ਪੁਸਤਕਾਲਾਭਾਗ ੨੩

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਅਰਜਨ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਤੇਰੇ ਦਰ ਦੀਆਂ ਗੋਲੀਆਂ, ਗੋਲਕ ਕਾਇਆ ਨਾਮ ਦੇਣੀ ਭਰਾਈਆ। ਸਾਨੂੰ ਜਗਤ ਜਹਾਨ ਮਾਰੇ ਬੋਲੀਆਂ, ਅਨਬੋਲਤ ਦੇਣੀ ਮਾਣ ਵਡਿਆਈਆ। ਤੇਰਾ ਨਾਮ ਨਿਧਾਨਾ ਸੁਣੀਏ ਅਗੰਮਾ ਢੋਲੀਆ, ਢੋਲਾ ਆਪਣਾ ਦੇਣਾ ਸੁਣਾਈਆ। ਪ੍ਰੇਮ ਪ੍ਰੀਤੀ ਅੰਦਰ ਖੇਲੀਏ ਹੋਲੀਆਂ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਤਿ ਸਚ ਨਾਲ ਰੰਗ ਦੇ ਚੋਲੀਆਂ, ਚੋਜੀ ਪ੍ਰੀਤਮ ਹੋਣਾ ਸਹਾਈਆ। ਤੇਰੇ ਚਰਨ ਕਵਲ ਆਤਮਾ ਘੋਲ ਘੋਲੀਆਂ, ਘੋਲੀ ਘੋਲ ਘੁਮਾਈਆ। ਮਨੂਆ ਮਨ ਪਾਏ ਨਾ ਰੌਲੀਆਂ, ਮਨਸਾ ਕੂੜ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਜਨ ਭਗਤ ਕਹਿਣ ਪ੍ਰਭ ਸ਼ਬਦ ਨਾਦ ਸੁਣਾ ਬਿਨਾ ਕੰਨ, ਧੁਨ ਆਤਮਕ ਰਾਗ ਪ੍ਰਗਟਾਈਆ। ਮਨਸਾ ਕੂੜ ਮਿਟਾ ਦੇ ਮਨ, ਮਮਤਾ ਮੋਹ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਮਾਟੀ ਤਨ, ਤਨ ਵਜੂਦ ਵੱਜੇ ਵਧਾਈਆ। ਨਿਰਗੁਣ ਨੂਰ ਚਾੜ੍ਹ ਦੇ ਚੰਨ, ਜੋਤੀ ਧਾਰ ਧਾਰ ਪ੍ਰਗਟਾਈਆ। ਭੇਵ ਖੁਲਾ ਦੇ ਹੰ ਬ੍ਰਹਮ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਭਗਤ ਸੁਹੇਲੇ ਬਣਾ ਲੈ ਜਨ, ਬਣ ਆਪ ਜਣੇਂਦੀ ਮਾਈਆ। ਵਸੇਰਾ ਹੋਵੇ ਬਿਨਾ ਛਪਰੀ ਛੰਨ, ਤੇਰੇ ਚਰਨ ਕਵਲ ਕਵਲ ਸਰਨਾਈਆ। ਸਤਿ ਸਚ ਦਾ ਸਾਡਾ ਹੋਵੇ ਧਰਮ, ਧਰਨੀ ਧਰਤ ਧਵਲ ਧੌਲ ਉਤੇ ਸੋਭਾ ਪਾਈਆ। ਪਿਆਰ ਮੁਹੱਬਤ ਦਾ ਬਖ਼ਸ਼ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਰਹੇ ਨਾ ਵਰਨ ਬਰਨ, ਆਤਮ ਧਾਰ ਦੇਣੀ ਵਡਿਆਈਆ। ਤੂੰ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਤੇਰੇ ਸੰਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਸੋਹੰ ਸਤਿ ਸਤਿ ਦਰਸਾਈਆ। ਤੇਰੀ ਧੁਰ ਦੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਲੇਖੇ ਲਾਉਣਾ ਸੀਸ ਧੜਨ, ਪੰਜ ਤਤ ਆਪਣੇ ਸੰਗ ਮਿਲਾਈਆ। ਤੂੰ ਆਦਿ ਜੁਗਾਦੀ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਤੇਰੇ ਭੈ ਵਿਚ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਜਨ ਭਗਤ ਕਹਿਣ ਲੇਖੇ ਲਾ ਲੈ ਤਨ ਮਾਟੀ ਖ਼ਾਕ, ਵਜੂਦ ਤੇਰੇ ਚਰਨ ਟਿਕਾਈਆ। ਪਤਤਾਂ ਪੁਨੀਤ ਹੋ ਕੇ ਕਰ ਪਾਕ, ਦੁਰਮਤ ਮੈਲ ਧਵਾਈਆ। ਬੰਦ ਕਿਵਾੜੀ ਖੋਲ ਦੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਸ਼ਬਦ ਘੋੜੇ ਚੜ੍ਹਾ ਰਾਕ, ਜਗਤ ਜਹਾਨ ਬਾਹਰ ਦੌੜਾਈਆ। ਆਤਮ ਪਰਮਾਤਮ ਰਹੇ ਸਾਕ, ਨਾਤਾ ਤੁਟ ਕਦੇ ਨਾ ਜਾਈਆ। ਗ਼ਰੀਬ ਨਿਮਾਣਿਆਂ ਪੁਛ ਵਾਤ, ਕੋਝੇ ਕਮਲਿਆਂ ਹੋ ਸਹਾਈਆ। ਧਰਮ ਦੀ ਧਾਰ ਬਖ਼ਸ਼ ਦੇ ਦਾਤ, ਦੌਲਤ ਇਕੋ ਨਾਮ ਵਰਤਾਈਆ। ਅੰਦਰੋਂ

ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਅੱਠੇ ਪਹਿਰ ਰਹੇ ਪ੍ਰਭਾਤ, ਘੜੀ ਪਲ ਨਾ ਵੰਡ ਵੰਡਾਈਆ। ਤੂੰ ਸਭ ਦਾ ਪਿਤਾ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਕਰ ਪਵਿਤ, ਮਿਹਰਵਾਨ ਦਇਆ ਕਮਾਈਆ। ਆਤਮ ਧਾਰ ਬਖ਼ਸ਼ ਦੇ ਹਿਤ, ਹਿਤਕਾਰੀ ਹੋਣਾ ਧੁਰਦਰਗਾਹੀਆ। ਠਗੌਰੀ ਮਨ ਕਰੇ ਨਾ ਚਿਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਤੇਰਾ ਦਰਸ਼ਨ ਹੋਵੇ ਨਿਤ, ਨਵਿਤ ਵੱਜਦੀ ਰਹੇ ਵਧਾਈਆ। ਲੇਖੇ ਲਾਉਣੀ ਬੂੰਦ ਰਿਤ, ਦਰ ਠਾਂਡੇ ਮੰਗ ਮੰਗਾਈਆ। ਤੇਰੇ ਚਰਨ ਕਵਲ ਉਤੇ ਧਵਲ ਜਾਈਏ ਲਿਟ, ਲਿਟਾਂ ਖੋਲ ਕੇ ਸਾਡੀ ਦੁਹਾਈਆ। ਮਨਸਾ ਸਚ ਦਵਾਰੇ ਜਾਵੇ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਝਗੜਾ ਮਿਟਾ ਦੇ ਪੱਥਰ ਇੱਟ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਹਉਂ ਵਾਰੀ ਵਿਟਹੁ ਵਿਟ, ਆਪਣਾ ਆਪ ਭੇਟ ਕਰਾਈਆ। ਸਾਡੀ ਸੁਹੰਜਣੀ ਕਰਦੇ ਥਿਤ, ਘੜੀ ਪਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਤੇਰੀ ਬੇਪ੍ਰਵਾਹੀਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਸਾਡੇ ਅੰਤਰ ਮੇਟ ਦੇ ਦੁੱਖ, ਨਿਰੰਤਰ ਤੇਰਾ ਧਿਆਨ ਲਗਾਈਆ। ਜਗਤ ਕਲਪਣਾ ਰਹੇ ਨਾ ਭੁੱਖ, ਤ੍ਰਿਸ਼ਨਾ ਤਾਮਸ ਨਾ ਕੋਇ ਸਤਾਈਆ। ਲੇਖੇ ਲਾ ਲੈ ਆਪਣਾ ਬੂਟਾ ਰੁੱਖ, ਗਰਭਵਾਸ ਨਾ ਫੇਰ ਭਵਾਈਆ। ਤੇਰੀ ਸੁੱਖਣਾ ਰਹੇ ਸੁੱਖ, ਸੁਖ ਸਾਗਰ ਰੂਪ ਬੇਪਰਵਾਹੀਆ। ਸਾਡਾ ਉਜਲ ਕਰਨਾ ਮੁਖ, ਦੁਰਮਤ ਮੈਲ ਧਵਾਈਆ। ਲੇਖੇ ਲਾਉਣਾ ਮਾਨਸ ਜਨਮ ਮਾਨੁਖ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਜਨ ਭਗਤ ਕਹਿਣ ਪ੍ਰਭ ਤੇਰਾ ਹੋਵੇ ਸਚ ਸੰਜੋਗ, ਮਿਲਣੀ ਹਰਿ ਜਗਦੀਸ਼ ਕਰਾਈਆ। ਦਰਸ਼ਨ ਕਰੀਏ ਨਿਤ ਅਮੋਘ, ਬਿਨ ਨੇਤਰਾਂ ਦਰਸ਼ਨ ਪਾਈਆ। ਤੇਰੇ ਪ੍ਰੇਮ ਦੀ ਚੁਗੀਏ ਚੋਗ, ਚੁਗ਼ਲੀ ਨਿੰਦਿਆ ਜਗਤ ਤਜਾਈਆ। ਚਿੰਤਾ ਹਰਖ ਰਹਿਵੇ ਨਾ ਸੋਗ, ਗ਼ਮੀ ਗ਼ਮਖ਼ਾਰ ਦੇਣੀ ਮਿਟਾਈਆ। ਵਿਛੋੜਾ ਰਹੇ ਨਾ ਕੋਇ ਵਿਜੋਗ, ਵਿਛੜਿਆਂ ਮੇਲ ਮਿਲਾਈਆ। ਸਚ ਦਵਾਰ ਦੀ ਮਾਣੀਏ ਮੌਜ, ਮਜਲਸ ਤੇਰੇ ਨਾਲ ਰਖਾਈਆ। ਸਭ ਦੀ ਲੇਖੇ ਲਾਉਣੀ ਔਧ, ਆਯੂ ਤੇਰੇ ਚਰਨ ਟਿਕਾਈਆ। ਭੇਵ ਅਭੇਦ ਦੱਸਣਾ ਅਗਾਧ ਬੋਧ, ਬੁੱਧੀ ਤੋਂ ਪਰੇ ਸਮਝਾਈਆ। ਸਾਡਾ ਹਿਰਦਾ ਦੇਣਾ ਸੋਧ, ਸ਼ੁਧ ਆਪੇ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਸਾਡੀ ਦੁਰਮਤ ਮੈਲ ਧੋ, ਪਤਤ ਪੁਨੀਤ ਬਣਾਈਆ। ਨਾਮ ਸਮਝਾ ਦੇ ਸੋਹੰ ਸੋ, ਸੋ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਪਰਦਾ ਪਰਦਿਆਂ ਵਿਚੋਂ ਦੇਣਾ ਉਠਾਈਆ। ਏਕੰਕਾਰ ਸਚ ਪਿਆਰ ਬਖ਼ਸ਼ਣਾ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ।

ਆਦਿ ਨਿਰੰਜਣ ਕਰ ਕੇ ਲੋ, ਲੋਇਣ ਤੀਜਾ ਦੇਣਾ ਖੁਲਾਈਆ। ਅਬਿਨਾਸ਼ੀ ਕਰਤੇ ਪੰਚ ਵਿਕਾਰਾ ਮੇਟਣਾ ਮੋਹ, ਗ੍ਰੋਹ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਅੰਮ੍ਰਿਤ ਰਸ ਦੇਣਾ ਚੋ, ਨਿਝਰ ਝਿਰਨਾ ਆਪ ਝਿਰਾਈਆ। ਪਾਰਬ੍ਰਹਮ ਬ੍ਰਹਮ ਧਾਰ ਆਪੇ ਹੋ, ਨਿਰਗੁਣ ਨਿਰਗੁਣ ਲੈਣਾ ਮਿਲਾਈਆ। ਸਤਿਗੁਰ ਸ਼ਬਦ ਲਹਿਣਾ ਦੇਣਾ ਚੁਕਾਉਣਾ ਇਕ ਦੋ, ਦੂਆ ਏਕੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੇ ਨਾਮ ਦਾ ਢੋਆ ਦੇਣਾ ਢੋਅ, ਵਸਤ ਅਗੰਮ ਕਾਇਆ ਅੰਤਰ ਆਪ ਟਿਕਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਚੰਨਣ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਅਸੀਂ ਕੂਕ ਸੁਣਾਈਏ ਉਠਾ ਕੇ ਬਾਹੀਂਆ , ਹੱਥ ਹੱਥਾਂ ਨਾਲ ਮਿਲਾਈਆ। ਕਿਰਪਾ ਕਰ ਅਗੰਮੜੇ ਗੁਸਾਈਂਆਂ, ਗੋਦੀ ਆਪਣੀ ਲੈਣਾ ਟਿਕਾਈਆ। ਸਾਡੀਆਂ ਲੇਖੇ ਲਾਉਣੀਆਂ ਜਗਤ ਕਿਰਸਾਣੀ ਵਾਹੀਆਂ, ਵਾਹਵਾ ਤੇਰੀ ਬੇਪਰਵਾਹੀਆ। ਮੇਲ ਬਣਾਉਣਾ ਭੈਣਾ ਭਾਈਆਂ, ਭਾਰ ਸੀਸ ਨਾ ਕਿਸੇ ਟਿਕਾਈਆ। ਜੇ ਤੂੰ ਮਾਣ ਦਵਾਇਆ ਜਗਤ ਬਛੜੇ ਗਾਈਆਂ, ਕਾਹਨ ਰੂਪ ਦਰਸਾਈਆ। ਜੇ ਜੋੜ ਜੁੜਾਇਆ ਝੀਵਰ ਛੀਂਬੇ ਨਾਈਆਂ, ਗੋਬਿੰਦ ਸੰਗ ਬਣਾਈਆ। ਸੋ ਸਵਾਮੀ ਅੰਤਰਜਾਮੀ ਸਾਡੇ ਅੰਦਰ ਕਰ ਸਫ਼ਾਈਆਂ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਪ੍ਰੀਤਾਂ ਤੇਰੇ ਲਾਲ ਲਾਈਆਂ, ਪ੍ਰੀਤਮ ਲੈਣੀਆਂ ਤੋੜ ਨਿਭਾਈਆ। ਸਾਡੀਆਂ ਰੂਹਾਂ ਹੋਣ ਨਾ ਕਦੇ ਪਰਾਈਆਂ, ਪਰਮ ਪੁਰਖ ਆਪਣੇ ਗ੍ਰਹਿ ਟਿਕਾਈਆ। ਬ੍ਰਿਹੋਂ ਵਿਛੋੜੇ ਵਿਚ ਸਾਡੀਆਂ ਨਿਕਲੀਆਂ ਧਾਹੀਂਆ, ਆਹ ਭਰ ਕੇ ਦਈਏ ਸੁਣਾਈਆ। ਸਾਨੂੰ ਮਾਰਗ ਲਾਵੀਂ ਭੁਲਿਆਂ ਰਾਹੀਆਂ, ਰਹਿਬਰ ਰਸਤਾ ਇਕ ਵਖਾਈਆ। ਝਗੜਾ ਰਹੇ ਨਾ ਥਲ ਅਸਗਾਹੀਆਂ, ਜਲ ਥਲ ਮਹੀਅਲ ਪਾਰ ਕਰਾਈਆ। ਮਨ ਵਿਚ ਨਾ ਰਹਿਣ ਬੁਰਾਈਆਂ, ਬੁਰਿਆਰਾਂ ਪੰਧ ਮੁਕਾਈਆ। ਤੇਰੀਆਂ ਤੁਕਾਂ ਤੂੰ ਮੇਰਾ ਮੈਂ ਤੇਰਾ ਗਾਈਆਂ, ਇਕੋ ਨਾਮ ਸ਼ਨਵਾਈਆ। ਸਾਡਾ ਲੇਖਾ ਪਾਰ ਕਰ ਦੇ ਸ਼ਰਅ ਵਾਲੇ ਵਿਚੋਂ ਕਸਾਈਆਂ, ਕਸਮ ਖਾ ਕੇ ਦਈਏ ਸੁਣਾਈਆ। ਅਸਾਂ ਜਗਤ ਵਾਸ਼ਨਾ ਢੇਰੀਆਂ ਢਾਈਆਂ, ਢਈਆ ਗੋਬਿੰਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਜਨ ਭਗਤ ਕਹਿਣ ਪ੍ਰਭੂ ਅਸੀਂ ਤੇਰੀਆਂ ਆਸਾਂ ਰੱਖੀਆਂ, ਓਟ ਇਕ ਅਕਾਲ ਰਖਾਈਆ। ਆਤਮ ਧਾਰ ਧਰਮ ਦੀਆਂ ਸਖ਼ੀਆਂ, ਕਾਹਨ ਲੈਣਾ ਆਪ ਪ੍ਰਨਾਈਆ। ਕੀਮਤ ਪਾਉਣੀ ਕਰੋੜ ਕਰੋੜੀ ਲੱਖੀਆਂ, ਕੱਖਾਂ ਰੰਗ ਰੰਗਾਈਆ। ਤੇਰੇ ਪ੍ਰੇਮ ਪਿਆਰ ਵਿਚ ਹੋਵਣ ਰੱਤੀਆਂ, ਰੰਗ ਇਕੋ ਦੇਣਾ ਚੜ੍ਹਾਈਆ। ਮਸਤੀ ਵਿਚ ਹੋਵਣ ਮੱਤੀਆਂ, ਖ਼ੁਸ਼ੀਆਂ ਢੋਲੇ ਗਾਈਆ। ਅੰਦਰ ਵਾਸਨਾ ਰਹਿਣ ਨਾ ਤੱਤੀਆਂ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਕਲਜੁਗ ਕੂੜੇ ਹਿੱਸੇ ਮੇਟਣੇ ਪੱਤੀਆਂ, ਪਤਿਪਰਮੇਸ਼ਵਰ ਹੋਣਾ ਸਹਾਈਆ। ਸਾਡੇ ਅੰਦਰ ਜਗਾ ਦੇ ਨੂਰ ਦੀਆਂ ਬੱਤੀਆਂ, ਅੰਧ ਅੰਧੇਰ ਦੇਣਾ ਗਵਾਈਆ। ਅਸੀਂ ਤੇਰੇ ਸਥਰ ਲਥੀਆਂ, ਯਾਰੜੇ ਹੋਣਾ ਆਪ ਸਹਾਈਆ। ਸਾਡੀਆਂ ਕਲਪਣਾ ਜਾਣ ਮਥੀਆਂ, ਮਥਨ ਕਰਨਾ ਚਾਈਂ ਚਾਈਂਆ। ਸਚ ਸਰਨਾਈ ਸਰਨਗਤ ਢੱਠੀਆਂ, ਧੂੜੀ ਖ਼ਾਕ ਰਮਾਈਆ।

ਕਲਜੁਗ ਅੰਤਮ ਹੋ ਕੇ ਇਕੱਠੀਆਂ, ਦਰ ਤੇਰੇ ਵਾਸਤਾ ਪਾਈਆ। ਫਿਰਨਾ ਪਏ ਨਾ ਅੱਠ ਸਠੀਆਂ, ਤੀਰਥਾਂ ਤੱਟਾਂ ਨਾ ਕੋਇ ਭਵਾਈਆ। ਝਗੜਾ ਮੁਕਾ ਦੇ ਮੰਦਰ ਮੱਠੀਆਂ, ਕਾਅਬਿਆਂ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਪੜ੍ਹਾ ਦੇ ਪੱਟੀਆਂ, ਪਾਟਲ ਤੇਰੀ ਓਟ ਤਕਾਈਆ। ਵਣਜ ਕਰਾ ਦੇ ਸਾਚੇ ਹੱਟੀਆਂ, ਹਟਵਾਣਾ ਇਕੋ ਨਜ਼ਰੀ ਆਈਆ। ਤੇਰੇ ਬ੍ਰਿਹੋਂ ਵੈਰਾਗ ਵਿਚ ਸਾਰੀਆਂ ਜਾਣ ਫਟੀਆਂ, ਘਾਓ ਆਪਣਾ ਨਾਮ ਲਗਾਈਆ। ਚੁਰਾਸੀ ਡੋਰਾਂ ਜਾਵਣ ਕਟੀਆਂ, ਤੰਦੀ ਆਪਣੇ ਨਾਲ ਬੰਧਾਈਆ। ਸਾਡੀਆਂ ਪਵਿਤ੍ਰ ਕਰ ਦੇ ਕਾਇਆ ਮਟੀਆਂ, ਮਟਕੇ ਅੰਮ੍ਰਿਤ ਜਲ ਭਰਾਈਆ। ਅਸੀਂ ਆਸਾਂ ਤੇਰੇ ਤੇ ਸੱਟੀਆਂ, ਤੇਰੀ ਆਸ ਰਖਾਈਆ। ਚਰਨ ਕਵਲ ਹੋਈਆਂ ਇਕੱਠੀਆਂ, ਦਰ ਠਾਂਡੇ ਸੋਭਾ ਪਾਈਆ। ਆਤਮ ਧਾਰ ਨਿਰਗੁਣ ਤੇਰੇ ਦਰ ਤੇ ਢੱਠੀਆਂ, ਬਿਨ ਸੀਸ ਸੀਸ ਜਗਦੀਸ਼ ਨਿਵਾਈਆ। ਸਾਡੇ ਨਾਲ ਕਰ ਲੈ ਪੱਕੀਆਂ, ਮਤਾ ਆਪਣਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ਼ਨ ਕਰ ਕਰ ਜਨ ਭਗਤ ਧਾਰਾਂ ਅੰਤਰ ਹੱਸੀਆਂ, ਹੱਸ ਹੱਸ ਤੇਰੀ ਖ਼ੁਸ਼ੀ ਬਣਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਜਗੀਰ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਤੇਰੇ ਗਾਈਏ ਗੀਤ, ਗੋਬਿੰਦ ਤੇਰਾ ਨਾਮ ਵਡਿਆਈਆ। ਸਤਿ ਸਚ ਸਮਝਾਉਣੀ ਰੀਤ, ਰੀਤੀਵਾਨ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਬਣਨਾ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਕਾਇਆ ਕਰਨੀ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਭੇਵ ਚੁਕਾ ਦੇ ਮੰਦਰ ਮਸੀਤ, ਮਠ ਸ਼ਿਵਾਲਿਆਂ ਪੰਧ ਮੁਕਾਈਆ। ਸਭ ਦੀ ਪਵਿਤ੍ਰ ਕਰੀਂ ਨੀਤ, ਦਵੈਤ ਰਹਿਣ ਕੋਇ ਨਾ ਪਾਈਆ। ਹਿਰਦੇ ਸਵਾਮੀ ਵਸਣਾ ਚੀਤ, ਚੇਤਨ ਹਰਿਜਨ ਲੈਣੇ ਕਰਾਈਆ। ਆਪਣਾ ਭੇਵ ਖੋਲਣਾ ਅਨਡੀਠ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਧੁਰ ਦਾ ਰੰਗ ਚਾੜ੍ਹਨਾ ਬਸੀਠ, ਲੋਕਮਾਤ ਉਤਰ ਕਦੇ ਨਾ ਜਾਈਆ। ਝਗੜਾ ਮੁਕਾਉਣਾ ਹਸਤ ਕੀਟ, ਊਚਾਂ ਨੀਚਾਂ ਗੋਦ ਟਿਕਾਈਆ। ਤੇਰਾ ਭਾਣਾ ਲੱਗੇ ਮੀਠ, ਮਿੱਠੜੇ ਸਵਾਮੀ ਦੇਣੀ ਵਡਿਆਈਆ। ਮਨਸਾ ਕੂੜ ਰਹੇ ਨਾ ਰੀਠ, ਅੰਮ੍ਰਿਤ ਰਸ ਦੇਣਾ ਚਖਾਈਆ। ਘਟ ਸਵਾਮੀ ਵਸਣਾ ਭੀਤ, ਭੀਤਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਪ੍ਰਭ ਆਸਾ ਪੂਰ ਕਰਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਅੰਤਰ ਹੋਏ ਵਸੇਰਾ, ਸ੍ਰੀ ਭਗਵਾਨ ਵਿਸਰ ਕਦੇ ਨਾ ਜਾਈਆ। ਪੰਧ ਮੁਕਾਉਣਾ ਦੂਰ ਨੇਰਾ, ਨੇਰਨ ਨੇਰਾ ਨਜ਼ਰੀ ਆਈਆ। ਸਭ ਦੇ ਅੰਤਰ ਹੋਏ ਚਾਓ ਘਨੇਰਾ, ਖ਼ੁਸ਼ੀਆਂ ਰੰਗ ਰੰਗਾਈਆ। ਢੋਲਾ ਗਾਵਣ ਤੂੰ ਮੇਰਾ ਮੈਂ ਤੇਰਾ, ਇਕੋ ਰਾਗ ਅਲਾਈਆ। ਭੇਵ ਚੁਕਾਉਣਾ ਸੰਝ ਸਵੇਰਾ, ਰੁਤੜੀ ਆਪਣਾ ਸੰਗ ਬਣਾਈਆ। ਜਗਤ ਜਹਾਨ ਨਾ ਰਹੇ ਅੰਧੇਰਾ, ਅੰਤਸ਼ਕਰਨ ਕਰਨੀ ਸਫ਼ਾਈਆ। ਕਲਜੁਗ ਅੰਤਮ ਬੰਨ੍ਹਣਾ ਬੇੜਾ, ਨਈਆ ਨੌਕਾ ਨਾ ਕੋਇ ਡੁਬਾਈਆ। ਚੁਰਾਸੀ ਵਾਲਾ ਕੱਟਣਾ ਗੇੜਾ, ਚੱਕਰਾਂ ਵਿਚ ਨਾ ਕੋਇ ਭਵਾਈਆ। ਭਾਗ ਲਗਾਉਣਾ ਸਾਢੇ ਤਿੰਨ ਹੱਥ ਕਾਇਆ ਖੇੜਾ, ਖਿੜਕੀ ਅੰਦਰੋਂ ਆਪ ਖੁਲਾਈਆ। ਸ਼ਰਅ ਕੂੜ ਦਾ ਕੱਟਣਾ ਜੇੜਾ, ਤੰਦੀ ਡੋਰ ਨਾ ਕੋਇ ਬੰਧਾਈਆ। ਅੰਤਮ

ਕਰਨਾ ਹਕ ਨਬੇੜਾ, ਹਕੀਕਤ ਦੇ ਮਾਲਕ ਹੋਣਾ ਆਪ ਸਹਾਈਆ। ਕਲਜੁਗ ਵਕਤ ਬੀਤਿਆ ਬਥੇਰਾ, ਆਪਣਾ ਪੰਧ ਮੁਕਾਈਆ। ਬਿਨ ਤੇਰੀ ਕਿਰਪਾ ਰੂਪ ਸਚ ਦਿਸੇ ਨਾ ਗੁਰੂ ਚੇਰਾ, ਚੇਲਾ ਗੁਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਜਨ ਭਗਤ ਕਹਿਣ ਪ੍ਰਭ ਸਾਡਾ ਮੇਟ ਅੰਧੇਰਾ ਅੰਧ, ਅਗਿਆਨ ਰਹੇ ਨਾ ਰਾਈਆ। ਅਗਲਾ ਪਿਛਲਾ ਚੁਕਾ ਪੰਧ, ਪਾਂਧੀ ਪੰਧ ਵਿਚ ਨਾ ਕੋਇ ਭਵਾਈਆ। ਨਿਜ ਆਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਦ ਤੇਰਾ ਗਾਈਏ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਦਰ ਠਾਂਡੇ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਗੁਸਾਈਂਆ। ਗ਼ਰੀਬ ਨਿਮਾਣਿਆਂ ਲਾਉਣਾ ਅੰਗ, ਹੋਣਾ ਆਪ ਸਹਾਈਆ। ਤੇਰੀ ਸੋਈਏ ਸੇਜ ਪਲੰਘ, ਸੁਖ ਆਸਣ ਦੇਣਾ ਲਿਟਾਈਆ। ਜਿਥੇ ਤੇਰੇ ਨਾਮ ਦਾ ਵੱਜੇ ਮਰਦੰਗ, ਅਨਾਦੀ ਧੁਨ ਕਰੇ ਸ਼ਨਵਾਈਆ। ਅੰਮ੍ਰਿਤ ਧਾਰ ਵਹੇ ਅਗੰਮੀ ਗੰਗ, ਜਗਤ ਸੁਰਸਤੀ ਦੀ ਲੋੜ ਨਾ ਕੋਇ ਵਖਾਈਆ। ਸਦਾ ਸੁਹੇਲੇ ਇਕ ਇਕੇਲੇ ਇਹੋ ਮੰਗ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਦੀਨ ਦਿਆਲ ਦਇਆਨਿਧ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਨਿਰਗੁਣ ਧਾਰ ਆਉਣਾ ਲੰਘ, ਆਪ ਆਪਣੀ ਦਇਆ ਕਮਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਤੇਰੇ ਅਨਾਦੀ ਬੱਚੇ, ਬਚਪਨ ਤੇਰੀ ਝੋਲੀ ਪਾਈਆ। ਲੇਖੇ ਲਾ ਲੈ ਕਾਇਆ ਮਾਟੀ ਭਾਂਡੇ ਕੱਚੇ, ਕੰਚਨ ਗੜ੍ਹ ਦੇ ਸੁਹਾਈਆ। ਧੁਰ ਦੇ ਪਿਆਰ ਬਖ਼ਸ਼ ਦੇ ਸੱਚੇ, ਸੁੱਚ ਸੰਜਮ ਨਾਲ ਮਿਲਾਈਆ। ਮਨੂਆ ਉਠ ਨਾ ਦਹਿ ਦਿਸ਼ ਨੱਚੇ, ਚਾਰ ਕੁੰਟ ਨਾ ਉਠ ਉਠ ਧਾਹੀਆ। ਕਲਜੁਗ ਅਗਨੀ ਤਤ ਮੂਲ ਨਾ ਮੱਚੇ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸਤਿ ਸਤਿ ਦੀ ਬਖ਼ਸ਼ ਸਤੇ, ਸਤਿ ਸਤਿਵਾਦੀ ਹੋਣਾ ਸਹਾਈਆ। ਤੇਰੇ ਨਾਮ ਵਿਚ ਰਹੀਏ ਮਤੇ, ਰਤਨ ਅਮੋਲਕ ਹੀਰੇ ਲੈ ਬਣਾਈਆ। ਤੇਰੇ ਸਦਾ ਜੈਕਾਰੇ ਡੰਕੇ ਵੱਜਣ ਫ਼ਤਿਹ, ਸਿਰ ਸਕੇ ਨਾ ਕੋਇ ਉਠਾਈਆ। ਕੂੜੀ ਕਿਰਿਆ ਸਾਰੇ ਅੰਦਰੋਂ ਕਰਦੇ ਹੱਤੇ, ਹਤਿਆਰਾ ਰੂਪ ਨਜ਼ਰ ਕੋਇ ਨਾ ਆਈਆ। ਅਸੀਂ ਤੇਰੇ ਸਥਰ ਲੱਥੇ, ਤੇਰੀ ਓਟ ਤਕਾਈਆ। ਗਾਈਏ ਤੇਰੀ ਕਥੇ, ਕਥਨੀ ਨਾਲ ਸਿਫ਼ਤ ਸਲਾਹੀਆ। ਚਰਨ ਕਵਲ ਟੇਕੀਏ ਮੱਥੇ, ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਸਾਹਿਬ ਪੁਰਖ ਸਮਰਥੇ, ਹਰਿ ਕਰਤਾ ਧੁਰਦਰਗਾਹੀਆ। ਸਾਡੇ ਸਗਲ ਵਸੂਰੇ ਜਾਇਣ ਲੱਥੇ, ਦਰ ਤੇਰਾ ਦਰਸ਼ਨ ਪਾਈਆ। ਧੁਰ ਦੀ ਧਾਰ ਬਖ਼ਸ਼ ਦੇ ਵਥੇ, ਅਮੋਲਕ ਆਪਣਾ ਨਾਮ ਵਰਤਾਈਆ। ਸਤਿ ਸਚ ਚੜ੍ਹਾ ਲੈ ਰਥੇ, ਰਥਵਾਹੀ ਆਪਣਾ ਰੰਗ ਰੰਗਾਈਆ। ਨਿਰਧਨ ਹੋ ਕੇ ਤੇਰੀ ਸਰਨ ਢੱਠੇ, ਸਰਗੁਣ ਦੇਣੀ ਮਾਣ ਵਡਿਆਈਆ। ਸਾਡੇ ਚੀਥੜ ਪੁਰਾਣੇ ਫਟੇ, ਓਢਣ ਸੀਸ ਨਾ ਕੋਇ ਟਿਕਾਈਆ। ਤੇਰਾ ਨੂਰ ਪ੍ਰਕਾਸ਼ ਵੇਖੀਏ ਲਟ ਲਟੇ, ਜੋਤੀ ਜਾਤੇ ਦੇਣਾ ਚਮਕਾਈਆ। ਨਾਮ ਬਖ਼ਸ਼ਣਾ ਆਪਣੇ ਹੱਟੇ, ਸਚਖੰਡ ਦਵਾਰਿਉਂ ਝੋਲੀ ਪਾਈਆ। ਸਾਡੇ ਕਰਮ ਕਾਂਡ

ਪਿਛਲੇ ਜਾਣ ਠੱਪੇ, ਅਗੇ ਠੱਪਾ ਆਪਣਾ ਨਾਮ ਮੋਹਰ ਲਗਾਈਆ। ਹਰਿਜਨ ਤੇਰਾ ਤੇਰਾ ਨਾਮ ਜਪੇ, ਰਸਨਾ ਜਿਹਵਾ ਨਾਲ ਧਿਆਈਆ। ਆਤਮ ਪਰਮਾਤਮ ਰਿਸ਼ਤੇ ਕਰ ਲੈ ਪੱਕੇ, ਪੱਕੀ ਆਪਣੀ ਗੰਢ ਪਵਾਈਆ। ਦੁਨੀ ਵਿਚ ਮਿਲਣ ਨਾ ਧੱਕੇ, ਚੁਰਾਸੀ ਸਜ਼ਾ ਨਾ ਕੋਇ ਰਖਾਈਆ। ਅਸੀਂ ਪੂਰਬਲੇ ਜਨਮਾਂ ਵਿਚ ਅੱਕੇ, ਅਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਜਨ ਭਗਤ ਕਹਿਣ ਪ੍ਰਭੂ ਸਾਡੇ ਵੇਖ ਲੈ ਅੰਤਸ਼ਕਰਨ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਤੂੰ ਕਰਤਾ ਪੁਰਖ ਕਰਤਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜਿਉਂ ਭਾਵੇਂ ਤਿਉਂ ਲੈਣਾ ਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਸਾਹਿਬ ਸਵਾਮੀ ਬਖ਼ਸ਼ਣਹਾਰ, ਰਹਿਮਤ ਆਪਣੀ ਆਪ ਕਮਾਈਆ। ਅਸੀਂ ਮਾਂਗਤ ਦਰ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਤੇਰਾ ਅਤੋਟ ਅਤੁਟ ਭੰਡਾਰ, ਦੇਵਣਹਾਰ ਦੇਣਾ ਵਰਤਾਈਆ। ਸਾਡੀ ਨਮੋ ਨਮੋ ਨਿਮਸਕਾਰ, ਨਿਰਮਾਣਤਾ ਵਿਚ ਸੀਸ ਝੁਕਾਈਆ। ਜਨ ਭਗਤ ਸੁਹੇਲੇ ਤੇਰਾ ਆਤਮ ਧਾਰ ਪਰਿਵਾਰ, ਪਰਮ ਪੁਰਖ ਬੰਸ ਸਰਬੰਸ ਦੇਣਾ ਸੁਹਾਈਆ। ਅਸੀਂ ਕਰੀਏ ਕੂਕ ਪੁਕਾਰ, ਬਹੁੜੀ ਬਹੁੜੀ ਕਰ ਸੁਣਾਈਆ। ਨਿਰਗੁਣ ਧਾਰ ਪਾਉਣੀ ਸਾਰ, ਸਰਗੁਣ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਮੁਖ਼ਤਿਆਰ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਸਾਡੀਆਂ ਪੂਰੀਆਂ ਕਰ ਦੇ ਆਸਾਂ, ਤ੍ਰਿਸ਼ਨਾ ਸਭ ਦੀ ਪੂਰ ਕਰਾਈਆ। ਠਾਂਡੇ ਦਰ ਰਹੇ ਨਾ ਕੋਇ ਨਿਰਾਸਾ, ਝੋਲੀ ਨਾਮ ਦੇਣੀ ਭਰਾਈਆ। ਚਰਨ ਕਵਲ ਬਖ਼ਸ਼ ਭਰਵਾਸਾ, ਭਾਂਡਾ ਭਰਮ ਦੇਣਾ ਭੰਨਾਈਆ। ਜਾਪ ਜਪਾ ਸਵਾਸ ਸਵਾਸਾ, ਸਾਹ ਸਾਹ ਆਪਣਾ ਰੰਗ ਰੰਗਾਈਆ। ਆਪਣਾ ਭੇਵ ਖੁਲਾ ਖੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਘਰ ਸਵਾਮੀ ਤੇਰੀ ਵੇਖੀਏ ਰਾਸਾ। ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਬਣਾਈਆ। ਲੇਖ ਮੁਕਾ ਆਕਾਸ਼ ਅਕਾਸ਼ਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਤੇਰਾ ਇਕੋ ਨੂਰ ਦਿਸੇ ਜੋਤ ਪ੍ਰਕਾਸ਼ਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਮਨਸਾ, ਮਮਤਾ ਮੋਹ ਵਿਕਾਰ ਗਵਾਈਆ। ਫੜ ਫੜ ਕਾਗ ਬਣਾ ਦੇ ਹੰਸਾ, ਸੋਹੰ ਸਾਚੀ ਚੋਗ ਚੁਗਾਈਆ। ਮਾਨਵ ਜ਼ਾਤੀ ਤੇਰਾ ਇਕ ਹੋਵੇ ਬੰਸਾ, ਇਕੋ ਘਰ ਦੇਣਾ ਵਸਾਈਆ। ਮਨ ਮਨੂਆ ਮਾਰ ਹੰਕਾਰੀ ਕੰਸਾ, ਧਰਮ ਦੀ ਧਾਰ ਦੇਣੀ ਸਮਝਾਈਆ। ਤੇਰੀ ਵਡਿਆਈ ਕੋਟਨ ਕੋਟ ਗਾਉਂਦੇ ਸਹੰਸ ਸਹੰਸਾ, ਸਹੰਸਰ ਮੁਖ ਸ਼ੇਸ਼ ਰਿਹਾ ਸੁਣਾਈਆ। ਸਤਿ ਸਚ ਬਣਾ ਬਣਤਾ, ਘੜਨ ਭੰਨਣਹਾਰ ਹੋਣਾ ਆਪ ਸਹਾਈਆ। ਸਚਖੰਡ ਨਿਵਾਸੀ ਧੁਰ ਦੇ ਕੰਤਾ, ਕੰਤ ਕੰਤੂਹਲ ਤੇਰੀ ਸਰਨਾਈਆ। ਹਉਮੇ ਗੜ੍ਹ ਤੋੜ ਦੇ ਹੰਗਤਾ, ਹੰ ਬ੍ਰਹਮ ਦੇ ਦ੍ਰਿੜਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਬੁੱਧੀ ਤੋਂ ਪਰੇ ਦੇਣਾ ਸਮਝਾਈਆ। ਮੇਲ ਮਿਲਾਉਣਾ ਸਾਚੀ ਸੰਗਤਾ, ਸਗਲਾ ਸੰਗੀ ਇਕ ਅਖਵਾਈਆ। ਲੇਖੇ

