੫ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਧੀਰਪੁਰ ਦਿੱਲੀ-੯ ਵਿਖੇ ਰਾਤ ਨੂੰ
ਪੰਚਮ ਪੋਹ ਕਹੇ ਮੇਰਾ ਇਕੋ ਦਾਤਾ, ਦਇਆਵਾਨ ਦੀਨ ਅਖਵਾਈਆ। ਜੋ ਆਦਿ ਜੁਗਾਦੀ ਪਿਤ ਮਾਤਾ, ਪੁਰਖ ਅਕਾਲ ਬੇਪਰਵਾਹੀਆ। ਜਿਸ ਖ਼ੁਸ਼ੀਆਂ ਵਿਚ ਮੈਨੂੰ ਦਿਤੀ ਦਾਤਾ, ਅਗੰਮ ਅਥਾਹ ਵਰਤਾਈਆ। ਕਲਜੁਗ ਵੇਖ ਅੰਧੇਰੀ ਰਾਤਾ, ਦਹਿ ਦਿਸ਼ਾ ਧਿਆਨ ਲਗਾਈਆ। ਜਨ ਭਗਤਾਂ ਨਾਲ ਜੋੜ ਕੇ ਨਾਤਾ, ਪਿਆਰ ਮੁਹੱਬਤ ਵਿਚ ਬੰਧਾਈਆ। ਸਤਿਜੁਗ ਸਤਿ ਕਰਮ ਉਪਜਾ ਕੇ ਸਾਤਾ, ਸਤਿ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਪੋਹ ਕਹੇ ਮੇਰੇ ਉਤੇ ਕਿਰਪਾ
ਕੀਤੀ ਨਿਰੰਕਾਰ, ਨਿਰਵੈਰ ਹੋਇਆ ਸਹਾਈਆ। ਨਿਗਾਹ ਮਾਰ ਏਕੰਕਾਰ, ਅਕਲ ਕਲਧਾਰੀ ਵੇਖ ਵਖਾਈਆ। ਭਗਤ ਸੁਹੇਲੇ ਦੇ ਅਧਾਰ, ਮਿਹਰ ਨਜ਼ਰ ਉਠਾਈਆ। ਲੋਕਮਾਤ ਪਾ ਸਾਰ, ਹੋਇਆ ਆਪ ਸਹਾਈਆ। ਨੀਂਹ ਰੱਖ ਹਰਿ ਭਗਤ ਦਵਾਰ, ਬੀਸ ਯਾਰਾਂ ਦਿਤੀ ਵਡਿਆਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਚਮ ਪੋਹ ਕਹੇ ਮੇਰਾ ਲੇਖਾ ਨਾਲ ਸ੍ਰੀ ਭਗਵਾਨ, ਭਗਵਨ ਦਏ ਵਡਿਆਈਆ। ਮੈਂ ਖ਼ੁਸ਼ੀਆਂ ਗਾਵਾਂ ਗਾਣ, ਢੋਲੇ ਬੇਪਰਵਾਹੀਆ। ਤੂੰ ਮਾਲਕ ਨੌਜਵਾਨ, ਦਾਤਾ ਇਕ ਅਖਵਾਈਆ। ਧੰਨ ਭਾਗ ਮੋਹੇ ਦਿਤਾ ਦਾਨ, ਵਸਤ ਅਨਮੁੱਲ ਵਰਤਾਈਆ। ਹਰਿ ਭਗਤ ਦਵਾਰ ਕਰ ਪ੍ਰਵਾਨ, ਮਿਹਰ ਨਜ਼ਰ ਨਾਲ ਤਕਾਈਆ। ਜਗਤ ਦਾ ਬਣਾ ਨਿਸ਼ਾਨ, ਚਾਰ ਵਰਨ ਸਮਝਾਈਆ। ਸਤਿਜੁਗ ਕਰ ਪ੍ਰਧਾਨ, ਸਤਿ ਸਤਿਵਾਦੀ ਹੋਇਆ ਸਹਾਈਆ। ਮੈਂ ਵੇਖਿਆ ਧੁਰ ਦਾ ਕਾਹਨ, ਰਾਮਾ ਅਗੰਮ ਅਥਾਹੀਆ। ਨੂਰ ਨੁਰਾਨਾ ਮਿਹਰਵਾਨ, ਮਹਿਬੂਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੋਹ ਕਹੇ ਮੈਂ ਦੱਸਾਂ ਨਾਲ ਪਿਆਰ, ਪੰਚਮ ਰੰਗ ਰੰਗਾਈਆ। ਮੇਰਾ ਲੇਖਾ ਲਹਿਣਾ ਨਾਲ ਸੱਚੀ ਸਰਕਾਰ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਨਿਤ ਲਏ ਅਵਤਾਰ, ਨਵਿਤ ਆਪਣਾ ਫੇਰਾ ਪਾਈਆ। ਸਤਿਜੁਗ ਤਰੇਤਾ ਦੁਆਪਰ ਕਰ ਪਾਰ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਚਰਨ ਛੁਹਾ ਦਿੱਲੀ ਦਰਬਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਖ਼ੁਸ਼ੀਆਂ ਵਿਚ ਜਾਵਾਂ ਬਲਿਹਾਰ, ਨਿਵ ਨਿਵ ਲਾਗਾਂ ਪਾਈਂਆ। ਜਿਸ ਖੇਲ ਕੀਤੀ ਅਪਾਰ, ਅਪਰੰਪਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਹ ਕਹੇ ਮੈਂ ਪੰਚਮ ਮੀਤਾ, ਸਚ ਦਿਆਂ ਸੁਣਾਈਆ। ਪੁਰਖ ਅਬਿਨਾਸ਼ੀ ਜਗਤ ਜਗ ਦੀ ਬਦਲੇ ਰੀਤਾ, ਰੀਤੀਵਾਨ ਇਕ ਅਖਵਾਈਆ। ਲੇਖਾ ਜਾਣ ਹਸਤ ਕੀਟਾ, ਊਚਾਂ ਨੀਚਾਂ ਭੇਵ ਚੁਕਾਈਆ। ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਕਮਾਈਆ , ਜਿਸ ਦਾ ਭਾਣਾ ਲੱਗੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੋਹ ਕਹੇ ਮੈਂ ਖ਼ੁਸ਼ੀਆਂ ਗਾਵਾਂ ਛੰਦ, ਢੋਲੇ ਰਾਗ ਦ੍ਰਿੜਾਈਆ। ਮੇਰੇ ਅੰਤਰ ਆਇਆ ਅਨੰਦ, ਅਨੰਦ ਵਿਚ ਸਮਾਈਆ। ਮੇਰਾ ਸਾਹਿਬ ਸਦਾ ਬਖ਼ਸ਼ੰਦ, ਮਿਹਰਵਾਨ ਬੇਪਰਵਾਹੀਆ। ਜਿਸ ਆਪਣੀ ਧਾਰ ਦੀ ਧਾਰ ਬਦਲ ਦਿਤਾ ਪਲੰਘ, ਦਿਸ਼ਾ ਦਿਸ਼ਾ ਨਾਲ ਵਟਾਈਆ। ਲਹਿੰਦਿਉਂ ਚੜ੍ਹਦੇ ਜਾਏ ਲੰਘ, ਆਪਣਾ ਪੰਧ ਮੁਕਾਈਆ। ਜਗਤ ਜਹਾਨ ਦੀ ਵੇਖੇ ਕੰਧ, ਚਾਰ ਦੀਵਾਰੀ ਖੋਜ ਖੁਜਾਈਆ। ਨਿਗਾਹ ਮਾਰੇ ਵਿਚ ਵਰਭੰਡ, ਬ੍ਰਹਿਮੰਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਪਲੰਘ ਕਹੇ ਮੇਰਾ ਬਦਲ ਗਿਆ ਪਾਸਾ, ਪਾਸਾ ਦੀਨ ਦੁਨੀ ਉਲਟਾਈਆ। ਮੈਨੂੰ ਖ਼ੁਸ਼ੀਆਂ ਵਿਚ ਆਵੇ ਹਾਸਾ, ਹੱਸ ਹੱਸ ਦਿਆਂ ਵਖਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਜਗਤ ਧਾਰ ਪੈਣੀ ਰਾਸਾ, ਮੰਡਲ ਮੰਡਪ ਕਰੇ ਰੁਸ਼ਨਾਈਆ। ਸੰਬਲ ਕਰ ਕੇ ਵਾਸਾ, ਖੇਲ ਖੇਲੇ ਧੁਰਦਰਗਾਹੀਆ। ਲਹਿਣਾ ਜਾਣੇ ਪ੍ਰਿਥਮੀ ਆਕਾਸ਼ਾ, ਮੰਡਲ ਮੰਡਪਾਂ ਪਰਦਾ ਲਾਹੀਆ। ਮੈਨੂੰ ਦੇਣ ਆਇਆ ਭਰਵਾਸਾ, ਸਿਰ ਮੇਰੇ ਹੱਥ ਰਖਾਈਆ। ਸ਼ੰਕਰ ਹਿਲਾਉਣ
ਆਇਆ ਉਤੋਂ ਕੈਲਾਸ਼ਾ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਿੰਘਾਸਣ ਕਹੇ ਮੈਂ ਬਦਲ ਗਿਆ ਲੋਕਮਾਤ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਬਾਤਨ ਬਾਤ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਮੈਨੂੰ ਮਾਣ ਵਡਿਆਈ ਮਿਲੀ ਪੰਚਮ ਪੋਹ ਦੀ ਰਾਤ, ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਈਆ। ਮੈਂ ਲੇਖੇ ਵੇਖਣੇ ਜ਼ਾਤ ਪਾਤ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਮੈਂ ਹਲੂਣਾ ਦੇਣਾ ਕਾਇਨਾਤ, ਨਵ ਸੱਤ ਦਿਆਂ ਹਿਲਾਈਆ। ਮੈਂ ਦੱਖਣ ਪਹਾੜ ਮਾਰਨੀ ਝਾਤ, ਲਹਿੰਦਾ ਚੜ੍ਹਦਾ ਅੱਖ ਉਠਾਈਆ। ਸ਼ਬਦ ਸੰਦੇਸ਼ਾ ਦੇਣਾ ਪਾਤ, ਬਿਨ ਪਤ੍ਰਕਾ ਦੇਣਾ ਸਮਝਾਈਆ। ਕਲਜੁਗ ਕੂੜਾ ਟੁਟਣਾ ਨਾਤ, ਸਾਜਣ ਰਹਿਣ ਕੋਇ ਨਾ ਪਾਈਆ। ਮੇਰਾ ਲੇਖਾ ਵੇਖਣਾ ਲੋਕਮਾਤ, ਪ੍ਰਲੋਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਲੰਘ ਕਹੇ ਮੈਂ ਦੱਸਾਂ ਖ਼ੁਸ਼ੀਆਂ ਵਾਲਾ ਖੇਲ, ਖ਼ੁਸ਼ਖ਼ਬਰੀ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਆਪੇ ਗੁਰੂ ਬਣਿਆ ਆਪੇ ਚੇਲ, ਆਪ ਆਪਣਾ ਰੂਪ ਬਦਲਾਈਆ। ਜੋਤ ਧਾਰ ਸ਼ਬਦੀ ਹੋਇਆ ਮੇਲ, ਮੇਲ ਮਿਲਾਵਾ ਹੋਇਆ ਚਾਈਂ ਚਾਈਂਆ। ਸੁਹੰਜਣਾ ਧਾਮ ਸੁਹਾ ਨਿਵੇਲ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਿੰਘਾਸਣ ਕਹੇ ਗੋਬਿੰਦ ਮੈਨੂੰ ਬਦਲ ਕੇ ਖੇਲ ਕੀਤੀ ਨਵੀਂ, ਨੌ ਖੰਡ ਧਿਆਨ ਲਗਾਈਆ। ਕੋਲ ਸੱਦ ਬਵੰਜਾ ਕਵੀ, ਸੰਦੇਸ਼ਾ ਦਿਤਾ ਸੁਣਾਈਆ। ਪ੍ਰੇਮੀਓ ਮੈਨੂੰ ਭੇਵ ਗਾ ਕੇ ਦੱਸੋ ਕੁਛ ਅਵਤਾਰ ਚਵ੍ਹੀ, ਚਵਗੁਣ ਧਿਆਨ ਲਗਾਈਆ। ਅੱਖਰਾਂ ਵਾਲੀ ਅੱਖਰਾਂ ਨਾਲ ਪਾਵੋ ਸਹੀ, ਸਹਿਜ ਸਹਿਜ ਸਹਿਜ ਸੁਣਾਈਆ। ਨਾਲੇ ਭੇਵ ਖੋਲੋ ਕਿਉਂ ਸਤਿਗੁਰ ਅਰਜਨ ਬੈਠਾ ਉਤੇ ਤਤੀ ਤਵੀ, ਤਤਾਂ ਤਤ ਜਲਾਈਆ। ਮਿਹਰਵਾਨ ਦੀ ਤੁਕ ਅਗੰਮੀ ਕਿਸੇ ਨਾ ਗਵੀ, ਗਾਇਨ ਕਰ ਨਾ ਕੋਇ ਸੁਣਾਈਆ। ਫੇਰ ਗੋਬਿੰਦ ਨੇ ਅੱਖਰ ਹਿੰਦਸਾ ਲਿਖ ਕੇ ਢਈ, ਢਈਆ ਦਿਤਾ ਵਖਾਈਆ। ਇਸ ਦੇ ਵਾਸਤੇ ਕੁਛ ਦੇਣਾ ਕਹੀ, ਕਹਿ ਕੇ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਬਣਾਈਆ। ਸਿੰਘਾਸਣ ਕਹੇ ਗੋਬਿੰਦ ਨੇ ਕੀਤਾ ਇਸ਼ਾਰਾ ਬਵੰਜਾ, ਬਾਵਨ ਧਾਰ ਸਮਝਾਈਆ। ਨਾਲੇ ਸੱਜੇ ਹੱਥ ਦਾ ਵਖਾ ਕੇ ਪੰਜਾ, ਪੰਜਾ ਇਕੋ ਮੁੱਠ ਬਣਾਈਆ। ਫੇਰ ਹਲੂਣ ਕੇ ਆਪਣਾ ਮੰਜਾ, ਹੁਲਾਰਾ ਦਿਤਾ ਲਗਾਈਆ। ਫੇਰ ਵਕਤ ਸੁਹੰਜਣਾ ਤੱਕ ਕੇ ਚੰਗਾ, ਚੰਗੀ ਤਰਾ ਜਣਾਈਆ। ਇਸ਼ਾਰਾ ਦਿਤਾ ਸ਼ਿਵ ਜੀ ਆਪਣੀ ਧਾਰ ਲੈ ਕੇ ਆ ਜਾ ਗੰਗਾ, ਗੰਗੋਤਰੀ ਨਾਲ ਮਿਲਾਈਆ। ਤੇਰੀ ਜਟਾ ਜੂਟ ਦੀ ਖੇਲ ਵੇਖਾਂ ਨਿਸ਼ੰਗਾ, ਨਿਸ਼ਾਨ ਧੁਰ ਦਾ ਨਾਲ ਮਿਲਾਈਆ। ਫੇਰ ਮੁਖੋਂ ਕਿਹਾ ਬਵੰਜਾ ਤੁਸੀਂ ਗਾਵੋ ਛੰਦਾ, ਇਕੋ ਰਾਗ ਸੁਣਾਈਆ। ਪੁਰਖ ਅਕਾਲ ਦੀ ਵਡਿਆਈ ਕਰਨੀ ਨਾਲ ਬੱਤੀ ਦੰਦਾ, ਦੂਸਰ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੋਬਿੰਦ ਕਿਹਾ ਬਵੰਜਾ ਕਵੀ ਮੇਰੇ ਲਿਖਾਰੀ, ਲਿਖਣਹਾਰ ਵਡਿਆਈਆ। ਫੜ ਕਲਮਾਂ ਸਾਰੇ ਕਰੋ ਤਿਆਰੀ, ਪ੍ਰੇਮ ਨਾਲ ਸਮਝਾਈਆ। ਤੁਸੀਂ ਲੇਖਾ ਲਿਖੋ ਓਸ ਦਾ ਜਿਹੜਾ ਨਿਹਕਲੰਕ ਅਵਤਾਰੀ, ਅਵਤਰ ਬੇਪਰਵਾਹੀਆ। ਜੋ ਕਲ ਕਲਕੀ ਹੋਵੇ ਭੇਵ ਪਾਏ ਨਾ ਕੋਇ ਨਰ ਨਾਰੀ, ਨਰ ਹਰਿ ਆਪਣੀ ਖੇਲ ਖਿਲਾਈਆ। ਅਮਾਮ ਅਮਾਮਾਂ ਬਣ ਸਿਕਦਾਰੀ, ਹੁਕਮ ਧੁਰ ਦਾ ਇਕ ਸੁਣਾਈਆ। ਤੁਸੀਂ
ਅਕਲ ਬੁਧੀ ਵਿਚ ਓਸ ਦੀ ਮਹਿਮਾ ਲਿਖੋ ਨਾਲ ਪਿਆਰੀ, ਪ੍ਰੇਮ ਨਾਲ ਸੁਣਾਈਆ। ਨਾਲੇ ਦੋ ਹੱਥਾਂ ਦੀ ਮਾਰ ਕੇ ਤਾੜੀ, ਤੜੀ ਨਾਲ ਜਣਾਈਆ। ਆਪਣੀ ਆਸ਼ਾ ਤੱਕੋ ਨਾੜੀ, ਅੰਤਰ ਅੰਤਰ ਧਿਆਨ ਲਗਾਈਆ। ਭੇਵ ਖੋਲੋ ਜੋਤ ਨਿਰੰਕਾਰੀ, ਜੋ ਨਿਰਵੈਰ ਇਕ ਅਖਵਾਈਆ। ਜੋ ਸਭ ਦਾ ਪਰਵਰਦਿਗਾਰੀ, ਪਾਰਬ੍ਰਹਮ ਧੁਰਦਰਗਾਹੀਆ। ਉਸ ਦਾ ਇਕੋ ਨਾਮ ਲਿਖੋ ਲਿਖੋ ਨਾਲ ਹੁਸ਼ਿਆਰੀ, ਹੋਸ਼ ਆਪਣੀ ਆਪ ਬਣਾਈਆ। ਜਿਸ ਦੇ ਵਿਚ ਚਾਰ ਜੁਗ ਦੀ ਵਿਦਿਆ ਆ ਜਾਏ ਸਾਰੀ, ਲੇਖਾ ਅਵਰ ਰਹੇ ਨਾ ਰਾਈਆ। ਉਹਦਾ ਭੇਵ ਦੱਸੋ ਵਸੇ ਕਿਹੜੀ ਦਵਾਰੀ, ਆਸਣ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬਵੰਜਾ ਕਵੀਆਂ ਕਲਮਾਂ ਹੱਥ ਫੜੀਆਂ, ਦਸਤ ਦਸਤ ਉਠਾਈਆ। ਮਨ ਦੀਆਂ ਆਸ਼ਾ ਬੁਧੀ ਦੇ ਵਿਚ ਵੜੀਆਂ, ਭੱਜੀਆਂ ਵਾਹੋ ਦਾਹੀਆ। ਮੰਜ਼ਲ ਮੰਜ਼ਲ ਦੀ ਪੌੜੀ ਚੜ੍ਹੀਆਂ, ਅਕਲ ਦਾ ਪੰਧ ਮੁਕਾਈਆ। ਨਵਾਂ ਦਵਾਰਿਆਂ ਦੇ ਕੰਢੇ ਖੜੀਆਂ, ਵੇਖਣ ਨੈਣ ਉਠਾਈਆ। ਅਗੇ ਕਵਿਤਾ ਲਿਖੀਆਂ ਬੜੀਆਂ, ਸਿਫ਼ਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਕਲਮਾਂ ਕਹਿਣ ਸੁਣੋ ਕਵੀ ਬਵੰਜਾ ਧਾਰ, ਧਰਮੀਓ ਦਿਆਂ ਸੁਣਾਈਆ। ਤੁਸੀਂ ਕਾਤਬ ਬੜੇ ਲਿਖਾਰ, ਲਿਖਣਹਾਰ ਇਕ ਅਖਵਾਈਆ। ਤੁਸੀਂ ਬੈਠੇ ਗੋਬਿੰਦ ਦੇ ਦਰਬਾਰ, ਸਚਖੰਡ ਡੇਰਾ ਲਾਈਆ। ਉਹ ਯੋਧਾ ਬੜਾ ਬਲਕਾਰ, ਸੂਰਬੀਰ ਇਕ ਅਖਵਾਈਆ। ਤੁਹਾਡਾ ਤੋੜਨ ਲੱਗਾ ਹੰਕਾਰ, ਬਿਧ ਆਪਣੀ ਆਪ ਬਣਾਈਆ। ਤੁਹਾਨੂੰ ਪਤਾ ਨਹੀਂ ਓਹ ਕੌਣ ਕਲ ਕਲਕੀ ਅਵਤਾਰ, ਕੀ ਆਪਣੀ ਕਲ ਵਰਤਾਈਆ। ਜੋ ਰੂਪ ਰੰਗ ਰੇਖ ਤੋਂ ਬਾਹਰ, ਜਿਸ ਨੂੰ ਵੇਖਣ ਕੋਇ ਨਾ ਪਾਈਆ। ਉਹ ਨੂਰ ਨੁਰਾਨਾ ਜੋਤ ਉਜਿਆਰ, ਸ਼ਾਹ ਸੁਲਤਾਨਾ ਧੁਰਦਰਗਾਹੀਆ। ਉਸ ਦੀ ਪਾਵੇ ਕੋਇ ਨਾ ਸਾਰ, ਭੇਵ ਅਭੇਦ ਨਾ ਕੋਇ ਖੁਲਾਈਆ। ਤੁਸੀਂ ਕੀ ਲਿਖੋ ਉਸ ਦਾ ਵਿਸਥਾਰ, ਕਿਸ ਬਿਧ ਦਿਓ ਜਣਾਈਆ। ਤੁਹਾਡੀ ਬੁੱਧੀ ਤੁਹਾਡੀ ਆਸ਼ਾ ਲਿਖਣਹਾਰ, ਅਨੁਭਵ ਭੇਵ ਨਾ ਕੋਇ ਖੁਲਾਈਆ। ਨਾਲੇ ਰੋ ਕੇ ਕੀਤੀ ਪੁਕਾਰ, ਕਲਮਾ ਰਹੀਆਂ ਸੁਣਾਈਆ। ਬਾਵਨ ਦਾ ਲਹਿਣਾ ਲਓ ਵਿਚਾਰ, ਵਿਚਰ ਕੇ ਦਿਆਂ ਦ੍ਰਿੜਾਈਆ। ਬਾਵਨ ਅੱਖਰੀ ਪਾਓ ਸਾਰ, ਅੱਖਰ ਅੱਖਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਫੇਰ ਕਹੇ ਮੇਰੇ ਕਵੀ ਉਹ ਲਿਖੋ ਨਿਰਾਲਾ ਅੱਖਰ, ਕਲਮ ਸ਼ਾਹੀ ਨਾਲ ਰਲਾਈਆ। ਸਭ ਦੇ ਹੰਝੂ ਡਿੱਗੇ ਅੱਥਰ, ਨੈਣਾਂ ਨੀਰ ਵਹਾਈਆ। ਸਾਡੇ ਹਿਰਦੇ ਹੋ ਗਏ ਪੱਥਰ, ਸਮਝ ਕਿਛ ਨਾ ਆਈਆ। ਗੋਬਿੰਦ ਨੇ ਕਿਹਾ ਜੇ ਤੁਸੀਂ ਨਹੀਂ ਲਿਖਦੇ ਮੈਂ ਅੰਤਮ ਲੱਥਾਂਗਾ ਉਸ ਦੇ ਸਥਰ, ਯਾਰੜਾ ਸੇਜ ਹੰਢਾਈਆ। ਵਸੇਰਾ ਫੇਰ ਹੋਏ ਨਾ ਵੱਖਰ, ਇਕੋ ਘਰ ਬਣਾਈਆ। ਇਹ ਮੇਰਾ ਅਖ਼ੀਰੀ ਸੰਦੇਸ਼ਾ ਤੇ ਹੁਕਮ ਵਾਲਾ ਪੱਤਰ, ਪਤ੍ਰਕਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਉਹ ਤੀਜੀ ਵੇਰ ਲਿਖਾਰੀਓ ਲਿਖ ਦਿਓ ਲੇਖ, ਬਵੰਜਾ ਆਪਣੀ ਖ਼ੁਸ਼ੀ ਬਣਾਈਆ। ਲੇਖਾ ਦੱਸੋ ਉਹ ਕਿਹੜਾ ਧਰੇ ਭੇਸ, ਏਸੇ ਉਤੇ ਖ਼ੁਸ਼ੀ ਬਣਾਈਆ। ਕਿਸ ਬਿਧ ਕਲਜੁਗ ਬਦਲੇ ਰੇਖ, ਰਿਖੀਆਂ ਮੁਨੀਆਂ ਵੇਖ ਵਖਾਈਆ। ਜੇ ਤੁਸੀਂ ਮੇਰੇ ਕਵੀ ਤੇ ਤੁਸੀਂ ਦੱਸੋ ਕਿਸ ਤਰਾ ਸੰਗ ਹੋਵੇਗਾ ਦਸ ਦਸਮੇਸ਼, ਆਪਣਾ ਸਾਥ ਬਣਾਈਆ। ਕਿਸ ਬਿਧ ਇਕੱਠਾ ਰਹੇ ਹਮੇਸ਼, ਹਮ ਸਾਜਣ
ਰੂਪ ਬਣਾਈਆ। ਕਲਜੁਗ ਕੂੜ ਮੇਟੇ ਕਲੇਸ਼, ਕਲ ਕਲਕੀ ਵੇਸ ਵਟਾਈਆ। ਨਾਲੇ ਲੇਖਾ ਦੱਸੋ ਸੰਬਲ ਦੇਸ, ਕੀ ਉਸ ਦੀ ਗਣਤ ਗਣਾਈਆ। ਕਿਸ ਬਿਧ ਲਹਿਣਾ ਦੇਣਾ ਚੁਕਾਏ ਮੁੱਲਾ ਸ਼ੇਖ਼, ਸਦੀ ਚੌਧਵੀਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਝਟ ਬਵੰਜਾ ਕਵੀਆਂ ਅੱਖਾਂ ਮੀਟੀਆਂ, ਅੰਤਰ ਧਿਆਨ ਲਗਾਈਆ। ਗਿਣਨ ਲੱਗੇ ਗੀਟੀਆਂ, ਮਨ ਮਨਸਾ ਨਾਲ ਵਡਿਆਈਆ। ਤੱਕਣ ਲੱਗੇ ਹਸਤ ਕੀਟੀਆ, ਕੀਟ ਕੀਟਾਂ ਖੋਜ ਖੁਜਾਈਆ। ਬੋਲਣ ਲੱਗੇ ਪਿਆਰ ਦੀ ਗੀਤੀਆਂ, ਬਿਨ ਰਸਨਾ ਜਿਹਵਾ ਹਿਲਾਈਆ। ਅੰਦਰੋਂ ਸਮਝ ਨਾ ਆਵੇ ਕੀ ਉਸ ਦੀਆਂ ਹੋਵਣ ਕੀਤੀਆਂ, ਕੀ ਆਪਣੀ ਕਲ ਵਰਤਾਈਆ। ਪਿਆਰ ਵਿਚ ਵੱਟਣ ਕਚੀਚੀਆਂ, ਗ਼ੁੱਸਾ ਨੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ। ਬਵੰਜਾ ਕਵੀ ਇਕ ਦੂਜੇ ਨੂੰ ਕਰਨ ਇਸ਼ਾਰੇ, ਅੱਖ ਵਿੰਗੀ ਟੇਢੀ ਕਰਾਈਆ। ਕਿਸ ਬਿਧ ਪ੍ਰਗਟ ਹੋਵੇ ਨਿਹਕਲੰਕ ਅਵਤਾਰੇ, ਆਪਣਾ ਵੇਸ ਵਟਾਈਆ। ਕੀ ਸ਼ਬਦ ਦੇਵੇ ਹੁਲਾਰੇ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਸਾਰੇ ਉਤੋਂ ਸਿਰ ਰਹੇ ਮਾਰੇ, ਸੱਜੇ ਖੱਬੇ ਹਿਲਾਈਆ। ਬਿਨਾ ਗੋਬਿੰਦ ਤੋਂ ਉਸ ਦੀ ਪਾਏ ਕੋਈ ਨਾ ਸਾਰੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਾਡੀ ਕਲਮ ਸਾਨੂੰ ਕਹਿ ਕਹਿ ਪੁਕਾਰੇ, ਕੂਕ ਕੂਕ ਸੁਣਾਈਆ। ਤੁਸੀਂ ਇਕੋ ਵਾਰ ਕਹਿ ਦਿਓ ਗੋਬਿੰਦ ਤੇਰਾ ਅੰਤ ਨਾ ਪਾਰਾਵਾਰੇ, ਬੇਅੰਤ ਤੇਰੀ (ਵਡਿਆਈਆ)। ਜਿਉਂ ਭਾਵੇ ਤਿਉਂ ਸਾਨੂੰ ਲਾਉਣਾ ਕਿਨਾਰੇ, ਆਪਣੀ ਦਇਆ ਕਮਾਈਆ। ਅਸੀਂ ਲਿਖਣ ਤੋਂ ਲੇਖ ਤੇਰੇ ਚਰਨਾਂ ਵਿਚ ਹਾਰੇ, ਹਿਰਦਿਉਂ ਦਈਏ ਸੁਣਾਈਆ। ਗੋਬਿੰਦ ਨੇ ਫੇਰ ਦਿਤੇ ਇਸ਼ਾਰੇ, ਪੰਜਾ ਆਪਣਾ ਆਪ ਉਠਾਈਆ। ਨਾਲੇ ਸੀਨੇ ਤੋਂ ਬਸਤਰ ਫਾੜੇ, ਜੋਸ਼ ਨਾਲ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬਵੰਜਾ ਕਵੀ ਉਠ ਕੇ ਕਰਨ ਅਰਦਾਸ, ਨਿਵ ਨਿਵ ਸੀਸ ਝੁਕਾਈਆ। ਸਾਡੀ ਬੇਨੰਤੀ ਸਤਿਗੁਰ ਤੇਰੇ ਪਾਸ, ਚਰਨ ਕਵਲ ਸਰਨਾਈਆ। ਸਾਨੂੰ ਭੇਵ ਖੋਲ ਦੇ ਖ਼ਾਸ, ਖ਼ਾਲਸ ਮੰਗ ਮੰਗਾਈਆ। ਕਵਣ ਦਵਾਰੇ ਕਲਕੀ ਕਰੇ ਨਿਵਾਸ, ਪਰਦਾ ਦੇ ਚੁਕਾਈਆ। ਕਿਸ ਬਿਧ ਨੂਰ ਹੋਵੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੇ ਕਵੀ ਬਵੰਜਾ ਪਿਆਰੇ, ਪਿਆਰਿਓ ਦਿਆਂ ਜਣਾਈਆ। ਉਹਦੇ ਖੇਲ ਜਗਤ ਤੋਂ ਨਿਆਰੇ, ਨਿਰਾਕਾਰ ਨਿਰੰਕਾਰ ਆਪ ਕਰਾਈਆ। ਉਹ ਪ੍ਰਗਟ ਹੋਵੇ ਵਿਚ ਸੰਸਾਰੇ, ਸੰਬਲ ਆਪਣਾ ਆਸਣ ਲਾਈਆ। ਉਹਦੇ ਲੇਖੇ ਲਹਿਣੇ ਚਾਰ ਜੁਗ ਤੋਂ ਬਾਹਰੇ, ਚਾਰ ਜੁਗ ਦੇ ਸ਼ਾਸਤਰਾਂ ਤੋਂ ਬਾਹਰ ਪੜ੍ਹਾਈਆ। ਉਹ ਵੇਖੇ ਵਿਗਸੇ ਸਭ ਦੀ ਪਾਵੇ ਸਾਰੇ, ਜ਼ਿਮੀਂ ਅਸਮਾਨ ਦੋ ਜਹਾਨ ਵੇਖ ਵਖਾਈਆ। ਉਸ ਦਾ ਲੇਖਾ ਲਿਖਣ ਤੋਂ ਬਾਹਰੇ, ਬਾਹਿਰਹਾਲ ਸੁਣਨ ਕੋਇ ਨਾ ਪਾਈਆ। ਜੋ ਭੇਵ ਅਭੇਦਾ ਖੋਲੇ ਅਗੰਮ ਅਪਾਰੇ, ਬੋਧ ਅਗਾਧ ਦ੍ਰਿੜਾਈਆ। ਉਸ ਦੇ ਹੁਕਮ ਵਰਤਣੇ ਸਾਰੇ, ਨਾ ਕੋਈ ਮੇਟੇ ਮੇਟ ਮਿਟਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਸਹਾਰੇ, ਸਹਾਇਕ ਨਾਇਕ ਇਕ ਅਖਵਾਈਆ। ਉਸ ਨੂੰ ਡੰਡਾਵਤ ਬੰਦਨਾ ਸਜਦੇ ਕਰਨ ਨਿਮਸਕਾਰੇ, ਨਿਵ ਨਿਵ ਸੀਸ ਨਿਵਾਈਆ। ਉਹ ਪ੍ਰਗਟ ਹੋਵੇ ਆਪਣੀ ਧਾਰੇ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸੰਬਲ ਵਸ ਆਪਣੇ ਚੁਬਾਰੇ, ਸਾਢੇ ਤਿੰਨ ਹੱਥ ਦਏ
ਵਡਿਆਈਆ। ਮੇਰਾ ਖੇਲ ਹੋਵੇ ਅਪਾਰੇ, ਤਨ ਵਜੂਦਾਂ ਨਾਲ ਸੁਹਾਈਆ। ਸ਼ਬਦ ਗੁਰੂ ਬਣ ਮਾਰਾਂ ਲਲਕਾਰੇ, ਦੋ ਜਹਾਨ ਸੁਣਾਈਆ। ਜੋ ਪੰਜੇ ਦਿਤੇ ਇਸ਼ਾਰੇ, ਪੰਜਾਂ ਫੇਰ ਲਵਾਂ ਉਠਾਈਆ। ਉਹ ਮੇਰੇ ਪੰਜ ਬਣਨਗੇ ਲਿਖਾਰੇ, ਪੰਜੇ ਉਂਗਲਾਂ ਪੰਜਾਂ ਕਲਮਾਂ ਨਾਲ ਵਡਿਆਈਆ। ਬਵੰਜਾ ਕਵੀਓ ਇਹ ਮੇਰੀ ਕਿਰਪਾ ਉਹ ਸੋਹਣਗੇ ਪੁਰਖ ਅਕਾਲ ਦੇ ਚਰਨ ਦਵਾਰੇ, ਦੂਸਰੀ ਓਟ ਨਾ ਕੋਇ ਰਖਾਈਆ। ਕੁਛ ਵਿਆਹੇ ਤੇ ਕੁਛ ਹੋਣਗੇ ਕਵਾਰੇ, ਗੋਬਿੰਦ ਨੇ ਲੇਖਾ ਦਿਤਾ ਸੁਣਾਈਆ। ਮੈਂ ਆਵਾਂਗਾ ਫੇਰ ਜ਼ਰੂਰ ਦੁਬਾਰੇ, ਦੋਹਰੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਕਵੀਓ ਇਹ ਹੋਣੇ ਭਗਤ ਲਿਖਾਰ, ਲੇਖਾ ਪੁਰਖ ਅਕਾਲ ਲਿਖਾਈਆ। ਜਿਸ ਦਾ ਸਤਿ ਸਚ ਹੋਵੇ ਦਰਬਾਰ, ਦਰ ਦਵਾਰਾ ਇਕ ਵਡਿਆਈਆ। ਉਹਦਾ ਲੇਖਾ ਦੀਨ ਦੁਨੀ ਤੋਂ ਹੋਵੇ ਬਾਹਰ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਇਕੋ ਨਾਮ ਕਲਮਾ ਸ਼ਬਦ ਹੋਵੇ ਜੈਕਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਮਹੱਲ ਅਟੱਲ ਹੋਵੇ ਮੁਨਾਰ, ਆਸਣ ਸਿੰਘਾਸਣ ਇਕ ਵਖਾਈਆ। ਇਕੋ ਲੇਖ ਹੋਵੇ ਦਾਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੋ ਵੇਖਣਹਾਰ ਹੋਏ ਕਰਤਾਰ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਉਸ ਦਿਵਸ ਸੁਹਾਉਣਾ ਸੀ ਪੰਜ ਪੋਹ ਵਿਚ ਸੰਸਾਰ, ਸੋਹਣੀ ਖ਼ਿਲਤ ਖਿਲਾਈਆ। ਕਵੀਓ ਮੇਰਾ ਫੇਰ ਲੱਗੇਗਾ ਦਿੱਲੀ ਵਿਚ ਦਰਬਾਰ, ਦਿਲਬਰ ਹੋ ਕੇ ਵੇਖ ਵਖਾਈਆ। ਉਨ੍ਹਾਂ ਪੰਜਾਂ ਦੇ ਗਲ ਵਿਚ ਪਾ ਦੇਵਾਂਗਾ ਆਪਣੀ ਹੱਥੀਂ ਇਕ ਇਕ ਹਾਰ, ਹਿਰਦਿਆਂ ਦੀ ਅੰਦਰੋਂ ਕਰਾਂ ਸਫ਼ਾਈਆ। ਫਿਰ ਜਿਧਰ ਜਾਵਾਂਗਾ ਗੁਰਮੁਖਾਂ ਨੂੰ ਲਾਉਂਦਾ ਜਾਵਾਂਗਾ ਪਾਰ, ਫੜ ਫੜ ਬਾਹੋਂ ਗਲੇ ਲਗਾਈਆ। ਦੀਨ ਦੁਨੀ ਨੂੰ ਦੇਂਦਾ ਜਾਵਾਂਗਾ ਹੁਲਾਰ, ਹਲੂਣਿਆਂ ਨਾਲ ਉਠਾਈਆ। ਗੁਰਸਿੱਖਾਂ ਵਖਾਉਂਦਾ ਜਾਵਾਂਗਾ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਆਪਣਾ ਵੇਸ ਕਰਾਂ ਅਪਾਰ, ਸਮਝ ਸਕੇ ਕੋਇ ਨਾ ਰਾਈਆ। ਅਸ਼ਟਭੁਜ ਦਾ ਕਰਜ਼ਾ ਦਿਆਂ ਉਤਾਰ, ਚੂੜਾ ਲਾਲ ਰੰਗ ਛੁਹਾਈਆ। ਲਕਸ਼ਮੀ ਪਾਰਬਤੀ ਸੁਰਸਤੀ ਦੀ ਇਛਿਆ ਪੂਰੀ ਕਰਾਂ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਅਲਫ਼ੀ ਪਾ ਕੇ ਦਰਵੇਸ਼ ਹੋਵਾਂ ਹੋਵਾਂ ਪਰਵਰਦਿਗਾਰ, ਸਾਂਝਾ ਯਾਰ ਅਖਵਾਈਆ। ਮੇਰਾ ਵੇਸ ਅਵੱਲੜਾ ਨਾ ਪੁਰਖ ਨਾ ਨਾਰ, ਚੱਕਰ ਚਿਹਨ ਨਜ਼ਰ ਕੋਇ ਨਾ ਆਈਆ। ਜਗਤ ਧਾਰ ਦੀ ਤੇੜ ਪਹਿਨ ਸਲਵਾਰ, ਰੂਪ ਅਨੋਖਾ ਦਿਆਂ ਵਖਾਈਆ। ਫੇਰ ਤੱਕਾਂ ਸ਼ੰਕਰ ਵਾਲੀ ਧਾਰ, ਗੰਗਾ ਸੀਸ ਜਗਦੀਸ਼ ਟਿਕਾਈਆ। ਪਰੀ ਅਰੰਬਾ ਦਿਆਂ ਹੁਲਾਰ, ਸੁੱਤੀ ਆਪ ਹਿਲਾਈਆ। ਚੌਦਾਂ ਲੋਕ ਪਾਵਾਂ ਸਾਰ, ਚੌਦਾਂ ਰਤਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਲੰਘ ਕਹੇ ਮੈਂ ਆਪਣੇ ਟਿਕਾਣਿਉਂ ਗਿਆ ਬਦਲ, ਬਦਲੀ ਪ੍ਰਭ ਨੇ ਦਿਤੀ ਕਰਾਈਆ। ਜਿਸ ਇਨਸਾਫ਼ ਕਰਨਾ ਅਦਲ, ਅਦਾਲਤ ਇਕ ਲਗਾਈਆ। ਮੇਰੀ ਪੂਰੀ ਕਰੇ ਮਜ਼ਲ, ਮੰਜ਼ਲ ਪੰਧ ਮੁਕਾਈਆ। ਫੇਰ ਸਭ ਨੂੰ ਵਖਾਵੇ ਅਜ਼ਲ, ਜੋ ਕੂਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬਵੰਜਾ ਕਵੀਆਂ ਕਿਹਾ ਗੋਬਿੰਦ ਤੇਰੀ ਅਨਦ੍ਰਿਸ਼ਟੀ, ਦ੍ਰਿਸ਼ਟ ਵਿਚ ਨਾ ਆਈਆ। ਤੂੰ ਲੇਖਾ ਜਾਣੇ ਸਰਬ ਸ੍ਰਿਸ਼ਟੀ, ਸ੍ਰੇਸ਼ਟ ਤੇਰੀ ਵਡਿਆਈਆ। ਤੇਰੀ ਜੋਤ ਧਾਰ ਨਿਰੰਤਰ ਕਿਸੇ ਨਾ ਦਿਸਦੀ, ਵੇਖਣ ਕੋਇ ਨਾ ਪਾਈਆ। ਤੇਰੀ ਓਟ ਅਕਾਲ ਇਕ ਦੀ, ਏਕੰਕਾਰ ਸਹਾਈਆ। ਅਸੀਂ ਧਾਰ
ਬਣੇ ਤੇਰੀ ਸਿੱਖ ਦੀ, ਸਿਖਿਆ ਵਿਚ ਸਮਾਈਆ। ਸਾਡੀ ਕਲਮ ਲੇਖ ਨਹੀਂ ਲਿਖਦੀ, ਕਿਸ ਬਿਧ ਆਵੇ ਧੁਰ ਦਾ ਮਾਹੀਆ। ਇਹ ਕਾਗ਼ਜ਼ ਉਤੇ ਨਹੀਂ ਟਿਕਦੀ, ਸ਼ਾਹੀ ਸੰਗ ਨਾ ਕੋਇ ਰਖਾਈਆ। ਅਗੋਂ ਰੋ ਰੋ ਕੇ ਪਿਟਦੀ, ਪਟਨੇ ਵਾਲਿਆ ਤੈਨੂੰ ਰਹੀ ਸੁਣਾਈਆ। ਮੈਂ ਵਣਜਾਰੀ ਇਕ ਚਿਟ ਦੀ, ਆਪਣੀ ਹੱਥੀਂ ਲਿਖ ਕੇ ਦੇ ਫੜਾਈਆ। ਨਾਲੇ ਸਿਰ ਕਦਮਾਂ ਦੇ ਵਿਚ ਸਿੱਟਦੀ, ਨਿਵ ਨਿਵ ਸੀਸ ਝੁਕਾਈਆ। ਮੈਂ ਵਣਜਾਰੀ ਰਹਿਣਾ ਨਹੀਂ ਪੱਥਰ ਇੱਟ ਦੀ, ਜੰਗਲ ਜੂਹਾਂ ਆਸਣ ਮੂਲ ਨਾ ਲਾਈਆ। ਮੈਂ ਖੇਲ ਤੱਕਣੀ ਨਿਤ ਨਿਤ ਦੀ, ਨਵਿਤ ਆਪਣਾ ਨੈਣ ਉਠਾਈਆ। ਮੈਂ ਸੇਵਾ ਜ਼ਰੂਰ ਕਰਾਂਗੀ ਓਸ ਪਰਮੇਸ਼ਵਰ ਪਿਤ ਦੀ, ਜੋ ਮਾਲਕ ਧੁਰਦਰਗਾਹੀਆ। ਮੈਂ ਵਣਜਾਰਨ ਬਣਾਂਗੀ ਮਨੀ ਸਿੰਘ ਦੇ ਚਿਤ ਦੀ, ਚੇਤਨ ਹੋ ਕੇ ਸੰਗ ਬਣਾਈਆ। ਨਾਲੇ ਗੋਬਿੰਦ ਦੇ ਚਰਨਾਂ ਵਿਚ ਲਿਟਦੀ, ਧੂੜੀ ਖ਼ਾਕ ਰਮਾਈਆ। ਆਪਣੀ ਵਾਰ ਥਿਤ ਆਪੇ ਮਿਥ ਦੀ, ਮਿਥਿਆ ਸਮਝ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਕਲਮ ਕਹੇ ਮੈਂ ਮਨੀ ਸਿੰਘ ਨੂੰ ਆਖਿਆ, ਬਿਨ ਰਸਨਾ ਬੋਲ ਜਣਾਈਆ। ਮੇਰੀ ਸੇਵਾ ਲਾਈ ਪੁਰਖ ਅਬਿਨਾਸ਼ਿਆ, ਹੁਕਮ ਦਿਤਾ ਦ੍ਰਿੜਾਈਆ। ਜੋ ਖੇਲ ਕਰੇ ਸਾਖਿਆਤ ਸਾਖਿਆ, ਸਖ਼ਾ ਸੁਹੇਲਾ ਧੁਰਦਰਗਾਹੀਆ। ਨਾਲੇ ਖ਼ੁਸ਼ੀਆਂ ਵਿਚ ਨਿਕਲਿਆ ਹਾਸਿਆ, ਹੱਸ ਕੇ ਦਿਤਾ ਵਖਾਈਆ। ਓਸ ਦੇ ਮੰਡਲ ਦੀ ਤੱਕ ਲੈ ਰਾਸਿਆ, ਜੋ ਬਿਨ ਗੋਪੀ ਕਾਹਨ ਨਾਚ ਨਚਾਈਆ। ਜਿਸ ਦਾ ਤੇਰੇ ਅੰਦਰ ਪਿਆਰ ਦਾ ਵਾਸਿਆ, ਵਸਲ ਦੇਵੇ ਯਾਰ ਖ਼ੁਦਾਈਆ। ਜਿਸ ਦਾ ਪਿਆਰ ਕਿਸੇ ਨਹੀਂ ਨਾਪਿਆ, ਪੈਮਾਨਿਆਂ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਮਨੀ ਸਿੰਘ ਕਹੇ ਮੈਂ ਕੀ ਦੱਸਾਂ ਮੇਰੇ ਅੰਦਰ ਵੱਜੀਆਂ ਹੁੱਜਾਂ, ਹਲੂਣਿਆਂ ਨਾਲ ਜਣਾਈਆ। ਭੇਵ ਦੱਸ ਕੇ ਗੁੱਝਾ, ਮੇਰਾ ਪਰਦਾ ਦਿਤਾ ਉਠਾਈਆ। ਆਪਣੇ ਆਉਣ ਦਾ ਸਮਝਾ ਕੇ ਮੁੱਦਾ, ਮੁੱਦਤ ਦੇ ਵਿਛੜਿਆਂ ਲਿਆ ਮਿਲਾਈਆ। ਮੇਰੇ ਅੰਦਰ ਪ੍ਰਕਾਸ਼ ਹੋਇਆ ਉਦਾ, ਜੋਤ ਜੋਤ ਨਾਲ ਮਿਲਾਈਆ। ਮੈਂ ਵੇਖਿਆ ਉਤੇ ਬਸੁਧਾ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਮਨੀ ਸਿੰਘ ਕਹੇ ਮੈਨੂੰ ਸਤਿਗੁਰ ਸ਼ਬਦ ਨੇ ਦਿਤਾ ਹੁਲਾਰਾ, ਭੇਵ ਦਿਤਾ ਚੁਕਾਈਆ। ਤੂੰ ਹੋਣਾ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਪੁਰਖ ਅਕਾਲ ਤਤਾਂ ਦਾ ਬਣ ਵਣਜਾਰਾ, ਆਪਣਾ ਪਰਦਾ ਬੈਠਾ ਪਾਈਆ। ਤੂੰ ਲਿਖਣਾ ਲੇਖ ਨਿਆਰਾ, ਤੈਨੂੰ ਰਿਹਾ ਸੁਣਾਈਆ। ਤੇਰਾ ਕਲਮ ਦਾ ਕਲਮ ਨਾਲ ਪਿਆਰਾ, ਮੁਹੱਬਤ ਮੁਹੱਬਤ ਵਿਚੋਂ ਪ੍ਰਗਟਾਈਆ। ਤੁਸੀਂ ਉਸ ਨੂੰ ਕਰਨਾ ਜ਼ਾਹਰਾ, ਜੋ ਜ਼ਾਹਰ ਜ਼ਹੂਰ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਚੁਕਾਈਆ। ਮਨੀ ਸਿੰਘ ਕਹੇ ਮੈਂ ਕੀ ਦੱਸਾਂ ਬਾਤ, ਬਾਤ ਦੀ ਬਤੰਗੜ ਦਿਆਂ ਬਣਾਈਆ। ਮੈਨੂੰ ਫੜ ਕੇ ਹਲੂਣਿਆਂ ਆਪਣੀ ਰਾਤ, ਦੂਜੀ ਰਾਤ ਨਾ ਕੋਇ ਵਖਾਈਆ। ਫੇਰ ਦੱਸ ਕੇ ਆਪਣੀ ਜ਼ਾਤ, ਪਰਦਾ ਦਿਤਾ ਚੁਕਾਈਆ। ਫੇਰ ਦਰਸ਼ਨ ਦੇ ਕੇ ਸਾਖਿਆਤ, ਬਾਲ ਬਾਲਾ ਰੂਪ ਵਟਾਈਆ। ਘਨਕਪੁਰ ਕਹਿ ਕੇ ਮੇਰੀ ਮੁਕਾਈ ਵਾਟ, ਤਤਾਂ ਅੰਦਰ ਨਜ਼ਰੀ ਆਈਆ। ਮੇਰਾ ਨਾ ਦਿਵਸ ਰਿਹਾ ਨਾ ਪ੍ਰਭਾਤ, ਸੰਧਿਆ ਰੂਪ ਨਾ ਕੋਇ ਦਰਸਾਈਆ। ਮੈਂ ਜਿਧਰ ਵੇਖਾਂ ਮੈਨੂੰ ਨਜ਼ਰ ਆਵੇ ਕਲਮ ਤੇ ਦਵਾਤ, ਕਾਗ਼ਜ਼ ਖ਼ਾਲੀ ਸੋਭਾ ਪਾਈਆ। ਜੇ ਸਵਾਂ ਤੇ ਮੇਰਾ ਖੁਲ੍ਹ
ਜਾਏ ਕਪਾਟ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਜੇ ਮੈਂ ਚੱਲਾਂ ਤੇ ਮੇਰੀ ਹੋਰ ਅਗੇ ਵੱਧ ਜਾਏ ਵਾਟ, ਪੈਂਡਾ ਮੁਕਣ ਵਿਚ ਨਾ ਆਈਆ। ਜਾਂ ਨਿਗਾਹ ਮਾਰੀ ਤੇ ਮੈਨੂੰ ਪੁਰਖ ਅਕਾਲ ਦਾ ਦਿਸੇ ਹਾਟ, ਸੋਹਣਾ ਸੋਭਾ ਪਾਈਆ। ਜੇ ਗ਼ੌਰ ਨਾਲ ਤੱਕਾਂ ਜੋਤ ਦਾ ਪਰਕਾਸ਼, ਨੂਰ ਨੁਰਾਨਾ ਨੂਰ ਅਲਾਹੀਆ। ਜੇ ਫੇਰ ਵੇਖਾਂ ਤੇ ਗੋਬਿੰਦ ਹੋਵੇ ਸਾਥ, ਸੋਹਣਾ ਰੰਗ ਬਣਾਈਆ। ਪਰ ਮੈਨੂੰ ਸਮਝ ਨਾ ਆਵੇ ਇਹ ਕੀ ਖੇਲ ਤਮਾਸ਼, ਕਵਣ ਰਿਹਾ ਕਰਾਈਆ। ਜੇ ਮੈਂ ਸਵਾਸ ਲਵਾਂ ਅੰਦਰੋਂ ਤੂੰ ਮੇਰਾ ਮੈਂ ਤੇਰਾ ਨਿਕਲੇ ਆਵਾਜ਼, ਅਗੇ ਅਵਰ ਨਾ ਕੁਛ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੈਨੂੰ ਸ਼ਬਦ ਨੇ ਦਿਤੀ ਘਨਘੋਰ, ਹਲੂਣ ਹਲੂਣ ਹਿਲਾਈਆ। ਮੈਨੂੰ ਫੜ ਕੇ ਰਾਹੇ ਦਿਤਾ ਤੋਰ, ਤੁਰੀਆ ਦੇ ਨਾਲ ਤੁਰਤ ਦਿਤਾ ਮਿਲਾਈਆ। ਮੇਰੇ ਅੰਤਰ ਫ਼ੁਰਨਾ ਫੁਰੇ ਪ੍ਰਕਾਸ਼ ਹੋਵੇ ਅੰਧ ਘੋਰ, ਨੂਰ ਨੁਰਾਨਾ ਡਗਮਗਾਈਆ। ਜਾਂ ਵੇਖਾਂ ਤੇ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਅਨਾਦ ਦਾ ਨਾਦੀ ਵੱਜੇ ਢੋਲ, ਬਿਨ ਢੋਲਕ ਛੈਣੇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੈਂ ਲਿਖ ਲਿਖ ਥੱਕਾ, ਭੇਵ ਕੁਛ ਨਾ ਪਾਈਆ। ਮੈਨੂੰ ਯਾਦ ਰਹੇ ਕੋਈ ਨਾ ਟੱਪਾ, ਨਾ ਅੱਖਰ ਕੋਈ ਸਮਝਾਈਆ। ਮੈਂ ਇਰਾਦਿਉਂ ਹੋ ਗਿਆ ਪੱਕਾ, ਪੱਕੀ ਲਈ ਬਣਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਕੁਛ ਅਗਲਾ ਦੱਸ ਦੇ ਪਤਾ, ਪਤਿਪਰਮੇਸ਼ਵਰ ਦਇਆ ਕਮਾਈਆ। ਝਟ ਆਵਾਜ਼ ਆਈ ਖ਼ਬਰ ਸੁਣਾਈ ਯਕਾ, ਵਾਹਿਦ ਦਿਤਾ ਦ੍ਰਿੜਾਈਆ। ਮਨੀ ਸਿੰਘਾ ਤੈਨੂੰ ਜਗਾਵਣ ਦੀ ਦਿਤੀ ਸਤਾ, ਸੁੱਤਿਆਂ ਦੇਣਾ ਉਠਾਈਆ। ਅਗੇ ਹੋਰ ਵੇਖ ਲੈ ਤੈਨੂੰ ਸਮਝਾਵਾਂ ਰਤਾ, ਰਤੀ ਰਤੀ ਵਿਚੋਂ ਦ੍ਰਿੜਾਈਆ। ਓਹ ਤੱਕ ਲੈ ਮੇਰਾ ਪਿਆਰ ਦਾ ਅੱਖਰ ਇਕੋ ਪੱਪਾ, ਪੱਪੇ ਦਾ ਪੂਰਨ ਹੋਵੇ ਬੇਪਰਵਾਹੀਆ। ਜਿਸ ਨੂੰ ਇੱਕੀ ਵਾਰ ਉਂਗਲ ਨਾਲ ਲਿਖ ਗਿਆ ਸੀ ਨਾਨਕ ਤਪਾ, ਤਪੀਸ਼ਰਾਂ ਤੋਂ ਬਾਹਰ ਲਿਖਾਈਆ। ਓਸ ਦਾ ਮੇਰੇ ਨਾਲ ਮਿਲ ਕੇ ਚੱਲਣਾ ਰਥਾ, ਜਗਤ ਜਹਾਨ ਫਿਰੇ ਚਾਈਂ ਚਾਈਂਆ। ਇਹ ਖੇਲ ਕਰੇ ਪੁਰਖ ਸਮਰਥਾ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਨਾਲੇ ਇਸ਼ਾਰਾ ਕੀਤਾ ਮਨੀ ਸਿੰਘ ਖੋਲ ਲੈ ਅੱਖਾਂ, ਬਿਨ ਅੱਖੀਆਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਮਨੀ ਸਿੰਘ ਕਹੇ ਮੈਂ ਖੋਲੀਆਂ ਅੱਖੀਆਂ, ਨੈਣ ਨੈਣ ਵਿਚੋਂ ਬਦਲਾਈਆ। ਜਿਧਰ ਤੱਕਾਂ ਭਗਤ ਪਿਆਰੀਆਂ ਦਿਸਣ ਸਖ਼ੀਆਂ, ਸਾਜਣ ਰੂਪ ਨਜ਼ਰੀ ਆਈਆ। ਕਦੇ ਰੋਂਦੀਆਂ ਤੇ ਕਦੇ ਹੱਸੀਆਂ, ਖ਼ੁਸ਼ੀ ਗ਼ਮੀ ਦੋਵੇਂ ਰੰਗ ਬਣਾਈਆ। ਫੇਰ ਤੱਕਿਆ ਤੇ ਉਨ੍ਹਾਂ ਦੇ ਗਲ ਪ੍ਰੇਮ ਦੀਆਂ ਰੱਸੀਆਂ, ਗੰਢਾਂ ਸਕੇ ਨਾ ਕੋਇ ਖੁਲਾਈਆ। ਜੋ ਪ੍ਰਭੂ ਦੇ ਸਥਰ ਲਥੀਆਂ, ਸੇਜ ਸੁਹੰਜਣੀ ਸੋਭਾ ਪਾਈਆ। ਚਾਰੋਂ ਕੁੰਟ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਜਿਨ੍ਹਾਂ ਵਡਿਆਈ ਮਿਲੇ ਲੱਖ ਲੱਖੀਆਂ, ਕਰੋੜ ਕਰੋੜੀ ਵੇਖ ਵਖਾਈਆ। ਉਹ ਪੜ੍ਹ ਗਈਆਂ ਇਕੋ ਪੱਟੀਆਂ, ਪਰਮ ਪੁਰਖ ਕੀਤੀ ਪੜ੍ਹਾਈਆ। ਪਵਿਤ੍ਰ ਕਰ ਕੇ ਕਾਇਆ ਮੱਟੀਆਂ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਮੈਂ ਤੱਕਿਆ ਨਾਲ ਧਿਆਨ, ਨਿਜ ਨੇਤਰ ਧਿਆਨ ਲਗਾਈਆ। ਮੈਨੂੰ ਉਪਜਿਆ ਇਕ ਗਿਆਨ, ਬੁੱਧੀ ਤੋਂ ਪਰੇ ਦਿਤਾ ਸਮਝਾਈਆ।
ਤੇਰਾ ਲੇਖ ਜਗਤ ਮਹਾਨ, ਲਿਖ ਲਿਖ ਦਿਤਾ ਟਿਕਾਈਆ। ਤੈਨੂੰ ਫੜਨਗੇ ਰਾਜ ਰਾਜਾਨ, ਜੇਲਾਂ ਵਿਚ ਮਿਲੇ ਸਜ਼ਾਈਆ। ਫੇਰ ਮਿਲਾਂਗਾ ਆਣ, ਆਪਣਾ ਪਰਦਾ ਪਾਈਆ। ਤੂੰ ਗਾਉਂਦਾ ਰਹਿਣਾ ਮੇਰਾ ਗਾਣ, ਆਪਣੀ ਖ਼ੁਸ਼ੀ ਬਣਾਈਆ। ਤੇਰਾ ਅੱਖਰ ਅੱਖਰ ਕਰਾਂ ਪ੍ਰਵਾਨ, ਲੇਖੇ ਵਿਚ ਰਖਾਈਆ। ਫੇਰ ਨਵਾਂ ਬਣਾਵਾਂ ਵਿਧਾਨ, ਨਵਿਆਂ ਰੰਗ ਰੰਗਾਈਆ। ਸ੍ਰਿਸ਼ਟੀ ਵਿਚ ਹੋ ਪ੍ਰਧਾਨ, ਆਪਣਾ ਆਪ ਪ੍ਰਗਟਾਈਆ। ਜਿਹੜਾ ਸ਼ਬਦ ਤੈਨੂੰ ਸੰਦੇਸ਼ੇ ਦੇਵੇ ਆਣ, ਚੋਰੀ ਚੋਰੀ ਹੁਕਮ ਸੁਣਾਈਆ। ਓਸ ਨੂੰ ਲੋਕਮਾਤ ਕਰਾਂ ਪ੍ਰਵਾਨ, ਆਪਣੀ ਗੰਢ ਪਵਾਈਆ। ਔਹ ਤੱਕ ਲੈ ਬੀਸਵੀਂ ਸਦੀ ਦਾ ਨਿਸ਼ਾਨ, ਬੀਸ ਬੀਸਾ ਹੋ ਕੇ ਰਿਹਾ ਦ੍ਰਿੜਾਈਆ। ਪੂਰਨ ਵਿਚ ਮੇਰੀ ਪੂਰਨ ਜੋਤ ਜਗੇ ਮਹਾਨ, ਬਿਨਾ ਪੂਰਨ ਤੋਂ ਪੂਰਨ ਨਜ਼ਰ ਕੋਇ ਨਾ ਆਈਆ। ਆਪੇ ਗੋਪੀ ਬਣਾਂਗਾ ਆਪੇ ਬਣਾਂਗਾ ਕਾਹਨ, ਆਪੇ ਸੀਤਾ ਰਾਮ ਰੂਪ ਦਰਸਾਈਆ। ਆਪ ਰਸੂਲ ਬਣਾਂਗਾ ਆਪ ਬਣਾਂ ਅਮਾਮ, ਇਹ ਮੇਰੀ ਬੇਪ੍ਰਵਾਹੀਆ। ਆਪੇ ਮੰਤਰ ਹੋਵਾਂ ਸਤਿਨਾਮ, ਆਪੇ ਸਤਿਗੁਰ ਸ਼ਬਦ ਵਡਿਆਈਆ। ਪਰਦਾ ਲਾਹ ਕੇ ਡੰਕ ਵਜਾਵਾਂ ਜਗਤ ਜਹਾਨ, ਓਹਲਾ ਰਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਨੀ ਸਿੰਘ ਕਿਹਾ ਮੇਰੇ ਸਤਿਗੁਰ ਤੂੰ ਬੜਾ ਸ਼ਰਾਰਤੀ, ਮੈਂ ਸ਼ਰਅ ਨਾਲ ਜਣਾਈਆ। ਮੈਂ ਲੇਖ ਲਿਖਣ ਵਾਲਾ ਅਬਾਰਤੀ, ਸਿਫ਼ਤਾਂ ਨਾਲ ਵਡਿਆਈਆ। ਤੂੰ ਜੁਗ ਜੁਗ ਲੋਕਮਾਤ ਬਣੇਂ ਤਜਾਰਤੀ, ਸੌਦੇ ਮਜ਼੍ਹਬਾਂ ਵਾਲੇ ਕਰਾਈਆ। ਤੇਰੀ ਖੇਲ ਪਤਾ ਨਹੀਂ ਪੁਰਖ ਨਾਰ ਦੀ, ਨਰ ਨਰਾਇਣ ਤੇਰੀ ਬੇਪ੍ਰਵਾਹੀਆ। ਮੈਨੂੰ ਇਕੋ ਗੱਲ ਯਾਦ ਓਹ ਗੋਬਿੰਦ ਵਾਲੇ ਯਾਰ ਦੀ, ਜੋ ਤੇਰਾ ਸਥਰ ਗਿਆ ਹੰਢਾਈਆ। ਪਰ ਮੈਂ ਝਗੜਾ ਨਹੀਂ ਕਰਦਾ ਮੈਂ ਫੇਰ ਖੇਲ ਵੇਖਣੀ ਨਹੀਂ ਚਾਹੁੰਦਾ ਤੇਰੀ ਤਲਵਾਰ ਦੀ, ਪੁਰਖ ਅਕਾਲ ਹੋ ਕੇ ਖੰਡੇ ਹੱਥਾਂ ਵਿਚ ਫੜ ਆਈਆ। ਮੈਂ ਇਕ ਮੰਗ ਮੰਗਦਾ ਤੇਰੀ ਖੇਲ ਹੋਵੇ ਹੁਕਮ ਸੱਚੀ ਸਰਕਾਰ ਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੀ ਹੁਕਮ ਹਕੂਮਤ ਹੋਵੇ ਸ਼ਾਹੋ ਭੂਪ ਨਿਰੰਕਾਰ ਦੀ, ਸ਼ਹਿਨਸ਼ਾਹ ਦੋ ਜਹਾਨ ਸੀਸ ਨਿਵਾਈਆ। ਮੇਰੀ ਕਲਮ ਨੇ ਲੇਖ ਲਿਖਿਆ ਆਸ਼ਾ ਪੂਰੀ ਕਰਨੀ ਦਿੱਲੀ ਦਰਬਾਰ ਦੀ, ਸਚ ਨਾਲ ਜਣਾਈਆ। ਜਿਸ ਵੇਲੇ ਸਦੀ ਚੌਧਵੀਂ ਸਭ ਨੂੰ ਵਾਜਾਂ ਹੋਵੇ ਮਾਰਦੀ, ਮਰਦੀ ਮਰਦੀ ਕਰੇ ਹਾਲ ਦੁਹਾਈਆ। ਦੁਹਾਈ ਸੁਣ ਲੈ ਵੇ ਮੇਰਿਆ ਮਾਲਕਾ ਚਾਰ ਯਾਰ ਦੀ, ਹਜ਼ਰਤ ਆਪਣੇ ਨਾਲ ਮਿਲਾਈਆ। ਓਸ ਵੇਲੇ ਘੜੀ ਹੋਵੇ ਨਾ ਕੋਇ ਤਕਰਾਰ ਦੀ, ਝਗੜਾ ਰਹਿਣ ਕੋਇ ਨਾ ਪਾਈਆ। ਤੂੰ ਆਪਣੀ ਸਨਦ ਵੇਖਣੀ ਇਕਰਾਰ ਦੀ, ਵਾਇਦੇ ਕੌਲ ਤਕਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮਨੀ ਸਿੰਘ ਜੇਲਖ਼ਾਨੇ ਵਿਚ ਬਿਰਾਜਿਆ, ਆਪਣਾ ਆਸਣ ਦੋ ਵੇਰਾਂ ਇਕ ਰਾਤ ਬਦਲਾਈਆ। ਕਦੇ ਸੋਂਵੇ ਤੇ ਕਦੇ ਜਾਗਿਆ, ਕਦੇ ਪਾਸਾ ਲਏ ਬਦਲਾਈਆ। ਕਦੇ ਰੋਵੇ ਨਾਲ ਵੈਰਾਗਿਆ, ਨੇਤਰ ਨੈਣਾਂ ਨੀਰ ਵਹਾਈਆ। ਕਦੇ ਉਠ ਉਠ ਫਿਰੇ ਭਾਗਿਆ, ਅੰਦਰੇ ਅੰਦਰ ਕਦਮ ਟਿਕਾਈਆ। ਕਦੇ ਉਚੀ ਉਚੀ ਮਾਰੇ ਆਵਾਜਿਆ, ਆ ਜਾ ਮੇਰੇ ਸਾਚੇ ਮਾਹੀਆ। ਨਾਲੇ ਗਾਇਣ ਗਾਵੇ ਮੇਰੇ ਸ਼ਾਹੋ ਭੂਪ ਰਾਜਿਆ, ਸ਼ਹਿਨਸ਼ਾਹ ਧੁਰਦਰਗਾਹੀਆ। ਜੇ ਆ ਗਿਉਂ ਦੇਸ ਮਾਝਿਆ, ਕਿਉਂ ਬੈਠਾ ਮੁਖ ਛੁਪਾਈਆ। ਕਿਉਂ ਮੇਰੀ ਨਹੀਂ ਰੱਖਦਾ ਲਾਜਿਆ, ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਉਣਾ ਭਾਗਿਆ।
