੧੦ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਸ਼ਿਵ ਸਿੰਘ ਦੇ ਗ੍ਰਹਿ
ਕਲਜੁਗ ਕਹੇ ਸਾਹਿਬ ਮੇਰੇ ਨਿਰੰਕਾਰ, ਹਰਿ ਕਰਤੇ ਤੇਰੀ ਬੇਪ੍ਰਵਾਹੀਆ। ਤੁਧ ਬਿਨ ਅਵਰ ਨਾ ਕੋਇ ਸਹਾਰ, ਸਿਰ ਹੱਥ ਨਾ ਕੋਇ ਟਿਕਾਈਆ। ਮੈਂ ਸਚ ਦਾ ਸਚ ਤੇਰਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਚਾਰੋਂ ਕੁੰਟ ਕੀਤਾ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਸਚ ਦਾ ਰਹਿਣ ਦਿਤਾ ਨਹੀਂ ਕੋਈ ਪਿਆਰ, ਪ੍ਰੀਤਮ ਪ੍ਰੇਮ ਵਿਚ ਤੈਨੂੰ ਮਿਲਣ ਕੋਇ ਨਾ ਪਾਈਆ। ਮੇਰੇ ਕੋਲ ਲੇਖਾ ਸੰਗ ਮੁਹੰਮਦ ਚਾਰ ਯਾਰ, ਬਿਨ ਹਰਫ਼ ਹਰੂਫ਼ ਆਪਣੇ ਵਿਚ ਛੁਪਾਈਆ। ਜਿਸ ਦਾ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਹੋ ਕੇ ਲੇਖਾ ਦਿਆਂ ਚੁਕਾਈਆ। ਸਦੀ ਚੌਧਵੀਂ ਪਾਵਾਂ ਸਾਰ, ਚੌਦਾਂ ਤਬਕ ਭੇਵ ਰਹੇ ਨਾ ਰਾਈਆ। ਤੂੰ ਕਿਰਪਾ ਕਰੀ ਅਪਰ ਅਪਾਰ, ਅਪਰੰਪਰ ਸਵਾਮੀ ਤੇਰੇ ਹੱਥ ਵਡਿਆਈਆ। ਮੈਂ ਜਗਤ ਜੀਵ ਜਹਾਨ ਵੇਖਾਂ ਪੁਰਖ ਨਾਰ, ਜ਼ਨੋ ਮਰਦ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੈਂ ਸੇਵਕ ਤੇਰਾ ਖ਼ੂਬ, ਸਾਚੀ ਸੇਵ ਕਮਾਈਆ। ਤੂੰ ਮਾਲਕ ਮੇਰਾ ਮਹਿਬੂਬ, ਤੇਰੀ ਮੁਹੱਬਤ ਵਿਚ ਸਮਾਈਆ। ਤੇਰਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਤੇਰੀ ਵੱਜੇ ਵਧਾਈਆ। ਮੇਰੀ ਚਾਰ ਕੁੰਟ ਦੀ ਤੱਕ ਹਦੂਦ, ਨਵ ਸੱਤ ਵੇਖ ਵਖਾਈਆ। ਮੈਂ ਧਰਮ ਦਵਾਰਾ ਰਹਿਣ ਦਿਤਾ ਨਹੀਂ ਕੋਈ ਮਹਿਫ਼ੂਜ਼, ਦਰ ਦਰ ਆਪਣਾ ਹੁਕਮ ਵਰਤਾਈਆ। ਤੇਰੀ ਸਮਝ ਆਵੇ ਨਾ ਕਿਸੇ ਸੂਝ, ਪਰਦਾ ਸਕੇ ਨਾ ਕੋਇ ਉਠਾਈਆ। ਮੈਂ ਧਰਮ ਦੀ ਧਾਰ ਕਰਾਇਆ ਕੂਚ, ਕੂਚਾ ਗਲੀ ਦੀਨਾਂ ਮਜ਼੍ਹਬਾਂ ਵਾਲੇ ਸਾਫ਼ ਕਰਾਈਆ। ਤੂੰ ਮੇਰਾ ਸਵਾਮੀ ਊਚੋ ਊਚ, ਅਗੰਮ ਅਥਾਹ ਤੇਰੀ ਵਡਿਆਈਆ। ਮੇਰਾ ਖੇਲ ਤੱਕ ਲੈ ਕਾਇਆ ਵਿਚ ਪੰਜ ਭੂਤ, ਪੰਚਮ ਪਰਪੰਚ ਆਪਣਾ ਖੇਲ ਖਿਲਾਈਆ। ਮੇਰਾ ਡੰਕਾ ਵੱਜੇ ਚਾਰੇ ਕੂਟ, ਦਹਿ ਦਿਸ਼ਾ ਆਪਣਾ ਹੁਕਮ ਸੁਣਾਈਆ। ਹਰ ਹਿਰਦੇ ਅੰਦਰ ਰੱਖ ਕੇ ਜੂਠ ਝੂਠ, ਕੂੜੀ ਕਿਰਿਆ ਨਾਲ ਪ੍ਰਨਾਈਆ। ਮਾਇਆ ਮਮਤਾ ਸੁਹਾ ਕੇ ਰੁਤ, ਰੁਤੜੀ ਮੋਹ ਨਾਲ ਵਡਿਆਈਆ। ਤੇਰਾ ਭੇਵ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਸਮਝ ਕਿਸੇ ਨਾ ਆਈਆ। ਮੇਰਾ ਸੀਸ ਜਗਦੀਸ਼ ਤੇਰੇ ਚਰਨ ਰਿਹਾ ਝੁਕ, ਨਿਵ ਨਿਵ ਲਾਗਾਂ ਪਾਈਆ। ਬਿਨਾ ਭਗਤਾਂ ਤੋਂ ਤੂੰ ਮੇਰਾ ਮੈਂ ਤੇਰਾ ਮੇਰੇ ਵਿਚ ਗਾਏ ਕੋਈ ਨਾ ਤੁਕ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਹਰਿਜਨ ਸਾਚੇ ਸੰਤ ਸੁਹੇਲੇ ਤੇਰੇ ਸੁਤ, ਜੋ ਦਰ ਤੇਰੇ ਸੀਸ ਨਿਵਾਈਆ। ਕਲਜੁਗ ਕਹੇ ਪ੍ਰਭੂ ਮੇਰਾ ਨਿਸ਼ਾਨਾ ਨਵ ਸੱਤ ਜਾਏ ਨਾ ਉਕ, ਉਗਣ ਆਥਣ ਰੋਕਣ ਕੋਇ ਨਾ ਪਾਈਆ। ਮੈਨੂੰ ਗਲੇ ਲਗਾ ਕੇ ਘੁੱਟ, ਮਿਹਰਵਾਨ ਹੋਣਾ ਸਹਾਈਆ। ਮੈਂ ਘਰ ਘਰ ਪਾਈ ਫੁੱਟ, ਇਹ ਤੇਰੀ ਬੇਪ੍ਰਵਾਹੀਆ। ਤੇਰੇ ਨਾਲੋਂ ਸਭ ਦਾ ਪਿਆਰ ਗਿਆ ਟੁੱਟ, ਟੁਟਿਆਂ ਫੇਰ ਨਾ ਕੋਇ ਜੁੜਾਈਆ। ਮੈਂ ਰਾਓ ਰੰਕਾਂ ਪਾਉਣੀ ਲੁੱਟ, ਲੁਟੇਰਾ ਬਣਾਂ ਥਾਉਂ ਥਾਈਂਆ। ਦੀਨ ਮਜ਼੍ਹਬ ਦੀ ਧਾਰ ਹੋ ਕੇ ਜਾਵਾਂ ਜੁੱਟ, ਝਗੜਾ ਰੱਖਾਂ ਖ਼ਲਕ ਖ਼ੁਦਾਈਆ। ਸਤਿ ਦਾ ਸਚ ਤੇਰਾ ਦੁਲਾਰਾ ਸੁਤ, ਸਤਿ ਸਤਿਵਾਦੀ ਤੈਨੂੰ ਸੀਸ ਨਿਵਾਈਆ। ਮੇਰੀ ਸੁਹੰਜਣੀ ਹੋਵੇ ਰੁਤ, ਬੁਤਖ਼ਾਨੇ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਕਰਨੀ ਉਤੇ ਹੋਵੀਂ ਖ਼ੁਸ਼, ਖ਼ੁਸ਼ੀਆਂ ਦੇ ਮਾਲਕ ਤੇਰੀ ਓਟ ਰਖਾਈਆ।
੧੦ ਮਾਘ ਸ਼ਹਿਨਸ਼ਾਹੀ ਸੰਮਤ ਨੌ ਸੇਈ ਕੈਂਪ ਤੋਂ ਵਾਪਸ ਜੰਮੂ ਸ਼ਹਿਰ ਜਾਂਦਿਆਂ
ਐਕ ਕੇ ਪਾਰ ਕਿਨਾਰੇ ਤੇ ਸੇਈ ਦੀ ਸੰਗਤ ਨਵਿਤ
ਮਾਘ ਕਹੇ ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਭਗਤਾਂ ਦੇ ਦੇ ਧੁਰ ਦਾ ਦਾਨ, ਵਸਤ ਅਨਮੁੱਲ ਝੋਲੀ ਪਾਈਆ। ਚਰਨ ਧੂੜ ਬਖ਼ਸ਼ ਦੇ ਇਸ਼ਨਾਨ, ਦੁਰਮਤ ਮੈਲ ਧਵਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨੇ ਤੇਰੀ ਆਸ ਰਖਾਈਆ। ਲੇਖੇ ਲਾ ਲੈ ਬਿਰਧ ਬਾਲ ਵਿਚ ਜਹਾਨ, ਨੌਜਵਾਨ ਆਪਣੇ ਰੰਗ ਰੰਗਾਈਆ। ਜਿਹੜੇ ਤੂੰ ਮੇਰਾ ਮੈਂ ਤੇਰਾ ਢੋਲੇ ਗਾਣ, ਗਾ ਗਾ ਆਪਣੀ ਖ਼ੁਸ਼ੀ ਬਣਾਈਆ। ਦਰ ਆਇਆਂ ਕਰਨਾ ਆਪੇ ਪ੍ਰਵਾਨ, ਪਰਮ ਪੁਰਖ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਇਕੋ ਨਜ਼ਰੀ ਆਈਆ। ਮਾਘ ਕਹੇ ਪ੍ਰਭ ਜਨ ਭਗਤਾਂ ਕਾਇਆ ਰੰਗ ਦੇ, ਚਾੜ੍ਹ ਰੰਗ ਮਜੀਠ। ਆਤਮ ਪਰਮਾਤਮ ਸਾਚਾ ਸੰਗ ਦੇ, ਦਰਸ਼ਨ ਬਖ਼ਸ਼ ਆਪ ਅਨਡੀਠ। ਰੂਪ ਦਰਸਾ ਵਿਚ ਬ੍ਰਹਿਮੰਡ ਦੇ, ਜਗਤ ਜਹਾਨ ਨੰਗੀ ਨਾ ਹੋਵੇ ਪੀਠ। ਸਤਿ ਸਤਿਵਾਦੀ ਆਪਣਾ ਅਨੰਦ ਦੇ, ਮਿੱਠੇ ਕਰ ਕੌੜੇ ਰੀਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਭ ਨੂੰ ਬਖ਼ਸ਼ ਨਾਮ ਨਿਧਾਨ ਸੁਹਾਗੀ ਗੀਤ। ਜਨ ਭਗਤੋ ਦੇਵਣਹਾਰ ਦਾਤਾਰਾ, ਦਇਆਨਿਧ ਅਖਵਾਈਆ। ਤੁਹਾਡਾ ਧਰਮ ਦਾ ਧਰਮ ਪਿਆਰਾ, ਧਰਮ ਦੀ ਧਾਰ ਨਾਲ ਵਡਿਆਈਆ। ਤੁਹਾਡਾ ਲੇਖੇ ਲੱਗਾ ਰਸਨਾ ਰਸਨ ਵਾਲਾ ਜੈਕਾਰਾ, ਜੋ ਸੋਹਲੇ ਢੋਲੇ ਗੀਤਾਂ ਵਿਚ ਦ੍ਰਿੜਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਭੈ ਹੋਏ ਸਹਾਈਆ। ਸਭ ਨੂੰ ਇਕੋ ਜਿਹਾ ਬਖ਼ਸ਼ ਪਿਆਰਾ, ਪਰਮਾਤਮ ਆਤਮ ਰੰਗ ਚੜ੍ਹਾਈਆ। ਤੁਹਾਡਾ ਸਾਹਿਬ ਸਤਿਗੁਰ ਤੁਹਾਨੂੰ ਵਿਸਰੇ ਕਦੇ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਨਿਰਗੁਣ ਜੋਤ ਜੋਤੀ ਜਾਤਾ ਚੌਬੀਸਾ ਜਗਦੀਸ਼ਾ ਅਵਤਾਰਾ, ਅਵਤਰੀ ਆਪਣੀ ਖੇਲ ਖਿਲਾਈਆ। ਜਿਸ ਪ੍ਰੇਮ ਬਣਾਇਆ ਐਕ ਦੇ ਆਰ ਪਾਰ ਕਿਨਾਰਾ, ਦੋ ਕਿਨਾਰਿਆਂ ਦਾ ਲੇਖਾ ਦੋ ਜਹਾਨਾਂ ਵਿਚ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰਾ, ਸਤਿਗੁਰ ਸ਼ਬਦ ਨਾਲ ਦੇਵੇ ਮਾਣ ਵਡਿਆਈਆ।
