੧੩ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਮਹਿਲ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਕਹੇ ਮੇਰੇ ਕੋਲ ਪੇਸ਼ੀਨਗੋਈਆਂ, ਬਿਨ ਹੱਥਾਂ ਹੱਥ ਉਠਾਈਆ। ਮੇਰੇ ਮਾਲਕ ਖ਼ਾਲਕ ਤੇਰੀਆਂ ਰੂਹਾਂ ਬੁਤਖ਼ਾਨਿਆਂ ਵਿਚ ਸੋਈਆਂ, ਬਿਨ ਤੇਰੇ ਨਾ ਕੋਇ ਉਠਾਈਆ। ਪਵਿਤ੍ਰ ਕਰ ਕਿਸੇ ਨਾ ਧੋਈਆਂ, ਦੁਰਮਤ ਮੈਲ ਨਾ ਕੋਇ ਗਵਾਈਆ। ਸਭ ਨੇ ਆਪਣੀਆਂ ਪੱਤਾਂ ਖੋਹੀਆਂ, ਲੱਜਿਆ ਨਜ਼ਰ ਕੋਇ ਨਾ ਆਈਆ। ਜਗਤ ਧਾਰਾਂ ਤੱਕ ਅਨਹੋਈਆਂ, ਅਨਡਿੱਠੜੇ ਧਿਆਨ ਲਗਾਈਆ। ਸਤਿ ਧਰਮ ਦੀਆਂ ਵਸਤੂਆਂ ਸਭ ਤੋਂ ਗਈਆਂ ਖੋਹੀਆਂ, ਤਨ ਵਿਚ ਨਾ ਕੋਇ ਟਿਕਾਈਆ। ਝਗੜਾ ਵੇਖ ਪੰਜ ਗਰੋਹੀਆਂ, ਕਾਮ ਕਰੋਧ ਲੋਭ ਮੋਹ ਹੰਕਾਰ ਹੋਵੇ ਹਲਕਾਈਆ। ਤੇਰੀਆਂ ਆਤਮਾ ਪਰਮਾਤਮਾ ਤੇਰੇ ਨਾਲ ਮੂਲ ਨਾ ਛੋਹੀਆਂ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮੇਰੀਆਂ ਚਾਰੋਂ ਕੁੰਟ ਦਰੋਹੀਆਂ, ਦਰੋਹੀ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਦੀ ਚੌਧਵੀਂ ਕਹੇ ਪ੍ਰਭੂ ਮੇਰੀ ਵੇਖ ਲੈ ਹਾਲਤ, ਉਫ਼ ਹਾਏ ਮੇਰੀ ਦੁਹਾਈਆ। ਚਾਰੋਂ ਕੁੰਟ ਹੋਈ ਜਹਾਲਤ, ਸਤਿ ਵਿਚ ਨਾ ਕੋਇ ਸਮਾਈਆ। ਧਰਮ ਦੀ ਦਿਸੇ ਨਾ ਕੋਇ ਅਦਾਲਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮੇਰੇ ਵਿਚ ਹੋਣ ਵਾਲੀ ਬਗ਼ਾਵਤ, ਬਗ਼ਲਗੀਰ ਨਾ ਰਹੇ ਲੋਕਾਈਆ। ਨਾਮ ਕਲਮਾ ਮਿਲੇ ਨਾ ਕਿਸੇ ਨਿਆਮਤ, ਕੂੜੀ ਕਿਰਿਆ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਅ ਨੂਰੀ ਚੰਦ ਨਾ ਕੋਇ ਚਮਕਾਈਆ। ਤੇਰਾ ਈਮਾਨ ਕਿਬਲੇ ਅਜ਼ ਦਿਸੇ ਨਾ ਕੋਈ ਅਮਾਨਤ, ਅਮਲਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਦੀ ਚੌਧਵੀਂ ਕਹਿੰਦੀ ਮੇਰਾ ਵੇਖ ਲੈ ਵਕਤ ਲੋਕਮਾਤ, ਧਰਨੀ ਉਤੇ ਧਿਆਨ ਲਗਾਈਆ। ਝਗੜਾ ਤੱਕ ਲੈ ਜ਼ਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖਾ ਲਿਖਿਆ ਨਾਲ ਕਲਮ ਦਵਾਤ, ਕਾਗ਼ਜ਼ ਸਿਆਹੀ ਜੋੜ ਜੁੜਾਈਆ। ਤੇਰਾ ਹੁਕਮ ਸੰਦੇਸ਼ਾ ਦਿਤਾ ਸਾਫ਼, ਸਫ਼ੇ ਸਫ਼ੇ ਨਾਲ ਬਦਲਾਈਆ। ਓਹ ਸਭ ਦਾ ਕਰੇ ਇਤਰਾਫ਼, ਮਿਹਰਵਾਨ ਹੋ ਕੇ ਵੇਖ ਵਖਾਈਆ। ਬਿਨ ਤੇਰੀ ਕਿਰਪਾ ਕਰੇ ਨਾ ਕੋਇ ਮੁਆਫ਼, ਮਿਹਰ ਨਜ਼ਰ ਨਾ ਕੋਇ ਉਠਾਈਆ। ਦੀਨ ਦੁਨੀ ਉਮਤ ਉਮਤੀ ਹੋਏ ਗੁਸਤਾਖ਼, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ
ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰਾ ਵਕਤ ਰਹਿ ਗਿਆ ਥੋੜਾ, ਬਹੁੜੀ ਬਹੁੜੀ ਕਰ ਸੁਣਾਈਆ। ਮੇਰੇ ਮਹਿਬੂਬ ਤੇਰੀਆਂ ਅੰਤਮ ਲੋੜਾਂ, ਲੁੜੀਂਦੇ ਸਾਜਣ ਤੇਰੀ ਓਟ ਤਕਾਈਆ। ਨਿਰਗੁਣ ਧਾਰ ਨਿਰਵੈਰ ਨਿਰੰਕਾਰ ਪਰਵਰਦਿਗਾਰ ਸਾਂਝੇ ਯਾਰ ਲੋਕਮਾਤ ਪਾ ਮੋੜਾ, ਨਿਰਗੁਣ ਹੋ ਕੇ ਵੇਖ ਵਖਾਈਆ। ਸ਼ਬਦੀ ਧਾਰ ਸਾਚਾ ਅਸਵ ਦੁੜਾ ਘੋੜਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਤੇਰੀ ਜੋਤੀ ਧਾਰ ਸ਼ਬਦੀ ਹੋਵੇ ਜੋੜਾ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਪਰਵਰਦਿਗਾਰ ਬਾਂਕਾ ਛੋਹਰਾ, ਨੌਜਵਾਨਾ ਨਵ ਜੋਬਨ ਇਕੋ ਸੋਭਾ ਪਾਈਆ। ਮੇਰੇ ਧੁਰ ਅਮਾਮ ਵਕਤ ਸੁਹੰਜਣਾ ਕਰ ਦੇ ਮੋਰਾ, ਮਹਿਬਾਨ ਬੀਦੋ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਸੱਤ ਤਤਵ ਤਤ ਵੇਖਣਾ ਅੰਧਘੋਰਾ, ਅੰਧ ਆਤਮ ਪਰਮਾਤਮ ਧਿਆਨ ਲਗਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਦਸ ਸ਼ਾਸਤਰੀ ਨਗਰ ਕਾਨਪੁਰ ਸ਼ਹਿਰ ਜਗਦੀਸ਼ ਸਿੰਘ ਦੇ ਗ੍ਰਹਿ
ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰੀ ਪੁਕਾਰ, ਪੁਨਹ ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਹੋਣਾ ਆਪ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰ, ਤ੍ਰੈਭਵਣ ਅਤੀਤੇ ਨਾਲ ਮਿਲਾਈਆ। ਤੇਈ ਅਵਤਾਰ ਹੋਵਣ ਨਾਲ, ਜੋਤੀ ਧਾਰ ਸੰਗ ਬਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਲੈ ਉਠਾਲ, ਜੋਤ ਧਾਰ ਵਿਚੋਂ ਪ੍ਰਗਟਾਈਆ। ਨਾਨਕ ਗੋਬਿੰਦ ਗ੍ਰਹਿ ਵਖਾਲ, ਘਰ ਇਕੋ ਇਕ ਦਰਸਾਈਆ। ਜਿਥੇ ਵਸੇ ਦੀਨ ਦਿਆਲ, ਸੋ ਪੁਰਖ ਨਿਰੰਜਣ ਆਸਣ ਲਾਈਆ। ਹਰਿ ਪੁਰਖ ਨਿਰੰਜਣ ਆਪਣਾ ਭੇਵ ਖੋਲਣਾ ਕਮਾਲ, ਏਕੰਕਾਰੇ ਪਰਦਾ ਲਾਹੀਆ। ਆਦਿ ਨਿਰੰਜਣ ਜੋਤੀ ਜਲਵਾ ਦੇ ਜਲਾਲ, ਅਬਿਨਾਸ਼ੀ ਕਰਤੇ ਕਰਨੀ ਰੁਸ਼ਨਾਈਆ। ਸ੍ਰੀ ਭਗਵਾਨ ਸੁਰਤ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਪਾਰਬ੍ਰਹਮ ਤੇਰੀ ਕਰ ਸਕੇ ਕੋਈ ਨਾ ਭਾਲ, ਖੋਜਿਆਂ ਹੱਥ ਕਿਸੇ ਨਾ ਆਈਆ। ਸਤਿਗੁਰ ਸ਼ਬਦ ਬਣਾ ਇਕ ਦਲਾਲ, ਵਿਚੋਲਾ ਦੋ ਜਹਾਨ ਸਮਝਾਈਆ। ਤੂੰ ਕਰਨੀ ਦਾ ਕਰਤਾ ਪੁਰਖ ਅਕਾਲ, ਤੇਰੇ ਹੱਥ ਵਡਿਆਈਆ। ਸਚ ਵਸਤ ਨਾਮ ਅਮੋਲਕ ਦੇ ਅਨਮੁਲੜੇ ਲਾਲ, ਅਤੁਲ ਆਪ ਵਰਤਾਈਆ। ਸਤਿ ਸਚ ਦੱਸਦੇ ਚਾਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦੀ ਪੂਰੀ ਕਰ ਦੇ ਘਾਲ, ਲੇਖੇ ਆਪਣੇ ਵਿਚ ਰਖਾਈਆ। ਸਾਚੀ ਸਿਖਿਆ ਦੇ ਸਿਖਾਲ, ਸਿੱਖ ਮੁਰੀਦਾਂ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰੇ ਪਰਵਰਦਿਗਾਰੇ ਮੀਤ, ਹਰਿ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਪਤਤ ਪੁਨੀਤ, ਪਤਤ ਪਾਵਨ ਇਕ ਅਖਵਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਅੰਦਰ ਡੇਰਾ ਲਾਈਆ। ਝਗੜਾ ਤੱਕ ਮੰਦਰ ਮਸੀਤ, ਕਾਅਬਿਆਂ ਖੋਜ ਖੁਜਾਈਆ। ਸਦੀ ਚੌਧਵੀਂ ਰਹੀ ਬੀਤ, ਬੀਸਵੀਂ ਮੇਲਾ ਸਹਿਜ ਸੁਭਾਈਆ। ਤੂੰ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਰੀਤ, ਧਰਮ ਦੀ ਧਾਰ ਇਕ ਪ੍ਰਗਟਾਈਆ।
