ਪੁਸਤਕਾਲਾਭਾਗ ੨੩

੧੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੇਖ਼ਸਰ ਜ਼ਿਲਾ ਰੋਪੜ ਸੁਰਜੀਤ ਕੌਰ ਰੰਗੀਲਪੁਰ ਦੇ ਨਵਿਤ

ਧਰਨੀ ਕਹੇ ਪ੍ਰਭ ਮੈਂ ਹੋਈ ਡਾਵਾਂ ਡੋਲ, ਧੀਰਜ ਧਰਮ ਨਾ ਕੋਇ ਰਖਾਈਆ। ਸਚ ਵਸਤ ਰਹੀ ਨਾ ਕੋਲ, ਖ਼ਾਲੀ ਝੋਲੀ ਦਿਆਂ ਦੁਹਾਈਆ। ਪੂਰਾ ਤੋਲੇ ਕੋਈ ਨਾ ਤੋਲ, ਨਾਮ ਕੰਡਾ ਤਰਾਜੂ ਹੱਥ ਨਾ ਕੋਇ ਉਠਾਈਆ। ਮੇਰਾ ਸੁਣੀਂ ਬਿਨ ਰਸਨਾ ਵਾਲਾ ਬੋਲ, ਅਨਬੋਲਤ ਹੋ ਕੇ ਦਿਆਂ ਜਣਾਈਆ। ਮੈਨੂੰ ਜੀਵਾਂ ਜੰਤਾਂ ਕੂੜੀ ਕਿਰਿਆ ਵਿਚ ਦਿਤਾ ਰੋਲ, ਲਜਪਤ ਰਹਿਣ ਕੋਇ ਨਾ ਪਾਈਆ। ਮੇਰਾ ਅੰਤਸ਼ਕਰਨ ਦਾ ਦੁਖੜਾ ਫੋਲ, ਮੇਰੀ ਤੇਰੇ ਅਗੇ ਦੁਹਾਈਆ। ਮੈਂ ਨਿਮਾਣੀ ਧਵਲ ਧੌਲ, ਧਰਨੀ ਧਰਤ ਸੀਸ ਨਿਵਾਈਆ। ਮੇਰੇ ਮਾਲਕ ਖ਼ਾਲਕ ਆ ਜਾ ਮੇਰੇ ਕੋਲ, ਕੌਲ

ਇਕਰਾਰ ਆਪਣੇ ਪੂਰ ਕਰਾਈਆ। ਤੇਰਾ ਲੇਖਾ ਜਾਣ ਸਕੇ ਨਾ ਕੋਈ ਕਲਾ ਸੋਲ੍ਹ, ਅਨਕ ਕਲਧਾਰੀ ਤੇਰੀ ਵਡ ਵਡਿਆਈਆ। ਤੂੰ ਹਰ ਘਟ ਅੰਦਰ ਰਿਹਾ ਮੌਲ, ਮੌਲਾ ਮਾਲਕ ਇਕ ਅਖਵਾਈਆ। ਆਦਿ ਜੁਗਾਦਿ ਰਹੇ ਅਡੋਲ, ਅਡੁਲ ਕਦੇ ਨਾ ਜਾਈਆ। ਮੈਂ ਕੋਝੀ ਕਮਲੀ ਨਿਮਾਣੀ ਅਨਭੋਲ, ਭੁੱਲੜ ਹੋ ਕੇ ਸੀਸ ਨਿਵਾਈਆ। ਸਚਖੰਡ ਨਿਵਾਸੀ ਸਚ ਦਵਾਰਾ ਮੇਰੇ ਉਤੇ ਇਕੋ ਖੋਲ, ਇਕੋ ਭਿਛਿਆ ਨਾਮ ਵਰਤਾਈਆ। ਅਗੰਮੇ ਤੱਕੜ ਤੋਲ ਤੋਲ, ਜਗਤ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭ ਮੈਂ ਪੁਨਹ ਪੁਨਹ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਸੋ ਪੁਰਖ ਨਿਰੰਜਣ ਮੇਰੇ ਮੁਰਾਰ, ਹਰਿ ਪੁਰਖ ਨਿਰੰਜਣ ਤੇਰੀ ਸਰਨਾਈਆ। ਏਕੰਕਾਰੇ ਪਾਉਣੀ ਸਾਰ, ਆਦਿ ਨਿਰੰਜਣ ਅੰਧੇਰ ਮਿਟਾਈਆ। ਅਬਿਨਾਸ਼ੀ ਕਰਤੇ ਦੇ ਅਧਾਰ, ਸ੍ਰੀ ਭਗਵਾਨ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਪ੍ਰਭ ਪਾਉਣੀ ਸਾਰ, ਬ੍ਰਹਮ ਲੇਖੇ ਲੈਣਾ ਲਗਾਈਆ। ਸਤਿਗੁਰ ਸ਼ਬਦ ਤੇਰਾ ਹੋਵੇ ਜੈਕਾਰ, ਇਕੋ ਨਾਦ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਫਿਰਨ ਸੇਵਾਦਾਰ, ਭੱਜਣ ਵਾਹੋ ਦਾਹੀਆ। ਦੇਵਤ ਸੁਰ ਧੂੜੀ ਲਾਵਣ ਛਾਰ, ਖ਼ਾਕੀ ਖ਼ਾਕ ਰਮਾਈਆ। ਗਣ ਗੰਧਰਵ ਕਰਨ ਵਿਚਾਰ, ਕਿਨਰ ਯਸ਼ਪ ਸੀਸ ਝੁਕਾਈਆ। ਤੂੰ ਲੱਖ ਚੁਰਾਸੀ ਪਾਵੀਂ ਸਾਰ, ਚਾਰੇ ਖਾਣੀ ਧਿਆਨ ਲਗਾਈਆ। ਮੇਰੇ ਉਤੇ ਧੂਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਾਹਕਾਰ, ਹੌਕਿਆਂ ਭਰੀ ਲੋਕਾਈਆ। ਸਤਿ ਧਰਮ ਦਾ ਕਰੇ ਨਾ ਕੋਇ ਵਪਾਰ, ਸਚ ਹੱਥ ਕਿਸੇ ਨਾ ਆਈਆ। ਕਲਜੁਗ ਕੂੜ ਹੋਇਆ ਸਿਕਦਾਰ, ਡੰਕਾ ਝੂਠ ਵਜਾਈਆ। ਮਾਇਆ ਮਮਤਾ ਨਾਲ ਸਭ ਨੂੰ ਕੀਤਾ ਖ਼ਬਰਦਾਰ, ਆਲਸ ਨਿੰਦਰਾ ਦਿਤੀ ਮਿਟਾਈਆ। ਨਵ ਸੱਤ ਫਿਰੇ ਹੰਕਾਰ, ਭੱਜੇ ਵਾਹੋ ਦਾਹੀਆ। ਮੈਂ ਕੂਕ ਕਰਾਂ ਪੁਕਾਰ, ਦਰੋਹੀ ਤੇਰਾ ਨਾਮ ਦੁਹਾਈਆ। ਉਹ ਵੇਖ ਲੈ ਲਹਿਣਾ ਦੇਣਾ ਸੰਗ ਮੁਹੰਮਦ ਚਾਰ ਯਾਰ, ਯਰਾਨਾ ਆਪਣਾ ਫੋਲ ਫੁਲਾਈਆ। ਜਿਸ ਦੀ ਸ਼ਰਅ ਰਹੀ ਲਲਕਾਰ, ਆਪਣਾ ਬਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਪੈਗ਼ੰਬਰ ਮਾਰਦੇ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਤੇਰੇ ਸਚਖੰਡ ਦੀ ਖੋਲ ਕੇ ਤਾਕੀ, ਪਰਦਾ ਪਰਦਿਆਂ ਵਿਚੋਂ ਬਦਲਾਈਆ। ਕਿਸ ਬਿਧ ਸਾਡਾ ਲਹਿਣਾ ਮੁਕੇ ਬਾਕੀ, ਬਾਕਾਇਦਾ ਵੇਖ ਵਖਾਈਆ। ਤੇਰਾ ਖੇਲ ਤੱਕਦੇ ਪਰਮ ਪੁਰਖ ਸਮਰਾਥੀ, ਅਕਲ ਕਲ ਧਾਰੀ ਤੇਰੇ ਚਰਨ ਧਿਆਨ ਲਗਾਈਆ। ਤੂੰ ਆਦਿ ਜੁਗਾਦੀ ਮਾਲਕ ਨਾਥ ਅਨਾਥੀ, ਹੋਵੇਂ ਸਰਬ ਸਹਾਈਆ। ਜੋ ਕਲਜੁਗ ਅੰਤ ਭਗਤਾਂ ਬਣੇ ਸਾਥੀ, ਸਗਲਾ ਸੰਗ ਬਣਾਈਆ। ਲਹਿਣਾ ਦੇਣਾ ਪੂਰਾ ਕਰੇ ਮਸਤਕ ਮਾਥੀ, ਪੂਰਬ ਲੇਖਾ ਝੋਲੀ ਪਾਈਆ। ਆਪਣੀ ਮੰਜ਼ਲ ਤੱਕ ਲੈ ਘਾਟੀ, ਜੁਗ ਚੌਕੜੀ ਦੇ ਮਾਲਕ ਤੇਰੇ ਹੱਥ ਵਡਿਆਈਆ। ਬਹੁੜੀ ਮੇਰੇ ਉਤੇ ਚਾਰੋਂ ਕੁੰਟ ਹੋਈ ਅੰਧੇਰੀ ਰਾਤੀ, ਸਤਿ ਸਚ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਬਣੇ ਨਾ ਕੋਇ ਜਮਾਤੀ, ਜਗਤ ਵਿਦਿਆ ਦੀਨ ਦੁਨੀ ਹਲਕਾਈਆ। ਮੇਰੇ ਸਵਾਮੀ ਤੇਰਾ ਮੇਲ ਹੋਵੇ ਨਾ ਕਮਲਾਪਾਤੀ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਚਰਨ ਕਵਲ ਜੁੜੇ ਕਿਸੇ ਨਾ ਨਾਤੀ, ਨਾਤਾ ਬਿਧਾਤਾ ਸੰਗ ਨਾ ਕੋਇ ਬਣਾਈਆ।, ਆਹ ਤੱਕ ਲੈ ਮੇਰੀ ਬਿਨ ਅੱਖਰਾਂ ਵਾਲੀ ਪਾਤੀ, ਪਤ੍ਰਕਾ ਤੇਰੀ ਸਰਨ ਟਿਕਾਈਆ। ਜਿਸ ਵਿਚ ਨਾ ਜ਼ਿੰਦਗੀ ਨਾ ਹਯਾਤੀ, ਜੀਵਣ ਵੰਡ ਨਾ ਕੋਇ

ਵੰਡਾਈਆ। ਇਕੋ ਗੱਲ ਅਗੰਮੀ ਆਖੀ, ਬਿਨ ਅੱਖਰਾਂ ਦਿਤੀ ਜਣਾਈਆ। ਜਗਤ ਵਿਦਿਆ ਜਗਤ ਕਹਾਣੀ ਕਾਥੀ, ਕਥਨੀ ਕਥ ਸਮਝਾਈਆ। ਤੇਰੀ ਨਾਮ ਅਗੰਮੀ ਵਾਥੀ, ਜਿਸ ਦੀ ਚਾਰ ਜੁਗ ਦੇ ਸ਼ਾਸਤਰ ਸਿਫ਼ਤ ਸਾਲਾਹੀਆ। ਤੂੰ ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥੀ, ਤੇਰੀ ਧੂੜੀ ਖ਼ਾਕ ਰਮਾਈਆ। ਆਪਣੀ ਮੰਜ਼ਲ ਦੇ ਦੇ ਘਾਟੀ, ਘਾਟਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੈਂ ਜੁਗ ਜੁਗ ਦੀ ਪਾਂਧੀ, ਚੌਕੜੀ ਭੱਜਾਂ ਵਾਹੋ ਦਾਹੀਆ। ਮੈਂ ਕਲਜੁਗ ਅੰਤਮ ਥੱਕੀ ਮਾਂਦੀ, ਥਕਾਵਟ ਵਿਚ ਸੁਣਾਈਆ। ਮੇਰੇ ਪਰਮ ਪੁਰਖ ਮੇਰੇ ਉਤੇ ਹੁਕਮ ਦੀ ਆਉਣ ਵਾਲੀ ਆਂਧੀ, ਚਾਰੋਂ ਕੁੰਟ ਹਲੂਣਾ ਲਗਾਈਆ। ਸਭ ਦਾ ਲੇਖਾ ਮੁਕਣਾ ਜਿਨ੍ਹਾਂ ਸੂਰ ਖਾਧੀ ਢਾਂਡੀ, ਹੋਕਾ ਦੇ ਕੇ ਦਿਆਂ ਸੁਣਾਈਆ। ਝਗੜਾ ਵੇਖਣਾ ਈਸਾ ਮੁਹੰਮਦ ਵਾਲਾ ਗਵਾਂਢੀ, ਸਗਲਾ ਧਿਆਨ ਲਗਾਈਆ। ਵਿਦਿਆ ਵਾਲਾ ਦਿਸੇ ਕੋਇ ਨਾ ਪਾਂਡੀ, ਪੰਡਤ ਸਕੇ ਨਾ ਕੋਇ ਸਮਝਾਈਆ। ਮੈਂ ਕੂਕ ਕੂਕ ਸੁਣਾਉਂਦੀ, ਦਰੋਹੀ ਤੇਰਾ ਨਾਮ ਦੁਹਾਈਆ। ਮੇਰੀ ਤੇਰੇ ਬਿਨਾ ਪਤ ਜਾਂਦੀ, ਪਰਮੇਸ਼ਵਰ ਆਪਣਾ ਮੇਲਾ ਲੈਣਾ ਮਿਲਾਈਆ। ਲੱਜਿਆ ਰਖਣੀ ਧਰਨੀ ਕਹੇ ਮੇਰੀ ਜਗਿਆਸੂਆਂ ਵਾਲੀ ਮਾਂ ਦੀ, ਮਮਤਾ ਮੋਹ ਨਾਲ ਧਿਆਨ ਲਗਾਈਆ। ਦੀਨ ਦੁਨੀ ਦੀ ਆਸ਼ਾ ਤੱਕ ਲੈ ਕਾਂ ਦੀ, ਹੰਸ ਰੂਪ ਨਾ ਕੋਇ ਦਰਸਾਈਆ। ਵਡਿਆਈ ਰਹੀ ਨਾ ਤੇਰੇ ਨਾਂ ਦੀ, ਨਾਉਂ ਨਿਰੰਕਾਰ ਕੋਇ ਨਾ ਗਾਈਆ। ਸੁਹੰਜਣੀ ਰੁੱਤ ਨਹੀਂ ਕਿਸੇ ਥਾਂ ਦੀ, ਥਾਨ ਥਨੰਤਰ ਰੋਵਣ ਮਾਰਨ ਧਾਹੀਆ। ਵਡਿਆਈ ਦਿਸੇ ਕਿਸੇ ਨਾ ਬਾਂਹ ਦੀ, ਬਾਹੂ ਬਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਤੂੰ ਕਿਰਪਾ ਕਰ ਦੇ ਧੁਰ, ਧੁਰ ਮਾਲਕ ਦਇਆ ਕਮਾਈਆ। ਤੂੰ ਆਦਿ ਜੁਗਾਦੀ ਸਤਿਗੁਰ, ਗੁਰੂ ਗੁਰ ਤੇਰੀ ਸੇਵ ਕਮਾਈਆ। ਜੋ ਤੇਰੇ ਪਿਆਰ ਵਿਚ ਹਰਿ ਸੰਗਤ ਗਈ ਜੁਰ, ਆਤਮ ਪਰਮਾਤਮ ਜੋੜੀ ਲੈਣੀ ਬਣਾਈਆ। ਲੇਖਾ ਰਹਿ ਜਾਏ ਸ਼ੇਖ਼ੂ ਪੁਰ, ਪੁਰੀ ਆਪਣੀ ਦੇਣੀ ਬਣਾਈਆ। ਤੈਨੂੰ ਗਾਉਂਦੇ ਦੇਵਤ ਸੁਰ, ਸੁਰਤੀ ਤੋਂ ਬਾਹਰ ਧਿਆਨ ਰਖਾਈਆ। ਤੂੰ ਮੇਰੀ ਮਨਸਾ ਆਸਾ ਕਰ ਪੁਰ, ਪੂਰਨ ਬ੍ਰਹਮ ਦੇਣਾ ਦ੍ਰਿੜਾਈਆ। ਮੈਂ ਤੇਰੇ ਮਾਰਗ ਪਵਾਂ ਤੁਰ, ਤੁਰਤ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਣਾ ਨਾਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵਸਤ ਅਨਮੁੱਲੀ ਕਦੇ ਨਾ ਜਾਵੇ ਥੁੜ, ਅਤੋਟ ਅਤੁਟ ਦੇਣੀ ਵਰਤਾਈਆ।

੧੭ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨਤ ਜ਼ਿਲਾ ਲੁਧਿਆਣਾ ਡਾਕਖ਼ਾਨਾ ਜਸਪਾਲ ਬਾਂਗਰ ਬੱਗਾ ਸਿੰਘ ਦੇ ਗ੍ਰਹਿ

ਨਾਰਦ ਕਹੇ ਸੁਣ ਨੀ ਧਰਨੀ ਮਾਤਾ, ਬਹੁ ਮੱਤਾਂ ਵਾਲੀਏ ਤੈਨੂੰ ਦਿਆਂ ਸੁਣਾਈਆ। ਆਪਣੇ ਉਤੇ ਤੱਕ ਲੈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਗ਼ਰੀਬ ਨਿਮਾਣਿਆਂ ਪੁਛੇ ਕੋਈ ਨਾ ਵਾਤਾ, ਸਿਰ ਹੱਥ ਨਾ ਕੋਇ ਟਿਕਾਈਆ। ਕੋਝੀਏ ਕਮਲੀਏ ਆਪਣਾ ਖੋਲ ਕੇ ਵੇਖ ਲੈ ਖਾਤਾ, ਪੂਰਬ ਲੇਖਾ ਨਾਲ ਮਿਲਾਈਆ। ਕਵਣ ਵੇਲਾ ਤੇਰੇ ਉਤੋਂ ਕਲਜੁਗ ਮਿਟੇ ਵਾਟਾ, ਪਾਂਧੀ ਪੰਧ ਮੁਕਾਈਆ। ਤੇਰਾ ਪੂਰਾ ਹੋਵੇ

ਘਾਟਾ, ਤੋਟ ਰਹੇ ਨਾ ਰਾਈਆ। ਕੋਟਨ ਜੁਗ ਦੀਏ ਪੁਰਾਣੀਏ ਤੇਰਾ ਖੁਲਾ ਦਿਸੇ ਝਾਟਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੇਰਾ ਅੰਗਣ ਦਿਸੇ ਪਾਟਾ, ਚੀਥੜ ਰੰਗ ਨਾ ਕੋਇ ਰੰਗਾਈਆ। ਤੇਰੀ ਟੁੱਟੀ ਹੋਈ ਖਾਟਾ, ਸਿੰਘਾਸਣ ਆਸਣ ਨਾ ਕੋਇ ਵਡਿਆਈਆ। ਤੇਰਾ ਨੂਰ ਰਿਹਾ ਨਾ ਵਿਚ ਲਲਾਟਾ, ਚਾਂਦਨੀ ਚੰਦ ਨਾ ਕੋਇ ਰੁਸ਼ਨਾਈਆ। ਤੂੰ ਸੁਣ ਲੈ ਮੇਰੀਆਂ ਬਾਤਾ, ਬਾਤਨ ਦਿਆਂ ਜਣਾਈਆ। ਆਹ ਲੈ ਪਤ੍ਰਕਾ ਵਾਲਾ ਮੇਰਾ ਪਾਤਾ, ਬਿਨ ਅੱਖਰਾਂ ਦਿਆਂ ਵਖਾਈਆ। ਕੁਛ ਸੰਦੇਸ਼ਾ ਸੁਣ ਲੈ ਜੋ ਦੇਵੇ ਮੇਰਾ ਦਾਤਾ, ਦੋ ਜਹਾਨਾਂ ਰਿਹਾ ਦ੍ਰਿੜਾਈਆ। ਆਪਣੇ ਉਤੇ ਵੇਖ ਲੈ ਭਵਿਖਤਾਂ ਵਾਲਾ ਵਾਕਾ, ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਈਆ। ਨੀ ਕੋਝੀਏ ਤੇਰੇ ਉਤੇ ਸਤਿਗੁਰ ਸ਼ਬਦ ਨੌ ਖੰਡ ਪ੍ਰਿਥਮੀ ਦਾ ਖਿੱਚੀ ਫਿਰਦਾ ਖ਼ਾਕਾ, ਵੰਡ ਆਪਣੇ ਹੱਥ ਰਖਾਈਆ। ਲਹਿੰਦਾ ਚੜ੍ਹਦਾ ਦੱਖਣ ਪਹਾੜ ਤੱਕ ਲੈ ਇਲਾਕਾ, ਨੈਣ ਨੈਣਾਂ ਵਿਚੋਂ ਬਦਲਾਈਆ। ਰੂਹ ਬੁਤ ਦਿਸੇ ਕੋਈ ਨਾ ਪਾਕਾ, ਪਤਤ ਪੁਨੀਤ ਨਾ ਕੋਇ ਕਰਾਈਆ। ਤੇਰੇ ਉਤੇ ਬਦਲਣ ਵਾਲਾ ਸਾਕਾ, ਸਾਕੀ ਆਪਣਾ ਖੇਲ ਵਖਾਈਆ। ਓਹ ਤੱਕ ਸਤਿਗੁਰ ਸ਼ਬਦ ਚੜ੍ਹੇ ਅਗੰਮੇ ਰਾਕਾ, ਅਸਵ ਦੋ ਜਹਾਨ ਦੌੜਾਈਆ। ਨੀ ਤੇਰਾ ਚਾਰੇ ਕੂਟਾਂ ਖੋਲ ਕੇ ਤਾਕਾ, ਕੁੰਡੀ ਖਿੜਕੀ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਨਾਰਦ ਕਹੇ ਧਰਨੀਏ ਓਹ ਵੇਖ ਲੈ ਮੇਰੀ ਬੋਦੀ, ਪਰਮ ਪੁਰਖ ਦਿਤੀ ਵਡਆਈਆ। ਤੂੰ ਆਪਣਾ ਆਪ ਲੈ ਸੋਧੀ, ਬਸੁਧੇ ਤੈਨੂੰ ਦਿਆਂ ਸਮਝਾਈਆ। ਤੇਰੇ ਉਤੇ ਧਰਮ ਦਾ ਰਿਹਾ ਕੋਇ ਨਾ ਜੋਗੀ, ਜੁਗੀਸ਼ਰ ਨਜ਼ਰ ਕੋਇ ਨਾ ਆਈਆ। ਕਲਜੁਗ ਦੀਨ ਦੁਨੀ ਕੀਤੀ ਰੋਗੀ, ਹਉਮੇ ਹੰਗਤਾ ਨਾਲ ਮਿਲਾਈਆ। ਕੂੜੀ ਤ੍ਰਿਸ਼ਨਾ ਦੀ ਹੋਈ ਭੋਗੀ, ਭਸਮੜ ਰੂਪ ਨਾ ਕੋਇ ਦਰਸਾਈਆ। ਆਤਮ ਪਰਮਾਤਮ ਬਣੇ ਨਾ ਕੋਇ ਸੰਜੋਗੀ, ਸਾਚੇ ਰੰਗ ਨਾ ਕੋਇ ਸਮਾਈਆ। ਕੀ ਸੋਚਾਂ ਸੋਚੇ ਉਂਗਲ ਰੱਖ ਕੇ ਉਤੇ ਠੋਡੀ, ਨੈਣ ਨੈਣਾਂ ਵਿਚ ਮਟਕਾਈਆ। ਤੂੰ ਰਹੀ ਕਾਸੇ ਨਾ ਜੋਗੀ, ਬਲਹੀਣ ਤੇਰੀ ਕੀ ਚਤੁਰਾਈਆ। ਤੈਨੂੰ ਪਾਪਾਂ ਕੀਤਾ ਬੋਝੀ, ਭਾਰ ਸਕੇ ਨਾ ਕੋਇ ਉਠਾਈਆ। ਓਹ ਤੱਕ ਲੈ ਤੇਰੇ ਉਤੇ ਦੀਨ ਦੁਨੀਆ ਮਾਨਵ ਮਾਨਸ ਮਾਨੁਖ ਹੋਏ ਲੋਭੀ, ਮਮਤਾ ਵਿਚ ਸਰਬ ਹਲਕਾਈਆ। ਸਾਚਾ ਸੁਤ ਦੁਲਾਰਾ ਤੇਰੀ ਦਿਸੇ ਕੋਇ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਬੈਠਾ ਧਿਆਨ ਲਗਾਈਆ। ਤੂੰ ਖੇਲ ਵੇਖ ਲੈ ਜੋ ਮੇਰਾ ਠਾਕਰ ਕਰੇ ਮੌਜੀ, ਮਜਲਸ ਭਗਤਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਨਾਰਦ ਕਹੇ ਧਰਨੀਏ ਵੇਖ ਲੈ ਮੈਂ ਪੁਰਾਣਾ ਪਾਂਧਾ, ਚਾਕਰ ਚਾਰ ਜੁਗ ਅਖਵਾਈਆ। ਮੈਂ ਇਕੋ ਪੁਰਖ ਅਕਾਲ ਮਨਾਂਦਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਂਦਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਚਰਨ ਧੂੜੀ ਵਿਚ ਨਹਾਂਦਾ, ਸਰੋਵਰ ਇਕੋ ਸੋਭਾ ਪਾਈਆ। ਨੀ ਮੈਂ ਅਗੰਮਾ ਭੇਵ ਖੁਲਾਉਂਦਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਤੇਰੇ ਉਤੇ ਕਲਜੁਗ ਘਰ ਘਰ ਅਗਨੀ ਲਾਉਂਦਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤਪਾਈਆ। ਕਿਸੇ ਦੇ ਸੀਸ ਤੇ ਸੁਹਾਗ ਦਾ ਰਿਹਾ ਨਾ ਕੋਇ ਪਰਾਂਦਾ, ਪਤੀਬਰਤ ਨਜ਼ਰ ਕੋਇ ਨਾ ਆਈਆ। ਬਲ ਰਿਹਾ ਕਿਸੇ ਨਾ ਬਾਂਹ ਦਾ, ਬਲਧਾਰੀ ਬਲ ਨਾ ਕੋਇ ਵਖਾਈਆ। ਓਹ ਤੱਕ ਲੈ ਝਗੜਾ ਪੈਣਾ ਸੂਰ ਗਾਂ ਦਾ, ਸ਼ਰਅ ਜਗਤ ਵਾਲੀ ਸਮਝਾਈਆ। ਨੀ ਤੇਰੇ ਉਤੋਂ ਨਿਸ਼ਾਨ ਉਡਣਾ ਪ੍ਰਭੂ ਦੇ ਨਾਂ ਦਾ, ਨਾਉਂ ਨਿਰੰਕਾਰ ਰਸਨ ਕੋਇ ਨਾ ਗਾਈਆ। ਤੇਰਾ ਮਾਣ ਨਹੀਂ ਰਹਿਣਾ ਮਾਂ ਦਾ, ਮਮਤਾ ਕੂੜ ਵਾਲੀ ਹਲਕਾਈਆ।

