੨੮ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਿਜੁਗ ਕਹੇ ਕਿਰਪਾ ਕਰੇ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸੁਤ ਦੁਲਾਰਾ ਅਗੰਮੀ ਬਣਾਏ ਸੁਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਦਇਆ ਕਮਾਈਆ। ਧਰਨੀ ਧਰਤ ਧਵਲ ਧੌਲ ਮੇਰੀ ਸੁਹੰਜਣੀ ਕਰੇ ਰੁਤਾ, ਰੁਤੜੀ ਆਪਣੇ ਨਾਲ
ਮਹਿਕਾਈਆ। ਮੇਰਾ ਨਿਵਾਸ ਕਰੇ ਕਾਇਆ ਮਾਟੀ ਪੰਜ ਤਤ ਤਨ ਬੁਤਾ, ਬੁਤਖ਼ਾਨਿਆਂ ਦਏ ਟਿਕਾਈਆ। ਕਲਜੁਗ ਜੀਵਾਂ ਭਾਗ ਜਗਾਏ ਸੁੱਤਾ, ਅਲਖ ਅਗੋਚਰ ਦਏ ਵਡਿਆਈਆ। ਕੂੜ ਕੁਕਰਮ ਦਾ ਮੇਟੇ ਦੁੱਖਾ, ਭਾਂਡਾ ਭਰਮ ਭਉ ਭੰਨਾਈਆ। ਆਤਮ ਬ੍ਰਹਮ ਦਾ ਦੇ ਕੇ ਸੁਖਾ, ਸੁਖ ਸਤਿਗੁਰ ਚਰਨ ਦੱਸੇ ਸਰਨਾਈਆ। ਪਰਦਾ ਲਾਹੇ ਮਾਨਸ ਮਾਨਵ ਮਾਨੁਖਾ, ਆਪ ਆਪਣੀ ਦਇਆ ਕਮਾਈਆ। ਭੇਵ ਅਭੇਦ ਚੁਕਾਏ ਲੁਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਮ ਕਹੇ ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਹੋ ਕੇ ਜ਼ਾਹਰਾ, ਹਰਿ ਪੁਰਖ ਨਿਰੰਜਣ ਭੇਵ ਖੁਲਾਈਆ। ਏਕੰਕਾਰ ਦਏ ਅਧਾਰਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਸ੍ਰੀ ਭਗਵਾਨ ਵੇਖ ਵਖਾਈਆ। ਪਾਰਬ੍ਰਹਮ ਕਰੇ ਪਿਆਰਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਸਤਿਗੁਰ ਸ਼ਬਦ ਦਏ ਇਸ਼ਾਰਾ, ਦੋ ਜਹਾਨਾਂ ਆਪ ਦ੍ਰਿੜਾਈਆ। ਸਤਿਜੁਗ ਸਤਿ ਸਤਿਵਾਦੀ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਕੂੜ ਵੇਖੇ ਕੁੜਿਆਰਾ, ਅੰਧ ਅੰਧਿਆਰਾ ਖੋਜ ਖੁਜਾਈਆ। ਵੇਖੇ ਵਿਗਸੇ ਪਾਵੇ ਸਾਰਾ, ਭੇਵ ਅਭੇਦਾ ਆਪ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਜੁਗ ਕਹੇ ਮੇਰਾ ਇਕੋ ਸਾਹਿਬ ਸਵਾਮੀ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਜਿਸ ਦੀ ਬੋਧ ਅਗਾਧ ਬਾਣੀ, ਅਣਿਆਲਾ ਤੀਰ ਚਲਾਈਆ। ਬਖ਼ਸ਼ਣਹਾਰਾ ਪਦ ਨਿਰਬਾਣੀ, ਦਰਗਾਹ ਸਚ ਦਏ ਵਡਿਆਈਆ। ਉਸ ਦੀ ਮਹਿੰਮਾ ਅਕਥ ਕਹਾਣੀ, ਸਿਫ਼ਤਾਂ ਸਿਫ਼ਤ ਸਲਾਹੀਆ। ਉਹ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਜੋ ਵੇਖਣਹਾਰਾ ਜ਼ਿਮੀਂ ਅਸਮਾਨੀ, ਮੰਡਲ ਮੰਡਪ ਖੋਜੇ ਚਾਈਂ ਚਾਈਂਆ। ਜਿਸ ਦੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਦਏ ਵਡਿਆਈਆ। ਜਿਸ ਦਾ ਕਲਮਾ ਸਚ ਕਲਾਮੀ, ਕਾਇਨਾਤ ਦਏ ਸਮਝਾਈਆ। ਉਹ ਸਤਿਗੁਰ ਸ਼ਬਦ ਗੁਰੂ ਅਨਾਮੀ, ਮਿਹਰਵਾਨ ਬੇਪਰਵਾਹੀਆ। ਜਿਸ ਝਗੜਾ ਮੇਟਣਾ ਦੀਨ ਮਜ਼੍ਹਬ ਇਸਲਾਮੀ, ਇਸਮ ਆਪਣਾ ਇਕ ਸਮਝਾਈਆ। ਸ਼ਰਅ ਦੀ ਰਹਿਣ ਨਾ ਦਏ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਦਏ ਕਟਾਈਆ। ਲੇਖਾ ਜਾਣੇ ਅੱਠ ਸੱਠ ਤੀਰਥ ਪਾਣੀ, ਸਮੁੰਦ ਸਾਗਰਾਂ ਵੇਖੇ ਚਾਈਂ ਚਾਈਂਆ। ਉਧਾਰ ਚੁਕਾਏ ਵੇਦ ਪੁਰਾਣੀਂ, ਗ੍ਰੰਥ ਸ਼ਾਸਤਰਾਂ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਮ ਕਹੇ ਪ੍ਰਭੂ ਤੇਰਾ ਹੋਏ ਵਕਤ ਸੁਹੰਜਣਾ, ਲੋਕਮਾਤ ਵੱਜੇ ਵਧਾਈਆ। ਮੇਰੇ ਆਦਿ ਪੁਰਖ ਨਿਰੰਜਣਾ, ਜੋਤੀ ਜਾਤੇ ਤੇਰਾ ਨੂਰ ਰੁਸ਼ਨਾਈਆ। ਤੂੰ ਆਦਿ ਜੁਗਾਦਿ ਦਰਦ ਦੁੱਖ ਭੈ ਭੰਜਣਾ, ਮਿਹਰਵਾਨ ਨੂਰ ਅਲਾਹੀਆ। ਆਤਮ ਪਰਮਾਤਮ ਸਾਕ ਸੱਜਣਾ, ਸਖਾ ਸਖਾਈ ਇਕ ਅਖਵਾਈਆ। ਸਤਿ ਸਚ ਚਾੜ੍ਹ ਦੇ ਰੰਗਣਾ, ਰੰਗਣ ਨਾਮ ਰੰਗਾਈਆ। ਦਰ ਤੇਰਾ ਇਕੋ ਮੰਗਣਾ, ਦੂਸਰ ਸੀਸ ਨਾ ਕਦੇ ਝੁਕਾਈਆ। ਤੂੰ ਸਾਹਿਬ ਸੂਰਾ ਸਰਬੰਗਣਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਚਰਨ ਧੂੜ ਕਰਾ ਦੇ ਮਜਨਾ, ਦੁਰਮਤ ਮੈਲ ਧਵਾਈਆ। ਧਰਮ ਦੀ ਧਾਰ ਪਰਦਾ ਕੱਜਣਾ, ਹੋਣਾ ਆਪ ਸਹਾਈਆ। ਤੇਰਾ ਇਕੋ ਡੰਕ ਨਗਾਰਾ ਵੱਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਕਲਜੁਗ ਕੂੜਾ ਭਾਂਡਾ ਭੱਜਣਾ, ਠੀਕਰ ਮਾਟੀ ਰਹਿਣ
ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਮ ਕਹੇ ਮੇਰੇ ਪੁਰਖ ਅਕਾਲੇ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਅਪਰੰਪਰ ਸਵਾਮੀ ਦੀਨ ਦਿਆਲੇ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਤੂੰ ਵਸਣਹਾਰਾ ਸਚਖੰਡ ਸੱਚੀ ਧਰਮਸਾਲੇ, ਦਰਗਾਹ ਸਾਚੀ ਮੁਕਾਮੇ ਹਕ ਸੋਭਾ ਪਾਈਆ। ਤੇਰੇ ਜੁਗ ਜੁਗ ਖੇਲ ਨਿਰਾਲੇ, ਨਿਰਵੈਰ ਤੇਰੇ ਹੱਥ ਸਰਬ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਤੇਰੀਆਂ ਘਾਲਾਂ ਰਹੇ ਘਾਲੇ, ਜੁਗ ਚੌਕੜੀ ਸੇਵ ਕਮਾਈਆ। ਤੂੰ ਫਲ ਲਗਾਏ ਦੀਨ ਮਜ਼੍ਹਬ ਦੇ ਡਾਲੇ, ਪੱਤ ਟਹਿਣੀ ਮਾਤ ਮਹਿਕਾਈਆ। ਮਾਰਗ ਦੱਸੇ ਸੁਖਾਲੇ, ਸਹਿਜ ਸਹਿਜ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਨਿਰਗੁਣ ਸਰਗੁਣ ਧਾਰ ਦੀਪਕ ਬਾਲੇ, ਜੋਤੀ ਜੋਤ ਕੀਤੀ ਰੁਸ਼ਨਾਈਆ। ਗ੍ਰੰਥ ਸ਼ਾਸਤਰ ਜਿਸ ਦੇ ਦੇਣ ਅਹਿਵਾਲੇ, ਰਾਗਾਂ ਨਾਦਾਂ ਢੋਲਿਆਂ ਵਿਚ ਸੁਣਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਅੰਤਮ ਸਭ ਦੀ ਸੁਰਤ ਸੰਭਾਲੇ, ਸੰਬਲ ਬਹਿ ਕੇ ਆਪਣਾ ਖੇਲ ਖਿਲਾਈਆ। ਜਿਸ ਨੂੰ ਨੌ ਖੰਡ ਪ੍ਰਿਥਮੀ ਸੱਤ ਦੀਪ ਭਾਲੇ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਮ ਕਹੇ ਮੇਰੇ ਸਾਹਿਬ ਗੋਬਿੰਦ, ਗੋਬਿੰਦ ਗੋਬਿੰਦ ਤੇਰੀ ਓਟ ਤਕਾਈਆ। ਨਿਰਵੈਰ ਪੁਰਖ ਮੇਰੀ ਮੇਟ ਦੇ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਮੈਂ ਤੇਰੇ ਪਿਆਰ ਦੀ ਬਿੰਦ, ਬਿੰਦਰਾਬਨ ਦਾ ਕਾਹਨ ਰਿਹਾ ਸੁਣਾਈਆ। ਤੂੰ ਸਾਹਿਬ ਮੇਰਾ ਮਰਗਿੰਦ, ਸ਼ਹਿਨਸ਼ਾਹ ਧੁਰਦਰਗਾਹੀਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਇੰਦ, ਸੁਰਪਤ ਨਿਵ ਨਿਵ ਲਾਗਣ ਪਾਈਂਆ। ਅਵਤਾਰ ਪੈਗ਼ੰਬਰ ਗੁਰ ਤੇਰੇ ਨਾਮ ਦੀ ਵਜਾਵਣ ਕਿੰਗ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਤੇਰਾ ਸਤਿ ਸਰੂਪ ਸ਼ਾਹੋ ਭੂਪ ਗਹਿਰ ਗੰਭੀਰ ਸਾਗਰ ਸਿੰਧ, ਬੇਅੰਤ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਜੁਗ ਕਹੇ ਮੇਰੇ ਸਾਹਿਬ ਸ੍ਰੀ ਭਗਵੰਤ, ਸਤਿ ਤੇਰੀ ਸਰਨਾਈਆ। ਤੂੰ ਸਭ ਦਾ ਆਦਿ ਜੁਗਾਦੀ ਕੰਤ, ਕੰਤੂਹਲ ਇਕ ਅਖਵਾਈਆ। ਤੇਰਾ ਨਾਮ ਨਿਧਾਨਾ ਅਗੰਮਾ ਮੰਤ, ਧਰਮ ਧਾਰ ਸਮਝਾਈਆ। ਭਗਤ ਸੁਹੇਲੇ ਉਠਾ ਲੈ ਸੰਤ, ਗੁਰਮੁਖ ਗੁਰ ਗੁਰ ਗੋਦ ਟਿਕਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਇਕ ਜਣਾਈਆ। ਬੁੱਧੀ ਤੋਂ ਪਰੇ ਦਾ ਬਣ ਕੇ ਪੰਡਤ, ਸਿਖਿਆ ਦੇਣੀ ਚਾਈਂ ਚਾਈਂਆ। ਤੇਰਾ ਖੇਲ ਜੁਗ ਚੌਕੜੀ ਅਨੰਤ, ਗਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਪ੍ਰਭੂ ਮੇਰਾ ਮਾਰਗ ਜਾਏ ਲੱਗ, ਹੋਣਾ ਆਪ ਸਹਾਈਆ। ਤੇਰਾ ਦੀਪਕ ਜੋਤ ਜਾਏ ਜਗ, ਜਗਤ ਜਹਾਨ ਕਰੇ ਰੁਸ਼ਨਾਈਆ। ਤ੍ਰੈਗੁਣ ਬੁਝਾ ਦਏ ਲੱਗੀ ਅੱਗ, ਤ੍ਰੈਭਵਣ ਧਨੀ ਹੋ ਸਹਾਈਆ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਘਰ ਸਵਾਮੀ ਬਹੇ ਸਜ, ਦਰ ਦਸਮ ਆਪ ਸੁਹਾਈਆ। ਤੇਰਾ ਨਾਮ ਨਗਾਰਾ ਜਾਏ ਵੱਜ, ਨਾਦ ਅਨਾਦੀ ਕਰੇ ਸ਼ਨਵਾਈਆ। ਤੇਰਾ ਸਾਚਾ ਕਾਇਆ ਕਾਅਬੇ ਹੋਵੇ ਹੱਜ, ਹਜ਼ਰਤਾਂ ਦੇ ਹਜ਼ਰਤ ਕਿਰਪਾ ਕੀਤੀ ਨੂਰ ਅਲਾਹੀਆ। ਮੈਨੂੰ ਧਰਤੀ ਉਤੇ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਧਰਮ ਨੂੰ ਲਵਾਂ ਲੱਭ, ਵੇਖਾਂ ਚਾਈਂ ਚਾਈਂਆ। ਕਲਜੁਗ ਕੂੜਾ ਧਰਨੀ ਧਰਤ ਧਵਲ ਉਤੇ ਭਾਰ ਜਾਏ ਲਦ, ਧਵਲ ਉਤੇ ਰਹਿਣ ਮੂਲ ਨਾ ਪਾਈਆ।
ਕਲਜੁਗ ਜੀਵ ਬਪੜੇ ਹੋਏ ਬੱਗ, ਕਾਗ ਰੂਪ ਦਰਸਾਈਆ। ਸਭ ਨੂੰ ਮਾਇਆ ਡਸਣੀ ਡਸੇ ਸੱਪ, ਵਿਖ ਅੰਦਰੇ ਅੰਦਰ ਵਖਾਈਆ। ਤੇਰਾ ਕਰੇ ਕੋਈ ਨਾ ਜਪ, ਜਿਹਵਾ ਸਿਫ਼ਤ ਨਾ ਕੋਇ ਸਲਾਹੀਆ। ਧਰਮ ਦਾ ਰਿਹਾ ਨਾ ਕੋਇ ਤਪ, ਤਪੀਸ਼ਰ ਰੋਵਣ ਮਾਰਨ ਧਾਹੀਆ। ਕਲਜੁਗ ਕੂੜ ਕੁੜਿਆਰਾ ਹੱਦ ਗਿਆ ਟੱਪ, ਆਪਣਾ ਪੰਧ ਮੁਕਾਈਆ। ਸਚ ਧਰਮ ਗਿਆ ਛੱਪ, ਨੂਰੀ ਚੰਦ ਨਾ ਕੋਇ ਚਮਕਾਈਆ। ਜਿਧਰ ਤੱਕੇ ਵਧਿਆ ਪੱਪ, ਪਾਪਾਂ ਭਰੀ ਲੋਕਾਈਆ। ਪਿਆਰ ਰਿਹਾ ਨਾ ਗੁਰ ਮਤ, ਮਨ ਤਨ ਹੋਈ ਹਲਕਾਈਆ। ਕਿਰਪਾ ਕਰ ਪੁਰਖ ਸਮਰਥ, ਵਡ ਦਾਤੇ ਦਇਆ ਕਮਾਈਆ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਮਨ ਮਨੂਆ ਹੋਵੇ ਵਸ, ਚਾਰੋਂ ਕੁੰਟ ਨਾ ਉਠ ਉਠ ਧਾਈਆ। ਨਿਝਰ ਝਿਰਨਾ ਅੰਮ੍ਰਿਤ ਦੇ ਦੇ ਰਸ, ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਨਿਜ ਨੇਤਰ ਕਵਲ ਖੋਲ ਦੇ ਅੱਖ, ਦਿਬ ਨੈਣ ਮਿਲੇ ਵਡਿਆਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸਤਿਜੁਗ ਕਹੇ ਦਰ ਤੇਰੇ ਮੰਗ ਮੰਗਾਈਆ। ਧਰਮ ਦੀ ਕੀਮਤ ਰਹੀ ਨਾ ਕੱਖ, ਕੌਡੀ ਹੱਟ ਨਾ ਕੋਇ ਵਿਕਾਈਆ। ਚਾਰੋਂ ਕੁੰਟ ਲਾਉਂਦੇ ਭੱਖ, ਤੇਰੇ ਸ਼ਬਦ ਦੀ ਭਾਖਿਆ ਸਮਝੇ ਕੋਇ ਨਾ ਰਾਈਆ। ਆਤਮ ਧਾਰ ਪਰਮਾਤਮ ਹੋਈ ਵੱਖ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਨਿਗਾਹ ਮਾਰ ਲੈ ਧਾਰ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਈਆ। ਸਚ ਦੀ ਬੰਨ੍ਹੀ ਕਿਸੇ ਨਾ ਗੱਠ, ਪਾਹਨਾਂ ਪੱਥਰਾਂ ਸਾਰੇ ਸੀਸ ਨਿਵਾਈਆ। ਸਾਚਾ ਲੱਭੇ ਕੋਈ ਨਾ ਹੱਟ, ਵਸਤ ਨਾਮ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਪ੍ਰਭੂ ਮੇਰਾ ਮਾਰਗ ਕਰ ਪ੍ਰਸਿੱਧ, ਸਿਧ ਸਾਧਕ ਸਾਰੇ ਧਿਆਨ ਲਗਾਈਆ। ਆਪਣੇ ਹੁਕਮ ਦੀ ਦੱਸ ਦੇ ਬਿਧ, ਬਿਧਨਾ ਲੇਖਾ ਦੇ ਮਿਟਾਈਆ। ਝਗੜਾ ਮੁਕਾ ਦੇ ਰਿਧ ਸਿਧ, ਭੇਵ ਅਭੇਦ ਆਪ ਖੁਲਾਈਆ। ਇਹ ਕਾਰਜ ਤੇਰਾ ਨਿਜ, ਨਿਰਵੈਰ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਧਰਮਾ ਸੱਜਣਾ ਮੈਂ ਜਾਗਦਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਤੂੰ ਲੇਖਾ ਤੱਕ ਲੈ ਮੇਰੇ ਭਾਗ ਦਾ, ਜੋ ਭਗਵਨ ਝੋਲੀ ਪਾਈਆ। ਮੈਂ ਭੁੱਖਾ ਨਹੀਂ ਜਗਤ ਦੇ ਰਾਜ ਦਾ, ਤਾਜ ਸੀਸ ਨਾ ਕੋਇ ਟਿਕਾਈਆ। ਮੈਂ ਹੁਕਮ ਮੰਨਣਾ ਸਤਿਗੁਰੂ ਸ਼ਬਦ ਮਹਾਰਾਜ ਦਾ, ਜੋ ਦੇਵੇ ਚਾਈਂ ਚਾਈਂਆ। ਮੈਂ ਦਿਵਸ ਰੈਣ ਉਸੇ ਨੂੰ ਅਰਾਧਦਾ, ਜੋ ਸਭ ਦਾ ਪਿਤਾ ਮਾਈਆ। ਮੇਰਾ ਰੂਪ ਨਹੀਂ ਕੋਈ ਕਲਜੁਗ ਵਾਲੇ ਸਾਧ ਦਾ, ਅੰਦਰੋਂ ਹੋਰ ਤੇ ਬਾਹਰੋਂ ਹੋਰ ਰੂਪ ਪ੍ਰਗਟਾਈਆ। ਮੈਂ ਭਰਿਆ ਪ੍ਰਭੂ ਦੇ ਵੈਰਾਗ ਦਾ, ਊਣਤਾ ਵਿਚ ਨਾ ਕੋਇ ਰਖਾਈਆ। ਮੈਂ ਮਾਣ ਰਹਿਣ ਨਹੀਂ ਦਿਤਾ ਦੁਨੀਆ ਦੇ ਕੰਤ ਵਾਲੇ ਸੁਹਾਗ ਦਾ, ਵਿਛੋੜੇ ਵਿਚ ਕੀਤੀ ਖ਼ਲਕ ਖ਼ੁਦਾਈਆ। ਸਿਰ ਝੁਕੇ ਨਾ ਕੋਇ ਅਦਾਬ ਦਾ, ਸਜਦਾ ਹਕ ਨਾ ਕੋਇ ਰਖਾਈਆ। ਮੈਂ ਜੀਵ ਜਹਾਨ ਵਣਜਾਰਾ ਬਣਾਇਆ ਕਿਤਾਬ ਦਾ, ਅੱਖਰਾਂ ਨਾਲ ਪਰਚਾਈਆ। ਮੈਂ ਖੇਲ ਖਿਲਾਇਆ ਇਸ਼ਕ ਹਕੀਕੀ ਤੇ ਮਜਾਜ ਦਾ, ਦੋਵੇਂ ਰੰਗ ਰੰਗਾਈਆ। ਕਿਸੇ ਨੂੰ ਦਰਸ਼ਨ ਹੋਣ ਨਾ ਦੇਵਾਂ ਅਗੰਮੇ ਬਾਪ ਦਾ, ਪੁਰਖ ਅਕਾਲ ਮਿਲਣ ਕੋਇ ਨਾ ਪਾਈਆ। ਮੇਰਾ ਰੂਪ ਤ੍ਰੈਗੁਣ ਤਾਪ ਦਾ, ਅਗਨੀ ਤਤ ਜਲਾਈਆ। ਰਸਨਾ ਰਸ ਵਖਾਵਾਂ ਜਗਿਆਸੂਆਂ ਜਾਪ ਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਸੇ ਨੂੰ ਸਮਝ ਨਹੀਂ ਕੀ ਲੇਖਾ ਮਿਲਦਾ ਇਕ ਦੋ ਅੱਖਰ ਜਾਪ ਦਾ, ਬਿਨ ਰਸਨਾ ਜਿਹਵਾ ਹਿਲਾਈਆ। ਮੈਂ ਖੇਲ
