀ ਕੂਚ, ਕੂਚਾ ਗਲੀ ਰੋਵੇ ਮਾਰੇ ਧਾਹੀਆ। ਸਭ ਦਾ ਨਾਤਾ ਜਾਣਾ ਟੂਟ, ਟੁਟਿਆਂ ਸਕੇ ਨਾ ਕੋਇ ਬੰਧਾਈਆ। ਤੁਹਾਡਾ ਪਿਆਰ ਮੁਹੱਬਤ ਜਾਣਾ ਛੂਟ, ਛੁਟਕੀ ਲਿਵ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਮਾਇਆ ਕਹੇ ਸੁਣੋ ਸੰਦੇਸ਼ਾ ਚਾਰੇ ਸਿੰਮਤ, ਦਹਿ ਦਿਸ਼ਾ ਦਿਆਂ ਜਣਾਈਆ। ਆਪਣੇ ਆਪਣੇ ਵੇਖੋ ਨਿੰਦਕ, ਘਰ ਘਰ ਖੋਜ ਖੁਜਾਈਆ। ਫੇਰ ਕਰਨੀ ਪਵੇ ਨਾ ਮਿੰਨਤ, ਪ੍ਰਭ ਅਗੇ ਸੀਸ ਝੁਕਾਈਆ। ਸਦੀ ਚੌਧਵੀਂ ਰਹਿਣੀ ਨਹੀਂ ਕਿਸੇ ਵਿਚ ਹਿੰਮਤ, ਹੌਸਲੇ ਸਾਰੇ ਦੇਣੇ ਢਾਹੀਆ। ਕਿਸੇ ਕਰਾਉਣੀ ਪਏ ਨਾ ਸੁੰਨਤ, ਸੁੰਨੀਆਂ ਲੇਖੇ ਦਏ ਚੁਕਾਈਆ। ਧਰਮ ਦੀ ਧਾਰ ਕਰਕੇ ਉਨਤ, ਉਨੀਸਾ ਆਪਣਾ ਖੇਲ ਖਿਲਾਈਆ। ਕੋਈ ਦਿਸੇ ਨਾ ਮੂੰਡ ਮੂੰਡਤ, ਪਰਦਾ ਖੋਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਜਗਤ ਅਨਮੁਲਤ, ਕੀਮਤ ਕਰਤਾ ਨਾ ਕੋਇ ਰਖਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ੋ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਮੈਂ ਫਿਰਾਂ ਘੱਤੀ ਵਹੀਰ, ਬਿਨ ਵੰਝਾਂ ਵਹਿਣ ਵਹਾਈਆ। ਮੇਰਾ ਚਲੇ ਅਣਿਆਲਾ ਤੀਰ, ਤੁਰੀਆ ਹੋ ਕੇ ਸਭ ਨੂੰ ਘਾਇਲ ਦਿਆਂ ਕਰਾਈਆ। ਮੈਂ ਵਿਰੋਲਾਂ ਸਮੁੰਦ ਸਾਗਰਾਂ ਨੀਰ, ਥਲਾਂ ਵੇਖ ਵਖਾਈਆ। ਮੇਰੀ ਵੱਖਰੀ ਹੋਣੀ ਤਦਬੀਰ, ਤਰੀਕਾ ਸਮਝ ਕੋਇ ਨਾ ਪਾਈਆ। ਮੈਂ ਦੀਨ ਦੁਨੀ ਬਣਾਈ ਖੰਜ਼ੀਰ, ਖੰਜਰਾਂ ਨਾਲ ਝਟਕਾਈਆ। ਸਭ ਦੇ ਉਤੇ ਪਾਉਣੀ ਭੀੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਸ੍ਰਿਸ਼ਟੀ ਨਾਤਾ ਵੇਖਣਾ ਭੈਣਾਂ ਵੀਰ, ਮਾਇਆ ਮਮਤਾ ਕਹੇ ਮੈਂ ਆਪਣਾ ਖੇਲ ਦੇਣਾ ਖਿਲਾਈਆ। ਮੇਰੀ ਸਮਝੇ ਨਾ ਕੋਇ ਅਕਸੀਰ, ਅਕਸਰ ਇਕੋ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਕੱਟਣਹਾਰਾ ਭੀੜ, ਸਿਰ ਮੇਰੇ ਹੱਥ ਰਖਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਗਜੀਤ ਸਿੰਘ ਦੇ ਗ੍ਰਹਿ ਪਿੰਡ ਕੀਰ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਇਕੋ ਇਸ਼ਟ ਪੁਰਖ ਅਕਾਲਾ, ਦੂਜਾ ਦੋ ਜਹਾਨਾਂ ਨਜ਼ਰ ਕੋਇ ਨਾ ਆਈਆ। ਇਕੋ ਸਤਿ ਸਤਿਵਾਦੀ ਸਤਿ ਪੁਰਖ ਦੀ ਧਰਮਸਾਲਾ, ਸਚਖੰਡ ਦਵਾਰਾ ਏਕੰਕਾਰਾ ਆਪ ਸੁਹਾਈਆ। ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਦੀਪਕ ਜੋਤੀ ਦੇਵੇ ਬਾਲਾ, ਬਿਨ ਤੇਲ ਬਾਤੀ ਪਤਿਪਰਮੇਸ਼ਵਰ ਜੋਤ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਲੇਖਾ ਜਾਣੇ ਆਦਿ ਜੁਗਾਦਿ ਦੋ ਜਹਾਨਾਂ, ਨਿਰਗੁਣ ਨਿਰਵੈਰ ਨਿਰੰਕਾਰ ਆਪਣੀ ਕਲ ਵਰਤਾਈਆ। ਜੋ ਨਿਤ ਨਵਿਤ ਖੇਲੇ ਖੇਲ ਸਤਿ ਸਰੂਪੀ ਹੋ ਪਰਧਾਨਾ, ਬ੍ਰਹਿਮੰਡ ਖੰਡ ਪੁਰੀ ਲੋਅ ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਇਕੋ ਪੁਰਖ ਅਕਾਲਾ ਮੀਤ, ਦੂਜਾ ਨਜ਼ਰ ਕੋਇ ਨਾ ਆਈਆ। ਜਿਹਦੀ ਜੁਗ ਜੁਗ ਅਵੱਲੜੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੇਣ ਗਵਾਹੀਆ। ਜੋ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖਣਹਾਰਾ ਥਾਉਂ ਥਾਈਂਆ। ਸੋ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਧੁਰ ਦੀ ਦੇਵਣਹਾਰ ਹਦੀਸ, ਕਲਮਾ ਕਾਇਨਾਤ ਤੋਂ ਬਾਹਰ ਸਮਝਾਈਆ। ਜਿਸ ਦੀ ਅਵਤਾਰ ਪੈਗ਼ੰਬਰ ਕਰਨ ਤਸਦੀਕ, ਸ਼ਹਾਦਤ ਸਤਿਗੁਰ ਸ਼ਬਦ ਸ਼ਬਦ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਏਕੋ ਸਾਹਿਬ ਸਾਹਿਬ ਸਵਾਮੀ, ਹਰਿ ਕਰਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਵੇਖਣਹਾਰਾ ਘਟ ਘਟ ਅੰਤਰ ਧਿਆਨ ਲਗਾਈਆ। ਜਿਸ ਦੀ ਜਗਤ ਵਿਦਿਆ ਤੋਂ ਬਾਹਰ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜੋ ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋ ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵਣਹਾਰਾ ਪਾਣੀ, ਕਵਲ ਨਾਭੀ ਨਾਭ ਕਵਲ ਆਪ ਉਲਟਾਈਆ। ਉਸ ਦੀ ਸਿਫ਼ਤ ਸਲਾਹ ਅਕਥ ਕਹਾਣੀ, ਰਸਨਾ ਜਿਹਵਾ ਬੱਤੀ ਦੰਦ ਕਹਿਣ ਕਿਛ ਨਾ ਪਾਈਆ।
ਉਹ ਪਰਮ ਪੁਰਖ ਪਰਮਾਤਮ ਆਤਮ ਪਾਰਬ੍ਰਹਮ ਲੇਖਾ ਜਾਣੇ ਜੀਵ ਜਹਾਨੀ, ਜਾਗਰਤ ਜੋਤ ਬਿਨ ਵਰਨ ਗੋਤ ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ, ਹਰਿ ਕਰਤਾ ਇਕ ਅਖਵਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੇਵਾ ਸਿੰਘ ਦੇ ਗ੍ਰਹਿ ਕੀਰ ਪਿੰਡ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਹਰਿ ਦਾਤਾ ਗਹਿਰ ਗੰਭੀਰ, ਗਵਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਖਿੱਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਉਹ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਨ ਭਗਤਾਂ ਦੇਵੇ ਧੀਰ, ਧੀਰਜ ਨਾਮ ਨਿਧਾਨ ਝੋਲੀ ਪਾਈਆ। ਹਉਮੇ ਹੰਗਤਾ ਕੂੜ ਕੁੜਿਆਰੀ ਕਢ ਕੇ ਪੀੜ, ਹੰ ਬ੍ਰਹਮ ਦਏ ਸਮਝਾਈਆ। ਅੰਮ੍ਰਿਤ ਰਸ ਨਿਝਰ ਝਿਰਨੇ ਦੇ ਕੇ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ । ਸਤਿਗੁਰ ਸ਼ਬਦ ਕਹੇ ਪੁਰਖ ਅਕਾਲ, ਇਕੋ ਸੱਜਣ ਮੀਤ ਮੁਰਾਰ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਦਏ ਉਤਾਰ। ਗੜ੍ਹ ਹੰਕਾਰੀ ਦਰ ਤੇ ਭੱਜਣ, ਹਉਮੇ ਹੰਗਤਾ ਕਰੇ ਖ਼ੁਆਰ। ਆਤਮ ਧਾਰ ਚੜ੍ਹਾਏ ਰੰਗਣ, ਦੁਰਮਤ ਮੈਲ ਉਤਾਰ। ਸ਼ਬਦ ਅਨਾਦੀ ਢੋਲੇ ਵੱਜਣ, ਗੀਤ ਸੁਣਾਏ ਸੱਚੀ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਏਕੰਕਾਰ। ਸਤਿਗੁਰ ਸ਼ਬਦ ਕਹੇ ਮੇਰੀ ਨਮੋ ਨਮੋ ਪੁਰਖ ਅਕਾਲੇ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਜਿਸ ਦਾ ਆਦਿ ਜੁਗਾਦੀ ਜੁਗ ਚੌਕੜੀ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਾਚੀ ਸੇਵ ਕਮਾਈਆ। ਉਹ ਵੇਖੇ ਵਿਗਸੇ ਪਾਵਣਹਾਰਾ ਸਾਰ, ਮਹਾਸਾਰਥੀ ਆਪਣੀ ਕਾਰ ਭੁਗਤਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਉਹ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਮੀਤ ਮੁਰਾਰ, ਮਿਤ੍ਰ ਪਿਆਰਾ ਸਖਾ ਸਖਾਈ ਇਕੋ ਨਜ਼ਰੀ ਆਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਧੂੰਆਂਧਾਰ, ਨੌ ਖੰਡ ਸੱਤ ਦੀਪ ਚਾਰੋਂ ਕੁੰਟ ਫੋਲ ਫੁਲਾਈਆ। ਨਾਮ ਭੰਡਾਰਾ ਦੀਨ ਦੁਨੀ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਲੇਖਾ ਜਾਣੇ ਜਾਨਣਹਾਰ, ਦੂਜਾ ਨਜ਼ਰ ਕੋਇ ਨਾ ਆਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਤ ਸਿੰਘ ਦੇ ਗ੍ਰਹਿ ਕੀਰ ਪਿੰਡ ਜ਼ਿਲਾ ਜੰਮੂ
ਸਤਿਗੁਰ ਸ਼ਬਦ ਸਰਬ ਗੁਣਵੰਤਾ, ਗੁਣ ਭਰਪੂਰ ਇਕ ਅਖਵਾਈਆ। ਜੁਗ ਜੁਗ ਸਚ ਬਣਾਏ ਬਣਤਾ, ਘਣਨ ਭੰਨਣਹਾਰ ਵਡ ਵਡਿਆਈਆ।
ਭੇਵ ਖੁਲਾਏ ਸਾਚੇ ਸੰਤਾ, ਪਰਦਾ ਓਹਲਾ ਆਪ ਉਠਾਈਆ। ਗੜ੍ਹ ਤੋੜੇ ਹਉਮੈ ਹੰਗਤਾ, ਹੰ ਬ੍ਰਹਮ ਇਕ ਸਮਝਾਈਆ। ਲੇਖਾ ਵੇਖੇ ਜਗਤ ਮਨ ਕਾ, ਮਨ ਕਾ ਮਣਕਾ ਆਪ ਭਵਾਈਆ। ਲਹਿਣਾ ਦੇਣਾ ਪੂਰਾ ਕਰੇ ਤਤਵ ਤਨ ਕਾ, ਕਾਇਆ ਮਾਟੀ ਭਾਂਡੇ ਫੋਲ ਫੁਲਾਈਆ। ਪ੍ਰਕਾਸ਼ ਵਖਾਏ ਅਗੰਮੀ ਚੰਨ ਕਾ, ਜੋਤ ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਅਗੰਮੀ ਮਾਰਨ ਵਾਲਾ ਸੱਟ, ਸੋਈ ਸੁਰਤੀ ਆਪ ਉਠਾਈਆ। ਦੂਈ ਦਵੈਤੀ ਮੇਟ ਕੇ ਵੱਟ, ਭਾਂਡਾ ਭਰਮ ਭਉ ਭੰਨਾਈਆ। ਤ੍ਰੈਗੁਣ ਮਾਇਆ ਡੋਰੀ ਕੱਟ, ਆਤਮ ਬ੍ਰਹਮ ਦਿਆਂ ਸਮਝਾਈਆ। ਘਰ ਮੰਦਰ ਗ੍ਰਹਿ ਵਖਾਵਾਂ ਸਾਚਾ ਹੱਟ, ਨਾਮ ਵਸਤ ਵਿਚ ਸਮਝਾਈਆ। ਦਰ ਮਿਲੇ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਸੇਜ ਸੁਹਾਵਾਂ ਸੁਹੰਜਣੀ ਪਲੰਘ, ਬਿਨ ਪਾਵਾ ਚੂਲ ਦਿਆਂ ਦ੍ਰਿੜਾਈਆ। ਧੁਰ ਦਾ ਨਾਮ ਵੱਜਣਾ ਮਰਦੰਗ, ਡੋਰੂ ਡੰਕਾ ਨਜ਼ਰ ਕਿਸੇ ਨਾ ਆਈਆ। ਨਿਜ ਆਤਮ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਸੁਣਾਵਾਂ ਛੰਦ, ਸੋ ਪੁਰਖ ਨਿਰੰਜਣ ਮੇਲਾ ਮੇਲੇ ਸਹਿਜ ਸੁਭਾਈਆ। ਹਰਿਜਨ ਸਾਚੇ ਲਾਵਾਂ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ । ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦੀਖ਼ਾਨਾ ਦਿਆਂ ਤੁੜਾਈਆ। ਮਨੂਆ ਮਨ ਨਾ ਪਾਵੇ ਡੰਡ, ਮਨਸਾ ਕੂੜ ਦਿਆਂ ਚੁਕਾਈਆ। ਝਗੜਾ ਮੁਕਾ ਕੇ ਜੇਰਜ ਅੰਡ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਜੁਗਾ ਜੁਗੰਤਰ, ਨਿਤ ਨਵਿਤ ਆਪਣੀ ਖੇਲ ਖਿਲਾਈਆ । ਸਤਿਜੁਗ ਤ੍ਰੇੇਤਾ ਦੁਆਪਰ ਕਲਜੁਗ ਮੇਰਾ ਚਲਦਾ ਰਿਹਾ ਮੰਤਰ, ਕਲਮਾ ਦੀਨ ਦੁਨੀ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਲੇਖਾ ਤਨ ਵਜੂਦ ਅੰਤਰ, ਨਿਰੰਤਰ ਵੇਖਾਂ ਚਾਈਂ ਚਾਈਂਆ। ਕਲਜੁਗ ਧਰਮ ਦੀ ਧਾਰ ਨਵੀਂ ਬਣਾਵਾਂ ਬਣਤਰ, ਇਹ ਮੇਰੀ ਬੇਪਰਵਾਹੀਆ। ਭੇਵ ਖੁਲਾਵਾਂ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਪਰਦੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਤੇਰਾ ਕੂੜ, ਕੂੜੀ ਕਿਰਿਆ ਰਹੇ ਨਾ ਰਾਈਆ। ਚਤੁਰ ਸੁਘੜ ਬਣਾਵਾਂ ਮੂਰਖ ਮੂੜ੍ਹ, ਮਨ ਮਤ ਦਿਆਂ ਬਦਲਾਈਆ। ਸਤਿ ਧਰਮ ਦੀ ਬਖ਼ਸ਼ ਕੇ ਚਰਨ ਧੂੜ, ਟਿੱਕੇ ਬਿਨਾ ਖ਼ਾਕ ਰਮਾਈਆ। ਹਉਮੇ ਹੰਗਤਾ ਗੜ੍ਹ ਤੋੜ ਗ਼ਰੂਰ, ਨਿਵਣ ਸੁ ਅੱਖਰ ਇਕ ਸਮਝਾਈਆ। ਤ੍ਰੈਗੁਣ ਮਾਇਆ ਤਪੇ ਨਾ ਵਾਂਗ ਤੰਦੂਰ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਜਨ ਭਗਤਾਂ ਦਰਸ ਦੇਵੇ ਵਾਂਗ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਪਰੇ ਆਪਣਾ ਪਰਦਾ ਲਾਹੀਆ। ਨਜ਼ਰੀ ਆਵਾਂ ਇਕੋ ਨੂਰ ਨੁਰਾਨਾ ਨੂਰ, ਜੋਤੀ ਜਾਤਾ ਡਗਮਗਾਈਆ। ਨਾਮ ਖ਼ੁਮਾਰੀ ਬਖ਼ਸ਼ ਕੇ ਸਚ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਜਨ ਭਗਤਾਂ ਆਸਾ ਮਨਸਾ ਪੂਰ, ਪੂਰਨ ਬ੍ਰਹਮ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਤੇਰੀ ਅੰਧੇਰੀ ਰਾਤ, ਰੁਤੜੀ ਧਰਮ
ਧਾਰ ਮਹਿਕਾਈਆ। ਉੱਤਮ ਸਭ ਦੀ ਦੱਸਾਂ ਜਾਤ, ਅਜ਼ਾਤੀ ਲੇਖਾ ਦਿਆਂ ਮੁਕਾਈਆ। ਚਰਨ ਕਵਲ ਪ੍ਰਭ ਜੋੜਾਂ ਨਾਤ, ਦੂਜਾ ਨਜ਼ਰ ਕੋਇ ਨਾ ਆਈਆ। ਪਰਦਾ ਲਾਹ ਕੇ ਸ੍ਰਿਸ਼ਟੀ ਆਕਾਸ਼, ਗਗਨ ਗਗਨੰਤਰਾਂ ਵੇਖ ਵਖਾਈਆ। ਪੈਗੰਬਰਾਂ ਵੇਖਾਂ ਰਾਸ, ਗੋਪੀ ਕਾਹਨ ਧਿਆਨ ਲਗਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਪੂਰੀ ਕਰਾਂ ਆਸ, ਤ੍ਰਿਸ਼ਨਾ ਲੋਕਮਾਤ ਰਹੇ ਨਾ ਰਾਈਆ। ਸਦੀ ਚੌਧਵੀਂ ਵੇਖਾਂ ਮਾਰ ਝਾਤ, ਚੌਦਾਂ ਤਬਕਾਂ ਫੋਲ ਫੁਲਾਈਆ। ਲੇਖਾ ਜਾਣਾ ਦੀਨ ਦੁਨੀ ਤਮਾਸ਼, ਨਵ ਸੱਤ ਭੱਜਾਂ ਵਾਹੋ ਦਾਹੀਆ। ਸ਼ੰਕਰ ਹਲੂਣਾ ਦੇਵਾਂ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮ ਵੇਤਾ ਨਾਲ ਜੁੜਾਈਆ। ਵਿਸ਼ਨੂੰ ਉਠ ਉਠ ਆਵੇ ਪਾਸ, ਦੀਨ ਦੁਨੀ ਦਾ ਪੰਧ ਮੁਕਾਈਆ । ਦੀਨ ਦਿਆਲਾ ਪੁਰਖ ਅਕਾਲਾ ਸਭ ਦੀ ਪੁਛਣਹਾਰਾ ਵਾਤ, ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਬਾਤਨ ਕਰਾਂ ਬਾਤ, ਮੇਰਾ ਲੇਖਾ ਲਿਖੇ ਨਾ ਕੋਇ ਕਲਮ ਦਵਾਤ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਹੋਵੇ ਸਾਥ, ਸਗਲਾ ਸੰਗੀ ਬਹੁਰੰਗੀ ਆਪਣੀ ਖੇਲ ਖਿਲਾਈਆ।
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਸਵੰਤ ਕੌਰ ਦੇ ਗ੍ਰਹਿ ਪਿੰਡ ਕੋਠੇ ਨਿਹਾਲ ਪੁਰ ਜ਼ਿਲਾ ਜੰਮੂ
ਧਰਨੀ ਕਹੇ ਮੈਨੂੰ ਖ਼ੁਸ਼ੀ ਹੋਈ ਅੱਜ, ਆਜਜ਼ ਨੂੰ ਮਿਲੀ ਮਾਣ ਵਡਿਆਈਆ। ਮੈਂ ਨਿਗਾਹ ਮਾਰਾਂ ਵਿਚ ਜਗ, ਦੀਨ ਦੁਨੀ ਨਵ ਸੱਤ ਵੇਖ ਵਖਾਈਆ। ਕਿਸੇ ਮਿਲੇ ਨਾ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ । ਦਰਸ ਦਿਖਾਏ ਉਪਰ ਸ਼ਾਹ ਰਗ, ਨਵ ਦਵਾਰੇ ਪੰਧ ਮੁਕਾਈਆ। ਅੰਮ੍ਰਿਤ ਜਾਮ ਪਿਆਏ ਸਾਚੀ ਮਦਿ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਾਮ ਨਿਧਾਨ ਜਣਾਏ ਨਦ, ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਜਗਤ ਤ੍ਰਿਸ਼ਨਾ ਬੁਝਾਏ ਅੱਗ, ਵਿਕਾਰ ਹੰਕਾਰ ਡੇਰਾ ਢਾਹੀਆ। ਜਨ ਭਗਤ ਸੁਹੇਲੇ ਸਚ ਦਵਾਰੇ ਸੱਦ, ਦੇਵੇ ਮਾਣ ਵਡਿਆਈਆ। ਗ੍ਰਹਿ ਦੀਪਕ ਜੋਤ ਜਾਏ ਜਗ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਭਾਗ ਹੋਏ ਉਦੈ, ਉਦੇ ਅਸਤ ਵੱਜੇ ਵਧਾਈਆ। ਪ੍ਰਭ ਕਿਰਪਾ ਕਰੀ ਉਤੇ ਬਸੁੱਧੇ, ਮੇਰੀ ਸੁੱਧ ਦਿਤੀ ਬਦਲਾਈਆ। ਜੋ ਲੇਖ ਲਿਖਾਏ ਬੁੱਧੇ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਉਹ ਵੇਖਣਹਾਰਾ ਨਵ ਸੱਤ ਦੇ ਯੁੱਧੇ, ਯੋਧਾ ਬੀਰ ਬੇਪਰਵਾਹੀਆ। ਜਿਸ ਦਾ ਸ਼ਬਦੀ ਅਗੰਮੀ ਬਾਜ ਉਡੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਭਾਓ ਚੁਕਾਏ ਦੂਜੇ, ਦੁਤੀਆ ਲੇਖ ਰਹੇ ਨਾ ਰਾਈਆ। ਪਰਦੇ ਖੋਲ ਕੇ ਗੁੱਝੇ, ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ। ਧਰਨੀ ਕਹੇ ਕਿਰਪਾ ਕਰੀ ਆਪ ਨਿਰੰਕਾਰ, ਨਿਰਵੈਰ ਹੋਇਆ ਸਹਾਈਆ। ਜਿਸ ਕਲਜੁਗ ਮੇਟਣਾ ਕੁੜਿਆਰ, ਕੂੜ ਕੁੜਿਆਰੇ ਡੇਰਾ ਢਾਹੀਆ। ਸਤਿ ਧਰਮ ਕਰਾਏ ਜੈਕਾਰ, ਸਚ ਸਤਿ ਸਮਝਾਈਆ। ਮੇਰੇ ਉਤੇ ਪਾਪ ਦਾ ਲਾਹਵੇ ਭਾਰ, ਅਪਰਾਧੀਆਂ ਲਏ ਸਮਝਾਈਆ । ਕੋਈ ਰਹਿਣ ਨਾ ਦੇਵੇ ਦੁਸ਼ਟ ਦੁਰਾਚਾਰ, ਵਿਭਚਾਰਾਂ ਕਰੇ ਸਫ਼ਾਈਆ। ਦੀਨਾਂ ਮਜ਼੍ਹਬਾਂ ਪਾਵੇ ਸਾਰ, ਵਰਨਾਂ ਬਰਨਾਂ ਖੋਜ
ਖੁਜਾਈਆ। ਨਵਾਂ ਖੰਡਾਂ ਦਏ ਅਧਾਰ, ਸੱਤਾਂ ਦੀਪਾਂ ਸੋਭਾ ਪਾਈਆ। ਇਕੋ ਬਖ਼ਸ਼ ਕੇ ਸਚ ਪਿਆਰ, ਪ੍ਰੀਤਮ ਮੇਲਾ ਮੇਲੇ ਸਹਿਜ ਸੁਭਾਈਆ। ਇਕੋ ਨਾਮ ਦਾ ਦੱਸ ਜੈਕਾਰ, ਆਤਮ ਪਰਮਾਤਮ ਭੇਵ ਖੁਲਾਈਆ। ਇਕੋ ਮੰਦਰ ਸੁਹਾਏ ਦਵਾਰ, ਧਰਮਸਾਲ ਇਕ ਵਡਿਆਈਆ । ਇਕੋ ਪਾਵਣਹਾਰਾ ਸਾਰ, ਵੇਖੇ ਵਿਗਸੇ ਚਾਈਂ ਚਾਈਂਆ। ਮੈਂ ਉਸ ਨੂੰ ਕਰਾਂ ਨਿਮਸਕਾਰ, ਧਰਨੀ ਕਹੇ ਤਿਸ ਨੂੰ ਨਿਵ ਨਿਵ ਲਾਗਾਂ ਪਾਈਆ। ਜਿਸ ਦਾ ਪੈਗ਼ੰਬਰਾਂ ਕੀਤਾ ਦੀਦਾਰ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਅਵਤਾਰ ਕਰਨ ਜੈਕਾਰ, ਢੋਲੇ ਧੁਰ ਦੇ ਰਹੇ ਗਾਈਆ। ਜਿਸ ਨੂੰ ਗੁਰੂ ਗੁਰਦੇਵ ਕਹਿਣ ਬਖ਼ਸ਼ਣਹਾਰ, ਕਰਤਾ ਧੁਰਦਰਗਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਵਿਗਸੇ ਪਾਵੇ ਸਾਰ, ਬਿਨ ਨੈਣਾਂ ਨੈਣ ਉਠਾਈਆ। ਮੇਰੀ ਦੁਰਮਤ ਮੈਲ ਦਏ ਉਤਾਰ, ਪਾਪਾਂ ਕਰੇ ਸਫ਼ਾਈਆ। ਸਤਿ ਧਰਮ ਦਾ ਕਰ ਪਸਾਰ, ਸਤਿਜੁਗ ਸਚ ਦਏ ਵਡਿਆਈਆ। ਕਲ ਕਲਕੀ ਹੋ ਅਵਤਾਰ, ਨਿਹਕਲੰਕ ਡੰਕ ਵਜਾਈਆ। ਅਮਾਮ ਅਮਾਮਾ ਬੇਐਬ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਸਭ ਦੇ ਲਹਿਣੇ ਦੇਣੇ ਪੂਰੇ ਕਰੇ ਇਕਰਾਰ, ਪੇਸ਼ੀਨਗੋਈਆਂ ਵੇਖ ਵਖਾਈਆ। ਧਰਨੀ ਕਹੇ ਮੈਂ ਉਸ ਦੇ ਚਰਨਾਂ ਦੀ ਧੂੜੀ ਲਾਵਾਂ ਛਾਰ, ਮਸਤਕ ਟਿੱਕੇ ਸਚ ਰਮਾਈਆ। ਜੋ ਮੇਰਾ ਦੁੱਖ ਦਲਿਦ੍ਰ ਦਏ ਨਿਵਾਰ, ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਦੋ ਜਹਾਨਾਂ ਵੇਖਣਹਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ, ਜ਼ਿਮੀਂ ਅਸਮਾਨਾਂ ਸ੍ਰੀ ਭਗਵਾਨਾ ਆਪਣਾ ਹੁਕਮ ਵਰਤਾਈਆ।