ਮੇਰਾ ਵਕਤ ਸੁਹੰਜਣਾ ਆਉਣਾ ਚਾਅ ਦਾ, ਚਾਓ ਘਨੇਰਾ ਇਕ ਵਖਾਈਆ। ਤੇਰਾ ਰਾਹ ਬਦਲਣਾ ਥਲ ਅਸਗਾਹ ਦਾ, ਵਹਿਣਾ ਵਹਿਣ ਵਹਾਈਆ। ਤੂੰ ਹੁਕਮ ਸੁਣਨਾ ਉਸ ਅਮਾਮ ਅਗੰਮੀ ਖ਼ੁਦਾ ਦਾ, ਜੋ ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਖੇਲ ਖਿਲਾਇਆ ਦੀਨ ਮਜ਼੍ਹਬ ਜੁਦਾ ਦਾ, ਵੱਖਰੀ ਕਲਮਿਆਂ ਵੰਡ ਵੰਡਾਈਆ। ਸੰਦੇਸ਼ ਫ਼ਰਮਾਨਾ ਸੁਣਨਾ ਪੈਗ਼ਾਮ ਓਸ ਸਦਾ ਦਾ, ਜੋ ਸੱਦੇ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਧਰਨੀ ਕਹੇ ਨਾਰਦਾ ਪੰਡਤਾ ਮੈਂ ਮੂਲ ਨਾ ਡਰਦੀ, ਡਰਪੋਕ ਨਾ ਰੂਪ ਬਣਾਈਆ। ਮੈਂ ਓਸ ਪ੍ਰਭੂ ਦਾ ਇਕੋ ਨਾਮ ਪੜ੍ਹਦੀ, ਦੂਜੀ ਸਿਫ਼ਤ ਨਾ ਕੋਇ ਸਲਾਹੀਆ। ਓਸੇ ਦੀ ਮੰਜ਼ਲ ਚੜ੍ਹਦੀ, ਜੋ ਸਭ ਦਾ ਪਿਤਾ ਮਾਈਆ। ਮੈਂ ਵਣਜਾਰਨ ਓਸੇ ਦੇ ਘਰ ਦੀ, ਜੋ ਗ੍ਰਹਿ ਮੰਦਰ ਇਕ ਸੁਹਾਈਆ। ਤੈਨੂੰ ਖ਼ਬਰ ਨਹੀਂ ਮੇਰੇ ਦਰ ਦੀ, ਕੀ ਪਰਦਿਆਂ ਵਿਚ ਲਿਆ ਛੁਪਾਈਆ। ਮੈਂ ਵਣਜਾਰਨ ਨਹੀਂ ਜੋਰੂ ਜ਼ਰ ਦੀ, ਜ਼ਾਹਰ ਜ਼ਹੂਰ ਦਿਆਂ ਦ੍ਰਿੜਾਈਆ। ਨਾਰਦਾ ਮੇਰੇ ਉਤੇ ਖੇਲ ਹੋਣੀ ਅਛਲ ਅਛੱਲ ਦੀ, ਜੋ ਵਲੀਆ ਛਲੀਆ ਧੁਰ ਦਾ ਮਾਹੀਆ। ਜਿਸ ਕਲਾ ਮੇਟਣੀ ਕਲਜੁਗ ਕਲ ਦੀ, ਕਲ ਕਲਕੀ ਨਾਉਂ ਪ੍ਰਗਟਾਈਆ। ਉਸ ਰੁੱਤ ਸੁਹੰਜਣੀ ਕਰਨੀ ਮੇਰੇ ਉਤੇ ਨਿਹਚਲ ਧਾਮ ਅਟਲ ਦੀ, ਅਟਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸਵਾਮੀ ਦਇਆ ਕਮਾਈਆ। ਨਾਰਦ ਕਹੇ ਧਰਨੀਏ ਤੂੰ ਭੋਲੀ ਭਾਲੀ, ਬਸੁਧੇ ਤੈਨੂੰ ਸਮਝ ਜ਼ਰਾ ਨਾ ਆਈਆ। ਨੀ ਤੇਰੇ ਉਤੇ ਰੈਣ ਕਾਲੀ, ਕਮਲੀਏ ਕੋਝੀਏ ਆਪਣੀ ਲੈ ਅੰਗੜਾਈਆ। ਸਚ ਦੀ ਰਹੀ ਨਾ ਕੋਈ ਧਰਮਸਾਲੀ, ਦਵਾਰਾ ਧਰਮ ਨਾ ਕੋਇ ਵਡਿਆਈਆ। ਫਲ ਰਿਹਾ ਨਾ ਮਾਨਸ ਡਾਲੀ, ਤਨ ਵਜੂਦ ਸਿੰਮਲ ਵਾਂਗ ਲਹਿਰਾਈਆ। ਸਤਿਗੁਰ ਸ਼ਬਦ ਨਾ ਦਿਸੇ ਪਾਲੀ, ਸਿਰ ਹੱਥ ਨਾ ਕੋਇ ਟਿਕਾਈਆ। ਮਸਤਕ ਚੜ੍ਹੇ ਕਿਸੇ ਨਾ ਲਾਲੀ, ਖ਼ੁਮਾਰੀ ਨਾਮ ਨਾ ਕੋਇ ਰਖਾਈਆ। ਪ੍ਰੀਤੀ ਮਿਲੇ ਕਿਤੋਂ ਨਾ ਭਾਲੀ, ਪ੍ਰੇਮ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜਾ ਸਭ ਦੀ ਕਰੇ ਦਲਾਲੀ, ਵਿਚੋਲਾ ਪੰਚ ਵਿਕਾਰ ਬਣਾਈਆ। ਓਹ ਝਗੜਾ ਤੱਕ ਲੈ ਤੇਰੇ ਉਤੇ ਹੋਣਾ ਝਟਕੇ ਨਾਲ ਹਲਾਲੀ, ਜਗਤ ਜਹਾਨ ਧਿਆਨ ਲਗਾਈਆ। ਨੀ ਤੂੰ ਨੌ ਸੌ ਚੁਰਾਨਮੇਂ ਜੁਗ ਦੀ ਬਾਲੀ, ਨੰਨ੍ਹੀ ਨੱਢੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਆਪ ਅਖਵਾਈਆ। ਧਰਨੀਏ ਸੁਣ ਲੈ ਨਾਰਦ ਦੀਆਂ ਵਿਚਾਰਾਂ, ਵਿਚਰ ਕੇ ਦਿਆਂ ਜਣਾਈਆ। ਤੂੰ ਕੀ ਜਾਣੇ ਓਸ ਪ੍ਰਭੂ ਦੀਆਂ ਸਾਰਾਂ, ਜੋ ਮਹਾਸਾਰਥੀ ਅਖਵਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀਆਂ ਬੀਤੀਆਂ ਆਪਣੀ ਆਪਣੀ ਵਾਰਾਂ, ਥਿਰ ਰਹਿਣ ਕੋਇ ਨਾ ਪਾਈਆ। ਤੂੰ ਓਸ ਨੂੰ ਕਰ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਜਿਸ ਖੇਲ ਕਰਨਾ ਅਗੰਮ ਅਪਾਰਾ, ਅਲਖ ਅਗੋਚਾਰ ਆਪਣਾ ਵੇਸ ਵਟਾਈਆ। ਜਿਸ ਨੂੰ ਸਾਰੇ ਕਹਿੰਦੇ ਕਲ ਕਲਕੀ ਅਵਤਾਰਾ, ਪੈਗ਼ੰਬਰਾਂ ਲਹਿਣੇ ਦਏ ਚੁਕਾਈਆ। ਗੁਰੂਆਂ ਕਰੇ ਨਾ ਕੋਇ ਉਧਾਰਾ, ਮਕਰੂਜ਼ ਕਰਜ਼ੇ ਸਭ ਦੇ ਦਏ ਚੁਕਾਈਆ। ਓਹ ਤੱਕ ਲੈ ਨੂਰ ਅਲਾਹ ਪਰਵਰਦਿਗਾਰ ਸਾਂਝਾ ਯਾਰਾ, ਯਾਮਬੀਨ ਇਕ ਅਖਵਾਈਆ। ਜਿਸ ਦਾ ਇਕੋ ਇਕ ਦਵਾਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਧਰਨੀਏ ਉਠ ਕੇ ਖੋਲ ਅੱਖਾਂ, ਬਿਨ ਅੱਖਾਂ ਨੈਣ ਉਠਾਈਆ। ਆਪਣਾ ਸਵਾਮੀ ਤੱਕ ਲੈ ਸਖਾ, ਸਖ਼ੀ ਸੁਲਤਾਨ ਅਗੰਮ ਅਥਾਹੀਆ।

ਓਸ ਨੂੰ ਟੇਕ ਲੈ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਦਾ ਖੇਲ ਯਥਾਰਥ ਯਥਾ, ਯਦਪ ਆਪਣਾ ਹੁਕਮ ਵਰਤਾਈਆ। ਜਿਸ ਦੇ ਸਭ ਕੁਛ ਹੱਥਾ, ਵੇਖਣਹਾਰਾ ਚਾਈਂ ਚਾਈਂਆ। ਜਿਸ ਦੇ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਓਹ ਲੇਖਾ ਜਾਣੇ ਤਤ ਅੱਠਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਭੇਵ ਖੁਲਾਉਣਾ ਮੰਦਰ ਮੱਠਾ, ਕਾਅਬਿਆਂ ਪਰਦਾ ਰਹੇ ਨਾ ਰਾਈਆ। ਸੋ ਸਵਾਮੀ ਅੰਤਰਜਾਮੀ ਵਸਣਹਾਰਾ ਘਟ ਘਟਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਜਿਸ ਦੇ ਹੁਕਮ ਵਿਚ ਪੂਰਬ ਲੇਖਾ ਟੱਪਾ, ਟਾਪੂਆਂ ਦਾ ਲੇਖਾ ਦਏ ਮੁਕਾਈਆ। ਓਸ ਦੇ ਨਾਮ ਦਾ ਇਕੋ ਅੱਖਰ ਤੱਕ ਲੈ ਪੱਪਾ, ਪੂਰਨ ਪਾਰਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲਾਈਆ। ਧਰਨੀ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰਾ ਦਿਆਂ ਜਣਾਈਆ। ਮੈਂ ਸੰਦੇਸ਼ਾ ਰਹੀ ਸੁਣੀ, ਜੋ ਅਣਸੁਣਤ ਰਿਹਾ ਦ੍ਰਿੜਾਈਆ। ਜੋ ਸਵਾਮੀ ਮੇਰਾ ਵਡ ਗੁਣੀ, ਗਹਿਰ ਗੰਭੀਰ ਅਖਵਾਈਆ। ਜੋ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਰਿਹਾ ਚੁਣੀ, ਫੜ ਬਾਹੋਂ ਗੋਦ ਉਠਾਈਆ। ਭਾਗ ਲਗਾ ਕੇ ਧਰਮ ਧਾਰ ਦੀ ਕੁੱਲੀ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਦੇ ਕੇ ਵਸਤ ਨਾਮ ਅਨਮੁੱਲੀ, ਖ਼ਾਲੀ ਭੰਡਾਰੇ ਦਏ ਭਰਾਈਆ। ਨਾਲ ਬਣ ਕੇ ਮਾਲਕ ਸੁਲਹਕੁਲੀ, ਕੁਲ ਮਾਲਕ ਇਕ ਅਖਵਾਈਆ। ਨਾਰਦਾ ਓਸ ਦਾ ਜਾਪ ਭਗਤਾਂ ਕੀਤਾ ਨਹੀਂ ਕਦੇ ਰਸਨਾ ਬੁਲ੍ਹੀਂ, ਸਦਾ ਹਿਰਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਵੇਸ ਵਟਾਈਆ। ਨਾਰਦ ਕਹੇ ਧਰਨੀਏ ਓਹ ਸਾਹਿਬ ਬੜਾ ਸ਼ਰਾਰਤੀ, ਤੈਨੂੰ ਸ਼ਰਅ ਨਾਲ ਜਣਾਈਆ। ਜਿਸ ਦੇ ਨਾਮ ਕਲਮੇ ਇਬਾਰਤੀ, ਅੱਖਰਾਂ ਨਾਲ ਪੜ੍ਹਾਈਆ। ਜਿਸ ਦੀ ਘਿਰਤ ਦੀਪ ਵਾਲੀ ਆਰਤੀ, ਜੋਤਾਂ ਜਗਤ ਵਿਚ ਚਮਕਾਈਆ। ਜਿਸ ਦੀ ਵਿਦਿਆ ਵੱਖਰੀ ਵੱਖਰੀ ਫ਼ਾਰਸੀ, ਫ਼ੈਸਲਾ ਆਪਣੇ ਹੱਥ ਰਖਾਈਆ। ਨੀ ਓਹ ਲਹਿਣਾ ਦੇਣਾ ਜਾਣੇ ਨਵ ਸੱਤ ਵਿਚੋਂ ਭਾਰਤੀ, ਭਾਰਦਵਾਜ ਰਿਸ਼ੀ ਗਿਆ ਸਮਝਾਈਆ। ਕਿਸੇ ਸਮਝ ਨਾ ਆਏ ਉਸ ਦੀ ਸਾਰ ਦੀ, ਪਰਦਾ ਸਕੇ ਨਾ ਕੋਇ ਉਠਾਈਆ।ਜਿਸ ਖੇਲ ਖਿਲਾਉਣੀ ਪੁਰਖ ਨਾਰ ਦੀ, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਉਸ ਧਾਰ ਤੱਕਣੀ ਜੁਗ ਚਾਰ ਦੀ, ਚੌਕੜੀ ਚਰਨਾਂ ਹੇਠ ਦਬਾਈਆ। ਉਠ ਵੇਖ ਲੈ ਤੇਰੇ ਉਤੇ ਦੀਨ ਦੁਨੀ ਪੁਕਾਰਦੀ, ਬਹੁੜੀ ਬਹੁੜੀ ਕਰ ਕੁਰਲਾਈਆ। ਓਹ ਵਕਤ ਸੁਹੰਜਣਾ ਸਦੀ ਚੌਧਵੀਂ ਖੇਲ ਤੱਕ ਲੈ ਸੰਗ ਮੁਹੰਮਦ ਚਾਰ ਯਾਰ ਦੀ, ਨਾਤਾ ਬਿਧਾਤਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲਾਈਆ। ਧਰਤੀ ਕਹੇ ਨਾਰਦ ਕੀ ਮੁਹੰਮਦ ਨਾਲ ਯਾਰਾਨਾ, ਚਾਰ ਯਾਰੀ ਕੀ ਸੰਗ ਬਣਾਈਆ। ਕੁਝ ਦੱਸ ਦੇ ਖੇਲ ਪੁਰਾਣਾ, ਦਰ ਤੇਰੇ ਮੰਗ ਮੰਗਾਈਆ। ਤੂੰ ਵੇਖੀਂ ਮਾਰ ਧਿਆਨਾ, ਪੂਰਬ ਖੋਜ ਖੁਜਾਈਆ। ਤੂੰ ਵਿਦਿਆ ਦਾ ਵਿਦਵਾਨਾ, ਵਿਦਿਤ ਨਜ਼ਰੀ ਆਈਆ। ਤੂੰ ਭਗਤੀ ਵਿਚ ਮਿਲੇਂ ਭਗਵਾਨਾ, ਭਗਵਨ ਵਿਚ ਸਮਾਈਆ। ਮੈਨੂੰ ਖ਼ੁਸ਼ੀ ਦਾ ਦੇ ਬਿਆਨਾ, ਬਿਨਾ ਅਕਲ ਬੁਧੀ ਸਮਝਾਈਆ। ਨਾਰਦ ਕਹੇ ਧਰਨੀਏ ਮੈਂ ਇਕੋ ਬਚਨ ਸੁਣਾਉਣਾ, ਸਚ ਨਾਲ ਸਮਝਾਈਆ। ਤੇਰੇ ਉਤੇ ਸਰਬ ਪਛਤਾਉਣਾ, ਪਸ਼ਚਾਤਾਪ ਕਰੇ ਲੋਕਾਈਆ। ਕਲਜੁਗ ਕੂੜ ਡੰਕ ਵਜਾਉਣਾ, ਨਵ ਸੱਤ ਸ਼ਨਵਾਈਆ। ਰਾਓ ਰੰਕ ਉਠਾਉਣਾ, ਸ਼ਾਹ ਹਕੀਰ ਲੜਾਈਆ। ਮਾਣ ਰਹੇ ਨਾ ਕਿਸੇ ਜਵਾਨਾ, ਸੂਰਬੀਰ ਨਾ ਕੋਇ ਚਤੁਰਾਈਆ। ਨਵ ਖੰਡ ਹੋਣ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਚੌਦਾਂ ਤਬਕ ਤਬਕ ਕੁਰਲਾਣਾ, ਚੌਦਾਂ ਲੋਕ ਦਿਆਂ

ਸੁਣਾਈਆ। ਨੀ ਸਭ ਨੂੰ ਭੁਲਣਾ ਪੀਣਾ ਖਾਣਾ, ਜਗਤ ਸੇਜ ਨਾ ਕੋਇ ਸੁਹਾਈਆ। ਸੁਣ ਸੰਦੇਸ਼ਾ ਬਿਨਾ ਕਾਨਾ, ਕਾਇਨਾਤ ਵਿਚ ਜਣਾਈਆ। ਪ੍ਰਭ ਦਾ ਹੁਕਮ ਵਰਤਣਾ ਮਹਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਓਹ ਵੇਖ ਅਵਤਾਰ ਕਰਨ ਧਿਆਨਾ, ਨਿਰਗੁਣ ਧਾਰ ਲੈਣ ਅੰਗੜਾਈਆ। ਪੈਗ਼ੰਬਰ ਹੋਣ ਪ੍ਰੇਸ਼ਾਨਾ, ਹੈਰਾਨੀ ਵਿਚ ਦੁਹਾਈਆ। ਸਾਡਾ ਆ ਗਿਆ ਨੂਰ ਅਲਾਹੀ ਇਕ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵੱਖਰੀ ਹੋਣੀ ਕਲਾਮਾ, ਕਲਮਾ ਅਗੰਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਏ ਵਡਿਆਈਆ। ਧਰਨੀ ਕਹੇ ਨਾਰਦਾ ਮੈਂ ਉਸੇ ਦੀ ਕਰਾਂ ਉਡੀਕ, ਇਕੋ ਇਕ ਧਿਆਨ ਲਗਾਈਆ। ਜੋ ਅੰਧੇਰੇ ਮੇਟੇ ਤਾਰੀਕ, ਨੂਰੀ ਚੰਦ ਕਰੇ ਰੁਸ਼ਨਾਈਆ। ਹੋਵੇ ਲਾਸ਼ਰੀਕ, ਸ਼ਰਅ ਦਾ ਪੰਧ ਮੁਕਾਈਆ। ਬਖ਼ਸ਼ੇ ਹਕ ਤੌਫ਼ੀਕ, ਤੋਹਫ਼ੇ ਜਗਤ ਨਾਮ ਵਰਤਾਈਆ। ਸਭ ਨੂੰ ਬਣਾਏ ਰਫ਼ੀਕ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਪਿਛਲੇ ਜੁਗ ਗਏ ਬੀਤ, ਕਲਜੁਗ ਅੰਤਮ ਲੇਖਾ ਦਏ ਮੁਕਾਈਆ। ਜਿਸ ਦੀ ਸਭ ਤੋਂ ਵੱਖਰੀ ਹੋਣੀ ਰੀਤ, ਰੀਤੀਵਾਨ ਦਇਆ ਕਮਾਈਆ। ਜਨ ਭਗਤਾਂ ਬਖ਼ਸ਼ੇ ਚਰਨ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਪਾਪੀਆਂ ਕਰੇ ਪੁਨੀਤ, ਪਤਤਾਂ ਦਏ ਵਡਿਆਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਅਬਾ ਇਕੋ ਇਕ ਵਖਾਈਆ। ਜਿਸ ਸ਼ਰਅ ਦੀ ਮੇਟਣੀ ਲੀਕ, ਮਾਰਗ ਇਕੋ ਇਕ ਦਰਸਾਈਆ। ਜਿਸ ਨੇ ਸਭ ਨੂੰ ਕਰਨੀ ਤਬਲੀਕ, ਤਮਹੀਦ ਜਿਸ ਦੀ ਸਮਝੇ ਕੋਇ ਨਾ ਰਾਈਆ। ਉਸ ਦਾ ਮਾਰਗ ਹੋਣਾ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਦਸ ਕਰਨ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਸੋ ਭਗਤਾਂ ਆਸ਼ਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਇਕ ਦਰਸਾਈਆ। ਨਾਰਦ ਕਹੇ ਧਰਨੀਏ ਉਹ ਸਾਹਿਬ ਸੂਰਾ ਸਰਬੰਗਾ, ਹਰਿ ਕਰਤਾ ਇਕ ਅਖਵਾਈਆ। ਓਹ ਸਭ ਦੇ ਨਾਲੋਂ ਚੰਗਾ, ਚੰਗੀ ਦਏ ਵਡਿਆਈਆ। ਜਿਸ ਦੇ ਹੁਕਮ ਵਿਚ ਮੈਂ ਜੁਗ ਚੌਕੜੀ ਫਿਰਦਾ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਪੁਛਦਾ ਰਿਹਾ ਗੋਦਾਵਰੀ ਸੁਰਸਤੀ ਜਮਨਾ ਗੰਗਾ, ਸਹਿਜ ਸਹਿਜ ਸਹਿਜ ਸੁਣਾਈਆ। ਕਿਥੇ ਵੱਜੇ ਉਸ ਦਾ ਮਰਦੰਗਾ, ਕਮਲੀਓ ਮੈਨੂੰ ਦਿਓ ਦ੍ਰਿੜਾਈਆ। ਜਿਸ ਨੇ ਨਿਸ਼ਾਨ ਮੇਟਣਾ ਮੁਹੰਮਦ ਵਾਲਾ ਤਾਰਾ ਚੰਦਾ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਜੋ ਗ਼ਰੀਬ ਨਿਮਾਣਿਆਂ ਸਦਾ ਬਖ਼ਸ਼ੰਦਾ, ਰਹਿਮਤ ਆਪਣੀ ਹਕ ਕਮਾਈਆ। ਨਾਰਦ ਕਹੇ ਮੈਨੂੰ ਆਵਾਜ਼ ਆਈ ਬ੍ਰਾਹਮਣਾ ਓਹ ਬਾਹਰੋਂ ਤਤਾਂ ਵਾਲਾ ਬੰਦਾ, ਅੰਤਰ ਜੋਤੀ ਜਾਤਾ ਡਗਮਗਾਈਆ। ਜਿਸ ਖੇਲ ਖਿਲਾਇਆ ਗੋਬਿੰਦ ਧਾਰ ਪੁਰੀ ਅਨੰਦਾ, ਜੋਤੀ ਜਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦ੍ਰਿੜਾਈਆ। ਨਾਰਦ ਕਹੇ ਧਰਨੀਏ ਓਹ ਮੇਰਾ ਤੇਰਾ ਸ਼ਾਹੋ ਭੂਪ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦਾ ਆਦਿ ਜੁਗਾਦੀ ਸਤਿ ਸਰੂਪ, ਜੋਤੀ ਜਾਤਾ ਡਗਮਗਾਈਆ। ਜੋ ਵਸੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦਾ ਇਕੋ ਸ਼ਬਦ ਦੁਲਾਰਾ ਪੂਤ, ਸ਼ਬਦੀ ਸ਼ਬਦ ਸ਼ਬਦ ਅਖਵਾਈਆ। ਦੋ ਜਹਾਨਾਂ ਬਣੇ ਦੂਤ, ਭੱਜੇ ਵਾਹੋ ਦਾਹੀਆ। ਜਿਸ ਦੀ ਰਮਜ਼ ਸਕੇ ਕੋਈ ਨਾ ਬੂਝ, ਬੁੱਧੀ ਚਲੇ ਨਾ ਕੋਇ ਚਤੁਰਾਈਆ।

