੧੯ ਮਾਘ ਸ਼ਹਿਨਸ਼ਾਹੀ ਸੰਮਤ ਨੌ ਗੁੜਗਾਉਂ ਸ਼ਹਿਰ ਸੇਵਾ ਸਿੰਘ ਦੇ ਗ੍ਰਹਿ
ਜਨ ਭਗਤ ਕਹਿਣ ਪ੍ਰਭ ਸਾਡੇ ਉੱਤਮ ਕਰ ਭਾਗ, ਭਗਵਨ ਭਾਗਸ਼ਾਲੀ ਦੇ ਬਣਾਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਹੋ ਸਹਾਈਆ। ਅੰਤਰ ਉਪਜੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਕੂੜੀ ਕਿਰਿਆ ਕਰੀਏ ਤਿਆਗ, ਤ੍ਰੈਗੁਣ ਅਤੀਤੇ ਸਿਰ ਆਪਣਾ ਹੱਥ ਰਖਾਈਆ। ਅੰਤਸ਼ਕਰਨ ਉਪਜੇ ਤੇਰਾ ਪਿਆਰ ਮੇਲਾ ਹੋਏ ਕੰਤ ਸੁਹਾਗ, ਪਰਮ ਪੁਰਖ ਤੇਰੇ ਪਿਆਰ ਦੀ ਵੱਜਦੀ ਰਹੇ ਵਧਾਈਆ। ਕਲਜੁਗ ਜੀਵ ਹੰਸ ਬਣਾ ਕਾਗ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਾਣਕ ਮੋਤੀ ਚੋਗ ਚੁਗਾਈਆ। ਮਾਇਆ ਮਮਤਾ ਡੱਸੇ ਨਾ ਡਸਣੀ ਨਾਗ, ਸਾਂਤਕ ਸਤਿ ਦੇਣਾ ਵਰਤਾਈਆ। ਨਿਜ ਨੇਤਰ ਲੋਚਨ ਨੈਣ ਖੋਲਣੀ ਜਾਗ, ਅਨੁਭਵ ਦ੍ਰਿਸ਼ਟੀ ਆਪਣਾ ਪਰਦਾ ਦੇਣਾ ਉਠਾਈਆ। ਤੇਰੀ ਸਰਨ ਸਰਨਾਈ ਇਕੋ ਜਾਈਏ ਲਾਗ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਬਣਾ ਲੈ ਸਾਧ, ਸਤਿ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਦਿਵਸ ਰੈਣ ਤੈਨੂੰ ਲਈਏ ਅਰਾਧ, ਸਿਮਰਨ ਇਕੋ ਦੇ ਸਮਝਾਈਆ। ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਕੂੜੀ ਬਾਹਰ ਦੇਣੀ ਕਢਾਈਆ। ਪਾਰਬ੍ਰਹਮ ਬ੍ਰਹਮ ਵਿਚ ਹੋਵੇ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹਿਣ ਪ੍ਰਭ ਸਾਚੇ ਨਾਮ ਦੀ ਦੇ ਦੇ ਧੁਨ, ਧੁਨ ਆਤਮਕ ਰਾਗ ਜਣਾਈਆ। ਸਾਡੀ ਅੰਦਰੋਂ ਖੁਲ੍ਹੇ ਸੁੰਨ, ਜਗਤ ਸਮਾਧੀ ਲੋੜ ਰਹੇ ਨਾ ਰਾਈਆ। ਭੇਵ ਅਭੇਦਾ ਦੱਸ ਦੇ ਆਪਣਾ ਗੁਣ, ਗੁਣਵੰਤ ਧੁਰਦਰਗਾਹੀਆ। ਸਚ ਸਵਾਮੀ ਅੰਤਰਜਾਮੀ ਭਗਤ ਸੁਹੇਲੇ ਆਪ ਚੁਣ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਅੰਤਰ ਆਤਮ ਬਖ਼ਸ਼ ਦੇ ਠੰਡ, ਤ੍ਰੈਗੁਣ ਅਗਨੀ ਤਤ ਬੁਝਾਈਆ। ਪਾਰਬ੍ਰਹਮ ਆਪਣੇ ਨਾਲ ਪਾ ਲੈ ਗੰਢ, ਬ੍ਰਹਮ ਆਪਣਾ ਸੰਗ ਨਿਭਾਈਆ। ਤੇਰਾ ਖੇਲ ਵੇਖੀਏ ਵਿਚ ਬ੍ਰਹਿਮੰਡ, ਬ੍ਰਹਿਮਾਂਡ ਧਿਆਨ ਲਗਾਈਆ। ਝਗੜਾ ਮੇਟਣਾ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਈਆ। ਕੂੜੀ ਕਿਰਿਆ ਕਰਨੀ ਖੰਡ ਖੰਡ, ਖੰਡਾ ਖੜਗ ਨਾਮ ਹੱਥ ਉਠਾਈਆ। ਸ਼ਬਦੀ ਧਾਰ ਇਕੋ ਚਮਕੇ ਚੰਡ, ਪ੍ਰਚੰਡ ਰੂਪ ਬਦਲਾਈਆ। ਜਗਤ ਵਾਸ਼ਨਾ ਦੇਣਾ ਦੰਡ, ਸਿਰ ਸਕੇ ਨਾ ਮੂਲ ਉਠਾਈਆ। ਭੇਵ ਖੁਲਾਉਣਾ ਤਤ ਪੰਜ, ਪੰਚਮ ਨਾਦ ਧੁਨ ਸ਼ਬਦ ਕਰ ਸ਼ਨਵਾਈਆ। ਅੰਤਰ ਰਹੇ ਨਾ ਗ਼ਮੀ ਰੰਜ, ਸਤਿ ਸਤਿਵਾਦ ਆਪਣਾ ਰੰਗ ਵਖਾਈਆ। ਜਗਤ ਜਹਾਨ ਮੰਜ਼ਲ ਜਾਈਏ ਲੰਘ, ਬਿਨ ਕਦਮਾਂ ਕਦਮ ਉਠਾਈਆ। ਸਚ ਸਵਾਮੀ ਅੰਤਰਜਾਮੀ ਪਰਮ ਪੁਰਖ ਬਖ਼ਸ਼ਣਾ ਆਪਣਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਨੂਰ ਨੁਰਾਨਾ ਚਾੜ੍ਹਨਾ ਚੰਦ, ਨਿਜ ਘਰ ਕਰਨੀ ਆਪ ਰੁਸ਼ਨਾਈਆ। ਸਾਡਾ ਖ਼ੁਸ਼ੀ ਹੋਵੇ ਬੰਦ ਬੰਦ, ਤੇਰੀ ਬੰਦਗੀ ਵਿਚ ਆਪਣਾ ਆਪ ਸਮਾਈਆ। ਆਤਮ ਸੇਜ ਸੁਹਾਉਣੀ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹਿਣ ਪ੍ਰਭ ਸਾਚੇ ਨਾਮ ਦੀ ਦੇ ਦੇ ਦਾਤੀ, ਦਇਆਵਾਨ ਦਇਆ ਕਮਾਈਆ। ਨਿਗਾਹ ਮਾਰ ਲੈ ਲੋਕਮਾਤੀ, ਚਾਰੋਂ ਕੁੰਟ ਵੇਖ ਵਖਾਈਆ। ਜਿਧਰ ਤੱਕੀਏ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਨਾਮ ਦੀ ਭੁੱਲੀ ਗਾਥੀ, ਰਸਨਾ ਜਿਹਵਾ ਕੂੜ ਲੋਭ ਹਲਕਾਈਆ। ਆਤਮ
ਪਰਮਾਤਮ ਬਣਾਏ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਤੂੰ ਕਿਰਪਾਨਿਧ ਨਾਥ ਅਨਾਥੀ, ਦੀਨਣ ਦੀਨਾ ਲੈਣਾ ਮਿਲਾਈਆ। ਸਾਡੀ ਭੁੱਲ ਬਖ਼ਸ਼ ਗੁਸਤਾਖ਼ੀ, ਹੋਣਾ ਆਪ ਸਹਾਈਆ। ਦਰ ਠਾਂਡੇ ਮੰਗੀਏ ਮੁਆਫ਼ੀ, ਮੁਆਫ਼ ਕਰਨਾ ਆਪ ਗੁਸਾਈਂਆ। ਸਤਿ ਧਰਮ ਕਰਨੀ ਇਨਸਾਫ਼ੀ, ਅਦਲ ਧੁਰ ਦਾ ਇਕ ਜਣਾਈਆ। ਸ਼ੰਕਰ ਨਾਲ ਮਿਲਾਉਣਾ ਕੈਲਾਸ਼ੀ, ਬ੍ਰਹਮਾ ਬ੍ਰਹਮ ਧਾਰ ਵਡਿਆਈਆ। ਵਿਸ਼ਨੂੰ ਵਿਸ਼ਵ ਦੀ ਤੱਕੇ ਅਯਾਸ਼ੀ, ਨਵ ਨੌ ਦਾ ਭੇਵ ਚੁਕਾਈਆ। ਤੂੰ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਦੀਨ ਦੁਨੀ ਤੱਕ ਬਦਮਵਾਸ਼ੀ, ਘਟ ਘਟ ਅੰਦਰ ਵੇਖ ਵਖਾਈਆ। ਪ੍ਰੇਮ ਪਿਆਰ ਦਾ ਦਿਸੇ ਨਾ ਕੋਇ ਅਭਿਲਾਸ਼ੀ, ਅਬਲਾ ਹੋਈ ਲੋਕਾਈਆ। ਚੁਰਾਸੀ ਵਿਚੋਂ ਤੁਧ ਬਿਨ ਕਰੇ ਨਾ ਕੋਇ ਖੁਲਾਸੀ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਸਾਚੇ ਮੰਡਲ ਦਿਸੇ ਕੋਇ ਨਾ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਕੋਇ ਨਚਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਲੋਕਮਾਤ ਮਾਰ ਝਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਿਨ ਤੇਰੀ ਕਿਰਪਾ ਬਜਰ ਕਪਾਟੀ ਖੁਲ੍ਹੀ ਕਿਸੇ ਨਾ ਤਾਕੀ, ਤਕਵਾ ਹਕ ਨਾ ਕੋਇ ਵਖਾਈਆ। ਝਗੜਾ ਵੇਖ ਲੈ ਮਾਨਸ ਮਾਨੁਖ ਖ਼ਾਕੀ, ਤਨ ਵਜੂਦ ਹਕ ਮਹਿਬੂਬ ਦੀਨ ਮਜ਼੍ਹਬ ਵਿਚ ਲੜਾਈਆ। ਤੇਰੇ ਨਾਮ ਕਲਮਿਆਂ ਝਗੜਾ ਪਾਇਆ ਭਰਾਂਤੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਅੰਮ੍ਰਿਤ ਬੂੰਦ ਨਿਝਰ ਝਿਰਨੇ ਕਿਸੇ ਨਾ ਮਿਲੇ ਸਵਾਂਤੀ, ਨਾਭੀ ਕਵਲ ਨਾ ਕੋਇ ਉਲਟਾਈਆ। ਜ਼ਿੰਦਗੀ ਵਿਚੋਂ ਜੀਵਨ ਬਦਲੇ ਨਾ ਕਿਸੇ ਹਯਾਤੀ, ਹਿਰਦੇ ਹਰਿ ਨਾ ਕੋਇ ਵਸਾਈਆ। ਤੂੰ ਸਭ ਦਾ ਪਰਮ ਪੁਰਖ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਚਰਨ ਕਵਲ ਉਪਰ ਧਵਲ ਜੋੜ ਲੈ ਨਾਤੀ, ਮੇਲ ਮਿਲਾਉਣਾ ਸਹਿਜ ਸੁਭਾਈਆ। ਦਿਵਸ ਰੈਣ ਸਦਾ ਸਾਡੀ ਰਹੇ ਪ੍ਰਭਾਤੀ, ਪ੍ਰਭੂ ਆਪਣਾ ਰੰਗ ਦੇਣਾ ਰੰਗਾਈਆ। ਸਾਡੀ ਮਨਸਾ ਕੂੜ ਰਹੇ ਨਾ ਨਾਰ ਕਮਜ਼ਾਤੀ, ਕੰਤ ਸੁਹਾਗ ਲੈਣਾ ਜੁੜਾਈਆ। ਅਸੀਂ ਤੇਰੀ ਧਾਰ ਸਾਡੀ ਪੁਛਣੀ ਵਾਤੀ, ਗ੍ਰਹਿ ਗ੍ਰਹਿ ਹੋਣਾ ਆਪ ਸਹਾਈਆ। ਤੇਰਾ ਨਾਮ ਕਲਮਾ ਇਕੋ ਹੋਵੇ ਸਫ਼ਾਤੀ, ਸਿਫ਼ਤਾਂ ਨਾਲ ਤੇਰੀ ਵਡਿਆਈਆ। ਸਾਡਾ ਲੇਖ ਰਹੇ ਨਾ ਕਾਗ਼ਜ਼ਾਤੀ, ਕੁਦਰਤ ਕਾਦਰ ਮੇਲਾ ਲੈਣਾ ਮਿਲਾਈਆ। ਤੇਰਾ ਨੂਰ ਜ਼ਹੂਰ ਤੱਕੀਏ ਬ੍ਰਹਿਮਾਦੀ, ਬ੍ਰਹਿਮਾਂਡ ਤੇਰਾ ਪਰਦਾ ਦੇਣਾ ਉਠਾਈਆ। ਤੇਰਾ ਹੁਕਮ ਸੁਣੀਏ ਅਹਿਲਾਦੀ, ਸ਼ਬਦੀ ਸ਼ਬਦ ਕਰਨੀ ਸ਼ਨਵਾਈਆ। ਅੰਤ ਕਲਜੁਗ ਤੇਰੀ ਇਕ ਇਮਦਾਦੀ, ਦੂਸਰ ਓਟ ਨਾ ਕੋਇ ਤਕਾਈਆ। ਬਿਨ ਨੇਤਰ ਨੈਣ ਤੇਰੇ ਪਿਆਰ ਦੀ ਲੱਗੀ ਰਹੇ ਸਮਾਧੀ, ਸੁਰਤੀ ਸ਼ਬਦ ਵਿਚ ਸਮਾਈਆ। ਤੇਰਾ ਲੇਖਾ ਬਾਹਰ ਇਸ਼ਕ ਹਕੀਕੀ ਤੇ ਮਜਾਜ਼ੀ, ਮਜ਼ਾ ਨਿਰਗੁਣ ਧਾਰ ਦੇਣਾ ਚਖਾਈਆ। ਸ਼ਰਅ ਦਾ ਝਗੜਾ ਦਿਸੇ ਕੋਇ ਨਾ ਪੰਡਤ ਕਾਜੀ, ਕਜ਼ਾ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਵਸਤ ਨਾਮ ਵਰਤਾਈਆ। ਜਨ ਭਗਤ ਕਹਿਣ ਪ੍ਰਭ ਹਰ ਹਿਰਦੇ ਜਾਣਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਾਚਾ ਮਾਰਗ ਦੇਣਾ ਦੱਸ, ਦਹਿ ਦਿਸ਼ਾ ਤੋਂ ਬਾਹਰ ਦੇਣਾ ਪੜ੍ਹਾਈਆ। ਤੀਰ ਅਣਿਆਲਾ ਮਾਰਨਾ ਕਸ, ਨਾਮ ਨਿਧਾਨਾ ਆਪ ਚਲਾਈਆ। ਨਿਝਰ ਧਾਰੋਂ ਬਖ਼ਸ਼ਣਾ ਰਸ, ਅੰਮ੍ਰਿਤ ਜਾਮ ਦੇਣਾ ਪਿਆਈਆ। ਮਨੂਆ ਸਾਡਾ ਹੋਵੇ ਵਸ, ਵਸਲ ਯਾਰ ਦੇਣਾ ਨੂਰ ਅਲਾਹੀਆ। ਖ਼ੁਸ਼ੀ ਵਿਚ ਢੋਲੇ ਗਾਈਏ ਜਸ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਕਲਜੁਗ ਮੇਟ ਅੰਧੇਰੀ ਮਸ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਤੈਨੂੰ ਝੁਕਦੇ ਰਵ ਸਸ, ਸੂਰੀਆ ਚੰਦ ਦਿਵਸ ਰੈਣ ਸੇਵ ਕਮਾਈਆ। ਮੰਡਲ ਮੰਡਪ ਰਹੇ ਹੱਸ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹਿਣ ਪ੍ਰਭ ਸਾਡਾ ਅੰਤਰ ਖੋਲ ਦੇ ਰਾਜ਼, ਰਾਜ਼ਕ ਰਿਜ਼ਕ ਰਹੀਮ ਭੇਵ ਚੁਕਾਈਆ। ਸੂਫ਼ੀ ਕਹਿਣ ਝਗੜਾ ਰਹੇ ਨਾ ਰੋਜ਼ਾ ਨਿਮਾਜ਼, ਬਾਂਗ ਸਦਾ ਇਕੋ ਦੇਣੀ ਸੁਣਾਈਆ। ਤੇਰੀ ਹਕੀਕੀ ਕਲਮੇ ਦੀ ਸੁਣੀਏ ਆਵਾਜ਼, ਬਿਨ ਕੰਨਾਂ ਦੇਣੀ ਜਣਾਈਆ। ਤੇਰੇ ਉਤੇ ਸਾਨੂੰ ਨਾਜ਼, ਸਾਡਾ ਅੰਦਰੋਂ ਨਿਜ਼ਾਮ ਦੇਣਾ ਬਦਲਾਈਆ। ਸਤਿ ਦਾ ਸਚ ਕਰਨਾ ਕਾਜ, ਕਰਤੇ ਪੁਰਖ ਦੇਣੀ ਵਡਿਆਈਆ। ਲੋਕਮਾਤ ਰੱਖਣੀ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੇਰੇ ਸੀਸ ਜਗਦੀਸ਼ ਤੱਕੀਏ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਉਡਾ ਦੇ ਬਾਜ, ਬਾਜ਼ੀ ਦੀਨ ਦੁਨੀ ਉਲਟਾਈਆ। ਤੇਰਾ ਧਰਮ ਦਾ ਹੋਵੇ ਇਕ ਸਮਾਜ, ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਜਨ ਭਗਤ ਕਹਿਣ ਪ੍ਰਭ ਸਾਡੇ ਅੰਦਰੋਂ ਕੱਢ ਦੇ ਰੋਗ, ਹਉਮੇ ਹੰਗਤਾ ਦੇ ਮਿਟਾਈਆ। ਤੇਰਾ ਹੋਵੇ ਸਚ ਸੰਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਚਰਨ ਪ੍ਰੀਤ ਬਖ਼ਸ਼ ਦੇ ਜੋਗ, ਜੁਗੀਸ਼ਰਾਂ ਤੋਂ ਬਾਹਰ ਮੇਲਾ ਲੈਣਾ ਮਿਲਾਈਆ। ਤੇਰਾ ਦਰਸ਼ਨ ਹੋਵੇ ਰੋਜ਼, ਨਿਰਗੁਣ ਮਿਲਣਾ ਚਾਈਂ ਚਾਈਂਆ। ਬਿਨ ਤਤਾਂ ਤੋਂ ਕਰਨਾ ਭੋਗ, ਆਤਮ ਪਰਮਾਤਮ ਰਸ ਬਣਾਈਆ। ਪਾਰਬ੍ਰਹਮ ਬ੍ਰਹਮ ਰੱਖਣਾ ਆਪਣੀ ਗੋਦ, ਫੜ ਬਾਹੋਂ ਗਲੇ ਲਗਾਈਆ। ਸਾਡਾ ਅੰਤਸ਼ਕਰਨ ਆਪੇ ਸੋਧ, ਸੁਦੀ ਵਦੀ ਦਾ ਲੇਖਾ ਦੇਣਾ ਮੁਕਾਈਆ। ਤੂੰ ਮਾਲਕ ਜੋਧਨ ਜੋਧ, ਸੂਰਬੀਰ ਇਕ ਅਖਵਾਈਆ। ਬੁੱਧੀ ਤੋਂ ਪਰੇ ਦਾ ਕਰਨਾ ਬੋਧ, ਅਕਲ ਤੋਂ ਬਾਹਰ ਦੇਣਾ ਦ੍ਰਿੜਾਈਆ। ਆਪਣਾ ਭੇਵ ਖੋਲਣਾ ਗੋਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਮੰਦਰ ਹੋਣਾ ਸਹਾਈਆ। ਜਨ ਭਗਤ ਕਹਿਣ ਪ੍ਰਭੂ ਸਾਡਾ ਸੁਹਾ ਦੇ ਕਾਇਆ ਮੰਦਰ, ਤਨ ਅੰਦਰ ਵੱਜਦੀ ਰਹੇ ਵਧਾਈਆ। ਭਾਗ ਲਗਾ ਦੇ ਅੰਧੇਰੀ ਕੰਦਰ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਬਜਰ ਕਪਾਟੀ ਤੋੜ ਦੇ ਜੰਦਰ, ਪਰਦਾ ਪਰਦੇ ਵਿਚੋਂ ਉਠਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਏ ਬੰਦਰ, ਬੰਦਗੀ ਆਪਣੀ ਵਿਚ ਲਗਾਈਆ। ਸ਼ਰਅ ਜਗਤ ਰਹੇ ਨਾ ਕਲੰਦਰ, ਕਲਮਾ ਇਕੋ ਦੇਣਾ ਦ੍ਰਿੜਾਈਆ। ਤੇਰਾ ਦਰ ਠਾਂਡਾ ਆਏ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਚਰਨ ਪ੍ਰੀਤੀ ਚਾੜ੍ਹ ਦੇ ਰੰਗਣ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਬਖ਼ਸ਼ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਧੂੜੀ ਖ਼ਾਕ ਰਮਾ ਦੇ ਚੰਦਨ, ਮਸਤਕ ਤੇਰੇ ਚਰਨ ਛੁਹਾਈਆ। ਜਨ ਭਗਤ ਸੁਹੇਲੇ ਤੇਰਾ ਦਰਸ ਕਰਨ ਦਰ ਠਾਂਡੇ ਤੇਰੇ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਪੰਧ ਮੁਕਾ ਦੇ ਆਕਾਸ਼ ਪਾਤਾਲ ਪੁਰੀ ਲੋਅ ਗਗਨ ਗਗਨੰਤਰ ਜਗਤ ਬ੍ਰਹਿਮੰਡਣ, ਪਾਂਧੀਆ ਪੰਧ ਰਹੇ ਨਾ ਰਾਈਆ। ਸਚਖੰਡ ਦਵਾਰ ਏਕੰਕਾਰ ਆਤਮ ਧਾਰ ਦਾ ਹੋਵੇ ਸਗਨ, ਪਰਮਾਤਮ ਖੇਲ ਵਖਾਉਣਾ ਚਾਈਂ ਚਾਈਂਆ। ਤੇਰਾ ਦੀਪਕ ਜੋਤ ਨੂਰ ਨੁਰਾਨਾ ਜਿਸ ਵਿਚ ਹੋਈਏ ਮਗਨ, ਮਸਤੀ ਤੇਰੇ ਵਿਚ ਸਮਾਈਆ। ਸਾਡਾ ਲੇਖੇ ਲਾਉਣਾ ਬੰਦਗੀ ਵਾਲਾ ਕੀਤਾ ਭਜਨ, ਭੈ ਭੰਜਨ ਦੇਣੀ ਮਾਣ ਵਡਿਆਈਆ। ਤੂੰ ਆਦਿ ਪੁਰਖ ਸਵਾਮੀ ਜੋਤੀ ਜਾਤਾ ਇਕ ਨਿਰੰਜਣ, ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੂਰਤ ਗੋਪਾਲ ਮੋਹਣ ਮਾਧਵ ਮਦਨ, ਮਾਧਵ ਆਪਣੀ ਦਇਆ ਦੇਣੀ ਕਮਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਧੀਰਪੁਰ ਦਿੱਲੀ-੯ ਵਿਖੇ, ਦਿੱਲੀ ਸੰਗਤ ਨਵਿਤ