ਲਾਉਣਾ ਭੁੱਖਾ ਨੰਗਤਾ, ਕੋਝਿਆਂ ਕਮਲਿਆਂ ਗੋਦ ਟਿਕਾਈਆ। ਹਰਿਜਨ ਦਰਵੇਸ਼ ਤੇਰੇ ਦਰ ਦਾ ਮੰਗਤਾ, ਭਿੱਖਕ ਹੋ ਕੇ ਝੋਲੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਉਣਾ ਸਾਚੇ ਸੰਤਾਂ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਦਇਆ ਕਮਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੱਲ੍ਹੀਆਂ ਜ਼ਿਲਾ ਅੰਮ੍ਰਿਤਸਰ ਵਰਿਆਮ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਦੀਨ ਦਿਆਲ, ਠਾਕਰ ਸਵਾਮੀ ਤੇਰੀ ਓਟ ਤਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਮਾਤਲੋਕ ਕਰ ਸੰਭਾਲ, ਸੰਬਲ ਦੇ ਸਵਾਮੀ ਹੋਣਾ ਆਪ ਸਹਾਈਆ। ਹਰਿਜਨ ਸੰਤ ਸੁਹੇਲੇ ਬਣਾ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸ਼ਬਦ ਵਿਚੋਲਾ ਬਖ਼ਸ਼ ਦਲਾਲ, ਦੂਸਰ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਦਰਸਾ ਸੱਚੀ ਧਰਮਸਾਲ, ਗ੍ਰਹਿ ਇਕੋ ਸੋਭਾ ਪਾਈਆ। ਜਿਥੇ ਦੀਪਕ ਦੀਆ ਜੋਤੀ ਜਾਤੇ ਜਗੇ ਕਮਾਲ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਨਾਮ ਨਿਧਾਨਾ ਨੌਜਵਾਨਾ ਸ੍ਰੀ ਭਗਵਾਨਾ ਅਗੰਮਾ ਦੇ ਧਨ ਮਾਲ, ਖ਼ਾਲੀ ਝੋਲੀਆਂ ਦੇ ਭਰਾਈਆ। ਭਾਗ ਲਗਾ ਦੇ ਤਨ ਵਜੂਦ ਮਾਟੀ ਖਾਲ, ਖ਼ਾਲਕ ਖ਼ਲਕ ਹੋਣਾ ਸਹਾਈਆ। ਤੇਰੇ ਨਾਮ ਦਾ ਅਨਾਦੀ ਵੱਜੇ ਤਾਲ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭੂ ਕਲਜੁਗ ਵੇਖ ਅੰਧੇਰੀ ਰੈਣ, ਚਾਰੋਂ ਕੁੰਟ ਅੰਧੇਰਾ ਛਾਈਆ। ਆਤਮ ਪਰਮਾਤਮ ਮੇਲ ਮਿਲੇ ਨਾ ਸਾਚੇ ਸੈਣ, ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਤੇਰਾ ਗ੍ਰਹਿ ਸਚ ਦਵਾਰ ਹੋਇਆ ਤਰਫ਼ੈਣ, ਘਰ ਮਿਲੇ ਨਾ ਮਾਣ ਵਡਿਆਈਆ। ਬਿਨ ਤੇਰੀ ਕਿਰਪਾ ਨੇਤਰ ਖੁਲ੍ਹੇ ਨਾ ਕਿਸੇ ਨਿਜ ਨੈਣ, ਲੋਚਨ ਨੂਰ ਨਾ ਕੋਇ ਚਮਕਾਈਆ। ਸ਼ਬਦ ਅਗੰਮਾ ਬਿਨ ਰਸਨਾ ਜਿਹਵਾ ਸੁਣੇ ਕੋਇ ਨਾ ਗਾਇਨ, ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੂੜੀ ਕਿਰਿਆ ਵਹਿੰਦਾ ਵਹਿਣ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਅੰਤ ਮਾਰ ਲੈ ਝਾਕੀ, ਸਚਖੰਡ ਨਿਵਾਸੀ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਅੰਤਰ ਖੁਲ੍ਹੇ ਕਿਸੇ ਨਾ ਤਾਕੀ, ਬਜਰ ਕਪਾਟੀ ਪਰਦਾ ਨਾ ਕੋਇ ਉਠਾਈਆ। ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਨਿਝਰ ਝਿਰਨਾ ਕਵਲ ਨਾਭੀ ਨਾ ਕੋਇ ਉਲਟਾਈਆ। ਪ੍ਰਕਾਸ਼ ਹੋਵੇ ਨਾ ਨਿਰਗੁਣ ਜੋਤ ਤੇਰੀ ਬਾਤੀ, ਬਿਨ ਤੇਲ ਬਾਤੀ ਨੂਰ ਜ਼ਹੂਰ ਕੋਇ ਨਾ ਡਗਮਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪੁਰਖ ਕਰਤਾ ਅਬਿਨਾਸ਼ੀ, ਅਲਖ ਅਗੋਚਰ ਅਗੰਮ ਅਥਾਹ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਜੁੜੇ ਕੋਇ ਨਾ ਨਾਤੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਝਗੜਾ ਵੇਖ ਲੈ ਦੀਨ ਮਜ਼੍ਹਬ ਜ਼ਾਤ ਪਾਤੀ, ਊਚ ਨੀਚ ਰਹੇ ਕੁਰਲਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਮਾਨਸ ਜਨਮ ਮੁਕੇ ਕਿਸੇ ਨਾ ਵਾਟੀ, ਲੱਖ ਚੁਰਾਸੀ ਪੰਧ ਨਾ ਕੋਇ ਚੁਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭ ਸਾਚਾ ਸੁਹਾਏ ਕੋਇ ਨਾ ਬੰਕਾ, ਬੰਕ ਦਵਾਰੀ ਨਜ਼ਰ ਕਿਸੇ ਨਾ ਆਈਆ। ਸ਼ਬਦੀ ਧਾਰ ਨਾ ਲੱਗੇ ਤਣਕਾ, ਤਨ ਵਜੂਦ ਨਾ ਵੱਜੇ ਵਧਾਈਆ। ਮਨ ਕਾ ਫੇਰੇ ਕੋਇ ਨਾ ਮਣਕਾ, ਮਨਸਾ ਮੋਹ ਨਾ ਕੋਿੱੲ ਗਵਾਈਆ। ਭੇਵ ਸਮਝੇ ਨਾ ਕੋਇ ਬ੍ਰਹਮ ਕਾ, ਪਾਰਬ੍ਰਹਮ ਤੇਰਾ ਦਰਸ਼ਨ ਕਰਨ ਕੋਇ ਨਾ ਆਈਆ। ਇਕੋ ਮਾਰਗ ਦੱਸ ਦੇ ਸਾਚੇ ਧਰਮ ਕਾ, ਧਰਮ ਦੀ ਧਾਰ ਦੇ ਦ੍ਰਿੜਾਈਆ। ਝਗੜਾ ਮੇਟ ਦੇ ਵਰਨ ਬਰਨ ਕਾ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਸਹਾਰਾ ਦੇ ਦੇ ਆਪਣੇ ਚਰਨ ਕਾ, ਚਰਨ ਚਰਨੋਦਕ ਆਪਣਾ ਜਾਮ ਦੇਣਾ ਪਿਆਈਆ। ਸਾਚਾ ਮਾਰਗ ਦੱਸ ਦੇ ਹਕੀਕੀ ਮੰਜ਼ਲ ਚੜ੍ਹਨ ਕਾ, ਅਗੇ ਹੋ ਨਾ ਕੋਇ ਅਟਕਾਈਆ। ਨਾਮ ਨਿਧਾਨਾ ਦੱਸ ਦੇ ਪੜ੍ਹਨ ਕਾ, ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਤੁਧ ਬਿਨ ਦਿਸੇ ਕੋਇ ਨਾ ਮੀਤ, ਮਿਤ੍ਰ ਪਿਆਰਾ ਨਜ਼ਰ ਕੋਇ ਨਾ ਆਈਆ। ਤੂੰ ਸਵਾਮੀ ਵਸਣਾ ਚੀਤ, ਚਿਤ ਠਗੌਰੀ ਰਹੇ ਨਾ ਰਾਈਆ। ਇਕੋ ਤੇਰਾ ਨਾਮ ਨਿਧਾਨਾ ਹੋਵੇ ਗੀਤ, ਗੋਬਿੰਦ ਮੇਲ ਮੇਲਣਾ ਸਹਿਜ ਸੁਬਾਈਆ। ਕਾਇਆ ਕਰਨੀ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਪਾਪੀਆਂ ਕਰਨਾ ਪਤਤ ਪੁਨੀਤ, ਦੁਰਮਤ ਮੈਲ ਦੇਣੀ ਧਵਾਈਆ। ਧੁਰ ਦਾ ਦੱਸਣਾ ਕਲਮਾ ਨਾਮ ਹਦੀਸ, ਹਜ਼ਰਤਾਂ ਤੋਂ ਕਰਨੀ ਬਾਹਰ ਪੜ੍ਹਾਈਆ। ਤੂੰ ਆਦਿ ਜੁਗਾਦਿ ਜਗਦੀਸ਼, ਜਗਦੀਸ਼ਰ ਇਕ ਅਖਵਾਈਆ। ਜਿਸ ਦੀ ਸਿਫ਼ਤ ਸਲਾਹ ਕਰਦੇ ਰਾਗ ਛਤੀਸ, ਸਿਫ਼ਤਾਂ ਵਾਲੇ ਸਿਫ਼ਤੀ ਢੋਲੇ ਗਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਜਨ ਭਗਤ ਕਹਿਣ ਪ੍ਰਭ ਸਾਡੇ ਅੰਦਰ ਦੇ ਨਾਮ ਅਗੰਮੀ ਵਸਤ, ਅਮੋਲਕ ਆਪ ਵਰਤਾਈਆ। ਸਚ ਖੁਮਾਰੀ ਹੋਈਏ ਮਸਤ, ਸਤਿ ਸਰੂਪ ਵਿਚ ਸਮਾਈਆ। ਲੇਖਾ ਦੇ ਦੇ ਦਸਤ ਬਦਸਤ, ਕਰ ਤੇਰੇ ਅਗੇ ਰਹੇ ਵਖਾਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਭਾਗ ਲਗਾ ਦੇ ਉਪਰ ਫ਼ਰਸ਼, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਸਾਡੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਅਗੇ ਰਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਬਲਧਾਰੀ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਵੰਡੀਂ ਦਰਦ, ਦੁਖੀਆਂ ਹੋ ਸਹਾਈਆ। ਤੇਰਾ ਖੇਲ ਤੱਕੀਏ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਕਲਜੁਗ ਛੁਰੀ ਸ਼ਰਅ ਲੇਖ ਮਿਟਾਉਣਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਆਦਿ ਜੁਗਾਦਿ ਦੀ ਵੇਖਣੀ ਫ਼ਰਦ, ਬਿਨ ਅੱਖਰਾਂ ਹਰਫ਼ ਹਰੂਫ਼ਾਂ ਧਿਆਨ ਲਗਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪੁਰਖ ਅਕਾਲੇ ਅਕਾਲ ਮੂਰਤ, ਅਕਲ ਕਲਧਾਰੀ ਤੇਰੀ ਬੇਪ੍ਰਵਾਹੀਆ। ਸਤਿ ਸਰੂਪ ਵਖਾ ਆਪਣੀ ਸੂਰਤ, ਨੂਰ ਨੁਰਾਨੇ

ਨਜ਼ਰੀ ਆਈਆ। ਸ਼ਬਦ ਅਨਾਦੀ ਜਣਾ ਤੂਰਤ, ਤੁਰੀਆ ਤੋਂ ਬਾਹਰ ਭੇਵ ਦੇਣਾ ਖੁਲਾਈਆ। ਸਾਡੀ ਆਸਾ ਮਨਸਾ ਕਰ ਪੂਰਤ, ਪੂਰਨ ਭੇਵ ਦੇਣਾ ਸਮਝਾਈਆ। ਤੂੰ ਸ਼ਹਿਨਸ਼ਾਹ ਆਦਿ ਅੰਤ ਹਾਜ਼ਰ ਹਜ਼ੂਰਤ, ਹਜ਼ਰਤਾਂ ਤੋਂ ਬਾਹਰ ਅਗੰਮ ਅਥਾਹੀਆ। ਤੇਰਾ ਜੋਤੀ ਜਲਵਾ ਨੂਰ ਨੂਰਤ, ਨਵ ਨੌ ਚਾਰ ਦਾ ਪੰਧ ਮੁਕਾਈਆ। ਸਾਚੀ ਬਖ਼ਸ਼ ਦੇ ਚਰਨ ਧੂੜਤ, ਟਿੱਕੇ ਮਸਤਕ ਖ਼ਾਕ ਰਮਾਈਆ। ਨਾਤਾ ਤੋੜ ਦੇ ਕੂੜੀ ਕਿਰਿਆ ਕੂੜਤ, ਸਤਿ ਸਚ ਸਤਿ ਸਮਝਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸਰਬ ਕਲਾ ਭਰਪੂਰਤ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਅਗੰਮ ਅਥਾਹੀਆ। ਜਨ ਭਗਤ ਕਹਿਣ ਸਾਡੇ ਪੁਰਖ ਅਕਾਲੇ ਅੰਤਰਜਾਮੀ, ਅੰਤਸ਼ਕਰਨ ਵੇਖਣਾ ਚਾਈਂ ਚਾਈਂਆ। ਆਤਮ ਧਾਰ ਸਤਿ ਸਵਾਮੀ, ਪਾਰਬ੍ਰਹਮ ਤੇਰੀ ਬੇਪ੍ਰਵਾਹੀਆ। ਸੋ ਪੁਰਖ ਨਿਰੰਜਣ ਸਦਾ ਨਿਹਕਾਮੀ, ਨਿਹਚਲ ਧਾਮ ਤੇਰੀ ਵੱਜਦੀ ਰਹੇ ਵਧਾਈਆ। ਹਰਿ ਪੁਰਖ ਨਿਰੰਜਣ ਕਰਨੀ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਆਦਿ ਨਿਰੰਜਣ ਤੇਰਾ ਰੂਪ ਅਨੂਪ ਮਹਾਨੀ, ਮਹਿੰਮਾ ਅਕਥ ਕਥੀ ਨਾ ਜਾਈਆ। ਸ੍ਰੀ ਭਗਵਾਨ ਤੇਰੀ ਸਤਿ ਦੀ ਸਤਿ ਨਿਸ਼ਾਨੀ, ਜਗਤ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਤੇਰਾ ਲੇਖਾ ਦੋ ਜਹਾਨੀ, ਦੋਹਰੀ ਆਪਣੀ ਕਲ ਪ੍ਰਗਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਬਖ਼ਸ਼ਣਾ ਪਦ ਨਿਰਬਾਣੀ, ਨਿਰਵੈਰ ਪੁਰਖ ਦੇਣੀ ਮਾਣ ਵਡਿਆਈਆ। ਸਤਿਗੁਰ ਸ਼ਬਦ ਗਹਿਰ ਗੰਭੀਰ ਬਣਨਾ ਧੁਰ ਦਾ ਬਾਨੀ, ਵਸਤ ਅਮੋਲਕ ਅਗੰਮ ਆਪ ਵਰਤਾਈਆ। ਨਿਰਅੱਖਰ ਧਾਰ ਬਿਨਾ ਅੱਖਰਾਂ ਤੋਂ ਸੁਣੀਏ ਤੇਰੀ ਬਾਣੀ, ਅਣਿਆਲਾ ਤੀਰ ਦੇਣਾ ਲਗਾਈਆ। ਬਿਨ ਰਸਨਾ ਜਿਹਵਾ ਅੰਮ੍ਰਿਤ ਰਸ ਪੀਏ ਪਾਣੀ, ਬੂੰਦ ਸਵਾਂਤੀ ਦੇਣੀ ਟਪਕਾਈਆ। ਤੇਰਾ ਜਲਵਾ ਜੋਤ ਤੱਕੀਏ ਕਾਇਆ ਮੰਦਰ ਅੰਦਰ ਸ੍ਰੀ ਭਗਵਾਨੀ, ਭਗਵਨ ਆਪਣਾ ਪਰਦਾ ਦੇਣਾ ਉਠਾਈਆ। ਤੂੰ ਰਹੀਮ ਰਹਿਮਤਾਂ ਵਾਲਾ ਰਹਿਮਾਨੀ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਜਗਤ ਝਗੜਾ ਮੇਟ ਜਿਸਮ ਜਿਸਮਾਨੀ, ਜਿਸਮ ਜਮੀਰ ਬੇਨਜ਼ੀਰ ਅੰਦਰੋਂ ਦੇ ਬਦਲਾਈਆ। ਦਰਗਾਹ ਸਾਚੀ ਮੁਕਾਮੇ ਹਕ ਸਚਖੰਡ ਦਵਾਰ ਏਕੰਕਾਰ ਤੇਰਾ ਦਰਸ ਕਰੀਏ ਨੌਜਵਾਨੀ, ਜੋਬਨਵੰਤਾ ਸ੍ਰੀ ਭਗਵੰਤਾ ਧੁਰ ਦਾ ਕੰਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਓਟ ਰਖਾਈਆ। ਜਨ ਭਗਤ ਕਹਿਣ ਤੂੰ ਪਰਮ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਵਸਤ ਅਮੋਲਕ ਦੇ ਦੇ ਵਥ, ਵਾਸਤਕ ਤੇਰੇ ਅਗੇ ਵਾਸਤਾ ਪਾਈਆ। ਕਾਇਆ ਅੰਦਰ ਟਿਕਾਉਣੀ ਬਿਨਾ ਹੱਥ, ਆਪ ਆਪਣੀ ਖ਼ੁਸ਼ੀ ਬਣਾਈਆ। ਤੇਰੇ ਸਥਰ ਜਾਈਏ ਲੱਥ, ਯਾਰੜਾ ਗੋਬਿੰਦ ਹੋਏ ਸਹਾਈਆ। ਤੇਰੀ ਮਹਿੰਮਾ ਸਦਾ ਗਾਈਏ ਅਕਥ, ਕਥਨੀ ਤੋਂ ਬਾਹਰ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਤੇਰੀ ਅੰਤ ਅਖ਼ੀਰੀ ਇਕੋ ਓਟ, ਓੜਕ ਤੇਰਾ ਧਿਆਨ ਲਗਾਈਆ। ਨਾਮ ਨਿਧਾਨੇ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਤੈਨੂੰ ਲੱਭਦੇ ਕੋਟੀ ਕੋਟ, ਖੋਜਿਆਂ ਹੱਥ ਕਿਸੇ ਨਾ ਆਈਆ। ਤੇਰਾ ਪ੍ਰਕਾਸ਼ ਤੱਕੀਏ ਨਿਰਮਲ ਜੋਤ, ਜੋਤੀ ਜਾਤੇ ਆਪਣਾ ਭੇਵ ਦੇਣਾ ਖੁਲਾਈਆ। ਆਤਮ ਰੂਪ ਤੇਰਾ ਨੂਰ ਇਕੋ ਗੋਤ, ਦੂਸਰ ਵੰਡ ਨਾ ਕੋਇ ਵੰਡਾਈਆ। ਮਨ ਮਨਸਾ ਦੀ ਅੰਦਰੋਂ ਕੱਢ ਕੇ ਖੋਟ, ਖੋਟੇ ਖਰੇ ਲੈ ਬਣਾਈਆ। ਸਦੀ ਚੌਧਵੀਂ ਸਾਰੇ ਆਲਣਿਉਂ

