੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ੋ ਦੇਵੀ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਫਿਰਾਂ ਤੌਲੀ ਤੌਲੀ, ਤਲਬਾ ਸਾਰਿਆਂ ਮੰਗ ਮੰਗਾਈਆ। ਨਾਲ ਸੰਦੇਸ਼ਾ ਦੇਵਾਂ ਧਰਨੀ ਧਰਤ ਧੌਲੀ, ਧਵਲ ਦਿਆਂ ਜਣਾਈਆ। ਮੇਰੀ ਰੁਤ ਸੁਹੰਜਣੀ ਮੌਲੀ, ਪ੍ਰਭੂ ਦਿਤੀ ਮਾਣ ਵਡਿਆਈਆ। ਅਵਤਾਰ ਪੈਗੰਬਰ ਗੁਰੂਆਂ ਵੇਖਾਂ ਕਵਲੀ, ਕੌਲ ਇਕਰਾਰ ਨਾਲ ਮਿਲਾਈਆ। ਦੁਨੀ ਦੁਨੀ ਵੇਖਾਂ ਬਬਲੀ, ਦੀਨ ਦੀਨਾਂ ਫੋਲ ਫੁਲਾਈਆ। ਆਪ ਬਣ ਕੇ ਵੈਰਾਗਣ ਕਮਲੀ, ਭੱਜਾਂ ਵਾਹੋ ਦਾਹੀਆ। ਜਗਿਆਸੂਆਂ ਬੁੱਧੀ ਕਰਾਂ ਯਮਲੀ, ਯਾਦ ਪ੍ਰਭ ਦੀ ਦਿਆਂ ਭੁਲਾਈਆ। ਮੇਰੀ ਖੇਲ ਜਾਣੇ ਕਾਹਨਾ ਸਵਲੀ, ਕ੍ਰਿਸ਼ਨ ਰੰਗ ਰੰਗਾਈਆ। ਮੈਂ ਬਾਹੂ ਬਲ ਵੇਖਾਂ ਡੌਲੀਂ, ਸੂਰਬੀਰਾਂ ਦਿਆਂ ਹਿਲਾਈਆ। ਮੇਰੀ ਖੇਲ ਜਾਣੇ ਕੋਈ ਨਾ ਗਭਲੀ, ਕੀ ਭੀਤਰ ਹੁਕਮ ਵਰਤਾਈਆ। ਮੈਂ ਭੱਜੀ ਫਿਰਦੀ ਕੂੜ ਕੁੜਿਆਰੀ ਮਧ ਲਈ, ਰਸ ਦੀਨ ਦੁਨੀ ਪਿਆਈਆ। ਮੈਨੂੰ ਪੁਰਖ ਅਕਾਲੇ ਚਰਨਾਂ ਵਿਚ ਸੱਦ ਲਈ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਪਿਆਰ ਵਿਚ ਬੱਝ ਗਈ, ਬੰਧਨ ਸਕੇ ਨਾ ਕੋਇ ਤੁੜਾਈਆ। ਮੈਂ ਚਾਰੋਂ ਕੁੰਟ ਭੱਜ ਲਈ, ਨੱਸੀ ਵਾਹੋ ਦਾਹੀਆ। ਮੈਂ ਜਗਤ ਜਹਾਨ ਵੇਖ ਹੱਦ ਲਈ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਮੈਂ ਨਿਰਗੁਣ ਜੋਤ ਲੱਭ ਲਈ, ਲਬਾਂ ਤੋਂ ਹੱਸ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਮਾਇਆ ਕਹੇ ਮੈਂ ਆਪਾ ਰਹੀ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਕੀ ਖੇਲ ਕਰੇ ਮੇਰਾ ਕਰਤਾਰ, ਕੁਦਰਤ ਦਾ ਕਾਦਰ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਉਹ ਲਹਿਣੇ ਦੇਣੇ ਰਿਹਾ ਨਿਵਾਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਮੈਂ ਉਸ ਦਾ ਕਰਾਂ ਦੀਦਾਰ, ਸਨਮੁਖ ਹੋ ਕੇ ਦਰਸ਼ਨ ਪਾਈਆ। ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਤੇਰੀ ਬੇਪਰਵਾਹੀਆ। ਚਾਰੋਂ ਕੁੰਟ ਵੇਖ ਲੈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਭਰਮੇ ਭੁਲਿਆ ਨਾਰੀ ਨਾਰ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਕੂੜ ਕੁੜਿਆਰ ਬਣਿਆ ਆਹਾਰ, ਵਿਭਚਾਰ ਕਰੇ ਲੋਕਾਈਆ। ਤਨ ਮਮਤਾ ਪਹਿਣ ਸ਼ਿੰਗਾਰ, ਹਉਮੇ ਹੰਗਤਾ ਗੜ੍ਹ
ਸੁਹਾਈਆ। ਮਾਇਆ ਕਹੇ ਮੈਂ ਵੇਖਾਂ ਵਿਗਸਾਂ ਪਾਵਾਂ ਸਾਰ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਇਉਂ ਜਾਪਦਾ ਇਹ ਖੇਲ ਦਿਹਾੜੀ ਦੋ ਕਿ ਚਾਰ, ਚਾਰੋਂ ਕੁੰਟ ਨਜ਼ਰੀ ਆਈਆ। ਉਧਰ ਇਸ਼ਾਰਾ ਦੇਵੇ ਮੁਹੰਮਦ ਚਾਰ ਯਾਰ, ਉਮਤ ਉਮਤੀ ਨਾਲ ਮਿਲਾਈਆ। ਉਧਰ ਸਤਿਗੁਰ ਸ਼ਬਦ ਹੋਵੇ ਤਿਆਰ, ਤ੍ਰੈਗੁਣ ਅਤੀਤਾ ਲਏ ਅੰਗੜਾਈਆ। ਉਧਰ ਅਵਤਾਰ ਪੈਗ਼ੰਬਰ ਗੁਰੂ ਰਹੇ ਪੁਕਾਰ, ਕੂਕ ਕੂਕ ਸੁਣਾਈਆ। ਉਧਰ ਧਰਨੀ ਕਹੇ ਪ੍ਰਭੂ ਮੇਰਾ ਹੌਲਾ ਕਰਦੇ ਭਾਰ, ਪਤਤ ਪਾਪੀਆਂ ਕਰ ਸਫ਼ਾਈਆ। ਉਧਰ ਕਲਜੁਗ ਕਹੇ ਮੇਰਾ ਮੇਟ ਦੇ ਅੰਧ ਅੰਧਿਆਰ, ਅਗਿਆਨ ਅੰਧੇਰਾ ਦੇ ਚੁਕਾਈਆ। ਉਧਰ ਸਤਿਜੁਗ ਕਹੇ ਮੇਰਾ ਮਾਤਲੋਕ ਕਰ ਉਜਿਆਰ, ਚਾਰ ਕੁੰਟ ਕਰਾਂ ਰੁਸ਼ਨਾਈਆ। ਉਧਰੋਂ ਧਰਮ ਕਹੇ ਮੇਰੀ ਸਤਿ ਦੀ ਕਰ ਬਹਾਰ, ਪੱਤ ਟਹਿਣੀ ਆਪ ਮਹਿਕਾਈਆ। ਮਾਇਆ ਕਹੇ ਮੈਂ ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਚਰਨਾਂ ਖ਼ਾਕ ਰਮਾਈਆ। ਕਿਰਪਾ ਕਰ ਮੇਰੇ ਗਿਰਵਰ ਗਿਰਧਾਰ, ਗਹਿਰ ਗੰਭੀਰ ਤੇਰੇ ਹੱਥ ਵਡਿਆਈਆ। ਮੇਰੀ ਆਸਾ ਮਨਸਾ ਪੂਰੀ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਮੈਂ ਖ਼ੁਸ਼ੀਆਂ ਵਿਚ ਬਣਾਂ ਨਾਚਾਰ, ਦਰ ਠਾਂਡੇ ਨੱਚਾਂ ਕੁੱਦਾਂ ਚਾਈਂ ਚਾਈਂਆ। ਤੂੰ ਬਖ਼ਸ਼ਣਹਾਰ ਮੇਰਾ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਖ਼ੁਸ਼ੀਆਂ ਵਾਲੀ ਹੋਏ ਬਹਾਰ, ਬਿਹਬਲ ਹੋ ਕੇ ਤੇਰੇ ਅਗੇ ਰਹੀ ਸੁਣਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਗਿਆਨ ਚੰਦ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਥੋਂ ਸਾਰੇ ਮੰਗਦੇ ਮੰਗਾ, ਮਾਂਗਤ ਹੋ ਕੇ ਧਿਆਨ ਲਗਾਈਆ। ਮੈਂ ਹੁਕਮ ਚਾਹੁੰਦੀ ਸੂਰੇ ਸਰਬੰਗਾ, ਕੀ ਕਰਤਾ ਦਏ ਦ੍ਰਿੜਾਈਆ । ਫੇਰ ਘਰ ਘਰ ਚਾੜ੍ਹਾਂਗੀ ਰੰਗਾ, ਨਵ ਸੱਤ ਵੇਖ ਵਖਾਈਆ। ਜਗਤ ਵਜਾਵਾਂ ਅਗੰਮ ਮਰਦੰਗਾ, ਤਾਲ ਆਪਣਾ ਦਿਆਂ ਸੁਣਾਈਆ। ਫੜ ਉਠਾਵਾਂ ਭੁੱਖਾ ਨੰਗਾ, ਸ਼ਾਹ ਸ਼ਹਾਨਾ ਨਾਲ ਮਿਲਾਈਆ। ਮੇਰਾ ਖੇਲ ਸਭ ਨੂੰ ਲੱਗੇ ਚੰਗਾ, ਚੰਗੀ ਤਰਾ ਜਣਾਈਆ। ਨੈਣ ਉਠਾਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੱਠ ਸੱਠ ਨਾਲ ਮਿਲਾਈਆ। ਲਹਿਣਾ ਦੇਣਾ ਤੱਕਾਂ ਤਤ ਪੰਜਾ, ਪੰਚਾਂ ਸ਼ਬਦਾਂ ਸ਼ਬਦ ਸ਼ਨਵਾਈਆ। ਵੇਖ ਖੇਲ ਅੱਖਰ ਬਵਿੰਜਾ, ਬਾਵਨ ਧਾਰ ਭੇਵ ਚੁਕਾਈਆ। ਮੇਰਾ ਲਹਿਣਾ ਦੇਣਾ ਦੀਨ ਦੁਨੀ ਨਾਲ ਸੰਦਾ, ਸਨਦ ਪਿਛਲੀ ਦਿਆਂ ਵਖਾਈਆ। ਕਲਜੁਗ ਅੰਤਮ ਤੱਕਾਂ ਕੰਢਾ, ਕੰਢੀ ਬੈਠੀ ਧਿਆਨ ਲਗਾਈਆ। ਨਿਰਗੁਣ ਧਾਰ ਵੇਖਾਂ ਖੰਡਾ, ਖੜਗਾਂ ਬਾਹਰ ਅੱਖ ਉਠਾਈਆ। ਜਗਤ ਵਿਦਿਆ ਤੱਕਾਂ ਪੰਡਾ, ਮੁੱਲਾ ਸ਼ੇਖ਼ਾਂ ਫੋਲ ਫੁਲਾਈਆ। ਦੀਨ ਦੁਨੀ ਦਾ ਅੰਤਸ਼ਕਰਨ ਤੱਕਾਂ ਰੰਡਾ, ਬੇਵਾ ਦਿਸੇ ਲੋਕਾਈਆ। ਮੇਰਾ ਸਫ਼ਰ ਨਹੀਂ ਕੋਈ ਲੰਬਾ, ਲੰਮਹ ਲੰਮਹ ਵੇਖ ਵਖਾਈਆ। ਪ੍ਰਭੂ ਦੇ ਹੁਕਮ ਵਿਚ ਮੈਂ ਕੰਬਾ, ਥਰਥਰਾਹਟ ਵਿਚ ਦੁਹਾਈਆ । ਮੈਂ ਸਾਹਿਬ ਦੇ ਨਾਮ ਦਾ ਕਿਸੇ ਨੂੰ ਲੈਣ ਨਹੀਂ ਦੇਣਾ ਚੰਦਾ, ਚੰਦ ਚਾਂਦਨੀ ਵੇਖਾਂ ਚਾਈਂ ਚਾਈਂਆ। ਮਾਨਸ ਮਾਨਵ ਮਾਨੁਖ ਧਰਨੀ ਉਤੇ ਰਹਿਣ ਦੇਣਾ ਨਹੀਂ ਕੋਈ ਗੰਦਾ, ਕੂੜ ਕੁੜਿਆਰਾ ਡੇਰਾ ਢਾਹੀਆ। ਚੁਰਾਸੀ ਵਿਚੋਂ ਬੰਦਗੀ ਵਾਲਾ ਵੇਖਾਂ ਬੰਦਾ, ਹਰਿਜਨ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ । ਮਾਇਆ ਕਹੇ ਮੈਂ ਜਗਤ ਤੱਕਦੀ ਧਾਰਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਪਾਵਾਂ ਸਾਰਾ, ਪ੍ਰਿਥਮ ਇਕੋ ਪੁਰਖ ਅਕਾਲ ਧਿਆਈਆ। ਦੂਜਾ ਸਤਿਗੁਰ ਸ਼ਬਦ ਕਰ ਪਿਆਰਾ, ਪ੍ਰੇਮ ਪ੍ਰੀਤੀ ਵਿਚ ਸੀਸ ਨਿਵਾਈਆ। ਨੈਣੀਂ ਤੱਕ ਕੇ ਸਚਖੰਡ ਦਵਾਰਾ, ਬੰਕ ਦਵਾਰੀ ਵੇਖਾਂ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇ ਇਸ਼ਾਰਾ, ਬਿਨ ਅੱਖ ਸੈਨਤ ਦਿਆਂ ਲਗਾਈਆ। ਸੰਦੇਸ਼ਾ ਦੇ ਪੈਗ਼ੰਬਰ ਗੁਰ ਅਵਤਾਰਾ, ਆਪਣੀ ਕਾਰ ਕਮਾਈਆ। ਆਓ ਵੇਖੋ ਦੀਨ ਦੁਨੀ ਚਾਰੋਂ ਕੁੰਟ ਨੈਣ ਉਘਾੜਾ, ਉੱਤਰ ਪੂਰਬ ਪੱਛਮ ਦੱਖਣ ਪਰਦਾ ਜਗਤ ਉਠਾਈਆ। ਧਰਨੀ ਵਖਾਵਾਂ ਰੋਂਦੀ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਤਿ ਸਚ ਦਾ ਰਹੇ ਨਾ ਕੋਈ ਦਵਾਰਾ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਚਾਰ ਕੁੰਟ ਲੋਭ ਮੋਹ ਹੰਕਾਰ ਵਿਕਾਰਾ, ਮਾਇਆ ਮਮਤਾ ਹੋਈ ਹਲਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਨਾ ਕੋਇ ਪਿਆਰਾ, ਪ੍ਰੀਤਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਨਾਦ ਸ਼ਬਦ ਸੁਣੇ ਨਾ ਕੋਇ ਧੁਨਕਾਰਾ, ਆਤਮਕ ਰਾਗ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਨਾ ਕੋਈ ਠੰਡਾ ਠਾਰਾ, ਬੂੰਦ ਸਵਾਂਤੀ ਕਵਲ ਨਾਭ ਨਾ ਕੋਇ ਉਲਟਾਈਆ। ਸਾਜਣ ਮੀਤ ਪ੍ਰਭੂ ਮਿਲੇ ਨਾ ਪ੍ਰੀਤਮ ਪਿਆਰਾ, ਪਾਰਬ੍ਰਹਮ ਦਰਸ ਕੋਇ ਨਾ ਪਾਈਆ। ਆਪਣਿਆਂ ਸਿੱਖਾਂ ਮੁਰੀਦਾਂ ਮੁਰਸ਼ਦੋ ਦਿਓ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਰੰਗ ਰੰਗਾਈਆ। ਮਾਇਆ ਕਹੇ ਮੈਂ ਰੰਗਾਵਾਂ ਰੰਗ ਚਲੂਲ, ਅਨਦ੍ਰਿਸ਼ਟ ਦਿਆਂ ਸਮਝਾਈਆ। ਧਰਮ ਦੀ ਧਾਰ ਦੱਸਾਂ ਅਸੂਲ, ਅਸਲ ਅਸਲ ਵਿਚੋਂ ਪਰਗਟਾਈਆ। ਧੁਰ ਦਾ ਹੁਕਮ ਜਾਏ ਕੋਈ ਨਾ ਭੂਲ, ਭੁੱਲਿਆਂ ਦਿਆਂ ਦ੍ਰਿੜਾਈਆ। ਖ਼ੁਦ ਖ਼ੁਦਾ ਦਾ ਹੁਕਮ ਵਰਤਣਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਖੇਲ ਕਰੇ ਮਾਲਕ ਸਵਾਮੀ ਕੰਤ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਸਚ ਪੰਘੂੜਾ ਮੈਂ ਦੋ ਜਹਾਨਾਂ ਰਹੀ ਝੂਲ, ਝੂਲੇ ਦੇਵੇ ਥਾਉਂ ਥਾਈਂਆ। ਓਸ ਦੇ ਚਰਨਾਂ ਮਸਤਕ ਲਾਵਾਂ ਧੂਲ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਹ ਲੇਖੇ ਲਹਿਣੇ ਜਾਣੇ ਸ਼ੰਕਰ ਵਾਲੀ ਤ੍ਰਿਸੂਲ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਧੁਰ ਦਾ ਹੁਕਮ ਹੁਕਮ ਵਿਚੋਂ ਵਰਤਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਖੋਜੂ ਰਾਮ ਦੇ ਟੈਂਟ ਵਿਚ ਮਨਵਾਲ ਕੈਂਪ ਜ਼ਿਲਾ ਜੰਮੂ
ਸਤਿਗੁਰ ਬਖ਼ਸ਼ੇ ਸਚ ਧਰਵਾਸ, ਸ਼ਬਦ ਧਾਰ ਸਰਨਾਈਆ। ਅੰਤਰ ਨਿਰੰਤਰ ਦੇ ਵਿਸ਼ਵਾਸ, ਵਿਸ਼ਵ ਦਾ ਭੇਵ ਚੁਕਾਈਆ। ਲੇਖੇ ਲਾ ਸਵਾਸ ਸਵਾਸ, ਪਵਣ ਪਵਣਾਂ ਨਾਲ ਮਿਲਾਈਆ। ਮਾਨਸ ਜਨਮ ਕਰੇ ਰਾਸ, ਸਿਰ ਆਪਣਾ ਹੱਥ ਟਿਕਾਈਆ। ਪੰਧ ਮੁਕਾ ਕੇ ਜ਼ਿਮੀਂ ਆਕਾਸ਼, ਗਗਨ ਗਗਨੰਤਰਾਂ ਲੇਖਾ ਦਏ ਚੁਕਾਈਆ। ਹਰਿਜਨ ਰੱਖੇ ਦਾਸ, ਸੇਵਕ ਸੇਵਾ ਰੂਪ ਵਟਾਈਆ। ਕਾਇਆ ਘਰ ਮੰਡਲ ਪਾਵੇ ਰਾਸ, ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਸਦਾ ਸੁਹੇਲਾ ਰੱਖੇ ਪਾਸ, ਵਿਛੜ ਕਦੇ ਨਾ ਜਾਈਆ। ਸਚ ਦਵਾਰਾ ਏਕੰਕਾਰਾ ਸਚਖੰਡ ਬਖ਼ਸ਼ ਨਿਵਾਸ,
ਜੋਤੀ ਜਾਤਾ ਪੁਰਖ ਬਿਧਾਤਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਸਾਚਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰੀ ਧਰਮ ਧਾਰ ਦੀ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਜਨ ਭਗਤਾਂ ਦੇਵਣਹਾਰ ਸੰਤੋਖ, ਸਤਿ ਸਤਿ ਵਿਚ ਸਮਾਈਆ। ਨਾ ਹਰਖ ਨਾ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਮਾਨਵ ਮਾਨਸ ਮਾਨੁਖ ਧਰਨੀ ਧਰਤ ਧਵਲ ਧੌਲ ਚੁਗਦੇ ਚੋਗ, ਰਸਨਾ ਜਿਹਵਾ ਰਸ ਚਖਾਈਆ। ਆਪਣੀ ਆਪਣੀ ਆਯੂ ਸਾਰੇ ਭੋਗ, ਚਲਣ ਵਾਹੋ ਦਾਹੀਆ। ਕੋਟਾਂ ਵਿਚੋਂ ਜਨ ਭਗਤ ਸੁਹੇਲਿਆਂ ਹੁੰਦਾ ਸੰਯੋਗ, ਪੁਰਖ ਬਿਧਾਤਾ ਆਪਣਾ ਮੇਲ ਮਿਲਾਈਆ। ਆਵਣ ਜਾਵਣ ਕੱਟੇ ਰੋਗ, ਚੁਰਾਸੀ ਲੇਖਾ ਦਏ ਚੁਕਾਈਆ। ਸਚ ਦਵਾਰ ਬਖ਼ਸ਼ ਕੇ ਮੌਜ, ਚਰਨ ਕਵਲ ਦਏ ਸਰਨਾਈਆ। ਦੂਜੀ ਕਰਨੀ ਪਏ ਨਾ ਖੋਜ, ਖੋਜੂ ਕਰਮ ਕਾਂਡ ਦਾ ਡੇਰਾ ਢਾਹੀਆ। ਸਤਿ ਸਚ ਦਾ ਬਖ਼ਸ਼ ਕੇ ਜੋਗ, ਜੁਗਤੀ ਇਕੋ ਇਕ ਵਖਾਈਆ। ਦੇਂਦਾ ਰਹੇ ਦਰਸ ਅਮੋਘ, ਵੱਡਿਆਂ ਛੋਟਿਆਂ ਹੋਏ ਸਹਾਈਆ। ਆਪਣੇ ਕੰਧ ਉਠਾਏ ਤੁਹਾਡਾ ਬੋਝ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਤੁਹਾਡੇ ਅੰਤਸ਼ਕਰਨ ਵਿਚੋਂ ਕੱਢ ਕੇ ਸੋਚ, ਸਮਝ ਸਮਝ ਨਾਲ ਬਦਲਾਈਆ। ਤੁਹਾਡੀ ਆਸ਼ਾ ਮਨਸਾ ਪੂਰੀ ਕਰ ਕੇ ਲੋਚ, ਲੋਚਨ ਨੈਣ ਦਏ ਵਖਾਈਆ। ਆਤਮ ਪਰਮਾਤਮ ਮੇਲ ਮਿਲਾਏ ਅਗੰਮੀ ਗੋਤ, ਦਰ ਠਾਂਡੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾ ਕੇ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਘਰ ਦਏ ਵਡਿਆਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਲਵਿੰਦਰ ਸਿੰਘ ਦੇ ਟੈਂਟ ਵਿਚ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਨਿਰਾਕਾਰ ਤੇਰੀ ਓਟ ਤਕਾਈਆ। ਮੈਂ ਨਿਮਾਣੀ ਸੁਣ ਪੁਕਾਰ, ਕੋਝੀ ਕਮਲੀ ਕੂਕ ਕੂਕ ਸੁਣਾਈਆ। ਪੁਰਖ ਬਿਧਾਤੇ ਪਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਸਚਖੰਡ ਤੇਰੇ ਅਲਖ ਜਗਾਈਆ। ਮੇਰੇ ਉਤੇ ਹੋਇਆ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਸਚ ਨਾ ਕੋਇ ਉਜਿਆਰ, ਧਰਮ ਬੈਠਾ ਮੁਖ ਛੁਪਾਈਆ। ਤੇਰੀ ਸ੍ਰਿਸ਼ਟੀ ਕਰੇ ਵਿਭਚਾਰ, ਕੁਕਰਮਾਂ ਵਿਚ ਲੋਕਾਈਆ। ਸ਼ਬਦ ਸੁਣੇ ਨਾ ਕੋਈ ਤੇਰੀ ਧੁਨਕਾਰ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਨਾ ਠੰਡਾ ਠਾਰ, ਬੂੰਦ ਸਵਾਂਤੀ ਨਾ ਕੋਇ ਟਪਕਾਈਆ। ਜੋਤੀ ਜਾਤੇ ਤੇਰਾ ਨੂਰ ਹੋਏ ਕੋਈ ਨਾ ਜ਼ਾਹਰ, ਜ਼ਾਹਰ ਜ਼ਹੂਰ ਤੇਰਾ ਦਰਸ ਕੋਇ ਨਾ ਪਾਈਆ। ਮੇਰੀ ਕਲਜੁਗ ਸੁਣ ਪੁਕਾਰ, ਕੂਕ ਕੂਕ ਦਿਆਂ ਸੁਣਾਈਆ। ਮੇਰੇ ਉਤੋਂ ਲਾਹ ਦੇ ਭਾਰ, ਪਾਪਾਂ ਕਰ ਸਫ਼ਾਈਆ। ਜਗਤ ਜਗਿਆਸੂਆਂ ਦੁਰਮਤ ਮੈਲ ਉਤਾਰ, ਨਿਰੰਤਰ ਅੰਤਰ ਦੇ ਵਡਿਆਈਆ। ਆਪਣਾ ਮਾਰਗ ਬਖ਼ਸ਼ ਸੁਖਾਲ, ਰਹਿਬਰ ਹੋ ਕੇ ਵੇਖ ਵਖਾਈਆ। ਮੇਰੇ ਮਾਲਕ ਖ਼ਾਲਕ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਮੈਂ ਸਦੀ ਚੌਧਵੀਂ ਹੋਈ ਬੇਹਾਲ, ਬੀਸ ਬੀਸੇ ਤੇਰੀ ਓਟ ਤਕਾਈਆ। ਤੂੰ ਯੋਧਾ ਸੂਰਬੀਰ ਆਦਿ ਜੁਗਾਦੀ ਨੌਜਵਾਨ, ਨੂਰ ਨੁਰਾਨਾ ਇਕ ਅਖਵਾਈਆ। ਕਿਰਪਾ ਕਰ ਮੇਰੇ ਭਗਵਾਨ, ਭਗਵਨ ਤੇਰਾ ਰਾਹ ਤਕਾਈਆ।