ਇੱਕੀ ਮਾਘ ਕਹੇ ਮੇਰਾ ਦਿਵਸ ਸੁਹਾਨਾ, ਸਮੇਂ ਦੀ ਧਾਰ ਮਿਲੇ ਵਡਿਆਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਸ਼ਾਹ ਸ਼ਹਾਨਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਭੂਪ ਸੁਲਤਾਨਾ, ਨੌਜਵਾਨਾ ਨੂਰ ਅਲਾਹੀਆ। ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਅਗੰਮ ਅਥਾਹ ਸੁਣਾਈਆ। ਸਤਿਗੁਰ ਸ਼ਬਦ ਹੋਣਾ ਰਵਾਨਾ, ਭੱਜਣਾ ਚਾਈਂ ਚਾਈਂਆ। ਚੜ੍ਹਦੀ ਦਿਸ਼ਾ ਮਾਰਨਾ ਤੀਰ ਨਿਸ਼ਾਨਾ, ਅਣਿਆਲਾ ਅਗੰਮ ਚਲਾਈਆ। ਜਿਸ ਨੂੰ ਸਮਝੇ ਕੋਇ ਨਾ ਵਿਚ ਜਹਾਨਾ, ਬੁੱਧੀ ਵਿਚ ਨਾ ਕੋਇ ਜਣਾਈਆ। ਲੇਖਾ ਦੱਸਣਾ ਧੁਰ ਅਮਾਮਾ, ਕੀ ਅਮਲਾਂ ਤੋਂ ਬਾਹਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਇੱਕੀ ਮਾਘ ਕਹੇ ਮੇਰਾ ਦਿਵਸ ਸੁਹੰਜਣਾ ਅੱਜ, ਅਜਬ ਮਿਲੇ ਵਡਿਆਈਆ। ਮੈਂ ਪਿਛਲਾ ਲੇਖਾ ਸਾਰਾ ਜਾਣਾ ਤਜ, ਤਖ਼ਤ ਤਾਜ ਜਗਤ ਤਜਾਈਆ। ਅਗਲਾ ਹੁਕਮ ਸੰਦੇਸ਼ਾ ਦੇਵਾਂ ਗੱਜ, ਜਗਤ ਜਹਾਨ ਦ੍ਰਿੜਾਈਆ। ਜੋ ਘੜਿਆ ਸੋ ਜਾਣਾ ਭੱਜ, ਠੀਕਰ ਕੂੜ ਰਹਿਣ ਨਾ ਪਾਈਆ। ਧੁਰ ਦਾ ਡੰਕਾ ਨਾਮ ਨਿਧਾਨਾ ਜਾਣਾ ਵੱਜ, ਨਵ ਸੱਤ ਕਰੇ ਸ਼ਨਵਾਈਆ। ਜਨ ਭਗਤਾਂ ਪ੍ਰਭ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਈਆ। ਘਰ ਦਰਸ਼ਨ ਦੇਵੇ ਰੱਜ, ਰਜੋ ਤਮੋ ਦਾ ਪੰਧ ਮੁਕਾਈਆ। ਸਚ ਸਿੰਘਾਸਣ ਬਹੇ ਸਜ, ਸੁਹੰਜਣਾ ਆਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੇਰਾ ਖੇਲ ਇਕ ਇਕੀਸਾ, ਅਕਲ ਕਲਧਾਰੀ ਦਏ ਵਡਿਆਈਆ। ਜਿਸ ਦਾ ਲੇਖਾ ਬੀਸ ਬੀਸਾ, ਬੀਸਵੀਂ ਸਦੀ ਨਾਲ ਮਿਲਾਈਆ। ਉਸ ਦਾ ਹੁਕਮ ਅਗੰਮ ਹਦੀਸਾ, ਹਜ਼ੂਰ ਦੀ ਹਜ਼ਰਤਾਂ ਬਾਹਰ ਪੜ੍ਹਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਮੂਸਾ ਈਸਾ, ਮੁਹੰਮਦ ਮੁਹੱਬਤ ਵਿਚ ਨੈਣ ਉਠਾਈਆ। ਸੋ ਸਵਾਮੀ ਧੁਰ ਦਾ ਠਾਕਰ ਮੀਤਾ, ਪਰਵਰਦਿਗਾਰ ਬੇਪ੍ਰਵਾਹੀਆ। ਲਹਿਣਾ ਦੇਣਾ ਪੂਰਾ ਕਰਨਾ ਰਾਮਾ ਸੀਤਾ, ਕ੍ਰਿਸ਼ਨਾ ਕ੍ਰਿਸ਼ਨ ਸੰਗ ਬਣਾਈਆ। ਉਹ ਸਭ ਦੀਆਂ ਪਰਖਣਹਾਰਾ ਨੀਤਾ, ਨਿਰਵੈਰ ਪੁਰਖ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮਾਘ ਕਹੇ ਮੇਰਾ ਦੀਪ ਸੁਹਾਵਾ ਜਗਿਆ, ਜਗਤ ਮਿਲੀ ਵਡਿਆਈਆ। ਕਿਰਪਾ ਕਰੇ ਸੂਰਾ ਸਰਬਗਿਆ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਉਪਰ ਸ਼ਾਹ ਰਗਿਆ, ਸ਼ਹਿਨਸ਼ਾਹ ਇਕ ਅਖਵਾਈਆ। ਜਨ ਭਗਤ ਹੰਸ ਬਣਾਏ ਕਗਿਆ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਕਲਜੁਗ ਕੂੜ ਕੁੜਿਆਰ ਨਵ ਸੱਤ ਫਿਰੇ ਭੱਜਿਆ, ਭੱਜੇ ਵਾਹੋ ਦਾਹੀਆ। ਜੀਵਾਂ ਜੰਤਾਂ ਸਾਧਾਂ ਸੰਤਾਂ ਸੀਨੇ ਦੇ ਵਿਚ ਵੱਜਿਆ, ਅਕਲ ਬੁੱਧੀ ਦਿਤੀ ਭੁਲਾਈਆ। ਧੁਰ ਦਾ ਮਿਲੇ ਕਿਸੇ ਨਾ ਪਦਿਆ, ਅਮਰਾ ਪਦ ਕੋਇ ਨਾ ਪਾਈਆ। ਝੂਠੇ ਧੰਦੇ ਜਗਤ ਜਹਾਨ ਲੱਗਿਆ, ਆਪਣੀ ਕੀਮਤ ਨਾ ਕੋਇ ਰਖਾਈਆ। ਨਵ ਸੱਤ ਕੂੜ ਕੁੜਿਆਰ ਅੰਧੇਰਾ ਵਗਿਆ, ਅਵੱਗਿਆ ਵਿਚ ਲੋਕਾਈਆ। ਦੀਨ ਦੁਨੀ ਵਾਸਨਾ ਹੋਈ ਭਗਿਆ, ਭਵ ਸਾਗਰ ਪਾਰ ਨਾ ਕੋਇ ਕਰਾਈਆ। ਮਿਲੇ ਮੇਲ ਨਾ ਨੂਰ ਅਲਾਹੀ ਰੱਬਿਆ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਇੱਕੀ ਮਾਘ ਕਹੇ ਮੈਂ ਧਰਮ ਧਾਰ ਦਾ ਵੇਖਾਂ ਪੌੜਾ, ਪੌੜੀ ਪੌੜੀ ਧਿਆਨ ਲਗਾਈਆ। ਸਤਿਗੁਰ ਸ਼ਬਦ ਦਾ ਮਾਰਗ
