੫ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸਲੀਮਪੁਰ ਜ਼ਿਲਾ ਹੁਸ਼ਿਆਰਪੁਰ ਅਰਜਨ ਸਿੰਘ ਦੇ ਗ੍ਰਹਿ
ਪੰਚਮ ਜੇਠ ਕਹੇ ਮੇਰੇ ਵਡ ਵਡ ਭਾਗੇ, ਮਿਲੇ ਲੋਕਮਾਤ ਮਾਤ ਵਡਿਆਈਆ। ਕਿਰਪਾ ਕਰੇ ਮੇਰਾ ਸਾਹਿਬ ਕੰਤ ਸੁਹਾਗੇ, ਹਰਿ ਕਰਤਾ ਧੁਰਦਰਗਾਹੀਆ। ਮੈਂ ਸ਼ਬਦ ਸੰਦੇਸ਼ ਸੁਣਾਂ ਅਨੁਰਾਗੇ, ਬਿਨ ਸਰਵਣਾਂ ਵੱਜੇ ਵਧਾਈਆ। ਮੇਰਾ ਅੰਤਸ਼ਕਰਨ ਜਾਗੇ, ਆਲਸ ਨਿੰਦਰਾ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਆਪਣੇ ਪੂਰੇ ਕਰੇ ਵਾਅਦੇ, ਵਾਹਿਦ ਅੱਲਾ ਬੇਪਰਵਾਹ ਆਪਣਾ ਰੰਗ ਰੰਗਾਈਆ। ਬਿਨਾ ਆਵਾਜ਼ ਸੁਣੇ ਅਨਾਦੇ, ਅਨਾਦੀ ਧੁਨ ਪ੍ਰਗਟਾਈਆ। ਭੇਵ ਖੁਲ੍ਹਿਆ ਬੋਧ ਅਗਾਧੇ, ਬੁੱਧੀ ਤੋਂ ਪਰੇ ਦਿਤਾ ਸਮਝਾਈਆ। ਪੰਚਮ ਜੇਠ ਕਹੇ ਮੈਂ ਸਚ ਸਰਨਾਈ ਗਿਆ ਲਾਗੇ, ਬਿਨ ਚਰਨਾਂ ਚਰਨ ਧੂੜ ਖ਼ਾਕ ਰਮਾਈਆ। ਨਾਲ ਸੁਣੀ ਸਿਤਾਰ ਬਿਨਾ ਨਾਨਕ ਬਾਬੇ, ਰਬੀਉਲ ਸਾਨੀ ਦਏ ਵਡਿਆਈਆ। ਜੋ ਇਸ਼ਾਰਾ ਕੀਤਾ ਵਿਚ ਬਗ਼ਦਾਦੇ, ਬਗ਼ਲਗੀਰ ਹੋ ਕੇ ਗਿਆ ਸੁਣਾਈਆ। ਸਦੀ ਚੌਧਵੀਂ ਖੇਲੇ ਖੇਲ ਪੁਰਖ ਅਕਾਲਾ ਦੇਸ ਮਾਝੇ, ਜੋਤੀ ਜਾਤਾ ਨੂਰ ਅਲਾਹੀਆ। ਜਿਸ ਨੇ ਆਤਮ ਧਾਰ ਜੀਵ ਜੰਤ ਬਣਾਉਣੇ ਸਾਂਝੇ, ਸਗਲਾ ਸੰਗ ਰਖਾਈਆ। ਜਨ ਭਗਤ ਸੁਹੇਲੇ ਵਿਛੋੜੇ ਵਿਚ ਰਹਿਣ ਨਾ ਵਾਂਝੇ, ਆਤਮ ਪਰਮਾਤਮ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਪੰਚਮ ਜੇਠ ਕਹੇ ਮੇਰੀ ਨਮੋ ਨਮੋ ਡੰਡਾਵਤ, ਬੰਦਨਾ ਸਜਦਿਆਂ ਵਿਚ ਸੀਸ ਨਿਵਾਈਆ। ਮੇਰਾ ਮਿਹਰਵਾਨਾ ਸ੍ਰੀ ਭਗਵਾਨਾ ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵੇ ਦਾਅਵਤ, ਸੰਦੇਸ਼ਾ ਸ਼ਬਦ ਸ਼ਬਦ ਸ਼ਨਵਾਈਆ। ਧਰਮ ਦੀ ਧਾਰ ਲਓ ਅਮਾਨਤ, ਵਸਤ ਅਮੋਲਕ ਅਗੰਮ ਵਰਤਾਈਆ। ਮੇਰਾ ਨੂਰ ਜ਼ਹੂਰ ਤੱਕੋ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਆਪਣੇ ਪਿਆਰ ਦੀ ਦਸਤ ਬਦਸਤ ਲਓ ਅਮਾਨਤ, ਨਿਰਗੁਣ ਹੋ ਕੇ ਝੋਲੀ ਆਪ
ਭਰਾਈਆ। ਕਲਜੁਗ ਜੀਵ ਵੇਖੋ ਅਣਜਾਣਤ, ਬੁਧੀ ਚਲੇ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਨੂਰੀ ਚੰਦ ਨਾ ਕੋਇ ਰਖਾਈਆ। ਦੀਨ ਦੁਨੀ ਹੋਈ ਅਣਜਾਣਤ, ਭੇਵ ਨਾ ਕੋਇ ਖੁਲਾਈਆ। ਅਕਲ ਚਲੇ ਨਾ ਕੋਇ ਲਿਆਕਤ, ਪਰਦਾ ਸਕੇ ਨਾ ਕੋਇ ਉਠਾਈਆ। ਆਤਮ ਪਰਮਾਤਮ ਬਣੇ ਨਾ ਕੋਇ ਰਫ਼ਾਕਤ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਧੁਰ ਸੰਦੇਸ਼ ਅਗੰਮਾ ਦੱਸਦਾ, ਭੇਵ ਅਭੇਦਾ ਦਿਆਂ ਖੁਲਾਈਆ। ਪ੍ਰਕਾਸ਼ ਤੱਕ ਅਲਖਣਾ ਅਲਖ ਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਲਹਿਣਾ ਰਹਿਣਾ ਨਹੀਂ ਕਿਸੇ ਦੇ ਵਸ ਦਾ, ਕੁਦਰਤ ਦਾ ਕਾਦਰ ਕਰਤਾ ਆਪਣਾ ਹੁਕਮ ਵਰਤਾਈਆ। ਮਾਣ ਰਹਿਣਾ ਨਹੀਂ ਕੋਈ ਰਸਨਾ ਰਸ ਦਾ, ਜਿਹਵਾ ਚਲੇ ਨਾ ਕੋਇ ਚਤੁਰਾਈਆ। ਪ੍ਰਕਾਸ਼ ਦਿਸੇ ਨਾ ਕਿਸੇ ਅੱਖ ਦਾ, ਨਿਜ ਲੋਚਨ ਨੈਣ ਨਾ ਕੋਇ ਖੁਲਾਈਆ। ਬਿਨਾ ਭਗਤਾਂ ਪ੍ਰਭੂ ਪੈਜ ਕੋਈ ਨਾ ਰੱਖਦਾ, ਹੋਏ ਨਾ ਕੋਇ ਸਹਾਈਆ। ਮੈਂ ਕਲਜੁਗ ਤੱਕਿਆ ਪਿਆਸਾ ਫਿਰੇ ਦੀਨ ਦੁਨੀ ਦੀ ਰੱਤ ਦਾ, ਭੱਜੇ ਵਾਹੋ ਦਾਹੀਆ। ਜਿਸ ਝਗੜਾ ਪਾਉਣਾ ਮਨ ਮਤ ਦਾ, ਗੁਰਮਤ ਅੰਦਰੋਂ ਬਾਹਰ ਕਢਾਈਆ। ਨਿਸ਼ਾਨ ਰਹਿਣ ਨਹੀਂ ਦੇਣਾ ਸਤਿ ਦਾ, ਸਚ ਵਿਚ ਨਾ ਕੋਇ ਸਮਾਈਆ। ਜਗਤ ਜਹਾਨ ਹੋਵੇ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਾਣ ਰਹੇ ਕਿਸੇ ਨਾ ਜਪ ਦਾ, ਜਗ ਜੀਵਣ ਦਾਤਾ ਕੀ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਵਕਤ ਜਾਂਦਾ ਟੱਪਦਾ, ਬੀਸਵੀਂ ਆਪਣੀ ਲਏ ਅੰਗੜਾਈਆ। ਹਜ਼ਰਤ ਮੁਹੰਮਦ ਉਠ ਉਠ ਨੱਠਦਾ, ਚਾਰੇ ਯਾਰਾਂ ਸੰਗ ਰਖਾਈਆ। ਈਸਾ ਕਹੇ ਮੇਰਾ ਮਾਲਕ ਖ਼ਾਲਕ ਲੇਖਾ ਜਾਣੇ ਘਟ ਘਟ ਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਦਾ ਖੇਲ ਬਾਜ਼ੀਗਰ ਨੱਟ ਦਾ, ਸਵਾਂਗੀ ਆਪਣਾ ਸਵਾਂਗ ਬਦਲਾਈਆ। ਜਿਸ ਦੀ ਸਰਨ ਸਰਨਾਈ ਦੋ ਜਹਾਨ ਢਠਦਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਬਣਿਆ ਨਹੀਂ ਕਿਸੇ ਹੱਡ ਮਾਸ ਨਾੜੀ ਰੱਤ ਦਾ, ਕਾਮਨੀ ਕਾਮ ਨਾ ਕੋਇ ਚਤੁਰਾਈਆ। ਉਹ ਮਾਲਕ ਦਿਸੇ ਬ੍ਰਹਮ ਮਤ ਦਾ, ਪਾਰਬ੍ਰਹਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਜੇਠ ਕਹੇ ਮੈਂ ਖ਼ੁਸ਼ੀਆਂ ਵਿਚ ਗਾਵਾਂ ਤਰਾਨਾ, ਤੁਰੀਆ ਤੋਂ ਬਾਹਰ ਸੁਣਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਹੋ ਕੇ ਦਏ ਵਡਿਆਈਆ। ਮੈਂ ਉਸ ਦਾ ਨੱਢਾ ਬਾਲਾ ਬਾਲ ਅੰਞਾਣਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਖ਼ਾਲੀ ਝੋਲੀ ਮੰਗਾਂ ਦਾਨਾ, ਦਾਤੇ ਵਸਤ ਸਚ ਦੇਣੀ ਵਰਤਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਤੇਰਾ ਲੇਖਾ ਦੋ ਜਹਾਨਾਂ, ਪੁਰੀ ਲੋਅ ਬ੍ਰਹਿਮੰਡ ਖੰਡ ਸੀਸ ਨਿਵਾਈਆ। ਤੂੰ ਨਿਰਗੁਣ ਸਰਗੁਣ ਨਿਗਾਹਬਾਨਾ, ਨਿਰਵੈਰ ਪੁਰਖ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨਾ, ਸਤਿਜੁਗ ਸਚ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਗਿਆਨਾ, ਅੰਧ ਅੰਧੇਰਾ ਦੇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਲੇਖਾ ਹੋਵੇ ਜੀਵ ਜਹਾਨਾ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਤੂੰ ਆਤਮ ਪਰਮਾਤਮ ਪਰਮ ਪੁਰਖ ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਹ ਸ਼ਹਾਨਾ, ਪਾਰਬ੍ਰਹਮ ਬ੍ਰਹਮ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਆਪ ਮਿਲਾਈਆ। ਪੰਚਮ ਜੇਠ ਕਹੇ ਮੇਰਾ ਹੋਇਆ
