੬ ਪੋਹ ਸ਼ਹਿਨਸ਼ਾਹੀ ਸੰਮਤ ਨੌ ਨਜ਼ੀਬਾਬਾਦ ਸ਼ਹਿਰ ਵਿਖੇ
ਸਤਿਗੁਰ ਸ਼ਬਦ ਸਦਾ ਇਕਬਾਲ, ਸਿੰਘ ਇਕਬਾਲ ਦਏ ਵਡਿਆਈਆ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਬੇਪਰਵਾਹੀਆ। ਜੋ ਵਸੇ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੇ ਭਗਤ ਸੁਹੇਲੇ ਗੁਰਮੁਖ ਸੱਜਣ ਮੀਤ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਭਾਲ, ਮੇਲ ਮਲਾਏ ਸਹਿਜ ਸੁਭਾਈਆ। ਆਪੇ ਮੁਰੀਦਾਂ ਪੁਛਣਹਾਰਾ ਹਾਲ, ਹਰਿ ਮੁਰਸ਼ਦ ਧੁਰਦਰਗਾਹੀਆ। ਨਾਮ ਨਿਧਾਨ ਦੇ ਸੱਚਾ ਧਨ ਮਾਲ, ਅਤੋਟ ਅਤੁਟ ਆਪ ਵਰਤਾਈਆ। ਜਨਮ ਕਰਮ ਦੀ ਪੂਰੀ ਕਰੇ ਘਾਲ, ਲੇਖਾ ਵੇਖੇ ਥਾਉਂ ਥਾਈਂਆ। ਹਰਿਜਨ ਸਾਚਿਆਂ ਆਪ ਕਰੇ ਸੰਭਾਲ, ਸਤਿਗੁਰ ਪੂਰਾ ਦਇਆ ਕਮਾਈਆ। ਜਿਸ ਦੇ ਹੁਕਮ ਵਿਚ ਕਾਲ ਮਾਂਹਕਾਲ, ਰਾਏ ਧਰਮ ਸੀਸ ਨਿਵਾਈਆ। ਚਿਤ੍ਰਗੁਪਤ ਲੇਖੇ ਰਿਹਾ ਵਖਾਲ, ਰਾਏ ਧਰਮ ਧੂੜੀ ਖ਼ਾਕ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਫਲ ਲਗਾਏ ਗੁਰਮੁਖਾਂ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਅਵੱਲੜੀ ਚਾਲ, ਚਾਲ ਨਿਰਾਲੀ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਮੈਂ ਦਾਤਾ ਗੁਣੀ ਗਹਿੰਦ, ਗਹਿਰ ਗਵਰ ਇਕ ਅਖਵਾਈਆ। ਲੇਖਾ ਜਾਣਾ ਜੀਓ ਪਿੰਡ, ਵੇਖਣਹਾਰਾ ਥਾਉਂ ਥਾਈਂਆ। ਜਨ ਭਗਤ ਅੰਮ੍ਰਿਤ ਧਾਰ ਵਹਾਵਾਂ ਸਾਗਰ ਸਿੰਧ, ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਮਨ ਮਨਸਾ ਕੂੜੀ ਮੇਟ ਕੇ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਮੇਰਾ ਨਾਮ ਨਿਧਾਨਾ ਅਗੰਮੀ ਗੀਤ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਕਾਇਆ ਕਾਅਬਾ ਸੁਹਾ ਕੇ ਮੰਦਰ ਮਸੀਤ, ਗੁਰੂਦਵਾਰ ਇਕ ਦ੍ਰਿੜਾਈਆ। ਨਿਰਗੁਣ ਧਾਰ ਵਸ ਕੇ ਚੀਤ, ਚੇਤਨ ਸੁਰਤੀ ਦਿਆਂ ਕਰਾਈਆ। ਮਨ ਮਨਸਾ ਕਰ ਕੇ ਪਤਤ ਪੁਨੀਤ, ਪਤਤ ਪਾਵਨ ਹੋ ਕੇ ਵੇਖ ਵਖਾਈਆ। ਕੂੜ ਕੁਕਰਮ ਦੀ ਮੇਟ ਕੇ ਲੀਕ, ਮਾਰਗ ਇਕੋ ਇਕ ਸਮਝਾਈਆ। ਸਤਿ ਸਤਿਵਾਦੀ ਹੋ ਕੇ ਕਰਾਂ ਤਸਦੀਕ, ਸ਼ਹਾਦਤ ਨਾਮ ਨਿਧਾਨਾ ਨਾਲ ਭੁਗਤਾਈਆ ਗੁਰਮੁਖ ਹਰਿਜਨ ਬਣਾ ਧਰਮ ਧਾਰ ਅਜ਼ੀਜ਼, ਮਿਹਰ ਨਜ਼ਰ ਨਾਲ ਤਰਾਈਆ। ਸਚ ਦਵਾਰ ਬਖ਼ਸ਼ ਤਮੀਜ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ
ਵੇਖ ਵਖਾਈਆ। ਮੇਰਾ ਲਹਿਣਾ ਦੇਣਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਦਿਆਂ ਚੁਕਾਈਆ। ਮੇਰਾ ਨਾਮ ਨਿਧਾਨਾ ਅਗੰਮੀ ਨਾਦ, ਧੁਨ ਆਤਮ ਰਾਗ ਜਣਾਈਆ। ਜਨ ਭਗਤਾਂ ਅੰਦਰ ਹੋ ਵਿਸਮਾਦ, ਬਿਸਮਿਲ ਹੋ ਕੇ ਆਪਣਾ ਭੇਵ ਚੁਕਾਈਆ। ਨੂਰ ਨੁਰਾਨਾ ਭੇਵ ਖੁਲਾਵਾਂ ਵਾਹਿਦ, ਯਕ ਆਪਣੀ ਕਾਰ ਕਮਾਈਆ। ਸਤਿ ਵਸਤ ਦੇ ਕੇ ਦਾਦ, ਦੌਲਤ ਧਰਮ ਧਾਰ ਜਣਾਈਆ। ਤ੍ਰੈਗੁਣ ਮਾਇਆ ਬੁਝਾ ਕੇ ਆਗ, ਤ੍ਰਿਸ਼ਨਾ ਕੂੜ ਮਿਟਾਈਆ। ਅੰਤਰ ਆਤਮ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਸੋਈ ਸੁਰਤੀ ਜਾਵੇ ਜਾਗ, ਸ਼ਬਦ ਹਲੂਣੇ ਆਪ ਉਠਾਈਆ। ਮਨਸਾ ਮਨ ਰਹੇ ਨਾ ਕਾਗ, ਦੁਰਮਤ ਮੈਲ ਧਵਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਮਾਰੇ ਆਵਾਜ਼, ਸਤਿਗੁਰ ਸ਼ਬਦ ਹੱਥ ਵਡਿਆਈਆ। ਏਥੇ ਓਥੇ ਦੋ ਜਹਾਨਾਂ ਰੱਖੇ ਲਾਜ, ਪਾਰਬ੍ਰਹਮ ਬ੍ਰਹਮ ਮੇਲ ਮਿਲਾਏ ਚਾਈਂ ਚਾਈਂਆ। ਆਤਮ ਪਰਮਾਤਮ ਸਾਚਾ ਕਰੇ ਕਾਜ, ਕਰਨੀ ਕਰਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣਹਾਰ ਬੰਸ ਸਰਬੰਸ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਰਿਜਨ ਗੁਰਮੁਖ ਵੇਖਾਂ ਹੰਸ, ਕਾਗ ਰੂਪ ਨਜ਼ਰ ਕੋਇ ਨਾ ਆਈਆ। ਮਿਲੇ ਵਡਿਆਈ ਵਿਚੋਂ ਸਹੰਸ, ਸਹੰਸਰ ਮੁਖ ਸ਼ੇਸ਼ ਦਏ ਗਵਾਹੀਆ। ਮਨੂਆ ਮਾਣ ਰਹੇ ਨਾ ਕੰਸ, ਹੰਕਾਰ ਵਿਕਾਰ ਦਏ ਚੁਕਾਈਆ। ਏਕਾ ਨਾਮ ਜਣਾ ਕੇ ਮੰਤ, ਮੰਤਵ ਸਭ ਦਾ ਹੱਲ ਕਰਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਪਰਦਾ ਲਾਹੀਆ। ਬੋਧ ਅਗਾਧਾ ਬਣ ਕੇ ਪੰਡਤ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਗੁਰਮੁਖਾਂ ਰਹੇ ਕੋਈ ਨਾ ਚਿੰਤ, ਆਲਸ ਨਿੰਦਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਅੱਜ ਦਿਵਸ ਦਿਹਾੜਾ ਛੇ ਪੋਹ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਪਰਮ ਪੁਰਖ ਆਤਮ ਧਾਰ ਬਖ਼ਸ਼ੇ ਮੋਹ, ਮੁਹੱਬਤ ਕੂੜੀ ਦੀਨ ਦੁਨੀ ਗਵਾਈਆ। ਘਰ ਸਵਾਮੀ ਨਿਜ ਨੇਤਰ ਲੋਚਨ ਬਖ਼ਸ਼ੇ ਲੋ, ਲੋਇਣ ਆਪਣਾ ਇਕ ਖੁਲਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਦੇਵੇ ਚੋ, ਕਵਲ ਨਾਭੀ ਆਪ ਉਲਟਾਈਆ। ਪੰਚ ਵਿਕਾਰੀ ਭੈ ਵਿਚ ਰੱਖੇ ਗ੍ਰੋਹ, ਸਿਰ ਸਕੇ ਨਾ ਕੋਇ ਉਠਾਈਆ। ਦੁਰਮਤ ਮੈਲ ਮਨ ਮਤ ਸਾਫ਼ ਕਰੇ ਧੋ, ਉਜਲ ਆਪ ਕਰਾਈਆ। ਹਉਮੇ ਹੰਗਤਾ ਲਏ ਖੋਹ, ਨਿਵਣ ਸੁ ਅੱਖਰ ਇਕ ਸਮਝਾਈਆ। ਅੰਦਰੋਂ ਭੇਵ ਚੁਕਾਏ ਦੋ, ਦੁਤੀਆ ਰਹਿਣ ਕੋਇ ਨਾ ਪਾਈਆ। ਪਰਦਾ ਲਾਹ ਕੇ ਰੂਪ ਦਰਸਾਏ ਸੋ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਏਕੰਕਾਰ ਹੋਏ ਸਹਾਈਆ। ਆਦਿ ਨਿਰੰਜਣ ਕਰਕੇ ਲੋ, ਅਬਿਨਾਸ਼ੀ ਕਰਤਾ ਪਰਦਾ ਦਏ ਚੁਕਾਈਆ। ਸ੍ਰੀ ਭਗਵਾਨ ਸਤਿ ਸਰੂਪੀ ਜਾਏ ਛੋਹ, ਪਾਰਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਧਰਮ ਪਿਆਰ ਦਾ, ਜੁਗ ਜੁਗ ਰੀਤੀ ਚਲੀ ਆਈਆ। ਮੇਰਾ ਖੇਲ ਤੇਈ ਅਵਤਾਰ ਦਾ, ਹਜ਼ਰਤ ਮੂਸਾ ਈਸਾ ਮੁਹੰਮਦ ਰੂਪ ਬਦਲਾਈਆ। ਮੇਰਾ ਖੇਲ ਨਾਨਕ ਨਿਰਗੁਣ ਸਰਗੁਣ ਧਾਰ ਦਾ, ਜੋਤੀ ਜਾਤਾ ਡਗਮਗਾਈਆ। ਮੇਰਾ ਵੇਸ ਗੋਬਿੰਦ ਸਿੰਘ ਸੂਰਬੀਰ ਸਾਂਝੇ ਯਾਰ ਦਾ, ਯਾਰੜਾ ਸਥਰ ਇਕ ਹੰਢਾਈਆ। ਮੇਰਾ ਲੇਖਾ ਭਗਤ ਸੁਹੇਲੇ ਗੁਰਮੁਖ ਨਿਤ ਨਵਿਤ ਤਾਰਦਾ, ਤਾਰਨਹਾਰ