ਵੇਖਾਂ ਚੌੜਾ, ਜਿਸ ਦੀ ਹੱਦ ਹਦੂਦ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਫਲ ਵੇਖਾਂ ਕੌੜਾ, ਮਿਠਤ ਵਿਚ ਨਾ ਕੋਇ ਸਮਾਈਆ। ਖੇਲ ਤੱਕਾਂ ਬ੍ਰਹਿਮਣ ਗੌੜਾ, ਜਿਸ ਦੀ ਬ੍ਰਹਮ ਤੋਂ ਪਰੇ ਪੜ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਆਪ ਠਗੌਰਾ, ਠੱਗੀ ਜਗਤ ਨਾਲ ਕਮਾਈਆ। ਸਾਧਾਂ ਸੰਤਾਂ ਵਿਚ ਫਿਰੇ ਵਾਂਗ ਚੋਰਾ, ਚੋਰੀ ਚੋਰੀ ਆਪਣਾ ਹੁਕਮ ਵਰਤਾਈਆ। ਜਿਸ ਦਾ ਅਗਲਾ ਖੇਲ ਹੋਣਾ ਘਨਘੋਰਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਮਾਨਸ ਹੱਡੀਆਂ ਰੁਲਣੀਆਂ ਵਾਂਗ ਪਸ਼ੂਆਂ ਢੋਰਾ, ਪਸ਼ਚਾਤਾਪ ਕਰੇ ਲੋਕਾਈਆ। ਕਿਸੇ ਹੱਥ ਨਾਮ ਨਹੀਂ ਆਉਣਾ ਭੋਰਾ, ਭੌਰੇ ਬੈਠੇ ਸਾਰੇ ਮਾਰਨ ਕੂਕ ਕੂਕ ਕੇ ਧਾਹੀਆ। ਅੰਤ ਕੰਤ ਭਗਵੰਤ ਸਦੀ ਚੌਧਵੀਂ ਜਵਾਬ ਮਿਲਣਾ ਸਭ ਨੂੰ ਕੋਰਾ, ਕਾਇਆ ਕੁਰ੍ਹੇ ਵੇਖ ਵਖਾਈਆ। ਦੀਨ ਦੁਨੀ ਯਾਦ ਨਾ ਆਵੇ ਆਤਮ ਪਰਮਾਤਮ ਵਾਲਾ ਦੋਹਰਾ, ਦੋਹਰਾ ਰੰਗ ਨਾ ਕੋਇ ਰੰਗਾਈਆ। ਦੀਨਾਂ ਮਜ਼੍ਹਬਾਂ ਵਧਿਆ ਖੋਰਾ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਇੱਕੀ ਮਾਘ ਕਹੇ ਮੈਨੂੰ ਦਿਓ ਵਧਾਈਆਂ, ਖ਼ੁਸ਼ੀਆਂ ਢੋਲੇ ਗਾਈਆ। ਕਿਰਪਾ ਕਰੇ ਮੇਰਾ ਗੁਸਾਈਂਆ, ਗਹਿਰ ਗੰਭੀਰ ਧੁਰਦਰਗਾਹੀਆ। ਜਿਸ ਨੂੰ ਸਭ ਨੇ ਕਿਹਾ ਮਾਹੀਆ, ਮਹਿਬੂਬ ਨੂਰ ਅਲਾਹੀਆ। ਉਹ ਜੁਗ ਜੁਗ ਮੇਟਣ ਵਾਲਾ ਸ਼ਾਹੀਆ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਝਗੜਾ ਮੁਕਾਉਣਾ ਸੂਰਾਂ ਗਾਈਂਆ, ਜ਼ਿਬਹ ਛੁਰੀ ਕਰੇ ਨਾ ਕੋਇ ਕਸਾਈਆ। ਜਿਸ ਦੀਨਾਂ ਮਜ਼੍ਹਬਾਂ ਕੱਟਣੀਆਂ ਫਾਹੀਆ, ਫ਼ੈਸਲਾ ਆਪਣਾ ਹੁਕਮ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਾਤਾ ਮੇਲਣਾ ਵਿਛੜਿਆਂ ਰਾਹੀਂਆ, ਮਾਰਗ ਇਕੋ ਇਕ ਸਮਝਾਈਆ। ਜਿਸ ਦੀਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਣੀਆਂ ਗਵਾਹੀਆਂ, ਸ਼ਹਾਦਤ ਸ਼ਬਦ ਗੁਰੂ ਸਮਝਾਈਆ। ਜਿਸ ਘਰ ਘਰ ਅੰਦਰ ਅਗਨੀ ਅੱਗ ਚਵਾਤੀਆਂ ਲਾਈਆਂ, ਜਗਤ ਵਿਦਿਆ ਬੁਝਾ ਸਕੇ ਨਾ ਰਾਈਆ। ਇਹ ਖੇਲ ਅਗੰਮਾ ਅਗੰਮ ਅਥਾਹੀਆ, ਪਰਦਾ ਸਕੇ ਨਾ ਕੋਇ ਉਠਾਈਆ। ਗੋਬਿੰਦ ਦਾ ਲੇਖਾ ਪੂਰਾ ਜਿਸ ਦਾ ਬੀਤ ਗਿਆ ਢਈਆ, ਆਪਣਾ ਪੰਧ ਮੁਕਾਈਆ। ਜਿਸ ਲੇਖ ਮੁਕਾਉਣੇ ਹਿੰਦੂ ਮੁਸਲਿਮ ਸਿੱਖ ਈਸਾਈਆਂ, ਅਸਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਇੱਕੀ ਮਾਘ ਕਹੇ ਮੇਰਾ ਸਾਹਿਬ ਸਵਾਮੀ ਸ਼ਬਦੀ ਧਾਰ ਫਿਰੇ ਨੱਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਕੂੜ ਕੁੜਿਆਰ ਦੋ ਤਰਫ਼ੀ ਕਰਨਾ ਇਕੱਠਾ, ਇਕੋ ਹੁਕਮ ਵਰਤਾਈਆ। ਜਗਤ ਜਹਾਨ ਉਲਟੀ ਗੇੜ ਦੇ ਲੱਠਾ, ਪਾਸਾ ਪਾਸੇ ਨਾਲੋਂ ਬਦਲਾਈਆ। ਝਗੜਾ ਮੁਕਾ ਦੇ ਮੰਦਰ ਮੱਠਾ, ਸ਼ਿਵਦਵਾਲਿਆਂ ਚਰਚਾਂ ਵੇਖ ਵਖਾਈਆ। ਮਸਜਿਦਾਂ ਲੇਖਾ ਰਹੇ ਨਾ ਰਤਾ, ਪੂਰਬ ਲੇਖੇ ਸਭ ਦੀ ਝੋਲੀ ਪਾਈਆ। ਜਗਤ ਜਗਿਆਸੂ ਕੋਇ ਕਰ ਨਾ ਸਕੇ ਪਤਾ, ਕੀ ਪਤਿਪਰਮੇਸ਼ਵਰ ਹੁਕਮ ਵਰਤਾਈਆ। ਮਨ ਮਤ ਬੁਧੀ ਵਾਲੇ ਸਾਧ ਸੰਤ ਕੀ ਕਰਨ ਜਗਤ ਮਤਾ, ਮਤ ਮਤਾਂਤਰਾਂ ਪੰਧ ਨਾ ਕੋਇ ਮੁਕਾਈਆ। ਸਭ ਦਾ ਅੰਦਰ ਹੋ ਗਿਆ ਤੱਤਾ, ਅਗਨੀ ਤਤ ਸਭ ਨੂੰ ਰਹੀ ਤਪਾਈਆ। ਇੱਕੀ ਮਾਘ ਕਹੇ ਮੈਂ ਉਸ ਦੇ ਸਥਰ ਲੱਥਾ, ਜਿਸ ਦੀ ਸੇਜ ਗੋਬਿੰਦ ਧਾਰ ਹੰਢਾਈਆ। ਜਿਸ ਨੂੰ ਜਗਤ ਜਹਾਨ ਟੇਕ ਸਕੇ ਨਾ ਮੱਥਾ, ਮਸਤਕ ਧੂੜ ਨਾ ਕੋਇ ਰਮਾਈਆ। ਉਹ ਲੇਖਾ ਪੂਰਾ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਮੈਂ ਭੇਵ ਖੁਲਾਵਾਂ ਯਥਾਰਥ ਯਥਾ, ਯਦਪ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ
ਸੁਣਾਈਆ। ਇੱਕੀ ਮਾਘ ਕਹੇ ਵਾਹ ਵਾਹ ਦਿੱਲੀ ਦਰਬਾਰਾ, ਦਰੇ ਦਰਬਾਰ ਤੇਰੀ ਵਡਿਆਈਆ। ਮੇਰੇ ਦਿਵਸ ਦਾ ਤੇਰੇ ਨਾਲ ਪਿਆਰਾ, ਪਿਆਰੇ ਪ੍ਰੀਤਮ ਦਿਆਂ ਜਣਾਈਆ। ਤੇਰਾ ਗ੍ਰਹਿ ਸੱਚਾ ਘਰ ਬਾਰਾ, ਭਗਤ ਦਵਾਰ ਵਜਦੀ ਰਹੇ ਵਧਾਈਆ। ਜਿਥੇ ਇਕੋ ਮਾਣ ਪੁਰਖ ਨਾਰਾ, ਨਰ ਨਰਾਇਣ ਹੋਏ ਸਹਾਈਆ। ਬੇਖ਼ਬਰਾਂ ਕਰੀਂ ਖ਼ਬਰਦਾਰਾ, ਖ਼ਬਰ ਜਗਤ ਜਹਾਨ ਸੁਣਾਈਆ। ਸਭ ਦਾ ਪੂਰਬ ਲਾਹੁਣਾ ਉਧਾਰਾ, ਗੁਰ ਤੇਗ਼ ਬਹਾਦਰ ਬਿਨ ਨੈਣ ਨੈਣ ਉਠਾਈਆ। ਢਾਕੇ ਦਾ ਲੇਖਾ ਕਰਨਾ ਜ਼ਾਹਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰੀ ਨਮੋ ਨਮੋ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ, ਅਕਲ ਕਲਧਾਰੀ ਇਕ ਅਖਵਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਨਿਰਗੁਣ ਧਾਰ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਤੇਰੀ ਵਡਿਆਈਆ। ਕਲਜੁਗ ਲੇਖਾ ਫੇਰ ਨਾ ਰਹੇ ਦੁਬਾਰਾ, ਅੰਤ ਦਾ ਅੰਤ ਦੇਣਾ ਕਰਾਈਆ। ਤੂੰ ਕਲ ਕਲਕੀ ਅਵਤਾਰਾ, ਨਿਹਕਲੰਕ ਕਲ ਤੇਰੀ ਬੇਪਰਵਾਹੀਆ। ਨੂਰ ਨੁਰਾਨਾ ਅਮਾਮ ਅਮਾਮਾ ਹੋ ਜ਼ਾਹਿਰਾ, ਜ਼ਾਹਰ ਜ਼ਹੂਰ ਤੇਰੀ ਰੁਸ਼ਨਾਈਆ। ਚੜ੍ਹਦੇ ਦਾ ਲੇਖਾ ਲਹਿੰਦੇ ਦੀ ਦਿਸ਼ਾ ਮੇਲ ਮੇਲਣਾ ਨਾਲ ਕਾਹਿਰਾ, ਕਹਿਰ ਦਾ ਆਪਣਾ ਹੁਕਮ ਵਰਤਾਈਆ। ਤੇਰੀ ਹੱਦ ਹਦੂਦਾ ਸਮਝੇ ਕੋਈ ਨਾ ਦਾਇਰਾ, ਅੰਤ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸ਼ਬਦ ਧਾਰ ਦੀ ਸੈਰਾ, ਸੈਰਗਾਹ ਦੋ ਜਹਾਨ ਨਜ਼ਰੀ ਆਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਮਨਜੀਤ ਕੌਰ ਨੂਰਪੁਰ ਦੇ ਨਵਿਤ