ਓਹ ਅੰਤ ਕੰਤ ਭਗਵੰਤ ਭੇਵ ਖੁਲਾਏ ਗੂਝ, ਪਰਦਾ ਆਪ ਉਠਾਈਆ। ਵਿਰੋਲਣਹਾਰਾ ਪਾਣੀ ਦੂਧ, ਸਤਿ ਸਚ ਨਾਲ ਮਿਲਾਈਆ। ਜਿਸ ਦੀ ਮੰਜ਼ਲ ਇਕ ਮਕਸੂਦ, ਹਕੀਕਤ ਦਾ ਮਾਲਕ ਇਕ ਅਖਵਾਈਆ। ਜਿਸ ਲੇਖੇ ਲਾਉਣੇ ਜਨ ਭਗਤਾਂ ਕਾਇਆ ਭਾਂਡੇ ਪੰਜ ਭੂਤ, ਤਨ ਵਜੂਦਾਂ ਖ਼ੁਸ਼ੀ ਬਣਾਈਆ। ਸਤਿ ਸਚ ਦੀ ਦੇ ਕੇ ਸੂਚ, ਸੰਜਮ ਇਕ ਸਮਝਾਈਆ। ਸੁਹੰਜਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਵਿਤ੍ਰ ਕਰਕੇ ਬੁਤ, ਬੁਤਖ਼ਾਨਿਆਂ ਦਏ ਵਡਿਆਈਆ। ਤੂੰ ਹੋਣਾ ਉਸ ਤੇ ਖ਼ੁਸ਼, ਖ਼ੁਸ਼ੀਆਂ ਢੋਲੇ ਗਾਈਆ। ਧਰਨੀ ਝਟ ਲਿਆ ਪੁਛ, ਸੈਨਤ ਨਾਲ ਸੁਣਾਈਆ। ਨਾਰਦਾ ਕੀ ਓਹ ਮੇਰੇ ਉਤੇ ਮੇਟੇ ਅੰਧੇਰਾ ਘੁੱਪ, ਕਿਰਿਆ ਕੂੜ ਮਿਟਾਈਆ। ਕੀ ਭਗਤਾਂ ਸ਼ਬਦੀ ਗੋਦੀ ਲਏ ਚੁੱਕ, ਆਪਣੇ ਸੰਗ ਰਖਾਈਆ। ਨਾਰਦ ਕਹੇ ਧਰਨੀਏ ਉਸ ਨੇ ਇਕੋ ਦੱਸਣੀ ਤੂੰ ਮੇਰਾ ਮੈਂ ਤੇਰਾ ਤੁਕ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਸ ਦੇ ਨਾਲ ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁਕ, ਅਗਨੀ ਤਪਸ਼ ਨਾ ਕੋਇ ਤਪਾਈਆ। ਫੇਰ ਆਉਣਾ ਪਏ ਨਾ ਜਨਣੀ ਕੁੱਖ, ਜੂਨੀ ਜੂਨ ਨਾ ਕੋਇ ਭਵਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਦੇਵਣ ਆਇਆ ਸੁਖ, ਸੁਖ ਸਾਗਰ ਵਿਚ ਸਮਾਈਆ। ਬਿਨਾ ਭਗਤੀਉਂ ਜਾਵੇ ਤੁਠ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰਾ ਦੇਵੇ ਕੁੱਠ, ਮਾਇਆ ਮੋਹ ਦਏ ਮਿਟਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਹਰਿਜਨ ਲਏ ਉਠਾਈਆ। ਆਪ ਬਣਾ ਕੇ ਆਪਣੇ ਸੁਤ, ਸੁਤ ਦੁਲਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਅਬਿਨਾਸ਼ੀ ਅਚੁਤ, ਚਤੁਰਥ ਆਪਣਾ ਹੁਕਮ ਵਰਤਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਸਰਾਭਾ ਨਗਰ ਚੰਦਾ ਸਿੰਘ ਕਲੋਨੀ ਲੁਧਿਆਣਾ ਸ਼ਹਿਰ ਮਲਕੀਅਤ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀਏ ਸੁਣ ਮੇਰੀ ਸਲਾਹ, ਬਿਨ ਮਸ਼ਵਰੇ ਦਿਆਂ ਜਣਾਈਆ। ਆਪਣੇ ਉਤੇ ਤੱਕ ਗੁਨਾਹ, ਬਿਨ ਨੈਣਾਂ ਨੈਣ ਉਠਾਈਆ। ਦੀਨ ਦੁਨੀ ਭੁੱਲੀ ਰਾਹ, ਮਾਰਗ ਪੰਥ ਨਾ ਕੋਇ ਚਤੁਰਾਈਆ। ਝਾਤੀ ਮਾਰ ਲੈ ਥਲ ਅਸਗਾਹ, ਟਿੱਲੇ ਪਰਬਤ ਖੋਜ ਖੁਜਾਈਆ। ਸਾਚਾ ਦਿਸੇ ਨਾ ਕੋਇ ਮਲਾਹ, ਬੇੜਾ ਪਾਰ ਨਾ ਕੋਇ ਲੰਘਾਈਆ। ਤੂੰ ਕਿਸ ਨੂੰ ਕਹੇ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਆਪਣੀ ਖੜੀ ਕਰ ਦੇ ਬਾਂਹ, ਬਿਨ ਹੱਥਾਂ ਹੱਥ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣੇ ਰਿਹਾ ਚੁਕਾਈਆ। ਨਾਰਦ ਕਹੇ ਧਰਨੀਏ ਮੈਂ ਵੇਖੀ ਅੰਦਰੂਨੀ ਤੇਰੀ ਹਾਲਤ, ਗ੍ਰਹਿ ਗ੍ਰਹਿ ਧਿਆਨ ਲਗਾਈਆ। ਨਵ ਸੱਤ ਦਿਸੇ ਜਹਾਲਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪਿਤਾ ਪੂਤ ਹੋਈ ਅਦਾਵਤ, ਗੁਰ ਚੇਲਾ ਕਰੇ ਲੜਾਈਆ। ਵਸਤ ਨਾਮ ਕਰੇ ਨਾ ਕੋਇ ਸਖ਼ਾਵਤ, ਅਮੁਲ ਅਤੁਲ ਨਾ ਕੋਇ ਵਰਤਾਈਆ। ਚਾਰੋਂ ਕੁੰਟ ਤੱਕ ਬਗ਼ਾਵਤ, ਝਗੜਾ ਕੂੜ ਲੋਕਾਈਆ। ਸਾਚੀ ਦੇਵੇ ਨਾਮ ਨਾ ਕੋਇ ਨਿਆਮਤ, ਨਿਆਂਕਾਰ ਨਜ਼ਰ ਕੋਇ ਨਾ ਆਈਆ। ਤੇਰੀ ਮਿੱਟੀ ਖ਼ਾਕ ਕਿਸ ਦੀ ਦਏ ਦਿਆਨਤ, ਖ਼ਿਆਨਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਨਾਰਦ ਮੈਂ ਆਪਣੀ ਧਾਰ ਹੋਈ ਦੁਖੀ, ਦੁੱਖੜੇ ਦਿਆਂ ਸੁਣਾਈਆ। ਮੇਰੀ ਸੁਫ਼ਲ ਦਿਸੇ ਨਾ ਕੁੱਖੀ, ਕੁੱਖੀ ਭਾਗ ਨਾ ਕੋਇ ਲਗਾਈਆ। ਦੁਰਮਤ ਮੈਲ ਧੋਏ ਕੋਇ ਨਾ ਮੁਖੀ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਮੇਰੇ ਉਤੇ ਦੀਨ ਦੁਨੀਆ ਹੋਈ ਭੁੱਖੀ, ਤ੍ਰਿਸ਼ਨਾ ਜਗਤ ਨਾ ਕੋਇ ਮਿਟਾਈਆ। ਮੈਂ ਨਿਗਾਹ ਮਾਰੀ ਮਾਨਸ ਮਨੁੱਖੀ, ਮਾਨਵ ਧਿਆਨ ਲਗਾਈਆ। ਮੇਰੀ ਖੇਲ ਨਹੀਂ ਰਹਿਣੀ ਲੁਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿੰਨਾਂ ਚਿਰ ਸ਼ਬਦ ਧਾਰ ਨਾ ਹੋਈ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਓਨਾਂ ਚਿਰ ਮੇਰੀ ਮੰਜ਼ਲ ਨਹੀਂ ਜਾਣੀ ਮੁਕੀ, ਕਲਜੁਗ ਪੰਧ ਨਾ ਕੋਇ ਮੁਕਾਈਆ। ਮੇਰੀ ਘੜੀ ਸੁਹੰਜਣੀ ਢੁੱਕੀ, ਵੇਲਾ ਵਕਤ ਨਾਲ ਮਿਲਾਈਆ। ਮੇਰੀ ਦੁਹਾਈ ਮੇਰੇ ਉਤੇ ਸ੍ਰਿਸ਼ਟੀ ਜਾਣੀ ਲੁੱਟੀ, ਲੁਟੇਰਾ ਬਣੇ ਧੁਰ ਦਾ ਮਾਹੀਆ। ਜਿਸ ਲੇਖਾ ਵੇਖਣਾ ਜਾਪ ਬੁੱਲ੍ਹਾਂ ਬੁੱਟੀਂ, ਹਿਰਦੇ ਭਗਤਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਪ੍ਰੀਤ ਕਦੇ ਨਾ ਟੁੱਟੀ, ਜੁਗ ਜੁਗ ਟੁੱਟਿਆਂ ਗੰਢ ਪਵਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਇੰਜਨ ਸ਼ੈਡ ਕੂਚਾ ਨ੦ ੯ ਮਕਾਨ ਨ੦ ੭੦੯
ਲੁਧਿਆਣਾ ਸ਼ਹਿਰ ਨਿਰਵੈਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਕਿਰਪਾ ਕਰੇ ਨਾ ਕੋਈ ਬਿਨ ਤੁਧ, ਮਿਹਰਵਾਨ ਮਿਹਰ ਨਾ ਕੋਇ ਕਰਾਈਆ। ਮੈਂ ਬਸੁਧਾ ਹੋਈ ਬੇਸੁਧ, ਸੁਦੀ ਵਦੀ ਸਮਝ ਕਿਛ ਨਾ ਪਾਈਆ। ਦਰੋਹੀ ਮੇਰੇ ਉਤੇ ਹੋਣ ਵਾਲਾ ਯੁੱਧ, ਯੁਧਿਸ਼ਟਰ ਦਾ ਲੇਖਾ ਦਏ ਗਵਾਹੀਆ। ਤੂੰ ਕਲਜੁਗ ਜੀਵਾਂ ਨਿਰਮਲ ਕਰ ਦੇ ਬੁਧ, ਬਿਬੇਕ ਆਪ ਬਣਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਅਗਨੀ ਜਾਵੇ ਬੁਝ, ਮਮਤਾ ਮੋਹ ਨਾ ਕੋਇ ਜਲਾਈਆ। ਸਭ ਨੂੰ ਤੇਰਾ ਦਵਾਰਾ ਜਾਏ ਸੁਝ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਮੈਂ ਨਿਮਾਣੀ ਨਿਕਰਮਣ ਹੱਥ ਨਹੀਂ ਕੁਝ, ਖ਼ਾਲੀ ਝੋਲੀ ਦਿਆਂ ਵਖਾਈਆ। ਮੇਰੇ ਉਤੇ ਕਲਜੁਗ ਔਧ ਜਾਵੇ ਪੁਗ, ਅਗੇ ਪੰਧ ਨਾ ਕੋਇ ਵਖਾਈਆ। ਮੇਰਾ ਮਿਟਾ ਦੇ ਹਰਖ ਸੋਗ, ਚਿੰਤਾ ਗ਼ਮ ਦੇ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣੇ ਨਾਮ ਦਾ ਬਖ਼ਸ਼ ਦੇ ਯੋਗ, ਯੁਗਤੀ ਆਪਣੀ ਇਕ ਦ੍ਰਿੜਾਈਆ। ਪਾਪਾਂ ਭਾਰ ਉਤਾਰ ਦੇ ਬੋਝ, ਪਤਤ ਪੁਨੀਤ ਕਰ ਲੋਕਾਈਆ। ਹਰ ਹਿਰਦਾ ਦੇਣਾ ਸੋਧ, ਸਤਿਗੁਰ ਸ਼ਬਦ ਸ਼ਬਦ ਵਡਿਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਹੋਵੇ ਜੋਗ, ਕਲਮਾ ਕਾਇਨਾਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਰਿਹਾ ਪੁਕਾਰ, ਕੂਕ ਕੂਕ ਸੁਣਾਈਆ। ਮੇਰੇ ਉਤੇ ਨਿਗਾਹ ਮਾਰ, ਸਦੀ ਚੌਧਵੀਂ ਅੱਖ ਖੁਲਾਈਆ। ਮੁਹੰਮਦ ਨਾਲ ਈਸਾ ਵਜਾਏ ਧੁਰ ਸਿਤਾਰ, ਸਤਹ ਬੁਲੰਦੀ ਨਜ਼ਰ ਕਿਸੇ ਨਾ ਆਈਆ। ਤੂੰ ਪੇਸ਼ੀਨਗੋਈਆਂ ਪੇਸ਼ਤਰ ਸਭ ਦੀਆਂ ਵੇਖਣਹਾਰ, ਭਵਿਖਤਾਂ ਪਰਦਾ ਆਪ ਖੁਲਾਈਆ। ਲਹਿਣਾ ਦੇਣਾ ਤੱਕ ਤੇਈ ਅਵਤਾਰ, ਤਰੇਤਾ ਸਤਿਜੁਗ ਦੁਆਪਰ ਜੋ ਆਸ਼ਾ ਗਏ ਰਖਾਈਆ। ਗੁਰੂ ਦਸ ਜੋ ਸ਼ਬਦ ਸੰਦੇਸ਼ਾ

ਦਿਤਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਮੇਰੇ ਸਵਾਮੀ ਅੰਤਰਜਾਮੀ ਪਰਵਰਦਿਗਾਰ ਸਾਂਝੇ ਯਾਰ ਮੇਰੇ ਉਤੇ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਮੈਂ ਦਿਵਸ ਰੈਣ ਨਵ ਖੰਡ ਸੱਤ ਦੀਪ ਕਰਾਂ ਗਿਰਿਆਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਪਰਮ ਪੁਰਖ ਪਰਮਾਤਮ ਮੈਂ ਤੇਰਾ ਕਰਦੀ ਰਹੀ ਇੰਤਜ਼ਾਰ, ਗਿਣ ਗਿਣ ਆਪਣਾ ਵਕਤ ਲੰਘਾਈਆ। ਧੰਨ ਭਾਗ ਜੋਤੀ ਜਾਤੇ ਪੁਰਖ ਬਿਧਾਤੇ ਸ਼ਬਦੀ ਧਾਰ ਹੋਇਉਂ ਜ਼ਾਹਰ, ਜ਼ਾਹਰ ਜ਼ਹੂਰ ਤੇਰੀ ਓਟ ਤਕਾਈਆ। ਤੂੰ ਕਰਨੀ ਕਰਤਾ ਕਰਤਾ ਪੁਰਖ ਕਰਤਾਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਤੇਰੇ ਚਰਨ ਕਵਲਾਂ ਮਸਤਕ ਧੂੜੀ ਲਾਵਾਂ ਛਾਰ, ਸ਼ਹਿਨਸ਼ਾਹ ਧੂੜੀ ਟਿੱਕੇ ਖ਼ਾਕ ਦੇਣੇ ਰਮਾਈਆ। ਮੈਂ ਜੁਗ ਚੌਕੜੀ ਤੇਰੀ ਸੇਵਾਦਾਰ, ਲੱਖ ਚੁਰਾਸੀ ਸੀਨੇ ਉਤੇ ਟਿਕਾਈਆ। ਖ਼ਾਦਮ ਹੋ ਕੇ ਖ਼ਿਦਮਤਗਾਰ, ਜੁਗ ਜੁਗ ਆਪਣਾ ਸੰਗ ਬਣਾਈਆ। ਤੂੰ ਵੇਖੇਂ ਵਿਗਸੇਂ ਪਾਵਣਹਾਰਾ ਸਾਰ, ਨਿਰਗੁਣ ਨੂਰ ਨੂਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦੇਣੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਪਿਛਲੀ ਨਹੀਂ ਕੋਈ ਬਾਕੀ, ਬਾਕਾਇਦਾ ਦਿਆਂ ਜਣਾਈਆ। ਕਲਜੁਗ ਮਨੂਆ ਸਭ ਦਾ ਕੀਤਾ ਆਕੀ, ਨਿਮਰਤਾ ਵਿਚ ਨਾ ਕੋਇ ਸਮਾਈਆ। ਪੰਜ ਤਤ ਝਗੜਾ ਪਿਆ ਖ਼ਾਕੀ, ਤਨ ਵਜੂਦ ਕਰੇ ਲੜਾਈਆ। ਬਜਰ ਕਪਾਟ ਖੁਲ੍ਹੇ ਕਿਸੇ ਨਾ ਤਾਕੀ, ਸ਼ਬਦ ਨਾਦ ਧੁਨ ਨਾ ਕੋਇ ਸ਼ਨਵਾਈਆ। ਅੰਤਸ਼ਕਰਨ ਮਿਟੇ ਕਿਸੇ ਨਾ ਅੰਧੇਰੀ ਰਾਤੀ, ਜੋਤ ਨੂਰ ਨਾ ਕੋਇ ਰੁਸ਼ਨਾਈਆ। ਪਿਆਰ ਰਿਹਾ ਨਾ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਪਵਿਤ੍ਰ ਦਿਸੇ ਨਾ ਕਿਸੇ ਹਯਾਤੀ, ਜੀਵਣ ਜ਼ਿੰਦਗੀ ਕੋਇ ਨਾ ਲੇਖੇ ਪਾਈਆ। ਝਗੜਾ ਤੱਕ ਲੈ ਕਾਗ਼ਜ਼ਾਤੀ, ਗ੍ਰੰਥ ਸ਼ਾਸਤਰ ਦੇਣ ਗਵਾਹੀਆ। ਸਤਿ ਧਰਮ ਦੀ ਨਜ਼ਰ ਨਾ ਆਏ ਪ੍ਰਭਾਤੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਦਰੋਹੀ ਫਿਰੀ ਲੋਕਮਾਤੀ, ਮਨ ਮਤ ਹੋਈ ਹਲਕਾਈਆ। ਤੇਰੀ ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਸਚਖੰਡ ਮਿਲਣ ਕੋਇ ਨਾ ਜਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਸਦੀ ਚੌਧਵੀਂ ਪੰਧ ਮੁਕੇ ਨਾ ਵਾਟੀ, ਚੁਰਾਸੀ ਗੇੜ ਨਾ ਕੋਇ ਕਟਾਈਆ। ਤੂੰ ਮੇਰਾ ਮਾਲਕ ਖ਼ਾਲਕ ਏਕੰਕਾਰ ਇਕ ਅਬਿਨਾਸ਼ੀ, ਅਬਿਨਾਸ਼ੀ ਕਰਤੇ ਦਿਆਂ ਸੁਣਾਈਆ। ਸਚ ਮੰਡਲ ਰਹੀ ਕੋਈ ਨਾ ਰਾਸੀ, ਤੇਰਾ ਰਸਤਾ ਦੀਨ ਦੁਨੀ ਗਈ ਭੁਲਾਈਆ। ਜਿਸ ਧਾਰ ਪਿਛੇ ਹਜ਼ਰਤ ਈਸਾ ਚੜ੍ਹਿਆ ਫਾਸੀ, ਸਲੀਬ ਗਲ ਵਿਚ ਲਟਕਾਈਆ। ਉਸ ਅੰਤ ਅਖ਼ੀਰ ਇਕੋ ਗੱਲ ਆਖੀ, ਬਿਨ ਅੱਖਰਾਂ ਗਿਆ ਜਣਾਈਆ। ਮੇਰਾ ਪਰਵਰਦਿਗਾਰ ਸਾਂਝਾ ਯਾਰ ਨੂਰ ਨੁਰਾਨਾ ਹੋਵੇ ਸਾਖੀ, ਸਾਖਿਆਤ ਨੂਰ ਨੂਰ ਕਰੇ ਰੁਸ਼ਨਾਈਆ। ਮੁਹੰਮਦ ਦੱਸੇ ਅਪਣਾ ਭਵਿਖਤ ਵਾਕੀ, ਚਾਰ ਯਾਰਾਂ ਨਾਲ ਮਿਲਾਈਆ। ਮੇਰਾ ਅਮਾਮ ਅਮਾਮਾ ਅੰਤਮ ਪੁਛੇ ਵਾਤੀ, ਵਾਤਾਵਰਨ ਤੱਕੇ ਖ਼ਲਕ ਖ਼ੁਦਾਈਆ। ਓਹ ਆਵੇ ਆਪ ਇਤਫ਼ਾਕੀ, ਇਤਫ਼ਾਕੀਆ ਆਪਣਾ ਖੇਲ ਖਿਲਾਈਆ। ਚੌਦਾਂ ਸਦੀਆਂ ਮੁਕਾਵੇ ਵਾਟੀ, ਅਗੇ ਪੰਧ ਰਹੇ ਨਾ ਰਾਈਆ। ਸਚ ਧਰਮ ਚਲਾਏ ਹਾਟੀ, ਹਟਵਾਣਾ ਹੋਵੇ ਧੁਰ ਦਾ ਮਾਹੀਆ। ਝਗੜਾ ਮੇਟ ਕੇ ਜ਼ਾਤ ਪਾਤੀ, ਦੀਨਾਂ ਮਜ਼੍ਹਬਾਂ ਇਕੋ ਰੰਗ ਰੰਗਾਈਆ। ਉਸ ਦਾ ਕਲਮਾ ਹੋਵੇ ਸਫ਼ਾਤੀ, ਸ਼ਰਅ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਜੋੜਨਾ ਨਾਤੀ, ਨਾਤਾ ਬਿਧਾਤਾ ਇਕੋ ਲੈਣਾ ਬੰਧਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਨਿਊ ਜਨਤਾ ਨਗਰ ਲੁਧਿਆਣਾ ਸ਼ਹਿਰ ਜਸਵੰਤ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਲੈ ਆਪਣੇ ਬਰਦੇ, ਬੰਦੀਖ਼ਾਨੇ ਜਨਮ ਕਰਮ ਦੇ ਤੋੜ ਤੁੜਾਈਆ। ਪਰਦੇ ਲਾਹ ਦੇ ਆਪਣੇ ਘਰ ਦੇ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਵਣਜਾਰੇ ਹੋਵਣ ਤੇਰੇ ਨਾਮ ਹਰਿ ਦੇ, ਹਰ ਹਿਰਦੇ ਦੇਣੀ ਵਡਿਆਈਆ। ਦੀਨ ਦੁਨੀ ਦੁੱਖ ਰਹਿਣ ਨਾ ਭਰਦੇ, ਭਾਂਡਾ ਭਰਮ ਭਉ ਭੰਨਾਈਆ। ਤੇਰੀ ਮੰਜ਼ਲ ਜਾਣ ਚੜ੍ਹਦੇ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਹਿਣ ਪੜ੍ਹਦੇ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤ੍ਰੈਗੁਣ ਅਗਨੀ ਰਹਿਣ ਨਾ ਸੜਦੇ, ਨਾਮ ਮੇਘ ਦੇਣਾ ਬਰਸਾਈਆ। ਲੇਖੇ ਮੁਕਾਉਣੇ ਸੀਸ ਧੜ ਦੇ, ਤਤਵ ਤਤ ਦੇਣਾ ਰੰਗਾਈਆ। ਝਗੜੇ ਰਹਿਣ ਨਾ ਚੋਟੀ ਜੜ ਦੇ, ਚੇਤਨ ਆਪਣਾ ਖੇਲ ਖਿਲਾਈਆ। ਇਸ਼ਨਾਨ ਕਰਾਉਣੇ ਚਰਨ ਸਰੋਵਰ ਸਾਚੇ ਸਰ ਦੇ, ਸਤਿਗੁਰ ਆਪਣੀ ਦਇਆ ਕਮਾਈਆ। ਤੇਰੇ ਭਗਤ ਜਨ ਕਦੇ ਨਾ ਮਰਦੇ, ਮਰ ਜੀਵਤ ਰੂਪ ਵਟਾਈਆ। ਮੇਰੇ ਉਤੇ ਨਵਾਂ ਘਾੜਨ ਘੜ ਦੇ, ਘੜਨ ਭੰਨਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਦੇ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਨੂਰੀ ਚੰਦ ਚੰਦ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਅਗਨੀ ਤਤ ਬੁਝਾਈਆ। ਦਰਸ਼ਨ ਦੇ ਕੇ ਇਕ ਇਕਾਂਤ, ਸਚ ਸਿੰਘਾਸਣ ਸੋਭਾ ਪਾਈਆ। ਵਿਛੋੜਾ ਰਹੇ ਨਾ ਲੋਕਮਾਤ, ਮੇਲ ਮੇਲਣਾ ਸਹਿਜ ਸੁਭਾਈਆ। ਆਤਮ ਪਰਮਾਤਮ ਜੋੜਨਾ ਨਾਤ, ਪਾਰਬ੍ਰਹਮ ਬ੍ਰਹਮ ਆਪਣੇ ਗ੍ਰਹਿ ਵਸਾਈਆ। ਤੂੰ ਸਵਾਮੀ ਸਭ ਦਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰੀ ਬੇਨੰਤੀ ਬਿਨ ਅੱਖਰਾਂ ਸੁਣ ਲੈ ਬਾਤ, ਬਾਤਨ ਪਰਦਾ ਦੇਣਾ ਖੁਲਾਈਆ। ਜਨ ਭਗਤਾਂ ਪੰਧ ਮੇਟ ਦੇ ਵਾਟ, ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਨੂਰ ਦੇ ਲਲਾਟ, ਸ਼ਬਦ ਅਨਾਦੀ ਕਰ ਸ਼ਨਵਾਈਆ। ਪੂਰਬ ਰਹੇ ਕੋਇ ਨਾ ਘਾਟ, ਅਗਲਾ ਲੇਖਾ ਲਹਿਣਾ ਝੋਲੀ ਦੇਣਾ ਪਾਈਆ। ਭਾਗ ਲਗਾ ਕੇ ਕਾਇਆ ਮਾਟ, ਕੰਚਨ ਗੜ੍ਹ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭ ਭਗਤਾਂ ਅੰਦਰ ਮਾਰ ਲੈ ਝਾਕੀ, ਅਨੁਭਵ ਆਪਣਾ ਧਿਆਨ ਲਗਾਈਆ। ਬਜਰ ਕਪਾਟੀ ਖੋਲ ਦੇ ਤਾਕੀ, ਜੋ ਤਕਵਾ ਤੇਰੇ ਉਤੇ ਰਖਾਈਆ। ਮਨੂਆ ਮਨ ਰਹੇ ਨਾ ਆਕੀ, ਦਹਿ ਦਿਸ਼ ਨਾ ਉਠ ਉਠ ਧਾਹੀਆ। ਨਾਮ ਪਿਆਲਾ ਪਿਆ ਦੇ ਬਣ ਕੇ ਸਾਕੀ, ਸਾਖਿਆਤ ਸਨਮੁਖ ਹੋ ਕੇ ਮਿਲਣਾ ਚਾਈਂ ਚਾਈਂਆ। ਧਰਮ ਦੀ ਧਾਰ ਆਪਣਾ ਜੋੜ ਲੈ ਨਾਤੀ, ਨਾਤਾ ਬਿਧਾਤਾ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਪੁਛ ਲੈ ਵਾਤੀ, ਸਰਗੁਣ ਵੇਖਣਾ ਥਾਉਂ ਥਾਈਂਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਲੁਧਿਆਣਾ ਸ਼ਹਿਰ ਹਰਬੰਸ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਧਰਨੀ ਮੈਂ ਜੁਗ ਜੁਗ ਹਰਿਜਨ ਵੇਖਦਾ, ਬਿਨ ਨੇਤਰ ਨੈਣ ਉਠਾਲ। ਮੈਂ ਲੇਖਾ ਜਾਣਾ ਜਨਮ ਕਰਮ ਦੀ ਰੇਖ ਦਾ,