ਖਿਲਾਇਆ ਦੀਨ ਦੁਨੀ ਕੂੜੇ ਸਾਕ ਦਾ, ਸੱਜਣ ਸਚ ਨਾ ਕੋਇ ਮਿਲਾਈਆ। ਕੁੰਡਾ ਖੋਲਿਆ ਨਹੀਂ ਕਿਸੇ ਬਜਰ ਕਪਾਟੀ ਤਾਕ ਦਾ, ਸੁਖਮਨ ਟੇਢੀ ਪਾਰ ਨਾ ਕੋਇ ਕਰਾਈਆ। ਕਿਸੇ ਵਕਤ ਨਹੀਂ ਜਾਣਿਆ ਏਕੇ ਵਾਲੀ ਇਕ ਕਲਾਕ ਦਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਹੁਣ ਮੇਰਾ ਸਮਾਂ ਅੰਧੇਰੀ ਰਾਤ ਦਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਮੁੱਲ ਪਾਉਣਾ ਨਾਨਕ ਵਾਲੀ ਇਕ ਬਾਤ ਦਾ, ਜੋ ਲੇਖੇ ਇਕ ਗੱਲ ਸਮਝਾਈਆ। ਝਗੜਾ ਤੱਕਣਾ ਜ਼ਾਤ ਪਾਤ ਦਾ, ਦੀਨ ਦੁਨੀ ਟਕਰਾਈਆ। ਕਿਸੇ ਲੇਖਾ ਰਹੇ ਨਾ ਬੁਤ ਪਾਕ ਦਾ, ਪਤਤ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਕਲਜੁਗ ਕਹੇ ਧਰਮ ਮੈਂ ਸੂਰਬੀਰ ਬਹਾਦਰ, ਯੋਧਾ ਇਕ ਅਖਵਾਈਆ। ਮੇਰਾ ਮਾਲਕ ਕਰੀਮ ਕਾਦਰ, ਕੁਦਰਤ ਕਰਤਾ ਨੂਰ ਅਲਾਹੀਆ। ਜਿਸ ਮੈਨੂੰ ਦੇਣਾ ਆਦਰ, ਸਿਰ ਮੇਰੇ ਹੱਥ ਟਿਕਾਈਆ। ਅੰਤ ਸਚ ਕਰੇ ਅਦਲ, ਇਨਸਾਫ਼ ਇਕ ਸਮਝਾਈਆ। ਮੇਰਾ ਧਾਮ ਮੁਕੱਦਸ ਬਾਤੁਲ, ਬੈਤਲ ਦਏ ਸਮਝਾਈਆ। ਉਹ ਵੇਖੇ ਖੇਲ ਤਮਾਸ਼ਨ, ਭੇਵ ਅਭੇਦਾ ਆਪ ਦ੍ਰਿੜਾਈਆ। ਜੋ ਵਸੇ ਜ਼ਿਮੀਂ ਆਕਾਸ਼ਨ, ਪ੍ਰਿਥਮੀ ਖੋਜ ਖੁਜਾਈਆ। ਸੋ ਪੂਰੀ ਕਰੇ ਆਸ਼ਨ, ਤ੍ਰਿਸ਼ਨਾ ਪੂਰ ਕਰਾਈਆ। ਜਿਸ ਨੂੰ ਨਿਹਕਲੰਕ ਕਲ ਕਲਕੀ ਅਵਤਾਰ ਅਮਾਮ ਅਮਾਮਾ ਸਾਰੇ ਆਖਣ, ਨੂਰ ਨੁਰਾਨਾ ਨੂਰ ਅਲਾਹੀਆ। ਓਹ ਲਹਿਣੇ ਦੇਣੇ ਸਭ ਦੇ ਜਾਣੇ ਬਾਤਨ, ਪਰਦੇ ਪਰਦਿਆਂ ਵਿਚੋਂ ਚੁਕਾਈਆ। ਉਹ ਮੇਰੇ ਲੇਖੇ ਆਇਆ ਵਾਚਣ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣ ਸਤਿਜੁਗ ਕਲਜੁਗ ਮੀਤ, ਜਗਤ ਮਿਤਰੋ ਦਿਆਂ ਜਣਾਈਆ। ਪੁਰਖ ਅਕਾਲ ਦੀ ਅਗੰਮੀ ਰੀਤ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਉਹ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਵੇਖ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਬੀਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਉਹ ਲੇਖਾ ਜਾਣੇ ਹਸਤ ਕੀਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਰਦੇ ਆਪ ਉਠਾਈਆ। ਓਹ ਮਾਲਕ ਸਵਾਮੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਬੇਪਰਵਾਹੀਆ। ਜਿਸ ਦੀ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਓਸ ਨੇ ਕਲਜੁਗ ਵਿਚ ਸਤਿਜੁਗ ਲਾਉਣਾ ਠੀਕ, ਠਾਕਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਇਹ ਖੇਲ ਨਹੀਂ ਕੋਈ ਲੁਕਦਾ, ਸਚ ਪਰਦਾ ਓਹਲਾ ਨਾ ਕੋਇ ਰਖਾਈਆ। ਕਲਜੁਗ ਪੈਂਡਾ ਜਾਵੇ ਮੁਕਦਾ, ਮੁਕੰਮਲ ਆਪਣਾ ਪੰਧ ਮੁਕਾਈਆ। ਸਤਿਜੁਗ ਸਾਚਾ ਆਵੇ ਉਠਦਾ, ਆਪਣੀ ਲਏ ਅੰਗੜਾਈਆ। ਪੁਰਖ ਅਕਾਲਾ ਜਾਵੇ ਤੁਠਦਾ, ਮਿਹਰ ਨਜ਼ਰ ਉਠਾਈਆ। ਕਲਜੁਗ ਵਕਤ ਸੁਹੰਜਣਾ ਹੋਣਾ ਕਾਇਆ ਮਾਟੀ ਬੁਤ ਦਾ, ਬੁਤਖ਼ਾਨਿਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਇਕੋ ਇਕ ਫ਼ਰਮਾਨ, ਫ਼ੁਰਨਿਆਂ ਬਾਹਰ ਜਣਾਈਆ। ਸਦਾ ਰਹੇ ਨਾ ਕੋਇ ਹੁਕਮਰਾਨ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਸਦਾ ਨਾ ਝੁਲੇ ਕੋਇ ਨਿਸ਼ਾਨ, ਨਿਸ਼ਾਨੇ ਜਗਤ ਜੁਗ ਬਦਲਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨਾਂ ਸੀਸ ਨਿਵਾਈਆ। ਉਹ ਸੂਰਬੀਰਾ ਨੌਜਵਾਨ,
ਮਰਦ ਮਰਦਾਨਾ ਇਕ ਅਖਵਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਾਰੇ ਗਾਣ, ਬਿਨ ਰਸਨਾ ਢੋਲੇ ਸਿਫ਼ਤ ਸਾਲਾਹੀਆ। ਉਹ ਕਲਜੁਗ ਅੰਤ ਹੋਵੇ ਪ੍ਰਧਾਨ, ਪਰਮ ਪੁਰਖ ਬੇਪਰਵਾਹੀਆ। ਸਤਿਜੁਗ ਸਚ ਬਣਾਏ ਵਿਧਾਨ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਚਾਰੋਂ ਕੁੰਟ ਝੁਲਾਏ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਈਆ। ਸੱਤ ਦੀਪ ਮੰਨਣ ਫ਼ਰਮਾਨ, ਨੌ ਖੰਡ ਪ੍ਰਿਥਮੀ ਸੀਸ ਨਿਵਾਈਆ। ਸਭ ਦਾ ਇਕੋ ਹੋਵੇ ਹੁਕਮਰਾਨ, ਦੂਜਾ ਹੁਕਮ ਨਾ ਕੋਇ ਜਣਾਈਆ। ਇਕੋ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਇਕੋ ਦੇਵਣਹਾਰਾ ਹੋਵੇ ਦਾਨ, ਵਸਤ ਨਾਮ ਅਤੁਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਕਹੇ ਸੁਣ ਸੁਤ ਦੁਲਾਰੇ ਸ਼ਬਦੀ ਸ਼ਬਦ, ਸਤਿਗੁਰ ਧਾਰ ਦਿਆਂ ਦ੍ਰਿੜਾਈਆ। ਤੇਰਾ ਖੇਲ ਵੇਖਾਂ ਦੀਨ ਮਜ਼੍ਹਬ, ਚਾਰੇ ਕੁੰਟ ਧਿਆਨ ਲਗਾਈਆ। ਕਿਸ ਬਿਧ ਸਰਗੁਣ ਧਾਰ ਹੁੰਦਾ ਅਦਬ, ਅਵਤਾਰ ਪੈਗ਼ੰਬਰ ਗੁਰੂਆਂ ਕਵਣ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਧਰਨੀ ਤੇ ਹੋਇਆ ਗ਼ਜ਼ਬ, ਹੈਰਾਨੀ ਵਿਚ ਜਣਾਈਆ। ਕਲਜੁਗ ਸਭ ਦੇ ਅੰਦਰ ਹੋਇਆ ਜਜਬ, ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਹੋਵੇ ਏਕ, ਏਕੰਕਾਰ ਰਿਹਾ ਜਣਾਈਆ। ਕਲਜੁਗ ਸਤਿਜੁਗ ਦੋਹਾਂ ਦੀ ਇਕੋ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਆਪਣਾ ਆਪ ਕਰਨਾ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਸੁਣੋ ਸਤਿ ਦਾ ਸਚ ਸੰਦੇਸ਼, ਸੰਦੇਸ਼ਿਆਂ ਬਾਹਰ ਦ੍ਰਿੜਾਈਆ। ਇਕੋ ਮਾਲਕ ਖ਼ਾਲਕ ਨਰ ਨਰੇਸ਼, ਪਰਵਰਦਿਗਾਰ ਨੂਰ ਅਲਾਹੀਆ। ਜੋ ਸਦਾ ਰਹੇ ਹਮੇਸ਼, ਜੰਮਣ ਮਰਨ ਵਿਚ ਕਦੇ ਨਾ ਆਈਆ। ਭਾਗ ਲਗਾ ਕੇ ਸੰਬਲ ਦੇਸ, ਸਾਢੇ ਤਿੰਨ ਹੱਥ ਦਏ ਵਡਿਆਈਆ। ਕਲਜੁਗ ਤੇਰਾ ਕੂੜ ਕੁਕਰਮ ਦਾ ਬਦਲ ਕੇ ਲੇਖ, ਲੇਖਾ ਲਿਖਿਆ ਦਏ ਮਿਟਾਈਆ। ਸਤਿਜੁਗ ਤੇਰਾ ਸਚ ਧਰਾਏ ਭੇਖ, ਭੇਖਾਧਾਰੀ ਦਇਆ ਕਮਾਈਆ। ਦੋਹਾਂ ਦਾ ਲਹਿਣਾ ਹੋਵੇ ਨਾਲ ਦਸ ਦਸਮੇਸ਼, ਦਹਿ ਦਿਸ਼ਾ ਵੱਜੇ ਵਧਾਈਆ। ਜਿਸ ਝਗੜਾ ਮੇਟਣਾ ਮੁੱਲਾ ਕਾਜੀ ਮੁਸਾਇਕ ਸ਼ੇਖ਼, ਸ਼ੇਖ਼ੀ ਸਭ ਦੀ ਦਏ ਗਵਾਈਆ। ਜਿਸ ਕਾਰਨ ਸਤਿਗੁਰ ਅਰਜਨ ਸੀਸ ਪਵਾਈ ਰੇਤ, ਤਤੀ ਤਵੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਧੁਰ ਦਾ ਸ਼ਬਦ ਇਕ ਫ਼ਰਮਾਨਾ, ਫ਼ਰਮਾਂਬਰਦਾਰੋ ਦਿਆਂ ਜਣਾਈਆ। ਕਲਜੁਗ ਤੇਰੇ ਅੰਤਮ ਵਰਤਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤ ਨਿਵਾਸੀ ਕੋਈ ਨਾ ਰਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਨਵ ਸੱਤ ਹੋਵੇ ਹੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਪਿਤਾ ਪੂਤ ਦਿਸੇ ਬੇਗਾਨਾ, ਨਾਰ ਕੰਤ ਨਾ ਕੋਇ ਵਡਿਆਈਆ। ਲੱਭਿਆਂ ਹੱਥ ਨਾ ਆਵੇ ਖਾਣਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਮਿਟਾਈਆ। ਚਾਰ ਕੁੰਟ ਹੋਵੇ ਵੈਰਾਨਾ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਸੁਹੰਜਣਾ ਵਕਤ ਨਾ ਹੋਏ ਗੋਪੀ ਕਾਹਨਾ, ਮੰਡਲ ਰਾਸ ਨਾ ਕੋਇ ਰਚਾਈਆ। ਇਸ਼ਟ ਦਿਸੇ ਨਾ ਸੀਤਾ ਰਾਮਾ, ਅਸ਼ਟਭੁਜ ਸੀਸ ਨਾ ਕੋਇ ਨਿਵਾਈਆ। ਪੈਗ਼ੰਬਰ ਕਰੇ ਨਾ ਕੋਇ ਸਲਾਮਾ, ਸਯਦਾ ਸੀਸ ਨਾ ਕੋਇ ਝੁਕਾਈਆ। ਮਾਣ ਦਿਸੇ ਨਾ ਕਿਸੇ ਕਲਾਮਾ, ਕਾਇਨਾਤ ਰਹੀ ਕੁਰਲਾਈਆ। ਸਤਿਗੁਰ ਸ਼ਬਦ ਦਾ ਇਕੋ ਵਜਣਾ ਦਮਾਮਾ, ਦੋ ਜਹਾਨਾਂ
ਕਰੇ ਸ਼ਨਵਾਈਆ। ਜਿਸ ਨੂੰ ਸਭ ਨੇ ਸੀਸ ਝੁਕਾਉਣਾ, ਨਿਵ ਨਿਵ ਲਾਗਣ ਪਾਈਆ। ਉਹ ਸਾਹਿਬ ਸ੍ਰੀ ਭਗਵਾਨਾ, ਪੁਰਖ ਅਕਾਲਾ ਇਕ ਅਖਵਾਈਆ। ਜਿਸ ਦਾ ਮੁਹੰਮਦ ਦਿਤਾ ਪੈਗ਼ਾਮਾ, ਉਹ ਅਮਾਮ ਅਮਾਮਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਨੌਜਵਾਨਾ, ਬਿਰਧ ਬਾਲ ਨਾ ਰੂਪ ਬਣਾਈਆ।
੨੯ ਪੋਹ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਲੋਹੜੀ ਵਾਲੀ ਰਾਤ
ਧਰਮ ਦੀ ਧਾਰ ਕਹੇ ਲੋਹੜੀ, ਲੁੜੀਂਦੇ ਸਾਜਣ ਤੇਰੀ ਸ਼ਰਨਾਈਆ। ਆਤਮ ਪਰਮਾਤਮ ਬਣਾਈਂ ਜੋੜੀ, ਪਰਮ ਪੁਰਖ ਹੋਣਾ ਸਹਾਈਆ। ਸਾਚੇ ਸ਼ਬਦ ਦੀ ਚਾੜ੍ਹੀਂ ਘੋੜੀ, ਦੋ ਜਹਾਨਾਂ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਵੱਲੋਂ ਮੋੜੀਂ, ਮੁਹੱਬਤ ਆਪਣੇ ਨਾਲ ਰਖਾਈਆ। ਜਗਤ ਵਿਕਾਰੇ ਸ਼ੌਹ ਦਰਿਆਏ ਰੋੜ੍ਹੀਂ, ਅਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਦੋਵੇਂ ਹੱਥ ਖਲੋਤੇ ਜੋੜੀ, ਨਿਵ ਨਿਵ ਲਾਗਣ ਪਾਈਂਆ। ਕਲਜੁਗ ਜੀਵ ਕਰਦੇ ਬਹੁੜੀ ਬਹੁੜੀ, ਨਵ ਸੱਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਲੋਹੜੀ ਕਹੇ ਮੇਰੇ ਸਤਿਗੁਰ ਸ਼ਬਦ ਅਹਿਬਾਬੀ, ਮਿਤ੍ਰ ਪਿਆਰੇ ਦੇਣੀ ਵਡਿਆਈਆ। ਸ਼ਾਹੋ ਭੂਪ ਸਚ ਅਦਾਬੀ, ਨਿਵ ਨਿਵ ਸੀਸ ਝੁਕਾਈਆ। ਵਸਣਹਾਰੇ ਅਗੰਮ ਮਹਿਰਾਬੀ, ਮਹਿਬੂਬ ਤੇਰੀ ਵਡ ਵਡਿਆਈਆ। ਮੇਰੇ ਦਿਵਸ ਜਗਤ ਜਹਾਨ ਭੁੰਨ ਖਾਏ ਕਬਾਬੀ, ਬਹੁੜੀ ਬਹੁੜੀ ਦੁਹਾਈਆ। ਜਗਤ ਵਿਕਾਰ ਕੀਤਾ ਸ਼ਰਾਬੀ, ਸ਼ਰਅ ਸ਼ਰੀਅਤ ਨਾ ਕੋਇ ਵਡਿਆਈਆ। ਇਸ਼ਕ ਰਿਹਾ ਨਾ ਹਕੀਕੀ ਮਜਾਜ਼ੀ, ਦੋਵੇਂ ਦੇਣ ਦੁਹਾਈਆ। ਪੁਰਖ ਅਕਾਲ ਤੂੰ ਬੇਨੰਤੀ ਸੁਣ ਸਾਡੀ, ਸਹਿਜ ਨਾਲ ਸੁਣਾਈਆ। ਤੇਰੀ ਖੇਲ ਅਗੰਮੜੀ ਡਾਹਡੀ, ਡੰਡਾਵਤ ਵਿਚ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਸਚ ਸੰਗੀਤ ਨਾਲ ਢਾਡੀ ਰਬਾਬੀ, ਰਬਾਬ ਤਨ ਦੇਣੀ ਵਜਾਈਆ। ਤੇਰੀ ਧਰਮ ਧਾਰ ਇਮਦਾਦੀ, ਮਿਹਰਵਾਨ ਹੋਣਾ ਆਪ ਸਹਾਈਆ। ਤੇਰਾ ਲੇਖਾ ਅਗੰਮ ਖੇਲ ਜਗਤ ਪੰਜ ਆਬੀ, ਪੰਚਮ ਧਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਲੋਹੜੀ ਕਹੇ ਪ੍ਰਭੂ ਮੈਂ ਇਕੋ ਵਸਤ ਮੰਗਦੀ, ਦਰ ਠਾਂਡੇ ਝੋਲੀ ਡਾਹੀਆ। ਜਨ ਭਗਤਾਂ ਖੇਲ ਮੁਕਾ ਦੇ ਭੁੱਖ ਨੰਗ ਦੀ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਕਿਸੇ ਤੋਟ ਰਹੇ ਨਾ ਅੰਨ ਦੀ, ਅਤੁਲ ਭੰਡਾਰ ਵਰਤਾਈਆ। ਕਲਪਣਾ ਮੇਟ ਦੇ ਮਨ ਦੀ, ਮਨਸਾ ਖੋਜ ਖੁਜਾਈਆ। ਆਸ਼ਾ ਪੂਰੀ ਕਰ ਦੇ ਗੋਬਿੰਦ ਚੰਨ ਦੀ, ਚੰਨ ਚਾਨਣੇ ਤੇਰੇ ਹੱਥ ਵਡਿਆਈਆ। ਖੇਲ ਸਮਝਾ ਦੇ ਪੰਜ ਤਤ ਤਨ ਦੀ, ਵਜੂਦਾਂ ਮਹਿਬੂਬਾ ਪਰਦਾ ਲਾਹੀਆ। ਤੇਰੀ ਆਵਾਜ਼ ਇਕੋ ਹੋਵੇ ਧੰਨ ਧੰਨ ਦੀ, ਧੰਨ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਤੇਰੀ ਸਰਨਾਈਆ। ਲੋਹੜੀ ਕਹੇ ਮੇਰੇ ਸਤਿਗੁਰ ਪਿਆਰੇ ਸੱਜਣਾ, ਦੀਨਾਂ ਬੰਧਪ ਦੀਨ ਦਿਆਲ। ਚਰਨ ਧੂੜ ਕਰਾ ਦੇ ਮਜਨਾ, ਮੇਰੇ ਸਾਹਿਬ ਬੇਮਿਸਾਲ। ਮੇਰੇ ਨੇਤਰ ਪਾ ਦੇ ਅੰਜਨਾ, ਭੂਪਤ ਭੂਪ ਹੋ ਕਿਰਪਾਲ। ਧਰਮ ਦੀ ਧਾਰ ਚਾੜ੍ਹ ਦੇ ਰੰਗਣਾ, ਰੰਗਤ ਦੋ ਜਹਾਨ ਬੇਮਿਸਾਲ। ਦਰ ਠਾਂਡਾ ਇਕੋ ਮੰਗਣਾ, ਵਸਤ ਅਗੰਮੜੀ ਦੇਣੀ ਡਾਲ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸੰਭਾਲ। ਲੋਹੜੀ ਕਹੇ ਪ੍ਰਭੂ ਮੇਰੀ ਵੇਖ ਲੈ ਰੈਣ, ਲੋਕਮਾਤ ਧਿਆਨ ਲਗਾਈਆ। ਸਚ ਦਾ ਦਿਸੇ ਨਾ ਕੋਇ ਸਾਕ ਸੈਣ, ਸਾਜਣ ਰੰਗ ਨਾ ਕੋਇ ਰੰਗਾਈਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਤ੍ਰਫ਼ੈਣ, ਦੁਤੀਆ ਭਾਉ ਰਖਾਈਆ। ਮੈਂ ਬੇਨੰਤੀ ਆਈ ਕਹਿਣ, ਕਹਿ ਕਹਿ ਰਹੀ ਜਣਾਈਆ। ਜੋ ਲੇਖਾ ਲਿਖਿਆ ਵਿਚ ਰਮਾਇਣ, ਮਹਾਭਾਰਤ ਨਾਲ ਵਡਿਆਈਆ। ਉਹਦਾ ਲਹਿਣਾ ਮੁਕਾਉਣਾ ਸੁਖੈਣ, ਦਰ ਠਾਂਡੇ ਖ਼ੁਸ਼ੀ ਮਨਾਈਆ। ਜਨ ਭਗਤਾਂ ਦਰਸ਼ਨ ਦੇ ਦੇ ਆਪਣੇ ਨੈਣ, ਲੋਚਨਾਂ ਕਰ ਰੁਸ਼ਨਾਈਆ। ਚਰਨ ਪ੍ਰੀਤੀ ਦੇ ਦੇ ਦੇਣ, ਜੋ ਚਲ ਆਏ ਸਰਨਾਈਆ। ਚਰਨ ਧੂੜ ਬਣਾ ਲੈ ਰੇਣ, ਟਿੱਕੇ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦਿਸੇ ਨਾ ਕੋਇ ਸੈਣ, ਸਾਕ ਨਜ਼ਰ ਕੋਇ ਨਾ ਆਈਆ।
੧ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਪਹਿਲੀ ਮਾਘ ਕਹੇ ਅੱਠ ਸੱਠ ਤੀਰਥ ਆਏ ਪਿਟਣ, ਰੋ ਰੋ ਦੇਣ ਦੁਹਾਈਆ। ਕਲਜੁਗ ਜੀਵ ਸਾਨੂੰ ਨਹੀਂ ਦੇਂਦੇ ਟਿਕਣ, ਦਿਵਸ ਰੈਣ ਰਹੇ ਸਤਾਈਆ। ਨੰਗੇ ਹੋ ਹੋ ਸਾਡੇ ਵਿਚ ਲਿਟਣ, ਕੂੜੀ ਕਿਰਿਆ ਤਾਰੀਆਂ ਲਾਈਆ। ਸਾਡਾ ਲੇਖਾ ਪੂਰਾ ਕਰ ਪ੍ਰਭੂ ਪੁਰਾਣਾ ਰਿਟਣ, ਕੱਢ ਕੇ ਦਈਏ ਵਖਾਈਆ। ਜੇ ਤੂੰ ਕਲਜੁਗ ਅੰਤਮ ਆਇਉਂ ਨਜਿੱਠਣ, ਸਿਰ ਸਾਡੇ ਹੱਥ ਰਖਾਈਆ। ਸਾਡੀ ਜਲਧਾਰਾ ਟਕਿਆਂ ਵਿਚ ਲੱਗੀ ਵਿਕਣ, ਕੀਮਤ ਕੋਇ ਨਾ ਪਾਈਆ। ਤੂੰ ਅਰਸ਼ੀ ਪ੍ਰੀਤਮ ਧੁਰ ਦਾ ਪਿਤਣ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅੱਠ ਸੱਠ ਕਹਿਣ ਸ੍ਰੀ ਭਗਵਾਨ, ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਰਾਮ ਰਹੀਮਾ ਅਗੰਮਾ ਕਾਹਨ, ਨਿਰਗੁਣ ਨਿਰਵੈਰ ਇਕ ਅਖਵਾਈਆ। ਸਤਿ ਸਰੂਪੀ ਸ਼ਾਹੋ ਭੂਪੀ ਨੌਜਵਾਨ, ਮਰਦ ਮਰਦਾਨਾ ਬੇਪਰਵਾਹੀਆ। ਜਰਾ ਨਿਗਾਹ ਮਾਰ ਧਿਆਨ, ਨੈਣ ਨੈਣਾਂ ਵਿਚੋਂ ਉਠਾਈਆ। ਸਚ ਦਾ ਰਿਹਾ ਨਾ ਕੋਇ ਇਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਠੱਗੀ ਚੋਰੀ ਸਾਡੇ ਉਤੇ ਕਰੇ ਜਹਾਨ, ਮਾਇਆ ਮਮਤਾ ਲੋਭ ਮੋਹ ਹਲਕਾਈਆ। ਅਸੀਂ ਵੇਖ ਕੇ ਹੋਏ ਹੈਰਾਨ, ਹੈਰਾਨੀ ਅੰਦਰ ਦੁਹਾਈਆ। ਚਾਰੋਂ ਕੁੰਟ ਦਿਸਣ ਬੇਈਮਾਨ, ਸਤਿ ਵਿਚ ਨਾ ਕੋਇ ਸਮਾਈਆ। ਅਸੀਂ ਨਿਗਾਹ ਮਾਰੀ ਜ਼ਿਮੀਂ ਅਸਮਾਨ, ਦੀਪਾਂ ਮੰਡਲਾਂ ਲੋਆਂ ਵੇਖ ਵਖਾਈਆ। ਜਿਧਰ ਤੱਕੀਏ ਸਾਰੇ ਹੋਏ ਪ੍ਰੇਸ਼ਾਨ, ਧੀਰਜ ਧੀਰ ਨਾ ਕੋਇ ਧਰਾਈਆ। ਧਰਮ ਦਾ ਰਿਹਾ ਨਾ ਕੋਇ ਈਮਾਨ, ਸਚ ਵਿਚ ਨਾ ਕੋਇ ਸਮਾਈਆ। ਜਗਤ ਜਗਿਆਸੂ ਹੋਏ ਸ਼ੈਤਾਨ, ਬਿਨ ਸ਼ਰਅ ਦੇ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਅੱਠ ਸੱਠ ਤੀਰਥ ਕਹਿਣ ਪ੍ਰਭੂ ਅਸੀਂ ਤੇਰੇ ਨਾਮ ਦੇ ਹੋਏ ਵੈਰਾਗੀ, ਵੈਰਾਗ ਵਿਚ ਸੁਣਾਈਆ। ਜਗਤ ਵਿਵਹਾਰ ਰਹੇ ਤਿਆਗੀ, ਤੇਰੇ ਚਰਨਾਂ ਵਿਚ ਟਿਕਾਈਆ। ਸਾਡਾ ਪਵਿਤ੍ਰ ਕਿਸੇ ਨਾ ਕਰੇ ਇਸ਼ਨਾਨ ਮਾਘੀ, ਮਗਨ ਤੇਰੇ ਨਾਲ ਨਾ ਕੋਇ ਕਰਾਈਆ।
ਸਾਥੋਂ ਤੇਰੀ ਸ੍ਰਿਸ਼ਟੀ ਹੋ ਗਈ ਬਾਗ਼ੀ, ਬਾਗ਼ਵਾਂ ਕੀ ਤੇਰੀ ਬੇਪਰਵਾਹੀਆ। ਸਚ ਵਸਤ ਕਿਸੇ ਨਾ ਲਾਧੀ, ਖੋਜਣ ਵਾਲਾ ਨਜ਼ਰ ਕੋਇ ਨਾ ਆਈਆ। ਸਾਡੇ ਉਤੇ ਸਾਡੀ ਹੋਵੇ ਬਰਬਾਦੀ, ਕੰਢੇ ਘਾਟ ਦੇਣ ਗਵਾਹੀਆ। ਸਾਧ ਸੰਤ ਹਿਰਦੇ ਰਿਹਾ ਨਾ ਕੋਇ ਅਰਾਧੀ, ਰਾਧਾ ਕ੍ਰਿਸ਼ਨ ਨਾ ਰੂਪ ਸਮਾਈਆ। ਪਿਆਰ ਦੀ ਲਾਏ ਨਾ ਕੋਇ ਸਮਾਧੀ, ਸਿਧ ਸਾਦਕ ਨਾ ਕੋਇ ਅਖਵਾਈਆ। ਸਾਡੇ ਜਲ ਨਾਲ ਦੁਖੀਆ ਹੋਵੇ ਕੋਈ ਨਾ ਰਾਜੀ, ਰਾਜ਼ਕ ਰਿਜ਼ਕ ਰਹੀਮ ਕੀ ਤੇਰੀ ਬੇਪਰਵਾਹੀਆ। ਸੁਰਤੀ ਅੰਦਰੋਂ ਕਿਸੇ ਨਾ ਜਾਗੀ, ਦੁਰਮਤ ਮੈਲ ਨਾ ਕੋਇ ਧਵਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਇ ਵਡਭਾਗੀ, ਭਾਗਹੀਣ ਹੋ ਕੇ ਦੇਈਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਅੱਠ ਸੱਠ ਤੀਰਥ ਕਹਿਣ ਕਿਰਪਾ ਕਰ ਪੁਰਖ ਸਮਰਥ, ਚਰਨ ਕਵਲ ਦੇ ਸਰਨਾਈਆ। ਸਾਡੇ ਖ਼ਾਲੀ ਵੇਖ ਲੈ ਹੱਥ, ਵਸਤ ਰਹਿਣ ਕੋਇ ਨਾ ਪਾਈਆ। ਜਗਤ ਵਿਕਾਰ ਜਾਏ ਮੂਲ ਨਾ ਲਥ, ਜੋ ਸਾਡੇ ਵਿਚ ਇਸ਼ਨਾਨ ਕਰਾਈਆ। ਅਸੀਂ ਸਚ ਸਚ ਦੇਈਏ ਦੱਸ, ਦਹਿ ਦਿਸ਼ਾ ਮਾਤ ਸੁਣਾਈਆ। ਅੰਮ੍ਰਿਤ ਰਿਹਾ ਨਾ ਕੋਈ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਸਾਡੀ ਅੰਤ ਅਖ਼ੀਰ ਹੋਈ ਬੱਸ, ਵਾਸਤਾ ਤੇਰੇ ਅਗੇ ਪਾਈਆ। ਸਦਾ ਤੇਰਾ ਗਾਉਂਦੇ ਰਹੀਏ ਜਸ, ਸਿਫ਼ਤਾਂ ਵਿਚ ਸਲਾਹੀਆ। ਤੇਰਾ ਖੇਲ ਕਲਜੁਗ ਰੈਣ ਅੰਧੇਰੀ ਮੱਸ, ਸਚ ਚੰਦ ਨਾ ਕੋਇ ਚਮਕਾਈਆ। ਸਾਡਾ ਦੇ ਦੇ ਸਵਾਮੀ ਹਕ, ਹਕੀਕਤ ਤੇਰੇ ਚਰਨ ਟਿਕਾਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਇਹ ਤੇਰੇ ਹੱਥ ਵਡਿਆਈਆ। ਅਸੀਂ ਸਰਨ ਸਰਨਾਈ ਰਹੇ ਢੱਠ, ਅੱਠ ਸੱਠ ਤੀਰਥ ਸੀਸ ਝੁਕਾਈਆ। ਸਾਡੀ ਦੁਰਮਤ ਮੈਲ ਕੱਟ, ਅੰਤਸ਼ਕਰਨ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਅੱਠ ਸੱਠ ਕਹਿਣ ਜਨ ਭਗਤੋ ਪ੍ਰਭ ਚਰਨ ਸਚਾ ਇਸ਼ਨਾਨਾ, ਜਨਮ ਜਨਮ ਦੀ ਮੈਲ ਧਵਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਆਦਿ ਦਾ ਅੰਤ ਦਾ ਇਕ ਨਿਸ਼ਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਦਰ ਸਾਚਾ ਲੈਣਾ ਪਹਿਚਾਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਖੇਲੇ ਖੇਲ ਨੌਜਵਾਨਾ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਮਾਘ ਕਹੇ ਜਨ ਭਗਤੋ ਤੁਸਾਂ ਨੁਹਾਉਣਾ ਪ੍ਰੇਮ ਦੀ ਧੂੜੀ, ਸਚ ਇਸ਼ਨਾਨ ਜਣਾਈਆ। ਦੁਰਮਤ ਮੈਲ ਰਹੇ ਨਾ ਕੂੜੀ, ਕੂੜ ਕੁੜਿਆਰ ਮਿਟਾਈਆ। ਮੂਰਖ ਮੁਗਧ ਰਹੇ ਕੋਇ ਨਾ ਮੂੜ੍ਹੀ, ਚਤੁਰ ਸੁਜਾਨ ਸਮਝਾਈਆ। ਸਭ ਦੇ ਉਤੇ ਰੰਗਣ ਚੜ੍ਹ ਜਾਏ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਮਾਘ ਕਹੇ ਜਨ ਭਗਤੋ ਪ੍ਰਭ ਸਰਨਾਈ ਨਹਾਉਣਾ, ਜੋ ਇਕੋ ਰੰਗ ਰੰਗਾਈਆ। ਭਾਂਡਾ ਭਰਮ ਭੰਨਾਉਣਾ, ਦੁਰਮਤ ਮੈਲ ਧਵਾਈਆ। ਸਾਚਾ ਬੰਕ ਸੁਹਾਉਣਾ, ਵਜਦੀ ਰਹੇ ਵਧਾਈਆ। ਅੱਠ ਸੱਠ ਤੀਰਥ ਇਕ ਬਣਾਉਣਾ, ਜਿਥੇ ਪ੍ਰਭੂ ਚਰਨ ਟਿਕਾਈਆ। ਸਦ ਗੀਤ ਸੁਹਾਗੀ ਢੋਲਾ ਗਾਉਣਾ, ਤੂੰ ਮੇਰਾ ਮੈਂ ਤੇਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡਾ ਇਕ ਵਖਾਉਣਾ, ਜਿਥੇ ਅਗਨੀ ਤਤ ਨਾ ਲਾਗੇ ਰਾਈਆ।
੨ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਨਰਾਇਣ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਆਦਿ ਜੁਗਾਦਿ, ਜੁਗ ਚੌਕੜੀ ਖੇਲ ਖਿਲਾਈਆ। ਅਗੰਮ ਅਗੰਮੀ ਵਜਾਏ ਨਾਦ, ਅਨਾਦੀ ਧੁਨ ਪ੍ਰਗਟਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਮੇਲ ਮਿਲਾਏ ਸਾਚੇ ਸੰਤ ਸਾਧ, ਸੂਫ਼ੀ ਫ਼ਕੀਰਾਂ ਫ਼ਿਕਰਾ ਅਗੰਮ ਜਣਾਈਆ। ਮੇਟ ਮਿਟਾਏ ਵਾਦ ਵਿਵਾਦ, ਕੂੜੀ ਕਿਰਿਆ ਪੰਧ ਮੁਕਾਈਆ। ਅੰਤਰ ਨਿਰੰਤਰ ਉਪਜਾਏ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਤ ਪੁਨੀਤ ਬਣਾਈਆ। ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਖਾਈਆ। ਸੋਈ ਸੁਰਤੀ ਜਾਵੇ ਜਾਗ, ਜਿਸ ਸਤਿਗੁਰ ਸ਼ਬਦ ਹੋਏ ਸਹਾਈਆ। ਮੇਲ ਮਿਲਾਏ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਸਦਾ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਉਹਦਾ ਲਹਿਣਾ ਦੇਣਾ ਬੇਨਜ਼ੀਰ, ਨਜ਼ਰ ਤੋਂ ਓਹਲੇ ਆਪਣੀ ਕਾਰ ਭੁਗਤਾਈਆ। ਜਿਸ ਦੀ ਸਿਫ਼ਤ ਕਰੇ ਕਬੀਰ, ਕਬਰਾਂ ਤੋਂ ਬਾਹਰ ਰਿਹਾ ਦ੍ਰਿੜਾਈਆ। ਉਹ ਸ਼ਹਿਨਸ਼ਾਹ ਸ਼ਾਹ ਸੁਲਤਾਨਾ ਜਿਸ ਦਾ ਤਨ ਨਹੀਂ ਸਰੀਰ, ਵਜੂਦ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਅੰਮ੍ਰਿਤ ਜਾਮ ਪਿਆਏ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਹਉਮੇ ਹੰਗਤਾ ਕੱਢੇ ਪੀੜ, ਮਾਇਆ ਮਮਤਾ ਮੋਹ ਮਿਟਾਈਆ। ਸ਼ਰਅ ਦਾ ਤੋੜ ਜ਼ੰਜੀਰ, ਭੇਵ ਅਭੇਦਾ ਦਏ ਖੁਲਾਈਆ। ਮੰਜ਼ਲ ਚੋਟੀ ਚਾੜ੍ਹੇ ਅਖ਼ੀਰ, ਸਚਖੰਡ ਦਵਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਮੇਲ ਮਿਲਾਏ ਨਾਲ ਪੁਰਖ ਅਕਾਲ, ਜੋਤੀ ਜਾਤਾ ਰੰਗ ਰੰਗਾਈਆ। ਸਚਖੰਡ ਦ੍ਰਿੜਾਏ ਸਾਚੀ ਧਰਮਸਾਲ, ਧਰਮ ਦਵਾਰਾ ਇਕੋ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੋ ਸਤਿਗੁਰ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਤੋੜਨਹਾਰਾ ਤ੍ਰੈਗੁਣ ਮਾਇਆ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਭੇਵ ਅਭੇਦਾ ਆਪ ਖੁਲਾਈਆ। ਹਰਿਜਨ ਸਾਚੇ ਕਰੇ ਸੰਭਾਲ, ਗੁਰਮੁਖ ਆਪਣੇ ਗੋਦ ਉਠਾਈਆ। ਫਲ ਲਗਾਵੇ ਕਾਇਆ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਸਦਾ ਸੁਹੇਲਾ ਹੋ ਕੇ ਚਲੇ ਨਾਲ ਨਾਲ, ਅੰਤਰ ਆਤਮ ਮੇਲ ਮਿਲਾਈਆ। ਧੁਰ ਦਾ ਮਾਰਗ ਦੱਸ ਸੁਖਾਲ, ਸਾਚੇ ਪੌੜੇ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਬੇਪਰਵਾਹੀਆ। ਸਤਿਗੁਰ ਸ਼ਬਦ ਯੋਧਾ ਸੂਰਬੀਰ, ਬਲਧਾਰੀ ਇਕ ਅਖਵਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਪੀਰ, ਅਵਤਾਰ ਸੀਸ ਨਿਵਾਈਆ। ਉਹ ਮਾਲਕ ਖ਼ਾਲਕ ਗਹਿਰ ਗੰਭੀਰ, ਗਵਰ ਵਡ ਵਡਿਆਈਆ। ਜੋ ਭਗਤਾਂ ਅੰਤਰ ਆਤਮ ਨਿਝਰ ਝਿਰਨਾ ਆਤਮ ਪਿਆਏ ਸੀਰ, ਬੂੰਦ ਸਵਾਂਤੀ ਇਕ ਟਪਕਾਈਆ। ਸਤਿ ਸਚ ਦੀ ਦੇਵੇ ਧੀਰ, ਧੀਰਜ ਧਰਮ ਧਾਰ ਰਖਾਈਆ। ਅੰਤ ਚੋਟੀ ਚਾੜ੍ਹੇ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਜੀਵਨ ਵਿਚੋਂ ਬਦਲ ਦੇਵੇ ਤਕਦੀਰ, ਜਨਮ ਆਪਣੇ ਲੇਖੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਸਦਾ ਗੁਣਵੰਤ,
ਗੁਣਵਾਨ ਵਡ ਵਡਿਆਈਆ। ਮੇਲ ਮਿਲਾਵਾ ਸਾਚੇ ਸੰਤ, ਹਰਿਜਨ ਆਪਣੀ ਗੰਢ ਪਵਾਈਆ। ਨਾਮ ਦੱਸ ਕੇ ਮਨੀਆ ਮੰਤ, ਮਨ ਕਾ ਮਣਕਾ ਦਏ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਲੇਖਾ ਜਾਣੇ ਜੇਰਜ ਅੰਡਜ, ਉਤਭੁਜ ਸੇਤਜ ਫੋਲ ਫੁਲਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਗਿਣਤੀ ਗਣਤ ਨਾ ਕੋਇ ਗਿਣਾਈਆ। ਜੋ ਆਦਿ ਜੁਗਾਦੀ ਬੇਅੰਤ, ਬੇਅੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਆਤਮ ਪਰਮਾਤਮ ਨਿਰਗੁਣ ਧਾਰ ਧੁਰਦਰਗਾਹੀ ਕੰਤ, ਕੰਤੂਹਲ ਇਕ ਅਖਵਾਈਆ।
੫ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਵਿਖੇ ਹਰਜਿੰਦਰ ਸਿੰਘ ਕਾਦਰਾਬਾਦ ਦੇ ਜਨਮ ਨਵਿਤ