ਵਕਤ ਸੁਹੰਜਣਾ, ਪ੍ਰਭ ਸੋਹਣੀ ਦਿਤੀ ਵਡਿਆਈਆ। ਪ੍ਰਕਾਸ਼ ਕੀਤਾ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਸਾਚੇ ਨਾਮ ਦਾ ਪਾ ਕੇ ਅੰਜਣਾ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਬਣ ਕੇ ਸੱਜਣਾ, ਸੱਜਣ ਮੀਤ ਇਕ ਅਖਵਾਈਆ। ਜਿਸ ਦਾ ਇਕੋ ਦੀਪਕ ਜੋਤੀ ਜਗਣਾ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਜਿਸ ਦਾ ਇਕੋ ਵੱਜੇ ਨਦਨਾ, ਅਨਾਦੀ ਧੁਨ ਦਏ ਪ੍ਰਗਟਾਈਆ। ਜਿਸ ਭਗਤਾਂ ਪਰਦਾ ਕੱਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਜਨਣੀ ਕੁੱਖ ਵਿਚੋਂ ਕਦੇ ਨਹੀਂ ਜੰਮਣਾ, ਜੋਤੀ ਜਾਤਾ ਨੂਰ ਅਲਾਹੀਆ। ਉਹ ਖੇਲੇ ਖੇਲ ਅਗੰਮ ਅਗੰਮਣਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਸਮਝਾਈਆ। ਪੰਚਮ ਜੇਠ ਕਹੇ ਮੇਰਾ ਮਾਲਕ ਸਚ ਸਵਾਮੀ, ਸਾਹਿਬ ਸਤਿਗੁਰ ਇਕ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਸ਼ਾਹੋ ਭੂਪ ਬਣ ਸੁਲਤਾਨੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਜਿਸ ਦਾ ਲੇਖਾ ਦੋ ਜਹਾਨੀ, ਦੋਹਰੀ ਆਪਣੀ ਵੰਡ ਵੰਡਾਈਆ। ਵੇਖਣਹਾਰਾ ਜੀਵ ਪ੍ਰਾਣੀ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦੀ ਮੰਜ਼ਲ ਇਕ ਰੁਹਾਨੀ, ਰੂਹ ਬੁੱਤ ਤੋਂ ਬਾਹਰ ਦਏ ਸਮਝਾਈਆ। ਜੋ ਮਾਲਕ ਨੂਰ ਨੁਰਾਨਾ ਇਕ ਅਸਮਾਨੀ, ਜ਼ਿਮੀਂ ਜ਼ਮਾਂ ਦੋਵੇਂ ਸੀਸ ਝੁਕਾਈਆ। ਜਿਸ ਝਗੜਾ ਮੇਟਣਾ ਜਿਸਮ ਜਿਸਮਾਨੀ, ਜ਼ਮੀਰ ਅਮੀਰ ਗ਼ਰੀਬ ਦਏ ਬਦਲਾਈਆ। ਜਨ ਭਗਤਾਂ ਬਖ਼ਸ਼ੇ ਪਦ ਨਿਰਬਾਣੀ, ਮੰਜ਼ਲ ਇਕੋ ਇਕ ਸਮਝਾਈਆ। ਸ਼ਬਦ ਨਾਦ ਦੇ ਧੁਨਕਾਨੀ, ਆਤਮਕ ਰਾਗ ਦਏ ਦ੍ਰਿੜਾਈਆ। ਜੋਤੀ ਜੋਤ ਜਗਾ ਮਹਾਨੀ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਿਸ ਮੇਰੀ ਵਾਰ ਥਿਤ ਪਹਿਚਾਨੀ, ਪੰਚਮ ਜੇਠਾ ਲਏ ਅੰਗੜਾਈਆ। ਸ਼ੇਰ ਸ਼ੇਰਾ ਨੌਜਵਾਨੀ, ਬਿਰਧ ਬਾਲ ਨਾ ਰੂਪ ਬਦਲਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਕਹਾਣੀ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਓਹ ਦੇਵੇ ਮਾਣ ਨਿਮਾਣੀ, ਮਿਹਰਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ। ਪੰਚਮ ਜੇਠ ਕਹੇ ਮੈਂ ਖ਼ੁਸ਼ੀਆਂ ਵਿਚ ਕਰਾਂ ਬੰਦਨਾ, ਬੰਦਗੀ ਬਿਨ ਸੀਸ ਨਿਵਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਨਾ, ਰਵ ਸਸ ਰਿਹਾ ਸਮਝਾਈਆ। ਜਿਸ ਦੀ ਯਾਦ ਵਿਚ ਕੂੜ ਕੁੜਿਆਰ ਅੰਤਮ ਵੰਞਣਾ, ਪਾਪੀ ਹੋ ਕੇ ਆਪਣਾ ਪੰਧ ਮੁਕਾਈਆ। ਜਿਸ ਦਾ ਦੀਪਕ ਇਕੋ ਨੂਰ ਨੁਰਾਨਾ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਨੇ ਧਰਨੀ ਧਰਤ ਧਵਲ ਧੌਲ ਬੁਝਾਉਣੀ ਅਗਨਾ, ਅੰਮ੍ਰਿਤ ਮੇਘ ਧੁਰ ਦਾ ਨਾਮ ਬਰਸਾਈਆ। ਮੈਂ ਉਸ ਨੂੰ ਖ਼ੁਸ਼ੀਆਂ ਦੇ ਵਿਚ ਸੱਦਣਾ, ਸਦਕੇ ਵਾਰੀ ਘੋਲ ਘੁਮਾਈਆ। ਪ੍ਰਕਾਸ਼ ਕਰ ਦੇ ਬਿਨ ਮਾਸ ਨਾੜੀ ਹੱਡਣਾ, ਜੋਤੀ ਜਾਤਾ ਨਜ਼ਰੀ ਆਈਆ। ਮੈਂ ਗਹਿਰ ਗੰਭੀਰਾ ਬੇਨਜ਼ੀਰਾ ਤੇਰਾ ਪੱਲੂ ਕਦੇ ਨਹੀਂ ਛਡਣਾ, ਡੋਰੀ ਸ਼ਬਦ ਨਾਮ ਬੰਧਾਈਆ। ਤੂੰ ਲੇਖੇ ਲਾ ਲੈ ਆਅਲਾ ਅਦਨਾ, ਊਚਾਂ ਨੀਚਾਂ ਗੋਦ ਟਿਕਾਈਆ। ਹਰਿਜਨ ਰਹੇ ਨਾ ਕੋਇ ਅਲੱਗਨਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਬਖ਼ਸ਼ ਦੇ ਭਜਨਾ, ਭਜਨ ਬੰਦਗੀ ਇਕੋ ਇਕ ਜਣਾਈਆ। ਤੈਨੂੰ ਜੰਗਲ ਜੂਹਾਂ ਪਹਾੜਾਂ ਟਿੱਲਿਆਂ ਪਰਬਤਾਂ ਉਤੇ ਫੇਰ ਪਏ ਨਾ ਲੱਭਣਾ, ਹਰ ਹਿਰਦੇ ਵਿਚੋਂ ਨੂਰ ਨੁਰਾਨਾ
ਨਜ਼ਰੀ ਆਈਆ। ਪੰਚਮ ਜੇਠ ਕਹੇ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਾਂਝੇ ਯਾਰ ਏਕੰਕਾਰ ਮੈਂ ਤੇਰੀ ਸਰਨ ਸਰਨਾਈ ਲੱਗਣਾ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਸਤਿਗੁਰ ਸ਼ਬਦ ਕਲਜੁਗ ਕੂੜ ਕੁੜਿਆਰਾ ਧਰਨੀ ਉਤੋਂ ਕੱਢਣਾ, ਕਰਮ ਕਾਂਡ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਡੰਕ ਦੋ ਜਹਾਨ ਵੱਜਣਾ, ਰਾਓ ਰੰਕ ਲਾਏ ਤਨਕ ਮੇਟੇ ਸ਼ੰਕ ਸ਼ਰਅ ਸ਼ਰੀਅਤ ਵਿਚੋਂ ਅਸਲੀਅਤ ਇਕ ਸਮਝਾਈਆ।
੬ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਫ਼ਤਿਹ ਗੜ੍ਹ ਜ਼ਿਲਾ ਹੁਸ਼ਿਆਰਪੁਰ ਜੁਗਿੰਦਰ ਸਿੰਘ ਦੇ ਗ੍ਰਹਿ
ਜੇਠ ਕਹੇ ਪ੍ਰਭੂ ਤੇਰਾ ਖੇਲ ਜੇਰਜ ਅੰਡ, ਉਤਭੁਜ ਸੇਤਜ ਤੇਰਾ ਨੂਰ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਵੰਡ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾਉਂ ਪ੍ਰਗਟਾਈਆ। ਧਰਨੀ ਧਰਤ ਧਵਲ ਧੌਲ ਬਣਾ ਕੇ ਨੌ ਖੰਡ, ਸੱਤਾਂ ਦੀਪਾਂ ਸੋਭਾ ਪਾਈਆ। ਤੇਰਾ ਖੇਲ ਅਵੱਲਾ ਕੋਟਨ ਕੋਟ ਬ੍ਰਹਿਮੰਡ ਖੰਡ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰਾਂ ਦਏ ਵਡਿਆਈਆ। ਆਤਮ ਪਰਮਾਤਮ ਨਿਰਗੁਣ ਸਰਗੁਣ ਪਾਵੇ ਗੰਢ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੁਗ ਜੁਗ ਜਨ ਭਗਤਾਂ ਸੀਨੇ ਰਖੇ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਸੁਰਤ ਸਵਾਣੀ ਹੋਣ ਨਾ ਦੇਵੇ ਰੰਡ, ਕੰਤ ਸੁਹਾਗੀ ਆਪ ਅਖਵਾਈਆ। ਨਾਮ ਭੰਡਾਰਾ ਵਸਤ ਅਗੰਮੀ ਵੰਡ, ਤਨ ਕਾਇਆ ਮੰਦਰ ਅੰਦਰ ਆਪ ਟਿਕਾਈਆ। ਸਚ ਸਵਾਮੀ ਤੇਰੀ ਪ੍ਰੀਤੀ ਤੇਰੇ ਨਾਲ ਜਾਵੇ ਹੰਢ, ਅਧਵਿਚਕਾਰ ਨਾ ਕੋਇ ਤੁੜਾਈਆ। ਕਰਵਟ ਦੇ ਨਾ ਬਦਲੀਂ ਕੰਡ, ਪਾਸਾ ਦੀਨ ਦੁਨੀ ਉਲਟਾਈਆ। ਮਨੂਆ ਮਨ ਪਾਏ ਨਾ ਡੰਡ, ਡੰਡਾਵਤ ਧੁਰ ਦੀ ਦੇਣੀ ਸਮਝਾਈਆ। ਝਗੜਾ ਮੁਕੇ ਕਰੀਰ ਜੰਡ, ਪਾਹਨ ਪਾਥਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਜੇਠ ਕਹੇ ਪ੍ਰਭੂ ਮੇਰਾ ਰੂਪ ਨਹੀਂ ਕੋਈ ਅਗਨੀ ਅੱਗ, ਤਪਸ਼ ਜਗਤ ਨਾ ਕੋਇ ਬਣਾਈਆ। ਕਿਰਪਾ ਕਰ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਜਨ ਭਗਤਾਂ ਦਰਸ ਦਿਖਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਤੇਰੇ ਨਾਲੋਂ ਨਾ ਰਹਿਣ ਅਲੱਗ, ਵੱਖਰੀ ਵੰਡ ਨਾ ਕੋਇ ਵੰਡਾਈਆ। ਫੜ ਫੜ ਹੰਸ ਬਣਾ ਕੱਗ, ਦੁਰਮਤ ਮੈਲ ਧਵਾਈਆ। ਜਗਤ ਵਾਸ਼ਨਾ ਮੇਟ ਕੇ ਹੱਦ, ਗ੍ਰਹਿ ਮੰਦਰ ਇਕ ਵਖਾਈਆ। ਧੁਨ ਆਤਮਕ ਸੁਣਾ ਨੱਦ, ਅਨਹਦ ਨਾਦੀ ਨਾਦ ਸ਼ਨਵਾਈਆ। ਸਚ ਦਵਾਰੇ ਤੈਨੂੰ ਲੈਣ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਨਾਮ ਖ਼ੁਮਾਰੀ ਦੇ ਦੇ ਮਧ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਬਿਨ ਮੱਕੇ ਕਾਅਬਿਉਂ ਕਰਾ ਹੱਜ, ਹੁਜਰਾ ਹਕ ਹਕ ਵਖਾਈਆ। ਮੇਰੀ ਬੇਨੰਤੀ ਸੁਣ ਲੈ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਸਚ ਪਿਆਰ ਵਿਚ ਭਗਤ ਸੁਹੇਲੇ ਜਾਣ ਬੱਝ, ਪ੍ਰੀਤੀ ਪ੍ਰੇਮ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹੰਸ ਬਣਾ ਬਪੜੇ ਬਗ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।
੬ ਜੇਠ ਸ਼ਹਿਨਸ਼ਾਹੀ ਸੰਮਤ ਦਸ ਕਪੂਰਥਲੇ ਸ਼ਹਿਰ ਵਿਚ ਮਨਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਕਿਰਪਾ ਕਰ ਆਪ, ਪਰਮ ਪੁਰਖ ਪਰਮਾਤਮ ਦਇਆ ਕਮਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਮੇਟ ਤਾਪ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਮਾਨਵ ਜ਼ਾਤੀ ਬਖ਼ਸ਼ ਜਾਪ, ਤੇਰਾ ਨਾਮ ਕਲਮਾ ਝਗੜਾ ਰਹੇ ਨਾ ਰਾਈਆ। ਸਤਿਗੁਰ ਸ਼ਬਦ ਹੋਵੇ ਵਡ ਵਡ ਪ੍ਰਤਾਪ, ਦੀਨ ਦੁਨੀ ਵੱਜਦੀ ਰਹੇ ਵਧਾਈਆ। ਨਿਗਾਹ ਮਾਰ ਲੈ ਲੋਕਮਾਤ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਮੇਰੇ ਉਤੇ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਧਰਮ ਦੀ ਹੋਈ ਵਫ਼ਾਤ, ਕਲਜੁਗ ਕੂੜ ਕੁੜਿਆਰਾ ਭੱਜੇ ਵਾਹੋ ਦਾਹੀਆ। ਸੂਫ਼ੀਆਂ ਦਿਸੇ ਨਾ ਕੋਇ ਜਮਾਤ, ਭਗਤਾਂ ਸੰਗ ਨਾ ਕੋਇ ਬਣਾਈਆ। ਸਚ ਪ੍ਰੀਤੀ ਸੁਰਤ ਸ਼ਬਦ ਜੋੜ ਦੇ ਨਾਤ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਈਸ਼ ਜੀਵ ਕਰੇ ਕੋਇ ਨਾ ਘਾਤ, ਭੇਵ ਅਭੇਦਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਇਕੋ ਇਕ ਬੇਨੰਤੀ, ਬਿਨ ਹੱਥਾਂ ਸੀਸ ਨਿਵਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਤੇਰੇ ਨਾਮ ਦੀ ਇਕੋ ਹੋਵੇ ਪੰਗਤੀ, ਇਕੋ ਢੋਲਾ ਸੋਹਲਾ ਦੇਣਾ ਸਮਝਾਈਆ। ਸ਼ਰਅ ਸ਼ਰਾਰਤ ਮੇਟ ਦੇ ਮਨ ਦੀ, ਮਨ ਕਾ ਮਣਕਾ ਆਪ ਭਵਾਈਆ। ਨਫ਼ਰਤ ਮੇਟ ਕੂੜ ਦੇ ਤਨ ਦੀ, ਦੀਨਾਂ ਮਜ਼੍ਹਬਾਂ ਇਕੋ ਰੰਗ ਵਖਾਈਆ। ਅੰਤ ਖੇਲ ਤੱਕ ਲੈ ਤਾਰੇ ਚੰਨ ਦੀ, ਜੋ ਮੁਹੰਮਦ ਆਸਾ ਗਿਆ ਰਖਾਈਆ। ਜਗਤ ਖੇਲ ਵੇਖ ਲੈ ਛੱਪਰ ਛੰਨ ਦੀ, ਮਹੱਲ ਅਟੱਲ ਫੋਲ ਫੁਲਾਈਆ। ਕਿਸੇ ਸਾਰ ਨਹੀਂ ਤੇਰੇ ਬ੍ਰਹਮ ਦੀ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਨਿਸ਼ਾਨੀ ਰਹੀ ਨਾ ਸਚ ਧਰਮ ਦੀ, ਧਰਮ ਧਾਰ ਨਾ ਕੋਇ ਵਡਿਆਈਆ। ਗਿਣਤੀ ਦਿਸੇ ਨਾ ਕਿਸੇ ਕਰਮ ਦੀ, ਕੁਕਰਮ ਕਰੇ ਲੋਕਾਈਆ। ਕਿਸੇ ਨੂੰ ਸਮਝ ਨਹੀਂ ਆਪਣੇ ਜਰਮ ਦੀ, ਅਨੁਭਵ ਭੇਵ ਨਾ ਕੋਇ ਖੁਲਾਈਆ। ਮੈਂ ਆਸਾ ਰੱਖੀ ਤੇਰੀ ਸਰਨ ਕੀ, ਧਰਨੀ ਰੋ ਰੋ ਦਏ ਦੁਹਾਈਆ। ਮੇਰੇ ਉਤੇ ਖੇਲ ਹੋਣੀ ਚਾਰੋਂ ਕੁੰਟ ਲੜਨ ਦੀ, ਜਗਤ ਸ਼ਤਰੂ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕ ਅਰਦਾਸ, ਨਿਵ ਨਿਵ ਸੀਸ ਝੁਕਾਈਆ। ਸਚ ਧਰਮ ਦੀ ਦਿਸੇ ਕੋਇ ਨਾ ਰਾਸ, ਮੰਡਲ ਮੰਡਪ ਸਾਰੇ ਰਹੇ ਕੁਰਲਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਰਿਹਾ ਕਿਸੇ ਨਾ ਪਾਸ, ਆਤਮ ਪਰਮਾਤਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਰਸਨਾ ਗਾਏ ਨਾ ਕੋਇ ਸਵਾਸ ਸਵਾਸ, ਸਾਹ ਸਾਹ ਨਾ ਕੋਇ ਚਤੁਰਾਈਆ। ਤੂੰ ਹੁਕਮ ਸੰਦੇਸ਼ਾ ਦੇ ਸ਼ੰਕਰ ਉਤੇ ਕੈਲਾਸ਼, ਕਲਧਾਰੀ ਆਪਣਾ ਹੁਕਮ ਵਰਤਾਈਆ। ਮੇਰੇ ਉਤੇ ਦੀਨ ਦੁਨੀ ਦੀ ਨਜ਼ਰੀ ਆਵੇ ਲਾਸ਼, ਤਨ ਵਜੂਦ ਰੋਵਣ ਮਾਰਨ ਧਾਹੀਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਸੰਬਲ ਤੇਰੀ ਹੋਵੇ ਪੋਸ਼ਾਕ, ਪੌਸ਼ੀਦਾ ਪਰਦਾ ਆਪ ਉਠਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰ ਭਵਿਖਤ ਵਾਕ, ਜੋ ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਨੌ ਜਵਾਨਾ ਸ੍ਰੀ ਭਗਵਾਨਾ ਨੌ ਖੰਡ ਪ੍ਰਿਥਮੀ ਸੱਤ ਦੀਪ ਝਾਕ, ਬਿਨ ਨੈਣਾਂ ਨੈਣ ਉਠਾਈਆ। ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਮੇਰੇ ਉਤੋਂ ਮੇਟ ਵਾਟ, ਪਰਵਰਦਿਗਾਰ ਸਾਂਝੇ ਯਾਰ ਤੇਰੀ ਆਸ ਰਖਾਈਆ। ਸਚ ਦਵਾਰ ਏਕੰਕਾਰ ਇਕੋ ਖੋਲ ਹਾਟ,
