੨੭ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਬੜਾ ਜੁਗਲੀ ਨਾਦੀਆ ਵੈਸਟ ਬੰਗਾਲ ਹਰਭਜਨ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰੇ ਪਿਆਰ ਦਾ ਭਜਨ, ਦੁੱਖ ਭੈ ਭੰਜਨ ਭਜਨ ਸਿੰਘ ਮਿਲੇ ਵਡਿਆਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ
ਧੁਰ ਦਾ ਸੱਜਣ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਨਿਰਗੁਣ ਨਿਰਵੈਰ ਨਿਰੰਕਾਰ ਚਰਨ ਧੂੜ ਕਰਾ ਅਗੰਮਾ ਮਜਨ, ਦੁਰਮਤ ਮੈਲ ਅੰਤਰ ਨਿਰੰਤਰ ਭੀਤਰ ਬਾਹਰ ਰਹਿਣ ਕੋਇ ਨਾ ਪਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਧੁਰ ਅਨਾਦੀ ਨਾਦ ਰੂਪ ਵੱਜਣ, ਸ਼ਬਦ ਸੁਰਤ ਸੁਰਤ ਸ਼ਬਦ ਸਮਝਾਈਆ। ਜਗਤ ਜਹਾਨ ਨੌਜਵਾਨ ਭਗਤ ਸੁਹੇਲੇ ਕੂੜੀ ਮੰਜ਼ਲ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਮੇਲ ਮਿਲਾਵਾ ਹੋਵੇ ਅਨੋਖੇ ਗਗਨ, ਜਿਥੇ ਸੂਰੀਆ ਚੰਦ ਨਜ਼ਰ ਕੋਇ ਨਾ ਆਈਆ। ਦਰ ਦਵਾਰ ਏਕੰਕਾਰ ਮਨਜ਼ੂਰ ਕਰਨੀ ਬੰਦਨ, ਬੰਦੀਖ਼ਾਨਾ ਦੋ ਜਹਾਨ ਤੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਤਿ ਸਚ ਜਣਾ ਛੰਦਨ, ਢੋਲਾ ਸੋਹਲਾ ਇਕੋ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਨਾਮ ਦੀ ਚਾੜ੍ਹਨੀ ਰੰਗਣ, ਰੰਗਤ ਉਤਰ ਕਦੇ ਨਾ ਜਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਭਗਤਾਂ ਦੇ ਦੇ ਅਗੰਮੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਆਤਮ ਬ੍ਰਹਮ ਦੱਸ ਦੇ ਜ਼ਾਤ, ਅਜ਼ਾਤੀ ਵੰਡ ਰਹੇ ਨਾ ਰਾਈਆ। ਘਰ ਮੰਦਰ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸੱਜਣ ਸੁਹੇਲੇ ਇਕ ਇਕੇਲੇ ਕਲਜੁਗ ਅੰਤਮ ਪੁਛ ਵਾਤ, ਵਾਰਸ ਹੋ ਕੇ ਹੋ ਸਹਾਈਆ। ਮਾਤ ਕੁਲੱਖਣੀ ਮਨ ਕਾਮਨਾ ਕੂੜੀ ਅੰਦਰੋਂ ਕੱਢਣੀ ਨਾਰ ਕਮਜ਼ਾਤ, ਸਤਿਗੁਰ ਸ਼ਬਦ ਸ਼ਬਦੀ ਸ਼ਬਦ ਦੇਣੀ ਵਡਿਆਈਆ। ਨਿਰਗੁਣ ਧਾਰ ਨਿਰਵੈਰ ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਨਿਜ ਨੇਤਰ ਦਰਸ਼ਨ ਦੇਣਾ ਬਹੁ ਬਿਧ ਭਾਂਤ, ਬਹੁਰੂਪੀ ਆਪਣਾ ਖੇਲ ਵਖਾਈਆ। ਤੂੰ ਇਕ ਅਕੇਲਾ ਵਸੇਂ ਧਾਮ ਨਵੇਲਾ ਜਨ ਭਗਤਾਂ ਖੋਲਣਾ ਬਜਰ ਕਪਾਟ, ਬੰਦ ਕਿਵਾੜੀ ਆਪੇ ਕੁੰਡਾ ਲਾਹੀਆ। ਆਵਣ ਜਾਵਣ ਜਨਮ ਮਰਨ ਦੀ ਰਹੇ ਕੋਇ ਨਾ ਵਾਟ, ਲੱਖ ਚੁਰਾਸੀ ਜਮ ਕੀ ਫਾਸੀ ਦੇਣੀ ਕਟਾਈਆ। ਅੰਤ ਕੰਤ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਪੁਛਣੀ ਵਾਤ, ਨਿਰਵੈਰ ਹੋ ਕੇ ਮੇਲ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਬਖ਼ਸ਼ਣੀ ਘਾਟ, ਪਤਣ ਇਕੋ ਇਕ ਸੁਹਾਈਆ।
੩੦ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਢਾਕਾ ਬੰਗਲਾ ਦੇਸ਼ ਨਾਨਕ ਸ਼ਾਹੀ ਗੁਰੂਦਵਾਰਾ
ਢਾਕਾ ਯੂਨੀਵਰਸ਼ਟੀ ਦੇ ਪਿਛੇ ੩ ਮਾਈਮਨ ਸਿੰਘ ਰੋਡ ਸਵੇਰ ਵੇਲੇ
ਸੰਮਤ ਸ਼ਹਿਨਸ਼ਾਹੀ ਨਵ ਕਹੇ ਮੇਰਾ ਅੰਤ ਅਖ਼ੀਰ ਦਿਹਾੜਾ, ਦਿਉਹੜੀ ਪ੍ਰਭ ਨੂੰ ਸੀਸ ਝੁਕਾਈਆ। ਜੋ ਲਹਿਣਾ ਦੇਣਾ ਮੇਰਾ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤਾਂ ਸਮੁੰਦ ਸਾਗਰਾਂ ਧਿਆਨ ਲਗਾਈਆ। ਜਿਸ ਦਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੋ ਜਹਾਨ ਅਖਾੜਾ, ਨਵ ਸੱਤ ਬ੍ਰਹਮ ਮਤ ਆਪਣਾ ਭੇਵ ਚੁਕਾਈਆ। ਮੇਰਾ ਓਸ ਸਵਾਮੀ ਅੰਤਰਜਾਮੀ ਅਗੇ ਇਕੋ ਹਾੜਾ, ਹਿਰਦਿਉਂ ਹਰਿ ਹਰਿ ਅਗੇ ਮੰਗ ਮੰਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਨਿਵਾਸੀ ਅਗੰਮੀ ਲਾੜਾ, ਲੱਖ ਚੁਰਾਸੀ ਆਤਮ ਧਾਰ ਪ੍ਰਨਾਈਆ। ਮੇਰੇ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਧੁਰ ਪ੍ਰੇਮ ਦਾ ਰੰਗ ਚਾੜ੍ਹ ਦੇ ਗਾਹੜਾ, ਆਦਿ ਅੰਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੇਰਾ ਦਿਵਸ ਆਖ਼ਰੀ ਜਗ, ਸੰਮਤ ਸ਼ਹਿਨਸ਼ਾਹੀ ਨਵ ਨਾਲ ਵਡਿਆਈਆ। ਮੈਂ ਪਰਸਾਂ ਪ੍ਰਭੂ ਦੇ ਪਗ, ਬਿਨ ਚਰਨਾਂ ਸੀਸ ਝੁਕਾਈਆ। ਸਚ ਸਰਨਾਈ ਜਾਵਾਂ ਲਗ, ਲਗ ਮਾਤਰ ਦਾ ਡੇਰਾ ਢਾਹੀਆ। ਕਿਰਪਾ ਕਰੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜੋ ਹੰਸ ਬਣਾਵੇ ਕੱਗ, ਕਾਗੋਂ ਹੰਸ ਉਡਾਈਆ। ਕਲਜੁਗ ਕੂੜ ਬੁਝਾਏ ਅੱਗ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੈਨੂੰ ਦੋ ਜਹਾਨ ਦਿਓ ਵਧਾਈ, ਖ਼ੁਸ਼ੀਆਂ ਨਾਲ ਜਣਾਈਆ। ਕਿਰਪਾ ਕਰੇ ਬੇਪਰਵਾਹੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਆਦਿ ਜੁਗਾਦੀ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਜਿਸ ਦੀ ਸ਼ਬਦੀ ਧਾਰ ਸ਼ਨਵਾਈ, ਦੋ ਜਹਾਨਾਂ ਹੁਕਮ ਸੁਣਾਈਆ। ਸੋ ਪਾਤਸ਼ਾਹ ਸ਼ਹਿਨਸ਼ਾਹ ਅਗੰਮ ਅਥਾਹੀ, ਅਲਖ ਅਗੋਚਰ ਵਡ ਵਡਿਆਈਆ। ਜੋ ਲੱਖ ਚੁਰਾਸੀ ਸਭ ਦਾ ਮਾਹੀ, ਮਹਿਬੂਬ ਨੂਰ ਅਲਾਹੀਆ। ਉਹ ਲਹਿਣੇ ਦੇਣੇ ਲੇਖੇ ਜਾਣੇ ਥਾਉਂ ਥਾਈਂ, ਜੁਗ ਚੌਕੜੀ ਵੇਖ ਵਖਾਈਆ। ਜਿਸ ਨਿਰਗੁਣ ਹੋ ਕੇ ਸਰਗੁਣ ਧਾਰ ਚਲਾਈ, ਤਤਾਂ ਨਾਤਾ ਸਹਿਜ ਸੁਭਾਈਆ। ਅਵਤਾਰ ਪੈਗ਼ੰਬਰ ਗੁਰ ਆਪਣੀ ਧਾਰ ਪ੍ਰਗਟਾਈ, ਲੋਕਮਾਤ ਵੇਖ ਵਖਾਈਆ। ਧੁਰ ਸੰਦੇਸ਼ਾ ਜੁਗੋ ਜੁਗ ਸ਼ਬਦੀ ਹੁਕਮ ਕਰ ਸ਼ਨਵਾਈ, ਸ਼ਹਿਨਸ਼ਾਹ ਕਰੀ ਅਗੰਮ ਪੜ੍ਹਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਨੱਚਾਂ ਟੱਪਾਂ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਈਆ। ਦੋਵੇਂ ਭੁਜਾ ਉਠਾ ਕੇ ਬਾਹੀਂ, ਤਾਲੀ ਬਿਨ ਹੱਥਾਂ ਰਹੀ ਵਜਾਈਆ। ਮੈਨੂੰ ਯਾਦ ਪੁਰਾਣੀ ਪੂਰਬਲੀ ਫੇਰ ਆਈ, ਜਿਸ ਦੀ ਆਇਤਾਂ ਤੋਂ ਬਾਹਰ ਪੜ੍ਹਾਈਆ। ਜਿਸ ਦਾ ਲੇਖਾ ਲਿਖਿਆ ਕਿਸੇ ਨਾਹੀਂ, ਕਲਮ ਦਵਾਤ ਕਾਗ਼ਜ਼ ਨਾ ਕੋਇ ਚਤੁਰਾਈਆ। ਜਿਥੇ ਚਰਨ ਛੁਹਾਇਆ ਨਿਰਗੁਣ ਨਾਨਕ ਸਰਗੁਣ ਤਤ ਸੰਗ ਮਿਲਾਈ, ਮਿਲ ਮਿਲ ਕੇ ਵੱਜੀ ਵਧਾਈਆ। ਉਹ ਧਾਮ ਸੁਹੰਜਣਾ ਜਿਸ ਨੂੰ ਕਹਿਦੇ ਨਾਨਕ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਢੋਲੇ ਧੁਰਦਰਗਾਹੀਆ। ਮੇਰੀ ਸਾਹਿਬ ਨਾਲ ਪ੍ਰੀਤ, ਜੋ ਪ੍ਰੀਤਮ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦੀ ਵੱਖਰੀ ਰੀਤ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਆਤਮ ਧਾਰ ਸਭ ਦਾ ਮੀਤ, ਪਰਮਾਤਮ ਨੂਰ ਅਲਾਹੀਆ। ਜਿਸ ਦਾ ਖੇਲ ਮੰਦਰ ਮਸੀਤ, ਕਾਅਬਿਆਂ ਕਰੇ ਰੁਸ਼ਨਾਈਆ। ਸੋ ਹਰ ਘਟ ਵਸਿਆ ਚੀਤ, ਗ੍ਰਹਿ ਗ੍ਰਹਿ ਸੋਭਾ ਪਾਈਆ। ਜੋ ਮੇਰੇ ਉਤੇ ਧਰਮ ਦੀ ਧਾਰ ਮਾਰਕੇ ਗਿਆ ਲੀਕ, ਬਿਨ ਲਾਈਨਾਂ ਲਾਈਨ ਬਣਾਈਆ। ਸ਼ਬਦੀ ਧਾਰ ਕਰ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਜਿਸ ਦੇ ਵਿਚ ਹਕ ਤੌਫ਼ੀਕ, ਓਹ ਮਾਲਕ ਖ਼ਾਲਕ ਖ਼ਲਕ ਖ਼ੁਦਾਈਆ। ਜੋ ਨਿਤ ਨਵਿਤ ਲਾਸ਼ਰੀਕ, ਸ਼ਰਅ ਤੋਂ ਪਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦ੍ਰਿੜਾਈਆ। ਧਰਨੀ ਕਹੇ ਮੇਰੇ ਉਤੇ ਸਤਿਗੁਰ ਧਾਰ ਲਾਈ ਸਮਾਧੀ, ਨਾਨਕ ਨਾਨਕ ਨਾਨਕ ਸਤਿਗੁਰ ਵਿਚ ਸਮਾਈਆ। ਬਿਨਾ ਰਸਨਾ ਜਿਹਵਾ ਰਿਹਾ ਅਰਾਧੀ, ਬਿਨ ਢੋਲਿਆਂ ਢੋਲੇ ਰਿਹਾ ਦ੍ਰਿੜਾਈਆ। ਬਿਸਮਿਲ ਧਾਰ ਹੋਇਆ ਵਿਸਮਾਦੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਸੁਣੇ ਨਾਦ ਧੁਨ ਅਨਾਦੀ, ਅਨਹਦ ਰਾਗ ਰਾਗ ਵਡਿਆਈਆ। ਬਿਨਾ ਸੁਰਤੀ ਸੁਰਤ ਤੋਂ ਰਿਹਾ ਜਾਗੀ, ਆਲਸ ਨਿੰਦਰਾ ਨਾ ਕੋਇ ਰਖਾਈਆ। ਭੇਵ ਜਾਣੇ
ਨਾ ਮਰਦਾਨਾ ਰਬਾਬੀ, ਕੀ ਰੱਬੇ ਨੂਰ ਅਲਾਹ ਅਲਾਹ ਵਿਚ ਆਪਣਾ ਰੰਗ ਵਖਾਈਆ। ਜਿਸ ਦਾ ਖੇਲ ਬੋਧ ਅਗਾਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਨਾਨਕ ਸਤਿਗੁਰ ਸਤਿਗੁਰ ਵਿਚ ਸਮਾਂ, ਸਤਿ ਸਤਿ ਸਤਿ ਦਿਤਾ ਦ੍ਰਿੜਾਈਆ। ਸਭ ਦਾ ਮਾਲਕ ਇਕੋ ਰਹਿਨੁਮਾ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਵਸਣਹਾਰਾ ਜ਼ਿਮੀਂ ਅਸਮਾਂ, ਅਰਸ਼ ਫ਼ਰਸ਼ ਸੋਭਾ ਪਾਈਆ। ਜਿਸ ਦਾ ਖੇਲ ਅਗੰਮ ਅਥਾਹ, ਹਰਿ ਵੱਡਾ ਵਡ ਵਡਿਆਈਆ। ਉਹ ਲਾਸਾਨੀ ਬੇਪ੍ਰਵਾਹ, ਬੇਪ੍ਰਵਾਹੀ ਆਪਣੇ ਵਿਚ ਪ੍ਰਗਟਾਈਆ। ਜੋ ਲਹਿਣਾ ਦੇਣਾ ਜਾਣੇ ਦੋ ਜਹਾਂ, ਦੋਹਰੀ ਆਪਣੀ ਕਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਤੱਕਿਆ ਨੂਰ ਨੁਰਾਨਾ ਧਰਮ ਧਰਮ ਧਾਰ ਦਾ ਜੋਤੀ, ਜੋਤਾਂ ਵਾਲੇ ਜਿਸ ਦੇ ਵਿਚ ਸਮਾਈਆ। ਮੈਂ ਰਹਿ ਗਈ ਖਲੀ ਖਲੋਤੀ, ਆਪਣੀ ਸਾਰ ਕੋਇ ਨਾ ਪਾਈਆ। ਮੇਰੇ ਤੇੜ ਨਾ ਬਸਤਰ ਨਾ ਧੋਤੀ, ਅੰਗੀ ਅੰਗ ਨਾ ਕੋਇ ਵਡਿਆਈਆ। ਮੈਂ ਨਾ ਜਾਗੀ ਨਾ ਸੋਤੀ, ਸੁਰਤੀ ਜਗਤ ਨਾ ਕੋਇ ਰਖਾਈਆ। ਨਾ ਹੰਝੂਆਂ ਧਾਰ ਵਗੇ ਮੋਤੀ, ਛਹਿਬਰ ਨੈਣ ਨਾ ਕੋਇ ਲਗਾਈਆ। ਮੈਨੂੰ ਨਾ ਨਜ਼ਰ ਆਈ ਆਪਣੀ ਜ਼ਿਮੀਂ ਨਾ ਅਸਮਾਨਾਂ ਵਾਲੀ ਚੋਟੀ, ਮਧ ਵੇਖਣ ਕਿਛ ਨਾ ਪਾਈਆ। ਸ਼ਬਦ ਸੁਣਿਆ ਜਿਸ ਦਾ ਹੁਕਮ ਅਥਾਹ ਕੋਟਨ ਕੋਟੀ, ਗਣਤੀ ਗਣਤ ਨਾ ਕੋਇ ਗਿਣਾਈਆ। ਜਿਸ ਦਾ ਇਕੋ ਹੁਕਮ ਸਲੋਕੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਸ ਨੂੰ ਝੁਕਦੇ ਲੋਕ ਪ੍ਰਲੋਕੀ, ਚੌਦਾਂ ਲੋਕ ਚੌਦਾਂ ਤਬਕ ਸੀਸ ਨਿਵਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਆਦਿ ਅੰਤ ਇਕੋ ਹੋਸੀ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਨਾਨਕ ਨਿਰਗੁਣ ਤੱਕਿਆ ਨੂਰ ਅਲਾਹ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਹੁਕਮ ਅਗੰਮ ਸਲਾਹ, ਬੁਧੀ ਤੋਂ ਪਰੇ ਮਸ਼ਵਰੇ ਰਿਹਾ ਜਣਾਈਆ। ਮੇਰੀ ਹਲੂਣ ਕੇ ਦੱਸਿਆ ਬਾਂਹ, ਅੰਦਰੋਂ ਸੁਰਤ ਦਿਤੀ ਖੁਲਾਈਆ। ਮੈਂ ਖ਼ੁਸ਼ੀਆਂ ਵਿਚ ਕੀਤਾ ਵਾਹ ਵਾਹ, ਵਾਹਵਾ ਤੇਰੀ ਵਡ ਵਡਿਆਈਆ। ਉਸ ਹੁਕਮ ਸੰਦੇਸ਼ਾ ਮੈਨੂੰ ਦਿਤਾ ਸੁਣਾ, ਅਣਸੁਣਤ ਦਿਤਾ ਸਮਝਾਈਆ। ਓਹ ਤੱਕ ਜੋ ਸਭ ਦਾ ਪਿਤਾ ਮਾਂ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੈਂ ਝਟ ਸੀਸ ਦਿਤਾ ਨਿਵਾ, ਨਿਵ ਨਿਵ ਲਾਗੀ ਪਾਈਆ। ਧੂੜੀ ਖ਼ਾਕ ਲਈ ਰਮਾ, ਮਾਟੀ ਮਸਤਕ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਸਤਿਗੁਰ ਨਾਨਕ ਮੇਰੇ ਵੱਲ ਮਾਰੀ ਝਾਕੀ, ਨਿਗਾਹ ਨੈਣ ਨੈਣ ਵਾਲੀ ਬਦਲਾਈਆ। ਮੇਰੀ ਅੰਦਰੋਂ ਖੁਲ੍ਹ ਗਈ ਤਾਕੀ, ਪਰਦਾ ਪਰਦਿਆਂ ਅੰਦਰ ਰਿਹਾ ਨਾ ਰਾਈਆ। ਮੇਰੀ ਜ਼ਿੰਦਗੀ ਵਿਚੋਂ ਬਦਲ ਗਈ ਹਯਾਤੀ, ਜੀਵਣ ਜੀਵਣ ਦਿਤਾ ਬਦਲਾਈਆ। ਨਾਮ ਪਿਆਲਾ ਦਿਤਾ ਅਗੰਮੇ ਸਾਕੀ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋ ਬਾਹਰੋਂ ਤਨ ਵਜੂਦ ਦਿਸੇ ਖ਼ਾਕੀ, ਅੰਤਰ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਹੁਕਮ ਸੰਦੇਸ਼ਾ ਦਿਤਾ ਧਰਨੀਏ ਤੇਰਾ ਲਹਿਣਾ ਦੇਣਾ ਹੋਰ ਬਾਕੀ, ਬਾਕਾਇਦਾ ਦਿਆਂ ਦ੍ਰਿੜਾਈਆ। ਸਦੀ ਚੌਧਵੀਂ ਅੰਤ ਮੁਹੰਮਦ ਦਾ ਤੱਕ ਲੈ ਵਾਕੀ, ਵਾਕਫ਼ਕਾਰ ਕੀ ਸਮਝਾਈਆ। ਚਾਰ ਯਾਰਾਂ ਕੀ ਸੰਦੇਸਾ ਰਿਹਾ ਆਖੀ, ਜਗਤ ਅੱਖਰਾਂ ਨਾਲ ਵਡਿਆਈਆ। ਧਰਨੀ ਕਹੇ ਮੇਰੇ ਅੰਤਸ਼ਕਰਨ ਬਿਨਾ ਅਲਿਫ਼ ਬੇ ਤੋਂ ਵਿਦਿਆ ਅਗੰਮੀ ਭਾਖੀ, ਬੇ
ਅਲਿਫ਼ ਜਿਸ ਨੂੰ ਸਮਝੇ ਕਿਛ ਨਾ ਰਾਈਆ। ਨਿਰਗੁਣ ਧਾਰ ਸਤਿਗੁਰ ਨਾਨਕ ਮੈਨੂੰ ਵਖਾਈ ਅਗੰਮੀ ਹਾਟੀ, ਜਿਥੇ ਵਸਤ ਅਗੰਮ ਅਥਾਹ ਟਿਕਾਈਆ। ਉਥੇ ਪ੍ਰਕਾਸ਼ ਤੱਕਿਆ ਇਕੋ ਨੂਰ ਨੁਰਾਨਾ ਲਾਟੀ, ਜੋਤੀ ਜਾਤਾ ਡਗਮਗਾਈਆ। ਫੇਰ ਹੁਕਮ ਸੁਣਿਆ ਨਾਲ ਭੇਵ ਦੱਸਿਆ ਪੁਰਖ ਸਮਰਾਥੀ, ਕੀ ਕਰਤਾ ਕਾਰ ਕਮਾਈਆ। ਜੋ ਸਦਾ ਸਹਾਈ ਅਨਾਥ ਅਨਾਥੀ, ਦੀਨਨ ਆਪਣੇ ਗਲੇ ਲਗਾਈਆ। ਧਰਨੀ ਕਹੇ ਬਿਨਾ ਅੱਖਰਾਂ ਤੋਂ ਮੈਨੂੰ ਵਖਾਈ ਪਾਤੀ, ਪਤ੍ਰਕਾ ਇਕੋ ਇਕ ਸਮਝਾਈਆ। ਨੀ ਕੋਝੀਏ ਕਮਲੀਏ ਧਰਨੀਏ ਤੇਰੇ ਉਤੇ ਆਉਣਾ ਕਮਲਾਪਾਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦੀ ਇਕੋ ਮੰਜ਼ਲ ਹੋਵੇ ਇਕੋ ਘਾਟੀ, ਘਾਟੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੈਂ ਨਿਵ ਨਿਵ ਕੀਤੀ ਨਿਮਸਕਾਰ, ਸਤਿਜੁਗ ਧਾਰ ਸੀਸ ਨਿਵਾਈਆ। ਮੇਰੇ ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਚਰਨ ਧੂੜ ਲਗਾਵਾਂ ਛਾਰ, ਮਸਤਕ ਖ਼ਾਕ ਰਮਾਈਆ। ਮੇਰਾ ਲਹਿਣਾ ਦੇਣਾ ਦੱਸ ਕਿਸ ਬਿਧ ਬੇੜਾ ਲਾਵੇ ਪਾਰ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਨਾਨਕ ਨਿਰਗੁਣ ਨਾਮ ਵਜਾਈ ਸਿਤਾਰ, ਬਿਨਾ ਤੰਦ ਸਿਤਾਰ ਹਿਲਾਈਆ। ਫੇਰ ਦੱਸਿਆ ਨਾਲ ਇਸ਼ਾਰ, ਬਿਨ ਸੈਨਤ ਸੈਨਤ ਇਕ ਦ੍ਰਿੜਾਈਆ। ਓਹ ਵੇਖ ਅਗੰਮੀ ਯਾਰ, ਜੋ ਜੁਗ ਜੁਗ ਯਰਾਨਾ ਸਭ ਦੇ ਨਾਲ ਰਖਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ, ਕਲਜੁਗ ਅੰਤ ਲਏ ਅੰਗੜਾਈਆ। ਤੇਰੀ ਕੂੜੀ ਕਿਰਿਆ ਦਏ ਉਤਾਰ, ਮਿਹਰ ਨਜ਼ਰ ਇਕ ਉਠਾਈਆ। ਪਾਪਾਂ ਵਾਲਾ ਰਹੇ ਨਾ ਕੋਈ ਭਾਰ, ਪਤਤ ਪੁਨੀਤ ਦਏ ਬਣਾਈਆ। ਉਹ ਸਵਾਮੀ ਅੰਤਰਜਾਮੀ ਤੇਰੀ ਪਾਵੇ ਸਾਰ, ਮਹਾਸਾਰਥੀ ਇਕ ਅਖਵਾਈਆ। ਜਿਸ ਦਾ ਭਵਿਖਤਾਂ ਵਿਚ ਇਜ਼ਹਾਰ, ਪੈਗ਼ੰਬਰ ਪੇਸ਼ੀਨਗੋਈਆਂ ਵਾਲੇ ਢੋਲੇ ਗਾਈਆ। ਤੂੰ ਸਦੀ ਚੌਧਵੀਂ ਅੰਤ ਰਹੀਂ ਤਿਆਰ, ਤ੍ਰੈਗੁਣ ਅਤੀਤਾ ਦੇਵੇ ਮਾਣ ਵਡਿਆਈਆ। ਤੇਰਾ ਲੇਖਾ ਪੂਰਾ ਕਰੇ ਕੁਦਰਤ ਦਾ ਕਾਦਰ ਇਕ ਕਰਤਾਰ, ਏਕੰਕਾਰ ਵਡ ਵਡਿਆਈਆ। ਤੇਰੀ ਪੈਜ ਜਾਏ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਧਰਨੀ ਤੂੰ ਖੋਲ ਕੇ ਰੱਖੀਂ ਤਾਕਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਉਹ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਆਕਾ, ਅਕਲ ਕਲਧਾਰੀ ਇਕ ਅਖਵਾਈਆ। ਜਿਸ ਨੂੰ ਨਿਰਗੁਣ ਧਾਰ ਕਹਿੰਦੇ ਛੋਹਰ ਬਾਂਕਾ, ਸ਼ੌਹਰ ਸਭ ਦਾ ਨੂਰ ਅਲਾਹੀਆ। ਜਿਸ ਭਵਿਖਤ ਪੂਰਾ ਕਰਨਾ ਪੈਗ਼ੰਬਰਾਂ ਵਾਲਾ ਵਾਕਾ, ਵਕਤ ਸੁਹੰਜਣਾ ਆਪਣੇ ਰੰਗ ਰੰਗਾਈਆ। ਉਹ ਜ਼ਰੂਰ ਤੇਰਾ ਲੇਖਾ ਲੇਖੇ ਲਾਵੇ ਵਿਚ ਢਾਕਾ, ਢਹਿੰਦੀ ਧਾਰ ਨਾ ਕੋਇ ਵਖਾਈਆ। ਜਿਸ ਦੇ ਪਿਛੋਂ ਦੀਨ ਦੁਨੀ ਦਾ ਬਦਲ ਜਾਣਾ ਸਾਕਾ, ਸਾਖਿਆਤ ਆਪਣੀ ਖੇਲ ਵਖਾਈਆ। ਜੋ ਲੇਖਾ ਜਾਣੇ ਨੂਰ ਅਲਾਹੀ ਪਾਕਾ, ਪਰਵਰਦਿਗਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਸਤਿਗੁਰ ਨਾਨਕ ਦਿਤਾ ਅਗੰਮ ਇਸ਼ਾਰਾ, ਬਿਨ ਸੈਨਤ ਜਗਤ ਸਮਝਾਈਆ। ਖੇਲ ਤੱਕ ਏਕੰਕਾਰਾ, ਕੀ ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਏਸ ਧਰਨੀ ਭਾਗ ਲੱਗੇ ਦੁਬਾਰਾ, ਦੋਹਰੀ ਵੱਜੇ ਵਧਾਈਆ। ਸਤਿਗੁਰ ਸ਼ਬਦ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਏਥੇ ਨਾਨਕ ਧਾਰ ਬਣੇ ਗੁਰੂਦਵਾਰਾ, ਗੁਰੂ ਗੁਰਦੇਵ ਇਕ ਅਖਵਾਈਆ। ਜਿਸ ਦਾ ਧਰਮ ਵੱਜੇ ਨਗਾਰਾ, ਨੌਬਤ ਨਾਮ ਸਲਾਹੀਆ। ਭਗਤਾਂ
