੩੦ ਫੱਗਣ ਸ਼ਹਿਨਸ਼ਾਹੀ ਸੰਮਤ ਨੌ ਬੰਗਲਾ ਬਜ਼ਾਰ ਗੁਰੂਦਵਾਰਾ ਸੰਗਤ ਟੋਲਾ ਢਾਕਾ ਬੰਗਲਾ ਦੇਸ਼ ਵਿਖੇ
ਧਰਨੀ ਕਹੇ ਮੈਂ ਪਿਛਲੀ ਗੱਲ ਸੁਣਾਵਾਂ, ਢਾਕਾ ਦਏ ਗਵਾਹੀਆ। ਬੰਗਲਾ ਦੇਸ਼ ਨਾਲ ਰਲਾਵਾਂ, ਸਾਥੀ ਲੋਕਮਾਤ ਬਣਾਈਆ। ਫੇਰ ਖ਼ੁਸ਼ੀਆਂ ਦੇ ਗੁਣ ਗਾਵਾਂ, ਢੋਲੇ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਇਕ ਧਿਆਵਾਂ, ਜੋ ਇਕੋ ਧੁਰ ਦਾ ਮਾਹੀਆ। ਹਰਿ ਪੁਰਖ ਨਿਰੰਜਣ ਇਕ ਮਨਾਵਾਂ, ਹਰਿ ਕਰਤਾ ਵਡ ਵਡਿਆਈਆ। ਏਕੰਕਾਰੇ ਸੀਸ ਝੁਕਾਵਾਂ, ਨਿਵ ਨਿਵ ਲਾਗਾਂ ਪਾਈਂਆ। ਆਦਿ ਨਿਰੰਜਣ ਨੂਰ ਰੁਸ਼ਨਾਵਾਂ, ਦਰਸ ਵਿਚ ਆਪਣੀ
ਹਰਸ ਮਿਟਾਈਆ। ਅਬਿਨਾਸ਼ੀ ਕਰਤਾ ਵੇਖ ਵਖਾਵਾਂ, ਬਿਨ ਨੈਣਾਂ ਨੈਣ ਬਿਗਸਾਈਆ। ਸ੍ਰੀ ਭਗਵਾਨ ਧੂੜੀ ਖ਼ਾਕ ਰਮਾਵਾਂ, ਚੰਦਨ ਤਿਲਕ ਲਲਾਟੀ ਆਪ ਲਗਾਈਆ। ਪਾਰਬ੍ਰਹਮ ਪ੍ਰਭ ਇਕੋ ਸੰਗ ਰਖਾਵਾਂ, ਸਗਲਾ ਸੰਗੀ ਜੋ ਅਖਵਾਈਆ। ਫੇਰ ਆਪਣੇ ਨੈਣ ਉਠਾਵਾਂ, ਸਤਿਜੁਗ ਤਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਧਾਰ ਕੂਕ ਸੁਣਾਵਾਂ, ਬਹੁੜੀ ਬਹੁੜੀ ਮੇਰੀ ਦੁਹਾਈਆ। ਮੈਂ ਕਵਣ ਕੂਟੇ ਜਾਵਾਂ, ਭੱਜਾਂ ਵਾਹੋ ਦਾਹੀਆ। ਕਿਹੜਾ ਸਗਨ ਮਨਾਵਾਂ, ਖ਼ੁਸ਼ੀਆਂ ਢੋਲੇ ਗਾਈਆ। ਕਿਹੜਾ ਰਾਹ ਤਕਾਵਾਂ, ਕਵਣ ਮਿਲੇ ਮੇਰਾ ਮਾਹੀਆ। ਮੈਂ ਕੁਰਬਾਨ ਹੋ ਹੋ ਜਾਵਾਂ, ਘੋਲੀ ਘੋਲ ਘੋਲ ਘੁਮਾਈਆ। ਪੁਰਖ ਅਕਾਲ ਅਗੇ ਵਾਸਤਾ ਪਾਵਾਂ, ਦੋਏ ਜੋੜ ਸੀਸ ਝੁਕਾਈਆ। ਨੇਤਰ ਨੈਣਾਂ ਨੀਰ ਵਹਾਵਾਂ, ਬਿਨ ਅੱਖੀਆਂ ਹੰਝੂਆਂ ਹਾਰ ਬਣਾਈਆ। ਡੰਡਾਵਤ ਬੰਦਨਾ ਕਰਕੇ ਧੂੜ ਰਮਾਵਾਂ, ਆਪਣਾ ਆਪ ਮਿਟਾਈਆ। ਆਕਾਸ਼ਾਂ ਤੋਂ ਪਰੇ ਨੈਣ ਤਕਾਵਾਂ, ਸਤ੍ਹਾ ਬੁਲੰਦੀ ਨਜ਼ਰ ਕਿਸੇ ਨਾ ਆਈਆ। ਜਾਂ ਖੇਲ ਤੱਕਿਆ ਜੋਤੀ ਜਾਤਾ ਪੁਰਖ ਬਿਧਾਤਾ ਮੇਰਾ ਤੋਲ ਤੋਲੇ ਸਾਂਵਾਂ, ਤਰਾਜੂ ਆਪਣੇ ਹੱਥ ਉਠਾਈਆ। ਕਿਰਪਾ ਕਰ ਕੇ ਤੇਗ਼ ਬਹਾਦਰ ਭੇਜਿਆ ਗੁਰੂ ਨਾਵਾਂ, ਨਵਖੰਡ ਵਿਚੋਂ ਦਿਤੀ ਵਡਿਆਈਆ। ਮੇਰਾ ਸੁਹੰਜਣਾ ਹੋਇਆ ਥਾਂਵਾਂ, ਗ੍ਰਹਿ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਤੇਗ਼ ਬਹਾਦਰ ਮੇਰੇ ਉਤੇ ਆਇਓ ਰੇ। ਆ ਕੇ ਸਚ ਸਮਾਧੀ ਵਿਚ ਸਮਾਇਓ ਰੇ। ਬੋਧ ਅਗਾਧੀ ਸ਼ਬਦ ਸੰਦੇਸ਼ੇ ਗਾਇਓ ਰੇ। ਮੇਰਾ ਮੋਹਣ ਮਾਧਵ ਮਾਧੀ, ਮਧੁਰ ਧੁਨ ਜੋ ਸ਼ਨਵਾਇਓ ਰੇ। ਜੋ ਸਰਬ ਰਿਹਾ ਵਿਸਮਾਦੀ, ਬਿਸਮਿਲ ਆਪਣੀ ਖੇਲ ਖਿਲਾਇਓ ਰੇ। ਜਿਸ ਦਾ ਹੁਕਮ ਇਕ ਅਹਿਲਾਦੀ, ਨਾ ਕੋਈ ਮੇਟੇ ਮੇਟ ਮਿਟਾਇਓ ਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਇਓ ਰੇ। ਤੇਗ਼ ਬਹਾਦਰ ਗੁਣ ਗਾਵਤ ਰੇ। ਪੁਰਖ ਅਬਿਨਾਸ਼ੀ ਇਕ ਧਿਆਵਤ ਰੇ। ਜੋਤੀ ਜੋਤ ਵੇਖ ਬਿਗਸਾਵਤ ਰੇ। ਪਰਮ ਪੁਰਖ ਏਕੋ ਪਾਾਵਤ ਰੇ। ਬਲ ਬਲ ਆਪਣਾ ਆਪ ਜਾਵਤ ਰੇ। ਸਾਚਾ ਗ੍ਰਹਿ ਇਕ ਸੁਹਾਵਤ ਰੇ। ਖ਼ੁਸ਼ੀਆਂ ਢੋਲੇ ਗੀਤ ਗਾਵਤ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਤ ਰੇ। ਗੁਰ ਤੇਗ਼ ਬਹਾਦਰ ਧਿਆਨ ਲਗਾਇਓ ਰੀ। ਸਚ ਸਮਾਧੀ ਵਿਚ ਸਮਾਇਓ ਰੀ। ਸ਼ਬਦ ਅਨਾਦੀ ਹਰਿ ਅਗੰਮੀ ਧੁਨ ਉਪਜਾਇਓ ਰੀ। ਸੁਣੀ ਸਤਿ ਸਤਿਵਾਦੀ ਇਕ ਆਵਾਜ਼ੀ, ਸੰਦੇਸ਼ਾ ਇਕ ਦ੍ਰਿੜਾਇਓ ਰੀ। ਤੇਰਾ ਹੋਣਾ ਵਡ ਵਡਭਾਗੀ, ਭਾਗ ਗੋਬਿੰਦ ਨਾਲ ਬਣਾਇਓ ਰੀ। ਜਿਸ ਦਾ ਇਕੋ ਕੰਤ ਸੁਹਾਗੀ, ਪੁਰਖ ਅਕਾਲ ਸੇਜ ਹੰਢਾਇਓ ਰੀ। ਦੀਨ ਦੁਨੀ ਦੀ ਉਲਟਾਵੇ ਬਾਜ਼ੀ, ਬਾਜ਼ਾਂ ਵਾਲਾ ਨਾਮ ਰਖਾਇਓ ਰੀ। ਜਿਸ ਦਾ ਲੇਖਾ ਨਾਨਕ ਧਾਰ ਜਾਣੇ ਰਬਾਬੀ, ਮਰਦਾਨਾ ਕਿਛ ਭੇਵ ਨਾ ਪਾਇਓ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਇਓ ਰੀ। ਧਰਨੀ ਕਹੇ ਧੁਰ ਅਗੰਮਾ ਹੁਕਮ ਆਵਤ ਈ। ਹਰਿ ਸ਼ਬਦ ਅਨਾਦ ਸੁਣਾਵਤ ਈ। ਗੁਰ ਤੇਗ਼ ਬਹਾਦਰ ਧਿਆਨ ਲਗਾਵਤ ਈ। ਹਿਰਦੇ ਹਰਿ ਹਰਿ ਸਮਾਵਤ ਈ। ਸਾਚਾ ਹੁਕਮ ਇਕ ਫ਼ਰਮਾਵਤ ਈ। ਦੀਨ ਧਰਮ ਦੁਨੀ ਬਗ਼ਾਵਤ ਈ। ਸ਼ਰਅ ਛੁਰੀ ਸ੍ਰਿਸ਼ਟ ਦਰਸਾਵਤ ਈ। ਭਾਗ ਲਗਾਉਣਾ ਅਨੰਦ ਪੁਰੀ, ਪੂਰਨ ਪੁਰਖ ਸਮਝਾਵਤ ਈ। ਤੇਰੀ ਵਸਤ ਰਹੇ ਨਾ ਥੁੜੀ, ਭੰਡਾਰਾ ਹਰਿ ਵਰਤਾਵਤ ਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਵਤ ਈ। ਰੀਸਾ ਜਿਨਓ ਕਿਛ ਅੰਮੀ ਹਾਂ। ਤੋਛੋ ਕਿਛ ਨਿਕੰਮੀ ਹਾਂ।
ਜੀਛਾ ਊ ਬਹੁ ਛੰਨੀ ਹਾਂ। ਗੋਬਿੰਦ ਰੰਗ ਸਵੰਨੀ ਹਾਂ। ਚਮਕੇ ਨੂਰ ਚਵੰਨੀ ਹਾਂ। ਖੇਲ ਕਰੇ ਭਗਵੰਨੀ ਹਾਂ। ਸੁਣਨਾ ਨਾਦ ਬਿਨ ਕੰਨੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬੇੜਾ ਰਿਹਾ ਬੰਨ੍ਹੀ ਹਾਂ। ਹਰਿ ਧੁਰ ਦਾ ਸ਼ਬਦ ਜਣਾਇਆ ਊ। ਗੁਰ ਤੇਗ਼ ਬਹਾਦਰ ਨਾਦ ਸੁਣਾਇਆ ਊ। ਭੇਵ ਅਭੇਦਾ ਰਾਜ਼ ਖੁਲਾਇਆ ਊ। ਪਰਦਾ ਆਪਣਾ ਆਪ ਉਠਾਇਆ ਊ। ਪਿਤਾ ਪੂਤ ਪਰਦਾ ਲਾਹਿਆ ਊ। ਗੋਬਿੰਦ ਗੋਬਿੰਦ ਗੋਬਿੰਦ ਵੇਸ ਵਟਾਇਆ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਨੀ ਖੇਲ ਖਿਲਾਇਆ ਊ। ਮੇਕਾ ਅਵਰਾ ਕੀਨਾ ਈ। ਤਾਕੀ ਛੱਪਰ ਛੀਨਾ ਈ। ਅਗੰਮੋ ਬਪਰੋ ਲੋਕ ਤੀਨਾ ਈ। ਵੇਖੋ ਪਤਰੋ ਬਿਨ ਲਿਖੀਨਾ ਈ। ਦੁਸ਼ਮਨ ਸ਼ਤਰੋ ਜ਼ਮੀਨਾ ਈ। ਦਿੱਲੀ ਕਤਰੋ ਨਾਗੀਨਾ ਈ। ਗੋਬਿੰਦ ਪੁਤਰੋ ਮੁਬੀਨਾ ਈ। ਸ਼ਬਦ ਗੁਰੂ ਗੁਰ ਸ਼ਬਦ ਸ਼ਬਦੀ ਸ਼ਬਦੀ ਜੀਨਾ ਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚਾ ਖੇਲ ਦਰਸੀਨਾ ਈ। ਕਾਂਕੀ ਕੋਕ ਕੀਮ ਨਾ ਜਾਨੀ, ਕੋਕੀ ਮਾਸਮੀਤਾ ਈ। ਧੁਨੋ ਇਨੋ ਸੁਨੋ ਬਾਨੀ, ਬਿਨ ਕੰਨੋ ਨਾਮ ਦ੍ਰਿੜੀਤਾ ਈ। ਚੰਨੋ ਭਿੰਨੋ ਜਗਤ ਜਹਾਨੀ, ਸਵਿਨੋ ਸੰਗ ਮੁਰੀਤਾ ਈ। ਤੇਗ਼ ਬਹਾਦਰ ਗੋਬਿੰਦ ਚਿੰਨੋ, ਸਤਾਰ ਮੰਡਲ ਨਵੀਤਾ ਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਅਗੰਮੀ ਮੀਤਾ ਈ। ਧਰਨੀ ਕਹੇ ਮੈਂ ਢਾਕਨ ਢਕੋ, ਗੋਬਿੰਦ ਮੇਰੀ ਪਤੀਆ ਰੀ। ਸ਼ਹੂ ਸਵਾਮੀ ਇਕੋ ਤੱਕੋ, ਸ਼ਹਿਨਸ਼ਾਹ ਮੇਰੀ ਨਤੀਆ ਰੀ। ਤਾਨੀ ਉਨੀ ਸਾਚਾ ਸਕੋ, ਸਿਕੀਆ ਮੀਤਾ ਮਤੋ ਰੀ। ਮਾਕਾ ਨੀਕਾ ਹਕੀਕੋ ਹਕੋ, ਸੁਤੀਏ ਸੂਰੇ ਸਤੋ ਰੀ। ਕੋਮੜਾ ਦੇਸ ਕੇਮੜਾ ਦੱਸੋ, ਕੇਂਹੁ ਮਿਲੇ ਮੇਰਾ ਪਤੋ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਖ਼ਿਲਤੋ ਰੀ। ਧਰਨੀ ਕਹੇ ਮੈਂ ਖਾਮਾ ਖੋਸੀ, ਕਾਮਨੀਆ ਕਾਮੀਤਾ ਊ। ਹਕ ਨਾ ਦਿਸੋ ਸਾਹੋ ਮਾਰੂਸੀ, ਜੋ ਆਸੂ ਸੋ ਚਲਿਉ ਊ। ਸ਼ੋਏ ਸ਼ਬੀਅਦ ਕਰੇ ਜਾਸੂਸੀ, ਜਮੀਓ ਜਮੀਉਦ ਜੂਮਾ ਰੇ। ਲੇਖੋ ਜਿਸ ਕੋ ਚਮਨ ਕੁਟੀ, ਗੋਬਿੰਦ ਕੁਟੀਆ ਬੜਿਉ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮਾ ਆਪੇ ਆਪਣਾ ਆਪ ਉਪਰਿਉ ਰੇ। ਧਰਨੀ ਕਹੇ ਤੇਗ਼ ਬਹਾਦਰ ਸੁਣਨਾ ਸ਼ਬਦ ਘਨਘੋਰੀ, ਬਿਨ ਨਾਦਾਂ ਨਾਦ ਸ਼ਨਵਾਈਆ। ਜੋ ਜੁਗ ਚੌਕੜੀ ਰਿਹਾ ਤੋਰੀ, ਹੁਕਮ ਹੁਕਮ ਨਾਲ ਸਮਝਾਈਆ। ਉਸ ਸੰਦੇਸ਼ਾ ਦਿਤਾ ਚੋਰੀ ਚੋਰੀ, ਦੂਜਾ ਸੁਣਨ ਕੋਇ ਨਾ ਪਾਈਆ। ਤੇਰੀ ਨਵ ਸਾਲ ਨੂੰ ਲੋੜੀ, ਨਵ ਖੰਡ ਦਾ ਪੰਧ ਮੁਕਾਈਆ। ਗੋਬਿੰਦ ਸ਼ਬਦ ਚੜ੍ਹੇਗਾ ਘੋੜੀ, ਵਾਗਾਂ ਆਪਣੇ ਹੱਥ ਰਖਾਈਆ। ਜਗਤ ਜਹਾਨ ਜਾਣਾ ਹੋੜੀ, ਨਾਤਾ ਤਤਾਂ ਵਾਲਾ ਤੁੜਾਈਆ। ਵੇਖ ਲੈ ਪੋਤਰਿਆਂ ਵਾਲੀ ਜੋੜੀ ਜੋੜੀ, ਪਰਮ ਪੁਰਖ ਦਿਤਾ ਸਮਝਾਈਆ। ਅਗਲਾ ਖੇਲ ਹੋਰ ਦਾ ਹੋਰੀ, ਤਤਾਂ ਲੇਖਾ ਰਹੇ ਨਾ ਰਾਈਆ। ਗੋਬਿੰਦ ਧਾਰ ਦਾ ਬਣਨਾ ਮੋਹਰੀ, ਸਿੰਘ ਆਪਣਾ ਰੂਪ ਸਮਝਾਈਆ। ਅੰਤਸ਼ਕਰਨ ਦਾ ਬਣ ਕੇ ਘੋਰੀ, ਵੇਖੇ ਥਾਉਂ ਥਾਈਂਆ। ਜੋ ਸਿੱਖਾਂ ਭਾਗ ਕਰੇ ਮਥੋਰੀ, ਸ਼ਰਅ ਕੂੜ ਮਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੈਂ ਡਰੀ ਰੇ। ਮੈਂ ਮੈਂ ਕਰਕੇ ਮਰੀ ਰੇ। ਮੈਂ ਵੜੀ ਕਿਸੇ ਨਾ ਘਰੀ ਰੇ। ਮੈਂ ਵੇਖੇ ਨਰ ਨਰੀ ਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਰਿਹਾ ਕਰੀ ਰੇ। ਧਰਨੀ ਕਹੇ ਮੇਰੇ ਉਤੇ ਤੇਗ਼ ਬਹਾਦਰ ਅੰਦਰ ਸੁਣਿਆ ਲਲਕਾਰਾ, ਧਰਮ ਧਾਰ ਵੱਜੀ ਵਧਾਈਆ। ਢਾਕੇ ਵਿਚ ਹੋਇਆ ਚਮਤਕਾਰਾ,
ਨੂਰ ਨੁਰਾਨਾ ਦਿਤਾ ਚਮਕਾਈਆ। ਮੈਂ ਝਟ ਕੀਤੀ ਨਿਮਸਕਾਰਾ, ਨਿਵ ਨਿਵ ਲਾਗੀ ਪਾਈਆ। ਮੰਗ ਮੰਗੀ ਫੇਰ ਕਦ ਆਵੇ ਦੁਬਾਰਾ, ਆਪਣੀ ਦਇਆ ਕਮਾਈਆ। ਗੁਰ ਤੇਗ਼ ਬਹਾਦਰ ਇਸ਼ਾਰਾ ਕੀਤਾ ਜਗਤ ਜਹਾਨ ਦੀ ਨਜ਼ਰ ਤੋਂ ਬਾਹਰਾ, ਅਸਮਾਨਾਂ ਉਤੋਂ ਦਿਤਾ ਦ੍ਰਿੜਾਈਆ। ਮੇਰਾ ਗੋਬਿੰਦ ਤਤਾਂ ਵਾਲਾ ਦੁਲਾਰਾ, ਜੋਤੀ ਧਾਰ ਜਿਸ ਦਾ ਪੁਰਖ ਅਕਾਲਾ ਪਿਤਾ ਮਾਈਆ। ਦੀਨ ਦੁਨੀ ਵਿਚ ਹੋਵੇ ਜ਼ਾਹਰਾ, ਜ਼ਾਹਰ ਆਪਣੀ ਕਲ ਵਖਾਈਆ। ਪੰਥ ਖ਼ਾਲਸਾ ਕਰ ਤਿਆਰਾ, ਤ੍ਰੈਗੁਣ ਅਤੀਤਾ ਰੰਗ ਰੰਗਾਈਆ। ਪੁੱਤਰਾਂ ਵਾਰੇ ਨਾਲ ਪਰਵਾਰਾ, ਸ਼ਹਾਦਤ ਮਾਤਾ ਗੁਜਰੀ ਵਾਲੀ ਭੁਗਤਾਈਆ। ਮਾਛੂਵਾੜੇ ਖੇਲ ਕਰੇ ਅਪਾਰਾ, ਸੋਹਣੀ ਸੇਜ ਹੰਢਾਈਆ। ਸੰਦੇਸ਼ਾ ਦੇਵੇ ਧੁਰ ਦੇ ਯਾਰਾ, ਪੁਰਖ ਅਕਾਲੇ ਆਪ ਸੁਣਾਈਆ। ਉਠ ਵੇਖ ਲੈ ਆਪਣਾ ਸੰਸਾਰਾ, ਦੀਨ ਦੁਨੀ ਧਿਆਨ ਲਗਾਈਆ। ਧਰਮ ਦਾ ਦਿਸੇ ਨਾ ਕੋਇ ਸਹਾਰਾ, ਸਤਿ ਵਿਚ ਨਾ ਕੋਇ ਸਮਾਈਆ। ਮੇਰੇ ਢਈਏ ਦਾ ਲੇਖਾ ਹੋਵੇ ਜਗਤ ਕਿਨਾਰਾ, ਮੁਹੰਮਦ ਦੀ ਚੌਧਵੀਂ ਸਦੀ ਨਾਲ ਮਿਲਾਈਆ। ਤੂੰ ਵੇਖੀਂ ਵਿਗਸੀਂ ਪਾਵੀਂ ਸਾਰਾ, ਬਿਨ ਨੈਣਾਂ ਨੈਣ ਉਠਾਈਆ। ਨਿਰਗੁਣ ਧਾਰ ਆਉਣਾ ਕਲ ਕਲਕੀ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਧਵਲ ਕਹੇ ਮੇਰਾ ਪੂਰਾ ਹੋਏ ਕੌਲ ਇਕਰਾਰਾ, ਸਤਿਗੁਰ ਤੇਗ਼ ਬਹਾਦਰ ਦਏ ਵਡਿਆਈਆ। ਮੇਰਾ ਸਵਾਮੀ ਅੰਤਰਜਾਮੀ ਅੰਤ ਮੇਰੀ ਪਾਵੇ ਸਾਰਾ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਖਿਲਾਈਆ। ਉਹ ਨੌ ਖੰਡ ਪ੍ਰਿਥਮੀ ਸੱਤ ਦੀਪ ਨਿਗਾਹ ਮਾਰੇ ਆਪ ਨਿਰੰਕਾਰਾ, ਬਿਨ ਨੈਣਾਂ ਨੈਣ ਉਠਾਈਆ। ਮੈਂ ਓਸ ਦਾ ਸ਼ੁਕਰ ਗੁਜ਼ਾਰਾ, ਨਿਵ ਨਿਵ ਲਾਗਾ ਪਾਈਂਆ। ਜਿਸ ਨੇ ਮਗ਼ਰਬ ਮਸ਼ਰਕ ਦਿਤਾ ਸਹਾਰਾ, ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਧਰਨੀ ਕਹੇ ਸਵਾਮੀ ਆਇਓ ਰੀ, ਸਖ਼ੀਓ ਮੰਗਲ ਗਾਵੋ ਨਿਤ। ਪਰਮ ਪੁਰਖ ਪ੍ਰਭ ਪਾਇਓ ਰੀ, ਧੁਰਦਰਗਾਹੀ ਮਿਤ। ਸਰਨ ਸੀਸ ਝੁਕਾਇਓ ਰੀ, ਮਿਲਿਆ ਸਾਚਾ ਹਿਤ। ਧੂੜੀ ਖ਼ਾਕ ਰਮਾਇਓ ਰੀ, ਵੇਖਣਹਾਰਾ ਅਗੰਮੀ ਪਿਤ। ਘਰ ਖ਼ੁਸ਼ੀਆਂ ਮੰਗਲ ਗਾਇਓ ਰੀ, ਮੈਂ ਬਾਜ਼ੀ ਲਵਾਂ ਜਿੱਤ। ਮੇਰਾ ਦਿਵਸ ਸੁਹੰਜਣਾ ਸੁਹਾਇਓ ਰੀ, ਉਨੱਤੀ ਫੱਗਣ ਦੀ ਸੋਹਣੀ ਥਿਤ। ਮੈਂ ਡੌਰੂ ਡੰਕ ਵਜਾਇਓ ਰੀ, ਹੱਥ ਮਾਰੇ ਛਾਤੀ ਉਤੇ ਹਿੱਕ। ਧਰਨੀ ਮੇਰੀ ਭਾਗ ਲਗਾਇਓ ਰੀ, ਢਾਕੇ ਸਾਹਿਬ ਸੁੱਤਾ ਲਿਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਟਿਕ। ਧਰਨੀ ਕਹੇ ਮੈਂ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੋ ਨਿਰਗੁਣ ਧਾਰ ਜੋਤ ਨਿਰੰਕਾਰੀ, ਨਿਰਵੈਰ ਪੁਰਖ ਇਕ ਅਖਵਾਈਆ। ਜਿਸ ਦੀਨ ਦੁਨੀ ਦੀ ਪਾਉਣੀ ਸਾਰੀ, ਦੋ ਜਹਾਨਾਂ ਵੇਖ ਵਖਾਈਆ। ਦੱਖਣ ਪਹਾੜ ਦੀ ਕਰੇ ਤਿਆਰੀ, ਤ੍ਰੈਗੁਣ ਅਤੀਤਾ ਧੁਰ ਦਾ ਮਾਹੀਆ। ਜਿਸ ਦੇ ਹੁਕਮ ਨਾਲ ਨਵ ਸੱਤ ਹੋਈ ਖ਼ੁਆਰੀ, ਧੀਰਜ ਧੀਰ ਨਾ ਕੋਇ ਧਰਾਈਆ। ਜਿਸ ਲੇਖਾ ਪੂਰਾ ਕਰਨਾ ਸੰਗ ਮੁਹੰਮਦ ਚਾਰ ਯਾਰੀ, ਸਦੀ ਚੌਧਵੀਂ ਵੇਖ ਵਖਾਈਆ। ਹਜ਼ਰਤ ਈਸਾ ਆਪਣਾ ਲੇਖਾ ਰਿਹਾ ਵਖਾਲੀ, ਆਪ ਆਪਣਾ ਪਰਦਾ ਲਾਹੀਆ। ਫਲ ਰਿਹਾ ਕਿਸੇ ਨਾ ਡਾਲੀ, ਸਚ ਈਮਾਨ ਨਜ਼ਰ ਕੋਇ ਨਾ ਆਈਆ। ਨਾਨਕ ਗੋਬਿੰਦ ਧਾਰ ਨਿਰਾਲੀ, ਜੋਤ ਅਕਾਲੀ ਨਾਲ ਵਡਿਆਈਆ। ਜੋ ਵੇਖਣਹਾਰ ਨੌ ਖੰਡ ਪ੍ਰਿਥਮੀ ਧਰਮਸਾਲੀ, ਸੱਤ ਸੱਤਾਂ ਫੋਲ ਫੁਲਾਈਆ। ਜੋ ਲੱਖ ਚੁਰਾਸੀ ਦਾ ਮਾਲਕ ਖ਼ਾਲਕ ਮਾਲੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਅਖਵਾਈਆ। ਧਰਨੀ ਕਹੇ
ਮੈਂ ਸਤਿਗੁਰ ਨਾਨਕ ਚਰਨਾਂ ਲਾਈ ਧੂੜ, ਆਪਣੀ ਖ਼ੁਸ਼ੀ ਬਣਾਈਆ। ਸਤਿਗੁਰ ਤੇਗ਼ ਬਹਾਦਰ ਮੈਨੂੰ ਵੇਖ ਕੇ ਮੂਰਖ ਮੂੜ੍ਹ, ਦਿਤੀ ਮਾਣ ਵਡਿਆਈਆ। ਇਸ਼ਾਰਾ ਦੇ ਕੇ ਇਕੋ ਜੋਤੀ ਨੂਰ, ਨੂਰ ਨੁਰਾਨਾ ਦਿਤਾ ਚਮਕਾਈਆ। ਮੇਰਾ ਟੁੱਟ ਗਿਆ ਮਾਣ ਗ਼ਰੂਰ, ਹੰਗਤਾ ਗੜ੍ਹ ਰਿਹਾ ਨਾ ਰਾਈਆ। ਖ਼ੁਮਾਰੀ ਚੜ੍ਹਿਆ ਸਰੂਰ, ਬਿਨਾ ਸੁਰਤੀ ਤੋਂ ਸੁਰਤ ਸ਼ਬਦ ਵਿਚ ਸਮਾਈਆ। ਮੈਂ ਇਕੋ ਨਾਮ ਸਤਿ ਦੀ ਸੁਣ ਕੇ ਤੂਰ, ਤੁਰੀਆ ਤੋਂ ਬਾਹਰ ਆਪਣੇ ਪ੍ਰੀਤਮ ਵਿਚ ਸਮਾਈਆ। ਜੋ ਜੁਗ ਜੁਗ ਮੇਰਾ ਲਹਿਣਾ ਦੇਣਾ ਦੇਵੇ ਜ਼ਰੂਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਨੂੰ ਸਾਰੇ ਮੰਨਦੇ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜੁਗ ਬਦਲਣਾ ਜਿਸ ਦਾ ਦਸਤੂਰ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਮੇਰੀ ਬੇਨੰਤੀ ਕਰ ਕਬੂਲ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਸਮਝਾਈਆ। ਧਰਨੀ ਕਹੇ ਮੈਨੂੰ ਗੁਰ ਤੇਗ਼ ਬਹਾਦਰ ਦਿਤੀ ਥਾਪੀ, ਪ੍ਰੇਮ ਨਾਲ ਜਣਾਈਆ। ਨਾਲੇ ਕਿਹਾ ਭਵਿਖਤ ਵਾਕੀ, ਬਿਨਾ ਰਸਨਾ ਰਸਨ ਬਣਾਈਆ। ਤੇਰੇ ਉਤੇ ਪਹਿਲੋਂ ਮਿਟੇ ਅੰਧੇਰੀ ਰਾਤੀ, ਚੌਧਵੀਂ ਚੰਦ ਕਰੇ ਰੁਸ਼ਨਾਈਆ। ਮੁਹੰਮਦ ਦਾ ਲੇਖਾ ਵੇਖਣਾ ਬਾਕੀ, ਸਦੀ ਚੌਧਵੀਂ ਖੋਜ ਖੁਜਾਈਆ। ਨੀ ਤੂੰ ਖੋਲ ਕੇ ਰੱਖੀਂ ਆਪਣੀ ਤਾਕੀ, ਝਰੋਖਿਆਂ ਵਿਚ ਨੈਣ ਉਠਾਈਆ। ਤੇਰਾ ਲਹਿਣਾ ਦੇਣਾ ਜ਼ਰੂਰ ਦੇਵੇਗਾ ਬਾਕੀ, ਬਾਕਾਇਦਾ ਆਪਣਾ ਰੰਗ ਰੰਗਾਈਆ। ਜੋ ਆਦਿ ਪੁਰਖ ਅਪਰੰਪਰ ਸਭ ਦਾ ਸਾਖੀ, ਸਾਖਿਆਤ ਦਇਆ ਕਮਾਈਆ। ਜੋ ਝਗੜਾ ਮੇਟਣਹਾਰਾ ਜ਼ਾਤ ਪਾਤੀ, ਗੋਬਿੰਦ ਇਕੋ ਰੰਗ ਰੰਗਾਈਆ। ਉਸ ਦੀ ਬਿਨਾ ਅੱਖਰਾਂ ਤੋਂ ਤੈਨੂੰ ਦੇਵਾਂ ਪਾਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਉਹ ਸਵਾਮੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਦੋ ਜਹਾਨਾਂ ਨਾਲ ਨਾਤੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜਿਸ ਢਾਕੇ ਸਾਚੇ ਨਾਮ ਦੀ ਤੈਨੂੰ ਬਖ਼ਸ਼ਣੀ ਦਾਤੀ, ਦਾਤਾ ਹੋ ਕੇ ਵੇਖ ਵਖਾਈਆ। ਸਤਿਜੁਗ ਤੇਰੀ ਹੋਵੇ ਪ੍ਰਭਾਤੀ, ਚੜ੍ਹਦੀ ਦਿਸ਼ਾ ਵੱਜੇ ਵਧਾਈਆ। ਸਾਚੇ ਮੰਡਲ ਹੋਵੇ ਰਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਸਦ ਵਰਤਾਈਆ। ਧਰਨੀ ਕਹੇ ਮੈਂ ਬਲਿਹਾਰੀ ਦਿਉਹਾੜ, ਅਨਦਿਨ ਸੀਸ ਨਿਵਾਈਆ। ਮੇਰਾ ਸਾਹਿਬ ਸਵਾਮੀ ਧੁਰ ਦਾ ਲਾੜ, ਜੋ ਲੱਖ ਚੁਰਾਸੀ ਆਤਮ ਧਾਰ ਪ੍ਰਨਾਈਆ। ਜੋ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਸਮੁੰਦ ਸਾਗਰਾਂ ਵੇਖ ਵਖਾਈਆ। ਜੋ ਲਹਿਣਾ ਦੇਣਾ ਦੇਵੇ ਨਾੜੀ ਨਾੜ, ਤਨ ਵਜੂਦਾਂ ਧਿਆਨ ਲਗਾਈਆ। ਜੋ ਭਗਤ ਸੁਹੇਲੇ ਸਾਚੀ ਮੰਜ਼ਲ ਦੇਵੇ ਚਾੜ੍ਹ, ਪੌੜੀ ਡੰਡਾ ਇਕੋ ਨਾਮ ਵਖਾਈਆ। ਸਚਖੰਡ ਦਵਾਰੇ ਦੇਵੇ ਵਾੜ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਨਿਵ ਨਿਵ ਲਾਗਣ ਪਾਈਂਆ। ਅਵਤਾਰ ਤੇਈ ਧੂੜੀ ਲਾਵਣ ਛਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਗੁਰੂ ਗੁਰ ਦਸ ਜੋਤ ਨਿਰੰਕਾਰ, ਨਿਰਵੈਰ ਨੂਰ ਅਲਾਹੀਆ। ਜਿਨ੍ਹਾਂ ਖੇਲ ਕੀਤਾ ਵਿਚ ਸੰਸਾਰ, ਸਤਿ ਸਚ ਨਾਲ ਵਡਿਆਈਆ। ਧਰਨੀ ਕਹੇ ਮੈਂ ਉਸ ਦਾ ਕਰਦੀ ਰਹੀ ਇੰਤਜ਼ਾਰ, ਢਾਕੇ ਨੂੰ ਕੁਛੜ ਚੁੱਕ ਕੇ ਆਪਣੀ ਢਾਕ ਬਹਾਈਆ। ਕਵਣ ਵੇਲਾ ਮੇਰਾ ਆਵੇ ਮੀਤ ਮੁਰਾਰ, ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਨਾਨਕ ਦਰਬਾਰ ਕਰੇ ਉਜਿਆਰ, ਨਾਨਕ ਸ਼ਹਿਨਸ਼ਾਹੀ ਸ਼ਹਿਨਸ਼ਾਹ ਵੇਖ ਵਖਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਪਾ ਸਕਣ ਨਾ ਸਾਰ, ਅੰਤ ਕਹਿਣ ਕਿਛ ਨਾ ਆਈਆ। ਉਹ ਪੁਰਖ ਅਕਾਲਾ ਦੀਨ ਦਿਆਲਾ
ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਕਰੇ ਖੇਲ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਤਿਸ ਨੂੰ ਨਮੋ ਨਮੋ ਡੰਡਾਵਤ ਬੰਦਨਾ ਸਜਦਿਆਂ ਵਿਚ ਮੇਰੀ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜੋ ਮੇਰਾ ਲਹਿਣਾ ਦੇਣਾ ਪੂਰਬ ਕਰਜ਼ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਆਪਣਾ ਖੇਲ ਖਿਲਾਈਆ। ਮੈਂ ਉਸ ਤੋਂ ਜਾਵਾਂ ਬਲ ਬਲ ਹਾਰ ਆਪ ਆਪਣਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੋ ਜਹਾਨਾਂ ਖੇਲ ਕਰੇ ਆਪ ਅਪਰ ਅਪਾਰ, ਅਪਰੰਪਰ ਸਵਾਮੀ ਅੰਤਰਜਾਮੀ ਆਪਣੀ ਕਲ ਵਰਤਾਈਆ।
੧ ਚੇਤ ਸ਼ਹਿਨਸ਼ਾਹੀ ਸੰਮਤ ਦਸ ਢਾਕਾ ਬੰਗਲਾ ਦੇਸ਼ ਰੇਸ ਕੋਰਸ ਰੋਡ ਮੈਮਨ ਸਿੰਘ ਰੋਡ ਨਾਨਕ ਸ਼ਾਹੀ ਗਰੂਦਵਾਰੇ ਵਿਖੇ ਸਵੇਰੇ
ਪਹਿਲੀ ਚੇਤ ਕਹੇ ਮੇਰਾ ਵਕਤ ਸੁਹੰਜਣਾ, ਸੰਮਤ ਸ਼ਹਿਨਸ਼ਾਹੀ ਦਸ ਦਸ ਦਸਮੇਸ਼ ਗੋਬਿੰਦ ਨਾਲ ਢਾਕੇ ਧਾਰ ਮਿਲੇ ਵਡਿਆਈਆ। ਕਿਰਪਾ ਕਰੇ ਆਦਿ ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਹਰਿ ਪੁਰਖ ਅਗੰਮ ਅਗੰਮੜਾ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੁੱਖ ਭੈ ਭਵ ਭੰਜਨਾ, ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ ਇਕ ਅਖਵਾਈਆ। ਮੇਰੀ ਨਮੋ ਨਮੋ ਡੰਡਾਵਤ ਚਰਨ ਕਵਲ ਸਾਚੇ ਬੰਦਨਾ, ਸੀਸ ਜਗਦੀਸ਼ ਦਰ ਠਾਂਡੇ ਇਕ ਨਿਵਾਈਆ। ਜਿਸ ਦੀ ਲੱਖ ਚੁਰਾਸੀ ਆਤਮ ਧਾਰ ਅੰਮ੍ਰਿਤ ਸਰੋਵਰ ਕਰੇ ਮਜਨਾ, ਦੁਰਮਤ ਮੈਲ ਦੋ ਜਹਾਨ ਲੁਹਾਈਆ। ਜਿਸ ਦਾ ਡੰਕਾ ਰਾਓ ਰੰਕਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੱਜਣਾ, ਜਾਗਰਤ ਜੋਤ ਬਿਨ ਵਰਨ ਗੋਤ ਆਪਣਾ ਖੇਲ ਖਿਲਾਈਆ। ਉਹਦਾ ਨਾਦ ਅਨਾਦੀ ਧੁਨ ਆਤਮਕ ਇਕੋ ਹੋਵੇ ਨੱਦਣਾ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਲਾਹੀਆ। ਜਿਸ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪਰਦਾ ਕੱਜਣਾ, ਗੁਰਮੁਖਾਂ ਗੁਰਸਿੱਖਾਂ ਸੂਫ਼ੀਆਂ ਸਿਰ ਆਪਣਾ ਹੱਥ ਟਿਕਾਈਆ। ਮੈਂ ਉਸ ਦਾ ਦਰ ਦਵਾਰ ਬੰਕ ਸੁਹਾਵਾ ਮੰਗਣਾ, ਪਹਿਲੀ ਚੇਤ ਕਹੇ ਝੋਲੀ ਅਗੇ ਡਾਹੀਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸ਼ਬਦੀ ਧਾਰ ਚਾੜ੍ਹ ਦੇ ਰੰਗਣਾ, ਰੰਗ ਅਨਡਿਠੜਾ ਆਪ ਚੜ੍ਹਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮਰਦ ਮਰਦਾਨਾ ਲੋਕਮਾਤ ਸਭ ਦਾ ਪਰਦਾ ਕੱਜਣਾ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਤੇਰੇ ਹੁਕਮ ਵਿਚ ਕਲਜੁਗ ਕੂੜੀ ਕਿਰਿਆ ਪਾਰ ਤੇਰੇ ਪਿਆਰਿਆਂ ਲੰਘਣਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਦਰ ਤੇਰੇ ਅਲਖ ਜਗਾਈਆ। ਪਹਿਲੀ ਚੇਤ ਕਹੇ ਮੇਰੇ ਪੁਰਖ ਅਕਾਲ ਅਲਖ, ਅਗੋਚਰ ਅਗੰਮ ਅਥਾਹ ਤੇਰੀ ਸਰਨਾਈਆ। ਨਿਰਗੁਣ ਧਾਰ ਨਿਰਵੈਰ ਹੋ ਪ੍ਰਤਖ, ਪਰਮ ਪੁਰਖ ਪਰਮਾਤਮ ਆਪਣਾ ਭੇਵ ਖੁਲਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਨਾਨਕ ਧਾਰ ਸਤਿਗੁਰ ਦੀਨ ਦੁਨੀ ਗਿਆ ਤੈਨੂੰ ਸਮਝਾਈਆ। ਤੇਰਾ ਸਿਫ਼ਤ ਸਲਾਹ ਬਿਨ ਅੱਖਰਾਂ ਹੋਵੇ ਜਸ, ਨਿਰਅੱਖਰ ਧਾਰ ਕਰ ਪੜ੍ਹਾਈਆ। ਜਨ ਭਗਤਾਂ ਨਿਜ ਨੇਤਰ ਖੋਲ ਦੇ ਅੱਖ, ਲੋਚਣ ਇਕੋ ਹੋਏ ਰੁਸ਼ਨਾਈਆ। ਖ਼ਾਲੀ ਭੰਡਾਰੇ ਪੂਰੇ ਕਰ ਦੇ ਨਾਮ ਨਿਧਾਨਾ ਦੇ ਕੇ ਰਸ, ਅੰਮਿਉਂ ਰਸ ਆਪਣਾ ਆਪ ਚੁਆਈਆ। ਪਹਿਲੀ ਚੇਤ ਕਹੇ ਮੈਂ ਤੇਰਾ ਗਾਵਾਂ ਜਸ, ਸਿਫ਼ਤਾਂ ਵਾਲੇ ਤੇਰੀ ਸਿਫ਼ਤ ਵਡਿਆਈਆ। ਸਰਨ ਸਰਨਾਈ ਏਕੰਕਾਰ ਜਾਵਾਂ ਢੱਠ, ਬਿਨ ਚਰਨਾਂ ਧੂੜੀ
ਖ਼ਾਕ ਰਮਾਈਆ।, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਮੰਗ ਮੰਗਾਈਆ। ਪਹਿਲੀ ਚੇਤ ਕਹੇ ਮੈਂ ਦੱਸਾਂ ਖੇਲ ਪੁਰਾਣੀ, ਪੁਰਾਨ ਅਠਾਰਾਂ ਲੱਖ ਚਾਰ ਸਲੋਕ ਸਤਾਰਾਂ ਹਜ਼ਾਰ, ਕਹਿਣ ਕਿਛ ਨਾ ਪਾਈਆ। ਜਿਸ ਦੀ ਧਾਰ ਨਾਨਕ ਨਿਰਗੁਣ ਆਇਆ ਵਿਚ ਸੰਸਾਰ, ਜੋਤੀ ਜੋਤ ਡਗਮਗਾਈਆ। ਉਸ ਦਾ ਹੁਕਮ ਸੰਦੇਸਾ ਸ਼ਬਦੀ ਮੇਲਾ ਨਾਲ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਿਸ ਨੇ ਪਾਉਣੀ ਸਾਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਾਰੇ ਖਾਣੀ ਚਾਰੇ ਬਾਣੀ ਵੇਖ ਵਖਾਈਆ। ਉਸ ਦਾ ਨਾਦ ਧੁਨ ਆਪਣੀ ਧਾਰ ਵਿਚੋਂ ਧਾਰ ਨਾਲ ਉਚਾਰ, ਜਗਤ ਵਾਸਨਾ ਸੰਗ ਨਾ ਕੋਇ ਰਖਾਈਆ। ਤੇਰੀ ਅਨੁਭਵ ਦ੍ਰਿਸ਼ਟੀ ਸ੍ਰਿਸ਼ਟੀ ਦਾ ਬੇੜਾ ਕਰ ਜਾਏ ਪਾਰ, ਚੱਪੂ ਨਾਮ ਮੁਹਾਣਾ ਵੰਝ ਇਕ ਪ੍ਰਗਟਾਈਆ। ਧਰਨੀ ਧਰਤ ਧਵਲ ਧੌਲ ਦਾ ਹੌਲਾ ਕਰ ਦੇ ਭਾਰ, ਬ੍ਰਹਿਮੰਡ ਖੰਡ ਵੇਖਣਾ ਚਾਈਂ ਚਾਈਂਆ। ਆਕਾਸ਼ ਪਾਤਾਲਾਂ ਗਗਨ ਗਗਨੰਤਰਾਂ ਤੇਰਾ ਵੱਜੇ ਇਕੋ ਧੁਰ ਦਾ ਨਾਮ ਸਿਤਾਰ, ਚੰਦ ਸਿਤਾਰੇ ਸੂਰੀਆ ਜਿਸ ਨੂੰ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਵ ਨਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਦਰ ਠਾਂਡੇ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਪਹਿਲੀ ਚੇਤ ਕਹੇ ਮੇਰੀ ਨਮੋ ਨਮੋ ਬੰਦਨਾ, ਬੰਦਗੀ ਪੁਰਖ ਅਕਾਲ ਤੇਰੀ ਸਰਨ ਸਰਨ ਸਰਨਾਈਆ। ਜਗਤ ਜਹਾਨ ਚਾੜ੍ਹ ਦੇ ਰੰਗਣਾ, ਨਾਮ ਨਿਧਾਨੇ ਨਾਲ ਰੰਗਾਈਆ। ਸਚ ਨਾਮ ਪਹਿਨਾ ਦੇ ਹੱਥੀਂ ਕੰਗਣਾ, ਲੋਕਮਾਤੀ ਉਤਰ ਕਦੇ ਨਾ ਜਾਈਆ। ਗ੍ਰਹਿ ਪ੍ਰਕਾਸ਼ ਦੇ ਦੇ ਨੂਰੀ ਚੰਦਨਾ, ਜੋਤੀ ਜਾਤੇ ਡਗਮਗਾਈਆ। ਅੰਤਰ ਆਤਮ ਬਖ਼ਸ਼ ਅਨੰਦਣਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੇਰੀ ਚਰਨ ਧੂੜ ਮਸਤਕ ਹੋਵੇ ਧੁਰ ਦਾ ਸਗਣਾ, ਸਗਲ ਮਨੋਰਥ ਪੂਰ ਕਰਾਈਆ। ਦੂਈ ਦਵੈਤੀ ਢਾਹ ਦੇ ਕੰਧਣਾ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲਾਈਆ। ਪਹਿਲੀ ਚੇਤ ਕਹੇ ਤੇਈ ਅਵਤਾਰ ਧਰੋ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਵੇਖੋ ਖੇਲ ਸ੍ਰੀ ਭਗਵਾਨ, ਕੀ ਕਰਤਾ ਕਾਰ ਕਮਾਈਆ। ਪੈਗ਼ੰਬਰ ਹੋਵੇ ਸਵਾਧਾਨ, ਮੂਸਾ ਈਸਾ ਮੁਹੰਮਦ ਲਵੋ ਅੰਗੜਾਈਆ। ਜੋ ਨਾਨਕ ਸੰਦੇਸਾ ਸਤਿਗੁਰ ਸ਼ਬਦ ਦਿਤਾ ਜਹਾਨ, ਨਿਸ਼ਅੱਖਰ ਅੱਖਰਾਂ ਨਾਲ ਸਮਝਾਈਆ। ਜਿਸ ਨੂੰ ਗੁਰ ਗੋਬਿੰਦ ਕੀਤਾ ਪ੍ਰਵਾਨ, ਆਪ ਆਪਣੇ ਵਿਚ ਟਿਕਾਈਆ। ਉਸ ਦਾ ਲਹਿਣਾ ਦੇਣਾ ਜ਼ਿਮੀਂ ਅਸਮਾਨ, ਦੋ ਜਹਾਨ ਵੇਖਣ ਚਾਈਂ ਚਾਈਂਆ। ਢਾਕੇ ਦੀ ਧਰਤੀ ਲਓ ਪਹਿਚਾਨ, ਬੇਪਹਿਚਾਨ ਹੋ ਕੇ ਅੱਖ ਖੁਲਾਈਆ। ਜਿਸ ਦਾ ਵਕਤ ਸੁਹੰਜਣਾ ਪਹੁੰਚਿਆ ਆਣ, ਸੰਮਤ ਸ਼ਹਿਨਸ਼ਾਹੀ ਦਸ ਨਾਲ ਵਡਿਆਈਆ। ਜਿਸ ਦਾ ਮਾਲਕ ਖ਼ਾਲਕ ਇਕੋ ਹੋਏ ਪ੍ਰਧਾਨ, ਸ੍ਰੀ ਭਗਵਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪਹਿਲੀ ਚੇਤ ਕਹੇ ਤੇਈ ਅਵਤਾਰ ਆਓ ਨੱਠ, ਧਰਨੀ ਢਾਕੇ ਵਾਲੀ ਵਾਹੋ ਦਾਹੀਆ। ਪੈਗ਼ੰਬਰ ਆਪਣਾ ਛਡੋ ਹੱਠ, ਪਿਛਲਾ ਲੇਖਾ ਪਰਵਰਦਿਗਾਰ ਦੀ ਝੋਲੀ ਪਾਈਆ। ਜੋ ਸਤਿਗੁਰ ਨਾਨਕ ਗਿਆ ਦੱਸ, ਦਹਿ ਦਿਸ਼ਾ ਕਰ ਸ਼ਨਵਾਈਆ। ਓਸ ਨੂੰ ਮਨਜ਼ੂਰ ਕਰੋ ਹੱਸ ਹੱਸ, ਹਸਤੀ ਤੱਕੋ ਨੂਰ ਅਲਾਹੀਆ। ਜਿਸ ਦਾ ਕਲਮਿਆਂ ਵਿਚ ਕਾਇਨਾਤ ਗਾਇਆ ਜਸ, ਹਰਫ਼ ਹਰੂਫ਼ਾਂ ਨਾਲ ਸਿਫ਼ਤ ਸਲਾਹੀਆ। ਸੋ ਸਾਹਿਬ ਸੁਲਤਾਨਾਂ ਨੌਜਵਾਨਾ ਸ੍ਰੀ ਭਗਵਾਨਾ ਜਿਸ ਦੇ ਸਭ ਕੁਛ ਵਸ, ਵਾਸਤਾ ਸਭ ਦੇ ਨਾਲ ਰਖਾਈਆ। ਭੇਵ ਅਭੇਦਾ ਅਛਲ ਅਛੇਦਾ ਜੋ ਬਿਨ
