ਪੁਸਤਕਾਲਾਭਾਗ ੨੩

੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਖਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸਾਹਿਬ ਸੂਰੇ ਸਰਬੰਗੇ, ਸ਼ਾਹ ਸੁਲਤਾਨ ਤੇਰੀ ਵਡ ਵਡਿਆਈਆ। ਮੇਰੀ ਆਸ਼ਾ ਪੂਰੀ ਤਮੰਨਾ ਕਰਦੇ ਚਰਨ ਪ੍ਰੀਤੀ ਮੰਗੇ, ਖ਼ਾਹਿਸ਼ ਤੇਰੇ ਨਾਲ ਰਖਾਈਆ। ਜਨ ਭਗਤ ਪ੍ਰਭੂ ਮੈਨੂੰ ਸਦਾ ਲੱਗਣ ਚੰਗੇ, ਕਲਜੁਗ ਅੰਤਮ ਵੇਖ ਖ਼ੁਸ਼ੀ ਮਨਾਈਆ। ਤੇਰੇ ਨਾਮ ਵਿਚ ਤੇਰੀ ਕਿਰਪਾ ਨਾਲ ਜਾਣ ਰੰਗੇ, ਦੁਰਮਤ ਮੈਲ ਰਹੇ ਨਾ ਰਾਈਆ। ਸ਼ਹਿਨਸ਼ਾਹ ਬਣਾ ਦੇ ਭੁੱਖੇ ਨੰਗੇ, ਨਾਮ ਵਸਤ ਅਗੰਮ ਵਰਤਾਈਆ। ਪਿਛਲੇ ਜੁਗ ਚੌਕੜੀ ਤੇਰੇ ਹੁਕਮ ਵਿਚ ਲੰਘੇ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਬਿਨਾ ਤੇਰੀ ਕਿਰਪਾ ਸੀਨੇ ਹੁੰਦੇ ਕਦੇ ਨਾ ਠੰਡੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੂੰ ਆਤਮ ਧਾਰ ਵਿਛੜੇ ਗੰਢੇ, ਪਰਮਾਤਮ ਆਪਣਾ ਜੋੜ ਜੁੜਾਈਆ। ਅੰਤ ਮੇਰੀ ਨਈਆ ਨੌਕਾ ਵੇਖ ਲੈ ਕਲਜੁਗ ਕੰਢੇ, ਘਾਟ ਪਤਣ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਦੇ ਸਾਥੀ, ਮੇਰੀ ਅਗਨੀ ਅੱਗ ਬੁਝਾਈਆ। ਤੇਰੇ ਨਾਮ ਦੀ ਗਾਵਣ ਗਾਥੀ, ਸੋਹੰ ਢੋਲਾ ਧੁਰਦਰਗਾਹੀਆ। ਤੇਰਾ ਇਸ਼ਟ ਹੋਵੇ ਪੁਰਖ ਸਮਰਾਥੀ, ਦੇਵ ਆਤਮਾ ਸੀਸ ਨਿਵਾਈਆ। ਤੂੰ ਹਰਿਜਨ ਆਪੇ ਕਰੀਂ ਰਾਖੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰੇ ਕੋਲ ਪੂਰਬਲਿਆਂ ਜੁਗਾਂ ਦੀ ਸਾਖੀ, ਸਾਖਿਆਤ ਤੇਰੇ ਚਰਨਾਂ ਵਿਚ ਟਿਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ, ਪਾਤਸ਼ਾਹ ਇਕ ਅਖਵਾਈਆ। ਮੇਰੇ ਮਿਹਰਵਾਨਾ ਮੇਰੀ ਲਾਹ ਦੇ ਉਦਾਸੀ, ਚਿੰਤਾ ਗ਼ਮ ਦੇ ਮਿਟਾਈਆ। ਹੁਕਮ ਦੇ ਦੇ ਸ਼ੰਕਰ ਉਤੋਂ ਕੈਲਾਸ਼ੀ, ਕਲਾ ਸਭ ਦੀ ਦੇ ਭਵਾਈਆ। ਕੂੜ ਕੁੜਿਆਰਾਂ ਦਵਾ ਦੇ ਫਾਂਸੀ, ਫ਼ੈਸਲਾ ਹੱਕੋ ਹੱਕ ਸੁਣਾਈਆ। ਤੇਰੇ ਸਚ ਧਰਮ ਦੀ ਜੋਤ ਹੋਵੇ ਪ੍ਰਕਾਸ਼ੀ, ਚਾਰੇ ਕੁੰਟ ਡਗਮਗਾਈਆ। ਜਨ ਭਗਤਾਂ ਮੇਲ ਮਿਲਾਵਾ ਹੋਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਤੇਰੇ ਰੰਗ ਸਮਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਹਾਸੀ, ਹਸਤੀ ਤੱਕਾਂ ਤੇਰੀ ਨੂਰ ਅਲਾਹੀਆ। ਤੂੰ ਨਿਗਾਹ ਮਾਰ ਪ੍ਰਿਥਮੀ ਕਹੇ ਮੇਰੇ ਤੇ ਲੇਖਾ ਤੱਕ ਪ੍ਰਿਥਮੀ ਅਕਾਸ਼ੀ, ਗਗਨ ਗਗਨੰਤਰਾਂ ਧਿਆਨ ਲਗਾਈਆ। ਮੇਰੀ ਆਦਿ ਅੰਤ ਦੀ ਜੁਗਾ ਜੁਗੰਤ ਦੀ ਤੇਰੇ ਚਰਨ ਕਵਲਾਂ ਆਸੀ, ਆਸ਼ਾ ਅਵਰ ਨਾ ਕੋਇ ਬਣਾਈਆ। ਕਲਜੁਗ ਕੂੜ ਕੁੜਿਆਰ ਕੋਲੋਂ ਮੇਰੀ ਕਰਾ ਦੇ ਬੰਦ ਖੁਲਾਸੀ, ਬੰਧਨ ਮਮਤਾ ਵਾਲਾ ਤੁੜਾਈਆ। ਧਰਨੀ ਧਰਤ ਧਵਲ ਧੌਲ ਤੇਰੇ ਧਰਮ ਦੀ ਵੇਖੇ ਰਾਸੀ, ਖ਼ੁਸ਼ੀਆਂ ਢੋਲੇ ਗਾਈਆ। ਤੂੰ ਹਰ ਘਟ ਅੰਦਰ ਵਾਸੀ, ਗ੍ਰਹਿ ਗ੍ਰਹਿ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਜਨ ਭਗਤਾਂ ਮਿਲਣ ਦੀ ਕਲਜੁਗ ਅੰਤ ਹੋਈ ਅਭਿਲਾਸ਼ੀ, ਆਸ਼ਾ ਪੂਰ ਦੇਣੀ ਕਰਾਈਆ।

੯ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਲਾਢੂਵਾਲ ਜ਼ਿਲਾ ਲੁਧਿਆਣਾ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ

ਨਾਰਦ ਕਹੇ ਮੈਂ ਗਿਆ ਸਤਿਲੁਜ ਦੇ ਕੰਢੇ, ਗੋਬਿੰਦ ਦੀ ਧਾਰ ਯਾਦ ਪੁਰਾਣੀ ਨਜ਼ਰੀ ਆਈਆ। ਮੈਂ ਤਿੱਖੀ ਸ਼ਬਦੀ ਧਾਰ ਵੇਖੀ ਅਗੰਮੀ ਖੰਡੇ, ਜਿਸ ਨੂੰ ਲੁਹਾਰ ਨਾ ਕਿਸੇ ਬਣਾਈਆ। ਗੁਰਸਿੱਖ ਭਗਤ ਸੁਹੇਲੇ ਤੱਕੇ ਵਿਚ ਅਨੰਦੇ, ਜੋ ਡੰਡਾਵਤ ਬੰਦਨਾ ਕਰ ਕੇ ਪ੍ਰਭ ਨੂੰ ਸੀਸ ਨਿਵਾਈਆ। ਉਨ੍ਹਾਂ ਦੇ ਅੰਦਰ ਧਰਮ ਧਾਰ ਦੇ ਵੇਖੇ ਝੰਡੇ, ਸਤਿ ਰੰਗ ਪ੍ਰਭੂ ਦੇ ਨਾਲ ਰੰਗਾਈਆ। ਜਾਂ ਗ਼ੌਰ ਨਾਲ ਤੱਕਿਆ ਉਨ੍ਹਾਂ ਦੇ ਪੈਰਾਂ ਥੱਲੇ ਕੰਢੇ, ਉਤੇ ਭੱਜਣ ਖ਼ੁਸ਼ੀਆਂ ਨਾਲ ਵਾਹੋ ਦਾਹੀਆ। ਮੈਂ ਨਿਗਾਹ ਮਾਰੀ ਸਭ ਤੇ ਸੀਨੇ ਅੰਦਰੋਂ ਠੰਡੇ, ਅਗਨੀ ਤਤ ਨਾ ਕੋਇ ਤਪਾਈਆ। ਜਾਂ ਪਕਵਾਨ ਤੱਕਿਆ ਰੁੱਖੇ ਸੁੱਖੇ ਮੰਡੇ, ਜੋ ਰਸ ਅੰਮ੍ਰਿਤ ਰੂਪ ਵਖਾਈਆ। ਮੈਂ ਹੈਰਾਨ ਹੋ ਗਿਆ ਕਿਸ ਬਿਧ ਪ੍ਰੇਮ ਪ੍ਰੀਤੀ ਪ੍ਰਭੂ ਵੰਡੇ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜਨਮ ਜਨਮ ਦੇ ਵਿਛੜੇ ਬਿਨ ਭਗਤੀਉਂ ਆਪੇ ਗੰਢੇ, ਗੰਢਣਹਾਰ ਦਇਆਲ ਦਇਆ ਕਮਾਈਆ। ਸਭ ਦੇ ਅੰਤਰ ਖ਼ਾਹਿਸ਼ ਸਾਚੀ ਪ੍ਰੀਤ ਪ੍ਰਭੂ ਨਾਲ ਹੰਢੇ, ਦੋ ਜਹਾਨ ਵਿਛੜ ਕਦੇ ਨਾ ਜਾਈਆ। ਜਗਤ ਜਹਾਨ ਦਿਸਣ ਮਜ਼ਦੂਰੀ ਵਾਲੇ ਬੰਦੇ, ਅੰਤਰ ਪ੍ਰਭ ਜੋਤੀ ਮਿਲ ਕੇ ਵੱਜੇ ਵਧਾਈਆ। ਨਾਰਦ ਕਹੇ ਮੈਂ ਵੀ ਪੰਧ ਮਾਰ ਕੇ ਆਇਆ ਲੰਬੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਸਭ ਨੂੰ ਹਲੂਣ ਕੇ ਹਿਲਾਇਆ ਫੜ ਕੇ ਕੰਧੇ, ਆਲਸ ਵਿਚੋਂ ਜਗਾਈਆ। ਨੀ ਓਹ ਤੱਕੋ ਭਗਤ ਸੁਹੇਲੇ ਤੁਹਾਡੇ ਨਾਲੋਂ ਚੰਗੇ, ਜੋ ਗੁਰ ਚੇਲੇ ਇਕੋ ਰੂਪ ਬਦਲਾਈਆ। ਸਭ ਦੇ ਸੀਨੇ ਅੰਦਰੋਂ ਕੰਬੇ, ਨੇਤਰ ਨੈਣ ਨੈਣ ਸ਼ਰਮਾਈਆ। ਇਹ ਖੇਲ ਪ੍ਰਭੂ ਦੇ ਅਚੰਭੇ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜੋ ਗ਼ਰੀਬ ਨਿਮਾਣਿਆਂ ਜੁਗ ਜੁਗ ਲਾਏ ਆਪਣੇ ਅੰਗੇ, ਅੰਗੀਕਾਰ ਆਪ ਹੋ ਜਾਈਆ। ਬੱਚੇ ਬਿਰਧ ਜਵਾਨ ਜੋ ਪ੍ਰੇਮੀ ਫਿਰਦੇ ਪੈਰੋਂ ਨੰਗੇ, ਤਤਵ ਤਤ ਨਾ ਕੋਇ ਤਪਾਈਆ। ਉਨ੍ਹਾਂ ਦੇ ਅੰਦਰ ਪਰਮਾਨੰਦੇ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਜਦ ਗਾਉਂਦੇ ਸੋਹੰ ਛੰਦੇ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਸਾਹਿਬ ਸਤਿਗੁਰ ਤੱਕਿਆ ਕਦੀ ਭੌਂ ਕਦੀ ਉਤੇ ਮੰਜੇ, ਮਜਲਸ ਭਗਤਾਂ ਨਾਲ ਰਖਾਈਆ। ਤੂੰ ਵੇਖ ਸੁਆਣੀ ਗੰਗੇ, ਤੈਨੂੰ ਦਿਆਂ ਜਣਾਈਆ। ਸੁਣ ਜਮਨਾ ਸੁਰਸਤੀ ਗੋਦਾਵਰੀ ਸਭ ਦੇ ਪੈਂਡੇ ਲੰਘੇ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਨਿਗਾਹ ਮਾਰੋ ਕੀ ਖੇਲ ਕਰੇ ਸੂਰਾ ਸਰਬੰਗੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਭਗਤ ਸੁਹੇਲੇ ਫੜ ਕੇ ਆਪਣੇ ਪੰਜੇ, ਪੰਜਾਂ ਦਾ ਲੇਖਾ ਦਿਤਾ ਮੁਕਾਈਆ। ਪ੍ਰੇਮ ਸਾਗਰ ਖੇਲ ਖੇਲੇ ਬਿਨਾ ਮੁਹਾਣੇ ਵੰਝੇ, ਨਈਆ ਨੌਕਾ ਜਗਤ ਨਾ ਕੋਇ ਵਡਿਆਈਆ। ਗੰਗਾ ਕਹੇ ਸੁਣ ਵੇ ਪਾਂਧੇ ਪੰਡੇ, ਪੰਡਤਾ ਤੈਨੂੰ ਦਿਆਂ ਸੁਣਾਈਆ। ਨਾਲੇ ਪ੍ਰੇਮ ਵਿਚ ਨੀਰ ਵਹਾਏ ਅੰਝੇ, ਹੰਝੂਆਂ ਹਾਰ ਬਣਾਈਆ। ਨਾ ਖ਼ੁਸ਼ੀ ਰਹੀ ਨਾ ਰੰਜੇ, ਗ਼ਮੀ ਚਿੰਤਾ ਨਾ ਕੋਇ ਵਖਾਈਆ। ਓਹ ਤੱਕ ਜਿਨ੍ਹਾਂ ਦਾ ਲੇਖਾ ਲਿਖਿਆ ਕਵੀ ਧਾਰ ਬਵੰਜੇ, ਗੋਬਿੰਦ ਧਾਰ ਖੇਲ ਖਿਲਾਈਆ। ਉਹ ਛਡ ਕੇ ਆਪਣੇ ਘਰਾਂ ਵਾਲੇ ਧੰਦੇ, ਧੁੰਧੂਕਾਰ ਵਿਚੋਂ ਸਤਿਗੁਰ ਚਰਨ ਸੇਵ ਕਮਾਈਆ। ਜਿਥੇ ਪਤਤ ਪੁਨੀਤ ਹੁੰਦੇ ਗੰਦੇ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਦੀਨ ਦਿਆਲ ਸਦਾ ਬਖ਼ਸ਼ੰਦੇ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਸੁਣ ਗੰਗਾ ਗੋਦਾਵਰੀ ਜਮਨਾ ਸੁਰਸਤੀ, ਸੁਤੀਓ ਲਓ ਅੰਗੜਾਈਆ। ਮੇਰੇ ਸਾਹਿਬ ਦੀ ਵੇਖੋ ਹਸਤੀ, ਜੋ ਹਸਤ ਕੀਟਾਂ ਇਕੋ ਰੰਗ