ਡਿੱਗ ਬੋਟ, ਫੜ ਬਾਹੋਂ ਵਿਚ ਨਾ ਕੋਇ ਟਿਕਾਈਆ। ਉਠ ਵੇਖ ਸੰਦੇਸਾ ਦੇਵੇ ਚੌਦਾਂ ਲੋਕ, ਚੌਦਾਂ ਤਬਕ ਰਹੇ ਜਣਾਈਆ। ਨਵ ਸੱਤ ਤੇਰਾ ਆਤਮ ਧਾਰ ਇਕ ਸਲੋਕ, ਪਾਰਬ੍ਰਹਮ ਬ੍ਰਹਮ ਢੋਲਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਜਨ ਭਗਤ ਕਹਿਣ ਸਾਡੀ ਦੁਰਮਤ ਮੈਲ ਧੋ, ਮਿਹਰਵਾਨ ਆਪਣੀ ਦਇਆ ਕਮਾਈਆ। ਤੇਰਾ ਨਾਮ ਨਿਧਾਨਾ ਸੁਣੀਏ ਸੋ, ਸੋ ਸਾਹਿਬ ਤੇਰੀ ਵੱਜਦੀ ਰਹੇ ਵਧਾਈਆ। ਤੁਧ ਬਿਨ ਸਹਾਇਕ ਨਾਇਕ ਅਵਰ ਨਾ ਕੋ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਆਤਮ ਧਾਰ ਤੇਰੇ ਨਾਲ ਜਾਵੇ ਛੋ, ਸ਼ਹਿਨਸ਼ਾਹ ਆਪਣਾ ਰੰਗ ਦੇਣਾ ਰੰਗਾਈਆ। ਕਾਇਆ ਮੰਦਰ ਅੰਦਰ ਤੇਰੀ ਜੋਤ ਦੀ ਹੋਵੇ ਨੂਰ ਨੁਰਾਨੀ ਅਗੰਮੀ ਲੋਅ, ਦੋਏ ਲੋਚਨਾਂ ਤੋਂ ਬਾਹਰ ਨਜ਼ਰੀ ਆਈਆ। ਸ੍ਰਿਸ਼ਟੀ ਨਾਲੋਂ ਦ੍ਰਿਸ਼ਟੀ ਹੋਵੇ ਨਿਰਮੋਹ, ਮੁਹੱਬਤ ਤੇਰੇ ਨਾਲ ਰਖਾਈਆ। ਪੰਚ ਵਿਕਾਰ ਰਹੇ ਨਾ ਗ੍ਰੋਹ, ਕੂੜੀ ਕਿਰਿਆ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਖ਼ਾਲਕ ਪ੍ਰਿਤਪਾਲਕ ਆਪੇ ਹੋ, ਹੌਕਾ ਸੁਣਨਾ ਥਾਉਂ ਥਾਈਂਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਹਰਪਾਲ ਸਿੰਘ ਗੜ੍ਹੀ ਲਾਂਗਰੀ ਦੇ ਨਵਿਤ

ਜਨ ਭਗਤ ਕਹਿਣ ਪਰਮ ਪੁਰਖ ਬੜਾ ਦਿਆਲੂ, ਦੀਨ ਦਿਆਲ ਇਕ ਅਖਵਾਈਆ। ਕਿਰਪਾਨਿਧ ਸਦਾ ਕਿਰਪਾਲੂ, ਪਰਮ ਪੁਰਖ ਵਡ ਵਡਿਆਈਆ। ਜੋ ਸਭ ਦੀ ਸੁਰਤ ਸੰਭਾਲੂ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਮਾਰਗ ਸਤਿ ਧਰਮ ਦਾ ਹੋਵੇ ਚਾਲੂ, ਚਾਲ ਨਿਰਾਲੀ ਇਕ ਜਣਾਈਆ। ਲੇਖਾ ਪੂਰਾ ਕਰੇ ਜੋ ਸਤਿਗੁਰ ਨਾਨਕ ਦਿਤਾ ਪੁਤ ਕਾਲੂ, ਕਲਮਿਆਂ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਜੁਗ ਜੁਗ ਭਗਤ ਉਧਾਰਦਾ, ਉਦਰ ਦਾ ਲੇਖਾ ਦਏ ਮੁਕਾਈਆ। ਪੂਰਬ ਜਨਮ ਕਰਜ਼ ਉਤਾਰਦਾ, ਮਕਰੂਜ਼ ਹੋ ਕੇ ਖੇਲ ਖਿਲਾਈਆ। ਲੇਖਾ ਜਾਣੇ ਜਗਤ ਵਿਵਹਾਰ ਦਾ, ਵਿਵਹਾਰੀ ਹੋ ਕੇ ਪਰਦਾ ਲਾਹੀਆ। ਸਤਿ ਸਰੂਪ ਸ਼ਾਹੋ ਭੂਪ ਹੁਕਮ ਵਰਤੇ ਇਕੋ ਸੱਚੀ ਸਰਕਾਰ ਦਾ, ਜਿਸ ਨੂੰ ਨਾ ਕੋਈ ਸਕੇ ਮੇਟ ਮਿਟਾਈਆ। ਲਹਿਣਾ ਦੇਣਾ ਪੂਰਾ ਹੋਵੇ ਪੈਗ਼ੰਬਰ ਗੁਰ ਅਵਤਾਰ ਦਾ, ਅਵਤਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਮਾਨਸ ਜਨਮ ਲੇਖੇ ਜਾਏ ਲੱਗ, ਜਿਨ੍ਹਾਂ ਬਖ਼ਸ਼ੇਂ ਚਰਨ ਸੱਚੀ ਸਰਨਾਈਆ। ਜਗਤ ਤ੍ਰਿਸ਼ਨਾ ਰਹੇ ਨਾ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਕੂੜੀ ਕਿਰਿਆ ਮੇਟੇ ਹੱਦ, ਹਦੂਦ ਆਪਣੀ ਦਏ ਵਖਾਈਆ। ਕਿਰਪਾ ਕਰੇ ਸੂਰਾ ਸਰਬਗ, ਲਹਿਣੇ ਦੇਣੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਕਦੇ ਨਾ ਮਰਦਾ, ਸਚਖੰਡ ਸਾਚੇ ਸੋਭਾ ਪਾਈਆ। ਓਹ ਨਿਵਾਸੀ ਉਸ ਘਰ ਦਾ, ਜਿਥੇ ਵਸੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਆਤਮ

ਧਾਰ ਵੱਜਦੀ ਰਹੇ ਵਧਾਈਆ। ਦਰਸ਼ਨ ਕਰੇ ਨਰਾਇਣ ਨਰ ਦਾ, ਜੋਤੀ ਜਾਤਾ ਨਜ਼ਰੀ ਆਈਆ। ਦਰ ਠਾਂਡੇ ਸਚ ਸਰਨਾਈ ਪਰਦਾ, ਬਿਨ ਸੀਸ ਜਗਦੀਸ਼ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਵਖਾਈਆ। ਜਨ ਭਗਤ ਸੁਹੇਲਾ ਸਚ ਦਵਾਰੇ ਵਸਦਾ, ਸਚਖੰਡ ਸਾਚੇ ਸੋਭਾ ਪਾਈਆ। ਬਿਨ ਰਸਨਾ ਬੁੱਲੀਆਂ ਹੱਸਦਾ, ਆਤਮ ਢੋਲੇ ਖ਼ੁਸ਼ੀਆਂ ਗਾਈਆ। ਪਿਆਸਾ ਬਣ ਪ੍ਰਭੂ ਦੇ ਜਸ ਦਾ, ਸਿਫ਼ਤ ਸਿਫ਼ਤਾਂ ਨਾਲ ਸਲਾਹੀਆ। ਜਿਸ ਦੀ ਪੈਜ ਪੁਰਖ ਅਕਾਲਾ ਰੱਖਦਾ, ਦਰ ਦੇਵੇ ਮਾਣ ਵਡਿਆਈਆ। ਉਹ ਚੁਰਾਸੀ ਵਿਚ ਕਦੇ ਨਾ ਤਪਦਾ, ਜੂਨੀ ਜੂਨ ਨਾ ਕੋਇ ਭਵਾਈਆ। ਸੋ ਸੋਹੰ ਢੋਲਾ ਧੁਰ ਦੇ ਹੁਕਮ ਨਾਲ ਜਪਦਾ, ਤਿਸ ਦਾ ਲਹਿਣਾ ਦੇਣਾ ਰਹੇ ਨਾ ਰਾਈਆ। ਮੇਲ ਮਿਲਾਵਾ ਹੋਵੇ ਧੁਰ ਦੇ ਬਪ ਦਾ, ਪਿਤਾ ਪੂਤ ਗੋਦ ਉਠਾਈਆ। ਜਗਤ ਨਾਤਾ ਜਗਤ ਰਹਿ ਜਾਏ ਤਤ ਦਾ, ਅਗਨੀ ਖ਼ਾਕ ਰੂਪ ਦਰਸਾਈਆ। ਆਤਮ ਸਚਖੰਡ ਦਵਾਰੇ ਫਿਰੇ ਨੱਠਦਾ, ਉਛਲੇ ਕੁੱਦੇ ਚਾਈਂ ਚਾਈਂਆ। ਮੇਲ ਮਿਲਾਵਾ ਹੋਵੇ ਪਰਮੇਸ਼ਵਰ ਪਤ ਦਾ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਕਾਇਆ ਮਾਟੀ ਹੱਡ ਮਾਸ ਨਾੜੀ ਰੱਤ ਦਾ, ਰਤਨ ਅਮੋਲਕ ਹਰਿਜਨ ਆਪਣਾ ਰੰਗ ਰੰਗਾਈਆ। ਇਹ ਖੇਲ ਪੁਰਖ ਸਮਰਥ ਦਾ, ਜੁਗ ਜੁਗ ਜਨ ਭਗਤਾਂ ਦੇਵੇ ਆਪ ਵਡਿਆਈਆ। ਹਰਿਜਨ ਕਹੇ ਮੇਰਾ ਨਾਤਾ ਸਦਾ ਸਤਿ ਦਾ, ਸਤਿ ਸਤਿ ਵਿਚ ਸਮਾਈਆ। ਮੇਰਾ ਲਹਿਣਾ ਦੇਣਾ ਪੱਕ ਦਾ, ਪੱਕੀ ਪ੍ਰਭ ਦੇ ਨਾਲ ਪਕਾਈਆ। ਜਨ ਭਗਤ ਆਤਮਾ ਕਹੇ ਪ੍ਰਭ ਲੇਖਾ ਅਗੰਮ ਅਕਥ ਦਾ, ਕਥਨੀ ਕਥ ਨਾ ਸਕੇ ਰਾਈਆ। ਜੋ ਰਥਵਾਹੀ ਧੁਰ ਦੇ ਰਥ ਦਾ, ਦੋ ਜਹਾਨਾਂ ਮਾਤ ਚਲਾਈਆ। ਹਰਪਾਲ ਕਹੇ ਮੈਂ ਉਸ ਦਵਾਰੇ ਵਸਦਾ, ਜਿਥੇ ਵਸਲ ਮਿਲੇ ਯਾਰ ਅਲਾਹੀਆ। ਮੇਰਾ ਲਹਿਣਾ ਦੇਣਾ ਅਗੇ ਅਲੱਖ ਦਾ, ਅਲੱਖ ਅਗੋਚਰ ਹੋ ਕੇ ਵੇਖ ਵਖਾਈਆ। ਜੋ ਲੱਖ ਚੁਰਾਸੀ ਮਥ ਦਾ, ਮਥਣਹਾਰ ਬੇਪਰਵਾਹੀਆ। ਉਹ ਮੇਰਾ ਬੂਟਾ ਪਾਲੇ ਸਚ ਦਾ, ਸਚ ਦੇਵੇ ਮਾਣ ਵਡਿਆਈਆ। ਸਹਾਰਾ ਬਣ ਕੇ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਦਏ ਵਖਾਈਆ। ਜੋ ਲੂੰ ਲੂੰ ਅੰਦਰ ਰਚਦਾ, ਰਚਨਾ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਆਪ ਸਮਰਥ ਦਾ, ਦੂਸਰ ਅਵਰ ਨਾ ਕੋਇ ਜਣਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਗੁਰਦੇਵ ਸਿੰਘ ਦੇ ਗ੍ਰਹਿ ਚੰਡੀਗੜ੍ਹ ਹਰਿ ਸੰਗਤ ਦੇ ਨਵਿਤ

