ਪੁਸਤਕਾਲਾਭਾਗ ੨੩

੧ ਹਾੜ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਮਾਰੋ ਤਾੜੀਆਂ, ਆਹ ਕਹਿ ਕੇ ਖ਼ੁਸ਼ੀ ਮਨਾਈਆ। ਸ਼ੰਕਰ ਨੂੰ ਹੁੱਜਾਂ ਮਾਰੋ ਕਹਿ ਦਿਊ ਉਠ ਕੇ ਵੇਖ ਲੈ ਆਪਣੀਆਂ ਹਾੜੀਆਂ, ਹਾੜੇ ਕੱਢਣ ਵਾਲਿਆ ਧਿਆਨ ਲਗਾਈਆ। ਬ੍ਰਹਮਿਆ ਬ੍ਰਹਮ ਧਾਰ ਦੀਆਂ ਤੱਕ ਲੈ ਤਨ ਵਜੂਦ ਲਾੜੀਆਂ, ਲਾੜੇ ਰਹੇ ਤਜਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਤੱਕ ਲੈ ਖਾੜੀਆਂ, ਦੋ ਜਹਾਨ ਨੈਣ ਉਠਾਈਆ। ਝਟ ਗੋਬਿੰਦ ਕਹੇ ਮੇਰਾ ਖੰਡਾ ਵੇਖੇ ਜਗਤ ਜਹਾਨ ਦੀਆਂ ਵਾੜੀਆਂ, ਆਪਣਾ ਬਲ ਪ੍ਰਗਟਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਨਿਗਾਹ ਮਾਰ ਲੈ ਗੋਬਿੰਦ ਦੀ ਧਾਰ ਨੇ

ਕੱਟ ਲਈਆਂ ਦਾੜ੍ਹੀਆਂ, ਦਾਹੜਾਂ ਹੇਠ ਦੇਣਾ ਚਬਾਈਆ। ਨੌ ਖੰਡ ਪ੍ਰਿਥਮੀ ਯਾਦ ਕਰਾਉਣੀਆਂ ਮੇਰੀਆਂ ਚਾਲੀਆਂ ਮੁਕਤਿਆਂ ਵਾਲੀਆਂ ਝਾੜੀਆਂ, ਘਰ ਬਾਹਰ ਰਹਿਣ ਕੋਇ ਨਾ ਪਾਈਆ। ਤੇਰੇ ਪਿਆਰ ਵਿਚ ਜਿਦਾਂ ਆਪਣੀਆਂ ਛਾਤੀਆਂ ਪਾੜੀਆਂ, ਤਨ ਵਜੂਦ ਚਿਰਾਈਆ। ਉਨ੍ਹਾਂ ਦੀਆਂ ਤੱਕ ਲੈ ਮਾਸ ਹੱਡੀਆਂ ਨਾੜੀਆਂ, ਨਰ ਨਰਾਇਣ ਧਿਆਨ ਲਗਾਈਆ। ਜੇ ਸਤਿਗੁਰ ਸ਼ਬਦ ਤਾਂ ਤਨ ਵਜੂਦਾਂ ਭੰਨ ਦੇ ਚਬਾੜੀਆਂ, ਚਾਰੋਂ ਕੁੰਟ ਹੁਕਮ ਵਰਤਾਈਆ। ਤੇਰੀਆਂ ਖ਼ੁਸ਼ੀਆਂ ਵਾਲੀਆਂ ਰਹੀਆਂ ਨਾ ਮੂਲ ਫੁਲਵਾੜੀਆਂ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਕੀ ਤਕਦਾ ਪਿਛਾ ਅਗਾੜੀਆ, ਅਗਲਾ ਪੰਧ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਬਣ ਜਾਓ ਸ਼ਸਤਰਧਾਰੀ, ਖੰਡਾ ਨਾਮ ਵਾਲਾ ਵਖਾਈਆ। ਅੱਜ ਤੋਂ ਅਗਾਂਹ ਦੀ ਕਰੋ ਤਿਆਰੀ, ਅਗਲਾ ਲੇਖਾ ਲੇਖੇ ਨਾਲ ਬਦਲਾਈਆ।, ਤੁਸੀਂ ਮੇਰਾ ਨੂਰ ਮੇਰੀ ਜੋਤ ਉਜਿਆਰੀ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਸ਼ਹਿਨਸ਼ਾਹ ਸਿਕਦਾਰੀ, ਧੁਰ ਦਾ ਹੁਕਮ ਸੁਣਾਈਆ। ਅੰਤ ਆਈ ਮੇਰੀ ਵਾਰੀ, ਵਾਰਸ ਹੋ ਕੇ ਦਿਆਂ ਸੁਣਾਈਆ। ਸਭ ਨੇ ਬੋਲਣਾ ਇਕ ਜੈਕਾਰੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਸਤਿਗੁਰ ਸ਼ਬਦ ਅਗੰਮੇ ਯਾਰ, ਯਾਰੜੇ ਦੇਈਏ ਸੁਣਾਈਆ। ਅਸੀਂ ਨਿਰਾਕਾਰ ਰੂਪ ਨਿਰੰਕਾਰ, ਨਾਤਾ ਤੇਰੇ ਨਾਲ ਰਖਾਈਆ। ਦੱਸ ਕਿਹੜਾ ਪਹਿਨੀਏ ਹਥਿਆਰ, ਸ਼ਸਤਰ ਕਵਣ ਹੱਥ ਉਠਾਈਆ। ਕੀ ਜਣਾਈਏ ਲਲਕਾਰ, ਭੈ ਕੀ ਵਖਾਈਆ। ਕਿਹੜੀ ਕੂਟੇ ਹੋਈਏ ਖ਼ਬਰਦਾਰ, ਕਵਣ ਦਿਸ਼ਾ ਵੰਡ ਵੰਡਾਈਆ। ਅਸੀਂ ਸਾਰੇ ਜੁਗ ਜੁਗ ਮਜ਼੍ਹਬਾਂ ਦੇ ਬਣੇ ਸਿਕਦਾਰ, ਜਗਤ ਜੁਗ ਵੰਡ ਵੰਡਾਈਆ। ਹੁਕਮ ਵਿਚ ਹੁਕਮ ਮੰਨਿਆ ਸੱਚੀ ਸਰਕਾਰ, ਸਿਰ ਸਕਿਆ ਨਾ ਕੋਇ ਉਠਾਈਆ। ਭਵਿਖਤਾਂ ਵਿਚ ਦਿਤਾ ਉਚਾਰ, ਸੰਦੇਸ਼ਿਆਂ ਵਿਚ ਫ਼ਰਮਾਨੇ ਗਏ ਸੁਣਾਈਆ। ਬਹੁੜੀ ਦਰੋਹੀ ਅੰਤ ਆਇਆ ਤੇ ਆਏਗਾ ਕਲ ਕਲਕੀ ਅਵਤਾਰ, ਜੋ ਕਲਮਾ ਸਭ ਦਾ ਦਏ ਬਦਲਾਈਆ। ਦੱਸ ਕਿਹੜੀ ਕਰੀਏ ਕਾਰ, ਕਿਹੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਝਟ ਨਾਰਦ ਆਇਆ ਕਹਿੰਦਾ ਸਾਰੇ ਪੁੱਠੀਆਂ ਵਜਾਓ ਤਾਲੀਆਂ, ਸਿੱਧਾ ਹੱਥ ਨਾ ਕੋਇ ਰਖਾਈਆ। ਨਾਲੇ ਜੀਭਾਂ ਕਰੋ ਕਾਲੀਆਂ, ਜੋ ਕਲਜੁਗ ਕੂੜੇ ਢੋਲੇ ਗਾਈਆ। ਨਾਲੇ ਫਲ ਵੇਖੋ ਆਪਣੀਆਂ ਆਪਣੀਆਂ ਡਾਲੀਆਂ, ਤਨ ਵਜੂਦਾਂ ਧਿਆਨ ਲਗਾਈਆ। ਮੈਂ ਪੁਰਾਣਾ ਭਗਤ ਗੁਰ ਅਵਤਾਰ ਪੈਗ਼ੰਬਰੋ ਸਚ ਪੁਛੋ ਤੇ ਸਦਾ ਭਗਤਾਂ ਨੂੰ ਪੈਂਦੀਆਂ ਗਾਲੀਆਂ, ਗਲੀਆਂ ਕੂਚੇ ਵਾਲੇ ਧੱਕੇ ਮਾਰਨ ਥਾਉਂ ਥਾਈਂਆ। ਅਗੇ ਪ੍ਰਭੂ ਦੀਆਂ ਸਿਫ਼ਤਾਂ ਸਭ ਨੇ ਲਿਖੀਆਂ ਬਾਹਲੀਆਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਨਾਮ ਕਲਮੇ ਦੀਆਂ ਦੇਂਦੇ ਰਹੇ ਦਲਾਲੀਆਂ, ਵਿਚੋਲੇ ਜਗਤ ਜੁਗਤ ਬਣਾਈਆ। ਹੁਣ ਮੈਂ ਦੱਸਣ ਆਇਆ ਪ੍ਰਭੂ ਤੇਰੇ ਬਿਨਾ ਸਭ ਦੀਆਂ ਝੋਲੀਆਂ ਖ਼ਾਲੀਆਂ, ਖ਼ਾਲਕ ਖ਼ਲਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਇਕੋ ਪਿਆਰ ਦਾ ਪਾਓ ਗਿੱਧਾ, ਤਾਲ ਸਮਝ ਕੋਇ ਨਾ ਪਾਈਆ। ਇਸ਼ਾਰਾ ਦਿਓ ਪ੍ਰਭੂ ਸਭ ਦਾ ਮਾਰਗ ਕਰ ਦੇ ਸਿੱਧਾ, ਜਗਤ

ਵੰਡ ਨਾ ਕੋਇ ਵੰਡਾਈਆ। ਤੇਰੇ ਮਿਲਣ ਦੀ ਇਕੋ ਹੋਵੇ ਬਿਧਾ, ਬਿਧੀ ਆਪਣੀ ਦੇਣੀ ਸਮਝਾਈਆ। ਤੇਰਾ ਭਗਤ ਬਣੀਂ ਦਾ ਕਿਦਾਂ, ਕਿਧਰੇ ਦਾ ਕਿਧਰੇ ਤੇ ਕਿਧਰੇ ਦਾ ਕਿਧਰੇ ਲੇਖਾ ਦੇਣਾ ਮੁਕਾਈਆ। ਵੇਖੀਂ ਕਿਤੇ ਐਸ ਵੇਲੇ ਆ ਜਾਵੀਂ ਨਾ ਵਿਚ ਜ਼ਿਦਾ, ਆਪਣਾ ਹੱਠ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਪ੍ਰਭੂ ਅਸੀਂ ਖੇਲ ਵੇਖੀਏ ਹਕ ਦੇ, ਹਕੀਕਤ ਦੇ ਮਾਲਕ ਦੇਣੇ ਵਖਾਈਆ। ਅਸੀਂ ਜੁਗ ਚੌਕੜੀ ਆਏ ਤੱਕਦੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਤੇਰੇ ਹੁਕਮ ਵਿਚ ਕਦੇ ਨਹੀਂ ਥੱਕਦੇ, ਭੱਜੇ ਵਾਹੋ ਦਾਹੀਆ। ਅਸੀਂ ਕਮਰਕਸੇ ਕਦੇ ਨਹੀਂ ਖੋਲੇ ਲੱਕ ਦੇ, ਤਨ ਵਜੂਦਾਂ ਨਾ ਕੋਇ ਵਡਿਆਈਆ। ਅਸੀਂ ਪ੍ਰੇਮੀ ਤੇਰੇ ਹੁਕਮ ਪੱਕ ਦੇ, ਪੱਕੀ ਤਰਾਂ ਸੁਣਾਈਆ। ਜੋ ਸੰਦੇਸ਼ੇ ਆਏ ਯਕ ਦੇ, ਯਕੇ ਬਾਦ ਦੀਗਰੇ ਦਿਤੇ ਜਣਾਈਆ। ਅਸੀਂ ਰਾਹ ਬਣਾਏ ਮਜ਼੍ਹਬਾਂ ਵਾਲੀ ਹੱਦ ਵੱਟ ਦੇ, ਬੰਨੇ ਨਾਮ ਤੇਰੇ ਵਾਲੇ ਪਾਈਆ। ਨਾਲੇ ਪੇਸ਼ੀਨਗੋਈਆਂ ਦੇ ਗਏ ਡਟ ਕੇ, ਧੁਰ ਸ਼ਬਦ ਨਾਲ ਸੁਣਾਈਆ। ਜਗਤ ਜਹਾਨ ਦੀ (ਵੱਟ) ਕਦੇ ਨਹੀਂ ਪੱਧਰੀ ਹੋਣੀ ਬਿਨਾਂ ਜੱਟ ਦੇ, ਜਟਾ ਜੂਟ ਸਿਰ ਨਾ ਕੋਇ ਉਠਾਈਆ। ਵਣਜਾਰੇ ਰਹੇ ਤੇਰੇ ਹੱਟ ਦੇ, ਜਗਤ ਜੁਗ ਨਾਮ ਵਰਤਾਈਆ। ਹੁਣ ਦੁੱਖੜੇ ਮੇਟ ਦੇ ਚਾਰ ਜੁਗ ਦੇ ਫੱਟ ਦੇ, ਜੋ ਦੀਨਾਂ ਮਜ਼੍ਹਬਾਂ ਵਿਚ ਫੱਟੜ ਕੀਤੀ ਲੋਕਾਈਆ। ਏਕਾ ਨਿਗਾਹ ਨਾਲ ਸਭ ਦੇ ਦੁੱਖੜੇ ਕੱਟ ਦੇ, ਲੋਕਮਾਤ ਰਹਿਣ ਕੋਇ ਨਾ ਪਾਈਆ। ਅਸੀਂ ਆਪਾ ਆਪ ਤੇਰੇ ਚਰਨ ਕਵਲਾਂ ਵਿਚ ਸੱਟ ਦੇ, ਮਾਣ ਤਾਣ ਨਾ ਕੋਇ ਵਡਿਆਈਆ। ਚਰਨ ਦੀ ਛੋਹ ਨਾਲ ਕਲਜੁਗ ਧਰਤੀ ਦੇ ਵਿਚੋਂ ਪੱਟ ਦੇ, ਪਟਨੇ ਵਾਲਿਆ ਆਪਣਾ ਬਲ ਦੇ ਵਖਾਈਆ। ਫੇਰ ਅਸੀਂ ਸਾਰੇ ਫਿਰੀਏ ਟੱਪਦੇ, ਟਾਪੂਆਂ ਵਿਚ ਤੇਰੇ ਨਾਮ ਦੇ ਢੋਲੇ ਗਾਈਆ। ਸਾਡੇ ਅੰਦਰੋਂ ਸ਼ਰਅ ਦੀ ਡੋਰੀ ਕੱਟ ਦੇ, ਜ਼ੰਜੀਰ ਜਗਤ ਰਹਿਣ ਕੋਇ ਨਾ ਪਾਈਆ। ਲੇਖੇ ਪੂਰੇ ਕਰ ਦੇ ਹਜ਼ਰਤ ਈਸਾ ਦੀ ਸਲੀਵ ਵਾਲੇ ਪਟ ਦੇ, ਪਾਟਲ ਹੋ ਕੇ ਆਪਣਾ ਪਰਦਾ ਲਾਹੀਆ। ਕੁਛ ਹੁਕਮ ਸੰਦੇਸਾ ਛੇਤੀ ਤੇ ਜਲਦੀ ਹੁਣ ਝਟ ਦੇ, ਝਟਕੇ ਹਲਾਲੀ ਵਾਲੇ ਸ਼ੰਕਰ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਨਾਰਦ ਕਹੇ ਵਾਹ ਮੇਰੇ ਪ੍ਰਭੂ ਮੇਰਿਆ ਜਜਮਾਨਾ, ਸੀਸ ਦੇ ਕੇ ਕੀ ਤੈਨੂੰ ਜਣਾਈਆ। ਬਿਨਾ ਤਤਾਂ ਤੋਂ ਤਾਰਨ ਵਾਲੇ ਭਗਵਾਨਾ, ਕੀ ਤੇਰੀ ਬੇਪਰਵਾਹੀਆ। ਸਤਿ ਦੇ ਮਾਲਕ ਸਤਿ ਸਰੂਪ ਰਾਮਾ, ਕੀ ਤੇਰੀ ਖੇਲ ਅਗੰਮ ਅਥਾਹੀਆ। ਬਿਨਾ ਤਨ ਵਜੂਦ ਦੇ ਕਾਹਨਾ, ਕੀ ਕਾਹਨ ਤੇਰੀ ਵਡਿਆਈਆ। ਮੇਰੇ ਸ਼ਾਹਾਂ ਦੇ ਸ਼ਾਹ ਸ਼ਹਿਨਸ਼ਾਹ ਸੁਲਤਾਨਾ, ਆਪਣਾ ਭੇਵ ਦੇਣਾ ਖੁਲਾਈਆ। ਸਚ ਦੱਸ ਕਿਸ ਬਿਧ ਲੇਖਾ ਮੁਕਾਵੇਂ ਵਿਚ ਜਹਾਨਾ, ਜਹਾਲਤ ਕੂੜੀ ਕੂੜ ਚੁਕਾਈਆ। ਤੂੰ ਯੋਧਾ ਸੂਰਬੀਰ ਬੀਰ ਮਰਦ ਮਰਦਾਨਾ, ਬੇਪਰਵਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਇਕੋ ਵਾਰ ਤੱਕੋ ਜਗ, ਬਿਨ ਅੱਖਾਂ ਅੱਖ ਉਠਾਈਆ। ਆਪਣੇ ਆਪਣੇ ਕਰੋ ਅਲਗ, ਵੱਖਰੀ ਵੱਖਰੀ ਗਣਤ ਗਿਣਾਈਆ। ਫੇਰ ਦੱਸੋ ਕੀ ਕਲਜੁਗ ਜੀਵ ਹੋਵੇ ਅਲਪਗ, ਸਰਬਗ ਤੇਰੀ ਓਟ ਨਾ ਕੋਇ ਤਕਾਈਆ। ਬਿਨਾ ਕਲਮ ਸ਼ਾਹੀ ਤੋਂ ਲੇਖ ਲਿਖੋ ਦੀਨਾਂ ਮਜ਼੍ਹਬਾਂ ਵਾਲੇ ਹੋਏ ਕਗ, ਹੰਸ ਰੂਪ ਨਾ ਕੋਇ ਵਟਾਈਆ। ਫੇਰ ਬੇਨੰਤੀ ਕਰੋ ਪ੍ਰਭੂ ਜਿਸ ਕੂਟੇ ਚਾਹੇਂ ਲਾ ਦੇ ਅੱਗ,