ਰੰਗਾਈਆ। ਝਟ ਭਗਤਾਂ ਲਹਿਣਾ ਦੇਣਾ ਦੇਵੇ ਦਸਤੋ ਦਸਤੀ, ਅਗੇ ਹੁਦਾਰ ਨਾ ਕੋਇ ਵਖਾਈਆ। ਭਗਤ ਸੁਹੇਲੇ ਮਿਲ ਕੇ ਸੁਹਾਉਣ ਅਗੰਮੀ ਬਸਤੀ, ਜਿਸ ਦੀ ਛੱਪਰ ਛੰਨ ਨਾ ਨਜ਼ਰੀ ਆਈਆ। ਇਹ ਸਭ ਤੋਂ ਮਹਿੰਗੀ ਸਭ ਤੋਂ ਸਸਤੀ, ਬਿਨ ਸਤਿਗੁਰ ਹੱਥ ਨਾ ਆਈਆ। ਕੀ ਸਤਿਗੁਰ ਪ੍ਰੀਤਮ ਖੇਲ ਖੇਲੇ ਅਰਸ਼ੀ, ਫ਼ਰਸ਼ ਆਪਣਾ ਰੰਗ ਰੰਗਾਈਆ। ਜਨ ਭਗਤਾਂ ਖ਼ੁਸ਼ੀਆਂ ਵਾਲੀ ਬਰਸੀ, ਬਰਸਾਂ ਦਿਆਂ ਵਿਛੜਿਆਂ ਲਏ ਮਿਲਾਈਆ। ਕਿਰਪਾਲ ਹੋ ਕੇ ਕਿਰਪਾ ਕਰਸੀ, ਕਰਤਾ ਪੁਰਖ ਦਇਆ ਕਮਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਹਰਸੀ, ਹਵਸ ਜਗਤ ਵਾਲੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਖੇਲ ਤੱਕੋ ਕਮਲਾਪਾਤੀ ਆ, ਪਤਿਪਰਮੇਸ਼ਵਰ ਕੀ ਕਰਨੀ ਕਾਰ ਕਮਾਈਆ। ਪ੍ਰਕਾਸ਼ ਤੱਕੋ ਅੱਜ ਦੀ ਰਾਤੀ ਆ, ਜਗਤ ਅੰਧੇਰਾ ਦੂਰ ਕਰਾਈਆ। ਜਨ ਭਗਤਾਂ ਦੇ ਹੱਥ ਵਿਚ ਤੱਕੋ ਦਾਤੀ ਆ, ਜੋ ਦਾਤਾਰ ਨਾਲ ਮਿਲ ਕੇ ਕਰਮ ਕਾਂਡ ਦਾ ਡੇਰਾ ਢਾਹੀਆ। ਜਨ ਭਗਤਾਂ ਪੰਧ ਮੁਕਦਾ ਵੇਖੋ ਵਾਟੀ ਆ, ਅਗੇ ਚੁਰਾਸੀ ਰਹੇ ਨਾ ਰਾਈਆ। ਜਿਨ੍ਹਾਂ ਬੀਬੀਆਂ ਸਿਰ ਤੇ ਚੁਕੀਆਂ ਪਾਣੀ ਦੀਆਂ ਚਾਟੀਆਂ, ਚਟੂਰੇ ਪੰਜ ਤਤ ਸਾਫ਼ ਕਰਾਈਆ। ਛੋਟੀਆਂ ਵੱਡੀਆਂ ਵਿਕੀਆਂ ਪ੍ਰਭ ਦੀ ਹਾਟੀ ਆ, ਦਾਮ ਕੀਮਤ ਨਾ ਕੋਇ ਰਖਾਈਆ। ਗੁਰਮੁਖਾਂ ਦੀਆਂ ਆਸ਼ਾਂ ਖ਼ੁਸ਼ੀਆਂ ਨਾਲ ਨਾਸੀਆਂ, ਭੱਜਣ ਚਾਈਂ ਚਾਈਂਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਇਹ ਮੰਜ਼ਲ ਮਿਲਣੀ ਨਹੀਂ ਕਿਸੇ ਪਾਠੀ ਆ, ਜੋ ਜਨ ਭਗਤਾਂ ਦੇਵੇ ਮਾਣ ਵਡਿਆਈਆ। ਸਭ ਦੇ ਠੰਡੇ ਸੀਨੇ ਰੱਖੇ ਛਾਤੀ ਆ, ਛਤਰਧਾਰੀ ਸਿਰ ਆਪਣਾ ਹੱਥ ਟਿਕਾਈਆ। ਜੋ ਰੂਹਾਂ ਸਤਿਗੁਰ ਸ਼ਬਦ ਦੀ ਧੂੜੀ ਨਹਾਤੀਆਂ, ਦੁਰਮਤ ਮੈਲ ਮੈਲ ਗਵਾਈਆ। ਖ਼ੁਸ਼ੀਆਂ ਨਾਲ ਵੇਖਣ ਤੱਕਣ ਝਾਤੀ ਆ, ਸਨਮੁਖ ਹੋ ਕੇ ਦਰਸ਼ਨ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪੇ ਪੁਛਣਹਾਰਾ ਵਾਤੀ ਆ, ਗ੍ਰਹਿ ਗ੍ਰਹਿ ਅੰਤਰ ਆਪੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਗੰਗਾ ਕਹੇ ਨਾਰਦ ਇਹ ਗੁਰਮੁਖ ਕਿਉਂ ਕਰਦੇ ਵਾਢੀ ਆ, ਬਾਹਮਣਾ ਸਾਨੂੰ ਦੇ ਸਮਝਾਈਆ। ਅਸੀਂ ਤੱਕਿਆ ਧੁਪ ਪੈਂਦੀ ਡਾਹਢੀ ਆਂ, ਅਗਨੀ ਤਤ ਜਲਾਈਆ। ਨਾਰਦ ਕਹੇ ਕੀ ਮਰਜ਼ੀ ਤੁਹਾਡੀ ਆ, ਮੈਨੂੰ ਦਿਓ ਸਮਝਾਈਆ। ਕਮਲੀਓ ਇਨ੍ਹਾਂ ਦੇ ਅੰਦਰ ਵੜ ਸਤਿਗੁਰ ਸ਼ਬਦ ਲਡਾਵੇ ਲਾਡੀ ਆ, ਬਾਹਰੋਂ ਅਗਨ ਨਾ ਲਾਗੇ ਰਾਈਆ। ਇਨ੍ਹਾਂ ਦੇ ਅੰਦਰੋਂ ਸੁਰਤੀਆਂ ਜਾਗੀਆਂ, ਸਤਿਗੁਰ ਨਾਲ ਮਿਲ ਕੇ ਵੱਜੇ ਵਧਾਈਆ। ਇਨ੍ਹਾਂ ਦਾ ਮਾਲਕ ਕਮਲਾਪਾਤੀ ਆ, ਪਤਿਪਰਮੇਸ਼ਵਰ ਆਪ ਅਖਵਾਈਆ। ਤੁਸੀਂ ਪਿਆਰ ਤੱਕ ਲਓ ਅੱਜ ਦੀ ਰਾਤੀ ਆ, ਕਿਸ ਬਿਧ ਆਪਣਾ ਰੰਗ ਰੰਗਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਹੱਥ ਰੱਖ ਕੇ ਆਪਣੀਆਂ ਛਾਤੀ ਆ, ਸੀਨਾ ਜ਼ੋਰ ਨਾਲ ਦਬਾਈਆ। ਵੇ ਨਾਰਦਾ ਇਨ੍ਹਾਂ ਦਾ ਲੇਖ ਲਿਖਿਆ ਜਾਂਦਾ ਨਾਲ ਕਲਮ ਦਵਾਤੀ ਆ, ਸਾਨੂੰ ਸਮਝ ਕੁਝ ਨਾ ਆਈਆ। ਇਹ ਵੱਡੇ ਵੱਡੇ ਪ੍ਰਤਾਪੀ ਆ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਨਾਰਦ ਕਹੇ ਇਨ੍ਹਾਂ ਦੀ ਪੁਸ਼ਤ ਪਨਾਹ ਦੇ ਥਾਪੀ ਆ, ਸਿਰ ਆਪਣਾ ਹੱਥ ਟਿਕਾਈਆ। ਇਹ ਅੰਦਰੋਂ ਆਤਮਾ ਧਾਰ ਪ੍ਰਭੂ ਦੀ ਜ਼ਾਤੀ ਆ, ਬਾਹਰੋਂ ਪੰਜ ਤਤ ਵੇਖੇ ਲੋਕਾਈਆ। ਕਰੇ ਕਿਰਪਾ ਪ੍ਰਭੂ ਲੋਕਮਾਤੀ ਆ, ਮਿਹਰਵਾਨ ਹੋਏ ਸਹਾਈਆ। ਜਿਸ ਜਨਮ ਜਨਮ ਦੀ ਵਿਛੜੀ ਆਪਣੀ ਧਾਰ ਪਛਾਤੀ ਆ, ਦੂਸਰ ਲੋੜ ਰਹੀ ਨਾ ਰਾਈਆ। ਜਨ ਭਗਤ ਸੁਹੇਲੇ ਮੇਲੇ ਬਹੁ ਬਿਧ ਭਾਤੀ ਆ, ਭੇਵ ਅਭੇਦਾ ਆਪਣਾ

ਆਪ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਆਉਂਦਿਆਂ ਜਾਂਦਿਆਂ ਦੇਵੇ ਨਾਮ ਦੀ ਦਾਤੀ ਆ, ਦਾਤਾ ਹੋ ਕੇ ਦਇਆਵਾਨ ਵਰਤਾਈਆ।

੧੦ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਲੁਧਿਆਣਾ ਸ਼ਹਿਰ ਧਰਮ ਚੰਦ ਦੇ ਗ੍ਰਹਿ

ਧਰਨੀ ਕਹੇ ਪ੍ਰਭ ਬਖ਼ਸ਼ ਦੇ ਚਰਨ ਧੂੜਾ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਕੂੜਾ, ਮਾਇਆ ਮਮਤਾ ਮੋਹ ਹੰਕਾਰ ਮਿਟਾਈਆ। ਸਾਚਾ ਨਾਮ ਨਿਧਾਨਾ ਚਾੜ੍ਹ ਦੇ ਗੂੜ੍ਹਾ, ਦੋ ਜਹਾਨ ਸ੍ਰੀ ਭਗਵਾਨ ਉਤਰ ਕਦੇ ਨਾ ਜਾਈਆ। ਜਗਤ ਜਹਾਨ ਚਤੁਰ ਸੁਘੜ ਬਣਾ ਮੂਰਖ ਮੂੜ੍ਹਾ, ਮੋਹਨ ਮਾਧਵ ਮਾਧੋ ਦਇਆ ਕਮਾਈਆ। ਤੇਰਾ ਪ੍ਰਕਾਸ਼ ਦੀਆ ਘਟ ਘਟ ਜੋਤੀ ਨੂਰਾ, ਨੂਰ ਨੁਰਾਨਾ ਨਜ਼ਰੀ ਆਈਆ। ਸ਼ਬਦੀ ਨਾਦ ਵਜਾਏ ਤੂਰਾ, ਤੁਰੀਆ ਤੋਂ ਪਰੇ ਹੋਵੇ ਸ਼ਨਵਾਈਆ। ਹਰ ਘਟ ਨਜ਼ਰੀ ਆ ਹਾਜ਼ਰ ਹਜ਼ੂਰਾ, ਹਜ਼ਰਤਾਂ ਦੇ ਹਜ਼ਰਤ ਅਗੰਮ ਅਥਾਹੀਆ। ਨਾਮ ਖ਼ੁਮਾਰੀ ਬਖ਼ਸ਼ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਮਾਨਸ ਜਨਮ ਨਾ ਹੋਏ ਅਧੂਰਾ, ਕਲਜੁਗ ਜੀਵਾਂ ਦੇ ਸਮਝਾਈਆ। ਤੂੰ ਪਰਮ ਪੁਰਖ ਸਤਿਗੁਰ ਪੂਰਾ, ਪੂਰਨ ਬ੍ਰਹਮ ਦੇਣਾ ਸਮਝਾਈਆ। ਜੋ ਮੂਸਾ ਰੱਖ ਕੇ ਗਿਆ ਆਸ ਉਤੇ ਕੋਹਤੂਰਾ, ਬਿਨ ਨੈਣਾਂ ਨੈਣ ਉਠਾਈਆ। ਹਜ਼ਰਤ ਈਸਾ ਬੇਨੰਤੀ ਕਰਨਾ ਮਨਜ਼ੂਰਾ, ਨੂਰ ਨੁਰਾਨਾ ਨੂਰ ਅਲਾਹੀਆ। ਮੁਹੰਮਦ ਦਾ ਲੇਖ ਕਰ ਕੇ ਪੂਰਾ, ਸਦੀ ਚੌਧਵੀਂ ਸੰਗ ਬਣਾਈਆ। ਨਾਨਕ ਗੋਬਿੰਦ ਧਰਨੀ ਧਰਤ ਧਵਲ ਕਹੇ ਬਖ਼ਸ਼ ਦੇ ਆਪਣੀ ਧੂੜਾ, ਮਿੱਟੀ ਖ਼ਾਕ ਨਜ਼ਰ ਕੋਇ ਨਾ ਆਈਆ। ਜੀਵਾਂ ਜੰਤਾਂ ਲੱਖ ਚੁਰਾਸੀ ਬਖ਼ਸ਼ ਦੇ ਕਸੂਰਾ, ਸਾਧਾਂ ਸੰਤਾਂ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਕਲਜੁਗ ਕੂੜ ਮੇਟ ਦੇ ਰੇਖ, ਰਿਖੀ ਰਖੀਸ਼ਰ ਧਿਆਨ ਲਗਾਈਆ। ਮਾਇਆ ਮਮਤਾ ਮਦਾ ਦੇਸ, ਬਿਨ ਨੈਣਾਂ ਨੈਣ ਉਠਾਈਆ। ਸਤਿ ਰਿਹਾ ਕਿਸੇ ਨਾ ਭੇਸ, ਨੌ ਖੰਡ ਪ੍ਰਿਥਮੀ ਸੱਤ ਦੀਪ ਰਹੀ ਕੁਰਲਾਈਆ। ਸੰਦੇਸ਼ਾ ਦੇਵਣ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਦੇਵਤ ਸੁਰ ਨਾਲ ਮਿਲਾਈਆ। ਤੇਈ ਅਵਤਾਰਾਂ ਵੇਖ ਸੰਦੇਸ਼, ਕੀ ਭਵਿਖਤਾਂ ਵਿਚ ਸਮਝਾਈਆ। ਪੈਗ਼ੰਬਰਾਂ ਆਸ਼ਾ ਰੱਖੀ ਸ਼ੇਸ਼, ਪੇਸ਼ੀਨਗੋਈਆਂ ਵਿਚ ਰਹੇ ਲਿਖਾਈਆ। ਗੁਰੂ ਗੁਰਦੇਵਾ ਮੰਨਿਆ ਤੂੰ ਸਦਾ ਰਹੇ ਹਮੇਸ਼, ਆਦਿ ਅੰਤ ਸ੍ਰੀ ਭਗਵੰਤ ਸਚਖੰਡ ਸਾਚੇ ਸੋਭਾ ਪਾਈਆ। ਸ਼ਾਹੋ ਭੂਪ ਜਗਤ ਜਹਾਨ ਨਰ ਨਰੇਸ਼, ਨਰ ਨਰਾਇਣ ਤੇਰਾ ਧਿਆਨ ਲਗਾਈਆ। ਧਰਨੀ ਕਹੇ ਮੈਂ ਵੈਰਾਗਣ ਮੇਰੇ ਖੁਲ੍ਹੜੇ ਵੇਖ ਕੇਸ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਜੋ ਇਸ਼ਾਰਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਬਾਹਰ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਖੇਲੇ ਖੇਲ ਸੰਬਲ ਦੇਸ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਤੇਰੀ ਮਹਿੰਮਾ ਸਦਾ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਤੇਰੀ ਵਡਿਆਈਆ। ਦਰ ਤੇਰੇ ਹੋਈ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਧਰਨੀ ਕਹੇ ਪ੍ਰਭ ਮੇਰੇ ਉਤੋਂ ਮੇਟ ਕਲੇਸ਼, ਕਲਜੁਗ ਕੂੜੀ ਕਿਰਿਆ ਰਹਿਣ ਨਾ ਪਾਈਆ। ਝਗੜਾ ਮੁਕਾ ਦੇ ਮੁੱਲਾ ਸ਼ੇਖ਼, ਮੁਸਾਇਕਾਂ ਕਰ ਸਫ਼ਾਈਆ। ਤੈਨੂੰ ਇਕੋ ਇਕ ਹੋਵੇ ਆਦੇਸ਼,

ਦੋ ਜਹਾਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਸਾਹਿਬ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੇਰੇ ਉਤੋਂ ਮੇਟ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿਜੁਗ ਸਤਿ ਧਰਮ ਬਖ਼ਸ਼ ਦੇ ਦਾਤ, ਦਾਤੇ ਦਾਨੀ ਹੋਣਾ ਸਹਾਈਆ। ਮੇਰੀ ਅੰਤਮ ਪੁਛੇ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਜੁੜੇ ਕਿਸੇ ਨਾ ਨਾਤ, ਪੁਰਖ ਅਕਾਲ ਮੇਲ ਨਾ ਕੋਇ ਮਿਲਾਈਆ। ਧੁਨ ਆਤਮਕ ਸ਼ਬਦ ਸੁਣੇ ਕੋਇ ਨਾ ਨਾਦ, ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਝਗੜਾ ਤੱਕ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਰਿਹਾ ਕੁਰਲਾਈਆ। ਮਾਣ ਰਿਹਾ ਨਾ ਵੇਦ ਸ਼ਾਸਤਰ ਗ੍ਰੰਥ ਅਧਿਆਏ ਕਾਂਡ, ਅੱਖਰ ਅੱਖਰ ਰਹੇ ਸੁਣਾਈਆ। ਫਿਰੀ ਦਰੋਹੀ ਨਵ ਖੰਡ, ਨਵ ਨੌ ਚਾਰ ਪੰਧ ਮੁਕਾਈਆ। ਵਸਤ ਅਮੋਲਕ ਨਾਮ ਨਿਧਾਨਾ ਇਕੋ ਵੰਡ, ਚਾਰ ਵਰਨ ਅਠਾਰਾਂ ਬਰਨ ਸਾਚਾ ਸੋਹਲਾ ਢੋਲਾ ਇਕੋ ਗਾਈਆ। ਮੋਹ ਵਿਕਾਰੇ ਮੇਰੇ ਉਤੇ ਦੰਡ, ਕੂੜ ਕੁੜਿਆਰ ਰਹਿਣ ਨਾ ਪਾਈਆ। ਮੇਰੇ ਸੀਨੇ ਪਾ ਠੰਡ, ਅਗਨੀ ਤਤ ਬੁਝਾਈਆ। ਮੇਰੀ ਨੰਗੀ ਨਾ ਹੋਵੇ ਕੰਡ, ਹੱਥ ਪੁਸ਼ਤ ਪਨਾਹ ਰਖਾਈਆ। ਸਦੀ ਚੌਧਵੀਂ ਰਹੀ ਲੰਘ, ਅੰਤਮ ਆਪਣਾ ਪੰਧ ਮੁਕਾਈਆ। ਨਿਗਾਹ ਮਾਰ ਲੈ ਨਿਸ਼ਾਨ ਤਾਰਾ ਚੰਦ, ਸਿਤਾਰ ਚੰਦ ਵੇਖ ਵਖਾਈਆ। ਮੇਰੇ ਅੰਦਰ ਦੁੱਖ ਭਰਿਆ ਰੰਜ, ਗ਼ਮੀ ਗ਼ਮਖਾਰ ਦੇਣੀ ਮਿਟਾਈਆ। ਮੇਰੀ ਡੰਡਾਵਤ ਬੰਦਨਾ ਨਿਮਸਕਾਰ (ਵਾਰ ਪੰਜ), ਪੰਜਾਂ ਤਤਾਂ ਕਰਨੀ ਸਫਾਈਆ। ਮਨੂਆ ਮਨ ਦਹਿ ਦਿਸ਼ਾ ਕਰੇ ਨਾ ਜੰਗ, ਝਗੜਾ ਤਨ ਵਜੂਦ ਵਖਾਈਆ। ਕਲਜੁਗ ਕੂੜ ਕੁੜਿਆਰ ਖੇੜਾ ਵੇਖਾਂ ਧਾਰ ਮੰਝ, ਤੁਧ ਬਿਨ ਪਾਰ ਨਾ ਕੋਇ ਲਗਾਈਆ। ਮੇਰੇ ਪਰਮ ਪੁਰਖ ਪਰਖੋਤਮ ਹਰਿਜਨ ਲਗਾ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਜਗਤ ਜਹਾਨ ਮੇਟਣੀ ਭੁੱਖ ਨੰਗ, ਨਾਮ ਵਿਹੂਣਿਆਂ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਹੀਮ ਰਹਿਮਾਨ ਨੌਜਵਾਨ ਸ੍ਰੀ ਭਗਵਾਨ ਆਪਣੀ ਦਇਆ ਕਮਾਈਆ।

