ਪੁਸਤਕਾਲਾਭਾਗ ੨੩

੧੦ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਸਤਵੰਤ ਕੌਰ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਮਕਬਰੇ ਗੋਰਾਂ ਕਰਨ ਪੁਕਾਰ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਸਾਡੇ ਵਿਚ ਅਵਤਾਰ ਪੈਗ਼ੰਬਰ ਗੁਰ ਤਨ ਵਜੂਦਾਂ ਸੁੱਤੇ ਪੈਰ ਪਸਾਰ, ਪਸਰ ਪਸਾਰੀ ਵੇਖਣਾ ਚਾਈਂ ਚਾਈਂਆ। ਜਿਨ੍ਹਾਂ ਦੇ ਤਨ ਵਜੂਦ ਮਾਟੀ ਖ਼ਾਕ ਹੋਵੇ ਪੰਜ ਤਤ ਖ਼ਾਕ ਛਾਰ, ਨਿਸ਼ਾਨ ਨੌਜਵਾਨ ਸ੍ਰੀ ਭਗਵਾਨ ਨਜ਼ਰ ਕੋਇ ਨਾ ਆਈਆ। ਜੋ ਨਾਮ ਕਲਮੇ ਵਿਚ ਤੇਰੇ ਸੰਦੇਸ਼ੇ ਦੇ ਕੇ ਗਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਹੋਵੇ ਧੂੰਆਂਧਾਰ, ਚੌਧਵੀਂ ਚੰਦ ਨਾ ਕੋਇ ਰੁਸ਼ਨਾਈਆ। ਬੀਸ ਬੀਸੇ ਹਰਿ ਜਗਦੀਸ਼ੇ ਸ੍ਰਿਸ਼ਟੀ ਪਾਏ ਕੋਈ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ। ਗੁਰੂ ਗੁਰਦੇਵ ਤੇਰਾ ਨਾਮ ਸੰਦੇਸਾ ਗਏ ਉਚਾਰ, ਰਸਨਾ ਜਿਹਵਾ ਸਿਫ਼ਤੀ ਸਿਫ਼ਤ ਸਲਾਹੀਆ। ਕਲਜੁਗ ਅੰਤ ਸਾਚਾ ਰਹੇ ਕੋਈ ਨਾ ਮੀਤ ਮੁਰਾਰ, ਮਿਤ੍ਰ ਪਿਆਰਾ ਨਜ਼ਰ ਕੋਇ ਨਾ ਆਈਆ। ਨਾਮ ਸਤਿ ਬ੍ਰਹਮ ਮਤ ਹੋਵੇ ਖ਼ੁਆਰ, ਤਤਵ ਤਤ ਵੱਜੇ ਨਾ ਕੋਇ ਵਧਾਈਆ। ਚਾਰ ਜੁਗ ਦੇ ਸ਼ਾਸਤਰ ਕਰਨ ਗਿਰਿਆਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਦੁਹਾਈ ਦੇਵਣ ਤੀਰਥ ਤਟ ਕਿਨਾਰ, ਜਲ ਧਾਰਾ ਵਹਿਣ ਨਾ ਕੋਇ ਵਹਾਈਆ। ਸੋ ਵਕਤ ਸੁਹੰਜਣਾ ਵੇਖ ਮੇਰੇ ਪਰਮ ਪੁਰਖ ਕਰਤਾਰ, ਕਰਨੀ ਦੇ ਕਰਤੇ ਧਿਆਨ ਲਗਾਈਆ। ਧਰਨੀ ਕਹੇ ਮੇਰੀ ਚਰਨ ਕਵਲ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੇਰੇ ਉਤੇ ਵੇਖ ਲੈ ਮਕਬਰੇ ਮੜ੍ਹੀਆਂ, ਜਗਦੀਸ਼ਰ ਧਿਆਨ ਲਗਾਈਆ। ਪਵਿਤ੍ਰ ਲਾਸ਼ਾਂ ਜਗਤ ਜਹਾਨ ਸੜੀਆਂ, ਖ਼ਾਕੀ ਖ਼ਾਕ ਰੂਪ ਬਣਾਈਆ। ਜਿਨ੍ਹਾਂ ਤੇਰੀਆਂ ਅਗੰਮੀ ਬਾਣੀਆਂ ਪੜ੍ਹੀਆਂ, ਨਾਮ ਕਲਮੇ ਢੋਲੇ ਗਾਈਆ। ਉਹਨਾਂ ਦੇ ਕੋਟਨ ਕੋਟ ਸਮੇਂ ਬੀਤ ਗਏ ਘੜੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮੇਰੀ ਦੁਹਾਈ ਮੇਰੇ ਸਵਾਮੀ ਮੈਂ ਰਹੀ ਡਰੀਆਂ, ਡਰਪੋਕ ਹੋ ਕੇ ਦਿਆਂ ਜਣਾਈਆ। ਮੇਰੇ ਉਤੇ ਝਗੜਾ ਹੋਵਣ ਵਾਲਾ ਸ਼ਰਈਆਂ, ਸ਼ਰਅ ਆਪਣੀ ਲਏ ਅੰਗੜਾਈਆ। ਪਿਆਰ ਰਹਿਣਾ ਨਹੀਂ ਦੀਨ ਮਜ਼੍ਹਬ ਦੀਆਂ ਸਈਆਂ, ਸਗਲਾ ਸੰਗ ਨਾ ਕੋਇ ਬਣਾਈਆ। ਮੈਨੂੰ ਦੂਰੋਂ ਦਿਸਦੀਆਂ ਧਰਮ ਰਾਏ ਦੀਆਂ ਵਹੀਆਂ, ਜੋ ਲੇਖਾ ਚਿਤ੍ਰਗੁਪਤ ਦ੍ਰਿੜਾਈਆ। ਜੋ ਸੰਦੇਸ਼ੇ ਸੁਣੇ ਸਦੀਆਂ ਕਈਆਂ, ਪੇਸ਼ੀਨਗੋਈਆਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਉਤੇ ਮੜ੍ਹੀ ਗੋਰ ਮਾਰਦੀਆਂ ਚੀਕਾਂ, ਦਰੋਹੀ ਤੇਰਾ ਨਾਮ ਦੁਹਾਈਆ। ਸਾਡੀਆਂ ਕਰੇ ਕੌਣ ਤਸਦੀਕਾਂ, ਸ਼ਹਾਦਤ ਕਵਣ ਭੁਗਤਾਈਆ। ਸ਼ਰਅ ਦੀਆਂ ਵੇਖ ਲੀਕਾਂ, ਹੱਦਾਂ ਖੋਜ ਖੁਜਾਈਆ। ਤੇਰੇ ਵਿਚ ਹਕ ਤੌਫ਼ੀਕਾਂ, ਤੂੰ ਮਾਲਕ ਧੁਰਦਰਗਾਹੀਆ। ਤੇਰਾ ਖੇਲ ਜੀਵ ਜੀਅ ਕਾ, ਲੱਖ ਚੁਰਾਸੀ ਵਿਚ ਸਮਾਈਆ। ਤੇਰਾ ਰੂਪ ਨੀਕਨ ਨੀਕਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਚ ਦੱਸ ਕੀ ਲਹਿਣਾ ਹਸਤ ਕੀਟਾ, ਸ਼ਾਹ ਸੁਲਤਾਨਾ ਕੀ ਵਡਿਆਈਆ। ਕਿਸ ਬਿਧ ਤੇਰਾ ਭਾਣਾ ਲੱਗੇ ਮੀਠਾ, ਭੇਵ ਅਭੇਦਾ ਦੇਣਾ ਖੁਲਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰੇ ਉਤੇ ਤਪਣ ਵਾਲਾ ਅੰਗੀਠਾ, ਤ੍ਰੈਗੁਣ ਅਗਨੀ ਅਗ ਲਗਾਈਆ। ਕਵਣ ਕਰੇ ਠਾਂਡਾ ਸੀਤਾ, ਅੰਮ੍ਰਿਤ ਮੇਘ ਨਾਮ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ

ਜਗਾਈਆ। ਧਰਨੀ ਕਹੇ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਕੂਕਣ ਹੱਡੀਆਂ, ਸਤਿ ਸਚ ਸੰਦੇਸ਼ ਸੁਣਾਈਆ। ਸਾਡੀਆਂ ਪਿਛਲੀਆਂ ਸਦੀਆਂ ਲੰਘੀਆਂ, ਅਗੇ ਵੇਖੀਏ ਚਾਈਂ ਚਾਈਂਆ। ਜੋ ਪੁਰਖ ਅਕਾਲ ਤੋਂ ਮੰਗਾਂ ਮੰਗੀਆਂ, ਦਰ ਠਾਂਡੇ ਝੋਲੀਆਂ ਡਾਹੀਆ। ਉਹ ਸਭ ਨੂੰ ਲੱਗਣ ਚੰਗੀਆਂ, ਚੰਗੀ ਤਰਾ ਦ੍ਰਿੜਾਈਆ। ਕਲਜੁਗ ਅੰਤਮ ਦੀਨ ਦੁਨੀ ਦੀਆਂ ਕੰਡਾਂ ਹੋਣੀਆਂ ਨੰਗੀਆਂ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਨਵ ਸੱਤ ਦਿਸਣੀਆਂ ਤੰਗੀਆਂ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਰਅ ਦਾ ਲੇਖਾ ਹੋਣਾ ਨਾਲ ਫ਼ਰੰਗੀਆਂ, ਮੁਹੰਮਦ ਈਸਾ ਨੈਣ ਉਠਾਈਆ। ਕਿਸੇ ਹੱਥ ਨਹੀਂ ਆਉਣੀਆਂ ਵੰਝੀਆਂ, ਭੇਵ ਸਮਝੇ ਕੋਇ ਨਾ ਰਾਈਆ। ਸਭ ਦੇ ਨੇਤਰ ਵਗਣ ਅੰਝੀਆਂ, ਨੈਣ ਛਹਿਬਰ ਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀਆਂ ਹੋਣੀਆਂ ਸੰਧੀਆਂ, ਜੋ ਭਵਿਖਤਾਂ ਵਿਚ ਦ੍ਰਿੜਾਈਆ। ਝਗੜਾ ਮਿਟਣਾ ਸ਼ਰਅ ਕੰਧੀਆਂ, ਦਵੈਤੀ ਰਹਿਣ ਕੋਇ ਨਾ ਪਾਈਆ। ਅੰਤ ਮਜ਼੍ਹਬਾਂ ਦੀਆਂ ਟੁਟਣੀਆਂ ਪਾਬੰਦੀਆਂ, ਪਰਮ ਪੁਰਖ ਆਪਣਾ ਹੁਕਮ ਵਰਤਾਈਆ। ਸਭ ਨੇ ਇਕੋ ਢੋਲਾ ਗਾਉਣਾ ਛੰਦੀਆਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਵਾਟਾਂ ਮੂਲ ਰਹਿਣ ਨਾ ਲੰਬੀਆਂ, ਲਮਹ ਲਮਹ ਆਪਣਾ ਪੰਧ ਮੁਕਾਈਆ। ਧਰਨੀ ਕਹੇ ਮੈਂ ਵੇਖ ਵੇਖ ਕੇ ਕੰਬੀ ਆਂ, ਥਰਥਰਾਹਟ ਵਿਚ ਦੁਹਾਈਆ। ਤੇਰਾ ਖੇਲ ਹੋਣਾ ਜੇਰਜ ਅੰਡੀਆਂ, ਉਤਭੁਜ ਸੇਤਜ ਭੇਵ ਚੁਕਾਈਆ। ਲਹਿਣਾ ਮੁਕਾਉਣਾ ਵਿੰਗੀਆਂ ਟੇਢੀਆਂ ਡੰਡੀਆਂ, ਡੰਡਾਵਤ ਇਕੋ ਦੇਣੀ ਦ੍ਰਿੜਾਈਆ। ਮੈਂ ਅੰਤ ਕਿਨਾਰੇ ਖਲੋਤੀ ਕੰਢੀ ਆਂ, ਵਾਟਾਂ ਪੰਧ ਮੁਕਾਈਆ। ਕਿਰਪਾ ਕਰ ਸੂਰੇ ਸਰਬੰਗੀਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਉਣਾ ਆਪਣੇ ਅੰਗੀਆ, ਅੰਗੀਕਾਰ ਇਕ ਅਖਵਾਈਆ।

