੧ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਪੋਹ ਕਹੇ ਜਨ ਭਗਤੋ ਮੈਂ ਬੜਾ ਠੰਡਾ, ਠੰਡਕ ਹਰਿ ਹਿਰਦੇ ਦਿਆਂ ਵਖਾਈਆ। ਪ੍ਰਭੂ ਨਾਲ ਸਚ ਪ੍ਰੀਤੀ ਸਭ ਦੀ ਗੰਢਾਂ, ਟੁੱਟੀਆਂ ਜੋੜ ਜੁੜਾਈਆ। ਕਲਜੁਗ ਅੰਤਮ ਵੇਖ ਕੇ ਕੰਢਾ, ਕੂਕ ਕੂਕ ਦਿਆਂ ਸੁਣਾਈਆ। ਫਿਰੀ ਦਰੋਹੀ ਵਿਚ ਵਰਭੰਡਾ, ਨਵ ਸੱਤ ਰਹੇ ਕੁਰਲਾਈਆ। ਮੇਰਾ ਵਕਤ ਜੁਗ ਚੌਕੜੀ ਪਿਛੇ ਹੰਢਾ, ਆਪਣਾ ਪੰਧ ਮੁਕਾਈਆ। ਹੁਣ ਤੱਕਾਂ ਸ਼ਬਦੀ ਧਾਰ ਅਗੰਮੀ ਚੰਡਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਪੋਹ ਕਹੇ ਮੈਂ ਦਿਸਦਾ ਸੀਤਲ ਧਾਰ, ਠੰਡਕ ਸਤਿ ਵਰਤਾਈਆ। ਮੇਰੀ ਸਭ ਤੋਂ ਵੱਖਰੀ ਬਹਾਰ, ਆਪਣਾ ਰੰਗ ਬਦਲਾਈਆ। ਮੇਰਾ ਖੇਲ ਵਿਚ ਸੰਸਾਰ, ਸੰਸਾਰੀਆਂ ਦਿਆਂ ਜਣਾਈਆ। ਉਠੋ ਵੇਖੋ ਨੈਣ ਉਘਾੜ, ਲੋਚਨ ਨਾਲ ਮਿਲਾਈਆ। ਅੰਦਰ ਸਭ ਦੇ ਅਗਨੀ ਰਹੀ ਸਾੜ, ਮੇਰੀ ਠੰਡਕ ਬਾਹਰੋਂ ਕੰਮ ਕਿਸੇ ਨਾ ਆਈਆ। ਕੂਕ ਪੁਕਾਰੇ ਤਨ ਵਜੂਦ ਨਾੜ ਨਾੜ, ਹਾਡੀ ਹਾਡੀ ਦਏ ਗਵਾਹੀਆ। ਕਿਸੇ ਨਾ ਦਿਸੇ ਪਿਛਾ ਅਗਾੜ, ਪਾਧੀ ਪੰਧ ਨਾ ਕੋਇ ਮੁਕਾਈਆ। ਘਰ ਲੁੱਟੀ ਜਾਏ ਪੰਚਮ ਧਾੜ, ਅਗੇ ਹੋ ਨਾ ਕੋਇ ਅਟਕਾਈਆ। ਕੂੜ ਵਿਕਾਰ ਬਣਿਆ ਅਖਾੜ, ਮਮਤਾ ਮੋਹ ਨੱਚੇ ਥਾਉਂ ਥਾਈਂਆ। ਸਚ ਦਾ ਦਿਸੇ ਕੋਈ ਨਾ ਲਾੜ, ਲਾੜੀ ਮੌਤ ਸਭ ਨੂੰ ਰਹੀ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਪੋਹ ਕਹੇ ਮੇਰੀ ਠੰਡਕ ਅਗੰਮ ਅਪਾਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਬ੍ਰਹਮਾ ਸ਼ਿਵ ਵਿਸ਼ਨ ਕਰਾਂ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਤੇਈ ਅਵਤਾਰ ਹੋਵੋ ਹੁਸ਼ਿਆਰੀ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਗੁਰੂ ਗੁਰਦੇਵ ਪਾਵੋ ਸਾਰੀ, ਭੇਵ ਅਭੇਦਾ ਆਪ ਖੁਲਾਈਆ। ਦੀਨ ਦੁਨੀ ਤੱਕੋ ਵਿਚ ਸੰਸਾਰੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਉਂ ਕਾਇਆ ਮੰਦਰ ਅੰਦਰ ਹੋਇਆ ਧੂੰਆਂਧਾਰੀ, ਅੰਧ ਅਗਿਆਨ ਨਾ ਕੋਇ ਮਿਟਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਰੀ, ਨਾਦੀ ਨਾਦ ਨਾ
ਕੋਇ ਵਜਾਈਆ। ਜੋਤੀ ਜੋਤ ਨਾ ਦਿਸੇ ਉਜਿਆਰੀ, ਨੂਰ ਨੁਰਾਨਾ ਨੂਰ ਨਾ ਡਗਮਗਾਈਆ। ਕਲਜੁਗ ਅਗਨੀ ਸਭ ਨੂੰ ਰਹੀ ਸਾੜੀ, ਤਤਵ ਤਤ ਨਾ ਕੋਇ ਤਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੁਸੀਂ ਵੇਖੋ ਨਾੜੀ ਨਾੜੀ, ਬਿਨ ਨੈਣਾਂ ਨੈਣ ਉਠਾਈਆ। ਪੋਹ ਕਹੇ ਮੇਰੀ ਸੁਹੰਜਣੀ ਪਹਿਲੇ ਪ੍ਰਵਿਸ਼ਟੇ ਵਾਲੀ ਦਿਹਾੜੀ, ਸਤਿ ਸਚ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਮਿਤਰ ਪਿਆਰੇ ਪੋਹ, ਕੀ ਪਰਮ ਪੁਰਖ ਜਣਾਈਆ। ਆਤਮ ਧਾਰ ਰਿਹਾ ਕਿਸੇ ਨਾ ਮੋਹ, ਮੁਹੱਬਤ ਵਿਚ ਨਾ ਕੋਇ ਸਮਾਈਆ। ਨੂਰ ਉਜਾਲਾ ਜੋਤੀ ਦਿਸੇ ਕੋਈ ਨਾ ਲੋ, ਨਿਜ ਲੋਚਨ ਨੈਣ ਨਾ ਕੋਇ ਖੁਲਾਈਆ। ਦੁਰਮਤ ਮੈਲ ਸਕੇ ਕੋਈ ਨਾ ਧੋ, ਪਾਪਾਂ ਭਰੀ ਲੋਕਾਈਆ। ਪਾਰਬ੍ਰਹਮ ਬ੍ਰਹਮ ਜਾਣੇ ਕੋਈ ਨਾ ਛੋਹ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਪੋਹ ਪਿਆਰੇ ਮੀਤ, ਮਿਤ੍ਰਾ ਦਈਏ ਜਣਾਈਆ। ਤੂੰ ਜੁਗ ਜੁਗ ਵੇਖੀ ਧੁਰ ਦੀ ਰੀਤ, ਕੀ ਪੁਰਖ ਅਕਾਲ ਸਮਝਾਈਆ। ਢੋਲੇ ਸੁਣੇ ਗੀਤ, ਅੱਖਰਾਂ ਨਾਲ ਵਡਿਆਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅਗੇ ਦਈਏ ਜਣਾਈਆ। ਤਨ ਵਜੂਦ ਹੋਏ ਕਿਸੇ ਨਾ ਸੀਤ, ਅਗਨੀ ਅੱਗ ਨਾ ਕੋਇ ਬੁਝਾਈਆ। ਝਗੜਾ ਵੇਖ ਲੈ ਹਸਤ ਕੀਟ, ਊਚ ਨੀਚ ਰੋਵਣ ਮਾਰਨ ਧਾਹੀਂਆ। ਅੰਤਰ ਨਿਰੰਤਰ ਦਿਸੇ ਕੋਈ ਨਾ ਮੀਤ, ਸਾਜਣ ਸੰਗ ਨਾ ਕੋਇ ਰਖਾਈਆ। ਸ਼ਰਅ ਦੀ ਸ਼ਰੀਅਤ ਵਾਲੀ ਲੀਕ, ਲਾਸ਼ਰੀਕ ਵੇਖਣ ਕੋਇ ਨਾ ਪਾਈਆ। ਅੱਖਰਾਂ ਵਾਲੀ ਸਭ ਦੀ ਤੱਕ ਤਬਲੀਕ, ਕੀ ਤਰਾ ਤਰਾ ਦ੍ਰਿੜਾਈਆ। ਉਠ ਵੇਖ ਸੁਹੰਜਣਾ ਵਕਤ ਤੇਰਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੋਹ ਕਹੇ ਮੈਂ ਦੱਸਾਂ ਕਥਾ ਅਗੰਮ, ਬਿਨ ਅੱਖਰਾਂ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਵੇਖਣਹਾਰਾ ਪਾਰਬ੍ਰਹਮ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਜਾਨਣਹਾਰਾ ਧਰਮ, ਧਰਮ ਦੀ ਧਾਰ ਖੋਜ ਖੁਜਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖੇ ਕਰਮ, ਕਰਮ ਕਾਂਡ ਦਾ ਪਰਦਾ ਆਪ ਉਠਾਈਆ। ਦੀਨ ਦੁਨੀ ਜ਼ਾਤ ਪਾਤ ਮਜ਼੍ਹਬ ਵੇਖੇ ਵਰਨ ਬਰਨ, ਚਾਰੋਂ ਕੁੰਟ ਖੋਜ ਖੁਜਾਈਆ। ਹਰਿ ਭਗਤ ਸੁਹੇਲੇ ਹਰਿਜਨ ਤੱਕੇ ਜਿਨ੍ਹਾਂ ਇਕੋ ਓਟ ਸਰਨ, ਸਰਨਾਗਤ ਇਕ ਰਖਾਈਆ। ਜੋ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਹਕ ਹਕੀਕੀ ਮੰਜ਼ਲ ਚੜ੍ਹਨ, ਬਿਨ ਕਦਮਾ ਕਦਮ ਟਿਕਾਈਆ। ਸਚ ਦਵਾਰੇ ਵੜਨ, ਜਿਥੇ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾਤਾ ਇਕ ਅਖਵਾਈਆ। ਪੋਹ ਕਹੇ ਮੇਰੇ ਸਾਹਿਬ ਦਾ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਕੱਟਣਹਾਰਾ ਜ਼ੰਜੀਰ, ਸ਼ਰਅ ਛੁਰੀ ਦਾ ਡੇਰਾ ਢਾਹੀਆ। ਉਸ ਦੀ ਅਗੰਮ ਅਗੰਮੜੀ ਤਦਬੀਰ, ਤਰੀਕਾ ਆਪਣੇ ਵਿਚ ਛੁਪਾਈਆ। ਜੋ ਨਿਤ ਨਵਿਤ ਦੋ ਜਹਾਨਾਂ ਪੈਂਡਾ ਆਵੇ ਚੀਰ, ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ। ਉਹ ਦਾਤਾ ਦਾਨੀ ਗਵਰ ਗੁਣੀ ਗਹੀਰ, ਧੁਰ ਦਾ ਮਾਲਕ ਇਕ ਅਖਵਾਈਆ। ਜਿਸ ਦੀਨ ਦੁਨੀ ਬਦਲਣੀ ਤਕਦੀਰ, ਮੁਕੱਦਰ ਸਭ ਦਾ ਵੇਖ ਵਖਾਈਆ। ਉਹਦਾ ਲੇਖਾ ਨਾਲ ਸ਼ਾਹ ਹਕੀਰ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੋਹ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਵੇਖ ਲਓ ਅਨੋਖਾ ਪ੍ਰਵਿਸ਼ਟਾ, ਪੁਰਖ ਪੁਰਖੋਤਮ ਪੁਰਸ਼ੋਤਮ ਦਿਤੀ ਮਾਣ ਵਡਿਆਈਆ। ਮਿਹਰਵਾਨੌ ਨੌਜਵਾਨੋ ਧਰਨੀ ਧਰਤ ਧਵਲ ਧੌਲ ਤੱਕ ਲਓ ਆਪਣਾ ਇਸ਼ਟਾ, ਇਸ਼ਟ ਦੇਵ ਸਵਾਮੀ ਬਣ ਕੇ ਧਿਆਨ ਲਗਾਈਆ। ਅੰਤਰ ਨਿਰੰਤਰ ਖ਼ੁਸ਼ੀ ਦਿਸੇ ਨਾ ਕਿਸੇ ਦ੍ਰਿਸ਼ਟਾ, ਪਰਦਾ ਪਰਦਿਆਂ ਵਿਚੋਂ ਨਾ ਕੋਇ ਉਠਾਈਆ। ਸਚ ਪ੍ਰੀਤੀ ਵਿਚ ਭਗਤ ਸੁਹੇਲਾ ਕੋਈ ਨਾ ਦਿਸਦਾ, ਦਹਿ ਦਿਸ਼ਾ ਧਿਆਨ ਲਗਾਈਆ। ਰੂਪ ਮਿਲੇ ਨਾ ਮੁਰਸ਼ਦੋ ਮੁਰੀਦ ਦਾ, ਸਿੱਖ ਸਿਖਿਆ ਵਿਚ ਨਜ਼ਰ ਕੋਇ ਨਾ ਆਈਆ। ਦਰਸ ਕਰੇ ਨਾ ਕੋਈ ਪਰਮਾਤਮ ਪਿਤ ਦਾ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਤੁਸੀਂ ਝਗੜਾ ਤੱਕ ਲਓ ਬੂੰਦ ਰਿਤ ਦਾ, ਕੀ ਲੇਖਾ ਦੱਸੇ ਧੁਰਦਰਗਾਹੀਆ। ਮਾਲਕ ਰਿਹਾ ਨਾ ਕੋਇ ਠਗੌਰੀ ਚਿਤ ਦਾ, ਧੀਰਜ ਧੀਰ ਨਾ ਕੋਇ ਧਰਾਈਆ। ਨਾਤਾ ਤੁਟਿਆ ਪਿਆਰ ਮੁਹੱਬਤ ਹਿਤ ਦਾ, ਹਿਤਕਾਰੀ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੋਹ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਮੈਂ ਦੱਸਾਂ ਕੀ ਅਖ਼ੀਰ, ਆਖ਼ਰ ਕੀ ਜਣਾਈਆ। ਸਭ ਦੇ ਬਸਤਰ ਤਨ ਲੱਥੇ ਵੇਖੇ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਕੂੜ ਕਲਪਨਾ ਦੀਨ ਦੁਨੀ ਕੀਤੀ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਨੇਤਰ ਸਭ ਦੇ ਵਗੇ ਨੀਰ, ਨੈਣ ਨੈਣ ਰਹੇ ਸ਼ਰਮਾਈਆ। ਝਗੜਾ ਤੱਕੋ ਗ਼ਰੀਬ ਅਮੀਰ, ਅਮਰਾਪਦ ਨਜ਼ਰ ਕਿਸੇ ਨਾ ਆਈਆ। ਤੁਹਾਡੀ ਸ਼ਰਅ ਹੋਈ ਸ਼ਮਸ਼ੀਰ, ਤਿੱਖੀ ਧਾਰ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕਹੇ ਪੋਹ ਨਾ ਕਰ ਚਲਾਕੀਆਂ, ਮੈਂ ਸਚ ਦਿਆਂ ਜਣਾਈਆ। ਮੈਂ ਵੇਖਣੇ ਬੰਦੇ ਖ਼ਾਕੀਆ, ਤਨ ਵਜੂਦਾਂ ਫੋਲ ਫੁਲਾਈਆ। ਮੈਂ ਚੜ੍ਹਿਆ ਕੂੜ ਦੇ ਰਾਕੀਆ, ਅਸਵ ਇਕ ਦੁੜਾਈਆ। ਚਾਰੇ ਕੁੰਟਾਂ ਖੋਲ ਕੇ ਤਾਕੀਆ, ਉੱਤਰ ਪੂਰਬ ਪੱਛਮ ਦੱਖਣ ਭੱਜਾਂ ਵਾਹੋ ਦਾਹੀਆ। ਮੋਹ ਵਿਕਾਰ ਦਾ ਜਾਮ ਪਿਆਵਾਂ ਬਣ ਬਣ ਸਾਕੀਆ, ਕਾਮ ਕਰੋਧ ਨਾਲ ਮਿਲਾਈਆ। ਨੌ ਖੰਡ ਪ੍ਰਿਥਮੀ ਜੂਠ ਝੂਠ ਦੀ ਖੋਲ ਕੇ ਹਾਟੀਆ, ਆਸਾ ਤ੍ਰਿਸ਼ਨਾ ਵਿਚ ਟਿਕਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂ ਵੇਖਣੇ ਲੋਕਮਾਤ ਅਲਾਟੀਆ, ਵੀਹਵੀਂ ਚੌਧਵੀਂ ਸਦੀ ਨਾਲ ਮਿਲਾਈਆ। ਮੇਰੀ ਮੰਜ਼ਲ ਅਖ਼ੀਰੀ ਵਾਟੀਆ, ਸਚ ਸੰਦੇਸਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਮੇਰੀ ਤੱਕ ਲੈ ਖ਼ੁਸ਼ੀਆਂ ਵਾਲੀ ਰੈਣ ਅੰਧੇਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਸਭ ਨੂੰ ਰਿਹਾ ਘੇਰੀ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੇਰੀ ਧਰਮ ਦੀ ਧਾਰ ਤੱਕ ਲੈ ਦਲੇਰੀ, ਸੂਰਬੀਰ ਇਕ ਅਖਵਾਈਆ। ਜੋ ਉਲਟੇ ਦੇ ਰਿਹਾ ਗੇੜੀ, ਗੇੜੇ ਵਿਚ ਲੋਕਾਈਆ। ਮੈਂ ਸਚ ਦੱਸਾਂ ਮੈਂ ਹਜ਼ਰਤ ਮੁਹੰਮਦ ਮੂਸਾ ਈਸਾ ਨਾਲ ਛੇੜਾਂ ਰਿਹਾ ਛੇੜੀ, ਛੇਕੜ ਸਭ ਨੂੰ ਦਿਆਂ ਲੜਾਈਆ। ਅੰਤਮ ਜੜਾਂ ਦੇਵਾਂ ਉਖੇੜੀ, ਲੋਕਮਾਤ ਫੇਰ ਨਾ ਕੋਇ ਲਗਾਈਆ। ਹੁਣ ਕਰਨੀ ਨਹੀਂ ਕੋਈ ਡੇਰੀ, ਡੇਰੇ ਸਭ ਦੇ ਫੋਲ ਫੁਲਾਈਆ। ਮੇਰੀ ਪਾਪ ਅਪਰਾਧ ਕੂੜ ਕੁਕਰਮ ਦੀ ਭਰਦੀ ਜਾਂਦੀ ਬੇੜੀ, ਬੇੜਾ ਸ਼ੌਹ ਦਰਿਆ ਰੁੜ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੀ ਨਿੱਕੀ ਜਿਹੀ ਖੇੜੀ, ਚਾਰੋਂ ਕੁੰਟ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਸਾਚਾ ਵਕਤ ਸੁਹਾਈਆ। ਕਲਜੁਗ ਕਹੇ ਮੇਰਾ ਵਕਤ ਹੋਇਆ ਸੁਹੰਜਣਾ, ਮੇਰੇ ਸਾਚੇ ਮੀਤ ਮੁਰਾਰ। ਮੇਰਾ ਮਾਲਕ ਦਰਦ ਦੁੱਖ ਭੈ ਭੰਜਨਾ, ਹਰਿ ਕਰਤਾ ਏਕੰਕਾਰ, ਨੂਰ ਅਲਾਹੀ ਧੁਰ ਦਾ ਸੱਜਣਾ, ਮੇਰਾ ਸਾਹਿਬ ਪਰਵਰਦਿਗਾਰ। ਜਿਸ ਮੇਰੇ ਦਰ ਤੇ ਸਜਣਾ, ਜੋਤੀ ਜਾਤਾ ਪੁਰਖ ਬਿਧਾਤਾ ਲੈ ਅਵਤਾਰ। ਜਿਹਦਾ ਨੂਰ ਨੁਰਾਨਾ ਦੋ ਜਹਾਨਾਂ ਮਘਣਾ, ਖੇਲੇ ਖੇਲ ਅਗੰਮ ਅਪਾਰ। ਸੋ ਪੁਰਖ ਅਕਾਲਾ ਦੀਨ ਦਿਆਲਾ ਲੱਭਿਆਂ ਕਿਸੇ ਨਾ ਲੱਭਣਾ, ਨਜ਼ਰ ਆਏ ਕਿਸੇ ਨਾ ਵਿਚ ਸੰਸਾਰ। ਜਿਸ ਦਾ ਇਕੋ ਡੰਕਾ ਵੱਜਣਾ, ਦੋ ਜਹਾਨਾਂ ਕਰੇ ਖ਼ਬਰਦਾਰ। ਕਲਜੁਗ ਕਹੇ ਮੈਂ ਉਸ ਦੇ ਦਰ ਬਹਿ ਬਹਿ ਮੰਗਣਾ, ਮਾਂਗਤ ਹੋ ਕੇ ਝੋਲੀ ਅਗੇ ਦੇਵਾਂ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰੇ ਅਗੰਮੀ ਕਾਰ। ਪੋਹ ਕਹੇ ਕਲਜੁਗ ਨਾ ਕਰ ਕੂੜੀਆਂ ਬਾਤਾਂ, ਬਾਤਨ ਭੇਵ ਖੁਲਾਈਆ। ਤੇਰੀਆਂ ਰਹਿਣੀਆਂ ਨਹੀਂ ਅੰਧੇਰੀਆਂ ਰਾਤਾਂ, ਚਾਰ ਕੁੰਟ ਅੰਧੇਰਾ ਛਾਈਆ। ਉਹ ਸੁਣ ਅਗੰਮੀ ਗਾਥਾ, ਕੀ ਪੁਰਖ ਅਕਾਲ ਸੁਣਾਈਆ। ਕੀ ਲੇਖਾ ਜਾਣੇ ਸਾਹਿਬ ਪੁਰਖ ਸਮਰਾਥਾ, ਕਰਤਾ ਧੁਰਦਰਗਾਹੀਆ। ਜਿਸ ਦੀ ਸਿਫ਼ਤ ਸਲਾਹ ਅਕਥਨਾ ਅਕਾਥਾ, ਕਥਨੀ ਕਥ ਸਕੇ ਨਾ ਰਾਈਆ। ਉਹ ਲਹਿਣਾ ਦੇਣਾ ਸਭ ਦਾ ਵੇਖੇ ਮਸਤਕ ਮਾਥਾ, ਪੂਰਬ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੋਹ ਕਹੇ ਕਲਜੁਗ ਮੇਰਾ ਸਾਹਿਬ ਸੂਰਾ ਸਰਬੰਗਾ, ਸਤਿਗੁਰ ਧੁਰਦਰਗਾਹੀਆ। ਜਿਹਦਾ ਨੂਰ ਅਲਾਹੀ ਚੰਦਾ, ਨੂਰ ਨੁਰਾਨਾ ਡਗਮਗਾਈਆ। ਜੋ ਫਿਰੇ ਵਿਚ ਬ੍ਰਹਿਮੰਡਾ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਉਹਦਾ ਲਹਿਣਾ ਦੇਣਾ ਜੇਰਜ ਅੰਡਾ, ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਕਰੇ ਥਾਉਂ ਕਾਈਂਆ। ਮੇਰਾ ਸਵਾਮੀ ਗੁਣੀ ਗਹਿੰਦਾ, ਗਹਿਰ ਗਵਰ ਗਵਰ ਵਡਿਆਈਆ। ਜਿਸ ਦੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰਦੀ ਨਿੰਦਾ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਹਰਿ ਕਰਤਾ ਇਕ ਅਖਵਾਉਂਦਾ ਏ। ਸੋ ਪੁਰਖ ਨਿਰੰਜਣ ਵੇਸ ਵਟਾਉਂਦਾ ਏ। ਹਰਿ ਪੁਰਖ ਨਿਰੰਜਣ ਨਾਉਂ ਧਰਾਉਂਦਾ ਏ। ਏਕੰਕਾਰਾ ਆਪਣੀ ਕਲ ਵਰਤਾਉਂਦਾ ਏ। ਆਦਿ ਨਿਰੰਜਣ ਡਗਮਗਾਉਂਦਾ ਏ। ਅਬਿਨਾਸ਼ੀ ਕਰਤਾ ਰੂਪ ਧਰਾਉਂਦਾ ਏ। ਸ੍ਰੀ ਭਗਵਾਨ ਭਾਂਡਾ ਭਰਮ ਭੰਨਾਉਂਦਾ ਏ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਰੰਗ ਸਮਾਉਂਦਾ ਏ। ਲੇਖਾ ਜਾਣੇ ਆਪਣੇ ਧਰਮ, ਧਰਮ ਦੀ ਧਾਰ ਨਾਲ ਵਡਿਆਉਂਦਾ ਏ। ਜਿਸ ਦਾ ਕਦੇ ਨਹੀਂ ਹੋਇਆ ਜਨਮ, ਗੋਦੀ ਗੋਦ ਨਾ ਕੋਇ ਸੁਹਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਉਂਦਾ ਏ। ਸਦ ਆਪਣਾ ਖੇਲ ਖਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਕਲਜੁਗ ਤੇਰਾ ਕੂੜਾ ਪੰਧ ਮੁਕਾਵੇਗਾ। ਸਦੀ ਚੌਧਵੀਂ ਤਾਰਾ ਚੰਦ ਨਿਸ਼ਾਨ ਮਿਟਾਵੇਗਾ। ਤੇਰਾ ਰੂਪ ਰਹੇ ਨਾ ਅੰਧ, ਅੰਧ ਅੰਧੇਰਾ ਦੂਰ ਕਰਾਵੇਗਾ। ਜਗਤ ਧਾਰ ਦੀ ਮੰਜ਼ਲ ਲੰਘ, ਆਪਣਾ ਪਰਦਾ ਆਪ ਚੁਕਾਵੇਗਾ। ਪੰਚ ਵਿਕਾਰਾ ਮੇਟ ਕੇ ਜੰਗ, ਸਾਂਤਕ ਸਤਿ ਸਤਿ ਕਰਾਵੇਗਾ। ਹਰਿਜਨ ਲਾ ਕੇ ਆਪਣੇ ਅੰਗ, ਅੰਗੀਕਾਰ ਇਕ ਅਖਵਾਵੇਗਾ। ਜਿਸ ਦਾ ਸੰਮਤ ਸ਼ਹਿਨਸ਼ਾਹੀ ਨੌ ਛੱਬੀ ਪੋਹ ਨੂੰ ਵੱਜਣਾ ਮਰਦੰਗ, ਮਰਦੰਗਾ ਇਕੋ ਨਾਮ ਦ੍ਰਿੜਾਵੇਗਾ। ਦੀਨ ਦੁਨੀ ਦੀ ਪਾ ਕੇ ਵੰਡ, ਹਿੱਸੇ ਸਭ ਦੇ ਆਪ
ਰਖਾਵੇਗਾ। ਜਿਸ ਕੂੜ ਕਿਰਿਆ ਮੇਟਣਾ ਪਖੰਡ, ਮਾਇਆ ਮਮਤਾ ਮੋਹ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਵੇਗਾ। ਕਲਜੁਗ ਕਹੇ ਮੈਂ ਵੀ ਓਸੇ ਦਾ ਹੁਕਮ ਮੰਨਦਾ, ਜੋ ਕਰਨੀ ਦਾ ਕਰਤਾ ਪੁਰਖ ਅਕਾਲ। ਜੋ ਮੇਰਾ ਬੇੜਾ ਬੰਨ੍ਹਦਾ, ਮੇਰਾ ਸਾਹਿਬ ਦੀਨ ਦਿਆਲ। ਜਿਸ ਨਿਸ਼ਾਨ ਮੇਟਣਾ ਤਾਰੇ ਚੰਨ ਦਾ, ਮੇਰੀ ਸੁਰਤ ਰਿਹਾ ਸੰਭਾਲ। ਮੈਂ ਵਣਜਾਰਾ ਨਹੀਂ ਕਿਸੇ ਕੰਨ ਦਾ, ਸ਼ਬਦ ਅਗੰਮੀ ਸੁਣਾਂ ਧੁਨਕਾਨ। ਮੈਂ ਮਣਕਾ ਨਹੀਂ ਕੋਈ ਮਨ ਕਾ, ਮਨਸਾ ਆਪਣੀ ਨਾ ਰਖਾਂ ਨਾਲ। ਮੈਂ ਵਣਜਾਰਾ ਨਹੀਂ ਕੋਈ ਧਨ ਦਾ, ਨਾ ਹੋਵਾਂ ਸ਼ਾਹ ਕੰਗਾਲ। ਮੇਰਾ ਵੇਸ ਨਹੀਂ ਕੋਈ ਬ੍ਰਹਮ ਦਾ, ਪਾਰਬ੍ਰਹਮ ਮੇਰੀ ਕਰੇ ਪ੍ਰਿਤਪਾਲ। ਮੈਂ ਜਦੋਂ ਉਪਜਾਂ ਤੇ ਪ੍ਰਭ ਦੀ ਧਾਰੋਂ ਜੰਮਦਾ, ਜਨਣੀ ਸਕੇ ਨਾ ਕੋਇ ਸੰਭਾਲ। ਮੇਰਾ ਲੇਖਾ ਨਹੀਂ ਕੋਈ ਗ਼ਮ ਦਾ, ਖ਼ੁਸ਼ੀਆਂ ਵਿਚ ਚਲਾਂ ਆਪਣੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਕਰੇ ਕਮਾਲ। ਕਲਜੁਗ ਕਹੇ ਪੋਹ ਜੀ ਮੈਂ ਕੀ ਦੱਸਾਂ, ਮੇਰਾ ਨੇਤਰ ਨੈਣ ਸ਼ਰਮਾਈਆ। ਨਾਲੇ ਮੁਸਕਰਾਵਾਂ ਨਾਲੇ ਹੱਸਾਂ, ਹੱਸ ਹੱਸ ਕੇ ਦਿਆਂ ਸੁਣਾਈਆ। ਮੈਂ ਦਿਵਸ ਰੈਣ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਂ ਵੇਖਾਂ ਬਿਨਾ ਅੱਖਾਂ, ਆਖਰ ਤੱਕਾਂ ਲੋਕਾਈਆ। ਕੋਟਨ ਕੋਟ ਗਣਤੀ ਗਣਤ ਨਾ ਜਾਣਾ ਲੱਖਾਂ, ਅਲਖ ਅਲੱਖਣੇ ਖੇਲ ਦਿਤਾ ਸਮਝਾਈਆ। ਮੇਰੇ ਪਿਆਰ ਦੀ ਚਾਰੋਂ ਕੁੰਟ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਹੁਣ ਲਹਿੰਦੀ ਦਿਸ਼ਾ ਨੱਸਾਂ, ਭੱਜਾਂ ਜਾਵਾਂ ਵਾਹੋ ਦਾਹੀਆ। ਮੈਨੂੰ ਨਜ਼ਰ ਆਉਂਦਾ ਈਸਾ ਦੇ ਗਲ ਵਿਚ ਪਿਆ ਫਾਸੀ ਵਾਲਾ ਰੱਸਾ, ਰਸਤੇ ਸਭ ਦੇ ਦਿਆਂ ਬਦਲਾਈਆ। ਮੈਨੂੰ ਇਸ਼ਾਰਾ ਦਿੰਦਾ ਹੋੜੇ ਵਾਲਾ ਸੱਸਾ, ਜੋ ਸਤਿਗੁਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕਹੇ ਪੋਹ ਜੀ ਮੇਰੀ ਪੁਸ਼ਤ ਪਨਾਹ ਤੇ ਵਜਦੀ ਥਾਪੀ, ਪਿਠ ਠਕੋਰੇ ਧੁਰ ਦਾ ਮਾਹੀਆ। ਦੀਨ ਦੁਨੀ ਕਰ ਦੇ ਪਾਪੀ, ਪੁਨੀਤ ਰਹਿਣ ਕੋਇ ਨਾ ਪਾਈਆ। ਖੇਲ ਵਖਾ ਦੇ ਚਾਰੋਂ ਕੁੰਟ ਲੋਕਮਾਤੀ, ਮਤਾ ਆਪਣੇ ਨਾਲ ਰਖਾਈਆ। ਨਾਤਾ ਜੋੜ ਤੋੜ ਦੇ ਕਿਸੇ ਮਿਲੇ ਨਾ ਬੂੰਦ ਸਵਾਂਤੀ, ਨਾਭੀ ਕਵਲ ਨਾ ਕੋਇ ਉਲਟਾਈਆ। ਅੰਮ੍ਰਿਤ ਰਸ ਦਿਸੇ ਕਿਸੇ ਨਾ ਬਾਟੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੇਰੀ ਨੇੜੇ ਹੁੰਦੀ ਵਾਟੀ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਧੁਰਦਰਗਾਹੀਆ। ਝਟ ਨਾਰਦ ਆ ਗਿਆ ਕਹੇ ਮੈਂ ਨਿਰਅੱਖਰ ਧਾਰ ਪੜ੍ਹਿਆ, ਬਿਨ ਅੱਖਾਂ ਅੱਖ ਉਠਾਈਆ। ਮੈਨੂੰ ਇਉਂ ਦਿਸਿਆ ਜਿਵੇਂ ਪੋਹ ਮਹੀਨਾ ਚੜ੍ਹਿਆ, ਚੜ੍ਹਦੇ ਲਹਿੰਦੇ ਵੇਖਾਂ ਚਾਈਂ ਚਾਈਂਆ। ਜਿਧਰ ਤੱਕਾਂ ਹੰਕਾਰੀ ਗੜ੍ਹਿਆ, ਗੜ੍ਹ ਸਕੇ ਨਾ ਕੋਇ ਤੁੜਾਈਆ। ਜਾਂ ਨਿਗਾਹ ਮਾਰੀ ਕਲਜੁਗ ਸਭ ਦੇ ਅਗੇ ਖੜ੍ਹਿਆ, ਸਨਮੁਖ ਸਭ ਨੂੰ ਨਜ਼ਰੀ ਆਈਆ। ਜਿਸ ਸ੍ਰਿਸ਼ਟੀ ਕਰਾਉਣੀ ਦੋ ਧੜਿਆ, ਹਿੱਸੇ ਵੰਡਾਂ ਥਾਉਂ ਥਾਈਂਆ। ਮੈਂ ਬਚਨ ਸੁਣਾਵਾਂ ਖਰਿਆ, ਸਤਿ ਸਤਿ ਨਾਲ ਸਮਝਾਈਆ। ਨਵ ਸੱਤ ਦਾ ਵੇਖਾਂ ਘਰਿਆ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਨਾਰਦ ਕਹੇ ਮੈਂ ਫਿਰ ਕੇ ਆਇਆ ਵਿਚ ਬ੍ਰਹਿਮੰਡਾ, ਬ੍ਰਹਿਮਾਂਡ ਦਾ ਭੇਵ ਖੁਲਾਈਆ। ਮੈਨੂੰ ਰਸਤੇ ਵਿਚ ਮਿਲ ਗਿਆ ਤਾਰਾ ਚੰਦਾ, ਆਪਣਾ ਹਾਲ ਸੁਣਾਈਆ। ਤੂੰ ਪੰਡਤਾ ਬੜਾ ਪੁਰਾਣਾ ਪੰਡਾ, ਜੁਗ ਚੌਕੜੀ ਚਲਿਆ ਆਈਆ।
ਸਾਨੂੰ ਸਚ ਦੱਸ ਸਤਿਗੁਰ ਸ਼ਬਦ ਦਾ ਕਿਹੋ ਜਿਹਾ ਖੰਡਾ, ਜੋ ਖੜਗਾਂ ਕਰੇ ਸਫ਼ਾਈਆ। ਜਿਸ ਦੀਨ ਦੁਨੀ ਆਤਮ ਧਾਰ ਕਰਨਾ ਰੰਡਾ, ਵਿਛੋੜਾ ਹੋਵੇ ਧੁਰ ਦੇ ਮਾਹੀਆ। ਨਾਰਦ ਕਹੇ ਮੈਂ ਹੱਸ ਕੇ ਕਿਹਾ ਜੋ ਚੌਦਾਂ ਤਬਕਾਂ ਲੰਘਾ, ਦੋ ਜਹਾਨਾਂ ਪੰਧ ਮੁਕਾਈਆ। ਉਹ ਸਾਹਿਬ ਸੂਰਾ ਸਰਬੰਗਾ, ਅਮਾਮ ਅਮਾਮਾ ਨੂਰ ਅਲਾਹੀਆ। ਜੋ ਹਜ਼ਰਤ ਮੁਹੰਮਦ ਦੀਆਂ ਪੂਰੀਆਂ ਕਰੇ ਮੰਗਾ, ਆਸਾ ਆਸ਼ਾ ਵਿਚੋਂ ਵੇਖ ਵਖਾਈਆ। ਓਸ ਦੇ ਕੋਲ ਸਤਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਦਾ ਧਰਮ ਨਿਸ਼ਾਨਾ ਸੱਤ ਰੰਗ ਦਾ ਝੰਡਾ, ਦੋ ਜਹਾਨਾਂ ਦਏ ਝੁਲਾਈਆ। ਤੁਹਾਡੀਆਂ ਪੂਰੀਆਂ ਕਰੇ ਉਮੰਗਾ, ਤ੍ਰਿਸ਼ਨਾ ਲੇਖੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲਾਈਆ। ਤਾਰਾ ਚੰਦ ਕਹਿਣ ਨਾਰਦ ਜੀ ਕੋਈ ਦੱਸੋ ਪੁਰਾਣੀ ਕਥਾ, ਬਿਨ ਕਥਨੀ ਦੇਣੀ ਸੁਣਾਈਆ। ਨਾਰਦ ਕਹੇ ਮੇਰੇ ਸਾਹਿਬ ਦਾ ਖੇਲ ਯਥਾਰਥ ਯਥਾ, ਯਦੀ ਦਿਆਂ ਸਮਝਾਈਆ। ਉਹ ਸਾਰਿਆਂ ਦੇ ਲੇਖੇ ਬਦਲਣ ਵਾਲਾ ਵਿਚੋਂ ਮੱਥਾ, ਬਿਧਨਾ ਰੋਵੇ ਮਾਰੇ ਧਾਹੀਆ। ਲਹਿਣਾ ਦੇਣਾ ਚੁਕਾਵਣ ਵਾਲਾ ਹੱਥੋ ਹੱਥਾ, ਦਸਤ ਬਦਸਤ ਝੋਲੀਆਂ ਸਭ ਦੀਆਂ ਦਏ ਭਰਾਈਆ। ਤੁਹਾਡਾ ਵਕਤ ਸੁਹੰਜਣਾ ਕਰੇ ਅੱਛਾ, ਅੱਛੀ ਤਰਾ ਦ੍ਰਿੜਾਈਆ। ਜਿਸ ਨੇ ਲੇਖਾ ਪੂਰਾ ਕਰਨਾ ਮੱਛ ਕੱਛਾ, ਸਮੁੰਦ ਸਾਗਰਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਤਾਰਾ ਚੰਦ ਕਹੇ ਨਾਰਦੇ ਅਲਜ਼ਵਿਕ ਜ਼ਮਨੀਜ਼ਾ ਚੂੰਅਸਤੇ ਵਿਜ਼ੀ ਗੁਲਲਜ਼ੀ ਨੁਰਵਾ ਨੁਜ਼ਰੇਹਮ ਤਾਨਨਾਸਹੂ ਅੋਸ਼ੇਮਮ ਤਾਵਲਜ਼ੂ ਤਖਮਹੂ ਮਖ਼ਤਮਮ ਮਾਜ਼ੀ ਜ਼ਾਹਫ਼ਤਾ ਮਲਫ਼ੀ ਬੇਰੂਅਲਜ਼ਊ ਨੌਅਸਤਮ ਚਸ਼ਮੇਨੂੰ ਜ਼ਾਵਿਸਤ ਵਲ ਜ਼ਬੀ ਜ਼ਮਦਬੂ ਮੋਹਫਤਾ ਮੇਰਾ ਉਲਜ਼ਵਾ ਜ਼ਹੂਰੇ ਖ਼ੁਦਾ ਰਹਿਨੁਮਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕ ਅਖਵਾਈਆ। ਤਾਰਾ ਚੰਦ ਕਹੇ ਉਹ ਸੱਤ ਰੰਗ ਕਿਹੜਾ, ਸੱਤ ਜਿਮੀਂ ਅਸਮਾਨਾਂ ਦਏ ਹਿਲਾਈਆ। ਚੌਦਾਂ ਤਬਕਾਂ ਬੰਨ੍ਹੇ ਬੇੜਾ, ਬੇੜੀ ਦੋ ਜਹਾਨ ਚਲਾਈਆ। ਉਮਤ ਦਾ ਵੇਖੇ ਖੇੜਾ, ਪਰਵਰਦਿਗਾਰ ਨੂਰ ਅਲਾਹੀਆ। ਸਦੀ ਚੌਧਵੀਂ ਦੇਵੇ ਗੇੜਾ, ਚਾਰੋਂ ਕੁੰਟ ਆਪ ਭਵਾਈਆ। ਜਿਸ ਘਰ ਘਰ ਛੇੜਨੀਆਂ ਛੇੜਾ, ਛੇਕੜ ਆਪਣਾ ਹੁਕਮ ਵਰਤਾਈਆ। ਉਹ ਸੰਬਲ ਲਾ ਕੇ ਡੇਰਾ, ਬੈਠਾ ਧੁਰ ਦਾ ਮਾਹੀਆ। ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਭੇਵ ਚੁਕਾਏ ਤੇਰਾ ਮੇਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਾਰਾ ਚੰਦ ਕਹੇ ਕੀ ਨਾਰਦ ਦਏ ਗਿਆਨ, ਬਿਨ ਅੱਖਰਾਂ ਕਰ ਪੜ੍ਹਾਈਆ। ਕੀ ਸਾਡਾ ਮਿਟੇ ਨਿਸ਼ਾਨ, ਸਚ ਦੇ ਸਮਝਾਈਆ। ਅਸੀਂ ਸੱਤ ਅੱਠ ਸਾਲ ਹੋਰ ਮਹਿਮਾਨ, ਲੋਕਮਾਤ ਨਜ਼ਰੀ ਆਈਆ। ਫਿਰ ਹੋਈਏ ਬੇਪਹਿਚਾਨ, ਰੂਪ ਰੰਗ ਨਾ ਕੋਇ ਵਖਾਈਆ। ਸਾਡਾ ਲਹਿਣਾ ਨਾਲ ਸਦੀ ਚੌਧਵੀਂ ਨਾਲ ਈਮਾਨ, ਅਮਲ ਵਿਚ ਸੁਣਾਈਆ। ਸਾਨੂੰ ਯਾਦ ਆਉਂਦੇ ਹਜ਼ਰਤ ਵਾਲੇ ਬਿਆਨ, ਜੋ ਮੁਹੰਮਦ ਗਿਆ ਜਣਾਈਆ। ਚਾਰੋਂ ਕੁੰਟ ਉਠਣਾ ਤੁਫ਼ਾਨ, ਨੂਹ ਨਦੀ ਦਏ ਗਵਾਹੀਆ। ਕਿਆਮਤ ਵਿਚ ਦਿਸੇ ਨਾ ਕੋਇ ਇਨਸਾਨ, ਵਜੂਦਾਂ ਕਰੇ ਸਫ਼ਾਈਆ। ਖੇਲ ਕਰੇ ਮੇਰਾ ਬੀ ਪੇਹਰਬਾਂ ਮਹਿਬਾਨ ਬੀਦੋ ਧੁਰ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵੱਖਰੀ ਕਾਇਨਾਤ ਵਿਚ ਹੋਏ ਕਲਾਮ, ਅੱਲਾ ਹੂ ਅੱਨਾ ਹੂ ਭੇਵ ਦਏ ਖੁਲਾਈਆ। ਉਸ ਨੂੰ ਸਾਰੇ ਕਰਨ
ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਪੇਸ਼ੀਨਗੋਈਆਂ ਵਿਚ ਦਿਆਂ ਪੈਗ਼ਾਮ, ਓਹ ਪੈਗ਼ੰਬਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਇਕ ਇਕੱਲਾ ਆਪ ਸੁਣਾਈਆ। ਸਚ ਸੰਦੇਸਾ ਇਕ ਸੁਣਾਏਗਾ। ਦੀਨ ਦਿਆਲ ਦਇਆ ਕਮਾਏਗਾ। ਭੇਵ ਅਭੇਦਾ ਭੇਵ ਖੁਲਾਏਗਾ। ਅਛਲ ਅਛੇਦਾ ਹੁਕਮ ਵਰਤਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਏਗਾ। ਸਚ ਕਰਨੀ ਕਾਰ ਕਮਾਵਾਂਗਾ। ਪਰਦਾ ਓਹਲਾ ਸਰ ਚੁਕਾਵਾਂਗਾ। ਨਵ ਸੱਤ ਵੇਖ ਵਖਾਵਾਂਗਾ। ਤਤਵ ਤਤ ਫੋਲ ਫੁਲਾਵਾਂਗਾ। ਧੀਰਜ ਜਤ ਇਕ ਜਣਾਵਾਂਗਾ। ਬ੍ਰਹਮ ਮਤ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਇਕ ਅਖਵਾਵਾਂਗਾ। ਪੋਹ ਕਹੇ ਜਨ ਭਗਤੋ ਕਰੀਏ ਅਗਲੀ ਸਲਾਹ, ਮਤਾ ਪ੍ਰਭ ਦੇ ਨਾਲ ਪਕਾਈਆ। ਭਗਤ ਭਗਵਾਨ ਵਿਚ ਬਿਨਾ ਸ਼ਬਦ ਤੋਂ ਹੋਏ ਨਾ ਕੋਇ ਗਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਭਗਤਾਂ ਦਾ ਭਗਵਾਨ ਭਗਵਾਨ ਦੇ ਭਗਤ ਬਣਨ ਮਲਾਹ, ਦੋਹਾਂ ਦਾ ਬੇੜਾ ਚਲੇ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਸਾਂਝਾ ਹੋਵੇ ਨਾਂ, ਨਰ ਨਿਰੰਕਾਰ ਦਏ ਵਡਿਆਈਆ। ਧਰਨੀ ਧਰਤ ਧਵਲ ਧੌਲ ਉਤੇ ਸੁਹੰਜਣਾ ਕਰਨਾਂ ਥਾਂ, ਥਨੰਤਰ ਦੇਣੀ ਮਾਣ ਵਡਿਆਈਆ। ਹੰਸ ਬੁਧੀ ਹੋਣੀ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖ਼ੁਸ਼ੀ ਬਣਾਈਆ। ਜਨ ਭਗਤੋ ਪ੍ਰਭ ਦੇ ਨਾਲ ਕਰੀਏ ਅਗੰਮ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਭੇਵ ਦੱਸ ਸੱਚੀ ਸਰਕਾਰ, ਪਰਦਾ ਓਹਲਾ ਮਾਤ ਉਠਾਈਆ। ਕੀ ਹੋਣਾ ਤੇਰਾ ਹੁਕਮ ਵਿਚ ਸੰਸਾਰ, ਸਹਿਜ ਨਾਲ ਦੇ ਸਮਝਾਈਆ। ਚਾਰੋਂ ਕੁੰਟ ਦਿਸੇ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਓਹ ਤੱਕ ਤਾਰਾ ਚੰਦ ਦੋਵੇਂ ਸ਼ਰਮਸਾਰ, ਨੇਤਰ ਨੈਣ ਨੈਣ ਸ਼ਰਮਾਈਆ। ਉਚੀ ਕੂਕਣ ਕਰਨ ਪੁਕਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਕਿਉਂ ਸਾਨੂੰ ਆਈ ਅੰਤਮ ਹਾਰ, ਹਰਿਜੂ ਪਰਦਾ ਦੇ ਚੁਕਾਈਆ। ਅਸੀਂ ਚੌਦਾਂ ਤਬਕਾਂ ਕੀਤੀ ਪੁਕਾਰ, ਕੂਕ ਕੂਕ ਸੁਣਾਈਆ। ਇਸ਼ਾਰਾ ਕੀਤਾ ਚਾਰ ਯਾਰ, ਯਰਾਨਿਆਂ ਨਾਲ ਦ੍ਰਿੜਾਈਆ। ਮੁਹੰਮਦ ਸੰਦੇਸਾ ਦਿਤਾ ਆਪਣੀ ਧਾਰ, ਜਬਰਾਈਲ ਨਾਲ ਮਿਲਾਈਆ। ਉਠ ਵੇਖ ਲੈ ਸਦੀ ਚੌਧਵੀਂ ਹਾਲ, ਹਾਲਤ ਵਿਗੜੀ ਖ਼ਲਕ ਖ਼ੁਦਾਈਆ। ਸਭ ਦੇ ਸਿਰ ਤੇ ਕੂਕਦਾ ਕਾਲ, ਕਾਲ ਨਗਾਰਾ ਡੰਕ ਵਜਾਈਆ। ਪਰਵਰਦਿਗਾਰ ਦੀ ਅਵੱਲੜੀ ਚਾਲ, ਚਾਲ ਆਪਣੀ ਇਕ ਰਖਾਈਆ। ਕਿਸੇ ਹੱਥ ਨਾ ਆਵੇ ਮੰਦਰ ਮਸਜਿਦ ਸ਼ਿਵਦਵਾਲ, ਮਠ ਚਰਚ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਦਰ ਤੇ ਮੰਗ ਮੰਗਾਈਆ। ਪੋਹ ਕਹੇ ਜਨ ਭਗਤੋ ਪ੍ਰਭ ਦੇ ਅਗੇ ਕਰੋ ਬੇਨੰਤੀ, ਸੀਸ ਜਗਦੀਸ਼ ਝੁਕਾਈਆ। ਜਿਸ ਦੀ ਸਭ ਤੋਂ ਵੱਖਰੀ ਪੰਗਤੀ, ਪੰਕਜ ਦੇਵੇ ਮਾਣ ਵਡਿਆਈਆ। ਜਿਸ ਖੇਲ ਤੱਕਣੀ ਮਨ ਕੀ, ਮਨ ਮਨਸਾ ਫੋਲ ਫੁਲਾਈਆ। ਜਿਸ ਧਾਰ ਵੇਖਣੀ ਤਨ ਕੀ, ਤਿਨਕਾ ਤਿਨਕਾ ਖੋਜ ਖੁਜਾਈਆ। ਜਿਸ ਨਿਸ਼ਾਨੀ ਮੇਟਣੀ ਤਾਰਾ ਚੰਨ ਦੀ, ਚੰਦ ਚਾਂਦਨਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੋਹ ਕਹੇ ਮੈਂ ਆਇਆ ਮਾਤ, ਆਪਣੀ ਖ਼ੁਸ਼ੀ ਬਣਾਈਆ। ਜਨ ਭਗਤੋ ਸੰਦੇਸ਼ਾ ਦੇਵਾਂ ਸੁਹੰਜਣੀ ਰਾਤ, ਭਿੰਨੜੀ
ਨਾਲ ਮਿਲਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ। ਜਨ ਭਗਤਾਂ ਬਖ਼ਸ਼ੇ ਚਰਨ ਪ੍ਰੀਤੀ ਨਾਤ, ਚਰਨੋਦਕ ਬਖ਼ਸ਼ੇ ਚਾਈਂ ਚਾਈਂਆ। ਜਿਸ ਦਾ ਖੇਲ ਸਦਾ ਬਹੁ ਭਾਂਤ, ਅਨਕ ਕਲ ਆਪ ਕਰਾਈਆ। ਗੁਰਮੁਖਾਂ ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤ, ਨਾਭੀ ਕਵਲ ਆਪ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੋਹ ਕਹੇ ਪ੍ਰਭ ਚਾੜ੍ਹੇ ਰੰਗ ਅਪਾਰ, ਅਪਰੰਪਰ ਆਪ ਰੰਗਾਈਆ। ਖੇਲੇ ਖੇਲ ਖੇਲਣਹਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਖ਼ੁਸ਼ੀਆਂ ਵਾਲੀ ਬਹਾਰ, ਪੱਤ ਟਹਿਣੀ ਆਪ ਮਹਿਕਾਈਆ। ਉਹਦਾ ਲੇਖ ਲਿਖਣ ਤੋਂ ਬਾਹਰ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜਿਸ ਪੂਰਬ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਲੇਖਾ ਦਏ ਚੁਕਾਈਆ। ਸਤਿ ਧਰਮ ਦੀ ਬੰਨ੍ਹੇ ਧਾਰ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਜਨ ਭਗਤੋ ਰਹਿਣਾ ਖ਼ਬਰਦਾਰ, ਸੁੱਤਿਆਂ ਲਏ ਉਠਾਈਆ। ਵੇਖੇ ਵਿਗਸੇ ਪਾਵੇ ਸਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਖੋਜ ਖੁਜਾਈਆ। ਰੁੱਤ ਸੁਹੰਜਣੀ ਕਰੇ ਆਪੇ ਜਾਣੇ ਆਪਣੀ ਕਾਰ, ਦੂਜਾ ਸੰਗ ਨਾ ਕੋਇ ਰਖਾਈਆ। ਦੋ ਪੋਹ ਰਹਿਣਾ ਹੁਸ਼ਿਆਰ, ਆਲਸ ਨਿੰਦਰਾ ਦੂਰ ਕਰਾਈਆ। ਦੁਆਬੇ ਵਾਲਿਓ ਨੌ ਹਾਰ ਰੱਖਣੇ ਤਿਆਰ, ਨੌਵਾਂ ਖੰਡਾਂ ਦਾ ਭੇਵ ਖੁਲਾਈਆ। ਕਰਨਾਲ ਵਾਲਿਓ ਸਿੰਘਾਸਣ ਵਿਛਾਉਣਾ ਦਿਸ਼ਾ ਦੱਖਣ ਨਾਲ ਹੋਵੇ ਪਹਾੜ, ਮੁਖ ਚੜ੍ਹਦੇ ਵੱਲ ਵਡਿਆਈਆ। ਮਾਲਵੇ ਵਾਲਿਓ ਸਿੰਘਾਸਣ ਤੇ ਨੰਗੀ ਰੱਖਣੀ ਤਲਵਾਰ, ਮੁਖ ਚੜ੍ਹਦੇ ਵੱਲ ਟਿਕਾਈਆ। ਪੰਜ ਪੋਹ ਪ੍ਰਭ ਖੇਲ ਕਰੇ ਅਪਾਰ, ਪਰਦਾ ਓਹਲਾ ਉਹਲਿਆਂ ਵਿਚੋਂ ਉਠਾਈਆ। ਮਨੀ ਸਿੰਘ ਦਾ ਕਰਜ਼ਾ ਦਏ ਉਤਾਰ, ਲਹਿਣਾ ਲਹਿਣਿਆਂ ਵਿਚੋਂ ਫੋਲ ਫੁਲਾਈਆ। ਕੀ ਲੇਖ ਦੱਸੇ ਦਿੱਲੀ ਦਰਬਾਰ, ਭੇਵ ਅਭੇਦਾ ਆਪ ਚੁਕਾਈਆ। ਰੂਪ ਧਰ ਕੇ ਜਗਤ ਵਾਲੀ ਨਾਰ, ਨਰ ਨਰਾਇਣ ਖੇਲ ਖਿਲਾਈਆ। ਗਲ ਅਲਫ਼ੀ ਤੇੜ ਹੋਏ ਸਲਵਾਰ, ਕਾਲਾ ਸੂਸਾ ਰੰਗ ਰੰਗਾਈਆ। ਖੁੱਲ੍ਹੀ ਮੇਂਢੀ ਖੇਲ ਕਰੇ ਕਰਤਾਰ, ਚੋਟੀ ਸੀਸ ਨਾ ਕੋਇ ਗੁੰਦਾਈਆ। ਪੁੱਠੇ ਹੱਥ ਮਸਤਕ ਤੇ ਰੱਖ ਕੇ ਹਰਿ ਸੰਗਤ ਕਰੇਗੀ ਨਿਮਸਕਾਰ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਖੇਲ ਕਹੇ ਮੈਂ ਖੇਲਾਂ ਵਿਚ ਜਗ, ਜਾਗਰਤ ਜੋਤ ਦਏ ਵਡਿਆਈਆ। ਜਨ ਭਗਤਾਂ ਮਿਲਾਂ ਉਪਰ ਸ਼ਾਹ ਰਗ, ਨਵ ਨਵ ਦਾ ਪੰਧ ਮੁਕਾਈਆ। ਦੀਨ ਦੁਨੀ ਸੜੇ ਕਰੋਧ ਵਾਲੀ ਅੱਗ, ਅਗਨੀ ਬੰਦ ਨਾ ਕੋਇ ਕਰਾਈਆ। ਮਾਇਆ ਮੋਹ ਦਿਸੇ ਲਬ, ਚਾਰੋਂ ਕੁੰਟ ਕੁੰਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਹਰਿ ਭੇਵ ਅਭੇਦ ਖੁਲਾਵੇਗਾ। ਚਾਰੇ ਵੇਦਾਂ ਵੇਖ ਵਖਾਵੇਗਾ। ਛੇ ਅਠਾਰਾਂ ਫੋਲ ਫੁਲਾਵੇਗਾ। ਪਰਦਾ ਪਰਦਿਆਂ ਵਿਚੋਂ ਹਟਾਵੇਗਾ। ਅਲਿਫ਼ ਯੇ ਆਪਣਾ ਰੰਗ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਪੋਹ ਕਹੇ ਮੇਰਾ ਦਿਵਸ ਸੁਹੰਜਣਾ ਚੜ੍ਹਿਆ ਸੁਹੰਜਣਾ ਹੋਵੇ ਮਾਸ, ਮਸਤਕ ਧੂੜੀ ਖ਼ਾਕ ਰਮਾਈਆ। ਮੇਰੀ ਪੂਰੀ ਹੋਵੇ ਆਸ, ਜੋ ਤ੍ਰਿਸ਼ਨਾ ਜਗਤ ਰਖਾਈਆ। ਪ੍ਰਭੂ ਖੇਲ ਤੇਰਾ ਵੇਖਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਫੋਲ ਫੁਲਾਈਆ। ਬਿਨ ਗੋਪੀ ਕਾਹਨ ਵੇਖਾਂ ਰਾਸ, ਆਤਮ ਪਰਮਾਤਮ ਧਾਰ ਤੱਕਾਂ ਚਾਈਂ ਚਾਈਂਆ। ਸਦ ਭਗਤਾਂ ਵਸਣਾ ਪਾਸ, ਵਿਛੋੜੇ ਵਿਚ ਕਦੇ ਨਾ ਆਈਆ। ਤੇਰੇ
ਨਾਮ ਦਾ ਹੋਵੇ ਹਾਸ ਬਿਲਾਸ, ਖ਼ੁਸ਼ੀਆਂ ਰੰਗ ਰੰਗਾਈਆ। ਸ਼ੰਕਰ ਵੇਖੇ ਉਤੋਂ ਕੈਲਾਸ਼, ਭੋਲੇ ਨਾਥ ਨੈਣ ਉਠਾਈਆ। ਬ੍ਰਹਮੇ ਬ੍ਰਹਮ ਦਾ ਹੋਏ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਵਿਸ਼ਨੂੰ ਲੇਖਾ ਜਾਣੇ ਖ਼ਾਸ, ਪਰਦਾ ਰਹੇ ਨਾ ਰਾਈਆ। ਮੇਰੀ ਪੂਰੀ ਹੋਵੇ ਆਸ, ਲੋਕਮਾਤ ਮਿਲੇ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਭਗਤ ਨਾ ਹੋਏ ਕਦੇ ਉਦਾਸ, ਚਿੰਤਾ ਵਿਚ ਕਦੇ ਨਾ ਆਈਆ। ਲੇਖਾ ਮੁਕਾਉਣਾ ਜਮ ਕੀ ਫਾਸ, ਦਹਿ ਦਹਿ ਮਾਸ ਨਾ ਅਗਨ ਤਪਾਈਆ। ਪਵਣ ਸਵਾਸੀ ਲੇਖੇ ਲਾਉਣੇ ਸਵਾਸ, ਜੋ ਸਾਹ ਸਾਹ ਧਿਆਈਆ। ਪੋਹ ਕਹੇ ਜੋ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਅੰਤਰ ਰੱਖ ਕੇ ਬੈਠੇ ਆਸ, ਆਸ਼ਾ ਸਭ ਦੀਆਂ ਪੂਰ ਕਰਾਈਆ। ਦੁੱਖਾਂ ਦਰਦਾਂ ਕਰਨਾ ਨਾਸ, ਚਿੰਤਾ ਗ਼ਮ ਦਾ ਡੇਰਾ ਢਾਹੀਆ। ਸਭ ਦੀ ਲੇਖੇ ਲਾਉਣੀ ਅੱਜ ਦੀ ਰਾਤ, ਜੋ ਚਲ ਆਏ ਸ਼ਰਨਾਈਆ। ਫੇਰ ਜਨਮ ਹੋਏ ਨਾ ਵਿਚ ਮਾਤ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੇ ਨਾਮ ਦੀ ਦੇਣੀ ਦਾਤ, ਅਮੁੱਲ ਅਤੁੱਲ ਆਪ ਵਰਤਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਏਕਾ ਰੰਗ ਦੇਣਾ ਰੰਗਾਈਆ। ਸਚ ਪ੍ਰੀਤੀ ਬਖ਼ਸ਼ਣਾ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਚਲਾਉਣਾ ਰਾਥ, ਰਥ ਰਥਵਾਹੀ ਧੁਰ ਦੇ ਮਾਹੀ ਆਪਣੀ ਦਇਆ ਕਮਾਈਆ।
੨ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫਰਾਲਾ ਜ਼ਿਲਾ ਜਲੰਧਰ ਦੁਆਬਾ ਸੰਗਤ ਦੇ ਨਵਿਤ
ਦੋ ਪੋਹ ਕਹੇ ਮੇਰਾ ਲੇਖਾ ਨਾਲ ਦੁਆਪਰ, ਦੁਆਰਕਾ ਵਾਸੀ ਗਿਆ ਜਣਾਈਆ। ਮੇਰੀ ਸੁਹੰਜਣੀ ਬਣੇ ਰਾਤਰ, ਰੁਤੜੀ ਪ੍ਰਭ ਰੰਗ ਰੰਗਾਈਆ। ਜਿਸ ਵਿਚ ਫ਼ਰਕ ਰਹੇ ਨਾ ਮਾਤਰ, ਭੇਵ ਨਾ ਕੋਇ ਜਣਾਈਆ। ਜਗਤ ਵਡਿਆਈ ਦਿਸੇ ਨਾ ਚਾਤਰ, ਚਾਤ੍ਰਕ ਵਾਂਗ ਬਿਲਲਾਈਆ। ਜਿਸ ਸੁਦਾਮੇ ਦਿਤਾ ਪਾਤਰ, ਬਿਦਰ ਗਿਆ ਦ੍ਰਿੜਾਈਆ। ਜਨ ਭਗਤੋ ਕਲਜੁਗ ਅੰਤ ਭਗਵਨ ਆਏ ਭਗਤਾਂ ਖ਼ਾਤਰ, ਖ਼ਤਰਾ ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਦੋ ਪੋਹ ਕਹੇ ਮੈਂ ਸੁਣਾਵਾਂ ਕਥਾ ਪੁਰਾਣੀ, ਪਰਮ ਪੁਰਖ ਸਮਝਾਈਆ। ਸੁਣੋ ਅਕਥ ਕਹਾਣੀ, ਬੋਧ ਅਗਾਧ ਦ੍ਰਿੜਾਈਆ। ਭਗਵਨ ਖੇਲ ਮਹਾਨੀ, ਨਿਰਗੁਣ ਨਿਰਵੈਰ ਅਗੰਮ ਅਥਾਹੀਆ। ਜਿਸ ਦੀ ਸਤਿ ਸਚ ਨਿਸ਼ਾਨੀ, ਨਿਸ਼ਾਨਾ ਸਤਿ ਧਰਮ ਝੁਲਾਈਆ। ਨਾਮ ਨਿਧਾਨ ਦਾ ਬਣ ਕੇ ਦਾਨੀ, ਵਸਤ ਅਨਮੁੱਲ ਦਏ ਵਰਤਾਈਆ। ਜਨ ਭਗਤਾਂ ਲੇਖਾ ਜਾਣੇ ਬਖ਼ਸ਼ੇ ਚਰਨ ਧਿਆਨੀ, ਧੂੜੀ ਖ਼ਾਕ ਰਮਾਈਆ। ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਿਹਰ ਨਜ਼ਰ ਨਾਲ ਤਰਾਈਆ। ਆਤਮ ਬ੍ਰਹਮ ਦਾ ਬਣ ਕੇ ਜਾਨ ਜਾਨੀ, ਜਾਨਣਹਾਰ ਇਕ ਹੋ ਆਈਆ। ਝਗੜਾ ਮੁਕਾਏ ਚਾਰੇ ਖਾਣੀ, ਲਹਿਣਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੇਰਾ ਖੇਲ ਪੁਰਾਣਾ, ਜੁਗ ਚੌਕੜੀ ਨਜ਼ਰੀ ਆਈਆ। ਮੇਰੇ ਸਾਹਿਬ ਦਾ ਅਗੰਮੀ ਬਾਣਾ, ਨਿਤ ਨਵਿਤ ਵੇਸ ਵਟਾਈਆ। ਸ਼ਾਹੋ ਭੂਪ ਬਣ