ਜਨ ਭਗਤ ਕਹਿਣ ਪ੍ਰਭੂ ਸਾਡੇ ਧੁਰ ਦੇ ਬਾਪ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਕਿਰਪਾ ਕਰੀਂ ਆਪ, ਪ੍ਰੀਤਮ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਪਾਉਣਾ ਜਾਪ, ਜਗ ਜੀਵਣ ਦਾਤੇ ਦੇਣੀ ਵਡਿਆਈਆ। ਮੇਲ ਮਿਲਾਉਣਾ ਤੀਨੋ ਤਾਪ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਕਿਰਪਾ ਕਰਨੀ ਲੋਕਮਾਤ, ਧਰਨੀ ਧਰਤ ਧਵਲ ਧੌਲ ਉਤੇ ਵੇਖ ਵਖਾਈਆ। ਕੋਟਨ ਕੋਟ ਜਨਮ ਦੇ ਮੇਟਣੇ ਪਾਪ, ਪਤਤ ਪੁਨੀਤ ਕਰਾਈਆ। ਦੁੱਖ ਰੋਗ ਨਾ ਰਹੇ ਸੰਤਾਪ, ਸੁਖ ਸਾਗਰ ਵਿਚ ਸਮਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਸਾਚਾ ਨੂਰ ਚੰਦ ਦੇ ਚਮਕਾਈਆ। ਨਿਰਗੁਣ ਧਾਰ ਪੁਛਣੀ ਵਾਤ, ਸਰਗੁਣ ਹੋਣਾ ਆਪ ਸਹਾਈਆ। ਤੇਰੇ ਚਰਨ ਕਵਲ ਸਚ ਪ੍ਰੀਤੀ ਨਾਤ, ਰਿਸ਼ਤਾ ਅਗੰਮ ਦੇਣਾ ਬਣਾਈਆ। ਤੇਰਾ ਦਰਸ਼ਨ ਕਰੀਏ ਬਹੁਭਾਂਤ, ਬਹੁਭਾਂਤੀ ਆਪਣਾ ਰੰਗ ਰੰਗਾਈਆ। ਕਿਰਪਾ ਕਰਨੀ ਇਕ ਇਕਾਂਤ, ਇਕ ਇਕੱਲੇ ਦੇਣੀ ਵਡਿਆਈਆ। ਸਭ ਦੀ ਅੰਤਮ ਪੁਛਣੀ ਵਾਤ, ਵਾਤਾਵਰਨ ਵੇਖਣਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਪ੍ਰੀਤੀ ਚਰਨ ਕਵਲ ਨਾਤ । ਜਨ ਭਗਤ ਕਹਿਣ ਦੁੱਖੜਾ ਕੱਟ ਦੇ ਰੋਗ, ਹਉਮੇ ਰਹਿਣ ਨਾ ਪਾਈਆ। ਸਾਚੇ ਨਾਮ ਦੀ ਬਖ਼ਸ਼ ਦੇ ਚੋਗ, ਚੁਗਲੀ ਨਿੰਦਿਆ ਵਿਚੋਂ ਬਾਹਰ ਰਖਾਈਆ। ਚਿੰਤਾ ਗ਼ਮ ਰਹੇ ਨਾ ਸੋਗ, ਚਿਖਾ ਕੂੜ ਨਾ ਅਗਨ ਜਲਾਈਆ। ਤੇਰੇ ਨਾਮ ਦੀ ਚੁਗੀਏ ਚੋਗ, ਰਸ ਅੰਮ੍ਰਿਤ ਦੇਣਾ ਚਖਾਈਆ। ਚਰਨ ਪ੍ਰੀਤ ਬਖ਼ਸ਼ਣਾ ਜੋਗ, ਜੁਗੀਸ਼ਰਾਂ ਬਾਹਰ ਪੜ੍ਹਾਈਆ। ਤੇਰਾ ਕਰੀਏ ਦਰਸ
ਅਮੋਘ, ਅਮੁਲ ਤੇਰੀ ਸਰਨਾਈਆ। ਤੇਰੇ ਖੇਲ ਤਕੀਏ ਚੋਜ, ਚੋਜੀ ਪ੍ਰੀਤਮ ਤੇਰੇ ਹੱਥ ਵਡਿਆਈਆ। ਸਤਿ ਸਚ ਦਾ ਬਖ਼ਸ਼ ਦੇ ਜੋਗ, ਭਿਛਿਆ ਸਚ ਵਾਲੀ ਵਰਤਾਈਆ। ਤੇਰੇ ਨਾਮ ਦੀ ਮਾਣੀਏ ਮੌਜ, ਮਜਲਸ ਭਗਤਾਂ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਧਿਆਈਏ ਮੁਖ, ਰਸਨਾ ਸਿਫ਼ਤ ਸਲਾਹੀਆ। ਸਾਡੇ ਅੰਦਰ ਰਹੇ ਨਾ ਦੁੱਖ, ਤ੍ਰਿਸ਼ਨਾ ਦੇਣੀ ਮਿਟਾਈਆ। ਅੰਮ੍ਰਿਤ ਧਾਰ ਮਿਟਾਉਣੀ ਭੁੱਖ, ਹਉਮੇ ਹੰਗਤਾ ਗੜ੍ਹ ਤੁੜਾਈਆ। ਸੁਫ਼ਲ ਕਰਾਉਣੀ ਜਨਨੀ ਕੁੱਖ, ਮਿਲੇ ਮਾਣ ਜਣੇਂਦੀ ਮਾਈਆ। ਸਾਡਾ ਪੈਂਡਾ ਜਾਵੇ ਮੁਕ, ਆਵਣ ਜਾਵਣ ਰਹੇ ਨਾ ਰਾਈਆ। ਤੇਰਾ ਨਾਮ ਗਾਈਏ ਤੁਕ, ਤੇਰੀ ਸਿਫ਼ਤ ਸਿਫ਼ਤ ਸਲਾਹੀਆ। ਸੀਸ ਜਗਦੀਸ਼ ਜਾਵੇ ਝੁਕ, ਧੂੜੀ ਖ਼ਾਕ ਰਮਾਈਆ। ਸਾਡਾ ਪੈਂਡਾ ਪੰਧ ਜਾਏ ਮੁਕ, ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਹਿਣ ਸਾਡੇ ਉਪਰ ਤੁਠ, ਮੁੱਠੀ ਭਰ ਸਾਰੇ ਲੈ ਤਰਾਈਆ।