੧੧ ਚੋਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਕਿਰਪਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਦੀ ਪੁਕਾਰੇ ਸ਼ਮਸ਼ਾਨ ਭੂਮੀ, ਭੂਮਿਕਾ ਕੂਕ ਕੂਕ ਸੁਣਾਈਆ। ਜਿਸ ਦਾ ਭੇਵ ਸਮਝੇ ਕੋਇ ਨਾ ਪੰਡਤ ਪਾਂਧਾ ਨਜੂਮੀ, ਗ੍ਰਹਿ ਨਛੱਤਰਾਂ ਵੰਡ ਨਾ ਕੋਇ ਵੰਡਾਈਆ। ਮੈਂ ਬਾਲ ਅੰਞਾਣੀ ਮਾਸੂਮੀ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੁਗ ਚੌਕੜੀ ਤੇਰਾ ਖੇਲ ਖੇਲਣਾ ਸਦਾ ਮਾਲੂਮੀ, ਮਿਹਰਵਾਨ ਤੇਰੇ ਹੱਥ ਵਡਿਆਈਆ। ਤੂੰ ਮਾਲਕ ਖ਼ਾਲਕ ਕੰਤ ਕੰਤੂਹਲੀ, ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਇਕ ਅਖਵਾਈਆ। ਨਿਗਾਹ ਮਾਰ ਲੈ ਨਵ ਸੱਤ ਮੇਰੇ ਉਤੇ ਹੋਈ ਬੇਅਸੂਲੀ, ਅਸਲ ਵਿਚ ਵਸਲ ਤੇਰਾ ਯਾਰ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਤਿਪਰਮੇਸ਼ਵਰ ਤੈਨੂੰ ਭੂਲੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੂੰ ਕੰਤ ਭਗਵੰਤ ਸਦਾ ਮੇਰਾ ਕੰਤੂਹਲੀ, ਸਚ ਸਵਾਮੀ ਅੰਤਰਜਾਮੀ ਇਕ ਅਖਵਾਈਆ। ਮੈਂ ਜੁਗ ਜੁਗ ਤੇਰੀ ਕਿਰਪਾ ਨਾਲ ਫਲੀ ਫੂਲੀ, ਚੁਰਾਸੀ ਆਪਣੇ ਰੰਗ ਰੰਗਾਈਆ। ਮੇਰੇ ਮਿਹਰਵਾਨਾ ਮਹਿਬੂਬਾ ਤੇਰੇ ਚਰਨ ਕਵਲ ਦੀ ਮੰਗਾਂ ਧੂਲੀ, ਧੂੜੀ ਖ਼ਾਕ ਦੇਣੀ ਰਮਾਈਆ। ਉਹ ਇਸ਼ਾਰਾ ਕਰਦਾ ਹਜ਼ਰਤ ਈਸਾ ਜੋ ਚੜ੍ਹਿਆ ਤੇਰੇ ਕਲਮੇ ਵਾਲੀ ਸੂਲੀ, ਸੁਲਹਕੁਲ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ

ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਉਤੇ ਕੂਕ ਪੁਕਾਰੇ ਭੂਮੀ ਸ਼ਮਸ਼ਾਨ, ਸ਼ਬੇ ਰੋਜ਼ ਧਿਆਨ ਲਗਾਈਆ। ਤੂੰ ਨਿਗਾਹ ਮਾਰ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਨੈਣ ਉਠਾਈਆ। ਧਰਮ ਸਚ ਰਿਹਾ ਨਾ ਕੋਈ ਈਮਾਨ, ਸਤਿ ਸਤਿ ਨਾ ਕੋਇ ਵਡਿਆਈਆ। ਚਾਰੋਂ ਕੁੰਟ ਕੂੜ ਪ੍ਰਧਾਨ, ਭੱਜੇ ਵਾਹੋ ਦਾਹੀਆ। ਪੈਗ਼ੰਬਰਾਂ ਦੀ ਸ਼ਰਅ ਹੋਈ ਸ਼ੈਤਾਨ, ਸੂਰੀਆ ਹਕ ਨਾ ਕੋਇ ਚੜ੍ਹਾਈਆ। ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਅਵਤਾਰ ਪੈਗ਼ੰਬਰ ਰਹੇ ਗੁਰੂ ਨਾਲ ਸੁਣਾਈਆ। ਤੂੰ ਮੇਰਾ ਮਾਲਕ ਖ਼ਾਲਕ ਵਾਲੀ ਦੋ ਜਹਾਨ, ਸਚਖੰਡ ਨਿਵਾਸੀ ਇਕ ਅਖਵਾਈਆ। ਮੈਂ ਤੇਰੇ ਚਰਨ ਕਵਲ ਕਰਾਂ ਧਿਆਨ, ਬਿਨ ਧੂੜੀ ਖ਼ਾਕ ਰਮਾਈਆ। ਮੇਰਾ ਲਹਿਣਾ ਦੇਣਾ ਵੇਖ ਆਣ, ਆਪ ਆਪਣਾ ਭੇਵ ਖੁਲਾਈਆ। ਤੂੰ ਲੱਖ ਚੁਰਾਸੀ ਜਾਣੀ ਜਾਣ, ਘਟ ਘਟ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਸ਼ਮਸ਼ਾਨ ਭੂਮੀ ਦੀ ਰੋਵੇ ਮਿੱਟੀ, ਖ਼ਾਕ ਖ਼ਾਕ ਰਹੀ ਸੁਣਾਈਆ। ਤੇਰੇ ਚਰਨ ਕਵਲਾਂ ਵਿਚ ਲਿਟੀ, ਬਿਨ ਲਿਟਾਂ ਸੀਸ ਨਿਵਾਈਆ। ਦੀਨ ਦੁਨੀ ਦਾ ਇਸ਼ਟ ਬਣ ਗਿਆ ਪੱਥਰ ਇੱਟੀ, ਪਾਹਨਾਂ ਸੀਸ ਨਿਵਾਈਆ। ਸੁਰਤੀ ਦਿਸੇ ਕਿਸੇ ਨਾ ਟਿਕੀ, ਟਿਕਟਿਕੀ ਤੇਰੇ ਨਾਲ ਨਾ ਕੋਇ ਰਖਾਈਆ। ਤੇਰੀ ਧਾਰ ਨਜ਼ਰ ਨਾ ਆਵੇ ਨਿੱਕੀ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਸਤਿ ਸਚ ਦੀ ਰਹੇ ਕੋਈ ਨਾ ਸਿੱਖੀ, ਹਕੀਕਤ ਹਕ ਨਾ ਕੋਇ ਦ੍ਰਿੜਾਈਆ। ਆਪਣੀ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਵੇਖ ਲੈ ਮਿਤੀ, ਮਿਤ੍ਰ ਪਿਆਰੇ ਖੋਜ ਖੁਜਾਈਆ। ਪੇਸ਼ੀਨਗੋਈਆਂ ਵਾਲੀ ਤੱਕ ਲੈ ਭਵਿਖਤੀ, ਭਵਿਖਤ ਆਪਣਾ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਜਾਏ ਜਿੱਤੀ, ਹਾਰ ਵਿਚ ਤੇਰੀ ਲੋਕਾਈਆ। ਮੇਰੇ ਉਤੇ ਖੇਲ ਕਿਸੇ ਕੋਲੋਂ ਜਾਵੇ ਨਾ ਨਜਿੱਠੀ, ਅਵਤਾਰ ਪੈਗ਼ੰਬਰ ਗੁਰ ਤੇਰੀ ਓਟ ਤਕਾਈਆ। ਧਰਮ ਦੀ ਧਾਰ ਬਣਾ ਦੇ ਮਿੱਠੀ, ਮਿਹਰਵਾਨ ਆਪਣੀ ਦਇਆ ਕਮਾਈਆ। ਆਹ ਤੱਕ ਲੈ ਮੇਰੇ ਕੋਲ ਬਿਨਾ ਅੱਖਰਾਂ ਵਾਲੀ ਚਿੱਠੀ, ਜਿਸ ਦਾ ਹਰਫ਼ ਹਰੂਫ਼ ਨਜ਼ਰ ਕਿਸੇ ਨਾ ਆਈਆ। ਲੇਖਾ ਅਗੰਮ ਧਰਨੀਏ ਸਦੀ ਚੌਧਵੀਂ ਪਰਮ ਪੁਰਖ ਦੇ ਅਗੇ ਪਿੱਟੀਂ, ਪਟਨੇ ਵਾਲੇ ਅਗੇ ਕਰੀਂ ਦੁਹਾਈਆ। ਨੇਤਰ ਨੀਰ ਵਹਾਵੀਂ ਆਪਣੇ ਖ਼ੂਨ ਦੀ ਕੱਢ ਕੇ ਰਿੱਤੀ, ਬੂੰਦ ਚਰਨ ਕਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਸ਼ਮਸ਼ਾਨ ਭੂਮੀ ਦੀ ਰੋਵੇ ਖ਼ਾਕ, ਬਿਨ ਨੈਣਾਂ ਨੀਰ ਵਹਾਈਆ। ਆਪਣਾ ਪੂਰਾ ਕਰ ਦੇ ਭਵਿਖਤ ਵਾਕ, ਮਿਹਰਵਾਨ ਦਇਆ ਕਮਾਈਆ। ਸਚ ਧਰਮ ਦਾ ਖੋਲ ਦੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਤਮ ਪਰਮਾਤਮ ਜੋੜ ਦੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲ ਸਹਿਜ ਸੁਭਾਈਆ। ਜਨ ਭਗਤਾਂ ਪੁਛ ਵਾਤ, ਗ੍ਰਹਿ ਗ੍ਰਹਿ ਆਪਣਾ ਰੰਗ ਰੰਗਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਰੰਗਾਈਆ। ਮੇਰਾ ਲੇਖਾ ਪੂਰਾ ਕਰ ਦੇ ਲੋਕਮਾਤ, ਧਰਨੀ ਧਰਤ ਧਵਲ ਧੌਲ ਝੋਲੀ ਡਾਹੀਆ। ਮਿਹਰਵਾਨਾ ਪੁਛ ਲੈ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਮੇਰਾ ਹਿਰਦਾ ਕਰ ਦੇ ਸ਼ਾਂਤ, ਅਗਨੀ ਤਤ ਨਾ ਲਾਗੇ ਰਾਈਆ। ਤੇਰਾ ਨਵ ਸੱਤ ਦਾ ਹੋਵੇ ਇਕ ਪ੍ਰਾਂਤ, ਬਹੁ ਵੰਡ ਨਾ ਕੋਇ ਵੰਡਾਈਆ। ਮੈਂ ਦਰਸ਼ਨ ਤੇਰਾ ਕਰਾਂ ਇਕਾਂਤ, ਨਿਰਗੁਣ ਨਿਰਵੈਰ ਧਿਆਨ ਲਗਾਈਆ। ਤੂੰ ਆਦਿ ਜੁਗਾਦੀ ਸਭ ਦਾ ਪਿਤ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ।

ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਬਖ਼ਸ਼ ਦੇ ਦਾਤ, ਧੁਰ ਦੇ ਰਾਮ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਵਾਟ, ਅਗੇ ਪੰਧ ਨਾ ਕੋਇ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਆਤਮ ਧਾਰ ਜਣਾ ਦੇ ਘਾਟ, ਪਤਣ ਅਵਰ ਨਾ ਕੋਇ ਵਡਿਆਈਆ। ਜਨ ਭਗਤਾਂ ਖੋਲ ਦੇ ਬਜਰ ਕਪਾਟ, ਅੰਮ੍ਰਿਤ ਬੂੰਦ ਸਵਾਂਤੀ ਦੇ ਟਪਕਾਈਆ। ਭਾਗ ਲਗਾ ਦੇ ਕਾਇਆ ਮਾਟ, ਅਨਹਦ ਨਾਦੀ ਸ਼ਬਦ ਕਰ ਸ਼ਨਵਾਈਆ। ਜੋਤੀ ਜੋਤ ਜਗਾ ਲਿਲਾਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰਨੀ ਆਸ, ਆਸ਼ਾ ਤੇਰੇ ਚਰਨ ਕਵਲ ਟਿਕਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਗੁਰਦਿਤ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਰੋਂਦੀਆਂ ਕਬਰਾਂ, ਕਬਰਸਤਾਨ ਰਹੇ ਕੁਰਲਾਈਆ। ਕਿਰਪਾ ਕਰ ਦੇ ਉਤੋਂ ਅੰਬਰਾਂ, ਨੂਰ ਨੁਰਾਨੇ ਨੂਰ ਅਲਾਹੀਆ। ਵਾਇਦੇ ਤੱਕ ਲੈ ਜੋ ਕੀਤੇ ਨਾਲ ਪੈਗ਼ੰਬਰਾਂ, ਹਰਫ਼ ਹਰੂਫ਼ਾਂ ਨਾਲ ਸਮਝਾਈਆ। ਦੀਨ ਦੁਨੀ ਦੇ ਤੱਕ ਲੈ ਅੰਦਰਾ, ਕਾਇਆ ਕਾਅਬੇ ਖੋਜ ਖੁਜਾਈਆ। ਨਿਗਾਹ ਮਾਰ ਲੈ ਡੂੰਘੀ ਕੰਦਰਾ, ਬਿਨ ਨੈਣਾਂ ਨੈਣ ਤਕਾਈਆ। ਦਰੋਹੀ ਕਿਸੇ ਦਾ ਖੁਲ੍ਹਿਆ ਨਹੀਂ ਅੰਦਰੋਂ ਜੰਦਰਾ, ਪਰਦਾ ਸਕੇ ਨਾ ਕੋਇ ਉਠਾਈਆ। ਤੇਰੀ ਕਾਇਨਾਤ ਸੁੱਤੀ ਗ਼ਫ਼ਲਤ ਵਿਚ ਨਿੰਦਰਾ, ਆਲਸ ਦੂਰ ਨਾ ਕੋਇ ਕਰਾਈਆ। ਤਨ ਵਜੂਦ ਖ਼ਾਲੀ ਤੱਕ ਲੈ ਪਿੰਜਰਾ, ਪੰਜ ਤਤ ਨਾ ਕੋਇ ਚਤੁਰਾਈਆ। ਭੇਵ ਜਾਣੇ ਨਾ ਕੋਈ ਈੜਾ ਪਿੰਗਲਾ, ਸੁਖਮਨ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਪੁਕਾਰਨ ਮੜ੍ਹੀਆਂ, ਅਗਨੀ ਤਤ ਤਤ ਤਪਾਈਆ। ਸਾਡੇ ਵਿਚ ਅਵਤਾਰਾਂ ਗੁਰੂਆਂ ਲਾਸ਼ਾਂ ਸੜੀਆਂ, ਹੱਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਅਸਾਂ ਜੁਗ ਚੌਕੜੀ ਖੇਲਾਂ ਤੱਕੀਆਂ ਬੜੀਆਂ, ਸਤਿਜੁਗ ਤਰੇਤਾ ਦੁਆਪਰ ਧਿਆਨ ਲਗਾਈਆ। ਜਗਤ ਕਥਾ ਕਹਾਣੀਆਂ ਸੁਣੀਆਂ ਜੋ ਨਿਰਅੱਖਰ ਧਾਰ ਅੱਖਰਾਂ ਵਿਚ ਪੜ੍ਹੀਆਂ, ਪੁਸਤਕਾਂ ਰੰਗ ਰੰਗਾਈਆ। ਦਰੋਹੀ ਦੀਨ ਦੁਨੀ ਉਤੇ ਐਸ ਵੇਲੇ ਔਖੀਆਂ ਆਈਆਂ ਘੜੀਆਂ, ਦੁੱਖ ਦਰਦ ਸਕੇ ਨਾ ਕੋਇ ਵੰਡਾਈਆ। ਪੰਡਤਾਂ ਹੱਥ ਨਾ ਆਵਣ ਨੱਛਤਰਾਂ ਵਾਲੀਆਂ ਘੜੀਆਂ, ਗ੍ਰਹਿ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੇਰੇ ਉਤੇ ਕੁਰਲਾਵੇ ਧੂੜੀ, ਕਿਨਕਾ ਕਿਨਕਾ ਦਏ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਸ੍ਰਿਸ਼ਟੀ ਹੋਈ ਕੂੜੀ, ਕੂੜ ਕੁਟੰਬ ਨਾਲ ਵਡਿਆਈਆ। ਤੇਰੀ ਮਸਤਕ ਲਾਏ ਕੋਇ ਨਾ ਧੂੜੀ, ਚਰਨੀ ਖ਼ਾਕ ਨਾ ਕੋਇ ਰਮਾਈਆ। ਕਾਇਨਾਤ ਵੇਖ ਲੈ ਮੂਰਖ ਮੂੜ੍ਹੀ, ਚਤੁਰ ਸੁਘੜ ਰੂਪ ਨਾ ਕੋਇ ਬਦਲਾਈਆ। ਨਵ ਸੱਤ ਦਿਸੇ ਚੰਦ ਕੋਇ ਨਾ ਨੂਰੀ, ਨੂਰ ਨੁਰਾਨਾ ਡਗ ਨਾ ਕੋਇ ਮਗਾਈਆ। ਉਹ ਲੇਖਾ ਪੂਰਾ ਕਰ ਦੇ ਜੋ ਮੂਸਾ ਦਿਤਾ ਉਤੇ ਕੋਹਤੂਰੀ, ਤੁਰੀਆ ਤੋਂ ਪਰੇ ਆਪਣਾ ਭੇਵ ਖੁਲਾਈਆ। ਈਸਾ ਵਾਲੀ ਵੇਖ ਆਪਣੀ ਮਜਬੂਰੀ, ਜੋ ਸਲੀਬ ਗਲ ਵਿਚ ਲਟਕਾਈਆ। ਮੁਹੰਮਦ ਦੀ ਖ਼ਾਹਿਸ਼ ਤੱਕ ਲੈ ਚਾਰ ਯਾਰੀ ਨਾਲ ਵਿਚ ਸਬੂਰੀ, ਕੀ ਸਬਰ ਨਾਲ ਗਿਆ ਦ੍ਰਿੜਾਈਆ।

ਮੇਰਾ ਅਮਾਮ ਸਦੀ ਚੌਧਵੀਂ ਅੰਤ ਹੋਵੇ ਹਾਜ਼ਰ ਹਜ਼ੂਰੀ, ਹਜ਼ਰਤਾਂ ਦਾ ਹਜ਼ੂਰ ਅਗੰਮ ਅਥਾਹੀਆ। ਸਭ ਦਾ ਲਹਿਣਾ ਲੇਖਾ ਲੋਕਮਾਤ ਪੂਰਾ ਕਰੇ ਜ਼ਰੂਰੀ, ਜ਼ਰੂਰਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਤੱਕ ਲੈ ਗਿਰਿਆਜ਼ਾਰ, ਹਾਹਾਕਾਰ ਖ਼ਲਕ ਖ਼ੁਦਾਈਆ। ਮੁਹੱਬਤ ਰਹੀ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਵੇਖੇ ਵਿਗਸੇ ਪਾਵੇ ਕੋਈ ਨਾ ਸਾਰ, ਅਵਤਾਰ ਪੈਗ਼ੰਬਰ ਗੁਰ ਪੱਲੂ ਗਏ ਛੁਡਾਈਆ। ਨਵ ਸੱਤ ਦਿਸੇ ਧੂੰਆਂਧਾਰ, ਚਾਰ ਕੁੰਟ ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਿਹਾ ਨਾ ਕੋਇ ਜੈਕਾਰ, ਡੰਕਾ ਕਲਜੁਗ ਕੂੜ ਸੁਣਾਈਆ। ਮੈਂ ਦੀਨ ਦੁਨੀ ਵਿਚ ਆਪਣਾ ਆਪ ਗਈ ਹਾਰ, ਜਗਤ ਮਾਣ ਰਿਹਾ ਨਾ ਰਾਈਆ। ਤੂੰ ਕਿਰਪਾ ਕਰ ਕਰ ਕਰਤਾਰ, ਕਰਤੇ ਪੁਰਖ ਤੇਰੀ ਸਰਨਾਈਆ। ਦੀਨ ਦੁਨੀ ਦੇ ਅਧਾਰ, ਉਦਰ ਦੇ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਸਰਗੁਣ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ਦਸ ਚਕੇਰੀ ਕਾਨਪੁਰ ਸ਼ਹਿਰ ਤੋਂ ਬਾਹਰ ਗੁਰਬਚਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰੂ ਤਤ ਦਿਸੇ ਨਾ ਕੋਇ ਨਿਸ਼ਾਨੀ, ਜਗਤ ਜਹਾਨ ਵੇਖ ਵਖਾਈਆ। ਨਾਮ ਸੰਦੇਸ਼ਾ ਜੋ ਦੇ ਕੇ ਗਏ ਤੇਰਾ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦੀ ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਕਹਾਣੀ, ਅੱਖਰ ਅੱਖਰਾਂ ਨਾਲ ਵਡਿਆਈਆ। ਭੇਵ ਅਭੇਦ ਅਛਲ ਅਛੇਦ ਤੇਰਾ ਸਮਝੇ ਨਾ ਕੋਇ ਜੀਵ ਪ੍ਰਾਣੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੂੰ ਨਿਗਾਹ ਮਾਰ ਜ਼ਿਮੀਂ ਅਸਮਾਨੀ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਮਾਲਕ ਖ਼ਾਲਕ ਬ੍ਰਹਿਮੰਡ ਖੰਡ ਦੋ ਜਹਾਨੀ, ਪੁਰੀ ਲੋਅ ਪਰਦਾ ਦੇਣਾ ਉਠਾਈਆ। ਮੈਂ ਬੇਨੰਤੀ ਕਰਾਂ ਹੋ ਨਿਮਾਣੀ, ਨਿਵ ਨਿਵ ਸੀਸ ਝੁਕਾਈਆ। ਹਕ ਮਹਿਬੂਬ ਤੇਰੀ ਮੰਜ਼ਲ ਦਿਸੇ ਨਾ ਕੋਇ ਰੁਰਾਨੀ, ਰੂਹ ਬੁਤ ਪਾਕ ਨਾ ਕੋਇ ਕਰਾਈਆ। ਸਭ ਦੀ ਜੂਹ ਦਿਸੇ ਬੇਗਾਨੀ, ਬੇਪਰਵਾਹ ਤੇਰੇ ਦਰ ਵੱਜੇ ਨਾ ਕੋਇ ਵਧਾਈਆ। ਤੂੰ ਲੇਖਾ ਤੱਕ ਲੈ ਚਾਰੇ ਖਾਣੀ, ਚਾਰੇ ਬਾਣੀ ਆਪਣਾ ਪਰਦਾ ਉਠਾਈਆ। ਮੇਰੇ ਉਤੇ ਝਗੜਾ ਦਿਸੇ ਜਗਤ ਜਿਸਮਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆਪਣਾ ਕਲਮਾ ਅਗੰਮ ਨਾਮ, ਨਿਰਗੁਣ ਨਿਰਵੈਰ ਨਿਰੰਕਾਰ ਧਿਆਨ ਲਗਾਈਆ। ਨਵ ਸੱਤ ਚਾਰੋਂ ਕੁੰਟ ਹੋਈ ਸ਼ਾਮ, ਸ਼ਮਾਂ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਤੇਰੇ ਪ੍ਰੇਮ ਰਸ ਦਾ ਪੀਏ ਕੋਇ ਨਾ ਜਾਮ, ਹਕੀਕਤ ਹੱਥ ਕਿਸੇ ਨਾ ਆਈਆ। ਝਗੜਾ ਤੱਕ ਦੀਨ ਦੁਨੀ ਤਮਾਮ, ਤਮਅ ਲਾਲਚ ਲੋਭ ਵਿਚ ਹਲਕਾਈਆ। ਸਚ ਸੰਦੇਸਾ ਦੇ ਪੈਗ਼ਾਮ, ਪੈਗ਼ੰਬਰਾਂ ਬਾਹਰ ਪੜ੍ਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਅਮਾਮ, ਨੂਰ ਨੁਰਾਨੇ ਤੇਰੀ ਇਕ ਵਡਿਆਈਆ। ਮੇਰੇ ਉਤੇ ਬਦਲ ਦੇ ਨਿਜ਼ਾਮ, ਨਰ ਨਿਰੰਕਾਰ ਹੋਣਾ ਆਪ ਸਹਾਈਆ।