ਕੇ ਰਾਣਾ, ਪਾਤਸ਼ਾਹ ਹੋ ਕੇ ਵੇਖੇ ਚਾਈਂ ਚਾਈਂਆ। ਸਾਚਾ ਤਖ਼ਤ ਸੁਹਾਏ ਸ੍ਰੀ ਭਗਵਾਨਾ, ਹਰਿ ਭਗਵਨ ਵਡ ਵਡਿਆਈਆ। ਜਨ ਭਗਤਾਂ ਲੋਕਮਾਤ ਦੇਵੇ ਮਾਣਾ, ਅਭਿਮਾਨੀਆਂ ਮਾਣ ਮਿਟਾਈਆ। ਏਕੰਕਾਰਾ ਏਕਾ ਬ੍ਰਹਮ ਸਮਝਾਉਣਾ, ਆਤਮ ਪਰਮਾਤਮ ਭੇਵ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਣਾ, ਸ਼ਬਦੀ ਸ਼ਬਦ ਡੰਕ ਕਰੇ ਸ਼ਨਵਾਈਆ। ਤਨ ਮੰਦਰ ਪੰਜ ਤਤ ਸੁਹਾਉਣਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਅੰਮ੍ਰਿਤ ਰਸ ਬਖ਼ਸ਼ੇ ਪੀਣਾ ਖਾਣਾ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਨਾਦ ਦਏ ਧੁਨਕਾਨਾ, ਨਾਦੀ ਧੁਨ ਕਰੇ ਸ਼ਨਵਾਈਆ। ਜੋਤੀ ਨੂਰ ਬਖ਼ਸ਼ ਮਹਾਨਾ, ਅੰਧ ਅੰਧੇਰਾ ਦਏ ਮਿਟਾਈਆ। ਸਾਚਾ ਬਖ਼ਸ਼ ਪਦ ਨਿਰਬਾਣਾ, ਦਰਗਾਹ ਸਾਚੀ ਆਪ ਸੁਹਾਈਆ। ਜਿਥੇ ਮੇਲ ਸ੍ਰੀ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਝੁਲਾਉਣਾ ਧਰਮ ਨਿਸ਼ਾਨਾ, ਨਿਸ਼ਾਨ ਇਕੋ ਇਕ ਪ੍ਰਗਟਾਈਆ। ਦੋ ਪੋਹ ਕਹੇ ਕ੍ਰਿਸ਼ਨ ਨੇ ਮਾਰੀ ਆਪਣੀ ਮਸਤਕ ਉਤੇ ਲੀਕ, ਲਾਈਨ ਸਤਿ ਰੂਪ ਬਦਲਾਈਆ। ਨਾਲ ਢੋਲਾ ਗਾਇਆ ਗੀਤ, ਖ਼ੁਸ਼ੀਆਂ ਰਾਗ ਸੁਣਾਈਆ। ਕਾਹਨ ਦੇ ਕਾਹਨ ਤੂੰ ਮੇਰਾ ਆਦਿ ਆਦਿ ਦਾ ਮੀਤ, ਮਿਤ੍ਰ ਪਿਆਰਾ ਬੇਪ੍ਰਵਾਹੀਆ। ਮੈਨੂੰ ਦੱਸ ਆਪਣੀ ਰੀਤ, ਕੀ ਅਗਲਾ ਖੇਲ ਖਿਲਾਈਆ। ਕਿਸ ਬਿਧ ਜਨ ਭਗਤਾਂ ਕਾਇਆ ਕਰੇਂ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਕਿਸ ਬਿਧ ਵਸੇਂ ਚੀਤ, ਠਗੌਰੀ ਮਨ ਰਹੇ ਨਾ ਰਾਈਆ। ਕਿਸ ਬਿਧ ਕਰੇਂ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਾਹਨ ਕਿਹਾ ਮੇਰੇ ਸ਼ਹਿਨਸ਼ਾਹ ਨਵਾਬਾ, ਮਾਲਕ ਬੇਪ੍ਰਵਾਹੀਆ। ਮੈਂ ਤੀਨ ਲੋਕ ਦਾ ਰਾਜਾ, ਹੁਕਮੇ ਹੁਕਮ ਸੁਣਾਈਆ। ਤੇਰੀ ਧਾਰ ਵਿਚੋਂ ਜਾਗਾ, ਜਾਗਰਤ ਜੋਤ ਡਗਮਗਾਈਆ। ਤੇਰੇ ਹੁਕਮ ਦਾ ਸੁਣ ਕੇ ਵਾਜਾ, ਨਾਦ ਅਨਾਦ ਕਰਾਂ ਸ਼ਨਵਾਈਆ। ਜਨ ਭਗਤਾਂ ਪਿਛੇ ਫਿਰਾਂ ਭਾਗਾ, ਭੱਜਾਂ ਵਾਹੋ ਦਾਹੀਆ। ਮੈਂ ਬਿਪਰ ਸੁਦਾਮਾ ਲਾਧਾ, ਗ਼ਰੀਬ ਨਿਮਾਣਾ ਗਲੇ ਲਗਾਈਆ। ਅਲੂਣਾ ਸਾਗ ਬਿਦਰ ਦਾ ਖਾਧਾ, ਆਹਾਰ ਰਾਜਨ ਹੱਥ ਨਾ ਲਾਈਆ। ਭੇਵ ਦੱਸ ਮੇਰੇ ਮਾਧਵ ਮਾਧਾ, ਮੋਹਨ ਦੇ ਮੋਹਨ ਪਰਦਾ ਦੇਣਾ ਉਠਾਈਆ। ਝਟ ਸ਼ਬਦ ਸੁਣਿਆ ਆਈ ਅਗੰਮੀ ਆਵਾਜ਼ਾ, ਸੰਦੇਸ਼ ਦਿਤਾ ਸੁਣਾਈਆ। ਮੇਰੀ ਧੁਰ ਦੀ ਵੱਜੇ ਰਬਾਬਾ, ਬਿਨ ਤੰਦ ਸਿਤਾਰ ਹਿਲਾਈਆ। ਮੇਰਾ ਅਨੋਖਾ ਹੋਵੇਗਾ ਰਾਗਾ, ਨਿਰਅੱਖਰ ਧਾਰ ਪੜ੍ਹਾਈਆ। ਜਿਥੇ ਨਾ ਕੋਈ ਸਵਾਲ ਨਾ ਹੋਏ ਜਵਾਬਾ, ਭੇਵ ਸਮਝੇ ਕੋਇ ਨਾ ਰਾਈਆ। ਤੇਰਾ ਜਮਨਾ ਤੱਟ ਸੁਭਾਗਾ, ਗੋਕਲ ਮਥਰਾ ਮਿਲੇ ਵਡਿਆਈਆ। ਮੈਂ ਅੰਤਮ ਆਵਾਂ ਵਿਚ ਪੰਜਾਬਾ, ਪੰਚਮ ਰੰਗ ਰੰਗਾਈਆ। ਸਭ ਤੋਂ ਵੱਖਰਾ ਵਸਾਵਾਂ ਮਾਝਾ, ਆਪਣਾ ਗ੍ਰਹਿ ਸੁਹਾਈਆ। ਧਾਮ ਨਵੇਲਾ ਹੋਵੇ ਬਾਕਾਇਦਾ, ਭੇਵ ਕੋਇ ਨਾ ਪਾਈਆ। ਮੇਰਾ ਲਏ ਕੋਈ ਨਾ ਜਾਇਜ਼ਾ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਈਆ। ਕਾਹਨ ਕਹੇ ਮੇਰੇ ਪ੍ਰਭੂ ਮੈਂ ਭਗਤ ਸੁਹੇਲੇ ਤਾਰੇ, ਤੇਰਾ ਦਰ ਵਖਾਈਆ। ਭੀਲਣੀ ਕੀਤਾ ਪਿਆਰੇ, ਪ੍ਰੇਮ ਵਿਚ ਵਡਿਆਈਆ। ਹਨੁਵੰਤ ਦੇ ਸਹਾਰੇ, ਆਪਣਾ ਰੂਪ ਦਰਸਾਈਆ। ਕ੍ਰਿਸ਼ਨ ਕਹੇ ਮੈਂ ਰਾਮ ਦੇ ਪਹਿਲੇ ਪੂਰੇ ਕੀਤੇ ਇਸ਼ਾਰੇ, ਆਪਣਾ ਪਰਦਾ ਲਾਹੀਆ। ਤੂੰ ਆਪਣਾ ਭੇਵ ਦੱਸ ਸੱਚੀ ਸਰਕਾਰੇ, ਕੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਸੁਣ ਮੇਰੇ ਕਾਹਨ ਮੁਰਾਰੇ, ਕ੍ਰਿਸ਼ਨ ਦਿਆਂ ਦ੍ਰਿੜਾਈਆ। ਜਿਸ ਵੇਲੇ ਕਲਜੁਗ
ਹੋਇਆ ਅੰਧ ਅੰਧਿਆਰੇ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਕਰਾਂ ਖੇਲ ਵਿਚ ਸੰਸਾਰੇ, ਲੋਕਮਾਤ ਧਿਆਨ ਲਗਾਈਆ। ਕਲ ਕਲਕੀ ਲਏ ਅਵਤਾਰੇ, ਨਿਹਕਲੰਕਾ ਨਾਉਂ ਪ੍ਰਗਟਾਈਆ। ਸੰਬਲ ਵਸ ਕੇ ਧਾਮ ਨਿਆਰੇ, ਨੂਰੀ ਜੋਤ ਕਰਾਂ ਰੁਸ਼ਨਾਈਆ। ਸ਼ਬਦ ਮੇਰਾ ਹੋਵੇ ਜੈਕਾਰੇ, ਜੈ ਜੈਕਾਰ ਕਰਾਈਆ। ਤੂੰ ਕ੍ਰਿਸ਼ਨਾ ਰਾਮਾ ਧਾਰ ਭਗਤ ਦੋ ਦੋ ਚਾਰ ਤਾਰੇ, ਚਾਰੋਂ ਕੁੰਟ ਵਡਿਆਈਆ। ਮੇਰਾ ਖੇਲ ਹੋਵੇ ਸਭ ਤੋਂ ਬਾਹਰੇ, ਸਤਿ ਨਾਲ ਸਮਝਾਈਆ। ਗ਼ਰੀਬ ਨਿਮਾਣਿਆਂ ਲਾਵਾਂ ਪਾਰ ਕਿਨਾਰੇ, ਜਿਨ੍ਹਾਂ ਬਖ਼ਸ਼ਾਂ ਇਕ ਸ਼ਰਨਾਈਆ। ਜੋ ਇਕ ਵਾਰ ਹਿਰਦਿਉਂ ਕਰ ਲੈਣ ਨਿਮਸਕਾਰੇ, ਤਿਨ੍ਹਾਂ ਦੇਵਾਂ ਮਾਣ ਵਡਿਆਈਆ। ਉਹ ਭਗਤ ਰੂਪ ਬਣਨ ਵਿਚ ਸੰਸਾਰੇ, ਸ਼ਬਦੀ ਧਾਰ ਸ਼ਬਦ ਸਮਝਾਈਆ। ਚਾਰ ਜੁਗ ਦੇ ਰਾਹੀ ਪਾਂਧੀ ਲਾਵਾਂ ਪਾਰ ਕਿਨਾਰੇ, ਅਗੇ ਹੋ ਨਾ ਕੋਇ ਅਟਕਾਈਆ। ਉਹ ਤੱਕ ਲੈ ਪੰਜ ਆਬ ਵਿਚ ਸਤਿਲੁਜ ਬਿਆਸ ਆਵਾਜ਼ਾਂ ਮਾਰੇ, ਨੇਤਰ ਨੈਣ ਰਿਹਾ ਉਠਾਈਆ। ਨੇਤਰ ਰੋਵੇ ਕੂਕ ਕੂਕ ਕਰੇ ਪੁਕਾਰੇ, ਬਹੁੜੀ ਬਹੁੜੀ ਕਰ ਸੁਣਾਈਆ। ਤੂੰ ਚਰਨ ਛੁਹਾਉਣਾ ਸਾਡੇ ਵਿਚਕਾਰੇ, ਆਪਣੀ ਦਇਆ ਕਮਾਈਆ। ਉਥੇ ਭਗਤ ਸੁਹੇਲੇ ਤਾਰਨੇ ਆਪਣੇ ਪਿਆਰੇ, ਪ੍ਰੀਤਮ ਹੋ ਕੇ ਦਇਆ ਕਮਾਈਆ। ਤੂੰ ਆਉਣਾ ਪ੍ਰਭੂ ਦਵਾਰੇ, ਦੋ ਆਬੇ ਵਾਲੇ ਵੇਖ ਵਖਾਈਆ। ਤੇਰੀ ਨਿਸ਼ਾਨੀ ਮੇਰੀ ਮਿਹਰਵਾਨੀ ਦੇਵਾਂ ਸਚ ਇਸ਼ਾਰੇ, ਸ਼ਬਦੀ ਸੈਨਤ ਨਾਲ ਸਮਝਾਈਆ। ਤੇਰੀ ਭੇਟਾ ਉਹ ਕਰਨਗੇ ਨੌ ਹਾਰੇ, ਨਵ ਦਵਾਰ ਦਾ ਪੰਧ ਦੇਣਾ ਮੁਕਾਈਆ। ਲੋਕਮਾਤ ਮੇਰੇ ਚਮਕਣਗੇ ਸਿਤਾਰੇ, ਸਤਹ ਬੁਲੰਦੀ ਨਜ਼ਰੀ ਆਈਆ। ਮੈਂ ਖੇਲ ਕਰਾਂਗਾ ਦੋਹਾਂ ਦੇ ਵਿਚਕਾਰੇ, ਧਰਨੀ ਧਰਤ ਧਵਲ ਧੌਲ ਦਿਆਂ ਵਡਿਆਈਆ। ਸਭ ਦਾ ਬੇੜਾ ਖ਼ੁਸ਼ੀਆਂ ਨਾਲ ਬੰਨ੍ਹਾਂ ਤੇ ਲਾਵਾਂ ਪਾਰ ਕਿਨਾਰੇ, ਅਧਵਿਚਕਾਰ ਨਾ ਕੋਇ ਰਖਾਈਆ। ਕ੍ਰਿਸ਼ਨਾ ਕਾਹਨਾ ਤੇਰਾ ਨਾਲ ਸਖ਼ੀਆਂ ਦੇ ਮੰਗਲ ਚਾਰੇ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਮੇਰਾ ਅੰਤਰ ਆਤਮ ਹੋਵੇ ਪਿਆਰੇ, ਪਰਮਾਤਮ ਹੋ ਕੇ ਵੇਖ ਵਖਾਈਆ। ਰਾਤੀਂ ਸੁੱਤਿਆਂ ਦੇਵਾਂ ਦੀਦਾਰੇ, ਦਿਨੇ ਆਪਣਾ ਰੰਗ ਰੰਗਾਈਆ। ਜਾ ਕੇ ਵੜਾਂ ਕਾਇਆ ਮਹੱਲ ਮੁਨਾਰੇ, ਆਤਮ ਸੇਜਾ ਸੋਭਾ ਪਾਈਆ। ਪ੍ਰੇਮ ਰਸ ਦੇ ਨਜ਼ਾਰੇ, ਨਜ਼ਰੀਆ ਅੰਦਰੋਂ ਦਿਆਂ ਬਦਲਾਈਆ। ਆਪ ਆਪਣੇ ਕਰ ਸਹਾਰੇ, ਸਿਰ ਆਪਣਾ ਹੱਥ ਟਿਕਾਈਆ। ਭਗਤ ਸੁਹੇਲੇ ਬਣਾ ਜਾਵਾਂ ਤਾਰੇ, ਇਹ ਮੇਰੀ ਬੇਪਰਵਾਹੀਆ। ਉਹ ਜਨਮੇ ਫੇਰ ਨਾ ਵਿਚ ਸੰਸਾਰੇ, ਜੋ ਆਏ ਚਲ ਸਰਨਾਈਆ। ਅੰਮ੍ਰਿਤ ਬੂੰਦ ਝਿਰਨਾ ਝਿਰੇ ਅਪਰ ਅਪਾਰੇ, ਅਪਰੰਪਰ ਸਵਾਮੀ ਦਏ ਵਡਿਆਈਆ। ਇੰਦਰ ਦੇਵਤਾ ਜਾਏ ਬਲਿਹਾਰੇ, ਆਪ ਆਪਣੀ ਖ਼ੁਸ਼ੀ ਬਣਾਈਆ। ਕਰੋੜ ਤਤੀਸਾ ਨੇਤਰ ਰੋਵੇ ਜ਼ਾਰੋ ਜ਼ਾਰੇ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਮੇਘਲਾ ਬਰਸੇ ਆਪਣੀ ਧਾਰੇ, ਘਨਘੋਰ ਘਟਾ ਖ਼ੁਸ਼ੀ ਬਣਾਈਆ। ਤੇਰਾ ਜਮਨਾ ਕੰਢਾ ਘਾਟ ਗੋਕਲ ਵਾਲਾ ਵੇਖ ਵਖਾਈਆ। ਮੇਰਾ ਖੇਲ ਅਗੰਮ ਅਪਾਰੇ, ਬਿਨ ਨੈਣਾਂ ਦਿਆਂ ਦਰਸਾਈਆ। ਓਥੇ ਵੇਖਣ ਆਏ ਵਿਸ਼ਨ ਬ੍ਰਹਮਾ, ਸ਼ਿਵ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰੂ ਛਡ ਆਪਣਾ ਕੰਮਾ, ਭੱਜਣ ਵਾਹੋ ਦਾਹੀਆ। ਜਿਸ ਦੀ ਸਿਫ਼ਤ ਸਲਾਹ ਲਿਖੀ ਚੌਦਾਂ ਸੌ ਤੀਹ ਅੰਕ ਦਾ ਪੰਨਾ, ਸੋ ਪਾਰਬ੍ਰਹਮ ਆਪਣੀ ਦਇਆ ਕਮਾਈਆ। ਜਿਸ ਹੱਦ ਰਹਿਣ ਦੇਣੀ ਨਹੀਂ ਬੰਨਾ, ਹਦੂਦਾਂ ਆਪਣਾ ਪੰਧ ਮਿਟਾਈਆ। ਉਹ ਗੁਰਮੁਖ ਪ੍ਰਗਟਾ ਆਪਣੇ ਚੰਨਾ, ਚੰਦ ਚਾਂਦਨੇ ਲਏ ਚਮਕਾਈਆ। ਕਲਜੁਗ ਰੈਣ ਅੰਧੇਰੀ ਵਿਚ ਜਗਾ ਕੇ ਸ਼ਮਅ, ਸ਼ਬੇਰੋਜ਼ ਕਰੇ ਰੁਸ਼ਨਾਈਆ। ਸਾਚਾ ਖੇਲ ਹੋਵੇਗਾ ਨਵਾਂ, ਨਵਾਂ ਖੰਡਾਂ ਦਏ ਦ੍ਰਿੜਾਈਆ। ਫੇਰ ਬਦਲ ਜਾਣਾ ਸਮਾਂ, ਸਮਾਪਤ ਹੋਵੇ ਕੂੜ ਲੋਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਾਹਨ ਕਹੇ ਮੇਰਾ ਕਾਹਨ ਪੁਛੇ ਕੋਲੋਂ ਸਭ, ਸਬੱਬ ਨਾਲ ਜਣਾਈਆ। ਸਚ ਦੱਸੋ ਝਬ, ਵਿਸ਼ਨ ਬ੍ਰਹਮਾ ਸ਼ਿਵ ਲਓ ਅੰਗੜਾਈਆ। ਕਰੋੜ ਤਤੀਸਾ ਬੋਲੋ ਅਬ, ਸੁਰਪਤ ਇੰਦ ਦੇ ਸਮਝਾਈਆ। ਜਿਸ ਵੇਲੇ ਜੋਤੀ ਧਾਰ ਸ੍ਰੀ ਭਗਵਾਨ ਆਏ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਸ ਸਮੇਂ ਸਮੇਂ ਦੀ ਧਾਰ ਗਈ ਬੱਝ, ਘੜੀ ਪਲ ਆਪਣਾ ਹੁਕਮ ਵਰਤਾਈਆ। ਕੀ ਤੁਸੀਂ ਸਾਰੇ ਮਾਤ ਜਾਓਗੇ ਭੱਜ, ਆਪਣਾ ਪੰਧ ਮੁਕਾਈਆ। ਕੀ ਤੁਹਾਨੂੰ ਸ਼ਬਦ ਧਾਰ ਲਏਗਾ ਸੱਦ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਾਰੇ ਖ਼ੁਸ਼ੀਆਂ ਨਾਲ ਉਚੀ ਬੋਲ ਕੇ ਰਹੇ ਗੱਜ, ਜ਼ੋਰ ਨਾਲ ਸੁਣਾਈਆ। ਜਿਸ ਵੇਲੇ ਕਿਰਪਾ ਕਰੀ ਸੂਰੇ ਸਰਬਗ, ਲੋਕਮਾਤ ਲਏ ਅੰਗੜਾਈਆ। ਧੁਰ ਸੰਦੇਸੇ ਸਾਨੂੰ ਲਏ ਸੱਦ, ਅਸੀਂ ਜਾਣਾ ਚਾਈਂ ਚਾਈਂਆ। ਦੀਨ ਦੁਨੀ ਵਿਚ ਨੂਰ ਅਲਾਹੀ ਤੱਕੀਏ ਰੱਬ, ਆਲਮੀਨ ਬੇਪਰਵਾਹੀਆ। ਜਿਸ ਕਲਜੁਗ ਬੁਝਾਉਣੀ ਅੱਗ, ਚਾਰੋਂ ਕੁੰਟ ਵੇਖ ਵਖਾਈਆ। ਜਨ ਭਗਤਾਂ ਅੰਮ੍ਰਿਤ ਪਿਆਉਣਾ ਰੱਜ, ਮਿਹਰ ਨਜ਼ਰ ਉਠਾਈਆ। ਮੇਘ ਕਹੇ ਮੈਂ ਖ਼ੁਸ਼ੀਆਂ ਦੀਆਂ ਧਾਰਾਂ ਵਿਚ ਜਾਵਾਂਗਾ ਵਗ, ਆਪਣਾ ਵਹਿਣ ਵਹਾਈਆ। ਇੰਦਰ ਕਹੇ ਮੈਂ ਖ਼ੁਸ਼ੀਆਂ ਗਾਵਾਂ ਸੱਦ, ਢੋਲਾ ਤੇਰਾ ਬੇਪਰਵਾਹੀਆ। ਦੋ ਪੋਹ ਦਾ ਦਿਵਸ ਹੋਵੇ ਸੰਮਤ ਨੌ ਸ਼ਹਿਨਸ਼ਾਹੀ ਨਾਲ ਜਾਏ ਸਜ, ਸਾਜਣ ਹੋ ਕੇ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕ੍ਰਿਸ਼ਨ ਜੀ ਅਸੀਂ ਜ਼ਰੂਰ ਜਾਵਾਂਗੇ ਉਸ ਦੀ ਹੱਦ, ਆਪਣਾ ਪੰਧ ਮੁਕਾਈਆ। ਜਿਸ ਦੀ ਆਦਿ ਪੁਰਾਣੀ ਯਦ, ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੈਂ ਬੱਧੀ ਵਿਚ ਦੋ ਦਰਿਆਵਾਂ, ਖ਼ੁਸ਼ੀਆਂ ਗੀਤ ਸੁਣਾਈਆ। ਪ੍ਰਭੂ ਪਿਆਰ ਤੱਕਿਆ ਜਨ ਭਗਤਾਂ ਵੱਧ ਨਾਲੋਂ ਮਾਵਾਂ, ਹਰਿਜਨ ਸਾਚੇ ਗੋਦ ਉਠਾਈਆ। ਤੁਹਾਨੂੰ ਪ੍ਰੀਤੀ ਬਖ਼ਸ਼ੀ ਉੱਤਮ ਨਾਲੋਂ ਭੈਣ ਭਰਾਵਾਂ, ਦਰ ਠਾਂਡੇ ਮਿਲੀ ਮਾਣ ਵਡਿਆਈਆ। ਤੁਹਾਨੂੰ ਇਕੱਠੇ ਕਰਾ ਕੇ ਵਿਚੋਂ ਗਰਾਵਾਂ, ਪਿੰਡ ਨਗਰਾਂ ਵਿਚੋਂ ਲਿਆ ਮਿਲਾਈਆ। ਤੁਹਾਡੇ ਉਤੇ ਮੇਘ ਦੀ ਕਰ ਕੇ ਛਾਵਾਂ, ਪਵਣ ਪਾਣੀ ਦੋਵੇਂ ਸੇਵ ਕਮਾਈਆ। ਧਰਨੀ ਕਹੇ ਜਨ ਭਗਤੋ ਮੈਂ ਤੁਹਾਡੇ ਚਰਨ ਚੁੰਮੇ ਜੋ ਚਲ ਕੇ ਆਏ ਰਾਹਵਾਂ, ਆਪਣਾ ਪੰਧ ਮੁਕਾਈਆ। ਮੈਂ ਖ਼ੁਸ਼ੀਆਂ ਦੇ ਢੋਲੇ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਦੋ ਪੋਹ ਨੂੰ ਆਖ ਸੁਣਾਵਾਂ, ਸੁਣ ਸੱਜਣ ਧੁਰਦਰਗਾਹੀਆ। ਪੋਹ ਕਹੇ ਧਰਨੀਏ ਮੈਂ ਫਿਰਾਂ ਨਾਲ ਚਾਵਾਂ, ਆਪਣੀ ਲੈ ਅੰਗੜਾਈਆ। ਨਾਲੇ ਪ੍ਰਭੂ ਨੂੰ ਆਖਾਂ ਤੇਰਾ ਭਗਤ ਰਹੇ ਨਾ ਕੋਇ ਨਿਥਾਵਾਂ, ਨਿਥਾਵਿਆਂ ਹੋਣਾ ਆਪ ਸਹਾਈਆ। ਜਨ ਭਗਤੋ ਤੁਹਾਨੂੰ ਇਕ ਬਚਨ ਸੁਣਾਵਾਂ, ਦੋ ਪੋਹ ਕਹੇ ਪਿਆਰ ਨਾਲ ਦ੍ਰਿੜਾਈਆ। ਜੇ ਤੁਸੀਂ ਪਿਛੇ ਰੁੱਸੇ ਤੇ ਅੱਜ ਤੁਹਾਨੂੰ ਮਨਾਵਾਂ, ਰੋਸਾ ਰਹਿਣ ਕੋਇ ਨਾ ਪਾਈਆ। ਤੁਹਾਡਾ ਹਿੱਸਾ ਤੁਹਾਡੇ ਸਾਹਿਬ ਕੋਲੋਂ ਦਵਾਵਾਂ, ਜੋ ਦੇਵਣਹਾਰ ਅਖਵਾਈਆ। ਨਵਾਂ ਫੁੱਲਾਂ ਦੇ ਹਾਰ ਪੱਤੀ ਪੱਤੀ ਤੁਹਾਡੇ ਉਤੇ ਬਰਸਾਵਾਂ, ਗੁਰਮੁਖੋ ਫੂਲਨ ਬਰਖਾ ਦਿਉ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫੁੱਲ ਕਹਿਣ ਜਨ ਭਗਤੋ ਅਸੀਂ ਤੁਹਾਡੇ ਉਤੇ ਵਰਖਦੇ, ਵਰਖਾ ਮੇਘ ਵਾਲੀ ਨਾਲ ਮਿਲਾਈਆ। ਤੁਹਾਡੇ ਹਿਰਦੇ ਰਹਿਣ ਨਾ ਭਰੇ ਹਰਖ ਦੇ, ਗ਼ੁੱਸੇ ਦੇਣੇ ਮੁਕਾਈਆ। ਤੁਹਾਡੇ ਪਿਆਰ ਇਕ ਦੂਜੇ ਨੂੰ ਰਹਿਣ ਤਰਸਦੇ, ਸਦਾ ਮਿਲਣਾ ਚਾਈਂ ਚਾਈਂਆ। ਮੁਹੱਬਤ ਵਿਚ ਰਹਿਣਾ ਭਟਕਦੇ, ਭੱਜਣਾ