ਹਰਖ ਸੋਗ ਸਾਡੇ ਅੰਦਰ ਕਿਛ ਨਾ ਆਈਆ। ਕਿਉਂ ਕਲਜੁਗ ਦੀ ਵਾਅ ਤਤੀ ਗਈ ਵਗ, ਸਾਂਤਕ ਸਤਿ ਨਾ ਕੋਇ ਵਰਤਾਈਆ। ਅਸੀਂ ਵੇਖਿਆ ਸਾਰੇ ਭੱਜ ਭੱਜ, ਬੈਠੇ ਪੰਧ ਮੁਕਾਈਆ। ਤੇਰਾ ਨਾਮ ਨਿਧਾਨਾ ਕਿਤੇ ਨਾ ਰਿਹਾ ਵੱਜ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਦੀਪਕ ਜੋਤੀ ਜੋਤ ਨਾ ਰਿਹਾ ਜਗ, ਚਾਰ ਕੁੰਟ ਨਾ ਕੋਇ ਰੁਸ਼ਨਾਈਆ। ਜਿਧਰ ਵੇਖਿਆ ਤੇਰੇ ਨਾਲੋਂ ਤੇਰੇ ਹੋ ਗਏ ਅੱਡ, ਆਤਮ ਪਰਮਾਤਮ ਰੰਗ ਨਾ ਕੋਇ ਸਮਾਈਆ। ਬਗ਼ਲੇ ਬਪੜੇ ਹੋ ਗਏ ਬਗ, ਹੰਸ ਰੰਗ ਨਾ ਕੋਇ ਰੰਗਾਈਆ। ਤੇਰੀ ਮੰਜ਼ਲ ਚੜ੍ਹਿਆ ਕੋਇ ਨਾ ਹੱਦ, ਜਗਤ ਪੰਧ ਨਾ ਕੋਇ ਮੁਕਾਈਆ। ਪਰ ਇਕ ਗੱਲ ਪ੍ਰਭੂ ਨਾਰਦ ਕਹੇ ਮੈਂ ਦੱਸਾਂ ਜ਼ਬਾਨ ਦੱਬ, ਹੌਲੀ ਜਿਹੀ ਸੁਣਾਈਆ। ਤੇਰੇ ਭਗਤ ਸੁਹੇਲੇ ਮੈਂ ਓਹ ਵੇਖੇ ਜਿਨ੍ਹਾਂ ਦੇ ਸੀਸ ਤੇ ਬੰਨ੍ਹੀ ਪੱਗ, ਪਗੜੀ ਵਾਲੇ ਪਗ ਤੇਰੇ ਸੀਸ ਨਿਵਾਈਆ। ਮੈਂ ਮੁਹੰਮਦ ਨੂੰ ਪੁੱਛਿਆ ਯਾਰ ਦੱਸ ਓਹ ਕਿਹੜਾ ਤੇਰਾ ਰੱਬ, ਮਕਬਰੇ ਵਿਚ ਆਸਣ ਲਾਈਆ। ਫੇਰ ਹੱਥ ਮਾਰਿਆ ਉਹਦੀ ਤਹਿਮਤ ਵਾਲੀ ਵਿਚ ਡੱਬ, ਜੋ ਕਮਰ ਨਾਲ ਬੰਧਾਈਆ। ਉਸ ਨੇ ਕਿਹਾ ਨਾਰਦ ਇਹ ਗੱਲ ਛਡ, ਕੁਛ ਅਗੇ ਦੇ ਦ੍ਰਿੜਾਈਆ। ਮੈਂ ਫੇਰ ਲੇਖਾ ਲਿਆ ਕੱਢ, ਆਇਤਾਂ ਤੋਂ ਬਾਹਰ ਵੇਖ ਵਖਾਈਆ। ਹਜ਼ਰਤ ਜੀ ਇਹਦੇ ਵਿਚ ਲੱਗਣਾ ਨਹੀਂ ਕੋਈ ਪੱਜ, ਪੰਜ ਪੰਜ ਦੇਣ ਗਵਾਹੀਆ। ਜਿਸ ਉਮਤ ਵਿਚ ਬੈਠੋਂ ਸਜ, ਸੱਜਣਾ ਹੱਥ ਛਾਤੀ ਉਤੇ ਟਿਕਾਈਆ। ਇਹਦਾ ਸਦੀ ਚੌਦਵੀਂ ਤੱਕ ਦਰਸ਼ਨ ਕਰ ਲੈ ਰੱਜ, ਫੇਰ ਲੱਭਿਆਂ ਸ਼ਾਇਦ ਹੱਥ ਕਦੇ ਨਾ ਆਈਆ। ਹੁਣ ਤੇ ਇਹ ਵੀ ਤੈਨੂੰ ਕਹਿੰਦੇ ਰੱਬ, ਯਾਮਬੀਨ ਕਹਿਕੇ ਸੀਸ ਨਿਵਾਈਆ। ਝਟ ਮੁਹੰਮਦ ਕਿਹਾ ਨਾਰਦਾ ਮੈਂ ਵੀ ਉਸੇ ਨੂੰ ਲਿਆ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਨੇ ਬਿਨਾ ਸ਼ਰਅ ਛੁਰੀ ਤੋਂ ਦੀਨ ਦੁਨੀ ਨੂੰ ਕਰਨਾ ਬੱਧ, ਜ਼ਬਹ ਹੋਣੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੱਥ ਵਡਿਆਈਆ। ਨਾਰਦ ਕਹੇ ਯਾਰ ਮੁਹੰਮਦ ਰਸੂਲ, ਰਸਮ ਰਿਵਾਜ ਅਗਲਾ ਦੇ ਸਮਝਾਈਆ। ਕੀ ਤੈਨੂੰ ਆਪਣੇ ਖ਼ੁਦਾ ਦਾ ਹੁਕਮ ਕਾਬੂਲ, ਕਾਅਬੇ ਵਾਲਿਆਂ ਦੇਣਾ ਦ੍ਰਿੜਾਈਆ। ਕੀ ਤੇਰੀ ਉਮਤ ਮੰਨੂੰ ਤੇਰਾ ਅਸੂਲ, ਅਸਲ ਵਿਚ ਦੇਣਾ ਜਣਾਈਆ। ਮੁਹੰਮਦ ਕਹੇ ਨਾਰਦਾ ਮੇਰੇ ਮਾਲਕ ਦਾ ਹੁਕਮ ਇਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਦਾ ਅੰਤ ਪਤਾ ਨਹੀਂ ਕਵਣ ਕਾਤਲ ਤੇ ਕਵਣ ਮਕਤੂਲ, ਕਵਣ ਲੇਖੇ ਰਿਹਾ ਚੁਕਾਈਆ। ਮੈਨੂੰ ਇਉਂ ਜਾਪਦਾ ਮੇਰੇ ਖ਼ੁਦਾਵੰਦ ਕਰੀਮ ਨੇ ਇਸ ਵਿਚ ਕਰਨੀ ਨਹੀਂ ਭੂਲ, ਅਭੁੱਲ ਆਪਣੀ ਖੇਲ ਖਿਲਾਈਆ। ਨਾਰਦ ਕਹੇ ਹਜ਼ਰਤ ਜੀ ਕੀ ਤੁਸੀਂ ਵੀ ਉਸ ਦੇ ਕਦਮਾਂ ਦੀ ਲਾਓ ਧੂਲ, ਧੂੜੀ ਖ਼ਾਕ ਰਮਾਈਆ। ਮੁਹੰਮਦ ਕਹੇ ਜਿਸ ਵੇਲੇ ਮੈਂ ਧੂਲ ਲਾਈ ਤੇ ਚੌਦਾਂ ਸਦੀਆਂ ਦਾ ਲਹਿਣਾ ਉਸ ਤੋਂ ਕਰ ਲੈਣਾ ਵਸੂਲ, ਵਸਲ ਯਾਰ ਦਾ ਲੈ ਕੇ ਯਾਰ ਦੇ ਵਸਲ ਵਿਚ ਸਮਾਈਆ। ਫੇਰ ਪਤਾ ਨਹੀਂ ਉਹਦੀ ਕਿਹੋ ਜਿਹੀ ਫੁੱਲਵਾੜੀ ਜਾਵੇ ਫੂਲ, ਪੱਤ ਟਹਿਣੀ ਕੀ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਸੰਦੇਸਾ ਇਕ ਸਮਝਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋਂ ਇਕ ਦੂਜੇ ਨੂੰ ਆਪੋ ਆਪਣੀਆ ਦੱਸੀਏ ਤੰਗੀਆਂ, ਦੀਨ ਦੁਨੀ ਵੱਲ ਧਿਆਨ ਲਗਾਈਆ। ਫੇਰ ਵੇਖੀਏ ਅਸੀਂ ਉਸ ਸਾਹਿਬ ਤੋਂ ਕੀ ਕੀ ਮੰਗਾਂ ਮੰਗੀਆਂ, ਖ਼ਾਲੀ ਝੋਲੀਆਂ ਡਾਹੀਆ। ਕਿਹੜੀਆਂ ਕਿਹੜੀਆਂ ਕਿਸ ਬਿਧ ਸਦੀਆਂ ਲੰਘੀਆਂ, ਆਪਣਾ ਪੰਧ ਮੁਕਾਈਆ। ਸਾਡੀਆਂ ਪੇਸ਼ੀਨਗੋਈਆਂ ਕਿਧਰੇ ਧਰਮ ਦਵਾਰੇ ਨਾ ਰਹਿਣ ਟੰਗੀਆਂ,

ਵਾਚਣ ਵਾਲਾ ਵਾਚਕ ਹੋ ਕੇ ਨਾ ਵੇਖ ਵਖਾਈਆ। ਸਾਡੀਆਂ ਪਾਈਆਂ ਨਾ ਰਹਿਣ ਗੰਢੀਆਂ, ਗੰਢ ਜਗਤ ਨਾ ਕੋਇ ਖੁਲਾਈਆ। ਸਾਡੀਆਂ ਦਿਸਦੀਆਂ ਨਾ ਰਹਿਣ ਵੰਡੀਆਂ, ਜੋ ਵੰਡਾਂ ਆਏ ਵੰਡਾਈਆ। ਅਸੀਂ ਬੈਠੇ ਨਾ ਰਹੀਏ ਉਤੇ ਕੰਢੀਆਂ, ਘਾਟਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਬਿਨ ਹੱਥਾਂ ਮਾਰੋ ਮੁੱਕੀਆਂ, ਚੋਟ ਨਜ਼ਰ ਕੋਇ ਨਾ ਆਈਆ। ਖੇਲਾਂ ਵੇਖੋ ਲੁਕੀਆਂ, ਜੋ ਕਰਤਾ ਪੁਰਖ ਪੁਰਖ ਕਰਾਈਆ। ਆਵਾਜ਼ਾਂ ਸੁਣੋ ਦੋ ਤੁਕੀਆਂ, ਜੋ ਜਨ ਭਗਤ ਢੋਲੇ ਗਾਈਆ। ਜੋ ਜਗਤ ਰੋਟੀਆਂ ਖਾਂਦੇ ਸੁੱਕੀਆਂ, ਭੁੱਖੇ ਰਹਿ ਕੇ ਝਟ ਲੰਘਾਈਆ। ਉਨ੍ਹਾਂ ਦੀਆਂ ਪ੍ਰਭੂ ਕਰਨ ਆਇਆ ਬੁੱਤੀਆਂ, ਬੁਤਖ਼ਾਨਿਆਂ ਵੇਖ ਵਖਾਈਆ। ਕੂੜ ਕੁੜਿਆਰ ਦੀਆਂ ਗੱਠੜੀਆਂ ਆਪਣੇ ਕੰਧੇ ਚੁੱਕੀਆਂ, ਹਰਿਜਨ ਹੌਲੇ ਭਾਰ ਰਖਾਈਆ। ਜੋ ਮੰਜ਼ਲ ਚੜ੍ਹਦੀਆਂ ਮੂਲ ਨਾ ਰੁਕੀਆਂ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਭਾਗ ਲਗਾਉਣਾ ਜਨਣੀ ਕੁੱਖੀਆਂ, ਦੇਵੇ ਮਾਣ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰੋ ਗੁਰੂ ਸਾਹਿਬਾਨੋ ਵੇਖੋ ਬਦਲ ਚਲਿਆ ਸਮਾਂ, ਸਮਝ ਕਿਸੇ ਨਾ ਆਈਆ। ਸਾਰੇ ਦੱਸੋ ਕਿਉਂ ਅੱਜ ਹੋਏ ਜਮਾਂ, ਪਹਿਲੀ ਹਾੜ ਨਾਲ ਮਿਲਾਈਆ। ਕੀ ਲਾਲਚ ਕੀ ਤਮਾ, ਤਾਮਸ ਤ੍ਰਿਸ਼ਨਾ ਦਿਓ ਸਮਝਾਈਆ। ਕੀ ਜ਼ਰੂਰੀ ਪੈ ਗਿਆ ਕੰਮਾ, ਭੱਜੇ ਵਾਹੋ ਦਾਹੀਆ। ਸਾਰੇ ਕਹਿਣ ਪ੍ਰਭੂ ਅਸੀਂ ਝਗੜਾ ਵੇਖਦੇ ਹੱਡ ਮਾਸ ਨਾੜੀ ਚੰਮਾ, ਚੰਮ ਦ੍ਰਿਸ਼ਟੀ ਵਿਚ ਸ੍ਰਿਸ਼ਟ ਹਲਕਾਈਆ। ਸਾਡਿਆਂ ਦੀਨਾਂ ਮਜ਼੍ਹਬਾਂ ਅੰਦਰ ਪੈ ਗਿਆ ਗ਼ਮਾ, ਗ਼ਮੀ ਗ਼ਮਖ਼ਾਰ ਨਾ ਕੋਇ ਚੁਕਾਈਆ। ਸਚ ਦੱਸੀਏ ਤੇਰਾ ਨਾਮ ਜਪੇ ਨਾ ਕੋਇ ਸਵਾਸ ਨਾਲ ਦਮਾ, ਦਾਮਨਗੀਰ ਪੱਲੂ ਨਾ ਕਿਸੇ ਫੜਾਈਆ। ਅਸੀਂ ਬੇਨੰਤੀ ਕਰਦੇ ਦੀਨ ਦਿਆਲ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅੱਜ ਸਾਨੂੰ ਨਿੱਕਾ ਜਿਹਾ ਹੁਕਮ ਸੁਣਾ ਦੇ ਨਵਾਂ, ਤੇ ਨੌਵਾਂ ਖੰਡਾਂ ਵਿਚ ਫੇਰ ਦੇਵੀਂ ਵਰਤਾਈਆ। ਅਸੀਂ ਫਿਰੀਏ ਨਾਲ ਚਵਾਂ, ਚਾਉ ਘਨੇਰਾ ਸਾਡੇ ਅੰਦਰ ਦੇਣਾ ਟਿਕਾਈਆ। ਫੇਰ ਅਸੀਂ ਤੱਕੀਏ ਸਾਡੇ ਸਾਹਿਬ ਦਾ ਹੁਕਮ ਹੋਣਾ ਰਵਾਂ, ਰਵਾਨਗੀ ਕਲਜੁਗ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣੋ ਸਾਰੇ ਹਾਲ ਅਗੰਮੀ ਇਕ, ਏਕੰਕਾਰ ਰਿਹਾ ਜਣਾਈਆ। ਬਿਨਾ ਪ੍ਰਭੂ ਦੀ ਕਿਰਪਾ ਮਨੂਆ ਕਿਸੇ ਨਹੀਂ ਜਾਣਾ ਟਿਕ, ਸਾਂਤਕ ਸਤਿ ਨਾ ਕੋਇ ਵਖਾਈਆ। ਕਲਜੁਗ ਕੂੜ ਕੁਕਰਮ ਨੇ ਸਭ ਦੀ ਪਾੜਨੀ ਹਿੱਕ, ਹਿਕਮਤ ਨਾਲ ਆਪਣਾ ਤੀਰ ਚਲਾਈਆ। ਇਉਂ ਜਾਪਦਾ ਜਗਤ ਜਹਾਨ ਦਾ ਝਗੜਾ ਸਕਣਾ ਨਹੀਂ ਕਿਸੇ ਨਜਿੱਠ, ਸਚ ਰੰਗ ਨਾ ਕੋਇ ਵਖਾਈਆ। ਸੱਜਣਾਂ ਸੱਜਣਾਂ ਨੂੰ ਦੇਣੀ ਪਿੱਠ, ਪਾਸਾ ਦੀਨ ਦੁਨੀ ਜਾਏ ਬਦਲਾਈਆ। ਨਾਲੇ ਛੋਟੀ ਜਹੀ ਨਾਰਦ ਕੱਢ ਕੇ ਵਖਾਏ ਚਿਟ, ਬਿਨ ਅੱਖਰਾਂ ਸਭ ਦੇ ਅਗੇ ਰਖਾਈਆ। ਨਾਲੇ ਦੁਹੱਥੜਾ ਮਾਰ ਕੇ ਪਿਆ ਪਿਟ, ਬਿਨ ਨੈਣਾਂ ਨੀਰ ਵਹਾਈਆ। ਫੇਰ ਜ਼ਿਮੀਂ ਤੇ ਗਿਆ ਲਿਟ, ਆਪਣਾ ਆਪ ਗਵਾਈਆ। ਫੇਰ ਇਕੱਠਾ ਹੋ ਕੇ ਸਵਾ ਗਿਠ, ਰੂਪ ਅਨੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਝਟ ਹਾੜ ਕਹੇ ਕੁਝ ਮੇਰੀ ਲੈ ਲਓ ਸਲਾਹ, ਸਲਾਹਕਾਰ ਜਿਸ ਦਾ ਇਕ ਅਖਵਾਈਆ। ਆਪਣਾ ਆਪਣਾ ਸਾਰੇ ਵੇਖੋ ਰਾਹ, ਰਹਿਬਰ ਬਿਨ

