ਪੁਸਤਕਾਲਾਭਾਗ ੨੩

੬ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਾਰਗੜਾ ਜ਼ਿਲਾ ਅੰਮ੍ਰਿਤਸਰ ਕਾਰਜ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਪ੍ਰਭ ਹਿਰਦੇ ਅੰਦਰ ਵਸ, ਵਾਸਤਾ ਆਪਣੇ ਨਾਲ ਰਖਾਈਆ। ਸ਼ਬਦ ਅਣਿਆਲਾ ਤੀਰ ਮਾਰ ਕਸ, ਨਿਰਗੁਣ ਨਿਰਵੈਰ ਆਪ ਚਲਾਈਆ। ਅੰਮ੍ਰਿਤ ਬੂੰਦ ਸਵਾਂਤੀ ਦੇ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਤੇਰਾ ਦਰਸ਼ਨ ਕਰੀਏ ਹੱਸ ਹੱਸ, ਹਸਤੀ ਦੱਸਣੀ ਬੇਪਰਵਾਹੀਆ। ਸਰਨ ਸਰਨਾਈ ਆਈਏ ਨੱਸ ਨੱਸ, ਭੱਜੀਏ ਵਾਹੋ ਦਾਹੀਆ। ਜਗਤ ਮਿਟੇ ਰੈਣ ਅੰਧੇਰੀ ਮਸ, ਜੋਤੀ ਚੰਦ ਦੇਣਾ ਚਮਕਾਈਆ। ਮਨ ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਪ੍ਰਕਾਸ਼ ਦੇਣਾ ਕੋਟਨ ਰਵ ਸਸ, ਅੰਧ ਅੰਧੇਰਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਜਨ ਭਗਤ ਕਹਿਣ ਪ੍ਰਭ ਅੰਤਰ ਲਾਹ ਦੇ ਪਰਦਾ, ਭੇਵ ਅਭੇਦ ਖੁਲਾਈਆ। ਲੇਖਾ ਰਹੇ ਨਾ ਚੋਟੀ ਜੜ ਦਾ, ਚੇਤਨ ਆਪਣਾ ਰੂਪ ਸਮਝਾਈਆ। ਕਿਲਾ ਤੋੜ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਦੇ ਮਿਟਾਈਆ। ਤਨ ਅਗਨੀ ਤਤ ਰਹੇ ਨਾ ਸੜਦਾ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਤੂੰ ਮਾਲਕ ਖ਼ਾਲਕ ਘਰ ਘਰ ਦਾ, ਗ੍ਰਹਿ ਮੰਦਰ ਹੋਣਾ ਆਪ ਸਹਾਈਆ। ਬਿਨ ਤੇਰੀ ਕਿਰਪਾ ਲੋਕਮਾਤ ਕੋਈ ਨਾ ਤਰਦਾ, ਤਾਰਨਹਾਰ ਦੇਣੀ ਵਡਿਆਈਆ। ਇਸ਼ਨਾਨ ਕਰਾਉਣਾ ਆਪਣੇ ਅਗੰਮੀ ਸਰੋਵਰ ਸਰ ਦਾ, ਸਾਰ ਪਾਉਣੀ ਥਾਉਂ ਥਾਈਂਆ। ਜਨ ਭਗਤ ਸੁਹੇਲਾ ਬਣਾ ਲੈ ਆਪਣਾ ਬਰਦਾ, ਬੰਧਨ ਜਗਤ ਵਾਲੇ ਤੁੜਾਈਆ। ਲੇਖਾ ਮੁਕਾ ਦੇ ਕਲਜੁਗ ਕਲ ਦਾ, ਕਲਕਾਤੀ ਡੇਰਾ ਢਾਹੀਆ। ਤੇਰਾ ਖੇਲ ਮਹੀਅਲ ਜਲ ਥਲ ਦਾ, ਅਸਗਾਹਾਂ ਹੋਏ ਸਹਾਈਆ। ਦਰ ਜਣਾ ਦੇ ਨਿਹਚਲ ਧਾਮ ਅਟੱਲ ਦਾ, ਦਰਗਾਹ ਸਾਚੀ ਦੇ ਵਡਿਆਈਆ। ਤੇਰਾ ਵਿਛੋੜਾ ਨਾ ਹੋਵੇ ਪਲ ਦਾ, ਪਲਕਾਂ ਦੇ ਪਿਛੇ ਮਿਲਣਾ ਧੁਰ ਦੇ ਮਾਹੀਆ। ਜਿਥੇ ਦੀਪਕ ਜੋਤ ਹੋਵੇ ਬਲ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਸਤਿਗੁਰ ਸ਼ਬਦ ਸੰਦੇਸਾ ਹੋਵੇ ਘੱਲ ਦਾ, ਅਨਹਦ ਨਾਦੀ ਨਾਦ ਸੁਣਾਈਆ। ਮਾਣ ਬਖ਼ਸ਼ ਦੇ ਨਿਹਚਲ ਧਾਮ ਅਟੱਲ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੀ ਬੇਪਰਵਾਹੀਆ। ਜਨ ਭਗਤ ਕਹਿਣ ਪ੍ਰਭ ਅੰਤਸ਼ਕਰਨ ਖੋਲ ਦੇ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪੂਰਬ ਜਨਮ ਦਾ ਲਹਿਣਾ ਦੇ ਦੇ ਬਾਕੀ, ਲੇਖਾ ਜਨਮ ਕਰਮ ਨਾਲ ਮਿਲਾਈਆ। ਨਾਮ ਪਿਆਲਾ ਬਖ਼ਸ਼ ਦੇ ਬਣ ਕੇ ਸਾਕੀ, ਜਾਮ ਅਗੰਮਾ ਹੱਥ ਫੜਾਈਆ। ਸ਼ਬਦ ਘੋੜੇ ਚੜ੍ਹਾ ਲੈ ਰਾਕੀ, ਰਾਓ ਰੰਕਾਂ ਦੇ ਮਾਲਕ ਹੋਣਾ ਸਹਾਈਆ। ਸਾਡਾ ਲੇਖੇ ਲਾ ਲੈ ਬਦਨ ਖ਼ਾਕੀ, ਤਨ ਵਜੂਦਾਂ ਕਰ ਸਫ਼ਾਈਆ। ਅੰਦਰੋਂ ਮੇਟ ਅੰਧੇਰੀ ਰਾਤੀ, ਸਤਿ ਧਰਮ ਦਾ ਸਚ ਚੰਦ ਚਮਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਧੁਰ ਦੀ ਬਖ਼ਸ਼ ਦੇ ਬੂੰਦ ਸਵਾਂਤੀ, ਅੰਮ੍ਰਿਤ ਅੰਮੀਉਂ ਰਸ ਆਪ ਪਿਆਈਆ। ਕਲਜੁਗ ਅੰਤ ਪੁਛ ਲੈ ਵਾਤੀ, ਵਾਸਤਾ ਤੇਰੇ ਅਗੇ ਪਾਈਆ। ਬਿਨ

ਤੇਰੇ ਸਗਲਾ ਦਿਸੇ ਕੋਇ ਨਾ ਸਾਥੀ, ਸਾਚਾ ਸੰਗ ਨਾ ਕੋਇ ਨਿਭਾਈਆ। ਤੂੰ ਸਰਬ ਕਲਾ ਸਮਰਾਥੀ, ਸਮਰਥ ਤੇਰੇ ਹੱਥ ਵਡਿਆਈਆ। ਤੂੰ ਦੀਨ ਦਿਆਲ ਹੋਏਂ ਸਹਾਈ ਨਾਥ ਅਨਾਥੀ, ਨਿਥਾਵਿਆਂ ਦੇਵੇਂ ਮਾਣ ਵਡਿਆਈਆ। ਸਾਡਾ ਲੇਖ ਬਦਲ ਦੇ ਮਸਤਕ ਮਾਥੀ, ਧੂੜੀ ਚਰਨਾਂ ਖ਼ਾਕ ਰਮਾਈਆ। ਦਰ ਤੇਰੇ ਜੋੜਦੇ ਹਾਥੀ, ਹਥੇਲੀ ਹਥੇਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਜਨ ਭਗਤ ਕਹਿਣ ਪ੍ਰਭ ਆਤਮ ਧਾਰ ਬਖ਼ਸ਼ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਧੁਰਦਰਗਾਹੀਆ। ਸਾਡੀ ਕਬੂਲ ਕਰ ਲੈ ਬੰਦਨ, ਡੰਡਾਵਤ ਸਜਦਿਆਂ ਵਿਚ ਸੀਸ ਝੁਕਾਈਆ। ਧੁਰ ਦੇ ਨਾਮ ਦੀ ਚਾੜ੍ਹ ਦੇ ਰੰਗਣ, ਦੁਰਮਤ ਮੈਲ ਕਰ ਸਫ਼ਾਈਆ। ਨਿਰਗੁਣ ਧਾਰ ਲਾ ਲੈ ਆਪਣੇ ਅੰਗਣ, ਅੰਗੀਕਾਰ ਆਪ ਅਖਵਾਈਆ। ਤੇਰੇ ਦਰ ਤੇ ਭਿਖਾਰੀ ਹੋ ਕੇ ਮੰਗਣ, ਜਨ ਭਗਤ ਸੁਹੇਲੇ ਝੋਲੀਆਂ ਡਾਹੀਆ। ਤੂੰ ਨਾਮ ਨਿਧਾਨਾ ਆਇਉਂ ਵੰਡਣ, ਅਤੋਟ ਅਤੁਟ ਦੇਣਾ ਵਰਤਾਈਆ। ਤੇਰਾ ਖੇਲ ਵਿਚ ਵਰਭੰਡਣ, ਬ੍ਰਹਿਮਾਂਡ ਵੱਜਦੀ ਰਹੇ ਵਧਾਈਆ। ਤੂੰ ਸਾਹਿਬ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਤੇਰੇ ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀ ਲੰਘਣ, ਕਲਜੁਗ ਅੰਤਮ ਬੈਠਾ ਪੰਧ ਮੁਕਾਈਆ। ਜਨ ਭਗਤ ਕਹਿਣ ਸਾਡਾ ਲੇਖੇ ਲਾ ਲੈ ਜੋ ਅੰਤ ਕਿਨਾਰੇ ਘਾਟ ਬੈਠੇ ਕੰਢਣ, ਤੱਟਾਂ ਵੇਖ ਵਖਾਈਆ। ਹਰ ਹਿਰਦੇ ਪਾ ਦੇ ਠੰਡਣ, ਕੂੜੀ ਅਗਨੀ ਅਗ ਬੁਝਾਈਆ। ਆਤਮ ਧਾਰ ਹੋਵੇ ਨਾ ਰੰਡਣ, ਸੁਹਾਗੀ ਕੰਤ ਲੈਣਾ ਪ੍ਰਨਾਈਆ। ਰਾਏ ਧਰਮ ਦੇਵੇ ਨਾ ਦੰਡਣ, ਲੱਖ ਚੁਰਾਸੀ ਪੰਧ ਮੁਕਾਈਆ। ਜਨ ਭਗਤ ਸੁਹੇਲੇ ਤੇਰੇ ਦਵਾਰੇ ਲੰਘਣ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭਾਗ ਹੋਏ ਕਿਸੇ ਨਾ ਮੰਦਣ, ਮੰਦਭਾਗੀ ਵਡਭਾਗੀ ਲੈਣੇ ਬਣਾਈਆ।

੬ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ ਅਵਤਾਰ ਸਿੰਘ ਦੇ ਗ੍ਰਹਿ

ਜਨ ਭਗਤ ਕਹਿਣ ਸੂਰੇ ਸਰਬਗ, ਬਗ ਬਪੜੇ ਹੰਸ ਰੂਪ ਦੇ ਬਣਾਈਆ। ਜਗਤ ਤ੍ਰਿਸ਼ਨਾ ਬੁੱਝਾ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਤੇਰੀ ਸਰਨ ਸਰਨਾਈ ਜਾਈਏ ਲੱਗ, ਵੱਖਰੀ ਵੰਡ ਨਾ ਕੋਇ ਵੰਡਾਈਆ। ਦਰਸ਼ਨ ਦੇਣਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮੇਲਾ ਮੇਲਣਾ ਚਾਈਂ ਚਾਈਂਆ। ਕਲਜੁਗ ਤਤੀ ਵਾਅ ਰਹੀ ਵਗ, ਚਾਰੋਂ ਕੁੰਟ ਆਪਣਾ ਜ਼ੋਰ ਲਗਾਈਆ। ਅਸੀਂ ਮੂਰਖ ਮੂੜ੍ਹ ਜੀਵ ਅਲਪਗ, ਸਰਬਗ ਹੋਣਾ ਆਪ ਸਹਾਈਆ। ਮਿਹਰਵਾਨਾ ਸ੍ਰੀ ਭਗਵਾਨਾ ਤੈਨੂੰ ਤਤਾਂ ਅੰਦਰ ਲਈਏ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਾਡੀ ਮਨਸਾ ਪੂਰੀ ਕਰਨੀ ਹੱਭ, ਹਮ ਸਾਜਣ ਹੋਣਾ ਆਪ ਸਹਾਈਆ। ਤੂੰ ਨੂਰ ਨੁਰਾਨਾ ਸ਼ਾਹ ਸੁਲਤਾਨਾ ਅਲਾਹੀ ਰੱਬ, ਯਾਮਬੀਨ ਤੇਰੀ ਬੇਪਰਵਾਹੀਆ। ਸਚ ਦਵਾਰ ਏਕੰਕਾਰ ਆਪਣੇ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਕੂੜੀ ਕਿਰਿਆ ਜਗਤ ਮੇਟ ਦੇ ਹੱਦ, ਹਦੂਦ ਆਪਣੀ ਦੇ ਸਮਝਾਈਆ। ਆਤਮ ਪਰਮਾਤਮ ਬਣਾ ਯਦ, ਯਦੀ ਆਪਣਾ ਰੰਗ ਰੰਗਾਈਆ। ਨਾਮ ਨਿਧਾਨਾ ਜਾਮ ਪਿਆਲਾ ਪਿਆ ਮਦਿ, ਮਧੁਰ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਭਾਗ ਲਗਾ ਦੇ ਸਾਡੀ ਝੁੱਗੀ, ਕੁੱਲੀ ਕੱਖਾਂ ਦੇ ਵਡਿਆਈਆ। ਸਾਡੀ ਆਤਮ ਧਾਰ ਕਰ ਉਘੀ, ਉਗਣ ਆਥਣ ਵੱਜਦੀ ਰਹੇ ਵਧਾਈਆ। ਇਕੋ ਖੇਲ ਤੇਰੇ ਮਿਲਣ ਦੀ ਹੋਵੇ ਸੁੱਝੀ, ਦੂਜੀ ਓਟ ਨਾ ਕੋਇ ਤਕਾਈਆ। ਸੁਰਤੀ ਸ਼ਬਦ ਵਿਚ ਹੋਵੇ ਰੁਝੀ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਆਪਣੀ ਰਮਜ਼ ਲਗਾ ਦੇ ਗੁਝੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਲਜੁਗ ਔਧ ਵੇਖ ਲੈ ਪੁਗੀ, ਆਪਣਾ ਬੈਠਾ ਪੰਧ ਮੁਕਾਈਆ। ਨੇਤਰ ਰੋ ਪੁਕਾਰੇ ਬਸੁੱਧੀ, ਧਰਨੀ ਧਰਤ ਧਵਲ ਧੌਲ ਦਏ ਗਵਾਹੀਆ। ਮੇਰਾ ਖੇਲ ਵੇਖਣਾ ਜਗਤ ਜਹਾਨ ਯੁੱਧੀ, ਯੋਧੇ ਤੇਰੇ ਹੱਥ ਵਡਿਆਈਆ। ਪਵਿਤ੍ਰ ਰਹਿਣ ਦੇਣੀ ਨਹੀਂ ਕਿਸੇ ਦੀ ਬੁੱਧੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜਗਤ ਵਾਸਨਾ ਕਲਪਣਾ ਵਿਚ ਨੱਚੀ ਟੱਪੀ ਕੁੱਦੀ, ਚਾਰੋਂ ਕੁੰਟ ਲਏ ਅੰਗੜਾਈਆ। ਤੇਰੀ ਖੇਲ ਹੋਣੀ ਦੁਤੀਆ ਭਾਉ ਦੀ ਦੂਜੀ, ਏਕਾ ਰੰਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਸਾਡੇ ਅੰਤਰ ਬਖ਼ਸ਼ ਦੇ ਦਾਨ, ਨਾਮ ਨਾਮਾ ਦੇ ਵਰਤਾਈਆ। ਤੂੰ ਅਪਰੰਪਰ ਸਵਾਮੀ ਅਗੰਮਾ ਰਾਮ, ਰਮਈਆ ਤੇਰੀ ਬੇਪਰਵਾਹੀਆ। ਤੂੰ ਨਿਰਗੁਣ ਨੂਰ ਜੋਤ ਜੋਤੀ ਜਾਤਾ ਕਾਹਨ, ਕਾਹਨ ਕਾਹਨਾ ਇਕ ਅਖਵਾਈਆ। ਤੂੰ ਪੈਗ਼ੰਬਰਾਂ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੇਰਾ ਅੱਖਰਾਂ ਤੋਂ ਬਾਹਰ ਕਲਾਮ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਤੇਰਾ ਹੁਕਮ ਸੰਦੇਸਾ ਦੋ ਜਹਾਨ, ਬ੍ਰਹਿਮੰਡ ਖੰਡ ਕਰਨ ਸ਼ਨਵਾਈਆ। ਕਿਰਪਾ ਕਰ ਸੂਰਬੀਰ ਯੋਧੇ ਬਲਵਾਨ, ਬਲਧਾਰੀ ਤੇਰੀ ਓਟ ਤਕਾਈਆ। ਜਨ ਭਗਤ ਸੁਹੇਲੇ ਤੇਰੇ ਚਰਨ ਕਵਲ ਕਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੀ ਕਿਰਪਾ ਨਾਲ ਰੋਗ ਸੋਗ ਦੁੱਖ ਚਿੰਤ ਸਰਬ ਮਿਟ ਜਾਣ, ਤਨ ਵਜੂਦਾਂ ਕਰ ਸਫ਼ਾਈਆ। ਦੇ ਵਡਿਆਈ ਬਿਰਧ ਬਾਲ ਜਵਾਨ, ਜੋਬਨਵੰਤੇ ਹੋਣਾ ਆਪ ਸਹਾਈਆ। ਜਨ ਭਗਤ ਕਹਿਣ ਸਾਡੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਅਸੀਂ ਬਾਲੀ ਬੁੱਧ ਬਾਲ ਅੰਞਾਣ, ਅਕਲ ਬੁੱਧੀ ਕੰਮ ਕਿਸੇ ਨਾ ਆਈਆ। ਤੂੰ ਦਾਤਾ ਦਾਨੀ ਸ੍ਰੀ ਭਗਵਾਨ, ਭਗਵਨ ਇਕ ਅਖਵਾਈਆ। ਚੁਰਾਸੀ ਵਿਚੋਂ ਸਾਡੀ ਕਰ ਪਹਿਚਾਨ, ਬੇਪਹਿਚਾਨ ਧਿਆਨ ਲਗਾਈਆ। ਸਾਚਾ ਧਰਮ ਦਾ ਦੇ ਨਿਸ਼ਾਨ, ਨਿਸ਼ਾਨੇ ਕੂੜ ਜਗਤ ਬਦਲਾਈਆ। ਤੇਰਾ ਅੰਤਰ ਨਿਰੰਤਰ ਇਕੋ ਹੋਵੇ ਗਾਣ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਗਤ ਭਗਤ ਸੁਹੇਲੇ ਕਰੀਂ ਪ੍ਰਵਾਨ, ਪਰਮ ਪੁਰਖ ਤੇਰੀ ਵਡਿਆਈਆ। ਸਭ ਦਾ ਤੇਰੇ ਉਤੇ ਮਾਣ, ਨਿਮਾਣਿਆਂ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦੀ ਜਾਣੀ ਜਾਣ, ਜਾਨਣਹਾਰ ਤੇਰੇ ਹੱਥ ਵਡਿਆਈਆ।

੬ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ ਨਰਾਇਣ ਸਿੰਘ ਦੇ ਗ੍ਰਹਿ

ਫਲਗੁਣ ਕਹੇ ਸੁਣੋ ਹੁਕਮ ਜਗਤ ਜਗਿਆਸੂ, ਸ਼ਬਦੀ ਧਾਰ ਧਾਰ ਜਣਾਈਆ। ਕੀ ਸੰਦੇਸ਼ਾ ਦੇਵੇ ਧੁਰਦਰਗਾਹੀ ਪੁਰਖ ਅਬਿਨਾਸ਼ੂ, ਅਬਿਨਾਸ਼ੀ

ਕਰਤਾ ਅਗੰਮ ਅਥਾਹੀਆ। ਜਿਸ ਦੀ ਮੰਡਲ ਮੰਡਪ ਦੋ ਜਹਾਨਾਂ ਰਾਸੂ, ਬਿਨ ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਜੋ ਬ੍ਰਹਿਮੰਡਾਂ ਖੰਡਾਂ ਬਣਿਆ ਵਾਸੂ, ਵਾਸਤਾ ਨਿਰਗੁਣ ਧਾਰ ਆਪਣੇ ਨਾਲ ਰਖਾਈਆ। ਉਹ ਲੇਖਾ ਜਾਣੇ ਜੀਵ ਜੰਤ ਸਾਧ ਸੰਤ ਸਵਾਸ ਸਵਾਸੂ, ਸਾਹ ਸਾਹ ਖੋਜ ਖੁਜਾਈਆ। ਜਿਸ ਦੇ ਵੈਰਾਗ ਵਿਚ ਸੂਫ਼ੀ ਵਹਾਵਣ ਆਂਸੂ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਫਲਗੁਣ ਕਹੇ ਸਾਹਿਬ ਪਿਆਰਾ ਮੀਤੜਾ, ਹਰਿ ਸੱਜਣ ਏਕੰਕਾਰ। ਜਿਸ ਦਾ ਖੇਲ ਸਦਾ ਅਨਡੀਠੜਾ, ਵੇਖ ਸਕੇ ਨਾ ਕੋਇ ਵਿਚ ਸੰਸਾਰ। ਉਹਦੀ ਜੁਗ ਜੁਗ ਅਵੱਲੜੀ ਰੀਤੜਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਉਧਾਰ। ਉਹਦਾ ਨਾਮ ਨਿਧਾਨਾ ਮੀਠੜਾ, ਰਸਨਾ ਜਿਹਵਾ ਗੁਣ ਲਏ ਵਿਚਾਰ। ਉਹ ਸੁਣਾਏ ਸੁਹਾਗੀ ਗੀਤੜਾ, ਤੂੰ ਮੇਰਾ ਮੈਂ ਤੇਰਾ ਆਤਮ ਅੰਤਰ ਦਏ ਪਿਆਰ। ਉਹ ਲੱਖ ਚੁਰਾਸੀ ਪਰਖਣਹਾਰਾ ਨੀਤੜਾ, ਇਕ ਇਕੱਲਾ ਏਕੰਕਾਰ। ਜੋ ਜਨ ਭਗਤਾਂ ਚਾੜ੍ਹੇ ਰੰਗ ਮਜੀਠੜਾ, ਉਤਰ ਨਾ ਜਾਏ ਦੂਜੀ ਵਾਰ। ਸਾਚਾ ਕਲਮਾ ਦੇ ਹਦੀਸੜਾ, ਧੁਰ ਪੈਗ਼ਾਮ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਫਲਗੁਣ ਕਹੇ ਮੇਰਾ ਸਾਹਿਬ ਸਵਾਮੀ ਸਾਚਾ, ਸਚ ਸਚ ਵਡਿਆਈਆ। ਜੋ ਲੱਖ ਚੁਰਾਸੀ ਵੇਖੇ ਕਾਇਆ ਮਾਟੀ ਭਾਂਡਾ ਕਾਚਾ, ਤਤਵ ਤਤਾਂ ਧਿਆਨ ਲਗਾਈਆ। ਜੋ ਲੂੰ ਲੂੰ ਅੰਦਰ ਰਾਚਾ, ਰਚਨਾ ਆਪਣੀ ਆਪ ਬਣਾਈਆ। ਉਹ ਖੇਲੇ ਖੇਲ ਅਗੰਮ ਤਮਾਸ਼ਾ, ਦੋ ਜਹਾਨਾਂ ਖੇਲ ਖਿਲਾਈਆ। ਨਿਰਗੁਣ ਧਾਰ ਪਾਵੇ ਰਾਸਾ, ਸਰਗੁਣ ਆਪਣੀ ਖ਼ੁਸ਼ੀ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਕਰ ਪ੍ਰਕਾਸ਼ਾ, ਅੰਧ ਅੰਧੇਰਾ ਦਏ ਮਿਟਾਈਆ। ਜਨ ਭਗਤਾਂ ਚਰਨ ਕਵਲ ਦੇ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਪਾਰਬ੍ਰਹਮ ਬ੍ਰਹਮ ਜੋੜ ਕੇ ਨਾਤਾ, ਦੂਈ ਦਵੈਤੀ ਡੇਰਾ ਢਾਹੀਆ। ਆਤਮ ਪਰਮਾਤਮ ਇਕੋ ਦੱਸ ਕੇ ਜ਼ਾਤਾ, ਅਜ਼ਾਤੀ ਦਾ ਲੇਖਾ ਦਏ ਮੁਕਾਈਆ। ਘਰ ਸਵਾਮੀ ਦਰਸ਼ਨ ਦੇਵੇ ਇਕ ਇਕਾਂਤਾ, ਇਕ ਇਕੱਲਾ ਨਜ਼ਰੀ ਆਈਆ। ਜਿਸ ਦਾ ਵੇਸ ਅਵੱਲਾ ਜੁਗ ਜੁਗ ਬਹੁਭਾਂਤਾ, ਅਵਤਾਰ ਪੈਗ਼ੰਬਰ ਗੁਰੂ ਤਨ ਵਜੂਦਾਂ ਸੰਗ ਬਣਾਈਆ। ਜਿਸ ਦੀ ਸ਼ਬਦ ਅਗੰਮੜੀ ਗਾਥਾ, ਨਿਰਅੱਖਰ ਧਾਰ ਪੜ੍ਹਾਈਆ। ਉਹ ਸਾਹਿਬ ਸਵਾਮੀ ਸਰਬ ਕਲਾ ਸਮਰਾਥਾ, ਸਮਰਥ ਪੁਰਖ ਇਕ ਅਖਵਾਈਆ। ਜੋ ਹੋਏ ਸਹਾਈ ਅਨਾਥ ਅਨਾਥਾ, ਦੀਨਨ ਆਪਣੇ ਗਲੇ ਲਗਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਮਸਤਕ ਮਾਥਾ, ਤਿਲਕ ਲਲਾਟੀ ਜੋਤੀ ਨੂਰ ਕਰ ਰੁਸ਼ਨਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਆਪਣਾ ਨੂਰ ਨੂਰ ਚਮਕਾਈਆ। ਸੋ ਹਰ ਘਟ ਅੰਦਰ ਰੱਖੇ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਜਨ ਭਗਤਾਂ ਦੇ ਭਰਵਾਸਾ, ਭੇਵ ਅਭੇਦਾ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਪ੍ਰਭ ਸਾਹਿਬ ਸਵਾਮੀ ਏਕਾ, ਇਕ ਇਕੱਲਾ ਆਪ ਅਖਵਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਰੱਖੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਉਹ ਲੱਖ ਚੁਰਾਸੀ ਕਰਨਹਾਰਾ ਬੁਧ ਬਿਬੇਕਾ, ਪਤਤ ਪੁਨੀਤ ਬਣਾਈਆ। ਜੋ ਵਸੇ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਸ਼ਾਹੋ ਭੂਪ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਦਿਸ਼ਾ ਪੜ੍ਹਾਈਆ। ਉਹਦਾ ਵੇਸ ਅਵੱਲੜਾ ਹੋਏ ਅਨੇਕਾ, ਅਨਕ ਕਲਧਾਰੀ ਆਪਣੀ ਕਲ ਪ੍ਰਗਟਾਈਆ। ਜੋ ਸਦਾ

ਰਹੇ ਹਮੇਸ਼ਾ, ਜਨਮ ਮਰਨ ਵਿਚ ਕਦੇ ਨਾ ਆਈਆ। ਜੁਗ ਉਲਟਾਉਣਾ ਜਿਸ ਦਾ ਆਪਣਾ ਲੇਖਾ, ਲੇਖੇ ਲੇਖੇ ਵਿਚੋਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਉਪਜਾਈਆ। ਫਲਗੁਣ ਕਹੇ ਜਨ ਭਗਤੋ ਇਕੋ ਇਸ਼ਟ ਪੁਰਖ ਅਕਾਲ, ਅਕਲ ਕਲਧਾਰੀ ਇਕ ਅਖਵਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੀਨ ਦਿਆਲ, ਸ਼ਬਦ ਅਨਾਦੀ ਧੁਨ ਉਪਜਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਸੋ ਅੰਤ ਕੰਤ ਭਗਵੰਤ ਜਨ ਭਗਤਾਂ ਕਰੇ ਸੰਭਾਲ, ਸੰਬਲ ਨਿਵਾਸੀ ਆਪਣਾ ਪਰਦਾ ਲਾਹੀਆ। ਇਕੋ ਰੰਗ ਰੰਗਾ ਕੇ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹੀਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਆਪਣਾ ਨਾਮ ਦ੍ਰਿੜਾਈਆ। ਸੰਤ ਸੁਹੇਲੇ ਸੱਜਣ ਭਾਲ, ਲੱਖ ਚੁਰਾਸੀ ਵਿਚੋਂ ਲਏ ਮਿਲਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਜਿਸ ਦੇ ਹੁਕਮ ਅੰਦਰ ਭੱਜੇ ਫਿਰਦੇ ਕਾਲ ਮਹਾਕਾਲ, ਰਾਏ ਧਰਮ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਫਲਗੁਣ ਕਹੇ ਮੇਰਾ ਸੰਦੇਸਾ ਭਗਤੋ ਇਕ, ਇਕੋ ਵਾਰ ਜਣਾਈਆ। ਮਨੂਆ ਸਭ ਦਾ ਜਾਏ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਇਕੋ ਗ੍ਰਹਿ ਜਾਣਾ ਵਿਕ, ਕੀਮਤ ਅਵਰ ਕੋਇ ਨਾ ਪਾਈਆ। ਇਕੋ ਸਾਹਿਬ ਵਸਾਉਣਾ ਚਿਤ, ਠਗੌਰੀ ਰਹੇ ਨਾ ਰਾਈਆ। ਇਕੋ ਸਵਾਮੀ ਬਣਾਉਣਾ ਮਿਤ, ਮਿਤ੍ਰ ਪਿਆਰਾ ਵਿਛੜ ਕਦੇ ਨਾ ਜਾਈਆ। ਜੋ ਦਰਸ਼ਨ ਦੇਵੇ ਨਿਤ, ਨਿਜ ਲੋਚਣ ਨੈਣ ਕਰੇ ਰੁਸ਼ਨਾਈਆ। ਚਰਨ ਕਵਲ ਲਿਆਏ ਖਿੱਚ, ਸੁਰਤੀ ਸ਼ਬਦ ਨਾਲ ਮਿਲਾਈਆ। ਸਦ ਵਸੇ ਕਾਇਆ ਵਿਚ, ਸਾਢੇ ਤਿੰਨ ਹੱਥ ਸੋਭਾ ਪਾਈਆ। ਆਤਮ ਧਾਰ ਬਣੇ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਬ੍ਰਹਮ ਦਾ ਪਾਰਬ੍ਰਹਮ ਬਣਾਏ ਹਿਤ, ਹਿਤਕਾਰੀ ਅਗੰਮ ਅਥਾਹੀਆ। ਜਿਸ ਚਰਨ ਕਵਲ ਜਾਣਾ ਟਿਕ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਵੇ ਜਨ ਭਗਤਾਂ ਬੂੰਦ ਰਿਤ, ਰਕਤ ਬੂੰਦ ਆਪਣੇ ਰੰਗ ਰੰਗਾਈਆ।

੭ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ

ਭਗਤ ਸੁਹੇਲਾ ਸਾਚਾ ਸਖਾ, ਹਰਿ ਕਰਤਾ ਦੀਨ ਦਿਆਲ। ਨਿਜ ਨੇਤਰ ਖੋਲੇ ਅੱਖਾਂ, ਮੇਲ ਮਿਲਾਏ ਆਪਣੇ ਨਾਲ। ਏਥੇ ਓਥੇ ਦੋ ਜਹਾਨਾਂ ਕਰੇ ਰੱਖਾਂ, ਲੇਖੇ ਲਾਏ ਸ਼ਾਹ ਕੰਗਾਲ। ਭੇਵ ਚੁਕਾਏ ਸ਼ੁਕਲਾ ਕਿਸ਼ਨਾ ਪੱਖਾ, ਜੋਤ ਜਗਾਏ ਬੇਮਿਸਾਲ। ਪਾਰ ਕਰਾਏ ਵਿਚੋਂ ਕੋਟਾਂ ਲੱਖਾਂ, ਮਿਹਰਵਾਨ ਮਿਹਰਵਾਨ ਬਣ ਕੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਫੁੱਲ ਲਗਾਏ ਸਾਚੇ ਡਾਲ। ਜਨ ਭਗਤਾਂ ਸਾਚਾ ਸੰਗ ਹੈ, ਰੱਖੇ ਰੱਖਣਹਾਰ। ਚਾੜ੍ਹੇ ਨਾਮ ਨਿਧਾਨਾ ਰੰਗ ਹੈ, ਉਤਰ ਨਾ ਜਾਏ ਵਿਚ ਸੰਸਾਰ। ਪੂਰੀ ਕਰੇ ਆਸ਼ਾ ਮਨਸਾ ਉਮੰਗ ਹੈ, ਦੇਵਣਹਾਰ ਆਪ ਨਿਰੰਕਾਰ। ਸੇਜ ਸੁਹਾਏ ਸਚ ਪਲੰਘ ਹੈ, ਘਰ ਮੰਦਰ ਬੰਕ ਦਵਾਰ। ਦਰ ਦਰਵਾਜ਼ਾ ਜਾਏ ਲੰਘ ਹੈ, ਆਪ ਆਪਣੀ ਕਿਰਪਾ ਧਾਰ। ਕਰੇ ਪ੍ਰਕਾਸ਼ ਬਿਨ ਸੂਰੀਆ ਚੰਦ ਹੈ, ਜੋਤੀ ਜਾਤਾ ਹੋ ਉਜਿਆਰ। ਅੰਤਰ ਦੇਵੇ ਬ੍ਰਹਮ ਅਨੰਦ ਹੈ, ਪਾਰਬ੍ਰਹਮ ਰੂਪ ਕਰਤਾਰ। ਭਾਗ

ਹੋਣ ਨਾ ਦੇਵੇ ਮੰਦ ਹੈ, ਹਰਿ ਹਰਿ ਖ਼ਾਲੀ ਭਰੇ ਭੰਡਾਰ। ਤੂੰ ਮੇਰਾ ਮੈਂ ਤੇਰਾ ਸੁਣਾਏ ਛੰਦ ਹੈ, ਗੀਤ ਸੁਹਾਗੀ ਅਪਰ ਅਪਾਰ। ਲੇਖੇ ਲਾਏ ਬੱਤੀ ਦੰਦ ਹੈ, ਜੋ ਜਨ ਗਾਏ ਗਾਵਣਹਾਰ। ਭਰਮਾਂ ਢਾਹੇ ਦਵੈਤੀ ਕੰਧ ਹੈ, ਹਉਮੇ ਹੰਗਤਾ ਰੋਗ ਨਿਵਾਰ। ਖ਼ੁਸ਼ੀ ਕਰਾਏ ਬੰਦ ਬੰਦ ਹੈ, ਬੰਦਗੀ ਬਖ਼ਸ਼ੇ ਚਰਨ ਪਿਆਰ। ਲੇਖਾ ਰਹੇ ਨਾ ਸਵੇਰ ਸੰਝ ਹੈ, ਅੱਠੇ ਪਹਿਰ ਦਏ ਦੀਦਾਰ। ਬੇੜਾ ਰੁੜ੍ਹੇ ਨਾ ਵਿਚ ਧਾਰ ਮੰਝ ਹੈ, ਸਤਿਗੁਰ ਸ਼ਬਦ ਲੰਘਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਹਾਰ। ਜਨ ਭਗਤਾਂ ਮੀਤਾ ਧੁਰ ਦਾ ਸਾਈਂ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦੀ ਧੁਰ ਗੁਸਾਈਂ, ਗਹਿਰ ਗੰਭੀਰ ਦਇਆ ਕਮਾਇੰਦਾ। ਸਤਿ ਸਤਿਵਾਦੀ ਬਣ ਕੇ ਮਾਹੀ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਫੜ ਫੜ ਮਾਰਗ ਲਾਵੇ ਰਾਹੀ, ਰਹਿਬਰ ਆਪਣਾ ਭੇਵ ਚੁਕਾਇੰਦਾ। ਜਿਸ ਖ਼ਾਲਕ ਦੀ ਰਚਨਾ ਖ਼ਲਕ ਖ਼ੁਦਾਈ, ਖ਼ੁਦ ਆਪਣਾ ਹੁਕਮ ਵਰਤਾਇੰਦਾ। ਜਿਸ ਨੂੰ ਸੀਸ ਸਾਰੇ ਰਹੇ ਝੁਕਾਈ, ਸਿਰ ਅਗੇ ਨਾ ਕੋਇ ਉਠਾਇੰਦਾ। ਉਹ ਮਾਲਕ ਧੁਰਦਰਗਾਹੀ, ਜੋਤੀ ਜਾਤਾ ਇਕ ਅਖਵਾਇੰਦਾ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀ, ਸ਼ਹਾਦਤ ਇਕੋ ਨਾਮ ਭੁਗਤਾਇੰਦਾ। ਉਹ ਖੇਲੇ ਖੇਲ ਬੇਪ੍ਰਵਾਹੀ, ਬੇਪ੍ਰਵਾਹੀ ਵਿਚ ਸਮਾਇੰਦਾ। ਜੋ ਸਭ ਦਾ ਦਾਇਆ ਦਾਈ, ਲੱਖ ਚੁਰਾਸੀ ਜੀਵ ਉਪਜਾਇੰਦਾ। ਉਹ ਵੇਖਣਹਾਰਾ ਜਨ ਭਗਤਾਂ ਜਨਮ ਕਰਮ ਕਮਾਈ, ਪੂਰਬ ਲਹਿਣੇ ਨਾਲ ਮਿਲਾਇੰਦਾ। ਜੋ ਪਾਰ ਕਰਾਏ ਸਮੁੰਦ ਸਾਗਰ ਖਾਈ, ਟਿੱਲੇ ਪਰਬਤਾਂ ਡੇਰਾ ਢਾਹਿੰਦਾ। ਜੋ ਜੁਗ ਜੁਗ ਉਜੜੇ ਖੇੜੇ ਰਿਹਾ ਵਸਾਈ, ਜਨ ਭਗਤਾਂ ਨਾਮ ਵਡਿਆਇੰਦਾ। ਜੋ ਫੜ ਉਠਾਏ ਬਾਹੀਂ, ਜਗਤ ਢੱਠਿਆਂ ਗੋਦ ਉਠਾਇੰਦਾ। ਏਥੇ ਉਥੇ ਹੋਣ ਨਾ ਦੇਵੇ ਜੁਦਾਈ, ਵੱਖਰਾ ਘਰ ਨਾ ਕੋਇ ਬਣਾਇੰਦਾ। ਜਨ ਭਗਤਾਂ ਮੰਜ਼ਲ ਦੇਵੇ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਇੰਦਾ। ਸਾਚਾ ਮੇਲਾ ਮੇਲੇ ਸਹਿਜ ਸੁਭਾਈ, ਆਤਮ ਪਰਮਾਤਮ ਜੋੜ ਜੁੜਾਇੰਦਾ। ਸ਼ਬਦੀ ਧਾਰ ਦਏ ਜਣਾਈ, ਅਨਾਦੀ ਨਾਦ ਦ੍ਰਿੜਾਇੰਦਾ। ਦੀਪਕ ਜੋਤ ਕਰ ਰੁਸ਼ਨਾਈ, ਅੰਧ ਅੰਧੇਰ ਮਿਟਾਇੰਦਾ। ਸਾਚੇ ਮੰਦਰ ਦਏ ਚੜ੍ਹਾਈ, ਦਰਗਾਹ ਸਾਚੀ ਆਪ ਸੁਹਾਇੰਦਾ। ਸਚਖੰਡ ਦਵਾਰ ਦਏ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਜਨ ਭਗਤ ਸੁਹੇਲਾ ਏਕੰਕਾਰਾ ਆਦਿ ਜੁਗਾਦਿ ਇਕ ਅਖਵਾਈ, ਦੂਜਾ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਥਲ ਅਸਗਾਹੀ, ਜਲ ਥਲ ਮਹੀਅਲ ਪਾਰ ਕਰਾਇੰਦਾ।

੭ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਰਤਾਰ ਪੁਰ ਦੀ ਸੁਰਜੀਤ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਵਿਖੇ

ਸੂਫ਼ੀ ਕਹਿਣ ਹਕ ਅਮਾਮਾ, ਈਮਾਨ ਨਾਲ ਸੀਸ ਝੁਕਾਈਆ। ਤੇਰਾ ਸੁਣੀਏ ਅਗੰਮ ਪੈਗਾਮਾ, ਕਲਮਿਆਂ ਬਾਹਰ ਸਮਝਾਈਆ। ਤੇਰਾ ਖੇਲ ਜਗਤ ਜਹਾਨਾ, ਤਬਕ ਵੇਖਣ ਨੈਣ ਉਠਾਈਆ। ਤੂੰ ਯੋਧਾ ਸੂਰਬੀਰ ਵਡ ਬਲਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਤੇਰਾ ਸਤਿ ਦਾ ਸਚ ਹੋਵੇ ਨਿਸ਼ਾਨਾ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਤੇਰਾ ਧਰਮ ਧਾਰ ਇਸਲਾਮਾ, ਇਸਮ ਆਜਮ ਇਕ ਵਖਾਈਆ। ਸ਼ਰਅ ਦਾ ਰਹਿਣ ਨਾ ਦੇਵੀਂ

ਕੋਇ ਗ਼ੁਲਾਮਾ, ਜ਼ੰਜੀਰ ਜਗਤ ਵਾਲੇ ਤੁੜਾਈਆ। ਤੈਨੂੰ ਸਜਦੇ ਕਰਨ ਤਮਾਮਾ, ਤਮਅ ਮਜ਼੍ਹਬ ਨਾ ਵੰਡ ਵੰਡਾਈਆ। ਤੇਰਾ ਖੇਲ ਵੇਖਣਾ ਵਿਚ ਮੈਦਾਨਾ, ਜਗਤ ਜਹਾਨਾ ਧਿਆਨ ਲਗਾਈਆ। ਤੈਨੂੰ ਕਹਿੰਦੇ ਧੁਰ ਦਾ ਕਾਹਨਾ, ਧੁਰ ਰਾਮ ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰੇਂ ਮਹਾਨਾ, ਮਹਿੰਮਾ ਕਥ ਕਥ ਨਾ ਕੋਇ ਸੁਣਾਈਆ। ਤੂੰ ਹਰ ਘਟ ਅੰਤਰ ਜਾਣੀ ਜਾਣਾ, ਅੰਤਰਜਾਮੀ ਬੇਪ੍ਰਵਾਹੀਆ। ਤੇਰਾ ਭੇਵ ਜਾਣੇ ਨਾ ਕੋਇ ਪਵਣ ਮਸਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਬੇਪ੍ਰਵਾਹੀਆ। ਬੇਪ੍ਰਵਾਹ ਅਗੰਮੇ ਮੌਲਾ, ਬੇਨਜ਼ੀਰ ਤੇਰੀ ਸਰਨਾਈਆ। ਆਪਣਾ ਵਾਇਦਾ ਤੱਕ ਲੈ ਪੂਰਾ ਕਰ ਲੈ ਕੌਲਾ, ਇਕਰਾਰਨਾਮੇ ਫੋਲ ਫੁਲਾਈਆ। ਸਚ ਸੰਦੇਸ਼ਾ ਦੇ ਦੇ ਉਪਰ ਧੌਲਾ, ਧਰਨੀ ਧਰਤ ਧਵਲ ਧਿਆਨ ਲਗਾਈਆ। ਨਵ ਸੱਤ ਸ਼ਰਅ ਦਾ ਵੇਖ ਲੈ ਰੌਲਾ, ਜਗਤ ਝਗੜੇ ਵਿਚ ਲੋਕਾਈਆ। ਤੁਧ ਬਿਨ ਧਰਨੀ ਭਾਰ ਕਰੇ ਕੋਇ ਨਾ ਹੌਲਾ, ਮਮਤਾ ਮੋਹ ਨਾ ਕੋਇ ਮਿਟਾਈਆ। ਤੇਰਾ ਇਸ਼ਾਰਾ ਦੇ ਕੇ ਗਿਆ ਕਾਹਨ ਸਵਲਾ ਸੌਲਾ, ਸਵਲ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਤੂੰ ਸਾਹਿਬ ਸੁਲਤਾਨਾ ਲਾਸ਼ਰੀਕ, ਤੇਰੀ ਬੇਪਰਵਾਹੀਆ। ਤੇਰੇ ਵਿਚ ਹਕ ਤੌਫ਼ੀਕ, ਤੂੰ ਜਲਵਾਗਰ ਨੂਰ ਅਲਾਹੀਆ। ਤੂੰ ਆਤਮ ਧਾਰ ਕਰੇਂ ਤਸਦੀਕ, ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਸੂਫ਼ੀਆਂ ਮਨਸਾ ਪੂਰੀ ਕਰੇ ਉਮੀਦ, ਆਸ਼ਾ ਆਪਣੇ ਵਿਚ ਰਖਾਈਆ। ਸਾਚੇ ਕਲਮੇ ਦੀ ਕਰੇ ਤਾਕੀਦ, ਹੁਕਮ ਹੁਕਮ ਨਾਲ ਦ੍ਰਿੜਾਈਆ। ਗ਼ਫ਼ਲਤ ਵਿਚੋਂ ਖੋਲੇਂ ਨੀਂਦ, ਆਲਸ ਨਿੰਦਰਾ ਦੂਰ ਕਰਾਈਆ। ਤੇਰੇ ਪਿਆਰ ਵਿਚ ਪੈਗ਼ੰਬਰ ਹੋਏ ਸ਼ਹੀਦ, ਸ਼ਹਾਦਤ ਕਲਮੇ ਵਾਲੀ ਪਾਈਆ। ਤੂੰ ਖੋਲਣਹਾਰਾ ਦੀਦ, ਦੀਦਾ ਦਾਨਿਸਤਾ ਨਜ਼ਰੀ ਆਈਆ। ਤੇਰੇ ਨਾਮ ਦੀ ਸਾਰੇ ਕਰਨ ਤਮਹੀਦ, ਸਿਫ਼ਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੂਫ਼ੀ ਕਹਿਣ ਪ੍ਰਭ ਅਲਾਹੀ ਅੱਲਾ ਹੂ, ਤੂੰਹੀ ਤੂੰਹੀ ਢੋਲਾ ਗਾਈਆ। ਆਪਣਿਆਂ ਪਿਆਰਿਆਂ ਲੇਖੇ ਲਾਵੀਂ ਬੁਤ ਰੂਹ, ਬੁਤਖ਼ਾਨਿਆਂ ਦੇਣੀ ਮਾਣ ਵਡਿਆਈਆ। ਤੂੰ ਨਿਰਗੁਣ ਧਾਰ ਸ਼ਬਦ ਸਤਿਗੁਰੂ, ਗੁਰਦੇਵ ਸਵਾਮੀ ਵਡ ਵਡਿਆਈਆ। ਤੇਰਾ ਸਾਚਾ ਮਾਰਗ ਹੁੰਦਾ ਸ਼ੁਰੂ, ਸ਼ਹਿਨਸ਼ਾਹ ਲੋਕਮਾਤ ਲਏਂ ਅੰਗੜਾਈਆ। ਤੇਰਾ ਹੁਕਮ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਕਲਮਾ ਨਾਮ ਕਦੇ ਨਾ ਖੁਰੂ, ਖ਼ਾਲਸ ਆਪਣਾ ਰੰਗ ਬਦਲਾਈਆ। ਜਨ ਭਗਤ ਸੁਹੇਲਾ ਆਤਮ ਧਾਰ ਤੇਰੇ ਨਾਲ ਜੁੜੂ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਨਿਧਾਨ ਕਦੇ ਨਾ ਥੁੜੂ, ਅਤੋਟ ਅਤੁਟ ਵਰਤਾਈਆ। ਤੇਰਾ ਸੰਤ ਸੁਹੇਲਾ ਸਚਖੰਡ ਵਿਚੋਂ ਫੇਰ ਕਦੇ ਨਾ ਮੁੜੂ, ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮੇ ਅੰਦਰ ਭਗਤ ਸੰਤ ਸੂਫ਼ੀ ਫ਼ਕੀਰ ਜਗਤ ਜਹਾਨ ਤੁਰੂ, ਤੁਰਤ ਤੇਰੇ ਨਾਮ ਮਿਲੇ ਵਡਿਆਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਬੰਗਲਾ ਦੇਸ਼ ਜਾਣ ਸਮੇਂ

ਫਲਗੁਣ ਕਹੇ ਮੇਰਾ ਪ੍ਰਵਿਸ਼ਟਾ ਬਾਰਾਂ, ਸੰਮਤ ਸ਼ਹਿਨਸ਼ਾਹੀ ਨੌ ਰੰਗ ਰੰਗਾਈਆ। ਮਿਹਰ ਕਰੇ ਮਿਹਰਵਾਨ ਨਿਰੰਕਾਰਾ, ਨਿਰਵੈਰ ਧੁਰਦਰਗਾਹੀਆ।

