ਪੁਸਤਕਾਲਾਭਾਗ ੨੩

੯ ਜੇਠ ਸ਼ਹਿਨਸ਼ਾਹੀ ਸੰਮਤ ਦਸ ਗੁਰਮੁਖ ਦਵਾਰ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਨਵ ਜੇਠ ਕਹੇ ਮੇਰਾ ਸੰਦੇਸ਼ਾ ਦੋ ਜਹਾਨ ਬ੍ਰਹਿਮੰਡਾ, ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਦਿਆਂ ਸੁਣਾਈਆ। ਸੰਦੇਸ਼ਾ ਦੇਵਾਂ ਚਾਰੇ ਖਾਣੀ ਜੇਰਜ ਅੰਡਾਂ, ਉਤਭੁਜ ਸੇਤਜ ਨਾਲ ਮਿਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਭੇਵ ਖੁਲਾਵਾਂ ਦੀਨ ਦੁਨੀ ਦੀਆਂ ਵੰਡਾਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਧਰਮ ਦੀ ਧਾਰ ਸ਼ਸ਼ਤਰ ਦਰਸਾਵਾਂ ਅਗੰਮੀ ਖੰਡਾ, ਜਿਸ ਦੀ ਧਾਰ ਦੋ ਧਾਰ ਨਜ਼ਰ ਕਿਸੇ ਨਾ ਆਈਆ। ਡੰਡਾਵਤ ਬੰਦਨਾ ਕਰ ਕੇ ਗੁਰਮੁਖਾਂ ਕਹਾਂ ਕਲਜੁਗ ਕੂੜੀ ਕਿਰਿਆ ਨਾਲ ਲਾਲ ਰੰਗ ਦਾ ਉਚਾ ਕਰ ਦਿਓ ਝੰਡਾ, ਸਤਿ ਧਰਮ ਦੀ ਧਾਰ ਨਾਲ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਝੰਡਾ ਕਹੇ ਮੈਨੂੰ ਜਗਤ ਜਣਾਏ ਝੰਡੀ, ਜਗਤ ਨਿਸ਼ਾਨਿਆਂ ਦਿਆਂ ਸੁਣਾਈਆ। ਮੇਰੇ ਪਰਮ ਪੁਰਖ ਦੀ ਵੇਖੋ ਵੰਡੀ, ਸਚਖੰਡ ਨਿਵਾਸੀ ਕੀ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਚਲਾਈ ਚੰਡੀ, ਖੰਡਾ ਖੜਗ ਨਾਮ ਦ੍ਰਿੜਾਈਆ। ਉਹ ਲੇਖਾ ਜਾਣੇ ਦੀਨ ਦੁਨੀ ਪਖੰਡੀ, ਨਿਰਗੁਣ ਸਰਗੁਣ ਫੋਲ ਫੁਲਾਈਆ। ਜਿਸ ਦਾ ਰੂਪ ਅਨੂਪ ਸਮਝ ਸਕੇ ਕੋਇ ਨਾ ਪੰਡੀ, ਭੇਵ ਅਭੇਦ ਨਾ ਕੋਇ ਖੁਲਾਈਆ। ਜਿਸ ਸਤਿਜੁਗ ਵਿਚ ਧਰਮ ਦੀ ਧਾਰ ਚਲਾਈ ਡੰਡੀ, ਡੰਡਾਵਤ ਏਕੰਕਾਰ ਬਦਲਾਈਆ। ਪਿਛਲੀ ਆਯੂ ਪਿਛੇ ਕਲਜੁਗ ਲੰਘੀ, ਅਗੇ ਮਿਲੇ ਸਚ ਵਡਿਆਈਆ। ਜਨ ਭਗਤੋ ਆਦਿ ਜੁਗਾਦਿ ਪਰਮ ਪੁਰਖ ਦੀ ਤੁਹਾਡੇ ਨਾਲ ਸੰਧੀ, ਸੰਧਿਆ ਦਾ ਵੇਲਾ ਦਏ ਗਵਾਹੀਆ। ਤੁਹਾਡਾ ਨੂਰ ਨੁਰਾਨਾ ਆਤਮ ਧਾਰ ਅਗੰਮਾ ਚੰਦੀ, ਜਗਤ ਜਹਾਨ ਡਗਮਗਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਵ ਜੇਠ ਕਹੇ ਗੁਰਮੁਖੋ ਭਗਤ ਤੁਹਾਡਾ ਰੂਪ, ਬਿਨ ਰੰਗ ਰੂਪ ਦਏ ਵਡਿਆਈਆ। ਆਤਮ ਸਾਚਾ ਸਤਿ ਸਰੂਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਵੇਖੋ ਅੰਧ ਕੂਪ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਮ ਦਿਸੇ ਨਾ ਕਿਸੇ ਸ਼ਾਹ ਭੂਪ, ਰਾਜ ਰਾਜਾਨ ਰਹੇ ਕੁਰਲਾਈਆ। ਦਰੋਹੀ ਫਿਰੀ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਰਿਹਾ ਕੁਰਲਾਈਆ। ਮਾਇਆ ਮਮਤਾ ਪਈ ਲੂਟ, ਨਿਰਧਨ ਸਰਧਨ ਸਮਝ ਕੋਇ ਨਾ ਪਾਈਆ। ਨਵ ਸੱਤ ਦਿਸੇ ਝੂਠ, ਧਰਮ ਦਾ ਡੰਕ ਨਾ ਕੋਇ ਵਜਾਈਆ। ਨਿਗਾਹ ਮਾਰੋ ਪੰਜ ਭੂਤ, ਕਾਇਆ ਮੰਦਰ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਵ ਜੇਠ ਕਹੇ ਮੇਰਾ ਵਕਤ ਸੁਹੰਜਣਾ ਆਇਆ, ਜਨ ਭਗਤੋ ਦਿਆਂ ਸੁਣਾਈਆ। ਮੈਂ ਧੁਰ ਦਾ ਢੋਲਾ ਗਾਇਆ, ਮੇਰੇ ਅੰਤਰ ਵੱਜੀ ਵਧਾਈਆ। ਚਾਰੋਂ ਕੁੰਟ ਵੇਖ ਵਖਾਇਆ ਬਿਨ ਨੈਣਾਂ ਨੈਣ ਉਠਾਈਆ। ਸਾਚਾ ਨੂਰ ਨਾ ਕੋਇ ਰੁਸ਼ਨਾਇਆ, ਦੀਆ ਬਾਤੀ ਡਗ ਨਾ ਕੋਇ ਮਗਾਈਆ। ਮੈਂ ਵੇਖ ਕੇ ਬੜਾ ਘਬਰਾਇਆ, ਮੇਰੇ ਅੰਤਰ ਪਈ ਦੁਹਾਈਆ। ਫਿਰ ਨੇਤਰ ਨੈਣ ਉਠਾਇਆ, ਜ਼ਿਮੀਂ ਅਸਮਾਨਾਂ ਪਾਰ ਵੇਖ ਵਖਾਈਆ। ਪੁਰਖ ਅਕਾਲਾ ਨਜ਼ਰੀ ਆਇਆ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਸਤਿ ਦਾ ਸ਼ਬਦ ਸੁਣਾਇਆ, ਸਹਿਜ ਨਾਲ ਸਮਝਾਈਆ। ਉਠ ਵੇਖ ਲੈ ਤ੍ਰੈਗੁਣ ਮਾਇਆ, ਪੰਜਾਂ ਤਤਾਂ ਨਾਲ ਮਿਲ ਕੇ ਵੱਜੀ ਵਧਾਈਆ। ਜਿਸ ਜੀਵ ਜੰਤ ਭੁਲਾਇਆ, ਭਰਮਾਂ ਵਿਚ ਲੋਕਾਈਆ। ਹਰਿਜਨ ਸੰਤ ਸੁਹੇਲੇ ਵੇਖ ਜੋ ਹਰਿ ਹਰਿ ਰਹੇ ਧਿਆਇਆ, ਹਿਰਦੇ ਹਰਿ ਵਸਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਇਆ, ਖ਼ਾਲਕ ਖ਼ਲਕ ਰੂਪ ਬਦਲਾਈਆ। ਤੈਨੂੰ ਦੇਵੇ ਮਾਣ ਵਡਿਆਇਆ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਗੁਰਮੁਖ ਦਵਾਰਾ ਆਪ ਸੁਹਾਇਆ, ਸੋਹਣਾ ਰੰਗ ਰੰਗਾਈਆ। ਹਰਿ ਸੰਗਤ ਜੋੜ ਜੁੜਾਇਆ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਊਚਾਂ ਨੀਚਾਂ ਇਕੋ ਰੰਗ ਰੰਗਾਇਆ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵਖਾਈਆ। ਰਵੀਦਾਸ ਚਮਾਰੇ ਰੰਗ ਚੜ੍ਹਾਇਆ, ਸਿਰ ਆਪਣਾ ਹੱਥ ਟਿਕਾਈਆ। ਪੂਰਬ ਲਹਿਣਾ ਝੋਲੀ ਪਾਇਆ, ਗੁਰਮੁਖ ਸਿੰਘ ਗੁਰ ਗੁਰ ਮੇਲ ਮਿਲਾਈਆ। ਸਾਂਢਣੀ ਕਹੇ ਮੇਰਾ ਲਹਿਣਾ ਪੂਰਬ ਪੂਰਬ ਪੂਰਬ ਚੁਕਾਇਆ, ਜੋ ਮੁਹੰਮਦ ਨੈਣ ਗਿਆ ਉਠਾਈਆ। ਜਿਸ ਦਾ ਲੇਖਾ ਇਰਾਕ ਵਿਚ ਲਿਖਾਇਆ, ਚਾਰੋਂ ਕੁੰਟ ਅੱਖ ਖੁਲਾਈਆ। ਬਲ ਲਹਿਣਾ ਨਾਲ ਮਿਲਾਇਆ, ਭੇਵ ਅਭੇਦ ਰਿਹਾ ਚੁਕਾਈਆ। ਸਮਰਾਟ ਜਿਸ ਦਾ ਕਪੂਰ ਸਿੰਘ ਅਖਵਾਇਆ, ਆਪਣਾ ਨਾਮ ਸਮਝਾਈਆ। ਸੋ ਵੇਲਾ ਵਕਤ ਬੰਧਨ ਵਿਚ ਬੰਧਾਇਆ, ਭੇਵ ਰਹੇ ਨਾ ਰਾਈਆ। ਪਿਛਲਾ ਲੇਖਾ ਗ਼ੁੱਸੇ ਵਾਲਾ ਗ਼ੁੱਸੇ ਨਾਲ ਸਮਝਾਇਆ, ਇਹ ਪੂਰਬ ਲਹਿਣਾ ਚਲਿਆ ਆਈਆ। ਅਗੇ ਪਿਆਰ ਮੁਹੱਬਤ ਨਾਤਾ ਇਕ ਸਮਝਾਇਆ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਨਵ ਜੇਠ ਕਹੇ ਜਨ ਭਗਤੋ ਮੇਰੀਆਂ ਥੱਕ ਗਈਆਂ ਅੱਖੀਆਂ, ਨੌ ਸੌ ਚੁਰਾਨਵੇਂ ਚੌਕੜੀ ਜੁਗ ਧਿਆਨ ਲਗਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਸਾਂ ਰੱਖੀਆਂ, ਬਿਨ ਆਸਾ ਆਸ ਪ੍ਰਗਟਾਈਆ। ਮੈਂ ਆਪਣੇ ਹੱਥਾਂ ਪੈਰਾਂ ਨੂੰ ਬੰਨ੍ਹ ਕੇ ਰੱਖੀਆਂ ਰੱਸੀਆਂ, ਬੰਧਨ ਬੇੜੀਆਂ ਵਾਲੇ ਜਣਾਈਆ। ਮੇਰੀਆਂ ਦਲੀਲਾਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਨੱਸੀਆਂ,

ਭੱਜੀਆਂ ਵਾਹੋ ਦਾਹੀਆ। ਕਾਹਨਾਂ ਦੀਆਂ ਸਖ਼ੀਆਂ ਬਣ ਕੇ ਨੱਚੀਆਂ, ਆਪਣਾ ਵੇਸ ਬਦਲਾਈਆ। ਮੈਂ ਖ਼ਬਰਾਂ ਦੱਸਾਂ ਸੱਚੀਆਂ, ਸੱਜਣੋ ਸਚ ਸਮਝਾਈਆ। ਜਿਹੜਾ ਪ੍ਰਭ ਦਾ ਲੇਖਾ ਕਛਾਂ ਨਾਲ ਮੱਛੀਆਂ, ਸਮੁੰਦ ਸਾਗਰ ਨੈਣ ਉਠਾਈਆ। ਜਿਸ ਨੇ ਖਾਣੀਆਂ ਬਾਣੀਆਂ ਰਚੀਆਂ, ਰਚਨਾ ਜਗਤ ਵਾਲੀ ਸਮਝਾਈਆ। ਉਸ ਨੇ ਲੱਖ ਚੁਰਾਸੀ ਕਾਇਆ ਭਾਂਡੇ ਮਾਟੀ ਦੇਹਾਂ ਰੱਖੀਆਂ ਕੱਚੀਆਂ, ਅੰਤ ਰਹਿਣ ਕੋਇ ਨਾ ਪਾਈਆ। ਜਗਤ ਦੀ ਧਾਰ ਵਿਚ ਹਿੱਸੇ ਪੱਤੀਆਂ, ਪਤਿਪਰਮੇਸ਼ਵਰ ਖੇਲ ਖਿਲਾਈਆ। ਗੁਰਮੁਖਾਂ ਆਤਮਾ ਆਪਣੇ ਰੰਗ ਰਤੀਆਂ, ਰੰਗ ਰਤੜਾ ਹੋ ਕੇ ਵੇਖ ਵਖਾਈਆ। ਧਰਮ ਧਾਰ ਸਮਝਾ ਕੇ ਮਤੀਆਂ, ਪਾਰਬ੍ਰਹਮ ਪ੍ਰਭ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਵ ਜੇਠ ਕਹੇ ਭਗਤੋ ਮੇਰੇ ਅੰਦਰ ਵੇਖੋ ਨਾ ਖ਼ੁਸ਼ੀਆਂ ਨਾ ਗ਼ਮੀਆਂ, ਤੁਹਾਡਾ ਪ੍ਰੇਮ ਰੰਗ ਰੰਗਾਈਆ। ਤੁਸਾਂ ਖ਼ਬਰਾਂ ਸੁਣਨੀਆਂ ਨਵੀਆਂ, ਨਵ ਨਵ ਧਾਰ ਦਏ ਸਮਝਾਈਆ। ਜੋ ਆਸ਼ਾ ਰੱਖੀ ਗੋਬਿੰਦ ਪਿਆਰ ਬਵੰਜਾ ਕਵੀਆਂ, ਅੰਤਸ਼ਕਰਨ ਧਿਆਨ ਲਗਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਅਵਤਾਰ ਚਵ੍ਹੀਆਂ, ਚੌਬੀਸਾ ਨੂਰ ਅਲਾਹੀਆ। ਜਿਸ ਦੋ ਜਹਾਨ ਬ੍ਰਹਿਮੰਡਾਂ ਖੰਡਾਂ ਕੂਟਾਂ ਭਵੀਆਂ, ਤ੍ਰੈਭਵਣ ਧਨੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨੌ ਜੇਠ ਕਹੇ ਭਗਤੋ ਮੈਂ ਪਹਿਲੀ ਦੱਸਾਂ ਬਾਤ, ਬਾਤਨ ਦਿਆਂ ਜਣਾਈਆ। ਮੇਰੇ ਦਿਵਸ ਦੀ ਵੇਖੋ ਅੰਤਮ ਰਾਤ, ਰੈਣ ਭਿੰਨੜੀ ਰੂਪ ਬਦਲਾਈਆ। ਮੇਰਾ ਸੰਦੇਸ਼ਾ ਅਗੰਮੀ ਪਾਤ, ਬਿਨ ਪਤ੍ਰਕਾ ਦਿਆਂ ਜਣਾਈਆ। ਤੁਸੀਂ ਆਤਮ ਧਾਰ ਇਕੋ ਜਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਪਰਮਾਤਮ ਪਰਮ ਪੁਰਖ ਦਾ ਨਾਤ, ਏਥੇ ਓਥੇ ਸੰਗ ਰਖਾਈਆ। ਜੋ ਜੁਗ ਜੁਗ ਪੁਛੇ ਬਾਤ, ਨਿਰਗੁਣ ਹੋ ਕੇ ਹੋਏ ਸਹਾਈਆ। ਸਤਿ ਧਰਮ ਦੀ ਤੁਹਾਨੂੰ ਦੇਵੇ ਦਾਤ, ਦਾਤਾ ਹੋ ਕੇ ਝੋਲੀ ਪਾਈਆ। ਤੁਸੀਂ ਭਗਤ ਸੁਹੇਲੇ ਬਣ ਗਏ ਇਕ ਜਮਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਤੁਹਾਡੇ ਅੰਦਰੋਂ ਪਾਏ ਵਫ਼ਾਤ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਤੁਹਾਡਾ ਖੇਲ ਹੋਣਾ ਕਾਇਨਾਤ, ਕਲਮਾ ਦੀਨ ਦੁਨੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਵ ਜੇਠ ਕਹੇ ਮੇਰਾ ਦੂਜਾ ਲਉ ਸੰਦੇਸ਼ਾ, ਸਹਿਜ ਸਹਿਜ ਸਹਿਜ ਨਾਲ ਜਣਾਈਆ। ਜਨ ਭਗਤੋ ਪ੍ਰਭੂ ਦੀ ਯਾਦ ਤੁਹਾਡਾ ਭਗਤੀ ਵਾਲਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਪੁਰਖ ਅਕਾਲਾ ਸਭ ਦਾ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜਿਹੜਾ ਵਸੇ ਸਾਚੇ ਦੇਸ਼ਾ, ਸੰਬਲ ਬੈਠਾ ਸੋਭਾ ਪਾਈਆ। ਸਚਖੰਡ ਰਹੇ ਹਮੇਸ਼ਾ, ਜਨਮ ਮਰਨ ਨਾ ਰੂਪ ਬਦਲਾਈਆ। ਜਿਸ ਖੇਲ ਖਿਲਾਇਆ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਗਣ ਗਧੰਰਵਾਂ ਰੰਗ ਰੰਗਾਈਆ। ਤਿਸ ਸਾਹਿਬ ਨੂੰ ਇਕ ਆਦੇਸਾ, ਨਿਵ ਨਿਵ ਸੀਸ ਝੁਕਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਕਲੇਸ਼ਾ, ਕਲਕਾਤੀਆਂ ਡੇਰਾ ਢਾਹੀਆ। ਆਤਮ ਧਾਰ ਪਰਮਾਤਮ ਸਭ ਦਾ ਹੋ ਕੇ ਨੇਤਾ, ਨਿਜ ਨੇਤਰ ਲੋਚਨ ਨੈਣ ਜਨ ਭਗਤਾਂ ਕਰੇ ਰੁਸ਼ਨਾਈਆ। ਸਭ ਨੂੰ ਇਕੋ ਰੰਗ ਰੰਗਾਏ ਲੇਖਾ ਰਹੇ ਨਾ ਅਗੇਤਾ ਪਛੇਤਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਬਿਨਾ ਜਨਣੀਓ ਕਰੇ ਹੇਤਾ, ਹਿਤਕਾਰੀ ਆਪਣਾ ਭੇਵ ਚੁਕਾਈਆ। ਜੁਗ ਜਨਮ ਨਾ ਭੁਲਿਆ ਚੇਤਾ, ਚਾਤ੍ਰਿਕ ਗੁਰਮੁਖ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦਾ ਮੇਲਾ ਲਏ ਮਿਲਾਈਆ। ਨਵ ਜੇਠ ਕਹੇ ਮੇਰਾ ਪ੍ਰੇਮ ਪਿਆਰ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਜਨ ਭਗਤੋ ਸੁਣੋ ਨਾਲ ਪਿਆਰ, ਮੁਹੱਬਤ ਵਿਚ ਦ੍ਰਿੜਾਈਆ। ਤੁਸੀਂ ਇਕ ਦੂਜੇ ਦੇ ਕਾਇਆ ਮੰਦਰ ਵਸਣਾ ਘਰ ਬਾਰ, ਮਨ ਮਨਸਾ ਦੂਰ ਕਰਾਈਆ। ਨਾਤਾ ਤੋੜ ਕੂੜ ਕੁੜਿਆਰ, ਸਤਿ ਸਚ ਲੈਣਾ ਅਪਨਾਈਆ। ਮੈਂ ਤੁਹਾਡੇ ਤੋਂ ਜਾਵਾਂ ਬਲਿਹਾਰ, ਜੋ ਆਏ ਚਲ ਕੇ ਪਾਂਧੀ ਰਾਹੀਆ। ਬੇਸ਼ਕ ਮੰਜ਼ਲ ਬੜੀ ਦੁਸ਼ਵਾਰ, ਮਨ ਮਨਸਾ ਭੱਜੇ ਵਾਹੋ ਦਾਹੀਆ। ਤੁਸੀਂ ਰਹਿਣਾ ਹੁਸ਼ਿਆਰ, ਆਪਣੀ ਲੈ ਅੰਗੜਾਈਆ। ਸੂਰਬੀਰ ਬਹਾਦਰ ਬਣਨਾ ਆਪਣੇ ਤਨ ਦੇ ਸਿਕਦਾਰ, ਮਮਤਾ ਮਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਵ ਜੇਠ ਕਹੇ ਮੇਰਾ ਚੌਥਾ ਇਕ ਨਿਰਅੱਖਰ, ਬਿਨ ਅੱਖਰਾਂ ਦਿਆਂ ਜਣਾਈਆ। ਤੁਸਾਂ ਚੜ੍ਹਨਾਂ ਚੋਟੀ ਸਿਖ਼ਰ, ਮੰਜ਼ਲ ਪੰਧ ਮੁਕਾਈਆ। ਜਨਮ ਮਰਨ ਦਾ ਮੇਟਣਾ ਫ਼ਿਕਰ, ਇਕੋ ਢੋਲਾ ਗਾਈਆ। ਨਵ ਖੰਡ ਪ੍ਰਿਥਮੀ ਵਿਚੋਂ ਉੱਤਮ ਸ੍ਰੇਸ਼ਟ ਆਉਣਾ ਨਿਕਲ, ਰੂਪ ਅਨੂਪ ਇਕ ਸਮਝਾਈਆ। ਤੁਹਾਡਾ ਪੁਰਖ ਅਕਾਲਾ ਹੋਵੇ ਮਿਤ੍ਰ, ਦੀਨ ਦਿਆਲ ਸੰਗ ਬਣਾਈਆ। ਤੁਹਾਡੇ ਜਗਤ ਜਹਾਨ ਰਹਿਣੇ ਚਿੱਤਰ, ਤਨ ਵਜੂਦਾਂ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਨਵ ਜੇਠ ਕਹੇ ਮੈਂ ਪੰਚਮ ਦਿਆਂ ਸਲਾਹ, ਸਚ ਸਚ ਸੁਣਾਈਆ। ਪਰਮ ਪੁਰਖ ਇਕ ਮਲਾਹ, ਬੇੜਾ ਦੋ ਜਹਾਨ ਚਲਾਈਆ। ਆਦਿ ਜੁਗਾਦੀ ਪਿਤਾ ਮਾਂ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਚਾਰ ਜੁਗ ਦੇ ਸ਼ਾਸਤਰ ਜਿਸ ਦਾ ਗਾਉਂਦੇ ਨਾਂ, ਸਿਫ਼ਤਾਂ ਵਿਚ ਸਲਾਹੀਆ। ਉਹ ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਵੱਜੇ ਵਧਾਈਆ। ਜੋ ਭਗਤਾਂ ਪਕੜਨਹਾਰਾ ਬਾਂਹ, ਸਿਰ ਸਿਰ ਆਪਣਾ ਹੱਥ ਟਿਕਾਈਆ। ਫੜ ਫੜ ਹੰਸ ਬਣਾਏ ਕਾਂ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਤਿਸ ਸਾਹਿਬ ਦੇ ਬਲ ਬਲ ਜਾਂ, ਜਿਸ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਵ ਜੇਠ ਕਹੇ ਮੇਰੀ ਛੇਵੀਂ ਇਕੋ ਗੱਲ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੇਰਾ ਸਾਹਿਬ ਬੜਾ ਪ੍ਰਬਲ, ਪਰਮ ਪੁਰਖ ਇਕ ਅਖਵਾਈਆ। ਜਿਸ ਦਾ ਦੀਪਕ ਜੋਤੀ ਰਿਹਾ ਬਲ, ਦੋ ਜਹਾਨ ਕਰੇ ਰੁਸ਼ਨਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਸਚਖੰਡ ਸਾਚੇ ਸੋਭਾ ਪਾਈਆ। ਲਹਿਣਾ ਦੇਣਾ ਜਾਣੇ ਜਲ ਥਲ, ਮਹੀਅਲ ਵੇਖ ਵਖਾਈਆ। ਆਤਮ ਧਾਰ ਜਾਏ ਰਲ, ਪਰਮਾਤਮ ਨੂਰ ਅਲਾਹੀਆ। ਜੋ ਬਿਨਾ ਭਗਤੀਉਂ ਦੇਵੇ ਫਲ, ਫਲੀਭੂਤ ਦਏ ਕਰਾਈਆ। ਦੂਈ ਦਵੈਤੀ ਮੇਟੇ ਸੱਲ, ਆਤਮ ਇਕੋ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਨਵ ਜੇਠ ਕਹੇ ਜਨ ਭਗਤੋ ਪ੍ਰਭ ਦੀ ਦੱਸਾਂ ਸੱਤਵੀਂ ਰੀਤ, ਸਤਿ ਸਤਿਵਾਦੀਓ ਦਿਆਂ ਜਣਾਈਆ। ਜੋ ਹਰ ਘਟ ਵਸੇ ਚੀਤ, ਗ੍ਰਹਿ ਗ੍ਰਹਿ ਡੇਰਾ ਲਾਈਆ। ਮਾਨਸ ਮਾਨਵ ਮਾਨੁਖ ਪਰਖੇ ਨੀਤ, ਨੀਤੀਵਾਨ ਧੁਰਦਰਗਾਹੀਆ। ਤ੍ਰੈਗੁਣ ਮਾਇਆ ਸਦਾ ਅਤੀਤ, ਤ੍ਰੈਭਵਣ ਧਨੀ ਅਖਵਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਬੀਤ, ਕੋਟਨ ਕੋਟ ਆਪਣਾ ਪੰਧ ਮੁਕਾਈਆ। ਉਸ ਦੀ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਨਾਮ ਕਲਮੇ ਵਾਲੀ ਭੁਗਤਾਈਆ। ਜਿਸ ਕਲਜੁਗ ਕੂੜੀ ਕਿਰਿਆ ਉਤੇ ਮਾਰਨੀ ਲੀਕ, ਸਤਿਜੁਗ ਸਤਿ ਸਤਿ ਪ੍ਰਗਟਾਈਆ। ਜਿਸ ਦੇ ਵਿਚ ਹਕ ਤੌਫ਼ੀਕ,

