ਪੁਸਤਕਾਲਾਭਾਗ ੨੩

੩ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫਰਾਲਾ ਜ਼ਿਲਾ ਜਲੰਧਰ ਮੁਣਸ਼ਾ ਸਿੰਘ ਦੇ ਗ੍ਰਹਿ

ਨਾਰਦ ਕਹੇ ,ਹਰੀ ਓਮ ਹਰੀ ਓਮ ਹਰੀ, ਹਰੀ ਹਰਿ ਤੇਰੀ ਬੇਪਰਵਾਹੀਆ। ਮੇਰੇ ਸਾਹਿਬ ਸਵਾਮੀ ਤੂੰ ਆਪਣੀ ਕਿਰਪਾ ਕਰੀਂ, ਕਰਨਹਾਰ ਤੇਰੀ ਬੇਪਰਵਾਹੀਆ। ਮਾਇਆ ਕਹੇ ਮੈਂ ਸੁਣ ਕੇ ਸ਼ਬਦ ਡਰੀ, ਉਠ ਉਠ ਵੇਖਾਂ ਥਾਉਂ ਥਾਈਂਆ। ਕੀ ਸੰਦੇਸ਼ਾ ਪ੍ਰਭ ਦਾ ਹੋਵੇ ਘਰੀ ਘਰੀ, ਗ੍ਰਹਿ ਗ੍ਰਹਿ ਕੀ ਸੁਣਾਈਆ। ਨਾਰਦ ਕਹੇ ਤੂੰ ਬਣੀ ਨਾ ਫੇਰ ਸ਼ਰਅਈ, ਸ਼ਰੀਅਤ ਵੰਡ ਵੰਡਾਈਆ। ਮੇਰਾ ਸਾਹਿਬ ਸਭ ਨੂੰ ਕਰੇ ਬਰੀ, ਬੰਦੀਖ਼ਾਨੇ ਤੋੜ ਤੁੜਾਈਆ। ਮਾਇਆ ਕਹੇ ਨਾਰਦ ਮੈਂ ਓਸ ਦੀ ਸਰਨੀ ਪਰੀ, ਜੋ ਪਰਮ ਪੁਰਖ ਅਖਵਾਈਆ। ਜਿਸ ਦੇ ਹੁਕਮ ਨਾਲ ਸਰਦੀ ਵਿਚ ਠਰੀ, ਠੰਡਕ ਆਪਣਾ ਰੂਪ ਬਦਲਾਈਆ। ਤੂੰ ਮੇਰੀ ਵੇਖ ਲੈ ਘੜੀ, ਪਲ ਪਲਕਾਂ ਦੇ ਪਿਛੇ ਧਿਆਨ ਲਗਾਈਆ। ਸਚ ਪ੍ਰੇਮ ਦੀ ਤੱਕ ਲੈ ਝੜੀ, ਕੀ ਛਹਿਬਰ ਰੂਪ ਬਦਲਾਈਆ। ਮੈਂ ਦਰਵੇਸ਼ਣ ਹੋ ਕੇ ਖੜੀ, ਦਰ ਭਿਖਾਰਨ ਨਜ਼ਰੀ ਆਈਆ। ਮੈਨੂੰ ਯਾਦ ਪੁਰਾਣੀ ਜੁਗ ਚੌਕੜੀ ਲੜੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਮੇਰੀ ਔਧ ਲੰਬੀ ਬੜੀ, ਚਿਰਾਂ ਦੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮਾਇਆ ਤੂੰ ਕਦੇ ਨਹੀਂ ਹੋਈ ਡਰਪੋਕ, ਭੈ ਜਗਤ ਨਾ ਕੋਇ ਰਖਾਈਆ। ਮੇਰੀ ਸਮਝ ਰਹੇ ਨਾ ਸੋਚ, ਚਲੇ ਨਾ ਕੋਇ ਚਤੁਰਾਈਆ। ਮੈਂ ਦਰਸ਼ਨ ਕਰਾਂ ਲੋਚ, ਲੋਚਨ ਨੈਣ ਉਠਾਈਆ। ਖ਼ੁਮਾਰੀ ਵਿਚ ਹੋਵਾਂ ਮਦਹੋਸ਼, ਸੁਰਤ ਰਹੇ ਨਾ ਰਾਈਆ। ਦੀਨ ਦੁਨੀਆ ਤੋਂ ਹੋ ਕੇ ਰੂਪੋਸ਼, ਆਪਣਾ ਮੁਖ ਛੁਪਾਈਆ। ਰਸਨਾ ਮੁਖ ਤੋਂ ਹੋ ਖ਼ਾਮੋਸ਼, ਬਚਨ ਦੱਸਾਂ ਨਾ ਕੋਇ ਅਗੰਮ ਅਥਾਹੀਆ। ਮੇਰਾ ਸਭ ਤੋਂ ਵੱਖਰਾ ਜੋਗ, ਜੁਗੀਸ਼ਰ ਸਮਝ ਕੋਇ ਨਾ ਪਾਈਆ। ਮੇਰਾ ਸਭ ਤੋਂ ਵੱਖਰਾ ਭੋਗ, ਹਰਿ ਹਿਰਦੇ ਸੇਜ ਹੰਢਾਈਆ। ਮੇਰਾ ਸਭ ਤੋਂ ਵੱਖਰਾ ਵਿਜੋਗ, ਵਿਛੋੜੇ ਵਿਚ ਦਿਆਂ ਰੁਆਈਆ। ਮੇਰਾ ਸਭ ਤੋਂ ਵੱਖਰਾ ਸੰਜੋਗ, ਗਊ ਗ਼ਰੀਬ ਨਿਮਾਣਿਆਂ ਸ਼ਾਹ ਸੁਲਤਾਨਾਂ ਕਰਾਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਾਇਆ ਕਹੇ ਮੈਂ ਜੁਗ ਜੁਗ ਨਿਸ਼ਾਨੇ ਗੱਡਦੀ, ਦੀਨ ਦੁਨੀ ਵਖਾਈਆ। ਜਨ ਭਗਤਾਂ ਗ੍ਰਹਿ ਛਡਦੀ, ਇਹ ਪ੍ਰਭੂ ਸਿਖਿਆ ਦਿਤੀ ਸਮਝਾਈਆ। ਮੇਰੀ ਕਥਾ ਕਹਾਣੀ ਸਭ ਤੋਂ ਅੱਡ ਦੀ, ਅੱਡਰੀ ਹੋ ਕੇ ਵੇਖ ਵਖਾਈਆ। ਮੈਂ ਵਣਜਾਰਨ ਨਹੀਂ ਮਾਸ ਨਾੜੀ ਹੱਡ ਦੀ, ਤਤਾਂ ਸੰਗ ਨਾ ਕੋਇ ਰਖਾਈਆ। ਮੈਂ ਪਿਆਸੀ ਨਹੀਂ ਪਿਆਲੇ ਮਦਿ ਦੀ, ਰਸਨਾ ਮੁਖ ਨਾ ਕੋਇ ਛੁਹਾਈਆ। ਮੈਂ ਪਿਆਰੀ ਨਹੀਂ ਉਚੀ ਯਦ ਦੀ, ਮਾਣ ਤਾਣ ਨਾ ਕੋਇ ਰਖਾਈਆ। ਮੈਂ ਪਿਆਸੀ ਨਹੀਂ ਕਿਸੇ ਲਬ ਦੀ, ਲਾਲਚ ਲੋਭ ਵਿਚ ਨਾ ਕਦੇ ਹਲਕਾਈਆ। ਮੈਂ ਕਿਸੇ ਨੂੰ ਆਪਣੇ ਗ੍ਰਹਿ ਮੂਲ ਨਾ ਸੱਦ ਦੀ, ਹੋਕਾ ਦੇ ਨਾ ਕੋਇ ਉਠਾਈਆ। ਫੇਰ ਵੀ ਮੇਰੀ ਮਮਤਾ ਦੀਨ ਦੁਨੀਆ ਜਾਏ ਵੱਧਦੀ, ਚਾਰੋਂ ਕੁੰਟ ਨਜ਼ਰੀ ਆਈਆ। ਮੈਂ ਸਚ ਦੱਸਾਂ ਮਾਇਆ ਕਹੇ ਮੈਂ ਆਪਣੀ ਸ਼ਕਲ ਬਣਾਉਣੀ ਅੱਗ ਦੀ, ਅਗਨੀ ਅੱਗ ਲਗਾਈਆ। ਧੀਰਜ ਰਹਿਣ ਨਹੀ ਦੇਣੀ ਜਗ ਦੀ, ਜਗ੍ਹਾ ਜਗ੍ਹਾ ਵੇਖ ਵਖਾਈਆ। ਵਡਿਆਈ ਰਹਿਣੀ ਨਹੀਂ ਕਿਸੇ ਪੱਗ ਦੀ, ਪੱਬਾਂ ਵਿਚ ਰੁਲਾਈਆ। ਮੇਰੀ ਖੇਲ ਬਪੜੇ ਬਗ ਦੀ, ਚਾਰੋਂ ਕੁੰਟ ਖਿਲਾਈਆ। ਕਥਾ ਕਹਾਣੀ ਸੁਣ ਲੈ ਅੱਜ ਦੀ, ਖ਼ੁਸ਼ੀਆਂ ਨਾਲ ਸੁਣਾਈਆ। ਮੈਨੂੰ ਸੁਗੰਧੀ ਉਸੇ ਰੱਬ ਦੀ, ਜਿਸ ਨੂੰ ਮੁਹੰਮਦ ਸੀਸ ਝੁਕਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸਚ ਦਵਾਰੇ ਸੱਦ ਲਈ, ਸਦਕੇ ਵਾਰੀ ਬਿਨ ਸਦਮਿਆਂ ਘੋਲ ਘੁਮਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫਰਾਲਾ ਜ਼ਿਲਾ ਜਲੰਧਰ ਚਰਨ ਕੌਰ ਦੇ ਗ੍ਰਹਿ

ਮਾਇਆ ਕਹੇ ਮੇਰਾ ਸੁਣੋ ਅਗੰਮਾ ਸੰਦੇਸ਼, ਸੰਧਿਆ ਸਰਘੀ ਤੋਂ ਬਾਹਰ ਸੁਣਾਈਆ। ਕਿਰਪਾ ਕਰੇ ਸਵਾਮੀ ਨਰ ਨਰੇਸ਼, ਨਰ ਨਰਾਇਣ ਰਿਹਾ ਦ੍ਰਿੜਾਈਆ। ਕਲਜੁਗ ਕਰਨਾ ਅਵੱਲੜਾ ਵੇਸ, ਆਪਣਾ ਰੂਪ ਬਦਲਾਈਆ। ਪਹਿਲੋਂ ਮੇਰਾ ਤੱਕਣਾ ਭੇਸ, ਕੀ ਆਪਣੀ ਕਲ ਵਖਾਈਆ। ਵਸ ਕੇ ਸੰਬਲ ਦੇਸ, ਬੈਠਾ ਆਸਣ ਲਾਈਆ। ਨਾ ਮੁੱਛ ਦਾਹੜੀ ਨਾ ਕੇਸ, ਮੂੰਡ ਮੁੰਡਾਇਆ ਨਾ ਵੇਸ ਧਰਾਈਆ। ਸ਼ਬਦੀ ਧਾਰ ਦਸ ਦਸਮੇਸ਼, ਗੋਬਿੰਦ ਮੇਲਾ ਸਹਿਜ ਸੁਭਾਈਆ। ਰਸਨਾ ਸਿਫ਼ਤ ਵਡਿਆਈ ਰਹਿਣੀ ਨਹੀਂ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਰਲਾਈਆ। ਸੀਸ ਨਿਵਾਵਣ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਧੂੜੀ ਖ਼ਾਕ ਰਮਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂ ਹੋਏ ਪੇਸ਼, ਦਰ ਠਾਂਡੇ ਆਸਣ ਲਾਈਆ। ਬਿਨ ਨੈਣਾਂ ਸਾਰੇ ਰਹੇ ਵੇਖ, ਅੱਖੀਆਂ ਅੱਖੀਆਂ ਵਿਚੋਂ ਬਦਲਾਈਆ। ਮਾਇਆ ਕਹੇ ਮੈਂ ਉਸ ਪ੍ਰਭ ਦੀ ਦਰਵੇਸ਼, ਜੋ ਮਾਲਕ ਧੁਰਦਰਗਾਹੀਆ। ਮੈਂ ਘਰ ਘਰ ਪਵਾਉਣਾ ਕਲੇਸ਼, ਕਲਮਿਆਂ ਵਾਲੇ ਦੇਣੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਮਾਇਆ ਕਹੇ ਮੈਨੂੰ ਪੁਸ਼ਤ ਪਨਾਹ ਤੇ ਵੱਜਦੀ ਥਾਪੀ, ਸਤਿਗੁਰ ਸ਼ਬਦ ਰਿਹਾ ਜਣਾਈਆ। ਤ੍ਰੈਲੋਕਾਂ ਖੋਲ ਕੇ ਵੇਖ ਕੇ ਤਾਕੀ, ਤ੍ਰੈਗੁਣ ਪਰਦਾ ਆਪ ਚੁਕਾਈਆ। ਮਾਤਲੋਕ ਮਾਰ ਲੈ ਝਾਕੀ, ਚਾਰੋਂ ਕੁੰਟ ਵੇਖ ਵਖਾਈਆ। ਮਾਨਵ ਤੱਕ ਲੈ ਬੰਦੇ ਖ਼ਾਕੀ, ਤਨ ਵਜੂਦਾਂ ਫੋਲ ਫੁਲਾਈਆ। ਮਨੂਆ ਸਭ ਦਾ ਵੇਖ ਲੈ ਆਕੀ, ਹੰਗਤਾ ਵਿਚ ਬੈਠਾ ਰੂਪ ਬਦਲਾਈਆ। ਅੰਤਰ ਰਿਹਾ ਨਾ ਕਿਸੇ ਪਾਕੀ, ਪਵਿੱਤ ਰੂਪ ਨਾ ਕੋਇ ਦਰਸਾਈਆ। ਬੂੰਦ ਮਿਲੇ ਨਾ ਕਿਸੇ ਸਵਾਂਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਪਾਰਬ੍ਰਹਮ ਬ੍ਰਹਮ ਬਣੇ ਨਾ ਕੋਇ ਜਮਾਤੀ, ਜੁਮਲਾ ਅੱਖਰ ਨਾ ਕੋਇ ਸਮਝਾਈਆ। ਪ੍ਰਕਾਸ਼ ਰਿਹਾ ਨਾ ਆਫ਼ਤਾਬੀ, ਸੂਰੀਆ ਚੰਦ ਰੋਵਣ ਮਾਰਨ ਧਾਹੀਆ। ਅਵਤਾਰ ਪੈਗ਼ੰਬਰ ਗੁਰ ਦਿਸੇ ਨਾ ਕੋਇ ਇਮਦਾਦੀ, ਸਿਰ ਸਕੇ ਨਾ ਕੋਇ ਉਠਾਈਆ। ਮਾਣ ਰਿਹਾ ਨਾ ਇਸ਼ਕ ਹਕੀਕੀ ਤੇ ਮਜਾਜ਼ੀ, ਮਜ਼ਾਕ ਕਰੇ ਲੋਕਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸ਼ਬਦ ਸੰਦੇਸੇ ਮਾਰੇ ਵਾਜੀ, ਮੈਨੂੰ ਸੁੱਤੀ ਨੂੰ ਰਿਹਾ ਉਠਾਈਆ। ਤੂੰ ਖੇਲ ਕਰਨਾ ਜੋ ਨਾਨਕ ਇਸ਼ਾਰਾ ਕੀਤਾ ਵਿਚ ਬਗ਼ਦਾਦੀ, ਬਗ਼ਲੀਆਂ ਵੇਖਣੀਆਂ ਥਾਉਂ ਥਾਈਂਆ। ਮੁਹੰਮਦ ਦਾ ਮਹੀਨਾ ਹੋਵੇ ਅਲਜਮਾਦੀ, ਸੋਹਣਾ ਖੇਲ ਖਿਲਾਈਆ। ਸ਼ਰਅ ਦੀ ਸ਼ਰਅ ਨਾਲ ਕਰਨੀ ਬਰਬਾਦੀ, ਦੀਨ ਦੀਨ ਨਾਲ ਟਕਰਾਈਆ। ਬਿਨਾ ਭਗਤਾਂ ਤੋਂ ਪ੍ਰੇਮ ਦੀ ਰਹੇ ਨਾ ਕੋਇ ਆਬਾਦੀ, ਧਰਨੀ ਧਰਤ ਧਵਲ ਧੌਲ ਆਸਾ ਪੂਰ ਦੇਣੀ ਕਰਾਈਆ। ਸਤਿਜੁਗ ਦਾ ਸਚ ਸਤਿ ਬਣੇ ਸਮਾਜੀ, ਦੂਸਰ ਰੂਪ ਨਾ ਕੋਇ ਦਰਸਾਈਆ। ਅੱਖਰਾਂ ਦਾ ਰਹੇ ਨਾ ਕੋਇ ਨਿਮਾਜ਼ੀ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਤੇਰੀ ਚਾਰੋਂ ਕੁੰਟ ਮਾਇਆ

ਲੱਗੇ ਅਗੰਮ ਸਮਾਧੀ, ਨੇਤਰ ਲੋਚਨ ਨੈਣ ਸਕੇ ਨਾ ਕੋਇ ਖੁਲਾਈਆ। ਤੇਰਾ ਸਤਿਗੁਰ ਸ਼ਬਦ ਹੋਵੇ ਅਮਦਾਦੀ, ਸਗਲਾ ਸੰਗ ਬਣਾਈਆ। ਸੰਮਤ ਸ਼ਹਿਨਸ਼ਾਹੀ ਨੌ ਤੂੰ ਘਰ ਘਰ ਪਹਿਲੋਂ ਦੇ ਕੇ ਆਉਣੀ ਭਾਜੀ, ਭਜਨ ਬੰਦਗੀ ਵਾਲਿਆਂ ਆਉਣਾ ਸਮਝਾਈਆ। ਤੁਹਾਨੂੰ ਭੁਲਾਉਣ ਵਿਚ ਮੇਰਾ ਸਾਹਿਬ ਸਤਿਗੁਰ ਰਾਜ਼ੀ, ਪੁਰਖ ਅਕਾਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਹੁਕਮ ਸੰਦੇਸਾ ਦੇਵੇ ਇਕ ਅਹਿਲਾਦੀ, ਅਹਿਲ ਆਪਣਾ ਹੁਕਮ ਸੁਣਾਈਆ।

੩ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਨਛੱਤਰ ਸਿੰਘ ਦੇ ਘਰ ਮਾਲਵਾ ਸੰਗਤ ਨਵਿਤ

ਤਿੰਨ ਪੋਹ ਕਹੇ ਮੇਰਾ ਪ੍ਰਵਿਸ਼ਟਾ ਤੀਜਾ, ਤੀਜੇ ਲੋਇਣ ਵਾਲਿਓ ਵੇਖਣਾ ਚਾਈਂ ਚਾਈਂਆ। ਹਰਿ ਹਿਰਦੇ ਅੰਦਰ ਪ੍ਰਭੂ ਪਿਆਰ ਦੀਆਂ ਦਿਸਣ ਰੀਝਾਂ, ਮੁਹੱਬਤ ਵਿਚ ਭਗਤ ਸਮਾਈਆ। ਮੇਰੀਆਂ ਆਸਾਂ ਪੂਰੀਆਂ ਹੋਵਣ ਉਮੀਦਾਂ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਮੇਰੇ ਕੋਲ ਪੁਰਾਣੀਆਂ ਰਸੀਦਾਂ, ਬਿਨ ਅੱਖਰਾਂ ਦਿਆਂ ਵਖਾਈਆ। ਜਿਸ ਵਿਚ ਸਭ ਨੂੰ ਹੋਈਆਂ ਤਾਕੀਦਾਂ, ਹੁਕਮ ਹੁਕਮ ਨਾਲ ਜਣਾਈਆ। ਬਿਨਾ ਪਰਮ ਪੁਰਖ ਪਰਮਾਤਮ ਖ਼ੁਸ਼ੀਆਂ ਮਿਲਣ ਨਾ ਪੈਗ਼ੰਬਰਾਂ ਈਦਾਂ, ਮਿਹਰਵਾਨ ਮਿਹਰ ਨਜ਼ਰ ਨਾ ਕੋਇ ਉਠਾਈਆ। ਖੇਲ ਕਰੇ ਮੇਰਾ ਮਿਹਰਵਾਨ ਮਹਿਬਾਨ ਬੀਦੋ ਬੀਦਾ, ਅਲਾਹ ਬੇਪਰਵਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਤਿੰਨ ਪੋਹ ਕਹੇ ਮੇਰਾ ਦਿਵਸ ਮਹਾਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਧਾਰ ਪਹਿਨ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਸ਼ਬਦ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਅਗੰਮ ਅਗੰਮੜਾ ਹੁਕਮ ਚਲਾਈਆ। ਨਵ ਸੱਤ ਹੋ ਪ੍ਰਧਾਨਾ, ਜਗਤ ਜਹਾਨਾ ਵੇਖ ਵਖਾਈਆ। ਭਗਤਾਂ ਦੇਵਣਹਾਰਾ ਬ੍ਰਹਮ ਗਿਆਨਾ, ਅੰਤਰ ਦ੍ਰਿਸ਼ਟੀ ਪਰਦਾ ਆਪ ਚੁਕਾਈਆ। ਸ਼ਬਦ ਅਨਾਦੀ ਦੇ ਧੁਨਕਾਨਾ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਦੀਪ ਜਗਾ ਮਹਾਨਾ, ਨੂਰ ਨੁਰਾਨਾ ਡਗਮਗਾਈਆ। ਲੇਖਾ ਜਾਣੇ ਜੀਵ ਜਹਾਨਾ, ਚਾਰੇ ਖਾਣੀ ਵੇਖ ਵਖਾਈਆ। ਭੇਵ ਖੁਲਾਏ ਜ਼ਿਮੀਂ ਅਸਮਾਨਾ, ਪੁਰੀ ਲੋਅ ਬ੍ਰਹਿਮੰਡ ਖੰਡ ਲੇਖਾ ਜਾਣੇ ਥਾਉਂ ਥਾਈਂਆ। ਸਤਿ ਸਰੂਪੀ ਸ਼ਾਹੋ ਭੂਪੀ ਬਣ ਕੇ ਰਾਣਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਿੰਨ ਪੋਹ ਕਹੇ ਮੇਰੇ ਸਾਹਿਬ ਦਾ ਲੇਖਾ ਕਾਇਨਾਤ, ਦੀਨ ਦੁਨੀ ਵੇਖ ਵਖਾਈਆ। ਜਿਸ ਦੀ ਸ਼ਬਦ ਅਗੰਮੀ ਬਾਤ, ਬਾਤਨ ਕਰੇ ਪੜ੍ਹਾਈਆ। ਵੇਖਣਹਾਰ ਅੰਧੇਰੀ ਰਾਤ, ਚਾਰੋਂ ਕੁੰਟ ਫੋਲ ਫੁਲਾਈਆ। ਭਗਤ ਸੁਹੇਲਾ ਬਣ ਕੇ ਪਿਤ ਮਾਤ, ਪੂਤ ਸਪੂਤ ਗੋਦੀ ਲਏ ਉਠਾਈਆ। ਚਾਰ ਵਰਨ ਅਠਾਰਾਂ ਬਰਨ ਮੇਟਣਹਾਰ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਖੇਲ ਖਿਲਾਏ ਬਹੁ ਬਿਧ ਭਾਂਤ, ਭੇਵ ਅਭੇਦਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਤਿੰਨ ਪੋਹ ਕਹੇ ਮੇਰਾ ਆਖ਼ਰੀ ਬਿਨਾ ਅੱਖਰਾਂ ਤੋਂ ਨਿਸ਼ਾਨਾ, ਨਿਸ਼ਅੱਖਰ ਧਾਰ ਜਣਾਈਆ। ਮੇਰਾ ਗੁਰੂਆਂ ਤੋਂ ਬਾਹਰ ਬਿਆਨਾ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਸਲਾਹੀਆ। ਮੇਰਾ ਪਾਤਸ਼ਾਹ ਸ਼ਹਿਨਸ਼ਾਹ

ਸ੍ਰੀ ਭਗਵਾਨਾ, ਭਗਵਨ ਅਗੰਮ ਅਥਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਵਡ ਵਡਿਆਈਆ। ਓਸ ਲੇਖੇ ਲਾਉਣਾ ਰਵੀਦਾਸ ਦਾ ਸਾਢੇ ਤਿੰਨ ਹੱਥ ਦਾ ਕਾਨਾ, ਕਰਮ ਕਾਂਡ ਦਾ ਭੇਵ ਚੁਕਾਈਆ। ਜਿਸ ਦੇ ਹੁਕਮ ਨਾਲ ਦੀਨ ਦੁਨੀ ਬਦਲ ਜਾਣਾ ਜਮਾਨਾ, ਜ਼ਿਮੀਂ ਅਸਮਾਨ ਵੇਖਣ ਚਾਈਂ ਚਾਈਂਆ। ਨੈਣ ਉਠਾਵਣ ਅਵਤਾਰ ਪੈਗ਼ੰਬਰ ਗੁਰ ਕਰਨ ਧਿਆਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਾਨਾ ਕਹੇ ਮੇਰੀ ਸਾਢੇ ਤਿੰਨ ਹੱਥ ਦੀ ਧਾਰ, ਧਰਮੀਓ ਧਰਮ ਨਾਲ ਜਣਾਈਆ। ਮੇਰੇ ਨਾਲ ਲੇਖਾ ਲਿਖ ਕੇ ਗਿਆ ਰਵੀਦਾਸ ਚਮਾਰ, ਚੰਮ ਦ੍ਰਿਸ਼ਟੀ ਤੋਂ ਬਾਹਰ ਸਮਝਾਈਆ। ਭੇਵ ਅਭੇਦਾ ਖੋਲ ਦੱਸਿਆ ਸੰਸਾਰ, ਸਤਿ ਸਤਿਵਾਦੀ ਇਕ ਸਮਝਾਈਆ। ਬਿਨਾ ਪਰਮ ਪੁਰਖ ਤੋਂ ਬਣੇ ਨਾ ਕੋਇ ਸਹਾਰ, ਸਿਰ ਹੱਥ ਨਾ ਕੋਇ ਟਿਕਾਈਆ। ਜੋ ਆਦਿ ਜੁਗਾਦੀ ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਸੋ ਸਵਾਮੀ ਅੰਤਰਜਾਮੀ ਪਾਵਣਹਾਰਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਸਭ ਨੇ ਕਰਨੀ ਇੰਤਜ਼ਾਰ, ਚਾਰੋਂ ਕੁੰਟ ਨੈਣ ਉਠਾਈਆ। ਓਹ ਵੇਸ ਅਵੱਲੜਾ ਕਰੇ ਜੋਤੀ ਜਾਤਾ ਏਕੰਕਾਰ, ਅਕਲ ਕਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਕਾਨਾ ਕਹੇ ਮੇਰੀ ਪੁਰਾਣੀ ਕਥਾ, ਕਥਨੀ ਵਾਲਿਓ ਦਿਆਂ ਜਣਾਈਆ। ਪਹਿਲੋਂ ਸਤਿਗੁਰ ਸ਼ਬਦ ਨੂੰ ਟੇਕ ਕੇ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਫੇਰ ਹੁਕਮ ਸੁਣ ਕੇ ਯਥਾਰਥ ਯਥਾ, ਯਦਪ ਯਦੀ ਦਿਆਂ ਦ੍ਰਿੜਾਈਆ। ਜਿਸ ਦਾ ਹੁਕਮ ਦੋ ਜਹਾਨ ਵਰਤਣਾ ਇਕੱਠਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੂੰ ਦੀਨ ਦੁਨੀ ਕਰਦੀ ਠੱਠਾ, ਮਖ਼ੌਲ ਰਹੀ ਉਡਾਈਆ। ਉਹ ਸਭ ਦਾ ਪਾਉਣ ਵਾਲਾ ਰੱਟਾ, ਰਾਈਟ ਆਪਣਾ ਹੁਕਮ ਦ੍ਰਿੜਾਈਆ। ਪੈਗ਼ੰਬਰਾਂ ਵੇਖਣ ਵਾਲਾ ਪੱਟਾ, ਪਟਨੇ ਵਾਲਾ ਸੰਗ ਮਿਲਾਈਆ। ਜੋ ਖੇਲ ਖਿਲਾਏ ਬਾਜ਼ੀਗਰ ਨੱਟਾ, ਸਵਾਂਗੀ ਆਪਣਾ ਸਵਾਂਗ ਰਚਾਈਆ। ਕਲਜੁਗ ਭੱਜੇ ਚਾਰੋਂ ਕੁੰਟ ਫਿਰੇ ਨੱਠਾ, ਪਾਂਧੀ ਹੋ ਕੇ ਪੰਧ ਮੁਕਾਈਆ। ਜਿਸ ਦੀਆਂ ਖੁਲ੍ਹੀਆਂ ਦਿਸਣ ਲਿਟਾਂ, ਚੂੰਡੀ ਸੀਸ ਨਾ ਕੋਇ ਬੰਧਾਈਆ। ਮਸਤਕ ਕੂੜ ਦਾ ਲਾ ਕੇ ਟਿੱਕਾ, ਦੀਨ ਦੁਨੀ ਰਿਹਾ ਵਖਾਈਆ। ਦਰੋਹੀ ਬਿਨਾ ਪ੍ਰਭੂ ਤੋਂ ਦਿਸੇ ਕੋਈ ਨਾ ਮਿਤਾ, ਮਿਤ੍ਰ ਪਿਆਰਾ ਨਜ਼ਰ ਕੋਇ ਨਾ ਆਈਆ। ਜਗਿਆਸੂਓ ਰਿਹੋ ਕੋਈ ਨਾ ਦੁਚਿੱਤਾ, ਦੁਤੀਆ ਭਾਉ ਨਾ ਕੋਇ ਰਖਾਈਆ। ਸਦੀ ਚੌਧਵੀਂ ਅੰਤਮ ਨਿਕਲਣ ਵਾਲਾ ਸਿੱਟਾ, ਸਿੱਟੇਬਾਜ਼ੀ ਦਿਸੇ ਖ਼ਲਕ ਖ਼ੁਦਾਈਆ। ਸਭ ਨੇ ਭਾਣਾ ਮੰਨਣਾ ਕਰ ਕੇ ਮਿੱਠਾ, ਸਿਰ ਸਕੇ ਨਾ ਕੋਿੱੲ ਉਠਾਈਆ। ਮੇਰਾ ਸਾਹਿਬ ਸੁਲਤਾਨ ਖੇਲ ਕਰੇ ਅਨਡਿੱਠਾ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਕਾਨਾ ਕਹੇ ਮੇਰੀ ਕਲਮ ਕਾਲਾ ਨਿਸ਼ਾਨ ਲਾਵੇ ਉਤੇ ਚਿੱਟਾ, ਚਿੱਟੀ ਧਾਰ ਦਏ ਬਦਲਾਈਆ। ਮੇਰਾ ਲੇਖਾ ਕਦੇ ਨਾ ਮਿਟਾ, ਮਿੱਟੀ ਖ਼ਾਕ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕਾਨਾ ਕਹੇ ਮੇਰੀ ਕਲਮ ਨੇ ਦਿਤੇ ਬਿਆਨ, ਜੁਗ ਜੁਗ ਹੁਕਮ ਸੁਣਾਈਆ। ਖੇਲ ਤੱਕਣਾ ਸ੍ਰੀ ਭਗਵਾਨ, ਜੋ ਕਰਤਾ ਧੁਰਦਰਗਾਹੀਆ। ਜਿਸ ਕੋਲੋਂ ਅਵਤਾਰ ਪੈਗ਼ੰਬਰ ਗੁਰੂ ਮੰਗਦੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਸੋ ਸਤਿ ਸਰੂਪੀ ਸ਼ਾਹੋ ਭੂਪੀ ਨੌਜਵਾਨ, ਮਰਦ ਮਰਦਾਨਾ ਸ੍ਰੀ ਭਗਵਾਨਾ ਵਡ ਵਡਿਆਈਆ। ਓਹ ਲੇਖਾ ਜਾਣੇ ਜੀਵ ਜਹਾਨ, ਅੰਤਰ ਦ੍ਰਿਸ਼ਟੀ ਸ੍ਰਿਸ਼ਟੀ ਫੋਲੇ ਚਾਈਂ ਚਾਈਂਆ। ਜਿਸ ਦਾ ਨਜ਼ਰ ਨਾ ਆਏ ਕੋਈ ਮਕਾਨ,

ਬੇਮੁਕਾਮ ਆਪਣੀ ਖੇਲ ਖਿਲਾਈਆ। ਜਿਸ ਨੂੰ ਲੱਭਦੇ ਫਿਰਨ ਤਮਾਮ, ਤਮਅ ਦੇ ਲਾਲਚ ਵਿਚ ਹੋਵੇ ਦੀਨ ਦੁਨੀ ਹਲਕਾਈਆ। ਉਹ ਆਵੇ ਧੁਰ ਦਾ ਅਮਾਮ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਸ਼ਰਅ ਮੇਟਣੀ ਅੰਧੇਰੀ ਸ਼ਾਮ, ਨੂਰੀ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਾਨਾ ਕਹੇ ਮੇਰਾ ਮਲਵਈਆਂ ਨਾਲ ਪਿਆਰ, ਮਲਕੁਲ ਮੌਤ ਦਾ ਭੇਵ ਖੁਲਾਈਆ। ਮੈਨੂੰ ਬ੍ਰਹਮੇ ਨੇ ਕਰ ਤਿਆਰ, ਬ੍ਰਹਮ ਨਾਲ ਲਿਆ ਮਿਲਾਈਆ। ਬਾਲਮੀਕ ਹੋ ਹੁਸ਼ਿਆਰ, ਦਿਤੀ ਮਾਣ ਵਡਿਆਈਆ। ਵੇਦ ਵਿਆਸਾ ਬਣ ਕੇ ਯਾਰ, ਯਰਾਨਾ ਗਿਆ ਜਣਾਈਆ। ਅਰਜਨ ਲੇਖਾ ਲਿਖਿਆ ਨਾਲ ਪਿਆਰ, ਅਪਰੰਪਰ ਦਿਤੀ ਵਡਿਆਈਆ। ਮੈਂ ਕਲਜੁਗ ਹੋ ਤਿਆਰ, ਤ੍ਰੈਭਵਣ ਧਨੀ ਨਾਲ ਆਪਣਾ ਸੰਗ ਬਣਾਈਆ। ਮੂਸਾ ਈਸਾ ਮੁਹੰਮਦ ਬਣ ਲਿਖਾਰ, ਕਾਤਬਾਂ ਦਿਤੀ ਮਾਣ ਵਡਿਆਈਆ। ਮੇਰਾ ਮੇਲ ਮਿਲਿਆ ਨਾਨਕ ਨਿਰਗੁਣ ਸਰਗੁਣ ਧਾਰ, ਧਰਨੀ ਧਰਤ ਧਵਲ ਧੌਲ ਵੱਜੀ ਵਧਾਈਆ। ਗੁਰਦਾਸ ਦਿਤਾ ਅਧਾਰ, ਉਦਰ ਤੋਂ ਬਾਹਰ ਸਮਝਾਈਆ। ਕਾਨਾ ਕਹੇ ਮੇਰੀ ਕਲਮ ਦਾ ਨਹੀਂ ਸ਼ੁਮਾਰ, ਬੇਸ਼ੁਮਾਰ ਸਿਰ ਮੇਰੇ ਹੱਥ ਟਿਕਾਈਆ। ਮੈਂ ਸੰਦੇਸ਼ਾ ਦੇਵਾਂ ਵਿਚ ਸੰਸਾਰ, ਸਚ ਸਚ ਸੁਣਾਈਆ। ਚਾਰ ਜੁਗ ਦੇ ਲੇਖ ਜੋ ਲਿਖਦੇ ਗਏ ਲਿਖਾਰ, ਭਵਿਸ਼ਾਂ ਵਿਚ ਸਮਝਾਈਆ। ਪੇਸ਼ੀਨਗੋਈਆਂ ਰਹੀਆਂ ਪੁਕਾਰ, ਭੇਵ ਅਭੇਦ ਖੁਲਾਈਆ। ਮੇਰਾ ਲਹਿਣਾ ਦੇਣਾ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰਖਾਈਆ। ਮੇਰੀ ਕਲਮ ਦੀ ਧਾਰ ਸੰਦੇਸ਼ਾ ਦਏ ਵਿਚ ਸੰਸਾਰ, ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੁਹਾਡਾ ਇਕੋ ਮੀਤ ਮੁਰਾਰ, ਜਿਸ ਦਾ ਰੂਪ ਰੰਗ ਰੇਖ ਨਜ਼ਰ ਨਾ ਆਵੇ ਕੋਈ ਧਾਰ, ਧਰਨੀ ਧਰਤ ਧਵਲ ਵੇਖਣ ਕੋਇ ਨਾ ਪਾਈਆ। ਜਿਸ ਦਾ ਲਹਿਣਾ ਕਲਜੁਗ ਅੰਤ ਕਲ ਕਲਕੀ ਹੋਏ ਅਵਤਾਰ, ਕਲ ਕਲੇਸ਼ ਵੇਖ ਵਖਾਈਆ। ਨਿਹਕਲੰਕਾ ਪਰਵਗਰਦਿਗਾਰ, ਸਾਂਝਾ ਯਾਰ ਨੂਰ ਅਲਾਹੀਆ। ਅਮਾਮ ਅਮਾਮਾ ਹੋ ਸਿਕਦਾਰ, ਵੇਖਣਹਾਰਾ ਥਾਉਂ ਥਾਈਂਆ। ਚੌਦਾਂ ਤਬਕ ਜਿਸ ਦਾ ਕਰਨ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਚੌਦਾਂ ਲੋਕ ਰਹੇ ਪੁਕਾਰ, ਕੂਕ ਕੂਕ ਸੁਣਾਈਆ। ਕਵਣ ਵੇਲਾ ਧਰਨੀ ਦੀ ਸੁਣੇ ਪੁਕਾਰ, ਧਵਲ ਦਾ ਹੌਲਾ ਭਾਰ ਕਰਾਈਆ। ਕਲ ਆਵੇ ਕਲਕੀ ਅਵਤਾਰ, ਨੌਜਵਾਨਾ ਮਰਦ ਮਰਦਾਨਾ ਫੇਰਾ ਪਾਈਆ। ਜਿਸ ਦਾ ਸ਼ਬਦ ਖੰਡਾ ਹੋਵੇ ਦੋ ਧਾਰ, ਜਗਤ ਖੜਗਾਂ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਲੇਖਾ ਗੋਬਿੰਦ ਦੱਸ ਕੇ ਗਿਆ ਸਰਸੇ ਵਾਲੀ ਧਾਰ, ਧਰਮ ਧਰਮ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਖੜਗ ਕਹੇ ਮੈਂ ਜਗਤ ਵਾਲੀ ਤਲਵਾਰ, ਲੁਹਾਰ ਤਰਖਾਣ ਦਿਤਾ ਘੜਾਈਆ। ਮੇਰਾ ਜਗਿਆਸੂਆਂ ਨਾਲ ਪਿਆਰ, ਸ਼ਤਰੂ ਸ਼ਤਰੂਆਂ ਨਾਲ ਲੜਾਈਆ। ਮੇਰਾ ਧਰਮ ਦਾ ਧਰਮ ਨਾਲ ਜੈਕਾਰ, ਧਰਮ ਦਵਾਰਿਆਂ ਵੇਖਾਂ ਚਾਈਂ ਚਾਈਂਆ। ਮੇਰੀ ਸ਼ਰਅ ਦੀ ਸ਼ਰਅ ਨੂੰ ਸਦਾ ਲਲਕਾਰ, ਵੰਗਾਰ ਕੇ ਦਿਆਂ ਸੁਣਾਈਆ। ਮੇਰਾ ਪ੍ਰਭੂ ਦੇ ਨਾਮ ਕਲਮਿਆਂ ਨਾਲ ਤਕਰਾਰ, ਅਵਤਾਰ ਪੈਗ਼ੰਬਰ ਮਿਲ ਕੇ ਸਾਚੀ ਖੇਲ ਖਿਲਾਈਆ। ਮੈਂ ਸਿਰ ਧੜਾਂ ਦੇ ਕਰਾਂ ਸਦਾ ਵਪਾਰ, ਵਣਜਾਰਨ ਹੋ ਕੇ ਵੇਖ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਮੇਰੀ ਪੜ੍ਹਾਈਆ। ਮੇਰਾ ਲੇਖਾ ਜੁਗ ਜੁਗ ਹੋਵੇ ਜ਼ਾਹਰ, ਜ਼ਾਹਰ ਜ਼ਹੂਰ ਕਰਾਂ ਰੁਸ਼ਨਾਈਆ। ਮੈਂ ਤਿੰਨ ਪੋਹ ਨੂੰ ਆਈ ਭਗਤੋ ਮਿਆਨੋ ਬਾਹਰ, ਬਾਹਰਲੇ ਦੇਸ਼ਾਂ ਵਿਚ ਫਿਰਾਂ ਚਾਈਂ ਚਾਈਂਆ। ਖ਼ਬਰ ਸੰਦੇਸੇ ਦੇਵਾਂ

ਵਾਰੋ ਵਾਰ, ਵਾਰਤਾ ਪਿਛਲੀ ਦਿਆਂ ਦੁਹਰਾਈਆ। ਖ਼ਬਰਦਾਰ ਹੋਵੇ ਨਾਰੀ ਨਾਰ, ਨਰ ਨਰਾਇਣ ਹੁਕਮ ਸੁਣਾਈਆ। ਲੇਖਾ ਜ਼ਰੂਰ ਮੁਕਣਾ ਮੁਹੰਮਦ ਉਮਤ ਤੇ ਲਹਿਣਾ ਚਾਰ ਯਾਰ, ਸਦੀ ਚੌਧਵੀਂ ਗੰਢ ਪਵਾਈਆ। ਮੇਰਾ ਕਦੇ ਨਾ ਬਾਕੀ ਰਹੇ ਉਧਾਰ, ਲੇਖੇ ਸਭ ਦੇ ਝੋਲੀ ਪਾਈਆ। ਮੈਂ ਬਣੀ ਨਹੀਂ ਕਦੇ ਗ਼ਦਾਰ, ਮੁਖ ਪਿਠ ਨਾ ਕਦੇ ਬਦਲਾਈਆ। ਮੈਨੂੰ ਗੋਬਿੰਦ ਗਿਆ ਸ਼ਿੰਗਾਰ, ਸੋਹਣਾ ਰੰਗ ਚੜ੍ਹਾਈਆ। ਤਨ ਬਸਤਰ ਸਜਾ ਕੇ ਦੇਂਦਾ ਰਿਹਾ ਅਧਾਰ, ਸਿਰ ਮੇਰੇ ਹੱਥ ਟਿਕਾਈਆ। ਕਰ ਕੇ ਗਿਆ ਖ਼ਬਰਦਾਰ, ਬਾਤਨ ਲੇਖਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਤਲਵਾਰ ਕਹੇ ਮੈਂ ਮਿਆਨ ਵਿਚੋਂ ਨਿਕਲੀ, ਆਪਣੀ ਲੈ ਅੰਗੜਾਈਆ। ਮੈਂ ਮਾਇਆ ਨਾਲ ਮਿਲ ਕੇ ਪਾਵਾ ਕਿੱਕਲੀ, ਖ਼ੁਸ਼ੀਆਂ ਨਾਚ ਨਚਾਈਆ। ਮੈਨੂੰ ਘੜਿਆ ਕਿਸੇ ਨਹੀਂ ਸਿਕਲੀ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਖੇਲ ਨਿਤ ਨਵਿਤ ਲਈ, ਜੁਗ ਜੁਗ ਫੇਰੀਆਂ ਪਾਈਆ। ਮੇਰੇ ਸਾਹਿਬ ਨੇ ਲੋਕਮਾਤ ਥਿਤ ਮਿਥ ਲਈ, ਮਿਤੀ ਆਪਣਾ ਹੁਕਮ ਜਣਾਈਆ। ਮੈਂ ਉਸੇ ਦੇ ਪਿਆਰ ਵਿਚ ਵਿਕ ਗਈ, ਆਪਣੀ ਕੀਮਤ ਨਾ ਕੋਇ ਰਖਾਈਆ। ਉਸੇ ਦੇ ਹੁਕਮ ਵਿਚ ਟਿਕ ਗਈ, ਆਪਣਾ ਆਸਣ ਲਾਈਆ। ਮੈਂ ਵਣਜਾਰਨ ਇਕ ਚਿਟ ਲਈ, ਜੋ ਬਿਨ ਅੱਖਰਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਲਵਾਰ ਕਹੇ ਮੈਂ ਛਡ ਕੇ ਆ ਗਈ ਗਾਤਰਾ, ਗਾਇਤਰੀ ਮੰਤਰ ਨਾ ਕੋਇ ਰਖਾਈਆ। ਮੈਂ ਦੀਨ ਦੁਨੀ ਦੀ ਕਰਨ ਚਲੀ ਯਾਤਰਾ, ਭੱਜਾਂ ਵਾਹੋ ਦਾਹੀਆ। ਮੈਂ ਸਾਰੀਆਂ ਵੇਖਾਂ ਲਗਾਂ ਮਾਤਰਾ, ਮਾਤਰ ਭੂਮੀ ਖੋਜ ਖੁਜਾਈਆ। ਮੇਰੇ ਕੋਲ ਪੁਰਾਣੀਆਂ ਪਾਤਰਾ, ਪਤਰਕਾ ਆਪਣੇ ਵਿਚ ਰਖਾਈਆ। ਮੇਰੀਆਂ ਸਾਰੇ ਕਰਦੇ ਖ਼ਾਤਰਾ, ਖ਼ਤਰੇ ਵਿਚ ਸੀਸ ਨਿਵਾਈਆ। ਮੈਂ ਵੇਖਣੀ ਕਲਜੁਗ ਅੰਧੇਰੀ ਰਾਤਰਾ, ਚਾਰੋਂ ਕੁੰਟ ਧਿਆਨ ਲਗਾਈਆ। ਕੀ ਸੰਦੇਸਾ ਦੇਵਣ ਚਾਰ ਵੇਦ ਛੇ ਸ਼ਾਸਤਰਾ, ਸਿਮਰਤੀਆਂ ਨਾਲ ਮਿਲਾਈਆ। ਵੇਦਾਂ ਤੱਕਿਆ ਪੁਰਾਨਾਂ ਨਾਲ ਕੀ ਆਸਰਾ, ਗੀਤਾ ਗਿਆਨ ਕੀ ਸਮਝਾਈਆ। ਅੰਜੀਲ ਕੁਰਾਨ ਬਾਈਬਲ ਕੀ ਮੇਰਾ ਲੇਖ ਦੱਸਣ ਨਾਲ ਆਕੜਾ, ਕਹਿ ਕਹਿ ਜਗਤ ਸੁਣਾਈਆ। ਖੜਗ ਕਹੇ ਮੈਂ ਚੰਡੀ ਪ੍ਰਚੰਡ ਦਾ ਹੋਵੇ ਟਾਕਰਾ, ਖੰਡੇ ਖੜਗਾਂ ਨਾਲ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਤਲਵਾਰ ਕਹੇ ਮੈਨੂੰ ਜਗਤ ਕਹੇ ਕਿਰਪਾਨ, ਕਿਰਪਾਨਿਧ ਦਿਤੀ ਵਡਿਆਈਆ। ਮੈਂ ਨਿਕਲੀ ਵਿਚੋਂ ਮਿਆਨ, ਮੀਆਂ ਬੀਬੀ ਦਾ ਲੇਖਾ ਵੇਖਾਂ ਥਾਉਂ ਥਾਈਂਆ। ਚੌਦਾਂ ਤਬਕਾਂ ਵੇਖਾਂ ਮਾਰ ਧਿਆਨ, ਚੌਦਾਂ ਲੋਕਾਂ ਖੋਜ ਖੁਜਾਈਆ। ਮੇਰਾ ਰਾਹ ਤੱਕਣ ਜ਼ਿਮੀਂ ਅਸਮਾਨ, ਸੂਰੀਆ ਚੰਦ ਮੰਡਲ ਮੰਡਪ ਵੇਖਣ ਨੈਣ ਉਠਾਈਆ। ਮੈਂ ਇਕ ਪ੍ਰਭੂ ਦਾ ਸੁਣਨ ਵਾਲੀ ਫ਼ਰਮਾਨ, ਜੋ ਜਗਤ ਫ਼ੁਰਨਿਆਂ ਤੋਂ ਬਾਹਰ ਦਏ ਸੁਣਾਈਆ। ਮੈਂ ਉਸ ਨੂੰ ਕਰਾਂ ਪ੍ਰਵਾਨ, ਪ੍ਰਵਾਨੇ ਸਭ ਨੂੰ ਦਿਆਂ ਪਹੁੰਚਾਈਆ। ਉਠੋ ਜਾਗੋ ਜੀਵੋ ਜੰਤੋ ਸੁੱਤੇ ਨਾ ਰਹੋ ਨਾਦਾਨ, ਨੇਤਰ ਲੋਚਨ ਨੈਣ ਲਓ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਾਨਾ ਕਹੇ ਨੀ ਸੁਣ ਤਲਵਾਰੇ, ਸਚ ਦਿਆਂ ਸੁਣਾਈਆ। ਤੂੰ ਕਮਲੀਏ ਮੇਰੇ ਸਹਾਰੇ, ਮੇਰਾ ਲੇਖਾ ਲਿਖਿਆ ਤੈਨੂੰ ਦਏ ਵਡਿਆਈਆ। ਮੇਰਾ ਖੇਲ ਸਦਾ ਜੁਗ ਚਾਰੇ, ਜੁਗ ਚੌਕੜੀ ਰੀਤੀ ਚਲੀ ਆਈਆ। ਮੈਨੂੰ ਪਿਆਰ ਕਰਦੇ ਗਏ

ਪੈਗ਼ੰਬਰ ਗੁਰ ਅਵਤਾਰੇ, ਜੋ ਕਲਮੇ ਕਾਇਨਾਤ ਲਿਖ ਲਿਖ ਦੀਨ ਦੁਨੀ ਗਏ ਸਮਝਾਈਆ। ਮੇਰੇ ਲੇਖ ਨੂੰ ਪੜ੍ਹ ਪੜ੍ਹ ਕੇ ਜਗਤ ਜਹਾਨ ਖੇਲ ਵੇਖੇ ਕਾਇਆ ਮਹੱਲ ਮੁਨਾਰੇ, ਜੀਵਣ ਜੀਵਣ ਵਿਚੋਂ ਬਦਲਾਈਆ। ਨੀ ਤੇਰੇ ਖੇਲ ਸਦਾ ਸਦਾ ਮਾੜੇ, ਕੋਝੀਏ ਕਮਲੀਏ ਦਿਆਂ ਸਮਝਾਈਆ। ਤੂੰ ਸ਼ਾਹ ਸੁਲਤਾਨ ਬਣਾ ਕੇ ਲਾੜੇ, ਰਣਭੂਮੀਆਂ ਵਿਚ ਫਿਰਾਈਆ। ਤੂੰ ਜਗ ਵਸਦੇ ਜੁਗਾਂ ਪ੍ਰਮਾਨ ਫੇਰ ਉਜਾੜੇ, ਸੀਸ ਧੜ ਵੱਖ ਵੱਖ ਕਰਾਈਆ। ਜਿਧਰ ਤੱਕਾਂ ਤੇਰੇ ਭੈ ਵਾਲੇ ਅਖਾੜੇ, ਪ੍ਰੇਮ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਤਲਵਾਰ ਕਹੇ ਸੁਣ ਨੀ ਕਲਮ ਨਿੱਕੀ, ਨਿੱਕੀਏ ਤੈਨੂੰ ਦਿਆਂ ਜਣਾਈਆ। ਮੇਰਾ ਖੇਲ ਜਿਸ ਦੀ ਸਭ ਨੂੰ ਸਿਕੀ, ਆਸਾਵੰਦ ਆਸਾ ਰਹੇ ਰਖਾਈਆ। ਨੀ ਤੇਰਾ ਲੇਖ ਲਿਖਿਆ ਬਾਂਦਰਾਂ ਨੇ ਪੱਥਰ ਇੱਟੀ, ਤ੍ਰਿਸ਼ਨਾ ਵਿਚ ਆਪਣਾ ਆਪ ਛੁਪਾਈਆ। ਮੈਂ ਜਦੋਂ ਆਵਾਂ ਬਿਨਾ ਸੀਸ ਤੋਂ ਹੋਰ ਕਿਸੇ ਜਗਹ ਨਾ ਟਿਕੀ, ਆਸਣ ਆਪਣਾ ਇਕ ਰਖਾਈਆ। ਮੈਂ ਪਿਆਰ ਵਿਚ ਕਦੇ ਨਾ ਵਿਕੀ, ਮੁਹੱਬਤ ਵਿਚ ਨਾ ਕੋਇ ਫਸਾਈਆ। ਮੇਰੀ ਧਾਰ ਉਦੋਂ ਦੀ ਹੋ ਗਈ ਤਿੱਖੀ, ਜਿਸ ਦਾ ਮੁਖ ਨਾ ਕੋਇ ਬਦਲਾਈਆ। ਜਿਸ ਵੇਲੇ ਗੋਬਿੰਦ ਗੋਬਿੰਦ ਧਾਰ ਬਣਾਈ ਸਿੱਖੀ, ਸਿੰਘ ਸਤਿਗੁਰ ਸ਼ਬਦ ਰੂਪ ਦਰਸਾਈਆ। ਮੇਰਾ ਲਹਿਣਾ ਦੇਣਾ ਬੀਸ ਬੀਸਾ ਲੇਖਾ ਜਾਣੇ ਏਕੰਕਾਰ ਇੱਕੀ, ਇਕੀਹ ਵੀਹ ਗੁਰਦਾਸ ਦਏ ਗਵਾਹੀਆ। ਮੈਂ ਇਕੋ ਸੱਸੇ ਉਤੇ ਹੋੜਾ ਤੱਕਣਾ ਹਾਹੇ ਉਤੇ ਟਿੱਪੀ, ਤਨ ਵਜੂਦਾਂ ਮੁਹੱਬਤ ਨਾ ਕੋਇ ਰਖਾਈਆ। ਮੇਰੀ ਖੇਲ ਸਭ ਨੂੰ ਲੱਗਣੀ ਮਿਠੀ, ਦੀਨਾਂ ਮਜ਼੍ਹਬਾਂ ਵਾਲੇ ਵੇਖਣ ਚਾਈਂ ਚਾਈਂਆ। ਮੈਂ ਸ਼ਰਅ ਦੀ ਸ਼ਰਅ ਨਾਲ ਵੱਢਣੀ ਪਿੱਠੀ, ਆਪਣੀ ਧਾਰ ਵਖਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਚਿੱਠੀ, ਜਿਸ ਨੂੰ ਚਿੱਠੀ ਰਸੈਣ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਤਲਵਾਰ ਕਹੇ ਮੈਂ ਆਈ ਸਿੰਘਾਸਣ ਉਤੇ ਪਲੰਘਾ, ਸਤਿਗੁਰ ਸ਼ਬਦ ਦਏ ਵਡਿਆਈਆ। ਮੈਂ ਚਾਰੋਂ ਕੁੰਟ ਕਰਾਵਾਂ ਦੰਗਾ, ਦਾਹਵੇਦਾਰ ਇਕ ਵਖਾਈਆ। ਪ੍ਰਭ ਦੇ ਕੋਲੋਂ ਇਕ ਵਸਤ ਅਗੰਮੀ ਮੰਗਾਂ, ਖ਼ਾਲੀ ਝੋਲੀ ਅਗੇ ਡਾਹੀਆ। ਮੈਂ ਸ਼ਾਹੋ ਭੂਪ ਇਕ ਸਰਬੰਗਾ, ਸ਼ਹਿਨਸ਼ਾਹ ਇਕ ਅਖਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀਆਂ ਪੂਰੀਆਂ ਕਰ ਦੇ ਮੰਗਾਂ, ਤ੍ਰਿਸ਼ਨਾ ਤੇਰੀ ਝੋਲੀ ਪਾਈਆ। ਸਦੀ ਚੌਧਵੀਂ ਜਗਤ ਵਕਤ ਜਾਂਦਾ ਲੰਘਾ, ਆਪਣਾ ਪੰਧ ਮੁਕਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੋਬਿੰਦ ਹੋਣਾ ਆਪ ਸਹਾਈਆ। ਤੇਰਾ ਧਰਮ ਦੀ ਧਾਰ ਖੜਕੇ ਖੰਡਾ, ਨਵਖੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਇਕ ਸਰਨਾਈਆ। ਤਲਵਾਰ ਕਹੇ ਮੇਰੀ ਧਾਰ ਬਣਾ ਦੇ ਦੋਹਰੀ, ਮਿਹਰ ਨਜ਼ਰ ਨਾਲ ਤਰਾਈਆ। ਮੈਂ ਦੋ ਜਹਾਨਾਂ ਫਿਰਾਂ ਚੋਰੀ ਚੋਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਵੇਖਾਂ ਰੈਣ ਅੰਧੇਰ ਘੋਰੀ, ਨਵ ਸੱਤ ਫੇਰਾ ਪਾਈਆ। ਤੂੰ ਮੇਰਾ ਭਾਗ ਬਣਾਉਣਾ ਮਥੋਰੀ, ਮਿਥਿਆ ਦਸਣੀ ਖ਼ਲਕ ਖ਼ੁਦਾਈਆ। ਮੈਂ ਵਸਤ ਮੰਗਾਂ ਆਪਣੀ ਲੋੜੀ, ਲੋੜੀਂਦੇ ਸਾਜਣ ਝੋਲੀ ਡਾਹੀਆ। ਮੇਰੀ ਗੋਬਿੰਦ ਖੰਡੇ ਨਾਲ ਜੋੜ ਦੇ ਜੋੜੀ, ਧੁਰ ਦਾ ਸੰਗ ਬਣਾਈਆ। ਸਦੀ ਚੌਧਵੀਂ ਆਯੂ ਰਹਿ ਗਈ ਥੋੜੀ, ਬੈਠੀ ਪੰਧ ਮੁਕਾਈਆ। ਤਲਵਾਰ ਕਹੇ ਮੈਨੂੰ ਵੇਖ ਕੇ ਉਮਤ ਕਰੇ ਬਹੁੜੀ ਬਹੁੜੀ, ਦਰੋਹੀ ਦਰੋਹੀ ਤੇਰਾ ਨਾਮ ਦੁਹਾਈਆ। ਮੈਨੂੰ ਅਗਲੇ ਸਾਲ ਵਿਚ ਪਹਿਲੀ ਚਾੜ੍ਹ ਦੇ ਪੌੜੀ, ਮੰਜ਼ਲ ਇਕ ਵਖਾਈਆ। ਮੈਂ ਅਗੇ

ਜਾਵਾਂ ਦੌੜੀ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਦੀਨ ਦੁਨੀ ਵੇਖਾਂ ਵੇਲ ਕੌੜੀ, ਘਰ ਘਰ ਫੋਲ ਫੁਲਾਈਆ। ਜਿਨ੍ਹਾਂ ਨੂੰ ਪ੍ਰਭੂ ਤੇਰੀ ਭੁੱਲ ਗਈ ਗਲੀ ਭੀੜੀ ਸੌੜੀ, ਸੁਖਮਨ ਟੇਢੀ ਬੰਕ ਪਾਰ ਨਾ ਕੋਇ ਕਰਾਈਆ। ਉਨ੍ਹਾਂ ਦੀਆਂ ਖੇਲਾਂ ਤੱਕਾਂ ਵਾਂਗ ਪਸ਼ੂ ਢੋਰੀ, ਧਰਨੀ ਧਰਤ ਧਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਦਇਆ ਕਮਾਵਾਂਗਾ। ਪੋਹ ਤਿੰਨ ਦਾ ਵਕਤ ਸੁਹਾਵਾਂਗਾ। ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਵਾਂਗਾ। ਤੂੰ ਨਵ ਸੱਤ ਆਉਣਾ ਭੌਂ, ਭਾਂਡਾ ਭਰਮ ਭਉ ਭੰਨਾਵਾਂਗਾ। ਤੇਰਾ ਲਹਿਣਾ ਦੇਣਾ ਰੱਖਾਂ ਨਗਰ ਗਰਾਉਂ, ਖੇੜੇ ਦੀਨ ਦੁਨੀ ਦੇ ਵੇਖ ਵਖਾਵਾਂਗਾ। ਨਵ ਸੱਤ ਵਖਾਵਾਂ ਫੜ ਕੇ ਬਾਹੋਂ, ਬਾਜ਼ੂ ਬਲ ਆਪ ਪ੍ਰਗਟਾਵਾਂਗਾ। ਤੂੰ ਫਿਰਨਾ ਨਾਲ ਚਾਓ, ਚਾਓ ਘਨੇਰਾ ਇਕ ਦਰਸਾਵਾਂਗਾ। ਤੇਰਾ ਲੇਖਾ ਥਲ ਅਸਗਾਹੋ, ਜਲ ਥਲ ਮਹੀਅਲ ਵੰਡ ਵੰਡਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਤਲਵਾਰ ਕਹੇ ਪ੍ਰਭੂ ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਮੇਰੀ ਖ਼ੁਸ਼ੀਆਂ ਵਾਲੀ ਕਰਨੀ ਬਹਾਰ, ਬਿਹਬਲ ਹੋ ਕੇ ਰਹੀ ਸੁਣਾਈਆ। ਮੇਰੀ ਦੁਆਪਰ ਦੀ ਵਿਛੜੀ ਦੀ ਕਲਜੁਗ ਤ੍ਰਿਖਾ ਦਈਂ ਨਿਵਾਰ, ਤ੍ਰਿਸ਼ਨਾ ਪੂਰ ਕਰਾਈਆ। ਮੈਂ ਲੇਖੇ ਲਹਿਣੇ ਪੂਰੇ ਕਰਨੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰੇ ਅਗੇ ਸੀਸ ਨਿਵਾਈਆ। ਦੀਨਾਂ ਮਜ਼੍ਹਬਾਂ ਮੇਟਣੀ ਖਾਰ, ਖ਼ਾਲਸ ਇਕੋ ਰੰਗ ਦਰਸਾਈਆ। ਇਕੋ ਚਰਨ ਕਵਲ ਪੁਰਖ ਅਕਾਲੇ ਦੱਸਣੀ ਨਿਮਸਕਾਰ, ਦੂਸਰ ਸੀਸ ਨਾ ਕੋਇ ਨਿਵਾਈਆ। ਇਕੋ ਤੇਰਾ ਨਾਮ ਹੋਵੇ ਜੈਕਾਰ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਤੂੰ ਸਭ ਦਾ ਸਾਂਝਾ ਹੋਵੇਂ ਯਾਰ, ਯਰਾਨਾ ਆਤਮ ਪਰਮਾਤਮ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਖੜਗ ਕਹੇ ਪ੍ਰਭੂ ਮੈਂ ਆਦਿ ਜੁਗਾਦੀ ਮੰਗਤੀ, ਤੂੰ ਦੇਵਣਹਾਰ ਕਰਤਾਰ। ਮੈਂ ਆਸ਼ਾ ਰੱਖੀ ਵਿਚ ਸੰਗਤੀ, ਤਿੰਨ ਪੋਹ ਦਾ ਦਿਵਸ ਵਿਚਾਰ। ਮੇਰੀ ਸਮਝ ਆਏ ਨਾ ਕਿਸੇ ਪੰਡਤੀ, ਵਿਦਿਆ ਵਾਲੇ ਰੋਵਣ ਜ਼ਾਰੋ ਜ਼ਾਰ। ਮੈਂ ਸਾਥਣ ਹੰ ਬ੍ਰਹਮ ਦੀ, ਮੇਰਾ ਪਾਰਬ੍ਰਹਮ ਨਾਲ ਪਿਆਰ। ਮੈਂ ਨਾ ਮਰਦੀ ਨਾ ਜੰਮਦੀ, ਮੇਰਾ ਰੂਪ ਵੇਖਣ ਤੋਂ ਬਾਹਰ। ਮੈਂ ਕਲਪਣਾ ਮੇਟਾਂ ਸਦਾ ਮਨ ਦੀ, ਆਪ ਆਪਣਾ ਕਰ ਕੇ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਸੱਚੀ ਸਰਕਾਰ। ਮੇਰੇ ਸਾਹਿਬ ਸਾਚੀ ਸਰਕਾਰ ਆਲਾ, ਮੈਨੂੰ ਅਦਨੀ ਨੂੰ ਦੇ ਵਡਿਆਈਆ। ਮੇਰੇ ਮਹਿਬੂਬ ਖ਼ੁਦਾ ਤੁਆਲਾ, ਤਾਲਬ ਹੋ ਕੇ ਮੰਗ ਮੰਗਾਈਆ। ਮੇਰਾ ਜਿਸਮ ਜ਼ਮੀਰ ਬੇਨਜ਼ੀਰ ਅੰਦਰੋਂ ਪੈਂਦਾ ਕਾਹਲਾ, ਉਠ ਉਠ ਭੱਜੇ ਵਾਹੋ ਦਾਹੀਆ। ਤੂੰ ਸਦੀ ਚੌਧਵੀਂ ਚੌਦਾਂ ਤਬਕਾਂ ਖੋਲ ਦੇ ਤਾਲਾ, ਕੁੰਡਾ ਆਪਣੀ ਹੱਥੀਂ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਚ ਦਾ ਹੁਕਮ ਸੁਣਾ ਦੇ ਅੱਜ, ਅਜ਼ਲ ਨੂੰ ਮੇਰੇ ਨਾਲ ਮਿਲਾਈਆ। ਮੈਂ ਖ਼ੁਸ਼ੀਆਂ ਵਿਚ ਜਾਵਾਂ ਭੱਜ, ਭੱਜਾਂ ਵਾਹੋ ਦਾਹੀਆ। ਫਿਰਾਂ ਵਿਚ ਸਾਰੇ ਜਗ, ਨਵ ਸੱਤ ਵੇਖਾਂ ਥਾਉਂ ਥਾਈਂਆ। ਬਿਨਾ ਅਗਨੀ ਤੋਂ ਲੱਗੀ ਵੇਖਾਂ ਅੱਗ, ਤਤਵ ਤਤਾਂ ਖੋਜ ਖੁਜਾਈਆ। ਦੀਨਾਂ ਮਜ਼੍ਹਬਾਂ ਤੱਕਾਂ ਹੱਦ, ਚਾਰੋਂ ਕੁੰਟ ਧਿਆਨ ਲਗਾਈਆ। ਦੀਨ ਦੁਨੀ ਦਾ ਤੱਕਾਂ ਲਬ, ਮੋਹ ਮਮਤਾ ਮਾਇਆ ਵਿਚ ਹਲਕਾਈਆ। ਤੇਰੇ ਹੁਕਮ ਦਾ ਸੁਣਾਂ ਅਨਹਦ, ਨਾਦੀ