ਸਾਚਾ ਕਲਮਾ ਦਸ ਹਦੀਸ, ਹਜ਼ਰਤਾਂ ਬਾਹਰ ਕਰ ਪੜ੍ਹਾਈਆ। ਤੇਰਾ ਲਹਿਣਾ ਦੇਣਾ ਲੇਖਾ ਬੀਸ ਇਕੀਸ, ਹਰਿ ਜਗਦੀਸ਼ ਤੇਰੀ ਸਰਨਾਈਆ। ਇਕੋ ਛੱਤਰ ਝੁਲੇ ਤੇਰੇ ਸੀਸ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਸਿਫ਼ਤ ਸਲਾਹ ਜਣਾ ਦੇ ਤੀਸ ਬਤੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰੇ ਸਤਿਗੁਰ ਸ਼ਬਦ ਸਵਾਮੀ, ਸਾਹਿਬ ਸਤਿਗੁਰ ਤੇਰੀ ਬੇਪਰਵਾਹੀਆ। ਤੂੰ ਮਾਲਕ ਇਕ ਅਨਾਮੀ, ਸਚ ਦਵਾਰੇ ਸੋਭਾ ਪਾਈਆ। ਹਰ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਤੇਰੀ ਨਿਰਅੱਖਰ ਧਾਰ ਬਾਣੀ, ਨਿਸ਼ਅੱਖਰ ਕਰੇ ਪੜ੍ਹਾਈਆ। ਤੂੰ ਬਖ਼ਸ਼ਣਹਾਰਾ ਪਦ ਨਿਰਬਾਣੀ, ਸਚ ਦਵਾਰ ਇਕ ਸਮਝਾਈਆ। ਜਿਥੇ ਜਗੇ ਜੋਤ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਤੇਰਾ ਸ਼ਬਦ ਸੱਚਾ ਧੁਨਕਾਨੀ, ਅਨਹਦ ਨਾਦੀ ਨਾਦ ਸ਼ਨਵਾਈਆ। ਤੇਰਾ ਅੰਮ੍ਰਿਤ ਰਸ ਅਗੰਮਾ ਪਾਣੀ, ਬੂੰਦ ਸਵਾਂਤੀ ਨਿਝਰ ਦਏ ਝਿਰਾਈਆ। ਤੇਰਾ ਲਹਿਣਾ ਜ਼ਿਮੀਂ ਅਸਮਾਨੀ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਅਵਤਾਰ ਪੈਗ਼ੰਬਰ ਗੁਰ ਤੇਰੀ ਨਿਸ਼ਾਨੀ, ਨਿਸ਼ਾਨੇ ਲੋਕਮਾਤ ਝੁਲਾਈਆ। ਤੇਰੀ ਮਹਿੰਮਾ ਸਿਫ਼ਤ ਸਲਾਹ ਅੱਖਰਾਂ ਵਾਲੀ ਕਹਾਣੀ, ਚਾਰ ਜੁਗ ਦੇ ਸ਼ਾਸਤਰ ਢੋਲੇ ਗਾਈਆ। ਤੇਰੀ ਮੰਜ਼ਲ ਇਕ ਰੁਹਾਨੀ, ਦਰ ਸਚ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰਾ ਵਕਤ ਹੋਏ ਸੁਹੰਜਣਾ, ਸੋਹਣੀ ਮਿਲੇ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਮਿਹਰਵਾਨਾ ਮਿਹਰਵਾਨਾ ਮਿਹਰ ਨਜ਼ਰ ਉਠਾਈਆ। ਜੋ ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਿਸ ਭਗਤਾਂ ਧੂੜ ਕਰਾਉਣਾ ਮਜਣਾ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣ ਕੇ ਸਾਕ ਸੱਜਣਾ, ਮੇਲਾ ਮੇਲੇ ਸਹਿਜ ਸੁਬਾਈਆ। ਜਿਸ ਦੇ ਹੁਕਮ ਨਾਲ ਕਲਜੁਗ ਕੂੜੀ ਕਿਰਿਆ ਤਜਣਾ, ਲੋਕਮਾਤ ਭੱਜੇ ਵਾਹੋ ਦਾਹੀਆ। ਸਤਿਜੁਗ ਧਵਲ ਉਤੇ ਸੱਜਣਾ, ਆਪਣਾ ਆਸਣ ਦਏ ਵਖਾਈਆ। ਜਿਸ ਦੇ ਹੁਕਮ ਨਾਲ ਜੋ ਘੜਿਆ ਸੋ ਭੱਜਣਾ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਕਰੇ ਖੇਲ ਗੋਪਾਲ ਮੂਰਤ ਮਦਨਾ, ਜੋਤੀ ਜਾਤਾ ਆਪਣਾ ਹੁਕਮ ਵਰਤਾਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਿਸ ਦਾ ਇਕੋ ਡੰਕਾ ਵੱਜਣਾ, ਦੋ ਜਹਾਨ ਕਰੇ ਸ਼ਨਵਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਜਿਸ ਨਵ ਜੇਠ ਨੂੰ ਜਨ ਭਗਤਾਂ ਗੁਰਮੁਖ ਦਵਾਰੇ ਸੱਦਣਾ, ਪੁਰ ਭਲਾਈ ਸੋਭਾ ਪਾਈਆ। ਨਾਮ ਨਿਧਾਨ ਦੀ ਚਾੜ੍ਹੇ ਰੰਗਣਾ, ਪੰਚਮ ਮੇਲਾ ਸਹਿਜ ਸੁਭਾਈਆ। ਦੂਸਰ ਦਰ ਪਏ ਕਿਸੇ ਨਾ ਮੰਗਣਾ, ਦਹਿ ਦਿਸ਼ ਨਾ ਉਠ ਉਠ ਧਾਈਆ। ਲੇਖੇ ਲਾਉਣਾ ਰਵਿਦਾਸ ਚਮਾਰੇ ਵਾਲਾ ਕੰਗਣਾ, ਗੰਗਾ ਗੰਗੋਤਰੀ ਲੇਖਾ ਨਾਲ ਮਿਲਾਈਆ। ਸਚ ਪਿਆਰ ਦੀ ਦਸ ਕੇ ਬੰਦਨਾ, ਬੰਦਗੀ ਇਕ ਸਮਝਾਈਆ। ਨਾਮ ਨਿਧਾਨਾ ਨੇਤਰ ਪਾ ਕੇ ਅੰਞਣਾ, ਨੂਰ ਜੋਤ ਦਏ ਚਮਕਾਈਆ। ਘਰ ਸਵਾਮੀ ਮਿਲੇ ਸੱਜਣਾ, ਦਰ ਠਾਂਡੇ ਵੇਖ ਵਖਾਈਆ। ਤ੍ਰੈਗੁਣ ਬੁਝਾਏ ਅੱਗਨਾ, ਅੰਮ੍ਰਿਤ ਮੇਘ ਬਰਸਾਈਆ। ਕਿਰਪਾ ਕਰੇ ਸੂਰਾ ਸਰਬਗਣਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਦਰਸ ਕਰ ਕਰ ਜਨ ਭਗਤਾਂ ਰੱਜਣਾ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰਾ ਵਕਤ ਸੁਹੰਜਣਾ ਨਵ ਜੇਠ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ।
ਜਨ ਭਗਤ ਪ੍ਰਭ ਰੱਖੇ ਸਾਇਆ ਹੇਠ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਿਠੇ ਕਰੇ ਕੌੜੇ ਰੇਠ, ਵਿਖ ਰਹਿਣ ਕਿਛ ਨਾ ਪਾਈਆ। ਫੇਰ ਖ਼ੁਸ਼ੀਆਂ ਦੀ ਲਏ ਭੇਟ, ਸੋਹਣੀ ਮੰਗ ਮੰਗਾਈਆ। ਸਚ ਸਿੰਘਾਸਣ ਆਪੇ ਲੇਟ, ਲਿਟਾਂ ਖੋਲ ਕੇ ਦਏ ਵਖਾਈਆ। ਜਨ ਭਗਤੋ ਤੁਹਾਨੂੰ ਇਕ ਦੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਘਰ ਘਰ ਕਰੇ ਬੁਧ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਤਤ ਨਾ ਲਾਵੇ ਸੇਕ, ਸਾਂਤਕ ਸਤਿ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਨਵ ਜੇਠ ਕਹੇ ਪ੍ਰਭ ਕਰਨਾ ਖੇਲ ਅਪਾਰਾ, ਅਪਰੰਪਰ ਆਪ ਕਰਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰਾ, ਅਕਲ ਬੁੱਧੀ ਸਮਝ ਕਿਛ ਨਾ ਆਈਆ। ਸ਼ਾਸਤਰ ਸਿਮਰਤ ਕਰੇ ਨਾ ਕੋਇ ਵਿਚਾਰਾ, ਵੇਦ ਪੁਰਾਨ ਅੰਜੀਲ ਕੁਰਾਨ ਪਰਦਾ ਨਾ ਕੋਇ ਉਠਾਈਆ। ਪਰਮ ਪੁਰਖ ਦਾ ਖੇਲ ਵਰਤਣਾ ਸਭ ਤੋਂ ਬਾਹਰਾ, ਬਾਹਿਰਹਾਲ ਆਪਣਾ ਹੁਕਮ ਵਰਤਾਈਆ। ਜਿਸ ਦਾ ਇਕੋ ਨਾਮ ਦਾ ਵੱਜਣਾ ਨਗਾਰਾ, ਨੌਬਤ ਦੋ ਜਹਾਨ ਸੁਣਾਈਆ। ਜੋ ਪੰਚਮ ਪੰਚਾਂ ਪੰਚ ਕਰ ਤਿਆਰਾ, ਪ੍ਰਪੰਚ ਸਭ ਦਾ ਦਏ ਮਿਟਾਈਆ। ਜਿਸ ਕਾਇਆ ਮਾਟੀ ਭਾਂਡਾ ਘੜਿਆ ਬਣ ਠਠਿਆਰਾ, ਸੋ ਵੇਖੇ ਚਾਈਂ ਚਾਈਂਆ। ਨਿਰਗੁਣ ਧਾਰ ਬਣ ਆਪ ਘੁਮਿਆਰਾ, ਭੇਵ ਅਭੇਦਾ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਨੌ ਜੇਠ ਕਹੇ ਜਨ ਭਗਤ ਸੁਹੇਲੇ ਗੁਰਮੁਖ ਦਵਾਰੇ ਆਉਣਗੇ, ਆਪਣੀ ਖ਼ੁਸ਼ੀ ਬਣਾਈਆ। ਹੱਥ ਲਾਲ ਝੰਡੀਆਂ ਸਰਬ ਉਠਾਉਣਗੇ, ਸੱਜੇ ਹੱਥ ਵਡਿਆਈਆ। ਖੱਬੇ ਨੇਤਰ ਸੁਰਮਾ ਪਾਉਣਗੇ, ਲੋਚਨ ਨਾਲ ਰੰਗਾਈਆ। ਖ਼ੁਸ਼ੀਆਂ ਦੇ ਢੋਲੇ ਗਾਉਣਗੇ, ਪ੍ਰਭ ਧੁਰ ਦਾ ਇਕੋ ਮਾਹੀਆ। ਢੋਲ ਢਮੱਕੇ ਨਾਲ ਵਜਾਉਣਗੇ, ਸੋਹਣਾ ਸੰਗ ਬਣਾਈਆ। ਚਾਰੋਂ ਕੁੰਟ ਰਾਹ ਤਕਾਉਣਗੇ, ਨੈਣ ਨੈਣਾਂ ਵਿਚੋਂ ਬਦਲਾਈਆ। ਪਰਮ ਪੁਰਖ ਦਾ ਦਰਸ਼ਨ ਪਾਉਣਗੇ, ਸਨਮੁਖ ਮਿਲੇ ਧੁਰ ਦਾ ਮਾਹੀਆ। ਜਨਮ ਜਨਮ ਦੇ ਰੋਗ ਮਿਟਾਉਣਗੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਵਿਚ ਸਮਾਉਣਗੇ, ਨਵ ਜੇਠ ਕਹੇ ਮੇਰਾ ਰੂਪ ਹੋਵੇ ਅਨੋਖਾ, ਵੱਖਰੀ ਧਾਰ ਜਣਾਈਆ। ਨਵਾਂ ਗੁਰਮੁਖਾਂ ਸੀਸ ਤੇ ਸਿੱਧਾ ਬੰਨ੍ਹਿਆ ਹੋਵੇ ਪੋਥਾ, ਪੁਸਤਕ ਸਮਝ ਕਿਸੇ ਨਾ ਆਈਆ। ਨਵਾਂ ਬੱਧਾ ਹੋਵੇ ਲੰਗੋਟਾ, ਆਪਣੀ ਬਣਤ ਬਣਾਈਆ। ਨਵਾਂ ਦਾ ਕੱਦ ਸਭ ਤੋਂ ਹੋਵੇ ਛੋਟਾ, ਇਕੋ ਰੂਪ ਸਮਝਾਈਆ। ਨਵਾਂ ਨੇ ਮੁਖੜਾ ਹੋਵੇ ਧੋਤਾ, ਮਸਤਕ ਲੱਗੇ ਕਾਲੀ ਸ਼ਾਹੀਆ। ਨਵਾਂ ਹੱਥ ਜਗਦੀਆਂ ਹੋਵਣ ਜੋਤਾਂ, ਪੰਚਮ ਪੰਚਮ ਪੰਚ ਮੁਖੀ ਥਾਲੀਆਂ ਵਿਚ ਟਿਕਾਈਆ। ਨਵਾਂ ਕੋਲ ਲਿਖਿਆ ਹੋਵੇ ਲੇਖ ਚੌਦਾਂ ਲੋਕਾ, ਅੱਖਰ ਅੱਖਰਾਂ ਨਾਲ ਬਦਲਾਈਆ। ਨਵਾਂ ਕੋਲ ਨਾਮ ਦਾ ਹੋਵੇ ਸਲੋਕਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖ ਸਿੰਘ ਚੜ੍ਹਿਆ ਹੋਵੇ ਉਤੇ ਬੋਤਾ, ਆਪਣਾ ਬਲ ਪ੍ਰਗਟਾਈਆ। ਨਵਾਂ ਗੁਰਮੁਖਾਂ ਦੇ ਹੱਥ ਵਿਚ ਹੋਵੇ ਇਕੋ ਲੋਟਾ, ਲੁਟੀਆ ਸੰਗ ਨਾ ਕੋਇ ਜਣਾਈਆ। ਨਵਾਂ ਨੇ ਰੰਗਿਆ ਹੋਵੇ ਇਕ ਇਕ ਪੋਟਾ, ਸੂਹਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛਲੀਆਂ ਅਗਲੀਆਂ ਮੇਟੇ ਸੋਚਾਂ, ਜਗਤ ਸੋਚਣ ਦੀ ਲੋੜ ਰਹੇ ਨਾ ਰਾਈਆ।
੧੪ ਚੇਤ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਧੀਰਪੁਰ ਦਿਲੀ-੯ ਦਰਸ਼ਨ ਸਿੰਘ ਦੇ ਨਵਿਤ
ਨਵ ਜੇਠ ਕਹੇ ਮੈਂ ਸੋਚਾਂ ਰਿਹਾ ਸੋਚਦਾ, ਸੋਚ ਸਤਿਗੁਰ ਸ਼ਬਦ ਨਾਲ ਮਿਲਾਈਆ। ਆਸਾ ਤ੍ਰਿਸ਼ਨਾ ਅੰਦਰ ਰਿਹਾ ਲੋਚਦਾ, ਲੋਚਨ ਨਿਜ ਨੈਣ ਉਠਾਈਆ। ਕੀ ਖੇਲ ਹੋਣਾ ਮਾਤ ਲੋਕ ਦਾ, ਧਰਨੀ ਧਰਤ ਧਵਲ ਧਿਆਨ ਲਗਾਈਆ। ਕੀ ਮਾਣ ਹੋਣਾ ਇਕ ਸਲੋਕ ਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕੀ ਪ੍ਰਕਾਸ਼ ਹੋਣਾ ਅਗੰਮੀ ਜੋਤ ਦਾ, ਜੋ ਦੋ ਜਹਾਨ ਕਰੇ ਰੁਸ਼ਨਾਈਆ। ਕੀ ਲਹਿਣਾ ਦੇਣਾ ਮਲਕਲ ਮੌਤ ਦਾ, ਨਾਤਾ ਦੀਨ ਦੁਨੀ ਰਖਾਈਆ। ਕੀ ਲੇਖਾ ਬ੍ਰਹਿਮੰਡ ਖੰਡ ਕੋਟੀ ਕੋਟ ਦਾ, ਕੋਟਨ ਗੜ੍ਹ ਕੀ ਵਡਿਆਈਆ। ਕੀ ਧੌਂਸਾ ਵੱਜਣਾ ਅਗੰਮੀ ਚੋਟ ਦਾ, ਚੋਟੀ ਚੜ੍ਹ ਕੇ ਦਏ ਜਣਾਈਆ। ਕੀ ਲੇਖਾ ਹੋਣਾ ਕਲਜੁਗ ਜੀਵ ਆਲਣਿਉਂ ਡਿੱਗੇ ਬੋਟ ਦਾ, ਬੋਟੀ ਬੋਟੀ ਦਿਸੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਨਵ ਜੇਠ ਕਹੇ ਮੈਂ ਭੇਵ ਦੱਸਾਂ ਨਵ ਨਿਧ, ਨਵ ਨੌ ਚਾਰ ਸੰਗ ਰਲਾਈਆ। ਮੇਰਾ ਕਾਰਜ ਹੋਵੇ ਸਿਧ, ਸਿੱਧੀ ਭਗਤਾਂ ਦਿਆਂ ਸਮਝਾਈਆ। ਪ੍ਰਭ ਮਿਲਣ ਦੀ ਇਕੋ ਹੋਵੇ ਬਿਧ, ਬੰਦਗੀ ਇਕੋ ਇਕ ਦ੍ਰਿੜਾਈਆ। ਜਿਸ ਨੂੰ ਸਮਝ ਨਾ ਸਕਿਆ ਸੁਰਪਤ ਇੰਦ, ਦੇਵਤ ਸੁਰ ਕਹਿਣ ਕਿਛ ਨਾ ਪਾਈਆ। ਜੋ ਸੰਦੇਸਾ ਦੇਵੇ ਮੇਰਾ ਸਵਾਮੀ ਹਰਿ ਮਰਗਿੰਦ, ਗਹਿਰ ਗੰਭੀਰ ਦਇਆ ਕਮਾਈਆ। ਜਿਸ ਦੇ ਪਿਆਰ ਵਿਚ ਨਵ ਜੇਠ ਕਹੇ ਮੇਰੀ ਵਗੇ ਹਿੰਝ, ਬਿਨ ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਨਵ ਜੇਠ ਕਹੇ ਹਰਿਜਨ ਸਾਚੀ ਖ਼ੁਸ਼ੀ ਮਨਾਉਣਗੇ। ਨੌ ਗੁਰਮੁਖ ਤੂੰ ਮੇਰਾ ਮੈਂ ਤੇਰਾ ਰਾਗ ਗਾਉਣਗੇ। ਨੌ ਗੁਰਮੁਖ ਮਸਤਕ ਸਤਿ ਸਫ਼ੈਦੀ ਬਿੰਦੀ ਲਗਾਉਣਗੇ। ਨੌ ਗੁਰਮੁਖ ਗੁਰਮੁਖ ਹਿੰਦੀ ਹੱਥ ਉਠਾਉਣਗੇ। ਨੌ ਗੁਰਮੁਖ ਸਿੰਙੀ ਨਾਦ ਵਜਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਣਗੇ। ਨਵ ਜੇਠ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਮੇਰੇ ਸਾਹਿਬ ਦਾ ਗੁਰਮੁਖ ਦਵਾਰਾ ਕਰੇ ਇੰਤਜ਼ਾਰ, ਬੈਠਾ ਨੈਣ ਉਠਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵਜਦੀ ਰਹੇ ਵਧਾਈਆ। ਜਿਸ ਵਿਚ ਸੋਂਹਦੇ ਪੈਗ਼ੰਬਰ ਗੁਰ ਅਵਤਾਰ, ਆਪਣੀ ਖ਼ੁਸ਼ੀ ਬਣਾਈਆ। ਉਹ ਜਨ ਭਗਤਾਂ ਦੇਵੇ ਮਾਣ ਵਿਚ ਸੰਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੁਰਮਤ ਮੈਲ ਦੇਣੀ ਉਤਾਰ, ਪਾਪਾਂ ਕਰੇ ਸਫ਼ਾਈਆ। ਸੋ ਕਰਨੀ ਦਾ ਕਰਤਾ ਗੁਰਮੁਖਾਂ ਸਦਾ ਸੇਵਾਦਾਰ, ਨਿਰਗੁਣ ਸਰਗੁਣ ਸੇਵ ਕਮਾਈਆ। ਜਿਸ ਗੁਰਮੁਖ ਸਿੰਘ ਬਠਾਉਣਾ ਸਾਂਢਣੀ ਸਵਾਰ, ਮੁਹਾਰ ਕਪੂਰ ਸਿੰਘ ਹੱਥ ਫੜਾਈਆ। ਪੰਜ ਲਿਖਾਰੀ ਸੋਹਣਾ ਕਰ ਕਰ ਸ਼ਿੰਗਾਰ, ਆਪ ਆਪਣੀ ਲੈਣ ਅੰਗੜਾਈਆ। ਪੰਜ ਪਿਆਰੇ ਨੰਗੀ ਕਰ ਤਲਵਾਰ, ਤਿੱਖੀਆਂ ਧਾਰਾਂ ਦੇਣ ਚਮਕਾਈਆ। ਪੰਜ ਦਰਬਾਰੀ ਪੁੱਠੀ ਰੱਖ ਸੀਸ ਦਸਤਾਰ, ਚਲਣ ਕਦਮ ਕਦਮ ਬਦਲਾਈਆ। ਇੱਕੀ ਗੁਰਮੁਖ ਇਕ ਦੂਜੇ ਦੇ ਗਲ ਵਿਚ ਪਾਵਣ ਹਾਰ, ਇੱਕੀ ਇੱਕੀ ਨਾਲ ਬਦਲਾਈਆ। ਨਵ ਜੇਠ ਕਹੇ ਮੈਂ ਅਗਲਾ ਫੇਰ ਦੱਸਾਂ ਵਿਵਹਾਰ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਵੇ ਕਰਜ਼ ਉਤਾਰ, ਪੂਰਬ ਲੇਖਾ ਝੋਲੀ ਪਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਦਿੱਲੀ ਸ਼ਹਿਰ ਹਰਭਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸ੍ਰੀ ਭਗਵਾਨੇ, ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝੇ ਯਾਰ ਤੇਰੀ ਸਰਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਸੁਲਤਾਨੇ, ਅਲਖ ਅਗੋਚਰ ਅਗੰਮ ਅਥਾਹ ਤੇਰੀ ਵਡ ਵਡਿਆਈਆ। ਮੇਰੇ ਮਾਲਕ ਖ਼ਾਲਕ ਵਾਲੀ ਦੋ ਜਹਾਨੇ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰੀ ਓਟ ਤਕਾਈਆ। ਨਿਗਾਹ ਮਾਰ ਲੋਕਮਾਤ ਜਗਤ ਜਹਾਨੇ, ਨਿਰਗੁਣ ਸਰਗੁਣ ਵੇਖ ਵਖਾਈਆ। ਨਵ ਸੱਤ ਮੇਰਾ ਖੇੜਾ ਹੋਇਆ ਵੈਰਾਨੇ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਆਤਮ ਪਰਮਾਤਮ ਰਹੇ ਕਿਸੇ ਨਾ ਗਾਣੇ, ਧੁਨੀ ਨਾਦ ਨਾ ਕੋਇ ਸ਼ਨਵਾਈਆ। ਆਤਮ ਬ੍ਰਹਮ ਨਾ ਕੋਇ ਪਛਾਣੇ, ਪਾਰਬ੍ਰਹਮ ਤੇਰਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭ ਮੇਰੀ ਉਡਦੀ ਵੇਖ ਲੈ ਖ਼ਾਕ, ਖ਼ਾਕ ਛਾਰ ਹੋ ਕੇ ਦਿਆਂ ਦੁਹਾਈਆ। ਰੂਹ ਬੁੱਤ ਦਿਸੇ ਕੋਈ ਨਾ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਲੇਖਾ ਪੂਰਾ ਕਰ ਦੇ ਆਪਣਾ ਵਾਕ, ਭਵਿਖਤ ਬਿਨ ਭਾਖਿਆ ਦੇਣਾ ਜਣਾਈਆ। ਸਚ ਪ੍ਰੀਤੀ ਜੋੜ ਦੇ ਨਾਤ, ਨਾਤਵਾਂ ਹੋਣਾ ਆਪ ਸਹਾਈਆ। ਕਲਜੁਗ ਕਾਲੀ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਰੰਗਾਈਆ। ਮੇਰੀ ਕੋਝੀ ਕਮਲੀ ਦੀ ਪੁਛ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨ ਸਵਾਮੀ, ਮਿਹਰਵਾਨ ਧਿਆਨ ਲਗਾਈਆ। ਆਪਣਾ ਵੇਲਾ ਵਕਤ ਪਛਾਣੀਂ, ਬੇਪਹਿਚਾਨ ਪਰਦਾ ਆਪੇ ਲਾਹੀਆ। ਆਪਣੀ ਤੱਕ ਲੈ ਚਾਰੇ ਖਾਣੀ, ਨਵ ਨਵ ਧਿਆਨ ਲਗਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਹਕੀਕਤ ਦਾ ਮਾਲਕ ਇਕ ਅਖਵਾਈਆ। ਮੇਰੇ ਅੰਤਸ਼ਕਰਨ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਵਧੀ ਬੇਈਮਾਨੀ, ਬੇਵਾ ਰੂਪ ਦਿਸੇ ਲੋਕਾਈਆ। ਕਲਜੁਗ ਕੂੜ ਕੁੜਿਆਰਾ ਨਵ ਸੱਤ ਵਖਾਏ ਝੂਠ ਨਿਸ਼ਾਨੀ, ਨਿਸ਼ਾਨਾ ਆਪਣੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੋਣਾ ਆਪ ਸਹਾਈਆ। ਪੁਰਖ ਅਕਾਲ ਕਹੇ ਧਰਨੀ ਮੈਂ ਧਰਨੀ ਧਰਮ ਧਰਾਵਾਂਗਾ। ਸਤਿਗੁਰ ਸ਼ਬਦ ਸ਼ਬਦ ਪ੍ਰਗਟਾਵਾਂਗਾ। ਨਾਮ ਨਿਧਾਨਾ ਡੰਕ ਵਜਾਵਾਂਗਾ। ਦਵਾਰ ਬੰਕਾ ਇਕ ਸੁਹਾਵਾਂਗਾ। ਰਾਓ ਰੰਕਾ ਆਪ ਸਮਝਾਵਾਂਗਾ। ਮਨ ਕਾ ਮਣਕਾ ਆਪ ਭਵਾਵਾਂਗਾ। ਜੋਤੀ ਤਨਕਾ ਜੋਤ ਲਗਾਵਾਂਗਾ। ਭੇਵ ਖੋਲ ਕੇ ਆਤਮ ਬ੍ਰਹਮ ਦਾ, ਪਾਰਬ੍ਰਹਮ ਪਰਦਾ ਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਵਾਂਗਾ। ਹਰਿ ਆਪਣਾ ਖੇਲ ਖਿਲਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਡਗਮਗਾਏਗਾ। ਸੋ ਪੁਰਖ ਨਿਰੰਜਣ ਵੇਸ ਵਟਾਏਗਾ। ਹਰਿ ਪੁਰਖ ਨਿਰੰਜਣ ਪਰਦਾ ਲਾਹੇਗਾ। ਏਕੰਕਾਰਾ ਹੁਕਮ ਵਰਤਾਏਗਾ। ਆਦਿ ਨਿਰੰਜਣ ਡਗਮਗਾਏਗਾ। ਸ੍ਰੀ ਭਗਵਾਨ ਹੁਕਮ ਸੁਣਾਏਗਾ। ਅਬਿਨਾਸ਼ੀ ਕਰਤਾ ਵੇਖ ਵਖਾਏਗਾ। ਪਾਰਬ੍ਰਹਮ ਭੇਵ ਚੁਕਾਏਗਾ। ਸਤਿਗੁਰ ਸ਼ਬਦ ਵੰਡ ਵੰਡਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਏਗਾ। ਸੁਰਪਤ ਸੋਇਆ ਆਪ ਉਠਾਏਗਾ। ਅਬਿਨਾਸ਼ੀ ਅਚੁਤ ਖੇਲ ਖਿਲਾਏਗਾ। ਧਰਨੀ ਤੇਰੇ ਉਤੇ ਹੋਈ ਸੁਹੰਜਣੀ
ਰੁੱਤ, ਰੁਤੜੀ ਆਪਣੇ ਨਾਲ ਮਹਿਕਾਏਗਾ। ਪ੍ਰਗਟ ਹੋ ਅਬਿਨਾਸ਼ੀ ਅਚੁਤ, ਜੋਤੀ ਜਾਤਾ ਡਗਮਗਾਏਗਾ। ਤੇਰੀ ਮੇਟ ਕੇ ਤ੍ਰਿਸ਼ਨਾ ਭੁੱਖ, ਧੀਰਜ ਧੀਰ ਧੀਰ ਧਰਾਏਗਾ। ਸੁਫਲ ਕਰਾਏ ਜਨਣੀ ਕੁੱਖ, ਭਗਤ ਸੁਹੇਲੇ ਗੋਦ ਉਠਾਏਗਾ। ਤੇਰਾ ਉਜਲ ਕਰਕੇ ਮੁਖ, ਦੁਰਮਤ ਮੈਲ ਧਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਏਗਾ। ਧਰਨੀ ਕਹੇ ਪ੍ਰਭੂ ਮੈਂ ਖ਼ੁਸ਼ੀਆਂ ਢੋਲੇ ਗਾਵਾਂਗੀ। ਨਿਵ ਨਿਵ ਸੀਸ ਝੁਕਾਵਾਂਗੀ। ਤੇਰੀ ਧੂੜੀ ਖ਼ਾਕ ਰਮਾਵਾਂਗੀ। ਆਪ ਆਪਣਾ ਪਾਕ ਕਰਾਵਾਂਗੀ। ਮੇਰੇ ਉਤੋਂ ਮਿਟੇ ਅੰਧੇਰੀ ਰਾਤ, ਤੇਰਾ ਨੂਰੀ ਚੰਦ ਦਰਸਾਵਾਂਗੀ। ਤੂੰ ਪੁਛਣੀ ਮੇਰੀ ਵਾਤ, ਮੈਂ ਵਾਸਤਾ ਤੇਰੇ ਅਗੇ ਪਾਵਾਂਗੀ। ਤੂੰ ਸਾਹਿਬ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਵਾਂਗੀ। ਮੇਰਾ ਇਕੋ ਪਤਣ ਬਣਾਉਣਾ ਘਾਟ, ਦਰ ਇਕੋ ਵੇਖ ਵਖਾਵਾਂਗੀ। ਕਲਜੁਗ ਕੂੜ ਮੇਟਣੀ ਵਾਟ, ਦਰ ਤੇਰੇ ਅਲਖ ਜਗਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਮੰਗ ਮੰਗਾਵਾਂਗੀ। ਪੁਰਖ ਅਕਾਲ ਕਹੇ ਧਰਨੀ ਨਾ ਕਰ ਗਿਰਿਆਜ਼ਾਰੀ, ਜ਼ਾਹਰ ਜ਼ਹੂਰ ਦਏ ਵਡਿਆਈਆ। ਜੋ ਜੁਗ ਜੁਗ ਪਾਵਣਹਾਰਾ ਸਾਰੀ, ਮਹਾਸਾਰਥੀ ਇਕ ਅਖਵਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਪੈਗ਼ੰਬਰ ਗੁਰ ਅਵਤਾਰੀ, ਅਵਤਰੀ ਆਪਣੀ ਖੇਲ ਖਿਲਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਸ਼ਬਦ ਅਨਾਦ ਬਖ਼ਸ਼ ਧੁਨਕਾਰੀ, ਧੁਨੀ ਨਾਦ ਕਰੇ ਸ਼ਨਵਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਠਾਰੀ, ਤੇਰੀ ਅਗਨੀ ਤਤ ਬੁਝਾਈਆ। ਜੋ ਲੇਖਾ ਜਾਣੇ ਪੁਰਖ ਨਾਰੀ, ਨਰ ਨਰਾਇਣ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਪਰਵਰਦਿਗਾਰੀ, ਸਾਂਝਾ ਯਾਰ ਬੇਪਰਵਾਹੀਆ। ਉਹ ਅਮਾਮ ਅਮਾਮਾ ਵੇਖਣਹਾਰਾ ਆਪਣੀ ਧਾਰੀ, ਨੂਰ ਨੁਰਾਨਾ ਡਗਮਗਾਈਆ। ਚੌਦਾਂ ਤਬਕਾਂ ਖੋਲ ਕਿਵਾੜੀ, ਚੌਦਾਂ ਲੋਕ ਵੇਖ ਵਖਾਈਆ। ਲੱਖ ਚੁਰਾਸੀ ਵੇਖੇ ਨਾੜੀ ਨਾੜੀ, ਬਚਿਆ ਰਹਿਣ ਕੋਇ ਨਾ ਪਾਈਆ। ਧਰਨੀ ਤੇਰੀ ਆਸਾ ਅੰਤ ਰਹੇ ਨਾ ਮਾੜੀ, ਮੜ੍ਹੀ ਮਸਾਣਾਂ ਗੋਰਾਂ ਡੇਰਾ ਢਾਹੀਆ। ਓਹ ਤੱਕ ਲੈ ਧਰਮ ਰਾਏ ਦੇ ਹੁਕਮ ਅੰਦਰ ਭੱਜੀ ਫਿਰਦੀ ਮੌਤ ਲਾੜੀ, ਲਹਿੰਗਾ ਤਨ ਨਾ ਕੋਇ ਰਖਾਈਆ। ਵੇਖੇ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭ ਮੇਰੀਆਂ ਨਿਕਲੀਆਂ ਚੀਕਾਂ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੇਰੇ ਵਿਚ ਹਕ ਤੌਫ਼ੀਕਾਂ, ਤੇਰੀ ਬੇਪਰਵਾਹੀਆ। ਤੂੰ ਕਲਜੁਗ ਕੂੜੀਆਂ ਮੇਟਣੀਆਂ ਲੀਕਾਂ, ਲਾਈਨ ਐਨ ਦੇਣੀ ਸਮਝਾਈਆ। ਸਤਿਗੁਰ ਸ਼ਬਦ ਕਰੇ ਤਸਦੀਕਾਂ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰੂ ਦੇਣ ਭੁਗਤਾਈਆ। ਮੇਰੀਆਂ ਪੂਰੀਆਂ ਹੋਵਣ ਉਮੀਦਾਂ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਤੂੰ ਦੁਨੀਆ ਦੀਆਂ ਖੋਲਣੀਆਂ ਨੀਂਦਾਂ, ਗ਼ਫ਼ਲਤ ਵਿਚ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਜੀਵ ਜੀਅ ਦਾ, ਲੱਖ ਚੁਰਾਸੀ ਵਿਚ ਸਮਾਈਆ। ਅੰਤ ਮੇਰੇ ਤੋਂ ਝਗੜਾ ਮੇਟਣਾ ਸਾਢੇ ਤਿੰਨ ਹੱਥ ਸੀਂਅ ਦਾ, ਜੋ ਰਵਦਾਸ ਚਮਾਰਾ ਗਿਆ ਲਿਖਾਈਆ। ਲੇਖਾ ਵੇਖ ਲੈ ਵੀਹ ਇਕੀਹ ਦਾ, ਭਾਈ ਗੁਰਦਾਸ ਦਏ ਗਵਾਹੀਆ। ਕੀ ਲਹਿਣਾ ਤੇਰਾ ਸੰਗ ਮੁਹੰਮਦ ਬਤੀਸ ਤੀਹ ਦਾ, ਗਣਤੀ ਗਣਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੁਰਖ ਅਕਾਲ ਕਹੇ ਧਰਨੀ ਮੈਂ ਤੇਰਾ ਭੇਵ ਚੁਕਾਵਾਂਗਾ। ਭੇਵ ਅਭੇਦ ਆਪ ਖੁਲਾਵਾਂਗਾ।
ਚਾਰੇ ਵੇਦ ਨਾਲ ਰਲਾਵਾਂਗਾ। ਨਵ ਸੱਤ ਦੀ ਹੋਵੇ ਖੇਡ, ਖਿਲਾੜੀ ਹੋ ਕੇ ਆਪ ਖਿਡਾਵਾਂਗਾ। ਮੇਰੀ ਜੋਤੀ ਧਾਰ ਅਗੰਮੜਾ ਭੇਖ, ਵੇਸ ਅਵੱਲੜਾ ਆਪ ਦਰਸਾਵਾਂਗਾ। ਕਿਸੇ ਨਜ਼ਰ ਨਾ ਆਏ ਰੰਗ ਰੇਖ, ਰੂਪ ਅਨੂਪ ਨਾ ਕੋਇ ਜਣਾਵਾਂਗਾ। ਮੈਂ ਵਸਾਂ ਸਚਖੰਡ ਸਾਚੇ ਦੇਸ, ਦਵਾਰਾ ਇਕ ਦਰਸਾਵਾਂਗਾ। ਸਵਾਮੀ ਹੋ ਕੇ ਨਰ ਨਰੇਸ਼, ਨਰ ਹਰਿ ਆਪਣੀ ਕਲ ਵਰਤਾਵਾਂਗਾ। ਲੇਖੇ ਲਾ ਕੇ ਵਿਸ਼ਨ ਬ੍ਰਹਮਾ ਸ਼ਿਵ ਨਾਲ ਗਣੇਸ਼, ਗਹਿਰ ਗੰਭੀਰ ਆਪ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਲੇਖੇ ਵੇਖ ਵਖਾਵਾਂਗਾ। ਧਰਨੀ ਕਹੇ ਪ੍ਰਭੂ ਮੈਂ ਕੋਝੀ ਕਮਲੀ ਨਿਕੰਮੀ, ਨਿਕਰਮਣ ਸੀਸ ਨਿਵਾਈਆ। ਮੇਰੀ ਇਕ ਬੇਨੰਤੀ ਮੰਨੀਂ, ਮਨਸਾ ਤੇਰੇ ਚਰਨ ਟਿਕਾਈਆ। ਮੈਂ ਤੇਰੀ ਧਾਰੋਂ ਜੰਮੀ, ਦੂਸਰ ਨਜ਼ਰ ਕੋਇ ਨਾ ਆਈਆ। ਮੇਰੀ ਹੋਰ ਕੋਈ ਨਹੀਂ ਮੰਮੀ, ਮੋਹ ਵਿਚ ਨਾ ਕੋਇ ਰਖਾਈਆ। ਤੂੰ ਮੇਰਾ ਬੇੜਾ ਬੰਨ੍ਹੀਂ, ਸਿਰ ਆਪਣਾ ਹੱਥ ਟਿਕਾਈਆ। ਤੂੰ ਸ਼ਹਿਨਸ਼ਾਹ ਵਡ ਧਨੀ, ਧਨਾਢ ਤੇਰੀ ਓਟ ਤਕਾਈਆ। ਸਚ ਨਾਮ ਵਸਤ ਅਮੋਲਕ ਮੇਰੀ ਬੰਨ੍ਹੀਂ ਕੰਨੀ, ਕਾਇਨਾਤ ਦੇਣਾ ਸਮਝਾਈਆ। ਮੈਂ ਤੇਰੀ ਲਾਡਲੀ ਆਦਿ ਪੁਰਖ ਆਦਿ ਦੀ ਚੰਨੀ, ਚੰਦ ਗੋਬਿੰਦ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸਾਚਾ ਨਾਮ ਦੇ ਦੇ ਮਾਣਕ ਮੋਤੀ ਹੰਸਾ, ਸੋਹੰ ਚੋਗ ਚੁਗਾਈਆ। ਆਤਮ ਧਾਰ ਬਣਾ ਲੈ ਬੰਸਾ, ਸ੍ਰਿਸ਼ਟ ਦ੍ਰਿਸ਼ਟ ਇਕੋ ਰੰਗ ਰੰਗਾਈਆ। ਭੇਵ ਚੁਕਾ ਦੇ ਜੀਆਂ ਜੰਤਾਂ, ਜੋਤੀ ਜਾਤੇ ਆਪਣੀ ਦਇਆ ਕਮਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਪੰਡਤਾ, ਨਿਰਅੱਖਰ ਤੇਰੀ ਪੜ੍ਹਾਈਆ। ਤੂੰ ਮਾਲਕ ਖ਼ਾਲਕ ਤਨ ਵਜੂਦਾਂ ਮਨ ਦਾ, ਮਨ ਕਾ ਮਣਕਾ ਦੇ ਭਵਾਈਆ। ਲਹਿਣਾ ਤੱਕ ਲੈ ਪੰਜ ਤਤ ਸਰੀਰ ਤਨ ਕਾ, ਘਟ ਘਟ ਅੰਦਰ ਵੇਖ ਵਖਾਈਆ। ਤੂੰ ਪਿਆਰਾ ਪ੍ਰੀਤਮ ਆਪਣੇ ਬ੍ਰਹਮ ਕਾ, ਪਾਰਬ੍ਰਹਮ ਬੇਪਰਵਾਹੀਆ। ਮੈਂ ਮਾਰਗ ਮੰਗਦੀ ਇਕੋ ਧਰਮ ਦਾ, ਧਰਮ ਦੀ ਧਾਰ ਦੇਣੀ ਪ੍ਰਗਟਾਈਆ। ਮੇਰਾ ਲੇਖਾ ਨਾ ਵੇਖੀ ਕਰਮ ਦਾ, ਕੁਕਕਰਮਣ ਹੋ ਕੇ ਦਿਆਂ ਸੁਣਾਈਆ। ਕਲਜੁਗ ਦਾ ਵਕਤ ਦੁਹੇਲਾ ਜਗਤ ਜਹਾਨ ਸਮਾਂ ਦਿਸਦਾ ਮਰਨ ਦਾ, ਮਲਕੁਲਮੌਤ ਧਿਆਨ ਲਗਾਈਆ। ਜਨ ਭਗਤਾਂ ਸਹਾਰਾ ਬਖ਼ਸ਼ ਦੇ ਚਰਨ ਦਾ, ਚਰਨੋਦਕ ਜਾਮ ਦੇਣਾ ਪਿਆਈਆ। ਨੇਤਰ ਖੋਲ ਹਰਨ ਫਰਨ ਦਾ, ਨਿਜ ਲੋਚਨ ਕਰ ਰੁਸ਼ਨਾਈਆ। ਝਗੜਾ ਰਹੇ ਨਾ ਮਰਨ ਡਰਨ ਦਾ, ਚੁਰਾਸੀ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਆਦਿ ਜੁਗਾਦੀ ਕਰਨੀ ਕਰਨ ਦਾ, ਕਰਤਾ ਪੁਰਖ ਇਕ ਅਖਵਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੇਖ਼ਸਰ ਜ਼ਿਲਾ ਰੋਪੜ ਹਰਭਜਨ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਆਦਿ ਜੁਗਾਦੀ ਮੀਤਾ, ਜੁਗ ਜੁਗ ਆਪਣਾ ਖੇਲ ਖਿਲਾਈਆ। ਜਿਸ ਦਾ ਵੇਸ ਨਿਰਗੁਣ ਧਾਰ ਅਨੇਕਾ, ਸਰਗੁਣ ਰੰਗ ਰੰਗਾਈਆ। ਸਤਿ ਸਤਿਵਾਦੀ ਬਣੇ ਮੀਤਾ, ਲੋਕਮਾਤ ਹੋਏ ਸਹਾਈਆ। ਅੰਮ੍ਰਿਤ ਧਾਰੀ ਠਾਂਡਾ ਸੀਤਾ, ਅਗਨੀ ਤਤ ਬੁਝਾਈਆ। ਜੋ ਲੇਖਾ
