੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਸਰਹੰਦ ਸ਼ਹਿਰ ਗੋਬਿੰਦ ਭਵਨ ਗੁਰਦਰਸ਼ਨ ਸਿੰਘ ਦੇ ਗ੍ਰਹਿ
ਜੈ ਜੈ ਕਾਰ ਧਰਨੀ ਧਵਲ ਧੌਲ ਧਰਤ, ਸਤਿ ਸਚ ਸੀਸ ਨਿਵਾਈਆ। ਪਤਿਪਰਮੇਸ਼ਵਰ ਤੇਰੇ ਉਤੇ ਆਉਣਾ ਪਰਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰੀ ਕਰਨੀ ਸ਼ਰਤ, ਜੋ ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੀ ਓਟ ਤਕਾਈਆ। ਮੈਂ ਨਿਮਾਣੀ ਕੋਝੀ ਕਮਲੀ ਦੇ ਦਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚੌਥੇ ਜੁਗ ਮੇਰੀ ਕੂੜੀ ਕਿਰਿਆ ਮੇਟ ਦੇ ਹਰਸ, ਕਲਜੁਗ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਨਾਮ ਦਾ ਅੰਮ੍ਰਿਤ ਮੇਘ ਬਰਸ, ਦੋ ਜਹਾਨਾਂ ਸ੍ਰੀ ਭਗਵਾਨਾ ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਧਰਨੀ ਕਹੇ ਮੇਰੇ ਸਵਾਮੀ ਸਤਿਗੁਰ ਮੀਤ, ਦਰ ਤੇਰੇ ਸੀਸ ਨਿਵਾਈਆ। ਤੂੰ ਵਸਣ ਵਾਲਾ ਹਰ ਘਟ ਚੀਤ, ਲੱਖ ਚੁਰਾਸੀ ਰਿਹਾ ਸਮਾਈਆ। ਦੀਨ ਦੁਨੀ ਦੀ ਆ ਕੇ ਤੱਕ ਲੈ ਨੀਤ, ਨੀਤੀਵਾਨ ਪਰਦੇ ਮਾਤ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਗੀਤ, ਸ਼ਬਦ ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਕਾਇਆ ਹੋਏ ਨਾ ਕਿਸੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਝਗੜਾ ਪਿਆ ਮੰਦਰ ਮਸੀਤ, ਚਾਰੋਂ ਕੁੰਟ ਕੁੰਟ ਹਲਕਾਈਆ। ਓਹ ਤੱਕ ਸਦੀ ਚੌਧਵੀਂ ਰਹੀ ਬੀਤ, ਚਾਰ ਯਾਰੀ ਸੰਗ ਮੁਹੰਮਦ ਨੈਣ ਉਠਾਈਆ। ਹਜ਼ਰਤ ਈਸਾ ਦਾ ਲੇਖਾ ਤੱਕ ਲੈ ਬੀਸ, ਬੀਸ ਬੀਸੇ ਹਰਿ ਜਗਦੀਸੇ ਤੇਰੇ ਹੱਥ ਵਡਿਆਈਆ। ਜੋ ਨਾਨਕ ਨਿਰਗੁਣ ਕਰ ਕੇ ਗਿਆ ਹਦੀਸ, ਹਜ਼ਰਤਾਂ ਤੋਂ ਬਾਹਰ ਸਮਝਾਈਆ। ਜੋ ਗੋਬਿੰਦ ਖੰਡੇ ਧਾਰ ਦਿਤੀ ਉਲੀਕ, ਲਾਈਨ ਦੀਨ ਦੁਨੀ ਸਮਝਾਈਆ। ਜਿਸ ਦੀ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਦੋ ਜਹਾਨ ਭੁਗਤਾਈਆ। ਸੋ ਮੇਰੀ ਆਸ਼ਾ ਮਨਸਾ ਪੂਰੀ ਕਰ ਦੇ ਉਮੀਦ, ਤ੍ਰਿਸ਼ਨਾ ਤ੍ਰਿਖਾ ਦੇ ਬੁਝਾਈਆ। ਤੇਰੇ ਵਿਚ ਹਕ ਤੌਫ਼ੀਕ, ਵਰ ਦਾਤੇ ਦਰ ਤੇਰੇ ਮੰਗ ਮੰਗਾਈਆ। ਮੈਂ ਚਾਹੁੰਦੀ ਇਕੋ ਛਤਰ ਝੁੱਲੇ ਤੇਰੇ ਸੀਸ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਵਿਚੋਂ ਸਤਿਜੁਗ ਦੀ ਬਦਲ ਕੇ ਰੀਤ, ਸਤਿਜੁਗ ਸਚ ਸਚ ਸਮਝਾਈਆ। ਇਕੋ ਮਾਣ ਬਖ਼ਸ਼ ਦੇ ਹਸਤ ਕੀਟ, ਊਚਾਂ ਨੀਚਾਂ ਇਕੋ ਰੰਗ ਰੰਗਾਈਆ। ਨਾਮ ਨਿਧਾਨਾ ਬਖ਼ਸ਼ ਰਸ ਮੀਠ, ਜਗਤ ਰਸ ਨਾ ਕੋਇ ਹਲਕਾਈਆ। ਆਪਣਾ ਗ੍ਰਹਿ ਵਖਾ ਅਨਡੀਠ, ਕਾਇਆ ਮੰਦਰ ਅੰਦਰ ਪਰਦਾ ਦੇ ਚੁਕਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੂੰ ਮੇਰੇ ਮੈਂ ਤੇਰਾ ਆਤਮ ਪਰਮਾਤਮ ਜਣਾ ਕੇ ਗੀਤ, ਬਿਨ ਰਾਗ ਰਾਗਣੀਆਂ ਹੋਏ ਸਦਾ ਸ਼ਨਵਾਈਆ। ਮੇਰੀ ਆਸ਼ਾ ਕਰ ਦੇ ਠੰਡੀ ਸੀਤ, ਧਰਨੀ ਕਹੇ ਮੈਂ ਰੋ ਰੋ ਦਿਆਂ ਦੁਹਾਈਆ। ਤੂੰ ਪ੍ਰੀਤਮ ਸਵਾਮੀ ਚਾਰ ਵਰਨ ਅਠਾਰਾਂ ਬਰਨ ਬਖ਼ਸ਼ ਦੇ ਪ੍ਰੀਤ, ਦੀਨਾਂ ਮਜ਼੍ਹਬਾਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਠਾਂਡੇ ਦਰ ਮੰਗਦੀ, ਕਲਜੁਗ ਅੰਤਮ ਧਿਆਨ ਲਗਾਈਆ। ਮੇਰੀ ਤ੍ਰਿਸ਼ਨਾ ਬੁਝਾ ਦੇ ਭੁੱਖ ਨੰਗ ਦੀ, ਓਢਣ ਸੀਸ ਦੇਣਾ ਚਾਈਂ ਚਾਈਂਆ। ਸਦੀ ਚੌਧਵੀਂ ਜਾਂਦੀ ਲੰਘਦੀ, ਬਿਨ ਕਦਮਾਂ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਤੇਰੀ ਖੇਲ ਤੱਕਣ ਸੂਰੇ ਸਰਬੰਗ ਦੀ, ਸ਼ਾਹ ਪਾਤਸ਼ਾਹ ਧਿਆਨ ਲਗਾਈਆ। ਮੇਰੀ ਦਰੋਹੀ ਮੇਰੇ ਉਤੇ ਤਿਆਰੀ ਹੋਵੇ ਚਾਰੋਂ ਕੁੰਟ ਜੰਗ ਦੀ, ਨਵ ਸੱਤ ਲਏ ਅੰਗੜਾਈਆ। ਦੀਨ ਦੁਨੀ ਖ਼ੁਆਰੀ ਹੋਣੀ ਵਰਭੰਡ ਦੀ, ਭੰਡੀ
ਕਲਜੁਗ ਪਾਵੇ ਚਾਈਂ ਚਾਈਂਆ। ਸ਼ਰਅ ਧਾਰ ਤੱਕ ਲੈ ਤੇਜ਼ ਪ੍ਰਚੰਡ ਦੀ, ਚੰਡਕਾ ਰੂਪ ਬਦਲਾਈਆ। ਮੈਂ ਨਿਮਾਣੀ ਕੋਝੀ ਕਮਲੀ ਦਰ ਦਰਵੇਸ਼ਣ ਹੋ ਕੇ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਜੁਗ ਚੌਕੜੀ ਰੱਖੀਆਂ ਆਸ਼ਾਂ, ਨੌ ਸੌ ਚੁਰਾਨਮੇਂ ਚੌਕੜੀ ਜੁਗ ਧਿਆਨ ਲਗਾਈਆ। ਮੈਨੂੰ ਤੇਈ ਅਵਤਾਰਾਂ ਦਿਤਾ ਭਰਵਾਸਾ, ਵਿਸ਼ਨ ਬ੍ਰਹਮਾ ਸ਼ਿਵ ਸੰਦੇਸਿਆਂ ਵਿਚ ਸੁਣਾਈਆ। ਪੈਗ਼ੰਬਰਾਂ ਤੇਰਾ ਪੈਗ਼ਾਮ ਅਗੰਮੀ ਆਖਾ, ਕਾਇਨਾਤ ਵਿਚ ਦ੍ਰਿੜਾਈਆ। ਗੁਰੂਆਂ ਭੇਵ ਖੁਲਾਇਆ ਸਾਚਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਵੇਲੇ ਕਲਜੁਗ ਚਾਰੋਂ ਕੁੰਟ ਘਰ ਘਰ ਅੰਦਰ ਨਾਚਾ, ਨਵ ਖੰਡ ਆਪਣਾ ਫੇਰਾ ਪਾਈਆ।ਪਿਆਰ ਰਿਹਾ ਨਾ ਪੁਤਰਾਂ ਮਾਤਾ, ਪਿਤਾ ਪੂਤ ਨਾ ਗੋਦ ਸੁਹਾਈਆ। ਭੈਣਾਂ ਭਈਆ ਟੁੱਟੇ ਨਾਤਾ, ਪ੍ਰੇਮ ਗੰਢ ਨਾ ਕੋਇ ਰਖਾਈਆ। ਨਾਰ ਕੰਤ ਨਾ ਪੁਛੇ ਵਾਤਾ, ਵਿਭਚਾਰ ਹੋਏ ਲੋਕਾਈਆ। ਝਗੜਾ ਪੈਣਾ ਜ਼ਾਤਾ ਪਾਤਾ, ਦੀਨ ਮਜ਼੍ਹਬਾਂ ਚਾਰੋਂ ਕੁੰਟ ਦੁਹਾਈਆ। ਦਹਿ ਦਿਸ਼ਾ ਹੋਏ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਗਾਏ ਕੋਈ ਨਾ ਗਾਥਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੂੰ ਠਾਕਰ ਸਵਾਮੀ ਪੁਰਖ ਅਕਾਲ ਸਰਬ ਕਲਾ ਸਮਰਾਥਾ, ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹ ਤੇਰੀ ਓਟ ਰਖਾਈਆ। ਤੇਰਾ ਆਦਿ ਜੁਗਾਦਿ ਨਿਤ ਨਵਿਤ ਨਿਰਗੁਣ ਸਰਗੁਣ ਮੇਲਾ ਹੋਵੇ ਸਾਥਾ, ਸਗਲਾ ਸੰਗੀ ਇਕ ਅਖਵਾਈਆ। ਹੋਣਾ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਮੇਰਾ ਲਹਿਣਾ ਦੇਣਾ ਚੁਕਾਉਣਾ ਹਾਥੋ ਹਾਥਾ, ਜੁਗ ਚੌਕੜੀ ਲੇਖਾ ਪੂਰਾ ਦੇਣਾ ਕਰਾਈਆ। ਤੇਰੀ ਚਰਨ ਧੂੜੀ ਲਾਵਾਂ ਮਸਤਕ ਮਾਥਾ, ਸਚ ਖ਼ਾਕੀ ਖ਼ਾਕ ਰਮਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੇ ਧਰਮ ਦਾ ਚਲੇ ਰਾਥਾ, ਸਤਿਜੁਗ ਸਚ ਦੇ ਵਡਿਆਈਆ। ਕਲਜੁਗ ਪੰਧ ਮੁਕਾ ਦੇ ਵਾਟਾ, ਅਗੇ ਪੰਧ ਰਹੇ ਨਾ ਰਾਈਆ। ਤੇਰਾ ਖੇਲ ਦੀਨ ਦੁਨੀ ਬਾਜ਼ੀਗਰ ਦਿਸੇ ਨਾਟਾ, ਸਵਾਂਗੀ ਆਪ ਸਵਾਂਗ ਵਰਤਾਈਆ। ਫਿਰੀ ਦਰੋਹੀ ਮੰਦਰ ਮਾਠਾ, ਅੱਠ ਸੱਠ ਰੋਵਣ ਨੈਣਾਂ ਨੀਰ ਵਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਭੂਸ਼ਨ ਓਢਣ ਵੇਖ ਲੈ ਪਾਟਾ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਮਾਣ ਰਿਹਾ ਨਾ ਅਸ਼ਟਭੁਜ ਦੇਵੀ ਵਾਲੀ ਲਾਟਾ, ਦੇਵ ਦੇਵਾ ਤੇਰਾ ਭੇਵ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰਾਂ ਭੁੱਲੀ ਸਭ ਨੂੰ ਗਾਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਅੱਖਰ ਅੱਖਰ ਰਹੇ ਸੁਣਾਈਆ। ਸਤਿ ਧਰਮ ਕਹੇ ਮੇਰਾ ਕਿਸੇ ਤਨ ਵਜੂਦ ਨਹੀਂ ਵਾਸਾ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਲਜੁਗ ਨੌ ਖੰਡ ਪ੍ਰਿਥਮੀ ਹਰ ਹਿਰਦੇ ਬਹਿ ਕੇ ਕਰੇ ਹਾਸਾ, ਹੱਸ ਹੱਸ ਰਿਹਾ ਵਖਾਈਆ। ਮੈਂ ਮਾਨਸ ਮਾਨਵ ਮਾਨੁਖ ਰਸਨ ਲਵਾਇਆ ਮਦਿਰਾ ਮਾਸਾ, ਮਾਸਾ ਰਤੀ ਪ੍ਰਭ ਦਾ ਨਾਮ ਅੰਤਰ ਰਹਿਣ ਕੋਇ ਨਾ ਪਾਈਆ। ਸਤਿ ਸਚ ਦੀ ਦਿਸੇ ਕੋਈ ਨਾ ਰਾਸਾ, ਗੋਪੀ ਕਾਹਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਕਵਲ ਚਰਨ ਸਰਨ ਸਰਨਾਈ ਇਕ ਭਰਵਾਸਾ, ਮਿਹਰਵਾਨ ਸ੍ਰੀ ਭਗਵਾਨ ਹੋਣਾ ਅੰਤ ਸਹਾਈਆ।
੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਾਨਕ ਸਰ ਜ਼ਿਲਾ ਕੁਰਕਸ਼ੇਤਰ ਠਾਕਰ ਸਿੰਘ ਦੇ ਗ੍ਰਹਿ ਕਰਨਾਲ ਸੰਗਤ ਨਵਿਤ
ਪੋਹ ਕਹੇ ਮੇਰਾ ਦਿਵਸ ਸੁਹੰਜਣਾ ਚਾਰ, ਚਾਰੋਂ ਕੁੰਟ ਵੇਖ ਵਖਾਈਆ। ਬ੍ਰਹਮਾ ਚਾਰੇ ਮੁਖ ਰਿਹਾ ਉਘਾੜ, ਚਾਰੇ ਵੇਦਾਂ ਸੰਗ ਮਿਲਾਈਆ। ਚਾਰੇ ਦਿਸ਼ਾ ਕਰਨ ਪੁਕਾਰ, ਚਾਰੇ ਬਾਣੀ ਨਾਲ ਜਣਾਈਆ। ਚਾਰੇ ਖਾਣੀ ਹੋਵੇ ਖ਼ਬਰਦਾਰ, ਚਾਰੇ ਜੁਗ ਦੇਣ ਗਵਾਹੀਆ। ਮੇਰੀ ਚੌਥੀ ਮੰਜ਼ਲ ਸਭ ਤੋਂ ਦਿਸੇ ਬਾਹਰ, ਪੋਹ ਕਹੇ ਮੈਂ ਸਚ ਦਿਆਂ ਸੁਣਾਈਆ। ਮੈਂ ਪੂਰਬ ਲਹਿਣੇ ਵੇਖਾਂ ਉਧਾਰ, ਨਿਤ ਨਵਿਤ ਧਿਆਨ ਲਗਾਈਆ। ਕੀ ਲੇਖਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਰਲਾਈਆ। ਕੀ ਤ੍ਰੈਗੁਣ ਮਾਇਆ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਕੀ ਪੰਜਾਂ ਤਤਾਂ ਖੇਲ ਹੋਵੇ ਅਪਾਰ, ਅਪਰੰਪਰ ਆਪ ਕਰਾਈਆ। ਮਨ ਮਤ ਕੀ ਆਸ਼ਾ ਰੱਖੀ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਚਾਰ ਪੋਹ ਕਹੇ ਮੇਰਾ ਦਿਵਸ ਸੁਹੰਜਣਾ ਏਕ, ਏਕੰਕਾਰ ਦਏ ਵਡਿਆਈਆ। ਮੈਂ ਪੁਰਖ ਅਕਾਲੇ ਰੱਖੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਮੇਰੀ ਰੁੱਤ ਸੁਹੰਜਣੀ ਕਰੇ ਬਿਬੇਕ, ਪਤਤ ਪੁਨੀਤ ਆਪ ਬਣਾਈਆ। ਰਜੋ ਤਮੋ ਸਤੋ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਦਰਸ਼ਨ ਕਰਾਂ ਨਿਜ ਨੇਤਰ (ਨੇਤ), ਲੋਚਣ ਨੈਣ ਦਏ ਖੁਲਾਈਆ। ਮੇਰੀ ਰੁੱਤ ਸੁਹੰਜਣੀ ਹੋਵੇ ਬਸੰਤੀ ਚੇਤ, ਪੱਤ ਟਹਿਣੀ ਟਹਿਣੀ ਆਪ ਮਹਿਕਾਈਆ। ਮੈਂ ਸਭ ਕੁਛ ਲੋਚਣ ਨੇਤਰ ਲਵਾਂ ਵੇਖ, ਬਿਨ ਅੱਖੀਆਂ ਅੱਖ ਦਏ ਉਠਾਈਆ। ਮੇਰਾ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਬਿਧਾਤਾ ਅਵੱਲੜਾ ਕਰੇ ਭੇਖ, ਭੇਖਾਧਾਰੀ ਆਪਣਾ ਰੂਪ ਬਦਲਾਈਆ। ਜੋ ਵਸਣਹਾਰਾ ਸੰਬਲ ਦੇਸ, ਦੇਸ ਦੇਸੰਤਰਾਂ ਪਰਦਾ ਦਏ ਉਠਾਈਆ। ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਬਣ ਕੇ ਨਰ ਨਰੇਸ਼, ਨਰ ਨਰਾਇਣ ਹੁਕਮ ਇਕ ਵਰਤਾਈਆ। ਜੋ ਹੁਕਮ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਜਿਸ ਕਾਰਨ ਸਤਿਗੁਰ ਅਰਜਨ ਸੀਸ ਪਵਾਈ ਤਤੀ ਰੇਤ, ਰਾਵੀ ਕੰਢਾ ਬ੍ਰਹਿਮੰਡਾਂ ਰਿਹਾ ਦ੍ਰਿੜਾਈਆ। ਜਿਸ ਸਾਹਿਬ ਸਤਿਗੁਰ ਚੌਥੇ ਜੁਗ ਬਾਲੇ ਕੀਤੇ ਭੇਟ, ਨੀਹਾਂ ਹੇਠ ਦਬਾਈਆ। ਉਹ ਸਤਿਗੁਰ ਸ਼ਬਦ ਖੇਵਟ ਖੇਟ, ਬੇੜਾ ਦੋ ਜਹਾਨ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਚਾਰ ਪੋਹ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪ੍ਰਭ ਚੰਗੀ ਦਏ ਵਡਿਆਈਆ। ਧੁਰ ਨਾਮ ਸ਼ਬਦ ਵਜਾਏ ਮਰਦੰਗਾ, ਡੰਕਾ ਇਕੋ ਇਕ ਇਕ ਸੁਣਾਈਆ। ਮੇਰੀਆਂ ਪੂਰੀਆਂ ਕਰੇ ਉਮੰਗਾ, ਤ੍ਰਿਸ਼ਨਾ ਆਪਣੇ ਵਿਚ ਸਮਾਈਆ। ਮੇਰਾ ਸਾਕ ਸੱਜਣ ਹੋਵੇ ਸਤਰੰਗਾ, ਸਤਿ ਸਤਿਵਾਦੀ ਆਪਣਾ ਭੇਵ ਚੁਕਾਈਆ। ਜਿਸ ਨਿਸ਼ਾਨ ਮਿਟਾਉਣਾ ਤਾਰਾ ਚੰਨਾ, ਚੰਦ ਸਿਤਾਰ ਵੇਖਣ ਚਾਈਂ ਚਾਈਂਆ। ਦੀਨ ਦੁਨੀ ਤੱਕਣਾ ਹੱਦ ਬੰਨਾ, ਬੰਦਗੀ ਵਾਲੇ ਖੋਜ ਖੁਜਾਈਆ। ਸੋ ਸਾਹਿਬ ਸੂਰਾ ਸ੍ਰੀ ਭਗਵੰਨਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੱਤ ਰੰਗ ਕਹਿਣ ਸੁਣ ਲੈ ਚਾਰ ਪੋਹ, ਵਦੀ ਸੁਦੀ ਤੋਂ ਬਾਹਰ ਧਿਆਨ ਲਗਾਈਆ। ਸ਼ਬਦ ਸੁਨੇਹੁੜਾ ਦੇਵਾਂ ਸੋ, ਸੋ ਪੁਰਖ ਨਿਰੰਜਣ ਰਿਹਾ ਸੁਣਾਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਏਕੰਕਾਰ ਭੇਵ ਚੁਕਾਈਆ। ਆਦਿ ਨਿਰੰਜਣ ਕਰ ਕੇ ਲੋ, ਬਿਨ ਨੈਣਾਂ
ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਢੋਆ ਢੋਅ, ਦੇਵਣਹਾਰ ਵਡੀ ਵਡਿਆਈਆ। ਸ੍ਰੀ ਭਗਵਾਨ ਹੋ ਨਿਰਮੋਹ, ਮੁਹੱਬਤ ਇਕੋ ਇਕ ਵਖਾਈਆ। ਪਾਰਬ੍ਰਹਮ ਅੰਮ੍ਰਿਤ ਅਗੰਮਾ ਚੋ, ਸਾਂਤਕ ਸਤਿ ਕਰਾਈਆ। ਸੱਤ ਰੰਗ ਕਹਿਣ ਸਾਡਾ ਧਰਮ ਦਾ ਇਕ ਗ੍ਰੋਹ, ਵਿਛੋੜੇ ਵਿਚ ਕਦੇ ਨਾ ਆਈਆ। ਸਾਡਾ ਭੇਦ ਨਾ ਜਾਣੇ ਕੋ, ਪਰਦਾ ਸਕੇ ਨਾ ਕੋਇ ਉਠਾਈਆ। ਸਾਡੀ ਵਸਤ ਸਕੇ ਕੋਈ ਨਾ ਖੋਹ, ਖ਼ਾਲੀ ਹੱਥ ਨਾ ਕਦੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸੱਤ ਰੰਗ ਕਹਿਣ ਸਾਡੀ ਆਦਿ ਆਦਿ ਦੀ ਧਾਰ, ਧਰਮ ਧਰਮ ਨਾਲ ਜਣਾਈਆ। ਨੂਰ ਨੂਰ ਜੋਤ ਸਾਡਾ ਰੂਪ ਅਪਾਰ, ਅਪਰੰਪਰ ਸਵਾਮੀ ਲਿਆ ਪ੍ਰਗਟਾਈਆ। ਸਾਡਾ ਲਹਿਣਾ ਦੇਣਾ ਲੇਖਾ ਨਾਲ ਸੱਚੀ ਸਰਕਾਰ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦਾ ਸਚਖੰਡ ਦਵਾਰ ਸੱਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਏਕਾ ਦੀਪਕ ਜੋਤ ਹੋਵੇ ਉਜਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਭੂਪ ਹੋਵੇ ਸਿਕਦਾਰ, ਸਚ ਸਿੰਘਾਸਣ ਸੋਭਾ ਪਾਈਆ। ਇਕੋ ਹੋਵੇ ਫ਼ਰਮਾਂਬਰਦਾਰ, ਸ਼ਬਦ ਦੁਲਾਰਾ ਸੀਸ ਝੁਕਾਈਆ। ਇਕੋ ਦੇਵਣਹਾਰ ਦਾਤਾਰ, ਵਸਤ ਅਤੋਟ ਅਤੁਟ ਵਰਤਾਈਆ। ਇਕੋ ਖ਼ੁਸ਼ੀਆਂ ਕਰੇ ਇਜ਼ਹਾਰ, ਖ਼ੁਸ਼ੀਆਂ ਢੋਲੇ ਗਾਈਆ। ਇਕੋ ਕਰਨੀ ਦਾ ਕਰਤਾ ਕਰਤਾਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਸੱਤ ਰੰਗ ਕਹਿਣ ਜਿਸ ਸਾਨੂੰ ਕੀਤਾ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਸਾਡਾ ਉਸ ਦੇ ਨਾਲ ਪਿਆਰ, ਜੋ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ ਹੁਕਮ ਸੁਣਾਈਆ। ਸਾਡਾ ਨੂਰ ਨੁਰਾਨਾ ਪਰਵਰਦਿਗਾਰ, ਸਾਂਝਾ ਯਾਰ ਇਕ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਖ ਵਖਾਈਆ। ਸਾਨੂੰ ਖ਼ੁਸ਼ੀਆਂ ਨਾਲ ਕਰ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਅਸੀਂ ਮੰਗਦੇ ਭਿਖਾਰ, ਭਿੱਖਕ ਹੋ ਕੇ ਝੋਲੀਆਂ ਡਾਹੀਆ। ਸਾਡਾ ਨਾਤਾ ਜੁੜਿਆ ਰਿਹਾ ਨਾਲ ਤੇਈ ਅਵਤਾਰ, ਪੈਗ਼ੰਬਰਾਂ ਨਾਲ ਮਿਲ ਕੇ ਵਜਦੀ ਰਹੀ ਵਧਾਈਆ। ਗੁਰੂਆਂ ਬਖ਼ਸ਼ਿਸ਼ ਵਿਚ ਸਾਨੂੰ ਦਿਤਾ ਪਿਆਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਦੇ ਕੇ ਅਗੰਮ ਇਸ਼ਾਰ, ਬਿਨ ਸੈਨਤ ਗਿਆ ਸਮਝਾਈਆ। ਤੁਹਾਡਾ ਲਹਿਣਾ ਦੇਣਾ ਕਲਜੁਗ ਅੰਤਮ ਵਾਰ, ਕਲਕਾਤੀ ਲੇਖਾ ਦੇਣਾ ਮੁਕਾਈਆ। ਸਤਿ ਧਰਮ ਦਾ ਧਰਮ ਹੋਵੇ ਜੈਕਾਰ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਸੱਤ ਰੰਗ ਤੁਸਾਂ ਹੋਣਾ ਮਾਤ ਤਿਆਰ, ਤ੍ਰੈਭਵਨ ਧਨੀ ਦਏ ਵਡਿਆਈਆ। ਤੁਹਾਡਾ ਮੀਤਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਜੋ ਮਰੇ ਨਾ ਜਨਮੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੇ ਲਾਗਣ ਪਾਈਂਆ। ਉਹ ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਬ੍ਰਹਮ ਪਰਦਾ ਆਪ ਉਠਾਈਆ। ਤੁਹਾਨੂੰ ਦੇਵੇ ਮਾਣ ਅਪਰ ਅਪਾਰ, ਅਪਰੰਪਰ ਹੋ ਕੇ ਵੇਖ ਵਖਾਈਆ। ਤੁਹਾਡਾ ਧਰਮ ਨਿਸ਼ਾਨ ਦਏ ਝੁਲਾਰ, ਤੁਸਾਂ ਝੁਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਦਏ ਰੰਗਾਈਆ। ਚਾਰ ਪੋਹ ਕਹੇ ਸੱਤ ਰੰਗ ਵੇਖੋ ਆਪਣੀ ਮਸਤੀ, ਮਸਤਾਨਿਆਂ ਦਿਆਂ ਜਣਾਈਆ। ਪੁਰਖ ਅਕਾਲ ਦੀ ਤੱਕੋ ਹਸਤੀ, ਜੋ ਹਸਤ ਕੀਟਾਂ ਵਿਚ ਸਮਾਈਆ। ਦੋ ਜਹਾਨ ਓਸ ਦੀ ਵੇਖੋ ਬਸਤੀ, ਜੋ ਨਗਰ ਖੇੜੇ ਰਿਹਾ ਵਸਾਈਆ। ਜਿਸ ਲਹਿਣਾ ਦੇਣਾ ਮੁਕਾੳਣਾ ਦਸਤੀ, ਲੇਖਾ ਹੱਥੋ ਹੱਥ ਚੁਕਾਈਆ। ਉਹ ਮਾਲਕ ਬਣ ਕੇ ਪ੍ਰੀਤਮ ਅਰਸ਼ੀ, ਪ੍ਰੀਤਮ ਹੋਵੇ ਬੇਪਰਵਾਹੀਆ। ਖੇਲ ਕਰੇ ਉਤੇ ਫ਼ਰਸ਼ੀ, ਆਪਣਾ
ਰੂਪ ਬਦਲਾਈਆ। ਲਹਿਣਾ ਦੇਣਾ ਚੁਕਾਵੇ ਧਰਤੀ, ਧਵਲ ਦਏ ਵਡਿਆਈਆ। ਇਹ ਖੇਲ ਓਸ ਦੇ ਘਰ ਦੀ, ਘਰ ਚੌਥੇ ਹੋਏ ਸਹਾਈਆ। ਚਾਰ ਪੋਹ ਕਹੇ ਮੇਰੀ ਪ੍ਰੀਤੀ ਨਰਾਇਣ ਨਰ ਦੀ, ਨਰ ਹਰਿ ਦੇਵੇ ਮਾਣ ਵਡਿਆਈਆ। ਜਿਸ ਦੀ ਕਲਾ ਹੋਣੀ ਚੜ੍ਹਦੀ, ਚੜ੍ਹਦੀ ਦਿਸ਼ਾ ਵੇਖੇ ਚਾਈਂ ਚਾਈਂਆ। ਲਹਿੰਦੇ ਦੀਨ ਦੁਨੀ ਹੋਣੀ ਸੜਦੀ, ਅਗਨੀ ਤਤ ਮਚਾਈਆ। ਧਾਰ ਤੱਕਣੀ ਹੰਕਾਰ ਗੜ੍ਹ ਦੀ, ਨਵ ਸੱਤ ਫੋਲ ਫੁਲਾਈਆ। ਆਸ਼ਾ ਵੇਖਣੀ ਗੋਰ ਮੜ੍ਹ ਦੀ, ਮਨਸਾ ਸਭ ਦੀ ਪੂਰ ਕਰਾਈਆ। ਜਨ ਭਗਤਾਂ ਆਤਮਾ ਤੱਕਣੀ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੀ, ਲਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਸ ਕਲਾ ਮੇਟਣੀ ਸੀਸ ਧੜ ਦੀ, ਧਾੜਵੀ ਬਣੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਪੋਹ ਕਹੇ ਮੇਰਾ ਦਿਵਸ ਸੁਹੰਞਣਾ, ਰੁਤੜੀ ਪ੍ਰਭੂ ਦਿਤੀ ਮਹਿਕਾਈਆ। ਸੱਤ ਰੰਗ ਕਹਿਣ ਜਨ ਭਗਤਾਂ ਚਾੜ੍ਹਨੀ ਰੰਗਣਾ, ਰੰਗਤ ਇਕ ਰੰਗਾਈਆ। ਕਿਰਪਾ ਕਰੇ ਆਦਿ ਨਿਰੰਜਣਾ, ਸਤਿ ਪੁਰਖ ਹੋਏ ਸਹਾਈਆ। ਮਾਲਕ ਬਣੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਿਸ ਚਰਨ ਧੂੜ ਕਰਾਉਣਾ ਮਜਨਾ, ਦੁਰਮਤ ਮੈਲ ਧਵਾਈਆ। ਜਿਸ ਦਾ ਇਕੋ ਡੰਕਾ ਵੱਜਣਾ, ਚਾਰੋਂ ਕੁੰਟ ਕਰੇ ਸ਼ਨਵਾਈਆ। ਗੁਰਮੁਖਾਂ ਨੇਤਰ ਨਾਮ ਪਾ ਕੇ ਅੰਜਣਾ, ਭੇਵ ਅਭੇਦਾ ਦਏ ਖੁਲਾਈਆ। ਰੂਪ ਅਨੂਪ ਦੱਸ ਮੋਹਨ ਮਾਧਵ ਮਦਨਾ, ਮੂਰਤ ਅਕਾਲ ਬੂਝ ਬੁਝਾਈਆ। ਜਿਸ ਦਾ ਇਕੋ ਦੀਪਕ ਜਗਣਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸੱਤ ਰੰਗ ਕਹਿਣ ਸਾਡਾ ਸਾਹਿਬ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਜਿਸ ਦਾ ਖੇਲ ਸਦਾ ਕਮਾਲ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਜਨ ਭਗਤ ਸੁਹੇਲੇ ਲਏ ਭਾਲ, ਭਾਂਡਾ ਭਰਮ ਭਉ ਭੰਨਾਈਆ। ਲੇਖਾ ਮੁਕਾ ਕੇ ਕਾਲ ਮਹਾਕਾਲ, ਰਾਏ ਧਰਮ ਦਾ ਪੰਧ ਚੁਕਾਈਆ। ਚਿਤ੍ਰਗੁਪਤ ਲੇਖ ਨਾ ਸਕੇ ਵਖਾਲ, ਲਹਿਣਾ ਸਭ ਦਾ ਆਪਣੇ ਹੱਥ ਟਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਲੇਖੇ ਲਾਉਣਾ ਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਉਹ ਸੰਬਲ ਬੈਠ ਕੇ ਕਰੇ ਸੰਭਾਲ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਜਿਸ ਫਲ ਲਗਾਉਣਾ ਕਾਇਆ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਸੋ ਸਤਿਗੁਰ ਸ਼ਬਦ ਜਨ ਭਗਤਾਂ ਬਣੇ ਦਲਾਲ, ਵਿਚੋਲਾ ਇਕ ਅਖਵਾਈਆ। ਸਚਖੰਡ ਵਖਾ ਸੱਚੀ ਧਰਮਸਾਲ, ਦਰ ਦਵਾਰਾ ਇਕ ਜਣਾਈਆ। ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਮਿਸਲ ਜਿਸ ਦੀ ਨਜ਼ਰ ਕੋਇ ਨਾ ਆਈਆ। ਉਹ ਹਰਿਜਨ ਭਗਤ ਸੁਹੇਲੇ ਵਿਚ ਕਰਨਾਲ, ਕਰਨੀ ਦਾ ਕਰਤਾ ਵੇਖੇ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇ ਵਖਾਲ, ਬਿਨ ਨੈਣਾਂ ਨੈਣ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਚਾਰ ਪੋਹ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਦਰ ਠਾਂਡੇ ਬਣ ਭਿਖਾਰ, ਮਾਂਗਤ ਹੋ ਕੇ ਮੰਗ ਮੰਗਾਈਆ। ਕਿਰਪਾ ਕਰ ਮੇਰੇ ਕਰਤਾਰ, ਕੁਦਰਤ ਦੇ ਕਾਦਰ ਹੋ ਸਹਾਈਆ। ਭਗਤ ਸੁਹੇਲੇ ਲੈ ਉਭਾਰ, ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਗ਼ਰੀਬ ਨਿਮਾਣਿਆਂ ਦੇਣਾ ਤਾਰ, ਤਾਰਨਹਾਰ ਤੇਰੀ ਸਰਨਾਈਆ। ਚੌਥੇ ਜੁਗ ਪਾਉਣੀ ਸਾਰ, ਮਹਾਸਾਰਥੀ ਆਪਣਾ ਪੰਧ ਮੁਕਾਈਆ। ਤੇਰਾ ਧਰਮ ਦਾ ਧਰਮ ਹੋਵੇ ਜੈਕਾਰ, ਦੋ ਜਹਾਨ ਵੱਜੇ
ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ। ਸੱਤ ਰੰਗ ਕਹਿਣ ਖ਼ੁਸ਼ੀਆਂ ਦੇ ਗਾਈਏ ਗੀਤ, ਗੋਬਿੰਦ ਗੋਬਿੰਦ ਗੋਬਿੰਦ ਤੇਰੀ ਬੇਪਰਵਾਹੀਆ। ਕਲਜੁਗ ਵਿਚੋਂ ਸਤਿਜੁਗ ਬਦਲ ਦੇ ਰੀਤ, ਰੀਤੀਵਾਨ ਤੇਰੇ ਹੱਥ ਵਡਿਆਈਆ। ਝਗੜਾ ਮੇਟ ਦੇ ਮੰਦਰ ਮਸੀਤ, ਕਾਇਆ ਕਾਅਬਿਆਂ ਕਰ ਰੁਸ਼ਨਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਦੇ ਵਡਿਆਈਆ। ਆਤਮ ਪਰਮਾਤਮ ਬਣ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਦੀਨ ਦੁਨੀ ਦੇ ਵਸਣਾ ਚੀਤ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਮਾਈਆ। ਇਕੋ ਮਾਣ ਦੇ ਦੇ ਹਸਤ ਕੀਟ, ਕੀਟ ਕੀਟਾਂ ਆਪਣੇ ਰੰਗ ਰੰਗਾਈਆ। ਤੂੰ ਮੇਰਾ ਮਾਧੋ ਮਾਧਵ ਬੀਠਲੋ ਬੀਠ, ਪ੍ਰਭ ਤੇਰੀ ਬੇਪਰਵਾਹੀਆ। ਕਲਜੁਗ ਜੀਵ ਮੀਠਾ ਰਸ ਭਰ ਦੇ ਕੌੜਾ ਰੀਠ, ਅੰਮ੍ਰਿਤ ਰਸ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਸੱਤ ਰੰਗ ਕਹਿਣ ਸਾਡਾ ਸੀਸ ਜਾਵੇ ਝੁਕ, ਪ੍ਰਭ ਦੇਣੀ ਸਰਨ ਸਰਨਾਈਆ। ਕਲਜੁਗ ਕੂੜਾ ਪੈਂਡਾ ਜਾਏ ਮੁਕ, ਮੁਕੰਮਲ ਆਪਣਾ ਹੁਕਮ ਵਰਤਾਈਆ। ਆਤਮ ਪਰਮਾਤਮ ਸਭ ਦੀ ਸਾਂਝੀ ਹੋਵੇ ਤੁਕ, ਤੁਖਮ ਤਾਸੀਰ ਦੇਣੀ ਬਦਲਾਈਆ। ਕੂੜ ਕੁਕਰਮ ਦਾ ਬੂਟਾ ਪੁੱਟ, ਸ਼ੌਹ ਦਰਿਆ ਦੇਣਾ ਰੁੜ੍ਹਾਈਆ। ਆਤਮ ਜਾਮ ਪਿਆ ਕੇ ਘੁੱਟ, ਮਣਕਾ ਮਨ ਕਾ ਦੇ ਭਵਾਈਆ। ਤੇਰਾ ਪਿਆਰ ਭਗਤਾਂ ਨਾਲੋਂ ਜਾਏ ਨਾ ਟੁੱਟ, ਟੁਟਿਆਂ ਲੈਣਾ ਮਿਲਾਈਆ। ਆਤਮ ਪਰਮਾਤਮ ਨਾਤਾ ਜਾਏ ਨਾ ਛੁਟ, ਛੁਟਕੀ ਲਿਵ ਲੈਣੀ ਲਗਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਲੈਣਾ ਕਰਾਈਆ। ਝਗੜਾ ਮੁਕਾ ਦੇ ਪੰਜ ਭੂਤ, ਪੰਜਾਂ ਤਤਾਂ ਕਰ ਸਫ਼ਾਈਆ। ਤੇਰੀ ਸੁਹੰਜਣੀ ਹੋਵੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਹਰਿਜਨ ਸੰਤ ਸੁਹੇਲੇ ਸ਼ਬਦੀ ਧਾਰ ਗੋਦੀ ਚੁੱਕ, ਸਤਿਗੁਰ ਆਪਣੀ ਦਇਆ ਕਮਾਈਆ। ਗੁਰਮੁਖਾਂ ਭਾਗ ਨਾ ਜਾਏ ਨਿਖੁਟ, ਲੋਕਮਾਤ ਦੇਣੀ ਵਡਿਆਈਆ। ਜੋ ਸੀਸ ਜਗਦੀਸ਼ ਜਾਏ ਝੁਕ, ਜਿਸ ਦਾ ਲਹਿਣਾ ਦੇਣਾ ਚੁਕਾਈਆ। ਫਿਰ ਆਏ ਨਾ ਜਨਣੀ ਕੁੱਖ, ਲੱਖ ਚੁਰਾਸੀ ਦਾ ਪੰਧ ਮੁਕਾਈਆ। ਆਵਣ ਜਾਵਣ ਮੇਟਣਾ ਦੁੱਖ, ਦੁਖੀਆਂ ਹੋਣਾ ਆਪ ਸਹਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁੱਖ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਬਣਾ ਲੈ ਆਪਣੇ ਸੁਤ, ਦੁਲਾਰੇ ਆਪਣੀ ਗੋਦ ਟਿਕਾਈਆ।