੯ ਮਾਘ ਸ਼ਹਿਨਸ਼ਾਹੀ ਸੰਮਤ ਨੌ ਜੰਮੂ ਸ਼ਹਿਰ ਨੇੜੇ ਕੱਚੀ ਛਾਉਣੀ ਕਰਨ ਨਗਰ ਆਰ ਐਲ ਸ਼ਰਮਾ ਦੇ ਗ੍ਰਹਿ
ਸਤਿਜੁਗ ਕਹੇ ਪ੍ਰਭੂ ਮੇਰੀ ਅਗੰਮੀ ਮੰਗ, ਬਿਨ ਰਸਨਾ ਜਿਹਵਾ ਬੱਤੀ ਦੰਦ ਦਿਆਂ ਦ੍ਰਿੜਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ
ਸ਼ਹਿਨਸ਼ਾਹ ਦਰ ਤੇਰੇ ਆਸ ਰਖਾਈਆ। ਕਲਜੁਗ ਜਗਤ ਜਹਾਨ ਰਿਹਾ ਲੰਘ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਨਿਗਾਹ ਮਾਰ ਲੈ ਸੁਰਸਤੀ ਜਮਨਾ ਗੋਦਾਵਰੀ ਗੰਗ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਧਰਮ ਦੀ ਧਾਰ ਹੋਈ ਭੰਗ, ਭਗਵਨ ਤੇਰੀ ਓਟ ਨਾ ਕੋਇ ਤਕਾਈਆ। ਦੀਨ ਦੁਨੀ ਆਤਮ ਪਰਮਾਤਮ ਹੋਏ ਕੋਈ ਨਾ ਸੰਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸੇਜ ਸੁਹੰਜਣੀ ਸੁਹਾਏ ਨਾ ਕੋਇ ਪਲੰਘ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਨੌ ਖੰਡ ਪ੍ਰਿਥਮੀ ਦਿਸੇ ਭੁੱਖ ਨੰਗ, ਸੱਤ ਦੀਪ ਸਤਿ ਦੀ ਧੀਰ ਨਾ ਕੋਇ ਧਰਾਈਆ। ਨਿਗਾਹ ਮਾਰ ਲੈ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਫਿਰੀ ਦੁਹਾਈ ਵਿਚ ਵਰਭੰਡ, ਬ੍ਰਹਿਮੰਡ ਰਿਹਾ ਕੁਰਲਾਈਆ। ਸਾਚਾ ਕਰੇ ਕੋਈ ਨਾ ਸੰਗ, ਸੰਗੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭੂ ਮੈਂ ਦਰ ਤੇਰੇ ਦਾ ਮੰਗਤਾ, ਸਚਖੰਡ ਸਾਚੇ ਝੋਲੀ ਡਾਹੀਆ। ਜਗਤ ਜਹਾਨ ਜੀਵ ਵੇਖ ਲੈ ਗੜ੍ਹ ਬਣਿਆ ਹਉਮੇ ਹੰਗਤਾ, ਹੰ ਬ੍ਰਹਮ ਨਾ ਕੋਇ ਸਮਝਾਈਆ। ਬੁੱਧੀ ਤੋਂ ਪਰੇ ਦਿਸੇ ਕੋਈ ਨਾ ਪੰਡਤਾ, ਬੋਧ ਅਗਾਧ ਨਾ ਕੋਇ ਸਮਝਾਈਆ। ਚਾਰੋਂ ਕੁੰਟ ਹਉਮੇ ਵਿਚ ਜਗਤ ਜਹਾਨ ਜਾਵੇ ਲੰਘਦਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਪਿਆਰ ਮਿਲੇ ਨਾ ਸਚ ਅਨੰਦ ਦਾ, ਅਨੰਦ ਅਨੰਦ ਵਿਚੋਂ ਨਾ ਕੋਇ ਪ੍ਰਗਟਾਈਆ। ਭੇਵ ਸਮਝੇ ਨਾ ਕੋਇ ਤੇਰੇ ਸ਼ਬਦੀ ਛੰਦ ਦਾ, ਢੋਲੇ ਜਗਤ ਜਹਾਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਤਿਜੁਗ ਕਹੇ ਪ੍ਰਭ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਕਲਜੁਗ ਆਯੂ ਪੂਰੀ ਕਰੀਂ ਨਾ ਲੱਖ ਚਾਰ ਹਜ਼ਾਰ ਬੱਤੀ, ਬਤੀਸੇ ਚਲੇ ਨਾ ਕੋਇ ਚਤੁਰਾਈਆ। ਨਵ ਖੰਡ ਧਰਨੀ ਧਰਤ ਧਵਲ ਧੌਲ ਪੌਣ ਵਗੇ ਤਤੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਤੇਰੀ ਦੀਨ ਦੁਨੀ ਹੋਈ ਬਹੁਮਤੀ, ਤੇਰੇ ਰੰਗ ਨਾ ਕੋਇ ਸਮਾਈਆ। ਮਾਣ ਰਿਹਾ ਨਾ ਰਾਗ ਛੱਤੀ, ਛਤੀਸਾ ਜੁਗ ਦਏ ਗਵਾਹੀਆ। ਮਿਹਰਵਾਨ ਮਹਿਬੂਬ ਇਕ ਵਾਰ ਨਿਗਾਹ ਘੱਤੀ, ਚਾਰੋਂ ਕੁੰਟ ਵੇਖਣਾ ਥਾਉਂ ਥਾਈਂਆ। ਸਚ ਧਰਮ ਰਿਹਾ ਨਾ ਰਤੀ, ਰਤਨ ਅਮੋਲਕ ਹੀਰਾ ਹਰਿਜਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭੂ ਮੈਂ ਤੇਰਾ ਅਗੰਮਾ ਲਾਲ, ਲਾਲਨ ਦੇਣੀ ਮਾਣ ਵਡਿਆਈਆ। ਮੇਰੇ ਉਤੇ ਹੋਣਾ ਦਿਆਲ, ਦੀਨ ਦਿਆਲ ਦਇਆ ਕਮਾਈਆ। ਮੈਂ ਮਾਤਲੋਕ ਜਾ ਕੇ ਕਰਾਂ ਸੰਭਾਲ, ਸੰਬਲ ਦੇ ਵਾਸੀ ਹੋਣਾ ਆਪ ਸਹਾਈਆ। ਕਲਜੁਗ ਦੀ ਲੇਖੇ ਲਾਉਣੀ ਆਪਣੇ ਚਰਨ ਕਵਲ ਵਿਚ ਘਾਲ, ਜੋ ਘਾਇਲ ਹੋ ਕੇ ਸੇਵ ਕਮਾਈਆ। ਮੈਂ ਧਰਮ ਦਾ ਧਰਮ ਬਣਾਵਾਂ ਦਲਾਲ, ਵਿਚੋਲਾ ਤੇਰਾ ਨਾਮ ਵਡਿਆਈਆ। ਸਾਚਾ ਮੰਤਰ ਦੇਣਾ ਸੁਖਾਲ, ਸੁਖ ਸਾਗਰ ਵਿਚ ਸਮਾਈਆ। ਦੀਨ ਦੁਨੀ ਦਾ ਲਹਿਣਾ ਤੱਕ ਲੈ ਹਾਲ, ਹਾਲਤ ਤੱਕ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਭ ਦੇ ਸਿਰ ਤੇ ਕੂਕਦਾ ਕਾਲ, ਕਲਜੁਗ ਕੂੜ ਡੰਕ ਰਿਹਾ ਵਜਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਹੋਣਾ ਆਪ ਕਿਰਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਪ੍ਰਭੂ ਮੇਰੇ ਉਤੇ ਕਰ ਦੇ ਕਿਰਪਾ, ਕਿਰਪਾਲ