ਵਾਹੋ ਦਾਹੀਆ। ਭਗਤ ਸੁਹੇਲੇ ਕਦੇ ਨਾ ਅਟਕਦੇ, ਅਗੇ ਹੋ ਨਾ ਕੋਇ ਅਟਕਾਈਆ। ਹੁਣ ਝਗੜੇ ਵੇਖਣੇ ਪਾਰ ਅਟਕ ਦੇ, ਕੀ ਆਪਣੀ ਖੇਲ ਖਿਲਾਈਆ। ਸ਼ਾਹ ਸੁਲਤਾਨ ਤੱਕਣੇ ਝਟਕਦੇ, ਝਟਕੇ ਹਲਾਲੀ ਵਾਲੇ ਰੋਵਣ ਮਾਰਨ ਧਾਹੀਂਆ। ਕੁਕਰਮ ਦੀਨ ਦੁਨੀ ਨੂੰ ਪਟਕਦੇ, ਪਟਨੇ ਵਾਲਾ ਖ਼ੁਸ਼ੀ ਬਣਾਈਆ। ਤੁਸੀਂ ਫਿਰਨਾ ਨਾਲ ਮਟਕ ਦੇ, ਚਲਣਾ ਚਾਈਂ ਚਾਈਂਆ। ਤੁਸੀਂ ਹੁਣ ਬੱਚੇ ਬਣੇ ਸ਼ਬਦ ਧਾਰ ਬੂੰਦ ਰਕਤ ਦੇ, ਨਾਤਾ ਜਗਤ ਵਾਲਾ ਤੁੜਾਈਆ। ਤੁਹਾਡੇ ਲੇਖੇ ਲਹਿਣੇ ਅਗੰਮੀ ਸ਼ਕਤ ਦੇ, ਜੋ ਸ਼ਹਿਨਸ਼ਾਹ ਅਗੰਮ ਅਥਾਹੀਆ। ਤੁਸਾਂ ਲਾਭ ਉਠਾਉਣਾ ਅੱਜ ਦੇ ਵਕਤ ਦੇ, ਦੋ ਪੋਹ ਤੁਹਾਡੀ ਦਏ ਗਵਾਹੀਆ। ਜੋ ਚਰਨੀ ਛੋਹ ਗਏ ਫੇਰ ਸਚਖੰਡ ਵਿਚੋਂ ਕਦੇ ਨਾ ਪਰਤਦੇ, ਜੋਤੀ ਜੋਤ ਵਿਚ ਮਿਲਾਈਆ। ਅੱਜ ਦਿਨ ਦਿਹਾੜੇ ਸੋਹਣੇ ਸਰਦ ਦੇ, ਤੁਹਾਡੀ ਗਰਮੀ ਅੰਦਰੋਂ ਬਾਹਰ ਦਏ ਚੁਕਾਈਆ। ਤੁਸੀਂ ਆਏ ਪਿਆਸੇ ਇਕ ਮਰਦਾਨੇ ਮਰਦ ਦੇ, ਜੋ ਮਦਦ ਕਰੇ ਥਾਉਂ ਥਾਈਂਆ। ਤੁਹਾਡੇ ਲੇਖੇ ਪੂਰੇ ਕੀਤੇ ਜੁਗ ਜਨਮ ਦੀ ਅਰਜ਼ ਦੇ, ਆਰਜ਼ੂ ਸਭ ਦੀ ਵੇਖ ਵਖਾਈਆ। ਤੁਸੀਂ ਲਹਿਣੇ ਦੇਣੇਹਾਰ ਤੋਂ ਲੈਣੇ ਆਪਣੇ ਪਿਛਲੇ ਕਰਜ਼ ਦੇ, ਮਕਰੂਜ਼ ਦੇਵਣਹਾਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ। ਦੋ ਪੋਹ ਕਹੇ ਪ੍ਰਭੂ ਤੱਕ ਲੈ ਆਪਣੇ ਭਗਤ, ਛੋਟੇ ਵੱਡੇ ਧਿਆਨ ਲਗਾਈਆ। ਫ਼ਰਕ ਰੱਖੀਂ ਨਾ ਵਿਚ ਜਗਤ, ਦੀਨ ਮਜ਼੍ਹਬ ਜ਼ਾਤ ਪਾਤ ਨਾ ਵੰਡ ਵੰਡਾਈਆ। ਤੇਰੀ ਇਹਨਾਂ ਨਾਲ ਪੱਕੀ ਹੋਵੇ ਸ਼ਰਤ, ਸ਼ਰਅ ਤੋਂ ਬਾਹਰ ਦੇਣੇ ਕਢਾਈਆ। ਮਿਹਰਵਾਨ ਹੋ ਕੇ ਕਰੀਂ ਤਰਸ, ਰਹਿਮਤ ਸਚ ਕਮਾਈਆ। ਤੇਰੇ ਹੁਕਮ ਵਿਚ ਮੇਘਲਾ ਰਿਹਾ ਬਰਸ, ਕਰੋੜ ਛਿਆਨਵੇਂ ਸੇਵ ਕਮਾਈਆ। ਹੁਣ ਪਵਿਤ੍ਰ ਹੋਇਆ ਅਰਸ਼, ਫ਼ਰਸ਼ ਖ਼ੁਸ਼ੀ ਬਣਾਈਆ। ਤੇਰੀ ਸਿਫ਼ਤ ਵਿਚ ਕਿਹੜੇ ਲਿਖਾਂ ਹਰਫ਼, ਹਰੂਫ਼ਾਂ ਕੀ ਦ੍ਰਿੜਾਈਆ। ਮੇਰੇ ਸਵਾਮੀਆਂ ਤੂੰ ਹੋਣਾ ਭਗਤਾਂ ਦੀ ਤਰਫ਼, ਤਰਫ਼ਦਾਰੀ ਅਵਰ ਨਾ ਕੋਇ ਰਖਾਈਆ। ਇਹਨਾਂ ਸਾਰਿਆਂ ਦਾ ਆਪਣਿਆਂ ਚਰਨਾਂ ਨਾਲ ਕਰਨਾ ਸ਼ਰਫ਼, ਸ਼ਹਿਨਸ਼ਾਹ ਦੇਣੀ ਵਡਿਆਈਆ। ਜਨਮ ਦੀ ਕਰਮ ਦੀ ਭਰਮ ਦੀ ਕਿਸੇ ਦੇ ਅੰਦਰ ਰਹਿਣ ਨਹੀਂ ਦੇਣੀ ਹਰਸ, ਹਵਸ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਦੋ ਪੋਹ ਕਹੇ ਜਨ ਭਗਤੋ ਭਾਉ ਰਹੇ ਨਾ ਦੂਜਾ, ਭਾਵਨੀ ਇਕ ਸਮਝਾਈਆ। ਜਿਸ ਨੇ ਤੁਹਾਡਾ ਲੇਖਾ ਤੁਹਾਡੇ ਵਿਚੋਂ ਬੂਝਾ, ਬੁਝੀ ਦੀਪਕ ਰਿਹਾ ਜਗਾਈਆ। ਉਸ ਦਾ ਭੇਵ ਰਹੇ ਨਾ ਗੁੱਝਾ, ਗੋਝ ਗਿਆਨ ਦਏ ਸਮਝਾਈਆ। ਉਹ ਖੇਲ ਕਰੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਤੁਸੀਂ ਉਸ ਦਾ ਅੰਮ੍ਰਿਤ ਰਸ ਬਿਨਾ ਰਸਨਾ ਚੱਖਣਾ ਦੁੱਧਾ, ਅੰਮ੍ਰਿਤ ਆਪ ਵਹਾਈਆ। ਤੁਹਾਡੀ ਨਿਰਮਲ ਰਹੇ ਬੁਧਾ, ਬਿਬੇਕ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਦੋ ਪੋਹ ਕਹੇ ਤੁਸੀਂ ਪ੍ਰੇਮੀ ਪਿਆਰੇ ਸੰਗਤ ਰੂਪ ਦੁਆਬਾ, ਦੋਹਰੀ ਮਿਲੇ ਵਡਿਆਈਆ। ਤੁਹਾਡੇ ਜਨਮ ਕਰਮ ਦਾ ਇਸ਼ਾਰਾ ਦੇ ਕੇ ਗਿਆ ਸਤਿਗੁਰ ਨਾਨਕ ਬਾਬਾ, ਚੱਕੀ ਬਾਬਲ ਵਾਲੀ ਚਲਾਈਆ। ਨਾਲੇ ਗਾਇਆ ਸਤਿਨਾਮ ਦਾ ਰਾਗਾ, ਰਾਗ ਰਾਗਣੀਆਂ ਜਿਸ ਨੂੰ ਸੀਸ ਨਿਵਾਈਆ। ਪ੍ਰੇਮ ਪਿਆਰ ਦਾ ਵਜਾਇਆ ਵਾਜਾ, ਬਿਨ ਤੰਦ ਸਿਤਾਰ ਹਿਲਾਈਆ। ਮੇਰਾ ਰੂਪ ਹੋਣਾ ਗੋਬਿੰਦ ਵਾਲਾ ਬਾਜ਼ਾ, ਬਾਜ਼ੀ ਆਪਣੀ ਜਗਤ ਲਗਾਈਆ। ਦੀਨ ਦੁਨੀ ਦਾ ਛਡ ਕੇ ਤਾਜਾ, ਯਾਰੜਾ
ਸਥਰ ਇਕ ਹੰਢਾਈਆ। ਫੇਰ ਸਚਖੰਡ ਜਾਵੇ ਭਾਜਾ, ਆਪ ਆਪਣਾ ਪੰਧ ਮੁਕਾਈਆ। ਫੇਰ ਖੇਲ ਖਿਲਾਇਆ ਦੇਸ ਮਾਝਾ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਫਿਰ ਲੇਖਾ ਜਾਣੇ ਸ਼ਾਹੋ ਭੂਪ ਬਣ ਰਾਜਾ, ਦੋ ਜਹਾਨਾਂ ਵੇਖ ਵਖਾਈਆ। ਫੇਰ ਨਿਗਾਹ ਮਾਰੇ ਅੰਦਰ ਧਾਰ ਦੋ ਆਬਾ, ਸਤਲੁਜ ਬਿਆਸ ਦਏ ਗਵਾਹੀਆ। ਜਿਥੇ ਭਗਤਾਂ ਦੀ ਫੁਲਵਾੜੀ ਗੁਰਮੁਖਾਂ ਦਾ ਟਹਿਕਿਆ ਹੋਵੇ ਬਾਗ਼ਾ, ਗੁਰਸਿੱਖਾਂ ਸਚ ਮਹਿਕ ਮਹਿਕਾਈਆ। ਉਹ ਲੇਖਾ ਵੇਖੇ ਮਾਧਵ ਮਾਧਾ, ਮਿਹਰਵਾਨ ਬੇਪਰਵਾਹੀਆ। ਸਭ ਦਾ ਪੂਰਾ ਕਰੇ ਇਰਾਦਾ, ਅੰਤਸ਼ਕਰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਆਦਿ ਜੁਗਾਦੀ ਜਿਸ ਸਾਜਣ ਸਾਜਾ, ਸੋ ਸਾਜਣ ਸੱਜਣੋ ਮਿਲਿਆ ਚਾਈਂ ਚਾਈਂਆ।
ਗਾਨਾ ਕਹੇ ਮੈਂ ਬੱਝਾ ਉਤੇ ਗੁਟ, ਦੋਹਰੀ ਧਾਰ ਸਗਨ ਮਨਾਈਆ। ਭਗਤ ਭਗਵਾਨ ਨਾਤਾ ਜਾਏ ਕਦੇ ਨਾ ਟੁੱਟ, ਟੁੱਟਿਆਂ ਗੰਢ ਪਵਾਈਆ। ਗੁਰਮੁਖਾਂ ਅੰਦਰ ਰਹੇ ਨਾ ਫੁੱਟ, ਫੁਟਕਲ ਵੇਖਾਂ ਜਗਤ ਲੋਕਾਈਆ। ਲੋਕਮਾਤ ਦੇ ਬੂਟੇ ਪੁੱਟ, ਸਚਖੰਡ ਸਾਚੇ ਦਿਆਂ ਲਗਾਈਆ। ਆਤਮਾ ਪਰਮਾਤਮਾ ਦਾ ਹੋਵੇ ਜੁੱਟ, ਵਿਛੋੜਾ ਮਨ ਨਾ ਕੋਇ ਰਖਾਈਆ। ਖ਼ੁਸ਼ੀਆਂ ਵਾਲੀ ਪ੍ਰਭੂ ਬਖ਼ਸ਼ ਦੇ ਲੁੱਟ, ਜਗਤ ਲੁੱਟਣ ਵਾਲਿਆਂ ਭਗਤਾਂ ਅੰਦਰ ਦੇ ਭਰਾਈਆ। ਲੇਖੇ ਲਾ ਲੈ ਸਭ ਦਾ ਪਕਵਾਨ ਪ੍ਰੇਮ ਵਾਲਾ ਟੁਕ, ਟੁਕੜੇ ਟੁਕੜੇ ਕਰਨ ਵਾਲੇ ਖ਼ਲਕ ਖ਼ੁਦਾਈਆ। ਤੇਰਾ ਵਕਤ ਸੁਹੰਜਣਾ ਰਿਹਾ ਢੁਕ, ਆਪ ਆਪਣਾ ਪੰਧ ਮੁਕਾਈਆ। ਗਾਨਾ ਕਹੇ ਜਿਸ ਤੂੰ ਮੇਰਾ ਮੈਂ ਤੇਰਾ ਗਾਈ ਤੁਕ, ਤਿਨ੍ਹਾਂ ਦਾ ਲੇਖਾ ਜਗਤ ਰਹੇ ਨਾ ਰਾਈਆ। ਖ਼ੁਸ਼ੀਆਂ ਨੀਂਦ ਹਰਿਜਨ ਸਾਰੇ ਸੌਣ ਨਾਲ ਸੁਖ, ਆਸਾ ਪੂਰਬ ਸਭ ਦੀ ਪੂਰ ਕਰਾਈਆ। ਹਰਿਜਨ ਹੱਥ ਫੇਰੋ ਉਤੇ ਮੁਖ, ਮੁਖੋਂ ਕਹੋ ਪ੍ਰਭੂ ਸਾਡਾ ਪਿਤਾ ਮਾਈਆ। ਜਨ ਭਗਤਾਂ ਅੰਦਰੋਂ ਮੇਟੇ ਤ੍ਰਿਸ਼ਨਾ ਭੁੱਖ, ਗ਼ਰੀਬਾਂ ਅੰਦਰੋਂ ਗ਼ਰੀਬੀ ਕਢਾਈਆ। ਕੂੜ ਕੁੜਿਆਰ ਵਲੋਂ ਸਭ ਦਾ ਮੋੜੇ ਮੁਖ, ਮੁਖੜਾ ਆਪਣਿਆਂ ਚਰਨਾਂ ਵੱਲ ਰਖਾਈਆ। ਲੇਖੇ ਲਾਵੇ ਮਾਤ ਗਰਭ ਦਾ ਉਲਟਾ ਰੁੱਖ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਦੋ ਪੋਹ ਨੂੰ ਭਗਤੋ ਨਾ ਛਾਂ ਰਹੀ ਨਾ ਧੁੱਪ, ਸੂਰੀਆ ਚੰਦ ਨਜ਼ਰ ਕੋਇ ਨਾ ਆਈਆ। ਸਾਰੇ ਪ੍ਰਭੂ ਦੇ ਪਿਆਰ ਵਿਚ ਹੋ ਗਏ ਚੁਪ, ਵੈਰਾਗ ਵਿਚ ਨੈਣਾਂ ਨੀਰ ਵਹਾਈਆ। ਇਕ ਦੂਜੇ ਨੂੰ ਜੱਫੀ ਪਾਵਣ ਘੁੱਟ, ਗਲਵਕੜੀ ਗਲ ਵਿਚ ਪਾਈਆ। ਮੰਡਲ ਮੰਡਪ ਸਾਰੇ ਕਰਨ ਠੁਕ, ਇਕੱਤਰ ਹੋ ਕੇ ਆਪਣੀ ਖ਼ੁਸ਼ੀ ਬਣਾਈਆ। ਬ੍ਰਹਿਮੰਡ ਖੰਡ ਕਹਿਣ ਉਸ ਦਾ ਭਾਣਾ ਕਦੇ ਨਾ ਜਾਏ ਰੁਕ, ਪੁਰੀ ਲੋਅ ਨਾ ਕੋਇ ਅਟਕਾਈਆ। ਜਿਸ ਨੇ ਕੋਝੇ ਕਮਲੇ ਗ਼ਰੀਬ ਨਿਮਾਣੇ ਬਣਾਏ ਆਪਣੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਉਹ ਸੀਤ ਪ੍ਰਸ਼ਾਦ ਸਭ ਦੇ ਪਾਏ ਮੁਖ, ਮੁਖੀਏ ਲੋਕਮਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਗਾਨੇ ਬੱਧੇ ਵੇਖੇ ਉਤੇ ਗੁੱਟ, ਤੰਦ ਤੰਦ ਤੱਕੇ ਚਾਈਂ ਚਾਈਂਆ।