ਕੂੜ ਕੁਕਰਮ ਮੇਟ ਨਿਸ਼ਾਨ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਆਤਮ ਬ੍ਰਹਮ ਦੇ ਗਿਆਨ, ਸ੍ਰਿਸ਼ਟੀ ਦ੍ਰਿਸ਼ਟੀ ਦੇ ਸਮਝਾਈਆ । ਤੂੰ ਸਭ ਦਾ ਨਜ਼ਰੀ ਆਏਂ ਰਾਮ, ਕਾਹਨ ਕਾਹਨਾ ਇਕੋ ਰੂਪ ਦਰਸਾਈਆ। ਤੂੰ ਪੀਰਾਂ ਦਾ ਪੀਰ ਅਗੰਮ ਅਮਾਮ, ਨਬੀਆਂ ਰਸੂਲਾਂ ਪੜਦਾ ਆਪ ਚੁਕਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਵਡ ਵਡਿਆਈਆ। ਤੂੰ ਦੋ ਜਹਾਨਾਂ ਰਾਜ ਰਾਜਾਨ, ਪੁਰੀ ਲੋਅ ਬ੍ਰਹਿਮੰਡ ਖੰਡ ਤੇਰੀ ਚਲਣ ਹੁਕਮ ਰਜ਼ਾਈਆ। ਧਰਨੀ ਕਹੇ ਧਰਤ ਧਵਲ ਮੈਂ ਨਿਮਾਣੀ ਧੌਲ ਤੂੰ ਪ੍ਰਭੂ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਛੁਰੀ ਵੇਖ ਜਗਤ ਕਸਾਈਆ। ਕਲਜੁਗ ਜੀਵਾਂ ਤੋੜ ਮਾਣ ਅਭਿਮਾਣ, ਹੰਗਤਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਢੋਲਾ ਗਾਣ, ਪਾਰਬ੍ਰਹਮ ਬ੍ਰਹਮ ਮਿਲ ਮਿਲ ਕੇ ਵੱਜੇ ਵਧਾਈਆ। ਤੇਰਾ ਇਸ਼ਟ ਗੁਰਦੇਵ ਸਵਾਮੀ ਇਕ ਮਨਾਣ , ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਪ੍ਰੀਤਮ ਦੇ ਦੇ ਆਪਣਾ ਦਾਨ, ਦਇਆਵਾਨ ਮੇਰੀ ਖ਼ਾਲੀ ਝੋਲੀ ਦੇਣੀ ਭਰਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਗਿਆਨ ਸਿੰਘ ਦੇ ਟੈਂਟ ਵਿਖੇ ਮਨਵਾਲ ਕੈਂਪ ਜ਼ਿਲਾ ਜੰਮੂ
ਕਲਜੁਗ ਕਹੇ ਧਰਨੀਏ ਪ੍ਰਭ ਅਗੇ ਨਾ ਕਰ ਪੁਕਾਰ, ਬਿਹਬਲ ਹੋ ਨਾ ਦੇ ਦੁਹਾਈਆ। ਮੇਰਾ ਵਕਤ ਸੁਹੰਜਣਾ ਵਿਚ ਸੰਸਾਰ, ਚਾਰੋਂ ਕੁੰਟ ਵੇਖ ਧਿਆਨ ਲਗਾਈਆ। ਮੈਂ ਸੰਦੇਸ਼ਾ ਦੇਵਾਂ ਵਾਰੋ ਵਾਰ, ਗ੍ਰਹਿ ਗ੍ਰਹਿ ਰਿਹਾ ਸੁਣਾਈਆ। ਕਲਜੁਗ ਜੀਵਾਂ ਕਰਕੇ ਖ਼ਬਰਦਾਰ, ਸੁੱਤਿਆਂ ਲਿਆ ਉਠਾਈਆ। ਕੂੜ ਕੁੜਿਆਰਾ ਚਾੜ੍ਹ ਖ਼ੁਮਾਰ, ਮਸਤੀ ਦਿਤੀ ਵਖਾਈਆ। ਕਾਮ ਕਰੋਧ ਲੋਭ ਮੋਹ ਬਖ਼ਸ਼ ਹੰਕਾਰ, ਹੰਗਤਾ ਸੰਗ ਰਲਾਈਆ। ਸਤਿ ਧਰਮ ਦਾ ਰਹਿਣ ਨਹੀਂ ਦਿਤਾ ਵਿਚਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਣ ਰਿਹਾ ਨਾ ਕਿਸੇ ਧਰਮ ਦਵਾਰ, ਸਾਰੇ ਦੇਣ ਦੁਹਾਈਆ। ਅੱਠ ਸੱਠ ਰੋਵਣ ਧਾਹਾਂ ਮਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਇਹ ਖੇਲ ਮੇਰਾ ਤੱਕ ਅਪਰ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਮੈਂ ਲਹਿਣਾ ਦੇਣਾ ਜਾਣਾ ਜਗਤ ਜੀਵਾਂ ਪਾਵਾਂ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਮੇਰੀ ਚਾਰੋਂ ਤਰਫ਼ ਖਿਲੀ ਗੁਲਜ਼ਾਰ, ਮਹਿਕ ਮਮਤਾ ਵਾਲੀ ਮਹਿਕਾਈਆ। ਵਿਭਚਾਰੀ ਕਰਕੇ ਪੁਰਖ ਨਾਰ, ਵੇਖਾਂ ਚਾਈਂ ਚਾਈਂਆ। ਕਿਸੇ ਨਜ਼ਰ ਨਾ ਆਏ ਹਰਿ ਕਰਤਾਰ, ਕਰਤਾ ਪੁਰਖ ਮਿਲਣ ਕੋਇ ਨਾ ਪਾਈਆ। ਮੈਂ ਭੇਵ ਚੁਕਾਇਆ ਤੇਈ ਅਵਤਾਰ, ਹਜ਼ਰਤ ਈਸਾ ਮੂਸਾ ਮੁਹੰਮਦ ਖੇਲ ਖਿਲਾਈਆ। ਗੁਰੂਆਂ ਦੱਸ ਆਪਣੀ ਤਕਰਾਰ, ਬਹਿਰਹਾਲ ਆਪਣਾ ਭੇਵ ਖੁਲਾਈਆ। ਮੈਂ ਨੌ ਖੰਡ ਪ੍ਰਿਥਮੀ ਸਭ ਦਾ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਕੋਈ ਨਾ ਮੇਰੇ ਹੁਕਮ ਤੋਂ ਚਲੇ ਬਾਹਰ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਸਭ ਦਾ ਪੀਰ ਜ਼ਾਹਰ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਮੇਰੀ ਸਭ ਤੋਂ ਵੱਖਰੀ ਗੁਫ਼ਤਾਰ, ਗੁਫ਼ਤ ਸ਼ਨੀਦ ਕਰਾਂ ਪੜ੍ਹਾਈਆ। ਮੇਰੀ ਖ਼ਾਹਿਸ਼ ਦੇ ਤਲਬਗਾਰ, ਦੀਨ ਦੁਨੀ ਵਾਲੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਸਾਚਾ ਸੰਗ ਨਿਭਾਈਆ। ਕਲਜੁਗ ਕਹੇ ਧਰਨੀਏ ਨਾ ਮਾਰ ਪ੍ਰਭੂ ਨੂੰ
ਕੂਕਾਂ, ਕੂਕ ਕੂਕ ਸੁਣਾਈਆ। ਮੈਂ ਖ਼ੁਸ਼ੀਆਂ ਵਿਚ ਤੇਰੀ ਸਤਿ ਧਰਮ ਦੀ ਧਾਰ ਨੂੰ ਫੂਕਾਂ, ਅਗਨੀ ਤਤ ਲਗਾਈਆ। ਮੇਰਾ ਖੇਲ ਵੇਖ ਲੈ ਵਿਚ ਪੰਜ ਭੂਤਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਧਿਆਨ ਲਗਾਈਆ। ਮੈਂ ਖ਼ਾਲੀ ਰਹਿਣ ਦਿਤਾ ਨਹੀਂ ਕੋਈ ਕੂਚਾ, ਗਲੀ ਗਲੀ ਭੱਜਾਂ ਵਾਹੋ ਦਾਹੀਆ। ਜਗਿਆਸੂ ਦਿਸੇ ਕੋਈ ਨਾ ਸੁਚਾ, ਕੂੜ ਕੁੜਿਆਰਾ ਰੰਗ ਰੰਗਾਈਆ। ਪਿਆਰ ਮੁਹੱਬਤ ਨਾਤਾ ਰਹਿਣ ਦਿਤਾ ਨਹੀਂ ਕਿਸੇ ਗੁਰੂ ਦਾ, ਸੇਵਕ ਵਿਚ ਸੇਵਾ ਭਾਵਨਾ ਨਜ਼ਰ ਕੋਇ ਨਾ ਆਈਆ। ਹੁਣ ਮੇਰਾ ਖੇਲ ਤੱਕਣਾ ਸ਼ੁਰੂ ਦਾ, ਸ਼ਰਅ ਵਾਲਿਆਂ ਦਿਆਂ ਟਕਰਾਈਆ। ਧੁਰ ਦਾ ਹੁਕਮ ਕਦੇ ਨਾ ਮੁੜੂਗਾ, ਨਾ ਕੋਈ ਮੇਟੇ ਮੇਟ ਮਿਟਾਈਆ। ਕੂੜ ਕੁੜਿਆਰਾ ਬੇੜਾ ਸ਼ੌਹ ਦਰਿਆ ਰੁੜ¼ਗਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਨਾਦ ਅਨਾਦੀ ਮੰਤਰ ਏਕ ਫੁਰੂਗਾ, ਫ਼ੁਰਨੇ ਤੇਰੇ ਮੇਰੇ ਰਹਿਣ ਕੋਇ ਨਾ ਪਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਲਾਲ ਸਿੰਘ ਦੇ ਟੈਂਟ ਵਿਚ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਸ਼ਹਿਨਸ਼ਾਹ ਸੁਲਤਾਨਾ, ਸੋ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਹਰਿ ਪੁਰਖ ਨਿਰੰਜਣ ਮੇਰੇ ਮਿਹਰਵਾਨਾ, ਏਕੰਕਾਰ ਤੇਰੀ ਵਡਿਆਈਆ। ਆਦਿ ਨਿਰੰਜਣ ਨੌਜਵਾਨਾ, ਅਬਿਨਾਸ਼ੀ ਕਰਤੇ ਹੋਣਾ ਸਹਾਈਆ । ਸ੍ਰੀ ਭਗਵਾਨ ਬਣ ਮਰਦ ਮਰਦਾਨਾ, ਪਾਰਬ੍ਰਹਮ ਮੇਰੀ ਦੇਣੀ ਪੈਜ ਰਖਾਈਆ। ਸ਼ਬਦ ਸਤਿਗੁਰ ਨੌਜਵਾਨਾ, ਤੇਰੀ ਧੂੜੀ ਖ਼ਾਕ ਰਮਾਈਆ। ਨਿਗਾਹ ਮਾਰ ਲੈ ਵਿਚ ਜਹਾਨਾ, ਚਾਰੋਂ ਕੁੰਟ ਅੱਖ ਉਠਾਈਆ। ਮੇਰਾ ਧਰਮ ਦਾ ਧਰਮ ਨਾ ਰਿਹਾ ਨਿਸ਼ਾਨਾ, ਸਚ ਬੈਠਾ ਮੁਖ ਛੁਪਾਈਆ। ਮੈਂ ਸੰਦੇਸ਼ੇ ਦਿਤੇ ਸੀਤਾ ਰਾਮਾ, ਕ੍ਰਿਸ਼ਨਾ ਕਾਹਨਾ ਆਖ ਜਣਾਈਆ। ਪੈਗ਼ੰਬਰਾਂ ਦਿਤੇ ਪੈਗ਼ਾਮਾ, ਸੰਦੇਸ਼ਿਆਂ ਵਿਚ ਜਣਾਈਆ। ਗੁਰੂ ਗੁਰਦੇਵਾ ਦੱਸਿਆ ਲੋਕਨਾਮਾ, ਭੇਵ ਅਭੇਦ ਖੁਲਾਈਆ। ਆਪਣੇ ਦੀਨਾਂ ਮਜ਼੍ਹਬਾਂ ਵੇਖੋ ਬੈਠੇ ਉਤੇ ਅਸਮਾਨਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਵੇਖ ਲੈ ਜਗਤ, ਜਗ ਜੀਵਣ ਦਾਤੇ ਧਿਆਨ ਲਗਾਈਆ। ਚਾਰੋਂ ਕੁੰਟ ਤੱਕ ਲੈ ਅਗੰਮੀ ਸ਼ਕਤ, ਨਿਰਭੈ ਪਰਦਾ ਆਪ ਚੁਕਾਈਆ। ਵਕਤ ਦੁਹੇਲਾ ਵੇਖ ਲੈ ਬੂੰਦ ਰਕਤ, ਸਚ ਵਿਚ ਨਾ ਕੋਇ ਸਮਾਈਆ। ਮੈਂ ਬੇਨੰਤੀ ਕਰਦੀ ਫ਼ਕਤ, ਫ਼ਿਕਰੇ ਢੋਲੇ ਰਹੀ ਸੁਣਾਈਆ। ਤੇਰਾ ਰਿਹਾ ਕੋਈ ਨਾ ਜਿਗਰੇ ਲਖਤ, ਪੂਤ ਸਪੂਤਾ ਨਜ਼ਰ ਕੋਇ ਨਾ ਆਈਆ । ਜਿਧਰ ਤੱਕਾਂ ਦੀਨਾਂ ਮਜ਼੍ਹਬਾਂ ਦਿਸੇ ਹਸਦ, ਮੁਹੱਬਤ ਵਿਚ ਨਾ ਕੋਇ ਸਮਾਈਆ। ਤੂੰ ਚੜ੍ਹ ਕੇ ਆ ਅਗੰਮੀ ਅਸਵ, ਸ਼ਾਹ ਸਵਾਰਾ ਫੇਰਾ ਪਾਈਆ। ਦੀਨ ਦੁਨੀ ਦਾ ਮੇਟ ਮੁਤੱਸਬ, ਮੁਤਲਾ ਕਰ ਕੇ ਸਭ ਨੂੰ ਦੇ ਸਮਝਾਈਆ। ਮੇਰੇ ਉਤੇ ਹੋਣ ਵਾਲਾ ਗ਼ਜ਼ਬ, ਮੈਂ ਹੈਰਾਨੀ ਵਿਚ ਰਹੀ ਸਮਝਾਈਆ। ਝਗੜਾ ਪੈਣਾ ਦੀਨ ਮਜ਼੍ਹਬ, ਚਾਰੋਂ ਕੁੰਟ ਲਏ ਅੰਗੜਾਈਆ। ਮੇਰੀ ਮਿਹਰਵਾਨਾ ਕਰ ਦੇ ਮਦਦ, ਸਿਰ ਮੇਰੇ ਹੱਥ ਟਿਕਾਈਆ। ਸਦੀ ਚੌਧਵੀਂ ਨਿਰਗੁਣ ਧਾਰ ਤੱਕਾਂ ਤਸ਼ੱਦਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਮੇਰੇ ਹੱਥ ਰਖਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਵਰਨ ਕੌਰ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰੀ ਇਕ ਅਰਦਾਸ, ਬੇਨੰਤੀ ਵਿਚ ਜਣਾਈਆ। ਤੂੰ ਮੇਰਾ ਸ਼ਹਿਨਸ਼ਾਹੋ ਸ਼ਾਬਾਸ਼, ਪਾਤਸ਼ਾਹ ਬੇਪਰਵਾਹੀਆ। ਤੇਰਾ ਸਚਖੰਡ ਦਵਾਰ ਨਿਵਾਸ, ਥਿਰ ਘਰ ਤੇਰੇ ਚਰਨ ਕਵਲ ਸ਼ਰਨਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਤੇਰੀ ਰਾਸ, ਮੰਡਲ ਮੰਡਪ ਵੇਖਾਂ ਚਾਈਂ ਚਾਈਂਆ। ਤੂੰ ਸ਼ਾਹੋ ਭੂਪ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਮੇਰੀ ਇਕੋ ਬੇਨੰਤੀ ਅੰਤਮ ਪੂਰੀ ਕਰਨੀ ਖ਼ਾਹਿਸ਼, ਖ਼ਾਲਸ ਦਿਆਂ ਦ੍ਰਿੜਾਈਆ। ਸਦ ਵਸੀਂ ਭਗਤਾਂ ਪਾਸ, ਭਗਤ ਸੁਹੇਲੇ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਪੂਰੀ ਕਰੀਂ ਆਸ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਦੀਨਾਂ ਅਨਾਥਾਂ ਦੁਖੜੇ ਕਰੀਂ ਨਾਸ, ਤਨ ਵਜੂਦਾਂ ਕਰੀਂ ਸਫ਼ਾਈਆ। ਆਤਮ ਜੋਤ ਬਖ਼ਸ਼ ਪਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ, ਵਿਸ਼ਿਆਂ ਚੋਂ ਬਾਹਰ ਕਢਾਈਆ। ਤੂੰ ਦਾਤਾ ਸਰਬ ਗੁਣਤਾਸ, ਗੁਣਵੰਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖੀਂ ਆਪਣੇ ਭਗਤ ਜਨ, ਬਣੀਂ ਜਣੇਂਦੀ ਮਾਈਆ। ਭਾਗ ਲਗਾਵੀਂ ਕਾਇਆ ਮਾਟੀ ਤਨ, ਪੰਚਮ ਪੰਚ ਦੇ ਵਡਿਆਈਆ। ਅੰਦਰੋਂ ਫੇਰ ਕੇ ਮਣਕਾ ਮਨ, ਮਮਤਾ ਮੋਹ ਦੇਈਂ ਮਿਟਾਈਆ। ਇਕ ਸਮਝਾ ਆਪਣਾ ਬ੍ਰਹਮ, ਪਾਰਬ੍ਰਹਮ ਪਰਦਾ ਦੇਣਾ ਉਠਾਈਆ। ਚਰਨ ਪ੍ਰੀਤ ਬਖ਼ਸ਼ ਕੇ ਧਰਮ, ਧਰਮ ਦੀ ਧਾਰ ਦੇਣੀ ਸਮਝਾਈਆ। ਝਗੜਾ ਮੇਟ ਕੇ ਵਰਨ ਬਰਨ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਦਾ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਪੜ੍ਹਨ, ਆਤਮ ਪਰਮਾਤਮ ਮਿਲ ਕੇ ਵਜਦੀ ਰਹੇ ਵਧਾਈਆ। ਸਾਚੀ ਮੰਜ਼ਲ ਦੱਸੀਂ ਚੜ੍ਹਨ, ਰਸਤਾ ਇਕੋ ਇਕ ਵਖਾਈਆ। ਸਚਖੰਡ ਦਵਾਰੀ ਦੱਸੀਂ ਵੜਨ, ਅਗੇ ਹੋ ਨਾ ਕੋਇ ਅਟਕਾਈਆ। ਮੇਰੇ ਸਵਾਮੀਆਂ ਅੰਤਰਜਾਮੀਆਂ ਜਨ ਭਗਤਾਂ ਫੜੀਂ ਲੜਨ, ਪੱਲੂ ਆਪਣੇ ਗੰਢ ਪਵਾਈਆ। ਮੇਰੇ ਨਾਲ ਤੇਰੀ ਚਰਨ ਧੂੜ ਦਾ ਹੋਵੇ ਪਰਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇਣਾ ਸਮਝਾਈਆ। ਤੂੰ ਸਤਿਗੁਰ ਦਾਤਾ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ। ਜੋ ਹਰਿਜਨ ਗੁਰਮੁਖ ਗੁਰਸਿਖ ਭਗਤ ਸੁਹੇਲੇ ਸੂਫ਼ੀ ਸੰਤ ਫ਼ਕੀਰ ਤੇਰੀ ਆਏ ਸਰਨ, ਸਰਨਗਤ ਦੇਣੀ ਵਡਿਆਈਆ। ਤੂੰ ਸਭ ਕਿਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਫੜਾਈਂ ਲੜਨ, ਪੱਲੂ ਪਲਕਾਂ ਦੇ ਪਿਛੇ ਲੈਣਾ ਬੰਧਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਾਗ ਸਿੰਘ ਦੇ ਟੈਂਟ ਵਿਖੇ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਰਚਣਾ ਕਾਜ ਅਗੰਮਾ, ਅਗੰਮ ਮੇਰੀ ਵਡਿਆਈਆ। ਭੇਦਾਂ ਭਰਿਆ ਹੋਵੇ ਮੇਰਾ ਸਮਾਂ, ਸਮਝ ਬੁਧੀ ਤੋਂ ਬਾਹਰ ਮੇਰੀ ਪੜ੍ਹਾਈਆ। ਮੈਂ ਲੇਖਾ ਜਾਣਾ ਚਾਰ ਜੁਗ ਤੋਂ ਨਵਾਂ, ਨਵ ਨੌ ਚਾਰ ਦੀ ਧਾਰ ਨਾਲ ਵਡਿਆਈਆ। ਮੈਂ ਸਚ ਸੰਦੇਸ਼ਾ ਖ਼ੁਸ਼ੀਆਂ ਦੇ ਨਾਲ ਕਹਵਾਂ, ਕਹਿ ਕਹਿ ਦੀਨ ਦੁਨੀ ਸੁਣਾਈਆ। ਮੇਰੇ ਸੱਜਣੋ ਮਿਤ੍ਰੋ ਮੇਰਾ ਵਕਤ ਸੁਹੰਜਣਾ ਹੋਣਾ ਰਵਾਂ, ਰਵੀ ਦਾ ਲੇਖਾ ਸੋਭਾ ਪਾਈਆ। ਜਗਿਆਸੂਓ
ਤੁਹਾਡੀ ਮਨ ਦੀ ਸੇਜਾ ਸਵਾਂ, ਆਸਣ ਸਿੰਘਾਸਣ ਇਕ ਵਡਿਆਈਆ। ਤੁਹਾਡੇ ਅੰਤਸ਼ਕਰਨ ਵਿਚ ਪਾ ਕੇ ਮੋਹ ਦੀ ਤਮਅ, ਨਾਤਾ ਕੂੜ ਨਾਲ ਜੁੜਾਈਆ। ਘਰ ਘਰ ਮਮਤਾ ਜਗਾ ਕੇ ਸ਼ਮਅ, ਹੰਗਤਾ ਕਰਾਂ ਸ਼ਨਵਾਈਆ। ਵੇਖ ਵਖਾਣਾ ਕਾਇਆ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਪਵਣ ਸਵਾਸੀ ਤੱਕਾਂ ਦਮਾਂ, ਦਾਮਨਗੀਰ ਹੋ ਕੇ ਖੋਜ ਖੁਜਾਈਆ। ਮੇਰਾ ਲਹਿਣਾ ਦੇਣਾ ਸਭ ਦੇ ਨਾਲ ਵਿਚ ਗ਼ਮਾਂ, ਗ਼ਮਖਾਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਮਾਇਆ ਕਹੇ ਮੈਂ ਸਭ ਦੇ ਨਾਲ ਜੋੜਨਾ ਰਿਸ਼ਤਾ, ਜਗਤ ਸਨਬੰਧੀਆਂ ਦਿਆਂ ਜਣਾਈਆ। ਪ੍ਰਭੂ ਉਤੇ ਕਿਸੇ ਦਾ ਰਹਿਣ ਨਹੀਂ ਦੇਣਾ ਨਿਸਚਾ, ਨਿਸਚੇ ਨਾਲ ਦਿਆਂ ਬਦਲਾਈਆ। ਨੇਤਰ ਲੋਚਨ ਨੈਣ ਪੁਰਖ ਅਕਾਲ ਹੋਵੇ ਨਾ ਦਿਸਦਾ, ਚਾਰੋਂ ਕੁੰਟ ਅੰਧੇਰਾ ਛਾਈਆ। ਪਿਆਰ ਰਹਿਣ ਦੇਣਾ ਨਹੀਂ ਕਿਸੇ ਮਿਤ੍ਰ ਪਿਆਰੇ ਮਿਤ ਦਾ, ਮਿਤ੍ਰੋ ਦਿਆਂ ਸਮਝਾਈਆ। ਖੇਲ ਤੱਕਣਾ ਮਨ ਠਗੌਰੀ ਚਿਤ ਦਾ, ਚੇਤਨ ਸੁਰਤੀ ਨਾ ਕੋਇ ਕਰਾਈਆ। ਮੇਰੇ ਪਿਆਰ ਵਿਚ ਸ਼ਾਹ ਸੁਲਤਾਨ ਵੇਖਿਓ ਵਿਕਦਾ, ਆਪਣੀ ਕੀਮਤ ਜਗਤ ਪਵਾਈਆ। ਸਾਧਾਂ ਸੰਤਾਂ ਮਨ ਹੋਣਾ ਨਹੀਂ ਟਿਕਦਾ, ਟਿੱਕੇ ਧੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਹੁਕਮ ਮੰਨਣਾ ਓਸ ਅਬਿਨਾਸ਼ੀ ਅਚੁਤ ਦਾ, ਜੋ ਚਤੁਰਭੁਜ ਬੇਪਰਵਾਹੀਆ। ਵਕਤ ਸੁਹੰਜਣਾ ਹੋਣਾ ਮੇਰੀ ਰੁਤ ਦਾ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮੈਂ ਭਾਣਾ ਮੰਨਣਾ ਸ਼ਬਦ ਦੁਲਾਰੇ ਸੁਤ ਦਾ, ਜੋ ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੇਰਾ ਨਿਸ਼ਾਨਾ ਹੋਣਾ ਅਦਭੁਤ ਦਾ, ਪੰਜ ਭੂਤਕ ਸਮਝ ਕੋਇ ਨਾ ਪਾਈਆ। ਵਕਤ ਸੁਹੰਜਣਾ ਹੋਵੇ ਮੇਰੀ ਰੁੱਤ ਦਾ, ਰੁਤੜੀ ਕਲਜੁਗ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਸਮਝਾਈਆ। ਮਾਇਆ ਕਹੇ ਮੈਂ ਮਸਤੀਆਂ ਵਿਚ ਫਿਰਾਂ ਦੀਵਾਨੀ, ਦੀਵਾ ਬਾਤੀ ਘਰ ਘਰ ਵੇਖ ਵਖਾਈਆ। ਮੇਰੀ ਜੋਬਨ ਵਾਲੀ ਹੋਵੇ ਜਵਾਨੀ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੇਰੇ ਸੰਗ ਕੂੜ ਦੀ ਹੋਵੇ ਨਿਸ਼ਾਨੀ, ਨਿਸ਼ਾਨੇ ਨਵ ਸੱਤ ਵਖਾਈਆ। ਮੇਰੇ ਕੋਲ ਮੋਹ ਦੀ ਹੋਵੇ ਅਭਿਮਾਨੀ, ਮਮਤਾ ਕੂੜੀ ਨਾਲ ਰਲਾਈਆ। ਮੇਰਾ ਲੇਖਾ ਸੁਹੰਜਣਾ ਹੋਵੇ ਨਾਲ ਚਾਰੇ ਖਾਣੀ, ਚਾਰੇ ਬਾਣੀ ਮੇਰੀ ਵਜਦੀ ਰਹੇ ਵਧਾਈਆ। ਮੇਰਾ ਖੇਲ ਜਗਤ ਜੁਗਤ ਤੋਂ ਬਾਹਰ ਲਾਸਾਨੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਮੈਂ ਲੇਖਾ ਤੱਕਾਂ ਜੀਵ ਪ੍ਰਾਣੀ, ਪੁਨਹ ਪੁਨਹ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਬਖ਼ਸ਼ੇ ਚਰਨ ਸਰਨਾਈਆ। ਮਾਇਆ ਕਹੇ ਮੇਰਾ ਖੇਲ ਅਗੰਮੜਾ, ਅਨੋਖੀ ਵੱਖਰੀ ਧਾਰ ਚਲਾਈਆ। ਮੇਰਾ ਰੂਪ ਸਮਝੇ ਨਾ ਕੋਈ ਪੈਸਾ ਧੇਲਾ ਦਮੜਾ, ਟਕਿਆ ਵੰਡ ਨਾ ਕੋਇ ਵੰਡਾਈਆ। ਤਨ ਵਜੂਦ ਮਾਟੀ ਖ਼ਾਕ ਨਾ ਦਿਸੇ ਚੰਮੜਾ, ਪੰਜ ਤਤ ਨਾ ਵੇਸ ਵਟਾਈਆ। ਮੇਰਾ ਪਵਣ ਸਵਾਸ ਨਾ ਕੋਈ ਅੰਮੀ ਅੰਮੜਾ, ਗੋਦੀ ਗੋਦ ਨਾ ਕੋਇ ਵਖਾਈਆ। ਮੇਰਾ ਨੇਤਰ ਲੋਚਣ ਨੈਣ ਕਦੇ ਨਾ ਹੋਵੇ ਅੰਧੜਾ, ਨੇਤਰਹੀਣ ਨਾ ਕਦੇ ਅਖਵਾਈਆ। ਮੇਰਾ ਭਾਗ ਦਿਸੇ ਨਾ ਮੰਦੜਾ, ਮੰਦਭਾਗਾਂ ਤੱਕਾਂ ਲੋਕਾਈਆ। ਹਰਖ਼ ਸੋਗ ਨਾ ਹੋਵੇ ਗ਼ਮੜਾ, ਚਿੰਤਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਖੇਲ ਖਿਲਾਈਆ। ਮਾਇਆ ਕਹੇ ਮੈਂ ਖੇਲ ਖੇਲਾਂ ਵਿਚ ਜਗਤ, ਜਗ ਜੀਵਣ ਦਾਤਾ ਦਏ ਵਡਿਆਈਆ। ਮੇਰਾ ਸੁਹੰਜਣਾ ਹੋਵੇ ਵਕਤ, ਘੜੀ ਪਲ ਖ਼ੁਸ਼ੀ ਬਣਾਈਆ। ਮੇਰੀ ਪੂਰੀ
ਹੋਵੇ ਸ਼ਰਤ, ਸ਼ਰਅ ਦੇ ਡੇਰੇ ਢਾਹੀਆ। ਮੇਰਾ ਸਵਾਮੀ ਮਿਲੇ ਮਾਲਕ ਅਰਸ਼, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਮੈਂ ਖੇਲ ਖੇਲਾਂ ਉਤੇ ਫ਼ਰਸ਼, ਧਰਨੀ ਧਰਤ ਧਵਲ ਵੱਜੇ ਵਧਾਈਆ। ਮੇਰਾ ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਕਰੇ ਤਰਸ, ਰਹਿਮਤ ਰਹੀਮ ਆਪ ਕਮਾਈਆ। ਧੁਰ ਦਾ ਮੇਘ ਦੇਵੇ ਬਰਸ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਮੈਂ ਸਚ ਦਵਾਰੇ ਕਰਾਂ ਦਰਸ, ਦਰ ਠਾਂਡੇ ਨਿਵ ਨਿਵ ਲਾਗਾਂ ਪਾਈਆ। ਮੇਰੀ ਕਲਪਣਾ ਵਿਚ ਰਹੇ ਕੋਈ ਨਾ ਹਰਸ, ਹਵਸ ਦੇਵੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਮਾਇਆ ਕਹੇ ਜਨ ਭਗਤੋ ਮੇਰਾ ਜਗਤ ਵਾਲਾ ਨਹੀਂ ਮੋਹ, ਸਤਿ ਸਚ ਦਿਆਂ ਸਮਝਾਈਆ। ਤੁਹਾਡੇ ਅੰਤਰ ਨਿਰੰਤਰ ਓਸ ਪ੍ਰਭੂ ਦੀ ਲੋ, ਜੋ ਲੋਇਣ ਲੋਚਨ ਨੈਣ ਸਰਬ ਰਿਹਾ ਖੁਲਾਈਆ। ਤੁਸੀਂ ਆਤਮ ਪਰਮਾਤਮ ਧਾਰ ਇਕ ਤੇ ਦੋ, ਦੂਆ ਏਕਾ ਮਿਲ ਦੇ ਵੱਜੇ ਵਧਾਈਆ। ਸਚ ਪਿਆਰ ਵਿਚ ਜਾਣਾ ਛੋਹ, ਛੋਹਰ ਬਾਂਕਾ ਬਣ ਕੇ ਲੈਣੀ ਅੰਗੜਾਈਆ। ਤੁਹਾਡੇ ਨਾਲ ਕਦੇ ਨਾ ਕਰਾਂ ਧਰੋਹ, ਧਰੂ ਪ੍ਰਹਿਲਾਦ ਰਿਹਾ ਸਮਝਾਈਆ। ਸਤਿ ਸਚ ਦਾ ਢੋਆ ਦੇਵਾਂ ਢੋ, ਵਸਤ ਅਗੰਮ ਅਗੰਮ ਵਖਾਈਆ। ਤੁਹਾਡੇ ਅੰਤਰ ਨਿਰੰਤਰ ਏਕਾ ਸ਼ਬਦ ਸਵਾਮੀ ਸੋ, ਹੰ ਬ੍ਰਹਮ ਮਿਲ ਕੇ ਵੱਜੇ ਵਧਾਈਆ। ਮੇਰਾ ਲਹਿਣਾ ਦੇਣਾ ਲੇਖਾ ਅਵਰ ਰਹੇ ਨਾ ਕੋ, ਕੋਇਲ ਵਾਂਗ ਕੂਕ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਵਡ ਵਡਿਆਈਆ। ਮਾਇਆ ਕਹੇ ਜਨ ਭਗਤੋ ਤੁਸੀਂ ਕਰਿਓ ਕੋਈ ਨਾ ਫ਼ਿਕਰ, ਫ਼ਿਕਰਾ ਦਿਆਂ ਜਣਾਈਆ। ਤੁਹਾਡਾ ਇਕੋ ਪ੍ਰੇਮੀ ਪਿਆਰਾ ਮਿਤ੍ਰ, ਮਿਤ੍ਰੋ ਧੁਰਦਰਗਾਹੀਆ। ਜਿਸ ਦੀ ਧਾਰ ਵਿਚੋਂ ਮੈਂ ਆਈ ਨਿਕਲ, ਮੈਨੂੰ ਜਨਮੇ ਕੋਇ ਨਾ ਮਾਈਆ। ਮੈਂ ਜਾਣਾ ਦੇਸ਼ ਇਤਲ, ਵਿਤਲ ਆਪਣਾ ਫੇਰਾ ਪਾਈਆ। ਦੀਨ ਦੁਨੀ ਧਾਰ ਤੱਕਣੀ ਪਿੱਤਲ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਝਟ ਨਾਰਦ ਕਹੇ ਮਾਇਆ ਤੂੰ ਬੜੀਆਂ ਕੀਤੀਆਂ ਬਾਤਾਂ, ਆਪਣੇ ਵਤਨ ਦਾ ਹਾਲ ਸੁਣਾਈਆ। ਉਠ ਤੱਕ ਲੈ ਅੰਧੇਰੀਆਂ ਰਾਤਾਂ, ਬਿਨ ਨੈਣਾਂ ਨੈਣ ਖੁਲਾਈਆ। ਚਾਰ ਜੁਗ ਦੀਆਂ ਵੇਖ ਲੈ ਗਾਥਾਂ, ਅੱਖਰ ਅੱਖਰਾਂ ਫੋਲ ਫੁਲਾਈਆ। ਦੁਨੀ ਵਿਚ ਤੱਕ ਲੈ ਅਨਾਥ ਅਨਾਥਾਂ, ਦੀਨ ਦੀਨਾਂ ਪਰਦਾ ਆਪ ਉਠਾਈਆ। ਆਪਣਾ ਮਸਤਕ ਤੱਕ ਲੈ ਮਾਥਾ, ਕੀ ਤੇਰਾ ਲੇਖ ਰਿਹਾ ਜਣਾਈਆ। ਆਪਣਾ ਲਹਿਣਾ ਵੇਖ ਲੈ ਹਾਥੋ ਹਾਥਾ, ਹਥੇਲੀਆਂ ਦੋਵੇਂ ਲੈ ਉਠਾਈਆ। ਕੀ ਖੇਲ ਕਰੇ ਤੇਰਾ ਪੁਰਖ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ। ਜਿਥੇ ਇਕ ਖੁਲਾਇਆ ਹਾਟਾ, ਹਟਵਾਣਾ ਬਣਿਆ ਬੇਪਰਵਾਹੀਆ। ਨੀ ਤੇਰਾ ਚੀਥੜ ਪੁਰਾਣਾ ਪਾਟਾ, ਜੁਗ ਚੌਕੜੀ ਪਿਛਲਾ ਨਜ਼ਰੀ ਆਈਆ। ਆਪਣੇ ਖਾਤੇ ਵਿਚੋਂ ਵੇਖ ਲੈ ਆਪਣਾ ਘਾਟਾ, ਬਿਨ ਅੰਕੜਿਆਂ ਹਿਸਾਬ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮਾਇਆ ਕਹੇ ਮੈਂ ਆਦਿ ਆਦਿ ਵਣਜਾਰਨ, ਵਣਜ ਸਤਿ ਸਚ ਕਰਾਈਆ। ਪ੍ਰਭ ਦਰ ਭਿਖਾਰਨ, ਜੁਗ ਜੁਗ ਝੋਲੀ ਡਾਹੀਆ। ਕਲਜੁਗ ਅੰਤ ਆਈ ਪੁਕਾਰਨ, ਕੂਕ ਕੂਕ ਸੁਣਾਈਆ। ਖੇਲ ਤੱਕ ਸੱਚੀ ਸਰਕਾਰਨ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਧਰਮ ਰਿਹਾ ਨਾ ਕਿਸੇ ਨਾਰੀ ਨਾਰਨ, ਨਰ ਨਰਾਇਣ ਤੇਰੇ ਵਿਚ ਨਾ ਕੋਇ ਸਮਾਈਆ। ਭੇਵ ਅਭੇਦਾ ਅਛਲ ਅਛੇਦਾ ਮੇਰਾ ਦੱਸ ਦੇ ਕਾਰਨ, ਕਿਸ ਬਿਧ ਆਪਣਾ ਖੇਲ ਖਿਲਾਈਆ।
ਮੈਂ ਘਰ ਘਰ ਦਰ ਦਰ ਮੰਦਰਾਂ ਅੰਦਰ ਹੋਵਾਂ ਭੰਡਾਰਨ, ਵਸਤ ਜਗਤ ਵਾਲੀ ਵਰਤਾਈਆ। ਤੂੰ ਸ਼ਾਹੋ ਭੂਪ ਬਿਨ ਰੰਗ ਰੂਪ ਮੇਰਾ ਰਾਜ ਰਾਜਨ, ਦਰ ਤੇਰੇ ਸੀਸ ਝੁਕਾਈਆ। ਹਕ ਹਕੀਕਤ ਕਿਸ ਬਿਧ ਸਵਾਰੇਂ ਕਾਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਮਾਇਆ ਕਹੇ ਮੈਂ ਫਿਰਾਂ ਨਾਲ ਚਾਓ, ਚਾਓ ਘਨੇਰਾ ਇਕ ਰਖਾਈਆ। ਗੀਤ ਗਾਵਾਂ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਤੱਕਾਂ ਵਾਂਗ ਕਾਉਂ, ਗ੍ਰਹਿ ਗ੍ਰਹਿ ਫੋਲ ਫੋਲਾਈਆ। ਬਿਨਾ ਭਗਤਾਂ ਹਿਰਦੇ ਵਸੇ ਕਿਸੇ ਨਾ ਨਾਉਂ, ਨਿਰੰਕਾਰ ਮਿਲਣ ਕੋਇ ਨਾ ਪਾਈਆ। ਮੈਂ ਫਿਰਦੀ ਗਾਉਂ ਗਾਉਂ, ਆਪ ਆਪਣਾ ਪੰਧ ਮੁਕਾਈਆ। ਮੈਂ ਕੂਕ ਸੁਣਾਵਾਂ ਖੜੀ ਕਰ ਕੇ ਬਾਹੋਂ, ਬਾਹੂ ਬਲ ਨਾਲ ਜਣਾਈਆ । ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਸ਼ਹਿਨਸ਼ਾਹੋ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜਿਸ ਸ੍ਰਿਸ਼ਟੀ ਦੁਨੀ ਕਾਇਨਾਤ ਲਾ ਜਾਣਾ ਸਭ ਨੂੰ ਦਾਓ, ਭੇਤ ਅਭੇਦ ਸਮਝੇ ਕੋਈ ਨਾ ਰਾਈਆ। ਜਿਸ ਦਾ ਲਹਿਣਾ ਦੇਣਾ ਅੰਤਮ ਸ਼ੌਹ ਦਰਿਆਓ, ਕਲਜੁਗ ਕੂੜੇ ਬੇੜੇ ਦਏ ਰੁੜ੍ਹਾਈਆ। ਜਿਸ ਨੇ ਆਦਿ ਕੀਤਾ ਪਸਾਓ, ਅੰਤਮ ਵੇਖੇ ਥਾਈਂ ਥਾਈਂਆ। ਉਸ ਸਵਾਮੀ ਅੰਤਰਜਾਮੀ ਸਦਾ ਬਲ ਬਲ ਜਾਓ, ਬਲਹਾਰੀ ਬਲਹਾਰ ਆਪਣਾ ਆਪ ਕਰਾਈਆ। ਜੋ ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਸਭ ਦਾ ਪਿਤਾ ਮਾਂਓ, ਜੋ ਪਰਵਰਦਿਗਾਰਾ ਸਾਂਝਾ ਯਾਰਾ ਏਕੰਕਾਰਾ ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅਗੰਮ ਅਥਾਹੋ, ਅਗੋਚਰ ਆਪਣਾ ਭੇਵ ਚੁਕਾਈਆ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਚਨੋ ਦੇਵੀ ਦੇ ਗ੍ਰਹਿ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਕਿਰਪਾ ਕਰੇ ਪਤਤ ਪਾਵਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੇਖਾ ਜਾਣੇ ਬਲ ਬਾਵਨ, ਬਾਵਨ ਧਾਰ ਅਗੰਮ ਅਥਾਹੀਆ। ਜਿਸ ਖੇਲ ਖਿਲਾਇਆ ਰਾਮ ਰਾਵਣ, ਰਾਮ ਰਾਮਾ ਵਡ ਵਡਿਆਈਆ। ਜਿਸ ਕੰਸ ਮਿਟਾਇਆ ਬਣ ਕੇ ਸ਼ਾਮਨ, ਸ਼ਾਮ ਘਨਈਆ ਰੂਪ ਦਰਸਾਈਆ। ਸੋ ਅੰਤਮ ਬਣ ਕੇ ਮੇਰਾ ਜ਼ਾਮਨ, ਕਲਜੁਗ ਕੂੜ ਕੁੜਿਆਰ ਵੇਖ ਵਖਾਈਆ। ਜਿਸ ਝਗੜਾ ਮੇਟਣਾ ਸ਼ਤਰੀ ਸ਼ੂਦਰ ਵੈਸ਼ ਬ੍ਰਾਹਮਣ, ਬ੍ਰਹਮ ਇਕੋ ਇਕ ਦਰਸਾਈਆ। ਉਹ ਮੇਰੀ ਵੇਖੇ ਤ੍ਰਿਸ਼ਨਾ ਤਾਮਨ, ਖ਼ਾਹਿਸ਼ਾਂ ਧਿਆਨ ਲਗਾਈਆ। ਮੈਂ ਉਸ ਦੇ ਕਰਾਂ ਚਰਨ ਧਿਆਨਨ, ਨਿਵ ਨਿਵ ਸੀਸ ਝੁਕਾਈਆ। ਪਲੂ ਫੜਿਆ ਦਾਮਨ, ਆਪਣੀ ਗੰਢ ਬੰਧਾਈਆ। ਸੋ ਕਿਰਪਾ ਕਰੇ ਸ੍ਰੀ ਭਗਵਾਨਨ, ਭਗਵਨ ਰੰਗ ਰੰਗਾਈਆ । ਮੇਰੇ ਨੇਤਰ ਦੇਵੇ ਚਾਨਣ, ਬਿਨ ਅੱਖੀਆਂ ਅੱਖ ਉਠਾਈਆ। ਜਿਸ ਦੇ ਭਗਤ ਸੁਹੇਲੇ ਖ਼ੁਸ਼ੀਆਂ ਰੰਗ ਮਾਨਣ, ਮਨਸਾ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਰਿਹਾ ਚੁਕਾਈਆ। ਧਰਨੀ ਕਹੇ ਮੇਰੀ ਮਿੱਟੀ ਖ਼ਾਕ ਮਾਰੇ ਛਾਲਾਂ, ਬਿਨ ਕਦਮਾਂ ਕਦਮ ਉਠਾਈਆ। ਮੈਨੂੰ ਚਾਓ ਘਨੇਰਾ ਬਾਹਲਾ, ਬਹੁਭਾਂਤੀ ਦਿਆਂ ਸਮਝਾਈਆ। ਮੇਰਾ ਅੰਤਸ਼ਕਰਨ ਹੋਇਆ ਕਾਹਲਾ, ਛੇਤੀ ਛੇਤੀ ਰਿਹਾ ਕੁਰਲਾਈਆ। ਪੁਰਖ ਅਕਾਲਾ ਦੀਨ ਦਿਆਲਾ, ਦੇਵਣਵਾਲਾ ਜਗਤ ਵਡਿਆਈਆ। ਜਨ ਭਗਤਾਂ ਬਣ ਰਖਵਾਲਾ, ਹੋਏ
ਆਪ ਸਹਾਈਆ। ਪ੍ਰੇਮ ਪਿਆਰ ਦੀ ਤਨ ਅੰਤਰ ਪਹਿਨਾ ਕੇ ਮਾਲਾ, ਮਨ ਕਾ ਮਣਕਾ ਰਿਹਾ ਭਵਾਈਆ। ਸਾਢੇ ਤਿੰਨ ਹੱਥ ਸੁਹਾ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਵਖਾਈਆ। ਮਾਰਗ ਦੱਸ ਅਗੰਮ ਸੁਖਾਲਾ, ਭੇਵ ਅਭੇਦਾ ਆਪ ਚੁਕਾਈਆ। ਹਰਿਜਨ ਤੂੰ ਮੇਰਾ ਮੈਂ ਤੇਰਾ ਗਾ ਲਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੇਰੀ ਲੇਖੇ ਲਾਵੇ ਘਾਲਾ, ਜਨਮ ਜਨਮ ਲਹਿਣਾ ਦਏ ਚੁਕਾਈਆ। ਦਾਗ਼ ਰਹੇ ਮੂਲ ਨਾ ਕਾਲਾ, ਕਲ ਕਲਕੀ ਹੋਏ ਸਹਾਈਆ। ਅਗੇ ਮੰਗੇ ਕੋਈ ਨਾ ਹਾਲਾ, ਰਾਏ ਧਰਮ ਨਾ ਦਏ ਸਜ਼ਾਈਆ। ਨਾਮ ਪਿਆ ਲੈ ਜਾਮ ਪਿਆਲਾ, ਸਾਕੀ ਬਣੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਹੱਲ ਕਰੇ ਸਵਾਲਾ, ਇਛਿਆ ਆਸਾ ਤਮੰਨਾ ਪੂਰ ਕਰਾਈਆ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਲਵੰਤ ਕੌਰ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਜਨ ਭਗਤੋ ਮੈਂ ਤੁਹਾਨੂੰ ਦਿਆਂ ਵਧਾਈ, ਵਾਹਵਾ ਖ਼ੁਸ਼ੀਆਂ ਗੀਤ ਸੁਣਾਈਆ। ਜਿਨ੍ਹਾਂ ਦਾ ਪ੍ਰੀਤਮ ਪਿਆਰਾ ਇਕੋ ਮਾਹੀ, ਸਦ ਮੁਹੱਬਤ ਵਿਚ ਸਮਾਈਆ। ਜੋ ਤੁਹਾਡੇ ਪਿਛੇ ਬਣਿਆ ਪਾਂਧੀ ਰਾਹੀ, ਮਿਲੇ ਥਾਉਂ ਥਾਈਂਆ। ਇਕ ਸੰਦੇਸ਼ਾ ਰਿਹਾ ਸੁਣਾਈ, ਧੁਰ ਫ਼ਰਮਾਨ ਜਣਾਈਆ। ਤੂੰ ਮੇਰਾ ਮੈਂ ਤੇਰਾ ਲੈਣਾ ਗਾਈ, ਸਚ ਨਾਮ ਸ਼ਨਵਾਈਆ। ਤੁਹਾਡਾ ਲਹਿਣਾ ਦੇਣਾ ਪੂਰ ਕਰਾਈ, ਆਸ਼ਾ ਤ੍ਰਿਸ਼ਨਾ ਜਗਤ ਮਿਟਾਈਆ। ਗੋਬਿੰਦ ਦਾ ਲੇਖੇ ਲਾ ਕੇ ਬਰਸ ਦੋ ਸੌ ਢਾਈ, ਢਈਆ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਥਲ ਅਸਗਾਹੀ, ਟਿੱਲੇ ਪਰਬਤ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਲੇਖਾ ਰਿਹਾ ਚੁਕਾਈ, ਜ਼ਾਤ ਪਾਤ ਨਾ ਵੰਡ ਵੰਡਾਈਆ। ਸਰਬ ਬਣਾ ਕੇ ਭੈਣਾਂ ਭਾਈ, ਪਿਤਾ ਪੂਤ ਲਏ ਗਲ ਲਾਈਆ। ਤੁਸਾਂ ਵਸਣਾ ਚਾਈਂ ਚਾਈਂ, ਚਾਓ ਘਨੇਰਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਜਨ ਭਗਤੋ ਤੁਸੀਂ ਸਦਾ ਰਹਿਣਾ ਵਸਦੇ, ਘਰ ਸਚ ਮਿਲੇ ਵਡਿਆਈਆ। ਅੰਤਰ ਆਤਮ ਰਹਿਣਾ ਹੱਸਦੇ, ਮਨ ਮਮਤਾ ਦੂਰ ਕਰਾਈਆ। ਢੋਲੇ ਗਾਉਣੇ ਪ੍ਰਭੂ ਦੇ ਜਸ ਦੇ, ਆਦਿ ਅਨਾਦੀ ਸਿਫ਼ਤ ਸਲਾਹੀਆ। ਨਜ਼ਾਰੇ ਲੈਣੇ ਪ੍ਰੇਮ ਦੀ ਅੱਖ ਦੇ, ਦਰਸ਼ਨ ਲੋਚਨ ਨਾਲ ਪਾਈਆ। ਝਗੜੇ ਮੁਕਣ ਪੰਜ ਤਤ ਦੇ, ਤਤਵ ਤਤ ਨਾ ਕੋਇ ਤਪਾਈਆ। ਵਣਜਾਰੇ ਬਣਨਾ ਬ੍ਰਹਮ ਮਤ ਦੇ, ਪਾਰਬ੍ਰਹਮ ਦਏ ਸਮਝਾਈਆ। ਲੇਖੇ ਰਹਿਣ ਨਾ ਬੂੰਦ ਰੱਤ ਦੇ, ਰਕਤ ਦਾ ਝਗੜਾ ਦਏ ਮੁਕਾਈਆ। ਖੇਲ ਤੱਕਣੇ ਪਰਮੇਸ਼ਵਰ ਪਤ ਦੇ, ਜੋ ਪਤ ਪਤਵੰਤਾ ਦਏ ਵਖਾਈਆ। ਨਵ ਸੱਤ ਜਗਤ ਅਗਿਆਸੂ ਤੱਕਣੇ ਤਪਦੇ, ਹਿਰਦੇ ਸ਼ਾਂਤ ਨਾ ਕੋਇ ਕਰਾਈਆ। ਮਾਇਆ ਰੂਪ ਧਰੇ ਡੱਸਣੀ ਸੱਪ ਦੇ, ਸ਼ਾਹ ਸੁਲਤਾਨਾਂ ਡੰਗ ਲਗਾਈਆ। ਰਾਓ ਰੰਕ ਚਾਰੋਂ ਕੁੰਟ ਨੱਠਦੇ, ਭੱਜਣ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸੱਦ ਦੇ, ਨੇਤਰ ਰੋਵਣ ਮਾਰਨ ਧਾਹੀਆ। ਸਾਡੇ ਮੇਲੇ ਕਰ ਸਬੱਬ ਦੇ , ਚਿਰੀ ਵਿਛੁੰਨਿਆਂ ਲੈਣਾ ਮਿਲਾਈਆ। ਹਿਸਾਬ ਵੇਖ ਲੈ ਆਪਣੇ ਜਗ ਦੇ, ਜਾਗਰਤ ਜੋਤ ਕਰ ਰੁਸ਼ਨਾਈਆ। ਚਾਰੋਂ ਕੁੰਟ ਅੰਗਿਆਰੇ ਅੱਗ ਦੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਿਆਲੇ ਮੂਧੇ ਹੋ ਗਏ ਮਦਿ ਦੇ, ਮਧੁਰ ਧੁਨ
ਸੁਣਨ ਕੋਇ ਨਾ ਪਾਈਆ। ਹਾਏ ਉਫ਼ ਤੋਬਾ ਕੀ ਹੁਕਮ ਵਰਤੇ ਰੱਬ ਦੇ, ਰੱਬੁਲਆਲਮੀਨ ਕੀ ਖੇਲ ਖਿਲਾਈਆ। ਰਾਹ ਲੱਭਣ ਕਿਸੇ ਨਾ ਹੱਜ਼ ਦੇ, ਹੁਜਰੇ ਹਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਲੇਖੇ ਮੁਕਾ ਦੇ ਝੱਬ ਦੇ, ਯਦੀ ਆਪਣਾ ਹੁਕਮ ਵਰਤਾਈਆ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੂਰਨ ਸਿੰਘ ਦੇ ਗ੍ਰਹਿ ਕਿਸ਼ਨ ਪੁਰਾ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਤੇ ਜੁਗ ਚੌਕੜੀ ਜਾਂਦੇ ਬੀਤ, ਨਿਤ ਨਿਤ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਚਲਦੀ ਰਹਿੰਦੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਜਦੀ ਰਹੇ ਵਧਾਈਆ। ਸ਼ਬਦ ਸ਼ਹਾਨਾ ਨੌਜਵਾਨਾ ਵੇਖਦੀ ਰਹੀ ਮੀਤ, ਮਿਤ੍ਰ ਪਿਆਰਾ ਧਿਆਨ ਲਗਾਈਆ। ਦੀਨ ਮਜ਼੍ਹਬ ਦੀ ਤੱਕਦੀ ਰਹੀ ਰੀਤ, ਨਾਮ ਕਲਮਿਆਂ ਸੋਭਾ ਪਾਈਆ। ਜਗਤ ਜਗਿਆਸੂਆਂ ਵੇਖਦੀ ਰਹੀ ਚੀਤ, ਚੇਤਨ ਹੋ ਕੇ ਖੋਜ ਖੁਜਾਈਆ। ਮੈਂ ਹੈਰਾਨ ਹੋਵਾਂ ਬਿਨਾ ਭਗਤਾਂ ਤੋਂ ਮਿਲੇ ਨਾ ਕਿਸੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਮਿਲਣ ਕਿਸੇ ਨਾ ਆਈਆ। ਜਿਸ ਦਾ ਲੇਖਾ ਬਾਹਰ ਮੰਦਰ ਮਸੀਤ, ਧਰਮ ਦੀ ਧਾਰ ਇਕ ਵਖਾਈਆ। ਹਰਿਜਨ ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਕਰ ਕੇ ਪਤਤ ਪੁਨੀਤ, ਪਾਵਨ ਦਇਆ ਕਮਾਈਆ। ਕਰਮ ਕਾਂਡ ਤੇ ਮਾਰ ਕੇ ਲੀਕ, ਪਿਛਲਾ ਲੇਖਾ ਦਿਤਾ ਮੁਕਾਈਆ। ਹਰਿਜਨ ਸਾਚੇ ਕਰ ਆਪ ਤਸਦੀਕ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਅੰਦਰੋਂ ਮੇਟ ਕੇ ਅੰਧੇਰਾ ਤਾਰੀਕ, ਨੂਰ ਨੁਰਾਨਾ ਦਏ ਚਮਕਾਈਆ। ਮਾਣ ਦੇਵੇ ਹਸਤ ਕੀਟ, ਹਰਿਜਨ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਧਰਨੀ ਕਹੇ ਜਨ ਭਗਤੋ ਮੇਰਾ ਇਸ਼ਾਰਾ ਇਕ, ਇਕੋ ਵਾਰ ਜਣਾਈਆ। ਇਕ ਇਸ਼ਟ ਤੇ ਜਾਣਾ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਜਿਸ ਦੀ ਨੌ ਸੌ ਚੁਰਾਨਮੇਂ ਜੁਗ ਚੌਕੜੀ ਰੱਖੀ ਸਿਕ, ਆਸ਼ਾ ਵਿਚ ਬੈਠੀ ਅੱਖ ਖੁਲਾਈਆ। ਸੋ ਆ ਗਿਆ ਮੇਰਾ ਮਿਤ, ਮਾਲਕ ਖ਼ਾਲਕ ਧੁਰਦਰਗਾਹੀਆ। ਜੋ ਤੁਹਾਡੇ ਵਸੇ ਚਿਤ, ਠਗੌਰੀ ਮਨ ਦੀ ਦੂਰ ਕਰਾਈਆ। ਬਣ ਪਰਮੇਸ਼ਵਰ ਪਿਤ, ਆਪਣੀ ਗੋਦ ਟਿਕਾਈਆ। ਦਰਸ਼ਨ ਦੇਵੇ ਨਿਤ, ਹੋਏ ਆਪ ਸਹਾਈਆ। ਤੁਸਾਂ ਮਾਨਸ ਜਨਮ ਲਿਆ ਜਿੱਤ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮੇਰੀਆਂ ਖ਼ੁਸ਼ੀਆਂ ਹੋਈਆਂ ਨਵੀਆਂ, ਨਵ ਨਵ ਦਿਆਂ ਜਣਾਈਆ। ਮੈਂ ਖੇਲ ਵੇਖਣਾ ਅਵਤਾਰ ਚਵ੍ਹੀਆਂ, ਚਾਰ ਬੀਸ ਨਾਲ ਵਡਿਆਈਆ। ਮੈਂ ਓਸ ਪ੍ਰਭੂ ਦੇ ਪਿਆਰ ਵਿਚ ਰਵੀ ਆਂ, ਜੋ ਰਵੀਦਾਸ ਦਾ ਲੇਖਾ ਪੂਰ ਕਰਾਈਆ। ਜਿਸ ਲਹਿਣਾ ਪੂਰਾ ਕਰਨਾ ਬਵੰਜਾ ਕਵੀਆਂ, ਕਾਇਨਾਤ ਵੇਖ ਵਖਾਈਆ। ਮੈਂ ਓਸ ਦੀ ਸਰਨ ਸਰਨਾਈ ਪਈਆਂ, ਸਿਰ ਸਿਰ ਸੀਸ ਨਿਵਾਈਆ। ਜਿਸ ਨੇ ਧਰਮ ਰਾਏ ਦੀਆਂ ਪਾੜੀਆਂ ਵਹੀਆਂ, ਲੇਖੇ ਭਗਤਾਂ ਆਪਣੇ ਹੱਥ ਰਖਾਈਆ। ਮੈਂ ਗੁਰਮੁਖਾਂ ਘਰ ਘਰ ਵੇਖਾਂ ਚਾਈਂ ਚਈਂਆ, ਚਾਰੋਂ ਕੁੰਟ ਨੈਣ ਉਠਾਈਆ। ਕੀ ਖੇਲ ਕਰੇ ਧੁਰ ਦਾ ਸਈਆ, ਸਾਜਣ ਬੇਪਰਵਾਹੀਆ। ਕੀ ਦੀਨ ਦੁਨੀ ਬਦਲੇ ਰਵੱਈਆ,
ਰਵਾਦਾਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਲੋਕਮਾਤ ਉਜੜੇ ਫੇਰ ਵਸਈਆ, ਵਸੀਅਤ ਗੁਰ ਅਵਤਾਰ ਪੈਗ਼ੰਬਰਾਂ ਨਾਲ ਰਖਾਈਆ।
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਵਾਨ ਸਿੰਘ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਜਨ ਭਗਤੋ ਤੁਸੀਂ ਮੇਰੇ ਉਤੇ ਫਿਰਦੇ, ਚਰਨ ਚਰਨ ਨਾਲ ਬਦਲਾਈਆ। ਮੇਰੇ ਤਪਦੀ ਦੇ ਸ਼ਾਂਤ ਆਈ ਹਿਰਦੇ, ਹਰਿ ਜੂ ਦਿਤੀ ਮਾਣ ਵਡਿਆਈਆ। ਤੁਸੀਂ ਵਿਛੁੰਨੇ ਮੀਤ ਪਿਆਰੇ ਚਿਰ ਦੇ, ਮੇਲਾ ਹੋਇਆ ਸਹਿਜ ਸੁਭਾਈਆ। ਰਲ ਮਿਲ ਗੀਤ ਗਾਈਏ ਓਸ ਪਿਰ ਦੇ, ਜੋ ਪੀਆ ਪ੍ਰੀਤਮ ਧੁਰਦਰਗਾਹੀਆ। ਜਿਸ ਲੇਖੇ ਪੂਰੇ ਕਰਨੇ ਮਨਸਾ ਵਾਲੇ ਦਿਲ ਦੇ, ਦਲਿਦ੍ਰ ਦਾ ਡੇਰਾ ਢਾਹੀਆ। ਤੁਸੀਂ ਸਾਰੇ ਉਸੇ ਗੁੰਚੇ ਦੇ ਫੁੱਲ ਖਿਲਦੇ, ਖ਼ਲਕਤ ਵਿਚੋਂ ਦਏ ਵਡਿਆਈਆ। ਤੁਹਾਡੇ ਨਜ਼ਾਰੇ ਅਗੰਮੀ ਤਿਲ ਦੇ, ਤਿਲਕਣ ਬਾਜ਼ੀ ਤੋਂ ਬਾਹਰ ਕਢਾਈਆ। ਪੈਂਡੇ ਮੁਕ ਗਏ ਬਜਰ ਕਪਾਟੀ ਸਿੱਲ ਦੇ, ਸਿੱਲ ਪਾਹਨ ਰਹਿਣ ਕੋਇ ਨਾ ਪਾਈਆ। ਤੁਹਾਡੇ ਬੇੜੇ ਸ਼ੌਹ ਦਰਿਆ ਕਦੇ ਨਾ ਠਿਲ੍ਹਦੇ, ਵਹਿਣਾਂ ਵਹਿਣ ਨਾ ਕੋਈ ਵਹਾਈਆ। ਹੁਣ ਵਕਤ ਵਕਤ ਰਹੇ ਨਹੀਂ ਢਿੱਲ ਦੇ, ਸਮਾਂ ਸਮਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਵਖਾਈਆ। ਧਰਨੀ ਕਹੇ ਜਨ ਭਗਤੋ ਤੁਹਾਡਾ ਮੇਰੇ ਉਤੇ ਵਸੇਰਾ, ਵਸਣ ਵਾਲਿਓ ਦਿਆਂ ਜਣਾਈਆ। ਮੈਂ ਨਿਤ ਨਿਤ ਖੇਲ ਵੇਖਿਆ ਬਥੇਰਾ, ਜੁਗ ਚੌਕੜੀ ਧਿਆਨ ਲਗਾਈਆ। ਮੇਰੇ ਉਤੇ ਕੋਈ ਗੁਰੂ ਰਿਹਾ ਨਾ ਚੇਰਾ, ਤਨ ਵਜੂਦ ਨਜ਼ਰ ਕੋਇ ਨਾ ਆਈਆ । ਸਭ ਤੋਂ ਵੱਖਰਾ ਖੇਲ ਕਰੇ ਪ੍ਰਭੂ ਪ੍ਰਭ ਸ਼ੇਰ ਸ਼ੇਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੂਪ ਬਦਲਾਈਆ। ਜੋ ਕਲਜੁਗ ਮੇਟੇ ਅੰਧੇਰਾ, ਅੰਧ ਅਗਿਆਨ ਦਏ ਚੁਕਾਈਆ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਮੇਰੇ ਉਤੇ ਮਾਰਿਆ ਫੇਰਾ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਜਿਸ ਦਾ ਵਕਤ ਸੁਹੰਜਣਾ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਰਾ ਪੂਰਾ ਕਰਨ ਵਾਲਾ ਗੇੜਾ, ਗੇੜਾ ਗੇੜੇ ਵਿਚੋਂ ਬਦਲਾਈਆ। ਚੁਕਾਵਣ ਵਾਲਾ ਝੇੜਾ, ਝਗੜਾ ਤੱਕੇ ਖ਼ਲਕ ਖ਼ੁਦਾਈਆ। ਤੁਹਾਡਾ ਇਕੋ ਵਾਰ ਬੰਨ੍ਹ ਕੇ ਬੇੜਾ, ਆਪ ਆਪਣੇ ਕੰਧ ਉਠਾਈਆ। ਤੁਹਾਡਾ ਵਸਦਾ ਰਹੇ ਖੇੜਾ, ਘਰ ਵਜਦੀ ਰਹੇ ਵਧਾਈਆ। ਦਰਸ ਕਰ ਗਿਆ ਜਿਹੜਾ ਜਿਹੜਾ, ਚੁਰਾਸੀ ਵਿਚੋਂ ਪਾਰ ਲੰਘਾਈਆ। ਅੰਤਮ ਕਰਕੇ ਹਕ ਨਿਬੇੜਾ, ਲਹਿਣੇ ਸਭ ਦੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਅੱਜ ਖ਼ੁਸ਼ੀਆਂ ਵਾਲਾ ਲਿਆਏ ਸਵੇਰਾ, ਸੁਬਹ ਅਲਲ ਸੁਬਹ ਆਪਣੀ ਦਇਆ ਕਮਾਈਆ।
ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ਨੌ ਸ਼ਾਮ ਨੂੰ ਦੁਆਬਾ ਸੰਗਤ ਦੇ ਬਿਸਤਰਿਆਂ ਦੀ ਸੇਵਾ ਲਿਆਉਣ ਸਮੇਂ
ਹਰਿ ਭਗਤ ਦਵਾਰ ਜੇਠੂਵਾਲ ਵਿਖੇ
ਬਿਆਸ ਕਹੇ ਮੇਰਾ ਖੇਲ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਸਤਿਜੁਗ ਕਹੇ ਮੈਂ ਸਤਿ ਧਰਮ ਦੀ ਧਾਰ, ਸਤਿ ਸਚ ਦਿਆਂ ਜਣਾਈਆ। ਬਿਆਸ ਕਹੇ ਮੇਰਾ ਸਤਿਗੁਰ ਨਾਨਕ ਮੀਤ ਮੁਰਾਰ, ਨਿਰਗੁਣ ਸਰਗੁਣ ਬੇਪ੍ਰਵਾਹੀਆ। ਸਤਿਲੁਜ ਕਹੇ ਮੈਂ ਗੋਬਿੰਦ ਦਾ ਕੀਤਾ ਦਰਸ ਦੀਦਾਰ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਧਰਨੀ ਕਹੇ ਮੈਂ ਦੋਹਾਂ ਦੇ ਵਿਚ ਜਾਵਾਂ ਬਲਿਹਾਰ, ਬਲਿਹਾਰੀ ਆਪਣਾ ਆਪ ਕਰਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਰਾਮ ਅਵਤਾਰ, ਬਿਨ ਰਸਨਾਂ ਜਿਹਵਾ ਢੋਲੇ ਗਾਈਆ। ਸਪਤਸ ਰਿਖੀਆਂ ਮਾਰ ਕੇ ਲਕਾਰ, ਲੀਕ ਅਗਲੀ ਦਿਤੀ ਵਖਾਈਆ। ਜਿਸ ਵੇਲੇ ਕਲਜੁਗ ਹੋਇਆ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਣ ਰਿਹਾ ਨਾ ਕਿਸੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਖ਼ੁਆਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਉਸ ਵੇਲੇ ਪੁਰਖ ਅਕਾਲਾ ਪਾਵੇ ਸਾਰ, ਮਹਾਸਾਰਥੀ ਆਪਣੀ ਦਇਆ ਕਮਾਈਆ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰ, ਨਿਹਕਲੰਕ ਏਕਾ ਡੰਕ ਸ਼ਨਵਾਈਆ। ਰਾਓ ਰੰਕ ਕਰ ਪਿਆਰ, ਬੰਕ ਦਵਾਰ ਇਕ ਵਖਾਈਆ। ਜਨ ਭਗਤ ਸੁਹੇਲੇ ਲਏ ਉਬਾਰ, ਅੰਤਰ ਨਿਰੰਤਰ ਆਪਣਾ ਰੰਗ ਰੰਗਾਈਆ। ਸਤਿ ਸਚ ਦੀ ਬਖ਼ਸ਼ ਕੇ ਕਾਰ, ਕਰਨੀ ਦਾ ਕਰਤਾ ਆਪ ਹੋਏ ਸਹਾਈਆ। ਗ਼ਰੀਬ ਨਿਮਾਣਿਆਂ ਦੁੱਖ ਦਰਦ ਦਏ ਨਿਵਾਰ, ਮਿਹਰ ਨਜ਼ਰ ਇਕ ਉਠਾਈਆ। ਧੁਰ ਸੰਦੇਸਾ ਦੇ ਕੇ ਏਕੰਕਾਰ, ਇਕ ਇਕੱਲਾ ਆਪ ਦ੍ਰਿੜਾਈਆ। ਸਚ ਸਿੰਘਾਸਣ ਵਿਚ ਸੰਸਾਰ, ਰਜੋ ਤਮੋ ਸਤੋ ਤੋਂ ਬਾਹਰ ਇਕ ਵਿਛਾਈਆ। ਭਗਤਾਂ ਦੇ ਭਗਤ ਬਣਾ ਕੇ ਸੇਵਾਦਾਰ, ਭਗਵਨ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਿਆਸ ਕਹੇ ਵੇਖ ਸਤਲੁਜ ਅਗੰਮੀ ਕਾਰ, ਕੀ ਅਗੰਮਾ ਰਿਹਾ ਕਰਾਈਆ। ਜਨ ਭਗਤਾਂ ਬਖ਼ਸ਼ ਪਿਆਰ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਅੰਤਰ ਨਿਰੰਤਰ ਦੇ ਅਧਾਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਪ ਬਣਾ ਕੇ ਬਰਖ਼ੁਰਦਾਰ, ਹਰਿਜਨ ਆਪਣੇ ਰੰਗ ਰੰਗਾਈਆ। ਸਤਿ ਸਚ ਦੇ ਬਣਾ ਕੇ ਸੇਵਾਦਾਰ, ਸੇਵਕ ਸੇਵਾ ਵਿਚ ਰਖਾਈਆ। ਬਿਸਤਰ ਵਿਛਾਉਣੇ ਕਰ ਤਿਆਰ, ਲੈ ਕੇ ਆਏ ਚਾਈਂ ਚਾਈਂਆ। ਭਗਤ ਦਵਾਰ ਰੱਖ ਦਰੇ ਦਰਬਾਰ, ਦਰ ਠਾਂਡੇ ਸੀਸ ਝੁਕਾਈਆ। ਇਹ ਖ਼ੁਸ਼ੀਆਂ ਦਾ ਵਿਵਹਾਰ, ਜਨ ਭਗਤ ਭਗਤ ਮਿਲੇ ਵਡਿਆਈਆ। ਗ਼ਰੀਬ ਨਿਮਾਣਿਆਂ ਦੇ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਲੇਖ ਦੀਨ ਦੁਨੀ ਤੋਂ ਬਾਹਰ, ਮਿਹਰਵਾਨ ਵੇਖਣਹਾਰਾ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹੋਵੇ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮੰਗਣਾ ਬਣ ਭਿਖਾਰ, ਭਿਖ ਕੋਇ ਨਾ ਪਾਈਆ। ਜਨ ਭਗਤੋ ਤੁਹਾਡੇ ਬਿਸਤਰ ਸੁਹੰਜਣੇ ਘਰ ਘਰ ਸਦਾ ਰਹਿਣ ਤਿਆਰ, ਅਤੋਟ ਅਤੁਟ ਆਪ ਰਖਾਈਆ। ਪਹਿਲੀ ਪੋਹ ਕਹੇ ਮੈਂ ਸਭ ਨੂੰ ਕਰਾਂ ਪਿਆਰ, ਪ੍ਰੇਮੀ ਪਿਆਰਿਓ ਦਿਆਂ ਜਣਾਈਆ। ਲੇਫ਼ ਤਲਾਈ ਦੋਵੇਂ ਏਥੇ ਓਥੇ ਦੋਹਾਂ ਦਾ ਲੇਖਾ ਦੇਣ ਨਿਵਾਰ, ਤਨ ਬਸਤਰ ਚਾਦਰ ਸਾਫ਼ ਕਰਾਈਆ। ਸਰਹਾਣਾ ਕਹੇ ਮੈਂ
ਸਭ ਤੋਂ ਵੱਖਰਾ ਚੁਕਾਂ ਭਾਰ, ਜਿਸ ਸੀਸ ਵਿਚ ਮੇਰਾ ਜਗਦੀਸ਼ ਰਹਿ ਕੇ ਆਪਣਾ ਆਸਣ ਲਾਈਆ। ਦਰੀ ਕਹੇ ਮੈਂ ਵੀ ਦੋਹਾਂ ਦਰਿਆਵਾਂ ਦੇ ਫਿਰੀ ਵਿਚਕਾਰ, ਭੱਜੀ ਵਾਹੋ ਦਾਹੀਆ। ਨਾਨਕ ਨੇ ਬਖ਼ਸ਼ਿਸ਼ ਕੀਤੀ ਅਪਾਰ, ਸ਼ਬਦ ਸੰਦੇਸਾ ਗਿਆ ਸੁਣਾਈਆ। ਦੁਆਬੇ ਵਾਲਿਓ ਤੁਹਾਡਾ ਲੇਖਾ ਲੇਖੇ ਲੱਗੇ ਲਾਏ ਆਪ ਨਿਰੰਕਾਰ, ਨਿਰਵੈਰ ਹੋਏ ਸਹਾਈਆ। ਮਾਝਾ ਮਾਲਵਾ ਜੰਮੂ ਇਕੋ ਬੰਨ੍ਹ ਆਪਣੀ ਪ੍ਰੇਮ ਦੀ ਤਾਰ, ਤਾਰਨਹਾਰ ਵੇਖ ਵਖਾਈਆ। ਇਹ ਬਿਸਤਰ ਨਹੀਂ ਇਹ ਨਵਾਂ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਦਏ ਵਖਾਈਆ। ਤੁਹਾਡਾ ਭਗਤ ਦਵਾਰਾ ਵਸਦਾ ਰਹੇ ਸਦਾ ਜੁਗ ਚਾਰ, ਜੁਗ ਚੌਕੜੀ ਥਾਨ ਨਾ ਕੋਇ ਬਦਲਾਈਆ। ਤੁਹਾਡੇ ਜਨਮ ਜਨਮ ਦੇ ਪੂਰਬਲੇ ਲਹਿਣੇ ਦਏ ਨਿਵਾਰ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ।