੧੦ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ ਪਾਲ ਸਿੰਘ ਦੇ ਗ੍ਰਹਿ
ਸ਼ਬਦ ਨਾਦ ਅਗੰਮੀ ਬੋਲਣਾ, ਅਨਰਾਗੀ ਰਾਗ ਦ੍ਰਿੜਾਈਆ। ਸਚ ਤਰਾਜੂ ਕੰਡੇ ਤੋਲਣਾ, ਜਗਤ ਭਾਰ ਨਾ ਕੋਇ ਵਖਾਈਆ। ਦਰ ਦਰਵਾਜ਼ਾ ਅੰਤਰ ਖੋਲਣਾ, ਖਿੜਕੀ ਕੁੰਡੀ ਪਰਦਾ ਲਾਹੀਆ। ਸਤਿ ਸਰੂਪੀ ਹੋ ਕੇ ਮੌਲਣਾ, ਮੌਲਾ ਆਪਣਾ ਭੇਵ ਚੁਕਾਈਆ। ਹਰਿਜਨ ਮਾਤ ਮੂਲ ਨਾ ਰੋਲਣਾ, ਫੜ ਬਾਹੋਂ ਲਏ ਉਠਾਈਆ। ਨਾਮ ਸੰਦੇਸ਼ਾ ਸੁਣਾਏ ਸਾਚਾ ਢੋਲਣਾ, ਹਰਿ ਢੋਲ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਤਤ ਵਿਰੋਲਦਾ, ਗਹਿਰ ਗੰਭੀਰ ਅਬਿਨਾਸ਼। ਭੇਵ ਖੁਲਾਏ ਆਪਣੇ ਕੋਲ ਦਾ, ਘਰ ਮੰਦਰ ਜਣਾਏ ਰਾਸ। ਹੁਲਾਰਾ ਦੇਵੇ ਪਵਣ ਝਕੋਲ ਦਾ, ਲੇਖਾ ਜਾਣ ਪਵਣ ਸਵਾਸ। ਨਾਤਾ ਵੇਖੇ ਘੋਲੀ ਘੋਲ ਦਾ, ਜਨ ਭਗਤ ਸੁਹੇਲੇ ਬਣਾ ਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰ ਹਿਰਦੇ ਰੱਖੇ ਵਾਸ। ਤਤ ਅਧਾਰੀ ਆਪ ਹੋ, ਕਿਰਪਾ ਕਰੇ ਕਿਰਪਾਲ। ਜਗਤ ਨਾਤਾ ਕਰ ਨਿਰਮੋਹ, ਮੁਹੱਬਤ ਬਖ਼ਸ਼ੇ ਦੀਨ ਦਿਆਲ। ਸ਼ਬਦ ਜਣਾ ਕੇ ਸੋਹੰ ਸੋ, ਸੁਰਤੀ ਸੁਰਤ ਲਏ ਸੰਭਾਲ। ਨਿਜ ਨੇਤਰ ਲੋਚਨ ਕਰ ਕੇ ਲੋ, ਪਰਦਾ ਲਾਹੇ ਸ਼ਾਹ ਕੰਗਾਲ। ਵਸਤ ਅਗੰਮੀ ਢੋਆ ਢੋਅ, ਦੇਵੇ ਨਾਮ ਸਚਾ ਧਨ ਮਾਲ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਜੋਹ, ਜੌਹਰੀ ਪਰਖੇ ਆਪਣੇ ਲਾਲ। ਬਿਨ ਨੈਣਾਂ ਵੇਖੇ ਕਰ ਕੇ ਲੋ, ਗਹਿਰ ਗੰਭੀਰ ਦੀਨ ਦਿਆਲ। ਜਿਸ ਸਰਗੁਣ ਨਿਰਗੁਣ ਆਇਆ ਭੌ, ਦੋ ਜਹਾਨਾਂ ਖੇਲ ਬੇਮਿਸਾਲ। ਜਿਸ ਨੂੰ ਸਭ ਨੇ ਕਹਿਣਾ ਵਾਹੋ ਵਾਹੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਸੱਚੀ ਧਰਮਸਾਲ। ਤਤ ਵਿਰੋਲਣਹਾਰ ਸਵਾਮੀ, ਹਰਿ ਕਰਤਾ ਧੁਰਦਰਗਾਹੀਆ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਬੈਠਾ ਸੋਭਾ ਪਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਜਿਸ ਦੀ ਸ਼ਬਦ ਧਾਰ ਨਿਸ਼ਾਨੀ, ਦੋ ਜਹਾਨਾਂ ਆਪ ਸਮਝਾਈਆ। ਚਾਰ ਜੁਗ ਦੇ ਸ਼ਾਸਤਰ ਸਿਫ਼ਤਾਂ ਵਾਲੀ ਬਾਣੀ, ਅੱਖਰਾਂ ਅੱਖਰਾਂ ਢੋਲੇ ਗਾਈਆ। ਸੋ ਲੇਖਾ ਜਾਣੇ ਜੀਵ ਪ੍ਰਾਣੀ, ਭਗਤ ਸੁਹੇਲੇ ਖੋਜ ਖੁਜਾਈਆ। ਅੰਮ੍ਰਿਤ ਆਤਮ ਰਸ ਨਿਝਰ ਦੇਵੇ ਪਾਣੀ, ਝਿਰਨਾ ਬੂੰਦ ਸਵਾਂਤੀ ਆਪ ਟਪਕਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਚਾਰ ਜੁਗ ਦਾ ਲੇਖਾ ਆਪਣੇ ਹੱਥ ਵਖਾਈਆ। ਇਕੋ ਬਖ਼ਸ਼ ਦੇ ਪਦ ਨਿਰਬਾਣੀ, ਲਗ ਮਾਤਰ ਡੇਰਾ ਢਾਹੀਆ। ਤਤ ਕਹਿਣ ਸਾਡਾ ਲੇਖਾ ਰਹੇ ਨਾ ਜਗਤ ਜਹਾਨੀ, ਲੋਕਮਾਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਹਿਬ ਸ਼ਾਹ ਸੁਲਤਾਨੀ, ਨੂਰ ਨੁਰਾਨੀ ਨੂਰੀ ਨੂਰ ਜੋਤ ਰੁਸ਼ਨਾਈਆ।
੧੫ ਜੇਠ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਗੁਰਦਰਸ਼ਨ ਕੌਰ ਦੇ ਨਵਿਤ
ਜੇਠ ਕਹੇ ਮੇਰਾ ਦਿਵਸ ਦਿਹਾੜਾ ਪੰਦਰਾਂ, ਇਕ ਪੰਜ ਮਿਲ ਕੇ ਵੱਜੇ ਵਧਾਈਆ। ਮੈਂ ਵੇਖਾਂ ਜੰਗਲ ਜੂਹ ਉਜਾੜ ਪਹਾੜਾਂ ਟਿੱਲੇ ਪਰਬਤ
ਕੰਦਰਾਂ, ਸਮੰਦ ਸਾਗਰਾਂ ਧਿਆਨ ਲਗਾਈਆ। ਮੈਂ ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖਾਂ ਮੰਦਰਾਂ, ਗੁਰੂਦਵਾਰ ਗੁਰ ਗੁਰ ਫੋਲ ਫੁਲਾਈਆ। ਹਰਿਜਨ ਸਾਚੇ ਤਨ ਵਜੂਦਾਂ ਵੇਖਾਂ ਅੰਦਰਾਂ, ਤਨ ਮਾਟੀ ਅੱਖ ਉਠਾਈਆ। ਨਵ ਸੱਤ ਧਰਮ ਦੀ ਧਾਰ ਵੱਜਾ ਜੰਦਰਾ, ਪਰਦਾ ਸਕੇ ਨਾ ਕੋਇ ਖੁਲਾਈਆ। ਮਾਨਸ ਮਾਨਵ ਰੂਪ ਬਣ ਗਏ ਪੰਛੀ ਵਾਂਗ ਡੰਗਰਾਂ, ਢੋਰਾਂ ਸੰਗ ਨਿਭਾਈਆ। ਮਸਤਕ ਤਿਲਕ ਲਲਾਟੀ ਲਾਏ ਕੋਇ ਨਾ ਚੰਦਨਾ, ਨੂਰੀ ਚੰਦ ਨਾ ਕੋਇ ਚਮਕਾਈਆ। ਸਚ ਸਾਹਿਬ ਨੂੰ ਕਰੇ ਕੋਇ ਨਾ ਬੰਦਨਾ, ਬੰਦਗੀ ਵਿਚ ਸੀਸ ਕੋਇ ਨਾ ਝੁਕਾਈਆ। ਮੈਂ ਦਰ ਠਾਂਡੇ ਇਕੋ ਵਸਤ ਅਗੰਮੀ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਧਰਮ ਦੀ ਧਾਰ ਚਾੜ੍ਹ ਦੇ ਰੰਗਣਾ, ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਪਾ ਦੇ ਸਗਨਾ, ਸਗਲਾ ਸੰਗ ਬਣਾਈਆ। ਨਿਰਗੁਣ ਧਾਰ ਲਗਾ ਲੈ ਅੰਗਣਾ, ਅੰਗੀਕਾਰ ਆਪ ਅਖਵਾਈਆ। ਮੈਂ ਕੋਝਾ ਕਮਲਾ ਅੰਧਨਾ, ਨੇਤਰਹੀਣ ਦੁਹਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਬਣ ਕੇ ਧੁਰ ਦਾ ਸੱਜਣਾ, ਸਾਜਣ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਦਰਾਂ ਜੇਠ ਕਹੇ ਮੇਰੇ ਨਿਹਕਾਮੀ, ਨਿਰਗੁਣ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਇਕ (ਅਨਾਮੀ), ਸਾਹਿਬ ਸਤਿਗੁਰ ਤੇਰੀ ਬੇਪ੍ਰਵਾਹੀਆ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਤੀਰਥ ਤਟ ਵਿਰੋਲੇ ਪਾਣੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਫੋਲ ਫੁਲਾਈਆ। ਜਨ ਭਗਤਾਂ ਮੰਜ਼ਲ ਬਖ਼ਸ਼ੀ ਇਕ ਰੁਹਾਨੀ, ਰੂਹ ਬੁੱਤ ਕਰੀ ਸਫ਼ਾਈਆ। ਤੈਨੂੰ ਮਾਲਕ ਕਿਹਾ ਹਜ਼ਰਤ ਈਸਾ ਇਕ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਘਟ ਨਿਵਾਸੀ ਬਣ ਕੇ ਜਾਣ ਜਾਣੀ, ਜਾਨਣਹਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਆਪ ਮਿਲਾਈਆ। ਪੰਦਰਾਂ ਜੇਠ ਕਹੇ ਮੇਰਾ ਪ੍ਰਵਿਸ਼ਟਾ ਗੁਣਵੰਤ, ਗੁਣ ਨਿਧਾਨ ਦੇਣੀ ਵਡਿਆਈਆ। ਮੈਂ ਧਰਮ ਧਾਰ ਦਾ ਬਣ ਕੇ ਪੰਡਤ, ਜੀਓ ਪਿੰਡ ਇਕ ਅਖਵਾਈਆ। ਦਰ ਠਾਂਡੇ ਇਕੋ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਜਨ ਭਗਤਾਂ ਮਿਹਰ ਕਰਨੀ ਚਾਰੋਂ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਗ਼ਰੀਬ ਨਿਮਾਣਿਆਂ ਦੇ ਹਿੰਮਤ, ਮਨੂਆ ਮਨ ਕਰੇ ਨਾ ਇੱਲਤ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਜਨ ਭਗਤ ਸੁਹੇਲਾ ਕਰੇ ਕੋਇ ਨਾ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਦਰਾਂ ਜੇਠ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਮਾਣ, ਨਿਮਾਣਿਆਂ ਹੋ ਸਹਾਈਆ। ਲੇਖਾ ਵੇਖ ਲੈ ਜੀਓ ਪ੍ਰਾਣ, ਸਾਡੀ ਤੇਰੇ ਹੱਥ ਵਡਿਆਈਆ। ਤੂੰ ਲੱਖ ਚੁਰਾਸੀ ਗੋਪੀ ਕਾਹਨ, ਆਤਮ ਪਰਮਾਤਮ ਨੂਰ ਅਲਾਹੀਆ। ਤੇਰੇ ਭਗਤ ਸੁਹੇਲੇ ਨਨ੍ਹੇ ਬੱਚੇ ਅੰਞਾਣ, ਬਾਲੀ ਬੁਧ ਜਗਤ ਵਖਾਈਆ। ਤੂੰ ਕਿਰਪਾ ਕਰ ਮੇਰੇ ਮਿਹਰਵਾਨ, ਤੇਰੇ ਹੱਥ ਵਡਿਆਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਸਚ ਮੁਹੱਬਤ ਦਾ ਦੇ ਦੇ ਪੀਣ ਖਾਣ, ਤ੍ਰਿਸ਼ਨਾ ਕੂੜ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਦਰਾਂ ਜੇਠ ਕਹੇ ਪ੍ਰਭ ਜਨ ਭਗਤਾਂ ਅੰਤਰ ਨਾ ਰਹੇ ਉਦਾਸੀ, ਚਿੰਤਾ ਗ਼ਮ ਨਾ ਕੋਇ ਵਖਾਈਆ। ਮਾਨਸ ਜਨਮ ਕਰਨਾ ਰਹਿਰਾਸੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋ ਨਿਤ ਨਵਿਤ ਤੇਰੀ ਕਰਦੇ ਆਸੀ, ਸਨਮੁਖ ਹੋ ਕੇ ਦਰਸ਼ਨ ਦੇਣਾ
ਚਾਈਂ ਚਾਈਂਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਹਰਿਜਨ ਸੰਤ ਸੁਹੇਲੇ ਤੇਰੇ ਪਿਆਰ ਵਿਚ ਖ਼ੁਸ਼ੀਆਂ ਦੀ ਕਰਦੇ ਰਹਿਣ ਹਾਸੀ, ਗ਼ਮੀ ਗ਼ਮਖ਼ਾਰ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਅੰਤਰ ਰੱਖਣਾ ਵਾਸੀ, ਘਟ ਘਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਤੇਰੀ ਇਕ ਹੋਵੇ ਮੰਡਲ ਰਾਸੀ, ਰਸਤਾ ਬਾਵਸਤਾ ਹੋ ਕੇ ਜਨ ਭਗਤਾਂ ਦੇਣਾ ਜਣਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ਦਸ ਜੰਮੂ ਸ਼ਹਿਰ ਚੇਲਾ ਸਿੰਘ ਅਜੀਤ ਸਿੰਘ ਗੁਰਚਰਨ ਸਿੰਘ ਰਾਮ ਕੌਰ ਸੁਰਜੀਤ ਕੌਰ ਛਟਾਕੇ ਚੱਕ
ਉਨੀ ਜੇਠ ਕਹੇ ਮੇਰੇ ਟਕੇ ਦੇ ਦਿਓ ਢਾਈ, ਜੰਮੂ ਸੰਗਤ ਭੇਟ ਕਰਾਈਆ। ਜਿਸ ਨਾਲ ਸਤਿ ਧਰਮ ਦੀ ਤੁਹਾਡੀ ਹੋ ਗਈ ਸਾਈ, ਧੁਰ ਦੀ ਬਣਤ ਬਣਾਈਆ। ਪੂਰਬ ਲੇਖਾ ਰਿਹਾ ਨਾ ਰਾਈ, ਲਹਿਣਾ ਰਿਹਾ ਚੁਕਾਈਆ। ਅਗਲਾ ਵਕਤ ਸੁਹੰਜਣਾ ਵੇਖਣਾ ਚਾਈਂ ਚਾਈਂ, ਚਾਓ ਘਨੇਰਾ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਦਏ ਵਡਿਆਈ, ਵਡ ਦਾਤਾ ਬੇਪ੍ਰਵਾਹੀਆ। ਸੋ ਪੁਰਖ ਨਿਰੰਜਣ ਹੋਏ ਸਹਾਈ, ਹਰਿ ਕਰਤਾ ਦਇਆ ਕਮਾਈਆ। ਏਕੰਕਾਰਾ ਮਿਹਰ ਨਜ਼ਰ ਉਠਾਈ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਲੇਖਾ ਲਵੇ ਲਾਈ, ਸ੍ਰੀ ਭਗਵਾਨ ਸਾਚਾ ਸੰਗ ਰਖਾਈਆ। ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈ, ਨੂਰ ਨੁਰਾਨਾ ਡਗਮਗਾਈਆ। ਪਾਰਬ੍ਰਹਮ ਪ੍ਰਭ ਭੇਵ ਦਏ ਖੁਲਾਈ, ਬ੍ਰਹਮ ਆਪਣਾ ਰੰਗ ਵਖਾਈਆ। ਈਸ਼ ਜੀਵ ਕਰ ਕੁੜਮਾਈ, ਕੁਦਰਤ ਕਾਦਰ ਗੰਢ ਪਵਾਈਆ। ਸ਼ਬਦ ਨਾਦ ਧੁਨ ਕਰੇ ਸ਼ਨਵਾਈ, ਅਨਹਦ ਨਾਦੀ ਨਾਦ ਦ੍ਰਿੜਾਈਆ। ਬੁਧ ਮਤ ਵੇਖ ਵਖਾਈ, ਮਨ ਮਨਸਾ ਫੋਲ ਫੁਲਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਬੇਪਰਵਾਹੀ, ਬੇਪਰਵਾਹ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈ, ਵਿਸ਼ਵ ਦਾ ਪੜਦਾ ਆਪ ਚੁਕਾਈਆ। ਤੇਈ ਅਵਤਾਰ ਰੰਗ ਰੰਗਾਈ, ਅਵਤਰ ਆਪਣਾ ਭੇਵ ਸਮਝਾਈਆ। ਪੈਗ਼ੰਬਰਾਂ ਜਲਵਾ ਦੇ ਨੂਰ ਅਲਾਹੀ, ਮਹਿਬਾਨ ਬੀਦੋ ਆਪਣੀ ਖੇਲ ਖਿਲਾਈਆ। ਗੁਰੂ ਗੁਰਦੇਵ ਬੋਧ ਅਗਾਧ ਇਕ ਸਮਝਾਈ, ਜਗਤ ਬੁੱਧੀ ਦੀ ਲੋੜ ਰਹੇ ਨਾ ਰਾਈਆ। ਤ੍ਰੈਗੁਣ ਮੇਲਾ ਸਹਿਜ ਸੁਭਾਈ, ਰਜੋ ਤਮੋ ਸਤੋ ਕਰੇ ਕੁੜਮਾਈਆ। (ਪੰਜਾਂ ਤਤਾਂ) ਆਪ ਵੰਡ ਵੰਡਾਈ, ਵੰਡਣਹਾਰਾ ਧੁਰਦਰਗਾਹੀਆ। ਜੋ ਪ੍ਰਕਿਰਤੀਆਂ ਆਪਣਾ ਬੰਧਨ ਪਾਈ, ਪੱਚੀ ਪਚੀਸਾ ਵੇਖ ਵਖਾਈਆ। ਸੁਰਤੀ ਸੁਰਤ ਸੋਈ ਉਠਾਈ, ਹੁਕਮੀ ਹੁਕਮ ਆਪ ਉਪਜਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਆਪਣਾ ਸੰਗ ਬਣਾਈ, ਸਗਲਾ ਸੰਗੀ ਇਕ ਅਖਵਾਈਆ। ਚਾਰ ਜੁਗ ਦੇ ਸ਼ਾਸਤਰ ਅੱਖਰ ਅੱਖਰ ਨਾਲ ਮਿਲਾਈ, ਆਖ਼ਰ ਆਪਣੀ ਵੰਡ ਵੰਡਾਈਆ। ਜੁਗ ਚੌਕੜੀ ਪੰਧ ਮੁਕਾਏ ਵਾਹੋ ਦਾਹੀ, ਦਿਵਸ ਰੈਣ ਘੜੀ ਪਲ ਵੇਖੇ ਚਾਈਂ ਚਾਈਂਆ। ਉਨੀਂ ਜੇਠ ਕਹੇ ਜਨ ਭਗਤੋ ਕਲਜੁਗ ਦੀ ਕੀਮਤ ਅੰਤਮ ਪੈਣੀ ਟਕੇ ਢਾਈ, ਕੌਡੀ ਹੱਟ ਨਾ ਕੋਇ ਵਿਕਾਈਆ। ਮਿਹਰਵਾਨ ਪ੍ਰਭ ਤੁਹਾਡੇ ਅੰਤਸ਼ਕਰਨ ਦੀ ਕਰੇ ਸਫ਼ਾਈ, ਦੁਰਮਤ ਮੈਲ ਧਵਾਈਆ। ਕਾਇਆ ਭਾਂਡੇ ਮਾਂਜਣ ਆਇਆ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਈਆ। ਜਨਮ ਕਰਮ ਦੀ ਤੁਹਾਡੀ
ਧੋਵੇ ਦੁਰਮਤ ਮੈਲ ਸ਼ਾਹੀ, ਸ਼ਹਿਨਸ਼ਾਹ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸ਼ਨਵਾਈਆ। ਟਕੇ ਕਹਿਣ ਸਾਡਾ ਪੈ ਗਿਆ ਮੁੱਲ, ਅਮੁਲ ਅਤੁਲ ਦਿਤੀ ਵਡਿਆਈਆ। ਅਸੀਂ ਹੁਕਮ ਸੰਦੇਸ਼ਾ ਸੁਣਿਆ ਮਾਲਕ ਕੁਲ, ਕੁਲਵੰਤਾ ਜੋ ਅਖਵਾਈਆ। ਲੱਖ ਚੁਰਾਸੀ ਜਿਸ ਦੀ ਫੁਲਵਾੜੀ ਗਈ ਫੁਲ, ਧਰਨੀ ਧਰਤ ਧਵਲ ਧੌਲ ਸੁਹਾਈਆ। ਉਸ ਦੀ ਚਰਨ ਪ੍ਰੀਤੀ ਜਾਈਏ ਘੁਲ, ਆਪਾ ਆਪ ਘੋਲ ਘੁਮਾਈਆ। ਜਿਸ ਦੇ ਹੁਕਮ ਨਾਲ ਮਾਇਆਧਾਰੀ ਜਾਣੇ ਰੁਲ, ਸੀਸ ਤਾਜ ਨਾ ਕੋਇ ਟਿਕਾਈਆ। ਸਦੀ ਚੌਧਵੀਂ ਅੰਤਮ ਦੀਪਕ ਹੋਣਾ ਗੁਲ, ਗੁਲਸ਼ਨ ਜਗਤ ਨਾ ਕੋਇ ਮਹਿਕਾਈਆ। ਭਗਤ ਭਗਵਾਨ ਦਾ ਦਰ ਦਰਵਾਜ਼ਾ ਜਾਣਾ ਖੁਲ੍ਹ, ਖ਼ਾਲਕ ਖ਼ਲਕ ਆਪ ਜਣਾਈਆ। ਵੇਖ ਵਖਾਣੇ ਮਾਲਕ ਸੁਲਹਕੁਲ, ਸਲਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਉਨੀ ਜੇਠ ਕਹੇ ਨਿਗਾਹ ਮਾਰੋ ਚਾਰ ਟਕਾ, ਟਿਕ ਟਿਕੀ ਜਗਤ ਵਾਲੀ ਲਗਾਈਆ। ਮਾਇਆ ਪਿਆਰ ਵਿਚ ਰਹਿਣਾ ਨਹੀਂ ਕੋਈ ਸਕਾ, ਸਾਚਾ ਸੰਗ ਨਾ ਕੋਇ ਰਖਾਈਆ। ਅਗਲੇ ਸਾਲ ਸਭ ਨੂੰ ਲੱਗਣ ਵਾਲਾ ਧੱਕਾ, ਚਾਰ ਕੁੰਟ ਧਰਨੀ ਲਏ ਅੰਗੜਾਈਆ। ਝਗੜਾ ਪੈਣਾ ਮਦੀਨਾ ਮੱਕਾ, ਕਾਅਬੇ ਦੇਣ ਦੁਹਾਈਆ। ਇਸ਼ਾਰਾ ਦੇਵੇ ਬੂਰਾ ਕੱਕਾ, ਹਜ਼ਰਤ ਈਸਾ ਨੈਣ ਉਠਾਈਆ। ਪੈਗ਼ੰਬਰ ਆਪਣਾ ਵੇਖਣ ਪਟਾ, ਸਦੀ ਬੀਸਵੀਂ ਚੌਧਵੀਂ ਨਾਲ ਮਿਲਾਈਆ। ਗੋਬਿੰਦ ਦਾ ਢਈਆ ਟੱਪਾ, ਟਾਪੂਆਂ ਪਏ ਦੁਹਾਈਆ। ਅਗਲਾ ਖੇਲ ਕਰੇ ਪੁਰਖ ਸਮਰਥਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਾਰ ਚਲਣੀ ਯੱਕਾ, ਵਾਹਿਦ ਇਕੋ ਰਿਹਾ ਦ੍ਰਿੜਾਈਆ। ਜਿਸ ਕਾਰਨ ਗੋਬਿੰਦ ਸਥਰ ਲੱਥਾ, ਸਥਰ ਵੇਖੇ ਕੂੜ ਲੋਕਾਈਆ। ਸਭ ਦਾ ਲਹਿਣਾ ਦੇਣਾ ਦੇਵੇ ਇਕੱਠਾ, ਇਕੋ ਹੁਕਮ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਟਕੇ ਕਹਿਣ ਅਸੀਂ ਆ ਗਏ ਮਾਤ, ਮਾਤਰ ਭੂਮੀ ਵੇਖ ਵਖਾਈਆ। ਰੂਹ ਬੁਤ ਕੋਈ ਰਹਿਣ ਨਹੀਂ ਦੇਣਾ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਕਾਇਆ ਮੰਦਰ ਅੰਦਰ ਖੁਲ੍ਹੇ ਕਿਸੇ ਨਾ ਤਾਕ, ਪਰਦਾ ਵਿਚੋਂ ਨਾ ਕੋਇ ਚੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਹੋਣਾ ਭਵਿਖਤ ਵਾਕ, ਪੇਸ਼ੀਨਗੋਈਆਂ ਦੇਣ ਗਵਾਹੀਆ। ਧਰਮ ਦੀ ਧਾਰ ਸਭ ਦਾ ਟੁੱਟਣਾ ਨਾਤ, ਕਲਜੁਗ ਕੂੜ ਕੁੜਿਆਰ ਡੰਕ ਵਜਾਈਆ। ਨਵ ਸੱਤ ਦਿਸੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਦਰੋਹੀ ਫਿਰਨੀ ਲੋਕਮਾਤ, ਮਾਤਰ ਭੂਮੀ ਸਭ ਨੂੰ ਰਹੀ ਸੁਣਾਈਆ। ਝਗੜਾ ਵੇਖਣਾ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਮਾਣ ਰਹਿਣਾ ਨਹੀਂ ਕਾਗ਼ਜ਼ਾਤ, ਕਲਮ ਸ਼ਾਹੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਉਨੀ ਜੇਠ ਕਹੇ ਪ੍ਰਭੂ ਸਤਿ ਸਚ ਕਰ ਇਨਸਾਫ਼, ਅਦਲ ਹਕ ਹਕ ਕਮਾਈਆ। ਜਨ ਭਗਤਾਂ ਕਾਇਆ ਮਾਟੀ ਭਾਂਡੇ ਕਰ ਦੇ ਸਾਫ਼, ਦੁਰਮਤ ਮੈਲ ਰਹੇ ਨਾ ਰਾਈਆ। ਜੁਗ ਜਨਮ ਦੇ ਕਰਮ ਕਰ ਮੁਆਫ਼, ਮਿਹਰ ਨਜ਼ਰ ਉਠਾਈਆ। ਚਰਨ ਧੂੜ ਸਚ ਬਖ਼ਸ਼ ਦੇ ਰਾਖ, ਬਾਵਨ ਦੇ ਮਿਤ੍ਰ ਰਿਸ਼ੀ ਮੰਗ ਮੰਗਾਈਆ। ਹਰਿਜਨ ਤੇਰਾ ਰਹੇ ਨਾ ਕੋਇ ਗੁਸਤਾਖ਼, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਜਾਵੇ ਭਾਖ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤਾਂ ਕਾਇਆ ਮਾਟੀ ਭਾਂਡੇ ਧੋ, ਦੁਰਮਤ ਮੈਲ ਕਰ ਸਫ਼ਾਈਆ। ਸ਼ਬਦ ਸੁਣਾ ਦੇ ਸੋਹੰ ਸੋ, ਦੇਣੀ ਮਾਣ ਵਡਿਆਈਆ। ਦੀਨ ਦੁਨੀ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਪਰਮਾਤਮ ਹੋ ਕੇ ਆਤਮ ਜਾਣਾ ਛੋਹ, ਸ਼ੌਹਰ ਬਾਂਕੇ ਮੇਲ ਮਿਲਾਈਆ। ਪੰਚ ਵਿਕਾਰਾ ਅੰਦਰੋਂ ਕੱਢਣਾ ਗਰੋਹ, ਗ੍ਰਹਿ ਗ੍ਰਹਿ ਅੰਦਰੋਂ ਕਰ ਸਫ਼ਾਈਆ। ਸਚ ਪ੍ਰਕਾਸ਼ ਨੂਰ ਨੁਰਾਨੇ ਅੰਦਰੋਂ ਦੇਣੀ ਲੋ, ਲੋਇਣ ਤੀਜਾ ਆਪ ਖੁਲਾਈਆ। ਤੁਧ ਬਿਨ ਲੇਖਾ ਅਵਰ ਨਾ ਜਾਣੇ ਕੋ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਅਗੰਮ ਵਰਤਾਈਆ। ਤਨ ਵਜੂਦ ਕਹੇ ਪ੍ਰਭੂ ਮੇਰੇ ਅੰਤਸ਼ ਬਖ਼ਸ਼ ਗਿਆਨ, ਬਿਨ ਹਰਫ਼ ਹਰੂਫ਼ ਪੜ੍ਹਾਈਆ। ਬਿਨ ਨੈਣਾਂ ਬਖ਼ਸ਼ ਧਿਆਨ, ਜਗ ਨੇਤਰ ਨਾ ਕੋਇ ਵਡਿਆਈਆ। ਬਿਨ ਮੰਦਰ ਰਹਾਂ ਮਕਾਨ, ਬਿਨ ਕਾਅਬੇ ਕਰ ਰੁਸ਼ਨਾਈਆ। ਬਿਨ ਤੇਲ ਬਾਤੀ ਜੋਤ ਜਗੇ ਮਹਾਨ, ਦਿਵਸ ਰੈਣ ਹੋਵੇ ਰੁਸ਼ਨਾਈਆ। ਬਿਨਾ ਜ਼ਬਾਨ ਤੋਂ ਤੇਰਾ ਹੋਵੇ ਗਾਨ, ਅਨਹਦ ਨਾਦੀ ਰਾਗ ਪ੍ਰਗਟਾਈਆ। ਬਿਨ ਰਸਨਾ ਅੰਮਿਉਂ ਰਸ ਦੇਣਾ ਪੀਣ ਖਾਣ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਕਰ ਪ੍ਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਹਰਿਜਨ ਭਗਤ ਕਰ ਪ੍ਰਵਾਨ, ਬਾਲੀ ਬੁਧ ਹੋਣਾ ਸਹਾਈਆ। ਮਨ ਮਤ ਵਿਚ ਅੰਞਾਣ, ਅਕਲ ਬੁਧੀ ਨਾ ਕੋਇ ਰਖਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਬੇਪਰਵਾਹੀਆ। ਦੋ ਜਹਾਨਾਂ ਰਾਜ ਰਾਜਾਨ, ਭੂਪਤ ਭੂਪ ਇਕ ਅਖਵਾਈਆ। ਆਤਮ ਪਰਮਾਤਮ ਬਣ ਕੇ ਗੋਪੀ ਕਾਹਨ, ਖੇਲ ਖੇਲਣਾ ਚਾਈਂ ਚਾਈਂਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਰੂਪ ਇਕੋ ਸੀਤਾ ਰਾਮ, ਸਤਿ ਸਤਿ ਸਤਿ ਦੇਣਾ ਸਮਝਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨੌਜਵਾਨ, ਸ਼ਾਹੋ ਭੂਪ ਸਤਿ ਸਰੂਪ ਪਰਵਰਦਿਗਾਰ ਸਾਂਝੇ ਯਾਰ ਤੇਰੀ ਓਟ ਤਕਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਸਤਿਗੁਰ ਸ਼ਬਦ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਦਇਆ ਕਮਾਈਆ। ਮਾਇਆ ਮਮਤਾ ਮੈਲ ਤਨ ਵਜੂਦ ਗਵਾਨ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਉਨੀ ਜੇਠ ਕਹੇ ਪ੍ਰਭੂ ਮੇਰਾ ਅੱਜ ਦਾ ਦਿਵਸ ਮਹਾਨ, ਮਹਿੰਮਾ ਤੇਰੀ ਸਿਫ਼ਤ ਸਲਾਹੀਆ। ਹਰਿਜਨ ਕੋਝੇ ਕਮਲੇ ਕਰ ਪ੍ਰਵਾਨ, ਗ਼ਰੀਬ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਈਆ। ਬਿਨ ਭਗਤੀਉਂ ਦੇ ਦੇ ਦਾਨ, ਵਸਤ ਅਨਮੁੱਲ ਝੋਲੀ ਪਾਈਆ। ਗ੍ਰਹਿ ਗ੍ਰਹਿ ਘਰ ਘਰ ਦਰਸ਼ਨ ਦੇਣਾ ਸ੍ਰੀ ਭਗਵਾਨ, ਕਾਇਆ ਮੰਦਰ ਅੰਦਰ ਪਰਦਾ ਆਪ ਉਠਾਈਆ। ਤੂੰ ਦਾਤਾ ਦਾਨੀ ਨੌਜਵਾਨ, ਜੋਬਨਵੰਤਾ ਇਕ ਅਖਵਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਪੰਚਮ ਤਤ ਦੇਣਾ ਮਾਣ, ਮਨਮੁਖ ਗੁਰਮੁਖ ਲੈਣੇ ਬਣਾਈਆ। ਚਾਰ ਜੁਗ ਤੋਂ ਵੱਖਰਾ ਤੇਰਾ ਹੋਵੇ ਵਿਧਾਨ, ਹੁਕਮ ਧੁਰ ਦਾ ਇਕ ਸਮਝਾਈਆ। ਸਤਿ ਧਰਮ ਦਾ ਤੇਰਾ ਹੋਵੇ ਨਿਸ਼ਾਨ, ਨਿਸ਼ਾਨਾ ਦੋ ਜਹਾਨ ਝੁਲਾਈਆ। ਤੂੰ ਮਾਲਕ ਨੂਰ ਨੁਰਾਨਾ ਅਮਾਮ, ਅਮਲਾਂ ਤੋਂ ਰਹਿਤ ਇਕ ਅਖਵਾਈਆ। ਕਲ ਕਲਕੀ ਨੌਜਵਾਨ, ਨਿਹਕਲੰਕ ਤੇਰੀ ਵਡਿਆਈਆ। ਹਰਿਜਨ ਜਨ ਹਰਿ ਤੇਰੇ ਰੂਪ ਵਿਚ ਸਮਾਣ, ਅਨੂਪ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਾਣੀ ਜਾਣ, ਜਾਨਣਹਾਰ ਤੇਰੇ ਹੱਥ ਵਡਿਆਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ਦਸ ਜੰਮੂ ਸ਼ਹਿਰ ਸੰਸਾਰ ਸਿੰਘ ਸਵਰਨੋ ਲੀਲਾ ਵੰਤੀ ਸਧਰੋ ਦੇਵੀ ਕਰਮੋ ਦੇਵੀ ਕੰਗਰੇਲ
ਪੰਜ ਤਤ ਕਹਿਣ ਸਾਡਾ ਨਾਉਂ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਆਦਿ ਜੁਗਾਦਿ ਜੁਗ ਚੌਕੜੀ ਚਲਿਆ ਆਈਆ। ਕਿਰਪਾ ਕਰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਅਬਿਨਾਸ਼, ਹਰਿ ਕਰਤੇ ਤੇਰੀ ਵਡ ਵਡਿਆਈਆ। ਤਨ ਵਜੂਦ ਕਾਇਆ ਮੰਦਰ ਅੰਦਰ ਵਖਾ ਆਪਣੀ ਰਾਸ, ਬਿਨ ਗੋਪੀ ਕਾਹਨ ਖ਼ੁਸ਼ੀ ਬਣਾਈਆ। ਸਾਡਾ ਪਵਿਤ੍ਰ ਕਰ ਦੇ ਸਵਾਸ ਸਵਾਸ, ਤੇਰਾ ਨਾਮ ਧਿਆਈਆ। ਬਿਨ ਦੀਏ ਬਾਤੀ ਕਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਆਤਮ ਪਰਮਾਤਮ ਬਖ਼ਸ਼ ਧਰਵਾਸ, ਮਨ ਮਨਸਾ ਦੂਰ ਕਰਾਈਆ। ਸਦਾ ਸੁਹੇਲਾ ਹੋ ਕੇ ਵਸਣਾ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਕੂੜ ਵਿਕਾਰਾ ਅੰਤਸ਼ਕਰਨ ਕਰਨਾ ਨਾਸ, ਤਨ ਮਾਟੀ ਖ਼ਾਕ ਰਹਿਣ ਨਾ ਪਾਈਆ। ਸਚ ਪ੍ਰੀਤੀ ਸ਼ਾਹੋ ਭੂਪ ਜਾਏ ਭਾਸ, ਪਿਆਰ ਮੁਹੱਬਤ ਦੇਣੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪਰਮ ਪੁਰਖ ਸਾਡੇ ਨਿਰੰਕਾਰ, ਨਿਰਵੈਰ ਤੇਰੀ ਸ਼ਰਨਾਈਆ। ਕਿਰਪਾ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਬੇਨੰਤੀ ਕਰੀਏ ਦਰ ਦਰਬਾਰ, ਦੋਏ ਜੋੜ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਸੁਣਨੇਹਾਰ, ਜੁਗ ਜੁਗ ਵੇਖ ਵਖਾਈਆ। ਲਹਿਣਾ ਤੱਕ ਜੁਗ ਚੌਕੜੀ ਨਵ ਨਵ ਚਾਰ, ਪੂਰਬ ਵੇਖ ਵਖਾਈਆ। ਤੇਰੀ ਕਰਦੇ ਰਹੇ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਅਵਤਾਰ ਪੈਗ਼ੰਬਰ ਗੁਰ ਸੰਦੇਸਾ ਦਿਤਾ ਵਾਰੋ ਵਾਰ, ਸ਼ਬਦ ਸੁਨੇਹੁੜਿਆਂ ਵਿਚ ਜਣਾਈਆ। ਤੂੰ ਨਿਰਗੁਣ ਧਾਰ ਕਲ ਕਲਕੀ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਸਾਡੀ ਪੈਜ ਦੇ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਕੂੜ ਕੁਕਰਮ ਕੱਢ ਦੇ ਬਾਹਰ, ਦੁਰਮਤ ਮੈਲ ਕਰ ਸਫ਼ਾਈਆ। ਨੂਰੀ ਚੰਦ ਹੋਵੇ ਉਜਿਆਰ, ਅੰਧ ਅੰਧੇਰ ਮਿਟਾਈਆ। ਸ਼ਬਦੀ ਧੁਨ ਦੇ ਧੁਨਕਾਰ, ਧੁਨ ਆਤਮਕ ਰਾਗ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦ ਆਪ ਖੁਲਾਈਆ। ਪੰਜ ਤਤ ਕਹਿਣ ਸਾਡੀ ਅੰਤਸ਼ਕਰਨ ਖੋਲ ਦੇ ਤਾਕੀ, ਪਰਦਾ ਅੰਤਰ ਆਪ ਖੁਲਾਈਆ। ਵਜੂਦ ਮਹਿਬੂਬ ਕਰ ਦੇ ਪਾਕੀ, ਪਤਤ ਪੁਨੀਤ ਦਇਆ ਕਮਾਈਆ। ਸ਼ਬਦ ਘੋੜ ਚੜ੍ਹਾ ਰਾਕੀ, ਚਾਰੋਂ ਕੁੰਟ ਵੇਖ ਵਖਾਈਆ। ਲੇਖੇ ਲਾ ਲੈ ਮਿੱਟੀ ਖ਼ਾਕੀ, ਖ਼ਾਲਸ ਆਪਣਾ ਰੰਗ ਬਣਾਈਆ। ਚਰਨ ਪ੍ਰੀਤੀ ਜੋੜ ਲੈ ਨਾਤੀ, ਨਾਤਾ ਕੂੜਾ ਦੇਣਾ ਛੁਡਾਈਆ। ਤੂੰ ਆਦਿ ਜੁਗਾਦੀ ਪਿਤਾ ਮਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਵੇਸ ਵਟਾਏ ਬਹੁ ਬਿਧ ਭਾਂਤੀ, ਨਿਤ ਨਵਿਤ ਖੇਲ ਖਿਲਾਈਆ। ਕਲਜੁਗ ਅੰਤ ਭਗਵੰਤ ਬਦਲ ਦੇ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਸਾਡਾ ਝਗੜਾ ਮੇਟ ਦੇ ਕਾਗ਼ਜ਼ਾਤੀ, ਕਲਮਾ ਇਕੋ ਨਾਮ ਦ੍ਰਿੜਾਈਆ। ਤੇਰਾ ਹੁਕਮ ਹੋਵੇ ਸਫ਼ਾਤੀ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭੂ ਜਗ ਵੇਖ ਲੈ ਆਪਣੇ ਭਗਤ, ਭਗਵਨ ਆਪਣੀ ਦਇਆ ਕਮਾਈਆ। ਲੇਖੇ ਲਾ ਲੈ ਬੂੰਦ ਰਕਤ, ਤਨ ਵਜੂਦ ਕਰ ਸਫ਼ਾਈਆ। ਨਿਗਾਹ ਮਾਰ ਲੈ ਉਤੇ ਧਰਤ, ਧਰਨੀ ਧਰਤ ਧਵਲ ਧੌਲ ਫੋਲ ਫੁਲਾਈਆ। ਵਾਅਦੇ ਪੂਰੇ ਕਰ ਦੇ ਸ਼ਰਤ, ਸ਼ਰਕਤ ਡੇਰਾ ਢਾਹੀਆ। ਜੋ ਇਸ਼ਾਰਾ ਰਾਮ ਦਿਤਾ ਭਰਤ, ਭਾਰਤ ਖੰਡ ਦਏ ਗਵਾਹੀਆ। ਨਿਰਗੁਣ ਧਾਰ ਆਵੇ ਪਰਤ,
ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਫ਼ਰਸ਼ ਅਰਸ਼, ਦੋ ਜਹਾਨਾਂ ਖੇਲ ਖਿਲਾਈਆ। ਗ਼ਰੀਬ ਨਿਮਾਣਿਆਂ ਕਰੇ ਤਰਸ, ਰਹਿਮਤ ਰਹਿਮਾਨ ਆਪ ਕਮਾਈਆ। ਸੰਮਤ ਸ਼ਹਿਨਸ਼ਾਹੀ ਬਰਸ, ਲੇਖਾ ਸਭ ਦਾ ਦੇਣਾ ਚੁਕਾਈਆ। ਸਾਡੀ ਬੇਨੰਤੀ ਇਕੋ ਅਰਜ਼, ਆਰਜ਼ੂ ਤੇਰੇ ਅਗੇ ਰਖਾਈਆ। ਜਨਮ ਮਰਨ ਦੀ ਰਹੇ ਨਾ ਗ਼ਰਜ਼, ਚੁਰਾਸੀ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਢੋਲਾ ਗੀਤ ਇਕੋ ਸੁਣੀਏ ਤਰਜ, ਦੂਜਾ ਰਾਗ ਨਾ ਕੋਇ ਸ਼ਨਵਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਬਲਧਾਰੀ ਇਕ ਅਖਵਾਈਆ। ਪੰਜ ਤਤ ਕਹਿਣ ਜਨ ਭਗਤਾਂ ਵੰਡਾਂ ਦਰਦ, ਦੁਖੀਆਂ ਹੋ ਸਹਾਈਆ। ਸ਼ਰਅ ਛੁਰੀ ਮੇਟ ਦੇ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਤੇਰਾ ਖੇਲ ਤੱਕੀਏ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਤਤ ਕਹਿਣ ਸਾਡੀ ਇਕ ਬੇਨੰਤੀ, ਬਿਨੈ ਬਿਨੈ ਸੀਸ ਨਿਵਾਈਆ। ਤੂੰ ਪੁਰਖ ਅਕਾਲਾ ਧੁਰ ਦਾ ਪੰਡਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਕਲਪਣਾ ਮੇਟ ਦੇ ਕੂੜੇ ਮਨ ਦੀ, ਮਨਸਾ ਮਨ ਨਾ ਕੋਇ ਹਲਕਾਈਆ। ਚੁਗ਼ਲੀ ਰਹੇ ਨਾ ਕੂੜੇ ਕੰਨ ਦੀ, ਕਾਇਨਾਤ ਦੇ ਮਾਲਕ ਦੇਣਾ ਸਮਝਾਈਆ। ਸਾਰ ਸਮਝਾ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਭੇਵ ਚੁਕਾਈਆ। ਨੀਤੀ ਦੱਸ ਦੇ ਇਕੋ ਧਰਮ ਦੀ, ਧਰਮ ਧਾਰ ਵਡਿਆਈਆ। ਸ਼ਰਅ ਮੇਟ ਦੇ ਜਗਤ ਵਰਨ ਦੀ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਵਿਦਿਆ ਦੱਸ ਦੇ ਤੂੰ ਮੇਰਾ ਮੈਂ ਤੇਰਾ ਆਤਮ ਧਾਰ ਪੜ੍ਹਨ ਦੀ, ਸੋਹੰ ਧਾਰ ਦੇਣੀ ਸਮਝਾਈਆ। ਰੀਤੀ ਦੱਸ ਦੇ ਮੰਜ਼ਲ ਚੜ੍ਹਨ ਦੀ, ਨਵ ਦਵਾਰ ਡੇਰਾ ਢਾਹੀਆ। ਮੰਜ਼ਲ ਵਖਾ ਕੇ ਹਕੀਕੀ ਘਰ ਖੜਨ ਦੀ, ਅਗੇ ਹੋ ਨਾ ਕੋਇ ਅਟਕਾਈਆ। ਬੇਨੰਤੀ ਸੁਣ ਲੈ ਪੰਜ ਤਤ ਕਹਿਣ ਜਨ ਭਗਤਾਂ ਵਾਲੇ ਧੜਨ ਦੀ, ਧੜ ਕਹਿ ਕੇ ਕੀ ਸੁਣਾਈਆ। ਤ੍ਰਿਸ਼ਨਾ ਫੇਰ ਨਾ ਰਹੇ ਮਾਇਆ ਸੜਨ ਦੀ, ਅਗਨੀ ਅੱਗ ਦੇਣੀ ਬੁਝਾਈਆ। ਪੁਰਖ ਅਕਾਲੇ ਦੀਨ ਦਿਆਲੇ ਅਜਾਜ਼ਤ ਦੇ ਦੇ ਆਪਣੇ ਸਚਖੰਡ ਵੜਨ ਦੀ, ਦਰਗਾਹ ਸਾਚੀ ਸਚ ਦਵਾਰ ਸੁਹਾਈਆ। ਫਿਰ ਲੋੜ ਰਹੇ ਨਾ ਜੰਮ ਕੇ ਮਰਨ ਦੀ, ਜਨਮ ਮਰਨ ਵਿਚ ਕਦੇ ਨਾ ਆਈਆ। ਸਾਡੀ ਇਕੋ ਆਸ਼ਾ ਮੁਹੱਬਤ ਰਹੇ ਤੇਰੇ ਚਰਨ ਦੀ, ਚਰਨ ਚਰਨੋਦਕ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪਰਮ ਪੁਰਖ ਸਾਡੇ ਪਰਵਰਦਿਗਾਰ, ਯਾਮਬੀਨ ਤੇਰੀ ਸ਼ਰਨਾਈਆ। ਸਾਡਾ ਲਹਿਣਾ ਦੇਣਾ ਜਗਤ ਜੁਗਤ ਵਿਚਾਰ, ਅੰਦਰ ਬਾਹਰ ਗੁਪਤ ਜ਼ਾਹਰ ਧਿਆਨ ਲਗਾਈਆ। ਸਾਡੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਜਦਾ ਕਰ ਕੇ ਸੀਸ ਝੁਕਾਈਆ। ਮਨ ਮਨਸਾ ਕੂੜ ਨਿਵਾਰ, ਬੁੱਧ ਮਤ ਦੇ ਸਮਝਾਈਆ। ਝਗੜਾ ਰਹੇ ਨਾ ਨੌ ਦਵਾਰ, ਤਕਰਾਰ ਵਿਚ ਹੰਕਾਰ ਨਾ ਕੋਇ ਰਖਾਈਆ। ਅੰਮ੍ਰਿਤ ਬੂੰਦ ਸਵਾਂਤੀ ਬਖ਼ਸ਼ ਠੰਡੀ ਠਾਰ, ਕਵਲ ਨਾਭੀ ਆਪ ਟਪਕਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅੰਤਰ ਆਤਮਕ ਰਾਗ ਸੁਣਾਈਆ। ਨਿਰਗੁਣ ਜੋਤ ਕਰ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ। ਮੰਜ਼ਲ ਪੰਧ ਮੁਕਾ ਸੰਸਾਰ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਲਹਿਣਾ ਦੇਣਾ ਪੂਰਾ ਕਰ ਕਰ ਆਪਣੇ ਘਰ ਬਾਰ, ਗ੍ਰਹਿ ਮੰਦਰ ਇਕ ਸੁਹਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਦੇ ਉਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਪੰਜ ਤਤ ਕਹਿਣ ਤੂੰ ਸ਼ਾਹੋ ਭੂਪ ਸੱਚੀ ਸਰਕਾਰ, ਸ਼ਹਿਨਸ਼ਾਹ ਅਗੰਮ ਅਥਾਹੀਆ।
ਕਰਨੀ ਦਾ ਕਰਤਾ ਇਕ ਸਿਕਦਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਹਰਿਜਨ ਸਾਚੇ ਪਾਰ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਸਚ ਬੇਨੰਤੀ ਧੁਰ ਦੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਤੇਰੇ ਅਗੇ ਮੰਗ ਮੰਗਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ਦਸ ਜੰਮੂ ਸ਼ਹਿਰ ਫੁੰਮਣ ਸਿੰਘ ਬਾਜ ਸਿੰਘ ਕੇਸਰੀ ਦੇਵੀ ਅਮਰੋ ਦੇਵੀ ਪਕਾਸ਼ੋ ਦੇਵੀ ਭਾਗ ਕੌਰ
ਪੰਜ ਤਤ ਕਹਿਣ ਸਾਡਾ ਪ੍ਰਭ ਅਗੰਮੀ ਹਾੜਾ, ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਭ ਦਾ ਲਾੜਾ, ਨਰ ਨਰਾਇਣ ਇਕ ਅਖਵਾਈਆ। ਤਨ ਵਜੂਦ ਪਿੰਜਰ ਖ਼ਾਕੀ ਵੇਖਣਹਾਰ ਬਹੱਤਰ ਨਾੜਾ, ਰਕਤ ਬੂੰਦ ਧਿਆਨ ਲਗਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਡਾ ਧਰਤੀ ਉਤੇ ਲੱਗਦਾ ਰਿਹਾ ਅਖਾੜਾ, ਜਗਤ ਜਗਿਆਸੂਆਂ ਰੰਗ ਰੰਗਾਈਆ। ਸਾਡੇ ਅੰਤਸ਼ਕਰਨ ਵਿਚ ਇਕੋ ਰਿਹਾ ਸਾੜਾ, ਦੁੱਖਾਂ ਨਾਲ ਸੁਣਾਈਆ। ਅੰਤ ਕੰਤ ਭਗਵੰਤ ਸਾਨੂੰ ਸਾੜਦੇ ਰਹੇ ਵਿਚ ਉਜਾੜਾ, ਬਾਹਰ ਮਕਬਰਿਆਂ ਵਿਚ ਦਬਾਈਆ। ਸਾਡਾ ਲਹਿਣਾ ਦੇਣਾ ਜੰਗਲ ਜੂਹਾਂ ਵਿਚ ਪਹਾੜਾ, ਟਿੱਲੇ ਪਰਬਤ ਦੇਣ ਗਵਾਹੀਆ। ਅੰਤ ਕੰਤ ਤੇਰਾ ਦਰ ਮੰਗਣ ਆਏ ਵਾੜਾ, ਦਰਵੇਸ਼ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਤਨ ਵਜੂਦ, ਬੁੱਤ ਖ਼ਾਕੀ ਧਿਆਨ ਲਗਾਈਆ। ਤੂੰ ਮਾਲਕ ਖਾਲਕ ਹਕ ਮਹਿਬੂਬ, ਮਿਹਰਵਾਨ ਨੂਰ ਅਲਾਹੀਆ। ਤੇਰਾ ਆਲੀਸ਼ਾਨ ਅਰਸ਼ ਅਰੂਜ, ਆਲੀਜਾਹ ਤੇਰੀ ਵਡਿਆਈਆ। ਤੇਰੀ ਮੰਜ਼ਲ ਹਕ ਮਕਸੂਦ, ਸਾਡੇ ਅੰਦਰ ਸੋਭਾ ਪਾਈਆ। ਤੂੰ ਨਿਰਗੁਣ ਧਾਰ ਆਤਮ ਦੇਵੇ ਸਬੂਤ, ਸੋਹਣਾ ਸੰਗ ਵਖਾਈਆ। ਭਾਗ ਲਗਾ ਦੇ ਵਿਚ ਕਲਬੂਤ, ਕਾਇਆ ਕਾਅਬੇ ਡਗਮਗਾਈਆ। ਜਿੰਨਾਂ ਚਿਰ ਰਹੇ ਮੌਜੂਦ, ਸਾਨੂੰ ਮਿਲਦੀ ਰਹੇ ਵਡਿਆਈਆ। ਜਿਸ ਵੇਲੇ ਵਖਰੀ ਕਰੇ ਹਦੂਦ, ਆਪਣਾ ਆਪ ਬਾਹਰ ਕਢਾਈਆ। ਸਾਡਾ ਨਿਸ਼ਾਨਾ ਹੁੰਦਾ ਨੇਸਤੋ ਨਾਬੂਦ, ਜੜ ਚੇਤਨ ਰਹਿਣ ਕੋਇ ਨਾ ਪਾਈਆ। ਨਿਗਾਹ ਮਾਰ ਲੈ ਚਾਰੇ ਕੂਟ, ਦਰੋਹੀ ਤੇਰਾ ਨਾਮ ਸੁਣਾਈਆ। ਕੀ ਸਾਡਾ ਲੇਖਾ ਰਖਿਆ ਝੂਠ, ਸਤਿ ਸਚ ਨਾ ਕੋਇ ਵਖਾਈਆ। ਕਲਜੁਗ ਅੰਤ ਮਿਹਰਵਾਨ ਹੋ ਕੇ ਤੁਠ, ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਜਾਮ ਪਿਆ ਦੇ ਘੁਟ, ਅਨਰਸ ਆਪ ਚਖਾਈਆ। ਜਗਤ ਵਿਕਾਰ ਰਹੇ ਨਾ ਲੁੱਟ, ਕੂੜੀ ਕਿਰਿਆ ਬਾਹਰ ਕਢਾਈਆ। ਜੇ ਆਤਮਾ ਤੇਰਾ ਸੁਤ, ਸਾਨੂੰ ਲੈ ਪ੍ਰਨਾਈਆ। ਸਾਡੇ ਨਾਲ ਨਿਰਗੁਣ ਧਾਰ ਸਰਗੁਣ ਦੀ ਨਿਕਲੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਗ਼ਰੀਬ ਨਿਮਾਣਿਆਂ ਗੋਦੀ ਚੁੱਕ, ਫੜ ਬਾਹੋਂ ਗਲੇ ਲਗਾਈਆ। ਸਾਡਾ ਆਵਣ ਜਾਵਣ ਜਾਏ ਮੁਕ, ਲੱਖ ਚੁਰਾਸੀ ਪੰਧ ਰਹੇ ਨਾ ਰਾਈਆ। ਜਨਣੀ ਆਉਣਾ ਪਏ ਫੇਰ ਨਾ ਕੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਉਲਟਾ ਮੂਲ ਰਹੇ ਨਾ ਰੁੱਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚ ਸਵਾਮੀ ਚਰਨ ਧੂੜੀ ਬਖ਼ਸ਼ ਦੇ ਸੁਖ, ਸੋਹਣਾ ਸੰਗ ਵਖਾਈਆ।
ਤੇਰੇ ਪਿਆਰ ਵਿਚ ਉਜਲ ਹੋਵੇ ਮੁੱਖ, ਦੁਰਮਤ ਮੈਲ ਦੇਣੀ ਧਵਾਈਆ। ਆਵਣ ਜਾਵਣ ਪਤਤ ਪਾਵਨ ਸਾਡੀ ਤ੍ਰਿਸ਼ਨਾ ਮੇਟ ਦੇ ਭੁੱਖ, ਕਾਮਨਾ ਕੂੜ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਚਰਨ ਧੂੜ, ਟਿੱਕੇ ਤੇਰਾ ਨਾਮ ਰਮਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹ, ਮਿਹਰਵਾਨ ਦਇਆ ਕਮਾਈਆ। ਸਾਡਾ ਨਾਤਾ ਰਹੇ ਨਾ ਕੂੜ, ਕੂੜੀ ਕਿਰਿਆ ਪੰਧ ਮੁਕਾਈਆ। ਆਪਣੀ ਜੋਤ ਦਾ ਬਖ਼ਸ਼ ਦੇ ਨੂਰ, ਨੂਰ ਨੁਰਾਨੇ ਭੇਵ ਖੁਲਾਈਆ। ਤੂੰ ਮਾਲਕ ਖ਼ਾਲਕ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਬੇਪ੍ਰਵਾਹੀਆ। ਸਾਚਾ ਨਾਮ ਖ਼ੁਮਾਰੀ ਦੇ ਸਰੂਰ, ਸਿਰ ਧੜ ਆਪਣੇ ਲੇਖੇ ਲਾਈਆ। ਤੇਰੇ ਚਾਕਰ ਹੋਈਏ ਮਜ਼ਦੂਰ, ਦਰ ਦਰ ਸੇਵ ਕਮਾਈਆ। ਤੂੰ ਸਰਬ ਕਲਾ ਭਰਪੂਰ, ਬੇਪ੍ਰਵਾਹ ਤੇਰੀ ਸਰਨਾਈਆ। ਸ਼ੁਕਰੀਏ ਵਿਚ ਤੇਰੇ ਹੋਈਏ ਮਸ਼ਕੂਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਸਾਡਾ ਹੰਕਾਰ ਨਾ ਰਹੇ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇਣਾ ਖੁਲਾਈਆ। ਪੰਜ ਤਤ ਕਹਿਣ ਪ੍ਰਭੂ ਆਤਮ ਧਾਰ ਭਗਤਾਂ ਸਦਾ ਮੀਤੇ, ਮਿਤ੍ਰਾ ਮਿਤ੍ਰ ਪਿਆਰਾ ਇਕ ਅਖਵਾਈਆ। ਭਗਤ ਉਧਾਰਨਾ ਜੁਗ ਜੁਗ ਤੇਰੀ ਰੀਤੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮਿਹਰਵਾਨ ਹੋ ਕੇ ਤੂੰ ਪਰਉਪਕਾਰ ਕੀਤੇ, ਕਰਨੀ ਦੇ ਕਰਤੇ ਦਇਆ ਕਮਾਈਆ। ਤੇਰੇ ਹੁਕਮ ਵਿਚ ਜੁਗ ਚੌਕੜੀ ਬੀਤੇ, ਪਾਂਧੀ ਹੋ ਕੇ ਭੱਜੇ ਵਾਹੋ ਦਾਹੀਆ। ਤੇਰਾ ਹੁਕਮ ਸੰਦੇਸ਼ਾ ਸੁਣੀਏ ਅਗੰਮ ਹਦੀਸੇ, ਬਿਨ ਅੱਖਰਾਂ ਅੱਖਰ ਸਮਝਾਈਆ। ਤੇਰਾ ਰਾਹ ਉਡੀਕਦੇ ਬੀਸ ਬੀਸੇ, ਸਰਗੁਣ ਜ਼ੀਰੋ ਨਾਲ ਮਿਲਾਈਆ। ਲਹਿਣੇ ਦੇਣੇ ਪੂਰੇ ਕਰ ਦੇ ਇਕ ਇਕੀਸੇ, ਏਕੰਕਾਰ ਤੇਰੀ ਸਰਨਾਈਆ। ਇਕੋ ਛਤਰ ਵੇਖੀਏ ਤੇਰੇ ਸੀਸੇ, ਦੋ ਜਹਾਨ ਵੱਜੇ ਵਧਾਈਆ। ਜਗਤ ਜਹਾਨ ਤਤਾਂ ਵਾਲਾ ਪੀਸਣ ਪੀਸੇ, ਕਲਜੁਗ ਚੱਕੀ ਕੂੜ ਚਲਾਈਆ। ਬਿਨ ਤੇਰੇ ਸਾਡੇ ਖ਼ਾਲੀ ਦਿਸਣ ਖੀਸੇ, ਵਸਤ ਨਾਮ ਨਾ ਕੋਇ ਟਿਕਾਈਆ। ਓਹ ਲਹਿਣੇ ਯਾਦ ਕਰ ਲੈ ਜਿਹੜੇ ਸੂਲੀ ਚੜ੍ਹਦਿਆਂ ਵਾਅਦੇ ਕੀਤੇ ਨਾਲ ਈਸੇ, ਕੀ ਮੂਸਾ ਮੂੰਹ ਦੇ ਭਾਰ ਗਿਆ ਸਮਝਾਈਆ। ਕੀ ਕਲਮਾ ਜਣਾਇਆ ਮੁਹੰਮਦ ਆਪਣੀ ਦੱਸ ਹਕ ਤੌਫ਼ੀਕੇ, ਭੇਵ ਅਭੇਦ ਆਪ ਚੁਕਾਈਆ। ਕੀ ਨਾਨਕ ਨਿਰਗੁਣ ਸਰਗੁਣ ਭੇਤ ਖੋਲਿਆ ਹਸਤ ਕੀਟੇ, ਊਚ ਨੀਚ ਨਾ ਕੋਇ ਵਡਿਆਈਆ। ਕੀ ਗੋਬਿੰਦ ਸ਼ਬਦ ਸੁਣਾਇਆ ਵੜਦਿਆਂ ਵਿਚ ਅੰਗੀਠੇ, ਪੰਜਾਂ ਤਤਾਂ ਤਤਾਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਪੰਜ ਤਤ ਕਹਿਣ ਪ੍ਰਭੂ ਅਸੀਂ ਜੁਗ ਜੁਗ ਆਏ ਸੜਦੇ, ਅਗਨੀ ਤਤ ਤਪਾਈਆ। ਜਗਤ ਸ਼ਸਤਰਾਂ ਨਾਲ ਆਏ ਲੜਦੇ, ਖੰਡੇ ਖੜਗਾਂ ਨਾਲ ਚਤੁਰਾਈਆ। ਜਗਤ ਮੈਦਾਨਾਂ ਆਏ ਮਰਦੇ, ਆਪਣਾ ਆਪ ਮਿਟਾਈਆ। ਧਰਮ ਦੀ ਧਾਰ ਸੇਵਾ ਰਹੇ ਕਰਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਰਾਹ ਤੱਕਦੇ ਰਹੇ ਤੇਰੇ ਘਰ ਦੇ, ਬੇਘਰ ਹੋ ਕੇ ਖੋਜ ਖੁਜਾਈਆ। ਤੇਰਾ ਭਾਣਾ ਰਹੇ ਜਰਦੇ, ਸਿਰ ਸਕਿਆ ਨਾ ਕੋਇ ਉਠਾਈਆ। ਸਾਡੇ ਲਹਿਣੇ ਪੂਰੇ ਕਰ ਦੇ ਚਮਕੌਰ ਵਾਲੇ ਗੜ੍ਹ ਦੇ, ਗੜ੍ਹੀ ਚਮਕੌਰ ਨਾਲ ਮਿਲਾਈਆ। ਤੇਰਾ ਨਾਮ ਨਿਧਾਨਾ ਨਿਰ ਅੱਖਰ ਧਾਰ ਪੜ੍ਹਦੇ, ਜਗਤ ਵਿਦਿਆ ਨਾ ਕੋਇ ਵਡਿਆਈਆ। ਅਸੀਂ ਵਣਜਾਰੇ ਬਣ ਗਏ ਤੇਰੇ ਦਵਾਰੇ ਹਰਿ ਦੇ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਇਸ਼ਨਾਨ ਬਖ਼ਸ਼ ਦੇ ਆਪਣੇ ਸਰੋਵਰ ਸਰ ਦੇ, ਜਗਤ ਤੀਰਥਾਂ ਲੋੜ ਰਹੇ ਨਾ ਰਾਈਆ। ਦਰਸ਼ਨ ਦੇ
ਦੇ ਨਰਾਇਣ ਨਰ ਦੇ, ਨਰ ਹਰਿ ਆਪਣਾ ਪਰਦਾ ਲਾਹੀਆ। ਆਪਣਾ ਆਪ ਤੇਰੇ ਚਰਨ ਕਵਲਾਂ ਵਿਚ ਧਰਦੇ, ਧਰਤੀ ਧਰਤ ਧਵਲ ਧੌਲ ਨਾਲ ਮਿਲਾਈਆ। ਸਾਡੇ ਨਾਤੇ ਬਣਾ ਦੇ ਆਤਮ ਧਾਰ ਭਗਤਾਂ ਵਾਲੇ ਲੜ ਦੇ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਾਡਾ ਸਾਚਾ ਘਾੜਨ ਘੜ ਦੇ ਘੜਨ ਭੰਨਣਹਾਰ ਸਮਰਥ ਤੇਰੀ ਓਟ ਤਕਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ਦਸ ਕ੍ਰਿਸ਼ਨ ਲਾਲ ਪੰਡੋਵਾ ਜੀਵਣ ਸਿੰਘ ਝਮਾਂ ਕੇਸਰ ਸਿੰਘ ਝਮਾਂ ਫੱਤੂ ਰਾਮ ਅੰਬਾ ਰਾਏ ਬੰਤੀ ਦੇਵੀ ਅੰਬਾ ਰਾਏ ਮੋਹਣ ਲਾਲ ਅੰਬਾ ਰਾਏ ਧਰਮ ਚੰਦ ਗੋਲਡਾ
ਪੰਜ ਤਤ ਕਹਿਣ ਪ੍ਰਭ ਪਵਿਤ੍ਰ ਕਰਨੀ ਭਗਤਾਂ ਧਰਨੀ, ਧਰਨੀ ਧਰਤ ਧਵਲ ਧੌਲ ਦਇਆ ਕਮਾਈਆ। ਮਿਹਰਵਾਨ ਸ੍ਰੀ ਭਗਵਾਨ ਕਿਰਪਾ ਕਰਨੀ, ਗੁਣ ਨਿਧਾਨ ਦੇਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਲਗਾਉਣਾ ਆਪਣੀ ਚਰਨੀ, ਚਰਨ ਚਰਨੋਦਕ ਜਾਮ ਪਿਆਈਆ। ਨਿਜ ਨੇਤਰ ਲੋਚਨ ਅੱਖ ਖੋਲਣੀ ਹਰਨੀ ਫਰਨੀ, ਲੋਇਣ ਤੀਜੇ ਕਰ ਰੁਸ਼ਨਾਈਆ। ਆਤਮ ਪਰਮਾਤਮ ਤੁਕ ਦੱਸਣੀ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਮੰਜ਼ਲ ਹਕ ਹਕੀਕੀ ਦੱਸਣੀ ਚੜ੍ਹਨੀ, ਚੜ੍ਹਦਾ ਲਹਿੰਦਾ ਦੱਖਣ ਪਹਾੜ ਪੰਧ ਮੁਕਾਈਆ। ਡੋਰੀ ਸੁਰਤ ਸ਼ਬਦ ਦੱਸਣੀ ਫੜਨੀ, ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਲੇਖ ਮੁਕਾਉਣਾ ਸੀਸ ਧੜਨੀ, ਜਨਮ ਮਰਨ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਤਤ ਕਹਿਣ ਪ੍ਰਭੂ ਧਰਨੀ ਧੌਲ ਲਗਾ ਦੇ ਭਾਗ, ਭਾਗਹੀਣ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਦੇ ਬਣਾਈਆ। ਤ੍ਰੈਗੁਣ ਮਾਇਆ ਪੋਹ ਨਾ ਸਕੇ ਆਗ, ਅਗਨੀ ਅੱਗ ਨਾ ਕੋਇ ਤਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਖੋਲ ਦੇ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਅੰਤਸ਼ਕਰਨ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਫੜ ਫੜ ਹੰਸ ਬਣਾ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸ਼ਬਦ ਅਨਾਦ ਸੁਣਾ ਦੇ ਨਾਦ, ਅਨਾਦੀ ਧੁਨ ਕਰ ਸ਼ਨਵਾਈਆ। ਭੇਵ ਖੁਲਾ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਦੇ ਸਮਝਾਈਆ। ਕੂੜੀ ਕਿਰਿਆ ਮੇਟ ਵਿਵਾਦ, ਮਾਇਆ ਮਮਤਾ ਮੋਹ ਮਿਟਾਈਆ। ਸਾਚੇ ਨਾਮ ਦਾ ਦੇ ਸਵਾਦ, ਅਨਰਸ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਪੰਜ ਤਤ ਗ੍ਰਹਿ ਕਰ ਸੁਹੰਜਣਾ, ਸੋਹਣੀ ਬਣਤ ਬਣਾਈਆ। ਪ੍ਰਕਾਸ਼ ਦੇ ਦੇ ਆਦਿ ਨਿਰੰਜਣਾ, ਅੰਧ ਅੰਧੇਰਾ ਕੂੜ ਮਿਟਾਈਆ। ਤੂੰ ਸਵਾਮੀ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਇਕ ਅਖਵਾਈਆ। ਹਰਿਜਨ ਨੇਤਰ ਨਾਮ ਪਾ ਦੇ ਅੰਜਣਾ, ਅੰਧ ਅਗਿਆਨ ਰਹੇ ਨਾ ਰਾਈਆ। ਕਲਜੁਗ ਅੰਤਮ ਪਰਦਾ ਕੱਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਠੀਕਰ ਸਭ ਦਾ ਭੱਜਣਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਤੁਧ ਬਿਨ ਚਾੜ੍ਹੇ ਕੋਇ ਨਾ ਰੰਗਣਾ, ਦੁਰਮਤ ਮੈਲ ਧਵਾਈਆ। ਤੂੰ ਗੋਪਾਲ ਮੂਰਤ
ਅਕਾਲ ਮਧ ਮਦਨਾ, ਨੂਰ ਨੁਰਾਨਾ ਇਕ ਅਖਵਾਈਆ। ਤੈਨੂੰ ਨਵ ਸੱਤ ਪਏ ਨਾ ਲੱਭਣਾ, ਹਰਿਜਨ ਹੋਣਾ ਆਪ ਸਹਾਈਆ। ਲਹਿਣਾ ਪੂਰਾ ਕਰ ਦੇ ਤਤ ਪੰਜਣਾ, ਪੰਚਮ ਸੰਗ ਬਣਾਈਆ। ਬ੍ਰਹਮ ਬ੍ਰਹਿਮਾਦ ਧੁਰ ਦੇ ਸੱਜਣਾ, ਮੀਤ ਮੁਰਾਰ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਜਨ ਭਗਤਾਂ ਧਰਤੀ ਕਰ ਦੇ ਸ਼ੁਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਅੰਤਸ਼ਕਰਨ ਨਿਰਮਲ ਕਰ ਦੇ ਬੁਧ, ਬਿਬੇਕ ਵਿਵੇਕ ਆਪਣੀ ਦਇਆ ਕਮਾਈਆ। ਸਵਾਮੀ ਭੇਵ ਖੁਲਾ ਦੇ ਗੁਝ, ਪਰਦਾ ਰਹੇ ਨਾ ਰਾਈਆ। ਸਾਡਾ ਲਹਿਣਾ ਪੂਰਾ ਕਰਨਾ ਅੰਤਮ ਕਲਜੁਗ, ਚੌਥਾ ਜੁਗ ਨਾਲ ਮਿਲਾਈਆ। ਸਾਡੀ ਔਧ ਗਈ ਪੁਗ, ਅਗਲਾ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਮੋਲਕ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭੂ ਗ਼ਰੀਬ ਨਿਵਾਜ, ਗਹਿਰ ਗੰਭੀਰ ਤੇਰੀ ਸ਼ਰਨਾਈਆ। ਜਨ ਭਗਤਾਂ ਕਿਰਪਾ ਕਰ ਦੇ ਆਜ, ਅਗੇ ਪੰਧ ਨਾ ਕੋਇ ਰਖਾਈਆ। ਜਗਤ ਸੁਰਤੀ ਵਿਚੋਂ ਜਾਣ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਸਚ ਸ਼ਬਦ ਮਾਰ ਆਵਾਜ਼, ਧੁਨ ਆਤਮਕ ਰਾਗ ਦ੍ਰਿੜਾਈਆ। ਮਾਨਸ ਜਨਮ ਸਵਾਰ ਕਾਜ, ਤਨ ਵਜੂਦ ਮਿਲੇ ਵਡਿਆਈਆ। ਸਚ ਸਰਨਾਈ ਜਾਈਏ ਲਾਗ, ਲਗ ਮਾਤਰ ਡੇਰਾ ਢਾਹੀਆ। ਫੜ ਫੜ ਹੰਸ ਬਣਾ ਕਾਗ, ਦੁਰਮਤ ਮੈਲ ਧਵਾਈਆ। ਹਰਿਜਨ ਸਾਚੀ ਸਾਜਣਾ ਸਾਜ, ਸਾਜਣ ਸਾਚੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਚਰਨ ਕਵਲ ਪ੍ਰਨਾਮ, ਪੁਨਹ ਪੁਨਹ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਕੁਦਰਤ ਕਾਦਰ ਨੂਰ ਅਲਾਹੀਆ। ਸਚਖੰਡ ਦਰਗਾਹ ਸਾਚੀ ਤੇਰਾ ਦਰਬਾਰ, ਮੁਕਾਮੇ ਹਕ ਸੋਭਾ ਪਾਈਆ। ਅਸੀਂ ਰੋ ਰੋ ਕਰੀਏ ਗਿਰਿਆਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਤੂੰ ਬਖ਼ਸ਼ਣਹਾਰ ਦਾਤਾਰ, ਦਇਆਨਿਧ ਅਖਵਾਈਆ। ਜਨ ਭਗਤ ਸੁਹੇਲੇ ਫੜ ਬਾਹੋਂ ਜਾਣੇ ਤਾਰ, ਜਗਤ ਵਹਿਣ ਨਾ ਕੋਇ ਰੁੜ੍ਹਾਈਆ। ਰੋਗ ਸੋਗ ਦੇਣੇ ਨਿਵਾਰ, ਤਨ ਵਜੂਦ ਆਪਣੇ ਰੰਗ ਰੰਗਾਈਆ। ਚਰਨ ਧੂੜ ਬਖ਼ਸ਼ਣੀ ਛਾਰ, ਮਸਤਕ ਖ਼ਾਕੀ ਖ਼ਾਕ ਰਮਾਈਆ। ਤੂੰ ਬਖ਼ਸ਼ਣਹਾਰਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੇਰੀ ਸੇਵ ਕਮਾਈਆ। ਜਨ ਭਗਤਾਂ ਜੁਗ ਜਨਮ ਦਾ ਕਰਜ਼ਾ ਦੇ ਉਤਾਰ, ਮਕਰੂਜ਼ ਖ਼ਾਲੀ ਝੋਲੀ ਦੇਣੀ ਭਰਾਈਆ। ਤੇਰੇ ਚਰਨ ਕਵਲ ਜਾਈਏ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜਿਸ ਕਾਰਨ ਜਨ ਭਗਤਾਂ ਗ੍ਰਹਿ ਕਰੇਂ ਵਿਵਹਾਰ, ਵਿਵਹਾਰੀ ਹੋ ਕੇ ਖੇਲ ਖਿਲਾਈਆ। ਫੜ ਫੜ ਬਾਹੋਂ ਜਾਵੇਂ ਤਾਰ, ਦੋ ਜਹਾਨਾਂ ਪਾਰ ਕਰਾਈਆ। ਤਤ ਕਹਿਣ ਤਤਵ ਦੇ ਮਾਲਕ ਤੇਰੇ ਪੰਜ ਤਤਵ ਕਰੇ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਪਾਉਣੀ ਸਾਰ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਹੋਣਾ ਸਹਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ਦਸ ਈਸ਼ਰ ਸਿੰਘ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਹਰਬੰਸ ਸਿੰਘ ਪ੍ਰੀਤਮ ਸਿੰਘ ਦੜ
ਝੰਡੂ ਰਾਮ ਜਿਓੜੀਆਂ ਕੁਲਦੀਪ ਸਿੰਘ ਮੁਠੀ
ਪੰਜ ਤਤ ਕਹਿਣ ਖੇਲ ਵੇਖੀਏ ਤੇਰੇ ਪਰਮੇਸ਼ਵਰ ਪਤ ਦੇ, ਪਾਰਬ੍ਰਹਮ ਪ੍ਰਭ ਪਰਦਾ ਦੇਣਾ ਉਠਾਈਆ। ਬਿਨ ਰਸਨਾ ਤੇਰਾ ਨਾਮ ਨਿਧਾਨਾ ਰਹੀਏ ਜਪਦੇ, ਬਿਨ ਅੱਖਰਾਂ ਢੋਲੇ ਸਿਫ਼ਤ ਸਲਾਹ ਗਾਈਆ। ਵਣਜਾਰੇ ਰਹੀਏ ਨਾ ਜਗਤ ਵਾਲੀ ਮਤ ਦੇ, ਸਤਿਗੁਰ ਸ਼ਬਦ ਮਤ ਦੇਣੀ ਸਮਝਾਈਆ। ਕੂੜੀ ਕਿਰਿਆ ਵਿਚ ਨਾ ਰਹੀਏ ਤਪਦੇ, ਅਗਨੀ ਅੱਗ ਦੇਣੀ ਬੁਝਾਈਆ। ਵਣਜਾਰੇ ਰਹੀਏ ਨਾ ਮਾਇਆ ਡੱਸਣੀ ਸੱਪ ਦੇ, ਸਤਿ ਸਰੂਪ ਦੇਣਾ ਸਮਝਾਈਆ। ਝਗੜੇ ਮੇਟਣੇ ਪੰਜ ਤਤ ਕਾਇਆ ਤਤ ਦੇ, ਤਤਵ ਆਪਣਾ ਭੇਵ ਖੁਲਾਈਆ। ਪਰਦੇ ਲਾਹੁਣੇ ਸਤਿ ਧਰਮ ਸਤਿ ਦੇ, ਸਤਿ ਸਤਿਵਾਦੀ ਹੋਣਾ ਸਹਾਈਆ। ਰਿਸ਼ਤੇ ਜੋੜਨੇ ਚਰਨ ਪ੍ਰੀਤੀ ਨਤ ਦੇ, ਮੇਲ ਮਿਲਾਉਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਤੂੰ ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਭਗਵੰਤ ਦਇਆ ਕਮਾਈਆ। ਨਿਰਗੁਣ ਧਾਰ ਬਖ਼ਸ਼ ਦੇ ਨਾਮ ਨਿਧਾਨਾ, ਨਿਰਵੈਰ ਨਿਰੰਕਾਰ ਦਇਆ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬਖ਼ਸ਼ ਦੇ ਗਾਣਾ, ਗਹਿਰ ਗੰਭੀਰ ਬੇਨਜ਼ੀਰ ਆਪ ਸਮਝਾਈਆ। ਤੁਰੀਆ ਪਦ ਤੋਂ ਬਾਹਰ ਹੋਵੇ ਤਰਾਨਾ, ਬਿਨ ਰਸਨਾ ਜਿਹਵਾ ਹਿਲਾਈਆ। ਆਤਮ ਪਰਮਾਤਮ ਬਖ਼ਸ਼ਣਾ ਨੂਰ ਨੁਰਾਨਾ, ਜੋਤੀ ਜਾਤਾ ਨਜ਼ਰੀ ਆਈਆ। ਘਰ ਸਵਾਮੀ ਮਿਲਣਾ ਬਣ ਕੇ ਕਾਹਨਾ, ਰਾਮ ਰਾਮਾ ਰੂਪ ਦਰਸਾਈਆ। ਮੇਰੇ ਮੀਤ ਮੁਰਾਰ ਹਕ ਰਾਮਾ, ਨੂਰ ਨੁਰਾਨੇ ਨੂਰ ਅਲਾਹੀਆ। ਸਤਿ ਸਰੂਪ ਦਰਸਾਉਣਾ ਆਪਣਾ ਜਾਮਾ, ਤਨ ਵਜੂਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਹੋਈਏ ਭੇਟਾ, ਮਾਣ ਅਵਰ ਨਾ ਕੋਇ ਰਖਾਈਆ। ਤੂੰ ਆਦਿ ਜੁਗਾਦੀ ਖੇਵਟ ਖੇਟਾ, ਦੋ ਜਹਾਨ ਅਖਵਾਈਆ। ਜੇ ਆਤਮ ਤੇਰਾ ਬੇਟਾ, ਪਿਤਾ ਪੂਤ ਲੈਣਾ ਗਲ ਲਾਈਆ। ਜਨ ਭਗਤਾਂ ਭੁਲ ਨਾ ਜਾਏ ਚੇਤਾ, ਚੇਤਨ ਤੇਰੀ ਓਟ ਰਖਾਈਆ। ਤੂੰ ਬ੍ਰਹਮ ਬ੍ਰਹਿਮਾਦੀ ਨੇਤਾ, ਨਰ ਨਰਾਇਣ ਇਕ ਅਖਵਾਈਆ। ਤੇਰਾ ਸੰਬਲ ਸੁਹਾਏ ਦੇਸਾ, ਵੱਜਦੀ ਰਹੇ ਵਧਾਈਆ। ਸਾਡਾ ਪੂਰਾ ਕਰ ਦੇ ਲੇਖਾ, ਲਹਿਣਾ ਅਵਰ ਨਾ ਕੋਇ ਜਣਾਈਆ। ਫੇਰ ਅੰਤ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਦੇਣਾ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਬਖ਼ਸ਼ ਅਗੰਮੀ ਦਾਤ, ਦਇਆਵਾਨ ਦਇਆ ਕਮਾਈਆ। ਸਾਡੀ ਮੇਟ ਅੰਧੇਰੀ ਰਾਤ, ਅੰਤਸ਼ਕਰਨ ਕਰ ਸਫ਼ਾਈਆ। ਨਿਰਗੁਣ ਹੋ ਕੇ ਪੁਛ ਵਾਤ, ਸਰਗੁਣ ਹੋ ਕੇ ਦੇਈਏ ਦੁਹਾਈਆ। ਸਾਡਾ ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਨਾ ਵੰਡ ਵੰਡਾਈਆ। ਤਤ ਪ੍ਰੀਤ ਜੋੜ ਲੈ ਨਾਤ, ਸਗਲਾ ਸੰਗ ਰਖਾਈਆ। ਤੇਰਾ ਦਰਸ਼ਨ ਕਰੀਏ ਇਕ ਇਕਾਂਤ, ਇਕ ਇਕੱਲਾ ਨਜ਼ਰੀ ਆਈਆ। ਸਾਨੂੰ ਅੰਤਮ ਬਖ਼ਸ਼ ਦਾਤ, ਵਾਸਤਾ ਰਹੇ ਪਾਈਆ। ਤੂੰ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਤਤ ਕਹਿਣ ਪ੍ਰਭੂ ਅਸੀਂ ਵਸਤ
ਅਗੰਮੀ ਮੰਗਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਡਾ ਆਪਾ ਆਪ ਰੰਗਦੇ, ਰੰਗਤ ਇਕ ਰੰਗਾਈਆ। ਤੇਰੇ ਕੇਤੇ ਜੁਗ ਚੌਕੜੀ ਵੇਖੇ ਲੰਘਦੇ, ਭੱਜੇ ਵਾਹੋ ਦਾਹੀਆ। ਅਸੀਂ ਨਿਸ਼ਾਨੇ ਬਣੇ ਰਹੇ ਤਤ ਪੰਜ ਦੇ, ਮਾਨਸ ਮਾਨਵ ਮਾਨੁਖ ਰੂਪ ਦਰਸਾਈਆ। ਲੇਖੇ ਮੁਕਦੇ ਰਹੇ ਨੇਤਰ ਨੀਰ ਹੰਝੂ ਅੰਝ ਦੇ, ਜਲ ਧਾਰਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਤੇਰੇ ਦਰ ਦੇ ਮੰਗਤ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਵਾਮੀ ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਕਰ ਪੜ੍ਹਾਈਆ। ਸਾਡਾ ਮੇਲ ਮਿਲਾਉਣਾ ਨਾਲ ਹਰਿ ਸੰਗਤ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ ਵੰਡ ਨਾ ਕੋਇ ਵੰਡਾਈਆ। ਦਰ ਤੇਰੇ ਕਰੀਏ ਮਿੰਨਤ, ਨਿਵ ਨਿਵ ਸੀਸ ਨਿਵਾਈਆ। ਇਕੋ ਖੇਲ ਖਿਲਾਉਣਾ ਚਾਰੇ ਸਿੰਮਤ, ਇਕੋ ਵੱਜੇ ਵਧਾਈਆ। ਤੇਰੇ ਪਿਆਰ ਦੀ ਸਾਡੇ ਅੰਦਰ ਹੋਵੇ ਹਿੰਮਤ, ਹੌਸਲਾ ਦੇਣਾ ਵਧਾਈਆ। ਪੰਜ ਤਤ ਕਹਿਣ ਜਨ ਭਗਤ ਤੇਰਾ ਬਣੇ ਕੋਇ ਨਾ ਨਿੰਦਕ, ਨਿੰਦਿਆ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੰਜ ਤਤ ਕਹਿਣ ਪ੍ਰਭ ਦੇ ਅਗੰਮੀ ਵਸਤ, ਨਾਮ ਨਿਧਾਨਾ ਝੋਲੀ ਪਾਈਆ। ਨਾਮ ਖ਼ੁਮਾਰੀ ਬਖ਼ਸ਼ ਮਸਤ, ਅਲਮਸਤ ਰੂਪ ਦਰਸਾਈਆ। ਲੇਖਾ ਰਹੇ ਨਾ ਕੀਟ ਹਸਤ, ਇਕੋ ਰੰਗ ਦੇਣਾ ਰੰਗਾਈਆ। ਲਹਿਣਾ ਦੇਣਾ ਫੜਾ ਦੇ ਸਾਡੇ ਦਸਤ, ਬਿਨ ਹੱਥਾਂ ਹੱਥ ਉਠਾਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਨਿਗਾਹ ਮਾਰ ਲੈ ਉਤੇ ਧਰਤ, ਧਰਨੀ ਧਵਲ ਧੌਲ ਖੋਜ ਖੁਜਾਈਆ। ਸਾਡੇ ਉਤੇ ਕਰਦੇ ਤਰਸ, ਰਹਿਮਤ ਰਹੀਮ ਆਪ ਅਖਵਾਈਆ। ਮੇਘ ਅਗੰਮਾ ਦੇ ਬਰਸ, ਬੂੰਦ ਸਵਾਂਤ ਦੇਣੀ ਟਪਕਾਈਆ। ਤੇਰਾ ਖੇਲ ਤਕੀਏ ਅਸਚਰਜ, ਅਚਰਜ ਲੀਲਾ ਦੇ ਵਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਮਿਹਰਵਾਨ ਇਕ ਅਖਵਾਈਆ। ਪੰਜ ਤਤ ਕਹਿਣ ਸਾਡੀ ਵੰਡੀ ਦਰਦ, ਦੁਖੀ ਹੋ ਕੇ ਦਈਏ ਦੁਹਾਈਆ। ਸ਼ਰਅ ਛੁਰੀ ਮੇਟਣੀ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਅਗੇ ਰਖਾਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ਦਸ ਜੰਮੂ ਭਗਤ ਸਿੰਘ ਸੇਵਾ ਸਿੰਘ ਜਗਜੀਤ ਸਿੰਘ ਕੀਰ ਪਿੰਡ
ਜਸਬੀਰ ਕੌਰ ਕੋਠੇ ਨਿਹਾਲਪੁਰ ਸਿੰਮਲ
ਪੰਜ ਤਤ ਕਹਿਣ ਪ੍ਰਭ ਸਾਡਾ ਲੇਖੇ ਲਾ ਲੈ ਚਾਮ, ਚੰਮ ਦ੍ਰਿਸ਼ਟੀ ਸ੍ਰਿਸ਼ਟੀ ਦੇ ਮਾਲਕ ਦੇਣੀ ਬਦਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਖ਼ਸ਼ ਦੇ ਆਪਣਾ ਨਾਮ, ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਆਪਣੀ ਦਇਆ ਕਮਾਈਆ। ਤਨ ਵਜੂਦ ਨਗਰ ਖੇੜਾ ਪਵਿਤ੍ਰ ਕਰ ਦੇ ਗ੍ਰਾਮ, ਗ੍ਰਹਿ ਮੰਦਰ ਅੰਦਰ ਸਾਢੇ ਤਿੰਨ ਹੱਥ ਵੱਜੇ ਵਧਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਨਿਝਰ ਪਿਆ ਦੇ ਜਾਮ, ਜਗਤ ਤ੍ਰਿਸ਼ਨਾ ਕੂੜੀ
ਭੁੱਖ ਮਿਟਾਈਆ। ਘਰ ਸਵਾਮੀ ਰਹੇ ਨਾ ਅੰਧੇਰਾ ਸ਼ਾਮ, ਬਿਨ ਸੂਰੀਆ ਚੰਦ ਕਰ ਰੁਸ਼ਨਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਦੇਣਾ ਪੈਗ਼ਾਮ, ਬਿਨ ਅਲਿਫ਼ ਯੇ ਸਮਝਾਈਆ। ਹਕੀਕੀ ਹਕ ਲਾਸ਼ਰੀਕ ਦੇਣਾ ਅਗੰਮੀ ਜਾਮ, ਬਿਨ ਰਸਨਾ ਰਸ ਚਖਾਈਆ। ਕਲਜੁਗ ਕੂੜੀ ਕਿਰਿਆ ਅੰਦਰੋਂ ਝਗੜਾ ਕੱਢਣਾ ਤਮਾਮ, ਤਮਅ ਲੋਭ ਮੋਹ ਹੰਕਾਰ ਲਾਲਚ ਰਹਿਣ ਕੋਇ ਨਾ ਪਾਈਆ। ਦਰ ਠਾਂਡੇ ਦਰਵੇਸ਼ਾਂ ਦੇਣਾ ਮਾਣ, ਸ੍ਰੀ ਭਗਵਾਨ ਹੋਣਾ ਸਹਾਈਆ। ਚਾਰੋਂ ਕੁੰਟ ਕਲਜੁਗ ਕੂੜ ਦਿਸੇ ਸ਼ੈਤਾਨ, ਸਤਿ ਸਚ ਨਜ਼ਰ ਕਿਸੇ ਨਾ ਆਈਆ। ਕਿਰਪਾਨਿਧ ਦੀਨ ਦੁਨੀ ਦਾ ਬਦਲ ਦੇ ਵਿਧਾਨ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਮਨੂਆ ਮਨ ਸਾਡੇ ਅੰਤਰ ਨਾ ਰਹੇ ਸ਼ੈਤਾਨ, ਸ਼ਰਅ ਛੁਰੀ ਵਾਲੀ ਨਜ਼ਰ ਕੋਇ ਨਾ ਆਈਆ। ਸਾਨੂੰ ਆਪਣੇ ਬਣਾ ਗ਼ੁਲਾਮ, ਗੁਰਬਤ ਅੰਦਰੋਂ ਬਾਹਰ ਕਢਾਈਆ। ਤੇਰਾ ਕੋਈ ਨਾ ਲੱਗੇ ਦਾਮ, ਕੀਮਤ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣੀ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਚਰਨ ਪ੍ਰੀਤ, ਦੂਸਰ ਰੰਗ ਨਾ ਕੋਇ ਵਖਾਈਆ। ਇਕੋ ਦਰਸਾ ਕੇ ਕਾਅਬਾ ਮੰਦਰ ਮਸੀਤ, ਕਾਇਆ ਹੁਜਰਾ ਇਕ ਸੁਹਾਈਆ। ਕਿਰਪਾ ਕਰ ਦੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਓਟ ਤਕਾਈਆ। ਆਤਮ ਪਰਮਾਤਮ ਬਣ ਸਾਚਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਗੀਤ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਪਾਰਬ੍ਰਹਮ ਬ੍ਰਹਮ ਕਰ ਦੇ ਠਾਂਡਾ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਈਸ਼ ਜੀਵ ਤੇਰਾ ਮੇਲ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਬੇਪ੍ਰਵਾਹੀਆ। ਕੂੜੀ ਕਿਰਿਆ ਸਾਡੇ ਅੰਦਰੋਂ ਮੇਟ ਦੇ ਲੀਕ, ਲੈਨ ਐਨ ਦੇ ਵਖਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ ਵਿਚ ਸਤਿ ਤੌਫ਼ੀਕ, ਤੋਹਫਾ ਨਾਮ ਵਾਲਾ ਵਰਤਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਕਰ ਤਸਦੀਕ, ਸ਼ਹਾਦਤ ਇਕੋ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਮਾਂਗਤ ਹੋ ਕੇ ਮੰਗਦੇ, ਦਰ ਠਾਂਡੇ ਸੀਸ ਨਿਵਾਈਆ। ਪ੍ਰੇਮ ਪ੍ਰੀਤੀ ਨਾਲ ਰੰਗ ਦੇ, ਦੁਰਮਤ ਮੈਲ ਰਹੇ ਨਾ ਰਾਈਆ। ਨਿਰਗੁਣ ਸਰਗੁਣ ਸਾਚਾ ਸੰਗ ਦੇ, ਜਗਤ ਵਿਛੋੜਾ ਪੰਧ ਕਟਾਈਆ। ਨੂਰ ਨੁਰਾਨਾ ਅਗੰਮੀ ਚੰਦ ਦੇ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਨਾਮ ਨਿਧਾਨਾ ਏਕੰਕਾਰ ਵੰਡ ਦੇ, ਵਸਤ ਅਗੰਮ ਝੋਲੀ ਪਾਈਆ। ਅੰਮ੍ਰਿਤ ਧਾਰ ਸੀਤਲ ਠੰਡ ਦੇ, ਨਿਝਰ ਝਿਰਨਾ ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਸਚ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਬਿਨ ਹੱਥਾਂ ਆਪਣੀ ਗੰਢ ਦੇ, ਦੋ ਜਹਾਨ ਸਕੇ ਨਾ ਕੋਇ ਖੁਲਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦੀ ਧਾਰ ਸ਼ਬਦ ਸ਼ਬਦ ਪੰਜ ਦੇ, ਪੰਜਾਂ ਤਤਾਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਆਪ ਸਹਾਈਆ। ਪੰਜ ਤਤ ਕਹਿਣ ਪ੍ਰਭੂ ਸਾਡੇ ਅੰਦਰ ਮਾਰ ਲੈ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਸਾਡਾ ਲਹਿਣਾ ਦੇਣਾ ਦੇ ਦੇ ਬਾਕੀ, ਪੂਰਬ ਪਿਛਲਾ ਨਾਲ ਮਿਲਾਈਆ। ਨਾਮ ਨਿਧਾਨ ਪਿਆ ਦੇ ਬਣ ਕੇ ਸਾਕੀ, ਬਿਨ ਸ਼ਰਅ ਜਾਮ ਹੱਥ ਉਠਾਈਆ। ਸਾਡੀ ਬਦਲ ਦੇ ਹਯਾਤੀ, ਜੀਵਣ ਜੀਵਣ ਵਿਚੋਂ ਆਪਣਾ ਰੰਗ ਰੰਗਾਈਆ। ਤੂੰ ਸ਼ਹਿਨਸ਼ਾਹ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰਾ ਖੇਲ ਬਹੁ ਬਿਧ ਭਾਤੀ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਅੰਤਮ ਵੇਖ ਅੰਧੇਰੀ ਰਾਤੀ, ਨਵ ਸੱਤ ਅੰਧੇਰਾ ਛਾਈਆ। ਅੰਤ ਕੰਤ
ਭਗਵੰਤ ਸਾਡੀ ਪੁਛ ਬਾਤੀ, ਬੇਵਤਨ ਹੋ ਕੇ ਦਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਦੁਰਮਤ ਮੈਲ ਧੋ, ਪਤਤ ਪੁਨੀਤ ਦੇ ਕਰਾਈਆ। ਜਗਤ ਜਹਾਨ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣਾ ਨਾਮ ਸਮਝਾਈਆ। ਪੰਜ ਵਿਕਾਰਾ ਅੰਦਰੋਂ ਕੱਢ ਦੇ ਗਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਤਮ ਪਰਮਾਤਮ ਨਾਲ ਜਾਵੇ ਛੋਹ, ਮਿਲ ਕੇ ਤੇਰੇ ਨਾਲ ਵੱਜੇ ਵਧਾਈਆ। ਤੇਰਾ ਨਾਮ ਨਿਧਾਨਾ ਆਦਿ ਜੁਗਾਦੀ ਸੋਹੰ ਸੋ, ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਏਕੰਕਾਰੇ ਨਾਮ ਨਿਧਾਨਾ ਅੰਮ੍ਰਿਤ ਰਸ ਚੋ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਕਰ ਦੇ ਲੋ, ਸ੍ਰੀ ਭਗਵਾਨ ਪਰਦਾ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਭੇਵ ਰਹੇ ਨਾ ਦੋ, ਏਕਾ ਦੂਆ ਪਰਦਾ ਦੇਣਾ ਚੁਕਾਈਆ। ਤਤ ਕਹਿਣ ਅਸੀਂ ਤੇਰੇ ਜੋਗੇ ਗਏ ਹੋ, ਹੋਕਾ ਤੇਰਾ ਨਾਮ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਚੇ ਨਾਮ ਦਾ ਢੋਆ ਗਏ ਢੋ, ਤਨ ਵਜੂਦ ਹਕ ਮਹਿਬੂਬ ਮੇਟ ਮਿਟਾਈਆ। ਤੇਰੀ ਸਚ ਵਸਤ ਅਨਮੁੱਲ ਸਕੇ ਕੋਇ ਨਾ ਖੋਹ, ਹਿੱਸੇਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਸਾਡੇ ਧਰਮ ਧਾਰ ਸਵਾਮੀਆਂ, ਸਤਿਗੁਰ ਪੁਰਖ ਦੀਨ ਦਿਆਲ। ਆਦਿ ਜੁਗਾਦੀ ਅੰਤਰਜਾਮੀਆ, ਸ਼ਾਹ ਪਾਤਸ਼ਾਹ ਨੌਜਵਾਨ। ਤੇਰਾ ਖੇਲ ਚਾਰੇ ਖਾਣੀਆਂ, ਵੇਖੇ ਵਿਗਸੇ ਵਿਚ ਜਹਾਨ। ਤੇਰਾ ਲਹਿਣਾ ਦੇਣਾ ਚਾਰੇ ਬਾਣੀਆਂ, ਸ਼ਬਦ ਅਗੰਮੀ ਦੇਵੇਂ ਦਾਨ। ਦਰ ਤੇਰੇ ਹੋਏ ਨਿਮਾਣੀਆਂ, ਕਲਜੁਗ ਅੰਤਮ ਸੁਰਤ ਸੰਭਾਲ। ਅੰਤ ਸਾਡਾ ਵਜੂਦ ਦਿਸੇ ਖ਼ਾਲੀਆ, ਤੂੰ ਕਿਰਪਾ ਕਰੀਂ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸੀੜ ਸਰਦਾਰ ਸਿੰਘ ਗੁਰਨਾਮ ਸਿੰਘ ਜੁਗਿੰਦਰ ਸਿੰਘ ਲਛਮੀ ਦੇਵੀ ਹਰਬੰਸ ਕੌਰ
ਖ਼ਜ਼ਾਨ ਸਿੰਘ ਰਣਬੀਰ ਸਿੰਘ ਪੁਰਾ ਧਰਮ ਕੌਰ ਡਗਿਆਣਾ ਜ਼ਿਲਾ ਜੰਮੂ
ਪੰਜ ਤਤ ਕਹਿਣ ਅਸੀਂ ਪਿਆਸੇ ਤੇਰੇ ਦਰਸ ਦੇ, ਦਰਸ਼ਨ ਕਰ ਕਰ ਖ਼ੁਸ਼ੀ ਬਣਾਈਆ। ਸਾਡੇ ਲਹਿਣੇ ਦੇਣੇ ਪੂਰੇ ਕਰ ਦੇ ਦਸਵੇਂ ਬਰਸ ਦੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜਗਤ ਜਹਾਨ ਰਹੀਏ ਨਾ ਤਰਸਦੇ, ਤ੍ਰਿਸ਼ਨਾ ਵਿਚ ਹਲਕਾਈਆ। ਸਾਡੇ ਲੇਖੇ ਪੂਰੇ ਕਰ ਦੇ ਜਗਤ ਵਾਸਨਾ ਹਰਸ ਦੇ, ਹਵਸ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇਵਣਹਾਰ ਅਖਵਾਈਆ। ਪੰਜ ਤਤ ਕਹਿਣ ਤੂੰ ਪੁਰਖ ਅਕਾਲਾ ਏਕ, ਏਕੰਕਾਰ ਤੇਰੀ ਸਰਨਾਈਆ। ਅਸੀਂ ਪਕੜੀ ਤੇਰੀ ਟੇਕ, ਟਿੱਕੇ ਤੇਰੀ ਖ਼ਾਕ ਰਮਾਈਆ। ਸਾਡੇ ਅੰਤਰ ਕਰ ਬੁਧ ਬਿਬੇਕ, ਦੁਰਮਤ ਮੈਲ ਧਵਾਈਆ। ਮਨ ਮਨੂਆ ਕਰ ਦੇ ਨੇਕ, ਦਹਿ ਦਿਸ਼ਾ ਨਾ ਉਠ
ਉਠ ਧਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਤਪਾਈਆ। ਪਤਿਪਰਮੇਸ਼ਵਰ ਹੋ ਕੇ ਵੇਖ, ਬਿਨ ਨੈਣਾਂ ਨੈਣ ਉਠਾਈਆ। ਤੇਰਾ ਸੁਹੰਜਣਾ ਹੋਵੇ ਸੰਬਲ ਦੇਸ, ਗ੍ਰਹਿ ਗ੍ਰਹਿ ਵਜਦੀ ਰਹੇ ਵਧਾਈਆ। ਕਿਰਪਾ ਕਰ ਨਰ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਲਹਿਣਾ ਪੂਰਾ ਕਰ ਦੇ ਦਸ ਦਸਮੇਸ਼, ਦਰਦੀ ਹੋ ਕੇ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਤਤ ਕਹਿਣ ਸਾਨੂੰ ਬਖ਼ਸ਼ ਅਗੰਮਾ ਜੋਗ, ਜੁਗਤੀ ਅਗੰਮ ਦ੍ਰਿੜਾਈਆ। ਭੋਗੀਏ ਤੇਰਾ ਭੋਗ, ਭਸਮੜ ਰੂਪ ਬਣਾਈਆ। ਦੇ ਦੇ ਸਚ ਸੰਜੋਗ, ਵਿਛੜ ਕਦੇ ਨਾ ਜਾਈਆ। ਤਤ ਰਹੇ ਨਾ ਰੋਗ, ਤਤਵ ਨਾ ਕੋਇ ਤਪਾਈਆ। ਚਿੰਤਾ ਰਹੇ ਨਾ ਸੋਗ, ਗ਼ਮੀ ਗ਼ਮਖ਼ਾਰ ਮਿਟਾਈਆ। ਜਗਤ ਨਾ ਰਹੇ ਵਿਜੋਗ, ਵਿਛੜਿਆਂ ਲੈਣਾ ਮਿਲਾਈਆ। ਤੇਰੇ ਪਿਆਰ ਦੀ ਮਾਣੀਏ ਮੌਜ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਸੰਗ ਬਣਾਈਆ। ਪੰਜ ਤਤ ਕਹਿਣ ਤੇਰੀ ਇਕੋ ਓਟ, ਓੜਕ ਸੀਸ ਨਿਵਾਈਆ। ਆਪਣਾ ਕਿਲਾ ਵੇਖ ਲੈ ਕੋਟ, ਕੰਚਨ ਗੜ੍ਹ ਧਿਆਨ ਲਗਾਈਆ। ਜਿਸ ਵਿਚ ਨਿਰਗੁਣ ਧਾਰ ਜਗੇ ਜੋਤ, ਜੋਤੀ ਜਾਤੇ ਡਗਮਗਾਈਆ। ਸਾਡਾ ਮੇਟ ਦੇ ਹਰਖ ਸੋਗ, ਚਿੰਤਾ ਚਿਖਾ ਨਾ ਕੋਇ ਜਲਾਈਆ। ਮਮਤਾ ਮੋਹ ਰਹੇ ਨਾ ਰੋਗ, ਹੰਗਤਾ ਗੜ੍ਹ ਤੁੜਾਈਆ। ਤੇਰੇ ਨਾਮ ਦਾ ਇਕੋ ਉਪਜੇ ਸਲੋਕ, ਸੋਹਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਸਾਡੀ ਤੇਰੇ ਅਗੇ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਸਤਿ ਸਚ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮਸਤਕ ਟਿੱਕੇ ਖ਼ਾਕ ਰਮਾ ਦੇ ਚੰਦਨ, ਧੂੜੀ ਧਰਮ ਧਾਰ ਜਣਾਈਆ। ਨਿਰਵੈਰ ਹੋ ਕੇ ਲਾ ਲੈ ਅੰਗਣ, ਅੰਗੀਕਾਰ ਇਕ ਅਖਵਾਈਆ। ਦਰ ਠਾਂਡਾ ਆਈਏ ਮੰਗਣ, ਦਰਗਾਹ ਸਾਚੀ ਝੋਲੀ ਡਾਹੀਆ। ਪਰਮ ਪੁਰਖ ਚਾੜ੍ਹ ਦੇ ਰੰਗਣ, ਸਾਡੇ ਤਤਾਂ ਪਾ ਦੇ ਠੰਡਣ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭੂ ਸਾਡਾ ਜਗਤ ਰੂਪ ਭਗਤ, ਤਨ ਮਾਟੀ ਖ਼ਾਕੀ ਨਜ਼ਰੀ ਆਈਆ। ਤੇਰਾ ਸੁਹੰਜਣਾ ਵੇਖੀਏ ਵਕਤ, ਵਿਅਕਤੀ ਹੋ ਕੇ ਧਿਆਨ ਲਗਾਈਆ। ਸਾਡੀ ਪੂਰੀ ਕਰ ਦੇ ਸ਼ਰਤ, ਸ਼ਰਅ ਜ਼ੰਜੀਰ ਕਟਾਈਆ। ਜੇ ਜੋਤੀ ਜਾਤਾ ਹੋ ਕੇ ਆਇਉਂ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਮਾਣ ਦੇ ਦੇ ਉਪਰ ਧਰਤ, ਧਵਲ ਵਜਦੀ ਰਹੇ ਵਧਾਈਆ। ਸਾਡੀ ਬੇਨੰਤੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਚਰਨ ਟਿਕਾਈਆ। ਤੇਰਾ ਖੇਲ ਆਦਿ ਜੁਗਾਦਿ ਸਦਾ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ। ਸਾਡਾ ਗ਼ਰੀਬ ਨਿਮਾਣਿਆਂ ਵੰਡੀ ਦਰਦ, ਦੁਖੀਆਂ ਹੋਈਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਦਾਤ ਵਰਤਾਈਆ। ਪੰਜ ਤਤ ਕਹਿਣ ਸਾਡੇ ਗ਼ਰੀਬ ਨਿਵਾਜ, ਨਿਵ ਨਿਵ ਸੀਸ ਝੁਕਾਈਆ। ਸਾਨੂੰ ਨਾਮ ਦਾ ਬਖ਼ਸ਼ ਦੇ ਤਾਜ, ਤਖ਼ਤ ਨਿਵਾਸੀ ਆਪਣਾ ਰੰਗ ਵਖਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਦੇ ਰਾਜ, ਜੋਗ ਜੁਗਤ ਇਕ ਦ੍ਰਿੜਾਈਆ। ਤੇਰੇ ਸ਼ਬਦ ਦੀ ਸੁਣਦੇ ਰਹੀਏ ਆਵਾਜ਼, ਜਾਗਤ ਸੋਵਤ ਇਕੋ ਹੁਕਮ ਸੁਣਾਈਆ। ਸਾਡੇ ਮਾਨਸ ਜਨਮ ਦਾ ਪੂਰਾ ਕਰ ਦੇ ਕਾਜ, ਕਰਨੀ ਕਰਤੇ ਵੇਖਣਾ ਚਾਈਂ ਚਈਂਆ। ਸਾਡੀ ਅੰਦਰੋਂ ਖੋਲ ਦੇ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ।
ਫੜ ਫੜ ਹੰਸ ਬਣਾ ਦੇ ਕਾਗ, ਦੁਰਮਤ ਮੈਲ ਧਵਾਈਆ। ਉੱਤਮ ਸ੍ਰੇਸ਼ਟ ਕਰ ਦੇ ਭਾਗ, ਭਾਗਹੀਣ ਨਾ ਕੋਇ ਵਖਾਈਆ। ਘਰ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰ ਦੇਣਾ ਮਿਟਾਈਆ। ਸਾਡੀ ਨਵੀਂ ਸਾਜਣਾ ਸਾਜ, ਸਾਜਣ ਮੀਤ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਪੰਜ ਤਤ ਕਹਿਣ ਪ੍ਰਭੂ ਸਾਡੇ ਅੰਦਰ ਖੋਲ ਦੇ ਰਾਜ਼, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਤੂੰ ਆਦਿ ਜੁਗਾਦੀ ਮੋਹਨ ਮਾਧਵ ਮਾਧ, ਮਧੁਰ ਧੁਨ ਦੇ ਸੁਣਾਈਆ। ਸਾਡਾ ਅੰਤਸ਼ਕਰਨ ਦੇ ਸਾਧ, ਸਾਧਕ ਸਿਧ ਤੇਰੀ ਓਟ ਰਖਾਈਆ। ਭੇਵ ਖੁਲਾ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਤੂੰ ਮਿਹਰਵਾਨਾ ਨੌਜਵਾਨਾ ਮੋਹਨ ਮਾਧਵ ਮਾਧ ਮਧੁਰ ਧੁਨ ਇਕ ਸੁਣਾਈਆ। ਦਿਵਸ ਰੈਣ ਬਿਨਾ ਸਿਤਾਰ ਤੇਰੀ ਵੱਜੇ ਰਬਾਬ, ਰਬੇ ਰਹਿਮਾਨ ਤੇਰੀ ਓਟ ਤਕਾਈਆ। ਸਾਡਾ ਦੀਨ ਦੁਨੀ ਵਿਚੋਂ ਬਦਲ ਦੇ ਮਜਾਜ਼, ਤਬੀਅਤ ਤਬੀਬ ਹੋ ਕੇ ਵੇਖ ਵਖਾਈਆ। ਸਦਾ ਸਦਾ ਸਦ ਤੈਨੂੰ ਲਈਏ ਅਰਾਧ, ਦੂਸਰ ਇਸ਼ਟ ਨਾ ਕੋਇ ਮਨਾਈਆ। ਤੇਰੇ ਵਿਚ ਹੋਈਏ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਸਚ ਸਰਨਾਈ ਜਾਈਏ ਲਾਗ, ਲਗ ਮਾਤਰ ਡੇਰਾ ਢਾਹੀਆ। ਪੰਜ ਤਤ ਕਹਿਣ ਤੂੰ ਸਵਾਮੀ ਕੰਤ ਸੁਹਾਗ, ਮਾਲਕ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਪੂਰਾ ਕਰਨਾ ਵੈਰਾਗ, ਵੈਰਾਗੀ ਹੋ ਕੇ ਤੇਰੇ ਅਗੇ ਵਾਸਤਾ ਪਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕਲੋਏ ਰਣੀਆ ਰਾਮ ਸੇਵਾ ਰਾਮ ਪਿਆਰੇ ਲਾਲ ਪ੍ਰੀਤਮ ਸਿੰਘ ਪਿੰਡ ਜਾੜ
ਪਿਆਰੀ ਦੇਵੀ ਬਦੀ ਪੁਰ ਜ਼ਿਲਾ ਜੰਮੂ
ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡਾ ਤੇਰੇ ਹੱਥ ਜੀਵਣ ਤੇਰੇ ਦਰ ਜ਼ਿੰਦਗ਼ਾਨੀ, ਦੂਸਰ ਓਟ ਨਾ ਕੋਇ ਤਕਾਈਆ। ਤੂੰ ਆਦਿ ਜੁਗਾਦੀ ਸਭ ਦਾ ਬਾਨੀ, ਮਾਲਕ ਇਕ ਅਖਵਾਈਆ। ਦੇਵਣਹਾਰਾ ਦਾਤਾ ਦਾਨੀ, ਦਇਆਨਿਧ ਤੇਰੀ ਵਡਿਆਈਆ। ਸਾਡੀ ਜੁਗ ਜੁਗ ਰੀਤ ਪੁਰਾਣੀ, ਪੁਰਾਣ ਸ਼ਾਸਤਰ ਦੇਣ ਗਵਾਹੀਆ। ਬਿਨ ਤੇਰੀ ਕਿਰਪਾ ਜਗਤ ਰਹੇ ਨਾ ਮੂਲ ਨਿਸ਼ਾਨੀ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਸਾਡਾ ਲੇਖਾ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਸਾਡਾ ਹੁੰਦਾ ਰਿਹਾ ਮੇਲਾ, ਨਿਰਗੁਣ ਸਰਗੁਣ ਵੱਜਦੀ ਰਹੀ ਵਧਾਈਆ। ਸਾਡਾ ਰੂਪ ਬਣਦਾ ਰਿਹਾ ਗੁਰੂ ਗੁਰ ਚੇਲਾ, ਚੇਲਾ ਗੁਰ ਨਾਲ ਵਡਿਆਈਆ। ਤੂੰ ਸਵਾਮੀ ਸਭ ਦਾ ਸੱਜਣ ਸੁਹੇਲਾ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤਮ ਤੱਕ ਲੈ ਵੇਲਾ, ਵਕਤ ਜਗਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਕਰ ਨਿਗਰਾਨੀ, ਨਿਗਾਹ ਮਿਹਰਵਾਨ ਬਦਲਾਈਆ। ਸਾਡਾ ਗੜ੍ਹ ਨਾ ਰਹੇ ਅਭਿਮਾਨੀ, ਅੰਤਸ਼ਕਰਨ ਦੇਣਾ ਸਮਝਾਈਆ। ਤੇਰਾ ਚਰਨ ਕਵਲ
ਸਾਡੀ ਰਹੇ ਨਿਸ਼ਾਨੀ, ਨਿਸ਼ਾਨੇ ਜਗਤ ਵਾਲੇ ਗਵਾਈਆ। ਸਾਡਾ ਲੇਖਾ ਭਗਤਾਂ ਧਾਰ ਰਹੇ ਨਾ ਚਾਰੇ ਖਾਣੀ, ਖ਼ਾਨਾਬਦੋਸ਼ਾਂ ਹੋਣਾ ਆਪ ਸਹਾਈਆ। ਸਾਡੇ ਵਜੂਦਾਂ ਵਾਲੀ ਚੁੱਕੇ ਕਾਨੀ, ਤਨ ਖ਼ਾਕੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਆਪ ਵਰਤਾਈਆ। ਤਤ ਕਹਿਣ ਪ੍ਰਭ ਅਸੀਂ ਭਗਤੀ ਧਾਰ ਮੀਤ, ਸਾਜਣ ਜਗ ਅਖਵਾਈਆ। ਤੂੰ ਕਰਨਾ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਈਆ। ਸਾਡੀ ਪਿਛਲੀ ਬਦਲ ਦੇ ਰੀਤ, ਅਗੇ ਆਪਣਾ ਰੰਗ ਰਗਾਈਆ। ਸਾਡਾ ਝਗੜਾ ਰਹੇ ਨਾ ਹਸਤ ਕੀਟ, ਰਾਜ ਰਾਜਾਨ ਆਪਣਾ ਰੰਗ ਰੰਗਾਈਆ। ਤੇਰਾ ਭਾਣਾ ਮੰਨੀਏ ਮੀਠ, ਸਿਰ ਚਰਨ ਕਵਲ ਟਿਕਾਈਆ। ਸਾਨੂੰ ਮਾਰਗ ਦੱਸ ਅਨਡੀਠ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਦਰ ਠਾਂਡੇ ਮੰਗੀਏ ਭੀਖ, ਭਿਖਾਰੀ ਹੋ ਕੇ ਝੋਲੀ ਡਾਹੀਆ। ਸਾਡੀ ਇਕੋ ਵਾਰ ਕਰ ਤਸਦੀਕ, ਸ਼ਹਾਦਤ ਆਪਣਾ ਨਾਮ ਭੁਗਤਾਈਆ। ਸਾਡੀ ਤੇਰੇ ਨਾਲ ਹੋਵੇ ਪ੍ਰੀਤ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਹੋ ਸਹਾਈਆ। ਸਾਡਾ ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਾਡਾ ਅੰਤਮ ਤਤਵ ਤਤ ਕਰ ਦੇ ਠਾਂਡਾ ਸੀਤ, ਅਗਨੀ ਅੱਗ ਨਾ ਕੋਇ ਜਲਾਈਆ। ਮਿਹਰਵਾਨ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਸਾਡਾ ਲੇਖੇ ਲਾ ਲੈ ਧੜ ਸੀਸ, ਜਗਦੀਸ਼ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਅਸੀਂ ਭਗਤੀ ਧਾਰ ਤੇਰੇ ਸਾਥੀ, ਸਗਲੇ ਸੰਗੀ ਦੇਣੀ ਵਡਿਆਈਆ। ਤੂੰ ਸਾਹਿਬ ਪੁਰਖ ਸਮਰਾਥੀ, ਬੇਅੰਤ ਬੇਅੰਤ ਅਖਵਾਈਆ। ਨੂਰ ਨੁਰਾਨਾ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਸਾਡੀ ਲੇਖੇ ਲਾ ਲੈ ਜ਼ਿੰਦਗੀ ਹਯਾਤੀ, ਜੀਵਣ ਆਪਣੀ ਝੋਲੀ ਪਾਈਆ। ਅਗਲੀ ਮੰਜ਼ਲ ਜਾਵੇ ਕਾਟੀ, ਪੰਧ ਵਿਚ ਨਾ ਕੋਇ ਭਵਾਈਆ। ਅਸਾਂ ਵਿਕਣਾ ਨਹੀਂ ਚੁਰਾਸੀ ਵਾਲੀ ਹਾਟੀ, ਖਾਣੀਆਂ ਵੰਡ ਨਾ ਕੋਇ ਵੰਡਾਈਆ। ਸਾਡੀ ਮੁਕਾ ਦੇ ਅੰਤਮ ਮੰਜ਼ਲ ਵਾਟੀ, ਤੇਰੇ ਦਰ ਦੁਹਾਈਆ। ਸਾਡੀ ਆਸ਼ਾ ਆਈ ਨਾਠੀ, ਭੱਜੀ ਵਾਹੋ ਦਾਹੀਆ। ਚਾਰ ਜੁਗ ਦੇ ਛਡ ਕੇ ਪੂਜਾ ਪਾਠੀ, ਇਕੋ ਨਾਮ ਧਿਆਈਆ। ਮੰਜ਼ਲ ਚਾੜ੍ਹ ਆਪਣੀ ਘਾਟੀ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਪੰਜ ਤਤ ਕਹਿਣ ਅਸੀਂ ਹੋਈਏ ਤੇਰੇ ਜੋਗੇ, ਜੋਗ ਜੁਗਤ ਜਗ ਨਾ ਕੋਇ ਵਡਿਆਈਆ। ਅਸੀਂ ਭੋਗੀਏ ਨਾ ਕੋਈ ਭੋਗੇ, ਭਸਮੜ ਰੂਪ ਬਦਲਾਈਆ। ਤੇਰਾ ਹੋਇਆ ਅੰਤ ਸੰਜੋਗੇ, ਵਿਛੜ ਕਦੇ ਨਾ ਜਾਈਆ। ਸਾਡਾ ਆਵਣ ਜਾਵਣ ਮੇਟ ਦੇ ਰੋਗੇ, ਇਕੋ ਵਾਰ ਕਰ ਸਫ਼ਾਈਆ। ਸਾਡੇ ਪੰਜ ਤਤ ਜਾਣ ਸੋਧੇ, ਸੁਦੀ ਵਦੀ ਵੇਖਣ ਕੋਇ ਨਾ ਪਾਈਆ। ਸਾਨੂੰ ਜਨਮ ਲੈਣ ਦਾ ਨਹੀਂ ਕੋਈ ਲੋਭੇ, ਲਾਲਚ ਵਿਚ ਆਸ ਰਖਾਈਆ। ਅਸੀਂ ਚੁਰਾਸੀ ਤਨ ਵਜੂਦ ਛੋਡੇ, ਸਚ ਦਈਏ ਸੁਣਾਈਆ। ਤੇਰੇ ਚਰਨ ਕਵਲ ਪ੍ਰੀਤੀ ਮਾਣੀਏ ਮੌਜੇ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਰੇਖ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਆਸ, ਤ੍ਰਿਸ਼ਨਾ ਜਗਤ ਮਿਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਾਨੂੰ ਆਇਆ ਕਿਆਸ, ਦਰ ਤੇਰੇ ਸੀਸ ਨਿਵਾਈਆ। ਤੂੰ ਭਗਤਾਂ ਵਸੇਂ ਸਦਾ ਪਾਸ, ਘਰ ਘਰ ਡੇਰਾ ਲਾਈਆ। ਜੇ ਆਤਮਾ
ਤੇਰਾ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਸਾਨੂੰ ਵੀ ਬਖ਼ਸ਼ ਦੇ ਸਾਚਾ ਸਾਥ, ਸਗਲਾ ਸੰਗ ਰਖਾਈਆ। ਅਸੀਂ ਤੇਰੀ ਗਾਉਂਦੇ ਗਾਥ, ਤਤ ਮਿਲ ਕੇ ਢੋਲੇ ਗਾਈਆ। ਬੇਨੰਤੀ ਵਿਚ ਜੋੜੀਏ ਹਾਥ, ਡੰਡਾਵਤ ਵਿਚ ਸੀਸ ਨਿਵਾਈਆ। ਤੂੰ ਸਰਬ ਕਲਾ ਸਮਰਾਥ, ਪਤਿਪਰਮੇਸ਼ਵਰ ਇਕ ਅਖਵਾਈਆ। ਅਸੀਂ ਨਿਮਾਣੇ ਅਨਾਥਾਂ ਅਨਾਥ, ਦੀਨਨ ਗਲੇ ਲਗਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਦਰ ਠਾਂਡੇ ਮੰਗ ਮੰਗਾਈਆ। ਸਚ ਸਵਾਮੀ ਚਰਨ ਕਵਲ ਸਦ ਰੱਖ ਲੈ ਸਾਡਾ ਵਾਸ, ਵਾਸਤਾ ਆਪਣੇ ਨਾਲ ਮਿਲਾਈਆ। ਸਾਡੀ ਪ੍ਰੀਤੀ ਰਹੇ ਨਾ ਹੱਡ ਨਾੜੀ ਮਾਸ, ਰਕਤ ਬੂੰਦ ਨਾ ਜੋੜ ਜੁੜਾਈਆ। ਪ੍ਰਿਥਮੀ ਪ੍ਰਿਥਮ ਮਿਲਾ ਲੈ ਆਪਣੇ ਵਿਚ ਆਪ ਆਕਾਸ਼, ਆਕਾਸ਼ਾ ਖੇਲ ਖਿਲਾਈਆ। ਅਪ ਤੇਜ ਵਾਏ ਤੇਰੇ ਮਿਲਣ ਵਿਚ ਪ੍ਰਕਾਸ਼, ਜਗਤ ਰੂਪ ਨਾ ਕੋਇ ਦਰਸਾਈਆ। ਸਾਨੂੰ ਪੂਰਨ ਦੇ ਵਿਸ਼ਵਾਸ, ਧੀਰਜ ਧੀਰ ਧਰਾਈਆ। ਅਸੀਂ ਹੋਈਏ ਤੇਰੇ ਦਾਸ, ਦਾਸੀ ਦਾਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਕਰ ਦੇ ਬੰਦ ਖੁਲਾਸ, ਬੰਦੀ ਬੰਧਨ ਰਹਿਣ ਕੋਇ ਨਾ ਪਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ਦਸ ਦੇਵੀ ਸਿੰਘ ਹਰੀ ਸਿੰਘ ਪ੍ਰਕਾਸ਼ ਚੰਦ ਠਾਕਰ ਦਾਸ ਜੀਤੋ ਦੇਵੀ ਮਘੋਵਾਲੀ ਜ਼ਿਲਾ ਜੰਮੂ
ਪੰਜ ਤਤ ਕਹਿਣ ਅਸੀਂ ਤੇਰੇ ਦਰ ਭਿਖਾਰੀ, ਭਿਖਿਆ ਭਿਛਿਆ ਭਿੱਖਕ ਝੋਲੀ ਦੇਣੀ ਭਰਾਈਆ। ਸਾਡਾ ਰੂਪ ਨਾ ਸਮਝੀਂ ਨਰ ਨਾਰੀ, ਨਰ ਨਰਾਇਣ ਦਰ ਤੇਰੇ ਆਸ ਰਖਾਈਆ। ਤਨ ਵਜੂਦ ਮਹਿਬੂਬ ਕਰੀਏ ਨਿਮਸਕਾਰੀ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਪਰਮ ਪੁਰਖ ਪਰਮਾਤਮ ਅਕਲ ਕਲਾ ਕਲਧਾਰੀ, ਕਲ ਕਲਕੀ ਤੇਰੀ ਬੇਪਰਵਾਹੀਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਿਕਦਾਰੀ, ਸਿਰ ਸਿਰ ਦੇਣੀ ਮਾਣ ਵਡਿਆਈਆ। ਸਚ ਬੇਨੰਤੀ ਦਰ ਤੇਰੇ ਅਰਜ਼ ਗੁਜ਼ਾਰੀ, ਨਿਵ ਨਿਵ ਸੀਸ ਝੁਕਾਈਆ। ਤੂੰ ਬਖ਼ਸ਼ਣਹਾਰ ਦਾਤਾਰੀ, ਦਾਤਾ ਦਾਨੀ ਇਕ ਅਖਵਾਈਆ। ਸਾਡੀ ਜਨਮ ਜਨਮ ਨਾ ਹੋਏ ਖ਼ੁਆਰੀ, ਮਰਨ ਮਰਨ ਨਾ ਰੂਪ ਵਖਾਈਆ। ਸਾਡੀ ਮੰਜ਼ਲ ਕਟ ਦੇ ਦੁਸ਼ਵਾਰੀ, ਦੁਰਮਤ ਮੈਲ ਧਵਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਤੇਰੀ ਵਾਰੀ, ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਭੇਵ ਚੁਕਾਈਆ। ਪੰਜ ਤਤ ਕਹਿਣ ਅਸੀਂ ਆਦਿ ਜੁਗਾਦੀ ਤੇਰੇ ਬਰਦੇ, ਬੰਦੀਖ਼ਾਨਾ ਦੇ ਤੁੜਾਈਆ। ਜੁਗ ਚੌਕੜੀ ਰਹੇ ਡਰਦੇ, ਭੈ ਭਾਉ ਵਿਚ ਸੀਸ ਨਿਵਾਈਆ। ਰਾਹ ਲੱਭਦੇ ਰਹੇ ਤੇਰੇ ਅਗੰਮੇ ਘਰ ਦੇ, ਸਚਖੰਡ ਧਿਆਨ ਲਗਾਈਆ। ਅੱਖਰੀ ਨਾਮ ਤੇਰਾ ਰਹੇ ਪੜ੍ਹਦੇ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮਨ ਮਨਸਾ ਨਾਲ ਰਹੇ ਲੜਦੇ, ਬੁਧ ਮਤ ਨਾਲ ਵਡਿਆਈਆ। ਜਗਤ ਜਹਾਨ ਖ਼ਾਲੀ ਮੰਜ਼ਲ ਰਹੇ ਚੜ੍ਹਦੇ, ਭੱਜੇ ਵਾਹੋ ਦਾਹੀਆ। ਨਿਤ ਨਵਿਤ ਤੇਰੀ ਸੇਵਾ ਰਹੇ ਕਰਦੇ, ਕਰਨੀ ਦੇ ਕਰਤੇ ਸੀਸ ਨਿਵਾਈਆ। ਜਨਮ ਲੈ ਕੇ ਰਹੇ ਮਰਦੇ, ਨਾਤਾ ਤਤਾਂ ਨਾਲੋਂ ਤਤ ਤੁੜਾਈਆ। ਹੁਣ ਪੁਰਖ ਅਕਾਲੇ ਦੀਨ ਦਿਆਲੇ ਅਰਜ਼ ਤੇਰੇ ਅਗੇ ਕਰਦੇ, ਅਰਜ਼ ਚਰਨ ਕਵਲ ਟਿਕਾਈਆ। ਸਾਡਾ ਪ੍ਰੇਮ ਨਿਸ਼ਾਨਾ ਧਰਮ ਧਾਰ ਵਿਚ ਗੱਡ ਦੇ, ਜਗਤ ਜਹਾਨ ਨਾ ਕੋਇ ਵਖਾਈਆ। ਅਸੀਂ
ਲੱਖ ਚੁਰਾਸੀ ਵਾਲਾ ਪਿਆਰ ਛਡਦੇ, ਇਕੋ ਤੇਰੀ ਓਟ ਤਕਾਈਆ। ਵਣਜਾਰੇ ਰਹੀਏ ਨਾ ਮਾਸ ਨਾੜੀ ਹੱਡ ਦੇ, ਪਿੰਜਰ ਜਗਤ ਨਾ ਕੋਇ ਚਤੁਰਾਈਆ। ਸਾਨੂੰ ਅਵਣ ਗਵਣ ਵਿਚੋਂ ਕੱਢ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਅਸੀਂ ਸਾਹਿਬ ਸੁਲਤਾਨ ਸ੍ਰੀ ਭਗਵਾਨ ਵਿਚ ਜਹਾਨ ਤੈਨੂੰ ਸੱਦ ਦੇ, ਸਦਕੇ ਵਾਰੀ ਘੋਲ ਘੁਮਾਈਆ। ਸਾਡੇ ਝਗੜੇ ਮੇਟ ਦੇ ਦੀਨ ਦੁਨੀ ਵਾਲੀ ਹੱਦ ਦੇ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਨਾਮ ਪਿਆਲੇ ਬਖ਼ਸ਼ ਦੇ ਖ਼ੁਮਾਰੀ ਵਾਲੀ ਮਦਿ ਦੇ, ਮਧੁਰ ਧੁਨ ਸੁਣਾਈਆ। ਸਾਡੇ ਸਭ ਲੇਖੇ ਲਾ ਭਗਤਾਂ ਵਾਲੇ ਅੱਜ ਦੇ, ਆਜਜ਼ ਹੋ ਕੇ ਸੀਸ ਨਿਵਾਈਆ। ਸਾਡੇ ਵਿਚਾਰ ਨਹੀਂ ਕੋਈ ਕਾਅਬਿਆਂ ਵਾਲੇ ਹੱਜ਼ ਦੇ, ਜਗਤ ਹੁਜਰੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੂੰ ਬਖ਼ਸ਼ਣਹਾਰਾ ਏਕ, ਏਕੰਕਾਰ ਤੇਰੀ ਸਰਨਾਈਆ। ਸਤਿਗੁਰ ਸ਼ਬਦ ਬਖ਼ਸ਼ ਦੇ ਟੇਕ, ਦੂਜੀ ਓਟ ਨਾ ਕੋਇ ਤਕਾਈਆ। ਨਿਰਗੁਣ ਨਿਰਾਕਾਰ ਨਿਰੰਕਾਰ ਹੋ ਕੇ ਵੇਖ, ਬਿਨ ਨੈਣਾਂ ਨੈਣ ਉਠਾਈਆ। ਤੇਰਾ ਪੁਰਖ ਅਕਾਲੇ ਅਵੱਲੜਾ ਭੇਖ, ਭੇਖਾਧਾਰੀ ਤੇਰੀ ਬੇਪਰਵਾਹੀਆ। ਤੂੰ ਵਸੇਂ ਸੰਬਲ ਦੇਸ, ਸਾਢੇ ਤਿੰਨ ਹੱਥ ਡੇਰਾ ਲਾਈਆ। ਤੇਰਾ ਸ਼ਬਦ ਗੁਰੂ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਦੋ ਜਹਾਨਾਂ ਅਖਵਾਈਆ। ਕਲਜੁਗ ਕੂੜ ਕੁੜਿਆਰ ਮੇਟ ਕਲੇਸ਼, ਕਲ ਕਾਤੀ ਡੇਰਾ ਢਾਹੀਆ। ਆਦਿ ਜੁਗਾਦਿ ਰਹੇਂ ਹਮੇਸ਼, ਜੁਗ ਜੁਗ ਤੇਰੀ ਵੱਜਦੀ ਰਹੇਂ ਵਧਾਈਆ। ਤੇਰੇ ਦਰ ਠਾਂਡੇ ਹੋਈਏ ਪੇਸ਼, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀਆਂ ਨਾਲ ਰਖਾਈਆ। ਅਸੀਂ ਨਿਮਾਣੇ ਕੋਝੇ ਕਮਲੇ ਤੇਰੇ ਦਰਵੇਸ਼, ਦਰ ਠਾਂਡੇ ਵੇਖ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਜਗਤ ਮੇਟ ਦੇ ਝੇੜਾ, ਝਗੜਾ ਮਾਤ ਰਹੇ ਨਾ ਰਾਈਆ। ਤਨ ਵਜੂਦ ਵੇਖ ਲੈ ਖੇੜਾ, ਖਿੜਕੀ ਕੁੰਡਾ ਬਜਰ ਕਪਾਟੀ ਆਪ ਖੁਲਾਈਆ। ਪੰਚ ਵਿਕਾਰ ਦਾ ਤੱਕ ਲੈ ਡੇਰਾ, ਗੜ੍ਹ ਬੈਠਾ ਆਸਣ ਲਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਲੇਰਾ, ਪਰਮ ਪੁਰਖ ਇਕ ਅਖਵਾਈਆ। ਸਾਨੂੰ ਮਾਣ ਬਖ਼ਸ਼ ਦੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਰੰਗ ਰੰਗਾ ਦੇ ਗੁਰੂ ਗੁਰ ਚੇਰਾ, ਚੇਲਾ ਗੁਰ ਤੇਰਾ ਨੂਰ ਦਰਸਾਈਆ। ਜੋਤੀ ਜਾਤੇ ਪੁਰਖ ਬਿਧਾਤੇ ਕਰ ਦੇ ਮਿਹਰਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਵ ਨੌ ਚਾਰ ਦਾ ਤੇਰਾ ਅੰਤਮ ਫੇਰਾ, ਫਿਰ ਫਿਰ ਕੋਟਨ ਜੁਗ ਗਏ ਵਿਹਾਈਆ। ਸਾਡਾ ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਕਟ ਦੇ ਗੇੜਾ, ਅਵਣ ਗਵਣ ਰਹਿਣ ਨਾ ਪਾਈਆ। ਅੰਤ ਜਗਤ ਦੇ ਮਾਲਕ ਕਰਨਾ ਹਕ ਨਬੇੜਾ, ਹਕ ਹਕ ਦੇਣਾ ਸੁਣਾਈਆ। ਤੁਧ ਬਿਨ ਦਿਸੇ ਅਵਰ ਕੋਇ ਨਾ ਖੇੜਾ, ਦੂਸਰ ਰੂਪ ਨਾ ਕੋਇ ਜਣਾਈਆ। ਸ਼ੌਹ ਦਰਿਆ ਡੁੱਬੇ ਨਾ ਬੇੜਾ, ਦੋ ਜਹਾਨਾਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਸਾਡੀ ਅੰਤ ਅਖ਼ੀਰੀ ਧਾਹ, ਰੋ ਰੋ ਹਾਲ ਸੁਣਾਈਆ। ਤੂੰ ਮਾਲਕ ਖ਼ਾਲਕ ਬੇਪ੍ਰਵਾਹ, ਪਰਵਰਦਿਗਾਰ ਅਗੰਮ ਅਥਾਹੀਆ। ਨਿਰਗੁਣ ਨੂਰ ਸਾਡਾ ਬਣ ਮਲਾਹ, ਜੋਤੀ ਜਾਤੇ ਬੇੜਾ ਆਪਣੇ ਕੰਧ ਉਠਾਈਆ। ਸਤਿਗੁਰ ਸ਼ਬਦ ਬਣਾ ਗਵਾਹ, ਸ਼ਹਾਦਤ ਇਕੋ ਇਕ ਰਖਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਅਗੰਮ ਅਥਾਹੀਆ। ਸਾਡਾ ਲਹਿਣਾ
ਦੇਣਾ ਮੂਲ ਚੁਕਾ, ਚਾਰੋਂ ਕੁੰਟ ਵੱਜੇ ਵਧਾਈਆ। ਦਰ ਠਾਂਡੇ ਮੰਗੀਏ ਦੁਆ, ਨਿਵ ਨਿਵ ਸੀਸ ਨਿਵਾਈਆ। ਤੂੰ ਹੀ ਪਿਤਾ ਤੂੰਹੀ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਏਥੇ ਓਥੇ ਹੋ ਸਹਾ, ਸਹਾਇਕ ਨਾਇਕ ਤੇਰੀ ਓਟ ਤਕਾਈਆ। ਕੋਝਿਆਂ ਕਮਲਿਆਂ ਪਕੜ ਬਾਂਹ, ਬਿਨ ਹੱਥਾਂ ਹੱਥ ਉਠਾਈਆ। ਤਤ ਕਹਿਣ ਸਾਨੂੰ ਨਿਥਾਵਿਆਂ ਦੇਣਾ ਥਾਂ, ਥਾਨ ਥਨੰਤਰ ਇਕ ਵਖਾਈਆ। ਜਿਥੇ ਜਾਈਏ ਨਾਲ ਚਾਅ, ਚਾਓ ਘਨੇਰਾ ਦੇ ਦ੍ਰਿੜਾਈਆ। ਤੇਰੀ ਸਿਫ਼ਤ ਗਾਈਏ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਸਾਡਾ ਲਹਿਣਾ ਦੇਣਾ ਮੂਲ ਚੁਕਾ, ਚਾਰੋਂ ਕੁੰਟ ਵੱਜੇ ਵਧਾਈਆ। ਤੂੰ ਭਗਤ ਸੁਹੇਲੇ ਆਪ ਆਪਣੇ ਲੈ ਤਰਾ, ਤਾਰਨਹਾਰ ਦਇਆ ਕਮਾਈਆ। ਤਤ ਵਿਚਾਰੇ ਆਪਣੇ ਵਿਚ ਲੈ ਮਿਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰਾ ਰੂਪ ਸਮਾਈਆ। ਆਤਮ ਤੇਰਾ ਰੰਗ ਤੇਰਾ ਨੂਰ ਕਰੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਬਿਨ ਹੱਥਾਂ ਦੇਣੀ ਠੰਡੀ ਛਾਂ, ਸਿਰ ਸਿਰ ਆਪਣਾ ਹੱਥ ਟਿਕਾਈਆ।
੨੪ ਜੇਠ ਸ਼ਹਿਨਸ਼ਾਹੀ ਸੰਮਤ ਦਸ ਦੌਲਤ ਸਿੰਘ ਕੋਟਲੀ ਪ੍ਰੀਤੋ ਦੇਵੀ ਜਿੰਦੜ ਮੇਲੂ ਵਕੀਲ ਸਿੰਘ ਹੰਸਾ
ਸ਼ਾਹਣੀ ਦੇਵੀ ਚਕ ਮਾਜਰਾ ਕ੍ਰਿਸ਼ਨਾ ਦੇਵੀ ਬਿਰਲਾ ਲਛਮੀ ਦੇਵੀ ਮੁੂਸੇ ਚੱਕ
ਪੰਜ ਤਤ ਕਹਿਣ ਸਾਡੇ ਪਰਮ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਸਾਡੇ ਅੰਤਰ ਨਿਰੰਤਰ ਤੇਰਾ ਨੂਰ ਜੋਤ ਪ੍ਰਕਾਸ਼, ਜੋਤੀ ਜਾਤੇ ਪੁਰਖ ਬਿਧਾਤੇ ਡਗਮਗਾਈਆ। ਮੰਡਲ ਮੰਡਪ ਸੁਹੰਜਣੀ ਪਵੇ ਰਾਸ, ਨਾਦ ਸ਼ਬਦ ਧੁਨ ਸ਼ਨਵਾਈਆ। ਦਿਵਸ ਰੈਣ ਪਵਣ ਚਲੇ ਸਵਾਸ, ਸਾਹ ਸਾਹ ਵਜਦੀ ਰਹੇ ਵਧਾਈਆ। ਸਾਡਾ ਖੇਲ ਪ੍ਰਿਥਮੀ ਆਕਾਸ਼, ਅਪ ਤੇਜ ਵਾਏ ਨਾਲ ਮਿਲ ਕੇ ਖੇਲ ਖਿਲਾਈਆ। ਸਾਡਾ ਨਾਤਾ ਜੁੜਿਆ ਹੱਡ ਮਾਸ, ਨਾੜੀ ਨਾੜ ਦਏ ਗਵਾਹੀਆ। ਸਾਡਾ ਲਹਿਣਾ ਦੇਣਾ ਤੱਕ ਲੈ ਖ਼ਾਸ, ਖ਼ਾਲਸ ਤੇਰੇ ਅਗੇ ਮੰਗ ਮੰਗਾਈਆ। ਅਸੀਂ ਜੁਗ ਚੌਕੜੀ ਹੁੰਦੇ ਰਹੇ ਨਾਸ, ਜਨਮ ਜਨਮ ਮਰ ਜਾਈਆ। ਸਾਡਾ ਵਸੇਰਾ ਜੰਗਲ ਪਹਾੜ ਉਜਾੜ ਹੁੰਦਾ ਰਿਹਾ ਪ੍ਰਭਾਸ, ਮੜ੍ਹੀ ਗੋਰਾਂ ਵਿਚ ਦਬਾਈਆ। ਸਾਡਾ ਲੇਖਾ ਮੁਕਾਉਂਦਾ ਰਿਹਾ ਸ਼ੰਕਰ ਉਤੇ ਕੈਲਾਸ਼, ਕਲਾ ਤੇਰੀ ਨਾਲ ਮਿਲਾਈਆ। ਨੌ ਸੌ ਚੁਰਾਨਮੇ ਜੁਗ ਚੌਕੜੀ ਰਹੇ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਹੁਣ ਕਲਜੁਗ ਅੰਤ ਸ੍ਰੀ ਭਗਵੰਤ ਆ ਗਏ ਤੇਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਾਨੂੰ ਵਿਸ਼ਵ ਦੀ ਧਾਰ ਦੇ ਵਿਸ਼ਵਾਸ਼, ਜਗਤ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਸਾਡੇ ਅੰਤਸ਼ਕਰਨ ਤੇਰੀ ਪ੍ਰੀਤੀ ਜਾਏ ਭਾਸ, ਭਾਵਨਾ ਅਵਰ ਨਾ ਕੋਇ ਰਖਾਈਆ। ਸਾਡਾ ਭਗਤਾਂ ਵਾਲਾ ਵੇਖ ਲਬਾਸ, ਤਨ ਵਜੂਦ ਸੋਭਾ ਪਾਈਆ। ਦਰ ਆਇਆਂ ਦੇ ਸ਼ਾਬਾਸ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡਾ ਜੀਵਣ ਨਹੀਂ ਕੋਈ ਫ਼ਾਹਿਸ਼, ਫ਼ੈਸਲਾ ਹਕ ਹਕ ਦੇਣਾ ਦ੍ਰਿੜਾਈਆ। ਸਾਡਾ ਮਨ ਨਹੀਂ ਬਦਮੁਆਸ਼, ਬਦੀ ਜਗਤ ਨਾ ਕੋਇ ਰਖਾਈਆ। ਤੇਰੀ ਕਿਰਪਾ ਨਾਲ ਤੈਨੂੰ ਕੀਤਾ ਤਲਾਸ਼, ਖੋਜਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ
ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਗ਼ਰੀਬ ਨਿਵਾਜ, ਨਿਵ ਨਿਵ ਸੀਸ ਨਿਵਾਈਆ। ਸਾਡਾ ਜਨਮ ਜਨਮ ਸਵਾਰ ਦੇ ਕਾਜ, ਕਰਨੀ ਦੇ ਕਰਤੇ ਵੇਖ ਵਖਾਈਆ। ਅਸੀਂ ਮੰਗਾਂ ਮੰਗਦੇ ਆਜ, ਆਜਜ਼ ਹੋ ਕੇ ਝੋਲੀ ਡਾਹੀਆ। ਸਾਡੀ ਅੰਦਰੋਂ ਖੋਲ ਦੇ ਜਾਗ, ਆਲਸ ਨਿੰਦਰਾ ਦੇ ਮਿਟਾਈਆ। ਤੇਰੇ ਸ਼ਬਦ ਦੀ ਸੁਣੀਏ ਆਵਾਜ਼, ਧੁਨ ਆਤਮਕ ਰਾਗ ਦ੍ਰਿੜਾਈਆ। ਸਾਡੇ ਬਰਤਨ ਕੂੜ ਕੁੜਿਆਰੇ ਦੇਣੇ ਮਾਂਜ, ਦੁਰਮਤ ਮੈਲ ਰਹੇ ਨਾ ਰਾਈਆ। ਸਚਖੰਡ ਨਿਵਾਸੀ ਬਣਾਉਣੀ ਸਾਂਝ, ਸਗਲਾ ਸੰਗ ਬਣਾਈਆ। ਸਾਡੀ ਨੇਤਰ ਰੋਵੇ ਆਂਝ, ਹੰਝੂਆਂ ਹਾਰ ਬਣਾਈਆ। ਸਾਡਾ ਲੇਖਾ ਮੁਕਾ ਦੇ ਤਤ ਪਾਂਜ, ਪੰਚਮ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਇਕ ਵਖਾਈਆ। ਪੰਜ ਤਤ ਕਹਿਣ ਸਾਡੇ ਅੰਤਸ਼ ਮਾਰ ਲੈ ਝਾਤੀ, ਝਾਕੀਆਂ ਵਾਲਿਆ ਦਇਆ ਕਮਾਈਆ। ਸਾਡੀ ਮੇਟ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਪਰਮ ਪੁਰਖ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਦਰਸ਼ਨ ਦੇ ਦੇ ਇਕ ਇਕਾਂਤੀ, ਇਕ ਇਕੱਲਾ ਨਜ਼ਰੀ ਆਈਆ। ਤੇਰਾ ਖੇਲ ਸਦਾ ਬਹੁ ਬਿਧ ਭਾਂਤੀ, ਭਾਂਡਾ ਭਰਮ ਦੇਣਾ ਭੰਨਾਈਆ। ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤੀ, ਝਿਰਨਾ ਨਿਝਰ ਆਪ ਚੁਆਈਆ। ਸਾਡੀ ਅੰਤਮ ਪੁਛ ਬਾਤੀ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਪ੍ਰਕਾਸ਼ ਕਰ ਬਿਨ ਤੇਲ ਬਾਤੀ, ਦੀਪਕ ਜੋਤੀ ਡਗਮਗਾਈਆ। ਲਹਿਣਾ ਦੇਣਾ ਪੂਰਾ ਕਰ ਦੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਆਪਣਾ ਭੇਵ ਖੁਲਾਈਆ। ਪੰਜ ਤਤ ਕਹਿਣ ਪ੍ਰਭ ਦਰ ਤੇਰੇ ਆਏ ਜਗ ਨਿਮਾਣੇ, ਨਿਵ ਨਿਵ ਸੀਸ ਨਿਵਾਈਆ। ਸਾਡੀ ਚੁੱਕ ਜਾਏ ਆਵਣ ਜਾਵਣ ਕਾਣੇ, ਕਾਇਨਾਤ ਦਾ ਲੇਖਾ ਰਹੇ ਨਾ ਰਾਈਆ। ਤੂੰ ਮਾਲਕ ਗੁਣ ਨਿਧਾਨੇ, ਗੁਣਵੰਤਾ ਬੇਪ੍ਰਵਾਹੀਆ। ਬਿਨ ਤੇਰੇ ਸਾਨੂੰ ਨਾ ਕੋਈ ਪਹਿਚਾਨੇ, ਸਾਚਾ ਜੋੜ ਨਾ ਕੋਇ ਜੁੜਾਈਆ। ਜੁਗ ਜੁਗ ਤੇਰਾ ਧਰਦੇ ਆਏ ਧਿਆਨੇ, ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਕਿਰਪਾ ਕਰੇ ਸ੍ਰੀ ਭਗਵਾਨੇ, ਹਰਿ ਭਗਵਨ ਬੇਪ੍ਰਵਾਹੀਆ। ਜੋ ਸ਼ਹਿਨਸ਼ਾਹ ਹੋਵੇ ਦੋ ਜਹਾਨੇ, ਪਾਤਸ਼ਾਹ ਇਕ ਅਖਵਾਈਆ। ਜਿਹੜਾ ਭਗਤ ਰਹਿਣ ਨਾ ਦੇਵੇ ਬੇਗਾਨੇ, ਫੜ ਬਾਹੋਂ ਗਲੇ ਲਗਾਈਆ। ਸੋਹੰ ਨਾਮ ਦੇ ਦੇ ਤਰਾਨੇ, ਤੁਰੀਆ ਪਦ ਦਾ ਭੇਵ ਖੁਲਾਈਆ। ਅੰਮ੍ਰਿਤ ਰਸ ਦੇ ਦੇ ਪੀਣੇ ਖਾਣੇ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਰਬ ਜੀਆਂ ਬਿਧ ਆਪੇ ਜਾਣੇ, ਜਾਨਣਹਾਰ ਅਖਵਾਈਆ। ਸਦ ਰੱਖੇ ਆਪਣੇ ਵਿਚ ਭਾਣੇ, ਸਿਰ ਸਕੇ ਨਾ ਕੋਇ ਉਠਾਈਆ। ਧਰਮ ਵਖਾਏ ਸਚ ਨਿਸ਼ਾਨੇ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭੂ ਸਾਡੇ ਪਵਿਤ੍ਰ ਕਰ ਦੇ ਹਿਰਦੇ, ਹਾਰਦਿਕ ਦਈਏ ਵਧਾਈਆ। ਅਸੀਂ ਬੈਠੇ ਰਹੀਏ ਤੇਰੇ ਚੁਫੇਰੇ ਗਿਰਦੇ, ਗਿਰਦੋਨਵਾ ਡੇਰਾ ਲਾਈਆ। ਅਸੀਂ ਆਸ਼ਾ ਰੱਖ ਕੇ ਬੈਠੇ ਚਿਰ ਦੇ, ਚਿੰਰੀ ਵਿਛੁੰਨੇ ਲੈਣੇ ਮਿਲਾਈਆ। ਰਾਹ ਤਕਦੇ ਰਹੇ ਤੇਰੇ ਅਗੰਮੇ ਪਿਰ ਦੇ, ਪ੍ਰੀਆ ਪ੍ਰੀਤਮ ਹੋਣਾ ਸਹਾਈਆ। ਤੇਰੇ ਜੁਗ ਚੌਕੜੀ ਗੇੜੇ ਰਹੇ ਗਿੜਦੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਤਤ ਵਜੂਦਾਂ ਝਗੜੇ ਝੇੜੇ ਰਹੇ ਛਿੜਦੇ, ਅਵਤਾਰ ਪੈਗ਼ੰਬਰ ਗੁਰੂ ਕਰ ਕਰ ਗਏ ਲੜਾਈਆ। ਜਨ ਭਗਤਾਂ ਨਾਭੀ ਕਵਲ ਰਹੇ ਖਿੜਦੇ, ਪੱਤ ਟਹਿਣੀ ਤਨ ਤਨ ਮਹਿਕਾਈਆ।
ਤੇਰੇ ਖੇਲ ਤੱਕੇ ਤਨ ਵਜੂਦ ਧੜ ਸਿਰ ਦੇ, ਸਿਰ ਸਿਰ ਤੇਰੀ ਭੇਟ ਕਰਾਈਆ। ਬਿਨ ਤੇਰੀ ਕਿਰਪਾ ਮੇਲ ਕਦੇ ਨਾ ਮਿਲਦੇ, ਮਿਲਣੀ ਜਗਦੀਸ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੇ ਲਹਿਣੇ ਦੇਣੇ ਅੰਤਰ ਆਤਮ ਧਾਰ ਵੇਖ ਦਿਲ ਦੇ, ਦਿਲਦਾਰ ਨਿਰੰਕਾਰ ਆਪਣੀ ਦਇਆ ਕਮਾਈਆ।
੨੪ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਖੁਰਦ ਤੇਜ ਭਾਨ ਸ਼ਿਵ ਸਿੰਘ ਗੂਹੜਾ ਰਾਮ ਗਿਆਨ ਚੰਦ ਚਰਨ ਦਾਸ ਜ਼ਿਲਾ ਜੰਮੂ ਰਾਮ ਚੰਦ ਨਿਕੋਵਾਲ ਸੰਤੀ ਦੇਵੀ ਦੀਵਾਨਗੜ
ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਧੁਰ ਭਗਵੰਤ, ਕਰਤੇ ਪੁਰਖ ਕਰਤਾਰ ਨਿਰੰਕਾਰ ਤੇਰੀ ਸਰਨਾਈਆ। ਮਿਹਰਵਾਨ ਸ੍ਰੀ ਭਗਵਾਨ ਨੌਜਵਾਨ ਆਦਿ ਜੁਗਾਦੀ ਕੰਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਜੁਗ ਜੁਗ ਗਾਉਂਦੇ ਆਏ ਮੰਤ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਿਫ਼ਤ ਸਲਾਹੀਆ। ਤੇਰੀ ਕਿਰਪਾ ਨਾਲ ਤਨ ਵਜੂਦ ਸੁਹਾਉਂਦੇ ਰਹੇ ਭਗਤ ਸੰਤ, ਦੋ ਜਹਾਨਾਂ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਖੇਲਦੇ ਰਹੇ ਅਗਣਤ, ਮਹਿੰਮਾ ਗਣਤ ਗਣੀ ਨਾ ਜਾਈਆ। ਪੁਰਖ ਅਕਾਲੇ ਦੀਨ ਦਿਆਲੇ ਤੂੰ ਲੋਕਮਾਤ ਬਣਾਈ ਸਾਡੀ ਬਣਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਉਂ ਧਰਾਈਆ। ਸਾਡਾ ਦਵਾਰ ਬਣਾ ਕੇ ਵਿਚ ਵਸਾਇਆ ਹਉਮੇ ਹੰਗਤ, ਗੜ੍ਹ ਮਮਤਾ ਵਾਲਾ ਜਣਾਈਆ। ਬੋਧ ਅਗਾਧੀ ਸ਼ਬਦ ਅਨਾਦੀ ਬਣ ਕੇ ਪੰਡਤ, ਸਿਖਿਆ ਸਾਖਿਆਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਬਖ਼ਸ਼ ਦੇ ਆਪਣਾ ਨੂਰ, ਨੂਰ ਨੁਰਾਨੇ ਦਇਆ ਕਮਾਈਆ। ਤੂੰ ਸਰਬ ਕਲਾ ਭਰਪੂਰ, ਪਤਿਪਰਮੇਸ਼ਵਰ ਇਕ ਅਖਵਾਈਆ। ਸਦ ਵਸੇਂ ਹਾਜ਼ਰ ਹਜ਼ੂਰ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਨਾਮ ਖ਼ੁਮਾਰੀ ਬਖ਼ਸ਼ ਸਰੂਰ, ਸੁਰਤੀ ਸ਼ਬਦ ਸ਼ਬਦ ਸਮਾਈਆ। ਆਤਮ ਪਰਮਾਤਮ ਤੇਰਾ ਹੁੰਦਾ ਰਹੇ ਨੂਰ, ਅੰਧ ਅੰਧੇਰ ਲੇਖਾ ਦੇਣਾ ਮੁਕਾਈਆ। ਸਾਡੇ ਅੰਦਰੋਂ ਜੂਠ ਝੂਠ ਕੱਢਣਾ ਕੂੜ, ਕਿਰਿਆ ਕੁਕਰਮ ਰਹਿਣ ਨਾ ਪਾਈਆ। ਚਰਨ ਸਰਨ ਬਖ਼ਸ਼ ਦੇ ਧੂੜ, ਟਿੱਕੇ ਧਰਮ ਧਾਰ ਲਗਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਦੁਰਮਤ ਮੈਲ ਧਵਾਈਆ। ਸਾਡੇ ਤਨ ਨਾ ਰਹੇ ਗ਼ਰੂਰ, ਗ਼ੁਰਬਤ ਲੇਖਾ ਦੇਣਾ ਮੁਕਾਈਆ। ਅਸੀਂ ਤੇਰੇ ਦਰ ਦੇ ਹੋਏ ਮਜ਼ਦੂਰ, ਸਰਗੁਣ ਨਿਰਗੁਣ ਸੇਵ ਕਮਾਈਆ। ਸਾਡੇ ਅੰਤਰ ਨਿਰੰਤਰ ਮਨੂਆ ਮਨ ਨਾ ਪਾਵੇ ਫ਼ਤੂਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸਤਿਗੁਰ ਸ਼ਬਦ ਸ਼ਬਦ ਦੀ ਧਾਰ ਬਖ਼ਸ਼ੀਂ ਕਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਖ਼ਾਲੀ ਝੋਲੀ ਦੇਣੀ ਭਰਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰ ਦੇ ਕਿਰਪਾ, ਕਿਰਪਾਨਿਧ ਦਇਆ ਕਮਾਈਆ। ਆਵਣ ਜਾਵਣ ਮੇਟ ਦੇ ਬਿਪਤਾ, ਵਿਪਰੀਤ ਦਾ ਡੇਰਾ ਢਾਹੀਆ। ਸਾਡੇ ਲੇਖ ਕੋਈ ਨਾ ਲਿਖਦਾ, ਜਗਤ ਜੁਗਤ ਨਾ ਕੋਇ ਚਤੁਰਾਈਆ। ਸਾਡਾ ਅੰਤ ਬਣਾ ਲੈ ਸਿੱਖ ਦਾ, ਸਤਿਗੁਰ ਸ਼ਬਦ ਦੇਣੀ ਵਡਿਆਈਆ। ਸਾਡੇ ਅੰਤਰ ਮਨੂਆ ਹੋਵੇ ਟਿਕਦਾ, ਸੁਰਤੀ ਸ਼ਬਦ ਹੋਏ ਸਮਾਈਆ। ਅਸੀਂ
ਸਹਾਰਾ ਲਈਏ ਤੇਰਾ ਇਕ ਦਾ, ਏਕੰਕਾਰ ਤੇਰੀ ਓਟ ਤਕਾਈਆ। ਸਾਡਾ ਭੇਤ ਖੋਲ ਦੇ ਵਿਚ ਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪਿਆਰ ਬਖ਼ਸ਼ ਦੇ ਆਪਣੇ ਹਿਤ ਦਾ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਸਾਡਾ ਆਵਣ ਜਾਵਣ ਝਗੜਾ ਮੇਟ ਦੇ ਨਿਤ ਦਾ, ਨਿਰਵੈਰ ਦਇਆ ਕਮਾਈਆ। ਸਚ ਪਿਆਰ ਬਖ਼ਸ਼ ਦੇ ਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਬੇਨੰਤੀ ਕਰ ਮਨਜ਼ੂਰ, ਸਚਚੰਡ ਨਿਵਾਸੀ ਦਇਆ ਕਮਾਈਆ। ਜਨਮ ਜਨਮ ਦੇ ਬਖ਼ਸ਼ ਕਸੂਰ, ਕੂੜੀ ਕਿਰਿਆ ਡੇਰਾ ਢਾਹੀਆ। ਅਸੀਂ ਚਾਕਰ ਹੋਏ ਤੇਰੇ ਮਜ਼ਦੂਰ, ਸਰਗੁਣ ਨਿਰਗੁਣ ਸੇਵ ਕਮਾਈਆ। ਤੂੰ ਕਿਰਪਾ ਕਰਨੀ ਜ਼ਰੂਰ, ਜ਼ਰੂਰਤ ਸਾਡੀ ਵੇਖ ਵਖਾਈਆ। ਭਗਤ ਜਨ ਤੇਰੇ ਪਿਆਰ ਵਿਚ ਨੂਰੋ ਨੂਰ, ਨੂਰ ਨੁਰਾਨੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਤਤ ਕਹਿਣ ਅਸੀਂ ਮਿੰਨਤਾਂ ਕਰੀਏ ਅੱਜ, ਅਜ਼ਲ ਤੋਂ ਲੈਣਾ ਬਚਾਈਆ। ਸਦਾ ਦਰਸ਼ਨ ਕਰੀਏ ਤੇਰਾ ਰੱਜ, ਬਿਨ ਨੈਣਾਂ ਵੇਖ ਵਖਾਈਆ। ਸਾਡਾ ਪਰਦਾ ਲੈਣਾ ਕੱਜ, ਓਢਣ ਨਾਲ ਦ੍ਰਿੜਾਈਆ। ਤੇਰੇ ਪਿਆਰ ਦਾ ਤਲਵਾੜਾ ਸਾਡੇ ਅੰਦਰ ਜਾਏ ਵੱਜ, ਅਨਾਦੀ ਧੁਨ ਕਰ ਸ਼ਨਵਾਈਆ। ਨਾਮ ਪਿਆਲਾ ਪੀਏ ਰੱਜ, ਅੰਮ੍ਰਿਤ ਰਸ ਝਿਰਨਾ ਦੇਣਾ ਝਿਰਾਈਆ। ਦੀਪਕ ਜੋਤ ਜਾਏ ਜਗ, ਅੰਧ ਅੰਧੇਰਾ ਰਹੇ ਨਾ ਰਾਈਆ। ਦਰਸ਼ਨ ਦੇ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਤ੍ਰੈਗੁਣ ਮਾਇਆ ਬੁਝਾ ਦੇ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਤੇਰਾ ਮੇਲਾ ਹੋਵੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਦੇਣੀ ਮਾਣ ਵਡਿਆਈਆ। ਕੂੜੀ ਕਿਰਿਆ ਜਾਈਏ ਤਜ, ਮਾਇਆ ਮਮਤਾ ਨਾ ਕੋਇ ਹਲਕਾਈਆ। ਤੂੰ ਨੂਰ ਅਲਾਹੀ ਰੱਬ, ਰਬੇ ਆਲਮੀਨ ਅਖਵਾਈਆ। ਸਾਨੂੰ ਮਿਲਿਆ ਨਾਲ ਸਬੱਬ, ਸਾਹਿਬ ਸੁਲਤਾਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਤਤ ਕਹਿਣ ਪ੍ਰਭ ਤੂੰ ਘੜਨ ਭੰਨਣਹਾਰ ਸਮਰਥ, ਆਦਿ ਜੁਗਾਦਿ ਜੁਗ ਚੌਕੜੀ ਇਕੋ ਇਕ ਅਖਵਾਈਆ। ਸਭ ਕੁਛ ਤੇਰੇ ਕਰਨੀ ਦੇ ਕਰਤੇ ਹੱਥ, ਤੁਧ ਬਿਨ ਏਥੇ ਓਥੇ ਦੋ ਜਹਾਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੇ ਹੁਕਮ ਦਾ ਚਲਦਾ ਰਿਹਾ ਰਥ, ਰਥ ਰਥਵਾਹੀ ਖੇਲ ਖੇਲਿਆ ਥਾਉਂ ਥਾਈਂਆ। ਤੇਰੇ ਨਾਮ ਨਿਧਾਨ ਦੀ ਸਾਡੇ ਅੰਤਰ ਪਈ ਨੱਥ, ਡੋਰੀ ਸਕੇ ਨਾ ਕੋਇ ਛੁਡਾਈਆ। ਵਸਤ ਅਮੋਲਕ ਸਾਡੇ ਅੰਦਰ ਰੱਖ ਦੇ ਵਥ, ਅਮੁਲ ਅਤੁਲ ਵਰਤਾਈਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਕੀ ਇਸ਼ਾਰਾ ਦੇ ਕੇ ਗਿਆ ਰਾਜਾ ਦਸਰਥ, ਰਾਮ ਰਾਮਾ ਭੇਵ ਚੁਕਾਈਆ। ਅੰਤ ਲਹਿਣਾ ਦੇਣਾ ਸੀਂਆ ਸਾਢੇ ਤਿੰਨ ਹੱਥ, ਹਰਿ ਸੰਬਲ ਇਕੋ ਰੰਗ ਰੰਗਾਈਆ। ਜਿਸ ਦੀ ਸਰਨ ਸਰਨਾਈ ਦੋ ਜਹਾਨ ਜਾਣ ਢੱਠ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਉਹਦਾ ਖੇਲ ਵੇਖਣ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਿਰਗੁਣ ਸਰਗੁਣ ਧਾਰ ਤਤ ਅੱਠ, ਨਵ ਦਰ ਸਮਝ ਕਿਸੇ ਨਾ ਆਈਆ। ਮੇਰੇ ਪਰਮ ਪੁਰਖ ਸੁਲਤਾਨੇ ਦਰ ਤੇਰੇ ਕੀਤਾ ਇਕੱਠ, ਇਕੱਠੇ ਹੋ ਕੇ ਸੀਸ ਨਿਵਾਈਆ। ਸਚ ਪ੍ਰੀਤੀ ਵਿਚ ਜਾਈਏ ਢੱਠ, ਚਰਨ ਕਵਲ ਧੂੜੀ ਖ਼ਾਕ ਰਮਾਈਆ। ਸਾਡਾ ਲੇਖਾ ਹੋਣ ਨਾ ਦੇਵੀਂ ਭੱਠ, ਕਲਜੁਗ ਭਠਿਆਲੇ ਵਿਚੋਂ ਬਾਹਰ ਕਢਾਈਆ। ਆਪਣੇ ਹੁਕਮ ਦੀ ਹੁਕਮ ਨਾਲ ਹਿਲਾ ਦੇ ਲੱਠ, ਪਾਸਾ ਭਗਤ
ਸੰਤ ਬਦਲਾਈਆ। ਦਰ ਭਿਖਾਰੀ ਮੰਗਤੇ ਆਏ ਨੱਠ, ਦਰਵੇਸ਼ਣ ਹੋ ਕੇ ਝੋਲੀ ਡਾਹੀਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਹੋ ਕੇ ਆਪਣੀ ਕਰਵਟ ਵੱਟ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੋ ਜਹਾਨਾਂ ਪਰਮੇਸ਼ਵਰ ਪਤ, ਪਤ ਪਤਵੰਤੇ ਤੇਰੀ ਆਸ ਰਖਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਖੁਰਦ ਜ਼ਿਲਾ ਜੰਮੂ ਨਾਨਕ ਚੰਦ ਫਕੀਰ ਸਿੰਘ ਪੀਰਾ ਰਾਮ
ਰਵੇਲਾ ਰਾਮ ਗੁਰਾ ਰਾਮ ਬੰਤੀ ਦੇਵੀ ਜੰਮੂ
ਪੰਜ ਤਤ ਕਹਿਣ ਪ੍ਰਭ ਪੁੱਜ ਗਏ ਤੇਰੇ ਪਤਣ ਘਾਟ, ਘਾਟਾ ਦੀਨ ਦੁਨੀ ਦੋ ਜਹਾਨ ਦੇਣਾ ਮੁਕਾਈਆ। ਪੰਧ ਮਾਰਿਆ ਸਾਡੀ ਲੇਖੇ ਲਾਉਣੀ ਵਾਟ, ਆਵਣ ਜਾਵਣ ਤੇਰੇ ਚਰਨ ਟਿਕਾਈਆ। ਵਸਤ ਅਮੋਲਕ ਬਖ਼ਸ਼ ਆਪਣੇ ਵਿਚੋਂ ਹਾਟ, ਸਚ ਦਵਾਰਿਉਂ ਦੇਣੀ ਵਰਤਾਈਆ। ਦੁਰਮਤ ਮੈਲ ਅੰਦਰੋਂ ਦੇਣੀ ਕਾਟ, ਨਾਮ ਨਿਧਾਨੇ ਨਾਲ ਕਰਨੀ ਆਪ ਸਫ਼ਾਈਆ। ਨਿਰਗੁਣ ਧਾਰ ਜੋਤ ਬਖ਼ਸ਼ ਲਿਲਾਟ, ਚੰਦ ਚਾਂਦਨਾ ਦੇਣਾ ਚਮਕਾਈਆ। ਪਵਿਤ੍ਰ ਕਰਨਾ ਕਾਇਆ ਮਾਟ, ਮਟਕੀ ਧੁਰ ਦੇ ਕਾਹਨ ਤੇਰੇ ਹੱਥ ਫੜਾਈਆ। ਤੂੰ ਆਤਮ ਸੇਜਾ ਸੁਹਾਉਣੀ ਸਾਡੀ ਖਾਟ, ਖਟੀਆ ਬਿਨ ਪਾਵਾ ਚੂਲ ਵਡਿਆਈਆ। ਤੇਰੇ ਢੋਲੇ ਗਾਉਂਦੇ ਰਹੀਏ ਬਣ ਕੇ ਭਾਟ, ਸਿਫ਼ਤ ਸਿਫ਼ਤ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਸਰਨ ਆਏ ਚਲ, ਭੱਜੇ ਵਾਹੋ ਦਾਹੀਆ। ਬਖ਼ਸ਼ਣਾ ਨਿਹਚਲ ਧਾਮ ਅਟੱਲ, ਸਚ ਦਵਾਰ ਦੇਣੀ ਵਡਿਆਈਆ। ਸਚ ਦਵਾਰ ਏਕੰਕਾਰ ਤੇਰਾ ਲਈਏ ਮੱਲ, ਦੂਜੀ ਓਟ ਨਾ ਕੋਇ ਰਖਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਬਾਵਨ ਕਿਹਾ ਦਵਾਰੇ ਬਲ, ਬਲਧਾਰੀ ਹੋਣਾ ਸਹਾਈਆ। ਸਾਡੇ ਨਾਲ ਕਰੀਂ ਨਾ ਵਲ ਛਲ, ਅਛਲ ਛਲ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਜਲ ਥਲ, ਮਹੀਅਲ ਰਿਹਾ ਸਮਾਈਆ। ਤੇਰਾ ਧਾਮ ਅਵੱਲੜਾ ਅਟੱਲ, ਦਰਗਾਹ ਸਾਚੀ ਸੋਭਾ ਪਾਈਆ। ਸਾਡਾ ਲੇਖਾ ਤੱਕ ਲੈ ਕਲਜੁਗ ਕਲ, ਚਾਰੋਂ ਕੁੰਟ ਧਿਆਨ ਲਗਾਈਆ। ਅਸੀਂ ਪੁਰਾਣਾ ਤੇਰਾ ਰਿਸ਼ੀਆਂ ਵਾਲਾ ਦਲ, ਦਰ ਦਰਵੇਸ਼ ਹੋ ਕੇ ਮੰਗ ਮੰਗਾਈਆ। ਸਾਡੇ ਪਿਆਰ ਦਾ ਸਾਨੂੰ ਦੇ ਦੇ ਫਲ, ਫਲੀਭੂਤ ਦੇ ਕਰਾਈਆ। ਤੇਰੀ ਆਤਮ ਧਾਰ ਤੇਰੇ ਨਾਲ ਜਾਏ ਰਲ, ਪੰਚਮ ਤਤਾਂ ਜਗਤ ਲੇਖਾ ਰਹੇ ਨਾ ਰਾਈਆ। ਨਿਗਾਹ ਮਾਰ ਲੈ ਸਾਡੀ ਕਾਇਆ ਵੱਲ, ਬਿਨ ਨੈਣਾਂ ਨੈਣ ਉਠਾਈਆ। ਜਗਤ ਧਾਰ ਲੇਖੇ ਲਾ ਲੈ ਤਤਾਂ ਵਾਲੀ ਖੱਲ, ਤਨ ਵਜੂਦ ਤੇਰੇ ਅਗੇ ਰਖਾਈਆ। ਵਿਛੋੜੇ ਵਾਲਾ ਮੇਟ ਦੇ ਸੱਲ, ਸਲਲ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਤੇਰੇ ਚਰਨ ਕਵਲ ਪੁੱਜੇ, ਪੂਜਣਯੋਗ ਤੇਰੀ ਵਡਿਆਈਆ। ਸਾਡੇ ਭੇਵ ਖੁਲਾ ਦੇ ਗੁੱਝੇ, ਅਭੇਦ ਰਹੇ ਨਾ ਰਾਈਆ। ਸਾਡੇ ਭਾਉ ਮਿਟਾ ਦੇ ਦੂਜੇ,
ਏਕੰਕਾਰ ਇਕੋ ਰੰਗ ਰੰਗਾਈਆ। ਸਾਨੂੰ ਤੇਰਾ ਦਵਾਰਾ ਸੁਝੇ, ਦੂਸਰ ਓਟ ਨਾ ਕੋਇ ਜਣਾਈਆ। ਭਾਗ ਲਗਾ ਦੇ ਉਪਰ ਬਸੁਧੇ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਲਹਿਣੇ ਦੇਣੇ ਚੁਕਾ ਦੇ ਅੰਤਮ ਕਲਜੁਗੇ, ਜੁਗ ਚੌਕੜੀ ਤੇਰੀ ਓਟ ਤਕਾਈਆ। ਸਾਡੀ ਨਿਰਮਲ ਕਰ ਦੇ ਬੁਧੇ, ਬਿਬੇਕੀ ਆਪਣਾ ਰੰਗ ਰੰਗਾਈਆ। ਨਿਰਮਲ ਧਾਰ ਹੋਈਏ ਦੁੱਧੇ, ਸੀਰ ਆਪਣਾ ਦੇਣਾ ਪਿਆਈਆ। ਸਾਡੇ ਤਤ ਦੱਸੀਂ ਨਾ ਨੱਢੇ ਬੁੱਢੇ, ਨੌਜਵਾਨ ਇਕੋ ਘਰ ਬਹਾਈਆ। ਜਗਤ ਭਾਗ ਕਰਨੇ ਉਘੇ, ਉਗਣ ਆਥਣ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਦੇਣਾ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆਏ ਤੇਰੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਪਰਵਰਦਿਗਾਰ ਲਾਸ਼ਰੀਕ, ਸ਼ਰਕਤ ਅੰਦਰੋਂ ਦੇਣੀ ਕਢਾਈਆ। ਤੇਰੇ ਵਿਚ ਹਕ ਤੌਫ਼ੀਕ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਾਡੀ ਹਕੀਕੀ ਕਲਮੇ ਨਾਲ ਕਰ ਤਸਦੀਕ, ਬਿਨ ਅੱਖਰਾਂ ਦੇ ਗਵਾਹੀਆ। ਤੇਰੀ ਨਿਰਗੁਣ ਧਾਰ ਸੁਣੀ ਤਬਲੀਕ, ਅਲਿਫ਼ ਯੇ ਨਾ ਕੋਇ ਵਡਿਆਈਆ। ਸਾਡੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਅਸੀਂ ਫ਼ਰਜ਼ੰਦ ਤੇਰੇ ਅਜ਼ੀਜ਼, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਸਾਡੇ ਅੰਤਰ ਬਖ਼ਸ਼ ਤਮੀਜ਼, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅਸੀਂ ਤੱਕੀਏ ਤੈਨੂੰ ਲਾ ਕੇ ਨੀਝ, ਬਿਨ ਨੈਣਾਂ ਨੈਣ ਉਠਾਈਆ। ਤੂੰ ਵਸਣਾ ਸਾਡੇ ਕਰੀਬ, ਜਗਤ ਕਰਬਲਿਆਂ ਪੰਧ ਮੁਕਾਈਆ। ਅਸੀਂ ਜਗਤ ਨਿਮਾਣੇ ਭਗਤ ਗ਼ਰੀਬ, ਮਾਇਆ ਮਨ ਨਾ ਕੋਇ ਚਤੁਰਾਈਆ। ਆਪਣੇ ਗ੍ਰਹਿ ਆਇਆਂ ਦੇਣੀ ਤਰਤੀਬ, ਮੰਜ਼ਲ ਆਪਣੀ ਆਪ ਚੜ੍ਹਾਈਆ। ਸਾਥੋਂ ਜਗਤ ਹੋਇਆ ਨਹੀਂ ਜਾਣਾ ਸ਼ਹੀਦ, ਸ਼ਬਦ ਸ਼ਹੀਦੀ ਤੇਰਾ ਪਿਆਰ ਨਜ਼ਰੀ ਆਈਆ। ਜੋ ਨਿਰਗੁਣ ਧਾਰ ਸਰਗੁਣ ਕੀਤੀ ਤਾਕੀਦ, ਬਾਵਨ ਹੁਕਮ ਸੁਣਾਈਆ। ਉਸੇ ਦੀ ਆਏ ਕਰ ਤਮਹੀਦ, ਸਿਫ਼ਤ ਨਾਲ ਵਡਿਆਈਆ। ਸਾਨੂੰ ਤੇਰੇ ਮਿਲਣ ਦੀ ਰੀਝ, ਦੂਸਰ ਆਸ ਨਾ ਕੋਇ ਰਖਾਈਆ। ਤੇਰੇ ਪਿਆਰ ਵਿਚ ਜਾਈਏ ਭੀਜ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆ ਗਏ ਤੇਰੇ ਕੋਲ, ਕੂੜ ਕੁਕਰਮ ਦਾ ਡੇਰਾ ਢਾਹੀਆ। ਤੂੰ ਸਾਡਾ ਤੋਲਣਾ ਤੋਲ, ਤੋਲਣਹਾਰੇ ਆਪਣੀ ਦਇਆ ਕਮਾਈਆ। ਤੇਰਾ ਨਾਮ ਨਿਧਾਨਾ ਇਕੋ ਹੋਵੇ ਬੋਲ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਤੇਰੇ ਸੰਦੇਸ਼ੇ ਦੇ ਕੇ ਗਏ ਕਲਾ ਸੋਲ੍ਹ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਸਾਡੇ ਨਾਲ ਨਾ ਮਾਰੀਂ ਰੋਲ, ਰੌਲਾ ਪਾ ਕੇ ਦਈਏ ਸੁਣਾਈਆ। ਅਸੀਂ ਤੇਰੇ ਵਿਚ ਜਾਈਏ ਮੌਲ, ਮੌਲਾ ਹੋ ਕੇ ਦੱਸਣਾ ਚਾਈਂ ਚਾਈਂਆ। ਅੱਜ ਆਇਉਂ ਉਪਰ ਧੌਲ, ਧਰਮ ਦਾ ਲਹਿਣਾ ਦੇਣਾ ਬਣਾਈਆ। ਸਾਡਾ ਬਾਵਨ ਵਾਲਾ ਪੂਰਾ ਕਰ ਦੇ ਕੌਲ, ਇਕਰਾਰ ਤੇਰੇ ਅਗੇ ਰਖਾਈਆ। ਭੇਵ ਅਭੇਦਾ ਅੰਤਰ ਖੋਲ, ਪਰਦਾ ਪਰਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਪਤਤ ਪਾਵਨ, ਮਿਹਰਵਾਨ ਤੇਰੀ ਵਡਿਆਈਆ। ਸਾਡਾ ਲੇਖਾ ਚੁਕਾ ਦੇ ਬਲ ਬਾਵਨ, ਪੂਰਬ ਲਹਿਣਾ ਰਹੇ ਨਾ ਰਾਈਆ। ਕੌਲ ਇਕਰਾਰ ਪੂਰਾ ਕਰਦੇ ਜੋ ਰਾਮ ਨੇ ਕੀਤਾ ਮਾਰਨ ਲੱਗਿਆਂ ਰਾਵਣ, ਤੀਰ ਤਤਾਂ ਨਾਲ ਚਲਾਈਆ। ਆਸ਼ਾ ਵੇਖ ਲੈ ਜੋ ਕੌਰਵ ਪਾਂਡਵਾਂ ਕੀਤਾ ਕ੍ਰਿਸ਼ਨ ਕਾਹਨਨ, ਧੁਰ ਦੇ ਕਾਹਨ ਧਿਆਨ ਲਗਾਈਆ। ਤੇਰਾ ਖੇਲ ਅਵਤਾਰ ਪੈਗ਼ੰਬਰ ਗੁਰੂ ਸਾਰੇ ਜਾਨਣ,
ਜਾਨਣਹਾਰ ਤੇਰੀ ਸਰਨਾਈਆ। ਭਗਤ ਸੁਹੇਲੇ ਤੇਰਾ ਹੁਕਮ ਮਾਨਣ, ਮੰਨ ਮੰਨ ਸੀਸ ਨਿਵਾਈਆ। ਤੂੰ ਦੇਵਣਹਾਰਾ ਦਾਨਨ, ਦੀਨ ਦਿਆਲ ਤੇਰੀ ਵਡਿਆਈਆ। ਸਾਡੇ ਅੰਤਸ਼ਕਰਨ ਕਰ ਦੇ ਚਾਨਣ, ਅੰਧ ਅੰਧੇਰ ਮਿਟਾਈਆ। ਸਾਡੇ ਲੇਖੇ ਲਾਉਣੇ ਤਨ ਵਜੂਦ ਪ੍ਰਾਨਣ, ਪ੍ਰਾਣ ਅਧਾਰੀ ਹੋਣਾ ਸਹਾਈਆ। ਲੋਕ ਪ੍ਰਲੋਕ ਤੇਰੇ ਝੁਲਦੇ ਵੇਖੀਏ ਨਿਸ਼ਾਨਣ, ਨਿਸ਼ਾਨਾ ਆਪਣਾ ਇਕ ਦ੍ਰਿੜਾਈਆ। ਤੇਰਾ ਪ੍ਰਕਾਸ਼ ਸਾਡੇ ਗ੍ਰਹਿ ਹੋਵੇ ਕੋਟ ਭਾਨਣ, ਰਵ ਸਸ ਦੋਵੇਂ ਸੀਸ ਨਿਵਾਈਆ। ਸਾਡੀ ਕਰੀਂ ਅੰਤ ਪਹਿਚਾਨਣ, ਬੇਪਹਿਚਾਨ ਭੁੱਲ ਕਦੇ ਨਾ ਜਾਈਆ। ਅਸੀਂ ਪਕੜੀਏ ਤੇਰਾ ਦਾਮਨ, ਪੱਲੂ ਸਤਿਗੁਰ ਸ਼ਬਦ ਦੇਣਾ ਫੜਾਈਆ। ਸਾਡੀ ਮਨਸਾ ਪੂਰੀ ਕਰਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰੋਂ ਦੇਣਾ ਕਢਾਈਆ। ਜਗਤ ਅੰਧੇਰਾ ਮੇਟਣਾ ਸ਼ਾਮਨ, ਸ਼ਮਾ ਨੂਰ ਜੋਤ ਕਰ ਰੁਸ਼ਨਾਈਆ। ਤੇਰਾ ਦਰਸ ਭਗਤ ਸੁਹੇਲੇ ਘਰ ਘਰ ਪਾਵਣ, ਗ੍ਰਹਿ ਗ੍ਰਹਿ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਖ਼ਸ਼ ਚਰਨ ਧਿਆਨਨ, ਨਿਗਾਹ ਨਿਗਾਹ ਵਿਚੋਂ ਬਦਲਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਖ਼ੁਰਦ ਸਰਦਾਰ ਚੰਦ ਪ੍ਰੇਮ ਚੰਦ ਅਮਰੋ ਦੇਵੀ ਸਵਰਨੋ ਦੇਵੀ ਸੇਈ ਖ਼ੁਰਦ ਕ੍ਰਿਸ਼ਨ ਲਾਲ ਸੇਈ
ਪੰਜ ਤਤ ਕਹਿਣ ਪ੍ਰਭ ਤੇਰਾ ਨਾਮ ਦਰੋਹੀ, ਦੋ ਜਹਾਨ ਦਈਏ ਸੁਣਾਈਆ। ਸਾਨੂੰ ਮਿਲੇ ਕਿਤੇ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਜੁਗ ਚੌਕੜੀ ਸਾਡਾ ਮਿਤ੍ਰ ਬਣਿਆ ਨਾ ਕੋਈ, ਸਗਲਾ ਸੰਗ ਨਾ ਕੋਇ ਰਖਾਈਆ। ਸਾਡੀ ਦੁਰਮਤ ਮੈਲ ਗਈ ਨਾ ਧੋਈ, ਪਤਤ ਪੁਨੀਤ ਨਾ ਕੋਇ ਬਣਾਈਆ। ਸਾਡੀ ਦਰ ਠਾਂਡੇ ਤੇਰੇ ਅਰਜ਼ੋਈ, ਦੋਏ ਜੋੜ ਵਾਸਤਾ ਪਾਈਆ। ਮਿਹਰਵਾਨਾ ਸਾਡੇ ਨਾਲੋਂ ਨਾ ਹੋਈਂ ਨਿਰਮੋਹੀ, ਮੁਹੱਬਤ ਨਾ ਮਾਤ ਤੁੜਾਈਆ। ਸਾਡੀ ਵਸਤ ਦੇ ਦੇ ਖੋਹੀ, ਦਰ ਤੇਰੇ ਝੋਲੀ ਡਾਹੀਆ। ਸਾਡੀ ਆਸ਼ਾ ਹੋਵੇ ਨਵੀਂ ਨਰੋਈ, ਨਿਰਗੁਣ ਸਰਗੁਣ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰਾ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤਤ ਕਹਿਣ ਪ੍ਰਭ ਤੇਰੇ ਦਰ ਤੇ ਆਏ ਜਗ, ਜਗ ਜੀਵਣ ਦਾਤੇ ਪੁਰਖ ਬਿਧਾਤੇ ਦੇਣੀ ਮਾਣ ਵਡਿਆਈਆ। ਅਸੀਂ ਨੌ ਸੱਤ ਦੇ ਕਾਇਆ ਭਾਂਡੇ ਅਲਪਗ, ਕੂੜ ਵਿਕਾਰ ਹੰਕਾਰ ਨਾਲ ਮਿਲ ਕੇ ਵੱਜੇ ਵਧਾਈਆ। ਸਾਡੀ ਜਗਤ ਵਾਸ਼ਨਾ ਵਾਲੀ ਵੇਖ ਲੈ ਹੱਦ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਸਾਡਾ ਬਾਹਰੋਂ ਰੂਪ ਤੱਕ ਲੈ ਬਗੜਾ ਬਪ, ਅੰਤਰ ਕਰੇ ਨਾ ਕੋਇ ਸਫ਼ਾਈਆ। ਅਸੀਂ ਚਾਹੁੰਦੇ ਸਾਡਾ ਲਹਿਣਾ ਦੇਣਾ ਏਸੇ ਜਨਮ ਵਿਚ ਦੇਣਾ ਕੱਟ, ਠੱਪਾ ਆਪਣਾ ਨਾਮ ਲਗਾਈਆ। ਮਾਤ ਗਰਭ ਫੇਰ ਕਰਨਾ ਪਏ ਨਾ ਤਪ, ਦਸ ਦਸ ਮਾਸ ਨਾ ਅਗਨ ਜਲਾਈਆ। ਸਾਡੀ ਲੇਖੇ ਲਾ ਲੈ ਤਤਾਂ ਵਾਲੀ ਰੱਤ, ਰਤਨ ਅਮੋਲਕ ਆਪਣੇ ਹੀਰੇ ਲੈ ਬਣਾਈਆ। ਤੇਰਾ ਰੂਪ ਅਨੂਪ ਹੋਈਏ ਸਤਿ, ਸਤਿ ਸਤਵਾਦੀ ਤੇਰੇ ਵਿਚ ਸਮਾਈਆ। ਕਿਰਪਾ ਕਰ ਦੇ ਪਰਮੇਸ਼ਵਰ ਪਤ, ਪਤਪਤਵੰਤੇ ਸ੍ਰੀ ਭਗਵੰਤੇ ਤੇਰੀ ਓਟ ਤਕਾਈਆ। ਜੁਗ ਜਨਮ ਦਿਆਂ ਵਿਛੜਿਆਂ ਆਪਣੇ ਨਾਲ ਮੇਲ ਲੈ ਨਤ, ਨਾਤਾ ਬਿਧਾਤਾ ਇਕੋ ਇਕ ਬਣਾਈਆ। ਫਿਰ ਲੋਕਮਾਤ ਨਾ ਆਈਏ ਵਤ, ਬੇਵਤਨਾਂ ਆਪਣਾ ਵਤਨ
ਦਈਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਆਪ ਆਪਣਾ ਸੰਗ ਬਣਾਈਆ। ਪੰਜ ਤਤ ਕਹਿਣ ਅਸੀਂ ਦੱਸੀਏ ਕੀ ਸਲਾਹ, ਭੇਵ ਸਮਝ ਕਿਛ ਨਾ ਆਈਆ। ਤੂੰ ਸਵਾਮੀ ਅਗੰਮ ਅਥਾਹ, ਬੇਅੰਤ ਤੇਰੀ ਵਡਿਆਈਆ। ਆਦਿ ਜੁਗਾਦੀ ਦੋ ਜਹਾਨਾਂ ਸ਼ਾਹ, ਸ਼ਹਿਨਸ਼ਾਹ ਨੂਰ ਅਲਾਹੀਆ। ਤੈਨੂੰ ਸਭ ਨੇ ਕਿਹਾ ਖ਼ੁਦਾ, ਖ਼ੁਦ ਮਾਲਕ ਬੇਪਰਵਾਹੀਆ। ਦਰੋਹੀ ਸਾਨੂੰ ਕਰੀਂ ਨਾ ਕਦੇ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਭਗਤ ਆਤਮਾ ਉਧਾਰਨਾ ਤੇਰੀ ਅਦਾ, ਆਦਿ ਦੀ ਆਦਤ ਚਲੀ ਆਈਆ। ਹੁਣ ਸਾਹਿਬ ਸਵਾਮੀ ਸਾਨੂੰ ਆਪਣੇ ਵਿਚ ਸਮਾ, ਸਮਾਪਤ ਹੋਵੇ ਸਾਡੀ ਕੂੜ ਲੋਕਾਈਆ। ਮੇਰੇ ਮਿਹਰਵਾਨਾ ਕਬੂਲ ਕਰਨੀ ਇਕ ਦੁਆ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਗ੍ਰਹਿ ਦੇ ਬਣੇ ਪੁਜਾਰੀ, ਸਿਲ ਪੂਜਸ ਪਾਹਨ ਨਜ਼ਰ ਕੋਇ ਨਾ ਆਈਆ। ਤੇਰਾ ਤੱਕੀਏ ਨੂਰ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਤੇਰੇ ਪਿਆਰ ਦੇ ਬਣੀਏ ਵਪਾਰੀ, ਦੂਜੀ ਵਸਤ ਦੀ ਲੋੜ ਰਹੇ ਨਾ ਰਾਈਆ। ਤੂੰ ਦਾਤਾ ਦਾਨੀ ਦੇਵਣਹਾਰ ਨਿਰੰਕਾਰੀ, ਨਿਰਵੈਰ ਤੇਰੀ ਓਟ ਤਕਾਈਆ। ਤੂੰ ਆਸ਼ਾ ਮਨਸਾ ਪੂਰੀ ਕਰ ਹਮਾਰੀ, ਹਮ ਸਾਜਣ ਹੋ ਕੇ ਵੇਖ ਵਖਾਈਆ। ਸਾਡੀ ਆਦਿ ਜੁਗਾਦਿ ਜੁਗ ਚੌਕੜੀ ਦੀ ਤੱਕੀਂ ਨਾ ਕੋਇ ਗ਼ਦਾਰੀ, ਗਦਾਗਰ ਹੋ ਕੇ ਦਰ ਤੇਰੇ ਮੰਗ ਮੰਗਾਈਆ। ਦਾਤਾ ਦਾਨੀ ਤੂੰ ਦੇਵਣਹਾਰ ਭੰਡਾਰੀ, ਮਿਹਰਵਾਨ ਮਿਹਰਵਾਨ ਤੇਰੀ ਬੇਪ੍ਰਵਾਹੀਆ। ਸਾਡੀ ਚਰਨ ਕਵਲ ਉਪਰ ਧਵਲ ਤੇਰੇ ਦਰ ਨਿਮਸਕਾਰੀ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਤੇਰਾ ਪਿਆਰ ਮੁਹੱਬਤ ਮਿਲੇ ਨਾ ਕਿਸੇ ਹੱਟ ਬਾਜ਼ਾਰੀ, ਜਗਤ ਦੁਨੀਆ ਦਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਤੇਰੀ ਵਸਤ ਅਗੰਮੀ ਏਕ, ਏਕੰਕਾਰ ਨਜ਼ਰੀ ਆਈਆ। ਸਤਿ ਸਚ ਦੀ ਬਖ਼ਸ਼ ਦੇ ਟੇਕ, ਟਿਕਟਿਕੀ ਤੇਰੇ ਨਾਲ ਲਗਾਈਆ। ਸਾਨੂੰ ਆਪਣੀ ਕਰ ਲੈ ਭੇਟ, ਭੇਟਾ ਤੇਰੇ ਅਗੇ ਚੜ੍ਹਾਈਆ। ਜਨ ਭਗਤ ਤੇਰੇ ਬੇਟੀ ਬੇਟ, ਪੂਤ ਸਪੂਤ ਲੈਣੇ ਗਲ ਲਾਈਆ। ਸਚ ਮੁਹੱਬਤ ਲੈਣੇ ਲਪੇਟ, ਜਗਤ ਦੁਸ਼ਾਲਾ ਲੋੜ ਰਹੇ ਨਾ ਰਾਈਆ। ਆਦਿ ਜੁਗਾਦੀ ਬਣ ਕੇ ਖੇਵਟ ਖੇਟ, ਬੇੜਾ ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਤੱਕੀਏ ਸੁਹੰਜਣਾ ਦੇਸ਼, ਪ੍ਰਦੇਸ਼ ਲੋਕਮਾਤ ਤਜਾਈਆ।
੨੬ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਕਲਾ ਸੋਭਾ ਸਿੰਘ ਈਸ਼ਰ ਦਾਸ ਪ੍ਰੇਮੀ ਦੇਵੀ ਲਾਲ ਚੰਦ ਸ਼ਾਂਤੀ ਦੇਵੀ ਬਿਸੋ ਦੇਵੀ ਜ਼ਿਲਾ ਜੰਮੂ ਸੰਤ ਸਿੰਘ ਦੀਵਾਨ ਗੜ੍ਹ
ਪੰਜ ਤਤ ਕਹਿਣ ਅਸੀਂ ਬਾਲ ਅੰਜਾਣੇ ਬਾਲੀ ਬੁਧ, ਮੂਰਖ ਮੁਗਧ ਅੰਞਾਣ ਤੇਰੀ ਸਰਨਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਦੇ ਦੇ ਸੁਧ, ਭੇਵ ਅਭੇਦਾ ਅਗੰਮ ਅਥਾਹ ਬੇਪ੍ਰਵਾਹ ਦੇ ਖੁਲਾਈਆ। ਸਹਾਇਕ ਨਾਇਕ ਦੀਨ ਦਿਆਲ ਬਣੇ ਨਾ ਕੋਈ ਬਿਨ ਤੁਧ, ਜਗਤ ਜਹਾਨ
ਨੌਜਵਾਨ ਸ੍ਰੀ ਭਗਵਾਨ ਦਇਆ ਨਾ ਕੋਇ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਕਾਲ ਦੀ ਧਾਰ ਨਾਲ ਸਾਡਾ ਹੁੰਦਾ ਰਿਹਾ ਯੁੱਧ, ਜਨਮ ਮਰਨ ਮਰਨ ਜਨਮ ਜਨਮ ਵਿਚ ਬਦਲਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਆਵੇ ਕੁਛ ਨਾ ਸੁਝ, ਸਮਝ ਸਮਝ ਨਾ ਕੋਇ ਵਡਿਆਈਆ। ਅਸੀਂ ਵਿਆਕੁਲ ਹੋ ਕੇ ਹੋਏ ਬੇਸੁਧ, ਬਸੁਧਾ ਉਤੇ ਤੇਰੇ ਅਗੇ ਵਾਸਤਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਡੀ ਔਧ ਰਹੀ ਪੁਗ, ਪਾਂਧੀ ਹੋ ਕੇ ਦਰ ਤੇਰੇ ਅਲਖ ਜਗਾਈਆ। ਅੰਤ ਕੰਤ ਭਗਵੰਤ ਸਾਡੇ ਅੰਤਰ ਨਿਰੰਤਰ ਤੇਰਾ ਦੀਪਕ ਜੋਤੀ ਜਾਣਾ ਬੁਝ, ਫਿਰ ਨਜ਼ਰ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਇਕੋ ਨਜ਼ਰੀ ਆਈਆ। ਪੰਜ ਤਤ ਕਹਿਣ ਸਾਡੀ ਵੇਖ ਲੈ ਜਗਤ ਹਾਲਤ, ਦੀਨ ਦੁਨੀ ਦੇ ਮਾਲਕ ਧਿਆਨ ਲਗਾਈਆ। ਬੇਨੰਤੀ ਕਰੀਏ ਤੇਰੀ ਹਕ ਵਿਚ ਅਦਾਲਤ, ਦਰਗਾਹ ਸਾਚੀ ਸੀਸ ਨਿਵਾਈਆ। ਕੂੜੀ ਕਿਰਿਆ ਰੰਗ ਵੇਖ ਅਲਾਮਤ, ਆਲਮ ਫ਼ਾਜਲ ਕਾਇਮ ਰਹਿਣ ਕੋਇ ਨਾ ਪਾਈਆ। ਮਨੂਆ ਮਨਸਾ ਨਾਲ ਕਰੇ ਬਗ਼ਾਵਤ, ਝਗੜਾ ਦੀਨ ਦੁਨੀ ਜਣਾਈਆ। ਸਾਚੀ ਕਰੇ ਨਾ ਕੋਇ ਸਖ਼ਾਵਤ, ਨਾਮ ਨਿਧਾਨਾ ਝੋਲੀ ਕੋਇ ਨਾ ਪਾਈਆ। ਅਸੀਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਬਣੇ ਰਹੇ ਅਮਾਨਤ, ਦਰ ਤੇਰੇ ਸੀਸ ਨਿਵਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਹੀ ਸਲਾਮਤ, ਦੋ ਜਹਾਨਾਂ ਇਕ ਅਖਵਾਈਆ। ਸਾਡਾ ਲਹਿਣਾ ਦੇਣਾ ਤੱਕ ਲੈ ਨਾਲ ਵੇਖ ਦੀਨ ਦੁਨੀ ਦੀ ਕਿਆਮਤ, ਆਪਣਾ ਭੇਵ ਚੁਕਾਈਆ। ਸਾਡੀ ਮੇਟ ਰੈਣ ਅੰਧੇਰੀ ਸ਼ਾਮਤ, ਸ਼ਮਾਂ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਮੰਗਤੇ ਤੇਰੇ ਘਰ ਦੇ, ਘਰ ਸਾਚੇ ਸੀਸ ਨਿਵਾਈਆ। ਦਰਵੇਸ਼ ਤੇਰੇ ਦਰ ਦੇ, ਦਰ ਠਾਂਡੇ ਮੰਗ ਮੰਗਾਈਆ। ਖ਼ਾਲੀ ਭੰਡਾਰੇ ਭਰ ਦੇ, ਦੇਵਣਹਾਰ ਤੇਰੀ ਵਡਿਆਈਆ। ਅਸੀਂ ਕੋਟਨ ਵਾਰ ਜੰਮ ਕੇ ਰਹੇ ਮਰਦੇ, ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਦੁੱਖ ਰਹੇ ਭਰਦੇ, ਸਾਂਤਕ ਸਤਿ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਧਾਰ ਰਹੇ ਲੜਦੇ, ਸ਼ਸਤਰ ਸ਼ਾਸਤਰਾਂ ਸੰਗ ਰਲਾਈਆ। ਤੇਰਾ ਨਾਮ ਨਿਧਾਨਾ ਰਹੇ ਪੜ੍ਹਦੇ, ਨੌਜਵਾਨਾ ਢੋਲੇ ਗਾਈਆ। ਖੇਲ ਵੇਖਦੇ ਰਹੇ ਹੰਕਾਰੀ ਗੜ੍ਹ ਦੇ, ਹਉਮੇ ਹੰਗਤਾ ਨਾਲ ਮਿਲਾਈਆ। ਮੜ੍ਹੀਆਂ ਵਿਚ ਮਸਾਣਾਂ ਰਹੇ ਸੜਦੇ, ਤਤਾਂ ਤਤ ਜਲਾਈਆ। ਨਾਤਾ ਦੀਨ ਦੁਨੀ ਦਾ ਰਹੇ ਛਡਦੇ, ਸੱਜਣ ਸਾਕ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਤੈਨੂੰ ਰਹੇ ਲੱਭਦੇ, ਆਦਿ ਜੁਗਾਦਿ ਨੈਣ ਉਠਾਈਆ। ਹੁਣ ਮੇਲੇ ਹੋਏ ਪ੍ਰਭੂ ਸਬੱਬ ਦੇ, ਸਿਰ ਸਿਰ ਆਪਣਾ ਹੱਥ ਰਖਾਈਆ। ਅਸੀਂ ਪਿਆਰੇ ਤੇਰੀ ਸ਼ਬਦ ਧਾਰ ਯਦ ਦੇ, ਦੂਜੀ ਕੁਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਦਵਾਰ ਗਏ ਢੱਠ, ਢਹਿ ਢਹਿ ਸੀਸ ਨਿਵਾਈਆ। ਸਾਡਾ ਇਕੋ ਗ੍ਰਹਿ ਬਖ਼ਸ਼ ਦੇ ਇਕੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੱਖ ਵੱਖ ਰੂਪ ਨਾ ਕੋਇ ਬਣਾਈਆ। ਧਰਮ ਦੀ ਧਾਰ ਬਣਾ ਦੇ ਹਠ, ਸਤਿ ਸੰਤੋਖ ਦੇਣਾ ਜਣਾਈਆ। ਅਸੀਂ ਪੰਧ ਮੁਕਾਇਆ ਨਠ ਨਠ, ਨੌ ਸੌ ਚੁਰਾਨਮੇਂ ਚੌਕੜੀ ਜੁਗ ਦਾ ਡੇਰਾ ਢਾਹੀਆ। ਤੇਰਾ ਨੂਰ ਨੁਰਾਨਾ ਦੀਪਕ ਜੋਤ ਵੇਖੀਏ ਲਟ ਲਟ, ਦੋ ਜਹਾਨਾਂ ਨਜ਼ਰੀ ਆਈਆ। ਤੂੰ ਵਸਣਹਾਰਾ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਤੇਰਾ ਸ਼ਬਦ ਅਨਾਦੀ
ਸੁਣੀਏ ਇਕੋ ਨਦ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਸਾਡੀ ਆਦਿ ਜੁਗਾਦੀ ਪਤਤ ਪਾਵਨ ਮੇਟ ਦੇ ਹੱਦ, ਚੁਰਾਸੀ ਜਮ ਕੀ ਫਾਸੀ ਦੇ ਕਟਾਈਆ। ਤੂੰ ਸ਼ਹਿਨਸ਼ਾਹ ਸੂਰਾ ਸਰਬਗ, ਹਰਿ ਕਰਤਾ ਵੇਖ ਵਖਾਈਆ। ਤੇਰੀ ਸਰਨ ਸਰਨਾਈ ਗਏ ਲੱਗ, ਲਗ ਮਾਤਰ ਡੇਰਾ ਢਾਹੀਆ। ਤੂੰ ਕਿਰਪਾ ਨਿਧਾਨ ਕਿਰਪਾ ਕਰੀਂ ਵਿਚ ਜਗ, ਜਾਗਰਤ ਜੋਤ ਨਾਲ ਮਿਲਾਈਆ। ਅੰਤ ਇਕੋ ਵਾਰ ਸਾੜੀਂ ਵਿਚ ਅੱਗ, ਫਿਰ ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭੂ ਸਾਡੀ ਮੇਟ ਅੰਧੇਰੀ ਰਾਤੇ, ਤੇਰਾ ਨੂਰੀ ਚੰਦ ਰੁਸ਼ਨਾਈਆ। ਤੇਰੇ ਖੇਲ ਤੱਕੀਏ ਲੋਕਮਾਤੇ, ਮਾਤਰ ਭੂਮੀ ਸੋਭਾ ਪਾਈਆ। ਝਗੜਾ ਮੇਟ ਦੇ ਜ਼ਾਤ ਪਾਤੇ, ਦੀਨ ਦੁਨੀ ਨਾ ਵੰਡ ਵੰਡਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਦੇ ਗਾਥੇ, ਸੋ ਪੁਰਖ ਨਿਰੰਜਣ ਸੋਹੰ ਤੇਰਾ ਢੋਲਾ ਗਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵਸਣਾ ਸਾਥੇ, ਸਗਲਾ ਸੰਗ ਰਖਾਈਆ। ਉਹ ਦੀਨਨ ਦੀਨ ਨਾਥੇ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਅਗੇ ਸਾਡਾ ਪੰਧ ਮੇਟ ਦੇ ਵਾਟੇ, ਜਨਮ ਕਰਮ ਸਭ ਤੇਰੇ ਅਗੇ ਟਿਕਾਈਆ। ਸਾਡੇ ਪਿਛਲੇ ਪੂਰੇ ਕਰ ਦੇ ਘਾਟੇ, ਦਰ ਤੇਰੇ ਅਲਖ ਜਗਾਈਆ। ਤੂੰ ਸਾਹਿਬ ਸਰਬ ਕਲਾ ਸਮਰਾਥੇ, ਅਲਖ ਅਗੋਚਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਅਸੀਂ ਭਗਤਾਂ ਸਾਚੇ ਮੀਤ, ਮਿਤ੍ਰ ਪਿਆਰੇ ਦਈਏ ਜਣਾਈਆ। ਅਸੀਂ ਵਸਣਾ ਸਾਚੇ ਚੀਤ, ਮਨ ਠਗੋਰੀ ਰਹੇ ਨਾ ਰਾਈਆ। ਭਾਂਡੇ ਕਰਨੇ ਪਤਤ ਪੁਨੀਤ, ਦੁਰਮਤ ਮੈਲ ਧਵਾਈਆ। ਕਾਇਆ ਹੋਵੇ ਠਾਂਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਸਾਨੂੰ ਨਜ਼ਰੀ ਆਏ ਇਕੋ ਕਾਅਬਾ ਹੁਜਰਾ ਹਕ ਮਸੀਤ, ਇਕੋ ਨੂਰ ਨੁਰਾਨਾ ਤੇਰਾ ਸੋਭਾ ਪਾਈਆ। ਤੂੰ ਮਾਲਕ ਇਕ ਅਤੀਤ, ਤ੍ਰੈਭਵਨ ਧਨੀ ਤੇਰੀ ਵਡਿਆਈਆ। ਤੇਰੀ ਆਦਿ ਜੁਗਾਦਿ ਸਭ ਨੇ ਰੱਖੀ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਪਰਮ ਪੁਰਖ ਪਰਮਾਤਮ ਸਾਚੀ ਧਾਰ ਬਖ਼ਸ਼ ਪ੍ਰੀਤ, ਪ੍ਰੀਤਮ ਤੇਰੇ ਅਗੇ ਵਾਸਤਾ ਪਾਈਆ। ਕਲਜੁਗ ਕੂੜੀ ਕਿਰਿਆ ਸਾਡੇ ਅੰਦਰੋਂ ਮੇਟ ਦੇ ਲੀਕ, ਲਾਈਨ ਐਨ ਦੇ ਵਖਾਈਆ। ਤੇਰਾ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਕਲਮਾ ਨਾਲ ਸਮਝਾਈਆ। ਰਸ ਆਪਣਾ ਦੇ ਦੇ ਅੰਮਿਉਂ ਮੀਠ, ਕੂੜ ਕੁੜਿਆਰ ਰਹੇ ਨਾ ਰਾਈਆ। ਮਿਹਰਵਾਨ ਕਰਵਟ ਬਦਲ ਲੈ ਪੀਠ, ਸਨਮੁਖ ਹੋ ਕੇ ਸੋਭਾ ਪਾਈਆ। ਤੂੰ ਭਗਤਾਂ ਬੀਠਲੋ ਬੀਠ, ਬੇਪਰਵਾਹ ਇਕ ਅਖਵਾਈਆ। ਸਾਡਾ ਅੰਤਸ਼ਕਰਨ ਵੇਖ ਲੈ ਕੌੜਾ ਰੀਠ, ਰਸ ਅੰਮ੍ਰਿਤ ਦੇਣਾ ਭਰਾਈਆ। ਤੂੰ ਆਦਿ ਜੁਗਾਦਿ ਠਾਕਰ ਠੀਕ, ਠੋਕਰ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਨੰਨ੍ਹੇ ਤੇਰੇ ਬਾਲ, ਬਚਪਨ ਤੇਰੇ ਚਰਨ ਟਿਕਾਈਆ। ਤੂੰ ਸਦਾ ਸਦਾ ਕਰੇਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਸਾਡੀ ਲੇਖੇ ਲਾਵੀਂ ਘਾਲ, ਜੋ ਨਿਤ ਨਿਤ ਤੇਰਾ ਨਾਮ ਧਿਆਈਆ। ਸਾਡਾ ਮੰਦਰ ਬਣਾ ਦੇ ਸੱਚੀ ਧਰਮਸਾਲ, ਸਚ ਦਵਾਰਾ ਇਕ ਖੁਲਾਈਆ। ਬਿਨ ਤੇਲ ਬਾਤੀ ਦੀਪਕ ਬਾਲ, ਜੋਤੀ ਜਾਤੇ ਕਰ ਰੁਸ਼ਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਈਆ। ਸਾਡਾ ਮੰਨੀ ਇਕ ਸਵਾਲ, ਦਰ ਠਾਂਡੇ ਰੰਗ ਰੰਗਾਈਆ। ਅਸੀਂ ਪੰਜ ਤਤ ਭਗਤ ਸੁਹੇਲੇ ਤੇਰੇ ਲਾਲ, ਤੂੰ ਲਾਲਨ ਨੂਰ ਅਲਾਹੀਆ। ਸਾਨੂੰ ਪੋਹ ਨਾ ਸਕੇ ਕਾਲ,
ਮਹਾਕਾਲ ਦੇਣਾ ਸਮਝਾਈਆ। ਰਾਏ ਧਰਮ ਚਿਤ੍ਰਗੁਪਤ ਦਾ ਲੇਖਾ ਵੇਖਣਾ ਪਏ ਨਾ ਅੱਖਾਂ ਨਾਲ, ਜਗ ਨੇਤਰ ਲੋੜ ਰਹੇ ਨਾ ਰਾਈਆ। ਸੰਬਲ ਦੇ ਮਾਲਕ ਸਾਨੂੰ ਗੋਦੀ ਲੈਣਾ ਉਠਾਲ, ਫੜ ਬਾਹੋਂ ਗਲੇ ਲਗਾਈਆ। ਅਸੀਂ ਆਤਮਾ ਦੇ ਚਲੀਏ ਨਾਲ ਨਾਲ, ਵੱਖ ਵੱਖ ਆਪਣੀ ਧਾਰ ਬਦਲਾਈਆ। ਤੂੰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧਰਮ ਦਵਾਰ ਵਖਾਉਣੀ ਅਗੰਮੀ ਧਰਮਸਾਲ, ਜਿਥੇ ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਉਣਾ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ।
੨੬ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਕਲਾਂ ਲਛਮਣ ਸਿੰਘ ਕੁਲਵੰਤ ਸਿੰਘ ਬਚਨ ਸਿੰਘ ਭਜਨ ਸਿੰਘ ਸੁਰੈਣ ਸਿੰਘ ਖੇਮ ਕੌਰ
ਪੰਜ ਤਤ ਕਹਿਣ ਪ੍ਰਭ ਬੇਨੰਤੀ ਸਾਡੀ ਮਾਨੀਂ, ਮਨਸਾ ਤੇਰੇ ਚਰਨ ਟਿਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤਨ ਵਜੂਦ ਦਿਸਦੇ ਰਹੇ ਫ਼ਾਨੀ, ਸਦਾ ਸਦ ਰਹਿਣ ਕੋਇ ਨਾ ਪਾਈਆ। ਨਿਸ਼ਾਨਾ ਮਿਟਦਾ ਰਿਹਾ ਜਿਸਮ ਜਿਸਮਾਨੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਜ਼ਰ ਕੋਇ ਨਾ ਆਈਆ। ਸਾਡੀ ਨਿਰਗੁਣ ਸਰਗੁਣ ਤੇਰੇ ਅਗੇ ਦੁੱਖਾਂ ਵਾਲੀ ਕਹਾਣੀ, ਕਹਿ ਕਹਿ ਦੇਈਏ ਸੁਣਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਬੇਅੰਤ ਅਗੰਮ ਅਥਾਹ ਇਕ ਅਖਵਾਈਆ। ਜੁਗ ਚੌਕੜੀ ਦੇਵਣਹਾਰਾ ਦਾਤ ਸਾਚਾ ਦਾਨੀ, ਦਇਆਵਾਨ ਬੇਪਰਵਾਹੀਆ। ਸਾਡਾ ਅੰਤਸ਼ਕਰਨ ਨਾ ਰਹੇ ਅਭਿਮਾਨੀ, ਹਉਮੇ ਹੰਗਤਾ ਦੇਣੀ ਮਿਟਾਈਆ। ਤੇਰੀ ਮੰਜ਼ਲ ਇਕੋ ਮਿਲੇ ਰੁਹਾਨੀ, ਰੂਹ ਬੁਤ ਮਿਲ ਕੇ ਵੱਜਦੀ ਰਹੇ ਵਧਾਈਆ। ਆਦਿ ਪੁਰਖ ਅਪਰੰਪਰ ਸਵਾਮੀ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਅਸੀਂ ਤਨ ਤੇਰੇ ਭਗਤ ਸੁਹੇਲੇ ਪਿਆਰ ਲੱਭਦੇ ਹਾਣੀ, ਇਕੋ ਰੰਗ ਦੇਣਾ ਰੰਗਾਈਆ। ਆਵਣ ਜਾਵਣ ਪਤਤ ਪਾਵਨ ਸਾਡੀ ਰਹੇ ਨਾ ਕੋਇ ਪ੍ਰੇਸ਼ਾਨੀ, ਪਸ਼ਚਾਤਾਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਸਦਾ ਹੋਵੇ ਮੇਲ, ਮਿਲਣੀ ਹਰਿ ਜਗਦੀਸ਼ ਕਰਾਈਆ। ਤੇਰਾ ਅਚਰਜ ਵੇਖੀਏ ਖੇਲ, ਖ਼ਲਕ ਦੇ ਖ਼ਾਲਕ ਦੇਣਾ ਵਖਾਈਆ। ਏਥੇ ਓਥੇ ਦਾ ਜਹਾਨਾਂ · , ਮਿਤ੍ਰ ਪਿਆਰਾ ਇਕ ਅਖਵਾਈਆ।
ਸਾਡੀ ਆਵਣ ਜਾਵਣ ਲੱਖ ਚੁਰਾਸੀ ਰਾਏ ਧਰਮ ਦੀ ਕਟ ਦੇ ਜੇਲ, ਜਨਮ ਜਨਮ ਨਾ ਕੋਇ ਭਵਾਈਆ। ਸਾਡਾ ਮਾਨਸ ਜਨਮ ਮਾਤਲੋਕ ਨਾ ਹੋਵੇ ਫੇਲ, ਫ਼ੈਸਲਾ ਹਕ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਡੀ ਮਨਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭੂ ਤੈਨੂੰ ਫਿਰੀਏ ਫੇਰ ਨਾ ਲੱਭਦੇ, ਖੋਜਣ ਖੋਜ ਨਾ ਖੋਜ ਖੁਜਾਈਆ। ਸਾਡੇ ਲਹਿਣੇ ਦੇਣੇ ਪੂਰੇ ਕਰ ਦੇ ਝੱਬ ਦੇ, ਲੇਖਾ ਆਪਣੇ ਹੱਥੀਂ ਝੋਲੀ ਪਾਈਆ। ਸਾਡੇ ਝਗੜੇ ਮੁਕ ਜਾਣ ਜਗਤ ਵਾਲੀ ਹੱਦ ਦੇ, ਹਦੂਦ ਇਕੋ ਇਕ ਸਮਝਾਈਆ। ਸੰਦੇਸ਼ੇ ਸੁਣੀਏ ਤੇਰੇ ਸ਼ਬਦ ਅਨਾਦੀ ਨਦ ਦੇ, ਜਗਤ ਰਾਗ ਨਾ ਕੋਇ ਵਡਿਆਈਆ। ਸਾਡੇ ਨਾਤੇ ਟੁਟ ਜਾਣ ਕੂੜੀ ਕਿਰਿਆ ਅੱਗ ਦੇ, ਅਗਨੀ ਤਤ ਨਾ ਕੋਇ ਤਪਾਈਆ। ਦਰਸ਼ਨ ਕਰੀਏ ਤੇਰੇ ਸੂਰੇ ਸਰਬਗ ਦੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਨਾਲ ਹੋਵੇ ਨਾ ਧੋਖਾ, ਧਰਮ ਧਾਰ ਜਣਾਈਆ। ਸਾਨੂੰ ਮਾਰਗ ਦੱਸ ਦੇ ਸੌਖਾ, ਬਿਨ ਮੰਜ਼ਲ ਪੰਧ ਮੁਕਾਈਆ। ਪੜ੍ਹਨਾ ਪਏ ਕੋਇ ਨਾ ਪੋਥਾ, ਜਗਤ ਹਰਫ਼ ਹਰੂਫ ਨਾ ਕੋਇ ਚਤੁਰਾਈਆ। ਸਾਡਾ ਕਰਮ ਕਾਂਡ ਨਾ ਹੋਵੇ ਥੋਥਾ, ਕੂੜੀ ਕਿਰਿਆ ਵੰਡ ਨਾ ਕੋਇ ਵੰਡਾਈਆ। ਪਵਿਤ੍ਰ ਕਰ ਦੇ ਪੰਜ ਤਤ ਆਪਣਾ ਕੋਠਾ, ਦੁਰਮਤ ਮੈਲ ਦੂਰ ਕਰਾਈਆ। ਅਗੇ ਵਕਤ ਲਵੀਂ ਨਾ ਬਹੁਤਾ, ਬਹੁੜੀ ਤੇਰਾ ਨਾਮ ਧਿਆਈਆ। ਸਾਡਾ ਅੰਤਸ਼ਕਰਨ ਉਠਾ ਦੇ ਸੋਤਾ, ਸੋਈ ਸੁਰਤ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਚੁਕਾਈਆ। ਪੰਜ ਤਤ ਕਹਿਣ ਪ੍ਰਭੂ ਅਸੀਂ ਵੇਖੀਏ ਤੇਰਾ ਨੂਰ, ਬਿਨ ਸੂਰੀਆ ਚੰਦ ਰੁਸ਼ਨਾਈਆ। ਸਾਡੀ ਆਸਾ ਮਨਸਾ ਪੂਰ, ਪਰਮ ਪੁਰਖ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਰ ਘਟ ਬੈਠਾ ਡੇਰਾ ਲਾਈਆ। ਸਾਡੇ ਅੰਤਸ਼ਕਰਨ ਵਿਚੋਂ ਕੱਢ ਦੇ ਕਿਰਿਆ ਕੂੜ, ਜੂਠ ਝੂਠ ਰਹਿਣ ਨਾ ਪਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਇਕੋ ਦੇ ਨਾਮ ਵਡਿਆਈਆ। ਤੇਰੀ ਮਸਤਕ ਲਾਈਏ ਧੂੜ, ਟਿੱਕੇ ਧਰਮ ਖ਼ਾਕ ਰਮਾਈਆ। ਸਚ ਪ੍ਰੀਤੀ ਰੰਗ ਚਾੜ੍ਹ ਦੇ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰੀਂ ਤਰਸ, ਰਹਿਮਤ ਰਹੀਮ ਰਹਿਮਾਨ ਹਕ ਕਮਾਈਆ। ਸਾਡਾ ਖ਼ੁਸ਼ੀਆਂ ਵਾਲਾ ਬਰਸ, ਬਰਸੀ ਚਾਰ ਜੁਗ ਦੀ ਨਾਲ ਮਿਲਾਈਆ। ਸਾਡੀ ਪੂਰਬ ਮੇਟੀਂ ਹਰਸ, ਹਵਸ ਅਗੇ ਰਹੇ ਨਾ ਰਾਈਆ। ਅੰਮ੍ਰਿਤ ਅਗੰਮਾ ਬਰਸ, ਬੂੰਦ ਸਵਾਂਤੀ ਦੇ ਟਪਕਾਈਆ। ਸਾਡੀ ਮਨਜ਼ੂਰ ਕਰੀਂ ਅਰਜ਼, ਆਰਜ਼ੂ ਤੇਰੇ ਅਗੇ ਟਿਕਾਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਜੁਗ ਚੌਕੜੀ ਤੇਰੀ ਰੀਤੀ ਚਲੀ ਆਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਡੀ ਕਲਜੁਗ ਅੰਤਮ ਵੰਡ ਦਰਦ, ਦੁਖੀਆਂ ਹੋ ਸਹਾਈਆ। ਸ਼ਰਅ ਛੁਰੀ ਨਾ ਮਾਰੇ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਤੇਰਾ ਰੂਪ ਅਨੂਪ ਤੱਕੀਏ ਅਸਚਰਜ, ਜੋਤੀ ਜਾਤੇ ਪੁਰਖ ਬਿਧਾਤੇ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਅਮੁਲ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਵੇਖ ਲੈ ਕਾਇਆ ਵਾਲੇ ਚੋਗੇ, ਮਾਟੀ ਖ਼ਾਕ ਵਜੂਦ ਫੋਲ ਫੁਲਾਈਆ। ਅਸੀਂ ਲੱਖ ਚੁਰਾਸੀ ਜਨਮ ਬਹੁ ਤੇਰੇ ਭੋਗੇ, ਖਾਣੀ ਖਾਣੀਆਂ ਵਿਚ ਭਵਾਈਆ। ਸਾਡੇ ਹਉਮੇ ਵਾਲੇ ਮੇਟੇ ਕਿਸੇ ਨਾ ਰੋਗੇ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਅਸੀਂ ਜੁਗ ਜੁਗ ਫਿਰੇ ਕਮਲੇ ਕੋਝੇ, ਤੇਰਾ ਭੇਵ ਕਇ ਨਾ ਪਾਈਆ। ਮਾਇਆ ਮਮਤਾ ਨਾਲ ਭਰੇ ਬੋਝੇ, ਖ਼ਾਲੀ ਹੱਥ ਦੁਹਾਈਆ। ਸਾਡੇ ਅੰਤਸ਼ਕਰਨ ਵਿਚੋਂ ਕੱਢ ਦੇ ਲੋਭੇ, ਲਾਲਚ ਕੂੜ ਦੇਣਾ ਮਿਟਾਈਆ। ਸਾਡੇ ਮਨੂਏ ਜਾਣ ਸੋਧੇ, ਬੁਧ ਬਿਬੇਕ ਦੇਣੀ ਕਰਾਈਆ। ਅਸੀਂ ਹੋਈਏ ਤੇਰੇ ਜੋਗੇ, ਜੋਗ ਜੁਗਤ ਦੇਣੀ ਦ੍ਰਿੜਾਈਆ। ਅਸੀਂ ਜਗਤ ਜਹਾਨ ਜਾਈਏ ਛੋਡੇ, ਨਾਤਾ ਤਤ ਨਾ ਕੋਇ ਵਖਾਈਆ। ਅਸੀਂ ਪਿਆਰ ਛਡੀਏ ਮੁਹੱਬਤ ਵਾਲੀ ਮੋਹ ਦੇ, ਨਾਤਾ ਤ੍ਰਿਸ਼ਨਾ ਵਾਲਾ ਤੁੜਾਈਆ। ਸਾਨੂੰ ਦਰਸ਼ਨ ਦੇ ਦੇ ਆਪਣੀ ਛੋਹ ਦੇ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਪ੍ਰਕਾਸ਼ ਬਖ਼ਸ਼ ਦੇ ਨੂਰੀ ਲੋ ਦੇ, ਜੋਤੀ ਜਾਤਾ ਕਰ ਰੁਸ਼ਨਾਈਆ। ਨਾਮ ਸੰਦੇਸ਼ੇ ਸੁਣੀਏ ਸੋਹੰ ਸੋ ਦੇ, ਸੋ ਪੁਰਖ ਨਿਰੰਜਣ ਤੇਰੀ ਪੜ੍ਹਾਈਆ। ਅੰਮ੍ਰਿਤ ਨਿਝਰ ਧਾਰੋਂ ਚੋ ਦੇ, ਬੂੰਦ ਸਵਾਂਤੀ ਆਪ ਟਪਕਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਭੇਵ ਚੁਕਾਈਆ। ਪੰਜ ਤਤ ਕਹਿਣ ਸਾਡਾ ਖੋਲ ਦੇ ਭੇਵ, ਅਭੇਦ ਰਹੇ ਨਾ ਰਾਈਆ। ਤੂੰ ਆਦਿ ਜੁਗਾਦੀ ਦੇਵਤ ਦੇਵ, ਦੇਵਤ ਸੁਰ ਤੇਰੀ ਸ਼ਰਨਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵ, ਸਚਖੰਡ ਸਾਚੇ ਸੋਭਾ ਪਾਈਆ। ਹਉਂ ਬਾਲ ਅੰਞਾਣੇ ਤੇਰੀ ਜੁਗ ਜੁਗ ਕਰਦੇ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਨਾਮ ਨਿਧਾਨਾ ਰਸ ਦੇ ਦੇ ਮੇਵ, ਬਿਨ ਰਸਨਾ ਰਸ ਚਖਾਈਆ। ਸਾਚਾ ਮਸਤਕ ਲਾ ਦੇ ਥੇਵ, ਕੌਸਤਕ ਮਨੀਆ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਸ਼ਬਦ ਸਦਾ ਸਦ ਗੁਰਦੇਵ, ਗੁਰਦੇਵ ਆਤਮ ਪਰਮਾਤਮ ਪੰਜ ਤਤ ਤੇਰੀ ਓਟ ਤਕਾਈਆ।
੨੭ ਜੇਠ ਸ਼ਹਿਨਸ਼ਾਹ ਸੰਮਤ ਦਸ ਸੇਈ ਕਲਾਂ ਦੇਵਾ ਸਿੰਘ ਬਿਸ਼ਨ ਸਿੰਘ ਧਰਮ ਕੌਰ ਪੁਨੂੰ ਰਾਮ ਜਲੰਧਰ ਸਿੰਘ
ਤੋਤੀ ਦੇਵੀ ਨੰਦ ਪੁਰ ਪਿਆਰੀ ਦੇਵੀ ਖੇਰੋਵਾਲ ਜ਼ਿਲਾ ਜੰਮੂ
ਪੰਜ ਤਤ ਕਹਿਣ ਪ੍ਰਭ ਸਾਡੀਆਂ ਸੁਣ ਲੈ ਕਹਾਣੀਆਂ, ਕਥ ਕਥ ਦੇਈਏ ਜਣਾਈਆ। ਜੁਗ ਚੌਕੜੀ ਤੇਰੀਆਂ ਖੇਲਾਂ ਤੱਕੀਆਂ ਮਹਾਨੀਆਂ, ਤੇਰੀ ਮਹਿੰਮਾ ਬੇਪ੍ਰਵਾਹੀਆ। ਸਾਨੂੰ ਬਣਾਉਂਦਾ ਰਿਹੋਂ ਰਾਜੇ ਰਾਣੀਆਂ, ਤਖ਼ਤ ਨਿਵਾਸੀ ਸੀਸ ਤਾਜ ਟਿਕਾਈਆ। ਸਾਡੇ ਵਿਚੋਂ ਪ੍ਰਗਟਾਉਂਦਾ ਰਿਹੋਂ ਆਪਣੀਆਂ ਧਰਮ ਧਾਰ ਦੀਆਂ ਬਾਣੀਆਂ, ਨਿਰਅੱਖਰ ਧਾਰ ਸਮਝਾਈਆ। ਮੇਲ ਮਿਲਾਉਂਦਾ ਰਿਹੋਂ ਹਾਣ ਹਾਣੀਆਂ, ਤਨ ਵਜੂਦਾਂ ਜੋੜ ਜੁੜਾਈਆ। ਫਿਰਾਉਂਦਾ ਰਿਹੋਂ ਉਤੇ ਤੀਰਥ ਤਟ ਜਲ ਧਾਰਾਂ ਵਿਚ ਪਾਣੀਆਂ, ਪਵਣਾਂ ਰੰਗ ਰੰਗਾਈਆ। ਤੇਰੇ ਹੁਕਮ ਵਿਚ ਜਗਤ ਦੀਆਂ ਖ਼ਾਕਾਂ ਛਾਣੀਆਂ, ਧੂਣੀਆਂ ਖ਼ਾਕ ਰਮਾਈਆ। ਅਸੀਂ ਤੱਕਿਆ ਅੰਡਜ ਜੇਰਜ ਉਤਭੁਜ ਸੇਤਜ ਤੇਰੀ ਖਾਣੀਆਂ, ਚੁਰਾਸੀ ਫਾਸੀ ਗਲ ਲਗਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਗੁਣ ਨਿਧਾਨੀਆਂ, ਗੁਣਵੰਤ ਤੇਰੀ ਬੇਪ੍ਰਵਾਹੀਆ। ਕਲਜੁਗ ਅੰਤਮ ਹੋਣਾ ਫ਼ਾਨੀਆਂ, ਦਰ ਤੇਰੇ ਸੀਸ ਨਿਵਾਈਆ। ਸਾਡੀ ਆਵਣ ਜਾਵਣ ਚੁਕਾ ਦੇ ਕਾਣੀਆ, ਕਾਇਨਾਤ ਦਾ ਲੇਖਾ ਰਹੇ ਨਾ ਰਾਈਆ। ਸਾਨੂੰ ਰਾਏ ਧਰਮ ਰਿੜਕੇ ਨਾ ਵਾਂਗ ਦੁੱਧ ਮਧਾਣੀਆਂ, ਕੋਹਲੂ ਚੱਕੀ ਚੱਕ ਨਾ ਕੋਇ ਭਵਾਈਆ। ਆਪਣੇ ਧਰਮ ਧਾਰ ਦੀਆਂ ਸਚ ਦੇ ਨਿਸ਼ਾਨੀਆਂ, ਨਿਸ਼ਾਨੇ ਜਗਤ ਕੂੜ ਬਦਲਾਈਆ। ਸਦਾ ਸਦਾ ਸਦ ਤੇਰੇ ਚਰਨ ਕਵਲ ਰਹੇ ਧਿਆਨੀਆਂ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਮਾਲਕ ਖਾਲਕ ਇਕ ਲਾਸਾਨੀਆ, ਲਾਸ਼ਰੀਕ ਨੂਰ ਅਲਾਹੀਆ। ਅਸੀਂ ਜਗਤ ਹੋਈਆਂ ਦੀਵਾਨੀਆਂ, ਸੁਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਭੇਵ ਨਾ ਕੋਇ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਹੁੰਦਾ ਵੇਖ ਲੈ ਗ਼ਜ਼ਬ, ਹੈਰਾਨੀ ਵਿਚ ਦੁਹਾਈਆ। ਸਾਡੇ ਹਿੱਸੇ ਤੱਕ ਲੈ ਦੀਨ ਮਜ਼੍ਹਬ, ਜ਼ਾਤ ਪਾਤ ਵੰਡ ਵੰਡਾਈਆ। ਸਾਡਾ ਕਰੇ ਕੋਈ ਨਾ ਅਦਬ, ਬੇਅਦਬੀ ਵਿਚ ਦੁਹਾਈਆ। ਅਸੀਂ ਚਾਰ ਜੁਗ ਤਤਾਂ ਵਾਲੇ ਪੂਜੇ ਕਦਮ, ਕਦੀਮ ਦੇ ਮਾਲਕ ਸੀਸ ਨਿਵਾਈਆ। ਸਾਡੀ ਮਿਟੀ ਨਾ ਤਸੱਦਦ (ਅਦਮ), ਅਦਲ ਇਨਸਾਫ਼ ਨਾ ਕੋਇ ਕਮਾਈਆ। ਸਾਡਾ ਸੜਦਾ ਵੇਖ ਲੈ ਬਦਨ,
ਕੂੜੀ ਅਗਨੀ ਤਤ ਤਪਾਈਆ। ਬਿਨ ਤੇਰੀ ਕਿਰਪਾ ਸਾਨੂੰ ਆਏ ਕੋਈ ਨਾ ਰੱਖਣ, ਸਿਰ ਹੱਥ ਨਾ ਕੋਇ ਟਿਕਾਈਆ। ਅਸੀਂ ਕਾਹਨ ਦਾ ਪਿਆਰ ਨਾਲ ਖਾਧਾ ਮੱਖਣ, ਗੋਪੀਆਂ ਸੰਗ ਨਾਚ ਨਚਾਈਆ। ਤੇਰਾ ਖੇਲ ਸੂਰੇ ਸਮਰਥਣ, ਸਾਹਿਬ ਤੇਰੇ ਹੱਥ ਵਡਿਆਈਆ। ਸਾਡਾ ਤਤਵ ਤਤ ਦਾ ਬੰਧਨ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਦਰ ਤੇਰੇ ਆਏ ਮੰਗਣ, ਦਰ ਠਾਂਡੇ ਸੀਸ ਝੁਕਾਈਆ। ਕਿਰਪਾ ਨਿਧਾਨ ਲਾ ਲੈ ਅੰਗਣ, ਅੰਗੀਕਾਰ ਇਕ ਅਖਵਾਈਆ। ਚਰਨ ਧੂੜ ਚਾੜ੍ਹ ਦੇ ਰੰਗਣ, ਦੁਰਮਤ ਮੈਲ ਧਵਾਈਆ। ਸਦਾ ਸਦ ਦਾ ਬਖ਼ਸ਼ ਦੇ ਸੰਗਣ, ਵਿਛੋੜਾ ਵਿਚ ਨਾ ਕੋਇ ਰਖਾਈਆ। ਤੇਰਾ ਖੇਲ ਤੱਕੀਏ ਵਿਚ ਬ੍ਰਹਿਮੰਡਣ, ਬ੍ਰਹਿਮਾਂਡ ਦਾ ਪੰਧ ਮੁਕਾਈਆ। ਅਸੀਂ ਗ਼ਰੀਬ ਨਿਮਾਣੇ ਜਗਤ ਪੰਜਣ, ਸਚ ਤੇਰੀ ਭੇਟ ਚੜ੍ਹਾਈਆ। ਸਾਨੂੰ ਦੇਵੀਂ ਅੰਤ ਨਾ ਦੰਡਣ, ਡੰਡਾਵਤ ਕਰ ਕੇ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਦੁਖੜੇ ਖੰਡਣ, ਦਰਦੀਆਂ ਦਰਦ ਦੇਣਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭੂ ਤੇਰਾ ਖੇਲ ਤਕਦੇ ਰਹੇ ਸਦਾ ਜੁਗ ਚਾਰ, ਚੌਕੜੀ ਧਿਆਨ ਲਗਾਈਆ। ਗਾਉਂਦੇ ਰਹੇ ਮੰਗਲਾਚਾਰ, ਸ਼ਬਦੀ ਸ਼ਬਦ ਨਾਲ ਸ਼ਨਵਾਈਆ। ਫਿਰਦੇ ਰਹੇ ਵਿਚ ਸੰਸਾਰ, ਸੰਸਾਰੀ ਆਪਣਾ ਤਤ ਬਣਾਈਆ। ਦੀਨ ਦੁਨੀ ਕਰਦੇ ਰਹੇ ਵਿਵਹਾਰ, ਵਿਵਹਾਰੀ ਹੋ ਕੇ ਖੇਲ ਖਿਲਾਈਆ। ਨਾਤਾ ਜੁੜਦਾ ਰਿਹਾ ਕੰਤ ਭਤਾਰ, ਤਨ ਵਜੂਦਾਂ ਵਜਦੀ ਰਹੀ ਵਧਾਈਆ। ਪੁੱਤਰਾਂ ਧੀਆਂ ਬਣਦਾ ਰਿਹਾ ਪ੍ਰਵਾਰ, ਤਤਾਂ ਵਾਲੀ ਗੰਢ ਪਵਾਈਆ। ਅੰਤ ਮਿਲਿਆ ਨਾ ਕਿਸੇ ਸਹਾਰ, ਸਾਥੀ ਸੰਗ ਨਾ ਕੋਇ ਰਖਾਈਆ। ਜਨਮ ਜਨਮ ਵਿਚ ਹੋਏ ਖ਼ੁਆਰ, ਖ਼ੁਆਰੀ ਸਕਿਆ ਨਾ ਕੋਇ ਕਟਾਈਆ। ਤੇਰਾ ਸੰਦੇਸਾ ਸੁਣਦੇ ਰਹੇ ਵਾਰੋ ਵਾਰ, ਜੁਗ ਚੌਕੜੀ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਅਧਾਰ, ਸਹਿਜ ਸਹਿਜ ਸੁਣਾਈਆ। ਕਲ ਕਲਕੀ ਆਵੇ ਕਲ ਅਵਤਾਰ, ਅਵਤਰੀ ਆਪਣਾ ਫੇਰਾ ਪਾਈਆ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਡਗਮਗਾਈਆ। ਸ਼ਬਦੀ ਨਾਦ ਦੇ ਧੁਨਕਾਰ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਮ੍ਰਿਤ ਆਤਮ ਰਸ ਬਖ਼ਸ਼ ਠੰਡਾ ਠਾਰ, ਅਗਨੀ ਤਤ ਬੁਝਾਈਆ। ਸਾਡੀ ਪੈਜ ਦੇ ਸਵਾਰ, ਸੀਸ ਆਪਣਾ ਹੱਥ ਟਿਕਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਕੱਢ ਬਾਹਰ, ਲੋਕਮਾਤ ਰਹਿਣ ਨਾ ਪਾਈਆ। ਭਗਤ ਸੁਹੇਲੇ ਬਣਾ ਮੀਤ ਮੁਰਾਰ, ਮਿਤ੍ਰ ਪਿਆਰਾ ਵੇਖੇ ਚਾਈਂ ਚਾਈਂਆ। ਸੋ ਵਕਤ ਸੁਹੰਜਣਾ ਸ਼ਾਹੋ ਭੂਪ ਸਚੀ ਸਰਕਾਰ, ਸਚ ਸੁਹੇਲਾ ਤੇਰਾ ਨਜ਼ਰੀ ਆਈਆ। ਫੜ ਬਾਹੋਂ ਦੇਣਾ ਤਾਰ, ਤਾਰਨਹਾਰ ਦਇਆ ਕਮਾਈਆ। ਦਰ ਤੇਰੇ ਕਰੀਏ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਪੂਰਬ ਕਰਜ਼ ਦੇ ਉਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਜੁਗ ਜੁਗ ਤੇਰਾ ਹੁਕਮ ਰਹੇ ਮੰਨਦੇ, ਮਨਸਾ ਤੇਰੇ ਚਰਨ ਟਿਕਾਈਆ। ਅਸੀਂ ਬਣਜਾਰੇ ਬਣੇ ਰਹੇ ਅੰਨ ਦੇ, ਜਲ ਪਾਣੀ ਨਾਲ ਝਟ ਲੰਘਾਈਆ। ਸਰੋਤੇ ਬਣੇ ਰਹੇ ਕੰਨ ਦੇ, ਅੱਖਰ ਅੱਖਰਾਂ ਸਿਫ਼ਤ ਸਲਾਹੀਆ। ਪਿਆਰੇ ਬਣੇ ਰਹੇ ਤਨ ਦੇ, ਵਜੂਦਾਂ ਰੰਗ ਚੜ੍ਹਾਈਆ। ਪ੍ਰਕਾਸ਼ ਤੱਕੇ ਨਹੀਂ ਤੇਰੇ ਨੂਰੀ ਚੰਨ ਦੇ, ਦੋ ਜਹਾਨਾਂ ਡਗਮਗਾਈਆ। ਸਾਡੇ ਪਿਛਲੇ ਲੇਖੇ ਲਹਿਣੇ ਜਗ ਸਾਰੇ ਭੰਨ ਦੇ, ਘੜਨ ਭੰਨਣਹਾਰ ਤੇਰੀ ਵਡਿਆਈਆ। ਸਾਨੂੰ ਆਪਣੇ ਨਾਮ ਵਾਲੇ ਸਚੇ ਦਮ ਦੇ, ਸਵਾਸ ਸਵਾਸ ਤੇਰਾ ਨਾਮ ਧਿਆਈਆ।
ਸਾਡੇ ਨਾਤੇ ਤੋੜਨੇ ਹੱਡ ਮਾਸ ਨਾੜੀ ਚੰਮ ਦੇ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਵਾਸਤੇ ਰਹਿਣ ਨਾ ਹਰਖ ਸੋਗ ਗ਼ਮ ਤੇ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਸਾਡਾ ਪਿਆਰ ਆਪਣੇ ਨਾਲ ਬੰਨ੍ਹ ਦੇ, ਅਗੇ ਸਕੇ ਨਾ ਕੋਇ ਤੁੜਾਈਆ। ਸਾਨੂੰ ਕੰਮ ਬਖ਼ਸ਼ ਆਪਣੇ ਨਾਲ ਬ੍ਰਹਮ ਦੇ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਲੋਕਮਾਤ ਨਾ ਫਿਰੀਏ ਜੰਮਦੇ, ਜੰਮਣ ਮਰਨ ਵਿਚ ਕਦੇ ਨਾ ਆਈਆ। ਅੱਜ ਬਚਨ ਸਾਡੇ ਨਾਲ ਕਰ ਲੈ ਧਰਮ ਦੇ, ਧਰਮ ਦੀ ਧਾਰ ਤੇਰੀ ਸਕੇ ਨਾ ਕੋਇ ਬਦਲਾਈਆ। ਸਾਡੇ ਲੇਖੇ ਚੁਕਾ ਦੇ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਸਾਡੇ ਨਾਤੇ ਤੋੜ ਦੇ ਵਰਨ ਬਰਨ ਦੇ, ਸਚ ਆਪਣਾ ਰੰਗ ਚੜ੍ਹਾਈਆ। ਇਕੋ ਪਿਆਰ ਮੰਗਦੇ ਤੇਰੇ ਚਰਨ ਦੇ, ਚਰਨ ਚਰਨੋਦਕ ਜਾਮ ਦੇਣਾ ਪਿਲਾਈਆ। ਲੇਖੇ ਪੂਰ ਕਰ ਲੈ ਸੀਸ ਧੜਨ ਦੇ, ਧੜਾ ਆਪਣੇ ਨਾਲ ਬਣਾਈਆ। ਹੁਕਮ ਦੇ ਦੇ ਸਚਖੰਡ ਦਵਾਰੇ ਵੜਨ ਦੇ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਖੇਲ ਕਰਨੀ ਕਰਨ ਦੇ, ਕਰਤੇ ਪੁਰਖ ਤੇਰੀ ਇਕ ਸਰਨਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਕਲਾਂ ਅੰਗ੍ਰੇਜ਼ ਸਿੰਘ ਬੰਸੋ ਦੇਵੀ ਜਸਬੀਰ ਸਿੰਘ
ਬਚਨ ਸਿੰਘ ਧਰਮੋ ਦੇਵੀ ਮੰਗਲ ਸਿੰਘ
ਪੰਜ ਤਤ ਕਹਿਣ ਸੁਣ ਮਾਲਕ ਸਾਡੇ ਖ਼ਾਵੰਦ, ਖ਼ਸਮ ਖ਼ਸਮਾਨੇ ਸ੍ਰੀ ਭਗਵਾਨੇ ਤੈਨੂੰ ਦੇਈਏ ਦ੍ਰਿੜਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੁਕਮ ਵਿਚ ਹੋਏ ਪਾਬੰਦ, ਨਿਤ ਨਵਿਤ ਸਰਗੁਣ ਧਾਰ ਤੇਰੀ ਸੇਵ ਕਮਾਈਆ। ਪਰਮ ਪੁਰਖ ਪ੍ਰਭ ਅੰਤਰ ਦੇ ਦੇ ਸਚ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਾਨੂੰ ਇਸ਼ਾਰਾ ਦੇਂਦਾ ਤੇਰਾ ਨਿਸ਼ਾਨ ਤਾਰਾ ਚੰਦ, ਸਦੀ ਚੌਧਵੀਂ ਨਾਲ ਮਿਲਾਈਆ। ਆਹ ਤੱਕ ਸਾਡਾ ਵੇਖ ਲੈ ਦੁਖੀ ਬੰਦ ਬੰਦ, ਬੰਧਨ ਸਕੇ ਨਾ ਕੋਇ ਤੁੜਾਈਆ। ਜਗਤ ਭਾਗ ਹੋਇਆ ਮੰਦ, ਮੰਦਭਾਗ ਦਿਸੇ ਲੋਕਾਈਆ। ਸਾਡੇ ਅੰਤਰ ਨਿਰੰਤਰ ਕੂੜ ਵਿਕਾਰ ਰਹਿ ਗਿਆ ਗੰਦ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡੇ ਅੰਦਰ ਮੰਦਰ ਵੇਖ ਲੰਘ, ਦਰ ਦਰਵਾਜ਼ਾ ਆਪ ਖੁਲਾਈਆ। ਕਿਸ ਬਿਧ ਪੰਚ ਵਿਕਾਰੇ ਲਾਇਆ ਜੰਗ, ਮਨ ਮਨਸਾ ਮਮਤਾ ਨਾਲ ਲੜਾਈਆ। ਅੰਮ੍ਰਿਤ ਧਾਰ ਦਿਸੇ ਕੋਈ ਨਾ ਗੰਗ, ਗੰਗੋਤਰੀ ਬੈਠੀ ਮੁਖ ਛੁਪਾਈਆ। ਤੇਰਾ ਨਾਮ ਨਿਧਾਨ ਸੁਣੇ ਨਾ ਕੋਇ ਮਰਦੰਗ, ਨਾਦ ਧੁਨ ਨਾ ਕੋਇ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਛੰਦ, ਸਤਿ ਸਰੂਪ ਨਾ ਕੋਇ ਸਮਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਢਾਹੇ ਕੋਈ ਨਾ ਕੰਧ, ਪਰਦਾ ਸਕੇ ਨਾ ਕੋਇ ਖੁਲਾਈਆ। ਪੁਰਖ ਅਕਾਲੇ ਦੀਨ ਦਿਆਲੇ (ਤੁਧ ਬਿਨ) ਪਾਏ ਕੋਈ ਨਾ ਠੰਡ, ਅਗਨੀ ਤਤ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਖ਼ਾਲੀ ਝੋਲੀ ਰਹੇ ਵਖਾਈਆ। ਪੰਜ ਤਤ ਕਹਿਣ ਪ੍ਰਭ ਖ਼ਾਲੀ ਝੋਲੀ ਕਰ ਭਰਪੂਰ, ਭਾਂਡਾ ਭਰਮ ਭੰਨਾਈਆ। ਮਸਤੀ ਨਾਮ ਦੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਸਾਡੀ ਮਨਸਾ ਪੂਰੀ ਕਰ ਦੇ ਜੋ ਆਸਾ ਰਖੀ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ
ਸਮਝਾਈਆ। ਜਿਸ ਬਿਧ ਮੁਹੰਮਦ ਸ਼ੁਕਰਾਨੇ ਵਿਚ ਤੇਰਾ ਹੋਇਆ ਮਸ਼ਕੂਰ, ਬਿਨ ਸਜਦੇ ਸੀਸ ਨਿਵਾਈਆ। ਹਜ਼ਰਤ ਈਸਾ ਦੀ ਬੇਨੰਤੀ ਕਰ ਮਨਜ਼ੂਰ, ਜੋ ਸੂਲੀ ਚੜ੍ਹਦਿਆਂ ਗਿਆ ਸਮਝਾਈਆ। ਤੇਰਾ ਲੇਖਾ ਪੰਧ ਰਹੇ ਨਾ ਦੂਰ, ਦੂਰ ਦੁਰਾਡੇ ਆਉਣਾ ਚਾਈਂ ਚਾਈਂਆ। ਕਲਜੁਗ ਨਿਗਾਹ ਮਾਰ ਲੈ ਸਾਡੇ ਅੰਦਰ ਵੇਖ ਲੈ ਕੂੜ, ਸਤਿ ਰਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਸਾਚੇ ਸਵਾਮੀਆਂ, ਸਤਿਗੁਰ ਸਾਹਿਬ ਏਕੋ ਏਕ। ਨਿਰਗੁਣ ਧਾਰ ਅੰਤਰਜਾਮੀਆਂ, ਸਾਡਾ ਅੰਤਸ਼ਕਰਨ ਕਰ ਬਿਬੇਕ। ਅਸੀਂ ਫਿਰੀਏ ਨਾ ਵਿਚ ਚਾਰੇ ਖਾਣੀਆਂ, ਚਰਨ ਕਵਲ ਬਖ਼ਸ਼ ਟੇਕ। ਇਕੋ ਸੁਣਾ ਦੇ ਅਗੰਮੀ ਬਾਣੀਆਂ, ਤ੍ਰੈਗੁਣ ਮਾਇਆ ਨਾ ਲਾਏ ਸੇਕ। ਤੂੰ ਸਾਡੀ ਕਰੀਂ ਆਪ ਪਹਿਚਾਨੀਆਂ, ਪਾਰਬ੍ਰਹਮ ਪ੍ਰਭ ਦਿਸਣਾ ਨੇਤਨ ਨੇਤ। ਜਿਸ ਬਿਧ ਆਤਮ ਪਰਮਾਤਮ ਬਣਿਉਂ ਹਾਣ ਹਾਣੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਕਰ ਮਿਹਰਵਾਨੀਆਂ। ਪੰਜ ਤਤ ਕਹਿਣ ਪ੍ਰਭ ਬਣ ਸਾਡਾ ਹਿਤਕਾਰੀ, ਮਿਹਰਵਾਨ ਦਇਆ ਕਮਾਈਆ। ਸਾਡੀ ਪੈਜ ਦੇ ਸਵਾਰੀ, ਪੰਚਮ ਰੋ ਰੋ ਦਈਏ ਸੁਣਾਈਆ। ਸਾਡੀ ਅਗੇ ਨਾ ਹੋਏ ਖ਼ੁਆਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਡੇ ਬੁੱਤ ਨਾ ਵੇਖੀਂ ਪੁਰਖ ਕਿ ਨਾਰੀ, ਨਰ ਨਰਾਇਣ ਤੇਰਾ ਰੂਪ ਤਕਾਈਆ। ਤੂੰ ਭਗਤ ਵਛਲ ਗਿਰਵਰ ਗਿਰਧਾਰੀ, ਗਹਿਰ ਗੰਭੀਰ ਇਕ ਅਖਵਾਈਆ। ਪਰਮ ਪੁਰਖ ਅਕਾਲੇ ਪਾਉਣੀ ਸਾਰੀ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਗਲਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਸਾਡੇ ਆਦਿ ਜੁਗਾਦੀ ਸਾਥੀ, ਸਗਲੇ ਸੰਗੀ ਤੇਰੀ ਓਟ ਤਕਾਈਆ। ਤੂੰ ਨਿਰਗੁਣ ਧਾਰ ਸਰਗੁਣ ਚਲਾਵੇਂ ਰਾਥੀ, ਰਥਵਾਹੀ ਬੇਪ੍ਰਵਾਹ ਇਕ ਅਖਵਾਈਆ। ਤੇਰੇ ਚਰਨ ਕਵਲ ਟੇਕੀਏ ਮਾਥੀ, ਮਸਤਕ ਧੂੜੀ ਖ਼ਾਕ ਰਮਾਈਆ। ਅਸੀਂ ਦੀਨਨ ਨਾਥ ਅਨਾਥੀ, ਤੂੰ ਦੀਨ ਦਿਆਲ ਵਡ ਵਡਿਆਈਆ। ਸਾਡੀ ਤੇਰੇ ਚਰਨ ਕਵਲ ਵਿਚ ਅਗਲੀ ਪਿਛਲੀ ਹਯਾਤੀ, ਜੋਗ ਜੁਗਤ ਦੇਣੀ ਦ੍ਰਿੜਾਈਆ। ਕਲਜੁਗ ਵੇਖ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਲੋਕਮਾਤੀ, ਮਾਤਰ ਭੂਮੀ ਨਾਲ ਮਿਲਾਈਆ। ਸਤਿਗੁਰ ਸ਼ਬਦ ਸ਼ਬਦ ਧਾਰ ਬਣਾ ਜਮਾਤੀ, ਜਮਾਂ ਦਾ ਲੇਖਾ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਨਿਰਗੁਣ ਧਾਰ ਸਰਗੁਣ ਲਾ ਲੈ ਨਾਲ ਛਾਤੀ, ਛਤਰਧਾਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਦੇ ਦੇ ਮਾਣ ਬ੍ਰਹਿਮਾਦੀ, ਬ੍ਰਹਿਮਾਂਡ ਭੇਵ ਚੁਕਾਈਆ। ਤੇਰੇ ਵਿਚ ਹੋਈਏ ਵਿਸਮਾਦੀ, ਬਿਸਮਿਲ ਰੂਪ ਬਣਾਈਆ। ਤੇਰਾ ਲੇਖਾ ਤੱਕੀਏ ਆਦਿ ਜੁਗਾਦੀ, ਜੁਗ ਚੌਕੜੀ ਧਿਆਨ ਲਗਾਈਆ। ਸਾਡਾ ਜੀਵਣ ਵੇਖ ਲੈ ਜ਼ਿੰਦਗੀ ਨਾਲ ਸਾਦੀ, ਸਦਕੇ ਵਾਰੀ ਘੋਲ ਘੁਮਾਈਆ। ਸਤਿਗੁਰ ਸ਼ਬਦ ਤੇਰਾ ਹੋਵੇ ਇਮਦਾਦੀ, ਦੂਸਰ ਲੋੜ ਰਹੇ ਨਾ ਰਾਈਆ। ਸਾਨੂੰ ਪ੍ਰਵਾਹ ਨਹੀਂ ਇਸ਼ਕ ਹਕੀਕੀ ਤੇ ਮਜਾਜ਼ੀ, ਹਕ ਦੇ ਮਾਲਕ ਤੇਰੇ ਚਰਨ ਮਿਲੇ ਸ਼ਰਨਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਸਾਡੇ ਉਤੇ ਹੋਣਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ
ਦਾ ਵਰ, ਧੁਰ ਮਸਤਕ ਲੇਖ ਬਣਾਈਆ। ਪੰਜ ਤਤ ਕਹਿਣ ਸਾਡਾ ਮਸਤਕ ਬਣਾ ਦੇ ਲੇਖ, ਬਿਨ ਕਲਮ ਸ਼ਾਹੀ ਦੇ ਵਡਿਆਈਆ। ਤੇਰਾ ਨਿਰਗੁਣ ਧਾਰ ਤੱਕੀਏ ਭੇਖ, ਭੇਖਾਧਾਰੀ ਨਜ਼ਰੀ ਆਈਆ। ਸਚ ਸੁਹੰਜਣਾ ਵਖਾਉਣਾ ਦੇਸ, ਦੇਸ ਦੇਸੰਤਰਾਂ ਡੇਰਾ ਢਾਹੀਆ। ਤੂੰ ਮਾਲਕ ਖ਼ਾਲਕ ਇਕ ਨਰੇਸ਼, ਨਰ ਨਰਾਇਣ ਤੇਰੇ ਹੱਥ ਵਡਿਆਈਆ। ਲਹਿਣਾ ਦੇਣਾ ਪੂਰਾ ਕਰ ਦੇ ਗੋਬਿੰਦ ਦਸ ਦਸਮੇਸ਼, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਸਾਡੇ ਅੰਦਰੋਂ ਕੂੜਾ ਕੱਢ ਕਲੇਸ਼, ਕਲਾ ਕਲਧਾਰੀ ਆਪਣੀ ਦਇਆ ਕਮਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਸਦਾ ਰਹੇਂ ਹਮੇਸ਼, ਹਮ ਸਾਜਣ ਨੂਰ ਅਲਾਹੀਆ। ਦਰ ਤੇਰੇ ਹੋਈਏ ਪੇਸ਼, ਪੇਸ਼ੀਨਗੋਈਆਂ ਚਾਰ ਜੁਗ ਦੀਆਂ ਦੇਣ ਗਵਾਹੀਆ। ਸਹੰਸਰ ਮੁਖ ਪੁਕਾਰ ਕੇ ਕਹੇ ਸ਼ੇਸ਼, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਪੁਰਖ ਅਕਾਲ ਕੋ ਆਦੇਸ, ਸਿਰ ਸਰ ਦੋਵੇਂ ਭੇਟ ਚੜ੍ਹਾਈਆ। ਜਿਸ ਝਗੜਾ ਮੇਟਣਾ ਮੁੱਲਾ ਸ਼ੇਖ਼, ਸ਼ਖ਼ਸੀਅਤ ਆਪਣੀ ਇਕ ਸਮਝਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਆਪਣਾ ਕਰ ਅਵੱਲੜਾ ਵੇਸ, ਵੇਸ ਅਨੇਕਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਸਾਡਾ ਲੇਖਾ ਰਹੇ ਨਾ ਲੋਕਮਾਤ ਪ੍ਰਦੇਸ, ਪ੍ਰਦੇਸੀਆ ਆਪਣੇ ਗ੍ਰਹਿ ਲੈਣਾ ਵਸਾਈਆ।
੨੮ ਜੇਠ ਸ਼ਹਿਨਸ਼ਾਹੀ ਸੰਮਤ ਦਸ ਬੇਲਾ ਸਿੰਘ ਸੇਵਾ ਸਿੰਘ ਦੇਵਾ ਸਿੰਘ ਭਾਈਆ ਦੇਵੀ ਬੰਤੀ ਦੇਵੀ
ਵੀਰੋ ਦੇਵੀ ਗੁਰਦੇਈ ਸੇਈ ਕਲਾਂ ਜੰਮੂ
ਪੰਜ ਤਤ ਕਹਿਣ ਪ੍ਰਭ ਤੇਰਾ ਧਰਮ ਨਿਸ਼ਾਨ, ਜੁਗ ਚੌਕੜੀ ਨਜ਼ਰੀ ਆਈਆ। ਤੇਰਾ ਸਚ ਮਕਾਨ, ਤਨ ਵਜੂਦ ਸੋਭਾ ਪਾਈਆ। ਤੇਰਾ ਪਵਿਤ੍ਰ ਅਸਥਾਨ, ਪੂਜਣਯੋਗ ਤੇਰੀ ਵਡਿਆਈਆ। ਤੂੰ ਨਿਰਗੁਣ ਹੋ ਪ੍ਰਧਾਨ, ਸਾਡੇ ਅੰਦਰ ਡੇਰਾ ਲਾਈਆ। ਸਾਚਾ ਗ੍ਰਹਿ ਕਰ ਕਰ ਪ੍ਰਵਾਨ, ਪਰਮ ਪੁਰਖ ਦੇਣੀ ਵਡਿਆਈਆ। ਘਰ ਦੀਪ ਜਗਾ ਮਹਾਨ, ਜੋਤੀ ਜਾਤੇ ਕੀਤੀ ਰੁਸ਼ਨਾਈਆ। ਸੰਦੇਸ਼ਾ ਦੇ ਧੁਰ ਫ਼ਰਮਾਨ, ਨਾਦ ਅਨਾਦੀ ਇਕ ਦ੍ਰਿੜਾਈਆ। ਅੰਮਿਉਂ ਰਸ ਬਖ਼ਸ਼ ਕੇ ਪੀਣ ਖਾਣ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਤੱਕੀਏ ਖੇਲ ਮਹਾਨ, ਖ਼ਾਲਕ ਖ਼ਲਕ ਧਿਆਨ ਲਗਾਈਆ। ਤੂੰ ਰਸਨਾ ਜਿਹਵਾ ਨਾਲ ਗਾਏਂ ਆਪਣੇ ਗਾਣ, ਸਿਫ਼ਤੀ ਸਿਫ਼ਤ ਸਲਾਹੀਆ। ਚਾਰ ਜੁਗ ਦੇ ਸ਼ਾਸਤਰ ਦੇਣ ਬਿਆਨ, ਜੋ ਸਾਡੇ ਅੰਦਰੋਂ ਆਏ ਚਾਈਂ ਚਾਈਂਆ। ਜਿਨ੍ਹਾਂ ਦੇ ਨਾਲ ਤੇਰੇ ਨਾਮ ਕਲਮੇ ਦਾ ਬਣਿਆ ਵਿਧਾਨ, ਮਾਰਗ ਜਗਤ ਜੁਗਤ ਸਮਝਾਈਆ। ਅਸੀਂ ਜੁਗ ਚੌਕੜੀ ਤੇਰਾ ਪ੍ਰੇਮ ਕਰੀਏ ਪ੍ਰਵਾਨ, ਪਰਮ ਪੁਰਖ ਨਿਵ ਨਿਵ ਸੀਸ ਝੁਕਾਈਆ। ਅੰਤਮ ਮੰਗੀਏ ਇਕੋ ਦਾਨ, ਦਾਤੇ ਦਾਨੀ ਝੋਲੀ ਡਾਹੀਆ। ਤੇਰਾ ਨੂਰ ਜ਼ਹੂਰ ਵਸਦਾ ਰਿਹਾ ਸਾਡੇ ਅੰਦਰ ਨੌਜਵਾਨ, ਸਚ ਦਵਾਰ ਬੰਕ ਸੁਹਾਈਆ। ਨਿਗਾਹ ਮਾਰ ਲੈ ਸ੍ਰੀ ਭਗਵਾਨ, ਭਗਵਨ ਨੈਣ ਉਠਾਈਆ। ਇਸ਼ਾਰੇ ਤੱਕ ਲੈ ਰਾਮ ਰਾਮਾ ਧੁਰ ਦੇ ਕਾਹਨ, ਕੀ ਘਨਈਆ ਕਹਿ ਸੁਣਾਈਆ। ਕੀ ਪੈਗ਼ੰਬਰਾਂ ਦਿਤਾ ਪੈਗ਼ਾਮ, ਧੁਰ ਹੁਕਮ ਹੁਕਮ ਦ੍ਰਿੜਾਈਆ। ਕੀ ਨਾਨਕ ਧਾਰ ਤੈਨੂੰ ਕਿਹਾ ਬਨਾਮ, ਬਿਨ ਅੱਖਰਾਂ ਅੱਖਰ ਸੁਣਾਈਆ। ਕੀ ਗੋਬਿੰਦ ਸੰਦੇਸ਼ਾ ਦਿਤਾ ਬਿਨਾ ਕਾਨ, ਕਾਇਨਾਤ ਤੋਂ ਬਾਹਰ ਦ੍ਰਿੜਾਈਆ। ਮਾਛੂਵਾੜਾ
ਤੱਕ ਜਿਥੇ ਸੁੱਤਾ ਨੌਜਵਾਨ, ਤਨ ਵਜੂਦ ਜਗਤ ਆਸਣ ਰਖਾਈਆ। ਸ਼ਬਦ ਦੀ ਧਾਰ ਨੱਚਿਆ ਤੇਰੇ ਵਿਚ ਮੈਦਾਨ, ਸਚਖੰਡ ਸਾਚੇ ਡੇਰਾ ਲਾਈਆ। ਸਥਰ ਯਾਰੜੇ ਕਰੀਂ ਪ੍ਰਵਾਨ, ਤਨ ਵਜੂਦ ਦੁੱਖ ਨਾ ਲਾਗੇ ਰਾਈਆ। ਤਤ ਕਹਿਣ ਅਸੀਂ ਬਿਨ ਨੈਣਾਂ ਕਰਦੇ ਰਹੇ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੰਚਮ ਪੰਚਮ ਤੇਰਾ ਨੂਰ ਨਜ਼ਰੀ ਆਈਆ। ਪੰਜ ਤਤ ਕਹਿਣ ਪ੍ਰਭ ਤੇਰਾ ਸਾਡੇ ਅੰਦਰ ਦਿਸੇ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਪੰਧ ਰਹੇ ਨਾ ਦੂਰ, ਗ੍ਰਹਿ ਮੰਦਰ ਅੰਦਰ ਵੱਜਦੀ ਰਹੇ ਵਧਾਈਆ। ਸਚ ਪ੍ਰੇਮ ਦਾ ਬਖ਼ਸ਼ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਅਸੀਂ ਚਾਕਰ ਤੇਰੇ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਸਾਡਾ ਕਰਮ ਕਾਂਡ ਦਾ ਬਖ਼ਸ਼ ਕਸੂਰ, ਕਸਮ ਖਾ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਮੇਰੇ ਵੱਲ ਕਰੋ ਕਿਆਸ, ਤਤਵ ਤਤ ਧਿਆਨ ਲਗਾਈਆ। ਚਾਰ ਜੁਗ ਦੀ ਪਿਛਲੀ ਵੇਖੋ ਆਸ, ਆਸਾ ਪੂਰਬ ਨਾਲ ਮਿਲਾਈਆ। ਜੁਗ ਜੁਗ ਤੁਹਾਡਾ ਖੇਲ ਹੁੰਦਾ ਰਿਹਾ ਹੱਡ ਨਾੜੀ ਮਾਸ, ਤਨ ਵਜੂਦਾਂ ਵਜਦੀ ਰਹੀ ਵਧਾਈਆ। ਰੂਪ ਅਨੂਪ ਤਕੋ ਪ੍ਰਿਥਮੀ ਆਕਾਸ਼, ਗਗਨ ਮੰਡਲ ਧਿਆਨ ਲਗਾਈਆ। ਤੁਹਾਡਾ ਸਾਹਿਬ ਤੁਹਾਡੇ ਪਾਸ, ਪੁਸ਼ਤ ਪਨਾਹ ਹੱਥ ਟਿਕਾਈਆ। ਤੁਸੀਂ ਕਿਉਂ ਹੋਵੋ ਉਦਾਸ, ਹੈਰਾਨੀ ਵਿਚ ਦੁਹਾਈਆ। ਤੁਹਾਡਾ ਤਨ ਵਜੂਦ ਮੁਰਦਿਆਂ ਵਾਲੀ ਨਹੀਂ ਲਾਸ਼, ਮਲਕੁਲਮੌਤ ਨਾ ਨੇੜੇ ਆਈਆ। ਮੈਂ ਤੁਹਾਨੂੰ ਦੇਣ ਆਇਆ ਸ਼ਾਬਾਸ਼, ਖ਼ੁਸ਼ੀਆਂ ਨਾਲ ਦ੍ਰਿੜਾਈਆ। ਤੁਹਾਡਾ ਰਾਹ ਤੱਕੇ ਕੈਲਾਸ਼, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਪੰਜ ਤਤ ਕਹਿਣ ਨਾਰਦ ਸਾਡੇ ਨਿਗਾਹ ਮਾਰੀਂ ਅੰਦਰ, ਅੰਤਸ਼ਕਰਨ ਧਿਆਨ ਲਗਾਈਆ। ਸਾਡਾ ਸੋਹਣਾ ਸੁਹਾਵਾ ਮੰਦਰ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਸਾਡੇ ਅੰਦਰੋਂ ਲਾਹ ਕੇ ਜੰਦਰ, ਕੁੰਡੀ ਖਿੜਕੀ ਦਿਤੀ ਖੁਲਾਈਆ। ਭਾਗ ਲਗਾ ਕੇ ਡੂੰਘੀ ਕੰਦਰ, ਅੰਧ ਅੰਧੇਰਾ ਦਿਤਾ ਮਿਟਾਈਆ। ਸਾਚਾ ਦੇਵੇ ਸੁਖ ਅਨੰਦਨ, ਦੁੱਖਾਂ ਦਰਦਾਂ ਡੇਰਾ ਢਾਹੀਆ। ਸਾਡੀ ਮਨਜ਼ੂਰ ਕਰੇ ਬੰਦਨ, ਬੰਦਗੀ ਵਿਚ ਸੀਸ ਝੁਕਾਈਆ। ਧੂੜੀ ਖ਼ਾਕ ਰਮਾਏ ਚੰਦਨ, ਦੁਰਮਤ ਮੈਲ ਧਵਾਈਆ। ਵਸਤ ਅਗੰਮੀ ਆਇਆ ਵੰਡਣ, ਦੇਵੇ ਥਾਉਂ ਥਾਈਂਆ। ਲੇਖਾ ਜਾਣੇ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਂਡ ਭੇਵ ਖੁਲਾਈਆ। ਸਾਡਾ ਨਾਤਾ ਤੋੜ ਕੇ ਜੇਰਜ ਅੰਡਣ, ਉਤਭੁਜ ਸੇਤਜ ਪੰਧ ਮੁਕਾਈਆ। ਨਿਰਗੁਣ ਧਾਰ ਲਾਵੇ ਆਪਣੇ ਅੰਗਣ, ਅੰਗੀਕਾਰ ਇਕ ਅਖਵਾਈਆ। ਆਵਣ ਜਾਵਣ ਕੱਟ ਦੇ ਫੰਦਨ, ਫਾਸੀ ਜੰਮ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਛੰਦਨ, ਸਹਿੰਸਾ ਅੰਦਰੋਂ ਦਿਤਾ ਚੁਕਾਈਆ। ਅੰਤ ਉਠਾ ਕੇ ਆਪਣੇ ਕੰਧਨ, ਸਚਖੰਡ ਲੈ ਕੇ ਆਵੇ ਚਾਈਂ ਚਾਈਂਆ। ਤਤ ਕਹਿਣ ਸਾਨੂੰ ਸਭ ਨੂੰ ਪਾਵੇ ਠੰਡਣ, ਅਗਨੀ ਅੱਗ ਬੁਝਾਈਆ। ਆਦਿ ਜੁਗਾਦੀ ਟੁੱਟੀ ਆਇਆ ਗੰਢਣ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਸਾਡਾ ਜੋਤੀ ਧਾਰ ਵਸੇਰਾ ਹੋਣਾ ਸਚਖੰਡਣ, ਦਰਗਾਹ ਸਾਚੀ ਸੋਭਾ ਪਾਈਆ। ਸਾਡੀ ਅੰਦਰੋਂ ਹੋਵੇ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਸਾਡਾ ਵਜੂਦ ਰਹੇ ਨਾ ਪੰਜਣ, ਪੰਚਮ ਮੇਲਾ ਸਹਿਜ ਸੁਭਾਈਆ। ਫਿਰ ਸੜਨਾ ਪਏ ਨਾ ਅੰਚਨ, ਆਂਚ ਨਜ਼ਰ ਕੋਇ ਨਾ ਆਈਆ। ਅਸੀਂ ਸਤਿ ਸਰੂਪ ਪਹੁੰਚੀਏ ਪਤਣ, ਦਰ
ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦਨ, ਬਖ਼ਸ਼ਣਹਾਰ ਬਖ਼ਸ਼ਿਸ਼ ਰਹਿਮਤ ਆਪ ਕਮਾਈਆ।
੨੮ ਜੇਠ ਸ਼ਹਿਨਸ਼ਾਹੀ ਸੰਮਤ ਦਸ ਪੂਰਨ ਸਿੰਘ ਰਾਜਾ ਸਿੰਘ ਗੁਰਮੁਖ ਸਿੰਘ ਕਾਸਤੋਂ ਦੇਵੀ
ਲਛਮੀ ਦੇਵੀ ਸੇਈ ਕੈਂਪ ਜ਼ਿਲਾ ਜੰਮੂ
ਪੰਜ ਤਤ ਕਹਿਣ ਪ੍ਰਭੂ ਸਾਡੀ ਧਾਰ ਤੇਰੇ ਅਗੇ ਪਿੱਟੀ, ਰੋ ਰੋ ਨੈਣਾਂ ਨੀਰ ਵਹਾਈਆ। ਸਾਡਾ ਲੇਖਾ ਮੇਲ ਦੇ ਨਾਲ ਹਾਹੇ ਦੀ ਟਿੱਪੀ, ਟੀਕਾ ਟਿਪਣੀ ਜਗਤ ਰਹੇ ਨਾ ਰਾਈਆ। ਸਾਡੀ ਕਰਨੀ ਕਰਤੇ ਕਰ ਦੇ ਚਿੱਟੀ, ਕਲਜੁਗ ਕਾਲਖ ਦਾਗ਼ ਰਹੇ ਨਾ ਰਾਈਆ। ਸਾਡੀ ਖ਼ਾਹਿਸ਼ ਤੇਰੇ ਚਰਨਾਂ ਵਿਚ ਲਿਟੀ, ਲਿਟਾਂ ਖੋਲ ਕੇ ਦਈਏ ਵਖਾਈਆ। ਸਾਨੂੰ ਚੁਰਾਸੀ ਗੇੜ ਵਿਚ ਨਾ ਸਿੱਟੀਂ, ਜਨਮ ਜਨਮ ਨਾ ਮਾਣ ਗਵਾਈਆ। ਅਸੀਂ ਮਾਣ ਨਾ ਰੱਖਿਆ ਪੱਥਰ ਇੱਟੀ, ਪਾਹਨਾਂ ਗਏ ਭੁਲਾਈਆ। ਤੇਰੀ ਧਾਰ ਅਗੰਮੀ ਸਾਨੂੰ ਲੱਗੇ ਮਿੱਠੀ, ਨਾਮ ਰਸ ਦੇਣਾ ਚਖਾਈਆ। ਤੇਰੀ ਖੇਲ ਤੱਕੀਏ ਅਨਡਿੱਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਾਡਾ ਸਰੋਵਰ ਰੂਪ ਰਹੇ ਨਾ ਅੱਠ ਸੱਠੀ, ਅੰਮ੍ਰਿਤ ਰਸ ਦੇਣਾ ਭਰਾਈਆ। ਸਾਡੇ ਕੋਲ ਚਾਰ ਜੁਗ ਦੀ ਸੰਦੇਸਿਆਂ ਵਾਲੀ ਚਿੱਠੀ, ਜਿਸ ਦਾ ਲੇਖ ਨਾ ਕੋਇ ਸਮਝਾਈਆ। ਲਹਿਣਾ ਦੇਣਾ ਅੰਤ ਕੰਤ ਭਗਵੰਤ ਆਪ ਨਜਿੱਠੀਂ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਵਜਦੀ ਰਹੇ ਵਧਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਆਦਿ ਜੁਗਾਦਿ ਤੱਕ ਲੈ ਲਹਿਣਾ, ਲਹਿਣੇਦਾਰ ਅਖਵਾਈਆ। ਨਿਗਾਹ ਮਾਰ ਲੈ ਬਿਨ ਨੈਣਾਂ, ਨੈਨਣ ਨੈਣ ਨੈਣ ਉਠਾਈਆ। ਅਸੀਂ ਤੇਰਾ ਮੰਨਦੇ ਰਹੇ ਕਹਿਣਾ, ਜੋ ਸਤਿਗੁਰ ਸ਼ਬਦ ਮਨਾਈਆ। ਜਗਤ ਖੇਲ ਖੇਲਦੇ ਰਹੇ ਭਾਈ ਭੈਣਾਂ, ਤਤ ਵਜੂਦਾਂ ਰੰਗ ਚੜ੍ਹਾਈਆ। ਤੂੰ ਆਦਿ ਜੁਗਾਦੀ ਬਣਿਆ ਸਾਕ ਸੱਜਣ ਸੈਣਾ, ਮਾਲਕ ਇਕ ਅਖਵਾਈਆ। ਤੇਰਾ ਭੇਵ ਨਾ ਰਹੇ ਤ੍ਰਫ਼ੈਣਾ, ਪਰਦਾ ਪਰਦਿਆਂ ਵਿਚੋਂ ਦੇਣਾ ਚੁਕਾਈਆ। ਅਸਾਂ ਦਰ ਠਾਂਡੇ ਤੇਰੇ ਚਰਨ ਕਵਲ ਬਹਿਣਾ, ਦੂਜੀ ਓਟ ਨਾ ਕੋਇ ਤਕਾਈਆ। ਨਾਮ ਨਿਧਾਨ ਦਾ ਬਸਤਰ ਪਾ ਦੇ ਗਹਿਣਾ, ਸ਼ਿੰਗਾਰ ਏਕੰਕਾਰ ਆਪ ਜਣਾਈਆ। ਸਾਡਾ ਲੇਖਾ ਪੂਰਾ ਕਰ ਦੇ ਜੋ ਬਾਲਮੀਕ ਲਿਖਿਆ ਵਿਚ ਰਮਾਇਣਾ, ਰਾਮ ਦੇ ਰਾਮ ਸਾਡੀ ਦੁਹਾਈਆ। ਅੰਤ ਤਨ ਵਜੂਦ ਸਭ ਦਾ ਢਹਿਣਾ, ਜਗਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਖੇਲ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਜੁਗ ਜੁਗ ਵੇਖੀਏ ਸੰਜੋਗ, ਹਰਿ ਸੰਜੋਗੀ ਮੇਲ ਮਿਲਾਈਆ। ਸਰਗੁਣ ਧਾਰ ਭੋਗੇ ਭੋਗ, ਭਸਮੜ ਤੇਰੀ ਵਡ ਵਡਿਆਈਆ। ਜਗਤ ਸਾਧਨਾ ਵਾਲੇ ਲਏ ਜੋਗ, ਜੁਗਤੀਆਂ ਨਾਲ ਸਮਝਾਈਆ। ਤੇਰੀ ਕਰਦੇ ਰਹੇ ਖੋਜ, ਲੱਭਿਆ ਥਾਉਂ ਥਾਈਂਆ। ਮਾਣਦੇ ਰਹੇ ਮੌਜ, ਖ਼ੁਸ਼ੀਆਂ ਢੋਲੇ ਗਾਈਆ। ਪਿਛਲਾ ਲੇਖਾ ਬੀਤਿਆ ਬਹੁਤ, ਗਣਤੀ ਗਣਤ ਨਾ ਕੋਇ ਗਣਾਈਆ। ਤੂੰ ਮਾਲਕ ਬੇਪਰਵਾਹ ਅਗੰਮਾ ਖੌਂਤ, ਖ਼ਸਮ ਖ਼ਸਮਾਨੇ ਦੇਈਏ ਜਣਾਈਆ। ਸਾਨੂੰ ਸਾਚੇ ਦਰ ਪਹੁੰਚਾ ਦੇ ਚੌਂਕ, ਜਿਥੇ ਚਾਰ
ਜੁਗ ਦਾ ਲੇਖਾ ਰਹੇ ਨਾ ਰਾਈਆ। ਸਾਨੂੰ ਤੇਰੇ ਸਚਖੰਡ ਜਾਣ ਦਾ ਸ਼ੌਂਕ, ਸ਼ੌਕੀਨਾ ਸਾਡਾ ਸ਼ੌਂਕ ਪੂਰਾ ਦੇ ਕਰਾਈਆ। ਅਸੀਂ ਵਸਣਾ ਨਹੀਂ ਵਿਚ ਚੌਦਾਂ ਲੋਕ, ਚੌਦਾਂ ਤਬਕ ਨਾ ਕੋਇ ਚਤੁਰਾਈਆ। ਇਕੋ ਕਿਲਾ ਗੜ੍ਹ (ਸੁਹਾ ਦੇ) ਕੋਟ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਪ੍ਰਕਾਸ਼ ਹੋਵੇ ਨਿਰਮਲ ਧਾਰ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਜਾਈਏ ਪਹੁੰਚ, ਅਗੇ ਹੋ ਨਾ ਕੋਇ ਅਟਕਾਈਆ।
੨੮ ਜੇਠ ਸ਼ਹਿਨਸ਼ਾਹੀ ਸੰਮਤ ਦਸ ਵਕੀਲ ਸਿੰਘ ਦੇ ਗ੍ਰਹਿ ਰਮੇਸ਼ ਸਿੰਘ ਚੂਹੜ ਸਿੰਘ ਪਿੰਦਰ ਰਾਮ
ਬਚਨੋ ਦੇਵੀ ਸੇਈ ਕੈਂਪ ਜ਼ਿਲਾ ਜੰਮੂ
ਪੰਜ ਤਤ ਕਹਿਣ ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣੀ ਦਇਆ ਕਮਾਈਆ। ਸਾਡੇ ਅੰਤਰ ਨਿਰਗੁਣ ਜੋਤ ਕਰ ਪ੍ਰਕਾਸ਼, ਨੂਰ ਨੁਰਾਨਾ ਨੂਰ ਅਲਾਹੀਆ। ਸਚ ਦਵਾਰੇ ਤੇਰੀ ਵੇਖੀਏ ਰਾਸ, ਬਿਨ ਮੰਡਲ ਮੰਡਪ ਖੇਲ ਖਿਲਾਈਆ। ਕੂੜ ਕੁੜਿਆਰਾ ਅੰਦਰੋਂ ਕਰ ਦੇ ਨਾਸ, ਨਾਸਤਕ ਧਾਰ ਰਹਿਣ ਕੋਇ ਨਾ ਪਾਈਆ। ਸਾਡਾ ਲੇਖੇ ਲਾ ਲੈ ਸਵਾਸ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਹਉਂ ਬਾਲਕ ਤੇਰੇ ਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਸੁਣਾ ਦੇ ਨਾਦ, ਅਨਹਦ ਨਾਦੀ ਧੁਨ ਉਪਜਾਈਆ। ਤੇਰਾ ਸ਼ਬਦ ਸੰਦੇਸ਼ਾ ਸੁਣੀਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੱਜਦੀ ਰਹੇ ਵਧਾਈਆ। ਭਗਤ ਭਗਵਾਨ ਬਣਾ ਕੇ ਸਾਧ, ਸਾਧਨਾ ਇਕ ਸਮਝਾਈਆ। ਬਿਨ ਰਸਨਾ ਜਿਹਵਾ ਤੈਨੂੰ ਲਈਏ ਅਰਾਧ, ਢੋਲੇ ਸਿਫ਼ਤ ਸਲਾਹੀਆ। ਸਾਡੇ ਅੰਦਰੋਂ ਖੁਲ੍ਹ ਜਾਏ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਕਲਪਣਾ ਕੂੜ ਰਹੇ ਨਾ ਕਾਗ, ਗੁਰਮੁਖ ਹੰਸ ਰੂਪ ਪ੍ਰਗਟਾਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਦੇ ਕਰਾਈਆ। ਅੰਤਸ਼ਕਰਨ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਬਿਨਾ ਕੰਨਾਂ ਤੋਂ ਤੇਰੀ ਸੁਣਦੇ ਰਹੀਏ ਆਵਾਜ਼, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਸਾਡਾ ਉੱਤਮ ਹੋਵੇ ਭਾਗ, ਮਿਲੇ ਮਾਣ ਵਡਿਆਈਆ। ਇਕੋ ਤੇਰਾ ਪ੍ਰੇਮ ਹੋਵੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਜੇ ਤੂੰ ਆ ਗਿਉਂ ਵਿਚ ਪੰਜ ਆਬ, ਪੰਜਾਂ ਦਾ ਲੇਖਾ ਦੇਣਾ ਚੁਕਾਈਆ। ਤੈਨੂੰ ਨਿਉਂ ਨਿਉਂ ਕਰੀਏ ਆਦਾਬ, ਅਦਬ ਨਾਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸਵਾਧਾਨ ਕਰ ਦੇ ਸੁਰਤੀ, ਸੁੱਤੀ ਲੈ ਜਗਾਈਆ। ਤੂੰ ਮਾਲਕ ਅਕਾਲ ਮੂਰਤੀ, ਨੂਰ ਨੁਰਾਨਾ ਨੂਰ ਅਲਾਹੀਆ। ਆਵਾਜ਼ ਸੁਣੀਏ ਤੇਰੇ ਨਾਮ ਕਲਮੇ ਤੂਰ ਦੀ, ਤੁਰੀਆ ਤੋਂ ਬਾਹਰ ਜਣਾਈਆ। ਖੇਲ ਤੱਕੀਏ ਜ਼ਾਹਰ ਜ਼ਹੂਰ ਦੀ, ਜੋਤੀ ਜਾਤਾ ਵੇਖ ਵਖਾਈਆ। ਤੇਰੀ ਮੰਜ਼ਲ ਰਹੇ ਨਾ ਦੂਰ ਦੀ, ਕਾਇਆ ਕਾਅਬੇ ਦੇਣੀ ਵਡਿਆਈਆ। ਸੇਵਾ ਲੇਖੇ ਲਾ ਲੈ ਪੰਜ ਤਤ ਦੀ, ਨਿਰਗੁਣ ਸਰਗੁਣ ਤੇਰੀ ਸੇਵ ਕਮਾਈਆ। ਤੇਰੀ ਖੇਲ ਸਦਾ ਭਰਪੂਰ ਦੀ, ਤੂੰ ਦੇਵਣਹਾਰ ਗੁਸਾਈਂਆ। ਸਾਡੇ ਅੰਦਰੋਂ ਤ੍ਰਿਸ਼ਨਾ ਮੇਟ ਦੇ ਕੂੜ ਦੀ, ਕੂੜੀ ਕਿਰਿਆ ਬਾਹਰ ਕਢਾਈਆ। ਸਾਨੂੰ ਪਿਆਸ ਤੇਰੇ ਚਰਨ ਕਵਲ ਧੂੜ ਦੀ, ਧੂੜੀ
ਟਿੱਕੇ ਖ਼ਾਕ ਰਮਾਈਆ। ਹਯਾਤੀ ਬਦਲ ਦੇ ਤਤ ਮੂੜ੍ਹ ਦੀ, ਮੂਰਖ ਆਪਣੇ ਰੰਗ ਰੰਗਾਈਆ। ਸਾਡੀ ਆਸਾ ਨਾ ਤੱਕੀਂ ਜਗਤ ਕਸੂਰ ਦੀ, ਕਸਮ ਖਾ ਕੇ ਸੀਸ ਨਿਵਾਈਆ। ਓਹ ਤੱਕ ਲਾਸ਼ ਤੱਕਦੀ ਪੰਜਾਂ ਤਤਾਂ ਵਾਲੀ ਮਨਸੂਰ ਦੀ, ਮਨ ਮਨਸਾ ਸੀਸ ਝੁਕਾਈਆ। ਖੇਲ ਤੱਕ ਲੈ ਹਜ਼ਰਤ ਮੂਸਾ ਵਾਲੀ ਕੋਹਤੂਰ ਦੀ, ਤੁਰੀਆ ਤੋਂ ਬਾਹਰ ਤੇਰਾ ਧਿਆਨ ਲਗਾਈਆ। ਸਾਨੂੰ ਬਖ਼ਸ਼ਿਸ਼ ਦੇ ਦੇ ਆਪਣੇ ਅਗੰਮੀ ਨੂਰ ਦੀ, ਨੂਰ ਨੁਰਾਨੇ ਕਰ ਰੁਸ਼ਨਾਈਆ। ਪ੍ਰੀਤੀ ਮਿਲ ਜਾਏ ਨਾਮ ਰੰਗ ਗੂੜ੍ਹ ਦੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਦੇ ਦੇ ਅੰਮ੍ਰਿਤ ਰਸ, ਬਿਨ ਰਸਨਾ ਰਸ ਚਖਾਈਆ। ਮਨ ਮਨੂਆ ਕਰ ਦੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸ਼ਬਦ ਅਣਿਆਲਾ ਤੀਰ ਮਾਰ ਕਸ, ਬਜਰ ਕਪਾਟੀ ਪਾਰ ਕਰਾਈਆ। ਦੇ ਪ੍ਰਕਾਸ਼ ਕੋਟਨ ਰਵ ਸਸ, ਨੂਰੀ ਚਾਂਦ ਚਾਂਦ ਚਮਕਾਈਆ। ਤੇਰਾ ਦਰਸ਼ਨ ਕਰੀਏ ਹੱਸ ਹੱਸ, ਹਸਤੀ ਕਾਇਆ ਮੰਦਰ ਅੰਦਰ ਨਜ਼ਰੀ ਆਈਆ। ਬਿਨਾ ਜ਼ਬਾਨ ਤੋਂ ਤੇਰਾ ਗਾਈਏ ਜਸ, ਸਿਫ਼ਤ ਸਿਫ਼ਤ ਸਲਾਹੀਆ। ਸਾਡੇ ਅੰਦਰੋਂ ਮੇਟ ਅੰਧੇਰੀ ਮਸ, ਅੰਧ ਅਗਿਆਨ ਦੇਣਾ ਚੁਕਾਈਆ। ਤ੍ਰੈਗੁਣ ਮਾਇਆ ਸਕੇ ਨਾ ਡਸ, ਪੰਚਮ ਪੰਚ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚਾ ਖੇਲ ਵਖਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਸ਼ਕਰਨ ਖੋਲ ਦੇ ਰਾਜ਼, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਬਿਨਾ ਸਰਵਣਾਂ ਤੇਰੀ ਸੁਣੀਏ ਆਵਾਜ਼, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਬਿਨਾ ਨੇਤਰਾਂ ਜਾਈਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਕੂੜੀ ਕਿਰਿਆ ਧੋ ਦੇ ਦਾਗ਼, ਦੁਰਮਤ ਮੈਲ ਕਰ ਸਫ਼ਾਈਆ। ਸਦਾ ਸਦਾ ਤੈਨੂੰ ਲਈਏ ਅਰਾਧ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੂੰ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸੁਣਾਈਆ। ਅੰਮ੍ਰਿਤ ਦੇ ਦੇ ਹਯਾਤੇ ਆਬ, ਰਸ ਨਿਝਰ ਝਿਰਨੇ ਵਿਚੋਂ ਝਿਰਾਈਆ। ਆਤਮ ਪਰਮਾਤਮ ਤੇਰੇ ਪਿਆਰ ਵਿਚ ਜਾਏ ਲਾਗ, ਲਗ ਮਾਤਰ ਡੇਰਾ ਢਾਹੀਆ। ਤੇਰੇ ਬਿਨਾ ਤੰਦ ਸਿਤਾਰ ਸੁਣਦੇ ਰਹੇ ਰਾਗ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਭੇਵ ਖੁਲਾ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਪਰਦਾ ਦੇਣਾ ਚੁਕਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਅਗੇ ਸਾਡੀ ਬੇਨੰਤੀ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਲੋਕਮਾਤ ਅੰਤਮ ਰੱਖਣੀ ਲਾਜ, ਲਾਜਾਵੰਤ ਤੇਰੇ ਹੱਥ ਵਡਿਆਈਆ। ਮਾਨਸ ਜਨਮ ਸਾਡਾ ਸਵਾਰਨਾ ਕਾਜ, ਕਰਤੇ ਕੀਮਤ ਲੈਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਨਿਤ ਨਵਿਤ ਦੋ ਜਹਾਨ ਸ੍ਰੀ ਭਗਵਾਨ ਦਇਆ ਕਮਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ਦਸ ਫ਼ਰੰਗੀ ਰਾਮ ਸਾਈਂ ਦਾਸ ਅਨੰਤ ਰਾਮ ਤ੍ਰੇਵਾ ਸੰਤ ਰਾਮ ਗੋਕਲੇ ਚੱਕ
ਚੰਨੋ ਦੇਵੀ ਸੇਈ ਕਲਾਂ ਸੰਤ ਕੌਰ ਜੰਮੂ
ਪੰਜ ਤਤ ਕਹਿਣ ਨਰ ਨਿਰੰਕਾਰਿਆ, ਨਿਰਾਕਾਰ ਧਿਆਨ ਲਗਾਈਆ। ਸਾਡੀਆਂ ਜੁਗ ਜੁਗ ਪਈਆਂ ਹਿੱਸੇਦਾਰੀਆਂ, ਤਨ ਵਜੂਦਾਂ ਵੰਡ
ਵੰਡਾਈਆ। ਦੀਨਾਂ ਮਜ਼੍ਹਬਾਂ ਬਣਾਈਆ ਕਿਆਰੀਆਂ, ਫੁੱਲ ਫੁਲਵਾੜੀ ਸ਼ਰਅ ਵਾਲੀ ਮਹਿਕਾਈਆ। ਸਾਡੀਆਂ ਰੀਤਾਂ ਬਦਲੀਆਂ ਤੇਰਿਆਂ ਪੁਜਾਰੀਆਂ, ਡੰਡਾਵਤ ਬੰਦਨਾ ਸਯਦੇ ਕਰਦੇ ਆਏ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਜਾਂਦੇ ਰਹੇ ਵਾਰੋ ਵਾਰੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਸਾਡੇ ਰੂਪ ਬਣਦੇ ਰਹੇ ਨਰ ਨਾਰੀਆਂ, ਨਰ ਨਰਾਇਣ ਤੇਰੀ ਬੇਪ੍ਰਵਾਹੀਆ। ਸਾਡੀਆਂ ਗੁਰੂਆਂ ਨਾਲ ਲਗਦੀਆਂ ਰਹੀਆਂ ਯਾਰੀਆਂ, ਜੋ ਅੰਤ ਯਰਾਨੇ ਗਏ ਤੁੜਾਈਆ। ਤੇਰੀਆਂ ਸਿਫ਼ਤਾਂ ਸੁਣਦੇ ਰਹੇ ਕਾਫੀਆਂ, ਭਵਿਖਤਾਂ ਖੋਜ ਖੁਜਾਈਆ। ਜੁਗ ਚੌਕੜੀ ਕਰਦੇ ਰਹੇ ਤਿਆਰੀਆਂ, ਤ੍ਰੈਗੁਣ ਅਤੀਤੇ ਤੇਰਾ ਧਿਆਨ ਲਗਾਈਆ। ਹੁਣ ਖ਼ੁਸ਼ੀਆਂ ਹੋਈਆਂ ਸਾਰੀਆਂ, ਸਚ ਦਈਏ ਸੁਣਾਈਆ। ਮਸਤੀਆਂ ਚੜ੍ਹੀਆਂ ਖ਼ੁਮਾਰੀਆਂ, ਖ਼ਾਲਸ ਰੂਪ ਵੇਖ ਵਖਾਈਆ। ਮਨਸਾ ਪੂਰੀਆਂ ਕਰ ਹਮਾਰੀਆਂ, ਹਮ ਸਾਜਣ ਦੇ ਵਡਿਆਈਆ। ਤੁਧ ਬਿਨ ਪੈਜਾਂ ਨਾ ਜਾਣ ਸਵਾਰੀਆਂ, ਸਿਰ ਸਿਰ ਹੱਥ ਆਪ ਟਿਕਾਈਆ। ਸਾਡੇ ਲਹਿਣੇ ਦੇਣੇ ਦੇ ਉਧਾਰੀਆਂ, ਉਦਰ ਦੇ ਲੇਖੇ ਦੇ ਮੁਕਾਈਆ। ਅਸੀਂ ਤਤਾਂ ਧਾਰ ਆਦਿ ਜੁਗਾਦਿ ਕੁਆਰੀਆਂ, ਜਗਤ ਕੰਤ ਸੁਹਾਗ ਨਾ ਕੋਇ ਹੰਢਾਈਆ। ਜੰਮਣ ਮਰਨ ਦੀਆਂ ਖੇਲਾਂ ਖੇਲੀਆਂ ਬਣ ਵਿਚ ਸੰਸਾਰੀਆਂ, ਸਹਿੰਸਾ ਰੋਗ ਨਾ ਕੋਇ ਮਿਟਾਈਆ। ਕਾਇਆ ਭਾਂਡੇ ਵੇਖ ਲੈ ਤਨ ਪਟਾਰੀਆਂ, ਵਜੂਦਾਂ ਧਿਆਨ ਲਗਾਈਆ। ਅੰਤਮ ਧਾਹਾਂ ਮਾਰਨ ਸਰਬ ਵਿਚਾਰੀਆਂ, ਵਿਚਰ ਕੇ ਰਹੀਆਂ ਸੁਣਾਈਆ। ਸਾਡੀਆਂ ਖੇਲਾਂ ਮੁਕਾ ਦੇ ਜੋ ਕੀਤੀਆਂ ਜਗਤ ਗ਼ਦਾਰੀਆਂ, ਗਦਾਗਰ ਹੋ ਕੇ ਦਈਏ ਸੁਣਾਈਆ। ਸ਼ਰਅ ਦੀਆਂ ਛੁਰੀਆਂ ਸਾਨੂੰ ਚੀਰਦੀਆਂ ਰਹੀਆਂ ਆਰੀਆਂ, ਜੁਗ ਜੁਗ ਵੰਡ ਵੰਡਾਈਆ। ਕਲਜੁਗ ਅੰਤਮ ਤੇਰੇ ਚਰਨ ਕਵਲ ਨਿਮਸਕਾਰੀਆਂ, ਨਿਵ ਨਿਵ ਸੀਸ ਝੁਕਾਈਆ। ਸਾਹਿਬ ਸਵਾਮੀ ਅੰਤਰਜਾਮੀ ਜਾਈਏ ਬਲਿਹਾਰੀਆ, ਬਲ ਬਲ ਜਾਈਆ। ਅੰਤ ਕੰਤ ਭਗਵੰਤ ਤਤਵ ਤਤ ਕਰ ਪਿਆਰੀਆਂ, ਪ੍ਰੀਤਮ ਆਪਣਾ ਪ੍ਰੇਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀਆਂ ਮੇਟਣੀਆਂ ਜਗਤ ਖ਼ੁਆਰੀਆਂ। ਪੰਜ ਤਤ ਕਹਿਣ ਨਿਰਗੁਣ ਧਾਰ ਕਰ ਖ਼ਿਆਲ, ਆਸ਼ਾ ਅਵਰ ਨਾ ਕੋਇ ਜਣਾਈਆ। ਸਾਡਾ ਰਿਹਾ ਨਾ ਕੋਇ ਦਲਾਲ, ਵਿਚੋਲੇ ਜਗਤ ਦਿਤੇ ਤਜਾਈਆ। ਸੰਬਲ ਦੇ ਮਾਲਕ ਸੁਰਤ ਸੰਭਾਲ, ਸਹਿਜ ਨਾਲ ਸੁਣਾਈਆ। ਭੁੱਲਿਆਂ ਭਟਕਿਆਂ ਆਪ ਭਾਲ, ਜਗਤ ਖੋਜਣਾ ਚਾਈਂ ਚਾਈਂਆ। ਸਾਡੇ ਸਿੰਮਲ ਰੁੱਖ ਨੂੰ ਆਪੇ ਫਲ ਲਗਾ ਦੇ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਸਾਡੀ ਪੂਰੀ ਕਰ ਦੇ ਘਾਲ, ਜੁਗ ਜੁਗ ਸੇਵ ਕਮਾਈਆ। ਨਾਮ ਧਾਰ ਬਣਾ ਲੈ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਸਾਨੂੰ ਪੋਹ ਨਾ ਸਕੇ ਕਾਲ, ਮਹਾਕਾਲ ਦੇ ਮਾਲਕ ਹੋਣਾ ਆਪ ਸਹਾਈਆ। ਚੁਰਾਸੀ ਫਾਸੀ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਰਸ ਪਿਆਲ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਤੇਰਾ ਸੁਹੰਜਣਾ ਵੇਖੀਏ ਸਚਖੰਡ ਸੱਚੀ ਧਰਮਸਾਲ, ਦੂਸਰ ਨਜ਼ਰ ਕਿਛ ਨਾ ਆਈਆ। ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭੂ ਸਾਡੀ ਕੀਮਤ ਰਹੀ ਕੋਇ ਨਾ ਦਮੜੇ, ਦਾਮਨਗੀਰ ਨਜ਼ਰ ਕੋਇ ਨਾ ਆਈਆ। ਕਾਇਆ ਮਾਟੀ ਭਾਂਡੇ ਵੇਖ ਲੈ ਚੰਮੜੇ, ਚੰਮ ਦ੍ਰਿਸ਼ਟੀ ਖੋਜ ਖੁਜਾਈਆ। ਨੇਤਰਹੀਣ ਜਗਤ ਹੋਏ ਅੰਧੜੇ, ਤੇਰਾ ਦਰਸ ਕੋਇ ਨਾ ਪਾਈਆ। ਭਾਗ ਹੋਏ ਮੰਦੜੇ, ਭਾਗਹੀਣ ਅਖਵਾਈਆ। ਤੇਰੀ ਮੰਜ਼ਲ ਵਾਸਤੇ ਹੋਏ
ਲੋਭੀ ਗੰਦੜੇ, ਪੌੜੀ ਡੰਡਾ ਚੜ੍ਹਨ ਕੋਇ ਨਾ ਪਾਈਆ। ਸਾਨੂੰ ਚੁੱਕ ਲੈ ਆਪਣੇ ਕੰਧੜੇ, ਕੰਢੀ ਬੈਠੇ ਧਿਆਨ ਲਗਾਈਆ। ਸਾਡੇ ਸੀਸ ਵੇਖ ਲੈ ਨੰਗੜੇ, ਓਢਣ ਉਪਰ ਨਾ ਕੋਇ ਟਿਕਾਈਆ। ਆਪਣਾ ਗੀਤ ਸੁਣਾ ਦੇ ਇਕੋ ਛੰਦੜੇ, ਸੋਹੰ ਢੋਲਾ ਅਗੰਮ ਅਥਾਹੀਆ। ਸਾਡੇ ਲੇਖੇ ਲੱਗ ਜਾਣ ਪੰਜ ਤਤ ਨਿਕੰਮੜੇ, ਦਰ ਮਿਲੇ ਮਾਣ ਵਡਿਆਈਆ। ਤੂੰ ਹੀ ਮਾਤਾ ਪਿਤਾ ਅੰਮੀ ਅੰਮੜੇ, ਆਦਿ ਪੁਰਖ ਤੇਰੀ ਸਰਨਾਈਆ। ਬੇਸ਼ਕ ਆਤਮਾ ਤੇਰੀ ਧਾਰੋਂ ਜੰਮੜੇ, ਸਾਡਾ ਨਾਤਾ ਜਗਤ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਕੀਮਤ ਰਹੀ ਨਾ ਕੌਡੀ, ਜਗਤ ਹੱਟ ਨਾ ਕੋਇ ਵਿਕਾਈਆ। ਸਾਨੂੰ ਇਸ਼ਾਰਾ ਦੇ ਕੇ ਗਏ ਵੇਦੀ ਸੋਢੀ, ਧੁਰ ਸੰਦੇਸਾ ਇਕ ਜਣਾਈਆ। ਤੁਹਾਡਾ ਲੇਖਾ ਮੁਕਾਉਣਾ ਬਣ ਕੇ ਜਗ ਜੋਗੀ, ਜੁਗੀਸ਼ਰਾਂ ਜਗਤ ਨਾ ਕੋਇ ਚਤੁਰਾਈਆ। ਲਹਿਣਾ ਦੇਣਾ ਪੂਰਾ ਕਰੇ ਕੋਈ ਨਾ ਭੋਗੀ, ਜੋ ਤਤਾਂ ਵਾਲਾ ਤਤੀਂ ਖੇਲ ਖਿਲਾਈਆ। ਅੰਤ ਧੁਰ ਮੇਲਾ ਹੋਣਾ ਪੁਰਖ ਸੰਜੋਗੀ, ਜੋ ਕਰਤਾ ਧੁਰਦਰਗਾਹੀਆ। ਜੋ ਜੁਗ ਚੌਕੜੀ ਤੜਫਦੇ ਵੇਖੇ ਰੋਗੀ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੀ ਕਿਰਪਾ ਨਾਲ ਤੁਹਾਡੀ ਤਤਾਂ ਧਾਰ ਜਾਣੀ ਸੋਧੀ, ਸੁਦੀ ਵਦੀ ਨਾ ਵੰਡ ਵੰਡਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਠਾਕਰ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਦੀਨ ਮਜ਼੍ਹਬ ਦਾ ਕਦੇ ਨਾ ਬਣੇ ਲੋਭੀ, ਲਾਲਚ ਸ਼ਰਅ ਨਾ ਕੋਇ ਰਖਾਈਆ। ਪੰਜ ਤਤੋ ਜਦੋਂ ਆਇਆ ਧੁਰ ਦਾ ਬਣ ਕੇ ਧੋਬੀ, ਤੁਹਾਡੀ ਦੁਰਮਤ ਮੈਲ ਦਏ ਧਵਾਈਆ। ਦੱਸ ਕੇ ਆਪਣੇ ਘਰ ਦੀ ਖੇਲ ਘਰੋਗੀ, ਪਰਦਾ ਦਏ ਚੁਕਾਈਆ। ਨਾਲੇ ਹੱਥ ਲਗਾਵੇ ਤੁਹਾਡੇ ਗੋਡੀਂ, ਗਾਡ ਆਪਣਾ ਹੁਕਮ ਵਰਤਾਈਆ। ਤੁਹਾਨੂੰ ਸੋਚਣਾ ਪਏ ਨਾ ਉਂਗਲ ਰੱਖ ਕੇ ਉਪਰ ਠੋਡੀ, ਜਗਤ ਸਮਝ ਨਾ ਕੋਇ ਚਤੁਰਾਈਆ। ਤੁਹਾਡਾ ਅੰਤਰ ਧਾਰ ਦਾ ਹੋਵੇ ਬੋਧੀ, ਬੁਧ ਬਿਬੇਕ ਦਏ ਬਣਾਈਆ। ਤੁਹਾਡੀ ਆਸਾ ਰਹੇ ਨਾ ਕੋਝੀ, ਕਮਲੀ ਆਪਣੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਚਾਰ ਜੁਗ ਦੇ ਤੇਰੇ ਰਾਹਕ, ਸਤਿ ਸਤਿ ਸੇਵ ਕਮਾਈਆ। ਸਾਡਾ ਬਣਿਆ ਕੋਇ ਨਾ ਗਾਹਕ, ਆਤਮਾ ਪਰਮਾਤਮਾ ਤੇਰੀ ਵੱਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਨਾਤਾ ਤੋੜ ਗਏ ਸਾਕ, ਸੱਜਣ ਸੈਣ ਨਾ ਕੋਇ ਅਖਵਾਈਆ। ਸਾਡਾ ਲਹਿਣਾ ਦੇਣਾ ਲੇਖਾ ਲੋਕਮਾਤ, ਜੁਗ ਜੁਗ ਆਏ ਵੇਸ ਵਟਾਈਆ। ਨਿਤ ਨਵਿਤ ਤੇਰੀ ਕਰਦੇ ਰਹੇ ਆਸ, ਨਿਆਸਰੇ ਹੋ ਕੇ ਧਿਆਨ ਲਗਾਈਆ। ਤੱਕਦੇ ਰਹੇ ਉਤੇ ਆਕਾਸ਼, ਨੈਣ ਪ੍ਰਿਥਮੀ ਵੱਲ ਟਿਕਾਈਆ। ਕਵਣ ਵੇਲਾ ਆਵੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਸਾਡੀ ਲੇਖੇ ਲਾਵੇ ਹੱਡ ਨਾੜੀ ਮਾਸ, ਬੂੰਦ ਰਕਤ ਆਪਣੇ ਰੰਗ ਰੰਗਾਈਆ। ਸਾਡਾ ਲਹਿਣਾ ਦੇਣਾ ਜਗਤ ਰਹੇ ਨਾ ਸਵਾਸ, ਸਾਹ ਸਾਹ ਦਾ ਲੇਖਾ ਦਏ ਮੁਕਾਈਆ। ਸੋ ਵਕਤ ਸੁਹੰਜਣਾ ਤੇਰਾ ਦਰਸ਼ਨ ਕਰੀਏ ਸਾਖਿਆਤ, ਸਾਹਿਬ ਤੇਰੀ ਵਡਿਆਈਆ। ਸਾਨੂੰ ਸਚ ਦੀ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਸਾਡਾ ਵਜੂਦ ਮਹਿਬੂਬ ਫਿਰ ਨਜ਼ਰ ਨਾ ਆਏ ਲੋਕਮਾਤ, ਤੇਰਾ ਤਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤ ਪ੍ਰੀਤਮ ਬਖ਼ਸ਼ ਦੇ ਨਾਤ, ਰਿਸ਼ਤਾ ਜਗਤ ਰਿਸ਼ ਤਿਉਂ ਬਾਹਰ ਸਮਝਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ਦਸ ਸੇਈ ਕਲਾਂ ਕਿਰਪਾਲ ਸਿੰਘ ਕ੍ਰਿਸ਼ਨ ਸਿੰਘ ਸੁਖਦੇਵ ਸਿੰਘ
ਜਸਬੀਰ ਸਿੰਘ ਰੋਸ਼ਨ ਲਾਲ ਕਰਮੋ ਦੇਵੀ ਦਰਸ਼ਨ ਸਿੰਘ ਜ਼ਿਲਾ ਜੰਮੂ
ਪੰਜ ਤਤ ਕਹਿਣ ਪ੍ਰਭ ਸਾਡੀ ਜ਼ਿੰਦਗੀ ਬਖ਼ਸ਼ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਦਰਸ਼ਨ ਦੇ ਦੇ ਇਕ ਇਕਾਂਤੀ, ਇਕ ਇਕੱਲੇ ਏਕੰਕਾਰ ਤੇਰੀ ਸਰਨਾਈਆ। ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਈਆ। ਤੇਰਾ ਖੇਲ ਤੱਕੀਏ ਬਹੁ ਬਿਧ ਭਾਤੀ, ਭੇਵ ਅਭੇਦਾ ਦੇਣਾ ਚੁਕਾਈਆ। ਸਾਡੇ ਅੰਦਰੋਂ ਮੇਟ ਅੰਧੇਰੀ ਰਾਤੀ, ਨੂਰੀ ਚੰਦ ਕਰ ਰੁਸ਼ਨਾਈਆ। ਦਿਵਸ ਰੈਣ ਰਹੇ ਪ੍ਰਭਾਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਤੇਰਾ ਰੂਪ ਅਨੂਪਾ ਦਿਸੇ ਸਾਖਿਆਤੀ, ਸਾਜਣ ਸਨਮੁਖ ਹੋ ਕੇ ਦਰਸ਼ਨ ਦੇਣਾ ਚਾਈਂ ਚਾਈਂਆ। ਸਾਡਾ ਤਨ ਵਜੂਦਾਂ ਝਗੜਾ ਰਹੇ ਨਾ ਕਾਗ਼ਜ਼ਾਤੀ, ਕਲਮਾ ਨਾਮ ਇਕ ਸਮਝਾਈਆ। ਅੰਤ ਅਖ਼ੀਰ ਬੇਨਜ਼ੀਰ ਪੁਛ ਬਾਤੀ, ਵਾਰਸ ਹੋ ਕੇ ਧਿਆਨ ਰਖਾਈਆ। ਸਾਡੀ ਅਗਨ ਬੁਝਾ ਦੇ ਅੰਤਰ ਨਿਰੰਤਰ ਵਿਚੋਂ ਛਾਤੀ, ਛਤਰਧਾਰੀ ਤੇਰੀ ਵਡਿਆਈਆ। ਤੂੰ ਮਿਹਰਵਾਨਾ ਮਹਿਬੂਬ ਕਮਲਾਪਾਤੀ, ਰਕਤ ਬੂੰਦ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗ੍ਰਹਿ ਇਕੋ ਇਕ ਦਰਸਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਗ੍ਰਹਿ ਹੋਵੇ ਵਸੇਰਾ, ਵਿਸਰ ਕਦੇ ਨਾ ਜਾਈਆ। ਸਾਡੇ ਅੰਤਰ ਚਾਓ ਘਨੇਰਾ, ਤੈਨੂੰ ਮਿਲ ਕੇ ਵੱਜੇ ਵਧਾਈਆ। ਅਸੀਂ ਗਾਉਂਦੇ ਤੂੰ ਮੇਰਾ ਮੈਂ ਤੇਰਾ, ਦੂਜੀ ਓਟ ਨਾ ਕੋਇ ਦ੍ਰਿੜਾਈਆ। ਸਾਡਾ ਪੰਧ ਮੁਕਾ ਦੇ ਨੇਰਨ ਨੇਰਾ, ਦੂਰ ਦੁਰਾਡਾ ਰਹਿਣ ਨਾ ਪਾਈਆ। ਇਕੋ ਘਰ ਵਸਾ ਕੇ ਗੁਰੂ ਗੁਰ ਚੇਰਾ, ਚੇਲਾ ਗੁਰ ਇਕੋ ਰੂਪ ਸਮਾਈਆ। ਮਿਹਰਵਾਨਾ ਸ੍ਰੀ ਭਗਵਾਨਾ ਕਰ ਦੇ ਮਿਹਰਾ, ਮਿਹਰ ਨਜ਼ਰ ਉਠਾਈਆ। ਪਿਛਲਾ ਵਕਤ ਲੰਘਿਆ ਬਥੇਰਾ, ਨੌ ਸੌ ਚੁਰਾਨਮੇ ਚੌਕੜੀ ਜੁਗ ਪੰਧ ਮੁਕਾਈਆ। ਅੰਤ ਕੰਤ ਭਗਵੰਤ ਤੇਰੇ ਚਰਨਾਂ ਲੱਗਾ ਡੇਰਾ, ਸਰਨ ਮਿਲੀ ਸਰਨਾਈਆ। ਤੂੰ ਸਤਿਗੁਰ ਸ਼ਬਦ ਅਗੰਮੀ ਸ਼ੇਰਾ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸਾਨੂੰ ਆਉਣਾ ਪਏ ਨਾ ਦੂਜੀ ਵੇਰਾ, ਵੇਰਵੇ ਨਾਲ ਦਈਏ ਸੁਣਾਈਆ। ਸਾਡਾ ਕਬੂਲ ਕਰ ਲੈ ਅੰਤਮ ਅੰਤ ਵਾਰ ਦਾ ਫੇਰਾ, ਫਿਰ ਫਿਰ ਤੇਰੇ ਕਦਮਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਗ੍ਰਹਿ ਦੇ ਹੋਈਏ ਦਰਵੇਸ਼, ਦਰ ਠਾਂਡੇ ਸੀਸ ਨਿਵਾਈਆ। ਖ਼ਾਲੀ ਹੋਏ ਹੱਥ ਸੀਸ ਧੜ ਕੀਤੇ ਤੇਰੇ ਪੇਸ਼, ਪੇਸ਼ੀਨਗੋਈਆਂ ਨਾਲ ਮਿਲਾਈਆ। ਤੇਰਾ ਹੁਕਮ ਸੰਦੇਸ਼ਾ ਸੁਣਿਆ ਇਕ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਦੇਣਾ ਸਮਝਾਈਆ। ਸਾਡਾ ਕਲਪਣਾ ਦਾ ਰਹੇ ਨਾ ਕੋਇ ਕਲੇਸ਼, ਕਲਕਾਤੀ ਡੇਰਾ ਢਾਹੀਆ। ਲਹਿਣਾ ਦੇਣਾ ਪੂਰਾ ਕਰਦੇ ਜੋ ਕਹਿ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਤੇਰੇ ਚਰਨ ਕਵਲ ਰਹੀਏ ਹਮੇਸ਼, ਹਮ ਸਾਜਣ ਹੋਣਾ ਸਹਾਈਆ। ਸਾਡੀ ਬਾਲ ਜਵਾਨੀ ਔਧ ਤੱਕ ਲੈ ਅੱਲੜ ਵਰੇਸ, ਜੋਬਨਵੰਤੇ ਦਰ ਤੇਰੇ ਮੰਗ ਮੰਗਾਈਆ। ਧੁਰ ਦਾ ਰੂਪ ਨਾ ਮੂੰਡ ਮੁੰਡਾਏ ਧਾਰੀ ਕੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਸਾਡੀ ਪਾ ਸਾਰ, ਸਰਗੁਣ ਨਿਰਗੁਣ ਧਿਆਨ ਲਗਾਈਆ। ਲੇਖਾ ਤੱਕ ਲੈ ਜੁਗ ਚਾਰ, ਚਾਰੇ ਕੁੰਟ ਨੈਣ ਉਠਾਈਆ। ਅਸੀਂ ਨਾਤਾ ਤੋੜ ਦਿਤਾ ਜਗਤ
ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਤਾ ਸੁਣਾਈਆ। ਤੇਰਾ ਨਾਮ ਨਿਧਾਨਾ ਰਹੇ ਉਚਾਰ, ਉਚਰ ਕੇ ਦਈਏ ਸੁਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰ, ਜੈ ਜੈਕਾਰ ਤੇਰਾ ਨਾਮ ਕਰਾਈਆ। ਅਸੀਂ ਕੋਟਾਂ ਵਿਚੋਂ ਦੋ ਚਾਰ, ਬਹੁਤੀ ਗਿਣਤ ਨਾ ਕੋਇ ਗਿਣਾਈਆ। ਕਿਰਪਾ ਕਰਨੀ ਪਹਿਲੀ ਵਾਰ, ਪਰਮ ਪੁਰਖ ਦੇਣੀ ਮਾਣ ਵਡਿਆਈਆ। ਆਤਮ ਨਾਲ ਤਤਾਂ ਦੇਣਾ ਅਧਾਰ, ਤਤਵ ਤਤ ਤਤ ਬਣਾਈਆ। ਜੋਤੀ ਜਾਤੇ ਪੁਰਖ ਬਿਧਾਤੇ ਅੰਤ ਕੰਤ ਬਖ਼ਸ਼ਣਾ ਸਚ ਦਵਾਰ, ਦਵਾਰਕਾਵਾਸੀ ਜੋ ਗਿਆ ਸਮਝਾਈਆ। ਕਾਹਨਾ ਦੇ ਕਾਹਨ ਧੁਰ ਦੇ ਪਰਵਰਦਿਗਾਰ, ਸਾਂਝੇ ਯਾਰ ਤੇਰੀ ਵਡਿਆਈਆ। ਸਾਡੀ ਡੰਡਾਵਤ ਬੰਦਨਾ ਕਬੂਲ ਕਰਨੀ ਨਿਮਸਕਾਰ, ਸਜਦਿਆਂ ਲੇਖੇ ਲਾਈਆ। ਜਗਤ ਲੇਖਾ ਪੂਰਾ ਕਰਨਾ ਨਿਰੰਕਾਰ, ਨਿਰਵੈਰ ਦੇਣੀ ਮਾਣ ਵਡਿਆਈਆ। ਭਗਤ ਸੁਹੇਲੇ ਬਣਾਉਣੇ ਮੀਤ ਮੁਰਾਰ, ਮਿਤ੍ਰ ਪਿਆਰਾ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਪਾਵੇ ਕੋਇ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ਦਸ ਮਨਵਾਲ ਕੈਂਪ ਜ਼ਿਲਾ ਜੰਮੂ ਗਿਆਨ ਚੰਦ ਖੋਜੂ ਰਾਮ ਰੋਹਲੂ ਰਾਮ ਲਾਲ ਸਿੰਘ
ਆਤਮਾ ਸਿੰਘ ਗਿਆਨ ਸਿੰਘ ਸਵਰਨ ਸਿੰਘ ਬਲਵਿੰਦਰ ਸਿੰਘ
