ਪੁਸਤਕਾਲਾਭਾਗ ੨੩

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਕੰਤ ਸੁਹਾਗਾ, ਸ਼ਾਹੋ ਭੂਪ ਸੁਲਤਾਨ ਸ੍ਰੀ ਭਗਵਾਨ ਆਪ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰੂ ਜਾਗਾ, ਬਿਨ ਨੇਤਰ ਲੋਚਨ ਨੈਣ ਅੱਖ ਖੁਲਾਈਆ। ਜਿਸ ਦੇ ਹੁਕਮ ਵਿਚ ਲੋਕਮਾਤ ਬੀਤਿਆ ਮਾਘਾ, ਧਰਨੀ ਧਰਤ ਧਵਲ ਧੌਲ ਆਪਣਾ ਪੰਧ ਮੁਕਾਈਆ। ਫਲਗੁਣਾ ਨਿਰਗੁਣ ਧਾਰ ਆਵੇ ਭਾਗਾ, ਭੱਜੇ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਗਾਵੇ ਰਾਗਾ, ਅਨੁਰਾਗੀ ਦੇਵੇ ਮਾਣ ਵਡਿਆਈਆ। ਹੱਸ ਕੇ ਕਹੇ ਮੇਰਾ ਵਕਤ ਸੁਹੰਜਣਾ ਹੋਇਆ ਸੁਭਾਗਾ, ਪ੍ਰਵਿਸ਼ਟਾ ਦ੍ਰਿਸ਼ਟ ਇਸ਼ਟ ਨਾਲ ਮਿਲਾਈਆ। ਸਰਗੁਣ ਧਾਰ ਤੱਕਾਂ ਸਤਿ ਸਰੂਪ ਜਗਤ ਵਿਕਾਰ ਕਾਗਾ, ਹੰਸ ਸਰਬੰਸ ਖੋਜ ਖੁਜਾਈਆ। ਅੰਤਰ ਨਿਰੰਤਰ ਸੁਰਤੀ ਸ਼ਬਦੀ ਹਰਿਜਨ ਪ੍ਰੇਮ ਤੱਕਾਂ ਲਾਗਾ, ਪਾਰਬ੍ਰਹਮ ਬ੍ਰਹਮ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੁਰਮਤ ਮੈਲ ਵੇਖਾਂ ਦਾਗ਼ਾ, ਵਿਕਾਰ ਹੰਕਾਰ ਖੋਜ ਖੁਜਾਈਆ। ਧੁਰ ਸੰਦੇਸ਼ ਸੁਣਾਂ ਜੋ ਦੇ ਕੇ ਗਿਆ ਵਾਲਾ ਬਾਜਾ, ਬਾਜ਼ੀ ਦੀਨ ਦੁਨੀ ਸਮਝਾਈਆ। ਜਿਸ ਨੇ ਅੰਤ ਕੰਤ ਭਗਵੰਤ ਹੋ ਸਵਾਰਨਾ ਕਾਜਾ, ਕੁਦਰਤ ਦਾ ਕਾਦਰ ਮਖ਼ਲੂਕ ਦਾ ਮਾਲਕ ਹੋ ਕੇ ਵੇਖ ਵਖਾਈਆ। ਸੋ ਸ਼ਾਹੋ ਭੂਪ ਸਤਿ ਸਰੂਪ ਦੋ ਜਹਾਨਾਂ ਰਾਜਨ ਰਾਜਾ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਜਿਸ ਦਾ ਖੇਲ ਜੁਗ ਚੌਕੜੀ ਵੇਖਣਹਾਰਾ ਵਾਦਾ, ਵਿਵਾਦ ਵਿਖ ਅੰਮ੍ਰਿਤ ਧਿਆਨ ਲਗਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮਾਧਵ ਮਾਧਾ, ਮਧੁਰ ਧੁਨ ਰਿਹਾ ਜਣਾਈਆ। ਜਿਸ ਅਗੇ ਨਾ ਕੋਈ ਸਵਾਲ ਨਾ ਜਵਾਬਾ, ਸਿਰ ਸਕੇ ਨਾ ਕੋਈ ਉਠਾਈਆ। ਉਹ ਲੇਖਾ ਜਾਣੇ ਧਰਨੀ ਧਰਤ ਧਵਲ ਸਮੁੰਦ ਸਾਗਰ ਜਲ ਥਲ ਮਹੀਅਲ ਆਬਾ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਜਾਣੇ ਦੀਨ ਦੁਨੀ ਵਾਲੇ ਕਾਅਬਾ, ਕਿਬਲ ਦਾ ਮਾਲਕ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਮੈਂ ਆ ਗਿਆ ਲੋਕਮਾਤ, ਮਤਾ ਸਤਿਗੁਰ ਸ਼ਬਦ ਨਾਲ ਪਕਾਈਆ। ਸਤਿ ਸਤਿਵਾਦੀ ਬਖ਼ਸ਼ਣੀ ਦਾਤ, ਵਸਤ ਅਨਮੁੱਲ ਅਤੁਲ ਵਰਤਾਈਆ। ਸਚ ਪ੍ਰੀਤ ਜੋੜਨਾ ਨਾਤ, ਕੂੜੀ ਕਿਰਿਆ ਡੇਰਾ ਢਾਹੀਆ। ਮੇਰਾ ਲੇਖਾ ਰਹੇ ਨਾ ਜ਼ਾਤ ਪਾਤ, ਪਤਿਪਰਮੇਸ਼ਵਰ ਇਕੋ ਓਟ ਤਕਾਈਆ। ਕਲਜੁਗ ਵੇਖਾਂ ਅੰਧੇਰੀ ਰਾਤ, ਨਵ ਸੱਤ ਖੋਜ ਖੁਜਾਈਆ। ਚਾਰ ਜੁਗ ਦੇ ਪਿਛਲੇ ਪਾਤਰਾਂ ਵੇਖਾਂ ਪਾਤ, ਪਤ੍ਰਕਾ ਫੋਲ ਫੁਲਾਈਆ। ਕੀ ਲੇਖਾ ਲਹਿਣਾ ਦੇਣਾ ਲਿਖਿਆ ਨਾਲ ਕਲਮ ਦਵਾਤ, ਕਾਗ਼ਜ਼ ਸਿਆਹੀ ਜੋੜ ਜੁੜਾਈਆ। ਜਿਨ੍ਹਾਂ ਦੀ ਹੋਵੇ ਨਾ ਕਦੇ ਵਫ਼ਾਤ, ਮਰਨ ਜਨਮ ਨਾ ਰੂਪ ਬਦਲਾਈਆ। ਸਤਿਗੁਰ ਸ਼ਬਦ ਦਾ ਹੁਕਮ ਬਹੁਭਾਂਤ, ਜਗਤ ਅੱਖਰਾਂ ਨਾਲ ਵਡਿਆਈਆ। ਲੇਖੇ ਤੱਕਾਂ ਇਕ ਇਕਾਂਤ, ਏਕੰਕਾਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰੀ ਸੁਹੰਜਣੀ ਹੋਈ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਲਖ ਚੁਰਾਸੀ ਵੇਖਣਹਾਰਾ ਖ਼ਾਨੇ ਬੁਤ, ਬੁਤਖ਼ਾਨਿਆਂ ਫੋਲ ਫੁਲਾਈਆ। ਜਿਸ ਦੀ ਧਾਰ ਅਗੰਮਾ ਇਕੋ ਸ਼ਬਦ ਦੁਲਾਰਾ ਸੁਤ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸੋ ਸਚ ਦਵਾਰਿਉਂ ਆਏ ਉਠ, ਬਿਨ ਕਦਮਾਂ ਕਦਮ ਉਠਾਈਆ। ਮੇਰੇ ਉਤੇ ਜਾਏ ਤੁਠ, ਮਿਹਰ ਨਜ਼ਰ ਉਠਾਈਆ। ਸ੍ਰਿਸ਼ਟੀ ਵੇਖੇ ਚਾਰੇ ਗੁੱਠ, ਚਾਰੇ ਕੁੰਟਾਂ ਫੋਲ ਫੁਲਾਈਆ। ਬਿਨ ਹਰਿ ਨਾਮੇ ਸਭ ਦੇ ਖ਼ਾਲੀ ਦਿਸੇ ਠੁਠ, ਮਾਟੀ ਭਾਂਡੇ ਸਾਢੇ ਤਿੰਨ ਹੱਥ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੇਰਾ ਸੁਹੰਜਣਾ ਹੋਵੇ ਮਹੀਨਾ, ਮਾਸ ਦਿਵਸ ਮਿਲੇ ਵਡਿਆਈਆ। ਪ੍ਰਭੂ ਦਾ ਨਾਮ ਮਿਲੇ ਨਗੀਨਾ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਰੰਗ ਖ਼ੁਸ਼ੀਆਂ ਚਾੜ੍ਹੇ ਭੀਨਾ, ਭਿੰਨੜੀ ਰੈਣ ਨਾਲ ਵਡਿਆਈਆ। ਝਗੜਾ ਮੁਕੇ ਲੋਕ ਤੀਨਾ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਮੈਂ ਨਿਮਾਣਾ ਬਣ ਮਸਕੀਨਾ, ਨਿਵ ਨਿਵ ਲਾਗਾਂ ਪਾਈਆ। ਪ੍ਰਭੂ ਮੇਰਾ ਵਿਚਾਰ ਨਾ ਕਰੀਂ ਕਮੀਨਾ, ਕਾਮਲ ਮੁਰਸ਼ਦ ਦੇਣੀ ਵਡਿਆਈਆ। ਤੂੰ ਮਾਲਕ ਇਕ ਰਹੀਮਾ, ਰਹਿਮਤ ਦੇਣੀ ਵਡਿਆਈਆ। ਮੈਨੂੰ ਸਚ ਦੱਸ ਦੇ ਮੇਰੇ ਵਿਚ ਕਿਹੜੀ ਵੰਡਣੀ ਸੀਮਾ, ਸਿੰਮਤ ਦੇ ਸਮਝਾਈਆ। ਕਿਸ ਬਿਧ ਕਰੇ ਤਰਮੀਮਾ, ਹਿੱਸੇ ਆਪਣੇ ਆਪੇ ਪਾਈਆ। ਕੀ ਸਤਿਗੁਰ ਨਾਨਕ ਇਸ਼ਾਰਾ ਦੇ ਕੇ ਗਿਆ ਚੀਨਾ, ਚੀਨਣ ਤੋਂ ਬਾਹਰ ਆਪ ਦ੍ਰਿੜਾਈਆ। ਮਿਹਰ ਕਰ ਦੇ ਮੇਰੇ ਯਾਮਬੀਨਾ, ਮਹਿਬਾਨ ਬੀਹਦੋ ਨੂਰ ਅਲਾਹੀਆ। ਮੇਰਾ ਸਜਦਾ ਕਰ ਕਦਮੇ ਅਜ ਤਖ਼ਤਾ ਵਲਜੁ ਤਵਜ਼ੀਅ ਆਜੀਮਾ, ਬੇਪਰਵਾਹ ਤੇਰੀ ਬੇਪਰਵਾਹੀਆ। ਕੌਲ ਇਕਰਾਰ ਯਾਦ ਕਰ ਲੈ ਜੋ ਮਕਬਰਾ ਇਸ਼ਾਰਾ ਦੇਵੇ ਵਿਚ ਮਦੀਨਾ, ਮੁਹੰਮਦ ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਚੀਨਾ ਚਸ਼ਜੀ ਮਨਕਜ਼ੀ ਤਲਵਜ਼ੀ ਜਲਵਹੂ ਨੀਜ਼ੇ ਮਵਲ ਤੁਖਲ ਜ਼ਮੂ ਜ਼ਵਾਉ ਅਬਲ ਤੋਜ਼ਾ ਜ਼ਬਤੀ ਅਮ ਕੌਲ ਜ਼ਬਤੀ ਜ਼ਵੀ ਨੂਰੇ ਅਸ਼ਦ ਗੋਬਿੰਦੇ ਤਸ਼ਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਫਲਗੁਣ ਕਹੇ ਮੇਰੀ ਰੁਤ ਅਗੰਮੜੀ ਏਕ, ਏਕੰਕਾਰ ਦਏ ਵਡਿਆਈਆ। ਪਰਮ ਪੁਰਖ ਤੇਰੀ ਟੇਕ, ਬਿਨ ਧੂੜੀ ਮਸਤਕ ਟਿੱਕਾ ਦੇਣਾ ਰਮਾਈਆ। ਤੇਰਾ ਖੇਲ ਤੱਕਾਂ ਅਨੇਕ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਮੈਨੂੰ ਆਪਣਾ ਦੱਸ

ਦੇ ਭੇਤ, ਭੇਵ ਅਭੇਦ ਦੇ ਖੁਲਾਈਆ। ਕਿਉਂ ਸਤਿਗੁਰ ਅਰਜਨ ਸੀਸ ਪਵਾਈ ਰੇਤ, ਤੱਤੀ ਤਵੀ ਦਏ ਗਵਾਹੀਆ। ਕੀ ਤੇਰਾ ਲਹਿਣਾ ਨੇਤਨ ਨੇਤ, ਨਰ ਨਰਾਇਣ ਦੇਣਾ ਸਮਝਾਈਆ। ਕਿਉਂ ਅਵਤਾਰ ਪੈਗ਼ੰਬਰਾਂ ਗੁਰੂਆਂ ਯੁੱਧਾਂ ਵਿਚ ਜੀਵਾਂ ਜੰਤਾਂ ਕੀਤਾ ਖੇਤ, ਖੰਡੇ ਖੜਗ ਤੀਰ ਕਮਾਨ ਹੱਥ ਉਠਾਈਆ। ਕਿਉਂ ਗੋਬਿੰਦ ਬੱਚੇ ਕੀਤੇ ਭੇਟ, ਪਰਦਾ ਦੇਣਾ ਚੁਕਾਈਆ। ਕਿਉਂ ਸਚ ਸਿੰਘਾਸਣ ਗਿਆ ਲੇਟ, ਆਸਣ ਜਗਤ ਨਾ ਕੋਇ ਵਖਾਈਆ। ਤੇਰੇ ਜੁਗ ਚੌਕੜੀ ਬੀਤੇ ਕੇਤਨ ਕੇਤ, ਨੌ ਸੌ ਚੁਰਾਨਵੇਂ ਆਪਣਾ ਪੰਧ ਚੁਕਾਈਆ। ਕਿਉਂ ਸਦੀ ਚੌਧਵੀਂ ਸਭ ਨੂੰ ਲੱਗਾ ਸੇਕ, ਆਬੇ ਹਯਾਤ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੂੰ ਸਭ ਦੀ ਵੇਖਣਹਾਰਾ ਰੇਖ, ਘਟ ਘਟ ਅੰਦਰ ਡੇਰਾ ਲਾਈਆ। ਤੇਰਾ ਰੂਪ ਅਵੱਲੜਾ ਭੇਖ, ਜਗਤ ਸਮਝ ਵਿਚ ਨਾ ਆਈਆ। ਮੈਨੂੰ ਦੱਸ ਅਗੰਮ ਸੰਦੇਸ, ਸਰਘੀ ਸੰਧਿਆ ਤੋਂ ਬਾਹਰ ਸਮਝਾਈਆ। ਤੂੰ ਦੋ ਜਹਾਨਾਂ ਨਰੇਸ਼, ਸਚਖੰਡ ਨਿਵਾਸੀ ਇਕ ਅਖਵਾਈਆ। ਫਲਗੁਣ ਕਹੇ ਪ੍ਰਭੂ ਕਿਸ ਬਿਧ ਨਵ ਸੱਤ ਤੇਰੇ ਹੁਕਮ ਦਾ ਹੋਵੇ ਕਲੇਸ਼, ਕਲਾਧਾਰੀ ਦੇਣਾ ਦ੍ਰਿੜਾਈਆ। ਜਿਹੜਾ ਤੇਰੀ ਮਹਿੰਮਾ ਕਰਦਾ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਫਲਗੁਣ ਕਹੇ ਪ੍ਰਭੂ ਮੇਰੀ ਰੁਤ ਸੁਹੰਜਣੀ, ਸੋਹਣੀ ਦੇ ਵਡਿਆਈਆ। ਤੂੰ ਨੂਰ ਨੁਰਾਨਾ ਆਦਿ ਨਿਰੰਜਣੀ, ਪੁਰਖ ਅਕਾਲ ਇਕ ਅਖਵਾਈਆ। ਸਭ ਦਾ ਦਾਤਾ ਦਰਦ ਦੁੱਖ ਭੈ ਭੰਜਣੀ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਪਾ ਦੇ ਅੰਜਣੀ, ਨਿਜ ਲੋਚਨ ਕਰ ਰੁਸ਼ਨਾਈਆ। ਚਰਨ ਧੂੜ ਕਰਾ ਦੇ ਮਜਨੀ, ਦੁਰਮਤ ਮੈਲ ਗਵਾਈਆ। ਆਤਮ ਪਰਮਾਤਮ ਸਾਕ ਸੱਜਣੀ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਤ੍ਰੈਗੁਣ ਮਾਇਆ ਤੇਰੇ ਹੁਕਮ ਨਾਲ ਤੱਜਣੀ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਤੇਰੇ ਨਾਮ ਦੀ ਤਾਰ ਸਿਤਾਰ ਇਕੋ ਵੱਜਣੀ, ਤੁਰੀਆ ਤੋਂ ਪਰੇ ਦੇਣਾ ਦ੍ਰਿੜਾਈਆ। ਤੇਰੀ ਪ੍ਰੀਤੀ ਇਕੋ ਲੱਗਣੀ, ਲਗ ਮਾਤਰ ਦਾ ਡੇਰਾ ਢਾਹੀਆ। ਜਨ ਭਗਤਾਂ ਦਰਸ਼ਨ ਦੇਣਾ ਉਪਰ ਸ਼ਾਹ ਰਗਣੀ, ਨਵ ਦਵਾਰ ਦਾ ਪੰਧ ਚੁਕਾਈਆ। ਅੰਦਰੋਂ ਕੂੜ ਬੁਝਾਵੀਂ ਅਗਨੀ, ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਤੂੰ ਗੋਪਾਲ ਮੂਰਤ ਮਦਨੀ, ਮੋਹਨ ਇਕ ਅਖਵਾਈਆ। ਦੁਰਮਤ ਮੈਲ ਧੋਵੀਂ ਬਦਨੀ, ਪਤਤ ਪੁਨੀਤ ਕਰਾਈਆ। ਤੇਰੇ ਨਾਮ ਦਾ ਇਕੋ ਹੋਵੇ ਨੱਦਨੀ, ਅਨਾਦੀ ਧੁਨ ਸ਼ਨਵਾਈਆ। ਤੇਰੀ ਇਕੋ ਜੋਤ ਜਗਣੀ, ਦੋ ਜਹਾਨ ਕਰ ਰੁਸ਼ਨਾਈਆ। ਤੂੰ ਸਾਹਿਬ ਸੂਰਾ ਸਰਬੰਗਣੀ, ਪਾਤਸ਼ਾਹ ਵਡ ਵਡਿਆਈਆ। ਤੇਰੇ ਦਰ ਤੋਂ ਇਕੋ ਮੰਗ ਮੰਗਣੀ, ਖ਼ਾਲੀ ਝੋਲੀ ਦੇਣੀ ਭਰਾਈਆ। ਸਚ ਪ੍ਰੇਮ ਦੀ ਚਾੜ੍ਹਨੀ ਰੰਗਣੀ, ਰੰਗਤ ਇਕ ਵਖਾਈਆ। ਆਤਮ ਧਾਰ ਦੇਣੀ ਅਨੰਦਨੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਝਗੜਾ ਰਹੇ ਨਾ ਪੰਜ ਪੰਜਣੀ, ਪੰਚਮ ਭੇਵ ਦੇਣਾ ਚੁਕਾਈਆ। ਹਰਖ ਸੋਗ ਮੇਟ ਦੇ ਰੰਜਣੀ, ਚਿੰਤਾ ਚਿਖਾ ਨਾ ਕੋਇ ਤਪਾਈਆ। ਤੇਰੀ ਮੰਜ਼ਲ ਤੇਰੀ ਕਿਰਪਾ ਨਾਲ ਲੰਘਣੀ, ਅਗੇ ਹੋ ਨਾ ਕੋਇ ਅਟਕਾਈਆ। ਜੇ ਪਿਛੇ ਭਗਤਾਂ ਨਾਲ ਕਰਦਾ ਆਇਉਂ ਮੰਗਣੀ, ਫਲਗੁਣ ਕਹੇ ਅੱਜ ਮੇਰੀ ਰੈਣ ਵਿਚ ਸਭ ਨੂੰ ਲੈ ਪ੍ਰਨਾਈਆ। ਚੁਰਾਸੀ ਵਾਲੀ ਧਾਰ ਕਿਸੇ ਪਏ ਨਾ ਕੱਢਣੀ, ਜੋ ਚਲ ਆਏ ਸਰਨਾਈਆ। ਸਾਚੀ ਗੋਦ ਲਡਾਉਣੀ ਲਡਨੀ, ਫੜ ਬਾਹੋਂ ਗਲੇ ਲਗਾਈਆ। ਸਭ ਦੀ ਪਿਛਲੀ ਕੀਤੀ ਪਾਉਣੀ ਡੂੰਘੀ ਖੱਡਣੀ, ਅਗੇ ਆਪਣੇ ਗ੍ਰਹਿ ਵਸਾਈਆ। ਤੇਰੀ ਧਾਰ ਕਿਸੇ ਪਏ ਨਾ ਲੱਭਣੀ, ਤੂੰ ਘਰ ਘਰ ਦਰਸ਼ਨ ਦੇਣਾ ਚਾਈਂ ਚਾਈਂਆ। ਹਰਿਜਨ ਪਾਰ ਕਰਾਉਣੇ ਬਿਨਾ ਬੰਦਗੀ ਭਜਨੀ, ਭਾਵਨਾ ਸਭ ਦੀ ਵੇਖ ਵਖਾਈਆ। ਤੂੰ ਲੋਕਮਾਤ ਸਭ ਦੀ ਪਤ ਰੱਖਣੀ, ਪਤਿਪਰਮੇਸ਼ਵਰ

ਹੋਣਾ ਆਪ ਸਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਅਲਖ ਅਲਖਣੀ, ਅਗੋਚਰ ਅਥਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਫਲਗੁਣ ਕਹੇ ਮੇਰੇ ਅੰਤਰ ਚਾਉ ਘਨੇਰਾ, ਖ਼ੁਸ਼ੀਆਂ ਢੋਲੇ ਗਾਈਆ। ਤੂੰ ਸਾਹਿਬ ਸਵਾਮੀ ਮੇਰਾ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਸਤਿਗੁਰ ਸ਼ਬਦ ਬਿਨ ਤਤਾਂ ਤੋਂ ਚੇਰਾ, ਚੇਲਾ ਗੁਰ ਤੇਰਾ ਰੂਪ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਹੁਕਮ ਦਾ ਦਿਸੇ ਘੇਰਾ, ਘੇਰੇ ਵਿਚ ਲੋਕਾਈਆ। ਅੰਤ ਕਰਨਾ ਹਕ ਨਬੇੜਾ, ਹਕੀਕਤ ਵੇਖਣੀ ਥਾਉਂ ਥਾਈਂਆ। ਤੇਰਾ ਧਰਮ ਧਾਰ ਦਾ ਇਕੋ ਵਸੇ ਖੇੜਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਇਕੋ ਦੇਣਾ ਖੁਲਾਈਆ। ਦੀਨ ਮਜ਼੍ਹਬ ਦਾ ਰਹੇ ਕੋਇ ਨਾ ਝੇੜਾ, ਨਾਮ ਕਲਮਾ ਕਰੇ ਨਾ ਕੋਇ ਲੜਾਈਆ। ਮਨੂਏ ਮਨ ਦੇ ਦੇ ਗੇੜਾ, ਮਨਸਾ ਕੂੜੀ ਬਾਹਰ ਕਢਾਈਆ। ਕਾਇਆ ਮੰਦਰ ਅੰਦਰ ਸਭ ਨੂੰ ਖੁੱਲ੍ਹਾ ਦਿਸੇ ਵਿਹੜਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਪਿਛੇ ਕਲਜੁਗ ਖੇਲ ਖੇਲਿਆ ਬਥੇਰਾ, ਬਹੁਭਾਂਤੀ ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਵਖਾ ਅੰਧੇਰਾ, ਅੰਧ ਆਤਮ ਕੀਤੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਸੁਣ ਫਲਗੁਣ ਮੀਤਾ, ਫੱਗਣਾ ਦਿਆਂ ਦ੍ਰਿੜਾਈਆ। ਮੇਰੇ ਸਾਹਿਬ ਦੀ ਅਵੱਲੜੀ ਰੀਤਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਿਸ ਨੂੰ ਕਹਿੰਦੇ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਨੂਰ ਅਲਾਹੀਆ। ਜੋ ਹਰ ਘਟ ਵਸੇ ਚੀਤਾ, ਗ੍ਰਹਿ ਮੰਦਰ ਅੰਦਰ ਸੋਭਾ ਪਾਈਆ। ਜੋ ਆਦਿ ਪੁਰਖ ਅਪਰੰਪਰ ਸਵਾਮੀ ਪਤਤ ਪੁਨੀਤਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਖੇਲ ਸਦਾ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹਦਾ ਭਾਣਾ ਮੰਨਦੇ ਕਰਕੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਕਲਜੁਗ ਜੀਵ ਅੰਦਰੋਂ ਕੌੜਾ ਕੀਤਾ ਰੀਠਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣ ਫੱਗਣਾ ਕੀ ਸੰਦੇਸ਼ਾ ਦੇਵੇ ਧੁਰ ਦਾ ਰਾਮ, ਰਮਈਆ ਕੀ ਦ੍ਰਿੜਾਈਆ। ਕੀ ਲੇਖ ਜਣਾਏ ਅਗੰਮਾ ਅਮਾਮ, ਅਮਾਮ ਅਮਾਮਾ ਨੂਰ ਅਲਾਹੀਆ ਜਿਸ ਦੀ ਸਭ ਤੋਂ ਵੱਖਰੀ ਕਲਾਮ, ਕਲਮੇ ਕਾਗ਼ਜ਼ਾਂ ਵਾਲੇ ਦੇਣ ਗਵਾਹੀਆ। ਜਿਸ ਦੀ ਆਸ਼ਾ ਰੱਖ ਕੇ ਗਿਆ ਘਨਈਆ ਸ਼ਾਮ, ਕਾਹਨਾ ਕਾਹਨ ਕਾਹਨ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨੌਜਵਾਨ, ਮਰਦ ਮਰਦਾਨਾ ਇਕ ਅਖਵਾਈਆ। ਜਿਸ ਨੂੰ ਝੁਕਦੇ ਜਿਮੀਂ ਅਸਮਾਨ, ਰਵ ਸਸ ਸੂਰੀਆ ਚੰਦ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸੇਵ ਕਮਾਈਆ। ਸੋ ਪਰਮ ਪੁਰਖ ਪਰਮਾਤਮ ਅੰਤਰ ਵੇਖੇ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਜੋ ਸਭ ਦਾ ਹੁਕਮਰਾਨ, ਸ਼ਹਿਨਸ਼ਾਹ ਇਕ ਅਖਵਾਈਆ। ਉਸ ਦੇ ਨਾਮ ਦਾ ਚੜ੍ਹਨ ਵਾਲਾ ਤੂਫ਼ਾਨ, ਤੋਫ਼ੇ ਘਰ ਘਰ ਦਏ ਪਹੁੰਚਾਈਆ। ਜਿਸ ਨੇ ਚੜ੍ਹਦੀ ਦਿਸ਼ਾ ਕੀਤੀ ਪ੍ਰਵਾਨ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਜਿਸ ਝਗੜਾ ਵੇਖਣਾ ਪਾਕ ਨਾਲ ਅਫ਼ਗਾਨ, ਇਰਾਕ ਨਾਲ ਇਰਾਨ ਟਕਰਾਈਆ। ਹਲੂਣਾ ਦੇਵੇ ਚੀਨ ਨਾਲ ਜਪਾਨ, ਜੈਪਨ ਪਰਦਾ ਆਪ ਚੁਕਾਈਆ। ਰਸ਼ੀਆ ਵਿਚ ਰੋਸ ਦਾ ਲਿਆਏ ਤੂਫ਼ਾਨ, ਤੁਆਰਫ ਸਭ ਦਾ ਦਏ ਕਰਾਈਆ। ਅਮਰੀਕਾ ਅੰਤਰ ਬਣ ਸ਼ੈਤਾਨ, ਸ਼ੈਤਾਨੀ ਜਗਤ ਵਾਲੀ ਵਖਾਈਆ। ਇੰਗਲੈਂਡ ਹੋਮਲੈਂਡ ਦਾ ਰਹੇ ਨਾ ਕੋਇ ਨਿਸ਼ਾਨ, ਨਿਸ਼ਾਨੇ ਸਭ ਦੇ ਦਏ ਬਦਲਾਈਆ। ਫਲਗੁਣਾ ਤੂੰ ਹੋਈਂ ਨਾ

ਮੂਲ ਹੈਰਾਨ, ਸਹਿਜ ਨਾਲ ਸਮਝਾਈਆ। ਉਹ ਕਰੇ ਖੇਲ ਜੋ ਸਭ ਦਾ ਜਾਣੀ ਜਾਣ, ਜਾਨਣਹਾਰ ਬੇਪ੍ਰਵਾਹੀਆ। ਜਿਸ ਰਚਨਾ ਰਚੀ ਮਹਾਨ, ਰਚ ਰਚ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਮੈਂ ਨਿਗਾਹ ਮਾਰੀ ਦੋ ਜਹਾਨਾਂ ਕੰਢੀਆਂ, ਘਾਟਾਂ ਫੋਲ ਫੁਲਾਈਆ। ਜ਼ਿਮੀਂ ਅਸਮਾਨਾਂ ਪਈਆਂ ਪਾਬੰਦੀਆਂ, ਬੰਦੀਖਾਨਿਆਂ ਵਿਚ ਲੋਕਾਈਆ। ਜਾਂ ਤੱਕਿਆ ਨਾਰਦ ਕੱਢੀ ਆਵੇ ਦੰਦੀਆਂ, ਹੱਸ ਕੇ ਰਿਹਾ ਵਖਾਈਆ। ਫਲਗੁਣਾ ਆ ਤੱਕ ਲੈ ਮੁਹੰਮਦ ਦੀਆਂ ਚੌਦਾਂ ਸਦੀਆਂ ਲੰਘੀਆਂ, ਆਪਣਾ ਪੰਧ ਮੁਕਾਈਆ। ਚਾਰ ਯਾਰਾਂ ਪਿੱਠਾਂ ਹੋਈਆਂ ਨੰਗੀਆਂ, ਓਢਣ ਨਜ਼ਰ ਕੋਇ ਨਾ ਆਈਆ। ਉਧਰੋਂ ਈਸਾ ਇਸ਼ਾਰਾ ਦੇਵੇ ਫ਼ਰੰਗੀਆਂ, ਫ਼ੈਸਲਾ ਹਕ ਸੁਣਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਗਾਂ ਮੰਗੀਆਂ, ਪ੍ਰਭ ਪੂਰੀਆਂ ਦਏ ਕਰਾਈਆ। ਇਹ ਖੇਲਾਂ ਉਸ ਸਾਹਿਬ ਨੂੰ ਲੱਗਣ ਚੰਗੀਆਂ, ਜੋ ਜੁਗ ਜੁਗ ਜੁਗ ਦਏ ਉਲਟਾਈਆ। ਇਹ ਉਹਦੀਆਂ ਆਦਿ ਜੁਗਾਦਿ ਦੀਆਂ ਵੰਡੀਆਂ, ਵੰਡਣਹਾਰਾ ਇਕ ਅਖਵਾਈਆ। ਜਿਸ ਦੀਆਂ ਖੇਲਾਂ ਵਿਚ ਬ੍ਰਹਿਮੰਡੀਆਂ, ਬ੍ਰਹਿਮਾਂਡ ਧਿਆਨ ਲਗਾਈਆ। ਉਹ ਲੇਖੇ ਜਾਣੇ ਜੇਰਜ ਅੰਡੀਆਂ, ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਨਾਰਦ ਕਹੇ ਫਲਗੁਣਾ ਮੇਰੇ ਕੋਲ ਪੁਰਾਣੀਆਂ ਤਵਾਰੀਖਾਂ, ਬਿਨਾ ਅੱਖਰਾਂ ਤੋਂ ਨਿਰਅੱਖਰ ਧਾਰ ਵਖਾਈਆ। ਜਿਸ ਵਿਚ ਪ੍ਰਭ ਤੋਂ ਸਭ ਨੇ ਮੰਗੀਆਂ ਭੀਖਾਂ, ਭਿਖਕ ਹੋ ਕੇ ਝੋਲੀਆਂ ਡਾਹੀਆ। ਉਸ ਦੀਆਂ ਸਤਿਗੁਰ ਸ਼ਬਦ ਕਰੇ ਤਸਦੀਕਾਂ, ਸ਼ਹਾਦਤ ਆਪਣਾ ਹੁਕਮ ਵਰਤਾਈਆ। ਉਠ ਵੇਖ ਲੈ ਸੱਜਣਾ ਸਭ ਦੀਆਂ ਅੰਦਰੋਂ ਬਦਲੀਆਂ ਨੀਤਾਂ, ਨੀਤੀਵਾਨ ਰਹਿਣ ਕੋਇ ਨਾ ਪਾਈਆ। ਝਗੜਾ ਪੈ ਗਿਆ ਮੰਦਰ ਮਸੀਤਾਂ, ਮਸਲਾ ਹੱਲ ਨਾ ਕੋਇ ਕਰਾਈਆ। ਨੇਤਰ ਰੋਵੇ ਕੂਕ ਸੁਣਾਵੇ ਗੀਤਾ, ਅਠਾਰਾਂ ਧਿਆਏ ਨਾਲ ਰਲਾਈਆ। ਪੁਰਾਨ ਅਠਾਰਾਂ ਮਾਰਨ ਚੀਕਾਂ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਰਿਹਾ ਸੁਣਾਈਆ। ਵੇਦ ਸ਼ਾਸਤਰ ਕਹਿਣ ਸਾਡੀਆਂ ਪੂਰੀਆਂ ਕਰ ਦੇ ਉਮੀਦਾਂ, ਪ੍ਰਭ ਤੇਰੇ ਹੱਥ ਵਡਿਆਈਆ। ਅੰਜੀਲ ਕੁਰਾਨ ਕੱਢੇ ਲੀਕਾਂ, ਆਪਣੇ ਨਿਸ਼ਾਨ ਵਖਾਈਆ। ਕਲਜੁਗ ਜੀਵਾਂ ਲਹਿਣਾ ਦੇਣਾ ਦੇ ਦੇ ਜੋ ਕਰਮਾਂ ਵਿਚ ਕੀਤਾ, ਕਰਨੀ ਦਾ ਲੇਖਾ ਸਭ ਦੀ ਝੋਲੀ ਪਾਈਆ। ਤੂੰ ਮਾਲਕ ਖ਼ਾਲਕ ਲੱਖ ਚੁਰਾਸੀ ਜੀਵ ਜੀਅ ਕਾ, ਅੰਡਜ ਜੇਰਜ ਉਤਭੁਜ ਸੇਤਜ ਤੇਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਫਲਗੁਣਾ ਆਹ ਵੇਖ ਲੈ ਮੇਰੇ ਕੋਲ ਅਗੰਮੀ ਤਹਰੀਰ, ਬਿਨ ਹਰਫ਼ ਹਰੂਫ਼ ਜਣਾਈਆ। ਜਿਸ ਦੀ ਅੱਜ ਤੱਕ ਕਿਸੇ ਨਹੀਂ ਕੀਤੀ ਤਕਰੀਰ, ਸਿਫ਼ਤਾਂ ਵਿਚ ਨਾ ਸਿਫ਼ਤ ਸਲਾਹੀਆ। ਇਸ ਦਾ ਲੇਖਾ ਨਾਲ ਸ਼ਾਹ ਹਕੀਰ, ਹਕੀਰ ਹਕੀਰਾਂ ਸੰਗ ਬਣਾਈਆ। ਜਿਸ ਝਗੜਾ ਮੇਟਣਾ ਗ਼ਰੀਬ ਅਮੀਰ, ਅਮਰਾਪਦ ਇਕ ਸਮਝਾਈਆ। ਜੋ ਆਸ਼ਾ ਰੱਖ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਮੇਰਾ ਮਹਿਬੂਬ ਨੂਰੀ ਅੱਲਾ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਜਿਸ ਦੇ ਨਾਮ ਖੰਡੇ ਦੀ ਇਕੋ ਹੋਵੇ ਸ਼ਮਸ਼ੀਰ, ਸ਼ਰਅ ਦੇ ਡੇਰੇ ਢਾਹੀਆ। ਜੋਤ ਦੀ ਧਾਰ ਸ਼ਹਿਨਸ਼ਾਹ ਤੇ ਸਤਿਗੁਰ ਸ਼ਬਦ ਹੋਵੇ ਵਜ਼ੀਰ, ਪਾਤਸ਼ਾਹ ਦੋ ਜਹਾਨ ਵੇਖੇ ਖ਼ਲਕ ਖ਼ੁਦਾਈਆ। ਜਿਸ ਦੀ ਦੀਨ ਦੁਨੀਆ ਵਾਲੀ ਨਹੀਂ ਜਮੀਰ, ਮਨਸਾ ਜਗਤ ਨਾ ਕੋਇ ਰਖਾਈਆ। ਉਹ ਕਲਜੁਗ ਵਿਚੋਂ ਸਤਿਜੁਗ ਦੀ ਬਦਲ ਦੇਵੇ ਤਕਦੀਰ, ਤਕੱਬਰ ਸਭ ਦਾ ਦਏ ਮਿਟਾਈਆ। ਜਿਸ ਸਦੀ