ਜਿਸ ਦਾ ਹੁਕਮ ਸੰਦੇਸ਼ਾ ਸਭ ਤੋਂ ਬਾਹਰਾ, ਬਹਿਰਹਾਲ ਆਪਣਾ ਹੁਕਮ ਵਰਤਾਈਆ। ਜੋ ਨਿਰਗੁਣ ਧਾਰ ਹੋਵੇ ਜਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਨਵ ਸੱਤ ਦਾ ਮੇਟੇ ਦਾਇਰਾ, ਪਾਂਧੀ ਜਗਤ ਜਹਾਨ ਪੰਧ ਮੁਕਾਈਆ। ਸਤਿਗੁਰ ਸ਼ਬਦ ਦਾ ਲਾਏ ਨਾਅਰਾ, ਨਰ ਨਰਾਇਣ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਗ ਆਪ ਬਣਾਈਆ। ਬਾਰਾਂ ਫਲਗੁਣ ਕਹੇ ਸਤਿਗੁਰ ਸ਼ਬਦ ਖੇਲ ਅਵੱਲਾ, ਅਵਲ ਅੱਲਾ ਨਾਲ ਮਿਲ ਕੇ ਖੇਲ ਖਿਲਾਈਆ। ਜੋ ਦੀਨ ਮਜ਼੍ਹਬ ਉਤੇ ਫੇਰ ਕੇ ਪੱਲਾ, ਪਲਕਾਂ ਦਾ ਮੇਲਾ ਦਿਤਾ ਮਿਲਾਈਆ। ਧੁਰ ਸੰਦੇਸ਼ ਦਾ ਤੂਫਾਨ ਚੜ੍ਹਾ ਕੇ ਹੱਲਾ, ਆਪ ਆਪਣੀ ਕਾਰ ਭੁਗਤਾਈਆ। ਜੋ ਸੰਦੇਸ਼ਾ ਦਿਤਾ ਨੂਰੀ ਅੱਲਾ, ਆਲਮੀਨ ਆਪ ਜਣਾਈਆ। ਜਿਸ ਨੂੰ ਮੁਹੰਮਦ ਵਾਹਿਦ ਕਿਹਾ ਇਕੱਲਾ, ਅਕਲ ਕਲਧਾਰੀ ਵਡ ਵਡਿਆਈਆ। ਸੋ ਖੇਲ ਖੇਲੇ ਜਲਾ ਥਲਾ, ਧਰਨੀ ਧਰਤ ਧਿਆਨ ਲਗਾਈਆ। ਜਿਸ ਦਾ ਰੂਪ ਅਨੂਪ ਅਛਲ ਅਛੱਲਾ, ਵਲ ਛਲਧਾਰੀ ਨਜ਼ਰ ਕਿਸੇ ਨਾ ਆਈਆ। ਜਿਸ ਨੇ ਸਚ ਸਿੰਘਾਸਣ ਸੰਬਲ ਇਕੋ ਮੱਲਾ, ਮਾਲਕ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਾਰਾਂ ਫਲਗੁਣ ਕਹੇ ਮੈਂ ਝੁਕ ਝੁਕ ਲਾਗਾਂ ਪਾਉਂ, ਚਰਨ ਕਵਲ ਸਰਨਾਈਆ। ਪੁਰਖ ਅਕਾਲੇ ਦੀਨ ਦਿਆਲੇ ਕਰਨਾ ਸਚ ਨਿਆਉਂ, ਅਦਲ ਇਨਸਾਫ਼ ਸਤਿਗੁਰ ਸ਼ਬਦ ਹੱਥ ਫੜਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਫੜਨਾ ਬਾਹੋਂ, ਜਗਤ ਨਿਤਾਣਿਆਂ ਹੋਣਾ ਆਪ ਸਹਾਈਆ। ਜੀਵ ਜਗਤ ਹੰਸ ਬਣਾਉਣੇ ਫੜ ਫੜ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਆਪੇ ਬਣਨਾ ਪਿਤਾ ਮਾਉਂ, ਪੁਰਖ ਅਕਾਲ ਤੇਰੇ ਹੱਥ ਵਡਿਆਈਆ। ਨੌ ਖੰਡ ਪ੍ਰਿਥਮੀ ਤੇਰਾ ਨਗਰ ਗਰਾਉਂ, ਸੱਤ ਦੀਪ ਚਰਨਾਂ ਹੇਠ ਦਬਾਈਆ। ਤੈਨੂੰ ਅਵਤਾਰ ਪੈਗ਼ੰਬਰ ਗੁਰ ਕਹਿਣ ਵਾਹੋ ਵਾਹੋ, ਵਾਹਿਗੁਰੂ ਤੇਰਾ ਲੇਖਾ ਨੂਰ ਅਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਜਗਤ ਜਹਾਨ ਵਹੇ ਵਿਚ ਸ਼ੌਹ ਦਰਿਆਓ, ਨਈਆ ਨੌਕਾ ਬੇੜਾ ਨਾਮ ਪਾਰ ਨਾ ਕੋਇ ਲਗਾਈਆ। ਤੇਰਾ ਖੇਲ ਅਗੰਮਾ ਥਲ ਅਸਗਾਹੋ, ਜਲ ਥਲ ਮਹੀਅਲ ਰਿਹਾ ਸਮਾਈਆ। ਆਪੇ ਸਭ ਦਾ ਬਣ ਪਿਤਾ ਮਾਉਂ, ਪੂਤ ਸਪੂਤੇ ਗੋਦ ਉਠਾਈਆ। ਮਾਰਗ ਦੱਸ ਜੋ ਜੀਵ ਜਹਾਨ ਭੁੱਲਾ ਰਾਹੋਂ, ਰਹਿਬਰ ਹੋ ਕੇ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚਾ ਰੰਗ ਰੰਗਾਈਆ। ਫਲਗੁਣ ਕਹੇ ਪ੍ਰਭੂ ਮੇਰੇ ਸੰਮਤ ਦਾ ਆਖ਼ਰੀ ਵਕਤ, ਨੌ ਸ਼ਹਿਨਸ਼ਾਹੀ ਨਾਲ ਮਿਲਾਈਆ। ਤੇਰਾ ਲਹਿਣਾ ਦੇਣਾ ਲੇਖਾ ਨਾਲ ਦੀਨ ਦੁਨੀ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਤੇਰੀ ਬੇਪਰਵਾਹੀਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਨਿਰਗੁਣ ਤੇਰੀ ਸ਼ਕਤ, ਅੰਤ ਕੰਤ ਭਗਵੰਤ ਕਹਿਣ ਕਿਛ ਨਾ ਪਾਈਆ। ਤੂੰ ਸਭ ਦਾ ਲੇਖਾ ਜਾਣੇਂ ਬੂੰਦ ਰਕਤ, ਲੱਖ ਚੁਰਾਸੀ ਵੇਖ ਵਖਾਈਆ। ਮਿਹਰਵਾਨ ਮਿਹਰ ਕਰ ਦੇ ਹਰਿਜਨ ਸਾਚੇ ਉਤੇ ਭਗਤ, ਭਗਵਨ ਆਪਣੀ ਦਇਆ ਕਮਾਈਆ। ਘਰ ਸਵਾਮੀ ਅੰਤਰਜਾਮੀ ਕਾਇਆ ਮੰਦਰ ਅੰਦਰ ਦੇਣਾ ਦਰਸ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਤੇਰਾ ਖੇਲ ਜ਼ਿਮੀਂ ਅਸਮਾਨ ਫ਼ਰਸ਼, ਫ਼ਲਕਾਂ ਦੇ ਮਾਲਕ ਖ਼ਲਕ ਦੇ ਖ਼ਾਲਕ ਦੇਣੀ ਆਪ ਵਡਿਆਈਆ। ਸਾਹਿਬ ਸਤਿਗੁਰ ਸ਼ਬਦੀ ਧਾਰ ਹੋ ਕੇ ਕਰਨਾ ਤਰਸ, ਰਹਿਮਤ ਸਚ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਬਾਰਾਂ ਫਲਗੁਣ ਕਹੇ ਮੇਰੇ ਧਰਮ ਧਾਰ ਦੇ ਕਾਹਨਾ, ਨਿਰਗੁਣ ਨਿਰਵੈਰ ਨਿਰਾਕਾਰ ਤੇਰੀ ਸਰਨਾਈਆ।

ਤੇਰਾ ਸਤਿਗੁਰ ਸ਼ਬਦ ਜੋਧਾ ਸੂਰਬੀਰ ਮਰਦਾਨਾ, ਬਲਧਾਰੀ ਇਕ ਅਖਵਾਈਆ। ਜੋ ਲਹਿਣਾ ਦੇਣਾ ਜਾਣੇ ਪੁਰੀ ਲੋਅ ਬ੍ਰਹਿਮੰਡ ਖੰਡ ਵਿਚ ਜਗਤ ਜਹਾਨਾ, ਤਨ ਵਜੂਦਾਂ ਵੇਖ ਵਖਾਈਆ। ਜਿਸ ਦਾ ਹੁਕਮ ਵਰਤੇ ਜ਼ਿਮੀਂ ਅਸਮਾਨਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਤੂੰ ਨਿਰਗੁਣ ਧਾਰ ਨਿਰਵੈਰ ਨਿਰੰਕਾਰ ਅੰਤਰ ਵੇਖਣਹਾਰਾ ਮਾਰ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਤੇਰੇ ਚਰਨ ਕਵਲ ਕਵਲ ਚਰਨ ਕਰਾਂ ਧਿਆਨਾ, ਧਰਮ ਦੀ ਧਾਰ ਧਾਰ ਦਰਸਾਈਆ। ਭਗਤ ਸੁਹੇਲੇ ਠਾਂਡੇ ਸੀਤੇ ਕੁਦਰਤ ਦੇ ਕਾਦਰ ਨੌਜਵਾਨਾ, ਮਰਦ ਮਰਦਾਨੇ ਤੇਰੀ ਬੇਪਰਵਾਹੀਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਹਰਿ ਭਗਤ ਦਵਾਰ ਮੈਂ ਤੈਨੂੰ ਕਰਾਂ ਸਲਾਮਾਂ, ਸਜਦਿਆਂ ਬੰਦਨਾ ਡੰਡਾਵਤਾਂ ਵਿਚ ਸੀਸ ਨਿਵਾਈਆ। ਤੇਰੀ ਚੜ੍ਹਦੀ ਦਿਸ਼ਾ ਧਰਮ ਦੀ ਧਾਰ ਹੋਵੇ ਨਿਸ਼ਾਨਾ, ਜਿਸ ਨੂੰ ਵੇਖਣ ਜ਼ਿਮੀਂ ਅਸਮਾਨਾ, ਤਬਕ ਲੋਕ ਨੈਣ ਉਠਾਈਆ। ਤੂੰ ਸ਼ਾਹੋ ਭੂਪ ਇਕ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੇਰਾ ਜਗਤ ਜਹਾਨ ਦਿਸੇ ਨਾ ਕੋਇ ਬੇਗਾਨਾ, ਹਰ ਘਟ ਆਪਣਾ ਖੇਲ ਖਿਲਾਈਆ। ਧੰਨ ਭਾਗ ਜੇ ਧਰਮ ਦੀ ਧਾਰ ਹੋਏ ਰਵਾਨਾ, ਕਦਮ ਕਦਮ ਨਾਲ ਬਦਲਾਈਆ। ਤੇਰਾ ਖੇਲ ਕੋਈ ਜਾਣ ਸਕੇ ਨਾ ਜੀਵ ਜਹਾਨਾ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਜਨ ਭਗਤਾਂ ਦੇਣਾ ਸਾਚਾ ਮਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੁਗ ਚੌਕੜੀ ਤੇਰਾ ਵਰਤੇ ਭਾਣਾ, ਭਾਣੇ ਦੇ ਮਾਲਕ ਭਾਵੀ ਸਕੇ ਨਾ ਕੋਇ ਉਲਟਾਈਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ ਗਰਦਾਵਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਜਾਗਦਾ, ਬ੍ਰਹਿਮੰਡ ਖੰਡ ਦੀਨ ਦੁਨੀ ਤੱਕਾਂ ਚਾਈਂ ਚਾਈਂਆ। ਮੇਰਾ ਵਕਤ ਸੁਹੰਜਣਾ ਹੋਵੇ ਵਡ ਵਡ ਭਾਗ ਦਾ, ਨਵ ਸੱਤ ਵੇਖਾਂ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਲੱਖ ਚੁਰਾਸੀ ਅੰਤਸ਼ਕਰਨ ਵੈਰਾਗ ਦਾ, ਕਾਇਆ ਮੰਦਰ ਕਾਅਬੇ ਫੋਲ ਫੁਲਾਈਆ। ਮੈਂ ਦੀਨ ਦੁਨੀ ਮਾਇਆ ਰੂਪ ਤੱਕਾਂ ਡਸਣੀ ਨਾਗ ਦਾ, ਜਗਤ ਵਿਕਾਰੇ ਧਿਆਨ ਲਗਾਈਆ। ਮੈਂ ਜੀਵਾਂ ਜੰਤਾਂ ਸਾਧਾਂ ਸੰਤਾਂ ਭਾਂਬੜ ਵੇਖਾਂ ਅਗਨੀ ਆਗ ਦਾ, ਜਗਤ ਵਾਸਨਾ ਨਾਲ ਮਿਲਾਈਆ। ਮੈਂ ਸ਼ਬਦ ਸੰਦੇਸਾ ਜਣਾਵਾਂ ਬ੍ਰਹਮ ਬ੍ਰਹਿਮਾਦੀ ਅਨਾਦ ਦਾ, ਚਾਰ ਕੁੰਟ ਆਪ ਦ੍ਰਿੜਾਈਆ। ਮੈਂ ਖੇਲ ਵੇਖਾਂ ਪੁਰਖ ਅਬਿਨਾਸ਼ੀ ਵਿਸਮਾਦ ਦਾ, ਜੋ ਬਿਸਮਿਲ ਹੋ ਕੇ ਹਰ ਘਟ ਵਿਚ ਸਮਾਈਆ। ਮੈਂ ਲਹਿਣਾ ਦੇਣਾ ਜਾਣਾ ਨਾਨਕ ਵਾਲੀ ਰਬਾਬ ਦਾ, ਜੋ ਤਾਰ ਸਿਤਾਰ ਗਿਆ ਹਿਲਾਈਆ। ਮੈਂ ਲੇਖਾ ਤੱਕਣਾ ਭਗਤ ਪ੍ਰਹਿਲਾਦ ਦਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਮੈਂ ਵਣਜਾਰਾ ਬਣਨਾ ਜਨ ਭਗਤਾਂ ਇਕ ਆਵਾਜ਼ ਦਾ, ਦੂਸਰ ਰਾਗ ਨਾ ਕੋਇ ਵਡਿਆਈਆ। ਮੈਂ ਭੇਵ ਖੁਲਾਉਣਾ ਪੁਰਖ ਅਕਾਲੇ ਰਾਜ਼ ਦਾ, ਜੋ ਰਾਜ਼ਕ ਰਿਜ਼ਕ ਰਹੀਮ ਰਿਹਾ ਸਮਝਾਈਆ। ਜਿਸ ਦਾ ਸੰਦੇਸ਼ਾ ਹੋਣਾ ਇਕ ਅਹਿਲਾਦ ਦਾ, ਦੋ ਜਹਾਨ ਆਪ ਦ੍ਰਿੜਾਈਆ। ਜਿਸ ਦਾ ਭੇਵ ਅਭੇਦਾ ਬੋਧ ਅਗਾਧ ਦਾ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ

ਕਰਮ ਆਪ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਫਿਰਾ ਚਾਰੋਂ ਕੁੰਟ ਦੌੜਾ, ਬਿਨਾ ਕਦਮ ਕਦਮ ਉਠਾਈਆ। ਮੇਰਾ ਲੇਖਾ ਲਹਿਣਾ ਦੇਣਾ ਨਾਲ ਬ੍ਰਹਿਮਣ ਗੌੜਾ, ਵੇਦ ਵਿਆਸਾ ਜਿਸ ਦੀ ਸਿਫ਼ਤ ਸਲਾਹੀਆ। ਮੇਰਾ ਅਰਸ਼ ਫ਼ਰਸ਼ ਤੋਂ ਬਾਹਰ ਦਿਸੇ ਪੌੜਾ, ਪੌੜੀ ਡੰਡਾ ਹਾਥ ਕੋਇ ਨਾ ਆਈਆ। ਮੈਂ ਲੱਖ ਚੁਰਾਸੀ ਜੀਵ ਜੰਤ ਤੱਕਾਂ ਮਿੱਠਾ ਕੌੜਾ, ਰਸ ਅਨਰਸ ਦੋਵੇਂ ਖੋਜ ਖੁਜਾਈਆ। ਮੈਂ ਪਰਮ ਪੁਰਖ ਦਾ ਸਤਿ ਸਰੂਪੀ ਵੇਖਾਂ ਘੋੜਾ, ਜਿਸ ਦੀ ਰਾਸ ਨਜ਼ਰ ਕਿਸੇ ਨਾ ਆਈਆ। ਜੋ ਜਨ ਭਗਤਾਂ ਅੰਤਰ ਆਤਮ ਮਿਟਾਏ ਔੜਾ, ਅੰਮ੍ਰਿਤ ਨਾਮ ਮੇਘ ਬਰਸਾਈਆ। ਜਿਸ ਦਾ ਵਕਤ ਜਗਤ ਰਹਿ ਗਿਆ ਥੋੜਾ, ਅਗੇ ਹੋਰ ਨਾ ਕੋਇ ਵਧਾਈਆ। ਓਸ ਸਵਾਮੀ ਅੰਤਰਜਾਮੀ ਦੀ ਸਭ ਨੂੰ ਪੈਣੀ ਲੋੜਾ, ਲੁੜੀਂਦਾ ਸੱਜਣ ਇਕ ਅਖਵਾਈਆ। ਜਿਸ ਦਾ ਜੋਤੀ ਸ਼ਬਦੀ ਧਾਰ ਜੋੜਾ, ਭਗਤ ਭਗਵਾਨ ਮੇਲਾ ਮੇਲੇ ਸਹਿਜ ਸੁਭਾਈਆ। ਓਹ ਵੇਖਣਹਾਰਾ ਕਲਜੁਗ ਅੰਧ ਘੋਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਨੌਜਵਾਨ ਬਣ ਕੇ ਬਾਂਕਾ ਛੋਹਰਾ, ਸ਼ੌਹਰ ਬਾਂਕਾ ਸਭ ਦਾ ਇਕ ਅਖਵਾਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਇਕੋ ਹੋਵੇ ਦੋਹਰਾ, ਦੋ ਜਹਾਨਾ ਸ੍ਰੀ ਭਗਵਾਨਾ ਕਰੇ ਪੜ੍ਹਾਈਆ। ਜਿਸ ਦੇ ਨਾਮ ਨਿਧਾਨ ਦਾ ਨੌ ਖੰਡ ਪ੍ਰਿਥਮੀ ਇਕੋ ਚਲਣਾ ਮੋਹਰਾ, ਦੂਜੀ ਮੋਹਰ ਅਵਰ ਨਾ ਕੋਇ ਲਗਾਈਆ। ਉਸ ਦਾ ਮੰਤਰ ਚਲਣਾ ਫੋਰਾ, ਫ਼ੁਰਨੇ ਸਭ ਦੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਨੱਠਾਂ ਭੱਜਾਂ, ਭਜਨ ਬੰਦਗੀ ਜਗਤ ਜਹਾਨ ਵੇਖ ਵਖਾਈਆ। ਮੇਰਾ ਚਰਨ ਨਾ ਕੋਈ ਖੱਬਾ ਸੱਜਾ, ਕਦਮ ਕਦਮ ਨਾ ਕੋਇ ਵਖਾਈਆ। ਜਗਤ ਨੇਤਰ ਕਿਸੇ ਨਾ ਲੱਭਾ, ਲੋਚਨ ਵੇਖਣ ਕੋਇ ਨਾ ਪਾਈਆ। ਮੇਰੇ ਖੇਲ ਦੀ ਸਮਝੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਜਣਾਈਆ। ਮੈਂ ਚਲਦਾ ਇਕ ਪ੍ਰਭੂ ਦੀ ਵਿਚ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਖ਼ਲਕ ਖ਼ੁਦਾਈਆ। ਜਿਸ ਦੇ ਹੁਕਮ ਵਿਚ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਲਜੁਗ ਕਜ਼ਾਕ ਆਪਣਾ ਰੂਪ ਬਦਲਾਈਆ। ਜੋ ਸ੍ਰਿਸ਼ਟੀ ਨਾਲ ਕਰਨ ਵਾਲਾ ਦਗ਼ਾ, ਫ਼ਰੇਬਾਂ ਵਿਚ ਆਪਣਾ ਖੇਲ ਖਿਲਾਈਆ। ਜੀਵ ਜੰਤ ਭੁਲਾਇਆ ਧੁਰ ਦਾ ਅੱਬਾ, ਪਿਤਾ ਪੁਰਖ ਅਕਾਲ ਮਿਲਣ ਕੋਇ ਨਾ ਪਾਈਆ। ਜੀਵਣ ਜ਼ਿੰਦਗੀ ਉਤੇ ਲਾਇਆ ਧੱਬਾ, ਦੁਰਮਤ ਮੈਲ ਨਾ ਕੋਇ ਧਵਾਈਆ। ਉਸ ਦਾ ਖੇਲ ਸਮਝੇ ਨਾ ਕੋਇ ਸਬੱਬਾ, ਸਮਝ ਵਿਚ ਨਾ ਕੋਇ ਸਮਝਾਈਆ। ਜਿਸ ਜਗਤ ਜਹਾਨ ਮੇਟਣੀ ਹੱਦਾ, ਸ਼ਰਅ ਹਦੂਦ ਨਾ ਕੋਇ ਰਖਾਈਆ। ਮੈਨੂੰ ਹੁਕਮ ਸੰਦੇਸ਼ਾ ਦੇ ਕੇ ਸੱਦਾ, ਪੈਗਾਮ ਦਿਤਾ ਚਾਈਂ ਚਾਈਂਆ। ਦੋ ਜਹਾਨਾਂ ਮੇਰੀ ਵੇਖਣੀ ਯਦਾ, ਯਦੀ ਯਦਪ ਆਪਣਾ ਹੁਕਮ ਦ੍ਰਿੜਾਈਆ। ਮੈਂ ਖ਼ੁਸ਼ੀਆਂ ਦੇ ਵਿਚ ਮਧਾ, ਭੱਜਾਂ ਵਾਹੋ ਦਾਹੀਆ। ਸਤਿਗੁਰ ਸ਼ਬਦ ਕਹੇ ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵਾਂ ਸੱਦਾ, ਭਗਤਾਂ ਸੰਤਾਂ ਜਗਤ ਉਠਾਈਆ। ਆਓ ਨੂਰ ਅਲਾਹੀ ਅਮਾਮ ਅਮਾਮਾ ਤਨ ਵਜੂਦਾ ਤੱਕੋ ਬੰਦਾ, ਬੰਦਗੀ ਵਾਲਿਓ ਬਿਨਾ ਬੰਦਗੀ ਤੋਂ ਬੈਠਾ ਸੋਭਾ ਪਾਈਆ। ਜਿਸ ਦਾ ਕਲਜੁਗ ਅੰਤ ਖੇਲ ਮਹਾਨਾ ਧੰਦਾ, ਧੁੰਦੂਕਾਰ ਮੇਟੇ ਖ਼ਲਕ ਖ਼ੁਦਾਈਆ। ਸੂਫ਼ੀ ਨੇਤਰਹੀਣ ਰਹੇ ਕੋਇ ਨਾ ਅੰਧਾ, ਲੋਚਣ ਆਪਣਾ ਨੈਣ ਖੁਲਾਈਆ। ਜਿਸ ਸ਼ਰਅ ਦੀ ਢਾਹੁਣੀ ਕੰਧਾ, ਕੰਢੀ ਬੈਠੇ ਹਰਿਜਨ ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੀਨਾ ਕਰੇ ਠੰਡਾ, ਅਗਨੀ ਤਤ ਬ੍ਰਹਮ ਮਤ ਨਾਲ ਦਏ ਬੁਝਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਮੇਰਠ ਛਾਉਣੀ ਮਹਿੰਦਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਤੱਕਣੀ ਖੇਲ ਅਗੰਮ ਅਪਾਰ ਦੀ, ਅਪਰੰਪਰ ਸਵਾਮੀ ਨਿਰਗੁਣ ਨਿਰਵੈਰ ਨਿਰੰਕਾਰ ਜੋ ਆਪ ਵਰਤਾਈਆ। ਦੋ ਜਹਾਨ ਨਵ ਜਵਾਨ ਹੁਕਮ ਦੀ ਧਾਰ ਵੇਖਣੀ ਪਰਵਰਦਿਗਾਰ ਦੀ, ਸਾਂਝਾ ਯਾਰ ਏਕੰਕਾਰ ਅਕਲ ਕਲਧਾਰ ਕੀ ਆਪਣੀ ਕਲ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੂੰ ਬਿਨਾ ਚਰਨ ਨਿਮਸਕਾਰ ਦੀ, ਅਵਤਾਰ ਪੈਗ਼ੰਬਰ ਗੁਰ ਨਿਵ ਨਿਵ ਲਾਗਣ ਪਾਈਂਆ। ਜਿਸ ਦੀ ਖੇਲ ਏਥੇ ਓਥੇ ਦੋ ਜਹਾਨ ਸੱਚੀ ਸਰਕਾਰ ਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਏਕੋ ਏਕ ਆਪਣਾ ਹੁਕਮ ਵਰਤਾਈਆ। ਜਿਸ ਦੀ ਨਿਤ ਨਵਿਤ ਜਨ ਭਗਤਾਂ ਸਿਕ ਦੀਦਾਰ ਦੀ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲ ਜਾਣੇ ਜੁਗ ਚੌਕੜੀ ਚਾਰ ਦੀ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਆਸਾ ਪੂਰੀ ਕਰਨੀ ਸੰਗ ਮੁਹੰਮਦ ਚਾਰ ਯਾਰ ਦੀ, ਹਜ਼ਰਤ ਮੂਸਾ ਈਸਾ ਮੁਸਲਸਲ ਸੰਗ ਬਣਾਈਆ। ਜਿਸ ਖ਼ਾਹਿਸ਼ ਮੇਟਣੀ ਤੇਈ ਅਵਤਾਰ ਦੀ, ਅਵਤਰ ਆਪਣੀ ਕਾਰ ਸਮਝਾਈਆ। ਜਿਸ ਧਾਰ ਵਖਾਉਣੀ ਗੁਰੂ ਗੁਰਦੇਵ ਦਸਮ ਦਵਾਰ ਦੀ, ਵਾਰਸ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਦੀਨ ਦੁਨੀ ਦਾ ਤੱਕਿਆ ਧਰਮ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜੀਵਣ ਜੁਗਤ ਜਗਤ ਦਾ ਵੇਖਿਆ ਕਰਮ, ਕਰਮ ਕਾਂਡ ਬ੍ਰਹਿਮਾਂਡ ਖੋਜ ਖੁਜਾਈਆ। ਤਨ ਵਜੂਦ ਮਾਟੀ ਖ਼ਾਕ ਤੱਕਿਆ ਅੰਤਰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਹੱਡ ਮਾਸ ਨਾੜੀ ਚੰਮ ਦ੍ਰਿਸ਼ਟੀ ਵੇਖਿਆ ਚਰਮ, ਚਾਰ ਵਰਨ ਅਠਾਰਾਂ ਬਰਨ ਭੇਵ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ ਤਨ ਵਜੂਦਾਂ ਵੇਖੀ ਚਰਨ ਸਰਨ, ਓਟ ਓੜਕ ਖੋਜ ਖੁਜਾਈਆ। ਜੀਵ ਜੰਤ ਲੱਖ ਚੁਰਾਸੀ ਵੇਖਿਆ ਜਨਮ ਮਰਨ, ਉਤਭੁਜ ਸੇਤਜ ਅੰਡਜ ਜੇਰਜ ਪਰਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਦੱਸਾਂ ਅਗੰਮ ਅਥਾਹ ਦੀ, ਕੀ ਅਗੰਮੜੀ ਕਾਰ ਕਮਾਈਆ। ਕੀ ਧਾਰ ਬੇਪ੍ਰਵਾਹ ਦੀ, ਜੋ ਬੇਪ੍ਰਵਾਹੀ ਵਿਚ ਸਮਾਈਆ। ਕੀ ਜੋਤੀ ਜੋਤ ਨੂਰ ਅਲਾਹ ਦੀ, ਜੋ ਅਲਾਹੀ ਇਕ ਅਖਵਾਈਆ। ਕੀ ਕਰਨੀ ਖੇਵਟ ਖੇਟ ਮਲਾਹ ਦੀ, ਜੋ ਜੁਗ ਜੁਗ ਬੇੜੇ ਜਗਤ ਜਹਾਨ ਪਾਰ ਲੰਘਾਈਆ। ਕੀ ਸਿਫ਼ਤ ਸਲਾਹ ਵਡਿਆਈ ਵਾਹ ਵਾਹ ਦੀ, ਵਾਹਿਗੁਰੂ ਕੀ ਆਪਣੀ ਕਾਰ ਭੁਗਤਾਈਆ। ਕੀ ਜਣਾਈ ਜਾਣੇ ਕੋਈ ਉਸ ਦੇ ਨਾਉਂ ਦੀ, ਜੋ ਨਾਉਂ ਨਿਰੰਕਾਰਾ ਇਕ ਸਮਝਾਈਆ। ਜਿਸ ਆਸਾ ਪੂਰੀ ਕਰਨੀ ਜਗਤ ਜਹਾਨ ਵਾਲੀ ਧਰਤੀ ਮਾਂ ਦੀ, ਮਮਤਾ ਸਭ ਦੀ ਖੋਜ ਖੁਜਾਈਆ। ਜਿਨ੍ਹ ਖੇਲ ਮਿਟਾਉਣੀ ਸੂਰ ਗਾਂ ਦੀ, ਝਗੜਾ ਸ਼ਰਅ ਨਾ ਕੋਇ ਰਖਾਈਆ। ਜਿਸ ਦੀ ਖੇਲ ਅਗੰਮੀ ਹੋਣੀ ਅਨੰਤ ਕਲਾ ਦੀ, ਕਲਧਾਰੀ ਕਲ ਕਲਕੀ ਇਕ ਅਖਵਾਈਆ। ਉਹਦੀ ਸਿਫ਼ਤ ਵਡਿਆਈ ਮਹਿੰਮਾ ਨਹੀਂ ਕੋਈ ਗੱਲਾਂ ਦੀ, ਕਥਨੀ ਕਥ ਨਾ ਕੋਇ ਸਮਝਾਈਆ। ਜਿਸ ਦੀ ਜਗਤ ਜਹਾਨ ਖੇਲ ਘੜੀ ਪਲਾਂ ਦੀ, ਪਲਕਾਂ ਦੇ ਪਿਛੇ ਬੈਠਾ ਵੇਖ ਵਖਾਈਆ। ਜਿਸ ਧਾਰ ਮਿਟਾਉਣੀ ਜਲਾਂ ਥਲਾਂ ਦੀ, ਮਹੀਅਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਧਰਨੀ ਵੇਖੀ ਕੂਕਦੀ, ਦਰੋਹੀ