ਨੈਣਾਂ ਨੈਣ ਤਕਾਈਆ। ਦੀਨ ਮਜ਼੍ਹਬ ਦਾ ਤੱਕੋ ਲਾਅ, ਕਾਨੂੰਨ ਕਾਇਦੇ ਹੱਥ ਉਠਾਈਆ। ਪਰਮ ਪੁਰਖ ਦਾ ਵੇਖੋ ਨਾਂ, ਜੋ ਨਾਮ ਕਲਮਿਆਂ ਵਿਚ ਜਣਾਈਆ। ਫੇਰ ਸਾਰੇ ਲੱਭੋ ਕਿਹੜਾ ਸੁਹੰਜਣਾ ਥਾਂ, ਜਿਥੇ ਬੈਠਾ ਧੁਰ ਦਾ ਮਾਹੀਆ। ਜਿਸ ਦਾ ਇਕੋ ਨੂਰ ਨੂਰ ਰੁਸ਼ਨਾ, ਦੂਜਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ। ਨਾਰਦ ਕਹੇ ਹਾੜ ਜੀ ਤੁਸਾਂ ਕੀ ਦੱਸਣਾ, ਸਤਿ ਸਚ ਦਿਓ ਜਣਾਈਆ। ਹਾੜ ਕਹੇ ਮੈਂ ਭੇਤ ਗੁਝਾ ਨਹੀਂ ਕੋਈ ਰੱਖਣਾ, ਸਹਿਜ ਸਹਿਜ ਨਾਲ ਸੁਣਾਈਆ। ਕਿਰਪਾ ਕਰੇ ਅਲੱਖ ਅਲੱਖਣਾ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਨੇ ਜਗਤ ਜਹਾਨ ਰਚਾਈਂ ਰਚਨਾ, ਵੇਖਣਹਾਰਾ ਥਾਉਂ ਥਾਈਂਆ। ਮੈਨੂੰ ਤੇ ਐਂ ਜਾਪਦਾ ਮੇਰੇ ਨਾਲ ਸ੍ਰਿਸ਼ਟੀ ਨੇ ਕਾਇਆ ਮੰਦਰ ਅੰਦਰ ਤਪਣਾ, ਤਪਦਿਆਂ ਸ਼ਾਂਤ ਨਾ ਕੋਇ ਕਰਾਈਆ। ਇਹ ਖੇਲ ਪੁਰਖ ਸਮਰਥਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਨੂੰ ਖ਼ੁਸ਼ੀ ਇਹ ਜ਼ਰੂਰ ਨਜ਼ਾਰਾ ਤੱਕਣਾ ਭਗਤਾਂ ਨਾਲ ਅੱਖਣਾ, ਅੱਖਾਂ ਨਾਲ ਦੇਣਾ ਵਖਾਈਆ। ਨਵਾਂ ਖੰਡਾਂ ਵਿਚੋਂ ਕੋਈ ਖੰਡ ਰਹਿਣਾ ਨਹੀਂ ਸੱਖਣਾ, ਜਿਥੇ ਖੰਡਾ ਖੰਡੇ ਨਾਲ ਨਾ ਜਾਏ ਟਕਰਾਈਆ। ਇਹ ਨਜ਼ਾਰਾ ਤੱਕਣਾ ਵਿਚ ਵਰਭੰਡਣਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਹਾੜ ਕਹੇ ਮੈਂ ਇਕੋ ਦੱਸਣੀ ਬਾਤ, ਬਹੁਤੀ ਗੱਲ ਨਾ ਕੋਇ ਸੁਣਾਈਆ। ਜਨ ਭਗਤੋ ਤੁਹਾਡੀ ਸੁਹੰਜਣੀ ਆਉਣੀ ਸਤਾਰਾਂ ਹਾੜ ਦੀ ਰਾਤ, ਰੁਤੜੀ ਆਪਣੀ ਨਾਲ ਲਿਆਈਆ। ਮੇਰਾ ਸਾਹਿਬ ਵੇਖਣਾ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਭਗਤਾਂ ਪੁਛਣੀ ਵਾਤ, ਵੇਖੇ ਥਾਉਂ ਥਾਈਂਆ। ਆਤਮ ਪਰਮਾਤਮ ਜੋੜਿਆ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਹਰਿਜਨ ਬਣਾ ਕੇ ਪਾਰਜਾਤ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਹਾੜ ਕਹੇ ਜਨ ਭਗਤੋ ਸਤਾਰਾਂ ਹਾੜ ਨੂੰ ਪੈਣੀਆਂ ਠੰਡਾਂ, ਠੰਡਕ ਸਤਿਗੁਰ ਸ਼ਬਦ ਵਰਤਾਈਆ। ਮੈਂ ਉਹ ਹਰਿ ਭਗਤਾਂ ਆਪਣੀਆਂ ਆਪਣੀਆਂ ਕੰਨੀ ਦੇ ਕੇ ਆਉਣੀਆਂ ਗੰਢਾਂ, ਬਿਨਾ ਸਤਿਗੁਰ ਸ਼ਬਦ ਹੁਕਮ ਤੋਂ ਗੰਢ ਨਾ ਕੋਇ ਖੁਲਾਈਆ। ਇਹ ਜਗਤ ਜਹਾਨ ਤੋਂ ਵੱਖਰੀ ਵੰਡਾ, ਵੰਡ ਪਿਛਲੀ ਦਏ ਚੁਕਾਈਆ। ਜਿਸ ਘਰ ਘਰ ਖਾਧਾ ਗੰਢਾ, ਉਸ ਦਾ ਪਰਦਾ ਚਾਰ ਜੁਗ ਦਾ ਦਏ ਸਮਝਾਈਆ। ਮਾਝਾ ਮਾਲਵਾ ਦੁਆਬਾ ਜੰਮੂ ਇਕ ਇਕ ਬਣਾ ਕੇ ਲਿਆਉਣਗੇ ਫੰਦਾ, ਜਿਸ ਵਿਚ ਸਤਿਗੁਰ ਨੂੰ ਲੈਣ ਬੰਧਾਈਆ। ਸਭ ਦਾ ਸੋਹੰ ਨਿਸ਼ਾਨ ਹੋਵੇਗਾ ਉਤੇ ਸੱਜਾ ਕੰਧਾ, ਇਸਤ੍ਰੀ ਮਰਦ ਵੰਡ ਨਾ ਕੋਇ ਵੰਡਾਈਆ। ਤੇਜ ਭਾਨ ਬਣਿਆ ਹੋਵੇਗਾ ਪੰਡਾ, ਮਸਤਕ ਸੋਹਣੀ ਤ੍ਰਸੂਲ ਬਣਾਈਆ। ਹੱਥ ਸ਼ੰਕਰ ਵਾਲਾ ਹੋਵੇਗਾ ਡੰਡਾ, ਪੈਰੀਂ ਖੜਾਂਵ ਰਾਮ ਵਾਲੀ ਟਿਕਾਈਆ। ਜਨ ਭਗਤਾਂ ਵਿਚਾਰ ਹੋਵੇਗਾ ਲੰਬਾ, ਆਪਣੀ ਦਲੀਲ ਨਾ ਕੋਇ ਰਖਾਈਆ। ਸਭ ਦਾ ਮਸਤਕ ਲਾਲ ਹੋਵੇ ਰੰਗਾ, ਪੋਟਾ ਸੱਜਾ ਹੱਥ ਨਾਲ ਛੁਹਾਈਆ। ਭਗਤ ਦਵਾਰੇ ਦੀ ਧਾਰ ਹੋਵੇਗੀ ਗੰਗਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਥੇ ਸੇਵ ਕਮਾਈਆ। ਇਕ ਕੋਲ ਸਿੰਘਾਸਣ ਡਾਹਿਆ ਹੋਵੇਗਾ ਨੰਗਾ, ਬਸਤਰ ਉਤੇ ਨਾ ਕੋਇ ਟਿਕਾਈਆ। ਇਕ ਰੱਖਿਆ ਹੋਵੇ ਉਤੇ ਪੰਜਾ, ਬਾਜ਼ੂ ਨਾਲ ਨਾ ਕੋਇ ਵਡਿਆਈਆ। ਨਾਲ ਲਿਖਿਆ ਹੋਵੇ ਹਰਫ਼ ਯਕ ਸ਼ੰਬਾ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਹਾੜ ਕਹੇ ਜਨ ਭਗਤੋ ਸਤਾਰਾਂ ਹਾੜ ਆਉਣਾ ਨਾਲ ਚਾਅ, ਚੌਬੀਸੇ ਧਿਆਨ ਲਗਾਈਆ। ਖ਼ੁਸ਼ੀਆਂ ਵਿਚ ਕਹਿਣਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਇਕ ਦੂਜੇ ਦੇ ਭਗਤ ਦਵਾਰੇ ਵਿਚ ਬਣਿਓ ਗਵਾਹ, ਬਾਹਰ ਦੀ ਸ਼ਹਾਦਤ ਨਾ ਕੋਇ ਭੁਗਤਾਈਆ। ਫੇਰ ਮੁਹੰਮਦ ਦੀ ਆਸਾ ਕਾਰਨ ਸਾਰੇ ਮੰਗਿਓ ਦੁਆ, ਖ਼ਾਲੀ ਹੱਥ ਵਖਾਈਆ। ਫੇਰ ਮੁੱਛਾਂ ਨੂੰ ਦਿਓ ਤਾਅ, ਮੁਖੋਂ ਕਹਿਣਾ ਸਾਡਾ ਪ੍ਰਭੂ ਧੁਰ ਦਾ ਮਾਹੀਆ। ਜਿਸ ਝਗੜਾ ਮੁਕਾਉਣਾ ਸੂਰ ਤੇ ਗਾਂ, ਗਊ ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਆਦਿ ਸ਼ਕਤ ਯਕ ਸ਼ੰਬੇ ਮਾਂ, ਸਿੰਘ ਅਸਵਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪਹਿਲੀ ਹਾੜ ਕਹੇ ਭਗਤੋ ਮੈਂ ਬਹੁਤ ਕੁਛ ਕਰਨਾ ਯਾਦ, ਹਾੜ ਸਤਾਰਾਂ ਦਿਆਂ ਸੁਣਾਈਆ। ਜ਼ਰੂਰ ਦਸਾਂਗਾ ਤੁਹਾਨੂੰ ਕਿਥੇ ਕਿਥੇ ਕਰਨਾ ਆਬਾਦ, ਕਵਣ ਧਾਮ ਟਿਕਾਈਆ। ਤੁਹਾਡੀ ਸਭ ਦੀ ਰੱਖਣੀ ਯਾਦ, ਯਾਦਦਾਸਤ ਨਾ ਕਦੇ ਭੁਲਾਈਆ। ਤੁਹਾਨੂੰ ਜਗਤ ਵਾਲੇ ਰਹਿਣ ਨਹੀਂ ਦੇਣਾ ਸਾਧ, ਸਾਧਨਾ ਧੁਰ ਦੀ ਦੇਣੀ ਦ੍ਰਿੜਾਈਆ। ਤੁਹਾਡੀ ਸੁੱਤਿਆਂ ਦੇ ਅੰਦਰ ਵੜ ਕੇ ਵਜਾਉਣੀ ਰਬਾਬ, ਸਿਤਾਰ ਆਪਣੇ ਨਾਮ ਨਾਲ ਹਿਲਾਈਆ। ਜੇ ਤੁਹਾਡਾ ਸ਼ਹਿਨਸ਼ਾਹ ਆ ਗਿਆ ਵਿਚ ਪੰਜਾਬ, ਤੇ ਪੰਜੇ ਲਾ ਕੇ ਸਭ ਨੂੰ ਪਾਰ ਕਰਾਈਆ। ਜਿਹੜਾ ਪਰਮ ਪੁਰਖ ਕਿਸੇ ਨੂੰ ਦਿਸਿਆ ਨਹੀਂ ਸੀ ਵਿਚ ਖ਼ਵਾਬ, ਸਾਹਮਣੇ ਹੋ ਕੇ ਦਰਸ਼ਨ ਦੇਵੇ ਚਾਈਂ ਚਾਈਂ। ਜਿਸ ਨੂੰ ਸਜਦਿਆਂ ਵਿਚ ਸਭ ਨੇ ਕੀਤਾ ਅਦਾਬ, ਕਦਮਬੋਸੀਆਂ ਕਰ ਕੇ ਝਟ ਲੰਘਾਈਆ। ਪਹਿਲੀ ਹਾੜ ਕਹੇ ਸੋ ਸਾਹਿਬ ਮੇਰਾ ਪ੍ਰਗਟ ਹੋ ਕੇ ਦੇਸ ਮਾਝ, ਸਮਾਜ ਜਗਤ ਵਾਲਾ ਬਦਲਾਈਆ। ਜਿਸ ਸੰਬਲ ਵਿਚ ਬਹਿ ਕੇ ਸੰਬਲ ਦਾ ਕੀਤਾ ਰਾਜ, ਉਹ ਰਈਅਤ ਦੀਨ ਦੁਨੀ ਵੇਖ ਵਖਾਈਆ। ਜਿਸ ਦੀ ਸ਼ਬਦ ਧਾਰ ਨੇ ਸ਼ਬਦ ਦਾ ਬਦਲ ਦੇਣਾ ਮਿਜਾਜ਼, ਸ਼ਬਦ ਦੀ ਸਿਖਿਆ ਸ਼ਬਦ ਨਾਲ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪਹਿਲੀ ਹਾੜ ਕਹੇ ਜਨ ਭਗਤੋ ਪੰਜਾਂ ਪੰਜਾਂ ਗੁਰਮੁਖਾਂ ਪੰਜ ਪੰਜ ਲਿਆਉਣੀਆਂ ਕਲੀਆਂ, ਮਾਝਾ ਮਾਲਵਾ ਦੁਆਬਾ ਜੰਮੂ ਵੰਡ ਵੰਡਾਈਆ। ਪੰਜਾਂ ਕੋਲ ਪੰਜ ਪੰਜ ਹੋਣਗੀਆਂ ਟੱਲੀਆਂ, ਜੋ ਭਗਤ ਦਵਾਰੇ ਦੇ ਚਾਰੇ ਕੁੰਟਾਂ ਦੇਣ ਖੜਕਾਈਆ। ਪੰਜਾਂ ਪੰਂਜਾਂ ਦੇ ਕੋਲ ਹੋਣਗੀਆਂ ਨਿੱਕੀਆਂ ਨਿੱਕੀਆਂ ਲੂਣ ਦੀ ਡਲੀਆਂ, ਲੂਣ ਖਾ ਕੇ ਤੁਹਾਡਾ ਸਤਿਗੁਰ ਨਿਮਕ ਹਰਾਮ ਨਾ ਕਦੇ ਬਣ ਜਾਈਆ। ਸਭ ਨੇ ਤੇਲ ਲਾ ਕੇ ਆਉਣਾ ਘਰੋਂ ਆਪਣੇ ਪੈਰਾਂ ਦੀਆਂ ਵਿਚ ਤਲੀਆਂ, ਅਗੇ ਧਰਮ ਰਾਏ ਤਲਬਾਂ ਦੀ ਲੋੜ ਰਹੇ ਨਾ ਰਾਈਆ। ਲੰਘਣਾ ਪਏ ਨਾ ਵਿਚੋਂ ਭੀੜੀਆਂ ਗਲੀਆਂ, ਚੁਰਾਸੀ ਵਿਚ ਨਾ ਕੋਇ ਭਵਾਈਆ। ਜਿਹੜੀਆਂ ਆਤਮਾ ਪ੍ਰਭੂ ਦੇ ਚਰਨਾਂ ਵਿਚ ਪਲੀਆਂ, ਉਹ ਪਲਕਾਂ ਵਿਚ ਪਾਰਬ੍ਰਹਮ ਪਤਿਪਰਮੇਸ਼ਵਰ ਵਿਚ ਸਮਾਈਆ। ਜਦੋਂ ਵੇਖੋ ਹਾਜ਼ਰ ਹਜ਼ੂਰ ਖਲੀਆਂ, ਦਰ ਠਾਂਡੇ ਬਿਨਾ ਸੀਸ ਤੋਂ ਸੀਸ ਨਿਵਾਈਆ। ਜਿਹੜੀਆਂ ਆਪਣੇ ਪਿਆਰ ਵਿਚ ਵਿਹਾਰ ਵਿਚ ਲੋਕਮਾਤ ਘੱਲੀਆਂ, ਫਿਰ ਘਰ ਲੈ ਕੇ ਜਾਵੇ ਚਾਈਂ ਚਾਈਂਆ। ਪਹਿਲੀ ਹਾੜ ਕਹੇ ਜਨ ਭਗਤੋ ਤੁਹਾਡੀਆਂ ਆਤਮਾ ਕਦੇ ਰਹਿਣ ਨਾ ਦੇਵੇ ਇਕੱਲੀਆਂ, ਇਕੱਲੇ ਇਕੱਲੇ ਦੇ ਨਾਲ ਆਪਣਾ ਸੰਗ ਲਏ ਬਣਾਈਆ। ਬਾਹਰੋਂ ਤੁਹਾਨੂੰ ਕੋਈ ਨਾ ਵੇਖੇ ਅੰਦਰ ਤੁਹਾਡੇ ਜ਼ਰੂਰ ਪਾਵੇਗਾ ਜੱਲੀਆਂ, ਮਸਤੀ ਵਿਚ ਆਪਣੀ ਮਸਤੀ ਦਏ ਚੜ੍ਹਾਈਆ। ਵਕਤ ਆਉਣਾ ਤੇ

ਤੁਹਾਥੋਂ ਲਹਿਰਾਂ ਜਾਣੀਆਂ ਨਹੀਂ ਠੱਲ੍ਹੀਆਂ, ਹਲੂਣੇ ਦੇ ਦੇ ਸਭ ਨੂੰ ਦਏ ਹਿਲਾਈਆ। ਹੁਣ ਕਹਿੰਦੇ ਸਾਰੇ ਵਲੀਆ ਛਲੀਆ, ਫਿਰ ਸਭ ਨੇ ਕਹਿਣਾ ਇਹੋ ਧੁਰ ਦਾ ਮਾਹੀਆ। ਕਿਉਂ ਵਕਤ ਆਉਣਾ ਤੇ ਸਭ ਦੇ ਅੰਦਰ ਜੋਤਾਂ ਦਿਸਣੀਆਂ ਬਲੀਆਂ, ਬਿਨ ਤੇਲ ਬਾਤੀ ਡਗਮਗਾਈਆ। ਭਾਗ ਲੱਗਣੇ ਤੁਹਾਡੇ ਕਾਇਆ ਮਾਟੀ ਪੰਜ ਤਤ ਦੀਆਂ ਖੱਲੀਆਂ, ਖੱਲਾਂ ਵਿਚ ਅਲਾਹ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਪਿਆਰ ਦੀਆਂ ਮਾਣੇ ਰੰਗ ਰਲੀਆਂ, ਰਲ ਮਿਲ ਆਪਣਾ ਝਟ ਲੰਘਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ਦਸ ਅੰਮ੍ਰਿਤਸਰ ਸ਼ਹਿਰ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ

ਪੰਜ ਤਤ ਕਹਿਣ ਪ੍ਰਭ ਸਾਡੀ ਇਕ ਅਰਦਾਸ, ਬੇਨੰਤੀ ਕਰ ਕੇ ਸੀਸ ਝੁਕਾਈਆ। ਸਾਡਾ ਅੰਤਰ ਲੇਖੇ ਲਾਉਣਾ ਪਵਣ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਤੂੰ ਮਾਲਕ ਖ਼ਾਲਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੇਰੀ ਵਜਦੀ ਰਹੇ ਵਧਾਈਆ। ਸਾਡੀ ਪੂਰੀ ਕਰਨੀ ਆਸ, ਆਸ਼ਾ ਤੇਰੇ ਚਰਨ ਟਿਕਾਈਆ। ਸਦਾ ਸਦਾ ਸਦ ਤੇਰੇ ਸੇਵਕ ਰਹੀਏ ਦਾਸ, ਯਾਚਕ ਜਗਤ ਜਹਾਨ ਅਖਵਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡਾ ਤੇਰੇ ਉਤੇ ਵਿਸ਼ਵਾਸ, ਵਿਸ਼ਵ ਦਾ ਲੇਖਾ ਦੇਣਾ ਮੁਕਾਈਆ। ਨਿਰਗੁਣ ਨੂਰ ਤੇਰਾ ਤੱਕੀਏ ਜੋਤ ਪ੍ਰਕਾਸ਼, ਕਾਇਆ ਮੰਦਰ ਅੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਸਾਡੀ ਇਕੋ ਇਕ ਬੇਨੰਤੀ, ਨਿਮਰਤਾ ਵਿਚ ਮੰਗ ਮੰਗਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਡੀ ਹੋਵੇ ਪੰਗਤੀ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਾਚੀ ਵਿਦਿਆ ਦੇ ਦੇ ਬਿਨਾ ਪੰਡਤੀ, ਨਿਰਅੱਖਰ ਅੱਖਰ ਧਾਰ ਜਣਾਈਆ। ਮੇਲ ਮਿਲਾਵਾ ਬਖ਼ਸ਼ ਧਰਮ ਧਾਰ ਦੀ ਸੰਗਤੀ, ਸਗਲਾ ਸੰਗ ਜਣਾਈਆ। ਪੈਜ ਰੱਖ ਲੈ ਆਪਣੇ ਜਨ ਦੀ, ਜਨਕ ਦਾ ਲੇਖਾ ਨਾਲ ਮਿਲਾਈਆ। ਵਾਸਨਾ ਕੂੜ ਰਹੇ ਨਾ ਮਨ ਦੀ, ਮਮਤਾ ਮੋਹ ਦੇਣਾ ਮਿਟਾਈਆ। ਵਸਤ ਬਖ਼ਸ਼ ਦੇ ਨਾਮ ਧਨ ਦੀ, ਕਾਇਆ ਮੰਦਰ ਅੰਦਰ ਟਿਕਾਈਆ। ਸੂਝ ਬਖ਼ਸ਼ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਪਰਦਾ ਲਾਹੀਆ। ਮਰਿਆਦਾ ਬਖ਼ਸ਼ ਦੇ ਆਪਣੇ ਧਰਮ ਦੀ, ਮਾਰਗ ਇਕੋ ਇਕ ਸਮਝਾਈਆ। ਚਿੰਤਾ ਰਹੇ ਨਾ ਕਿਸੇ ਵਰਨ ਦੀ, ਜ਼ਾਤ ਪਾਤ ਦਾ ਪੰਧ ਮੁਕਾਈਆ। ਇਕੋ ਓਟ ਤੇਰੇ ਚਰਨ ਦੀ, ਚਰਨ ਚਰਨੋਦਕ ਜਾਮ ਦੇਣਾ ਪਿਆਈਆ। ਸਾਡੀ ਖੇਲ ਨਾ ਰਹੇ ਜਨਮ ਮਰਨ ਦੀ, ਪੰਜ ਤਤ ਨਿਵ ਨਿਵ ਸੀਸ ਝੁਕਾਈਆ। ਤੇਰੀ ਕਿਰਪਾ ਹੋਵੇ ਸਚਖੰਡ ਖੜਨ ਦੀ, ਅਗੇ ਹੋ ਨਾ ਕੋਇ ਅਟਕਾਈਆ। ਮੰਜ਼ਲ ਬਖ਼ਸ਼ ਦੇ ਆਪਣੇ ਚੜ੍ਹਨ ਦੀ, ਜਗਤ ਦਵਾਰਿਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਸਾਡੀ ਇਕੋ ਇਕ ਦਲੀਲ, ਦੂਸਰ ਓਟ ਨਾ ਕੋਇ ਤਕਾਈਆ। ਦਰਗਾਹ ਸਚ ਸਚ ਅਪੀਲ, ਸਚਖੰਡ ਨਿਵਾਸੀ ਸੁਣਨੀ ਚਾਈਂ ਚਾਈਂਆ। ਸ਼ਰਅ ਦਾ ਵਿਚ ਦਿਸੇ ਨਾ ਕੋਇ ਵਕੀਲ, ਵੁਕਲਾ ਰੂਪ ਨਾ ਕੋਇ ਦਰਸਾਈਆ। ਨਿਗਾਹ ਮਾਰ ਲੈ ਉਤੇ ਜ਼ਮੀਨ, ਬਿਨ ਨੈਣਾਂ ਨੈਣ ਉਠਾਈਆ। ਸਾਡੀ ਬੰਦਗੀ ਕਰ ਤਸਲੀਮ, ਸਿਰ ਸਿਰ ਆਪਣਾ ਹੱਥ ਟਿਕਾਈਆ।