ਚੌਧਵੀਂ ਕਰਨਾ ਅੰਤ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਦੀ ਖਿੱਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਫਲਗੁਣਾ ਮੇਰੇ ਕੋਲ ਵੇਖ ਲੈ ਬਿਨਾ ਲਿਖਤ ਤੋਂ ਕਾਪੀਆਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਵਿਚ ਲਹਿਣਾ ਦੇਣਾ ਜੀਵ ਜਹਾਨਾ ਪਾਪੀਆਂ, ਗਿਣਤੀ ਗਣਤ ਨਾ ਕੋਇ ਸਮਝਾਈਆ। ਮੈਂ ਸੰਦੇਸ਼ਾ ਦੇਵਾਂ ਅੱਜ ਦੀ ਰਾਤੀਆ, ਸਹਿਜ ਨਾਲ ਸੁਣਾਈਆ। ਖ਼ਬਰਦਾਰ ਹੋ ਜਾ ਲੋਕਮਾਤੀਆ, ਮਾਤਰ ਭੂਮੀ ਦੇਣਾ ਦ੍ਰਿੜਾਈਆ। ਤੇਰੀ ਅੰਤ ਅਖ਼ੀਰੀ ਘਾਟੀਆ, ਮੰਜ਼ਲ ਪੌੜ੍ਹੀ ਚੜ੍ਹਨਾ ਚਾਈਂ ਚਾਈਂਆ। ਓਹ ਤੱਕ ਲੈ ਕਲਜੁਗ ਰੋਂਦਾ ਜਿਸ ਦੀ ਅੰਤਮ ਮੁਕਣੀ ਵਾਟੀਆ, ਭੱਜਾ ਆਵੇ ਵਾਹੋ ਦਾਹੀਆ। ਏਸ ਧਰਤੀ ਉਤੇ ਕੋਈ ਰਿਹਾ ਨਹੀਂ ਸਦਾ ਅਲਾਟੀਆ, ਸਦੀਆਂ ਵਿਚ ਪ੍ਰਭ ਨੇ ਸਭ ਦੇ ਹਿੱਸੇ ਦਿਤੇ ਪਾਈਆ। ਇਹ ਮੰਜ਼ਲਾਂ ਜੁਗ ਜੁਗ ਸਭ ਨੇ ਕਾਟੀਆ, ਬਣ ਬਣ ਪਾਂਧੀ ਰਾਹੀਆ। ਜਗਤ ਜਹਾਨ ਚਲਾਈਆਂ ਹਾਟੀਆਂ, ਵਸਤ ਕਲਮੇ ਨਾਮ ਵਰਤਾਈਆ। ਉਹ ਖੇਲ ਖੇਲੇ ਬਹੁ ਬਿਧ ਭਾਂਤੀਆ, ਜੋ ਪ੍ਰਭ ਨੇ ਖੇਲ ਖਿਲਾਈਆ। ਨਾਮ ਪਿਆਲੇ ਪੀਤੇ ਬਣ ਬਣ ਸਾਕੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਨਾਰਦ ਕਹੇ ਮੇਰੇ ਕੋਲ ਪੁਰਾਣੀਆਂ ਤੱਕ ਲੈ ਕਿਤਾਬਾਂ, ਕੁਤਬਖ਼ਾਨਿਆਂ ਤੋਂ ਬਾਹਰ ਰਖਾਈਆ। ਫਲਗੁਣਾ ਏਸ ਦੁਨੀਆ ਉਤੇ ਨਾ ਮੰਦਰ ਰਹਿਣੇ ਨਾ ਮਸੀਤਾਂ ਨਾ ਮਹਿਰਾਬਾ, ਅਹਿਬਾਬਾ ਮਿਲਣ ਕੋਇ ਨਾ ਪਾਈਆ। ਕਲਜੁਗ ਕੂੜੀ ਨਿਸ਼ਾਨੀ ਦਿਸਣੀ ਵਾਂਗ ਖ਼ਵਾਬਾ, ਖ਼ਾਲਸ ਰੰਗ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਓਹ ਤੱਕ ਲੈ ਸਭ ਦਾ ਪੂਰਾ ਕਰਨਾ ਵਾਅਦਾ, ਆਪਣਾ ਹੁਕਮ ਵਰਤਾਈਆ। ਕੋਈ ਵੱਖਰਾ ਰਹੇ ਨਾ ਅਲਾਹਿਦਾ, ਆਲਮੀਨ ਇਕੋ ਰੰਗ ਰੰਗਾਈਆ। ਜਿਸ ਦਾ ਇਕੋ ਹੁਕਮ ਅਸੂਲ ਹੋਵੇ ਕਾਇਦਾ, ਬੇਕਾਇਦਗੀ ਦਏ ਮਿਟਾਈਆ। ਤੇਰੇ ਵਿਚ ਸਭ ਦਾ ਲਏ ਜਾਇਜ਼ਾ, ਦੀਨ ਦੁਨੀ ਵੇਖ ਵਖਾਈਆ। ਤੂੰ ਓਸ ਤੋਂ ਲੈ ਲੈ ਫ਼ਾਇਦਾ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਓਸ ਦੀ ਸ਼ਰਨ ਸ਼ਰਨਾਈ ਢਹਿ ਜਾ, ਜੋ ਢੱਠਿਆਂ ਲਏ ਉਠਾਈਆ। ਸਨਮੁਖ ਹੋ ਕੇ ਬਹਿ ਜਾ, ਦਰਸ਼ਨ ਕਰਨਾ ਚਾਈਂ ਚਾਈਂਆ। ਜੋ ਆਦਿ ਅੰਤ ਇਕੋ ਰਹੇਗਾ, ਨਾ ਕੋਈ ਮੇਟੇ ਮੇਟ ਮਿਟਾਈਆ। ਸੋ ਹੁਕਮ ਸੰਦੇਸ਼ਾ ਇਕੋ ਕਹੇਗਾ, ਪੁਰਖ ਅਕਾਲ ਧੁਰਦਰਗਾਹੀਆ। ਜਿਸ ਦੇ ਹੁਕਮ ਦਾ ਵਹਿਣ ਵਹੇਗਾ, ਅਗੇ ਹੋ ਨਾ ਕੋਈ ਅਟਕਾਈਆ। ਜੋ ਸਭ ਦੇ ਲਹਿਣੇ ਦੇਣੇ ਦਏਗਾ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਲੇਖਾ ਆਪ ਮੁਕਾਏਗਾ। ਫਲਗੁਣ ਕਹੇ ਨਾਰਦਾ ਮੈਂ ਕੀ ਤੇਰੀ ਮੰਨਾਂ, ਮਨਸਾ ਦੇ ਜਣਾਈਆ। ਉਹ ਵੇਖ ਲੈ ਕਲਜੁਗ ਫਿਰਦਾ ਭੰਨਾ, ਭੱਜੇ ਵਾਹੋ ਦਾਹੀਆ। ਹੋਕਾ ਦੇਵੇ ਚੌਦਾਂ ਤਬਕੋ ਅੰਤ ਨਿਸ਼ਾਨ ਮਿਟਣਾ ਤਾਰਾ ਚੰਨਾ, ਉਮਤ ਉਮਤੀ ਨਾਲ ਮਿਲਾਈਆ। ਇਕ ਸੰਦੇਸ਼ਾ ਸੁਣੋ ਸ੍ਰੀ ਭਗਵਨਾ, ਸਭ ਨੂੰ ਦਿਆਂ ਸਮਝਾਈਆ। ਜੋ ਗੋਬਿੰਦ ਲਾਇਆ ਅਗੰਮੀ ਕੰਨਾ, ਕਾਇਨਾਤ ਦਾ ਪਰਦਾ ਦਿਆਂ ਉਠਾਈਆ। ਜਗਤ ਜਗਿਆਸੂ ਮਾਇਆ ਮਮਤਾ ਵਿਚ ਹੋਇਆ ਅੰਨ੍ਹਾ, ਨਿਜ ਲੋਚਣ ਨੈਣ ਨਾ ਕੋਇ ਰੁਸ਼ਨਾਈਆ। ਭਾਗ ਲੱਗੇ ਨਾ ਕਿਸੇ ਕਾਇਆ ਛੱਪਰ ਛੰਨਾ, ਸਾਢੇ ਤਿੰਨ ਹੱਥ ਵੱਜੇ ਨਾ ਕੋਇ ਵਧਾਈਆ। ਬੇਖ਼ਬਰੋ ਖ਼ਬਰ ਸੁਣੋ ਅਗੇ ਵਕਤ ਰਿਹਾ ਨਾ ਲੰਮਾ, ਲਮਹ ਲਮਹ ਗਿਣ ਕੇ ਝਟ ਲੰਘਾਈਆ। ਮਾਣ ਰਹਿਣਾ ਨਹੀਂ ਕਿਸੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਕੂੜ ਕਿਰਿਆ ਲਾਲਚ

ਕਰੋ ਮੂਲ ਨਾ ਤਮਅ, ਤਾਮਸ ਵਿਚ ਨਾ ਕੋਇ ਹਲਕਾਈਆ। ਸਭ ਦੇ ਅੰਦਰ ਉਪਜਣ ਵਾਲਾ ਗ਼ਮਾ, ਬਿਨ ਗ਼ਮਖ਼ਾਰ ਗ਼ਮੀ ਬਾਹਰ ਨਾ ਕੋਇ ਕਢਾਈਆ। ਇਹ ਓਸ ਪ੍ਰਭੂ ਦਾ ਵਕਤ ਸੁਹੰਜਣਾ ਹੋਣ ਵਾਲਾ ਸਮਾਂ, ਜੋ ਸਮੇਂ ਸਮੇਂ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਇਕੋ ਦੀਪਕ ਜੋਤ ਚਰਾਗ਼ ਜਲੇ ਸ਼ਮਾ, ਸ਼ਮਸ ਤਬਰੇਜ਼ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਫਲਗੁਣ ਕਹੇ ਨਾਰਦਾ ਮੈਂ ਓਸ ਦਾ ਮਸਕੀਨ, ਜੋ ਮੁਸ਼ਕਲ ਹੱਲ ਕਰਾਈਆ। ਮੈਨੂੰ ਉਸ ਉਤੇ ਯਕੀਨ, ਜੋ ਯਕੇ ਬਾਦ ਦੀਗਰੇ ਜੁਗ ਚੌਕੜੀ ਗਿਆ ਉਲਟਾਈਆ। ਮੈਨੂੰ ਓਸੇ ਦਾ ਨੂਰ ਦਿਸਦਾ ਓਸੇ ਦਾ ਨਜ਼ਰੀ ਆਵੇ ਸੀਨ, ਜਿਸ ਨੂੰ ਸਿਹਰਫ਼ਾ ਗਾ ਸਕੇ ਨਾ ਕੋਇ ਲੋਕਾਈਆ। ਮੈਂ ਬਿਨਾ ਸਜਦੇ ਤੋਂ ਕਹਾਂ ਆਮੀਨ, ਬਿਨ ਸੀਸ ਸੀਸ ਝੁਕਾਈਆ। ਜਿਸ ਖੇਲ ਕਰਨਾ ਉਤੇ ਜ਼ਮੀਨ, ਜ਼ਿਮੀਂ ਜ਼ਮਾਂ ਦੋਵੇਂ ਵੇਖ ਵਖਾਈਆ। ਉਸ ਦੀ ਸਭ ਤੋਂ ਵੱਖਰੀ ਤਾਲੀਮ, ਤੁਲਬੇ ਭਗਤ ਜਨ ਆਪ ਪੜ੍ਹਾਈਆ। ਉਹਦਾ ਖੇਲ ਆਲੀਸ਼ਾਨ ਅਜ਼ੀਮ, ਆਲੀਜਾਹ ਬੇਪਰਵਾਹੀਆ। ਕੁਦਰਤ ਇਕ ਕਦੀਮ, ਕੁਦਰਤ ਦਾ ਕਾਦਰ ਨੂਰ ਅਲਾਹੀਆ। ਉਹ ਕਲਜੁਗ ਅੰਤ ਕਰਨ ਆਇਆ ਤਰਮੀਮ, ਸਤਿ ਸਤਿ ਨਾਲ ਬਦਲਾਈਆ। ਉਸ ਦਾ ਖੇਲ ਸਮਝਣਾ ਗ਼ਨੀਮ, ਗ਼ਨੀਮਤ ਨਾਲ ਦ੍ਰਿੜਾਈਆ। ਜਿਸ ਇਕੋ ਰੰਗ ਰੰਗਾਉਣਾ ਨਰ ਮਦੀਨ, ਮੁੱਦਾ ਆਤਮ ਪਰਮਾਤਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਫਲਗੁਣ ਕਹੇ ਨਾਰਦਾ ਸਤਿਗੁਰ ਸ਼ਬਦ ਮਾਰਦਾ ਚੱਕਰ, ਚੱਕਰਵਰਤੀ ਇਕ ਅਖਵਾਈਆ। ਜੋ ਬਿਨਾ ਤਤਾਂ ਤੋਂ ਬਣਿਆ ਫ਼ੱਕਰ, ਬਿਨਾ ਜ਼ਬਾਨ ਤੋਂ ਢੋਲੇ ਗਾਈਆ। ਜਿਸ ਦੀ ਮਹਿੰਮਾ ਦਿਸੇ ਨਾ ਕਿਸੇ ਉਤੇ ਪਤ੍ਰ, ਅੱਖਰਾਂ ਨਾਲ ਨਾ ਕੋਇ ਲਿਖਾਈਆ। ਕਾਗ਼ਜ਼ਾਂ ਉਤੇ ਲੱਭੇ ਕੋਇ ਨਾ ਸਤਰ, ਸਤਹ ਬੁਲੰਦੀ ਸਮਝ ਕਿਸੇ ਨਾ ਆਈਆ। ਉਹਦਾ ਸਾਰਿਆਂ ਉਤੇ ਅਸਰ, ਅਸਰ ਦਿਆਂ ਸਮਝਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਕਰੇ ਬਸਰ, ਬਿਸਤਰੇ ਅੰਤਰ ਅੰਤਰ ਆਪ ਸੁਹਾਈਆ। ਉਸ ਨੇ ਦੀਨ ਦੁਨੀ ਅੰਤ ਉਡਾਉਣੀ ਨਾਲ ਇਸ਼ਾਰੀਏ ਕਸਰ, ਕਸਮ ਨਾਲ ਸਮਝਾਈਆ। ਪਤਾ ਨਹੀਂ ਸਦੀ ਚੌਧਵੀਂ ਅੰਤ ਕੀ ਹੋਣਾ ਹਸ਼ਰ, ਹੱਸ ਕੇ ਦਿਆਂ ਸੁਣਾਈਆ। ਮੁਹੰਮਦ ਦੀ ਲੇਖੇ ਲਾਉਣੀ ਸ਼ਰੀਣੀ ਗੁੜ ਸ਼ੱਕਰ, ਜੋ ਖ਼ੁਸ਼ੀਆਂ ਨਾਲ ਵਰਤਾਈਆ। ਨਬੀ ਨੂਹ ਦੀ ਵੇਖਣੀ ਤਨ ਬਸਤਰ ਵਾਲੀ ਕਤਰ, ਜੋ ਟੁਕੜੇ ਚਾਰ ਕਰ ਵਖਾਈਆ। ਜੋ ਆਦਮ ਨੇ ਹੱਵਾ ਨੂੰ ਕਿਹਾ ਅੰਦਰੋਂ ਪਕੜ, ਬਿਨ ਹੱਥਾਂ ਹੱਥ ਲਗਾਈਆ। ਉਹ ਤੋਲਦਾ ਵੇਖ ਲੈ ਤੱਕੜ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਦਾ ਚੱਲਣਾ ਝੱਖੜ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਤਾ ਪੁਤ ਕਰਨੇ ਵੱਖਰ, ਨਾਰ ਕੰਤ ਨਾ ਗੰਢ ਪਵਾਈਆ। ਨਾਲੇ ਇਸ਼ਾਰਾ ਦੇ ਕੇ ਰੋੜੀ ਸੱਖਰ, ਬਿਨ ਉਂਗਲੀ ਉਂਗਲ ਉਠਾਈਆ। ਉਸ ਦੇ ਹੁਕਮ ਵਿਚ ਭੱਜਾ ਫਿਰੇ ਸ਼ੰਕਰ, ਭੱਜੇ ਵਾਹੋ ਦਾਹੀਆ। ਲੇਖਾ ਵੇਖੇ ਕੰਕਰ ਕੰਕਰ, ਟਿੱਲੇ ਪਰਬਤਾਂ ਫੋਲ ਫੁਲਾਈਆ। ਨਾਲੇ ਦੁਹਾਈ ਦਿਤੀ ਉਸ ਮਹਿਬੂਬ ਦਾ ਅੱਲਾ ਹੂ ਤੇ ਅੱਨਾ ਹੂ ਦਾ ਚਲੇ ਮੰਤਰ, ਸੋਹੰ ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਜਿਸ ਦੀ ਗਿਣ ਸਕੇ ਨਾ ਕੋਇ ਗਣਤਰ, ਅਗੰਮੀ ਖੇਲ ਖਿਲਾਈਆ। ਸਤਿ ਧਰਮ ਬਣਾਏ ਬਣਤਰ, ਸਤਿ ਸਤਿਵਾਦੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਅਗੰਮੀ ਦਾਤੇ, ਦਇਆਵਾਨ ਤੇਰੀ ਸ਼ਰਨਾਈਆ। ਜਨ ਭਗਤਾਂ ਆਪਣੇ ਨਾਲ

ਜੋੜ ਲੈ ਨਾਤੇ, ਨਾਤਵਾਂ ਆਪਣਾ ਰੰਗ ਰੰਗਾਈਆ। ਕਾਇਆ ਮੰਦਰ ਸੁਣਾ ਦੇ ਬਾਤੇ, ਬਿਨ ਰਸਨਾ ਜਿਹਵਾ ਹਿਲਾਈਆ। ਅੰਮ੍ਰਿਤ ਬੂੰਦ ਪਿਆ ਦੇ ਸਵਾਂਤੇ, ਨਿਝਰ ਝਿਰਨਾ ਕਵਲ ਨਾਭ ਉਲਟਾਈਆ। ਨਾਮ ਭੰਡਾਰੇ ਭਰ ਦੇ ਖਾਤੇ, ਅਤੋਟ ਅਤੁਟ ਵਰਤਾਈਆ। ਅੰਦਰ ਵੜ ਕੇ ਪੁਛ ਬਾਤੇ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਤੇਰੀ ਚਰਨ ਸਰਨ ਧੂੜ ਹਰਿਜਨ ਹੋਣ ਨਹਾਤੇ, ਦੁਰਮਤ ਮੈਲ ਧਵਾਈਆ। ਸਭ ਦੇ ਪੂਰੇ ਕਰਨੇ ਘਾਟੇ, ਨਾਮ ਨਿਧਾਨਾ ਇਕ ਵਰਤਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਜਨ ਭਗਤਾਂ ਅੰਦਰੋਂ ਬਜਰ ਕਪਾਟੀ ਪਾਟੇ, ਪੱਥਰ ਪਾਹਨ ਨਜ਼ਰ ਕੋਇ ਨਾ ਆਈਆ। ਹਰਿਜਨ ਰਹੇ ਨਾ ਕੋਇ ਅਧਵਾਟੇ, ਮੰਜ਼ਲ ਸਭ ਦੀ ਪੂਰ ਕਰਾਈਆ। ਨਿਰਗੁਣ ਜੋਤ ਜਗਾਉਣੀ ਆਪ ਲਲਾਟੇ, ਨੂਰ ਨੁਰਾਨੇ ਡਗਮਗਾਈਆ। ਆਤਮ ਸੇਜ ਸੁਹਾਉਣੀ ਖਾਟੇ, ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਫਲਗੁਣ ਕਹੇ ਮੇਰੇ ਸ੍ਰੀ ਭਗਵਾਨਾ, ਭਗਵਨ ਦਿਆਂ ਜਣਾਈਆ। ਤੂੰ ਹੋਣਾ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਕਿਰਪਾ ਕਰ ਦੇ ਧੁਰ ਦੇ ਕਾਹਨਾ, ਕਾਹਨ ਕਾਹਨਾ ਲੇਖਾ ਆਪਣੇ ਹੱਥ ਰਖਾਈਆ। ਤੇਰੇ ਨਾਮ ਦਾ ਵੱਜੇ ਦਮਾਮਾ, ਡੰਕਾ ਇਕੋ ਕਰੇ ਸ਼ਨਵਾਈਆ। ਜਨ ਭਗਤਾਂ ਹੋਣਾ ਅੰਤਰਯਾਮਾ, ਘਟ ਘਟ ਵੇਖ ਵਖਾਈਆ। ਸਭ ਦਾ ਜੀਵਣ ਜਗਤ ਕਰਨਾ ਸੁਹਾਨਾ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਆਤਮ ਬ੍ਰਹਮ ਦੇ ਗਿਆਨਾ, ਪਾਰਬ੍ਰਹਮ ਪ੍ਰਭ ਪਰਦਾ ਦੇਣਾ ਉਠਾਈਆ। ਇਕੋ ਤੇਰਾ ਹੋਵੇ ਧਿਆਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਗਾਣਾ, ਗਾਵਤ ਗਾ ਗਾ ਆਪਣਾ ਰੰਗ ਚੜ੍ਹਾਈਆ। ਮੇਰੇ ਸਵਾਮੀ ਅੰਤਰਜਾਮੀ ਤੇਰੇ ਚਰਨ ਕਵਲ ਪ੍ਰਨਾਮਾ, ਪਰਮ ਪੁਰਖ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਫਲਗੁਣ ਕਹੇ ਨਾਰਦਾ ਉਹ ਵੇਖ ਕਲਜੁਗ ਆਵੇ ਬੁੱਕਦਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਹੁਣ ਵੇਲਾ ਨਹੀਂ ਕੋਈ ਲੁਕਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੂਕ ਪੁਕਾਰੇ ਪ੍ਰਭ ਦਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਦੁਹਾਈ ਦੇਵੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਣ ਗੰਧਰਵ ਸਾਰੇ ਗਾਣਾ ਗਾਓ ਇਕ ਤੁਕ ਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਉਹ ਵੇਖੋ ਪੈਗ਼ੰਬਰੋ ਤੁਹਾਡਾ ਵੇਲਾ ਢੁਕਦਾ, ਸਮਾਂ ਸਮੇਂ ਨਾਲ ਸਮਝਾਈਆ। ਨਾਲੇ ਨਿਉਂ ਨਿਉਂ ਪ੍ਰਭੂ ਨੂੰ ਝੁਕਦਾ, ਧੂੜੀ ਖ਼ਾਕ ਖ਼ਾਕ ਰਮਾਈਆ। ਨਾਲੇ ਧਰਨੀ ਧਰਤ ਧਵਲ ਨੂੰ ਪੁਛਦਾ, ਸਹਿਜ ਸਹਿਜ ਨਾਲ ਸੁਣਾਈਆ। ਕੁਝ ਆਪਣਾ ਖੇਲ ਦੱਸ ਦੇ ਸੁਖ ਦਾ, ਸਮੁੰਦ ਸਾਗਰ ਨਾਲ ਮਿਲਾਈਆ। ਕੀ ਕੋਈ ਤੈਨੂੰ ਵਿਛੋੜਾ ਦੁੱਖ ਦਾ, ਉਹ ਵੀ ਦੇਣਾ ਦ੍ਰਿੜਾਈਆ। ਕਲਜੁਗ ਕਹੇ ਮੈਂ ਸਚ ਕਹਾਂ ਹੁਣ ਮੇਰਾ ਵਕਤ ਸੁਹੇਲਾ ਹੋਣਾ ਲੁੱਟ ਦਾ, ਦੀਨ ਦੁਨੀ ਲੁੱਟਾਂ ਚਾਈਂ ਚਾਈਂਆ। ਝਗੜਾ ਪੈਣਾ ਸ਼ਾਹ ਸੁਲਤਾਨਾਂ ਨਾਲ ਗ਼ਰੀਬਾਂ ਟੁਕ ਦਾ, ਟੁਕੜੇ ਟੁਕੜੇ ਕਰਾਂ ਲੋਕਾਈਆ। ਮਾਣ ਰਹਿਣਾ ਨਹੀਂ ਕਿਸੇ ਚੋਟੀ ਗੁੱਤ ਦਾ, ਨਾਰੀ ਨਰ ਵੇਖਾਂ ਥਾਉਂ ਥਾਈਂਆ। ਉਹ ਦੁਹਾਈ ਕਲਜੁਗ ਕਹੇ ਮੇਰਾ ਰਾਜ ਜਾਂਦਾ ਖੁੱਸਦਾ, ਸਿਰ ਹੱਥ ਨਾ ਕੋਇ ਟਿਕਾਈਆ। ਕੀ ਮਾਣ ਤੁਹਾਡਾ ਮਨੁਸ਼ੋ ਉਲਟੇ ਰੁੱਖ ਦਾ, ਜੋ ਅਗਨੀ ਅੱਗ ਤਪਾਈਆ। ਕਿਉਂ ਤੁਹਾਨੂੰ ਵਿਛੋੜਾ ਹੋਇਆ ਪੁਰਖ ਅਕਾਲ ਦੇ ਗੋਬਿੰਦ ਦੁਲਾਰੇ ਸੁਤ ਦਾ, ਸਤਿਗੁਰ ਸ਼ਬਦ ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋ ਦੋ ਜਹਾਨਾਂ ਨੌਜਵਾਨਾਂ ਮਰਦ ਮਰਦਾਨਾ ਹੋ ਕੇ ਬੁੱਕਦਾ, ਬੁਕਲ ਵਿਚੋਂ ਸਭ ਨੂੰ ਲਏ ਕਢਾਈਆ। ਓਹ ਵੇਖੋ ਸਭ ਦਾ ਦਾਣਾ ਪਾਣੀ ਜਾਂਦਾ ਨਿਖੁੱਟਦਾ, ਮੁਖ ਚੋਗ

ਕੋਇ ਨਾ ਪਾਈਆ। ਬਿਨ ਭਾਗਾਂ ਅੰਮ੍ਰਿਤ ਰਸ ਮਿਲੇ ਕਿਸੇ ਨਾ ਘੁੱਟ ਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਦਾ ਤੀਰ ਅਣਿਆਲਾ ਜਾਂਦਾ ਛੁਟਦਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਨਾਤਾ ਸਭ ਦਾ ਜਾਂਦਾ ਟੁਟਦਾ, ਟੁਟਿਆਂ ਫੇਰ ਨਾ ਕੋਇ ਗੰਢਾਈਆ। ਲੇਖਾ ਵੇਖੋ ਉਸ ਪ੍ਰਭੂ ਅਬਿਨਾਸ਼ੀ ਅਚੁਤ ਦਾ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਸ਼ਬਦੀ ਧਾਰ ਸਚ ਸੁਖ ਦਾ, ਦੁਖ ਸੁਖ ਸੁਖ ਦੁਖ ਸਮਝ ਕਿਸੇ ਨਾ ਆਈਆ।

੨ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸੰਸਾਰ ਸਿੰਘ ਰੁੜਕਾ ਕਲਾਂ ਦੇ ਨਵਿਤ

ਫਲਗੁਣ ਕਹੇ ਮੇਰੇ ਪਿਆਰ ਦੀ ਅਗੰਮੀ ਖ਼ੁਸ਼ਬੂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਸਿਫ਼ਤ ਕਰ ਸਕੇ ਕੋਈ ਨਾ ਮੂੰਹ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜਿਸ ਦਾ ਰੂਪ ਪ੍ਰਗਟਾਏ ਸਤਿਗੁਰੂ, ਗੁਰੂ ਗੁਰਦੇਵ ਅਗੰਮ ਅਥਾਹੀਆ। ਜੋ ਪਵਿਤ੍ਰ ਕਰੇ ਬੁਤ ਰੂਹ, ਬੁਤਖ਼ਾਨਿਆਂ ਵੇਖ ਵਖਾਈਆ। ਜਿਸ ਦਾ ਰੂਪ ਅਨੂਪਾ ਸਤਿ ਸਰੂਪਾ ਹੂਬਹੂ, ਦੂਸਰ ਵੰਡ ਨਾ ਕੋਇ ਵੰਡਾਈਆ। ਜੋ ਨਾਦ ਅਨਾਦ ਸੁਣਾਏ ਤੂੰ ਹੀ ਤੂੰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਫਲਗੁਣ ਕਹੇ ਮੇਰਾ ਸਭ ਤੋਂ ਨਿਰਾਲਾ ਰੂਪ, ਲੋਕਮਾਤ ਵੱਜੇ ਵਧਾਈਆ। ਮੇਰਾ ਲੇਖਾ ਨਾਲ ਉਸ ਭੂਪ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਜਿਸ ਲੇਖਾ ਤੱਕਣਾ ਜੂਠ ਝੂਠ, ਤਟ ਕਿਨਾਰਿਆਂ ਫੋਲ ਫੁਲਾਈਆ। ਸੋ ਸਵਾਮੀ ਮੇਰੇ ਉਪਰ ਰਿਹਾ ਤੂਠ, ਅਤੁਟ ਦਏ ਵਡਿਆਈਆ। ਜਿਸ ਦੀ ਚਾਰ ਕੁੰਟ ਸੁਹੰਜਣੀ ਹੋਣੀ ਰੂਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫਲਗੁਣ ਕਹੇ ਮੇਰਾ ਖੇਲ ਨੂਰ ਨੁਰਾਨਾ, ਨਵ ਸੱਤ ਦਿਆਂ ਸਮਝਾਈਆ। ਮੇਰਾ ਮਹਿਬੂਬ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਧਰਮ ਝੁਲਣਾ ਨਿਸ਼ਾਨਾ, ਨਿਸ਼ਾਨ ਕੂੜੇ ਦਏ ਮਿਟਾਈਆ। ਜਨ ਭਗਤਾਂ ਦੇਣਾ ਬ੍ਰਹਮ ਗਿਆਨਾ, ਆਤਮ ਵਿਦਿਆ ਇਕ ਸਮਝਾਈਆ। ਸ਼ਾਹੋ ਭੂਪ ਬਣ ਕੇ ਰਾਣਾ, ਰਾਓ ਰੰਕਾਂ ਵੇਖ ਵਖਾਈਆ। ਜਿਸ ਦਾ ਆਤਮ ਪਰਮਾਤਮ ਹੋਣਾ ਗਾਣਾ, ਗਾਵਤ ਗਾ ਗਾ ਸ਼ੁਕਰ ਮਨਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਖੇਲੇ ਖੇਲ ਦੋ ਜਹਾਨਾਂ, ਦੋਹਰੀ ਆਪਣੀ ਕਲ ਵਰਤਾਈਆ। ਜੋ ਸਤਿ ਸੰਦੇਸ਼ ਦੇਵੇ ਨੌਜਵਾਨਾ, ਮਰਦ ਮਰਦਾਨਾ ਅਗੰਮ ਅਥਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਮਾਰ ਧਿਆਨਾ, ਬਿਨ ਨੇਤਰ ਲੋਚਨ (ਨੈਣ) ਉਠਾਈਆ। ਉਹ ਵੇਖਣਹਾਰਾ ਦੀਨ ਦੁਨੀ ਜਗਤ ਜ਼ਮਾਨਾ, ਖ਼ਾਲਕ ਖ਼ਲਕ ਮਖ਼ਲੂਕ ਪਰਦਾ ਆਪ ਚੁਕਾਈਆ। ਸੋ ਵੇਸ ਵਟਾਏ ਰਹੀਮ ਰਹਿਮਾਨਾ, ਰਹਿਮਤ ਆਪਣੀ ਹਕ ਕਮਾਈਆ। ਕਿਸੇ ਸਮਝੇ ਨਾ ਜਗਤ ਬੇਗਾਨਾ, ਜੋ ਜਨ ਭਗਤੀ ਵਿਚ ਸਮਾਈਆ। ਧਰਮ ਦੀ ਧਾਰ ਦੇ ਤਰਾਨਾ, ਤੁਰੀਆ ਤੋਂ ਬਾਹਰ ਦ੍ਰਿੜਾਈਆ। ਮੇਲ ਮਿਲਾਵਾ ਹੋਏ ਧੁਰ ਦੇ ਕਾਹਨਾ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਫਲਗੁਣ ਕਹੇ ਮੇਰਾ ਵਕਤ ਸੁਹਾਵਣਾ ਜਗ, ਜੁਗ ਚੌਕੜੀ ਮਿਲੇ ਵਡਿਆਈਆ।

ਜਨ ਭਗਤਾਂ ਮੇਲਾ ਕਰਾਂ ਉਪਰ ਸ਼ਾਹ ਰਗ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਤ੍ਰੈਗੁਣ ਕੂੜ ਬੁਝਾਵਾਂ ਅੱਗ, ਧੁਰ ਦਾ ਅੰਮ੍ਰਿਤ ਮੇਘ ਨਾਮ ਬਰਸਾਈਆ। ਗ੍ਰਹਿ ਦਰਸ਼ਨ ਦੇਵਾਂ ਰੱਜ ਰੱਜ, ਘਰ ਮੰਦਰ ਪਰਦਾ ਲਾਹੀਆ। ਮਾਲਕ ਬਣ ਸੂਰਾ ਸਰਬਗ, ਖੇਲ ਖੇਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗ ਦੇਣਾ ਰੰਗਾਈਆ। ਰੰਗ ਕਹੇ ਮੇਰਾ ਰੰਗ ਹੋਵੇ ਅਪਾਰਾ, ਅਪਰੰਪਰ ਸਵਾਮੀ ਦੇਵੇ ਮਾਣ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਰੂਪ ਦਰਸਾਈਆ। ਨਵ ਸੱਤ ਬ੍ਰਹਮ ਮਤ ਦਾ ਦੱਸੇ ਇਕੋ ਨਾਅਰਾ, ਨਰ ਨਰਾਇਣ ਦਇਆ ਕਮਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਗੰਭੀਰ ਗਹਿਰਾ, ਗਵਰ ਆਪਣਾ ਹੁਕਮ ਵਰਤਾਈਆ। ਫਲਗੁਣ ਕਹੇ ਮੇਰੇ ਵਿਚ ਜਗਤ ਜਗਿਆਸੂ ਰਹੇ ਕੋਇ ਨਾ ਬਹਿਰਾ, ਧੁਨ ਨਾਦ ਸਭ ਨੂੰ ਕਰਾਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਭੇਵ ਕਹੇ ਮੈਂ ਆਦਿ ਜੁਗਾਦੀ ਗੁਝਾ, ਮੇਰੀ ਰਮਜ਼ ਸਮਝ ਕਿਸੇ ਨਾ ਆਈਆ। ਮੈਂ ਲੇਖਾ ਜਾਣਾ ਜੁਗ ਜੁਗਾ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਅੰਤਮ ਹੋਣਾ ਉਘਾ, ਉਗਣ ਆਥਣ ਡਗਮਗਾਈਆ। ਪ੍ਰਭੂ ਦੇ ਨਾਮ ਕਲਮੇ ਦਾ ਕਿਸੇ ਲੈਣ ਨਾ ਦੇਵਾਂ ਭੁੱਗਾ, ਭੋਗ ਵਾਸਨਾ ਕੂੜੀ ਦਿਆਂ ਮਿਟਾਈਆ। ਮੇਰਾ ਦੀਪਕ ਕਦੇ ਨਾ ਬੁੱਝਾ, ਜੋਤੀ ਜੋਤ ਡਗਮਗਾਈਆ। ਮੈਂ ਖੇਲ ਤਕਣਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਫਲਗੁਣ ਕਹੇ ਮੇਰੀ ਸੁਹੰਜਣੀ ਰੁਤ ਪ੍ਰਭ ਦੇ ਹੁਕਮ ਦਾ ਲੱਗੇ ਯੁਧਾ, ਯੁਧਿਸ਼ਟਰ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਉ ਚੁਕਾਏ ਏਕਾ ਦੂਜਾ, ਦੁਤੀਆ ਨਜ਼ਰ ਕੋਇ ਨਾ ਆਈਆ।

੫ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ ਚਰਨ ਸਿੰਘ ਦੇ ਗ੍ਰਹਿ

ਫਲਗੁਣ ਕਹੇ ਮੇਰੇ ਸਾਹਿਬ ਸੂਰੇ ਸਰਬੰਗ, ਕਰਤੇ ਪੁਰਖ ਪੁਰਖ ਪੁਰਖੋਤਮ ਤੇਰੀ ਓਟ ਤਕਾਈਆ। ਆਤਮ ਧਾਰ ਪਰਮਾਤਮ ਲਾ ਲੈ ਆਪਣੇ ਅੰਗ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਧੁਰ ਦੇ ਨਾਮ ਦਾ ਚਾੜ੍ਹ ਦੇ ਰੰਗ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੇਰੀ ਪੂਰੀ ਕਰ ਦੇ ਮੰਗ, ਪਰਵਰਦਿਗਾਰ ਸਾਂਝੇ ਯਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਧਾਰ ਏਕੰਕਾਰ ਨਿਝਰ ਵਹਾ ਦੇ ਗੰਗ, ਸਰ ਸਰੋਵਰ ਇਕੋ ਇਕ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਦੀਨ ਦੁਨੀ ਦੀ ਕੱਟ ਭੁੱਖ ਨੰਗ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੂਈ ਦਵੈਤੀ ਸ਼ਰਅ ਸ਼ਰੈਤੀ ਢਾਹ ਦੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਨੇਤਰਹੀਣ ਰਹੇ ਕੋਈ ਨਾ ਅੰਧ, ਨਿਜ ਲੋਚਨ ਨੈਣ ਨੈਣ ਕਰ ਰੁਸ਼ਨਾਈਆ। ਤੂੰ ਦੀਨ ਦਿਆਲਾ ਸ਼ਾਹੋ ਗੋਪਾਲਾ ਸਦ ਬਖ਼ਸ਼ੰਦ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ। ਲੇਖਾ ਦੱਸਦੇ ਕੀ ਲਹਿਣਾ ਦੇਣਾ ਤਾਰਾ ਚੰਦ, ਚੰਦ ਸਿਤਾਰ ਬੈਠੇ ਨੈਣ ਉਠਾਈਆ। ਕਿਸ ਬਿਧ ਅੰਤ ਅਖੀਰ ਬੇਨਜ਼ੀਰ ਸਦੀ ਚੌਧਵੀਂ ਮਿਟਣਾ ਪੰਧ, ਪਾਂਧੀ ਪੈਗ਼ੰਬਰ ਬੈਠੇ ਨੈਣ ਉਠਾਈਆ। ਸਚ ਸਵਾਮੀ ਅੰਤਰਜਾਮੀ ਕਿਸ ਬਿਧ ਸਤਿਜੁਗ ਕਰੇਂ ਅਰੰਭ, ਆਦਿ ਪੁਰਖ ਅਪਰੰਪਰ ਸਵਾਮੀ ਦੇਣਾ ਦ੍ਰਿੜਾਈਆ। ਮੇਰਾ

ਭਾਗ ਹੋਣ ਨਾ ਦੇਵੀਂ ਮੰਦ, ਮੰਦ ਭਾਗ ਵੇਖਣੀ ਖ਼ਲਕ ਖ਼ੁਦਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹਰ ਹਿਰਦੇ ਅੰਦਰੋਂ ਕੱਢਣਾ ਕੂੜ ਦਾ ਗੰਦ, ਕੁਕਰਮ ਅਧਰਮ ਰਹਿਣ ਕੋਇ ਨਾ ਪਾਈਆ। ਸਚ ਦਵਾਰ ਕਾਇਆ ਮੰਦਰ ਅੰਦਰ ਜਾਣਾ ਲੰਘ, ਬਿਨ ਕਦਮਾਂ ਕਦਮ ਉਠਾਈਆ। ਅੰਤਰ ਆਤਮ ਸੇਜ ਸੁਹਾਉਣੀ ਪਲੰਘ, ਜਿਸ ਦੀ ਪਾਵਾ ਚੂਲ ਬਾਡੀ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਫਲਗੁਣ ਕਹੇ ਮੇਰੇ ਸਵਾਮੀਆ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਦਿ ਪੁਰਖ ਅਪਰੰਪਰ ਅੰਤਰਯਾਮੀਆਂ, ਜਾਨਣਹਾਰ ਲਹਿਣਾ ਦੇਣਾ ਵੇਖਣਾ ਚਾਈਂ ਚਾਈਂਆ। ਸਤਿ ਸਤਿਵਾਦੀਆ ਸਦਾ ਨਿਹਕਾਮੀਆ, ਨਿਰਗੁਣ ਧਾਰ ਤੇਰਾ ਨੂਰ ਅਲਾਹੀਆ। ਤੂੰ ਲੇਖਾ ਜਾਣੇ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਤੂੰ ਸੰਦੇਸ਼ਾ ਦੇਵੇਂ ਵਿਚ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਢੋਲੇ ਗਾਈਆ। ਤੂੰ ਲੇਖਾ ਜਾਣੇਂ ਆਤਮ ਧਾਰ ਪਰਮਾਤਮ ਬਣ ਕੇ ਹਾਣੀਆਂ, ਨਵ ਨਵ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਫਲਗੁਣ ਕਹੇ ਪ੍ਰਭੂ ਮੈਂ ਮੰਗਾਂ ਇਕੋ ਦਰ, ਦਰਵੇਸ਼ ਹੋ ਕੇ ਸੀਸ ਨਿਵਾਈਆ। ਮੇਰਾ ਭੰਡਾਰਾ ਦੇਣਾ ਭਰ, ਅਤੋਟ ਅਤੁਟ ਆਪ ਰਖਾਈਆ। ਨਿਰਭਉ ਚੁਕਾਉਣਾ ਡਰ, ਭੈ ਜਗਤ ਨਾ ਕੋਇ ਜਣਾਈਆ। ਆਪਣੀ ਕਿਰਪਾ ਦੇਣੀ ਕਰ, ਕਿਰਪਾਨਿਧ ਤੇਰੀ ਸ਼ਰਨਾਈਆ। ਸਚ ਦਵਾਰਿਉਂ ਦੇਣਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਨੀ ਧਰਤ ਧਵਲ ਵਖਾਉਣਾ ਅਗੰਮਾ ਸਰ, ਸਰੋਵਰ ਇਕੋ ਇਕ ਸਮਝਾਈਆ। ਜਿਸ ਵਿਚ ਜਗਤ ਜਗਿਆਸੂ ਜਾਣ ਤਰ, ਤਾਰੀ ਤੇਰੇ ਨਾਮ ਵਾਲੀ ਲਗਾਈਆ। ਝਗੜਾ ਚੁੱਕੇ ਜਗਤ ਜਹਾਨ ਆਤਮ ਧਾਰ ਜਾਇਣ ਨਾ ਮਰ, ਮਰ ਜੀਵਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਫਲਗੁਣ ਕਹੇ ਪ੍ਰਭੂ ਮੇਰਾ ਵੇਖ ਲੈ ਲੇਖਾ ਜਗਤ ਜਹਾਨ, ਜਹਾਲਤ ਭਰੀ ਲੋਕਾਈਆ। ਦੀਨ ਮਜ਼੍ਹਬ ਤੱਕ ਧਰਮ ਈਮਾਨ, ਸ਼ਰਅ ਸ਼ਰੀਅਤ ਖੋਜ ਖੁਜਾਈਆ। ਤਨ ਵਜੂਦ ਤੱਕ ਇਨਸਾਨ, ਤਤਵ ਤਤਾਂ ਫੋਲ ਫੁਲਾਈਆ। ਨਿਗਾਹ ਮਾਰ ਲੈ ਮੇਰੇ ਸ੍ਰੀ ਭਗਵਾਨ, ਭਗਵਨ ਹੋਣਾ ਆਪ ਸਹਾਈਆ। ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨੇ ਕੂੜ ਜਗਤ ਝੁਲਾਈਆ। ਝਗੜਾ ਪਿਆ ਅੰਜੀਲ ਕੁਰਾਨ, ਵੇਦ ਪੁਰਾਨ ਮੇਲ ਨਾ ਕੋਇ ਮਿਲਾਈਆ। ਮੇਰਾ ਲੇਖਾ ਤੱਕ ਲੈ ਮਿਹਰਵਾਨ, ਮਿਹਰ ਮਿਹਰ ਨਜ਼ਰ ਉਠਾਈਆ। ਦੀਨ ਦੁਨੀ ਸਾਰੀ ਹੋਈ ਹੈਰਾਨ, ਹੈਰਤ ਵਿਚ ਲੋਕਾਈਆ। ਘਰ ਘਰ ਅੰਦਰ ਮਨੂਆ ਦਿਸੇ ਸ਼ੈਤਾਨ, ਆਪ ਆਪਣਾ ਬਲ ਪ੍ਰਗਟਾਈਆ। ਤੇਰੇ ਨਾਮ ਦੀ ਧੁਨ ਸੁਣੇ ਨਾ ਕੋਇ ਧੁਨਕਾਨ, ਆਤਮਕ ਰਾਗ ਵੱਜੇ ਨਾ ਕੋਇ ਵਧਾਈਆ। ਕੂੜੀ ਕਿਰਿਆ ਹੋਈ ਪ੍ਰਧਾਨ, ਨਵ ਸੱਤ ਭੱਜੇ ਵਾਹੋ ਦਾਹੀਆ। ਸਤਿ ਰਿਹਾ ਨਾ ਕਿਸੇ ਸ਼ਾਹ ਸੁਲਤਾਨ, ਸਚ ਵਿਚ ਨਾ ਕੋਇ ਸਮਝਾਈਆ। ਤੂੰ ਮਿਹਰਵਾਨਾ ਨੌਜਵਾਨਾ ਮਰਦ ਮਰਦਾਨਾ ਮੇਰੀ ਝੋਲੀ ਪਾ ਦੇ ਦਾਨ, ਦਾਤੇ ਦਾਨੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋ ਕੇ ਚਾੜ੍ਹ ਰੰਗ ਮਹਾਨ, ਰੰਗਤ ਆਪਣੀ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਤਨ ਵਜੂਦਾਂ ਨਾਲ ਮਿਲ ਕੇ ਗਾਏ ਜ਼ਬਾਨ, ਜਿਹਵਾ ਰਸਨਾ ਰਸਨ ਗੁਣ ਵਡਿਆਈਆ। ਤੂੰ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਕਰਤਾ ਪੁਰਖ ਨੌਜਵਾਨ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਬੇਪਰਵਾਹ ਸਰਬ ਕਲਾ ਸਮਰਥੇ, ਸਚ ਤੇਰੀ ਸਰਨਾਈਆ। ਮੇਰੇ ਬਿਨਾ ਤਨ ਵਜੂਦ ਤੋਂ ਜੋੜੇ ਹੱਥੇ, ਨਿਵ ਨਿਵ ਲਾਗਾਂ ਪਾਈਂਆ। ਤੇਰੀ ਮਹਿੰਮਾ ਅਕਥ ਅਕਥੇ, ਕਥਨੀ ਕਥ ਸਕੇ ਨਾ ਰਾਈਆ। ਤੇਰਾ ਤੱਕ ਲਿਆ ਕਲਜੁਗ ਕੂੜ ਅਗਨ ਦਾ ਰਥੇ, ਨਵ ਸੱਤ ਭੱਜੇ ਵਾਹੋ ਦਾਹੀਆ। ਮਾਨਸ ਮਾਨਸਾਂ ਟੇਕਦੇ ਮੱਥੇ, ਮਸਤਕ ਧੂੜੀ ਖ਼ਾਕ ਰਮਾਈਆ। ਤੇਰੇ ਸਥਰ ਕੋਈ ਨਾ ਲੱਥੇ, ਯਾਰੜਾ ਸੇਜ ਨਾ ਕੋਇ ਹੰਢਾਈਆ। ਮੇਰੇ ਨੇਤਰ ਵਗਦੇ ਅੱਥੇ, ਹੰਝੂਆਂ ਹਾਰ ਬਣਾਈਆ। ਨਵ ਸੱਤ ਜਗਤ ਜਹਾਨ ਜੀਵ ਫਿਰਦੇ ਨੱਸੇ, ਭੱਜਣ ਵਾਹੋ ਦਾਹੀਆ। ਇਕੋ ਭੇਵ ਖੁਲਾ ਦੇ ਸੋ ਪੁਰਖ ਨਿਰੰਜਣ ਹੋੜਾ ਉਪਰ ਸੱਸੇ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਹੰ ਬ੍ਰਹਮ ਆਤਮ ਧਾਰ ਤੇਰਾ ਲਏ ਰਸੇ, ਬਿਨ ਰਸਨਾ ਰਸ ਦੇਣਾ ਚਖਾਈਆ। ਜਨ ਭਗਤਾਂ ਘਰ ਪ੍ਰਕਾਸ਼ ਕਰਨਾ ਕੋਟਨ ਕੋਟ ਰਵ ਸਸੇ, ਸੂਰੀਆ ਚੰਨ ਦੀ ਲੋੜ ਰਹੇ ਨਾ ਰਾਈਆ। ਤੇਰੀ ਪ੍ਰੇਮ ਪ੍ਰੀਤੀ ਵਿਚ ਹਰਿਜਨ ਸਾਚੇ ਸਦਾ ਹੱਸੇ, ਹਸਤੀ ਤੇਰੀ ਵਿਚ ਸਮਾਈਆ। ਜੁਗ ਚੌਕੜੀ ਨਿਤ ਨਵਿਤ ਤੇਰਾ ਸਤਿਗੁਰ ਸ਼ਬਦ ਮਾਰਗ ਦੱਸੇ, ਦਹਿ ਦਿਸ਼ਾ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤੀ ਧਾਰ ਤੇਰੇ ਚਰਨ ਢੱਠੇ, ਸਿਰ ਸਿਰ ਆਪਣਾ ਹੱਥ ਟਿਕਾਈਆ।