ਦੀਨ ਦੁਨੀ ਲਏ ਅੰਜਾਮ, ਇੰਤਕਾਮ ਆਪਣੇ ਹੱਥ ਰਖਾਈਆ। ਤੂੰ ਮਿਹਰਵਾਨਾ ਮਿਹਰਵਾਨ, ਮਹਿਬਾਨ ਬੀਦੋ ਤੇਰੀ ਸਰਨਾਈਆ। ਮੇਰਾ ਦਾਤਾ ਦਾਨੀ ਗੁਣ ਨਿਧਾਨ, ਗਹਿਰ ਗਵਰ ਇਕ ਅਖਵਾਈਆ। ਆਦਿ ਜੁਗਾਦੀ ਨੌਜਵਾਨ, ਜੁਗ ਚੌਕੜੀ ਖੇਲ ਖਿਲਾਈਆ। ਸਚਖੰਡ ਨਿਵਾਸੀ ਸਾਚਾ ਕਾਹਨ, ਰਾਮ ਰਾਮਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਅੰਤਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਚਾਰੋਂ ਕੁੰਟ ਦਿਸੇ ਬੇਈਮਾਨੀ, ਬੇਵਾ ਰੂਪ ਹੋਈ ਖ਼ਲਕ ਖ਼ੁਦਾਈਆ। ਤੇਰੀ ਮੰਜ਼ਲ ਜਾਣੇ ਕੋਇ ਨਾ ਪਦ ਨਿਰਬਾਣੀ, ਗ੍ਰਹਿ ਵਜੇ ਨਾ ਕੋਇ ਵਧਾਈਆ। ਤੂੰ ਵੇਲਾ ਵਕਤ ਪਹਿਚਾਨੀ, ਬੇਪਹਿਚਾਨ ਆਪਣੀ ਦਇਆ ਕਮਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨੀ, ਨਿਰਗੁਣ ਨਿਰਵੈਰ ਤੇਰੀ ਵਡਿਆਈਆ। ਤੇਰੇ ਚਰਨ ਕਵਲ ਕਰਾਂ ਧਿਆਨੀ, ਬਿਨ ਨੈਣਾਂ ਨੈਣ ਉਠਾਈਆ। ਆਪਣੀ ਖੇਲ ਤੱਕ ਲੈ ਪੁਰਾਣੀ, ਪੁਨਹ ਪੁਨਹ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੀ ਆਸ਼ਾ ਏਕੋ ਏਕ, ਇਕ ਇਕੱਲੇ ਦਿਆਂ ਜਣਾਈਆ। ਸਤਿ ਧਰਮ ਦੀ ਬਖ਼ਸ਼ ਦੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਦੀ ਬੁੱਧੀ ਕਰ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਤਨ ਵਜੂਦ ਲੱਗੇ ਨਾ ਸੇਕ, ਅਗਨੀ ਤਤ ਦੇਣਾ ਬੁਝਾਈਆ। ਜਨਮ ਕਰਮ ਦੀ ਮੇਟ ਦੇ ਰੇਖ, ਦੂਈ ਦਵੈਤੀ ਦਾ ਡੇਰਾ ਢਾਹੀਆ। ਝਗੜਾ ਮੁਕਾ ਦੇ ਮੁੱਲਾ ਸ਼ੇਖ਼, ਪੰਡਤ ਪਾਂਧੇ ਦੇ ਸਮਝਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਤੇਰਾ ਸਤਿਗੁਰ ਸ਼ਬਦ ਦਸ ਦਸਮੇਸ਼, ਦਹਿ ਦਿਸ਼ਾ ਦੇਣੀ ਵਡਿਆਈਆ। ਮੈਂ ਤੇਰੇ ਦਰ ਦੀ ਮੰਗਤੀ ਭਿਖਾਰਨ ਹੋਈ ਦਰਵੇਸ਼, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਏਕੰਕਾਰ ਇਕ ਅਰਜ਼ੋਈ, ਚਰਨ ਕਵਲ ਬੰਦਨਾ ਸੀਸ ਝੁਕਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਦੋ ਜਹਾਨਾਂ ਹੋਏ ਸਹਾਈਆ। ਤੇਰੇ ਨਾਮ ਦੀ ਫਿਰੀ ਦਰੋਹੀ, ਦਰੋਹੀ ਤੇਰਾ ਨਾਮ ਦੁਹਾਈਆ। ਨਵਖੰਡ ਮੇਰੇ ਉਤੇ ਮਿਲੇ ਕਿਸੇ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਧਰਮ ਦੀ ਧਾਰ ਸਭ ਦੇ ਅੰਦਰੋਂ ਗਈ ਖੋਹੀ, ਵਸਤ ਸਚ ਨਾ ਕੋਇ ਵਖਾਈਆ। ਉਹ ਆਸ਼ਾ ਪੂਰੀ ਕਰ ਦੇ ਜਿਹੜੀ ਕਬੀਰ ਨਾਲ ਕੀਤੀ ਲੋਈ, ਮਨਸਾ ਤੇਰੇ ਚਰਨ ਟਿਕਾਈਆ। ਆਤਮ ਪਰਮਾਤਮ ਸਦੀ ਚੌਧਵੀਂ ਤੇਰੇ ਨਾਲ ਕੋਈ ਨਾ ਛੋਹੀ, ਸ਼ੌਹਰ ਬਾਂਕੇ ਤੇਰਾ ਦਰਸ ਕੋਇ ਨਾ ਪਾਈਆ। ਦੁਰਮਤ ਮੈਲ ਸਕੇ ਕੋਈ ਨਾ ਧੋਈ, ਪਤਤ ਪੁਨੀਤ ਨਾ ਕੋਇ ਬਣਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਜੀਵਾਂ ਸੁਰਤੀ ਸੋਈ, ਬਿਨ ਤੇਰੇ ਨਾਮ ਸ਼ਬਦ ਸਕੇ ਨਾ ਕੋਇ ਜਗਾਈਆ। ਤੂੰ ਆਦਿ ਜੁਗਾਦੀ ਪਰਮ ਪੁਰਖ ਪਰਮਾਤਮ ਓਹੀ, ਆਦਿ ਨਿਰੰਜਣ ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਿਆਰ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਆਤਮ ਜਾਏ ਮੋਹੀ, ਮੁਹੱਬਤ ਵਿਚ ਮਿਹਰਵਾਨ ਸਾਰੇ ਜਾਣ ਸਮਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਮਹਿਲ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਅਗੰਮਾ ਸਾਗਰ, ਗਹਿਰ ਗਵਰ ਗੰਭੀਰ ਆਪ ਅਖਵਾਈਆ। ਜੋ ਭਾਗ ਲਗਾਏ ਕਾਇਆ ਮਾਟੀ ਗਾਗਰ, ਤਨ ਵਜੂਦ ਹਕ ਮਹਿਬੂਬ ਵੇਖ ਵਖਾਈਆ। ਦਰ ਆਇਆਂ ਅੰਤਰ ਆਤਮ ਦੇਵੇ ਆਦਰ, ਪਾਰਬ੍ਰਹਮ ਬ੍ਰਹਮ ਭੇਵ ਆਪ ਖੁਲਾਈਆ। ਹਰਿਜਨ ਸੂਰਬੀਰ ਬਣਾਏ ਬਹਾਦਰ, ਮਾਇਆ ਮਮਤਾ ਮੋਹ ਵਿਕਾਰ ਮਿਟਾਈਆ। ਧਰਮ ਦੀ ਧਾਰ ਉਤੇ ਪਾਏ ਚਾਦਰ, ਪਰਦਾ ਆਪਣਾ ਨਾਮ ਵਖਾਈਆ। ਕਿਰਪਾ ਕਰੇ ਕਰੀਮ ਕਾਦਰ, ਕੁਦਰਤ ਕਰਤਾ ਨੂਰ ਅਲਾਹੀਆ। ਸਬਰ ਸਬੂਰੀ ਦੇਵੇ ਸਾਬਰ, ਸਿਦਕ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸਤਿਗੁਰ ਸਾਗਰ ਗਹਿਰ ਗੰਭੀਰ, ਨਿਰਗੁਣ ਧਾਰ ਨਿਰਵੈਰ ਇਕ ਅਖਵਾਈਆ। ਜੋ ਵੇਖਣਹਾਰਾ ਕਾਇਆ ਮਾਟੀ ਤਨ ਸਰੀਰ, ਤਤਵ ਤਤ ਖੋਜ ਖੁਜਾਈਆ। ਜੋ ਅੰਤਰ ਨਿਰੰਤਰ ਪਰਦਾ ਦੇਵੇ ਚੀਰ, ਓਹਲਾ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਬਦਲ ਦੇਵੇ ਤਕਦੀਰ, ਤਦਬੀਰ ਨਾਮ ਵਾਲੀ ਸਮਝਾਈਆ। ਜਨਮ ਕਰਮ ਦੀ ਮੇਟ ਦੇਵੇ ਲਕੀਰ, ਦੂਈ ਦਵੈਤ ਦਾ ਪੰਧ ਮੁਕਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠਾਂਡਾ ਸੀਰ, ਸਾਂਤਕ ਸਤਿ ਦਏ ਦਰਸਾਈਆ। ਭੇਵ ਚੁਕਾ ਕੇ ਸ਼ਾਹ ਹਕੀਰ, ਏਕਾ ਰੰਗ ਦਏ ਵਖਾਈਆ। ਬਿਨ ਜਗਤ ਅੱਖਾਂ ਤੋਂ ਕਾਇਆ ਮੰਦਰ ਅੰਦਰ ਵਖਾਏ ਆਪਣੀ ਤਸਵੀਰ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸਾਗਰ ਅੰਮ੍ਰਿਤ ਜਲ, ਬਾਹਰੋਂ ਹੱਥ ਕਿਛ ਨਾ ਆਈਆ। ਜੋ ਲੇਖਾ ਜਾਣੇ ਘੜੀ ਘੜੀ ਪਲ ਪਲ, ਪਲਕਾਂ ਦੇ ਪਿਛੇ ਬਹਿ ਕੇ ਧਿਆਨ ਲਗਾਈਆ। ਜੋ ਨਿਰਗੁਣ ਧਾਰ ਆਤਮ ਵਿਚ ਪਰਮਾਤਮ ਜਾਏ ਰਲ, ਪਾਰਬ੍ਰਹਮ ਬ੍ਰਹਮ ਵਿਚ ਸਮਾਈਆ। ਭੇਵ ਚੁਕਾ ਕੇ ਜਲ ਥਲ, ਮਹੀਅਲ ਆਪਣਾ ਭੇਵ ਦਏ ਖੁਲਾਈਆ। ਸਚ ਪਿਆਰ ਦਾ ਦੀਪਕ ਸਚ ਪ੍ਰੇਮੀਆਂ ਅੰਦਰ ਜਾਏ ਬਲ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਏ ਆਪਣੀ ਗੱਲ, ਸ਼ਬਦ ਅਨਾਦੀ ਧੁਨ ਕਰ ਸ਼ਨਵਾਈਆ। ਜਨਮ ਜਨਮ ਦਾ ਕਰਮ ਕਰਮ ਦਾ ਮਸਲਾ ਹੋਵੇ ਹੱਲ, ਹਾਲਤ ਪਿਛਲੀ ਦਏ ਬਦਲਾਈਆ। ਠਾਕਰ ਸਵਾਮੀ ਅੰਤਰਜਾਮੀ ਦੱਸੇ ਨਿਹਚਲ ਧਾਮ ਅਟੱਲ, ਸਚ ਦਵਾਰਾ ਇਕ ਵਖਾਈਆ। ਜਿਥੇ ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰੂਪ ਏਕਾ ਗ੍ਰਹਿ ਬੈਠੇ ਮੱਲ, ਦੂਸਰ ਆਸਣ ਸਿੰਘਾਸਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸਾਗਰ ਦਏ ਵਡਿਆਈਆ। ਸਾਚਾ ਸਾਗਰ ਸਤਿਗੁਰ ਚਰਨ, ਚਰਨ ਕਵਲ ਮਿਲੇ ਸ਼ਰਨਾਈਆ। ਜਿਥੇ ਝਗੜਾ ਮੁਕੇ ਜਨਮ ਮਰਨ, ਮਰਨ ਜਨਮ ਦਾ ਲੇਖ ਰਹੇ ਨਾ ਰਾਈਆ। ਘਰ ਸਵਾਮੀ ਅੰਤਰਜਾਮੀ ਨੇਤਰ ਖੋਲੇ ਹਰਨ ਫਰਨ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਜਿਸ ਦਾ ਢੋਲਾ ਗੀਤ ਸੰਗੀਤ ਰਾਗ ਤੂੰ ਮੇਰਾ ਮੈਂ ਤੇਰਾ ਸੰਤ ਸੁਹੇਲੇ ਹਰਿ ਭਗਤ ਜਨ ਪੜ੍ਹਨ, ਬਿਨ ਰਸਨਾ ਰਸ ਆਪਣਾ ਰਸ ਪਾਈਆ। ਸੋ ਮੰਜ਼ਲ ਹਕੀਕੀ ਲਾਸ਼ਰੀਕੀ ਚੜ੍ਹਨ, ਅਗੇ ਸਕੇ ਨਾ ਕੋਇ ਅਟਕਾਈਆ। ਸਚ ਦਵਾਰ ਏਕੰਕਾਰ ਨਿਰਾਕਾਰ ਦੇ ਅਗੇ ਖੜ੍ਹਨ, ਜਿਸ ਦੀ ਹੱਦ ਮਹਿਦੂਦ ਨਾ ਕੋਇ ਵਖਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਜੋਤੀ ਨੂਰਾ ਸ਼ਬਦੀ ਤੂਰਾ ਅਗੋਂ ਆਵੇ ਫੜਨ,