ਸਾਡਾ ਅੰਤ ਨਾ ਹੋਵੇ ਗ਼ਮਗੀਨ, ਗ਼ਮਾਂ ਦਾ ਡੇਰਾ ਦੇਣਾ ਢਾਹੀਆ। ਤੂੰ ਸ਼ਹਿਨਸ਼ਾਹ ਸ਼ਾਹ ਪ੍ਰਬੀਨ, ਪਾਤਸ਼ਾਹ ਧੁਰਦਰਗਾਹੀਆ। ਦਿਵਸ ਰੈਣ ਤੇਰਾ ਨਾਮ ਰਹੇ ਚੀਨ, ਚਿੰਤਾ ਗ਼ਮ ਅੰਦਰੋਂ ਦੇਣਾ ਕਢਾਈਆ। ਤੇਰੀ ਧਰਮ ਦੀ ਧਾਰ ਸਾਡੀ ਹੋਏ ਤਾਲੀਮ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਭਗਤ ਸੁਹੇਲੇ, ਜੁਗ ਜੁਗ ਤੇਰੀ ਸੇਵ ਕਮਾਈਆ। ਆਤਮ ਧਾਰ ਮੇਲ ਲੈ ਮੇਲੇ, ਪੰਜ ਤਤ ਲੇਖਾ ਨਾਲ ਰਲਾਈਆ। ਅਸੀਂ ਰਹੀਏ ਮੂਲ ਨਾ ਅਕੇਲੇ, ਅਕਲ ਕਲਧਾਰੀ ਦੇਣੀ ਮਾਣ ਵਡਿਆਈਆ। ਇਕੋ ਰੰਗ ਰੰਗਾ ਦੇ ਗੁਰੂ ਗੁਰ ਚੇਲੇ, ਸਤਿਗੁਰ ਸ਼ਬਦ ਤੇਰੀ ਬੇਪ੍ਰਵਾਹੀਆ। ਜੁਗ ਜੁਗ ਤੁਧ ਬਿਨ ਖੇਲ ਕੋਈ ਨਾ ਖੇਲੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਸਾਚੀ ਧਰਮ ਰਾਏ ਦੀ ਕੱਟ ਦੇ ਜੇਲੇ, ਆਵਣ ਜਾਵਣ ਲੱਖ ਚੁਰਾਸੀ ਰਹੇ ਨਾ ਰਾਈਆ। ਤੇਰਾ ਪ੍ਰਕਾਸ਼ ਤਕੀਏ ਜਿਥੇ ਦੀਪਕ ਬਲੇ ਬਿਨ ਬਾਤੀ ਤੇਲੇ, ਘਿਰਤ ਲੋੜ ਰਹੇ ਨਾ ਰਾਈਆ। ਮਿਹਰਵਾਨ ਮਿਹਰਵਾਨ ਕਿਰਪਾ ਕਰ ਦੇ ਸਾਡੇ ਧਰਮ ਰਾਏ ਦੇ ਵੇਲੇ, ਵਕਤ ਵਕਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਸਾਡਾ ਲੇਖਾ ਮੇਟ ਦੇ ਵੱਖ, ਤਤਵ ਤਤ ਧਿਆਨ ਲਗਾਈਆ। ਲੱਜਿਆ ਲੋਕਮਾਤ ਲੈਣੀ ਰਖ, ਜਨ ਭਗਤ ਵਾਸਤਾ ਪਾਈਆ। ਦਰਸ਼ਨ ਦੇਣਾ ਪ੍ਰਭੂ ਪ੍ਰਤਖ, ਸਾਖਿਆਤ ਨਜ਼ਰੀ ਆਈਆ। ਤੂੰ ਸਾਹਿਬ ਸੁਲਤਾਨਾ ਅਲਖਣਾ ਅਲਖ, ਅਗੰਮ ਅਥਾਹ ਬੇਪ੍ਰਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸਭ ਕੁਛ ਤੇਰੇ ਹੱਥ, ਦੋ ਜਹਾਨ ਸ੍ਰੀ ਭਗਵਾਨ ਤੇਰੀ ਆਸ ਰਖਾਈਆ। ਪਰਮ ਪੁਰਖ ਸਾਡੇ ਸਮਰਥ, ਮਹਿੰਮਾ ਅਕਥ ਕਥੀ ਨਾ ਜਾਈਆ। ਤੇਰੇ ਦਰਸ਼ਨ ਨਾਲ ਸਗਲ ਵਸੂਰੇ ਜਾਇਣ ਲੱਥ, ਰੋਗ ਸੋਗ ਦਾ ਡੇਰਾ ਢਾਹੀਆ। ਚਰਨ ਕਵਲ ਟੇਕੀਏ ਮੱਥ, ਮਸਤਕ ਧੂੜੀ ਖ਼ਾਕ ਰਮਾਈਆ। ਨਾਮ ਨਿਧਾਨ ਦੇ ਦੇ ਵਥ, ਵਸਤ ਅਮੋਲਕ ਇਕ ਵਰਤਾਈਆ। ਤੇਰੀ ਸਰਨ ਸਰਨਾਈ ਚਰਨ ਕਵਲ ਜਾਈਏ ਢੱਠ, ਧੂੜੀ ਖ਼ਾਕ ਖ਼ਾਕ ਰਮਾਈਆ। ਸਾਡਾ ਲਹਿਣਾ ਵੇਖ ਲੈ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਅੱਠ, ਨਵਾਂ ਦਰਾਂ ਦਾ ਲੇਖ ਚੁਕਾਈਆ। ਦਸਵੇਂ ਤੇਰਾ ਨੂਰ ਜੋਤ ਪ੍ਰਕਾਸ਼ ਵੇਖੀਏ ਲਟ ਲਟ, ਨੂਰ ਨੁਰਾਨੇ ਡਗਮਗਾਈਆ। ਧੁਨ ਆਤਮਕ ਸ਼ਬਦ ਦੀ ਮਾਰ ਸੱਟ, ਸੋਈ ਸੁਰਤ ਸੁਰਤ ਜਗਾਈਆ। ਅੰਮ੍ਰਿਤ ਧਾਰ ਨਿਝਰ ਝਿਰਨਾ ਝੱਟ, ਬੂੰਦ ਸਵਾਂਤੀ ਦੇ ਪਿਆਈਆ। ਸਾਡੀ ਦੁਰਮਤ ਮੈਲ ਕੱਟ, ਜਗਤ ਪਾਪਾਂ ਕਰ ਸਫਾਈਆ। ਸਰਨ ਸਰਨਾਈ ਜਾਈਏ ਢੱਠ, ਨਿਵ ਨਿਵ ਸੀਸ ਝੁਕਾਈਆ। ਤੂੰ ਵਸਣਹਾਰਾ ਘਟ ਘਟ, ਵੇ ਖਣਹਾਰਾ ਥਾਉਂ ਥਾਈਂਆ। ਯਾਰੜੇ ਤੇਰਾ ਸਥਰ ਬੈਠੇ ਘੱਤ, ਧਰਮ ਧਾਰ ਸੇਜ ਹੰਢਾਈਆ। ਤੂੰ ਲਹਿਣਾ ਦੇਣਾ ਦੇ ਦੇ ਵਤ, ਬੇਵਤਨਾਂ ਵਤਨ ਖੁਲਾਈਆ। ਸਾਡੀ ਲੇਖੇ ਲਾ ਲੈ ਰੱਤ, ਰੁਤੜੀ ਲੋਕਮਾਤ ਮਹਿਕਾਈਆ। ਕਿਰਪਾ ਕਰ ਸਵਾਮੀ ਪਰਮੇਸ਼ਵਰ ਪਤ, ਪਤਤ ਪੁਨੀਤ ਦੇ ਬਣਾਈਆ। ਪਵਿਤ੍ਰ ਕਰ ਬੁਧ ਮਤ, ਉਜਲ ਮਨ ਕਰ ਸਫ਼ਾਈਆ। ਸਾਡੀ ਬੇਨੰਤੀ ਚਰਨ ਕਵਲ ਕਹਿਣ ਪੰਜ ਤਤ, ਤਤਵ ਤਤ ਧਿਆਨ ਲਗਾਈਆ ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਅੰਮਿਉਂ ਰਸ ਆਪਣਾ ਘਤ, ਜਗਤ ਅਗਨੀ ਕੂੜ ਤਤ ਮਿਟਾਈਆ।