੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਨਾਰਦ ਕਹੇ ਮੈਂ ਕਲਜੁਗ ਨੂੰ ਕੀਤਾ ਠੱਠਾ, ਅੱਜ ਹੱਸ ਕੇ ਦਿਤਾ ਸੁਣਾਈਆ। ਤੂੰ ਕਿਸ ਸਾਹਿਬ ਦਾ ਪੱਠਾ, ਆਪਣਾ ਮਾਲਕ ਦੇ ਵਖਾਈਆ। ਝਟ ਕਲਜੁਗ ਥਾਪੀ ਮਾਰ ਕੇ ਉਤੇ ਪੱਟਾ, ਆਪਣੀ ਲਏ ਅੰਗੜਾਈਆ। ਪਹਿਲੋਂ ਜਗਤ ਜਹਾਨ ਟੱਪਾ, ਨਵ ਸੱਤ ਦਾ ਪੰਧ ਮੁਕਾਈਆ। ਸਤਿ ਧਰਮ ਦੀ ਕੀਤੀ ਉਤੇ ਲਾਵਾਂ ਠੱਪਾ, ਮੋਹਰ ਕੂੜ ਵਾਲੀ ਵਖਾਈਆ। ਮੇਰਾ ਇਕੋ ਇਰਾਦਾ ਪੱਕਾ, ਪੱਕੀ ਤਰਾ ਦਿਆਂ ਜਣਾਈਆ। ਮੈਂ ਦੀਨ ਦੁਨੀ ਨੂੰ ਮਾਰਨਾ ਧੱਕਾ, ਮੂੰਹ ਦੇ ਭਾਰ ਦਿਆਂ ਸੁਟਾਈਆ। ਫੇਰ ਫਿਰਾਂ ਮਦੀਨਾ ਮੱਕਾ, ਕਾਅਬਿਆਂ ਫੇਰਾ ਪਾਈਆ। ਹਲੂਣ ਕੇ ਬੂਰਾ ਕੱਕਾ, ਨੈਣ ਦਿਆਂ ਖੁਲਾਈਆ। ਹੁਕਮ ਮੰਨਾਂ ਇਕੋ ਵਾਹਿਦ ਯਕਾ, ਜੋ ਮਾਲਕ ਮੈਨੂੰ ਦਏ ਸੁਣਾਈਆ। ਮੈਂ ਬਿਨਾ ਨੈਣਾਂ ਤੋਂ ਉਠ ਉਠ ਤੱਕਾ, ਚਾਰੋਂ ਕੁੰਟ ਵੇਖ ਵਖਾਈਆ। ਮੈਨੂੰ ਯਾਦ ਆਉਂਦਾ ਜੋ ਸੰਦੇਸ਼ਾ ਦੇ ਕੇ ਗਿਆ ਨਾਨਕ ਤਪਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਜਿਸ ਕਾਰਨ ਗੋਬਿੰਦ ਡੰਕ ਵਜਾਇਆ ਫ਼ਤ੍ਹਾ, ਫ਼ਾਤਿਆ ਪੜ੍ਹਾ ਜਗਤ ਲੋਕਾਈਆ। ਮੇਰੀ ਸਭ ਤੋਂ ਵੱਖਰੀ ਹੋਵੇ ਮੱਤਾ, ਜਗਤ ਬੁੱਧੀ ਨਾ ਕੋਇ ਚਤੁਰਾਈਆ। ਮੇਰਾ ਸਭ ਨੇ ਤੱਕਣਾ ਨੱਤਾ, ਨਾਤਾ ਬਿਧਾਤਾ ਰਿਹਾ ਜੁੜਾਈਆ। ਮੇਰਾ ਹੁਕਮ ਵਰਤਣਾ ਜਦੋਂ ਵਰਤੇ ਤੇ ਵਰਤੇ ਵਿਚ ਮਹੀਨਾ ਕੱਤਾ, ਕੱਤਕ ਦਏ ਗਵਾਹੀਆ। ਕਿਸੇ ਦੇ ਸੀਸ ਤੇ ਬੋਦਾ ਰਹਿਣ ਨਹੀ ਦੇਣਾ ਛੱਤਾ, ਛਤਰਧਾਰੀ ਦਿਆਂ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਰਿਹਾ ਵਰਤਾਈਆ। ਕਲਜੁਗ ਕਹੇ ਨਾਰਦਾ ਮੈਨੂੰ ਖ਼ੁਸ਼ੀਆਂ ਦਾ ਚੜ੍ਹਿਆ ਗ਼ਰੂਰ, ਗ਼ਰਬ ਤੋਂ ਗ਼ੁਰਬਤ ਵਿਚ ਦਿਆਂ ਜਣਾਈਆ। ਮੇਰਾ ਮਾਲਕ ਇਕ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨੂਰ ਅਲਾਹੀਆ। ਜਿਸ ਦਾ ਆਦਿ ਜੁਗਾਦਿ ਸੱਚਾ ਦਸਤੂਰ, ਦਸਤ ਬਦਸਤ ਓਸੇ ਨੂੰ ਸੀਸ ਨਿਵਾਈਆ। ਜਿਸ ਦੀ ਕਰਨੀ ਮੈਨੂੰ ਮਨਜ਼ੂਰ, ਮਜ਼ਦੂਰ ਹੋ ਕੇ ਸੇਵ ਕਮਾਈਆ। ਨਵ ਸੱਤ ਦੀਨ ਦੁਨੀ ਵਿਚ ਪਾਉਣਾ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਆਪਣੇ ਝੂਠ ਦੀ ਆਵਾਜ਼ ਦੇਣੀ ਤੂਰ, ਤੁਰੀਆ ਵਾਲੇ ਸਾਰੇ ਦੇਣੇ ਭੁਲਾਈਆ। ਮੈਂ ਹੋ ਜਾਵਾਂ ਮਫ਼ਰੂਰ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਨਾਰਦ ਕਹੇ ਕਲਜੁਗ ਕੀ ਤੇਰੀ ਇਕ ਸਚ ਸਲਾਹ, ਸਹਿਜ ਨਾਲ ਸਮਝਾਈਆ। ਕੀ ਹੁਕਮ ਦੇਵੇ ਅਲਾਹ, ਆਲਮੀਨ ਬੇਪਰਵਾਹੀਆ। ਕੀ ਖ਼ਬਰ ਦਏ ਖ਼ੁਦਾ, ਖ਼ੁਦ ਮਾਲਕ ਕੀ ਦ੍ਰਿੜਾਈਆ। ਕਲਜੁਗ ਕਹੇ ਨਾਰਦਾ ਮੈਂ ਓਸ ਤੋਂ ਹੋਣ ਵਾਲਾ ਫ਼ਿਦਾ, ਆਪ ਆਪਣਾ ਆਪ ਮਿਟਾਈਆ । ਮੈਂ ਦੀਨ ਦੁਨੀਆ ਨੂੰ ਕਹਿਣ ਵਾਲਾ ਅਲਵਿਦਾ, ਪੱਲੂ ਆਪਣਾ ਲਵਾਂ ਛੁਡਾਈਆ । ਮੇਰੀ ਸਮਝੇ ਕੋਈ ਨਾ ਵਜਹ, ਵਜ਼ੂਹਾਤ ਸਮਝ ਕਿਸੇ ਨਾ ਆਈਆ। ਮੈਂ ਚਲਣਾ ਪੁਰਖ ਅਕਾਲ ਦੀ ਵਿਚ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਅਗੰਮ ਅਥਾਹੀਆ। ਮੈਂ ਉਸ ਦੇ ਪਿਆਰ ਦਾ ਲੈਣਾ ਮਜ਼ਾ, ਮਜ਼ਾਕ ਦੀਨ ਦੁਨੀ ਰਖਾਈਆ। ਓਹ ਤੱਕ ਲੈ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁੱਲਾ ਸ਼ੇਖ਼ ਮੁਸਾਇਕ ਰੋਵਣ ਮਾਰਨ ਧਾਹੀਆ। ਮੈਂ ਵੇਖਣੀ ਧਰਨੀ ਧਰਤ ਧਵਲ ਧੌਲ ਦੀ ਥਾਂ ਥਾਂ ਜਗਹ, ਖ਼ਾਲੀ ਰਹਿਣ ਕੋਇ ਨਾ ਪਾਈਆ। ਸਭ ਨੂੰ ਸੰਦੇਸ਼ਾ ਦੇਵਾਂ ਸੱਦਾ, ਹੌਕਿਆਂ ਨਾਲ ਜਣਾਈਆ। ਜਗਤ ਜਗਿਆਸੂਓ ਸ਼ਾਹ ਸੁਲਤਾਨੋ ਰਾਜ ਰਾਜਾਨੋ ਨੌਜਵਾਨੋ ਮੈਂ ਸਭ ਦੇ ਨਾਲ ਕਰ ਜਾਣਾ ਦਗ਼ਾ, ਫ਼ਰੇਬੀਓ ਫ਼ਰੇਬਾਂ ਆਪਣਿਆਂ ਵਿਚ ਫਸਾਈਆ । ਮੇਰੇ ਕੂੜ ਕੁੜਿਆਰ ਦੀ ਚਲਣ ਵਾਲੀ ਗਦਾ, ਗਦਾਗਰ ਕਰੇ ਖ਼ਲਕ ਖ਼ੁਦਾਈਆ । ਕਿਉਂ ਮੇਰੇ ਸਾਹਿਬ ਸੁਲਤਾਨ ਨੌਜਵਾਨ ਸ੍ਰੀ ਭਗਵਾਨ ਨੂੰ ਜੁਗ ਬਦਲਣ ਦੀ ਅਦਾ, ਅਦਾਲਤ ਸੱਚੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕਤ ਆਪ ਸੁਹਾਈਆ। ਨਾਰਦ ਕਹੇ ਕਲਜੁਗ ਮੈਨੂੰ ਦੱਸ ਦੇ ਅਗੰਮ ਇਸ਼ਾਰੇ, ਮਿਤ੍ਰਾ ਮਾਤ ਜਣਾਈਆ। ਕਿਸ ਬਿਧ ਖੇਲ ਕਰੇਂ ਵਿਚ ਸੰਸਾਰੇ, ਚਾਰੇ ਕੁੰਟ ਵੇਖੇ ਥਾਉਂ ਥਾਈਂਆ। ਕਲਜੁਗ ਕਹੇ ਨਾਰਦਾ ਪਹਿਲੋਂ ਓਸ ਪ੍ਰਭੂ ਨੂੰ ਕਰਾਂ ਨਿਮਸਕਾਰੇ, ਨਿਵ ਨਿਵ ਲਾਗਾਂ ਪਾਈਆ। ਫੇਰ ਬਣ ਕੇ ਦਰ ਭਿਖਾਰੇ, ਖ਼ਾਲੀ ਝੋਲੀ ਦੇਵਾਂ ਡਾਹੀਆ। ਫੇਰ ਸੰਦੇਸ਼ਾ ਦੇ ਕੇ ਤੇਈ ਅਵਤਾਰੇ, ਸਭ ਨੂੰ ਦਿਆਂ ਸੁਣਾਈਆ। ਫੇਰ ਪੈਗ਼ੰਬਰਾਂ ਨੈਣ ਉਘਾੜੇ, ਲੋਚਨ ਨੈਣਾਂ ਦਿਆਂ ਵਖਾਈਆ। ਫੇਰ ਗੁਰੂ ਗੁਰਦੇਵਾਂ ਦੱਸਾਂ ਆਪਣੇ ਕਾਰੇ, ਕੀ ਕਰਨੀ ਕਾਰ ਕਮਾਈਆ। ਸਾਰੇ ਉਠੋ ਵੇਖੋ ਲੋਕਮਾਤ ਕਰੋ ਵਿਚਾਰੇ, ਵਿਚਰ ਕੇ ਦਿਆਂ ਜਣਾਈਆ। ਜੀਵ ਜੰਤ ਜਗਿਆਸੂ ਤੁਹਾਨੂੰ ਗਏ ਵਿਸਾਰੇ, ਹਿਰਦੇ ਵਿਚ ਹਰਿ ਨਾ ਕੋਇ ਵਸਾਈਆ। ਚਾਰੋਂ ਕੁੰਟ ਧੂੰਆਂਧਾਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਸਭ ਨੂੰ ਲੁੱਟੀ ਜਾਵਾਂ ਦਿਨ ਦਿਹਾੜੇ, ਅਗੇ ਹੋ ਨਾ ਕੋਇ ਅਟਕਾਈਆ। ਆਪਣੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੋ ਗੁਰੂਦਵਾਰੇ, ਗੁਰ ਗੁਰ ਆਪਣੀ ਖੇਲ ਖਿਲਾਈਆ। ਕਿਉਂ ਦਰ ਦਰ ਅੰਦਰ ਹੁੰਦਾ ਵਿਭਚਾਰੇ, ਕੁਕਰਮ ਕਰੇ ਲੋਕਾਈਆ। ਮਾਇਆ ਰਾਣੀ ਬੈਠੀ ਪੈਰ ਪਸਾਰੇ, ਬਾਹਰ ਸਕੇ ਨਾ ਕੋਇ ਕਢਾਈਆ। ਮੇਰਾ
ਲੇਖਾ ਲਹਿਣਾ ਦੇਣਾ ਵਕਤ ਵਿਚਾਰੇ, ਘੜੀ ਪਲ ਥਿਤ ਵਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਕਲਜੁਗ ਕਹੇ ਨਾਰਦ ਮੇਰਾ ਵਕਤ ਸੁਹੇਲਾ ਜਗ, ਸਤਿ ਸਚ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਵੇਖ ਲੈ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਮਿਲੇ ਮੇਲ ਨਾ ਕਿਸੇ ਸੂਰੇ ਸਰਬਗ, ਹਰਿ ਕਰਤਾ ਸੰਗ ਨਾ ਕੋਇ ਰਖਾਈਆ। ਆਪਣਾ ਆਪਣਾ ਭਾਰ ਸਾਰੇ ਰਹੇ ਲੱਦ, ਬੋਝਲ ਹੋਈ ਲੋਕਾਈਆ । ਨਵ ਸੱਤ ਪਾਰ ਕਰੇ ਕੋਈ ਨਾ ਹੱਦ, ਹਦੂਦਾਂ ਵੇਖਣ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ ਨਿਰਗੁਣ ਧਾਰ ਸਾਰੇ ਰਹੇ ਸੱਦ, ਸੱਦੇ ਦੇਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸੂਰਾ ਸਰਬਗ, ਸ਼ਾਹ ਸ਼ਹਾਨਾ ਸ੍ਰੀ ਭਗਵਾਨਾ ਨੌਜਵਾਨਾ ਆਪਣਾ ਹੁਕਮ ਵਰਤਾਈਆ।
ਚਰਨ ਪ੍ਰੀਤੀ ਰਹੀ ਜੁੜੀ, ਦੋ ਜਹਾਨ ਵੱਜਦੀ ਰਹੀ ਵਧਾਈਆ। ਵਸਤ ਅਨਮੁੱਲ ਕਦੇ ਨਾ ਥੁੜੀ, ਅਤੋਟ ਅਤੁਟ ਵਰਤਾਈਆ। ਗੁਰਮੁਖ ਆਤਮਾ ਕਦੇ ਨਾ ਹੋਵੇ ਨਿਗੁਰੀ, ਸਤਿਗੁਰ ਸਾਚਾ ਹੋਏ ਸਹਾਈਆ। ਮਿਲਣੀ ਮੰਜ਼ਲ ਸਾਚੀ ਜਾਏ ਤੁਰੀ, ਤੁਰੀਆ ਦਾ ਮਾਰਗ ਦੱਸੇ ਚਾਈਂ ਚਾਈਂਆ। ਕਰਨੀ ਰਾਹ ਵਿਚ ਕਦੇ ਨਾ ਖੁਰੀ, ਖਰਾ ਆਪਣਾ ਆਪ ਬਣਾਈਆ। ਜਿਸ ਦੇ ਅੰਤਰ ਇਕੋ ਵਾਸ਼ਨਾ ਫੁਰੀ, ਫ਼ੁਰਨੇ ਕੂੜੇ ਬੰਦ ਕਰਾਈਆ। ਉਹ ਸ਼ੌਹ ਦਰਿਆ ਜਗਤ ਨਾ ਰੁੜ੍ਹੀ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਲਏ ਬਣਾਈਆ। ਚਰਨ ਪ੍ਰੀਤੀ ਜਿਸ ਜਨ ਲੱਗੀ, ਲਗ ਮਾਤਰ ਡੇਰਾ ਢਾਹੀਆ। ਆਤਮ ਬਾਤੀ ਜੋਤ ਜਗੀ, ਘਰ ਪਰਭਾਤੀ ਹੋਈ ਰੁਸ਼ਨਾਈਆ । ਜਗਤ ਜਹਾਨ ਬੁਝੀ ਅੱਗੀ, ਅੰਮ੍ਰਿਤ ਮੇਘ ਬਰਸਾਈਆ। ਪਿਛਲੀ ਕੀਤੀ ਪਿਛੇ ਹੋਵੇ ਰੱਦੀ, ਅਗੇ ਪ੍ਰਭ ਦੇ ਨਾਲ ਵਡਿਆਈਆ। ਸਚ ਮੁਹੱਬਤ ਰਹੇ ਬੱਝੀ, ਬੰਧਨ ਸਕੇ ਨਾ ਕੋਇ ਕਟਾਈਆ। ਗੁਰਮੁਖ ਆਤਮਾ ਬਣੇ ਸੁਚੱਜੀ, ਘਰ ਸਾਚੇ ਸੋਭਾ ਪਾਈਆ। ਪੀਆ ਪ੍ਰੀਤਮ ਪਿਆਰ ਵਿਚ ਫਿਰੇ ਭੱਜੀ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਚ ਪ੍ਰੀਤ ਜਿਨ੍ਹਾਂ ਸੰਗ ਜੋੜੀ, ਜੋੜੀ ਆਪਣੇ ਨਾਲ ਬਣਾਈਆ। ਸਤਿਗੁਰ ਸ਼ਬਦ ਚਾੜ੍ਹ ਕੇ ਘੋੜੀ, ਲੇਖਾ ਜਗਤ ਜਹਾਨ ਪਾਰ ਕਰਾਈਆ। ਪ੍ਰੇਮ ਦੀ ਵਸਤ ਕਦੇ ਨਾ ਭਗਤਾਂ ਦੇਵੇ ਥੋੜ੍ਹੀ, ਬਹੁਮੁੱਲੀ ਆਪ ਵਰਤਾਈਆ। ਆਪ ਆਪਣੀ ਬੰਨ੍ਹ ਕੇ ਨਾਲ ਡੋਰੀ, ਨਾਤਾ ਬਿਧਾਤਾ ਲਏ ਜੁੜਾਈਆ। ਗੁਰਮੁਖਾਂ ਭਾਗ ਕਰੇ ਮਥੋਰੀ, ਮਿਥਿਆ ਹੋਏ ਲੋਕਾਈਆ। ਜਨ ਭਗਤਾਂ ਦਰਸ਼ਨ ਦੇਵੇ ਚੋਰੀ ਚੋਰੀ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਆਤਮ ਘਰ ਦਾ ਬਣ ਕੇ ਘੋਰੀ, ਘੋਰ ਅੰਧੇਰੇ ਵਿਚੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਹਰਿਜਨ ਸਾਚੇ ਜਾਵੇ ਤੋਰੀ, ਤੋਰਨਹਾਰਾ ਆਪਣੀ ਦਇਆ ਕਮਾਈਆ ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਮਾਇਆ ਕਹੇ ਮੈਂ ਜਗਤ ਜਹਾਨ ਦੀਆਂ ਤੱਕਾਂ ਵੀਣੀਆਂ, ਬਾਹੋਂ ਫੜ ਫੜ ਰਹੀ ਹਿਲਾਈਆ। ਅੱਖਾਂ ਰਹਿਣ ਨਾ ਕਿਸੇ ਨਾਬੀਨੀਆਂ, ਨਾਮ ਨਿਧਾਨਾ ਰਹੀ ਜਣਾਈਆ। ਮੈਂ ਘਰ ਘਰ ਵੰਡਾਂ ਸ਼ਰੀਣੀਆਂ, ਸ਼ਰਅ ਵਾਲਿਆਂ ਦਿਆਂ ਸਮਝਾਈਆ। ਕਲਜੁਗ ਬਦਲਣ ਵਾਲੀਆਂ ਸਭ ਦੀਆਂ ਖੀਣੀਆਂ, ਜਾਤਾਂ ਵੰਡ ਨਾ ਕੋਇ ਵੰਡਾਈਆ। ਮਧਾਂ ਮਿਲਣ ਕਿਸੇ ਨਾ ਪੀਣੀਆਂ, ਰਸਨਾ ਰਸ ਨਾ ਕੋਇ ਵਡਿਆਈਆ। ਮੁਸ਼ਕਲ ਹੋਣੀਆਂ ਜ਼ਿੰਦਗੀਆਂ ਜੀਣੀਆਂ, ਜੀਵਣ ਭੁਲੇ ਸਭ ਨੂੰ ਥਾਉਂ ਥਾਈਂਆ। ਧਰਮ ਰਾਏ ਦੀਆਂ ਚੱਕੀਆਂ ਸਭ ਨੂੰ ਪੈਣੀਆਂ ਪੀਂਹਣੀਆਂ, ਹੱਥੇ ਹੱਥੋ ਹੱਥ ਫੜਾਈਆ। ਕੁਕਰਮਾਂ ਦੀਆਂ ਸਜ਼ਾਵਾਂ ਮਿਲਣੀਆਂ ਦੂਣੀਆਂ ਤੀਣੀਆਂ, ਤ੍ਰੈਗੁਣ ਖ਼ੁਸ਼ੀਆਂ ਨਾਲ ਜਣਾਈਆ। ਮਨ ਦੀਆਂ ਮਨਸਾ ਰਹਿਣੀਆਂ ਨਹੀਂ ਛੀਣੀਆਂ, ਭੈ ਵਿਚ ਸਾਰੇ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ । ਮਾਇਆ ਕਹੇ ਮੈਂ ਸਭ ਨੂੰ ਦੇਵਾਂ ਝਲਕ, ਝੱਲਿਆਂ ਦਿਆਂ ਜਣਾਈਆ। ਮੈਂ ਵੇਖਾਂ ਦੀਨ ਦੁਨੀ ਦੀ ਖ਼ਲਕ, ਮਖ਼ਲੂਕ ਫੋਲ ਫੁਲਾਈਆ। ਮੇਰਾ ਸਮਝੇ ਕੋਇ ਨਾ ਪਲਕ, ਪਲਕਾਂ ਦੇ ਓਹਲੇ ਪਰਦਾ ਨਾ ਕੋਇ ਉਠਾਈਆ। ਮੇਰਾ ਸਭ ਤੋਂ ਵੱਖਰਾ ਹੋਵੇ ਫ਼ਲਕੇ ਭਲਕ, ਕਲਾ ਆਪਣੀ ਦਿਆਂ ਵਰਤਾਈਆ। ਮੇਰੀ ਧਾਰ ਮੇਰੇ ਵਿਚੋਂ ਰਹੀ ਛਲਕ, ਉਛਾਲਾ ਦੇਵੇ ਥਾਉਂ ਥਾਈਂਆ। ਮੈਨੂੰ ਇਸ਼ਾਰੇ ਮਿਲਦੇ ਉਤੇ ਫ਼ਲਕ, ਅਸਮਾਨਾਂ ਪਰੇ ਰਿਹਾ ਦ੍ਰਿੜਾਈਆ। ਮੈਨੂੰ ਨਿਮਸਕਾਰਾ ਕਰੇ ਮਲਕਲ, ਮੌਤ ਨਿਵ ਨਿਵ ਸੀਸ ਝੁਕਾਈਆ। ਮੇਰਾ ਦੀਨ ਦੁਨੀ ਨਾਲ ਬਣਾ ਕੇ ਤੁਅਲਕ, ਇਕੋ ਗੰਢ ਪਵਾਈਆ। ਮੈਂ ਆਪਣੀ ਵਖਾਵਾਂ ਡਲਕ, ਜੋਬਨ ਦਿਆਂ ਦ੍ਰਿੜਾਈਆ । ਉਚੀ ਕੂਕ ਪੁਕਾਰਾਂ ਮਾਰ ਕੇ ਕਲਕ, ਕਿਲਕ ਦਿਆਂ ਸੁਣਾਈਆ। ਸਭ ਨੇ ਆਪਣੀ ਮੰਜ਼ਲ ਤੋਂ ਜਾਣਾ ਤਿਲਕ, ਕਾਇਮ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਮੈਂ ਕਰਨ ਵਾਲੀ ਇੱਲਤ, ਆਲਮਾਂ ਦਿਆਂ ਭੁਲਾਈਆ। ਪਵਿਤ੍ਰ ਰਹੇ ਕਿਸੇ ਨਾ ਖ਼ਿੱਲਤ, ਪਾਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਵਿਚ ਬਖ਼ਸ਼ਣ ਵਾਲਾ ਸਾਚੀ ਹਿੰਮਤ, ਹੌਸਲਾ ਹਰਿ ਹਰਿ ਆਪ ਬੰਧਾਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਨਾਮ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਗੁਰ ਅਵਤਾਰ ਪੈਗ਼ੰਬਰੋ ਛੇਤੀ ਜਾਓ ਉਠ, ਸਤਿਗੁਰ ਸ਼ਬਦ ਰਿਹਾ ਜਣਾਈਆ। ਵਿਚੋਂ ਨਿਕਲੋ ਸਚਖੰਡ ਦੀ ਅਗੰਮੀ ਗੁੱਠ, ਆਪਣਾ ਆਪ ਬਾਹਰ ਕਢਾਈਆ। ਸਾਰੇ ਹੋ ਜਾਓ ਇਕ ਮੁੱਠ, ਵੱਖਰਾ ਰਹਿਣ ਕੋਇ ਨਾ ਪਾਈਆ। ਇਕ ਦੂਜੇ ਨਾਲ ਜਾਇਓ ਕੋਈ ਨਾ ਰੁਠ, ਹਿੱਸਾ ਵੰਡ ਨਾ ਕੋਇ ਵੰਡਾਈਆ। ਪਿਆਰ ਵਿਚ ਮੇਰੇ ਸਾਹਮਣੇ ਫੜੋ ਗੁੱਟ, ਹਥੇਲੀ ਹਥੇਲੀ ਨਾਲ ਬਦਲਾਈਆ। ਬਿਨਾ ਮੁਖ ਤੋਂ ਬੋਲੋ ਫੁੱਟ, ਸੋਹਣੀ ਆਵਾਜ਼ ਲਗਾਈਆ। ਤੂੰ ਮੇਰਾ ਮੈਂ ਤੇਰਾ ਪ੍ਰੀਤੀ ਜਾਏ ਕਦੇ ਨਾ ਟੁੱਟ, ਵਿਛੋੜਾ ਨਜ਼ਰ ਕੋਇ ਨਾ ਆਈਆ। ਸਾਡੀ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਤਿਗੁਰ ਸ਼ਬਦ ਕਹੇ ਸਾਰੇ ਕਹੋ ਪ੍ਰਭੂ ਅਸੀਂ ਲਾਡਲੇ ਤੇਰੇ ਸੁਤ, ਦੁਲਾਰੇ ਧੁਰ ਦੇ ਨਜ਼ਰੀ ਆਈਆ। ਗੋਦੀ ਚੁੱਕ ਲੈ ਆਪਣੇ
ਪੁਤ, ਪਿਤਾ ਪੂਤ ਦੇ ਵਡਿਆਈਆ। ਅਸੀਂ ਹੁਣ ਰਹਿਣਾ ਨਹੀਂ ਚੁੱਪ, ਸਚ ਸਚ ਦਈਏ ਸੁਣਾਈਆ। ਸਾਡਾ ਪ੍ਰਕਾਸ਼ ਗਿਆ ਛੁਪ, ਚਾਰੋਂ ਕੁੰਟ ਵੇਖ ਵਖਾਈਆ। ਧਰਨੀ ਉਤੇ ਹੋਇਆ ਅੰਧੇਰ ਘੁਪ, ਨੂਰ ਨੁਰਾਨਾ ਨੂਰ ਡਗ ਨਾ ਕੋਇ ਮਗਾਈਆ। ਤੈਨੂੰ ਦੱਸੀਏ ਕੀ ਕੁਛ, ਕਸ਼ਮਕਸ਼ ਵਿਚ ਲੋਕਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲੇ ਮੈਂ ਮਿੰਨਤ ਵਿਚ ਤੈਨੂੰ ਲਵਾਂ ਪੁਛ, ਪਹਿਲੋਂ ਨਿਵ ਨਿਵ ਸੀਸ ਨਿਵਾਈਆ। ਕਿਉਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਤੇਰੇ ਨਾਲ ਗਈ ਰੁੱਸ, ਰੁੁਸਿਆਂ ਸਕੇ ਨਾ ਕੋਇ ਮਨਾਈਆ। ਕੀ ਭਗਵਾਨ ਹੋ ਕੇ ਮਿਹਰਵਾਨ ਹੋ ਕੇ ਦਇਆਵਾਨ ਹੋ ਕੇ ਰਿਹੋਂ ਗ਼ੁੱਸ, ਗ਼ੁੱਸਾ ਆਪਣੇ ਵਿਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗੰਬਰ ਕਰੋ ਜਲਦੀ, ਛੇਤੀ ਛੇਤੀ ਮਿਲੋ ਚਾਈਂ ਚਾਈਂਆ। ਉਠੋ ਕਲਾ ਵੇਖੋ ਕਲਜੁਗ ਕਲ ਦੀ, ਕੀ ਕਲਕਾਤੀ ਖੇਲ ਖਿਲਾਈਆ। ਧਾਰ ਵੇਖੋ ਪੰਚ ਵਿਕਾਰੇ ਦਲ ਦੀ, ਤ੍ਰੈਗੁਣ ਮੇਲਾ ਬੈਠਾ ਮਿਲਾਈਆ। ਚਾਰ ਕੁੰਟ ਨਵ ਸੱਤ ਅਗਨੀ ਵੇਖੋ ਬਲਦੀ, ਜਲ ਥਲ ਰਹੀ ਤਪਾਈਆ। ਫਿਰੀ ਦਰੋਹੀ ਵਿਛੋੜੇ ਵਾਲੇ ਸੱਲ ਦੀ, ਸਤਿ ਦਾ ਮੇਲ ਨਾ ਕੋਇ ਕਰਾਈਆ। ਕੀਮਤ ਰਹੀ ਨਾ ਨਾਨਕ ਵਾਲੀ ਇਕ ਗੱਲ ਦੀ, ਭਰਮੇ ਭੁਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਆਪਣੀ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਸਵਾਮੀਆਂ, ਤੇਰੀ ਬੇਪਰਵਾਹੀਆ। ਸਚਖੰਡ ਦੇ ਸਾਚੇ ਅਨਾਮੀਆਂ, ਤੇਰੀ ਵਡ ਵਡਿਆਈਆ। ਆਦਿ ਜੁਗਾਦੀ ਨਿਹਕਾਮੀਆਂ, ਨਿਰਗੁਣ ਤੇਰੀ ਸ਼ਹਿਨਸ਼ਾਹੀਆ। ਅਸੀਂ ਸਾਰੇ ਤੇਰੀਆਂ ਅਸਾਮੀਆਂ, ਤੂੰ ਬੇਅੰਤ ਅਗੰਮ ਅਥਾਹੀਆ। ਅਸੀਂ ਸਿਫ਼ਤਾਂ ਨਾਲ ਗਾਈਆਂ ਤੇਰੀਆਂ ਬਾਣੀਆਂ, ਤੂੰ ਨਿਰਅੱਖਰ ਧਾਰ ਇਕ ਅਖਵਾਈਆ। ਅਸੀਂ ਧਰਮ ਧਾਰ ਤੇਰੀਆਂ ਸਵਾਣੀਆਂ, ਤੂੰ ਕੰਤ ਕੰਤੂਹਲ ਇਕ ਅਖਵਾਈਆ। ਅਸੀਂ ਸਚਖੰਡ ਦੀਆਂ ਰਾਣੀਆਂ, ਤੂੰ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਉਠ ਮੀਤ ਪਿਆਰੇ ਹਾਣੀਆ, ਕੁਛ ਸਾਨੂੰ ਦੇ ਸਮਝਾਈਆ। ਕੀ ਖੇਲ ਤੇਰਾ ਜਗਤ ਜਹਾਨੀਆਂ, ਜੁਗ ਚੌਕੜੀ ਕੀ ਵਡਿਆਈਆ । ਕਲਜੁਗ ਕੂੜ ਵੇਖ ਨਿਸ਼ਾਨੀਆਂ, ਪਰਦਾ ਆਪਣਾ ਆਪੇ ਲਾਹੀਆ। ਪਵਿਤ੍ਰ ਰਿਹਾ ਨਾ ਅੱਠ ਸੱਠ ਤੀਰਥ ਪਾਣੀਆ, ਨੀਰ ਰੋਵਣ ਮਾਰਨ ਧਾਹੀਆ। ਨਿਗਾਹ ਮਾਰ ਲੈ ਦੋ ਜਹਾਨਾਂ ਸ੍ਰੀ ਭਗਵਾਨਾ ਤਾਣ ਨਿਤਾਣੀਆਂ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵਡ ਤੇਰੀਆਂ ਮਿਹਰਵਾਨੀਆਂ। ਗੁਰ ਅਵਤਾਰ ਪੈਗੰਬਰ ਕਹਿਣ ਸਤਿਗੁਰ ਸ਼ਬਦ ਸੁਹੇਲੇ, ਸੱਜਣਾ ਦਈਏ ਜਣਾਈਆ। ਚਾਰ ਜੁਗ ਤੇਰੇ ਕਰਦੇ ਰਹੇ ਮੇਲੇ, ਜੁਗ ਜੁਗ ਵੇਖ ਵਖਾਈਆ। ਧਰਮ ਦੀ ਧਾਰ ਬਣਦੇ ਰਹੇ ਚੇਲੇ, ਨਿਵ ਨਿਵ ਸੀਸ ਝੁਕਾਈਆ। ਤੂੰ ਬੋਧ ਅਗਾਧ ਖੇਲ ਖੇਲੇ, ਖ਼ਲਕ ਵਿਚ ਦਿਤੀ ਵਡਿਆਈਆ। ਤੇਰੇ ਵੇਖੇ ਰੰਗ ਨਵੇਲੇ, ਵਾਹ ਵਾਹ ਤੇਰੀ ਬੇਪਰਵਾਹੀਆ। ਹੁਣ ਸਚਖੰਡ ਵਿਚ ਅਸੀਂ ਸਾਰੇ ਬੈਠੇ ਵਿਹਲੇ, ਕੰਮ ਕਾਜ ਕੋਈ ਦੇ ਸਮਝਾਈਆ। ਅਸੀਂ ਵਣਜਾਰੇ ਬਣਨਾ ਨਹੀਂ ਪੈਸੇ ਧੇਲੇ, ਮਾਇਆ ਰੰਗ ਨਾ ਕੋਇ ਰੰਗਾਈਆ। ਸਤਿਗੁਰ ਸ਼ਬਦ ਕਹੇ ਤੁਸੀਂ ਨਿਗਾਹ ਮਾਰੋ ਐਸ ਵੇਲੇ, ਸਭ ਨੂੰ ਵਕਤ ਨਾਲ ਜਣਾਈਆ। ਪਹਿਲੋਂ ਤਾਰਾਂਗਾ ਭਗਤ ਭਗਤੀ ਦੇ ਸੁਹੇਲੇ, ਸੁਹੰਜਣੀ ਰੁੱਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ
ਸ਼ਬਦ ਕਹੇ ਗੁਰ ਅਵਤਾਰ ਪੈਗੰਬਰੋ ਜਨ ਭਗਤਾਂ ਧਾਰ ਕਰਾਂ ਉਘੀ, ਉਗਣ ਆਥਣ ਦਿਆਂ ਵਡਿਆਈਆ। ਖੇਲ ਖਿਲਾ ਕੇ ਗ਼ਰੀਬ ਨਿਮਾਣਿਆਂ ਝੁੱਗੀ, ਲੋਕਮਾਤ ਕਰਾਂ ਰੁਸ਼ਨਾਈਆ। ਮੈਨੂੰ ਸਮਝ ਸਕੇ ਕੋਈ ਨਾ ਬੁੱਧੀ, ਬੁਧੀਵਾਨ ਨਾ ਕੋਇ ਵਡਿਆਈਆ । ਮੇਰਾ ਲੇਖਾ ਜਾਣੇ ਕੋਈ ਨਾ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਨਜ਼ਰ ਕਿਸੇ ਨਾ ਆਈਆ। ਮੇਰਾ ਵੇਸ ਅਵੱਲੜਾ ਜੁਗ ਜੁਗੀ, ਚੌਕੜੀ ਆਪਣੀ ਕਾਰ ਭੁਗਤਾਈਆ । ਜਨ ਭਗਤਾਂ ਆਪਣੇ ਨਾਲ ਮਿਲਾ ਕੇ ਰੁਚੀ, ਰਚਨਾ ਆਪਣੀ ਦਿਆਂ ਵਖਾਈਆ । ਅੰਮ੍ਰਿਤ ਧਾਰ ਬਖ਼ਸ਼ ਕੇ ਸੁੱਚੀ, ਰਸ ਧੁਰ ਦਾ ਮੁਖ ਚੁਆਈਆ। ਆਪਣੀ ਮੰਜਲ ਬਖ਼ਸ਼ ਕੇ ਉਚੀ, ਦਰਗਾਹ ਸਾਚੀ ਇਕ ਵਖਾਈਆ। ਜਿਥੇ ਸੁਹੰਜਣੀ ਹੋਵੇ ਰੁੱਤੀ, ਰੁਤ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦੇਵਾਂ ਤਾਰ, ਪ੍ਰਭ ਦਿਤੀ ਮਾਣ ਵਡਿਆਈਆ। ਖੇਲਾਂ ਖੇਲ ਸੱਚੀ ਸਰਕਾਰ, ਹੁਕਮ ਹੁਕਮ ਨਾਲ ਰਖਾਈਆ। ਲੇਖਾ ਜਾਣਾ ਅਧਵਿਚਕਾਰ, ਦੋ ਜਹਾਨਾਂ ਪੰਧ ਮੁਕਾਈਆ। ਅੱਧੀ ਰਸਦ ਕਰ ਤਿਆਰ, ਅਧਵਾਟੇ ਤੱਕਾਂ ਖ਼ਲਕ ਖ਼ੁਦਾਈਆ। ਜਨ ਭਗਤ ਸੁਹੇਲੇ ਇਸ ਤੋਂ ਕਰਕੇ ਪਾਰ, ਅਗਲਾ ਪੰਧ ਮੁਕਾਈਆ। ਰੂਪ ਧਰ ਨਰਾਇਣ ਨਰ ਨਿਰੰਕਾਰ, ਨਿਰਵੈਰ ਹੋ ਕੇ ਵੇਖ ਵਖਾਈਆ। ਅੰਮ੍ਰਿਤ ਬਖ਼ਸ਼ਾਂ ਠਾਂਡਾ ਠਾਰ, ਬੂੰਦ ਬੂੰਦ ਵਿਚੋਂ ਟਪਕਾਈਆ। ਮੇਰਾ ਖੇਲ ਸਦਾ ਜੁਗ ਚਾਰ, ਹਰਿਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵਣਹਾਰਾ ਸਾਚੀ ਸਾਰ, ਲੇਖਾ ਜਾਣੇ ਚੇਤ ਰੁੱਤ ਬੰਸਤ ਬਹਾਰ, ਫਲ ਫੁੱਲ ਫੁਲਵਾੜੀ ਆਪ ਮਹਿਕਾਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਅਵਤਾਰ ਪੈਗੰਬਰ ਗੁਰੂ ਖ਼ੁਸ਼ੀਆਂ ਦੇ ਨਾਲ ਹੱਸੋ, ਬਿਨ ਹੱਥਾਂ ਤਾਲੀਆਂ ਦਿਓ ਵਜਾਈਆ। ਪੁਰਖ ਅਕਾਲ ਨੂੰ ਸਭ ਕਿਛ ਦੱਸੋ, ਬਿਨ ਰਸਨਾ ਜਿਹਵਾ ਢੋਲੇ ਦਿਓ ਦ੍ਰਿੜਾਈਆ। ਜੋ ਵੇਖਿਆ ਬਿਨਾ ਅੱਖੋਂ, ਭੇਵ ਅਭੇਦਾ ਦਿਓ ਖੁਲਾਈਆ। ਚਰਨ ਵਿਚ ਸਰਨ ਵਿਚ ਆਪਣੀ ਆਸ਼ਾ ਰਖੋ, ਖ਼ਾਲੀ ਹੱਥ ਦਿਓ ਸਮਝਾਈਆ। ਅਸੀਂ ਸਦੀ ਚੌਧਵੀਂ ਜਗਤ ਪਿਆਰ ਤੋਂ ਹੋ ਗਏ ਸੱਖੋ, ਚਾਰੋਂ ਕੁੰਟ ਇਸ਼ਾਰ ਕਰਾਈਆ। ਸਾਡੇ ਸਾਹਿਬ ਸਵਾਮੀ ਸਮਰਥੋ, ਇਹ ਤੇਰੀ ਬੇਪਰਵਾਹੀਆ। ਜਿਉਂ ਭਾਵੇ ਤਿਉਂ ਸ੍ਰਿਸ਼ਟੀ ਮੱਥੋ, ਨਾਮ ਮਧਾਣਾ ਇਕ ਰਖਾਈਆ। ਜਨ ਭਗਤਾਂ ਪੈਜ ਰਖੋ, ਹੋਣਾ ਆਪ ਸਹਾਈਆ। ਨਾਮ ਕਰੋੜੀ ਬਣਾ ਦੇ ਲੱਖੋ, ਕੱਖੋਂ ਦੇ ਵਡਿਆਈਆ। ਭਾਗ ਲਗਾ ਦੇ ਕਾਇਆ ਮੱਟੋ, ਵਜੂਦਾਂ ਵੱਜੇ ਵਧਾਈਆ। ਆਪਣੇ ਤੀਰ ਅਣਿਆਲੇ ਨਾਲ ਫੱਟੋ, ਬਿਰਹੋਂ ਨਾਲ ਉਠਾਈਆ। ਕੂੜ ਕੁੜਿਆਰੀ ਡੋਰੀ ਕਟੋ, ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਸਚਖੰਡ ਦਵਾਰ ਸੱਟੋ, ਦੂਸਰ ਧਾਮ ਨਜ਼ਰ ਕੋਇ ਨਾ ਆਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਸਤਿਗੁਰ ਸ਼ਬਦ ਸ਼ਬਦ ਤੇਰੀ ਸਾਇਆ, ਸਹਿਜ ਨਾਲ ਸਮਝਾਈਆ। ਜੋ ਸਭ ਦਾ ਦਾਈ ਦਾਇਆ, ਘੜਣ ਭੰਨਣਹਾਰ ਵਡ ਵਡਿਆਈਆ। ਉਸ ਤ੍ਰੈਗੁਣ ਸਾਚਾ ਸੰਗ ਬਣਾਇਆ, ਸੋਹਣਾ ਜੋੜ ਜੁੜਾਈਆ। ਓਹ ਤੱਕ ਲੈ ਚਰਨਾਂ ਵਿਚ ਖੜੀ ਅਗੰਮੀ ਮਾਇਆ, ਮਮਤਾ ਆਪਣੀ ਨਾਲ ਲਿਆਈਆ। ਜਿਸ ਤੂੰ ਮੇਰਾ ਮੈਂ ਤੇਰਾ ਢੋਲਾ ਗਾਇਆ, ਸਚ ਸਚ ਦਿਆਂ ਸੁਣਾਈਆ। ਤਨ ਸੋਹਣਾ ਸ਼ਿੰਗਾਰ ਕਰਾਇਆ, ਸੀਸ ਆਈ ਗੁੰਦਾਈਆ। ਮਸਤਕ ਤਿਲਕ ਲਗਾਇਆ, ਵਿਸ਼ਨ ਬ੍ਰਹਮਾ ਸ਼ਿਵ ਰਹੀ ਭਰਮਾਈਆ। ਨੇਤਰ ਨੈਣ ਰਹੀ ਮਟਕਾਇਆ, ਆਪਣੀ ਅੱਖ ਬਦਲਾਈਆ। ਰੰਗ ਚਲੂਲਾ ਇਕ ਚੜ੍ਹਾਇਆ, ਲੋਕਮਾਤ ਨਜਰ ਕਿਸੇ ਨਾ ਆਈਆ। ਸਿਰ ਸਾਲੂ ਇਕ ਟਿਕਾਇਆ, ਓਢਣ ਧੁਰਦਰਗਾਹੀਆ। ਦੰਦੀਂ ਦੰਦਾਸਾ ਇਕ ਮਲਾਇਆ, ਰੂਪ ਅਨੂਪਾ ਆਪ ਦਰਸਾਈਆ। ਮੁਖ ਘੁੰਗਟ ਕਢ ਕੇ ਰਹੀ ਵਖਾਇਆ, ਪਰਦਾ ਪਰਦਿਆਂ ਵਿਚੋਂ ਰਹੀ ਪਾਈਆ। ਨਾਲੇ ਝੁਕ ਝੁਕ ਸੀਸ ਨਿਵਾਇਆ, ਨਿਵ ਨਿਵ ਲਾਗੇ ਪਾਈਆ। ਨਾਲੇ ਚਾਰੋਂ ਕੁੰਟ ਵੇਖ ਵਖਾਇਆ, ਵੇਖੇ ਵਿਗਸੇ ਚਾਈਂ ਚਾਈਂਆ। ਤਨ ਸ਼ਿੰਗਾਰ ਅਜੀਬ ਕਰਾਇਆ, ਅਜਬ ਆਪਣਾ ਰੂਪ ਦਰਸਾਈਆ। ਪੈਰ ਪੈਰਾਂ ਨਾਲ ਬਦਲਾਇਆ, ਬਦਲੀ ਕਰੇ ਚਾਈਂ ਚਾਈਂਆ। ਜਗਤ ਜਹਾਨਾਂ ਨਾਚ ਰਹੀ ਵਖਾਇਆ, ਨੱਚੇ ਟੱਪੇ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਰਹੀ ਭਰਮਾਇਆ, ਭਰਮ ਵਿਚ ਰਖੇ ਲੋਕਾਈਆ। ਆਪਣਾ ਸੱਜਾ ਬਾਜ਼ੂ ਉਠਾਇਆ, ਆਪੇ ਰਹੀ ਭਵਾਈਆ। ਮੇਰਾ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਵੇ ਰੁਸ਼ਨਾਇਆ, ਦੀਪ ਜਗਾਵਾਂ ਥਾਉਂ ਥਾਈਂਆ। ਮੈਂ ਸ਼ਾਹ ਸੁਲਤਾਨਾਂ ਦੇਣਾ ਖ਼ਾਕ ਮਿਲਾਇਆ, ਸਿਰ ਸਕੇ ਨਾ ਕੋਇ ਉਠਾਈਆ। ਮੈਨੂੰ ਰੋਕੇ ਕੋਈ ਨਾ ਮਾਂ ਦਾ ਜਾਇਆ, ਜਨਣੀ ਜਣ ਕੇ ਸੂਰਮਾ ਮੇਰੇ ਨਾਲ ਨਾ ਕੋਈ ਲੜਾਈਆ। ਮੈਂ ਆਪਣਾ ਬਿਸਤਰ ਆਪ ਵਿਛਾਇਆ, ਸਿੰਘਾਸਣ ਦਿਤੀ ਵਡਿਆਈਆ। ਉਤੇ ਬੈਠ ਕੇ ਪੁਰਖ ਅਕਾਲ ਧਿਆਇਆ, ਇਕੋ ਓਟ ਤਕਾਈਆ। ਵਾਹਵਾ ਤੇਰੀ ਬੇਪ੍ਰਵਾਹਿਆ, ਬੇਪ੍ਰਵਾਹੀ ਵਿਚ ਸਮਾਈਆ । ਮੈਂ ਆਦਿ ਆਦਿ ਦੀ ਤੇਰੀ ਮਾਇਆ, ਮਾਇਆ ਹੋ ਕੇ ਖੇਲ ਖਿਲਾਈਆ। ਸਦੀ ਚੌਧਵੀਂ ਕਰਾਂ ਸਫ਼ਾਇਆ, ਸਫਾ ਹਸਤੀ ਦਿਆਂ ਮਿਟਾਈਆ। ਮੇਰਾ ਖੇਲ ਤੈਨੂੰ ਹੋਵੇ ਭਾਇਆ, ਭਾਵੀ ਭਾਣਾ ਮੇਰੇ ਨਾਲ ਮਿਲਾਈਆ। ਤੂੰ ਰਾਣਾ ਸ਼ਾਹ ਇਕ ਅਖਵਾਇਆ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜਿਸ ਸਤਿਜੁਗ ਤਰੇਤਾ ਦੁਆਪਰ ਪੰਧ ਮੁਕਾਇਆ, ਕਲਜੁਗ ਹੋਣਾ ਆਪ ਸਹਾਈਆ। ਅਵਤਾਰ ਪੈਗੰਬਰ ਗੁਰ ਸਾਰੇ ਸ਼ਹਾਦਤ ਦੇਣ ਭੁਗਤਾਇਆ, ਨਿਰਅੱਖਰ ਧਾਰ ਬੋਲਣ ਚਾਈਂ ਚਾਈਂਆ। ਤੂੰ ਪਿਛਲਾ ਪੈਂਡਾ ਪੰਧ ਦੇਣਾ ਮੁਕਾਇਆ, ਮੁਕੰਮਲ ਆਪਣੀ ਖੇਲ ਖਿਲਾਈਆ। ਮੈਂ ਇਕੋ ਆਸ ਰਖਾਇਆ, ਓਟ ਇਕੋ ਇਕ ਤਕਾਈਆ। ਇਕੋ ਇਸ਼ਟ ਮਨਾਇਆ, ਦੂਸਰ ਸੀਸ ਨਾ ਕਦੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸ੍ਰੀ ਭਗਵੰਤ ਤੇਰਾ ਭੇਵ ਕਿਸੇ ਨਾ ਪਾਇਆ, ਬੇਅੰਤ ਤੇਰੇ ਹੱਥ ਵਡਿਆਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਣੀਆ ਰਾਮ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਅਗੰਮੀ ਪੁਰਖ ਅਕਾਲ, ਅਕਲ ਕਲ ਧਾਰੀ ਤੇਰੀ ਬੇਪ੍ਰਵਾਹੀਆ। ਸਚਖੰਡ ਦਵਾਰ ਏਕੰਕਾਰ ਤੇਰੀ ਸੱਚੀ ਧਰਮਸਾਲ, ਏਕੰਕਾਰੇ ਇਕ ਇਕੱਲੇ ਤੇਰਾ ਜੋਤ ਨੂਰ ਰੁਸ਼ਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਪਾਰਬ੍ਰਹਮ ਪਤਪਰਮੇਸ਼ਵਰ ਤੇਰੇ ਦਰ ਕਰੀਏ ਪੁਕਾਰ, ਆਦਿ ਨਿਰੰਜਣ ਨੂਰ ਨੁਰਾਨੇ ਸ਼ਾਹ ਸੁਲਤਾਨੇ ਦਰ ਠਾਂਡੇ ਮੰਗ ਮੰਗਾਈਆ। ਤੂੰ ਦੇਵਣਹਾਰਾ ਦਾਤਾ ਦਾਨੀ ਸਭ ਦੇ ਖ਼ਾਲੀ ਭਰੇਂ ਭੰਡਾਰ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਸਚ ਸਵਾਮੀ ਅੰਤਰਜਾਮੀ ਸਭ ਦੀ ਪਾਉਣੀ ਸਾਰ, ਮਹਾਸਾਰਥੀ ਹੋ ਕੇ ਹੋਣਾ ਸਹਾਈਆ। ਜੁਗ ਚੌਕੜੀ ਤੇਰਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਹੁਕਮ ਸੰਦੇਸਾ ਦੇਂਦੇ ਆਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਨਵ ਸੱਤ ਤੇਰਾ ਕਰਦੇ ਆਏ ਜੈਕਾਰ, ਢੋਲੇ ਗੀਤ ਕਲਮਾ ਨਾਮ ਸੁਣਾਈਆ। ਡੰਡਾਵਤ ਬੰਦਨਾ ਸਜਦਿਆਂ ਵਿਚ ਨਿਤ ਨਿਤ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਲਿਖਤਾਂ ਵਿਚ ਦ੍ਰਿਸ਼ਟਾਂ ਵਿਚ ਭਵਿਖਤਾਂ ਵਿਚ ਤੇਰਾ ਭਵਿਖ ਆਏ ਉਚਾਰ, ਸ਼ਬਦ ਸੰਦੇਸਿਆਂ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਤੇਰਾ ਸਚ ਸਹਾਰ, ਸਹਾਇਕ ਨਾਇਕ ਦੂਜਾ ਨਜ਼ਰ ਕੋਇ ਨਾ ਆਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਪੁਰਖ ਅਕਾਲ ਕਹੇ ਸੁਣ ਸ਼ਬਦ ਅਗੰਮੀ ਧਾਰ, ਬਿਨਾ ਅੱਖਰਾਂ ਦਿਆਂ ਦ੍ਰਿੜਾਈਆ। ਬਿਨਾ ਅੱਖਰਾਂ ਲੈਣੀ ਵਿਚਾਰ, ਤਨ ਵਜੂਦਾਂ ਬਾਹਰ ਪੜ੍ਹਾਈਆ। ਜਿਸ ਦਾ ਲੇਖ ਲਿਖਣ ਤੋਂ ਬਾਹਰ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ । ਸੋ ਭੇਵ ਅਭੇਦਾ ਖੋਲਾਂ ਅਗੰਮ ਅਪਾਰ, ਅਲਖ ਅਗੋਚਰ ਹੋ ਕੇ ਪਰਦਾ ਦਿਆਂ ਉਠਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਸਭ ਦਾ ਸਾਂਝਾ ਬਣ ਕੇ ਪਰਵਰਦਿਗਾਰ, ਪਰਮ ਪੁਰਖ ਪਰਮਾਤਮ ਹੋ ਕੇ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲਾਂ ਵਿਚ ਸੰਸਾਰ, ਦੀਨ ਦੁਨੀ ਦਾ ਲੇਖਾ ਤੱਕਾਂ ਥਾਈਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਨੀ ਧਰਤ ਧਵਲ ਧੌਲ ਵੇਖਾਂ ਪਾਵਾਂ ਸਾਰ, ਮਹਾਸਾਰਥੀ ਹੋ ਕੇ ਭੱਜਾਂ ਵਾਹੋ ਦਾਹੀਆ। ਲਖ ਚੁਰਾਸੀ ਜੀਵ ਜੰਤ ਲਹਿਣਾ ਦੇਣਾ ਸਭ ਦਾ ਦੇਣਾ ਉਤਾਰ, ਪੂਰਬ ਲੇਖੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਸ੍ਰੀ ਭਗਵੰਤਾ ਵੇਖਣਹਾਰਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੇਵਾ ਰਾਮ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਮੈਂ ਦੋਹਾਂ ਬਣਾਂ ਵਿਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਬਿਨਾ ਤਰਾਜ਼ੂ ਤੋਂ ਬਣ ਕੇ ਤੋਲਾ, ਦੋ ਜਹਾਨਾਂ ਤੋਲਾਂ ਚਾਈਂ ਚਾਈਂਆ। ਸਾਚਾ ਦਵਾਰਾ ਏਕਾ ਖੋਲਾ, ਭੇਵ ਅਭੇਦਾ ਆਪ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਤਿ ਸਚ ਦਾ ਦੱਸ ਕੇ ਬੋਲਾ, ਅਨਬੋਲਤ ਰਾਗ ਦਿਆਂ ਦ੍ਰਿੜਾਈਆ। ਦੀਨ ਦੁਨੀ ਦਾ ਅੰਤਸ਼ਕਰਨ ਵਿਚ ਵੇਖਾਂ ਰੌਲਾ, ਮਨ ਦੀ ਮਨਸਾ ਘਰ ਘਰ ਵੇਖ ਵਖਾਈਆ। ਧਰਨੀ ਧਰਤ ਧਵਲ ਦਾ ਭਾਰ ਕਰਾਂ ਹੌਲਾ, ਕੂੜ ਕੁੜਿਆਰਾ ਡੇਰਾ ਢਾਹੀਆ। ਰੂਪ ਅਨੂਪਾ ਸਤਿ ਸਰੂਪਾ ਹੋ ਕੇ ਮੌਲਾ, ਮੌਲਾ ਹੋ ਕੇ ਆਪਣਾ ਹੁਕਮ ਵਰਤਾਈਆ। ਸਭ ਦਾ ਵਾਇਦਾ ਪੂਰਾ ਕਰਾਂ ਇਕਰਾਰ ਕੌਲਾ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਕਰਾਂ ਅਨੋਖੀ, ਦੀਨ ਦੁਨੀ ਵਡਿਆਈਆ। ਮੰਜ਼ਲ ਦੱਸਾਂ ਸੌਖੀ, ਅਗੰਮ ਅਥਾਹ ਮੇਰੀ ਪੜ੍ਹਾਈਆ। ਮੇਰੀ ਬਿਨਾ ਪੁਸਤਕਾਂ ਤੋਂ ਪੋਥੀ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਜਿਸ ਦੀ ਧਾਰ ਨਾ ਹੱਸਦੀ ਨਾ ਰੋਤੀ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਦਾ ਨੂਰ ਜ਼ਹੂਰ ਇਕੋ ਅਗੰਮੀ ਜੋਤੀ, ਜੋਤੀ ਜਾਤਾ ਹੋ ਕੇ ਡਗਮਗਾਈਆ। ਜਿਸ ਦਾ ਖੇਲ ਕੋਟਨ ਕੋਟੀ, ਅਣਗਿਣਤ ਰੂਪ ਸਮਝਾਈਆ। ਜੋ ਲੇਖਾ ਜਾਣੇ ਚੌਦਾਂ ਲੋਕੀ, ਚੌਦਾਂ ਤਬਕਾਂ ਫੋਲ ਫੁਲਾਈਆ। ਸਚ ਸੰਦੇਸਾ ਸੁਣਾਏ ਸਲੋਕੀ, ਸੋਹਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਸਭ ਦੀ ਲੋਚੀ, ਆਸ਼ਾ ਮਨਸ਼ਾ ਮਨਸ਼ਾ ਵਿਚੋਂ ਫੋਲ ਫਲਾਈਆ।
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਿਆਰੇ ਲਾਲ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਪੁਰਖ ਅਕਾਲ ਕਹੇ ਭੇਵ ਅਭੇਦ ਖੁਲਾਵਾਂਗਾ। ਸਤਿਗੁਰ ਸ਼ਬਦ ਸ਼ਬਦ ਵਡਿਆਵਾਂਗਾ। ਅਵਤਾਰ ਪੈਗੰਬਰ ਗੁਰੂ ਗੁਰਦੇਵਾ ਆਸਾ ਪੂਰ ਕਰਾਵਾਂਗਾ। ਸਤਿ ਧਰਮ ਦਾ ਮੇਰਾ ਖੇਲ ਹੋਵੇ ਸ਼ੁਰੂ, ਸ਼ਰ੍ਹਾ ਸ਼ਰੀਅਤ ਮੇਟ ਮਿਟਾਵਾਂਗਾ। ਧਰਮ ਦਾ ਮਾਰਗ ਇਕੋ ਤੁਰੂ, ਤੁਰੀਆ ਤੋਂ ਪਰੇ ਆਪਣਾ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹਵਾਂਗਾ। ਸਚ ਆਪਣਾ ਪਰਦਾ ਲਾਹੇਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਭੇਵ ਖੁਲਾਏਗਾ। ਏਕੰਕਾਰ ਹੁਕਮ ਵਰਤਾਏਗਾ। ਆਦਿ ਨਿਰੰਜਣ ਡਗਮਗਾਏਗਾ। ਅਬਿਨਾਸ਼ੀ ਕਰਤਾ ਵੇਖ ਵਖਾਏਗਾ। ਸ੍ਰੀ ਭਗਵਾਨ ਸੰਗ ਨਿਭਾਏਗਾ। ਪਾਰਬ੍ਰਹਮ ਵੇਸ ਵਟਾਏਗਾ। ਬ੍ਰਹਮ ਆਪਣਾ ਨੂਰ ਚਮਕਾਏਗਾ। ਜੋਤੀ ਜਾਤਾ ਡਗਮਗਾਏਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਏਗਾ । ਕਰੋੜ ਤਤੀਸਾ ਨਾਲ ਮਿਲਾਏਗਾ। ਗੁਰ ਅਵਤਾਰ ਪੈਗੰਬਰ ਭੇਵ ਚੁਕਾਏਗਾ। ਤ੍ਰੈਗੁਣ ਮਾਇਆ ਆਪ ਉਠਾਏਗਾ। ਪੰਜ ਤਤ ਫੋਲ ਫੁਲਾਏਗਾ। ਨਵ ਸੱਤ ਵੇਖ ਵਖਾਏਗਾ। ਧਰਨੀ ਧਰਤ ਧਵਲ ਧੌਲ
ਉਠਾਏਗਾ। ਪਿਛਲੇ ਕੀਤੇ ਕੌਲ ਪੂਰ ਕਰਾਏਗਾ। ਹਰਿ ਹਿਰਦੇ ਅੰਦਰ ਮਵਲ, ਆਪਣਾ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਏਗਾ। ਪ੍ਰਭ ਸਾਚਾ ਰੰਗ ਰੰਗਾਵੇਗਾ। ਅਛਲ ਅਛੇਦਾ ਖੇਲ ਖਿਲਾਵੇਗਾ। ਭੇਵ ਅਭੇਦਾ ਆਪ ਸਮਝਾਵੇਗਾ। ਚਾਰੇ ਵੇਦਾਂ ਪਰਦਾ ਲਾਹਵੇਗਾ। ਪੁਰਾਨ ਅਠਾਰਾਂ ਗੰਢ ਪਵਾਵੇਗਾ। ਛੇ ਸਾਸ਼ਤਰਾਂ ਸੰਗ ਰਖਾਵੇਗਾ । ਗੀਤਾ ਗਿਆਨ ਹੱਥ ਉਠਾਵੇਗਾ। ਅੰਜੀਲ ਕੁਰਾਨਾਂ ਸੋਭਾ ਪਾਵੇਗਾ। ਤੁਰੀਆ ਤੋਂ ਪਰੇ ਦਰਸ ਦਿਖਾਵੇਗਾ। ਖਾਣੀ ਬਾਣੀ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਵੰਡ ਵੰਡਾਵੇਗਾ। ਹਰਿ ਕਰਤਾ ਵੰਡ ਵੰਡਾਏਗਾ। ਬ੍ਰਹਿਮੰਡ ਖੰਡ ਵੇਖ ਵਖਾਵੇਗਾ। ਪੁਰੀਆਂ ਲੋਆਂ ਚਰਨਾਂ ਹੇਠ ਦਬਾਏਗਾ। ਆਕਾਸ਼ ਪਾਤਾਲਾਂ ਜ਼ਿਮੀਂ ਅਸਮਾਨਾਂ ਫੋਲ ਫੁਲਾਏਗਾ। ਦੋ ਜਹਾਨਾਂ ਹੁਕਮ ਵਰਤਾਏਗਾ। ਸ਼ਾਹ ਸ਼ਹਾਨਾ ਆਪਣਾ ਤਖ਼ਤ ਸੁਹਾਏਗਾ। ਰਾਜ ਰਜਾਨਾ ਹੋ ਕੇ ਹੁਕਮ ਵਰਤਾਏਗਾ। ਲੋਕਮਾਤ ਵੇਖੇ ਮਾਰ ਧਿਆਨਾ, ਪਰਦਾ ਓਹਲਾ ਆਪ ਉਠਾਏਗਾ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਮਾਇਆ ਮਮਤਾ ਮੋਹ ਮਿਟਾਏਗਾ। ਸਤਿ ਸਚ ਧਰਮ ਕਰ ਪ੍ਰਧਾਨਾ, ਪਰਮ ਪੁਰਖ ਆਪਣਾ ਰੰਗ ਰੰਗਾਏਗਾ। ਏਕੋ ਰੰਗ ਰੰਗਾਏ ਸੀਤਾ ਰਾਮਾ, ਗੋਪੀ ਕਾਹਨ ਅੰਗ ਲਗਾਏਗਾ। ਪੈਗੰਬਰਾਂ ਦੇ ਪੈਗ਼ਾਮਾ, ਹੋਕਾ ਹਕ ਹਕ ਸੁਣਾਏਗਾ। ਏਕੋ ਮੰਤਰ ਦੱਸ ਸਤਿਨਾਮਾ, ਸਤਿ ਸਚ ਦੀ ਭਿਛਿਆ ਪਾਏਗਾ। ਆਤਮ ਬ੍ਰਹਮ ਬਖ਼ਸ਼ ਧਿਆਨਾ, ਪਰਮਾਤਮ ਆਪਣਾ ਜੋੜ ਜੁੜਾਏਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਤੂੰ ਮੇਰਾ ਮੈਂ ਤੇਰਾ ਹੋਵੇ ਗਾਣਾ, ਦੂਜਾ ਅੱਖਰ ਨਾ ਕੋਇ ਸਮਝਾਏਗਾ। ਘਰ ਠਾਕਰ ਸਵਾਮੀ ਮਿਲੇ ਸ੍ਰੀ ਭਗਵਾਨਾ, ਬਾਹਰ ਖੋਜਣ ਕੋਈ ਨਾ ਜਾਏਗਾ। ਨਾਮ ਨਿਧਾਨ ਅਨਾਦ ਦਏ ਤਰਾਨਾ, ਧੁਨ ਅਨਾਦੀ ਆਪ ਸੁਣਾਏਗਾ। ਅੰਮ੍ਰਿਤ ਰਸ ਦੇ ਕੇ ਪੀਣਾ ਖਾਣਾ, ਨਿਝਰ ਝਿਰਨਾ ਆਪ ਝਿਰਾਏਗਾ। ਚਾਰ ਵਰਨ ਅਠਾਰਾਂ ਬਰਨ ਬਖ਼ਸ਼ੇ ਚਰਨ ਧਿਆਨਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਏਗਾ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਇਕੋ ਇਸ਼ਟ ਸਰਬ ਮਨਾਣਾ, ਦੇਵ ਦੇਵਾ ਦੇਵ ਆਤਮਾ ਆਪਣੇ ਰੰਗ ਰੰਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅਲਖ ਅਭੇਵਾ ਭੇਦ ਅਭੇਦਾ ਆਪਣਾ ਆਪ ਖੁਲਾਵੇਗਾ।
