੨੫ ਪੋਹ ਸ਼ਹਿਨਸ਼ਾਹੀ ਸੰਮਤ ਨੌ ਬਟਾਲਾ ਸ਼ਹਿਰ ਜ਼ਿਲਾ ਗੁਰਦਾਸਪੁਰ ਅਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਏਕ, ਆਦਿ ਪੁਰਖ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਤੇਰੀ ਟੇਕ, ਏਕੰਕਾਰ ਨਿਵ ਨਿਵ ਲਾਗਾਂ ਪਾਈਂਆ। ਆਦਿ ਨਿਰੰਜਣ ਸਚ ਨਰੇਸ਼, ਅਬਿਨਾਸ਼ੀ ਕਰਤਾ ਧੁਰਦਰਗਹੀਆ। ਸ੍ਰੀ ਭਗਵਾਨ ਰਹੇ ਹਮੇਸ਼, ਪਾਰਬ੍ਰਹਮ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਤੇਰਾ ਸੰਦੇਸ਼, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸਚਖੰਡ ਦਵਾਰਾ ਏਕੰਕਾਰਾ ਤੇਰਾ ਸੁਹੰਜਣਾ ਦੇਸ, ਦਰਗਾਹ ਸਾਚੀ ਮੁਕਾਮੇ ਹਕ ਸੋਭਾ ਪਾਈਆ। ਇਕ ਇਕੱਲਾ ਵਸਣਹਾਰਾ ਨਰ ਨਰੇਸ਼, ਨਰਾਇਣ ਨਰ ਅਗੰਮ ਅਥਾਹੀਆ। ਮੈਂ ਦਰ ਤੇ ਹੋਵਾਂ ਪੇਸ਼, ਪੇਸ਼ੀਨਗੋਈਆਂ ਆਪਣੇ ਕੋਲ ਉਠਾਈਆ। ਮੇਰਾ ਲਹਿਣਾ ਦੇਣਾ ਜੁਗ ਚੌਕੜੀ ਵੇਖ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਮੈਂ ਤੇਈ ਅਵਤਾਰਾਂ ਤਕਿਆ ਤੇਰਾ ਭੇਸ, ਹਜ਼ਰਤ ਈਸਾ ਮੂਸਾ ਮੁਹੰਮਦ ਰੂਪ ਬਦਲਾਈਆ। ਖੇਲ ਖੇਲਿਆ ਨਾਨਕ ਗੋਬਿੰਦ ਦਸ ਦਸਮੇਸ਼, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਤੱਕਿਆ ਤੇਰਾ ਹੇਤ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਵਜਦੀ ਰਹੀ ਵਧਾਈਆ। ਮੇਰੇ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਦਰਸ਼ਨ ਕਰਦੀ ਰਹੀ ਨੇਤਨ ਨੇਤ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਰੁੱਤ ਸੁਹੰਜਣੀ ਮੌਲਦੀ ਰਹੀ ਚੇਤ, ਚੇਤਨ ਹੋ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਧਰਮ ਧਾਰ ਦੇ ਦਾਤੇ, ਸੋ ਪੁਰਖ ਨਿਰੰਜਣ ਤੇਰੀ
ਸਰਨਾਈਆ। ਹਰਿ ਪੁਰਖ ਨਿਰੰਜਣ ਪਿਤ ਮਾਤੇ, ਏਕੰਕਾਰ ਚਰਨ ਕਵਲ ਓਟ ਤਕਾਈਆ। ਆਦਿ ਨਿਰੰਜਣ ਨੂਰ ਪ੍ਰਕਾਸ਼ੇ, ਜੋਤੀ ਜਾਤੇ ਡਗਮਗਾਈਆ। ਸ੍ਰੀ ਭਗਵਾਨ ਸਭ ਕੁਛ ਤੇਰੇ ਹਾਥੇ, ਅਬਿਨਾਸ਼ੀ ਕਰਤੇ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਤੇਰੇ ਅਲਖ ਅਗੰਮ ਅਥਾਹ ਵੇਖੇ ਤਮਾਸ਼ੇ, ਅਗੋਚਰ ਕਹਿਣ ਕਿਛ ਨਾ ਪਾਈਆ। ਸਤਿਜੁਗ ਤਰੇਤਾ ਦੁਆਪਰ ਜੁਗ ਮੇਰੇ ਉਤੇ ਵਿਨਾਸੇ, ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਚਾਰੋਂ ਕੁੰਟ ਆਪਣਾ ਭੇਵ ਦੱਸੀਂ ਖੁਲਾਸੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਵ ਸੱਤ ਧਰਨੀ ਧਰਤ ਧਵਲ ਧੌਲ ਕਹੇ ਮੇਰੇ ਉਤੇ ਵੇਖ ਆਪਣੀ ਰਾਸੇ, ਬਿਨ ਮੰਡਲ ਮੰਡਪ ਧਿਆਨ ਲਗਾਈਆ। ਚਾਰ ਕੁੰਟ ਅੰਧੇਰੀ ਰਾਤੇ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜ ਕੁੜਿਆਰ ਦਿਸਣ ਨਾਤੇ, ਧਰਮ ਦਾ ਮੇਲ ਨਾ ਕੋਇ ਮਿਲਾਈਆ। ਤੇਰਾ ਭੇਵ ਜਾਣੇ ਕੋਇ ਨਾ ਬਾਤਨ ਬਾਤੇ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਸਾਹਿਬ ਸਵਾਮੀ ਮੇਰਾ ਕਮਲਾਪਾਤੇ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੇ ਚਰਨ ਕਵਲ ਬਿਨ ਹੱਥਾਂ ਜੋੜੇ ਹਾਥੇ, ਸੀਸ ਜਗਦੀਸ਼ ਝੁਕਾਈਆ। ਤੂੰ ਸਰਬ ਕਲਾ ਸਮਰਾਥੇ, ਵਡ ਦਾਤਾ ਇਕ ਅਖਵਾਈਆ। ਮੈਂ ਨਿਮਾਣੀ ਅਨਾਥ ਅਨਾਥੇ, ਦੀਨਨ ਹੋ ਕੇ ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਭਗਵਾਨ, ਭਗਵਨ ਤੇਰੀ ਬੇਪ੍ਰਵਾਹੀਆ। ਜੁਗ ਚੌਕੜੀ ਮੇਰੇ ਉਤੇ ਕੋਟਨ ਕੋਟ ਝੁਲੇ ਨਿਸ਼ਾਨ, ਅੰਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਸੱਤ ਦੀਪ ਨਵ ਖੰਡ ਮੇਰੇ ਹਿੱਸੇ ਮਾਨਸ ਮਾਨਵ ਮਾਨੁਖ ਪਾਣ, ਚਾਰੋਂ ਕੁੰਟ ਵੰਡ ਵੰਡਾਈਆ। ਟੁਕੜੇ ਟੁਕੜੇ ਕੀਤਾ ਮੈਨੂੰ ਤੇਰੇ ਜਗਤ ਜਹਾਨ, ਬਾਲਿਸ਼ਤਾਂ ਹੱਥਾਂ ਵਿਚ ਮਿਣਾਈਆ। ਸਾਂਤਕ ਸਤਿ ਮਿਲੇ ਨਾ ਕੋਇ ਨਿਸ਼ਾਨ, ਚਾਰੋਂ ਕੁੰਟ ਵੇਖ ਵਖਾਈਆ। ਮੇਰੇ ਉਤੇ ਸੰਦੇਸ਼ਾ ਬਲ ਦਵਾਰੇ ਬਾਵਨ ਦੇ ਕੇ ਗਿਆ ਬਿਨਾ ਗਿਆਨ, ਬਿਨਾ ਅੱਖ਼ਰਾਂ ਅੱਖ਼ਰ ਸਮਝਾਈਆ। ਮੈਂ ਨੇਤਰ ਲੋਚਨ ਨੈਣ ਲੱਗੀ ਰਾਹ ਤਕਾਣ, ਚਾਰੋਂ ਕੁੰਟ ਵੇਖ ਵਖਾਈਆ। ਕਵਣ ਵਕਤ ਸੁਹੰਜਣਾ ਹੋਵੇ ਤੇਰਾ ਜ਼ਿਮੀਂ ਕਹੇ ਮਿੱਟੀ ਖ਼ਾਕ ਉਤੇ ਆਣ, ਖ਼ਾਕੀ ਖ਼ਾਕ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੈਂ ਚਕਰਵਰਤੀਆਂ ਵੇਖੇ ਪ੍ਰਤਾਪ, ਛਤਰਧਾਰੀਆਂ ਧਿਆਨ ਲਗਾਈਆ। ਜੁਗ ਚੌਕੜੀ ਵੇਖੀਏ ਪੁੰਨ ਪਾਪ, ਧਰਮ ਅਧਰਮਾਂ ਵੇਖ ਵਖਾਈਆ। ਰਸਨਾ ਜਿਹਵਾ ਜਪਦੇ ਵੇਖੇ ਜਾਪ, ਸਿਫ਼ਤਾਂ ਵਾਲੇ ਢੋਲੇ ਗਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਬਣਾਉਂਦੇ ਗਏ ਵਡ ਪ੍ਰਤਾਪ, ਆਪ ਆਪਣੀ ਬਣਤ ਬਣਾਈਆ। ਤੇਰਾ ਖੇਲ ਸਵਾਮੀ ਤੇਰੇ ਹਾਥ, ਦੂਸਰ ਸਮਝ ਕੋਇ ਨਾ ਆਈਆ। ਤੂੰ ਸਰਬ ਕਲਾ ਸਮਰਾਥ, ਵਡ ਦਾਤਾ ਬੇਪਰਵਾਹੀਆ। ਮੈਂ ਸਰਨ ਸਰਨਾਈ ਜਾਵਾਂ ਢਠ, ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਵਸਣਹਾਰਾ ਘਟ ਘਟ, ਲਖ ਚੁਰਾਸੀ ਰਿਹਾ ਸਮਾਈਆ। ਦੋ ਜਹਾਨਾਂ ਰਿਹਾ ਨੱਠ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਤੇਰਾ ਖੇਲ ਅਕਥਨਾ ਅਕਥ, ਅਗੋਚਰ ਕਹਿਣ ਕਿਛ ਨਾ ਪਾਈਆ। ਜਨ ਭਗਤਾਂ ਲੋਕਮਾਤ ਪੈਜ ਲਏ ਰੱਖ, ਰੱਖਣਹਾਰ ਇਕ ਅਖਵਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਨਿਜ ਨੇਤਰ ਲੋਚਨ ਦਰਸ਼ਨ ਦੇਵੇ ਆਪਣੀ ਅੱਖ, ਲੋਇਨ ਆਪਣਾ ਆਪ ਖੁਲਾਈਆ। ਪੁਰਖ ਅਕਾਲੇ ਦੀਨ ਦਿਆਲੇ ਹੋ ਪ੍ਰਤੱਖ, ਪਾਰਬ੍ਰਹਮ ਆਪਣਾ ਪਰਦਾ ਲਾਹੀਆ। ਤੇਰਾ ਹੁਕਮ ਸੰਦੇਸ਼ਾ ਸਦਾ ਸਦਾ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਜਣਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਉਤੇ ਕੋਟਨ ਕੋਟ ਅਣਗਿਣਤ ਗ੍ਰਹਿ, ਘਰ ਘਰ ਵੇਖ ਵਖਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਹਰ ਘਟ ਹੈ, ਹਰ ਹਿਰਦੇ ਸੋਭਾ ਪਾਈਆ। ਮੇਰੀ ਬੇਨੰਤੀ ਤੇਰਾ ਲਹਿਣਾ ਦੇਣਾ ਬਾਹਰ ਤ੍ਰੈਗੁਣ ਮਾਇਆ ਤ੍ਰੈ, ਤ੍ਰੈਭਵਣ ਧਨੀ ਤੇਰੀ ਵਡ ਵਡਿਆਈਆ। ਧਾਮ ਸੁਹੰਜਣਾ ਪੁਰਖ ਨਿਰੰਜਣਾ ਜੋਤੀ ਜਾਤੇ ਜਿਸ ਸਿੰਘਾਸਣ ਬਹੇ, ਬਹਿਸ਼ਤ ਸਵਰਗ ਸਾਰੇ ਸੀਸ ਨਿਵਾਈਆ। ਸੋ ਸਾਹਿਬ ਸਤਿਗੁਰ ਸ਼ਬਦੀ ਧਾਰ ਧੁਰ ਦੀ ਦਾਤ ਦਏ, ਦੇਵਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੇਰਾ ਵਕਤ ਸੁਹੰਜਣਾ ਹੋਇਆ ਅੱਜ, ਖ਼ੁਸ਼ੀਆਂ ਢੋਲੇ ਗਾਈਆ। ਘਰ ਦੀਪਕ ਪ੍ਰਕਾਸ਼ ਬਿਨ ਤੇਲ ਬਾਤੀ ਗਿਆ ਜਗ, ਜੋਤੀ ਜਾਤਾ ਨਜ਼ਰੀ ਆਈਆ। ਬਿਨ ਮੱਕਿਆਂ ਕਾਅਬਿਆਂ ਨੂਰ ਨੁਰਾਨੇ ਤੇਰਾ ਹੱਜ, ਹਜ਼ਰਤ ਹਜ਼ੂਰ ਤੇਰਾ ਨੂਰ ਵੇਖ ਵਖਾਈਆ। ਸਤਿ ਸਤਿ ਦੇ ਮਾਲਕ ਸਿਰ ਰੱਖਣਾ ਆਪਣਾ ਹੱਥ, ਸਮਰਥ ਆਪਣੀ ਦਇਆ ਕਮਾਈਆ। ਜਨ ਭਗਤਾਂ ਧਰਮ ਧਾਰ ਚਲਦਾ ਰਹੇ ਰਥ, ਰਥ ਰਥਵਾਹੀ ਹੋ ਕੇ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੈਂ ਦਰ ਠਾਂਡੇ ਦੀ ਮੰਗਤੀ, ਤੂੰ ਪ੍ਰਭ ਦੇਵਣਹਾਰ ਦਾਤਾਰ। ਭਾਗ ਲਗਾਉਣਾ ਹਰਿਜਨ ਸਾਚੇ ਸੰਗਤੀ, ਸਤਿਗੁਰ ਪੁਰਖ ਹੋ ਕਿਰਪਾਲ। ਤ੍ਰਿਸ਼ਨਾ ਰਹੇ ਨਾ ਭੁੱਖ ਨੰਗ ਦੀ, ਲੇਖਾ ਮੁਕਾਉਣਾ ਸ਼ਾਹ ਕੰਗਾਲ। ਵਡਿਆਈ ਦੇਣੀ ਆਪਣੇ ਰੰਗ ਦੀ, ਅੰਗੀਕਾਰ ਕਰੀਂ ਪ੍ਰਿਤਪਾਲ। ਖ਼ੁਸ਼ੀ ਸੁਹੰਜਣੀ ਹੋਵੇ ਅਨੰਦ ਦੀ, ਅਨੰਦ ਅਨੰਦ ਵਿਚੋਂ ਦੇਣਾ ਵਖਾਲ। ਮੇਰੀ ਆਸ਼ਾ ਤੇਰੀ ਦੀਨ ਦਿਆਲ ਬਖ਼ਸ਼ੰਦ ਦੀ, ਮਿਹਰ ਨਜ਼ਰ ਦੇਣੀ ਆਪ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲੇਖੇ ਪਾਉਣੀ ਘਾਲ।
੨੬ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸ਼ਾਮ ਨੂੰ ਲੰਗਰ ਦੀ ਚਾਰ ਦੀਵਾਰੀ ਦੇ ਅੰਦਰ ਲੰਘਣ ਸਮੇਂ
ਛੱਬੀ ਪੋਹ ਕਹੇ ਮੇਰਾ ਵਕਤ ਸੁਹੰਜਣਾ ਸੰਮਤ ਸ਼ਹਿਨਸ਼ਾਹੀ ਨੌ, ਨਵ ਨੌ ਚਾਰ ਧਿਆਨ ਲਗਾਈਆ। ਮੈਂ ਜੁਗ ਚੌਕੜੀ ਲੋਕਮਾਤ ਆਇਆ ਭੌਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਮੇਰਾ ਅੰਤ ਅਖ਼ੀਰ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਗੌਂ, ਲੋੜ ਸਭ ਨੂੰ ਦਿਆਂ ਜਣਾਈਆ। ਜਿਹੜੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਈ ਸੌਂ, ਸੁੱਤਿਆਂ ਸਕੇ ਨਾ ਕੋਇ ਜਗਾਈਆ। ਪਰਮਾਤਮ ਧਾਰ ਸਭ ਨੂੰ ਭੁੱਲਿਆ ਪਿਤਾ ਮਾਉਂ, ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਮੈਂ ਤੱਕੇ ਸਾਢੇ ਤਿੰਨ ਹੱਥ ਹੱਥ ਗਰਾਉਂ, ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਈਆ। ਸਤਿ ਸਚ ਦਾ ਮਿਲਿਆ ਕਿਸੇ ਨਾ ਨਾਉਂ, ਨਰ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਮੈਂ ਤੱਕੇ ਥਲ ਅਸਗਾਹੋ, ਮਹੀਅਲ ਖੋਜ ਖੁਜਾਈਆ। ਹਿਰਦਿਉਂ ਕਿਸੇ ਨਾ ਨਿਕਲੇ ਵਾਹੋ ਵਾਹੋ, ਵਾਹ ਬੇਪਰਵਾਹ ਭੇਵ ਕੋਇ ਨਾ ਪਾਈਆ। ਛੱਬੀ ਪੋਹ ਕਹੇ ਮੈਂ ਹਲੂਣੇ ਦਿਤੇ ਵਿਸ਼ਨ ਬ੍ਰਹਮੇ ਸ਼ਿਵ ਉਠ ਜਾਓ, ਆਪਣੀ ਲਓ ਅੰਗੜਾਈਆ। ਵੇਖੋ ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਕੂੜੀ ਕਿਰਿਆ ਲਾਏ ਦਾਓ, ਚਾਰੋਂ ਕੁੰਟ ਆਪਣਾ ਖੇਲ ਖਿਲਾਈਆ। ਸਚ
ਨਾਲ ਸੁਣਾਇਆ ਸੰਤੋ ਭਗਤੋ ਸੂਫ਼ੀ ਫ਼ਕੀਰੋ ਉਠੋ ਧਰਮ ਧਾਰ ਭਰਾਓ, ਬਿਨ ਭਈਆ ਭੈਣਾਂ ਨੈਣ ਉਠਾਈਆ। ਨਿਰਗੁਣ ਧਾਰ ਸਾਰੇ ਲੋਕਮਾਤ ਵਿਚ ਆਓ, ਆਪਣਾ ਪੰਧ ਮੁਕਾਈਆ। ਦੀਨ ਮਜ਼੍ਹਬ ਅੰਦਰ ਨਿਗਾਹ ਪਾਓ, ਬਿਨ ਲੋਚਨ ਨੈਣ ਅੱਖ ਖੁਲਾਈਆ। ਕਿਤੇ ਨਾ ਮਿਲੇ ਠੰਡੀ ਛਾਉਂ, ਸਤਿ ਸਚ ਨਾ ਕੋਇ ਵਰਤਾਈਆ। ਸਚ ਦੇ ਚਲੇ ਕੋਇ ਨਾ ਭਾਓ, ਭੈ ਵਿਚ ਨਾ ਕੋਇ ਸਮਾਈਆ। ਸਭ ਨੇ ਆਸ਼ਾ ਰੱਖੀ ਜਗਤ ਵਾਸ਼ਨਾ ਪੀਓ ਖਾਓ, ਤ੍ਰਿਸ਼ਨਾ ਕੂੜ ਨਾ ਕੋਇ ਮਿਟਾਈਆ। ਕਿਉਂ ਕਰਮ ਕਾਂਡ ਦੀ ਪਈ ਅਦਾਓ, ਅਦਾਲਤ ਹਕ ਨਾ ਕੋਇ ਕਮਾਈਆ। ਆਪਣਾ ਆਪਣਾ ਲੇਖਾ ਅੰਕੜਿਆਂ ਵਾਲਾ ਸਰਬ ਵਖਾਓ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤ੍ਰੈਗੁਣ ਧਾਰ ਨਾਲ ਮਿਲਾਓ, ਪੰਜਾਂ ਤਤਾਂ ਸੰਗ ਬਣਾਈਆ। ਜਗਤ ਸਿੰਘਾਸਣ ਸੁਖ ਆਸਣ ਇਕ ਵਿਛਾਓ, ਵਿਸ਼ਿਆਂ ਤੋਂ ਬਾਹਰ ਡੇਰਾ ਲਾਈਆ। ਕਿਉਂ ਦੀਨ ਦੁਨੀਆ ਭੁੱਲੀ ਰਾਹੋਂ, ਰਹਿਬਰ ਰੰਗ ਨਾ ਕੋਇ ਰੰਗਾਈਆ। ਮੇਰੇ ਨੇਤਰ ਨੈਣਾਂ ਵੇਖ ਵਖਾਓ, ਅੱਖ ਅੱਖ ਨਾਲ ਮਿਲਾਈਆ। ਛੱਬੀ ਪੋਹ ਕਹੇ ਮੈਂ ਦੱਸਾਂ ਭੇਵ ਅਗੰਮ ਅਥਾਹੋ, ਕੀ ਕਰਤਾ ਕਾਰ ਕਮਾਈਆ। ਅਗੇ ਆਪਣਾ ਹੁਕਮ ਨਾ ਕੋਇ ਚਲਾਓ, ਸੀਸ ਜਗਦੀਸ਼ ਦੇਣਾ ਝੁਕਾਈਆ। ਆਪਣੇ ਆਪਣੇ ਪਟੇ ਦੀਨਾਂ ਮਜ਼੍ਹਬਾਂ ਵਾਲੇ ਸਾਰੇ ਵਖਾਓ, ਬਿਨ ਕਲਮ ਸ਼ਾਹੀ ਕਾਗ਼ਜ਼ ਲੇਖ ਪ੍ਰਗਟਾਈਆ। ਹਰਿ ਲੇਖਾ ਮੰਗੇ ਜੋ ਕਰੇ ਹਕ ਨਿਆਉਂ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸੰਮਤ ਨੌ ਕਹੇ ਮੇਰਾ ਦਿਵਸ ਦਿਹਾੜਾ ਜਗਤ ਜਹਾਨ ਪੋਹ ਛੱਬੀ, ਛਹਿਬਰ ਪ੍ਰਭ ਦਾ ਪਿਆਰ ਵੇਖ ਵਖਾਈਆ। ਮੈਂ ਤੱਕ ਕੇ ਨੂਰ ਰੱਬੀ, ਰੱਬੇ ਆਲਮੀਨ ਵੇਖ ਵਖਾਈਆ। ਮੈਂ ਅੰਦਰੋਂ ਹੋਇਆ ਲਬੀ, ਲਾਲਚ ਵਿਚ ਜਣਾਈਆ। ਜੇ ਤੇਰੀ ਜੋਤ ਮੇਰੇ ਨਿਰੰਕਾਰ ਮੇਰੇ ਦਿਵਸ ਜਗੀ, ਨੂਰ ਨੁਰਾਨਾ ਡਗਮਗਾਈਆ। ਮੈਂ ਸੀਸ ਨਿਵਾਵਾਂ ਹੱਥ ਬੱਧੀ, ਬੰਦਨਾ ਤੇਰੇ ਚਰਨ ਕਵਲ ਟਿਕਾਈਆ। ਸਤਿ ਧਰਮ ਚਲਾ ਦੇ ਗੱਦੀ, ਗਦਾਗਰ ਵੇਖ ਵਖਾਈਆ। ਧਾਹਾਂ ਮਾਰੇ ਹਜ਼ਰਤ ਦੀ ਨੂਹ ਨਦੀ, ਬਿਨ ਨੈਣਾਂ ਨੀਰ ਵਹਾਈਆ। ਤੇਰਾ ਲੇਖਾ ਕਦੀ ਕਦੀ, ਕਦੀਮ ਦੇ ਮਾਲਕ ਦੇਣੀ ਵਡਿਆਈਆ। ਕਲਜੁਗ ਸੀਸ ਉਠਾਈ ਫਿਰਦਾ ਡੱਗੀ, ਪਾਪਾਂ ਪੰਡ ਉਠਾਈਆ। ਮੈਨੂੰ ਇਉਂ ਜਾਪਦਾ ਧਰਮ ਦੀ ਧਾਰ ਖਾਵੇ ਵੱਢੀ, ਰਿਸ਼ਵਤਖੋਰ ਲੋਕਾਈਆ। ਕੁਛ ਮੇਰਾ ਲੇਖਾ ਨੌ ਸੌ ਚੁਰਾਨਮੇਂ ਚੌਕੜੀ ਜੁਗ ਦਾ ਕੱਢੀਂ, ਪੂਰਬ ਵੇਖ ਵਖਾਈਆ। ਸ਼ਹਾਦਤ ਦੇਵੇ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਹੱਡੀ ਹੱਡੀ, ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਲੋਕਮਾਤ ਹਰਿ ਜੱਗੀ, ਜਾਗਰਤ ਜੋਤ ਤੇਰੀ ਰੁਸ਼ਨਾਈਆ। ਤੂੰ ਸਾਹਿਬ ਸੂਰਾ ਸਰਬਗੀ, ਕਰਤਾ ਧੁਰਦਰਗਾਹੀਆ। ਸੰਮਤ ਨੌ ਕਹੇ ਮੇਰੀ ਤੱਕ ਲੈ ਆਪਣੀ ਹੱਦੀ, ਹਦੂਦ ਤੇਰੇ ਚਰਨਾਂ ਵਿਚ ਰਖਾਈਆ। ਛੱਬੀ ਪੋਹ ਕਹੇ ਜੇ ਪ੍ਰੀਤ ਪਿਆਰੇ ਨਾਲ ਲੱਗੀ, ਪ੍ਰੇਮੀਆਂ ਪ੍ਰੇਮ ਦੇਣਾ ਨਿਭਾਈਆ। ਸਚ ਸਵਾਮੀ ਸਚ ਦਵਾਰੇ ਭਗਤ ਸੁਹੇਲੇ ਸੱਦੀਂ, ਸੱਦਾ ਦੇਣਾ ਚਾਈਂ ਚਾਈਂਆ। ਆਪਣਾ ਲੇਖਾ ਦੱਸਣਾ ਉਪਰ ਸ਼ਾਹ ਰਗੀ, ਨੌ ਦਵਾਰ ਦਾ ਡੇਰਾ ਢਾਹੀਆ। ਸ਼ਬਦ ਅਨਾਦ ਹੋ ਕੇ ਵੱਜੀਂ, ਖੰਡਾ ਖੜਗ ਨਾਮ ਚਮਕਾਈਆ। ਨਾਲੇ ਲੇਖਾ ਤੱਕ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਮੇਰੀ ਥਿਤ ਤੇਰੇ ਹੁਕਮ ਨਾਲ ਬੱਧੀ, ਬਾਂਦੀ ਹੋ ਕੇ ਸੀਸ ਨਿਵਾਈਆ। ਤੂੰ ਦੇਣਾ ਇਕ ਪਦੀ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਛੱਬੀ ਪੋਹ
ਕਹੇ ਪ੍ਰਭੂ ਵਾਹ ਓਏ ਵਲੀਆ ਛਲੀਆ, ਅਛਲ ਛਲਧਾਰੀ ਤੇਰੀ ਬੇਪਰਵਾਹੀਆ। ਨਿਰਗੁਣ ਧਾਰ ਅਗੰਮੀ ਬਲੀਆ, ਜੋਤੀ ਜਾਤੇ ਵਡ ਵਡਿਆਈਆ। ਤੂੰ ਜਗਤ ਜਹਾਨ ਦੀ ਵੇਖੇਂ ਗਲੀਆਂ, ਕੂਚੇ ਗ੍ਰਹਿ ਫੋਲ ਫੁਲਾਈਆ। ਤੂੰ ਚਰਾਗਾਹਾਂ ਵਿਚ ਤੱਕੇਂ ਤੇਲ ਦੀਆਂ ਪਲੀਆਂ, ਪਲਕਾਂ ਦੇ ਪਿਛੇ ਬਹਿ ਕੇ ਆਸਣ ਲਾਈਆ। ਤੂੰ ਲੱਖ ਚੁਰਾਸੀ ਵਿਚੋਂ ਮਹਿਕ ਦੀਆਂ ਵੇਖੇਂ ਕਲੀਆਂ, ਕਲਮੇ ਵਾਲੇ ਭਗਤ ਸੁਹੇਲੇ ਗੁਰਸਿਖ ਨਾਲ ਮਿਲਾਈਆ। ਮੇਰੀ ਥਿਤ ਮੇਰੇ ਸਾਹਿਬ ਤੈਨੂੰ ਵੇਖ ਕੇ ਹੋ ਗਈ ਝੱਲੀ ਆ, ਝਲਕ ਝਲ ਸਕੇ ਮੂਲ ਨਾ ਰਾਈਆ। ਕੀ ਤੇਰਾ ਖੇਲ ਅਟਲ ਅਟਲੀਆ, ਅਟਲ ਦੇਣਾ ਦ੍ਰਿੜਾਈਆ। ਮੇਰੀ ਆਸ਼ਾ ਤੇਰੇ ਨਾਲ ਰਲੀਆ, ਤੇਰਾ ਰੂਪ ਰੂਪ ਅਖਵਾਈਆ। ਦਰ ਤੇਰੇ ਦਵਾਰੇ ਖਲੀ ਆ, ਖ਼ਲਕ ਦੇ ਖ਼ਾਲਕ ਦੇਣੀ ਵਡਿਆਈਆ। ਮੇਰੇ ਸਵਾਮੀ ਨਿਹਚਲ ਧਾਮ ਅਟਲੀਆ, ਸਚਖੰਡ ਨਿਵਾਸੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਮੈਂ ਵੇਖਾਂ ਖੇਲ ਬ੍ਰਹਿਮੰਡਾਂ, ਸਤਿਗੁਰ ਸ਼ਬਦ ਦਏ ਵਡਿਆਈਆ। ਤੇਰਾ ਲੇਖਾ ਨਵ ਖੰਡਾਂ, ਸੱਤ ਦੀਪ ਵੱਜੇ ਵਧਾਈਆ। ਤੇਰਾ ਲਹਿਣਾ ਜੇਰਜ ਅੰਡਾ, ਉਤਭੁਜ ਸੇਤਜ ਖੋਜ ਖੁਜਾਈਆ। ਤੇਰਾ ਲੇਖਾ ਗਹਿਰ ਗੰਭੀਰ ਸੂਰੇ ਸਰਬੰਗਾ, ਭੇਵ ਸਕੇ ਨਾ ਕੋਇ ਖੁਲਾਈਆ। ਮੇਰਾ ਹਲੂਣਿਆ ਗਿਆ ਕੰਧਾ, ਹੋਸ਼ ਅਕਲ ਵਿਚੋਂ ਬਦਲਾਈਆ। ਮੈਨੂੰ ਯਾਦ ਆ ਗਿਆ ਤੇਰਾ ਅਗਲਾ ਧੰਦਾ, ਕੀ ਧੁੰਦੂਕਾਰ ਕਰੇਂ ਲੋਕਾਈਆ। ਕੀ ਲਹਿਣਾ ਦੇਣਾ ਗੋਬਿੰਦ ਧਾਰ ਕਵੀ ਬਵੰਜਾ, ਬਾਵਨ ਤੇਰੀ ਵਡ ਵਡਿਆਈਆ। ਕੀ ਸੰਦੇਸ਼ਾ ਦੇਵੇ ਪਵਣ ਉਨੰਜਾ, ਚਾਰ ਨਵ ਵੰਡ ਵੰਡਾਈਆ। ਤੇਰਾ ਪਿਛਲਾ ਲੇਖਾ ਪੂਰਬ ਸਾਰਾ ਲੰਘਾ, ਅਗਲਾ ਭੇਵ ਦੇਣਾ ਖੁਲਾਈਆ। ਦਰ ਠਾਂਡੇ ਮੰਗ ਮੰਗਾ, ਮਾਂਗਤ ਹੋ ਕੇ ਸੀਸ ਝੁਕਾਈਆ। ਮੈਨੂੰ ਇਉਂ ਦਿਸਦਾ ਉਹ ਵਿਸ਼ਨੂੰ ਆਉਂਦਾ ਭੱਜਾ ਪੈਰੀਂ ਨੰਗਾ, ਆਪਣਾ ਪੰਧ ਮੁਕਾਈਆ। ਬ੍ਰਹਮਾ ਛਡ ਕੇ ਸ੍ਰਿਸ਼ਟੀ ਵਾਲਾ ਧੰਦਾ, ਤੇਰਾ ਨੂਰ ਜ਼ਹੂਰ ਵੇਖੇ ਚਾਈਂ ਚਾਈਂਆ। ਸ਼ੰਕਰ ਰਿਹਾ ਕੰਬਾ, ਥਰਥਰਾਹਟ ਵਿਚ ਦੁਹਾਈਆ। ਪਿਛਲਾ ਪੈਂਡਾ ਮੁਕ ਗਿਆ ਲੰਬਾ, ਨੌ ਸੌ ਚੁਰਾਨਮੇਂ ਚੌਕੜੀ ਜੁਗ ਬੀਤੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਛੱਬੀ ਪੋਹ ਕਹੇ ਮੇਰੇ ਬੀਤੇ ਜੁਗ ਕੋਟ, ਕੋਟਨ ਕੋਟੀ ਧਿਆਨ ਲਗਾਈਆ। ਤਨ ਸ਼ਬਦੀ ਲਗਦੀ ਰਹੀ ਚੋਟ, ਵਜੂਦਾਂ ਵੱਜਦੀ ਰਹੀ ਵਧਾਈਆ। ਮੇਲਾ ਮਿਲਦਾ ਰਿਹਾ ਨਾਲ ਨਿਰਗੁਣ ਜੋਤ, ਜੋਤੀ ਜਾਤਾ ਭੇਵ ਖੁਲਾਈਆ। ਮੈਨੂੰ ਪਿਛਲੀ ਸਾਰੀ ਆਉਂਦੀ ਸੋਚ, ਸਮਝ ਨਾਲ ਸਮਝਾਈਆ। ਕੀ ਅਵਤਾਰ ਪੈਗੰਬਰਾਂ ਗੁਰੂਆਂ ਰੱਖੀ ਲੋਚ, ਆਸ਼ਾ ਸ਼ਬਦ ਧਾਰ ਪ੍ਰਗਟਾਈਆ।
। ਜੋਤੀ ਜੋਤ
।
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਂ ਵੇਖੀਆਂ ਜਗਤ ਕਤੇਬਾਂ,
ਅੱਖਰ ਅੱਖਰ ਧਿਆਨ ਲਗਾਈਆ। ਮੈਂ ਜਾਣੀਆਂ ਸਭ ਦੀਆਂ ਜੇਬਾਂ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ
ਤੇਰਾ ਸਭ ਤੋਂ ਵੱਖਰਾ ਫ਼ਰੇਬਾ, ਛਲ ਸਮਝ ਕੋਇ ਨਾ ਪਾਈਆ। ਤੇਰਾ ਲਹਿਣਾ ਦੇਣਾ ਬਾਹਰ ਚਾਰੇ ਵੇਦਾ, ਚਾਰੇ ਬਾਣੀ ਦਏ ਗਵਾਹੀਆ। ਤੂੰ
ਸਵਾਮੀ ਅੰਤਰਜਾਮੀ ਭੇਵ ਅਭੇਦਾ, ਵਡ ਵੱਡਾ ਇਕ ਅਖਵਾਈਆ। ਨਿਰਗੁਣ ਧਾਰ ਅਗੰਮਾ ਨੇਤਾ, ਨਿਰਵੈਰ ਇਕ ਅਖਵਾਈਆ। ਤੇਰਾ ਰੂਪ
ਅਗੰਮੜਾ ਕੇਤਾ, ਕੇਤੇ ਰੂਪ ਬਦਲਾਈਆ। ਮੈਂ ਹੈਰਾਨ ਹੋ ਗਿਆ ਤੂੰ ਜੁਗ ਚੌਕੜੀ ਸਭ ਦਾ ਰਖਿਆ ਚੇਤਾ, ਅਭੁਲ ਭੁਲ ਕਦੇ ਨਾ ਜਾਈਆ।
ਨਿਰਗੁਣ ਸਰਗੁਣ ਬਣ ਕੇ ਨੇਤਾ, ਨਿਰਵੈਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਛੱਬੀ ਪੋਹ ਕਹੇ ਮੇਰੇ ਭਗਵਾਨਾ, ਭਗਵਨ ਤੇਰੀ ਬੇਪਰਵਾਹੀਆ। ਤੇਰਾ ਰੂਪ ਮਹਾਨਾ, ਸਮਝ ਕਿਛ ਨਾ ਆਈਆ। ਹੈਰਾਨ ਜ਼ਿਮੀਂ ਅਸਮਾਨਾ, ਪ੍ਰੇਸ਼ਾਨ ਦਿਸੇ ਲੋਕਾਈਆ। ਤੇਰਾ ਨੂਰ ਜ਼ਹੂਰ ਜੋਤੀ ਧਾਰ ਨਿਸ਼ਾਨਾ, ਨਿਸ਼ਾਨੇ ਸਭ ਦੇ ਦਏ ਬਦਲਾਈਆ। ਮੇਰੇ ਮਾਲਕਾ ਤੈਨੂੰ ਗੋਪੀ ਕਹਾਂ ਕਿ ਕਾਹਨਾ, ਕੀ ਤੇਰੀ ਵੰਡ ਵੰਡਾਈਆ। ਕੀ ਤੂੰ ਹਿੰਦੂ ਕਿ ਮੁਸਲਮਾਨਾ, ਸਿੱਖ ਈਸਾਈ ਰੰਗ ਰੰਗਾਈਆ। ਕੀ ਤੂੰ ਫ਼ਕੀਰ ਕਿ ਕੋਈ ਮਸਤਾਨਾ, ਦੀਵਾਨਾ ਆਖ ਸੁਣਾਈਆ। ਕੀ ਤੂੰ ਸ਼ਰਅ ਕਿ ਸ਼ਰੀਅਤ ਦਾ ਸ਼ੈਤਾਨਾ, ਕੀ ਤੇਰੀ ਬੇਪ੍ਰਵਾਹੀਆ। ਕੀ ਤੂੰ ਕ੍ਰਿਸ਼ਨਾ ਕਿ ਤੂੰ ਰਾਮਾ, ਕਿ ਪੈਗ਼ੰਬਰ ਨੂਰ ਅਲਾਹੀਆ। ਕਿ ਨਾਨਕ ਗੋਬਿੰਦ ਜੋਤ ਮਹਾਨਾ, ਨੂਰ ਨੁਰਾਨੇ ਦੇਣਾ ਸਮਝਾਈਆ। ਕੀ ਜ਼ਿਮੀਂ ਵਸੇਂ ਕਿ ਅਸਮਾਨਾਂ, ਬ੍ਰਹਿਮੰਡਾਂ ਖੰਡਾਂ ਡੇਰਾ ਲਾਈਆ। ਕੀ ਤੀਰ ਫੜੇਂ ਕਮਾਨਾ, ਸ਼ਸਤਰਾਂ ਸੰਗ ਨਿਭਾਈਆ। ਕੀ ਚੰਡੀ ਚਮਕਾਏਂ ਖੜਗ ਕਿਰਪਾਨਾ, ਕੀ ਖੰਡਿਆਂ ਨਾਲ ਵਡਿਆਈਆ। ਤੇਰਾ ਕਿਹੜਾ ਵੇਸ ਤੇ ਕਿਹੜਾ ਬਾਣਾ, ਨੂਰ ਨੁਰਾਨੇ ਦੇਣਾ ਸਮਝਾਈਆ। ਕੀ ਤੂੰ ਸ਼ਾਹ ਕਿ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਕੀ ਤੂੰ ਨਵਾਂ ਕਿ ਪੁਰਾਣਾ, ਵੇਦਾਂ ਪੁਰਾਨਾਂ ਤੋਂ ਬਾਹਰ ਭੇਵ ਦੇਣਾ ਖੁਲਾਈਆ। ਕੀ ਤੂੰ ਸ਼ਾਸਤਰ ਹੋਣਾ ਕਿ ਗਾਣਾ, ਅੱਖਰਾਂ ਸਿਫ਼ਤ ਸਾਲਾਹੀਆ। ਕੀ ਤੂੰ ਪਵਣ ਹੋਵੇਂ ਮਸਾਣਾ, ਭੱਜੇਂ ਵਾਹੋ ਦਾਹੀਆ। ਕੀ ਤੇਰਾ ਨੂਰ ਜ਼ਹੂਰ ਜਗਤ ਹੋਵੇ ਨਿਸ਼ਾਨਾ, ਸਚ ਦੇਣਾ ਸਮਝਾਈਆ। ਕੀ ਤੇਰਾ ਕਿਹੋ ਜਿਹਾ ਵਰਤੇ ਭਾਣਾ, ਭਾਵੀ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਮੇਰੇ ਮਾਲਕਾ ਤੂੰ ਸ਼ਹਿਨਸ਼ਾਹ ਕਿ ਫ਼ਕੀਰ, ਫ਼ਿਕਰਿਆਂ ਵਾਲਿਆ ਦੇ ਸਮਝਾਈਆ। ਅਮੀਰ ਕਿ ਹਕੀਰ, ਹਕੀਕਤਾਂ ਵਾਲਿਆ ਪਰਦਾ ਦੇਣਾ ਚੁਕਾਈਆ। ਤੂੰ ਵਹਿੰਦੇ ਵਹਿਣ ਜਲਧਾਰ ਕਿ ਨੀਰ, ਕਿ ਅੰਮ੍ਰਿਤ ਸੀਰ ਰੂਪ ਅਲਾਹੀਆ। ਕਿ ਤੂੰ ਬਦਲਣ ਵਾਲਾ ਤਕਦੀਰ, ਕੀ ਤਦਬੀਰ ਤੇਰੀ ਨਜ਼ਰੀ ਆਈਆ। ਕਿ ਤੂੰ ਜੁਗ ਜੁਗ ਸ਼ਰਅ ਦੀ ਮਾਰਨ ਵਾਲਾ ਲਕੀਰ, ਲਾਈਨ ਲੋਕਮਾਤ ਵਡਿਆਈਆ। ਕੀ ਤੂੰ ਵੇਖਣ ਵਾਲਾ ਦੀਨ ਦੁਨੀ ਦੀ ਭੀੜ, ਭੀੜੀ ਗਲੀ ਧਿਆਨ ਲਗਾਈਆ। ਕਿ ਤੇਰਾ ਲਹਿਣਾ ਦੇਣਾ ਗ੍ਰੰਥ ਸ਼ਾਸਤਰਾਂ ਵਾਲੀ ਬੱਧੀ ਬੀੜ, ਅੱਖਰਾਂ ਅੱਖਰਾਂ ਦੇਣਾ ਭੇਵ ਚੁਕਾਈਆ। ਕੀ ਤੇਰੇ ਅੰਦਰ ਬਿਰਹੋਂ ਦੀ ਪੀੜ, ਦੁਖੀਆਂ ਦਰਦ ਵੰਡਾਈਆ। ਕੀ ਤੇਰੀ ਸਭ ਤੋਂ ਵੱਖਰੀ ਤਾਸੀਰ, ਰਸ ਆਪਣਾ ਦੇਣਾ ਜਣਾਈਆ। ਕੀ ਸੰਦੇਸ਼ਾ ਦੇ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਸਮਝਾਈਆ। ਕੀ ਇਸ਼ਾਰਾ ਦਿਤਾ ਗੋਬਿੰਦ ਆਪਣੇ ਖੜਗ ਖੰਡੇ ਨਾਲ ਸ਼ਮਸ਼ੀਰ, ਸ਼ਮਾਂਦਾਨ ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਛੱਬੀ ਪੋਹ ਕਹੇ ਮੇਰਿਆ ਮਸਤਾਨਿਆ, ਮਸਤੀ ਵਾਲਿਆ ਤੇਰੀ ਮਸਤੀ ਨਜ਼ਰੀ ਆਈਆ। ਮੇਰੇ ਪਿਆਰ ਦਿਆ ਦੀਵਾਨਿਆ, ਦੀਵਿਆਂ ਬੱਤੀਆਂ ਤੋਂ ਬਾਹਰ ਤੇਰੀ ਰੁਸ਼ਨਾਈਆ। ਮੇਰੇ ਮਿਹਰਵਾਨ ਮਿਹਰਵਾਨਿਆ, ਤੇਰੀ ਮਿਹਰ ਨਜ਼ਰ ਅਗੰਮ ਅਥਾਹੀਆ। ਮੇਰੇ ਸ਼ਬਦੀ ਧਾਰ ਦੇ ਗਾਣਿਆ, ਬਿਨ ਰਸਨਾ ਜਿਹਵਾ ਤੇਰੀ ਵਡਿਆਈਆ। ਮੇਰੇ ਜੋਤੀ ਨੂਰ ਨੁਰਾਨਿਆਂ, ਨੂਰ ਨੁਰਾਨੇ ਅਗੰਮ ਅਥਾਹੀਆ। ਮੈਂ ਸੁਣਨਾ ਤੇਰਾ ਫ਼ਰਮਾਣਿਆ, ਫ਼ਰਮਾਬਰਦਾਰ ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਈਆ। ਮੈਂ ਤੱਕਾਂ ਜਗਤ ਜਮਾਨਿਆ, ਜ਼ਿਮੀਂ
ਜਮਾ ਵੇਖ ਵਖਾਈਆ। ਮੈਂ ਮੰਨਾਂ ਤੇਰਾ ਭਾਣਿਆ, ਨਿਵ ਨਿਵ ਸੀਸ ਝੁਕਾਈਆ। ਤੂੰ ਆਪਣਾ ਦੱਸ ਦੇ ਸਚ ਨਿਸ਼ਾਨਿਆ, ਕੀ ਨਿਸ਼ਾਨਾ ਲਿਆ ਬਣਾਈਆ। ਕਿਹੜਾ ਵੇਸ ਕੀਤਾ ਬਾਣਿਆ, ਬਾਣੀ ਬੋਧ ਦੇਣਾ ਜਣਾਈਆ। ਮੈਂ ਤੇਰਾ ਹੁਕਮ ਕਰਾਂ ਪ੍ਰਵਾਨਿਆਂ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸੰਮਤ ਨੌ ਕਹੇ ਤੇਰਾ ਸਵਾਮੀ ਕਿਹੜਾ ਵੇਸ, ਸੱਜਣਾ ਦੇ ਜਣਾਈਆ। ਤੂੰ ਵਸੇਂ ਕਿਹੜੇ ਦੇਸ, ਕਵਣ ਧਰਨੀ ਮਿਲੇ ਵਡਿਆਈਆ। ਤੂੰ ਕਿਹੜੀ ਕੂਟ ਦਾ ਨਰੇਸ਼, ਰਾਜ ਰਾਜਾਨ ਜਗਤ ਅਖਵਾਈਆ। ਤੂੰ ਕਿਹੜਾ ਦਏ ਸੰਦੇਸ਼, ਭੇਵ ਦੇਣਾ ਖੁਲਾਈਆ। ਤੇਰਾ ਕਿਹੜਾ ਕਿਹੜਾ ਕਲੇਸ਼, ਹੁਕਮ ਦੇਣਾ ਜਣਾਈਆ। ਤੇਰੇ ਦਰ ਤੇ ਹੋ ਕੇ ਪੇਸ਼, ਪੇਸ਼ੀਨਗੋਈਆਂ ਤੇਰੇ ਅਗੇ ਟਿਕਾਈਆ। ਓਹ ਵੇਖ ਲੈ ਬਿਨਾ ਅੱਖਰਾਂ ਤੋਂ ਲੇਖਾ ਦਸ ਦਸਮੇਸ਼, ਜੋ ਬਿਨ ਕਲਮ ਸ਼ਾਹੀ ਲਿਖਾਈਆ। ਜਿਸ ਦੀ ਸਿਫ਼ਤ ਕਰੇ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਛੱਬੀ ਪੋਹ ਕਹੇ ਨੌ ਸੰਮਤ ਆ ਜਾ ਹੋਈਏ ਇਕੱਠੇ, ਇਕੋ ਰੰਗ ਸਮਾਈਆ। ਇਕੋ ਸਾਹਿਬ ਦੀ ਚਰਨੀ ਢੱਠੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਨਾਲੇ ਪੁਰਾਣੇ ਕੱਢੀਏ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਨਾਲੇ ਪ੍ਰਭੂ ਦੇ ਨਾਮ ਦੇ ਵੱਟੇ ਵੇਖੀਏ ਟਕੇ, ਕੀ ਕੀਮਤ ਜਗਤ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕੀਏ ਫਿਰਦੇ ਨੱਠੇ, ਭੱਜਣ ਵਾਹੋ ਦਾਹੀਆ। ਦੀਨਾ ਮਜ਼੍ਹਬਾਂ ਦੇ ਤੱਕੀਏ ਸਿੱਟੇ, ਕੀ ਸਿੱਟੇਬਾਜ਼ੀ ਕਰੇ ਲੋਕਾਈਆ। ਕੀ ਧਰਨੀ ਰੋ ਰੋ ਪਿਟੇ, ਕੂਕ ਕੂਕ ਸੁਣਾਈਆ। ਕਿਸ ਬਿਧ ਕਾਲਾ ਪੈਂਦਾ ਉਤੇ ਚਿੱਟੇ, ਚਿੱਟੀ ਧਾਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਦਏ ਚੁਕਾਈਆ। ਸੰਮਤ ਨੌ ਕਹੇ ਸੁਣ ਛੱਬੀ ਪੋਹ ਸੱਜਣਾ, ਸਚ ਦਿਆਂ ਜਣਾਈਆ। ਪਹਿਲੋਂ ਇਕ ਸਾਹਿਬ ਦਾ ਕਰ ਲੈ ਮਜਣਾ, ਪੂਰਬ ਮੈਲ ਧਵਾਈਆ। ਜਿਸ ਦਾ ਇਕੋ ਦੀਪਕ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਇਕੋ ਨਗਾਰਾ ਵੱਜਣਾ, ਨਵ ਸੱਤ ਕਰੇ ਸ਼ਨਵਾਈਆ। ਇਕੋ ਹੋਵੇ ਬੰਦਨਾ, ਇਕੋ ਸੀਸ ਝੁਕਾਈਆ। ਓਸ ਦਾ ਦਵਾਰਾ ਲੰਘਣਾ, ਜਿਥੇ ਮਿਲੇ ਮਾਣ ਵਡਿਆਈਆ। ਜਿਸ ਦੀ ਹਾਥ ਨਾ ਆਵੇ ਵੰਝਣਾ, ਵੰਝ ਮੁਹਾਣਾ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਛੱਬੀ ਪੋਹ ਕਹੇ ਇਕ ਦੂਜੇ ਨਾਲ ਮਿਲਾਈਏ ਅੱਖਾਂ, ਸੰਮਤ ਨੌ ਧਿਆਨ ਲਗਾਈਆ। ਕਿਸ਼ਨਾ ਸੁਕਲਾ ਵੇਖੀਏ ਪੱਖਾ, ਅੰਧੇਰ ਚਾਨਣ ਪਰਦਾ ਰਹੇ ਨਾ ਰਾਈਆ। ਜਗਤ ਜਹਾਨ ਵੇਖੀਏ ਕੱਖਾ, ਤਿਨਕਾ ਤਿਨਕਾ ਫੋਲ ਫੁਲਾਈਆ। ਸਭ ਦਾ ਮਸਤਕ ਵੇਖੀਏ ਮੱਥਾ, ਕੀ ਲੇਖਾ ਰਿਹਾ ਜਣਾਈਆ। ਸਭ ਦਾ ਲਹਿਣਾ ਤੱਕੀਏ ਹੱਥਾ, ਕੀ ਕਰਾਂ ਮਿਲੇ ਵਡਿਆਈਆ। ਨੈਣ ਉਠਾਈਏ ਅੱਠਾਂ ਸੱਠਾਂ, ਦਰ ਦਵਾਰਿਆਂ ਧਿਆਨ ਲਗਾਈਆ। ਫੇਰ ਮਿਲ ਕੇ ਸੱਤਾਂ ਦੀਪਾਂ ਹੱਦਾਂ ਹੋਣਾ ਟੱਪਾ, ਭੱਜੀਏ ਵਾਹੋ ਦਾਹੀਆ। ਫੇਰ ਅੱਖਰ ਤਕੀਏ ਪੱਪਾ, ਪਾਰਬ੍ਰਹਮ ਸਰਨਾਈਆ। ਫੇਰ ਅਗਲਾ ਵੇਖੀਏ ਪਤਾ, ਕੀ ਪਤਿਪਰਮੇਸ਼ਵਰ ਰਿਹਾ ਜਣਾਈਆ। ਕੀ ਸੰਦੇਸ਼ਾ ਦੇ ਕੇ ਗਿਆ ਨਿਰਗੁਣ ਧਾਰ ਸਤਿਗੁਰ ਨਾਨਕ ਤਪਾ, ਤਪੀਸ਼ਰਾਂ ਧਾਰ ਜਣਾਈਆ। ਦੋਵੇਂ ਅੱਜ ਤੋਂ ਇਰਾਦਾ ਕਰ ਲਈਏ ਪੱਕਾ, ਮਸ਼ਵਰਾ ਇਕੋ ਘਰ ਪਕਾਈਆ। ਸੰਮਤ ਨੌ ਛੱਬੀ ਪੋਹ ਦੋਹਾਂ ਦਾ ਮਿਲ ਕੇ ਭਗਤਾਂ ਨਾਲ ਰਿਸ਼ਤਾ ਹੋ ਜਾਏ