ਕਰੇ ਪਿਆਰਾ, ਕਸੀਰਾ ਰਵੀਦਾਸ ਦਏ ਗਵਾਹੀਆ। ਤੂੰ ਮੇਰਾ ਮੈਂ ਤੇਰਾ ਹੋਵੇ ਨਾਅਰਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋ ਮੱਕੇ ਕਾਅਬਿਆਂ ਪਾਵੇ ਸਾਰਾ, ਨਾਨਕ ਤੱਕੜ ਸਤਿਗੁਰ ਤੋਲ ਤੁਲਾਈਆ। ਮੌਲੀ ਤੰਦ ਸਭ ਦਾ ਹੋਏ ਸ਼ਿੰਗਾਰਾ, ਧਰਮ ਧਾਰ ਸਮਝਾਈਆ। ਤੁਰਕੀ ਵੇਖੇ ਆਪ ਨਜ਼ਾਰਾ, ਟੋਪੀ ਟੋਪ ਵਾਲੀ ਸੁਹਾਈਆ। ਨਵ ਸੱਤ ਦਾ ਇਕੋ ਹੋਵੇ ਦਾਇਰਾ, ਇਕੋ ਰੰਗ ਰੰਗਾਈਆ। ਤੇਰਾ ਲੇਖਾ ਢਾਕਿਉਂ ਫੇਰ ਹੋਣਾ ਨਾਲ ਕਾਹਿਰਾ, ਕਾਇਨਾਤ ਖੇਲ ਤੱਕਣਾ ਚਾਈਂ ਚਾਈਂਆ। ਚਾਰ ਯਾਰੀ ਮੁਹੰਮਦ ਨਾਲ ਕਰੇ ਮੁਜ਼ਾਹਿਰਾ, ਮਸ਼ਰਕ ਮਗ਼ਰਬ ਦੋਵੇਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੈਂ ਸੁਣ ਕੇ ਸ਼ਬਦੀ ਹੁਕਮ ਅੰਤਰ ਹੋਈ ਖ਼ਾਮੋਸ਼, ਬੁੱਲ ਜ਼ਬਾਂ ਨਾ ਕੋਇ ਹਿਲਾਈਆ। ਮੈਨੂੰ ਸੁਧ ਰਹੀ ਨਾ ਹੋਸ਼, ਬੇਹੋਸ਼ੀ ਰੂਪ ਨਾ ਕੋਇ ਵਡਿਆਈਆ। ਮੈਂ ਨਿਗਾਹ ਮਾਰੀ ਮੇਰੇ ਸਾਹਿਬ ਦਾ ਭੇਵ ਪਾ ਸਕੇ ਨਾ ਕੋਈ ਕੋਸ਼, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮੈਂ ਏਸੇ ਮਸਤੀ ਵਿਚ ਹੋਈ ਮਦਹੋਸ਼, ਮੇਰੇ ਅੰਦਰੋਂ ਮਧੁਰ ਧੁਨ ਆਵੇ ਚਾਈਂ ਚਾਈਂਆ। ਮੈਨੂੰ ਸਤਿਗੁਰ ਨਾਨਕ ਮੇਰੇ ਰੂਪ ਵਖਾਏ ਕੋਟਨ ਕੋਟ, ਅਣਗਿਣਤ ਦਿਤੇ ਜਣਾਈਆ। ਮੈਨੂੰ ਬਿਨ ਤਨ ਵਜੂਦੋਂ ਲੱਗੀ ਚੋਟ, ਆਲਸ ਨਿੰਦਰਾ ਰਿਹਾ ਨਾ ਰਾਈਆ। ਜਾਂ ਨਿਗਾਹ ਮਾਰੀ ਮੈਨੂੰ ਇਕੋ ਨਜ਼ਰੀ ਆਈ ਜੋਤ, ਜੋ ਜੋਤੀ ਜਾਤਾ ਹੋ ਕੇ ਹਰ ਘਟ ਰਿਹਾ ਸਮਾਈਆ। ਬਿਨਾ ਜ਼ਬਾਨ ਤੋਂ ਸੁਣਿਆ ਉਹ ਅਗੰਮਾ ਸਲੋਕ, ਜੋ ਸਤਿਨਾਮ ਵਿਚ ਸਮਾਈਆ। ਮੈਂ ਝੁਕਦੇ ਵੇਖੇ ਚੌਦਾਂ ਲੋਕ, ਚੌਦਾਂ ਤਬਕ ਸੀਸ ਨਿਵਾਈਆ। ਜਿਥੇ ਇਕੋ ਇਕ ਪੁਰਖ ਅਕਾਲ ਦੀ ਓਟ, ਦੂਸਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਦ੍ਰਿੜਾਈਆ। ਧਰਨੀ ਕਹੇ ਮੈਨੂੰ ਸਤਿਗੁਰ ਨਾਨਕ ਹੁਕਮ ਦਿਤਾ ਅਗੰਮੀ ਅੰਦਰ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਉਹ ਸੁਹਾਵਾ ਧੁਰ ਦਾ ਮੰਦਰ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਓਥੇ ਇਕੋ ਨਾਮ ਨਿਧਾਨ ਦਾ ਚੰਦਨ, ਦੂਜੀ ਵਸਤ ਨਜ਼ਰ ਕੋਇ ਨਾ ਆਈਆ। ਇਕੋ ਸਤਿ ਸਰੂਪ ਅਨੰਦਨ, ਅਨੰਦ ਅਨੰਦ ਵਿਚ ਸਮਾਈਆ। ਇਕੋ ਜੋਤ ਧਾਰ ਦੀ ਬੰਦਨ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਧਰਨੀ ਕਹੇ ਮੈਂ ਓਥੇ ਭਿਖਾਰਨ ਹੋ ਕੇ ਲੱਗੀ ਮੰਗਣ, ਦਰਵੇਸ਼ਣ ਹੋ ਕੇ ਝੋਲੀ ਡਾਹੀਆ। ਮੇਰੇ ਸਤਿਗੁਰੂ ਮੇਰੇ ਉਤੇ ਚਾੜ੍ਹ ਦੇ ਰੰਗਣ, ਦੁਰਮਤ ਮੈਲ ਮੈਲ ਧਵਾਈਆ। ਮੈਂ ਤੇਰੀ ਧੂੜੀ ਚਰਨ ਕਵਲ ਕਰਾਂ ਮਜਨ, ਆਪਣੀ ਖ਼ੁਸ਼ੀ ਬਣਾਈਆ। ਧਰਨੀ ਕਹੇ ਤੂੰ ਮੇਰਾ ਇਕੋ ਹੋਵੇਂ ਸੱਜਣ, ਸੱਜਣ ਮੀਤ ਅਖਵਾਈਆ। ਮੈਨੂੰ ਕਿਤਿਉਂ ਨਾ ਪੈਣਾ ਪਵੇ ਲੱਭਣ, ਖੋਜਨ ਬਨਖੰਡ ਕਦੇ ਨਾ ਜਾਈਆ। ਸ਼ਬਦੀ ਧਾਰ ਏਕੰਕਾਰ ਨਾਨਕ ਪਿਆਰ ਵਿਚ ਲੱਗਾ ਗੱਜਣ, ਜ਼ਿਮੀਂ ਅਸਮਾਨਾਂ ਇਕੋ ਗੂੰਜ ਸੁਣਾਈਆ। ਧਰਨੀ ਕਹੇ ਮੇਰਾ ਧਰਮ ਧਰਵਾਸ ਲੱਗਾ ਬੱਝਣ, ਧਰਮ ਧਰਮ ਨਾਲ ਵਡਿਆਈਆ। ਮੇਰੀ ਬੁਝਦੀ ਜਾਏ ਅਗਨ, ਤ੍ਰੈਗੁਣ ਤਾਮਸ ਰਹੀ ਨਾ ਰਾਈਆ। ਮੈਂ ਪੁਕਾਰ ਕੀਤੀ ਮੇਰੇ ਦਾਤਾਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਮੈਂ ਤੈਨੂੰ ਆਈ ਸੱਦਣ, ਹੋਕਾ ਦੇਵਾਂ ਚਾਈਂ ਚਾਈਂਆ। ਬਿਨ ਤੇਰੀ ਕਿਰਪਾ ਮੇਰੇ ਉਤੇ ਭਗਤ ਸੰਤ ਗੁਰਮੁਖ ਗੁਰਸਿਖ ਦੀਪਕ ਮੂਲ ਨਾ ਜਗਣ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਤੂੰ ਮੇਰਾ ਗੁਪਾਲ ਮੂਰਤ ਮਦਨ, ਅਨੁਭਵ ਪ੍ਰਕਾਸ਼ ਵਾਲੇ ਤੇਰੀ ਬੇਪਰਵਾਹੀਆ। ਤੂੰ ਮੈਨੂੰ ਲਗਾਉਣਾ ਅੰਗਣ, ਆਪਣੀ ਗੋਦ ਟਿਕਾਈਆ। ਮੇਰੀ ਮਨਜ਼ੂਰ ਕਰ ਲੈ ਬੰਦਨ, ਦਰ ਠਾਂਡੇ ਸੀਸ ਝੁਕਾਈਆ। ਮੇਰੇ ਅੰਤਸ਼ਕਰਨ ਪਾਉਣੀ ਠੰਡਣ, ਅੰਮ੍ਰਿਤ ਮੇਘ ਨਾਮ ਬਰਸਾਈਆ।
ਜੇ ਤੂੰ ਆਇਉਂ ਸਤਿਨਾਮ ਨਾਮ ਵੰਡਣ, ਨੌ ਖੰਡ ਪ੍ਰਿਥਮੀ ਦੇਣਾ ਵਰਤਾਈਆ। ਤੇਰਾ ਪਿਆਰ ਹੋਵੇ ਵਿਚ ਵਰਭੰਡਣ, ਬ੍ਰਹਿਮੰਡ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਨਾਨਕ ਧਰਨੀ ਕਹੇ ਉਠਾਇਆ ਹੱਥ, ਪੁਸ਼ਤ ਪਨਾਹ ਮੇਰੀ ਦਿਤਾ ਲਗਾਈਆ। ਪੁਰਖ ਅਕਾਲ ਅਕਾਲ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਸ਼ਬਦ ਅਗੰਮੀ ਵਥ, ਅਮੋਲਕ ਨਾਮ ਵਰਤਾਈਆ। ਉਸ ਦੇ ਅੰਤ ਗੋਬਿੰਦ ਸਥਰ ਜਾਣਾ ਲੱਥ, ਯਾਰੜਾ ਸੇਜ ਹੰਢਾਈਆ। ਉਸ ਦਾ ਹੁਕਮ ਹੋਣਾ ਅਕਥਨਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਜਿਸ ਦੇ ਦਰਸ਼ਨ ਨਾਲ ਸਗਲ ਵਸੂਰੇ ਜਾਣੇ ਲਥ, ਤੇਰਾ ਰੋਗ ਸੰਤਾਪ ਰਹੇ ਨਾ ਰਾਈਆ। ਤੂੰ ਨਿਰਗੁਣ ਧਾਰ ਟੇਕਣਾ ਮਥ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਸੁਣਾਈਆ। ਧਰਨੀ ਕਹੇ ਸਤਿਗੁਰ ਨਾਨਕ ਮੇਰੀਆਂ ਅਗੰਮੀ ਮੰਗਾਂ, ਜਗਤ ਆਸ ਨਾ ਕੋਇ ਰਖਾਈਆ। ਮੈਂ ਦੋ ਜਹਾਨ ਦੀ ਮੰਜ਼ਲ ਲੰਘਾਂ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਸਵਾਮੀ ਸੂਰਾ ਸਰਬੰਗਾ, ਸਾਹਿਬ ਸੁਲਤਾਨ ਤੇਰੀ ਵਡ ਵਡਿਆਈਆ। ਤੂੰ ਮਾਣ ਨਿਮਾਣਿਆਂ ਤਾਣ ਦੇਵੇਂ ਜੋ ਭੁੱਖਾ ਨੰਗਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਲੇਖਾ ਪੂਰਾ ਕਰਨਾ ਨਾਲ ਵਾਸਤਾ ਪਾਉਂਦੀ ਪੁਰਾਣੀ ਮਾਈ ਗੰਗਾ, ਗੰਗੋਤਰੀ ਆਪਣਾ ਧਿਆਨ ਲਗਾਈਆ। ਤੇਰਾ ਖੇਲ ਵਿਚ ਵਰਭੰਡਾ, ਬ੍ਰਹਿਮੰਡਾਂ ਤੇਰੀ ਵਜਦੀ ਰਹੇ ਵਧਾਈਆ। ਤੂੰ ਸਵਾਮੀ ਜੇਰਜ ਅੰਡਾ, ਉਤਭੁਜ ਸੇਤਜ ਰਚਨਾ ਤੇਰੀ ਵੇਖ ਵਖਾਈਆ। ਜੇ ਤੂੰ ਆ ਗਿਉਂ ਦੇਸ਼ ਬੰਗਲਾ ਢਾਕੇ ਵਾਲੇ ਕੰਢਾ, ਕੰਢੀ ਬੈਠੇ ਸਾਰੇ ਪਾਰ ਕਰਾਈਆ। ਨਾਲੇ ਲੇਖਾ ਤੱਕ ਲੈ ਮੇਰੇ ਉਤੇ ਤਾਰਾ ਚੰਦਾ, ਚੰਦ ਚਾਂਦਨੇ ਤੇਰੀ ਇਕ ਰੁਸ਼ਨਾਈਆ। ਜਿਸ ਪੈਗ਼ੰਬਰਾਂ ਪੂਰਾ ਕਰਨਾ ਪੰਧਾ, ਪਾਂਧੀ ਬੈਠਣ ਪੰਧ ਮੁਕਾਈਆ। ਤੇਰਾ ਕੂੜ ਕੁੜਿਆਰ ਦਾ ਜਗਤ ਰਹੇ ਕੋਈ ਨਾ ਧੰਦਾ, ਧੁੰਦੂਕਾਰ ਦੇਣਾ ਮਿਟਾਈਆ। ਅਗੇ ਸਫ਼ਰ ਰਹੇ ਨਾ ਲੰਮਾ, ਲੰਮੀ ਪੈ ਕੇ ਧਰਨੀ ਸਤਿਗੁਰ ਚਰਨਾਂ ਵਿਚ ਸੀਸ ਨਿਵਾਈਆ। ਢਾਕਾ ਕਹੇ ਓਸ ਵੇਲੇ ਦੋ ਜਹਾਨ ਕੰਬਾ, ਥਰਥਰਾਹਟ ਵਿਚ ਕੁਰਲਾਈਆ। ਸਤਿਗੁਰ ਨਾਨਕ ਸੋਇਆ ਨਹੀਂ ਸੀ ਕਿਸੇ ਉਤੇ ਮੰਜਾ, ਬਿਸਤਰ ਪ੍ਰੇਮ ਨਾਲ ਧਰਨੀ ਉਤੇ ਵਿਛਾਈਆ। ਇਕੋ ਰੰਗ ਰੱਖੇ ਨਾ ਕੋਈ ਸਵੇਰ ਨਾ ਸੰਝਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਦਾ ਹੱਥ ਵਿਚ ਫੜ ਕੇ ਡੰਡਾ, ਡੰਡਾਵਤ ਸਭ ਦੀ ਗਿਆ ਬਦਲਾਈਆ। ਨਾਲੇ ਇਸ਼ਾਰਾ ਕਰ ਕੇ ਨਾਲ ਪੰਜਾ, ਪੰਜਾਂ ਪਿਆਰਿਆਂ ਦੇ ਕੇ ਗਿਆ ਵਡਿਆਈਆ। ਧਰਨੀਏ ਤੇਰਾ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਇਕ ਕਰਾਈਆ। ਜੋ ਆਦਿ ਜੁਗਾਦਿ ਗੁਣੀ ਗਹਿੰਦਾ, ਗਹਿਰ ਗਵਰ ਇਕ ਅਖਵਾਈਆ। ਜਿਸ ਨੇ ਜਗਤ ਜਹਾਨ ਦਾ ਕੂੜਾ ਮੇਟਣਾ ਦੰਗਾ, ਸਤਿ ਸਚ ਦਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਨੂੰ ਖ਼ੁਸ਼ੀਆਂ ਵਿਚ ਚੜ੍ਹ ਗਈ ਮਸਤੀ, ਮੈਂ ਹੱਸ ਹੱਸ ਕੇ ਸਤਿਗੁਰ ਨਾਨਕ ਸੀਸ ਨਿਵਾਈਆ। ਮੈਨੂੰ ਬਿਨਾ ਖੁਮਾਰੀ ਤੋਂ ਬਿਨਾ ਯਾਰੀ ਤੋਂ ਮਿਲ ਗਈ ਉਹ ਹਸਤੀ, ਜੋ ਹਸਤ ਕੀਟਾਂ ਅੰਦਰ ਬੈਠਾ ਨੂਰ ਅਲਾਹੀਆ। ਜਿਸ ਮੇਰਾ ਲਹਿਣਾ ਦੇਣਾ ਪੂਰਾ ਕਰਨਾ ਦਸਤੋ ਦਸਤੀ, ਦਸਤ ਆਪਣਾ ਗਿਆ ਵਖਾਈਆ। ਜਿਸ ਇਸ਼ਾਰਾ ਕੀਤਾ ਸਦੀ ਚੌਧਵੀਂ ਉਜੜ ਕੇ ਢਾਕੇ ਦੀ ਫੇਰ ਵਸੂਗੀ ਬਸਤੀ, ਬਸਤੇ ਧਰਮ ਧਾਰ ਬੰਧਾਈਆ। ਕਿਰਪਾ ਕਰੇਗਾ ਪ੍ਰੀਤਮ ਅਰਸ਼ੀ, ਅਰਸ਼ੀ ਪ੍ਰੀਤਮ ਆਪਣਾ ਰੰਗ ਰੰਗਾਈਆ। ਖੇਲੇ
ਖੇਲ ਅਗੰਮਾ ਉਤੇ ਫ਼ਰਸ਼ੀ, ਤੇਰੀ ਮਿੱਟੀ ਖ਼ਾਕ ਸਾਚਾ ਸੰਗ ਵਖਾਈਆ। ਤੂੰ ਕਮਲੀਏ ਫੇਰ ਨਾ ਤਰਸੀਂ, ਰਹਿਮਤ ਤੇਰੇ ਉਤੇ ਕਮਾਈਆ। ਤੇਰੀ ਖ਼ੁਸ਼ੀਆਂ ਵਾਲੀ ਹੋਵੇ ਬਰਸੀ, ਸਾਲ ਬਸਾਲਾ ਤੇਰੀ ਵਜਦੀ ਰਹੇ ਵਧਾਈਆ। ਉਹ ਧੁਰ ਦਾ ਮਾਲਕ ਖ਼ਾਲਕ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਤਮ ਧਾਰ ਦਾ ਨਿਧਪਰਤੀ, ਪਰਤੀਨਿਧ ਇਕ ਅਖਵਾਈਆ। ਜੁਗ ਬਦਲਣਾ ਜਿਸ ਦਾ ਖੇਲ ਕਾਰ ਅਗੰਮੇ ਘਰ ਦੀ, ਸਚਖੰਡ ਨਿਵਾਸੀ ਸਾਚੀ ਕਾਰ ਕਮਾਈਆ। ਜਿਸ ਦਾ ਲੇਖਾ ਵੇਖਣਾ ਦਿਸ਼ਾ ਲਹਿੰਦੀ ਨਾਲ ਚੜ੍ਹਦੀ, ਚੜ੍ਹਦਾ ਲਹਿੰਦਾ ਇਕੋ ਰੰਗ ਰੰਗਾਈਆ। ਜਿਸ ਸਤਿਗੁਰ ਨਾਨਕ ਦੀ ਧਾਰ ਮੱਕੇ ਕਾਅਬੇ ਤੂੰਹੀ ਤੂੰਹੀ ਪੜ੍ਹਦੀ, ਉਹ ਚੜ੍ਹਦੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਧਰਨੀ ਕਹੇ ਮੈਂ ਸਤਿਗੁਰ ਨਾਨਕ ਚਰਨ ਚੁੰਮ ਕੇ ਹੋ ਗਈ ਚੁੱਪ, ਮੁਖ ਦੰਦ ਜ਼ਬਾਂ ਨਾ ਕੋਇ ਹਿਲਾਈਆ। ਮੈਨੂੰ ਦਿਸਿਆ ਅੰਧੇਰਾ ਘੁੱਪ, ਚਾਰੋਂ ਕੁੰਟ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੈਰਾਗਣ ਦੁਹਾਗਣ ਖੁਲ੍ਹੀ ਦਿਸੇ ਗੁੱਤ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਜਿਧਰ ਤੱਕਾਂ ਕਲਜੁਗ ਕੂੜੀ ਕਿਰਿਆ ਪਾਈ ਲੁੱਟ, ਧੀਰਜ ਧੀਰ ਨਾ ਕੋਇ ਧਰਾਈਆ। ਧਰਮ ਧਾਰ ਦਾ ਜਨਣੀ ਜਣੇ ਕੋਇ ਨਾ ਪੁਤ, ਭਗਤ ਰੂਪ ਵੇਖਣ ਕੋਇ ਨਾ ਪਾਈਆ। ਮੇਰੇ ਅੰਤਰ ਆਇਆ ਦੁੱਖ, ਰੋ ਰੋ ਕੇ ਦਿਤੀ ਦੁਹਾਈਆ। ਕੋਟਨ ਵਾਰ ਸੁੱਖਣਾ ਲਈ ਸੁੱਖ, ਗਲ ਪੱਲੂ ਇਕੋ ਪਾਈਆ। ਫੇਰ ਸਤਿਗੁਰ ਨਾਨਕ ਕੋਲੋਂ ਲਿਆ ਪੁਛ, ਦਰ ਠਾਡੇ ਸੀਸ ਝੁਕਾਈਆ। ਮੇਰੇ ਸਾਹਿਬ ਸਵਾਮੀ ਦੱਸ ਕੁਛ, ਕੱਛ ਮੱਛ ਦਾ ਲੇਖਾ ਦੇ ਦ੍ਰਿੜਾਈਆ। ਕੋਈ ਪਰਦਾ ਰਹੇ ਨਾ ਲੁਕ, ਭੇਵ ਅਭੇਦਾ ਦੇ ਖੁਲਾਈਆ। ਧਰਨੀ ਕਹੇ ਝਟ ਸਤਿਗੁਰ ਨਾਨਕ ਤੂੰ ਮੇਰਾ ਮੈਂ ਤੇਰਾ ਗਾਈ ਤੁਕ, ਇਕੋ ਰਾਗ ਨਾਦ ਸੁਣਾਈਆ। ਧਰਨੀਏ ਤੇਰੇ ਉਤੋਂ ਅੰਤ ਕਲਜੁਗ ਕੂੜ ਦਾ ਪੈਂਡਾ ਜਾਣਾ ਮੁਕ, ਮੁਕੰਮਲ ਦਿਆਂ ਸਮਝਾਈਆ। ਜਨ ਭਗਤ ਸੁਹੇਲੇ ਪ੍ਰਗਟ ਹੋਣਗੇ ਤੇਰੀ ਵਿਚੋਂ ਕੁੱਖ, ਤੇਰੇ ਰੰਗ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਉਹਨਾਂ ਦਾ ਉਜਲ ਕਰੇਗਾ ਮੁਖ, ਮੁਖ ਹਰਿ ਹਰਿ ਨਾਮ ਸਿਫ਼ਤਾਂ ਨਾਲ ਸਲਾਹੀਆ। ਫੇਰ ਤੂੰ ਹਾਏ ਕਹੀਂ ਨਾ ਉਫ਼, ਕੂਕ ਕੂਕ ਨਾ ਕੋਇ ਸੁਣਾਈਆ। ਓਸ ਸਵਾਮੀ ਅੰਤਰਜਾਮੀ ਜਾਣਾ ਝੁਕ, ਬਿਨ ਸੀਸ ਸੀਸ ਜਗਦੀਸ਼ ਝੁਕਾਈਆ। ਓਹ ਵਕਤ ਸੁਹੰਜਣਾ ਆਦਿ ਨਿਰੰਜਣਾ ਦਰਦ ਦੁੱਖ ਭੈ ਭੰਜਣਾ ਤੈਨੂੰ ਸਮਝਾਏ ਜਿਸ ਵੇਲੇ ਗਿਆ ਢੁਕ, ਢੁਕਵਾਂ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਨਿਵ ਨਿਵ ਕੀਤੀ ਅਰਦਾਸ, ਇਕੋ ਵਾਰ ਸੀਸ ਨਿਵਾਈਆ। ਤੇਰੀ ਸਤਿ ਸਚ ਦੀ ਰਾਸ, ਮੰਡਲ ਮੰਡਪ ਵੇਖਾਂ ਚਾਈਂ ਚਾਈਂਆ। ਤੇਰਾ ਰੂਪ ਅਨੂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰਾ ਨੂਰ ਅਲਾਹੀਆ। ਹਉ ਸੇਵਕ ਦਾਸੀ ਦਾਸ, ਜੁਗ ਜੁਗ ਤੇਰੀ ਸੇਵ ਕਮਾਈਆ। ਮੈਂ ਝੁਕਣ ਵਾਲੀ ਪ੍ਰਿਥਮੀ ਨਾਲ ਅਕਾਸ਼, ਗਗਨ ਮੰਡਲਾਂ ਨਾਲ ਮਿਲ ਕੇ ਤੇਰੀ ਧੂੜੀ ਖ਼ਾਕ ਰਮਾਈਆ। ਤੂੰ ਮੇਰੀ ਪੂਰੀ ਕਰਨੀ ਆਸ, ਆਸ਼ਾ ਤੇਰੇ ਚਰਨ ਕਵਲਾਂ ਵਿਚ ਟਿਕਾਈਆ। ਤੂੰ ਸਰਬ ਗੁਣਾ ਗੁਣਤਾਸ, ਭਰਪੂਰ ਰਿਹਾ ਸਰਬ ਥਾਈਂਆ। ਮੈਨੂੰ ਤੇਰੇ ਉਤੇ ਵਿਸ਼ਵਾਸ, ਤੂੰ ਵਿਸ਼ਿਆਂ ਤੋਂ ਬਾਹਰ ਧੁਰ ਦਾ ਮਾਹੀਆ। ਸਤਿਗੁਰ ਨਾਨਕ ਸ਼ਬਦੀ ਧਾਰ ਦਿਤਾ ਆਖ, ਬਿਨ ਅੱਖਰਾਂ ਦਿਤਾ ਸੁਣਾਈਆ। ਮੇਰਾ ਸਾਹਿਬ ਤੇਰੀ ਪਤ ਲਏ ਰਾਖ, ਸਤਿਗੁਰ ਸ਼ਬਦ ਨਾਲ ਵਡਿਆਈਆ। ਗੋਬਿੰਦ ਰੂਪ ਹੋ ਕੇ ਆਵੇ ਆਪ, ਸਤਿਗੁਰ ਗੋਬਿੰਦ ਨਾਲ ਮਿਲਾਈਆ। ਕਲਜੁਗ ਕੂੜ ਮੇਟ ਸੰਤਾਪ, ਤੇਰਾ ਦੁੱਖੜਾ
ਦਏ ਮਿਟਾਈਆ। ਤੇਰਾ ਸੀਨਾ ਕਰ ਕੇ ਪਾਕ, ਸੀਨੇ ਸੀਨੇ ਆਪਣਾ ਰੰਗ ਰੰਗਾਈਆ। ਜਨ ਭਗਤਾਂ ਖੋਲ ਕੇ ਬਜਰ ਕਪਾਟ, ਪਰਦਾ ਅੰਦਰੋਂ ਦਏ ਉਠਾਈਆ। ਨਾਮ ਨਿਧਾਨ ਵਖਾ ਕੇ ਹਾਟ, ਵਸਤ ਅਮੁਲ ਅਤੁਲ ਵਰਤਾਈਆ। ਤੇਰਾ ਦਵਾਰਾ ਸੁਹਾ ਕੇ ਘਾਟ, ਪਤਣ ਇਕੋ ਇਕ ਜਣਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਟੇਕਿਆ ਮਾਥ, ਮਸਤਕ ਧੂੜੀ ਖ਼ਾਕ ਰਮਾਈਆ। ਸਤਿਗੁਰ ਨਾਨਕ ਕਿਹਾ ਮੇਰਾ ਰੂਪ ਸਦਾ ਅਬਿਨਾਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜੁਗ ਚੌਕੜੀ ਪਾਵਾਂ ਰਾਸ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਤੇਰੀ ਪੂਰੀ ਹੋਵੇ ਆਸ, ਨਿਰਾਸਾ ਰੂਪ ਨਾ ਕੋਇ ਜਣਾਈਆ। ਧਰਨੀ ਕਹੇ ਮੈਨੂੰ ਇਕੋ ਵਾਰ ਨੂਰ ਅਗੰਮੀ ਦਾ ਹੋਇਆ ਪ੍ਰਕਾਸ਼, ਮੈਂ ਪ੍ਰਕਾਸ਼ਮਾਨ ਵਿਚ ਪ੍ਰਕਾਸ਼ ਰੂਪ ਗਈ ਸਮਾਈਆ। ਮੇਰਾ ਨਾ ਕੋਈ ਪਵਣ ਨਾ ਸਵਾਸ, ਪਵਣ ਪਾਣੀ ਰੂਪ ਨਾ ਕੋਇ ਬਦਲਾਈਆ। ਮੈਨੂੰ ਨਜ਼ਰ ਨਾ ਅਇਆ ਕੋਈ ਆਕਾਸ਼, ਕੋਟਨ ਕੋਟ ਆਕਾਸ਼ ਸਤਿਗੁਰ ਚਰਨਾਂ ਹੇਠ ਸੋਭਾ ਪਾਈਆ। ਮੈਂ ਜੋੜ ਕੇ ਪ੍ਰੇਮ ਪਿਆਰ ਮੁਹੱਬਤ ਵਾਲੇ ਬਿਨਾ ਹੱਥਾਂ ਤੋਂ ਹਾਥ, ਡੰਡਾਵਤ ਬੰਦਨਾ ਸਜਦਾ ਕਰ ਕੇ ਸੀਸ ਦਿਤਾ ਨਿਵਾਈਆ। ਮੈਨੂੰ ਇਕੋ ਸ਼ਬਦ ਦੀ ਆਈ ਅਗੰਮੀ ਆਵਾਜ਼, ਜਿਸ ਰਾਜ਼ ਦਿਤਾ ਸਮਝਾਈਆ। ਨੀ ਜਿਸ ਲੇਖਾ ਪੂਰਾ ਕਰਨਾ ਰੋਜ਼ਾ ਨਿਮਾਜ਼, ਸਦੀ ਚੌਧਵੀਂ ਪੰਧ ਮੁਕਾਈਆ। ਤੂੰ ਉਸ ਦੀ ਹੋਣਾ ਮੁਹਤਾਜ, ਜੋ ਅਮਾਮ ਅਮਾਮਾ ਜਲਵਾਗਰ ਨੂਰ ਅਲਾਹੀਆ। ਜਿਸ ਭੇਵ ਅਭੇਦ ਖੋਲਣਾ ਰਾਜ਼, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਮੈਂ ਢਾਕੇ ਦੀ ਧਰਤ, ਧਵਲ ਧੌਲ ਹੋ ਕੇ ਦਿਆਂ ਜਣਾਈਆ। ਮੇਰਾ ਮਾਲਕ ਮੇਰੇ ਉਤੇ ਆਵੇ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਤਿਗੁਰ ਸ਼ਬਦ ਦੀ ਪੂਰੀ ਕਰੇ ਸ਼ਰਤ, ਸ਼ਰਅ ਦੇ ਲੇਖੇ ਦਏ ਚੁਕਾਈਆ। ਮੈਂ ਤੱਕਾਂ ਉਤੇ ਅਰਸ਼, ਅਰਸ਼ੀ ਪ੍ਰੀਤਮ ਵੱਲ ਧਿਆਨ ਲਗਾਈਆ। ਮੇਰੇ ਮਾਲਕਾ ਖ਼ਲਕ ਦੇ ਖ਼ਾਲਕਾ ਸਵਾਮੀਆ ਅੰਤਰਜਾਮੀਆ ਮੇਰੀ ਪੂਰੀ ਕਰ ਦੇ ਹਰਸ, ਹਵਸ ਅਗੇ ਨਾ ਕੋਇ ਰਖਾਈਆ। ਸੁਹੰਜਣਾ ਹੋਵੇ ਸੰਮਤ ਸ਼ਹਿਨਸ਼ਾਹੀ ਦਾ ਨਾਵਾਂ ਬਰਸ, ਫਲਗੁਣ ਤੀਸ ਮਿਲਦੀ ਰਹੇ ਵਡਿਆਈਆ। ਨਾਮ ਅਗੰਮਾ ਨਿਰਗੁਣ ਆਪਣੀ ਧਾਰੋਂ ਬਰਸ, ਬਿਨ ਮੇਘਲੇ ਮੇਘ ਬਰਸਾਈਆ। ਸਾਂਤਕ ਸਤਿ ਹੋਵੇ ਤੇਰੀ ਧਰਨੀ ਵਾਲੇ ਫ਼ਰਸ਼, ਅਰਸ਼ ਫ਼ਰਸ਼ ਦੇ ਮਾਲਕ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸਰਬ ਬਿਸਮਾਦੀ ਬੋਧ ਅਗਾਧੀ ਤੇਰਾ ਖੇਲ ਹੋਵੇ ਅਸਚਰਜ, ਆਪਣਾ ਖੇਲ ਦੇਣਾ ਵਖਾਈਆ।