ਪੁਸਤਕਾਲਾਭਾਗ ੨੩

੧੯ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਧੀਰ ਪੁਰ ਦਿਲੀ ਨੌ ਵਿਖੇ

ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਦੌੜਦਾ, ਦੋ ਜਹਾਨ ਨੌਜਵਾਨ ਮਰਦ ਮਰਦਾਨ ਪ੍ਰਭ ਤੇਰੀ ਸੇਵ ਕਮਾਈਆ। ਸੰਦੇਸ਼ਾ ਦੇਵਾਂ ਧਰਨੀ ਧਰਤ ਧਵਲ ਧੌਲ ਬ੍ਰਹਿਮਣ ਗੌੜ ਦਾ, ਨਵ ਸੱਤ ਬ੍ਰਹਮ ਮਤ ਬਿਨ ਤਤਵ ਤਤ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰਾ ਫਲ ਵੇਖਾਂ ਮਿੱਠਾ ਕੌੜ ਦਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਧਿਆਨ ਲਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਤਿ ਸਰੂਪ ਤੱਕਾਂ ਜੋ ਭਗਤਾਂ ਬਹੁੜਦਾ, ਸੂਫ਼ੀਆਂ ਸੰਤਾਂ ਹੋਏ ਸਹਾਈਆ। ਜੀਵ ਜਹਾਨ ਵਕਤ ਦੁਹੇਲਾ ਵੇਖਾਂ ਤੇਰੇ ਅੰਮ੍ਰਿਤ ਔੜ ਦਾ, ਓੜਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਭੱਜਦਾ,

ਬਿਨ ਕਦਮਾਂ ਕਦਮ ਉਠਾਈਆ। ਮਨ ਕਲਪਣਾ ਜੀਵ ਜਹਾਨ ਵੇਖਾਂ ਰੂਪ ਕਗ ਦਾ, ਨਵ ਨਵ ਦਾ ਪਰਦਾ ਲਾਹੀਆ। ਨਿਰਗੁਣ ਸਰਗੁਣ ਤੇਰੀ ਧਾਰ ਹੋ ਕੇ ਵੱਜਦਾ, ਬਿਨ ਤਤਾਂ ਤਤ ਤਤ ਖੜਕਾਈਆ। ਅੰਤਸ਼ਕਰਨ ਜੀਵ ਜਹਾਨ ਵੇਖਾਂ ਜਗਦਾ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਤੇਰਾ ਨੈਣ ਉਠਾਈਆ। ਸ਼ਬਦੀ ਸ਼ਬਦ ਧਾਰ ਹੋ ਕੇ ਜਨ ਭਗਤ ਸੁਹੇਲੇ ਫਿਰਾਂ ਲੱਭਦਾ, ਜੋ ਲਬ੍ਹਾਂ ਦੇ ਅੰਦਰ ਤੇਰਾ ਧਿਆਨ ਲਗਾਈਆ। ਦੇਸਾਂ ਪ੍ਰਦੇਸਾਂ ਲੇਖਾ ਜਾਣਾ ਸਭ ਦਾ, ਸਭਾ ਮਲੇਛਾਂ ਫੋਲ ਫੁਲਾਈਆ। ਹੁਕਮ ਤੇਰਾ ਮੰਨਾਂ ਨੂਰ ਇਲਾਹੀ ਰੱਬ ਦਾ, ਯਾਮਬੀਨ ਤੇਰੀ ਓਟ ਤਕਾਈਆ। ਲਹਿਣਾ ਦੇਣਾ ਜਾਣਾ ਜੁਗ ਚੌਕੜੀ ਹੱਦ ਦਾ, ਹਦੂਦ ਵੇਖਾਂ ਥਾਉਂ ਥਾਈਂਆ। ਹੁਕਮ ਸੰਦੇਸ ਸੁਣਾਵਾਂ ਤੇਰੇ ਅਨਾਦੀ ਨਦ ਦਾ, ਅਨਹਦ ਨਾਦੀ ਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੇਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਜ਼ਿਮੀਂ ਅਸਮਾਨਾਂ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਧਿਆਨ ਲਗਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨਾਂ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਮੈਂ ਲੇਖਾ ਜਾਣਾ ਜੀਵ ਜੰਤ ਪੰਜ ਤਤ ਇਨਸਾਨਾ, ਤਤਵ ਤਤਾਂ ਪਰਦਾ ਲਾਹੀਆ। ਤੂੰ ਮਿਹਰਵਾਨ ਮਿਹਰਵਾਨ ਹੋਣਾ ਮਿਹਰਵਾਨਾ, ਮਹਿਬੂਬ ਆਪਣੀ ਦਇਆ ਕਮਾਈਆ। ਮੈਂ ਖੇਲਾਂ ਖੇਲ ਖਾਲਕ ਖ਼ਲਕ ਵਿਚ ਮਹਾਨਾ, ਮਖ਼ਲੂਕ ਵੇਖਾਂ ਚਾਈਂ ਚਾਈਂਆ। ਮਸਤੀ ਵਿਚ ਮਸਤ ਹੋਵਾਂ ਦੀਵਾਨਾ, ਅਲਮਸਤ ਤੇਰੀ ਵਡ ਵਡਿਆਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸ੍ਰੀ ਭਗਵਾਨਾ, ਭਗਵਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਡੂੰਘਾ ਸਾਗਰ, ਗਹਿਰ ਗਵਰ ਤੇਰਾ ਧਿਆਨ ਲਗਾਈਆ। ਮਾਟੀ ਭਾਂਡੇ ਕਾਚੇ ਤੱਕਾਂ ਕਾਇਆ ਗਾਗਰ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਕਰੀਮ ਕਾਦਰ, ਕੁਦਰਤ ਦਾ ਕਾਦਰ ਬੇਪਰਵਾਹੀਆ। ਸਚ ਦਵਾਰੇ ਕਰੀਂ ਆਦਲ, ਇਨਸਾਫ਼ ਤੇਰੇ ਹੱਥ ਫੜਾਈਆ। ਮੇਰੇ ਮਹਿਬੂਬਾ ਦੀਨ ਦੁਨੀ ਰੂਪ ਧਰਿਆ ਮਕਤੂਲ ਕਾਤਲ, ਕਤਲਗਾਹ ਧਰਨੀ ਧਰਤ ਧਵਲ ਨਜ਼ਰੀ ਆਈਆ। ਧਾਮ ਦਿਸੇ ਕੋਈ ਨਾ ਆਕਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਪਾਗ਼ਲ, ਬੁਧ ਬਿਬੇਕ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਧਾਰ ਦੇਣੀ ਜਣਾਈਆ। ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਨੱਠਾ, ਬਣ ਪਾਂਧੀ ਪੰਧ ਮੁਕਾਈਆ। ਤੇਰਾ ਨਵ ਨੌ ਚਾਰ ਦਾ ਲੇਖਾ ਕਰਾਂ ਇਕੱਠਾ, ਬਿਨ ਹਰਫ਼ ਹਰੂਫ਼ਾਂ ਗੰਢ ਬੰਧਾਈਆ। ਮੰਦਰ ਮਸਜਿਦ ਸ਼ਿਵਦਵਾਲੇ ਤੱਕਾਂ ਮੱਠਾਂ, ਚਾਰ ਦੀਵਾਰਾਂ ਖੋਜ ਖੁਜਾਈਆ। ਲੇਖਾ ਵੇਖ ਕੇ ਅੱਠਾਂ ਸੱਠਾਂ, ਜਲ ਧਾਰਾ ਸੰਗ ਜੋੜ ਜੁੜਾਈਆ। ਸਮੁੰਦ ਸਾਗਰਾਂ ਪਾਰ ਟੱਪਾਂ, ਭੱਜਾਂ ਵਾਹੋ ਦਾਹੀਆ। ਜਗਤ ਅੰਧੇਰਿਆਂ ਵਿਚ ਛਪਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਇਕੋ ਅੱਖਰ ਦੱਸਾਂ ਪੱਪਾ, ਜਿਸ ਪਰਮ ਪੁਰਖ ਦਏ ਵਡਿਆਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਨਾਨਕ ਤਪਾ, ਤਪੀਸ਼ਰਾਂ ਤੋਂ ਬਾਹਰ ਸਮਝਾਈਆ। ਓਹ ਖੇਲ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਕੋਲ ਅਗੰਮੀ ਵੱਥਾ, ਨਾਮ ਭੰਡਾਰਾ ਦਏ ਵਰਤਾਈਆ। ਜਿਸ ਨੂੰ ਭਗਤਾਂ ਸੰਤਾਂ ਝੁਕੇ ਮੱਥਾ, ਸੂਫ਼ੀ ਧੂੜੀ ਖ਼ਾਕ ਰਮਾਈਆ। ਉਹਦੀ ਮਹਿੰਮਾ ਅਕਥਨੀ ਕਥਾ, ਰਸਨਾ ਕਥ ਸਕੇ ਨਾ ਰਾਈਆ। ਉਹ ਲਹਿਣਾ ਦੇਣਾ ਸਭ ਦਾ ਜਾਣੇ ਯਥਾਰਥ ਯਥਾ, ਯਦੀ ਆਪਣਾ ਹੁਕਮ ਵਰਤਾਈਆ। ਜਿਸ

ਨੇ ਗੋਬਿੰਦ ਤਨ ਸੁਹਾਇਆ ਤੀਰ ਭੱਥਾ, ਮੁੱਖੀ ਤਿੱਖੀ ਧਾਰ ਬਣਾਈਆ। ਉਹ ਸਾਹਿਬ ਸਵਾਮੀ ਅਲਖਣਾ ਅਲੱਖਾ, ਅਲਖ ਅਗੋਚਰ ਇਕ ਅਖਵਾਈਆ। ਜੋ ਸ਼ਾਹ ਸੁਲਤਾਨ ਬਣਾਏ ਕੱਖਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਘੱਤੀ ਫਿਰਾਂ ਵਹੀਰਾ, ਵਹਿਣਾਂ ਪਾਰ ਕਰਾਈਆ। ਡੂੰਘੇ ਸਾਗਰ ਵੇਖਾਂ ਨੀਰਾ, ਬਿਨ ਨੈਣਾਂ ਨੈਣ ਉਠਾਈਆ। ਪੈਗ਼ੰਬਰਾਂ ਤੱਕਾਂ ਪੀਰਾ, ਮਕਬਰਿਆਂ ਫੋਲ ਫੁਲਾਈਆ। ਜੀਵਾਂ ਜੰਤਾਂ ਵੇਖਾਂ ਤਕਦੀਰਾ, ਤਦਬੀਰ ਆਪਣੀ ਨਾਲ ਮਿਲਾਈਆ। ਭੇਵ ਖੁਲਾਵਾਂ ਸ਼ਾਹ ਹਕੀਰਾ, ਪਰਦਾ ਪਾਤਸ਼ਾਹ ਉਠਾਈਆ। ਦੀਨ ਦੁਨੀ ਤੱਕਾਂ ਜ਼ਮੀਰਾ, ਅੰਤਸ਼ਕਰਨ ਫੋਲ ਫੁਲਾਈਆ। ਤੇਰਾ ਖੇਲ ਬੇਨਜ਼ੀਰਾ, ਪ੍ਰਭੂ ਨਜ਼ਰ ਕਿਸੇ ਨਾ ਆਈਆ। ਤੂੰ ਮਾਲਕ ਗੁਣੀ ਗਹੀਰਾ, ਗਹਿਰ ਗਵਰ ਤੇਰੀ ਵਡਿਆਈਆ। ਤੂੰ ਲੇਖਾ ਜਾਣੇ ਹਸਤ ਕੀੜਾ, ਕੀਟ ਕੀਟਾਂ ਫੋਲ ਫੁਲਾਈਆ। ਤੇਰਾ ਮਾਰਗ ਸਵਾਮੀਆ ਅਗਲਾ ਦਿਸਦਾ ਭੀੜਾ, ਬਿਨ ਤੇਰੀ ਕਿਰਪਾ ਪੰਧ ਨਾ ਕੋਇ ਮੁਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਨਜ਼ਰ ਨਾ ਆਏ ਕਿਸੇ ਤਸਵੀਰਾ, ਤਸੱਵਰ ਕਰ ਨਾ ਕੋਇ ਵਖਾਈਆ। ਤੂੰ ਆਸ਼ਾ ਤੱਕਣੀ ਇਕ ਕਬੀਰਾ, ਜੋ ਕਬਰਾਂ ਤੋਂ ਬਾਹਰ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਮੈਂ ਦਿਵਸ ਰੈਣ ਦਾ ਪਾਂਧੀ, ਬਿਨ ਕਦਮਾਂ ਕਦਮ ਉਠਾਈਆ। ਚਾਰੋਂ ਕੁੰਟ ਤੱਕਾਂ ਅੰਧੇਰੀ ਆਂਧੀ, ਸਾਚਾ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲੇ ਦੀਨ ਦਿਆਲੇ ਆਤਮ ਧਾਰ ਤੈਨੂੰ ਕੋਇ ਨਾ ਗਾਂਦੀ, ਗਾ ਗਾ ਸ਼ੁਕਰ ਨਾ ਕੋਇ ਮਨਾਈਆ। ਦੀਨ ਦੁਨੀ ਵਣਜਾਰੀ ਹੋ ਗਈ ਸੂਰ ਗਾਂ ਦੀ, ਪਸ਼ੂਆਂ ਖੱਲ ਲੁਹਾਈਆ। ਵਡਿਆਈ ਰਹੀ ਨਾ ਤੇਰੇ ਨਾਂ ਦੀ, ਨਾਉਂ ਨਿਰੰਕਾਰ ਹਿਰਦੇ ਨਾ ਕੋਇ ਵਸਾਈਆ। ਹੰਸ ਬੁੱਧੀ ਹੋਈ ਕਾਂ ਦੀ, ਕਾਗ ਵਾਂਗ ਸਰਬ ਕੁਰਲਾਈਆ। ਸਿਫ਼ਤ ਵਡਿਆਈ ਰਹੀ ਨਾ ਵਾਹ ਵਾਹ ਦੀ, ਵਾਹਵਾ ਤੇਰੀ ਵੱਜੇ ਨਾ ਕੋਇ ਵਧਾਈਆ। ਕੀ ਖੇਲ ਤੇਰੀ ਬੇਪਰਵਾਹ ਦੀ, ਬੇਪਰਵਾਹ ਦੇਣਾ ਸਮਝਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਦੀਨ ਦੁਨੀ ਵਣਜਾਰੀ ਹੋ ਗਈ ਆਪਣੇ ਦਾਅ ਦੀ, ਦਾਹਵਾ ਹਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹ ਦੀ, ਸ਼ਾਹੋ ਭੂਪ ਬਿਨ ਰੰਗ ਰੂਪ ਤੇਰੀ ਅਗੰਮ ਵਡਿਆਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਜੇ ਐਂਡ ਕੇ ਲਛਮੀ ਨਗਰ ਦਿੱਲੀ ਰਤਨ ਸਿੰਘ ਦੇ ਗ੍ਰਹਿ

ਸ਼ਬਦ ਕਹੇ ਮੇਰੀ ਖੇਲ ਅਗੰਮੇ ਸਤਿਗੁਰ ਦੀ, ਗੁਰਦੇਵ ਦੇਵਾ ਆਪਣਾ ਹੁਕਮ ਸੁਣਾਈਆ। ਆਵਾਜ਼ ਜਣਾਵਾਂ ਅਨਾਦੀ ਸੁਰ ਦੀ, ਸੁਰਤੀਆਂ ਸੁੱਤੀਆਂ ਵੇਖ ਵਖਾਈਆ। ਮੈਨੂੰ ਯਾਦ ਆਉਂਦੀ ਅਨੰਦ ਪੁਰ ਦੀ, ਪੁਰੀ ਅਨੰਦ ਰਹੀ ਜਣਾਈਆ। ਜਿਸ ਵੇਲੇ ਸਦੀ ਚੌਧਵੀ ਦੀਨ ਦੁਨੀ ਹੋਈ ਮੁਰਦੀ, ਮੁਰੀਦ ਮੁਰਸ਼ਦਾਂ ਮਿਲਣ ਕੋਇ ਨਾ ਪਾਈਆ। ਕੂੜ ਕਲਪਣਾ ਹਰ ਹਿਰਦੇ ਹੋਣੀ ਫੁਰਦੀ, ਫ਼ੁਰਨਾ ਮੰਤਰ ਨਾਮ ਨਾ ਕੋਇ ਜਣਾਈਆ। ਜਗਤ ਜਹਾਨ ਦੀ ਆਸ਼ਾ ਹੋਣੀ ਰੁੜ੍ਹਦੀ, ਕਲਜੁਗ ਕੂੜੇ ਵਹਿਣ ਵਹਾਈਆ। ਗ੍ਰੰਥ ਸ਼ਾਸਤਰ ਆਸ਼ਾ ਰੱਖਣ ਇਕ ਲੁੜ ਦੀ, ਲੁੜੀਂਦੇ ਸਾਜਨ ਧਿਆਨ ਲਗਾਈਆ।

ਬਿਨ ਤੇਰੀ ਕਿਰਪਾ ਪ੍ਰਭੂ ਜਗਤ ਆਸ਼ਾ ਮੂਲ ਨਾ ਮੁੜਦੀ, ਤ੍ਰਿਸ਼ਨਾ ਸਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਸ਼ਬਦ ਕਹੇ ਮੈਂ ਸਤਿਗੁਰ ਅਗੰਮਾ ਭੂਪ, ਸ਼ਹਿਨਸ਼ਾਹ ਦਿਤੀ ਵਡਿਆਈਆ। ਮੇਰਾ ਨਜ਼ਰ ਨਾ ਆਏ ਰੰਗ ਰੂਪ, ਦੋ ਜਹਾਨਾਂ ਖੇਲ ਖਿਲਾਈਆ। ਮੈਂ ਵਸਾਂ ਚਾਰੇ ਕੂਟ, ਦੀਨ ਦੁਨੀ ਪੰਧ ਮੁਕਾਈਆ। ਲੱਖ ਚੁਰਾਸੀ ਮੇਰਾ ਤਾਣਾ ਪੇਟਾ ਸੂਤ, ਸੂਤਰਧਾਰੀ ਹੋ ਕੇ ਵੇਖ ਵਖਾਈਆ। ਮੇਰਾ ਹੁਕਮ ਅਨੋਖਾ ਦੂਤ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਮੈਂ ਸੇਵਾਦਾਰ ਸਤਿ ਸਚ ਸਪੂਤ, ਪਿਤਾ ਪੁਰਖ ਅਕਾਲ ਦਿਤੀ ਵਡਿਆਈਆ। ਮੈਂ ਜਗਤ ਸੁਹੰਜਣੀ ਕਰਨੀ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਵਿਤ੍ਰ ਕਰਨੇ ਜਗਤ ਵਿਕਾਰੀ ਬੁੱਤ, ਬੁਤਖ਼ਾਨਿਆਂ ਵੇਖ ਵਖਾਈਆ। ਜਨ ਭਗਤ ਸੁਹੇਲੇ ਗੋਦੀ ਲੈਣੇ ਚੁੱਕ, ਫੜ ਬਾਹੋਂ ਗਲੇ ਲਗਾਈਆ। ਸੀਨੇ ਨਾਲ ਲਗਾਵਾਂ ਘੁੱਟ, ਦੁਖੀਆਂ ਦਰਦ ਮਿਟਾਈਆ। ਤਿਨ੍ਹਾਂ ਆਵਣ ਜਾਵਣ ਜਾਏ ਛੁੱਟ, ਚੁਰਾਸੀ ਗੇੜ ਰਹੇ ਨਾ ਰਾਈਆ। ਆਤਮ ਪਰਮਾਤਮ ਧਾਰ ਜਾਏ ਨਾ ਟੁੱਟ, ਪਾਰਬ੍ਰਹਮ ਬ੍ਰਹਮ ਮੇਲਾ ਮੇਲਾਂ ਸਹਿਜ ਸੁਭਾਈਆ। ਸਚਖੰਡ ਦਵਾਰ ਬਿਨ ਤਨ ਵਜੂਦੋਂ ਦੇਵਾਂ ਸੁੱਟ, ਨਿਰਗੁਣ ਨਿਰਗੁਣ ਨਾਲ ਮਿਲਾਈਆ। ਜਗਤ ਭਾਗ ਨਾ ਜਾਏ ਨਿਖੁੱਟ, ਖੋਟੇ ਖਰੇ ਦੇਵਾਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੰਗ ਰੰਗਾਈਆ। ਸ਼ਬਦ ਕਹੇ ਮੈਂ ਗੁਰਦੇਵ ਗੁਰੂ ਗੁਰ ਸਵਾਮੀ, ਮੇਰੀ ਸਮਝ ਕਿਸੇ ਨਾ ਆਈਆ। ਮੈਂ ਆਦਿ ਜੁਗਾਦੀ ਸਦਾ ਨਿਹਕਾਮੀ, ਨਿਰਵੈਰ ਨੂਰ ਅਲਾਹੀਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਅੰਦਰ ਵੇਖ ਵਖਾਈਆ। ਮੇਰੀ ਜੁਗ ਚੌਕੜੀ ਖੇਲ ਪੁਰਾਣੀ, ਪੁਰਾਨ ਸ਼ਾਸਤਰ ਤੇਰੀ ਦੇਣ ਗਵਾਹੀਆ। ਮੈਂ ਸਦਾ ਸਦਾ ਆਤਮ ਬ੍ਰਹਮ ਗਿਆਨੀ, ਨਿਰਅੱਖਰ ਦਿਆਂ ਵਡਿਆਈਆ। ਮੇਰੀ ਕਲਮਿਆਂ ਬਾਹਰ ਕਲਾਮੀ, ਕਾਇਨਾਤ ਦਿਆਂ ਸਮਝਾਈਆ। ਮੇਰਾ ਸੰਦੇਸ਼ਾ ਪੈਗ਼ਾਮ ਸ਼ਾਹ ਅਮਾਮੀ, ਅਵਾਮੀ ਰਿਹਾ ਦ੍ਰਿੜਾਈਆ। ਜੋ ਲਹਿਣਾ ਦੇਣਾ ਜਾਣੇ ਜਗਤ ਤਮਾਮੀ, ਤਮਅ ਲਾਲਚ ਵੇਖ ਵਖਾਈਆ। ਜਿਸ ਮੇਲਾ ਮੇਲਣਾ ਅੰਤ ਬਾਹਮੀ, ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਝਗੜਾ ਦੀਨ ਨਾ ਰਹੇ ਇਸਲਾਮੀ, ਇਸਮ ਆਜ਼ਮ ਇਕ ਸਮਝਾਈਆ। ਸ਼ਰਅ ਜ਼ੰਜੀਰ ਤੋੜ ਗ਼ੁਲਾਮੀ, ਗ਼ੁਰਬਤ ਅੰਦਰੋਂ ਦਏ ਕਢਾਈਆ। ਨਾਮ ਨਿਧਾਨ ਦੇ ਕਲਾਮੀ, ਕਾਇਨਾਤ ਆਪ ਸਮਝਾਈਆ। ਜਿਸ ਦੀ ਇਕੋ ਹਕ ਹਕੀਕਤ ਵਾਲੀ ਹੋਏ ਸਲਾਮੀ, ਦੂਸਰ ਸੀਸ ਨਾ ਕੋਇ ਝੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਸਦਾ ਰਹਿਮਾਨੀ, ਰਹਿਮਤ ਆਪਣੀ ਇਕ ਕਮਾਈਆ। ਮੈਂ ਹਲੂਣਾ ਦੇਣਾ ਜ਼ਿਮੀਂ ਅਸਮਾਨੀ, ਧਰਨੀ ਧਰਤ ਧਵਲ ਹਿਲਾਈਆ। ਮੰਜ਼ਲ ਵੇਖਣੀ ਜਗਤ ਰੁਹਾਨੀ, ਰੂਹ ਬੁਤ ਖੋਜ ਖੁਜਾਈਆ। ਜਨ ਭਗਤਾਂ ਧਰਮ ਬਖ਼ਸ਼ ਅਨਾਮੀ, ਇਕੋ ਗ੍ਰਹਿ ਦੇਣਾ ਵਖਾਈਆ। ਜਿਥੇ ਨਿਰਗੁਣ ਜੋਤ ਜੋਤ ਨਿਸ਼ਾਨੀ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਧਾਰ ਦੱਸ ਪਹਿਚਾਨੀ, ਪਰਮਾਤਮ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ਾਲਕ ਪ੍ਰਿਤਪਾਲਕ ਜਨ ਭਗਤਾਂ ਦੋ ਜਹਾਨੀ, ਦੋ ਜਹਾਨਾਂ ਨੌਜਵਾਨਾ ਨਵ ਨਵ ਆਪਣਾ ਰੰਗ ਰੰਗਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ਨੌ ੭੩੬ ਗੁਰੂ ਰਾਮਦਾਸ ਨਗਰ ਦਿੱਲੀ ਪੂਰਨ ਸਿੰਘ ਦੇ ਗ੍ਰਹਿ

ਸ਼ਬਦ ਕਹੇ ਮੈਂ ਸਾਹਿਬ ਸਵਾਮੀ ਏਕ, ਏਕੰਕਾਰ ਦਿਤੀ ਵਡਿਆਈਆ। ਮੇਰੀ ਆਦਿ ਜੁਗਾਦੀ ਸਭ ਨੂੰ ਟੇਕ, ਅਵਤਾਰ ਪੈਗ਼ੰਬਰ ਗੁਰ ਸਾਰੇ ਸੀਸ ਨਿਵਾਈਆ। ਮੈਂ ਜਨ ਭਗਤਾਂ ਕਰਨਹਾਰਾ ਬੁਧ ਬਿਬੇਕ, ਦੁਰਮਤ ਪਾਪਾਂ ਮੈਲ ਧਵਾਈਆ। ਕੂੜ ਕੁੜਿਆਰਾਂ ਕਰਾਂ ਨੇਕ, ਠੱਗਾਂ ਚੋਰਾਂ ਦੇਵਾਂ ਵਡਿਆਈਆ। ਮੇਰਾ ਰੂਪ ਅਵੱਲੜਾ ਅਨੇਕ, ਜੁਗ ਜੁਗ ਆਪਣਾ ਭੇਖ ਵਟਾਈਆ। ਜਗਤ ਜਹਾਨ ਦੀ ਵੇਖਣਹਾਰਾ ਅਗਨੀ ਤਤਾਂ ਵਾਲਾ ਸੇਕ, ਤਤਵ ਤਤ ਖੋਜ ਖੁਜਾਈਆ। ਮੇਰਾ ਲਹਿਣਾ ਦੇਣਾ ਲੱਖ ਚੁਰਾਸੀ ਨੇਤਨ ਨੇਤ, ਨਿਜ ਘਰ ਬਹਿ ਬਹਿ ਧਿਆਨ ਲਗਾਈਆ। ਮੈਂ ਆਤਮ ਪਰਮਾਤਮ ਦੱਸਣਹਾਰਾ ਹੇਤ, ਘਰ ਘਰ ਆਪਣਾ ਰੰਗ ਰੰਗਾਈਆ। ਜਗ ਭਗਤਾਂ ਖੋਲ ਅਗੰਮਾ ਭੇਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮ ਅਥਾਹ, ਅਲਖ ਅਗੋਚਰ ਦਏ ਵਡਿਆਈਆ। ਮੈਂ ਦਾਤਾ ਬਣ ਕੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਦੋ ਜਹਾਨਾਂ ਹੋ ਮਲਾਹ, ਬੇੜਾ ਖੰਡਾਂ ਬ੍ਰਹਿਮੰਡਾਂ ਆਪ ਚਲਾਈਆ। ਤਨ ਵਜੂਦਾਂ ਵਿਚੋਂ ਪ੍ਰਗਟਾ ਕੇ ਆਪਣਾ ਨਾਂ, ਅਵਤਾਰ ਪੈਗ਼ੰਬਰ ਗੁਰੂਆਂ ਦਿਆਂ ਵਡਿਆਈਆ। ਧਰਨੀ ਧਰਤ ਧਵਲ ਸੁਹਾ ਅਗੰਮੇ ਥਾਂ, ਥਨੰਤਰ ਆਪਣਾ ਰੰਗ ਰੰਗਾਈਆ। ਹੰਸ ਬਣਾਵਾਂ ਫੜ ਫੜ ਕਾਂ, ਕਾਗ ਹੰਸ ਰੂਪ ਵਖਾਈਆ। ਜਨ ਭਗਤਾਂ ਸਤਿ ਸਚ ਪਕੜ ਕੇ ਬਾਂਹ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮਾ ਰੰਗਲਾ, ਰੰਗਤ ਨਜ਼ਰ ਕਿਸੇ ਨਾ ਆਈਆ। ਮੈਂ ਲੇਖਾ ਜਾਣਾ ਸ਼ਾਹ ਕੰਗਲਾ, ਭੂਪਤ ਭੂਪਾ ਵੇਖ ਵਖਾਈਆ। ਮੇਰਾ ਸਦਾ ਧੁਨ ਅਨਾਦੀ ਚਾਰ ਮੰਗਲਾ, ਅਨਰਾਗੀ ਰਾਗ ਸੁਣਾਈਆ। ਮੇਰਾ ਲਹਿਣਾ ਦੇਣਾ ਨਾਨਕ ਧਾਰ ਦੇਸ਼ ਬੰਗਲਾ, ਬੰਗ ਕੀ ਆਪਣੀ ਆਸ ਰਖਾਈਆ। ਜਿਸ ਸ਼ਰਅ ਤੋੜਨੇ ਸੰਗਲਾ, ਸੰਗਲਾ ਦੀਪ ਨਾਲ ਮਿਲਾਈਆ। ਜਗਤ ਜਹਾਨ ਵੇਖਣਾ ਅੰਧਲਾ, ਧੁੰਦੂਕਾਰ ਤੱਕਣਾ ਖ਼ਲਕ ਖ਼ੁਦਾਈਆ। ਜਿਸ ਦਾ ਇਕੋ ਦੀਪਕ ਜਗਣਾ, ਜਗਤ ਜਹਾਨ ਕਰੇ ਰੁਸ਼ਨਾਈਆ। ਉਹ ਲਹਿਣੇ ਦੇਣੇ ਪੂਰੇ ਕਰੇ ਸਭਨਾ, ਸਭਾ ਮਲੇਛਾ ਵੇਖ ਵਖਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀ ਰੱਬਨਾ, ਯਾਮਬੀਨ ਤੇਰੀ ਵਡਿਆਈਆ। ਉਹਨੇ ਸਤਿਗੁਰ ਸ਼ਬਦ ਦੀ ਧਾਰ ਹੋ ਕੇ ਭੱਜਣਾ, ਭੱਜੇ ਵਾਹੋ ਦਾਹੀਆ। ਜਿਸ ਨੂੰ ਤੇਗ਼ ਬਹਾਦਰ ਕਿਹਾ ਸੱਜਣਾ, ਸਾਜਣ ਮੀਤ ਇਕ ਅਖਵਾਈਆ। ਜਿਸ ਮੁਹੰਮਦ ਦੀ ਆਸ਼ਾ ਪੂਰੀ ਕਰਨਾ ਜਗਣਾ, ਚਾਰ ਯਾਰੀ ਨਾਲ ਮਿਲਾਈਆ। ਤਿਸ ਨੂੰ ਸਭ ਨੇ ਕਰਨੀ ਬੰਦਨਾ, ਬੰਦਗੀ ਵਿਚ ਸੀਸ ਝੁਕਾਈਆ। ਜੋ ਖੋਜਿਆਂ ਕਿਸੇ ਨਾ ਲੱਭਣਾ, ਵੰਝੀ ਹਾਥ ਨਾ ਕੋਇ ਵਖਾਈਆ। ਜਿਸ ਦਾ ਲਹਿਣਾ ਦੇਣਾ ਹੋਵੇ ਉਪਰ ਸ਼ਾਹ ਰਗਣਾ, ਸ਼ਹਿਨਸ਼ਾਹ ਆਪਣਾ ਪਰਦਾ ਆਪ ਚੁਕਾਈਆ। ਜਿਸ ਧਰਮ ਨਿਸ਼ਾਨਾ ਗੱਡਣਾ, ਗਾਡ ਇਕੋ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਨਹੀਂ ਤਹਿਰੀਰੀ, ਪੂਰਬ ਸਮਝ ਨਾ ਕੋਇ ਸਮਝਾਈਆ। ਮੇਰਾ ਸੰਦੇਸ਼ਾ ਨਹੀਂ ਤਕਰੀਰੀ, ਲਫ਼ਜ ਅਲਫ਼ਾਜ ਨਾ ਕੋਇ ਵਡਿਆਈਆ। ਮੇਰਾ ਰੂਪ ਨਹੀਂ ਕੋਈ ਪੀਰੀ, ਪੈਗ਼ੰਬਰਾਂ ਰੰਗ ਨਾ ਕੋਇ ਰੰਗਾਈਆ। ਮੇਰਾ ਖੇਲ ਨਹੀਂ

ਤਾਮੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਹੁਕਮ ਵਰਤੇ ਤਕਦੀਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਖੇਲ ਹੋਣਾ ਅਖ਼ੀਰੀ, ਆਖ਼ਰ ਦਿਆਂ ਸਮਝਾਈਆ। ਲੇਖਾ ਜਾਣੇ ਬੇਨਜ਼ੀਰੀ, ਬੇਨਜ਼ੀਰ ਆਪਣਾ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਬੜਾ ਅਗੰਮਾ, ਅਗੰਮ ਅਗੰਮ ਜਣਾਈਆ। ਜਿਸ ਦਾ ਹੱਦ ਨਾ ਦਿਸੇ ਬੰਨਾ, ਬੰਦਗੀ ਵਾਲਾ ਵੇਖਣ ਕੋਇ ਨਾ ਪਾਈਆ। ਮੇਰਾ ਸਮਝ ਨਾ ਆਇਆ ਇਕੋ ਕੰਨਾ, ਜੋ ਗੋਬਿੰਦ ਗਿਆ ਲਗਾਈਆ। ਮੈਂ ਜਗਤ ਜਹਾਨ ਵੇਖਣਾ ਘਨਾ, ਬਹੁ ਗਿਣਤੀ ਵਿਚ ਲੋਕਾਈਆ। ਦੀਨ ਦੁਨੀ ਦਾ ਨੇਤਰ ਵੇਖਣਾ ਅੰਨ੍ਹਾ, ਨਿਜ ਲੋਚਨ ਨਾ ਕੋਇ ਰੁਸ਼ਨਾਈਆ। ਮੈਂ ਭੇਵ ਖੁਲਾਉਣਾ ਤਾਰਾ ਚੰਨਾ, ਚੰਦ ਸਿਤਾਰ ਬੈਠੇ ਰਾਹ ਤਕਾਈਆ। ਮੈਂ ਆਸ਼ਾ ਪੂਰੀ ਕਰਨੀ ਵਿਸ਼ਨ ਸ਼ਿਵ ਬ੍ਰਹਮਾ, ਜੋ ਪਾਰਬ੍ਰਹਮ ਰਿਹਾ ਦ੍ਰਿੜਾਈਆ। ਮੈਂ ਜਗਤ ਜਹਾਨ ਵੇਖਣੀ ਤਮਅ, ਲਾਲਚ ਲੋਭ ਮੋਹ ਧਿਆਨ ਲਗਾਈਆ। ਮੈਂ ਭੇਵ ਖੁਲਾਉਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਪਰਦਾ ਆਪ ਉਠਾਈਆ। ਮੈਂ ਖ਼ੁਸ਼ੀ ਜਣਾਉਣੀ ਮੇਰਾ ਵਕਤ ਸੁਹੰਜਣਾ ਹੋਣਾ ਸਮਾਂ, ਸਮਾਂ ਆਪਣਾ ਰੰਗ ਰੰਗਾਈਆ। ਮੈਂ ਜਗਤ ਜਹਾਨ ਵੇਖਣਾ ਇਕ ਇਕ ਲਮਹ, ਲਮਹ ਲਮਹ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਸਰਨਾਈ ਇਕੋ ਮੰਨਾਂ, ਦੂਜੀ ਮਨਸਾ ਨਾ ਕੋਇ ਰਖਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਗੁੜਗਾਉਂ ਸ਼ਹਿਰ ਸੁਖਦੇਵ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਵਾਹ ਪ੍ਰਭੂ ਬੱਲੇ ਬੱਲੇ, ਬਲਧਾਰੀ ਏਕੰਕਾਰੀ ਤੇਰੀ ਬੇਪਰਵਾਹੀਆ। ਮੈਂ ਜੁਗ ਚੌਕੜੀ ਤੇਰੇ ਵੇਖੇ ਹੱਲੇ, ਹੱਲਾ ਸ਼ੇਰੀਆਂ ਦੇਣ ਵਾਲਿਆ ਜੁਗ ਜੁਗ ਨਵੀਂ ਬਣਤ ਬਣਾਈਆ। ਮੈਂ ਤੇਰੇ ਭਗਤ ਸੰਤ ਸੂਫ਼ੀ ਫ਼ਕੀਰ ਗੁਰੂ ਤੱਕੇ ਇਕੱਲੇ, ਬਿਨ ਨੇਤਰ ਲੋਚਨ ਨੈਣਾਂ ਧਿਆਨ ਲਗਾਈਆ। ਜੋ ਸ਼ਬਦ ਸੰਦੇਸੇ ਮੇਰੀ ਧਾਰ ਵਿਚ ਲੋਕਮਾਤ ਘੱਲੇ, ਮਾਨਸ ਮਾਨਵ ਮਾਨੁਖ ਕੀਤੀ ਪੜ੍ਹਾਈਆ। ਅੰਤ ਕੰਤ ਭਗਵੰਤ ਵਸਤ ਰਹੀ ਕਿਸੇ ਨਾ ਪੱਲੇ, ਪਲਕਾਂ ਪਿਛੇ ਬਹਿਣ ਵਾਲਿਆ ਵੇਖਣਾ ਚਾਈਂ ਚਾਈਂਆ। ਆਤਮ ਪਰਮਾਤਮ ਧਾਰ ਕਿਸੇ ਨਾ ਰਲੇ, ਰਲ ਮਿਲ ਤੇਰੇ ਰੂਪ ਵਿਚ ਨਾ ਕੋਇ ਸਮਾਈਆ। ਮੇਰੇ ਸਵਾਮੀ ਅੰਤਰਜਾਮੀ ਵਡ ਅਛਲ ਅਛੱਲੇ, ਤੇਰੇ ਨਾਲੋਂ ਛਲੀਏ ਵਲੀਏ ਕਲਜੁਗ ਜੀਵ ਨਜ਼ਰੀ ਆਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਸ਼ਾਸਤਰਾਂ ਵਾਲਾ ਸੀਨਾ ਕਿਸੇ ਨਾ ਸੱਲੇ, ਆਰ ਪਾਰ ਪਾਰ ਆਰ ਤੀਰ ਅਣਿਆਲਾ ਨਾ ਕੋਇ ਜਣਾਈਆ। ਤੂੰ ਸਚਖੰਡ ਬੈਠਾ ਨਿਰਗੁਣ ਧਾਰ ਨਿਹਚਲ ਧਾਮ ਅਟੱਲੇ, ਦਰਗਾਹ ਸਾਚੀ ਆਸਣ ਲਾਈਆ। ਜਰਾ ਨਿਗਾਹ ਮਾਰ ਲੈ ਉਪਰੋਂ ਥੱਲੇ, ਥਲ ਜਲ ਮਹੀਅਲ ਵੇਖਣਾ ਚਾਈਂ ਚਾਈਂਆ। ਨਵ ਸੱਤ ਇਕੋ ਕੂੜ ਕੁੜਿਆਰ ਦੀ ਅਗਨੀ ਬਲੇ, ਤਤਵ ਤਤਾਂ ਰਹੀ ਜਲਾਈਆ। ਧਰਮ ਧਾਰ ਦੇ ਖ਼ਾਲੀ ਦਿਸਣ ਮਹੱਲੇ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਸਚ ਵਸਤ ਧਰਮ ਦੀ ਧਾਰ ਦਿਸੇ ਕਿਸੇ ਨਾ ਪੱਲੇ, ਕੰਨੀ ਗੰਢ ਨਾ ਕੋਇ ਵਖਾਈਆ। ਜੀਵ ਜੰਤ ਸਾਧ ਸੰਤ ਸਚ ਵਿਚ ਕੋਈ ਨਾ ਫਲੇ, ਖ਼ਾਲੀ ਰੁੱਖ ਸਿੰਮਲ ਵਾਂਗ ਲਹਿਰਾਈਆ। ਮੇਰੇ ਸਵਾਮੀ ਅਟਲ ਅਟਲੇ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸਤਿ ਨਿਰੰਕਾਰੀ, ਨਿਰਵੈਰ ਤੇਰੀ ਬੇਪਰਵਾਹੀਆ। ਦੀਨ ਦੁਨੀ ਤੱਕ ਸਾਕਾਰੀ, ਸ਼ਹਿਨਸ਼ਾਹ ਆਪਣਾ ਧਿਆਨ ਲਗਾਈਆ। ਨਵ ਸੱਤ ਵੇਖ ਹਾਹਾਕਾਰੀ, ਧੀਰਜ ਧੀਰ ਨਾ ਕੋਇ ਧਰਾਈਆ। ਤੇਰੇ ਨਾਮ ਦੀ ਹੋਈ ਬੇਕਾਰੀ, ਸਚ ਰੋਜ਼ਗਾਰ ਨਾ ਕੋਇ ਕਮਾਈਆ। ਕਲਜੁਗ ਕੂੜ ਕੁੜਿਆਰੀ ਲੱਗੀ ਯਾਰੀ, ਯਰਾਨਾ ਪੰਚ ਵਿਕਾਰ ਵਧਾਈਆ। ਹਉਮੈ ਹੰਗਤਾ ਚੜ੍ਹੀ ਖ਼ੁਮਾਰੀ, ਮਾਇਆ ਮਮਤਾ ਨਾਲ ਮਿਲਾਈਆ। ਪ੍ਰਭੂ ਤੇਰੇ ਉਤੇ ਹੋਈ ਬੇਇਤਬਾਰੀ, ਯਕੀਨ ਹਕ ਨਾ ਕੋਇ ਰਖਾਈਆ। ਦੀਨ ਮਜ਼੍ਹਬ ਕਰਨ ਗ਼ਦਾਰੀ, ਗਦਾਗਰ ਦਿਸੇ ਲੋਕਾਈਆ। ਤੂੰ ਖੇਲ ਖੇਲਣਹਾਰਾ ਨਰ ਨਾਰੀ, ਨਰ ਨਰਾਇਣ ਤੇਰੀ ਵਡ ਵਡਿਆਈਆ। ਤੇਰਾ ਧਰਮ ਦਾ ਦਿਸੇ ਨਾ ਕੋਇ ਪੁਜਾਰੀ, ਪੂਜਸ ਪਾਹਨ ਸੀਸ ਸਰਬ ਨਿਵਾਈਆ। ਧਰਮ ਦਵਾਰਿਆਂ ਹੋਏ ਬਦਕਾਰੀ, ਬਦੀ ਦਾ ਪੰਧ ਨਾ ਕੋਇ ਮੁਕਾਈਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਫ਼ਰਾਰੀ, ਇਸ਼ਟ ਦੇਵ ਨਜ਼ਰ ਕਿਸੇ ਨਾ ਆਈਆ। ਸਹਾਇਤਾ ਕਰੇ ਨਾ ਕੋਇ ਰਾਮ ਮੁਰਾਰੀ, ਕਾਹਨਾ ਕਾਹਨ ਨਾ ਕੋਇ ਚਤੁਰਾਈਆ। ਪੈਗ਼ੰਬਰ ਨਿਭਾਏ ਕੋਇ ਨਾ ਯਾਰੀ, ਯਰਾਨੇ ਸਾਰੇ ਰਹੇ ਤੁੜਾਈਆ। ਗੁਰੂਆਂ ਦਿਸੇ ਨਾ ਕੋਇ ਸਿਕਦਾਰੀ, ਸਿਕ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜ ਲੱਗਾ ਬਾਜ਼ਾਰੀ, ਹੱਟ ਹਟਵਾਣੇ ਜਗਤ ਵਿਕਾਰੇ ਨਜ਼ਰੀ ਆਈਆ। ਤੇਰੀ ਖੇਲ ਤੱਕੀ ਅਗੰਮ ਅਪਾਰੀ, ਅਲਖ ਅਗੋਚਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰੀਆਂ ਵੇਖੀਆਂ ਜਗਤ ਜਹਾਨ ਹੱਦਾਂ, ਹਦੂਦਾਂ ਧਿਆਨ ਲਗਾਈਆ। ਤੇਰੀਆਂ ਮੰਜ਼ਲਾਂ ਤੱਕੀਆਂ ਪਦਾਂ, ਪਤਿਪਰਮੇਸ਼ਵਰ ਭੇਵ ਰਿਹਾ ਨਾ ਰਾਈਆ। ਤੇਰੀਆਂ ਜਗਤ ਜਹਾਨ ਤੱਕੀਆਂ ਯਦਾਂ, ਯਦੀ ਆਪਣੀ ਅੱਖ ਖੁਲਾਈਆ। ਤੇਰੀਆਂ ਆਵਾਜ਼ਾਂ ਸੁਣੀਆਂ ਨਾਦੀ ਧੁਨ ਬਿਨਾ ਨੱਦਾਂ, ਅਨਹਦ ਨਾਦੀ ਨਾਦ ਦ੍ਰਿੜਾਈਆ। ਤੇਰੀਆਂ ਜਗਤ ਖ਼ੁਮਾਰੀਆਂ ਵੇਖੀਆਂ ਮਧਾਂ, ਮਾਨਸ ਮਾਨਵ ਸੰਗ ਰਲਾਈਆ। ਦੀਨ ਦੁਨੀ ਕੱਟੀਆਂ ਵੇਖੀਆਂ ਲਬਾਂ, ਸ਼ਰਅ ਸ਼ਰਅ ਫੋਲ ਫੁਲਾਈਆ। ਜਗਤ ਮਲੇਛਾਂ ਤੱਕੀ ਸਭਾ, ਸਭਾਪਤੀ ਨਜ਼ਰ ਕੋਇ ਨਾ ਆਈਆ। ਤੇਰਾ ਪਿਆਰ ਕਿਤੋਂ ਨਾ ਲੱਭਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਜਿਧਰ ਤੱਕਿਆ ਤੇਰੇ ਨਾਮ ਕਲਮੇ ਦਾ ਦਗ਼ਾ, ਧੋਖੇ ਵਿਚ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਵਾਂਗ ਕੱਗਾ, ਹੰਸ ਰੂਪ ਨਾ ਕੋਇ ਬਦਲਾਈਆ। ਤੇਰੀ ਚਰਨ ਸਰਨ ਬਿਨ ਤੇਰੀ ਕਿਰਪਾ ਕੋਇ ਨਾ ਲੱਗਾ, ਧੂੜੀ ਖ਼ਾਕ ਨਾ ਕੋਇ ਰਮਾਈਆ। ਜਿਧਰ ਤੱਕਾਂ ਦੀਨ ਦੁਨੀ ਉਫ਼ ਹਾਏ ਕਰੇ ਮੇਰਿਆ ਰੱਬਾ, ਰੱਬੇ ਰਹੀਮ ਨਜ਼ਰ ਕਿਸੇ ਨਾ ਆਈਆ। ਸਚ ਦੱਸ ਨਿਰਗੁਣ ਧਾਰ ਸਭ ਦੇ ਅੱਬਾ, ਅੰਮੀਜਾਨ ਕੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੂਰੇ ਸਰਬਗਾ, ਸ਼ਹਿਨਸ਼ਾਹ ਕੀ ਤੇਰੀ ਵਡ ਵਡਿਆਈਆ।