ਪੱਕਾ, ਪੱਕੀ ਇਕੋ ਵਾਰ ਪਕਾਈਆ। ਜਗਤ ਜਹਾਨ ਦੀ ਕੀਮਤ ਨਹੀਂ ਕੋਈ ਟਕਾ, ਟਕਿਆਂ ਹੱਟ ਨਾ ਕੋਇ ਵਿਕਾਈਆ। ਵੇਖੋ ਖੇਲ ਪੁਰਖ ਸਮਰਥਾ, ਕੀ ਕਰਤਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਦੋਵੇਂ ਕਹਿਣ ਸਾਡਾ ਹੋਇਆ ਮਿਲਾਪ, ਜਨ ਭਗਤ ਦੇਣ ਗਵਾਹੀਆ। ਛੱਬੀ ਪੋਹ ਕਹੇ ਸੰਮਤ ਸ਼ਹਿਨਸ਼ਾਹੀ ਨੌ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਦੂਜਾ ਨਜ਼ਰ ਕੋਇ ਨਾ ਆਈਆ। ਸਾਂਝਾ ਹੋਇਆ ਬਾਪ, ਜੰਮਣ ਵਾਲੀ ਇਕੋ ਮਾਈਆ। ਸਾਡਾ ਰੂਪ ਅਨੂਪਾ ਹੋਇਆ ਪਾਕ, ਪਤਤ ਪੁਨੀਤ ਦਏ ਵਡਿਆਈਆ। ਇਕੋ ਹੋਈ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਅੱਜ ਸੁਹੰਜਣੀ ਛੱਬੀ ਪੋਹ ਤੇਰੀ ਹੋਵੇ ਰਾਤ, ਦੋ ਜਹਾਨ ਖ਼ੁਸ਼ੀ ਮਨਾਈਆ। ਸੰਮਤ ਸ਼ਹਿਨਸ਼ਾਹੀ ਨੌ ਤੇਰਾ ਮੇਰਾ ਲੇਖਾ ਭੈਣ ਭਰਾਤ, ਭਈਆ ਭਈਆ ਸੋਭਾ ਪਾਈਆ। ਇਕ ਭਗਤਾਂ ਨੂੰ ਦੱਸੀਏ ਬਾਤ, ਸਹਿਜ ਨਾਲ ਸੁਣਾਈਆ। ਜਨ ਭਗਤੋ ਤੁਹਾਡੀ ਪਿਛਲੀ ਪਿਛੇ ਮਿਟ ਗਈ ਵਾਟ, ਅਗਲਾ ਪੰਧ ਰਿਹਾ ਨਾ ਰਾਈਆ। ਮੰਜ਼ਲ ਦੀ ਪੌੜੀ ਖੋੜੀ ਦਾ ਕੰਢਾ ਧਰਮ ਦਾ ਡੰਡਾ ਸਤਿਗੁਰ ਸ਼ਬਦ ਦੇ ਹਾਥ, ਇਸ਼ਾਰੇ ਨਾਲ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਇਕ ਸੰਦੇਸ਼ਾ, ਖ਼ੁਸ਼ੀਆਂ ਨਾਲ ਜਣਾਈਆ। ਪਹਿਲੋਂ ਆਪਣੇ ਸਤਿਗੁਰ ਦਾ ਵੇਖੋ ਵੇਸਾ, ਕੀ ਭੇਖੀ ਭੇਖ ਵਟਾਈਆ। ਜਿਸ ਵੇਲੇ ਜਾਵੇ ਅਮਰੀਕਾ ਵਾਲੇ ਦੇਸਾ, ਇਹੋ ਲੇਖਾ ਦਏ ਸਮਝਾਈਆ। ਨਾਲੇ ਸਭ ਦਾ ਪੂਰਾ ਕਰੇ ਠੇਕਾ, ਲਹਿਣੇ ਦੇਣੇ ਝੋਲੀ ਪਾਈਆ। ਇਕੋ ਪੁਰਖ ਅਕਾਲ ਤੇ ਸਤਿਗੁਰ ਸ਼ਬਦ ਬਣ ਕੇ ਬੇਟਾ, ਬੇਟੀ ਬੇਟੇ ਸਾਰੇ ਲਏ ਬਣਾਈਆ। ਇਕੋ ਸਿੰਘਾਸਣ ਹੋਵੇ ਲੇਟਾ, ਆਸਣ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪਹਿਲੋਂ ਵੇਖੋ ਆਪਣਾ ਮਲੰਗ, ਦਾਤਾ ਬੇਪ੍ਰਵਾਹੀਆ। ਜਿਸ ਤੁਹਾਡੀ ਕਟਣੀ ਭੁੱਖ ਨੰਗ, ਆਪਣਾ ਰੂਪ ਆਇਆ ਬਦਲਾਈਆ। ਜਿਸ ਸ਼ਰਅ ਦਾ ਕਰਾਉਣਾ ਜੰਗ, ਸ਼ਸਤਰ ਪ੍ਰੇਮ ਨਾਲ ਚਮਕਾਈਆ। ਜਿਸ ਦੀਨ ਦੁਨੀ ਦੀ ਪਾਉਣੀ ਵੰਡ, ਖੰਡਾ ਦਏ ਗਵਾਹੀਆ। ਜਿਸ ਵੇਖਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਜੋ ਚੜ੍ਹਿਆ ਅਗੰਮੀ ਚੰਦ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਵੇਖਣਹਾਰਾ ਬੰਦ ਬੰਦ, ਜੋ ਬੰਦਗੀ ਬੰਦਿਆਂ ਵਿਚੋਂ ਫੋਲ ਫੁਲਾਈਆ। ਸੋ ਮਾਲਕ ਗਹਿਰ ਗੰਭੀਰ ਇਕ ਸੂਰਾ ਸਰਬੰਗ, ਗੁਣੀ ਗਹਿੰਦ, ਵਡ ਵਡਿਆਈਆ। ਜੋ ਜਗਤ ਜਹਾਨ ਦੀ ਮੰਜ਼ਲ ਲੰਘ, ਆਪਣਾ ਖੇਲ ਖਿਲਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਮੁਕਾ ਕੇ ਪੰਧ, ਪਾਂਧੀ ਬਣਿਆ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਵੇਖੋ ਰੂਪ ਰੰਗ, ਸਤਿ ਸਤਿਵਾਦੀ ਧਿਆਨ ਲਗਾਈਆ। ਮੈਂ ਜਗਤ ਜਹਾਨ ਦੀਆਂ ਹੱਦਾਂ ਜਾਵਾਂ ਲੰਘ, ਬਿਨ ਕਦਮਾਂ ਕਦਮ ਉਠਾਈਆ। ਮੇਰੇ ਕੋਲ ਅਨੋਖਾ ਢੰਗ, ਵੱਖਰੀ ਖੇਲ ਖਿਲਾਈਆ। ਮੇਰਾ ਨਾਮ ਸ਼ਬਦ ਮਰਦੰਗ, ਦੋ ਜਹਾਨ ਵਜਾਈਆ। ਮੇਰਾ ਹੁਕਮ ਸੰਦੇਸ਼ਾ ਬਿਨਾ ਜਗਤ ਧਾਰ ਦੇ ਬਾਹਰ ਅਨੰਦ, ਰਸਨਾ ਰਸ ਸਮਝ ਸਕੇ ਨਾ ਰਾਈਆ। ਜੋ ਜੁਗ ਚੌਕੜੀ ਵੰਡਾਂ ਰਿਹਾ ਵੰਡ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ
ਸ਼ਬਦ ਕਹੇ ਜਨ ਭਗਤੋ ਵੇਖੋ ਆਪਣੇ ਅੰਤਰ, ਅੰਤਸ਼ਕਰਨ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਆ ਜਾਓ ਉਤੋਂ ਗਗਨੰਤਰ ਨਿਰਗੁਣ ਪੰਧ ਮੁਕਾਈਆ। ਸਭ ਦਾ ਸਾਂਝਾ ਹੋਵੇ ਇਕੋ ਮੰਤਰ, ਤੂੰ ਮੇਰਾ ਮੈਂ ਤੇਰਾ ਹਕ ਪੜ੍ਹਾਈਆ। ਇਕੋ ਜੋਤ ਵੇਖੋ ਨਿਰੰਤਰ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਸਤਿ ਧਰਮ ਬਣਾਉਣ ਲੱਗਾ ਬਣਤਰ, ਧੁਰ ਦੀ ਵੰਡ ਵੰਡਾਈਆ। ਊਚੀ ਕੂਕ ਕੇ ਕਹੇ ਸ਼ੰਕਰ, ਤੇਰਾ ਨਾਮ ਦੁਹਾਈਆ। ਤੇਰਾ ਹੋਕਾ ਕੰਕਰ ਕੰਕਰ, ਬ੍ਰਹਮਾ ਰਿਹਾ ਸੁਣਾਈਆ। ਵਿਸ਼ਨੂੰ ਕਹੇ ਮੈਂ ਤੇਰੇ ਪਿਆਰ ਦਾ ਸਤਿਕਾਰ ਦਾ ਰੂਪ ਤੇਰਾ ਲੇਖਾ ਜਗਤ ਧਾਰ ਦੇ ਬਾਹਰ ਮੰਤਰ, ਅੱਖਰਾਂ ਤੋਂ ਬਾਹਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨੂੰ ਜੀ ਵੇਖੋ ਵਿਸ਼ਵ ਦੀ ਧਾਰ, ਪ੍ਰੇਮ ਨਾਲ ਦ੍ਰਿੜਾਈਆ। ਚਾਰ ਕੁੰਟ ਤੱਕੋ ਸੰਸਾਰ, ਸੰਘਾਰੀ ਨਾਲ ਮਿਲਾਈਆ। ਬ੍ਰਹਮੇ ਨੂੰ ਕਰੋ ਖ਼ਬਰਦਾਰ, ਆਲਸ ਨਿੰਦਰਾ ਰਹੇ ਨਾ ਰਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਧਰਮ ਦਾ ਦਿਸੇ ਨਾ ਕੋਇ ਦਵਾਰ, ਦਵਾਰਕਾਵਾਸੀ ਰਿਹਾ ਸੁਣਾਈਆ। ਤੁਸੀਂ ਮਿਲ ਕੇ ਕਰੋ ਵਿਚਾਰ, ਵਿਚਰ ਕੇ ਦਿਓ ਜਣਾਈਆ। ਕਿਉਂ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਿਲੇ ਨਾ ਨਾਲ ਕਰਤਾਰ, ਕਰਤਾ ਦਰਸ ਕੋਇ ਨਾ ਪਾਈਆ। ਆਪਣਾ ਵੇਲਾ ਵਕਤ ਲਓ ਵਿਚਾਰ, ਬਿਨਾ ਅੱਖਰਾਂ ਅੱਖਰ ਵੇਖ ਵਖਾਈਆ। ਸਾਰੇ ਇਕੋ ਵਾਰ ਨੈਣ ਰਹੇ ਉਘਾੜ, ਬਿਨ ਅੱਖੀਆਂ ਅੱਖ ਉਠਾਈਆ। ਸਾਡਾ ਵਕਤ ਸੁਹੰਜਣਾ ਪੁੱਜਿਆ ਆਣ, ਘੜੀ ਪਲ ਦਏ ਗਵਾਹੀਆ। ਲੇਖਾ ਮੁਕਾਵੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਰੂਪ ਅਨੂਪਾ ਧਰਿਆ ਵਿਚ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਜਨ ਭਗਤਾਂ ਦੇਵੇ ਦਾਨ, ਬਿਨਾ ਭਗਤੀਉਂ ਝੋਲੀ ਪਾਈਆ। ਸਤਿ ਸਚ ਝੁਲਾ ਨਿਸ਼ਾਨ, ਨਿਸ਼ਾਨੇ ਕੂੜ ਦਏ ਬਦਲਾਈਆ। ਨੌ ਖੰਡ ਪ੍ਰਿਥਮੀ ਦੇ ਕੇ ਮਾਣ, ਦੀਪਾਂ ਸੱਤਾਂ ਹੋਏ ਸਹਾਈਆ। ਵਿਸ਼ਨੂੰ ਤੇਰਾ ਲੇਖੇ ਲਾ ਕੇ ਪੀਣ ਖਾਣ, ਅਗੇ ਆਪਣੀ ਕਾਰ ਸਮਝਾਈਆ। ਸਤਿ ਸਚ ਦਾ ਵੇਖ ਵਿਧਾਨ, ਵਿਦਿਆ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਤੱਕ ਲਓ ਚਾਰ ਚੁਫੇਰ, ਨਵ ਸੱਤ ਧਿਆਨ ਲਗਾਈਆ। ਜਿਧਰ ਤੱਕੋ ਅੰਧੇਰ, ਨੂਰੀ ਚੰਦ ਨਾ ਕੋਇ ਚਮਕਾਈਆ। ਆਪਣਾ ਆਪਣਾ ਵੇਖੋ ਗੇੜ, ਜੁਗ ਚੌਕੜੀ ਬੀਤੇ ਭੱਜੇ ਵਾਹੋ ਦਾਹੀਆ। ਤੁਸੀਂ ਆ ਗਏ ਮੇਰੇ ਨੇੜ, ਨੇਰਨ ਨੇਰਾ ਹੋ ਕੇ ਦਿਆਂ ਜਣਾਈਆ। ਮੈਂ ਛੇੜਨ ਵਾਲਾ ਛੇੜ, ਸਤਿਗੁਰ ਸ਼ਬਦ ਰਿਹਾ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੇਵਾਂ ਭੇੜ, ਦੋ ਧੜ ਹੋਵੇ ਲੋਕਾਈਆ। ਬਿਨਾ ਧਰਮ ਤੋਂ ਵਸੇ ਕੋਈ ਨਾ ਖੇੜ, ਖੰਡਾ ਸ਼ਬਦ ਦਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਪੈਣ ਲੱਗੇ ਸੋਚੀਂ, ਆਪਣਾ ਧਿਆਨ ਲਗਾਈਆ। ਪਹਿਲੋਂ ਵੇਖੀਏ ਚੌਦਾਂ ਲੋਕੀ, ਚੌਦਾਂ ਤਬਕ ਅੱਖ ਉਠਾਈਆ। ਫੇਰ ਸੁਣੀਏ ਧਰਮ ਧਾਰ ਸਲੋਕੀ, ਕੀ ਆਤਮਕ ਰਾਗ ਦ੍ਰਿੜਾਈਆ। ਫੇਰ ਮੰਜ਼ਲ ਚੜ੍ਹੀਏ ਚੋਟੀ, ਵੇਖੀਏ ਥਾਉਂ ਥਾਈਂਆ। ਫੇਰ ਦੀਨ ਦੁਨੀਆ ਵੇਖੀਏ ਖੋਟੀ, ਕੀ ਭਰਮੇ ਭੁੱਲੀ ਲੋਕਾਈਆ। ਫੇਰ ਲੱਖ ਚੁਰਾਸੀ ਹੱਡ ਮਾਸ ਨਾੜੀ ਵੇਖੀਏ ਬੋਟੀ, ਤਨ ਵਜੂਦਾਂ ਧਿਆਨ ਲਗਾਈਆ। ਫੇਰ
ਆਤਮ ਪਰਮਾਤਮ ਧਾਰ ਵੇਖੀਏ ਗੋਪੀ, ਪਾਰਬ੍ਰਹਮ ਬ੍ਰਹਮ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਸਚ ਹੁਕਮ ਵਰਤਾਈਆ। ਛੱਬੀ ਪੋਹ ਕਹੇ ਮੈਂ ਕੀ ਦੱਸਾਂ, ਖ਼ੁਸ਼ੀਆਂ ਨਾਲ ਜਣਾਈਆ। ਬਿਨਾ ਮੁਖ ਦੰਦਾਂ ਤੋਂ ਹੱਸਾਂ, ਬਿਨ ਜਿਹਵਾ ਨਾਲ ਮਿਲਾਈਆ। ਬਿਨ ਨੇਤਰ ਲੋਚਨ ਨੈਣ ਵੇਖਾਂ ਅੱਖਾਂ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਕੋ ਮਿਤ੍ਰ ਪਿਆਰਾ ਸਖਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਭਗਤ ਸੁਹੇਲੇ ਚੁਣੇ ਵਿਚੋਂ ਕੋਟਾਂ ਲੱਖਾ, ਅਣਗਿਣਤਾਂ ਵਿਚੋਂ ਆਪਣੀ ਗਣਤ ਗਿਣਾਈਆ। ਉਨ੍ਹਾਂ ਦਾ ਕਰਨ ਆਇਆ ਪੱਖਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਬਣ ਕੇ ਸਖਾ, ਸਗਲਾ ਸੰਗ ਨਿਭਾਈਆ। ਜਿਸ ਦਾ ਖੇਲ ਯਥਾਰਥ ਯਥਾ, ਯਦੀ ਯਦਪ ਦਿਆਂ ਦ੍ਰਿੜਾਈਆ। ਸਭਦਾ ਲੇਖ ਬਦਲ ਦੇਵੇ ਉਤੋਂ ਮੱਥਾ, ਮਸਤਕ ਧਾਰ ਸਮਝਾਈਆ। ਮਨ ਮਨਸਾ ਪਾ ਕੇ ਨੱਥਾ, ਸ਼ਬਦੀ ਡੋਰ ਬੰਧਾਈਆ। ਲਹਿਣਾ ਦੇਣਾ ਚੁਕਾਏ ਭਾਗ ਅੱਠਾਂ, ਨਵ ਦਵਾਰੇ ਰੰਗ ਰੰਗਾਈਆ। ਜਿਸ ਸਭ ਦਾ ਲਹਿਣਾ ਪੂਰਾ ਕਰਨਾ ਇਕੋ ਵਾਰ ਇਕੱਠਾ, ਇਕੋ ਘਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਕੀ ਖੇਲ ਮੇਰਾ ਨਿਰੰਕਾਰ, ਮੈਨੂੰ ਦੇ ਸਮਝਾਈਆ। ਵਿਸ਼ਨੂੰ ਕੂਕ ਕੇ ਕਰੇ ਪੁਕਾਰ, ਸਹਿਜ ਨਾਲ ਸੁਣਾਈਆ। ਨਿਗਾਹ ਮਾਰ ਲੈ ਬਿਨਾ ਨਿਗਾਹ ਨਿਗਾਹ ਉਗਾੜ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਕਰੇ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਕਲਜੁਗ ਵਿਚ ਸਤਿਜੁਗ ਲਿਆ ਉਸਾਰ, ਨੀਂਹ ਭਗਤਾਂ ਨਾਲ ਰਖਾਈਆ। ਨੌ ਦਵਾਰ ਬਣਾ ਭਗਤ ਦਵਾਰ, ਲੋਕਮਾਤ ਦਿਤੀ ਵਡਿਆਈਆ। ਸਚ ਭੰਡਾਰੇ ਪਾ ਕੇ ਸਾਰ, ਲੋਹ ਲੰਗਰ ਇਕ ਵਖਾਈਆ। ਚਾਰੋਂ ਕੁੰਟ ਕੱਢ ਦੀਵਾਰ, ਚੌਥੇ ਜੁਗ ਕੀਤੀ ਰੁਸ਼ਨਾਈਆ। ਧਰਮ ਦੀ ਧਾਰ ਕਰ ਤਿਆਰ, ਅਧਰਮ ਦਾ ਡੇਰਾ ਢਾਹੀਆ। ਨੌ ਖੰਡ ਪ੍ਰਿਥਮੀ ਦੇ ਇਕ ਅਧਾਰ, ਸੱਤਾਂ ਦੀਪਾਂ ਰੰਗ ਰੰਗਾਈਆ। ਨਾਲ ਬਖ਼ਸ਼ ਕੇ ਸਚ ਵਸਤ ਬਣੇ ਵੇਖਣਹਾਰ, ਵੇਖਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਪ੍ਰਭੂ ਤੇਰਾ ਬੇਅੰਤ ਭੰਡਾਰਾ, ਮੈਂ ਭੰਡਾਰੀ ਸੀਸ ਨਿਵਾਈਆ। ਮੈਂ ਮਾਂਗਤ ਤੇਰੇ ਦਵਾਰਾ, ਨਿਰਗੁਣ ਅਗੇ ਸਰਗੁਣ ਝੋਲੀ ਡਾਹੀਆ। ਮੈਂ ਜਗਤ ਜਹਾਨ ਵਰਤਾਰਾ, ਲੱਖ ਚੁਰਾਸੀ ਸੇਵ ਕਮਾਈਆ। ਮੈਨੂੰ ਤੇਰਾ ਇਕ ਸਹਾਰਾ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਬਖ਼ਸ਼ੇਂ ਬਖ਼ਸ਼ਣਹਾਰਾ, ਤੇਰੀ ਬੇਪਰਵਾਹੀਆ। ਚਾਰ ਜੁਗ ਤੂੰ ਖੇਲ ਕੀਤਾ ਪੈਗ਼ੰਬਰ ਗੁਰ ਅਵਤਾਰਾ, ਆਪਣੀ ਕਲ ਵਰਤਾਈਆ। ਵੱਖਰਾ ਵੱਖਰਾ ਖੋਲ ਦਵਾਰਾ, ਜਗਤ ਜਹਾਨ ਦਿਤਾ ਵਰਤਾਈਆ। ਮੈਂ ਵੇਖਦਾ ਰਿਹਾ ਸਦਾ ਸਦਾ ਵਿਚ ਸੰਸਾਰਾ, ਸੰਸਾਰੀ ਸੰਘਾਰੀ ਨਾਲ ਮਿਲਾਈਆ। ਅੰਤ ਹੁਕਮ ਸੁਣਿਆ ਏਕਾ ਏਕੋ ਵਾਰਾ, ਏਕੰਕਾਰ ਕੀ ਤੇਰੀ ਬੇਪਰਵਾਹੀਆ। ਤੂੰ ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਦਾ ਮਾਲਕ ਬਣ ਕੇ ਖੇਲ ਕਰੇ ਅਪਾਰਾ, ਆਪਣਾ ਹੁਕਮ ਵਰਤਾਈਆ। ਸਰਗੁਣ ਤੋਂ ਨਿਰਗੁਣ ਹੋ ਦੁਬਾਰਾ, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਬਖ਼ਸ਼ ਚਰਨ ਅਧਾਰਾ, ਮਸਤਕ ਧੂੜੀ ਖ਼ਾਕ ਰਮਾਈਆ। ਪਿਛਲਿਆਂ ਯੁਗਾਂ ਦਾ ਲਾਹ ਉਧਾਰਾ, ਮਕਰੂਜ਼ ਹੋ ਕੇ ਕਰਜ਼ੇ ਸਭ ਦੇ ਰਿਹਾ ਚੁਕਾਈਆ। ਆਪਣਾ ਨਾਉਂ ਧਰਾ ਕੇ ਨਿਹਕਲੰਕ ਕਲਕੀ ਅਵਤਾਰਾ, ਰੂਪ ਅਨੂਪਾ ਅਮਾਮ ਆਪ ਅਖਵਾਈਆ। ਮੈਂ ਤੈਨੂੰ ਕੀ ਸਮਝਾਂ ਤੂੰ ਪੁਰਖ ਕਿ ਨਾਰਾ, ਨਰ ਨਰਾਇਣ ਕੀ ਤੇਰੀ ਵਡਿਆਈਆ। ਹਿੰਦੂ ਮੁਸਲਮ ਸਿੱਖ ਈਸਾਈ
ਰੂਪ ਵਿਚ ਨਾ ਮੂਲ ਪਛਾਣਾਂ, ਜੇ ਕੋਈ ਪੁਛੇ ਤੇ ਕੀ ਦੇਵਾਂ ਸਮਝਾਈਆ। ਮੈਂ ਇਕੋ ਇਕ ਕਹਾਂ ਉਹ ਧੁਰ ਦਾ ਰਾਣਾ, ਦੋ ਜਹਾਨਾਂ ਸ਼ਹਿਨਸ਼ਾਹੀਆ। ਮੇਰੇ ਹੱਥੋਂ ਖੋਹ ਕੇ ਪੀਣਾ ਖਾਣਾ, ਜਨ ਭਗਤਾਂ ਹੱਥ ਫੜਾਈਆ। ਮੈਂ ਹੋ ਗਿਆ ਨਿਮਾਣਾ, ਮੇਰੀ ਖ਼ਾਲੀ ਹੱਥ ਦੁਹਾਈਆ। ਕਿਉਂ ਮੈਂ ਵਰਤਾਰਾ ਬਣ ਗਿਆ ਅੱਖੋਂ ਕਾਣਾ, ਅਮੀਰ ਗ਼ਰੀਬ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨੂੰ ਮੂਲ ਨਾ ਤਰਸ, ਸਚ ਦਿਆਂ ਸੁਣਾਈਆ। ਇਹ ਨੌ ਸੌ ਚੁਰਾਨਮੇਂ ਚੌਕੜੀ ਪਿਛੋਂ ਆਇਆ ਬਰਸ, ਸੰਮਤ ਨੌ ਨਾਲ ਮਿਲਾਈਆ। ਜਨ ਭਗਤਾਂ ਦਿਤਾ ਦਰਸ, ਪਰਦਾ ਪਰਦਿਆਂ ਵਿਚੋਂ ਉਠਾਈਆ। ਧੁਰ ਦਾ ਮੇਘ ਦਿਤਾ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਜੁਗ ਜਨਮ ਦੇ ਵਿਛੜਿਆਂ ਉਤੇ ਹੋਇਆ ਤਰਸ, ਰਹਿਮਤ ਸਚ ਕਮਾਈਆ। ਦੀਨਾਂ ਮਜ਼੍ਹਬਾਂ ਦੀ ਮੇਟ ਕੇ ਹਰਸ, ਸ਼ਰਅ ਵਿਚੋਂ ਬਾਹਰ ਕਢਾਈਆ। ਇਕੋ ਘਰ ਵਿਚ ਕਰ ਕੇ ਦਰਜ, ਦਰਜਿਆਂ ਵਡਿਆਂ ਛੋਟਿਆਂ ਦਿਤੀ ਵਡਿਆਈਆ। ਇਹ ਖੇਲ ਕੀਤਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਭੁੱਖਿਆਂ ਨੰਗਿਆਂ ਗ਼ਰੀਬਾਂ ਕੋਝਿਆਂ ਕਮਲਿਆਂ ਵੰਡ ਕੇ ਦਰਦ, ਦਰਦੀਆਂ ਹੋਇਆ ਸਹਾਈਆ। ਜੇ ਤੂੰ ਭਗਤਾਂ ਨੂੰ ਦਾਨ ਦਿਤਾ ਤੇ ਵਿਸ਼ਨੂੰ ਤੇਰਾ ਕੁਝ ਨਹੀਂ ਹੋਣਾ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਤੂੰ ਬਣ ਜਾ ਹੌਸਲੇ ਵਾਲਾ ਮਰਦ, ਦਿਲ ਨਾ ਲੈਣਾ ਢਾਹੀਆ। ਜਿਸ ਦੇ ਹੁਕਮ ਦਾ ਖੰਡਾ ਖੜਕਣਾ ਚਮਕਣੀ ਖੜਗ, ਦੀਨ ਦੁਨੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਸਤਿਗੁਰ ਸ਼ਬਦ ਮੇਰੀ ਪ੍ਰਨਾਮ, ਨਮਸਤੇ ਕਹਿ ਕੇ ਸੀਸ ਨਿਵਾਈਆ। ਮੈਂ ਓਸ ਸਾਹਿਬ ਦਾ ਗ਼ੁਲਾਮ, ਜੋ ਗੋਬਿੰਦ ਦਾ ਧੁਰ ਦਾ ਮਾਹੀਆ। ਮੈਨੂੰ ਨਜ਼ਰੀ ਆਵੇ ਅਗੰਮ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਰਾਜ਼ਕ ਰਿਜ਼ਕ ਰਹੀਮ ਤਮਾਮ, ਤਮਾ ਲਾਲਚ ਸਭ ਦੀ ਵੇਖ ਵਖਾਈਆ। ਮੈਂ ਹਕ ਦੀ ਹਕ ਕੀਤੀ ਪਹਿਚਾਨ, ਮੇਰਾ ਪਰਦਾ ਦਿਤਾ ਉਠਾਈਆ। ਮੇਰੇ ਅੰਤਰ ਆ ਗਿਆ ਗਿਆਨ, ਅਗਿਆਨ ਰਿਹਾ ਨਾ ਰਾਈਆ। ਇਹ ਸਾਹਿਬ ਸਵਾਮੀ ਅੰਤਰਜਾਮੀ ਜੁਗ ਜੁਗ ਪਿਛੇ ਭਗਤਾਂ ਭਗਤੀ ਦਾ ਦੇਂਦਾ ਆਇਆ ਦਾਨ, ਗ਼ਰੀਬ ਨਿਮਾਣਿਆਂ ਝੋਲੀ ਨਾਮ ਨਾਲ ਭਰਾਈਆ। ਹੁਣ ਸਤਿਜੁਗ ਵਾਸਤੇ ਬਦਲ ਦਿਤਾ ਵਿਧਾਨ, ਅਗਲਾ ਆਪਣਾ ਹੁਕਮ ਸੁਣਾਈਆ। ਨਾਮ ਦੇ ਨਾਲ ਅੰਨ ਦਾ ਦੇਵੇ ਦਾਨ, ਭੁੱਖਿਆਂ ਦੀ ਭਗਤੀ ਆਪਣੇ ਲੇਖੇ ਪਾਈਆ। ਚਾਰ ਜੁਗ ਭਗਤੋ ਤੁਹਾਡਾ ਪਕਦਾ ਰਹੇ ਪਕਵਾਨ, ਤੋਟ ਰਹੇ ਨਾ ਰਾਈਆ। ਏਥੇ ਝੁਲੇਗਾ ਸੱਤ ਰੰਗ ਨਿਸ਼ਾਨ, ਨਿਸ਼ਾਨੇ ਸਭ ਦੇ ਸੀਸ ਝੁਕਾਈਆ। ਜਿਸ ਨੂੰ ਝੁਕਣਗੇ ਜ਼ਿਮੀਂ ਅਸਮਾਨ, ਸਮਾਂ ਸਮੇਂ ਨਾਲ ਬਦਲਾਈਆ। ਜਿਸ ਕਾਰਨ ਤੁਸੀਂ ਇਕੱਠੇ ਹੋਏ ਆਣ, ਅੱਜ ਦੀ ਘੜੀ ਮਿਲੇ ਵਡਿਆਈਆ। ਦੇਵਤ ਸੁਰ ਗਣ ਗੰਧਰਵ ਤੁਹਾਡੇ ਢੋਲੇ ਗਾਣ, ਜੋ ਬੈਠੇ ਪ੍ਰਭ ਦੀ ਸਚੀ ਸਰਨਾਈਆ। ਨਿਗਾਹ ਮਾਰ ਰਾਮਾ ਕਾਹਨ, ਕ੍ਰਿਸ਼ਨਾ ਅੱਖ ਉਠਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰਨ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਨਾਨਕ ਗੋਬਿੰਦ ਇਕ ਨਿਸ਼ਾਨ, ਜਗਤ ਨਿਸ਼ਾਨੇ ਰਹੇ ਵਖਾਈਆ। ਇਹ ਖੇਲ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਤੁਹਾਡਾ ਪੱਕਦਾ ਰਹੇ ਸਦਾ ਪਕਵਾਨ, ਤੋਟ ਨਾ ਆਵੇ ਰਾਈਆ। ਤੁਹਾਡਾ ਪਹਿਰੇਦਾਰ ਸਦਾ ਰਹੇ ਨੌਜਵਾਨ, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਦਾ ਸ਼ਸਤਰ ਬੇਪਹਿਚਾਨ, ਜਗਤ ਸ਼ਸਤਰਾਂ ਨਾਲ ਸਮਝਾਾਈਆ।
ਜਿਸ ਦਾ ਰੂਪ ਅਨੂਪ ਨਜ਼ਰ ਨਾ ਆਵੇ ਕੋਈ ਇਨਸਾਨ, ਤਤਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਜਨ ਭਗਤੋ ਆਪਣਾ ਤੱਕ ਲਓ ਚੋਬਦਾਰ, ਬੁੱਢਾ ਨੱਢਾ ਦੋਵੇਂ ਰੂਪ ਬਦਲਾਈਆ। ਸਦਾ ਸਦਾ ਰਹੇ ਖ਼ਬਰਦਾਰ, ਆਲਸ ਨਿੰਦਰਾ ਨਾ ਕਇ ਰਖਾਈਆ। ਚੁਰਾਸੀ ਵਿਚ ਤੁਹਾਡੀ ਆਉਣ ਨਾ ਦੇਵੇ ਵਾਰ, ਅਗੇ ਹੋ ਕੇ ਲਏ ਅਟਕਾਈਆ। ਸਚਖੰਡ ਤੋਂ ਜਾਣ ਨਾ ਦੇਵੇ ਬਾਹਰ, ਥਿਰ ਘਰ ਵਿਚ ਟਿਕਾਈਆ। ਜਿਥੇ ਇਕੋ ਜੋਤ ਨਿਰਾਕਾਰ, ਦੂਜਾ ਇਸ਼ਟ ਨਾ ਕੋਇ ਬਣਾਈਆ। ਇਥੇ ਸਤਿ ਸਰੂਪ ਪੈਗ਼ੰਬਰ ਗੁਰ ਅਵਤਾਰ, ਨੂਰ ਨੂਰ ਵਿਚ ਨਜ਼ਰੀ ਆਈਆ। ਭਗਤ ਭਗਵਾਨ ਦਾ ਇਕ ਦਵਾਰ, ਅਸਥਿਰ ਦੇਵੇ ਆਪ ਵਡਿਆਈਆ। ਵਕਤ ਸੁਹੰਜਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੁਸੀਂ ਜਦੋਂ ਆਓਗੇ ਤੁਹਾਡੇ ਨਾਲ ਫਿਰ ਆਵੇਗਾ ਨਿਰੰਕਾਰ, ਇਹ ਤੁਹਾਡੀ ਸ਼ਹਾਦਤ ਦਿਤੀ ਭੁਗਤਾਈਆ। ਗੋਬਿੰਦ ਦਾ ਖੰਡਾ ਤੇ ਗੋਬਿੰਦ ਦੀ ਕਟਾਰ, ਗੋਬਿੰਦ ਧਾਰ ਗੋਬਿੰਦ ਸੀਸ ਟਿਕਾਈਆ। ਚੌਥੇ ਜੁਗ ਦਾ ਚਾਰ ਕੁੰਟ ਦਾ ਵਿਹਾਰ, ਚਾਰ ਦੀਵਾਰੀ ਰਹੀ ਸਮਝਾਈਆ। ਉੱਤਰ ਪੂਰਬ ਪੱਛਮ ਦੱਖਣ ਜਿਸ ਨੂੰ ਸਾਰੇ ਕਰਨਗੇ ਨਿਮਸਕਾਰ, ਨਮੋ ਨਮੋ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਵਿਚ ਹਜ਼ੂਰੀ, ਹਜ਼ੂਰ ਗੁਰਮੁਖ ਨਜ਼ਰੀ ਆਈਆ। ਓਹ ਜਨ ਭਗਤੋ ਆਪਣੇ ਸੇਵਕ ਦੀ ਲੇਖੇ ਲਾਓ ਮਜ਼ਦੂਰੀ, ਚਾਕਰ ਹੋ ਕੇ ਮੰਗ ਮੰਗਾਈਆ। ਓਹ ਦੇਖੋ ਭੱਜਾ ਆਵੇ ਮੂਸਾ ਉਤੋਂ ਕੋਹਤੂਰੀ, ਆਪਣਾ ਪੰਧ ਮੁਕਾਈਆ। ਹਜ਼ਰਤ ਈਸਾ ਜੋਤ ਧਾਰ ਦਾ ਨੂਰ ਨੂਰੀ, ਮੁਹੰਮਦ ਆਪਣਾ ਰੰਗ ਰੰਗਾਈਆ। ਜਿਸ ਗੁਰੂਆਂ ਆਸ਼ਾ ਕਰਨੀ ਪੂਰੀ, ਪਾਰਬ੍ਰਹਮ ਇਕ ਅਖਵਾਈਆ। ਜੋ ਸਭ ਨੂੰ ਰੰਗਣ ਚਾੜ੍ਹੇ ਗੂੜ੍ਹੀ, ਆਦਿ ਅੰਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨੂੰ ਕਹੇ ਪ੍ਰਭੂ ਮੇਰੀ ਇਕ ਪ੍ਰਨਾਮ, ਪਰਮ ਪੁਰਖ ਸਰਨਾਈਆ। ਮੈਂ ਤੇਰੇ ਹੁਕਮ ਦਾ ਸੇਵਕ ਤੇਰੀ ਸ਼ਰਅ ਦਾ ਗ਼ੁਲਾਮ, ਦੂਜਾ ਰੰਗ ਨਾ ਕੋਇ ਰੰਗਾਈਆ। ਮੈਂ ਚਾਹੁੰਦਾ ਖ਼ੁਸ਼ੀਆਂ ਵਿਚ ਤੇਰੇ ਭਗਤ ਖਾਣ ਤੇਰਾ ਪਕਵਾਨ, ਪੱਕੀ ਤੇਰੇ ਨਾਲ ਪਕਾਈਆ। ਇਹਨਾਂ ਨੂੰ ਕਦੀ ਤੋਟ ਨਾ ਆਵੇ ਜਗਤ ਜਹਾਨ, ਸਤਿਜੁਗ ਸਤਿ ਸਤਿ ਮਿਲੇ ਵਡਿਆਈਆ। ਚਾਰ ਦੀਵਾਰ ਕਹੇ ਮੇਰਾ ਵੀ ਚਾਰੋਂ ਕੁੰਟ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਮੇਰੇ ਧੰਨ ਭਾਗ ਜੇ ਮੇਰੇ ਸੀਸ ਤੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਝੁੱਲਿਆ ਨਿਸ਼ਾਨ, ਮੈਨੂੰ ਨਿਸ਼ਾਨ ਇਕੋ ਨਜ਼ਰੀ ਆਈਆ। ਮੈਂ ਚਾਹੁੰਦੀ ਮੇਰੇ ਅੰਦਰ ਪੰਜ ਪਿਆਰੇ ਖ਼ੁਸ਼ੀਆਂ ਨਾਲ ਲੰਘ ਜਾਣ, ਆਪਣੀ ਖ਼ੁਸ਼ੀ ਬਣਾਈਆ। ਪੰਜ ਲਿਖਾਰੀ ਮੇਰੀ ਲੇਖਣੀ ਵਾਲੀ ਕਲਮ ਚਲਾਣ, ਅੱਖਰ ਅੱਖਰ ਨਾਲ ਵਡਿਆਈਆ। ਪੰਜ ਦਰਬਾਰੀ ਹੋ ਪ੍ਰਧਾਨ, ਚਾਰੋਂ ਕੁੰਟ ਫਿਰਨ ਚਾਈਂ ਚਾਈਂਆ। ਹਰਿ ਸੰਗਤ ਖ਼ੁਸ਼ੀਆਂ ਵਿਚ ਤੂੰ ਮੇਰਾ ਮੈਂ ਤੇਰਾ ਗਾਏ ਗਾਣ, ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਦਰਵਾਜ਼ਾ ਕਹੇ ਮੈਂ ਬਣ ਗਿਆ ਧਰਮ ਦਾ ਦਰ, ਦਰਦੀਓ ਦਰਦ ਵੰਡਾਈਆ। ਭਗਤ ਦਵਾਰਾ ਸਾਰੀ ਸ੍ਰਿਸ਼ਟੀ ਦਾ ਸਾਂਝਾ ਘਰ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਇਹ ਪੁਰਖ ਅਬਿਨਾਸ਼ੀ ਦਿਤਾ ਵਰ, ਧੁਰ ਦੀ ਵਸਤ ਆਪ ਵਰਤਾਈਆ। ਸਾਰੇ ਇਕੋ ਰੂਪ ਹਰੀ ਹਰਿ, ਹਿਰਦੇ ਅੰਦਰ ਵਸਿਆ ਧੁਰ ਦਾ ਮਾਹੀਆ।