ਤਾਕਤਵਰ ਨੂਰ ਅਲਾਹੀਆ।, ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਕੂੜੀ ਕਿਰਿਆ ਵਿਚੋਂ ਗ਼ਫ਼ਲਤ ਵਾਲੀ ਖੋਲੇ ਨੀਂਦ, ਆਲਸ ਮਮਤਾ ਵਾਲੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਵ ਜੇਠ ਕਹੇ ਮੇਰਾ ਅੱਠਵਾਂ ਹਿੱਸਾ ਸੁਣੋ ਜਗ, ਜਾਗਰਤ ਜੋਤ ਜੋਤ ਜਗਾਈਆ। ਦੀਨ ਦੁਨੀ ਤੇ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦਰਸ ਮਿਲੇ ਨਾ ਕਿਸੇ ਉਪਰ ਸ਼ਾਹ ਰਗ, ਨਵ ਦਵਾਰ ਪੰਧ ਨਾ ਕੋਇ ਚੁਕਾਈਆ। ਕਲਜੁਗ ਜੀਵ ਹੰਸ ਬਣੇ ਕੱਗ, ਦੁਰਮਤ ਮੈਲ ਅੰਤਰ ਨਾ ਕੋਇ ਧਵਾਈਆ। ਕੂੜ ਵਿਕਾਰ ਮੇਟ ਕੇ ਮਧ, ਮਧੁਰ ਧੁਨ ਗਏ ਭੁਲਾਈਆ। ਨਵ ਦਵਾਰਿਆਂ ਵੜ ਕੇ ਹੱਦ, ਹਦੂਦ ਆਪਣੀ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਵ ਜੇਠ ਕਹੇ ਮੇਰਾ ਨਾਵਾਂ ਇਕੋ ਰਸਤਾ, ਨੌਆਂ ਦਵਾਰਿਆਂ ਵਾਲਿਓ ਦਿਆਂ ਜਣਾਈਆ। ਪ੍ਰਭੂ ਦਾ ਨਾਮ ਜਗਤ ਜਹਾਨ ਸਭ ਤੋਂ ਸਸਤਾ, ਜਿਸ ਦੀ ਕੀਮਤ ਨਾ ਕੋਇ ਰਖਾਈਆ। ਹਰਿਜਨ ਪਿਆਰ ਵਿਚ ਸਦਾ ਰਹੇ ਮਸਤਾ, ਮਸਤੀ ਵਿਚ ਸਮਾਈਆ। ਖ਼ੁਸ਼ੀਆਂ ਵਿਚ ਰਹੇ ਨੱਸਦਾ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਅੰਤਰ ਭਰਿਆ ਰਹੇ ਜਸ ਦਾ, ਸਿਫ਼ਤਾਂ ਨਾਲ ਸਲਾਹੀਆ। ਸਚ ਪਿਆਲਾ ਦੇਵੇ ਰਸ ਦਾ, ਬਿਨ ਰਸਨਾਂ ਰਸ ਚਖਾਈਆ। ਤੀਰ ਅਣਿਆਲਾ ਅਗੰਮਾ ਕਸਦਾ, ਬਿਨ ਚਿੱਲੇ ਕਮਾਨ ਉਠਾਈਆ। ਭੇਵ ਖੁਲਾ ਅਲਖਣਾ ਅਲਖ ਦਾ, ਅਲਖ ਅਗੋਚਰ ਦਏ ਵਡਿਆਈਆ। ਕਾਇਆ ਭਾਂਡਾ ਭਰਾ ਸੱਖ ਦਾ, ਵਸਤ ਅਤੁਲ ਨਾਮ ਵਰਤਾਈਆ। ਝਗੜਾ ਰਹੇ ਨਾ ਕਲਜੁਗ ਭੱਖ ਦਾ, ਭਾਂਡਾ ਭਰਮ ਭਉ ਭੰਨਾਈਆ। ਜਨ ਭਗਤਾਂ ਵਿਚ ਰਹੇ ਫਬਦਾ, ਸਨਮੁਖ ਸੋਭਾ ਪਾਈਆ। ਇਹ ਖੇਲ ਅਗੰਮੀ ਰੱਬ ਦਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੇਰਾ ਲਹਿਣਾ ਦੇਣਾ ਖ਼ੁਸ਼ੀਆਂ ਵਿਚ ਗਦ ਗਦ ਦਾ, ਗਦਾਗਰ ਹੋ ਕੇ ਦਿਆਂ ਸੁਣਾਈਆ। ਨਵ ਜੇਠ ਕਹੇ ਜਨ ਭਗਤੋ ਜਗਤ ਜਹਾਨ ਜਾਂਦਾ ਲੱਦ ਦਾ, ਥਿਰ ਰਹਿਣ ਕੋਇ ਨਾ ਪਾਈਆ। ਤੁਹਾਡਾ ਪੂਰਾ ਕਰਨਾ ਲੇਖਾ ਸੀਸ ਬੱਧੀ ਪੱਗ ਦਾ, ਪਗੜੀਆਂ ਵਾਲਿਓ ਪਹਿਲੋਂ ਤੁਹਾਨੂੰ ਸੀਸ ਨਿਵਾਈਆ। ਬਿਨਾ ਭਗਤਾਂ ਤੋਂ ਮਾਰਗ ਕਦੇ ਨਹੀਂ ਬੱਝਦਾ, ਲੋਕਮਾਤ ਨਾ ਕੋਇ ਵਡਿਆਈਆ। ਬਿਨਾ ਭਗਤਾਂ ਤੋਂ ਪ੍ਰਭੂ ਨੂੰ ਕੋਈ ਨਹੀਂ ਸੱਦ ਦਾ, ਸੰਦੇਸਾ ਦੇਵੇ ਨਾ ਕੋਈ ਚਾਈਂ ਚਾਈਂਆ। ਬਿਨਾ ਭਗਤਾਂ ਤੋਂ ਹਿੱਸੇਦਾਰ ਬਣਿਆ ਕੋਈ ਨਹੀਂ ਅੱਧ ਦਾ, ਨਾਮ ਭੰਡਾਰਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਨਵ ਜੇਠ ਕਹੇ ਜਨ ਭਗਤੋ ਤੁਹਾਡੇ ਸੀਸ ਬੰਨ੍ਹੀਆਂ ਦਸਤਾਰਾਂ, ਦਸਤਾਰਾਂ ਵਾਲਿਓ ਦਿਆਂ ਜਣਾਈਆ। ਨੌ ਵਾਰ ਪ੍ਰਭੂ ਤੁਹਾਨੂੰ ਕਰੇ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਤੁਹਾਡਾ ਬਣ ਕੇ ਸੇਵਾਦਾਰਾ, ਸਾਚੀ ਸੇਵ ਕਮਾਈਆ। ਦਿਵਸ ਰੈਣ ਹੋ ਕੇ ਖ਼ਬਰਦਾਰਾ, ਭੱਜੇ ਵਾਹੋ ਦਾਹੀਆ। ਤੁਹਾਡਾ ਪੂਰਬ ਦਏ ਉਧਾਰਾ, ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਨੌ ਜੇਠ ਕਹੇ ਜਨ ਭਗਤੋ ਸਤਿਗੁਰ ਤੁਹਾਡੀ ਦਾਸੀ, ਗੋਲੀ ਜਗਤ ਅਖਵਾਈਆ। ਤੁਸੀਂ ਭਾਵੇਂ ਮਖ਼ੌਲ ਕਰੋ ਭਾਵੇਂ ਕਰੋ ਹਾਸੀ, ਇਹ ਹਸਤੀ ਬੇਪਰਵਾਹੀਆ। ਜਿਸ ਦੀ ਮੰਡਲ ਮੰਡਪ ਰਾਸੀ, ਰਹਿਬਰ ਨੂਰ ਅਲਾਹੀਆ। ਉਹ ਸੱਦਾ ਦੇਵੇ ਆ ਜਾ ਸ਼ੰਕਰ ਕੈਲਾਸ਼ੀ, ਆਪਣਾ ਪੰਧ ਮੁਕਾਈਆ। ਬ੍ਰਹਮੇ ਨਾ ਰਹੇ ਉਦਾਸੀ,

ਭੱਜਣਾ ਚਾਈਂ ਚਾਈਂਆ। ਵਿਸ਼ਨੂੰ ਵੇਖ ਲੈ ਵਿਸ਼ਵ ਦਾ ਦਾਸੀ, ਵਿਸ਼ਵ ਧਿਆਨ ਲਗਾਈਆ। ਤੇਈ ਅਵਤਾਰ ਬਣੋ ਸਾਥੀ, ਸਗਲਾ ਸੰਗ ਬਣਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਮੰਨੋ ਆਖੀ, ਭੱਜਣਾ ਵਾਹੋ ਦਾਹੀਆ। ਨਾਨਕ ਨਿਰਗੁਣ ਧਾਰ ਗੋਬਿੰਦ ਸਭ ਦੇ ਵੇਖੋ ਸਾਖੀ, ਸਾਖਿਆਤ ਸਮਝਾਈਆ। ਤੁਹਾਡੀ ਪੂਰੀ ਕਰੇ ਆਸੀ, ਤ੍ਰਿਸ਼ਨਾ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਨਵ ਜੇਠ ਕਹੇ ਜਨ ਭਗਤੋ ਨਿਰਗੁਣ ਸਰਗੁਣ ਧਾਰ ਤੁਹਾਡੇ ਅਗੇ ਨੱਕ ਨੂੰ ਲਾਵੇ ਰਗੜਾ, ਤੁਹਾਡਿਆਂ ਕਦਮਾਂ ਹੇਠ ਘਸਾਈਆ। ਇਹ ਲਹਿਣਾ ਦੇਣਾ ਨਾਲ ਸੀ ਗਰੜਾ, ਗਰੜ ਪੁਰਾਣ ਦਏ ਗਵਾਹੀਆ। ਬੇਸ਼ਕ ਤੁਹਾਡਾ ਹਿਰਦਾ ਕਰੜਾ, ਪ੍ਰਭੂ ਨਿਮਰਤਾ ਵਿਚ ਸਮਾਈਆ। ਤੁਹਾਡਾ ਪ੍ਰੇਮ ਪਿਆਰ ਦਾ ਬਣਾ ਕੇ ਖਰੜਾ, ਸਚ ਸਚ ਸਚ ਨਾਲ ਮਿਲਾਈਆ। ਤੁਹਾਡਾ ਸੋਹਣਾ ਲੱਗੇ ਝਗੜਾ, ਤੁਸਾਂ ਝਗੜਨਾ ਚਾਈਂ ਚਾਈਂਆ। ਓਹ ਗੁਰਮੁਖੋ ਤੁਹਾਨੂੰ ਬਣਨ ਨਹੀਂ ਦੇਣਾ ਬਪ ਬਗ਼ਲਾ, ਬਪੜਾ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਵ ਜੇਠ ਕਹੇ ਗੁਰਮਖ ਦਵਾਰਿਆ ਸੋਹਣਿਆਂ ਸੱਜਣਾ, ਸੱਜਣਾਂ ਨੂੰ ਦੇ ਸਮਝਾਈਆ। ਜਨ ਭਗਤੋ ਤੁਹਾਡਾ ਡੰਕ ਵੱਜਣਾ, ਦੋ ਜਹਾਨ ਸ਼ਨਵਾਈਆ। ਤੁਹਾਡੇ ਪਿਆਰ ਨੇ ਤੁਹਾਡੇ ਸਾਹਿਬ ਦਾ ਪਰਦਾ ਕੱਜਣਾ, ਆਪਣੀ ਦਸਤਾਰ ਤੁਹਾਡੇ ਚਰਨਾਂ ਵਿਚ ਟਿਕਾਈਆ। ਤੁਹਾਡੇ ਕੋਲੋਂ ਇਕੋ ਮੁਹੱਬਤ ਦਾ ਪਿਆਰ ਮੰਗਣਾ, ਦੂਜੀ ਆਸ ਨਾ ਕੋਇ ਰਖਾਈਆ। ਜੋ ਹੁਕਮ ਕਰੋਗੇ ਉਹਦੇ ਵਿਚ ਕਦੀ ਕਰੂੰਗਾ ਨਾ ਭੰਗਣਾ, ਇਹ ਸਚ ਦਿਆਂ ਸਮਝਾਈਆ। ਤੁਹਾਨੂੰ ਆਪਣਿਆਂ ਹਿਰਦਿਆਂ ਵਿਚੋਂ ਜ਼ਰੂਰ ਪਵੇਗਾ ਕੁਝ ਵੰਡਣਾ, ਖ਼ਾਲੀ ਝੋਲੀ ਦੇਣੀ ਭਰਾਈਆ। ਸਚ ਦਵਾਰ ਤੇ ਪਾਉਣੀ ਠੰਡਣਾ, ਤੁਹਾਡੇ ਦਵਾਰੇ ਆਇਆ ਤੁਹਾਡਾ ਮਾਹੀਆ। ਤੁਹਾਡਾ ਟੁੱਟਿਆਂ ਦਾ ਨਾਤਾ ਗੰਢਣਾ, ਅਗੇ ਸਕੇ ਨਾ ਕੋਇ ਤੁੜਾਈਆ। ਲੇਖਾ ਚੁਕਾਉਣਾ ਪੰਜ ਪੰਜਣਾ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਨਵ ਜੇਠ ਕਹੇ ਮੈਂ ਕੀ ਦੱਸਾਂ ਭਗਤੋ ਡੂੰਘੀ ਰਮਜ਼, ਰਮਜ਼ਾਂ ਵਾਲਿਆਂ ਦਿਆਂ ਜਣਾਈਆ। (ਤੁਹਾਡੀ ਸਭ ਤੋ) ਵੱਡੀ ਸਮਝ, ਜਗਤ ਸਮਝ ਨਾ ਕੋਇ ਚਤੁਰਾਈਆ। ਤੁਹਾਡਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੁਹਾਡਾ ਪਿਆਰ ਪ੍ਰਭੂ ਵਿਚ ਹੋਵੇ ਜਜ਼ਬ, ਜਜ਼ਬੇ ਵਾਲਿਓ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਅਸੀਂ ਆ ਗਏ ਨੱਠੇ, ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਸਤਿਗੁਰ ਸ਼ਬਦ ਧਾਰ ਵਿਚ ਇਕੱਠੇ, ਵੱਖਰਾ ਰਹਿਣ ਕੋਇ ਨਾ ਪਾਈਆ। ਤੇਰਾ ਪ੍ਰਕਾਸ਼ ਤੱਕੀਏ ਦੋ ਜਹਾਨਾਂ ਲਟ ਲਟੇ, ਨੂਰ ਨੁਰਾਨੇ ਨਜ਼ਰੀ ਆਈਆ। ਆਹ ਵੇਖ ਲਓ ਸਾਡੇ ਕੋਲ ਪਿਛਲਿਆਂ ਚਹੁੰ ਜੁਗਾਂ ਦੇ ਪਟੇ, ਪਟਨੇ ਵਾਲਾ ਰਿਹਾ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਅਸੀਂ ਸਾਰੇ ਫਿਰੇ ਜਗਤ ਜਹਾਨ ਦੇ ਵੇਖੇ ਹੱਟੇ, ਨਵ ਨੌ ਚਾਰ ਧਿਆਨ ਲਗਾਈਆ। ਦੀਨ ਦੁਨੀ ਮਾਇਆ ਮਮਤਾ ਕੀਮਤ ਪਾ ਲਈ ਤੇਰੀ ਜਗਤ ਟਕੇ, ਸਤਿ ਵਿਚ ਨਾ ਕੋਇ ਸਮਾਈਆ। ਸਭ ਦੇ ਚੀਥੜ ਵੇਖ ਲਓ ਫਟੇ, ਓਢਣ ਨਜ਼ਰ ਕੋਇ ਨਾ ਆਈਆ। ਸਾਨੂੰ ਇਕ ਦੋ ਚਾਰ ਪੰਜ ਛੇ ਸੱਤ ਅੱਠ ਨੌ ਸੁਣੇ ਟੱਪੇ, ਨੌਵਾਂ ਖੰਡਾਂ ਦਾ ਹਾਲ ਸੁਣਾਈਆ। ਅਸੀਂ ਸਾਰਿਆਂ ਕਿਹਾ ਇਹ ਸ਼ਬਦ