ਦੇਣਾ ਸੁਣਾਈਆ। ਮੈਂ ਭਗਤ ਸੁਹੇਲੇ ਲਵਾਂ ਲੱਭ, ਵੇਖਾਂ ਚਾਈਂ ਚਾਈਂਆ। ਜਿਨ੍ਹਾਂ ਦਾ ਮੇਲਾ ਤੇਰੇ ਨਾਲ ਉਪਰ ਸ਼ਾਹ ਰਗ, ਨਵ ਦਰ ਦਾ ਡੇਰਾ ਢਾਹੀਆ। ਮੈਂ ਉਨ੍ਹਾਂ ਦੇ ਪਰਸਾਂ ਪਗ, ਧੂੜੀ ਖ਼ਾਕ ਰਮਾਈਆ। ਤੂੰ ਕਿਰਪਾ ਕਰ ਸੂਰੇ ਸਰਬਗ, ਦਰ ਠਾਂਡੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਖੜਗ ਕਹੇ ਮੈਂ ਨਵ ਨਵ ਉਠ ਉਠ ਜਾਵਾਂਗੀ। ਪ੍ਰਭ ਤੇਰੇ ਢੋਲੇ ਗੀਤ ਗਾਵਾਂਗੀ। ਮੰਦਰ ਮਸੀਤ ਚਰਚਾਂ ਆਖ ਜਣਾਵਾਂਗੀ। ਸਾਰੇ ਵੇਖੋ ਆਪਣੀ ਰੀਤ, ਰੀਤੀਵਾਨ ਭੇਵ ਚੁਕਾਵਾਂਗੀ। ਪੈਗ਼ੰਬਰੋ ਵੀਹਵੀਂ ਸਦੀ ਰਹੀ ਬੀਤ, ਚੌਧਵੀਂ ਲੇਖਾ ਨਾਲ ਮਿਲਾਵਾਂਗੀ। ਉਚੀ ਮਾਰ ਕੇ ਚੀਕ, ਚੀਕ ਚਿਹਾੜਾ ਇਕੋ ਪਾਵਾਂਗੀ। ਮੈਂ ਕੂੜ ਦੀ ਮੇਟਣੀ ਲੀਕ, ਲਾਈਨ ਇਕੋ ਇਕ ਵੇਖ ਵਖਾਵਾਂਗੀ। ਮੇਰੇ ਸਾਹਿਬ ਦਿਤੀ ਤੌਫ਼ੀਕ, ਤੋਬਾ ਤੋਬਾ ਸਭ ਦਾ ਲੇਖਾ ਜਗਤ ਚੁਕਾਵਾਂਗੀ। ਜੋ ਮੇਰਾ ਬਣਿਆ ਰਫ਼ੀਕ, ਤਿਸ ਦਾ ਸਗਲਾ ਸੰਗ ਰਖਾਵਾਂਗੀ। ਜਿਸ ਦੀ ਪੈਗ਼ੰਬਰਾਂ ਰੱਖੀ ਉਮੀਦ, ਆਸਾ ਵਿਚ ਉਸੇ ਦੀ ਓਟ ਰਖਾਵਾਂਗੀ। ਜਨ ਭਗਤੋ ਜਿਹੜੇ ਸਮੇਂ ਨੂੰ ਰਹੇ ਉਡੀਕ, ਉਹ ਸਮਾਂ ਸਰਬ ਦਰਸਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕੋ ਸੀਸ ਨਿਵਾਵਾਂਗੀ। ਤਲਵਾਰ ਕਹੇ ਮੈਂ ਭਗਤੋ ਆਈ ਉਤੇ ਸਿੰਘਾਸਣ, ਸਿੰਘ ਦਿਤੀ ਵਡਿਆਈਆ। ਮੇਰਾ ਲਹਿਣਾ ਨਾਲ ਪੁਰਖ ਅਬਿਨਾਸ਼ਣ, ਜੋ ਅਬਿਨਾਸ਼ੀ ਕਰਤਾ ਨੂਰ ਅਲਾਹੀਆ। ਉਹ ਮੇਰੀ ਕਰੇ ਰਾਖਣ, ਸਿਰ ਮੇਰੇ ਹੱਥ ਟਿਕਾਈਆ। ਮੈਂ ਝਗੜਾ ਮੇਟਣਾ ਜ਼ਾਤ ਪਾਤਨ, ਦੀਨਾਂ ਮਜ਼੍ਹਬਾਂ ਕਰਾਂ ਸਫ਼ਾਈਆ। ਮੈਂ ਤਿੰਨ ਪੋਹ ਨੂੰ ਸਭ ਨੂੰ ਆਈ ਆਖਣ, ਕਹਿ ਕਹਿ ਦਿਆਂ ਸੁਣਾਈਆ। ਕੂੜ ਦਾ ਪੰਧ ਮੁਕਿਆ ਵਾਟਣ, ਅਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਤਲਵਾਰ ਕਹੇ ਮੈਂ ਭਗਤੋ ਆਈ ਪ੍ਰਭੂ ਦੀ ਚਰਨੀ, ਚਰਨੋਦਕ ਦਏ ਪਿਆਈਆ। ਮੈਂ ਇਕ ਦੀ ਲੱਗੀ ਸਰਨੀ, ਸਰਨਗਤ ਇਕ ਸਮਝਾਈਆ। ਮੈਂ ਇਕੋ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੈਂ ਲੱਖ ਚੁਰਾਸੀ ਛੜਨੀ, ਖੰਡੇ ਖੜਗਾਂ ਨਾਲ ਮਿਲਾਈਆ। ਮੈਂ ਜਗਤ ਦੀ ਘਾੜਨ ਘੜਨੀ, ਘੜਨ ਭੰਨਣਹਾਰ ਦਏ ਵਡਿਆਈਆ। ਮੈਂ ਗ੍ਰਹਿ ਗ੍ਰਹਿ ਮੰਜ਼ਲ ਚੜ੍ਹਨੀ, ਲਹਿੰਦਾ ਚੜ੍ਹਦਾ ਵੇਖ ਵਖਾਈਆ। ਮੈਂ ਆਪਣੇ ਸਮੇਂ ਦੀ ਕਰਨੀ ਕਰਨੀ, ਕਰਤਾ ਪੁਰਖ ਹੁਕਮ ਵਰਤਾਈਆ। ਮੈਂ ਵੰਡ ਰਹਿਣ ਨਹੀਂ ਦੇਣੀ ਵਰਨੀ ਬਰਨੀ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਤਲਵਾਰ ਕਹੇ ਮੈਂ ਕੋਈ ਲੋਹਾ ਨਹੀਂ ਧਾਤ, ਜਗਤ ਨਾ ਕੋਇ ਵਡਿਆਈਆ। ਮੈਂ ਸੰਦੇਸ਼ਾ ਦੇਵਾਂ ਪਾਤ, ਜੋ ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਜਨ ਭਗਤੋ ਖ਼ਬਰਦਾਰ ਹੋਣਾ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਅੰਤ ਮਿਟਣੀ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਕਰੇ ਰੁਸ਼ਨਾਈਆ। ਜੋ ਲੇਖ ਲਿਖਿਆ ਕਾਨਿਆ ਤੇਰੀ ਕਲਮ ਨੇ ਨਾਲ ਦਵਾਤ, ਸ਼ਾਹੀ ਕਾਗ਼ਜ਼ ਸੰਗ ਬਣਾਈਆ। ਮੈਂ ਓਸੇ ਦੇ ਲੇਖ ਨੂੰ ਰਹੀ ਵਾਚ, ਵਾਚਕ ਹੋ ਕੇ ਧਿਆਨ ਲਗਾਈਆ। ਜੇ ਸਚ ਪੁਛੇਂ ਅਸੀਂ ਦੋਵੇਂ ਓਸ ਪ੍ਰਭੂ ਦੀ ਜ਼ਾਤ, ਜੋ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਮੇਰੀ ਲਿਖਣ ਦੀ ਤੇਰੀ ਕੱਟਣ ਦੀ ਜਗਤ ਖੇਲ ਦਿਵਸ ਰਾਤ, ਰੈਣ ਭਿੰਨੜੀ ਦਏ ਗਵਾਹੀਆ। ਆ ਜਾ ਦੋਵੇਂ ਚਰਨ ਪਰਸੀਏ ਓਸ ਕਮਲਾਪਾਤ, ਜੋ ਪਤਿਪਰਮੇਸ਼ਵਰ ਇਕ ਅਖਵਾਈਆ। ਜਨ ਭਗਤਾਂ ਦਰ