ਤੁਸੀਂ ਥੋੜਾ ਸਮਾਂ ਲੈਣਾ ਜਰ, ਹੌਸਲਾ ਹੌਸਲੇ ਵਿਚੋਂ ਪ੍ਰਗਟਾਈਆ। ਜਿਸ ਸ਼ਰਅ ਦਾ ਮੇਟਣਾ ਸ਼ਰ, ਸ਼ਰੀਅਤ ਦਾ ਲੇਖਾ ਦੇਵੇ ਚੁਕਾਈਆ। ਸੋ ਪੁਰਖ ਅਕਾਲਾ ਨਰਾਇਣ ਨਰ, ਹਰਿ ਇਕੋ ਇਕ ਅਖਵਾਈਆ। ਸਭ ਦੇ ਖ਼ਾਲੀ ਭੰਡਾਰੇ ਦੇਵੇ ਭਰ, ਭੁੱਖਿਆਂ ਆਪ ਰਜਾਈਆ। ਅਗੇ ਲਈ ਨਾਮ ਭੰਡਾਰਾ ਬੰਨ੍ਹੇ ਲੜ, ਦੋ ਜਹਾਨ ਮੁਕ ਕਦੇ ਨਾ ਜਾਈਆ। ਤੁਸੀਂ ਖ਼ੁਸ਼ੀਆਂ ਨਾਲ ਖ਼ੁਸ਼ੀ ਦੀ ਮੰਜ਼ਲ ਜਾਣਾ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਜਦੋਂ ਜਾਓਗੇ ਅਗੇ ਹੋ ਲਵਾਂਗਾ ਫੜ, ਦੋਵੇਂ ਹੱਥ ਉਠਾਈਆ। ਜਨ ਭਗਤੋ ਤੁਸਾਂ ਕਦੇ ਨਹੀ ਜਾਣਾ ਮਰ, ਮਰਨ ਵਿਚ ਕਦੇ ਨਾ ਆਈਆ। ਤੁਹਾਡਾ ਇਕੋ ਸਰੋਵਰ ਸਰ, ਜਿਥੇ ਸਰਸੇ ਦਾ ਮਾਲਕ ਬੈਠਾ ਗੋਬਿੰਦ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚਾਰ ਦੀਵਾਰੀ ਕਹੇ ਮੇਰੇ ਅੰਦਰ ਗੁਰਮੁਖ ਜਾਣ ਲੰਘਦੇ, ਆਪਣੀ ਆਪਣੀ ਖ਼ੁਸ਼ੀ ਬਣਾਈਆ। ਸਚ ਪ੍ਰੀਤੀ ਜਾਣ ਮੰਗਦੇ, ਰਸਨਾ ਜਿਹਵਾ ਢੋਲੇ ਗਾਈਆ। ਪਿਆਰ ਮੁਹੱਬਤ ਜਾਣ ਵੰਡਦੇ, ਇਕ ਦੂਜੇ ਲੜ ਫੜਾਈਆ। ਜਗਤ ਜਨਮ ਦੀ ਟੁੱਟੀ ਜਾਣ ਗੰਢਦੇ, ਸ਼ਬਦੀ ਸ਼ਬਦੀ ਡੋਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਚਾਰ ਦੀਵਾਰ ਕਹੇ ਮੈਂ ਬਚਨ ਦੱਸਾਂ ਸੱਚਾ, ਸਤਿਜੁਗ ਸਚ ਰੰਗ ਰੰਗਾਈਆ। ਮੇਰਾ ਰੂਪ ਰਿਹਾ ਨਾ ਕੱਚਾ, ਕੱਚੀ ਤੰਦ ਨਾ ਗੰਢ ਪਵਾਈਆ। ਚੌਥੇ ਜੁਗ ਨਾਤਾ ਹੋਇਆ ਪੱਕਾ, ਜਨ ਭਗਤਾਂ ਸੰਗ ਰਖਾਈਆ। ਮੈਂ ਖ਼ੁਸ਼ੀਆਂ ਨਾਲ ਤੱਕਾ, ਗੁਰਮੁਖ ਗੁਰਸਿੱਖ ਹਰਿਜਨ ਸੰਤ ਸੁਹੇਲੇ ਮੇਰੇ ਅੰਦਰ ਸੋਭਾ ਪਾਈਆ। ਮੈਂ ਖੋਲ ਕੇ ਵੇਖਾਂ ਆਪਣੀਆਂ ਅੱਖਾਂ, ਜਗਤ ਨੇਤਰਾਂ ਬਾਹਰ ਬਾਹਰ ਸਮਝਾਈਆ। ਮੇਰਾ ਸਾਹਿਬ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਲਹਿਣਾ ਦੇਣਾ ਚੁਕਾਉਣਾ ਹੱਥੋ ਹੱਥਾ, ਹੱਥਾਂ ਉਤੇ ਭੰਡਾਰਾ ਦਏ ਵਰਤਾਈਆ। ਸਭ ਦਾ ਇਕੋ ਵਾਰ ਝੁਕ ਜਾਏ ਮੱਥਾ, ਮਸਤਕ ਸੀਸ ਨਿਵਾਈਆ। ਚਾਰ ਜੁਗ ਦਾ ਕਰਜ਼ਾ ਲੱਥਾ, ਭੰਡਾਰਾ ਖ਼ਾਲੀ ਦਿਤਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਚਾਰ ਦੀਵਾਰ ਕਹੇ ਮੈਂ ਵੇਖਣੀ ਮਾਲਾ ਦੀਪ, ਦੀਪਕ ਜੋਤੀ ਸੋਭਾ ਪਾਈਆ। ਜਨ ਭਗਤਾਂ ਤੱਕੀ ਪ੍ਰੀਤ, ਪ੍ਰੀਤਮ ਦਿਤੀ ਵਡਿਆਈਆ। ਸਤਿ ਧਰਮ ਦੀ ਵੇਖਾਂ ਰੀਤ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਅੰਦਰ ਇਕੋ ਜੈਕਾਰਾ ਤੂੰ ਮੇਰਾ ਮੈਂ ਤੇਰਾ ਗੀਤ, ਦੂਜੀ ਅਵਾਜ਼ ਨਾ ਕੋਇ ਸੁਣਾਈਆ। ਮੈਂ ਹੋ ਗਈ ਠਾਂਡੀ ਸੀਤ, ਅਗਨੀ ਅੱਗ ਰਹੀ ਨਾ ਰਾਈਆ। ਖੇਲ ਤੱਕਿਆ ਤ੍ਰੈਗੁਣ ਅਤੀਤ, ਤ੍ਰੈਭਵਨ ਦਿਤਾ ਵਖਾਈਆ। ਸਭ ਦਾ ਸਾਂਝਾ ਇਕੋ ਮੀਤ, ਮਿਤ੍ਰੋ ਦਿਆਂ ਸੁਣਾਈਆ। ਜਿਸ ਰੰਗ ਰੰਗਾਇਆ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਈਆ। ਰੰਗ ਚਾੜ੍ਹ ਅਗੰਮ ਬਸੀਠ, ਦੁਰਮਤ ਮੈਲ ਧਵਾਈਆ। ਹੱਥ ਰੱਖੇ ਸਦਾ ਤੁਹਾਡੀ ਪੀਠ, ਪੁਸ਼ਤ ਪਨਾਹ ਟਿਕਾਈਆ। ਤੁਸਾਂ ਭੰਡਾਰਾ ਛਕਣਾ ਅੰਮ੍ਰਿਤ ਰਸ ਸਮਝ ਕੇ ਮੀਠ, ਰਸਨਾ ਰਸ ਨਾ ਕੋਇ ਜਣਾਈਆ। ਸਾਰੇ ਪਵਿਤ੍ਰ ਹੋਣੇ ਕੌੜੇ ਰੀਠ, ਜਗਤ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤੇਰੀ ਸਰਨਾਈਆ। ਚਾਰ ਦੀਵਾਰੀ ਕਹੇ ਮੇਰਾ ਲੇਖਾ ਨਾਲ ਲੰਗਰ ਲੋਹ, ਲੋਆਂ ਪੁਰੀਆਂ ਦਿਆਂ ਸੁਣਾਈਆ। ਭਗਤ ਭਗਵਾਨ ਦਾ ਬਣਿਆ ਰਹੇ ਮੋਹ, ਮੁਹੱਬਤ ਵਿਚ ਸਮਾਈਆ। ਇਕੋ ਲੇਖਾ ਹੋਵੇ
ਇਕ ਦੋ, ਦੋ ਇਕ ਇਕੋ ਰੰਗ ਵਖਾਈਆ। ਸਾਚੀ ਵਸਤ ਸਕੇ ਕੋਈ ਨਾ ਖੋਹ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਜਨ ਭਗਤ ਭਗਵਾਨ ਏਕਾ ਰੂਪ ਗਏ ਹੋ, ਹੋਕਾ ਦੇ ਕੇ ਦਿਆਂ ਸੁਣਾਈਆ। ਧੰਨ ਭਾਗ ਮੈਨੂੰ ਢੋਆ ਮਿਲਿਆ ਧੁਰ ਦਾ ਢੋਅ, ਵਸਤ ਅਗੰਮ ਦਿਤੀ ਵਰਤਾਈਆ। ਮੈਂ ਜਨ ਭਗਤੋ ਤੁਹਾਡੀ ਸੁਣ ਕੇ ਸੋ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਚਾਰ ਦੀਵਾਰ ਕਹੇ ਮੇਰੇ ਚਾਰੋਂ ਕੁੰਟ ਮੁਰਦੇ ਵੇਖੋ ਕਾਂ, ਨੌ ਖੰਡ ਨਵ ਨਵ ਫ਼ੁੱਟ ਦੇਣ ਗਵਾਹੀਆ। ਕਿਸੇ ਦਾ ਲੇਖਾ ਮੁਕਣਾ ਨਹੀਂ ਜਿਨ੍ਹਾਂ ਨੇ ਸੂਰ ਖਾਧੀ ਜਾਂ ਗਾਂ, ਅਗੇ ਹੋਏ ਨਾ ਕੋਇ ਸਹਾਈਆ। ਸਭ ਦਾ ਇਕੋ ਪਿਤਾ ਤੇ ਇਕੋ ਮਾਂ, ਪੰਛੀਆਂ ਪੰਖੀਆਂ ਦਏ ਵਡਿਆਈਆ। ਮੈਂ ਸੰਦੇਸ਼ਾ ਦੇਵਾਂ ਨਾਲ ਚਾਅ, ਚਾਓ ਘਨੇਰਾ ਇਕ ਰਖਾਈਆ। ਜਿਨ੍ਹਾਂ ਦੀਪਕ ਦਿਤੇ ਜਗਾ, ਮਿਲੇ ਮਾਣ ਵਡਿਆਈਆ। ਜਨ ਭਗਤੋ ਤੁਹਾਡਾ ਚਾਰੋਂ ਕੁੰਟ ਹੋਏ ਰੁਸ਼ਨਾ, ਅੰਧ ਅੰਧੇਰਾ ਰਹੇ ਨਾ ਰਾਈਆ। ਤੁਸਾਂ ਪ੍ਰੇਮ ਵਿਚ ਪਿਆਰ ਵਿਚ ਸਤਿਕਾਰ ਵਿਚ ਧਰਮ ਦਾ ਲੰਗਰ ਲੈਣਾ ਖਾ, ਆਪਣਾ ਪੇਟ ਭਰਾਈਆ। ਮੈਂ ਚਾਰੋਂ ਤਰਫ਼ ਵੇਖਾਂ ਨਾਲ ਚਾਅ, ਚਾਰ ਦੀਵਾਰੀ ਕਹੇ ਆਪਣੇ ਨੈਣ ਤਕਾਈਆ। ਲੰਗਰ ਕਹੇ ਮੈਨੂੰ ਪ੍ਰੇਮ ਨਾਲ ਦਿਉ ਵਰਤਾ, ਜੈਕਾਰੇ ਇੱਕੀ ਹਰਿ ਸੰਗਤ ਸਾਰੀ ਅੰਦਰ ਬੈਠੀ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਅਗੰਮ ਅਥਾਹ, ਅਗੋਚਰ ਕਹਿਣ ਕਿਛ ਨਾ ਪਾਈਆ।