ਗੁਰੂ ਦੀ ਗੱਪੇ, ਜੋ ਜੁਗ ਜੁਗ ਅਵਲ ਅਵਲ ਅਖਵਾਈਆ। ਫੇਰ ਵੇਖਿਆ ਬਿਨਾ ਅੱਖਰਾਂ ਤੋਂ ਅੱਖਰ ਛਪੇ, ਬਿਨਾ ਕਾਗ਼ਜ਼ਾਂ ਤੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤੇਰੀ ਵਡਿਆਈਆ। ਨਵ ਜੇਠ ਕਹੇ ਮੈਂ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨਾਂ ਨੂੰ ਕਰਾਂ ਨਿਮਸਕਾਰ, ਵਿਸ਼ਨ ਬ੍ਰਹਮਾ ਸ਼ਿਵ ਇਸ਼ਾਰੇ ਨਾਲ ਜਣਾਈਆ। ਤੁਸੀਂ ਨਿਰਗੁਣ ਨਿਰਗੁਣ ਨਿਰਗੁਣ ਜੋਤ ਨਿਰੰਕਾਰ, ਸਰਗੁਣ ਸਰਗੁਣ ਸਰਗੁਣ ਜਗਤ ਨਾਮ ਵਡਿਆਈਆ। ਖੇਲ ਵੇਖੋ ਅੰਤਰ ਨਿਰੰਤਰ ਜੀਵ ਜੰਤ ਵਿਚਾਰ, ਬਿਨਾ ਬੁਧੀ ਤੋਂ ਬੁੱਧੀ ਧਿਆਨ ਲਗਾਈਆ। ਚਾਰ ਕੁੰਟ ਤੱਕੋ ਅੰਧਿਆਰ, ਅੰਧ ਅੰਧੇਰਾ ਛਾਈਆ। ਆਪਣੇ ਆਪਣੇ ਸਿਖ ਮੁਰੀਦ ਲਓ ਉਭਾਰ, ਫੜ ਬਾਹੋਂ ਬਾਹਰ ਕਢਾਈਆ। ਸਾਚੀ ਮੰਜ਼ਲ ਹਕੀਕੀ ਦੱਸੋ ਕਿਥੇ ਪੁੱਜੇ ਧਰਮ ਦੀ ਧਾਰ, ਧਰਮ ਧਰਮ ਜਣਾਈਆ। ਸਾਰੇ ਕਹਿਣ ਪ੍ਰਭੂ ਇਹ ਖੇਲ ਤੇਰਾ ਸਚੀ ਸਰਕਾਰ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਜਿਧਰ ਵੇਖੀਏ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਬਿਨ ਤੇਰੀ ਕਿਰਪਾ ਕੋਈ ਨਾ ਉਤਰੇ ਪਾਰ, ਲੱਖ ਚੁਰਾਸੀ ਫੰਦ ਨਾ ਕੋਇ ਕਟਾਈਆ। ਝਟ ਸਤਿਗੁਰ ਸ਼ਬਦ ਕਿਹਾ ਸੁਣੋ ਮੀਤ ਮੁਰਾਰ, ਸੱਜਣੋ ਦਿਆਂ ਜਣਾਈਆ। ਪਰਮ ਪੁਰਖ ਦਾ ਖੇਲ ਅਪਾਰ, ਅਪਰੰਪਰ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਸੀਸ ਬੰਨ੍ਹ ਦਸਤਾਰ, ਸੰਮਤ ਸ਼ਹਿਨਸ਼ਾਹੀ ਸੱਤ ਦਿਤੀ ਵਡਿਆਈਆ। ਤੁਸੀਂ ਸਾਰੇ ਘਰ ਘਰ ਹੋਏ ਸਿਕਦਾਰ, ਆਪਣਾ ਬਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਨੇ ਸੀਸ ਧਰਿਆ ਦਸਤਾਰਾ, ਰੁਪਿਆ ਸਗਨ ਵਾਲਾ ਹੱਥ ਫੜਾਈਆ। ਉਹ ਆਤਮਾ ਪ੍ਰਭੂ ਦੀਆਂ ਨਿਰਗੁਣ ਧਾਰ ਦੀਆਂ ਧਾਰਾਂ, ਸਰਗੁਣ ਸੰਗ ਸਕੇ ਨਾ ਕੋਇ ਤੁੜਾਈਆ। ਇਹ ਇਸ਼ਾਰਾ ਦਿਤਾ ਸੀ ਮੁਹੰਮਦ ਨੇ ਚਾਰ ਯਾਰਾ, ਚੌਥੇ ਜੁਗ ਅੱਖ ਉਠਾਈਆ। ਗੋਬਿੰਦ ਕਿਹਾ ਨਾਲ ਪਿਆਰਾ, ਪ੍ਰੇਮ ਨਾਲ ਸਮਝਾਈਆ। ਜਿਸ ਵੇਲੇ ਕਲਜੁਗ ਕੂੜ ਹੋਇਆ ਅੰਧਿਆਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਨੌ ਸੱਤ ਦਿਸੇ ਧੂੰਆਂਧਾਰਾ, ਜੂਠ ਝੂਠ ਵੱਜੇ ਵਧਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਨੂਰ ਅਲਾਹੀਆ। ਚਾਰ ਜੁਗ ਦੇ ਵਿਛੜੇ ਵੇਖੇ ਗੁਰਮੁਖ ਮੀਤ ਮੁਰਾਰਾ, ਮਿਤ੍ਰ ਪਿਆਰਾ ਧਿਆਨ ਲਗਾਈਆ। ਇਕੋ ਫੜ ਫੜ ਦੇਵੇ ਨਾਮ ਅਧਾਰਾ, ਇਕੋ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੰਮਤ ਸ਼ਹਿਨਸ਼ਾਹੀ ਸੱਤ ਕਹੇ ਪ੍ਰਭੂ ਮੈਨੂੰ ਸਮਝ ਨਾ ਆਈ ਕਿਉਂ ਭਗਤਾਂ ਸੀਸ ਪੱਗਾਂ ਬੰਨ੍ਹੀਆਂ, ਦਿਤੀ ਜਗਤ ਵਡਿਆਈਆ। ਕਿਸ ਬਿਧ ਧਾਰਾਂ ਜੁੜੀਆਂ ਕੰਨੀਆਂ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਪ੍ਰੀਤੀਆਂ ਹੋਈਆਂ ਮਨ ਤਨੀਆਂ, ਤਨ ਵਜੂਦਾਂ ਖੇਲ ਖਿਲਾਈਆ। ਭਾਗ ਲਗਾ ਕੇ ਛੱਪਰ ਛੰਨੀਆਂ, ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਨਵ ਜੇਠ ਕਹੇ ਪ੍ਰਭੂ ਤੂੰ ਭਗਤ ਬਣਾ ਲੈ ਆਪਣੇ ਸਿਕਦਾਰ, ਸੀਸ ਤਾਜ ਟਿਕਾਈਆ। ਆਪ ਬਣ ਕੇ ਸੇਵਾਦਾਰ, ਸੇਵ ਸਾਚੀ ਲੈਣੀ ਕਮਾਈਆ। ਸੰਮਤ ਸ਼ਹਿਨਸ਼ਾਹੀ ਦਸ ਦਾ ਵਿਵਹਾਰ, ਦਹਿ ਦਿਸ਼ਾ ਰਿਹਾ ਦ੍ਰਿੜਾਈਆ। ਸਭ ਨੂੰ ਕਰ ਕੇ ਖ਼ਬਰਦਾਰ, ਗ਼ਫ਼ਲਤ ਵਿਚੋਂ ਬਾਹਰ ਕਢਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਵਿਚਾਰ, ਆਪਣੀ ਲੈ ਅੰਗੜਾਈਆ। ਅਵਤਾਰ ਪੈਗ਼ੰਬਰ ਗੁਰ ਪਾਵੋ ਸਾਰ, ਮਹਾਸਾਰਥੀ ਹੋ ਕੇ ਭੱਜੋ ਵਾਹੋ ਦਾਹੀਆ। ਕੀ ਲਹਿਣਾ ਦੇਣਾ ਨਰ ਨਿਰੰਕਾਰ, ਕੀ ਕਰਤਾ ਕਾਰ ਕਮਾਈਆ।

ਜਨ ਭਗਤਾਂ ਸੀਸ ਬੰਨ੍ਹ ਦਸਤਾਰ, ਸਿਰ ਸਿਰ ਆਪਣਾ ਮਾਣ ਰਖਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣਾ ਕੇ ਦੇਵੇ ਵਡਿਆਈ ਆਪ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਵ ਜੇਠ ਕਹੇ ਪ੍ਰਭੂ ਮੇਰੇ ਨੇਤਰਾਂ ਵਗਦੀ ਆਂਝ, ਹੰਝੂ ਨੀਰ ਬਣਾਈਆ। ਕਿਸ ਬਿਧ ਤੇਰੀ ਸਾਚੀ ਸਾਂਝ, ਸੱਜਣਾ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਮੇਰਾ ਭਗਤ ਕਰੇਗਾ ਰਾਜ, ਮੇਰੇ ਉਤੇ ਹੁਕਮ ਚਲਾਈਆ। ਮੈਂ ਸੇਵਕ ਹੋ ਕੇ ਭਾਂਡੇ ਦੇਵਾਂਗਾ ਮਾਂਜ, ਘਰ ਘਰ ਕਰਾਂ ਸਫ਼ਾਈਆ। ਫੇਰ ਵੀ ਭਗਤ ਰੱਖ ਲੈਣ ਲਾਜ, ਮਜ਼ਦੂਰੀ ਗ਼ਰੀਬ ਦੀ ਝੋਲੀ ਪਾਈਆ। ਪਿਛਲਾ ਬਦਲ ਦੇਣਾ ਰਿਵਾਜ, ਅਗਲੀ ਖੇਲ ਖਿਲਾਈਆ। ਜਿਹੜਾ ਸੀਸ ਪਹਿਨਦਾ ਸੀ ਤਾਜ, ਉਹ ਭਗਤਾਂ ਦਾ ਚਾਕਰ ਘਰ ਘਰ ਭਿੱਛਿਆ ਮੰਗਣ ਜਾਈਆ। ਜਿਹੜਾ ਰਸਨਾ ਦੇ ਭੋਗ ਲਗਾਉਂਦਾ ਸੀ ਸਵਾਦ, ਗੰਢੇ ਖਾ ਕੇ ਝਟ ਲੰਘਾਈਆ। ਉਸ ਨੂੰ ਭਾਵੇਂ ਤੁਸੀਂ ਘਰੋਂ ਬਾਂਹ ਫੜ ਕੇ ਦਿਓ ਕਾਢ, ਫਿਰ ਵੀ ਤੁਹਾਡੇ ਘਰ ਭਾਂਡੇ ਮਾਂਜਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਨੌ ਜੇਠ ਕਹੇ ਓਏ ਨਾਰਦਾ ਤੈਨੂੰ ਕੀ ਪੈ ਗਿਆ ਬਖਤ, ਕਿਧਰੋਂ ਆਇਆ ਪੰਧ ਮੁਕਾਈਆ। ਨਾਰਦ ਕਹਿੰਦਾ ਉਏ ਨੌ ਜੇਠ ਮੈਂ ਵੀ ਸਾਹਿਬ ਦਾ ਜਿਗਰੇ ਲਖਤ, ਸਚ ਦਿਆਂ ਸੁਣਾਈਆ। ਮੈਨੂੰ ਇਉਂ ਜਾਪਦਾ ਕੋਈ ਦੀਨ ਦੁਨੀ ਤੇ ਪੈਣਾ ਬਖਤ, ਸੁਰਤ ਸੰਭਲੇ ਕੋਈ ਨਾ ਰਾਈਆ। ਮੈਂ ਪ੍ਰਭੂ ਨੂੰ ਕਹਿਣਾ ਜੇ ਕੁਝ ਹੁੰਦੀ ਊ ਕਰ ਦੇ ਬਚਤ, ਆਪਣੀ ਦਇਆ ਕਮਾਈਆ। ਗ਼ਰੀਬਾਂ ਤੇ ਕਰ ਦੇ ਤਰਸ, ਮਿਹਰ ਨਜ਼ਰ ਉਠਾਈਆ। ਸੰਮਤ ਸ਼ਹਿਨਸ਼ਾਹੀ ਬਰਸ, ਦਸਵਾਂ ਨਾਲ ਮਿਲਾਈਆ। ਨਾਲੇ ਕਰਾਂ ਚਾਓ ਨਾਲ ਦਰਸ, ਨਿਵ ਨਿਵ ਸੀਸ (ਚਰਨ) ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਜਨ ਭਗਤੋ ਪਹਿਲੋਂ ਮੈਨੂੰ ਦਿਓ ਸ਼ਾਬਾਸ਼, ਮੇਰੀ ਬੋਦੀ ਹਿੱਲੇ ਚਾਈਂ ਚਾਈਂਆ। ਫੇਰ ਵੇਖੋ ਉਤੇ ਆਕਾਸ਼, ਗਗਨ ਗਗਨੰਤਰਾਂ ਪਰੇ ਨੈਣ ਉਠਾਈਆ। ਫੇਰ ਧਰਨੀ ਦਾ ਵੇਖੋ ਧਰਵਾਸ, ਜੋ ਲੱਖ ਚੁਰਾਸੀ ਬੈਠੀ ਭਾਰ ਉਠਾਈਆ। ਮੈਨੂੰ ਕੋਈ ਨਾ ਕਿਹੋ ਗੁਸਤਾਖ਼, ਮੈਂ ਸਚ ਸਚ ਦਿਆਂ ਦ੍ਰਿੜਾਈਆ। ਜਿਸ ਨੂੰ ਸਾਰੇ ਕਹਿੰਦੇ ਪੁਰਖ ਅਬਿਨਾਸ਼, ਉਹ ਕਰਤਾ ਧੁਰਦਰਗਾਹੀਆ। ਉਸ ਉਤੇ ਕਦੇ ਨਾ ਕਰਿਓ ਵਿਸ਼ਵਾਸ਼, ਜੋ ਵਿਸ਼ਵ ਦਾ ਮਾਲਕ ਅਖਵਾਈਆ। ਜਿਸ ਨੇ ਕਲਜੁਗ ਅੰਤਮ ਚਾਰੋਂ ਕੁੰਟ ਚੜ੍ਹਾ ਦੇਣੀ ਲਾਸ਼ ਉਤੇ ਲਾਸ਼, ਲਸ਼ਕਰ ਰੋਵਣ ਮਾਰਨ ਧਾਹੀਂਆ। ਸੱਦਾ ਦਿਤਾ ਸ਼ੰਕਰ ਨੂੰ ਉਤੋਂ ਕੈਲਾਸ਼, ਕਹਿ ਕੇ ਦਿਤਾ ਦ੍ਰਿੜਾਈਆ। ਤੂੰ ਆ ਜਾ ਮੇਰੇ ਪਾਸ, ਪਾਸਾ ਲੈ ਬਦਲਾਈਆ। ਜਨ ਭਗਤੋ ਇਹ ਪੁਰਖ ਅਕਾਲ ਕਾਹਦਾ ਜਿਹੜਾ ਜੁਗ ਜੁਗ ਜੁਗ ਚੌਕੜੀ ਦਾ ਕਰੇ ਨਾਸ, ਲੱਖ ਚੁਰਾਸੀ ਦਏ ਖਪਾਈਆ। ਉਹਦਾ ਕੋਈ ਨਾ ਦਿਓ ਸਾਥ, ਸਾਥੀ ਰਹਿਣ ਕੋਇ ਨਾ ਪਾਈਆ। ਤੁਹਾਡੇ ਸਿਰ ਤੇ ਪੱਗਾਂ ਬੱਝ ਗਈਆਂ ਤੁਸੀਂ ਬਣ ਗਏ ਆਪ ਸਮਰਾਥ, ਆਕੜ ਕੇ ਚਲੋ ਚਾਈਂ ਚਾਈਂਆ। ਮੁੱਛਾਂ ਨੂੰ ਤਾਅ ਦੇ ਕੇ ਕਹੋ ਪ੍ਰਭੂ ਪਹਿਲੋਂ ਸਾਡੇ (ਅਗੇ) ਜੋੜ ਦੇ ਹਾਥ, ਨਿਉਂ ਕੇ ਸੀਸ ਨਿਵਾਈਆ। ਫੇਰ ਗ਼ੁੱਸੇ ਵਿਚ ਦਿਓ ਡਾਂਟ, ਜੋਰ ਨਾਲ ਦਬਾਈਆ। ਤੁਹਾਨੂੰ ਕਿਹੜਾ ਆਉਣਾ ਘਾਟ, ਘਾਟਾ ਰਹਿਣ ਕੋਇ ਨਾ ਪਾਈਆ। ਜਿਸ ਵਾਅਦਾ ਕੀਤਾ ਭਾਵੇਂ ਗ਼ੁੱਸੇ ਰਹੋ ਭਾਵੇਂ ਰਾਜ਼ੀ ਰਹੋ ਅੰਤ ਤੁਹਾਡੀ ਜ਼ਰੂਰ ਮੇਟੇਗਾ ਵਾਟ, ਚੁਰਾਸੀ ਫਾਸੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ

ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਜਨ ਭਗਤੋ ਉਹ ਕੀ ਤੁਸਾਂ ਸਰੀਰ ਨੂੰ ਸਤਿਗੁਰ ਕਹਿਣਾ, ਜੋ ਜਗਤ ਰਹਿਣ ਨਾ ਪਾਈਆ। ਉਹ ਕੀ ਤੁਸਾਂ ਤਤਾਂ ਦੇ ਕੋਲ ਬਹਿਣਾ, ਤਨ ਵਜੂਦ ਵੇਖੋ ਚਾਈਂ ਚਾਈਂਆ। ਸਭ ਨੂੰ ਪਤਾ ਰਹੇ ਇਹ ਕਾਇਆ ਦਾ ਬੁਰਜ ਜ਼ਰੂਰ ਢਹਿਣਾ, ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਸਦ ਰਹਿਣਾ, ਜਿਸ ਨੂੰ ਜਨਮੇ ਜਨਮੇ ਜਨਮੇ ਕੋਇ ਨਾ ਮਾਈਆ। ਜਿਸ ਨੂੰ ਤੁਸੀਂ ਵੇਖ ਨਹੀਂ ਸਕਦੇ ਨਾਲ ਨੈਣਾਂ, ਉਹ ਬਿਨ ਨੈਣਾਂ ਤੋਂ ਤੁਹਾਨੂੰ ਵੇਖੇ ਥਾਉਂ ਥਾਈਂਆ। ਉਹ ਤੁਹਾਡਾ ਸਾਹਿਬ ਨਹੀਂ ਤ੍ਰਫੈਣਾ, ਤ੍ਰੈਗੁਣ ਅਤੀਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਵ ਜੇਠ ਕਹੇ ਮੈਨੂੰ ਚੜ੍ਹਦੀਆਂ ਜਾਂਦੀਆਂ ਮਸਤੀਆਂ, ਮਸਤੀ ਵਿਚ ਸੁਣਾਈਆ। ਮੈਂ ਤੱਕੀਆਂ ਭਗਤਾਂ ਦੀਆਂ ਹਸਤੀਆਂ, ਹੱਸ ਹੱਸ ਕੇ ਵੇਖ ਵਖਾਈਆ। ਜਿਨ੍ਹਾਂ ਦੀਆਂ ਆਤਮਾ ਭਰੀਆਂ ਰਸ ਦੀਆਂ, ਬਿਨ ਰਸਨਾ ਰਸ ਚਖਾਈਆ। ਰੂਹਾਂ ਬਿਨਾ ਮੰਜ਼ਲਾਂ ਤੋਂ ਨਸਦੀਆਂ, ਦੋ ਜਹਾਨ ਭੱਜਣ ਵਾਹੋ ਦਾਹੀਆ। ਉਹ ਪਿਆਰੀਆਂ ਇਕੋ ਅੱਖ ਦੀਆਂ, ਜਗਤ ਨੇਤਰਾਂ ਡੇਰਾ ਢਾਹੀਆ। ਵਣਜਾਰਨਾਂ ਸਾਹਿਬ ਸਮਰਥ ਦੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਵ ਜੇਠ ਕਹੇ ਜਨ ਭਗਤੋ ਲਾਲ ਝੰਡੀਆਂ ਨੂੰ ਦਿਓ ਹਲੂਣਾ, ਖ਼ੁਸ਼ੀਆਂ ਨਾਲ ਹਿਲਾਈਆ। ਕਲਜੁਗ ਕੂੜ ਵਧਣਾ ਦੂਣਾ, ਦੋ ਚਾਰ ਸਾਲ ਦੀ ਵੰਡ ਵੰਡਾਈਆ। ਜਗਤ ਜਹਾਨ ਕਿਸੇ ਨੇ ਖ਼ੁਸ਼ੀ ਨਾਲ ਕਿਸ ਨਾਲ ਨਹੀਂ ਕੂਣਾ, ਪਿਓ ਪੁਤਰਾਂ ਪਏ ਲੜਾਈਆ। ਬਿਨਾ ਭਗਤਾਂ ਤੋਂ ਜਗਤ ਜਹਾਨ ਨਾਮ ਵਿਹੂਣਾ, ਸਚ ਵਸਤ ਨਾ ਕੋਇ ਵਰਤਾਈਆ। ਕਿਸੇ ਦਾ ਕਾਇਮ ਰਹਿਣਾ ਨਹੀਂ ਧੂਣਾ, ਧੂਣੀਆਂ ਵਾਲੇ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਵ ਜੇਠ ਕਹੇ ਮੇਰੇ ਸਾਹਿਬ ਸਤਿਗੁਰ ਸ਼ਬਦ ਸ਼ਬਦ ਮਿਹਰਵਾਨ, ਮਹਿਬਾਨ ਤੇਰੀ ਸ਼ਰਨਾਈਆ। ਕੀ ਲੇਖਾ ਵਿਚ ਜਹਾਨ, ਦੀਨ ਦੁਨੀ ਦੇ ਮਾਲਕ ਦੇਣਾ ਸਮਝਾਈਆ। ਕੀ ਖੇਲ ਭਗਤ ਭਗਵਾਨ, ਭਗਵਨ ਦੇਣੀ ਵਡਿਆਈਆ। ਕੀ ਆਸ਼ਾ ਰੱਖੀ ਚਾਰ ਜੁਗ ਦੇ ਸ਼ਾਸਤਰਾਂ ਵਿਚ ਜਹਾਨ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਕੀ ਲਹਿਣਾ ਦੇਣਾ ਤੇਰਾ ਦੀਨ ਦੁਨੀ ਮਹਾਨ, ਭੇਵ ਅਭੇਦਾ ਦੇਣਾ ਖੁਲਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਮਿਹਰ ਨਜ਼ਰ ਉਠਾਵੇਗਾ। ਏਕੰਕਾਰਾ ਆਪਣੀ ਕਲ ਵਰਤਾਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਵੰਡ ਵੰਡਾਵੇਗਾ। ਸ੍ਰੀ ਭਗਵਾਨ ਵੇਖ ਵਖਾਵੇਗਾ। ਪਾਰਬ੍ਰਹਮ ਪ੍ਰਭ ਪਰਦਾ ਲਾਹਵੇਗਾ। ਬੀਸ ਇਕੀਸਾ ਰੂਪ ਪ੍ਰਗਟਾਵੇਗਾ। ਸੰਮਤ ਸ਼ਹਿਨਸ਼ਾਹੀ ਇਕ ਅੰਕ ਬਣਾਵੇਗਾ। ਦੂਆ ਦੋਹਰਾ ਡੰਕ ਵਜਾਵੇਗਾ। ਤੀਆ ਤ੍ਰੈਗੁਣ ਖੇਲ ਖਿਲਾਵੇਗਾ। ਚੌਥਾ ਚੌਥੀ ਮੰਜ਼ਲ ਪੰਧ ਮੁਕਾਵੇਗਾ। ਪੰਚਮ ਸ਼ਬਦ ਨਾਦ ਧੁਨ ਪ੍ਰਗਟਾਵੇਗਾ। ਛੇਵਾਂ ਛੇ ਘਰ ਵੇਖ ਵਖਾਵੇਗਾ। ਸਤਵਾਂ ਸਤਿ ਸਤਿਵਾਦੀ ਨਾਉਂ ਸਮਝਾਵੇਗਾ। ਅੱਠਵਾਂ ਅੱਠਾਂ ਤਤਾਂ ਫੋਲ ਫੁਲਾਵੇਗਾ। ਨੌਵਾਂ ਨੌ ਦਰ ਨਵਖੰਡ ਆਪਣਾ ਹੁਕਮ ਵਰਤਾਵੇਗਾ। ਦਸਵਾਂ ਦਹਿ ਦਿਸ਼ ਧਾਰ ਸੰਮਤ ਸ਼ਹਿਨਸ਼ਾਹੀ ਦਸ ਭੇਵ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਵੇਗਾ।

ਸੰਮਤ ਸ਼ਹਿਨਸ਼ਾਹੀ ਦਸ ਖੇਲ ਖਿਲਾਏਗਾ। ਹਰਿਜਨ ਸਾਚੇ ਮੇਲ ਮਿਲਾਏਗਾ। ਬਿਨ ਤੇਲ ਬਾਤੀ ਜੋਤ ਜਗਾਏਗਾ। ਖੇਲ ਖੇਲੇ ਕਮਲਾਪਾਤੀ, ਪਤਿਪਰਮੇਸ਼ਵਰ ਰੂਪ ਵਟਾਏਗਾ। ਨਵ ਜੇਠ ਦੀ ਲੇਖੇ ਲਾ ਕੇ ਰਾਤੀ, ਗੁਰਮੁਖ ਗੁਰ ਗੁਰ ਗੋਦ ਬਹਾਏਗਾ। ਭਗਤ ਸੰਦੇਸ਼ਾ ਦੇ ਕੇ ਪਾਤੀ, ਸ਼ਬਦ ਸੁਨੇਹੁੜਾ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਏਗਾ। ਸ਼ਹਿਨਸ਼ਾਹੀ ਸੰਮਤ ਦਸ ਕਹੇ ਪ੍ਰਭ ਆਪਣੀ ਦਇਆ ਕਮਾਵੇਗਾ। ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਵੇਗਾ। ਪੂਰਬ ਜਨਮ ਦੇ ਪਿਛੜੇ ਘੇਰ, ਬੰਧਨ ਨਾਉਂ ਵਾਲਾ ਜਣਾਵੇਗਾ। ਦਰਸ ਦਿਖਾ ਕੇ ਸਿੰਘ ਸ਼ੇਰ, ਸ਼ਹਿਨਸ਼ਾਹ ਆਪਣੀ ਵੰਡ ਵੰਡਾਵੇਗਾ। ਲੇਖਾ ਜਾਣ ਗੁਰੂ ਗੁਰ ਚੇਰ, ਚੇਲਾ ਗੁਰ ਰੂਪ ਸਮਝਾਵੇਗਾ। ਜਨ ਭਗਤਾਂ ਦਿਸੇ ਨੇਰਨ ਨੇਰ, ਨਿਜ ਨੇਤਰ ਨਜ਼ਰੀ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਵੇਗਾ। ਸੰਮਤ ਸ਼ਹਿਨਸ਼ਾਹੀ ਕਹੇ ਤਤ ਵੇਖੇ ਅਪ, ਆਪਣੀ ਦਇਆ ਕਮਾਈਆ। ਲੇਖੇ ਲਾਏ ਜਪ, ਜੋ ਰਸਨਾ ਰਿਹਾ ਧਿਆਈਆ। ਮੇਟ ਕੇ ਤੀਨੌ ਤਪ, ਤ੍ਰੈਗੁਣ ਪੰਧ ਮੁਕਾਈਆ। ਮਾਇਆ ਡੱਸੇ ਨਾ ਡਸਨੀ ਸੱਪ, ਜਗਤ ਤ੍ਰਿਸ਼ਨਾ ਕੂੜ ਗਵਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਪ੍ਰਭ ਵੇਖੇ ਤਤ ਤੇਜ, ਬਿਨ ਨੈਣਾਂ ਨੈਣ ਉਠਾਈਆ। ਜਿਸ ਸ੍ਰਿਸ਼ਟੀ ਦਿਤਾ ਭੇਜ, ਲੋਕਮਾਤ ਵਡਿਆਈਆ। ਉਹ ਖੇਲਣਹਾਰਾ ਖੇਲ, ਖ਼ਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਵੰਡ ਵੰਡਾਈਆ। ਜਿਸ ਤਤ ਦਿਤਾ ਪ੍ਰਿਥਮੀ ਪ੍ਰਿਥਮ ਇਕ, ਏਕੰਕਾਰ ਦਇਆ ਕਮਾਈਆ। ਉਹ ਧੁਰ ਦਾ ਲੇਖਾ ਦਏ ਲਿਖ, ਲਿਖਣਹਾਰ ਅਖਵਾਈਆ। ਜਾਣੇ ਅਗਲਾ ਭਵਿਖ, ਪੇਸ਼ਤਰ ਦਏ ਦ੍ਰਿੜਾਈਆ। ਜਨ ਭਗਤ ਉਧਾਰੇ ਸਿੱਖ, ਸਿਖਿਆ ਨਾਮ ਸਮਝਾਈਆ। ਜੋ ਆਸ਼ਾ ਰੱਖ ਕੇ ਗਏ ਮੁਨ ਰਿਖ, ਬਿਨ ਨੈਣਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਿਸ ਤਤ ਬਣਾਇਆ ਆਕਾਸ਼, ਅਕਲ ਕਲਧਾਰੀ ਇਕ ਅਖਵਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਦੋ ਜਹਾਨਾਂ ਡਗਮਗਾਈਆ। ਜਿਸ ਲੱਖ ਚੁਰਾਸੀ ਪਾਈ ਰਾਸ, ਚਾਰੇ ਖਾਣੀ ਨਾਚ ਨਚਾਈਆ। ਸੋ ਸਾਹਿਬ ਸਰਬ ਗੁਣ ਤਾਸ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਿਸ ਤਤ ਬਣਾਇਆ ਵਾਏ, ਵਾਹਵਾ ਵੱਡੀ ਵਡਿਆਈਆ। ਓਹ ਖੇਲੇ ਖੇਲ ਸਬਾਏ, ਹਰਿ ਕਰਤਾ ਧੁਰਦਰਗਾਹੀਆ। ਜਿਸ ਆਪਣੀ ਰਚਨ ਲਈ ਰਚਾਏ, ਰਚ ਰਚ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸੰਗ ਆਪ ਸਮਝਾਈਆ। ਪੰਜ ਤਤ ਕਹਿਣ ਅਪ ਤੇਜ ਪ੍ਰਿਥਮੀ ਆਕਾਸ਼ ਵਾਏ, ਵਾਹਵਾ ਮਿਲੀ ਵਡਿਆਈਆ। ਜੋੜ ਜੋੜਿਆ ਸਹਿਜ ਸੁਭਾਏ, ਰਜੋ ਤਮੋ ਸਤੋ ਨਾਲ ਮਿਲਾਈਆ। ਖੇਲ ਖੇਲਿਆ ਬੇਪ੍ਰਵਾਹੇ, ਬੇਪ੍ਰਵਾਹੀ ਵਿਚ ਸਮਝਾਈਆ। ਨਿਰਗੁਣ ਹੋ ਕੇ ਦਇਆ ਕਮਾਏ, ਮਿਹਰਵਾਨ ਹੋਏ ਸਹਾਈਆ। ਆਤਮ ਧਾਰ ਵਿਚ ਟਿਕਾਏ, ਜੋਤੀ ਜਾਤਾ ਕਰ ਰੁਸ਼ਨਾਈਆ। ਤਨ ਵਜੂਦ ਬਣਤ ਬਣਾਏ, ਸੋਹਣੀ ਵੰਡ ਵੰਡਾਈਆ। ਲੋਕਮਾਤੀ ਜਨਮ ਦਵਾਏ, ਮਾਨਵ ਨਾਉਂ ਪ੍ਰਗਟਾਈਆ। ਬੁਧ ਮਨ ਮਤ ਸੰਗ ਵਖਾਏ, ਨਜ਼ਰ ਕਿਸੇ ਨਾ ਆਈਆ। ਭੇਵ ਅਭੇਦਾ ਆਪ ਖੁਲਾਏ, ਪਰਦਾ

ਪਰਦਿਆਂ ਵਿਚੋਂ ਚੁਕਾਈਆ। ਭਗਤ ਭਗਵਾਨ ਆਪ ਪ੍ਰਗਟਾਏ, ਖੇਲ ਖੇਲੇ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰੂ ਰੂਪ ਬਦਲਾਏ, ਜੋਤੀ ਜਾਤਾ ਇਕ ਅਖਵਾਈਆ। ਨਾਮ ਕਲਮੇ ਮਾਤ ਚਲਾਏ, ਸ਼ਬਦੀ ਸ਼ਬਦ ਸ਼ਬਦ ਸੁਣਾਈਆ। ਰਸਨਾ ਜਿਹਵਾ ਜਾਪ ਜਪਾਏ, ਸੁੰਨ ਸਮਾਧੀਆਂ ਵਿਚ ਸਮਾਈਆ। ਮਾਲਾ ਮਣਕਿਆਂ ਨਾਲ ਭਵਾਏ, ਤਨ ਮਾਟੀ ਖ਼ਾਕ ਰਮਾਈਆ। ਜਲ ਧਾਰਾ ਵਿਚ ਠਰਾਏ, ਵਹਿਣਾਂ ਵਹਿਣ ਵਹਾਈਆ। ਉਚੇ ਟਿੱਲੇ ਪਰਬਤਾਂ ਉਪਰ ਚੜ੍ਹਾਏ, ਡੂੰਘੀ ਕੰਦਰਾਂ ਵਿਚ ਰਖਾਈਆ। ਘਰ ਬਾਹਰ ਛੁਡਵਾਏ, ਵੈਰਾਗੀ ਤਿਆਗੀ ਨਾਉਂ ਪ੍ਰਗਟਾਈਆ। ਜੋਗੀ ਜੰਗਮ ਜਟਾ ਜੂਟ ਅਖਵਾਏ, ਸੋਹਣਾ ਭੇਸ ਬਣਾਈਆ। ਸੂਫ਼ੀ ਭਗਤ ਆਪ ਪ੍ਰਗਟਾਏ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿਰਗੁਣ ਸਰਗੁਣ ਹੋ ਕੇ ਨਜ਼ਰੀ ਆਏ, ਰਵੀਦਾਸ ਚਮਾਰਾ ਦਏ ਗਵਾਹੀਆ। ਜਿਸ ਦਾ ਕਸੀਰਾ ਪਾਇਆ ਪ੍ਰਥਾਏ, ਜਗਤ ਬਾਲ ਕੌਡੀਆਂ ਹੱਟ ਵਿਕਾਈਆ। ਪਾਨਹਾ ਗੰਢ ਕੇ ਝਟ ਲੰਘਾਏ, ਜਗਤ ਮੋਹ ਨਾ ਕੋਇ ਰਖਾਈਆ। ਅੰਤਮ ਲਹਿਣਾ ਦੇਣਾ ਦਏ ਬੇਪ੍ਰਵਾਹੇ, ਬੇਪ੍ਰਵਾਹ ਵੇਖ ਵਖਾਈਆ। ਭਗਤੋ ਭਗਤ ਫੇਰ ਉਪਜਾਏ, ਜੂਨੀ ਵਿਚ ਨਾ ਕੋਇ ਭਵਾਈਆ। ਗੁਰਮੁਖ ਸਿੰਘ ਨਾਉਂ ਪ੍ਰਗਟਾਏ, ਗੁਰਮੁਖ ਦਵਾਰੇ ਦਏ ਵਡਿਆਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਮੈਂ ਖ਼ੁਸ਼ੀਆਂ ਢੋਲੇ ਗਾਏ, ਗੀਤ ਗੋਬਿੰਦ ਸੁਣਾਈਆ। ਪ੍ਰਭ ਦੇਵੇ ਥਾਨ ਨਿਥਾਏ, ਸਿਰ ਆਪਣਾ ਹੱਥ ਟਿਕਾਈਆ। ਜਿਸ ਪੰਜਾਂ ਤਤਾਂ ਮੇਲਾ ਮੇਲਿਆ ਸਹਿਜ ਸੁਭਾਏ, ਪੰਚਮ ਜੋੜ ਜੁੜਾਈਆ। ਪੰਚ ਵਿਕਾਰਾ ਖੋਜ ਖੁਜਾਏ, ਪੰਚਮ ਨਾਦ ਸ਼ਬਦ ਧੁਨ ਸ਼ਨਵਾਈਆ। ਪੰਚਮ ਦੁਰਮਤ ਮੈਲ ਧਵਾਏ, ਪਾਪਾਂ ਕਰੇ ਸਫ਼ਾਈਆ। ਜਿਸ ਦਾ ਪਹਿਲਾ ਦਿਵਸ ਮਨਾਏ, ਨਵ ਜੇਠ ਮਿਲੀ ਵਡਿਆਈਆ। ਗੁਰਮੁਖੋ ਤੁਹਾਡੇ ਪੂਰਬ ਲਹਿਣੇ ਮੂਲ ਚੁਕਾਏ, ਮਕਰੂਜ਼ ਕਰਜ਼ ਚੁਕਾਈਆ। ਆਪਣਾ ਆਪ ਤੁਹਾਡੇ ਪ੍ਰੇਮ ਵਿਚ ਗਹਿਣੇ ਪਾਏ, ਆਪਣਾ ਹਕ ਨਾ ਕੋਇ ਰਖਾਈਆ। ਭਾਵੇਂ ਤਾਹਨੇ ਮੇਹਣੇ ਜਗਤ ਜਹਾਨ ਜਣਾਏ, ਜੋਗ ਜੁਗਤ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੰਜ ਤਤ ਕਹਿਣ ਪ੍ਰਭੂ ਜੇ ਤੂੰ ਕਰਨ ਆਇਉਂ ਮੁਆਫ਼, ਮਿਹਰ ਨਜ਼ਰ ਉਠਾਈਆ। ਸਾਡਾ ਸੁਭਾਅ ਨਾ ਵੇਖੀਂ ਗੁਸਤਾਖ਼, ਗਿਲਾ ਨਾ ਕੋਇ ਜਣਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਤੇਰੇ ਹੱਥ ਵਡਿਆਈਆ। ਅਸੀਂ ਤਤ ਵਿਚਾਰੇ ਤੇਰੇ ਦਾਸ, ਤੂੰ ਕਿਉਂ ਸਾਡੀ ਸੇਵ ਕਮਾਈਆ। ਝਟ ਨਾਰਦ ਆ ਗਿਆ ਪਾਸ, ਸ਼ਰਾਰਤ ਦਿਤੀ ਸਮਝਾਈਆ। ਪਹਿਲੋਂ ਤੁਸੀਂ ਉਹਦਾ ਕਰਦੇ ਰਹੇ ਪਾਠ, ਸਿਫ਼ਤਾਂ ਢੋਲੇ ਗਾਈਆ। ਉਹ ਸਚਖੰਡ ਬੈਠਾ ਰਿਹਾ ਮਾਰ ਕੇ ਠਾਠ, ਆਪਣਾ ਬਲ ਧਰਾਈਆ। ਤੁਹਾਨੂੰ ਜੁਗ ਜੁਗ ਪੈਂਦਾ ਰਿਹਾ ਘਾਟ, ਚੌਰਾਸੀ ਵਿਚ ਭਵਾਈਆ। ਉਹ ਭਗਤੋ ਜੇ ਹੁਣ ਆ ਗਿਆ ਮਾਰ ਕੇ ਵਾਟ, ਪਾਂਧੀ ਬਣ ਕੇ ਪੰਧ ਮੁਕਾਈਆ। ਤੁਸੀਂ ਖ਼ੁਸ਼ੀ ਨਾਲ ਆਖੋ ਪ੍ਰਭੂ ਸਾਫ਼ ਕਰ ਦੇ ਸਾਡੇ ਕਾਇਆ ਮਾਟ, ਅੰਦਰ ਵੜ ਕੇ ਧੋਣਾ ਚਾਈਂ ਚਾਈਂਆ। ਸਾਡੇ ਮਲ ਮੂਤਰ ਨਾਲ ਭਾਵੇਂ ਲਿਬੜ ਜਾਣ ਤੇਰੇ ਹਾਥ, ਫਿਰ ਵੀ ਕਰੀਂ ਸਫ਼ਾਈਆ। ਪਿਛੋਂ ਕੋਟਨ ਕੋਟ ਜੁਗ ਚੌਕੜੀਆਂ ਭਗਤ ਤੇਰੀ ਗਾਉਂਦੇ ਆਏ ਗਾਥ, ਹੁਣ ਤੈਥੋਂ ਸੇਵਾ ਲੈਣ ਕਰਾਈਆ। ਜੇ ਤੂੰ ਪ੍ਰੀਤਮ ਪਿਆਰਾ ਤੇ ਨਵ ਜੇਠ ਨੂੰ ਫੇਰ ਟੇਕ ਕੇ ਮਾਥ, ਮਸਤਕ ਭਗਤਾਂ ਦੇ ਚਰਨਾਂ ਹੇਠ ਰਗੜਾਈਆ। ਜੇ ਤੈਨੂੰ ਸਮਝਦੇ ਪੂਰਨ ਸਿੰਘ ਜਾਟ, ਇਨ੍ਹਾਂ ਦੀ ਧੂੜ ਆਪਣੇ ਸਿਰ ਵਿਚ ਲੈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪੰਜ ਤਤ ਕਹਿਣ ਪ੍ਰਭੂ ਜੇ ਸਾਡੀ

ਕਰਨੀ ਸਫ਼ਾਈ, ਸਦ ਆਪਣੀ ਦਇਆ ਕਮਾਈਆ। ਸਾਨੂੰ ਸਤਿਗੁਰ ਸ਼ਬਦ ਦੀ ਮਨਜ਼ੂਰ ਇਕ ਗਵਾਹੀ, ਦੂਜੀ ਸ਼ਹਾਦਤ ਨਾ ਕੋਇ ਰਖਾਈਆ। ਤੇਰਾ ਤੇ ਇਕੋ ਹਿੰਦਸਾ ਇਕਾਈ, ਇਕ ਇਕੱਲੇ ਤੇਰੀ ਬੇਪਰਵਾਹੀਆ। ਅਸੀਂ ਜ਼ੀਰੋ ਰੂਪ ਤੇਰੀ ਦੁਹਾਈ, ਦਹਿ ਦਿਸ਼ਾ ਸੋਭਾ ਪਾਈਆ। ਜੋ ਗੋਬਿੰਦ ਲੇਖਾ ਲਿਖਿਆ ਆਪਣੇ ਸੈਂਕੜੇ ਢਾਈ, ਢਈਆ ਦਾ ਢੌਂਕਾ ਦੇ ਸਮਝਾਈਆ। ਅਸੀਂ ਤੇਰੇ ਦਰ ਤੇ ਆ ਗਏ ਚਲ ਕੇ ਰਾਹੀ, ਰਹਿਬਰ ਬਣੇ ਚਾਈਂ ਚਾਈਂਆ। ਗੁਰਮੁਖ ਦਵਾਰਾ ਭੂਮਿਕਾ ਵੇਖੀ ਨੈਣ ਉਠਾਈ, ਸੋਹਣਾ ਰੰਗ ਰੰਗਾਈਆ। ਸਾਰੇ ਬੈਠੇ ਬਣ ਕੇ ਭੈਣਾਂ ਭਾਈ, ਭਾਂਡਾ ਭਰਮ ਨਾ ਕੋਇ ਵਖਾਈਆ। ਸਾਡੀ ਦੁਰਮਤ ਮੈਲ ਧੋ ਦੇ ਸ਼ਾਹੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਤੇਰੀ ਸਰਨਾਈਆ। ਪੰਜ ਤਤ ਕਹਿਣ ਸਾਡਾ ਅੰਦਰ ਵੇਖ ਲੈ ਕੂੜਾ, ਪਤਤ ਪੁਨੀਤ ਨਾ ਕੋਇ ਬਣਾਈਆ। ਸਾਡਾ ਮਨ ਵੇਖ ਲੈ ਮੂੜ੍ਹਾ, ਮੂਰਖ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਚੜ੍ਹੇ ਰੰਗ ਨਾ ਗੂੜ੍ਹਾ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਬਖ਼ਸ਼ ਦੇ ਚਰਨ ਧੂੜਾ, ਟਿੱਕੇ ਖ਼ਾਕ ਰਮਾਈਆ। ਤੂੰ ਸਤਿਗੁਰ ਸ਼ਬਦ ਆਦਿ ਜੁਗਾਦੀ ਸੂਰਾ, ਸੂਰਬੀਰ ਬੇਪਰਵਾਹੀਆ। ਤੇਰਾ ਜੋਤੀ ਚਮਕੇ ਨੂਰਾ, ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਸਾਹਿਬ ਹਾਜ਼ਰ ਹਜ਼ੂਰਾ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਕਰ ਦੇ ਪੂਰਾ, ਪੂਰ ਰਿਹਾ ਸਰਬ ਠਾਈਂਆ। ਪੰਧ ਰਹੇ ਨਾ ਨੇੜ ਦੂਰਾ, ਦੂਰ ਦੁਰਾਡੇ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਸਾਡੀ ਦੁਰਮਤ ਮੈਲ ਧੋ, ਧੋਬੀਆ ਘਰ ਘਰ ਫੇਰਾ ਪਾਈਆ। ਤੇਰਾ ਨਾਮ ਸੁਣੀਏ ਸੋਹੰ ਸੋ, ਤਨ ਵੱਜਦੀ ਰਹੇ ਵਧਾਈਆ। ਨਿਜ ਨੇਤਰ ਕਰ ਦੇ ਲੋਅ, ਜਿਸ ਲੋਇਣ ਵਿਚ ਸੁਰਮਾ ਆਏ ਪਾਈਆ। ਤੇਰੇ ਚਰਨ ਕਵਲ ਜਾਈਏ ਛੋਹ, ਮਸਤਕ ਧੂੜੀ ਖ਼ਾਕ ਰਮਾਈਆ। ਮਾਇਆ ਮਮਤਾ ਵਿਚੋਂ ਕਰ ਨਿਰਮੋਹ, ਨਿਰਾਕਾਰ ਆਪਣਾ ਰੰਗ ਰੰਗਾਈਆ। ਪੰਜ ਵਿਕਾਰ ਨਾ ਰਹੇ ਗਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਕਰ ਸਫ਼ਾਈਆ। ਸਾਚਾ ਢੋਆ ਦੇ ਢੋਅ, ਸਾਡੇ ਢੋਲ ਧੁਰ ਦੇ ਮਾਹੀਆ। ਤੁਧ ਬਿਨ ਅਵਰ ਨਾ ਦੀਸੇ ਕੋ, ਕੂਕ ਕੂਕ ਸੁਣਾਈਆ। ਤਤ ਕਹਿਣ ਬਿਨ ਅੱਖਾਂ ਰਹੇ ਰੋ, ਵਾਸਤਾ ਤੇਰੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਸਾਡੇ ਅੰਤਸ਼ਕਰਨ ਦੇ ਸੋਧ, ਸੁਦੀ ਵਦੀ ਨਾ ਕੋਇ ਰਖਾਈਆ। ਸਾਨੂੰ ਬੁੱਧੀ ਦਾ ਦੇ ਬੋਧ, ਬੁਧ ਬਿਬੇਕ ਬਣਾਈਆ। ਸਾਡੇ ਵਿਚ ਨਾ ਰਹੇ ਕਰੋਧ, ਗ਼ੁੱਸਾ ਗਿਲਾ ਦੇਣਾ ਮਿਟਾਈਆ। ਤੇਰੇ ਨਾਮ ਦਾ ਇਕੋ ਹੋਵੇ ਜੋਗ, ਜਗਤ ਜੁਗਤ ਦੇਣੀ ਸਮਝਾਈਆ। ਹਉਮੈ ਹੰਗਤਾ ਮੇਟ ਦੇ ਰੋਗ, ਹੰ ਬ੍ਰਹਮ ਦਾ ਭੇਵ ਖੁਲਾਈਆ। ਤੇਰੇ ਪਿਆਰ ਦੀ ਮਾਣੀਏ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਬਾਹਰ ਕਰਨੀ ਪਏ ਨਾ ਖੋਜ, ਢੂੰਡਣ ਜਗਤ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਇਕ ਸਰਨਾਈਆ। ਪੰਜ ਤਤ ਕਹਿਣ ਸਾਡਾ ਵਿਕਾਰ ਕਰ ਵਿਨਾਸ, ਅੰਤਰ ਰਹਿਣ ਕਿਛ ਨਾ ਪਾਈਆ। ਨਿਰਗੁਣ ਜੋਤ ਦੇ ਪ੍ਰਕਾਸ਼, ਜੋਤੀ ਜਾਤੇ ਡਗਮਗਾਈਆ। ਸਾਡਾ ਲੇਖੇ ਲਾ ਸਵਾਸ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਸਾਡੀ ਬੇਨੰਤੀ ਇਕ ਅਰਦਾਸ, ਡੰਡਾਵਤ ਵਿਚ ਸੀਸ

ਝੁਕਾਈਆ। ਝਗੜਾ ਰਹੇ ਨਾ ਦਸ ਦਸ ਮਾਸ, ਦਸਵਾਂ ਬਰਸ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਸਾਡੀ ਤੇਰੇ ਅਗੇ ਅਰਜ਼ੋਈ, ਬੇਨੰਤੀ ਇਕ ਸੁਣਾਈਆ। ਤੇਰਾ ਨਾਮ ਦਰੋਹੀ, ਦੋਹਰਾ ਤੇਰਾ ਢੋਲਾ ਗਾਈਆ। ਸਾਡੇ ਅੰਤਰ ਸੁਰਤ ਰਹੇ ਨਾ ਸੋਈ, ਜਨ ਭਗਤ ਲੈਣੇ ਜਗਾਈਆ। ਦੁਰਮਤ ਮੈਲ ਜਾਏ ਧੋਈ, ਪਾਪਾਂ ਕਰੀ ਸਫ਼ਾਈਆ। ਸਾਡੀ ਆਸਾ ਰਹੇ ਨਵੀਂ ਨਰੋਈ, ਬਿਰਧ ਬਾਲ ਨਾ ਰੂਪ ਬਦਲਾਈਆ। ਸਾਡੀ ਵਸਤ ਜਾਏ ਨਾ ਖੋਈ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਅਲਖ ਜਗਾਈਆ। ਤਤ ਕਹਿਣ ਸਾਡੀ ਇਕੋ ਇਕ ਮਿੰਨਤ, ਨਿਮਰਤਾ ਵਿਚ ਸੁਣਾਈਆ। ਸਾਡਾ ਬਲ ਰਿਹਾ ਨਾ ਹਿੰਮਤ, ਹੌਸਲੇ ਰਹੇ ਢਾਈਆ। ਕੂੜ ਵਧਿਆ ਚਾਰੋਂ ਸਿੰਮਤ, ਚਾਰੇ ਕੁੰਟ ਵੇਖ ਵਖਾਈਆ। ਮਨੂਆ ਮਨ ਕਰੇ ਨਾ ਇੱਲਤ, ਭੱਜੇ ਵਾਹੋ ਦਾਹੀਆ। ਤੇਰੇ ਪਿਆਰ ਦੀ ਰਹਿਣ ਦੇਵੇ ਨਾ ਕੋਈ ਖਿੱਲਤ, ਤਨ ਪੋਸ਼ਾਕ ਨਾ ਕੋਇ ਚਤੁਰਾਈਆ। ਜਿਧਰ ਵੇਖੀਏ ਖ਼ੁਆਰੀ ਜ਼ਿੱਲਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤੋ ਦਇਆ ਕਮਾਵਾਂਗਾ। ਮਿਹਰਵਾਨ ਮਿਹਰਵਾਨ ਅਖਵਾਵਾਂਗਾ। ਪੰਜਾਂ ਦੇ ਕੇ ਸਾਚਾ ਮਾਣ, ਮਾਣ ਨਾਲ ਵਡਿਆਵਾਂਗਾ। ਪੰਚਮ ਖੇਲ ਖੇਲ ਜਹਾਨ, ਦੋ ਜਹਾਨਾਂ ਰੰਗ ਰੰਗਾਵਾਂਗਾ। ਸਾਚੀ ਸੇਵਾ ਕਰਾਂ ਬਣ ਬਲਵਾਨ, ਬਲ ਆਪਣਾ ਆਪ ਪ੍ਰਗਟਾਵਾਂਗਾ। ਤੁਸਾਂ ਖ਼ੁਸ਼ੀਆਂ ਦਾ ਦੇਣਾ ਦਾਨ, ਝੋਲੀ ਤੁਹਾਡੇ ਕੋਲੋਂ ਭਰਾਵਾਂਗਾ। ਤੁਹਾਡੇ ਗ੍ਰਹਿ ਖਾ ਪਕਵਾਨ, ਪੱਕੀ ਗੰਢ ਰਖਾਵਾਂਗਾ। ਇਹ ਖੇਲ ਜਗਤ ਮਹਾਨ, ਆਪਣੀ ਕਲ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਪੰਜ ਪੰਜ ਗੁਰਮੁਖ ਜੋੜ ਜੁੜਾਵੇਗਾ। ਸਤਿਗੁਰ ਸ਼ਬਦ ਸ਼ਬਦੀ ਧਾਰ ਬਹੁੜ, ਆਪਣਾ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਵੇਗਾ। ਸਚ ਪਰਦਾ ਆਪ ਉਠਾਵਾਂਗਾ। ਸਾਚਾ ਮਾਰਗ ਇਕ ਦਰਸਾਵਾਂਗਾ। ਪੰਜਾਂ ਪੰਜਾਂ ਮੇਲ ਮਿਲਾਵਾਂਗਾ। ਧੁਰ ਦੀ ਖੇਲ ਖੇਲ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪ ਸੰਗ ਨਿਭਾਵਾਂਗਾ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਸੀਸ ਚੁੰਨੀਆਂ ਰੱਖੀਆਂ ਦਸਤਾਰਾਂ, ਚੁਣ ਚੁਣ ਕੇ ਵੇਖ ਵਖਾਈਆ। ਇਹ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਹੋਏ ਸਹਾਈਆ। ਹਰਿਜਨ ਰਹੇ ਕੋਇ ਨਾ ਬਾਹਰਾ, ਵੇਖੇ ਥਾਉਂ ਥਾਈਂਆ। ਜਿਨ੍ਹਾਂ ਚਾਹ ਪੀਤੀ ਉਨ੍ਹਾਂ ਦਾ ਵੀ ਹੋਣਾ ਨਹੀਂ ਛੁਟਕਾਰਾ, ਸਤਿਗੁਰ ਅਭੁੱਲ ਭੁੱਲ ਕਦੇ ਨਾ ਜਾਈਆ। ਜਿਨ੍ਹਾਂ ਮਦਿ ਦਾ ਲਿਆ ਹੁਲਾਰਾ, ਰਸਨਾ ਰਸ ਚਖਾਈਆ। ਉਨ੍ਹਾਂ ਨੂੰ ਉਨ੍ਹਾਂ ਦਾ ਵਿਸਰੇ ਨਾ ਕਦੇ ਨਿਰੰਕਾਰਾ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਗੁਰਸਿੱਖ ਜੇ ਗ਼ੁਸੇ ਹੋਵੇ ਇਹ ਕਹੇਗਾ ਕਿਥੋਂ ਦਾ ਆ ਗਿਆ ਧੁਰ ਕਰਤਾਰਾ, ਆਪਣਾ ਆਪ ਵਡਿਆਈਆ। ਇਸ ਦੇ ਵਰਗੇ ਫਿਰਦੇ ਲੱਖਾਂ ਤੇ ਹਜ਼ਾਰਾਂ, ਭੱਜਣ ਥਾਉਂ ਥਾਈਂਆ। ਇਹ ਮੂਰਖ ਮੁਗਧ ਗਵਾਰਾ, ਠਗ ਚੋਰ ਹੋ ਕੇ ਲੁੱਟੇ ਚਾਈਂ ਚਾਈਂਆ। ਇਹਨੂੰ ਘਰ ਵੜਨ ਨਹੀਂ ਦੇਣਾ ਦੁਬਾਰਾ, ਦਰ ਮੰਗਣ ਕਦੇ ਨਾ ਆਈਆ। ਪਰ ਸਤਿਗੁਰ ਸ਼ਬਦ ਕਦੇ ਨਾ ਵਿਸਰੇ ਆਪਣੇ ਯਾਰਾਂ, ਯਰਾਨੇ ਆਦਿ ਜੁਗਾਦਿ ਨਿਭਾਈਆ। ਜਿਹੜਾ ਰਾਤੀਂ ਸੁੱਤਿਆਂ