ਤੇਰਾ ਨਾਮ ਦੁਹਾਈਆ। ਹਾਲਤ ਵੇਖ ਲੈ ਚਾਰੇ ਕੂਟ ਦੀ, ਕੁਟੀਆ ਆਪਣੀ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰ ਗਈ ਜੂਠ ਝੂਠ ਦੀ, ਸਚ ਵਿਚ ਨਾ ਕੋਇ ਸਮਾਈਆ। ਵਡਿਆਈ ਰਹੀ ਨਾ ਪੰਜ ਭੂਤ ਦੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਹੀ ਕੁਰਲਾਈਆ। ਖੇਲ ਤੱਕ ਲੈ ਆਪਣੇ ਸ਼ਬਦ ਸੂਰਬੀਰ ਦੁਲਾਰੇ ਸੁਤ ਦੀ, ਜੋ ਦੁਤੀਆ ਰੰਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਜਗਤ ਜਹਾਨ ਤੱਕਿਆ ਲੋਕਮਾਤ ਜੱਗ, ਨਵ ਨਵ ਚਾਰ ਧਿਆਨ ਲਗਾਈਆ। ਗ੍ਰਹਿ ਗ੍ਰਹਿ ਮੰਦਰ ਦਿਸੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਦਰਸ ਕੋਇ ਨਾ ਕਰੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਦਰ ਤੇਰੇ ਮਿਲਣ ਕੋਇ ਨਾ ਆਈਆ। ਤੂੰ ਨੂਰ ਅਲਾਹੀ ਆਲਮੀਨ ਰੱਬ, ਯਾਮਬੀਨ ਤੇਰੀ ਵਡ ਵਡਿਆਈਆ। ਕਲਜੁਗ ਕੂੜ ਕਿਰਿਆ ਕਲਪਣਾ ਮੇਟ ਦੇ ਹੱਦ, ਹਦੂਦ ਮਹਿਦੂਦ ਮਹਿਬੂਬ ਆਪਣੀ ਦੇ ਵਖਾਈਆ। ਆਤਮ ਪਰਮਾਤਮ ਧਾਰ ਮਾਨਵ ਜ਼ਾਤੀ ਤੇਰੀ ਇਕੋ ਹੋਵੇ ਯਦ, ਯਦੀ ਯਦਪ ਇਕੋ ਰੰਗ ਦੇਣਾ ਰੰਗਾਈਆ। ਤੇਰਾ ਨਾਮ ਕਲਮਾ ਢੋਲਾ ਗੀਤ ਧੁਰ ਸਵਾਮੀ ਇਕੋ ਹੋਵੇ ਸਦ, ਸਦਕੇ ਵਾਰੀ ਹਉਂ ਘੋਲੀ ਘੋਲ ਘੁਮਾਈਆ। ਤੇਰਾ ਨਾਮ ਖ਼ੁਮਾਰੀ ਆਤਮ ਪਰਮਾਤਮ ਹੋਵੇ ਮਧ, ਮਧੁਰ ਧੁਨ ਦੇਣੀ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਹਰਿਜਨ ਤੇਰੀ ਨਿਰਗੁਣ ਧਾਰ ਲਏ ਲੱਭ, ਲੋਭ ਮੋਹ ਵਿਕਾਰ ਹੰਕਾਰ ਵਿਭਚਾਰ ਦਾ ਡੇਰਾ ਢਾਹੀਆ। ਖ਼ੁਸ਼ੀਆਂ ਨਾਲ ਹੋਵੇ ਗਦ ਗਦ, ਗਦਾਗਰ ਦਾ ਲੇਖਾ ਦੇਣਾ ਮੁਕਾਈਆ। ਗ੍ਰਹਿ ਮੰਦਰ ਅੰਦਰ ਸਚ ਦਵਾਰੇ ਲੈਣਾ ਸੱਦ, ਬਿਨ ਰਸਨਾ ਜਿਹਵਾ ਆਪਣਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਵਕਤ ਸੁਹਾਵਾ ਤੱਕ ਲੈ ਲੋਕਮਾਤ, ਪਰਲੋਕ ਵੇਖ ਵਖਾਈਆ। ਮੇਰਾ ਸਭ ਦੇ ਨਾਲ ਅਗੰਮਾ ਨਾਤ, ਨਾਤਾ ਬਿਧਾਤਾ ਦਿਆਂ ਦ੍ਰਿੜਾਈਆ। ਮੇਰਾ ਝਗੜਾ ਨਹੀਂ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਚ ਪ੍ਰੀਤੀ ਇਕੋ ਆਤਮ ਧਾਰ ਦੱਸਾਂ ਨਾਤ, ਨਾਤਾ ਪਰਮਾਤਮ ਤੇਰੇ ਨਾਲ ਜੁੜਾਈਆ। ਤੂੰ ਅੰਤ ਕੰਤ ਭਗਵੰਤ ਸਭ ਦੀ ਪੁਛਣੀ ਵਾਤ, ਵਾਤਾਵਰਨ ਤੱਕ ਖਲਕ ਖ਼ੁਦਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਹੋ ਕੇ ਦੇਵੀਂ ਦਾਤ, ਦਾਤੇ ਦਾਨੀ ਆਪਣਾ ਨਾਮ ਵਰਤਾਈਆ। ਦੀਨ ਮਜ਼੍ਹਬ ਸ਼ਰਅ ਸ਼ਰਾਇਤੀ ਝਗੜਾ ਰਹੇ ਨਾ ਕਾਗ਼ਜ਼ਾਤ, ਕਾਗਦ ਕਲਮ ਸ਼ਾਹੀ ਦਾ ਝਗੜਾ ਦੇਣਾ ਮੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਜਨ ਭਗਤਾਂ ਪੁਛਣੀ ਆਪ ਵਾਤ, ਵਾਰਸ ਹੋ ਕੇ ਆਪ ਧਿਆਨ ਲਗਾਈਆ। ਤੂੰ ਪਤਿਪਰਮੇਸ਼ਵਰ ਪਾਰਬ੍ਰਹਮ ਸਭ ਦਾ ਪਿਤ ਮਾਤ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਜਨ ਭਗਤਾਂ ਸੂਫ਼ੀਆਂ ਸੰਤਾਂ ਆਵਣ ਜਾਵਣ ਲੱਖ ਚੁਰਾਸੀ ਮੇਟਣੀ ਵਾਟ, ਜਨਮ ਕਰਮ ਦਾ ਲੇਖਾ ਰਹੇ ਨਾ ਰਾਈਆ। ਆਪਣਾ ਤੱਟ ਕਿਨਾਰਾ ਦੱਸ ਕੇ ਘਾਟ, ਘਾਟੇ ਪਿਛਲੇ ਪੂਰ ਕਰਾਈਆ। ਆਤਮ ਸੇਜ ਸੁਹਾ ਕੇ ਖਾਟ, ਖਟੀਆ ਇਕੋ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਮੇਰੀ ਧਰਮ ਧਾਰ ਦੀ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਤੂੰ ਬਖ਼ਸ਼ਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੇਰੀ ਚਰਨ ਧੂੜੀ ਮਸਤਕ ਲੱਗੇ ਚੰਦਨਾ, ਦੁਰਮਤ ਮੈਲ ਰਹੇ ਨਾ ਰਾਈਆ। ਸਾਚੇ ਭਗਤਾਂ ਚਾੜ੍ਹਨੀ ਰੰਗਣਾ, ਦੁਰਮਤ ਮੈਲ ਪਾਪਾਂ

