੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਰਸ਼ਨ ਕੌਰ ਦੇ ਗ੍ਰਹਿ
ਸਚ ਕਹੇ ਮੈਂ ਆਦਿ ਜੁਗਾਦੀ ਧਰਮ ਧਾਰ ਦਾ ਯਾਰ, ਸਥਰ ਯਾਰੜਾ ਸੇਜ ਹੰਢਾਈਆ। ਮੇਰੇ ਉਤੇ ਪ੍ਰਭੂ ਨੂੰ ਇਤਬਾਰ, ਯਕੀਨ ਨਾਲ ਸੁਣਾਈਆ। ਮੇਰਾ ਲੇਖਾ ਜੁਗ ਜੁਗ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਮੈਂ ਮੇਲ ਮਿਲਾਵਾਂ ਨਾਰ ਕੰਤ ਭਤਾਰ, ਆਤਮ ਪਰਮਾਤਮ ਜੋੜ ਜੁੜਾਈਆ। ਮੈਂ ਭਗਤਾਂ ਪੈਜ ਦੇਵਾਂ ਸਵਾਰ, ਸਦ ਸਦ ਆਪਣਾ ਸੰਗ ਬਣਾਈਆ। ਮੇਰੀਆਂ ਸਿਫ਼ਤਾਂ ਵਾਲੀ ਗਾਉਂਦੇ ਸਾਰੇ ਵਾਰ, ਵਾਰਤਾ ਗ੍ਰੰਥਾਂ ਨਾਲ ਰਖਾਈਆ। ਮੈਂ ਸਭ ਨੂੰ ਦੇਵਾਂ ਅਧਾਰ, ਸਾਂਤਕ ਸਤਿ ਵਰਤਾਈਆ। ਮੇਰਾ ਸਾਚਾ ਮੰਦਰ ਗੁਰੂਦਵਾਰ, ਕਾਅਬਾ ਇਕੋ ਨਜ਼ਰੀ
ਆਈਆ। ਜਿਸ ਦੀ ਮੰਜ਼ਲ ਨਹੀਂ ਦੁਸ਼ਵਾਰ, ਔਝੜ ਰਾਹ ਨਾ ਕੋਇ ਪਵਾਈਆ। ਜੋ ਮੇਰੇ ਨਾਲ ਕਰੇ ਪਿਆਰ, ਮੈਂ ਪ੍ਰੀਤਮ ਦਿਆਂ ਮਿਲਾਈਆ। ਮੈਂ ਕੂਕ ਕੂਕ ਸਭ ਨੂੰ ਕਰਾਂ ਖ਼ਬਰਦਾਰ, ਢੋਲੇ ਰਾਗਾਂ ਨਾਦਾਂ ਵਾਲੇ ਜਣਾਈਆ। ਜੀਵ ਜੰਤ ਸਚ ਦੀ ਪਾਓ ਸਾਰ, ਸਾਧ ਸੰਤ ਲਓ ਅੰਗੜਾਈਆ। ਮੇਰਾ ਲਹਿਣਾ ਦੇਣਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣੇ ਹੱਥ ਰਖਾਈਆ। ਮੇਰੇ ਉਤੋਂ ਸਾਰੇ ਜਾਣ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਮੇਰਾ ਅਵਤਾਰ ਪੈਗ਼ੰਬਰਾਂ ਗੁਰੂਆਂ ਬੋਲਿਆ ਜੈਕਾਰ, ਕਲਮਾ ਧੁਰ ਦਾ ਨਾਮ ਸੁਣਾਈਆ। ਮੈਂ ਕੋਈ ਭਾਂਡਾ ਨਹੀਂ ਘੁਮਿਆਰ, ਕਾਚੀ ਮਾਟੀ ਨਾ ਰੂਪ ਵਖਾਈਆ। ਮੈਨੂੰ ਘੜਿਆ ਨਹੀਂ ਕਿਸੇ ਸੁਨਿਆਰ, ਠਠਿਆਰਾਂ ਹੱਥ ਕਦੇ ਨਾ ਆਈਆ। ਮੇਰਾ ਰੂਪ ਬਣਾਇਆ ਆਪ ਨਿਰੰਕਾਰ, ਨਿਰਵੈਰ ਦਿਤੀ ਵਡਿਆਈਆ। ਮੈਂ ਖੇਲਾਂ ਖੇਲ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਸੋਭਾ ਪਾਈਆ। ਜਨ ਭਗਤ ਸੁਹੇਲੇ ਮੇਲਾਂ ਮੀਤ ਮੁਰਾਰ, ਮਿਤ੍ਰ ਪਿਆਰੇ ਨਾਲ ਮਿਲਾਈਆ। ਮੇਰਾ ਆਦਿ ਜੁਗਾਦੀ ਤੂੰ ਮੇਰਾ ਮੈਂ ਤੇਰਾ ਜੈਕਾਰ, ਢੋਲਾ ਸੋਹਲਾ ਇਕੋ ਇਕ ਗਾਈਆ। ਮੇਰਾ ਰੂਪ ਅਨੂਪ ਨਾ ਪੁਰਖ ਨਾ ਨਾਰ, ਸਤਿ ਸਚ ਆਪਣਾ ਨਾਉਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਦਾ ਦੀਦਾਰ ਦਰਸ ਅਰਸ ਅਰਸ਼ੀ ਪ੍ਰੀਤਮ ਇਕ ਵਖਾਈਆ।
੨੫ ਚੇਤ ਸ਼ਹਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਰਵੇਲ ਕੌਰ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸੱਚਾ ਇਕ ਅਕਾਲ, ਅਕਲ ਕਲਧਾਰੀ ਇਕ ਅਖਵਾਈਆ। ਜੋ ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਧੁਰ ਦਾ ਮਾਹੀਆ। ਜਿਸ ਤੁਹਾਨੂੰ ਬਣਾਇਆ ਲਾਲ, ਬਾਲ ਆਪਣੀ ਗੋਦ ਟਿਕਾਈਆ। ਦਿਵਸ ਰੈਣ ਕਰੇ ਸੰਭਾਲ, ਸੰਬਲ ਦਾ ਮਾਲਕ ਹੋਏ ਸਹਾਈਆ। ਤੁਹਾਡੀ ਲੇਖੇ ਲਾਏ ਘਾਲ, ਕਰਨੀ ਆਪਣੇ ਚਰਨ ਟਿਕਾਈਆ। ਜਗਤ ਜਹਾਨ ਤੋੜ ਜੰਜਾਲ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਭਾਗ ਲਗਾ ਕੇ ਸਾਚੀ ਧਰਮਸਾਲ, ਘਰ ਮੰਦਰ ਇਕ ਵਡਿਆਈਆ। ਤੁਸੀਂ ਸ਼ਾਹ ਬਣੇ ਕੰਗਾਲ, ਨਾਮ ਧਨ ਦਏ ਵਰਤਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਸ਼ਹਿਨਸ਼ਾਹੀਆ। ਤੁਹਾਨੂੰ ਪੋਹ ਨਾ ਸਕੇ ਕਾਲ, ਮਹਾਕਾਲ ਵੇਖੇ ਚਾਈਂ ਚਾਈਂਆ। ਨਿਰਗੁਣ ਧਾਰ ਵਸੇ ਨਾਲ, ਸਰਗੁਣ ਸੰਗ ਨਿਭਾਈਆ। ਕਾਇਆ ਫਲ ਲਗਾਏ ਅਗੰਮੇ ਡਾਲ, ਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਵਿਚੋਂ ਲਏ ਉਠਾਲ, ਫੜ ਬਾਹੋਂ ਮੇਲ ਮਿਲਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਪਿਆਰਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸੱਚਾ ਇਕੋ ਸਾਹਿਬ, ਸਭ ਨੂੰ ਦਿਆਂ ਦ੍ਰਿੜਾਈਆ। ਜਿਸ ਦਾ ਸ਼ਬਦੀ ਧਾਰ ਗੁਰੂ ਗੁਰਦੇਵਾ ਨਾਇਬ, ਦੋ ਜਹਾਨਾਂ
ਖੇਲ ਖਿਲਾਈਆ। ਜਿਸ ਦਾ ਵੇਸ ਅਵੱਲੜਾ ਅਜਾਇਬ, ਅਜਬ ਆਪਣੀ ਕਾਰ ਭੁਗਤਾਈਆ। ਜਿਸ ਦਾ ਸਭ ਦੇ ਨਾਲ ਵਾਇਦ, ਵਾਇਦੇ ਜੁਗ ਜੁਗ ਪੂਰ ਕਰਾਈਆ। ਉਸ ਦਾ ਇਕੋ ਹੁਕਮ ਆਹਿਦ, ਅਹਿਦਨਾਮੇ ਵੇਖੇ ਥਾਉਂ ਥਾਈਂਆ। ਆਤਮ ਧਾਰ ਕਦੇ ਨਾ ਹੋਵੇ ਅਲਾਹਿਦ, ਪਰਮਾਤਮ ਵੰਡ ਨਾ ਕੋਇ ਵੰਡਾਈਆ। ਜੁਗ ਜੁਗ ਭਗਤਾਂ ਤਾਰਨ ਆਏ ਮਹਿਜ਼, ਮਹਿਵ ਆਪਣੀ ਖੇਲ ਖਿਲਾਈਆ। ਉਸ ਦਾ ਹੁਕਮ ਕਦੇ ਨਾ ਹੋਵੇ ਨਜਾਇਜ਼, ਸਚ ਸਚ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਲਹਿਣਾ ਦੇਣਾ ਦੇਵੇ ਜਾਇਜ਼, ਜ਼ਾਇਜ਼ਾ ਸਭ ਦਾ ਵੇਖੇ ਥਾਉਂ ਥਾਈਂਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਬਲਾਕਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਬਣੋ ਵਪਾਰੀ, ਸਤਿ ਸਤਿ ਨਾਲ ਮਿਲਾਈਆ। ਸਾਚੇ ਦਰ ਦਰ ਬਣੋ ਭਿਖਾਰੀ, ਮਾਂਗਤ ਹੋ ਕੇ ਝੋਲੀ ਡਾਹੀਆ। ਹਰਿ ਦੇਵਣਹਾਰ ਵਡ ਭੰਡਾਰੀ, ਅਤੋਟ ਅਤੁਟ ਵਰਤਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰੀ, ਚਾਰੇ ਖਾਣੀ ਨਾਲ ਮਿਲਾਈਆ। ਜਿਸ ਨੂੰ ਚਾਰੇ ਬਾਣੀ ਰਹੀ ਪੁਕਾਰੀ, ਕੂਕ ਕੂਕ ਸੁਣਾਈਆ। ਸੋ ਦੇਵਣਹਾਰ ਦਾਤਾਰੀ, ਦਾਤਾ ਦਾਨੀ ਬੇਪਰਵਾਹੀਆ। ਤਿਸ ਚਰਨ ਕਵਲ ਕਰੋ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਜੋ ਜੁਗ ਜੁਗ ਭਗਤਾਂ ਪੈਜ ਰਿਹਾ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਚੀ ਦੇਵੇ ਨਾਮ ਖ਼ੁਮਾਰੀ, ਮਸਤ ਅਲਮਸਤ ਦਏ ਬਣਾਈਆ। ਨਿਰਗੁਣ ਜੋਤ ਕਰੇ ਚਮਤਕਾਰੀ, ਜੋਤੀ ਜਾਤਾ ਡਗਮਗਾਈਆ। ਸਾਚੇ ਸ਼ਬਦ ਦਏ ਧੁਨਕਾਰੀ, ਆਤਮਕ ਰਾਗ ਸੁਣਾਈਆ। ਬੂੰਦ ਸਵਾਂਤੀ ਬਖ਼ਸ਼ੇ ਠੰਡੀ ਠਾਰੀ, ਅੰਮਿਉਂ ਰਸ ਜਾਮ ਪਿਆਈਆ। ਜਿਸ ਦਾ ਲੇਖਾ ਨਹੀਂ ਪੁਰਖ ਨਾਰੀ, ਆਤਮ ਮੇਲਾ ਸਹਿਜ ਸੁਭਾਈਆ। ਸੋ ਘਰ ਘਰ ਅੰਦਰ ਕਾਇਆ ਮੰਦਰ ਪਾਵਣਹਾਰਾ ਸਾਰੀ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਵੇਖੇ ਵਿਗਸੇ ਵੇਖਣਹਾਰੀ, ਹਰ ਹਿਰਦੇ ਫੋਲ ਫੁਲਾਈਆ। ਸੋ ਪੁਰਖ ਨਿਰੰਜਣ ਬਣ ਕੇ ਮੀਤ ਮੁਰਾਰੀ, ਮਿਤ੍ਰ ਪਿਆਰਾ ਦਏ ਵਡਿਆਈਆ। ਹਰਿ ਪੁਰਖ ਨਿਰੰਜਣ ਅਗੰਮ ਅਪਾਰੀ, ਅਲਖ ਅਗੋਚਰ ਇਕ ਅਖਵਾਈਆ। ਏਕੰਕਾਰਾ ਜਿਸ ਰਚਨਾ ਰਚੀ ਸਾਰੀ, ਸ੍ਰਿਸ਼ਟ ਦ੍ਰਿਸ਼ਟ ਨਾਲ ਮਿਲਾਈਆ। ਆਦਿ ਨਿਰੰਜਣ ਬੇਅੰਤ ਬੇਪ੍ਰਵਾਹ ਨੂਰ ਨੂਰ ਕਰੇ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਅੰਤਮ ਵੇਖੇ ਵਿਗਸੇ ਪਾਵੇ ਸਾਰੀ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਅਬਿਨਾਸ਼ੀ ਕਰਤਾ ਆਪਣਾ ਰੰਗ ਚਾੜ੍ਹੇ ਅਪਾਰੀ, ਮਨੋਹਰ ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਬ੍ਰਹਮ ਦਾ ਬਣ ਅਧਾਰੀ, ਉਦਰ ਦਾ ਲੇਖਾ ਦਏ ਮੁਕਾਈਆ। ਸਤਿਗੁਰ ਸ਼ਬਦ ਸਚ ਦਾ ਸਚ ਕਰੇ ਵਣਜ ਵਪਾਰੀ, ਘਾਟਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦੀ ਦਏ ਖ਼ੁਮਾਰੀ, ਖ਼ਾਲਸ ਆਪਣੀ ਖ਼ੁਸ਼ੀ ਬਣਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੁਣਸ਼ਾ ਸਿੰਘ ਦੇ ਗ੍ਰਹਿ
ਸਚ ਕਹੇ ਇਕੋ ਪੂਜੋ ਆਦਿ ਨਿਰੰਜਣ, ਆਦਿ ਪੁਰਖ ਧੁਰਦਰਗਾਹੀਆ। ਜੋ ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਿਜ ਨੇਤਰ ਨਾਮ ਪਾਵੇ ਅੰਜਣ, ਲੋਚਨ ਨੈਣ ਅੱਖ ਖੁਲਾਈਆ। ਚਰਨ ਧੂੜ ਕਰਾਏ ਅਗੰਮੀ ਮਜਨ, ਦੁਰਮਤ ਮੈਲ ਅੰਤਸ਼ਕਰਨ ਮਿਟਾਈਆ। ਆਤਮ ਪਰਮਾਤਮ ਬਣੇ ਸੱਜਣ, ਸਗਲਾ ਸੰਗ ਬਣਾਈਆ। ਪਾਰਬ੍ਰਹਮ ਬ੍ਰਹਮ ਹੋਵੇ ਪਰਦੇ ਕੱਜਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੇ ਨਾਮ ਨਗਾਰੇ ਵੱਜਣ, ਕਾਇਆ ਮੰਦਰ ਅੰਦਰ ਨਾਦ ਧੁਨ ਕਰੇ ਸ਼ਨਵਾਈਆ। ਜਿਸ ਦੇ ਜੋਤੀ ਦੀਪਕ ਜਗਣ, ਸ਼ਮਅ ਨੂਰ ਡਗਮਗਾਈਆ। ਜੋ ਭਗਤਾਂ ਭਗਤੀ ਵਿਚ ਕਰੇ ਮਗਨ, ਸੁਰਤ ਸ਼ਬਦ ਨਾਲ ਮਿਲਾਈਆ। ਤ੍ਰੈਗੁਣ ਮਾਇਆ ਬੁਝਾ ਕੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਸਤਿ ਸਚ ਮਨਾ ਕੇ ਸਗਨ, ਖ਼ੁਸ਼ੀ ਦ੍ਰਿਸ਼ਟ ਅਨਦ੍ਰਿਸ਼ਟ ਵਿਚ ਦ੍ਰਿੜਾਈਆ। ਇਕੋ ਪਿਆਰ ਦੀ ਬਖ਼ਸ਼ ਕੇ ਲਗਨ, ਲਗ ਮਾਤਰ ਡੇਰਾ ਢਾਹੀਆ। ਮੇਲ ਮਿਲਾਏ ਨੂਰ ਅਲਾਹੀ ਰੱਬਨ, ਯਾਮਬੀਨ ਧੁਰਦਰਗਾਹੀਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਸ਼ਬਦੀ ਧਾਰ ਗਾਉਂਦੇ ਸਦਨ, ਸਦਾ ਅਗੰਮ ਸੁਣਾਈਆ। ਉਹ ਜਗਤ ਜਹਾਨ ਮੇਟਣ ਵਾਲਾ ਲਗਨ, ਜ਼ੰਜੀਰ ਕੂੜ ਦਏ ਤੁੜਾਈਆ। ਇਕੋ ਨਾਮ ਦੱਸ ਕੇ ਭਜਨ, ਬੰਦਗੀ ਆਤਮ ਪਰਮਾਤਮ ਸਮਝਾਈਆ। ਜਨ ਭਗਤਨ ਮੀਤਾ ਲੋਕਮਾਤ ਰੱਖੇ ਲਜਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਰੰਗ ਰੰਗਾਈਆ। ਉਸ ਨੂੰ ਬਾਹਰੋਂ ਕੋਈ ਨਾ ਜਾਏ ਲੱਭਣ, ਘਰ ਮਿਲੇ ਧੁਰ ਦਾ ਮਾਹੀਆ। ਜਿਸ ਦੀ ਸਭ ਤੋਂ ਵੱਖਰੀ ਰੰਗਣ, ਰੰਗ ਮਜੀਠੀ ਦਏ ਚੜ੍ਹਾਈਆ। ਜੋ ਦਵੈਤੀ ਮੇਟੇ ਹੱਦਨ, ਹਦੂਦ ਇਕੋ ਇਕ ਦਰਸਾਈਆ। ਸੋ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦਿ ਸਾਚਾ ਨਾਮ ਸਚ ਦੀ ਧਾਰ ਸਤਿਗੁਰ ਸ਼ਬਦ ਆਵੇ ਵੰਡਣ, ਦੂਸਰ ਨਜ਼ਰ ਕੋਇ ਨਾ ਆਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਲੀਪ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਹਰਿ ਸਚਾ ਇਕੋ ਆਦਿ, ਆਦਿ ਪੁਰਖ ਸਰਨਾਈਆ। ਜਿਸ ਦਾ ਹੁਕਮ ਵਿਚ ਬ੍ਰਹਿਮਾਦ, ਬ੍ਰਹਿਮਾਂਡ ਰਿਹਾ ਦ੍ਰਿੜਾਈਆ। ਜੋ ਲੱਖ ਚੁਰਾਸੀ ਸੁਣਾਏ ਨਾਦ, ਅਨਾਦੀ ਧੁਨ ਪ੍ਰਗਟਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਰਹੇ ਅਰਾਧ, ਦੇਵਤ ਸੁਰ ਧਿਆਨ ਲਗਾਈਆ। ਜੋ ਹਰ ਘਟ ਅੰਦਰ ਵਿਸਮਾਦ, ਬਿਸਮਿਲ ਰੂਪ ਨੂਰ ਅਲਾਹੀਆ। ਜੋ ਸਭ ਦੀ ਸੁਣੇ ਫ਼ਰਿਆਦ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਖੇਲ ਬੋਧ ਅਗਾਧ, ਬੁੱਧੀ ਤੋਂ ਪਰੇ ਪੜ੍ਹਾਈਆ। ਉਹ ਮੇਟਣਹਾਰਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਜੋ ਠੱਗਾਂ ਚੋਰਾਂ ਬਣਾਏ ਸੰਤ ਸਾਧ, ਸਤਿਗੁਰ ਆਪਣੇ ਰੰਗ ਰੰਗਾਈਆ। ਜੋ ਨਾਮ ਭੰਡਾਰਾ ਦੇਵਣਹਾਰਾ ਦਾਦ, ਵਸਤ ਅਮੁੱਲ ਝੋਲੀ ਪਾਈਆ। ਜਿਸ ਦਾ ਲੇਖਾ ਨਿਰਗੁਣ ਸਰਗੁਣ ਇਕ ਦੂਜੇ ਤੋਂ ਬਾਦ, ਅਵਤਾਰ ਪੈਗ਼ੰਬਰ ਗੁਰ ਆਪਣਾ ਖੇਲ ਵਖਾਈਆ। ਜੋ ਸਤਿ ਦੀ ਸਚ ਵਜਾਏ ਰਬਾਬ, ਨਾਮ ਸਿਤਾਰ ਇਕ ਰਖਾਈਆ।
ਮਿਤ੍ਰ ਪਿਆਰਾ ਬਣ ਅਹਿਬਾਬ, ਮੇਲਾ ਮੇਲੇ ਸਹਿਜ ਸੁਭਾਈਆ। ਜਿਥੇ ਇਕੋ ਰੰਗ ਪੁੰਨ ਸੁਆਬ, ਪਾਪਾਂ ਵੰਡ ਨਾ ਕੋਇ ਵੰਡਾਈਆ। ਸੋ ਸਵਾਮੀ ਹਿਰਦੇ ਰੱਖੋ ਯਾਦ, ਲੋਕਮਾਤ ਵਿਛੜ ਕਦੇ ਨਾ ਜਾਈਆ। ਓਹ ਸਦਾ ਸਦਾ ਸਦ ਦੇਵਣਹਾਰ ਇਮਦਾਦ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਦਾ ਨਾਨਕ ਧਾਰ ਲੇਖਾ ਵਿਚ ਬਗ਼ਦਾਦ, ਬਗ਼ਲਗੀਰ ਅਗੰਮ ਅਥਾਹੀਆ। ਸੋ ਖੇਲੇ ਖੇਲ ਵਿਚ ਪੰਜ ਆਬ, ਪੰਚਮ ਆਪਣਾ ਪੜਦਾ ਲਾਹੀਆ। ਜੋ ਅੰਮ੍ਰਿਤ ਝਿਰਨਾ ਦੇਵੇ ਕਵਲ ਨਾਭ, ਬੂੰਦ ਸਵਾਂਤੀ ਸਤਿ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਦੇਵਣਹਾਰ ਪ੍ਰਸ਼ਾਦਿ, ਸਚ ਨਾਮ ਨਾਮ ਵਰਤਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਪਿਆਰੀ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਾਚੀ ਮੰਗੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮਾਨਸ ਜਨਮ ਹੋਏ ਨਾ ਭੰਗ, ਚੁਰਾਸੀ ਗੇੜ ਰਹੇ ਨਾ ਰਾਈਆ। ਸਤਿਗੁਰ ਦਾਤਾ ਚਾੜ੍ਹੇ ਰੰਗ, ਰੰਗਤ ਉਤਰ ਕਦੇ ਨਾ ਜਾਈਆ। ਕੱਟੇ ਭੁੱਖ ਨੰਗ, ਦੁਰਮਤ ਮੈਲ ਧਵਾਈਆ। ਪੰਜ ਵਿਕਾਰਾ ਮੇਟੇ ਜੰਗ, ਸਾਂਤਕ ਸਤਿ ਸਤਿ ਕਰਾਈਆ। ਅੰਤਰ ਧਾਰ ਦੇਵੇ ਅਨੰਦ, ਪਰਮਾਨੰਦ ਖੇਲ ਖਿਲਾਈਆ। ਸਾਚੀ ਧਾਰ ਵਹਾ ਕੇ ਗੰਗ, ਅਗਨੀ ਤਤ ਦਏ ਬੁਝਾਈਆ। ਝਗੜਾ ਰਹੇ ਨਾ ਤਤਵ ਪੰਜ, ਪੰਚਮ ਮੇਲਾ ਸਹਿਜ ਸੁਭਾਈਆ। ਗ਼ਮੀ ਚਿੰਤਾ ਮਿਟਾ ਕੇ ਰੰਜ, ਰੰਜਸ਼ ਅੰਦਰੋਂ ਦਏ ਕਢਾਈਆ। ਆਪ ਆਪਣੇ ਲਗਾਵੇ ਅੰਗ, ਅੰਗੀਕਾਰ ਇਕ ਅਖਵਾਈਆ। ਕਿਰਪਾ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜੋ ਆਤਮ ਸੇਜ ਸੁਹਾਏ ਪਲੰਘ, ਆਸਣ ਸਿੰਘਾਸਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਸਚ ਨਾਲ ਕਰੇ ਸਬੰਧ, ਨਾਤਾ ਸਤਿਗੁਰ ਸ਼ਬਦ ਜੁੜਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮਹਿੰਦਰ ਕੌਰ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸੱਚਾ ਸਿਮਰੋ ਸਵਾਮੀ, ਸਾਹਿਬ ਸਰਬ ਗੁਣਤਾਸਿਆ। ਜੋ ਆਦਿ ਜੁਗਾਦੀ ਅੰਤਰਜਾਮੀ, ਕਿਰਪਾ ਕਰੇ ਪੁਰਖ ਅਬਿਨਾਸ਼ਿਆ। ਅੰਮ੍ਰਿਤ ਰਸ ਦੇਵੇ ਪਾਣੀ, ਹਰਿਜਨ ਪੂਰੀ ਹੋਵੇ ਆਸਿਆ। ਭੇਵ ਖੁਲਾਏ ਚਾਰੇ ਬਾਣੀ, ਸ਼ਬਦ ਬੋਧ ਅਗਾਧ ਸੁਣਾਸਿਆ। ਝਗੜਾ ਮੁਕਾਏ ਚਾਰੇ ਖਾਣੀ, ਮਾਨਸ ਜਨਮ ਕਰੇ ਰਹਿਰਾਸਿਆ। ਮੰਜ਼ਲ ਬਖ਼ਸ਼ ਕੇ ਇਕ ਰੁਹਾਨੀ, ਪੰਧ ਮੁਕਾਏ ਪ੍ਰਿਥਮੀ ਆਕਾਸ਼ਿਆ। ਅਨਮੁੱਲੀ ਵਸਤ ਦੇਵੇ ਧੁਰ ਦਾ ਦਾਨੀ, ਕਿਰਪਾ ਕਰੇ ਸ਼ਾਹੋ ਸ਼ਬਾਸਿਆ। ਸਾਚਾ ਬਖ਼ਸ਼ ਕੇ ਪਦ ਨਿਰਬਾਣੀ, ਸਚਖੰਡ ਕਰਾਏ ਨਿਵਾਸਿਆ। ਝਗੜਾ ਮੁਕੇ ਆਵਣ ਜਾਣੀ, ਲੱਖ ਚੁਰਾਸੀ ਰਹੇ ਨਾ ਫ਼ਾਸਿਆ। ਲੇਖਾ ਜਾਣੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਸ਼ਾਹੋ ਸ਼ਾਬਾਸਿਆ। ਤਿਸ ਕਰੋ ਚਰਨ ਧਿਆਨੀ, ਜੋ ਹਰ ਘਟ
ਅੰਦਰ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰੇ ਸਾਚੇ ਅੰਤਰ ਅੰਤਸ਼ਕਰਨ ਲਾਹੇ ਉਦਾਸਿਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਵਿਰਸਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਪ੍ਰਭੂ ਸਚ ਸਚ ਬਖ਼ਸ਼ੰਦਾ, ਸਚ ਸਚ ਵਡਿਆਈਆ। ਜੋ ਦੇਵਣਹਾਰਾ ਪਰਮ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋ ਸਰਗੁਣ ਧਾਰ ਤਤਾਂ ਵਾਲਾ ਬਣ ਕੇ ਬੰਦਾ, ਬੰਦਗੀ ਲੋਕਮਾਤ ਸਮਝਾਈਆ। ਖੇਲ ਖਿਲਾ ਕੇ ਸੂਰੀਆ ਤਾਰਾ ਚੰਦਾ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਹਰ ਘਟ ਅੰਦਰ ਸੁਹਾ ਪਲੰਘਾ, ਸੁਖ ਆਸਣ ਆਪਣਾ ਡੇਰਾ ਲਾਈਆ। ਜਨ ਭਗਤਾਂ ਪੂਰੀਆਂ ਕਰੇ ਮੰਗਾ, ਜੁਗ ਜੁਗ ਆਪਣੀ ਦਇਆ ਕਮਾਈਆ। ਕਾਇਆ ਮੰਦਰ ਅੰਦਰ ਦਰਵੇਸ਼ ਹੋ ਕੇ ਆਪੇ ਲੰਘਾ, ਪਾਂਧੀ ਬਣ ਕੇ ਪੰਧ ਮੁਕਾਈਆ। ਅਗਨੀ ਤਤ ਕਰ ਕੇ ਠੰਡਾ, ਸਾਂਤਕ ਸਤਿ ਦਏ ਵਰਤਾਈਆ। ਆਤਮ ਧਾਰ ਪਵਾ ਕੇ ਗੰਢਾ, ਪਰਮਾਤਮ ਆਤਮ ਜੋੜ ਜੁੜਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਖਿਲਾਈਆ। ਓਹਦਾ ਵਕਤ ਸੁਹਾਵਾ ਸਚ ਕਹੇ ਮੇਰੇ ਨਾਲ ਲੰਘਾ, ਮੈਂ ਸਹਿਜ ਨਾਲ ਸੁਣਾਈਆ। ਉਸ ਦਾ ਹੁਕਮ ਸਚ ਜਿਸ ਨਾਲ ਹੋਵਣ ਵਾਲਾ ਦੰਗਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਕਲਜੁਗ ਅੰਤ ਵਖਾਇਆ ਕੰਢਾ, ਕੰਢੀ ਘਾਟ ਧਿਆਨ ਲਗਾਈਆ। ਉਸ ਦਾ ਚਮਕਣ ਵਾਲਾ ਖੰਡਾ, ਖੰਡਾ ਖੜਗ ਨਾਮ ਸਮਝਾਈਆ। ਸੱਤਾਂ ਦੀਪਾਂ ਫੇਰੇ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਨੂੰ ਸਮਝੇ ਕੋਈ ਨਾ ਪੰਡਾ, ਵਿਦਿਆ ਵਿਚ ਹੱਥ ਕਿਸੇ ਨਾ ਆਈਆ। ਉਹ ਲੇਖਾ ਜਾਣੇ ਬ੍ਰਹਮ ਬ੍ਰਹਿਮੰਡਾ, ਬ੍ਰਹਿਮਾਂਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਭੇਵ ਰਹੇ ਨਾ ਰਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੱਖਣ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਮੇਰਾ ਢੰਡੋਰਾ, ਸ੍ਰਿਸ਼ਟ ਦਿਆਂ ਸੁਣਾਈਆ। ਕੂੜ ਤੱਕੋ ਅੰਧੇਰ ਘੋਰਾ, ਚਾਰੋਂ ਕੁੰਟ ਵੇਖ ਵਖਾਈਆ। ਮਾਇਆ ਮਮਤਾ ਪਾਇਆ ਸ਼ੋਰਾ, ਕਰੇ ਹਾਲ ਦੁਹਾਈਆ। ਜਗਿਆਸੂਆਂ ਰੂਪ ਹੋਇਆ ਠੱਗਾਂ ਚੋਰਾ, ਚੋਰੀ ਸਾਰੇ ਰਹੇ ਕਮਾਈਆ। ਅੰਤਮ ਵਾਸਾ ਹੋਣਾ ਮੜ੍ਹੀਆਂ ਗੋਰਾ, ਸਦ ਰਹਿਣ ਕੋਇ ਨਾ ਪਾਈਆ। ਕੀਮਤ ਰਹਿਣੀ ਨਹੀਂ ਵਾਂਗ ਢੋਰਾ, ਹੱਡ ਮਾਸ ਨਾੜੀ ਕੰਮ ਕਿਸੇ ਨਾ ਆਈਆ। ਬਿਨਾ ਸਚ ਤੋਂ ਪ੍ਰਭ ਨਾਲ ਪੱਕੀਆਂ ਹੋਣ ਮੂਲ ਨਾ ਡੋਰਾਂ, ਡੋਰੀ ਤੰਦ ਨਾ ਕੋਇ ਬੰਧਾਈਆ। ਮੈਂ ਸਭ ਨੂੰ ਦੇਵਣ ਵਾਲਾ ਜਵਾਬ ਕੋਰਾ, ਕੌਰਵ ਪਾਂਡਵ ਦਾ ਲੇਖਾ ਨਾਲ ਮਿਲਾਈਆ। ਮੇਰੇ ਸਾਹਿਬ ਦਾ ਖੇਲ ਹੋਣਾ ਹੋਰ ਦਾ ਹੋਰਾ, ਅਵਰ ਦੀ ਅਵਰ ਕਾਰ ਕਮਾਈਆ। ਜਗਿਆਸੂ ਰਹੇ ਕੋਈ ਨਾ
ਡੋਰਾ, ਸਭ ਨੂੰ ਰਿਹਾ ਸੁਣਾਈਆ। ਜਨ ਭਗਤੋ ਆਪਣਾ ਕਰ ਲਓ ਭਾਗ ਮਥੋਰਾ, ਮਿਥਿਆ ਦਿਸੇ ਲੋਕਾਈਆ। ਨਾਮ ਨਿਧਾਨਾ ਝੋਲੀ ਪਾ ਲਓ ਭੋਰਾ ਭੋਰਾ, ਭਵਰ ਦਾ ਲੇਖਾ ਦਏ ਮੁਕਾਈਆ। ਸਾਨੂੰ ਪਿਛਲਾ ਭੁੱਲ ਜਾਏ ਪੇਕਾ ਸੌਹਰਾ, ਅਗਲਾ ਇਕੋ ਘਰ ਵਖਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਦੋਹਰਾ, ਸੋਹੰ ਸਚ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬਾਂਕਾ ਛੋਹਰਾ, ਸ਼ੌਹਰ ਆਪਣਾ ਖੇਲ ਖਿਲਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਗੰਡਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਨਾਲ ਮਾਣੋ ਰੰਗਰਲੀਆਂ, ਰਲ ਮਿਲ ਪ੍ਰਭ ਨਾਲ ਝਟ ਲੰਘਾਈਆ। ਬਿਨਾ ਪ੍ਰਭੂ ਤੋਂ ਆਤਮਾ ਸਾਰੀਆਂ ਦਿਸਣ ਇਕੱਲੀਆਂ, ਸਗਲਾ ਸੰਗ ਨਾ ਕੋਇ ਬਣਾਈਆ। ਖ਼ਾਲੀ ਮੰਦਰਾਂ ਵਜਦੀਆਂ ਰਹਿੰਦੀਆਂ ਟੱਲੀਆਂ, ਜਗਤ ਆਵਾਜ਼ ਨਾਲ ਸ਼ਨਵਾਈਆ। ਚਰਾਗਾਂ ਵਿਚ ਭਰੀਆਂ ਰਹਿੰਦੀਆਂ ਤੇਲ ਦੀਆਂ ਪਲੀਆਂ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਬਿਨਾ ਸਚ ਤੋਂ ਆਤਮਾ ਜਾਂਦੀਆਂ ਮੂਲ ਨਾ ਸੱਲੀਆਂ, ਸਲਲ ਰੰਗ ਨਾ ਕੋਇ ਚੜ੍ਹਾਈਆ। ਤੁਸਾਂ ਫਿਰਨਾ ਓਸ ਸਾਹਿਬ ਦੀਆਂ ਗਲੀਆਂ, ਜੋ ਗਲੀ ਕੂਚੇ ਭਗਤਾਂ ਵੇਖ ਵਖਾਈਆ। ਜਿਸ ਨੂੰ ਸਾਰੇ ਕਹਿੰਦੇ ਛਲੀਆ, ਅਛਲ ਅਛੱਲ ਧੁਰਦਰਗਾਹੀਆ। ਜਿਸ ਦਾ ਨਿਹਚਲ ਧਾਮ ਅਟੱਲੀਆ, ਸਚਖੰਡ ਸਚ ਸੋਭਾ ਪਾਈਆ। ਸੋ ਤੁਹਾਡਾ ਦਵਾਰਾ ਬੈਠਾ ਮੱਲੀਆ, ਮਾਲਕ ਨੂਰ ਅਲਾਹੀਆ। ਜਿਸ ਨੂੰ ਇਸ਼ਾਰਾ ਕੀਤਾ ਪੈਗ਼ੰਬਰਾਂ ਸੰਗ ਅਲੀਆ, ਵਲੀ ਸੀਸ ਝੁਕਾਈਆ। ਜਿਸ ਦੇ ਪਿਛੇ ਸੀਸ ਧਰੇ ਉਤੇ ਤਲੀਆ, ਆਪਣਾ ਆਪ ਮਿਟਾਈਆ। ਓਹ ਭਗਤੋ ਸਚ ਪ੍ਰੇਮ ਦੀਆਂ ਲੈਂਦਾ ਬਲੀਆ, ਬਲੀਦਾਨ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵਸੇ ਜਲ ਥਲੀਆ, ਅਸਗਾਹਾਂ ਰਿਹਾ ਸਮਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਕਰਤਾਰ ਕੌਰ ਦੇ ਗ੍ਰਹਿ