ਦਇਆ ਕਮਾਈਆ। ਮੈਂ ਜਗਤ ਜਹਾਨ ਦੀ ਕੱਟਾਂ ਬਿਪਤਾ, ਬਿਪਰੀਤ ਦਿਆਂ ਗਵਾਈਆ। ਸਭ ਨੂੰ ਸਚ ਸਰੂਪ ਸਮਝਾਵਾਂ ਆਤਮ ਧਾਰ ਸਿੱਖ ਦਾ, ਪਰਮਾਤਮ ਤੇਰਾ ਰੰਗ ਰੰਗਾਈਆ। ਝਗੜਾ ਮੇਟਾਂ ਪੱਥਰ ਇੱਟ ਦਾ, ਪਾਹਨਾਂ ਖੋਜ ਖੁਜਾਈਆ। ਜਿਹੜਾ ਮਨੂਆ ਕਲਜੁਗ ਜੀਵਾਂ ਨਹੀਂ ਟਿਕਦਾ, ਟਿਕਟਿਕੀ ਸਭ ਦੀ ਦਿਆਂ ਲਗਾਈਆ। ਮੇਲ ਮਿਲਾਵਾਂ ਤੇਰਾ ਧੁਰਦਰਗਾਹੀ ਮਿਤ ਦਾ, ਮਿਤ੍ਰ ਪਿਆਰੇ ਜੋੜ ਜੁੜਾਈਆ। ਮਾਰਗ ਦੱਸਾਂ ਆਤਮ ਪਰਮਾਤਮ ਹਿੱਤ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਰੂਪ ਠੱਗ ਨਾ ਰਹੇ ਚਿਤ ਦਾ, ਠਗੌਰੀ ਨਜ਼ਰ ਕੋਇ ਨਾ ਆਈਆ। ਹਰ ਹਿਰਦੇ ਅੰਦਰ ਤੇਰਾ ਰੂਪ ਹੋਵੇ ਦਿਸਦਾ, ਨੂਰ ਨੁਰਾਨਾ ਨਜ਼ਰੀ ਆਈਆ। ਮੇਰੇ ਵਿਚ ਇਸ਼ਟ ਹੋਵੇ ਤੇਰਾ ਇਕ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਪ੍ਰਭੂ ਮੈਨੂੰ ਭੇਜ ਦੇ ਵਿਚ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਮੈਂ ਕਲਜੁਗ ਕੂੜ ਬੁਝਾਵਾਂ ਅੱਗ, ਅੰਮ੍ਰਿਤ ਮੇਘ ਤੇਰਾ ਨਾਮ ਬਰਸਾਈਆ। ਜਨ ਭਗਤਾਂ ਦਰਸ਼ਨ ਕਰਾਵਾਂ ਉਪਰ ਸ਼ਾਹ ਰਗ, ਨਵਾਂ ਦਵਾਰਿਆਂ ਡੇਰਾ ਢਾਹੀਆ। ਘਰ ਘਰ ਮੇਰੇ ਮਾਲਕ ਖ਼ਾਲਕ ਤੇਰਾ ਕਰਾਵਾਂ ਹਜ, ਹਾਜ਼ਰ ਹਜ਼ੂਰ ਇਕੋ ਨਜ਼ਰੀ ਆਈਆ। ਕੂੜੀ ਕਿਰਿਆ ਸਾਰੇ ਜਾਣ ਤਜ, ਮਾਇਆ ਮਮਤਾ ਮੋਹ ਤਜਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਕਾਇਆ ਮੰਦਰ ਅੰਦਰ ਸੁਣਨ ਨੱਦ, ਅਨਾਦੀ ਧੁਨ ਕਰਾਂ ਸ਼ਨਵਾਈਆ। ਜਗਤ ਜਹਾਨ ਕੂੜੀ ਮੇਟ ਕੇ ਹੱਦ, ਹਦੂਦ ਤੇਰੀ ਦਿਆਂ ਵਖਾਈਆ। ਮਾਨਵ ਜ਼ਾਤੀ ਇਕੋ ਦੱਸਾਂ ਯੱਦ, ਯਦੀ ਆਪਣਾ ਭੇਵ ਚੁਕਾਈਆ। ਤੇਰੀ ਸਰਨ ਸਰਨਾਈ ਸਾਰੇ ਜਾਣ ਲੱਗ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਹੰਸ ਬਣਾਵਾਂ ਫੜ ਫੜ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਤੇਰੀ ਜੋਤੀ ਘਰ ਘਰ ਜਗੇ ਦਗ ਦਗ, ਨੂਰ ਨੁਰਾਨਾ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਸਤਿਜੁਗ ਕਹੇ ਪ੍ਰਭੂ ਮੈਂ ਲੋਕਮਾਤ ਜਾਵਾਂ ਨੱਸ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਨਾਮ ਦਾ ਦੇਵਾਂ ਰਸ, ਹਰਿ ਰਸਨਾ ਵਿਚ ਸਮਾਈਆ। ਤੀਰ ਅਣਿਆਲਾ ਮਾਰਾਂ ਕਸ, ਬਜਰ ਕਪਾਟੀ ਪਾਰ ਕਰਾਈਆ। ਮਨੂਆ ਮਮਤਾ ਵਾਲਾ ਕਰਾਂ ਵਸ, ਮਨਸਾ ਮਨ ਹੀ ਵਿਚ ਸਮਾਈਆ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਦਿਆਂ ਸਮਝਾਈਆ। ਨਿਜ ਨੇਤਰ ਖੁਲਾ ਕੇ ਅੱਖ, ਲੋਇਣ ਤੇਰੇ ਨਾਲ ਮਿਲਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਚੁਆ ਕੇ ਰਸ, ਨਾਭੀ ਕਵਲ ਕਵਲ ਉਲਟਾਈਆ। ਕੂੜੀ ਕਿਰਿਆ ਕਰ ਕੇ ਵਸ, ਵਾਸਤਾ ਤੇਰੇ ਨਾਲ ਰਖਾਈਆ। ਧਰਮ ਦੀ ਧਾਰ ਚਲਾ ਕੇ ਰਥ, ਸਾਚਾ ਮਾਰਗ ਇਕ ਪ੍ਰਗਟਾਈਆ। ਕਿਰਪਾ ਕਰ ਪੁਰਖ ਸਮਰਥ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਮੈਂ ਜੋੜਾਂ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਵਸਤ ਅਗੰਮੀ ਦੇ ਦੇ ਵਥ, ਅਮੁਲ ਅਤੁੱਲ ਆਪ ਵਰਤਾਈਆ। ਮੈਂ ਜਗਤ ਜਗਿਆਸੂਆਂ ਦੇਵਾਂ ਹੱਸ ਹੱਸ, ਤੇਰਾ ਨਾਮ ਕਾਇਆ ਮੰਦਰ ਅੰਦਰ ਟਿਕਾਈਆ। ਪ੍ਰਕਾਸ਼ ਕਰਾਵਾਂ ਬਿਨਾ ਸੂਰੀਆ ਰਵ ਸਸ, ਚੰਦ ਚਾਂਦਨਾ ਇਕ ਚਮਕਾਈਆ। ਤੂੰ ਮਿਹਰਵਾਨਾ ਅਲਖਣਾ ਅਲਖ, ਅਲੱਖ ਅਗੋਚਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭੂ ਮੇਰੀ ਝੋਲੀ ਦੇਣੀ ਭਰ, ਵਸਤ ਨਾਮ ਵਰਤਾਈਆ। ਮੈਨੂੰ ਸਾਚਾ ਦੇਣਾ ਵਰ,