੧੧ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਉਠਾਵੇ ਨੈਣ, ਲੋਚਨ ਅੱਖ ਅੱਖ ਬਦਲਾਈਆ। ਆਪਣੀ ਜਲ ਧਾਰਾ ਦੇ ਵਹਿੰਦੇ ਵੇਖੋ ਵਹਿਣ, ਜੋ ਦਿਵਸ ਰੈਣ ਭੱਜਣ ਵਾਹੋ ਦਾਹੀਆ। ਅਗੇ ਭਗਤਾਂ ਦੇ ਤੱਕੋ ਗਹਿਣ, ਜੋ ਮਾਰਗ ਪੰਥ ਦੀਨ ਦੁਨੀ ਦਰਸਾਈਆ। ਤੁਹਾਡੇ ਨਾਲੋਂ ਸਦਾ ਠੰਡੇ ਰਹਿਣ, ਪ੍ਰਭੂ ਪ੍ਰੀਤੀ ਵਿਚ ਅਗਨ ਨਾ ਲਾਗੇ ਰਾਈਆ। ਮੈਂ ਤੁਹਾਨੂੰ ਸੰਦੇਸਾ ਆਇਆ ਕਹਿਣ, ਕਹਿ ਕਹਿ ਦਿਆਂ ਸੁਣਾਈਆ। ਤੁਸਾਂ ਖ਼ੁਸ਼ੀ ਵਿਚ ਦਿਵਸ ਤੱਕਿਆ ਤੇ ਵੇਖੋ ਅੰਤਮ ਰੈਣ, ਪ੍ਰੇਮ ਪਿਆਰ ਨਾਲ ਧਿਆਨ ਲਗਾਈਆ। ਜਿਨ੍ਹਾਂ ਦਾ ਪੁਰਖ ਅਕਾਲਾ ਇਕੋ ਸਾਕ ਸੱਜਣ ਸੈਣ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਸੋ ਹਰਿਜਨ ਇਕੱਠੇ ਕਰ ਕੇ ਭਾਈ ਭੈਣ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਜਨਮ ਜਨਮ ਦਾ ਲਹਿਣਾ ਦੇਵੇ ਦੇਣ, ਪੂਰਬ ਸਭ ਦੀ ਝੋਲੀ ਪਾਈਆ। ਹਰਿ ਸੰਤ ਸੁਹੇਲੇ ਇਕੱਠੇ ਕਰ ਕੇ ਆਪਣਾ ਮਹੈਣ, ਬੰਸ ਸਰਬੰਸ ਰੂਪ ਦਰਸਾਈਆ। ਜਿਸ ਧਾਰ

ਦਾ ਇਸ਼ਾਰਾ ਕੀਤਾ ਨਾਈ ਸੈਣ, ਬਿਨ ਨੇਤਰ ਨੈਣ ਅੱਖ ਖੁਲਾਈਆ। ਜਿਸ ਦੀ ਯਾਦ ਕੀਤੀ ਬਾਲਮੀਕ ਵਿਚ ਰਮਾਇਣ, ਰਾਮ ਰਾਮਾ ਧੁਰਦਰਗਾਹੀਆ। ਜਿਸ ਦਾ ਸੁਦਾਮੇ ਗਾਇਆ ਗਾਇਣ, ਕਾਹਨ ਕਾਹਨਾ ਵਡ ਵਡਿਆਈਆ। ਜਿਸ ਦੀ ਯਾਦ ਵਿਚ ਸ਼ਹਾਦਤ ਦਿਤੀ ਹਸਨ ਹੁਸੈਨ, ਜਲ ਧਾਰ ਨਜ਼ਰ ਕੋਇ ਨਾ ਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲੇ ਖੇਲ ਐਨ ਦਾ ਐਨ, ਐਨੁਲਹੱਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰੇ ਸਾਹਿਬ ਦੀ ਭਗਤੀ ਡਾਢੀ, ਡੰਡਾਵਤ ਵਿਚ ਲੰਮਾ ਪੈ ਕੇ ਸੀਸ ਨਿਵਾਈਆ। ਜਿਸ ਦੀ ਸਿਫ਼ਤ ਕਰਦੇ ਗਏ ਢਾਡੀ, ਵਾਰ ਸਲੋਕਾਂ ਨਾਲ ਗਾਈਆ। ਸੁਰਤ ਸ਼ਬਦ ਲਡਾਉਂਦੇ ਗਏ ਲਾਡੀ, ਸੰਤ ਸੁਹੇਲੇ ਰੰਗ ਬਣਾਈਆ। ਉਸ ਨੇ ਖੇਲ ਅਗੰਮੀ ਕਾਢੀ, ਮਾਰਗ ਮਾਰਗ ਵਿਚੋਂ ਬਦਲਾਈਆ। ਉਥੇ ਕਮਲੀਓ ਕੀ ਮਜਾਲ ਸਾਡੀ, ਸਿਰ ਸਕੇ ਨਾ ਕੋਇ ਉਠਾਈਆ। ਤੁਹਾਡੀ ਜਲ ਧਾਰ ਰਹੇ ਨਾ ਠਾਂਡੀ, ਪਵਣ ਪਵਣ ਨਾ ਕੋਇ ਚਤੁਰਾਈਆ। ਉਹ ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਸਤਿ ਦਾ ਬਣ ਗਵਾਂਢੀ, ਆਤਮ ਪਰਮਾਤਮ ਹਮਸਾਇਆ ਆਪ ਬਣਾਈਆ। ਮੈਂ ਹੈਰਾਨ ਹੋ ਗਿਆ ਹਰਿਜਨ ਉਧਾਰੇ ਜੋ ਪਿਆਰ ਵਿਚ ਕਰਦੇ ਵਾਢੀ, ਜਗਤ ਵੱਢੀ ਹੋਰ ਨਾ ਕੋਇ ਰਖਾਈਆ। ਸਾਰੇ ਕਹਿਣ ਪ੍ਰਭੂ ਨਾਲ ਮੁਹੱਬਤ ਸਾਡੀ, ਧੁਰ ਦਾ ਸੰਗੀ ਇਕ ਅਖਵਾਈਆ। ਜਿਨ੍ਹਾਂ ਨੂੰ ਚੁਰਾਸੀ ਵਿਚੋਂ ਰਿਹਾ ਕਾਢੀ, ਫੜ ਫੜ ਬਾਹੋਂ ਬਾਹਰ ਕਢਾਈਆ। ਜਿਨ੍ਹਾਂ ਪਸੀਨਾ ਵਹਾਇਆ ਮਾਸ ਨਾੜੀ ਹਾਡੀ, ਭੱਜਣ ਵਾਹੋ ਦਾਹੀਆ। ਉਨ੍ਹਾਂ ਦਾ ਜੀਵਣ ਜ਼ਿੰਦਗੀ ਵੇਖੇ ਸਾਦੀ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਆਤਮਕ ਧੁਨ ਬਖ਼ਸ਼ ਅਨਾਦੀ, ਅਨਹਦ ਆਪਣਾ ਨਾਦ ਸੁਣਾਈਆ। ਉਨ੍ਹਾਂ ਗੁਰਮੁਖਾਂ ਚਿੰਤਾ ਕਾਹਦੀ, ਰਾਏ ਧਰਮ ਨਾ ਦਏ ਸਜ਼ਾਈਆ। ਚੁਰਾਸੀ ਵਿਚ ਪਵੇ ਨਾ ਫੇਰ ਜਗਤ ਵਾਲੀ ਆਬਾਦੀ, ਤਤਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਮੁਖੋ ਪਈਆਂ ਬੋਲ, ਸਹਿਜ ਸਹਿਜ ਨਾਲ ਸੁਣਾਈਆ। ਨਾਰਦਾ ਅਸੀਂ ਸਭ ਦੇ ਅਗੇ ਪਿਛੇ ਰਹੀਆਂ ਕੋਲ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਭਗਤਾਂ ਅੰਦਰ ਪ੍ਰੇਮ ਪ੍ਰੀਤੀ ਦਾ ਵਜਦਾ ਰਿਹਾ ਢੋਲ, ਖ਼ੁਸ਼ੀ ਵਿਚ ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਸਾਹਿਬ ਨੇ ਸਤਿ ਦਾ ਪਰਦਾ ਦਿਤਾ ਖੋਲ, ਓਹਲਾ ਅਵਰ ਰਿਹਾ ਨਾ ਰਾਈਆ। ਭਗਤਾਂ ਭਾਗ ਲਗਾ ਕੇ ਕਾਇਆ ਚੋਲ, ਚੋਲੀ ਆਪਣਾ ਰੰਗ ਰੰਗਾਈਆ। ਤੋਲ ਕੇ ਸਾਚੇ ਤੋਲ, ਲੇਖਾ ਜਗਤ ਵਾਲਾ ਮੁਕਾਈਆ। ਹਰਿਜਨ ਸਚ ਪ੍ਰੀਤੀ ਘੋਲੀ ਲਏ ਘੋਲ, ਆਪ ਆਪਣਾ ਭੇਟ ਕਰਾਈਆ। ਅਸੀਂ ਵੇਖਦੀਆਂ ਰਹੀਆਂ ਅਨਭੋਲ, ਸਾਡੀ ਚਲੀ ਨਾ ਕੋਇ ਚਤੁਰਾਈਆ। ਗੁਰਮੁਖ ਗੁਰਸਿੱਖ ਹਰਿਜਨ ਭਗਤ ਸੁਹੇਲੇ ਸਾਰਾ ਦਿਨ ਖ਼ੁਸ਼ੀਆਂ ਦਾ ਕਰਦੇ ਰਹੇ ਘੋਲ, ਆਪ ਆਪਣਾ ਬਲ ਪ੍ਰਗਟਾਈਆ। ਨਾਰਦ ਕਹੇ ਤੁਸੀਂ ਵੇਖੋ ਉਪਰ ਧੌਲ, ਧਰਨੀ ਉਤੇ ਧਿਆਨ ਲਗਾਈਆ। ਜਿਨ੍ਹਾਂ ਦਾ ਪਿਛਲੇ ਜਨਮ ਦਾ ਕੌਲ, ਇਕਰਾਰ ਸਭ ਦੇ ਪੂਰ ਕਰਾਈਆ। ਪ੍ਰੀਤਮ ਹੋ ਕੇ ਜਾਏ ਮੌਲ, ਮੌਲਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਧਰ ਤਰਾਜੂ ਲਏ ਤੋਲ, ਜਗਤ ਲੇਖ ਨਾ ਕੋਇ ਰਖਾਈਆ।

