੪ ਚੇਤਰ ਸ਼ਹਿਨਸ਼ਾਹੀ ਸੰਮਤ ਦਸ ਗੁਰਚਰਨ ਸਿੰਘ ਦੇ ਗ੍ਰਹਿ ਚਕਰ ਬੜੀਆਂ ਕਲਕੱਤਾ
ਧਰਨੀ ਕਹੇ ਮੇਰੇ ਸ੍ਰੀ ਭਗਵਾਨਾ, ਹਰਿ ਕਰਤੇ ਤੇਰੀ ਵਡ ਵਡਿਆਈਆ। ਸਤਿਗੁਰ ਸ਼ਬਦ ਭੇਜ ਦੇ ਆਪਣਾ ਧੁਰ ਦਾ ਕਾਹਨਾ, ਕਾਹਨ ਘਨਈਏ ਜਿਸ ਨੂੰ ਸੀਸ ਨਿਵਾਈਆ। ਜੋ ਆਦਿ ਜੁਗਾਦੀ ਸਦਾ ਨੌਜਵਾਨਾ, ਬਿਰਧ ਬਾਲ ਨਾ ਰੂਪ ਬਦਲਾਈਆ। ਲੇਖਾ ਜਾਣੇ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜੋ ਮੇਰਾ ਨਵ ਸੱਤ ਦਾ ਵੇਖੇ ਮਿੱਟੀ ਖ਼ਾਕ ਦਾ ਖ਼ਾਨਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਗਾਹ
ਮਾਰੇ ਬਿਨ ਨੇਤਰ ਨੈਣ ਉਠਾਨਾ, ਜਗਤ ਅੱਖ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਸਤਿਗੁਰ ਸ਼ਬਦ ਭੇਜ ਦੇ ਮੀਤਾ, ਮਿਤ੍ਰ ਪਿਆਰਾ ਧੁਰਦਰਗਾਹੀਆ। ਜੋ ਮੇਰੀ ਬਦਲੇ ਰੀਤਾ, ਭੇਵ ਅਭੇਦਾ ਤੇਰਾ ਦਏ ਖੁਲਾਈਆ। ਲੱਖ ਚੁਰਾਸੀ ਵੇਖੇ ਨੀਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਮਾਰਗ ਦੱਸੇ ਅਨਡੀਠਾ, ਅਨਡਿੱਠੜੀ ਕਾਰ ਕਮਾਈਆ। ਤ੍ਰੈਗੁਣ ਅਗਨ ਬੁਝਾਏ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਸਤਿ ਸਚ ਦਾ ਰਸ ਦਏ ਮੀਠਾ, ਅਨਰਸ ਤੇਰਾ ਨਾਮ ਚਖਾਈਆ। ਕਲਜੁਗ ਜੀਵ ਵੇਖੇ ਕੌੜਾ ਰੀਠਾ, ਕਾਇਆ ਮੰਦਰ ਅੰਦਰ ਫੋਲ ਫੁਲਾਈਆ। ਸਚ ਸਵਾਮੀ ਬਣੇ ਬਸੀਠਾ, ਬੀਠਲੋ ਆਪਣੀ ਦਇਆ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਸਤਿਗੁਰ ਸ਼ਬਦ ਭੇਜ ਦੇ ਏਕੋ ਏਕਾ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਜੋ ਜੀਵਾਂ ਜੰਤਾਂ ਬੁਧ ਕਰੇ ਬਿਬੇਕਾ, ਦੁਰਮਤ ਮੈਲ ਧਵਾਈਆ। ਕਲਜੁਗ ਕੂੜ ਕੁੜਿਆਰ ਮੁਕਾਵੇ ਠੇਕਾ, ਠਾਕਰ ਤੇਰੇ ਰੰਗ ਰੰਗਾਈਆ। ਅਵਤਾਰ ਪੈਗ਼ੰਬਰਾਂ ਪੂਰਾ ਕਰੇ ਲੇਖਾ, ਭਵਿਖਤ ਭਵਿਖਤ ਵਿਚੋਂ ਸਮਝਾਈਆ। ਸਚ ਦਵਾਰ ਵਖਾਏ ਤੇਰਾ ਇਕੋ ਦੇਸਾ, ਦੇਸ ਦੇਸੰਤਰਾਂ ਡੇਰਾ ਢਾਹੀਆ। ਤੂੰ ਮਾਲਕ ਇਕ ਨਰੇਸ਼ਾ, ਨਰ ਨਰਾਇਣ ਦੇਣੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੁਹਾ ਦੇ ਸੰਬਲ ਦੇਸਾ, ਸੁਹੰਜਣੀ ਰੁੱਤ ਦੇਣੀ ਵਖਾਈਆ। ਧਰਨੀ ਕਹੇ ਪ੍ਰਭ ਸਤਿਗੁਰ ਸ਼ਬਦ ਮੇਰਾ ਬਣਾ ਦੇ ਸਾਥੀ, ਸਗਲਾ ਸੰਗ ਬਣਾਈਆ। ਤੂੰ ਸਰਬ ਕਲਾ ਸਮਰਾਥੀ, ਬੇਅੰਤ ਇਕ ਅਖਵਾਈਆ। ਮੈਂ ਬਿਨ ਹੱਥਾਂ ਜੋੜਦੀ ਹਾਥੀ, ਧੂੜੀ ਖ਼ਾਕ ਰਮਾਈਆ। ਜੋ ਤੇਰੀ ਖੇਲ ਦੱਸੇ ਅਕਥਨਾ ਅਕਾਥੀ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਕਿਰਪਾ ਕਰ ਦੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਮੇਰੀ ਜ਼ਿੰਦਗੀ ਵਿਚੋਂ ਬਦਲ ਹਯਾਤੀ, ਜੀਵਣ ਆਪਣੇ ਰੰਗ ਰੰਗਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਗਰੀਬ ਨਿਮਾਣਿਆਂ ਪੁਛ ਵਾਤੀ, ਕੋਝਿਆਂ ਕਮਲਿਆਂ ਗੋਦ ਉਠਾਈਆ। ਸਤਿ ਧਰਮ ਦੀ ਖੋਲ ਦੇ ਹਾਟੀ, ਨਾਮ ਭੰਡਾਰਾ ਇਕ ਵਰਤਾਈਆ। ਦੁਮਰਤ ਮੈਲ ਸਭ ਦੀ ਜਾਏ ਕਾਟੀ, ਪਤਤ ਪੁਨੀਤ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਸਤਿਗੁਰ ਸ਼ਬਦ ਦੇ ਸਵਾਮੀ, ਸਮੇਂ ਨਾਲ ਧਿਆਨ ਲਗਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਸਭ ਨੂੰ ਭੁੱਲੀ ਤੇਰੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਆਤਮ ਪਰਮਾਤਮ ਮੇਲ ਮਿਲੇ ਕੋਇ ਨਾ ਹਾਣੀ, ਸਾਚੇ ਰੰਗ ਨਾ ਕੋਇ ਸਮਾਈਆ। ਪਵਿਤ੍ਰ ਰਿਹਾ ਨਾ ਅੱਠ ਸੱਠ ਤੀਰਥ ਪਾਣੀ, ਗੰਗਾ ਗੁਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਝਗੜਾ ਪਿਆ ਸ਼ਾਸਤਰ ਸਿਮਰਤ ਵੇਦ ਪੁਰਾਨੀ, ਅੰਜੀਲ ਕੁਰਾਨ ਦਏ ਗਵਾਹੀਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਸ਼ਾਹੋ ਭੂਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਵੱਡੇ ਤੇਰੀ ਵਡ ਵਡਿਆਈਆ। ਧਰਨੀ ਕਹੇ ਪ੍ਰਭ ਸਤਿਗੁਰ ਸ਼ਬਦ ਭੇਜ ਦੁਲਾਰਾ, ਦੂਲ੍ਹਾ ਇਕੋ ਸੋਭਾ ਪਾਈਆ। ਜੋ ਦੀਨ ਦੁਨੀ ਪਾਵੇ ਸਾਰਾ, ਮਹਾਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ।, ਲਹਿਣਾ ਦੇਣਾ ਪੂਰਾ ਕਰੇ ਮੇਰਾ ਉਧਾਰਾ, ਪੂਰਬ ਲੇਖਾ ਰਹੇ ਨਾ ਰਾਈਆ। ਸੰਦੇਸ਼ਾ ਦੇਵੇ ਪੈਗ਼ੰਬਰ ਗੁਰ ਅਵਤਾਰਾ,
ਗੁਰ ਸ਼ਬਦੀ ਸ਼ਬਦ ਜਣਾਈਆ। ਸੰਸਾਰੀ ਭੰਡਾਰੀ ਸੰਘਾਰੀ ਕਰੇ ਖ਼ਬਰਦਾਰਾ, ਵਿਸ਼ਨ ਬ੍ਰਹਮਾ ਸ਼ਿਵ ਸੋਇਆ ਰਹਿਣ ਕੋਇ ਨਾ ਪਾਈਆ। ਇਕੋ ਹੁਕਮ ਦਾ ਦਏ ਇਸ਼ਾਰਾ, ਬਿਨ ਸੈਨਤ ਸੈਨਤ ਦਏ ਲਗਾਈਆ। ਧਰਨੀ ਧਰਤ ਧਵਲ ਉਤੇ ਵੇਖੋ ਦੀਨ ਮਜ਼੍ਹਬ ਸ਼ਰਅ ਦਾ ਅਖਾੜਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭ ਸਤਿਗੁਰ ਸ਼ਬਦ ਤੇਰਾ ਆਦਿ ਜੁਗਾਦੀ ਸੱਚਾ, ਸਚ ਤੇਰੀ ਵਡਿਆਈਆ। ਜੋ ਭਾਗ ਲਗਾਏ ਕਾਇਆ ਮਾਟੀ ਕੱਚਾ, ਕੰਚਨ ਗੜ੍ਹ ਦਏ ਬਣਾਈਆ। ਜੋ ਲੂੰ ਲੂੰ ਅੰਦਰ ਰਚਾ, ਰਚਨਾ ਤੇਰੀ ਦਏ ਸਮਝਾਈਆ। ਜੋ ਛੁਪਿਆਂ ਕਦੇ ਨਾ ਛਪਾ, ਉਗਣ ਆਥਣ ਇਕੋ ਕਰੇ ਰੁਸ਼ਨਾਈਆ। ਜਿਸ ਦੀ ਸਿਫ਼ਤ ਦਾ ਇਕੋ ਅੱਖਰ ਕਾਫ਼ੀ ਪੱਪਾ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਮੈਂ ਸਰਨ ਸਰਨਾਈ ਤੇਰੀ ਢੱਠਾ, ਨਿਵ ਨਿਵ ਲਾਗਾਂ ਪਾਈਂਆ। ਭੇਵ ਚੁਕਾ ਦੇ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਝਗੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਥਾ, ਸਮਰਥ ਪੁਰਖ ਤੇਰੀ ਧੂੜੀ ਖ਼ਾਕ ਖ਼ਾਕ ਰਮਾਈਆ।
੪ ਚੇਤ ਸ਼ਹਿਨਸ਼ਹੀ ਸੰਮਤ ਦਸ ਕਲਕੱਤਾ ਮਲਕੀਅਤ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਅਗੰਮਾ ਮਾਲਕ, ਆਦਿ ਜੁਗਾਦਿ ਜੁਗ ਚੌਕੜੀ ਇਕ ਅਖਵਾਈਆ। ਜੋ ਲੇਖਾ ਜਾਣੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖ਼ਲਕ ਖ਼ਾਲਕ, ਮਖ਼ਲੂਕ ਵੇਖੇ ਚਾਈਂ ਚਾਈਂਆ। ਜਿਸ ਦੀ ਬੁੱਧੀ ਵਿਚ ਸਮਝ ਨਾ ਆਏ ਦੀਨ ਦੁਨੀ ਬਣਾਈ ਅਣਜਾਣਤ, ਭੇਵ ਅਭੇਦਾ ਸਕੇ ਨਾ ਕੋਇ ਖੁਲਾਈਆ। ਜਿਸ ਦੀ ਤਤਾਂ ਵਾਲੀ ਨਹੀਂ ਬਣਾਵਟ, ਵਜੂਦਾਂ ਵਿਚ ਆਪਣਾ ਹੁਕਮ ਕਰੇ ਸ਼ਨਵਾਈਆ। ਜੋ ਰਾਮ ਨਾਮ ਦਾ ਕਲਮਾ ਕਰ ਸਖ਼ਾਵਤ, ਵਸਤ ਅਮੋਲ ਅਤੁੱਲ ਵਰਤਾਈਆ। ਜੋ ਸਦਾ ਰਹੇ ਸਹੀ ਸਲਾਮਤ, ਜਨਮ ਮਰਨ ਨਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਾਇਆ ਚੋਲੀ ਜੀਵ ਜੰਤ ਸਾਰਾ ਖੋਜਦਾ, ਬੁਧੀ ਅਕਲ ਨਾਲ ਵਡਿਆਈਆ। ਇਹ ਖੇਲ ਓਸ ਪ੍ਰਭੂ ਦੀ ਮੌਜ ਦਾ, ਜੋ ਮੌਜੂਦਾ ਹੋ ਕੇ ਹਰ ਘਟ ਅੰਦਰ ਡੇਰਾ ਲਾਈਆ। ਜੋ ਪਿਆਰਾ ਨਹੀਂ ਵਣਜਾਰਾ ਨਹੀਂ ਸੰਸਾਰ ਵਾਲੇ ਲੋਭ ਦਾ, ਮਮਤਾ ਵਿਚ ਕਦੇ ਨਾ ਆਈਆ। ਉਹ ਮਾਲਕ ਬੇਪਰਵਾਹ ਅਗਾਧ ਬੋਧ ਦਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜੋ ਮੂਰਖ ਮੁਗਧ ਅੰਞਾਣਿਆਂ ਹਿੰਦੂ ਮੁਸਲਿਮ ਸਿੱਖ ਈਸਾਈਂਆ ਪਾਰਸੀਆਂ ਬੋਧੀਆਂ ਹਿਰਦੇ ਸੋਧਦਾ, ਸ਼ੁਧ ਆਪਣਾ ਨਾਮ ਸਮਝਾਈਆ। ਉਹਦਾ ਝਗੜਾ ਨਹੀਂ ਨਿਤ ਨਵਿਤ ਕੋਈ ਰੋਜ਼ ਦਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਉਹ ਬੇਪਰਵਾਹ ਸਵਾਮੀ ਆਦਿ ਜੁਗਾਦੀ ਚੌਦਾਂ ਲੋਕ ਦਾ, ਚੌਦਾਂ ਤਬਕਾਂ ਆਪਣਾ ਖੇਲ ਖਿਲਾਈਆ। ਜਿਸ ਦਾ ਸਚ ਸੰਦੇਸ਼ਾ ਇਕ ਸਲੋਕ ਦਾ, ਤੂੰ ਮੇਰਾ ਮੈਂ ਤੇਰਾ ਨਾਦ ਦ੍ਰਿੜਾਈਆ। ਉਸ ਦਾ ਭਾਣਾ ਕਦੇ ਕੋਈ ਨਾ ਰੋਕਦਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਇਕੋ ਇਕ ਅਖਵਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਜਿਸ ਦੀ ਜ਼ਾਤੀ, ਆਤਮ
ਧਾਰ ਦਿਤੀ ਵਡਿਆਈਆ। ਉਹ ਪੁਰਖ ਅਕਾਲਾ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਇਕੋ ਹੁਕਮ ਸੱਚਾ ਸਫ਼ਾਤੀ, ਸਿਫ਼ਤਾਂ ਵਾਲੀ ਸਿਫ਼ਤ ਵਡਿਆਈਆ। ਜਿਸ ਦੀ ਖੋਜ ਵਿਚ ਕਰ ਸਕੇ ਨਾ ਕੋਈ ਤਲਾਸ਼ੀ, ਲੱਭਿਆਂ ਹੱਥ ਕਿਸੇ ਨਾ ਆਈਆ। ਪੈਗ਼ੰਬਰਾਂ ਉਸ ਨੂੰ ਕਿਹਾ ਅੱਲਾ ਮਵਾਸ਼ੀ, ਮਿਹਰਵਾਨ ਇਕ ਅਖਵਾਈਆ। ਜਿਸ ਦੀ ਜੋਤ ਜੋਤ ਪ੍ਰਕਾਸ਼ੀ, ਧਰਨੀ ਧਰਤ ਧਵਲ ਕਰੇ ਰੁਸ਼ਨਾਈਆ। ਮੰਡਲ ਮੰਡਪ ਪਾਵੇ ਰਾਸੀ, ਪੁਰੀਆਂ ਲੋਆਂ ਵੇਖ ਵਖਾਈਆ। ਸੋ ਸਤਿਗੁਰ ਸ਼ਬਦ ਸ਼ਬਦ ਅਬਿਨਾਸ਼ੀ, ਕਰਨੀ ਦਾ ਕਰਤਾ ਬੇਪਰਵਾਹੀਆ। ਜਿਸ ਨੂੰ ਝੁਕਦਾ ਸ਼ੰਕਰ ਕੈਲਾਸ਼ੀ, ਵਿਸ਼ਨ ਬ੍ਰਹਮਾ ਸ਼ਿਵ ਨਿਵ ਨਿਵ ਲਾਗਣ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਬੇਪਰਵਾਹੀਆ। ਜਗਤ ਜਹਾਨ ਖੋਜੇ ਕੀ, ਖੋਜਤ ਖੋਜਤ ਭੇਵ ਕੋਇ ਨਾ ਪਾਈਆ। ਜਿਸ ਦਾ ਜੀਵ ਜੰਤ ਅੰਤਰ ਧਾਰ ਜੀਅ, ਪਰਮਾਤਮ ਮਾਲਕ ਅਗੰਮ ਅਥਾਹੀਆ। ਜਿਸ ਨੂੰ ਮਾਣ ਦਿਤਾ ਸਾਢੇ ਤਿੰਨ ਹੱਥ ਸੀਂਅ, ਮਨ ਮਤ ਬੁਧ ਵਿਚ ਟਿਕਾਈਆ। ਅੰਮ੍ਰਿਤ ਧਾਰ ਬਖ਼ਸ਼ ਕੇ ਮੀਂਹ, ਮੇਘਲਾ ਆਪਣਾ ਆਪ ਬਰਸਾਈਆ। ਕੋਈ ਗੁਰਮੁਖ ਬੂੰਦ ਸਵਾਂਤੀ ਲਏ ਪੀ, ਜਿਸ ਨੂੰ ਆਪਣੀ ਦਇਆ ਨਾਲ ਪਿਆਈਆ। ਤਨ ਵਜੂਦ ਮਾਟੀ ਖ਼ਾਕ ਦੇ ਪੁਤਲੇ ਸਮਝ ਨਾ ਸਕਦੇ ਵੀਹ ਇਕੀਹ, ਏਕੰਕਾਰ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਨੂਰ ਅਲਾਹੀਆ। ਖੋਜਣ ਵਾਲੀ ਇਕੋ ਧਾਰ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜਿਸ ਦਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਆਪਣੇ ਹੱਥ ਰਖਾਈਆ। ਜਿਸ ਨੂੰ ਸੂਫ਼ੀ ਸੰਤ ਰਹੇ ਵਿਚਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜਿਸ ਦਾ ਦੀਨ ਦੁਨੀ ਵਾਲਾ ਨਹੀਂ ਵਿਸਥਾਰ, ਤਤਾਂ ਰੂਪ ਨਾ ਕੋਇ ਦ੍ਰਿੜਾਈਆ। ਜੋ ਖੇਲੇ ਖੇਲ ਵਿਚ ਸੰਸਾਰ, ਸਰਗੁਣ ਨਿਰਗੁਣ ਰੂਪ ਬਦਲਾਈਆ। ਬੁੱਧੀ ਵਿਚ ਕਰੇ ਕਿਆ ਕੋਈ ਵਿਚਾਰ, ਅਕਲ ਚਲੇ ਨਾ ਕੋਇ ਚਤੁਰਾਈਆ। ਸੋ ਸਵਾਮੀ ਅੰਤਰਜਾਮੀ ਖੋਜਣ ਤੋਂ ਬਾਹਰ, ਅਨੁਭਵ ਵਿਚ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਇਕੋ ਰੰਗ, ਹਰਿ ਕਰਤਾ ਆਪ ਰੰਗਾਈਆ। ਸਭ ਦੀ ਇਕੋ ਮੰਗ, ਮਿਲੇ ਮੇਲ ਧੁਰ ਦੇ ਮਾਹੀਆ। ਸਭ ਦੇ ਅੰਦਰ ਇਕੋ ਮਰਦੰਗ, ਧੁਨ ਅਨਾਦੀ ਸ਼ਬਦ ਕਰੇ ਸ਼ਨਵਾਈਆ। ਬਿਨ ਪ੍ਰਭ ਦੀ ਕਿਰਪਾ ਮੰਜ਼ਲ ਸਕੇ ਕੋਈ ਨਾ ਲੰਘ, ਨਿਜ ਨੇਤਰ ਦਰਸ਼ਨ ਕੋਇ ਨਾ ਪਾਈਆ। ਸੋ ਸੁਆਮੀ ਸੁਤਾ ਆਤਮ ਸੇਜ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਜਿਥੇ ਨਾ ਕੋਈ ਸੂਰੀਆ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਝਗੜਾ ਮੁਕ ਜਾਏ ਜੇਰਜ ਅੰਡ, ਉਤਭੁਜ ਸੇਤਜ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਲੱਭਦੇ, ਅੰਤਰ ਅੰਤਰ ਧਿਆਨ ਲਗਾਈਆ। ਭੇਵ ਪਾਇਣ ਨਾ ਓਸ ਨੂਰੀ ਰੱਬ ਦੇ, ਜੋ ਨੂਰ ਨੁਰਾਨਾ ਨੂਰ ਅਲਾਹੀਆ। ਓਸ ਦੇ ਖੇਲ ਸਦਾ ਸਬੱਬ ਦੇ, ਜੋ ਸਭ ਘਟ ਰਿਹਾ ਸਮਾਈਆ। ਜਿਸ ਦੇ ਨਾਦ ਨਿਧਾਨੇ ਵੱਜਦੇ, ਜਗਤ ਜਹਾਨ ਕਰਨ ਰੁਸ਼ਨਾਈਆ। ਓਸ ਦੇ ਗ੍ਰਹਿ ਮੰਦਰ ਸਚਖੰਡ ਦਰਗਾਹ ਸਾਚੀ ਮੁਕਾਮੇ ਹਕ ਘਰ ਨਹੀਂ ਕੋਈ ਅਲੱਗ ਦੇ, ਗ੍ਰਹਿ ਇਕੋ ਸੋਭਾ ਪਾਈਆ। ਜਿਥੇ ਬਿਨਾ ਤੇਲ ਬਾਤੀ ਤੋਂ ਦੀਪਕ ਜੋਤੀ ਜਗਦੇ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਦ ਆਪਣਾ ਹੁਕਮ ਵਰਤਾਈਆ। ਸੋ ਸਤਿਗੁਰ ਸ਼ਬਦ ਜਿਸ ਦੀ ਅਗੰਮ ਨਿਸ਼ਾਨੀ, ਖੋਜਣ ਵਾਲਿਓ ਦਿਆਂ ਜਣਾਈਆ। ਜੇ ਮੰਜ਼ਲ ਅੰਦਰ ਚੜ੍ਹ ਕੇ ਵੇਖੀ ਰੁਹਾਨੀ, ਰੂਹ ਬੁਤ ਦਾ ਪੰਧ ਮੁਕਾਈਆ। ਫੇਰ ਝਗੜਾ ਰਹੇ ਨਾ ਕੋਇ ਜਿਸਮਾਨੀ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਓਥੇ ਇਕੋ ਪਦ ਨਿਰਬਾਣੀ, ਜਿਥੇ ਨਰ ਨਿਰੰਕਾਰਾ ਸੋਭਾ ਪਾਈਆ। ਓਥੇ ਸ਼ਬਦੀ ਸ਼ਬਦ ਕਹਾਣੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਓਥੇ ਜੋਤ ਜੋਤ ਨੁਰਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਝਗੜਾ ਨਹੀਂ ਜਿਸਮ ਜਿਸਮਾਨੀ, ਜਮੀਰ ਸਕੇ ਨਾ ਕੋਇ ਬਦਲਾਈਆ। ਇਹ ਕਾਇਨਾਤ ਖੋਜਣ ਵਾਲੀ ਫ਼ਾਨੀ, ਖੋਜ ਖੋਜ ਥੱਕੀ ਲੋਕਾਈਆ। ਜਿਸ ਉਤੇ ਕਰੇ ਆਪ ਮਿਹਰਵਾਨੀ, ਮਿਹਰਵਾਨ ਰਾਤੀਂ ਸੁੱਤਿਆਂ ਲਏ ਉਠਾਈਆ। ਭੇਵ ਖੁਲਾਏ ਦੋ ਜਹਾਨੀ, ਪਰਦਾ ਅੰਤਰ ਰਹੇ ਨਾ ਰਾਈਆ। ਸਚ ਦਵਾਰੇ ਵਖਾਏ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਖੋਜਣ ਵਾਲਾ ਝਗੜਾ ਆਦਿ ਜੁਗਾਦਿ ਦਾ ਜਗਤ ਦੀਵਾਨੀ, ਦਾਅਵੇਦਾਰ ਦੀਨ ਦੁਨੀ ਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਸਤਿਗੁਰ ਸ਼ਬਦ ਇਕੋ ਦੀ ਸਭ ਨੂੰ ਲੋੜ, ਲੋੜ ਅਵਰ ਨਾ ਕੋਇ ਰਖਾਈਆ। ਜੋ ਸੁਰਤੀ ਸਭ ਦੀ ਦੇਵੇ ਜੋੜ, ਛੁਟਕੀ ਲਿਵ ਲਗਾਈਆ। ਕੂੜ ਕਿਰਿਆ ਦੇਵੇ ਹੋੜ, ਹੋੜਾ ਸੱਸੇ ਵਾਲਾ ਸਮਝਾਈਆ। ਹੰ ਬ੍ਰਹਮ ਦਾ ਮਾਲਕ ਪਵੇ ਬਹੁੜ, ਹਾਹੇ ਦੀ ਟਿੱਪੀ ਦਏ ਗਵਾਹੀਆ। ਜਗਤ ਜਗ ਨਾ ਰਹੇ ਅੰਧੇਰਾ ਘੋਰ, ਅੰਧ ਅਗਿਆਨ ਦਏ ਮਿਟਾਈਆ। ਅੰਦਰੋਂ ਕੱਢ ਕੇ ਪੰਜੇ ਚੋਰ, ਚੋਰੀ ਚੋਰੀ ਆਪਣਾ ਦਰਸ ਦਿਖਾਈਆ। ਨਾਮ ਨਿਧਾਨਾ ਦੇ ਕੇ ਭੋਰ, ਭੋਰੇ ਵਿਚੋਂ ਆਪਣਾ ਮੇਲ ਮਿਲਾਈਆ। ਜ਼ਰਾ ਤੱਕਣਾ ਮਾਰ ਕੇ ਨਿਗਾਹ ਵਾਲਾ ਗੌਰ, ਗਹਿਰ ਗਵਰ ਵੱਲ ਧਿਆਨ ਲਗਾਈਆ। ਜਿਸ ਦਾ ਰੂਪ ਅਵਰ ਦਾ ਔਰ, ਅਵਰ ਦੀ ਅਵਰ ਖੇਲ ਖਿਲਾਈਆ। ਜੇ ਕਿਰਪਾ ਕਰੇ ਗ਼ਰੀਬ ਨਿਮਾਣਿਆਂ ਜਨਮ ਜਾਏ ਸੌਰ, ਸਵਾਰਥ ਆਪਣਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਬਣਾਈਆ। ਹਿੰਦੂ ਮੁਸਲਿਮ ਸਿੱਖ ਸਾਰੇ ਉਸ ਦੇ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਕੋਈ ਮੰਦਰ ਦਿਉਹਰੇ ਲੱਭੇ ਮਸੀਤ, ਸ਼ਿਵਦਵਾਲੇ ਮਠ ਗੁਰੂਦਵਾਰ ਉਸੇ ਦਾ ਰੂਪ ਨਜ਼ਰੀ ਆਈਆ। ਜਿਸ ਜੁਗ ਜੁਗ ਚਲਾਈ ਰੀਤ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸ਼ਬਦੀ ਸ਼ਬਦ ਕਰ ਪੜ੍ਹਾਈਆ। ਜੋ ਸਭ ਦੀ ਕਾਇਆ ਕਰਨਹਾਰਾ ਠੰਡੀ ਸੀਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਜਿਸ ਦਾ ਆਦਿ ਅੰਤ ਦਾ ਇਕੋ ਗੀਤ, ਜੋ ਨਾਨਕ ਗੋਬਿੰਦ ਗਿਆ ਸਮਝਾਈਆ। ਉਹ ਪਾਪੀਆਂ ਕਰੇ ਪਤਤ ਪੁਨੀਤ, ਪਤਤ ਪਾਵਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਹਿੰਦੂ ਮੁਸਲਿਮ ਜੇ ਖੋਜਣ ਦਾ ਚਾਓ, ਚਾਓ ਘਨੇਰਾ ਇਕ ਪ੍ਰਗਟਾਈਆ। ਬਿਨਾ ਰਸਨਾ ਤੋਂ ਗਾਓ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਜਿਸ ਦਾ ਲੱਗਦਾ ਦਾਅ ਤੇ ਲਾ ਲਓ ਦਾਓ, ਮਾਨਸ ਜਨਮ ਵੇਲਾ ਗਿਆ ਹੱਥ ਨਾ ਆਈਆ। ਘਰ ਸਵਾਮੀ ਠਾਕਰ ਪਾਉ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਬਜਰ ਕਪਾਟੀ ਕੁੰਡਾ ਲਾਹੋ, ਤ੍ਰੈਗੁਣ ਤ੍ਰੈ ਧਾਤੂ ਆਪਣਾ ਆਪ ਤੁੜਾਈਆ। ਨਿਝਰ ਝਿਰਨਾ ਆਪ ਝਿਰਾਓ, ਬੂੰਦ ਸਵਾਂਤੀ ਪੀਓ ਚਾਈਂ ਚਾਈਂਆ। ਜੋ ਸ਼ਬਦ ਅਨਾਦੀ ਧੁਨ ਕਰੇ ਸ਼ਨਵਾਓ, ਅਨਹਦ ਨਾਦੀ ਆਪਣਾ ਰਾਗ ਦ੍ਰਿੜਾਈਆ। ਦੀਪਕ ਜੋਤੀ ਜੋਤ ਜਗਾਉ, ਘਰ ਘਰ
ਵਿਚ ਹੋਏ ਰੁਸ਼ਨਾਈਆ। ਖੋਜਣ ਵਾਲੀ ਆਪਣੀ ਘਾਲ ਪਾਓ ਥਾਓ, ਥਾਨ ਥਨੰਤਰ ਮਿਲੇ ਮਾਣ ਵਡਿਆਈਆ। ਪੁਰਖ ਅਕਾਲਾ ਇਕ ਮਨਾਓ, ਪਰਵਰਦਿਗਾਰ ਨੂਰ ਅਲਾਹੀਆ। ਸਾਰੇ ਇਕੱਠੇ ਹੋ ਕੇ ਇਕੋ ਦਾ ਦਰਸ਼ਨ ਪਾਓ, ਏਕੰਕਾਰਾ ਜੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਅਬਿਨਾਸ਼ੀ ਕਰਤਾ ਇਕ ਧਿਆਓ, ਧਿਆਨ ਵਿਚ ਗਿਆਨ ਗਿਆਨ ਵਿਚ ਗਿਆਨ ਗਿਆਨ ਵਿਚ ਮਿਹਰਵਾਨ ਆਪਣਾ ਰੰਗ ਰੰਗਾਈਆ।
੫ ਚੇਤਰ ਸ਼ਹਿਨਸ਼ਾਹੀ ਸੰਮਤ ਦਸ ਕਲਕਤਾ ਸੈਵਨ ਬਾਈ ਵਨ ਵਿਜੇ ਬਾਸੂ ਰੋਡ ਕਰਤਾਰ ਸਿੰਘ ਦੇ ਗ੍ਰਹਿ
ਪੰਚਮ ਚੇਤ ਕਹੇ ਮੇਰਾ ਹੋਵੇ ਵਕਤ ਸੁਹਾਵਣਾ, ਪ੍ਰਭੂ ਜਨ ਭਗਤਾਂ ਦੇਣੀ ਮਾਣ ਵਡਿਆਈਆ। ਜਿਨ੍ਹਾਂ ਇਕੋ ਤੇਰਾ ਨਾਮ ਗਾਵਣਾ, ਦੂਸਰ ਸਿਫ਼ਤ ਨਾ ਕੋਇ ਸਲਾਹੀਆ। ਇਕੋ ਪਿਰ ਰਾਵਣਾ, ਰਮਈਆ ਇਕੋ ਸੀਸ ਝੁਕਾਈਆ। ਇਕੋ ਫੜਨਾ ਦਾਮਨਾ, ਦਾਮਨਗੀਰ ਇਕ ਬਣਾਈਆ। ਤੇਰਾ ਸਤਿਗੁਰ ਸ਼ਬਦ ਹੋਵੇ ਜ਼ਾਮਨਾ, ਜ਼ਿਮੇਵਾਰ ਦੋ ਜਹਾਨ ਅਖਵਾਈਆ। ਸਭ ਦੀ ਪੂਰੀ ਕਰਨੀ ਭਾਵਨਾ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਤੇਰੇ ਚਰਨਾਂ ਬਲ ਬਲ ਜਾਵਨਾ, ਹਉਂ ਆਪਾ ਘੋਲ ਘੁਮਾਈਆ। ਤੇਰੀ ਧੂੜੀ ਇਸ਼ਨਾਨ ਨਾਲ ਨੁਹਾਵਣਾ, ਦੁਰਮਤ ਮੈਲ ਧਵਾਈਆ। ਨਿਰਗੁਣ ਧਾਰ ਦੇਣਾ ਚਾਨਣਾ, ਅੰਧ ਅੰਧੇਰ ਮਿਟਾਈਆ। ਮੇਰੀ ਮਨਸਾ ਪੂਰੀ ਕਰਨੀ ਕਾਮਨਾ, ਕਰਮ ਕਾਂਡ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਚਮ ਚੇਤ ਕਹੇ ਪ੍ਰਭ ਜਨ ਭਗਤਾਂ ਦੇ ਅਧਾਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਨਿਵ ਨਿਵ ਸੀਸ ਝੁਕਾਈਆ। ਤੂੰ ਅਪਰੰਪਰ ਸਵਾਮੀ ਮੀਤ ਮੁਰਾਰ, ਯਾਰੜਾ ਧੁਰਦਰਗਾਹੀਆ। ਵੇਖੇ ਵਿਗਸੇ ਵੇਖਣਹਾਰ, ਬੇਪ੍ਰਵਾਹ ਤੇਰੀ ਵਡਿਆਈਆ। ਨਿਰਗੁਣ ਧਾਰ ਹੋ ਕੇ ਪਾ ਸਾਰ, ਸਰਗੁਣ ਆਪਣਾ ਰੰਗ ਰੰਗਾਈਆ। ਦੁਖੀਆਂ ਦੁੱਖ ਦੇ ਨਿਵਾਰ, ਦਰਦੀਆਂ ਦਰਦ ਦੇਣਾ ਮਿਟਾਈਆ। ਮੈਂ ਕਹਾਂ ਕੂਕ ਪੁਕਾਰ, ਜ਼ੋਰ ਜ਼ੋਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲਹਿਣਾ ਝੋਲੀ ਪਾਈਆ। ਪੰਚਮ ਚੇਤ ਕਹੇ ਪ੍ਰਭ ਬਖ਼ਸ਼ ਦੇ ਆਪਣੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਕਰ ਰੁਸ਼ਨਾਈਆ। ਤੇਰੇ ਪਿਆਰ ਦੀ ਇਕੋ ਰਹੇ ਪ੍ਰਭਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲੇ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅੰਤਮ ਆ ਕੇ ਪੁਛ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਜਨ ਭਗਤਾਂ ਪੂਰਾ ਕਰ ਦੇ ਘਾਟ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਚਮ ਚੇਤ ਕਹੇ ਪ੍ਰਭੂ ਮੇਰੀ ਨਮੋ ਨਮੋ ਬੰਦਨਾ, ਸਜਦਿਆਂ ਵਿਚ ਸੀਸ ਝੁਕਾਈਆ। ਦਰ ਤੇਰਾ ਇਕੋ ਮੰਗਣਾ, ਦੂਸਰ ਓਟ ਨਾ ਕੋਇ ਰਖਾਈਆ। ਮੇਰੇ ਸਾਹਿਬ ਸੂਰੇ ਸਰਬੰਗਣਾ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਜਨ ਭਗਤਾਂ ਕਾਇਆ ਮਾਟੀ ਚਾੜ੍ਹ ਦੇ ਰੰਗਣਾ, ਦੁਰਮਤ ਮੈਲ ਧਵਾਈਆ। ਅੰਤਰ ਆਤਮ ਦੇ ਅਨੰਦਨਾ,
ਸੁਖ ਸੁਖ ਵਿਚੋਂ ਪ੍ਰਗਟਾਈਆ। ਤੇਰੀ ਧੂੜੀ ਮਸਤਕ ਲਾਵਾਂ ਚੰਦਨਾ, ਟਿੱਕੇ ਖ਼ਾਕ ਰਮਾਈਆ। ਤੂੰ ਗ਼ਰੀਬ ਨਿਮਾਣਿਆਂ ਲਾਉਣਾ ਅੰਗਣਾ, ਕੋਝਿਆਂ ਕਮਲਿਆਂ ਗੋਦ ਉਠਾਈਆ। ਤੂੰ ਮਾਲਕ ਵਡ ਵਰਭੰਡਣਾ, ਬ੍ਰਹਿਮੰਡੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲਾਈਆ। ਪਹਿਲੀ ਚੇਤ ਕਹੇ ਮੇਰੇ ਸਾਹਿਬ ਸਵਾਮੀ ਹਜ਼ੂਰ, ਹਰਿ ਕਰਤੇ ਤੇਰੀ ਸ਼ਰਨਾਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਦਰ ਤੇਰੇ ਆਸ ਰਖਾਈਆ। ਜਨ ਭਗਤਾਂ ਸਹਾਈ ਹੋ ਜ਼ਰੂਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਖ਼ਾਲੀ ਭਾਂਡੇ ਕਰ ਭਰਪੂਰ, ਤੋਟ ਰਹੇ ਨਾ ਰਾਈਆ। ਸਚ ਪ੍ਰੇਮ ਦਾ ਬਖ਼ਸ਼ ਦੇ ਨੂਰ, ਜੋਤੀ ਜਾਤਾ ਇਕੋ ਨਜ਼ਰੀ ਆਈਆ। ਹਉਮੇ ਗੜ੍ਹ ਤੋੜ ਗ਼ਰੂਰ, ਹੰ ਬ੍ਰਹਮ ਦੇਣਾ ਸਮਝਾਈਆ। ਨਾਮ ਖੁਮਾਰੀ ਬਖ਼ਸ਼ ਸਰੂਰ, ਇਕੋ ਰੰਗ ਵਖਾਈਆ। ਪੰਧ ਮੁਕਾਉਣਾ ਨੇੜਾ ਦੂਰ, ਕਾਇਆ ਮੰਦਰ ਸੋਭਾ ਪਾਈਆ। ਮੈਂ ਤੇਰਾ ਹੋਵਾਂ ਮਸ਼ਕੂਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਭਗਤ ਉਧਾਰਨਾ ਤੇਰਾ ਦਸਤੂਰ, ਸਤਿਜੁਗ ਤਰੇਤਾ ਦੁਆਪਰ ਦਏ ਗਵਾਹੀਆ। ਕਲਜੁਗ ਕਿਰਿਆ ਮੇਟ ਦੇ ਕੂੜ, ਕੁਕਰਮ ਦਾ ਡੇਰਾ ਢਾਹੀਆ। ਸਾਚੀ ਚਰਨ ਬਖ਼ਸ਼ ਦੇ ਧੂੜ, ਦੁਰਮਤ ਮੈਲ ਧਵਾਈਆ। ਪਤਤ ਪੁਨੀਤ ਬਣਾ ਦੇ ਮੂਰਖ ਮੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰਾ ਲੋਕਮਾਤ ਰਹੇ ਨਾ ਕੋਇ ਮਜਬੂਰ, ਮਜਬੂਰੀ ਸਭ ਦੀ ਦੇਣੀ ਗਵਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਬਰਦਬਾਨ ਅਜੀਤ ਸਿੰਘ ਦੇ ਗ੍ਰਹਿ ਲਕਸ਼ਮੀ ਪੁਰ ਜੀ ਟੀ ਰੋਡ
ਮਾਰਫਤ ਗੁਦਰੀ ਸਿੰਘ ਕੋਠੀ ਨੰ੦ ੭
ਧਰਨੀ ਕਹੇ ਮੈਂ ਭਾਗਾਂ ਭਰੀ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾ ਕਰੇ ਆਪ ਪ੍ਰਭ ਹਰੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਚਰਨ ਛੋਹ ਨਾਲ ਤਰੀ, ਤਾਰਨਹਾਰ ਦਇਆ ਕਮਾਈਆ। ਮੇਰਾ ਸੁਹੰਜਣਾ ਹੋਇਆ ਦਵਾਰਾ ਦਰੀ, ਦਰ ਠਾਂਡੇ ਮਿਲੀ ਵਡਿਆਈਆ। ਮੈਂ ਨਹਾਤੀ ਸਾਚੇ ਸਰੀ, ਸਰੋਵਰ ਇਕੋ ਵੇਖ ਵਖਾਈਆ। ਜਗਤ ਜਹਾਨ ਮੇਰੀ ਮਿਟੀ ਸ਼ਰਈ, ਸ਼ਰਅ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਤੇਰੇ ਸਿਫ਼ਤ ਭੰਡਾਰੇ ਜਸ ਦੇ, ਚਾਰ ਜੁਗ ਦੇ ਸ਼ਾਸਤਰ ਰਹੇ ਗਾਈਆ। ਮੇਰੇ ਵਕਤ ਸੁਹੰਜਣੇ ਜੁਗ ਜੁਗ ਹੋਵਣ ਖ਼ੁਸ਼ੀਆਂ ਨਾਲ ਹੱਸਦੇ, ਹਸਤੀ ਤੇਰੀ ਤੱਕਾਂ ਬੇਪਰਵਾਹੀਆ। ਮੇਰੇ ਉਤੇ ਜਿਥੇ ਭਗਤ ਸੁਹੇਲੇ ਵਸਦੇ, ਤੇਰਾ ਨਾਮ ਢੋਲਾ ਗਾਈਆ। ਓਥੇ ਤੇਰੇ ਰੂਪ ਤੱਕਾਂ ਪ੍ਰਤਖ ਦੇ, ਸਚ ਸਵਾਮੀ ਦਰਸ਼ਨ ਪਾਈਆ। ਮੇਰੀ ਪੈਜ ਜਗਤ ਜਹਾਨ ਰਖਦੇ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭ ਤੇਰੇ ਚਰਨ ਕਵਲ ਬਲਿਹਾਰ, ਬਣ ਦਾਸੀ ਸੀਸ ਨਿਵਾਈਆ। ਤੂੰ ਮੇਰਾ ਪ੍ਰਾਣ ਅਧਾਰ, ਆਦਿ ਜੁਗਾਦਿ ਸਖਾ ਸਖਾਈਆ। ਮੇਰਾ ਲਹਿਣਾ ਦੇਣਾ ਪੂਰਬ ਦੇ ਉਧਾਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤਾਂ
ਪੈਜ ਦੇ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਲੋਕਮਾਤ ਨਾ ਹੋਣ ਖ਼ੁਆਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਤੇਰਾ ਸੁਹੰਜਣਾ ਹੋਏ ਦਰਬਾਰ, ਜਿਸ ਦਰ ਦੇਵੇ ਮਾਣ ਵਡਿਆਈਆ। ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੂੰ ਮਾਲਕ ਮੇਰਾ ਕਲ ਕਲਕੀ ਅਵਤਾਰ, ਨਿਹਕਲੰਕ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸ਼ਹਿਨਸ਼ਾਹ ਸੱਚੀ ਸਰਕਾਰ, ਪਾਤਸ਼ਾਹ ਮੇਰਾ ਲਹਿਣਾ ਲੇਖਾ ਪੂਰ ਕਰਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਆਸਨ ਸੋਲ ਸੋਹਣ ਸਿੰਘ ਪੂਰਬਾ ਸਿਉਟ ਮਸ਼ੀਨ ਦੇ ਗ੍ਰਹਿ
ਨਿਰਗੁਣ ਧਾਰ ਅਗੰਮੀ ਜੋਤ, ਤਨ ਵਜੂਦ ਮਾਟੀ ਖ਼ਾਕ ਨਾ ਕੋਇ ਰਖਾਈਆ। ਜਿਸ ਦੀ ਨਾ ਕੋਈ ਵਰਨ ਨਾ ਕੋਈ ਗੋਤ, ਰੂਪ ਰੰਗ ਰੇਖ ਆਪਣੇ ਵਿਚ ਸਮਾਈਆ। ਜਨਮੇ ਮਰੇ ਨਾ ਮਾਰੇ ਮੌਤ, ਆਦਿ ਜੁਗਾਦਿ ਅਗੰਮ ਅਥਾਹੀਆ। ਜਿਹੜੀ ਖੇਲ ਖੇਲੇ ਰੂਪ ਅਨੂਪਾ ਕੋਟੀ ਕੋਟ, ਨਿਰਗੁਣ ਸਰਗੁਣ ਧਾਰ ਪਰਗਟਾਈਆ। ਸ਼ਬਦੀ ਸ਼ਬਦ ਲਗਾ ਕੇ ਚੋਟ, ਚੋਟੀ ਜੜ ਚੇਤਨ ਹੋ ਕੇ ਆਪਣਾ ਰੰਗ ਰੰਗਾਈਆ। ਜੋ ਆਦਿ ਅੰਤ ਜੁਗਾ ਜੁਗੰਤ ਇਕੋ ਬਹੁਤ, ਲੱਖ ਚੁਰਾਸੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਾਚੀ ਜੋਤ ਸੋ ਪੁਰਖ ਨਿਰੰਜਣ ਧਾਰ, ਹਰਿ ਪੁਰਖ ਨਿਰੰਜਣ ਨੂਰ ਦਰਸਾਈਆ। ਏਕੰਕਾਰਾ ਰੂਪ ਅਪਾਰ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਸ੍ਰੀ ਭਗਵਾਨ ਅਗੰਮ ਅਥਾਹੀਆ। ਪਾਰਬ੍ਰਹਮ ਖੇਲ ਅਪਾਰ, ਅਪਰੰਪਰ ਸਵਾਮੀ ਇਕ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕੇ ਸਾਰੇ ਗਾਈਆ। ਸੋ ਪੁਰਖ ਅਕਾਲਾ ਆਪਣਾ ਆਪੇ ਕਰੇ ਉਧਾਰ, ਉਦਰ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਾਚੀ ਜੋਤ ਆਪ ਅਕਾਲ, ਅਕਲ ਕਲਧਾਰੀ ਇਕ ਅਖਵਾਈਆ। ਜੋ ਆਦਿ ਜੁਗਾਦੀ ਦੀਨ ਦਿਆਲ, ਠਾਕਰ ਸਵਾਮੀ ਬੇਪਰਵਾਹੀਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਮੁਕਾਮੇ ਹਕ ਡੇਰਾ ਲਾਈਆ। ਜਿਸ ਨੂੰ ਪੋਹ ਨਾ ਸਕੇ ਕਾਲ, ਮਹਾਕਾਲ ਭੈ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਾਚੀ ਜੋਤ ਆਪ ਕਰਤਾਰ, ਕਰਤਾ ਪੁਰਖ ਇਕ ਅਖਵਾਈਆ। ਜੋ ਸ਼ਬਦੀ ਸ਼ਬਦ ਕਰੇ ਤਿਆਰ, ਤ੍ਰੈਗੁਣ ਅਤੀਤਾ ਨੂਰ ਅਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰ, ਸੰਸਾਰੀ ਭੰਡਾਰੀ ਸੰਘਾਰੀ ਦਏ ਉਪਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਰਜੋ ਤਮੋ ਸਤੋ ਆਪ ਵਰਤਾਈਆ। ਪੰਜਾਂ ਤਤਾਂ ਪਾਵੇ ਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਈਆ। ਹੁਕਮ ਸੰਦੇਸ਼ਾ ਦੇ ਕੇ ਏਕੰਕਾਰ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਰੇ ਖ਼ਬਰਦਾਰ, ਭੇਵ ਅਭੇਦਾ ਆਪਣਾ ਦਏ ਜਣਾਈਆ। ਲੱਖ ਚੁਰਾਸੀ ਕਰ ਤਿਆਰ, ਚਾਰੇ ਖਾਣੀ ਰੰਗ ਰੰਗਾਈਆ। ਆਤਮ ਬ੍ਰਹਮ ਪਾ ਸਾਰ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ
ਅਖਵਾਈਆ। ਸਾਚੀ ਜੋਤ ਅਗੰਮ ਪ੍ਰਕਾਸ਼, ਨੂਰ ਨੁਰਾਨਾ ਨੂਰ ਅਲਾਹੀਆ। ਜੋ ਹਰ ਘਟ ਅੰਦਰ ਰੱਖੇ ਵਾਸ, ਆਤਮ ਧਾਰ ਅਗੰਮ ਅਥਾਹੀਆ। ਸਰਗੁਣ ਅੰਦਰ ਪਾਵੇ ਰਾਸ, ਗੋਪੀ ਕਾਹਨ ਰੂਪ ਬਣਾਈਆ। ਪਵਣ ਚਲਾਏ ਸਵਾਸ ਸਵਾਸ, ਸਾਹ ਸਾਹ ਖੇਲ ਖਿਲਾਈਆ। ਮਨ ਮਤ ਬੁਧ ਕਰੇ ਦਾਸੀ ਦਾਸ, ਪ੍ਰਕਿਰਤੀਆਂ ਰੰਗ ਚੜ੍ਹਾਈਆ। ਸਚ ਸੰਦੇਸ਼ਾ ਦੇਵੇ ਖ਼ਾਸ, ਹੁਕਮੀ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਸਾਚੀ ਜੋਤ ਨਿਰਗੁਣ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜੋ ਘਟ ਘਟ ਕਰੇ ਪਸਾਰ, ਤਨ ਵਜੂਦਾਂ ਅੰਦਰ ਡੇਰਾ ਲਾਈਆ। ਦੀਪਕ ਜੋਤੀ ਕਰ ਉਜਿਆਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਆਪ ਹੋ ਜਾਈਆ। ਜਿਸ ਜੋਤ ਜੋਤੀ ਦਾ ਕਰ ਪਸਾਰ, ਜੋਤੀ ਜਾਤਾ ਆਪਣਾ ਰੰਗ ਰੰਗਾਈਆ। ਸੋ ਪੁਰਖ ਬਿਧਾਤਾ ਏਕੰਕਾਰ, ਅਕਲ ਕਲਧਾਰੀ ਵਡ ਵਡਿਆਈਆ। ਜਿਸ ਜੋਤ ਦਾ ਖੇਲ ਸਰਬ ਸੰਸਾਰ, ਸ੍ਰੇਸ਼ਟ ਕਾਇਨਾਤ ਵਖਾਈਆ। ਜਿਸ ਦੀ ਮਹਿੰਮਾ ਕਾਗ਼ਜ਼ ਕਲਮ ਨਾ ਲਿਖਣਹਾਰ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੋ ਮਾਣ ਦੇਵੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣੀ ਖੇਲ ਖਿਲਾਈਆ। ਜੋ ਨਿਰਗੁਣ ਧਾਰ ਭਗਤਾਂ ਦਏ ਦੀਦਾਰ, ਨੂਰ ਨੁਰਾਨਾ ਨਜ਼ਰੀ ਆਈਆ। ਸ਼ਾਹੋ ਭੂਪ ਬਣ ਸਿਕਦਾਰ, ਸਦਾ ਸਦ ਆਪਣਾ ਹੁਕਮ ਵਰਤਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ, ਏਕੰਕਾਰ ਅਗੰਮ ਅਥਾਹੀਆ। ਸਤਿ ਜੋਤ ਦਾ ਅੰਤ ਨਾ ਪਾਰਾਵਾਰ, ਬੇਅੰਤ ਆਪਣੀ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਚੀ ਜੋਤ ਆਦਿ ਆਦਿ ਦੀ ਏਕ, ਇਕ ਇਕੱਲਾ ਰੂਪ ਪ੍ਰਗਟਾਈਆ। ਜੋ ਸਭ ਨੂੰ ਬਖ਼ਸ਼ੇ ਟੇਕ, ਟਿਕਟਿਕੀ ਆਪਣੇ ਨਾਲ ਲਗਾਈਆ। ਜੋ ਭਗਤਾਂ ਸੰਤਾਂ ਕਰੇ ਬੁੱਧ ਬਿਬੇਕ, ਗੁਰਮੁਖਾਂ ਗੁਰਸਿੱਖਾਂ ਦੁਰਮਤ ਮੈਲ ਧਵਾਈਆ। ਮਨ ਕਲਪਣਾ ਕਰੇ ਨੇਕ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਕਾਇਆ ਮੰਦਰ ਅੰਦਰ ਖੋਲ ਕੇ ਭੇਤ, ਬਜਰ ਕਪਾਟੀ ਪਰਦਾ ਦਏ ਖੁਲਾਈਆ। ਸ਼ਬਦ ਅਨਾਦੀ ਦਏ ਸੰਦੇਸ਼, ਧੁਨ ਆਤਮਕ ਰਾਗ ਸੁਣਾਈਆ। ਜਿਸ ਦਾ ਵੇਸ ਅਗੰਮਾ ਅਨੇਕ, ਕੋਟਨ ਕੋਟ ਰੂਪ ਪ੍ਰਗਟਾਈਆ। ਜੋ ਵਸੇ ਸਚਖੰਡ ਸਾਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਗੋਬਿੰਦ ਸੇਜ ਹੰਢਾਈ ਦਸ ਦਸਮੇਸ਼, ਯਾਰੜਾ ਸਥਰ ਇਕ ਹੰਢਾਈਆ। ਜਿਸ ਦਾ ਨਜ਼ਰ ਨਾ ਆਏ ਰੂਪ ਰੰਗ ਰੇਖ, ਤਤਵ ਤਤ ਨਾ ਕੋਇ ਦ੍ਰਿੜਾਈਆ। ਜੋ ਜੁਗ ਜੁਗ ਧਾਰੇ ਭੇਖ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਨਾਉਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਾਚੀ ਜੋਤ ਅਗੰਮ ਅਥਾਹ, ਕਥਨੀ ਕਥ ਸਕੇ ਨਾ ਰਾਈਆ। ਆਦਿ ਜੁਗਾਦੀ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਨੂੰ ਸਾਰਿਆਂ ਕਿਹਾ ਵਾਹ ਵਾਹ, ਵਾਹਵਾ ਤੇਰੀ ਵਡ ਵਡਿਆਈਆ। ਜੋ ਵਸੇ ਜਲ ਥਲ ਅਸਗਾਹ, ਮਹੀਅਲ ਆਪਣਾ ਡੇਰਾ ਲਾਈਆ। ਜੋ ਜੀਵਾਂ ਜੰਤਾਂ ਵਿਚ ਰਿਹਾ ਸਮਾ, ਬਿਸਮਿਲ ਹੋ ਕੇ ਆਪਣੀ ਖੇਲ ਖਿਲਾਈਆ। ਜਿਸ ਜੋਤ ਨੂਰ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦੀ ਤਕੱਬਰ ਦਾ ਡੇਰਾ ਢਾਹੀਆ। ਜੋ ਵਾਹਿਦ ਲਾਸ਼ਰੀਕ ਰਹਿਨੁਮਾ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬਦਲਦਾ ਰਿਹਾ ਸਮਾਂ, ਜੋ ਸਮਾਪਤ ਕਰੇ ਲੋਕਾਈਆ। ਜਿਸ ਨੂੰ ਹਰਖ ਸੋਗ ਨਹੀਂ ਕੋਈ ਗ਼ਮਾ, ਚਿੰਤਾ ਚਿਖਾ
ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਾਚੀ ਜੋਤ ਏਕੰਕਾਰ ਅਲਖ ਦੀ, ਅਗੋਚਰ ਦਏ ਵਡਿਆਈਆ। ਜੋ ਘਟ ਘਟ ਅੰਦਰ ਵਸਦੀ, ਸਭ ਦੇ ਅੰਦਰ ਡੇਰਾ ਲਾਈਆ। ਦੀਪਕ ਜੋਤੀ ਹੋ ਕੇ ਜਗਦੀ, ਆਤਮ ਨੂਰ ਕਰ ਰੁਸ਼ਨਾਈਆ। ਸ਼ਬਦ ਨਾਦ ਹੋ ਕੇ ਵਜਦੀ, ਧੁਨ ਆਤਮਕ ਰਾਗ ਦ੍ਰਿੜਾਈਆ। ਖੇਲ ਵਖਾਏ ਗ੍ਰਹਿ ਅਲੱਗ ਦੀ, ਇਕੋ ਘਰ ਸਮਝਾਈਆ। ਮੰਜ਼ਲ ਮੁਕਾ ਕੇ ਸ਼ਾਹ ਰਗ ਦੀ, ਨਵ ਦਵਾਰੇ ਡੇਰਾ ਢਾਹੀਆ। ਖ਼ਾਹਿਸ਼ ਪੂਰੀ ਕਰੇ ਹੱਜ ਦੀ, ਕਾਇਆ ਕਾਅਬਾ ਇਕ ਰਖਾਈਆ। ਜਿਥੇ ਇਕੋ ਅਜ਼ਾਂ ਹੋਵੇ ਸਦ ਦੀ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਇਕੋ ਖ਼ੁਮਾਰੀ ਹੋਵੇ ਅਗੰਮੀ ਮਧੁ ਦੀ, ਮਧੁਰ ਧੁਨ ਦਏ ਸੁਣਾਈਆ। ਜੋ ਨਿਰਗੁਣ ਧਾਰ ਸਭ ਦੇ ਅੰਦਰ ਫਬਦੀ, ਘਟ ਘਟ ਆਪਣਾ ਨੂਰ ਕਰੇ ਰੁਸ਼ਨਾਈਆ। ਉਹ ਰੂਪ ਅਨੂਪ ਅਲਾਹੀ ਇਕੋ ਰੱਬ ਦੀ, ਜਿਸ ਨੂੰ ਯਾਮਬੀਨ ਕਹਿ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਾਚੀ ਜੋਤ ਨੂਰ ਨੁਰਾਨੀ, ਨਵ ਨਵ ਆਪਣਾ ਖੇਲ ਖਿਲਾਈਆ। ਜਿਸ ਦੀ ਜੂਹ ਨਾ ਹੋਏ ਬੇਗਾਨੀ, ਗ੍ਰਹਿ ਆਪਣਾ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਨਾਲ ਤਤ ਜਿਸਮਾਨੀ, ਵਜੂਦਾਂ ਮੇਲਾ ਸਹਿਜ ਸੁਭਾਈਆ। ਜੋ ਪੈਗ਼ਾਮ ਸੰਦੇਸ਼ੇ ਦੇਵੇ ਨਾਮ ਕਲਮੇ ਧੁਰ ਫ਼ਰਮਾਨੀ, ਦੀਨ ਦੁਨੀ ਵਿਚ ਜਣਾਈਆ। ਜੋ ਆਤਮ ਪਰਮਾਤਮ ਪਰਮਾਤਮ ਆਤਮ ਭੇਵ ਖੁਲਾਏ ਦੱਸੇ ਪਦ ਨਿਰਬਾਣੀ, ਗ੍ਰਹਿ ਇਕੋ ਇਕ ਵਡਿਆਈਆ। ਜਿਸ ਜੋਤ ਨੇ ਸ੍ਰਿਸ਼ਟੀ ਸਬਾਈ ਖੇਲੀ ਖੇਲ ਮਹਾਨੀ, ਚੁਰਾਸੀ ਵੰਡ ਵੰਡਾਈਆ। ਉਹ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਇਕ ਅਖਵਾਈਆ। ਜੋ ਜਨ ਭਗਤਾਂ ਘਰ ਜੁਗ ਜੁਗ ਖਾਏ ਮਹਿਮਾਨੀ, ਮਿਹਰਵਾਨ ਆਪਣਾ ਫੇਰਾ ਪਾਈਆ। ਜੋ ਨਾਤਾ ਜੋੜੇ ਜਿਸਮ ਜਿਸਮਾਨੀ, ਜਮੀਰ ਗੁਣੀ ਗਹੀਰ ਵੇਖ ਵਖਾਈਆ। ਸਾਚੇ ਸੰਤਾਂ ਬਖ਼ਸ਼ੇ ਚਰਨ ਧਿਆਨੀ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਸਦਾ ਸਦ ਜੁਗ ਚੌਕੜੀ ਦੋ ਜਹਾਨੀ, ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਧੁਰ ਦਾ ਕਾਹਨਾ ਆਪ ਆਪਣਾ ਰੂਪ ਪ੍ਰਗਟਾਈਆ।
੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਬਰਨਪੁਰ ਜ਼ਿਲਾ ਬਰਦਬਾਨ ਨਰਸਿੰਗ ਬਾਂਦ ਮੋਹਣ ਸਿੰਘ ਦੇ ਗ੍ਰਹਿ
ਜਤੀ ਜੋਗ ਨਾ ਵਿਆਪੇ ਕਾਇਆ, ਤਨ ਮੰਦਰ ਵੱਜੇ ਵਧਾਈਆ।, ਖੇਲ ਦਿਸੇ ਕੋਈ ਨਾ ਮਾਇਆ, ਮੋਹਣੀ ਰੂਪ ਨਾ ਕੋਇ ਜਣਾਈਆ। ਕਿਰਪਾ ਕਰੇ ਬੇਪ੍ਰਵਾਹਿਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਗੰਮ ਅਥਾਹੀਆ। ਜੋ ਆਦਿ ਜੁਗਾਦਿ ਮਿਹਰਵਾਨ ਅਖਵਾਇਆ, ਮਿਹਰ ਨਜ਼ਰ ਨਾਲ ਤਰਾਈਆ। ਜਿਸ ਭਗਤਾਂ ਬੂਟਾ ਮਾਤਲੋਕ ਲਗਾਇਆ, ਪੱਤ ਟਹਿਣੀ ਆਪ ਲਹਿਰਾਈਆ। ਅੰਮ੍ਰਿਤ ਜਾਮ ਦਏ ਪਿਆਇਆ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਅਨਾਦੀ ਨਾਦ ਕਰੇ ਸ਼ਨਵਾਇਆ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਕਰੇ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਦਰਸ਼ਨ ਦੇਵੇ ਥਾਉਂ ਥਾਇਆ, ਨਿਰਵੈਰ ਆਪਣਾ ਰੰਗ ਰੰਗਾਈਆ। ਭਾਂਡਾ ਭਰਮ ਭਉ ਭੰਨਾਇਆ,
ਭੇਵ ਆਪਣਾ ਦਏ ਖੁਲਾਈਆ। ਘਰ ਸਵਾਮੀ ਠਾਕਰ ਆਇਆ, ਠੋਕਰ ਨਾਮ ਵਾਲੀ ਲਗਾਈਆ। ਬੰਸ ਸਰਬੰਸ ਦਏ ਤਰਾਇਆ, ਬਿਰਧ ਬਾਲਾਂ ਹੋਏ ਸਹਾਈਆ। ਪਿਤਾ ਪੂਤ ਰੰਗ ਚੜ੍ਹਾਇਆ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਹਿਰਦੇ ਅੰਦਰ ਨਿਰੰਕਾਰ ਆਪਣਾ ਖੇਲ ਖਿਲਾਇਆ, ਖੇਲਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਜਤੀ ਜੋਗ ਜਗਤ ਦੀ ਧਾਰ, ਜਗਿਆਸੂਆਂ ਖੇਲ ਖਿਲਾਈਆ। ਇਹ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੇ ਹੱਥ ਰਖਾਈਆ। ਜਦੋਂ ਚਾਹੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਹੋਏ ਸਹਾਈਆ। ਜੋਤੀ ਜੋਤ ਦਾ ਦੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਅੰਦਰ ਪ੍ਰੇਮ ਦੀ ਵਜਦੀ ਰਹੇ ਸਿਤਾਰ, ਸੋਈ ਸੁਰਤੀ ਸ਼ਬਦ ਜਗਾਈਆ। ਘਰ ਮੰਦਰ ਹੋਏ ਉਜਿਆਰ, ਅੰਧ ਅੰਧੇਰ ਰਹੇ ਨਾ ਰਾਈਆ। ਜਤੀ ਸਤੀ ਜਿਸ ਦੇ ਸੇਵਾਦਾਰ, ਸਦ ਆਪਣੇ ਹੁਕਮ ਵਿਚ ਬੰਧਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰ ਵਿਚ ਸੰਸਾਰ, ਸਹਿੰਸਾ ਅੰਦਰੋਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਤਿਗੁਰ ਆਪਣੀ ਦਇਆ ਕਮਾਈਆ।
੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਟਾਟਾ ਨਗਰ ਜੁਗਿੰਦਰ ਸਿੰਘ ਦੇ ਗ੍ਰਹਿ
ਸੰਸਾਰ ਸਾਗਰ ਸੋ ਉਤਰੇ ਪਾਰ, ਉੱਤਰ ਪੂਰਬ ਪੱਛਮ ਦੱਖਣ ਪੰਧ ਰਹੇ ਨਾ ਰਾਈਆ। ਜਿਸ ਉਤੇ ਕਿਰਪਾ ਕਰੇ ਆਪ ਨਿਰੰਕਾਰ, ਪੁਰਖ ਅਕਾਲਾ ਦੀਨ ਦਿਆਲਾ ਆਪਣੀ ਦਇਆ ਕਮਾਈਆ। ਮਿਹਰਵਾਨ ਹੋਵੇ ਧੁਰ ਦਾ ਪਰਵਰਦਿਗਾਰ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਅਲਾਹੀ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਰ ਤਿਆਰ, ਤ੍ਰੈਗੁਣ ਅਤੀਤਾ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਜ਼ਾਹਿਰ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜਗਤ ਜਹਾਨ ਵੇਖੇ ਚਾਈਂ ਚਾਈਂਆ। ਨਾਮ ਕਲਮਾ ਅਗੰਮ ਉਚਾਰ, ਸ਼ਬਦ ਅਨਾਦੀ ਨਾਦ ਕਰੇ ਸ਼ਨਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਕਰ ਤਿਆਰ, ਅੰਜੀਲ ਕੁਰਾਨਾਂ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸੰਸਾਰ ਸਾਗਰ ਦਾ ਇਕ ਮਲਾਹ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੂੰ ਕਹਿੰਦੇ ਨੂਰ ਅਲਾਹ, ਆਲਮੀਨ ਵਡ ਵਡਿਆਈਆ। ਜੋ ਜੁਗ ਜੁਗ ਬੇੜੇ ਸਭ ਦੇ ਰਿਹਾ ਤਰਾ, ਤਾਰਨਹਾਰ ਅਗੰਮ ਅਥਾਹੀਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਖੇਲ ਖਿਲਾਏ ਵਿਚ ਜਹਾਂ, ਜਗਤ ਜੁਗਤ ਆਪਣੀ ਇਕ ਦ੍ਰਿੜਾਈਆ। ਨਾਮ ਨਿਧਾਨਾ ਅਗੰਮ ਸੁਣਾ, ਧੁਰ ਪੈਗ਼ਾਮ ਇਕ ਜਣਾਈਆ। ਸਿਫ਼ਤੀ ਸਿਫ਼ਤ ਸਿਫ਼ਤ ਵਡਿਆ, ਸੋਹਲੇ ਢੋਲੇ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਸੰਸਾਰ ਸਾਗਰ ਪਾਰ ਉਤਾਰੇ ਆਪ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਜਾਪ, ਅੱਲਾ ਹੂ ਅੱਨਾ ਹੂ ਆਪਣਾ ਭੇਵ ਚੁਕਾਈਆ। ਮੇਟਣਹਾਰਾ ਤ੍ਰੈਗੁਣ ਮਾਇਆ ਜਗਤ ਸੰਤਾਪ, ਤ੍ਰੈਭਵਣ ਧਨੀ ਆਪ ਸਮਝਾਈਆ। ਜੋ ਰੂਹ ਬੁਤ ਕਰੇ ਪਾਕ, ਤਨ ਵਜੂਦ ਦੁਰਮਤ ਮੈਲ ਰਹੇ ਨਾ ਰਾਈਆ। ਬਜਰ ਕਪਾਟੀ ਖੋਲ ਕੇ ਤਾਕ, ਅੰਦਰੋਂ ਪਰਦਾ ਦਏ ਚੁਕਾਈਆ। ਅੰਧ ਅੰਧੇਰ ਮੇਟ ਕੇ ਰਾਤ, ਨੂਰੀ ਚੰਦ ਕਰੇ ਰੁਸ਼ਨਾਈਆ। ਆਤਮ ਪਰਮਾਤਮ ਬਣਾ ਕੇ ਸਾਕ, ਘਰ ਮੇਲਾ ਮੇਲੇ ਸਹਿਜ ਸੁਭਾਈਆ। ਜਿਥੇ ਝਗੜਾ ਰਹੇ ਨਾ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸੰਸਾਰ ਸਾਗਰ ਅੰਦਰ ਸਾਚਾ ਸੁਖ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਮਿਲੇ ਮਾਣ ਵਡਿਆਈ ਤਨ ਵਜੂਦ ਮਨੁੱਖ, ਤਤਾਂ ਰੰਗ ਰੰਗਾਈਆ। ਜਗਤ ਤ੍ਰਿਸ਼ਨਾ ਮਿਟੇ ਭੁੱਖ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਉਲਟਾ ਗਰਭ ਨਾ ਹੋਵੇ ਰੁੱਖ, ਚੁਰਾਸੀ ਫਾਸੀ ਦਏ ਕਟਾਈਆ। ਸੁਫ਼ਲ ਕਰਾ ਕੇ ਜਨਣੀ ਕੁੱਖ, ਹਰਿ ਦੇਵੇ ਮਾਣ ਵਡਿਆਈਆ। ਤੂੰ ਮੇਰਾ ਮੈਂ ਤੇਰਾ ਅੰਤਰ ਅੰਤਰ ਗਾਏ ਇਕੋ ਤੁਕ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਮਿਹਰਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਾਚਾ ਸੁਖ ਦੇਵੇ ਪਰਵਰਦਿਗਾਰ, ਪਾਰਬ੍ਰਹਮ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਸਭ ਦਾ ਸਾਂਝਾ ਯਾਰ, ਦੂਈ ਦਵੈਤੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਮੰਦਰ ਕਾਅਬਾ ਇਕੋ ਧਰਮ ਦਵਾਰ, ਥਾਨ ਥਨੰਤਰ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜਿਸ ਉਤੇ ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਵੇਖ ਵਖਾਈਆ। ਠੱਗਾਂ ਚੋਰਾਂ ਯਾਰਾਂ ਕਰ ਜਾਏ ਪਾਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਭਗਤ ਸੁਹੇਲੇ ਲਏ ਉਭਾਰ, ਸੂਫ਼ੀਆਂ ਆਪਣਾ ਰੰਗ ਰੰਗਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠੰਡਾ ਠਾਰ, ਨਿਝਰ ਝਿਰਨਾ ਬੂੰਦ ਸਵਾਂਤੀ ਆਪ ਟਪਕਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਇਕੋ ਮੰਦਰ ਦੱਸ ਸੱਚਾ ਘਰ ਬਾਹਰ, ਗ੍ਰਹਿ ਇਕੋ ਇਕ ਵਖਾਈਆ। ਜਿਥੇ ਵਸੇ ਮੀਤ ਮੁਰਾਰ, ਮਿਤ੍ਰ ਪਿਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਖ ਆਪ ਉਪਜਾਈਆ। ਸੁਖ ਦੇਵੇ ਹਰਿ ਕਰਤਾ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਗਤ ਜਗਿਆਸੂਆਂ ਬਖ਼ਸ਼ੇ ਧੀਰ, ਧੀਰਜ ਧਰਮ ਧਾਰ ਦ੍ਰਿੜਾਈਆ। ਜੋ ਮੁਕਾਮੇ ਹਕ ਦਾ ਹਕੀਕੀ ਪੀਰ, ਦਰਗਾਹ ਸਾਚੀ ਨੂਰ ਅਲਾਹੀਆ। ਜੋ ਸਤਿ ਧਰਮ ਕਰੇ ਤਾਮੀਰ, ਹਕ ਹਕ ਨਾਲ ਵਖਾਈਆ। ਜਦੋਂ ਚਾਹੇ ਜਨ ਭਗਤਾਂ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਲੇਖਾ ਜਾਣੇ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਧੁਰ ਦਾ ਫ਼ਿਕਰਾ ਸੁਣਾਏ ਆਪ ਬਣਾਏ ਆਪਣੇ ਫ਼ਕੀਰ, ਫ਼ਕਤ ਆਪਣਾ ਰੰਗ ਵਖਾਈਆ। ਜਿਸ ਦੀ ਸਿਫ਼ਤ ਕਰ ਕੇ ਗਿਆ ਕਬੀਰ, ਕਾਇਆ ਕਾਅਬੇ ਦਿਸੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਾਚਾ ਸੁਖ ਆਤਮ ਰਸ, ਅੰਤਰ ਆਤਮ ਨਾਮ ਵਡਿਆਈਆ। ਜਿਸ ਨਾਲ ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ
ਉਠ ਉਠ ਧਾਹੀਆ। ਕੂੜ ਕੁੜਿਆਰਾ ਪੰਧ ਮੁਕਾਏ ਨੱਸ ਨੱਸ, ਅਗੇ ਵਾਟ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਰਾਹ ਇਕੋ ਦੇਵੇ ਦੱਸ, ਮਾਰਗ ਪੰਥ ਇਕ ਸਮਝਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਜਸ, ਦੂਸਰੀ ਅਵਰ ਨਾ ਕੋਇ ਪੜ੍ਹਾਈਆ। ਜੋ ਵਰਨਾਂ ਬਰਨਾਂ ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਮੇਲੇ ਹੱਸ ਹੱਸ, ਹਸਤੀ ਇਕੋ ਇਕ ਵਖਾਈਆ। ਜਿਸ ਦੀ ਜਗਤ ਕਹਾਣੀ ਸਦਾ ਅਕਥ, ਰਸਨਾ ਕਥ ਸਕੇ ਨਾ ਰਾਈਆ। ਜੋ ਜੁਗ ਚੌਕੜੀ ਚਲਾਏ ਰਥ, ਰਥਵਾਹੀ ਇਕੋ ਨਜ਼ਰੀ ਆਈਆ। ਉਹ ਕੂੜ ਕੁੜਿਆਰਾ ਹਰਿ ਹਿਰਦਿਉਂ ਦੇਵੇ ਮਥ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚਾ ਸੁਖ ਕਾਇਆ ਕਾਅਬਾ, ਕਿਬਲ ਅਜ਼ ਜਣਾਈਆ। ਮੇਲ ਮਿਲਾਵਾ ਦੋ ਦੋਆਬਾ, ਅੰਮ੍ਰਿਤ ਜਾਮ ਆਬੇ ਹਯਾਤ ਆਪ ਚਖਾਈਆ। ਜਿਥੇ ਨਾ ਕੋਈ ਪੁੰਨ ਨਾ ਸਵਾਬਾ, ਇਕੋ ਰੰਗਤ ਦਏ ਰੰਗਾਈਆ। ਹਰਿਜਨ ਹਰਿ ਭਗਤ ਸੂਫ਼ੀ ਰਹਿਣ ਨਾ ਦੇਵੇ ਅਲਹਿਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਘਰ ਸਵਾਮੀ ਠਾਕਰ ਅੰਤਰਜਾਮੀ ਪਰਵਰਦਿਗਾਰ ਸਾਂਝਾ ਯਾਰ ਦਰਸ ਵਖਾਏ ਨੂਰ ਨੁਰਾਨਾ ਆਪ ਬਾਕਾਇਦਾ, ਲਾਸ਼ਰੀਕ ਹਕ ਤੌਫ਼ੀਕ ਆਪਣੀ ਆਪ ਦ੍ਰਿੜਾਈਆ। ਸਤਿ ਸਚ ਧਰਮ ਧਾਰ ਏਕੰਕਾਰ ਕਰਾਏ ਮਆਹਿਦਾ, ਸ਼ਹਾਦਤ ਸਤਿਗੁਰ ਸ਼ਬਦ ਸ਼ਬਦ ਭੁਗਤਾਈਆ। ਜਿਸ ਦੇ ਹੁਕਮ ਵਿਚ ਜਗਤ ਜਹਾਨ ਹੋਇਆ ਪੈਦਾ, ਓਸੇ ਦੇ ਹੁਕਮ ਵਿਚ ਚਲਣਾ ਚਾਈਂ ਚਾਈਂਆ। ਧੁਰ ਦੇ ਨਾਮ ਨਾਲ ਹਕੀਕੀ ਕਲਮੇ ਨਾਲ ਜੀਵਣ ਜ਼ਿੰਦਗੀ ਵਾਲਾ ਫ਼ਾਇਦਾ, ਨੁਕਸਾਨ ਵਿਚ ਕਦੇ ਨਾ ਆਈਆ। ਆਦਿ ਅੰਤ ਜੁਗ ਚੌਕੜੀ ਲੋਕ ਪ੍ਰਲੋਕ ਚੌਦਾਂ ਤਬਕ ਜੋ ਇਕੋ ਮਾਲਕ ਖ਼ਾਲਕ ਹੈਗਾ, ਇਕੋ ਬੈਠਾ ਸੋਭਾ ਪਾਈਆ। ਸਾਚੀ ਬੰਦਗੀ ਡਰ ਓਸੇ ਦੇ ਭੈ ਦਾ, ਹਿਰਦੇ ਅੰਦਰ ਸਦ ਰਖਾਈਆ। ਓਹ ਧੁਰ ਦਾ ਰਾਮ ਧੁਰ ਦਾ ਕਾਹਨ ਪੁਰਖ ਅਕਾਲਾ ਦਰਸ਼ਨ ਜ਼ਰੂਰ ਦਏਗਾ, ਦੇਵਣਹਾਰ ਵਡ ਵਡਿਆਈਆ। ਕਾਇਆ ਮੰਦਰ ਅੰਦਰ ਅਨਾਦ ਧੁਨ ਸ਼ਬਦ ਅਗੰਮੀ ਕਹੇਗਾ, ਬਿਨ ਰਸਨਾ ਜਿਹਵਾ ਢੋਲਾ ਆਪ ਸੁਣਾਈਆ। ਜਿਸ ਦੇ ਪਿਆਰ ਦਾ ਵਹਿਣ ਮੁਹੱਬਤ ਵਿਚ ਵਹੇਗਾ, ਕੂੜੀ ਕਿਰਿਆ ਦਏ ਰੁੜ੍ਹਾਈਆ। ਸਾਚਾ ਸੁਖ ਉਹ ਸਚ ਸਵਾਮੀ ਸਦਾ ਦਏਗਾ, ਜੋ ਓਸੇ ਦੀ ਓਟ ਰਖਾਈਆ। ਤਨ ਅੰਦਰੋਂ ਬੁਰਜ ਹੰਕਾਰੀ ਢਹੇਗਾ, ਮਮਤਾ ਕੂੜ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਹੁਕਮ ਸੰਦੇਸ਼ਾ ਇਕੋ ਕਹੇਗਾ। ਸੁਖ ਲੈਣਾ ਚਾਹੋ ਜੇ ਸਾਰੇ ਜਗਿਆਸੂਓ ਜਗ, ਜਗ ਜੀਵਣ ਦਾਤਾ ਇਕ ਮਨਾਈਆ। ਜੋ ਸ਼ਹਿਨਸ਼ਾਹ ਸੂਰਾ ਸਰਬੰਗ, ਕੁਦਰਤ ਕਾਦਰੇ ਕਰੀਮ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਸਾਰੇ ਰੱਬ, ਰੱਬੇ ਆਲਮੀਨ ਆਪ ਅਖਵਾਈਆ। ਜੋ ਝਿਰਨਾ ਝਿਰਾਏ ਕਵਲ ਨਭ, ਅੰਮ੍ਰਿਤ ਧਾਰ ਵਹਾਈਆ। ਸ਼ਬਦ ਸੁਣਾਏ ਧੁਰ ਦਾ ਨਦ, ਅਨਾਦੀ ਧੁਨ ਕਰੇ ਸ਼ਨਵਾਈਆ। ਜਨ ਭਗਤਾਂ ਸੂਫ਼ੀਆਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਵ ਦਵਾਰ ਦਾ ਡੇਰਾ ਢਾਹੀਆ। ਫੜ ਫੜ ਹੰਸ ਬਣਾਏ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਕੂੜ ਕੁੜਿਆਰੀ ਮੇਟ ਕੇ ਹੱਦ, ਹਦੂਦ ਇਕੋ ਦਏ ਵਖਾਈਆ। ਜਿਥੇ ਹਿੰਦੂ ਮੁਸਲਿਮ ਸਿੱਖ ਈਸਾਈ ਇਕੱਠੇ ਹੋਣੇ ਸਭ, ਸਚਖੰਡ ਸਾਚਾ ਦਰਗਾਹ ਸਾਚੀ ਮੁਕਾਮੇ ਹਕ ਇਕ ਸਮਝਾਈਆ। ਤਿਸ ਸਾਹਿਬ ਸਵਾਮੀ ਅੰਤਰਜਾਮੀ ਨੂੰ ਸਾਰੇ ਲਓ ਲੱਭ, ਦਰਸ਼ਨ ਸਨਮੁਖ ਹੋ ਕੇ ਪਾਈਆ। ਜਿਸ ਦੀ ਇਕੋ
ਮੰਜ਼ਲ ਇਕੋ ਪਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਾਚਾ ਸੁਖ ਕਾਇਆ ਗਾਗਰ, ਬਾਹਰ ਹੱਥ ਕਿਛ ਨਾ ਆਈਆ। ਜਿਸ ਤਰਨਾ ਸਮੁੰਦ ਸਾਗਰ, ਸਿਮਰੋ ਇਕੋ ਬੇਪਰਵਾਹੀਆ। ਜਿਸ ਦਾ ਨਾਮ ਰਤਨ ਰਤਨਾਗਰ, ਰੱਤੀ ਰਤ ਆਪਣੇ ਰੰਗ ਰੰਗਾਈਆ। ਉਹ ਕੁਦਰਤ ਦਾ ਕਾਦਰ ਕਰੀਮ ਸਭ ਨੂੰ ਦੇਵੇ ਆਦਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੇ ਜਗਤ ਜੰਜਾਲ ਕਟਾਉਣੇ ਬਣੋ ਬਹਾਦਰ, ਸੂਰਬੀਰ ਲਓ ਅੰਗੜਾਈਆ। ਆਪਣਾ ਕਰਮ ਕਰੋ ਉਜਾਗਰ, ਦੁਰਮਤ ਮੈਲ ਧਵਾਈਆ। ਉਹ ਪਰਮ ਪੁਰਖ ਪਰਮਾਤਮ ਕਾਇਆ ਮੰਦਰ ਅੰਦਰ ਸਭ ਦੇ ਹਾਜ਼ਰ, ਹਜ਼ੂਰ ਬੈਠਾ ਸੋਭਾ ਪਾਈਆ। ਇਕੋ ਨਾਮ ਜਪੋ ਵਾਜਬ, ਦੂਸਰ ਲੋੜ ਰਹੇ ਨਾ ਰਾਈਆ। ਓਸ ਦਾ ਕਲਮਾ ਸਮਝੇ ਕੋਇ ਨਾ ਕਾਤਬ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋ ਨਿਰਗੁਣ ਧਾਰ ਨਿਰਗੁਣ ਕਰੇ ਮੁਖ਼ਾਤਬ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਉਹ ਸਦਾ ਸਦਾ ਕਰਨਹਾਰ ਸਖਾਵਤ, ਰਹਿਮਤ ਨਾਮ ਕਲਮੇ ਵਾਲੀ ਵਰਤਾਈਆ। ਦੁਨੀਆਦਾਰੋ ਕੂੜੀ ਛਡ ਦੇਣੀ ਬਗ਼ਾਵਤ, ਝਗੜਾ ਤਨ ਨਾ ਕੋਇ ਰਖਾਈਆ। ਸੁਖ ਦੇਣ ਨੂੰ ਇਕੋ ਨਾਮ ਨਿਆਮਤ, ਨਰ ਨਿਰੰਕਾਰ ਦਿਤੀ ਬਣਾਈਆ। ਜਿਸ ਦੀ ਕਿਸੇ ਨੂੰ ਨਹੀਂ ਮਮਾਨਤ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਲਓ ਚਾਈਂ ਚਾਈਂਆ। ਸ੍ਰਿਸ਼ਟੀ ਵਿਚੋਂ ਪਾਰ ਲੰਘਾਉਣ ਵਾਲਾ ਇਕੋ ਸਹੀ ਸਲਾਮਤ, ਸਾਹਿਬ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਸੰਸਾਰ ਸਾਗਰ ਵਿਚੋਂ ਜਿਸ ਆਪਣਾ ਆਪ ਪਾਰ ਕਰਾਉਣਾ, ਦਰਗਾਹ ਸਾਚੀ ਜਾਣਾ ਚਾਈਂ ਚਾਈਂਆ। ਇਕੋ ਇਕ ਦਾ ਇਸ਼ਟ ਮਨਾਉਣਾ, ਸੀਸ ਜਗਦੀਸ਼ ਇਕ ਨਿਵਾਈਆ। ਇਕੋ ਦਾ ਢੋਲਾ ਗੀਤ ਗਾਉਣਾ, ਇਕੋ ਕਲਮਾ ਕਾਇਨਾਤ ਜਣਾਈਆ। ਇਕੋ ਇਕ ਦਾ ਦਰਸ਼ਨ ਪਾਉਣਾ, ਜੋ ਨੂਰ ਨੁਰਾਨਾ ਜੋਤੀ ਜਾਤਾ ਨੂਰ ਅਲਾਹੀਆ। ਜਿਸ ਸਭ ਦਾ ਲਹਿਣਾ ਦੇਣਾ ਆਪਣੇ ਹੱਥ ਰਖਾਉਣਾ, ਅਵਤਾਰ ਪੈਗ਼ੰਬਰ ਗੁਰ ਜਿਸ ਦੀ ਸਿਫ਼ਤ ਸਲਾਹੀਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਭ ਦਾ ਯਾਰ ਜੁਗ ਜੁਗ ਜਿਸ ਨੇ ਲਹਿਣਾ ਦੇਣਾ ਮਾਤ ਚੁਕਾਉਣਾ, ਉਧਾਰ ਦੀਨ ਦੁਨੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਖ ਇਕ ਸਮਝਾਈਆ। ਸਾਚਾ ਸੁਖ ਦੇਵੇ ਬਹੁਭਾਂਤੀ, ਹਰਿ ਕਰਤਾ ਵਡ ਵਡਿਆਈਆ। ਜੋ ਮੇਟਣਹਾਰਾ ਅੰਧੇਰੀ ਰਾਤੀ, ਕੂੜੀ ਕਿਰਿਆ ਡੇਰਾ ਢਾਹੀਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤੀ, ਸਾਂਤਕ ਸਤਿ ਦਏ ਕਰਾਈਆ। ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਪੁਛੇ ਵਾਤੀ, ਮਾਲਕ ਧੁਰਦਰਗਾਹੀਆ। ਜਿਸ ਨੂੰ ਕਹਿੰਦੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋ ਬਦਲ ਦੇਵੇ ਹਯਾਤੀ, ਇਲਮ ਸਫ਼ਾਤੀ ਆਪ ਸਮਝਾਈਆ। ਜਿਸ ਦੀ ਮੰਜ਼ਲ ਇਕੋ ਘਾਟੀ, ਘਾਟੇ ਪੂਰੇ ਦਏ ਕਰਾਈਆ। ਜਨਮ ਜਨਮ ਦੀ ਕੱਟ ਦਏ ਵਾਟੀ, ਅਗਲਾ ਪੰਧ ਰਹੇ ਨਾ ਰਾਈਆ। ਪਰਮਾਤਮ ਹੋ ਕੇ ਆਤਮ ਬਣੇ ਸਾਥੀ, ਸਗਲਾ ਸੰਗ ਨਿਭਾਈਆ। ਉਹ ਕਿਰਪਾ ਕਰੇ ਪੁਰਖ ਸਮਰਾਥੀ, ਸਮਰਥ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਾਟ ਵਖਾਈਆ। ਸੰਸਾਰ ਸਾਗਰ ਦਾ ਇਕੋ ਨਾਮ ਦਾ ਬੇੜਾ, ਨਈਆ ਨੌਕਾ ਜਗਤ ਜਣਾਈਆ। ਕੂੜੀ ਕਿਰਿਆ ਛਡਣਾ ਝੇੜਾ, ਝਗੜਾ ਜਗਤ ਨਾ ਕੋਇ ਬਣਾਈਆ। ਆਪਣਾ ਗ੍ਰਹਿ ਵੇਖਣਾ ਖੇੜਾ, ਕਾਇਆ ਮੰਦਰ ਖੋਜ ਖੁਜਾਈਆ। ਉਸ ਦਾ ਖੁਲਾ ਕਰਨਾ ਵਿਹੜਾ, ਮਮਤਾ ਵੰਡ
ਨਾ ਕੋਇ ਵੰਡਾਈਆ। ਘਰ ਸਵਾਮੀ ਵੇਖਣਾ ਨੇੜਾ, ਗ੍ਰਹਿ ਬੈਠਾ ਡੇਰਾ ਲਾਈਆ। ਜਿਸ ਦਾ ਖੇਲ ਗੁਰੂ ਗੁਰ ਚੇਰਾ, ਚੇਲਾ ਗੁਰ ਆਪ ਹੋ ਜਾਈਆ। ਉਹ ਜ਼ਰੂਰ ਸੰਸਾਰ ਵਿਚ ਕਰੇ ਮਿਹਰਾ, ਕਾਇਨਾਤ ਵਿਚੋਂ ਪਾਰ ਕਰਾਈਆ। ਜਗਤ ਵਿਕਾਰ ਮੇਟੇ ਅੰਧੇਰਾ, ਸਤਿ ਸਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੁਖ ਸੁਖ ਸਤਿਗੁਰ ਚਰਨ ਚਰਨ ਸਮਝਾਈਆ।
੯ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਟਨਾ ਸ਼ਹਿਰ ਮੁਸਲਾਪੁਰ ਹਾਟ ਦੇਵ ਦੱਤ ਦੇ ਗ੍ਰਹਿ
ਸਤਿਗੁਰ ਸ਼ਬਦ ਬਣੇ ਪਿਤ ਮਾਤਾ, ਹਰਿ ਭਗਤ ਸੁਤ ਗੋਦ ਉਠਾਈਆ। ਨਾਮ ਨਿਧਾਨ ਦੇਵੇ ਅਗੰਮੀ ਦਾਤਾ, ਨਿਰਗੁਣ ਨਿਰਵੈਰ ਝੋਲੀ ਆਪ ਭਰਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤਾ, ਸਤਿ ਧਰਮ ਦਾ ਸਤਿ ਚੰਦ ਦਏ ਚਮਕਾਈਆ। ਚਰਨ ਪ੍ਰੀਤੀ ਜਗਤ ਜੋੜ ਕੇ ਨਾਤਾ, ਪੂਰਬ ਲੇਖਾ ਪੂਰ ਕਰਾਈਆ। ਸਦਾ ਪੁਛਦਾ ਰਹੇ ਵਾਤਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਆਪਣੀ ਕਿਰਪਾ ਦਾ ਭੰਡਾਰਾ ਬਖ਼ਸ਼ੇ ਖਾਤਾ, ਖ਼ਤਰਾ ਅਵਰ ਨਾ ਕੋਇ ਰਖਾਈਆ। ਆਪੇ ਹੋ ਕੇ ਜੋਤੀ ਜਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਮਾਤ ਪਿਤਾ ਆਦਿ, ਅਪਰੰਪਰ ਇਕ ਅਖਵਾਈਆ। ਜਨ ਭਗਤਾਂ ਲੇਖਾ ਜਾਣੇ ਜੁਗ ਜੁਗਾਦਿ, ਜੁਗ ਚੌਕੜੀ ਭੇਵ ਖੁਲਾਈਆ। ਕਿਰਪਾ ਕਰੇ ਮੋਹਣ ਮਾਧਵ ਮਾਧ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਜਨ ਅੰਤਰ ਰਹੇ ਅਰਾਧ, ਲਿਵ ਆਤਮ ਰੰਗ ਰੰਗਾਈਆ। ਪ੍ਰੀਤਮ ਪਿਆਰਾ ਹੋਏ ਵਿਸਮਾਦ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੂਰਬ ਭੁੱਲੇ ਕਦੇ ਨਾ ਯਾਦ, ਸਦਾ ਸਾਚਾ ਸੰਗ ਨਿਭਾਈਆ। ਬਾਲ ਅਵਸਥਾ ਦੇਵੇ ਦਾਦ, ਵਸਤ ਅਮੁਲ ਅਤੁਲ ਵਰਤਾਈਆ। ਲੇਖਾ ਰੱਖੇ ਰਾਜ ਨਰਾਇਣ ਤੋਂ ਬਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਸੰਗੀ, ਸਤਿ ਸਤਿਵਾਦੀ ਇਕ ਅਖਵਾਈਆ। ਦੇਵੇ ਵਸਤ ਘਰ ਗ੍ਰਹਿ ਅਨਮੰਗੀ, ਧਰਮ ਦੀ ਧਾਰ ਆਪ ਵਰਤਾਈਆ। ਤਨ ਵਜੂਦ ਚੋਲੀ ਜਾਏ ਰੰਗੀ, ਪ੍ਰੇਮ ਰੰਗਣ ਇਕ ਚੜ੍ਹਾਈਆ। ਸੱਚਾ ਸੁਖ ਦਏ ਅਨੰਦੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋ ਲੇਖਾ ਵੇਖਣਹਾਰਾ ਪ੍ਰਕਿਰਤੀ ਪੰਝੀ, ਦਹਿ ਦਿਸ਼ਾ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਸਦਾ ਸਦਾ ਦਿਆਲੂ, ਦੀਨਨ ਦਇਆ ਕਮਾਈਆ। ਮਿਹਰਵਾਨ ਕਿਰਪਾਲੂ, ਕਿਰਪਾ ਨਿਧਾਨ ਇਕ ਅਖਵਾਈਆ। ਜੋ ਭਗਤ ਜਨ ਬੱਚਿਆਂ ਸੁਰਤ ਸੰਭਾਲੂ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਘਰ ਵਸਤ ਆਪਣੀ ਡਾਲੂ, ਤੋਟ ਰਹੇ ਨਾ ਰਾਈਆ। ਨਵਾਂ ਜੀਵਣ ਜ਼ਿੰਦਗੀ ਵਿਚੋਂ ਹੋਵੇ ਚਾਲੂ, ਚਾਰੋਂ ਕੁੰਟ ਵੱਜੇ ਵਧਾਈਆ। ਪਰਮ ਪੁਰਖ ਪਰਮਾਤਮ ਪਿਆਰ ਮੁਹੱਬਤ ਵਿਚ ਸਭ ਨੂੰ ਪਾਲੂ, ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸ਼ਾਹ ਕੰਗਾਲੂ, ਸ਼ਹਿਨਸ਼ਾਹ ਆਪਣੀ ਖ਼ੁਸ਼ੀ ਬਣਾਈਆ।