ਸਤਿਜੁਗ ਕਹੇ ਮੈਂ ਪ੍ਰਭ ਤੋਂ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਸਤਿ ਧਰਮ ਲਗਾ ਅੰਗ, ਅੰਗੀਕਾਰ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਕਰ ਭੰਗ, ਭਾਂਡਾ ਭਰਮ ਭਉ ਭੰਨਾਈਆ। ਜਨ ਭਗਤਾਂ ਚੋਲੀ ਚਾੜ੍ਹ ਦੇ ਰੰਗ, ਦੁਰਮਤ ਮੈਲ ਧਵਾਈਆ। ਤੇਰੇ ਨਾਮ ਦਾ ਵਜੇ ਮਰਦੰਗ, ਘਰ ਘਰ ਹੋਏ ਸ਼ਨਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖਣਾ ਲੰਘ, ਲੋਕਮਾਤ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਜੰਗ, ਸਤਿ ਸਚ ਇਕ ਦ੍ਰਿੜਾਈਆ। ਮਾਇਆ ਮਮਤਾ ਵਿਕਾਰ ਮੋਹ ਵਹੇ ਨਾ ਗੰਗ, ਆਪਣਾ ਵਹਿਣ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਤਿਜੁਗ ਕਹੇ ਪ੍ਰਭੂ ਮੇਰੀ ਆਸ਼ਾ ਕਰਨੀ ਪੂਰੀ, ਪਾਰਬ੍ਰਹਮ ਦਿਆਂ ਜਣਾਈਆ। ਤੇਰਾ ਜਲਵਾ ਇਕੋ ਹੋਵੇ ਜੋਤ ਨੂਰੀ, ਦੋ ਜਹਾਨਾਂ ਡਗਮਗਾਈਆ। ਤੇਰੇ ਨਾਮ ਦੀ ਇਕੋ ਆਵਾਜ਼ ਹੋਵੇ ਤੂਰੀ, ਤੁਰੀਆ ਧਾਰ ਸਮਝਾਈਆ। ਸਦਾ ਰਹਿਣਾ ਹਾਜ਼ਰ ਹਜ਼ੂਰੀ, ਹਰਿ ਹਿਰਦੇ ਡੇਰਾ ਲਾਈਆ। ਮੈਨੂੰ ਲੋਕਮਾਤ ਦੀ ਦੇ ਮਨਜ਼ੂਰੀ, ਮੈਂ ਜਾਵਾਂ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਕਰਾਂ ਦੂਰੀ, ਧਰਨੀ ਧਵਲ ਰਹਿਣ ਨਾ ਪਾਈਆ। ਤੂੰ ਸਰਬ ਕਲਾ ਭਰਪੂਰੀ, ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਆਪਣੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਮੈਂ ਕਲਜੁਗ ਮੇਟਾਂ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਖੇਲ ਵੇਖਾਂ ਲੋਕਮਾਤ, ਧਰਨੀ ਧਰਤ ਧਵਲ ਖੋਜ ਖੁਜਾਈਆ। ਝਗੜੇ ਮੇਟਾਂ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਭਗਤਾਂ ਵੇਖਾਂ ਚਰਨ ਪ੍ਰੀਤੀ ਨਾਤ, ਕਿਸ ਬਿਧ ਤੇਰੇ ਰੰਗ ਸਮਾਈਆ। ਸਾਚੇ ਸੰਤਾਂ ਪੁਛਾਂ ਬਾਤ, ਗ੍ਰਹਿ ਗ੍ਰਹਿ ਮੇਲ ਮਿਲਾਈਆ। ਆਤਮ ਬ੍ਰਹਮ ਦੱਸ ਕੇ ਜ਼ਾਤ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਤਿਜੁਗ ਕਹੇ ਪ੍ਰਭੂ ਮੈਨੂੰ ਲੋਕਮਾਤ ਬਖ਼ਸ਼ ਦੇ ਸੇਵਾ, ਸੇਵਕ ਸੇਵਾ ਸਚ ਕਮਾਈਆ। ਤੂੰ ਮਾਲਕ ਅਲਖ ਅਭੇਵਾ, ਬੇਪਰਵਾਹ ਬੇਅੰਤ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਦੇਵੀ ਦੇਵਾ, ਦੇਵਤ ਸੁਰ ਸਾਰੇ
ਸੀਸ ਨਿਵਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵਾ, ਸਚਖੰਡ ਸਾਚੇ ਸੋਭਾ ਪਾਈਆ। ਤੇਰੀ ਸਿਫ਼ਤ ਕਰੇ ਸਿਫ਼ਤਾਂ ਵਾਲੀ ਜਿਹਵਾ, ਰਸਨ ਰਸਨਾ ਰੰਗ ਰੰਗਾਈਆ। ਮੇਰੀ ਝੋਲੀ ਪਾ ਦੇ ਨਾਮ ਅਗੰਮਾ ਮੇਵਾ, ਅੰਮ੍ਰਿਤ ਫਲ ਦੇਣਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭੂ ਤੂੰ ਦੇਵਣਹਾਰ ਦਾਤਾਰ, ਦਇਆਨਿਧ ਅਖਵਾਈਆ। ਮੇਰਾ ਖ਼ਾਲੀ ਭਰ ਭੰਡਾਰ, ਦੇਵਣਹਾਰ ਤੇਰੀ ਸਰਨਾਈਆ। ਮੈਂ ਮਾਂਗਤ ਹੋਇਆ ਭਿਖਾਰ, ਦਰਵੇਸ਼ਾ ਰੂਪ ਵਟਾਈਆ। ਤੂੰ ਦੇਣਾ ਚਰਨ ਸਹਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਲੋਕਮਾਤ ਹੋਵਾਂ ਉਜਿਆਰ, ਚਾਰੋਂ ਕੁੰਟ ਕਰਾਂ ਰੁਸ਼ਨਾਈਆ। ਕਲਜੁਗ ਰਹੇ ਨਾ ਧੂੰਆਂਧਾਰ, ਸਤਿਜੁਗ ਸਤਿ ਸਤਿ ਰੁਸ਼ਨਾਈਆ। ਕਿਰਪਾ ਕਰ ਮੇਰੀ ਸਰਕਾਰ, ਸ਼ਹਿਨਸ਼ਾਹ ਧੁਰਦਰਗਾਹੀਆ। ਜਨ ਭਗਤਾਂ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦਾ ਦੇ ਅਧਾਰ, ਕਰਮ ਕਰਮ ਦਾ ਲੇਖ ਮੁਕਾਈਆ। ਤੂੰ ਕਲ ਕਲਕੀ ਅਵਤਾਰ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ।
੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਫ਼ਿਰੋਜਪੁਰ ਛਾਉਣੀ ਗਵਾਲ ਟੋਲੀ ਮਨਜੀਤ ਸਿੰਘ ਦੇ ਜਨਮ ਨਵਿਤ
ਨਿਰਗੁਣ ਧਾਰ ਅਗੰਮੀ ਸ਼ਕਤ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਾਣੇ ਆਪਣਾ ਵਕਤ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਉਪਜਾਏ ਭਗਤ, ਭਗਵਾਨ ਆਪਣੀ ਦਇਆ ਕਮਾਈਆ। ਨਾਤਾ ਜੋੜ ਕੇ ਬੂੰਦ ਰਕਤ, ਤਨ ਵਜੂਦ ਦਏ ਵਡਿਆਈਆ। ਲੇਖਾ ਜਾਣੇ ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਕਰਤਾ, ਕਰਤੇ ਪੁਰਖ ਦਿਤੀ ਵਡਿਆਈਆ। ਜੁਗ ਚੌਕੜੀ ਕਦੇ ਨਾ ਮਰਦਾ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਮੈਂ ਖੇਲ ਜਾਣਾ ਸਚਖੰਡ ਦਰਗਾਹ ਸਾਚੀ ਮੁਕਾਮੇ ਹਕ ਘਰ ਦਾ, ਥਿਰ ਘਰ ਆਪਣਾ ਪਰਦਾ ਲਾਹੀਆ। ਮੈਂ ਵੇਸ ਵੇਖਾ ਨਿਰਗੁਣ ਨਿਰਵੈਰ ਨਰ ਹਰਿ ਦਾ, ਜੋਤੀ ਜਾਤਾ ਪੁਰਖ ਬਿਧਾਤਾ ਜੋ ਆਪਣਾ ਵੇਸ ਵਟਾਈਆ। ਨਿਤ ਨਵਿਤ ਨਿਰਾਕਾਰ ਨਿਰੰਕਾਰ ਜੋ ਧਰਨੀ ਧਰਤ ਧਵਲ ਧੌਲ ਖੇਲ ਕਰਦਾ, ਮਾਤਲੋਕ ਭੇਵ ਅਭੇਦਾ ਆਤਮ ਧਾਰ ਆਪ ਫੜਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਸਚ ਦਵਾਰੇ ਆਪਣੇ ਚੜ੍ਹਦਾ, ਚੜ੍ਹਦਾ ਲਹਿੰਦਾ ਦੱਖਣ ਪਹਾੜ ਦਿਸ਼ਾ ਵੰਡ ਨਾ ਕੋਇ ਵੰਡਾਈਆ। ਜੋਤ ਪ੍ਰਕਾਸ਼ ਨੂਰ ਨੁਰਾਨਾ ਸ਼ਾਹ ਸੁਲਤਾਨਾ ਆਤਮ ਧਾਰ ਕਰਦਾ, ਪਰਮਾਤਮ ਹੋ ਕੇ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦੀ ਰਚਨਾ ਸੱਚ, ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਦਿਤੀ ਵਡਿਆਈਆ। ਖੇਲ ਖਿਲਾਵਾਂ ਕਾਇਆ