ਇਕੋ ਵਸਤ ਨਾਮ ਵਰਤਾਈਆ। ਦੁੱਖਾਂ ਵਿਚ ਧਰਨੀ ਕਹੇ ਮੇਰਾ ਸੀਨਾ ਰਿਹਾ ਪਾਟ, ਛਾਤੀ ਕਮਲਾਪਾਤੀ ਤੈਨੂੰ ਦਿਆਂ ਵਖਾਈਆ। ਰੂਹ ਬੁੱਤ ਨਜ਼ਰ ਆਵੇ ਕੋਇ ਨਾ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਦਰੋਹੀ ਕਾਇਆ ਮੰਦਰ ਅੰਦਰ ਬਜਰ ਕਪਾਟ ਖੁਲ੍ਹੇ ਕਿਸੇ ਨਾ ਤਾਕ, ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਮੈਂ ਉਚੀ ਕੂਕ ਕੇ ਮਾਰਾਂ ਹਾਕ, ਧੁਰ ਦੇ ਹਕਮ ਤੈਨੂੰ ਦਿਆਂ ਸੁਣਾਈਆ। ਮੈਂ ਆਦਿ ਜੁਗਾਦਿ ਤੇਰੀ ਖ਼ਾਕ, ਸੇਵਕ ਹੋ ਕੇ ਸੇਵ ਕਮਾਈਆ। ਤੇਰੇ ਚਰਨ ਧੂੜ ਮਿੱਟੀ ਖ਼ਾਕ, ਧਰਨੀ ਕਹੇ ਮੈਂ ਖ਼ੁਸ਼ੀਆਂ ਨਾਲ ਰਮਾਈਆ। ਜਗਤ ਜਹਾਨ ਤੋਂ ਵਖਰੇ ਸੱਜਣ ਸਾਕ, ਸਗਲੇ ਸਾਥੀ ਤੇਰੀ ਓਟ ਰਖਾਈਆ। ਮੈਨੂੰ ਸੰਦੇਸ਼ਾ ਦੇ ਦੇ ਪਾਤ, ਪਤ੍ਰਕਾ ਬਿਨ ਅੱਖਰਾਂ ਦੇ ਸਮਝਾਈਆ। ਮੇਰੀ ਕੋਝੀ ਕਮਲੀ ਦੀ ਪੁਛ ਬਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਸਚ ਦਵਾਰਾ ਰਿਹਾ ਕੋਇ ਨਾ ਘਾਟ, ਤੀਰਥ ਤਟ ਪੱਤਣ ਰੋਵਣ ਮਾਰਨ ਧਾਹੀਂਆ। ਮੰਦਰ ਮਸਜਿਦ ਸ਼ਿਵਦਵਾਲੇ ਵੇਖ ਮਾਠ, ਗੁਰੂਦਵਾਰ ਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਧਰਨੀ ਕਹੇ ਪ੍ਰਭੂ ਮੇਰੀ ਇਕ ਅਰਜ਼ੋਈ, ਅਰਜ਼ ਆਰਜ਼ੂ ਤੇਰੇ ਅਗੇ ਰਖਾਈਆ। ਮੈਨੂੰ ਮਿਲੇ ਕੋਇ ਨਾ ਢੋਈ, ਨਵ ਸੱਤ ਪਈ ਦੁਹਾਈਆ। ਸੰਤ ਭਗਤ ਮਿਲੇ ਨਾ ਕੋਈ, ਕੋਟਨ ਕੋਟ ਵੇਖ ਵਖਾਈਆ। ਸੁਰਤ ਉਠਾਏ ਕੋਇ ਨਾ ਸੋਈ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਚਾਰੋਂ ਕੁੰਟ ਤੇਰੇ ਨਾਮ ਦੀ ਦਰੋਹੀ, ਯਾਮਬੀਨ ਤੇਰੀ ਆਸ ਰਖਾਈਆ। ਮੇਰੇ ਮਿਹਰਵਾਨ ਸ੍ਰੀ ਭਗਵਾਨ ਮੇਰੀ ਪਤ ਗਈ ਖੋਹੀ, ਲੱਜਿਆ ਜਗਤ ਨਾ ਕੋਇ ਜਣਾਈਆ। ਮੈਂ ਨਿਰਧਨ ਹੋ ਕੇ ਤੇਰੇ ਦਰ ਤੇ ਰੋਈ, ਸਚਖੰਡ ਨਿਵਾਸੀ ਸਚ ਸਚ ਸੁਣਾਈਆ। ਜਗਤ ਜਗਿਆਸੂ ਆਤਮ ਧਾਰ ਪਰਮਾਤਮ ਨਾਲ ਮੂਲ ਨਾ ਛੋਹੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੂੰ ਸਾਹਿਬ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਤੇਰੀ ਮਹਿੰਮਾ ਜਗਤ ਅਕਥਾ, ਕਥਨੀ ਕਥ ਨਾ ਸਕੇ ਰਾਈਆ। ਨਿਤ ਨਵਿਤ ਜੁਗ ਚੌਕੜੀ ਚਲਾਵਣਹਾਰਾ ਰਥਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਮੈਂ ਤੇਰੇ ਚਰਨ ਕਵਲ ਧੂੜੀ ਖ਼ਾਕ ਰਮਾ ਕੇ ਟੇਕਾਂ ਮੱਥਾ, ਮਸਤਕ ਧੁਰ ਦੇ ਰੰਗ ਰੰਗਾਈਆ। ਮੇਰੇ ਉਤੇ ਤੇਰੇ ਪਿਆਰ ਵਿਚ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਜ਼ਿਮੀਂ ਅਸਮਾਨਾਂ ਤੋਂ ਬਾਹਰ ਲਗਾਈਆਂ ਅੱਖਾਂ, ਲੋਚਨ ਨੈਣ ਤੇਰੇ ਨਾਲ ਮਿਲਾਈਆ। ਪ੍ਰੀਤਮ ਬਣਾ ਕੇ ਸਖ਼ਾ, ਸਗਲ ਸ੍ਰਿਸ਼ਟੀ ਗਿਆ ਬਦਲਾਈਆ। ਇਸ਼ਾਰਾ ਕੀਤਾ ਵੱਲ ਭੱਥਾ, ਤੀਰ ਤਰਕਸ਼ਾਂ ਵੰਡ ਵੰਡਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਆਵੇ ਨੱਠਾ, ਜੋਤੀ ਜਾਤਾ ਪੰਧ ਮੁਕਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਇਕੱਠਾ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਨਾਲ ਮਿਲਾਈਆ। ਝਗੜਾ ਰਹਿਣ ਨਾ ਦੇਵੇ ਅੱਠ ਸੱਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਭੇਵ ਚੁਕਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਕਾਇਆ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਲਜੁਗ ਅੰਤਮ ਉਲਟੀ ਗੇੜੇ ਲੱਠਾ, ਚਾਰੋਂ ਕੁੰਟ ਕੁੰਟ ਭਵਾਈਆ। ਸਤਿਗੁਰ ਸ਼ਬਦ ਬਣਾ ਕੇ ਪੱਠਾ, ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਸੁਣਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਵੇਖੇ ਪੱਟਾ, ਪਟਨੇ ਵਾਲਾ ਸੰਗ ਰਖਾਈਆ। ਜੋਤੀ ਨੂਰ ਪ੍ਰਕਾਸ਼ ਕਰੇ ਲਟ ਲਟਾ, ਦੋ ਜਹਾਨਾਂ ਡਗਮਗਾਈਆ। ਧਰਨੀ ਕਹੇ
ਮੈਂ ਸਿਰ ਕਦਮਾਂ ਤੇ ਸੱਟਾ, ਬਲਹੀਣ ਸੀਸ ਝੁਕਾਈਆ। ਤੇਰਾ ਖੇਲ ਬਾਜ਼ੀਗਰ ਨੱਟਾ, ਸਵਾਂਗੀ ਸਮਝ ਕਿਸੇ ਨਾ ਪਾਈਆ। ਕੀ ਸਿਫ਼ਤ ਗਾਵਾਂ ਰੂਪ ਧਰ ਕੇ ਭੱਟਾ, ਮਹਿਮਾ ਵਡ ਵਡਿਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਦਰ ਤੇਰੇ ਵਾਸਤਾ ਘੱਤਾ, ਘਾਇਲ ਹੋ ਕੇ ਸੀਸ ਝੁਕਾਈਆ। ਤੂੰ ਨਿਗਾਹ ਮਾਰ ਲੈ ਰਤਾ, ਰਤਨ ਅਮੋਲਕ ਹੀਰੇ ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਵੇਖ ਲੈ ਤੱਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿ ਧਰਮ ਨਾ ਸੁਣਿਆ ਟੱਪਾ, ਕੂੜ ਕੁੜਿਆਰ ਭੱਜੇ ਵਾਹੋ ਦਾਹੀਆ। ਕਲਜੁਗ ਬਣ ਕੇ ਹੱਟਾ ਕੱਟਾ, ਨਵ ਸੱਤ ਆਪਣਾ ਹੁਕਮ ਵਰਤਾਈਆ। ਜੋ ਮੇਰੇ ਉਤੇ ਸੰਮਤ ਸੰਮਤੀ ਪਾਉਣ ਵਾਲਾ ਰੱਟਾ, ਸਾਲ ਬਸਾਲਾ ਆਪਣਾ ਖੇਲ ਖਿਲਾਈਆ। ਦੀਨ ਦੁਨੀ ਮਿੱਟੀ ਵਾਂਗ ਉਡਣੀ ਘੱਟਾ, ਘਾਟੇ ਵਿਚ ਲੋਕਾਈਆ। ਮਾਨਸ ਮਾਨਸਾਂ ਨਾਲ ਹੋਣੇ ਬਟਾ, ਜ਼ੀਰੋ ਦਾ ਅੰਕ ਜ਼ੀਰੋ ਵੇਖ ਵਖਾਈਆ। ਕਿਸੇ ਦੀ ਕੀਮਤ ਰਹਿਣੀ ਨਹੀਂ ਟਕਾ, ਸ਼ਾਹ ਸੁਲਤਾਨਾਂ ਖ਼ਾਕ ਵਿਚ ਮਿਲਾਈਆ। ਮੇਰੇ ਪਤਿਪਰਮੇਸ਼ਵਰ ਆਪਣਾ ਭੇਵ ਖੋਲ ਕੇ ਸਚ ਦੱਸ ਕੇ ਪਤਾ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਧਰਨੀ ਕਹੇ ਮੈਂ ਰੋ ਰੋ ਵਾਸਤਾ ਘੱਤਾ, ਬਿਨ ਨੈਣਾਂ ਨੀਰ ਵਹਾਈਆ। ਤੇਰੇ ਨਾਮ ਦਾ ਇਕੋ ਡੰਕਾ ਵੱਜਣਾ ਫ਼ਤਾ, ਫ਼ਾਤਿਆ ਹੋਵੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸ਼ਬਦੀ ਧਾਰ ਨਿਰਗੁਣ ਨਾਲ ਮਤਾ, ਸਰਗੁਣ ਪਰਦਾ ਦੇਣਾ ਚੁਕਾਈਆ।