ਮੰਗੀਏ ਦਾਤ, ਦਰ ਠਾਂਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾਤਾ ਇਕ ਅਖਵਾਈਆ। ਕਲਮ ਕਹੇ ਤਲਵਾਰ ਅਸੀਂ ਆਦਿ ਦੀਆਂ ਦੋਵੇਂ ਭੈੱਣਾਂ, ਭਿੰਨੜੀ ਰੈਣ ਦਏ ਗਵਾਹੀਆ। ਉਠ ਦਰਸ਼ਨ ਕਰੀਏ ਨੈਣਾਂ, ਨੈਣਾਂ ਦੇਵੀ ਦਏ ਗਵਾਹੀਆ। ਸਾਡਾ ਇਕੋ ਦਾ ਸਾਕ ਸੱਜਣ ਸੈਣਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਸਭ ਦਾ ਚੁਕਾਉਣਾ ਲਹਿਣਾ ਦੇਣਾ, ਲੇਖੇ ਸਭ ਦੇ ਪੂਰ ਕਰਾਈਆ। ਉਹ ਖੇਲ ਖਿਲਾਏ ਵਿਚ ਹਿੰਦਵਾਇਣਾ, ਹਿੰਦੀ ਬਿੰਦੀ ਇਕ ਸਮਝਾਈਆ। ਨੀ ਮੇਰੇ ਲੇਖ ਨੇ ਕਮਲੀਏ ਅਗੇ ਉਠਾ ਦੇਣਾ ਚਾਇਨਾ, ਚੀਨ ਚੈਨ ਨਾਲ ਰਹਿਣ ਕੋਇ ਨਾ ਪਾਈਆ। ਫੇਰ ਲੇਖਾ ਤੱਕ ਲੈ ਕੀ ਬਾਲਮੀਕ ਲਿਖਿਆ ਵਿਚ ਰਮਾਇਣਾ, ਰਾਮਾ ਰਾਮਾ ਦਏ ਗਵਾਹੀਆ। ਕੀ ਕ੍ਰਿਸ਼ਨ ਨੇ ਅਰਜਨ ਨੂੰ ਦੱਸਿਆ ਬਿਨਾ ਜ਼ਬਾਨ ਤੋਂ ਕਹਿਣਾ, ਸ਼ਬਦ ਅਨਾਦੀ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਤਲਵਾਰ ਕਹੇ ਸੁਣ ਕਲਮ ਪਿਆਰੀ ਸਖ਼ੀ, ਸੁਖ਼ਨ ਦਿਆਂ ਜਣਾਈਆ। ਉਠ ਸਾਹਿਬ ਨੂੰ ਤੱਕੀਏ ਅੱਖੀਂ, ਅੱਖਰਾਂ ਵਾਲੀ ਮੁਕੇ ਪੜ੍ਹਾਈਆ। ਕੁਛ ਸੇਵਾ ਕਰ ਲੈ ਹੱਥੀਂ, ਨਿਵ ਨਿਵ ਸੀਸ ਝੁਕਾਈਆ। ਓਹ ਮਾਲਕ ਅਗੰਮ ਸਮਰਥੀ, ਦਾਤਾ ਧੁਰਦਰਗਾਹੀਆ। ਤਲਵਾਰ ਕਹੇ ਨੀ ਕਲਮੇ ਮੈਂ ਓਸੇ ਦੇ ਸਥਰ ਲੱਥੀ, ਜੋ ਗੋਬਿੰਦ ਯਾਰੜਾ ਇਕ ਹੰਢਾਈਆ। ਓਸੇ ਦੇ ਕਦਮਾਂ ਢੱਠੀ, ਜੋ ਢੱਠਿਆਂ ਲਏ ਉਠਾਈਆ। ਓਸੇ ਦੇ ਹੁਕਮ ਵਿਚ ਫਿਰਾਂ ਨੱਠੀ, ਭੱਜਾਂ ਵਾਹੋ ਦਾਹੀਆ। ਜਿਸ ਲੇਖ ਮੁਕਾਉਣਾ ਤਤ ਅੱਠੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਦਾ ਪਰਦਾ ਦਏ ਚੁਕਾਈਆ। ਹੁਣ ਦੋਵੇਂ ਸਲਾਹ ਕਰੀਏ ਇਕੱਠੀ, ਮਤਾ ਇਕ ਪਕਾਈਆ। ਸਦੀ ਚੌਧਵੀਂ ਜਾਂਦੀ ਟੱਪੀ, ਭੱਜੇ ਵਾਹੋ ਦਾਹੀਆ। ਅਗੇ ਕਿਹੜੀ ਲਿਖਣੀ ਪੱਟੀ, ਪਟਨੇ ਵਾਲਾ ਕੀ ਸਮਝਾਈਆ। ਤਲਵਾਰ ਕਹੇ ਮੈਂ ਸਭ ਨੂੰ ਜਾਵਾਂ ਫਟੀ, ਫੱਟੜ ਕਰਾਂ ਲੋਕਾਈਆ। ਦੋਹਾਂ ਨੇ ਕਿਹੜੀ ਖਟੀ ਖਟੀ, ਸਚ ਦੇ ਸਮਝਾਈਆ। ਕਲਮ ਕਹੇ ਮੈਂ ਪ੍ਰਭੂ ਦੇ ਪਿਆਰ ਵਿਚ ਰਚੀ, ਮਸਤੀ ਵਿਚ ਹਸਤੀ ਤੱਕਾਂ ਬੇਪ੍ਰਵਾਹੀਆ। ਮੇਰਾ ਲੇਖਾ ਨਾਨਕ ਧਾਰ ਜਾਣੇ ਜੁਗ ਛੱਤੀ, ਛਤੀਸਾ ਬਤੀਸਾ ਦੇਵੇ ਮਾਣ ਵਡਿਆਈਆ। ਜੋ ਸਭ ਦਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤਲਵਾਰ ਕਹੇ ਮੇਰਾ ਗੋਬਿੰਦ ਡੰਕ ਵਜਾਇਆ ਫ਼ਤ੍ਹੀ, ਫ਼ਾਤਿਆ ਸਭ ਦਾ ਜਗਤ ਪੜ੍ਹਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤੀ, ਰਤਨ ਅਮੋਲਕ ਹੀਰੇ ਗੁਰਮੁਖ ਦਿਆਂ ਸਮਝਾਈਆ। ਅੱਜ ਦੀ ਕਥਾ ਕਹਾਣੀ ਯਾਦ ਰੱਖੀਂ, ਸੰਦੇਸਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੂਰਾ ਸਮਰਥੀ, ਜਿਸ ਦੀ ਮਹਿੰਮਾ ਅਕਥਨਾ ਅਕਥੀ, ਕਥਨਾ ਕਥ ਨਾ ਕੋਇ ਸਮਝਾਈਆ।

੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਗੱਜਣ ਸਿੰਘ ਦੇ ਗ੍ਰਹਿ

ਜੈ ਜੈ ਕਾਰ ਕਰਨ ਤ੍ਰੈ ਲੋਅ, ਤ੍ਰੈਗਣ ਮਾਇਆ ਖ਼ੁਸ਼ੀਆਂ ਢੋਲੇ ਗਾਈਆ। ਸ਼ਬਦ ਅਗੰਮੜਾ ਸੁਣ ਕੇ ਸੋ, ਹੰ ਬ੍ਰਹਮ ਖ਼ੁਸ਼ੀ ਬਣਾਈਆ। ਤ੍ਰੈਗੁਣ ਧਾਰ ਜੋਤੀ ਹੋਈ ਲੋ, ਬ੍ਰਹਿਮੰਡ ਖੰਡ ਰੁਸ਼ਨਾਈਆ। ਸ਼ਬਦੀ ਸ਼ਬਦ ਨਿਰਗੁਣ ਨਿਰਗੁਣ ਇਕ ਦੇ ਦੋ, ਦੋ ਦਾ ਰੂਪ ਇਕ ਵਟਾਈਆ।

ਜਿਸ ਦਾ ਭੇਵ ਨਾ ਜਾਣੇ ਕੋ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਸਚ ਸਵਾਮੀ ਮਾਲਕ ਅਗੰਮਾ ਪ੍ਰਗਟ ਹੋ, ਹੋਕਾ ਦੇਵੇ ਚਾਈਂ ਚਾਈਂਆ। ਜਿਸ ਸਭ ਦਾ ਸਭ ਕੁਛ ਲੈਣਾ ਖੋਹ, ਅਵਤਾਰ ਪੈਗ਼ੰਬਰ ਗੁਰ ਭੱਜਣ ਵਾਹੋ ਦਾਹੀਆ। ਜਿਸ ਦੇ ਚਰਨ ਕਵਲ ਹਰਿਜਨ ਸਾਚਾ ਜਾਏ ਛੋਹ, ਛੋਹਰ ਬਾਂਕੇ ਦਏ ਵਡਿਆਈਆ। ਕੂੜ ਕੁੜਿਆਰਾ ਮੇਟ ਕੇ ਮੋਹ, ਮੁਹੱਬਤ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਜੈ ਜੈਕਾਰ ਕਰਨ ਬ੍ਰਹਿਮੰਡ, ਬ੍ਰਹਿਮਾਂਡ ਖ਼ੁਸ਼ੀ ਬਣਾਈਆ। ਜਿਸ ਦਾ ਖੇਲ ਜੇਰਜ ਅੰਡ, ਸੋ ਸਵਾਮੀ ਵੇਖ ਵਖਾਈਆ। ਜਿਸ ਸ੍ਰਿਸ਼ਟੀ ਕਰਨੀ ਖੰਡ ਖੰਡ, ਨਵ ਨਵ ਆਪਣਾ ਪੰਧ ਮੁਕਾਈਆ। ਜਗਤ ਦੁਹਾਗਣ ਨਾਰ ਤੱਕਣੀ ਰੰਡ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਨ ਭਗਤਾਂ ਜਿਸ ਨਾਮ ਨਿਧਾਨਾ ਦੇਣਾ ਵੰਡ, ਵਸਤ ਅਮੁਲ ਅਤੁਲ ਵਰਤਾਈਆ। ਸਚ ਪ੍ਰਕਾਸ਼ ਨੂਰੀ ਚਾੜ੍ਹੇ ਚੰਦ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਜਨਮ ਕਰਮ ਦਾ ਕੱਟੇ ਫੰਦ, ਫਾਸੀ ਰਾਏ ਧਰਮ ਨਾ ਕੋਇ ਲਟਕਾਈਆ। ਅੰਗੀਕਾਰ ਕਰੇ ਆਪਣੇ ਅੰਗ, ਜਿਉਂ ਨਾਨਕ ਅੰਗਦ ਅੰਗ ਸਮਾਈਆ। ਜਿਸ ਦੀ ਸਿਫ਼ਤ ਵਡਿਆਈ ਹੋਵੇ ਨਾ ਬੱਤੀ ਦੰਦ, ਸੋ ਦਇਆਵਾਨ ਗੁਸਾਈਂਆ। ਹਰਿਜਨ ਰਹਿਣ ਨਾ ਦੇਵੇ ਭਾਗਾਂ ਮੰਦ, ਭਾਗ ਸਭ ਦਾ ਝੋਲੀ ਪਾਈਆ। ਦੂਈ ਦਵੈਤੀ ਭਰਮਾਂ ਢਾਹ ਕੇ ਕੰਧ, ਆਤਮ ਬ੍ਰਹਮ ਦਏ ਸਮਝਾਈਆ। ਸਾਚੇ ਮੰਦਰ ਅੰਦਰ ਲੰਘ, ਪਲੰਘ ਰੰਗੀਲਾ ਸੇਜ ਸੁਹਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਇਕੋ ਛੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਜੈ ਜੈ ਜੈਕਾਰ ਕਰਨ ਤ੍ਰੈਲੋਕ, ਤ੍ਰੈਭਵਣ ਧਨੀ ਦਿਤੀ ਵਡਿਆਈਆ। ਜਿਸ ਦਾ ਇਕ ਨਾਮ ਨਿਧਾਨਾ ਸਚ ਸਲੋਕ, ਸੋਹਲਾ ਧੁਰ ਦਾ ਦਏ ਸੁਣਾਈਆ। ਜਿਸ ਵਿਚ ਹੁਕਮ ਅਗੰਮਾ ਕੋਈ ਨਾ ਸਕੇ ਰੋਕ, ਰੁਕਮਣੀ ਰਾਧਾ ਕ੍ਰਿਸ਼ਨ ਗਿਆ ਸਮਝਾਈਆ। ਪਰਮ ਪੁਰਖ ਦੀ ਧਾਰ ਅਗੰਮੀ ਜੋਤ, ਵਰਨ ਗੋਤ ਤੋਂ ਬਾਹਰ ਡੇਰਾ ਲਾਈਆ। ਜਿਸ ਦੀ ਕਲਜੁਗ ਅੰਤਮ ਸਭ ਨੇ ਰੱਖਣੀ ਓਟ, ਓੜਕ ਇਕੋ ਹੋਵੇ ਧੁਰ ਦਾ ਮਾਹੀਆ। ਜਿਸ ਜੀਵ ਜੰਤ ਤੱਕਣੇ ਕੋਟੀ ਕੋਟ, ਅਣਗਿਣਤ ਗਿਣਤੀ ਆਪਣੇ ਹੱਥ ਰਖਾਈਆ। ਉਹ ਸ਼ਬਦ ਨਗਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਭਗਤਾਂ ਵੇਖੇ ਚਾਈਂ ਚਾਈਂਆ। ਜਿਸ ਨੂੰ ਸਮਝ ਸਕੇ ਕੋਈ ਨਾ ਸੋਚ, ਸੋਚ ਸਮਝ ਵਿਚ ਕਦੇ ਨਾ ਆਈਆ। ਉਹ ਸਭ ਦੀ ਆਸ਼ਾ ਮਨਸਾ ਪੂਰੀ ਕਰੇ ਲੋਚ, ਲੋਚਣ ਨੈਣ ਭਗਤਾਂ ਆਪ ਖੁਲਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਹੋਵੇ ਬਹੁਤ, ਨੌ ਖੰਡ ਪ੍ਰਿਥਮੀ ਸੱਤ ਦੀਪ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜੈ ਜੈਕਾਰ ਕਰਨ ਪੈਗ਼ੰਬਰ ਗੁਰ ਅਵਤਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਪੁਕਾਰ, ਕੂਕ ਕੂਕ ਰਹੇ ਸੁਣਾਈਆ। ਦੇਵਤ ਸੁਰ ਗਣ ਗੰਧਰਵ ਬਿਨ ਰਸਨਾ ਰਹੇ ਉਚਾਰ, ਕਿੰਨਰ ਯਸ਼ਪ ਆਪਣਾ ਰਾਗ ਅਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਖ਼ੁਸ਼ੀ ਬਣਾਵਣ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਲੱਖ ਚੁਰਾਸੀ ਹੋਏ ਹੁਸ਼ਿਆਰ, ਚਾਰੇ ਖਾਣੀ ਨੈਣ ਉਠਾਈਆ। ਚਾਰੇ ਬਾਣੀ ਕਰੇ ਵਿਚਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਦ੍ਰਿੜਾਈਆ। ਜਲ ਥਲ ਮਹੀਅਲ ਟਿੱਲੇ ਪਰਬਤ ਸਮੁੰਦ ਸਾਗਰ ਬਿਨ ਕਦਮਾ ਬਣੇ ਨਚਾਰ, ਭੱਜਣ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਵੇਖਣ ਨੈਣ ਉਘਾੜ, ਬਿਨ

ਨੈਣਾਂ ਨੈਣ ਤਕਾਈਆ। ਕਲਜੁਗ ਕੂੜਾ ਚਾਰੋਂ ਕੁੰਟ ਮਾਰੇ ਧਾੜ, ਧਾੜਵੀ ਹੋ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਜੈ ਜੈਕਾਰ ਕਰਨ ਜੀਵ ਜੰਤ, ਰਸਨਾ ਜਿਹਵਾ ਢੋਲੇ ਗਾਈਆ। ਜੈ ਜੈਕਾਰ ਕਰਨ ਸਾਧ ਸੰਤ, ਸੂਫ਼ੀ ਫ਼ਕੀਰ ਰਹੇ ਸੁਣਾਈਆ। ਜੈ ਜੈਕਾਰ ਕਰੇ ਮਨੂਆ ਮੰਤ, ਮਨ ਮਨਸਾ ਨਾਲ ਮਿਲਾਈਆ। ਜੈ ਜੈਕਾਰ ਕਰੇ ਸ਼ਬਦ ਅਨਾਦੀ ਪੰਡਤ, ਬੋਧ ਅਗਾਧੇ ਢੋਲੇ ਗਾਈਆ। ਜੈ ਜੈਕਾਰ ਕਰਨ ਦੇਵ ਦੰਤ, ਦੇਵ ਦੇਵਾ ਰਸਨਾ ਬਿਨ ਰਹੇ ਸੁਣਾਈਆ। ਜੈ ਜੈਕਾਰ ਕਰਨ ਜੁਗਾ ਜੁਗੰਤ, ਆਦਿ ਅੰਤ ਵੱਜਦੀ ਰਹੇ ਵਧਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸ੍ਰੀ ਭਗਵੰਤ, ਭਗਵਨ ਹੋ ਕੇ ਖੇਲ ਖਿਲਾਈਆ। ਨਾਮ ਨਿਧਾਨਾ ਨੌਜਵਾਨਾ ਦੇਵੇ ਅਗੰਮਾ ਮੰਤ, ਮੰਤਵ ਸਭ ਦਾ ਹੱਲ ਕਰਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜਨ ਭਗਤਾਂ ਮੇਟ ਕੇ ਅੰਤਸ਼ਕਰਨ ਵਿਚੋਂ ਚਿੰਨਤ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਸਚ ਪਿਆਰ ਦੀ ਬਖ਼ਸ਼ ਕੇ ਹਿੰਮਤ, ਹੌਸਲੇ ਦੀਨ ਦੁਨੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਜਾਣੇ ਧਰਮ ਧਾਰ ਦੀ ਅਨਡਿੱਠੜੀ ਸਿੰਮਤ, ਜਿਸ ਦੀ ਦਿਸ਼ਾ ਸਮਝ ਕਿਸੇ ਨਾ ਆਈਆ।

੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਭਾਗ ਸਿੰਘ ਦੇ ਗ੍ਰਹਿ

ਜੈ ਜੈਕਾਰ ਕਰਨ ਪ੍ਰਿਥਮੀ ਆਕਾਸ਼, ਪ੍ਰਿਥਮ ਪ੍ਰਭ ਦਾ ਨਾਮ ਧਿਆਈਆ। ਮੰਡਲ ਮੰਡਪ ਖ਼ੁਸ਼ੀਆਂ ਵਾਲੀ ਪਾਵਣ ਰਾਸ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਕੀ ਖੇਲ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਨਿਰਗੁਣ ਨੂਰ ਜੋਤ ਪ੍ਰਕਾਸ਼, ਦੋ ਜਹਾਨਾਂ ਡਗਮਗਾਈਆ। ਜਨ ਭਗਤਾਂ ਪੂਰੀ ਕਰੇ ਆਸ, ਤ੍ਰਿਸ਼ਨਾ ਵੇਖੇ ਥਾਉਂ ਥਾਈਂਆ। ਜਿਸ ਨੂੰ ਸੀਸ ਝੁਕਾਉਂਦੇ ਸ਼ੰਕਰ ਉਤੋਂ ਕੈਲਾਸ਼, ਕਲਧਾਰੀ ਆਪਣੀ ਕਲ ਵਰਤਾਈਆ। ਉਹ ਵੇਖਣਹਾਰਾ ਖੇਲ ਤਮਾਸ਼, ਜੁਗ ਜੁਗ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਗਲਾ ਸੰਗ ਬਣਾਈਆ। ਜੈ ਜੈਕਾਰ ਕਰਨ ਵਿਸ਼ਨ ਬ੍ਰਹਮਾ ਸ਼ਿਵ ਇੰਦ, ਇੰਦਰਾਸਣ ਨਿਵ ਨਿਵ ਲਾਗਣ ਪਾਈਂਆ। ਕੀ ਖੇਲ ਕਰੇ ਗੁਣੀ ਗਹਿੰਦ, ਗਹਿਰ ਗਵਰ ਆਪਣੀ ਦਇਆ ਕਮਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤ ਪ੍ਰਗਟਾ ਕੇ ਵਿਚ ਹਿੰਦ, ਭਾਰਤ ਭਾਰਦਵਾਜ ਦੀ ਆਸਾ ਪੂਰ ਕਰਾਈਆ। ਦੀਨ ਦਿਆਲ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪ ਕਰਾਈਆ। ਜਿਸ ਪੂਜਾ ਮਿਟਾਉਣੀ ਪਾਹਨ ਲਿੰਗ, ਪਾਥਰ ਸੀਸ ਨਾ ਕੋਇ ਝੁਕਾਈਆ। ਉਹ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਗਵਰਾ ਇਕ ਅਖਵਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਜੀਉ ਪਿੰਡ, ਤਨ ਵਜੂਦਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਜੈ ਜੈਕਾਰ ਕਰਨ ਗਗਨ ਗਗਨੰਤਰ, ਮੰਡਲ ਮੰਡਪ ਸੀਸ ਝੁਕਾਈਆ। ਜਿਸ ਸਾਹਿਬ ਦਾ ਇਕੋ ਮੰਤਰ, ਫ਼ੁਰਨੇ ਸਭ ਦੇ ਵੇਖ ਵਖਾਈਆ। ਜੋ ਸਤਿਜੁਗ ਧਾਰ ਬਣਾਏ ਬਣਤਰ, ਕਲਜੁਗ ਕੂੜ ਕੁੜਿਆਰ ਮਿਟਾਈਆ।

ਤ੍ਰੈਗੁਣ ਮਾਇਆ ਬੁਝਾਏ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜਨ ਭਗਤਾਂ ਪਰਦਾ ਖੋਲੇ ਨਿਰੰਤਰ, ਨਿਜ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਜੈ ਜੈਕਾਰ ਕਰਨ ਜੀਵ ਜੰਤ ਜਗਿਆਸੂ, ਤ੍ਰੈਭਵਣ ਧਨੀ ਦੇਵੇ ਵਡਿਆਈਆ। ਨੌ ਖੰਡ ਪ੍ਰਿਥਮੀ ਸਾਚੇ ਮੰਡਲ ਪਾਵੇ ਰਾਸੂ, ਰਸਤਾ ਰਹਿਬਰ ਇਕ ਸਮਝਾਈਆ। ਦੀਨ ਦੁਨੀ ਦੁੱਖਾਂ ਰੋਗਾਂ ਪੂੰਝ ਕੇ ਆਂਸੂ, ਸਤਿ ਧਰਮ ਦਏ ਸਮਝਾਈਆ। ਲੇਖੇ ਲਾਏ ਪਵਣ ਸਵਾਸੂ, ਸਾਹ ਸਾਹ ਆਪਣਾ ਨਾਮ ਜਪਾਈਆ। ਲਹਿਣਾ ਤੱਕੇ ਸ਼ੰਕਰ ਕੈਲਾਸ਼ੂ, ਕਲਾਧਾਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਲੋਕਮਾਤੂ, ਮਾਤਲੋਕ ਆਪਣਾ ਹੁਕਮ ਵਰਤਾਈਆ।

੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਗੁਰਨਾਮ ਕੌਰ ਦੇ ਗ੍ਰਹਿ

ਜੈ ਜੈਕਾਰ ਕਰਨ ਦੇਵੀ ਦੇਵਾ, ਦੇਵ ਆਤਮਾ ਵੱਜੇ ਵਧਾਈਆ। ਕਿਰਪਾ ਕਰੇ ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਨਿਹਕੇਵਾ, ਨਿਹਚਲ ਧਾਮ ਵਡਿਆਈਆ। ਜਨ ਭਗਤਾਂ ਪਵਿਤ੍ਰ ਕਰੇ ਰਸਨਾ ਜਿਹਵਾ, ਨਾਮ ਨਿਧਾਨਾ ਰਸ ਚਖਾਈਆ। ਭੇਵ ਖੁਲਾ ਕੇ ਅਲਖ ਅਭੇਵਾ, ਬੋਧ ਅਗਾਧ ਕਰੇ ਪੜ੍ਹਾਈਆ। ਸਚ ਪਿਆਰ ਦਾ ਦੇ ਕੇ ਮੇਵਾ, ਅੰਮ੍ਰਿਤ ਰਸ ਦਏ ਚਖਾਈਆ। ਲੇਖੇ ਲਗਾਵੇ ਜਨਮ ਕਰਮ ਦੀ ਸੇਵਾ, ਸੇਵਕ ਹੋ ਕੇ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਜੈ ਜੈਕਾਰ ਕਰਨ ਦੇਵਤ ਸੁਰ, ਦਰ ਠਾਂਡੇ ਸੀਸ ਨਿਵਾਈਆ। ਰਾਹ ਤੱਕਣ ਅਨੰਦ ਅਨੰਦ ਪੁਰ, ਜਿਸ ਅਨੰਦ ਵਿਚੋਂ ਅਨੰਦ ਸਭ ਨੂੰ ਦਏ ਵਰਤਾਈਆ। ਉਹ ਗ੍ਰਹਿ ਸੁਹੰਜਣਾ ਧੁਰ, ਸਚਖੰਡ ਸਾਚਾ ਸੋਭਾ ਪਾਈਆ। ਜਿਸ ਧਾਰੋਂ ਅਵਤਾਰ ਪੈਗ਼ੰਬਰ ਗੁਰ ਆਵਣ ਤੁਰ, ਤੁਰੀਆ ਤੋਂ ਪਰੇ ਨਾਦ ਧੁਨ ਕਰਨ ਸ਼ਨਵਾਈਆ। ਜੋ ਕਲਜੁਗ ਮੇਟੇ ਅੰਧੇਰਾ ਘੋਰ, ਘੋਰੀ ਹੋ ਕੇ ਵੇਖ ਵਖਾਈਆ। ਲਹਿਣਾ ਦੇਣਾ ਵੇਖੇ ਠੱਗ ਚੋਰ, ਚਾਰੋਂ ਕੁੰਟ ਪਰਦਾ ਦਏ ਚੁਕਾਈਆ। ਮਨੂਆ ਮਨ ਤੱਕੇ ਸ਼ੋਰ, ਸ਼ੌਹਰ ਬਾਂਕਾ ਵੇਖ ਵਖਾਈਆ। ਜਿਸ ਦਾ ਖੇਲ ਅਵਰ ਦਾ ਔਰ, ਅਵਰ ਆਪਣਾ ਹੁਕਮ ਸੁਣਾਈਆ। ਤਿਸ ਸਵਾਮੀ ਅਗੇ ਕਿਸੇ ਦਾ ਨਹੀਂ ਜ਼ੋਰ, ਜੋਰੂ ਜ਼ਰ ਸਾਰੇ ਸੀਸ ਨਿਵਾਈਆ। ਉਹ ਲੱਖ ਚੁਰਾਸੀ ਪਕੜਨ ਵਾਲਾ ਡੋਰ, ਡੋਰੀ ਤੰਦ ਸ਼ਬਦੀ ਗੰਢ ਪਵਾਈਆ। ਤਿਸ ਸਵਾਮੀ ਅੰਤਰਜਾਮੀ ਦੀ ਸਭ ਨੂੰ ਲੋੜ, ਲੁੜੀਂਦਾ ਸਾਜਣ ਜੋ ਅਖਵਾਈਆ। ਸੋ ਸ੍ਰੀ ਭਗਵੰਤਾ ਆਦਿਨ ਅੰਤਾ ਜੁਗਾ ਜੁਗੰਤਾ ਲੋਕਮਾਤ ਆਇਆ ਦੌੜ, ਭੱਜਿਆ ਵਾਹੋ ਦਾਹੀਆ। ਜਿਸ ਮਾਨਵ ਰਸ ਵੇਖਣਾ ਮਿੱਠਾ ਕੌੜ, ਚੁਰਾਸੀ ਵਿਚੋਂ ਧਿਆਨ ਲਗਾਈਆ। ਜਿਸ ਦੀ ਯਾਦ ਵਿਚ ਯਾਦ ਹੋਵੇ ਬ੍ਰਹਿਮਣ ਗੌੜ, ਪਾਰਬ੍ਰਹਮ ਪ੍ਰਭ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਜਗਤ ਰਸ ਮਿੱਠਾ ਕੌੜ, ਕੂੜ ਕੁੜੱਤਣ ਤਕੇ ਬੇਪਰਵਾਹੀਆ।