੧੭ ਹਾੜ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਾਰਾਂ ਹਾੜ ਕਹੇ ਨਵ ਅਜ਼ ਮਜ਼ੀ ਜ਼ਵਲੇ ਉਜ਼ ਯਕ ਜਫ਼ਾ ਚਸ਼ਮੇ ਨਜ਼ ਨੂਰੇ ਅਲਾਹ ਜ਼ਵਜ਼ੀ ਨਜ਼ੁਦ ਚਾਵਿਕਸੇ ਜ਼ਮੁਦ ਤਾਵਿਜ਼ਲੇ ਅਮੀ ਮਾਜ਼ੂਹਲ ਜ਼ਵਾ ਜ਼ਾਮੁਸ਼ਤੇ ਦੁਆ ਨਾਖਿਸਤੋ ਮੁਹਿਮ ਅਰਸ਼ੋ ਜ਼ਮਿਮ ਪਾਵਿਜ਼ੀਉ ਜ਼ਮਾ ਸ਼ਾਹੇ ਗੁਮਾਂ ਜ਼ਾਵਸਤੀ ਮਜਿਸ ਜ਼ਾਖੂਨੇ ਕਲਿਸ ਨੂਰੇ ਅਲਾਹ ਪਾਮਿਸ਼ਤੇ ਮੁਜ਼ਾ ਵਜ਼ੀਉਲ ਵਹਿਕ ਨਾਜ਼ਮਤੋ ਜ਼ਮੀ ਨਰਸ਼ੇ ਮਬੀਂ ਕਜ਼ੂਨੇ ਕਵਦ ਨੂਰੇ ਜ਼ਵਦ ਅਮਾਵਵਜ਼ੇ ਮਬਲੂ ਫ਼ਰਸ਼ੇ ਤਕਲੂ ਜ਼ਮੀਉਲ ਅਵਾਂ ਬੇਐਬੇ ਬੇਪਰਵਾਹ ਜ਼ਖਲੂ ਬਹੁਲਾ ਜ਼ਮੂ ਜਹਦਮ ਤਾ ਜ਼ੀਉਨ ਕੋਮੇ ਜ਼ਮਾਂ ਜ਼ਲਫ਼ਸਲ ਮੁਬਲ ਮਜ਼ਲ ਤੀਬੇ ਜ਼ਬਾ ਜ਼ਕਮੀ ਨਾਅਵਲਕਲ ਮਜ਼ਿਦਲ ਜ਼ੀਬਲ ਜ਼ਬਾ ਕਾਵਿਸਤੋ ਦਾਮਿਸ ਚੂਅਜ਼ਲਾ ਅਲਾਹ ਬਹੁਖ਼ਤਮ ਬਹਸਤਲ ਸਮੂਤੇ ਸਮਤ ਚਸ਼ਮੇ ਕਮਤ ਨੂਰੇ ਰੁਸ਼ਨਾ ਰਹਿਮਤੇ ਖ਼ੁਦਾ ਖ਼ੁਦ ਮਾਲਕ ਬੇਪਰਵਾਹੀਆ। ਸਤਾਰਾਂ ਹਾੜ ਕਹੇ ਮੇਰਾ ਇਕੋ ਇਕ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ। ਸੋ ਪੁਰਖ ਨਿਰੰਜਣ ਮੇਰਾ ਨਰੇਸ਼, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਜਾਣੇ ਲੇਖ, ਆਦਿ ਨਿਰੰਜਣ ਭੇਵ ਚੁਕਾਈਆ। ਅਬਿਨਾਸ਼ੀ ਕਰਤਾ ਸੁਹੰਜਣਾ ਕਰੇ ਵੇਸ, ਸ੍ਰੀ ਭਗਵਾਨ ਪਰਦਾ ਲਾਹੀਆ। ਪਾਰਬ੍ਰਹਮ ਮੇਰਾ ਵੇਖਣਹਾਰਾ ਦੇਸ, ਰੂਪ ਅਨੂਪ ਆਪ ਦਰਸਾਈਆ। ਸਤਿਗੁਰ ਸ਼ਬਦ ਦੇ ਸੰਦੇਸ਼, ਸੁਨੇਹੁੜਾ ਇਕੋ ਧੁਰਦਰਗਾਹੀਆ। ਜਿਸ ਦਾ ਖੇਲ ਆਦਿ ਜੁਗਾਦਿ ਵਿਸ਼ੇਸ਼, ਦਿਸ਼ਾ ਸਮਝ ਕੋਇ ਨਾ ਪਾਈਆ। ਸੋ ਲਹਿਣਾ ਦੇਣਾ ਵੇਖੇ ਕਲ ਕਲੇਸ਼, ਕਲ ਕਾਤੀ ਫੋਲ ਫੁਲਾਈਆ। ਜੋ ਆਸਾ ਰੱਖ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਜਿਸ ਝਗੜਾ ਮੇਟਣਾ ਮੁੱਲਾ ਮੁਸਾਇਕ ਸ਼ੇਖ਼, ਸ਼ਰਅ ਸ਼ਰੀਅਤ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਹਰ ਘਟ ਰਿਹਾ ਵੇਖ, ਲੱਖ ਚੁਰਾਸੀ ਡੇਰਾ ਲਾਈਆ। ਜਿਸ ਨਿਰਗੁਣ ਸਰਗੁਣ ਧਾਰ ਬਦਲਣੀ ਰੇਖ, ਰਿਖੀ ਰਿਖੀਸ਼ਰਾਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਸਤਾਰਾਂ ਹਾੜ ਕਹੇ ਮੇਰੀ ਬੰਦਨਾ ਇਕ ਪ੍ਰਨਾਮ, ਪਤਿਪਰਮੇਸ਼ਵਰ ਸੀਸ ਨਿਵਾਈਆ। ਮੇਰਾ ਸਜਦਾ ਅਗੰਮ ਸਲਾਮ, ਧੁਰਦਰਗਾਹੀ ਲਾਗਾਂ ਪਾਈਂਆ। ਜਿਸ ਦੇ ਸੁਣਾਂ ਜੁਗ ਚੌਕੜੀ ਪੈਗ਼ਾਮ, ਬਿਨ ਅੱਖਰਾਂ ਅੱਖਰ ਦਏ ਸਮਝਾਈਆ। ਉਸ ਦਾ ਨਿਰਗੁਣ ਧਾਰ ਦੀਨ ਦੁਨੀ ਦਾ ਇਕ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਸਭ ਦਾ ਮਾਲਕ ਖ਼ਾਲਕ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜੋ ਹਕੀਕੀ ਦੇਵੇ ਇਕੋ ਜਾਮ, ਹਕੀਕਤ ਪਰਦਾ ਦਏ ਖੁਲਾਈਆ। ਜਿਸ ਨੂੰ ਕਹਿੰਦੇ ਧੁਰ ਦਾ ਰਾਮ, ਰਮਈਆ ਰਾਮ ਰੂਪ ਸਮਾਈਆ। ਜਿਹੜਾ ਸੁਬਹ ਤੋਂ ਦਿਸੇ ਸ਼ਾਮ, ਘਨਈਆ ਅਗੰਮ ਅਥਾਹੀਆ। ਜਿਸ ਦਾ ਮੰਤਰ ਸਤਿਨਾਮ, ਅੱਖਰ ਅੱਖਰਾਂ ਨਾਲ ਦ੍ਰਿੜਾਈਆ। ਉਹ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰਨ ਵਾਲਾ ਇੰਤਜ਼ਾਮ, ਦੋ ਜਹਾਨਾਂ ਵੇਖ ਵਖਾਈਆ। ਜਿਸ ਦੇ ਨਾਮ ਕਲਮੇ ਜੁਗ ਚੌਕੜੀ ਲਹਿਣਿਆਂ ਵਾਲੇ ਬਨਾਮ, ਦੀਨ ਦੁਨੀਆ ਜਗਤ ਜੁਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਚੁਕਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੈਨੂੰ ਕਰ ਲੈਣ ਦੇ ਸਜਦਾ, ਪਰਵਰਦਿਗਾਰ ਸਾਂਝੇ ਯਾਰ ਸੀਸ ਝੁਕਾਈਆ। ਮੈਂ ਗ਼ੁਲਾਮ ਤੇਰਾ ਹੋਵਾਂ ਬਰਦਾ, ਬੰਦਗੀ ਬੰਦੀਖ਼ਾਨਿਉਂ ਬਾਹਰ ਦੇਣਾ ਕਢਾਈਆ। ਤੂੰ ਜੁਗ ਜੁਗ ਖੇਲ ਅਗੰਮਾ ਕਰਦਾ, ਕਰਨੀ ਦਾ ਕਰਤਾ ਨੂਰ ਅਲਾਹੀਆ। ਨਾ ਜਨਮੇ ਨਾ ਕਦੇ ਮਰਦਾ, ਮਰਨ ਜੰਮਣ
ਵਿਚ ਕਦੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਕੋਲੋਂ ਡਰਦਾ, ਭੈ ਵਿਚ ਭੱਜਣ ਵਾਹੋ ਦਾਹੀਆ। ਤੇਰਾ ਸ਼ਰਅ ਦਾ ਅਸੂਲ ਵੇਖਿਆ ਲੜਦਾ, ਕਲਮਾ ਨਾਮ ਨਾਲ ਟਕਰਾਈਆ। ਦੀਨ ਦੁਨੀ ਤੇਰਾ ਖੇਲ ਵੇਖਿਆ ਗੜ੍ਹ ਦਾ, ਹੰਕਾਰ ਵਿਚ ਵਡਿਆਈਆ। ਮਾਇਆ ਵਿਚ ਤੇਰਾ ਜਗਤ ਜਹਾਨ ਵੇਖਿਆ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਬਿਨ ਤੇਰੀ ਕਿਰਪਾ ਤੂੰ ਮੇਰਾ ਮੈਂ ਤੇਰਾ ਅੱਖਰ ਕੋਇ ਨਾ ਪੜ੍ਹਦਾ, ਨਿਰਗੁਣ ਨਿਰਗੁਣ ਵਿਚ ਨਾ ਕੋਇ ਸਮਾਈਆ। ਤੂੰ ਮਾਲਕ ਜਲ ਥਲ ਦਾ, ਮਹੀਅਲ ਤੇਰੀ ਬੇਪਰਵਾਹੀਆ। ਕੁਝ ਲਹਿਣਾ ਦੇਣਾ ਦੱਸ ਦੇ ਮੇਰੇ ਮਾਲਕਾ ਕਲਜੁਗ ਕਲ ਦਾ, ਕੀ ਕਲ ਕਾਤੀ ਖੇਲ ਖਿਲਾਈਆ। ਕੀ ਫ਼ਰਮਾਨ ਸੰਦੇਸਾ ਬਾਵਨ ਦਵਾਰੇ ਬਲ ਦਾ, ਭੇਵ ਅਭੇਦਾ ਦੇਣਾ ਦ੍ਰਿੜਾਈਆ। ਮੈਨੂੰ ਇਉਂ ਜਾਪਦਾ ਤੇਰਾ ਵੇਲਾ ਕਦੇ ਨਹੀਂ ਟਲਦਾ, ਟੱਲੀਆਂ ਵਾਲੇ ਦੇਣ ਗਵਾਹੀਆ। ਉਹ ਵੇਖ ਲੈ ਤੇਰਾ ਸ਼ਬਦ ਸ਼ਬਦ ਸੰਦੇਸੇ ਘਲਦਾ, ਬਿਨਾ ਅੱਖਰਾਂ ਅੱਖਰ ਸਮਝਾਈਆ। ਸਚ ਸਿੰਘਾਸਣ ਆਸਣ ਮੱਲਦਾ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੈਨੂੰ ਕਰ ਲੈਣ ਦੇ ਡੰਡਾਵਤ, ਬੰਦਗੀ ਵਾਲਿਆ ਚਰਨਾਂ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਸਹੀ ਸਲਾਮਤ, ਆਦਿ ਜੁਗਾਦਿ ਇਕ ਅਖਵਾਈਆ। ਮੈਨੂੰ ਬਖ਼ਸ਼ ਦੇ ਸਤਿ ਧਰਮ ਦੀ ਨਿਆਮਤ, ਵਸਤ ਅਮੋਲਕ ਅਗੰਮ ਵਰਤਾਈਆ। ਤੂੰ ਮੇਰਾ ਸਵਾਮੀ ਇਕੋ ਹੋਵੇਂ ਮਾਲਕ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਖ਼ਾਲਕ ਦਾ ਵੇਖਾਂ ਸੰਚਾਲਕ, ਜੋ ਸੰਜੇ ਕ੍ਰਿਸ਼ਨ ਦਿਤਾ ਦ੍ਰਿੜਾਈਆ। ਤੇਰੇ ਹੁਕਮ ਹਕ ਦੀ ਵੇਖਾਂ ਅਦਾਲਤ, ਅਦਲ ਇਨਸਾਫ਼ ਦੇਣਾ ਸਮਝਾਈਆ। ਤੇਰੇ ਪਿਛੇ ਪੈਗ਼ੰਬਰਾਂ ਪਾਈ ਸ਼ਹਾਦਤ, ਸ਼ਰਅ ਦੇ ਮਾਲਕ ਪਰਦਾ ਦੇਣਾ ਉਠਾਈਆ। ਮੈਨੂੰ ਇਉਂ ਦਿਸਦਾ ਏਸੇ ਸਾਲ ਵਿਚ ਪਾ ਦੇਣੀ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਅੱਜ ਮੇਰਾ ਖ਼ੁਸ਼ੀਆਂ ਦਾ ਦਿਹਾੜਾ ਸਭ ਨੂੰ ਦੇ ਦੇ ਦਾਅਵਤ, ਮੈਖ਼ਾਨੇ ਮਹਿਬੂਬ ਸਭ ਦੇਣੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੈਨੂੰ ਚਰਨੀਂ ਲਾ ਲੈਣ ਦੇ ਧੂੜ, ਮਸਤਕ ਟਿੱਕਾ ਖ਼ਾਕ ਰਮਾਈਆ। ਮੈਂ ਤੇਰਾ ਨੰਨ੍ਹਾ ਬੱਚਾ ਮੂਰਖ ਮੂੜ੍ਹ, ਮੁਗਧ ਅਣਜਾਣ ਨਜ਼ਰੀ ਆਈਆ। ਨੌਜਵਾਨਾ ਸ੍ਰੀ ਭਗਵਾਨਾ ਆਪਣਾ ਰੰਗ ਚਾੜ੍ਹ ਦੇ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਨਾਤਾ ਤੋੜ ਦੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਨਾਲੋਂ ਕੁੜ, ਕੂੜ ਕੁਟੰਬ ਦੇਣਾ ਮਿਟਾਈਆ। ਸ਼ਰਅ ਦਾ ਰਹੇ ਨਾ ਕੋਇ ਮਗ਼ਰੂਰ, ਮਗ਼ਰਬ ਮਸ਼ਰਕ ਵੇਖਣਾ ਚਾਈਂ ਚਾਈਂਆ। ਮਿਹਰਵਾਨਾ ਮਿਹਰ ਕਰਨੀ ਜ਼ਰੂਰ, ਜ਼ਰੂਰਤ ਸਭ ਦੀ ਆਪਣੇ ਚਰਨਾਂ ਵਿਚ ਟਿਕਾਈਆ। ਜੋ ਮੂਸਾ ਇਸ਼ਾਰਾ ਦੇ ਕੇ ਗਿਆ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਦਿਤਾ ਜਣਾਈਆ। ਜੋ ਸਲੀਵ ਲੈਂਦਿਆਂ ਈਸਾ ਨੇ ਤੇਰਾ ਹੁਕਮ ਕੀਤਾ ਮਸ਼ਹੂਰ, ਮਸ਼ਵਰਾ ਤੇਰੇ ਕਲਮੇ ਨਾਲ ਬਣਾਈਆ। ਜਿਸ ਕਾਰਨ ਤੈਨੂੰ ਹਜ਼ਰਤ ਮੁਹੰਮਦ ਨੇ ਕਿਹਾ ਮੇਰਾ ਗ਼ਫ਼ੂਰ, ਆਲੀਜਾਹ ਐਲੀ ਅੱਲਾ ਨੂਰ ਅਲਾਹੀਆ। ਨਾਨਕ ਨਿਰਗੁਣ ਧਾਰ ਤੇਰਾ ਮੰਨਿਆ ਦਸਤੂਰ, ਦਸਤ ਬਦਸਤ ਸੀਸ ਨਿਵਾਈਆ। ਗੋਬਿੰਦ ਹੱਸ ਕੇ ਕਿਹਾ ਮੇਰਾ ਮਹਿਬੂਬ ਖੇਲ ਕਰੇ ਜ਼ਰੂਰ, ਖ਼ਾਲਕ ਖ਼ਲਕ ਧਿਆਨ ਲਗਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮੈਂ ਕੀ ਤੱਕਾਂ ਤੇਰਾ ਨੂਰ, ਨੂਰ ਨੁਰਾਨੇ ਦੇਣਾ ਚਮਕਾਈਆ। ਮੈਂ ਚਾਕਰ ਆਦਿ ਜੁਗਾਦਿ ਤੇਰਾ ਮਜ਼ਦੂਰ, ਜੁਗ ਜੁਗ ਤੇਰੀ ਸੇਵ ਕਮਾਈਆ। ਮੇਰਾ
ਪਿਛਲਾ ਪੈਂਡਾ ਰਿਹਾ ਨਾ ਦੂਰ, ਅਗੇ ਨੇੜੇ ਗਿਆ ਆਈਆ। ਸਾਚੀ ਮਸਤੀ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਉਹ ਵੇਖ ਲੈ ਲਹਿੰਦੇ ਚੜ੍ਹਦੇ ਤੇਰੇ ਹੁਕਮ ਦਾ ਪਿਆ ਫ਼ਤੂਰ, ਫ਼ਤਵਾ ਦੇਣਾ ਥਾਉਂ ਥਾਈਂਆ। ਪਤਾ ਨਹੀਂ ਕਿਸ ਦਾ ਹੋਣਾ ਕਸੂਰ, ਕਸੂਰ ਵਾਲੇ ਕਸਰ ਇਸ਼ਾਰੀਏ ਨਾਲ ਦੇਣੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਹਾੜ ਸਤਾਰਾਂ ਕਹੇ ਪ੍ਰਭੂ ਮੈਨੂੰ ਲੈਣ ਦੇ ਝੁਕ, ਝੁਕ ਝੁਕ ਸੀਸ ਨਿਵਾਈਆ। ਮੈਨੂੰ ਪੜ੍ਹ ਲੈਣ ਦੇ ਅਗੰਮੀ ਤੁਕ, ਜੋ ਤੁਖਮ ਤਾਸੀਰ ਸਭ ਦੀ ਦਏ ਬਦਲਾਈਆ। ਓਹ ਵਕਤ ਸੁਹੰਜਣਾ ਤੇਰਾ ਰਿਹਾ ਢੁੱਕ, ਸਦੀ ਚੌਧਵੀਂ ਦਏ ਗਵਾਹੀਆ। ਚਾਰੋਂ ਕੁੰਟ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ। ਨਿਗਾਹ ਮਾਰ ਲੈ ਧੁਰ ਦੇ ਬਾਪ ਆਪਣੇ ਲੱਖ ਚੁਰਾਸੀ ਵਾਲੇ ਵੇਖ ਲੈ ਸੁਤ, ਬਿਨ ਨੈਣਾਂ ਨੈਣ ਉਠਾਈਆ। ਜਿਧਰ ਵੇਖੇਂ ਕੂੜ ਕਿਰਿਆ ਪਈ ਲੁੱਟ, ਲੁਟੇਰਾ ਕਲਜੁਗ ਭੱਜੇ ਨਾਲ ਵਾਹੋ ਦਾਹੀਆ। ਸਭ ਦੇ ਭਾਗ ਗਏ ਨਿਖੁਟ, ਭਾਗਹੀਣ ਲੋਕਾਈਆ। ਤੇਰੇ ਨਾਲੋਂ ਤੇਰੇ ਗਏ ਰੁੱਠ, ਪਾਸਾ ਦੀਨ ਦੁਨੀ ਬਦਲਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਕੱਢ ਲੈ ਮੁੱਠ, ਮੁੱਠੀ ਆਪਣੀ ਵਿਚ ਟਿਕਾਈਆ। ਮੈਨੂੰ ਇਉਂ ਦਿਸਦਾ ਹਾੜ ਸਤਾਰਾਂ ਕਹੇ ਝਗੜਾ ਛਿੜਨਾ ਲਹਿੰਦੇ ਵਾਲੀ ਗੁੱਠ, ਮਗ਼ਰਬ ਲੈ ਰਿਹਾ ਅੰਗੜਾਈਆ। ਉਹ ਵੇਖ ਲੈ ਮੁਹੰਮਦ ਈਸੇ ਵਾਲੀ ਦਿਸੇ ਫੁੱਟ, ਫੁਟਕਲ ਹੋਣੀ ਜਗਤ ਲੋਕਾਈਆ। ਸਭ ਦਾ ਨਾਤਾ ਅੰਦਰੋਂ ਜਾਣਾ ਟੁੱਟ, ਟੁਟਿਆਂ ਸਕੇ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਹਾੜ ਸਤਾਰਾਂ ਕਹੇ ਪ੍ਰਭੂ ਮੈਨੂੰ ਚਰਨੀਂ ਜਾਣ ਦੇ ਢੱਠ, ਢਹਿ ਢਹਿ ਸੀਸ ਨਿਵਾਈਆ। ਬਾਕੀ ਦੀਨ ਦੁਨੀ ਦੇ ਸਾਲ ਰਹਿ ਗਏ ਅੱਠ, ਅੱਠਾਂ ਤਤਾਂ ਖੇਲ ਖਿਲਾਈਆ। ਮੈਂ ਵੀ ਸਮਾਂ ਵੇਖਣਾ ਨੱਠ ਨੱਠ, ਭੱਜਣਾ ਵਾਹੋ ਦਾਹੀਆ। ਸਦੀ ਚੌਧਵੀਂ ਉਮਤ ਉਮਤੀ ਹੋਣਾ ਇਕੱਠ, ਚਾਰ ਯਾਰੀ ਸੰਗ ਮੁਹੰਮਦ ਦਏ ਗਵਾਹੀਆ। ਹਜ਼ਰਤ ਈਸਾ ਰਹੇ ਮੂਲ ਨਾ ਵੱਖ, ਵੱਖਰੀ ਗੰਢ ਨਾ ਕੋਇ ਬੰਧਾਈਆ। ਮੂਸਾ ਧਾਰ ਹੋ ਪ੍ਰਤਖ, ਚੌਥੇ ਜੁਗ ਦਏ ਗਵਾਹੀਆ। ਨਾਨਕ ਬੋਲ ਜੈਕਾਰ ਅਲੱਖ, ਸ਼ਬਦ ਸ਼ਬਦ ਨਾਲ ਸੁਣਾਈਆ। ਗੋਬਿੰਦ ਸ਼ਬਦ ਧਾਰ ਪ੍ਰਤਖ, ਦੋ ਜਹਾਨਾਂ ਵੇਖ ਵਖਾਈਆ। ਕਿਸੇ ਦੀ ਅੰਦਰੋਂ ਖੁਲ੍ਹਣੀ ਨਹੀਂ ਅੱਖ, ਤੇਰਾ ਭੇਵ ਕੋਇ ਨਾ ਪਾਈਆ। ਕੀ ਦੀਨ ਦੁਨੀ ਦੀ ਕੀਮਤ ਕੌਡੀ ਰਹਿਣੀ ਨਹੀਂ ਕੱਖ, ਸ਼ਾਹ ਸੁਲਤਾਨਾਂ ਖ਼ਾਕ ਨਾਲ ਮਿਲਾਈਆ। ਉਹ ਵੇਖ ਲੈ ਸਭ ਦੀ ਜੀਵਣ ਜ਼ਿੰਦਗੀ ਦਿਸੇ ਭੱਖ, ਪ੍ਰੇਮ ਵਿਚ ਨਾ ਕੋਇ ਸਮਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਲਖਣਾ ਅਲੱਖ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਕੁਛ ਮੈਨੂੰ ਆਪਣਾ ਭੇਤ ਦੱਸ, ਦਹਿ ਦਿਸ਼ਾ ਦਾ ਪਰਦਾ ਲਾਹੀਆ। ਮੈਂ ਫਿਰਾਂ ਹੱਸ ਹੱਸ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਹਾੜ ਸਤਾਰਾਂ ਕਹੇ ਪ੍ਰਭੂ ਮੈਨੂੰ ਚਰਨਾਂ ਵਿਚ ਜਾਣ ਦੇ ਲੇਟ, ਆਪਣਾ ਆਪ ਮਿਟਾਈਆ। ਤੂੰ ਮਾਲਕ ਖੇਵਟ ਖੇਟ, ਮਲਾਹ ਧੁਰਦਰਗਾਹੀਆ। ਮੈਂ ਤੇਰੀ ਰੱਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਆਪਾ ਆਪ ਕਰ ਦੇਵਾਂ ਭੇਟ, ਬਾਕੀ ਅਵਰ ਨਾ ਕੁਛ ਰਖਾਈਆ। ਕਿਸ ਬਿਧ ਲਹਿਣਾ ਮੇਟਣਾ ਦੀਨ ਦੁਨੀ ਦੇ ਸੇਠ, ਪਰਦਾ ਦੇਣਾ ਚੁਕਾਈਆ। ਕਿਸ ਨੂੰ ਰੱਖੇਂ ਸਾਇਆ ਹੇਠ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਮੰਗ ਮੰਗਾਈਆ।
ਹਾੜ ਸਤਾਰਾਂ ਕਹੇ ਪ੍ਰਭੂ ਮੈਂ ਦਰ ਤੇਰੇ ਦਾ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਅੰਤਸ਼ਕਰਨ ਮੂਲ ਨਾ ਸੰਗਦਾ, ਆਸਾ ਮਨਸਾ ਤੇਰੇ ਚਰਨ ਟਿਕਾਈਆ। ਸਦੀ ਚੌਧਵੀਂ ਵਕਤ ਜਾਂਦਾ ਲੰਘਦਾ, ਭੱਜੇ ਵਾਹੋ ਦਾਹੀਆ। ਕੀ ਖੇਲ ਹੋਣਾ ਕਲਜੁਗ ਮਲੰਗ ਦਾ, ਮੈਨੂੰ ਦੇ ਸਮਝਾਈਆ। ਕੀ ਲਹਿਣਾ ਸਿੰਘਾਸਣ ਤੇਰੇ ਖ਼ਾਲੀ ਪਲੰਘ ਦਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕਿਸੇ ਨੂੰ ਦਾਣਾ ਹੱਥ ਨਹੀਂ ਆਉਣਾ ਡੰਗ ਦਾ, ਡੰਕਾ ਕਲਜੁਗ ਦੇਣਾ ਵਜਾਈਆ। ਸੁਖ ਰਹਿਣਾ ਨਹੀਂ ਆਤਮ ਅਨੰਦ ਦਾ, ਅਨੰਦਪੁਰ ਵਾਲਾ ਦਏ ਗਵਾਹੀਆ। ਓਹ ਵੇਖ ਲੈ ਨਿਸ਼ਾਨ ਇਸ਼ਾਰਾ ਦੇਂਦਾ ਤਾਰਾ ਚੰਦ ਦਾ, ਚੰਦ ਸਿਤਾਰ ਨਾਲ ਮਿਲਾਈਆ। ਝਗੜਾ ਪੈਣਾ ਦੀਨ ਦੁਨੀ ਬੰਦ ਬੰਦ ਦਾ, ਬੰਦਗੀ ਵਾਲੇ ਭੱਜਣ ਵਾਹੋ ਦਾਹੀਆਂ। ਕਿਸੇ ਦਾ ਲੇਖਾ ਮੁਕਣਾ ਨਹੀਂ ਤਤ ਪੰਜ ਦਾ, ਪੰਚਮ ਰੰਗ ਨਾ ਕੋਇ ਰੰਗਾਈਆ। ਤੇਰਾ ਭੇਤ ਨਹੀਂ ਆਉਣਾ ਮੁਹਾਣੇ ਵੰਝ ਦਾ, ਡੂੰਘੇ ਸਾਗਰ ਗਹਿਰ ਗਵਰ ਤੇਰਾ ਅੰਤ ਕੋਇ ਨਾ ਪਾਈਆ। ਆਪਣਾ ਖੇਲ ਤੱਕ ਲੈ ਸਵੇਰ ਸੰਝ ਦਾ, ਜਗਤ ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਹਾੜ ਸਤਾਰਾਂ ਕਹੇ ਮੈਂ ਪ੍ਰਭੂ ਕਰਾਂ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਤੇਰਾ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਧਾਮ ਨਿਆਰਾ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਤੇਰਾ ਨੂਰ ਜ਼ਹੂਰ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਸਾਂਝੇ ਯਾਰਾ, ਸਗਲਾ ਸਾਥੀ ਨਜ਼ਰੀ ਆਈਆ। ਤੈਨੂੰ ਸਭ ਨੇ ਕਹਿਣਾ ਕਲ ਕਲਕੀ ਅਵਤਾਰਾ, ਨਿਹਕਲੰਕ ਤੇਰੀ ਵਡ ਵਡਿਆਈਆ। ਅਮਾਮ ਅਮਾਮੇ ਤੇਰਾ ਭੇਵ ਪਾਏ ਕੋਇ ਨਾ ਸਾਰਾ, ਪਰਦਾ ਸਕੇ ਨਾ ਕੋਇ ਉਠਾਈਆ। ਮੈਂ ਕੂਕ ਕੇ ਕਰਾਂ ਪੁਕਾਰਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਚਾਰੋਂ ਕੁੰਟ ਦਿਸੇ ਹਾਹਾਕਾਰਾ, ਹੌਕਿਆਂ ਵਿਚ ਜਗਤ ਲੋਕਾਈਆ। ਤੂੰ ਨਿਰਗੁਣ ਸਰਗੁਣ ਧਾਰ ਆਇਉਂ ਦੁਬਾਰਾ, ਦੋ ਜਹਾਨਾਂ ਤੇਰੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਾਰਾਂ ਹਾੜ ਕਹੇ ਸੁਣ ਮੇਰੇ ਮਿਤਰਾ ਜਗਤ ਸਿੰਘਾਸਣਾ, ਖ਼ਾਲੀ ਵੇਖ ਕੇ ਕੀ ਜਣਾਈਆ। ਕਿਸੇ ਦਾ ਕਾਇਮ ਨਹੀਂ ਰਹਿਣਾ ਆਸਣਾ, ਚਾਰੋਂ ਕੁੰਟ ਵੇਖ ਵਖਾਈਆ। ਫਿਰਨੀ ਦਰੋਹੀ ਪ੍ਰਿਥਮੀ ਅਕਾਸ਼ਣਾ, ਗਗਨ ਗਗਨੰਤਰ ਧਿਆਨ ਲਗਾਈਆ। ਕੀ ਹੁਕਮ ਵਰਤੇ ਪੁਰਖ ਅਬਿਨਾਸ਼ਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਕੀ ਇਸ਼ਾਰਾ ਮਿਲੇ ਸ਼ੰਕਰ ਕੈਲਾਸ਼ਣਾ, ਕਲਧਾਰੀ ਕੀ ਦ੍ਰਿੜਾਈਆ। ਕਿਸ ਬਿਧ ਕਲਜੁਗ ਕੂੜ ਕੁੜਿਆਰ ਨਾਚਣਾ, ਚਾਰੋਂ ਕੁੰਟ ਆਪਣਾ ਤਾਲ ਬਣਾਈਆ। ਧੁਰ ਦਾ ਸ਼ਬਦ ਕਿਸੇ ਨਾ ਵਾਚਣਾ, ਅਕਲ ਬੁੱਧੀ ਨਾ ਕੋਇ ਵਡਿਆਈਆ। ਸਤਾਰਾਂ ਹਾੜ ਕਹੇ ਮੇਰੇ ਪੁਰਖ ਸਮਰਾਥਣਾ, ਮੇਰੀ ਤੇਰੇ ਅਗੇ ਦੁਹਾਈਆ। ਅੰਤਮ ਕੰਢਾ ਵੇਖ ਲੈ ਘਾਟਣਾ, ਘਟ ਘਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੇਰੀਆਂ ਤੱਕ ਲੈ ਆਸ਼ਾ, ਬਿਨ ਇਸ਼ਾਰਿਉਂ ਦਿਆਂ ਜਣਾਈਆ। ਮੇਰੀਆਂ ਵੇਖ ਲੈ ਰਾਸਾਂ, ਦੋ ਜਹਾਨ ਬਿਨਾ ਗੋਪੀ ਕਾਹਨ ਨਾਚ ਨਚਾਈਆ। ਮੇਰੀਆਂ ਵੇਖ ਲੈ ਕਲਾਸਾਂ, ਬਿਨ ਅੱਖਰਾਂ ਨਿਰਅੱਖਰ ਧਾਰ ਪੜ੍ਹਾਈਆ। ਮੇਰੀਆਂ ਵੇਖ ਲੈ ਬਿਨ ਹੱਡੀਆਂ ਤੋਂ ਲਾਸ਼ਾਂ, ਲਸ਼ਕਰ ਨਜ਼ਰ ਕੋਇ ਨਾ ਆਈਆ। ਮੈਂ ਸਚ ਦੱਸਾਂ