ਵਰ ਦਾਤੇ ਤੇਰੀ ਵਡਿਆਈਆ। ਮੈਂ ਲੋਕਮਾਤ ਤਨ ਵਜੂਦ ਵੇਖਾਂ ਘਰ ਘਰ, ਕਾਇਆ ਮਾਟੀ ਫੋਲ ਫੁਲਾਈਆ। ਨਿਰਭਉ ਜਿਨ੍ਹਾਂ ਨੂੰ ਤੇਰਾ ਚੁੱਕਿਆ ਡਰ, ਭੈ ਸਿਰ ਨਾ ਕੋਇ ਰਖਾਈਆ। ਸੋ ਮੂਰਖ ਮੁਗਧ ਅਣਜਾਣ ਲਵਾਂ ਫੜ, ਕਾਇਆ ਮੰਦਰ ਅੰਦਰ ਆਪਣਾ ਡੇਰਾ ਲਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਹਉਮੈ ਹੰਗਤਾ ਦਿਆਂ ਮਿਟਾਈਆ। ਸਤਿ ਸਚ ਵਖਾ ਕੇ ਦਰ, ਦਰ ਦਰਵਾਜ਼ਾ ਇਕ ਖੁਲਾਈਆ। ਸਭ ਨੂੰ ਨਜ਼ਰੀ ਆਵੇ ਨਰਾਇਣ ਨਰ, ਨਰ ਹਰਿ ਇਕੋ ਰੂਪ ਸਮਾਈਆ। ਕਿਰਪਾਲ ਮੇਰੇ ਉਤੇ ਕਿਰਪਾ ਕਰ, ਕਿਰਪਨ ਹੋ ਕੇ ਆਸ ਰਖਾਈਆ। ਮੇਰੇ ਵਿਚ ਨਾ ਕੋਈ ਸ਼ਰਅ ਹੋਵੇ ਨਾ ਸ਼ਰ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜ਼ਾਤ ਪਾਤੀ ਫੜੇ ਕੋਈ ਨਾ ਲੜ, ਪੱਲੂ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਜੁਗ ਕਹੇ ਪ੍ਰਭੂ ਮੇਰਾ ਹੋਵੇ ਵਕਤ ਸੁਹੰਜਣਾ, ਲੋਕਮਾਤੀ ਰੁੱਤ ਸੁਹਾਈਆ। ਤੂੰ ਸੋ ਪੁਰਖ ਨਿਰੰਜਣ ਸਭ ਦਾ ਸੱਜਣਾ, ਹਰਿ ਪੁਰਖ ਨਿਰੰਜਣ ਦੇਣੀ ਮਾਣ ਵਡਿਆਈਆ। ਏਕੰਕਾਰ ਤੇਰੇ ਚਰਨ ਧੂੜ ਕਰਾਂ ਮਜਨਾ, ਆਦਿ ਨਿਰੰਜਣ ਤੇਰਾ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਮੇਰੀ ਕਬੂਲ ਕਰੀਂ ਬੰਦਨਾ, ਅਬਿਨਾਸ਼ੀ ਕਰਤੇ ਦਰ ਠਾਂਡੇ ਸੀਸ ਨਿਵਾਈਆ। ਪਾਰਬ੍ਰਹਮ ਪ੍ਰਭ ਦੇਣਾ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੈਂ ਇਕੋ ਤੇਰਾ ਦਵਾਰਾ ਮੱਲਣਾ, ਦੂਜੇ ਦਰ ਕਦੇ ਨਾ ਜਾਈਆ। ਮੈਂ ਦੀਨ ਦੁਨੀ ਮਾਨਵ ਮਾਨਸ ਮਾਨੁਖ ਜਾ ਕੇ ਚਾੜ੍ਹਾਂ ਰੰਗਣਾ, ਰੰਗਤ ਧਰਮ ਧਾਰ ਦ੍ਰਿੜਾਈਆ। ਭਾਗ ਲਗਾਵਾਂ ਕਾਇਆ ਮਾਟੀ ਕਾਚੀ ਕੱਚਨਾ, ਕੰਚਨ ਗੜ੍ਹ ਸੁਹਾਈਆ। ਤੇਰਾ ਇਕੋ ਸ਼ਬਦ ਸੰਦੇਸ਼ਾ ਨਿਰਅੱਖਰ ਧਾਰ ਦੇਵਾਂ ਸੱਚਨਾ, ਸਚ ਸਚ ਸਮਝਾਈਆ। ਲੱਖ ਚੁਰਾਸੀ ਪਰਮ ਪੁਰਖ ਤੇਰੀ ਰਚਨਾ, ਜੁਗ ਜੁਗ ਆਪਣਾ ਖੇਲ ਵਰਤਾਈਆ। ਤੇਰੇ ਹੁਕਮ ਨਾਲ ਕਲਜੁਗ ਲੋਕਮਾਤ ਵਿਚੋਂ ਨੱਸਣਾ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਤੇਰਾ ਵਕਤ ਹੋਏ ਸੁਹੇਲਾ, ਲੋਕਮਾਤ ਵੱਜੇ ਵਧਾਈਆ। ਤੂੰ ਦੇਵਣਹਾਰਾ ਇਕ ਇਕੇਲਾ, ਆਦਿ ਜੁਗਾਦਿ ਬੇਪਰਵਾਹੀਆ। ਆਪਣਾ ਵਕਤ ਵੇਖ ਲੈ ਵੇਲਾ, ਜੋ ਅਵਤਾਰ ਪੈਗ਼ੰਬਰ ਗੁਰ ਭਵਿਖਤਾਂ ਵਿਚ ਸਮਝਾਈਆ। ਤੂੰ ਵਸਣਹਾਰ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਨਾ ਕੋਈ ਗੁਰ ਨਾ ਕੋਈ ਚੇਲਾ, ਚੇਲਾ ਗੁਰ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੂੰ ਅਚਰਜ ਖੇਲ ਆਪਣਾ ਆਪੇ ਖੇਲਾ, ਖੇਲਣਹਾਰ ਤੇਰੀ ਵਡਿਆਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਹੋਏਂ ਸੱਜਣ ਸੁਹੇਲਾ, ਸਹਾਇਕ ਨਾਇਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣ ਸਤਿਜੁਗ ਮੇਰੇ ਨੰਨ੍ਹੇ, ਬੱਚਿਆ ਤੈਨੂੰ ਦਿਆਂ ਜਣਾਈਆ। ਸੁਣਨਾ ਹੁਕਮ ਬਿਨਾ ਸਰਵਣ ਕੰਨੇ, ਕਾਇਨਾਤ ਤੋਂ ਬਾਹਰ ਸਮਝਾਈਆ। ਇਕੋ ਧੁਰ ਦਾ ਹੁਕਮ ਮੰਨੇਂ, ਦੂਜੀ ਓਟ ਨਾ ਕੋਇ ਰਖਾਈਆ। ਪਹਿਲੋਂ ਨਿਸ਼ਾਨ ਮੇਟ ਕੇ ਤਾਰਾ ਚੰਨੇ, ਸਦੀ ਚੌਧਵੀਂ ਸੰਗ ਮੁਹੰਮਦ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਭੇਵ ਅਭੇਦਾ ਆਪਣਾ ਆਪ ਖੁਲਾਈਆ। ਪੁਰਖ ਅਕਾਲ ਕਹੇ ਸੁਣ ਸਤਿਜੁਗ ਮੇਰੇ ਸਤਿਵਾਦੀ, ਸਤਿ ਦਿਆਂ ਸੁਣਾਈਆ। ਮੇਰਾ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਦਿਆਂ ਜਣਾਈਆ।