੧੧ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਦਰਬਾਰ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਮਾਂਗਾ ਸਰਾਏ ਦੇ ਨਵਿਤ
ਸਤਿਜੁਗ ਕਹੇ ਜਨ ਭਗਤੋ ਕਰੋ ਅਰਦਾਸ, ਬੇਨੰਤੀ ਪ੍ਰਭ ਚਰਨ ਰਖਾਈਆ। ਸਾਚੀ ਮੰਗ ਅਗੰਮੀ ਮੰਗੋ ਖ਼ਾਸ, ਖ਼ਾਲਸ ਆਪਣਾ ਧਿਆਨ ਲਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਤਿਜੁਗ ਆਵੇ ਸਾਡੇ ਪਾਸ, ਲੋਕਮਾਤ ਵੱਜੇ ਵਧਾਈਆ। ਮੈਂ ਖ਼ੁਸ਼ੀਆਂ ਵਿਚ ਆਪਣੀ ਖ਼ੁਸ਼ੀ ਦੀ ਪਾਵਾਂ ਰਾਸ, ਮੰਡਲ ਮੰਡਪਾਂ ਨਾਲ ਮਿਲਾਈਆ। ਸਭ ਦੀ ਪੂਰੀ ਕਰਾਂ ਆਸ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਮਮਤਾ ਮੋਹ ਵਿਕਾਰਾਂ ਕਰਾਂ ਨਾਸ, ਹਉਮੇ ਹੰਗਤਾ ਗੜ੍ਹ ਤੁੜਾਈਆ। ਪ੍ਰਭੂ ਦਾ ਨਾਮ ਜਪਾਵਾਂ ਸਵਾਸ ਸਵਾਸ, ਸਾਹ ਸਾਹ ਵਿਚ ਸਮਾਈਆ। ਮੇਰਾ ਖੇਲ ਤੱਕੇ ਪ੍ਰਿਥਮੀ ਆਕਾਸ਼,
ਗਗਨ ਗਗਨੰਤਰ ਧਿਆਨ ਲਗਾਈਆ। ਮੇਰਾ ਧਰਨੀ ਉਤੇ ਹੋਵੇ ਵਾਸ, ਵਾਸਤਾ ਭਗਤਾਂ ਨਾਲ ਰਖਾਈਆ। ਧਰਮ ਦੀ ਧਾਰ ਹੋਵਾਂ ਦਾਸ, ਦਾਸੀ ਦਾਸ ਰੂਪ ਵਟਾਈਆ। ਚਾਰੋਂ ਕੁੰਟ ਸਚ ਕਰਾਂ ਪ੍ਰਕਾਸ਼, ਪ੍ਰਕਾਸ਼ ਦੱਸਾਂ ਨੂਰ ਅਲਾਹੀਆ। ਸਚ ਮੁਹੱਬਤ ਵਿਚ ਪਿਆਰ ਦਾ ਹੋਵੇ ਬਿਲਾਸ, ਪ੍ਰੀਤਮ ਪ੍ਰੇਮ ਰੰਗ ਰੰਗਾਈਆ। ਮਨੂਆ ਰਹੇ ਨਾ ਕਿਸੇ ਉਦਾਸ, ਚਿੰਤਾ ਗ਼ਮ ਦਿਆਂ ਮਿਟਾਈਆ। ਹਰ ਹਿਰਦੇ ਅੰਦਰ ਇਕੋ ਸਾਹਿਬ ਦਾ ਹੋਏ ਨਿਵਾਸ, ਦੂਜਾ ਨਜ਼ਰ ਕੋਇ ਨਾ ਆਈਆ। ਖੇਲ ਖੇਲਾਂ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰਾਂ ਧਿਆਨ ਲਗਾਈਆ। ਗ਼ਰੀਬ ਨਿਮਾਣਿਆਂ ਧਰਮ ਦੀ ਧਾਰ ਦੇਵਾਂ ਧਰਵਾਸ, ਧੀਰਜ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਜਨ ਭਗਤੋ ਪ੍ਰਭ ਕੋਲੋਂ ਮੰਗੋ ਮੰਗਾਂ, ਦਰ ਠਾਂਡੇ ਸੀਸ ਨਿਵਾਈਆ। ਜਿਸ ਦਾ ਚਰਨ ਸਰੋਵਰ ਧਾਰ ਗੰਗਾ, ਅੰਮਿਉਂ ਰਸ ਦਏ ਚੁਆਈਆ। ਕਲਜੁਗ ਕੂੜ ਕੁੜਿਆਰ ਮੇਟੇ ਪੰਧਾ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਕੂੜ ਕੁੜਿਆਰ ਰਹੇ ਨਾ ਧੰਦਾ, ਸਤਿ ਸਚ ਨਾਲ ਵਡਿਆਈਆ। ਪਿਛਲਾ ਵਕਤ ਪਿਛੇ ਲੰਘਾ, ਅਗੇ ਮੰਗੋ ਇਕ ਸਰਨਾਈਆ। ਮਨੂਆ ਅੰਦਰ ਕਰੇ ਕੋਈ ਨਾ ਦੰਗਾ, ਪੰਚ ਵਿਕਾਰ ਨਾ ਕੋਇ ਲੜਾਈਆ। ਸਾਚੇ ਨਾਮ ਦਾ ਸਚ ਚੜ੍ਹੇ ਰੰਗਾ, ਰੰਗਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਦੇਵੇ ਸਰਨਾਈਆ। ਸਤਿਜੁਗ ਕਹੇ ਜਨ ਭਗਤੋ ਸਾਰੇ ਪ੍ਰਭੂ ਨੂੰ ਦਿਓ ਆਖ, ਖ਼ੁਸ਼ੀਆਂ ਨਾਲ ਜਣਾਈਆ। ਕਲਜੁਗ ਕੂੜ ਕੁੜਿਆਰ ਮੇਟ ਗੁਸਤਾਖ਼, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਕਾਲ ਦਰਸ਼ਨ ਸਭ ਨੂੰ ਦੇ ਸਾਖਿਆਤ, ਸਚ ਸਵਾਮੀ ਨਜ਼ਰੀ ਆਈਆ। ਚਾਰੋਂ ਕੁੰਟ ਮੇਟ ਅੰਧੇਰੀ ਰਾਤ, ਜੋਤ ਨੂਰ ਕਰ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਕਿਰਪਾ ਕਰ ਲੋਕਮਾਤ, ਮਿਤ੍ਰ ਪਿਆਰੇ ਹੋ ਸਹਾਈਆ। ਇਕੋ ਚਰਨ ਕਵਲ ਬਖ਼ਸ਼ ਦੇ ਨਾਤ, ਦੂਸਰ ਓਟ ਨਾ ਕੋਇ ਤਕਾਈਆ। ਅੰਤਮ ਸਭ ਦੀ ਪੁਛ ਬਾਤ, ਵਾਰਸ ਹੋ ਕੇ ਵੇਖ ਵਖਾਈਆ। ਤੂੰ ਸਭ ਦਾ ਪਿਤ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਡੀ ਮੰਨ ਲੈ ਧਰਮ ਧਾਰ ਦੀ ਬਾਤ, ਬਾਤਨ ਪਰਦਾ ਦੇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਕਹੇ ਜਨ ਭਗਤੋ ਪ੍ਰਭ ਦੇ ਅਗੇ ਕਢੋ ਮਿੰਨਤਾਂ, ਨਿਵ ਨਿਵ ਸੀਸ ਨਿਵਾਈਆ। ਫਿਰੀ ਦਰੋਹੀ ਚਾਰੇ ਸਿੰਮਤਾਂ, ਉੱਤਰ ਪੂਰਬ ਪੱਛਮ ਦੱਖਣ ਪਈ ਦੁਹਾਈਆ। ਸ੍ਰਿਸ਼ਟੀ ਭਰੀ ਚਾਰੇ ਕੁੰਟਾਂ ਨਾਲ ਨਿੰਦਕਾਂ, ਨਿੰਦਿਆ ਵਿਚ ਜਗਤ ਲੋਕਾਈਆ। ਸਤਿਗੁਰ ਸਭ ਨੂੰ ਆਪਣੇ ਪਿਆਰ ਦੀਆਂ ਦੇ ਹਿੰਮਤਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਨੂਆ ਦਹਿ ਦਿਸ਼ ਉਠ ਉਠ ਨਾ ਕਰੇ ਇੱਲਤਾਂ, ਭੱਜੇ ਵਾਹੋ ਦਾਹੀਆ। ਤੇਰੇ ਨਾਮ ਦੀਆਂ ਸਭ ਨੂੰ ਮਿਲਣ ਖ਼ਿਲਤਾਂ, ਖ਼ਾਲਕ ਖ਼ਲਕ ਹੋਣਾ ਸਹਾਈਆ। ਜਗਤ ਖ਼ੁਆਰੀ ਮੇਟ ਦੇ ਜ਼ਿੱਲਤਾਂ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਸਤਿਜੁਗ ਕਹੇ ਜਨ ਭਗਤੋ ਮੇਰੇ ਨਾਲ ਕਰੋ ਪਿਆਰ, ਮੁਹੱਬਤ ਵਿਚ ਸੁਣਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਹੋਏ ਮਾਤ ਸਹਾਈਆ। ਮੈਂ ਆਵਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਨਵ ਸੱਤ ਵੇਖਾਂ ਨਿਗਾਹ
ਮਾਰ, ਬਿਨ ਨੈਣਾਂ ਨੈਣ ਉਠਾਈਆ। ਧਰਨੀ ਧਰਤ ਧਵਲ ਤੱਕਾਂ ਕੂੜ ਕੁੜਿਆਰ, ਜੂਠ ਝੂਠ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਾਂ ਧੂੰਆਂਧਾਰ, ਅੰਧ ਅੰਧੇਰਾ ਫੋਲ ਫੁਲਾਈਆ। ਚਾਰੇ ਕੁੰਟ ਤੱਕਾਂ ਵਾਰੋ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜਨ ਭਗਤਾਂ ਖੋਲਾਂ ਬੰਦ ਕਿਵਾੜ, ਪਰਦਾ ਅੰਦਰੇ ਅੰਦਰ ਉਠਾਈਆ। ਜਿਨ੍ਹਾਂ ਪ੍ਰਕਾਸ਼ ਹੋਵੇ ਨਾੜ ਨਾੜ, ਨਾੜ ਬਹੱਤਰ ਵੱਜੇ ਵਧਾਈਆ। ਖੇਲ ਖੇਲਾਂ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤਾਂ ਰੰਗ ਰੰਗਾਈਆ। ਸਮੁੰਦ ਸਾਗਰਾਂ ਧਰਮ ਦਾ ਹੋਵੇ ਅਖਾੜ, ਧਰਨੀ ਧਰਮ ਧਾਰ ਵਡਿਆਈਆ। ਜਨ ਭਗਤਾਂ ਫਿਰਾਂ ਪਿਛੇ ਅਗਾੜ, ਦਿਵਸ ਰੈਣ ਸੇਵ ਕਮਾਈਆ। ਕਲਜੁਗ ਪੋਹ ਨਾ ਸਕੇ ਅਗਨੀ ਹਾੜ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਹੋਏ ਆਪ ਸਹਾਈਆ। ਸਤਿਜੁਗ ਕਹੇ ਜਨ ਭਗਤੋ ਮੇਰਾ ਤੁਹਾਡੇ ਨਾਲ ਹੋਏ ਮਿਲਾਪ, ਲੋਕਮਾਤ ਖ਼ੁਸ਼ੀ ਬਣਾਈਆ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਵੇ ਜਾਪ, ਜਗਤ ਜਹਾਨ ਵੱਜੇ ਵਧਾਈਆ। ਕੂੜ ਕੁੜਿਆਰਾ ਮੇਟਾਂ ਤਾਪ, ਜਗਤ ਸੰਤਾਪ ਰਹਿਣ ਕੋਇ ਨਾ ਪਾਈਆ। ਭੇਵ ਖੁਲਾ ਕੇ ਆਪਣਾ ਆਪ, ਆਪਣਾ ਪਰਦਾ ਦਿਆਂ ਚੁਕਾਈਆ। ਸਭ ਦੀ ਇਕੋ ਹੋਵੇ ਜਾਤ, ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਭੰਡਾਰਾ ਦੇਵਾਂ ਦਾਤ, ਸਚ ਸੁਗਾਤ ਇਕ ਵਰਤਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਜਪੇ ਜਾਪ, ਨਾਮ ਨਿਧਾਨਾ ਇਕੋ ਗਾਈਆ। ਇਕੋ ਪੁਰਖ ਅਕਾਲਾ ਸਭ ਦਾ ਹੋਵੇ ਮਾਈ ਬਾਪ, ਦੂਜਾ ਨਜ਼ਰ ਕੋਇ ਨਾ ਆਈਆ। ਰੂਹ ਬੁਤ ਸਭ ਦੇ ਹੋਵਣ ਪਾਕ, ਤਨ ਵਜੂਦਾਂ ਵੱਜੇ ਵਧਾਈਆ। ਬਜਰ ਕਪਾਟੀ ਖੋਲ੍ਹੇ ਤਾਕ, ਨਵ ਦਵਾਰ ਦਾ ਪੰਧ ਮੁਕਾਈਆ। ਸਾਚਾ ਨਾਮ ਸੁਣੇ ਅਨਾਦ, ਅਨਾਦੀ ਧੁਨ ਸ਼ਨਵਾਈਆ। ਭੇਵ ਖੁਲਾਵਾਂ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਿਆਂ ਜਣਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਪੁਰਖ ਅਕਾਲਾ ਦਿਆਂ ਮਿਲਾਈਆ। ਜਿਸ ਨੂੰ ਗਾਉਂਦੇ ਸੰਤ ਸਾਧ, ਸੂਫ਼ੀ ਫ਼ਿਕਰਿਆਂ ਵਿਚ ਰਾਗ ਅਲਾਈਆ। ਉਹ ਮਿਤ੍ਰ ਪਿਆਰਾ ਏਕੰਕਾਰਾ ਇਕ ਅਹਿਬਾਬ, ਸਾਜਣ ਮੀਤ ਇਕ ਅਖਵਾਈਆ। ਤਿਸ ਦੀ ਸ਼ਰਨ ਸ਼ਰਨਾਈ ਸਭ ਨੇ ਜਾਣਾ ਲਾਗ, ਲਗ ਮਾਤਰ ਡੇਰਾ ਢਾਹੀਆ। ਜੋ ਗ੍ਰਹਿ ਗ੍ਰਹਿ ਦੀਪਕ ਜੋਤ ਜਗਾਏ ਚਰਾਗ਼, ਕਲਜੁਗ ਅੰਧ ਅੰਧੇਰ ਮਿਟਾਈਆ। ਆਤਮ ਪਰਮਾਤਮ ਮੇਲ ਮਿਲਾਏ ਕੰਤ ਸੁਹਾਗ, ਨਰ ਨਰਾਇਣ ਆਪਣੀ ਦਇਆ ਕਮਾਈਆ। ਸਤਿਜੁਗ ਕਹੇ ਜਨ ਭਗਤੋ ਤੁਹਾਡੀ ਰੱਖੇ ਅੰਤਮ ਲਾਜ, ਲਾਜਾਵੰਤ ਹੋਏ ਸਹਾਈਆ। ਜਿਸ ਦਾ ਜੁਗ ਚੌਕੜੀ ਭਗਤ ਭਗਵਾਨ ਸਮਾਜ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜਨ ਭਗਤਾਂ ਆਤਮ ਧਾਰ ਮਾਰ ਆਵਾਜ਼, ਸੋਈ ਸੁਰਤ ਅਕਾਲ ਮੂਰਤ ਸ਼ਬਦੀ ਧਾਰ ਧਾਰ ਜਗਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹੀਰਾ ਸਿੰਘ ਚੰਬਲ ਦੀ ਸ਼ਾਦੀ ਸਮੇਂ
ਸਤਿਜੁਗ ਕਹੇ ਸਤਿ ਧਰਮ ਅਗੰਮਾ ਰਾਹ, ਜਗ ਨੇਤਰ ਲੋਚਨ ਨੈਣ ਅੱਖ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰੇ ਸੋ ਪੁਰਖ ਨਿਰੰਜਣ ਅਗੰਮ ਅਥਾਹ, ਅਲਖ ਅਗੋਚਰ ਵਡ ਵਡਿਆਈਆ। ਭੇਵ ਅਭੇਦਾ ਹਰਿ ਪੁਰਖ ਨਿਰੰਜਣ ਦਏ ਖੁਲਾ, ਆਪ ਆਪਣਾ ਪਰਦਾ ਲਾਹੀਆ। ਸਚ
ਸਵਾਮੀ ਅੰਤਰਜਾਮੀ ਏਕੰਕਾਰਾ ਇਕੋ ਮਾਰਗ ਦੇਵੇ ਲਾ, ਆਦਿ ਪੁਰਖ ਆਪਣਾ ਰਾਹ ਸਮਝਾਈਆ। ਆਦਿ ਨਿਰੰਜਣ ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨੂਰ ਕਰ ਰੁਸ਼ਨਾ, ਅੰਧ ਅਗਿਆਨ ਦਏ ਮਿਟਾਈਆ। ਅਬਿਨਾਸ਼ੀ ਕਰਤਾ ਜਗਤ ਜਹਾਨ ਵੇਖੇ ਥਾਉਂ ਥਾਂ, ਥਾਂਨ ਥਨੰਤਰ ਧਿਆਨ ਲਗਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਦ੍ਰਿੜਾਏ ਆਪਣਾ ਨਾਂ, ਨਾਮ ਨਿਧਾਨਾ ਧੁਰ ਦਾ ਕਾਹਨਾ ਪਰਵਰਦਿਗਾਰ ਸਾਂਝਾ ਯਾਰ ਆਪ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲੇਖਾ ਜਾਣੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਪਰਦਾ ਪਰਦਿਆਂ ਵਿਚੋਂ ਦਏ ਚੁਕਾ, ਓਹਲਾ ਰਹਿਣ ਕੋਇ ਨਾ ਪਾਈਆ। ਜੋ ਸਚ ਸੰਦੇਸ਼ਾ ਨਰ ਨਰੇਸ਼ਾ ਦੋ ਜਹਾਨਾਂ ਰਿਹਾ ਸੁਣਾ, ਬਿਨ ਅੱਖਰਾਂ ਨਿਸ਼ਅੱਖਰ ਧਾਰ ਦ੍ਰਿੜਾਈਆ। ਜਿਸ ਦੇ ਜੁਗ ਚੌਕੜੀ ਜਗਤ ਸ਼ਾਸਤਰ ਹੋਣ ਗਵਾਹ, ਸ਼ਹਾਦਤ ਇਕੋ ਕਲਮਾ ਨਾਮ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਜੁਗ ਕਹੇ ਪ੍ਰਭ ਮਾਰਗ ਦਿਤਾ ਸਤਿ, ਸਤਿ ਸਚ ਨਾਲ ਵਡਿਆਈਆ। ਭੇਵ ਖੁਲਾ ਕੇ ਤਤਵ ਤਤ, ਤ੍ਰੈਗੁਣ ਅਤੀਤਾ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਜੋੜ ਕੇ ਨਤ, ਆਤਮ ਪਰਮਾਤਮ ਮੇਲ ਮਿਲਾਈਆ। ਸਾਚਾ ਨਾਮ ਬੀਜ ਕੇ ਵਤ, ਬੇਵਤਨਾਂ ਆਪਣਾ ਵਤਨ ਦਏ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਤਪਾਈਆ। ਅੰਮ੍ਰਿਤ ਬੂੰਦ ਸਵਾਂਤੀ ਨਿਝਰ ਝਿਰਨਿਉਂ ਦੇਵੇ ਸਤਿ, ਨਾਭੀ ਕਵਲ ਕਵਲ ਉਲਟਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਨਾਦੀ ਧੁਨ ਕਰੇ ਸ਼ਨਵਾਈਆ। ਜੋਤ ਜਗਾ ਕੇ ਲਟ ਲਟ, ਅੰਧ ਅੰਧੇਰਾ ਦਏ ਮਿਟਾਈਆ। ਘਰ ਵਖਾ ਦੇ ਸਾਚਾ ਹੱਟ, ਦਰ ਦਰਵਾਜ਼ਾ ਇਕ ਖੁਲਾਈਆ। ਕਿਰਪਾ ਕਰ ਪੁਰਖ ਸਮਰਥ, ਦੇਵਣਹਾਰ ਮਾਣ ਵਡਿਆਈਆ। ਸਗਲ ਵਸੂਰੇ ਜਾਇਣ ਲਥ, ਦੁਰਮਤ ਮੈਲ ਧਵਾਈਆ। ਘਰ ਹੁਕਮ ਸੁਣਾਏ ਅਕਥਨੀ ਅਕਥ, ਕਥਨੀ ਕਥ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਸੰਗ ਬਣਾਈਆ। ਸਤਿਜੁਗ ਕਹੇ ਪ੍ਰਭ ਲੋਕਮਾਤ ਦੇਵੇ ਮਾਣ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਕਲਜੁਗ ਕੂੜ ਮਿਟਾਏ ਨਿਸ਼ਾਨ, ਨਵ ਸੱਤ ਰਹਿਣ ਨਾ ਪਾਈਆ। ਧਰਮ ਦਾ ਧਰਮ ਉਡਾਏ ਬਿਬਾਣ, ਚਾਰੋਂ ਕੁੰਟ ਆਪ ਭਵਾਈਆ। ਜਿਸ ਨੂੰ ਸਾਰੇ ਕਰਨ ਪ੍ਰਵਾਨ, ਪਰਮ ਪੁਰਖ ਰੰਗ ਰੰਗਾਈਆ। ਲੇਖਾ ਜਾਣ ਜ਼ਿਮੀਂ ਅਸਮਾਨ, ਮੰਡਲ ਮੰਡਪ ਸੋਭਾ ਪਾਈਆ। ਜੋ ਸੰਦੇਸਾ ਦੇ ਕੇ ਗਿਆ ਸੀਆ ਰਾਮ, ਸਤਿ ਸਤਿਵਾਦੀ ਖੋਜ ਖੁਜਾਈਆ। ਜੋ ਪ੍ਰੇਮ ਨਾਲ ਦੱਸਿਆ ਅਰਜਨ ਕਾਹਨ, ਗੀਤਾ ਗਿਆਨ ਨਾਲ ਵਡਿਆਈਆ। ਜੋ ਹਜਰਤ ਮੂਸਾ ਦਿਤਾ ਗਿਆਨ, ਨੈਣ ਮੂੰਦ ਦਿਤੀ ਦੁਹਾਈਆ। ਜੋ ਹਜ਼ਰਤ ਈਸਾ ਕੀਤਾ ਐਲਾਨ, ਸਲੀਬ ਗਲ ਵਿਚ ਲਟਕਾਈਆ। ਜੋ ਮੁਹੰਮਦ ਫਿਕਰਾ ਬੋਲਿਆ ਬਾਦ ਕੁਰਾਨ, ਕੁਰਹ ਕਾਇਨਾਤ ਫੋਲ ਫੁਲਾਈਆ। ਜੋ ਨਿਰਗੁਣ ਨਾਨਕ ਦਿਤਾ ਬਿਆਨ, ਸਰਗੁਣ ਸੰਗ ਬਣਾਈਆ। ਜੋ ਗੋਬਿੰਦ ਕਿਹਾ ਖੇਲ ਕਰੇ ਮੇਰਾ ਮਿਹਰਵਾਨ, ਮਹਿਬੂਬ ਧੁਰਦਰਗਾਹੀਆ। ਜਿਸ ਕਲਜੁਗ ਕੂੜੀ ਕਿਰਿਆ ਵੇਖਣਾ ਮਾਰ ਧਿਆਨ, ਦਹਿ ਦਿਸ਼ਾ ਫੋਲ ਫੁਲਾਈਆ। ਸੋ ਦਾਤਾ ਜੋਧਾ ਸੂਰਾ ਹੋਵੇ ਬਲਵਾਨ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਾ ਮੇਲਾ ਲਏ ਮਿਲਾਈਆ। ਸਤਿਜੁਗ ਕਹੇ ਮੇਰਾ ਪੁਰਖ ਅਕਾਲਾ ਏਕ, ਧੁਰ ਦਾ ਰਾਮ ਬੇਪਰਵਾਹੀਆ।ਜਿਸ ਕਾਹਨ ਦੀ ਰੱਖੀ ਟੇਕ, ਉਹ ਮੇਰਾ ਕਾਹਨ ਨੂਰ ਅਲਾਹੀਆ।
