ਪੁਸਤਕਾਲਾਭਾਗ ੨੩

੨੬ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਚਾਰ ਦੀਵਾਰ ਕਹੇ ਸੁਣ ਅਨਾਦ ਅਨਾਦੀ ਧਰਮ, ਧਰਮੀਆ ਦਿਆਂ ਜਣਾਈਆ। ਨਵ ਸੱਤ ਦਾ ਵੇਖ ਕਰਮ, ਕਰਮ ਕਾਂਡਾਂ ਖੋਜ ਖੁਜਾਈਆ। ਮੇਰਾ ਅੰਦਰੋਂ ਮੇਟ ਦੇ ਭਰਮ, ਭਰਾਂਤ ਰਹੇ ਨਾ ਰਾਈਆ। ਸਤਿਜੁਗ ਨੂੰ ਕਹਿ ਧਰਨੀ ਉਤੇ ਲੈ ਜਰਮ, ਆਪਣਾ ਰੂਪ ਪ੍ਰਗਟਾਈਆ। ਲੋਕ ਲੱਜਿਆ ਲਾਹ ਸ਼ਰਮ, ਹਯਾ ਦਾ ਡੇਰਾ ਢਾਹੀਆ। ਝਗੜਾ ਮਿਟਾ ਵਰਨ ਬਰਨ, ਜ਼ਾਤ ਪਾਤ ਕਰ ਸਫ਼ਾਈਆ। ਇਕੋ ਦਰਸਾ ਪ੍ਰਭੂ ਦੇ ਚਰਨ, ਚਰਨੋਦਕ ਜਾਮ ਪਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਲੋਚਨ ਨੈਣ ਉਠਾਈਆ। ਸਾਰੇ ਇਕੋ ਨਾਮ ਨਿਧਾਨਾ ਪੜ੍ਹਨ, ਆਤਮ ਪਰਮਾਤਮ ਭੇਵ ਖੁਲਾਈਆ। ਸਚਖੰਡ ਦੇ ਪੌੜੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਦਰਗਾਹ ਸਾਚੀ ਖੜ੍ਹਨ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਮ ਕਹੇ ਮੈਂ ਧਰਮ ਦੀ ਦੱਸਾਂ ਬਾਤ, ਭੇਵ ਅਭੇਦ ਖੁਲਾਈਆ। ਕੀ ਲੇਖਾ ਕਮਲਾਪਾਤ, ਪਤਿਪਰਮੇਸ਼ਵਰ ਕੀ ਦ੍ਰਿੜਾਈਆ। ਜਿਸ ਦੀ ਨਿਰਗੁਣ ਧਾਰ ਅਗੰਮੀ ਜ਼ਾਤ, ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਉਸ ਦਾ ਖੇਲ ਸਦਾ ਬਹੁਭਾਂਤ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜਿਸ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਸਤਿ ਚਮਕਾਈਆ। ਜਨ ਭਗਤਾਂ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ। ਪ੍ਰਗਟ ਹੋਵੇ ਲੋਕਮਾਤ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਮੈਂ ਸਤਿਜੁਗ ਦੇਵਾਂ

ਸਚ ਸਲਾਹ, ਖ਼ੁਸ਼ੀਆਂ ਨਾਲ ਜਣਾਈਆ। ਉਠ ਸਭ ਦਾ ਬਣ ਮਲਾਹ, ਬੇੜਾ ਆਪਣੇ ਕੰਧ ਟਿਕਾਈਆ। ਆਤਮ ਪਰਮਾਤਮ ਦੱਸ ਰਾਹ, ਸੋਹੰ ਢੋਲਾ ਅਗੰਮ ਅਥਾਹੀਆ। ਨਾਮ ਨਿਧਾਨਾ ਇਕੋ ਗਾ, ਗਹਿਰ ਗੰਭੀਰ ਪਰਦਾ ਆਪ ਚੁਕਾਈਆ। ਨਾ ਕੋਈ ਸੂਰ ਖਾਏ ਨਾ ਗਾਂ, ਛੁਰੀ ਸ਼ਰਅ ਨਾ ਕੋਇ ਚਲਾਈਆ। ਨਾ ਕੋਈ ਦੀਨ ਮਜ਼੍ਹਬ ਝਗੜਾ ਹੋਵੇ ਥਾਂ ਥਾਂ, ਕਾਤਲ ਮਕਤੂਲ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਿਜੁਗ ਕਹੇ ਧਰਮ ਮੈਂ ਤੱਕਾਂ ਬੈਠਾ ਰਾਹ, ਆਪਣੇ ਨੈਣ ਉਠਾਈਆ। ਕਵਣ ਵੇਲਾ ਹੁਕਮ ਕਰੇ ਬੇਪ੍ਰਵਾਹ, ਜੋ ਬੇਪ੍ਰਵਾਹੀ ਵਿਚ ਸਮਾਈਆ। ਮੇਰਾ ਪਰਦਾ ਦਏ ਚੁਕਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਨਾਮ ਖੰਡਾ ਇਕ ਚਮਕਾ, ਜਗਤ ਖੜਗਾਂ ਕਰੇ ਸਫ਼ਾਈਆ। ਹੁਕਮ ਧੁਰ ਦਾ ਇਕ ਵਰਤਾ, ਲੇਖੇ ਜਾਣੇ ਥਾਉਂ ਥਾਈਂਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਕਲਜੁਗ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਮ ਕਹੇ ਸਤਿਜੁਗ ਵੇਖ ਲੈ ਕਲਜੁਗ ਅੰਤ ਅੰਧੇਰਾ, ਹਰ ਹਿਰਦੇ ਧਿਆਨ ਲਗਾਈਆ। ਨਾ ਕੋਈ ਗੁਰੂ ਨਾ ਦੀਸੇ ਚੇਰਾ, ਚੇਲਾ ਗੁਰ ਨਾ ਕੋਇ ਚਤੁਰਾਈਆ। ਮਾਇਆ ਮਮਤਾ ਵਿਚ ਸ੍ਰਿਸ਼ਟੀ ਕਰਦੀ ਮੇਰਾ ਮੇਰਾ, ਕੂੜ ਮੁਹੱਬਤ ਵਿਚ ਹਲਕਾਈਆ। ਆਤਮ ਪਰਮਾਤਮ ਵਸੇ ਕਿਸੇ ਨਾ ਖੇੜਾ, ਖਿੜਕੀ ਬੰਦ ਨਾ ਕੋਇ ਖੁਲਾਈਆ। ਚਾਰੋਂ ਕੁੰਟ ਪਿਆ ਝੇੜਾ, ਝਗੜੇ ਵਿਚ ਖ਼ਲਕ ਖ਼ੁਦਾਈਆ। ਧਰਮ ਜੀ ਤੇਰਾ ਬੰਨ੍ਹੇ ਕੋਈ ਨਾ ਬੇੜਾ, ਨਈਆ ਪਾਰ ਨਾ ਕੋਇ ਕਰਾਈਆ। ਜੁਗ ਚੌਕੜੀ ਮੁਕਣ ਵਾਲਾ ਗੇੜਾ, ਆਪ ਆਪਣਾ ਪੰਧ ਮੁਕਾਈਆ। ਕਲਜੁਗ ਕੂੜਾ ਛੇੜ ਰਿਹਾ ਛੇੜਾ, ਛੇਕੜ ਆਪਣਾ ਰਿਹਾ ਸਮਝਾਈਆ। ਜਿਸ ਦੀਨਾਂ ਮਜ਼੍ਹਬਾਂ ਪਾਉਣਾ ਝੇੜਾ, ਝਗੜਾ ਸਕੇ ਨਾ ਕੋਇ ਮੁਕਾਈਆ। ਧਰਨੀ ਧਰਤ ਧਵਲ ਧੌਲ ਦਾ ਖੁਲਾ ਕਰਨਾ ਵਿਹੜਾ, ਨਵ ਸੱਤ ਵੇਖੇ ਥਾਉਂ ਥਾਈਂਆ। ਉਹਦਾ ਇਕੋ ਹੁਕਮ ਬਥੇਰਾ, ਬਹੁਤੀ ਗੱਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਧਰਮ ਕਹੇ ਸਤਿਜੁਗ ਪ੍ਰਭ ਦੀ ਧਾਰੋਂ ਜਾ ਉਠ, ਆਪਣੀ ਲੈ ਅੰਗੜਾਈਆ। ਜਗਤ ਜਹਾਨ ਜਾ ਤੁਠ, ਮਿਹਰ ਨਜ਼ਰ ਤਕਾਈਆ। ਕਲਜੁਗ ਕੂੜੀ ਮੇਟ ਦੇ ਲੁੱਟ, ਲੁਟੇਰਾ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਨਾਤਾ ਜਾਏ ਟੁਟ, ਜਗਤ ਤ੍ਰਿਸ਼ਨਾ ਨਾ ਕੂੜ ਹਲਕਾਈਆ। ਨਵ ਸੱਤ ਪਏ ਨਾ ਲੁੱਟ, ਸਤਿ ਸਚ ਨਾ ਕੋਇ ਲੁਟਾਈਆ। ਦੀਨਾਂ ਮਜ਼੍ਹਬਾਂ ਮੇਟ ਦੇ ਫੁੱਟ, ਫੁਟਕਲ ਵੇਖ ਲੋਕਾਈਆ। ਜਰਾ ਨਿਗਾਹ ਮਾਰ ਲੈ ਕੀ ਖੇਲ ਪ੍ਰਭੂ ਅਤੁਟ, ਅਤੋਟ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਸਤਿਜੁਗ ਕਹੇ ਧਰਮ ਮੈਂ ਬੈਠਾ ਰਖ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਮੇਰੀਆਂ ਪੂਰੀਆਂ ਹੋਣ ਤਰੀਕਾਂ, ਤਵਾਰੀਖਾਂ ਦੇਣ ਗਵਾਹੀਆ। ਮੈਂ ਦੀਨਾਂ ਮਜ਼੍ਹਬਾਂ ਦਾ ਮੇਟਾਂ ਸ਼ਰੀਕਾ, ਸ਼ਿਰਕਤ ਅੰਦਰੋਂ ਬਾਹਰ ਕਢਾਈਆ। ਪ੍ਰਭ ਦਾ ਮਾਰਗ ਦੱਸ ਕੇ ਨੀਕਨ ਨੀਕਾ, ਨਿੱਕਿਉਂ ਵੱਡਾ ਦਿਆਂ ਵਖਾਈਆ। ਭੇਵ ਖੁਲਾ ਕੇ ਜੀਵ ਜੀਅ ਕਾ, ਆਤਮ ਬ੍ਰਹਮ ਦਿਆਂ ਸਮਝਾਈਆ। ਦੀਨ ਦੁਨੀ ਬਦਲ ਕੇ ਨੀਤਾ, ਨੀਤੀਵਾਨ ਇਕ ਅਖਵਾਈਆ। ਸਾਚਾ ਮੰਤਰ ਢੋਲਾ ਦੱਸ ਕੇ ਗੀਤਾ, ਕਲਮਾ ਕਲਮਿਆਂ ਬਾਹਰ ਸੁਣਾਈਆ। ਭੇਵ ਚੁਕਾ ਕੇ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਦਿਆਂ ਸਮਝਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਧਰਮ ਪੁਰਖ ਅਕਾਲ ਦੇ ਅਗੇ ਕਰ ਬੇਨੰਤੀ, ਬਿਨੈ ਵਿਚ ਸੀਸ ਨਿਵਾਈਆ। ਜੋ ਆਦਿ ਜੁਗਾਦੀ ਪੰਡਤੀ, ਬ੍ਰਹਮ ਤੋਂ ਪਰੇ ਪੜ੍ਹਾਈਆ। ਉਹਦਾ ਖੇਲ ਸਦਾ ਸਚ ਸੰਗਤੀ, ਸਤਿ ਵਿਚ ਸਮਾਈਆ। ਜਿਸ ਦੀ ਲੱਖ ਚੁਰਾਸੀ ਮੰਗਤੀ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਕਲਜੁਗ ਹਉਮੈ ਗੜ੍ਹ ਤੋੜੇ ਹੰਗਤੀ, ਹੰ ਬ੍ਰਹਮ ਇਕ ਸਮਝਾਈਆ। ਉਹ ਆਸ਼ਾ ਜਾਣੇ ਸ਼ਬਦ ਪੰਜ ਦੀ, ਪੰਜ ਤਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਧਰਮ ਪ੍ਰਭੂ ਦੇ ਅਗੇ ਕਰ ਅਰਦਾਸ, ਬੇਨੰਤੀ ਅਰਜ਼ ਸੁਣਾਈਆ। ਤੂੰ ਵਸੇਂ ਉਪਰ ਆਕਾਸ਼, ਆਕਾਸ਼ ਆਕਾਸ਼ਾਂ ਵੇਖ ਵਖਾਈਆ। ਤੇਰੀ ਜੁਗ ਚੌਕੜੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਮੇਰੀ ਪੂਰੀ ਕਰ ਦੇ ਆਸ, ਇਹ ਤੇਰੀ ਬੇਪਰਵਾਹੀਆ। ਹੁਕਮ ਸੰਦੇਸ਼ਾ ਸ਼ੰਕਰ ਦੇ ਦੇ ਉਤੇ ਕੈਲਾਸ਼, ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਸਚ ਤੇਰੀ ਵਡਿਆਈਆ। ਧਰਮ ਕਹੇ ਸਤਿਜੁਗ ਦੋਵੇਂ ਕਰੀਏ ਇਕ ਸਲਾਹ, ਮਤਾ ਧਰਮ ਧਾਰ ਪਕਾਈਆ। ਸਾਡਾ ਹੋਵੇ ਨਾ ਕੋਇ ਗਵਾਹ, ਸ਼ਹਾਦਤ ਇਕੋ ਇਕ ਭੁਗਤਾਈਆ। ਪੁਰਖ ਅਕਾਲਾ ਦਇਆ ਦੇਵੇ ਕਮਾ, ਮਿਹਰ ਨਜ਼ਰ ਨਾਲ ਤਰਾਈਆ। ਮੇਰੀ ਕਬੂਲ ਹੋਵੇ ਦੁਆ, ਦੋਏ ਜੋੜ ਸੀਸ ਦੇਵਾਂ ਝੁਕਾਈਆ। ਮੇਰੇ ਨਬੀਆਂ ਦੇ ਖ਼ੁਦਾ, ਰਸੂਲਾਂ ਤੇਰੀ ਸ਼ਨਵਾਈਆ। ਭਗਤਾਂ ਮਿਲਣਾ ਤੇਰੀ ਅਦਾ, ਰੀਤੀ ਜੁਗ ਚੌਕੜੀ ਚਲੀ ਆਈਆ। ਮੇਰੇ ਹਕ ਮਹਿਬੂਬ ਖ਼ੁਦਾ, ਜਲਵਾਗਰ ਨੂਰ ਅਲਾਹੀਆ। ਮੇਰੀ ਕਬੂਲ ਕਰ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਨੂਰੇ ਨੂਰ ਰੁਸ਼ਨਾ, ਦੋ ਜਹਾਨਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਸਤਿਜੁਗ ਓਹ ਵੇਖ ਕਲਜੁਗ ਆਪਣੀਆਂ ਸਵਾਰੇ ਭੁਜਾ, ਬਾਹੂ ਬਲ ਵੇਖ ਵਖਾਈਆ। ਮੈਂ ਭੇਵ ਖੁਲਾਉਣਾ ਗੁਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਪ੍ਰਸਿੱਧ ਹੋਣਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਮੇਰਾ ਭੇਵ ਅਭੇਦਾ ਗੁਝਾ, ਬਿਨ ਸਤਿਗੁਰ ਗੁਰ ਨਾ ਕਦੇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਆਇਆ ਜੋਬਨ ਵਿਚ ਮਸਤੀ, ਮਸਤ ਦੀਵਾਨਾ ਰੂਪ ਵਟਾਈਆ। ਮੇਰੇ ਕੋਲ ਇਕੋ ਅਗੰਮੀ ਹਸਤੀ, ਜੋ ਹਸਤ ਕੀਟਾਂ ਹੋਏ ਸਹਾਈਆ। ਮੈਂ ਵਸਾਂ ਉਸ ਦੀ ਬਸਤੀ, ਗ੍ਰਹਿ ਉਸੇ ਡੇਰਾ ਲਾਈਆ। ਜਿਸ ਦੀ ਖੇਲ ਅਗੰਮੀ ਅੱਖ ਦੀ, ਆਖ਼ਰ ਮੇਲਾ ਲਏ ਮਿਲਾਈਆ। ਮੇਰੀ ਆਸ਼ਾ ਓਸੇ ਦਾ ਢੋਲਾ ਜਪਦੀ, ਸਿਫ਼ਤਾਂ ਵਿਚ ਸਲਾਹੀਆ। ਜਿਥੇ ਖੇਲ ਨਹੀਂ ਮਨ ਮਤ ਦੀ, ਬੁੱਧੀ ਤੋਂ ਬਾਹਰ ਪੜ੍ਹਾਈਆ। ਓਥੇ ਵਿਚਾਰ ਨਹੀਂ ਕੋਈ ਤਤ ਦੀ, ਤਤਵ ਤਤ ਨਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਧਰਮ ਕਹੇ ਮੇਰੀ ਇਕੋ ਇਕ ਆਸ਼ਾ, ਆਸ਼ਾਵੰਦ ਹੋ ਕੇ ਦਿਆਂ ਜਣਾਈਆ। ਮੇਰਾ ਚਰਨ ਕਵਲ ਭਰਵਾਸਾ, ਭਾਂਡਾ ਭਰਮ ਭਓ ਭੰਨਾਈਆ। ਮੈਂ ਮੰਡਲ ਤੱਕਾਂ ਰਾਸਾ, ਬਿਨ ਗੋਪੀ ਕਾਹਨ ਖੋਜ ਖੁਜਾਈਆ। ਮੈਂ ਪ੍ਰਿਥਮੀ ਵੇਖਾਂ ਆਕਾਸ਼ਾ, ਗਗਨ ਗਗਨੰਤਰਾਂ ਨੈਣ ਉਠਾਈਆ। ਸਾਚੇ ਮੰਡਲ ਤੱਕਾਂ ਨੂਰ ਜੋਤ ਪ੍ਰਕਾਸ਼ਾ, ਨਵ

ਸੱਤ ਸਤਿ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਜੁਗ ਕਹੇ ਮੇਰੀ ਇਕੋ ਇਕ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਧਰਮ ਤੂੰ ਵੀ ਉਠ ਬਲ ਧਾਰ, ਆਪਣੀ ਲੈ ਅੰਗੜਾਈਆ। ਪ੍ਰਭੂ ਨੂੰ ਕਰੀਏ ਨਿਮਸਕਾਰ, ਡੰਡਾਵਤ ਵਿਚ ਸੀਸ ਨਿਵਾਈਆ। ਉਚੀ ਕੂਕ ਮਾਰੀਏ ਲਲਕਾਰ, ਜ਼ੋਰ ਜ਼ੋਰ ਜ਼ੋਰ ਸੁਣਾਈਆ। ਕਲਜੁਗਾ ਧਰਨੀ ਦੇ ਉਤੋਂ ਹੋ ਜਾ ਬਾਹਰ, ਲੋਕਮਾਤ ਰਹਿਣ ਨਾ ਪਾਈਆ। ਇਹ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸ਼ਬਦ ਹੋ ਕੇ ਖ਼ਬਰਦਾਰ, ਸੰਦੇਸ਼ੇ ਰਿਹਾ ਜਣਾਈਆ। ਲਹਿਣਾ ਦੇਣਾ ਤੱਕ ਲੈ ਏਕੰਕਾਰ, ਕੀ ਅਕਲ ਕਲਧਾਰੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਜੁਗ ਕਹੇ ਧਰਮ ਮੈਂ ਧਰਮ ਦੀ ਧਾਰ ਮਾਤ ਲੱਗਾ, ਲਗ ਮਾਤਰਾਂ ਡੇਰਾ ਢਾਹੀਆ। ਸਤਿ ਸਚ ਚਲਾਵਾਂ ਅਗਾ, ਕੂੜ ਕੁੜਿਆਰ ਰਹੇ ਨਾ ਰਾਈਆ। ਮੈਂ ਸੀਸ ਦਸਤਾਰ ਸਤਿ ਦੀ ਬੰਨ੍ਹਾਂ ਪੱਗਾ, ਪਗੜੀ ਅਗੰਮ ਅਥਾਹੀਆ। ਜਗਤ ਜਹਾਨ ਤੱਕਾਂ ਅੱਗਾ, ਅਗਨੀ ਤਤ ਖੋਜ ਖੁਜਾਈਆ। ਮੈਂ ਸੂਰਾ ਤੱਕਾਂ ਸ਼ਹਿਨਸ਼ਾਹ ਸਰਬਗਾ, ਮਾਲਕ ਇਕ ਅਖਵਾਈਆ। ਜਿਸ ਨੇ ਚਾਰ ਕੁੰਟ ਮਾਰ ਕੇ ਬੱਧੇ ਕੱਗਾ, ਕਾਗਾਂ ਵਾਲੀ ਰੁੱਤ ਗਵਾਈਆ। ਇਕੋ ਨਾਮ ਪਿਆਲਾ ਪਿਆ ਕੇ ਮਧਾ, ਮਧੁਰ ਧੁਨ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੈਂ ਰੱਖ ਕੇ ਬੈਠਾ ਓਟਾ, ਓੜਕ ਧਿਆਨ ਲਗਾਈਆ। ਪੁਛਿਆ ਅਗਿਣਤ (ਸਲੋਕਾ), ਸੋਹਲਿਆਂ ਵਿਚ ਸੁਣਾਈਆ। ਕਿਸ ਬਿਧ ਧਰਮ ਦੀ ਧਾਰ ਜਗਣੀਆਂ ਜੋਤਾ, ਜੋਤੀ ਜਾਤਾ ਡਗਮਗਾਈਆ। ਝਟ ਕਲਜੁਗ ਕਹੇ ਮੇਰਾ ਸਮਾਂ ਨਹੀਂ ਲੰਘਿਆ ਬਹੁਤਾ, ਬਹੁੜੀ ਬਹੁੜੀ ਕਰ ਦਿਆਂ ਜਣਾਈਆ। ਮੈਂ ਚਾਹੁੰਦਾ ਮੇਰੇ ਵਿਚ ਸਭ ਦੀਆਂ ਹੋਵਣ ਮੌਤਾਂ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਐਵੇਂ ਨਾ ਲੈ ਅੰਗੜਾਈ, ਮਤਾ ਸਤਿਜੁਗ ਨਾਲ ਪਕਾਈਆ। ਮੈਂ ਕੋਈ ਹੋ ਨਹੀਂ ਗਿਆ ਸ਼ੁਦਾਈ, ਆਪ ਆਪਣੀ ਮਤ ਗਵਾਈਆ। ਮੈਂ ਵੀ ਜਗਤ ਜਹਾਨ ਦਾ ਰਾਹੀ, ਰਹਿਬਰ ਦਿਤੀ ਮਾਣ ਵਡਿਆਈਆ। ਮੈਂ ਉਸੇ ਦਾ ਨੂਰ ਨੁਰਾਨਾ ਜੋ ਮਾਲਕ ਖ਼ਲਕ ਖ਼ੁਦਾਈ, ਅਗੰਮ ਅਗੰਮੜਾ ਵਡ ਵਡਿਆਈਆ। ਮੈਨੂੰ ਯਾਦ ਗੋਬਿੰਦ ਦਾ ਢਈਆ ਢਾਈ, ਅੱਖਰਾਂ ਸਿਫ਼ਤ ਸਲਾਹੀਆ। ਜਿਸ ਆਉਣਾ ਚਾਈਂ ਚਾਈਂ, ਆਪਣਾ ਫੇਰਾ ਪਾਈਆ। ਸੰਬਲ ਖੇੜਾ ਦੇਣਾ ਵਸਾਈ, ਸੋਹਣਾ ਰੰਗ ਰੰਗਾਈਆ। ਨਿਰਗੁਣ ਨੂਰ ਕਰੇ ਰੁਸ਼ਨਾਈ, ਜੋਤੀ ਜਾਤਾ ਹੋ ਕੇ ਡਗਮਗਾਈਆ। ਕਲਜੁਗ ਕਹੇ ਪਰ ਮੈਂ ਵੀ ਬੜਾ ਕਸਾਈ, ਕਸਮ ਨਾਲ ਸੁਣਾਈਆ। ਮੈਂ ਰਾਹ ਜਾਂਦੇ ਭੁਲਾ ਦੇਣੇ ਰਾਹੀ, ਰਹਿਬਰ ਮਿਲਣ ਕੋਇ ਨਾ ਪਾਈਆ। ਹੱਥਾਂ ਨਾਲ ਉਠਾ ਕੇ ਦੋਵੇਂ ਬਾਹੀਂ, ਬਾਹੂ ਬਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਮ ਕੀ ਸਤਿਜੁਗ ਦਏ ਦਲੀਲਾ, ਆਪਣੀ ਖ਼ੁਸ਼ੀ ਬਣਾਈਆ। ਮੇਰੇ ਬਦਲਣ ਦਾ ਤੇਰੇ ਕੋਲ ਕੀ ਵਸੀਲਾ, ਮੈਨੂੰ ਦੇ ਦ੍ਰਿੜਾਈਆ। ਤੂੰ ਵਸੇਂ ਥੱਲੇ ਅੰਬਰ ਨੀਲਾ, ਧਰਨੀ ਉਤੇ ਡੇਰਾ ਲਾਈਆ। ਉਹ ਮਾਲਕ ਛੈਲ ਛਬੀਲਾ, ਅਗੰਮ ਅਥਾਹ ਅਖਵਾਈਆ। ਜਿਸ ਦੇ ਹੁਕਮ ਦਾ

ਹੋਣਾ ਹੀਲਾ, ਹਿੰਮਤ ਹਿੰਮਤ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਸਾਚੀ ਖੇਲ ਖਿਲਾਈਆ। ਕਲਜੁਗ ਕਹੇ ਧਰਮ ਮੈਂ ਕਦੀ ਨਹੀਂ ਜਾਵਾਂਗਾ, ਸਚ ਸਚ ਦ੍ਰਿੜਾਈਆ। ਪ੍ਰਭ ਅਗੇ ਵਾਸਤਾ ਪਾਵਾਂਗਾ, ਨਿਵ ਨਿਵ ਸੀਸ ਨਿਵਾਈਆ। ਆਪਣੇ ਜਗਤ ਦੀ ਖਾਵਾਂ ਕਸਮ, ਸੁਗੰਦਾਂ ਵਿਚ ਜਣਾਈਆ। ਆਪਣੀ ਰਸਮ ਦ੍ਰਿੜਾਵਾਂਗਾ, ਭੇਵ ਅਭੇਦ ਖੁਲਾਈਆ। ਮੈਂ ਸਚ ਦੱਸਾਂ ਮਿਤ੍ਰਾ ਇਕ ਵੇਰਾਂ ਦੀਨ ਦੁਨੀ ਸਰਬ ਲੜਾਵਾਂਗਾ, ਇਹ ਮੇਰੀ ਬੇਪਰਵਾਹੀਆ। ਖੰਡੇ ਖੜਗਾਂ ਨਾਲ ਖੜਕਾਵਾਂਗਾ, ਖੰਡਰ ਵੇਖਾਂ ਲੋਕਾਈਆ। ਜਗਤ ਜਗਿਆਸੂਆਂ ਲੋਕਮਾਤ ਤੜਫਾਵਾਂਗਾ, ਇਹ ਮੇਰੇ ਹੱਥ ਵਡਿਆਈਆ। ਚਾਰੋਂ ਕੁੰਟ ਕੂੜੇ ਕਾਗ ਉਡਾਵਾਂਗਾ, ਨੌਵਾਂ ਖੰਡਾਂ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਹਿਲਾਵਾਂਗਾ, ਸੋਇਆ ਰਹਿਣ ਕੋਇ ਨਾ ਪਾਈਆ। ਆਪਣੀ ਖੇਲ ਸੱਜਣਾ ਏਸੇ ਸਾਲ ਸ਼ੁਰੂ ਕਰਾਵਾਂਗਾ, ਸੋਹਣਾ ਰੰਗ ਰੰਗਾਈਆ। ਅਗਲੇ ਸਾਲ ਬਲ ਵਧਾਵਾਂਗਾ, ਰਾਜਾ ਬਲ ਦਏ ਗਵਾਹੀਆ। ਤੀਜੇ ਸਾਲ ਅਟਲ ਹੁਕਮ ਸੁਣਾਵਾਂਗਾ, ਜੋ ਦੱਸੇ ਮੇਰਾ ਮਾਹੀਆ। ਚੌਥੇ ਸਾਲ ਤਰਥਲ ਮਚਾਵਾਂਗਾ, ਥਲ ਅਸਗਾਹ ਹੋਣ ਸ਼ੁਦਾਈਆ। ਪੰਜਵੇਂ ਸਾਲ ਟਲ ਵਜਾਵਾਂਗਾ, ਮੰਦਰਾਂ ਬਾਹਰ ਕਰਾਂ ਸ਼ਨਵਾਈਆ। ਛੇਵੇਂ ਸਾਲ ਕੂੜ ਦਾ ਹੱਲ ਚਲਾਵਾਂਗਾ, ਜੜ ਧਰਮ ਵਾਲੀ ਉਖੜਾਈਆ। ਸਤਵੇਂ ਸਾਲ ਦੀਨ ਦੁਨੀ ਡਲ ਵਿਚ ਸੁਟਾਵਾਂਗਾ, ਬਾਹਰ ਸਕੇ ਨਾ ਕੋਇ ਕਢਾਈਆ। ਅਠਵੇਂ ਸਾਲ ਚੌਧਵੀਂ ਸਦੀ ਮੁਕਾਵਾਂਗਾ, ਮੁਹੰਮਦ ਲੇਖਾ ਝੋਲੀ ਪਾਈਆ। ਈਸਾ ਮੂਸਾ ਨਾਲ ਰਲਾਵਾਂਗਾ, ਇਹ ਮੇਰੇ ਹੱਥ ਵਡਿਆਈਆ। ਧਰਨੀ ਧਰਤ ਧਵਲ ਧੌਲ ਖ਼ਾਕ ਉਡਾਵਾਂਗਾ, ਧੂੜ ਅਸਮਾਨਾਂ ਛਾਈਆ। ਆਪਣਾ ਸੋਹਣਾ ਰੂਪ ਦਰਸਾਵਾਂਗਾ, ਬਣ ਕੇ ਜਗਤ ਕਸਾਈਆ। ਕਾਲ ਰੂਪ ਹੋ ਕੇ ਸਭ ਨੂੰ ਖਾਵਾਂਗਾ, ਤ੍ਰਿਸ਼ਨਾ ਭੁੱਖ ਮਿਟਾਈਆ। ਫੇਰ ਪ੍ਰਭ ਨੂੰ ਸੀਸ ਨਿਵਾਵਾਂਗਾ, ਸਚ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਮ ਕਹੇ ਕਲਜੁਗ ਵੇਖ ਲੈ ਆਪਣੀਆਂ ਕਰਨੀਆਂ, ਕਰਤਾ ਪੁਰਖ ਤੇਰੇ ਨਾਲ ਧਿਆਨ ਰਖਾਈਆ। ਅੰਤਮ ਤੈਨੂੰ ਪੈਣੀਆਂ ਭਰਨੀਆਂ, ਭਰਮ ਗੜ੍ਹ ਨਾ ਕੋਇ ਮਿਟਾਈਆ। ਸ਼ਰਅ ਦੀਆਂ ਲੜਾਈਆਂ ਤੈਨੂੰ ਪੈਣੀਆਂ ਲੜਨੀਆਂ, ਅਗੇ ਹੋ ਨਾ ਕੋਇ ਅਟਕਾਈਆ। ਭੈ ਵਿਚ ਚਾਰੇ ਕੂਟਾਂ ਡਰਨੀਆਂ, ਸਿਰ ਸਕੇ ਨਾ ਕੋਇ ਉਠਾਈਆ। ਜਿਧਰ ਵੇਖਾਂ ਸ਼ਰੀਅਤਾਂ ਅਗਨੀ ਵਿਚ ਸੜਨੀਆਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਿਜੁਗ ਕਹੇ ਕਲਜੁਗ ਤਕ ਲੈ ਆਪਣਾ ਨਜ਼ਾਰਾ, ਨਜ਼ਰੀਆ ਲੈ ਬਦਲਾਈਆ। ਤੇਰਾ ਦਿਸਦਾ ਅੰਤ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਓਹ ਸੁਣ ਸੰਦੇਸ਼ਾ ਏਕੰਕਾਰਾ, ਅਕਲ ਕਲਧਾਰੀ ਕੀ ਜਣਾਈਆ। ਜੋ ਜੋਤ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਓਹ ਸ਼ਬਦੀ ਧਾਰ ਦਏ ਇਸ਼ਾਰਾ, ਸੈਨਤ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਕਲਜੁਗ ਸੁਣ ਲੈ ਹੁਕਮ ਅਗੰਮਾ, ਅਗੰਮੜਾ ਕੀ ਜਣਾਈਆ। ਤੇਰਾ ਮੁਕਣ ਵਾਲਾ ਸਮਾਂ, ਅਗੇ ਅਵਰ ਨਾ ਕੋਇ ਵਧਾਈਆ। ਕਿਉਂ ਕਰਨੀ ਨਾਲ ਹੋਵੇਂ ਨਿਕੰਮਾ, ਸਚ ਵਿਚ ਨਾ ਕਦੇ ਸਮਾਈਆ। ਝਗੜਾ ਪਾ ਕੇ ਮਿੱਟੀ ਚੰਮਾ, ਦ੍ਰਿਸ਼ਟੀ ਸਭ ਦੀ ਦਿਤੀ ਬਦਲਾਈਆ। ਕੁਛ ਹੁਕਮ ਸੁਣ ਲੈ ਨਵਾਂ, ਨੌਵਾਂ ਖੰਡਾਂ ਦੇਣਾ ਦ੍ਰਿੜਾਈਆ। ਦੀਨ ਮਜ਼੍ਹਬ ਦੀ