ਦਰਸ਼ਨ ਦੇਵੇ ਤੇ ਦੇਵੇ ਹਲੂਣੇ ਨਾਲ ਹੁਲਾਰਾ, ਉਹ ਭੁਲਾਇਆਂ ਭੁੱਲ ਕਦੇ ਨਾ ਜਾਈਆ। ਜਿਸ ਨੇ ਤਨ ਵਜੂਦ ਬਣਾਇਆ ਘਰ ਬਾਰਾ, ਓਹ ਅਪਣਾ ਘਰ ਛਡ ਕੇ ਦੂਜੇ ਦਰ ਕਦੇ ਨਾ ਜਾਈਆ। ਬਿਨਾ ਪੁਰਖ ਅਕਾਲ ਤੋਂ ਨਾ ਕੋਈ ਨਾਰੀ ਨਾ ਨਾਰਾ, ਹਰ ਘਟ ਅੰਦਰ ਬੈਠਾ ਧੁਰ ਦਾ ਮਾਹੀਆ। ਜੁਗ ਜੁਗ ਜਨ ਭਗਤਾਂ ਦਏ ਅਧਾਰਾ, ਫੜ ਫੜ ਬਾਹੋਂ ਬਾਹਰ ਕਢਾਈਆ। ਨਵ ਜੇਠ ਕਹੇ ਮੈਂ ਵੀ ਖ਼ੁਸ਼ੀਆਂ ਵਿਚ ਲਾਵਾਂ ਨਾਅਰਾ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਲੇਖਾ ਆਪਣੇ ਹੱਥ ਰਖਾਈਆ। ਤਤ ਕਹਿਣ ਸਾਡਾ ਅਗੇ ਤਤਾਂ ਨਾਲ ਰਹੇ ਨਾ ਵਾਸਤਾ, ਵਾਸਤਕ ਤੇਰੀ ਓਟ ਤਕਾਈਆ। ਚੁਰਾਸੀ ਵਾਲਾ ਨਾ ਲੱਭੀਏ ਰਾਸਤਾ, ਚਾਰੇ ਖਾਣੀ ਨਾ ਕੋਇ ਭਵਾਈਆ। ਸਾਡਾ ਪਿਆਰ ਨਾ ਹੋਵੇ ਹੱਡ ਨਾੜੀ ਮਾਸ ਦਾ, ਰਕਤ ਬੂੰਦ ਨਾ ਕੋਇ ਚਤੁਰਾਈਆ। ਅਸੀਂ ਲੇਖਾ ਛਡੀਏ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਾ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਸਾਨੂੰ ਆਸਰਾ ਰਹੇ ਨਾ ਕਿਸੇ ਆਸ ਦਾ, ਪਵਣ ਸਵਾਸ ਨਾ ਕੋਇ ਚਤੁਰਾਈਆ। ਸਾਨੂੰ ਜਗਤ ਲੋਭ ਨਾ ਰਹੇ ਭਾਸਦਾ, ਮਾਇਆ ਮਮਤਾ ਨਾ ਕੋਇ ਹਲਕਾਈਆ। ਸਾਡਾ ਪਿਆਰ ਰਹੇ ਨਾ ਮਿੱਟੀ ਰਾਖ ਦਾ, ਤਨ ਵਜੂਦ ਨਾ ਰੰਗ ਰੰਗਾਈਆ। ਅਸੀਂ ਤੇਰਾ ਲੇਖਾ ਚਾਹੁੰਦੇ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤੇ ਦੇਣੀ ਵਡਿਆਈਆ। ਨੂਰ ਤੱਕਣਾ ਤੇਰੇ ਅਗੰਮੀ ਪ੍ਰਕਾਸ਼ ਦਾ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਤਤ ਕਹਿਣ ਅਸੀਂ ਹੋ ਜਾਈਏ ਚੁਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸਾਡਾ ਵਿਕਾਰ ਜਾਏ ਧੁਪ, ਪਤਤ ਪੁਨੀਤ ਦੇਣਾ ਬਣਾਈਆ। ਅਸੀਂ ਤੇਰੇ ਜਗਤ ਧਾਰ ਦੇ ਸੁਤ, ਅਪਰਾਧੀਆਂ ਪਾਰ ਲੰਘਾਈਆ। ਗੋਦੀ ਲੈਣਾ ਚੁੱਕ, ਫੜ ਬਾਹੋਂ ਗਲੇ ਲਗਾਈਆ। ਭਗਤ ਸੁਹੇਲੇ ਘਰ ਘਰ ਹੋਈਏ ਖ਼ੁਸ਼, ਤੇਰੀ ਖ਼ੁਸ਼ੀ ਬਣਾਈਆ। ਜਿਹੜੇ ਤੇਰੇ ਨਾਲੋਂ ਗਏ ਰੁਸ, ਉਨ੍ਹਾਂ ਲੈਣਾ ਮਿਲਾਈਆ। ਦਰ ਦਵਾਰੇ ਜਾ ਕੇ ਲੈਣਾ ਪੁਛ, ਪੰਜ ਗੁਰਮੁਖ ਸੰਗ ਰਖਾਈਆ। ਉਨ੍ਹਾਂ ਦੇ ਚਰਨਾਂ ਭੇਟ ਕਰਨਾ ਕੁਛ, ਆਪਣੀ ਹੱਥੀਂ ਚੁਕਣਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਭੇਵ ਦੇਣਾ ਖੁਲਾਈਆ। ਪੰਜ ਤਤ ਕਹਿਣ ਜਨ ਭਗਤੋ ਤੁਹਾਡਾ ਮੇਰਾ ਸੰਗ, ਭਗਤ ਆਤਮ ਧਾਰ ਅਖਵਾਈਆ। ਪਰਮਾਤਮ ਚਾੜ੍ਹਦਾ ਰੰਗ, ਰੰਗਤ ਅਗੰਮ ਅਥਾਹੀਆ। ਸਭ ਦੀ ਇਕੋ ਮੰਗ, ਦੂਸਰ ਓਟ ਨਾ ਕੋਇ ਤਕਾਈਆ। ਘਰ ਘਰ ਮਿਲੇ ਅਨੰਦ, ਖ਼ੁਸ਼ੀਆਂ ਢੋਲੇ ਗਾਈਆ। ਸਾਹਿਬ ਇਕ ਬਖ਼ਸ਼ੰਦ, ਬਖ਼ਸ਼ਣਹਾਰ ਆਪ ਹੋ ਜਾਈਆ। ਅਸੀਂ ਤਤ ਨਿਮਾਣੇ ਪੰਜ, ਪੰਜ ਪਿਆਰੇ ਨਾਲ ਜੁੜਾਈਆ। ਪੰਜ ਦਰਬਾਰੀ ਸਾਡਾ ਮੇਟਣ ਰੰਜ, ਰੰਜਸ਼ ਰਹੇ ਨਾ ਰਾਈਆ।, ਲੇਖਾ ਲਿਖਣ ਲਿਖਾਰੀ ਪੰਜ, ਪੰਚਮ ਜੋੜ ਜੁੜਾਈਆ। ਪੂਰਬ ਪਿਛਲਾ ਪਿਛੇ ਗਿਆ ਲੰਘ, ਅਗੇ ਰੁੱਤ ਸੁਹਾਈਆ। ਜਨ ਭਗਤੋ ਘਰ ਘਰ ਸ਼ਹਿਨਸ਼ਾਹੀ ਸੰਮਤ ਦਸ ਵਿਚ ਸਤਿਗੁਰ ਸ਼ਬਦ ਦਾ ਜ਼ਰੂਰ ਡਹੇਗਾ ਪਲੰਘ, ਜਿਨ੍ਹਾਂ ਦੇ ਸਿਰ ਦਸਤਾਰ ਟਿਕਾਈਆ। ਪਿਛਾ ਦੇ ਜਾਏ ਕਦੇ ਨਾ ਕੰਡ, ਆਪਣਾ ਆਪ ਬਦਲਾਈਆ। ਸਤਿਗੁਰ ਸ਼ਬਦ ਕਹੇ ਤੁਹਾਡੇ ਦਵਾਰੇ ਜਾ ਕੇ ਜ਼ਰੂਰ ਪਾਵਾਂਗਾ ਡੰਡ, ਉਚੀ ਕੂਕ ਕੂਕ ਸੁਣਾਈਆ। ਨਾਲੇ ਕਹਾਂਗਾ ਇਹ ਸਾਰਾ ਝੂਠ ਤੇ ਪਖੰਡ, ਜਿਸ ਨਵੀਂ ਰਚਨਾ ਦਿਤੀ ਰਚਾਈਆ। ਇਸਨੂੰ ਮਾਰੋ ਕੁੱਟੋ ਤੇ ਦੇਵੋ ਦੰਡ, ਆਪਣਾ ਲੇਖਾ ਨਾ ਕੋਇ ਵਖਾਈਆ। ਨਾਮ ਨਿਧਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ

ਮਰਦਾਨਾ ਹੋ ਕੇ ਦੇਵਾਂ ਵੰਡ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਵਖਾਈਆ। ਨੌ ਜੇਠ ਕਹੇ ਮੈਨੂੰ ਖ਼ੁਸ਼ੀਆਂ ਦੀ ਵਧਾਈ, ਵਾਧਾ ਭਗਤਾਂ ਨਾਲ ਰਖਾਈਆ। ਜੋ ਦੂਰ ਦੁਰਾਡੇ ਆਏ ਬਣ ਕੇ ਰਾਹੀ, ਧਰਮ ਦੇ ਪਾਂਧੀ ਪੰਧ ਮੁਕਾਈਆ। ਮੈਂ ਉਨ੍ਹਾਂ ਦੇ ਦਰਸ਼ਨ ਕਰਾਂ ਚਾਈਂ ਚਾਈਂ, ਬਿਨ ਨੈਣਾਂ ਨੈਣ ਉਠਾਈਆ। ਖ਼ੁਸ਼ੀਆਂ ਦਾ ਢੋਲਾ ਦਿਆਂ ਸੁਣਾਈ, ਪ੍ਰੇਮ ਨਾਲ ਸਮਝਾਈਆ। ਸਭ ਦਾ ਇਕੋ ਪਿਆਰ ਇਕੋ ਗ੍ਰਹਿ ਇਕੋ ਥਾਈਂ, ਥਾਨ ਥਨੰਤਰ ਮਿਲੇ ਵਡਿਆਈਆ। ਹਰਿ ਸੰਗਤ ਮੇਲਾ ਸਹਿਜ ਸੁਭਾਈ, ਮੇਲ ਮਿਲਾਵਾ ਧੁਰ ਦੇ ਮਾਹੀਆ। ਗੁਰਮੁਖ ਦਵਾਰ ਕਹੇ ਮੈਂ ਸਭ ਦਾ ਸ਼ੁਕਰ ਮਨਾਈ, ਸਚ ਸਚ ਨਾਲ ਸੁਣਾਈਆ। ਭਗਤਾਂ ਦੀ ਭਗਤਾਂ ਧਾਰ ਨਾਲ ਕੁੜਮਾਈ, ਜਗਤ ਰਿਸ਼ਤਾ ਨਾ ਕੋਇ ਵਡਿਆਈਆ। ਨਾਲ ਲੇਖਾ ਲਹਿਣਾ ਦਸ ਸੰਮਤ ਸ਼ਹਿਨਸ਼ਾਹੀ, ਸ਼ਾਹ ਸ਼ਹਾਨਾ ਵੇਖ ਵਖਾਈਆ। ਉਨੀਂ ਜੇਠ ਕਹੇ ਜੰਮੂ ਵਾਲਿਆਂ ਟਕੇ ਲੈ ਕੇ ਢਾਈ, ਅਗੇ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਨਵ ਜੇਠ ਕਹੇ ਜਦ ਅਗਲਾ ਹੋਵੇ ਵਿਵਹਾਰਾ, ਵਿਵਹਾਰ ਦਿਆਂ ਜਣਾਈਆ। ਜੰਮੂ ਦੇ ਪਿਛੋਂ ਦੁਆਬਾ ਰਹਿਣਾ ਤਿਆਰਾ, ਤ੍ਰੈਗੁਣ ਅਤੀਤਾ ਨਾਲ ਮਿਲਾਈਆ। ਮਾਲਵਾ ਹੋਵੇ ਸ਼ਬਦ ਹੁਸ਼ਿਆਰਾ, ਸੋਹਣੀ ਲਏ ਅੰਗੜਾਈਆ। ਮਾਝਾ ਵੇਖੇ ਰਾਹ ਯਾਰ ਯਾਰਾ, ਚੌਥੀ ਮੰਜ਼ਲ ਚੌਥਾ ਪੰਧ ਮੁਕਾਈਆ। ਫੇਰ ਖੇਲ ਦਿੱਲੀ ਦਰਬਾਰਾ, ਸੋਹਣੀ ਵੰਡ ਵੰਡਾਈਆ। ਪੰਜਾਂ ਲਿਖਾਰੀਆਂ ਸੀਸ ਬਸਤਰ ਹੋਵੇ ਕਾਲਾ, ਕਾਲੀ ਧਾਰ ਵਖਾਈਆ। ਪੰਜਾਂ ਦਰਬਾਰੀਆਂ ਕਾਲਾ ਕੁੜਤਾ ਗਲ ਵਿਚ ਹੋਵੇ ਡਾਰਾ, ਬਟਨ ਸੱਤ ਸੱਤ ਲਗਾਈਆ। ਪੰਜਾਂ ਪਿਆਰਿਆਂ ਦਸਤਾਰ ਉਤੋਂ ਦੀ ਬੱਧੀ ਹੋਵੇ ਮਾਲਾ, ਮਣਕੇ ਇੱਕੀ ਇੱਕੀ ਵਖਾਈਆ। ਪੰਜ ਪੰਜ ਗੁਰਮੁਖ ਮਾਝਾ ਮਾਲਵਾ ਦੁਆਬਾ ਜੰਮੂ ਹੱਥ ਵਿਚ ਲੈ ਕੇ ਢਾਈ ਫ਼ੁਟ ਦਾ ਭਾਲਾ, ਨੱਚਣ ਚਾਈਂ ਚਾਈਂਆ। ਫੇਰ ਭਾਰਤ ਵਿਚ ਹੋਵੇ ਖੇਲ ਨਿਰਾਲਾ, ਸੋਹਣੀ ਬਣਤ ਬਣਾਈਆ। ਨੌ ਜੇਠ ਕਹੇ ਅੱਜ ਦਾ ਸੰਦੇਸ਼ਾ ਦੱਸਿਆ ਹਾਲਾ, ਸਚ ਨਾਲ ਸੁਣਾਈਆ। ਤੁਹਾਡਾ ਵਕਤ ਲੈ ਲਿਆ ਬਾਹਲਾ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਹਰਿ ਸੰਗਤ ਮੇਰੀ ਬੇਨੰਤੀ ਕਰੀਓ ਪ੍ਰਵਾਨ, ਪ੍ਰੇਮੀਉਂ ਦਿਆਂ ਜਣਾਈਆ। ਸਤਾਰਾਂ ਹਾੜ ਆਪਣਾ ਕਾਇਮ ਰੱਖਣਾ ਵਿਧਾਨ, ਸਚ ਸਚ ਦਿਆਂ ਦ੍ਰਿੜਾਈਆ। ਪੰਜ ਲਿਖਾਰੀਓ ਤੁਹਾਡਾ ਕਲਮ ਦਾ ਚਲੇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਪੰਜ ਪਿਆਰਿਓ ਤੁਹਾਡੇ ਹੱਥ ਵਿਚ ਬਿਨਾ ਤੀਰ ਤੋਂ ਹੋਏ ਕਮਾਨ, ਤਰਕਸ਼ ਨਜ਼ਰ ਕੋਇ ਨਾ ਆਈਆ। ਤੁਸੀਂ ਸੂਰਬੀਰ ਬਲਵਾਨ, ਯੋਧੇ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਨਿੱਕਾ ਜਿਹਾ ਅੰਞਾਣ, ਸੰਬਲ ਬਹਿ ਕੇ ਖ਼ੁਸ਼ੀ ਬਣਾਈਆ। ਜੇ ਮੈਂ ਬਾਹਰ ਫਿਰਦਾ ਹੋਵਾਂ ਮੈਨੂੰ ਸਾਰੇ ਫੜ ਕੇ ਬੰਨ੍ਹ ਕੇ ਕਹਿਣ ਤੇਰੀ ਕੱਢ ਲਈਏ ਜਾਨ, ਰਸਤਾ ਨਜ਼ਰ ਕੋਇ ਨਾ ਆਈਆ। ਸਚ ਪੁਛੋ ਜਦੋਂ ਵੱਜੇ ਮੈਨੂੰ ਵੱਜੇ ਤੁਹਾਡੇ ਸਚ ਪ੍ਰੇਮ ਦਾ ਬਾਣ, ਜੋ ਅਣਿਆਲੇ ਰਹੇ ਲਗਾਈਆ। ਤੁਹਾਡੇ ਤਤਾਂ ਦੀ ਸੇਵਾ ਕਰਨੀ ਜਨ ਭਗਤੋ ਤੁਸੀਂ ਕਰਿਓ ਪ੍ਰਵਾਨ, ਪ੍ਰਵਾਨਗੀ ਵਿਚ ਸਾਰੇ ਹੱਥ ਦਿਓ ਉਠਾਈਆ। ਅੱਜ ਖ਼ੁਸ਼ੀ ਦਾ ਦਿਨ ਮਹਾਨ, ਨੌ ਜੇਠ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਨਾਮ ਨਿਧਾਨ, ਅਨਡਿਠੜਾ ਝੋਲੀ ਪਾਈਆ।