੧੩ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡੇ ਬੁਘੇ ਜ਼ਿਲਾ ਅੰਮ੍ਰਿਤਸਰ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ

ਨਾਰਦ ਕਹੇ ਧਰਨੀਏ ਕੁਛ ਖ਼ੁਸ਼ੀਆਂ ਨਾਲ ਵੰਡ, ਧਰਤ ਧਵਲ ਧੌਲ ਖ਼ੁਸ਼ੀ ਬਣਾਈਆ। ਨਵ ਨੌ ਚਾਰ ਪਿਛੋਂ ਤੇਰੇ ਸੀਨੇ ਪਈ ਠੰਡ, ਅਵਤਾਰ ਗੁਰੂ ਪੀਰ ਦੇਣ ਗਵਾਹੀਆ। ਕਮਲੀਏ ਕੋਝੀਏ ਭਗਤ ਭਗਵਾਨ ਪ੍ਰੇਮ ਪਿਆਰ ਦੀ ਤੱਕ ਗੰਢ, ਜਗਤ ਜਹਾਨ ਨੈਣ ਉਠਾਈਆ। ਜਿਨ੍ਹਾਂ ਦੀ ਪੁਸ਼ਤ ਪਨਾਹ ਹੱਥ ਧਰਿਆ ਪ੍ਰਭੂ ਨੇ ਕੰਡ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦੇ ਵਿਛੜਿਆਂ ਆਤਮ ਪਰਮਾਤਮ ਧਾਰ ਗੰਢ, ਪਾਰਬ੍ਰਹਮ ਪ੍ਰਭ ਮੇਲਾ ਲਿਆ ਮਿਲਾਈਆ। ਭਗਤ ਸੁਹੇਲੇ ਵੇਖੇ ਧੁਰ ਦੇ ਚੰਦ, ਨੂਰ ਨੁਰਾਨੇ ਵੇਖੇ ਧਿਆਨ ਲਗਾਈਆ। ਜਿਹੜੇ ਤੂੰ ਮੇਰਾ ਮੈਂ ਤੇਰਾ ਗਾਉਂਦੇ ਛੰਦ, ਸੋਹੰ ਢੋਲਾ ਚਾਈਂ ਚਾਈਂਆ। ਸਚੇ ਪਿਆਰ ਦਾ ਮਾਣਦੇ ਅਨੰਦ, ਬਿਰਧ ਬਾਲ ਜਵਾਨ ਭੱਜਣ ਚਾਈਂ ਚਾਈਂਆ। ਕੂੜ ਕੁੜਿਆਰ ਦੀ ਮੰਜ਼ਲ ਮੇਰੇ ਉਤੇ ਲੰਘ, ਪਾਂਧੀ. ਆਪਣਾ ਪੰਧ ਮੁਕਾਈਆ। ਉਨ੍ਹਾਂ ਦੀ ਚਰਨ ਧੂੜੀ ਲਾ ਲੈ ਅੰਗ, ਮਿੱਟੀ ਖ਼ਾਕ ਖ਼ਾਕ ਰਮਾਈਆ। ਸਦਾ ਸਚ ਦਾ ਤੇਰਾ ਬਣ ਜਾਏ ਸੰਗ, ਸਗਲਾ ਸੰਗੀ ਦਏ ਵਡਿਆਈਆ। ਧਰਨੀ ਕਹੇ ਨਾਰਦਾ ਮੇਰੀ ਖ਼ੁਸ਼ੀ ਬੰਦ ਬੰਦ, ਬੰਦਗੀ ਵਿਚ ਸੀਸ ਝੁਕਾਈਆ। ਕਿਰਪਾ ਕੀਤੀ ਸੂਰੇ ਸਰਬੰਗ, ਬਿਰਧ ਬਾਲ ਬਾਲਾਂ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਭੇਵ ਖੁਲਾਈਆ। ਧਰਨੀ ਕਹੇ ਨਾਰਦ ਕਿਰਪਾ ਕਰੀ ਬੇਪ੍ਰਵਾਹ, ਜੋ ਬੇਪ੍ਰਵਾਹੀ ਵਿਚ ਸਮਾਈਆ। ਜਿਸ ਨੂੰ ਕਿਹਾ ਵਾਹ ਵਾਹ, ਵਾਹਿਗੁਰੂ ਤੇਰੀ ਵਡ ਵਡਿਆਈਆ। ਮੇਰੀ ਜਗਤ ਵਿਛੁੰਨੀ ਪਕੜੀ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਭਗਤ ਸੁਹੇਲੇ ਤੱਕਾਂ ਜਿਹੜੇ ਤੇਰਾ ਰੂਪ ਅਲਾਹ, ਨੂਰ ਨੁਰਾਨੇ ਨਜ਼ਰੀ ਆਈਆ। ਤੂੰ ਵੇਖਣਹਾਰਾ ਥਲ ਅਸਗਾਹ, ਜਲ ਥਲ ਮਹੀਅਲ ਖੋਜ ਖੁਜਾਈਆ। ਜਨ ਭਗਤਾਂ ਸੰਗ ਸੰਗੀ ਤਾਰੇ ਜਿਹੜੇ ਪੀਂਦੇ ਚਾਹ, ਲੇਖੇ ਸਭ ਦੇ ਆਪਣੇ ਹੱਥ ਰਖਾਈਆ। ਜਿਨ੍ਹਾਂ ਤੇਰੇ ਪਿਆਰ ਦਾ ਸੁਣਿਆ ਨਾਂ, ਨਰ ਨਿਰੰਕਾਰ ਤੇਰੇ ਵਿਚ ਸਮਾਈਆ। ਧਰਨੀ ਕਹੇ ਬੇਸ਼ਕ ਮੈਨੂੰ ਸਾਰੇ ਕਹਿੰਦੇ ਮਾਂ, ਧੌਲ ਮਿਲੇ ਵਡਿਆਈਆ। ਮੈਂ ਪਰਮ ਪੁਰਖ ਦੇ ਬਲ ਬਲ ਜਾਂ, ਘੋਲੀ ਆਪਣਾ ਆਪ ਘੁਮਾਈਆ। ਜੋ ਹੰਸ ਗੁਰਮੁਖ ਉਧਾਰੇ ਕਾਂ, ਕਾਗੋਂ ਹੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਧਰਨੀ ਕਹੇ ਨਾਰਦ ਮੈਂ ਸਾਰਾ ਦਿਨ ਰਹੀ ਤੱਕਦੀ, ਬਿਨ ਅੱਖਾਂ ਅੱਖ ਉਠਾਈਆ। ਭਗਤਾਂ ਦੀ ਭਗਤੀ ਵੇਖੀ ਹਕ ਦੀ, ਜੋ ਖ਼ੂਨ ਪਸੀਨਾ ਰੂਪ ਬਣਾਈਆ। ਜਿਨ੍ਹਾਂ ਅੰਤਰ ਆਤਮ ਰੂਪ ਨਾ ਥੱਕਦੀ, ਭੱਜਣ ਟੱਪਣ ਚਾਈਂ ਚਾਈਂਆ। ਜਿਨ੍ਹਾਂ ਨੂੰ ਲੱਜਿਆ ਨਹੀਂ ਕੋਈ ਜਗ ਦੀ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਮੈਂ ਮੁਹੱਬਤ ਵੇਖੀ ਪ੍ਰਤੱਖ ਦੀ, ਜੋ ਪਰਮ ਪੁਰਖ ਅਖਵਾਈਆ। ਧਾਰ ਤੱਕੀ ਅਲੱਖਣਾ ਅਲੱਖ ਦੀ, ਅਲਖ ਅਗੋਚਰ ਅਗੰਮ ਅਥਾਹੀਆ। ਜਿਨ ਝੋਲੀ ਭਰਨੀ ਸੱਖ ਦੀ, ਖ਼ਾਲੀ ਰਹਿਣ ਕੋਇ ਨਾ ਪਾਈਆ। ਜਿਨ੍ਹ ਲੇਖਾ ਲਾਉਣਾ ਦਾਤਰੀ ਵਾਲੇ ਹੱਥ ਦੀ, ਸੱਜਾ ਖੱਬਾ ਇਕੋ ਰੰਗ ਰੰਗਾਈਆ। ਮੈਂ ਓਸ ਦੇ ਅਗੇ ਵਾਸਤਾ ਘੱਤ ਦੀ, ਨਿਵ ਨਿਵ ਸੀਸ ਝੁਕਾਈਆ। ਪ੍ਰਭੂ ਮਿਹਨਤ ਦੇਣੀ ਗੁਰਮੁਖਾਂ ਦੀ ਇਕ ਇਕ ਬੂੰਦ ਰੱਤ ਦੀ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਤੇਰੀ ਖੇਲ ਪ੍ਰਭੂ ਸਤਿ ਦੀ, ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਧਰਨੀ ਕਹੇ ਜਨ ਭਗਤੋ ਮੈਂ ਵੇਖ ਵੇਖ ਹੱਸਦੀ, ਭਗਵਨ ਚਰਨ ਚੁੰਮ ਕੇ ਆਪਣੀ ਖ਼ੁਸ਼ੀ ਬਣਾਈਆ। ਮੈਂ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ

ਹਾਲ ਦੱਸਦੀ, ਭੇਵ ਅਭੇਦ ਖੁਲਾਈਆ। ਇਹ ਵਾਢੀ ਕਰਨੀ ਤੁਹਾਡੇ ਨਹੀਂ ਕੋਈ ਵਸ ਦੀ, ਪੂਰਬ ਦੇ ਲਹਿਣੇ ਦੇਣੇ ਦੇਣਦਾਰ ਝੋਲੀ ਪਾਈਆ। ਤੁਹਾਡੀ ਸਿਫ਼ਤ ਸਲਾਹ ਜਸ ਦੀ, ਪਰਮ ਪੁਰਖ ਤੁਹਾਡੇ ਢੋਲੇ ਗਾਈਆ। ਇਹ ਚਤੁਰਾਈ ਨਹੀਂ ਜਗ ਦੀ, ਬੁੱਧੀ ਕੰਮ ਕਿਸੇ ਨਾ ਆਈਆ। ਇਹ ਖੇਲ ਤਨ ਵਜੂਦ ਪੰਜ ਤਤ ਦੀ, ਜਿਨ੍ਹ ਤਤਾਂ ਵਿਚ ਆਪਣਾ ਆਤਮਾ ਦਿਤਾ ਰਖਾਈਆ। ਉਹ ਖੇਲ ਖਿਲਾਏ ਧਰਮ ਧਾਰ ਸਤਿ ਦੀ, ਸਤਿ ਸਤਿਵਾਦੀ ਹੋਏ ਸਹਾਈਆ। ਧਰਨੀ ਕਹੇ ਮੈਂ ਸਭ ਦੇ ਚਰਨਾਂ ਦੇ ਹੇਠਾਂ ਢੱਠ ਦੀ, ਮਾਣ ਅਭਿਮਾਨ ਨਾ ਕੋਇ ਰਖਾਈਆ। ਤੁਹਾਡੀ ਸੇਵਾ ਪੂਰੀ ਹੋਈ ਪਾਰ ਕੀਤੀ ਖਾਲ ਵੱਟ ਦੀ, ਭੱਜੇ ਚਾਈਂ ਚਾਈਂਆ। ਤੁਸੀਂ ਮੇਰੇ ਉਤੇ ਧਰਨੀ ਕਹੇ ਮੈਂ ਤੁਹਾਡੇ ਥੱਲਿਉਂ ਪੈਰ ਚੱਟਦੀ, ਤਾਈਂਉਂ ਨਵਾਂ ਖੰਡਾਂ ਹਿਲਾਈਆ। ਤੁਹਾਡੇ ਅੰਦਰ ਸੋਹੰ ਜਾਪ ਜਪਦੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਇਹੋ ਜਿਹੀ ਭਗਤੀ ਕਦੇ ਨਾ ਲੱਭਦੀ, ਜੋ ਕਣਕ ਵੱਢਦਿਆਂ ਪਾਰ ਲੰਘਾਈਆ। ਮੇਰੀ ਆਸ਼ਾ ਪ੍ਰੇਮ ਮੁਹੱਬਤ ਵਾਲੀ ਸਚ ਦੀ, ਸਚ ਸਚ ਨਾਲ ਸੁਣਾਈਆ। ਇਹ ਖੇਲ ਪੁਰਖ ਸਮਰਥ ਦੀ, ਜੋ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਘਾਲ ਲੇਖੇ ਲਾਈ ਅੱਜ ਦੀ, ਆਜਜ਼ ਹੋ ਕੇ ਜਨ ਭਗਤੋ ਧਰਨੀ ਕਹੇ ਮੈਂ ਸਭ ਨੂੰ ਸੀਸ ਨਿਵਾਈਆ।

੧੭ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਹਰਿ ਦਵਾਰ ਜੇਠੂਵਾਲ ਜ਼ਿਲਾ ਗੁਰਦਾਸਪੁਰ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ

ਨਾਰਦ ਕਹੇ ਗੰਗਾ ਸੁਣਾ ਹੱਡ ਬੀਤੀ, ਜੁਗ ਚੌਕੜੀ ਪਿਛਲਾ ਧਿਆਨ ਲਗਾਈਆ। ਕਿਹੋ ਜਿਹੀ ਚਲਦੀ ਵੇਖੀ ਜਗਤ ਜਹਾਨ ਰੀਤੀ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਕਿਸ ਬਿਧ ਤੇਰੀ ਧਾਰ ਹੁੰਦੀ ਠਾਂਡੀ ਸੀਤੀ, ਸਾਂਤਕ ਸਤਿ ਰੂਪ ਬਣਾਈਆ। ਗੰਗਾ ਕਹੇ ਜੁਗ ਜੁਗ ਪ੍ਰਭੂ ਦੀ ਵੱਖਰੀ ਰੀਤੀ, ਰੀਤੀਵਾਨ ਆਪ ਅਖਵਾਈਆ। ਦੀਨ ਦੁਨੀ ਖੇਲ ਖਿਲਾ ਕੇ ਮੰਦਰ ਮਸੀਤੀ, ਸ਼ਿਵਦਵਾਲੇ ਮੱਠਾਂ ਵਿਚ ਭਵਾਈਆ। ਜਨ ਭਗਤਾਂ ਦੇਵੇ ਸਚ ਪ੍ਰੀਤੀ, ਪ੍ਰੀਤਮ ਹੋ ਕੇ ਦੇਵੇ ਸੁਹਾਈਆ। ਜਿਸ ਦੀ ਖੇਲ ਤ੍ਰੈਗੁਣ ਅਤੀਤੀ, ਤ੍ਰੈਭਵਣ ਧਨੀ ਅਖਵਾਈਆ। ਜਿਸ ਪਿਛਲੀ ਕਰਨੀ ਉਤੇ ਮਾਰਨੀ ਲੀਕੀ, ਭੇਵ ਅਗਲਾ ਆਪ ਖੁਲਾਈਆ। ਜਿਸ ਦੀ ਲੱਖ ਚੁਰਾਸੀ ਬਗ਼ੀਚੀ, ਵੇਖਣਹਾਰਾ ਥਾਉਂ ਥਾਈਂਆ। ਝਗੜਾ ਰੱਖੇ ਨਾ ਊਚ ਨੀਚੀ, ਜ਼ਾਤ ਪਾਤ ਨਾ ਵੰਡ ਵੰਡਾਈਆ। ਉਹ ਮਾਲਕ ਖ਼ਾਲਕ ਜਿਸ ਅੰਤਰ ਆਤਮ ਹਕ ਹਕੀਕੀ, ਕੁਦਰਤ ਕਾਦਰ ਇਕ ਅਅਖਵਾਈਆ। ਉਸ ਦਾ ਲੇਖਾ ਤੱਕ ਤਰਤੀਬੀ, ਹਕੀਕਤ ਦਾ ਮਾਲਕ ਇਕ ਅਖਵਾਈਆ। ਜਿਸ ਨੂੰ ਕਹਿੰਦੇ ਲਾਸ਼ਰੀਕੀ, ਗੰਗਾ ਤੈਨੂੰ ਦਿਆਂ ਸਮਝਾਈਆ। ਆਪਣੀ ਉਠਾ ਕੇ ਵੇਖ ਚੀਚੀ, ਚੀਰੇ ਵਾਲਾ ਸੋਭਾ ਪਾਈਆ। ਜਿਸ ਦੀ ਭਗਤਾਂ ਨਾਲ ਮੁਹੱਬਤ ਵਾਲੀ ਪ੍ਰੀਤੀ, ਪਰਦਾ ਸਕੇ ਨਾ ਕੋਇ ਖੁਲਾਈਆ। ਜੋ ਵੇਖਣਹਾਰਾ ਸਚ ਦੀ ਨੀਤੀ, ਨੀਤੀ ਵਾਲਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਸਮਝਾਈਆ। (ਨਾਰਦ ਕਹੇ) ਮੈਂ ਚਾਰ ਜੁਗ ਤੋਂ ਪਿਛਲੀ ਦੱਸਾਂ ਕਥਾ, ਕਹਾਣੀ ਧਰਮ ਧਾਰ ਦ੍ਰਿੜਾਈਆ। ਤਨ ਵਜੂਦ ਸਰੀਰਾਂ ਟੇਕਦਾ ਰਿਹਾ ਮੱਥਾ, ਮਸਤਕ ਖ਼ਾਕ ਰਮਾਈਆ। ਕਲਜੁਗ ਅੰਤਮ ਭਗਤ ਭਗਵਾਨ ਸਥਰ ਲੱਥਾ, ਯਾਰੜਾ ਸੇਜ ਹੰਢਾਈਆ।

ਲਹਿਣਾ ਮੁਕਾ ਕੇ ਤਤ ਅੱਠਾ, ਤਤਵ ਤਤ ਭੇਵ ਚੁਕਾਈਆ। ਸਭ ਦੀਆਂ ਸਾਂਝੀਆਂ ਕਰ ਕੇ ਮੱਤਾਂ, ਮਤ ਮਤਾਂਤਰ ਡੇਰਾ ਢਾਹੀਆ। ਤਿਸ ਦੇ ਚਰਨ ਕਵਲ ਵਾਸਤਾ ਘੱਤਾਂ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਕਿਹੜੀ ਸੁਣਾਏਂ ਬਾਤ, ਬਾਤਨ ਦੇ ਸਮਝਾਈਆ। ਉਸ ਹੱਸ ਕੇ ਕਿਹਾ ਮੇਰਾ ਇਕ ਪ੍ਰਭੂ ਨਾਲ ਨਾਤ, ਦੂਜਾ ਇਸ਼ਟ ਨਾ ਕੋਇ ਰਖਾਈਆ। ਮੈਂ ਵੇਖਾਂ ਕਲਜੁਗ ਫਿਰੇ ਵਿਚ ਕਾਇਨਾਤ, ਭੱਜੇ ਵਾਹੋ ਦਾਹੀਆ। ਜਨ ਭਗਤਾਂ ਪੁਛੇ ਪ੍ਰਭੂ ਵਾਤ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਦੱਸ ਕੇ ਗਾਥ, ਤੂੰ ਮੇਰਾ ਮੈਂ ਤੇਰਾ ਭੇਵ ਚੁਕਾਈਆ। ਸਚ ਮੁਹੱਬਤ ਦੇ ਕੇ ਦਾਤ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਚੇ ਰੰਗ ਰੰਗਾਈਆ। ਨਾਰਦ ਕਹੇ ਗੰਗਾ ਆਪਣੀ ਫੜ ਕੇ ਵੇਖ ਲੈ ਮਾਲਾ, ਮਨ ਕਾ ਮਣਕਾ ਧਿਆਨ ਲਗਾਈਆ। ਨਾਲੇ ਵਕਤ ਤੱਕ ਲੈ ਅੱਜ ਦਾ ਹਾਲਾ, ਹਾਲਤ ਤੈਨੂੰ ਦਿਆਂ ਦ੍ਰਿੜਾਈਆ। ਜਨ ਭਗਤ ਵੇਖ ਲੈ ਮਾਰਦੇ ਛਾਲਾਂ, ਭੱਜਣ ਵਾਹੋ ਦਾਹੀਆ। ਜਿਨ੍ਹਾਂ ਦੇ ਅੰਦਰ ਚਾਉ ਮਾਰੇ ਉਛਾਲਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਉਨ੍ਹਾਂ ਦਾ ਪ੍ਰੇਮ ਵੇਖ ਲੈ ਪਿਆਰ ਨਾਲੋਂ ਬਾਹਲਾ, ਅੰਤ ਕਹਿਣ ਕਿਛ ਨਾ ਪਾਈਆ। ਗੰਗਾ ਕਹੇ ਨਾਰਦਾ ਮੇਰਾ ਮੰਨ ਸਵਾਲਾ, ਸਹਿਜ ਨਾਲ ਸੁਣਾਈਆ। ਤੂੰ ਕਿਸ ਦਾ ਬਣੇਂ ਦਲਾਲਾ, ਇਕੱਲਾ ਰੂਪ ਦਿਖਾਈਆ। ਨਾਰਦ ਕਹੇ ਗੰਗੋਤਰੀਏ ਜਨ ਭਗਤ ਭਗਤੀ ਵਾਲੇ ਮੇਰਾ ਮੁਖ ਕਰਦੇ ਕਾਲਾ, ਮੇਰੇ ਨੈਣ ਸ਼ਰਮਾਈਆ। ਜਿਨ੍ਹਾਂ ਦੀ ਸਭ ਤੋਂ ਵੱਖਰੀ ਚਾਲਾ, ਚਾਲ ਨਿਰਾਲੀ ਇਕ ਪ੍ਰਗਟਾਈਆ। ਕੂੜੀ ਕਿਰਿਆ ਤੋੜ ਜੰਜਾਲਾ, ਜਾਗਰਤ ਜੋਤ ਵਿਚ ਸਮਾਈਆ। ਜਿਨ੍ਹਾਂ ਦੀ ਸਾਹਿਬ ਸਵਾਮੀ ਲੇਖੇ ਲਾਵੇ ਘਾਲਾ, ਹਰਿ ਦੇਵੇ ਮਾਣ ਵਡਿਆਈਆ। ਆਤਮ ਪਰਮਾਤਮ ਸਦ ਵਸੇ ਨਾਲਾ, ਵਿਛੋੜੇ ਵਿਚ ਕਦੇ ਨਾ ਆਈਆ। ਤੂੰ ਵੀ ਉਸ ਸਾਹਿਬ ਦਾ ਦਰਸ਼ਨ ਪਾ ਲਾ, ਧੂੜੀ ਖ਼ਾਕ ਰਮਾਈਆ। ਜਿਸ ਨੇ ਮਾਰਗ ਦੱਸਿਆ ਸੁਖਾਲਾ, ਜਗਤ ਕਿਰਿਆ ਨਾ ਕੋਇ ਰਖਾਈਆ। ਜਨ ਭਗਤਾਂ ਇਕੋ ਮੰਦਰ ਦਰਸਾਇਆ ਸਚਖੰਡ ਸੱਚੀ ਧਰਮਸਾਲਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਮਾਰਗ ਇਕ ਸੁਖਾਲਾ, ਸੁਖਮਨ ਟੇਢੀ ਬੰਕ ਦੀ ਲੋੜ ਰਹੇ ਨਾ ਰਾਈਆ।