ਪੁਸਤਕਾਲਾਭਾਗ ੨੩

੧ ਜੇਠ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਨਾਰਦ ਕਹੇ ਸ਼ੰਕਰਾ ਤੇਰੀਆਂ ਜੁਗ ਜੁਗ ਵੇਖੀਆਂ ਸ਼ਾਦੀਆਂ, ਸ਼ਾਦਿਆਨੇ ਖ਼ੁਸ਼ੀਆਂ ਵਾਲੇ ਵਜਾਈਆ। ਜਿਸ ਜੁਗ ਜੁਗ ਚਾਰੇ ਖਾਣੀਆਂ ਖਾਧੀਆਂ, ਅੰਡਜ ਜੇਰਜ ਉਤਭੁਜ ਸੇਤਜ ਸੰਗ ਮਿਲਾਈਆ। ਪ੍ਰਭੂ ਨੇ ਕਿਹੋ ਜਿਹੀਆਂ ਆਪਣੇ ਹੁਕਮ ਦੀਆਂ ਪਾਈਆਂ ਵਾਦੀਆਂ, ਵਜ੍ਹਾ ਸਮਝ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੈਂ ਵੇਖਦਾ ਰਿਹਾ ਆਬਾਦੀਆਂ, ਬਿਨ ਨੈਣਾਂ ਨੈਣ ਉਠਾਈਆ। ਖੇਲ ਤੱਕਦਾ ਰਿਹਾ ਨਿਰਗੁਣ ਸਰਗੁਣ ਧਾਰ ਤਤ ਲਾਗੀਆਂ, ਲਗ ਮਾਤਰ ਸਮਝ ਕੋਇ ਨਾ ਪਾਈਆ। ਅੰਤ ਕੂਕ ਕੂਕ ਕੇ ਮਾਰਾਂ ਆਵਾਜ਼ੀਆਂ, ਸ਼ਬਦ ਸੰਦੇਸੇ ਨਾਲ ਜਣਾਈਆ। ਪ੍ਰਭੂ ਪਿਆਰ ਵਿਚ ਕਵਣ ਧਾਰਾ ਜਾਗੀਆਂ, ਬਿਨ ਨੈਣਾਂ ਨੈਣ ਉਠਾਈਆ। ਸਚ ਸਹੇਲੀਆਂ ਬਿਨ ਸੱਜਣ ਕਿਸੇ ਨਾ ਲਾਧੀਆਂ, ਮੇਲ ਮਿਲਾਵਾ ਸਹਿਜ ਸੁਭਾਈਆ। ਮੈਂ ਆਵਾਜ਼ਾਂ ਸੁਣੀਆਂ ਬਿਨਾ ਰਾਗੀਆਂ, ਛੱਤੀ ਰਾਗ ਨਾ ਕੋਇ ਚਤੁਰਾਈਆ। ਹੁਣ ਉਡੀਕਾਂ ਕਾਹਦੀਆਂ, ਕੀ ਆਸ ਰਖਾਈਆ। ਓਹ ਤੱਕ ਲੈ ਕਲਜੁਗ ਅੰਤਮ ਉਲਟਣ ਵਾਲੀਆਂ ਬਾਜ਼ੀਆਂ, ਬਾਜਾਂ ਵਾਲਾ ਦਏ ਗਵਾਹੀਆ। ਜਿਸ ਦਾ ਰਾਗ ਗਾਇਆ ਗੁਰ ਅਵਤਾਰ ਪੈਗ਼ੰਬਰਾਂ ਢਾਢੀਆਂ, ਬਿਨ ਢੋਲਕ ਛੈਣੇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਸੁਣੋ ਨੀ ਖਾਣੀਓ, ਬੇਖ਼ਬਰੋ ਖ਼ਬਰ ਸੁਣਾਈਆ। ਹੋਕਾ ਦੇਵੋ ਚਾਰੇ ਬਾਣੀਓ, ਪਰਾ ਪਸੰਤੀ ਮਧਮ ਬੈਖਰੀ ਨਾਲ ਮਿਲਾਈਆ। ਫ਼ਰਮਾਨ ਦੱਸੋ ਜੀਵ ਪ੍ਰਾਣੀਓ, ਹੁਕਮ ਸੰਦੇਸ਼ਾ ਕੀ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਉਠੋ ਹਾਣੀਓ, ਆਪਣੀ ਲਓ ਅੰਗੜਾਈਆ। ਭੁੱਲ ਰਹੇ ਨਾ ਅੱਠ ਸੱਠ ਤੀਰਥ ਪਾਣੀਓ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਨੌ ਖੰਡ ਪ੍ਰਿਥਮੀ ਧਰਨੀ ਧਰਤ ਧਵਲ ਧੌਲ ਸੁਰਤ ਸੰਭਾਲੋ ਨਿਮਾਣੀਓ, ਸੰਬਲ ਤੱਕ ਲਓ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਮੈਂ ਸੰਦੇਸ਼ਾ ਦੇਵਾਂ ਬਿਨ ਰਸਨਾ ਜਿਹਵਾ ਬੁੱਲ, ਤਤਾਂ ਵੰਡ ਨਾ ਕੋਇ ਵੰਡਾਈਆ। ਸਰਗੁਣ ਵੇਖੋ ਦੀਨਾਂ ਮਜ਼੍ਹਬਾਂ ਵਾਲੀ ਕੁਲ, ਕੁੱਲ ਮਾਲਕ ਕੀ ਆਪਣਾ ਖੇਲ ਖਿਲਾਈਆ। ਨਾਮ ਕਲਮੇ ਵਾਲੇ ਕਿਉਂ ਗਏ ਭੁਲ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਾਚੇ ਕੰਡੇ ਤਰਾਜੂ ਰਿਹਾ ਕੋਈ ਨਾ ਤੁਲ, ਤੋਲਣਹਾਰਾ ਹੱਥ ਨਾ ਕੋਇ ਉਠਾਈਆ। ਜਿਧਰ ਤੱਕੋ ਹੋਈ ਭੁੱਲ, ਭਰਮ ਭੁਲੇਖੇ ਵਿਚ ਲੋਕਾਈਆ। ਕੀ ਹੁਕਮ ਸੰਦੇਸਾ ਦੇਵੇ ਮਾਲਕ ਸਵਾਮੀ ਤੁਹਾਡਾ ਸੁਲਹਕੁਲ, ਕਾਇਨਾਤ ਤੋਂ ਬਾਹਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਨਾਰਦ ਕਹੇ ਮੇਰੇ ਅੰਦਰ ਫ਼ੁਰਨਿਆਂ ਮਾਰਿਆ ਧੱਕਾ, ਹੋਸ਼ ਹਵਸ ਰਹੀ ਨਾ ਰਾਈਆ। ਮੇਰਾ ਅੰਤਸ਼ਕਰਨ ਰਿਹਾ ਨਾ ਪੱਕਾ, ਧੀਰਜ ਧੀਰ ਨਾ ਕੋਇ ਧਰਾਈਆ। ਮੈਂ ਚਾਰੋਂ ਕੁੰਟ ਉਠ ਕੇ ਤੱਕਾ, ਬਿਨ ਨੈਣਾਂ ਨੈਣ ਉਠਾਈਆ। ਦੁਹਾਈ ਕੋਈ ਭੈਣ ਭਾਈ ਰਿਹਾ ਨਾ ਸਕਾ, ਸੱਜਣ ਮੀਤ ਨਾ ਕੋਇ ਅਖਵਾਈਆ। ਪਰਦਾ ਓਢਣ ਕਿਸੇ ਨਾ ਢਕਾ, ਸਿਰ ਹੱਥ ਨਾ ਕੋਇ ਟਿਕਾਈਆ। ਚਾਰ ਜੁਗ ਦੇ ਸ਼ਾਸਤਰਾਂ ਦੀ ਕੀਮਤ ਪੈ ਗਈ ਟਕਾ, ਹੱਟਾਂ ਵਿਚ ਵਿਕਾਈਆ। ਮੈਂ ਨਵ ਸੱਤ ਫਿਰਿਆ ਨੱਠਾ, ਭੱਜਿਆ ਵਾਹੋ ਦਾਹੀਆ। ਮੈਨੂੰ ਸਾਰੇ ਕਰਦੇ ਠੱਠਾ, ਮਖ਼ੌਲ ਰਹੇ ਉਡਾਈਆ। ਮੈਂ ਨਿਗਾਹ ਮਾਰੀ ਦੀਨ ਦੁਨੀ ਰੁਲ ਗਈ ਵਿਚ ਘੱਟਾ, ਮਾਟੀ ਖ਼ਾਕ

ਰੂਪ ਬਦਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲ ਦੀਨ ਮਜ਼੍ਹਬ ਦਾ ਵੇਖਿਆ ਪਟਾ, ਪਟਨੇ ਵਾਲਾ ਨਾਲ ਮਿਲਾਈਆ। ਜਿਸ ਨੇ ਇਕ ਸੰਦੇਸ਼ ਸੁਣਾਇਆ ਟੱਪਾ, ਨਿਰਅੱਖਰ ਧਾਰ ਦ੍ਰਿੜਾਈਆ। ਓਹ ਨਾਰਦਾ ਕਲਜੁਗ ਅੰਤਮ ਇਕੋ ਅੱਖਰ ਤੱਕ ਲੈ ਪੱਪਾ, ਪੂਰਨ ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਪ੍ਰਕਾਸ਼ ਰਹੇ ਨਾ ਛਪਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦੇ ਪਿਆਰ ਵਿਚ ਗੋਬਿੰਦ ਧਾਰ ਡੰਕ ਵਜਾਇਆ ਫ਼ਤ੍ਹਾ, ਫ਼ਤਿਹ ਬੋਲ ਕੇ ਗਿਆ ਸੁਣਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਰੂਪ ਕੋਈ ਨਾ ਜਾਣੇ ਵਾਲਾ ਤਤਾਂ, ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਨਾਲ ਕਰਨੀ ਬਟਾ, ਜ਼ੀਰੋ ਦਾ ਜ਼ੀਰੋ ਅੰਕ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਸੁਣ ਕੇ ਸ਼ਬਦ ਘਨਘੋਰਾ, ਆਪਣੀ ਲਈ ਅੰਗੜਾਈਆ। ਕਵਣ ਫਿਰੇ ਦੋ ਜਹਾਨਾਂ ਵਾਂਗ ਚੋਰਾ, ਚੋਰੀ ਚੋਰੀ ਆਪਣਾ ਹੁਕਮ ਵਰਤਾਈਆ। ਜਾਂ ਨਿਗਾਹ ਮਾਰੀ ਮੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਅਵਰ ਕਾ ਔਰਾ, ਅਵਰੀ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਸਰੂਪ ਨਿਰਗੁਣ ਸਰਗੁਣ ਦੋਹਰਾ, ਦੋਹਰੀ ਵੰਡ ਵੰਡਾਈਆ। ਜਿਸ ਲੇਖੇ ਲਾਇਆ ਰਵਿਦਾਸ ਚਮਾਰਾ ਜੋ ਖਲੜੀ ਲਾਹੇ ਢੋਰਾ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਨਾਰਦ ਕਹੇ ਮੈਨੂੰ ਸੱਜੇ ਖੱਬੇ ਪੈਂਦੀਆਂ ਅਵਾਜ਼ਾਂ, ਅਗੇ ਪਿਛੇ ਸੁਣਾਂ ਚਾਈਂ ਚਾਈਂਆ। ਜੋ ਗੁਝਾ ਭੇਵ ਖੋਲਦੀਆਂ ਰਾਜ਼ਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਾਲੇ ਦੱਸਦੀਆਂ ਅਗਲਾ ਕਾਜਾ, ਕੀ ਕਰਤਾ ਕਾਰ ਕਮਾਈਆ। ਸ਼ਹਿਨਸ਼ਾਹ ਭੂਪ ਤੱਕ ਲੈ ਰਾਜਨ ਰਾਜਾ, ਬਿਨ ਰੂਪ ਰੰਗ ਰੇਖ ਨੂਰ ਅਲਾਹੀਆ। ਨਾਰਦਾ ਉਹ ਮਾਹੀ ਮਹਿਬੂਬ ਤੇਰਾ ਵਿਚ ਦੇਸ਼ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਦਾ ਆਦਿ ਜੁਗਾਦੀ ਸਭ ਦੇ ਨਾਲ ਵਾਅਦਾ, ਲੇਖਾ ਲੇਖੇ ਵਿਚੋਂ ਪ੍ਰਗਟਾਈਆ। ਸਭ ਦਾ ਬਣ ਕੇ ਪਿਓ ਦਾਦਾ, ਪਿਤਾ ਪੂਤ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਸੁਣੀ ਅਗੰਮੀ ਬਾਤ, ਪਤਾ ਨਹੀਂ ਕਿਸ ਨੇ ਦਿਤੀ ਸੁਣਾਈਆ। ਬ੍ਰਾਹਮਣਾ ਉਠ ਵੇਖ ਅੱਜ ਦੀ ਰਾਤ, ਕੀ ਰੁਤੜੀ ਪ੍ਰਭ ਮਹਿਕਾਈਆ। ਕੀ ਵੰਡੇ ਅਗੰਮੀ ਦਾਤ, ਦਾਤਾ ਧੁਰਦਰਗਹੀਆ। ਕਿਸ ਬਿਧ ਭਗਤਾਂ ਪੁਛੇ ਵਾਤ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਆਤਮ ਪਰਮਾਤਮ ਜੋੜੇ ਨਾਤ, ਨਾਤਾ ਕੂੜ ਨਾ ਕੋਇ ਰਖਾਈਆ। ਅੰਤਮ ਪੁਛੇ ਵਾਤ, ਹੋਵੇ ਆਪ ਸਹਾਈਆ। ਦੇਵੇ ਵਡਿਆਈ ਮਾਤ, ਮਾਤਰ ਭੂਮੀ ਦਏ ਗਵਾਹੀਆ। ਨਾਰਦ ਕਹੇ ਮੈਂ ਵੀ ਕੱਢ ਕੇ ਕਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਦੀ ਧੂੜੀ ਨਾਲ ਚਮਕਾਈਆ। ਮੰਗ ਮੰਗੀ ਮੈਨੂੰ ਵੀ ਦੇ ਨਜਾਤ, ਦਰ ਤੇਰੇ ਆਸ ਰਖਾਈਆ। ਮੇਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਝਗੜਾ ਮੇਟ ਜ਼ਾਤ ਪਾਤ, ਦੀਨ ਦੁਨੀ ਵੰਡ ਰਹੇ ਨਾ ਰਾਈਆ। ਫੇਰ ਬਿਨਾ ਅੱਖਰਾਂ ਤੋਂ ਵੇਖੀ ਇਕ ਕਿਤਾਬ, ਜਿਹੜੀ ਕੁਤਬਖ਼ਾਨਿਆਂ ਵਿਚੋਂ ਹੱਥ ਕਿਸੇ ਨਾ ਆਈਆ। ਜਿਸ ਦੀ ਉਡੀਕ ਵਿਚ ਨੱਕ ਰਗੜਿਆ ਇੱਕੀ ਵਾਰ ਸਿੰਘ ਮਤਾਬ, ਮਤਾ ਪ੍ਰਭ ਦੇ ਨਾਲ ਪਕਾਈਆ। ਓਥੇ ਨਾ ਸਵਾਲ ਰਿਹਾ ਨਾ ਜਵਾਬ, ਜਵਾਬ ਤਲਬੀ ਵਿਚ ਤਲਬ ਨਾ ਕੋਇ ਕਰਾਈਆ। ਨਾ ਕੋਈ ਮੰਜ਼ਲ ਰਹੀ ਮਹਿਰਾਬ, ਪੌੜੀ ਡੰਡਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦੋਸਤ ਰਿਹਾ ਅਹਿਬਾਬ, ਮਿਤ੍ਰ ਪਿਆਰਾ ਯਾਰ ਨਾ ਕੋਇ ਅਖਵਾਈਆ। ਜਿਧਰ ਵੇਖਿਆ ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਦੋ ਜਹਾਨਾਂ

ਫਿਰੇ ਆਜ਼ਾਦ, ਬੰਦਨ ਬੰਦ ਨਾ ਕੋਇ ਬੰਧਾਈਆ। ਫੇਰ ਸ਼ਬਦ ਦੀ ਸ਼ਬਦ ਵਿਚੋਂ ਦਿਤੀ ਆਵਾਜ਼, ਸੰਦੇਸਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੇਰੇ ਅੰਦਰ ਵਜਦੀਆਂ ਚੀਕਾਂ, ਮੇਰੀ ਸੁਧ ਰਹੀ ਨਾ ਰਾਈਆ। ਮੇਰੇ ਅੰਦਰ ਵਜਦੀਆਂ ਲੀਕਾਂ, ਲਾਈਨ ਲਾਈਨ ਨਾਲੋਂ ਬਦਲਾਈਆ। ਮੇਰੇ ਸਾਹਿਬ ਨੇ ਮੈਨੂੰ ਬਖ਼ਸ਼ੀਆਂ ਤੌਫ਼ੀਕਾਂ, ਜਿਹੜੀਆਂ ਤੋਹਫ਼ਿਆਂ ਵਿਚ ਹੱਥ ਨਾ ਕਿਸੇ ਫੜਾਈਆ। ਮੈਂ ਵੇਖੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀਆਂ ਰੀਤਾਂ, ਜੋ ਜੁਗ ਚੌਕੜੀਆਂ ਦਿਤੀਆਂ ਸਮਝਾਈਆ। ਮੈਂ ਬਿਨਾ ਅੱਖਰਾਂ ਤੋਂ ਤੱਕੀਆਂ ਮੰਦਰ ਮਸੀਤਾਂ, ਕਾਅਬਿਆਂ ਖੋਜ ਖੁਜਾਈਆ। ਜਾਂ ਮੈਂ ਪਿਛਾ ਪਰਤਿਆ ਮੈਨੂੰ ਨਜ਼ਰੀ ਆਈਆਂ ਭਗਤਾਂ ਵਾਲੀਆਂ ਪ੍ਰੀਤਾਂ, ਜੋ ਪ੍ਰੀਤਮ ਵਿਚ ਸਮਾਈਆ। ਜੋ ਮੈਂ ਆਵਾਜ਼ਾਂ ਸੁਣੀਆਂ ਜਿਨ੍ਹਾਂ ਵਿਚ ਇਕੋ ਅਗੰਮੀ ਗੀਤਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਹ ਰੂਪ ਰੂਪ ਰਾਮ ਸੀਤਾ, ਰਾਧਾ ਕ੍ਰਿਸ਼ਨ ਕ੍ਰਿਸ਼ਨ ਸਮਝਾਈਆ। ਅੱਲਾ ਹੂ ਅੱਨਾ ਹੂ ਇਕ ਹੋਇਆ ਅਤੀਤਾ, ਤ੍ਰੈਭਵਣ ਧਨੀ ਆਪਣੀ ਵੰਡ ਵੰਡਾਈਆ। ਸੋਹੰ ਧਾਰ ਵਿਚ ਨਹੀਂ ਸ਼ਰੀਕਾ, ਦੀਨ ਮਜ਼੍ਹਬ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪਣੇ ਹੱਥ ਉਠਾਈਆ। ਨਾਰਦ ਕਹੇ ਮੈਂ ਸੁਣਿਆ ਧੁਰ ਦਾ ਢੋਲਾ, ਸਤਿਗੁਰ ਸ਼ਬਦ ਦਿਤਾ ਦ੍ਰਿੜਾਈਆ। ਸੁਣਿਆ ਅਗੰਮਾ ਬੋਲਾ, ਅਨਬੋਲਤ ਰਾਗ ਦ੍ਰਿੜਾਈਆ। ਓਹ ਤੱਕ ਧੁਰ ਦੇ ਮਾਲਕ ਅਗੰਮੀ ਹੱਟ ਖੋਲਾ, ਜਿਸ ਦੀ ਵਸਤ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਬਣ ਕੇ ਤੋਲਾ, ਤਰਾਜੂ ਨਾਮ ਕੰਡਾ ਆਪਣੇ ਹੱਥ ਉਠਾਈਆ। ਜਿਸ ਦਾ ਲੋਕ ਪ੍ਰਲੋਕ ਦਾ ਇਕ ਝਕੋਲਾ, ਬ੍ਰਹਿਮੰਡ ਖੰਡ ਦਾ ਪੰਧ ਮੁਕਾਈਆ। ਉਸ ਦਾ ਕਿਸੇ ਸਮਝ ਨਹੀਂ ਆਉਣਾ ਚੋਲਾ, ਚੋਜੀ ਪ੍ਰੀਤਮ ਆਪਣਾ ਵੇਸ ਵਟਾਈਆ। ਉਹ ਕਰਨੀ ਦਾ ਕਰਤਾ ਖੇਲ ਕਰੇ ਉਪਰ ਧੌਲਾ, ਧਰਨੀ ਧਰਤ ਧਵਲ ਰੰਗ ਰੰਗਾਈਆ। ਜਿਸ ਨੂੰ ਹਕੀਕੀ ਕਹਿਣਾ ਪੈਗ਼ੰਬਰਾਂ ਮੌਲਾ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਜੁਗ ਚੌਕੜੀ ਸੁਣਦਾ ਰਿਹਾ ਵਾਰਤਾ, ਅੱਖਰਾਂ ਅੱਖਰਾਂ ਨਾਲ ਸਿਫ਼ਤ ਸਲਾਹੀਆ। ਬਿਨਾ ਬੁੱਧੀ ਤੋਂ ਰਿਹਾ ਵਿਚਾਰਦਾ, ਅਕਲ ਸੰਗ ਨਾ ਕੋਇ ਰਖਾਈਆ। ਮਨ ਦੇ ਮੰਦਰ ਰਿਹਾ ਉਸਾਰਦਾ, ਬਿਨ ਛੱਪਰ ਛੰਨ ਵਡਿਆਈਆ। ਤੂੰਹੀ ਤੂੰਹੀ ਰਿਹਾ ਉਚਾਰਦਾ, ਬਿਨ ਰਸਨਾ ਢੋਲੇ ਗਾਈਆ। ਆਪਣਾ ਆਪ ਰਿਹਾ ਸਵਾਰਦਾ, ਸੋਹਣਾ ਰੂਪ ਬਣਾਈਆ। ਸਮਾਂ ਤੱਕਦਾ ਰਿਹਾ ਤੇਈ ਅਵਤਾਰ ਦਾ, ਪੈਗ਼ੰਬਰਾਂ ਖੋਜ ਖੁਜਾਈਆ। ਰੰਗ ਵੇਖਦਾ ਰਿਹਾ ਗੁਰੂਆਂ ਕਰਤਾਰ ਦਾ, ਕੀ ਕੁਦਰਤ ਕਾਦਰ ਆਪਣਾ ਹੁਕਮ ਜਣਾਈਆ। ਸੰਦੇਸਾ ਸੁਣਦਾ ਰਿਹਾ ਅੰਤ ਵੇਲਾ ਆਉਣਾ ਉਸ ਨਿਰੰਕਾਰ ਦਾ, ਜੋ ਨਿਰਵੈਰ ਨੂਰ ਅਲਾਹੀਆ। ਜਿਸ ਅੰਤ ਕਿਨਾਰਾ ਦੱਸਣਾ ਕਲਜੁਗ ਪਾਰ ਦਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਜਿਸ ਲੇਖਾ ਵੇਖਣਾ ਦੋ ਜਹਾਨਾਂ ਵਿਚ ਹਾਰ ਦਾ, ਬ੍ਰਹਿਮੰਡ ਖੰਡ ਲੁਕਿਆ ਰਹਿਣ ਕੋਇ ਨਾ ਪਾਈਆ। ਉਸ ਦਾ ਇਕੋ ਨਾਮ ਸ਼ਬਦ ਸੰਦੇਸ਼ਾ ਹੋਣਾ ਜੈਕਾਰ ਦਾ, ਨਿਰਗੁਣ ਸਰਗੁਣ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਨੂੰ ਹੋਰ ਪੈ ਗਈਆਂ ਹਾਕਾਂ, ਹੁਕਮ ਪ੍ਰਭ ਦਾ ਦਿਆਂ ਸੁਣਾਈਆ। ਮੈਂ ਫਿਰਿਆ ਮੁਹੰਮਦ ਵਾਲੇ ਵਿਚ ਇਲਾਕਾ,

ਉਮਤ ਉਮਤੀ ਵੇਖੇ ਚਾਈਂ ਚਾਈਂਆ। ਕਿਸੇ ਮੈਨੂੰ ਬਿਰਧ ਕਿਹਾ ਕਿਸੇ ਨੇ ਮੈਨੂੰ ਕਿਹਾ ਕਾਕਾ, ਮੇਰੀ ਸਮਝ ਕਿਸੇ ਨਾ ਆਈਆ। ਮੈਂ ਸਚ ਦੱਸਾਂ ਜਿਸ ਵੇਲੇ ਮੈਂ ਖੇਲ ਵੇਖਿਆ ਵਿਚ ਢਾਕਾ, ਬਿਨ ਨੈਣਾਂ ਨੈਣ ਉਠਾਈਆ। ਉਸ ਵੇਲੇ ਸਦੀ ਚੌਧਵੀਂ ਦਾ ਖੁਲਾ ਵੇਖਿਆ ਝਾਟਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਦੁਹੱਥੜਾ ਮਾਰਦੀ ਮੁਹੰਮਦ ਪੁਕਾਰਦੀ ਦਰੋਹੀ ਚਾਰ ਯਾਰ ਦੀ ਮੇਰੀਆਂ ਮੁਕਣ ਵਾਲੀਆਂ ਵਾਟਾਂ, ਅਗੇ ਪੰਧ ਰਿਹਾ ਨਾ ਰਾਈਆ। ਨਾਰਦ ਕਹੇ ਮੈਂ ਅੱਖਾਂ ਮੀਟ ਕੇ ਕਰਨ ਡਹਿ ਪਿਆ ਪਾਠਾ, ਬਿਨ ਬੁੱਲਾਂ ਬੁੱਲ ਹਿਲਾਈਆ। ਮੇਰੇ ਅੰਦਰ ਵੱਜਦੀਆਂ ਠਾਠਾਂ, ਲਹਿਰ ਲਹਿਰ ਨਾਲ ਟਕਰਾਈਆ। ਮੈਂ ਕੀ ਤੱਕਦਾ ਓਥੇ ਭਗਤ ਸੁਹੇਲੇ ਆਪੇ ਗੁੰਨ੍ਹ ਕੇ ਆਟਾ, ਭੋਜਨ ਭਗਵਨ ਵਾਲਾ ਬਣਾਈਆ। ਮੈਂ ਕੀ ਵੇਖਿਆ ਲਾਲ ਦੁਸ਼ਾਲਿਆਂ ਵਾਲੀ ਦੁਰਗਾ ਫਿਰਦੀ ਵਾਲੀ ਲਾਟਾਂ, ਬਿਨ ਸ਼ਸਤਰਾਂ ਸ਼ਸਤਰ ਹੱਥ ਉਠਾਈਆ। ਨਾਨਕ ਨਿਰਗੁਣ ਧਾਰ ਕਿਹਾ ਮੇਰਾ ਇਕੋ ਕਮਲਾਪਾਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਗ਼ ਬਹਾਦਰ ਆਖਿਆ ਏਸੇ ਨੂੰ ਦੋ ਜਹਾਨ ਦਾ ਬਣਾਉਣਾ ਸਚਾ ਸਾਕਾ, ਰਿਸ਼ਤਾ ਅਵਰ ਨਾ ਕੋਇ ਰਖਾਈਆ। ਜਿਸ ਸਦੀ ਚੌਧਵੀਂ ਦੀ ਗੋਲੀ ਦੇ ਤਨ ਪਹਿਨਾ ਕੇ ਧਰਮ ਧਾਰ ਪੋਸ਼ਾਕਾ, ਕਾਅਬਾ ਜਗਤ ਵਾਲਾ ਵਖਾਈਆ। ਇਹ ਨੱਕ ਨਾਲ ਲੇਖ ਲਿਖ ਕੇ ਗਿਆ ਸੀ ਸਿੰਘ ਮਤਾਬਾ, ਸ਼ਬਦ ਵਿਚ ਮਨੀ ਸਿੰਘ ਨੂੰ ਸਮਝਾਈਆ। ਓਹ ਸੰਤਾ ਤੈਨੂੰ ਜਗਤ ਕਹੇਗਾ ਬਾਬਾ, ਸ਼ੇਰ ਸਿੰਘ ਦਾ ਸ਼ੇਰ ਰੂਪ ਅਲਾਹੀਆ। ਉਹਦਾ ਸ਼ਬਦ ਗੁਰੂ ਹੋਵੇਗਾ ਵਾਲਾ ਬਾਜ਼ਾ, ਬਾਜ਼ੀ ਸਭ ਦੀ ਦਏ ਉਲਟਾਈਆ। ਨਾ ਓਹ ਸੋਇਆ ਨਾ ਓਹ ਜਾਗਾ, ਜੋਤੀ ਜਾਤਾ ਇਕ ਅਖਵਾਈਆ। ਜੋ ਜਨ ਭਗਤਾਂ ਕਰੇ ਵਡ ਵਡ ਭਾਗਾ, ਭਾਗਹੀਣ ਰਹਿਣ ਕੋਇ ਨਾ ਪਾਈਆ। ਨਾਨਕ ਨਿਰਗੁਣ ਸਰਗੁਣ ਦੋਵਾਂ ਨੇਤਰਾਂ ਨੇਤਰਾਂ ਨੇਤਰਾਂ ਦੱਬ ਕੇ ਕਿਹਾ ਜੇ ਆਇਆ ਤੇ ਆਵੇਗਾ ਵਿਚ ਪੰਜਾਬਾ, ਪੰਜੇ ਆਪਣੇ ਦਏ ਲਗਾਈਆ। ਉਸ ਦੇ ਹੁਕਮ ਦਾ ਹੁਕਮ ਵਿਚੋਂ ਹੋਵੇ ਵਾਧਾ, ਵਾਹਿਦ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਨੂੰ ਪਿਛੋਂ ਵੱਜ ਗਿਆ ਧੱਪਾ, ਮੈਂ ਪਾਸਾ ਲਿਆ ਬਦਲਾਈਆ। ਜਾਂ ਵੇਖਿਆ ਨਜ਼ਰੀ ਇਕੋ ਆਇਆ ਟੱਪਾ, ਤੂੰ ਮੇਰਾ ਮੈਂ ਤੇਰਾ ਸੋਭਾ ਪਾਈਆ। ਮੈਂ ਪੜ੍ਹ ਕੇ ਹੋ ਗਿਆ ਪੱਕਾ, ਪੱਕੀ ਗੰਢ ਲਈ ਬੰਨ੍ਹਾਈਆ। ਮੇਰੇ ਅੰਤਰ ਰਿਹਾ ਨਾ ਸ਼ੱਕਾ, ਸ਼ੱਕ ਵਿਚ ਨਾ ਕੋਇ ਰਖਾਈਆ। ਮੈਨੂੰ ਇਉਂ ਜਾਪਿਆ ਸਦੀ ਚੌਧਵੀਂ ਲੇਖਾ ਮੁਕਦਾ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਝਗੜਾ ਵੇਖ ਕੇ ਬੂਰਾ ਕੱਕਾ, ਮੇਰੇ ਅੰਤਰ ਵੱਜੀ ਵਧਾਈਆ। ਮਾਨਸਾਂ ਮਾਨਸਾਂ ਕਰਨੀ ਹੱਤਾ, ਹੱਤਕ ਸਮਝੇ ਕੋਇ ਨਾ ਰਾਈਆ। ਝਗੜਾ ਪੈਣਾ ਦੀਨ ਮਜ਼੍ਹਬ ਦਿਆਂ ਤਤਾਂ, ਅਗਨੀ ਤਤ ਤਪਾਈਆ। ਫੇਰ ਵੇਖਿਆ ਸੰਮਤ ਸ਼ਹਿਨਸ਼ਾਹੀ ਦਸ ਸਭ ਦੀਆਂ ਮਾਰੀਆਂ ਜਾਣੀਆਂ ਮੱਤਾਂ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਕਿਸੇ ਦੀ ਸਮਝ ਰਹਿਣੀ ਨਹੀਂ ਰਤਾ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨਾਂ ਖਾਣੀ ਖ਼ਤਾ, ਬੇਕਸੂਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਵੇਖ ਵਖਾਈਆ। ਨਾਰਦ ਕਹੇ ਮੈਨੂੰ ਕੌਣ ਰਿਹਾ ਆਖ, ਮੈਂ ਵੇਖਾਂ ਅੱਖ ਉਠਾਈਆ। ਕਿਹੜਾ ਸੰਦੇਸ਼ਾ ਮਿਲੇ ਸਾਖ, ਸਾਖਿਆਤ ਕੀ ਦ੍ਰਿੜਾਈਆ। ਜਾਂ ਮੈਂ ਧਰਨੀ ਨਿਗਾਹ ਮਾਰੀ ਮੈਨੂੰ ਨਜ਼ਰੀ ਆਈ ਓਹ ਰਾਖ, ਜੋ ਗੋਬਿੰਦ ਧਾਰ ਸਮਾਈਆ। ਮੇਰੇ ਅੰਤਸ਼ਕਰਨ ਵਿਚ ਗਿਆ ਭਾਖ, ਬਿਨ ਆਸ਼ਾ ਹੋਈ ਪੜ੍ਹਾਈਆ। ਜਾਂ ਫੇਰ ਤੱਕਿਆ ਮਕਬਰੇ ਵਿਚ ਰੋਵੇ ਮੁਹੰਮਦ ਦੀ ਲਾਸ਼,

ਦਰੋਹੀ ਤੇਰਾ ਨਾਮ ਦੁਹਾਈਆ। ਕਿਉਂ ਸੌਂ ਗਿਆ ਉਤੇ ਕੈਲਾਸ਼, ਹੁਣ ਆਪਣੀ ਲੈ ਅੰਗੜਾਈਆ। ਮੇਰੀ ਸਦੀ ਚੌਧਵੀਂ ਦੇ ਕੁਛ ਬਰਸ ਮਹੀਨੇ ਰਹਿ ਗਏ ਮਾਸ, ਦਿਨ ਉਂਗਲਾਂ ਉਤੇ ਗਿਣਾਈਆ। ਰੋ ਕੇ ਸ਼ੰਕਰ ਉਤੋਂ ਕਹੇ ਤਾਰਾ ਚੰਦ ਉਠੋ ਆਕਾਸ਼, ਤੂੰਹੀ ਤੂੰਹੀ ਸੁਣਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਇਕੋ ਤੇਰਾ ਹੋਵੇ ਪ੍ਰਕਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਵਿਸ਼ਿਆਂ ਤੋਂ ਬਾਹਰ ਆਪਣਾ ਦੇ ਵਿਸ਼ਵਾਸ, ਵਿਸ਼ਵ ਦੇ ਮਾਲਕ ਹੋ ਸਹਾਈਆ। ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਤੇਰੀ ਵੇਖੀਏ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਫੇਰ ਹੱਸ ਕੇ ਕਹਿਣ ਤੇਰਾ ਦਰਸ਼ਨ ਕਰੀਏ ਮਹਿਬੂਬਾ ਤੂੰ ਭਗਤ ਦਵਾਰੇ ਵਸੇਂ ਭਗਤਾਂ ਪਾਸ, ਸੋਹਣੀ ਭੂਮਿਕਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਨਾਰਦ ਕਹੇ ਮੈਨੂੰ ਕਿਸੇ ਨੇ ਕਿਹਾ ਕਮੀਨਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਮੈਂ ਬਿਨਾ ਬੁਧੀ ਵਿਚਾਰ ਤੋਂ ਚੀਨਾ, ਆਪ ਆਪਣਾ ਆਪ ਬਦਲਾਈਆ। ਮੈਂ ਸਭ ਤੋਂ ਉੱਤਮ ਸ੍ਰੇਸ਼ਟ ਹੀਰਾ ਨਗੀਨਾ, ਮੇਰੀ ਕੀਮਤ ਕੋਇ ਨਾ ਪਾਈਆ। ਮੇਰਾ ਮਾਲਕ ਪ੍ਰਿਤਪਾਲਕ ਸਵਾਮੀ ਸਾਹਿਬ ਭੀਨਾ, ਰੰਗ ਰਤੜਾ ਇਕ ਅਖਵਾਈਆ। ਜਿਸ ਦੇ ਚਰਨ ਕਵਲ ਅਧੀਨਾ, ਦੂਸਰ ਸੀਸ ਨਾ ਕੋਇ ਨਿਵਾਈਆ। ਜਿਸ ਦੇ ਭੈ ਵਿਚ ਬਿਨਾ ਸਰੀਰ ਤੋਂ ਮੈਨੂੰ ਆਵੇ ਪਸੀਨਾ, ਰੋਮ ਰੋਮ ਦਏ ਦੁਹਾਈਆ। ਮੈਂ ਉਸ ਨੂੰ ਕਿਹਾ ਯਾ ਮੂਬੀਨਾ, ਮੇਰੇ ਮਾਲਕ ਨੂਰ ਅਲਾਹੀਆ। ਮੇਰਾ ਠਾਂਡਾ ਕਰ ਦੇ ਸੀਨਾ, ਅਗਨੀ ਤਤ ਬੁਝਾਈਆ। ਝਟ ਆਵਾਜ਼ ਸੁਣੀ ਓਏ ਨਾਰਦਾ ਤੇਰੇ ਮਿਲਣ ਨੂੰ ਆ ਗਿਆ ਜੇਠ ਮਹੀਨਾ, ਪਹਿਲਾ ਪ੍ਰਵਿਸ਼ਟਾ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜੇਠ ਕਹੇ ਨਾਰਦਾ ਮੈਂ ਵੀ ਆ ਗਿਆ ਭੱਜਾ, ਭਜਨ ਬੰਦਗੀ ਵਾਲਿਆਂ ਦਿਆਂ ਸੁਣਾਈਆ। ਜਨ ਭਗਤੋ ਮੈਨੂੰ ਆਪਣੇ ਵਿਚ ਦੇ ਦਿਓ ਜਗ੍ਹਾ, ਥਾਨ ਥਨੰਤਰ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਵੀ ਚਲਾਂ ਵਿਚ ਉਸ ਪ੍ਰਭੂ ਦੀ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਸਾਰੇ ਮਿਲ ਕੇ ਉਸ ਦੇ ਨਾਮ ਦਾ ਲਈਏ ਮਜ਼ਾ, ਜਿਸ ਨੂੰ ਮਜ਼ਾਕ ਕਰੇ ਲੋਕਾਈਆ। ਮੈਂ ਦੱਸਣ ਆਇਆ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਲ ਨਗਾਰਾ ਰਿਹਾ ਵਜਾਈਆ। ਸਭ ਨੇ ਹਾਏ ਉਫ਼ ਕਹਿਣਾ ਦਰੋਹੀ ਮੇਰਿਆ ਰੱਬਾ, ਰਬੇ ਆਲਮੀਨ ਤੇਰੀ ਵਡ ਵਡਿਆਈਆ। ਨਾਰਦ ਕਹੇ ਮੈਂ ਫਿਰ ਹੱਥ ਉਠਾ ਕੇ ਖੱਬਾ, ਸਭ ਨੂੰ ਦਿਆਂ ਸੁਣਾਈਆ। ਮੇਰਾ ਮਹਿਬੂਬ ਮਿਹਰਵਾਨ ਬੜਾ ਕੱਬਾ, ਜੁਗ ਜੁਗ ਆਪਣਾ ਆਪ ਬਦਲਾਈਆ। ਜਿਸ ਦੇ ਕੋਲ ਆਪਣਾ ਆਪ ਸਬੱਬਾ, ਦੂਸਰ ਸੰਗ ਨਾ ਕੋਇ ਰਖਾਈਆ। ਇਸ ਦਾ ਖੇਲ ਵੇਖੋ ਰੋਜ਼ੇ ਸ਼ਬਾ, ਦਿਵਸ ਰੈਣ ਧਿਆਨ ਲਗਾਈਆ। ਨਾਲੇ ਜੋਸ਼ ਵਿਚ ਮਾਰਾ ਦੱਬਾ, ਭੈ ਵਿਚ ਸੁਣਾਈਆ। ਓਹ ਧਾਰ ਤੱਕ ਲਓ ਸ਼ੇਰ ਬੱਗਾ, ਸ਼ਬਦੀ ਸ਼ਬਦ ਸ਼ਬਦ ਅਖਵਾਈਆ। ਜਿਹੜਾ ਖੋਜਿਆਂ ਕਿਸੇ ਨਾ ਲੱਭਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਸ ਨੇ ਸਾਰੀ ਸ੍ਰਿਸ਼ਟੀ ਦਾ ਭਾਗ ਜਨ ਭਗਤਾਂ ਨੂੰ ਦੇ ਦੇਣਾ ਅੱਧਾ, ਬਿਨ ਮੰਗਿਆਂ ਝੋਲੀ ਪਾਈਆ। ਜਿਸ ਦੀ ਸਮਝੇ ਕੋਇ ਨਾ ਵਜ੍ਹਾ, ਭੇਵ ਸਕੇ ਨਾ ਕੋਇ ਖੁਲਾਈਆ। ਨਾਲੇ ਦਰਸ਼ਨ ਦੇਵੇ ਉਪਰ ਸ਼ਾਹ ਰਗਾ, ਨੌ ਦਵਾਰੇ ਪੰਧ ਮੁਕਾਈਆ। ਫੜ ਕੇ ਹੰਸ ਬਣਾਵੇ ਕੱਗਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਅਗੇ ਚਾਰ ਜੁਗ ਦਾ ਵਧਿਆ ਰਹੇ ਅਗਾ, ਜਨ ਭਗਤਾਂ ਲੇਖ ਨਾ ਕੋਇ ਮਿਟਾਈਆ। ਫੇਰ ਸਭਾ ਮੇਟ ਕੇ ਮਲੇਛਾਂ ਵਾਲੀ ਹੱਭਾ, ਹਮ ਸਾਜਣ ਹੋਏ ਸਹਾਈਆ। ਤੁਹਾਡੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਵਜਾਏ ਨਦਾ, ਧੁਨ ਆਤਮਕ

ਰਾਗ ਸੁਣਾਈਆ। ਪਹਿਲੀ ਜੇਠ ਕਹੇ ਮਿਤ੍ਰੋ ਮੈਂ ਤੁਹਾਨੂੰ ਦੇਵਾਂ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਪੈਰੀਂ ਭੱਜਾ ਆਇਆ ਨੰਗਾ, ਆਪਣਾ ਪੰਧ ਮੁਕਾਈਆ। ਮੇਰੇ ਅਗੇ ਵਾਸਤਾ ਪਾਇਆ ਜਮਨਾ ਸੁਰਸਤੀ ਗੋਦਾਵਰੀ ਗੰਗਾ, ਨੈਣਾਂ ਨੀਰ ਵਹਾਈਆ। ਸਾਨੂੰ ਲੈ ਜਾ ਆਪਣੇ ਸੰਗਾ, ਸੋਹਣਾ ਸੰਗ ਵਖਾਈਆ। ਜੇਠ ਕਹੇ ਮੈਂ ਦੁਹਾਈ ਦਿਤੀ ਨੀ ਕਮਲੀਓ ਓਹਦਾ ਪੈਂਡਾ ਬੜਾ ਜੇ ਲੰਬਾ, ਜੁਗਾਂ ਵਿਚ ਸਕੇ ਨਾ ਕੋਇ ਮੁਕਾਈਆ। ਨਾਲੇ ਥਰਥਰਾਹਟ ਵਿਚ ਕੰਬਾ, ਆਪਣਾ ਆਪ ਭੁਲਾਈਆ। ਮੈਨੂੰ ਭੁੱਲ ਗਿਆ ਜਗਤ ਜਗਿਆਸੂਆਂ ਵਾਲਾ ਧੰਦਾ, ਧੁੰਦੂਕਾਰ ਦਿਸਿਆ ਲੇਕਾਈਆ। ਫੇਰ ਵੇਖਿਆ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਬਾਹਰੋਂ ਤਤਾਂ ਵਾਲਾ ਬੰਦਾ, ਅੰਦਰ ਇਕੋ ਨੂਰ ਅਲਾਹੀਆ। ਜਿਸ ਦੀ ਨਾ ਕੋਈ ਮੰਜ਼ਲ ਨਾ ਕੋਈ ਕੰਢਾ, ਹੱਦਾਂ ਵੰਡ ਨਾ ਕੋਇ ਵੰਡਾਈਆ। ਜਿਧਰ ਨਿਗਾਹ ਫੇਰ ਦੇਵੇ ਜਨ ਭਗਤ ਲੈ ਜਾਵੇ ਵਿਚ ਸਚਖੰਡਾ, ਪੂਜਾ ਪਾਠ ਨਾ ਕੋਇ ਰਖਾਈਆ। ਸੋ ਦੇਵਣ ਆਇਆ ਮਾਣ ਵਿਚ ਬ੍ਰਹਿਮੰਡਾ, ਬ੍ਰਹਮਾ ਵਿਸ਼ਨ ਸ਼ਿਵ ਨਾਲ ਮਿਲਾਈਆ। ਪਹਿਲੀ ਜੇਠ ਕਹੇ ਜਨ ਭਗਤੋ ਤੁਹਾਡੇ ਵਾਸਤੇ ਦਿਵਸ ਚੰਗਾ, ਚੰਗੀ ਤਰਾ ਸੁਣਾਈਆ। ਸਾਰੇ ਮਿਲ ਕੇ ਆਤਮ ਧਾਰ ਖਾਓ ਸੁਗੰਦਾ, ਪ੍ਰਭੂ ਇਕੋ ਸਭ ਦਾ ਮਾਹੀਆ। ਜਿਸ ਦੇ ਪਿਆਰ ਵਿਚ ਪਿਛਲਾ ਜੁਗ ਲੰਘਾ, ਅਗੇ ਆਪਣੇ ਰੰਗ ਰੰਗਾਈਆ। ਲੇਖੇ ਲਾਵੇ ਤਤ ਪੰਜਾ, ਪੰਚਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਉਠਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਓ ਬੱਚੂ ਤੂੰ ਵੇਖੀਆਂ ਨਹੀਂ ਹਸਤੀਆਂ, ਹੱਸ ਹੱਸ ਕੇ ਰਿਹਾ ਸੁਣਾਈਆ। ਓਹ ਤੱਕ ਦੋ ਜਹਾਨ ਦੀਆਂ ਬਸਤੀਆਂ, ਬੈਠੀਆਂ ਆਪਣੇ ਡੇਰੇ ਲਾਈਆ। ਪੁਰੀਆਂ ਲੋਆਂ ਤੱਕ ਲੈ ਮਸਤੀਆਂ, ਮਸਤਾਨੇ ਬ੍ਰਹਿਮੰਡ ਖੰਡ ਢੋਲੇ ਗਾਈਆ। ਦੋ ਜਹਾਨਾਂ ਦੀਆਂ ਆਸ਼ਾ ਵੇਖ ਲੈ ਨੱਸਦੀਆਂ, ਭੱਜਣ ਵਾਹੋ ਦਾਹੀਆ। ਖੇਲਾਂ ਤੱਕ ਲੈ ਰਵ ਸਸ ਦੀਆਂ, ਤਾਰੇ ਮੰਡਲ ਮੰਡਪ ਨਾਲ ਮਿਲਾਈਆ। ਨਜ਼ਾਰੇ ਤੱਕ ਲੈ ਓਸ ਅਲਖਣਾ ਅਲਖ ਦੀਆਂ, ਜਿਸ ਦਾ ਲੇਖ ਨਾ ਲਿਖਿਆ ਜਾਈਆ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀਆਂ ਨੱਠਦੀਆਂ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੇਰੇ ਸਤਿਗੁਰ ਸ਼ਬਦ ਬਲਵਾਨੇ, ਬਲੀ ਬਲਧਾਰ ਸੀਸ ਨਿਵਾਈਆ। ਮੇਰੇ ਧੁਰ ਦੇ ਰਾਮ ਰਾਮੇ, ਰਾਮ ਰਾਮਾ ਤੇਰੀ ਵਡ ਵਡਿਆਈਆ। ਮੇਰੇ ਨੂਰ ਨੁਰਾਨੇ ਕਾਹਨੇ, ਕਾਹਨ ਕਾਹਨਾ ਤੇਰੀ ਇਕ ਰੁਸ਼ਨਾਈਆ। ਤੇਰੇ ਜੁਗ ਜੁਗ ਵੇਖੇ ਧਰਮ ਨਿਸ਼ਾਨੇ, ਧਰਮ ਦੀ ਧਾਰ ਨਾਲ ਮਿਲਾਈਆ। ਤੇਰੇ ਤਨ ਵਜੂਦਾਂ ਵੇਖੇ ਬਾਣੇ, ਜੁਗ ਜੁਗ ਵੇਸ ਵਟਾਈਆ। ਤੇਰੇ ਨਾਮ ਕਲਮੇ ਵਾਲੇ ਸੋਹਣੇ ਗਾਣੇ, ਅੱਖਰਾਂ ਅੱਖਰਾਂ ਨਾਲ ਸਿਫ਼ਤ ਸਲਾਹੀਆ। ਤੇਰੇ ਯੁਧ ਵੇਖੇ ਘਮਸਾਨੇ, ਖੰਡੇ ਖੜਗ ਚਿੱਲੇ ਤੀਰ ਕਮਾਨ ਉਠਾਈਆ। ਤੇਰੇ ਨਾਮ ਕਲਮੇ ਸੁਣੇ ਪੈਗ਼ਾਮੇ, ਪੈਗ਼ੰਬਰਾਂ ਕਰੇਂ ਪੜ੍ਹਾਈਆ। ਤੇਰੇ ਦੀਨ ਮਜ਼੍ਹਬ ਤੱਕੇ ਇਸਲਾਮੇ, ਇਸਮ ਆਜ਼ਮ ਇਕ ਅਖਵਾਈਆ। ਤੇਰੇ ਵੇਖੇ ਖੇਲ ਮਹਾਨੇ, ਮਹਿਬੂਬ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਓਹ ਵੇਖ ਲੈ ਨਾਰਦਾ ਮਹੀਨਾ ਆ ਗਿਆ ਜੇਠ, ਜ਼ਰਾ ਜ਼ਰਾ ਧਿਆਨ ਲਗਾਈਆ। ਜਨ ਭਗਤਾਂ ਰਖਦਾ ਸਾਇਆ ਹੇਠ, ਸਿਰ ਸਿਰ ਆਪਣਾ ਹੱਥ ਟਿਕਾਈਆ। ਕੌੜੇ ਕਰੇ ਮਿੱਠੇ ਰੇਠ, ਅੰਮ੍ਰਿਤ ਰਸ ਭਰਾਈਆ। ਜੜ (ਉਖੇੜੇ) ਸ਼ਾਹ ਸੁਲਤਾਨਾਂ

ਵਡ ਵਡ ਸੇਠ, ਧਰਨੀ ਧਰਤ ਧਵਲ ਧੌਲ ਉਤੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਜੇਠ ਕਹੇ ਮੈਂਨੂੰ ਸਾਰੇ ਕਹਿੰਦੇ ਤੱਤਾ, ਤਤਾਂ ਵਾਲਿਓ ਦਿਆਂ ਸਮਝਾਈਆ। ਮੇਰਾ ਖੇਲ ਨਹੀਂ ਚੂੰਕਿ ਚੁਨਾਚਿ ਅਲਬਤਾ, ਆਲਮਾਂ ਫ਼ਾਜ਼ਲਾਂ ਦਿਆਂ ਦ੍ਰਿੜਾਈਆ। ਮੇਰੇ ਮਿਹਰਵਾਨ ਦਾ ਹੁਕਮ ਸੁਣਨਾ ਰਤਾ, ਲਫ਼ਜ਼ ਤਲਫ਼ਜ਼ ਨਾ ਕੋਇ ਵਖਾਈਆ। ਸਚ ਪੁਛੋ ਸਭ ਦਾ ਜਗਤ ਜਹਾਨ ਵਾਲਾ ਛੁਟ ਜਾਣਾ ਨੱਤਾ, ਪਿਆਰ ਮੁਹੱਬਤ ਨਾ ਕੋਇ ਰਖਾਈਆ। ਕਿਸੇ ਨੂੰ ਦਾਣਾ ਹੱਥ ਨਹੀਂ ਆਉਣਾ ਫੱਕਾ, ਫ਼ਾਕੇ ਵਿਚ ਲੋਕਾਈਆ। ਮੇਰੇ ਪਿਆਰ ਦਾ ਹੁਕਮ ਯਕਾ, ਇਕੋ ਵਾਰ ਸਮਝਾਈਆ। ਅਮੀਰ ਗ਼ਰੀਬ ਲੰਘਾਉਣਾ ਵਿਚੋਂ ਸੂਈ ਦੇ ਨੱਕਾ, ਨਕ ਦੀ ਲਾਜ ਰਹੇ ਨਾ ਰਾਈਆ। ਮੈਂ ਖ਼ੁਸ਼ੀਆਂ ਵਿਚ ਮਾਰਾਂ ਕੱਛਾ, ਕੱਛ ਮੱਛ ਨੂੰ ਦਿਆਂ ਸੁਣਾਈਆ। ਦੁਹਾਈ ਪੈਣੀ ਜਿਨ੍ਹਾਂ ਖਾਧਾ ਕੱਟਾ ਵੱਛਾ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਕਿਸੇ ਨਹੀਂ ਕਰਨਾ ਪਿਛਾ, ਸਿਰ ਹੱਥ ਨਾ ਕੋਇ ਟਿਕਾਈਆ। ਧੁਰ ਦਾ ਨਾਮ ਕਰੇ ਨਾ ਰੱਛਾ, ਸਗਲਾ ਸੰਗ ਨਾ ਕੋਇ ਬਣਾਈਆ। ਗੀਟੀਆਂ ਗਿਣਨੀਆਂ ਅੱਖਾਂ ਲਾਉਣੀਆਂ ਨਾਲ ਛੱਤਾ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਜੇਠ ਕਹੇ ਮਿਤ੍ਰੋ ਸ੍ਰਿਸ਼ਟੀ ਲੂਲੀ ਲੰਗੜੀ ਹੋ ਜਾਣੀ, ਬਲਹੀਣ ਹੋ ਜਾਣ ਲੱਤਾ, ਬਾਹੂ ਬਲ ਨਾ ਕੋਇ ਰਖਾਈਆ। ਜੋ ਸੰਦੇਸ਼ਾ ਦੇ ਕੇ ਆਇਆ ਨਾਨਕ ਨਿਰਗੁਣ ਧਾਰ ਬਗ਼ਦਾਦ ਤਪਾ, ਤਪਦੀ ਰੇਤ ਦਏ ਗਵਾਹੀਆ। ਗੋਬਿੰਦ ਦਾ ਲੇਖਾ ਨਹੀਂ ਕੋਈ ਧਾਗਾ ਕੱਚਾ, ਕੱਚੀ ਗੰਢ ਨਾ ਕੋਇ ਰਖਾਈਆ। ਮੁਹੰਮਦ ਉਮਤ ਦਾ ਰਹਿਣਾ ਮੂਲ ਨਹੀਂ ਸਕਾ, ਸਦੀ ਚੌਧਵੀਂ ਦਏ ਸਲਾਹੀਆ। ਜੇਠ ਕਹੇ ਮੈਂ ਤੱਤਾਂ ਨਹੀਂ ਮੈਂ ਹੋਕਿਆਂ ਦਾ ਵਗਾ ਦੇਣਾ ਠੱਕਾ, ਅੰਤਸ਼ਕਰਨ ਸ਼ਾਂਤ ਨਾ ਕੋਇ ਕਰਾਈਆ। ਮੈਂ ਛੇਤੀ ਸਮੁੰਦਰਾਂ ਪਾਰ ਟੱਪਾ, ਟਾਪੂਆਂ ਪਰੇ ਡੇਰਾ ਲਾਈਆ। ਮੂਸਾ ਦੀ ਧਾਰ ਲਾਵਾਂ ਠੱਪਾ, ਮੋਹਰ ਈਸਾ ਵਾਲੀ ਸਮਝਾਈਆ। ਕਿਸੇ ਦੀ ਕੀਮਤ ਰਹਿਣੀ ਨਹੀਂ ਟਕਾ, ਜਗਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਜੇਠ ਕਹੇ ਮੈਂ ਤਪਦਾ ਵਾਂਗ ਅੱਗ, ਮੇਰੀ ਰਾਮ ਦੁਹਾਈਆ। ਮੈਂ ਵੇਖਣਾ ਸਾਰਾ ਜੱਗ, ਸੱਤਾਂ ਦੀਪਾਂ ਭੱਜਾਂ ਵਾਹੋ ਦਾਹੀਆ। ਮੈਂ ਚਲਾਂ ਬਿਨਾ ਪਗ, ਕਦਮ ਕਦਮ ਨਾ ਕੋਇ ਬਦਲਾਈਆ। ਮੈਂ ਉਨ੍ਹਾਂ ਨੂੰ ਲਵਾਂ ਲੱਭ, ਜਿਹੜੇ ਪ੍ਰਭੂ ਨੂੰ ਰਹੇ ਧਿਆਈਆ। ਰਾਤੀਂ ਸੁੱਤਿਆਂ ਲਵਾਂ ਦੱਬ, ਸਨਮੁਖ ਹੋ ਕੇ ਨਜ਼ਰੀ ਆਈਆ। ਮੇਰਾ ਵਾਇਦਾ ਕੌਲ ਇਕਰਾਰ ਅੱਜ, ਪਹਿਲੀ ਜੇਠ ਦਏ ਗਵਾਹੀਆ। ਦੀਪਕ ਜੋਤ ਜਗਾਵਾਂ ਦਰਸ ਦਿਖਾਵਾਂ ਉਪਰ ਸ਼ਾਹ ਰਗ, ਇਹ ਮੇਰੀ ਬੇਪਰਵਾਹੀਆ। ਜਨ ਭਗਤਾਂ ਰਹਿਣ ਨਾ ਦੇਵਾਂ ਅਲੱਗ, ਆਤਮ ਪਰਮਾਤਮ ਮੇਲਾ ਮੇਲਾਂ ਸਹਿਜ ਸੁਭਾਈਆ। ਸਭ ਨੂੰ ਫੜਾਂਗਾ ਪਿਛੇ ਭੱਜ, ਨੌਵਾਂ ਖੰਡਾਂ ਦਾ ਪੰਧ ਮੁਕਾਈਆ। ਨਾਲ ਸ਼ਬਦ ਸੁਣਾਵਾਂ ਗੱਜ, ਸੋਹਣਾ ਰਾਗ ਦ੍ਰਿੜਾਈਆ। ਫੇਰ ਹਲੂਣ ਕੇ ਤਨ ਮਾਸ ਨਾੜੀ ਹੱਡ, ਸਵਾਧਾਨ ਦਿਆਂ ਕਰਾਈਆ। ਬੱਚਿਓ ਜੇ ਤੁਸੀਂ ਮੈਨੂੰ ਗਏ ਛਡ, ਮੈਂ ਛਡਣਵਾਲਾ ਨਾ ਕਦੇ ਅਖਵਾਈਆ। ਧਰਤੀ ਉਤੇ ਧਰਮ ਦਾ ਨਿਸ਼ਾਨਾ ਦੇਣਾ ਗੱਡ, ਨਿਸ਼ਾਨਾ ਸਭ ਨੂੰ ਦੇਣਾ ਵਖਾਈਆ। ਹਿੰਦੂ ਮੁਸਲਿਮ ਰਹਿਣ ਦੇਣਾ ਨਹੀਂ ਕੋਈ ਅੱਡ, ਮੇਲਾ ਇਕੋ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੱਤਰੰਗਾ ਕਹੇ ਪ੍ਰਭੂ ਮੈਂ ਤੇਰੀ ਧਾਰ ਸਤਿਵਾਦੀ, ਸਤਿ ਸਵਾਮੀ ਦਰ ਸਾਚੇ

ਸੀਸ ਨਿਵਾਈਆ। ਮੇਰੀ ਸੁਰਤੀ ਬਿਨਾ ਸੁਰਤ ਤੋਂ ਜਾਗੀ, ਬਿਨਾ ਸ਼ਬਦ ਤੋਂ ਸ਼ਬਦ ਸ਼ਨਵਾਈਆ। ਮੈਂ ਤੇਰਾ ਆਦਿ ਜੁਗਾਦਿ ਦਾ ਵਾਗੀ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਮੈਂ ਮੁਹੱਬਤ ਤਕਾਂ ਹਕੀਕੀ ਤੇ ਮਜਾਜ਼ੀ, ਬਿਨਾ ਆਸ਼ਕਾਂ ਤੋਂ ਤੇਰਾ ਇਸ਼ਕ ਦਿਆਂ ਸਮਝਾਈਆ। ਮੈਂ ਜ਼ਰੂਰ ਸ਼ਰਅ ਮੇਟਾਂਗਾ ਮੁੱਲਾ ਤੇ ਕਾਜ਼ੀ, ਕਲਮਾ ਕਾਇਨਾਤ ਬਦਲਾਈਆ। ਦੀਨ ਦੁਨੀ ਦਾ ਬਣ ਕੇ ਇਮਦਾਦੀ, ਮਿਹਰਵਾਨ ਦਰ ਤੇਰੇ ਸੀਸ ਝੁਕਾਈਆ। ਤੂੰ ਇਕੋ ਵਾਹਿਦ ਸਭ ਦਾ ਮਾਲਕ ਤੇਰਾ ਇਕੋ ਹੋਏ ਸਮਾਜੀ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਰੰਗਾ ਕਹੇ ਪ੍ਰਭੂ ਦਰ ਤੇਰੇ ਝੋਲੀ ਡਾਹੀਆ। ਸਤਰੰਗਾ ਕਹੇ ਮੈਂ ਪਹਿਲੀ ਵਾਰ ਮੰਗੀ ਭਿਛਿਆ, ਪ੍ਰਭੂ ਝੋਲੀ ਦੇਣੀ ਪਾਈਆ। ਮਿਹਰਵਾਨ ਹੋ ਕੇ ਭਗਤਾਂ ਦੀ ਕਰੀਂ ਰੱਛਿਆ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਮੇਟੀਂ ਰੈਣ ਅੰਧੇਰੀ ਮੱਸਿਆ, ਘਰ ਘਰ ਕਰੀਂ ਰੁਸ਼ਨਾਈਆ। ਮੈਂ ਹੋੜਾ ਤੱਕਿਆ ਤੇਰਾ ਉਪਰ ਸਸਿਆ, ਹਾਹੇ ਟਿੱਪੀ ਆਤਮ ਪਰਮਾਤਮ ਰੰਗ ਵਖਾਈਆ। ਤੇਰੇ ਪਿਆਰ ਵਿਚ ਪ੍ਰੀਤਮ ਤੇਰਾ ਪਿਆਰਾ ਫਿਰੇ ਨੱਸਿਆ, ਭੱਜੇ ਵਾਹੋ ਦਾਹੀਆ। ਉਸ ਨੂੰ ਤੇਰੀ ਦੋ ਜਹਾਨਾਂ ਹੋਵੇ ਰੱਖਿਆ, ਰਾਏ ਧਰਮ ਨਾ ਦਏ ਸਜ਼ਾਈਆ। ਤੂੰ ਜੁਗ ਜੁਗ ਭਗਤਾਂ ਕਰਦਾ ਆਇਆ ਪੱਖਿਆ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਮੈਂ ਇਕ ਸੰਦੇਸਾ ਤੇਰਾ ਸਾਹਿਬ ਸੁਲਤਾਨ ਤੇਰਿਆਂ ਭਗਤਾਂ ਨੂੰ ਦੱਸਿਆ, ਸਹਿਜ ਸਹਿਜ ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਜੇਠ ਕਹੇ ਸੱਤਰੰਗੇ ਦੋਵੇਂ ਕਰੀਏ ਸਲਾਹ, ਨਾਰਦ ਨਾਲ ਮਿਲਾਈਆ। ਹਰਿ ਭਗਤ ਬਣਾਈਏ ਗਵਾਹ, ਸ਼ਹਾਦਤ ਇਕੋ ਇਕ ਭੁਗਤਾਈਆ। ਪ੍ਰਭੂ ਨੂੰ ਬਣਾਈਏ ਮਲਾਹ, ਬੇੜਾ ਓਸੇ ਦੇ ਕੰਧ ਟਿਕਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਕਦੇ ਨਾ ਲਵੇ ਸਾਹ, ਥਕਾਵਟ ਵਿਚ ਕਦੇ ਨਾ ਆਈਆ। ਜੇ ਮੰਗੀਏ ਤੇ ਮੰਗੀਏ ਉਸ ਦਾ ਨਾਂ, ਦੂਸਰ ਓਟ ਨਾ ਕੋਇ ਰਖਾਈਆ। ਨਾਲੇ ਸੁਗੰਦ ਖਾਈਏ ਤੇਰੇ ਪਿਆਰ ਵਿਚ ਨਾ ਕੋਈ ਸੂਰ ਖਾਏ ਨਾ ਗਾਂ, ਤੇਰੇ ਨਾਮ ਦਾ ਰਸ ਲੈ ਕੇ ਆਪਣਾ ਆਪ ਤ੍ਰਿਪਤ ਕਰਾਈਆ। ਤੂੰ ਪਕੜ ਲੈ ਗ਼ਰੀਬ ਨਿਮਾਣਿਆਂ ਬਾਂਹ, ਅਗੇ ਸਕੇ ਨਾ ਕੋਇ ਛੁਡਾਈਆ। ਸਾਨੂੰ ਚਰਨਾਂ ਚ ਸਚਖੰਡ ਦੇਣੀ ਥਾਂ, ਸਵਰਗ ਬਹਿਸ਼ਤ ਦੀ ਲੋੜ ਰਹੇ ਨਾ ਰਾਈਆ। ਇਕੋ ਵਾਰ ਹਾਂ ਵਿਚ ਹੋ ਜਾਏ ਹਾਂ, ਨਾਂਹ ਦੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਸੱਜਣੋ ਮੇਰੀ ਮੰਨੋ ਗੱਲ, ਗਲਵਕੜੀ ਇਕ ਪਾਈਆ। ਪ੍ਰਭੂ ਜੁਗ ਜੁਗ ਕਰਦਾ ਛਲ ਵਲ, ਛਲਧਾਰੀ ਆਪ ਅਖਵਾਈਆ। ਵਸੇ ਨਿਹਚਲ ਧਾਮ ਅਟੱਲ, ਸਚਖੰਡ ਸੋਭਾ ਪਾਈਆ। ਰਵਿਆ ਜਲ ਥਲ, ਮਹੀਅਲ ਵਿਚ ਸਮਾਈਆ। ਇਕੋ ਮੰਗ ਮੰਗੋ ਪ੍ਰਭੂ ਵਿਛੋੜਾ ਹੋਵੇ ਘੜੀ ਨਾ ਪਲ, ਪਲਕਾਂ ਦੇ ਪਿਛੇ ਬਹਿ ਕੇ ਦਰਸ਼ਨ ਦੇਣਾ ਧੁਰ ਦੇ ਮਾਹੀਆ। ਤੂੰ ਸਾਡਾ ਮਾਲਕ ਹੋ ਕੇ ਆਤਮਾ ਵਿਚ ਜਾਈਂ ਰਲ, ਦੂਜਾ ਰੂਪ ਨਾ ਕੋਇ ਦਰਸਾਈਆ। ਕਿਸੇ ਕੰਮ ਨਹੀਂ ਆਉਣੀ ਕਾਇਆ ਮਾਟੀ ਖੱਲ, ਖ਼ਲਕ ਦੇ ਖ਼ਾਲਕ ਤੇਰਾ ਨੂਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਦਏ ਚੁਕਾਈਆ। ਨਾਰਦ ਕਹੇ ਜਨ ਭਗਤੋ ਮੈਂ ਪੁਰਾਣੀ ਵੇਖ ਲਈ ਚਿੱਠੀ, ਬਿਨਾ ਅੱਖਰਾਂ ਤੋਂ ਸੋਭਾ ਪਾਈਆ। ਉਹਦੀ ਇਬਾਰਤ ਇਤਨੀ ਮਿੱਠੀ,

ਜਿਸ ਦੀ ਮਿਠਾਸ ਸਕੇ ਨਾ ਕੋਇ ਸਮਝਾਈਆ। ਮੈਂ ਜਾਂ ਨਾਪਣ ਲੱਗਾ ਨਾ ਉਹ ਵੱਧ ਤੇ ਨਾ ਉਹ ਘੱਟ ਉਹਦੀ ਲੰਬਾਈ ਚੌੜਾਈ ਸਵਾ ਗਿਠੀ, ਮੇਰੂ ਡੰਡ ਤੋਂ ਪਰੇ ਆਪਣਾ ਆਪ ਸਮਝਾਈਆ। ਫੇਰ ਉਹ ਦੁਹੱਥੜ ਮਾਰ ਕੇ ਪਿਟੀ, ਪਟਨੇ ਵਾਲੇ ਅਗੇ ਵਾਸਤਾ ਪਾਈਆ। ਮੇਰੇ ਸਤਿਗੁਰ ਸ਼ਬਦ ਮੇਰੀ ਧਾਰ ਜਦ ਰਵ੍ਹੇ ਤੇ ਰਵ੍ਹੇ ਚਿੱਟੀ, ਕਾਲੀ ਸ਼ਾਹੀ ਨਾ ਕੋਇ ਚਤੁਰਾਈਆ। ਮੇਰੀ ਜਦੋਂ ਬਣੀ ਪਰਮਾਤਮਾ ਆਤਮਾ ਧਾਰ ਬਣਾਈ ਤੇ ਸ਼ਿਵ ਬਣਾਈ ਟਿਪੀ, ਹੋੜਾ ਪੁਰਖ ਅਕਾਲ ਸੋਭਾ ਪਾਈਆ। ਮੈਨੂੰ ਪਤਾ ਨਹੀਂ ਮੈਂ ਕਿਹੜੇ ਮੁਕਾਮ ਉਤੇ ਟਿਕੀ, ਮੇਰਾ ਗ੍ਰਹਿ ਵੇਖਣ ਕੋਇ ਨਾ ਆਈਆ। ਨਾਰਦ ਕਿਹਾ ਨਹੀਂ ਤੂੰ ਓਸ ਸਾਹਿਬ ਦੇ ਚਰਨਾਂ ਵਿਚ ਲਿਟੀ, ਜਿਥੇ ਲਿਟਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਜੇਠ ਮਹੀਨੇ ਯਾਰ, ਮਿਤ੍ਰਾ ਦੇ ਸਮਝਾਈਆ। ਮੈਂ ਚੜ੍ਹਦੇ ਲਹਿੰਦੇ ਦੱਖਣ ਪਹਾੜ ਪੁੱਛਿਆ ਨੌ ਖੰਡ ਸੱਤ ਦੀਪ ਦੱਸੋ ਕੁਛ ਵਿਚਾਰ, ਪੂਰਬ ਪੂਰਬ ਪੂਰਬ ਪੂਰਬ ਜੁਗ ਦਾ ਲੇਖਾ ਨਾਲ ਮਿਲਾਈਆ। ਸਾਰੇ ਰੋ ਰੋ ਕੇ ਕਰਨ ਲੱਗੇ ਪੁਕਾਰ, ਬਿਨ ਨੈਣਾਂ ਨੀਰ ਵਹਾਈਆ। ਨਾਲੇ ਕਹਿਣ ਉਹ ਮਾਲਕ ਬੇਐਬ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਜਿਸ ਦੇ ਸਭ ਕਿਛ ਅਖਤਿਆਰ, ਮੁਖ਼ਤਾਰਨਾਮੇ ਗੁਰ ਅਵਤਾਰ ਪੈਗ਼ੰਬਰਾਂ ਹੱਥ ਫੜਾਈਆ। ਜਿਸ ਨੇ ਪੇਸ਼ੀਨਗੋਈਆਂ ਵਿਚ ਕੀਤੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸਭ ਨੇ ਸੰਦੇਸਾ ਦਿਤਾ ਅੰਤ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਅਮਾਮ ਅਮਾਮਾ ਰੂਪ ਬਦਲਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣੇ ਸੱਚੀ ਸਰਕਾਰ, ਸਤਿਗੁਰ ਸ਼ਬਦ ਹੁਕਮ ਸੁਣਾਈਆ। ਸ਼ਹਿਨਸ਼ਾਹੀ ਸੰਮਤ ਦਸ ਜਨ ਭਗਤਾਂ ਪਾਵੇ ਸਾਰ, ਮਾਹਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ। ਜਿਸ ਭਾਂਡੇ ਘੜੇ ਬਣ ਠਠਿਆਰ, ਘੁਮਿਆਰ ਕੋਹਲੂ ਦਾ ਚੱਕੀ ਚੱਕ ਚਲਾਈਆ। ਉਹ ਅੰਦਰੋਂ ਬਾਹਰੋਂ ਦੁਰਮਤ ਮੈਲ ਦਏ ਉਤਾਰ, ਆਪਣੀ ਦਇਆ ਕਮਾਈਆ। ਜੇਠ ਕਹੇ ਨਾਰਦ ਜੀ ਉਸ ਨੇ ਮੇਰੇ ਨੌ ਜੇਠ ਨੂੰ ਕਰਨਾ ਵਿਹਾਰ, ਵਿਵਹਾਰੀ ਹੋ ਕੇ ਆਪਣੀ ਦਇਆ ਕਮਾਈਆ। ਜਿਨ੍ਹਾਂ ਗੁਰਮੁਖਾਂ ਦੇ ਸੀਸ ਬੱਧੀ ਦਸਤਾਰ, ਦਸਤ ਦਸਤ ਨਾਲ ਮਿਲਾਈਆ। ਯਾਰਾਂ ਦਾ ਬਣੇ ਯਾਰ, ਮਿਤ੍ਰਾਂ ਦਾ ਮਿਤ੍ਰ ਆਪ ਅਖਵਾਈਆ। ਜਿਹੜੇ ਭੁੱਲ ਗਏ ਉਹਨਾਂ ਨੂੰ ਆਪ ਕਰੇ ਨਿਮਸਕਾਰ, ਪ੍ਰੀਤੀ ਪ੍ਰੀਤਮ ਨਾ ਕਦੇ ਗਵਾਈਆ। ਇਹ ਖੇਲ ਸੱਚੀ ਸਰਕਾਰ, ਸਤਿਗੁਰ ਹੋ ਕੇ ਵੇਖ ਵਖਾਈਆ। ਗੁਰਮੁਖ ਦਵਾਰਾ ਕਰ ਰਿਹਾ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਲਹਿਣਾ ਤੇ ਲੇਖਾ ਨਾਲ ਰਵੀਦਾਸ ਚਮਿਆਰ, ਚਮਰੇਟੇ ਦੇਵੇ ਮਾਣ ਵਡਿਆਈਆ। ਜੋ ਪਾਨਹਾ ਗੰਢਦਾ ਤੇ ਹੁਣ ਹੋਵੇ ਸਾਂਢਣੀ ਦਾ ਅਸਵਾਰ, ਸਤਿਗੁਰ ਦੇਵੇ ਮਾਣ ਵਡਿਆਈਆ। ਪੰਚਮ ਪਿਆਰੇ ਪੰਚਮ ਕਰ ਪਿਆਰ, ਪੰਚਮ ਪੰਚਮ ਵਿਚ ਸਮਾਈਆ। ਪੰਜ ਦਰਬਾਰੀ ਹੋ ਕੇ ਆਵਣ ਖ਼ਬਰਦਾਰ, ਸਵਾਧਾਨੀ ਵਿਚ ਵਡਿਆਈਆ। ਪੰਚ ਲਿਖਾਰੀ ਹੱਥ ਕਲਮਾਂ ਕਮਰ ਬੱਧੀ ਹੋਵੇ ਕਟਾਰ, ਮਸਤਕ ਲਿਖਿਆ ਹੋਵੇ ਦਾਤਾਰ, ਦਾਤਾ ਇਕੋ ਸੀਸ ਨਿਵਾਈਆ। ਪਹਿਲੀ ਜੇਠ ਕਹੇ ਮੈਂ ਸੰਦੇਸ਼ਾ ਦੇਵਾਂ ਨੌ ਜੇਠ ਨੂੰ ਆਪਣੀ ਵਾਰ, ਵਾਰਤਾ ਨਾਲ ਸੁਣਾਈਆ। ਉਸ ਦਿਨ ਸੱਜਣਾ ਤੇਰੀ ਖ਼ੁਸ਼ੀ ਮਨਾਉਣਗੇ ਤੇਈ ਅਵਤਾਰ, ਪੈਗ਼ੰਬਰ ਗੁਰ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨਗੇ ਦੀਦਾਰ, ਦਰਸ ਪੇਖ ਪੇਖ ਧੁਰ ਦਾ ਰੰਗ ਚੜ੍ਹਾਈਆ। ਤੇਰਾ ਲੇਖ ਅਣਹੋਣਾ ਹੋਣਾ ਜਿਹੜਾ ਅਗੇ ਲਿਖਿਆ ਨਹੀਂ ਵਿਚ ਸੰਸਾਰ, ਕਲਮ ਭੱਜੇ ਚਾਈਂ ਚਾਈਂਆ। ਅੱਖਰ ਅੱਖਰ ਦਾ ਕਰਨ ਵਿਸਥਾਰ, ਅੱਖਰਾਂ ਅੱਖਰਾਂ ਨਾਲ ਵਡਿਆਈਆ।