ਸਚ ਕਹੇ ਜਨ ਭਗਤੋ ਪ੍ਰਭੂ ਦਾ ਕਰੋ ਖ਼ਿਆਲ, ਮਨਸਾ ਮਨ ਨਾ ਕੋਇ ਵਡਿਆਈਆ। ਜਿਸ ਤੁਹਾਨੂੰ ਬਣਾਇਆ ਆਪਣੇ ਲਾਲ, ਪ੍ਰੇਮ ਰੰਗ ਰੰਗਾਈਆ। ਤੁਹਾਡੀ ਵਸੇ ਕਾਇਆ ਸੱਚੀ ਧਰਮਸਾਲ, ਗ੍ਰਹਿ ਮੰਦਰ ਸੋਭਾ ਪਾਈਆ। ਮਾਣਕ ਮੋਤੀ ਹੀਰੇ ਲਏ ਉਛਾਲ, ਸਾਗਰ ਗਾਗਰ ਧਿਆਨ ਲਗਾਈਆ। ਪ੍ਰੇਮ ਪ੍ਰੀਤੀ ਵਜਾਓ ਇਕੋ ਤਾਲ, ਤਲਵਾੜਾ ਨਾਮ ਵਾਲਾ ਬਣਾਈਆ। ਹਿਰਦੇ ਉਪਜੇ ਅਗੰਮ ਉਛਾਲ, ਲਹਿਰ ਲਹਿਰ ਨਾਲ ਬਦਲਾਈਆ। ਆਪਣਾ ਵਕਤ ਲਓ ਸੰਭਾਲ, ਸੰਬਲ ਬੈਠਾ ਧੁਰ ਦਾ ਮਾਹੀਆ। ਜਿਸ ਦੀ ਸਚ ਦੀ ਨਿਰਾਲੀ ਚਾਲ, ਸਚ ਨਾਲ ਸਮਝਾਈਆ। ਓਹ ਲੇਖੇ ਪੂਰੇ ਕਰੇ ਸ਼ਾਹ ਕੰਗਾਲ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਨਮ ਮਰਨ ਚੋਂ ਕਰ ਬਹਾਲ, ਗ੍ਰਹਿ ਆਪਣੇ ਦਏ ਵਡਿਆਈਆ। ਉਸ
ਦੇ ਪ੍ਰੇਮ ਦੀ ਘਾਲੋ ਘਾਲ, ਘਾਲ ਸਭ ਦੀ ਲੇਖੇ ਪਾਈਆ। ਸਚ ਕਹੇ ਮੈਂ ਸਚ ਦਾ ਸਚ ਸਚ ਦਲਾਲ, ਵਿਚੋਲਾ ਰੂਪ ਪ੍ਰਗਟਾਈਆ। ਤੁਸੀਂ ਬਾਲੇ ਨੰਨ੍ਹੇ ਬਾਲ, ਮੈਂ ਕੋਟਨ ਜੁਗ ਚੌਕੜੀ ਲਈਆਂ ਹੰਢਾਈਆ। ਮੇਰਾ ਵਕਤ ਸੁਹੇਲਾ ਤੁਸੀਂ ਲੁਟ ਲਓ ਨਾਮ ਦਾ ਧਨ ਮਾਲ, ਖ਼ਜ਼ੀਨਾ ਇਕੋ ਦਿਤਾ ਸਮਝਾਈਆ। ਆਪਣੇ ਅੰਤਸ਼ਕਰਨ ਪਰਦਾ ਲਓ ਉਠਾਲ, ਭੇਵ ਅਭੇਦ ਮਿਟਾਈਆ। ਜੋਤੀ ਨੂਰ ਦਾ ਤੱਕੋ ਜਮਾਲ, ਜਲਵਾਗਰ ਕਰੇ ਰੁਸ਼ਨਾਈਆ। ਜਿਸ ਦਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਕਰੇ ਪ੍ਰਿਤਪਾਲ, ਪ੍ਰਿਤਪਾਲਕ ਇਕ ਅਖਵਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਲੀਪ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਇਕੋ ਸਿਮਰੋ ਪੁਰਖ ਅਗੰਮਾ, ਜੋ ਅਗੰਮੜੀ ਕਾਰ ਕਮਾਈਆ। ਜਿਹੜਾ ਜਨਣੀ ਕੁੱਖੋਂ ਕਦੇ ਨਾ ਜੰਮਾ, ਤਨ ਵਜੂਦ ਨਾ ਕੋਇ ਰਖਾਈਆ। ਜਿਸ ਦਾ ਹੱਦ ਨਹੀਂ ਕੋਈ ਬੰਨਾ, ਵੰਡਣ ਵੰਡ ਨਾ ਕੋਇ ਰਖਾਈਆ। ਜੋ ਵਸੇ ਬਿਨਾ ਛੱਪਰ ਛੰਨਾ, ਸਚਖੰਡ ਦਵਾਰੇ ਸੋਭਾ ਪਾਈਆ। ਆਦਿ ਜੁਗਾਦੀ ਵਡ ਧਨੀ ਧਨਾ, ਧਨਾਢ ਇਕ ਅਖਵਾਈਆ। ਜਿਸ ਸੇਵਾ ਲਾਏ ਵਿਸ਼ਨ ਸ਼ਿਵ ਬ੍ਰਹਮਾ, ਪਾਰਬ੍ਰਹਮ ਅਖਵਾਈਆ। ਜਿਸ ਨਿਰਗੁਣ ਸਰਗੁਣ ਧਾਰ ਸਮਝਾਇਆ ਧਰਮਾ, ਅਵਤਾਰ ਪੈਗ਼ੰਬਰ ਗੁਰੂ ਦੇ ਵਡਿਆਈਆ। ਉਸ ਦਾ ਇਕੋ ਖੇਲ ਵੇਖੋ ਜਿਸ ਦਾ ਅਨੰਦ ਪਰਮਾ, ਪਰਮ ਪੁਰਖ ਬੇਪਰਵਾਹੀਆ। ਜਿਸ ਦੀ ਲੱਖ ਚੁਰਾਸੀ ਮੰਗੇ ਸਰਨਾ, ਧੂੜੀ ਖ਼ਾਕ ਰਮਾਈਆ। ਜਿਸ ਦੇ ਹੱਥ ਜੀਉਣਾ ਮਰਨਾ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਅਗੰਮ ਅਥਾਹੀਆ। ਸਚ ਕਹੇ ਜਨ ਭਗਤੋ ਸਿਮਰੋ ਇਕ ਭਗਵੰਤ, ਭਗਵਨ ਸੀਸ ਨਿਵਾਈਆ। ਜੋ ਆਦਿ ਜੁਗਾਦੀ ਕੰਤ, ਬ੍ਰਹਮ ਬ੍ਰਹਿਮਾਦੀ ਖੇਲ ਖਿਲਾਈਆ। ਜਿਸ ਦਾ ਅੱਖਰਾਂ ਤੋਂ ਬਾਹਰ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਗਿਣਤੀ ਵਿਚ ਨਾ ਆਏ ਗਣਤ, ਅਗਿਣਤ ਰੂਪ ਨੂਰ ਅਲਾਹੀਆ। ਜਿਸ ਦੀ ਮਹਿੰਮਾ ਬੇਅੰਤ, ਬੇਐਬ ਨੂਰ ਖ਼ੁਦਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਚ ਸੰਦੇਸ਼ਾ ਦਏ ਸੁਣਾਈਆ। ਜਿਸ ਦੇ ਰੂਪ ਅਨੂਪ ਅਨੰਤ, ਅੰਤ ਕਹਿਣ ਕਿਛ ਨਾ ਪਾਈਆ। ਜੋ ਵਡਿਆਈ ਦੇਵੇ ਭਗਤ ਸੰਤ, ਗੁਰਮੁਖ ਗੁਰਸਿੱਖ ਗੁਰ ਗੁਰ ਗੋਦ ਉਠਾਈਆ। ਜੋ ਗੜ੍ਹ ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਦਰ ਉਸ ਦੇ ਕਰੋ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਜਿਹੜਾ ਲਹਿੰਦਾ ਚੜ੍ਹਦਾ ਵੇਖਣਹਾਰਾ ਸਿੰਮਤ, ਦੱਖਣ ਪਹਾੜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵੇਖੇ ਵਿਗਸੇ ਜਗਤ ਜਗਿਆਸੂਂ ਕਲ ਧਾਰ ਦੇ ਨਿੰਦਕ, ਕਲ ਕਲਕੀ ਖੇਲ ਖਿਲਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਹਜ਼ਾਰਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਦਾ ਵੇਖੋ ਇਸ਼ਾਰਾ, ਐਸ਼ੋ ਇਸ਼ਰਤ ਬਾਹਰ ਜਣਾਈਆ। ਕੂੜ ਦਾ ਵੇਖੋ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਕੁਕਰਮ ਦਾ ਤੱਕੋ ਧੂੰਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਪ੍ਰੇਮ ਦਾ ਰਿਹਾ ਨਾ ਕੋਇ ਪਿਆਰਾ, ਪ੍ਰੀਤੀ ਹਕ ਨਾ ਕੋਇ ਰਖਾਈਆ। ਧਰਮ ਦਾ ਦਿਸੇ ਨਾ ਕੋਇ ਦਵਾਰਾ, ਦਵਾਰਕਾ ਵਾਸੀ ਰਿਹਾ ਦ੍ਰਿੜਾਈਆ। ਨਵ ਸੱਤ ਹਾਹਾਕਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਜੀਵ ਜੰਤ ਕਰੇ ਪੁਕਾਰਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਧਾਰ ਹੋ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਕਲਜੁਗ ਅੰਤ ਕੰਤ ਭਗਵੰਤ ਵੇਖ ਕਿਨਾਰਾ, ਤਟ ਕਿਨਾਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਚ ਕਹੇ ਜਨ ਭਗਤੋ ਮੰਨੋ ਏਕਾ ਇਸ਼ਟ, ਇਸ਼ਟੀਓ ਦਿਆਂ ਸੁਣਾਈਆ। ਜਿਸ ਦਾ ਲੇਖਾ ਨਾਲ ਸਰਬ ਸ੍ਰਿਸ਼ਟ, ਸ਼ੇਸ਼ਟ ਭੇਵ ਖੁਲਾਈਆ। ਜਿਸ ਸਾਡੀ ਖੋਲਣੀ ਦ੍ਰਿਸ਼ਟ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਰਾਮ ਵਸ਼ਿਸਟ, ਵਿਸ਼ਿਆਂ ਤੋਂ ਬਾਹਰ ਹੁਕਮ ਸੁਣਾਈਆ। ਜਿਸ ਦਾ ਲੱਖ ਚੁਰਾਸੀ ਆਤਮ ਧਾਰ ਭੋਗੇ ਗ੍ਰਿਹਸਤ, ਗ੍ਰਹਿ ਮੰਦਰ ਵੱਜੇ ਵਧਾਈਆ। ਜਿਸ ਨੇ ਸਭ ਨੂੰ ਦੇਣਾ ਨਾਮ ਸਬੂਰੀ ਵਾਲਾ ਸਿਦਕ, ਭਰੋਸਾ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਚ ਕਹੇ ਮੈਂ ਸਚ ਸੰਦੇਸ਼ਾ ਦੱਸਾਂ, ਦਹਿ ਦਿਸ਼ਾ ਨਾਲ ਮਿਲਾਈਆ। ਖ਼ੁਸ਼ੀਆਂ ਦੇ ਵਿਚ ਹੱਸਾਂ, ਹਸਤੀ ਤੱਕ ਬੇਪ੍ਰਵਾਹੀਆ। ਚਾਰੋਂ ਕੁੰਟ ਉਠ ਉਠ ਨੱਸਾਂ, ਭੱਜਾਂ ਵਾਹੋ ਦਾਹੀਆ। ਕਲਜੁਗ ਵੇਖਾਂ ਰੈਣ ਅੰਧੇਰੀ ਮੱਸਾ, ਚਾਰੋਂ ਕੁੰਟ ਅੰਧੇਰਾ ਛਾਈਆ। ਪ੍ਰਕਾਸ਼ ਰਿਹਾ ਨਾ ਰਵ ਸਸਾ, ਸੂਰੀਆ ਚੰਦ ਰਹੇ ਕੁਰਲਾਈਆ। ਇਕੋ ਇਕ ਦਾ ਅਗੰਮਾ ਮਾਰਗ ਦੱਸਾ, ਦਹਿ ਦਿਸ਼ਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦੀ ਜੁਗ ਚੌਕੜੀ ਇਕੋ ਹੁਕਮ ਅੱਛਾ, ਅੱਛੀ ਤਰਾ ਦਿਆਂ ਸੁਣਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੇਲੋ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਾਚੀ ਪ੍ਰਭ ਦੀ ਸਿਖਿਆ, ਅਭੁਲ ਭੁਲ ਕਦੇ ਨਾ ਜਾਈਆ। ਜਿਸ ਆਦਿ ਜੁਗਾਦੀ ਧੁਰ ਦਾ ਲੇਖ ਲਿਖਿਆ, ਜਗਤ ਜਹਾਨ ਨਾ ਕੋਇ ਮਿਟਾਈਆ। ਜਿਸ ਸ੍ਰਿਸ਼ਟ ਸਬਾਈ ਦੱਸਿਆ ਮਿਥਿਆ, ਅੰਤ ਰਹਿਣ ਕੋਇ ਨਾ ਪਾਈਆ। ਉਸ ਦੀ ਸਦਾ ਸਦਾ ਸੁਹੰਜਣੀ ਥਿਤਿਆ, ਘੜੀ ਪਲ ਨਾ ਵੰਡ ਵੰਡਾਈਆ। ਨਿਰਗੁਣ ਧਾਰ ਬਣੇ ਮਿਤਿਆ, ਮਿਤ੍ਰ ਪਿਆਰਾ ਇਕ ਅਖਵਾਈਆ। ਸਾਚਾ ਕਰੇ ਹਿਤਿਆ, ਮੇਲਾ ਮੇਲੇ ਸਹਿ ਸੁਭਾਈਆ। ਸਦਾ ਵਸੇ ਚਿਤਿਆ, ਚੇਤਨ ਸੁਰਤੀ ਆਪ ਕਰਾਈਆ। ਹੱਟ ਬਜ਼ਾਰਾਂ ਵਿਚ ਕਦੇ ਨਾ ਵਿਕਿਆ, ਕੀਮਤ ਜਗਤ ਨਾ ਕੋਇ ਰਖਾਈਆ। ਹਰ ਘਟ ਅੰਦਰ ਆਪੇ ਟਿਕਿਆ, ਗ੍ਰਹਿ ਗ੍ਰਹਿ ਡੇਰਾ ਲਾਈਆ। ਜਿਸ ਦਾ ਨਾਮ ਰਸ ਨਾ ਹੋਵੇ ਫਿਕਿਆ, ਸਚ ਅੰਮ੍ਰਿਤ
ਰੂਪ ਸਮਝਾਈਆ। ਉਹ ਲੇਖਾ ਪੂਰਾ ਕਰੇ ਵੱਡੇ ਨਿਕਿਆ, ਦੇਵਣਹਾਰ ਸਰਬ ਸਰਨਾਈਆ। ਜੋ ਸਚ ਸਿੰਘਾਸਣ ਰਖਾਏ ਕਾਇਆ ਕਿਤਿਆ, ਦਰ ਦਰ ਬੈਠਾ ਸੋਭਾ ਪਾਈਆ। ਲੱਖ ਚੁਰਾਸੀ ਬਣ ਕੇ ਪਿਤਿਆ, ਪਤਿਪਰਮੇਸ਼ਵਰ ਵੇਖ ਵਖਾਈਆ। ਜਿਸ ਜੁਗ ਜੁਗ ਆਪਣਾ ਭਾਣਾ ਆਪ ਨਜਿਠਿਆ, ਵੇਖਣਹਾਰਾ ਆਪ ਹੋ ਜਾਈਆ। ਉਹ ਸਾਹਿਬ ਸੁਲਤਾਨਾ ਅਨਡਿੱਠਿਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਸ ਦਾ ਸ਼ਬਦ ਸੰਦੇਸ਼ਾ ਧੁਰ ਦਾ ਚਿਠਿਆ, ਹੁਕਮ ਅਵਤਾਰ ਪੈਗ਼ੰਬਰ ਗੁਰੂ ਸੁਣਾਈਆ। ਜੋ ਸਭ ਨੂੰ ਪਾਵਣਹਾਰਾ ਭਿਖਿਆ, ਖ਼ਾਲੀ ਝੋਲੀਆਂ ਦਏ ਭਰਾਈਆ। ਉਹ ਕਦੇ ਨਾ ਆਵੇ ਵਿਚ ਪ੍ਰੀਖਿਆ, ਪਰਖ ਸਕੇ ਕੋਇ ਨਾ ਰਾਈਆ। ਉਸ ਦਾ ਇਕੋ ਹੁਕਮ ਹਦੀਸਿਆ, ਸਚ ਸਚ ਕਰੇ ਪੜ੍ਹਾਈਆ। ਜਿਸ ਦਾ ਖੇਲ ਬੀਸ ਬੀਸਿਆ, ਏਕੰਕਾਰ ਨੂਰ ਅਲਾਹੀਆ। ਜਿਸ ਦੀ ਧਰਮ ਧਾਰ ਦੀ ਰੀਤਿਆ, ਮਾਰਗ ਸਚ ਪ੍ਰਗਟਾਈਆ। ਭਗਤ ਬਣਾਏ ਪਤਤ ਪੁਨੀਤਿਆ, ਪਤਤ ਪਾਵਨ ਸਹਿਜ ਸੁਖਦਾਈਆ। ਕਾਇਆ ਕਰੇ ਠਾਂਡੀ ਸੀਤਿਆ, ਅਗਨੀ ਤਤ ਗਵਾਈਆ। ਲੇਖ ਚੁਕਾਏ ਹਸਤ ਕੀਟਿਆ, ਸ਼ਾਹੋ ਭੂਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਣਹਾਰਾ ਚਰਨ ਪ੍ਰੀਤਿਆ, ਪ੍ਰੀਤਮ ਮਾਲਕ ਇਕ ਅਖਵਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੇਲਾ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਦੀ ਕਰੋ ਕਦਰ, ਕੁਦਰਤ ਕਾਦਰ ਦਇਆ ਕਮਾਈਆ। ਸੁਣੋ ਮੇਰੀ ਧੁਨ ਮਧੁਰ, ਅਣਸੁਣਤ ਦਿਆਂ ਜਣਾਈਆ। ਅੰਦਰੋਂ ਮਿਟੇ ਗ਼ਦਰ, ਝਗੜਾ ਕੂੜ ਚੁਕਾਈਆ। ਸਭ ਦੀ ਪੂਰੀ ਹੋਵੇ ਸਧਰ, ਸਦਕੇ ਵਾਰੀ ਘੋਲ ਘੁਮਾਈਆ। ਜਗਤ ਨੀਤੀ ਜਾਏ ਬਦਲ, ਪ੍ਰੀਤੀ ਪ੍ਰਭੂ ਚਰਨ ਰਖਾਈਆ। ਜੁਗ ਜੁਗ ਮੇਰਾ ਇਨਸਾਫ਼ ਤੱਕੋ ਅਦਲ, ਸਚ ਸਚ ਸਮਝਾਈਆ। ਹਰਿਜਨ ਕਦੇ ਹੋਣ ਨਾ ਦੇਵੇ ਪਜ਼ਲ, ਫੜ ਬਾਹੋਂ ਜਗਤ ਉਠਾਈਆ। ਮੇਰੇ ਨਾਮ ਦੀ ਕਲਮਿਆਂ ਵਿਚ ਹਕੀਕੀ ਕੀਤੀ ਗ਼ਜ਼ਲ, ਗ਼ਰਜ਼ ਸਭ ਦੀ ਨਾਲ ਮਿਲਾਈਆ। ਪੋਹ ਨਾ ਸਕੇ ਅਜ਼ਲ, ਅੰਤਕਾਲ ਰਾਏ ਧਰਮ ਨਾ ਹੱਥ ਫੜਾਈਆ। ਮੇਰੇ ਸਚ ਦਾ ਕਰ ਕੇ ਵੇਖੋ ਵਜਨ, ਕੰਡਾ ਨਾਮ ਤਰਾਜ਼ੂ ਨਾਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਜਨ ਭਗਤੋ ਸਾਚੀ ਕਰਨੀ ਕਰੋ, ਕਰਮ ਕਾਂਡ ਦਾ ਡੇਰਾ ਢਾਹੀਆ। ਜਗਤ ਭੈ ਵਿਚ ਨਾ ਡਰੋ, ਭਾਂਡਾ ਭਰਮ ਭਉ ਭੰਨਾਈਆ। ਸੰਸਾਰ ਸਾਗਰ ਵਿਚ ਤਰੋ, ਤਾਰਨਹਾਰ ਦਇਆ ਕਮਾਈਆ। ਸਰਨ ਸਰਨਾਈ ਸਾਚੀ ਪਰੋ, ਪਰਮ ਪੁਰਖ ਦੇਵੇ ਵਡਿਆਈਆ। ਪਦ ਨਿਰਬਾਣੀ ਪਾਓ ਆਪਣੇ ਘਰੋ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਮੇਲ ਮਿਲੇ ਸਾਚੇ ਹਰੋ, ਜੋ ਹਰ ਹਿਰਦੇ ਵਿਚ ਸਮਾਈਆ। ਜਿਸ ਦੀ ਨਾ ਕੋਈ ਸ਼ਰਅ ਦਿਸੇ ਨਾ ਸ਼ਰੋ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਵਸਤ ਅਗੰਮੀ ਮੰਗੋ ਉਸ ਦੇ ਦਰੋ, ਦਰਬਾਰ ਝੋਲੀ ਦਏ ਭਰਾਈਆ। ਖੋਟੇ ਹੋਵੋ ਖਰੋ, ਆਪਣਾ ਆਪ ਬਦਲਾਈਆ। ਪ੍ਰਭ ਸਰਨਾਈ ਸਰਨਗਤ ਵਿਚ ਜੀਵਤ ਜੀਅ ਮਰੋ, ਮਰ ਜੀਵਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਆਪਣੇ ਲੜੋ, ਲੜਕੇ ਬਾਲੇ ਨੰਨ੍ਹੇ ਗੋਦ ਉਠਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦੀਦਾਰ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਾਚਾ ਪ੍ਰਭ ਕਾ ਨਾਉਂ ਗਾਉਣਾ, ਗਾਵਤ ਗਾਵਤ ਗਾਵਤ ਖ਼ੁਸ਼ੀ ਬਣਾਈਆ। ਪਰਮ ਪੁਰਖ ਪਰਮਾਤਮ ਇਕੋ ਧਿਆਉਣਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਾਚਾ ਇਸ਼ਟ ਇਕ ਰਖਾਉਣਾ, ਜੋ ਏਥੇ ਓਥੇ ਦੋ ਜਹਾਨਾਂ ਵਿਛੜ ਕਦੇ ਨਾ ਜਾਈਆ। ਘਰ ਮੰਦਰ ਠਾਕਰ ਸਵਾਮੀ ਇਕ ਬਹਾਉਣਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨਿਜ ਘਰ ਆਪਣੇ ਦਰਸ਼ਨ ਪਾਉਣਾ, ਬਾਹਰ ਖੋਜਣ ਕੋਇ ਨਾ ਜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਹਿਰਦੇ ਹਰਿ ਧਿਆਉਣਾ, ਸੋਵਤ ਜਾਗਤ ਵਿਸਰ ਕਦੇ ਨਾ ਜਾਈਆ। ਸਾਚਾ ਢੋਲਾ ਸੋਹਲਾ ਗੀਤ ਅਲਾਉਣਾ, ਤੂੰ ਮੇਰਾ ਮੈਂ ਤੇਰਾ ਸਿਫ਼ਤ ਸਲਾਹੀਆ। ਆਪ ਆਪਣਾ ਭਰਮ ਮਿਟਾਉਣਾ, ਭਾਂਡਾ ਭਰਮ ਭਉ ਭੰਨਾਈਆ। ਘਰ ਦੀਪਕ ਜੋਤ ਰੁਸ਼ਨਾਉਣਾ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦਾ ਸ਼ਬਦ ਨਾਦ ਧੁਨ ਆਤਮਕ ਰਾਗ ਵਿਚ ਉਪਜਾਉਣਾ, ਸੁਰਤੀ ਸ਼ਬਦ ਸਮਾਈਆ। ਸੋ ਸਾਹਿਬ ਸਤਿਗੁਰ ਦਰ ਠਾਂਡੇ ਵੇਖ ਵਖਾਉਣਾ, ਗ੍ਰਹਿ ਆਪਣਾ ਪਰਦਾ ਲਾਹੀਆ। ਸਚ ਜਗਦੀਸ਼ ਸੀਸ ਇਕ ਝੁਕਾਉਣਾ, ਨਿਵ ਨਿਵ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚ ਕਹੇ ਜਨ ਭਗਤੋ ਵੇਖੋ ਕਾਇਆ ਮੰਦਰ, ਸਚ ਦਿਆਂ ਸੁਣਾਈਆ। ਦੀਪਕ ਜੋਤੀ ਜਗੇ ਅੰਦਰ, ਮਹੱਲ ਅਟੱਲ ਹੋਵੇ ਰੁਸ਼ਨਾਈਆ। ਬਜਰ ਕਪਾਟੀ ਤੁੜਾਓ ਆਪਣਾ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਭਾਗ ਲੱਗੇ ਅੰਧੇਰੀ ਕੰਦਰ, ਧੂੰਆਂਧਾਰ ਰਹੇ ਨਾ ਰਾਈਆ। ਮਨੂਆ ਦਹਿ ਦਿਸ਼ਾ ਦਿਸ਼ ਉਠ ਨਾ ਧਾਵੇ ਬੰਦਰ, ਭੱਜੇ ਨਾ ਵਾਹੋ ਦਾਹੀਆ। ਇਕੋ ਸਾਹਿਬ ਨੂੰ ਕਰੋ ਬੰਦਨ, ਦੂਸਰ ਸੀਸ ਨਾ ਕੋਇ ਨਿਵਾਈਆ। ਜੋ ਸਾਚੇ ਨਾਮ ਦੀ ਚਾੜ੍ਹੇ ਰੰਗਣ, ਦੁਰਮਤ ਮੈਲ ਧਵਾਈਆ। ਮੁਖ ਸਾਚਾ ਲਾਵੇ ਸਗਨ, ਸਾਚੀ ਬਣਤ ਬਣਾਈਆ। ਸਦਾ ਸੁਹੇਲੇ ਰੱਖੇ ਅੰਗਣ, ਆਪਣੀ ਗੋਦ ਟਿਕਾਈਆ। ਦੂਜੇ ਦਰ ਕੋਈ ਨਾ ਜਾਏ ਮੰਗਣ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਚਰਨੀ ਧੂੜ ਖ਼ਾਕ ਰਮਾਉਣਾ ਚੰਦਨ, ਟਿੱਕੇ ਸਚ ਵਖਾਈਆ। ਅੰਦਰੋਂ ਭਰਮਾਂ ਢਾਹੁਣੀ ਕੰਧਨ, ਦਵੈਤ ਰਹੇ ਨਾ ਰਾਈਆ। ਕਿਰਪਾ ਕਰੇ ਸੂਰਾ ਸਰਬੰਗਣ, ਹਰਿ ਕਰਤਾ ਧੁਰਦਰਗਾਹੀਆ। ਜੋ ਭਗਤ ਸੁਹੇਲੇ ਸਚ ਦਵਾਰੇ ਲੰਘਣ, ਮਿਲੇ ਮਾਣ ਵਡਿਆਈਆ। ਪ੍ਰਭ ਵੇਖਣਹਾਰ ਵਰਭੰਡਣ, ਬ੍ਰਹਿਮੰਡ ਖੋਜ ਖੁਜਾਈਆ। ਸਾਚੀ ਦਾਤ ਸਚ ਦਾ ਮਾਲਕ ਸਚ ਆਇਆ ਵੰਡਣ, ਵਸਤ ਝੋਲੀ ਸਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਚਾੜ੍ਹੇ ਅਗੰਮੀ ਰੰਗਣ, ਰੰਗਤ ਸੰਗਤ ਉਤਰ ਕਦੇ ਨਾ ਜਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਸੰਤ ਸਿੰਘ ਦੇ ਗ੍ਰਹਿ
ਸਚ ਕਹੇ ਮੇਰਾ ਸਾਹਿਬ ਨਾਲ ਰਿਸ਼ਤਾ, ਨਾਤਾ ਪ੍ਰਭੂ ਚਰਨ ਬੰਧਾਈਆ। ਧੁਰ ਦਾ ਹੁਕਮ ਦਿੰਦਾ ਰਿਹਾ ਜਬਰਾਈਲ ਫ਼ਰਿਸ਼ਤਾ, ਧੁਰ ਦਾ ਹੁਕਮ ਇਕ ਸੁਣਾਈਆ। ਭੇਵ ਅਭੇਦਾ ਖੋਲ ਗੁਜ਼ਸ਼ਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੁਹੰਮਦ ਧਾਰ ਬਦਲਣਾ ਰਸਤਾ, ਰਹਿਬਰ ਇਕ
ਦਰਸਾਈਆ। ਜਿਸ ਭੇਵ ਖੁਲਾਇਆ ਸਤਿ ਦਾ, ਪਰਦਾ ਆਪ ਚੁਕਾਈਆ। ਲੇਖਾ ਬਦਲਣਾ ਪਿਛਲੀ ਹਿੰਦ ਮਤ ਦਾ, ਹੁਕਮ ਹੁਕਮ ਵਿਚੋਂ ਜਣਾਈਆ। ਭੇਵ ਅਭੇਦਾ ਖੁਲ੍ਹਿਆ ਕਮਲਾਪਤ ਦਾ, ਪਤਿਪਰਮੇਸ਼ਵਰ ਦਿਤਾ ਸਮਝਾਈਆ। ਓਹ ਤੱਕ ਗੋਬਿਦ ਯਾਰੜਾ ਸਥਰ ਘੱਤ ਦਾ, ਭਰਮ ਰਹੇ ਨਾ ਰਾਈਆ। ਵੇਲਾ ਵਕਤ ਤੱਕ ਲੈ ਅਗੰਮੇ ਰਥ ਦਾ, ਜੋ ਗਿਆ ਹੱਥ ਨਾ ਆਈਆ। ਸਦੀ ਚੌਧਵੀਂ ਵਕਤ ਜਗਤ ਤੱਕ ਲੈ ਖੇੜਾ ਭੱਠ ਦਾ, ਭਠਿਆਲਾ ਕਲਜੁਗ ਅਗਨੀ ਡਾਹੀਆ। ਜਗਤ ਮੁਕਾਮ ਦਿਸੇ ਢੱਠਦਾ, ਕੰਚਨ ਗੜ੍ਹ ਨਾ ਕੋਇ ਵਖਾਈਆ। ਮਾਣ ਰਹਿਣਾ ਨਹੀਂ ਅੱਠ ਸੱਠ ਦਾ, ਤੀਰਥ ਤੱਟ ਰੋਵਣ ਮਾਰਨ ਧਾਹੀਆ। ਝਗੜਾ ਪੈਣਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਾ, ਗੁਰੂਦਵਾਰੇ ਸੰਗ ਬਣਾਈਆ। ਪ੍ਰਭ ਵੇਸ ਵਟਾਉਣਾ ਅਗੰਮੀ ਜੱਟ ਦਾ, ਚਾਰੋਂ ਕੁੰਟ ਹੁਕਮ ਵਰਤਾਈਆ। ਸਵਾਂਗ ਵਰਤਣਾ ਨਟੂਏ ਨਟ ਦਾ, ਭੇਖੀ ਆਪਣਾ ਭੇਖ ਬਦਲਾਈਆ। ਕਲਜੁਗ ਸਮਾਂ ਹੋਣਾ ਟੱਪਦਾ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਪ੍ਰਭ ਭੇਵ ਖੁਲਾਉਣਾ ਆਪਣੇ ਜਪ ਦਾ, ਸੋਹੰ ਸਚ ਕਰੇ ਪੜ੍ਹਾਈਆ। ਉਸ ਵੇਲੇ ਮਾਨਸ ਮਾਨੁਖ ਹੋਵੇ ਤਪਦਾ, ਅਗਨੀ ਤਤ ਨਾ ਕੋਇ ਬੁਝਾਈਆ। ਹੁਕਮ ਵਰਤਣਾ ਇਕੋ ਯਕ ਦਾ, ਜੋ ਵਾਹਿਦ ਲਾਸ਼ਰੀਕ ਦ੍ਰਿੜਾਈਆ। ਜੋ ਆਦਿ ਜੁਗਾਦਿ ਸਭ ਦੇ ਪਰਦੇ ਢੱਕਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਝਟ ਮੁਹੰਮਦ ਬਿਨ ਕਦਮਾਂ ਸੀਸ ਕਦਮਾਂ ਤੇ ਸਟਦਾ, ਮੁੰਡੀ ਗਰਦਨ ਆਪ ਬਦਲਾਈਆ। ਅੰਦਰ ਇਸ਼ਾਰਾ ਸੁਣਿਆ ਟਕ ਟਕ ਦਾ, ਟਕਿਆਂ ਪਿਛੇ ਹਲਕੀ ਹੋਏ ਲੋਕਾਈਆ। ਤੇਰਾ ਭਾਗ ਨਹੀਂ ਰਹਿਣਾ ਉਮਤ ਵਾਲੀ ਢੱਕ ਦਾ, ਢਾਕੇ ਦਾ ਲੇਖਾ ਦਏ ਗਵਾਹੀਆ। ਸਤਿਗੁਰ ਸ਼ਬਦ ਪਿਛਲੀ ਕਰਨੀ ਫਿਰੇ ਕੱਟਦਾ, ਕਟਾਕਸ਼ ਧੁਰ ਦਾ ਹੁਕਮ ਲਗਾਈਆ। ਉਸ ਵੇਲੇ ਕੋਟਾਂ ਵਿਚੋਂ ਕੋਈ ਗੁਰਮੁਖ ਲਾਹਾ ਹੋਵੇ ਖਟਦਾ, ਭਗਵਨ ਜਿਸ ਨੂੰ ਦੇਵੇ ਮਾਣ ਵਡਿਆਈਆ। ਕਰੇ ਪ੍ਰਕਾਸ਼ ਜੋਤ ਲਟ ਲਟ ਦਾ, ਅੰਧ ਅੰਧੇਰਾ ਆਪ ਮਿਟਾਈਆ। ਖੇਲ ਖਿਲਾਏ ਮਾਇਆ ਡਸਣੀ ਸੱਪ ਦਾ, ਨਵ ਸੱਤ ਵੇਖ ਵਖਾਈਆ। ਸਚ ਕਹੇ ਜਨ ਭਗਤੋ ਪਰਮ ਪੁਰਖ ਦਾ ਹੁਕਮ ਸੰਦੇਸ਼ਾ ਸਦਾ ਪੱਕ ਦਾ, ਪੱਕੀ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਜੁਗ ਜੁਗ ਮਾਰਗ ਆਇਆ ਦੱਸਦਾ, ਦਹਿ ਦਿਸ਼ਾ ਧੁਰ ਦਾ ਹੁਕਮ ਵਰਤਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨੁਸ਼ਹਿਰਾ ਜ਼ਿਲਾ ਗੁਰਦਾਸਪੁਰ ਗੁਰਬਖ਼ਸ਼ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਸਚ ਧਰੋ ਧਿਆਨ, ਹਰਿ ਸਰਨ ਸੱਚੀ ਸਰਨਾਈਆ। ਆਤਮ ਉਪਜੇ ਬ੍ਰਹਮ ਗਿਆਨ, ਦੂਈ ਦਵੈਤ ਰਹੇ ਨਾ ਰਾਈਆ। ਧਰਮ ਦੀ ਧਾਰ ਪ੍ਰਗਟੇ ਨਿਸ਼ਾਨ, ਕੂੜੀ ਕਿਰਿਆ ਡੇਰਾ ਢਾਹੀਆ। ਸੁਣੋ ਨਾਮ ਸੱਚੀ ਧੁਨਕਾਨ, ਕਾਇਆ ਮੰਦਰ ਵੱਜੇ ਵਧਾਈਆ। ਅੰਮ੍ਰਿਤ ਰਸ ਮਿਲੇ ਪੀਣ ਖਾਣ, ਜਗਤ ਤ੍ਰਿਸ਼ਨਾ ਦੂਰ ਕਰਾਈਆ। ਦੀਪਕ ਜੋਤ ਜਗੇ ਮਹਾਨ, ਨੂਰ ਨੁਰਾਨਾ ਡਗਮਗਾਈਆ। ਕੂੜੀ ਸ਼ਰਅ ਮਿਟੇ ਸ਼ੈਤਾਨ, ਪੰਜ ਵਿਕਾਰ ਰਹੇ ਨਾ ਰਾਈਆ। ਸਤਿਗੁਰ ਸ਼ਬਦ ਹੋਵੇ ਪ੍ਰਧਾਨ, ਗ੍ਰਹਿ ਮੰਦਰ ਸੋਭਾ ਪਾਈਆ। ਆਵਣ ਜਾਵਣ ਚੁੱਕੇ ਕਾਣ, ਚੁਰਾਸੀ ਪੇਸ਼ੀ
ਰਹੇ ਨਾ ਰਾਈਆ। ਦਰਗਾਹ ਸਾਚੀ ਹੋ ਪ੍ਰਵਾਨ, ਪ੍ਰਵਾਨੇ ਆਪਣਾ ਰੂਪ ਬਦਲਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਵਸਤ ਅਮੋਲਕ ਦੇ ਕੇ ਨਾਮ ਨਿਧਾਨ, ਨਿਰਵੈਰ ਦਇਆ ਕਮਾਈਆ। ਧਰਮ ਦੀ ਧਾਰ ਬਣਾ ਕੇ ਕਾਹਨ, ਸਾਚਾ ਰੰਗ ਦਏ ਰੰਗਾਈਆ। ਝਗੜਾ ਮੁਕਾ ਕੇ ਜਗਤ ਜਹਾਨ, ਜਾਗਰਤ ਜੋਤ ਇਕ ਵਖਾਈਆ। ਸਚ ਦਵਾਰੇ ਦੇਵੇ ਮਾਣ, ਨਿਮਾਣਿਆਂ ਹੋਏ ਆਪ ਸਹਾਈਆ। ਅੰਤ ਕੰਤ ਭਗਵੰਤ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਆਪਣੇ ਲੇਖੇ ਲਾਈਆ। ਸਚਖੰਡ ਸਚ ਵਖਾਏ ਮਕਾਨ, ਦਰਗਾਹ ਸਾਚੀ ਇਕ ਸੁਹਾਈਆ। ਜਿਥੇ ਭਗਤ ਸੁਹੇਲੇ ਜਾਣ, ਪ੍ਰਭ ਜੋਤੀ ਮਿਲ ਕੇ ਜੋਤ ਵਿਚ ਸਮਾਈਆ। ਸਚ ਕਹੇ ਜਨ ਭਗਤੋ ਸਭ ਦਾ ਦਾਤਾ ਇਕੋ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਵਾਮੀ ਠਾਕਰ ਮਿਲੇ ਆਣ, ਆਪ ਆਪਣਾ ਭੇਵ ਖੁਲਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਗਿਆਨ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਆਤਮ ਪਰਮਾਤਮ ਸੱਚਾ ਸਾਕ, ਸੱਜਣ ਅਵਰ ਨਾ ਕੋਇ ਵਡਿਆਈਆ। ਗ੍ਰਹਿ ਮੰਦਰ ਆਪਣਾ ਖੋਲੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅੰਤਰ ਨਿਰੰਤਰ ਮਿਟੇ ਅੰਧੇਰੀ ਰਾਤ, ਸਤਿ ਚੰਦ ਕਰੇ ਰੁਸ਼ਨਾਈਆ। ਅੱਠੇ ਪਹਿਰ ਰਹੇ ਪ੍ਰਭਾਤ, ਵੇਲਾ ਵਕਤ ਸਮਝ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵੇ ਸ਼ਬਦ ਅਨਾਦੀ ਦਾਤ, ਘਰ ਠਾਕਰ ਸਵਾਮੀ ਆਪ ਵਰਤਾਈਆ। ਉੱਤਮ ਸ਼੍ਰੇਸ਼ਟ ਬਣਾਏ ਲੋਕਮਾਤ, ਮਿਤ੍ਰ ਪਿਆਰਾ ਦਇਆ ਕਮਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਪਾਰਬ੍ਰਹਮ ਬ੍ਰਹਮ ਲੇਖਾ ਦਏ ਚੁਕਾਈਆ। ਅੰਮ੍ਰਿਤ ਬਖ਼ਸ਼ ਕੇ ਬੂੰਦ ਸਵਾਂਤ, ਅਗਨੀ ਤਤ ਤਤ ਬੁਝਾਈਆ। ਏਥੇ ਓਥੇ ਪੁਛੇ ਵਾਤ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਬ੍ਰਹਿਮਾਦੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮਮੀਆਂ ਜ਼ਿਲਾ ਗੁਰਦਾਸਪੁਰ ਮੁਖ਼ਤਾਰ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਨਾਮ ਚਾੜ੍ਹੋ ਰੰਗ ਭੀਨਾ, ਭਿੰਨੜੀ ਰੈਣ ਮਿਲੇ ਵਡਿਆਈਆ। ਝਗੜਾ ਮਿਟੇ ਤ੍ਰੈਗੁਣ ਤੀਨਾ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਅੰਮ੍ਰਿਤ ਆਤਮ ਰਸ ਨਿਝਰ ਪੀਣਾ, ਬੂੰਦ ਸਵਾਂਤੀ ਇਕ ਟਪਕਾਈਆ। ਸਾਂਤਕ ਸਤਿ ਕਰਾਏ ਸੀਨਾ, ਸਤਿਗੁਰ ਦੇਵੇ ਮਾਣ ਵਡਿਆਈਆ। ਜਿਸ ਨਿਰਗੁਣ ਧਾਰ ਨਿਰਗੁਣ ਖੇਲ ਕੀਨਾ, ਸਰਗੁਣ ਸਰਗੁਣ ਭੇਵ ਚੁਕਾਈਆ। ਜਿਸ ਦੇ ਹੱਥ ਮਰਨਾ ਜੀਣਾ, ਜੀਵਣ ਜਗਤ ਦਏ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪ੍ਰੇਮ ਭਗਤੀ ਵਿਚ ਹੋਵੇ ਅਧੀਨਾ, ਮੁਹੱਬਤ ਵਿਚ ਆਪਣਾ ਆਪ ਸਮਾਈਆ। ਜੋ ਸ਼ਾਹੋ
ਭੂਪ ਵਡ ਪ੍ਰਬੀਨਾ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਸੋ ਸੰਤ ਸੁਹੇਲੇ ਸੱਜਣ ਵੇਖੇ ਧਰਮ ਧਾਰ ਨਗੀਨਾ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਸਾਰ ਅਸਮਾਨ ਜ਼ਮੀਨਾ, ਜ਼ਿਮੀਂ ਜ਼ਮਾਂ ਧਿਆਨ ਲਗਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਤਰਲੋਕ ਸਿੰਘ ਦੇ ਗ੍ਰਹਿ
ਸਚ ਕਹੇ ਸੂਫ਼ੀਓ ਇਕੋ ਨੂਰ ਅਲਾਹ, ਆਲਮੀਨ ਅਖਵਾਈਆ। ਜੋ ਆਦਿ ਜੁਗਾਦੀ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਦੇ ਅਗੇ ਇਕ ਦੁਆ, ਦੋਏ ਜੋੜ ਵਾਸਤਾ ਬਿਨ ਹੱਥਾਂ ਹੱਥ ਉਠਾਈਆ। ਉਹ ਮਾਲਕ ਖ਼ਾਲਕ ਸਦਾ ਸਦਾ ਮਲਾਹ, ਬੇੜਾ ਦੋ ਜਹਾਨ ਚਲਾਈਆ। ਜਿਸ ਦੀ ਕਲਮਿਆਂ ਵਾਲੀ ਸਿਫ਼ਤ ਸਲਾਹ, ਆਇਤ ਸ਼ਰਾਇਤ ਨਾਲ ਵਡਿਆਈਆ। ਉਹ ਕੁਲ ਮਾਲਕ ਨੂਰੀ ਖ਼ੁਦਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਤੋਂ ਸਾਰੇ ਹੋਏ ਫ਼ਿਦਾ, ਆਪ ਆਪਣਾ ਮਾਣ ਗਵਾਈਆ। ਉਸ ਦਾ ਮਾਰਗ ਇਕੋ ਸਿਧਾ, ਰਸਤਾ ਰਹਿਬਰਾਂ ਗਿਆ ਜਣਾਈਆ। ਜਿਸ ਸਦੀ ਚੌਧਵੀਂ ਸਭ ਨੂੰ ਕਹਿਣਾ ਅਲਵਿਦਾ, ਲੇਖ ਪਿਛਲਾ ਰਹੇ ਨਾ ਰਾਈਆ। ਅਗੇ ਆਪਣੇ ਹੱਥ ਰੱਖੇ ਆਪਣੀ ਬਿਧਾ, ਬਿਧਨਾਨਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਚ ਕਹੇ ਜੋ ਨੂਰੇ ਅਜ਼ਮਬੀਆ ਕਵੀ ਉਲ ਕਮਾ ਜ਼ਵ ਜ਼ੇ ਮਜ਼ੂ ਨੂਰੇ ਕੁਜਸ਼ ਅਰਸ਼ੋ ਫ਼ਰਸ਼ ਚਸ਼ਮੇ ਨਵੀਆ ਵਲ ਕੁਮੁਸ ਮੁਵਿਜ਼ ਦਾ ਜੂਅਲ ਤਖ਼ਸਮਨ ਫ਼ਲਕੇ ਖ਼ਾਲਕ ਖ਼ਲਕ ਮਖ਼ਲੂਕ ਕੁਦਰਤੇ ਕਾਦਰ ਕਰਨੀ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਮਬਮ ਪੈਗ਼ੰਬਰੇ ਸਦਮ ਅਮਾਮੇ ਨਵਿਜ਼ ਨੂਰੇ ਚਵਿਜ਼ ਚਸ਼ਮੇ ਚੋਜ਼ੀਆ ਨੂਰੇ ਰਬੀ ਮਹਿਬਾਨ ਇਕ ਅਖਵਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਚਤੁਰ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਆਤਮ ਪਰਮਾਤਮ ਸਚ ਸੰਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜਨਮ ਕਰਮ ਦਾ ਰਹੇ ਕੋਇ ਨਾ ਰੋਗ, ਗੇੜੇ ਵਿਚ ਨਾ ਕੋਇ ਭਵਾਈਆ। ਨਿਰਗੁਣ ਧਾਰ ਨਿਰਗੁਣ ਰਸ ਦਾ ਭੋਗੋ ਭੋਗ, ਰਸਨਾ ਰਸ ਨਾ ਕੋਇ ਚਤੁਰਾਈਆ। ਸਤਿ ਦਾ ਅਗੰਮਾ ਜੋਗ, ਜੁਗਤੀ ਪਾਰਬ੍ਰਹਮ ਬ੍ਰਹਮ ਸਮਝਾਈਆ। ਈਸ਼ ਜੀਵ ਧਾਰ ਮਾਣੋ ਮੌਜ, ਮਜਲਸ ਇਕੋ ਘਰ ਵਖਾਈਆ। ਕੂੜ ਕਿਰਿਆ ਦੀ ਰਹੇ ਕੋਈ ਨਾ ਸੋਚ, ਸੋਚ ਸਮਝ ਪਿਛਲੀ ਦਏ ਮਿਟਾਈਆ। ਆਪਣਾ ਭੇਵ ਖੁਲਾਏ ਗੋਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸੰਦੇਸ਼ਾ ਦੇਵੇ ਅਗਾਧ ਬੋਧ, ਬੁੱਧੀ ਤੋਂ ਪਰੇ ਪੜ੍ਹਾਈਆ। ਅੰਤਸ਼ਕਰਨ ਦੇਵੇ ਸੋਧ, ਹਰ ਹਿਰਦੇ ਕਰੇ ਸਫ਼ਾਈਆ। ਹਉਮੇ ਰਹੇ ਮੂਲ ਨਾ ਰੋਗ, ਹੰਗਤਾ ਗੜ੍ਹ
ਤੁੜਾਈਆ। ਜਗਤ ਲੇਖਾ ਮੇਟ ਵਿਯੋਗ, ਫੜ ਬਾਹੋਂ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਜੋਧਨ ਜੋਧ, ਪੁਰਖ ਬਿਧਾਤਾ ਅਗੰਮ ਅਥਾਹੀਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਅਤਰ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਮੰਨੋ ਪੁਰਖ ਸਮਰਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਜਿਸ ਦੀ ਮਹਿੰਮਾ ਸਦਾ ਅਕਥ, ਹਰਿ ਪੁਰਖ ਨਿਰੰਜਣ ਇਕ ਅਖਵਾਈਆ। ਜੋ ਆਦਿ ਜੁਗਾਦਿ ਚਲਾਏ ਰਥ, ਏਕੰਕਾਰਾ ਆਪਣੀ ਖੇਲ ਖਿਲਾਈਆ। ਜਿਸ ਦੇ ਸਭ ਕਿਛ ਹੱਥ, ਆਦਿ ਨਿਰੰਜਣ ਨੂਰ ਅਲਾਹੀਆ। ਜੋ ਮਾਰਗ ਜੁਗ ਚੌਕੜੀ ਰਿਹਾ ਦੱਸ, ਅਬਿਨਾਸ਼ੀ ਕਰਤਾ ਹੁਕਮ ਸੁਣਾਈਆ। ਜਿਸ ਲੱਖ ਚੁਰਾਸੀ ਕੀਤੀ ਵਸ, ਸ੍ਰੀ ਭਗਵਾਨ ਇਕ ਅਖਵਾਈਆ। ਜੋ ਭੇਵ ਅਭੇਦਾ ਖੋਲੇ ਹੱਸ ਹੱਸ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਜੋ ਸਾਹਿਬ ਸਤਿਗੁਰ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਜਿਸ ਦਾ ਨਿਰਗੁਣ ਰੂਪ ਨਟੂਆ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਕਲਜੁਗ ਵੇਖੇ ਕਿਨਾਰਾ ਤੱਟ, ਘਾਟ ਪਤਣ ਫੋਲ ਫੁਲਾਈਆ। ਜੋਤੀ ਜਾਤਾ ਹੋ ਪ੍ਰਗਟ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਹਰਿਜਨ ਸੋਏ ਲਏ ਜਗਾਈਆ। ਦੁਰਮਤ ਮੈਲ ਅੰਦਰੋਂ ਕੱਟ, ਪਾਪਾਂ ਕਰੇ ਸਫ਼ਾਈਆ। ਭਾਗ ਲਗਾ ਕੇ ਕਾਇਆ ਮੱਟ, ਦੁਰਮਤ ਮੈਲ ਦਏ ਧਵਾਈਆ। ਜੋਤ ਜਗਾ ਕੇ ਲਟ ਲਟ, ਅੰਧ ਅੰਧੇਰਾ ਦਏ ਗਵਾਈਆ। ਨਿਜ ਨੇਤਰ ਖੇਲ੍ਹ ਕੇ ਅੱਖ, ਪ੍ਰਤੱਖ ਮਿਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਲਖਣਾ ਲਖ, ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਇਕ ਅਖਵਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਵਜ਼ੀਦਪੁਰ ਜ਼ਿਲਾ ਗੁਰਦਾਸਪੁਰ ਬੂੜ ਸਿੰਘ ਦੇ ਗ੍ਰਹਿ