ਦੀਨ ਦੁਨੀ ਦਾ ਤੇਰੇ ਸਤਿਗੁਰ ਸ਼ਬਦ ਨੇ ਜ਼ਰੂਰ ਬਦਲ ਦੇਣਾ ਪਾਸਾ, ਸਾਰ ਪਾਸ਼ੇ ਦੀ ਖੇਲ ਸਮਝ ਕੋਇ ਨਾ ਆਈਆ। ਤੇਰੀ ਸਭ ਤੋਂ ਵੱਖਰੀ ਕਲਮੇ ਕਲਾਮ ਤੋਂ ਬਾਹਰ ਭਾਸ਼ਾ, ਜਗਤ ਭਾਸ਼ਾ ਨਾ ਕੋਇ ਵਡਿਆਈਆ। ਜੇ ਤੂੰ ਵੇਖਣਾ ਦੀਨ ਦੁਨੀ ਦਾ ਤਮਾਸ਼ਾ, ਤਮਾਸ਼ਬੀਨ ਹੋ ਕੇ ਨੂਰ ਅਲਾਹੀਆ। ਚੌਦਾਂ ਤਬਕ ਚੌਦਾਂ ਲੋਕ ਤੇਰੀ ਕਰਨ ਤਲਾਸ਼ਾ, ਖੋਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੇਰਾ ਦਿਵਸ ਸੁਹਾਵਣਾ ਠੰਡ ਦਾ, ਠੰਡਕ ਮੇਰੇ ਅੰਦਰ ਆਈਆ। ਭਗਤਾਂ ਸਗਨ ਮਨਾਇਆ ਆਪਣੀ ਗੰਢ ਦਾ, ਨਾਤਾ ਧੁਰ ਦਾ ਧੁਰ ਦੇ ਨਾਲ ਜੁੜਾਈਆ। ਜੇ ਤੂੰ ਨਾਮ ਨਿਧਾਨ ਵੰਡਦਾ, ਗ਼ਰੀਬ ਨਿਮਾਣਿਆਂ ਝੋਲੀ ਪਾਈਆ। ਝਗੜਾ ਮੇਟ ਕਰੀਰ ਜੰਡ ਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਧ ਮੁਕਾ ਦੇ ਖੰਡ ਬ੍ਰਹਿਮੰਡ ਦਾ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਸੁਖ ਦੇ ਦੇ ਸਚ ਅਨੰਦ ਦਾ, ਅਨੰਦ ਅਨੰਦ ਵਿਚੋਂ ਕਰ ਰੁਸ਼ਨਾਈਆ। ਲੇਖਾ ਰਹੇ ਨਾ ਅਗਲੇ ਪੰਧ ਦਾ, ਪਾਂਧੀ ਹੋ ਕੇ ਪੰਧ ਮੁਕਾਈਆ। ਤੂੰ ਮਾਲਕ ਖ਼ਾਲਕ ਰੂਪ ਬਖ਼ਸ਼ੰਦ ਦਾ, ਬਖ਼ਸ਼ਿਸ਼ ਰਹਿਮਤ ਦੇਣੀ ਕਮਾਈਆ। ਮੈਂ ਸੰਮਤ ਸ਼ਹਿਨਸ਼ਾਹੀ ਦਸ ਵਿਚ ਇਕੋ ਮੰਗ ਮੰਗਦਾ, ਦਰ ਤੇਰੇ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਸੁਣ ਮਿਤ੍ਰਾ ਹਾੜ ਸਤਾਰਾਂ, ਤੈਨੂੰ ਸੁੱਤਿਆਂ ਦਿਆਂ ਜਣਾਈਆ। ਬਿਨ ਅੱਖਾਂ ਤੋਂ ਤੱਕ ਬਾਹਰਾ, ਬਿਨ ਨੈਣਾਂ ਨੈਣ ਉਠਾਈਆ। ਸੰਦੇਸ਼ਾ ਦੇ ਦੇ ਤੇਈ ਅਵਤਾਰਾ, ਅਵਤਰੀ ਆਪਣਾ ਹੁਕਮ ਜਣਾਈਆ। ਤੇਰੀਆਂ ਪੈਗ਼ੰਬਰਾਂ ਨਾਲ ਬਹਾਰਾਂ, ਖ਼ੁਸ਼ੀਆਂ ਢੋਲੇ ਗਾਈਆ। ਤੇਰੀਆਂ ਸਤਿਗੁਰੂਆਂ ਨਾਲ ਵੱਜਣਾ ਸਤਾਰਾਂ, ਸਤ੍ਹਾ ਬੁਲੰਦੀ ਦੇਣਾ ਸੁਣਾਈਆ। ਤੇਰਾ ਸਭ ਤੋਂ ਵੱਖਰਾ ਵਿਵਹਾਰਾ, ਜਿਸ ਦੀ ਸਮਝ ਕੋਇ ਨਾ ਆਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਬੇਅੰਤ ਬੇਅੰਤ ਬੇਅੰਤ ਮਾਲਕ ਸਭ ਦਾ ਪਰਵਰਦਿਗਾਰਾ, ਨੂਰ ਨੁਰਾਨਾ ਇਕ ਅਖਵਾਈਆ। ਜ਼ਰਾ ਉਠ ਕੇ ਵੇਖ ਨੌ ਖੰਡ ਪ੍ਰਿਥਮੀ ਦੀਆਂ ਧਾਰਾ, ਸੱਤਾਂ ਦੀਪਾਂ ਨਾਲ ਮਿਲਾਈਆ। ਆ ਤੈਨੂੰ ਵਖਾਵਾਂ ਡੂੰਘੀਆਂ ਗਾਰਾ, ਜਲਾਂ ਥਲਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਕਹੇ ਸਤਿਗੁਰ ਸ਼ਬਦ ਮੈਂ ਤੇਰਾ ਇਕੋ ਮੀਤ, ਮਿਤ੍ਰਾ ਤੈਨੂੰ ਦਿਆਂ ਜਣਾਈਆ। ਪਹਿਲੋਂ ਭਗਤ ਪਿਆਰੇ ਕਰ ਦੇ ਠਾਂਡੇ ਸੀਤ, ਸਭ ਦੇ ਅੰਦਰੋਂ ਅਗਨੀ ਤਤ ਬੁਝਾਈਆ। ਆਤਮ ਧਾਰ ਦੱਸ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਜੇ ਸਤਿਗੁਰ ਸ਼ਬਦ ਤੇ ਵਸ ਜਾ ਚੀਤ, ਮੇਰੀ ਅੱਜ ਦੀ ਰਾਤ ਦਏ ਗਵਾਹੀਆ। ਸਭ ਦੀ ਅੰਤਸ਼ਕਰਨ ਚੋਂ ਬਦਲੇ ਨੀਤ, ਨੀਤੀਵਾਨ ਤੇਰੀ ਵਡ ਵਡਿਆਈਆ। ਜਿਧਰ ਜਾਣ ਤੇਰਾ ਗਾਣ ਗੀਤ, ਦੂਜਾ ਢੋਲਾ ਰਸਨ ਨਾ ਕੋਇ ਸੁਣਾਈਆ। ਆਪਣਾ ਧਾਮ ਵਖਾ ਅਨਡੀਠ, ਬਿਨਾ ਨੇਤਰਾਂ ਦੇ ਜਣਾਈਆ। ਜੇ ਸੁੱਤਾ ਅੰਦਰ ਦੇ ਕਰ ਪੀਠ, ਮੇਰੀ ਯਾਦ ਵਿਚ ਕਰਵਟ ਲੈ ਬਦਲਾਈਆ। ਪੁਰਖ ਅਕਾਲ ਤੇਰੀ ਕਰੇ ਤਸਦੀਕ, ਸ਼ਹਾਦਤ ਹੁਕਮ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਹਾੜ ਓਏ ਮਿਤ੍ਰਾ ਮੀਤਿਆ, ਆ ਸੱਜਣਾ ਦਿਆਂ ਵਖਾਈਆ। ਉਠ ਵੇਖ ਪ੍ਰਭੂ ਦੀ ਰੀਤਿਆ, ਕੀ ਰੀਤੀਵਾਨ ਦ੍ਰਿੜਾਈਆ। ਜਿਸ ਖੇਲ ਖੇਲਿਆ ਹਸਤ ਕੀਟਿਆ, ਊਚਾਂ ਨੀਚਾਂ ਸੰਗ ਬਣਾਈਆ। ਜੋ ਵਸੇ ਸਭ ਦੇ ਚੀਤਿਆ,
ਚਿਤ ਵਿਤ ਠਗੌਰੀ ਰਹੇ ਨਾ ਰਾਈਆ। ਜਿਸ ਪਿਛਲੇ ਕਰਮ ਤੇ ਮਾਰਨੀ ਲੀਕਿਆ, ਲਾਈਨ ਅਗਲੀ ਦੇਣੀ ਬਦਲਾਈਆ। ਨਾਮ ਨਿਧਾਨ ਦੇ ਭਰ ਕੇ ਖ਼ੀਸਿਆ, ਖ਼ਾਲੀ ਮੁੜਨ ਕੋਇ ਨਾ ਪਾਈਆ। ਜਿਸ ਨੂੰ ਕਹਿੰਦੇ ਜਗਤ ਜਗਦੀਸਿਆ, ਸੋ ਭਗਤਾਂ ਬਣੇ ਪਿਤਾ ਮਾਈਆ। ਜਿਸ ਦਾ ਨਾਮ ਨਿਧਾਨ ਅਨਡੀਠਿਆ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਚਾੜ੍ਹੇ ਰੰਗ ਮਜੀਠਿਆ, ਜਗਤ ਜਨਮ ਵਿਚ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਹਾੜ ਕਹੇ ਪ੍ਰਭੂ ਮੈਂ ਨਹੀਂ ਮੰਨਦਾ, ਨਿਮਰਤਾ ਵਿਚ ਦਿਓ ਸੁਣਾਈਆ। ਮੈਂ ਵਣਜਾਰਾ ਨਹੀਂ ਕਿਸੇ ਕੰਨ ਦਾ, ਅੱਖਰਾਂ ਵਾਲੀ ਨਾ ਕੋਇ ਵਡਿਆਈਆ। ਮੈਂ ਸੱਜਣ ਨਹੀਂ ਕਿਸੇ ਤਨ ਦਾ, ਤਤਾਂ ਰੰਗ ਨਾ ਕੋਇ ਰੰਗਾਈਆ। ਮੈਂ ਚਾਹੁੰਦਾ ਸਭ ਨੂੰ ਭੇਵ ਖੋਲ ਦੇ ਆਪਣੇ ਬ੍ਰਹਮ ਦਾ, ਪਾਰਬ੍ਰਹਮ ਪਰਦਾ ਦੇ ਚੁਕਾਈਆ। ਮਾਰਗ ਲਾ ਦੇ ਇਕੋ ਧਰਮ ਦਾ, ਨੌ ਖੰਡ ਪ੍ਰਿਥਮੀ ਤੇਰੀ ਵੱਜੇ ਵਧਾਈਆ। ਕਿਉਂ ਲੱਖ ਚੁਰਾਸੀ ਆਤਮ ਧਾਰ ਤੇਰੇ ਵਿਚੋਂ ਜਨਮ ਦਾ, ਦੂਸਰੀ ਜੰਮਣ ਵਾਲੀ ਕੋਇ ਨਾ ਮਾਈਆ। ਕਿਉਂ ਝਗੜਾ ਪਾਇਆ ਭਰਮ ਦਾ, ਭਾਂਡਾ ਭਰਮ ਦੇਣਾ ਭੰਨਾਈਆ। ਲਹਿਣਾ ਮੁਕਾ ਦੇ ਅੱਜ ਦੀ ਰਾਤ ਕੂੜੇ ਕਰਮ ਦਾ, ਕਾਂਡ ਦਾ ਝਗੜਾ ਦੇਣਾ ਚੁਕਾਈਆ। ਤੂੰ ਮਾਲਕ ਕਰਨੀ ਕਰਨ ਦਾ, ਕਰਤਾ ਪੁਰਖ ਨੂਰ ਅਲਾਹੀਆ। ਕੀ ਤੇਰੇ ਦਰ ਤੇ ਲੇਖਾ ਵਰਨ ਬਰਨ ਦਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਇਕੋ ਢੋਲਾ ਨਾਮ ਦੱਸ ਦੇ ਪੜ੍ਹਨ ਦਾ, ਸਾਚੇ ਕਲਮਿਆਂ ਨਾਲ ਸ਼ਨਵਾਈਆ। ਮਾਰਗ ਦੱਸ ਦੇ ਹਕੀਕੀ ਮੰਜ਼ਲ ਚੜ੍ਹਨ ਦਾ, ਸੁਰਤੀ ਸ਼ਬਦ ਨਾਲ ਦੇ ਭਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਓਏ ਸਤਾਰਾਂ ਹਾੜ ਤੂੰ ਬੜਾ ਪੁਰਾਣਾ ਯਾਰ, ਯਾਰੜੇ ਦਿਆਂ ਸਮਝਾਈਆ। ਉਠ ਤੱਕ ਲੈ ਖੇਲ ਅਪਾਰ, ਅਪਰੰਪਰ ਸਵਾਮੀ ਰਿਹਾ ਵਖਾਈਆ। ਜਿਹੜਾ ਰੂਪ ਰੰਗ ਰੇਖ ਤੋਂ ਵਸਿਆ ਬਾਹਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਜੋਤੀ ਜਾਤਾ ਹੋ ਉਜਿਆਰ, ਦੋ ਜਹਾਨਾਂ ਡਗਮਗਾਈਆ। ਤੇਰਾ ਲਹਿਣਾ ਦੇਣਾ ਪੂਰਬ ਕਰਜ਼ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਲੇਖਾ ਦਏ ਮੁਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਨਿਰਗੁਣ ਸਰਗੁਣ ਧਾਰ ਦੇਵੇ ਤਾਰ, ਤਾਰਨਹਾਰਾ ਇਕ ਅਖਵਾਈਆ। ਕਾਇਆ ਮੰਦਰ ਅੰਦਰ ਜੋਤੀ ਜੋਤ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਸਤਿਗੁਰ ਸ਼ਬਦ ਦੇ ਧੁਨਕਾਰ, ਧੁਨ ਆਤਮਕ ਰਾਗ ਦਏ ਸੁਣਾਈਆ। ਅੰਮ੍ਰਿਤ ਝਿਰਨਾ ਬੂੰਦ ਸਵਾਂਤੀ ਬਖ਼ਸ਼ ਕੇ ਠੰਡਾ ਠਾਰ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਕੂੜੀ ਕਿਰਿਆ ਰਹੇ ਨਾ ਅੰਧ ਅੰਧਿਆਰ, ਸਾਂਤਕ ਸਤਿ ਕਰੇ ਰੁਸ਼ਨਾਈਆ। ਉਠ ਵੇਖ ਲੈ ਭਗਤ ਸੁਹੇਲੇ ਬੈਠੇ ਹਰਿ ਭਗਤ ਦਵਾਰ, ਸੋਹਣੇ ਸੋਭਾ ਪਾਈਆ। ਉਹ ਵੇਖਣ ਆਇਆ ਜਿਸ ਭਾਂਡੇ ਘੜੇ ਬਣ ਕੇ ਆਪ ਠਠਿਆਰ, ਸੁਨਿਆਰ ਆਪਣਾ ਰੂਪ ਬਦਲਾਈਆ। ਜਿਥੇ ਵੇਰਵਾ ਨਹੀਂ ਪੁਰਖ ਤੇ ਨਾਰ, ਬਿਰਧ ਬਾਲ ਜਵਾਨ ਵੰਡ ਨਾ ਕੋਇ ਵੰਡਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਾਰਾਂ ਹਾੜ ਕਹੇ ਸਤਿਗੁਰ ਸ਼ਬਦ ਮੈਂ ਕੋਈ ਨਿੱਕਾ ਜਿਹਾ ਨਹੀਂ ਕਾਕਾ, ਮੈਂ ਚਾਰ ਜੁਗ ਦੇ ਕਲਮਿਆਂ ਵਾਲਿਆਂ ਵੇਖਾਂ ਚਾਈਂ ਚਾਈਂਆ। ਤੇਰਾ ਜੁਗ ਜੁਗ ਵਜਦਾ ਵੇਖਿਆ ਡਾਕਾ, ਦੀਨ