ਪੰਜ ਤਤ ਕਹਿਣ ਪ੍ਰਭ ਦੇ ਦੇ ਬੋਧ ਅਗਾਧ, ਬੁਧੀ ਤੋਂ ਪਰੇ ਨਰ ਹਰੇ ਭੇਵ ਅਭੇਦ ਖੁਲਾਈਆ। ਸ਼ਬਦੀ ਸ਼ਬਦ ਸੁਣਾ ਅਗੰਮੀ ਨਾਦ, ਬਿਨ ਵੈਰਾਗ ਸਮਝਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਦਿਸੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਾ ਪਰਦਾ ਰਹੇ ਨਾ ਰਾਈਆ। ਅੰਤਸ਼ਕਰਨ ਕਰਤੇ ਪੁਰਖ ਸਾਡਾ ਸਾਧ, ਸਾਧਨਾ ਆਪਣੀ ਇਕ ਸਮਝਾਈਆ। ਦਿਵਸ ਰੈਣ ਕਵਲ ਨੈਣ ਤੈਨੂੰ ਲਈਏ ਅਰਾਧ, ਸਾਹ ਸਾਹ ਤੇਰਾ ਨਾਮ ਧਿਆਈਆ। ਤੇਰੇ ਪਿਆਰ ਵਿਚ ਹੋਈਏ ਵਿਸਮਾਦ ਬਿਸਮਿਲ ਆਪਣਾ ਆਪ ਕਰਾਈਆ। ਦਿਵਸ ਰੈਣ ਭੁੱਲੇ ਨਾ ਤੇਰੀ ਯਾਦ, ਯਾਦਦਾਸ਼ਤ ਧੁਰ ਦਾ ਨਾਮ ਗਿਆ ਸਮਝਾਈਆ। ਅੰਦਰੋਂ ਮੇਟਣਾ ਵਾਦ ਵਿਵਾਦ, ਵਿਖ ਕੂੜੀ ਬਾਹਰ ਕਢਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਨਿਰਵੈਰ ਮੋਹਣ ਮਾਧਵ ਮਾਧ, ਬੇਪਰਵਾਹ ਬੇਅੰਤ ਕੰਤ ਅਖਵਾਈਆ। ਕਲਜੁਗ ਅੰਤ ਸਾਡੀ ਖੋਲ ਦੇ ਜਾਗ, ਲੋਚਨ ਨੈਣ ਕਰ ਰੁਸ਼ਨਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਜਗਾ ਚਰਾਗ਼, ਤਨ ਮੰਦਰ ਡਗਮਗਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਤਤ ਪੁਨੀਤ ਦੇ ਬਣਾਈਆ। ਮੂਰਖ ਮੁਗਧਾਂ ਕਰ ਵਡ ਵਡ ਭਾਗ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਡਾ ਰੂਪ ਰਹੇ ਨਾ ਕਾਗ, ਹੰਸ ਸਤਿਗੁਰ ਸ਼ਬਦ ਲੈਣੇ ਬਣਾਈਆ। ਅੰਤਸ਼ਕਰਨ ਇਕੋ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਮਾਇਆ ਮਮਤਾ ਮੋਹ ਜਾਈਏ ਤਿਆਗ, ਤ੍ਰੈਗੁਣ ਲੇਖਾ ਦੇਣਾ ਚੁਕਾਈਆ। ਸਚ ਦਾ ਮੇਲਾ ਕਰਨਾ ਕੰਤ ਸੁਹਾਗ, ਜਗਤ ਵਿਛੋੜਾ ਰਹੇ ਨਾ ਰਾਈਆ। ਸਰਨ ਸਰਨਾਈ ਤੇਰੀ ਗਏ ਲਾਗ, ਲਗ ਮਾਤਰ ਡੇਰਾ ਢਾਹੀਆ। ਬਿਨਾ ਤੰਦ ਸਿਤਾਰ ਵਜਾ ਰਬਾਬ, ਸਾਡੇ ਰੱਬੀ ਨੂਰ ਅਲਾਹੀਆ। ਮਿਤ੍ਰ ਪਿਆਰਾ ਬਣਾ ਅਹਿਬਾਬ, ਸਾਜਣ ਮੀਤ ਇਕ ਅਖਵਾਈਆ। ਸਚ ਦਵਾਰੇ ਦੇ
ਦੇ ਦਾਦ, ਦਰ ਠਾਂਡੇ ਮੰਗ ਮੰਗਾਈਆ। ਤੇਰੀ ਕਿਰਪਾ ਦਾ ਕਿਰਪਾ ਨਿਧਾਨ ਮੰਗਦੇ ਸਾਥ, ਪਰਮ ਪੁਰਖ ਦੇਣਾ ਵਰਤਾਈਆ। ਕੂੜੀ ਕਿਰਿਆ ਬੁਝਾਉਣੀ ਆਗ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਦਇਆ ਆਪ ਕਮਾਈਆ। ਪੰਜ ਤਤ ਕਹਿਣ ਪ੍ਰਭ ਮਿਹਰਵਾਨ ਹੋ ਬਖ਼ਸ਼ੰਦ, ਰਹਿਮਤ ਹਕ ਕਮਾਈਆ। ਆਤਮ ਧਾਰ ਦੇ ਅਨੰਦ, ਪਰਮਾਤਮ ਆਪਣੇ ਵਿਚ ਛੁਪਾਈਆ। ਨੂਰੀ ਨੂਰ ਚਾੜ੍ਹ ਦੇ ਚੰਦ, ਬਿਨ ਤੇਲ ਬਾਤੀ ਡਗਮਗਾਈਆ।, ਤੂੰ ਮੇਰਾ ਮੈਂ ਤੇਰਾ ਸੁਣਾ ਛੰਦ, ਢੋਲਾ ਧੁਰਦਰਗਾਹੀਆ। ਕੂੜੀ ਕਿਰਿਆ ਰਹੇ ਨਾ ਕੋਈ ਬੰਧਨ ਬੰਦ, ਬੰਦਗੀ ਆਪਣੀ ਵਿਚ ਛੁਪਾਈਆ। ਬਜਰ ਕਪਾਟ ਤੋੜ ਦੇ ਜੰਦ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਗ਼ਰੀਬ ਨਿਮਾਣਿਆਂ ਲਾ ਲੈ ਅੰਗ, ਅੰਗੀਕਾਰ ਇਕ ਅਖਵਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਗੰਗ, ਗੰਗਾ ਗੰਗੋਤਰੀ ਲੋੜ ਰਹੇ ਨਾ ਰਾਈਆ। ਭੇਵ ਖੁਲਾ ਦੇ ਬ੍ਰਹਮ ਹੰ, ਪਾਰਬ੍ਰਹਮ ਆਪਣਾ ਪਰਦਾ ਲਾਹੀਆ। ਦਰ ਠਾਂਡੇ ਰਹੇ ਮੰਗ, ਖ਼ਾਲੀ ਝੋਲੀ ਦੇਣੀ ਭਰਾਈਆ। ਪੰਚ ਵਿਕਾਰ ਕਰੇ ਨਾ ਜੰਗ, ਮਾਇਆ ਮਮਤਾ ਮੋਹ ਮਿਟਾਈਆ। ਸਾਡਾ ਲੇਖੇ ਲਾਉਣਾ ਮਾਨਸ ਜਨਮ ਦਾ ਪੰਧ, ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਪ੍ਰਕਾਸ਼ ਕਰ ਦੇ ਨਿਰਮਲ ਜੋਤ, ਜੋਤੀ ਜਾਤੇ ਦਇਆ ਕਮਾਈਆ। ਝਗੜਾ ਰਹੇ ਨਾ ਵਰਨ ਗੋਤ, ਗੌਤਮ ਦੀ ਆਸਾ ਵੇਖ ਵਖਾਈਆ। ਲਹਿਣਾ ਦੇਣਾ ਮੁਕਾ ਦੇ ਮਾਤਲੋਕ, ਧਰਨੀ ਧਰਤ ਧਵਲ ਧਿਆਨ ਲਗਾਈਆ। ਸਚ ਸੁਣਾ ਦੇ ਇਕ ਸਲੋਕ, ਸੋਹਲਾ ਢੋਲਾ ਧੁਰਦਰਗਾਹੀਆ। ਸੁਹੰਜਣਾ ਕਰ ਕੇ ਕਾਇਆ ਬੰਕ ਦਵਾਰ ਕੋਟ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਸ਼ਬਦ ਨਗਾਰੇ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਕਲਜੁਗ ਅੰਤ ਉਠਾ ਲੈ ਆਲਣਿਉਂ ਡਿੱਗੇ ਬੋਟ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੀ ਆਦਿ ਜੁਗਾਦਿ ਇਕੋ ਕਿਰਪਾ ਬਹੁਤ, ਦੂਸਰ ਮੰਗ ਨਾ ਕੋਇ ਮੰਗਾਈਆ। ਸਾਡੀ ਅਕਲ ਬੁੱਧੀ ਦੀ ਰਹੀ ਕੋਇ ਨਾ ਸੋਚ, ਸਮਝ ਚਲੇ ਨਾ ਕੋਇ ਚਤੁਰਾਈਆ। ਆਸਾ ਮਨਸਾ ਪੂਰੀ ਕਰ ਦੇ ਲੋਚ, ਨਿਜ ਨੇਤਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅਲਖਣਾ ਅਲੱਖ, ਅਗੰਮ ਅਥਾਹ ਅਗੋਚਰ ਤੇਰੀ ਵਡਿਆਈਆ। ਨਿਰਗੁਣ ਧਾਰ ਹੋ ਪ੍ਰਤਖ, ਸਾਖਿਆਤ ਆਪਣਾ ਦਰਸ ਦਿਖਾਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਦਰ ਤੇਰੇ ਮੰਗ ਮੰਗਾਈਆ। ਸਾਡੀ ਝੋਲੀ ਵੇਖ ਲੈ ਸੱਖ, ਨਾਮ ਵਿਹੂਣੇ ਦੇਈਏ ਦੁਹਾਈਆ। ਤੂੰ ਜੁਗ ਜੁਗ ਤਤਾਂ ਕਰਦਾ ਆਇਉਂ ਵੱਖ, ਪਤਿਪਰਮੇਸ਼ਵਰ ਦਇਆ ਕਮਾਈਆ। ਕਿਰਪਾ ਕਰ ਪੁਰਖ ਸਮਰਥ, ਸਿਰ ਸਿਰ ਆਪਣਾ ਹੱਥ ਟਿਕਾਈਆ। ਵਸਤ ਧੁਰ ਦੀ ਦੇ ਦੇ ਅਗੰਮੀ ਵਥ, ਜਗਤ ਹੱਟ ਨਜ਼ਰ ਕੋਇ ਨਾ ਆਈਆ। ਸਾਡੇ ਸਗਲ ਵਸੂਰੇ ਜਾਣ ਲਥ, ਦੁਰਮਤ ਮੈਲ ਰਹੇ ਨਾ ਰਾਈਆ। ਤੇਰੀ ਸਰਨ ਸਰਨਾਈ ਗਏ ਢੱਠ, ਧੂੜੀ ਚਰਨਾਂ ਖ਼ਾਕ ਰਮਾਈਆ। ਸਾਡਾ ਲੇਖਾ ਤੱਕ ਲੈ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਅੱਠ, ਨੌ ਦਰ ਦਾ ਧਿਆਨ ਲਗਾਈਆ। ਦਸਵੇਂ ਗ੍ਰਹਿ ਹੋ ਪ੍ਰਗਟ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਪਰਦਾ ਦੇਣਾ ਉਠਾਈਆ। ਤੇਰਾ ਨੂਰ ਜ਼ਹੂਰ ਤੱਕੀਏ ਲਟ ਲਟ, ਬਿਨ ਦੀਪਕ ਦੀਪ ਹੋਏ ਰੁਸ਼ਨਾਈਆ। ਤੂੰ ਵਸਣਹਾਰਾ ਘਟ ਘਟ, ਗ੍ਰਹਿ
ਗ੍ਰਹਿ ਆਪਣੀ ਖੇਲ ਖਿਲਾਈਆ। ਸਾਡੀ ਲੇਖੇ ਲਾ ਲੈ ਹੱਡ ਮਾਸ ਨਾੜੀ ਰੱਤ, ਪੰਜ ਤਤ ਰਹੇ ਕੁਰਲਾਈਆ। ਧਰਨੀ ਉਤੇ ਫਿਰ ਨਾ ਆਈਏ ਵਤ, ਬੇਵਤਨਾਂ ਨੂੰ ਵਤਨ ਆਪਣੇ ਦੇ ਪਹੁੰਚਾਈਆ। ਸਾਚੇ ਸਥਰ ਜਾਈਏ ਲਥ, ਗੋਬਿੰਦ ਯਾਰੜਾ ਸੇਜ ਹੰਢਾਈਆ। ਤੇਰੀ ਮਹਿੰਮਾ ਸਿਫ਼ਤ ਸਲਾਹ ਕਥਨਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਲਹਿਣਾ ਤੱਕ ਲੈ ਜੋ ਕਹਿ ਕੇ ਗਿਆ ਰਾਮ ਬੇਟਾ ਦਸਰਥ, ਬਿਨ ਰਸਨਾ ਜਿਹਵਾ ਬੋਲ ਦ੍ਰਿੜਾਈਆ। ਜਿਸ ਇਸ਼ਾਰਾ ਕੀਤਾ ਕਾਹਨ ਵੱਲ ਅੱਖ, ਕ੍ਰਿਸ਼ਨ ਕ੍ਰਿਸ਼ਨਾ ਪੱਖ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਕੁਛ ਤੇਰੇ ਵਸ, ਵਾਸਤਾ ਪਰਮ ਪੁਰਖ ਪ੍ਰਭ ਤੇਰੇ ਅਗੇ ਪਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ਦਸ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ ਗੁਰਦਿਤ ਸਿੰਘ ਸ਼ਾਹਣੀ ਦੇਵੀ ਇੰਦਰੋ ਦੇਵੀ
ਬੰਤੀ ਦੇਵੀ ਰਸਾਲ ਸਿੰਘ ਬਲਵੰਤ ਕੌਰ
ਪੰਜ ਤਤ ਕਹਿਣ ਪ੍ਰਭੂ ਆਦਿ ਜੁਗਾਦਿ ਤੇਰੇ ਪੁਜਾਰੀ, ਪੂਜਣਯੋਗ ਤੇਰੀ ਸੇਵ ਕਮਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਸਿਕਦਾਰੀ, ਤੇਰੇ ਹੁਕਮ ਵਿਚ ਭੱਜੇ ਵਾਹੋ ਦਾਹੀਆ। ਖੇਲ ਖੇਲਦੇ ਰਹੇ ਸਦਾ ਜੁਗ ਚਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਸਾਡੇ ਪੁਰਖ ਅਕਾਲੇ ਦੀਨ ਦਿਆਲੇ ਅੰਤ ਬੇਨੰਤੀ ਸੁਣ ਹਮਾਰੀ, ਹਮ ਸਾਜਣ ਦਈਏ ਦ੍ਰਿੜਾਈਆ। ਸਾਡੀ ਚੁਰਾਸੀ ਵਾਲੀ ਕੱਟ ਖ਼ੁਆਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਕਰ ਉਜਿਆਰੀ, ਅੰਧ ਅੰਧੇਰ ਦੇ ਮਿਟਾਈਆ। ਸੋ ਪੁਰਖ ਨਿਰੰਜਣ ਤੇਰੇ ਨਾਲ ਲੱਗੇ ਯਾਰੀ, ਯਾਰਾਨਾ ਅਵਰ ਨਾ ਕੋਇ ਰਖਾਈਆ। ਹਰਿ ਪੁਰਖ ਨਿਰੰਜਣ ਏਕਾ ਬਖ਼ਸ਼ਣਾ ਚਰਨ ਦਵਾਰੀ, ਦਰ ਠਾਂਡੇ ਦੇਣੀ ਵਡਿਆਈਆ। ਏਕੰਕਾਰ ਤੇਰੇ ਉਤੋਂ ਜਾਈਏ ਬਲਿਹਾਰੀ, ਬਲ ਬਲ ਆਪਣਾ ਆਪ ਵਖਾਈਆ। ਆਦਿ ਨਿਰੰਜਣ ਦੇ ਅਧਾਰੀ, ਉਦਰ ਦਾ ਲੇਖਾ ਦੇਣਾ ਮੁਕਾਈਆ। ਅਬਿਨਾਸ਼ੀ ਕਰਤੇ ਪੈਜ ਦੇਣੀ ਸਵਾਰੀ, ਸਵਾਰਥ ਤੇਰੇ ਚਰਨ ਟਿਕਾਈਆ। ਸ੍ਰੀ ਭਗਵਾਨ ਬਿਨ ਬਾਹੋਂ ਪਾਰ ਉਤਾਰੀ, ਲੇਖਾ ਅਗੇ ਰਹੇ ਨਾ ਰਾਈਆ। ਪਾਰਬ੍ਰਹਮ ਪ੍ਰਭ ਬ੍ਰਹਮ ਪਾਵਣ ਵਾਲੇ ਸਾਰੀ, ਮਹਾਸਾਰਥੀ ਤੇਰੀ ਓਟ ਤਕਾਈਆ। ਅਸੀਂ ਪੰਜ ਤਤ ਜੰਮਦੇ ਰਹੇ ਵਾਰੋ ਵਾਰੀ, ਮਰ ਮਰ ਆਪਣਾ ਵੇਸ ਵਟਾਈਆ। ਕੋਟਨ ਜੁਗ ਸਾਡੀ ਕਿਸੇ ਨਾ ਕੀਤੀ ਦਾਰੀ, ਦਰਦੀਆਂ ਦੁੱਖ ਨਾ ਕੋਇ ਵੰਡਾਈਆ। ਸਾਡਾ ਨਾਤਾ ਜੁੜਦਾ ਰਿਹਾ ਨਾਲ ਮੌਤ ਲਾੜੀ, ਕਾਲ ਨਗਾਰਾ ਸੁਣਦੇ ਰਹੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਬਣੇ ਕੋਇ ਨਾ ਮੀਤ, ਮਿਤ੍ਰ ਪਿਆਰਾ ਨਜ਼ਰ ਕੋਇ ਨਾ ਆਈਆ। ਤਤ ਬਦਲਨਾ ਤੇਰੀ ਧੁਰ ਦੀ ਰੀਤ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਾਡੀ ਬੇਨੰਤੀ ਸੁਣ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਓਟ ਤਕਾਈਆ। ਸਾਡੇ ਤਤ ਕਰ ਦੇ ਪੁਨੀਤ, ਪਤਤ ਰਹਿਣ ਕੋਇ ਨਾ ਪਾਈਆ। ਸਾਡੇ ਅੰਦਰ ਵਸ ਚੀਤ, ਠਗੌਰੀ ਮਨ ਦੇਣੀ ਗਵਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਗੀਤ,
ਆਤਮ ਪਰਮਾਤਮ ਰਾਗ ਦੇਣਾ ਦ੍ਰਿੜਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਠੀਕ, ਠਾਕਰ ਇਕ ਅਖਵਾਈਆ। ਸਾਡਾ ਅੰਧੇਰਾ ਮੇਟ ਤਾਰੀਕ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਾਡਾ ਤਨ ਵਜੂਦ ਠਾਂਡਾ ਕਰ ਦੇ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਸਤਿ ਸਚ ਬਖ਼ਸ਼ ਦੇ ਪ੍ਰੀਤ, ਪ੍ਰੀਤਮ ਆਪਣੀ ਖ਼ੁਸ਼ੀ ਬਣਾਈਆ। ਭੇਵ ਅਭੇਦਾ ਅੰਦਰ ਰਹੇ ਨਾ ਭੀਤ, ਭੀਤਰ ਪਰਦਾ ਦੇਣਾ ਚੁਕਾਈਆ। ਮਾਨਸ ਜਨਮ ਜਾਈਏ ਜਗ ਜੀਤ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਹੱਥ ਰਖਣਾ ਸਾਡੀ ਪੀਠ, ਪੁਸ਼ਤ ਪਨਾਹ ਟਿਕਾਈਆ। ਸਾਡੇ ਮਿੱਠੇ ਕਰ ਦੇ ਕੌੜੇ ਰੀਠ, ਅੰਮ੍ਰਿਤ ਆਤਮ ਜਾਮ ਭਰਾਈਆ। ਸਾਚੇ ਨਾਮ ਦਾ ਰੰਗ ਚਾੜ੍ਹ ਮਜੀਠ, ਅਗੇ ਉਤਰ ਕਦੇ ਨਾ ਜਾਈਆ। ਸਾਡੇ ਪੂਰਬ ਲੇਖੇ ਉਤੇ ਮਾਰ ਦੇ ਲੀਕ, ਲਾਈਨ ਐਨ ਦੇਣੀ ਸਮਝਾਈਆ। ਤੇਰਾ ਸਤਿਗੁਰ ਸ਼ਬਦ ਅੰਤ ਕਰੇ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਅਸੀਂ ਸੁਣੀਏ ਨਾ ਅਵਰ ਕੋਇ ਤਬਲੀਗ, ਨਾਮ ਕਲਮੇ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਚੇ ਨਾਮ ਦੀ ਦੇ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਅੰਦਰੋਂ ਮਿਟੇ ਅੰਧੇਰੀ ਰਾਤ, ਨੂਰੀ ਚੰਦ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਪੁਛ ਵਾਤ, ਸਰਗੁਣ ਦਇਆ ਕਮਾਈਆ। ਮਾਲਕ ਸਵਾਮੀ ਬਣ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਚ ਸਵਾਮੀ ਅੰਤਰਜਾਮੀ ਜੋੜਨਾ ਨਾਤ, ਰਿਸ਼ਤਾ ਆਪਣੇ ਨਾਲ ਬਣਾਈਆ। ਮਨਸਾ ਮਨ ਨਾ ਰਹੇ ਕਮਜਾਤ, ਕੁਲੱਖਣੀ ਅੰਦਰੋਂ ਦੇਣੀ ਕਢਾਈਆ। ਪੰਚ ਵਿਕਾਰ ਪਾਵੇ ਵਫ਼ਾਤ, ਮੜ੍ਹੀ ਗੋਰ ਦੇਣਾ ਦਬਾਈਆ। ਭੇਵ ਅਭੇਦ ਖੋਲਣਾ ਸਾਤ, ਸਤਿ ਸਤਿਵਾਦੀ ਦਇਆ ਕਮਾਈਆ। ਅੰਤ ਅਖ਼ੀਰ ਬੇਨਜ਼ੀਰ ਸਾਡੀ ਪੁਛ ਵਾਤ, ਤੇਰੇ ਅਗੇ ਵਾਸਤਾ ਪਾਈਆ। ਸਾਡਾ ਪੰਧ ਮੁਕਾ ਦੇ ਵਾਟ, ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਤੇਰੇ ਚਰਨ ਕਵਲਾਂ ਪੁਜ ਗਏ ਅਗੰਮੇ ਘਾਟ, ਘਾਟੇ ਪੂਰੇ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭੂ ਸਾਡਾ ਲੇਖਾ ਤਕ ਲੈ ਆਪ, ਆਪਣੀ ਦਇਆ ਕਮਾਈਆ। ਸਾਨੂੰ ਕੀਤਾ ਕਿਸੇ ਨਾ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਸਭ ਨੇ ਆਤਮਾ ਤੇਰਾ ਰੂਪ ਬਣਾਇਆ ਸਾਚ, ਸਚ ਗਏ ਸੁਣਾਈਆ। ਸਾਨੂੰ ਦੇਹੀ ਕਹਿ ਕੇ ਭਾਂਡਾ ਮਾਟੀ ਕਾਚ, ਤਨ ਵਜੂਦ ਵਜੂਦ ਠੁਕਰਾਈਆ। ਨਿਰਗੁਣ ਸਰਗੁਣ ਸਾਡਾ ਦਿਤਾ ਕਿਸੇ ਨਾ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਤੇਰੇ ਚਰਨ ਕਵਲ ਸਾਡੇ ਝੁਕਦੇ ਰਹੇ ਮਾਥ, ਮਸਤਕ ਧੂੜੀ ਖ਼ਾਕ ਰਮਾਈਆ। ਦੀਨਨ ਹੁੰਦੇ ਰਹੇ ਅਨਾਥ, ਨਿਰਧਨ ਹੋ ਹੋ ਲਾਗੇ ਪਾਈਂਆ। ਤੂੰ ਸਰਬ ਕਲਾ ਸਮਰਾਥ, ਕਲਜੁਗ ਅੰਤਮ ਦੇਣੀ ਮਾਣ ਵਡਿਆਈਆ। ਤਤ ਉਧਾਰਨਾ ਤੇਰੇ ਹਾਥ, ਦੂਜਾ ਕੋਇ ਨਜ਼ਰ ਨਾ ਆਈਆ। ਸਾਡੀ ਮੰਜ਼ਲ ਪੂਰੀ ਕਰ ਦੇ ਵਾਟ, ਪਾਂਧੀਆ ਪੰਧ ਦੇ ਮੁਕਾਈਆ। ਤੇਰੀ ਸੇਜ ਸੁਹੰਜਣੀ ਸਚਖੰਡ ਦਵਾਰੇ ਸੋਈਏ ਉਤੇ ਖਾਟ, ਜਿਸ ਦਾ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਜਿਥੇ ਇਕੋ ਜੋਤ ਨੂਰ ਦੀ ਨਿਕਲੇ ਲਾਟ, ਤੇਲ ਬਾਤੀ ਦੀਪਕ ਨਜ਼ਰ ਕੋਇ ਨਾ ਆਈਆ। ਸਾਡੀ ਬੇਨੰਤੀ ਤੇਰੇ ਅਗੇ ਪੁਰਖ ਸਮਰਾਥ, ਸਤਿ ਸਚ ਕਰ ਜਣਾਈਆ। ਤੂੰ ਜੁਗ ਜੁਗ ਚਲਾਵਣਹਾਰਾ ਰਾਥ, ਰਥ ਰਥਵਾਹੀ ਇਕ ਅਖਵਾਈਆ। ਸਾਡਾ ਲੇਖੇ ਲਾ ਲੈ ਮਸਤਕ ਵਾਲਾ ਭਾਗ, ਭਗਵਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ
ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤੇ ਸ੍ਰੀ ਭਗਵੰਤੇ ਧੁਰ ਦੇ ਕੰਤੇ ਸਭ ਕੁਛ ਤੇਰੇ ਹਾਥ, ਦੂਸਰ ਓਟ ਨਜ਼ਰ ਕੋਇ ਨਾ ਆਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ਦਸ ਭਾਗ ਸਿੰਘ ਪੂਰਨ ਸਿੰਘ ਭਗਵਾਨ ਦਾਸ ਤੋਤੀ ਦੇਵੀ ਪ੍ਰਕਾਸ਼ੋ ਦੇਵੀ
ਸੋਮਾਂ ਦੇਵੀ ਕਿਸ਼ਨ ਪੁਰ ਕੈਂਪ ਜ਼ਿਲਾ ਜੰਮ
ਪੰਜ ਤਤ ਕਹਿਣ ਪ੍ਰਭ ਸਾਡੇ ਸ਼ਾਹੋ ਭੂਪ, ਭੂਪਤ ਭੂਪ ਦੀਨ ਦਿਆਲ ਤੇਰੀ ਓਟ ਤਕਾਈਆ। ਦਰਸ ਦਿਖਾ ਦੇ ਜੋਤੀ ਧਾਰ ਸਤਿ ਸਰੂਪ , ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਪਰਦਾ ਲਾਹੀਆ। ਸਾਡੇ ਅੰਤਰ ਰਹੇ ਨਾ ਅੰਧ ਕੂਪ, ਅੰਧ ਅਗਿਆਨ ਦੇਣਾ ਚੁਕਾਈਆ। ਲੇਖਾ ਤੱਕ ਲੈ ਪੰਜ ਭੂਤ, ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਈਆ। ਬਿਨ ਤੇਰੀ ਕਿਰਪਾ ਸਹਾਇਕ ਦਿਸੇ ਨਾ ਕੋਇ ਚਾਰੇ ਕੂਟ, ਕੂਚੇ ਗਲੀ ਨਵ ਸੱਤ ਧਿਆਨ ਲਗਾਈਆ। ਜਿਧਰ ਤੱਕੀਏ ਜੂਠ ਝੂਠ, ਕੂੜੀ ਕਿਰਿਆ ਨਾਲ ਜਗਤ ਕੁੜਮਾਈਆ। ਕਿਰਪਾ ਨਿਧਾਨ ਹੋ ਕੇ ਆਪੇ ਤੁਠ, ਦੀਨਨ ਦੇ ਵਡਿਆਈਆ। ਅੰਮ੍ਰਿਤ ਜਾਮ ਪਿਆ ਦੇ ਘੁਟ, ਤ੍ਰਿਸ਼ਨਾ ਤ੍ਰਿਖਾ ਦੇ ਮਿਟਾਈਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਥੋੜ੍ਹੀ ਰਹੀ ਮੁਠ, ਗਿਣਤੀ ਗਣਤ ਨਾ ਕੋਇ ਗਿਣਾਈਆ। ਸਾਡੀ ਅੰਦਰਲੀ ਧਾਰ ਵਿਚੋਂ ਉਠ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਕੋਲ ਹੋਵੇ ਵਸਦਾ, ਗ੍ਰਹਿ ਮੰਦਰ ਡੇਰਾ ਲਾਈਆ। ਕਿਉਂ ਨਹੀਂ ਭੇਵ ਅਗੰਮਾ ਦਸਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸੁਖ ਲਈਏ ਤੇਰੇ ਰਸ ਦਾ, ਬਿਨ ਰਸਨਾ ਜਿਹਵਾ ਦੇਣਾ ਚਖਾਈਆ। ਢੋਲਾ ਗਾਈਏ ਤੇਰੇ ਜਸ ਦਾ, ਤੂੰ ਮੇਰਾ ਮੈਂ ਤੇਰਾ ਸਿਫ਼ਤ ਸਲਾਹੀਆ। ਪ੍ਰਕਾਸ਼ ਦੇ ਦੇ ਨਿਜ ਨੇਤਰ ਲੋਚਨ ਆਪਣੀ ਅੱਖ ਦਾ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਅਗੇ ਵਸੇਰਾ ਛਡ ਦੇ ਅਪਣੇ ਵੱਖ ਦਾ, ਘਰ ਘਰ ਵਿਚ ਮੇਲਾ ਮੇਲਣਾ ਸਹਿਜ ਸੁਭਾਈਆ। ਝਗੜਾ ਮੇਟ ਦੇ ਨੌ ਦਵਾਰੇ ਹੱਦ ਦਾ, ਹਦੂਦ ਕੂੜੀ ਦੇ ਮਿਟਾਈਆ। ਰਾਗ ਸੁਣੀਏ ਤੇਰੇ ਅਗੰਮੀ ਨਦ ਦਾ, ਅਨਹਦ ਨਾਦੀ ਨਾਦ ਦੇਣਾ ਸੁਣਾਈਆ। ਤੇਰਾ ਖੇਲ ਤੱਕੀਏ ਉਪਰ ਸ਼ਾਹ ਰਗ ਦਾ, ਸ਼ਹਿਨਸ਼ਾਹ ਵਖਾਉਣਾ ਚਾਈਂ ਚਾਈਂਆ। ਤੇਰਾ ਦੀਪਕ ਜੋਤੀ ਹੋਵੇ ਜਗਦਾ, ਜੋਤੀ ਜਾਤੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਵਖਾਈਆ। ਪੰਜ ਤਤ ਕਹਿਣ ਪ੍ਰਭ ਜੁਗ ਜੁਗ ਤੇਰਾ ਭੋਗਿਆ ਭੋਗ, ਭਗਵਨ ਸੇਵ ਕਮਾਈਆ। ਸਾਡਾ ਅੰਤਮ ਕਟ ਦੇ ਰੋਗ, ਦੁਖੀ ਹੋ ਕੇ ਦਈਏ ਸੁਣਾਈਆ। ਚਿੰਤਾ ਜਗਤ ਮਿਟਾ ਦੇ ਸੋਗ, ਕੂੜੀ ਕਿਰਿਆ ਰਹਿਣ ਨਾ ਪਾਈਆ। ਬੁਧੀ ਤੋਂ ਪਰੇ ਕਰ ਦੇ ਬੋਧ, ਬਿਨ ਅੱਖਰਾਂ ਅੱਖਰ ਦੇ ਸਮਝਾਈਆ। ਹਉਮੇ ਮੇਟ ਦੇ ਰੋਗ, ਹੰ ਬ੍ਰਹਮ ਦੇ ਵਡਿਆਈਆ। ਆਤਮ ਪਰਮਾਤਮ ਹੋਵੇ ਤੇਰਾ ਧੁਰ ਸੰਜੋਗ, ਪਾਰਬ੍ਰਹਮ ਬ੍ਰਹਮ ਮੇਲਣਾ ਚਾਈਂ ਚਾਈਂਆ। ਏਕੰਕਾਰ ਸੁਣੀਏ ਤੇਰਾ ਇਕ ਇਕੱਲਾ ਸਲੋਕ, ਸੋਹਲਾ ਧੁਰ ਦਾ ਸੋਭਾ ਪਾਈਆ। ਸਾਡਾ ਲੇਖ ਮੁਕ ਜਾਏ ਲੋਕ ਪ੍ਰਲੋਕ, ਦੋ ਜਹਾਨਾਂ ਰਹਿਣ ਕੋਇ ਨਾ ਪਾਈਆ। ਤਤਵ
ਤਤ ਮਿਲਾ ਲੈ ਆਪਣੀ ਜੋਤ, ਜੋਤੀ ਜਾਤੇ ਸੋਭਾ ਪਾਈਆ। ਸਾਡਾ ਝਗੜਾ ਮੇਟ ਦੇ ਦੀਨ ਮਜ਼੍ਹਬ ਵਰਨ ਗੋਤ, ਸ਼ਰਅ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਆਪਣੀ ਦਇਆ ਕਮਾਈਆ। ਪੰਜ ਤਤ ਕਹਿਣ ਅਸੀਂ ਭਗਤ ਨਿਮਾਣੇ ਗ਼ਰੀਬ, ਗ਼ੁਰਬਤ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਤੱਕੀਏ ਅਜੀਬ, ਅਜਬ ਨਿਰਾਲਾ ਦੇਣਾ ਵਖਾਈਆ। ਸਾਡੀ ਜ਼ਿੰਦਗੀ ਨੂੰ ਦੇ ਤਰਤੀਬ, ਤਰੀਕਾ ਆਪਣਾ ਨਾਮ ਦ੍ਰਿੜਾਈਆ। ਤੇਰਾ ਸਤਿਗੁਰ ਸ਼ਬਦ ਕਰੇ ਤਾਈਦ, ਦੂਸਰ ਲੋੜ ਰਹੇ ਨਾ ਰਾਈਆ। ਅਸੀਂ ਤੇਰੇ ਬਰਖ਼ੁਰਦਾਰ ਅਜ਼ੀਜ਼, ਆਜਜ਼ ਹੋ ਕੇ ਸੀਸ ਨਿਵਾਈਆ। ਸਾਡੇ ਅੰਤਸ਼ਕਰਨ ਸਾਚੀ ਦੇ ਤਮੀਜ਼, ਦੁਰਮਤ ਮੈਲ ਮੈਲ ਧਵਾਈਆ। ਸਾਨੂੰ ਤੇਰੇ ਮਿਲਣ ਦੀ ਰੀਝ, ਦੂਸਰ ਓਟ ਨਾ ਕੋਇ ਤਕਾਈਆ। ਸਾਡਾ ਤਨ ਮਨ ਤੇਰੇ ਨਾਲ ਜਾਏ ਪਤੀਜ, ਪਤਿਪਰਮੇਸ਼ਵਰ ਤੇਰੇ ਰੰਗ ਸਮਾਈਆ। ਸਚ ਸੁਲਤਾਨਾ ਸ੍ਰੀ ਭਗਵਾਨਾ ਸਾਡੇ ਅੰਤਸ਼ਕਰਨ ਵਿਚ ਬੀਜ ਬੀਜ, ਪੱਤ ਟਹਿਣੀ ਫਲ ਫੁੱਲ ਭਗਤੀ ਨਾਮ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਪੂਰਬ ਦੇ ਦੇ ਲਹਿਣਾ, ਜਨ ਭਗਤ ਮੰਗ ਮੰਗਾਈਆ। ਬਾਵਨ ਧਾਰ ਤਕ ਲੈ ਨੈਣਾਂ, ਬਲ ਧੁਰ ਦਾ ਸੰਗ ਵਖਾਈਆ। ਨਿਰਗੁਣ ਤੇਰਾ ਸਰਗੁਣ ਮੰਨਿਆ ਕਹਿਣਾ, ਕਹਿ ਕੇ ਸੀਸ ਨਿਵਾਈਆ। ਇਕੋ ਸਰਨ ਸਰਨਾਈ ਢਹਿਣਾ, ਢਹਿ ਢਹਿ ਸੀਸ ਨਿਵਾਈਆ। ਚਰਨ ਕਵਲ ਅਗੰਮੇ ਬਹਿਣਾ, ਜਿਥੇ ਵੇਖਣ ਕੋਇ ਨਾ ਪਾਈਆ। ਤੇਰੇ ਨਾਲੋਂ ਨਹੀਂ ਹੋਣਾ ਤ੍ਰਫ਼ੈਣਾ, ਤਰਫ਼ਦਾਰੀ ਨਾ ਵੰਡ ਵੰਡਾਈਆ। ਤੇਰਾ ਭਾਣਾ ਸਿਰ ਤੇ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਤੂੰ ਸਾਹਿਬ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਸਾਡੀ ਪੂਰੀ ਕਰ ਦੇ ਆਸੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਅਸੀਂ ਬਾਵਨ ਦੀ ਧਾਰ ਪਿਆਰੇ ਤੇਰੇ ਰਿਸ਼ੀ ਤੇਰਾਂ ਸੌ ਸਤਾਸੀ, ਸਤਿ ਸਤਿਵਾਦੀ ਵੇਖਣਾ ਚਾਈਂ ਚਾਈਂਆ। ਸਾਡੀ ਆਤਮ ਧਾਰ ਤੇਰੇ ਨਾਲ ਮਿਲਦੀ ਰਾਸੀ, ਜਗਤ ਨਛੱਤਰ ਵੰਡ ਨਾ ਕੋਇ ਵੰਡਾਈਆ। ਸਾਨੂੰ ਖ਼ੁਸ਼ੀਆਂ ਵਾਲੀ ਬਖ਼ਸ਼ ਦੇ ਹਾਸੀ, ਹਸਤੀ ਦੇ ਮਾਲਕ ਧੁਰਦਰਗਾਹੀਆ। ਸ਼ਬਦੀ ਧਾਰ ਤੇਰੇ ਸਵਾਸੀ, ਸਾਹ ਸਾਹ ਤੇਰਾ ਨਾਮ ਧਿਆਈਆ। ਧੰਨ ਭਾਗ ਜੇ ਤੇਰਾ ਨੂਰ ਹੋਇਆ ਪ੍ਰਕਾਸ਼ੀ, ਜੋਤੀ ਜਾਤੇ ਡਗਮਗਾਈਆ। ਸਾਡੀ ਕਰ ਦੇ ਬੰਦ ਖੁਲਾਸੀ, ਬੰਧਨ ਤਨ ਰਹੇ ਨਾ ਰਾਈਆ। ਰਾਏ ਧਰਮ ਨਾ ਦੇਵੇ ਫਾਸੀ, ਚਿਤ੍ਰਗੁਪਤ ਨਾ ਲੇਖ ਵਖਾਈਆ। ਕਾਲ ਦੀ ਮਗਰੋਂ ਲਾਹ ਉਦਾਸੀ, ਲਾੜੀ ਮੌਤ ਨਾ ਸਕੇ ਪ੍ਰਨਾਈਆ। ਹੁਕਮ ਸੰਦੇਸ਼ਾ ਦੇਵੇ ਸ਼ੰਕਰ ਕੈਲਾਸ਼ੀ, ਕਲਾ ਕਲਧਾਰੀ ਆਪ ਜਣਾਈਆ। ਜਨ ਭਗਤ ਮੇਰੇ ਦਾਸ ਦਾਸੀ, ਦਰ ਠਾਂਡੇ ਸੇਵ ਕਮਾਈਆ। ਇਨ੍ਹਾਂ ਦਾ ਅੰਤ ਵਸੇਰਾ ਹੋਣਾ ਸਚਖੰਡ ਨਿਵਾਸੀ, ਥਿਰ ਘਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਤਤ ਕਹਿਣ ਸਾਡਾ ਲਹਿਣਾ ਵੇਖ ਲੈ ਅੰਤਮ ਕਲਜੁਗ, ਕਲ ਕਾਤੀ ਤੱਕ ਖ਼ਲਕ ਖ਼ੁਦਾਈਆ। ਸਾਡਾ ਵਕਤ ਸੁਹੰਜਣਾ ਗਿਆ ਪੁਜ, ਪੂਜਣਯੋਗ ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਨਿਰੰਕਾਰ ਸਾਨੂੰ ਸ਼ਬਦੀ ਧਾਰ ਚੁੱਕ, ਚਾਰੋਂ ਕੁੰਟ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਤੁਕ, ਸੋਹੰ ਸਚ ਤੇਰੀ ਪੜ੍ਹਾਈਆ। ਆਵਣ ਜਾਵਣ ਪਤਤ
ਪਾਵਨ ਧੁਰ ਦੇ ਬਾਵਨ ਸਾਡਾ ਪੈਂਡਾ ਜਾਏ ਮੁਕ, ਅਗੇ ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਤੇਰੀ ਧਾਰ ਵਿਚ ਮਾਣੀਏ ਸੁਖ, ਨਿਰੰਕਾਰ ਤੇਰੇ ਵਿਚ ਸਮਾਈਆ। ਆਉਣਾ ਪਏ ਨਾ ਫੇਰ ਜਨਣੀ ਕੁੱਖ, ਅਗਨੀ ਦਸ ਦਸ ਮਾਸ ਨਾ ਮੂਲ ਤਪਾਈਆ। ਸਾਡਾ ਉਜਲ ਕਰ ਦੇ ਮੁਖ, ਲੋਕਮਾਤ ਤੇਰੇ ਨਾਮ ਦੀ ਵੱਜੇ ਵਧਾਈਆ। ਜਗਤ ਤ੍ਰਿਸ਼ਨਾ ਰਹੇ ਨਾ ਭੁੱਖ, ਕੂੜ ਕਲਪਣਾ ਦੇਣੀ ਮਿਟਾਈਆ। ਉਲਟਾ ਫੇਰ ਨਾ ਹੋਵੇ ਰੁੱਖ, ਗਰਭਵਾਸ ਦਾ ਡੇਰਾ ਢਾਹੀਆ। ਸਚ ਪਿਆਰ ਵਿਚ ਬਣਾ ਲੈ ਆਪਣੇ ਸੁਤ, ਅਪਰਾਧੀ ਲੈ ਤਰਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰੰਗ ਰੰਗਾਈਆ। ਸਾਡੇ ਪਵਿਤ੍ਰ ਕਰ ਦੇ ਕਾਇਆ ਵਾਲੇ ਬੁਤ, ਬੁਤਖ਼ਾਨੇ ਕਰ ਸਫ਼ਾਈਆ। ਤੇਰੇ ਚਰਨ ਕਵਲ ਸਾਡੀ ਸੁਹੰਜਣੀ ਹੋਵੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਚ ਦਵਾਰ ਏਕੰਕਾਰ ਨਿਰਾਕਾਰ ਨਿਰੰਕਾਰ ਸ਼ਬਦੀ ਧਾਰ ਖੜਨਾ ਚੁੱਕ, ਆਉਂਦਾ ਜਾਂਦਾ ਦੋ ਜਹਾਨ ਨਜ਼ਰ ਕਿਸੇ ਨਾ ਆਈਆ। ਸੋ ਵਕਤ ਸੁਹੰਜਣਾ ਆਦਿ ਨਿਰੰਜਣਾ ਦੁੱਖ ਦਰਦ ਭੈ ਭੰਜਣਾ ਤੇਰਾ ਗਿਆ ਢੁਕ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਵੇਖ ਲੈ ਉਤੇ ਧਰਤ, ਧਵਲ ਧਿਆਨ ਲਗਾਈਆ। ਜੋ ਬਾਵਨ ਧਾਰ ਲਾਈ ਸ਼ਰਤ, ਸ਼ਰਅ ਤੋਂ ਬਾਹਰ ਪੂਰ ਕਰਾਈਆ। ਤੂੰ ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਵੇਖ ਵਖਾਈਆ। ਤੂੰ ਮਾਲਕ ਖ਼ਾਲਕ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਸਾਡੇ ਉਤੇ ਕਰਨਾ ਤਰਸ, ਰਹਿਮਤ ਰਹੀਮ ਆਪ ਕਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਅੰਮ੍ਰਿਤ ਮੇਘ ਬਰਸ, (ਨਿਝਰ ਝਿਰਨਾ) ਦੇ ਝਿਰਾਈਆ। ਜਨਮ ਕਰਮ ਦੀ ਸਾਡੀ ਮੇਟ ਦੇ ਹਰਸ, ਹਵਸ ਆਪਣਿਆਂ ਕਦਮਾਂ ਵਿਚ ਰਖਾਈਆ। ਸਾਨੂੰ ਖ਼ੁਸ਼ੀ ਹੋਈ ਤੇਰਾ ਕਰ ਕਰ ਦਰਸ, ਦਰਸ਼ਨ ਪਾਈਏ ਚਾਈਂ ਚਾਈਂਆ। ਸਦਾ ਸੁਹਾਵਣਾ ਹੋਵੇ ਬਰਸ, ਬਰਸ ਤੇਰਾ ਨਾਮ ਵਡਿਆਈਆ। ਸਾਡੀ ਬੇਨੰਤੀ ਮਨਜ਼ੂਰ ਕਰੀਂ ਅਰਜ਼, ਆਰਜ਼ੂ ਤੇਰੇ ਚਰਨ ਕਵਲ ਰਖਾਈਆ। ਜੁਗ ਜੁਗ ਪ੍ਰਭੂ ਤੈਨੂੰ ਭਗਤਾਂ ਦੀ ਗ਼ਰਜ਼, ਬਿਨਾ ਭਗਤਾਂ ਭਗਵਾਨ ਤੇਰਾ ਨਾਮ ਕੋਇ ਨਾ ਗਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਖੇਲ ਅਸਚਰਜ, ਅਚਰਜ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਵਾਮੀ ਅੰਤਰਜਾਮੀ ਅੰਤਸ਼ਕਰਨ ਵਿਚੋਂ ਵੰਡਣੀ ਦਰਦ, ਦੀਨਨ ਆਪਣੀ ਦਇਆ ਕਮਾਈਆ।