ਅੱਖਰਾਂ ਰਿਹਾ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਚੇਤ ਕਹੇ ਤੇਈ ਅਵਤਾਰ ਵੇਖੋ ਆਪਣਾ ਵਕਤ ਸੁਹਾਵਾ, ਸੋਹਣੀ ਮਿਲੇ ਵਡਿਆਈਆ। ਪੈਗ਼ੰਬਰੋ ਜੋ ਪੇਸ਼ੀਨਗੋਈਆਂ ਦਾ ਕੀਤਾ ਦਾਅਵਾ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਉਸ ਦੇ ਲੇਖੇ ਵਾਸਤੇ ਬਿਨਾ ਬਾਹਵਾਂ ਤੋਂ ਉਠਾ ਲਓ ਬਾਹਵਾਂ, ਬਿਨਾ ਹੱਥਾਂ ਹੱਥ ਉਠਾਈਆ। ਜਿਸ ਦਾ ਸਤਿਗੁਰ ਧਾਰ ਨਾਨਕ ਅਗੰਮਾ ਨਾਵਾਂ, ਨਾਉਂ ਨਿਰੰਕਾਰ ਗਿਆ ਸਮਝਾਈਆ। ਜਿਸ ਨੂੰ ਸ਼ਰਅ ਵਾਲੇ ਕਰ ਨਾ ਸਕੇ ਨਿਥਾਵਾਂ, ਥਾਨ ਥਨੰਤਰ ਆਪਣੇ ਦਏ ਵਡਿਆਈਆ। ਜਿਸ ਦਾ ਲੇਖਾ ਜਨ ਭਗਤਾਂ ਨਾਲ ਜਿਉਂ ਪੁੱਤਰਾਂ ਮਾਵਾਂ, ਪਿਤਾ ਪੂਤ ਆਪਣੇ ਗਲੇ ਲਗਾਈਆ। ਜਿਸ ਧਰਮ ਦਾ ਤੱਕੜ ਤੋਲਿਆ ਸਾਂਵਾਂ, ਦੂਜੀ ਵੰਡ ਨਾ ਕੋਇ ਵੰਡਾਈਆ। ਜੋ ਹੰਸ ਬਣਾਵੇ ਕਾਂਵਾਂ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਜੋ ਨੌ ਖੰਡ ਪ੍ਰਿਥਮੀ ਫਿਰੇ ਗਰਾਵਾਂ, ਭੱਜੇ ਵਾਹੋ ਦਾਹੀਆ। ਗ਼ਰੀਬ ਨਿਮਾਣਿਆਂ ਦੇਵੇ ਛਾਂਵਾਂ, ਸਿਰ ਆਪਣਾ ਹੱਥ ਟਿਕਾਈਆ। ਪਹਿਲੀ ਚੇਤ ਕਹੇ ਮੈਂ ਉਸ ਦਾ ਹੁਕਮ ਸੁਣਾਵਾਂ, ਜਿਸ ਨੂੰ ਤੁਸੀਂ ਕਹਿੰਦੇ ਨੂਰ ਅਲਾਹੀਆ। ਤੁਸਾਂ ਆਉਣਾ ਨਾਲ ਚਾਵਾਂ, ਭੱਜਣਾ ਵਾਹੋ ਦਾਹੀਆ। ਪੈਗ਼ੰਬਰੋ ਰਸੂਲੋ ਸਭ ਨੇ ਮਿਲਣਾ ਵਾਂਗ ਭਰਾਵਾਂ, ਸ਼ਰਅ ਦੀ ਵੰਡ ਰਹੇ ਨਾ ਰਾਈਆ। ਮੈਂ ਓਸ ਤੋਂ ਬਲ ਬਲ ਜਾਵਾਂ, ਜਿਸ ਨੂੰ ਬ੍ਰਹਿਮੰਡ ਖੰਡ ਸੀਸ ਨਿਵਾਈਆ। ਓਸੇ ਦੇ ਅਗੇ ਵਾਸਤਾ ਪਾਵਾਂ, ਜੋ ਸਭ ਦਾ ਪਿਤਾ ਮਾਈਆ। ਉਸੇ ਦਾ ਦਿਤਾ ਪੀਵਾਂ ਖਾਵਾਂ, ਜੋ ਦੇਵਣਹਾਰ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪਹਿਲੀ ਚੇਤ ਕਹੇ ਪੈਗ਼ੰਬਰੋ ਅਜ਼ੂ ਅਜ਼ ਮਜ਼ੀ ਚਸ਼ਮੇ ਨਵਾ ਨੂਰੇ ਖ਼ੁਦਾ ਬਹਿਸਤੁਲ ਵਜ਼ੀਉਲ ਕਾਮੀਜਲ ਨਵੀ ਤਾਅਮ ਮਉਲ ਜਾਗੁਸਤੇ ਜ਼ਵਾ ਤੌਫ਼ੀਕੇ ਬੇਹਜੁਲ ਲਾ ਹਮ ਮਾ ਪੀ ਤਮਮੋ ਜਾਗੁਸਤੇ ਜ਼ਵਾ ਤੌਫ਼ੀਕੇ ਬੇਹਜ਼ਲ ਲਾ ਹਮ ਮਹਾ ਜ਼ੀ ਤਖੁਸਤੇ ਨਵਅਮ ਮਾਦਾ ਤੋਬਲ ਜ਼ਬੰ ਮਸਤੀਵਲਾ ਮਦੀਨਾ ਜ਼ੁਕੂ ਕਾਅਬੇ ਵਜ਼ੀਹ ਵਹੀਉਲ ਨੁਜ਼ਾ ਨੂਜ਼ੇ ਮੁਜ਼ਾ ਮੁਹੰਮਦੇ ਨਵਾ ਗੋਸ਼ੇ ਖ਼ੁਦਾ ਮੁਬਿਸਤੀ ਅਬੁਸਤੁਲ ਜ਼ਾਹਮ ਮਹਲ ਨਾਨਕੇ ਰੁਜ਼ੂ ਗੋਬਿੰਦੇ ਤਲੂਹ ਆਫ਼ਤਾਬੇ ਰਬੀ ਤਵਖਤਮ ਬਵਖ਼ਤਮ ਕਲੀਬੁਲ ਜਹੁੰਮਲ ਲਵਾ ਚਾਸ਼ੇ ਮਸੂ ਮਸਤਾ ਦੁਆਏ ਦੁਅਸਤ ਅਸਮਾਨੇ ਜ਼ਮਾਨੇ ਅਰਸ਼ੋ ਫ਼ਰਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਚੇਤ ਕਹੇ ਮੇਰੀ ਨਮੋ ਨਮੋ ਡੰਡਾਵਤ, ਸਜਦਾ ਇਕੋ ਸੀਸ ਨਿਵਾਈਆ। ਮੇਰੀ ਸਭ ਨੂੰ ਨਾਨਕ ਸ਼ਾਹੀ ਗੁਰੂਦਵਾਰੇ ਵਿਚ ਦਾਅਵਤ, ਦਰਗਾਹ ਸਾਚੀ ਸਭ ਨੇ ਆਉਣਾ ਚਾਈਂ ਚਾਈਂਆ। ਜਿਥੇ ਇਕੋ ਪੁਰਖ ਅਕਾਲ ਦੇ ਨਾਮ ਦੀ ਮਿਲੇ ਨਿਆਮਤ, ਜਗਤ ਰਸਨਾ ਰਸ ਨਾ ਕੋਇ ਵਡਿਆਈਆ। ਸਾਰੇ ਮਿਲ ਕੇ ਛਡੋ ਬਗ਼ਾਵਤ, ਝਗੜਾ ਸ਼ਰਅ ਨਾ ਕੋਇ ਵਖਾਈਆ। ਸਭ ਦੀ ਇਕੋ ਇਕ ਸਦਾਕਤ, ਸਦਾ ਇਕੋ ਨਾਮ ਬਾਂਗ ਦ੍ਰਿੜਾਈਆ। ਬਿਨਾ ਨਾਮ ਕਲਮੇ ਤੋਂ ਦੂਸਰ ਅਵਰ ਨਾ ਕੋਇ ਜ਼ਮਾਨਤ, ਲੇਖਾ ਪਿਛਲਾ ਵੇਖ ਵਖਾਈਆ। ਇਕੋ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਬੇਪਰਵਾਹ ਪਰਮ ਪੁਰਖ ਸਹੀ ਸਲਾਮਤ, ਆਦਿ ਜੁਗਾਦਿ ਜੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਆਪਣਾ ਭੇਵ ਚੁਕਾਈਆ। ਪਹਿਲੀ ਚੇਤ ਕਹੇ ਮੇਰਾ ਵਕਤ ਸੁਹਾਵਾ ਆਜ, ਪੁਰਖ ਅਕਾਲ ਦਏ ਵਡਿਆਈਆ। ਜੋ ਜੁਗ ਚੌਕੜੀ ਜਾਣੇ ਧੁਰ ਦਾ ਕਾਜ, ਕਰਨੀ ਦਾ ਕਰਤਾ ਅਗੰਮ ਅਥਾਹੀਆ। ਜਿਸ ਲੱਖ ਚੁਰਾਸੀ ਸਾਜਣ ਲਿਆ ਸਾਜ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੋ ਜੀਵ ਜੰਤ ਚਲਾਏ ਜਹਾਜ਼, ਨਾਮ
ਬੇੜਾ ਇਕ ਅਖਵਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਵੇਖਣਹਾਰਾ ਦੀਨ ਦੁਨੀ ਸਮਾਜ, ਵਰਨਾਂ ਬਰਨਾਂ ਖੋਜ ਖੁਜਾਈਆ। ਜਨ ਭਗਤਾਂ ਕਰੇ ਵਡ ਵਡਭਾਗ, ਸਿਰ ਸਿਰ ਦੇਵੇ ਮਾਣ ਵਡਿਆਈਆ। ਜਿਸ ਸਤਿਗੁਰ ਨਾਨਕ ਸ਼ਬਦੀ ਧਾਰ ਬਖ਼ਸ਼ਿਆ ਤਾਜ, ਤਖ਼ਤ ਨਿਵਾਸੀ ਹੋਏ ਸਹਾਈਆ। ਸੋ ਅੰਤ ਕੰਤ ਭਗਵੰਤ ਰੱਖਣਹਾਰਾ ਲਾਜ, ਜੋਤੀ ਜਾਤਾ ਵਡ ਵਡਿਆਈਆ। ਜਗਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬੁਝਾਏ ਆਗ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਚੇਤ ਕਹੇ ਮੇਰਾ ਸੰਦੇਸ਼ਾ ਅਪਰ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਕਲਜੁਗ ਕੂੜ ਕੁੜਿਆਰਾ ਰਹੇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਦੇਣ ਗਵਾਹੀਆ। ਸਤਿ ਧਰਮ ਦਾ ਸਤਿ ਹੋਵੇ ਪ੍ਰਚਾਰ, ਸਤਿ ਸਤਿਵਾਦੀ ਸ਼ਬਦ ਅਨਾਦੀ ਆਪ ਜਣਾਈਆ। ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਵੇਖੇ ਵਿਗਸੇ ਵੇਖਣਹਾਰ, ਦੋ ਜਹਾਨਾਂ ਨੋਜਵਾਨਾ ਸ੍ਰੀ ਭਗਵਾਨਾ ਆਪਣੀ ਖੇਲ ਖਿਲਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਸਾਂਝਾ ਯਾਰ, ਮਿਤਰ ਪਿਆਰਾ ਭੇਵ ਅਭੇਦਾ ਦਏ ਖੁਲਾਈਆ। ਨੌ ਖੰਡ ਸੱਤ ਦੀਪ ਏਕਾ ਚਲੇ ਧਾਰ, ਧਰਨੀ ਧਰਤ ਧਵਲ ਧੌਲ ਵੱਜਦੀ ਰਹੇ ਵਧਾਈਆ। ਆਪ ਬਣ ਕੇ ਸਭ ਦਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਭਗਤ ਸੰਤ ਸੁਹੇਲੇ ਲਏ ਉਭਾਰ, ਗੁਰਮੁਖ ਗੁਰ ਗੁਰ ਆਪਣੀ ਗੋਦ ਟਿਕਾਈਆ। ਸਭ ਦੇ ਭਾਂਡੇ ਤਨ ਵਜੂਦਾਂ ਕਰੇ ਸਾਫ਼ ਕਰਤਾਰ, ਕੁਦਰਤ ਕਾਦਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਚੇਤ ਕਹੇ ਮੇਰਾ ਵਕਤ ਸੁਹੰਜਣਾ ਆਇਆ, ਸਤਿਗੁਰ ਸ਼ਬਦ ਦਏ ਵਡਿਆਈਆ। ਜਿਸ ਆਦਿ ਜੁਗਾਦੀ ਖੇਲ ਰਚਾਇਆ, ਜੁਗ ਜੁਗ ਵੇਖ ਵਖਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਪੰਧ ਮੁਕਾਇਆ, ਭੱਜੇ ਵਾਹੋ ਦਾਹੀਆ। ਸੋ ਕਲਜੁਗ ਅੰਤਮ ਲੇਖਾ ਲਏ ਲਗਾਇਆ, ਲੇਖੇ ਵਾਲਾ ਧੁਰ ਦਾ ਮਾਹੀਆ। ਜਿਸ ਦਾ ਇਕੋ ਨੂਰ ਜੋਤ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਜੋ ਅਵਤਾਰ ਪੈਗ਼ੰਬਰ ਸਤਿਗੁਰ ਗੁਰੂ ਰੂਪ ਅਖਵਾਇਆ, ਸਰਗੁਣ ਆਪਣਾ ਡੰਕ ਵਜਾਈਆ। ਉਹ ਵੇਖਣਹਾਰਾ ਖੇਲ ਸੁਬਾਇਆ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਜਿਸ ਨਾਨਕ ਸ਼ਾਹੀ ਗੁਰਦਵਾਰਾ ਧਾਮ ਸੁਹਾਇਆ, ਸਤਿਗੁਰ ਨਾਨਕ ਮਿਲ ਕੇ ਵੱਜੇ ਵਧਾਈਆ। ਉਹ ਭਗਤਾਂ ਮੇਲਾ ਮੇਲੇ ਕਾਇਆ ਮੰਦਰ ਅੰਦਰ ਜੋੜ ਜੁੜਾਇਆ। ਸੁਰਤ ਸ਼ਬਦ ਸ਼ਬਦ ਨਾਲ ਸਮਾਈਆ। ਆਤਮ ਪਰਮਾਤਮ ਕਰੇ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਬਜਰ ਕਪਾਟੀ ਤੋੜ ਤੁੜਾਇਆ, ਤ੍ਰੈਗੁਣ ਲੇਖਾ ਦਏ ਮਿਟਾਈਆ। ਨਿਝਰ ਅੰਮ੍ਰਿਤ ਰਸ ਦਏ ਚੁਆਇਆ, ਬੂੰਦ ਸਵਾਂਤ ਨਾਭ ਕਵਲ ਉਲਟਾਈਆ। ਵਾਹਵਾ ਵਹਿਗੁਰੂ ਕਰ ਕੇ ਜਿਸ ਨੂੰ ਸਭ ਨੇ ਗਾਇਆ, ਸੋ ਹੋਵੇ ਆਪ ਸਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਡਗਮਗਾਇਆ, ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਨਜ਼ਰ ਕਿਸੇ ਨਾ ਆਈਆ। ਜਿਸ ਹਕ ਪੈਗਾਮ ਪੈਗ਼ੰਬਰਾਂ ਇਕ ਸੁਣਾਇਆ, ਵਹੀ ਨਾਜ਼ਲ ਸ਼ਬਦ ਰੂਪ ਸਮਝਾਈਆ। ਨਬੀਆਂ ਕਲਮਾ ਰਸੂਲਾਂ ਸੰਗ ਪੜ੍ਹਾਇਆ, ਆਇਤ ਸ਼ਰਾਇਤ ਸ਼ਰਅ ਵਾਲੀ ਦ੍ਰਿੜਾਈਆ। ਸੋ ਅਮਾਮ ਅਮਾਮਾ ਵੇਸ ਅਵੱਲੜਾ ਆਪ ਵਟਾਇਆ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਵੇਦ ਵਿਆਸਾ ਲੇਖਾ ਲਹਿਣਾ ਝੋਲੀ ਦੇਵੇ ਪਾਇਆ, ਬ੍ਰਹਿਮਣ ਗੌੜਾ ਆਪਣੀ ਕਾਰ ਕਮਾਈਆ। ਜਿਸ ਦਾ ਗੁਰ ਗੋਬਿੰਦ ਸਿੰਘ ਖੰਡਾ ਖੜਗ ਖੜਕਾਇਆ, ਚੰਡ ਪ੍ਰਚੰਡ ਰੂਪ ਜਣਾਈਆ। ਜਿਸ ਚਾਰ ਵਰਨ ਸਿਰ
ਸੀਸ ਛਤਰ ਝੁਲਾਇਆ, ਪੰਥ ਖ਼ਾਲਸਾ ਰੰਗ ਰੰਗਾਈਆ। ਜਿਸ ਮਾਛੂਵਾੜੇ ਸਥਰ ਯਾਰ ਹੰਡਾਇਆ, ਸੋਹਣੀ ਸੇਜ ਸੁਹਾਈਆ। ਉਹ ਕਲਜੁਗ ਅੰਤਮ ਕੂੜੀ ਕਿਰਿਆ ਕਰੇ ਸਫ਼ਾਇਆ, ਮਲੇਛ ਰਹਿਣ ਕੋਇ ਨਾ ਪਾਈਆ। ਪਹਿਲੀ ਚੇਤ ਕਹੇ ਮੈਂ ਲੱਖ ਲੱਖ ਢਾਕੇ ਵਿਚ ਸ਼ੁਕਰ ਮਨਾਇਆ, ਬੰਗਲਾ ਦੇਸ਼ ਮੇਰੀ ਵੱਜਦੀ ਰਹੇ ਵਧਾਈਆ। ਸਿਰ ਮੇਰੇ ਉਤੇ ਪੁਰਖ ਅਕਾਲ ਦਾ ਰਹੇ ਸਾਇਆ, ਸਤਿਗੁਰ ਸ਼ਬਦ ਨਾਲ ਹੋਵੇ ਕੁੜਮਾਈਆ। ਹਰਿਜਨ ਸਾਚਾ ਪ੍ਰਭ ਸਾਚੇ ਲੇਖੇ ਲਵੇ ਪਾਇਆ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ। ਪਹਿਲੀ ਚੇਤ ਕਹੇ ਮੈਂ ਓਸ ਅਕਾਲ ਦੀਨ ਦਿਆਲ ਬਿਨਾ ਸੀਸ ਤੋਂ ਸੀਸ ਨਿਵਾਇਆ, ਨਿਮਸਕਾਰ ਡੰਡਾਵਤ ਬੰਦਨਾ ਸਜਦਾ ਕਰ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਆਪਣੇ ਵਿਚੋਂ ਆਪ ਪ੍ਰਗਟਾਈਆ।
੧ ਚੇਤ ਸ਼ਹਿਨਸ਼ਾਹੀ ਸੰਮਤ ਦਸ ਗੁਰੂਦਵਾਰਾ ਨਾਨਕ ਸ਼ਾਹੀ ਢਾਕਾ ਬੰਗਲਾ ਦੇਸ਼ ਵਕੀਲ ਅਜ਼ੀਜ਼ੁਰ ਰਹਿਮਾਨ ਤੇ ਮੌਲਾਨਾ
ਵਾਹਿਦੇ ਨੂਰ ਯਕ ਅਲਾਹ, ਆਲਮੀਨ ਅਖਵਾਈਆ। ਮਿਹਰਵਾਂ ਮਹਿਬੂਬ ਬੇਪਰਵਾਹ, ਜਲਵਾਗਰ ਦਰਗਾਹ ਸਾਚੀ ਸ਼ਹਿਨਸ਼ਾਹੀਆ। ਕਾਇਨਾਤ ਦੀਨ ਦੁਨੀ ਮਲਾਹ, ਬੇੜਾ ਚੌਦਾਂ ਤਬਕ ਚਲਾਈਆ। ਜਿਸ ਦੀ ਪੈਗ਼ੰਬਰ ਰਸੂਲ ਮੰਨਣ ਰਜ਼ਾ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਪਰਵਰਦਿਗਾਰੇ ਹਕ ਯਾਰੇ ਖ਼ੁਦਾ, ਮੁਕਾਮੇ ਹਕ ਹਕ ਡੇਰਾ ਲਾਈਆ। ਤਿਸ ਅਗੇ ਮੁਹੱਬਤ ਵਾਲੀ ਦੁਆ, ਮਹਿਬਾਨ ਬੀਦੋ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧੁਰ ਮਾਲਕ ਇਕ ਰਹੀਮ, ਰਹਿਮਾਨ ਵਡ ਵਡਿਆਈਆ। ਜੋ ਕੁਦਰਤ ਕਾਦਰੇ ਕਰੀਮ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਦਾ ਖੇਲ ਆਲੀਸ਼ਾਨ ਅਜ਼ੀਮ, ਆਲੀਜਾਹ ਵਡ ਵਡਿਆਈਆ। ਜਿਸ ਦੀ ਕਲਮਿਆ ਵਾਲੀ ਹਕ ਤਾਲੀਮ, ਸਿਫ਼ਤ ਸਲਾਹ ਆਇਤ ਸ਼ਰਾਇਤ ਵਿਚ ਜਣਾਈਆ। ਉਹ ਮਾਲਕ ਖ਼ਾਲਕ ਆਦਿ ਕਦੀਮ, ਅੰਤ ਅੰਤ ਨੂਰ ਅਲਾਹੀਆ। ਜਿਸ ਦਾ ਲੇਖਾ ਖੇਲ ਅਸਮਾਂ ਜ਼ਮੀਨ, ਜ਼ਿਮੀਂ ਜ਼ਮਾਂ ਧਿਆਨ ਲਗਾਈਆ। ਤਿਸ ਨੂੰ ਸਜਦਾ ਇਕ ਆਮੀਨ, ਜੋ ਕਾਮਲ ਮੁਰਸ਼ਦ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਕ ਖ਼ੁਦਾ ਕੁਦਰਤੇ ਮਹਿਬੂਬ, ਮੁਹੱਬਤ ਇਕ ਦ੍ਰਿੜਾਈਆ। ਜਿਸ ਦਾ ਆਲੀਸ਼ਾਨ ਅਰਸ਼ ਅਰੂਜ, ਫ਼ਰਸ਼ੇ ਜ਼ਿਮੀਂ ਜ਼ਮਾਂ ਵੇਖ ਵਖਾਈਆ। ਜਿਸ ਦੇ ਫ਼ਰਮਾਨ ਵਿਚ ਸਾਰੇ ਮਹਿਫ਼ੂਜ਼, ਪੁਸ਼ਤ ਪਨਾਹ ਸਭ ਦੀ ਹੱਥ ਰਖਾਈਆ। ਉਸ ਦਾ ਭੇਵ ਅਭੇਦਾ ਸਕੇ ਕੋਈ ਨਾ ਬੂਝ, ਅਕਲ ਬੁਧੀ ਨਾ ਕੋਇ ਚਤੁਰਾਈਆ। ਓਹ ਸਦਾ ਸਦਾਕਤ ਵਿਚ ਰਫ਼ਾਕਤ ਵਿਚ ਮੇਟਣਹਾਰਾ ਦੂਜ, ਏਕ ਏਕਾ ਰੰਗ ਰੰਗਾਈਆ। ਜਿਸ ਦੀ ਮੰਜ਼ਲ ਹਕ ਮਕਸੂਦ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਸਿਫ਼ਤ ਕਰੇ ਹਜਾਰਾ ਦਰੂਦ, ਅਲਿਫ਼ ਯੇ ਨਾਲ ਵਡਿਆਈਆ। ਜੋ ਪਾਕ ਕਰਨ ਵਾਲਾ ਤਨ ਕਲਬੂਤ, ਰੂਹ ਨੂਰੇ ਨੂਰ ਚਸ਼ਮ ਚਸ਼ਮ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
੧ ਚੇਤ ਸ਼ਹਿਨਸ਼ਾਹੀ ਸੰਮਤ ਦਸ ਨਾਨਕ ਸ਼ਾਹੀ ਗੁਰੂਦਵਾਰਾ ਢਾਕਾ ਬੰਗਲਾ ਦੇਸ ਰਾਤ ਨੂੰ
ਪਹਿਲੀ ਚੇਤ ਕਹੇ ਜਨ ਭਗਤੋ ਤੁਹਾਡੀ ਸਾਹਿਬ ਕਰੇ ਪ੍ਰਦਖਣਾ, ਪ੍ਰਤੱਖ ਆਪਣੀ ਦਇਆ ਕਮਾਈਆ। ਪੁਰਖ ਅਕਾਲ ਦੇ ਦਰ ਤੋਂ ਰਹੇ ਕੋਈ ਨਾ ਸੱਖਣਾ, ਖ਼ਾਲੀ ਝੋਲੀ ਸਰਬ ਭਰਾਈਆ। ਨਾਮ ਰਸ ਖਵਾਵੇ ਧੁਰ ਦਾ ਮੱਖਣਾ, ਜਿਸ ਦੀ ਕਾਹਨ ਦਏ ਗਵਾਹੀਆ। ਜਿਸ ਤੁਹਾਡੇ ਸਿਰ ਤੇ ਹੱਥ ਰੱਖਣਾ, ਘਰ ਘਰ ਹੋਏ ਸਹਾਈਆ। ਅੰਤਮ ਕਲਜੁਗ ਤੁਹਾਡਾ ਫਲ ਪੱਕਣਾ, ਕੱਚਾ ਲਾਹ ਸਕੇ ਕੋਇ ਨਾ ਰਾਈਆ। ਜਿਸ ਦਾ ਖੇਲ ਜਗਤ ਜਹਾਨ ਮਦੀਨਾ ਮੱਕਣਾ, ਕਾਅਬਿਆਂ ਖੋਜ ਖੁਜਾਈਆ। ਉਹ ਲੇਖਾ ਜਾਣੇ ਬੂਰੇ ਕੱਕਣਾ, ਹਜ਼ਰਤ ਈਸਾ ਮੂਸਾ ਸੰਗ ਮਿਲਾਈਆ। ਉਸ ਦਾ ਧਰਮ ਧਾਰ ਦਾ ਇਕੋ ਬਚਨਾ, ਜੋ ਸਤਿਗੁਰ ਨਾਨਕ ਗੋਬਿੰਦ ਜੋਤ ਕਰੇ ਰੁਸ਼ਨਾਈਆ। ਜਿਸ ਤੁਹਾਡਾ ਤਨ ਬਣਾਉਣਾ ਕਾਇਆ ਕਚਨਾ, ਸਚ ਗੜ੍ਹ ਦਏ ਸੁਹਾਈਆ। ਇਕੋ ਦਵਾਰਾ ਦੱਸੇ ਪਤਣਾ, ਘਾਟ ਇਕੋ ਇਕ ਵਖਾਈਆ। ਜਿਥੇ ਨੂਰ ਨੁਰਾਨਾ ਦੀਪਕ ਜਗਣਾ, ਜੋਤੀ ਜਾਤਾ ਡਗਮਗਾਈਆ। ਸ਼ਬਦ ਅਨਾਦੀ ਵੱਜੇ ਨੱਦਨਾ, ਧੁਨ ਆਤਮਕ ਰਾਗ ਸੁਣਾਈਆ। ਤੁਸਾਂ ਅੰਮ੍ਰਿਤ ਰਸ ਨਿਝਰ ਪੀ ਪੀ ਰੱਜਣਾ, ਦੋ ਜਹਾਨਾਂ ਤ੍ਰਿਖਾ ਮਿਟਾਈਆ। ਤੁਹਾਡੀ ਕਬੂਲ ਹੋਵੇ ਦੂਰ ਦੁਰਾਡਿਆਂ ਬੈਠਿਆਂ ਬੰਦਨਾ, ਬੰਦਗੀ ਆਪਣੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪਹਿਲੀ ਚੇਤ ਕਹੇ ਜਨ ਭਗਤੋ ਤੁਹਾਡਾ ਸਵਾਮੀ ਸਾਹਿਬ ਆਦਿ, ਆਦਿ ਪੁਰਖ ਇਕ ਅਖਵਾਈਆ। ਜਿਸ ਦਾ ਖੇਲ ਜੁਗ ਜੁਗਾਦਿ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੋ ਸ਼ਬਦ ਅਗੰਮੀ ਵਜਾਏ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਜੋ ਨਿਰਗੁਣ ਸਰਗੁਣ ਅਵਤਾਰ ਪੈਗ਼ੰਬਰ ਗੁਰੂਆਂ ਦੇਵੇ ਦਾਦ, ਵਸਤ ਨਾਮ ਅਮੁਲ ਅਤੁਲ ਆਪ ਵਰਤਾਈਆ। ਭੇਵ ਖੁਲਾ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਹਰਿਜਨ ਬਣਾ ਕੇ ਸਚ ਦੇ ਸਾਧ, ਸਾਧਨਾ ਆਪਣਾ ਹੁਕਮ ਸਮਝਾਈਆ। ਜਨ ਭਗਤਾਂ ਅੰਦਰੋਂ ਕੱਢ ਕੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਦਏ ਦਰਸਾਈਆ। ਜਗਤ ਜਹਾਨ ਵਿਚੋਂ ਖੋਲ ਕੇ ਜਾਗ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਮਾਤਲੋਕ ਬਣਾਏ ਵਡ ਵਡਭਾਗ, ਵਡਭਾਗੀ ਆਪਣੀ ਦਇਆ ਕਮਾਈਆ। ਘਰ ਦੀਪਕ ਜੋਤ ਜਗਾਏ ਚਰਾਗ਼, ਅੰਧ ਅੰਧੇਰ ਮਿਟਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਾਪਾਂ ਕਰੇ ਸਫ਼ਾਈਆ। ਹੰਸ ਰੂਪ ਬਦਲਾ ਕੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸ਼ਬਦੀ ਸ਼ਬਦ ਮਾਰ ਕੇ ਆਵਾਜ਼, ਸੁੱਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਪਹਿਲੀ ਚੇਤ ਕਹੇ ਜਨ ਭਗਤੋ ਤੁਹਾਡਾ ਸੁਹਾਏ ਭਗਤ ਦਵਾਰ, ਦਵਾਰਕਾ ਵਾਸੀ ਜਿਥੇ ਧਿਆਨ ਲਗਾਈਆ। ਜਿਥੇ ਰਾਮ ਰਾਮਾ ਕਰੇ ਵਿਚਾਰ, ਵਿਚਰਨ ਦੀ ਲੋੜ ਨਾ ਕੋਇ ਸਮਝਾਈਆ। ਪੈਗ਼ੰਬਰ ਕਰਨ ਇਜ਼ਹਾਰ, ਹਜ਼ਰਤ ਈਸਾ ਮੂਸਾ ਮੁਹੰਮਦ ਢੋਲੇ ਗਾਈਆ। ਨਾਨਕ ਨਿਰਗੁਣ ਧਾਰ ਗੋਬਿੰਦ ਬੋਲ ਜੈਕਾਰ, ਡੰਕਾ ਫ਼ਤਿਹ ਫ਼ਤਿਹ ਸੁਣਾਈਆ। ਪੁਰਖ ਅਕਾਲਾ ਬਣ ਕੇ ਸਾਂਝਾ ਯਾਰ, ਵੇਖਣਹਾਰਾ ਚਾਈਂ ਚਾਈਂਆ। ਤੁਹਾਡਾ ਆਤਮ ਧਾਰ ਨਾ ਭੁਲੇ ਪਿਆਰ, ਪ੍ਰੀਤਮ ਹੋ ਕੇ ਵੇਖ ਵਖਾਈਆ। ਬੇਸ਼ਕ ਢਾਕੇ ਦੀ ਧਰਤੀ ਜੋ ਕਰਦੀ ਰਹੀ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਉਸ ਦਾ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਲੇਖਾ ਪੂਰਬ ਝੋਲੀ ਪਾਈਆ। ਤੁਹਾਡੇ ਪ੍ਰੇਮ ਦੀ ਵਜਦੀ ਰਹੇ ਸਿਤਾਰ, ਜੋ ਤੂੰਹੀ ਤੂੰਹੀ ਰਾਗ ਸੁਣਾਈਆ। ਤੁਸਾਂ ਰਹਿਣਾ ਖ਼ਬਰਦਾਰ,
ਬੇਖ਼ਬਰੋ ਖ਼ਬਰ ਦ੍ਰਿੜਾਈਆ। ਸੰਮਤ ਸ਼ਹਿਨਸ਼ਾਹੀ ਦਸ ਦਸ ਦਾ ਵਿਵਹਾਰ, ਦਹਿ ਦਿਸ਼ਾ ਰਿਹਾ ਜਣਾਈਆ। ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਭਗਤ ਸੁਹੇਲਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਚੇਤ ਕਹੇ ਮੇਰਾ ਸੰਦੇਸ਼ਾ ਇਕੋ ਇਕ, ਇਕੋ ਵਾਰ ਜਣਾਈਆ। ਜਨ ਭਗਤਾਂ ਪੂਰੀ ਹੋਵੇ ਸਿਕ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਤੁਹਾਡਾ ਮਿਲੇ ਸਵਾਮੀ ਮਿਤ, ਮਿਤ੍ਰ ਪਿਆਰਾ ਦਇਆ ਕਮਾਈਆ। ਸਾਂਝਾ ਰੱਖੇ ਹਿਤ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਬਿਨ ਜਗਤ ਨੇਤਰਾਂ ਪਏ ਦਿਸ, ਜਗਤ ਲੋਚਣ ਕਰ ਰੁਸ਼ਨਾਈਆ। ਸਚ ਸੁਹੰਜਣੀ ਹੋਵੇ ਥਿਤ, ਘੜੀ ਪਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪਹਿਲੀ ਚੇਤ ਕਹੇ ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਪੈਜ ਦਏ ਸਵਾਰ, ਮਾਨਸ ਜਨਮ ਲੇਖੇ ਲਾਈਆ। ਚੁਰਾਸੀ ਵਿਚੋਂ ਕੱਢੇ ਬਾਹਰ, ਆਵਣ ਜਾਵਣ ਗੇੜ ਮੁਕਾਈਆ। ਸਾਚਾ ਮੰਦਰ ਦਏ ਵਖਾਲ, ਜਿਥੇ ਵਸੇ ਧੁਰਦਰਗਾਹੀਆ। ਦੀਪਕ ਜੋਤੀ ਜਗੇ ਬੇਮਿਸਾਲ, ਨੂਰ ਨੁਰਾਨਾ ਡਗਮਗਾਈਆ। ਸਚਖੰਡ ਦਵਾਰ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਚੇਤ ਕਹੇ ਮੈਂ ਸੰਮਤ ਸ਼ਹਿਨਸ਼ਾਹੀ ਦਸ ਦੀ ਦੱਸਾਂ ਗਾਥਾ, ਸਤਿ ਸਤਿ ਨਾਲ ਮਿਲਾਈਆ। ਕੀ ਖੇਲ ਕਰੇ ਪੁਰਖ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ। ਦੇਵੇ ਮਾਣ ਨਿਮਾਣਿਆਂ ਨਾਥ ਅਨਾਥਾ, ਦੀਨਨ ਆਪਣਾ ਰੰਗ ਰੰਗਾਈਆ। ਧੂੜੀ ਮਸਤਕ ਛੁਹਾਏ ਮਾਥਾ, ਦੁਰਮਤ ਮੈਲ ਧਵਾਈਆ। ਖੇਲ ਖੇਲੇ ਅਲਖਣਾ ਅਲਾਖਾ, ਅਲਖ ਅਗੋਚਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪਹਿਲੀ ਚੇਤ ਕਹੇ ਜਨ ਭਗਤੋ ਸ਼ਬਦੀ ਧਾਰ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਪੰਚਮ ਮੀਤਾ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਪੰਜ ਪੰਜ ਇਕੱਠੇ ਹੋਣ ਪ੍ਰਵਾਰ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਪੰਚਮ ਬਰਤਨਾਂ ਮੈਲ ਦਏ ਉਤਾਰ, ਖੇਲ ਖੇਲੇ ਚਾਈਂ ਚਾਈਂਆ। ਸਭ ਦਾ ਪੂਰਬ ਦਏ ਉਧਾਰ, ਲੇਖਾ ਭਗਤਾਂ ਝੋਲੀ ਪਾਈਆ। ਇਹ ਖ਼ੁਸ਼ੀਆਂ ਦਾ ਵਿਵਹਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਨ੍ਹਾਂ ਦੇ ਸੀਸ ਬੱਧੀ ਦਸਤਾਰ, ਉਨ੍ਹਾਂ ਦੇ ਘਰ ਘਰ ਦਾ ਲੇਖਾ ਪੂਰ ਕਰਾਈਆ। ਕੋਈ ਰਹਿ ਸਕੇ ਨਾ ਬਾਹਰ, ਵਿਛੋੜਾ ਜਗਤ ਨਾ ਕੋਇ ਚਤੁਰਾਈਆ। ਨਵ ਜੇਠ ਨੂੰ ਸ਼ੁਰੂ ਕਰਨਾ ਨਾਲ ਪਿਆਰ, ਮੁਹੱਬਤ ਵਿਚ ਸਮਾਈਆ। ਇਹ ਪੁਰਾਤਨ ਲੇਖਾ ਜੋ ਲਿਖਿਆ ਸੀ ਦਿੱਲੀ ਦਰਬਾਰ, ਪਹਾੜ ਗੰਜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪਹਿਲੀ ਚੇਤ ਕਹੇ ਮੇਰਾ ਖ਼ੁਸ਼ੀਆਂ ਵਾਲਾ ਵਕਤ ਸੁਹਾਨਾ, ਸੋਹਣੀ ਮਿਲੇ ਵਡਿਆਈਆ। ਮੈਂ ਮਸਤ ਫਿਰਾਂ ਦੀਵਾਨਾ, ਸੂਫ਼ੀਆਂ ਵਾਲਾ ਰੰਗ ਰੰਗਾਈਆ। ਮੇਰੇ ਕੋਲ ਭਗਤਾਂ ਹੋਏ ਨਿਸ਼ਾਨਾ, ਨਿਸ਼ਾਨ ਤਾਰਾ ਚੰਦ ਜਣਾਈਆ। ਮੈਂ ਸੰਦੇਸ਼ਾ ਦੇਵਾਂ ਰਾਮਾ ਕਾਹਨਾ, ਪੈਗ਼ੰਬਰਾਂ ਹੁਕਮ ਸੁਣਾਈਆ। ਗੁਰੂ ਗੁਰਦੇਵ ਕਰੋ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਸੰਮਤ ਸ਼ਹਿਨਸ਼ਾਹੀ ਦਸ ਨੌ ਖੰਡ ਪ੍ਰਿਥਮੀ ਹੋਣੀ ਹੈਰਾਨਾ, ਹੈਰਤ ਵਿਚ ਦੁਹਾਈਆ। ਸ਼ਹਾਦਤ ਦੇਵੇ ਮੌਲੀ ਤੰਦ ਦਾ ਗਾਨਾ, ਜੋ ਆਪਣਾ ਰੰਗ ਰੰਗਾਈਆ।