ਦੁਨੀ ਖੋਜ ਖੁਜਾਈਆ। ਮੈਨੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਾ ਯਾਦ ਸਾਕਾ, ਸਚ ਦਿਆਂ ਸੁਣਾਈਆ। ਤੂੰ ਸਭ ਦਾ ਬਣ ਕੇ ਮਾਲਕ ਆਕਾ, ਅਕਲ ਬੁੱਧੀ ਦਿਤੀ ਭੁਲਾਈਆ। ਸ਼ਾਹ ਸੁਲਤਾਨਾਂ ਮਿਲਾ ਕੇ ਵਿਚ ਖ਼ਾਕਾ, ਨਾਮ ਨਿਸ਼ਾਨ ਦਿਤੇ ਉਡਾਈਆ। ਮੈਂਨੂੰ ਯਾਦ ਆਉਂਦਾ ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਲਿਖਿਆ ਭਵਿਖਤ ਵਾਕਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸਾਜਣ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸੱਜਣਾ ਸੁਣ ਲੈ ਮੇਰੀ ਬਾਤ, ਬਾਤਨ ਦਿਆਂ ਜਣਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਕਲਮ ਦਵਾਤ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਉਹ ਖੇਲ ਕਰੇ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਉਹ ਵੇਖਣਹਾਰਾ ਕਲਜੁਗ ਅੰਧੇਰੀ ਰਾਤ, ਬਿਨ ਨੈਣਾਂ ਨੈਣ ਉਠਾਈਆ। ਜਿਨ੍ਹ ਝਗੜਾ ਪਾਇਆ ਦੀਨ ਮਜ਼੍ਹਬ ਜ਼ਾਤ ਪਾਤ, ਮਾਨਵ ਮਾਨਵ ਰੰਗ ਰੰਗਾਈਆ। ਉਹ ਖੇਲ ਖੇਲੇ ਆਪ ਸਮਰਾਟ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਕੋਲ ਲਹਿਣਾ ਦੇਣਾ ਦੋ ਜਹਾਨਾਂ ਰੱਖੇ ਆਪਣੇ ਹਾਥ, ਦੂਸਰ ਹੱਥ ਨਾ ਕੋਇ ਫੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵਣਹਾਰਾ ਰਾਥ, ਰਥ ਰਥਵਾਹੀ ਬੇਪਰਵਾਹੀਆ। ਵੇਖਣਹਾਰਾ ਅਨਾਥਾਂ ਨਾਥ, ਦੀਨਾਂ ਹੋਏ ਸਹਾਈਆ। ਉਸ ਦੀ ਸੁਣ ਅਗੰਮੀ ਗਾਥ, ਬਿਨ ਅੱਖਰਾਂ ਦਿਆਂ ਸਮਝਾਈਆ। ਜਿਸ ਲਹਿਣਾ ਦੇਣਾ ਮੁਕਾਉਣਾ ਮਸਤਕ ਮਾਥ, ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਹਾੜ ਸਤਾਰਾਂ ਕਹੇ ਪ੍ਰਭੂ ਕਿਉਂ ਸਤਿਗੁਰ ਸ਼ਬਦ ਨੇ ਪਾਈਆਂ ਵੰਡੀਆਂ, ਕੀ ਤੇਰੀ ਬੇਪ੍ਰਵਾਹੀਆ। ਕੀ ਖੇਲ ਬ੍ਰਹਿਮੰਡ ਬ੍ਰਹਿਮੰਡੀਆਂ, ਪਰਦਾ ਦੇਣਾ ਉਠਾਈਆ। ਕੀ ਮਾਲਕ ਤੇਰੀਆਂ ਡੰਡੀਆਂ, ਡੰਡਾਵਤ ਕੀ ਜਣਾਈਆ। ਕਿਉਂ ਜਗਤ ਚਮਕਾਈਆਂ ਚੰਡੀਆਂ, ਖੜਗਾਂ ਨਾਲ ਸੁਹਾਈਆ। ਕਿਉਂ ਅੰਤ ਕਿਨਾਰੇ ਕੀਤੇ ਕੰਢੀਆਂ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਕਿਉਂ ਅਵਤਾਰਾਂ ਪੈਗ਼ੰਬਰਾਂ ਮੰਗਾਂ ਮੰਗੀਆਂ, ਓਟਾਂ ਤੇਰੇ ਉਤੇ ਰਖਾਈਆ। ਕਿਸ ਬਿਧ ਪਿਛਲੀਆਂ ਜੁਗ ਚੌਕੜੀਆਂ ਲੰਘੀਆਂ, ਪਰਦਾ ਦੇਣਾ ਚੁਕਾਈਆ। ਕਿਉਂ ਜਗਤ ਪਿਆਰ ਵਿਚ ਤੇਰੀਆਂ ਯਾਦ ਆਉਂਦੀਆਂ ਅਨੰਦੀਆਂ, ਸੁਖ ਸਾਗਰ ਸੰਗ ਬਣਾਈਆ। ਕੀ ਲਹਿਣਾ ਦੇਣਾ ਪ੍ਰਕ੍ਰਿਤੀ ਪੰਝੀਆਂ, ਪੰਜਾਂ ਤਤਾਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਹੱਸ ਹੱਸ ਦਿਆਂ ਜਣਾਈਆ। ਤੈਨੂੰ ਖ਼ਬਰ ਅਗੰਮੀ ਦੱਸਾਂ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਮੈਂ ਉਸ ਪ੍ਰਭੂ ਦੇ ਹੁਕਮ ਅੰਦਰ ਵਸਾਂ, ਜਿਸ ਦਾ ਵਾਸਤਾ ਨਾਲ ਖ਼ਲਕ ਖ਼ੁਦਾਈਆ। ਜਿਸ ਦੀ ਸਿਫ਼ਤ ਕਰਾਂ ਜਸਾ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਉਸ ਦਾ ਵਕਤ ਸੁਹੰਜਣਾ ਆਇਆ ਮਸਾਂ, ਮੱਸਿਆ ਰੈਣ ਅੰਧੇਰੀ ਕਲਜੁਗ ਦਏ ਗਵਾਹੀਆ। ਮੈਂ ਚਾਰੋਂ ਕੁੰਟ ਖ਼ੁਸ਼ੀਆਂ ਦੇ ਵਿਚ ਨੱਸਾਂ, ਭੱਜਾਂ ਵਾਹੋ ਦਾਹੀਆ। ਧੁਰ ਦੇ ਹੁਕਮ ਦਾ ਤੀਰ ਅਣਿਆਲਾ ਕਸਾਂ, ਬਿਨ ਚਿੱਲੇ ਕਮਾਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਅੱਜ ਦੀ ਵੇਖ ਲੈ ਘੜੀ ਸੁਲੱਖਣੀ, ਸੋਹਣਿਆਂ ਦਿਆਂ ਜਣਾਈਆ। ਜਿਨ੍ਹਾਂ ਦੀ ਸਾਹਿਬ ਨੇ ਪਤ ਰੱਖਣੀ, ਸਿਰ ਸਿਰ ਹੱਥ ਟਿਕਾਈਆ। ਇਹ ਕੌਲ ਕੀਤਾ ਸੀ ਕ੍ਰਿਸ਼ਨ ਨੇ ਜਿਸ ਵੇਲੇ ਸਖ਼ੀਆਂ ਤੋਂ ਖਾਧੀ ਮਖਣੀ, ਬਿਨ
ਰਸਨਾ ਭੋਗ ਲਗਾਈਆ। ਕਲਜੁਗ ਜਿਸ ਵੇਲੇ ਮਾਇਆ ਡਸੇਗੀ ਡੱਸਣੀ, ਸਾਧਾਂ ਸੰਤਾਂ ਉਤੇ ਡੰਗ ਚਲਾਈਆ। ਬਿਨਾ ਪ੍ਰਭੂ ਤੋਂ ਪੈਜ ਕਿਸੇ ਨਹੀਂ ਰੱਖਣੀ, ਸਿਰ ਹੱਥ ਨਾ ਕੋਇ ਟਿਕਾਈਆ। ਜੂਠ ਝੂਠ ਦੀ ਹੱਦ ਟੱਪਣੀ, ਨੌ ਖੰਡ ਦਾ ਪੰਧ ਮੁਕਾਈਆ। ਦਰਦ ਰਹਿਣਾ ਨਹੀਂ ਪਤ ਪਤਨੀ, ਨੇਤਰ ਨੈਣ ਨਾ ਕੋਇ ਜਗਤ ਸ਼ਰਮਾਈਆ। ਨਾਮ ਮਿਲੇ ਨਾ ਰੱਤ ਰਤਨੀ, ਹੀਰਾ ਅਮੋਲਕ ਰੂਪ ਨਾ ਕੋਇ ਬਦਲਾਈਆ। ਸਭ ਦੀ ਅੰਦਰੋਂ ਕਾਇਆ ਝੋਲੀ ਹੋਣੀ ਸੱਖਣੀ, ਨਾਮ ਨਿਸ਼ਾਨ ਨਾ ਕੋਇ ਟਿਕਾਈਆ। ਨਿਜ ਨੇਤਰ ਖੁਲ੍ਹੇ ਨਾ ਅੱਖਣੀ, ਨੈਣ ਮੂੰਦ ਰੋਵਨ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਹਾੜ ਸਤਾਰਾਂ ਕਹੇ ਸਤਿਗੁਰ ਸ਼ਬਦ ਮੈਂ ਜਾਣਦਾ ਪੁਰਾਣੀਆਂ ਰੀਤੀਆਂ, ਸਚ ਦਿਆਂ ਸੁਣਾਈਆ। ਮੈਨੂੰ ਭੁੱਲੀਆਂ ਨਹੀਂ ਜੁਗ ਚੌਕੜੀ ਦੀਆਂ ਕੀਤੀਆਂ, ਨਾਮ ਕਲਮੇ ਸੰਗ ਰਖਾਈਆ। ਮੇਰੇ ਵਿਚ ਨੌ ਸੌ ਚੁਰਾਨਮੇ ਚੌਕੜੀਆਂ ਬੀਤੀਆਂ, ਭੇਵ ਅਭੇਦਾ ਆਪਣੇ ਵਿਚ ਟਿਕਾਈਆ। ਮੈਂ ਕੋਟਨ ਵਾਰ ਵੇਖੇ ਮੰਦਰ ਮਸੀਤੀਆਂ, ਸ਼ਿਵਦਵਾਲੇ ਮੱਠਾਂ ਰੰਗ ਰੰਗਾਈਆ। ਬਿਨਾ ਪ੍ਰਭੂ ਤੋਂ ਰੂਹਾਂ ਵੇਖੀਆਂ ਚੀਕੀਆਂ, ਰੋਵਨ ਮਾਰਨ ਧਾਹੀਂਆ। ਤਪਦੀਆਂ ਵੇਖੀਆਂ ਅੰਗੀਠੀਆਂ, ਗੁਰ ਅਵਤਾਰ ਪੈਗ਼ੰਬਰ ਡੇਰੇ ਲਾਈਆ। ਸ਼ਬਦ ਕਹਾਣੀਆਂ ਸੁਣੀਆਂ ਮੀਠੀਆਂ, ਢੋਲੇ ਅੱਖਰਾਂ ਵਾਲੇ ਗਾਈਆ। ਖੇਲ ਤੱਕੇ ਹਸਤ ਕੀਟੀਆਂ, ਊਚਾਂ ਨੀਚਾਂ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਸੁੱਤਿਆ, ਆਪਣੀ ਲੈ ਅੰਗੜਾਈਆ। ਉਠ ਮੇਰੇ ਲਾਡਲੇ ਪੁੱਤਿਆ, ਤੈਨੂੰ ਲਵਾਂ ਜਗਾਈਆ। ਜਿਸ ਆਦਿ ਜੁਗਾਦਿ ਸਭ ਦਾ ਬੇੜਾ ਚੁੱਕਿਆ, ਬਿਨ ਕੰਧੇ ਕੰਧ ਟਿਕਾਈਆ। ਉਸ ਦਾ ਪੈਂਡਾ ਕਦੇ ਨਾ ਮੁੱਕਿਆ, ਨਾ ਕੋਈ ਅਗਲਾ ਪੰਧ ਵਖਾਈਆ। ਉਸ ਦਾ ਹੁਕਮ ਕਦੇ ਨਾ ਰੁਕਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਉਸ ਦੀ ਸੁਣ ਲੈ ਇਕ ਤੁਕ ਦੋ ਤੁਕਿਆ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਕਿਤੇ ਰਾਹੋਂ ਫਿਰੀਂ ਨਾ ਘੁੱਸਿਆ, ਨੈਣ ਲੈਣਾ ਖੁਲਾਈਆ। ਕਿਤੇ ਜਗਤ ਜਹਾਨ ਫਿਰੀਂ ਨਾ ਰੁੱਸਿਆ, ਆਪਣੀ ਲੈ ਅੰਗੜਾਈਆ। ਪਰ ਯਾਦ ਕਰ ਲੈ ਹਾੜ ਸਤਾਰਾਂ ਬਿਨਾ ਪ੍ਰਭੂ ਤੋਂ ਭਗਤਾਂ ਨੂੰ ਕਦੇ ਕਿਸੇ ਨਹੀਂ ਪੁੱਛਿਆ, ਫੜ ਬਾਹੋਂ ਨਾ ਗਲੇ ਲਗਾਈਆ। ਲਾਡ ਕਰੇ ਨਾਂ ਵਾਂਗ ਪੁੱਤਿਆ, ਗੋਦੀ ਗੋਦ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਹਾੜ ਸਤਾਰਾਂ ਕਹੇ ਮੇਰੇ ਧਰਮ ਧਾਰ ਦੇ ਬਾਪੂ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਦੀਨ ਦੁਨੀ ਦੇ ਪਵਿੱਤ ਪਾਕੂ, ਅੱਜ ਪਤਤ ਪੁਨੀਤ ਦੇ ਕਰਾਈਆ। ਆਤਮ ਧਾਰ ਦੇ ਸੱਚੇ ਸਾਕੂ, ਸੱਜਣ ਧੁਰ ਦੇ ਇਕ ਅਖਵਾਈਆ। ਤੇਰੇ ਬਿਨਾ ਇਨ੍ਹਾਂ ਦਾ ਪਰਦਾ ਕਵਣ ਢਾਕੂ, ਸਿਰ ਸਿਰ ਹੱਥ ਕਵਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਭਗਤੋ ਹੁਣ ਸਾਂਝੀ ਆ ਗਈ ਵਾਰਤਾ, ਹਾੜ ਸਤਾਰਾਂ ਪੱਲਾ ਗਿਆ ਛੁਡਾਈਆ। ਕੀ ਲਹਿਣਾ ਦੇਣਾ ਤੁਹਾਡਾ ਤੁਹਾਡੇ ਯਾਰ ਦਾ, ਯਾਰੜੇ ਦੇ ਯਰਾਨਿਆਂ ਵਾਲਿਓ ਦੇਣਾ ਸਮਝਾਈਆ। ਕੀ ਲੇਖਾ ਤੇ ਹੁਕਮ ਉਸ ਸੱਚੀ ਸਰਕਾਰ ਦਾ, ਜਿਸ ਨੂੰ ਸ਼ਹਿਨਸ਼ਾਹ ਕਹਿ ਕੇ ਸਾਰੇ ਸੀਸ ਨਿਵਾਈਆ। ਉਹ ਜਿਸ ਲੇਖ ਬਣਾਇਆ ਪੈਗ਼ੰਬਰ ਗੁਰ ਅਵਤਾਰ ਦਾ, ਲੋਕਮਾਤ ਖੇਲ ਰਿਹਾ ਵਖਾਈਆ। ਜਿਸ ਲੇਖ ਜਣਾਇਆ ਸ਼ਾਸਤਰ
ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਾ, ਕਾਅਬਿਆਂ ਪਰਦੇ ਦਿਤੇ ਉਠਾਈਆ। ਕੀ ਲਹਿਣਾ ਦੇਣਾ ਲੇਖਾ ਉਸ ਮਿਹਰਵਾਨ ਦਾ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਅਲਾਹੀ ਨੂਰ ਕੀ ਆਪਣਾ ਹੁਕਮ ਵਰਤਾਈਆ। ਕੀ ਤੁਹਾਡਾ ਲੇਖਾ ਉਸ ਨਾਲ ਇਸ ਜਹਾਨ ਦਾ, ਜਿਸ ਜਹਾਲਤ ਤੁਹਾਡੇ ਅੰਦਰੋਂ ਦੇਣੀ ਕਢਾਈਆ। ਓਏ ਤੁਹਾਡਾ ਝਗੜਾ ਰਹਿਣ ਨਹੀਂ ਦੇਣਾ ਕਾਲ ਮਹਾਕਾਲ ਦਾ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਕਿਸੇ ਦਾ ਲੇਖਾ ਨਾ ਕਦੇ ਵਖਾਲਦਾ, ਜਿਨ੍ਹਾਂ ਸਿਰ ਆਪਣਾ ਹੱਥ ਟਿਕਾਈਆ। ਜੇ ਤੁਹਾਡਾ ਦੀਪਕ ਬੁਝ ਗਿਆ ਤੇ ਹੁਣ ਵੇਖਿਓ ਕਿਸ ਤਰਾਂ ਅੰਦਰ ਬਾਲਦਾ, ਬਿਨ ਤੇਲ ਬਾਤੀ ਕਰਾਂ ਰੁਸ਼ਨਾਈਆ। ਇਹ ਖੇਲ ਹੋਵੇ ਬੇਮਿਸਾਲ ਦਾ, ਜਿਸ ਦੀ ਮਿਸਲ ਸਕੇ ਨਾ ਕੋਇ ਬਣਾਈਆ। ਉਹ ਮੇਰਾ ਝਗੜਾ ਨਹੀਂ ਕਿਸੇ ਤਲਵਾਰ ਢਾਲ ਦਾ, ਸ਼ਬਦ ਦੇ ਖੰਡੇ ਨਾਲ ਕਰਾਂ ਸਫ਼ਾਈਆ। ਭਗਤ ਸੁਹੇਲੇ ਜਿਥੇ ਹੋਣ ਉਥੇ ਪਾਲਦਾ, ਇਹ ਮੇਰੀ ਬੇਪਰਵਾਹੀਆ। ਅਗਲਾ ਵਕਤ ਨਹੀਂ ਕੋਈ ਜਵਾਬ ਤੇ ਸਵਾਲ ਦਾ, ਅੰਦਰ ਵੜ ਕੇ ਵੇਖਾਂ ਸਭ ਨੂੰ ਥਾਉਂ ਥਾਈਂਆ। ਫਲ ਦੇਣਾ ਤੁਹਾਡੇ ਕਾਇਆ ਵਾਲੇ ਤਤ ਡਾਲ ਦਾ, ਪੱਤ ਟਹਿਣੀ ਦੇਣੀ ਮਹਿਕਾਈਆ। ਤੁਹਾਨੂੰ ਸ੍ਰਿਸ਼ਟੀ ਕਹੇਗੀ ਓਹ ਕੋਈ ਯਾਰ ਸੀ ਇਨ੍ਹਾਂ ਦੇ ਨਾਲ ਦਾ, ਜਿਹੜਾ ਯਰਾਨਾ ਗਿਆ ਨਿਭਾਈਆ। ਇਹਨੂੰ ਪੁਤਰ ਨਾ ਸਮਝਿਓ ਸਿੰਘ ਪਾਲ ਦਾ, ਇਹ ਦਾਤਾ ਨੂਰ ਅਲਾਹੀਆ। ਹੁਣ ਵੇਲਾ ਆ ਗਿਆ ਦੇਣਾ ਹੁਕਮ ਆਪਣੇ ਇਕਬਾਲ ਦਾ, ਅਕਲ ਬੁਧੀ ਵਾਲਿਓ ਸਮਝਣਾ ਚਾਈਂ ਚਾਈਂਆ। ਖੇਲ ਵੇਖਿਓ ਸ਼ਬਦ ਦੀ ਉਛਾਲ ਦਾ, ਅਛਲ ਅਛੱਲ ਕੀ ਆਪਣੀ ਕਾਰ ਭੁਗਤਾਈਆ। ਹੁਣ ਰੂਪ ਨਹੀਂ ਕੋਈ ਪਾਤਸ਼ਾਹ ਜਾਂ ਕੰਗਾਲ ਦਾ, ਸ਼ਹਿਨਸ਼ਾਹ ਹੋ ਕੇ ਸ਼ਹਿਨਸ਼ਾਹੀ ਦੋ ਜਹਾਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਵਖਾਈਆ। ਓਏ ਹਾੜ ਸਤਾਰਾਂ ਬੱਚੂ ਆ ਜਾ ਨੇੜੇ, ਓਏ ਜੁਗ ਚੌਕੜੀ ਦਿਆਂ ਵਿਛੜਿਆਂ ਤੈਨੂੰ ਦਿਆਂ ਸਮਝਾਈਆ। ਭਗਤਾਂ ਦਾ ਭਗਵਾਨ ਭਗਤਾਂ ਦੇ ਵੜ ਜਾਣਾ ਵਿਚ ਖੇੜੇ, ਕਾਇਆ ਦੀ ਖਿੜਕੀ ਕੁੰਡੇ ਪਰਦੇ ਅੰਦਰੋਂ ਲਾਹੀਆ। ਜੁਗ ਜਨਮ ਦੇ ਵਿਛੜੇ ਜਿਹੜੇ, ਫੜ ਫੜ ਬਾਹੋਂ ਲੈਣੇ ਮਿਲਾਈਆ। ਬਿਨਾ ਬੇੜੀ ਵੰਝ ਮੁਹਾਣੇ ਚੱਪੂ ਤੋਂ ਚਾੜ੍ਹ ਕੇ ਆਪਣੇ ਨਾਮ ਦੇ ਬੇੜੇ, ਬੇੜਾ ਦੋ ਜਹਾਨਾਂ ਪਾਰ ਕਰਾਈਆ। ਲੈ ਜਾਣਾ ਉਸ ਨੂਰ ਅਲਾਹੀ ਦੇ ਵੇਹੜੇ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਦੇ ਜਿਥੇ ਨਹੀਂ ਕੋਈ ਝੇੜੇ, ਕਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਚੁਰਾਸੀ ਦੇ ਫੇਰ ਪੈਣੇ ਨਹੀਂ ਗੇੜੇ, ਆਵਣ ਜਾਵਣ ਪੰਧ ਮੁਕਾਈਆ। ਹੁਣ ਤੁਹਾਨੂੰ ਜ਼ਰੂਰ ਦੁਨੀਆ ਕਰਦੀ ਬਖੇੜੇ, ਤਾਅਨੇ ਦੇ ਦੇ ਰਹੇ ਸੁਣਾਈਆ। ਪਰ ਤੁਹਾਡੇ ਉਸ ਸਾਹਿਬ ਦੇ ਚਰਨਾਂ ਵਿਚ ਡੇਰੇ, ਜਿਥੇ ਜਨਮੇ ਫਿਰ ਕਦੇ ਨਾ ਮਾਈਆ। ਤੁਸੀਂ ਉਸ ਦੇ ਗ੍ਰਹਿ ਵਸਦੇ ਜਿਹੜਾ ਆਤਮਾ ਦੇ ਨੇੜੇ, ਬਾਹਰੋਂ ਜਗਤ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਓਏ ਹਾੜ ਸਤਾਰਾਂ ਤੂੰ ਬੜੀਆਂ ਰੱਖੀਆਂ ਉਡੀਕਾਂ, ਉਡੀਕ ਉਡੀਕ ਧਿਆਨ ਲਗਾਈਆ। ਉਠ ਵੇਖ ਲੈ ਸੰਮਤ ਸ਼ਹਿਨਸ਼ਾਹੀ ਦਸ ਦੀਆਂ ਆ ਗਈਆਂ ਤਰੀਕਾਂ, ਤਰੀਕਾ ਤੈਨੂੰ ਦਿਆਂ ਦ੍ਰਿੜਾਈਆ। ਜਿਸ ਨੂੰ ਕਹਿਦੇ ਨੀਕਨ ਨੀਕਾ, ਨੇਰਨ ਨੇਰਾ ਧੁਰਦਰਗਾਹੀਆ। ਮੇਟਣਹਾਰਾ ਜਗਤ ਸ਼ਰੀਕਾ, ਸ਼ਰੀਕਤ ਦਏ ਮਿਟਾਈਆ। ਸਭ ਦੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾ, ਆਪਣੀ ਦਇਆ ਕਮਾਈਆ। ਆਤਮ ਧਾਰ ਬਖ਼ਸ਼ ਪ੍ਰੀਤਾ, ਪ੍ਰੀਤਮ ਦੇਵੇ ਮਾਣ ਵਡਿਆਈਆ। ਤੁਹਾਡੀਆਂ ਸਭ ਦੀਆਂ ਅੰਦਰੋਂ ਬਦਲ
ਕੇ ਨੀਤਾਂ, ਨੀਤੀਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਓਏ ਸਿੰਘਾਸਣਾ ਤੂੰ ਕਿਉਂ ਹੋ ਗਿਆ ਨੰਗਾ, ਸਚ ਦੇ ਸੁਣਾਈਆ। ਸਿੰਘਾਸਣ ਕਹੇ ਪ੍ਰਭ ਮੇਰੇ ਉਤੇ ਵੇਖ ਲੈ ਖ਼ਾਲੀ ਹੱਥ ਦਾ ਪੰਜਾ, ਪੰਜਾਂ ਤਤਾਂ ਵਾਲਿਆਂ ਦੇਣਾ ਸਮਝਾਈਆ। ਅਗਲਾ ਖੇਲ ਸਤਿਗੁਰ ਸ਼ਬਦ ਤੇਰਾ ਕਿਸੇ ਨੂੰ ਲਗਣਾ ਨਹੀਂ ਚੰਗਾ, ਬਹੁੜੀ ਬਹੁੜੀ ਬਹੁੜੀ ਕਰੇ ਲੋਕਾਈਆ। ਓਹ ਵੇਖ ਲੈ ਦੁਹਾਈ ਦੇਂਦੀ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਓਹ ਤੱਕ ਲੈ ਭਗਤਾਂ ਦੇ ਅੰਤਸ਼ਕਰਨ ਵਿਚ ਰੰਜਾ, ਕਬੀਰ ਕੂਕ ਕੂਕ ਸੁਣਾਈਆ। ਓਹ ਵੇਖ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤਾ ਜੰਗਾ, ਖੰਡੇ ਖੜਗ ਤੀਰ ਕਮਾਨ ਤਰਕਸ਼ ਕੰਧਿਆਂ ਉਤੇ ਉਠਾਈਆ। ਓਹ ਵੇਖ ਕੀ ਪੁਕਾਰਦਾ, ਨਿਸ਼ਾਨ ਤਾਰਾ ਚੰਦਾ, ਸਦੀ ਚੌਧਵੀਂ ਅੱਖ ਉਠਾਈਆ। ਕਿਸੇ ਦਾ ਪਿਆਰ ਵਿਚ ਪਿਆਰ ਮੁਹੱਬਤ ਵਿਚ ਮੁਹੱਬਤ ਦੀਨ ਵਿਚ ਦੁਨੀ ਦਾ ਰਹਿਣਾ ਨਹੀਂ ਕੋਈ ਬੰਦਾ, ਬੰਦਗੀ ਵਾਲੇ ਬੰਦਗੀ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਸਿੰਘਾਸਣ ਕਹੇ ਮੈਂ ਜਗਤ ਦਿਸਦਾ ਖ਼ਾਲੀ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਤੂੰ ਮਾਲਕ ਧੁਰ ਦਾ ਵਾਲੀ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਮੇਰੀ ਧਾਰ ਤੇਰੇ ਬਿਨਾ ਕਿਸੇ ਨਾ ਭਾਲੀ, ਖੋਜਣ ਖੋਜ ਨਾ ਕੋਇ ਖੁਜਾਈਆ। ਤੂੰ ਵਕਤ ਵੇਖ ਲੈ ਹਾਲੀ, ਕੀ ਹਾਲਤ ਬਦਲੀ ਲੋਕਾਈਆ। ਫਲ ਰਿਹਾ ਕਿਸੇ ਨਾ ਡਾਲੀ, ਤਨ ਵਜੂਦ ਗਏ ਕੁਮਲਾਈਆ। ਤੇਰੇ ਨਾਮ ਦੀ ਜਗਤ ਮਾਇਆ ਵਾਲੀ ਦਲਾਲੀ, ਟਕਿਆਂ ਵਣਜ ਕਰਾਈਆ। ਹਕ ਦੀ ਰਹੀ ਨਾ ਕੋਇ ਹਲਾਲੀ, ਸਚ ਵਿਚ ਨਾ ਕੋਇ ਸਮਾਈਆ। ਆਪਣਾ ਖੇਲ ਤੱਕ ਲੈੱ ਸ਼ਾਲੀ, ਤੈਨੂੰ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਚੁਕਾਈਆ। ਸਿੰਘਾਸਣ ਕਹੇ ਮੇਰੇ ਉਤੇ ਨਹੀਂ ਕੋਈ ਵਿਛਾਉਣਾ, ਜਗਤ ਵਿਸ਼ਿਆਂ ਤੋਂ ਬਾਹਰ ਮੇਰਾ ਰੂਪ ਨਜ਼ਰੀ ਆਈਆ। ਮੈਂ ਤੇ ਇਕੋ ਪਰਮ ਪੁਰਖ ਤੈਨੂੰ ਪਾਉਣਾ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ, ਬਿਨ ਰਸਨਾ ਜਿਹਵਾ ਸਿਫ਼ਤ ਸਲਾਹੀਆ। ਬਿਨਾ ਸੀਸ ਤੋਂ ਸੀਸ ਝੁਕਾਉਣਾ, ਬਿਨਾ ਚਰਨ ਤੋਂ ਚਰਨ ਖ਼ਾਕ ਰਮਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕੋ ਤੇਰਾ ਇਸ਼ਟ ਮਨਾਉਣਾ, ਦੂਸਰ ਨਜ਼ਰ ਕੋਇ ਨਾ ਪਾਈਆ। ਦਰ ਤੇਰੇ ਵਾਸਤਾ ਪਾਉਣਾ, ਨਿਵ ਨਿਵ ਲਾਗਾਂ ਪਾਈਂਆ। ਮੇਰੇ ਪਰਵਰਦਿਗਾਰਾ ਸਾਂਝੇ ਯਾਰਾ ਕਲਜੁਗ ਕੂੜਾ ਅੰਤ ਮੁਕਾਉਣਾ, ਸਦੀ ਚੌਧਵੀਂ ਨਾਲ ਰਖਾਈਆ। ਹੰਕਾਰੀ ਬੁਰਜ ਜਗਤ ਦਾ ਢਾਹੁਣਾ, ਮਨ ਮਨਸਾ ਮੇਟ ਮਿਟਾਈਆ। ਸਤਿ ਧਰਮ ਦਾ ਸਤਿ ਵਰਤਾਉਣਾ, ਸਚ ਸਚ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਿੰਘਾਸਣ ਕਹੇ ਮੇਰੇ ਕੂਕਦੇ ਚਾਰੇ ਪਾਵੇ, ਪਾਰਬ੍ਰਹਮ ਪ੍ਰਭ ਤੇਰਾ ਧਿਆਨ ਲਗਾਈਆ। ਜਗਤ ਜਹਾਨ ਦੇ ਝੂਠੇ ਤੱਕ ਲੈ ਦਾਅਵੇ, ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਆਪਣੇ ਨਾਮ ਦੇ ਵੇਖ ਲੈ ਨਾਵੇਂ, ਨੌ ਖੰਡ ਖੋਜ ਖੁਜਾਈਆ। ਸਚ ਨਾਮ ਨਾ ਕੋਈ ਧਿਆਵੇ, ਧਿਆਨ ਵਿਚ ਨਾ ਕੋਇ ਰਖਾਈਆ। ਸ਼ਾਹ ਸੁਲਤਾਨ ਪਏ ਵਿਚ ਹਾਵੇ, ਹੌਕਿਆਂ ਵਿਚ ਦੁਹਾਈਆ। ਭਗਤ ਭਗਵੰਤ ਤੇਰੀ ਸੇਜ ਕੋਈ ਨਾ ਰਾਵੇ, ਕੰਤ ਕੰਤੂਹਲ ਨਾ ਕੋਇ ਮਨਾਈਆ। ਬਿਨ ਤੇਰੀ ਕਿਰਪਾ ਤੋਲ ਹੁੰਦੇ ਨਾ ਸਾਂਵੇਂ, ਸਾਚਾ ਸੰਗ ਨਾ ਕੋਇ ਬਣਾਈਆ। ਮੈਨੂੰ
ਇਉਂ ਦਿਸਦਾ ਸ਼ਾਹ ਪਾਤਸ਼ਾਹ ਹੋ ਜਾਣੇ ਨਿਥਾਵੇਂ, ਖ਼ਾਲੀ ਸਿੰਘਾਸਣ ਹੱਥ ਕਿਸੇ ਨਾ ਆਈਆ। ਕਿਸੇ ਦੇ ਸੀਸ ਰਹਿਣੀ ਨਹੀਂ ਛਾਂਵੇ, ਜਗਤ ਮਿਲੇ ਨਾ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਿੰਘਾਸਣ ਕਹੇ ਪ੍ਰਭੂ ਮੇਰੀ ਚੜ੍ਹਦੀ ਦਿਸ਼ਾ ਮਾਰ ਲੈ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਲਹਿੰਦੀ ਦਿਸ਼ਾ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਦੱਖਣ ਰਹੀ ਨਾ ਕੋਇ ਪ੍ਰਭਾਤੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਪਹਾੜ ਮਿਲੇ ਨਾ ਬੂੰਦ ਸਵਾਂਤੀ, ਅਗਨੀ ਤਤ ਨਾ ਕੋਇ ਬੁਝਾਈਆ। ਮੈਨੂੰ ਇਉਂ ਜਾਪਦਾ ਕਾਅਬੇ ਦੇ ਕੋਲੋਂ ਲੱਗਣ ਵਾਲੀ ਚੁਆਤੀ, ਅਗਨੀ ਅੱਗ ਜਲਾਈਆ। ਮੂਸਾ ਦਾ ਖੇਲ ਹੋਣਾ ਜ਼ਿੰਦਗੀ ਹਯਾਤੀ, ਆਪਣੀ ਵੰਡ ਵੰਡਾਈਆ। ਜੋ ਹਜ਼ਰਤ ਈਸਾ ਲੇਖ ਦੱਸਿਆ ਬਿਨਾ ਕਲਮ ਦਵਾਤੀ, ਧੁਰ ਕਲਮੇ ਨਾਲ ਸਮਝਾਈਆ। ਮੇਰਾ ਮਾਲਕ ਨੂਰ ਅਲਾਹ ਆਵੇ ਸ਼ਤਾਬੀ, ਬੀਸ ਬੀਸਾ ਫੇਰਾ ਪਾਈਆ। ਜਿਸ ਦਾ ਇਸ਼ਕ ਨਾ ਹਕੀਕੀ ਤੇ ਨਾ ਹੋਵੇ ਮਜਾਜ਼ੀ, ਦੋਹਾਂ ਤੋਂ ਬਾਹਰ ਆਪਣਾ ਹੁਕਮ ਸਮਝਾਈਆ। ਉਹ ਜਗਤ ਜਹਾਨ ਦਾ ਬਣ ਕੇ ਹਾਜੀ, ਹੁਜਰਾ ਹਕ ਹਕ ਸੁਹਾਈਆ। ਨੂਰ ਅਲਾਹੀ ਧੁਰ ਅਮਾਮ ਆਾਪਣਾ ਆਪ ਬਣ ਇਮਦਾਦੀ, ਦੂਸਰ ਲੋੜ ਨਾ ਕੋਇ ਰਖਾਈਆ। ਜੋ ਸ਼ਬਦ ਇਸ਼ਾਰਾ ਦਿਤਾ ਸਤਿਗੁਰ ਨਾਨਕ ਵਿਚ ਬਗ਼ਦਾਦੀ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਉਹ ਝਗੜਾ ਮੇਟੇ ਦੀਨ ਦੁਨੀ ਸਮਾਜੀ, ਸਮਝ ਤੋਂ ਬਾਹਰ ਉਸ ਦੀ ਹੋਵੇ ਪੜ੍ਹਾਈਆ। ਉਸ ਦਾ ਹੁਕਮ ਇਕ ਅਹਿਲਾਦੀ, ਦੋ ਜਹਾਨ ਸ਼ਨਵਾਈਆ। ਜਿਥੇ ਨਾ ਕੋਈ ਪੁੰਨ ਨਾ ਸਵਾਬੀ, ਸ਼ਰਅ ਰੰਗ ਨਾ ਕੋਇ ਰੰਗਾਈਆ। ਇਕੋ ਹੁਕਮ ਸੰਦੇਸ਼ਾ ਦੇਵ ਅਨਾਦੀ, ਧੁਰ ਨਾਦ ਨਾਲ ਪੜ੍ਹਾਈਆ। ਬੁੱਧੀ ਤੋਂ ਪਰੇ ਹੋ ਕੇ ਬੋਧ ਅਗਾਧੀ, ਧੁਰ ਦਾ ਹੁਕਮ ਦਏ ਸਮਝਾਈਆ। ਜੁਗ ਬਦਲਣਾ ਜਿਸ ਦੀ ਵਾਦੀ, ਵਾਇਦੇ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਓਹ ਬਣ ਕੇ ਨਿਰਗੁਣ ਧਾਰ ਧਾਰ ਪਾਂਧੀ, ਪਾਂਧੀ ਆਪਣਾ ਪੰਧ ਮੁਕਾਈਆ। ਜਿਸ ਕਲਜੁਗ ਅੰਤਮ ਸੰਬਲ ਆਉਣਾ ਸੁੱਖੀਂ ਸਾਂਦੀ, ਸੰਭਲ ਕੇ ਆਪਣਾ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਸਿੰਘਾਸਣ ਕਹੇ ਮੇਰੇ ਉਤੇ ਕੋਈ ਨਾ ਸਕੇ ਸਜ, ਸੱਜਣੋਂ ਦਿਆਂ ਜਣਾਈਆ। ਸਚ ਦਾ ਰਿਹਾ ਕੋਈ ਨਾ ਹੱਜ, ਹੁਜਰੇ ਵਾਲਿਆਂ ਦਿਆਂ ਦ੍ਰਿੜਾਈਆ। ਹੁਣ ਖੇਲ ਵੇਖਿਓ ਉਤੇ ਜਗ, ਜਗ ਜੀਵਣ ਦਾਤਾ ਕੀ ਆਪਣਾ ਹੁਕਮ ਵਰਤਾਈਆ। ਚਾਰੇ ਕੁੰਟਾਂ ਹੁਕਮ ਦੀ ਲਗਣੀ ਅੱਗ, ਨਾ ਸਕੇ ਕੋਇ ਬੁਝਾਈਆ। ਭਾਰ ਨਾਲ ਲਏ ਕੋਈ ਨਾ ਦੱਬ, ਜਲ ਧਾਰ ਨਾ ਕੋਇ ਟਕਰਾਈਆ। ਕਿਉਂ ਇਹ ਖੇਲ ਕਰਨਾ ਉਸ ਅਲਾਹੀ ਰੱਬ, ਜਿਸ ਨੂੰ ਯਾਮਬੀਨ ਕਹਿ ਕੇ ਸਾਰੇ ਸੀਸ ਨਿਵਾਈਆ। ਸ਼ਾਇਦ ਉਹ ਪਤਾ ਨਹੀਂ ਕਿਸ ਨੂੰ ਪਵੇ ਲੱਭ, ਬਿਨ ਖੋਜਿਆਂ ਦਰਸ ਦਿਖਾਈਆ। ਬਿਨਾ ਯਾਦ ਤੋਂ ਲਵੇ ਸੱਦ, ਆਪਣਾ ਹੁਕਮ ਸੁਣਾਈਆ। ਜੇ ਤੁਸੀਂ ਭਗਤ ਨਹੀਂ ਫੇਰ ਵੀ ਭਗਤੀ ਦਾ ਦੇਵੇ ਅੱਧ, ਬਿਨ ਮੰਗਿਆਂ ਦਾਤ ਝੋਲੀ ਪਾਈਆ। ਰਹਿਣ ਦੇਣਾ ਨਹੀਂ ਬਗੜਾ ਬਪ, ਹੰਸ ਗੁਰਮੁਖ ਰੂਪ ਪ੍ਰਗਟਾਈਆ। ਖ਼ੁਸ਼ੀ ਨਾਲ ਫੜ ਕੇ ਬਾਹਰ ਕੱਢ, ਆਪਣੇ ਨਾਲ ਚਲਾਈਆ। ਪਵਿਤ੍ਰ ਕਰ ਕੇ ਮਾਸ ਨਾੜੀ ਹੱਡ, ਰਕਤ ਬੂੰਦ ਆਪਣੇ ਲੇਖੇ ਲਾਈਆ। ਜਨ ਭਗਤੋ ਤੁਸੀਂ ਕਦੇ ਨਹੀਂ ਜਾਣਾ ਛਡ, ਛੁਟਕੀ ਲਿਵ ਫੇਰ ਦੇਣੀ ਲਗਾਈਆ। ਤੁਹਾਡੇ ਅੰਦਰ ਨਾਮ ਨਿਸ਼ਾਨਾ ਦੇਣਾ ਗੱਡ, ਗਾਡ ਹੋ ਕੇ ਆਪਣਾ ਮਾਰਗ ਦੇਣਾ ਵਖਾਈਆ। ਤੁਸੀਂ ਵੜ ਜਾਣਾ ਅੰਦਰ ਡੂੰਘੀ ਖੱਡ,
ਜਿਥੋਂ ਲੱਭਿਆਂ ਹੱਥ ਕਿਸੇ ਨਾ ਆਈਆ। ਤੁਹਾਨੂੰ ਖਾਣ ਨਹੀਂ ਦੇਣੀ ਮੱਛੀ ਕੋਈ ਡੱਡ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਕੂੜ ਵਿਕਾਰ ਅੰਦਰੋਂ ਦੇਣਾ ਕੱਢ, ਸ਼ਬਦ ਖੰਡਾ ਇਕ ਚਲਾਈਆ। ਸਚ ਪ੍ਰੇਮ ਲਡਾਉਣਾ ਲਡ, ਗੋਦੀ ਧੁਰ ਦੀ ਵਿਚ ਟਿਕਾਈਆ। ਤੁਸਾਂ ਖੇਲ ਵੇਖਣਾ ਕਲਜੁਗ ਅੰਤਮ ਹੋਣਾ ਕਦ, ਕਦੀਮ ਦਾ ਲੇਖਾ ਕੌਣ ਮੁਕਾਈਆ। ਸਚ ਪੁਛੋ ਅੱਠਵੇਂ ਸਾਲ ਨੂੰ ਸਾਰੀ ਸ੍ਰਿਸ਼ਟੀ ਦੀ ਇਕੋ ਕਰ ਦੇਣੀ ਯਦ, ਯਾਦਵਾਂ ਦਾ ਲੇਖਾ ਕੌਰਵ ਪਾਂਡਵ ਨਾਲ ਕ੍ਰਿਸ਼ਨ ਗਿਆ ਸਮਝਾਈਆ। ਇਕੋ ਵਾਰ ਸ਼ਬਦ ਦੀ ਧਾਰ ਜਾਣੀ ਵਗ, ਜਗਤ ਕੂੜ ਦੇ ਵਹਿਣਾਂ ਦਏ ਰੁੜ੍ਹਾਈਆ। ਜਦੋਂ ਪੁਰਖ ਅਕਾਲ ਕਿਰਪਾ ਕਰੇ ਫਿਰ ਰਹੇ ਨਾ ਕੋਇ ਜੀਵ ਅਲਪਗ, ਸਰਬਗ ਦੇਵੇ ਮਾਣ ਵਡਿਆਈਆ। ਅੰਦਰ ਬੰਨ੍ਹ ਕੇ ਨਾਮ ਦਾ ਤਗ, ਸਾਚੀ ਡੋਰੀ ਨਾਲ ਬੰਧਾਈਆ। ਜਦੋਂ ਯਾਦ ਕਰੋਗੇ ਦਰਸ਼ਨ ਮਿਲੇਗਾ ਉਪਰ ਸ਼ਾਹ ਰਗ, ਨਵਾਂ ਦਵਾਰਿਆਂ ਡੇਰਾ ਢਾਹੀਆ। ਜੋਤ ਰੂਪ ਹੋ ਕੇ ਜੋਤ ਜਾਵੇ ਜਗ, ਅੰਧ ਅੰਧੇਰਾ ਅੰਦਰੋਂ ਦਏ ਮਿਟਾਈਆ। ਅੰਮ੍ਰਿਤ ਨਾਮ ਦੀ ਦੇ ਕੇ ਮਧ, ਰਸ ਰਸਨਾ ਤੋਂ ਬਾਹਰ ਚਖਾਈਆ। ਸਚ ਦਵਾਰ ਵਖਾ ਕੇ ਹੱਦ, ਘਰ ਘਰ ਵਿਚ ਖ਼ੁਸ਼ੀ ਬਣਾਈਆ। ਤੁਹਾਨੂੰ ਨਹੀਂ ਪਤਾ ਤੁਹਾਡੇ ਸਤਿਗੁਰ ਨੇ ਕਿਹੜਾ ਬਣਾਉਣਾ ਸਬੱਬ, ਰਾਤੀ ਸੁੱਤਿਆਂ ਸੁੱਤਿਆਂ ਅੰਦਰੋਂ ਕਰੇ ਸਫ਼ਾਈਆ। ਇਹ ਵੇਲਾ ਆਉਣ ਵਾਲਾ ਝੱਬ, ਝਬਕਰੇ ਵਾਲੇ ਕ੍ਰਿਸ਼ਨ ਦੇ ਯਾਰ ਪਿਛਲੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਿੰਘਾਸਣ ਕਹੇ ਮੈਂ ਵਜਾਵਾਂ ਤਾਲੀਆਂ, ਖ਼ੁਸ਼ੀਆਂ ਢੋਲੇ ਗਾਈਆ। ਮੈਂ ਜੁਗ ਚੌਕੜੀਆਂ ਵੇਖੀਆਂ ਬਾਹਲੀਆਂ, ਲੋਕਮਾਤ ਭੱਜੀਆਂ ਵਾਹੋ ਦਾਹੀਆ। ਮੈਂ ਜਗਤ ਜਹਾਨ ਦੀਆਂ ਰੂਹਾਂ ਵੇਖੀਆਂ ਕਾਲੀਆਂ, ਜੋ ਕਲਮੇ ਗਈਆਂ ਭੁਲਾਈਆ। ਮੈਂ ਫਲ ਵੇਖੇ ਤਨ ਵਜੂਦਾ ਡਾਲੀਆਂ, ਪੰਜਾਂ ਤਤਾਂ ਧਿਆਨ ਲਗਾਈਆ। ਮੈਂ ਕਾਇਆ ਮਟਕੀਆਂ ਵੇਖੀਆਂ ਖ਼ਾਲੀਆਂ, ਤਨ ਵਜੂਦਾਂ ਫੋਲ ਫੁਲਾਈਆ। ਮੈਂ ਜੁਗ ਜੁਗ ਦੁੱਖਾਂ ਵਾਲੀਆਂ ਝੱਲੀਆਂ ਝਾਲੀਆਂ, ਆਪਣਾ ਆਪ ਹੇਠਾਂ ਢਾਹੀਆ। ਪਰ ਯਾਦ ਰੱਖਿਓ ਜਿਸ ਵੇਲੇ ਗੋਰਖ ਨੇ ਕੰਨਾਂ ਵਿਚ ਮੁੰਦਰਾਂ ਪਾਈਆਂ ਵਾਲੀਆਂ, ਆਪਣਾ ਧਿਆਨ ਲਗਾਈਆ। ਮੇਰਿਆ ਨਾਥਾਂ ਦਿਆਂ ਨਾਥਾ ਤੇਰੀਆਂ ਉਡੀਕਾਂ ਸਭ ਨੂੰ ਬਾਹਲੀਆਂ, ਜਿਸ ਕਾਲੇ ਲੇਖੇ ਦੇਣੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਿੰਘਾਸਣ ਕਹੇ ਸਤਿਗੁਰ ਸ਼ਬਦ ਵੇਖ ਲਓ ਫਿਰਦਾ, ਜਗ ਨੇਤਰ ਧਿਆਨ ਲਗਾਈਆ। ਜੋ ਲਹਿਣਾ ਦੇਣਾ ਲੇਖੇ ਲਾਵੇ ਚਿਰ ਦਾ, ਚਿੰਰੀ ਵਿਛੁੰਨਿਆਂ ਮੇਲ ਮਿਲਾਈਆ। ਸਾਡਾ ਸਾਫ਼ ਕਰਨ ਆਇਆ ਹਿਰਦਾ, ਅੰਦਰ ਵੜ ਕੇ ਕਰੇ ਸਫ਼ਾਈਆ। ਜਿਸ ਦਾ ਗੇੜਾ ਕਿਸੇ ਕੋਲੋਂ ਨਹੀਂ ਗਿੜਦਾ, ਉਹ ਗੇੜੇ ਚਾਈਂ ਚਾਈਂਆ। ਉਹ ਮਾਲਕ ਤੁਹਾਡੇ ਕਾਇਆ ਪਿੰਡ ਦਾ, ਤਨ ਬੈਠਾ ਸੋਭਾ ਪਾਈਆ। ਜਿਸ ਧਾਮ ਵਖਾਉਣਾ ਘਰ ਥਿਰ ਦਾ, ਗ੍ਰਹਿ ਮੰਦਰ ਇਕ ਸੁਹਾਈਆ। ਉਸ ਦਾ ਝਿਰਨਾ ਵੇਖਿਓ ਝਿਰਦਾ, ਬੂੰਦ ਸਵਾਂਤੀ ਦਏ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਿੰਘਾਸਣ ਕਹੇ ਵੇਖੋ ਆ ਗਿਆ ਕੋਈ ਪ੍ਰਦੇਸੀ, ਪ੍ਰਦੇਸਾਂ ਵਾਲਿਓ ਧਿਆਨ ਲਗਾਈਆ। ਜਿਸ ਦਾ ਸਭ ਤੋਂ ਵੱਖਰਾ ਵੇਸੀ, ਵੇਸ ਅਨੇਕਾ ਰੂਪ ਬਦਲਾਈਆ। ਜਿਸ ਦੇ ਕੋਲ ਸਭ ਦੀ ਪੇਸ਼ੀ, ਪੇਸ਼ੀਨਗੋਈਆਂ ਬੈਠੇ ਹੱਥ ਉਠਾਈਆ। ਓਹ ਮਾਲਕ ਨਰ ਨਰੇਸ਼ੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਅਗੇ ਚਲੇ ਕਿਸੇ ਨਾ ਸ਼ੇਖ਼ੀ, ਮੁੱਲਾ ਸ਼ੇਖ਼ ਮੁਸਾਇਕ ਸਾਰੇ
ਸੀਸ ਨਿਵਾਈਆ। ਉਹ ਲੇਖਾ ਮੁਕਾਵੇ ਹੋ ਕੇ ਨੇਤਨ ਨੇਤੀ, ਨਿਜ ਨੇਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਿੰਘਾਸਣ ਕਹੇ ਗੁਰਮੁਖੋ ਰਿਹੋ ਕੋਈ ਨਾ ਸੁੱਤਾ, ਸੁੱਤਿਆਂ ਦਿਆਂ ਜਗਾਈਆ। ਵੇਖੋ ਖੇਲ ਅਬਿਨਾਸ਼ੀ ਅਚੁਤਾ, ਜੋ ਚੇਤਨ ਰਿਹਾ ਕਰਾਈਆ। ਹਰਿਜਨ ਉਠਾਵੇ ਦਇਆ ਕਮਾਵੇ ਗੋਦ ਉਠਾਵੇ ਪੁੱਤਾ, ਫੜ ਬਾਹੋਂ ਗਲੇ ਲਗਾਈਆ। ਸਚ ਸੁਹੰਜਣੀ ਕਰੇ ਰੁੱਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਹਰਿ ਜਨ ਵਿਛੜਿਆ ਕੋਈ ਰਹੇ ਨਾ ਟੁੱਟਾ, ਟੁਟਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਖ਼ੁਸ਼ੀਆਂ ਨਾਲ ਮਾਰ ਲਓ ਤਾਲੀਆਂ, ਅਗਲੀ ਤਲਬ ਰਹੇ ਨਾ ਰਾਈਆ। ਫਲ ਲੱਗਾ ਤੁਹਾਡੀ ਕਾਇਆ ਡਾਲੀਆਂ, ਤਨ ਤਨ ਵੱਜੇ ਵਧਾਈਆ। ਤੁਹਾਡੀਆਂ ਝੋਲੀਆਂ ਭਰੀਆਂ ਖ਼ਾਲੀਆਂ, ਖ਼ਾਲਕ ਖ਼ਲਕ ਦਿਤੀ ਵਡਿਆਈਆ। ਤੁਹਾਨੂੰ ਵਡਿਆਈਆਂ ਮਿਲਣੀਆਂ ਬਾਹਲੀਆਂ, ਕੀ ਬਹੁਤਾ ਦੇਣਾ ਸਮਝਾਈਆ। ਤੁਸਾਂ ਬਹੁਤੀਆਂ ਤਕਲੀਫ਼ਾਂ ਝਾਲੀਆਂ, ਜੋ ਚਲ ਕੇ ਆਏ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗੀ ਇਕ ਅਖਵਾਈਆ। ਸਤਾਰਾਂ ਹਾੜ ਕਹੇ ਪ੍ਰਭੂ ਓਹ ਵੇਖ ਲੈ ਪੂਰਬ ਦਾ ਲਹਿਣਾ, ਲਹਿਣੇਦਾਰ ਸਾਰੇ ਆਸ ਰਖਾਈਆ। ਜਿਸ ਨੂੰ ਅੱਖਰਾਂ ਵਿਚ ਕਿਸੇ ਨਾ ਕਹਿਣਾ, ਹਰੂਫ਼ਾਂ ਨਾਲ ਨਾ ਕੋਇ ਚਤੁਰਾਈਆ। ਤੈਨੂੰ ਬਿਨਾ ਮੰਗਿਆਂ ਪਵੇਗਾ ਦੇਣਾ, ਦੇਵਣਹਾਰ ਤੇਰੀ ਵਡਿਆਈਆ। ਮੈਂ ਤੇਰੀ ਸਰਨ ਸਰਨਾਈ ਪੈਣਾ, ਨਿਵ ਨਿਵ ਸੀਸ ਝੁਕਾਈਆ। ਤੂੰ ਧੁਰ ਦਾ ਸਾਕ ਸੈਣਾ, ਸੱਜਣ ਅਗੰਮ ਅਥਾਹੀਆ। ਕੋਈ ਦਿਸੇ ਨਾ ਅਵਰ ਤ੍ਰਫ਼ੈਣਾ, ਦੂਜਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਸਤਾਰਾਂ ਹਾੜ ਕਹੇ ਨਾਰਦਾ ਛੇਤੀ ਆ ਜਾ ਜਲਦੀ, ਜਲਧਾਰਾ ਪਾਰ ਕਰਾਈਆ। ਕੁਛ ਲੇਖ ਦੱਸ ਕਲਜੁਗ ਕਲ ਦੀ, ਕੀ ਕਲ ਕਲਕੀ ਹੁਕਮ ਵਰਤਾਈਆ। ਕੀ ਧਾਰ ਹੋਣੀ ਥਲ ਦੀ, ਅਸਗਾਹਾਂ ਪਰਦਾ ਦੇ ਉਠਾਈਆ। ਕਿੱਥੇ ਕਿੱਥੇ ਅੱਗ ਬਲਦੀ, ਚਾਰੋਂ ਕੁੰਟ ਦੇਣਾ ਜਲਾਈਆ। ਖ਼ਬਰ ਦੇਣੀ ਘੜੀ ਪਲ ਦੀ, ਪਲਕਾਂ ਦੇ ਪਿਛੇ ਬਹਿ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਸਤਾਰਾਂ ਹਾੜ ਮੈਨੂੰ ਲੈ ਲੈਣ ਦੇ ਸਾਹ, ਸਤਿਗੁਰ ਸ਼ਬਦ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਮੈਨੂੰ ਲੱਭ ਲੈਣ ਦੇ ਇਕ ਮਲਾਹ, ਜੋ ਖੇਵਟ ਖੇਟਾ ਧੁਰਦਰਗਾਹੀਆ। ਭਗਤਾਂ ਨੂੰ ਕਹਿ ਦੇ ਭਗਤਾਂ ਦੇ ਭਗਤ ਬਣਿਓ ਗਵਾਹ, ਸ਼ਹਾਦਤ ਇਕ ਦੂਜੇ ਦੀ ਭੁਗਤਾਈਆ। ਸਾਰੇ ਕਹਿਣ ਸਾਡਾ ਇਕੋ ਪਿਤਾ ਤੇ ਇਕੋ ਮਾਂ, ਬਿਨਾ ਪੁਰਖ ਅਕਾਲ ਤੋਂ ਦੂਜੀ ਦਿਸੇ ਕੋਇ ਨਾ ਮਾਈਆ। ਸਾਡਾ ਇਕੋ ਕਲਮਾ ਤੇ ਇਕੋ ਨਾਂ, ਇਕੋ ਅੱਖਰ ਸਿਫ਼ਤ ਸਲਾਹੀਆ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰ ਇਕੋ ਗਰਾਂ, ਸਚਖੰਡ ਸਾਚਾ ਸੋਭਾ ਪਾਈਆ। ਇਕੋ ਅਸਥਿਲ ਸੋਹੇ ਥਾਂ, ਥਾਨ ਥਨੰਤਰ ਵੱਜੇ ਵਧਾਈਆ। ਇਕੋ ਸਾਹਿਬ ਸਵਾਮੀ ਅੰਤਰਜਾਮੀ ਪਕੜਨਹਾਰਾ ਬਾਂਹ, ਦੂਸਰ ਨਜ਼ਰ ਕੋਇ ਨਾ ਆਈਆ। ਇਕੋ ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਇਕੋ ਦੇਵਣਹਾਰਾ ਠੰਡੀ ਛਾਂ, ਅਗਨੀ ਹਾੜ ਨਾ ਲਾਗੇ ਰਾਈਆ। ਇਕੋ ਸਾਹਿਬ ਮਿਲਣ ਦਾ ਚਾਅ, ਚਾਉ ਘਨੇਰਾ ਇਕ ਜਣਾਈਆ। ਇਕੋ
ਸਤਿਗੁਰ ਹੋਵੇ ਵਾਹੋ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਹਾੜ ਸਤਾਰਾਂ ਵੇਖ ਲੈ ਜਗਤ ਜਹਾਨ ਅੰਧਾ, ਜਗ ਨੇਤਰ ਨਜ਼ਰ ਕਿਛ ਨਾ ਆਈਆ। ਸਭ ਦੇ ਅੰਦਰ ਦੂਈ ਦਵੈਤ ਦੀ ਕੰਧਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਾਨਸ ਮਾਨਵ ਲੱਗੇ ਕੋਈ ਨਾ ਚੰਗਾ, ਮਾਨੁਖ ਰੰਗ ਨਾ ਕੋਇ ਰੰਗਾਈਆ। ਮਨੂਆ ਮਮਤਾ ਵਿਚ ਹੋਇਆ ਗੰਦਾ, ਪਤਤ ਪੁਨੀਤ ਨਾ ਕੋਇ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦਾ, ਸੋਹੰ ਸਚ ਸਰੂਪ ਨਾ ਕੋਇ ਸਮਾਈਆ। ਸਦੀ ਚੌਧਵੀਂ ਵਕਤ ਜਾਂਦਾ ਲੰਘਾ, ਸੰਗ ਮੁਹੰਮਦ ਚਾਰ ਯਾਰ ਵੇਖਣ ਨੈਣ ਉਠਾਈਆ। ਤੂੰ ਕੀ ਸਮਝੇਂ ਨਾਰਦ ਪੰਡਾ, ਭੇਵ ਅਭੇਦ ਦੇਣਾ ਦ੍ਰਿੜਾਈਆ। ਨਾਰਦ ਕਹੇ ਮੈਂ ਨਿਗਾਹ ਮਾਰੀ ਨਵ ਖੰਡਾ, ਸੱਤਾਂ ਦੀਪਾਂ ਧਿਆਨ ਲਗਾਈਆ। ਖਾਣੀ ਵੇਖੀ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਚਾਰੋਂ ਕੁੰਟ ਕੂੜ ਕੁੜਿਆਰ ਦੀਆਂ ਵੰਡਾਂ, ਹਿੱਸੇ ਕਲਜੁਗ ਰਿਹਾ ਪਾਈਆ। ਜਗਤ ਜਹਾਨ ਵੇਖਿਆ ਭੇਖ ਪਖੰਡਾ, ਕੂੜੀ ਕਿਰਿਆ ਨਾਲ ਹਲਕਾਈਆ। ਮੈਨੂੰ ਕੁਛ ਨਹੀਂ ਲੱਗਾ ਚੰਗਾ, ਸਚ ਦਿਆਂ ਸੁਣਾਈਆ। ਮੈਂ ਫੇਰ ਗਿਆ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੰਗੋਤਰੀ ਪੁਛਿਆ ਚਾਈਂ ਚਾਈਂਆ। ਗੰਗਾ ਕਹੇ ਨਾਰਦਾ ਸਾਡਾ ਸੀਨਾ ਹੋਵੇ ਨਾ ਠੰਡਾ, ਅਗਨੀ ਤਤ ਨਾ ਕੋਇ ਬੁਝਾਈਆ। ਸਾਡਾ ਪਵਿਤ੍ਰ ਰਿਹਾ ਘਾਟ ਕੋਇ ਨਾ ਕੰਢਾ, ਤੀਰਥ ਤੱਟ ਰਹੇ ਕੁਰਲਾਈਆ। ਬਹੁੜੀ ਸਾਡੇ ਵਿਚ ਨਾਰੀ ਪੁਰਸ਼ ਨਹਾਉਂਦਾ ਨੰਗਾ, ਲਜ ਪਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਕੀ ਦੱਸਾਂ ਵਿਚਾਰ, ਵਿਚਰਕੇ ਕੀ ਜਣਾਈਆ। ਮੈਂ ਫਿਰਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਆਂ ਸੁਣਾਈਆ। ਮੇਰੀ ਸੁਣੋ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਨਿਗਾਹ ਮਾਰੋ ਤੇਈ ਅਵਤਾਰ, ਬਿਨ ਨੈਣਾਂ ਨੈਣ ਉਠਾਈਆ। ਪੈਗ਼ੰਬਰੋ ਪਾਓ ਸਾਰ, ਕਲਮਾ ਕਾਇਨਾਤ ਖੋਜ ਖੁਜਾਈਆ। ਗੁਰੂ ਗੁਰਦੇਵ ਦਿਓ ਅਧਾਰ, ਹਰ ਹਿਰਦੇ ਰਾਮ ਜਣਾਈਆ। ਕਿਉਂ ਤੁਹਾਡੇ ਹੁੰਦਿਆਂ ਹੋਇਆ ਧੂਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਮਿਲੇ ਮੇਲ ਨਾ ਸਾਂਝੇ ਯਾਰ, ਸਾਚੇ ਮੰਦਰ ਨਾ ਕੋਇ ਰੁਸ਼ਨਾਈਆ। ਕਿਉਂ ਝਗੜਾ ਵਧਿਆ ਤਕਰਾਰ, ਕਲਮਾ ਨਾਮ ਕਰੇ ਲੜਾਈਆ। ਕਿਉਂ ਧਰਨੀ ਧਰਤ ਧਵਲ ਧੌਲ ਹੋਵੇ ਖਵਾਰ, ਮਿੱਟੀ ਖ਼ਾਕ ਖ਼ਾਕ ਉਡਾਈਆ। ਸਾਰੇ ਨਿਗਾਹ ਲਵੋ ਮਾਰ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਸਭ ਨੂੰ ਦਿਤੀ ਭਾਖਿਆ, ਜਗਤ ਭਾਸ਼ਨ ਦੀ ਲੋੜ ਰਹੀ ਨਾ ਰਾਈਆ। ਬਿਨਾ ਅੱਖਰ ਤੋਂ ਨਿਰਅੱਖਰ ਵਿਚ ਆਖਿਆ, ਸੋਹਲਾ ਢੋਲਾ ਦਿਤਾ ਦ੍ਰਿੜਾਈਆ। ਖੇਲ ਤੱਕ ਲਓ ਅਲਖਣਾ ਅਲਾਖਿਆ, ਕੀ ਅਲਖ ਅਗੋਚਰ ਕਾਰ ਕਮਾਈਆ। ਲਹਿਣਾ ਦੇਣਾ ਤੱਕੋ ਮਸਤਕ ਮਾਥਿਆ, ਪਰਦਾ ਖੋਲੋ ਖ਼ਲਕ ਖ਼ੁਦਾਈਆ। ਕੀ ਲਹਿਣਾ ਦੇਣਾ ਮਿਲਣਾ ਹੱਥੋ ਹਾਥਿਆ, ਦੀਨ ਮਜ਼੍ਹਬ ਵੇਖਣਾ ਚਾਈਂ ਚਾਈਂਆ। ਕੀ ਭਾਣਾ ਵਰਤੇ ਪੁਰਖ ਸਮਰਾਥਿਆ, ਹਰਿ ਕਰਤਾ ਧੁਰਦਰਗਾਹੀਆ। ਜਿਸ ਕਲਜੁਗ ਨੇੜੇ ਕੀਤੀ ਵਾਟਿਆ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਭਗਤਾਂ ਪੂਰਾ ਕਰਨਾ ਘਾਟਿਆ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਸ ਦਾ ਖੇਲ ਬਾਜ਼ੀਗਰ ਨਾਟਿਆ, ਸਵਾਂਗੀ ਆਪਣਾ ਸਵਾਂਗ ਰਚਾਈਆ। ਜੋ ਮੰਜ਼ਲ ਵੇਖੇ ਘਾਟਿਆ, ਪੌੜੀ ਡੰਡੇ ਫੋਲ ਫੁਲਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਨੂਰ ਅਲਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਹੋਣਾ ਵਕਤ ਸੁਹੰਜਣਾ, ਸੋਹਣੀ ਬਣਤ ਬਣਾਈਆ। ਕਿਰਪਾ ਕਰੇ ਆਦਿ ਨਿਰੰਜਣਾ, ਹਰਿ ਕਰਤਾ ਧੁਰਦਰਗਾਹੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਜਿਸ ਭਗਤਾਂ ਧੂੜੀ ਬਖ਼ਸ਼ਣਾ ਮਜਨਾ, ਖ਼ਾਕੀ ਖ਼ਾਕ ਰਮਾਈਆ। ਸੋ ਆਤਮ ਪਰਮਾਤਮ ਹੋ ਕੇ ਸੱਜਣਾ, ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਅੰਤਮ ਪਰਦਾ ਕੱਜਣਾ, ਸਿਰ ਸਿਰ ਹੱਥ ਟਿਕਾਈਆ। ਉਸ ਦਾ ਦੀਪਕ ਜੋਤ ਇਕੋ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦਾ ਨੂਰ ਅਗੰਮੀ ਮਘਣਾ, ਨੂਰ ਨੁਰਾਨਾ ਨਜ਼ਰੀ ਆਈਆ। ਉਸਨੂੰ ਕਹਿਣਾ ਮੂਰਤ ਗੁਪਾਲ ਮਦਨਾ, ਮਧੁਰ ਧੁਨ ਕਰੇ ਸ਼ਨਵਾਈਆ। ਜਿਸ ਭਗਤ ਸੁਹੇਲਾ ਸੱਦਣਾ, ਸਧਨੇ ਦਾ ਲੇਖਾ ਝੋਲੀ ਪਾਈਆ। ਜਿਸ ਪਾਰ ਕਰਾਉਣਾ ਆਅਲਾ ਅਦਨਾ, ਊਚਾਂ ਨੀਚਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਾਰਾਂ ਹਾੜ ਕਹੇ ਪ੍ਰਭੂ ਮੇਰੀ ਇਕ ਅਰਦਾਸ, ਜਗਤ ਅਰਦਾਸਿਆਂ ਬਾਹਰ ਜਣਾਈਆ। ਮੇਰੀ ਬੁਝਾ ਪਿਆਸ, ਅਗਨੀ ਤਤ ਗਵਾਈਆ। ਪੂਰੀ ਕਰ ਆਸ, ਤ੍ਰਿਸ਼ਨਾ ਰਹੇ ਨਾ ਰਾਈਆ। ਤੇਰਾ ਖੇਲ ਤੱਕਾਂ ਉਤੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਵੇਖ ਵਖਾਈਆ। ਸਾਚੇ ਮੰਡਲ ਪਾਵੇ ਰਾਸ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਜਨ ਭਗਤਾਂ ਮਾਨਸ ਜਨਮ ਕਰ ਦੇ ਰਾਸ, ਰਸਤਾ ਇਕੋ ਦੇ ਵਖਾਈਆ। ਕੋਈ ਖਾਏ ਨਾ ਮਦਿਰਾ ਮਾਸ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦਰਸ਼ਨ ਦੇ ਦੇ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਤੂੰ ਪਰਮ ਪੁਰਖ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਸਭ ਦਾ ਇਕੋ ਜੋੜ ਦੇ ਨਾਤ, ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਾਰਾਂ ਹਾੜ ਕਹੇ ਪ੍ਰਭੂ ਲੇਖੇ ਲਾ ਲੈ ਪ੍ਰੇਮ ਦੀਆਂ ਕਲੀਆਂ, ਕਲ ਕਲਕੀ ਭੇਟ ਚੜ੍ਹਾਈਆ। ਜਨ ਭਗਤਾਂ ਵੇਖ ਲੈ ਵੱਜਦੀਆਂ ਟੱਲੀਆਂ, ਟਾਲਮਟੋਲ ਦਾ ਲੇਖਾ ਦੇਣਾ ਚੁਕਾਈਆ। ਤੇਰੇ ਅਗੇ ਰੱਖੀਆਂ ਲੂਣ ਦੀਆਂ ਪੰਜ ਪੰਜ ਡਲੀਆਂ, ਨਿਮਕ ਖਾ ਨਾ ਪੱਲੂ ਲੈਣਾ ਛੁਡਾਈਆ। ਤੈਨੂੰ ਆਦਿ ਜੁਗਾਦਿ ਕਹਿੰਦੇ ਵਲੀਆ ਛਲੀਆ, ਅਛਲ ਛਲ ਧਾਰੀ ਤੇਰੀ ਬੇਪਰਵਾਹੀਆ। ਤੇਰੀ ਸਮਝ ਨਾ ਆਈ ਹਜ਼ਰਤ ਅਲੀਆ, ਐਲੀ ਅਲਾਹ ਤੇਰੀ ਵਡ ਵਡਿਆਈਆ। ਮੈਂ ਚਾਹੁੰਦਾ ਤੂੰ ਫਿਰੇਂ ਭਗਤਾਂ ਦੀਆਂ ਕਾਇਆ ਅੰਦਰ ਗਲੀਆਂ, ਕੂਚਾ ਕੂਚਾ ਵੇਖ ਵਖਾਈਆ। ਮਨਸਾ ਮਨ ਰਹਿਣ ਨਾ ਝੱਲੀਆਂ, ਦੁਰਮਤ ਮੈਲ ਦੇਣੀ ਧਵਾਈਆ। ਤੇਰੇ ਲੱਭਣ ਵਾਸਤੇ ਦੇਣੀਆਂ ਪੈਣ ਨਾ ਬਲੀਆਂ, ਪੰਛੀਆਂ ਪੰਖੀਆਂ ਸੀਸ ਕਟਾਈਆ। ਚੜ੍ਹਾਉਣੀਆਂ ਪੈਣ ਨਾ ਤੇਲ ਦੀਆਂ ਪਲੀਆਂ, ਗੁਰਮੁਖਾਂ ਦੀਆਂ ਤਲੀਆਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਚਾੜ੍ਹਾਂ ਰੰਗ ਲਾਲ, ਟਿੱਕੇ ਨਾਮ ਰੰਗ ਰੰਗਾਈਆ। ਸਭ ਦੀ ਲੇਖੇ ਪਾਵਾਂ ਘਾਲ, ਜੋ ਚਲ ਆਏ ਸਰਨਾਈਆ। ਸ਼ਬਦੀ ਧਾਰ ਹੋਵਾਂ ਦਲਾਲ, ਵਿਚੋਲਾ ਦੋ ਜਹਾਨ ਅਖਵਾਈਆ। ਸੁਰਤੀ ਸ਼ਬਦ ਲਵਾਂ ਸੰਭਾਲ, ਸੰਬਲ ਬਹਿ ਕੇ ਵੇਖ ਵਖਾਈਆ। ਆਪੇ ਵੇਖਾਂ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਖੋਜ ਖੁਜਾਈਆ। ਨਿਰਗੁਣ ਵੱਖਰੀ ਹੋਵੇ ਚਾਲ, ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੀਆਂ ਖ਼ੁਸ਼ੀਆਂ ਨਵੀਆਂ, ਨਵ ਨਵ ਚਾਰ ਦਾ ਪੰਧ ਮੁਕਾਈਆ। ਤੁਹਾਡਾ ਮਾਲਕ ਅਵਤਾਰ ਚਵ੍ਹੀਆਂ, ਚੌਬੀਸਾ ਇਕ ਅਖਵਾਈਆ। ਜਿਸ ਦੀਆਂ ਵਾਰਾਂ ਢਾਡੀਆਂ ਗਵੀਆਂ, ਨਾਮ ਕਲਮਿਆਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਹੁਕਮ ਸੰਦੇਸ਼ਾ ਅਗਲਾ, ਖ਼ੁਸ਼ੀਆਂ ਨਾਲ ਸੁਣਾਈਆ। ਜਗਤ ਵਿਕਾਰ ਹੋਣਾ ਪਗ਼ਲਾ, ਬੁੱਧਹੀਣ ਲੋਕਾਈਆ। ਰੂਸਾ ਇਸ਼ਾਰਾ ਦੇਵੇ ਯੋਰਪ ਚਿੱਟਾ ਬਗ਼ਲਾ, ਬਪੜੀ ਬੁੱਧ ਨਾਲ ਮਿਲਾਈਆ। ਕੀ ਲੇਖਾ ਜਗਤ ਧਾਰ ਕੰਗਲਾ, ਸੰਦੇਸ਼ਾ ਨੂਰ ਅਲਾਹੀਆ। ਦਰੋਹੀ ਫਿਰਨੀ ਵਿਚ ਜੰਗਲਾ, ਪਹਾੜ ਟਿੱਲੇ ਪਰਬਤ ਰੋਵਣ ਮਾਰਨ ਧਾਹੀਂਆ। ਸ਼ਾਹ ਸੁਲਤਾਨਾਂ ਘਰ ਹੋਣਾ ਨਹੀਂ ਚਾਰ ਮੰਗਲਾ, ਖ਼ੁਸ਼ੀਆਂ ਢੋਲੇ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡੀ ਖੁਲ੍ਹੀ ਰਹੇ ਸੁਰਤੀ, ਸੁਰਤ ਸ਼ਬਦ ਵਿਚ ਮਿਲਾਈਆ। ਤੁਹਾਡੀ ਧਾਰ ਅਕਾਲ ਮੂਰਤੀ, ਬਿਨ ਰੂਪ ਰੰਗ ਰੇਖ ਵਡਿਆਈਆ। ਆਵਾਜ਼ ਸੁਣਨੀ ਸ਼ਬਦ ਨਾਦ ਤੂਰ ਦੀ, ਤੁਰੀਆ ਤੋਂ ਬਾਹਰ ਸੁਣਾਈਆ। ਮਸਤੀ ਲੈਣੀ ਅੰਮ੍ਰਿਤ ਰਸ ਸਰੂਰ ਦੀ, ਝਿਰਨਾ ਨਿਝਰ ਦਏ ਝਿਰਾਈਆ। ਖ਼ੁਆਰੀ ਮੇਟਣੀ ਗੜ੍ਹ ਗ਼ਰੂਰ ਦੀ, ਹੰਕਾਰ ਦਾ ਡੇਰਾ ਢਾਹੀਆ। ਆਸਾ ਪੂਰੀ ਕਰਨੀ ਮੂਸਾ ਵਾਲੀ ਕੋਹਤੂਰ ਦੀ, ਤੁਰੀਆ ਤੋਂ ਬਾਹਰ ਭੇਵ ਖੁਲਾਈਆ। ਆਵਾਜ਼ ਸੁਣਨੀ ਸੂਲੀ ਚੜ੍ਹੇ ਮਨਸੂਰ ਦੀ, ਮਨਸਾ ਮਨਸਾ ਤੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਨਿਸ਼ਾਨੀ ਮੇਟੇ ਕੂੜ ਦੀ, ਕੂੜੀ ਕਿਰਿਆ ਦੀਨ ਦੁਨੀ ਬਾਹਰ ਕਢਾਈਆ। ਕੂੜੀ ਕਿਰਿਆ ਕੱਢ ਦੇ ਆਪ, ਦੀਨ ਦੁਨੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਇਕੋ ਹੋਵੇ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਦਾ ਹੋਣਾ ਮਾਈ ਬਾਪ, ਪਿਤਾ ਪੂਤ ਦੋ ਜਹਾਨ ਗੋਦ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਰੋਗ ਸੰਤਾਪ, ਸਹਿੰਸਾ ਮਮਤਾ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਰੂਹ ਬੁੱਤ ਕਰਦੇ ਪਾਕ, ਪਤਤ ਪੁਨੀਤ ਦੇਣੀ ਮਾਣ ਵਡਿਆਈਆ। ਤੇਰੀ ਚਰਨ ਧੂੜ ਮਸਤਕ ਸਾਰੀ ਸ੍ਰਿਸ਼ਟੀ ਲਾਵੇ ਖ਼ਾਕ, ਜੋਤ ਲਲਾਟ ਕਰ ਰੁਸ਼ਨਾਈਆ। ਬਜਰ ਕਪਾਟ ਖੋਲ ਦੇ ਤਾਕ, ਭਗਤਾਂ ਪਰਦਾ ਦੇ ਉਠਾਈਆ। ਆਤਮ ਪਰਮਾਤਮ ਇਕੋ ਨਜ਼ਰੀ ਆਵੇ ਸਾਕ, ਸੱਜਣ ਨੂਰ ਅਲਾਹੀਆ। ਭਵਿਖਤਾਂ ਦਾ ਪੂਰਾ ਕਰ ਦੇ ਵਾਕ, ਅਵਤਾਰ ਪੈਗ਼ੰਬਰ ਗੁਰ ਬੈਠੇ ਨੈਣ ਉਠਾਈਆ। ਉਹ ਨਿਸ਼ਾਨੇ ਪੂਰੇ ਕਰ ਦੇ ਜਿਹੜੇ ਗੋਬਿੰਦ ਨੇ ਕਿਹਾ ਸੰਮਤ ਸ਼ਹਿਨਸ਼ਾਹੀ ਯਾਰਾਂ ਵਿਚ ਖੇਲ ਹੋਣਾ ਵਿਚ ਮਹੀਨੇ ਵਿਸਾਖ, ਵਿਸਾਹ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਹਾੜ ਕਹੇ ਪ੍ਰਭੂ ਜਨ ਭਗਤਾਂ ਆਸਾ ਕਰ ਦੇ ਪੂਰੀ, ਪੂਰਨ ਬ੍ਰਹਮ ਗਿਆਨ ਦ੍ਰਿੜਾਈਆ। ਘਰ ਜੋਤ ਜਗਾ ਦੇ ਨੂਰੀ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦ ਸੁਣਾ ਦੇ ਤੂਰੀ, ਤੁਰਤ ਆਪਣਾ ਪਰਦਾ ਲਾਹੀਆ। ਪੰਧ ਮੁਕਾ ਦੇ ਨੇੜੇ ਦੂਰੀ, ਘਰ ਘਰ ਵਿਚ ਦੇ ਵਖਾਈਆ। ਮੇਰੇ ਸਤਿਗੁਰ ਸ਼ਬਦ ਪੁਰਖ ਅਕਾਲ ਸਾਥ ਹੁਣ ਤੈਨੂੰ ਮਿਲਣਾ ਪਊ ਜ਼ਰੂਰੀ, ਜ਼ਰੂਰਤ ਭਗਤਾਂ ਵੇਖ ਵਖਾਈਆ। ਜੇ ਤੈਨੂੰ ਲੋੜ ਨਹੀਂ ਤੇ ਭਗਤਾਂ ਨੂੰ ਹੋਈ ਮਜਬੂਰੀ,
ਕਲਜੁਗ ਕੂੜਾ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਭ ਦੀ ਝੋਲੀ ਪਾ ਮਜ਼ਦੂਰੀ, ਜੋ ਜਨ ਤੇਰਾ ਨਾਮ ਧਿਆਈਆ। ਕਲਜੁਗ ਕਿਰਿਆ ਮੇਟ ਦੇ ਕੂੜੀ, ਕੂੜ ਕੁਟੰਬ ਦਾ ਪੰਧ ਮੁਕਾਈਆ। ਸ਼ਬਦ ਨਾਲ ਇਕੋ ਵਾਰ ਸਭ ਦੇ ਮਸਤਕ ਲਾ ਦੇ ਧੂੜੀ, ਧੂੜੀ ਟਿੱਕੇ ਖ਼ਾਕ ਰਮਾਈਆ। ਤੇਰੀ ਮਸਤੀ ਮਸਤ ਮਸਤਾਨਿਆ ਸਦਾ ਲਈ ਚੜ੍ਹ ਜਾਏ ਗੂੜ੍ਹੀ, ਏਥੇ ਓਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਜੇ ਤੂੰ ਨਾ ਕਰੇਂ ਤੇ ਪ੍ਰਭੂ ਕੌਣ ਕਰੇ ਤੇਰੇ ਭਗਤਾਂ ਦੀ ਮਸ਼ਹੂਰੀ, ਮਸ਼ਵਰੇ ਕਿਸ ਦੇ ਨਾਲ ਪਕਾਈਆ। ਬੇਸ਼ਕ ਤੂੰ ਆਦਿ ਜੁਗਾਦਿ ਜੁਗ ਚੌਕੜੀ ਮਰਿਆਦਾ ਪੁਰਸ਼ੋਤਮ ਬੜਾ ਦਸਤੂਰੀ, ਹੁਕਮ ਹੁਕਮ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਜੇ ਤੁਸਾਂ ਪ੍ਰੇਮ ਦਾ ਮਾਰਿਆ ਪੰਧ, ਪਾਂਧੀਓ ਪੰਧ ਮੁਕਾਈਆ। ਤੁਹਾਡਾ ਲੇਖੇ ਲਾ ਕੇ ਬੰਦ ਬੰਦ, ਬੰਦਗੀ ਧੁਰ ਦੀ ਝੋਲੀ ਪਾਈਆ। ਤੁਹਾਡੇ ਅੰਦਰ ਬਖ਼ਸ਼ਣਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਗਤ ਜਹਾਨ ਚਾੜ੍ਹ ਕੇ ਚੰਦ, ਚੰਦ ਚਾਂਦਨੀ ਦੇਣੀ ਚਮਕਾਈਆ। ਤੁਹਾਡਾ ਆਤਮ ਪਰਮਾਤਮ ਬਣਾਇਆ ਸੰਗ, ਸਗਲਾ ਸੰਗੀ ਇਕ ਵਖਾਈਆ। ਵੇਖੋ ਸ਼ਹਾਦਤ ਦੇਵੇ ਸਿੰਘਾਸਣ ਕੋਲ ਖ਼ਾਲੀ ਪਲੰਘ, ਬਸਤਰ ਚਿੱਟੇ ਉਤੇ ਟਿਕਾਈਆ। ਚਾਰ ਗਿਰਹ ਦੀ ਟਾਕੀ ਵਾਲੀ ਵੰਡ, ਉਸ ਦੇ ਉਤੇ ਰਖਾਈਆ। ਗਿਲਾਸ ਕੌਲੀ ਚਮਚ ਵਾਲੀ ਗੰਢ, ਛੋਟੇ ਬਾਲਿਆਂ ਨਾਲ ਮਿਲਾਈਆ। ਜਨ ਭਗਤੋ ਪ੍ਰਭੂ ਕਦੇ ਨਾ ਦੇਵੇ ਕੰਡ, ਕਰਵਟ ਸਕੇ ਨਾ ਮਾਤ ਬਦਲਾਈਆ। ਤੁਹਾਡਾ ਝਗੜਾ ਮੇਟ ਕੇ ਜੇਰਜ ਅੰਡ, ਉਤਭੁਜ ਸੇਤਜ ਦਾ ਡੇਰਾ ਢਾਹੀਆ। ਤੁਸਾਂ ਸੋਹੰ ਗਾਉਣਾ ਛੰਦ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਜਗਤ ਜਹਾਨ ਦੀ ਮੰਜ਼ਲ ਜਾਣਾ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਦੋ ਜਹਾਨਾਂ ਸ੍ਰੀ ਭਗਵਾਨਾ ਮਰਦ ਮਰਦਾਨਾ ਨੌਜਵਾਨਾ ਕਰਨਹਾਰਾ ਆਪ ਪ੍ਰਬੰਧ, ਅਵਤਾਰ ਪੈਗ਼ੰਬਰ ਗੁਰ ਪ੍ਰਬੰਧਕ ਆਪਣੇ ਹੁਕਮ ਵਿਚ ਚਲਾਈਆ।