ਦਿਤੀ ਵਡਿਆਈਆ। ਕਲਜੁਗ ਖੇਲ ਤੱਕਣਾ ਅੰਧ ਅੰਧਿਆਰ ਦਾ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਭੇਵ ਦੱਸਾਂ ਬੇਸ਼ੁਮਾਰ ਦਾ, ਜਿਸ ਦੀ ਗਣਤ ਨਾ ਕਇ ਗਿਣਾਈਆ। ਗਰੀਬ ਨਿਮਾਣੇ ਕੋਝੇ ਕਮਲੇ ਸਤਿਜੁਗ ਤਰੇਤਾ ਦੁਆਪਰ ਆਇਆ ਤਾਰਦਾ, ਕਲਜੁਗ ਅੰਤ ਹੋ ਸਹਾਈਆ। ਘਾਟਾ ਪੂਰਾ ਕਰਨਾ ਸਤਿਗੁਰ ਸ਼ਬਦ ਇਕਬਾਲ ਸਿੰਘ ਪਰਿਵਾਰ ਦਾ, ਇਕਬਾਲ ਆਪਣੇ ਨਾਲ ਮਿਲਾਈਆ। ਉਹ ਵਣਜਾਰਾ ਹੋਵੇ ਤੇਰੇ ਸਚਖੰਡ ਦਰਬਾਰ ਦਾ, ਦੂਜੀ ਓਟ ਨਾ ਕੋਇ ਤਕਾਈਆ। ਤੇਰਾ ਰੂਪ ਅਨੂਪਾ ਸ਼ਾਹੋ ਭੂਪ ਨਜ਼ਰ ਆਵੇ ਨਰ ਨਿਰੰਕਾਰ ਦਾ, ਜੋਤੀ ਜਾਤਾ ਡਗਮਗਾਈਆ। ਤੇਰਾ ਖੇਲ ਅਵੱਲਾ ਦਿਸੇ ਪਰਵਰਦਿਗਾਰ ਦਾ, ਸਾਂਝੇ ਯਾਰ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਭਗਤਾਂ ਘਰ ਬਾਰ ਦਾ, ਅੰਦਰ ਬਾਹਰ ਤੇਰੀ ਸਰਨਾਈਆ। ਤੂੰ ਡੁੱਬਦੇ ਪੱਥਰ ਪਾਹਨ ਤਾਰਦਾ, ਜੁਗ ਜੁਗ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਆਦਿ ਜੁਗਾਦਿ ਬੇਅੰਤ, ਬੇਅੰਤ ਤੇਰੀ ਬੇਪਰਵਾਹੀਆ। ਤੂੰ ਸਵਾਮੀ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਵੇਖ ਵਖਾਈਆ। ਤੇਰਾ ਆਦਿ ਜੁਗਾਦਿ ਨਾਮ ਅਗੰਮਾ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਮੈਂ ਦਰ ਠਾਂਡੇ ਤੇਰੇ ਹੋਇਆ ਮੰਗਤ, ਭਿਖਾਰੀ ਹੋ ਕੇ ਝੋਲੀ ਡਾਹੀਆ। ਸਚ ਪ੍ਰੀਤੀ ਚਾੜ੍ਹ ਦੇ ਆਪਣੀ ਰੰਗਤ, ਰੰਗ ਚਲੂਲ ਇਕ ਰੰਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੇ ਲੇਖੇ ਪਾਉਣੀ ਸਾਰੀ ਸੰਗਤ, ਜੋ ਬੈਠੇ ਸੋਭਾ ਪਾਈਆ। ਸਭ ਦੀ ਇਕੋ ਖ਼ਾਹਿਸ਼ ਤੇ ਇਕੋ ਮਿੰਨਤ, ਇਕੋ ਵਾਰ ਸੀਸ ਨਿਵਾਈਆ। ਚੁਰਾਸੀ ਰਹੇ ਕਿਸੇ ਨਾ ਚਿੰਤ, ਯਮ ਕੀ ਫਾਸ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰ ਦੇ ਪ੍ਰਭ, ਪਰਮ ਪੁਰਖ ਤੇਰੀ ਸਰਨਾਈਆ। ਭਗਤ ਸੁਹੇਲੇ ਤਾਰਦੇ ਸਰਬ, ਸਰਬ ਵਿਆਪੀ ਵੇਖ ਵਖਾਈਆ। ਜਨਮ ਲੈਣਾ ਪਏ ਨਾ ਫੇਰ ਕਿਸੇ ਗਰਭ, ਨਵ ਅਠਾਰਾਂ ਨਾ ਅਗਨ ਤਪਾਈਆ। ਸਭ ਦੀ ਆਤਮ ਕਰਨੀ ਸਰਦ, ਅੰਮ੍ਰਿਤ ਰਸ ਚੁਆਈਆ। ਕਲਜੁਗ ਕੂੜ ਕੂੜਿਆਰੀ ਵੱਜੇ ਕਿਸੇ ਨਾ ਕਰਦ, ਕਾਤਲ ਮਕਤੂਲ ਨਾ ਰੂਪ ਦਰਸਾਈਆ। ਵੱਡਿਆਂ ਛੋਟਿਆਂ ਵੰਡਣਾ ਦਰਦ, ਦੁਖੀਆਂ ਆਪਣੇ ਗਲੇ ਲਗਾਈਆ। ਮਾਸੂਮ ਬੱਚਿਆਂ ਦਾ ਹੋਣ ਨਾ ਦੇਵੀਂ ਹਰਜ, ਸਿਰ ਵਿਧਵਾ ਹੱਥ ਟਿਕਾਈਆ। ਗ਼ਰੀਬਾਂ ਪਾਲਣਾ ਤੇਰਾ ਫ਼ਰਜ਼, ਆਪ ਹੋਣਾ ਮਾਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰੇ ਗੁਰਸਿਖ ਨੰਨ੍ਹੇ ਨਿੱਕੇ ਬੱਚੇ, ਬਚਪਨ ਸਭ ਦਾ ਵੇਖ ਵਖਾਈਆ। ਤਨ ਮਾਟੀ ਭਾਂਡੇ ਤੱਕ ਲੈ ਕੱਚੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਸਚ ਪ੍ਰੀਤ ਜੋੜ ਲੈ ਨੱਤੇ, ਨਾਤਾ ਆਤਮ ਪਰਮਾਤਮ ਬਣਾਈਆ। ਤੇਰੇ ਪ੍ਰੇਮ ਵਿਚ ਸਾਰੇ ਰਹਿਣ ਰੱਤੇ, ਰਤਨ ਅਮੋਲਕ ਹੀਰੇ ਦੇ ਸਮਝਾਈਆ। ਤੇਰੇ ਨਾਮ ਦਾ ਜੈਕਾਰਾ ਬੋਲ ਕੇ ਫ਼ਤਿਹ, ਫ਼ਾਤਿਆ ਪੜ੍ਹਨ ਕੂੜ ਕਿਰਿਆ ਹਲਕਾਈਆ। ਸਭ ਦੇ ਲੇਖੇ ਪਾਉਣੇ ਆਪਣੇ ਖਤੇ, ਖ਼ਾਤਮਾ ਕੂੜੀ ਕਿਰਿਆ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਛੇ ਪੋਹ ਕਹੇ ਮੈਂ ਆਇਆ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਪੁਰਖ ਅਕਾਲੇ ਦੇਣੀ ਦਾਤ, ਦੀਨ ਦਿਆਲ ਦਇਆ ਕਮਾਈਆ। ਜਨ
ਭਗਤਾਂ ਚਰਨ ਪ੍ਰੀਤ ਬਖ਼ਸ਼ਣਾ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਪਿਆਰ ਮੁਹੱਬਤ ਧੂੜੀ ਬਖ਼ਸ਼ਣੀ ਖ਼ਾਕ, ਮਸਤਕ ਨਾਮ ਰਮਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਸਭ ਦਾ ਲਹਿਣਾ ਦੇਣਾ ਪੂਰਬ ਜਨਮ ਤੱਕਣਾ ਮਾਥ, ਲੇਖਾ ਅਵਰ ਰਹੇ ਨਾ ਰਾਈਆ। ਤੂੰ ਸਰਬ ਕਲਾ ਸਮਰਾਥ, ਦੇਵਣਹਾਰ ਇਕ ਗੁਸਾਈਂਆ। ਸਗਲ ਵਸੂਰੇ ਜਾਇਣ ਲਾਥ, ਜੋ ਦਰਸ਼ਨ ਤੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੇ ਅਗੇ ਮੰਗ ਮੰਗਾਈਆ। ਛੇ ਪੋਹ ਕਹੇ ਪ੍ਰਭੂ ਮੈਂ ਮੰਗਾਂ ਅਗੰਮੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਕਟ ਭੁੱਖ ਨੰਗ, ਆਤਮ ਅੰਤਰ ਦੇ ਭਰਾਈਆ। ਸਚ ਸਵਾਮੀ ਬਖ਼ਸ਼ ਅਨੰਦ, ਅੰਤਰਜਾਮੀ ਵੇਖ ਵਖਾਈਆ। ਧੁਨ ਨਾਦ ਅਗੰਮੀ ਵਜਾ ਮਰਦੰਗ, ਅਨੁਰਾਗੀ ਰਾਗ ਦ੍ਰਿੜਾਈਆ। ਦਰਸ਼ਨ ਦੇਣਾ ਕਾਇਆ ਮੰਦਰ ਅੰਦਰ (ਲੰਘ), ਨਵ ਦਵਾਰ ਦਾ ਪੰਧ ਚੁਕਾਈਆ। ਆਤਮ ਸੇਜ ਸੁਹਾਉਣੀ ਪਲੰਘ, ਜਿਸ ਦੀ ਪਾਵਾ ਚੂਲ ਬਣਤ ਨਾ ਕੋਇ ਬਣਾਈਆ। ਜਿਸ ਦਾ ਨਾਮ ਨਿਧਾਨਾ ਸ੍ਰੀ ਭਗਵਾਨਾ ਵੱਜੇ ਇਕੋ ਮਰਦੰਗ, ਮਰਦ ਮਰਦਾਨੇ ਦੇਣਾ ਵਜਾਈਆ। ਤੇਰਾ ਪ੍ਰਕਾਸ਼ ਹੋਵੇ ਬਿਨਾ ਸੂਰੀਆ ਚੰਦ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਨੂਰ ਕਰਨਾ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਛੇ ਪੋਹ ਕਹੇ ਪ੍ਰਭੂ ਜਨ ਭਗਤਾਂ ਅੰਤਰ ਵੇਖ ਖ਼ਾਹਿਸ਼, ਅੰਤਸ਼ਕਰਨ ਫੋਲ ਫੁਲਾਈਆ। ਸਤਿ ਸਚ ਦੀ ਕਰਨੀ ਦੱਸ ਤਲਾਸ਼, ਤਨ ਖੋਜਣ ਚਾਈਂ ਚਾਈਂਆ। ਆਤਮ ਪਰਮਾਤਮ ਤੇਰੀ ਤੱਕਣ ਰਾਸ, ਬਿਨ ਗੋਪੀ ਕਾਹਨ ਖ਼ੁਸ਼ੀ ਬਣਾਈਆ। ਰਸਨਾ ਗਾਇਣ ਸਵਾਸ ਸਵਾਸ, ਸਾਹ ਸਾਹ ਵਿਚ ਸਮਾਈਆ। ਹਉਮੇ ਦੁਖੜਾ ਕਰਨਾ ਨਾਸ, ਹੰਗਤਾ ਦੇਣੀ ਮਿਟਾਈਆ। ਨਿਰਗੁਣ ਧਾਰ ਵਸਣਾ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਹੋਵੇ ਪ੍ਰਕਾਸ਼, ਅੰਧ ਅੰਧੇਰ ਰਹੇ ਨਾ ਰਾਈਆ। ਹਰਿਜਨ ਬਣਾ ਕੇ ਆਪਣੇ ਦਾਸ, ਵਾਸਤਾ ਧਰਮ ਧਾਰ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਸਚ ਰੰਗ ਰੰਗ ਸਵਾਮੀ, ਹਰਿ ਕਰਤੇ ਬੇਪ੍ਰਵਾਹ। ਮਾਲਕ ਖ਼ਾਲਕ ਅੰਤਰਜਾਮੀ, ਅਲਖ ਅਗੋਚਰ ਅਗੰਮ ਅਥਾਹ। ਆਦਿ ਜੁਗਾਦਿ ਸਦਾ ਨਿਹਕਾਮੀ, ਸਤਿ ਪੁਰਖ ਨਿਰੰਜਣ ਬੇਪ੍ਰਵਾਹ। ਸਚ ਬੇਨੰਤੀ ਏਕਾ ਮਾਨੀ, ਦਰ ਠਾਂਡੇ ਸੀਸ ਦਿਤਾ ਨਿਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿਜਨ ਹੋਣਾ ਆਪ ਸਹਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਧੁਰ ਦਾ ਸੱਜਣ, ਸੱਜਣ ਗੁਰਮੁਖ ਆਪ ਬਣਾਈਆ। ਚਰਨ ਧੂੜ ਕਰਾ ਕੇ ਮਜਨ, ਦੁਰਮਤ ਮੈਲ ਧਵਾਈਆ। ਜੁਗ ਜੁਗ ਹਰਿਜਨ ਪ੍ਰੇਮੀ ਆਏ ਲੱਭਣ, ਭੱਜੇ ਵਾਹੋ ਦਾਹੀਆ। ਵੇਸ ਵਟਾਏ ਗੋਪਾਲ ਮਦਨ, ਮਧ ਸੂਧਨ ਧੁਰਦਰਗਾਹੀਆ। ਜਿਸ ਦੇ ਡੰਕ ਦਮਾਮੇ ਵੱਜਣ, ਦੋ ਜਹਾਨ ਕਰੇ ਰੁਸ਼ਨਾਈਆ। ਓਹ ਗੁਰਮੁਖਾਂ ਨੇਤਰ ਪਾ ਕੇ ਅੰਜਨ, ਨਿਜ ਨੈਣ ਕਰੇ ਰੁਸ਼ਨਾਈਆ। ਲੋਕਮਾਤ ਆਏ ਪਰਦੇ ਕੱਜਣ, ਨਾਮ ਦੁਸ਼ਾਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਖ਼ੁਸ਼ੀਆਂ ਵਾਲਾ ਤਿਵਹਾਰ, ਦਿਓਹਾਰੀ ਖ਼ੁਸ਼ੀ ਮਨਾਈਆ। ਛੇ ਪੋਹ ਕਰੇ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਪ੍ਰਭ ਦਰ ਮੰਗੇ ਬਣ ਭਿਖਾਰ, ਖ਼ਾਲੀ ਝੋਲੀ ਅਗੇ ਡਾਹੀਆ। ਕਿਰਪਾ ਕਰ ਮੇਰੇ ਨਿਰੰਕਾਰ,
ਨਿਰਵੈਰ ਤੇਰੀ ਸਰਨਾਈਆ। ਇਕੋ ਰੰਗ ਰੰਗਾ ਦੇ ਵੱਡਾ ਛੋਟਾ ਵਿਚ ਪਰਿਵਾਰ, ਪਰਮ ਪੁਰਖ ਆਪਣੀ ਦਇਆ ਕਮਾਈਆ। ਮੂਰਖ ਬੁੱਧੀ ਰਹੇ ਨਾ ਕੋਇ ਗਵਾਰ, ਸਵੱਛ ਸਰੂਪ ਦੇਣਾ ਸਮਝਾਈਆ। ਮੇਲ ਮਿਲਾਉਣਾ ਗੋਬਿੰਦ ਮੀਤਾ ਸਤਿਗੁਰ ਗੋਬਿੰਦ ਚਰਨ ਦਵਾਰ, ਸਿੰਘ ਸਿੰਘ ਤੇਰੀ ਸਰਨਾਈਆ। ਤੁਧ ਬਿਨ ਦੂਜਾ ਨਜ਼ਰ ਕੋਈ ਨਾ ਆਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਤੂੰ ਭਗਤ ਸੁਹੇਲਾ ਇਕ ਇਕੇਲਾ ਏਕੰਕਾਰ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਤਿ ਸਤਿਵਾਦੀ ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹ ਬੇਪਰਵਾਹ ਏਕੰਕਾਰ, ਇਕ ਇਕੱਲੇ ਤੇਰੇ ਹੱਥ ਵਡਿਆਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ
ਲੰਗਰ ਦੀ ਚਾਰ ਦੀਵਾਰੀ ਦੀ ਨੀਂਹ ਰੱਖਣ ਤੋਂ ਪਹਿਲਾਂ
ਇੱਕੀ ਪੋਹ ਕਹੇ ਮੈਂ ਆਇਆ ਪੋਹ ਇਕੀਸਾ, ਦੋ ਇਕ ਜਿਸ ਦਾ ਧਿਆਨ ਲਗਾਈਆ। ਮੈਨੂੰ ਸੰਦੇਸਾ ਦਿਤਾ ਬੀਸ ਬੀਸਾ, ਸਰਗੁਣ ਜ਼ੀਰੋ ਰੂਪ ਸਮਝਾਈਆ। ਮੈਨੂੰ ਇਸ਼ਾਰਾ ਕੀਤਾ ਇਕ ਨੌ ਉਨੀਸਾ, ਬਿਨ ਸੈਨਤ ਦਿਤਾ ਦ੍ਰਿੜਾਈਆ। ਇਕ ਅੱਠ ਅਠਾਰਾਂ ਖ਼ਾਲੀ ਵਖਾ ਕੇ ਖੀਸਾ, ਹਥੇਲੀ ਹਥੇਲੀ ਨਾਲ ਬਦਲਾਈਆ। ਇਕ ਸੱਤ ਸਤਾਰਾਂ ਦੱਸ ਕੇ ਆਪਣਾ ਪੀਸਣ ਪੀਸਾ, ਕੂਕ ਕੂਕ ਸੁਣਾਈਆ। ਇਕ ਛੇ ਸੋਲਾਂ ਕਹੇ ਮੈਂ ਤੇਰੀਆਂ ਬਦਲਦੀਆਂ ਵੇਖੀਆਂ ਰੀਤਾਂ, ਜੁਗ ਜੁਗ ਧਿਆਨ ਲਗਾਈਆ। ਇਕ ਪੰਜ ਪੰਦਰਾਂ ਕਹੇ ਮੇਰੇ ਅੰਦਰੋਂ ਨਿਕਲੀਆਂ ਚੀਕਾਂ, ਕੂਕ ਕੂਕ ਸੁਣਾਈਆ। ਇਕ ਚਾਰ ਚੌਦਾਂ ਕਹੇ ਤੂੰ ਜਨ ਭਗਤਾਂ ਇੱਕੀਆਂ ਇੱਕੀਆਂ ਘਰਾਂ ਕੀਤੀਆਂ ਤਸਦੀਕਾਂ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਇਕ ਤਿੰਨ ਤੇਰਾਂ ਕਹੇ ਮੈਨੂੰ ਤੇਰੀਆਂ ਉਡੀਕਾਂ, ਜਿਸ ਘਰ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਿਤਾ ਭੁਲਾਈਆ। ਇਕ ਦੋ ਬਾਰਾਂ ਕਹੇ ਮੇਰੀਆਂ ਪੂਰੀਆਂ ਕਰਨੀਆਂ ਰੀਝਾਂ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇਕ ਇਕ ਯਾਰਾਂ ਕਹੇ ਮੈਂ ਤੇਰੇ ਹੁਕਮ ਦੀਆਂ ਸੁਣਦਾ ਰਿਹਾ ਤਰੀਕਾਂ, ਜੋ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਗਿਆ ਸੁਣਾਈਆ। ਇਕ ਜ਼ੀਰੋ ਦਸ ਕਹੇ ਮੇਰੇ ਭਗਵਾਨਾ ਨੌਜਵਾਨਾ ਆਪਣਾ ਮਾਰਗ ਦੱਸ ਦੇ ਸੀਧਾ, ਸਿਧ ਸਾਦਕਾਂ ਤੋਂ ਬਾਹਰ ਦੇਣਾ ਸਮਝਾਈਆ। ਸ਼ਹਿਨਸ਼ਾਹੀ ਸੰਮਤ ਨੌ ਵੀਹ ਸੌ ਧਾਰ ਤੇਰੀ ਤੀਹ ਅਗਲੀਆਂ ਪਿਛਲੀਆਂ ਮੇਟ ਦੇ ਲੀਕਾਂ, ਲਾਈਨ ਐਨ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਇੱਕੀ ਪੋਹ ਕਹੇ ਮੇਰੀ ਇਕੋ ਆਸ਼ਾ ਅਪਾਰ, ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਈਆ। ਨਾਲ ਦੱਸਾਂ ਪਿਆਰ, ਪ੍ਰੀਤੀ ਪ੍ਰੇਮ ਵਿਚ ਸਮਝਾਈਆ। ਅਗਲਾ ਅਲਖ ਦਾ ਵਿਵਹਾਰ, ਵਿਵਹਾਰੀ ਆਪ ਜਣਾਈਆ। ਜੋ ਧਰਮ ਦਾ ਹੋਵੇ ਲਿਖਾਰ, ਲਿਖਾਰੀਆਂ ਲੇਖੇ ਵਿਚ ਰਖਾਈਆ। ਖੇਲ ਸੱਚੀ ਸਰਕਾਰ, ਦੋ ਇਕ ਨਾਲ ਵਡਿਆਈਆ। ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਮੇਰੀ ਗੋਬਿੰਦ ਨੇ ਰੱਖੀ ਧਾਰ, ਧਰਮ ਨਾਲ ਜਣਾਈਆ। ਬਵੰਜਾ ਕਵੀਆਂ ਦਾ ਉਧਾਰ, ਬਾਵਨ ਦਾ ਲੇਖਾ ਨਾਲ ਮਿਲਾਈਆ। ਪੰਜਾਂ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਲੇਖ ਲੇਖਣੀ ਕਰੇ ਪੁਕਾਰ, ਕਲਮ ਕਲਮਾਂ ਤੋਂ ਬਾਹਰ ਸੀਸ ਨਿਵਾਈਆ। ਕਿਰਪਾ ਕਰੀਂ ਮੇਰੇ ਨਿਰੰਕਾਰ, ਤੇਰੇ ਹੰਥ ਵਡਿਆਈਆ। ਤੇਰਾ ਬਦਲਦਾ ਜਾਂਦਾ ਸਮਾਂ ਬਦਲ ਜਾਣਾ ਵਿਵਹਾਰ, ਬਦਲੀ ਹੋਵੇ ਥਾਉਂ ਥਾਈਂਆ। ਮੈਂ ਕੂਕ ਕੇ ਕਰਾਂ ਪੁਕਾਰ, ਜ਼ੋਰ ਜ਼ੋਰ ਨਾਲ ਸੁਣਾਈਆ। ਭਗਤ ਭਗਵਾਨ ਦੀ ਧਾਰ ਹੋਵੇ ਦੀਵਾਰ, ਧਰਨੀ ਉਤੇ ਸੋਭਾ ਪਾਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਕੱਢਣੀ ਬਾਹਰ, ਤਨ ਵਜੂਦ ਰਹਿਣ ਨਾ ਪਾਈਆ। ਸਤਿ ਸਚ ਦਾ ਬਖ਼ਸ਼ ਪਿਆਰ, ਦੇਣੀ ਮਾਣ ਵਡਿਆਈਆ। ਮੈਂ ਅਗੇ ਰਹਿਵਾਂ ਜੁਗ ਚਾਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਵਿਚ ਮੈਨੂੰ ਇੱਕੀ ਫੁਟ ਕਰੇਗੀ ਸਾਰੀ ਸ੍ਰਿਸ਼ਟੀ ਦੀ ਸਰਕਾਰ, ਇੱਕੀ ਇੱਕੀ ਇੱਕੀ ਇੱਕੀ ਸੌ ਫ਼ੁਟ ਆਪਣਾ ਚੌਗਿਰਦ ਲਵਾਂ ਬਣਾਈਆ। ਮੇਰੇ ਨੌ ਭਗਤ ਦਵਾਰੇ ਏਸ ਭਗਤ ਦਵਾਰੇ ਦੇ ਹੋਣਗੇ ਬਾਹਰ, ਧਰਤੀ ਏਸੇ ਉਤੇ ਸੋਭਾ ਪਾਈਆ। ਜਿਨ੍ਹਾਂ ਦੀਆਂ ਚੋਟੀਆਂ ਉਤੇ ਪੂਰਨ ਸਿੰਘ ਦੀ ਭਸਮ ਚੜ੍ਹੇਗੀ ਖਾਰ, ਇਕ ਇਕ ਹੱਡੀ ਉਤੇ ਦੇਣੀ ਟਿਕਾਈਆ। ਇਹ ਵਸਤੂਆਂ ਸਾਂਭ ਕੇ ਰੱਖਣੀਆਂ ਪਿਛੋਂ ਸਸਕਾਰ, ਜਲ ਭੇਟ ਨਾ ਕੋਇ ਕਰਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਏਸੇ ਦੀ ਹੋਵੇ ਯਾਦਗ਼ਾਰ, ਯਾਦ ਯਾਦ ਵਿਚੋਂ ਸਮਝਾਈਆ। ਇਹ ਤਤਾਂ ਵਾਲਾ ਸ਼ਰੀਰ ਸਦਾ ਰਹਿਣਾ ਨਹੀਂ ਸੰਸਾਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜਨ ਭਗਤ ਸੱਜਣ ਮੀਤ ਸੋਹਣੇ ਨਾਲ ਯਾਰ, ਯਰਾਨੇ ਧਰਮ ਧਾਰ ਰਖਾਈਆ। ਇਹ ਖੇਲ ਅਗੰਮ ਅਪਾਰ, ਹਰਿ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਜਨ ਭਗਤੋ ਮੈਂ ਇਕੋ ਮੰਗ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਜੇ ਤੁਸੀਂ ਆਗਿਆ ਦੇਵੋ ਪੂਰਨ ਸਿੰਘ ਦਾ ਸੌਣਾ ਛੁਡਾ ਦੇਵਾਂ ਉਤੋਂ ਪਲੰਘ ਦਾ, ਸਦਾ ਭਗਤਾਂ ਦੇ ਚਰਨਾਂ ਵਿਚ ਲੇਟ ਕੇ ਆਪਣਾ ਝਟ ਲੰਘਾਈਆ। ਲੰਗਰ ਕਹੇ ਮੈਂ ਵੀ ਪਿਆਸਾ ਇਸ ਦੁਨੀਆ ਵਿਚ ਵਰਭੰਡ ਦਾ, ਭੰਡੀ ਪਾ ਕੇ ਦਿਆਂ ਸੁਣਾਈਆ। ਜਨ ਭਗਤੋ ਤੁਹਾਡੇ ਪਿਆਰ ਵਿਚ ਅੱਜ ਤੋਂ ਪੂਰਨ ਸਿੰਘ ਦਾ ਖਾਣਾ ਹੋ ਜਾਏਗਾ ਇਕ ਡੰਗ ਦਾ, ਦਸੂਰੀ ਵਾਰ ਅੰਨ ਮੁਖ ਨਾ ਕਦੇ ਲਗਾਈਆ। ਇੱਕੀ ਮਾਘ ਤੱਕ ਇਹ ਖੇਲ ਹੋਣਾ ਨਿਸ਼ੰਗ ਦਾ, ਨਿਸਚੇ ਨਾਲ ਜਣਾਈਆ। ਗਲ ਬਸਤਰ ਫਟਾ ਪੁਰਾਣਾ ਪਹਿਨੇਗਾ ਵੇਸ ਕਰੇ ਭੁੱਖ ਨੰਗ ਦਾ, ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਇਹ ਗੋਬਿੰਦ ਦਿਤਾ ਸੰਦੇਸ਼ਾ, ਸ਼ਬਦ ਧਾਰ ਜਣਾਈਆ। ਮੇਰਾ ਸਾਹਿਬ ਨਰ ਨਰੇਸ਼ਾ, ਵਡ ਦਾਤਾ ਧੁਰਦਰਗਾਹੀਆ। ਜਿਸ ਵਸਣਾ ਸੰਬਲ ਦੇਸਾ, ਆਪਣੀ ਖ਼ੁਸ਼ੀ ਬਣਾਈਆ। ਅਗੇ ਸਦਾ ਰਹੇ ਹਮੇਸ਼ਾ, ਪਿਛੇ ਜਨਮ ਮਰਨ ਵਿਚ ਨਾ ਆਈਆ। ਉਹਦਾ ਭਗਤਾਂ ਨਾਲ ਠੇਕਾ, ਭਗਵਨ ਹੋਏ ਆਪ ਸਹਾਈਆ। ਸਚ ਪ੍ਰੀਤ ਦੀ ਬਖ਼ਸ਼ੇ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਜਨ ਭਗਤੋ ਤੁਹਾਡੀਆਂ ਚੜ੍ਹਦੀਆਂ ਹੋਵਨ ਕਲਾ, ਇਕੱਲੇ ਇਕੱਲੇ ਮਿਲੇ ਵਡਿਆਈਆ। ਤੁਹਾਡਾ ਵਸਦਾ ਰਹੇ ਮਹੱਲਾ, ਸਦ ਸਤਿਗੁਰ
ਸੰਗ ਬਣਾਈਆ। ਤੁਹਾਡਾ ਲੇਖਾ ਬਾਹਰ ਜਲਾ ਥਲਾ, ਮਹੀਅਲ ਸੰਗ ਨਾ ਕੋਇ ਜਣਾਈਆ। ਤੁਹਾਡਾ ਨਿਹਚਲ ਧਾਮ ਅਟੱਲਾ, ਅਟਲ ਪਦਵੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇੱਕੀ ਪੋਹ ਕਹੇ ਭਗਤੋ ਅੰਦਰ ਮਾਰ ਲਓ ਝਾਤੀ, ਨੇਤਰ ਨੈਣਾਂ ਨੈਣ ਵੇਖ ਵਖਾਈਆ। ਸੀਨਾ ਤੱਕ ਲਓ ਆਪਣੀ ਛਾਤੀ, ਹੱਥ ਛਾਤੀ ਉਤੇ ਟਿਕਾਈਆ। ਤੁਹਾਡਾ ਪ੍ਰੇਮੀ ਪੁਰਖ ਅਕਾਲ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਪੂਰਨ ਬਣਿਆ ਸਾਕੀ, ਜਾਮ ਪਿਆਲੇ ਜਗਤ ਪਿਆਈਆ। ਬੇਸ਼ਕ ਤਨ ਮਾਟੀ ਵਾਲਾ ਖ਼ਾਕੀ, ਤਨ ਹੱਡ ਮਾਸ ਨਾੜੀ ਸੋਭਾ ਪਾਈਆ। ਅੱਜ ਤੋਂ ਗੁਰਮੁਖੋ ਤੁਹਾਡੇ ਨਾਲ ਪਿਛਲੀ ਹੇਰਾ ਫੇਰੀ ਦੀ ਛਡ ਦੇਵੇ ਚਲਾਕੀ, ਅਗੇ ਸਚ ਦਾ ਸਚ ਹੁਕਮ ਰਖਾਈਆ। ਇਹ ਵਕਤ ਸੁਹੰਜਣਾ ਜਗਤ ਆਇਆ ਭਗਤ ਦਵਾਰ ਚ ਤੁਹਾਡੀ ਹੋਈ ਗਲ ਬਾਤੀ, ਬਾਤਨ ਦਿਆਂ ਜਣਾਈਆ। ਪੂਰਬ ਲੇਖੇ ਸਭ ਦੇ ਦੇਵਾਂ ਬਾਕੀ, ਬਾਕਾਇਦਾ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਇੱਕੀ ਪੋਹ ਕਹੇ ਜਨ ਭਗਤੋ ਚਾਰ ਦੀਵਾਰੀ ਦੇ ਚਲੋ ਕੋਲ, ਭਗਤ ਦਵਾਰਿਉਂ ਚਾਈਂ ਚਾਈਂਆ। ਲਿਖਾਰੀਆਂ ਇੱਕੀ ਜੈਕਾਰੇ ਦੇਣੇ ਬੋਲ, ਖ਼ੁਸ਼ੀਆਂ ਢੋਲੇ ਗਾਈਆ। ਸੁੱਕਾ ਟੁਕਰ ਰੱਖਣਾ ਕੋਲ, ਕਲਮ ਦੀ ਨੋਕ ਦੇਣੀ ਛੁਹਾਈਆ। ਸ਼ਸਤਰਾਂ ਅੱਧ ਵਿਚੋਂ ਫੜ ਕੇ ਤੋਲਣਾ ਤੋਲ, ਹਿੱਸਾ ਇਕੋ ਵੰਡ ਵੰਡਾਈਆ। ਸਵਾ ਪਾ ਆਟਾ ਲੈਣਾ ਘੋਲ, ਇੱਟਾਂ ਚਾਰ ਨਾਲ ਵਖਾਈਆ। ਦਾਇਰਾ ਬੰਨ੍ਹ ਕੇ ਨੌ ਫੁਟ ਦਾ ਗੋਲ, ਗੋਲੀ ਨੇ ਮੁਖ ਤੇ ਘੁੰਗਟ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਚਾਰ ਦੀਵਾਰ ਕਹੇ ਮੈਂ ਚੌਹਵੰਨੀ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਗੋਬਿੰਦ ਦੇ ਚਰਨਾਂ ਦੀ ਧੂੜ ਬੱਧੀ ਕੰਨੀ, ਚਮਕੌਰ ਦਏ ਗਵਾਹੀਆ। ਮੇਰੀਆਂ ਨੀਹਾਂ ਹੇਠ ਰੋਟੀ ਰੱਖਣੀ ਖੰਨੀ ਖੰਨੀ, ਚਾਰੇ ਵੰਡ ਵੰਡਾਈਆ। ਮੈਂ ਭਗਤਾਂ ਭਗਤੀ ਵਿਚ ਬਣਾਉਣਾ ਧਨੀ, ਧਨਾਢ ਦੇਣੇ ਵਖਾਈਆ। ਮੇਰੀ ਆਯੂ ਹੋਣੀ ਲੰਮੀ, ਲੰਮੇ ਪੈ ਕੇ ਲਿਖਾਰੀ ਕਰਨ ਲਿਖਾਈਆ। ਮੈਂ ਅੱਜ ਤੋਂ ਪ੍ਰਭੂ ਦੇ ਘਰ ਵਿਚ ਜੰਮੀ, ਮੈਨੂੰ ਮਿਲੇ ਮਾਣ ਵਡਿਆਈਆ। ਗੁਰਮੁਖੋ ਨਾ ਕੋਈ ਹਰਖ ਰਹੇ ਨਾ ਗ਼ਮੀ, ਚਿੰਤਾ ਅੰਦਰੋਂ ਦੇਣੀ ਕਢਾਈਆ। ਤੁਹਾਡੇ ਸਤਿਕਾਰ ਵਿਚ ਮੇਰੀ ਰੀਤੀ ਚਲਣੀ ਨਵੀਂ, ਨਵੇਂ ਯੁਗ ਦਾ ਧਿਆਨ ਲਗਾਈਆ। ਤੁਹਾਡਾ ਪ੍ਰੇਮ ਮੇਰੀ ਪੂਰੀ ਕਰ ਦੇਵੇ ਕਮੀ, ਘਾਟੇ ਪਿਛਲੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਅਗੰਮੜੇ ਇਕ ਮੰਨੀ, ਮਨਸਾ ਪੂਰਬ ਨਾਲ ਮਿਲਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਲੰਗਰ ਦੀ ਚਾਰ ਦੀਵਾਰੀ ਦੀ ਨੀਂਹ ਰੱਖਣ ਸਮੇਂ
ਸ਼ਹਿਨਸ਼ਾਹ ਜੀ ਨੇ ਗੁਟ ਵਿਚੋਂ ਖ਼ੂਨ ਕੱਢ ਕੇ ਵਿਹਾਰ ਕੀਤਾ
ਵਿਸ਼ਨੂੰ ਕਹੇ ਵਾਹ ਮੇਰੇ ਭਗਵਾਨ, ਕੀ ਭਗਵਨ ਤੇਰੀ ਬੇਪ੍ਰਵਾਹੀਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਮੈਨੂੰ ਬਖ਼ਸ਼ਿਆ ਦਾਨ, ਜੁਗ ਜੁਗ
ਤੇਰੀ ਸੇਵ ਕਮਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਂਦਾ ਰਿਹਾ ਮਾਣ, ਨਿਤ ਨਿਤ ਆਪਣਾ ਫੇਰਾ ਪਾਈਆ। ਕਲਜੁਗ ਅੰਤ ਮੈਂ ਹੋ ਗਿਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਮੈਂ ਚਾਰੋਂ ਕੁੰਟ ਮਾਰਾਂ ਧਿਆਨ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਬਲ ਦਾ ਲੇਖਾ ਭੁੱਲਿਆ ਨਹੀਂ ਵਿਚ ਜਹਾਨ, ਸਤਿ ਸਚ ਨਾਲ ਸੁਣਾਈਆ। ਜਿਸ ਦਾ ਅਸਵਮੇਧ ਯਗ ਦਾ ਲੇਖਾ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਭਗਤਾਂ ਕੋਲੋਂ ਕਰਾਇਆ ਆਣ, ਆਪ ਆਪਣੀ ਦਇਆ ਕਮਾਈਆ। ਇੱਕੀ ਪੋਹ ਨੂੰ ਕਿਉਂ ਜ਼ਿਮੀਂ ਵਿਚ ਦੱਬਿਆ ਮੇਰਾ ਅੰਨ ਅੰਨ ਅੰਨ ਜਗਤ ਵਾਲਾ ਪਕਵਾਨ, ਭੇਵ ਅਭੇਦਾ ਦੇ ਖੁਲਾਈਆ। ਮੇਰੇ ਨੇਤਰ ਨੈਣ ਸ਼ਰਮਾਣ, ਅੱਖੀਆਂ ਰੋਵਣ ਮਾਰਨ ਧਾਹੀਂਆ। ਮੈਂ ਸੰਦੇਸ਼ਾ ਦੇਵਾਂ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਜ਼ਿਮੀਂ ਅਸਮਾਨਾਂ ਦਿਆਂ ਦ੍ਰਿੜਾਈਆ। ਬ੍ਰਹਮੇ ਨੂੰ ਕਹਾਂ ਆਹ ਵੇਖ ਮੇਰਾ ਨਿਸ਼ਾਨ, ਸ਼ੰਕਰਾ ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਵਿਸ਼ਨੂੰ ਕਹੇ ਲਿਖਾਰੀਓ ਕਿਉਂ ਛੁਹਾਈ ਆਪਣੀ ਨੋਕ, ਕਲਮ ਦਾ ਲਿਖਿਆ ਨਾ ਕੋਇ ਮਿਟਾਈਆ। ਮੈਨੂੰ ਗੋਬਿੰਦ ਦਾ ਯਾਦ ਇਕ ਸਲੋਕ, ਜੋ ਸੋਹਲਾ ਮਾਛੂਵਾੜੇ ਗਿਆ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਆਪਣੀ ਨਹੀਂ ਸੋਚ, ਤੇਰੀ ਸੋਚ ਵਿਚ ਆਪਣਾ ਬੰਸ ਦਿਤਾ ਲੁਟਾਈਆ। ਆਹ ਵੇਖ ਲੈ ਗੋਬਿੰਦ ਸੁੱਤਾ ਮਾਣਦਾ ਮੌਜ, ਸੇਜ ਸੂਲਾਂ ਵਾਲੀ ਹੰਢਾਈਆ। ਪਰ ਯਾਦ ਰੱਖੀਂ ਮੇਰੇ ਬਿਨਾ ਤੇਰੀ ਕਿਸੇ ਨਹੀਂ ਕਰਨੀ ਖੋਜ, ਤੈਨੂੰ ਵੇਖਣ ਵਾਲਾ ਲੋਕਮਾਤ ਨਜ਼ਰ ਕੋਇ ਨਾ ਆਈਆ। ਮੈਂ ਤੇਰਾ ਸ਼ਬਦ ਗੁਰੂ ਦੋਹਾਂ ਦਾ ਸਾਂਝਾ ਹੋਵੇਗਾ ਚੋਜ, ਚੋਜੀ ਪ੍ਰੀਤਮ ਇਕੋ ਰੰਗ ਲੈਣਾ ਰੰਗਾਈਆ। ਮੈਂ ਵਿਸ਼ਨੂੰ ਦੇ ਸਿਰ ਤੋਂ ਓਹਲਾ ਲਾਹ ਕੇ ਬੋਝ, ਲੋਕਮਾਤ ਜਨ ਭਗਤਾਂ ਦਿਆਂ ਵਡਿਆਈਆ। ਮੇਰਾ ਆਉਣਾ ਨਹੀਂ ਕੋਈ ਰੋਜ਼ ਰੋਜ਼, ਨੌ ਸੌ ਚੁਰਾਨਮੇਂ ਚੌਕੜੀ ਜੁਗ ਦਾ ਗੋਬਿੰਦ ਦਾ ਨਾਮ ਨਜ਼ਰ ਕੋਇ ਨਾ ਆਈਆ। ਮੇਰਾ ਬੁੱਧੀ ਵਾਲਾ ਨਹੀਂ ਬੋਧ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਗਿਆਸੂਆਂ ਵਾਲਾ ਨਹੀਂ ਕੋਈ ਜੋਗ, ਜੁਗਤੀ ਜੁਗਤ ਨਾ ਕੋਇ ਰਖਾਈਆ। ਸੰਸਾਰੀਆਂ ਵਾਲਾ ਨਹੀਂ ਕੋਈ ਭੋਗ, ਰਸਨਾ ਰਸ ਨਾ ਕੋਇ ਚਖਾਈਆ। ਤੈਨੂੰ ਮੇਰੀ ਮੈਨੂੰ ਤੇਰੀ ਦੋਹਾਂ ਨੂੰ ਇਕੋ ਜਿਹੀ ਓਟ, ਏਸੇ ਕਰ ਕੇ ਮੈਂ ਆਪਣੀ ਓਟ ਸਿੱਖਾਂ ਉਤੇ ਰਖਾਈਆ। ਚਾਰ ਜੁਗ ਦੇ ਆਲ੍ਹਣਿਉਂ ਡਿਗੇ ਬੋਟ, ਦੀਨਾਂ ਮਜ਼੍ਹਬਾਂ ਵਿਚੋਂ ਫੜ ਕੇ ਬਾਹਰ ਕਢਾਈਆ। ਬਵੰਜਾ ਲਿਖਾਰੀਆਂ ਦੀ ਕਵੀਆਂ ਦੀ ਪੰਜਾਂ ਦੀ ਧਾਰ ਲਾਵੇ ਚੋਟ, ਚੋਟੀ ਜੜ ਦਾ ਲੇਖਾ ਦਏ ਮੁਕਾਈਆ। ਗੜ੍ਹੀ ਚਮਕੌਰ ਦੀ ਥਾਂ ਜਨ ਭਗਤੋ ਇਹ ਧਰਮ ਦਾ ਉਸਰਨਾ ਕੋਟ, ਜਿਥੇ ਅਧਰਮੀ ਰਹਿਣ ਕੋਇ ਨਾ ਪਾਈਆ। ਹਿੰਦੂ ਮੁਸਲਮ ਸਿੱਖ ਈਸਾਈ ਵਰਨ ਬਰਨ ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਜ਼ਾਤ ਅਜ਼ਾਤੀ ਏਥੇ ਸਾਰੇ ਚੁਗਣਗੇ ਚੋਗ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਗ੍ਰਹਿ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਤਲਵਾਰਾਂ ਕਹਿਣ ਜਨ ਭਗਤੋ ਅਸੀਂ ਸਤਿਗੁਰ ਗੋਬਿੰਦ ਦੀ ਧਾਰ, ਧਰਮ ਦੀ ਰੱਖਿਆ ਦਈਏ ਸਮਝਾਈਆ। ਸਾਡੇ ਪਿਆਰ ਵਿਚ ਝੂਜੇ ਉਹ ਚਾਰ, ਚੌਥਾ ਜੁਗ ਕਲਜੁਗ ਜਿਨ੍ਹਾਂ ਦੀ ਦਏ ਗਵਾਹੀਆ। ਉਹ ਭੁੱਖੇ ਭੁੱਖਿਆਂ ਦੀ ਭੁੱਖ ਗਏ ਨਿਵਾਰ, ਦੁੱਖੀਆਂ ਦਾ ਦੁੱਖ ਆਪਣੀ ਝੋਲੀ ਪਾਈਆ। ਉਨ੍ਹਾਂ ਦੀ ਯਾਦ ਵਿਚ ਇਹ ਹੋਵੇਗੀ ਚਾਰ ਦੀਵਾਰ, ਚਾਰ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ।
ਵਿਸ਼ਨੂੰ ਕਹੇ ਮੇਰੀਆਂ ਮਿੰਨਤਾਂ, ਪੁਰਖ ਅਕਾਲੇ ਮੰਨ। ਤੇਰੇ ਵਿਚ ਤੋਫ਼ੀਕਾਂ ਹਿੰਮਤਾਂ, ਸਾਹਿਬ ਸਵਾਮੀ ਮੇਰਾ ਬੇੜਾ ਬੰਨ੍ਹ, ਮੈਂ ਵੇਖਾਂ ਚਾਰੇ ਸਿੰਮਤਾਂ, ਬਹੁੜੀ ਕਿਸੇ ਹੱਥ ਨਹੀਂ ਆਉਣਾ ਅੰਨ। ਫਿਰਨੀ ਦਰੋਹੀ ਵਿਚ ਨਿੰਦਕਾਂ, ਜਨ ਭਗਤਾਂ ਤੈਨੂੰ ਕਹਿਣਾ ਧੰਨ ਧੰਨ, ਮੈਂ ਤੇਰੇ ਚਰਨ ਕਵਲਾਂ ਵਿਚ ਚਿਮਟਾਂ, ਮੇਰਾ ਸੰਦੇਸ਼ਾ ਸੁਣਨਾ ਬਿਨਾ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਰਿਹਾ ਹੱਥ ਬੰਨ੍ਹ। ਵਿਸ਼ਨੂੰ ਕਹੇ ਮੇਰੀ ਨਮੋ ਨਮੋ ਨਮਸਤੇ , ਡੰਡਾਵਤ ਬੰਦਨਾ ਸਜਦਿਆਂ ਤੋਂ ਬਾਹਰ ਸੀਸ ਝੁਕਾਈਆ। ਮੈਂ ਜੁਗ ਚੌਕੜੀ ਤੇਰੇ ਵੇਖੇ ਰਸਤੇ, ਜੋ ਨਿਰਗੁਣ ਸਰਗੁਣ ਦਿਤੇ ਵਖਾਈਆ। ਮੈਂ ਨਾਮ ਕਲਮੇ ਤੱਕੇ ਸਸਤੇ, ਜੋ ਅਵਤਾਰ ਪੈਗ਼ੰਬਰਾਂ ਖ਼ੁਮਾਰੀਆਂ ਨਾਲ ਜਣਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਵੇਖੇ ਨੱਸਦੇ, ਭੱਜੇ ਵਾਹੋ ਦਾਹੀਆ। ਗ੍ਰੰਥ ਸ਼ਾਸਤਰ ਪੁਰਾਨ ਮਾਰਗ ਵੇਖੇ ਦੱਸਦੇ, ਅੱਖਰ ਅੱਖਰਾਂ ਨਾਲ ਸਮਝਾਈਆ। ਸੂਰਬੀਰ ਬਹਾਦਰ ਯੋਧੇ ਤੱਕੇ ਰੰਗੇ ਨਾਲ ਰੱਤ ਦੇ, ਰਤੀ ਰਤ ਜਗਤ ਹੱਥ ਕਿਸੇ ਨਾ ਆਈਆ। ਮੈਂ ਜਗਿਆਸੂ ਭਰੇ ਵੇਖੇ ਵਿਚਾਰਾਂ ਮਨ ਮਤ ਦੇ, ਸਤਿਗੁਰ ਸ਼ਬਦ ਮਤ ਨਜ਼ਰ ਕਿਸੇ ਨਾ ਆਈਆ। ਇਹ ਭੇਵ ਅਨੋਖਾ ਪੁਰਖ ਅਕਾਲੇ ਦੱਸ ਦੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੀ ਤੇਰੇ ਖੇਲ ਹੋਣੇ ਘਟ ਘਟ ਦੇ, ਘਟ ਨਿਵਾਸੀ ਦੇਣਾ ਸਮਝਾਈਆ। ਉਠ ਵੇਖ ਅਵਤਾਰ ਪੈਗ਼ੰਬਰ ਸਚਖੰਡ ਦਵਾਰਿਉਂ ਸਾਰੇ ਤੱਕਦੇ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਤੇਰਾ ਪੁਰਖ ਅਕਾਲੇ ਵੱਖਰਾ ਕਾਨੂਨ, ਕਾਇਦਾ ਸਮਝ ਕੋਇ ਨਾ ਆਈਆ। ਤੇਰਾ ਸਭ ਤੋਂ ਨਿਰਾਲਾ ਮਜ਼ਮੂਨ, ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਤੇਰਾ ਜਗਤ ਜਹਾਨ ਤੋਂ ਨਿਰਾਲਾ ਜਨੂਨ, ਜਲਵਾਗਰ ਕੀ ਤੇਰੀ ਬੇਪ੍ਰਵਾਹੀਆ। ਮੈਂ ਤੇਰਾ ਦਾਸ ਸੇਵਕ ਮਮਨੂਨ, ਚਾਕਰ ਹੋ ਕੇ ਸੀਸ ਨਿਵਾਈਆ। ਸਚ ਦੱਸ ਕਿਉਂ ਪੂਰਨ ਸਿੰਘ ਦੇ ਸੱਜੇ ਗੁਟ ਦਾ ਕੱਢਣਾ ਖੂਨ, ਇੱਟਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਸਮਝਾਈਆ। ਪੁਰਖ ਅਕਾਲ ਕਿਹਾ ਸੁਣ ਵਿਸ਼ਨੂੰ ਸੇਵਾਦਾਰ, ਤੇਰੀ ਸੇਵਾ ਮਾਤ ਵਡਿਆਈਆ। ਤੂੰ ਲੱਖ ਚੁਰਾਸੀ ਦਏਂ ਆਹਾਰ, ਘਰ ਘਰ ਰਿਜ਼ਕ ਪਹੁੰਚਾਈਆ। ਪੂਰਨ ਜੋਤ ਪੂਰਨ ਮੇਰੀ ਧਾਰ, ਪੂਰਨ ਪੂਰਨ ਵਿਚ ਸਮਾਈਆ। ਜਿਸ ਦੇ ਪਿਆਰ ਵਿਚ ਸਤਿਕਾਰ ਵਿਚ ਕਲਜੁਗ ਕੂੜਾ ਦੇਣਾ ਨਿਵਾਰ, ਕਲਕਾਤੀ ਦੇਣੇ ਖਪਾਈਆ। ਸਤਿਜੁਗ ਦਾ ਸਤਿ ਧਰਮ ਚਲਾ ਵਿਵਹਾਰ, ਆਪਣਾ ਰਾਹ ਸਮਝਾਈਆ। ਏਸ ਖ਼ੂਨ ਬਦਲੇ ਜਨ ਭਗਤਾਂ ਫੜਨੀ ਪਏ ਨਾ ਕਦੇ ਯੁੱਧ ਵਿਚ ਤਲਵਾਰ, ਖੰਡੇ ਖੜਗ ਨਾ ਕੋਇ ਉਠਾਈਆ। ਖਾਂਦਿਆਂ ਪੀਂਦਿਆਂ ਖ਼ੁਸ਼ੀਆਂ ਵਿਚ ਦੋ ਜਹਾਨਾਂ ਕਰ ਜਾਏ ਪਾਰ, ਲੱਖ ਚੁਰਾਸੀ ਗੇੜਾ ਦਏ ਕਟਾਈਆ। ਜੋ ਇਕ ਵਾਰ ਭੋਜਨ ਛੱਕ ਕੇ ਜਾਇਆ ਕਰੇਗਾ ਵਿਚੋਂ ਏਸ ਚਾਰ ਦੀਵਾਰ, ਉਸ ਦਾ ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਕਾਲ ਮਹਾਕਾਲ ਰਾਏ ਧਰਮ ਚਿਤ੍ਰਗੁਪਤ ਲਾੜੀ ਮੌਤ ਸਾਰੇ ਰਹਿਣਗੇ ਏਸ ਚਾਰ ਦੀਵਾਰ ਤੋਂ ਬਾਹਰ, ਛੱਬੀ ਪੋਹ ਨੂੰ ਲੇਖਾ ਸਾਰਾ ਦਏ ਸਮਝਾਈਆ। ਇਹ ਖੇਲ ਧੁਰ ਦਾ ਤੇ ਕਰੇ ਦੀਨ ਦਿਆਲ, ਬਿਨਾ ਪੁਰਖ ਅਕਾਲ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਖ਼ੂਨ ਕਹੇ ਮੈਨੂੰ ਛੇਤੀ ਲਓ ਕੱਢ, ਇੱਟਾਂ ਚਾਰਾਂ ਨਾਲ ਛੁਹਾਈਆ। ਮੇਰਾ ਨਿਸ਼ਾਨਾ ਸਵਾ ਸਵਾ ਫੁਟ ਥੱਲੇ ਦੇਣਾ ਗੱਡ, ਗਾਡ
ਨੂੰ ਸੰਦੇਸ਼ਾ ਦੇਣਾ ਚਾਈਂ ਚਾਈਂਆ। ਮੇਰਾ ਪ੍ਰੇਮ ਵਾਲਾ ਲਡਾਉਣਾ ਲਡ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਕਾਰਨ ਤੁਹਾਨੂੰ ਭਗਤੋ ਲਿਆ ਸੱਦ, ਭਗਤ ਦਵਾਰੇ ਵੱਜੀ ਵਧਾਈਆ। ਇੱਕੀ ਪੋਹ ਦੀ ਯਾਦ ਰਹੇਗੀ ਵਿਚ ਜਗ, ਸੰਮਤ ਸ਼ਹਿਨਸ਼ਾਹੀ ਨੌ ਨਾਲ ਵਡਿਆਈਆ। ਬੇਸ਼ਕ ਇਹ ਪੂਰਨ ਸਿੰਘ ਦੇ ਸ਼ਰੀਰ ਦਾ ਠੂਠਾ ਜਾਣਾ ਭੱਜ, ਲਿਖਿਆ ਲੇਖ ਨਾ ਕੋਇ ਮਿਟਾਈਆ। ਏਥੇ ਸਦਾ ਧਰਮ ਦਾ ਵੱਜਦਾ ਰਹੇਗਾ ਨੱਦ, ਅਨਾਦੀ ਕਾਲ ਤੋਂ ਆਦੀ ਰੀਤੀ ਚਲੀ ਆਈਆ। ਭਗਤ ਭਗਵਾਨ ਦੀ ਕਦੇ ਖ਼ਤਮ ਨਹੀਂ ਹੁੰਦੀ ਯਦ, ਜੁਗ ਜੁਗ ਦੋਵੇਂ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਸੋ ਵਕਤ ਸੁਹੰਜਣਾ ਸੁਹਾਵਾ ਸਭ ਦਾ ਹੋਇਆ ਅੱਜ, ਲੋਕਮਾਤ ਮਿਲੇ ਵਡਿਆਈਆ। ਲਿਖਾਰੀਓ ਮੂਧੇ ਹੋ ਕੇ ਸਾਰਿਆਂ ਦੀ ਕੁਟਲਤਾ ਕਲਮ ਦੀ ਨੋਕ ਨਾਲ ਦਿਓ ਦੱਬ, ਹਿੱਸਾ ਆਪਣਾ ਨਾਲ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਸ਼ਰਅ ਦੀ ਮੇਟ ਕੇ ਹੱਦ, ਮਾਨਸ ਮਾਨਵ ਮਾਨੁਖ ਇਕੋ ਜ਼ਾਤੀ ਆਤਮ ਧਾਰ ਇਕੋ ਰੰਗ ਰੰਗਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਇੰਦਰ ਸਿੰਘ ਦੇ ਨਵਿਤ
ਵਿਸ਼ਨੂੰ ਕਹੇ ਇੱਕੀ ਪੋਹ ਨੂੰ ਮੇਰੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬ ਸੂਰੇ ਸਰਬੰਗ, ਹਰਿ ਕਰਤੇ ਤੇਰੀ ਬੇਪ੍ਰਵਾਹੀਆ। ਮੈਂ ਖ਼ੁਸ਼ੀਆਂ ਵਿਚ ਵੇਖਣ ਆਇਆ ਤੇਰਾ ਰੰਗ, ਰੰਗ ਰੰਗੀਲੇ ਧੁਰ ਦੇ ਮਾਹੀਆ। ਤੇਰੇ ਪ੍ਰੇਮ ਪਿਆਰ ਦਾ ਵਹਿਣ ਵੇਖਾਂ ਗੰਗ, ਗੋਬਿੰਦ ਤੇਰਾ ਖੇਲ ਨਜ਼ਰੀ ਆਈਆ। ਜੇ ਤੂੰ ਖਾਣਾ ਖਾਣਾ ਇਕ ਇਕ ਡੰਗ, ਮੇਰੀ ਤੇਰੇ ਅਗੇ ਦੁਹਾਈਆ। ਮੇਰੀ ਆਸ਼ਾ ਪੂਰੀ ਫੇਰ ਹੋਵੇ ਜੇ ਤੇਰੇ ਲਿਖਾਰੀ ਉਠ ਕੇ ਲਿਖਣ ਬਿਨਾ ਟੰਗ, ਦੋਵੇਂ ਟੰਗਾਂ ਜ਼ਮੀਨ ਉਤੇ ਨਾ ਕੋਇ ਛੁਹਾਈਆ। ਨਹੀਂ ਤੇ ਅਗੇ ਤੋਂ ਲਿਖਤ ਕਰ ਦੇ ਬੰਦ, ਦਰ ਤੇਰੇ ਵਾਸਤਾ ਪਾਈਆ। ਵਿਸ਼ਨੂੰ ਕਹੇ ਲਿਖਾਰੀਓ ਛੇਤੀ ਲਿਖਿਓ ਛੰਦ, ਕਲਮ ਕਲਮ ਨਾਲ ਫਿਰਾਈਆ। ਵਿਸ਼ਨੂੰ ਕਹੇ ਪ੍ਰਭੂ ਤੇਰੇ ਭਗਤਾਂ ਕੋਲ ਅਨੋਖਾ ਢੰਗ, ਢੰਗੀ ਸੋਹਣੇ ਨਜ਼ਰੀ ਆਈਆ। ਮੈਂ ਖ਼ੁਸ਼ੀਆਂ ਨਾਲ ਇਨ੍ਹਾਂ ਨੂੰ ਦੱਸਾਂ ਨਿਸੰਗ, ਸੰਗ ਨਜ਼ਰ ਕੋਇ ਨਾ ਆਈਆ। ਝਟ ਨਾਰਦ ਪੁੱਜ ਗਿਆ ਖ਼ਾਲੀ ਵਖਾਉਂਦਾ ਆਪਣਾ ਸਿਰ ਦਾ ਗੰਜ, ਸੋਹਣਾ ਰਿਹਾ ਚਮਕਾਈਆ। ਜਨ ਭਗਤੋ ਕਰਿਓ ਮੂਲ ਨਾ ਰੰਜ, ਰੰਜਸ਼ ਵਿਚ ਕਦੇ ਨਾ ਆਈਆ। ਪਿਛਲਾ ਲੇਖਾ ਪਿਛੇ ਗਿਆ ਲੰਘ, ਅਗੇ ਰਹਿਣ ਕੋਇ ਨਾ ਪਾਈਆ। ਤੁਸੀਂ ਪ੍ਰੇਮ ਵਿਚ ਸਤਿਗੁਰ ਦੀ ਚੜ੍ਹ ਜਾਓ ਉਤੇ ਕੰਡ, ਆਪਣਾ ਡੇਰਾ ਲਾਈਆ। ਨਾਲੇ ਹਲੂਣਾ ਦੇਵੋ ਕਹੋ ਸਾਹਿਬ ਬਖ਼ਸ਼ੰਦ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਸ਼ੰਕਰ ਕਹੇ ਪ੍ਰਭੂ ਜੇ ਤੇਰਾ ਵੱਖਰਾ ਹੋਣਾ ਵਿਹਾਰ, ਦਰ ਤੇਰੇ ਸੀਸ ਨਿਵਾਈਆ। ਮੰਗਾਂ ਮੰਗ ਬਣ ਭਿਖਾਰ, ਖ਼ਾਲੀ ਝੋਲੀ ਅਗੇ ਡਾਹੀਆ। ਤੂੰ ਦੇਵਣਹਾਰ ਦਾਤਾਰ, ਦਾਤਾ ਦਾਨੀ ਧੁਰਦਰਗਾਹੀਆ। ਤੇਰੇ ਲਿਖਾਰੀ ਮੁਖ ਵਿਚ ਕਲਮਾਂ ਲੈਣ ਡਾਰ, ਦੋਵੇਂ ਹੱਥ ਸੀਸ ਉਤੇ ਟਿਕਾਈਆ। ਹੁਣ ਲਿਖੋ ਨਾਲ ਪਿਆਰ, ਲਾਈਨ ਸਿੱਧੀ ਲੈਣੀ ਬਣਾਈਆ। ਮੈਂ ਸ਼ੰਕਰ ਨੂੰ ਵਾਜਾਂ ਲਵਾਂ ਮਾਰ, ਸਹਿਜ ਨਾਲ
ਲਵਾਂ ਬੁਲਾਈਆ। ਬ੍ਰਹਮੇ ਆ ਜਾ ਮੇਰੇ ਯਾਰ, ਯਰਾਨਾ ਤੇਰਾ ਵੇਖ ਵਖਾਈਆ। ਖੇਲ ਤੱਕ ਸੱਚੀ ਸਰਕਾਰ, ਕੀ ਕਰਤਾ ਕਾਰ ਕਮਾਈਆ। ਮੇਰੇ ਖ਼ਾਲੀ ਕਰੇ ਭੰਡਾਰ, ਭੰਡਾਰੀ ਹੋ ਕੇ ਦਿਆਂ ਦੁਹਾਈਆ। ਮੇਰਾ ਅੰਤਸ਼ਕਰਨ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਬ੍ਰਹਮਾ ਇਸ਼ਾਰਾ ਦੇਵੇ ਨਾਲ ਅਧਾਰ, ਬਿਨ ਸੈਨਤ ਰਿਹਾ ਜਣਾਈਆ। ਪਿਆਰ ਨਾਲ ਸੱਦ ਲੈ ਤੇਈ ਅਵਤਾਰ, ਪੈਗ਼ੰਬਰਾਂ ਨਾਲ ਮਿਲਾਈਆ। ਗੁਰੂਆਂ ਬੋਲ ਜੈਕਾਰ, ਸੰਦਸ਼ਾ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਪ੍ਰਭੂ ਜੇ ਇਕ ਡੰਗ ਖਾਣੀ ਰੋਟੀ, ਮੇਰੀ ਪ੍ਰੇਮ ਨਾਲ ਦੁਹਾਈਆ। ਤੇਰੇ ਲਿਖਾਰੀ ਸਿੱਧੇ ਹੋ ਜਾਣ ਭਾਰ ਚੋਟੀ, ਦੋਵੇਂ ਪੈਰ ਅਸਮਾਨ ਵੱਲ ਰਖਾਈਆ। ਆਪਣੇ ਹੱਥ ਵਿਚ ਫੜ ਲੈ ਸੱਤ ਰੰਗ ਦੀ ਸੋਟੀ, ਪੁੱਠੇ ਸਿੱਧੇ ਵੇਖ ਵਖਾਈਆ। ਨਾਲੇ ਨਿਗਾਹ ਮਾਰ ਲੈ ਨਿਰਗੁਣ ਜੋਤੀ, ਜੋਤੀ ਜਾਤੇ ਧਿਆਨ ਲਗਾਈਆ। ਮੇਰੀ ਖ਼ਾਹਿਸ਼ ਰਹੇ ਨਾ ਸੋਤੀ, ਸੁੱਤਿਆਂ ਲੈਣਾ ਜਗਾਈਆ। ਤੇਰਾ ਖੇਲ ਲੋਕ ਪ੍ਰਲੋਕੀ, ਦੋ ਜਹਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਵਿਸ਼ਨੂੰ ਕਹੇ ਮੇਰੇ ਅੰਤਰ ਪੈਂਦੀਆਂ ਘੇਰਾਂ, ਘੁੰਮਣ ਘੇਰੀ ਵਿਚ ਦੁਹਾਈਆ। ਮੇਰੇ ਸਾਹਿਬ ਕਰ ਦੇ ਮਿਹਰਾ, ਮਿਹਰਵਾਨ ਦਇਆ ਕਮਾਈਆ। ਤੇਰਾ ਵਕਤ ਸੁਹੰਜਣਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਖੇਲ ਸੰਝ ਸਵੇਰਾ, ਦਿਵਸ ਰੈਣ ਵਡਿਆਈਆ। ਚੌਥੇ ਜੁਗ ਦਾ ਵੇਖਣ ਆਇਉਂ ਗੇੜਾ, ਆਪਣਾ ਫੇਰਾ ਪਾਈਆ। ਮੇਰਾ ਪਾਰ ਲਗਾ ਦੇ ਬੇੜਾ, ਹੋਣਾ ਅੰਤ ਸਹਾਈਆ। ਮੈਂ ਮੰਗ ਮੰਗਾਂ ਹਰਿ ਭਗਤ ਦਵਾਰ ਸਾਚੇ ਖੇੜਾ, ਦਰ ਖੜ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਪ੍ਰਭੂ ਕਿਉਂ ਮੇਰੀਆਂ ਬਦਲੇਂ ਰੀਤੀਆਂ, ਮਿਹਰਵਾਨ ਹੋਣਾ ਸਹਾਈਆ। ਜੁਗ ਚੌਕੜੀ ਕੇਤੇ ਬੀਤੀਆਂ, ਆਪਣਾ ਪੰਧ ਮੁਕਾਈਆ। ਖੇਲਾਂ ਬਹੁ ਬਿਧ ਕੀਤੀਆਂ, ਨਿਰਗੁਣ ਸਰਗੁਣ ਲੈ ਅੰਗੜਾਈਆ। ਖੇਲ ਤੱਕੇ ਹਸਤ ਕੀਟੀਆਂ, ਰੰਗ ਰੰਗਾਇਆ ਚਾਈਂ ਚਾਈਂਆ। ਮਿਹਰਾਂ ਬਖ਼ਸ਼ੀਆਂ ਠਾਂਡੀਆਂ ਸੀਤੀਆਂ, ਅਗਨੀ ਤਤ ਬੁਝਾਈਆ। ਜੁਗ ਜੁਗ ਲਾਈਨਾਂ ਉਲੀਕੀਆਂ, ਆਪਣਾ ਹੁਕਮ ਵਰਤਾਈਆ। ਮੇਰੀ ਤੇਰੇ ਚਰਨਾਂ ਵਿਚ ਕੋਟਨ ਜੁਗ ਆਯੂ ਬੀਤੀਆਂ, ਆਪਣਾ ਪੰਧ ਮੁਕਾਈਆ। ਮੈਨੂੰ ਤੇਰਾ ਹੁਕਮ ਸੁਣ ਕੇ ਅੰਦਰੇ ਅੰਦਰ ਆਉਣ ਕਚੀਚੀਆਂ, ਗ਼ੁੱਸਾ ਕਰ ਨਾ ਸਕਾਂ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨੂੰ ਕਹੇ ਮੇਰਾ ਭੰਡਾਰ ਤੇਰਾ ਪਿਆਰ, ਪ੍ਰੇਮ ਵਿਚ ਸੀਸ ਨਿਵਾਈਆ। ਮੈਂ ਤੇਰਾ ਸ਼ੁਕਰ ਗੁਜ਼ਾਰ, ਗੁਜ਼ਾਰੇ ਵਿਚ ਆਪਣਾ ਝਟ ਲੰਘਾਈਆ। ਤੂੰ ਦੇਵਣਹਾਰ ਦਾਤਾਰ, ਦਇਆਵਾਨ ਅਗੰਮ ਅਥਾਹੀਆ। ਮੈਂ ਝੱਲ ਨਾ ਸਕਾਂ ਤੇਰੀ ਮਾਰ, ਹੁਕਮ ਹੁਕਮ ਤੇਰਾ ਜਣਾਈਆ। ਤੂੰ ਸ਼ਾਹੋ ਭੂਪ ਸਚੀ ਸਰਕਾਰ, ਸ਼ਹਿਨਸ਼ਾਹ ਇਕ ਅਖਵਾਈਆ। ਤੇਰੇ ਚਰਨ ਕਵਲ ਮੇਰੀ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮਿਹਰਵਾਨ ਪਾਉਣੀ ਸਾਰ, ਮਿਹਰ ਨਜ਼ਰ ਨਾਲ ਤਰਾਈਆ। ਮੈਂ ਕੂਕ ਕੇ ਕਰਾਂ ਪੁਕਾਰ, ਲਿਖਾਰੀਆਂ ਦਿਆਂ ਸੁਣਾਈਆ। ਅੱਖਾਂ ਮੀਟ ਕੇ ਖ਼ੁਸ਼ੀਆਂ ਨਾਲ ਲੇਖਾ ਲਿਖਣਾ ਵਾਰੋ ਵਾਰ, ਵਾਰਤਾ ਪ੍ਰੇਮ ਵਾਲੀ ਬਣਾਈਆ। ਮੇਰਾ ਸਾਹਿਬ ਸਾਹਿਬ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ
ਵਰ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨੂੰ ਕਹੇ ਮੇਰੇ ਸਾਹਿਬ ਪੁਰਖ ਸਮਰਥਣ, ਹਰਿ ਕਰਤੇ ਤੇਰੀ ਸਰਨਾਈਆ। ਲਿਖਾਰੀ ਮੁਖ ਚੜ੍ਹਦੇ ਵੱਲ ਰੱਖਣ, ਪਾਸਾ ਲੈਣਾ ਬਦਲਾਈਆ। ਆਪਣੀ ਆਪਣੀ ਕਿਤਾਬ ਲਹਿੰਦੀ ਦਿਸ਼ਾ ਹੱਥ ਵਿਚ ਫੜ ਕੇ ਲਿਖਣ, ਸਿੰਮਤ ਸਿੰਮਤ ਨਾਲ ਬਦਲਾਈਆ। ਪੁਰਖ ਅਬਿਨਾਸ਼ੀ ਵਸੇ ਚਿਤਣ, ਜਗਤ ਠਗੌਰੀ ਰਹੇ ਨਾ ਰਾਈਆ। ਅੰਦਰ ਗਿਆਨ ਦੀ ਪੂਰੀ ਕਰੇ ਇਛਨ, ਨਿਰਇਛਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਬ੍ਰਹਮੇ ਸ਼ਿਵ ਮੇਰੇ ਸਾਥੀਓ, ਸੱਜਣੋ ਲਓ ਅੰਗੜਾਈਆ। ਇਕ ਪਿਆਰ ਦਾ ਬਚਨ ਆਖਿਓ, ਕਹਿ ਕਹਿ ਕੇ ਦੇਣਾ ਸੁਣਾਈਆ। ਜੇ ਤੂੰ ਆਇਉਂ ਲੋਕਮਾਤਿਓ, ਮਤਾ ਆਪਣੇ ਨਾਲ ਪਕਾਈਆ। ਭਗਤਾਂ ਦੇਣਾ ਸਗਲਾ ਸਾਥਿਓ, ਸਾਜਣ ਹੋਣਾ ਆਪ ਸਹਾਈਆ। ਲਿਖਾਉਣੀ ਅਗੰਮੀ ਗਾਥਿਓ, ਗਹਿਰ ਗੰਭੀਰ ਪੜ੍ਹਾਈਆ। ਲੇਖਾ ਬਦਲਣਾ ਮਸਤਕ ਮਾਥਿਓ, ਅਸਲ ਅਸਲ ਨਾਲ ਬਦਲਾਈਆ। ਜਨ ਭਗਤਾਂ ਲੇਖਾ ਰਹੇ ਨਾ ਅਵਤਾਰ ਪੈਗ਼ੰਬਰ ਗੁਰ ਚਾਚਿਓ, ਪਿਤਾ ਪੁਰਖ ਅਕਾਲ ਗੋਦ ਟਿਕਾਈਆ। ਤਿੰਨੇ ਮਿਲ ਕੇ ਇਕੋ ਅੱਖਰ ਵਾਚਿਓ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਸਾਰੇ ਬਣ ਜਾਓ ਪ੍ਰਭੂ ਦੇ ਕਾਕਿਓ, ਕੁਲ ਆਪਣੀ ਇਕ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਜੇ ਤੂੰ ਸਾਹਿਬ ਰਿਹੋਂ ਵਿਚ ਫ਼ਾਕਿਓ, ਫ਼ਾਕੇ ਵਿਚ ਜਗਤ ਦੁਹਾਈਆ। ਤੂੰ ਸਾਡਾ ਲੇਖਾ ਤੱਕ ਲੈ ਸਵਾ ਪਾ ਆਟਿਓ, ਜੋ ਨੀਹਾਂ ਹੇਠ ਦਬਾਈਆ। ਜੇ ਤੂੰ ਭੋਗ ਨਾ ਲਗਾਵੇਂ ਤੇ ਭਗਤਾਂ ਕਿਸ ਤਰਾ ਪੂਰਾ ਹੋਵੇ ਘਾਟਿਓ, ਘਟ ਘਟ ਦੇ ਮਾਲਕ ਤੇਰੀ ਓਟ ਤਕਾਈਆ। ਤੇਰਾ ਅੰਮ੍ਰਿਤ ਧਾਰਾ ਗੋਬਿੰਦ ਵਾਲਾ ਬਾਟਿਓ, ਆਨ ਬਾਟ ਦਾ ਲੇਖਾ ਦੇਣਾ ਮੁਕਾਈਆ। ਤੇਰਾ ਖੇਲ ਬਾਜ਼ੀਗਰ ਨਾਟਿਓ, ਕੀ ਸਵਾਂਗੀ ਆਪਣੀ ਕਲ ਵਰਤਾਈਆ। ਤੂੰ ਮਿਹਰਵਾਨ ਅਲੱਖਣਾ ਅਲਾਖਿਓ, ਅਲਖ ਅਗੋਚਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਦਾ ਭੇਵ ਆਪ ਚੁਕਾਈਆ। ਵਿਸ਼ਨੂੰ ਕਹੇ ਪ੍ਰਭੂ ਮੇਰੇ ਅੰਦਰ ਪੁਰਾਣੀਆਂ ਆਸ਼ਾਂ, ਆਸ਼ਾਵੰਦ ਹੋ ਕੇ ਦਿਆਂ ਜਣਾਈਆ। ਮੇਰੀਆਂ ਨਵ ਨੌ ਚਾਰ ਦੀਆਂ ਖ਼ਾਹਿਸ਼ਾਂ, ਖ਼ਾਲਕ ਦਿਆਂ ਦ੍ਰਿੜਾਈਆ। ਤੂੰ ਮੇਰਾ ਸਵਾਮੀ ਸਵਾਮੀ ਇਕ ਅਬਿਨਾਸ਼ਾ, ਕਰਤਾ ਧੁਰਦਰਗਾਹੀਆ। ਤੇਰਾ ਹਰ ਘਟ ਅੰਦਰ ਵਾਸਾ, ਗ੍ਰਹਿ ਗ੍ਰਹਿ ਰਿਹਾ ਸਮਾਈਆ। ਤੇਰਾ ਨੂਰ ਜੋਤ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਵੇਖਣ ਆਇਉਂ ਜਗਤ ਤਮਾਸ਼ਾ, ਇਹ ਤੇਰੀ ਬੇਪ੍ਰਵਾਹੀਆ। ਮੰਡਲ ਮੰਡਪ ਤੇਰੀ ਰਾਸਾ, ਦੋ ਜਹਾਨ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਝਟ ਨਾਰਦ ਆਇਆ ਵਿਸ਼ਨੂੰ ਕੁਛ ਗੱਲ ਦੱਸ ਰਸਮੀ, ਆਪਣਾ ਭੇਵ ਖੁਲਾਈਆ। ਸੁਗੰਦ ਖਾਵੇਂ ਕਿ ਕਸਮੀ, ਸਚ ਨਾਲ ਸੁਣਾਈਆ। ਨਾਲ ਰਲਾ ਲੈ ਆਪਣੀ ਲੱਛਮੀ, ਮਿਲ ਕੇ ਕਰੋ ਸਲਾਹੀਆ। ਜਿਸ ਦਾ ਲੇਖਾ ਉੱਤਰ ਪੂਰਬ ਪੱਛਮ ਦੱਖਣੀ, ਚਾਰੇ ਕੂਟਾਂ ਵੇਖ ਵਖਾਈਆ। ਕਿਉਂ ਤੇਰੀ ਜੂਹ ਕਰਨ ਲੱਗਾ ਸਖਣੀ, ਭੰਡਾਰਾ ਭਗਤਾਂ ਹੱਥ ਫੜਾਈਆ। ਉਸ ਬਿਨ ਪਤ ਕਿਸੇ ਨਾ ਰੱਖਨੀ, ਅੰਤ ਹੋਏ ਨਾ ਕੋਇ ਸਹਾਈਆ। ਤੈਨੂੰ ਇਕ ਗੱਲ ਦੱਸਣੀ, ਸਹਿਜ ਨਾਲ ਸਮਝਾਈਆ। ਜਿਹੜੀ ਗੋਬਿੰਦ ਕੀਤੀ ਬਿਨਾ ਬਚਨੀ, ਬਿਨ ਰਸਨਾ ਜਿਹਵਾ ਹਿਲਾਈਆ। ਜਿਸ ਵੇਲੇ ਮੇਰਾ ਮਾਹੀ ਆਪਣੇ ਘਾਟ ਆਵੇ ਪਤਣੀ, ਕੰਢੀ ਡੇਰਾ ਲਾਈਆ। ਜਗਤ ਜਹਾਨ ਹੱਦ ਟੱਪਣੀ, ਦੋ ਜਹਾਨਾਂ ਪਾਰ ਕਰਾਈਆ। ਜਗਤ ਧਾਰ ਕਰਨੀ
ਸੱਖਣੀ, ਸੁਖ਼ਨ ਸਚ ਸੁਣਾਈਆ। ਚਾਰੋਂ ਕੁੰਟ ਭੁੱਖ ਨੰਗ ਨੱਚਣੀ, ਆਪਣਾ ਕਦਮ ਉਠਾਈਆ। ਸ੍ਰਿਸ਼ਟੀ ਅਗਨੀ ਵਾਂਗ ਮੱਚਣੀ, ਤ੍ਰੈਗੁਣ ਨਾਲ ਜਲਾਈਆ। ਕੋਟਾਂ ਵਿਚੋਂ ਜਨ ਭਗਤਾਂ ਪੈਜ ਰੱਖਣੀ, ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਵਿਸ਼ਨੂੰ ਵਿਸ਼ਵ ਦਿਆ ਮਿਤ੍ਰਾ, ਸੱਜਣਾ ਦਿਆਂ ਸੁਣਾਈਆ। ਤੇਰੇ ਭੰਡਾਰੇ ਦਾ ਮੈਨੂੰ ਫ਼ਿਕਰਾ, ਫ਼ਿਕਰਮੰਦ ਹੋ ਕੇ ਦਿਆਂ ਸੁਣਾਈਆ। ਮੈਂ ਬੋਲਾਂ ਨਾਲ ਹਿਜਰਾ, ਸਦੀ ਚੌਧਵੀਂ ਸੰਨ ਹਿਜਰੀ ਨਾਲ ਮਿਲਾਈਆ। ਮੇਰਾ ਬਿਨਾ ਸੀਨੇ ਤੋਂ ਫਟਦਾ ਜਿਗਰਾ, ਜਾਗੀਰਦਾਰਾ ਤੈਨੂੰ ਦਿਆਂ ਸੁਣਾਈਆ। ਕੀ ਖੇਲ ਕਰੇ ਪ੍ਰਭ ਪਿਤਰਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਆਪਣੀ ਧਾਰੋਂ ਨਿਕਲਾ, ਨਿਰਵੈਰ ਅਗੰਮ ਅਥਾਹੀਆ। ਕੁਛ ਉਸ ਦੇ ਕੋਲੋਂ ਸਿੱਖ ਲੈ, ਸਿਖਿਆ ਸਚ ਸਮਝਾਈਆ। ਲਿਖਾਰੀਆਂ ਕੋਲੋਂ ਓਸ ਦਾ ਲੇਖ ਲਿਖ ਲੈ, ਜੋ ਲੇਖੇ ਰਿਹਾ ਲਿਖਾਈਆ। ਮਾਂਗਤ ਹੋ ਕੇ ਕੁਛ ਭਿਖ ਲੈ, ਤੇਰੀ ਝੋਲੀ ਦੇਵੇ ਭਰਾਈਆ। ਆਪਣੀ ਮਿਤੀ ਮਿਤ੍ਰਾ ਆਪੇ ਮਿਥ ਲੈ, ਮਿਥਿਆ ਵੇਖ ਲੋਕਾਈਆ। ਸਰ ਸਿਰ ਚਰਨਾਂ ਤੇ ਸਿਟ ਲੈ, ਬਿਨ ਸੀਸ ਸੀਸ ਝੁਕਾਈਆ। ਇਹ ਧੁਰ ਦੇ ਹੁਕਮ ਦੀ ਚਿਟ ਲੈ, ਕਾਲਾ ਚਿੱਟੇ ਉਤੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਵਿਸ਼ਨ ਜੀ ਵਿਸ਼ਵ ਦਾ ਕਰ ਵਿਚਾਰ, ਆਪ ਆਪਣਾ ਭੇਵ ਚੁਕਾਈਆ। ਦਰ ਠਾਂਡੇ ਬਣ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਮੇਰਾ ਭਰਿਆ ਰਹੇ ਭੰਡਾਰ, ਅਤੋਟ ਅਤੁਟ ਵਰਤਾਈਆ। ਜਨ ਭਗਤਾਂ ਰਹੇ ਅਧਾਰ, ਸਿਰ ਸਿਰ ਰਿਜ਼ਕ ਸਬਾਈਆ। ਤੂੰ ਕਰਨੇਹਾਰ ਕਰਤਾਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਮੇਰਾ ਪਵਿਤ੍ਰ ਹੋਏ ਆਹਾਰ, ਦੇਣੀ ਮਾਣ ਵਡਿਆਈਆ। ਮੇਰੀ ਬੰਦਨਾ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਵਿਸ਼ਨੂੰ ਸੁਣ ਮੇਰੀ ਨਿੱਕੀ ਜਿਹੀ ਬਾਤ, ਬਾਤਨ ਦਿਆਂ ਜਣਾਈਆ। ਅੱਜ ਇੱਕੀ ਪੋਹ ਦੀ ਰਾਤ, ਸੰਮਤ ਸ਼ਹਿਨਸ਼ਾਹੀ ਨੌ ਰੰਗ ਰੰਗਾਈਆ। ਸਭ ਨੂੰ ਮਿਲੇ ਦਾਤ, ਦੇਵਣਹਾਰ ਗੁਸਾਈਂਆ। ਭਗਤਾਂ ਭੰਡਾਰੇ ਦੀ ਭਰੇ ਪਰਾਤ, ਪੁਰਾਤਨ ਲੇਖਾ ਪੂਰ ਕਰਾਈਆ। ਤੂੰ ਉਠ ਕੇ ਮਾਰ ਝਾਤ, ਬਿਨ ਨੈਣਾਂ ਨੈਣ ਤਕਾਈਆ। ਹਰਿ ਭਗਤ ਸੁਹੇਲੇ ਸਾਜਣ ਸਾਕ, ਸੋਹਣੇ ਸੋਭਾ ਪਾਈਆ। ਜਿਨ੍ਹਾਂ ਦਾ ਲੇਖਾ ਲੋਕਮਾਤ, ਧਰਨੀ. ਧਰਤ ਧਵਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਨਾਰਦ ਕਹੇ ਸ਼ੰਕਰ ਵਿਸ਼ਨੂੰ ਨੂੰ ਦੇ ਸਲਾਹ, ਬ੍ਰਹਮਾ ਨਾਲ ਮਿਲਾਈਆ। ਅਸੀਂ ਸਾਰੇ ਬਣੀਏ ਗਵਾਹ, ਗਵਾਹਸ਼ੁਧ ਨਾਉਂ ਪ੍ਰਗਟਾਈਆ। ਜਿਸ ਦਾ ਸਾਚਾ ਲੇਖਾ ਹੋਣਾ ਰਵਾਂ, ਰਵਾਨਗੀ ਪਿਛਲਿਆਂ ਹੱਥ ਫੜਾਈਆ। ਉਹਦਾ ਬਦਲਣ ਵਾਲਾ ਸਮਾਂ, ਸਮਝ ਸਮਝ ਵਿਚੋਂ ਬਦਲਾਈਆ। ਜਿਸ ਭੇਵ ਚੁਕਾਉਣਾ ਮਾਟੀ ਚੰਮਾ, ਚੰਮ ਦ੍ਰਿਸ਼ਟੀ ਭੇਵ ਰਹੇ ਨਾ ਰਾਈਆ। ਇਕੋ ਰੰਗ ਰੰਗਾਏ ਹਰਖ ਸੋਗ ਗ਼ਮਾ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜਿਸ ਲੇਖੇ ਲਾਉਣਾ ਗੋਬਿਦ ਵਾਲਾ ਕੰਨਾ, ਕਾਇਨਾਤ ਦਾ ਲਹਿਣਾ ਪੂਰ ਕਰਾਈਆ। ਉਸ ਨੂੰ ਜੇ ਲਿਖਾਰੀ ਕੱਚਾ ਪੱਕਾ ਪਕਾ ਕੇ ਖਵਾਵਣ ਇਕ ਮੰਨਾ, ਮਨਸਾ ਤੇਰੀ ਪੂਰ ਕਰਾਈਆ। ਨਾਲੇ ਯਾਦ ਕਰ ਲੈ ਓਹ ਕੌਲ ਇਕਰਾਰ ਜਿਹੜਾ ਵਾਇਦਾ ਪ੍ਰਭ ਨੇ ਕੀਤਾ ਸੀ ਨਾਲ ਧੰਨਾ, ਧੰਨੇ ਜੱਟ ਗਿਆ
ਸਮਝਾਈਆ। ਜਿਸ ਵੇਲੇ ਦੀ ਦੁਨੀ ਦਾ ਮੇਟਣ ਆਇਆ ਹੱਦ ਬੰਨਾ, ਸ਼ਰਅ ਦਾ ਡੇਰਾ ਢਾਹੀਆ। ਜੋਤੀ ਨੂਰ ਚੜ੍ਹਾ ਕੇ ਚੰਨਾ, ਚੰਦ ਚਾਂਦਨਾ ਦਵਾਂ ਚਮਕਾਈਆ। ਵਿਸ਼ਨੂੰ ਦਾ ਲੇਖਾ ਜਾਣਾ ਅੰਨਾ, ਅੰਨ ਦਾਤਾ ਹੋ ਕੇ ਖੋਜ ਖੁਜਾਈਆ। ਖੇਲ ਖੇਲਾਂ ਨਾਲ ਭਗਤ ਜਨਾਂ, ਜਨ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਵਿਸ਼ਨੂੰ ਕਹੇ ਜਨ ਭਗਤੋ ਮੇਰੀ ਪੂਰੀ ਕਰਿਓ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਤੁਹਾਡੇ ਪ੍ਰੇਮ ਦੀ ਕਰਾਂ ਕਦਰ, ਕਦਰਾਂ ਵਾਲਿਓ ਦਿਆਂ ਜਣਾਈਆ। ਤੁਹਾਡੇ ਪਿਆਰ ਵਿਚ ਮੇਰਾ ਲਹਿਣਾ ਜਾਵੇ ਬਦਲ, ਬਦਲੀ ਤੁਸਾਂ ਦੇਣੀ ਕਰਾਈਆ। ਭਗਤ ਦਵਾਰੇ ਵਿਚ ਹੋਵੇ ਅਦਲ, ਇਨਸਾਫ਼ ਇਕੋ ਇਕ ਸਮਝਾਈਆ। ਮੇਰਾ ਚਲੇ ਨਾ ਕੋਇ ਯਤਨ, ਯਥਾਰਥ ਦਿਆਂ ਸੁਣਾਈਆ। ਜਿਹੜਾ ਆਇਆ ਤੁਹਾਡੀ ਪੈਜ ਰੱਖਣ, ਉਹ ਮੇਰਾ ਪੁਰਾਣਾ ਧੁਰ ਦਾ ਮਾਹੀਆ। ਅੱਜ ਮੇਰਾ ਭੰਡਾਰਾ ਕਰ ਕੇ ਸੱਖਣ, ਤੁਹਾਡੇ ਭੰਡਾਰੇ ਰਿਹਾ ਭਰਾਈਆ। ਤੁਸੀਂ ਉਸ ਦੀ ਯਾਦ ਵਿਚ ਮੰਨਣਾ ਬਚਨ, ਸਚ ਦਿਆਂ ਸੁਣਾਈਆ। ਉਹਦੀ ਆਦਿ ਦੀ ਆਦਿ ਰਚਨ, ਜੁਗ ਜੁਗ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਪ੍ਰਭੂ ਮੈਂ ਤੇਰੀ ਸਰਨ ਪਰਦਾ, ਸਚ ਤੇਰੀ ਸਰਨਾਈਆ। ਤੇਰਾ ਲੇਖਾ ਲਹਿੰਦਿਉ ਹੋਣਾ ਚੜ੍ਹਦਾ, ਚੜ੍ਹਦੀ ਕਲਾ ਵੇਖ ਵਖਾਈਆ। ਇਹ ਲੇਖਾ ਚਮਕੌਰ ਗੜ੍ਹੀ ਗੜ੍ਹ ਦਾ, ਪੂਰ ਦਿਤਾ ਕਰਾਈਆ। ਮੈਂ ਤੇਰੇ ਚਰਨ ਕਵਲ ਫੜਦਾ, ਤੂੰ ਮਾਲਕ ਧੁਰ ਦਾ ਮਾਹੀਆ। ਜਿਸ ਭੋਗ ਲਗਾਇਆ ਘਰ ਘਰ ਦਾ, ਜਨ ਭਗਤਾਂ ਦਿਤੀ ਵਡਿਆਈਆ। ਆਪ ਗੰਡਾ ਖਾ ਕੇ ਸ਼ੁਕਰ ਕਰਦਾ, ਖ਼ੁਸ਼ੀਆਂ ਵੇਖ ਵਖਾਈਆ। ਮੈਂ ਨਿਮਾਣਾ ਤੇਰਾ ਬਰਦਾ, ਦਰ ਤੇਰੇ ਸੀਸ ਝੁਕਾਈਆ। ਤੂੰ ਮਾਲਕ ਲੱਖ ਚੁਰਾਸੀ ਘਰ ਦਾ, ਗ੍ਰਹਿ ਗ੍ਰਹਿ ਹੋਏਂ ਸਹਾਈਆ। ਮੈਂ ਭੁੱਖਾ ਪਿਆਸਾ ਤੇਰੇ ਵਰ ਦਾ, ਵਰ ਦੇਣਾ ਚਾਈਂ ਚਾਈਂਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਨਾਰਦ ਕਹੇ ਵਿਸ਼ਨੂੰ ਤੂੰ ਵੀ ਕਰ ਪੁਕਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਪ੍ਰਭੂ ਕਿਰਪਾ ਕਰ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਤੇਰਾ ਭੋਗ ਲੱਗੇ ਭਗਤਾਂ ਦੇ ਦਰਬਾਰ, ਭਗਵਨ ਹੋਣਾ ਆਪ ਸਹਾਈਆ। ਖ਼ਾਲੀ ਭਰ ਭੰਡਾਰ, ਅਤੋਟ ਅਤੁਟ ਵਰਤਾਈਆ। ਲਿਖਾਰੀ ਤੇਰਾ ਪ੍ਰਸ਼ਾਦਾ ਕਰਨ ਤਿਆਰ, ਖ਼ੁਸ਼ੀ ਖ਼ੁਸ਼ੀਆਂ ਨਾਲ ਬਣਾਈਆ। ਅੱਜ ਦੀ ਰਾਤ ਬਹੁਤਿਆਂ ਗੁਰਸਿੱਖਾਂ ਨੂੰ ਘਰ ਘਰ ਦਰਸ਼ਨ ਆਈਂ ਦਿਖਾਲ, ਜਾਣਾ ਚਾਈਂ ਚਾਈਂਆ। ਤੇਰਾ ਧਰਤੀ ਉਤੇ ਬਿਸਤਰ ਹੋਵੇ ਸੁਖਾਲ, ਸੋਹਣਾ ਰੰਗ ਰੰਗਾਈਆ। ਮੇਰੇ ਦੀਨਾਂ ਦੇ ਦਿਆਲ, ਇਹ ਤੇਰੀ ਬੇਪਰਵਾਹੀਆ। ਮੇਰਾ ਇਕੋ ਇਕ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਲਿਖਾਰੀਓ ਤੁਸੀਂ ਲਿਖ ਕੇ ਦੱਸੋ ਐਸ ਸਾਲ ਕਿਸ ਕਿਸ ਦਾ ਹੋਣਾ ਕਾਲ, ਕੀ ਆਪਣੀ ਕਲ ਵਰਤਾਈਆ। ਨਾਰਦ ਕਹੇ ਭਗਤੋ ਸਾਰੇ ਆਖੋ ਪ੍ਰਭੂ ਤੂੰ ਆਪੇ ਕਰੀਂ ਸੰਭਾਲ, ਇਹ ਤੇਰੇ ਹੱਥ ਵਡਿਆਈਆ। ਇੱਕੀ ਪੋਹ ਦਿਵਸ ਸੁਹੰਜਣਾ ਸਚ ਪ੍ਰੀਤੀ ਸਭ ਦੀ ਨਿਭੇ ਨਾਲ, ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਦੇਵੇ ਵਿਸ਼ਵ ਦਾ ਆਪੇ ਦਾਨ, ਦਾਤਾ ਦਾਨੀ ਦਇਆ ਕਮਾਈਆ।