ਪੁਸਤਕਾਲਾਭਾਗ ੨੩

੨੨ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਹਰਿ ਸੰਗਤ ਨਵਿਤ ਰਾਤ ਨੂੰ

ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਇਕ, ਇਕ ਇਕੱਲਾ ਖੇਲ ਖਿਲਾਈਆ। ਜੁਗ ਜੁਗ ਨਿਰਗੁਣ ਸਰਗੁਣ ਧਾਰ ਆਵਾਂ ਦਿਖ, ਜਗਤ ਆਪਣਾ ਰੂਪ ਬਦਲਾਈਆ। ਸੰਤਾਂ ਭਗਤਾਂ ਸੂਫ਼ੀ ਫ਼ਕੀਰਾਂ ਮਿਟਾਵਾਂ ਤ੍ਰਿਖ, ਤ੍ਰੈਗੁਣ ਅਤੀਤਾ ਹੋ ਕੇ ਦਇਆ ਕਮਾਈਆ। ਗੁਰਮੁਖਾਂ ਗੁਰਸਿਖਾਂ ਪਾਵਾਂ ਭਿਖ, ਚੌਥੇ ਦਰ ਦੀ ਵਸਤ ਆਪ ਵਰਤਾਈਆ। ਪੰਚਮ ਧਾਰ ਪਿਆਰ ਬਣਾ ਕੇ ਸਿੱਖ, ਸਾਚੀ ਸਿਖਿਆ ਇਕ ਸਮਝਾਈਆ। ਜਗਤ ਸ਼ਾਸਤਰਾਂ ਤੋਂ ਬਾਹਰ ਮੇਰਾ ਅੱਖਰ ਨਿਸ਼, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਸਭ ਦੀ ਪੂਰੀ ਕਰਾਂ ਇਛ, ਇਛਤ ਵੇਖਾਂ ਚਾਈਂ ਚਾਈਂਆ। ਮੇਰਾ ਧਰਮ ਦੀ ਧਾਰ ਨਾਲ ਹਿੱਸ, ਹਿੱਸਾ ਦੋ ਜਹਾਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਇਕੋ, ਏਕਾ ਏਕ ਵਡਿਆਈਆ। ਮੇਰੀ ਸਿਖਿਆ ਸਾਚੀ ਸਿੱਖੋ, ਸਿੱਖ ਗੁਰੂ ਜਗਤ ਧਿਆਨ ਲਗਾਈਆ। ਮੇਰਾ ਧੁਰ ਫ਼ਰਮਾਨਾ ਲਿਖੋ, ਲੇਖ ਲੇਖਣੀ ਨਾਲ ਵਡਿਆਈਆ। ਮੇਰੇ ਉਤੋਂ ਸਭ ਕੁਛ ਵਾਰੋ ਵਿਟਹੁ, ਕੁਰਬਾਨ ਆਪਣਾ ਆਪ ਕਰਾਈਆ। ਪੁਰਖ ਅਕਾਲਾ ਇਕੋ ਦੱਸਾਂ ਪਿਤੋ, ਪਤਿਪਰਮੇਸ਼ਵਰ ਦਿਆਂ ਸਮਝਾਈਆ। ਜੋ ਸਾਚਾ ਕਰੇ ਹਿੱਤੋ, ਹਿਤਕਾਰੀ ਹੋ ਕੇ ਵੇਖ ਵਖਾਈਆ। ਉਹ ਲੇਖਾ ਜਾਣੇ ਆਪਣੀ ਥਿਤੋ, ਜਗਤ ਵਾਰ ਵੰਡ ਨਾ ਕੋਇ ਵੰਡਾਈਆ। ਉਹ ਮਿਹਰਵਾਨ ਪ੍ਰੀਤਮ ਮਿੱਤੋ, ਮਿਤ੍ਰ ਪਿਆਰਾ ਧੁਰਦਰਗਾਹੀਆ। ਉਸ ਦੀ ਯਾਦ ਰੱਖਣੀ ਚਿੱਤੋ, ਚੇਤਨ ਹੋ ਕੇ ਧਿਆਨ ਲਗਾਈਆ। ਸਚ ਮੁਹੱਬਤ ਕਰੇ ਹਿੱਤੋ, ਹਿਤਕਾਰੀ ਏਕਾ ਏਕ ਅਗੰਮ ਅਥਾਹੀਆ। ਜੋ ਵੇਸ ਵਟਾਏ ਨਿਤ ਨਵਿਤੋ, ਜੁਗ ਜੁਗ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਏਕਾ, ਏਕੰਕਾਰ ਦਿਤੀ ਵਡਿਆਈਆ। ਮੇਰੀ ਸਾਰੇ ਰੱਖਦੇ ਟੇਕਾ, ਟਿੱਕੇ ਮਸਤਕਾਂ ਵਾਲੇ ਮੇਰੀ ਖ਼ਾਕ ਰਮਾਈਆ। ਮੈਂ ਵੇਖਣ ਵਿਚ ਜਗਤ ਨੇਤਰ ਨਿੱਕਾ, ਵੱਡੇ ਤੋਂ ਵੱਡਾ ਅਗੰਮ ਅਥਾਹੀਆ। ਮੈਂ ਬਣਿਆ ਨਹੀਂ ਕਿਸੇ ਬੂੰਦ ਰਿੱਤਾ, ਰਕਤ ਵੰਡ ਨਾ ਕੋਇ ਵੰਡਾਈਆ। ਮੈਂ ਜਨਮਿਆਂ ਨਹੀਂ ਵਾਰ ਥਿਤਾ, ਘੜੀ ਪਲ ਵੇਖਣ ਕੋਇ ਨਾ ਪਾਈਆ। ਮੇਰਾ ਆਦਿ ਦਾ ਆਦਿ ਇਕੋ ਪਿਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਨੇ ਇਕ ਨਿਸ਼ਾਨਾ ਮਿਥਾ, ਮਿਥਿਆ ਕਰ ਜਗਤ ਲੋਕਾਈਆ। ਮੇਰੀ ਜੁਗ ਜੁਗ ਪੂਰੀ ਕਰਦਾ ਇੱਛਾ, ਨਿਰਇਛਤ ਆਪਣੀ ਖੇਲ ਖਿਲਾਈਆ। ਸਤਿ ਸਚ ਦੀ ਪਾ ਕੇ ਭਿਛਾ, ਖ਼ਾਲੀ ਭੰਡਾਰੇ ਦਏ ਭਰਾਈਆ। ਨਿਤ ਨਵਿਤ ਕਰੇ ਰਿਛਾ, ਸਿਰ ਮੇਰੇ ਹੱਥ ਟਿਕਾਈਆ। ਮੈਂ ਵਸਾਂ ਉਸ ਦੇ ਵਿਚਾ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਵਾਹਿਦ, ਵਾਹਵਾ ਮੇਰੀ ਵੱਜਦੀ ਰਹੇ ਵਧਾਈਆ। ਮੇਰਾ ਜੁਗ ਚੌਕੜੀ ਸਤਿ ਸਚ ਦਾ ਅਹਿਦ, ਅਹਿਦਨਾਮੇ ਅਵਤਾਰ ਪੈਗ਼ੰਬਰਾਂ ਗੁਰੂਆਂ ਹੱਥ ਫੜਾਈਆ। ਮੈਂ ਨਿਰਗੁਣ ਹੋ ਕੇ ਵਸਾਂ ਸਦਾ ਅਲੈਹਿਦ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਖੇਲ ਲੇਖੇ ਵਿਚ ਆਵੇ ਕਦੇ ਨਾ ਸ਼ਾਇਦ, ਧੁਰ ਦਾ ਹੁਕਮ ਸਤਿ ਸਚ ਵਰਤਾਈਆ। ਮੇਰਾ ਅੱਖਰਾਂ ਨਾਲ ਅੱਖਰਾਂ ਕੀਤਾ ਮੁਆਹਿਦ, ਮਵਾਇਦਾ ਇਕੋ ਨਾਲ ਜਣਾਈਆ।

ਮੇਰਾ ਲਹਿਣਾ ਦੇਣਾ ਜੁਗ ਚੌਕੜੀ ਸਦਾ ਜਾਇਜ਼, ਜੁਗ ਜੁਗ ਆਪਣਾ ਖੇਲ ਖਿਲਾਈਆ। ਕਲਜੁਗ ਵਿਚ ਸਤਿਜੁਗ ਕਰਾਂ ਰਾਇਜ, ਰਾਜਨੀਤਕ ਆਦਿ ਅੰਤ ਅਖਵਾਈਆ। ਮੇਰਾ ਖੇਲ ਹੁਕਮ ਦਾ ਮਾਹਿਜ਼, ਦੂਸਰ ਅਵਰ ਨਾ ਕੋਇ ਸ਼ਨਵਾਈਆ। ਮੈਂ ਕਿਸੇ ਦਾ ਹੋਇਆ ਨਹੀਂ ਕਦੇ ਮੁਥਾਇਜ, ਝੋਲੀ ਅਗੇ ਕਿਸੇ ਨਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਮੇਰੇ ਹੱਥ ਰਖਾਈਆ। ਸਤਿਗੁਰ ਕਹੇ ਮੈਂ ਏਕਾ ਰੂਪ ਏਕੰਕਾਰ ਦਾ, ਅਕਲ ਕਲ ਮੇਰੀ ਬੇਪ੍ਰਵਾਹੀਆ। ਜੁਗ ਜੁਗ ਜਨ ਭਗਤ ਸੁਹੇਲੇ ਤਾਰਦਾ, ਫੜ ਬਾਹੋਂ ਪਾਰ ਲੰਘਾਈਆ। ਜਨਮ ਕਰਮ ਦੇ ਰੋਗ ਨਿਵਾਰਦਾ, ਦੁੱਖਾਂ ਦਰਦਾਂ ਡੇਰਾ ਢਾਹੀਆ। ਸਾਚੇ ਸੰਤਾਂ ਵਾਜਾਂ ਮਾਰਦਾ, ਸੁੱਤਿਆਂ ਲਵਾਂ ਜਗਾਈਆ। ਮੇਰਾ ਖੇਲ ਸੱਚੀ ਸਰਕਾਰ ਦਾ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਮੈਂ ਭੇਵ ਖੋਲਾਂ ਉਸ ਦਾਤਾਰ ਦਾ, ਜੋ ਦਾਤਾ ਅਗੰਮ ਅਥਾਹੀਆ। ਮੈਂ ਸਭ ਦੀਆਂ ਕਰਨੀਆਂ ਵਿਚਾਰਦਾ, ਵੇਖਾਂ ਚਾਈਂ ਚਾਈਂਆ। ਮੈਂ ਤਨ ਵਜੂਦ ਸ਼ਿੰਗਾਰਦਾ, ਕੋਝਿਆਂ ਕਮਲਿਆਂ ਦਿਆਂ ਵਡਿਆਈਆ। ਮੈਂ ਖੇਲ ਖਿਲਾਵਾਂ ਪੈਗ਼ੰਬਰ ਗੁਰ ਅਵਤਾਰ ਦਾ, ਅਵਤਰੀ ਆਪਣਾ ਆਪ ਸਮਝਾਈਆ। ਕਲਜੁਗ ਅੰਤਮ ਲੇਖਾ ਵੇਖਾਂ ਸੰਸਾਰ ਦਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੈਂ ਜੁਗ ਜਨਮ ਦੇ ਵਿਛੜੇ ਹਰਿਜਨ ਸਾਚੇ ਤਾਰਦਾ, ਤਾਰਨਹਾਰ ਇਕ ਅਖਵਾਈਆ। ਜਨ ਭਗਤਾਂ ਜਨਮ ਮਰਨ ਸੁਆਰਦਾ, ਮਰਨ ਜਨਮ ਆਪਣੇ ਨਾਲ ਬਣਾਈਆ। ਪੂਰਬ ਲੇਖੇ ਸਰਬ ਵਿਚਾਰਦਾ, ਅਗਲੇ ਲੇਖੇ ਆਪਣੇ ਰੰਗ ਰੰਗਾਈਆ। ਹਰਿ ਸੰਤ ਸੁਹੇਲੇ ਜਗਤ ਜੰਜਾਲ ਵਿਚੋਂ ਨਿਕਾਲਦਾ, ਫੜ ਬਾਹੋਂ ਬਾਹਰ ਕਢਾਈਆ। ਮੈਂ ਪਿਆਸਾ ਸ਼ਾਹ ਕੰਗਾਲ ਦਾ, ਸਭ ਇਕੋ ਘਰ ਵਸਾਈਆ। ਜਨ ਭਗਤਾਂ ਜੁਗ ਜੁਗ ਸੁਰਤ ਸੰਭਾਲਦਾ, ਸੰਬਲ ਬਹਿ ਕੇ ਹੋਵਾਂ ਸਹਾਈਆ। ਬਾਈ ਪੋਹ ਫਲ ਸੁੱਕੇ ਨਾ ਕਦੇ ਭਗਤੀ ਡਾਲ ਦਾ, ਪੱਤ ਟਹਿਣੀ ਆਪ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਵਿਚੋਂ ਜਨਮ ਫੇਰ ਸੁਆਰਦਾ, ਜਨਮ ਜਨਮ ਨਾਲ ਬਦਲਾਈਆ।

੨੩ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਵਿਖੇ ਦਰਬਾਰ ਨਿਵਾਸੀਆਂ ਦਲੀਪ ਸਿੰਘ ਰਤਨ ਸਿੰਘ
ਪ੍ਰੀਤਮ ਸਿੰਘ ਜਰਨੈਲ ਸਿੰਘ ਸੁਲੱਖਣ ਸਿੰਘ ਜਗੀਰ ਸਿੰਘ ਦੇ ਨਵਿਤ

ਪੁਰਖ ਅਕਾਲ ਸਦਾ ਨਿਹਕੇਵਾ, ਨਿਰਗੁਣ ਨਿਰਵੈਰ ਨਿਰੰਕਾਰ ਬੇਪ੍ਰਵਾਹੀਆ। ਆਦਿ ਜੁਗਾਦੀ ਬੋਧ ਅਗਾਧੀ ਦੇਵੀ ਦੇਵਾ, ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ। ਆਦਿ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਅਲਖ ਅਭੇਵਾ, ਅਗੰਮ ਅਥਾਹ ਵਡ ਵਡਿਆਈਆ। ਨਿਤ ਨਵਿਤ ਕਰ ਕਰ ਹਿੱਤ ਜਨ ਭਗਤਾਂ ਅੰਮ੍ਰਿਤ ਰਸ ਦੇਵੇ ਮੇਵਾ, ਨਾਮ ਨਿਧਾਨਾ ਸ੍ਰੀ ਭਗਵਾਨਾ, ਝੋਲੀ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦਰ ਠਾਂਡੇ ਲੇਖੇ ਲਾਵੇ ਸੇਵਾ, ਕੀਤੀ ਘਾਲ ਆਪਣੇ ਚਰਨਾਂ ਵਿਚ ਟਿਕਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਇ ਜਿਹਵਾ, ਰਸਨਾ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ

ਸ਼ਬਦ ਸਦਾ ਸੁਖਦਾਈ, ਦੇਵੇ ਮਾਣ ਵਡਿਆਈਆ। ਜੋ ਜੁਗ ਜੁਗ ਨਿਰਗੁਣ ਸਰਗੁਣ ਖੇਲ ਰਿਹਾ ਖਿਲਾਈ, ਖ਼ਾਲਕ ਖ਼ਲਕ ਰੰਗ ਵਖਾਈਆ। ਜਨ ਭਗਤ ਸੁਹੇਲੇ ਉਠਾਏ ਫੜ ਫੜ ਬਾਹੀਂ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਭੇਵ ਅਭੇਦਾ ਖੋਲੇ ਪਰਦਾ ਅੰਤਰ ਦਏ ਉਠਾਈ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਲੇਖਾ ਜਾਣੇ ਧੁਰ ਗੁਸਾਈਂ, ਗਹਿਰ ਗੰਭੀਰ ਬੇਪ੍ਰਵਾਹੀਆ। ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਈਆ। ਜੋ ਭਗਤ ਸੁਹੇਲੇ ਦਰ ਠਾਂਡੇ ਕਰਦੇ ਵਾਹੀ, ਵਾਹਣ ਚੁਰਾਸੀ ਵਿਚੋਂ ਬਾਹਰ ਕਢਾਈਆ। ਮੇਲ ਮਲਾਵਾਂ ਕਰਕੇ ਭੈਣਾਂ ਭਾਈ, ਚਰਨ ਪ੍ਰੀਤੀ ਇਕੋ ਇਕ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਸਤਿ ਸਤਿ ਸਤਿ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਜਨ ਭਗਤਾਂ ਵੇਖਣਹਾਰਾ ਜਗਤ ਜਵਾਨੀ, ਨਵ ਜੋਬਨ ਧਿਆਨ ਲਗਾਈਆ। ਜੋ ਸਾਚੀ ਸੇਵਾ ਦੀ ਕਰਨ ਕੁਰਬਾਨੀ, ਕਰਬਲੇ ਤੋਂ ਪਰੇ ਮਿਲੇ ਵਡਿਆਈਆ। ਧਰਮ ਧਾਰ ਰਹੇ ਨਿਸ਼ਾਨੀ, ਨਿਸ਼ਾਨਾ ਜਗਤ ਜਹਾਨ ਝੁਲਾਈਆ। ਦਰ ਆਇਆਂ ਕਰੇ ਪ੍ਰਵਾਨੀ, ਪਰਮ ਪੁਰਖ ਹੋਏ ਸਹਾਈਆ। ਦੇਵਣਹਾਰਾ ਧੁਰ ਦਾ ਦਾਨੀ, ਵਸਤ ਅਗੰਮ ਅਥਾਹ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਇਹ ਖੇਲ ਅਗੰਮੇ ਹਰਿ ਦੇ, ਹਰ ਹਿਰਦਾ ਵੇਖ ਵਖਾਈਆ। ਜੋ ਭਗਤ ਸੁਹੇਲੇ ਭਗਤ ਦਵਾਰ ਸੇਵਾ ਕਰਦੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਭੈ ਚੁਕਾਏ ਧਰਮ ਰਾਏ ਦੇ ਡਰ ਦੇ, ਚੁਰਾਸੀ ਫਾਸੀ ਰਹੇ ਨਾ ਰਾਈਆ। ਸਾਚੀ ਮੰਜ਼ਲ ਜਾਣ ਚੜ੍ਹਦੇ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਜਾਣ ਪੜ੍ਹਦੇ, ਪਰਾ ਪਸੰਤੀ ਮਧਮ ਬੈਖਰੀ ਦਾ ਪੰਧ ਮੁਕਾਈਆ। ਮਾਲਕ ਹੋਵਣ ਸਚਖੰਡ ਦਵਾਰੇ ਸਾਚੇ ਘਰ ਦੇ, ਗ੍ਰਹਿ ਮਿਲੇ ਮਾਣ ਵਡਿਆਈਆ। ਜਿਥੇ ਨਾ ਜਨਮੇ ਨਾ ਮਰਦੇ, ਜੋਤ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜੋ ਭਗਤ ਦਵਾਰੇ ਘਾਲੇ ਘਾਲ, ਘੋਲੀ ਆਪਣਾ ਆਪ ਘੁੰਮਾਈਆ। ਤਿਸ ਨੂੰ ਵੇਖਣਹਾਰਾ ਦੀਨ ਦਿਆਲ, ਦਇਆਨਿਧ ਧੁਰਦਰਗਾਹੀਆ। ਜੋ ਬਖ਼ਸ਼ਣਹਾਰਾ ਨਾਮ ਸੱਚਾ ਧਨ ਮਾਲ, ਖ਼ਜ਼ੀਨਾ ਅਤੋਟ ਅਤੁਟ ਵਰਤਾਈਆ। ਹਰਿਜਨ ਗੁਰਮੁਖ ਸੰਤ ਸੁਹੇਲੇ ਬਣਾ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਬਣ ਦਲਾਲ, ਮੇਲਾ ਮੇਲੇ ਸਹਿਜ ਸੁਭਾਈਆ। ਸੰਬਲ ਬਹਿ ਕੇ ਕਰੇ ਸੰਭਾਲ, ਘਰ ਸਾਚੇ ਹੋਏ ਸਹਾਈਆ। ਲੇਖਾ ਜਾਣੇ ਬਿਰਧ ਬਾਲ ਜਵਾਨ, ਨਾਰੀ ਨਰ ਇਕੋ ਰੰਗ ਰੰਗਾਈਆ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਸੁਹੇਲਾ ਫਲਦਾ, ਜੁਗ ਜੁਗ ਪ੍ਰਭ ਦੀ ਸੇਵ ਕਮਾਈਆ। ਉਸ ਦਾ ਦੀਪਕ ਜੋਤੀ ਜੋਤ ਹੋ ਕੇ ਬਲਦਾ, ਜਗਤ ਜਹਾਨ ਕਰੇ ਰੁਸ਼ਨਾਈਆ। ਮਾਣ ਵੇਖੇ ਆਪਣੇ ਗ੍ਰਹਿ ਅਟਲ ਦਾ, ਦਰਗਾਹ ਸਾਚੀ ਸੋਭਾ ਪਾਈਆ। ਲੋਕਮਾਤ ਝਗੜਾ ਚੁਕੇ ਜਲ ਥਲ ਦਾ, ਮਹੀਅਲ ਆਪਣਾ ਪੰਧ ਮੁਕਾਈਆ। ਉਹ ਲਹਿਣਾ ਲੇਖਾ ਲਾਏ ਆਪਣੀ ਇਕ ਗੱਲ ਦਾ, ਜਿਸ ਰਸਨਾ ਨਾਲ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਤਿਸ ਲੇਖਾ ਮੁਕਾਏ ਕਲਜੁਗ ਕਲ ਦਾ, ਕਲਕਾਤੀ

ਨਜ਼ਰ ਕੋਇ ਨਾ ਆਈਆ। ਵਸੇਰਾ ਬਖ਼ਸ਼ੇ ਚਰਨ ਪ੍ਰੀਤੀ ਨਿਹਚਲ ਧਾਮ ਅਟਲ ਦਾ, ਸਚਖੰਡ ਸਾਚਾ ਇਕ ਸੁਹਾਈਆ। ਜਨ ਭਗਤ ਸੁਹੇਲੇ ਆਪਣੇ ਪਿਆਰ ਵਿਚ ਸਚਖੰਡ ਦਵਾਰਿਉਂ ਘਲਦਾ, ਫੇਰ ਸਚਖੰਡ ਵਿਚ ਮਿਲਾਈਆ। ਇਹ ਫ਼ੈਸਲਾ ਆਦਿ ਜੁਗਾਦਿ ਅਟਲ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪਣਾ ਆਸਣ ਮੱਲਦਾ, ਮਲ ਮੂਤਰ ਦਾ ਲੇਖਾ ਦਏ ਮੁਕਾਈਆ।

੨੪ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਆਸਮਾਂ ਕਹੇ ਮੈਂ ਤੇਰਾ ਪਿਆਰਾ ਫ਼ਲਕ, ਨੂਰੇ ਨੂਰਾਂ ਤੇਰੀ ਬੇਪਰਵਾਹੀਆ। ਤੂੰ ਮਾਲਕ ਪ੍ਰਿਤਪਾਲਕ ਵਾਲੀ ਖ਼ਲਕ, ਖ਼ਾਲਕ ਅਗੰਮ ਅਥਾਹੀਆ। ਤੇਰਾ ਭੇਵ ਨਾ ਆਇਆ ਪਲਕ, ਕੀ ਆਪਣੀ ਖੇਲ ਖਿਲਾਈਆ। ਮੇਰੇ ਮਿਹਰਵਾਨਾ ਤੇਰੀ ਅਨੋਖੀ ਵੇਖੀ ਝਲਕ, ਝੱਲੇ ਸਭ ਨੂੰ ਰਿਹਾ ਬਣਾਈਆ। ਨਜ਼ਰਾਂ ਤੋਂ ਬਾਹਰ ਤੇਰੀ ਡਲਕ, ਡਾਵਾਂਡੋਲ ਕੀਤੀ ਲੋਕਾਈਆ। ਤੂੰ ਹੁਕਮਰਾਨ ਹਾਕਮ ਮਲਕ, ਤੇਰੀ ਬੇਪਰਵਾਹੀਆ। ਮੈਂ ਕੂਕ ਪੁਕਾਰਾਂ ਮਾਰ ਕੇ ਕਿਲਕ, ਕਲਕੀ ਦਿਆਂ ਸੁਣਾਈਆ। ਚਾਰੋਂ ਕੁੰਟ ਸ਼ਰਅ ਦੀ ਵੇਖ ਇੱਲਤ, ਸ਼ਰੀਅਤ ਕੀ ਰੰਗ ਵਖਾਈਆ। ਤੇਰੇ ਪਿਆਰ ਦੀ ਰਹੀ ਕੋਈ ਨਾ ਖ਼ਿਲਤ, ਖ਼ਲੀਫ਼ੇ ਰੋਵਣ ਮਾਰਨ ਧਾਹੀਆ। ਧਰਮ ਦੀ ਧਾਰ ਗਈ ਹਿੰਮਤ, ਹੌਸਲਾ ਸਚ ਨਾ ਕੋਇ ਬੰਧਾਈਆ। ਦਰੋਹੀ ਫਿਰ ਗਈ ਚਾਰੇ ਸਿੰਮਤ, ਚਾਰੋਂ ਕੁੰਟ ਰਹੀ ਕੁਰਲਾਈਆ। ਧਰਤੀ ਉਤੇ ਤੇਰੇ ਨਿੰਦਕ, ਜਗਤ ਰਸਨਾ ਸੋਹਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਈਆ। ਆਸਮਾਂ ਕਹੇ ਮੈਂ ਤੇਰਾ ਰੂਪ ਅਪਾਰ, ਸਮਝ ਕਿਛ ਨਾ ਆਈਆ। ਤੇਰਾ ਖੇਲ ਨਿਰਾਕਾਰ, ਸਾਕਾਰ ਸਮਝ ਕਿਛ ਨਾ ਪਾਈਆ। ਤੇਰਾ ਮੰਡਲ ਮੰਡਪ ਘਰ ਬਾਰ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਤੇਰਾ ਰੂਪ ਸੂਰੀਆ ਚੰਦ ਸਿਤਾਰ, ਸਤਹ ਬੁਲੰਦੀ ਸੋਭਾ ਪਾਈਆ। ਤੇਰਾ ਖੇਲ ਖੇਲਣ ਤੋਂ ਬਾਹਰ, ਬਹਿਰਹਾਲ ਸਮਝ ਕਿਛ ਨਾ ਆਈਆ। ਮੈਂ ਜੁਗ ਚੌਕੜੀ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਤੇਰੇ ਹੁਕਮ ਦਾ ਇਕ ਅਧਾਰ, ਦੂਜੀ ਓਟ ਨਾ ਕੋਇ ਰਖਾਈਆ। ਮੈਂ ਜੁਗ ਜੁਗ ਖੇਲ ਵੇਖੇ ਪੈਗ਼ੰਬਰ ਗੁਰ ਅਵਤਾਰ, ਧਰਨੀ ਧਰਤ ਧਵਲ ਧੌਲ ਅੱਖ ਉਠਾਈਆ। ਸਾਰੇ ਕਰਦੇ ਗਏ ਪੁਕਾਰ, ਕੂਕ ਕੂਕ ਸੁਣਾਈਆ। ਸੰਦੇਸ਼ੇ ਦੇਂਦੇ ਗਏ ਵਾਰੋ ਵਾਰ, ਰਸਨਾ ਜਿਹਵਾ ਸੋਹਲੇ ਗਾਈਆ। ਕਲ ਕਲਕੀ ਆਵੇ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਜੋ ਸਭ ਦਾ ਹੋਵੇ ਸਾਂਝਾ ਯਾਰ, ਮਿਤ੍ਰ ਪਿਆਰਾ ਬੇਪਰਵਾਹੀਆ। ਧਰਨੀ ਧਰਤ ਧਵਲ ਪਾਵੇ ਸਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਸਮਾਂ ਕਹੇ ਮੈਂ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਧੰਨ ਭਾਗ ਤੇਰਾ ਦਰਸ਼ਨ ਹੋਏ ਦੀਦਾਰ, ਬਿਨ ਨੈਣਾਂ ਨੈਣ ਵਖਾਈਆ। ਤੇਰਾ ਰੂਪ ਰੰਗ ਰੇਖ ਜਗਤ ਵੇਖਣ ਤੋਂ ਬਾਹਰ, ਜੋਤੀ ਜਾਤੇ ਤੇਰੀ ਵਡ ਵਡਿਆਈਆ। ਮੈਂ ਉਤੋਂ ਨਿਵ ਨਿਵ ਕਰਾਂ ਨਿਮਸਕਾਰ, ਝੁਕ ਝੁਕ ਸੀਸ ਨਿਵਾਈਆ। ਖ਼ਾਦਮ ਹੋ ਕੇ ਹੋਵਾਂ ਖ਼ਿਦਮਤਗਾਰ, ਖ਼ੁਦ ਖ਼ੁਦਾ ਤੇਰੀ ਸੇਵ ਕਮਾਈਆ। ਮੇਰੇ ਮਹਿਬੂਬ ਤੇਰਾ ਮੁਹੱਬਤ ਵਾਲਾ ਦਿਸੇ ਦਰਬਾਰ, ਦਰੇ ਦਰਬਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦੇਣੀ ਵਡਿਆਈਆ। ਆਸਮਾਂ ਕਹੇ ਮੈਨੂੰ ਕਹਿੰਦੇ ਅੰਬਰ, ਸਤਿ ਸਚ ਜਣਾਈਆ। ਮੇਰਾ ਸਭ ਤੋਂ ਨਿਰਾਲਾ ਮੰਦਰ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਰਾ ਨੌ ਖੰਡ ਪ੍ਰਿਥਮੀ ਅੰਦਰ, ਸੱਤ ਦੀਪ ਸੰਗ ਬਣਾਈਆ। ਸਮੁੰਦ ਸਾਗਰ ਮੇਰੀ ਕੰਦਰ, ਜੂਹਾਂ ਜੰਗਲ ਟਿੱਲੇ ਸੋਭਾ ਪਾਈਆ। ਮੈਂ ਵੇਖਾਂ ਇਕ ਅਨੰਦਨ, ਅਨੰਦ ਇਕੋ ਨਜ਼ਰੀ ਆਈਆ। ਤੇਰਾ ਪਿਆਰ ਦਿਸੇ ਬ੍ਰਹਿਮੰਡਣ, ਬ੍ਰਹਿਮਾਂਡ ਸੋਭਾ ਪਾਈਆ। ਧੰਨਭਾਗ ਜੇ ਭਗਤਾਂ ਦਰਦ ਆਇਉਂ ਵੰਡਣ, ਬੇਦਰਦੀ ਆਪਣਾ ਦਰਦ ਬਣਾਈਆ। ਪਿਛਲੀ ਕਰਨੀ ਕਰ ਕੇ ਖੰਡਣ, ਖੰਡਾ ਖੜਗ ਨਾਮ ਚਮਕਾਈਆ। ਮੈਂ ਵੇਖਣਾ ਚਾਹੁੰਦਾ ਤੇਰਾ ਖੇਲ ਸੂਰੇ ਸਰਬੰਗਣ, ਚਾਰੋਂ ਕੁੰਟ ਧਿਆਨ ਰਖਾਈਆ। ਕਿਸ ਬਿਧ ਚਮਕੇ ਚੰਡ ਪ੍ਰਚੰਡਣ, ਨਵ ਸੱਤ ਰੂਪ ਬਦਲਾਈਆ। ਫਿਰੇ ਦੁਹਾਈ ਵਿਚ ਵਰਭੰਡਣ, ਵਰ ਨਜ਼ਰ ਕੋਇ ਨਾ ਆਈਆ। ਆਸਮਾਂ ਕਹੇ ਮੈਂ ਇਕੋ ਭਿਛਿਆ ਲੱਗਾ ਮੰਗਣ, ਭਿੱਖਕ ਹੋ ਕੇ ਝੋਲੀ ਡਾਹੀਆ। ਜ਼ਿਮੀਂ ਤੋਂ ਉਤੇ ਮੇਰੇ ਥੱਲੇ ਕਲਜੁਗ ਕੁਕਰਮ ਦੀ ਹੋਵੇ ਰੰਗਣ, ਕੂੜ ਕੁੜਿਆਰਾ ਨਾਲ ਰਲਾਈਆ। ਪਵਣ ਪਾਣੀ ਸਾਰੇ ਹਿੱਸਾ ਵੰਡਣ, ਬਚਿਆ ਨਜ਼ਰ ਕੋਇ ਨਾ ਆਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਕਰਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜੀ ਲਾਵਾਂ ਮਸਤਕ ਚੰਦਨ, ਸੂਰੀਆ ਚੰਦ ਸਿਤਾਰ ਸਾਰੇ ਸੀਸ ਨਿਵਾਈਆ।