ਜਿਸ ਦਾ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸੋ ਪਰਮਾਤਮ ਆਤਮ ਧਾਰ ਬੰਨ੍ਹੇ ਆਪਣੇ ਲੜਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜਿਸ ਦੀ ਲੱਖ ਚੁਰਾਸੀ ਪਏ ਸ਼ਰਨ, ਸਰਨਗਤ ਇਕੋ ਇਕ ਦਰਸਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਅਵਤਾਰ ਪੈਗ਼ੰਬਰ ਗੁਰੂ ਦਰਸ਼ਨ ਕਰਨ, ਬਿਨ ਲੋਚਨ ਨੈਣ ਨੈਣ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਸੱਚਾ ਸਤਿਗੁਰ ਸਾਗਰ ਏਕ, ਮਸਤਕ ਧੂੜੀ ਖ਼ਾਕ ਰਮਾਈਆ। ਜੋ ਅੰਤਸ਼ਕਰਨ ਵਿਚੋਂ ਬੁੱਧ ਕਰੇ ਬਿਬੇਕ, ਦੁਰਮਤ ਮੈਲ ਦਏ ਧਵਾਈਆ। ਤ੍ਰੈਗੁਣ ਮਾਇਆ ਲਾ ਸਕੇ ਨਾ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਪੰਚ ਵਿਕਾਰਾ ਕਰੇ ਖੇਤ, ਸਿਰ ਸਕੇ ਨਾ ਕੋਇ ਉਠਾਈਆ। ਕਾਇਆ ਮੰਦਰ ਅੰਦਰ ਪਰਮਾਤਮ ਆਤਮ ਨਿਰਗੁਣ ਨਿਰਗੁਣ ਦਰਸ਼ਨ ਦੇਵੇ ਨੇਤਨ ਨੇਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਆਦਿ ਅੰਤ ਦਾ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੇਲਾ ਲਏ ਮਿਲਾਈਆ। ਸਤਿਗੁਰ ਸਾਚਾ ਸਾਗਰ ਅਗੰਮਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਧਾਰੋਂ ਲੱਖ ਚੁਰਾਸੀ ਜੀਵ ਜੰਤ ਜੰਮਾ, ਜਨਣੀ ਜਨ ਵੇਖਣ ਕੋਇ ਨਾ ਪਾਈਆ। ਜਿਸ ਸਭ ਨੂੰ ਦਿਤਾ ਪਵਣ ਸਵਾਸੀ ਦਮਾ, ਦਾਮਨਗੀਰ ਇਕ ਅਖਵਾਈਆ। ਜਿਸ ਨੇ ਆਦਿ ਅੰਤ ਆਪਣਾ ਖੇਲ ਕੀਤਾ ਰਵਾਂ, ਮਧ ਵੇਖਣਹਾਰਾ ਚਾਈਂ ਚਾਈਂਆ। ਜਿਸ ਦਾ ਇਕੋ ਜੋਤੀ ਧਾਰ ਅਗੰਮਾ ਚੰਨਾ, ਸ਼ਬਦੀ ਸ਼ਬਦ ਕਰੇ ਰੁਸ਼ਨਾਈਆ। ਜਿਸ ਦਾ ਹੱਦ ਨਹੀਂ ਕੋਈ ਬੰਨਾ, ਇਕੋ ਮਾਰਗ ਦਏ ਸਮਝਾਈਆ। ਜੋ ਵੇਖਣਹਾਰਾ ਕਾਇਆ ਮਾਟੀ ਤਨ ਚੰਮਾ, ਚੰਮ ਦ੍ਰਿਸ਼ਟੀ ਫੋਲ ਫੁਲਾਈਆ। ਜਿਸ ਦੀ ਧਾਰ ਨਿਰਾਕਾਰ ਨਿਰੰਕਾਰ ਖੇਲ ਖਿਲਾਇਆ ਬ੍ਰਹਮਾ, ਪਾਰਬ੍ਰਹਮ ਬ੍ਰਹਮ ਆਪਣਾ ਖੇਲ ਖਿਲਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਫਿਰੇ ਭੰਨਾ, ਸ਼ੰਕਰ ਆਪਣਾ ਪੰਧ ਮੁਕਾਈਆ। ਉਸ ਨੂੰ ਨਾ ਕੋਈ ਲਾਲਚ ਨਾ ਕੋਈ ਤਮਅ, ਤਾਮਸ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸਾਗਰ ਸਦਾ ਬੇਅੰਤ, ਅਗੰਮ ਅਥਾਹ ਅਖਵਾਈਆ। ਜਿਸ ਵਿਚ ਨਹਾਉਂਦੇ ਜੁਗ ਚੌਕੜੀ ਸੰਤ, ਭਗਤ ਸੁਹੇਲੇ ਤਾਰੀਆਂ ਲਾਈਆ। ਜਿਥੇ ਇਕੋ ਮਾਲਕ ਸਵਾਮੀ ਮਿਲਦਾ ਕੰਤ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਇਕੋ ਦੇਵੇ ਮੰਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕ ਬਣਾਏ ਬਣਤ, ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਡੂੰਘੇ ਸਾਗਰ ਜਿਸ ਜਨ ਨਹਾਉਣਾ, ਆਪਣੀ ਖ਼ੁਸ਼ੀ ਬਣਾਈਆ। ਤਨ ਬਸਤਰ ਜਿਸ ਜਨ ਸਾਫ਼ ਕਰਾਉਣਾ, ਦੁਰਮਤ ਮੈਲ ਧਵਾਈਆ। ਸਾਚੀ ਰੰਗਣ ਰੰਗ ਰੰਗਾਉਣਾ, ਰੰਗਤ ਮਿਲੇ ਬੇਪਰਵਾਹੀਆ। ਭੇਵ ਅਭੇਦਾ ਅੰਦਰ ਖੁਲਾਉਣਾ, ਪਰਦਾ ਰਹੇ ਨਾ ਰਾਈਆ। ਪਰਮ ਪੁਰਖ ਪਰਮਾਤਮ ਪਾਉਣਾ, ਘਰ ਮਿਲੇ ਧੁਰ ਦਾ ਮਾਹੀਆ। ਸ਼ਬਦ ਅਨਾਦੀ ਜਿਸ ਸੁਣਾਉਣਾ, ਅਨਾਦੀ ਧੁਨ ਕਰੇ ਸ਼ਨਵਾਈਆ। ਆਤਮ ਪਰਮਾਤਮ ਰੰਗ ਰੰਗਾਉਣਾ, ਇਕੋ ਰੂਪ ਜਣਾਈਆ। ਪਾਰਬ੍ਰਹਮ ਬ੍ਰਹਮ ਪਰਦਾ ਲਾਹੁਣਾ, ਭੇਵ ਰਹੇ ਨਾ ਰਾਈਆ। ਮਾਇਆ ਮਮਤਾ ਮੋਹ ਚੁਕਾਉਣਾ, ਮੁਹੱਬਤ ਇਕ ਸਮਝਾਈਆ।

ਤਿਸ ਸਤਿਗੁਰ ਦਾ ਦਰਸ਼ਨ ਪਾਉਣਾ, ਜੋ ਅੰਤਸ਼ਕਰਨ ਵਿਚ ਵੇਖੇ ਚਾਈਂ ਚਾਈਂਆ। ਜਿਸ ਘਰ ਠਾਂਡੇ ਸਾਹਿਬ ਨੇ ਆਉਣਾ, ਤਿਸ ਘਰ ਵੱਜਦੀ ਰਹੇ ਵਧਾਈਆ। ਮਿਲ ਮਿਲ ਸਾਚਾ ਮੰਗਲ ਗਾਉਣਾ, ਗੀਤ ਗੋਬਿੰਦ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਡੂੰਘਾ ਸਾਗਰ ਵੇਖੋ ਆਪਣਾ ਗ੍ਰਹਿ, ਤਨ ਮੰਦਰ ਧਿਆਨ ਲਗਾਈਆ। ਜਿਸ ਅੰਦਰ ਤੁਹਾਡਾ ਸਵਾਮੀ ਰਹੇ, ਆਪਣਾ ਆਸਣ ਲਾਈਆ। ਸ਼ਬਦ ਹੋ ਕੇ ਸੁਰਤੀ ਨੂੰ ਕਹੇ, ਸੁੱਤੀ ਰਿਹਾ ਜਗਾਈਆ। ਝਗੜਾ ਰਹੇ ਨਾ ਦਵੈਤੀ ਦਵੈ, ਦੁਤੀਆ ਭਾਉ ਮਿਟਾਈਆ। ਹੰਗਤਾ ਕੂੜ ਮੇਟ ਕੇ ਮੈਂ, ਮਮਤਾ ਮੋਹ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਇਕੋ ਹੈ, ਇਕੋ ਰੂਪ ਰੂਪ ਸਮਝਾਈਆ। ਇਕੋ ਪ੍ਰੇਮ ਦੀ ਵਗੇ ਨੈ, ਨਈਆ ਨੌਕਾ ਨਾਮ ਵਾਲੀ ਚੜ੍ਹਾਈਆ। ਇਕੋ ਮਾਰਗ ਇਕੋ ਗ੍ਰਹਿ, ਰਸਤਾ ਇਕੋ ਇਕ ਸਮਝਾਈਆ। ਜਮਨਾ ਸੁਰਸਤੀ ਗੰਗਾ ਗੋਦਾਵਰੀ ਜਿਥੇ ਧਾਰ ਵਹੇ, ਅੰਮ੍ਰਿਤ ਰਸ ਰਸ ਭਰਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਉਸ ਧਾਮ ਅਗੰਮੇ ਬਹੈ, ਜਿਥੇ ਬਿਨਾ ਨਿਜ ਨੇਤਰ ਤੋਂ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਗਰ ਇਕ ਦ੍ਰਿੜਾਈਆ। ਸੱਚਾ ਸਾਗਰ ਸਾਚਾ ਜਾਣੋ, ਜਾਨਣਹਾਰ ਭੇਵ ਖੁਲਾਈਆ। ਅੰਤਰ ਆਤਮ ਆਪਣਾ ਆਪ ਪਛਾਣੋ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਪਾਰਬ੍ਰਹਮ ਬ੍ਰਹਮ ਕਰੋ ਧਿਆਨੋ, ਨਿਜ ਲੋਚਨ ਨੈਣ ਉਠਾਈਆ। ਸੁਰਤੀ ਵਿਚ ਲਓ ਗਿਆਨੋ, ਸ਼ਬਦੀ ਸ਼ਬਦ ਪੜ੍ਹਾਈਆ। ਤ੍ਰੈਗੁਣ ਅਤੀਤਾ ਇਕ ਵਖਾਣੋ, ਤ੍ਰੈਭਵਣ ਧਨੀ ਆਪਣਾ ਮੇਲ ਮਿਲਾਈਆ। ਸਾਚਾ ਸੁਖ ਸਚ ਦਵਾਰੇ ਮਾਣੋ, ਮਾਨਵ ਮਾਨਸ ਮਾਨੁਖ ਜਿਥੇ ਮਿਲੇ ਵਡਿਆਈਆ। ਝਗੜਾ ਮੁਕੇ ਦੇਵ ਦਾਨੋ, ਦੇਵਤ ਸੁਰ ਇਕੋ ਰੰਗ ਵਖਾਈਆ। ਇਕੋ ਘਰ ਹਕ ਪਹਿਚਾਨੋ, ਦਰ ਮੰਦਰ ਕੁੰਡਾ ਆਪ ਖੁਲਾਈਆ। ਜਿਥੇ ਉਪਜੇ ਬ੍ਰਹਮ ਗਿਆਨੋ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕੋ ਦਿਸੇ ਨਿਸ਼ਾਨੋ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਨੂਰ ਨੁਰਾਨਾ ਜੋਤੀ ਧਾਰ ਧਾਰ ਮਹਾਨੋ, ਜੋਤੀ ਜੋਤ ਜੋਤ ਡਗਮਗਾਈਆ। ਸੋ ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨੋ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖਾ ਦਏ ਸਮਝਾਈਆ। ਸਚ ਮਾਰਗ ਜੋ ਬਣਾਇਆ ਪ੍ਰਭੂ ਨੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਨੂੰ ਸਕੇ ਕੋਈ ਨਾ ਮਾਪ, ਜਗਤ ਪੈਮਾਇਸ਼ ਕੰਮ ਕਿਸੇ ਨਾ ਆਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਿਤਾ ਆਪਣਾ ਜਾਪ, ਰਸਨਾ ਜਿਹਵਾ ਅੱਖਰਾਂ ਨਾਲ ਪੜ੍ਹਾਈਆ। ਉਹ ਆਦਿ ਪੁਰਖ ਅਪਰੰਪਰ ਸਵਾਮੀ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਆਪ ਅਖਵਾਈਆ। ਜੋ ਵੇਖਣਹਾਰਾ ਕਲਜੁਗ ਅੰਧੇਰੀ ਰਾਤ, ਜਿਸ ਦੀਨ ਮਜ਼੍ਹਬ ਮੇਟਣਾ ਸੰਤਾਪ, ਦੁੱਖਾਂ ਕਲੇਸ਼ਾਂ ਵੇਖ ਵਖਾਈਆ। ਰੂਹ ਬੁਤ ਕਰਨੇ ਪਾਕ, ਪਤਤ ਪੁਨੀਤ ਬਣਾਈਆ। ਜਿਸ ਭਗਤਾਂ ਅੰਦਰੋਂ ਖੋਲਣੇ ਤਾਕ, ਬਜਰ ਕਪਾਟੀ ਕੁੰਡੇ ਦੇਵੇ ਲਾਹੀਆ। ਸ਼ਬਦ ਅਨਾਦੀ ਸੁਣਾ ਕੇ ਨਾਦ, ਧੁਨ ਆਤਮਕ ਰਾਗ ਕਰੇ ਸ਼ਨਵਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਪਾਰਬ੍ਰਹਮ ਬ੍ਰਹਮ ਦੇ ਵਸੇ ਪਾਸ, ਆਸ ਪਾਸ ਇਕੋ ਰੂਪ ਦਰਸਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਆਪਣੀ ਰਾਸ ਰਚਾਈਆ। ਜਿਸ ਦਾ ਲੇਖਾ ਨਾਲ ਉਤੇ ਕੈਲਾਸ਼, ਸ਼ੰਕਰ ਆਪਣੇ ਹੁਕਮ ਸਮਝਾਈਆ।