ਜਨ ਭਗਤ ਕਹਿਣ ਪ੍ਰਭ ਹਿਰਦੇ ਅੰਦਰ ਵਸਣਾ, ਵਸਨੀਕ ਲਾਸ਼ਰੀਕ ਇਕੋ ਨਜ਼ਰੀ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਮਾਰਗ ਦੱਸਣਾ, ਜਗਤ ਜਹਾਨ ਤੋਂ ਮਿਹਰਵਾਨ ਦੇਣਾ ਸਮਝਾਈਆ। ਨਿਝਰ ਝਿਰਨਾ ਅੰਮ੍ਰਿਤ ਧਾਰ ਦੇਣਾ ਰਸਨਾ, ਰਸਨਾ ਰਸ ਨਾ ਕੋਇ ਵਡਿਆਈਆ। ਕੂੜ ਵਿਕਾਰ ਹੰਕਾਰ ਕਾਇਆ ਮੰਦਰ ਅੰਦਰ ਮਥਣਾ, ਤਨ ਵਜੂਦ ਰਹਿਣ ਨਾ ਪਾਈਆ। ਚਰਨ ਪ੍ਰੀਤ ਜੋੜਨਾ ਨਤਨਾ, ਪ੍ਰੀਤਮ ਹੋ ਕੇ ਹੋਣਾ ਸਹਾਈਆ। ਸਾਨੂੰ ਵਖਾਉਣਾ ਆਪਣਾ ਵਤਨਾ, ਬੇਵਤਨ ਹੋ ਕੇ ਦਈਏ ਦੁਹਾਈਆ। ਤੂੰ ਸਾਹਿਬ ਸਵਾਮੀ ਪੁਰਖ ਅਕਾਲਾ ਸਰਬ ਕਲਾ ਸਮਰਥਣਾ, ਸਮਰਥ ਤੇਰੀ ਵਡਿਆਈਆ। ਹਉ ਬਾਲੇ ਅੰਞਾਣੇ ਚਰਨ ਕਵਲ ਤੇਰੇ ਢੱਠਣਾ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਆਵਣ ਜਾਵਣ ਲੱਖ ਚੁਰਾਸੀ ਜੰਮ ਕੀ ਫਾਂਸੀ

ਰਹੇ ਨਾ ਰਟਨਾ, ਗੇੜਾ ਗੇੜਿਆਂ ਵਿਚੋਂ ਦਏ ਮਿਟਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਕੌਲ ਇਕਰਾਰ ਕੀਤਾ ਨਾਲ ਗੋਬਿੰਦ ਵਿਚ ਪਟਨਾ, ਪਾਟਲ ਆਪਣਾ ਪਰਦਾ ਦੇਣਾ ਚੁਕਾਈਆ। ਅਸੀਂ ਤੇਰੇ ਦਵਾਰੇ ਬਿਨ ਰਸਨਾ ਜਿਹਵਾ ਖ਼ੁਸ਼ੀਆਂ ਨਾਲ ਹੱਸਣਾ, ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਸਾਹਿਬ ਸੁਲਤਾਨੇ ਨੌਜਵਾਨੇ ਸ੍ਰੀ ਭਗਵਾਨੇ ਤੂੰ ਤੀਰ ਨਿਰਾਲਾ ਕਸਣਾ, ਸ਼ਾਹ ਹਕੀਰ ਬੇਨਜ਼ੀਰ ਆਪਣਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਜਨ ਭਗਤ ਕਹਿਣ ਪ੍ਰਭੂ ਸਾਡੇ ਵਸ ਜਾ ਅੰਦਰ ਹਿਰਦੇ, ਹਾਰਦਿਕ ਖ਼ੁਸ਼ੀ ਬਣਾਈਆ। ਅਸੀਂ ਤੈਥੋਂ ਵਿਛੜੇ ਚਿਰ ਦੇ, ਚਿਰੀ ਵਿਛੁੰਨੇ ਲੈ ਮਿਲਾਈਆ। ਦਰਸ਼ਨ ਕਰੀਏ ਅਗੰਮੇ ਪਿਰ ਦੇ, ਘਰ ਪ੍ਰੀਤਮ ਤੱਕੀਏ ਨੂਰ ਅਲਾਹੀਆ। ਤੇਰੇ ਜੁਗ ਚੌਕੜੀ ਗੇੜੇ ਰਹੇ ਗਿੜਦੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਸਾਨੂੰ ਅਗੇ ਪੈਂਡੇ ਦਿਸਦੇ ਨੇੜ ਦੇ, ਦੂਰ ਦੁਰਾਡਾ ਪੰਧ ਰਹੇ ਨਾ ਰਾਈਆ। ਸਾਡਾ ਲੇਖਾ ਲੋਕਮਾਤ ਮਾਰ ਝਾਤ ਆਪ ਨਿਬੇੜ ਦੇ, ਦੂਸਰ ਹੱਥ ਨਾ ਕਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਵੇਖ ਲੈ ਆਪ, ਜਗਤ ਸ਼ਾਸਤਰਾਂ ਲੋੜ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਜਲਾਈਆ। ਆਤਮ ਬ੍ਰਹਮ ਦਾ ਦੱਸਦੇ ਜਾਪ, ਨਿਰਅੱਖਰ ਆਪ ਸਮਝਾਈਆ। ਸਭ ਦਾ ਪੂਰਾ ਕਰ ਦੇ ਭਵਿਖਤ ਵਾਕ, ਵਾਕਿਆ ਵੇਖ ਖ਼ਲਕ ਖ਼ੁਦਾਈਆ। ਜਨ ਭਗਤਾਂ ਅੰਦਰੋਂ ਖੋਲ ਦੇ ਤਾਕ, ਪਰਦਾ ਓਹਲਾ ਆਪ ਚੁਕਾਈਆ। ਘਰ ਸਵਾਮੀ ਜੋੜਨਾ ਨਾਤ, ਵਿਛੋੜਾ ਅਗਲਾ ਦੇਣਾ ਮਿਟਾਈਆ। ਤੂੰ ਪਰਮ ਪੁਰਖ ਸੁਲਤਾਨਾ ਮੈਂ ਬਾਲ ਅੰਞਾਣਾ ਆਤਮ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਮਿਹਰਵਾਨ ਮਹਿਬੂਬ ਮਹਿਬੂਬ ਹੋ ਕੇ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਦਰ ਠਾਂਡੇ ਸੀਸ ਝੁਕਾ ਬਿਨ ਹੱਥਾਂ ਤੋਂ ਜੋੜੇ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਹਉਂ ਬਾਲ ਅੰਞਾਣੇ ਅਨਾਥਾਂ ਅਨਾਥ, ਤੂੰ ਦੇਵਣਹਾਰ ਬੇਪਰਵਾਹੀਆ। ਸਗਲੇ ਸਵਾਮੀ ਹੋਣਾ ਸਾਥ, ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਵਸਤ ਨਾਮ ਵਰਤਾਈਆ। ਜਨ ਭਗਤ ਕਹਿਣ ਪ੍ਰਭੂ ਜਗਦੀਸ਼, ਜਗਦੀਸ਼ਰ ਤੇਰੀ ਬੇਪਰਵਾਹੀਆ। ਤੇਰੇ ਕਦਮਾਂ ਝੁਕੇ ਇਕੋ ਸੀਸ, ਦੂਸਰ ਓਟ ਨਾ ਕੋਇ ਤਕਾਈਆ। ਸਾਡਾ ਲੇਖਾ ਰਹੇ ਨਾ ਤੀਸ ਬਤੀਸ, ਛਤੀਸਾ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਨਿਧਾਨਾ ਇਕੋ ਹੋਵੇ ਹਦੀਸ, ਹਜ਼ਰਤਾਂ ਤੋਂ ਬਾਹਰ ਦੇਣਾ ਸਮਝਾਈਆ। ਸਤਿ ਧਰਮ ਦੀ ਦੱਸਣੀ ਰੀਤ, ਸਤਿਜੁਗ ਸਾਚਾ ਜੋੜ ਜੁੜਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਅਬਿਆਂ ਤੋਂ ਬਾਹਰ ਦੇਣਾ ਵਖਾਈਆ। ਤੂੰ ਸਵਾਮੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਬੇਪਰਵਾਹੀਆ। ਸਾਡੀ ਕਾਇਆ ਕਰ ਦੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਹਰ ਹਿਰਦੇ ਵਸਣਾ ਚੀਤ, ਮਨ ਚਿਤ ਠਗੌਰੀ ਰਹੇ ਨਾ ਰਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਕਰ ਬਖ਼ਸ਼ੀਸ਼, ਰਹਿਮਤ ਆਪਣੀ ਸਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਦੀਸੇ ਕੋਇ ਨਾ ਮੀਤ, ਮਿਤ੍ਰ ਪਿਆਰਾ ਨਜ਼ਰ ਕੋਇ ਨਾ ਆਈਆ।