ਜਾਣੇ ਲੱਖ ਚੁਰਾਸੀ ਜੀਅ ਕਾ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਜੁਗ ਚੌਕੜੀ ਦਾਤਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਵਡਿਆਈਆ। ਜੋ ਮੇਟਣਹਾਰਾ ਨਵ ਨਵ ਚਾਰ ਅੰਧੇਰੀ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋ ਪੁਛਣਹਾਰਾ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵਾਤਾ, ਨਿਰਧਨ ਸਰਧਨ ਹੋਏ ਸਹਾਈਆ। ਆਤਮ ਧਾਰ ਪਰਮਾਤਮ ਸਭ ਦਾ ਹੋਏ ਜੋਤੀ ਜਾਤਾ, ਨਿਰਾਕਾਰ ਨਿਰੰਕਾਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਆਦਿ ਅੰਤ ਗਹਿਰ ਗੰਭੀਰ, ਗਵਰ ਭੇਵ ਕੋਇ ਨਾ ਆਈਆ। ਜਿਸ ਦਾ ਖੇਲ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜਿਸ ਨੇ ਲੱਖ ਚੁਰਾਸੀ ਕੀਤੀ ਤਾਮੀਰ, ਘਟ ਨਿਵਾਸੀ ਹੋ ਕੇ ਵੇਖ ਵਖਾਈਆ। ਜਿਸ ਦੇ ਕੋਲ ਨਿਤ ਨਵਿਤ ਆਪਣੀ ਤਦਬੀਰ, ਤਰੀਕਾ ਆਪਣੇ ਵਿਚ ਛੁਪਾਈਆ। ਜੋ ਦੀਨ ਦੁਨੀ ਵੇਖਣਹਾਰਾ ਤਕਦੀਰ, ਲੇਖਾ ਜਾਣੇ ਥਾਉਂ ਥਾਈਂਆ। ਜਿਸ ਖੇਲ ਖਿਲਾਇਆ ਗ਼ਰੀਬ ਅਮੀਰ, ਮਾਨਸ ਮਾਨਵ ਵੰਡ ਵੰਡਾਈਆ। ਜੋ ਭੇਵ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਵੱਲਾ, ਜੁਗ ਚੌਕੜੀ ਭੇਵ ਕੋਇ ਨਾ ਪਾਈਆ। ਧਰਨੀ ਧਰਤ ਧਵਲ ਧੌਲ ਨਵ ਸੱਤ ਮੇਰਾ ਇਕ ਮਹੱਲਾ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਵਸਣਹਾਰਾ ਜਲਾ ਥਲਾ, ਸਮੁੰਦ ਸਾਗਰਾਂ ਟਿੱਲੇ ਪਰਬਤਾਂ ਡੇਰਾ ਲਾਈਆ। ਧੁਰ ਦੇ ਨਾਮ ਦਾ ਨਿਤ ਨਵਿਤ ਫੜਾਵਾਂ ਆਪਣਾ ਪੱਲਾ, ਪੱਲੂ ਇਕੋ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਬੋਧ ਅਗਾਧ, ਬੁੱਧੀ ਤੋਂ ਪਰੇ ਦਿਆਂ ਜਣਾਈਆ। ਜਨ ਭਗਤਾਂ ਮੇਟ ਕੇ ਵਾਦ ਵਿਵਾਦ, ਵਿਖ ਕੂੜੀ ਬਾਹਰ ਕਢਾਈਆ। ਸਾਚੀ ਧੁਨ ਸੁਣਾ ਕੇ ਨਾਦ, ਧੁਨ ਆਤਮਕ ਕਰਾਂ ਸ਼ਨਵਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਾਪਾਂ ਕਰਾਂ ਸਫ਼ਾਈਆ। ਮੇਲ ਮਿਲਾਵਾਂ ਮੋਹਣ ਮਾਧਵ ਮਾਧ, ਇਹ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਲੇਖਾ ਕਹੇ ਮੈਂ ਆਦਿ ਅੰਤ, ਸਮਝ ਕਿਛ ਨਾ ਆਈਆ। ਮੇਰਾ ਮਾਲਕ ਖ਼ਾਲਕ ਸ੍ਰੀ ਭਗਵੰਤ, ਭਗਵਨ ਧੁਰਦਰਗਾਹੀਆ। ਜੋ ਨਿਰਗੁਣ ਧਾਰ ਅਗੰਮੀ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਦਾ ਨਾਮ ਨਿਧਾਨਾ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਸੋ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਬੇਅੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਭੇਵ ਖੁਲਾਏ ਪਰਦਾ ਲਾਹੇ ਹਰਿਜਨ ਸਾਚੇ ਸੰਤ, ਓਹਲਾ ਰਹਿਣ ਕੋਇ ਨਾ ਪਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਲੇਖਾ ਮੁਕਾ ਕੇ ਸਵਰਗ ਬਹਿਸ਼ਤ ਜੱਨਤ, ਸਚ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਚ ਦਾ ਮੇਲਾ ਕਰੇ ਆਪ, ਜਨ
ਭਗਤਾਂ ਦਇਆ ਕਮਾਈਆ। ਨਿਰਅੱਖਰ ਧਾਰ ਦੱਸ ਕੇ ਜਾਪ, ਅਨਾਦੀ ਧੁਨ ਕਰੇ ਸ਼ਨਵਾਈਆ। ਅੰਤਰ ਮੇਟ ਅੰਧੇਰੀ ਰਾਤ, ਨੂਰ ਨੁਰਾਨਾ ਚੰਦ ਕਰੇ ਰੁਸ਼ਨਾਈਆ। ਸ਼ਬਦ ਸਤਿਗੁਰ ਪੁਛੇ ਵਾਤ, ਹੋਵੇ ਆਪ ਸਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਪਰਦਾ ਓਹਲਾ ਦਏ ਚੁਕਾਈਆ। ਵੇਖਣਹਾਰਾ ਅਨਾਥਾਂ ਨਾਥ, ਦੀਨਨ ਗਲੇ ਲਗਾਈਆ। ਭੇਵ ਖੁਲ੍ਹਾ ਪੁਰਖ ਸਮਰਾਥ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਾਚਾ ਰੰਗ ਰੰਗੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜਨਮ ਕਰਮ ਦਾ ਲੇਖਾ ਲਏ ਵਿਚਾਰ, ਪੂਰਬ ਖੋਜ ਖੁਜਾਈਆ। ਅੰਤਸ਼ਕਰਨ ਬਖ਼ਸ਼ ਪਿਆਰ, ਮੇਲ ਮਿਲਾਏ ਸਹਿਜ ਸੁਭਾਈਆ। ਦੁਰਮਤ ਮੈਲ ਦਏ ਉਤਾਰ, ਪਤਤ ਪੁਨੀਤ ਕਰਾਈਆ। ਅੰਮ੍ਰਿਤ ਬਖ਼ਸ਼ ਕੇ ਠੰਡੀ ਠਾਰ, ਨਿਝਰ ਝਿਰਨਾ ਬੂੰਦ ਸਵਾਂਤੀ ਦਏ ਟਪਕਾਈਆ। ਸ਼ਬਦ ਨਾਦ ਦੇ ਧੁਨਕਾਰ, ਅਨਹਦ ਨਾਦੀ ਨਾਦ ਦਏ ਵਜਾਈਆ। ਦੀਆ ਬਾਤੀ ਕਮਲਾਪਾਤੀ ਕਾਇਆ ਮੰਦਰ ਅੰਦਰ ਕਰ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾਵਣਹਾਰਾ ਸਾਰ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਸੂਫ਼ੀ ਸੰਤ ਸੁਹੇਲੇ ਮੰਜ਼ਲ ਆਪਣੀ ਲਵੇ ਚਾੜ੍ਹ, ਹਕ ਹਕੀਕਤ ਇਕੋ ਇਕ ਸਮਝਾਈਆ। ਆਪੇ ਫਿਰੇ ਪਿਛੇ ਅਗਾੜ, ਸਤਿਗੁਰ ਸ਼ਬਦ ਆਪਣੀ ਦਇਆ ਕਮਾਈਆ। ਸਚਖੰਡ ਦਵਾਰ ਏਕੰਕਾਰ ਦੇਵੇ ਵਾੜ, ਦਰਗਾਹ ਸਾਚੀ ਆਪ ਟਿਕਾਈਆ। ਜੋਤੀ ਜੋਤ ਮੇਲਾ ਨਾਲ ਕੰਤ ਭਤਾਰ, ਗ੍ਰਹਿ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਨਾਰ ਕੰਤ ਆਤਮ ਪਰਮਾਤਮ ਧਾਰ, ਕੰਤ ਸੁਹਾਗੀ ਸੋਭਾ ਪਾਈਆ। ਨਾਤਾ ਛੋੜ ਜਗਤ ਸੰਸਾਰ, ਲੇਖਾ ਕੂੜ ਕੂੜ ਮੁਕਾਈਆ। ਠਾਕਰ ਸਵਾਮੀ ਮੇਲ ਮਿਲੇ ਅਗੰਮੇ ਯਾਰ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜਿਸ ਦਾ ਸੋਹੇ ਇਕੋ ਬੰਕ ਦਵਾਰ, ਦਰਗਾਹ ਸਾਚੀ ਸੋਭਾ ਪਾਈਆ। ਸੋ ਭਗਤਨ ਮੀਤਾ ਏਕੰਕਾਰ, ਇਕ ਇਕੱਲਾ ਵੇਖ ਵਖਾਈਆ। ਜਿਸ ਦਾ ਲਹਿਣਾ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਦਾ ਨੂਰ ਨੁਰਾਨਾ ਨੂਰ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਸੰਗ ਕਹੇ ਮੇਰਾ ਸਾਥੀ ਚੇਤ ਸੋਲਾਂ, ਸੋਹਣਾ ਸੱਜਣ ਇਕ ਅਖਵਾਈਆ। ਮੇਰੇ ਅੰਤਸ਼ ਰਹੇ ਨਾ ਪਰਦਾ ਓਹਲਾ, ਭੇਵ ਅਭੇਦਾ ਦਏ ਖੁਲਾਈਆ। ਜੋ ਸਤਿਗੁਰ ਸ਼ਬਦ ਗੁਰਮੁਖਾਂ ਰੰਗਣਹਾਰਾ ਕਾਇਆ ਚੋਲਾ, ਤਨ ਵਜੂਦਾਂ ਰੰਗ ਚੜ੍ਹਾਈਆ। ਉਸ ਦਾ ਸ਼ਬਦ ਅਨਾਦੀ ਬੋਲਾ, ਨਾਦ ਅਨਾਦੀ ਇਕ ਦ੍ਰਿੜਾਈਆ। ਜਿਸ ਬਜਰ ਕਪਾਟੀ ਪਰਦਾ ਹਰਿਜਨ ਸਾਚੇ ਖੋਲਾ, ਅਨੁਭਵ ਦ੍ਰਿਸ਼ਟੀ ਆਪਣਾ ਭੇਵ ਚੁਕਾਈਆ। ਉਹ ਮਨ ਵਾਸ਼ਨਾ ਕਦੇ ਨਾ ਪਾਵੇ ਰੌਲਾ, ਕਲਪਣਾ ਵਿਚ ਕਦੇ ਨਾ ਆਈਆ। ਉਹ ਨੂਰ ਅਲਾਹੀ ਮੌਲਾ, ਮਵਲੇ ਹਰ ਘਟ ਥਾਈਂਆ। ਵੇਖੇ ਖੇਲ ਉਪਰ ਧੌਲਾ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸੋਲਾਂ ਚੇਤ ਕਹੇ ਮੈਂ ਸੱਜਣ ਸੁਹੇਲਾ, ਆਦਿ ਪੁਰਖ ਦਏ ਵਡਿਆਈਆ। ਮੇਰਾ ਮਾਲਕ ਖ਼ਾਲਕ ਸਵਾਮੀ ਇਕ ਅਕੇਲਾ, ਏਕੰਕਾਰ ਸੋਭਾ ਪਾਈਆ। ਜਿਸ ਦਾ ਵਕਤ ਨਾ ਹੋਏ ਦੁਹੇਲਾ, ਜੁਗ ਚੌਕੜੀ ਵੱਜਦੀ ਰਹੇ ਵਧਾਈਆ।
ਜੋ ਨਿਤ ਨਵਿਤ ਅਚਰਜ ਆਪਣਾ ਖੇਲ ਖੇਲਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋ ਹਰਿਜਨ ਸਾਚੇ ਸੰਤ ਪਿਆਰਿਆਂ ਕਰੇ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋ ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕੋ ਇਕ ਸੁਹਾਈਆ। ਸਚ ਗ੍ਰਹਿ ਸੁਹਾਏ ਹੋਏ ਸੁਹੰਜਣਾ, ਹਰਿ ਕਰਤਾ ਦਏ ਵਡਿਆਈਆ। ਜੋ ਆਦਿ ਜੁਗਾਦੀ ਦੀਨ ਦਰਦ ਦੁਖ ਭੈ ਭੰਜਣਾ, ਗੁਰਮੁਖ ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਪਾ ਕੇ ਅੰਞਣਾ, ਲੋਚਨ ਨੈਣ ਦਏ ਖੁਲਾਈਆ। ਧੂੜੀ ਕਰਾ ਕੇ ਸਾਚਾ ਮਜਨਾ, ਦੁਰਮਤ ਮੈਲ ਦਏ ਧਵਾਈਆ। ਤ੍ਰੈਗੁਣ ਮਾਇਆ ਬੁਝਾ ਕੇ ਅੱਗਨਾ, ਸਾਂਤਕ ਸਤਿ ਕਰਾਈਆ। ਹਰਿ ਹਰਿ ਨਾਮੇ ਚਾੜ੍ਹ ਕੇ ਰੰਗਣਾ, ਰੰਗਤ ਇਕੋ ਦਏ ਵਖਾਈਆ। ਦੂਜਾ ਦਰ ਪਏ ਨਾ ਮੰਗਣਾ, ਦਰਗਾਹ ਸਾਚੀ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਸ਼ਾਹ ਪਾਤਸ਼ਾਹ ਸੂਰਾ ਸਰਬੰਗਣਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੇਖ਼ਸਰ ਜ਼ਿਲਾ ਰੋਪੜ ਮਿਹਰ ਸਿੰਘ ਦੇ ਗ੍ਰਹਿ
ਸਤਿਗੁਰ ਪੂਰਾ ਹੋਏ ਮਿਹਰਵਾਨ, ਹਰਿ ਸ਼ਬਦੀ ਦਇਆ ਕਮਾਈਆ। ਜਨ ਭਗਤਾਂ ਬਖ਼ਸ਼ੇ ਬ੍ਰਹਮ ਗਿਆਨ, ਅੰਤਰ ਨਿਰੰਤਰ ਦ੍ਰਿਸ਼ਟੀ ਆਪ ਖੁਲਾਈਆ। ਧੁਰ ਦੀ ਧਾਰ ਦੇਵੇ ਧੁਨਕਾਨ, ਗ੍ਰਹਿ ਅਨਾਦੀ ਧੁਨ ਕਰੇ ਸ਼ਨਵਾਈਆ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਬੂੰਦ ਸਵਾਂਤੀ ਮੁਖ ਚੁਆਈਆ। ਰੋਗ ਸੋਗ ਸਰਬ ਮਿਟ ਜਾਣ, ਤ੍ਰਿਸ਼ਨਾ ਤ੍ਰਿਖਾ ਤ੍ਰਿਪਤ ਕਰਾਈਆ। ਘਰ ਸਵਾਮੀ ਠਾਕਰ ਪਾਣ, ਹਰਿ ਕਰਤਾ ਵਡ ਵਡਿਆਈਆ। ਜੋ ਵਸਤ ਅਮੁਲ ਦੇਵੇ ਦਾਨ, ਕਾਇਆ ਝੋਲੀ ਆਪ ਟਿਕਾਈਆ। ਜਿਸ ਦੇ ਨਾਲ ਰਹੇ ਨਿਸ਼ਾਨ, ਜਗਤ ਵਜਦੀ ਰਹੇ ਵਧਾਈਆ। ਧਰਮ ਦੀ ਧਾਰ ਬਖ਼ਸ਼ੇ ਸੰਤਾਨ, ਸਤਿ ਦਾ ਮਾਲਕ ਹੋਏ ਸਹਾਈਆ। ਪੂਰਬ ਲੇਖ ਪੂਰੇ ਕਰੇ ਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਆਪ ਅਖਵਾਈਆ। ਸਾਚੀ ਵਸਤ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਮੇਲ ਮਿਲਾਏ ਸੁਤ ਦੁਲਾਰੇ ਬਾਪ, ਮਿਹਰਵਾਨ ਸਿਰ ਮਿਹਰ ਹੱਥ ਟਿਕਾਈਆ। ਜਗਤ ਮੇਟੇ ਕੂੜ ਸੰਤਾਪ, ਤ੍ਰਿਸ਼ਨਾ ਅਗਨ ਬੁਝਾਈਆ। ਭਾਗ ਕਰਾਏ ਉੱਤਮ ਮਾਤ, ਸ਼੍ਰੇਸ਼ਟ ਦੇਵੇ ਮਾਣ ਵਡਿਆਈਆ। ਸਚ ਪ੍ਰੀਤ ਜੋੜ ਕੇ ਨਾਤ, ਨਾਤਾ ਇਕੋ ਇਕ ਸਮਝਾਈਆ। ਕਲਜੁਗ ਅੰਤ ਭਗਵੰਤ ਪੁਛੇ ਵਾਤ, ਕੰਤ ਮੇਲਾ ਸਹਿਜ ਸੁਭਾਈਆ। ਸਚ ਗ੍ਰਹਿ ਕਰੇ ਪ੍ਰਭਾਤ, ਵੱਜੇ ਖ਼ੁਸ਼ੀਆਂ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦੇਵਣਹਾਰਾ ਦਾਨਾ, ਦਇਆਨਿਧ ਅਖਵਾਈਆ। ਜਨ ਭਗਤਾਂ ਆਸਾ ਮਨਸਾ ਪੂਰ ਕਰੇ ਜਹਾਨਾ, ਜਗਤ ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਧਰਮ ਦਾ ਧਰਮ ਝੁਲਾਏ ਨਿਸ਼ਾਨਾ, ਨਿਸ਼ਾਨਾ ਆਪਣੇ ਰੰਗ ਰੰਗਾਈਆ। ਦਰ ਸਾਚੇ ਦੇਵੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਵੇਖਣਹਾਰਾ ਬਾਲ
ਅੰਞਾਣਾ, ਨੀਕਣ ਨੀਕਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਸਾਹਿਬ ਗੁਣਵੰਤ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਲੇਖਾ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਨਾਮ ਕੁੜਮਾਈਆ। ਬੋਧ ਅਗਾਧਾ ਹੋ ਕੇ ਪੰਡਤ, ਨਾਮ ਨਿਧਾਨਾ ਝੋਲੀ ਪਾਈਆ। ਸਾਚੀ ਚਾੜ੍ਹੇ ਇਕੋ ਰੰਗਤ, ਲੋਕਮਾਤੀ ਉਤਰ ਕਦੇ ਨਾ ਜਾਈਆ। ਜੋ ਜਨ ਸਚ ਦਵਾਰੇ ਹੋਵੇ ਮੰਗਤ, ਮਾਂਗਤ ਹੋ ਕੇ ਝੋਲੀ ਡਾਹੀਆ। ਤਿਸ ਦਾ ਗ੍ਰਹਿ ਸੁਹਾਏ ਨਾਲ ਸੰਗਤ, ਸਤਿ ਸਤਿਵਾਦੀ ਦਇਆ ਕਮਾਈਆ। ਬਖ਼ਸ਼ਣਹਾਰ ਦੀਨ ਦਿਆਲ ਸਦਾ ਭੁਯੰਗਤ, ਭੁਯੰਗੀ ਆਪਣੀ ਧਾਰ ਪ੍ਰਗਟਾਈਆ। ਜਗਤ ਤ੍ਰਿਸ਼ਨਾ ਰਹੇ ਨਾ ਰੰਜਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਸਾਚਾ ਦੇਵਣ ਯੋਗ, ਯੁਗਤੀ ਆਪਣੇ ਹੱਥ ਰਖਾਈਆ। ਸਦਾ ਵਸੇ ਆਪਣੀ ਮੌਜ, ਮਜਲਸ ਭਗਤਾਂ ਨਾਲ ਮਿਲਾਈਆ। ਜੁਗ ਚੌਕੜੀ ਜਿਸ ਦਾ ਅਗੰਮਾ ਚੋਜ, ਚੋਜੀ ਪ੍ਰੀਤਮ ਆਪ ਅਖਵਾਈਆ। ਸੰਤ ਸੁਹੇਲੇ ਲਏ ਖੋਜ, ਖੋਜਣਹਾਰ ਵਡ ਵਡਿਆਈਆ। ਗ੍ਰਹਿ ਦੇਵੇ ਦਰਸ ਅਮੋਘ, ਘਰ ਮੰਦਰ ਵਜੇ ਵਧਾਈਆ। (ਪੰਜ ਵਿਕਾਰਾ) ਕਟੇ ਰੋਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਪਿਤਾ ਪੂਤ ਕਰ ਸੰਜੋਗ, ਮੇਲਾ ਮੇਲੇ ਸਹਿਜ ਸੁਭਾਈਆ। ਆਤਮ ਧਾਰ ਬਖ਼ਸ਼ ਕੇ ਚੋਗ, ਵਸਤ ਅਮੁਲ ਆਪ ਵਰਤਾਈਆ। ਜਗਤ ਰਹੇ ਨਾ ਹਰਖ ਸੋਗ, ਚਿੰਤਾ ਗ਼ਮ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅਗਾਧ ਬੋਧ, ਬੁੱਧੀ ਤੋਂ ਪਰੇ ਦਇਆ ਕਮਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੇਖ਼ਸਰ ਜ਼ਿਲਾ ਰੋਪੜ ਨਸੀਬ ਕੌਰ ਬੜਹੇੜੀ ਦੇ ਨਵਿਤ
ਧਰਨੀ ਕਹੇ ਪ੍ਰਭ ਮੇਰੇ ਉਤੇ ਰਿਹਾ ਕੋਈ ਨਾ ਧਰਮ, ਧਰਮ ਆਤਮਾ ਸੰਗ ਨਾ ਕੋਇ ਰਖਾਈਆ। ਉੱਤਮ ਸ੍ਰੇਸ਼ਟ ਦਿਸੇ ਨਾ ਕਰਮ, ਕਰਮ ਕਾਂਡ ਦਾ ਪੰਧ ਨਾ ਕੋਇ ਮੁਕਾਈਆ। ਜਗਤ ਜਗਿਆਸੂਆਂ ਅੰਦਰ ਹੋਇਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਚਰਮ, ਸਤਿ ਵਿਚ ਨਾ ਕੋਇ ਸਮਾਈਆ। ਦਰੋਹੀ ਮੈਂ ਦੁੱਖਾਂ ਵਿਚ ਲੱਗੀ ਮਰਨ, ਸਿਰ ਹੱਥ ਨਾ ਕੋਇ ਟਿਕਾਈਆ। ਤੂੰ ਕਰਤਾ ਕਰਨੀ ਕਰਨ, ਪੁਰਖ ਅਕਾਲ ਅਗੰਮ ਅਥਾਹੀਆ;। ਮੈਂ ਕੂੜੀ ਅਗਨ ਨਾਲ ਲੱਗੀ ਸੜਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੇ ਸਵਾਮੀ ਮੈਂ ਤੇਰੇ ਲੱਗਾਂ ਲੜਨ, ਪੱਲੂ ਨਾਮ ਦੇਣਾ ਫੜਾਈਆ। ਤੂੰ ਸਾਚੀ ਘੜਨ ਲਗੋਂ ਘੜਨ, ਘੜਨਹਾਰ ਤੇਰੀ ਬੇਪ੍ਰਵਾਹੀਆ। ਤੇਰੀ ਦੀਨ ਦੁਨੀਆ ਤੇਰਾ ਢੋਲਾ ਇਕੋ ਲੱਗੇ ਪੜ੍ਹਨ, ਮਾਰਗ ਪੰਧ ਇਕ ਦਰਸਾਈਆ। ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਸਚ ਦਵਾਰੇ ਵੱਜੇ ਵਧਾਈਆ। ਤੂੰ ਹਾਰਾ ਭੰਨਣ ਘੜਨ, ਦਾਤਾ ਅਗੰਮ ਅਥਾਹੀਆ। ਮੈਂ ਧੂੜੀ ਲਾਵਾਂ ਤੇਰੇ ਅਗੰਮੀ ਚਰਨ, ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਹੋਇਆ ਅੰਧੇਰਾ, ਸਾਚਾ ਚੰਦ ਨਾ ਕੋਇ
ਚਮਕਾਈਆ। ਵਕਤ ਰਿਹਾ ਨਾ ਸੰਝ ਸਵੇਰਾ, ਸਤਿਸੰਗ ਨਾ ਕੋਇ ਬਣਾਈਆ। ਤੂੰ ਮਾਲਕ ਸਵਾਮੀ ਨੇਰਨ ਨੇਰਾ, ਤੇਰੇ ਅਗੇ ਵਾਸਤਾ ਪਾਈਆ। ਮੇਰੇ ਅੰਦਰ ਇਕੋ ਚਾਓ ਘਨੇਰਾ, ਘਨੀਸ਼ਾਮ ਦੇ ਸ਼ਾਮ ਦਿਆਂ ਦ੍ਰਿੜਾਈਆ। ਨਿਰਗੁਣ ਧਾਰ ਧਰਨੀ ਕਹੇ ਹਾਲ ਤੱਕ ਲੈ ਮੇਰਾ, ਮਹਿਬੂਬ ਮੇਰੇ ਨੂਰ ਅਲਾਹੀਆ। ਮੈਨੂੰ ਕਲਜੁਗ ਪਾਇਆ ਘੇਰਾ, ਕੂੜ ਕੁੜਿਆਰਾ ਨਜ਼ਰੀ ਆਈਆ। ਸਤਿ ਵਿਚ ਰਿਹਾ ਨਾ ਕੋਈ ਗੁਰੂ ਗੁਰ ਚੇਰਾ, ਚੇਰਾ ਗੁਰ ਨਜ਼ਰ ਕੋਇ ਨਾ ਆਈਆ। ਭੇਵ ਖੁਲ੍ਹੇ ਨਾ ਤੇਰਾ ਮੇਰਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਦਰੋਹੀ ਮੇਰਾ ਉਜੜਦਾ ਜਾਂਦਾ ਖੇੜਾ, ਸਚ ਮੰਦਰ ਨਾ ਵੱਜੇ ਵਧਾਈਆ। ਭਵ ਸਾਗਰ ਡੁੱਬੇ ਬੇੜਾ, ਸ਼ੌਹ ਦਰਿਆ ਪਾਰ ਨਾ ਕੋਇ ਲੰਘਾਈਆ। ਮੈਂ ਦੁੱਖ ਦੱਸਾਂ ਕਿਹੜਾ ਕਿਹੜਾ, ਸ੍ਰਿਸ਼ਟੀ ਦ੍ਰਿਸ਼ਟੀ ਕੂੜ ਨਾਲ ਹਲਕਾਈਆ। ਮੇਰੇ ਉਤੇ ਚੌਕੜੀ ਦਾ ਪੂਰਾ ਕਰ ਦੇ ਗੇੜਾ, ਚਕ੍ਰਵਰਤੀ ਆਪਣਾ ਹੁਕਮ ਵਰਤਾਈਆ। ਕੂੜੀ ਕਿਰਿਆ ਲਾ ਉਖੇੜਾ, ਜੜ ਚੇਤਨ ਦਾ ਪਰਦਾ ਦੇ ਚੁਕਾਈਆ। ਅੰਤ ਹਕੀਕੀ ਕਰ ਨਬੇੜਾ, ਹਕੀਕਤ ਦੇ ਮਾਲਕ ਹੋਣਾ ਸਹਾਈਆ। ਮੇਰਾ ਦੁੱਖ ਵਧਿਆ ਬਥੇਰਾ, ਬਹੁਭਾਂਤੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭ ਮੇਰਾ ਵੰਡ ਦੇ ਦਰਦ, ਦੀਨ ਦਿਆਲ ਦਇਆ ਕਮਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਪਾਰਬ੍ਰਹਮ ਇਕ ਅਖਵਾਈਆ। ਮੇਰੀ ਕਰਮਾਂ ਵਾਲੀ ਸਿੱਧੀ ਕਰ ਦੇ ਨਰਦ, ਪੁੱਠੀ ਦੇ ਬਦਲਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਮੇਰੀ ਮਨਜ਼ੂਰ ਕਰ ਲੈ ਅਰਜ਼, ਦਰ ਠਾਂਡੇ ਮੰਗ ਮੰਗਾਈਆ। ਮੈਨੂੰ ਐਸ ਵੇਲੇ ਤੇਰੀ ਗ਼ਰਜ਼, ਗ਼ਰੀਬ ਨਿਮਾਣਿਆਂ ਹੋਣਾ ਸਹਾਈਆ। ਤੇਰਾ ਖੇਲ ਤੱਕਾਂ ਅਚਰਜ, ਅਸਚਰਜ ਲੀਲਾ ਦੇਣੀ ਵਰਤਾਈਆ। ਮੇਰੇ ਉਤੋਂ ਮੇਟਣਾ ਅੰਧੇਰ ਗਰਦ, ਸਤਿ ਸਚ ਕਰ ਰੁਸ਼ਨਾਈਆ। ਤੂੰ ਵੇਖਣਹਾਰਾ ਲੱਖ ਚੁਰਾਸੀ ਜੀਵਾਂ ਜੰਤਾਂ ਫ਼ਰਦ, ਘਟ ਘਟ ਅੰਦਰ ਧਿਆਨ ਲਗਾਈਆ। ਮੈਂ ਸਦੀ ਚੌਧਵੀਂ ਹੋਈ ਨਪੜਦ, ਓਢਣ ਸੀਸ ਨਾ ਕੋਇ ਟਿਕਾਈਆ। ਮੇਰੇ ਉਤੇ ਖੜਕਣ ਵਾਲਾ ਖੰਡਾ ਖੜਗ, ਸ਼ਸ਼ਤਰ ਸ਼ਾਸ਼ਤਰਾਂ ਨਾਲ ਦੇਣ ਗਵਾਹੀਆ। ਲੇਖਾ ਜਾਣ ਲੈ ਪੁਰਾਣ ਗਰੜ, ਕੀ ਤੇਰੀ ਬੇਪਰਵਾਹੀਆ। ਲੇਖਾ ਤਕ ਲੈ ਗੋਰ ਮਰੜ, ਮਕਬਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਅਗੰਮਾ ਇਕੋ ਦਿਸੇ ਕਰੜ, ਸਖ਼ਤੀ ਦਾ ਸੁਖ਼ਨ ਦੇਣਾ ਸਮਝਾਈਆ।