ਸੰਤ ਮਨੀ ਸਿੰਘ ਉਠ ਉਠ ਵੇਖੇ, ਦਹਿ ਦਿਸ਼ਾ ਅੱਖ ਉਠਾਈਆ। ਮੈਂ ਜਿਸ ਦਾ ਲਿਖਦਾ ਲੇਖੇ, ਉਹ ਕਿਥੇ ਮੇਰਾ ਮਾਹੀਆ। ਓਹ ਮੈਨੂੰ ਮਿਲ ਜਾ ਭੁੱਲ ਭੁਲੇਖੇ, ਆਪਣਾ ਫੇਰਾ ਪਾਈਆ। ਮੇਰਾ ਹਿਰਦਾ ਤੈਨੂੰ ਚੇਤੇ, ਚੇਤਨ ਹੋ ਕੇ ਰਿਹਾ ਸੁਣਾਈਆ। ਤੂੰ ਸਾਹਿਬ ਨੇਤਨ ਨੇਤੇ, ਨੇਰਨ ਨੇਰ ਅਖਵਾਈਆ। ਮੇਰਿਆ ਪ੍ਰੀਤਮਾ ਮੇਰੇ ਤੇਰੇ ਨਾਲ ਸੌਹਰੇ ਪੇਕੇ, ਦੂਜਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਝਟ ਸ਼ਬਦ ਆਇਆ ਧੁਰ ਦਾ, ਸਹਿਜ ਨਾਲ ਸੁਣਾਈਆ। ਸੰਤਾ ਉਠ ਵੇਖ ਹਾਲ ਅਨੰਦਪੁਰ ਦਾ, ਪੁਤਰਾ ਦਿਆਂ ਸਮਝਾਈਆ। ਹੌਸਲਾ ਵੇਖ ਲੈ ਗੋਬਿੰਦ ਗੁਰ ਦਾ, ਜੋ ਸਭ ਕੁਛ ਰਿਹਾ ਤਜਾਈਆ। ਅਗੇ ਜਾਂਦਾ ਮੂਲ ਨਾ ਮੁੜਦਾ, ਹੁਕਮ ਮੰਨੇ ਚਾਈਂ ਚਾਈਂਆ। ਸਰਸੇ ਵਿਚ ਵੇਖ ਲੈ ਰੁੜ੍ਹਦਾ, ਧਨ ਦੌਲਤ ਬੇਪ੍ਰਵਾਹੀਆ। ਸਾਰੇ ਕਹਿਣ ਵਕਤ ਆ ਗਿਆ ਥੁੜ ਦਾ, ਖ਼ਾਲੀ ਹੱਥ ਵਖਾਈਆ। ਉਸ ਵੇਲੇ ਗੋਬਿੰਦ ਨੇ ਪ੍ਰਸ਼ਾਦ ਵੰਡਿਆ ਸੀ ਗੁੜ ਦਾ, ਗੁਰਸਿਖ ਗੁੜ ਲਿਆਉਣ ਵਾਲਿਆ ਚਰਨਾਂ ਵਿਚ ਦੇਣਾ ਟਿਕਾਈਆ। ਨਾਲੇ ਹੱਸ ਕੇ ਕਿਹਾ ਮੇਰਾ ਬੇੜਾ ਨਹੀਂ ਕੋਈ ਰੁੜ੍ਹਦਾ, ਜੋ ਰੁੜ੍ਹਿਆ ਸੋ ਸਚਖੰਡ ਵਿਚ ਜਾਈਆ। ਮੇਰਾ ਮੇਲਾ ਸਦਾ ਧੁਰ ਦਾ, ਅਧਵਿਚਕਾਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਮਨੀ ਸਿੰਘ ਵੇਖ ਲੈ ਸਰਸੇ ਦਾ ਕੰਢਾ, ਸਰ ਸਰ ਧਿਆਨ ਲਗਾਈਆ। ਪਾਣੀ ਵੇਖ ਲੈ ਠੰਡਾ, ਪਵਣ ਹੁਲਾਰੇ ਰਹੀ ਖਾਈਆ। ਖ਼ਾਲੀ ਦਿਸਦਾ ਪੁਰੀ ਅਨੰਦਾ, ਚਾਰ ਦੀਵਾਰੀਆਂ ਰੋਵਣ ਮਾਰਨ ਧਾਹੀਂਆ। ਵਿਛੜਦਾ ਜਾਏ ਬੰਦੇ ਨਾਲ ਬੰਦਾ, ਗੁਰਸਿੱਖ ਗੁਰਸਿੱਖਾਂ ਨਾਲੋਂ ਪੱਲੂ ਛੁਡਾਈਆ। ਚਾਰੋਂ ਕੁੰਟ ਅੰਧੇਰਾ ਅੰਧਾ, ਬਾਦਲ ਘਨਘੋਰ ਸ਼ਨਵਾਈਆ। ਗੋਬਿੰਦ ਖ਼ੁਸ਼ੀਆਂ ਵਿਚ ਭੁਆਵੇ ਖੰਡਾ, ਚਾਰੋਂ ਕੁੰਟ ਘੁੰਮਾਈਆ। ਇਹ ਭਾਣਾ ਪੁਰਖ ਅਕਾਲ ਸੰਧਾ, ਜਿਸ ਸੰਧਿਆ ਵੇਲੇ ਘਰ ਦਿਤਾ ਛੁਡਾਈਆ। ਫੇਰ ਪੈਰਾਂ ਤੋਂ ਹੋ ਕੇ ਨੰਗਾ, ਨੱਚਿਆ ਟੱਪਿਆ ਚਾਈਂ ਚਾਈਂਆ। ਫੇਰ ਲੇਖ ਵੇਖਿਆ ਕੀ ਧੁਰ ਦਾ ਲਿਖਿਆ ਸੰਦਾ, ਸੰਨਦ ਕੀ ਰਖਾਈਆ। ਗੋਬਿੰਦ ਤੇਰੇ ਬਿਨਾ ਕਲਜੁਗ ਦਾ ਪੈਂਡਾ ਨਹੀਂ ਮੁਕਣਾ ਲੰਮਾ, ਲੰਮੀ ਗੱਲ ਨਾ ਕੋਇ ਸਮਝਾਈਆ। ਨਾਲੇ ਹਲੂਣ ਕੇ ਸੱਜਾ ਕੰਧਾ, ਪੁਰਖ ਅਕਾਲ ਦਿਤਾ ਹਿਲਾਈਆ। ਗੋਬਿੰਦ ਜਿਹੜਾ ਲੇਖ ਲਿਖਿਆ ਇਸ਼ਾਰਿਆਂ ਵਾਲਾ ਕਵੀ ਬਵੰਜਾ, ਬਾਵਨ ਧਾਰ ਸੁਣਾਈਆ। ਉਹਦੇ ਉਤੇ ਲਾ ਕੇ ਆਪਣਾ ਪੰਜਾ, ਸਰਸੇ ਵਿਚ ਦੇਣਾ ਟਿਕਾਈਆ। ਫੇਰ ਨੇਤਰ ਨੀਰ ਵਹਾ ਕੇ ਰੋ ਪਈ ਸ਼ੰਕਰ ਵਾਲੀ ਗੰਗਾ, ਬਹੁੜੀ ਬਹੁੜੀ ਤੇਰੀ ਦੁਹਾਈਆ। ਨਾਚ ਨੱਚ ਕੇ ਵਖਾਇਆ ਪਰੀ ਅਰੰਬਾ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਕਿਹਾ ਮਨੀ ਸਿੰਘਾ ਘਬਰਾਵੀਂ ਨਾ। ਤਨ ਮਿਹਣੇ ਹੋਰ ਸੁਣਾਵੀਂ ਨਾ। ਸ਼ੇਰ ਸਿੰਘ ਨੂੰ ਆਪ ਸ਼ੇਰ ਬਣ ਡਰਾਵੀਂ ਨਾ। ਤੇਰੇ ਉਤੇ ਕੀਤੀ ਮਿਹਰ, ਤੂੰ ਬਾਹਰ ਕਢਾਵੀਂ ਨਾ। ਤੇਰੇ ਵਾਸਤੇ ਹੋਈ ਦੇਰ, ਤੂੰ ਆਪਣੀ ਆਸਾ ਮੂਲ ਚੁਕਾਵੀਂ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਿੰਮਤ ਹੌਸਲਾ ਮੂਲ ਢਾਹਵੀਂ ਨਾ। ਮਨੀ ਸਿੰਘ ਸੁਣ ਲੈ ਮੰਨਿਆ, ਮਮਤਾ ਦੇਣੀ ਤਜਾਈਆ। ਲਾਡਲੇ ਮੇਰੇ ਚੰਨਿਆ, ਚੰਦ ਦੇਵਾਂ ਸਮਝਾਈਆ। ਤੂੰ ਮਾਤਲੋਕ ਵਿਚੋਂ ਜਾਣਾ ਭੰਨਿਆ, ਭੱਜਣਾ ਵਾਹੋ ਦਾਹੀਆ। ਜਿਸ ਗਗਨ ਰਹਾਇਆ ਬਿਨਾ ਥੰਮ੍ਹਿਆ, ਤੇਰਾ ਹੋਏ ਆਪ ਸਹਾਈਆ। ਤੂੰ ਸੁਣਨਾ
ਸ਼ਬਦ ਬਿਨ ਕੰਨਿਆ, ਕਾਇਨਾਤ ਵਿਚ ਦ੍ਰਿੜਾਈਆ। ਮੇਰਾ ਖੇਲ ਅਗੰਮ ਅਗੰਮਿਆ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਮਨੀ ਸਿੰਘ ਪੰਜ ਪੋਹ ਦੀ ਰਾਤ ਤੇਰੀ ਲੰਘਣੀ ਦਿਸਦੀ ਔਖੀ, ਸੰਮਤ ਉਨੀ ਸੌ ਅਠਾਰਾਂ ਈਸਵੀ ਦਏ ਗਵਾਹੀਆ। ਮਨੀ ਸਿੰਘ ਕਿਹਾ ਤੇਰੇ ਹੁਕਮ ਦੀ ਧਾਰ ਸੌਖੀ, ਸਹਿਜ ਨਾਲ ਦੇਣੀ ਸਮਝਾਈਆ। ਮੈਂ ਕੋਈ ਪੜ੍ਹਿਆ ਨਹੀਂ ਪੋਥੀ, ਪੁਸਤਕਾਂ ਹੱਥ ਉਠਾਈਆ। ਮੇਰੀ ਬੁਧ ਹੋਣ ਨਾ ਦੇਵੀਂ ਥੋਥੀ, ਨਿਰਮਲ ਲੈਣੀ ਆਪ ਕਰਾਈਆ। ਮੈਨੂੰ ਆਪਣੇ ਪਿਆਰ ਵਿਚੋਂ ਕਦੇ ਨਾ ਰੋਕੀਂ, ਅਗੇ ਹੋ ਨਾ ਕਦੇ ਅਟਕਾਈਆ। ਮੈਨੂੰ ਦੱਸਦੇ ਸਚ ਸਲੋਕੀ, ਸੋਹਲਾ ਦੇ ਸਮਝਾਈਆ। ਕਿਸ ਬਿਧ ਤੇਰੀ ਪ੍ਰਗਟ ਹੋਵੇ ਜੋਤ ਜੋਤੀ, ਜੋਤੀ ਜਾਤੇ ਦੇਣਾ ਸਮਝਾਈਆ। ਝਟ ਸ਼ਬਦ ਨੇ ਪਿਠ ਤੇ ਮਾਰੀ ਸੋਟੀ, ਜੋਰ ਨਾਲ ਲਗਾਈਆ। ਫੇਰ ਠੁਕਰਾ ਕੇ ਚੋਟੀ, ਹੁਲਾਰਿਆਂ ਵਿਚ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸ਼ਬਦ ਸਤਿਗੁਰ ਕਿਹਾ ਮਨੀ ਸਿੰਘ ਵੇਖ ਲੈ ਧੁਰ ਦੀ ਜੋਤ ਪ੍ਰਕਾਸ਼, ਪ੍ਰਕਾਸ਼ ਦਿਆਂ ਵਖਾਈਆ। ਵਕਤ ਸੁਹੰਜਣਾ ਤੱਕ ਲੈ ਖ਼ਾਸ, ਦਿਵਸ ਰੈਣ ਰੰਗ ਰੰਗਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੰਬਲ ਕਰੇ ਸਚ ਨਿਵਾਸ, ਆਸਣ ਸਿੰਘਾਸਣ ਇਕ ਲਗਾਈਆ। ਧੁਰ ਸੰਦੇਸਾ ਦੇਵੇ ਬਿਨ ਰਸਨ ਸਵਾਸ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਮਨੀ ਸਿੰਘ ਕਿਹਾ ਮੈਂ ਨਹੀਂ ਜਾਣਦਾ ਕੀ ਹੋਵੇ ਤੇਰਾ ਵੇਸ, ਕੀ ਅਵੱਲੜੀ ਖੇਲ ਖਿਲਾਈਆ। ਮੈਨੂੰ ਦੱਸ ਦੇ ਆਪਣਾ ਦੇਸ, ਗ੍ਰਹਿ ਮੰਦਰ ਦੇ ਵਖਾਈਆ। ਜਿਥੇ ਵਸੇ ਨਰ ਨਰੇਸ਼, ਆਪਣਾ ਡੇਰਾ ਲਾਈਆ। ਸਦਾ ਰਹੇ ਹਮੇਸ, ਸਚ ਸਿੰਘਾਸਣ ਸੋਭਾ ਪਾਈਆ। ਜੋ ਮੈਂ ਪਿਆਰ ਵਿਚ ਲਿਖਿਆ ਲੇਖ, ਓਹਦਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਮਨੀ ਸਿੰਘ ਉਠ ਕੇ ਚਾਰੋਂ ਕੁੰਟ ਗਿਆ ਭੌਂ, ਭਾਵਨੀ ਅੰਦਰੇ ਅੰਦਰ ਰਖਾਈਆ। ਬਿਨਾ ਸੁਤਿਆਂ ਗਿਆ ਸੌਂ, ਨੈਣ ਨੈਣਾਂ ਵਿਚ ਛੁਪਾਈਆ। ਨਾਲੇ ਬੇਨੰਤੀ ਕਰੇ ਮੈਨੂੰ ਤੇਰੇ ਨਾਲ ਗੌਂ, ਓਟ ਤੇਰੀ ਇਕ ਰਖਾਈਆ। ਸਚ ਦੱਸ ਦੇ ਕੀ ਖੇਲ ਕਰੇਂਗਾ ਸੰਮਤ ਸ਼ਹਿਨਸ਼ਾਹੀ ਵਿਚ ਨੌ, ਨਿਰੰਕਾਰ ਦੇਣਾ ਦ੍ਰਿੜਾਈਆ। ਕੀ ਭਾਗ ਲਗਾਏਂ ਜਮਨਾ ਕਿਨਾਰਾ ਥਾਉਂ, ਜਿਥੇ ਨਿਸ਼ਾਨ ਆਇਆ ਲਗਾਈਆ। ਕੀ ਭਗਤਾਂ ਪਕੜੇ ਬਾਹੋਂ, ਆਪਣੀ ਦਇਆ ਕਮਾਈਆ। ਕੀ ਗੁਰਮੁਖਾਂ ਹੋਏ ਪਿਤਾ ਮਾਉਂ, ਪੁਰਖ ਅਕਾਲ ਗੋਦ ਟਿਕਾਈਆ। ਕੀ ਗ਼ਰੀਬ ਨਿਮਾਣਿਆਂ ਦੇਵੇਂ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਸਚ ਦੱਸ ਕਿਸ ਬਿਧ ਦੀਨ ਦੁਨੀ ਨੂੰ ਲਾਏਂ ਦਾਓ, ਆਪਣਾ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਿਹਾ, ਮੈਂ ਖੇਲ ਖਿਲਾਵਾਂਗਾ। ਜੋਤੀ ਜਾਤਾ ਵੇਸ ਵਟਾਵਾਂਗਾ। ਸੰਬਲ ਦੇਸ ਇਕ ਸੁਹਾਵਾਂਗਾ। ਨਰ ਨਰੇਸ਼ ਆਪ ਅਖਵਾਵਾਂਗਾ। ਕਲਜੁਗ ਕਲ ਕਲੇਸ਼ ਮਿਟਾਵਾਂਗਾ। ਮੁੱਲਾ ਸ਼ੇਖ਼ ਵੇਖ ਵਖਾਵਾਂਗਾ। ਦੇਸ ਪ੍ਰਦੇਸ ਰੰਗ ਰੰਗਾਵਾਂਗਾ। ਵਿਸ਼ਨ ਮਹੇਸ਼ ਆਪ ਉਠਾਵਾਂਗਾ। ਲੇਖਾ ਜਾਣ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ
ਨਾਲ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਵਾਂਗਾ। ਦੀਨ ਦਿਆਲ ਇਕ ਅਖਵਾਵਾਂਗਾ। ਗੁਰਮੁਖ ਲਾਲ ਆਪ ਉਠਾਵਾਂਗਾ। ਸੰਮਤ ਸ਼ਹਿਨਸ਼ਾਹੀ ਨੌ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹਵਾਂਗਾ। ਸਾਚਾ ਪਰਦਾ ਆਪਣਾ ਲਾਹਵਾਂਗਾ। ਮਨੀ ਸਿੰਘ ਤੇਰੀ ਆਸਾ ਪੂਰ ਕਰਾਵਾਂਗਾ। ਦਿੱਲੀ ਦਰਬਾਰ ਚਰਨ ਛੁਹਾਵਾਂਗਾ। ਜਗਤ ਸਿੰਘਾਸਣ ਆਪ ਬਦਲਾਵਾਂਗਾ। ਜ਼ਿਮੀਂ ਅਸਮਾਨਾਂ ਹਾਹਾਕਾਰ ਕਰਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਗੁਣ ਨਿਧਾਨਾਂ ਨਾਉਂ ਧਰਾਵਾਂਗਾ। ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਪੂਰਨ ਬ੍ਰਹਮ ਇਕ ਸਮਝਾਵਾਂਗਾ। ਪੰਚਮ ਪੋਹ ਵਡ ਵਡਿਆਵਾਂਗਾ। ਭਗਤ ਸੁਹੇਲੇ ਗੋਦ ਟਿਕਾਵਾਂਗਾ। ਗੁਰ ਚੇਲੇ ਜੋੜ ਜੁੜਾਵਾਂਗਾ। ਜੁਗ ਜਨਮ ਦੇ ਵਿਛੜੇ ਮੋੜ ਲਿਆਵਾਂਗਾ। ਜੇ ਪਿਛੇ ਰਹਿ ਗਈ ਥੋੜ, ਅਗੇ ਪੂਰ ਕਰਾਵਾਂਗਾ। ਮੇਰੇ ਬਿਨ ਕੋਇ ਹੋਏ ਨਾ ਬ੍ਰਾਹਮਣ ਗੌੜ, ਪੂਤ ਸਪੂਤਾ ਨਾ ਕੋਇ ਅਖਵਾਵਾਂਗਾ। ਕਲ ਕਲਕੀ ਹੋ ਕੇ ਜਾਵਾਂ ਬਹੁੜ, ਨਿਹਕਲੰਕਾ ਰੂਪ ਦਰਸਾਵਾਂਗਾ। ਅਮਾਮ ਅਮਾਮ ਦੀ ਪੂਰੀ ਕਰਾਂ ਲੋੜ, ਆਸਾ ਸਭ ਦੀ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਪੰਚਮ ਪੋਹ ਕਹੇ ਜਨ ਭਗਤੋ ਮੈਂ ਖ਼ੁਸ਼ੀਆਂ ਵਾਲਾ ਚੜ੍ਹਿਆ, ਚੜ੍ਹਦੇ ਲਹਿੰਦੇ ਧਿਆਨ ਲਗਾਈਆ। ਮੈਂ ਤੁਹਾਡਾ ਕਰਮ ਦਾ ਨਿਰਅੱਖਰ ਪੜ੍ਹਿਆ, ਅੱਖਰਾਂ ਦਿਤਾ ਤਜਾਈਆ। ਜੋ ਸਚ ਪ੍ਰੀਤੀ ਵਿਚ ਜੜਿਆ, ਪ੍ਰੀਤਮ ਆਪਣੇ ਰੰਗ ਰੰਗਾਈਆ। ਜੋ ਤੁਹਾਡੇ ਗ੍ਰਹਿ ਦਵਾਰੇ ਖੜ੍ਹਿਆ, ਸਨਮੁਖ ਸੋਭਾ ਪਾਈਆ। ਜੋ ਵਸਿਆ ਭਗਤ ਦਵਰਿਆ, ਇਕੋ ਘਰ ਸੁਹਾਈਆ। ਓਸ ਦਾ ਸ਼ਬਦ ਸੁਣ ਲਓ ਖਰਿਆ, ਖਰੇ ਖੋਟਿਆਂ ਦਏ ਸੁਣਾਈਆ। ਜੋ ਚਰਨ ਲੱਗਿਆ ਸੋ ਤਰਿਆ, ਤਾਰਨਹਾਰ ਦਇਆ ਕਮਾਈਆ। ਗੁਰਮੁਖ ਕਦੇ ਨਾ ਮਰਿਆ, ਮਰ ਜੀਵਤ ਰੂਪ ਬਦਲਾਈਆ। ਤੁਹਾਡਾ ਮਾਨਸ ਬੂਟਾ ਪਿਆਰ ਨਾਲ ਕੀਤਾ ਹਰਿਆ, ਅੰਤ ਸੁਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਪੰਜ ਪੋਹ ਕਹੇ ਔਹ ਕੂਕਦੇ ਹਾਰਾਂ ਵਾਲੇ ਫੁੱਲ, ਫੁੱਲ ਫੁਲ ਕੇ ਆਪਣਾ ਆਪ ਵਖਾਈਆ। ਜਨ ਭਗਤੋ ਸਾਡੇ ਬੋਲਣ ਵਾਲੇ ਨਹੀਂ ਬੁੱਲ੍ਹ, ਰਸਨਾ ਨਜ਼ਰ ਕੋਇ ਨਾ ਆਈਆ। ਅਸੀਂ ਤੁਹਾਡੇ ਨਾਲ ਮਿਲ ਕੇ ਹੋ ਗਏ ਤੁਹਾਡੇ ਤੁਲ, ਇਕੋ ਤਰਾਜੂ ਪ੍ਰਭ ਨੇ ਦਿਤਾ ਟਿਕਾਈਆ। ਅਸੀਂ ਸਚ ਦੱਸੀਏ ਤੁਸੀਂ ਕਦੇ ਨਹੀਂ ਜਾਣਾ ਭੁੱਲ, ਭੁੱਲ ਵਿਚ ਕਦੇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਏਸ ਜ਼ਿੰਦਗੀ ਦਾ ਨਹੀਂ ਕੋਈ ਮੁੱਲ, ਕੀਮਤ ਜਗਤ ਨਾ ਕੋਇ ਰਖਾਈਆ। ਜਨ ਭਗਤੋ ਤੁਹਾਡਾ ਦੀਪਕ ਕਦੇ ਨਹੀਂ ਹੋਣਾ ਗੁਲ, ਰੋਸ਼ਨੀ ਕਰੇ ਥਾਉਂ ਥਾਈਂਆ। ਤੁਹਾਡਾ ਬੂਟਾ ਕਦੇ ਨਹੀਂ ਜਾਣਾ ਹੁੱਲ, ਸਤਿਗੁਰ ਫਲ ਨਾਮ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪੰਜ ਪੋਹ ਕਹੇ ਗੰਗਾ ਨੇਤਰ ਰੋਵੇ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਮੈਂ ਜਟਾ ਜੂਟ ਦੀ ਧਾਰ, ਧਰਨੀ ਧਰਤ ਧਵਲ ਧੌਲ ਭੱਜਾਂ ਵਾਹੋ ਦਾਹੀਆ। ਮੈਂ ਨਿਤ ਨਵਿਤ ਰਾਹ ਤੱਕਾਂ ਓਸ ਮੁਰਾਰ, ਜੋ ਮੁਰਾਰੀਆਂ ਦਏ ਵਡਿਆਈਆ। ਜਿਸ ਦੀ ਚਰਨ ਛੋਹ ਨਾਲ ਸਭ ਦਾ ਬੇੜਾ ਹੋ ਜਾਏ ਪਾਰ, ਦੂਸਰ ਓਟ ਨਾ ਕੋਇ ਰਖਾਈਆ। ਮੈਂ ਉਸ ਦੇ ਹਾਜ਼ਰ ਹੋ ਦਰਬਾਰ, ਨਿਵ ਨਿਵ ਲਾਗਾਂ ਪਾਈਂਆ। ਜਿਥੇ ਭਗਤ ਸੁਹੇਲੇ ਦਿਤੇ ਤਾਰ, ਮੇਰਾ ਲਹਿਣਾ ਓਹਨਾਂ ਨਾਲ ਮਿਲਾਈਆ।
ਮੈਂ ਜੁਗ ਜੁਗ ਖ਼ਿਦਮਤਗਾਰ, ਖ਼ਾਦਮ ਹੋ ਕੇ ਤੇਰੀ ਸੇਵ ਕਮਾਈਆ। ਪਰੀ ਅਰੰਬਾ ਕਹੇ ਮੈਂ ਬਿਨਾ ਕਦਮ ਤੋਂ ਨਚਾਰ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਤੂੰ ਸ਼ਬਦ ਧਾਰ ਗੋਬਿੰਦ ਸੱਚੀ ਸਰਕਾਰ, ਸ਼ਹਿਨਸ਼ਾਹੀ ਇਕ ਅਖਵਾਈਆ। ਬਵੰਜਾ ਕਵੀ ਆਸ਼ਾ ਵਿਚੋਂ ਆਪਣੀ ਖ਼ਾਹਿਸ਼ ਰਹੇ ਉਚਾਰ, ਬਿਨ ਰਸਨਾ ਰਸ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਏਕੰਕਾਰ, ਇਕ ਇਕੱਲੇ ਤੇਰੀ ਵਡਿਆਈਆ। ਜੇ ਤੂੰ ਪੰਜਾਂ ਤਨ ਪਵਾਏ ਹਾਰ, ਹਿਰਦੇ ਅੰਤਰ ਕਰੀ ਸਫ਼ਾਈਆ। ਜਨਮ ਮਰਨ ਤੋਂ ਕੱਢ ਕੇ ਬਾਹਰ, ਆਪਣੇ ਰੰਗ ਰੰਗਾਈਆ। ਤੇਰੇ ਦਰ ਤੇ ਫ਼ਰਕ ਨਹੀਂ ਕੋਈ ਪੁਰਖ ਨਾਰ, ਤਤਾਂ ਵੰਡ ਨਾ ਕੋਇ ਵੰਡਾਈਆ। ਤੇਰਾ ਆਤਮ ਇਕ ਅਧਾਰ, ਅੰਤਰ ਆਤਮ ਵੇਖ ਵਖਾਈਆ। ਜਨ ਭਗਤਾਂ ਪਾਉਣੀ ਸਾਰ, ਸੰਤਾ ਹੋਣਾ ਸਹਾਈਆ। ਗੁਰਮੁਖਾਂ ਦੇਣਾ ਤਾਰ, ਗੁਰਸਿੱਖਾਂ ਗੋਦ ਉਠਾਈਆ। ਮੰਗ ਮੰਗੀ ਦਿੱਲੀ ਦਰਬਾਰ, ਦਰ ਦਰਵਾਜ਼ੇ ਸੀਸ ਝੁਕਾਈਆ। ਜਿਥੇ ਸ਼ਾਹ ਸੁਲਤਾਨਾਂ ਹੋਣਾ ਭਿਖਾਰ, ਭਿਖਿਆ ਮੰਗਣ ਵਾਹੋ ਦਾਹੀਆ। ਰਾਜ ਰਾਜਾਨ ਤੱਕਣ ਆਣ ਦੀਦਾਰ, ਨੇਤਰ ਲੋਚਨ ਦਰਸ਼ਨ ਪਾਈਆ। ਤੇਰਾ ਵਕਤ ਸੁਹੰਜਣਾ ਹੋਣਾ ਵਿਚ ਸੰਸਾਰ, ਸੁਹੰਜਣੀ ਰੁਤ ਸੋਭਾ ਪਾਈਆ। ਤੀਜੇ ਤੀਜੇ ਤੀਜੇ ਦਿਨ ਤੇਰਾ ਮੇਲਾ ਹੋਇਆ ਕਰੇਗਾ ਮਿਲਣ ਵਾਲਿਆਂ ਅਪਰ ਅਪਾਰ, ਪਹਿਲੋਂ ਮਿਲਣ ਕੋਇ ਨਾ ਪਾਈਆ। ਨੌ ਨੌ ਵਾਰ ਧੂੜ ਲਾਇਆ ਕਰਨਗੇ ਮਸਤਕ ਛਾਰ, ਭਗਤ ਦਵਾਰ ਦਏ ਗਵਾਹੀਆ। ਅਲਫ਼ੀ ਵਾਲਿਆ ਫੇਰ ਤੂੰ ਅਲਿਫ਼ ਯੇ ਦੇ ਹਰਫ਼ਾਂ ਤੋਂ ਹੋਵੇਂਗਾ ਬਾਹਰ, ਤੇਰੀ ਸਿਫ਼ਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਭਗਤੋ ਸੋਹਣਿਓ ਮੈਂ ਬੜੀਆਂ ਸੁਣੀਆਂ ਖ਼ਬਰਾਂ, ਤੁਹਾਡੇ ਸੱਜੇ ਖੱਬੇ ਅਗੇ ਪਿਛੇ ਬਹਿ ਕੇ ਧਿਆਨ ਲਗਾਈਆ। ਮੈਂ ਆਵਾਜ਼ਾਂ ਸੁਣੀਆਂ ਸ਼ੇਰ ਬੱਬਰਾਂ, ਜੋ ਭਬਕਾਂ ਵਿਚੋਂ ਭਬਕ ਰਹੇ ਲਗਾਈਆ। ਮੈਂ ਖ਼ੁਸ਼ੀਆਂ ਵੇਖੀਆਂ ਜਗਤ ਟੱਬਰਾਂ, ਘਰਾਨੇ ਕੁਨਬੇ ਫੋਲ ਫੁਲਾਈਆ। ਸਚ ਪੁਛੋ ਇਹ ਕਿਸੇ ਕਿਸੇ ਦੀਆਂ ਆਸਾਂ ਪੂਰੀਆਂ ਕਰਦਾ ਸਧਰਾਂ, ਸਿਰ ਆਪਣਾ ਹੱਥ ਟਿਕਾਈਆ। ਬਾਕੀ ਸ੍ਰਿਸ਼ਟੀ ਵੇਖੋ ਫਿਰੇ ਵਾਂਗ ਡੰਗਰਾਂ, ਪਸ਼ੂ ਢੋਰ ਭੱਜਣ ਵਾਹੋ ਦਾਹੀਆ। ਇਹ ਹੱਥ ਕਦੇ ਨਹੀਂ ਆਉਂਦਾ ਮਸੀਤਾਂ ਮੰਦਰਾਂ, ਮੱਠਾਂ ਡੇਰਾ ਕਦੇ ਨਾ ਲਾਈਆ। ਇਹ ਜਦੋਂ ਮਿਲਿਆ, ਮਿਲਿਆ ਭਗਤਾਂ ਦੇ ਅੰਦਰਾਂ, ਅੰਦਰ ਬਹਿ ਕੇ ਆਪਣਾ ਦਰਸ ਦਿਖਾਈਆ। ਜਦੋਂ ਕਿਰਪਾ ਕਰੇ ਤੇ ਓਦੋਂ ਤੋੜੇ ਜੰਦਰਾ, ਬਿਨਾ ਕੁੰਜੀ ਤੋਂ ਕੁੰਜੀ ਲਏ ਲਗਾਈਆ। ਨਾਰਦ ਕਹੇ ਮੈਂ ਗੱਲ ਨਹੀਂ ਆਖਣੀ ਇਹ ਪ੍ਰਭੂ ਬੜਾ ਚੰਦਰਾ, ਜਦੋਂ ਜੀ ਚਾਹੇ ਚੰਡਾਲਾਂ ਨੂੰ ਦਏ ਤਰਾਈਆ। ਕਈ ਵਿਚਾਰੇ ਮਰ ਜਾਂਦੇ ਵਿਚ ਕੁੰਦਰਾਂ ਤੇ ਖੰਡਰਾਂ, ਪਹਾੜਾਂ ਉਤੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਬੜਾ ਕਰਦਾ ਲੱਲਾ ਪੋਪਾ, ਲੱਲੀਆਂ ਵਾਲੇ ਪਾਲ ਸਿੰਘ ਦਾ ਕੁਛ ਲੇਖਾ ਨਜ਼ਰੀ ਆਈਆ। ਜਿਸ ਦਾ ਹਿਸਾਬ ਕੀਤਾ ਉਂਗਲਾਂ ਉਤੇ ਪੋਟਾ ਪੋਟਾ, ਬਿਨ ਲੇਖਿਆਂ ਲੇਖਾ ਗਣਤ ਗਣਾਈਆ। ਮੈਂ ਸਚ ਦੱਸਾਂ ਉਹਦਾ ਵਿਛੜਨ ਵਾਲਾ ਸੀ ਇਕ ਪੋਤਾ, ਛੋਟਾ ਕਾਕਾ ਦਰਸ਼ਨ ਸਿੰਘ ਦਾ ਨਜ਼ਰੀ ਆਈਆ। ਓਸ ਦੇ ਪਿਛੇ ਪੰਜ ਪੋਹ ਨੂੰ ਆਪ ਆ ਗਿਆ ਦੇ ਕੇ ਹੋਕਾ, ਹਰਿਜਨ ਆਪਣੇ ਨਾਲ ਰਖਾਈਆ। ਨਾਲੇ ਵਿਹਾਰ ਕੀਤਾ ਤੇ ਨਾਲੇ ਭਗਤ ਦਾ ਸੁਆਰ ਦਿਤਾ ਮੌਕਾ, ਮਿਹਰ ਨਜ਼ਰ ਇਕ ਉਠਾਈਆ। ਓਸੇ ਦੇ ਪਿਆਰ ਵਿਚ ਲਾਲ ਰੰਗ ਦਾ ਚੂੜਾ ਪਾਇਆ ਤੇ ਕੀਤਾ ਆਪਣਾ ਸ਼ੌਕਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਤੁਸੀਂ ਖ਼ੁਸ਼ੀਆਂ ਵਿਚ ਇਕ ਮਾਰ ਦਿਓ ਤਾਲੀ, ਹਥੇਲੀ ਹਥੇਲੀ ਨਾਲ ਮਿਲਾਈਆ। ਤੁਹਾਨੂੰ ਤੁਹਾਡਾ ਸਤਿਗੁਰੂ ਖ਼ੁਸ਼ੀ ਦੇ ਦੇਵੇ ਬਾਹਲੀ, ਬਹੁਤੀ ਆਪਣੀ ਦਇਆ ਕਮਾਈਆ। ਪਰ ਯਾਦ ਰਖਿਓ ਜਿਨ੍ਹਾਂ ਦੇ ਬੱਚੇ ਏਸ ਸਾਲ ਵਿਛੜੇ ਓਹ ਕਰਿਓ ਨਾ ਕਾਹਲੀ, ਅਗੇ ਵਾਸਤੇ ਭਗਤਾਂ ਦੇ ਘਰ ਭਗਤ ਫੇਰ ਦੇਵੇ ਪ੍ਰਗਟਾਈਆ। ਹੋਰ ਫਲ ਲਗਾਏ ਪਾਲ ਸਿੰਘ ਦੇ ਨਾਲ ਦੂਜੇ ਪਾਲ ਸਿੰਘ ਦੀ ਡਾਲੀ, ਮੈਹਿਲ ਸਿੰਘ ਦੇ ਨਾਲ ਮਹਿਲ ਫੇਰ ਦਏ ਵਸਾਈਆ। ਇਹ ਖੇਲ ਅਵੱਲੜੀ ਜਿਸ ਦੀ ਘਾਲ ਗੁਰਮੁਖਾਂ ਨੇ ਘਾਲੀ, ਜਗਤ ਸਮਝ ਕਿਸੇ ਨਾ ਆਈਆ। ਬਚਨ ਸਿੰਘ ਦੀਪਕ ਰਖ ਕੇ ਵਿਚ ਥਾਲੀ, ਥਲਾਂ ਤੋਂ ਬਾਹਰ ਧਿਆਨ ਲਗਾਈਆ। ਜਿਸ ਦੀ ਲਛਮਣ ਸਿੰਘ ਨੂੰ ਲਾਲੀ, ਲਾਲੀ ਵਿਚੋਂ ਲਾਲ ਆਪਣੇ ਲੇਖੇ ਲਾਈਆ। ਬਿਰਧ ਅਵਸਥਾ ਉਸ ਦੀ ਸੁਰਤ ਆਪੇ ਲਏ ਸੰਭਾਲੀ, ਸੰਬਲ ਦਾ ਮਾਲਕ ਹੋ ਕੇ ਦਇਆ ਕਮਾਈਆ। ਜਨ ਭਗਤੋ ਤੁਹਾਡਾ ਫਲ ਸੋਹਣਾ ਲੱਗਾ ਕਾਇਆ ਡਾਲੀ, ਟਹਿਣੀ ਟਹਿਣੀ ਆਪ ਮਹਿਕਾਈਆ। ਤੁਸਾਂ ਪ੍ਰਭ ਦੇ ਬਣਨਾ ਕੀ ਸਵਾਲੀ, ਬਿਨਾ ਸਵਾਲ ਤੋਂ ਤੁਹਾਡੀ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਪੋਹ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਨੈਣ, ਅੱਖੀਆਂ ਵਾਲੇ ਆਪਣੀਆਂ ਅੱਖਾਂ ਨਾਲ ਰਲਾਈਆ। ਤੁਹਾਡਾ ਸਭ ਦਾ ਇਕੋ ਸਾਕ ਇਕੋ ਸੱਜਣ ਇਕੋ ਸੈਣ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ, ਨੇਤਰ ਅੱਖ ਨਾ ਕੋਇ ਬਦਲਾਈਆ। ਧਰਮ ਦੀ ਧਾਰ ਸਚ ਦਾ ਵਹਿਣ, ਤੁਸਾਂ ਜਗਤ ਦੇਣਾ ਵਹਾਈਆ। ਉਂਗਲਾਂ ਕਰ ਕਰ ਸਾਰੇ ਤੁਹਾਨੂੰ ਕਹਿਣ, ਇਨ੍ਹਾਂ ਦਾ ਇਕੋ ਪਿਤਾ ਇਕੋ ਮਾਈਆ। ਜਿਹੜਾ ਪਿਛਲੇ ਲੇਖੇ ਆਇਆ ਦੇਣ, ਦੇਵਣਹਾਰ ਬਣ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਜ ਪੋਹ ਕਹੇ ਜਨ ਭਗਤੋ ਪ੍ਰਭ ਨੂੰ ਹਿਰਦਿਉਂ ਜਾਓ ਝੁਕ, ਹਾਰਦਿਕ ਮਿਲੇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਪੜ੍ਹੋ ਤੁਕ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੇਣੀ ਸੁਣਾਈਆ। ਅਗਲਾ ਪੈਂਡਾ ਸਭ ਦਾ ਜਾਏ ਮੁਕ, ਪਾਂਧੀ ਰਹਿਣ ਕੋਇ ਨਾ ਪਾਈਆ। ਖ਼ੁਸ਼ੀ ਦਾ ਵਕਤ ਸੁਹੰਜਣਾ ਤੁਹਾਡੇ ਪਵਿਤ੍ਰ ਹੋਏ ਮੁਖ, ਰਸਨਾ ਜਿਹਵਾ ਮਿਲੀ ਵਡਿਆਈਆ। ਜਨ ਭਗਤੋ ਤੁਹਾਡੇ ਅੰਤਰ ਸਦਾ ਰਹੇ ਸੁਖ, ਦੁੱਖ ਦਰਦ ਦਾ ਡੇਰਾ ਢਾਹੀਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਤਾਮਸ਼ ਦਏ ਮਿਟਾਈਆ। ਪੰਜ ਪੋਹ ਕਹੇ ਮੈਂ ਖ਼ੁਸ਼ੀਆਂ ਵਿਚ ਕਹਾਂ ਉਠ, ਸਭ ਨੂੰ ਦਿਆਂ ਸੁਣਾਈਆ। ਭਗਤ ਭਗਵਾਨ ਭਗਵਾਨ ਭਗਤ ਦੀ ਇਕੋ ਬੱਝੀ ਰਹੇ ਮੁੱਠ, ਪੰਜਾ ਸਕੇ ਨਾ ਕੋਇ ਖੁਲਾਈਆ। ਤੁਹਾਡੀ ਸੋਹੰਞਣੀ ਹੋਵੇ ਰੁੱਤ, ਰੁਤੜੀ ਇਕੋ ਘਰ ਮਹਿਕਾਈਆ। ਤੁਸੀਂ ਇਕ ਸਾਹਿਬ ਦੇ ਲਾਡਲੇ ਪੁੱਤ, ਜੋ ਪਿਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਵਖਾਈਆ। ਪੰਜ ਪੋਹ ਕਹੇ ਜਨ ਭਗਤੋ ਮੇਰੀ ਮਨਜ਼ੂਰ ਕਰੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੁਸੀਂ ਆਏ ਦਿੱਲੀ ਦਰਬਾਰ, ਦਰਗਾਹ ਸਾਚੀ ਦਾ ਪੰਧ ਮੁਕਾਈਆ। ਸਤਿਗੁਰ ਸ਼ਬਦ ਦੀ ਅਗੰਮੀ ਚੱਲੀ ਧਾਰ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਸਭ ਦਾ ਮੇਲਾ ਨਾਲ ਇਕ ਕਰਤਾਰ, ਕੁਦਰਤ ਦਾ ਕਾਦਰ ਦਏ ਵਡਿਆਈਆ। ਦਰ ਆਇਆਂ ਨੂੰ ਦੋਹਾਂ ਹੱਥਾਂ ਦਾ ਸੀਸ ਤੇ ਦੇਵੇ ਪਿਆਰ, ਪਿਆਰ
ਨਾਲ ਆਪਣੀ ਗੋਦ ਟਿਕਾਈਆ। ਚਰਨ ਧੂੜ ਬਖ਼ਸ਼ ਕੇ ਛਾਰ, ਮਸਤਕ ਟਿੱਕੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਅਪਰ ਅਪਾਰ, ਅਪਰੰਪਰ ਆਪਣੇ ਵਿਚੋਂ ਪ੍ਰਗਟਾਈਆ।