ਮਾਟੀ ਭਾਂਡੇ ਕੱਚ, ਤਨ ਵਜੂਦ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਈਆ। ਲੂੰ ਲੂੰ ਅੰਦਰ ਜਾਵਾਂ ਰਚ, ਸਾਢੇ ਤਿੰਨ ਹੱਥ ਅੰਦਰ ਆਪਣਾ ਡੇਰਾ ਲਾਈਆ। ਜਨ ਭਗਤਾਂ ਲੇਖੇ ਲਾਵਾਂ ਬੂੰਦ ਰੱਤ, ਹੱਡ ਮਾਸ ਨਾੜੀ ਆਪਣਾ ਖੇਲ ਵਖਾਈਆ। ਭੇਵ ਚੁਕਾ ਕੇ ਬ੍ਰਹਮ ਤਤ, ਪਾਰਬ੍ਰਹਮ ਪ੍ਰਭ ਪਰਦਾ ਦਿਆਂ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋੜ ਕੇ ਨਤ, ਮੇਲਾ ਮੇਲਾਂ ਸਹਿਜ ਸੁਭਾਈਆ। ਮੇਰਾ ਲੇਖਾ ਆਦਿ ਜੁਗਾਦਿ ਸਦਾ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਸਦਾ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜਿਸ ਚਲਾਈ ਰੀਤਾ, ਜੁਗ ਚੌਕੜੀ ਵੰਡ ਵੰਡਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਭੇਵ ਖੁਲਾਇਆ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਪਰਦਾ ਆਪ ਉਠਾਈਆ। ਸੋ ਸਵਾਮੀ ਹਰਿਜਨ ਅੰਤਰ ਅੰਤਸ਼ਕਰਨ ਕਰੇ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਜਲਾਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਦੇਵੇ ਮਾਣ ਵਡਿਆਈਆ। ਆਪਣਾ ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਗੁਰਮੁਖ ਫਲ ਦੇ ਕੇ ਮੀਠਾ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਮੇਲਾ ਲੋਕਮਾਤ, ਧਰਨੀ ਧਵਲ ਧੌਲ ਵੱਜੇ ਵਧਾਈਆ। ਆਤਮ ਪਰਮਾਤਮ ਬੱਝੇ ਨਾਤ, ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਉੱਤਮ ਹੋਵੇ ਧਰਮ ਧਾਰ ਦੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਦਰਸਾਈਆ। ਸਾਹਿਬ ਸਵਾਮੀ ਪੁਛੇ ਵਾਤ, ਲੇਖਾ ਜਾਣੇ ਥਾਉਂ ਥਾਈਂਆ। ਨਾਮ ਨਿਧਾਨ ਬਖ਼ਸ਼ ਸੌਗ਼ਾਤ, ਅਨਡਿੱਠੜੀ ਝੋਲੀ ਪਾਈਆ। ਦੇਵੇ ਵਡਿਆਈ ਪਿਤ ਮਾਤ, ਪੂਤ ਸਪੂਤਾ ਗੋਦ ਸੁਹਾਈਆ। ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਬੇਪਰਵਾਹੀਆ। ਕਾਇਆ ਮੰਦਰ ਅੰਦਰ ਖੋਲ ਕੇ ਤਾਕ, ਬਜਰ ਕਪਾਟੀ ਪਰਦਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਧਾਰ ਬਣਾ ਕੇ ਸਾਕ, ਸੱਜਣ ਇਕ ਅਖਵਾਈਆ। ਪੂਰਾ ਕਰੇ ਭਗਤ ਭਗਤਾਂ ਵਾਲਾ ਵਾਕ, ਵਾਕਫ਼ਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਦਾ ਸਵਾਮੀ ਠਾਕਰ ਹੋਵੇ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਧਰਮ ਦੀ ਧਾਰ ਜਣਾਏ ਰੀਤ, ਮਾਰਗ ਸਚ ਸਚ ਸਮਝਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਾਇਆ ਕਾਅਬਾ ਦੱਸੇ ਹਕ ਮਸੀਤ, ਮੰਦਰ ਗੁਰੂਦਵਾਰ ਚਰਚ ਇਕ ਦ੍ਰਿੜਾਈਆ। ਲੇਖਾ ਜਾਣੇ ਭੇਵ ਖੁਲਾਏ ਮਾਰਗ ਦੱਸੇ ਚਰਨ ਪ੍ਰੀਤ, ਪ੍ਰੀਤਮ ਹੋ ਕੇ ਹੋਏ ਸਹਾਈਆ। ਜਨਮ ਦਵਾਏ ਦਇਆ ਕਮਾਏ ਪੂਰਬ ਲੇਖਾ ਝੋਲੀ ਪਾਏ ਨਾਮ ਧਰਾਏ ਸਿੰਘ ਮਨਜੀਤ, ਮਨਸਾ ਮਮਤਾ ਪਰਮ ਪੁਰਖ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਾਂ ਸੰਤਾਂ ਸੂਫ਼ੀ ਫ਼ਕੀਰਾਂ ਸ਼ਬਦੀ ਧਾਰ ਕਰਦਾ ਰਹੇ ਤਸਦੀਕ, ਸ਼ਹਾਦਤ ਨਾਮ ਕਲਮੇ ਵਾਲੀ ਭੁਗਤਾਈਆ।
੭ ਮਾਘ ਸ਼ਹਿਨਸ਼ਾਹੀ ਸੰਮਤ ਨੌ ਦੀਨਾ ਨਗਰ ਜ਼ਿਲਾ ਗੁਰਦਾਸਪੁਰ ਗੁਰਦਾਸਪੁਰ ਸੰਗਤ ਨਵਿਤ
ਸਤਿਗੁਰ ਪੂਰਾ ਭਗਤ ਉਧਾਰਦਾ, ਹਰਿ ਕਰਤਾ ਬੇਪਰਵਾਹ। ਜੁਗ ਜੁਗ ਪੈਜ ਸਵਾਰਦਾ, ਸਿਰ ਆਪਣਾ ਹੱਥ ਟਿਕਾ। ਜਨਮ ਮਰਨ ਰੋਗ ਨਿਵਾਰਦਾ, ਲਖ ਚੁਰਾਸੀ ਕੱਟ ਫਾਹ। ਘਰ ਸਾਚਾ ਇਕ ਵਖਾਲਦਾ, ਜਿਥੇ ਵਸੇ ਬੇਪਰਵਾਹ। ਨਿਰਗੁਣ ਸਰਗੁਣ ਸੁਰਤ ਸੰਭਾਲਦਾ, ਸੰਬਲ ਦਾ ਮਾਲਕ ਅਗੰਮ ਅਥਾਹ। ਸਚਖੰਡ ਸਾਚੇ ਆਪੇ ਵਾੜਦਾ, ਧਰਨੀ ਧਰਤ ਧਵਲ ਉਤੋਂ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾ। ਭਗਤ ਉਧਾਰਨ ਆਪ ਪ੍ਰਭ, ਹਰਿ ਕਰਤਾ ਪੁਰਖ ਅਕਾਲ। ਲੱਖ ਚੁਰਾਸੀ ਵਿਚੋਂ ਲਏ ਲੱਭ, ਦੀਨਾਂ ਬੰਧਪ ਦੀਨ ਦਿਆਲ। ਅੰਮ੍ਰਿਤ ਝਿਰਨਾ ਝਿਰਾਏ ਆਪਣੀ ਨਭ, ਹਰਿਜਨ ਵੇਖੇ ਆਪਣੇ ਅਗੰਮੇ ਲਾਲ। ਸਚ ਦਵਾਰੇ ਲਏ ਸੱਦ, ਪ੍ਰੇਮ ਪ੍ਰੀਤੀ ਨਿਭੇ ਨਾਲ। ਦੋ ਜਹਾਨਾਂ ਕਰੇ ਪਾਰ ਹੱਦ, ਸਚਖੰਡ ਵਖਾਏ ਸੱਚੀ ਧਰਮਸਾਲ। ਜਿਥੇ ਦੀਪਕ ਜੋਤ ਰਿਹਾ ਜਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖੇ ਲਾਏ ਸ਼ਾਹ ਕੰਗਾਲ। ਜਨ ਭਗਤਾਂ ਪ੍ਰਭ ਮੇਲਦਾ, ਮੇਲਣਹਾਰ ਨਿਰੰਕਾਰ, ਖੇਲ ਖੇਲੇ ਗੁਰੂ ਗੁਰ ਚੇਲ ਦਾ, ਵੇਖੇ ਵਿਗਸੇ ਪਾਵੇ ਸਾਰ। ਪ੍ਰਕਾਸ਼ ਕਰਾਏ ਬਿਨ ਬਾਤੀ ਬਿਨ ਤੇਲ ਦਾ, ਜੋਤੀ ਜੋਤ ਕਰ ਉਜਿਆਰ। ਮਾਲਕ ਹੋ ਕੇ ਸੱਜਣ ਸੁਹੇਲ ਦਾ, ਜਨਮ ਕਰਮ ਦਾ ਲਹਿਣਾ ਲਏ ਵਿਚਾਰ। ਲੇਖਾ ਮੁਕਾਏ ਧਰਮ ਰਾਏ ਦੀ ਜੇਲ ਦਾ, ਲੱਖ ਚੁਰਾਸੀ ਕਰੇ ਪਾਰ। ਧਰਮ ਵਖਾਏ ਇਕ ਨਵੇਲ ਦਾ, ਦਰਗਾਹ ਸਾਚੀ ਸਚਖੰਡ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜਨ ਭਗਤ ਉਧਾਰੇ ਦੀਨਾ ਨਿਧ, ਹਰਿ ਕਰਤਾ ਵਡ ਵਡਿਆਈਆ। ਮੇਲ ਮਿਲਾਏ ਆਪਣੀ ਬਿਧ, ਜਗਤ ਰੀਤੀ ਨਾ ਕੋਇ ਵਖਾਈਆ। ਕਾਰਜ ਕਰੇ ਹਰਿਜੂ ਸਿਧ, ਹੋਏ ਆਪ ਸਹਾਈਆ। ਗ੍ਰਹਿ ਉਪਜਾਏ ਨਵ ਨਿਧ, ਦਸ ਅਠਾਰਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਸਿਰ ਰੱਖੇ ਹੱਥ, ਹਰਿ ਕਰਤਾ ਦਇਆ ਕਮਾਇੰਦਾ। ਨਾਮ ਅਨਮੁੱਲੀ ਦੇਵੇ ਵਥ, ਅਮੋਲਕ ਝੋਲੀ ਆਪ ਪਾਇੰਦਾ। ਕੂੜ ਵਿਕਾਰਾ ਲਥੇ ਸਥ, ਸਥਰ ਯਾਰੜਾ ਇਕ ਹੰਢਾਇੰਦਾ। ਸ਼ਬਦ ਜਣਾਈ ਮਹਿੰਮਾ ਕਥ, ਰਸਨਾ ਜਿਹਵਾ ਨਾਲ ਵਡਿਆਇੰਦਾ। ਮਿਹਰਵਾਨ ਮਹਿਬੂਬ ਪਰਮ ਪੁਰਖ ਸਮਰਥ, ਜਨ ਭਗਤਾਂ ਆਪਣੀ ਗੋਦ ਉਠਾਇੰਦਾ। ਜਿਉਂ ਭਾਵੇ ਤਿਉਂ ਲਏ ਰੱਖ, ਗ੍ਰਹਿ ਗ੍ਰਹਿ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਆਪ ਸਮਝਾਇੰਦਾ।