ਚੁਰਾਸੀ ਵਿਚੋਂ ਲਵਾਂ ਸੁਰਤ ਸੰਭਾਲ। ਮੇਰਾ ਖੇਲ ਅਵੱਲੜਾ ਭੇਸ ਦਾ, ਜੋਤੀ ਜਾਤਾ ਬਣਾਂ ਆਪ ਗੋਪਾਲ। ਅੰਤ ਨਿਵਾਸੀ ਬਣਿਆ ਸੰਬਲ ਦੇਸ ਦਾ, ਸਾਢੇ ਤਿੰਨ ਹੱਥ ਅੰਦਰ ਰਿਹਾ ਸਭ ਦੀ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਖਣਹਾਰਾ ਸ਼ਾਹ ਕੰਗਾਲ। ਧਰਨੀ ਧਰਤ ਧਵਲ ਧੌਲ ਮੈਂ ਦਇਆ ਕਮਾਵਾਂਗਾ। ਦੀਨ ਦਿਆਲ ਇਕ ਅਖਵਾਵਾਂਗਾ। ਭਗਤ ਵਛਲ ਰੂਪ ਪਰਗਟਾਵਾਂਗਾ। ਅਛਲ ਛਲ ਖੇਲ ਖਿਲਾਵਾਂਗਾ। ਮਹੀਅਲ ਜਲ ਥਲ ਫੋਲ ਫੁਲਾਵਾਂਗਾ। ਟਿੱਲੇ ਪਰਬਤ ਵੇਖ ਅਟੱਲ, ਚੋਟੀਆਂ ਉਤੋਂ ਪਰਦੇ ਲਾਹਵਾਂਗਾ। ਕਰਨੀ ਤੱਕ ਕੇ ਕਲਜੁਗ ਕਲ, ਕਲ ਕਾਤੀਆਂ ਭੇਵ ਖੁਲਾਵਾਂਗਾ। ਮੇਰਾ ਇਕੋ ਦੀਪਕ ਜੋਤੀ ਜਾਏ ਬਲ, ਬਲ ਬਾਵਨ ਲੇਖੇ ਪੂਰ ਕਰਾਵਾਂਗਾ। ਜਨ ਭਗਤਾਂ ਕਾਇਆ ਤਨ ਵਜੂਦ ਲਗਾ ਕੇ ਫਲ, ਫਲੀਭੂਤ ਆਪ ਕਰਾਵਾਂਗਾ। ਧਾਮ ਦੱਸ ਨਿਹਚਲ ਅਟੱਲ, ਉਚ ਪਦਵੀ ਇਕ ਜਣਾਵਾਂਗਾ। ਜਿਥੇ ਜੋਤੀ ਜੋਤ ਜਾਏ ਰਲ, ਤਨ ਵਜੂਦ ਨਾ ਕੋਇ ਵਖਾਵਾਂਗਾ। ਹਰਿਜਨ ਸਚ ਸਿੰਘਾਸਣ ਲੈਣਾ ਮਲ, ਬਿਨ ਪਾਵਾ ਚੂਲ ਪਲੰਘ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਦੱਸ ਅਟਲ, ਅਚਲ ਮਹਲ ਆਪ ਜਣਾਵਾਂਗਾ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਲੁਧਿਆਣਾ ਸ਼ਹਿਰ ਦਰਸ਼ਨ ਸਿੰਘ ਅਜਨੌਧ ਦੇ ਨਵਿਤ

ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰ ਵੇਖ ਲੈ ਆਪ, ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਵਧਿਆ ਪਾਪ, ਚਾਰ ਕੁੰਟ ਕੁੰਟ ਹਲਕਾਈਆ। ਹਉਮੇ ਰੋਗ ਹੋਇਆ ਸੰਤਾਪ, ਸਹਿੰਸਾ ਸਕੇ ਨਾ ਕੋਇ ਮਿਟਾਈਆ। ਅੰਤਰ ਦ੍ਰਿਸ਼ਟੀ ਭੁੱਲਿਆ ਜਾਪ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਤੂੰ ਕਿਰਪਾ ਕਰਨੀ ਲੋਕਮਾਤ, ਮਾਤ ਪਿਤ ਤੇਰੀ ਸਰਨਾਈਆ। ਜਨ ਭਗਤਾਂ ਮੇਟ ਅੰਧੇਰੀ ਰਾਤ, ਜੋਤੀ ਜੋਤ ਕਰ ਰੁਸ਼ਨਾਈਆ। ਘਰ ਸਵਾਮੀ ਪੁਛ ਬਾਤ, ਮਿਹਰਵਾਨ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਤੱਕ ਲੈ ਵਾਟ, ਨਵ ਸੱਤ ਖੋਜ ਖੁਜਾਈਆ। ਜਨ ਭਗਤਾਂ ਇਕੋ ਪਤਣ ਬਖ਼ਸ਼ਣਾ ਘਾਟ, ਦੂਸਰ ਤੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਤੇਰੇ ਉਤੇ ਇਕੋ ਆਸ, ਆਸਾ ਮਨਸਾ ਪੂਰ ਕਰਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਲੁਧਿਆਣਾ ਸ਼ਹਿਰ ਜਰਨੈਲ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਧਰਨੀ ਨਾ ਰੋ ਰੋ ਕਰ ਪੁਕਾਰ, ਬ੍ਰਿਹੋਂ ਵਿਚ ਕੁਰਲਾਈਆ। ਮੇਰਾ ਆਦਿ ਜੁਗਾਦੀ ਖੇਲ ਅਪਾਰ, ਅਪਰੰਪਰ ਹੋ ਕੇ ਆਪ ਖਿਲਾਈਆ। ਮੇਰਾ ਜੁਗ ਚੌਕੜੀ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਮੇਰਾ ਲੇਖਾ ਗੁਰ ਪੈਗ਼ੰਬਰ ਅਵਤਾਰ, ਅਵਤਰੀ ਹੋ ਕੇ ਖੇਲ ਖਿਲਾਈਆ। ਮੇਰਾ ਲਹਿਣਾ ਦੇਣਾ ਸਦਾ ਜੁਗ ਚਾਰ, ਚੌਕੜੀ ਹੁਕਮੇ ਵਿਚ ਭਵਾਈਆ। ਜੁਗ ਜੁਗ ਨਿਰਗੁਣ ਹੋ ਕੇ

ਭਗਤਾਂ ਪਾਵਾਂ ਸਾਰ, ਸਰਗੁਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਪੁਰਖ ਅਕਾਲ ਕਹੇ ਧਰਨੀ ਹਰਿਜਨ ਸਾਚੇ ਸ਼ਬਦ ਧਾਰ ਉਧਾਰਾਂਗਾ। ਨਿਗਾਹ ਬਿਨ ਨੈਣਾਂ ਅੱਖ ਉਠਾਲਾਂਗਾ। ਦਰਗਾਹ ਸਾਚੀ ਸਚਖੰਡ ਦਵਾਰ ਬਹਾਲਾਂਗਾ। ਬਿਨ ਤਤ ਵਜੂਦਾਂ ਆਤਮ ਧਾਰ ਸੰਭਾਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਖਾਲਾਂਗਾ। ਧਰਨੀ ਕਹੇ ਕਿਰਪਾ ਕਰੀਂ ਮੇਰੇ ਭਗਵੰਤ, ਦਰ ਠਾਂਡੇ ਮੰਗ ਮੰਗਾਈਆ। ਤੇਰੀ ਮਹਿੰਮਾ ਸਦਾ ਬੇਅੰਤ, ਜੁਗ ਜੁਗ ਤੇਰੀ ਬੇਪਰਵਾਹੀਆ। ਤੂੰ ਆਤਮ ਪਰਮਾਤਮ ਧਾਰੀ ਕੰਤ, ਕੰਤੂਹਲ ਇਕ ਅਖਵਾਈਆ। ਤੇਰਾ ਨਾਮ ਨਿਧਾਨਾ ਮੰਤ, ਜੁਗ ਜੁਗ ਕਰੇ ਪੜ੍ਹਾਈਆ। ਤੂੰ ਬੋਧ ਅਗਾਧਾ ਪੰਡਤ, ਬਿਨ ਅੱਖਰਾਂ ਅੱਖਰ ਸੁਣਾਈਆ। ਕਲਜੁਗ ਅੰਤ ਜਨ ਭਗਤਾਂ ਅੰਦਰੋਂ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਸਾਚਾ ਮੇਲ ਮਿਲਾ ਦੇ ਸੰਗਤ, ਹਰਿ ਸੰਗਤ ਵਿਚ ਸਮਾਈਆ। ਨਾਮ ਵਿਹੂਣਾ ਕੋਈ ਰਹੇ ਨਾ ਭੁੱਖਾ ਨੰਗਤ, ਵਸਤ ਅਮੁਲ ਦੇਣੀ ਵਰਤਾਈਆ। ਸਭ ਦੇ ਅੰਦਰੋਂ ਮੇਟਣੀ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਦੇ ਆਪਣੀ ਭਗਤੀ, ਭਗਵਨ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਦੇ ਦੇ ਸ਼ਕਤੀ, ਸ਼ਖ਼ਸੀਅਤ ਅੰਦਰੋਂ ਦੇ ਬਦਲਾਈਆ। ਤੂੰ ਸਭ ਦਾ ਨਿਧ ਪ੍ਰਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਰੋ ਪੁਕਾਰਾਂ ਧਰਤੀ, ਧਵਲ ਕੂਕ ਕੂਕ ਸੁਣਾਈਆ। ਕਿਰਪਾ ਕਰ ਦੇ ਮਾਲਕ ਅਰਸ਼ੀ, ਫ਼ਰਸ਼ ਉਤੇ ਵੇਖਣਾ ਚਾਈਂ ਚਾਈਂਆ। ਜਨ ਭਗਤਾਂ ਇਕੋ ਇਕ ਸੁਹਾ ਦੇ ਬਰਸੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਜਨਮ ਕਰਮ ਦੀ ਮੇਟ ਦੇ ਹਰਸੀ, ਹਵਸ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆਪਣੇ ਭਗਤ, ਭਗਵਨ ਧਿਆਨ ਲਗਾਈਆ। ਵੇਖ ਲੈ ਆਪਣਾ ਜਗਤ, ਦੀਨ ਦੁਨੀ ਖੋਜ ਖੁਜਾਈਆ। ਤੱਕ ਲੈ ਆਪਣਾ ਵਕਤ, ਜੋ ਅਵਤਾਰ ਪੈਗ਼ੰਬਰ ਗੁਰ ਗਏ ਸੁਣਾਈਆ। ਸਾਚੀ ਰਹੀ ਕਿਸੇ ਨਾ ਸ਼ਕਤ, ਚਾਰ ਕੁੰਟ ਹੋਇਆ ਹਲਕਾਈਆ। ਝਗੜਾ ਤੱਕ ਲੈ ਬੂੰਦ ਰਕਤ, ਨਾੜੀ ਨਾੜੀ ਦਏ ਦੁਹਾਈਆ। ਮੇਰੇ ਸਵਾਮੀ ਆ ਜਾ ਪਰਤ, ਪਤਿਪਰਮੇਸ਼ਵਰ ਦਇਆ ਕਮਾਈਆ। ਮੇਰੀ ਪੂਰਬਲੀ ਮੇਟ ਹਰਸ, ਹਵਸ ਦੇਣੀ ਗਵਾਈਆ। ਜਨ ਭਗਤਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਦੇਣੀ ਵਰਤਾਈਆ। ਮੇਘ ਅਗੰਮਾ ਇਕੋ ਬਰਸ, ਅੰਮਿਉਂ ਰਸ ਦੇਣਾ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮਨਜ਼ੂਰ ਕਰ ਅਰਜ਼, ਬੇਨੰਤੀ ਤੇਰੇ ਚਰਨ ਕਵਲ ਟਿਕਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਬੰਗਲਾ ਦੇਸ਼ ਟੂਰ ਤੋਂ ਵਾਪਸ ਪੁੱਜਣ ਦੇ ਸਮੇਂ

ਅਠਾਰਾਂ ਚੇਤ ਕਹੇ ਜਨ ਭਗਤੋ ਲਓ ਪ੍ਰਸ਼ਾਦਿ, ਬਿਨਾ ਪ੍ਰਸ਼ਾਦਿਆਂ ਦਏ ਛਕਾਈਆ। ਜਿਸ ਵਿਚ ਭਰਿਆ ਅਗੰਮ ਸਵਾਦ, ਰਸਨਾ ਚਖ

ਨਾ ਸਕੇ ਰਾਈਆ। ਅੰਦਰੋਂ ਕੱਢ ਦਏ ਕੂੜ ਵਿਵਾਦ, ਅੰਮ੍ਰਿਤ ਰਸ ਦਏ ਭਰਾਈਆ। ਜਿਸ ਨਾਲ ਤੁਹਾਨੂੰ ਵਿਸਰੇ ਕਦੇ ਨਾ ਯਾਦ, ਵਿਛੋੜੇ ਵਿਚ ਕਦੇ ਨਾ ਆਈਆ। ਤੁਹਾਡੇ ਕਾਇਆ ਮੰਦਰ ਅੰਦਰ ਹੋਣਾ ਆਬਾਦ, ਆਪਣਾ ਆਸਣ ਲਾਈਆ। ਸੰਮਤ ਸ਼ਹਿਨਸ਼ਾਹੀ ਦਸ ਦੇ ਤੁਸੀਂ ਸੰਤ ਸੁਹੇਲੇ ਸਾਧ, ਜਨ ਭਗਤ ਸੋਭਾ ਪਾਈਆ। ਦਰ ਆਇਆਂ ਨੂੰ ਚਰਨ ਪ੍ਰੀਤੀ ਦੇਵੇ ਦਾਦ, ਵਸਤ ਅਗੰਮ ਵਰਤਾਈਆ। ਜਿਸ ਦਾ ਹਿੱਸਾ ਨਹੀਂ ਕੋਈ ਬਾਬ, ਵੰਡਣ ਵੰਡ ਨਾ ਕੋਇ ਵੰਡਾਈਆ। ਤੁਹਾਡੇ ਅੰਤਰ ਨਿਰੰਤਰ ਵੱਜਦਾ ਰਹੇ ਨਾਦ, ਨਾਮ ਧੁਨ ਸ਼ਨਵਾਈਆ। ਮਿਲਦਾ ਰਹੇ ਮਿਤਰ ਅਹਿਬਾਰ, ਹਰਿ ਕਰਤਾ ਧੁਰਦਰਗਾਹੀਆ। ਦਰ ਆਇਆਂ ਪ੍ਰੇਮ ਪਿਆਰ ਵਿਚ ਦੇਵੇ ਸ਼ਬਦ ਵਾਲਾ ਪ੍ਰਸ਼ਾਦਿ, ਅਦਬ ਨਾਲ ਸਭ ਨੂੰ ਆਪਣੇ ਗਲੇ ਲਗਾਈਆ। ਤੁਹਾਡਾ ਖ਼ੁਸ਼ੀਆਂ ਵਾਲਾ ਵੇਖ ਮਿਜਾਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਹਾਡੇ ਸੀਸ ਧਰਮ ਦਾ ਤਾਜ, ਤਾਜਾਂ ਵਾਲਾ ਦਏ ਟਿਕਾਈਆ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਸ਼ਹਿਨਸ਼ਾਹ ਇਕ ਅਖਵਾਈਆ। ਜੋ ਤੁਹਾਡੀ ਰੱਖੇ ਲਾਜ, ਦੋ ਜਹਾਨਾਂ ਹੋਏ ਸਹਾਈਆ। ਜਿਹੜੀ ਮਰਦਾਨੇ ਵਾਲੀ ਰਬਾਬ, ਤੁਹਾਡੇ ਅੰਦਰ ਦਏ ਵਜਾਈਆ। ਇਹ ਨਾਨਕ ਦਾ ਅਹਿਲਾਦ, ਜੋ ਢਾਕੇ ਗਿਆ ਸਮਝਾਈਆ। ਹੁਣ ਫਿਰ ਕੇ ਆ ਗਿਆ ਸਤਿਗੁਰ ਸ਼ਬਦ ਵਿਚ ਪੰਜਾਬ, ਪੰਜਾਂ ਦਾ ਨਾਤਾ ਲਏ ਮਿਲਾਈਆ। ਘਰ ਮੰਦਰ ਬਖ਼ਸ਼ ਕੇ ਆਪਣਾ ਆਬ, ਆਬੇ ਹਯਾਤ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮੇਲਾ ਮੇਲਣਹਾਰ ਆਪ ਕਰਾਈਆ।