ਨੌ ਜੇਠ ਕਹੇ ਮੈਂ ਵੀ ਓਸ ਸਾਹਿਬ ਨੂੰ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਅਪਰ ਅਪਾਰ, ਅਪਰੰਪਰ ਸਵਾਮੀ ਅੰਤਰਜਾਮੀ ਤੇਰੀ ਗਤ ਕਹਿਣ ਕਿਛ ਨਾ ਪਾਈਆ।

੨ ਜੇਠ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਰ ਸੰਗਤ ਦੇ ਬਾਹਰੋਂ ਖੇਤਾਂ ਵਿਚੋਂ ਸੇਵਾ ਕਰ ਕੇ ਆਉਣ ਸਮੇਂ

ਜੇਠ ਕਹੇ ਮੈਂ ਭਖਿਆ ਨਹੀਂ ਕਦੇ ਵਾਂਗ ਅਗਨੀ, ਲੂ ਲੋਆਂ ਪੁਰੀਆਂ ਨਾ ਕੋਇ ਵਖਾਈਆ। ਮੇਰਾ ਖੇਲ ਹੋਇਆ ਧਰਮ ਧਾਰ ਦਾ ਸਗਲੀ, ਸਗਲ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਿਆਂ ਜਣਾਈਆ। ਮੇਰੇ ਵਿਚ ਪਰਮ ਪੁਰਖ ਅਕਾਲ ਦੀ ਜੋਤ ਜਗਣੀ, ਜਗਤ ਜਹਾਨ ਦਿਆਂ ਸਮਝਾਈਆ। ਖ਼ੁਸ਼ੀਆਂ ਵਿਚ ਭਗਤਾਂ ਸੁਰਤੀ ਮਗਨੀ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਜਿਸ ਲੇਖਾ ਚੁਕਾਉਣਾ ਤਨ ਵਜੂਦ ਬਦਨੀ, ਤਤਾਂ ਕਰੇ ਸਫ਼ਾਈਆ। ਭੇਵ ਚੁਕਾ ਕੇ ਆਅਲਾ ਅਦਨੀ, ਊਚਾਂ ਨੀਚਾਂ ਰੰਗ ਰੰਗਾਈਆ। ਆਤਮ ਧਾਰ ਬਣਾ ਕੇ ਸਾਚੀ ਸੱਜਨੀ, ਸਾਜਣ ਹੋ ਕੇ ਵੇਖ ਵਖਾਈਆ। ਜਿਸ ਦੀ ਇਕੋ ਪ੍ਰੇਮ ਪ੍ਰੀਤੀ ਬੱਝਣੀ, ਬਾਜਾਂ ਵਾਲਾ ਗੋਬਿੰਦ ਨਾਲ ਮਿਲਾਈਆ। ਜਨ ਭਗਤਾਂ ਧੂੜ ਕਰਾਏ ਆਪਣੇ ਮਜਨੀ, ਸਤਿ ਸਰੋਵਰ ਇਸ਼ਨਾਨ ਇਕ ਵਖਾਈਆ। ਪਿੱਠ ਰਹਿਣ ਦੇਵੇ ਨਾ ਕਿਸੇ ਨਗਨੀ, ਓਢਣ ਸੀਸ ਨਾਮ ਰਖਾਈਆ। ਜਿਸ ਦੀ ਕਲਾ ਧਾਰ ਵਧਣੀ, ਕਲਕਾਤੀ ਕਰੇ ਸਫ਼ਾਈਆ। ਨਿਰਗੁਣ ਧਾਰ ਸਰਗੁਣ ਜਿਸ ਨੇ ਚੋਲੀ ਰੰਗਣੀ, ਰੰਗਤ ਧੁਰ ਦਾ ਨਾਮ ਰੰਗਾਈਆ। ਸ਼ਰਅ ਦੀਨ ਮਜ਼੍ਹਬ ਮੇਟ ਕੇ ਹੱਦਨੀ, ਹਦੂਦ ਇਕੋ ਇਕ ਵਖਾਈਆ। ਜਿਸ ਭਗਤਾਂ ਆਤਮ ਚੁਰਾਸੀ ਵਿਚੋਂ ਲੱਭਣੀ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਉਸ ਦਾ ਖੇਲ ਵੇਖੋ ਸਬੱਬਨੀ, ਸਾਹਿਬ ਕੀ ਆਪਣੀ ਕਲ ਵਰਤਾਈਆ। ਜਿਸ ਦੂਈ ਦਵੈਤ ਹਰ ਹਿਰਦੇ ਅੰਦਰੋਂ ਕੱਢਣੀ, ਤਨ ਵਜੂਦਾਂ ਕਰੇ ਸਫ਼ਾਈਆ। ਦੀਨ ਮਜ਼੍ਹਬ ਦੀ ਧਾਰਾ ਛਡਣੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਸਾਚਾ ਕਾਅਬਾ ਕਰਾ ਕੇ ਹੱਜਨੀ, ਹਕੀਕਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਜੇਠ ਕਹੇ ਮੈਂ ਅਗਨੀ ਵਾਂਗ ਨਹੀਂ ਤਪਦਾ, ਤਪਸ਼ ਜਗਤ ਨਾ ਕੋਇ ਜਣਾਈਆ। ਮੈਂ ਇਕੋ ਪ੍ਰਭੂ ਨੂੰ ਜਪਦਾ, ਦੂਸਰ ਓਟ ਨਾ ਕੋਇ ਤਕਾਈਆ। ਮੇਰਾ ਖੇਲ ਨਹੀਂ ਕੋਈ ਮਾਇਆ ਡਸਣੀ ਸੱਪ ਦਾ, ਵਿਖ ਵਿਸ਼ ਨਾ ਕੋਇ ਭਰਾਈਆ। ਮੇਰਾ ਲਹਿਣਾ ਦੇਣਾ ਪਰਮੇਸ਼ਵਰ ਪਤ ਦਾ, ਪਾਰਬ੍ਰਹਮ ਜੋ ਹੋਏ ਸਹਾਈਆ। ਮੇਰਾ ਨਾਤਾ ਵੇਖੋ ਸਤਿ ਦਾ, ਸਤਿ ਸਚ ਹੋਏ ਕੁੜਮਾਈਆ। ਮੈਂ ਭੇਵ ਖੁਲਾਵਾਂ ਬ੍ਰਹਮ ਮਤ ਦਾ, ਮਤਾ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜਨ ਭਗਤਾਂ ਸਿਰ ਆਪਣਾ ਹੱਥ ਰੱਖਦਾ, ਰੱਖਕ ਹੋ ਕੇ ਸੇਵ ਕਮਾਈਆ।

੪ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸੁਭਾਗਵੰਤੀ ਦੇ ਗ੍ਰਹਿ

ਚਾਰ ਜੇਠ ਕਹੇ ਮੈਨੂੰ ਆਉਂਦੀ ਹਾਸੀ, ਹੱਸ ਹੱਸ ਹੱਸ ਖ਼ੁਸ਼ੀ ਬਣਾਈਆ। ਜੋ ਮੈਂ ਸੰਦੇਸ਼ਾ ਸੁਣਿਆ ਪਹਿਲੋਂ ਸਾਲ ਤਰਿਆਸੀ, ਉਨੀ ਸੌ ਅਠਤਾਲੀ ਬਿਕ੍ਰਮੀ ਨਾਲ ਮਿਲਾਈਆ। ਮੰਡਲ ਮੰਡਪ ਪਾਉਂਦੇ ਵੇਖੇ ਰਾਸੀ, ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਖ਼ੁਸ਼ੀਆਂ ਢੋਲੇ ਗਾਈਆ। ਦੇਵਤ ਸੁਰ ਗਾਉਂਦੇ ਬਿਨਾ ਸਵਾਸ ਸਵਾਸੀ, ਬਿਨ ਰਸਨਾ ਜਿਹਵਾ ਸਿਫ਼ਤ ਸਲਾਹੀਆ। ਸਤਿਗੁਰ ਸ਼ਬਦ ਸੰਦੇਸ਼ਾ ਦੇਵੇ ਕੀ ਖੇਲ ਖੇਲੇ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦਾ ਇਕੋ ਨੂਰ ਹੋਵੇ ਪ੍ਰਕਾਸ਼ੀ, ਜੋਤੀ ਜਾਤਾ ਡਗਮਗਾਈਆ। ਨਿਰਗੁਣ ਧਾਰ ਲਾਹੇ ਉਦਾਸੀ, ਚਿੰਤਾ ਸੰਤ ਭਗਤ ਹਟਾਈਆ। ਪ੍ਰਗਟ ਹੋਏ ਘਨਕਪੁਰ ਵਾਸੀ, ਪੰਚਮ ਜੇਠ ਵੱਜੇ ਵਧਾਈਆ। ਜਿਸ ਸ਼ਰਅ ਦੀ ਕੱਟਣੀ ਫਾਸੀ, ਬੰਧਨ ਮਜ਼੍ਹਬਾਂ ਦਏ ਤੁੜਾਈਆ। ਜਾਤਾਂ ਪਾਤਾਂ ਵਿਚੋਂ ਕਰੇ ਖੁਲਾਸੀ, ਆਤਮ ਬ੍ਰਹਮ ਇਕ ਸਮਝਾਈਆ। ਸਤਿ ਦਾ ਸਚ ਹੋਵੇ ਵਿਸ਼ਵਾਸੀ, ਵਿਸ਼ਾ ਵਿਸ਼ਵ ਧਰਮ ਧਾਰ ਦ੍ਰਿੜਾਈਆ। ਲੇਖਾ ਜਣਾ ਦਿਵਸ ਮਾਸੀ, ਬਰਸ ਬਰਖਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਚਾਰ ਜੇਠ ਕਹੇ ਮੈਂ ਸੁਣਦਾ ਰਿਹਾ ਸ਼ਬਦੀ ਸ਼ਬਦ ਤਰਾਨੀ, ਤੁਰੀਆ ਤੋਂ ਬਾਹਰ ਵੱਜੇ ਵਧਾਈਆ। ਕੀ ਖੇਲ ਕਰੇ ਸ੍ਰੀ ਭਗਵਾਨੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਸੁਣਾਈਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਪਹਿਚਾਨੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤਨ ਵਜੂਦ ਪਹਿਰ ਕੇ ਬਾਣੀ, ਬਾਵਨ ਦਾ ਲੇਖਾ ਪੂਰ ਕਰਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਨਿਰਗੁਣ ਸਰਗੁਣ ਹੋ ਪ੍ਰਧਾਨੀ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਤਨ ਵਜੂਦ ਘਰ ਨਿਸ਼ਾਨੀ, ਨਾਮ ਨਿਸ਼ਾਨੇ ਜਗਤ ਵਖਾਈਆ। ਸ਼ੇਰ ਸ਼ੇਰ ਰੂਪ ਬਲੀ ਬਲਵਾਨੀ, ਮਹਾਬਲੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਚਾਰ ਜੇਠ ਕਹੇ ਮੈਂ ਵੇਖਦਾ ਰਿਹਾ ਚਮਤਕਾਰ, ਬਿਨ ਨੈਣਾਂ ਨੈਣ ਉਠਾਈਆ। ਜ਼ਿਮੀਂ ਅਸਮਾਨ ਰਹੇ ਪੁਕਾਰ, ਲੋਕ ਪ੍ਰਲੋਕ ਢੋਲੇ ਗਾਈਆ। ਕੀ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਜੋਤੀ ਜਾਤੇ ਕੰਤ ਭਤਾਰ, ਨੂਰ ਨੁਰਾਨੇ ਤੇਰੀ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਕਰਦੇ ਗਏ ਇੰਤਜ਼ਾਰ, ਭਵਿਖਤਾਂ ਵਿਚ ਤੇਰੀ ਓਟ ਤਕਾਈਆ। ਤੇਰਾ ਨੂਰ ਕਲ ਕਲਕੀ ਅਵਤਾਰ, ਨਿਹਕਲੰਕਾ ਡੰਕ ਕਰੇ ਸ਼ਨਵਾਈਆ। ਅਮਾਮ ਅਮਾਮਾਂ ਨੂਰ ਹੋਵੇ ਉਜਿਆਰ, ਅੱਲਾ ਬੇਪਰਵਾਹ ਤੇਰੇ ਹੱਥ ਵਡਿਆਈਆ। ਪੰਚਮ ਜੇਠ ਹੋਵੇ ਉਜਿਆਰ, ਲੋਕਮਾਤ ਖ਼ੁਸ਼ੀ ਬਣਾਈਆ। ਤੀਸ ਤੀਸ ਦਾ ਤੇਰਾ ਅਧਾਰ, ਬਤੀਸ ਲੇਖਾ ਲੇਖੇ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਚਾਰ ਜੇਠ ਕਹੇ ਮੈਂ ਸੁਨੇਹੁੜਾ ਦਿਤਾ ਪੰਚਮ ਪ੍ਰਵਿਸ਼ਟੇ, ਖ਼ੁਸ਼ੀਆਂ ਨਾਲ ਜਣਾਈਆ। ਉਠ ਮਿਤ੍ਰਾ ਆਪਣੀ ਖੋਲ ਦ੍ਰਿਸ਼ਟੇ, ਦ੍ਰਿਸ਼ਟਾਂਤ ਦੇਣ ਦੀ ਲੋੜ ਰਹੇ ਨਾ ਰਾਈਆ। ਵੇਖ ਨੂਰ ਨੁਰਾਨਾ ਸ੍ਰੀ ਭਗਵਾਨਾ ਇਕੋ ਇਸ਼ਟੇ, ਇਸ਼ਟ ਦੇਵ ਇਕ ਅਖਵਾਈਆ। ਜਿਸ ਦਾ ਲੇਖਾ ਲਹਿਣਾ ਨਹੀਂ ਟਾਂਕ ਜਿਸਤੇ, ਮਾਨਵ ਜ਼ਾਤੀ ਆਤਮ ਪਰਮਾਤਮ ਸੰਗ ਬਣਾਈਆ। ਜਨ ਭਗਤਾਂ ਪੂਰੇ ਕਰੇ