ਸਚ ਕਹੇ ਸੂਫ਼ੀਓ ਮੰਨੋ ਇਕ ਮਹਿਬੂਬ, ਜਲਵਾਗਰ ਨੂਰ ਅਲਾਹੀਆ। ਜਿਸ ਦੀ ਮੰਜ਼ਲ ਹਕ ਮਕਸੂਦ, ਮੁਕਾਮੇ ਹਕ ਸੋਭਾ ਪਾਈਆ। ਜੋ ਸ਼ਰਅ ਦੀ ਮੇਟਣਹਾਰ ਹਦੂਦ, ਭੇਵ ਅਭੇਦਾ ਦਏ ਖੁਲਾਈਆ। ਜਿਧਰ ਤੱਕੋ ਦਿਸੇ ਮੌਜੂਦ, ਮੌਜੂਦਾ ਆਪਣਾ ਹੁਕਮ ਵਰਤਾਈਆ। ਜਿਸ ਨੇ ਨਾਮ ਕਲਮੇ ਆਪਣੇ ਕੀਤੇ ਮਹਿਫ਼ੂਜ਼, ਸਿਰ ਸਿਰ ਸਭ ਦੇ ਹੱਥ ਟਿਕਾਈਆ। ਉਹ ਆਲੀਜਾਹ ਵਸੇ ਅਰਸ਼ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਦਵੈਤ ਨਹੀ ਕੋਈ ਦੂਜ, ਦੁਤੀਆ ਭਾਉ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਕੁਝ ਰਿਹਾ ਬੂਝ, ਬੁੱਝਣਹਾਰਾ ਬੇਪਰਵਾਹੀਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਹਰਦੀਪ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਧੁਰ ਤੱਕੋ ਇਕ ਰਮਈਆ, ਜੋ ਰਮਿਆ ਹਰ ਘਟ ਥਾਈਂਆ। ਆਦਿ ਜੁਗਾਦੀ ਧੁਰ ਦਾ ਸਈਆ, ਸੱਜਣ ਸਾਥੀ ਹਰਿ ਰਘੁਨਾਥੀ ਇਕ ਅਖਵਾਈਆ। ਜੋ ਨਾਮ ਨਿਧਾਨ ਚਲਾਏ ਜੁਗ ਜੁਗ ਨਈਆ, ਨੌਕਾ ਆਪਣੀ ਆਪ ਸਮਝਾਈਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਲੇਖਾ ਬਿਨ ਵਹੀਆ, ਖਾਤੇ ਧਰਮ ਧਾਰ ਬਣਾਈਆ। ਜੋ ਨਿਰਗੁਣ ਧਾਰ ਆਤਮ ਧਾਰ ਪਕੜਨਹਾਰਾ ਬਹੀਂਆ, ਜਗਤ ਬਾਜ਼ੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਚ ਕਹੇ ਜਨ ਭਗਤੋ ਮੰਨੋ ਇਕੋ ਅਗੰਮਾ ਕਾਹਨ, ਜੋ ਲੱਖ ਚੁਰਾਸੀ ਰਿਹਾ ਪ੍ਰਨਾਈਆ। ਸਤਿ ਸਰੂਪੀ ਨੌਜਵਾਨ, ਜੋਬਨਵੰਤ ਇਕ ਅਖਵਾਈਆ। ਜਿਸ ਦਾ ਖੇਲ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਮੰਡਲ ਮੰਡਪ ਆਪਣੀ ਰਚਨ ਰਚਾਈਆ। ਸੋ ਵੇਖਣਹਾਰਾ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਧਿਆਨ ਲਗਾਈਆ। ਸਚਖੰਡ ਨਿਵਾਸੀ ਇਕ ਇਕੱਲਾ ਹੁਕਮਰਾਨ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਨੂਰ ਨੁਰਾਨਾ ਨੂਰ ਅਲਾਹੀਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਸ਼ਾਹੋ ਭੂਪ ਬਣ ਸੁਲਤਾਨ, ਸ਼ਹਿਨਸ਼ਾਹ ਆਪਣੀ ਕਲ ਵਰਤਾਈਆ। ਜਿਸ ਕਲਜੁਗ ਮੇਟਣਾ ਕੂੜ ਨਿਸ਼ਾਨ, ਕੂੜੀ ਕਿਰਿਆ ਡੇਰਾ ਢਾਹੀਆ। ਧਰਮ ਦੀ ਧਾਰ ਕਰੇ ਪ੍ਰਵਾਨ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਸੋ ਕਰਤਾ ਪੁਰਖ ਹੋਏ ਮਿਹਰਵਾਨ, ਪੁਰਖ ਪੁਰਖੋਤਮ ਦਇਆ ਕਮਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਸੂਰੀਆ ਚੰਦ ਸੀਸ ਨਿਵਾਈਆ। ਉਹ ਤਖ਼ਤ ਨਿਵਾਸੀ ਸ਼ਾਹੋ ਭੂਪ ਮਰਦ ਮਰਦਾਨ, ਬੇਪਰਵਾਹ ਵਡ ਵਡਿਆਈਆ। ਜਿਸ ਦਾ ਲਹਿਣਾ ਦੇਣਾ ਭਗਤਾਂ ਸੰਗ ਸਗਲਾ ਸੰਗੀ ਇਕ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨਹਰਿ ਜੁਗ ਜਨਮ ਦੇ ਵਿਛੜੇ ਮੇਲੇ ਆਣ, ਆਤਮ ਪਰਮਾਤਮ ਪਰਮਾਤਮ ਆਤਮ ਜੋਤੀ ਜਾਤਾ ਜੋੜ ਜੁੜਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਜੀਤ ਸਿੰਘ ਦੇ ਗ੍ਰਹਿ
ਸਚ ਕਹੇ ਜਨ ਭਗਤੋ ਮੇਰਾ ਸੀਸ ਪ੍ਰਭੂ ਨੂੰ ਝੁਕਦਾ, ਨਿਵ ਨਿਵ ਲਾਗਾਂ ਪਾਈਂਆ। ਜਿਸ ਦਾ ਬੋਧ ਅਗਾਧ ਸ਼ਬਦ ਅਗੰਮੀ ਤੁਕ ਦਾ, ਦੋ ਜਹਾਨ ਕਰੇ ਸ਼ਨਵਾਈਆ। ਆਤਮ ਪਰਮਾਤਮ ਮਿਲ ਕੇ ਪੈਂਡਾ ਮੁਕਦਾ, ਅਗੇ ਅਵਰ ਨਾ ਕੋਇ ਵਧਾਈਆ। ਭਰਮ ਰਹੇ ਨਾ ਓਹਲਾ ਲੁਕ ਦਾ, ਕਾਇਆ ਮੰਦਰ ਕਰੇ ਰੁਸ਼ਨਾਈਆ। ਵਕਤ ਸੁਹੰਜਣਾ ਬਖ਼ਸ਼ੇ ਸੁਖ ਦਾ, ਸੁਖ ਸਾਗਰ ਵਿਚ ਸਮਾਈਆ। ਵਕਤ ਹੋਵੇ ਦੁੱਖ ਦਾ, ਕੂੜੀ ਕਿਰਿਆ ਬਾਹਰ ਕਢਾਈਆ। ਪਰਮ ਪੁਰਖ ਪਰਮਾਤਮ ਸਦਾ ਪਿਆਰਾ ਮਾਨਸ ਦੇਹੀ ਮਨੁੱਖ ਦਾ, ਪੰਜਾਂ ਤਤਾਂ ਰੰਗ ਰੰਗਾਈਆ। ਚੁਰਾਸੀ ਵਿਚੋਂ ਜਨ ਭਗਤ ਸੁਹੇਲੇ ਗੋਦੀ ਚੁੱਕਦਾ, ਫੜ ਬਾਹੋਂ ਗਲੇ ਲਗਾਈਆ। ਮੋਹ ਵਿਕਾਰਾ ਫੜ ਫੜ ਕੁਟਦਾ, ਨਾਮ ਡੰਡਾ ਹੱਥ ਉਠਾਈਆ। ਹਰਿਜਨ
ਭਾਗ ਨਾ ਕਦੇ ਨਿਖੁੱਟਦਾ, ਜੋ ਆਏ ਹਰਿ ਸਰਨਾਈਆ। ਦਰਸ਼ਨ ਹੋਵੇ ਅਬਿਨਾਸ਼ੀ ਅਚੁਤ ਦਾ, ਚੇਤਨ ਸੁਰਤੀ ਦਏ ਕਰਾਈਆ। ਭੇਵ ਖੁਲ੍ਹੇ ਕਾਇਆ ਪੰਜ ਤਤ ਬੁਤ ਦਾ, ਬੁਤਖ਼ਾਨੇ ਵੱਜੇ ਵਧਾਈਆ। ਲੇਖ ਬਣਾਏ ਧੁਰ ਦੇ ਸੁਤ ਦਾ, ਅਪਰਾਧੀ ਆਪਣੇ ਰੰਗ ਰੰਗਾਈਆ। ਸਚ ਕਹੇ ਜਨ ਭਗਤੋ ਇਹ ਵਕਤ ਸੁਹੰਜਣਾ ਲੁੱਟ ਦਾ, ਪ੍ਰੇਮ ਪ੍ਰੀਤਮ ਲੁੱਟਣਾ ਚਾਈਂ ਚਾਈਂਆ। ਜਿਸ ਦਾ ਨਾਤਾ ਕਦੇ ਨਾ ਟੁੱਟਦਾ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਉਹ ਭੰਡਾਰਾ ਨਾਮ ਦੇਵੇ ਨਿਖੁਟ ਦਾ, ਅਤੋਟ ਆਪਣਾ ਆਪ ਜਣਾਈਆ। ਤੁਹਾਡਾ ਮੇਲਾ ਉਸ ਅਗੰਮੀ ਜੋਤ ਦਾ, ਜੋ ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਤੁਹਾਡਾ ਝਗੜਾ ਨਹੀਂ ਕਿਸੇ ਵਰਨ ਗੋਤ ਦਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਤੁਹਾਡਾ ਮਨੂਆ ਆਸ਼ਾ ਵਿਚ ਇਕੋ ਲੋਚ ਹੋਵੇ ਲੋਚਦਾ, ਲੋਚਨ ਅੰਦਰੇ ਅੰਦਰ ਖੁਲਾਈਆ। ਸਮਾਂ ਪੂਰਾ ਹੋਵੇ ਜੋਗ ਦਾ, ਜੁਗਤੀ ਪ੍ਰਭ ਆਪਣੇ ਹੱਥ ਰਖਾਈਆ। ਹਰਿਜਨ ਆਤਮ ਰਸ ਹੋਵੇ ਭੋਗਦਾ, ਭਸਮੜ ਆਪਣਾ ਰੂਪ ਬਦਲਾਈਆ। ਭੇਵ ਜਣਾਏ ਇਕ ਸਲੋਕ ਦਾ, ਤੂੰ ਮੇਰਾ ਮੈਂ ਤੇਰਾ ਦਏ ਦ੍ਰਿੜਾਈਆ। ਆਸਰਾ ਹੋਵੇ ਇਕੋ ਪੁਰਖ ਅਕਾਲ ਓਟ ਦਾ, ਜੋ ਓੜਕ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹੰਜਣਾ ਕਰੇ ਮੌਜਦਾ, ਮਜਲਸ ਭਗਤਾਂ ਨਾਲ ਰਖਾਈਆ।