ਪੁਸਤਕਾਲਾਭਾਗ ੨੩

੧ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਨਾਰਦ ਕਹੇ ਪ੍ਰਭੂ ਮੇਰੇ ਅਲਖਣਾ ਅਲਾਖੀ, ਅਲਖ ਅਗੋਚਰ ਅਗੰਮ ਅਥਾਹ ਤੇਰੀ ਵਡ ਵਡਿਆਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਅੰਤਸ਼ਕਰਨ ਅਗੰਮੀ ਧਾਰ ਭਾਖੀ, ਬਿਨ ਰਸਨਾ ਜਿਹਵਾ ਦਿਆਂ ਦ੍ਰਿੜਾਈਆ। ਜੁਗ ਚੌਕੜੀ ਤੇਰਾ ਖੇਲ ਤੱਕਿਆ ਬਰਸ ਮਾਸ ਦਿਵਸ ਖ਼ੁਸ਼ੀਆਂ ਨਾਲ ਵੇਖਾਂ ਵਿਸਾਖੀ, ਸੰਮਤ ਸ਼ਹਿਨਸ਼ਾਹੀ ਦਸ ਨਾਲ ਮਿਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਕੁਛ ਨਾ ਆਖੀਂ, ਸਾਹਿਬ ਸੁਲਤਾਨਾ ਨੌਜਵਾਨਾ ਸਤਿ ਸਚ ਦਿਆਂ ਦ੍ਰਿੜਾਈਆ। ਮੇਰੇ ਭਗਵੰਤ ਧੁਰ ਦੇ ਕੰਤ ਦੀਨ ਦੁਨੀ ਦੀ ਕਰੇ ਕੋਈ ਨਾ ਰਾਖੀ, ਅਵਤਾਰ ਪੈਗ਼ੰਬਰ ਗੁਰ ਸਿਰ ਹੱਥ ਨਾ ਕੋਇ ਟਿਕਾਈਆ। ਜਿਧਰ ਤੱਕਾਂ ਦਿਸੇ ਅੰਧੇਰੀ ਰਾਤੀ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੇ ਚਰਨ ਕਵਲ ਸਦ ਜੁੜਿਆ ਰਹੇ ਨਾਤੀ, ਵਿਛੋੜਾ ਨਜ਼ਰ ਕੋਇ ਨਾ ਆਈਆ। ਮੇਰੇ ਮਹਿਬੂਬਾ ਮੇਰੀ ਇਕੋ ਇਕ ਬਾਤੀ, ਬਾਤਨ ਦਿਆਂ ਜਣਾਈਆ। ਮੇਰਾ ਸੀਨਾ ਫਟਦਾ ਦੁੱਖਾਂ ਭਰੀ ਛਾਤੀ, ਕੀ ਸ਼ਹਿਨਸ਼ਾਹ ਹਾਲ ਸੁਣਾਈਆ। ਮਾਨਸ ਮਾਨਵ ਮਾਨੁੱਖ ਤੱਕੇ ਕਿਸੇ ਗ੍ਰਹਿ ਤੇਰੀ ਜੋਤ ਜਗੇ ਨਾ ਬਾਤੀ, ਬਿਨ ਤੇਲ ਬਾਤੀ ਨਾ ਕੋਇ ਰੁਸ਼ਨਾਈਆ। ਸਤਿ ਧਰਮ ਡਿਗਿਆ ਡੂੰਘੇ ਖਾਤੀ, ਬਾਹਰ ਸਕੇ ਨਾ ਕੋਇ ਕਢਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸਾਥੀ, ਸਗਲਾ ਸੰਗ ਨਿਭਾਈਆ। ਮੇਰੇ ਪਰਮ ਪੁਰਖ ਸਮਰਾਥੀ, ਸ਼ਹਿਨਸ਼ਾਹ ਕੀ ਤੇਰੀ ਵਡ ਵਡਿਆਈਆ। ਤੂੰ ਆਦਿ ਜੁਗਾਦੀ ਸਗਲਾ ਸਾਥੀ, ਸਤਿ ਸਤਿਵਾਦੀ ਇਕ ਅਖਵਾਈਆ। ਮੇਰੀ ਬੇਨੰਤੀ ਜੋੜ ਕੇ ਹਾਥੀ, ਬਿਨ ਕਰਾਂ ਸੀਸ ਨਿਵਾਈਆ। ਕੀ ਲਹਿਣਾ ਦੇਣਾ ਜਗਤ ਜਹਾਨ ਮਸਤਕ ਮਾਥੀ, ਧਰਨੀ ਧਰਤ ਧਵਲ ਧੌਲ ਦੇ ਸਮਝਾਈਆ। ਤੂੰ ਪਰਮ ਪੁਰਖ ਮੇਰਾ ਮਾਲਕ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਇਕ ਅਖਵਾਈਆ। ਮੈਂ ਤੇਰੇ ਮੰਡਲ ਮੰਡਪਾਂ ਤੱਕੀ ਰਾਸੀ, ਗਗਨ ਗਗਨੰਤਰਾਂ ਧਿਆਨ ਲਗਾਈਆ। ਸਚਖੰਡ ਦਵਾਰ ਦਾ ਦਿਸੇ ਕੋਈ ਨਾ ਵਾਸੀ, ਬਿਨ ਤੇਰੀ ਕਿਰਪਾ ਤੇਰੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਆਤਮ ਰਸ ਦਿਸੇ ਨਾ ਕੋਈ ਪਵਣ ਸਵਾਸੀ, ਸਾਹ ਸਾਹ ਵਿਚ ਨਾ ਕੋਇ ਸਮਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਮੈਂ ਨਿਗਾਹ ਮਾਰੀ ਪ੍ਰਿਥਮੀ ਆਕਾਸ਼ੀ, ਚੌਦਾਂ ਲੋਕ ਚੌਦਾਂ ਤਬਕ ਵੇਖ ਵਖਾਈਆ। ਬਿਨ ਤੇਰੀ ਕਿਰਪਾ ਕਿਸੇ ਦੀ ਹੋਵੇ ਨਾ ਬੰਦ ਖੁਲਾਸੀ, ਚੁਰਾਸੀ ਬੰਧਨ ਨਾ ਕੋਇ ਕਟਾਈਆ। ਜਿਧਰ ਵੇਖਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਮਨੂਆ ਕਰੇ ਬਦਮਵਾਸੀ, ਮਮਤਾ ਮੋਹ ਵਿਕਾਰਾਂ ਨਾਲ ਰਲਾਈਆ। ਨਾਰਦ ਕਹੇ ਮੇਰੇ ਭਗਵੰਤ ਧੁਰ ਦੇ ਕੰਤ ਮੇਰੇ ਅੰਤਰ ਆਈ ਉਦਾਸੀ, ਖ਼ੁਸ਼ੀ ਰਹਿਣ ਕੋਇ ਨਾ ਪਾਈਆ। ਮੈਂ ਬ੍ਰਹਮੇ ਇਕੋ ਖ਼ਬਰ ਅਗੰਮੀ ਆਖੀ, ਬਿਨ ਅੱਖਰਾਂ ਦਿਤੀ ਦ੍ਰਿੜਾਈਆ। ਕਿੱਥੇ ਪਾਰਬ੍ਰਹਮ ਦੀ ਧਾਰ ਤੇਰਾ ਬ੍ਰਹਮ ਜ਼ਾਤੀ, ਨੂਰ ਨੁਰਾਨਾ ਦੇ ਚਮਕਾਈਆ। ਸੰਦੇਸ਼ਾ ਦਿਤਾ ਸ਼ੰਕਰ ਕੈਲਾਸ਼ੀ, ਫ਼ਰਮਾਨਾ ਧੁਰਦਰਗਾਹੀਆ। ਉਠ ਵੇਖ ਕੀ ਖੇਲ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਵਿਸ਼ਨੂੰ ਕਿਹਾ ਤੂੰ ਘਰ ਘਰ ਰਿਜ਼ਕ ਸਬਾਸੀ, ਦੇਵਣਹਾਰ ਇਕ ਅਖਵਾਈਆ। ਸਾਰੇ ਨਿਗਾਹ ਮਾਰੋ ਝਾਕੀ, ਧਰਨੀ ਧਰਤ ਧਵਲ ਧੌਲ ਅੱਖ ਉਠਾਈਆ। ਤੇਈ ਅਵਤਾਰੋ ਲੇਖਾ ਵੇਖੋ ਬਾਕੀ, ਬਾਕਾਇਦਾ ਦਿਤਾ ਦ੍ਰਿੜਾਈਆ। ਪੈਗ਼ੰਬਰੋ ਤਨ ਵਜੂਦ ਮਿੱਟੀ ਤੱਕੋ ਖ਼ਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਗੁਰੂ ਗੁਰਦੇਵ ਆਤਮ ਧਾਰ ਵੇਖੋ ਪਰਮਾਤਮ ਜਾਤੀ, ਕੀ ਜੋਤੀ ਜਾਤਾ ਰਿਹਾ

ਸਮਝਾਈਆ। ਜਨ ਭਗਤ ਸੁਹੇਲੇ ਤੱਕੋ ਖੇਲ ਤਮਾਸ਼ੀ, ਨਿਰਗੁਣ ਨਿਰਗੁਣ ਲਏ ਅੰਗੜਾਈਆ। ਸੂਫ਼ੀ ਦੀਨ ਦੁਨੀ ਦੀ ਜ਼ਿੰਦਗੀ ਤੱਕੋ ਹਯਾਤੀ, ਪਰਦਾ ਮੁਖ ਰਹੇ ਨਾ ਰਾਈਆ। ਅੱਖਰ ਅੱਖਰ ਤੱਕੋ ਕਿਤਾਬੀ, ਗ੍ਰੰਥ ਸ਼ਾਸਤਰਾਂ ਧਿਆਨ ਲਗਾਈਆ। ਮੁਹੱਬਤ ਤੱਕੋ ਹਕੀਕੀ ਮਜਾਜ਼ੀ, ਆਪ ਆਪਣਾ ਰੰਗ ਰੰਗਾਈਆ। ਧੁਰ ਦਾ ਹੁਕਮ ਸੁਣੋ ਸ਼ਬਦ ਅਨਾਦੀ, ਜੋ ਧੁਨ ਆਤਮਕ ਰਾਗ ਦ੍ਰਿੜਾਈਆ। ਕੀ ਖੇਲ ਕਰੇ ਪ੍ਰਭੂ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਸਭ ਦੇ ਕੋਲੋਂ ਅੰਤ ਅਖ਼ੀਰ ਮੰਗੇ ਜਵਾਬੀ, ਹੁਕਮ ਸੰਦੇਸ਼ਾ ਫ਼ਰਮਾਨਾ ਇਕ ਸੁਣਾਈਆ। ਸੰਮਤ ਸ਼ਹਿਨਸ਼ਾਹੀ ਦਸ ਮਿਤ੍ਰੋ ਉਠੋ ਅਹਿਬਾਬੀ, ਸੱਜਣੋ ਦਿਆਂ ਸੁਣਾਈਆ। ਮੇਰੇ ਸਾਹਿਬ ਦਾ ਹੁਕਮ ਅਹਿਲਾਦੀ, ਨਾ ਕੋਈ ਮੇਟ ਮਿਟਾਈਆ। ਆਪਣਾ ਜੀਵਣ ਤੱਕੋ ਜ਼ਿੰਦਗੀ ਤੱਕੋ ਸਾਦੀ, ਬਿਨ ਨੈਣਾਂ ਨੈਣ ਉਠਾਈਆ। ਨਾਨਕ ਧਾਰ ਤੱਕੋ ਰਬਾਬੀ, ਸੁਰਤ ਸ਼ਬਦ ਕਰੋ ਸ਼ਨਵਾਈਆ। ਦੀਨਾਂ ਮਜ਼੍ਹਬਾਂ ਤੱਕੋ ਆਬਾਦੀ, ਗਿਣਤੀ ਗਣਤ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ। ਹਰਿ ਕਰਤਾ ਬੇਪਰਵਾਹੀਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਨਾਰਦਾ ਮੇਰੀ ਇਕ ਅਰਜ਼ੋਈ, ਅਰਜ਼ੀਆਂ ਵਾਲਿਆਂ ਦਿਆਂ ਜਣਾਈਆ। ਜਿਸ ਦਾ ਭੇਵ ਜਾਣੇ ਨਾ ਕੋਈ, ਚਾਰ ਜੁਗ ਦੇ ਸ਼ਾਸਤਰ ਕਹਿਣ ਨਾ ਪਾਈਆ। ਜਿਸ ਦੇ ਨਾਮ ਦੀ ਪੈਗ਼ੰਬਰਾਂ ਦਿਤੀ ਦਰੋਹੀ, ਦੋਹਰੀ ਆਪਣੀ ਖੇਲ ਖਿਲਾਈਆ। ਜਿਸ ਨੂੰ ਅਵਤਾਰਾਂ ਕਿਹਾ ਓਹੀ, ਏਕੰਕਾਰਾ ਅਗੰਮ ਅਥਾਹੀਆ। ਗੁਰੂ ਗੁਰਦੇਵ ਕੀਤੇ ਜਿਸ ਮੋਹੀ, ਨਾਤਾ ਜਗਤ ਜਹਾਨ ਤੁੜਾਈਆ। ਉਸ ਦਾ ਲੇਖਾ ਜਨ ਭਗਤ ਸੁਹੇਲੇ ਰਿਹਾ ਮੋਹੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੁਰਮਤ ਮੈਲ ਰਿਹਾ ਧੋਈ, ਪਤਤ ਪੁਨੀਤ ਆਪ ਕਰਾਈਆ। ਅੰਮ੍ਰਿਤ ਧਾਰ ਨਿਝਰ ਰਿਹਾ ਚੋਈ, ਬੂੰਦ ਸਵਾਂਤੀ ਇਕ ਟਪਕਾਈਆ। ਪੰਚ ਵਿਕਾਰ ਮੇਟ ਗਰੋਹੀ, ਗ੍ਰਹਿ ਮੰਦਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਮੈਂ ਵੇਖਣ ਆਵਾਂ ਤੇਰੀ ਵਿਸਾਖੀ, ਵਾਸਤਾ ਚਾਰ ਜੁਗ ਦਾ ਨਾਲ ਮਿਲਾਈਆ। ਤੂੰ ਸਚ ਸੰਦੇਸਾ ਦੇ ਦੇ ਗਾਥੀ, ਨਿਸ਼ਅੱਖਰ ਅੱਖਰ ਰੂਪ ਬਦਲਾਈਆ। ਮੈਂ ਧੂੜੀ ਮਸਤਕ ਲਾਵਾਂ ਮਾਥੀ, ਤਿਲਕ ਲਿਲਾਟ ਰਮਾਈਆ। ਆਪਣੀ ਮੰਜ਼ਲ ਦੱਸ ਦੇ ਘਾਟੀ, ਪਾਂਧੀਆਂ ਪੰਧ ਰਹੇ ਨਾ ਰਾਈਆ। ਸਚ ਦੱਸ ਦਹਿ ਦਿਸ਼ਾ ਕਿਸ ਬਿਧ ਕਲਜੁਗ ਮੁਕਣੀ ਵਾਟੀ, ਅਗਲਾ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਨਾਰਦ ਸੁਣ ਸ਼ਬਦੀ ਧਾਰ ਪੰਡੇ, ਬਿਨਾ ਜ਼ਾਤੀਉਂ ਬ੍ਰਾਹਮਣਾ ਬ੍ਰਹਮ ਦਿਆਂ ਜਣਾਈਆ। ਮੇਰਾ ਖੇਲ ਜੁਗ ਜੁਗ ਖੰਡ ਬ੍ਰਹਿਮੰਡੇ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਿਮੀ ਅਸਮਾਨ ਆਪਣੀ ਕਾਰ ਕਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਲਾ ਅੰਤਮ ਪਹੁੰਚਿਆ ਕੰਢੇ, ਕੰਢੀ ਬੈਠੇ ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਕਵਣ ਵੇਲਾ ਪੁਰਖ ਅਕਾਲਾ ਆਪਣਾ ਖੇਲ ਕਰੇ ਸ਼ਬਦੀ ਖੰਡੇ, ਜਗਤ ਖੰਡਾ ਖੜਗ ਨਾ ਕੋਇ ਚਮਕਾਈਆ। ਨਾਮ ਦੀ ਧਾਰ ਹੋਵੇ ਚੰਡ ਪ੍ਰਚੰਡੇ, ਪਾਰਬ੍ਰਹਮ ਆਪ ਵਰਤਾਈਆ। ਸਤਿ ਧਰਮ ਦੀ ਦਾਤ ਵੰਡੇ, ਕਾਇਆ ਮੰਦਰ ਅੰਦਰ ਆਪ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਰਖਾਏ ਇਕੋ ਝੰਡੇ, ਸਿਰ ਸਕੇ ਨਾ ਕੋਇ ਉਠਾਈਆ। ਦੀਨ ਮਜ਼੍ਹਬ ਜ਼ਾਤ ਪਾਤ ਆਤਮ ਧਾਰ ਸਭ ਨੂੰ ਗੰਢੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਚ ਮਹੱਲ ਅਟੱਲ ਇਕੋ ਵਸਤ ਅਗੰਮੀ ਵੰਡੇ, ਦੋ

ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਆਪ ਵਰਤਾਈਆ। ਜਿਸ ਦੇ ਹੁਕਮ ਵਿਚ ਪਿਛਲੇ ਜੁਗ ਚੌਕੜੀ ਲੰਘੇ, ਬਣ ਕੇ ਪਾਂਧੀ ਪੰਧ ਮੁਕਾਈਆ। ਉਹ ਸਾਹਿਬ ਸੁਲਤਾਨ ਕਰੇ ਖੇਲ ਸੂਰਾ ਸਰਬੰਗੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਵਾਲੇ ਪੰਧ ਨਹੀਂ ਕੋਈ ਲੰਬੇ, ਬਹੁਤੀ ਵੰਡ ਨਾ ਕੋਇ ਵੰਡਾਈਆ। ਜਿਸ ਸ਼ਬਦ ਇਸ਼ਾਰਾ ਕੀਤਾ ਪੁਰੀ ਅਨੰਦੇ, ਅਨੰਦ ਦਾ ਮਾਲਕ ਇਕ ਅਖਵਾਈਆ। ਜਿਸ ਨਿਸ਼ਾਨ ਮੇਟਣੇ ਤਾਰਾ ਚੰਦੇ, ਸਦੀ ਚੌਧਵੀਂ ਸੰਗ ਨਿਭਾਈਆ। ਜਿਨ੍ਹ ਹੌਲਾ ਭਾਰ ਕਰਨਾ ਧਰਨੀ ਵਾਲੇ ਕੰਧੇ, ਕੂੜੀ ਕਿਰਿਆ ਦੂਰ ਕਰਾਈਆ। ਉਸ ਦੇ ਖੇਲ ਹੋਣੇ ਅਚੰਭੇ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਸ੍ਰਿਸ਼ਟੀ ਦੋ ਧੜ ਕਰਾਏ ਜੰਗੇ, ਜੰਗਜੂ ਆਪਣਾ ਹੁਕਮ ਵਰਤਾਈਆ। ਕਿਸੇ ਸਮਝ ਨਾ ਆਵੇ ਮਾਨਸ ਮਾਨਵ ਮਾਨੁਖ ਬੰਦੇ, ਬੰਦਗੀ ਵਾਲੇ ਸਾਰੇ ਸੀਸ ਨਿਵਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੇਰੇ ਵਿਚ ਆਪਣੀ ਖੇਲ ਅਰੰਭੇ, ਸ਼ੁਰੂ ਸ਼ਰਅ ਦਾ ਰੰਗ ਰੰਗਾਈਆ। ਵਿਸਾਖ ਕਹੇ ਮੇਰਾ ਅੰਦਰੋਂ ਸੀਨਾ ਕੰਬੇ, ਥਰਥਰਾਹਟ ਵਿਚ ਦੁਹਾਈਆ। ਕੀ ਖੇਲ ਕਰਾਏ ਸੂਰਾ ਸਰਬੰਗੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਕਲਜੁਗ ਨਾਲ ਮਿਲਾਏ ਵਿਕਾਰ ਪੰਜੇ, ਪੰਜਾਂ ਤਤਾਂ ਰੰਗ ਰੰਗਾਈਆ। ਉਸ ਦਾ ਲਹਿਣਾ ਦੇਣਾ ਕੀ ਧਾਰ ਬਵੰਜੇ, ਕੀ ਬਾਵਨ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਵਿਸਾਖ ਕਹੇ ਮੈਂ ਚੜ੍ਹਿਆ ਮਾਤ, ਮਿਤ੍ਰੋ ਦਿਆਂ ਜਣਾਈਆ। ਮੇਰੀ ਸੱਜਣਾ ਵਾਲੀ ਅਗੰਮੀ ਬਾਤ, ਬਾਤਨ ਭੇਵ ਖੁਲਾਈਆ। ਜਗਤ ਜਗਿਆਸੂ ਅੰਦਰ ਮਾਰੋ ਝਾਕ, ਅੰਤਸ਼ਕਰਨ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਆਪਣੇ ਵੇਖੋ ਭਵਿਖਤ ਵਾਕ, ਵਾਕਿਆ ਮੇਰਾ ਦਿਵਸ ਦਏ ਗਵਾਹੀਆ। ਕੀ ਤੁਹਾਡਾ ਨਾਤਾ ਜਗਤ ਸੱਜਣ ਸਾਕ, ਮਿਤ੍ਰੋ ਦਿਓ ਦ੍ਰਿੜਾਈਆ। ਬਿਨਾ ਭਗਤਾਂ ਤੋਂ ਅੰਤਰ ਖੁਲੇ ਕਿਸੇ ਨਾ ਤਾਕ, ਪਰਦਾ ਸਕੇ ਨਾ ਕੋਇ ਉਠਾਈਆ। ਮੈਂ ਵੇਖਾਂ ਲੋਕਮਾਤ, ਦਹਿ ਦਿਸ਼ਾ ਧਿਆਨ ਲਗਾਈਆ। ਬਹੁੜੀ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਦੁਨੀ ਰਹੀ ਕੁਰਲਾਈਆ। ਹਿਰਦਾ ਹੋਵੇ ਕਿਸੇ ਨਾ ਸ਼ਾਂਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਪ੍ਰਭੂ ਮੇਰੇ ਸਾਹਿਬ ਸ਼ਰਾਰਤੀ, ਸ਼ਹਿਨਸ਼ਾਹ ਕੀ ਤੇਰੀ ਬੇਪਰਵਾਹੀਆ। ਮੈਂ ਚਾਰ ਜੁਗ ਦੇ ਲੇਖ ਵੇਖੇ ਅਬਾਰਤੀ, ਅੱਖਰ ਅੱਖਰਾਂ ਨਾਲ ਮਿਲਾਈਆ। ਮੇਰੇ ਮਹਿਬੂਬਾ ਤੇਰੇ ਅਵਤਾਰ ਪੈਗ਼ੰਬਰ ਗੁਰੂ ਮਜ਼੍ਹਬਾਂ ਦੇ ਤਜਾਰਤੀ, ਵਣਜ ਤੇਰੇ ਨਾਮ ਵਾਲਾ ਜਣਾਈਆ। ਤੇਰੀ ਜੁਗ ਜੁਗ ਨਾਮ ਕਲਮਿਆਂ ਵਾਲੀ ਬਦਲਦੀ ਰਹੀ ਆਰਤੀ, ਘਿਰਤ ਦੀਪਕ ਦੇਣ ਗਵਾਹੀਆ। ਕੀ ਖੇਲ ਹੋਣੀ ਤੇਰੀ ਕਲਜੁਗ ਅੰਤਮ ਵਾਰ ਦੀ, ਭੇਵ ਅਭੇਦਾ ਦੇ ਖੁਲਾਈਆ। ਮੇਰੀ ਆਸ਼ਾ ਤੂੰ ਹੀ ਤੂੰ ਹੀ ਪੁਕਾਰਦੀ, ਦਰ ਤੇਰੇ ਸੀਸ ਝੁਕਾਈਆ। ਨਾਰਦ ਕਹੇ ਮੇਰੀ ਬੋਦੀ ਆਪਣਾ ਆਪ ਸਵਾਰਦੀ, ਸੋਹਣੀ ਲੈ ਅੰਗੜਾਈਆ। ਨਾਲ ਖੇਲ ਦੱਸੇ ਤੇਰੀ ਅਗੰਮੇ ਯਾਰ ਦੀ, ਯਾਰੜੇ ਰਹੀ ਜਣਾਈਆ। ਕੀ ਹਾਲਤ ਹੋਣੀ ਸੰਸਾਰ ਦੀ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੇਰੇ ਹੁਕਮ ਵਿਚ ਬੁੱਧੀ ਚਲਣੀ ਨਹੀਂ ਵਿਚਾਰ ਦੀ, ਅਕਲ ਕੰਮ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦੇਣਾ ਜਣਾਈਆ। ਨਾਰਦ

ਕਹੇ ਪ੍ਰਭੂ ਮੈਂ ਤੇਰੀਆਂ ਵਿਸਾਖੀਆਂ ਆਇਆ ਤੱਕਦਾ, ਜੁਗ ਜੁਗ ਧਿਆਨ ਲਗਾਈਆ। ਮੈਂ ਲੇਖਾ ਵੇਖਦਾ ਆਇਆ ਹਕ ਦਾ, ਹਕੀਕਤ ਵਿਚੋਂ ਫੋਲ ਫੁਲਾਈਆ। ਕੀ ਤੇਰਾ ਲਹਿਣਾ ਦੇਣਾ ਹੋਣਾ ਇਕੋ ਯਕ ਦਾ, ਵਾਹਿਦ ਮੇਰੇ ਮਾਲਕ ਦੇਣਾ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂ ਤੈਨੂੰ ਰਿਹਾ ਸੱਦ ਦਾ, ਸੰਦੇਸ਼ੇ ਸ਼ਬਦ ਗੁਰੂ ਨਾਲ ਜਣਾਈਆ। ਸਤਿਜੁਗ ਤਰੇਤਾ ਦੁਆਪਰ ਗਿਆ ਲੱਦ ਦਾ, ਲੋਕਮਾਤ ਰਹਿਣ ਨਾ ਪਾਈਆ। ਮੈਨੂੰ ਸਚ ਦੱਸ ਕੀ ਲੇਖਾ ਤੇਰਾ ਪਹਿਲੀ ਵਿਸਾਖ ਅੱਜ ਦਾ, ਅਜਬ ਦਿਆਂ ਦ੍ਰਿੜਾਈਆ। ਮੈਂ ਤੈਨੂੰ ਸਮਝਾਂ ਨੂਰ ਅਲਾਹੀ ਰੱਬ ਦਾ, ਯਾਮਬੀਨ ਤੇਰੀ ਬੇਪਰਵਾਹੀਆ। ਤੈਨੂੰ ਜਗਤ ਜਹਾਨ ਮੇਰੇ ਭਗਵਾਨ ਫਿਰੇ ਲੱਭਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਅੱਜ ਵਕਤ ਸੁਹੰਜਣਾ ਹੋਇਆ ਸਬੱਬ ਦਾ, ਜੋਤੀ ਜਾਤੇ ਮਿਲ ਕੇ ਵੱਜੇ ਵਧਾਈਆ। ਮੈਂ ਰਾਹ ਤੱਕਦਾ ਰਿਹਾ ਕਦ ਦਾ, ਕਦੀਮ ਦੇ ਮਾਲਕ ਦਿਆਂ ਸੁਣਾਈਆ। ਮੈਂਨੂੰ ਸਚ ਦੱਸ ਕਿਸ ਬਿਧ ਝਗੜਾ ਮੇਟਣਾ ਮਜ਼੍ਹਬਾਂ ਵਾਲੀ ਹੱਦ ਦਾ, ਸ਼ਰਅ ਜਗਤ ਰਹਿਣ ਨਾ ਪਾਈਆ। ਤੇਰਾ ਦੀਪਕ ਜੋਤ ਘਰ ਘਰ ਹੋਵੇ ਜਗਦਾ, ਆਤਮ ਨੂਰ ਕਰ ਰੁਸ਼ਨਾਈਆ। ਮੇਰਾ ਲੇਖਾ ਪੂਰਾ ਕਰੀਂ ਅਲਪਗ ਦਾ, ਸਹਿਜ ਨਾਲ ਸੁਣਾਈਆ। ਨਾਰਦ ਕਹੇ ਪ੍ਰਭੂ ਮੈਂ ਖ਼ੁਸ਼ੀਆਂ ਪਿਆਲਾ ਪੀਤਾ ਤੇਰੇ ਨਾਮ ਮਦਿ ਦਾ, ਮਧੁਰ ਧੁਨ ਦੇ ਸੁਣਾਈਆ। ਕੀ ਲੇਖਾ ਅਵਤਾਰ ਪੈਗ਼ੰਬਰ ਗੁਰੂ ਤੇਰੀ ਯਦ ਦਾ, ਯਦਪ ਦੇ ਦ੍ਰਿੜਾਈਆ। ਕਿਉਂ ਖੇਲ ਖਿਲਾਇਆ ਤਤਾਂ ਧਾਰ ਅੱਡ ਦਾ, ਮਾਨਸ ਮਾਨਸ ਵੰਡ ਵੰਡਾਈਆ। ਕਿਉਂ ਨਹੀਂ ਨਿਰਗੁਣ ਧਾਰ ਸਰਗੁਣ ਆਪਣਾ ਰੰਗ ਰੰਗਦਾ, ਰੰਗਤ ਆਪਣੀ ਆਪ ਚੜ੍ਹਾਈਆ। ਓਹ ਵੇਖ ਸਦੀ ਚੌਧਵੀਂ ਵਕਤ ਜਾਂਦਾ ਲੰਘਦਾ, ਮੁਹੰਮਦ ਬੈਠਾ ਨੈਣ ਉਠਾਈਆ। ਖੇਲ ਵੇਖ ਲੈ ਚਾਰ ਯਾਰੀ ਸੰਗ ਦਾ, ਅਲਵਿਲ ਜ਼ਹਾ ਤੇਰੀ ਬੇਪਰਵਾਹੀਆ। ਕਿਸ ਬਿਧ ਨਿਸ਼ਾਨ ਮੇਟਣਾ ਤਾਰਾ ਚੰਦ ਦਾ, ਉਮਤ ਉਮਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਨਾਰਦ ਦਇਆ ਕਮਾਵਾਂਗਾ। ਸੋ ਪੁਰਖ ਨਿਰੰਜਣ ਹੋ ਕੇ ਖੇਲ ਖਿਲਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਬਲ ਪ੍ਰਗਟਾਵਾਂਗਾ। ਏਕੰਕਾਰ ਆਪਣੀ ਕਲ ਵਰਤਾਵਾਂਗਾ। ਆਦਿ ਨਿਰੰਜਣ ਜੋਤ ਰੁਸ਼ਨਾਵਾਂਗਾ। ਸ੍ਰੀ ਭਗਵਾਨ ਰੂਪ ਵਟਾਵਾਂਗਾ। ਅਬਿਨਾਸ਼ੀ ਕਰਤਾ ਨਾਉਂ ਧਰਾਵਾਂਗਾ। ਪਾਰਬ੍ਰਹਮ ਪਰਦਾ ਲਾਹਵਾਂਗਾ। ਸਤਿਗੁਰ ਸ਼ਬਦ ਇਕ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਹਿਲਾਵਾਂਗਾ। ਕਰੋੜ ਤਤੀਸਾ ਨਾਲ ਮਿਲਾਵਾਂਗਾ। ਤੇਈ ਅਵਤਾਰਾਂ ਗੰਢ ਪਵਾਵਾਂਗਾ। ਹਜ਼ਰਤ ਮੂਸਾ ਈਸਾ ਮੁਹੰਮਦ ਜੋੜ ਜੁੜਾਵਾਂਗਾ। ਨਾਨਕ ਗੋਬਿੰਦ ਜੋਤੀ ਧਾਰ ਤੋੜ ਨਿਭਾਵਾਂਗਾ। ਚੜ੍ਹ ਕੇ ਸ਼ਬਦ ਅਗੰਮੇ ਘੋੜ, ਦੋ ਜਹਾਨਾਂ ਵੇਖ ਵਖਾਵਾਂਗਾ। ਰੂਪ ਧਰ ਬ੍ਰਹਿਮਣ ਗੌੜ, ਪਾਰਬ੍ਰਹਮ ਆਪਣਾ ਰੰਗ ਰੰਗਾਵਾਂਗਾ। ਅਮਾਮ ਅਮਾਮਾ ਸਭ ਦਾ ਬਣ ਕੇ ਸ਼ੌਹਰ, ਸ਼ਹਿਨਸ਼ਾਹ ਆਪਣੀ ਕਲ ਪ੍ਰਗਟਾਵਾਂਗਾ। ਕਲ ਕਲਕੀ ਹੋ ਕੇ ਅਵਰ ਦਾ ਔਰ, ਅਵਰੀ ਖੇਲ ਖਿਲਾਵਾਂਗਾ। ਜ਼ਰਾ ਤੱਕਣਾ ਨਾਲ ਗ਼ੌਰ, ਗਹਿਰ ਗੰਭੀਰ ਹੋ ਕੇ ਆਪ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਵਾਂਗਾ। ਪੁਰਖ ਅਕਾਲ ਕਹੇ ਨਾਰਦ ਸੰਮਤ ਸ਼ਹਿਨਸ਼ਾਹੀ ਹੱਸਦਾ, ਦਸਵੀਂ ਧਾਰ ਨਾਲ ਮਿਲਾਈਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਨੱਸਦਾ, ਭੱਜੇ ਵਾਹੋ ਦਾਹੀਆ। ਪਿਆਰ ਭਰਿਆ ਅੰਦਰ ਜਸ ਦਾ, ਸਿਫ਼ਤਾਂ ਨਾਲ ਸਲਾਹੀਆ। ਰਸ ਚੱਖੇ ਅੰਮਿਉਂ ਰਸ ਦਾ, ਰਸਨਾ ਰਸ ਨਾ ਕੋਇ ਵਡਿਆਈਆ। ਪ੍ਰਕਾਸ਼ ਵੇਖੇ ਅਗੰਮੀ ਰਵ ਸਸ ਦਾ, ਬਿਨ ਸੂਰੀਆ ਚੰਦ

ਕਰੇ ਰੁਸ਼ਨਾਈਆ। ਫੇਰ ਖੇਲ ਤੱਕੇ ਜੋ ਸਚਖੰਡ ਦਵਾਰੇ ਵਸਦਾ, ਦਰਗਾਹ ਸਾਚੀ ਸੋਭਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਮਾਰਗ ਦੱਸਦਾ, ਨਿਤ ਨਵਿਤ ਆਪ ਸਮਝਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਤੀਰ ਅਣਿਆਲਾ ਕਸਦਾ, ਦੋ ਜਹਾਨਾਂ ਪਾਰ ਕਰਾਈਆ। ਉਹਦਾ ਹੁਕਮ ਸੰਦੇਸ਼ਾ ਇਕੋ ਹੋਵੇ ਅਲਖਣਾ ਅਲੱਖ ਦਾ, ਅਲੱਖ ਅਗੋਚਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਨਾਰਦ ਕਹੇ ਸੰਮਤ ਸ਼ਹਿਨਸ਼ਾਹੀ ਦਸ ਵੇਖ ਲੈ ਚੜ੍ਹਦਾ, ਆਪਣਾ ਪੰਧ ਮੁਕਾਈਆ। ਜਿਸ ਲੇਖਾ ਤੱਕਣਾ ਸੀਸ ਧੜ ਦਾ, ਧੜੇ ਜਗਤ ਵਾਲੇ ਬਣਾਈਆ। ਖੇਲ ਤੱਕਣਾ ਹਉਮੇ ਹੰਕਾਰ ਗੜ੍ਹ ਦਾ, ਹੰਗਤਾ ਰੰਗ ਰੰਗਾਈਆ। ਕਲਜੁਗ ਜੀਵ ਤੱਕ ਲੈ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਸਾਚੀ ਮੰਜ਼ਲ ਕੋਇ ਨਾ ਚੜ੍ਹਦਾ, ਸਚਖੰਡ ਮਿਲਣ ਕੋਇ ਨਾ ਆਈਆ। ਓਹ ਵੇਖ ਧਰਮ ਕਲਜੁਗ ਕੋਲੋਂ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਨਜਾਰਾ ਤੱਕ ਲੈ ਸ਼ਰਅ ਸ਼ਰ ਦਾ, ਕੀ ਸ਼ਰੀਅਤ ਖੇਲ ਖਿਲਾਈਆ। ਕੀ ਹਾਲ ਹੋਣਾ ਧਰਨੀ ਵਾਲੇ ਘਰ ਦਾ, ਨਵ ਖੰਡ ਰਹੇ ਕੁਰਲਾਈਆ। ਕੂੜ ਕੁੜਿਆਰਾ ਵੇਖ ਲੈ ਮਰਦਾ, ਚਾਰੋਂ ਕੁੰਟ ਕੁੰਟ ਦੁਹਾਈਆ। ਇਹ ਖੇਲ ਅਗੰਮਾ ਨਰਾਇਣ ਨਰ ਦਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋ ਆਦਿ ਜੁਗਾਦੀ ਘਾੜਨ ਘੜਦਾ, ਲੱਖ ਚੁਰਾਸੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਪ੍ਰਭੂ ਮੈਂ ਸੁਣਿਆ ਤੇਰਾ ਹੁਕਮ ਅਵੱਲਾ, ਅੱਵਲ ਅੱਲਾ ਤੇਰੀ ਬੇਪਰਵਾਹੀਆ। ਤੂੰ ਫਿਰੇਂ ਇਕ ਇਕੱਲਾ, ਦੋ ਜਹਾਨਾਂ ਸੋਭਾ ਪਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਬਚਨ ਇਕੋ ਲੈਣਾ ਮੰਨਾ, ਮਨਸਾ ਅਵਰ ਨਾ ਕੋਇ ਰਖਾਈਆ। ਤੂੰ ਨੂਰ ਨੁਰਾਨਾ ਸ੍ਰੀ ਭਗਵਾਨਾ, ਭਗਵਨ ਤੇਰੇ ਹੱਥ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਧਨੀ ਧਨਾ, ਮੀਤ ਮੁਰਾਰਾ ਬੇਪ੍ਰਵਾਹੀਆ। ਤੂੰ ਵਸਣਹਾਰਾ ਬਿਨਾ ਛੱਪਰ ਛੰਨਾ, ਸਚਖੰਡ ਸਾਚੇ ਸੋਭਾ ਪਾਈਆ। ਤੈਨੂੰ ਨਾ ਕੋਈ ਲਾਲਚ ਨਾ ਕੋਈ ਤਮਅ, ਲੋਭ ਵਿਚ ਕਦੇ ਨਾ ਆਈਆ। ਮੈਨੂੰ ਸਚ ਦੱਸ ਕਿਸ ਬਿਧ ਬਦਲੇਂ ਆਪਣਾ ਸਮਾਂ, ਸਮਾਪਤ ਕਰੇਂ ਕੂੜ ਲੋਕਾਈਆ। ਮੈਨੂੰ ਇਉਂ ਜਾਪਦਾ ਤੇਰੇ ਸੰਮਤ ਸ਼ਹਿਨਸ਼ਾਹੀ (ਦਸ) ਵਿਚ ਖੇਲ ਹੋਣਾ ਨਵਾਂ, ਨਵ ਖੰਡ ਧਿਆਨ ਲਗਾਈਆ। ਮੈਂ ਵੀ ਤੇਰੇ ਚਰਨ ਕਵਲਾਂ ਵਿਚ ਬਵ੍ਹਾਂ, ਦੂਸਰ ਧਾਮ ਨਜ਼ਰ ਕੋਇ ਨਾ ਆਈਆ। ਸਚ ਸਰਨਾਈ ਤੇਰੀ ਪਵਾਂ, ਪਵਣ ਪਾਣੀ ਮੇਰੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਨਾਰਦ ਕਹੇ ਪ੍ਰਭੂ ਤੂੰ ਬੜਾ ਬੇਅੰਤ, ਬੇਪਰਵਾਹ ਅਖਵਾਈਆ। ਤੂੰ ਸਭ ਦਾ ਆਤਮ ਧਾਰ ਕੰਤ, ਪਤਿਪਰਮੇਸ਼ਵਰ ਇਕ ਅਖਵਾਈਆ। ਕੀ ਵਸਤ ਅਮੋਲਕ ਜਨ ਭਗਤਾਂ ਦੇਵੇਂ ਮੰਤ, ਨਾਮ ਨਿਧਾਨਾ ਝੋਲੀ ਪਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਦਏ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਾ ਭੇਵ ਚੁਕਾਈਆ। ਮੇਰੀ ਇਕੋ ਅਰਦਾਸ ਤੇ ਇਕੋ ਮਿੰਨਤ, ਇਕੋ ਵਾਰ ਸੀਸ ਝੁਕਾਈਆ। ਪ੍ਰਭੂ ਸਚ ਦੱਸ ਕਦੋਂ ਧਰਤੀ ਉਤੋਂ ਮੇਟਣੇ ਕੂੜੇ ਨਿੰਦਕ, ਧਰਮ ਦੀ ਧਾਰ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਪੁਰਖ ਅਕਾਲ ਕਹੇ ਨਾਰਦ, ਮੈਂ ਆਪਣੀ ਦਇਆ ਕਮਾਵਾਂਗਾ। ਦੀਨ ਦਿਆਲ ਅਖਵਾਵਾਂਗਾ। ਧਰਨੀ ਵੇਖਾਂ ਸਚੀ ਧਰਮਸਾਲ, ਦਰ ਦਵਾਰਾ ਇਕ ਪ੍ਰਗਟਾਵਾਂਗਾ। ਫਲ ਲਗਾ ਕੇ ਭਗਤਾਂ ਕਾਇਆ ਡਾਲ, ਪੱਤ

ਟਹਿਣੀ ਆਪ ਮਹਿਕਾਵਾਂਗਾ। ਮੁਰਸ਼ਦ ਹੋ ਕੇ ਪੁਛਾਂ ਹਾਲ, ਮੁਰੀਦ ਆਪਣੇ ਰੰਗ ਰੰਗਾਵਾਂਗਾ। ਅੰਤਰ ਆਤਮ ਵਸਾਂ ਨਾਲ, ਵਿਛੋੜਾ ਜਗਤ ਕੂੜ ਮਿਟਾਵਾਂਗਾ। ਜਨਮ ਜਨਮ ਦੀ ਲੇਖੇ ਪਾਵਾਂ ਘਾਲ, ਕੀਤੀ ਘਾਲ ਆਪਣੇ ਚਰਨ ਟਿਕਾਵਾਂਗਾ। ਹਰਿਜਨ ਵੇਖ ਆਪਣੇ ਲਾਲ, ਫੜ ਬਾਹੋਂ ਗਲੇ ਲਗਾਵਾਂਗਾ। ਜਿਨ੍ਹਾਂ ਪੋਹ ਨਾ ਸਕੇ ਕਾਲ, ਮਹਾਕਾਲ ਦੂਰ ਰਖਾਵਾਂਗਾ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਆਪਣਾ ਨਾਮ ਪ੍ਰਗਟਾਵਾਂਗਾ। ਰਾਏ ਧਰਮ ਨਾ ਪੁਛੇ ਸਵਾਲ, ਚਿਤ੍ਰਗੁਪਤ ਦਾ ਲੇਖ ਮਿਟਾਵਾਂਗਾ। ਸਾਚਾ ਮੰਤਰ ਦੱਸ ਸੁਖਾਲ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਆਪ ਪੜ੍ਹਾਵਾਂਗਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਜੋਤ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਪਰਦਾ ਆਪ ਚੁਕਾਵਾਂਗਾ। ਸੰਮਤ ਕਹੇ ਮੈਂ ਸ਼ਹਿਨਸ਼ਾਹੀ ਦਸ, ਦਸ ਦਸਮੇਸ਼ ਨਾਲ ਵਡਿਆਈਆ। ਜੋ ਤੀਰ ਅਣਿਆਲਾ ਮਾਰੇ ਕਸ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਨ ਭਗਤਾਂ ਨਿਝਰ ਆਤਮ ਦੇਵੇ ਰਸ, ਬੂੰਦ ਸਵਾਂਤੀ ਆਪ ਟਪਕਾਈਆ। ਮਨ ਮਨੂਆ ਕਰੇ ਵਸ, ਦਹਿ ਦਿਸ਼ ਨਾ ਉਠ ਉਠ ਧਾਈਆ। ਜਿਸ ਦੇ ਚਰਨ ਕਵਲ ਦਿਵਸ ਮਾਸ ਜਾਣ ਢੱਠ, ਬਰਸ ਸੀਸ ਨਿਵਾਈਆ। ਉਹ ਧਰਮ ਦਾ ਖੋਲ ਕੇ ਹੱਟ, ਹਟਵਾਣਾ ਬਣਿਆ ਬੇਪਰਵਾਹੀਆ। ਜਿਸ ਝਗੜਾ ਮੁਕਾਉਣਾ ਅੱਠ ਸੱਠ, ਤੀਰਥ ਤੱਟ ਇਕ ਦ੍ਰਿੜਾਈਆ। ਜਨ ਭਗਤ ਸੁਹੇਲੇ ਮੇਲੇ ਨੱਠ ਨੱਠ, ਪੰਚਮ ਪੰਚਮ ਜੋੜ ਜੁੜਾਈਆ। ਸੋ ਪੁਰਖ ਅਕਾਲ ਸਦਾ ਸਮਰਥ, ਸਾਹਿਬ ਸੁਲਤਾਨ ਇਕ ਅਖਵਾਈਆ। ਆਦਿ ਜੁਗਾਦਿ ਜਿਸ ਦੇ ਸਭ ਕੁਛ ਹੱਥ, ਦੂਸਰ ਓਟ ਨਾ ਕੋਇ ਤਕਾਈਆ। ਜੋ ਭਗਤਾਂ ਦੇਵੇ ਸਾਚੀ ਵਥ, ਵਸਤ ਅਮੋਲਕ ਨਾਮ ਵਰਤਾਈਆ। ਸਗਲ ਵਸੂਰੇ ਜਾਣ ਲਥ, ਚਿੰਤਾ ਰੋਗ ਰਹੇ ਨਾ ਰਾਈਆ। ਕੂੜ ਵਿਕਾਰਾ ਦੇਵੇ ਮਥ, ਮਮਤਾ ਮੋਹ ਮੋਹ ਮਿਟਾਈਆ। ਦਰਸ਼ਨ ਦੇਵੇ ਹੋ ਪ੍ਰਤੱਖ, ਸਨਮੁਖ ਨਜ਼ਰੀ ਆਈਆ। ਪਹਿਲੀ ਵਿਸਾਖ ਕਹੇ ਮੇਰੀ ਪੈਜ ਲਵੇ ਰੱਖ, ਸਦ ਮੇਰਾ ਸੰਗ ਬਣਾਈਆ। ਜਨ ਭਗਤਾਂ ਖੋਲ ਕੇ ਨੇਤਰ ਅੱਖ, ਲੋਚਨ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਮਰਥ, ਨਿਰਗੁਣ ਧਾਰ ਮਹਿੰਮਾ ਅਕਥ, ਸਰਗੁਣ ਕਥ ਕਥਨੀ ਸਕੇ ਨਾ ਰਾਈਆ।

੨ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਹਰਦੀਪ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰੇ ਕੋਲ ਚਾਰ ਜੁਗ ਦੀਆਂ ਅਰਜ਼ੀਆਂ, ਬਿਨਾ ਸ਼ਾਸਤਰਾਂ ਸੋਭਾ ਪਾਈਆ। ਦਿਤੀਆਂ ਅਵਤਾਰ ਪੈਗ਼ੰਬਰ ਗੁਰ ਗ਼ਰਜ਼ੀਆਂ, ਜਿਨ੍ਹਾਂ ਜਗਤ ਨਾਲ ਵਡਿਆਈਆ। ਦਲੀਲਾਂ ਦੱਸੀਆਂ ਸ਼ਬਦੀ ਧਾਰ ਅਗੰਮੀ ਮਰਜ਼ੀਆਂ, ਬੁੱਧੀ ਸੰਗ ਨਾ ਕੋਇ ਰਖਾਈਆ। ਕੀ ਖੇਲਾਂ ਹੋਣੀਆਂ ਪ੍ਰਭੂ ਤੇਰੇ ਘਰ ਦੀਆਂ, ਘਰਾਨੇ ਦੇ ਮਾਲਕ ਦੇਣਾ ਦ੍ਰਿੜਾਈਆ। ਜਗਤ ਧਾਰਾਂ ਤੈਥੋਂ ਡਰਦੀਆਂ, ਸਿਰ ਸਿਕੇ ਨਾ ਕੋਇ ਉਠਾਈਆ। ਜਗਤ ਵਿਚਾਰਾਂ ਕਿਸ ਬਿਧ ਲੜਦੀਆਂ, ਅਗੇ ਹੋ ਨਾ ਕੋਇ ਅਟਕਾਈਆ। ਕਿਸ ਬਿਧ ਜਗਤ ਦਲੀਲਾਂ ਮਰਦੀਆਂ, ਤਮੰਨਾ ਤਮਅ ਨਾ ਕੋਇ ਬਣਾਈਆ। ਕਿਸ ਬਿਧ ਆਪਣਾ ਜੋਬਨ ਹਰਦੀਆਂ, ਲੈ ਸਕੇ ਨਾ ਕੋਇ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕੋਲ ਜੁਗ ਚੌਕੜੀ ਖ਼ਾਹਿਸ਼ਾਂ, ਤਮੰਨਾਂ ਨਿਰਗੁਣ ਸਰਗੁਣ ਧਾਰ ਜਣਾਈਆ। ਮੈਂ ਸੰਦੇਸ਼ੇ ਸੁਣਦਾ ਰਿਹਾ ਤਤਾਂ ਵਾਲੀਆਂ ਵਿਚੋਂ ਲਾਸ਼ਾਂ, ਤਨ ਵਜੂਦਾਂ ਫੋਲ ਫੁਲਾਈਆ। ਨਾਲੇ ਕਰਦਾ ਰਿਹਾ ਹਾਸਾ, ਹਸਤੀ ਤੱਕ ਬੇਪ੍ਰਵਾਹੀਆ। ਕੀ ਜੁਗ ਜੁਗ ਮੇਰਾ ਸਾਹਿਬ ਖੇਲੇ ਤਮਾਸ਼ਾ, ਤਮਾਸ਼ਬੀਨ ਹੋ ਕੇ ਵੇਖ ਵਖਾਈਆ। ਦੋ ਜਹਾਨਾਂ ਪਾਵੇ ਰਾਸਾ, ਬਿਨ ਗੋਪੀ ਕਾਹਨ ਨਚਾਈਆ। ਲਹਿਣੇ ਪੂਰੇ ਕਰੇ ਸ਼ੰਕਰ ਕੈਲਾਸ਼ਾ, ਵਿਸ਼ਨੂੰ ਵਿਸ਼ਵ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕੋਲ ਸਭ ਦੇ ਲੇਖ ਧਾਰ ਨਿਰਅੱਖਰ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲੇਖਾ ਨਹੀਂ ਇੱਟ ਪੱਥਰ, ਪਾਹਨ ਨਾ ਕੋਇ ਚਤੁਰਾਈਆ। ਜਿਸ ਖੇਲ ਖਿਲਾਇਆ ਗੋਬਿੰਦ ਸੁਹਾਇਆ ਸਥਰ, ਯਾਰੜਾ ਸੇਜ ਹੰਢਾਈਆ। ਜਿਸ ਦੇ ਪਿਆਰ ਵਿਚ ਜਗਤ ਧਾਰ ਨਾ ਵਹਾਇਆ ਅੱਥਰ, ਨੇਤਰ ਨੈਣ ਨੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕੋਲ ਜੁਗ ਚੌਕੜੀ ਸਬੂਤ, ਜੁਗ ਜੁਗ ਸੰਗ ਬਣਾਈਆ। ਮੈਂ ਲੇਖਾ ਜਾਣਾ ਪੰਜ ਭੂਤ, ਕਾਇਆ ਕਾਅਬੇ ਫੋਲ ਫੁਲਾਈਆ। ਮੇਰਾ ਲੇਖਾ ਚਾਰੇ ਕੂਟ, ਨਵ ਸੱਤ ਵੱਜੇ ਵਧਾਈਆ। ਨਾਲ ਇਸ਼ਾਰਾ ਕਲਜੁਗ ਝੂਠ, ਕੂੜੇ ਰੰਗ ਸਮਾਈਆ। ਸਤਿ ਦਿਸੇ ਨਾ ਕੋਇ ਸਪੂਤ, ਪਿਤਾ ਪੂਤ ਨਾ ਕੋਇ ਵਡਿਆਈਆ। ਨਾਮ ਦਾ ਨਾਮ ਬਣੇ ਕੋਇ ਨਾ ਦੂਤ, ਦੁਤੀਆ ਭਾਉ ਨਾ ਕੋਇ ਮਿਟਾਈਆ। ਸਾਚੀ ਬਖ਼ਸ਼ੇ ਕੋਇ ਨਾ ਸੂਝ, ਸਮਝ ਸਮਝ ਨਾਲ ਰਖਾਈਆ। ਅੰਦਰੋਂ ਕੱਢ ਦੇ ਦਵੈਤੀ ਦੂਝ, ਦੋਹਰਾ ਆਪਣਾ ਰੰਗ ਰੰਗਾਈਆ। ਮੰਜ਼ਲ ਬਖ਼ਸ਼ੇ ਇਕ ਮਕਸੂਦ, ਸਚਖੰਡ ਦਵਾਰ ਸਰਨਾਈਆ। ਜਿਸ ਦੀ ਬੰਦ ਨਾ ਹੋਵੇ ਹਦੂਦ, ਹੱਦਾਂ ਤੋਂ ਬਾਹਰ ਨੂਰ ਜੋਤ ਰੁਸ਼ਨਾਈਆ। ਆਦਿ ਜੁਗਾਦਿ ਸਦਾ ਮੌਜੂਦ, ਘਟ ਘਟ ਵਿਚ ਸਮਾਈਆ। ਜਿਸ ਦਾ ਲੇਖਾ ਆਲੀਸ਼ਾਨ ਅਰੂਜ, ਸ਼ਹਿਨਸ਼ਾਹ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕੋਲ ਬਿਨ ਕਲਮ ਸ਼ਾਹੀ ਲੇਖਾ ਹਿਸਾਬ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਭੇਵ ਖੁਲਾਵਾਂ ਮਿਤ੍ਰ ਪਿਆਰੇ ਅਹਿਬਾਬ, ਜੋ ਸਖਾ ਸੁਹੇਲਾ ਇਕ ਅਖਵਾਈਆ। ਜਿਸ ਸੁਹਾਉਣੀ ਅਗੰਮੀ ਮਹਿਰਾਬ, ਮਹਿਬੂਬ ਨੂਰ ਅਲਾਹੀਆ। ਉਹ ਖੇਲੇ ਖੇਲ ਵਿਚ ਪੰਜ ਆਬ, ਆਬੇ ਹਯਾਤ ਹੱਥ ਉਠਾਈਆ। ਉਸ ਨੂੰ ਸਜਦਾ ਮੇਰਾ ਅਦਾਬ, ਨਿਵ ਨਿਵ ਲਾਗਾਂ ਪਾਈਂਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਨਾਨਕ ਧਾਰ ਬਗ਼ਦਾਦ, ਬਗ਼ਲੀ ਦੋ ਜਹਾਨ ਵਖਾਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਗੀ ਅਮਦਾਦ, ਨਿਵ ਨਿਵ ਸੀਸ ਨਿਵਾਈਆ। ਓਹ ਸ਼ਾਹੋ ਭੂਪ ਦੇਵਣਹਾਰਾ ਦਾਦ, ਵਸਤ ਅਮੁੱਲ ਅਤੁੱਲ ਆਪ ਵਰਤਾਈਆ। ਜਨ ਭਗਤਾਂ ਖੋਲੇ ਜਾਗ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਫੜ ਫੜ ਹੰਸ ਬਣਾਏ ਕਾਗ, ਦੁਰਮਤ ਮੈਲ ਧਵਾਈਆ। ਦੀਪਕ ਜੋਤ ਜਗਾ ਚਰਾਗ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕੋਲ ਅਗੰਮਾ ਲੇਖਾ, ਜਗਤ ਲਿਖਤ ਵਿਚ ਨਾ ਆਈਆ। ਜਿਸ ਵਿਚ ਹੋਏ ਨਾ ਕੋਇ ਭੁਲੇਖਾ, ਭਰਮਾਂ ਵੰਡ ਨਾ ਕੋਇ ਵੰਡਾਈਆ। ਮੈਂ ਰੱਖਿਆ ਸਾਂਭ ਕੇ ਸਚਖੰਡ ਸਾਚੇ ਦੇਸਾ, ਜਿਥੇ ਜਗ ਨੇਤਰ ਵੇਖਣ ਕੋਇ ਨਾ ਪਾਈਆ। ਇਕੋ ਪੁਰਖ ਅਕਾਲ ਦਾ ਸ਼ਬਦ ਸੰਦੇਸ਼ਾ,

ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਇਕ ਹੋਵੇ ਅਗੰਮੜਾ ਨੇਤਾ, ਨਰ ਨਰਾਇਣ ਇਕ ਅਖਵਾਈਆ। ਜਿਹੜਾ ਭੁੱਲੇ ਕਦੇ ਨਾ ਚੇਤਾ, ਚੇਤਨ ਸੁਰਤੀ ਨਾ ਕੋਇ ਕਰਾਈਆ। ਜੋ ਭਗਤਾਂ ਕਰੇ ਹੇਤਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋ ਲੇਖਾ ਲੇਖੇ ਲਾਵੇ ਵਿਚ ਖੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਸ ਨੂੰ ਸਭ ਨੇ ਮੰਨਿਆ ਨੇਤਾ, ਨਿਰੰਕਾਰ ਨੂਰ ਅਲਾਹੀਆ। ਉਹ ਵੇਸ ਵਟਾਏ ਅਨੇਕਾ, ਅਨਕ ਕਲਧਾਰੀ ਆਪਣੀ ਕਲ ਪ੍ਰਗਟਾਈਆ। ਜਿਸ ਦੀ ਸਾਰੇ ਹੁੰਦੇ ਗਏ ਭੇਟਾ, ਬਿਸਮਿਲ ਹੋ ਕੇ ਆਪਣੀ ਖ਼ੁਸ਼ੀ ਬਣਾਈਆ। ਉਸ ਸਦੀ ਚੌਧਵੀਂ ਪੈਗ਼ੰਬਰਾਂ ਪੂਰਾ ਕਰਨਾ ਠੇਕਾ, ਠੇਕੇਦਾਰ ਹੋ ਕੇ ਵੇਖ਼ ਵਖਾਈਆ। ਆਤਮ ਧਾਰ ਕਰਨਾ ਏਕਾ, ਏਕੰਕਾਰ ਰੰਗ ਰੰਗਾਈਆ। ਜੋ ਸਦਾ ਰਹੇ ਹਮੇਸ਼ਾ, ਜੰਮਣ ਮਰਨ ਨਾ ਰੂਪ ਬਦਲਾਈਆ। ਭਗਤ ਉਧਾਰਨਾਂ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਪੂਰਾ ਕਰੇ ਗਣਪਤ ਗਣੇਸ਼ਾ, ਸੁਰਪਤ ਲੇਖਾ ਰਹੇ ਨਾ ਰਾਈਆ। ਮੇਰਾ ਸਾਹਿਬ ਸੁਲਤਾਨ ਨਰ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਖੋਲਣਹਾਰ ਭੇਵ ਅਭੇਦਾ, ਅਛਲ ਅਛੇਦਾ ਆਪਣੀ ਕਾਰ ਕਮਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਦੁਖੀ ਹੋਈ ਵੈਰਾਗਣ, ਵੈਰੀ ਘਰ ਘਰ ਨਜ਼ਰੀ ਆਈਆ। ਮੰਦ ਹੀਣ ਦਿਸ਼ਾ ਅਭਾਗਣ, ਲੋਕਮਾਤ ਨਾ ਕੋਇ ਵਡਿਆਈਆ। ਤੇਰਾ ਦੀਪਕ ਜੋਤ ਨਾ ਦਿਸੇ ਚਰਾਗ਼ਣ, ਤਨ ਮੰਦਰ ਅੰਦਰ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਹੰਸ ਬਣੇ ਕਾਗਣ, ਮਾਣਕ ਮੋਤੀ ਚੋਗ ਤੇਰਾ ਨਾਮ ਨਾ ਕੋਇ ਚੁਗਾਈਆ। ਦੁਰਮਤ ਮੈਲ ਧੋਵੇ ਕੋਈ ਨਾ ਦਾਗ਼ਣ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਮੇਰੇ ਉਤੇ ਝਗੜਾ ਤੱਕ ਲੈ ਦੀਨ ਦੁਨੀ ਸਮਾਜਣ, ਮਾਨਸ ਮਾਨਵ ਸਮਝ ਕਿਸੇ ਨਾ ਆਈਆ। ਤੂੰ ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰਾ ਕੋਝੀ ਕਮਲੀ ਦਾ ਸਵਾਰ ਦੇ ਕਾਜਨ, ਸਿਰ ਮੇਰੇ ਹੱਥ ਟਿਕਾਈਆ। ਤੂੰ ਸ਼ਾਹੋ ਭੂਪ ਗ਼ਰੀਬ ਨਿਵਾਜਣ, ਮਿਹਰਵਾਨ ਧੁਰਦਰਗਾਹੀਆ। ਮੇਰੇ ਉਤੇ ਸਤਿਜੁਗ ਸਾਚੀ ਸਾਜ ਦੇ ਸਾਜਣ, ਕਲਜੁਗ ਅੰਧ ਅੰਧੇਰ ਮਿਟਾਈਆ। ਤੂੰ ਮੇਰਾ ਮੈਂ ਤੇਰਾ ਹਰ ਹਿਰਦਿਉਂ ਨਿਕਲੇ ਅਵਾਜਣ, ਸੋਹੰ ਢੋਲਾ ਸਹਿਜ ਸੁਖਦਾਈਆ। ਜਗਤ ਜਗਿਆਸੂ ਸੋਏ ਲੋਕਮਾਤ ਜਾਗਣ, ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਸਾਧ ਸੰਤ ਸੂਫ਼ੀ ਫ਼ਕੀਰ ਇਕੋ ਨਾਮ ਕਲਮੇ ਵਿਚ ਤੈਨੂੰ ਅਰਾਧਣ, ਵਖਰੀ ਵੰਡ ਨਾ ਕੋਇ ਵੰਡਾਈਆ। ਤੂੰ ਸ਼ਬਦ ਅਗੰਮੀ ਧਾਰ ਸਤਿਗੁਰ ਮਾਰ ਆਵਾਜ਼ਨ, ਸਦਾ ਇਕ ਸੁਣਾਈਆ। ਜੀਵ ਜੰਤ ਕੰਤ ਭਗਵੰਤ ਮਿਲ ਆਪ ਸੁਹਾਗਣ, ਸ਼ੌਹਰ ਬਾਂਕੇ ਦੇ ਵਡਿਆਈਆ। ਤੇਰਾ ਨਾਮ ਨਿਧਾਨਾ ਨੌਜਵਾਨਾ ਉਡੇ ਇਕੋ ਬਾਜਨ, ਬਾਜਾਂ ਵਾਲਾ ਨਾਲ ਮਿਲਾਈਆ। ਬਿਨ ਤੇਰੀ ਕਿਰਪਾ ਸ੍ਰਿਸ਼ਟੀ ਕੋਈ ਨਾ ਆਵੇ ਸਾਧਣ, ਸਰ ਕਰ ਸਕੇ ਕੋਇ ਨਾ ਰਾਈਆ। ਤੂੰ ਮਾਲਕ ਖ਼ਾਲਕ ਦੋ ਦੋ ਆਬਣ, ਦੋ ਜਹਾਨ ਤੇਰੀ ਵਡਿਆਈਆ। ਧਰਨੀ ਕਹੇ ਮੇਰੀ ਪੁਕਾਰ ਨਹੀਂ ਕੋਈ ਬਣ ਪੰਜਾਬਣ, ਨਵ ਸੱਤ ਦੀ ਧਾਰ ਦੁਹਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੋਹਣ ਮਾਧਵ ਮਾਧਨ, ਮਧੁਰ ਧੁਨ ਦੇਣੀ ਸ਼ਨਵਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਦਰਸ਼ਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰਾ ਸੁਣ ਲੈ ਦੁਖੜਾ, ਦਰਦੀਆ ਰੋ ਰੋ ਦਿਆਂ ਦੁਹਾਈਆ। ਕਲਜੁਗ ਕੂੜ ਕੁੜਿਆਰ ਮੇਰਾ ਕਾਲਾ ਕੀਤਾ ਮੁਖੜਾ, ਦੁਰਮਤ ਮੈਲ ਨਾ ਕੋਇ ਧਵਾਈਆ। ਜਗਤ ਜਹਾਨ ਜੀਵ ਵੇਖ ਲੈ ਸੁਤੜਾ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਦੀਨ ਮਜ਼੍ਹਬ ਵੇਖ ਲੈ ਭੁਖੜਾ, ਤੇਰੇ ਨਾਮ ਦੀ ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਤੂੰ ਮੇਰਾ ਸਵਾਮੀ ਅਬਿਨਾਸ਼ੀ ਅਚੁਤੜਾ, ਪਾਰਬ੍ਰਹਮ ਪ੍ਰਭ ਤੇਰੇ ਹੱਥ ਵਡਿਆਈਆ। ਮੇਰਾ ਵਕਤ ਸੁਹੰਜਣਾ ਕਰ ਦੇ ਸੋਹਣੀ ਰੁਤੜਾ, ਰੁੱਤ ਆਪਣੇ ਨਾਲ ਮਹਿਕਾਈਆ। ਤੇਰਾ ਜਗਤ ਜਹਾਨ ਤੇਰੇ ਨਾਲੋਂ ਰੁਸੜਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੇਰੇ ਮਿਹਰਵਾਨ ਮਹਿਬੂਬਾ ਮੈਨੂੰ ਤੇਰੇ ਉਤੇ ਗ਼ੁਸੜਾ, ਗ਼ੁੱਸੇ ਵਿਚ ਸੁਣਾਈਆ। ਮੇਰਾ ਨੌ ਖੰਡ ਸੱਤ ਦੀਪ ਦਾ ਵੇਖ ਲੈ ਜੁਸੜਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਪਿਆਰ ਰਿਹਾ ਨਾ ਕਿਤੇ ਇਕ ਮੁਠੜਾ, ਦਵੈਤ ਵਿਚ ਤੇਰੀ ਲੋਕਾਈਆ। ਮਾਨਸ ਮਾਨਵ ਆਤਮ ਪਰਮਾਤਮ ਰਾਹੋਂ ਘੁਥੜਾ, ਪਾਰਬ੍ਰਹਮ ਪ੍ਰਭ ਮੇਲ ਨਾ ਕੋਇ ਮਿਲਾਈਆ। ਜਗਤ ਵਾਸ਼ਨਾ ਹੋ ਗਈ ਵਾਂਗ ਬੁਚੜਾ, ਪੰਛੀਆਂ ਪੰਖੀਆਂ ਖੱਲ ਲੁਹਾਈਆ। ਬਿਨ ਤੇਰੀ ਕਿਰਪਾ ਚੁੱਕੇ ਕੋਈ ਨਾ ਕੁਛੜਾ, ਗੋਦੀ ਗੋਦ ਨਾ ਕੋਇ ਟਿਕਾਈਆ। ਕਿਸੇ ਲੇਖੇ ਲੱਗਾ ਦਿਸੇ ਨਾ ਉਲਟਾ ਰੁਖੜਾ, ਚੁਰਾਸੀ ਫਾਸੀ ਨਾ ਕੋਇ ਕਟਾਈਆ। ਹਰਿਜਨ ਆਪਣੇ ਨਿਸ਼ਾਨਿਉਂ ਜਾਂਦਾ ਉਖੜਾ, ਓੜਕ ਤੇਰਾ ਦਰਸ ਕੋਇ ਨਾ ਪਾਈਆ। ਮੇਰੇ ਪਰਮ ਪੁਰਖ ਪਰਮਾਤਮ ਮੈਂ ਲੁਕਾਂ ਕਿਹੜੀ ਗੁਠੜਾ, ਕੋਨਾ ਨਜ਼ਰ ਕੋਇ ਨਾ ਆਈਆ। ਤੂੰ ਮਿਹਰਵਾਨ ਹੋ ਕੇ ਮੇਰੇ ਉਤੇ ਤੁਠੜਾ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਅਭੇਦਾ ਰਹੇ ਕੋਇ ਨਾ ਲੁਕੜਾ, ਲੋਕ ਪ੍ਰਲੋਕ ਦੋ ਜਹਾਨ ਸ੍ਰੀ ਭਗਵਾਨ ਪਰਦਾ ਦੇਣਾ ਉਠਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਮੁਖ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੇਰੇ ਗਹਿਰ ਗੰਭੀਰ, ਗਵਰ ਗੋਬਿੰਦ ਤੇਰੀ ਸ਼ਰਨਾਈਆ। ਮੇਰਾ ਤਨ ਮਾਟੀ ਖ਼ਾਕ ਸਭ ਤੋਂ ਵੱਖਰੀ ਤਸਵੀਰ, ਦੂਸਰ ਰੂਪ ਨਾ ਕੋਇ ਬਦਲਾਈਆ। ਮੇਰੀ ਤੇਰੇ ਹੱਥ ਤਕਦੀਰ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਨੇਤਰਾਂ ਵਗਦਾ ਨੀਰ, ਹੰਝੂ ਦੇਣ ਦੁਹਾਈਆ। ਕੋਟਨ ਕੋਟ ਪੁਕਾਰਦੇ ਅਵਤਾਰ ਪੈਗ਼ੰਬਰ ਗੁਰੂ ਪੀਰ, ਪੀਰਾਂ ਦੇ ਪੀਰ ਤੇਰਾ ਨਾਮ ਦੁਹਾਈਆ। ਨਵ ਸੱਤ ਸਚ ਦੀ ਰਹੀ ਨਾ ਕੋਇ ਤਾਸੀਰ, ਧਰਮ ਵਿਚ ਨਾ ਕੋਇ ਸਮਾਈਆ। ਮੇਰੀ ਦਰੋਹੀ ਪਾਪਾਂ ਦੀ ਅੰਤ ਹੋਈ ਅਖੀਰ, ਆਖਰ ਦਿਆਂ ਜਣਾਈਆ। ਮੇਰੀ ਲੇਖਣੀ ਉਤੇ ਸ਼ਬਦ ਦੀ

ਮਾਰ ਲਕੀਰ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਮੈਂ ਵੈਰਾਗਣ ਹੋ ਗਈ ਨਾ ਸ਼ਾਹ ਰਹੀ ਨਾ ਫ਼ਕੀਰ, ਸ਼ਹਿਨਸ਼ਾਹ ਤੇਰੇ ਰੰਗ ਨਾ ਕੋਇ ਸਮਾਈਆ। ਮੈਨੂੰ ਦੇਵੇ ਕੋਈ ਨਾ ਧੀਰ, ਧੀਰਜ ਧੀਰ ਨਾ ਕੋਇ ਧਰਾਈਆ। ਮੇਰੇ ਓਢਣ ਲੱਥੇ ਚੀਰ, ਬਸਤਰ ਤਨ ਨਾ ਕੋਇ ਵਖਾਈਆ। ਤੂੰ ਜੋਧਾ ਸੂਰਬੀਰ, ਮਰਦ ਮਰਦਾਨੇ ਤੇਰੇ ਹੱਥ ਵਡਿਆਈਆ। ਮੇਰੇ ਉਤੋਂ ਕਲਜੁਗ ਘੱਤ ਜਾਏ ਵਹੀਰ, ਲੋਕਮਾਤ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦੀ ਧਾਰ ਬਖ਼ਸ਼ ਦੇ ਮੇਰਾ ਵੀਰ, ਮੇਲ ਮਿਲਾ ਦੇ ਸਹਿਜ ਸੁਭਾਈਆ। ਮੇਰਾ ਸੀਨਾ ਸ਼ਰਅ ਛੁਰੀ ਨਾਲ ਨਾ ਚੀਰ, ਚਿੰਰੀ ਵਿਛੁੰਨਿਆ ਦਿਆਂ ਦੁਹਾਈਆ। ਮੇਰੀ ਹਾਮੀ ਭਰੇ ਕਬੀਰ, ਗਵਾਹੀ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਆਦਿ ਜੁਗਾਦਿ ਧਰਮ ਸ਼ਮਸ਼ੀਰ, ਭੈ ਭਾਉ ਦੋਵੇਂ ਦੇਣੇ ਵਖਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਦਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸਾਹਿਬ ਗੰਭੀਰ ਗਹਿਰ, ਗੁਣਵੰਤ ਕੰਤ ਤੇਰੀ ਓਟ ਤਕਾਈਆ। ਮੈਂ ਤੇਰੇ ਦਰ ਤੇ ਆਈ ਬਿਨ ਕਦਮਾ ਚਲ ਕੇ ਪੈਰ, ਪਾਂਧੀ ਹੋ ਕੇ ਪੰਧ ਮੁਕਾਈਆ। ਨਿਗਾਹ ਮਾਰ ਲੈ ਨਵ ਸੱਤ ਦੀ ਕਰ ਲੈ ਸੈਰ, ਚਾਰੋਂ ਕੁੰਟ ਵੇਖ ਵਖਾਈਆ। ਕਲਜੁਗ ਤੇਰੇ ਖੇੜੇ ਭੱਠ ਕੀਤੇ ਕਾਇਆ ਵਾਲੇ ਸ਼ਹਿਰ, ਸ਼ਹਿਨਸ਼ਾਹ ਸਤਿ ਰੰਗ ਨਾ ਕੋਇ ਰੰਗਾਈਆ। ਮਾਨਸ ਮਾਨਵ ਪਵਾ ਕੇ ਵੈਰ, ਵਿਰੋਧ ਘਰ ਘਰ ਦਿਤਾ ਵਖਾਈਆ। ਮੇਰੇ ਸਵਾਮੀਆਂ ਅੰਤਰਜਾਮੀਆ ਮੈਥੋਂ ਝਲਿਆ ਨਾ ਜਾਵੇ ਕਹਿਰ, ਬਹੁੜੀ ਬਹੁੜੀ ਤੇਰਾ ਨਾਮ ਦੁਹਾਈਆ। ਮੇਰੇ ਉਤੇ ਮਹਿਬੂਬਾ ਕਰ ਦੇ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹਰ ਹਿਰਦੇ ਅੰਦਰੋਂ ਕੱਢ ਕੇ ਕੂੜੀ ਕਿਰਿਆ ਜ਼ਹਿਰ, ਜ਼ਾਹਰ ਜ਼ਹੂਰ ਆਪਣਾ ਆਪ ਪ੍ਰਗਟਾਈਆ। ਮੈਂ ਤੇਰੀ ਸਰਨ ਸਰਨਾਈ ਲੱਗ ਕੇ ਜਾਵਾਂ ਤੈਰ, ਤਾਰਨਹਾਰ ਤੇਰੀ ਵਡਿਆਈਆ। ਮੇਰੇ ਉਤੇ ਕਰੀਂ ਨਾ ਦੇਰ, ਦਿਉਹਰੇ ਮੰਦਰਾਂ ਮਸੀਤਾਂ ਮਸਜਿਦਾਂ ਸ਼ਿਵਦਵਾਲੇ ਮੱਠਾਂ ਵੇਖ ਵਖਾਈਆ। ਜਗਤ ਦੀਪਕ ਜਗਦਿਆਂ ਹੋਇਆ ਅੰਧੇਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਮੈਨੂੰ ਕੂੜੀ ਕਿਰਿਆ ਲਿਆ ਘੇਰ, ਕਲਪਣਾ ਕਾਮ ਕਰੋਧ ਲੋਭ ਮੋਹ ਹੰਕਾਰ ਵਾਲੀ ਹਲਕਾਈਆ। ਮੈਂ ਆਦਿ ਜੁਗਾਦਿ ਸੁਣਿਆ ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ੇਰਾਂ ਦਾ ਸ਼ੇਰ, ਭੈ ਭਾਉ ਤੇਰੇ ਹੱਥ ਨਜ਼ਰੀ ਆਈਆ। ਮੇਰਾ ਲੇਖਾ ਮਿਟਾ ਦੇ ਜ਼ਬਰ ਜ਼ੇਰ, ਜ਼ਬਰਦਸਤ ਆਪਣੀ ਦਇਆ ਕਮਾਈਆ। ਵੇਖੀਂ ਮੇਰੇ ਨਾਲ ਕਰੀਂ ਨਾ ਹੇਰ ਫੇਰ, ਅਛਲ ਛਲ ਧਾਰੀ ਦਰ ਠਾਡੇ ਮੰਗ ਮੰਗਾਈਆ। ਸਤਿ ਸਚ ਝੂਠ ਵਿਚੋਂ ਬਾਹਰ ਨਿਖੇੜ, ਮਿਲਾਵਟ ਕੂੜ ਰਹਿਣ ਕੋਇ ਨਾ ਪਾਈਆ। ਝਗੜਾ ਮਿਟਾ ਦੇ ਮੇਰ ਤੇਰ, ਤੂੰ ਮੇਰਾ ਮੈਂ ਤੇਰਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਆਪ ਨਿਬੇੜ, ਦੂਸਰ ਓਟ ਨਾ ਕੋਇ ਤਕਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਮੇਰੇ ਨਰ ਨਰਾਇਣ, ਨਿਰਾਕਾਰ ਨਿਰੰਕਾਰ ਦਿਆਂ ਜਣਾਈਆ। ਨੇਤਰ ਖੋਲ ਕੇ ਹੰਝੂਆਂ ਧਾਰ ਵਹਾਵਾਂ ਵਹਿਣ, ਜਲਧਾਰਾ ਨਾਲ ਮਿਲਾਈਆ। ਮੇਰੇ ਸਵਾਮੀ ਮੈਂ ਸਚ ਆਈ ਕਹਿਣ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਤੇਰਾ ਆਤਮਾ ਤੇਰੇ ਨਾਲੋਂ ਤ੍ਰਫੈਣ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਮਿਤ੍ਰ ਰਿਹਾ ਨਾ ਕੋਇ ਸਾਕ ਸਜਣ ਸੈਣ, ਸਗਲਾ ਸੰਗ ਨਾ ਕੋਇ ਨਿਭਾਈਆ। ਮੇਰੇ ਉਤੇ ਨਾਤਾ ਤੁਟ ਗਿਆ ਭਾਈ ਭੈਣ, ਪਿਤਾ ਪੂਤ ਨਾ ਕੋਇ ਚਤੁਰਾਈਆ। ਕਲਜੁਗ ਕੂੜੀ ਕਿਰਿਆ ਵਹਿੰਦਾ ਵਹਿਣ, ਧਰਮ ਦੀ ਧਾਰ ਗਿਆ ਰੁੜ੍ਹਾਈਆ। ਮਾਇਆ ਰਾਣੀ ਸਭ ਨੂੰ ਖਾਏ ਡੈਣ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਧਰਮ ਮਤ ਸਤਿ ਰਿਹਾ ਨਾ ਕੋਇ ਉਜੈਨ, ਪੰਖੀ ਪੰਛੀ ਰੋਵਣ ਮਾਰਨ ਧਾਹੀਂਆ। ਮੈਂ ਧਰਤ ਨਹੀਂ ਕੋਈ ਹਿੰਦਵੈਣ, ਨਵ ਸੱਤ ਦੀ ਧਾਰ ਕੁਰਲਾਈਆ। ਬਹੁੜੀ ਮੈਨੂੰ ਦਿਵਸ ਰੈਣ ਨਾ ਆਵੇ ਚੈਨ, ਚੁਕੰਨੀ ਹੋ ਕੇ ਰਹੀ ਸੁਣਾਈਆ। ਮੇਰੇ ਉਤੇ ਹੋਈ ਅੰਧੇਰੀ ਰੈਣ, ਨੂਰੀ ਚੰਦ ਨਾ ਕੋਇ ਚਮਕਾਈਆ , ਦੀਨ ਮਜ਼੍ਹਬ ਇਕ ਦੂਜੇ ਨਾਲ ਖਹਿਣ, ਤੇਰਾ ਨਾਮ ਕਲਮਾ ਕਰੇ ਲੜਾਈਆ। ਫਲ ਰਿਹਾ ਨਾ ਕਿਸੇ ਪੱਤ ਟਹਿਣ, ਫੂਲ ਫਲ ਨਾ ਕੋਇ ਮਹਿਕਾਈਆ। ਜ਼ਰਾ ਨਿਗਾਹ ਮਾਰ ਲੈ ਜੋ ਬਾਲਮੀਕ ਆਸ਼ਾ ਰੱਖੀ ਲਿਖਣ ਲੱਗੇ ਰਮਾਇਣ, ਰਾਮ ਰਾਮ ਤੇਰੇ ਚਰਨ ਧਿਆਨ ਲਗਾਈਆ। ਕੀ ਅਰਜਨ ਨੂੰ ਲੱਗਾ ਕਹਿਣ, ਗੀਤਾ ਗੋਬਿੰਦ ਧਾਰ ਦ੍ਰਿੜਾਈਆ। ਕੀ ਨਜ਼ਾਰਾ ਤੱਕਿਆ ਮੂਸਾ ਮੁਸਲਸਲ ਕੀ ਸਮਝਾਈਆ। ਈਸਾ ਕਿਹੜਾ ਦੇਵੇ ਦੇਣ, ਸਹਿਜ ਸਚ ਨਾਲ ਜਣਾਈਆ। ਮੁਹੰਮਦ ਨੇ ਨੀਰ ਵਗਾ ਕੇ ਨੈਣ, ਚਾਰ ਯਾਰੀ ਸੰਗ ਸੰਗ ਦ੍ਰਿੜਾਈਆ। ਮੇਰਾ ਅਮਾਮ ਅਮਾਮਾ ਨੂਰ ਨੁਰਾਨਾ ਜੋ ਵਸੇ ਅਵੱਲੜੇ ਧਾਮ ਵਾਲਾ ਰਹਿਣ, ਹਕ ਇਕੋ ਇਕ ਰਖਾਈਆ। ਉਹ ਦੀਨ ਦੁਨੀ ਦੀ ਬੁੱਧੀ ਵੇਖੇ ਮੁਲੈਨ, ਮਿਹਰਵਾਨ ਆਪਣਾ ਫੇਰਾ ਪਾਈਆ। ਧਰਨੀ ਕਹੇ ਮੇਰੀ ਬੇਨੰਤੀ ਇਕੋ ਵਾਰ ਮੇਰਾ ਦੇ ਦੇ ਦੇਣ, ਦੇਵਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਸਾਚਾ ਹੋਵੇ ਬਹਿਣ, ਦੂਸਰ ਦਰ ਨਜ਼ਰ ਕੋਇ ਨਾ ਆਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸੁਖਦੇਵ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਅੰਦਰੋਂ ਨਿਕਲੇ ਹੌਕਾ, ਅੰਤਸ਼ਕਰਨ ਰਿਹਾ ਕੁਰਲਾਈਆ। ਮੇਰੇ ਉਤੇ ਸਾਚੀ ਮਿਲੇ ਕਿਸੇ ਨਾ ਨੌਕਾ, ਬੇੜਾ ਹਕ ਨਾ ਕੋਇ ਵਖਾਈਆ। ਜਗਤ ਜਗਿਆਸੂ ਬਣਿਆ ਖੇਲ ਦਾਓ ਕਾ, ਕਲਜੁਗ ਕਲਪਣਾ ਨਾਲ ਮਿਲਾਈਆ। ਡਰ ਰਿਹਾ ਨਾ ਤੇਰੇ ਭਾਓ ਕਾ, ਭਗਵਨ ਤੇਰੇ ਵਿਚ ਨਾ ਕੋਇ ਸਮਾਈਆ। ਪਿਆਰ ਰਿਹਾ ਨਾ ਪਿਤਾ ਮਾਉਂ ਕਾ, ਪੂਤ ਸਪੂਤ ਨਜ਼ਰ ਕੋਇ ਨਾ ਆਈਆ। ਕੀ ਖੇਲ ਤੇਰਾ ਜੁਗ ਵਾਲੇ ਪਸਾਓ ਕਾ, ਪਸਰ ਪਸਾਰੀ ਦੇਣਾ ਦ੍ਰਿੜਾਈਆ। ਕੀ ਲੇਖਾ ਤੇਰਾ ਥਲ ਅਸਗਾਹੋ ਦਾ, ਜਲ ਥਲ ਮਹੀਅਲ ਕੀ ਖੇਲ ਖਿਲਾਈਆ। ਕੀ ਅਦਲ ਇਨਸਾਫ਼ ਹੋਵੇ ਨਿਆਉਂ ਕਾ, ਮੇਰੇ ਭਗਵੰਤ ਦੇਣਾ ਦ੍ਰਿੜਾਈਆ। ਮੇਰੇ ਸੀਨੇ ਤੱਕ ਲੈ ਤਤਵ ਤਪਦਾ ਅਗਨੀ ਤਾਓ ਕਾ, ਸਾਂਤਕ ਸਤਿ ਨਾ ਕੋਇ

ਵਰਤਾਈਆ। ਸਹਾਰਾ ਮਿਲੇ ਨਾ ਠੰਡੀ ਛਾਉਂ ਕਾ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਸੀਨਾ ਵੇਖ ਲੈ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਿਆਰ ਰਿਹਾ ਨਾ ਤੇਰੇ ਜਪ ਦਾ, ਜਗ ਜੀਵਣ ਦਾਤੇ ਤੇਰੇ ਰੰਗ ਨਾ ਕੋਇ ਸਮਾਈਆ। ਨਾਤਾ ਤੁਟਿਆ ਪਰਮੇਸ਼ਵਰ ਪਤ ਦਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜਗਤ ਜਹਾਨਾ ਪਿਆਸਾ ਬਣਿਆ ਰੱਤ ਦਾ, ਪਿਤਾ ਪੂਤ ਹੋਏ ਕਸਾਈਆ। ਸਚ ਧਰਮ ਵੇਖ ਲੈ ਛੱਪਦਾ, ਕਲਜੁਗ ਕੂੜ ਕੁੜਿਆਰਾ ਲਏ ਅੰਗੜਾਈਆ। ਅਵਤਾਰ ਪੈਗ਼ੰਬਰ ਗੁਰੂ ਦਾ ਵਕਤ ਵੇਖ ਲੈ ਜਾਂਦਾ ਟੱਪਦਾ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਤੁਧ ਬਿਨ ਪੈਜ ਕੋਇ ਨਾ ਰੱਖਦਾ, ਸਿਰ ਹੱਥ ਨਾ ਕੋਇ ਟਿਕਾਈਆ। ਜੈਕਾਰਾ ਬੋਲੇ ਨਾ ਕੋਇ ਅਲੱਖ ਦਾ, ਅਲਖ ਅਗੋਚਰ ਤੈਨੂੰ ਮਿਲਣ ਕੋਇ ਨਾ ਆਈਆ। ਨਿਸ਼ਾਨ ਰਿਹਾ ਨਾ ਧਰਮ ਸਤਿ ਦਾ, ਸਚ ਮਿਲੇ ਨਾ ਕੋਇ ਵਡਿਆਈਆ। ਵਣਜਾਰਾ ਦਿਸੇ ਨਾ ਕੋਇ ਨਾਮ ਅਗੰਮੇ ਹੱਟ ਦਾ, ਵਸਤ ਅਗੰਮ ਨਾ ਕੋਇ ਵਰਤਾਈਆ। ਤੇਰੀ ਪ੍ਰੀਤੀ ਵਿਚ ਨਫ਼ਾ ਕੋਇ ਨਾ ਖੱਟਦਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਜਗਤ ਵਿਵਹਾਰ ਬਣਿਆ ਰਸਨਾ ਜਿਹਵਾ ਰਟ ਦਾ, ਢੋਲੇ ਮਨੂਏ ਵਾਲੇ ਗਾਈਆ। ਅੰਮਿਉਂ ਰਸ ਨਿਝਰ ਧਾਰੋਂ ਕੋਈ ਨਾ ਚੱਟਦਾ, ਚੇਟਕ ਭਰੀ ਲੋਕਾਈਆ। ਤੇਰਾ ਵੇਸ ਸਮਝੇ ਕੋਇ ਨਾ ਅਗੰਮੇ ਜੱਟ ਦਾ, ਜਟਾ ਜੂਟ ਰੋਵਣ ਮਾਰਨ ਧਾਹੀਆ। ਧਰਨੀ ਕਹੇ ਇਸ਼ਾਰਾ ਕਿਸੇ ਨਜ਼ਰ ਆਏ ਨਾ ਤੇਰੇ ਨੇਤਰ ਅੱਖ ਦਾ, ਅੱਖਰਾਂ ਤੋਂ ਬਾਹਰ ਸਮਝੇ ਨਾ ਕੋਇ ਪੜ੍ਹਾਈਆ। ਮੈਂ ਖੇਲ ਵੇਖਾਂ ਸਾਹਿਬ ਪ੍ਰਤੱਖ ਦਾ, ਮਿਹਰਵਾਨ ਮਿਹਰਵਾਨ ਗੁਸਾਈਂਆ। ਮੇਰਾ ਲੇਖਾ ਪੂਰਾ ਕਰ ਦੇ ਜੋੜੇ ਹੱਥ ਦਾ, ਨਿਵ ਨਿਵ ਲਾਗਾਂ ਪਾਈਆ। ਮੈਨੂੰ ਸਹਾਰਾ ਤੇਰਾ ਸਮਰਥ ਦਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਘਟ ਘਟ ਦਾ, ਲੱਖ ਚੁਰਾਸੀ ਸੋਭਾ ਪਾਈਆ। ਮੇਰਾ ਸਥਰ ਵੇਖ ਲੈ ਯਾਰੜੇ ਵਾਲੇ ਸਥ ਦਾ, ਨਵ ਸੱਤ ਦੀ ਸੇਜ ਵਿਛਾਈਆ। ਬਿਨ ਤੇਰੇ ਮੇਰੇ ਉਤੇ ਚਰਨ ਕਵਲ ਕੋਇ ਨਾ ਰੱਖਦਾ, ਧੂੜੀ ਮਸਤਕ ਨਾ ਕੋਇ ਮੇਰੇ ਛੁਹਾਈਆ। ਮੇਰਾ ਮੁੱਲ ਰਿਹਾ ਨਾ ਲੱਖੋਂ ਕੱਖ ਦਾ, ਕੱਖ ਲੱਖ ਨਾ ਕੋਇ ਵਡਿਆਈਆ। ਮੇਰਾ ਝਗੜਾ ਤੱਕ ਲੈ ਮਾਨਸ ਮਾਨਵ ਮਾਨੁਖ ਤਤ ਅੱਠ ਦਾ, ਨਵ ਦਵਾਰਿਆਂ ਧਿਆਨ ਲਗਾਈਆ। ਮੇਰੇ ਉਤੋਂ ਝਗੜਾ ਮਿਟੇ ਨਾ ਸ਼ਰਅ ਵਾਲੀ ਹੱਦ ਦਾ, ਹਦੂਦ ਤੇਰੀ ਸਮਝ ਕੋਇ ਨਾ ਆਈਆ। ਮੇਰੇ ਪ੍ਰਭੂ ਮੈਂ ਚਾਹੁੰਦੀ ਸਭ ਨੂੰ ਨਾਮ ਪਿਆਲਾ ਪਿਆ ਦੇ ਮਧ ਦਾ, ਮਧੁਰ ਧੁਨ ਦੇਣੀ ਸ਼ਨਵਾਈਆ। ਤੇਰਾ ਦੀਪਕ ਜੋਤ ਘਰ ਘਰ ਹੋਵੇ ਜਗਦਾ, ਕਾਇਆ ਮੰਦਰ ਕਰੀਂ ਰੁਸ਼ਨਾਈਆ। ਹਿਰਦਾ ਸ਼ਾਂਤ ਕਰ ਦੇ ਕਲਜੁਗ ਜੀਵਾਂ ਅੰਗਿਆਰਾ ਜੋ ਅੱਗ ਦਾ, ਅੰਮ੍ਰਿਤ ਬੂੰਦ ਸਵਾਂਤ ਪਿਆਈਆ। ਤੂੰ ਮਾਲਕ ਖ਼ਾਲਕ ਦੀਨ ਦੁਨੀ ਜਗ ਦਾ, ਜਾਗਰਤ ਜੋਤ ਤੇਰੀ ਰੁਸ਼ਨਾਈਆ। ਤੇਰਾ ਲਹਿਣਾ ਦੇਣਾ ਕਲਜੁਗ ਅੰਤ ਮੇਲਾ ਭਗਤ ਭਗਵਾਨ ਸਬੱਬ ਦਾ, ਸਭ ਲੇਖਾ ਦੇਣਾ ਚੁਕਾਈਆ। ਤੇਰਾ ਨੂਰ ਅਲਾਹੀ ਅਗੰਮੇ ਰੱਬ ਦਾ, ਯਾਮਬੀਨ ਤੇਰੀ ਬੇਪ੍ਰਵਾਹੀਆ। ਧਰਨੀ ਕਹੇ ਮੇਰਾ ਦਵਾਰਾ ਪ੍ਰਭੂ ਸਦਾ ਤੇਰੇ ਨਾਲ ਸੱਜਦਾ, ਸਾਜਣ ਹੋ ਕੇ ਦੇਣੀ ਵਡਿਆਈਆ। ਮੇਰਾ ਇਰਾਦਾ ਪੂਰਾ ਕਰਨਾ ਗ਼ਰੀਬ ਨਿਵਾਜ ਅੱਜ ਦਾ, ਆਜਿਜ਼ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਨਗਾਰਾ ਹੋਵੇ ਵੱਜਦਾ, ਵਾਜਬ ਆਪਣਾ ਹੁਕਮ ਦੇਣਾ ਵਰਤਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਕਿਰਪਾ ਕਰ ਸੂਰੇ ਸਰਬਗ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੇ ਸੀਨੇ ਦਿਵਸ ਰੈਣ ਲੱਗੀ ਅੱਗ, ਘੜੀ ਪਲ ਸ਼ਾਂਤ ਨਾ ਕੋਇ ਕਰਾਈਆ। ਨਿਗਾਹ ਮਾਰ ਲੈ ਆਪਣੇ ਜਗ, ਜਗ ਜੀਵਣ ਦਾਤੇ ਧਿਆਨ ਲਗਾਈਆ। ਹੰਸ ਬੁਧੀ ਹੋਈ ਕੱਗ, ਕਲਕਾਤੀ ਕਾਗ ਵਾਂਗ ਕੁਰਲਾਈਆ। ਕਿਸੇ ਦਰਸ਼ਨ ਤੇਰਾ ਮਿਲੇ ਨਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਜਗਤ ਵਾਸਨਾ ਕੀਤਾ ਅਲਪਗ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਚੁਕਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮੈਂ ਤੈਨੂੰ ਰਹੀ ਸੱਦ, ਗਲ ਪੱਲੂ ਵਾਸਤਾ ਪਾਈਆ। ਮੇਰੇ ਨੂਰ ਅਲਾਹੀ ਰੱਬ, ਪਰਵਰਦਿਗਾਰ ਤੇਰੀ ਸਰਨਾਈਆ। ਮੇਰੇ ਉਤੋਂ ਕੂੜੀ ਕਿਰਿਆ ਮੇਟ ਦੇ ਹੱਦ, ਵੰਡਣ ਵੰਡ ਨਾ ਕੋਇ ਵੰਡਾਈਆ। ਆਪਣਾ ਨਾਮ ਨਿਧਾਨ ਸੁਣਾ ਦੇ ਨਦ, ਸ਼ਬਦੀ ਧਾਰ ਕਰ ਸ਼ਨਵਾਈਆ। ਤੇਰਾ ਆਤਮਾ ਰਹੇ ਨਾ ਤੈਥੋਂ ਅਲੱਗ, ਮੇਲ ਮਿਲਾਉਣਾ ਸਹਿਜ ਸੁਭਾਈਆ। ਚਾਰੋਂ ਕੁੰਟ ਤਤੀ ਵਾਅ ਰਹੀ ਵਗ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਂ ਖ਼ਾਲੀ ਝੋਲੀ ਰਹੀ ਅੱਡ, ਦਰ ਤੇਰੇ ਵਾਸਤਾ ਪਾਈਆ। ਮੇਰੇ ਉਤੇ ਤੀਰ ਨਿਸ਼ਾਨਾ ਗੱਡ, ਡੰਕਾ ਇਕੋ ਨਾਮ ਵਜਾਈਆ। ਪਵਿਤ੍ਰ ਕਰ ਦੇ ਮਾਸ ਨਾੜੀ ਹੱਡ, ਤਨ ਵਜੂਦਾਂ ਕਰ ਸਫ਼ਾਈਆ। ਭਾਗ ਲਗਾ ਦੇ ਮੇਰੀ ਅੰਧੇਰੀ ਡੂੰਘੀ ਖੱਡ, ਨਿਰਗੁਣ ਜੋਤ ਕਰ ਰੁਸ਼ਨਾਈਆ। ਮੈਂ ਤੇਰੀ ਮਸਤੀ ਵਿਚ ਕਰਾਂ ਦਗ ਦਗ, ਨੂਰ ਨੁਰਾਨੇ ਨੂਰ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਵਾਰਾ ਇਕੋ ਇਕ ਮੇਰੇ ਉਤੇ ਹੋਵੇ ਸਭ ਦਾ ਹੱਜ, ਹਾਜਤ ਮਨਸਾ ਮੇਰੀ ਪੂਰ ਕਰਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਜਗੀਰ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਉਤੇ ਖੇਲ ਵੇਖ ਕਲਜੁਗ ਕਲ ਦੀ, ਕਲ ਕਲਕੀ ਧਿਆਨ ਲਗਾਈਆ। ਨਵ ਸੱਤ ਕੂੜ ਕੁੜਿਆਰ ਦੀ ਅਗਨੀ ਬਲਦੀ, ਭਠਿਆਲਾ ਲੋਭ ਮੋਹ ਹੰਕਾਰ ਨਾਲ ਮਿਲਾਈਆ। ਵਡਿਆਈ ਰਹੀ ਨਾ ਕਿਸੇ ਤੀਰਥ ਤਟ ਜਲ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਮੈਨੂੰ ਖ਼ਬਰ ਨਹੀਂ ਘੜੀ ਪਲ ਦੀ, ਕੀ ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਤੇਰਾ ਚਰਨ ਕਵਲ ਦਵਾਰਾ ਮੱਲਦੀ, ਬੁਧਹੀਣ ਦਿਆਂ ਸੁਣਾਈਆ। ਪਦਵੀ ਰਹੀ ਨਾ ਲੋਕਮਾਤ ਅਟੱਲ ਦੀ, ਜਗਤ ਜਗਦੀਸ਼ਰ ਮਿਲੇ ਨਾ ਕੋਇ ਵਡਿਆਈਆ। ਮੇਰੀ ਆਸ਼ਾ ਹੋਈ ਡੂੰਘੀ ਡਲ ਦੀ, ਭਵਰਾਂ ਵਿਚ ਕੁਰਲਾਈਆ। ਮੇਰੀ ਕੀਮਤ ਪਾ ਦੇ ਨਿਰਗੁਣ ਨਾਨਕ ਵਾਲੀ ਇਕ ਗੱਲ ਦੀ, ਨੌ ਖੰਡ ਸੱਤ ਦੀਪ ਗਲੀ ਕੂਚਿਆਂ ਆਪ ਜਣਾਈਆ। ਆਸ਼ਾ ਰਹੇ ਨਾ ਕਪਟ ਛਲ ਦੀ, ਵਲ ਛਲ ਧਾਰੀ ਦੇਣੀ ਵਡਿਆਈਆ। ਦਰੋਹੀ ਮੈਨੂੰ ਕਲਜੁਗ ਕਰਨੀ ਫਿਰੇ ਛਲ ਦੀ, ਸਲਲ ਤੇਰਾ ਰੰਗ ਨਾ ਕੋਇ ਰੰਗਾਈਆ। ਤੂੰ ਹਾਲ ਵੇਖ ਲੈ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਥਲ ਦੀ, ਸਮੁੰਦ ਸਾਗਰ ਅਸਗਾਹਾਂ ਧਿਆਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮੁਸ਼ਕਲ ਤੇਰੇ ਹੱਲ ਦੀ, ਦੂਜਾ ਹੋਏ ਨਾ ਕੋਇ ਸਹਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੀ ਤੇਰੇ ਚਰਨ ਪ੍ਰੀਤ, ਬੇਨੰਤੀਆਂ ਵਿਚ ਸੁਣਾਈਆ। ਆਪਣੀ ਹਕੀਕੀ ਦੇਵਾਂ ਦਲੀਲ, ਲਾਸ਼ਰੀਕੀ ਦੇਵਾਂ ਸੁਣਾਈਆ। ਜਿਸ ਕਾਰਨ ਤੇਰਾ ਬਸਤਰ ਭੂਸ਼ਨ ਦਿਸੇ ਨੀਲ, ਰੂਪ ਜਗਤ ਨਾ ਕੋਇ ਵਡਿਆਈਆ। ਮੇਰਾ ਵਿਚੋਲਾ ਨਹੀਂ ਕੋਈ ਵਕੀਲ, ਵੁਕਲਾ ਨਜ਼ਰ ਕੋਇ ਨਾ ਆਈਆ। ਤੂੰ ਸ਼ਹਿਨਸ਼ਾਹ ਖ਼ਾਲਕ ਖਲੀਲ, ਮਿਹਰਵਾਨ ਨੂਰ ਅਲਾਹੀਆ। ਮੇਰੇ ਮਹਿਬੂਬਾ ਤੇਰਾ ਹਕ ਅਰੂਜਾ, ਤੇਰੀ ਸਭ ਤੋਂ ਵੱਖਰੀ ਤਾਲੀਮ, ਅਜ਼ੀਜ਼ ਦੇਣੀ ਵਡਿਆਈਆ। ਵਕਤ ਸੁਹੰਜਣਾ ਆਦਿ ਨਿੰਰਜਣਾ ਤੇਰਾ ਵੇਖਾਂ ਗ਼ਨੀਮ, ਗ਼ਫ਼ਲਤ ਮੇਰੇ ਉਤੋਂ ਮਿਟਾਈਆ। ਮੈਂ ਚਾਹੁੰਦੀ ਸਭ ਦੇ ਅੰਦਰੋਂ ਕਰ ਤਰਮੀਮ, ਤਰਤੀਬ ਆਪਣੀ ਨਾਲ ਸਮਝਾਈਆ। ਝਗੜਾ ਸ਼ਰਅ ਰਹੇ ਨਾ ਉਤੇ ਮੇਰੇ ਜ਼ਮੀਨ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਮੈਨੂੰ ਮਜ਼੍ਹਬਾਂ ਵਾਲਿਆਂ ਕੀਤਾ ਕਮੀਨ, ਮੇਰੀ ਕੀਮਤ ਰਹੀ ਨਾ ਰਾਈਆ। ਮੈਂ ਸਭ ਦੇ ਹੋਈ ਅਧੀਨ, ਮਾਲਕ ਘਰ ਘਰ ਨਜ਼ਰੀ ਆਈਆ। ਮੈਨੂੰ ਸਮਝ ਨਹੀਂ ਆਉਂਦੀ ਮੈਂ ਨਰ ਦੱਸਾਂ ਕਿ ਮਦੀਨ, ਮੇਰਾ ਰੂਪ ਰੰਗ ਰੇਖ ਆਦਿ ਜੁਗਾਦਿ ਸਮਝ ਕਿਸੇ ਨਾ ਆਈਆ। ਮੇਰਾ ਮਾਰਗ ਤੇਰੇ ਚਰਨ ਕਵਲ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੀ ਬੇਨੰਤੀ ਪ੍ਰਭੂ ਕਰੀਂ ਤਸਲੀਮ, ਮਿਹਰਵਾਨ ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਸਦਾ ਨਾ ਰਹਾਂ ਗ਼ਮਗੀਨ, ਗ਼ਮਖ਼ਾਰ ਹੋ ਕੇ ਮੇਰਾ ਗ਼ਮ ਦੇਣਾ ਮਿਟਾਈਆ।

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰਾ ਅੰਤਰ ਜਾਵੇ ਘਟਦਾ, ਘਟ ਘਟ ਦੇ ਮਾਲਕ ਵੇਖਣਾ ਧਿਆਨ ਲਗਾਈਆ। ਮੇਰੇ ਉਤੇ ਝਗੜਾ ਮੇਟ ਦੇ ਦੀਨ ਮਜ਼੍ਹਬ ਦੀ ਵਟ ਦਾ, ਹੱਦ ਮਾਤ ਰਹਿਣ ਨਾ ਪਾਈਆ। ਇਕੋ ਕਲਮਾ ਮਾਨਸ ਤੇਰਾ ਹੋਵੇ ਰਟਦਾ, ਦੂਸਰ ਅਵਰ ਨਾ ਕੋਇ ਲੜਾਈਆ। ਤੇਰੀ ਸਰਨ ਸਰਨਾਈ ਜਗਤ ਜਗਿਆਸੂ ਹੋਵੇ ਢੱਠਦਾ, ਧੂੜੀ ਮਸਤਕ ਖ਼ਾਕ ਰਮਾਈਆ। ਸਚ ਦਵਾਰੇ ਹੋਵੇ ਨੱਠਦਾ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਝਗੜਾ ਰਹੇ ਨਾ ਅੱਠ ਸੱਠ ਦਾ, ਤੱਟਾਂ ਖੇਲ ਨਾ ਕੋਇ ਖਿਲਾਈਆ। ਲਹਿਣਾ ਮੁਕ ਜਾਏ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਾ, ਪਾਹਨਾਂ ਪੱਥਰਾਂ ਸੀਸ ਨਾ ਕੋਇ ਨਿਵਾਈਆ। ਤੇਰਾ ਨਾਦ ਇਕੋ ਸੰਦੇਸ਼ਾ ਦੇਵੇ ਆਤਮ ਧੁਨ ਟਕ ਟਕ ਦਾ, ਟਿਕਟਿਕੀ ਮਨ ਦੀ ਤੇਰੇ ਨਾਲ ਲਗਾਈਆ। ਤੇਰਾ ਪ੍ਰਕਾਸ਼ ਸੁਹੰਜਣਾ ਹੋਵੇ ਲਟ ਲਟ ਦਾ, ਨੂਰ ਨੁਰਾਨੇ ਨਜ਼ਰੀ ਆਈਆ। ਮੈਂ ਚਰਨ ਤੇਰੇ ਕਵਲ ਬਿਨ ਰਸਨਾਂ ਤੋਂ ਧਰਨੀ ਕਹੇ ਧਰਤ ਹੋ ਕੇ ਚੱਟਦਾ, ਨਾਰੀ ਤੋਂ ਮਰਦ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਵੰਡ ਲੈ ਦਰਦ, ਦੁਖੀ ਹੋ ਸਹਾਈਆ। ਮੈਂ ਨਾ ਨਾਰੀ ਨਾ ਮਰਦ, ਜਗਤ ਵੰਡ ਨਾ ਕੋਇ ਵੰਡਾਈਆ। ਮੇਰੀ ਮਨਜ਼ੂਰ ਕਰ ਲੈ ਅਰਜ਼, ਦਰ ਤੇਰੇ ਸੀਸ ਨਿਵਾਈਆ। ਮੈਨੂੰ ਸਤਿਜੁਗ ਮਿਲਣ ਦੀ ਗ਼ਰਜ, ਕਲਜੁਗ ਕੂੜਾ ਕਰ ਸਫ਼ਾਈਆ। ਇਕੋ ਨਾਮ ਦੀ ਬਖ਼ਸ਼ ਦੇ ਤਰਜ਼, ਢੋਲਾ ਇਕੋ ਦੇ ਸੁਣਾਈਆ। ਤੇਰਾ ਖੇਲ ਤੱਕਾਂ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਧਰਨੀ ਕਹੇ ਪ੍ਰਭੂ ਮੈਨੂੰ ਹੋਣ ਨਾ

ਦੇਵੀਂ ਨਪੜਦ, ਸਿਰ ਓਢਣ ਦੇਣਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਖੰਡਾ ਧਾਰ ਇਕੋ ਅਗੰਮੀ ਖੜਗ, ਦੋ ਧਾਰ ਨਜ਼ਰ ਕਿਸੇ ਨਾ ਆਈਆ।