ਜੋ ਬ੍ਰਹਮਾ ਦੇਵਣਹਾਰਾ ਦਾਤ, ਵਿਸ਼ਨੂੰ ਧੁਰ ਦੀ ਦਾਤ ਝੋਲੀ ਪਾਈਆ। ਉਹ ਸਾਹਿਬ ਸਦਾ ਅਬਿਨਾਸ਼, ਪੁਰਖ ਅਬਿਨਾਸ਼ੀ ਦਏ ਵਡਿਆਈਆ। ਉਹ ਕਲਜੁਗ ਵਿਚ ਜਨ ਭਗਤਾਂ ਦੀ ਥਾਂ ਥਾਂ ਕਰੇ ਤਲਾਸ਼, ਏਸੇ ਕਾਰਨ ਕਾਨਪੁਰ ਵਿਚ ਆਈਆ। ਉਹ ਵੇਖੇ ਹਡ ਨਾੜੀ ਪਰਦਾ ਮਾਸ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਿਹੜਾ ਵਸੇ ਦੂਰ ਤੇ ਕਿਹੜਾ ਵਸੇ ਪਾਸ, ਕਿਸ ਗ੍ਰਹਿ ਸਨਮੁਖ ਸੋਭਾ ਪਾਈਆ। ਕਿਹੜਾ ਪਤਤ ਕਵਣ ਪਾਕ, ਪੁਨੀਤ ਕਵਣ ਅਖਵਾਈਆ। ਕਿਹੜਾ ਬ੍ਰਹਮ ਕਿਹੜੀ ਜਮਾਤ, ਕਵਣ ਅਜ਼ਾਤੀ ਆਪਣੀ ਵੰਡ ਵੰਡਾਈਆ। ਕਵਣ ਹੋਏ ਨਾਰ ਕਮਜਾਤ, ਕੁਲਖਣੀ ਰੂਪ ਦਰਸਾਈਆ।। ਕਵਣ ਮੰਨੇ ਕਮਲਾਪਾਤ, ਪਤਿਪਰਮੇਸ਼ਵਰ ਸੀਸ ਝੁਕਾਈਆ। ਇਹ ਖੇਲ ਪ੍ਰਭੂ ਦਾ ਲੋਕਮਾਤ, ਮਾਤਰ ਭੂਮੀ ਉਤੇ ਵੇਖੇ ਚਾਈਂ ਚਾਈਂਆ। ਜਿਸ ਦਾ ਆਤਮ ਧਾਰ ਸਭ ਦੇ ਨਾਲ ਨਾਤ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਉਸ ਦਾ ਇਕੋ ਹੁਕਮ ਸੰਦੇਸਾ ਸਾਚ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਕਰੇ ਸ਼ਨਵਾਈਆ। ਜਿਸ ਦੇ ਪਿਆਰ ਵਿਚ ਸਤਿਕਾਰ ਵਿਚ ਹਰਿਜਨ ਸੋਏ ਜਾਵਣ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਫੜ ਫੜ ਹੰਸ ਬਣਾਵੇ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਤ੍ਰੈਗੁਣ ਮਾਤ ਬੁਝਾ ਕੇ ਆਗ, ਸਾਂਤਕ ਸਤਿ ਦਏ ਕਰਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਾਪਾਂ ਕਰੇ ਸਫ਼ਾਈਆ। ਜਿਸ ਦਾ ਆਦਿ ਅੰਤ ਦਾ ਇਕੋ ਬ੍ਰਹਮ ਸਮਾਜ, ਦੂਸਰ ਵੰਡ ਨਾ ਕੋਇ ਵੰਡਾਈਆ। ਜੋ ਭਗਤਾਂ ਰੱਖਣਹਾਰਾ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਮੇਲਾ ਮੇਲੇ ਸਹਿਜ ਸੁਭਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ਦਸ ਲਖਨਊ ਬਧਿਰ ਵਿਦਿਆਲਾ ਵਿਖੇ ਦਿਨੇਸ਼ ਚੰਦਰ ਤ੍ਰਿਪਾਠੀ ਦੇ ਗ੍ਰਹਿ

ਧਰਨੀ ਕਹੇ ਮੇਰੇ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਸਰਨਾਈਆ। ਸਚ ਸਵਾਮੀ ਦੇ ਅਨੰਦ, ਸੁਖ ਸਾਗਰ ਵਿਚ ਰਖਾਈਆ। ਜਨ ਭਗਤ ਸੁਹੇਲੇ ਪ੍ਰਗਟਾ ਆਪਣੇ ਚੰਦ, ਨੂਰ ਨੁਰਾਨੇ ਕਰ ਰੁਸ਼ਨਾਈਆ। ਜਨਮ ਕਰਮ ਦਾ ਮੇਟ ਪੰਧ, ਅਗੇ ਭਵਰ ਨਾ ਕੋਇ ਭਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਛੰਦ, ਸਤਿ ਸਚ ਕਰ ਪੜ੍ਹਾਈਆ। ਸਾਚੀ ਮੰਗ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਮਹਿਬੂਬਾ ਪਿਆਰ ਮੁਹੱਬਤ ਦਾ ਚਾੜ੍ਹ ਦੇ ਰੰਗ, ਰੰਗਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਲੇਖਾ ਲੈਣਾ ਬਣਾਈਆ। ਧਰਨੀ ਕਹੇ ਮੇਰੇ ਭਗਵਾਨ, ਭਗਵਨ ਤੇਰੀ ਓਟ ਰਖਾਈਆ। ਮੈਨੂੰ ਖ਼ੁਸ਼ੀ ਜਗਤ ਮਹਾਨ, ਭੱਜਾਂ ਚਾਈਂ ਚਾਈਂਆ। ਤੂੰ ਚਰਨ ਛੁਹਾਇਆ ਆਣ, ਮੇਰੀ ਅਗਨੀ ਅਗ ਬੁਝਾਈਆ। ਤੂੰ ਮੇਰਾ ਜੀਉ ਪ੍ਰਾਨ, ਪ੍ਰਾਣ ਅਧਾਰੀ ਇਕ ਅਖਵਾਈਆ। ਜਨ ਭਗਤ ਕਰ ਪ੍ਰਵਾਨ, ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾਉਣਾ ਪੀਣ ਖਾਣ, ਮਿਹਰਵਾਨ ਹੋਣਾ ਆਪ ਸਹਾਈਆ। ਮੈਂ ਬਾਲੀ ਬੁਧ ਅੰਞਾਣ, ਤੂੰ ਦੇਵਣਹਾਰ ਗੁਸਾਈਂਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਵਡ ਵਡਿਆਈਆ। ਨਿਗਾਹ ਮਾਰ ਬਿਨ ਨੈਣਾਂ ਕਰ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਸੰਗੀ ਆਪ ਅਖਵਾਈਆ। ਧਰਨੀ ਕਹੇ

ਪ੍ਰਭ ਮੇਰੇ ਅੰਦਰ ਤੱਕ ਲੈ ਖ਼ਾਹਿਸ਼ਾ, ਆਸ਼ਾ ਤੇਰੇ ਵਿਚ ਸਮਾਈਆ। ਮੈਂ ਜੁਗ ਜੁਗ ਮੰਡਲਾਂ ਮੰਡਪਾਂ ਵੇਖੀਆਂ ਰਾਸਾ, ਗੋਪੀਆਂ ਕਾਹਨਾਂ ਧਿਆਨ ਲਗਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸਾ, ਹੱਸ ਹੱਸ ਕੇ ਦਿਆਂ ਸੁਣਾਈਆ। ਤੇਰਾ ਤੱਕ ਕੇ ਖੇਲ ਤਮਾਸ਼ਾ, ਖ਼ੁਸ਼ੀਆਂ ਦੇ ਢੋਲੇ ਗਾਈਆ। ਜਿਥੇ ਰਿਸ਼ੀਆਂ ਦਾ ਸੀ ਵਾਸਾ, ਰਿਖੀਸ਼ਰ ਬੈਠੇ ਧੂਣੀਆਂ ਤਾਈਂਆ। ਫ਼ਾਕਿਆ ਵਿਚ ਕਟਦੇ ਰਹੇ ਰਾਤਾਂ, ਅੰਨ ਮੁਖ ਨਾ ਕੋਇ ਛੁਹਾਈਆ। ਸ਼ਬਦੀ ਧਾਰ ਕਰਦੇ ਰਹੇ ਬਾਤਾਂ, ਬਾਤਨ ਤੇਰੀ ਖੋਜ ਖੁਜਾਈਆ। ਕਵਣ ਵੇਲਾ ਸਾਚਾ ਮਿਲੇ ਅਗੰਮੀ ਮਾਪਾ, ਪਿਤਾ ਪੁਰਖ ਅਕਾਲ ਸੋਭਾ ਪਾਈਆ। ਤੇਰਾ ਜਪਦੇ ਰਹੇ ਆਤਮ ਪਰਮਾਤਮ ਵਾਲਾ ਜਾਪਾ, ਰਸ ਰਸਨਾ ਨਾਲ ਵਡਿਆਈਆ। ਤੂੰ ਪੂਰਬ ਸਭ ਦਾ ਵੇਖ ਲੈ ਖਾਤਾ, ਲਹਿਣੇ ਦੇਣੇ ਸਭ ਦੇ ਝੋਲੀ ਪਾਈਆ। ਧੰਨਭਾਗ ਜੇ ਮੇਰਾ ਗ੍ਰਹਿ ਪਛਾਤਾ, ਦਿਤੀ ਮਾਣ ਵਡਿਆਈਆ। ਏਥੇ ਸਪਤਸ ਰਿਖੀ ਰਹਿ ਕੇ ਗਏ ਸੀ ਦਿਵਸ ਸਾਤਾ, ਭਾਰਦਵਾਜ ਆਪਣੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੈਂ ਕਰਾਂ ਮੰਗਲਾਚਾਰ, ਖ਼ੁਸ਼ੀਆਂ ਢੋਲੇ ਗਾਈਆ। ਚਰਨ ਕਵਲ ਜਾਵਾਂ ਬਲਿਹਾਰ, ਧੂੜੀ ਖ਼ਾਕ ਰਮਾਈਆ। ਸੰਦੇਸ਼ਾ ਦੇਣਾ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਵੇਖੋ ਨਿਰਗੁਣ ਧਾਰ ਮੇਰਾ ਨਿਰੰਕਾਰ, ਨਿਰਵੈਰ ਨੂਰ ਅਲਾਹੀਆ। ਜਿਸ ਦਾ ਖੇਲ ਜੁਗ ਜੁਗ ਅਪਾਰ, ਅਪਰੰਪਰ ਸਵਾਮੀ ਆਪਣਾ ਫੇਰਾ ਪਾਈਆ। ਭਗਤ ਸੁਹੇਲੇ ਲਾਵੇ ਪਾਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਪੂਰਬ ਲਹਿਣਾ ਦੇਣਾ ਕਰਜ਼ ਉਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਆਪ ਕਰਤਾਰ, ਕੁਦਰਤ ਕਾਦਰ ਦਇਆ ਕਮਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ਦਸ ਮਹੂ ਮੋਹਣ ਲਾਲ ਗੰਜ ਲਖਨਊ ਅੰਮ੍ਰਿਤ ਕੌਰ ਦੇ ਗ੍ਰਹਿ

ਮਨਜੀਤ ਕਹੇ ਪ੍ਰਭ ਤੇਰੀਆਂ ਬੇਪ੍ਰਵਾਹੀਆਂ, ਬੇਪਰਵਾਹੀ ਵਿਚ ਸਮਾਈਆ। ਜਿਸ ਗੋਬਿੰਦ ਧਾਰ ਮੇਰੀਆਂ ਮਨਸਾ ਪੂਰ ਕਰਾਈਆਂ, ਮਾਤਾ ਗੁਜਰੀ ਰੰਗ ਰੰਗਾਈਆ। ਅਜਬ ਅਜੀਬ ਖੇਲਾਂ ਅਗੰਮ ਵਖਾਈਆਂ, ਜਗ ਨੇਤਰ ਜਿਸ ਨੂੰ ਵੇਖਣ ਕੋਇ ਨਾ ਪਾਈਆ। ਸਚ ਘਰ ਤੇਰੇ ਵੱਜਦੀਆਂ ਤੱਕੀਆਂ ਵਧਾਈਆਂ, ਇਕੋ ਨਾਮ ਸ਼ਨਵਾਈਆ। ਸਚਖੰਡ ਮੈਂ ਤੱਕਦਾ ਰਿਹਾ ਰੁਸ਼ਨਾਈਆ, ਜੋਤੀ ਜੋਤ ਡਗਮਗਾਈਆ। ਮੈਂ ਨਿਰਗੁਣ ਧਾਰ ਤੇਰੀ ਸਰਨ ਲਈ ਸਰਨਾਈਆ, ਸਰਨਗਤ ਇਕ ਰਖਾਈਆ। ਸਚ ਸੰਦੇਸ਼ਾ ਦੇ ਕੇ ਜਾਣਾ ਮੇਰੇ ਭੈਣਾਂ ਭਾਈਆਂ, ਮਮਤਾ ਮਾਤਾ ਵਾਲੀ ਰਲਾਈਆ। ਮੈਂ ਭਗਤਾਂ ਸੰਗ ਆਪਣੀਆਂ ਸੇਜਾਂ ਹੰਢਾਈਆਂ, ਸੋਹਣਾ ਥਾਨ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਦੇਣਾ ਰੰਗਾਈਆ। ਮਨਜੀਤ ਕਹੇ ਮੇਰੇ ਪ੍ਰਭੂ ਮਿਹਰਵਾਨ, ਮਿਹਰ ਤੇਰੀ ਨਜ਼ਰੀ ਆਈਆ। ਜਿਸ ਚਰਨ ਪ੍ਰੀਤੀ ਬਖ਼ਸ਼ਿਆ ਮਾਣ, ਦਰਗਾਹ ਸਚ ਦਿਤੀ ਵਡਿਆਈਆ। ਪਿਤਾ ਪੂਤ ਕਰ ਪ੍ਰਵਾਨ, ਸਿੰਘ ਗੁਰਬਖ਼ਸ਼ ਨਾਲ ਜੁੜਾਈਆ। ਮੇਰਾ ਮੇਰੇ ਵਿਚੋਂ ਮੇਰਾ ਦੇਣਾ ਦਾਨ, ਦਾਤੇ ਦਾਨੀ ਦਇਆ ਕਮਾਈਆ। ਮੇਰੇ ਪਿਛੇ ਮੇਰੇ ਬੰਧਪ ਨਾ ਮੂਲ ਪਛਤਾਣ, ਪਸ਼ਚਾਤਾਪ ਨਾ ਕੋਇ ਰਖਾਈਆ। ਮੈਂ ਸਭ ਨੂੰ ਸੰਦੇਸ਼ਾ ਦੇਵਾਂ ਆਣ, ਸੁਨੇਹੁੜਾ

ਇਕ ਜਣਾਈਆ। ਮੈਂ ਵਸਾਂ ਉਸ ਮਕਾਨ, ਜਿਥੇ ਬੈਠਾ ਧੁਰ ਦਾ ਮਾਹੀਆ। ਨਾ ਜ਼ਿਮੀਂ ਨਾ ਅਸਮਾਨ, ਸੂਰੀਆ ਚੰਦ ਨਜ਼ਰ ਕੋਇ ਨਾ ਆਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਸੀਤਾ ਰਾਮ ਨਾ ਕੋਇ ਵਡਿਆਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀ ਬਾਣੀ ਢੋਲੇ ਕੋਇ ਨਾ ਗਾਈਆ। ਨਾ ਕੋਈ ਲੱਖ ਚੁਰਾਸੀ ਜੀਵ ਪ੍ਰਾਣ, ਤਨ ਵਜੂਦ ਵੇਖਣ ਕੋਇ ਨਾ ਪਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਮੇਰਾ ਮਿਹਰਵਾਨ, ਸਚਖੰਡ ਬੈਠਾ ਸੋਭਾ ਪਾਈਆ। ਜਿਸ ਆਪਣੇ ਦਰ ਕੀਤਾ ਪ੍ਰਵਾਨ, ਪਰਮ ਪੁਰਖ ਦਿਤੀ ਵਡਿਆਈਆ। ਓਥੇ ਬਿਨ ਰਸਨਾ ਤੋਂ ਭਗਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਗਾਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਾ ਕੋਈ ਪੀਣ ਨਾ ਕੋਈ ਖਾਣ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਖਾਈਆ। ਨਾ ਕੋਈ ਬਿਰਧ ਬਾਲ ਜਵਾਨ, ਇਕੋ ਰੰਗ ਸਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਆਪਣੇ ਰਿਹਾ ਟਿਕਾਈਆ। ਮਨਜੀਤ ਕਹੇ ਮੈਂ ਧਰਮ ਦੀ ਧਾਰ ਸੁੱਤਾ, ਦੋ ਜਹਾਨ ਨਾ ਕੋਇ ਉਠਾਈਆ। ਮੈਨੂੰ ਬਿਸ਼ਨ ਕੌਰ ਬਣਾਇਆ ਆਪਣਾ ਸੁਤਾ, ਸੁਤ ਸੁਤ ਸੁਤ ਪੰਚਮ ਪੰਚਮ ਪੰਚਮ ਵਾਰ ਜਣਾਈਆ। ਇਹ ਸਲੋਕ ਗੁਜਰੀ ਕਿਹਾ ਸੀ ਵਿਚੋਂ ਮੁਖਾ, ਅੰਤ ਅੰਤ ਅੰਤ ਅੰਤਸ਼ਕਰਨ ਵਿਚੋਂ ਪ੍ਰਗਟਾਈਆ। ਰਾਮ ਦੇ ਮੀਤੇ ਵਸ਼ਿਸ਼ਟ ਦੇ ਜੀਤੇ ਤੇਰੀ ਸੁਫਲ ਹੋਵੇਗੀ ਕੁੱਖਾ, ਜਨਣੀ ਜਨ ਮਿਲੇ ਵਡਿਆਈਆ। ਅਨੰਦਪੁਰ ਦਾ ਰਹੇ ਕੋਇ ਨਾ ਦੁੱਖਾ, ਨਵ ਦਸ ਦੀ ਵੰਡ ਨਾ ਕੋਇ ਵੰਡਾਈਆ। ਮੈਨੂੰ ਓਸ ਸਾਹਿਬ ਨੇ ਆਪਣੀ ਗੋਦੀ ਚੁਕਾ, ਜੋ ਚਾਰ ਜੁਗ ਆਪਣਾ ਰੰਗ ਰੰਗਾਈਆ। ਧੰਨ ਭਾਗ ਮੇਰਾ ਮਾਤਲੋਕ ਦਾ ਪੈਂਡਾ ਮੁਕਾ, ਸਚਖੰਡ ਮਿਲੀ ਵਡਿਆਈਆ। ਮੇਰੀ ਭਗਤਾਂ ਨਾਲ ਸੁਹੰਜਣੀ ਰੁੱਤਾ, ਰੁਤੜੀ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਰਿਹਾ ਮਿਲਾਈਆ। ਮਨਜੀਤ ਕਹੇ ਮੇਰੇ ਵੱਡੇ ਛੋਟੇ ਭੈਣ ਭਾਈ, ਮਮਤਾ ਮੋਹ ਵਿਚ ਸਮਝਾਈਆ। ਮੇਰੀ ਤਨ ਵਜੂਦ ਵਾਲੀ ਹੋਈ ਜੁਦਾਈ, ਆਤਮ ਪ੍ਰਭ ਦੇ ਰੰਗ ਰੰਗਾਈਆ। ਮੈਂ ਬੈਠਾ ਸਚਖੰਡ ਦਵਾਰ ਧੁਰਦਰਗਾਹੀ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਇਕੋ ਸਭ ਦਾ ਮਾਹੀ, ਜੁਗ ਜਨਮ ਦੇ ਵਿਛੜਿਆਂ ਰਿਹਾ ਮਿਲਾਈਆ। ਗੁਰਮੁਖ ਸਾਰੇ ਓਸੇ ਮਾਰਗ ਦੇ ਬਣਨੇ ਰਾਹੀ, ਭੱਜਣਾ ਚਾਈਂ ਚਾਈਂਆ। ਜਿਥੇ ਸਾਹਿਬ ਸੁਲਤਾਨਾ ਸਾਚੀ ਸੇਜਾ ਰਿਹਾ ਵਿਛਾਈ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਆਤਮ ਧਾਰ ਆਪਣੇ ਚਰਨਾਂ ਵਿਚ ਰਿਹਾ ਟਿਕਾਈ, ਟਿੱਕੇ ਧੂੜੀ ਖ਼ਾਕ ਰਮਾਈਆ। ਮੇਰਾ ਲਹਿਣਾ ਦੇਣਾ ਜਗਤ ਜਹਾਨ ਨਾਲ ਨਾਹੀਂ, ਨਰ ਨਰਾਇਣ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਮਨਜੀਤ ਸਿੰਘ ਕਹੇ ਮੈਂ ਭੇਵ ਅਭੇਦਾ ਦੱਸਣਾ, ਭਾਂਡਾ ਭਰਮ ਭਉ ਭੰਨਾਈਆ। ਮੈਂ ਖ਼ੁਸ਼ੀਆਂ ਦੇ ਵਿਚ ਵਸਦਾ, ਸਚ ਦਿਤਾ ਦ੍ਰਿੜਾਈਆ। ਮੈਂ ਅੱਜ ਪ੍ਰਭ ਚਰਨ ਆਇਆ ਹੱਸਦਾ, ਜੋਤੀ ਜੋਤ ਰੂਪ ਬਦਲਾਈਆ। ਜੋ ਜੁਗ ਜੁਗ ਪੈਜ ਰੱਖਦਾ, ਭਗਤਾਂ ਹੋਏ ਸਹਾਈਆ। ਓਸ ਦਾ ਘਰਾਨਾ ਨਹੀਂ ਕੋਈ ਵੱਖ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਮੇਰਾ ਰੂਪ ਲਖੀਨਾ ਹੋਇਆ ਕੱਖ ਦਾ, ਮਿਲੀ ਸਚ ਸੱਚੀ ਸਰਨਾਈਆ। ਮੈਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਇਆ ਟੱਪਦਾ, ਆਕਾਸ਼ ਪਾਤਾਲਾਂ ਪੰਧ ਮੁਕਾਈਆ। ਬਿਨ ਰਸਨਾ ਜਿਹਵਾ ਤੂੰ ਮੇਰਾ ਮੈਂ ਤੇਰਾ ਆਇਆ ਜਪਦਾ, ਭੱਜਿਆ ਵਾਹੋ ਦਾਹੀਆ। ਮੈਂ ਭੇਵ ਖੁਲਾਵਾਂ ਪਰਮੇਸ਼ਵਰ ਪਤ ਦਾ, ਜੋ ਸਵਾਮੀ ਨੂਰ ਅਲਾਹੀਆ। ਜੋ ਸਿਰ ਮੇਰੇ ਹੱਥ ਰਖਦਾ, ਫੜ ਬਾਹੋਂ ਗੋਦ ਟਿਕਾਈਆ।

ਮੈਂ ਪ੍ਰਕਾਸ਼ ਤਕਾਂ ਲਟ ਲਟ ਦਾ, ਜੋਤੀ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮੇਰਾ ਪਰਦਾ ਆਪ ਉਠਾਈਆ। ਮਨਜੀਤ ਕਹੇ ਪ੍ਰਭੂ ਸਤਿ ਧਰਮ ਦਾ ਦੇ ਦਿਲਾਸਾ, ਸਤਿ ਸਚ ਜਣਾਈਆ। ਤੇਰੇ ਚਰਨ ਕਵਲ ਹੋਵੇ ਭਰਵਾਸਾ, ਭਾਂਡਾ ਭਰਮ ਭੰਨਾਈਆ। ਮੈਂ ਆਪਣੇ ਘਰ ਵਿਚ ਕਰ ਕੇ ਹਾਸਾ, ਮਹੂ ਖ਼ੁਸ਼ੀ ਬਣਾਈਆ। ਹੁਣ ਚਲਿਆ ਉਪਰ ਆਕਾਸ਼ਾ, ਭੱਜਿਆ ਵਾਹੋ ਦਾਹੀਆ। ਦਰਗਾਹ ਸਾਚੀ ਹੋਵੇ ਵਾਸਾ, ਸਚਖੰਡ ਸਾਚੇ ਸੋਭਾ ਪਾਈਆ। ਵੇਖਾਂ ਤੇਰੀ ਰਾਸਾ, ਤੇਰੇ ਵਿਚ ਸਮਾਈਆ। ਜਿਸ ਲੇਖੇ ਲਾਇਆ ਮੇਰਾ ਪਵਣ ਸਵਾਸਾ, ਸਾਹ ਸਾਹ ਆਪਣੇ ਵਿਚ ਮਿਲਾਈਆ। ਮੇਰੇ ਪਰਿਵਾਰ ਨੂੰ ਕਹੋ ਸ਼ਾਬਾਸ਼ਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਕੋਈ ਡੋਲੇ ਨਾ ਤੋਲਾ ਮਾਸ਼ਾ, ਰਤੀ ਰਤ ਨਾ ਕੋਇ ਸੁਕਾਈਆ। ਤੂੰ ਪਰਮ ਪੁਰਖ ਅਬਿਨਾਸ਼ਾ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਪੂਰੀਆਂ ਕਰਨੀਆਂ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ਦਸ ਕਾਨਪੁਰ ਸ਼ਾਸਤਰੀ ਨਗਰ ਅਵਤਾਰ ਸਿੰਘ ਦੇ ਗ੍ਰਹਿ