ਕਰੀਓ ਕੋਈ ਨਾ ਤਮਅ, ਲਾਲਚ ਅੰਦਰ ਨਾ ਕੋਇ ਟਿਕਾਈਆ। ਸਤਿ ਧਰਮ ਦੀ ਜਗਣ ਵਾਲੀ ਸ਼ਮਅ, ਕਲਜੁਗ ਅੰਧੇਰਾ ਤਾਰੀਕ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪ ਭੇਵ ਖੁਲਾਈਆ। ਧਰਮ ਕਹੇ ਓਹ ਤੱਕ ਲੈ ਕਲਜੁਗ ਆਪਣਾ ਵਕਤ ਦੁਹੇਲਾ, ਦੋਹਰੀ ਧਾਰ ਜਣਾਈਆ। ਸਤਿ ਦਾ ਰਿਹਾ ਕੋਈ ਨਾ ਮੇਲਾ, ਸਚ ਨਾ ਕੋਇ ਵਡਿਆਈਆ। ਪ੍ਰਭ ਆਪਣਾ ਖੇਲ ਰਿਹਾ ਖੇਲਾ, ਖ਼ਾਲਕ ਖ਼ਲਕ ਵੇਖ ਵਖਾਈਆ। ਜਨ ਭਗਤਾਂ ਬਣ ਕੇ ਸੱਜਣ ਸੁਹੇਲਾ, ਦੇਵੇ ਮਾਣ ਵਡਿਆਈਆ। ਦੀਨ ਦੁਨੀ ਨਾਲੋਂ ਹੋ ਕੇ ਵਿਹਲਾ, ਗੁਰਮੁਖ ਸਾਚੇ ਗੋਦ ਟਿਕਾਈਆ। ਧਾਮ ਸੁਹਾ ਕੇ ਇਕ ਨਵੇਲਾ, ਸਚਖੰਡ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਛੱਬੀ ਪੋਹ ਕਹੇ ਮੈਂ ਭਗਤਾਂ ਬਣਿਆ ਮੀਤਾ, ਸਤਿਜੁਗ ਕਲਜੁਗ ਦੋਵਾਂ ਦਿਆਂ ਸੁਣਾਈਆ। ਜਿਨ੍ਹਾਂ ਦੀ ਸਭ ਤੋਂ ਬਾਹਰ ਰੀਤਾ, ਰੀਤੀਵਾਨ ਦਿਤੀ ਵਡਿਆਈਆ। ਇਕੋ ਮੰਦਰ ਵਖਾ ਕੇ ਧਰਮ ਧਾਰ ਮਸੀਤਾ, ਮਸਲੇ ਸਭ ਦੇ ਹੱਲ ਕਰਾਈਆ। ਘਟ ਘਟ ਅੰਦਰ ਤੱਕਾਂ ਨੀਤਾ, ਖੋਜਾਂ ਚਾਈਂ ਚਾਈਂਆ। ਨਿਗਾਹ ਮਾਰਾਂ ਹਸਤ ਕੀਟਾ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਬਿਨਾ ਸਤਿ ਤੋਂ ਦਿਸੇ ਕੋਈ ਨਾ ਮੀਤਾ, ਮਿਤ੍ਰ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਛੱਬੀ ਪੋਹ ਕਹੇ ਮੈਂ ਸਭ ਨੂੰ ਦੱਸਾਂ ਪੁਕਾਰ, ਕੂਕ ਕੂਕ ਸੁਣਾਈਆ। ਸੁਣੋ ਵਿਸ਼ਨ ਬ੍ਰਹਮਾ ਸ਼ਿਵ ਦੀ ਧਾਰ, ਤ੍ਰੈਗੁਣ ਤੋਂ ਬਾਹਰ ਦਿਆਂ ਦ੍ਰਿੜਾਈਆ। ਨੇਤਰ ਤੱਕੋ ਤੇਈ ਅਵਤਾਰ, ਬਿਨ ਅੱਖੀਆਂ ਅੱਖ ਮਿਲਾਈਆ। ਪੈਗ਼ੰਬਰ ਹੋਵੋ ਖ਼ਬਰਦਾਰ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਗੁਰੂ ਗੁਰਦੇਵ ਪਾਵੋ ਸਾਰ, ਭੱਜੋ ਵਾਹੋ ਦਾਹੀਆ। ਨੌ ਖੰਡ ਹੋਇਆ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਜੋ ਸੰਦੇਸ਼ਾ ਦੇ ਕੇ ਗਿਆ ਰਵਿਦਾਸ ਚਮਿਆਰ, ਬਿਨ ਅੱਖਰਾਂ ਅੱਖਰ ਸੁਣਾਈਆ। ਜੋ ਗੋਬਿੰਦ ਗਿਆ ਲਲਕਾਰ, ਹੁਕਮ ਧੁਰ ਦਾ ਇਕ ਵਡਿਆਈਆ। ਕਲ ਕਲਕੀ ਆਵੇ ਅਵਤਾਰ, ਨਿਹਕਲੰਕਾ ਨਾਉਂ ਪ੍ਰਗਟਾਈਆ। ਅਮਾਮ ਅਮਾਮਾ ਹੋ ਸਿਕਦਾਰ, ਇਕੋ ਹੁਕਮ ਦਏ ਸੁਣਾਈਆ। ਸੰਬਲ ਵਸੇ ਧਾਮ ਨਿਆਰ, ਮਹੱਲ ਅਟੱਲ ਇਕ ਜਣਾਈਆ। ਜਨ ਭਗਤਾਂ ਪਾਏ ਸਾਰ, ਮਹਾਸਾਰਥੀ ਇਕ ਅਖਵਾਈਆ। ਜੋ ਧਰਮ ਦੀ ਧਾਰ ਬਣੇ ਦੀਵਾਰ, ਚਾਰੋਂ ਕੁੰਟ ਰੰਗ ਰੰਗਾਈਆ। ਹਰਿਜਨ ਖ਼ਾਦਮ ਵੇਖੇ ਖ਼ਿਦਮਤਗਾਰ, ਸੇਵਕ ਸੇਵਾ ਵਿਚੋਂ ਮੇਲ ਮਿਲਾਈਆ। ਇਕੋ ਜਿਹਾ ਲਹਿਣਾ ਰੱਖੇ ਪੁਰਖ ਨਾਰ, ਦੂਜੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਭਰ ਭੰਡਾਰ, ਖ਼ਾਲੀ ਖ਼ਾਲੀ ਦਏ ਭਰਾਈਆ। ਅਗੇ ਸਤਿ ਧਰਮ ਦਾ ਬੋਲ ਜੈਕਾਰ, ਸਤਿ ਸਚ ਨਾਲ ਮਿਲਾਈਆ। ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਜਨ ਭਗਤਾਂ ਹੋ ਕੇ ਪਹਿਰੇਦਾਰ, ਚਾਕਰ ਹੋ ਕੇ ਸੇਵ ਕਮਾਈਆ। ਹੱਥ ਫੜ ਕੇ ਖੰਡਾ ਖੜਗ ਕਟਾਰ, ਤਿੱਖੀ ਧਾਰ ਪ੍ਰਗਟਾਈਆ। ਜਿਸ ਦਾ ਬਦਲ ਜਾਣਾ ਵਿਵਹਾਰ, ਵਿਵਹਾਰੀ ਆਪਣੀ ਕਾਰ ਕਮਾਈਆ। ਜੋ ਲਹਿਣਾ ਦੇਣਾ ਮੇਟੇ ਮੁਹੰਮਦ ਚਾਰ ਯਾਰ, ਚਾਰ ਯਾਰੀ ਨਾਲ ਮਿਲਾਈਆ। ਖੇਲੇ ਖੇਲ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਜੁਗ ਜੁਗ ਲਏ ਅਵਤਾਰ, ਅਵਤਰੀ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਨੂੰ

ਚੜ੍ਹੀਆਂ ਰਹਿਣ ਲਾਲੀਆਂ, ਲਾਲਨ ਨਾਲ ਮਿਲੇ ਵਡਿਆਈਆ। ਤੁਹਾਡੀਆਂ ਮਨਸਾ ਪੂਰੀਆਂ ਹੋਣ ਬਾਹਲੀਆਂ, ਬਹੁ ਬਿਧ ਆਪਣਾ ਖੇਲ ਖਿਲਾਈਆ। ਕਲਜੁਗ ਕੂੜੀਆਂ ਘਟਾਂ ਮਿਟਣ ਕਾਲੀਆਂ, ਸਤਿਜੁਗ ਸਚ ਚੰਦ ਚਮਕਾਈਆ। ਤੁਸਾਂ ਜੁਗ ਜਨਮ ਵਿਚ ਘਾਲਾਂ ਘਾਲੀਆਂ, ਨਵ ਨਵ ਚਾਰ ਦਾ ਪੰਧ ਮੁਕਾਈਆ। ਤੁਹਾਡਾ ਲਹਿਣਾ ਦੇਣਾ ਵੇਖੇ ਹਾਲੀਆ, ਪੂਰਬ ਲੇਖਾ ਨਾਲ ਰਲਾਈਆ। ਤੁਸੀਂ ਆਤਮ ਧਾਰ ਮਾਰੋ ਛਾਲੀਆਂ, ਟੱਪੋ ਕੁੱਦੋ ਚਾਈਂ ਚਾਈਂਆ। ਤੁਹਾਡੀਆਂ ਜਗਤ ਵਾਲੀਆਂ ਮੁਕੀਆਂ ਦਲਾਲੀਆਂ, ਦਿਲਬਰ ਮੇਲਾ ਸਹਿਜ ਸੁਭਾਈਆ। ਓਹ ਝੋਲੀ ਭਰੇ ਖ਼ਾਲੀਆ, ਖ਼ਾਲਕ ਖ਼ਲਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵੇਖਣਹਾਰਾ ਸ਼ਾਹ ਕੰਗਾਲੀਆਂ। ਛੱਬੀ ਪੋਹ ਕਹੇ ਜਨ ਭਗਤੋ ਮੇਰੀਆਂ ਧਰਮ ਧਾਰ ਅਸੀਸਾਂ, ਅਸਲ ਨਾਲ ਜਣਾਈਆ। ਤੁਹਾਡਾ ਮਾਲਕ ਇਕ ਜਗਦੀਸ਼ਾ, ਜਗਦੀਸ਼ਰ ਨੂਰ ਅਲਾਹੀਆ। ਖ਼ਾਲੀ ਹੋਵਣ ਨਾ ਦੇਵੇ ਖ਼ੀਸਾ, ਖ਼ਲਕ ਵਿਚ ਦੇਵੇ ਵਡਿਆਈਆ। ਜਿਸ ਦਾ ਇਕੋ ਹੁਕਮ ਇਕ ਹਦੀਸਾ, ਇਕੋ ਕਰੇ ਪੜ੍ਹਾਈਆ। ਜਿਸ ਨੂੰ ਗਾਉਂਦੇ ਜੁਗ ਚੌਕੜੀ ਰਾਗ ਛਤੀਸਾ, ਬੱਤੀਆਂ ਦੰਦਾਂ ਸਿਫ਼ਤ ਸਾਲਾਹੀਆ। ਉਹ ਧਰਮ ਧਾਰ ਚਲਾਏ ਰੀਤਾ, ਰੀਤੀਵਾਨ ਅਖਵਾਈਆ। ਜਿਸ ਖੇਲ ਅਗੰਮਾ ਕੀਤਾ, ਅਗੰਮੜੀ ਕਾਰ ਭੁਗਤਾਈਆ। ਸਭ ਦੀਆਂ ਪਰਖੇ ਨੀਤਾ, ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਛੱਬੀ ਪੋਹ ਕਹੇ ਜਨ ਭਗਤੋ ਤੁਸੀਂ ਗਏ ਚਾਰ ਦੀਵਾਰੀ ਅੰਦਰ, ਆਪਣੀ ਖ਼ੁਸ਼ੀ ਬਣਾਈਆ। ਤੁਹਾਡਾ ਪ੍ਰੇਮ ਸੁਹਾਵਾ ਮੰਦਰ, ਵਜਦੀ ਰਹੇ ਵਧਾਈਆ। ਲੇਖਾ ਮੁਕਿਆ ਅੰਧੇਰੀ ਕੰਦਰ, ਸੁਖਮਨ ਟੇਢੀ ਬੰਕ ਨਾ ਕੋਇ ਭਵਾਈਆ। ਮਨੂਆ ਨੌ ਦਵਾਰ ਨਾ ਨੱਚੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਚਰਨ ਧੂੜੀ ਮਸਤਕ ਲੱਗਾ ਚੰਦਨ, ਟਿੱਕੇ ਖ਼ਾਕ ਰਮਾਈਆ। ਸ਼ਰਅ ਦੇ ਟੁੱਟੇ ਬੰਧਨ, ਜ਼ੰਜੀਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਲਗਾਵੇ ਅੰਗਣ, ਅੰਗੀਕਾਰ ਇਕ ਅਖਵਾਈਆ। ਤੁਹਾਡਾ ਕਬੂਲ ਹੋਇਆ ਧੂੜੀ ਮੰਜਨ, ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡਾ ਜਗਤ ਜਹਾਨ ਨਹੀਂ ਕੋਈ ਲੇਖਾ, ਲਿਖਤੀ ਦਿਆਂ ਜਣਾਈਆ। ਤੁਸੀਂ ਸੁਣੋ ਅਗੰਮ ਸੰਦੇਸਾ, ਜੋ ਸੁੱਤਿਆਂ ਦਏ ਉਠਾਈਆ। ਖੇਲ ਖੇਲੇ ਨਰ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਜੋ ਸੰਬਲ ਵਸੇ ਦੇਸਾ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਸੋ ਸਵਾਮੀ ਕਰੇ ਹੇਤਾ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜੁਗ ਜਨਮ ਕਦੇ ਨਾ ਭੁੱਲੇ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਸਭ ਦੀਆਂ ਪੂਰੀਆਂ ਹੋਵਣ ਮਨਸਾ, ਖ਼ਾਹਿਸ਼ਾਂ ਪ੍ਰਭ ਚਰਨਾਂ ਆਪਣੇ ਰੰਗ ਰੰਗਾਈਆ। ਸਭ ਦਾ ਰੂਪ ਹੋਵੇ ਹੰਸਾ, ਕਾਗ ਬੁੱਧੀ ਨਾ ਕੋਇ ਜਣਾਈਆ। ਤੁਸੀਂ ਇਕ ਸਾਹਿਬ ਦੀ ਬੰਸਾ, ਚਾਰੋਂ ਕੁੰਟ ਵੱਜੇ ਵਧਾਈਆ। ਤੁਹਾਡਾ ਸੁਹਾਏ ਦਵਾਰ ਬੰਕਾ, ਰਾਓ ਰੰਕਾਂ ਮਿਲ ਕੇ ਵਜਦੀ ਰਹੇ ਵਧਾਈਆ। ਤੁਹਾਡਾ ਲਹਿਣਾ ਦੇਣਾ ਅਨੇਕ ਅਨਕਾ, ਅਨਕ ਕਲਧਾਰੀ ਵੇਖ ਵਖਾਈਆ। ਤੁਹਾਡਾ ਝਗੜਾ ਨਹੀਂ ਮਨ ਕਾ, ਬੁੱਧੀ ਨਾ ਕੋਇ ਚਤੁਰਾਈਆ। ਤੁਹਾਡਾ ਹਿੱਸਾ ਨਹੀਂ ਤਨ ਕਾ, ਤਨ ਵਜੂਦਾਂ ਖੋਜ ਖੁਜਾਈਆ। ਤੁਹਾਡਾ ਵਿਹਾਰ ਤੁਹਾਡਾ ਪਿਆਰ ਆਤਮ ਧਾਰ ਬ੍ਰਹਮ

ਕਾ, ਪਾਰਬ੍ਰਹਮ ਜਣਾਈਆ। ਅੱਜ ਦਾ ਵਕਤ ਸੁਹੰਜਣਾ ਸਾਚੇ ਧਰਮ ਕਾ, ਧਰਮ ਇਕੋ ਨਜ਼ਰੀ ਆਈਆ। ਲੇਖਾ ਰਿਹਾ ਨਾ ਜਨਮ ਮਰਨ ਦਾ, ਕਰਮ ਕਾਂਡ ਦਾ ਡੇਰਾ ਢਾਹੀਆ। ਲਹਿਣਾ ਮਿਲੇ ਸਾਚੀ ਸਰਨ ਕਾ, ਸਰਨਗਤ ਇਕ ਰਖਾਈਆ। ਅੱਜ ਵਕਤ ਸੁਹੰਜਣਾ ਸਭ ਦੇ ਤਰਨ ਦਾ, ਫੜ ਬਾਹੋਂ ਪਾਰ ਕਰਾਈਆ। ਜਗਤ ਵਕਤ ਦੁਹੇਲਾ ਹੋਣਾ ਮਰਨ ਕਾ, ਕਲਜੁਗ ਕੂੜਾ ਡੌਰੂ ਡੰਕਾ ਵਾਹੀਆ। ਜਨ ਭਗਤੋ ਤੁਹਾਡਾ ਸਮਾਂ ਹੋਣਾ ਢੋਲਾ ਪੜ੍ਹਨ ਦਾ, ਤੂੰ ਮੇਰਾ ਮੈਂ ਤੇਰਾ ਲੈਣਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਮੈਂ ਵੇਖਾਂ ਤੁਹਾਡੀਆਂ ਹਸਤੀਆਂ, ਅੰਦਰੇ ਅੰਦਰ ਧਿਆਨ ਲਗਾਈਆ। ਤੁਹਾਨੂੰ ਚੜ੍ਹੀਆਂ ਰਹਿਣ ਮਸਤੀਆਂ, ਮਸਤ ਮਸਤਾਨੇ ਰੂਪ ਬਣਾਈਆ। ਤੁਹਾਡੀਆਂ ਵਸਦੀਆਂ ਰਹਿਣ ਬਸਤੀਆਂ, ਘਰ ਘਰ ਸੋਭਾ ਪਾਈਆ। ਤੁਹਾਨੂੰ ਪ੍ਰਭੂ ਦੀਆਂ ਖ਼ੁਸ਼ੀਆਂ ਮਿਲ ਗਈਆਂ ਸਸਤੀਆਂ, ਬਹੁਤਾ ਸਮਾਂ ਨਾ ਸੇਵ ਕਮਾਈਆ। ਮਨ ਦੀਆਂ ਆਸ਼ਾ ਰਹਿਣ ਨਾ ਨੱਸਦੀਆਂ, ਚਾਰ ਕੁੰਟ ਭੱਜਣ ਨਾ ਵਾਹੋ ਦਾਹੀਆ। ਤੁਹਾਡੀਆਂ ਰਸਨਾ ਭਰੀਆਂ ਰਹਿਣ ਜਸ ਦੀਆਂ, ਸਿਫ਼ਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਅਖਵਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਨਾਲ ਮਿਲਾ ਲਓ ਅੱਖਾਂ, ਅੱਖੀਆਂ ਵਾਲਿਓ ਅੱਖਾਂ ਲਓ ਉਠਾਈਆ। ਮੇਰਾ ਇਕੋ ਸਵਾਮੀ ਸਖਾ, ਤੁਸੀਂ ਵੀ ਮੇਰੇ ਨਾਲ ਲਓ ਮਨਾਈਆ। ਜੋ ਸਦਾ ਕਰੇ ਭਗਤਾਂ ਦਾ ਪੱਖਾ, ਪੰਖੇਰੂਆਂ ਖੱਲ ਨਾ ਕਦੇ ਲੁਹਾਈਆ। ਦੋ ਜਹਾਨ ਫਿਰੇ ਨੱਸਾ, ਭੱਜੇ ਵਾਹੋ ਦਾਹੀਆ। ਜਿਸ ਦਾ ਇਕੋ ਅੱਖਰ ਸੱਸਾ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਸ ਕਲਜੁਗ ਰੈਣ ਅੰਧੇਰੀ ਮੇਟਣੀ ਮੱਸਾ, ਮੱਸਿਆ ਧਾਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਵੱਲ ਲਓ ਤੱਕ, ਤਕਵਾ ਇਕੋ ਇਕ ਰਖਾਈਆ। ਸਭ ਦਾ ਨਾਤਾ ਰਿਸ਼ਤਾ ਹੋਵੇ ਪੱਕ, ਪੱਕੀ ਗੰਢ ਲੈਣੀ ਪਾਈਆ। ਅਗੇ ਰਹੇ ਕੋਈ ਨਾ ਸ਼ਕ, ਸ਼ਿਕਵਾ ਅੰਦਰੋਂ ਦੇਣਾ ਕਢਾਈਆ। ਸਭ ਦਾ ਸਾਂਝਾ ਹੋਇਆ ਹਕ, ਹਕੂਮਤ ਹੁਕਮ ਵਾਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਆਪਣਾ ਹਿਰਦਾ, ਮੈਂ ਹਾਰਦਿਕ ਦਿਆਂ ਵਧਾਈਆ। ਸੱਜਣੋ ਮੈਨੂੰ ਵਿਛੋੜਾ ਚਿਰ ਦਾ, ਚਿਰੀਂ ਵਿਛੁੰਨਿਉਂ ਦਿਆਂ ਸਮਝਾਈਆ। ਪਿਆਰ ਮਿਲਦਾ ਨਹੀਂ ਕਦੇ ਅਗੰਮੀ ਪਿਰ ਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਮੇਰਾ ਖ਼ੁਸ਼ੀਆਂ ਵਿਚ ਹੰਝੂ ਮੋਤੀਆਂ ਧਾਰ ਗਿਰਦਾ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਛੱਬੀ ਪੋਹ ਕਹੇ ਮੇਰੀ ਰੈਣ ਭਿੰਨੀ, ਭਿੰਨੜਾ ਰੰਗ ਰੰਗਾਈਆ। ਮੈਨੂੰ ਖ਼ੁਸ਼ੀ ਮਿਲੀ ਕਿੰਨੀ, ਕੀ ਦਿਆਂ ਸਮਝਾਈਆ। ਅੰਤ ਸ੍ਰਿਸ਼ਟੀ ਮਿਟਣੀ ਦਿਨ ਤਿੰਨੀਂ, ਤਿੰਨੇ ਲੋਕ ਸਫ਼ਾਈਆ। ਪ੍ਰਭੂ ਨੂੰ ਲੱਭਣਾ ਸਭ ਨੇ ਜਗਤ ਵਾਲੇ ਚਿੰਨ੍ਹੀਂ, ਖੋਜਿਆਂ ਹੱਥ ਕਿਸੇ ਨਾ ਆਈਆ। ਸਭ ਨੇ ਕਹਿਣਾ ਮਿੰਨੀ ਮਿੰਨੀ, ਰਸਨਾ ਜਿਹਵਾ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਛੱਬੀ ਪੋਹ ਕਹੇ ਮੈਂ ਦੱਸਾਂ ਇਕ ਨਜ਼ਾਰਾ, ਨਜ਼ਰੀਆ ਨਾਮ ਬਦਲਾਈਆ। ਉਠੋ ਵੇਖੋ ਖੇਲ ਨਰ ਨਿਰੰਕਾਰਾ,

ਕੀ ਪਰਵਰਦਿਗਾਰ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵੋ ਸਾਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਲੇਖਾ ਤੱਕੋ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਪੈਗ਼ੰਬਰ ਹੋਵੋ ਹੁਸ਼ਿਆਰਾ, ਈਸਾ ਮੂਸਾ ਮੁਹੰਮਦ ਲਓ ਅੰਗੜਾਈਆ। ਨਾਨਕ ਗੋਬਿੰਦ ਧਾਰ ਤੱਕੋ ਰੂਪ ਨਿਆਰਾ, ਏਕੰਕਾਰਾ ਕੀ ਸਮਝਾਈਆ। ਅੰਤਮ ਲਹਿਣਾ ਦੇਣਾ ਸਭ ਦਾ ਪੂਰਾ ਹੋਇਆ ਵਿਚ ਸੰਸਾਰਾ, ਧਰਨੀ ਧਰਤ ਧਵਲ ਲੇਖਾ ਰਿਹਾ ਨਾ ਰਾਈਆ। ਦੀਨ ਮਜ਼੍ਹਬ ਤੱਕੋ ਅਖਾੜਾ, ਚਾਰੋਂ ਕੁੰਟ ਅੱਖ ਉਠਾਈਆ। ਕੀ ਖੇਲ ਕਰੇ ਪੰਚਮ ਧਾੜਾ, ਜਗਤ ਹੰਕਾਰ ਨਾਲ ਲੜਾਈਆ। ਸਚ ਦਾ ਦਿਸੇ ਨਾ ਕੋਇ ਅਖਾੜਾ, ਪਰਵਰਦਿਗਾਰ ਨਾ ਕੋਇ ਵਡਿਆਈਆ। ਤ੍ਰੈਗੁਣ ਅਗਨੀ ਲੱਗੀ ਨਾੜਾ, ਤਤਵ ਤਤ ਰਹੀ ਜਲਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਿਆਰਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਖੇਲ ਖੇਲੇ ਚੌਬੀਸਾ ਅਵਤਾਰਾ, ਕਲ ਕਲਕੀ ਨੂਰ ਅਲਾਹੀਆ। ਜਿਸ ਪੈਗ਼ੰਬਰਾਂ ਪਾਉਣੀ ਸਾਰਾ, ਲੇਖਾ ਦੇਵੇ ਥਾਉਂ ਥਾਈਂਆ। ਨਿਸ਼ਾਨ ਮੇਟਣਾ ਚੰਦ ਸਿਤਾਰਾ, ਸਤਹ ਬੁਲੰਦੀ ਖੋਜ ਖੁਜਾਈਆ। ਕਲਜੁਗ ਕੂੜ ਨਾ ਰਹੇ ਧੁੰਦੂਕਾਰਾ, ਅੰਧ ਅੰਧੇਰਾ ਦਏ ਗਵਾਈਆ। ਸਤਿ ਧਰਮ ਕਰੇ ਉਜਿਆਰਾ, ਲੋਕਮਾਤ ਮਾਤ ਰੁਸ਼ਨਾਈਆ। ਸਤਿਜੁਗ ਦੇਵੇ ਚਰਨ ਸਹਾਰਾ, ਚਰਨ ਚਰਨੋਦਕ ਮੁਖ ਚੁਆਈਆ। ਸਾਚਾ ਮਾਰਗ ਲਾਏ ਅਪਰ ਅਪਾਰਾ, ਅਪਰੰਪਰ ਸਵਾਮੀ ਦਏ ਵਡਿਆਈਆ। ਜਨ ਭਗਤੋ ਤੁਹਾਡਾ ਵਸਦਾ ਰਹੇ ਭਗਤ ਦਵਾਰਾ, ਭਗਵਨ ਨਾਲ ਮਿਲ ਕੇ ਵੱਜੇ ਵਧਾਈਆ। ਤੁਹਾਡਾ ਨਿਖੁਟ ਨਾ ਜਾਏ ਭੰਡਾਰਾ, ਸਦਾ ਅਤੋਟ ਅਤੁਟ ਜਣਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਉਹ ਤੁਹਾਡਾ ਮੀਤ ਮੁਰਾਰਾ, ਮਿਤ੍ਰ ਪਿਆਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਛੱਬੀ ਪੋਹ ਕਹੇ ਜਨ ਭਗਤੋ ਜਗਤ ਹੋਣ ਵਾਲੀ ਤਬਦੀਲੀ, ਤਬਾ ਸਭ ਦੀ ਦਏ ਬਦਲਾਈਆ। ਕਿਸੇ ਦੀ ਮਨਜ਼ੂਰ ਨਾ ਹੋਏ ਅਪੀਲੀ, ਕਾਇਦਾ ਕਾਨੂੰਨ ਵੰਡ ਨਾ ਕੋਇ ਵੰਡਾਈਆ। ਪ੍ਰਭੂ ਦੀ ਧਾਰ ਨਹੀਂ ਕੋਈ ਢੀਲੀ, ਧੁਰ ਦੇ ਹੁਕਮ ਨਾਲ ਕਸਾਈਆ। ਜਿਸ ਦੀ ਖੇਲ ਸਦਾ ਛੈਲ ਛਬੀਲੀ, ਜੋਬਨਵੰਤਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਨਾਲ ਮਿਲਾਈਆ। ਸ਼ਬੇ ਅਜ਼ ਮਾਵਿਸਤੀ ਚਕੂਜਾ ਮਲਵਜ਼ ਸਾਅਲ ਮੂਵਾਲਿਸਤੀ ਗੋਜ਼ਾ ਅਲਸਵੁਲ ਤਾਮੀਉਲ ਵੀਜ਼ਾ ਨੂਰੇ ਰੁਸ਼ਨਾ ਜਾਅਲਿਫਾਸੀ ਗਲਮੋਨਾ ਨਾਵੀਜ਼ੁਲ ਕੀਆ ਦੁਅਸਤੋ ਮਿਜ਼ੁਲ ਕੋਸੇ ਜ਼ਮਾਂ ਨੂਰੇ ਚਸ਼ਮਾ ਜਜ਼ੀਉਲਜ਼ਮੂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਚਾਨਾਂਜ਼ੀ ਮਸਤਾਵਲੀਸੁਲ ਵਾਉਲ ਅਜ਼ਸਤੀ ਤਾਮਲਥਾਜ ਤੇਰਾ ਨੂਰ ਜ਼ਹੂਰ ਮੇਰੇ ਅਖਦਸ ਬੇਆਉ ਤਾਵਿਸਤੀ ਜ਼ੋਬਲ ਜਮਾਦ ਮੁਬਾਰਕੇ ਖ਼ੁਦਾ ਮੁਹੰਮਦੇ ਦੁਆ ਮੇਰੇ ਅਹਿਬਾਬ ਹਕ ਜਨਾਬ ਦਿਲਵਜ਼ੂ ਅਜ਼ਮੀ ਨਾਚਸਤੋ ਖੁਮਾ ਬਦਸਤੇ ਦੁਆ ਅਨਹਵਜ਼ੀ ਚਕਸ਼ੇ ਜ਼ਮੂ ਨੂਰੇ ਅਲਾਹ ਮੇਰੇ ਬੇਪਰਵਾਹ ਰਹੀਮੇ ਰਹਿਮਾਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰਾ ਇਕ ਪ੍ਰਨਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸੁਣਾਈਆ। ਤੁਸੀਂ ਸ਼ਰਅ ਦਾ ਰਹਿਣਾ ਨਹੀਂ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦਿਤਾ ਕਟਾਈਆ। ਤੁਹਾਡਾ ਮਾਲਕ ਇਕ ਅਮਾਮ, ਅਮਾਮ ਅਮਾਮਾਂ ਨੂਰ ਅਲਾਹੀਆ। ਜਿਸ ਦਾ ਹੁਕਮ ਸੰਦੇਸ਼ਾ ਨਾਮ ਕਲਮਾ

ਅਗੰਮ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਪੜ੍ਹਾਈਆ। ਜਿਸ ਦਾ ਮੰਤਰ ਅੰਤਰ ਆਦਿ ਜੁਗਾਦਿ ਸਚ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਰਖਾਈਆ। ਤੁਹਾਡਾ ਪਿਆਰ ਮੁਹੱਬਤ ਕਰੇ ਪ੍ਰਵਾਨ, ਪ੍ਰਵਾਨੇ ਧੁਰ ਦੇ ਆਪ ਬਣਾਈਆ। ਤੁਹਾਡਾ ਲੇਖੇ ਲਾਵੇ ਪੀਣ ਖਾਣ, ਸਾਹ ਸਾਹ ਵੇਖ ਵਖਾਈਆ। ਤੁਹਾਡਾ ਮਾਲਕ ਇਕ ਭਗਵਾਨ, ਭਗਵਨ ਆਪਣੇ ਰੰਗ ਰੰਗਾਈਆ। ਸਭ ਦਾ ਲੇਖਾ ਹੋਇਆ ਦਰ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜਿਸ ਦਾ ਦੀਨ ਦੁਨੀ ਵਿਚੋਂ ਬਦਲ ਜਾਣਾ ਵਿਧਾਨ, ਵਾਹਿਦ ਦਾ ਮਾਲਕ ਵਾਹਿਦ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਪਹਿਚਾਨ, ਬੇਪਹਿਚਾਨ ਹੋ ਕੇ ਨਜ਼ਰ ਕਿਸੇ ਨਾ ਆਈਆ।