ਕਰ ਸਫ਼ਾਈਆ। ਜਿਨ੍ਹਾਂ ਤੇਰਾ ਸਚਖੰਡ ਦਵਾਰਾ ਲੰਘਣਾ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਜਿਨ੍ਹਾਂ ਬਿਨਾ ਤਨ ਵਜੂਦੋਂ ਗਾਉਣਾ ਛੰਦਨਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੂੰ ਮੂਰਤ ਗੋਪਾਲ ਸਚ ਸਵਾਮੀ ਮਦਨਾ, ਸਤਿ ਸਤਿਵਾਦੀ ਤੇਰੀ ਵਡ ਵਡਿਆਈਆ। ਸਤਿਗੁਰ ਸ਼ਬਦ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਤੇਰਾ ਇਕੋ ਡੰਕਾ ਵੱਜਣਾ, ਜਗਤ ਜਹਾਨ ਨੌਜਵਾਨ ਸ੍ਰੀ ਭਗਵਾਨ ਦੇਣਾ ਸੁਣਾਈਆ। ਕਲਜੁਗ ਵਿਚ ਤੇਰੇ ਹੁਕਮ ਨਾਲ ਸਤਿਜੁਗ ਸਤਿ ਧਰਮ ਧਾਰ ਦਾ ਲੱਗਣਾ, ਸਤਿ ਸਤਿ ਨਾਲ ਮਿਲਾਈਆ। ਮੈਂ ਨਿਵ ਨਿਵ ਵਿਚ ਡੰਡਾਵਤ ਕਰਾਂ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਤੇਰਾ ਇਕੋ ਸਿਮਰਨ ਹੋਵੇ ਭਜਨਾ, ਜੋ ਭਵ ਸਾਗਰ ਪਾਰ ਕਰਾਈਆ। ਤੈਨੂੰ ਜਗਤ ਦਵਾਰ ਜਨ ਭਗਤਾਂ ਪਏ ਨਾ ਲੱਭਣਾ, ਘਟ ਅੰਤਰ ਮਿਲਣਾ ਚਾਈਂ ਚਾਈਂਆ। ਤੇਰਾ ਮੇਲਾ ਹੁੰਦਾ ਨਾਲ ਸਬੱਬਣਾ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮੇਰੇ ਨੂਰ ਅਲਾਹੀ ਰੱਬਨਾ, ਰੱਬੇ ਰਹੀਮ ਤੇਰੀ ਬੇਪਰਵਾਹੀਆ। ਲੋਕਮਾਤ ਤੇਰੀ ਇਕੋ ਹੋਵੇ ਯੱਦਨਾ, ਯਦੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਰੰਗ, ਅਨਡਿਠੜਾ ਆਪ ਚੜ੍ਹਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਦੇ ਮੰਗ, ਜੋ ਮਾਂਗਤ ਹੋ ਕੇ ਝੋਲੀ ਡਾਹੀਆ। ਅੰਤਰ ਆਤਮ ਨਿਝਰ ਧਾਰ ਵਹਾ ਦੇ ਗੰਗ, ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਪੰਚ ਵਿਕਾਰ ਕਰੇ ਨਾ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਤੂੰ ਸਚ ਸਵਾਮੀ ਆਪਣਾ ਦੇਣਾ ਸੰਗ, ਸਗਲੇ ਸਾਥੀ ਤੇਰੇ ਹੱਥ ਵਡਿਆਈਆ। ਜਗਤ ਜਹਾਨ ਵਿਚੋਂ ਹਰਿਜਨ ਤੇਰੇ ਪਾਰ ਜਾਇਣ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਆਤਮ ਧਾਰ ਸੇਜ ਸੁਹਾਉਣੀ ਸਚ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਦਰ ਦਰ ਗ੍ਰਹਿ ਗ੍ਰਹਿ ਘਰ ਘਰ ਗੁਰਮੁਖ ਸਾਚੇ ਸੰਤ ਜਨਾਂ ਦੇਣਾ ਆਪ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋ ਤੂੰ ਮੇਰਾ ਮੈਂ ਤੇਰਾ ਸੋ ਪੁਰਖ ਨਿਰੰਜਣ ਗਾਉਂਦੇ ਛੰਦ, ਹੰ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਭਰਮਾਂ ਢਾਹ ਕੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਤੇਰਾ ਵਿਛੜੇ ਕਦੇ ਨਾ ਸੰਗ, ਧੁਰ ਦੇ ਸੰਗੀ ਬਹੁ ਬਹੁ ਰੰਗੀ ਬਹੁ ਬਿਧ ਆਪਣਾ ਮੇਲਾ ਲੈਣਾ ਮਿਲਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਮੇਰਠ ਛਾਉਣੀ ਸਰਮੈਲ ਸਿੰਘ ਦੇ ਗ੍ਰਹਿ ਸਵੇਰੇ

ਸਤਿਗੁਰ ਸ਼ਬਦ ਕਹੇ ਮੈਂ ਨਿਰਗੁਣ ਧਾਰ ਦੌੜਦਾ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਸੰਦੇਸ਼ਾ ਦੇਵਾਂ ਏਕੰਕਾਰ ਅਗੰਮੇ ਗੌੜ ਦਾ, ਪਾਰਬ੍ਰਹਮ ਬ੍ਰਹਮ ਤੋਂ ਬਾਹਰ ਸਮਝਾਈਆ। ਨਿਸ਼ਾਨਾ ਤੱਕ ਲਓ ਇਕੋ ਸਤਿ ਧਰਮ ਦੇ ਪੌੜ ਦਾ, ਪੌੜੀਆਂ ਡੰਡਿਆਂ ਪੰਧ ਮੁਕਾਈਆ। ਮਾਲਕ ਵੇਖ ਲਓ ਜੁਗ ਚੌਕੜੀ ਬਹੁੜ ਦਾ, ਬਹੁੜੀ ਬਹੁੜੀ ਜਿਸ ਦਾ ਨਾਮ ਦੁਹਾਈਆ। ਜੋ ਰਸ ਦੇਵੇ ਲੱਖ ਚੁਰਾਸੀ ਮਿੱਠੇ ਕੌੜ ਦਾ, ਦੀਨ ਦੁਨੀ ਖੋਜ ਖੁਜਾਈਆ। ਉਹਦਾ ਲੇਖਾ ਅਗੰਮ ਅਥਾਹ ਡੂੰਘੇ ਜੌਹੜ ਦਾ, ਸਮੁੰਦ ਸਾਗਰਾਂ ਸਮਝ ਕੋਇ ਨਾ ਆਈਆ। ਜਿਸ ਨੇ ਲਹਿਣਾ ਦੇਣਾ ਮੁਕਾਉਣਾ ਕਲਜੁਗ ਕੂੜ ਪਿਆਸੀ

ਔੜ ਦਾ, ਮੇਘਲਾ ਮੇਘ ਨਾਮ ਬਰਸਾਈਆ। ਰਾਹ ਮੇੱਟਣਾ ਦੀਨਾਂ ਮਜ਼੍ਹਬਾਂ ਪੰਧ ਮਿਟਾਉਣਾ ਸੌੜ ਦਾ, ਮਾਰਗ ਪੰਧ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਸੰਦੇਸ਼ਾ ਦਿਆਂ ਪੈਗਾਮਾਂ, ਸੰਧਿਆ ਸਰਘੀ ਨਾਮ ਜਣਾਈਆ। ਸੁਣੋ ਹੁਕਮ ਇਕ ਅਮਾਮਾ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦਾ ਇਕੋ ਅਗੰਮ ਦਮਾਮਾ, ਦੋ ਜਹਾਨਾਂ ਕਰੇ ਸ਼ਨਵਾਈਆ। ਜਿਸ ਦਾ ਬਲ ਬਾਵਨ ਕਰੇ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਜੋ ਸਭ ਦਾ ਰਾਮ ਰਹਿਮਾਨਾ, ਨੂਰ ਨੁਰਾਨਾ ਇਕ ਅਖਵਾਈਆ। ਜੋ ਆਤਮ ਧਾਰ ਪਰਮਾਤਮ ਬਣੇ ਕਾਹਨਾ, ਲੱਖ ਚੁਰਾਸੀ ਆਪ ਪ੍ਰਨਾਈਆ। ਜੋ ਗੁਰੂ ਗੁਰਦੇਵ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਸੋ ਬਣ ਕੇ ਮਰਦ ਮਰਦਾਨਾ, ਮਦਦ ਆਪਣੀ ਇਕ ਸਮਝਾਈਆ। ਜਿਸ ਮੇਟਣਾ ਕਲਜੁਗ ਕੂੜ ਨਿਸ਼ਾਨਾ, ਚਾਰੋਂ ਕੁੰਟ ਵੇਖ ਵਖਾਈਆ। ਸਤਿ ਧਰਮ ਦਾ ਧਰਮ ਇਕ ਵਖ਼ਾਨਾ, ਸਤਿ ਸਚ ਨਾਲ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੇਵੇ ਗਾਣਾ, ਆਤਮ ਪਰਮਾਤਮ ਆਪ ਪੜ੍ਹਾਈਆ। ਸੋ ਵਸੇ ਸਚਖੰਡ ਸੱਚੇ ਅਸਥਾਨਾ, ਥਾਨ ਥਨੰਤਰ ਇਕੋ ਇਕ ਵਡਿਆਈਆ। ਜਿਥੇ ਬਿਨਾ ਨਾਦ ਧੁਨਕਾਨਾ, ਅਨੁਰਾਗੀ ਰਾਗ ਦ੍ਰਿੜਾਈਆ। ਦੀਪਕ ਜੋਤ ਜਗੇ ਮਹਾਨਾ, ਬਿਨ ਤੇਲ ਬਾਤੀ ਰੁਸ਼ਨਾਈਆ। ਜੋ ਸਾਚੇ ਭਗਤਾਂ ਕਰੇ ਪ੍ਰਵਾਨਾ, ਪਰਮ ਪੁਰਖ ਆਪਣੀ ਗੋਦ ਉਠਾਈਆ। ਸਚ ਸਵਾਮੀ ਹੋ ਕੇ ਮਿਹਰਵਾਨਾ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜਾਤਾ ਹੋ ਕੇ ਬਖ਼ਸ਼ੇ ਮਾਣਾ, ਮਾਣ ਨਿਮਾਣਿਆਂ ਰੰਗ ਚੜ੍ਹਾਈਆ। ਕਿਰਪਾ ਕਰ ਕਰ ਵਿਸ਼ਨੂੰ ਭਗਵਾਨਾ, ਭਗਵਨ ਆਪਣਾ ਸੰਗ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚ ਸੰਦੇਸ਼ ਸੁਣਾਨਾ, ਅਣਸੁਣਤ ਰਹੇ ਨਾ ਕੋਇ ਲੋਕਾਈਆ। ਮੇਰੇ ਸਾਹਿਬ ਦਾ ਸਖ਼ਤ ਵਰਤਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਤਖ਼ਤੋਂ ਲਾਹੁਣਾ ਰਾਜਾ ਰਾਣਾ, ਰਈਅਤ ਇਕੋ ਰੰਗ ਵਖਾਈਆ। ਜਨ ਭਗਤਾਂ ਨਾਮ ਨਿਧਾਨਾ ਦੇ ਕੇ ਦਾਨਾ, ਵਸਤ ਅਤੋਲ ਅਤੁਲ ਟਿਕਾਈਆ। ਆਪ ਸਭ ਦਾ ਹੋ ਕੇ ਜਾਣੀ ਜਾਣਾ, ਜਾਨਣਹਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਪਹਿਚਾਨਾ, ਬੇਪਹਿਚਾਨ ਪਹਿਚਾਨ ਵਿਚ ਕਿਸੇ ਨਾ ਆਈਆ।