ਮੇਰਾ ਸ਼ਬਦ ਅਨਾਦ ਅਨਾਦੀ, ਬਿਨਾ ਨਾਦ ਧੁਨ ਕਰੇ ਸ਼ਨਵਾਈਆ। ਪਹਿਲੋਂ ਕਲਜੁਗ ਕੂੜ ਉਲਟਾਵਾਂ ਬਾਜ਼ੀ, ਜੋ ਬਾਜ਼ਾਂ ਵਾਲਾ ਗਿਆ ਸਮਝਾਈਆ। ਲੇਖੇ ਲਾ ਕੇ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਲੇਖਾ ਪੂਰ ਕਰਾਏ ਜੋ ਅਵਤਾਰ ਪੈਗ਼ੰਬਰ ਗੁਰੂਆਂ ਭਵਿਖਤਾਂ ਦਿਤੀ ਆਵਾਜ਼ੀ, ਪੇਸ਼ੀਨਗੋਈਆਂ ਨਾਲ ਮਿਲਾਈਆ। ਜਿਸ ਦਾ ਹੁਕਮ ਸੰਦੇਸਾ ਜਗਤ ਅੱਖਰਾਂ ਵਿਚ ਨਹੀਂ ਜਵਾਬੀ, ਕਾਗ਼ਜ਼ ਕਲਮ ਸ਼ਾਹੀ ਰੰਗ ਨਾ ਕੋਇ ਰੰਗਾਈਆ। ਆਦਿ ਜੁਗਾਦਿ ਨਿਤ ਨਵਿਤ ਜੁਗ ਚੌਕੜੀ ਬਦਲਣਾ ਇਹ ਧੁਰ ਦੀ ਮੇਰੀ ਵਾਦੀ, ਵਾਇਦੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਪ੍ਰਭੂ ਤੇਰਾ ਖੇਲ ਅਗੰਮਾ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਮੈਂ ਤੇਰੀ ਧਾਰੋਂ ਜੰਮਾ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਨਾ ਕੋਈ ਪਵਣ ਸਵਾਸੀ ਦਮਾ, ਸਾਹ ਸਾਹ ਨਾ ਕੋਇ ਵਡਿਆਈਆ। ਨਾ ਕੋਈ ਹੱਡ ਮਾਸ ਨਾੜੀ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਵਖਾਈਆ। ਨਾ ਕੋਈ ਹਰਖ ਸੋਗ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰਾ ਸਾਥ ਦੇਵੇ ਵਿਸ਼ਨ ਸ਼ਿਵ ਬ੍ਰਹਮਾ, ਆਪਣਾ ਸੰਗ ਬਣਾਈਆ। ਬਿਨਾ ਸਤਿਜੁਗ ਤੋਂ ਧਰਨੀ ਉਤੇ ਪ੍ਰਸਿੱਧ ਹੋ ਨਹੀਂ ਸਕਦਾ ਧਰਮਾ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਕਲਜੁਗ ਕੂੜ ਚਾਰੋਂ ਕੁੰਟ ਹੋਇਆ ਕੁਕਰਮਾ, ਕਾਮ ਕਰੋਧ ਲੋਭ ਮੋਹ ਹੰਕਾਰ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਝਗੜਾ ਮੇਟੇ ਕੋਈ ਨਾ ਕਾਇਆ ਮਾਟੀ ਚਰਮਾ, ਦੀਨ ਮਜ਼੍ਹਬ ਦੇਣ ਦੁਹਾਈਆ। ਲੇਖਾ ਵੇਖ ਲੈ ਵਰਨਾਂ ਬਰਨਾਂ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਸਾਚੀ ਮਿਲੇ ਕਿਸੇ ਨਾ ਸਰਨਾ, ਸ਼ਰਨਗਤ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਅੱਖਰ ਕਿਸੇ ਨਾ ਪੜ੍ਹਨਾ, ਮੰਜ਼ਲ ਪੰਧ ਨਾ ਕੋਇ ਚੁਕਾਈਆ। ਸਚ ਦਵਾਰ ਮਿਲੇ ਕਿਸੇ ਨਾ ਚੜ੍ਹਨਾ, ਨਵ ਦਵਾਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਓਟ ਰਖਾਈਆ। ਝਟ ਕਲਜੁਗ ਕਹੇ ਸਤਿਜੁਗ ਕੀ ਮੇਰੀਆਂ ਕਰੇਂ ਬਾਤਾਂ, ਬਾਤਨ ਧਿਆਨ ਲਗਾਈਆ। ਤੂੰ ਮੇਰੀਆਂ ਵੇਖੀਆਂ ਕਿਹੜੀਆਂ ਰਾਤਾਂ, ਕਾਲੀ ਰੈਣ ਨਾਲ ਕੀ ਵਡਿਆਈਆ। ਮੇਰਾ ਉਸ ਪਰਮ ਪੁਰਖ ਨਾਲ ਨਾਤਾ, ਜਿਸ ਨਾਲੋਂ ਸਕੇ ਨਾ ਕੋਇ ਤੁੜਾਈਆ। ਮੈਂ ਨੌ ਖੰਡ ਸੱਤ ਦੀਪ ਝਾਕਾਂ, ਦਿਵਸ ਰੈਣ ਵੇਖ ਵਖਾਈਆ। ਮੇਰਾ ਅਜਬ ਅਜੀਬ ਤਮਾਸ਼ਾ, ਤਮਾਸ਼ਬੀਨ ਹੋ ਕੇ ਦਿਆਂ ਸਮਝਾਈਆ। ਆਪਣਾ ਭੇਵ ਖੋਲਾਂ ਖੁਲਾਸਾ, ਸਹਿਜ ਨਾਲ ਸੁਣਾਈਆ। ਮੈਂ ਨੌ ਖੰਡ ਪ੍ਰਿਥਮੀ ਸੱਤ ਦੀਪ ਨਵ ਨੌ ਚਾਰ ਦੀਆਂ ਪੂਰੀਆਂ ਕਰਨੀਆਂ ਆਸਾਂ, ਖ਼ਾਹਿਸ਼ਾਂ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇਵਣਹਾਰ ਵਡਿਆਈਆ। ਕਲਜੁਗ ਕਹੇ ਮੈਂ ਜੋਬਨਵੰਤਾ, ਸੂਰਬੀਰ ਅਖਵਾਈਆ। ਮੈਂ ਇਕੋ ਪੁਰਖ ਅਕਾਲ ਧੁਰ ਦੇ ਰਾਮ ਦਾ ਮੰਗਤਾ, ਦੂਸਰ ਅਗੇ ਝੋਲੀ ਕਦੇ ਨਾ ਡਾਹੀਆ। ਮੈਂ ਸਰੋਤਾ ਨਹੀਂ ਕਿਸੇ ਕੰਨ ਦਾ, ਸਰਵਣਾਂ ਸੰਗ ਨਾ ਕੋਇ ਬਣਾਈਆ। ਮੈਂ ਭੁੱਖਾ ਨਹੀਂ ਕਿਸੇ ਧਨ ਦਾ, ਮਾਇਆ ਮਮਤਾ ਨਾ ਕੋਇ ਰਖਾਈਆ। ਮੈਂ ਇਕੋ ਇਕ ਦਾ ਹੁਕਮ ਮੰਨਦਾ, ਜੋ ਬਿਨ ਰਸਨਾ ਜਿਹਵਾ ਰਿਹਾ ਸੁਣਾਈਆ। ਨਿਸ਼ਾਨ ਮਿਟਾਉਣਾ ਤਾਰਾ ਚੰਨ ਦਾ, ਚੰਦ ਚਾਂਦਨਾ ਇਕੋ ਕਰੇ ਰੁਸ਼ਨਾਈਆ। ਜੋ ਮਾਲਕ ਆਦਿ ਜੁਗਾਦੀ ਬ੍ਰਹਮ ਦਾ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੇਰਾ ਵਕਤ
ਸੁਹੰਜਣਾ ਆਇਆ, ਮੈਂ ਸਚ ਨਾਲ ਸੁਣਾਈਆ। ਮੈਂ ਸਿਰ ਤੇ ਛਤਰ ਟਿਕਾਇਆ, ਆਪਣੀ ਲਈ ਅੰਗੜਾਈਆ। ਜਗਤ ਜਹਾਨ ਹੁਕਮ ਸੁਣਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਲ ਰਲਾਈ ਕੂੜ ਦੀ ਮਾਇਆ, ਮਮਤਾ ਮੋਹ ਨਾਲ ਹਲਕਾਈਆ। ਪੰਚ ਵਿਕਾਰਾ ਸੰਗ ਭਜਾਇਆ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਮੈਨੂੰ ਹੁਕਮ ਦੇਵੇ ਬੇਪ੍ਰਵਾਹਿਆ, ਜੋ ਬੇਪ੍ਰਵਾਹੀ ਵਿਚ ਸਮਾਈਆ। ਮੈਂ ਨੌਵਾਂ ਖੰਡਾਂ ਦੇਣਾ ਹਿਲਾਇਆ, ਸੱਤਾਂ ਦੀਪਾਂ ਦਿਆਂ ਜਗਾਈਆ। ਸ੍ਰਿਸ਼ਟੀ ਦੋ ਧੜ ਵੰਡ ਵੰਡਾਇਆ, ਇਸ਼ਟੀ ਰਹਿਣ ਕੋਇ ਨਾ ਪਾਈਆ। ਮੈਂ ਖੰਡਾ ਖੜਗ ਰਿਹਾ ਚਮਕਾਇਆ, ਚੰਡਾਲ ਆਪਣਾ ਰੂਪ ਸਮਝਾਈਆ। ਧਰਨੀ ਧਰਤ ਧਵਲ ਉਤੇ ਪਏ ਦੁਹਾਇਆ, ਦੋਹਰੀ ਆਪਣੀ ਕਲ ਵਰਤਾਈਆ। ਪੁਰਖ ਅਬਿਨਾਸ਼ੀ ਹੁਕਮ ਸੁਣਾਇਆ, ਬਿਨ ਮੇਰੇ ਦੂਜਾ ਸੁਣਨ ਕੋਇ ਨਾ ਪਾਈਆ। ਕਲਜੁਗ ਕਹੇ ਮੈਂ ਆਪਣਾ ਬਲ ਵਧਾਇਆ, ਬਲੀ ਬਲਵਾਨ ਇਕ ਅਖਵਾਈਆ। ਦੀਨਾਂ ਮਜ਼੍ਹਬਾਂ ਦੇਵਾਂ ਹਿਲਾਇਆ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਸਚ ਸੰਦੇਸ਼ਾ ਦਿਆਂ ਸੁਣਾਇਆ, ਅਨਬੋਲਤ ਰਾਗ ਜਣਾਈਆ। ਮੇਰਾ ਵਕਤ ਸੁਹੰਜਣਾ ਲੋਕਮਾਤ ਜਗਤ ਵਡਿਆਇਆ, ਵੱਡੇ ਦੀ ਵਡ ਵਡਿਆਈਆ। ਤੇਈ ਅਵਤਾਰਾਂ ਰਿਹਾ ਜਣਾਇਆ, ਬਿਨ ਅੱਖਰਾਂ ਅੱਖਰ ਸੁਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਰਿਹਾ ਹਿਲਾਇਆ, ਹਲੂਣਾ ਇਕੋ ਇਕ ਵਖਾਈਆ। ਨਾਨਕ ਗੋਬਿੰਦ ਭੇਵ ਚੁਕਾਇਆ, ਪਰਦਾ ਰਹੇ ਨਾ ਰਾਈਆ। ਆਪਣਾ ਆਪਣਾ ਭਵਿਖ ਆਪਣੇ ਹੱਥੀਂ ਲਓ ਉਠਾਇਆ, ਹਥੇਲੀਆਂ ਉਤੇ ਟਿਕਾਈਆ। ਵੀਹਵੀਂ ਚੌਧਵੀਂ ਸਦੀ ਨਾਲ ਮਿਲਾਇਆ, ਚੌਦਾਂ ਤਬਕ ਦੇਣ ਗਵਾਹੀਆ। ਢਈਆ ਆਪਣਾ ਪੰਧ ਦਏ ਸਮਝਾਇਆ, ਜੋ ਗੋਬਿੰਦ ਮਾਛੂਵਾੜੇ ਗਿਆ ਦ੍ਰਿੜਾਈਆ। ਉਠੋ ਵੇਖੋ ਸਾਰੇ ਮੇਰਾ ਵਕਤ ਸੁਹੰਜਣਾ ਆਇਆ, ਪੁਰਖ ਅਕਾਲ ਦਿਤੀ ਵਡਿਆਈਆ। ਮੈਂ ਡੌਰੂ ਡੰਕ ਵਜਾਇਆ, ਅਸ਼ਟਭੁਜ ਵੇਖੇ ਚਾਈਂ ਚਾਈਂਆ। ਮੇਰਾ ਲੇਖਾ ਲੇਖ ਸਮਝ ਕਿਸੇ ਨਾ ਆਇਆ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮੇਰਾ ਵਕਤ ਸੁਹੇਲਾ ਅਗਲਾ ਸਾਲ ਸਮਝਾਇਆ, ਇਕੋ ਵਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਸਤਿਜੁਗ ਮੈਂ ਸੂਰਬੀਰ ਬਲਵਾਨ, ਯੋਧਾ ਇਕ ਅਖਵਾਈਆ। ਮੇਰੇ ਉਤੇ ਕਿਰਪਾ ਕਰੇ ਸ੍ਰੀ ਭਗਵਾਨ, ਪੁਰਖ ਅਕਾਲ ਵਡ ਵਡਿਆਈਆ। ਜਿਸ ਮੈਨੂੰ ਕੂੜ ਕੁੜਿਆਰ ਦਾ ਦਿਤਾ ਦਾਨ, ਖ਼ਾਲੀ ਝੋਲੀ ਦਿਤੀ ਭਰਾਈਆ। ਮੈਂ ਧਰਮ ਦਾ ਰਹਿਣ ਨਹੀਂ ਦੇਣਾ ਨਿਸ਼ਾਨ, ਚਾਰੋਂ ਕੁੰਟ ਦੇਵਾਂ ਉਖੜਾਈਆ। ਘਰ ਘਰ ਅੰਦਰ ਕਰਾਵਾਂ ਹਰਾਮ, ਇਹ ਮੇਰੀ ਬੇਪ੍ਰਵਾਹੀਆ। ਮੇਰੀ ਵਡਿਆਈ ਕਰ ਕੇ ਗਿਆ ਘਨਈਆ ਸ਼ਾਮ, ਕਾਹਨ ਕਾਹਨਾ ਗਿਆ ਸੁਣਾਈਆ। ਮੇਰਾ ਸੰਦੇਸ਼ਾ ਦਿਤਾ ਸੀਆ ਰਾਮ, ਬਨਵਾਸੀ ਹੋ ਕੇ ਆਪ ਸਮਝਾਈਆ। ਮੇਰਾ ਲੇਖਾ ਲਿਖਿਆ ਬਿਨ ਕਲਮ ਸ਼ਾਹੀ ਬਾਵਨ ਨੌਜਵਾਨ, ਬਲ ਦਵਾਰੇ ਦਿਤੀ ਵਡਿਆਈਆ। ਮੇਰੀ ਸਿਫ਼ਤ ਕੀਤੀ ਪੈਗ਼ੰਬਰਾਂ ਬਿਨ ਕਲਾਮ, ਬਿਨਾ ਅਲਫ਼ ਯੇ ਸਮਝਾਈਆ। ਮੇਰਾ ਲੇਖਾ ਇਕੋ ਜਾਣੇ ਜੋ ਸਭ ਦਾ ਅਗੰਮ ਅਮਾਮ, ਜਲਵਾਗਰ ਨੂਰ ਅਲਾਹੀਆ। ਜਿਸ ਨੂੰ ਕਲ ਕਲਕੀ ਕਹਿ ਕੇ ਸਾਰੇ ਗਾਣ, ਅਨਕ ਕਲ ਅਖਵਾਈਆ। ਨਿਹਕਲੰਕ ਨੌਜਵਾਨ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦੀ ਕਰ ਸਕੇ ਨਾ ਕੋਇ ਪਹਿਚਾਨ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਓਹ ਮੇਰਾ ਮਹਿਬੂਬ ਮੇਰੇ ਉਤੇ ਹੋਏ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਸਤਿਜੁਗਾ ਮੈਂ ਆਪਣੀ ਕਰਨੀ ਵਿਚ ਬੜਾ ਸ਼ੈਤਾਨ, ਸ਼ਰਅ ਨਾਲ ਸ਼ਰਅ ਦਿਆਂ ਟਕਰਾਈਆ।
ਦੀਨ ਮਜ਼੍ਹਬ ਸਾਰੇ ਕੁਰਲਾਣ, ਦਰੋਹੀ ਤੇਰਾ ਨਾਮ ਦੁਹਾਈਆ। ਮੇਰਾ ਉਸ ਇਕ ਪ੍ਰਭੂ ਤੇ ਮਾਣ, ਜੋ ਨਿਮਾਣਿਆਂ ਹੋਏ ਸਹਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਲੇਖਾ ਪੂਰਬ ਰਹੇ ਨਾ ਰਾਈਆ। ਇਕ ਦਾ ਇਕ ਹੋਵੇ ਹੁਕਮਰਾਨ, ਇਕੋ ਇਕ ਹੁਕਮ ਵਰਤਾਈਆ। ਕਲਜੁਗ ਕਹੇ ਸਤਿਜੁਗ ਧਰਨੀ ਵੱਲ ਨਾ ਕਰੀਂ ਧਿਆਨ, ਆਪਣੀ ਅੱਖ ਉਠਾਈਆ। ਜਿੰਨਾਂ ਚਿਰ ਕਿਰਪਾ ਕਰੇ ਨਾ ਸ੍ਰੀ ਭਗਵਾਨ, ਤੇਰਾ ਮੇਰਾ ਲੇਖਾ ਮੁਕ ਕਦੇ ਨਾ ਜਾਈਆ। ਓਸੇ ਦੇ ਹੁਕਮ ਅੰਦਰ ਕੋਟਨ ਕੋਟ ਜੁਗ ਚੌਕੜੀ ਬੀਤੇ ਵਿਚ ਜਹਾਨ, ਅਨਕ ਵਾਰ ਸਤਿਜੁਗ ਕਲਜੁਗ ਕਹੇ ਅਸੀਂ ਆਏ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋ ਸਭ ਨੂੰ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ।
੧੦ ਮਾਘ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਜ਼ਿਲਾ ਜੰਮੂ ਤੇਜ ਭਾਨ ਦੇ ਗ੍ਰਹਿ
ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ ਚੰਦ, ਚੌਥਾ ਜੁਗ ਬੱਚਾ ਬਾਲਾ ਨੱਢਾ ਨਜ਼ਰੀ ਆਈਆ। ਤੂੰ ਦੀਨ ਦਿਆਲ ਠਾਕਰ ਸਵਾਮੀ ਸਾਹਿਬ ਬਖ਼ਸ਼ੰਦ, ਪਰਵਰਦਿਗਾਰ ਏਕੰਕਾਰ ਸਾਂਝੇ ਯਾਰ ਤੇਰੀ ਸਰਨਾਈਆ। ਮੈਂ ਨੌ ਖੰਡ ਪ੍ਰਿਥਮੀ ਮਾਰਾਂ ਪੰਧ, ਸੱਤਾਂ ਦੀਪਾਂ ਭੱਜਾਂ ਵਾਹੋ ਦਾਹੀਆ। ਜੀਵਾਂ ਜੰਤਾਂ ਸਾਧਾਂ ਸੰਤਾਂ ਰਸਨਾ ਜਿਹਵਾ ਵਸਾਂ ਉਤੇ ਮੁਖ ਦੰਦ, ਆਪ ਆਪਣਾ ਬਲ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾ ਸਕੇ ਕੋਈ ਨਾ ਛੰਦ, ਇਹ ਮੇਰੀ ਬੇਪਰਵਾਹੀਆ। ਆਤਮ ਅੰਤਰ ਨਿਝਰ ਮਿਲੇ ਨਾ ਕਿਸੇ ਅਨੰਦ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਮੈਂ ਦੀਨ ਦੁਨੀ ਕੂੜ ਕੁੜਿਆਰ ਜੂਠ ਝੂਠ ਜਗਤ ਧਾਰ ਦਿਤਾ ਵੰਡ, ਤਨ ਵਜੂਦਾਂ ਵਿਚ ਟਿਕਾਈਆ। ਮਨੂਆ ਮੇਰੇ ਪਿਆਰ ਵਿਚ ਦਿਵਸ ਰੈਣ ਪਾਵੇ ਡੰਡ, ਦਹਿ ਦਿਸ਼ ਉਠ ਉਠ ਭੱਜੇ ਵਾਹੋ ਦਾਹੀਆ। ਸਤਿ ਸਤਿਵਾਦੀ ਤੇਰਾ ਸਤਿ ਸਰੂਪ ਸੁੱਤਾ ਦੇ ਕਰ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਜਗਤ ਦਵਾਰਾ ਕੂੜ ਵਾਸਨਾ ਵਿਚੋਂ ਪਾਰ ਸਕੇ ਕੋਈ ਨਾ ਲੰਘ, ਮੰਜ਼ਲ ਹਕ ਨਜ਼ਰ ਕਿਸੇ ਨਾ ਆਈਆ। ਜਿਧਰ ਤੱਕੋ ਮੇਰਾ ਕਾਮ ਕਰੋਧ ਲੋਭ ਮੋਹ ਹੰਕਾਰ ਵਾਲਾ ਜੰਗ, ਜੰਗਜੂ ਹੋ ਕੇ ਸਭ ਨੂੰ ਰਿਹਾ ਡਰਾਈਆ। ਨਾ ਕੋਈ ਖ਼ੁਸ਼ੀ ਗ਼ਮੀ ਨਾ ਰੰਜ, ਰੰਜਸ਼ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਕਲਜੁਗ ਕਹੇ ਕਿਰਪਾ ਕਰੀ ਨਰਾਇਣ ਨਰ, ਸਾਹਿਬ ਦਿਤੀ ਮਾਣ ਵਡਿਆਈਆ। ਮੈਂ ਖੇਲ ਖੇਲਾਂ ਘਰ ਘਰ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਮੇਰੇ ਵਿਚ ਸਾਚੀ ਤਰਨੀ ਜਾਏ ਕੋਇ ਨਾ ਤਰ, ਤਾਰਨਹਾਰਾ ਨਜ਼ਰ ਕੋਇ ਨਾ ਆਈਆ। ਮੈਂ ਕੂੜ ਕੁੜਿਆਰ ਦਾ ਘਾੜਨ ਲਿਆ ਘੜ, ਬਿਨ ਠਠਿਆਰਾਂ ਬਣਤ ਬਣਾਈਆ। ਸਭ ਦੇ ਮੰਦਰ ਅੰਦਰ ਬੈਠਾ ਵੜ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਲੈ ਕੇ ਗਿਆ ਖੜ੍ਹ, ਸਨਮੁਖ ਹੋ ਕੇ ਸੋਭਾ ਪਾਈਆ। ਝਗੜਾ ਪਵਾ ਕੇ ਚੋਟੀ ਜੜ, ਜੜ ਚੇਤਨ ਦਾ ਭੇਵ ਨਾ ਕੋਇ ਸਮਝਾਈਆ। ਹਰਿ ਨਾਮ ਬਿਨਾ ਖ਼ਾਲੀ ਕੀਤੇ ਤਨ ਵਜੂਦ ਧੜ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਮਨ ਮਨਸਾ ਸਭ ਨੇ ਫੜਿਆ ਲੜ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭੂ ਮੈਂ ਬਾਲਕ ਤੇਰਾ ਨੌਜਵਾਨ, ਸੂਰਬੀਰ ਅਖਵਾਈਆ। ਆਇਆ ਮਾਤਲੋਕ ਵਿਚ ਮੈਦਾਨ, ਚਾਰੋਂ ਕੁੰਟ ਵੇਖ ਵਖਾਈਆ। ਕੂੜੀ ਕਿਰਿਆ ਮੇਰੇ ਨਾਲ ਸ਼ੈਤਾਨ, ਸ਼ਰਅ ਜ਼ੰਜੀਰਾਂ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਕੀਤੀ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਧਰਮ ਦਾ ਰਹਿਣ ਦਿਤਾ ਨਹੀਂ ਕੋਈ ਨਿਸ਼ਾਨ, ਨਿਸ਼ਾਨੇ ਜਗਤ ਦਿਤੇ ਬਦਲਾਈਆ। ਤੇਰਾ ਲਏ ਕੋਈ ਨਾ ਨਾਮ, ਨਾਮ ਨਿਧਾਨ ਸਮਝ ਕਿਸੇ ਨਾ ਆਈਆ। ਹਰ ਹਿਰਦੇ ਵਿਚੋਂ ਕੱਢਿਆ ਸੀਤਾ ਰਾਮ, ਕਾਹਨ ਕ੍ਰਿਸ਼ਨਾ ਸੰਗ ਨਾ ਕੋਇ ਮਿਲਾਈਆ। ਕਲਮਾ ਕਾਇਨਾਤ ਕਰੇ ਨਾ ਕੋਇ ਪ੍ਰਨਾਮ, ਕਾਅਬੇ ਕੂਕ ਕੂਕ ਸੁਣਾਈਆ। ਧਰਨੀ ਧਰਤ ਧਵਲ ਧੌਲ ਨੇਤਰ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਮੰਤਰ ਸਤਿਨਾਮ ਨਾ ਰਿਹਾ ਗਿਆਨ, ਧਿਆਨੀ ਧਿਆਨ ਨਾ ਕੋਇ ਲਗਾਈਆ। ਮੈਂ ਸੇਵਾ ਵਿਚ ਮਹਾਨ, ਚਾਕਰ ਹੋ ਕੇ ਸੇਵ ਕਮਾਈਆ। ਤੂੰ ਸਾਹਿਬ ਕਰੀਂ ਪ੍ਰਵਾਨ, ਦਰ ਤੇਰੇ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਮੇਰਾ ਅਗਲਾ ਖੇਲ ਤੇਰੇ ਹੁਕਮ ਨਾਲ ਹੋਣਾ ਵਿਚ ਜਹਾਨ, ਜਹਾਲਤ ਵੇਖਣੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਕਰੀਂ ਪਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ।
੧੦ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਕਿਰਪਾਲ ਸਿੰਘ ਦੇ ਗ੍ਰਹਿ
ਕਲਜੁਗ ਕਹੇ ਪ੍ਰਭੂ ਮੈਂ ਚਾਰੋਂ ਕੁੰਟ ਭੱਜਾ, ਦਿਵਸ ਰੈਣ ਵਾਹੋ ਦਾਹੀਆ। ਜਿਸ ਦੀ ਸਮਝੇ ਕੋਈ ਨਾ ਵਜ੍ਹਾ, ਵਜੂਹਾਤ ਨਾ ਕੋਇ ਦ੍ਰਿੜਾਈਆ। ਮੈਂ ਨਵ ਸੱਤ ਕਰ ਕੇ ਆਇਆ ਗਜਾ, ਗ੍ਰਹਿ ਗ੍ਰਹਿ ਅੰਦਰ ਫੇਰੀਆਂ ਪਾਈਆ। ਮੈਂ ਸਭ ਨੂੰ ਤੱਕਿਆ ਮੇਰੇ ਹੁਕਮ ਨਾਲ ਤੇਰੀ ਚਲੇ ਵਿਚ ਕੋਇ ਨਾ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੈਨੂੰ ਮਿਲਣ ਕੋਇ ਨਾ ਪਾਈਆ। ਸਤਿ ਧਰਮ ਦੀ ਰਹੀ ਕੋਈ ਨਾ ਲੱਜਾ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਮੇਰਾ ਖ਼ੁਸ਼ੀਆਂ ਨਾਲ ਵਧਿਆ ਅੱਗਾ, ਚਾਰੋਂ ਕੁੰਟ ਕੂੜ ਵੱਜੀ ਵਧਾਈਆ। ਨਵਾਂ ਦਵਾਰਿਆਂ ਸਭ ਨੂੰ ਮਿਲਦਾ ਰਸਾ, ਨਵਾਂ ਰਸਾਂ ਨਾਲ ਸ੍ਰਿਸ਼ਟ ਹਲਕਾਈਆ। ਮੈਂ ਧਰਨੀ ਉਤੇ ਖਿੜ ਖਿੜਾ ਕੇ ਹੱਸਾ, ਹੱਸ ਹੱਸ ਰਿਹਾ ਜਣਾਈਆ। ਮੇਰੀ ਰੈਣ ਹੋਈ ਅੰਧੇਰੀ ਮੱਸਾ, ਮਸਿਆ ਚੰਦ ਨਾ ਕੋਇ ਰੁਸ਼ਨਾਈਆ। ਮੈਂ ਇਕ ਸੰਦੇਸ਼ਾ ਦੀਨ ਦੁਨੀ ਨੂੰ ਦੱਸਾ, ਦੋ ਜਹਾਨ ਨਾਲ ਮਿਲਾਈਆ। ਮੇਰਾ ਲੇਖਾ ਧਰਨੀ ਧਰਤ ਧਵਲ ਧੌਲ ਨਹੀਂ ਕੋਈ ਕੱਚਾ, ਕੱਚੀ ਗੰਢ ਨਾ ਕੋਇ ਰਖਾਈਆ। ਮੈਂ ਉਸ ਪੁਰਖ ਅਕਾਲ ਦਾ ਬੱਚਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦੇ ਹੁਕਮ ਵਿਚ ਮੈਂ ਧਰਨੀ ਉਤੇ ਨੱਚਾ, ਕੁੱਦਿਆ ਥਾਉਂ ਥਾਈਂਆ। ਮੇਰਾ ਸਾਹਿਬ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਮੈਂ ਉਸ ਨੂੰ ਟੇਕਾਂ ਮੱਥਾ, ਨਿਵ ਨਿਵ ਲਾਗਾਂ ਪਾਈਆ। ਪ੍ਰਭੂ ਮੇਰਾ ਖੇਲ ਵੇਖ ਲੈ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਅੱਠਾ, ਨਵ ਨਵ ਦਾ ਡੇਰਾ ਢਾਹੀਆ। ਮੈਂ ਫੇਰਨੀ ਦਰੋਹੀ ਅੱਠ ਸੱਠਾ, ਮੰਦਰ ਮੱਠਾਂ ਲੇਖਾ ਜਾਣਾ ਚਾਈਂ ਚਾਈਂਆ। ਜਿਧਰ