੨੭ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਦਿਤ ਸਿੰਘ ਦੇ ਟੈਂਟ ਤੋਂ ਬਾਹਰ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਸਾਡਾ ਖੇਲ ਸ਼ਬਦ ਦੀ ਧਾਰ, ਧਰਨੀ ਉਤੇ ਵੇਖੀਏ ਚਾਈਂ ਚਾਈਂਆ। ਚਾਰ ਜੁਗ ਦਾ ਤੱਕੀਏ ਕੌਲ ਇਕਰਾਰ, ਵਾਅਦੇ ਪਿਛਲੇ ਵੇਖ ਵਖਾਈਆ। ਨਵ ਖੰਡ ਪ੍ਰਿਥਮੀ ਪਾਈਏ ਸਾਰ, ਸਤਿਜੁਗ ਵੇਖ ਵਖਾਈਆ। ਕੀ ਖੇਲ ਕਰੇ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਏਕੰਕਾਰ, ਅਕਲ ਕਲਧਾਰੀ ਬੇਪਰਵਾਹੀਆ। ਜੋਤੀ ਜਾਮਾ ਵੇਸ ਨਿਆਰ, ਨੂਰ ਨੁਰਾਨਾ ਡਗਮਗਾਈਆ। ਭਗਤ ਸੁਹੇਲੇ ਪਾਵੇ ਸਾਰ, ਗੁਰ ਚੇਲੇ ਮੇਲ ਮਿਲਾਈਆ। ਅੰਤਰ ਆਤਮ ਦੇ ਅਧਾਰ, ਅੰਤਸ਼ਕਰਨ ਦਏ ਵਡਿਆਈਆ। ਦੂਈ ਦਵੈਤੀ ਪੜਦਾ
ਉਤਾਰ, ਭੇਵ ਅਭੇਦਾ ਆਪ ਖੁਲਾਈਆ। ਸ਼ਬਦ ਨਾਦ ਦੇ ਧੁਨਕਾਰ, ਅਨਰਾਗੀ ਰਾਗ ਸੁਣਾਈਆ। ਜੋਤੀ ਧਾਰ ਬਖ਼ਸ਼ ਉਜਿਆਰ, ਦੀਆ ਬਾਤੀ ਕਰੇ ਰੁਸ਼ਨਾਈਆ। ਘਰ ਸਵਾਮੀ ਪਾਵੇ ਸਾਰ, ਹਰਿ ਕਰਤਾ ਧੁਰਦਰਗਾਹੀਆ। ਹਰਿਜਨ ਵੇਖੇ ਬਰਖ਼ੁਰਦਾਰ, ਪਰਮ ਪੁਰਖ ਧਿਆਨ ਲਗਾਈਆ। ਬਿਰਧ ਬਾਲਾਂ ਜਾਏ ਤਾਰ, ਤਰਲ ਜਵਾਨੀ ਦਏ ਵਡਿਆਈਆ। ਦਰ ਆਏ ਜਾਏ ਪੈਜ ਸਵਾਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਆਦਿ ਜੁਗਾਦੀ ਅਗੰਮ ਅਪਾਰ, ਅਲਖ ਅਲਖਣਾ ਆਪਣੀ ਦਇਆ ਕਮਾਈਆ।
੨੭ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਦਿਤ ਸਿੰਘ ਦੇ ਟੈਂਟ ਵਿਚ ਕਿਸ਼ਨ ਪੁਰ ਕੈਂਪ ਜਿਲਾ ਜੰਮੂ
ਧਰਨੀ ਕਹੇ ਮੈਂ ਉਚੀ ਕੂਕ ਪੁਕਾਰਾਂ, ਦਰੋਹੀ ਤੇਰਾ ਨਾਮ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਪਾ ਸਾਰਾ, ਪਾਰਬ੍ਰਹਮ ਪਤਪਰਮੇਸ਼ਵਰ ਆਪਣੀ ਦਇਆ ਕਮਾਈਆ। ਮਿਹਰਵਾਨ ਮਿਹਰ ਕਰ ਦੇ ਪਰਵਰਦਿਗਾਰਾ, ਸਾਂਝੇ ਯਾਰ ਦਰਗਾਹ ਸਾਚੀ ਤੇਰੀ ਓਟ ਰਖਾਈਆ। ਸਤਿ ਸਵਾਮੀ ਅੰਤਰਜਾਮੀ ਮੇਰਾ ਲਹਿਣਾ ਦੇਣਾ ਦੇ ਨਿਵਾਰਾ, ਨਵਾਜ਼ਸ਼ ਵਿਚ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਚਾਰੇ ਕੁੰਟ ਮੇਰੇ ਉਤੇ ਧੂੰਆਂਧਾਰਾ, ਸਚ ਚੰਦ ਨੂਰ ਨਾ ਕੋਇ ਰੁਸ਼ਨਾਈਆ। ਮੈਂ ਦਿਵਸ ਰੈਣ ਰੋਵਾਂ ਜ਼ਾਰੋ ਜ਼ਾਰਾ, ਜ਼ਾਹਰ ਜ਼ਹੂਰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਬੇਪ੍ਰਵਾਹੀਆ। ਧਰਤੀ ਕਹੇ ਮੇਰਾ ਇਕੋ ਇਕ ਸਹਾਰਾ, ਸਾਹਿਬ ਚਰਨ ਤੇਰੀ ਸ਼ਰਨਾਈਆ। ਤੂੰ ਲਹਿਣਾ ਦੇਣਾ ਦੇਵੇਂ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਆਸ ਰਖਾਈਆ। ਨਿਰਵੈਰ ਨਿਰਾਕਾਰ ਮੇਰੇ ਉਤੇ ਹੋ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਅਵਤਾਰ ਪੈਗੰਬਰ ਗੁਰ ਤੇਰਾ ਕਰਕੇ ਗਏ ਮੁਜ਼ਾਹਰਾ, ਸ਼ਬਦ ਢੋਲੇ ਨਾਦ ਕਲਮੇ ਕਾਏਨਾਤ ਸੁਣਾਈਆ। ਨਵ ਸੱਤ ਮੇਰਾ ਨਿਮਾਣੀ ਦਾ ਵੇਖ ਦਾਇਰਾ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਮਾਲਕ ਬੇਪਰਵਾਹ, ਮੇਰੀ ਇਕ ਅਰਜ਼ੋਈਆ। ਤੂੰ ਵਾਹਿਦ ਇਕ ਖ਼ੁਦਾ, ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਨੂਰ ਅਲਾਹੀਆ। ਦਸਤੇ ਦਸਤ ਤੇਰੇ ਅਗੇ ਦੁਆ, ਦੋ ਜਹਾਨਾ ਸ੍ਰੀ ਭਗਵਾਨਾ ਤੇਰੀ ਓਟ ਤਕਾਈਆ। ਮੇਰਾ ਲਹਿਣਾ ਦੇਣਾ ਲੇਖਾ ਵੇਖ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਮੇਰੀ ਨਿਮਾਣੀ ਕੋਝੀ ਕਮਲੀ ਦੀ ਫੜ ਲੈ ਬਾਂਹ, ਫੜ ਬਾਹੋਂ ਲੈ ਉਠਾਈਆ। ਮੈਂ ਬਿਨ ਨੇਤਰਾਂ ਰੋਵਾਂ ਮਾਰਾਂ ਧਾਹ, ਉਚੀ ਕੂਕ ਕੂਕ ਸੁਣਾਈਆ। ਦੀਨ ਦੁਨੀ ਦੇ ਮਾਲਕ ਆਪਣੀ ਖ਼ਲਕ ਲੈ ਸਮਝਾ, ਖ਼ਾਲਕ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਹਿਰਦੇ ਬਖ਼ਸ਼ ਦੇ ਸ਼ਾਂਤ, ਅਗਨੀ ਤਤ ਬੁਝਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿ ਚੰਦ ਚਮਕਾਈਆ। ਚਰਨ ਪ੍ਰੀਤੀ ਜੋੜ ਲੈ ਨਾਤ, ਬਿਧਾਤੇ ਆਪਣਾ ਮੇਲ ਮਿਲਾਈਆ। ਆਤਮ ਧਾਰ ਤੇਰੀ ਜ਼ਾਤ, ਪਰਮਾਤਮ ਪਰਦਾ ਦੇਣਾ ਚੁਕਾਈਆ। ਮੈਂ ਬੋਲ ਸੁਣਾਵਾਂ ਸਾਚ,
ਸਚ ਦਿਆਂ ਸੁਣਾਈਆ। ਜਗਤ ਵਾਸਨਾ ਦੀਨ ਦੁਨੀ ਰਹੀ ਨਾਚ, ਟੱਪੇ ਕੁੱਦੇ ਥਾਉਂ ਥਾਈਂਆ। ਸਭ ਦੇ ਅੰਦਰ ਲੱਗੀ ਆਂਚ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਹੁਕਮ ਸੰਦੇਸ਼ਾ ਸਕੇ ਕੋਈ ਨਾ ਵਾਚ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੇਰੀ ਬਾਤਨ ੲਕੋ ਬਾਤ, ਜ਼ਾਹਰ ਜ਼ਹੂਰ ਦਿਆਂ ਸੁਣਾਈਆ। ਇਕ ਵਾਰੀ ਮੇਰੇ ਉਤੇ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਅੰਤ ਕਿਨਾਰਾ ਕਲਜੁਗ ਤੱਕ ਲੈ ਘਾਟ, ਕੰਢੀ ਬੈਠਾ ਡੇਰਾ ਲਾਈਆ। ਸਦੀ ਚੌਧਵੀਂ ਵੇਖ ਲੈ ਵਾਟ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ । ਕੀ ਕਰਨਾ ਖੇਲ ਤਮਾਸ਼, ਕਲ ਕਲਕੀ ਦੇ ਸਮਝਾਈਆ। ਅਮਾਮ ਅਮਾਮਾ ਮੈਨੂੰ ਤੇਰੇ ਉਤੇ ਵਿਸ਼ਵਾਸ, ਵਿਸ਼ਵ ਦਾ ਭੇਵ ਦੇਣਾ ਖੁਲਾਈਆ। ਮੇਰੀ ਨਵ ਨਵ ਚਾਰ ਦੀ ਆਸ, ਪ੍ਰਿਥਮੀ ਪ੍ਰਿਥਮ ਰਹੀ ਦ੍ਰਿੜਾਈਆ। ਰਾਹ ਤੱਕਣ ਤੇਰਾ ਆਕਾਸ਼, ਆਕਾਸ਼ ਆਕਾਸ਼ਾ ਧਿਆਨ ਲਗਾਈਆ। ਚੌਦਾਂ ਲੋਕ ਵੇਖਣ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰੀ ਉਡੇ ਨਾ ਮਿੱਟੀ ਖ਼ਾਕ, ਚਾਰੋਂ ਕੁੰਟ ਕੂਕ ਸੁਣਾਈਆ। ਮੇਰਾ ਪਰਦਾ ਖੋਲ ਦੇ ਰਾਜ਼, ਭੇਵ ਅਭੇਦ ਮਿਟਾਈਆ। ਮੈਂ ਬੇਨੰਤੀ ਕਰਾਂ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਮੇਰਾ ਕਿਸ ਬਿਧ ਰਚੇਂ ਕਾਜ, ਕਰਨੀ ਦੇ ਕਰਤੇ ਦੇਣਾ ਸਮਝਾਈਆ। ਕਿਸ ਬਿਧ ਦੀਨ ਦੁਨੀ ਬਦਲੇ ਸਮਾਜ, ਸਮਗਰੀ ਕੀ ਵਰਤਾਈਆ। ਕੀ ਤੇਰਾ ਲਹਿਣਾ ਦੇਣਾ ਲੇਖਾ ਰੋਜ਼ਾ ਨਿਮਾਜ਼, ਸਜਦਿਆਂ ਕੀ ਵਡਿਆਈਆ। ਕੀ ਨਾਮ ਨਿਧਾਨਾ ਵੇਖੇ ਸਾਜਣ ਸਾਜ, ਹਰਿ ਕਰਤੇ ਧਿਆਨ ਲਗਾਈਆ। ਮੇਰੀ ਅੰਤਸ਼ਕਰਨ ਖੋਲ ਦੇ ਜਾਗ, ਨਿੰਦਰਾ ਆਲਸ ਰਹੇ ਨਾ ਰਾਈਆ। ਹੰਸ ਬੁੱਧੀ ਬਣਾ ਦੇ ਕਾਗ, ਕਾਗ ਹੰਸ ਰੂਪ ਵਟਾਈਆ। ਮੇਰੇ ਉਤੇ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਸਚ ਦਾ ਜਗੇ ਚਰਾਗ਼, ਸ਼ਮਅ ਘਰ ਘਰ ਕਰੇ ਰੁਸ਼ਨਾਈਆ। ਹਰ ਹਿਰਦੇ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤ੍ਰੈਗੁਣ ਮਾਇਆ ਡੱਸਣੀ ਨਾ ਡੱਸੇ ਨਾਗ, ਵਿਖ ਅੰਮ੍ਰਿਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਪੁਰਖ ਅਕਾਲ ਕਹੇ ਧਰਨੀ ਧਰਮ ਕਮਾਵਾਂਗਾ। ਨਿਹਕਰਮੀ ਹੋ ਕੇ ਕਰਮ ਕਾਂਡ ਦਾ ਡੇਰਾ ਢਾਹਵਾਂਗਾ। ਚਰਮ ਦ੍ਰਿਸ਼ਟੀ ਭਰਮ ਮਿਟਾਵਾਂਗਾ । ਸ੍ਰਿਸ਼ਟੀ ਦ੍ਰਿਸ਼ਟ ਉਪਜਾਵਾਂਗਾ। ਦੋਜਖ਼ ਬਹਿਸ਼ਤੀ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਵਾਂਗਾ। ਸਚ ਆਪਣਾ ਖੇਲ ਖਿਲਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਅਵਤਾਰ ਪੈਗੰਬਰ ਗੁਰੂ ਗੁਰਦੇਵ ਨਾਲ ਮਿਲਾਵਾਂਗਾ। ਦੀਨਾਂ ਮਜ਼੍ਹਬਾਂ ਪਰਦਾ ਉਠਾਵਾਂਗਾ। ਚੋਟੀ ਜੜ ਦਾ ਭੇਵ ਚੁਕਾਵਾਂਗਾ। ਜੀਵ ਜਹਾਨ ਸੜਦਾ, ਅੰਤ ਸ਼ਾਂਤ ਕਰਾਵਾਂਗਾ। ਲੇਖਾ ਮੁਕਾ ਕੇ ਗੋਰ ਮੜ੍ਹ ਦਾ, ਆਤਮ ਬ੍ਰਹਮ ਇਕ ਸਮਝਾਵਾਂਗਾ। ਲਹਿਣਾ ਦੇਣਾ ਮੁਕਾ ਕੇ ਲਹਿੰਦਾ ਚੜ੍ਹਦਾ, ਦੱਖਣ ਪਹਾੜ ਖੋਜ ਖੁਜਾਵਾਂਗਾ। ਲਹਿਣਾ ਦੇਣਾ ਵੇਖਾਂ ਕਾਇਆ ਮਾਟੀ ਘਰ ਦਾ, ਤਨ ਵਜੂਦਾਂ ਫੋਲ ਫੁਲਾਵਾਂਗਾ। ਜੋ ਆਤਮ ਧਾਰ ਪਰਮਾਤਮ ਹੋਵੇ ਬਰਦਾ, ਬੰਦੀਖ਼ਾਨਿਆਂ ਵਿਚੋਂ ਬਾਹਰ ਕਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਲੇਖਾ ਜਾਣੇ ਜਲ ਥਲ ਦਾ, ਮਹੀਅਲ ਆਪਣਾ ਰੰਗ ਰੰਗਾਵਾਂਗਾ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਇੰਦਰੋ ਦੇਵੀ ਦੇ ਗ੍ਰਹਿ ਕਿਸ਼ਨ ਪੂਰ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਬਣ ਕੇ ਜਗਤ ਦੀ ਰਾਣੀ ਆਂ, ਰਈਅਤ ਮਮਤਾ ਵੇਖਾਂ ਥਾਉਂ ਥਾਈਂਆ । ਮੈਂ ਵਿਰੋਲਾਂ ਅੱਠ ਸੱਠ ਪਾਣੀਆਂ, ਭੱਜਾਂ ਵਾਹੋ ਦਾਹੀਆ । ਮੈਂ ਤੱਕਾਂ ਜੀਵ ਪ੍ਰਾਣੀਆਂ, ਹਰ ਹਿਰਦੇ ਧਿਆਨ ਲਗਾਈਆ। ਮੈਂ ਵੇਖਾਂ ਚਾਰੇ ਖਾਣੀਆਂ, ਚਾਰੋਂ ਕੁੰਟ ਪਰਦਾ ਆਪ ਚੁਕਾਈਆ। ਮੈਂ ਤੱਕਾਂ ਜਗਤ ਜਗਿਆਸੂ ਹਾਣੀਆਂ, ਨਵ ਜੋਬਨਾਂ ਸੰਗ ਰਲਾਈਆ। ਮੇਰੀ ਖੇਲ ਜਗਤ ਮਹਾਨੀਆਂ, ਮਹਿੰਮਾ ਕਥ ਕਥ ਸਮਝਾਈਆ। ਮੈਂ ਸਭ ਦਾ ਮੁਕਾਉਣਾ ਅੰਨ ਦਾਣਿਆਂ, ਮੋਹਰ ਧੁਰ ਦੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰਿਹਾ ਸਮਝਾਈਆ। ਮਾਇਆ ਕਹੇ ਮੈਂ ਜੋਬਨ ਜੋਬਨ ਧਾਰ ਜੋਬਨਵੰਤੀ, ਜੁਵਾ ਅਵਸਥਾ ਇਕ ਅਖਵਾਈਆ। ਮੈਂ ਪਹਿਨ ਕੇ ਰੰਗ ਬਸੰਤੀ, ਬਿਨ ਭੂਸ਼ਨਾਂ ਆਪਣਾ ਆਪ ਲੈਣਾ ਰੰਗਾਈਆ। ਮੈਂ ਖੇਲ ਕਰਨੀ ਦੀਨ ਦੁਨੀ ਵਾਲੇ ਮਨ ਦੀ, ਮਨਸਾ ਆਪਣੇ ਨਾਲ ਰਖਾਈਆ। ਮੈਂ ਖੇਲ ਤੱਕਣੀ ਜੋਤੀ ਧਾਰ ਗੋਬਿੰਦ ਚੰਨ ਦੀ, ਜੋ ਚੰਦ ਚਾਂਦਨਾ ਕਰੇ ਰੁਸ਼ਨਾਈਆ। ਮੈਂ ਦੀਨ ਦੁਨੀ ਵਣਜਾਰੀ ਬਣਾਉਦੀ ਕੰਨ ਦੀ, ਚੁਗ਼ਲੀ ਨਿੰਦਿਆ ਵਿਚ ਭਵਾਈਆ। ਮੈਂ ਨਵ ਸੱਤ ਕੂੜ ਦਾ ਬੇੜਾ ਫਿਰਾਂ ਬੰਨ੍ਹਦੀ, ਨੌਕਾ ਇਕੋ ਇਕ ਵਖਾਈਆ। ਮੈਂ ਖੇਲ ਮੁਕਾਉਣ ਵਾਲੀ ਛੱਪਰ ਛੰਨ ਦੀ, ਸ਼ਹਿਨਸ਼ਾਹ ਖ਼ਾਕ ਮਿਲਾਈਆ। ਮੈਂ ਲਾਜ ਰਖਣੀ ਓਸ ਪ੍ਰਭੂ ਦੇ ਜਨ ਦੀ, ਜਿਸ ਜਨ ਆਪਣੀ ਦਇਆ ਕਮਾਈਆ। ਮੈਂ ਵਣਜਾਰਨ ਨਹੀਂ ਕਿਸੇ ਤਨ ਦੀ, ਵਜੂਦਾਂ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸ਼ਾ ਰਖੀ ਓਸੇ ਭਗਵਨ ਦੀ, ਜੋ ਭਾਗਵਾਨ ਮੈਨੂੰ ਰਿਹਾ ਬਣਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ਾਹਣੀ ਦੇਵੀ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਸਭ ਦੀ ਮੇਟਣੀ ਖ਼ੁਦੀ, ਖ਼ੁਦ ਮਾਲਕ ਮੈਨੂੰ ਦਏ ਵਡਿਆਈਆ। ਧਾਰ ਰਹਿਣ ਨਹੀਂ ਦੇਣੀ ਦੁੱਧੀ, ਜਗਤ ਜਹਾਨ ਵੇਖ ਵਖਾਈਆ । ਪਵਿਤ੍ਰ ਰਹੇ ਕਿਸੇ ਨਾ ਬੁਧੀ, ਮਨ ਮਤ ਜਗਤ ਹਲਕਾਈਆ। ਮੈਂ ਖੇਲ ਖੇਲਣਾ ਉਤੇ ਬਸੁਧੀ, ਬਸੁਧਾ ਬੈਠੀ ਨੈਣ ਉਠਾਈਆ। ਮੇਰਾ ਲਹਿਣਾ ਦੇਣਾ ਦੀਨ ਦੁਨੀ ਯੁਧੀ, ਯੋਧਿਆਂ ਲਵਾਂ ਜਗਾਈਆ। ਮੈਂ ਆਉਂਦੀ ਕਦੀ ਕਦੀ ਜੁਗ ਜੁਗੀ, ਜੋਬਨਵੰਤੀ ਹੋ ਕੇ ਆਪਣਾ ਫੇਰਾ ਪਾਈਆ। ਮੈਂ ਕਦੇ ਨਾ ਹੋਵਾਂ ਬੁੱਢੀ, ਬੁਢੇਪੇ ਵਿਚ ਕਦੇ ਨਾ ਆਈਆ। ਮੈਂ ਕਲਜੁਗ ਅੰਤ ਪ੍ਰਭੂ ਦੇ ਹੁਕਮ ਨਾਲ ਫਿਰਦੀ ਉਡੀ, ਨਵ ਸੱਤ ਵੇਖਾਂ ਚਾਈਂ ਚਾਈਂਆ। ਮੇਰਾ ਲੇਖਾ ਸਮਝੇ ਕੋਈ ਨਾ ਵਦੀ ਸੁਦੀ, ਸੁਧ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਹੋਏ ਸਹਾਈਆ। ਮਾਇਆ ਕਹੇ ਮੈਂ ਆਉਂਦੀ ਕਦੀ ਕਦੀ, ਕਦੀਮ ਦੀ ਰੀਤੀ ਚਲੀ ਆਈਆ। ਦੀਨ ਦੁਨੀ ਦੀ ਵੇਖਾਂ ਬੁੱਧੀ, ਬਦਲੀ ਕਰਾਂ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਰਹਿਣ ਨਹੀਂ ਦਿਤੀ ਗੱਦੀ, ਕਲਜੁਗ ਅੰਤਮ ਕਰਾਂ ਸਫ਼ਾਈਆ। ਪ੍ਰਭ ਦੇ ਹੁਕਮ ਵਾਲੀ ਵਹਿਣ ਵਾਲੀ ਨੂਹ ਨਦੀ, ਨੌਕਾ ਹੱਥ ਕਿਸੇ ਨਾ ਆਈਆ। ਮੁਕਣ ਵਾਲੀ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ।
ਮੇਰੀ ਅਗਨੀ ਘਰ ਘਰ ਲੱਗੀ, ਜੀਵ ਜੰਤ ਸਕੇ ਨਾ ਕੋਇ ਬੁਝਾਈਆ। ਮੈਂ ਦਿਵਸ ਰੈਣ ਫਿਰਾਂ ਭੱਜੀ, ਭਜਨ ਬੰਦਗੀ ਵਾਲਿਆਂ ਰਹੀ ਹਿਲਾਈਆ। ਮੈਂ ਸਚ ਦਵਾਰਿਆਂ ਉਤੇ ਸਜੀ, ਦਰ ਦਰ ਘਰ ਘਰ ਆਪਣਾ ਡੇਰਾ ਲਾਈਆ। ਮੇਰੀ ਮੋਹ ਦੀ ਜੋਤ ਜਗੀ, ਮਮਤਾ ਵਿਚ ਸਾਰੇ ਲਏ ਫਸਾਈਆ। ਮੈਂ ਫਿਰਦੀ ਪੈਰ ਦੱਬੀ, ਮੇਰੀ ਆਹਟ ਸੁਣਨ ਕੋਇ ਨਾ ਪਾਈਆ। ਮੈਂ ਪਿਛਲੀ ਰੀਤੀ ਛਡੀ, ਅਗਲਾ ਆਪਣਾ ਖੇਲ ਖਿਲਾਈਆ। ਮੈਂ ਵੇਖਾਂ ਦੀਨ ਦੁਨੀਆ ਦੀ ਨਾੜੀ ਹੱਡੀ, ਰਕਤ ਬੂੰਦ ਧਿਆਨ ਲਗਾਈਆ। ਮੈਨੂੰ ਦੇ ਸਕਦਾ ਨਹੀਂ ਕੋਈ ਵੱਢੀ, ਰਿਸ਼ਵਤ ਵਿਚ ਨਾ ਕੋਇ ਭਰਮਾਈਆ। ਮੈਂ ਆਪਣਾ ਲੇਖਾ ਬੈਠੀ ਕਢੀ, ਚੌਥੇ ਜੁਗ ਵੇਖ ਵਖਾਈਆ। ਮੈਨੂੰ ਹੁਕਮ ਦੇਵੇ ਮਾਲਕ ਰੱਬੀ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਸੂਰਾ ਸਰਬਗੀ, ਬਗ ਬਪੜੇ ਵੇਖੇ ਖ਼ਲਕ ਖ਼ੁਦਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ੰਕਰ ਸਿੰਘ ਦੇ ਗ੍ਰਹਿ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਨੂੰ ਰਸਤੇ ਵਿਚ ਆਉਂਦੀ ਨੂੰ ਵੱਜੀ ਹਾਕ, ਧੁਰ ਮਾਲਕ ਦਿਤੀ ਸੁਣਾਈਆ। ਤੂੰ ਖੋਲ ਲੈ ਆਪਣਾ ਤਾਕ, ਕੁੰਡੀ ਖਿੜਕੀ ਬੰਦ ਨਾ ਕੋਇ ਰਖਾਈਆ। ਸਚ ਦਾ ਵੇਖ ਲੈ ਭਵਿਖਤ ਵਾਕ, ਜੋ ਭਵਿਸ਼ਾਂ ਵਿਚ ਸਮਝਾਈਆ। ਦੀਨ ਦੁਨੀ ਤੱਕ ਲੈ ਆਪਣੇ ਸੱਜਣ ਸਾਕ, ਜੀਵਾਂ ਜੰਤਾਂ ਧਿਆਨ ਲਗਾਈਆ। ਨਿਗਾਹ ਮਾਰ ਲੈ ਮੇਰੇ ਅਸਵ ਘੋੜੇ ਰਾਕ, ਜੋ ਆਪਣੀ ਲਏ ਅੰਗੜਾਈਆ। ਜਿਹੜਾ ਚਲਣ ਨੂੰ ਬੜਾ ਚਲਾਕ, ਦੋ ਜਹਾਨਾਂ ਪੰਧ ਮੁਕਾਈਆ । ਜਿਸ ਦੇ ਪੌੜਾਂ ਨਾਲ ਉਡਣੀ ਖ਼ਾਕ, ਧਰਨੀ ਧਵਲ ਹਿਲਾਈਆ। ਓਹ ਵਕਤ ਸੁਹੰਜਣਾ ਵੇਖਾਂ ਈਸਾ ਵਾਲਾ ਕਲਾਕ, ਕਲਧਾਰੀ ਨਾਲ ਮਿਲਾਈਆ। ਮਾਇਆ ਤੈਨੂੰ ਮਿਲਣ ਦਾ ਮਿਲੇ ਇਤਫ਼ਾਕ, ਇਤਫ਼ਾਕੀਆ ਤੇਰਾ ਮੇਲ ਮਿਲਾਈਆ। ਤੂੰ ਉਸ ਦੀ ਬਣਨਾ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਤੇਰੀ ਵਡਿਆਈ ਰਹਿ ਜਾਏ ਨਾਕ, ਸੀਸ ਮੇਂਢੀ ਦਏ ਸੁਹਾਈਆ। ਤੂੰ ਪਿਆਰ ਵਿਚ ਹੋਣਾ ਮੁਸ਼ਤਾਕ, ਮੁਹੱਬਤ ਵਿਚ ਸਮਾਈਆ। ਦੀਨ ਦੁਨੀ ਕਰੇ ਪਸ਼ਚਾਤਾਪ, ਹੈਰਾਨੀ ਘਰ ਘਰ ਵੇਖ ਵਖਾਈਆ। ਧਰਮ ਰਹੇ ਕਿਸੇ ਨਾ ਨਾਤ, ਪ੍ਰੀਤੀ ਸਚ ਨਾ ਕੋਇ ਨਿਭਾਈਆ । ਸੁਣ ਲੈ ਮੇਰੀ ਬਾਤ, ਬਾਤਨ ਦਿਆਂ ਦ੍ਰਿੜਾਈਆ। ਧਰਨੀ ਧਵਲ ਵਿਗੜਨ ਵਾਲਾ ਹਾਲਾਤ, ਹਾਲਾਂਕਿ ਸੱਜਣੂਆ ਰਿਹਾ ਸਮਝਾਈਆ। ਸਹਾਰਾ ਰਹਿਣਾ ਨਹੀਂ ਕਿਸੇ ਛਾਤ, ਮੰਦਰ ਬੰਕ ਨਾ ਕੋਇ ਸਹਾਈਆ। ਖ਼ੁਸ਼ੀ ਰਹੇ ਨਾ ਕਿਸੇ ਪ੍ਰਭਾਤ, ਸੰਧਿਆ ਸੰਖ ਨਾ ਕੋਇ ਵਜਾਈਆ। ਰੂਹ ਰਹੇ ਕੋਈ ਨਾ ਪਾਕ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਮੇਟੇ ਕੂੜ ਅੰਧੇਰੀ ਰਾਤ, ਰਾਤੀ ਰੁਤੀ ਥਿਤ ਥਿਤੀ ਆਪਣੇ ਰੰਗ ਰੰਗਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਸਾਲ ਸਿੰਘ ਦੇ ਟੈਂਟ ਵਿਚ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਨੂੰ ਅਗੰਮੀ ਆਇਆ ਭਵਿਖ, ਭਵਿਸ਼ ਵਿਚ ਪ੍ਰਭੂ ਦਿਤਾ ਸਮਝਾਈਆ। ਸਤਿ ਸਚ ਰਿਹਾ ਕਿਤੇ ਨਾ ਦਿਸ, ਕੁੰਟ ਚਾਰ ਨਜ਼ਰ ਕੋਇ ਨਾ ਆਈਆ। ਜੋ ਅਵਤਾਰ ਪੈਗੰਬਰ ਗੁਰ ਲੇਖ ਗਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਦੀ ਚੌਧਵੀਂ ਧਰਮ ਈਮਾਨ ਦਾ ਮੁਰੀਦ ਦਿਸੇ ਕੋਈ ਨਾ ਸਿੱਖ, ਸਿਖਿਆ ਵਿਚ ਨਾ ਕੋਇ ਸਮਾਈਆ। ਮੈਂ ਵੇਖਾਂ ਕਿਸ ਕਿਸ, ਕਿਸਮਤਹੀਣ ਹੋਈ ਲੋਕਾਈਆ। ਸਤਿ ਮਾਰਗ ਤੋਂ ਸਾਰੇ ਗਏ ਰਿਸ, ਰਸਨਾ ਜਿਹਵਾ ਹੋਈ ਹਲਕਾਈਆ। ਮੈਂ ਆਖ ਸੁਣਾਵਾਂ ਜਿਸ, ਮੇਰੀ ਸੁਣਨ ਕੋਇ ਨਾ ਪਾਈਆ। ਮੈਂ ਉਭੇ ਸਾਹ ਰੋਵਾਂ ਫਿਸ, ਹੌਕਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਮਾਇਆ ਕਹੇ ਮੈਂ ਕੀ ਦੱਸਾਂ ਖੇਲ ਪ੍ਰਭੂ ਪ੍ਰਭ ਏਕ, ਏਕੰਕਾਰਾ ਕੀ ਸੁਣਾਈਆ। ਤੂੰ ਜੁਗ ਚੌਕੜੀ ਵੇਖੇ ਕੇਤਨ ਕੇਤ, ਕੇਤਨ ਕੇਤੀ ਧਿਆਨ ਲਗਾਈਆ। ਤੇਰੀ ਨਜ਼ਰੀ ਆਵਣ ਨੇਤਨ ਨੇਤ, ਨੇਰਨ ਨੇਰਾ ਸੋਭਾ ਪਾਈਆ। ਮੇਰਾ ਪਾਇਆ ਕਿਸੇ ਨਾ ਭੇਤ, ਭੇਵ ਕਹਿਣ ਕਿਛ ਨਾ ਪਾਈਆ । ਮੈਂ ਵਸਾਂ ਅਗੰਮੜੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਮਾਲਕ ਬਣ ਨਰੇਸ਼, ਨਰ ਨਰਾਇਣ ਨਾਉਂ ਧਰਾਈਆ। ਅਵਤਾਰ ਪੈਗੰਬਰ ਗੁਰੂ ਦੇ ਸੰਦੇਸ਼, ਸ਼ਬਦੀ ਕਲਮੇ ਨਾਮ ਸਮਝਾਈਆ। ਅੰਤ ਬਦਲੇ ਅਗੰਮਾ ਵੇਸ, ਅਵੱਲੜੀ ਕਾਰ ਕਮਾਈਆ। ਜਿਸ ਦੇ ਸਾਹਮਣੇ ਹੋਣਾ ਪੇਸ਼, ਪੇਸ਼ੀਨਗੋਈਆਂ ਤੈਨੂੰ ਦਏ ਵਖਾਈਆ। ਜਿਸ ਵਿਚ ਚਾਰ ਕੁੰਟ ਹੋਣਾ ਦਰਵੇਸ਼, ਬਿਨ ਅਲਫ਼ੀਆਂ ਅਲਖ ਜਗਾਈਆ। ਧਰਨੀ ਹੋਵੇ ਕਲੇਸ਼, ਕਲਕਾਤੀ ਰੋਵਣ ਮਾਰਨ ਧਾਈਆ। ਲੇਖਾ ਜਾਣੇ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੁਲਾਈਆ। ਜਿਸ ਝਗੜਾ ਮੇਟਣਾ ਮਲੇਛ, ਕੂੜ ਕੁੜਿਆਰਾ ਡੇਰਾ ਢਾਹੀਆ। ਉਹ ਦੇਵੇ ਅਗੰਮੜਾ ਸੰਦੇਸ਼, ਬਿਨ ਸਰਵਣਾਂ ਦਏ ਸੁਣਾਈਆ। ਜੋ ਪੁਰਖ ਅਕਾਲਾ ਰਹੇ ਹਮੇਸ਼, ਹਮ ਸਾਜਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਤ ਨਵਿਤ ਆਪਣਾ ਬਦਲੇ ਅਗੰਮਾ ਵੇਸ, ਭੇਖ ਭੇਖਾਧਾਰੀ ਆਪ ਬਦਲਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਹੰਸ ਰਾਜ ਦੇ ਟੈਂਟ ਵਿਖੇ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਪ੍ਰਭੂ ਮੇਰੇ ਕਰਤਿਆ, ਕਰਤਾਰ ਕੁਦਰਤ ਦੇ ਮਾਲਕ ਤੇਰੀ ਵਡਿਆਈਆ। ਤੂੰ ਨਿਰਗੁਣ ਧਾਰ ਆਇਆ ਪਰਤਿਆ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਇਆ ਉਪਰ ਧਰਤਿਆ, ਧਵਲ ਦਿਤੀ ਸੁਹਾਈਆ । ਤੇਰਾ ਖੇਲ ਹੋਵੇ ਸ਼ਰਤਿਆ, ਸ਼ਰਅ ਦੇਣੀ ਬਦਲਾਈਆ। ਮੇਰੇ ਸਵਾਮੀ ਸਾਚੇ ਅਰਸ਼ਿਆ, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਮੇਰੇ ਮਾਲਕ ਖ਼ਾਲਕ ਫ਼ਰਸ਼ਿਆ, ਫ਼ਰਸ਼ ਵੇਖਣਾ ਚਾਈਂਂ ਚਾਈਆ। ਮੇਰੀ ਪੂਰੀ ਕਰ ਦੇਣੀ ਹਰਸਿਆ, ਹਵਸ ਦੇਣੀ ਗਵਾਈਆ। ਤੂੰ ਦੇਵਣ ਵਾਲਾ ਦਰਸਿਆ, ਦੀਦ ਦੇਣੀ ਚਮਕਾਈਆ । ਮੈਂ ਤੇਰੇ ਹੁਕਮ ਵਿਚ ਰਹਵਾਂ ਪਰਚਿਆ, ਪ੍ਰਾਚੀਨ ਦਾ ਲੇਖਾ ਝੋਲੀ ਪਾਈਆ। ਵਸਣਹਾਰੇ ਮੰਦਰ ਮਸਜਿਦ ਸ਼ਿਵਦੁਆਲੇ ਮਠ ਚਰਚਿਆ, ਚਰਾਗਾਹਾਂ ਤੇਰੀ ਸ਼ਰਨਾਈਆ।
ਮੈਂ ਬਿਰਹੋਂ ਵਿਛੋੜੇ ਵਿਚ ਮਰਦੀ ਆਂ, ਮਰਦ ਮਰਦਾਨੇ ਹੋਣਾ ਆਪ ਸਹਾਈਆ। ਮੇਰਾ ਬਣਨਾ ਦਰਦੀਆ, ਦਰਦ ਲੈਣਾ ਵੰਡਾਈਆ। ਮੇਰੀਆਂ ਪਿਛਲੀਆਂ ਵੇਖ ਲੈ ਅਰਜ਼ੀਆਂ, ਜੁਗ ਚੌਕੜੀ ਤੇਰੇ ਅਗੇ ਰਖਾਈਆ। ਤੂੰ ਸਦਾ ਆਪਣੀਆਂ ਕਰੇਂ ਮਰਜੀਆਂ, ਮਾਲਕ ਹੋ ਕੇ ਹੁਕਮ ਵਰਤਾਈਆ। ਮੈਂ ਭਿਖਾਰਨ ਹੋਈ ਗ਼ਰਜ਼ੀਆ, ਗ਼ਰਜ਼ ਤੇਰੇ ਅਗੇ ਰਖਾਈਆ। ਤੇਰਾ ਖੇਲ ਹੋਵੇ ਅਸਚਰਜੀਆ, ਅਸਚਰਜ ਤੇਰੀ ਤੇਰੇ ਹੱਥ ਵਡਿਆਈਆ। ਸਭ ਦੀਆਂ ਪੁੱਠੀਆਂ ਕਰਨੀਆਂ ਨਰਦੀਆਂ, ਨਰ ਨਰੇਸ਼ਾਂ ਦੇਣਾ ਢਾਹੀਆ। ਸ਼ਰਅ ਦੀਆਂ ਵੇਖਣੀਆਂ ਕਰਦੀਆਂ, ਛੁਰੀ ਜਗਤ ਫੋਲ ਫੁਲਾਈਆ। ਮੈਂ ਮਿੰਨਤਾਂ ਹਾੜੇ ਕਰਦੀਆਂ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਤੇਰਾ ਢੋਲਾ ਪੜ੍ਹਦੀਆਂ, ਦੂਸਰ ਅਵਰ ਨਾ ਕੋਇ ਪੜ੍ਹਾਈਆ।