੫ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ ਮੰਗਲ ਸਿੰਘ ਦੇ ਗ੍ਰਹਿ

ਫਲਗੁਣ ਕਹੇ ਮੈਂ ਖ਼ੁਸ਼ੀਆਂ ਦੇ ਨਾਲ ਤੱਕਾ, ਪ੍ਰਵਿਸ਼ਟਾ ਪੰਜ ਪਰਪੰਚ ਧਿਆਨ ਲਗਾਈਆ। ਸਤਿਗੁਰ ਸ਼ਬਦ ਕੀ ਲੇਖਾ ਵੇਖੇ ਹਕੋ ਹਕਾ, ਹਕੀਕਤ ਦਾ ਮਾਲਕ ਖ਼ਲਕ ਦਾ ਖ਼ਾਲਕ ਧਿਆਨ ਲਗਾਈਆ। ਕੀ ਅਵਤਾਰ ਪੈਗ਼ੰਬਰ ਗੁਰੂਆਂ ਵਾਅਦਾ ਵੇਖੇ ਪੱਕਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਪਰਦਾ ਲਾਹੀਆ। ਕਿਸ ਬਿਧ ਨੌਜਵਾਨ ਸ੍ਰੀ ਭਗਵਾਨ ਦੀਨ ਦੁਨੀ ਲਗਾਏ ਧੱਕਾ, ਨਵ ਸੱਤ ਜਗਤ ਹਿਲਾਈਆ। ਜੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਮੁਹੰਮਦ ਵਾਲਾ ਮੱਕਾ, ਕਾਅਬਿਆਂ ਧਿਆਨ ਲਗਾਈਆ। ਮੂਸਾ ਈਸਾ ਦੀ ਸ਼ਰਅ ਵੇਖੇ ਬੂਰਾ ਕੱਕਾ, ਕਾਮਲ ਮੁਰਸ਼ਦ ਅਗੰਮ ਅਥਾਹੀਆ। ਜਿਸ ਦਾ ਸੰਦੇਸ਼ ਫ਼ਰਮਾਨ ਪੈਗ਼ਾਮ ਆਦਿ ਜੁਗਾਦਿ ਯਕਾ, ਏਕੰਕਾਰ ਕੀ ਆਪਣੀ ਕਲ ਵਰਤਾਈਆ। ਜੋ ਲੇਖਾ ਜਾਣੇ ਆਤਮ ਪਰਮਾਤਮ ਧਾਰ ਪੱਕਾ, ਪਤਿਪਰਮੇਸ਼ਵਰ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਫਲਗੁਣ ਕਹੇ ਮੇਰਾ ਪ੍ਰਵਿਸ਼ਟਾ ਜਗਤ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਸਭ ਤੋਂ ਵੱਖਰਾ ਕਰਮ, ਕਰਮ ਕਾਂਡ ਦੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਸਤਿ ਸਰੂਪ ਅਨਡਿਠੜਾ ਧਰਮ, ਧਰਨੀ ਧਰਤ ਧਵਲ ਖ਼ੁਸ਼ੀ ਬਣਾਈਆ। ਜੋ ਭੇਵ ਖੁਲਾਏ ਆਤਮ ਧਾਰ ਬ੍ਰਹਮ, ਪਾਰਬ੍ਰਹਮ ਆਪਣੀ ਕਲ ਵਰਤਾਈਆ। ਝਗੜਾ ਮੇਟਣਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਮਨਸਾ ਮਨ ਕੂੜ ਰਹਿਣ ਨਾ ਦੇਵੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਝਗੜਾ ਮੇਟੇ ਵਰਨ ਬਰਨ, ਜ਼ਾਤ ਪਾਤੀ ਲੇਖਾ ਦਏ ਚੁਕਾਈਆ। ਇਕੋ ਓਟ ਸਭ ਦੀ ਪੁਰਖ ਅਕਾਲ ਹੋਵੇ ਚਰਨ, ਚਰਨੋਦਕ ਆਪਣਾ ਜਾਮ ਪਿਆਈਆ। ਜਨ ਭਗਤਾਂ ਖੋਲੇ ਨੇਤਰ ਹਰਨ ਫਰਨ, ਨਿਜ ਲੋਇਨ ਕਰੇ ਰੁਸ਼ਨਾਈਆ।

ਜਿਸ ਦੀ ਸਰਨ ਸਰਨਾਈ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਪਰਨ, ਨਿਵ ਨਿਵ ਲਾਗਣ ਪਾਈਂਆ। ਓਹ ਮਾਲਕ ਖ਼ਾਲਕ ਆਦਿ ਜੁਗਾਦੀ ਘਾੜਨ ਘੜਨ, ਭੰਨਣਹਾਰ ਵਡ ਵਡਿਆਈਆ। ਜੋ ਲੱਖ ਚੁਰਾਸੀ ਲੇਖਾ ਜਾਣੇ ਚੋਟੀ ਜੜਨ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਜਿਸ ਦਾ ਨਾਮ ਕਲਮਾ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰ ਨਿਰਅੱਖਰ ਧਾਰੋਂ ਪੜ੍ਹਨ, ਜਗਤ ਅੱਖਰਾਂ ਨਾਲ ਕਰਨ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਫਲਗੁਣ ਕਹੇ ਮੈਂ ਖ਼ੁਸ਼ੀਆਂ ਦੇਵਾਂ ਹੋਕਾ, ਹੁਕਮ ਧੁਰ ਦਾ ਅਗੰਮ ਜਣਾਈਆ। ਸਵਾਧਾਨ ਹੋਵਣ ਚੌਦਾਂ ਲੋਕਾ, ਚੌਦਾਂ ਤਬਕ ਨੈਣ ਉਠਾਈਆ। ਇਕੋ ਸੁਣੋ ਸਚ ਸਲੋਕਾ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਸਦੀ ਚੌਧਵੀਂ ਪੈਗ਼ੰਬਰੋ ਸੰਭਾਲ ਲਓ ਮੌਕਾ, ਸੰਬਲ ਦਾ ਮਾਲਕ ਰਿਹਾ ਸਮਝਾਈਆ। ਅੰਤ ਕੰਤ ਭਗਵੰਤ ਇਕੋ ਪ੍ਰਕਾਸ਼ ਕਰੇ ਨਿਰਮਲ ਜੋਤਾ, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਜੀਵ ਜੰਤ ਸਾਧ ਸੰਤ ਰਹੇ ਕੋਈ ਨਾ ਸੋਤਾ, ਸੁੱਤਿਆਂ ਦਏ ਉਠਾਈਆ। ਸਮੁੰਦ ਸਾਗਰ ਸਰ ਸਰੋਵਰ ਅੰਤਰ ਮਾਰ ਕੇ ਵੇਖੋ ਗੋਤਾ, ਗੌਤਮ ਦਾ ਲੇਖਾ ਨਾਲ ਮਿਲਾਈਆ। ਜਗਤ ਜਹਾਨ ਖੇਲ ਸ੍ਰੀ ਭਗਵਾਨ ਕੋਈ ਵੰਡ ਨਹੀਂ ਜੋਜਨ ਕੋਸਾ, ਨਵ ਸੱਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਫਲਗੁਣ ਕਹੇ ਮੈਂ ਦੱਸਾਂ ਧੁਰ ਪੈਗ਼ਾਮ, ਪੈਗ਼ੰਬਰਾਂ ਬਾਹਰ ਜਣਾਈਆ। ਸੁਣੋ ਹੁਕਮ ਇਕ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੂੰ ਸਾਰੇ ਕਰਨ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਸ਼ਰਅ ਦੇ ਕੀਤੇ ਗ਼ੁਲਾਮ, ਬੰਧਨ ਕਲਮਿਆਂ ਵਾਲੇ ਰਖਾਈਆ। ਉਸ ਦੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਚੁਕਾਉਣਾ ਆਣ, ਆਨਨ ਫ਼ਾਨਨ ਆਪਣਾ ਫੇਰਾ ਪਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਤਾਰਾ ਚੰਦ ਨਿਵ ਨਿਵ ਲਾਗਣ ਪਾਈਂਆ। ਫਲਗੁਣ ਕਹੇ ਮੈਂ ਕੀ ਉਸ ਦਾ ਕਰਾਂ ਬਿਆਨ, ਸਿਫ਼ਤਾਂ ਵਿਚ ਨਾ ਸਿਫ਼ਤ ਸਲਾਹੀਆ। ਜਿਸ ਸਭ ਦੇ ਲਹਿਣੇ ਦੇਣੇ ਕੀਤੇ ਪ੍ਰਵਾਨ, ਪਰਮ ਪੁਰਖ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਉਹ ਬਾਂਕਾ ਸੂਰਬੀਰ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਜਿਸ ਖੇਲ ਖਿਲਾਇਆ ਸੀਆ ਰਾਮ, ਕਾਹਨਾ ਕਾਹਨ ਦਿਤੀ ਵਡਿਆਈਆ। ਜਿਸ ਪੈਗ਼ੰਬਰਾਂ ਦਿਤਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਜਿਸ ਮੰਤਰ ਦ੍ਰਿੜਾਇਆ ਸਤਿਨਾਮ, ਸਤਿ ਸਤਿ ਨਾਲ ਵਡਿਆਈਆ। ਜਿਸ ਫ਼ਤਿਹ ਡੰਕਾ ਵਜਾਇਆ ਵਿਚ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਉਹ ਕਰਨੀ ਦਾ ਕਰਤਾ ਪਰਮ ਪੁਰਖ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜਿਸ ਕਲਜੁਗ ਕੂੜ ਮੇਟਣਾ ਨਿਸ਼ਾਨ, ਕੂੜੀ ਕਿਰਿਆ ਡੇਰਾ ਢਾਹੀਆ। ਧਰਮ ਦੀ ਧਾਰ ਕਰੇ ਪ੍ਰਧਾਨ, ਪ੍ਰਧਾਨਗੀ ਇਕੋ ਇਕ ਵਖਾਈਆ। ਜਿਸ ਦਾ ਢੋਲਾ ਸੋਹਲਾ ਗੀਤ ਨਾਮ ਕਲਮਾ ਤੂੰ ਮੇਰਾ ਮੈਂ ਤੇਰਾ ਸਾਰੇ ਗਾਣ, ਸਿਫ਼ਤਾਂ ਵਾਲੀ ਜਗਤ ਨਾ ਕੋਇ ਸਿਫ਼ਤ ਸਲਾਹੀਆ। ਉਹ ਯੋਧਾ ਸੂਰਬੀਰ ਮਰਦ ਮਰਦਾਨ, ਬਲਧਾਰੀ ਇਕ ਅਖਵਾਈਆ। ਫਲਗੁਣ ਕਹੇ ਮੇਰੀ ਨਮੋ ਨਮੋ ਪ੍ਰਨਾਮ, ਡੰਡਾਵਤ ਬੰਦਨਾ ਸਜਦੇ ਵਿਚ ਸਾਹਿਬ ਦੇ ਲਾਗਾਂ ਪਾਈਆ। ਜੋ ਸੰਤ ਸੁਹੇਲੇ ਭਗਤ ਕਰੇ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਚਰਨ ਪ੍ਰੀਤ ਬਖ਼ਸ਼ੇ ਧਿਆਨ, ਪ੍ਰੀਤਮ ਹੋ ਕੇ ਵੇਖ ਵਖਾਈਆ। ਜਨ ਭਗਤ ਮੀਤਾ ਨੌਜਵਾਨ, ਨਵ ਨਵ ਚਾਰ ਦਾ ਡੇਰਾ ਢਾਹੀਆ। ਘਰ ਮੰਦਰ ਸੁਹਾਏ ਆਣ, ਗ੍ਰਹਿ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਸ਼ਬਦ ਸੁਣਾਏ ਬਿਨਾ ਕਾਨ, ਅਨਹਦ ਅਨਾਦੀ ਧੁਨ ਧੁਨ ਆਤਮਕ ਰਾਗ ਦ੍ਰਿੜਾਈਆ।