ਨਿਸਚੇ, ਨਿਹਚਲ ਧਾਮ ਦਏ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਜਿਸ ਦੇ, ਸੋ ਪੁਰਖ ਅਕਾਲਾ ਦੀਨ ਦਿਆਲਾ ਆਏ ਧੁਰ ਦਾ ਮਾਹੀਆ। ਤੂੰ ਚਰਨ ਚੁੰਮਣੇ ਪਿਆਰੇ ਮਿਤ ਦੇ, ਬਿਨ ਰਸਨਾ ਰਸਨ ਛੁਹਾਈਆ। ਜਿਸ ਦੇ ਲੇਖੇ ਲਹਿਣੇ ਦੇਣੇ ਮਨੀ ਸਿੰਘ ਵਾਲੀ ਹਿੱਤ ਦੇ, ਹਿਤਕਾਰੀ ਹੋ ਕੇ ਵੇਖੇ ਚਾਈਂ ਚਾਈਂਆ। ਜਿਸ ਖੇਲ ਮੁਕਾਉਣੇ ਪੱਥਰ ਇੱਟ ਦੇ, ਝਗੜੇ ਤਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਚਾਰ ਜੇਠ ਕਹੇ ਮੈਂ ਕਿਹਾ ਪੰਚਮ ਜੇਠ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਤੇਰਾ ਮਹਿਬੂਬ ਮਾਹੀ ਆਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਓਟ ਤਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਹੋ ਉਜਿਆਰ, ਨਿਰਗੁਣ ਨਿਰਾਕਾਰ ਨਿਰੰਕਾਰ ਆਪਣਾ ਵੇਸ ਵਟਾਈਆ। ਤਤ ਵਜੂਦ ਕਰ ਕੇ ਤਨ ਸ਼ਿੰਗਾਰ, ਖੇਲੇ ਖੇਲ ਅਗੰਮ ਅਥਾਹੀਆ। ਤੂੰ ਉਸ ਨੂੰ ਪ੍ਰੀਤਮ ਕਹਿ ਕੇ ਕਰੀਂ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਖ਼ੁਸ਼ੀ ਮਨਾਵੀਂ ਕਰ ਦੀਦਾਰ, ਨੇਤਰ ਲੋਚਨ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਲੇਖੇ ਵਿਚੋਂ ਪ੍ਰਗਟਾਈਆ। ਪੰਚਮ ਜੇਠ ਕਹੇ ਮੈਂ ਮਾਤਲੋਕ ਆ ਗਿਆ ਭੱਜਾ, ਜਗਤ ਜਹਾਨ ਪੰਧ ਮੁਕਾਈਆ। ਸਤਿ ਧਾਰ ਪਵਿਤ੍ਰ ਵੇਖੀ ਜਗ੍ਹਾ, ਆਪ ਆਪਣੀ ਅੱਖ ਖੁਲਾਈਆ। ਜਿਥੇ ਜੋਤ ਨੂਰ ਚਮਕਿਆ ਬਗਾ, ਨੂਰ ਨੁਰਾਨਾ ਡਗਮਗਾਈਆ। ਮੈਨੂੰ ਭੁੱਲ ਗਿਆ ਪਿਛਾ ਅਗਾ, ਅਗੇ ਸੁਧ ਰਹੀ ਨਾ ਰਾਈਆ। ਮੈਂ ਬੋਲਣ ਲੱਗਾ ਬਿਨਾ ਲਬਾਂ, ਮੁਖ ਬੋਲ ਨਾ ਕੁਛ ਸੁਣਾਈਆ। ਫੇਰ ਸੁਣਿਆ ਅਨਾਦੀ ਨੱਦਾ, ਧੁਨ ਅਗੰਮ ਅਥਾਹੀਆ। ਪੰਚਮ ਜੇਠ ਤੈਨੂੰ ਦੇਵਾਂ ਸੱਦਾ, ਸੰਦੇਸ਼ਾ ਇਕ ਸੁਣਾਈਆ। ਤੀਸ ਤੀਸ ਦੀ ਧਾਰ ਗੋਬਿੰਦ ਆਵੇ ਚਰਨ ਉਠਾਵੇ ਸੱਜਾ, ਆਪਣਾ ਪੰਧ ਮੁਕਾਈਆ। ਜਿਸ ਦੇ ਨਾਲ ਪ੍ਰਭੂ ਵਧਣਾ ਅਗਾ, ਭੇਵ ਅਭੇਦ ਰਹੇ ਨਾ ਰਾਈਆ। ਸਤਿ ਸਚ ਦਾ ਇਕੋ ਹੋਵੇ ਪਦਾ, ਪਤਿਪਰਮੇਸ਼ਵਰ ਹੋ ਕੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਸੁਣਿਆ ਸ਼ਬਦ ਅਥਾਹ, ਬੇਪਰਵਾਹ ਦਿਤਾ ਸੁਣਾਈਆ। ਬਿਕ੍ਰਮੀ ਉਨੀ ਸੌ ਸੱਤਰ ਦਾ ਤੱਕ ਰਾਹ, ਬਿਨ ਨੈਣਾਂ ਨੈਣ ਉਠਾਈਆ। ਗੋਬਿੰਦ ਵੇਸ ਆਵੇ ਵਟਾ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਪੰਜ ਤਤ ਤਤ ਕਰ ਰੁਸ਼ਨਾ, ਤਨ ਵਜੂਦ ਸੋਭਾ ਪਾਈਆ। ਪੂਰਨ ਪੂਰਨ ਨਾਮ ਧਰਾ, ਪਰਮ ਪੁਰਖ ਇਕੋ ਓਟ ਰਖਾਈਆ। ਦੀਨ ਦਿਆਲਾ ਖੇਲੇ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਤਨ ਵਜੂਦ ਚੋਲਾ ਤਤਾਂ ਵਾਲਾ ਤਜਾ, ਬਾਵਨ ਬਾਵਨ ਸੰਗ ਕਰਾਈਆ। ਜੋਤੀ ਜਾਤਾ ਹੋ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਦੋ ਹਜ਼ਾਰ ਬਿਕ੍ਰਮੀ ਆਪਣਾ ਖੇਲ ਖਿਲਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਗੋਬਿੰਦ ਤਨ ਵਜੂਦ ਨਗਰ ਸੁਹਾ, ਸੰਬਲ ਆਪਣੀ ਨਗਰੀ ਵਡਿਆਈਆ। ਜੋਤੀ ਨੂਰ ਕਰ ਰੁਸ਼ਨਾ, ਨਵ ਸੱਤ ਡਗਮਗਾਈਆ। ਉਨੀ ਸੌ ਅਠਤਾਲੀ ਬਿਕ੍ਰਮੀ ਯਾਦ ਕਰਾ, ਪੰਚਮ ਜੇਠ ਸੀਸ ਝੁਕਾਈਆ। ਤਾਬੋ ਜਵੰਦ ਸਿੰਘ ਮਾਣ ਦਵਾ, ਨਾਤਾ ਜਗਤ ਵਾਲਾ ਸਮਝਾਈਆ। ਉਨੀ ਸੌ ਸੱਤਰ ਬਿਕ੍ਰਮੀ ਪਰਦਾ ਪਰਦਿਆਂ ਵਿਚ ਰਖਾ, ਪਾਰਬ੍ਰਹਮ ਪ੍ਰਭ ਆਪਣਾ ਖੇਲ

ਖਿਲਾਈਆ। ਪਾਲ ਸਿੰਘ ਬਿਸ਼ਨ ਕੌਰ ਰੰਗ ਚੜ੍ਹਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਗੁਰ ਤੇਗ਼ ਬਹਾਦਰ ਲਹਿਣਾ ਦੇਣਾ ਝੋਲੀ ਪਾ, ਪੂਰਬ ਲੇਖਾ ਪੂਰ ਕਰਾਈਆ। ਤਿਸ ਦਾ ਵਕਤ ਸੁਹੰਜਣਾ ਗਿਆ ਆ, ਪਿਛਲਾ ਪੰਧ ਮੁਕਾਈਆ। ਸੰਮਤ ਸ਼ਹਿਨਸ਼ਾਹੀ ਦਸ ਰਾਹ ਰਿਹਾ ਤਕਾ, ਵੀਹ ਸੌ ਇਕੱਤੀ ਬਿਕ੍ਰਮੀ ਅੱਖ ਉਠਾਈਆ। ਪੰਚਮ ਜੇਠ ਕਹੇ ਮੈਨੂੰ ਨਿਰਗੁਣ ਸਰਗੁਣ ਦੋਹਾਂ ਨੂੰ ਮਿਲ ਕੇ ਚੜ੍ਹਿਆ ਅਗੰਮਾ ਚਾਅ, ਚਾਓ ਘਨੇਰਾ ਇਕ ਰਖਾਈਆ। ਖ਼ੁਸ਼ੀਆਂ ਵਿਚ ਕਹਾਂ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਨਿਮਸਕਾਰ ਕਰ ਕੇ ਸੀਸ ਦਿਆਂ ਝੁਕਾ, ਡੰਡਾਵਤ ਬੰਦਨਾ ਸਜਦਾ ਇਕੋ ਦਰ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਅਗੇ ਕਰਦੇ ਦੁਆ, ਦੋਏ ਜੋੜ ਵਾਸਤਾ ਪਾਈਆ। ਉਹ ਮੇਰਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਪਾਤਸ਼ਾਹ ਨੂਰ ਅਲਾਹੀਆ। ਪੰਚਮ ਜੇਠ ਕਹੇ ਜਿਸ ਜਗਤ ਜਹਾਨ ਖੇਲ ਦੇਣਾ ਬਦਲਾ, ਬਦਲੀ ਦੀਨ ਦੁਨੀ ਕਰਾਈਆ। ਜਨ ਭਗਤਾਂ ਨੈਣਾਂ ਕਜਲਾ ਪਾ, ਅੱਖ ਅੱਖ ਵਿਚੋਂ ਬਦਲਾਈਆ। ਲਾਲ ਰੰਗ ਨਿਸ਼ਾਨ ਫੜਾ, ਇਸ਼ਾਰੇ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਜਾਣੇ ਕੋਇ ਨਾ, ਜਾਨਣਹਾਰ ਇਕ ਅਖਵਾਈਆ।