ਜੋ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਕਰਮ ਕਰੇ ਬਿਬੇਕ, ਬੁੱਧੀ ਬੋਧ ਗਿਆਨ ਨਾਲ ਵਡਿਆਈਆ। ਸਤਿ ਸਚ ਦੀ ਬਖ਼ਸ਼ੇ ਟੇਕ, ਟਿੱਕੇ ਧੂੜੀ ਮਸਤਕ ਖ਼ਾਕ ਰਮਾਈਆ। ਅੰਤਰ ਨਿਰੰਤਰ ਖੋਲੇ ਭੇਤ, ਭੇਵ ਅਭੇਦਾ ਦਏ ਜਣਾਈਆ। ਦਰਸ ਦਿਖਾਏ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਸਾਚੀ ਰੁੱਤ ਸੁਹੰਜਣੀ ਕਰੇ ਬਸੰਤੀ ਚੇਤ, ਚੇਤਨ ਸੁਰਤੀ ਆਪ ਕਰਾਈਆ। ਪੰਚ ਵਿਕਾਰਾ ਕਰੇ ਖੇਤ, ਖੰਡਾ ਖੜਗ ਨਾਮ ਉਠਾਈਆ। ਮਾਨਵ ਜ਼ਾਤੀ ਮਨੁੱਖਤਾ ਦਾ ਹੋਵੇ ਖੇਵਟ ਖੇਟ, ਮਾਨੁਖ ਆਪਣੇ ਰੰਗ ਰੰਗਾਈਆ। ਜਿਸ ਦੇ ਆਤਮ ਧਾਰ ਬੇਟੀ ਬੇਟ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਆਤਮ ਸੇਜ ਰਿਹਾ ਲੇਟ, ਸਚ ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਸਮਝਾਈਆ। ਸਤਿਜੁਗ ਕਹੇ ਮੇਰਾ ਸਤਿਗੁਰ ਸ਼ਬਦ ਦਿਆਲਾ, ਪਾਰਬ੍ਰਹਮ ਪਤਿਪਰਮੇਸ਼ਵਰ ਦਏ ਵਡਿਆਈਆ। ਜੋ ਆਦਿ ਜੁਗਾਦਿ ਸਦਾ ਰਖਵਾਲਾ, ਜੁਗ ਜੁਗ ਹੋਏ ਸਹਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਮਾਰਗ ਦੱਸਿਆ ਸੁਖਾਲਾ, ਸੁਖ ਸਾਗਰ ਜਗਤ ਸਮਝਾਈਆ। ਖੇਲ ਖੇਲ ਕੇ ਸ਼ਾਹ ਕੰਗਾਲਾ, ਦੀਨ ਦੁਨੀ ਵੇਖ ਵਖਾਈਆ। ਸੋ ਭੇਵ ਅਭੇਦਾ ਖੋਲੇ ਵਕਤ ਸੁਹੰਜਣਾ ਸਮਝ ਕੇ ਹਾਲਾ, ਹਾਲਤ ਤੱਕੇ ਖ਼ਲਕ ਖ਼ੁਦਾਈਆ। ਜਲਵਾਗਰ ਹੋ ਕੇ ਨੂਰ ਚਮਕਾਏ ਨਿਰਾਲਾ, ਨਰ ਨਰਾਇਣ ਵੱਡੀ ਵਡਿਆਈਆ। ਜਿਸ ਦੇ ਹੁਕਮ ਅੰਦਰ ਕਾਲ ਮਹਾਕਾਲਾ, ਰਾਏ ਧਰਮ ਚਿਤ੍ਰਗੁਪਤ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਜੁਗ ਕਹੇ ਕਿਰਪਾ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਜਿਸ ਦਾ ਆਦਿ ਆਦਿ ਦਾ ਜਾਪ, ਅੰਤ ਅੰਤ ਸਮਝਾਈਆ। ਸੋ ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਭਗਤੀ ਧਾਰ ਜੋੜ ਕੇ ਨਾਤ, ਮੇਲਾ ਮਿਲਾਏ ਸਹਿਜ ਸੁਭਾਈਆ। ਵਸਤ ਅਗੰਮੀ ਦੇ ਕੇ ਵਿਚੋਂ ਆਪਣੇ ਹਾਟ, ਨਾਮ ਅਤੋਟ ਅਤੁਟ ਵਰਤਾਈਆ। ਦੁਰਮਤ ਮੈਲ ਦੇਵੇ ਕਾਟ, ਪਾਪਾਂ ਕਰੇ ਸਫ਼ਾਈਆ। ਜੁਗ ਚੌਕੜੀ ਮੇਟ ਕੇ ਵਾਟ, ਪਾਂਧੀਆਂ ਪੰਧ ਰਹੇ ਨਾ ਰਾਈਆ। ਸਾਚੀ ਮੰਜ਼ਲ ਮੁਕਾ ਕੇ ਘਾਟ, ਪਤਣ ਇਕੋ ਇਕ ਸਮਝਾਈਆ। ਜਿਥੇ ਸਗਲਾ ਹੋਵੇ ਸਾਥ, ਸੰਗੀ ਬੇਪਰਵਾਹੀਆ। ਦੇਵੇ ਮਾਣ ਅਨਾਥਾਂ ਨਾਥ, ਅਨਾਥਾਂ ਹੋਏ ਆਪ ਸਹਾਈਆ। ਪਿਛਲਾ ਲਹਿਣਾ ਦੇਣਾ ਜਿਨ੍ਹਾਂ ਦਾ ਨਾਲ ਦਸਰਾਥ, ਅਯੁਧਿਆ ਨਿਵਾਸੀ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਭੇਵ ਅਭੇਦਾ ਜਾਣਾ, ਬੁੱਧੀ ਤੋਂ ਪਰੇ ਮੇਰੀ ਪੜ੍ਹਾਈਆ। ਮੇਰਾ ਜੁਗ ਜੁਗ ਖੇਲ ਮਹਾਨਾ, ਨਿਤ ਨਿਤ ਵੱਜਦੀ ਰਹੇ ਵਧਾਈਆ। ਮੇਰੇ ਕੋਲ ਅਗੰਮ ਨਿਸ਼ਾਨਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰੇ ਕੋਲ ਲੇਖ ਪੁਰਾਣਾ, ਕਾਗ਼ਜ਼ ਕਲਮ ਸਿਆਹੀ ਜਿਸ ਨੂੰ ਲਿਖ ਸਕੇ ਨਾ ਰਾਈਆ। ਮੇਰਾ ਲਹਿਣਾ ਦੇਣਾ ਲੱਖ ਚੁਰਾਸੀ ਦੋ ਜਹਾਨਾਂ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਮੇਰਾ ਭੇਵ ਅਭੇਦਾ ਜਾਣੇ ਕੋਈ ਨਾ ਜੀਵ ਪ੍ਰਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਵਕਤ ਯਾਦ ਆਏ ਯੁਗ ਤਰੇਤਾ, ਤ੍ਰੀਆ ਧਾਰ ਵਡਿਆਈਆ। ਦਸਰਥ ਸੁਤ ਦੁਲਾਰਾ ਰਾਮ ਰਾਮਾ ਬੇਟਾ, ਤਨ ਵਜਦੀ ਰਹੇ
ਵਧਾਈਆ। ਜੋ ਬਨਬਾਸੀ ਹੋ ਕੇ ਫਿਰਿਆ ਤੱਟ ਕਿਨਾਰਾ ਬੇਟਾ, ਖ਼ੁਸ਼ੀਆਂ ਰੰਗ ਰੰਗਾਈਆ। ਪੰਚਬਟੀ ਭੀਲਾਂ ਵਿਚੋਂ ਇਕ ਦਿਨ ਇਸ ਜੋੜੀ ਨੇ ਮੱਥਾ ਟੇਕਾ, ਮਸਤਕ ਸੀਸ ਨਿਵਾਈਆ। ਸੀਤਾ ਨੇ ਹੱਸ ਕੇ ਕਿਹਾ ਤੁਸੀਂ ਕਿਸ ਨੂੰ ਸਮਝਿਆ ਨੇਤਾ, ਨੇਤਰਾਂ ਵੇਖ ਵਖਾਈਆ। ਝਟ ਰਾਮ ਨੇ ਕੀਤਾ ਹੇਤਾ, ਸੀਸ ਉਤੇ ਦੋਵੇਂ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਦੋਹਾਂ ਫਿਰ ਕੀਤੀ ਨਿਮਸਕਾਰ, ਨੈਣ ਮੂੰਦ ਧਿਆਨ ਲਗਾਈਆ। ਅੰਤਰ ਅੰਤਸ਼ਕਰਨ ਵਿਚ ਕੀਤੀ ਵਿਚਾਰ, ਜਗਤ ਵਾਸਨਾ ਨਾ ਕੋਇ ਵਡਿਆਈਆ। ਤੇਰੇ ਚਰਨ ਰਹੇ ਪਿਆਰ, ਨਾਤਾ ਤੁੱਟੇ ਨਾ ਹੋਏ ਜੁਦਾਈਆ। ਫਿਰ ਕਦੋਂ ਹੋਵੇ ਦੀਦਾਰ, ਦਰ ਠਾਂਡੇ ਦਰਸ਼ਨ ਪਾਈਆ। ਰਾਮ ਚਲ ਕੇ ਕਦਮ ਦੋ ਚਾਰ, ਫੇਰ ਕਰਵਟ ਲਈ ਬਦਲਾਈਆ। ਹੱਸ ਕੇ ਕਿਹਾ ਉਹ ਵੇਖੋ ਕਲਜੁਗ ਕਾਲੀ ਧਾਰ, ਧਰਮ ਧਾਰ ਨਾਲ ਜੁੜਾਈਆ। ਜਿਸ ਵੇਲੇ ਰਾਮ ਰਾਮ ਰੂਪ ਹੋਵੇ ਅਪਾਰ, ਅਪਰੰਪਰ ਸਮਝ ਕਿਸੇ ਨਾ ਆਈਆ। ਜੋਤੀ ਨੂਰ ਕਰੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਸ਼ਬਦ ਦਾ ਸ਼ਬਦ ਹੋਵੇ ਜੈਕਾਰ, ਦੋ ਜਹਾਨ ਕਰੇ ਸ਼ਨਵਾਈਆ। ਤੁਹਾਡਾ ਮਾਨਸ ਜਨਮ ਮਾਨਵ ਰੰਗ ਰੰਗਾਏ ਅਪਾਰ, ਅਪਰੰਪਰ ਭੇਵ ਖੁਲਾਈਆ। ਪੂਰਬ ਲੇਖਾ ਲਏ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਆਪਣੇ ਦਰ ਮੰਗਾਏ ਸੱਚੇ ਦਰਬਾਰ, ਦਰ ਦਰਵਾਜ਼ਾ ਦੂਜਾ ਨਜ਼ਰ ਕੋਇ ਨਾ ਆਈਆ। ਨਾਤਾ ਜੋੜ ਜੋੜ ਬਣਾਏ ਪਿਆਰ, ਪ੍ਰੇਮ ਭਗਤੀ ਵਿਚ ਸਮਾਈਆ। ਉਨ੍ਹਾਂ ਹੱਸ ਕੇ ਕਿਹਾ ਸਾਡਾ ਤੇਰੇ ਨਾਲ ਉਧਾਰ, ਅੰਤਮ ਝੋਲੀ ਦੇਣਾ ਪਾਈਆ। ਤੂੰ ਕਰਨੇਹਾਰ ਕਰਤਾਰ, ਮਿਹਰਵਾਨ ਮਿਹਰਵਾਨ ਮਿਹਰਵਾਨ ਤੇਰੀ ਬੇਪਰਵਾਹੀਆ। ਝਟ ਸੀਤਾ ਨੇ ਇਸ਼ਾਰਾ ਦਿਤਾ ਮੱਥੇ ਧੂੜ ਲਾਓ ਛਾਰ, ਟਿੱਕੇ ਖ਼ਾਕ ਰਮਾਈਆ। ਤੁਹਾਡਾ ਲਹਿਣਾ ਦੇਣਾ ਜ਼ਰੂਰ ਕਰਜ ਦਏ ਉਤਾਰ, ਮਕਰੂਜ਼ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਇਕ ਤੁਕ ਦਾ, ਦੋ ਜਹਾਨ ਸ਼ਨਵਾਈਆ। ਸਭ ਦਾ ਲੇਖਾ ਸਚ ਦਵਾਰੇ ਮੁਕਦਾ, ਮੁਕੰਮਲ ਦਿਆਂ ਦ੍ਰਿੜਾਈਆ। ਜੋ ਇਕ ਵਾਰ ਸਾਹਿਬ ਸਤਿਗੁਰ ਝੁਕਦਾ, ਨਿਵ ਨਿਵ ਸੀਸ ਝੁਕਾਈਆ। ਉਸ ਦਾ ਲੇਖਾ ਕਦੇ ਨਾ ਮੁਕਦਾ, ਸਦ ਸਦ ਆਪਣਾ ਸੰਗ ਬਣਾਈਆ। ਸੋ ਵਕਤ ਸੁਹੰਜਣਾ ਹੋਇਆ ਸੁਖ ਦਾ, ਸੁਖ ਸਾਗਰਾਂ ਵਿਚ ਰਖਾਈਆ। ਜਗ ਪੈਂਡਾ ਰਹੇ ਨਾ ਦੁੱਖ ਦਾ, ਦੁਖੜੇ ਰੋਗ ਮਿਟਾਈਆ। ਜਿਸ ਸਹਾਰਾ ਮਿਲਿਆ ਇਕ ਓਟ ਦਾ, ਓੜਕ ਜੋੜ ਜੁੜਾਈਆ। ਨਾਮ ਨਗਾਰਾ ਵੱਜੇ ਚੋਟ ਦਾ, ਨਵ ਨਵ ਦਰ ਦਾ ਡੇਰਾ ਢਾਹੀਆ। ਪ੍ਰਕਾਸ਼ ਹੋਵੇ ਅਗੰਮੀ ਜੋਤ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਲਹਿਣਾ ਰਹੇ ਨਾ ਲੋਕ ਪ੍ਰਲੋਕ ਦਾ, ਦੋ ਜਹਾਨਾਂ ਵੇਖ ਵਖਾਈਆ। ਮੁੱਲ ਪੈ ਗਿਆ ਰਾਮ ਵਾਲੇ ਇਕ ਸਲੋਕ ਦਾ, ਸੋਹਣਾ ਢੋਲਾ ਧੁਰ ਦੇ ਰੰਗ ਰੰਗਾਈਆ। ਨਾਤਾ ਜੁੜ ਗਿਆ ਨਾਰ ਖੌਂਤ ਦਾ, ਖ਼ਸਮ ਖ਼ਸਮਾਨੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਆਦਿ ਅੰਤ ਜੁਗਾ ਜੁਗੰਤ ਆਪਣੀ ਮੌਜ ਦਾ, ਮਜਲਸ ਭਗਤਾਂ ਨਾਲ ਬਣਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਝੁਮਕੇ ਜ਼ਿਲਾ ਅੰਮ੍ਰਿਤਸਰ ਸਾਧੂ ਸਿੰਘ ਦੇ ਗ੍ਰਹਿ
ਰੂਹ ਕਹੇ ਮੇਰਾ ਖੇਲ ਰੂਹੇ ਰੁਹਾਨੀ, ਬੁਤਾਂ ਨਾਲ ਮਿਲ ਕੇ ਵੱਜੇ ਵਧਾਈਆ। ਮੇਰਾ ਲੇਖਾ ਪੰਜ ਤਤ ਜਿਸਮਾਨੀ, ਜਿਸਮ ਜਮੀਰਾਂ ਵੇਖ ਵਖਾਈਆ। ਮੇਰਾ ਮਾਲਕ ਖਾਲਕ ਸ਼ਹਿਨਸ਼ਾਹ ਨੂਰ ਨੁਰਾਨੀ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜਿਸ ਦਾ ਖੇਲ ਜ਼ਿਮੀਂ ਅਸਮਾਨੀ, ਦੋ ਜਹਾਨਾਂ ਡਗਮਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਾਤਾਲ ਧਰਮ ਦੀ ਧਾਰ ਬਣਾਏ ਨਿਸ਼ਾਨੀ, ਨਿਸ਼ਾਨਾ ਆਪਣੇ ਵਿਚੋਂ ਪ੍ਰਗਟਾਈਆ। ਮੇਰੀ ਆਦਿ ਅੰਤ ਕਿਸੇ ਸਮਝ ਨਾ ਆਏ ਜ਼ਿੰਦਗ਼ਾਨੀ, ਜੀਵਨ ਦਾ ਭੇਵ ਕੋਇ ਨਾ ਪਾਈਆ। ਮੇਰਾ ਧਿਆਨ ਬਿਨ ਚਰਨ ਪਰਮ ਪੁਰਖ ਸੁਲਤਾਨੀ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਮਨ ਕਹੇ ਮੈਂ ਵੀ ਜੋਤ ਸਰੂਪ, ਜੋਤੀ ਜਾਤੇ ਦਿਤੀ ਵਡਿਆਈਆ। ਮੇਰਾ ਸਵਾਮੀ ਅਗੰਮਾ ਭੂਪ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦਾ ਲੇਖਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਉਹਦੀ ਕਿਰਪਾ ਨਾਲ ਮੈਂ ਚਾਰੋ ਕੂਟ ਕਰਾਂ ਅੰਧਕੂਪ, ਇਹ ਮੇਰੀ ਬੇਪਰਵਾਹੀਆ। ਮੈਨੂੰ ਜਨਮਿਆਂ ਕਿਸੇ ਨਹੀਂ ਮਾਈ ਨਾ ਬਣਿਆ ਕਿਸੇ ਦਾ ਪੂਤ, ਗੋਦੀ ਗੋਦ ਨਾ ਕੋਇ ਵਡਿਆਈਆ। ਮੈਂ ਆਪਣੇ ਗ੍ਰਹਿ ਮੰਦਰ ਤਨ ਵਜੂਦਾਂ ਅੰਦਰ ਸੁਹਾਵਾਂ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਇਕੋ ਪੁਰਖ ਅਕਾਲ ਦੀ ਰੱਖ ਕੇ ਓਟ, ਸੀਸ ਜਗਦੀਸ਼ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰੂਹ ਕਹੇ ਮੇਰਾ ਲੇਖਾ ਆਤਮ ਧਾਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਮਨ ਕਹੇ ਮੈਂ ਮਨਸਾ ਦਾ ਸਿਕਦਾਰ, ਸਦ ਆਪਣਾ ਹੁਕਮ ਵਰਤਾਈਆ। ਰੂਹ ਕਹੇ ਮੇਰਾ ਲੇਖਾ ਲਹਿਣਾ ਨਾਲ ਨਿਰਾਕਾਰ, ਨਿਰੰਕਾਰ ਨਾਲ ਮਿਲ ਕੇ ਵੱਜਦੀ ਰਹੇ ਵਧਾਈਆ। ਮਨ ਕਹੇ ਮੇਰਾ ਮੇਲਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਮੇਰਾ ਖੇਲ ਵੇਖ ਵਖਾਈਆ। ਰੂਹ ਕਹੇ ਮੇਰਾ ਜੋਤੀ ਜਾਤਾ ਪੁਰਖ ਭਤਾਰ, ਹਰਿ ਕਰਤਾ ਧੁਰਦਰਗਾਹੀਆ। ਮਨ ਕਹੇ ਮੈਂ ਚਾਕਰ ਸੇਵਾਦਾਰ, ਨਿਤ ਨਵਿਤ ਆਪਣੀ ਸੇਵ ਕਮਾਈਆ। ਰੂਹ ਕਹੇ ਮੈਂ ਦੱਸਾਂ ਕੂਕ ਪੁਕਾਰ, ਖ਼ੁਸ਼ੀਆਂ ਨਾਲ ਜਣਾਈਆ। ਮਨ ਕਹੇ ਮੈਂ ਸਦਾ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਰੂਹ ਕਹੇ ਮੇਰਾ ਲਹਿਣਾ ਦੇਣਾ ਨਾਲ ਅਗੰਮੇ ਯਾਰ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਮਨ ਕਹੇ ਮੈਂ ਨਵ ਸੱਤ ਦਾ ਸਿਕਦਾਰ, ਹੁਕਮ ਹਾਕਮਾਂ ਵਾਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਦਾਤਾ ਇਕ ਅਖਵਾਈਆ। ਰੂਹ ਕਹੇ ਮੈਂ ਵਸਾਂ ਤਨ ਵਜੂਦ, ਮਾਟੀ ਖ਼ਾਕ ਸੋਭਾ ਪਾਈਆ। ਮਨ ਕਹੇ ਮੇਰੀ ਹਦੂਦ, ਨਵ ਦਵਾਰੇ ਵੰਡ ਵੰਡਾਈਆ। ਦੋਹਾਂ ਦੇ ਅੰਦਰ ਇਕੋ ਇਕ ਮੌਜੂਦ, ਮਾਲਕ ਧੁਰਦਰਗਾਹੀਆ। ਜਿਸ ਦੀ ਮੰਜ਼ਲ ਹਕ ਮਕਸੂਦ, ਸਚ ਦਵਾਰੇ ਸੋਭਾ ਪਾਈਆ। ਉਸ ਦਾ ਲੇਖਾ ਅਰਸ਼ ਅਰੂਜ, ਜ਼ਿਮੀਂ ਅਸਮਾਨ ਦੇਣ ਗਵਾਹੀਆ। ਜੋ ਵਸੇ ਚਾਰੋਂ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਰੂਹ ਕਹੇ ਮੇਰੇ ਬਿਨਾ ਜੀਵਤ ਰਹੇ ਨਾ ਕੋਇ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕੰਮ ਕਿਸੇ ਨਾ ਆਈਆ। ਮਨ ਕਹੇ ਮੇਰੇ ਬਿਨਾ ਦੀਨ ਦੁਨੀ ਦੀ ਕਲਪਣਾ ਦਾ ਦੇਵੇ ਨਾ ਕੋਇ ਸਬੂਤ, ਜਗਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ।