ਗੋਲਕਾਂ ਖ਼ਾਲੀ ਹੋਵੇ ਖ਼ਜ਼ਾਨਾ, ਗੋਲਕ ਮਾਇਆ ਨਾ ਕੋਇ ਵਡਿਆਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਹਰਿ ਭਗਵਨ ਆਪਣੀ ਦਇਆ ਕਮਾਈਆ। ਪਹਿਲੀ ਚੇਤ ਕਹੇ ਮੈਂ ਨਿਵ ਨਿਵ ਸੀਸ ਝੁਕਾਨਾ, ਜਨ ਭਗਤਾਂ ਲਾਗਾਂ ਪਾਈਆ। ਮੇਰੇ ਸਾਹਿਬ ਦਾ ਅਗੰਮ ਫ਼ਰਮਾਨਾ, ਫ਼ਰਮਾਂਬਰਦਾਰ ਹੋ ਕੇ ਦਿਆਂ ਸੁਣਾਈਆ। ਮੈਂ ਢਾਕਿਉਂ ਭਗਤ ਦਵਾਰ ਹੋਵਾਂ ਰਵਾਨਾਂ, ਭੱਜਾਂ ਵਾਹੋ ਦਾਹੀਆ। ਸੰਦੇਸ਼ਾ ਦੇਵਾਂ ਖ਼ੁਸ਼ੀਆਂ ਵਿਚ ਮਹਾਨਾ, ਮਹਿੰਮਾ ਅਕਥ ਕਥ ਸੁਣਾਈਆ। ਬਿਨਾ ਅੱਖਰਾਂ ਹੋਏ ਪ੍ਰਵਾਨਾ, ਜੋ ਪਰਮ ਪੁਰਖ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਜਿਮੀਂ ਅਸਮਾਨਾਂ, ਦੋ ਜਹਾਨਾਂ ਵੇਖਣਹਾਰਾ ਥਾਉਂ ਥਾਈਂਆ।
੨ ਚੇਤ ਸ਼ਹਿਨਸ਼ਾਹੀ ਸੰਮਤ ਦਸ ਗੁਰੂਦਵਾਰਾ ਨਾਨਕ ਸ਼ਾਹੀ ਢਾਕਾ ਬੰਗਲਾ ਦੇਸ ਐਡਵੋਕੇਟ ਯਾਕੂਬ ਅਲੀ ਸਾਹਿਬ ਦੇ ਨਾਲ
ਖ਼ੁਦਾਵੰਦ ਖ਼ੁਦ ਜ਼ਰੂਰ ਦਏਗਾ ਤੌਫ਼ੀਕ, ਤੋਫ਼ਾ ਹਕੀਕਤ ਹਕ ਨਾਲ ਕਲਮਾ ਵਜੂਦ ਰਖਾਈਆ। ਮੁਹੱਬਤ ਸੇ ਮੁਹੱਬਤ ਪਿਆਰ ਸੇ ਪਿਆਰ ਬਣੇਗਾ ਰਫ਼ੀਕ, ਮਿਹਰਵਾਨ ਮਿਹਰਵਾਨ ਮਹਿਬਾਨ ਬੀਦੋ ਆਪਣੇ ਰੰਗ ਰੰਗਾਈਆ। ਕਲਮਾ ਕਾਇਨਾਤ ਦਾ ਕਰੇ ਤਸਦੀਕ, ਸ਼ਹਾਦਤ ਹਕੀਕਤ ਵਾਲੀ ਰਖਾਈਆ। ਮਨ ਮਨਸਾ ਕਾਮਨਾ ਪੂਰੀ ਹੋਵੇ ਉਮੀਦ, ਤ੍ਰਿਸ਼ਨਾ ਪ੍ਰੇਮ ਵਾਲੀ ਵਧਾਈਆ। ਜਿਸ ਦੀ ਸਿਫ਼ਤ ਸਲਾਹ ਵਡਿਆਈ ਵਾਲੀ ਤਮਹੀਦ, ਮਹਿੰਮਾ ਅਗੰਮ ਅਥਾਹੀਆ। ਉਹ ਦੀਨ ਦੁਨੀਆ ਵਿਚੋਂ ਗ਼ਫ਼ਲਤ ਦੀ ਖੋਲ ਕੇ ਨੀਂਦ, ਨੂਰ ਦਾ ਜ਼ਹੂਰ ਦਏ ਚਮਕਾਈਆ। ਬੰਦਾ ਖ਼ਾਕੇ ਨਾਚੀਜ਼, ਰਹਿਮਤ ਰਹਿਮਾਨ ਦੇਵੇ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਮੁਲਾਕਾਤ ਹੁੰਦੀ ਰਹੇਗੀ ਜ਼ਰੂਰ, ਜ਼ਰੂਰਤ ਮੁਹੱਬਤ ਵਾਲੀ ਬਣਾਈਆ। ਰਾਤੀਂ ਸੁੱਤਿਆਂ ਦਿਸੇਗਾ ਅਲਾਹੀ ਨੂਰ, ਜੋ ਨੂਰ ਨੁਰਾਨਾ ਇਕ ਅਖਵਾਈਆ। ਜਿਸ ਦੇ ਸ਼ੁਕਰੀਆ ਸ਼ੁਕਰਾਨੇ ਵਿਚ ਸਾਰੇ ਹੋਣ ਮਸ਼ਕੂਰ, ਨਿਵ ਨਿਵ ਕਦਮ ਬੋਸੀ ਵਿਚ ਸਜਦਾ ਸੀਸ ਝੁਕਾਈਆ। ਸੂਫ਼ੀਆਂ ਨੂੰ ਮਿਲਣਾ ਓਸ ਦਾ ਦਸਤੂਰ, ਮੁਕਾਮੇ ਹਕ ਦਾ ਮਾਲਕ ਖ਼ਲਕ ਖ਼ਾਲਕ ਵੇਖਣਹਾਰਾ ਚਾਈਂ ਚਾਈਂਆ। ਜਿਸ ਵਾਸਤੇ ਚੌਦਾਂ ਤਬਕ ਦਾ ਪੰਧ ਨਹੀਂ ਕੋਈ ਦੂਰ, ਜ਼ਿਮੀਂ ਅਸਮਾਨਾਂ ਇਕੋ ਘਰ ਸੁਹਾਈਆ। ਜੋ ਕਾਇਆ ਕਾਅਬਾ ਪ੍ਰਕਾਸ਼ ਕਰ ਕੇ ਨੂਰ, ਨੂਰ ਨੁਰਾਨਾ ਨੌਜਵਾਨਾ ਨਜ਼ਰੀ ਆਈਆ। ਪਰਵਰਦਿਗਾਰ ਸਾਂਝਾ ਯਾਰ ਸਰਬ ਕਲਾ ਭਰਪੂਰ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਦਾ ਮਾਲਕ ਵੇਖ ਵਖਾਈਆ। ਨੂਰ ਅਲਾਹ ਆਲਮੀਨ, ਆਦਿ ਪੁਰਖ ਬੇਪ੍ਰਵਾਹੀਆ। ਜਿਸ ਦੀ ਹਕੀਕਤ ਹਕ ਦੀ ਤਾਲੀਮ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਉਹ ਮਾਲਕ ਖ਼ਾਲਕ ਕੁਦਰਤ ਦਾ ਕਾਦਰ ਕਰੀਮ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਦਾ ਲੇਖਾ ਜਾਣੇ ਅਲਿਫ਼ ਮੀਮ, ਯੇ ਨੁਕਤਿਆਂ ਬਾਹਰ ਸਮਝਾਈਆ। ਜਿਸ ਨੇ ਦੀਨ ਮਜ਼੍ਹਬ ਸ਼ਰਅ ਕੀਤੀ ਤਕਸੀਮ, ਤਰਮੀਮ ਆਪਣੇ ਹੱਥ ਰਖਾਈਆ। ਉਸ ਦਾ ਰਾਸਤਾ ਮਾਰਗ ਮਹੀਨ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਕਾਇਆ ਕਾਅਬੇ ਰਿਹਾ ਚੀਨ, ਮੁਕੱਦਸ ਧਾਮ ਮਿਲੇ ਵਡਿਆਈਆ। ਹਜ਼ਰਤ ਮੁਹੰਮਦ ਸਾਹਿਬ ਦੀ ਸ਼ਹਾਦਤ ਦੇਵੇ ਗੋਈ ਪੇਸ਼ੀਨ, ਸਦੀ ਚੌਧਵੀਂ ਸੰਗ ਰਲਾਈਆ। ਉਹ ਕਰਨੀ ਦਾ ਕਾਦਰ ਕਰਤਾ ਕਰੀਮ, ਬੇਐਬੇ ਪਰਵਰਦਿਗਾਰ ਨੂਰ ਅਲਾਹੀਆ। ਜੋ ਅਮਾਮ ਅਮਾਮਾ ਸ਼ਾਹ
ਸੁਲਤਾਨਾ ਵਾਲੀ ਦੋ ਜਹਾਨਾਂ ਆਵੇ ਉਤੇ ਜ਼ਮੀਨ, ਅਰਸ਼ ਫ਼ਰਸ਼ ਦਾ ਮਾਲਕ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਹੁਕਮ ਸੰਦੇਸਾ ਫ਼ਰਮਾਨਾ ਹੋਵੇ ਗ਼ਨੀਮ, ਗ਼ਨੀਮਤ ਆਪਣੀ ਖੇਲ ਵਖਾਈਆ। ਜੋ ਏਕੋ ਰੰਗ ਰੰਗਾਏ ਨਰ ਮਦੀਨ, ਮੁੱਦਾ ਨੂਰੀ ਜਲਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਨੂਰ ਅਲਾਹੀਆ। ਮੇਲ ਮਿਲਾਏਗਾ ਹਕ ਖ਼ੁਦਾ, ਖ਼ੁਦੀ ਤਕੱਬਰ ਡੇਰਾ ਅੰਦਰੋਂ ਢਾਹੀਆ। ਦਸਤ ਮਿਲਿਆ ਦੋਸਤਾ ਹੋਏ ਨਾ ਕਦੇ ਜੁਦਾ, ਜ਼ੁਜ ਵੰਡ ਨਾ ਕੋਇ ਵੰਡਾਈਆ। ਮਹਿਬੂਬ ਦੀ ਮੁਹੱਬਤ ਵਿਚ ਜੋ ਹੋਇਆ ਫ਼ਿਦਾ, ਫ਼ਿਤਰਤ ਆਪਣਾ ਰੰਗ ਰੰਗਾਈਆ। ਉਹ ਮਿਹਰਵਾਨ ਮਹਿਬੂਬ ਨੂਰ ਨੁਰਾਨਾ ਦਿਲਰੁਬਾ, ਰਹਿਮਤ ਰਹੀਮ ਕਰੀਮ ਆਪ ਕਮਾਈਆ। ਜਿਸ ਦੀ ਇਕੋ ਆਵਾਜ ਇਕੋ ਬਾਂਗ ਇਕੋ ਸਦਾ, ਸਦ ਇਕੋ ਇਕ ਸੁਣਾਈਆ। ਸੂਫ਼ੀਆਂ ਤਾਰਨਾ ਉਸ ਦੀ ਅਦਾ, ਸਚ ਅਦਾਲਤ ਆਪਣੇ ਹੱਥ ਰਖਾਈਆ। ਜਿਸ ਦੇ ਅਗੇ ਸਿਰ ਝੁਕਾਉਂਦੇ ਇਲਮ ਵਾਲੇ ਉਲਮਾ, ਸਜਦਿਆਂ ਵਿਚ ਧੂੜੀ ਖ਼ਾਕ ਰਮਾਈਆ। ਉਹ ਬੇਪਰਵਾਹਾਂ ਦਾ ਬੇਪਰਵਾਹ, ਵਾਹਿਦ ਅੱਲਾ ਇਕੋ ਇਕ ਅਖਵਾਈਆ। ਜਿਸ ਮੇਲਾ ਨਾਨਕ ਸ਼ਾਹੀ ਗੁਰੂਦਵਾਰੇ ਵਿਚ ਲਿਆ ਮਿਲਾ, ਮਿਲਾਪ ਦਾ ਲੇਖਾ ਆਪਣੇ ਹੱਥ ਰਖਾਈਆ। ਓਹ ਸਭ ਦਾ ਅੱਬਾ ਸਭ ਦਾ ਬਾਪ ਪਿਤਾ, ਪੁਰਖ ਅਕਾਲ ਧੁਰਦਰਗਾਹੀਆ। ਜਿਸ ਦੀ ਮੰਬਰਾਂ ਉਤੇ ਅਜ਼ਾਂ, ਮੱਕਾ ਕਾਅਬਾ ਵੱਜਦੀ ਰਹੀ ਵਧਾਈਆ। ਉਸ ਦਾ ਗ੍ਰਹਿ ਇਕੋ ਦਵਾਰ ਜਿਥੇ ਪੁੰਨ ਨਾ ਸਵਾਬਾ, ਪਾਕ ਪਾਕੀਜ਼ਾ ਇਕੋ ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਮਿਲਿਆ ਮੇਲ ਦਰਗਾਹ ਹਕ, ਹਕੀਕਤ ਦਏ ਵਡਿਆਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਅਲਾਹੀ ਯਕ, ਜੋ ਯਕੇ ਬਾਦ ਦੀਗਰੇ ਅਵਤਾਰ ਪੈਗ਼ੰਬਰ ਗੁਰੂਆਂ ਲੋਕਮਾਤ ਧਰਤੀ ਉਤੇ ਆਪਣਾ ਹੁਕਮ ਸੁਣਾਈਆ। ਜਿਸ ਦਾ ਹੁਕਮ ਸੰਦੇਸ਼ਾ ਧੁਰ ਫ਼ਰਮਾਨ ਕਲਮਾ ਨਾਦ ਕਾਇਨਾਤ ਕਰ ਸਕੇ ਕੋਈ ਨਾ ਫਕ, ਜਗਤ ਧਾਰ ਚਲੇ ਨਾ ਕੋਇ ਚਤੁਰਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਪਿਆਰਿਆਂ ਅਗੇ ਹੋਵੇ ਸਦਾ ਪ੍ਰਤਖ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਨੂਰ ਜ਼ਹੂਰ ਕਰ ਰੁਸ਼ਨਾਈਆ। ਜਿਸ ਦਾ ਬਾਹਰੋਂ ਦੁਨੀਆ ਕਾਇਨਾਤ ਅੰਦਰ ਹੋਵੇ ਸ਼ੱਕ, ਜਨ ਭਗਤਾਂ ਸੰਤਾਂ ਸੂਫ਼ੀਆਂ ਅੰਦਰ ਮਿਲ ਕੇ ਵੱਜੇ ਵਧਾਈਆ। ਉਹ ਬਿਨਾ ਨੇਤਰਾਂ ਤੋਂ ਨਿਜ ਨੇਤਰ ਅੰਦਰਲੀ ਅੱਖ ਵਨ ਆਈ ਨਾਲ ਲੈਣ ਤੱਕ, ਤਕਵਾ ਇਕੋ ਇਕ ਉਤੇ ਰਖਾਈਆ। ਅੱਜ ਦਾ ਰਿਸ਼ਤਾ ਹੋਇਆ ਪੱਕ, ਮਿਲਿਆ ਹੱਥ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕੋ ਇਕ ਰੰਗਾਈਆ।