ਚਾਹਵਾਂ ਉਧਰ ਪਾਵਾਂ ਰੱਟਾ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਮੈਂ ਸ੍ਰਿਸ਼ਟੀ ਸ੍ਰਿਸ਼ਟੀ ਨਾਲ ਕਰ ਕੇ ਬਟਾ, ਜ਼ੀਰੋ ਦਾ ਜ਼ੀਰੋ ਅੰਕ ਦੇਣਾ ਦ੍ਰਿੜਾਈਆ। ਮੇਰਾ ਕੂੜ ਕੁੜਿਆਰ ਦਾ ਨਵ ਸੱਤ ਚਲਾ ਰਥਾ, ਰਥਵਾਹੀ ਹੋ ਕੇ ਭੱਜਾਂ ਵਾਹੋ ਦਾਹੀਆ। ਫੇਰ ਸਤਿਜੁਗ ਤਰੇਤਾ ਦੁਆਪਰ ਮੇਰੀ ਸਾਰੇ ਗਾਓਗੇ ਕਥਾ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਮੇਰਾ ਸਖਾਈ ਸਖਾ, ਸਗਲਾ ਸੰਗ ਨਿਭਾਈਆ।
੧੦ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਗੁਰਨਾਮ ਸਿੰਘ ਸੀੜ ਦੇ ਨਵਿਤ
ਕਲਜੁਗ ਕਹੇ ਪ੍ਰਭੂ ਮੇਰੀ ਪੁਸ਼ਤ ਪਨਾਹ ਦੇਵੇ ਥਾਪੀ, ਸਿਰ ਮੇਰੇ ਹੱਥ ਟਿਕਾਈਆ। ਮੇਰਾ ਵੇਖ ਲੈ ਵਡ ਪ੍ਰਤਾਪੀ, ਖ਼ੁਸ਼ੀਆਂ ਨਾਲ ਜਣਾਈਆ। ਹੱਸ ਕੇ ਕਹੇ ਵਾਹ ਕਲਜੁਗ ਤੂੰ ਦੀਨ ਦੁਨੀ ਬਣਾਈ ਪਾਪੀ, ਪੁਨੀਤ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਸੁਹੰਜਣਾ ਲੋਕਮਾਤੀ, ਮਾਤਰ ਭੂਮੀ ਦਏ ਗਵਾਹੀਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਚਰਨ ਪ੍ਰੀਤ ਜੁੜੇ ਕਿਸੇ ਨਾ ਨਾਤੀ, ਸਰਨ ਸਚ ਨਾ ਕੋਇ ਰਖਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਤੇਰਾ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਤੇਰਾ ਲੇਖਾ ਜਾਣੇ ਪੁਰਖ ਸਮਰਾਥੀ, ਅਕਲ ਕਲਧਾਰੀ ਅਗੰਮ ਅਥਾਹੀਆ। ਜੋ ਹੋਏ ਸਹਾਈ ਨਾਥ ਅਨਾਥੀ, ਦੀਨ ਦੀਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਬਾਲਕ ਛੋਟਾ, ਚੌਥਾ ਜੁਗ ਨਜ਼ਰੀ ਆਈਆ। ਜਿਨ੍ਹ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੀਤੀ ਟੋਟਾ ਟੋਟਾ, ਟੁਕੜੇ ਕਰ ਕਰ ਦਿਤੇ ਵਖਾਈਆ। ਤੇਰਾ ਹੁਕਮ ਇਕੋ ਸੰਦੇਸ਼ਾ ਮੋਟਾ, ਜਿਸ ਦਾ ਰੂਪ ਨਾ ਕੋਇ ਬਦਲਾਈਆ। ਤੇਰੀ ਕਿਰਪਾ ਨਾਲ ਮੇਰੇ ਵਿਚ ਜਗਿਆਸੂ ਉਠੇ ਕੋਈ ਨਾ ਸੋਤਾ, ਨੇਤਰ ਨੈਣ ਅੱਖ ਨਾ ਕੋਇ ਖੁਲਾਈਆ। ਮਾਨਸ ਮਾਨਵ ਤੱਕ ਲੈ ਰੋਤਾ, ਹੰਸਮੁਖ ਮੁਖ ਨਾ ਕੋਇ ਸਲਾਹੀਆ। ਸਚ ਪ੍ਰਕਾਸ਼ ਤੇਰਾ ਦਿਸੇ ਕੋਇ ਨਾ ਜੋਤਾ, ਜੋਤੀ ਜਾਤੇ ਨਜ਼ਰ ਕਿਸੇ ਨਾ ਆਈਆ। ਮੇਰਾ ਵਕਤ ਨਹੀਂ ਬੀਤਿਆ ਬਹੁਤਾ, ਥੋੜੇ ਸਮੇਂ ਵਿਚ ਪ੍ਰਭੂ ਤੇਰੀ ਬਹੁਤੀ ਸੇਵ ਕਮਾਈਆ। ਮੇਰਾ ਪਾਪ ਕਿਸੇ ਕੋਲੋਂ ਜਾਵੇ ਨਾ ਧੋਤਾ, ਜਗਤ ਸ਼ਾਸਤਰਾਂ ਚਲੇ ਨਾ ਕੋਇ ਚਤੁਰਾਈਆ। ਮੈਨੂੰ ਅੰਤ ਅਖ਼ੀਰ ਇਕੋ ਸੋਚਾ, ਬਿਨਾ ਸੋਚ ਸਮਝ ਜਣਾਈਆ। ਮੇਰੀ ਪੂਰੀ ਕਰਨੀ ਲੋਚਾ, ਆਸਾ ਤੇਰੇ ਚਰਨ ਚਰਨ ਟਿਕਾਈਆ। ਮੈਂ ਤੇਰਾ ਖੇਲ ਵੇਖਾਂ ਚੌਦਾਂ ਲੋਕਾ, ਚੌਦਾਂ ਤਬਕਾਂ ਭੇਵ ਦੇਣਾ ਖੁਲਾਈਆ। ਮੈਂ ਆਪਣੇ ਅੰਤ ਵਿਚ ਤੇਰਾ ਸੁਣਨਾ ਚਾਹੁੰਦਾ ਇਕ ਸਲੋਕਾ, ਸੋ ਪੁਰਖ ਨਿਰੰਜਣ ਦਏ ਦ੍ਰਿੜਾਈਆ। ਮੈਂ ਕੂਕ ਕੇ ਦੇਵਾਂ ਹੋਕਾ, ਹੁਕਮ ਸੁਣੋ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਵੇਖਣਹਾਰਾ ਜੁਗ ਚੌਕੜੀ ਮੌਕਾ, ਮੁਕੰਮਲ ਆਪਣਾ ਫੇਰਾ ਪਾਈਆ।