ਮਨ ਕਹੇ ਮੈਂ ਬੜਾ ਬਲਵਾਨ, ਬਲ ਸਮਝ ਕਿਸੇ ਨਾ ਆਈਆ। ਮਤ ਬੁਧ ਕਰਾਂ ਨਾਦਾਨ, ਬਿਬੇਕੀਆਂ ਰੂਪ ਬਦਲਾਈਆ। ਮੈਂ ਕਲਪਣਾ ਦਾ ਸ਼ੈਤਾਨ, ਸ਼ਰਅ ਵਿਚ ਲੜਾਈਆ। ਮੈਂ ਕਾਮ ਕਰੋਧ ਲੋਭ ਮੋਹ ਹੰਕਾਰ ਯੁੱਧ ਕਰਾਵਾ ਘਮਸਾਨ, ਬਿਨਾ ਖੰਡੇ ਖੜਗ ਖੜਕਾਈਆ। ਮੈਂ ਸਤਿ ਧਰਮੀਆਂ ਬਣਾਵਾਂ ਬੇਈਮਾਨ, ਇਹ ਮੇਰੀ ਬੇਪ੍ਰਵਾਹੀਆ। ਮੇਰਾ ਲੇਖਾ ਨਵ ਸੱਤ ਵਿਚ ਜਹਾਨ, ਘਰ ਘਰ ਅੰਦਰ ਰੰਗ ਰੰਗਾਈਆ। ਸਾਬਤ ਰਹਿਣ ਨਾ ਦੇਵਾਂ ਕਿਸੇ ਈਮਾਨ, ਧਰਮ ਵਿਚ ਨਾ ਕੋਇ ਸਮਾਈਆ। ਮੈਂ ਝਗੜੇ ਪਵਾ ਦੇਵਾਂ ਗੋਪੀ ਕਾਹਨ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਰੂਹ ਕਹੇ ਮੈਂ ਕਾਇਆ ਮੰਦਰ ਅੰਦਰ ਵੜਦਾ, ਨਿਰਗੁਣ ਧਾਰ ਆਸਣ ਲਾਈਆ। ਤੂੰ ਮੇਰਾ ਮੈਂ ਤੇਰਾ ਨਿਰਅੱਖਰ ਧਾਰ ਪੜ੍ਹਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਹਕੀਕੀ ਚੜ੍ਹਦਾ, ਜਿਸ ਦਾ ਪੌੜੀ ਡੰਡਾ ਨਜ਼ਰ ਕਿਸੇ ਨਾ ਆਈਆ। ਇਕੋ ਪੁਰਖ ਅਕਾਲੇ ਲੜ ਫੜਦਾ, ਜੋਤੀ ਜਾਤੇ ਨਾਲ ਗੰਢ ਪਵਾਈਆ। ਨਾ ਜੰਮਦਾ ਨਾ ਕਦੇ ਮਰਦਾ, ਲੱਖ ਚੁਰਾਸੀ ਵੇਖਾਂ ਚਾਈਂ ਚਾਈਂਆ। ਅਗਨੀ ਵਿਚ ਕਦੇ ਨਾ ਸੜਦਾ, ਗੋਰਾਂ ਵਿਚ ਨਾ ਕੋਇ ਦਬਾਈਆ। ਜਲ ਵਹਿਣਾਂ ਵਿਚ ਕਦੇ ਨਾ ਹੜ੍ਹਦਾ, ਸਮੁੰਦ ਸਾਗਰਾਂ ਨਾ ਕੋਇ ਡੁਬਾਈਆ। ਅਗੇ ਹੋ ਹੱਥਾਂ ਨਾਲ ਮੈਨੂੰ ਕੋਇ ਨਾ ਫੜਦਾ, ਫੜ ਬਾਹੋਂ ਨਾ ਲਏ ਉਠਾਈਆ। ਮੈਂ ਇਕੋ ਇਕ ਏਕੰਕਾਰ ਕੋਲੋਂ ਡਰਦਾ, ਦੂਸਰ ਭੈ ਨਾ ਕੋਇ ਜਣਾਈਆ। ਮੇਰਾ ਲੇਖ ਅਨੋਖਾ ਲਹਿਣਾ ਅਗੰਮੀ ਹਰਿ ਦਾ, ਜੋ ਹਰ ਘਟ ਵਸਿਆ ਚਾਈਂ ਚਾਈਂਆ। ਮੈਂ ਦਰਵੇਸ ਉਸੇ ਦਰ ਦਾ, ਜਿਥੇ ਭਿਖਕ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰੀ ਬਣਤ ਬਣਾਈਆ। ਮਨ ਕਹੇ ਜੇ ਮੈਂ ਨਾ ਹੋਵਾਂ ਵਿਚ ਸ਼ਰੀਰ, ਵਜੂਦ ਕੰਮ ਕਿਸੇ ਨਾ ਆਈਆ। ਕਿਸੇ ਅੰਦਰ ਵੈਰਾਗ ਵਿਚ ਨਾ ਹੋਵੇ ਪੀਰ, ਦੁਖੀਆਂ ਦੁੱਖ ਨਾ ਕੋਇ ਦ੍ਰਿੜਾਈਆ। ਨੇਤਰ ਨੈਣਾਂ ਵਗੇ ਨਾ ਨੀਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਸ਼ਾਹ ਸੁਲਤਾਨਾਂ ਬਣਾਏ ਨਾ ਕੋਇ ਫ਼ਕੀਰ, ਫ਼ਕੀਰਾਂ ਕਾਮਨਾ ਵਿਚ ਕਰੇ ਨਾ ਕੋਇ ਹਲਕਾਈਆ। ਮੇਰਾ ਖੇਲ ਜਿਸ ਨੂੰ ਜਗਤ ਕਹਿੰਦਾ ਤਕਦੀਰ, ਤਦਬੀਰ ਆਪਣੀ ਨਾਲ ਬਣਾਈਆ। ਮੇਰੀ ਖ਼ਾਹਿਸ਼ ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਸਮੁੰਦ ਸਾਗਰਾਂ ਤੋਂ ਪਾਰ ਜਾਏ ਪੈਂਡਾ ਚੀਰ, ਭੱਜੇ ਵਾਹੋ ਦਾਹੀਆ। ਮੈਂ ਸੁਫ਼ਨਿਆਂ ਵਿਚ ਸ਼ਾਹ ਕੰਗਾਲਾਂ ਬਣਾ ਕੇ ਤਸਵੀਰ, ਤਸੱਵਰ ਕਰ ਕੇ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਮਨ ਕਹੇ ਮੇਰਾ ਸਚ ਨਾਲੋਂ ਹੋਵੇ ਤਿਆਗ, ਆਪਣੀ ਖ਼ੁਸ਼ੀ ਬਣਾਈਆ। ਫੜ ਫੜ ਹੰਸ ਬਣਾਵਾਂ ਕਾਗ, ਭੁਲਾਵਾਂ ਬੇਪ੍ਰਵਾਹੀਆ। ਸਾਧਾਂ ਸੰਤਾਂ ਲਾਵਾਂ ਦਾਗ਼, ਵਾਸਨਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਕਰਾਂ ਹਲਕਾਈਆ। ਘਰ ਘਰ ਕੂੜ ਜਗਾਵਾਂ ਚਰਾਗ਼, ਅੰਧ ਅੰਧੇਰ ਵਖਾਈਆ। ਮੰਦਹੀਣ ਬੁਰੇ ਹੋਵਣ ਭਾਗ, ਭਗਵਨ ਮਿਲਣ ਕਿਸੇ ਨਾ ਪਾਈਆ। ਮਾਇਆ ਮਮਤਾ ਵਿਕਾਰ ਪਿਆ ਕੇ ਸ਼ਰਾਬ, ਆਬੇ ਹਯਾਤ ਦਿਆਂ ਮੁਕਾਈਆ। ਮਨ ਕਹੇ ਮੇਰੀ ਝਲ ਸਕੇ ਕੋਇ ਨਾ ਤਾਬ, ਤਾਬਿਆ ਵਿਚ ਖ਼ਲਕ ਖ਼ੁਦਾਈਆ। ਮੇਰੀ ਸਿਫ਼ਤਾਂ ਦੀ ਗੁਣਾਂ ਵਾਲੀ ਗੁਰ ਅਵਤਾਰ ਪੈਗ਼ੰਬਰਾਂ ਲਿਖਤ ਲਿਖੀ ਵਿਚ ਕਿਤਾਬ, ਗ੍ਰੰਥ ਮੇਰੀ ਦੇਣ ਗਵਾਹੀਆ। ਮਨ ਕਹੇ ਮੈਂ ਸ਼ਰੀਰ ਵਿਚ ਬੇਨਜ਼ੀਰ ਹੋ ਕੇ ਸਭ ਦਾ ਬਣਿਆ ਜਨਾਬ, ਜਨਾਬੇ ਆਲੀ ਕਹਿ ਕੇ ਮੈਨੂੰ ਸਾਰੇ ਸੀਸ ਨਿਵਾਈਆ। ਮੈਨੂੰ ਸਾਰੇ ਕਰਦੇ ਅਦਾਬ, ਅਦਬ ਨਾਲ
ਬੁਲਾਈਆ। ਜੇ ਮੈਂ ਇਜਾਜ਼ਤ ਦੇਵਾਂ ਫੇਰ ਲੋਕਮਾਤ ਬੁੱਧੀ ਵਾਲੇ ਰੂਹ ਦਾ ਮੇਲਾ ਪ੍ਰਭ ਦੇ ਨਾਲ ਕਰਨ ਮੇਰੇ ਤੋਂ ਬਾਅਦ, ਬਾਅਦ ਦਾ ਲੇਖਾ ਆਪਣੇ ਹੱਥ ਰਖਾਈਆ। ਮਨ ਕਹੇ ਜੇ ਮੈਂ ਨਾ ਹੋਵਾਂ ਸੰਸਾਰੀਓ ਤੁਹਾਨੂੰ ਰਸਨਾ ਦਾ ਕਦੇ ਨਾ ਆਵੇ ਸਵਾਦ, ਖਾ ਖਾ ਕੇ ਸ਼ੁਕਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਰੂਹ ਕਹੇ ਮੈਂ ਨਿਰਗੁਣ ਜੋਤ ਨੁਰਾਨੀ, ਜ਼ਹੂਰ ਪ੍ਰਭ ਦਾ ਨਜ਼ਰੀ ਆਈਆ। ਮੇਰੀ ਤਤਾਂ ਵਾਲੀ ਜੂਹ ਬੇਗਾਨੀ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਮੈਨੂੰ ਈਸ਼ ਜੀਵ ਆਤਮਾ ਕਹੋ ਬ੍ਰਹਮ ਕਹੋ ਭਾਵੇਂ ਕਹੋ ਸਵਾਸਾਂ ਵਾਲਾ ਪ੍ਰਾਣੀ, ਤਤਾਂ ਅੰਦਰ ਆਪਣਾ ਡੇਰਾ ਲਾਈਆ। ਜੇ ਮੈਂ ਨਾ ਹੋਵਾਂ ਸ਼ਰੀਰ ਦੀ ਰਹੇ ਨਾ ਕੋਇ ਨਿਸ਼ਾਨੀ, ਜਗਤ ਨਿਸ਼ਾਨਾ ਨਾ ਕੋਇ ਵਖਾਈਆ। ਰੂਹ ਕਹੇ ਇਹ ਉਸ ਪ੍ਰਭੂ ਦੀ ਮਿਹਰਵਾਨੀ, ਜਿਸ ਮਿਹਰਵਾਨ ਹੋ ਕੇ ਮੇਰਾ ਲੇਖਾ ਦਿਤਾ ਬਣਾਈਆ। ਮਨ ਕਹੇ ਮੈਂ ਵੀ ਉਸੇ ਦੇ ਚਰਨ ਕਰਾਂ ਧਿਆਨੀ, ਜਿਸ ਦਿਤੀ ਮਾਣ ਵਡਿਆਈਆ। ਅਸੀਂ ਦੋਵੇਂ ਇਕ ਘਰ ਵਸਦੇ ਤੇ ਸਾਡੀ ਜੂਹ ਵੱਖੋ ਵੱਖਰੀ ਮਿਣਤੀ ਵਿਚ ਮਿਣ ਕੇ ਸਮਝਾ ਸਕੇ ਨਾ ਕੋਇ ਵਿਦਵਾਨੀ, ਵਿਦਿਆ ਵਾਲੇ ਬੈਠੇ ਮੁਖ ਭਵਾਈਆ। ਮਨ ਕਹੇ ਜੇ ਮੈਂ ਨਾ ਹੋਵਾਂ ਜਗਤ ਵਿਚ ਕੰਮ ਕਾਜ ਕਰਨ ਦੀ ਪ੍ਰਗਟ ਹੋਵੇ ਨਾ ਕਿਸੇ ਅੰਤਰ ਜਵਾਨੀ, ਜੋਬਨਵੰਤਾ ਆਪਣਾ ਜੋਬਨ ਸਕੇ ਨਾ ਕੋਇ ਹੰਢਾਈਆ। ਰੂਹ ਕਹੇ ਮੇਰਾ ਲੇਖਾ ਕਾਇਆ ਮੰਦਰ ਅੰਦਰ ਮੰਜ਼ਲ ਮੇਰੀ ਰੁਹਾਨੀ, ਦਸ ਦਸ ਦੀ ਧਾਰ ਵਡਿਆਈਆ। ਈੜਾ ਪਿੰਗਲ ਸੁਖਮਨ ਅੱਧ ਵਿਚਕਾਰ ਬੈਠੇ ਜਿਸ ਦਾ ਲੇਖਾ ਕਥਿਆ ਨਾ ਜਾਵੇ ਜਿਹਵਾ ਨਾਲ ਜ਼ਬਾਨੀ, ਬੇਜ਼ਬਾਨ ਹੋ ਕੇ ਰਹੇ ਜਣਾਈਆ। ਮਨ ਰੂਹ ਇਕੋ ਧਾਰ ਦੇ ਧਾਰ ਸਤਿ ਸਰੂਪ ਖੇਲ ਵਿਚ ਕਾਇਆ ਹਦੂਦ ਅਗੰਮੀ ਕੂਟ ਕੁਟੀਆ ਵਿਚ ਰਹਿ ਕੇ ਹੁਕਮ ਮੰਨ ਕੇ ਪ੍ਰਭ ਨੂੰ ਦੋਵੇਂ ਸੀਸ ਨਿਵਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਆਦਿ ਜੁਗਾਦੀ ਪੁਰਖ ਪਰਮ, ਪਰਮ ਪੁਰਖ ਤੇਰੀ ਵਡਿਆਈਆ। ਜਨ ਭਗਤਾਂ ਲੇਖੇ ਲਾਉਣਾ ਮਾਨਸ ਜਨਮ, ਜਨਮ ਜਨਮ ਦਾ ਪੰਧ ਮੁਕਾਈਆ। ਕਰਮ ਕਾਂਡ ਤੱਕਣਾ ਸਿੰਘ ਕਰਮ, ਕਰਤੇ ਪੁਰਖ ਤੇਰੀ ਸਰਨਾਈਆ। ਸਚ ਪਿਆਰ ਦਾ ਬਖ਼ਸ਼ਣਾ ਧਰਮ, ਧਰਨੀ ਧਰਤ ਧਵਲ ਧੌਲ ਦੇਣੀ ਵਡਿਆਈਆ। ਇਕੋ ਪ੍ਰੀਤੀ ਹੋਵੇ ਸਤਿਗੁਰ ਚਰਨ, ਦੂਸਰ ਓਟ ਨਾ ਕੋਇ ਰਖਾਈਆ। ਝਗੜਾ ਰਹੇ ਨਾ ਜ਼ਾਤ ਬਰਨ, ਵਰਨ ਵੰਡ ਨਾ ਕੋਇ ਵੰਡਾਈਆ। ਤੂੰ ਪੁਰਖ ਅਕਾਲਾ ਕਰਨੀ ਕਰਨ, ਕੁਦਰਤ ਕਾਦਰ ਇਕ ਅਖਵਾਈਆ। ਹਰਿਜਨ ਤੇਰਾ ਨਾਮ ਢੋਲਾ ਪੜ੍ਹਨ, ਦਿਵਸ ਰੈਣ ਸਿਫ਼ਤਾਂ ਵਿਚ ਸਲਾਹੀਆ। ਸਾਚੀ ਮੰਜ਼ਲ ਪੌੜੀ ਚੜ੍ਹਨ, ਭੱਜਣ ਵਾਹੋ ਦਾਹੀਆ। ਦਰ ਠਾਂਡੇ ਤੇਰਾ ਦਰਸ਼ਨ ਕਰਨ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਦਾਤ, ਮਿਹਰਵਾਨ ਦਇਆ ਕਮਾਈਆ। ਆਤਮ ਪਰਮਾਤਮ ਜੋੜ ਲੈ ਨਾਤ, ਨਾਤਾ ਆਪਣੇ ਨਾਲ ਬੰਧਾਈਆ। ਸਤਿ ਸਚ ਸਮਝਾ ਦੇ ਜਾਤ, ਭੇਵ ਅਭੇਦਾ ਆਪ ਖੁਲਾਈਆ। ਭੇਵ ਰਹੇ ਨਾ ਲੋਕਮਾਤ, ਲਗ ਮਾਤਰ ਡੇਰਾ ਢਾਹੀਆ। ਲੇਖੇ ਲਾ ਕੇ ਸੁਹੰਜਣੀ
ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਨਿਝਰ ਝਿਰਨੇ ਵਿਚੋਂ ਝਿਰਾਈਆ। ਤੂੰ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਮਿਹਰਵਾਨ ਹੋ ਕੇ ਝਾਕ, ਝਾਕੀ ਆਪਣੀ ਇਕ ਸਮਝਾਈਆ। ਪੂਰਾ ਕਰ ਦੇ ਭਵਿਖਤ ਵਾਕ, ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਈਆ। ਜਨ ਭਗਤਾਂ ਖੁਲ੍ਹਿਆ ਰਹੇ ਤਾਕ, ਦਰ ਬੰਦ ਨਾ ਕੋਇ ਕਰਾਈਆ। ਅੰਤਰ ਰਹੇ ਨਾ ਪਸ਼ਚਾਤਾਪ, ਤਾਪ ਤੀਨੋਂ ਦੇਣੇ ਮਿਟਾਈਆ। ਰੂਹ ਬੁੱਤ ਕਰਨਾ ਪਾਕ, ਪਤਤ ਪੁਨੀਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਹਰਿਜਨ ਵਸਤ ਅਗੰਮੀ ਮੰਗਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਮ ਨਿਧਾਨਾ ਆਪਣਾ ਰੰਗ ਦੇ, ਰੰਗਤ ਇਕੋ ਇਕ ਵਖਾਈਆ। ਆਤਮ ਪਰਮਾਤਮ ਸਾਚਾ ਸੰਗ ਦੇ, ਸੰਗਤ ਮੇਲਾ ਸਹਿਜ ਸੁਭਾਈਆ। ਨਿਜ ਗ੍ਰਹਿ ਆਪਣਾ ਅਨੰਦ ਦੇ, ਸੁਖ ਸਾਗਰ ਵਿਚ ਸਮਾਈਆ। ਨੂਰੀ ਜੋਤ ਅਗੰਮਾ ਚੰਦ ਦੇ, ਅੰਧ ਅੰਧੇਰ ਮਿਟਾਈਆ। ਵਸਤ ਅਮੋਲਕ ਗ਼ਰੀਬ ਨਿਮਾਣਿਆਂ ਆਪੇ ਵੰਡ ਦੇ, ਵੰਡਣਹਾਰ ਤੇਰੀ ਸਰਨਾਈਆ। ਪੰਚ ਵਿਕਾਰੇ ਕੂੜੇ ਦੰਡ ਦੇ, ਡੰਡਾਵਤ ਆਪਣੀ ਇਕ ਸਮਝਾਈਆ। ਨਾਮ ਨਿਧਾਨਾ ਧੁਰ ਦਾ ਛੰਦ ਦੇ, ਸਾਚੀ ਸਿਖਿਆ ਇਕ ਸਮਝਾਈਆ। ਸਾਚਾ ਪ੍ਰੇਮ ਬੰਦ ਬੰਦ ਦੇ, ਬੰਧਨ ਕੂੜੇ ਦੇਣੇ ਤੁੜਾਈਆ। ਸਤਿ ਧਰਮ ਦਾ ਮਾਰਗ ਅਰੰਭ ਦੇ, ਸਤਿਜੁਗ ਵੱਜੇ ਸਚ ਵਧਾਈਆ। ਦੋ ਜਹਾਨ ਤੈਥੋਂ ਵੇਖੀਏ ਕੰਬਦੇ, ਸਿਰ ਸਕੇ ਨਾ ਕੋਇ ਉਠਾਈਆ। ਸਾਡੇ ਲੇਖੇ ਮੁਕਾ ਦੇ ਗ਼ਮ ਦੇ, ਚਿੰਤਾ ਦੁੱਖ ਨਾ ਕੋਇ ਸਤਾਈਆ। ਝਗੜੇ ਮੇਟ ਦੇ ਕਾਇਆ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਭੇਵ ਖੁਲਾ ਦੇ ਆਪਣੇ ਬ੍ਰਹਮ ਦੇ, ਪਾਰਬ੍ਰਹਮ ਦਰ ਠਾਂਡੇ ਸੀਸ ਨਿਵਾਈਆ। ਜੁਗ ਜੁਗ ਜਨ ਭਗਤ ਤੇਰੀ ਧਾਰੋਂ ਜੰਮਦੇ, ਚੁਰਾਸੀ ਵਿਚ ਨਾ ਕੋਇ ਭਵਾਈਆ। ਪੁਰਖ ਅਕਾਲੇ ਆਪਣੀ ਸਰਨ ਦੇ, ਸਰਨਗਤ ਇਕੋ ਇਕ ਨਜ਼ਰੀ ਆਈਆ। ਸਤਿ ਸਚ ਦਾ ਆਪਣਾ ਧਰਮ ਦੇ, ਧਰਮ ਦੀ ਧਾਰ ਵੇਖ ਵਖਾਈਆ। ਨਾਮ ਭਗਤੀ ਵਾਲਾ ਕਰਮ ਦੇ, ਜਗਤ ਕਿਰਿਆ ਕਾਂਡ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤ ਤੇਰੇ ਦਰਵੇਸ਼, ਦਰ ਠਾਂਡੇ ਅਲਖ ਜਗਾਈਆ। ਤੂੰ ਸ਼ਹਿਨਸ਼ਾਹ ਅਗੰਮ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਵਸੇ ਸਚਖੰਡ ਸਾਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਸਤਿਗੁਰ ਸ਼ਬਦ ਦਾ ਸ਼ਬਦ ਸੰਦੇਸ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਤੇਰਾ ਨਿਤ ਨਵਿਤ ਅਵੱਲੜਾ ਵੇਸ, ਸਮਝ ਸਕੇ ਕੋਇ ਨਾ ਰਾਈਆ। ਉਹ ਲਹਿਣਾ ਤੱਕ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਕਲ ਕਾਤੀ ਪਾਇਆ ਕਲੇਸ਼, ਕਲਮੇ ਵਾਲੇ ਕਲਮੇ ਗਏ ਭੁਲਾਈਆ। ਤੇਰਾ ਭੇਵ ਜਾਣੇ ਨਾ ਕੋਇ ਵਿਸ਼ੇਸ਼, ਵਿਸ਼ਿਆਂ ਭਰੀ ਤੇਰੀ ਲੋਕਾਈਆ। ਤੇਰੇ ਦਰ ਠਾਂਡੇ ਹੋਏ ਪੇਸ਼, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਤੂੰ ਆਦਿ ਜੁਗਾਦਿ ਸਦਾ ਰਹੇਂ ਹਮੇਸ਼, ਜੁਗ ਜੁਗ ਆਪਣਾ ਹੁਕਮ ਵਰਤਾਈਆ। ਦਰਗਾਹ ਸਾਚੀ ਦਾ ਨਰ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਦੇਣੀ ਸਰਨਾਈਆ। ਜਨ ਭਗਤ ਕਹਿਣ ਮਿਹਰਵਾਨ ਗ਼ਰੀਬ ਨਿਵਾਜੇ, ਮਿਹਰਵਾਨ ਤੇਰੀ ਵਡਿਆਈਆ।
ਤੇਰਾ ਜਗਦੀਸ਼ ਅਗੰਮੀ ਤਾਜੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਭੂਪਤ ਰਾਜੇ, ਸਤਿ ਪੁਰਖ ਤੇਰੀ ਵਡ ਵਡਿਆਈਆ। ਅਸੀਂ ਮੰਗਣ ਆਏ ਵਡ ਦਰਵਾਜ਼ੇ, ਦਰ ਠਾਂਡੇ ਅਲਖ ਜਗਾਈਆ। ਤੇਰੀ ਕਿਰਪਾ ਨਾਲ ਸੋਏ ਜਾਗੇ, ਜਗਤ ਨਿੰਦਰਾ ਰਹੀ ਨਾ ਰਾਈਆ। ਜੇ ਤੂੰ ਆਇਉਂ ਦੇਸ ਮਾਝੇ, ਮਜਲਸ ਭਗਤਾਂ ਨਾਲ ਬਣਾਈਆ। ਸਾਡੇ ਸਰਬ ਸਵਾਰ ਕਾਜੇ, ਕਜ਼ਾ ਦਾ ਲੇਖਾ ਰਹੇ ਨਾ ਰਾਈਆ। ਤੇਰਾ ਨਾਮ ਨਿਧਾਨਾ ਸੁਣੀਏ ਆਵਾਜ਼ੇ, ਸ਼ਬਦ ਧੁਨ ਕਰ ਸ਼ਨਵਾਈਆ। ਤੇਰਾ ਖੇਲ ਵੇਖੀਏ ਕਾਅਬੇ, ਕੁਦਰਤ ਕਾਦਰ ਹੋਣਾ ਆਪ ਸਹਾਈਆ। ਸਾਨੂੰ ਦਿਸਣਾ ਹਕੀਕੀ ਮਹਿਰਾਬੇ, ਮਹਿਬੂਬ ਆਪਣਾ ਪਰਦਾ ਲਾਹੀਆ। ਦੁਰਮਤ ਮੈਲ ਧੋਣੇ ਦਾਗ਼ੇ, ਪਤਤ ਪੁਨੀਤ ਕਰਾਈਆ। ਹੰਸ ਬਣਾਉਣੇ ਕਾਗੇ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਭ ਦੇ ਹਿਰਦੇ ਜਾਣ ਸਾਧੇ, ਕਰਨੀ ਆਪ ਸਫ਼ਾਈਆ। ਤੂੰ ਮੋਹਣ ਮਾਧਵ ਮਾਧੇ, ਮਧੁਰ ਧੁਨ ਦੇਣੀ ਸੁਣਾਈਆ। ਹੁਣ ਪਰਦੇ ਓਹਲੇ ਕਾਹਦੇ, ਘਰ ਮੇਲਣਾ ਸਹਿਜ ਸੁਭਾਈਆ। ਅਸੀਂ ਗ਼ਰੀਬ ਨਿਮਾਣੇ ਸਿਧੇ ਸਾਦੇ, ਅਕਲ ਬੁੱਧੀ ਨਾ ਕੋਇ ਵਡਿਆਈਆ। ਇਕੋ ਤੇਰਾ ਨਾਮ ਰਹੇ ਅਰਾਧੇ, ਹਿਰਦਿਆਂ ਵਿਚ ਸਮਾਈਆ। ਤੇਰੀ ਸਰਨ ਸਰਨਾਈ ਲਾਗੇ, ਓਟ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਰਖਾਈਆ। ਜਨਭਗਤ ਕਹਿਣ ਤੂੰ ਨਿਗਾਹ ਮਾਰ ਲੈ ਆਪ, ਆਪਣੀ ਦਇਆ ਕਮਾਈਆ। ਸਾਡੇ ਪੁਰਖ ਅਕਾਲੇ ਬਾਪ, ਪਤਿਪਰਮੇਸ਼ਵਰ ਤੇਰੀ ਸ਼ਰਨਾਈਆ। ਸਾਡਾ ਅੱਖਰਾਂ ਵਾਲਾ ਜਾਪ, ਨਿਰ ਅੱਖਰ ਤੇਰੀ ਪੜ੍ਹਾਈਆ। ਤ੍ਰੈਗੁਣ ਕੂੜ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਪੰਜ ਤਤ ਕਰ ਦੇ ਸਾਫ਼, ਸੁਫਲ ਜਨਮ ਦੇਣਾ ਬਣਾਈਆ। ਪਿਛਲੇ ਕੀਤੇ ਅਵਗੁਣ ਕਰ ਦੇ ਮੁਆਫ਼, ਅਗੇ ਹੋਣਾ ਆਪ ਸਹਾਈਆ। ਮਨੂਆ ਮਨ ਨਾ ਰਹੇ ਗੁਸਤਾਖ਼, ਬੁਧ ਬਿਬੇਕ ਦੇਣੀ (ਕਰਾਈਆ)। ਅਸੀਂ ਆਤਮ ਧਾਰ ਤੇਰੀ ਸ਼ਾਖ਼, ਸ਼ਨਾਖ਼ਤ ਕਰਨੀ ਚਾਈਂ ਚਾਈਂਆ। ਬੇਨੰਤੀ ਵਿਚ ਰਹੇ ਆਖ, ਨਿਵ ਨਿਵ ਸੀਸ ਨਿਵਾਈਆ। ਸਤਿ ਸਚ ਦੇਣਾ ਪ੍ਰਕਾਸ਼, ਅੰਧ ਅੰਧੇਰ ਦੇਣਾ ਮਿਟਾਈਆ। ਸਾਡੀ ਸਭ ਦੀ ਇਕੋ ਆਸ, ਚਰਨ ਕਵਲ ਦੇਣੀ ਸਰਨਾਈਆ। ਲੇਖੇ ਲਾਉਣਾ ਹੱਡ ਨਾੜੀ ਮਾਸ, ਨਾੜੀ ਨਾੜੀ ਲੇਖੇ ਲਾਈਆ। ਜੇ ਤੂੰ ਆ ਗਿਉਂ ਕਿਰਪਾ ਨਿਧਾਨ ਸਾਡੇ ਪਾਸ, ਆਪ ਆਪਣਾ ਫੇਰਾ ਪਾਈਆ। ਸਾਚੇ ਮੰਡਲ ਦੀ ਸਚ ਵਖਾ ਦੇ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਧੀਰਜ ਧਰਮ ਦੇ ਧਰਵਾਸ, ਮਨ ਕਾ ਮਣਕਾ ਦੇ ਭਵਾਈਆ। ਅਸੀਂ ਤੇਰੇ ਦਰ ਦੇ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਕੂੜ ਕਿਰਿਆ ਕਰ ਨਾਸ, ਹਰਿਜਨ ਨਾਸਤਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਜਨ ਭਗਤ ਕਹਿਣ ਪ੍ਰਭੂ ਦੇ ਦੇ ਵਸਤ ਅਨਮੁੱਲ, ਕਰਤੇ ਕੀਮਤ ਨਾ ਕੋਇ ਲਗਾਈਆ। ਤੇਰਾ ਸਚ ਦਵਾਰਾ ਗਿਆ ਖੁਲ੍ਹ, ਖ਼ਲਕ ਦੇ ਖ਼ਾਲਕ ਹੋਣਾ ਸਹਾਈਆ। ਦੇ ਭੰਡਾਰ ਅਤੁੱਲ, ਅਤੋਟ ਅਤੁਟ ਵਰਤਾਈਆ। ਸਾਡੀ ਪਿਛਲੀ ਬਖ਼ਸ਼ਣੀ ਭੁੱਲ, ਭੁਲੇਖਾ ਅਗੇ ਰਹੇ ਨਾ ਰਾਈਆ। ਅਸੀਂ ਆਤਮ ਧਾਰ ਤੇਰੀ ਕੁਲ, ਕੁਲ ਮਾਲਕ ਹੋਣਾ ਸਹਾਈਆ। ਤੇਰੇ ਨਾਮ ਵਿਚ ਸਾਡੇ ਹਿਲਦੇ ਬੁੱਲ, ਬੁੱਲਾਂ ਤੋਂ ਪਿਛੇ ਮਿਲਣਾ ਧੁਰ ਦੇ ਮਾਹੀਆ। ਤੇਰੇ ਚਰਨ ਕਵਲਾਂ ਵਿਚ ਟਹਿਕੀਏ ਬਣ ਕੇ ਫੁੱਲ, ਗੁਲਸ਼ਨ ਤੇਰਾ ਰੂਪ ਮਹਿਕਾਈਆ। ਤੂੰ ਸਵਾਮੀ ਸੁਲਹਕੁਲ, ਸਾਚੀ ਸਿਖਿਆ ਦੇਣੀ ਸਮਝਾਈਆ। ਤੇਰਾ ਨਾਮ ਅੰਮ੍ਰਿਤ ਨਿਝਰ ਝਿਰਨਿਉਂ ਨਾ ਜਾਏ ਡੁਲ੍ਹ,
ਬੂੰਦ ਸਵਾਂਤੀ ਦੇਣੀ ਚਖਾਈਆ। ਲੋਕਮਾਤ ਨਾ ਜਾਈਏ ਰੁਲ, ਫੜ ਬਾਹੋਂ ਗਲੇ ਲੈਣਾ ਲਗਾਈਆ। ਤੇਰੇ ਚਰਨਾਂ ਲਾਈਏ ਧੁਲ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਜਨ ਭਗਤ ਕਹਿਣ ਪ੍ਰਭ ਸਾਡੀ ਪਿਛਲੀ ਤੱਕ ਲੈ ਘਾਲ, ਘਾਇਲ ਹੋ ਕੇ ਘਾਲ ਕਮਾਈਆ। ਫਲ ਲਗਾ ਦੇ ਕਾਇਆ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿਗੁਰ ਸਾਡੀ ਕਰ ਸੰਭਾਲ, ਸੰਬਲ ਦੇ ਮਾਲਕ ਦਇਆ ਕਮਾਈਆ। ਅਸੀਂ ਭੁੱਖੇ ਨੰਗੇ ਜਗਤ ਕੰਗਾਲ, ਕੋਝੇ ਕਮਲੇ ਨਜ਼ਰੀ ਆਈਆ। ਤੁਧ ਬਿਨ ਬਣੇ ਨਾ ਕੋਇ ਦਲਾਲ, ਵਿਚੋਲਾ ਰਹਿਣ ਕੋਇ ਨਾ ਪਾਈਆ। ਸਚ ਸਚ ਦੇ ਤੇਰੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਲੇਖ ਨਾ ਸਕੇ ਵਿਖਾਲ, ਲਾੜੀ ਮੌਤ ਨੈਣ ਸ਼ਰਮਾਈਆ। ਤੇਰੀ ਕਰਨੀ ਪਏ ਨਾ ਭਾਲ, ਘਰ ਘਰ ਮਿਲਣਾ ਚਾਈਂ ਚਾਈਂਆ। ਤੇਰਾ ਲਹਿਣਾ ਦੇਣਾ ਲੇਖਾ ਇਕੋ ਧਰਮਸਾਲ, ਸਚਖੰਡ ਦਵਾਰ ਰਿਹਾ ਜਣਾਈਆ। ਹਰਿਜਨ ਕਦੇ ਨਾ ਹੋਏ ਬੇਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜਨ ਭਗਤ ਕਹਿਣ ਪ੍ਰਭ ਆਏ ਤੇਰੇ ਚਰਨ ਹਜ਼ੂਰੀ, ਦਰ ਦੇਣੀ ਮਾਣ ਵਡਿਆਈਆ। ਤੇਰਾ ਦਰਸ਼ਨ ਤੱਕੀਏ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਪੰਧ ਮੁਕਾਇਆ ਨੇੜਾ ਦੂਰੀ, ਜਨਮ ਜਨਮ ਦਾ ਲੇਖ ਚੁਕਾਈਆ। ਸਾਡੀ ਝੋਲੀ ਪਾਉਣੀ ਮਜ਼ਦੂਰੀ, ਮਾਂਗਤ ਹੋ ਕੇ ਮੰਗ ਮੰਗਾਈਆ। ਤੇਰੀ ਕਿਰਪਾ ਸਭ ਨੂੰ ਚਾਹੀਏ ਜ਼ਰੂਰੀ, ਜ਼ਰੂਰਤ ਤੇਰੇ ਅਗੇ ਰਖਾਈਆ। ਮਨੂਆ ਮਨ ਨਾ ਪਾਏ ਫ਼ਤੂਰੀ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅੰਦਰੋਂ ਕਲਪਣਾ ਮੇਟ ਦੇ ਕੂੜੀ, ਕੂੜੀ ਕਿਰਿਆ ਡੇਰਾ ਢਾਹੀਆ। ਸਾਚੇ ਚਰਨ ਬਖ਼ਸ਼ ਦੇ ਧੂੜੀ, ਟਿੱਕੇ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹੀ, ਪਤਤਾਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭੂ ਤੂੰ ਸਤਿਗੁਰ ਸਵਾਮੀ ਸਾਡਾ, ਏਕੰਕਾਰ ਇਕ ਨਜ਼ਰੀ ਆਈਆ। ਤੇਰਾ ਮਾਰਗ ਵੱਖਰਾ ਡਾਹਡਾ, ਡੰਡਾਵਤ ਸਭ ਦੀ ਦਿਤੀ ਬਦਲਾਈਆ। ਨੂਰ ਅਲਾਹੀ ਬਣ ਕੇ ਗਾਡਾ, ਗਾਈਡ ਹੋ ਕੇ ਰਸਤਾ ਰਸਤਿਆਂ ਵਿਚੋਂ ਜਣਾਈਆ। ਜਨ ਭਗਤਾਂ ਲਡਾਏ ਲਾਡਾ, ਫੜ ਫੜ ਆਪਣੀ ਗੋਦ ਟਿਕਾਈਆ। ਸੰਦੇਸਾ ਦੇਵੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਸ਼ਨਵਾਈਆ। ਸਭ ਦਾ ਹਿਰਦਾ ਜਾਵੇ ਸਾਧਾ, ਦੁਰਮਤ ਮੈਲ ਰਹੇ ਨਾ ਰਾਈਆ। ਜਿਸ ਪਤਿਪਰਮੇਸ਼ਵਰ ਤੈਨੂੰ ਅਰਾਧਾ, ਹਿਰਦੇ ਧਿਆਨ ਲਗਾਈਆ। ਉਹਦਾ ਵਿਛੋੜਾ ਕਾਹਦਾ, ਵਿਛੜਿਆਂ ਜੋੜ ਜੁੜਾਈਆ। ਤੂੰ ਸਭ ਦਾ ਪਿਤਾ ਦਾਦਾ, ਦਾਦੂ ਦਿਉਹਰੇ ਗੋਬਿੰਦ ਗਿਆ ਜਣਾਈਆ। ਸਾਡਾ ਲੇਖਾ ਪੂਰਾ ਕਰਨਾ ਆਜਾ, ਆਪਣਾ ਰੰਗ ਰੰਗਾਈਆ। ਸਵਾਰ ਕੇ ਜਾਣਾ ਕਾਜਾ, ਕਰਤੇ ਪੁਰਖ ਦਰ ਤੇਰੇ ਮੰਗ ਮੰਗਾਈਆ। ਤੂੰ ਸ਼ਹਿਨਸ਼ਾਹ ਅਗੰਮੀ ਰਾਜਾ, ਭੂਪਤ ਭੂਪ ਇਕ ਅਖਵਾਈਆ। ਮੋਹਣ ਮਾਧਵ ਮਾਧਾ, ਮੱਦਦ ਕਰਨੀ ਥਾਉਂ ਥਾਈਂਆ। ਭਗਤਨ ਮੀਤਾ ਆਦਿ ਜੁਗਾਦਾ, ਜੁਗ ਜੁਗ ਵੇਖ ਵਖਾਈਆ। ਜਨ ਭਗਤ ਕਹਿਣ ਤੇਰੇ ਪ੍ਰੇਮ ਵਿਚ ਹੋਵੇ ਵਾਧਾ, ਪਿਆਰ ਆਪਣਾ ਆਪ ਰਖਾਈਆ। ਘਰ ਘਰ ਅੰਦਰ ਹੋਣਾ ਵਿਸਮਾਦਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਸਭ ਦਾ ਪੂਰਾ ਕਰਨਾ ਵਾਇਦਾ, ਵਾਇਦੇ
ਪਿਛਲੇ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭੂ ਸਤਿਗੁਰ ਧਾਰ ਕਦੇ ਨਾ ਹੋਵੀਂ ਅਲਹਿਦਾ, ਵੱਖਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੈਣ ਵਾਲਾ ਜਾਇਜ਼ਾ, ਆਪਣਾ ਹੁਕਮ ਵਰਤਾਈਆ।