ਸਦੀ ਚੌਧਵੀਂ ਕਹੇ ਮੇਰੇ ਪਰਵਰਦਿਗਾਰਾ, ਯਾਮੁਬੀਨ ਆਮੀਨ ਤੇਰੀ ਸਰਨਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਤੇਰਾ ਨੂਰ ਇਕ ਉਜਿਆਰਾ, ਜੋਤੀ ਜਾਤੇ ਪੁਰਖ ਬਿਧਾਤੇ ਨਜ਼ਰੀ ਆਈਆ। ਧੁਰ ਅਮਾਮ ਨੂਰ ਨੁਰਾਨੇ ਹੋ ਜਾਹਿਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਮੇਰਾ ਲੇਖਾ ਤੱਕ ਲੈ ਜੋ ਬਾਕੀ ਰਹਿੰਦਾ ਵਿਚ ਕਾਹਿਰਾ, ਕਹਿਕਹਾ ਲਾ ਕੇ ਦਿਆਂ ਸੁਣਾਈਆ। ਤੇਰਾ ਨਵ ਨਵ ਨਵ ਦਾ ਹੋਵੇ ਦਾਇਰਾ, ਚਾਰੋਂ ਕੁੰਟ ਧਿਆਨ ਲਗਾਈਆ। ਭੇਵ ਦੱਸ ਦੇ ਗੰਭੀਰ ਗਹਿਰਾ, ਗਵਰ ਤੇਰੀ ਇਕ ਸਰਨਾਈਆ। ਜਗਤ ਜਹਾਨ ਦੀਨ ਦੁਨੀ ਵਿਚ ਰਹੇ ਕੋਈ ਨਾ ਬਹਿਰਾ, ਭੇਵ ਅਭੇਦਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਭੱਜੀ ਨੱਠੀ ਚੌਦਾਂ ਤਬਕ, ਚੌਦਾਂ ਲੋਕ ਪੰਧ ਮੁਕਾਈਆ। ਮੈਂ ਪੈਗ਼ੰਬਰਾਂ ਵਾਲੇ ਸੁਣੇ ਸਬਕ, ਅਲਿਫ਼ ਯੇ ਨਾਲ ਵਡਿਆਈਆ। ਤੇਰਾ ਹੁਕਮ ਹੁਕਮਰਾਨਾ ਇਕੋ ਸਖ਼ਤ, ਨੌਜਵਾਨਾ ਨਜ਼ਰੀ ਆਈਆ। ਮੇਰਾ ਅੰਤ ਅਖ਼ੀਰੀ ਬੇਨਜ਼ੀਰੀ ਜ਼ਿਮੀਂ ਉਤੇ ਵੇਖ ਲੈ ਵਕਤ, ਸਮਾਂ ਸਮੇਂ ਨਾਲ ਬਦਲਾਈਆ। ਮੈਂ ਇਕੋ ਮੰਗਾ ਮੰਗ ਫ਼ਕਤ, ਖ਼ਾਲੀ ਝੋਲੀ ਅਗੇ ਡਾਹੀਆ। ਮੇਰਾ ਖੇਲ ਤੱਕਣਾ ਜਗਤ ਦੀ ਧਾਰ ਬੂੰਦ ਰਕਤ, ਤਨ ਵਜੂਦਾਂ ਸੰਗ ਮਿਲਾਈਆ। ਮੇਰੀ ਦਰੋਹੀ ਉਤੇ ਫ਼ਲਕ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਕੁਲ ਆਲਮੇ ਮਲਕ, ਮਹਿਬੂਬ ਤੇਰੀ ਬੇਪਰਵਾਹੀਆ। ਪਰਵਰਦਿਗਾਰੇ ਸਾਂਝੇ ਯਾਰੇ ਮੈਂ ਤੇਰੀ ਤੱਕਣੀ ਚਾਹੁੰਦੀ ਝਲਕ, ਪਲਕਾਂ ਦੇ ਪਿਛੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਮਵਜ਼ੀ ਨੂਜ਼ੇ ਜ਼ਵਾ ਅਰਸ਼ੇ ਜਮਾ ਫ਼ਰਸ਼ੇ ਤਮਅ ਖਵਿਸਤੋ ਮਬੀ ਨਵਿਸਤੋ ਰਬੀ ਕਾਵਸਤਮਮਲਾ ਮਾਊ ਤੂ ਜਮਨਅਲ ਸ਼ਾਊ ਜ਼ਕਤੇ ਮਬੀ ਨਜ਼ਵੀ ਜ਼ਵਾ ਮੇਰੇ ਖ਼ੁਦਾ ਮਿਹਰਵਾਨ ਮਿਹਰਵਾਨ ਮਿਹਰਵਾਨ ਤੇਰੀ ਓਟ

ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ਣ ਹੋ ਕੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰਾ ਵੇਖ ਲੈ ਅੰਤ ਅਖ਼ੀਰੀ, ਖ਼ੈਰਖ਼ਾਹ ਧਿਆਨ ਲਗਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਮੀਰੀ ਪੀਰੀ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਤੇਰਾ ਨੂਰ ਜ਼ਹੂਰ ਤੱਕਾਂ ਬੇਨਜ਼ੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੇਰੀ ਸ਼ਰਅ ਵੇਖਾਂ ਸ਼ਮਸ਼ੀਰੀ, ਬਿਨ ਦਸਤ ਦਸਤ ਉਠਾਈਆ। ਮੇਰੀ ਅੰਤ ਤੱਕ ਦਿਲਗੀਰੀ, ਧੀਰਜ ਧੀਰ ਨਾ ਕੋਇ ਧਰਾਈਆ। ਨਵ ਸੱਤ ਤੇਰੇ ਹੁਕਮ ਦੀ ਬੱਧੀ ਜ਼ੰਜੀਰੀ, ਬੰਧਨ ਸਕੇ ਨਾ ਕੋਇ ਤੁੜਾਈਆ। ਨਿਗਾਹ ਮਾਰ ਲੈ ਅਮੀਰ ਫ਼ਕੀਰੀ, ਫ਼ਿਕਰੇ ਆਪਣੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਅੱਲਾ ਮੁਬੀਨਾ, ਮਵਜ਼ੂ ਤੇਰੀ ਸਰਨਾਈਆ। ਨਿਗਾਹ ਮਾਰ ਵਿਚ ਮਦੀਨਾ, ਕੀ ਮੁਹੰਮਦ ਮਕਬਰਾ ਰਿਹਾ ਸੁਣਾਈਆ। ਮੇਰਾ ਅੰਦਰੋਂ ਵੇਖ ਲੈ ਸੀਨਾ, ਸੀਨ ਸ਼ੀਨ ਦਏ ਗਵਾਹੀਆ। ਕਵਣ ਧਾਰ ਤੇਰਾ ਕਲਮਾ ਨਬੀਆਂ ਦੁਲਦਲਾਂ ਪਾਵੇ ਜ਼ੀਨਾ, ਜ਼ੀਨਤ ਆਪਣੀ ਦੇ ਸਮਝਾਈਆ। ਮੈਂ ਤੈਨੂੰ ਕਹਾਂ ਆਮੀਨਾ, ਕਾਮਲ ਮੁਰਸ਼ਦ ਤੇਰੇ ਹੱਥ ਵਡਿਆਈਆ। ਖੇਲ ਮੇਰਾ ਤੱਕਣਾ ਵਿਚ ਰਮਜ਼ਾਨ ਮਹੀਨਾ, ਰਮਜ਼ ਇਸ਼ਾਰੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਓਟ ਰਖਾਈਆ। ਸਦੀ ਚੌਧਵੀਂ ਕਹੇ ਮੈਂ ਪੰਧ ਮਾਰ ਕੇ ਨੱਠੀ, ਭੱਜੀ ਵਾਹੋ ਦਾਹੀਆ। ਮੇਰੇ ਅੰਤਮ ਉਲਟੀ ਗਿੜਨੀ ਲੱਠੀ, ਚਾਰੋਂ ਕੁੰਟ ਦਿਆਂ ਸੁਣਾਈਆ। ਤੇਰੇ ਹਕ ਦੀ ਪੜ੍ਹੇ ਕੋਇ ਨਾ ਪੱਟੀ, ਹਕੀਕਤ ਵਿਚ ਨਾ ਕੋਇ ਸਮਾਈਆ। ਮੁਹੱਬਤ ਵਿਚ ਉਮਤ ਨਹੀਂ ਰਹਿਣੀ ਇਕੱਠੀ, ਮੇਰੀ ਤੇਰੇ ਅਗੇ ਦੁਹਾਈਆ। ਮੇਰੀ ਚੋਲੀ ਵੇਖ ਲੈ ਫਟੀ, ਚੀਥੜ ਵੰਡ ਨਾ ਕੋਇ ਵੰਡਾਈਆ। ਤੇਰੇ ਚਰਨ ਕਵਲ ਢੱਠੀ, ਸਜਦਿਆਂ ਵਿਚ ਸੀਸ ਨਿਵਾਈਆ। ਤੂੰ ਪਰਵਰਦਿਗਾਰ ਪੁਰਖ ਸਮਰਥੀ, ਆਲੀਜਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੇਰੇ ਪਰਵਰਦਿਗਾਰ, ਪੁਸ਼ਤ ਪਨਾਹ ਹੱਥ ਦੇਣਾ ਟਿਕਾਈਆ। ਲਹਿਣਾ ਤੱਕ ਲੈ ਸੰਗ ਮੁਹੰਮਦ ਚਾਰ ਯਾਰ, ਚਾਰੋਂ ਕੁੰਟ ਧਿਆਨ ਲਗਾਈਆ। ਜਬਰਾਈਲ ਕਰੇ ਪੁਕਾਰ, ਨਾਜ਼ਲ ਹੋ ਕੇ ਵਹੀ ਰਿਹਾ ਸਮਝਾਈਆ। ਅਲਿਫ਼ ਯੇ ਦੀ ਮੁਕਣੀ ਅੰਤ ਗੁਫ਼ਤਾਰ, ਗੁਫ਼ਤ ਸ਼ਨੀਦ ਪਰਦਾ ਆਪ ਖੁਲਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਸਾਂਝਾ ਯਾਰ, ਜਲਵਾਗਰ ਨੂਰ ਅਲਾਹੀਆ। ਮੈਂ ਤੇਰੀ ਤਾਬਿਆਦਾਰ, ਸਦੀ ਚੌਦਾਂ ਸਦ ਸੇਵ ਕਮਾਈਆ। ਦਿਵਸ ਰੈਣ ਤੇਰਾ ਕਰਾਂ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਅਮਾਮ ਅਮਾਮਾ ਪਾਉਣੀ ਸਾਰ, ਕਾਇਨਾਤ ਹੋਣਾ ਆਪ ਸਹਾਈਆ। ਤੁਧ ਬਿਨ ਦਿਸੇ ਕੋਇ ਨਾ ਗ਼ਮਖ਼ਾਰ, ਗ਼ਮੀ ਸਕੇ ਨਾ ਕੋਇ ਮਿਟਾਈਆ। ਮੇਰਾ ਸ਼ਰਅ ਨਾਲ ਨਹੀਂ ਤਕਰਾਰ, ਸ਼ਰੀਅਤ ਝਗੜਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਪੰਧ ਜਾਂਦਾ ਮੁਕਦਾ, ਅੰਤ ਰਹਿਣ ਨਾ ਪਾਈਆ। ਮੇਰਾ ਸੀਸ ਜਗਦੀਸ਼ ਜਾਂਦਾ ਝੁਕਦਾ, ਦੂਸਰ ਓਟ ਨਾ ਕੋਇ ਤਕਾਈਆ। ਪਰਦਾ ਰਹੇ ਨਾ ਓਹਲਾ ਲੁਕਦਾ, ਭੇਵ ਅਭੇਦ ਦੇਣਾ ਖੁਲਾਈਆ। ਮੈਂ ਨਜ਼ਾਰਾ ਤੱਕਣਾ ਤੇਰੇ ਅਗੰਮੀ ਕਲਮੇ ਸ਼ਬਦ ਸੁਤ ਦਾ, ਜੋ ਸੁੱਤਿਆਂ ਲਏ ਜਗਾਈਆ। ਮੈਂ ਖੇਲ ਵੇਖਣਾ ਨੌ ਖੰਡ ਪ੍ਰਿਥਮੀ ਲੁੱਟ ਦਾ, ਲੁਟੇਰਾ ਕਲਜੁਗ ਨਾਲ ਮਿਲਾਈਆ।

ਸਭ ਦਾ ਨਾਤਾ ਜਾਵੇ ਟੁੱਟਦਾ, ਵਿਛੋੜੇ ਵਿਚ ਦਿਸੇ ਲੋਕਾਈਆ। ਕਿਸੇ ਸਮਝ ਨਾ ਆਏ ਤੇਰਾ ਨਾਮ ਨਿਧਾਨਾ ਇਕ ਤੁਕ ਦਾ, ਤੁਖ਼ਮ ਤਾਸੀਰ ਨਾ ਕੋਇ ਬਦਲਾਈਆ। ਮੈਨੂੰ ਰੰਜ ਇਕੋ ਦੁਖ ਦਾ, ਦੁਖਾਂ ਨਾਲ ਸੁਣਾਈਆ। ਤੇਰਾ ਜਗਤ ਜਹਾਨ ਤ੍ਰਿਸ਼ਨਾ ਭਰਿਆ ਮਾਇਆ ਭੁੱਖ ਦਾ, ਮਮਤਾ ਮੋਹ ਨਾਲ ਹਲਕਾਈਆ। ਤੇਰੀ ਦਰਗਾਹ ਕੋਈ ਨਾ ਪੁੱਜਦਾ, ਸਚਖੰਡ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਨਹੀਂ ਕਿਸੇ ਮਨੁੱਖ ਦਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ।