ਪੁਸਤਕਾਲਾਭਾਗ ੨੩

੧੮ ਹਾੜ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਸ਼ਾਦੀਆਂ ਸਮੇਂ

ਹਰਿ ਭਗਤ ਦਵਾਰ ਕਹੇ ਸੁਣ ਮੇਰੇ ਭਗਵਾਨਾ, ਭਗਵਨ ਭਗਵੰਤ ਕੰਤ ਧਿਆਨ ਲਗਾਈਆ। ਮਾਲਕ ਖ਼ਾਲਕ ਵਾਲੀ ਦੋ ਜਹਾਨਾਂ, ਬ੍ਰਹਿਮੰਡ ਖੰਡ ਨਿਵਾਸੀ ਬਿਨ ਨੈਣਾਂ ਨੈਣ ਉਠਾਈਆ। ਸ਼ਾਹੋ ਭੂਪ ਬਿਨ ਰੰਗ ਰੂਪ ਸੁਲਤਾਨਾ, ਸ਼ਹਿਨਸ਼ਾਹ ਪਾਤਸ਼ਾਹ ਤੇਰੀ ਬੇਪ੍ਰਵਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨੌਜਵਾਨਾ, ਜੋਤੀ ਜਾਤੇ ਅਗੰਮ ਅਥਾਹੀਆ। ਤੇਰੇ ਚਰਨ ਕਵਲ ਮੇਰੀ ਪਰਮ ਪੁਰਖ ਪ੍ਰਨਾਮਾ, ਨਿਵ ਨਿਵ ਸੀਸ ਝੁਕਾਈਆ। ਤੇਰਾ ਧਰਮ ਦੀ ਧਾਰ ਸੁਣਾਂ ਕਲਾਮਾ, ਕਲਮਾ ਕਾਇਨਾਤ ਬਾਹਰ ਦ੍ਰਿੜਾਈਆ। ਮੇਰੇ ਜ਼ਾਹਰ ਜ਼ਹੂਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੇਰਾ ਵੱਜੇ ਇਕ ਦਮਾਮਾ, ਦੀਨ ਦੁਨੀ ਦਏ ਉਠਾਈਆ। ਨਿਗਾਹ ਮਾਰ ਲੈ ਧੁਰ ਦੇ ਰਾਮਾ, ਧੁਰ ਰਮਈਏ ਦਾ ਭੇਵ ਖੁਲਾਈਆ। ਮੇਰੇ ਨਰਾਇਣ

ਨਰ ਘਨਈਆ ਸ਼ਾਮਾ, ਸ਼ਬੇ ਰੋਜ਼ ਵੇਖ ਵਖਾਈਆ। ਤੂੰ ਗਹਿਰ ਗੰਭੀਰ ਗੁਣ ਨਿਧਾਨਾ, ਗੁਣਵੰਤਾ ਇਕ ਅਖਵਾਈਆ। ਮੈਂ ਵੇਖ ਕੇ ਹੋਇਆ ਹੈਰਾਨਾ, ਚਾਰੋਂ ਕੁੰਟ ਅੰਧੇਰਾ ਛਾਈਆ। ਕੋਈ ਕਰ ਨਾ ਸਕੇ ਇੰਤਜਾਮਾ, ਗੁਰ ਅਵਤਾਰ ਪੈਗ਼ੰਬਰ ਤੇਰੀ ਓਟ ਤਕਾਈਆ। ਦੀਨ ਦੁਨੀ ਸ਼ਰਅ ਸ਼ਰੀਅਤ ਵਿਚ ਹੋਈ ਗ਼ੁਲਾਮਾ, ਗ਼ਫ਼ਲਤ ਨੀਂਦ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਗਲੇ ਸੰਗੀ ਹੋਣਾ ਆਪ ਸਹਾਈਆ । ਭਗਤ ਦਵਾਰ ਕਹੇ ਮੇਰੇ ਭਗਵੰਤ, ਭਗਵਨ ਤੇਰੀ ਆਸ ਰਖਾਈਆ। ਸਚ ਸਵਾਮੀ ਅਗੰਮੇ ਕੰਤ, ਕੰਤੂਹਲ ਤੇਰੀ ਵਡਿਆਈਆ। ਮੇਰੇ ਵਿਚ ਇਕੋ ਦੱਸਦੇ ਬਿਨਾ ਸ਼ਰਅ ਤੋਂ ਮੰਤ, ਮੰਤਵ ਦੀਨ ਦੁਨੀ ਹੱਲ ਕਰਾਈਆ। ਠੱਗ ਚੋਰ ਬਣਾ ਦੇ ਸੰਤ, ਕੋਝਿਆਂ ਕਮਲਿਆਂ ਦੇ ਵਡਿਆਈਆ। ਧਰਮ ਦੀ ਧਾਰ ਪ੍ਰਗਟਾ ਦੇ ਬਣਤ, ਘੜਨ ਭੰਨਣਹਾਰ ਆਪਣੀ ਦਇਆ ਕਮਾਈਆ। ਤੇਰੀ ਮਹਿੰਮਾ ਸਦਾ ਅਗਣਤ, ਬੇਅੰਤ ਤੇਰੀ ਸਰਨਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਜਣਾਈਆ। ਬੋਧ ਅਗਾਧਾ ਬਣ ਪੰਡਤ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਕਲਜੁਗ ਵੇਖ ਲੈ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਭਗਤ ਦਵਾਰ ਕਹੇ ਮੇਰੇ ਪਰਮ ਪੁਰਖ ਸਵਾਮੀ, ਸਤਿ ਪੁਰਖ ਨਿਰੰਜਣ ਤੇਰੀ ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਜੁਗ ਜੁਗ ਵੇਖਣਹਾਰ ਗੁਸਾਈਂਆ । ਤੇਰਾ ਨਾਮ ਨਿਧਾਨਾ ਬਿਨਾ ਅੱਖਰਾਂ ਵਾਲੀ ਬਾਣੀ, ਦੋ ਜਹਾਨਾਂ ਕਰੇ ਸ਼ਨਵਾਈਆ। ਤੇਰਾ ਅੰਮ੍ਰਿਤ ਰਸ ਅਗੰਮਾ ਪਾਣੀ, ਜਲ ਥਲ ਮਹੀਅਲ ਹੱਥ ਕਿਸੇ ਨਾ ਆਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨੀ, ਭੂਪਤ ਭੂਪ ਤੇਰੀ ਬੇਪ੍ਰਵਾਹੀਆ। ਮਿਹਰਵਾਨਾ ਮਿਹਰ ਕਰੀਂ ਆਪਣੀ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੱਕ ਲੈ ਜੀਵ ਪ੍ਰਾਣੀ, ਪੁਰਾਣ ਅਠਾਰਾਂ ਜਿਸ ਦੀ ਦੇਣ ਗਵਾਹੀਆ। ਕਲਜੁਗ ਕੂੜ ਤੱਕ ਨਿਸ਼ਾਨੀ, ਚਾਰੋਂ ਕੁੰਟ ਨਜ਼ਰੀ ਆਈਆ। ਜਿਧਰ ਤੱਕਾਂ ਬੇਈਮਾਨੀ, ਬੇਵਾ ਹੋਈ ਖ਼ਲਕ ਖ਼ੁਦਾਈਆ। ਝਗੜਾ ਤੱਕ ਜਿਸਮ ਜਿਸਮਾਨੀ, ਤਨ ਵਜੂਦ ਰਹੇ ਟਕਰਾਈਆ। ਸ਼ਰਅ ਸਚ ਨਾ ਰਹੀ ਇਸਲਾਮੀ, ਇਸਮ ਆਜ਼ਮ ਨਾ ਕੋਇ ਵਡਿਆਈਆ। ਧਰਮ ਦੀ ਦਏ ਨਾ ਕੋਇ ਕੁਰਬਾਨੀ, ਕਰਬਲੇ ਵਾਲੇ ਰੋਵਣ ਮਾਰਨ ਧਾਹੀਆ। ਤੂੰ ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਨਾਮ ਦਾ ਦਿਸੇ ਨਾ ਕੋਇ ਵਿਦਵਾਨੀ, ਜਗਤ ਵਿਦਿਆ ਹੋਈ ਹਲਕਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਭਗਤ ਦਵਾਰ ਕਹੇ ਪ੍ਰਭੂ ਧੁਰ ਦੇ ਪਰਵਰਦਿਗਾਰਾ, ਬੇਐਬ ਨੂਰ ਅਲਾਹੀਆ। ਮੇਰੇ ਲਾਸ਼ਰੀਕ ਸਾਂਝੇ ਯਾਰਾ, ਯਾਮਬੀਨ ਤੇਰੀ ਓਟ ਤਕਾਈਆ। ਤੂੰ ਕੁਦਰਤ ਕਾਦਰ ਕਰਤਾ ਪੁਰਖ ਕਰਨੇਹਾਰਾ, ਕਰੀਮ ਰਹੀਮ ਆਪ ਅਖਵਾਈਆ। ਮੇਰਾ ਖੇਲ ਤੱਕ ਜੁਗ ਚੌਕੜੀ ਚਾਰਾ, ਨਵ ਨਵ ਚਾਰ ਧਿਆਨ ਲਗਾਈਆ । ਮੇਰੀਆਂ ਆਸਾਂ ਰੱਖੀਆਂ ਤੇਈ ਅਵਤਾਰਾ, ਅਵਤਰੀ ਤੇਰੀ ਓਟ ਤਕਾਈਆ। ਪੈਗ਼ੰਬਰਾਂ ਕੀਤਾ ਇਸ਼ਾਰਾ, ਸ਼ਰੀਅਤ ਵਿਚ ਸਮਝਾਈਆ। ਗੁਰੂਆਂ ਦੱਸ ਕਿਨਾਰਾ, ਅੰਤ ਦਿਤਾ ਦ੍ਰਿੜਾਈਆ। ਦੀਨ ਦੁਨੀ ਹੋਣਾ ਜਗਤ ਖ਼ੁਆਰਾ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਫਿਰ ਆਵੇ ਚਵ੍ਹੀਆਂ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਕਲ ਕਲਕੀ ਹੋਏ ਉਜਿਆਰਾ, ਨਿਹਕਲੰਕਾ ਨਾਉਂ ਪ੍ਰਗਟਾਈਆ। ਅਮਾਮ ਅਮਾਮਾ ਹੋਵੇ ਜ਼ਾਹਰਾ, ਜ਼ਾਹਰ

ਜ਼ਹੂਰ ਕਰੇ ਰੁਸ਼ਨਾਈਆ। ਫੇਰ ਸੁਹੰਜਣਾ ਕਰੇ ਦੀਨ ਦੁਨੀ ਹਰਿ ਭਗਤ ਦਵਾਰਾ, ਭਗਵਨ ਇਕੋ ਰੰਗ ਰੰਗਾਈਆ। ਇਕੋ ਨਾਮ ਹੋਵੇ ਜੈਕਾਰਾ, ਹਿੰਦੂ ਮੁਸਲਿਮ ਸਿੱਖ ਈਸਾਈ ਇਕ ਪੜ੍ਹਾਈਆ। ਇਕੋ ਇਸ਼ਟ ਹੋਵੇ ਨਿਰੰਕਾਰਾ, ਦੂਜਾ ਦੇਵ ਨਾ ਕੋਇ ਮਨਾਈਆ। ਇਕੋ ਗ੍ਰਹਿ ਹੋਵੇ ਘਰ ਬਾਹਰਾ, ਦਰ ਸੁਹੰਜਣਾ ਇਕ ਸੁਹਾਈਆ। ਇਕੋ ਨੂਰ ਜੋਤ ਹੋਵੇ ਉਜਿਆਰਾ, ਦੀਆ ਬਾਤੀ ਅਵਰ ਨਾ ਕੋਇ ਡਗਮਗਾਈਆ। ਇਕੋ ਨਾਦ ਹੋਵੇ ਧੁਨਕਾਰਾ, ਅਨਾਦੀ ਧੁਨ ਸ਼ਨਵਾਈਆ। ਇਕੋ ਅੰਮ੍ਰਿਤ ਰਸ ਹੋਵੇ ਠੰਡਾ ਠਾਰਾ, ਬੂੰਦ ਸਵਾਂਤੀ ਆਪ ਟਪਕਾਈਆ। ਇਕੋ ਹੁਕਮ ਚਲੇ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੋ ਭਗਤਾਂ ਕਰੇ ਪਿਆਰਾ, ਪ੍ਰੇਮੀ ਪ੍ਰੀਤਮ ਇਕ ਅਖਵਾਈਆ। ਇਕੋ ਮੇਟੇ ਕਲਜੁਗ ਧੁੰਦੂਕਾਰਾ, ਅੰਧ ਅੰਧੇਰ ਰਹਿਣ ਨਾ ਪਾਈਆ। ਇਕੋ ਸਤਿਜੁਗ ਸਚ ਕਰੇ ਚਮਤਕਾਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਇਕੋ ਹੋਵੇ ਏਕੰਕਾਰਾ, ਅਕਲ ਕਲਧਾਰੀ ਖੇਲ ਖਿਲਾਈਆ। ਇਕੋ ਦੇਵੇ ਸਚ ਭੰਡਾਰਾ, ਜਨ ਭਗਤਾਂ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਭਗਤ ਦਵਾਰ ਕਹੇ ਮੇਰੇ ਪਰਮ ਪੁਰਖ ਪ੍ਰਭ ਮੀਤ, ਮਿਤ੍ਰਾ ਦੇਣੀ ਵਡਿਆਈਆ। ਅੰਮ੍ਰਿਤ ਧਾਰ ਬਖ਼ਸ਼ਣੀ ਠਾਂਡੀ ਸੀਤ, ਅਗਨੀ ਤਤਵ ਤਤ ਬੁਝਾਈਆ । ਮਾਨਵ ਜ਼ਾਤੀ ਇਕੋ ਦੱਸਣੀ ਰੀਤ, ਦੂਜੀ ਵੰਡ ਨਾ ਕੋਇ ਵੰਡਾਈਆ। ਝਗੜਾ ਮੇਟਣਾ ਮੰਦਰ ਮਸੀਤ, ਕਾਅਬਿਆਂ ਖੋਜਣਾ ਥਾਉਂ ਥਾਈਂਆ। ਤੇਰੀ ਆਸਾ ਰੱਖੀ ਇਕ ਅਤੀਤ, ਤ੍ਰੈਗੁਣ ਅਤੀਤੇ ਦੇਣੀ ਵਡਿਆਈਆ। ਤੇਰਾ ਸਾਂਝਾ ਹੋਵੇ ਗੀਤ, ਗੋਬਿੰਦ ਢੋਲਾ ਧੁਰਦਰਗਾਹੀਆ। ਤੂੰ ਪਾਪੀਆਂ ਕਰੀਂ ਪੁਨੀਤ, ਪਤਤ ਪਾਵਨ ਇਕ ਅਖਵਾਈਆ। ਜਨ ਭਗਤਾਂ ਵਸੀਂ ਚੀਤ, ਠਗੌਰੀ ਰਹੇ ਨਾ ਰਾਈਆ। ਲੇਖ ਮੁਕਾਵੀਂ ਹਸਤ ਕੀਟ, ਊਚਾਂ ਨੀਚਾਂ ਪਰਦਾ ਦੇਣਾ ਉਠਾਈਆ। ਸਾਹਿਬ ਬਣਨਾ ਬੀਠਲੋ ਬੀਠ, ਨਾਮਾਂ ਛੀਂਬਾ ਨਾਲ ਮਿਲਾਈਆ। ਮੇਰਾ ਖੇਲ ਹੋਵੇ ਅਨਡੀਠ, ਅਨਡਿਠੜੀ ਕਾਰ ਕਮਾਈਆ। ਮਿੱਠੇ ਕੌੜੇ ਕਰਨੇ ਰੀਠ, ਜੋ ਆਵਣ ਚਲ ਸਰਨਾਈਆ। ਹੱਥ ਰਖਾਉਣਾ ਪੁਸ਼ਤ ਪਨਾਹ ਪੀਠ, ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਭਗਤ ਦਵਾਰ ਕਹੇ ਮੇਰੇ ਕਾਹਨ ਘਨਈਏ ਏਕ, ਏਕੰਕਾਰ ਤੇਰੀ ਵਡਿਆਈਆ। ਮੈਨੂੰ ਬਖ਼ਸ਼ ਦੇ ਸਾਚੀ ਟੇਕ, ਟਿਕਟਿਕੀ ਤੇਰੇ ਨਾਲ ਲਗਾਈਆ। ਮੈਂ ਆਪਾ ਆਪ ਕਰਾਂ ਭੇਟ, ਤੇਰੇ ਚਰਨ ਸਰਨ ਟਿਕਾਈਆ। ਤੂੰ ਬਣਨਾ ਖੇਵਟ ਖੇਟ, ਮੌਲਾ ਧੁਰਦਰਗਾਹੀਆ। ਹਰਿਜਨ ਵੇਖਣੇ ਬੇਟੀ ਬੇਟ, ਪਿਤਾ ਪੂਤ ਗੋਦ ਟਿਕਾਈਆ। ਨਾਮ ਦੁਸ਼ਾਲੇ ਲੈਣੇ ਲਪੇਟ, ਫੜ ਬਾਹੋਂ ਜਗਤ ਉਠਾਈਆ। ਦਰਸ਼ਨ ਦੇਣਾ ਹੋ ਕੇ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਸਤਿ ਸਚ ਦਾ ਖੋਲਣਾ ਭੇਤ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਭਗਤ ਦਵਾਰ ਕਹੇ ਪ੍ਰਭੂ ਮੇਰਾ ਲੇਖਾ ਵੇਖ ਲੈ ਜਗ, ਜਗ ਜੀਵਣ ਦਾਤੇ ਧਿਆਨ ਲਗਾਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਭਗਤ ਭਗਵਾਨ ਤੇਰੇ ਨਾਲੋਂ ਕਦੇ ਨਾ ਹੋਏ ਅਲੱਗ, ਇਹ ਮੇਰੀ ਮੰਗ ਤੇਰੇ ਚਰਨਾਂ ਵਿਚ ਟਿਕਾਈਆ। ਸਭ ਨੂੰ ਚਾੜ੍ਹ ਖ਼ੁਸ਼ੀ ਦਾ ਰੰਗ, ਰੰਗਤ ਇਕ ਵਖਾਈਆ। ਮੈਨੂੰ ਇਉਂ ਜਾਪਦਾ ਤੇਰੇ ਚਰਨਾਂ ਵਿਚ ਭਗਤਾਂ ਦੇ ਪਿਆਰ ਦੀ ਵਗਦੀ ਰਹੇ ਗੰਗ, ਗੰਗੋਤਰੀ ਆਪਣਾ ਸੀਸ ਨਿਵਾਈਆ। ਭਰਮਾਂ ਵਾਲੀ ਢਾਹੁਣੀ ਕੰਧ,

ਭਾਂਡਾ ਕੂੜ ਰਹਿਣ ਨਾ ਪਾਈਆ। ਔਹ ਤੱਕ ਲੈ ਕਿਸ ਬਿਧ ਨਿਸ਼ਾਨ ਮਿਟਣਾ ਤਾਰਾ ਚੰਦ, ਸਦੀ ਚੌਧਵੀਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ । ਭਗਤ ਦਵਾਰ ਕਹੇ ਪ੍ਰਭੂ ਮੈਂ ਸਭ ਦਾ ਪਿਆਰਾ ਸਾਂਝਾ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਜਗਤ ਦਾ ਝੱਖੜ ਵੇਖ ਲੈ ਝਾਂਜਾ, ਚਾਰੋਂ ਕੁੰਟ ਅੰਧ ਅੰਧੇਰਾ ਛਾਈਆ। ਨੌ ਜੁਗ ਦਾ ਆਪਣਾ ਪਿਛਲਾ ਤੱਕ ਲੈ ਲਾਂਘਾ, ਜੋ ਰਸਤੇ ਰਸਤਿਆਂ ਵਿਚੋਂ ਬਦਲਾਈਆ । ਸ਼ਰਅ ਮਜ਼੍ਹਬ ਦੀਆਂ ਮਾਰਦਾ ਰਿਹੋਂ ਪਲਾਂਘਾਂ, ਨਵ ਸੱਤ ਆਪਣਾ ਚਰਨ ਟਿਕਾਈਆ। ਦੀਨ ਦੁਨੀ ਵਖਾਉਂਦਾ ਰਿਹੋਂ ਧਰਮ ਦੀਆਂ ਕਾਂਗਾਂ, ਜਲ ਧਾਰਾ ਬਾਹਰ ਦ੍ਰਿੜਾਈਆ। ਰੋਜ਼ੇ ਨਿਮਾਜ਼ ਸਿਖਾਉਂਦਾ ਰਿਹੋਂ ਬਾਂਗਾਂ, ਉਚੇ ਮੰਬਰਾਂ ਉਤੇ ਚੜ੍ਹਾਈਆ। ਅਵਤਾਰਾਂ ਫੜਾਉਂਦਾ ਰਿਹੋਂ ਸ਼ਸਤਰ ਡਾਂਗਾਂ, ਡੰਕੇ ਨਾਲ ਹੁਕਮ ਸੁਣਾਈਆ। ਭੇਵ ਦੱਸਦਾ ਰਿਹੋਂ ਕਰਮ ਕਾਂਡਾਂ, ਤਤ ਵਜੂਦਾਂ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਜਨ ਭਗਤੋ ਅਸੀਂ ਇਕੱਠੇ ਹੋ ਜਾਈਏ ਦੋ, ਸਰਗੁਣ ਸਰਗੁਣ ਧਾਰ ਸਮਝਾਈਆ। ਆਪਣਾ ਪਹਿਲੋਂ ਬਣਾਈਏ ਮੋਹ, ਮੁਹੱਬਤ ਇਕ ਦੂਜੇ ਨਾਲ ਰਖਾਈਆ। ਫੇਰ ਹਕ ਦਾ ਨਾਅਰਾ ਲਾਈਏ ਸੋ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਹੰ ਬ੍ਰਹਮ ਆਪੇ ਜਾਈਏ ਹੋ, ਦੂਜਾ ਨਜ਼ਰ ਕੋਇ ਨਾ ਆਈਆ। ਬਲ ਧਾਰੋ ਪ੍ਰਭੂ ਦੇ ਕੋਲੋਂ ਆਪਣਾ ਹਕ ਲਈਏ ਖੋਹ, ਵਸਤ ਸਕੇ ਨਾ ਕੋਇ ਛੁਪਾਈਆ। ਮਿਹਰਵਾਨ ਹੋ ਕੇ ਸਾਡੇ ਅੰਦਰ ਅੰਮਿਉਂ ਰਸ ਦੇਵੇ ਚੋ, ਬੂੰਦ ਸਵਾਂਤੀ ਆਪ ਟਪਕਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਭਰਮਾਂ ਭੁੱਲੀ ਜਗਤ ਲੋਕਾਈਆ। ਕਲਜੁਗ ਕੂੜੀ ਕਿਰਿਆ ਨਾਲੋਂ ਹੋਈਏ ਨਿਰਮੋਹ, ਮੁਹੱਬਤ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਦਏ ਮੁਕਾਈਆ। ਭਗਤ ਦਵਾਰ ਕਹੇ ਜਨ ਭਗਤੋ ਪੱਕਾ ਕਰੋ ਇਰਾਦਾ, ਧੀਰਜ ਧਰਮ ਧਾਰ ਜਣਾਈਆ। ਸਭ ਦਾ ਜੀਵਣ ਹੋਵੇ ਸਾਦਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਹੁਣ ਜਗਤ ਸ਼ਰਮ ਹਯਾ ਕਾਹਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋ ਸਾਹਿਬ ਸਰਨ ਸਰਨਾਈ ਲਾਗਾ, ਲਗ ਮਾਤਰ ਡੇਰਾ ਦੇਣਾ ਢਾਹੀਆ। ਬਿਨ ਅੱਖੀਆਂ ਨੇਤਰਾਂ ਜਾਣਾ ਜਾਗਾ, ਆਲਸ ਨਿੰਦਰਾ ਦੇਣੀ ਮਿਟਾਈਆ। ਸਭ ਦਾ ਹੋਵੇ ਵਡ ਵਡ ਭਾਗਾ, ਭਗਵਨ ਦੇਵੇ ਮਾਣ ਵਡਿਆਈਆ। ਗ੍ਰਹਿ ਮੰਦਰ ਜਗੇ ਚਰਾਗ਼ਾ, ਜੋਤੀ ਜੋਤ ਡਗਮਗਾਈਆ। ਸ਼ਬਦੀ ਧਾਰ ਸੁਣਾਇਆ ਨਾਦਾ, ਅਨਹਦ ਨਾਦੀ ਨਾਦ ਸ਼ਨਵਾਈਆ। ਦੀਨ ਦੁਨੀ ਨਾਲੋਂ ਇਕੱਠੇ ਬਦਲ ਦਿਓ ਸਮਾਜਾ, ਸਮਗਰੀ ਪ੍ਰਭ ਦਾ ਨਾਮ ਨਾਲ ਰਖਾਈਆ। ਜੋ ਸਤਿਗੁਰ ਨਾਨਕ ਇਸ਼ਾਰਾ ਦੇ ਕੇ ਗਿਆ ਮਰਦਾਨੇ ਨਾਲ ਰਬਾਬਾ, ਰੱਬੀ ਨੂਰ ਇਕ ਦਰਸਾਈਆ। ਜਿਥੇ ਨਾ ਕੋਈ ਪੁੰਨ ਨਾ ਸਵਾਬਾ, ਕਰਮ ਕਾਂਡ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਭਗਤ ਦਵਾਰ ਕਹੇ ਪ੍ਰਭੂ ਕਿਉਂ ਮੇਰੀ ਬਣਾਈ ਬਣਤ, ਘੜਨ ਭੰਨਣਹਾਰ ਦੇਣਾ ਸਮਝਾਈਆ। ਕਿਉਂ ਮੇਰੇ ਅੰਦਰ ਹੁੰਦੀ ਮੰਤ, ਹਰਿਜਨ ਨਿਵ ਨਿਵ ਸੀਸ ਝੁਕਾਈਆ। ਮੈਂ ਕੋਈ ਸਾਧ ਨਹੀਂ ਸੰਤ, ਸੂਫ਼ੀਆਂ ਰੰਗ ਨਾ ਕੋਇ ਵਖਾਈਆ। ਮੇਰਾ ਰੂਪ ਨਹੀਂ ਕੋਈ ਜੀਵ ਜੰਤ, ਤਤਾਂ ਤਤ ਨਾ ਕੋਇ ਵਡਿਆਈਆ। ਮੈਂ ਜਪਦਾ ਨਹੀਂ ਕੋਈ ਮੰਤ, ਰਸਨਾ ਢੋਲੇ ਗਾਈਆ। ਮੈਂ ਕੋਈ ਬੁੱਧੀ ਵਾਲਾ ਨਹੀਂ ਪੰਡਤ, ਜਗਤ ਸ਼ਾਸਤਰਾਂ ਪਰੇ

ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਭਗਤ ਦਵਾਰ ਕਹੇ ਪ੍ਰਭੂ ਕਿਉਂ ਮੇਰੇ ਅੰਦਰ ਆਉਂਦੇ ਭਗਤ, ਭਗਵਨ ਦੇਣਾ ਸਮਝਾਈਆ । ਕਿਉਂ ਵਡਿਆਈ ਦੇਂਦੇ ਵਿਚ ਜਗਤ, ਜੋਤੀ ਜਾਤੇ ਦਇਆ ਕਮਾਈਆ। ਕੀ ਮੇਰੇ ਅੰਦਰ ਸ਼ਕਤ, ਸ਼ਕਤੀਸ਼ਾਲੀ ਦੇਣਾ ਸਮਝਾਈਆ। ਮੇਰਾ ਕਿਹੋ ਜਿਹਾ ਅਗਲਾ ਹੋਣਾ ਵਕਤ, ਪਰਦਾ ਪਰਦਿਆਂ ਵਿਚੋਂ ਦੇ ਚੁਕਾਈਆ। ਮੇਰਾ ਭੇਵ ਖੋਲ ਦੇ ਜੋ ਰਾਮ ਇਸ਼ਾਰਾ ਦਿਤਾ ਭਰਤ, ਜਿਸ ਵੇਲੇ ਅਯੁਧਿਆ ਜਗਤ ਤਜਾਈਆ। ਕੀ ਚਹੁ ਯਾਰਾਂ ਨਾਲ ਮੁਹੰਮਦ ਲਾਈ ਸ਼ਰਤ, ਸ਼ਰਅ ਦਾ ਸੰਗ ਸਮਝਾਈਆ। ਕੀ ਗੋਬਿੰਦ ਇਸ਼ਾਰਾ ਕੀਤਾ ਉਤੇ ਅਰਸ਼, ਅਰਸ਼ੀ ਪ੍ਰੀਤਮ ਵੱਲ ਵੇਖ ਵਖਾਈਆ। ਕਿਉਂ ਵਡਿਆਈ ਮਿਲੀ ਏਸ ਧਰਨੀ ਵਾਲੇ ਫ਼ਰਸ਼, ਬਾਲਮੀਕ ਕੀ ਜਣਾਈਆ। ਕੀ ਵੇਦ ਵਿਆਸੇ ਨਾਲ ਸ਼ਰਤ, ਸਪਤਸ ਰਿਖੀ ਕਿਹੜੀ ਓਟ ਰਖਾਈਆ । ਕੀ ਸੁਹੰਜਣਾ ਹੋਣਾ ਬਰਸ, ਕਵਣ ਮਾਸ ਵੱਜੇ ਵਧਾਈਆ। ਕਿਉਂ ਮੇਰੇ ਅੰਦਰ ਜਗਤ ਜਹਾਨ ਮਿਟੇ ਹਰਸ, ਹਵਸ ਕੂੜ ਰਹੇ ਨਾ ਰਾਈਆ। ਸਚ ਦੱਸ ਪਭੂ ਭਗਤਾਂ ਉਤੇ ਕਦੋਂ ਕਰਨਾ ਤਰਸ, ਰਹਿਮਤ ਆਪਣੀ ਹਕ ਕਮਾਈਆ। ਤੂੰ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਭਗਤ ਦਵਾਰ ਕਹੇ ਮੇਰੇ ਅੰਤਰ ਕਿਉਂ ਭਗਤ ਸੁਹੇਲੇ ਆਉਂਦੇ, ਦੂਰ ਦੁਰਾਡੇ ਪੰਧ ਮੁਕਾਈਆ। ਕਿਉਂ ਇਕੋ ਨਾਮ ਧਿਆਉਂਦੇ, ਇਕੋ ਤੇਰੀ ਸਿਫ਼ਤ ਸਲਾਹੀਆ। ਕਿਉਂ ਇਕੋ ਇਸ਼ਟ ਮਨਾਉਂਦੇ, ਦੂਜੀ ਓਟ ਨਾ ਕੋਇ ਰਖਾਈਆ। ਕਿਸ ਬਿਧ ਤੇਰਾ ਦਰਸ਼ਨ ਪਾਉਂਦੇ, ਪਰਮ ਪੁਰਖ ਦੇਣਾ ਸਮਝਾਈਆ। ਕਿਸ ਬਿਧ ਹੰਗਤਾ ਮਾਣ ਹੰਕਾਰ ਗਵਾਉਂਦੇ, ਕੂੜੀ ਕਿਰਿਆ ਡੇਰਾ ਢਾਹੀਆ। ਕਿਸ ਬਿਧ ਸ਼ਰਅ ਕੂੜ ਮਿਟਾਉਂਦੇ, ਇਕੋ ਰੰਗ ਸਮਾਈਆ। ਕਿਸ ਬਿਧ ਸਾਚਾ ਨਹਾਉਣ ਨਹਾਂਦੇ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਭਗਤ ਦਵਾਰ ਕਹੇ ਪ੍ਰਭੂ ਕਿਉਂ ਮੇਰੇ ਅੰਦਰ ਤੇਰੀ ਪ੍ਰੀਤ ਮਿਤ੍ਰ ਮਿਤ ਦੀ, ਮਿਤ੍ਰਾ ਦੇ ਜਣਾਈਆ। ਕਿਉਂ ਚਤੁਰਾਈ ਰਹੇ ਨਾ ਚਿਤ ਦੀ, ਮਨ ਠਗੌਰੀ ਨਾ ਕੋਇ ਰਖਾਈਆ। ਕਿਉਂ ਖੇਲ ਮਿਟਦੀ ਨਿਤ ਦੀ, ਨਵਿਤ ਦਾ ਮਾਲਕ ਮਿਲੇ ਚਾਈਂ ਚਾਈਂਆ। ਕੀ ਧਾਰ ਤੇਰੀ ਪਿਤ ਦੀ, ਪਤਿਪਰਮੇਸ਼ਵਰ ਦੇਣੀ ਸਮਝਾਈਆ। ਕੀ ਖੇਲ ਪੱਥਰ ਇੱਟ ਦੀ, ਪਾਹਨਾਂ ਨਾਲ ਵਡਿਆਈਆ। ਉਹ ਵੇਖ ਕਲਜੁਗ ਕੂੜ ਕੁੜਿਆਰ ਦੀ ਧਾਰ ਪਿਟਦੀ, ਪਟਨੇ ਵਾਲੇ ਅਗੇ ਵਾਸਤਾ ਪਾਈਆ। ਆਹ ਲੇਖਣੀ ਵੇਖ ਲੈ ਉਸ ਅਗੰਮੀ ਚਿੱਟ ਦੀ, ਜਿਥੇ ਚਿੱਟਾ ਕਾਲਾ ਹਰਫ਼ ਨਜ਼ਰ ਕੋਇ ਨਾ ਆਈਆ। ਧਰਨੀ ਵੇਖ ਲੈ ਲਿਟਦੀ, ਲਿਟਾਂ ਖੋਲ ਕੇ ਦਏ ਦੁਹਾਈਆ। ਸਦੀ ਚੌਧਵੀਂ ਆਸ਼ਾ ਵੇਖ ਲੈ ਪਿਟਦੀ, ਬਹੁੜੀ ਬਹੁੜੀ ਕਰ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਗਤ ਦਵਾਰ ਕਹੇ ਪ੍ਰਭੂ ਮੇਰੇ ਅੰਦਰ ਤੱਕ ਲੈ ਆਪ, ਆਪਣੀ ਦਇਆ ਕਮਾਈਆ। ਜਿਥੇ ਸਭ ਦਾ ਇਕੋ ਜਾਪ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਤੂੰ ਪੁਰਖ ਅਕਾਲੇ ਬਣਨਾ ਮਾਈ ਬਾਪ, ਪਰਵਰਦਿਗਾਰ ਹੋਣਾ ਸਹਾਈਆ। ਲੇਖਾ ਰਹੇ ਨਾ ਤੀਨੋ ਤਾਪ, ਤ੍ਰੈਗੁਣ ਅਤੀਤੇ ਦੇਣਾ ਮਿਟਾਈਆ। ਜਨ ਭਗਤਾਂ ਮੇਟਣਾ ਰੋਗ ਸੰਤਾਪ, ਸਹਿੰਸਾ ਕੂੜ ਦੇਣਾ ਚੁਕਾਈਆ। ਲੇਖੇ ਲਾਉਣੀ ਹਰਿਜਨ ਮਿੱਟੀ ਰਾਖ, ਰੱਖਕ ਹੋਣਾ ਥਾਉਂ ਥਾਈਂਆ। ਨਿਰਗੁਣ

ਧਾਰ ਬਣਨਾ ਸਾਕ, ਸੱਜਣ ਬੇਪਰਵਾਹੀਆ। ਤੇਰੇ ਮੇਰੇ ਦਰ ਤੇ ਝਗੜਾ ਰਹੇ ਨਾ ਜ਼ਾਤ ਪਾਤ, ਊਚ ਨੀਚ ਦਾ ਡੇਰਾ ਢਾਹੀਆ। ਮਨ ਮਤ ਕੁਲਖਣੀ ਦਿਸੇ ਨਾ ਨਾਰ ਕਮਜ਼ਾਤ, ਸਚ ਸਤਿ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਭਗਤ ਦਵਾਰ ਕਹੇ ਜਨ ਭਗਤੋ ਤੁਸੀਂ ਤਤਾਂ ਵਾਲੇ ਬੰਦੇ, ਜਗਤ ਜਹਾਨ ਨਜ਼ਰੀ ਆਈਆ। ਅੰਦਰੋਂ ਨਿਰਗੁਣ ਧਾਰ ਅਗੰਮੀ ਚੰਦੇ, ਨੂਰ ਨੁਰਾਨੇ ਡਗਮਗਾਈਆ । ਜੁਗ ਜੁਗ ਤੁਹਾਡੇ ਪ੍ਰਭੂ ਮਿਲਣ ਦੇ ਧੰਦੇ, ਜਗਤ ਰੀਤੀ ਚਲੀ ਆਈਆ। ਸਦਾ ਸਦ ਗਾਏ ਇਕੋ ਛੰਦੇ, ਤੂੰ ਮੇਰਾ ਮੈਂ ਤੇਰਾ ਨਾਮ ਸਿਫ਼ਤ ਸਲਾਹੀਆ। ਏਸੇ ਤਰਾਂ ਨੌ ਸੌ ਚੁਰਾਨਮੇ ਚੌਕੜੀ ਜੁਗ ਲੰਘੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਹੁਣ ਵੇਖੋ ਦੀਨ ਦੁਨੀ ਦੇ ਹਾਲ ਮੰਦੇ, ਮੰਦ ਭਾਗਾਂ ਖ਼ਲਕ ਖ਼ੁਦਾਈਆ। ਕਿਸੇ ਦਾ ਭਾਰ ਚੁੱਕੇ ਕੋਇ ਨਾ ਕੰਧੇ, ਪਲੂ ਸਾਰੇ ਗਏ ਛੁਡਾਈਆ। ਬਜਰ ਕਪਾਟ ਟੁੱਟਣ ਨਾ ਜੰਦੇ, ਜ਼ਿੰਦਗੀ ਸਕੇ ਨਾ ਕੋਇ ਬਦਲਾਈਆ। ਨਿਜ ਨੇਤਰ ਹੋ ਗਏ ਅੰਧੇ, ਲੋਚਨ ਅੱਖ ਨਾ ਕੋਇ ਖੁਲਾਈਆ। ਸੇਜ ਸੁਹੰਜਣੀ ਹੋਏ ਨਾ ਕੋਇ ਪਲੰਘੇ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਮੰਗ ਗਏ ਮੰਗੇ, ਧੁਰ ਮਾਲਕ ਅਗੇ ਵਾਸਤਾ ਪਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਅੰਧੇ, ਸਾਚਾ ਚੰਦ ਨਾ ਕੋਇ ਚਮਕਾਈਆ। ਫਿਰੇ ਦਰੋਹੀ ਵਿਚ ਵਰਭੰਡੇ, ਬ੍ਰਹਿਮੰਡ ਦੇਣ ਦੁਹਾਈਆ। ਤੂੰ ਆਉਣਾ ਵਿਚੋਂ ਸਚਖੰਡੇ, ਸਚਖੰਡ ਨਿਵਾਸੀ ਫੇਰਾ ਪਾਈਆ। ਜਨ ਭਗਤ ਚੜ੍ਹਾਉਣੇ ਨਾਮ ਦੇ ਡੰਡੇ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਜਗਤ ਜਹਾਨ ਮੇਟਣੇ ਪੰਧੇ, ਪਾਂਧੀ ਪੰਧ ਨਾ ਕੋਇ ਵਖਾਈਆ। ਜਨ ਭਗਤ ਸੁਹੇਲੇ ਬਣਾਉਣੇ ਚੰਗੇ, ਚੰਗੀ ਦੇਣੀ ਵਡਿਆਈਆ । ਨਾਮ ਨਿਧਾਨੇ ਨਾਲ ਜਾਣ ਰੰਗੇ, ਦੁਰਮਤ ਮੈਲ ਦੇਣੀ ਧਵਾਈਆ। ਆਪਣੇ ਖੇਲ ਦੱਸਣੇ ਅਚੰਭੇ, ਅਚਰਜ ਲੀਲਾ ਦੇਣੀ ਜਣਾਈਆ। ਜੋ ਲੇਖ ਲਿਖਿਆ ਸਿੰਘਾਸਣ ਉਤੇ ਯਕ ਸ਼ੰਬੇ, ਸ਼ਰਅ ਦਾ ਡੇਰਾ ਦੇਣਾ ਢਾਹੀਆ। ਭਗਤ ਦਵਾਰ ਕਹੇ ਜਨ ਭਗਤੋ ਅੱਜ ਖ਼ੁਸ਼ੀਆਂ ਨਾਲ ਆਪਣੇ ਸਤਿਗੁਰ ਨੂੰ ਪਾ ਦਿਓ ਫੰਦੇ, ਤੁਹਾਡੀ ਕੈਦ ਵਿਚੋਂ ਬਿਨਾ ਅਹਿਦ ਤੋਂ ਨਿਕਲ ਕਦੇ ਨਾ ਜਾਈਆ। ਨਾਲੇ ਵਖਾ ਦਿਓ ਆਪਣੇ ਖ਼ਾਲੀ ਪੰਜੇ, ਪੰਜਾ ਜਗਤ ਵਾਲਾ ਦਏ ਗਵਾਹੀਆ। ਜੋ ਆਦਿ ਜੁਗ ਚੌਕੜੀ ਮੰਗਾਂ ਗਏ ਮੰਗੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀਆਂ ਡਾਹੀਆ। ਉਹ ਹੁਕਮਨਾਮੇ ਬਿਨਾ ਅੱਖਰਾਂ ਤੋਂ ਮੂਲ ਰਹਿਣ ਨਾ ਟੰਗੇ, ਬਿਨਾ ਹਸਤ ਕਵਲਾਂ ਲਏ ਉਠਾਈਆ। ਜਿਸ ਦੀ ਧਾਰ ਵਿਚ ਚਮਕੇ ਚੰਡ ਪ੍ਰਚੰਡੇ, ਚੰਡਕਾ ਆਪਣਾ ਰੂਪ ਬਦਲਾਈਆ। ਵੇਖਣਾ ਖੇਲ ਅਗੰਮੇ ਖੰਡੇ, ਜੋ ਖੜਗਾਂ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਭਗਤ ਦਵਾਰ ਕਹੇ ਜਨ ਭਗਤੋ ਮੇਰੀ ਬੇਨੰਤੀ ਲਓ ਮੰਨ, ਮਨਸਾ ਕੂੜੀ ਬਾਹਰ ਕਢਾਈਆ। ਸਤਿਗੁਰ ਧਾਰ ਨੂੰ ਲਓ ਬੰਨ੍ਹ, ਮਾਝਾ ਮਾਲਵਾ ਦੁਆਬਾ ਜੰਮੂ ਫੰਦੇ ਹੱਥ ਉਠਾਈਆ। ਸੂਰਬੀਰ ਬਹਾਦਰ ਬਣੋ ਜਨ, ਆਪਣੀ ਲਓ ਅੰਗੜਾਈਆ। ਕੋਈ ਤੁਹਾਡਾ ਲੁੱਟ ਨਾ ਲਵੇ ਐਂਵੇਂ ਧਨ, ਭੇਖ ਪਖੰਡਾ ਆਪਣੀ ਖੇਲ ਵਖਾਈਆ। ਲੇਖਾ ਤੱਕੋ ਜਿਸ ਦਾ ਖੇਲ ਬਿਨ ਛੱਪਰੀ ਛੰਨ, ਬਿਨ ਮੰਦਰਾਂ ਅੰਦਰਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਗਤ ਦਵਾਰ ਕਹੇ ਜਨ ਭਗਤੋ ਉਹ ਤੱਕ ਲਓ ਨਾਰਦ ਬੋਦੀ ਆਵੇ ਹਿਲਾਉਂਦਾ, ਨਾਲ ਸ਼ੰਕਰ ਰਿਹਾ ਜਣਾਈਆ ।

ਤ੍ਰਿਸੂਲ ਤੇਜ ਭਾਨ ਹੱਥ ਵੇਖ ਵਖਾਉਂਦਾ, ਖੜਾਂਵ ਰਾਮ ਵਾਲੀ ਦੁਹਾਈਆ। ਪੁੱਠੇ ਹੱਥਾਂ ਤਾਲੀ ਫੇਰ ਵਜਾਉਂਦਾ, ਟੱਲੀਆਂ ਪ੍ਰੇਮ ਨਾਲ ਖੜਕਾਈਆ। ਆਪਣੀਆਂ ਦਲੀਲਾਂ ਬਣਾਉਂਦਾ ਢਾਉਂਦਾ, ਸੋਹਣਾ ਸੰਗ ਸਮਝਾਈਆ। ਲੰਮਾ ਪੈ ਪੈ ਸ਼ੁਕਰ ਮਨਾਉਂਦਾ, ਡੰਡਾਵਤ ਵਿਚ ਸੀਸ ਨਿਵਾਈਆ। ਬਿਨ ਰਸਨਾ ਜਿਹਵਾ ਧਿਆਉਂਦਾ, ਬਿਨ ਬੁੱਲਾਂ ਬੁੱਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਜਨ ਭਗਤੋ ਮੈਂ ਆ ਗਿਆ ਜੁਗ ਚੌਕੜੀ ਥੱਕਾ, ਸਹਿਜੇ ਸਹਿਜੇ ਪੰਧ ਮੁਕਾਈਆ। ਮਿਤ੍ਰੋ ਪਹਿਲੋਂ ਮੈਂ ਲੁਕ ਲੁਕ ਕੇ ਗਿਆ ਵਿਚ ਮੱਕਾ, ਕਾਅਬਿਆਂ ਖੋਜ ਖੁਜਾਈਆ। ਫੇਰ ਨਿਗਾਹ ਮਾਰੀ ਕੀ ਖੇਲ ਹੋਣਾ ਵਿਚ ਬੂਰਾ ਕੱਕਾ, ਕਾਮਲ ਮੁਰਸ਼ਦ ਕੀ ਸਮਝਾਈਆ। ਮੈਂ ਜਿਧਰ ਤੱਕਿਆ ਮੈਨੂੰ ਪੈਂਦਾ ਧੱਕਾ, ਪ੍ਰੇਮ ਨਾਲ ਨਾ ਕੋਇ ਬਹਾਈਆ। ਮੇਰੀ ਕੀਮਤ ਪੈਂਦੀ ਦਿਸੀ ਟਕਾ, ਟਕਿਆਂ ਵਿਚ ਹੱਟ ਵਿਕਾਈਆ। ਜਿਨ੍ਹਾਂ ਗੁਰਮੁਖਾਂ ਨੇ ਇਕ ਇਕ ਪੈਸਾ ਕੋਲ ਰੱਖਾ, ਉਹ ਗਿਣਤੀ ਗਿਣ ਕੇ ਦਿਉ ਚੜ੍ਹਾਈਆ। ਜਿਸ ਦਾ ਲੇਖਾ ਨਹੀਂ ਕੋਈ ਲੱਖਾ, ਕਰੋੜੀ ਗੰਢ ਨਾ ਕੋਇ ਬੰਧਾਈਆ। ਉਹ ਬਣ ਕੇ ਸੱਚਾ ਸਖਾ, ਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਨਾਲ ਮਾਰਾਂ ਥਾਪੀਆਂ, ਦੋ ਜਹਾਨ ਦਿਆਂ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਕੱਢ ਲਓ ਆਪਣੀਆਂ ਭਵਿਖਤਾਂ ਵਾਲੀਆਂ ਕਾਪੀਆਂ, ਜਿਸ ਦੀ ਨਕਲ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਆਪਣੇ ਸੀਨੇ ਫੋਲੋ ਛਾਤੀਆਂ, ਛਤਰਧਾਰੀ ਹੋ ਕੇ ਲਓ ਅੰਗੜਾਈਆ। ਆਪਣੀਆਂ ਮੰਜ਼ਲਾਂ ਤੱਕੋ ਘਾਟੀਆਂ, ਪਾਂਧੀ ਹੋ ਕੇ ਪੰਧ ਮੁਕਾਈਆ। ਸ਼ਰਅ ਦੀਆਂ ਵੇਖੋ ਵਾਟੀਆਂ, ਵੇਲਾ ਅੰਤਮ ਗਿਆ ਆਈਆ। ਹੁਣ ਪਕੜਨੀਆਂ ਨਹੀਂ ਡਾਂਗਾਂ ਤੇ ਲਾਠੀਆਂ, ਪ੍ਰਭ ਉਲਟੀ ਲੱਠ ਗਿੜਾਈਆ। ਜਿਸ ਫੰਦਾ ਪਵਾਇਆ ਕੋਲੋਂ ਸਾਥੀਆਂ, ਸਗਲਾ ਸੰਗ ਬਣਾਈਆ। ਦਇਆ ਕਮਾਏ ਨਾਥ ਅਨਾਥੀਆ, ਦੀਨਾਂ ਰੰਗ ਰੰਗਾਈਆ। ਵਿਦਿਆ ਸਮਝੇ ਕੋਇ ਨਾ ਪੰਡਤ ਕਾਸ਼ੀਆਂ, ਕਸਮਾਂ ਵਾਲੇ ਰੋਵਣ ਮਾਰਨ ਧਾਹੀਆ। ਜਨ ਭਗਤੋ ਦੋਂਹ ਚੌਂਹ ਸਾਲਾਂ ਸਭ ਨੇ ਕਰਨੀਆਂ ਹਾਸੀਆਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਜਿਸ ਮੂਸਾ ਨੂੰ ਚੜ੍ਹਾਇਆ ਉਤੇ ਫਾਸੀਆ, ਸ਼ਬਦ ਸ਼ਬਦ ਨਾਲ ਸਮਝਾਈਆ। ਈਸੇ ਦੇ ਗਲ ਵਿਚ ਪਾ ਕੇ ਸੱਤਾਂ ਰੰਗਾਂ ਵਾਲੀਆਂ ਟਾਕੀਆ, ਸਲੀਬ ਦਿਤਾ ਲਟਕਾਈਆ। ਮੁਹੰਮਦ ਮੂੰਹ ਦੇ ਭਾਰ ਡਿਗਾਇਆ ਵਿਚ ਮਕਬਰਿਆਂ ਚੁਕਾਈਆਂ ਉਦਾਸੀਆਂ, ਸ਼ਰਅ ਸ਼ਰਅ ਦੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਸਤਿਗੁਰ ਸ਼ਬਦ ਨੂੰ ਲਓ ਨਰੜ, ਘੁੱਟ ਕੇ ਲਉ ਬੰਧਾਈਆ। ਜੋ ਲੇਖਾ ਲਿਖਿਆ ਵਿਚ ਪੁਰਾਨ ਗਰੜ, ਪੂਰਾ ਦਿਉ ਕਰਾਈਆ। ਤੁਹਾਡੇ ਪਿਆਰ ਵਿਚ ਰਹੇ ਕੋਈ ਨਾ ਫਰੜ, ਸਿੱਧਾ ਲੇਖਾ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਜਨ ਭਗਤੋ ਵੇਖ ਲਉ ਜੁਗ ਚੌਕੜੀ ਦਾ ਚੋਰ ਬੱਧਾ, ਬੰਦਗੀ ਵਾਲਿਓ ਦਿਆਂ ਸਮਝਾਈਆ। ਜਿਹੜਾ ਭਗਤ ਦਵਾਰੇ ਵਿਚੋਂ ਲੱਧਾ, ਬਾਹਰ ਖੋਜਣ ਦੀ ਲੋੜ ਰਹੀ ਨਾ ਰਾਈਆ। ਜਿੰਨਾਂ ਚਿਰ ਤੁਹਾਡਾ ਲੇਖ ਨਾ ਦੇਵੇ ਅੱਧਾ, ਉਨਾਂ ਚਿਰ ਗੰਢ ਸਕੇ ਨਾ ਕੋਇ ਖੁਲਾਈਆ। ਇਹ ਸਮਾਂ ਮਿਲਦਾ ਕਦੀ ਕਦਾ, ਕਦੀਮ ਦਾ ਮਾਲਕ ਹੱਥ ਕਿਸੇ ਨਾ ਆਈਆ।

ਜਿਸ ਦੀ ਸਮਝੇ ਕੋਇ ਨਾ ਵਜਾ, ਵਜ਼ੂਹਾਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਫੰਦਾ ਕਹੇ ਮੈਨੂੰ ਚਾਰੋਂ ਤਰਫ ਖਿੱਚੋ, ਖਿੱਚ ਖਿੱਚ ਦਿਉ ਵਖਾਈਆ। ਆਪਣਾ ਭੇਵ ਖੋਲ ਲਓ ਵਿਚੋਂ, ਪਰਦਾ ਵਿਚਲਾ ਵਿਚੋਂ ਉਠਾਈਆ। ਜਿਸ ਊਚੋਂ ਕੀਤਾ ਨੀਚੋ, ਨੀਚੋਂ ਊਚ ਊਚ ਤੋਂ ਨੀਚ ਉਸਦਾ ਹੁਕਮ ਰਹੇ ਨਾ ਕੱਚਾ, ਕੱਚੀ ਗੰਢ ਨਾ ਕੋਇ ਪਵਾਈਆ। ਨਾਲੇ ਵਾਅਦਾ ਕਰੋ ਜੇ ਸਤਿਗੁਰ ਸ਼ਬਦ ਹੈ ਅੱਜ ਤਾਰ ਕੇ ਜਾਵੀਂ ਬੱਚਾ ਬੱਚਾ, ਬਚਿਆ ਰਹਿਣ ਕੋਇ ਨਾ ਪਾਈਆ। ਆਪਣੇ ਨਾਮ ਦਾ ਲਾ ਦੇ ਠੱਪਾ, ਮੋਹਰ ਸ਼ਬਦ ਵਾਲੀ ਜਣਾਈਆ। ਓਏ ਜੇ ਤੇਰੇ ਨਾਮ ਨੂੰ ਇਕੋ ਅੱਖਰ ਪੱਪਾ, ਪੂਰਨ ਸਤਿਗੁਰ ਹੋ ਕੇ ਦੇਣਾ ਵਖਾਈਆ। ਜੇ ਤੂੰ ਤਾਰਿਆ ਮੱਛਾ ਕਛਾ, ਗ਼ਰੀਬ ਨਿਮਾਣਿਆਂ ਹੋਣਾ ਸਹਾਈਆ। ਤੇਰੇ ਹੁਕਮ ਵਿਚ ਫ਼ਰਕ ਪਵੇ ਨਾ ਰਤਾ, ਰਤਨ ਅਮੋਲਕ ਗੁਰਮੁਖ ਹੀਰੇ ਲੈਣੇ ਬਣਾਈਆ। ਜਿਸ ਕਾਰਨ ਗੋਬਿੰਦ ਨੇ ਡੰਕ ਵਜਾਇਆ ਫ਼ਤਾ, ਫ਼ਾਤਿਆ ਕੂੜ ਦਾ ਦੇਣਾ ਪੜ੍ਹਾਈਆ। ਇਕੋ ਭਗਤਾਂ ਨਾਲ ਤੇਰਾ ਹੋਵੇ ਮਤਾ, ਭਗਤ ਦਵਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਜਨ ਭਗਤੋ ਅੱਜ ਸਾਰੇ ਕਰ ਲਉ ਇਕ ਨੂੰ ਮਜ਼ਾਕ, ਫੇਰ ਮਜ਼ਾਕ ਦੀ ਲੋੜ ਰਹੇ ਨਾ ਰਾਈਆ। ਜਿਹੜਾ ਜੁਗ ਜੁਗ ਵੰਡਦਾ ਰਿਹਾ ਜ਼ਾਤ ਪਾਤ, ਹਿੱਸੇ ਸਰੀਰਾਂ ਵਾਲੇ ਪਾਈਆ। ਕਦੀ ਦਿਵਸ ਬਣਾਇਆ ਕਦੀ ਵਖਾਈ ਰਾਤ, ਰੁਤੜੀ ਰੁਤੜੀ ਵਿਚੋਂ ਬਦਲਾਈਆ। ਨਾਮ ਕਲਮਾ ਪੜ੍ਹਾਇਆ ਇਸਮ ਆਜਮ ਜਣਾਇਆ ਦੱਸਿਆ ਧੁਰ ਦਾ ਸਾਕ, ਸੱਜਣ ਇਕ ਅਖਵਾਈਆ। ਅੱਜ ਇਸ ਤੋਂ ਮਨਜ਼ੂਰ ਕਰਾ ਲਓ ਜਿੰਨਾ ਚਿਰ ਉਹ ਸਤਿਗੁਰ ਭਗਤਾਂ ਦਾ ਨਾ ਖੋਲੇ ਤਾਕ, ਫੇਰਾ ਬੰਧਨ ਨਾ ਕੋਇ ਤੁੜਾਈਆ। ਜੇ ਪਿਛਲਾ ਪੰਧ ਨਾ ਮੁਕਾਵੇਂ ਤੇ ਫਿਰ ਕਿਸ ਤਰਾ ਮੁਕੇਗੀ ਅਗਲੀ ਵਾਟ, ਅਗੇ ਲੇਖਾ ਰਹੇ ਨਾ ਰਾਈਆ। ਸਾਨੂੰ ਚਾੜ੍ਹ ਲੈ ਆਪਣੇ ਘਾਟ, ਘਾਟੇ ਪਿਛਲੇ ਆਪਣੀ ਝੋਲੀ ਪਾਈਆ। ਨਾਲੇ ਸਾਰੇ ਲਓ ਡਾਂਟ, ਗ਼ੁੱਸੇ ਵਿਚ ਲਓ ਡਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਤੁਹਾਡੇ ਹੱਥ ਫੜਾਈਆ। ਨਾਰਦ ਕਹੇ ਮੈਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰਾਂ ਆਵਾਜ਼ਾ, ਜ਼ਿਮੀਂ ਅਸਮਾਨਾਂ ਦਿਆਂ ਸੁਣਾਈਆ। ਉਹ ਵੇਖੋ ਧੁਰ ਦੇ ਮਾਲਕ ਦਾ ਅਗੰਮੀ ਕਾਜਾ, ਕੀ ਕਰਤਾ ਕਾਰ ਕਮਾਈਆ। ਜਿਸ ਮਾਣ ਦਵਾਇਆ ਅਵਤਾਰਾਂ ਪੈਗ਼ੰਬਰਾਂ ਤੇ ਗੁਰੂਆਂ ਨਾਲ ਵਾਲਾ ਬਾਜਾ, ਗੋਬਿੰਦ ਗੋਬਿੰਦ ਗੋਬਿੰਦ ਰੰਗ ਰੰਗਾਈਆ। ਜਿਸ ਜਗਤ ਜਹਾਨ ਸੀਸ ਪਹਿਨਾਇਆ ਤਾਜਾ, ਤਖ਼ਤ ਨਿਵਾਸੀ ਇਕ ਅਖਵਾਈਆ। ਉਹ ਪਤਾ ਨਹੀਂ ਕਿੱਥੇ ਸੋਇਆ ਤੇ ਕਿੱਥੇ ਜਾਗਾ, ਕਿਸ ਬਿਧ ਆਪਣਾ ਫੇਰਾ ਪਾਈਆ। ਜਿਸ ਨੇ ਖੇਲ ਖਿਲਾਇਆ ਵਿਚ ਪੰਜਾਬਾ, ਪੰਜਾਂ ਦੀ ਧਾਰ ਦਏ ਗਵਾਹੀਆ। ਉਹ ਮਿਤ੍ਰ ਪਿਆਰਾ ਭਗਤੋ ਤੁਹਾਡਾ ਹੋਵੇ ਅਹਿਬਾਬਾ, ਸਾਕ ਸੱਜਣ ਇਕ ਅਖਵਾਈਆ। ਉਹਦਾ ਲਿਬਾਸ ਵੇਖੋ ਜ਼ਿੰਦਗੀ ਵਾਲਾ ਸਾਦਾ, ਤਨ ਵਜੂਦਾ ਸਮਝ ਕੋਇ ਨਾ ਪਾਈਆ। ਪਰ ਹੁਕਮ ਵਿਚ ਸ਼ਬਦ ਦੀ ਧਾਰ ਵਿਚ ਉਹ ਡਾਹਢਾ, ਦੋ ਜਹਾਨਾਂ ਆਪਣੇ ਚਰਨਾਂ ਹੇਠ ਦਬਾਈਆ। ਜਿਸ ਦਾ ਨਾਮ ਨਿਸ਼ਾਨਾ ਇਕੋ ਗਾਡਾ, ਜਿਸ ਨੂੰ ਗਾਡ ਕਹਿ ਕੇ ਪੈਗ਼ੰਬਰ ਰਹੇ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਵੇਖ ਵਖਾਈਆ। ਨਾਰਦ ਕਹੇ ਮੇਰਾ ਜੀਅ ਕਰਦਾ ਕੁਝ ਗੱਲਾਂ ਦੱਸਾਂ ਪੁਰਾਣੀਆਂ, ਪੁਨਹ ਪੁਨਹ ਸਭ ਨੂੰ ਸੀਸ ਨਿਵਾਈਆ।

ਜਨ ਭਗਤੋ ਤੁਹਾਡਾ ਹਾਣ ਮਿਲਿਆ ਨਾਲ ਹਾਣੀਆਂ, ਮਿਲ ਮਿਲ ਕੇ ਵੱਜੇ ਵਧਾਈਆ। ਤੁਸੀਂ ਨਹੀਂ ਜਾਣਦੇ ਇਸ ਨੇ ਕਿਦਾਂ ਖੇਲਾਂ ਰਚਾਈਂਆਂ ਵਿਚ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਕਿਦਾਂ ਹੁਕਮ ਸੰਦੇਸ਼ੇ ਨਾਮ ਕਲਮੇ ਵਜਾਏ ਚਾਰੇ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਵਜਦੀ ਰਹੀ ਵਧਾਈਆ। ਕਿਸ ਤਰਾਂ ਖ਼ਾਕ ਵਿਚ ਰੁਲਾਇਆ ਰਾਜੇ ਰਾਣੀਆਂ, ਰਾਮ ਸੀਤਾ ਦਏ ਗਵਾਹੀਆ। ਕਿਸ ਤਰਾਂ ਵੇਖ ਵਖਾਇਆ ਰੰਗ ਅੱਠ ਸੱਠ ਤੀਰਥ ਪਾਣੀਆਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜੇ ਵਾਹੋ ਦਾਹੀਆ। ਕਿਸ ਬਿਧ ਨਾਰਦ ਜਨ ਭਗਤਾਂ ਰੂਹਾਂ ਛਾਣੀਆਂ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਵੇਖ ਲਓ ਆਪਣਾ ਜੁਗ ਚੌਕੜੀ ਦਾ ਪਿਛਲਾ ਚੋਰ, ਚੋਰੀ ਕਰਨ ਵਾਲਾ ਇਕੋ ਨਜ਼ਰੀ ਆਈਆ। ਜਿਹੜਾ ਜਦੋਂ ਸੰਨ੍ਹ ਲਾਵੇ ਤੇ ਲਾਵੇ ਕਾਇਆ ਮੰਦਰ ਅੰਦਰ ਵਿਚ ਅੰਧ ਘੋਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਅੰਦਰ ਵੜ ਕੇ ਤੁਹਾਡੇ ਅੰਤਰ ਨਾਮ ਦਾ ਮੰਤਰ ਦੇਵੇ ਫੋਰ, ਫ਼ੁਰਨੇ ਮਨ ਦੇ ਬੰਦ ਕਰਾਈਆ। ਫੇਰ ਆਪਣੀ ਕਿਰਪਾ ਕਰੇ ਦੁਨੀਆ ਨਾਲੋਂ ਵਿਛੋੜ ਕੇ ਤੇ ਆਪਣੇ ਨਾਲ ਲਵੇ ਤੋਰ, ਤੁਰੀਆ ਦੀ ਮੰਜ਼ਲ ਦਾ ਲੇਖਾ ਦਏ ਚੁਕਾਈਆ। ਜਿਸ ਦੇ ਅਗੇ ਕਿਸੇ ਦਾ ਨਹੀਂ ਜ਼ੋਰ, ਜੋਰੂ ਜ਼ਰ ਨਾ ਕੋਇ ਵਡਿਆਈਆ । ਜਿਸ ਦੇ ਸਭ ਕੁਛ ਕੋਲ, ਕੁਲ ਮਾਲਕ ਇਕ ਅਖਵਾਈਆ। ਉਸ ਦੇ ਸ਼ਬਦ ਦਾ ਸ਼ਬਦ ਵੱਜੇ ਢੋਲ, ਢੋਲਕ ਛੈਣੇ ਨਾ ਕੋਇ ਖੜਕਾਈਆ। ਜੇ ਸਤਿਗੁਰ ਝੂਠਾ ਹੋ ਜਾਏ ਤੇ ਉਹਦਾ ਕੱਢ ਦਿਓ ਫੜ ਕੇ ਪੋਲ, ਪੋਲੀ ਗੰਢ ਨਾ ਕੋਇ ਰਖਾਈਆ। ਜੇ ਭਗਤੋ ਤੁਹਾਡੇ ਨਾਲ ਮਾਰੇ ਰੋਲ, ਰੋਲ ਰੋਲ ਕੇ ਇਹਨੂੰ ਧਰਤੀ ਉਤੇ ਦਿਉ ਰਗੜਾਈਆ। ਜੇ ਪੂਰਾ ਤੋਲ ਨਾ ਸਕੇ ਤੋਲ, ਤੋਲਣਹਾਰਾ ਨਾ ਆਪ ਹੋ ਜਾਈਆ। ਫੇਰ ਇਹਦੇ ਨਾਲ ਪਿਆਰ ਤੇ ਮੁਹੱਬਤ ਦਾ ਕਾਹਦਾ ਕਰਨਾ ਚੋਲ੍ਹ, ਇਸਦਾ ਚੋਲਾ ਦਿਉ ਛੁਡਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਇਕ ਸਮਝਾਈਆ। ਨਾਰਦ ਕਹੇ ਗੁਰਮੁਖੋ ਤੁਹਾਨੂੰ ਦੇਂਦਾ ਆਇਆ ਦਿਲਾਸੇ, ਦਿਲਬਰੀਆਂ ਨਾਲ ਵਡਿਆਈਆ। ਕਰਦਾ ਆਇਆ ਹਾਸੇ, ਖ਼ੁਸ਼ੀਆਂ ਢੋਲੇ ਗਾਈਆ। ਤੁਹਾਡੇ ਦੁਖਾਂ ਦੇ ਵੇਖਦਾ ਆਇਆ ਤਮਾਸ਼ੇ, ਜੁਗ ਜੁਗ ਇਹਦੀ ਰੀਤੀ ਚਲੀ ਆਈਆ। ਇਹ ਕਦੀ ਵਸੇ ਉਤੇ ਆਕਾਸ਼ੇ, ਤੇ ਕਦੀ ਪ੍ਰਿਥਮੀ ਉਤੇ ਭੱਜੇ ਵਾਹੋ ਦਾਹੀਆ। ਇਹਨੂੰ ਸਾਰੇ ਕਹਿੰਦੇ ਪੁਰਖ ਅਬਿਨਾਸ਼ੇ, ਪ੍ਰਭ ਅਬਿਨਾਸ਼ੀ ਕਰਤਾ ਇਕ ਅਖਵਾਈਆ। ਸਾਰੇ ਕਹਿੰਦੇ ਕਰੇ ਹਰ ਘਟ ਅੰਦਰ ਵਾਸੇ, ਵਾਸਤਾ ਆਤਮਾ ਪਰਮਾਤਮਾ ਨਾਲ ਜੁੜਾਈਆ। ਕਹਿੰਦੇ ਨੂਰ ਜੋਤ ਪਰਕਾਸ਼ੇ, ਨੂਰ ਨੁਰਾਨਾ ਅਗੰਮ ਅਥਾਹੀਆ। ਤੁਸੀਂ ਉਸ ਦੇ ਨਿੱਕੇ ਜਿਹੇ ਕਾਕੇ, ਬੱਚਿਓ ਤੁਹਾਨੂੰ ਦਿਆਂ ਦ੍ਰਿੜਾਈਆ । ਜਿਨ੍ਹਾਂ ਨੇ ਇਹਦੇ ਪਿਛੇ ਛਡ ਦਿਤੇ ਆਪਣੇ ਮਾਪੇ, ਨਿੱਕੇ ਨਿੱਕੇ ਬੱਚੇ ਭੱਜੇ ਵਾਹੋ ਦਾਹੀਆ। ਸਭ ਦੇ ਅੰਦਰੋਂ ਪਾਪ ਰਹੇ ਕਾਂਪੇ, ਤਨ ਅੰਦਰ ਲੈਣ ਅੰਗੜਾਈਆ। ਫੇਰ ਵੀ ਤੁਹਾਡਾ ਸਾਹਿਬ ਤੁਹਾਡਾ ਪਰਦਾ ਢਾਕੇ, ਸਿਰ ਆਪਣਾ ਹੱਥ ਟਿਕਾਈਆ। ਤੁਹਾਡੇ ਪੂਰੇ ਕਰੇ ਘਾਟੇ, ਜਨਮ ਜਨਮ ਦੇ ਲਹਿਣੇ ਪੂਰ ਕਰਾਈਆ। ਜਿਹੜੇ ਤੁਸੀਂ ਪੰਧ ਮਾਰ ਕੇ ਆ ਗਏ ਵਾਟੇ, ਭਗਤ ਦਵਾਰੇ ਡੇਰਾ ਲਾਈਆ। ਤੁਹਾਡੇ ਵਾਸਤੇ ਇਕ ਵਿਛਾਈ ਖਾਟੇ, ਅੱਧਾ ਹਿੱਸਾ ਤੁਹਾਨੂੰ ਦਿਤਾ ਜਣਾਈਆ। ਤੁਹਾਡੀ ਮੰਜ਼ਲ ਵਿਚ ਵਿਚਕਾਰ ਰੁਕਾ ਨਾ ਸਕੇ ਅਧਵਾਟੇ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਤਾਲੀਆਂ ਰਹੇ ਲਗਾਈਆ। ਅਵਤਾਰ ਪੈਗ਼ੰਬਰ

ਗੁਰੂ ਖ਼ੁਸ਼ੀਆਂ ਦੇ ਬੋਲ ਬੋਲਣ ਸਾਚੇ, ਸਚ ਸਚ ਨਾਲ ਸੁਣਾਈਆ। ਆਉ ਭਗਤੋ ਸਾਚੇ ਗ੍ਰਹਿ ਪਾਓ ਰਾਸੇ, ਜੋ ਰਸਤਾ ਦੀਨ ਦੁਨੀ ਆਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਫੰਦਾ ਕਹੇ ਮੈਂ ਜੁਗ ਜੁਗ ਪਾਵਾਂ ਫੰਦ, ਮੇਰੀ ਸਮਝ ਕਿਸੇ ਨਾ ਆਈਆ। ਮੈਂ ਬੰਨ੍ਹਾਂ ਤਤ ਪੰਜ, ਪੰਜਾਂ ਗੰਢ ਰਖਾਈਆ। ਮੈਨੂੰ ਨਾ ਕੋਈ ਰੋਗ ਨਾ ਕੋਈ ਰੰਜ, ਖ਼ੁਸ਼ੀ ਗ਼ਮੀ ਵੰਡ ਨਾ ਕੋਇ ਵੰਡਾਈਆ। ਮੈਂ ਕੋਈ ਸ਼ਸਤਰਾਂ ਨਾਲ ਲੜਿਆ ਨਹੀਂ ਜੰਗ, ਢਾਲਾਂ ਤਲਵਾਰਾਂ ਨਾ ਹੱਥ ਉਠਾਈਆ। ਮੇਰੇ ਕੋਲ ਇਕ ਸ਼ਬਦ ਸਤਿਗੁਰੂ ਦਾ ਸੱਚਾ ਢੰਗ, ਜਿਸ ਦਾ ਭੇਵ ਕੋਇ ਨਾ ਪਾਈਆ। ਉਹ ਏਧਰੋਂ ਤੋੜ ਕੇ ਏਧਰ ਦੇਵੇ ਗੰਢ, ਇਹ ਉਹਦੀ ਬੇਪਰਵਾਹੀਆ। ਜਦੋਂ ਚਾਹੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਕਰ ਦਏ ਰੰਡ, ਘੁਮੰਡ ਵਿਚ ਸਾਰੇ ਲਏ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਫੰਦਾ ਕਹੇ ਮੈਂ ਉਸ ਨੂੰ ਬੰਨ੍ਹਦਾ, ਜੋ ਬੰਧਨ ਸਭ ਨੂੰ ਰਿਹਾ ਪਾਈਆ। ਜਿਹੜਾ ਵਣਜਾਰਾ ਨਹੀਂ ਕਿਸੇ ਕੰਨ ਦਾ, ਚੁਗਲੀ ਨਿੰਦਿਆਂ ਵਿਚ ਸੁਣਨ ਕਦੇ ਨਾ ਆਈਆ। ਜਿਸ ਨੂੰ ਸਹਾਰਾ ਨਹੀਂ ਕਿਸੇ ਛੱਪਰ ਛੰਨ ਦਾ, ਮੰਡਲ ਮੰਡਪਾਂ ਬੈਠ ਨਾ ਡੇਰਾ ਲਾਈਆ। ਉਹਨੂੰ ਆਧਾਰ ਨਹੀਂ ਕਿਸੇ ਖਾਣ ਪੀਣ ਅੰਨ ਦਾ, ਨਿਰਾਧਾਰ ਆਪਣੀ ਖੇਲ ਖਿਲਾਈਆ। ਉਹ ਵਣਜਾਰਾ ਨਹੀਂ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਉਹਦਾ ਜਦੋਂ ਪਿਆਰ ਵੇਖੋ ਤੇ ਵੇਖੋ ਸਚ ਬ੍ਰਹਮ ਦਾ, ਪਾਰਬ੍ਰਹਮ ਇਕ ਅਖਵਾਈਆ। ਹੁਣ ਖੇਲ ਕਰਨ ਆਇਆ ਜਿਸ ਮਾਰਗ ਲਾਉਣਾ ਇਕੋ ਧਰਮ ਦਾ, ਜ਼ਾਤ ਪਾਤ ਦੀਨ ਮਜ਼੍ਹਬ ਦਾ ਲੇਖਾ ਦਏ ਚੁਕਾਈਆ। ਝਗੜਾ ਰਹਿਣ ਨਹੀਂ ਦੇਣਾ ਕਿਸੇ ਕਾਂਡ ਕਰਮ ਦਾ, ਨਿਹਕਰਮੀ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਾਰਾ ਦੇ ਕੇ ਇਕੋ ਸਰਨ ਦਾ, ਸਰਨਗਤ ਇਕ ਦਰਸਾਈਆ। ਨਾਰਦ ਕਹੇ ਪ੍ਰਭੂ ਅੱਜ ਵਾਹਵਾ ਸੋਹਣਾ ਫਸਿਆ, ਫਾਸੀਆਂ ਦੇਣ ਵਾਲਿਆ ਤੇਰਾ ਵਕਤ ਗਿਆ ਆਈਆ। ਉਹ ਵੇਖ ਸਚਖੰਡ ਦਵਾਰਾ ਰਿਹਾ ਹੱਸਿਆ, ਹੱਸ ਹੱਸ ਖ਼ੁਸ਼ੀ ਬਣਾਈਆ। ਜਿਨ੍ਹਾਂ ਭਗਤਾਂ ਦੇ ਪਿਆਰ ਵਿਚ ਆਇਉਂ ਨੱਸਿਆਂ, ਭੱਜਿਆ ਵਾਹੋ ਦਾਹੀਆ। ਉਹਨਾਂ ਨੇ ਤੈਨੂੰ ਕਿੱਡੇ ਸੋਹਣੇ ਢੰਗ ਨਾਲ ਕਸਿਆ, ਕਸਮ ਖਾਣ ਵਾਲਿਆ ਤੇਰੀ ਕਸਮ ਦਿਤੀ ਤੁੜਾਈਆ। ਹੁਣ ਦੱਸ ਗੁਰਮੁਖਾਂ ਦੀ ਰਾਤ ਅੰਧੇਰੀ ਰਹੂਗੀ ਮੱਸਿਆ, ਕਿ ਆਪਣਾ ਜੋਤੀ ਚੰਦ ਦਏਂ ਚਮਕਾਈਆ। ਉਹ ਕਾਹਦੇ ਵਾਸਤੇ ਹੋੜਾ ਲਾਇਆ ਉਪਰ ਸੱਸਿਆ, ਹਾਹੇ ਦੀ ਟਿੱਪੀ ਕੀ ਆਪਣਾ ਰੰਗ ਰੰਗਾਈਆ। ਕਿਸ ਬਿਧ ਤੀਰ ਅਣਿਆਲਾ ਤੇਰਾ ਹੋਵੇ ਕਸਿਆ, ਬਿਨ ਹੱਥਾਂ ਦਏਂ ਚਲਾਈਆ। ਕਿਸ ਧਾਰ ਵਿਚ ਭਗਤਾਂ ਦੇ ਅੰਦਰ ਹੋਵੇਂ ਵਸਿਆ, ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦੇਣਾ ਖੁਲਾਈਆ। ਨਾਰਦ ਕਹੇ ਓਏ ਮੇਰਿਆ ਪ੍ਰਭੂ ਜਜਮਾਨਾ, ਜਮਾਂ ਤੋਂ ਛੁਡਾਉਣ ਵਾਲਿਆ ਕੀ ਤੇਰੀ ਬੇਪਰਵਾਹੀਆ। ਕੀ ਤੈਨੂੰ ਰਾਮ ਆਖਾਂ ਕਿ ਕਾਹਨਾ, ਕਿ ਘਨਈਆ ਕਹਿ ਕੇ ਸੀਸ ਨਿਵਾਈਆ। ਪੈਗ਼ੰਬਰ ਆਖਾਂ ਕਿ ਅਮਾਮਾ, ਕੀ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਕੀ ਸਤਿਗੁਰੂ ਗੁਰਦੇਵ ਆਖਾਂ ਕਿ ਤੇਰਾ ਨਾਮ ਸਤਿਨਾਮਾ, ਕੀ ਵਜਦੀ ਰਹੇ ਵਧਾਈਆ। ਕੀ ਸ਼ਰਅ ਦਾ ਮਾਲਕ ਆਖਾਂ ਕਿ ਆਖਾਂ ਸ਼ਰੀਅਤ ਦਾ ਗ਼ੁਲਾਮਾ, ਕੀ ਤੇਰੀ ਵਡਿਆਈਆ। ਮੈਂ ਸਚ ਦੱਸਾਂ, ਤੂੰ ਆਦਿ ਜੁਗਾਦਿ ਗੁਣ ਨਿਧਾਨਾ, ਗੁਣਵੰਤ ਤੇਰਾ ਭੇਵ ਕੋਇ ਨਾ

ਪਾਈਆ। ਪਰ ਹੁਣ ਵੇਖ ਲੈ ਦੀਨ ਦੁਨੀ ਤੇ ਜਗਤ ਜਹਾਨਾ, ਚਾਰੋਂ ਕੁੰਟ ਬਿਨ ਨੈਣਾਂ ਨੈਣ ਉਠਾਈਆ। ਕੀ ਹੋ ਗਿਆ ਜੇ ਹੁਣ ਪਹਿਨ ਕੇ ਜੋਤੀ ਧਾਰ ਦਾ ਜਾਮਾ, ਸ਼ਬਦ ਦਾ ਸ਼ਬਦੀ ਡੰਕ ਵਜਾਈਆ। ਤੇਰਾ ਦੀਨ ਦੁਨੀ ਵਿਚ ਨਹੀਂ ਕੋਈ ਬੇਗਾਨਾ, ਦੂਸਰ ਵੰਡ ਨਾ ਕੋਇ ਵੰਡਾਈਆ। ਨਾਰਦ ਕਹੇ ਪ੍ਰਭੂ ਤੂੰ ਬੜਾ ਗਵੱਈਆ ਅੱਜ ਸੁਣਾ ਦੇ ਕੋਈ ਖ਼ੁਸ਼ੀਆਂ ਵਾਲਾ ਤਰਾਨਾ, ਤਰਾ ਤਰਾ ਨਾਲ ਜਣਾਈਆ। ਜੇ ਤੂੰ ਭਗਵਨ ਤੇ ਤੇਰੇ ਭਗਤ ਇਨ੍ਹਾਂ ਨੂੰ ਦੱਸ ਦੇ ਮੈਂ ਕਿਸ ਤਰਾਂ ਤੁਹਾਡਾ ਭਗਵਾਨਾ, ਭਾਗ ਤੁਹਾਡੇ ਦਵਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਕੋਈ ਨਵਾਂ ਸੁਣਾ ਦੇ ਗੀਤ, ਗੋਬਿੰਦ ਗੋਬਿੰਦ ਧੁਰ ਦੇ ਮਾਹੀਆ। ਕਿਸ ਬਿਧ ਤੇਰੀ ਹੋਵੇ ਤਾਰੀਫ਼, ਆਪਣਾ ਭੇਵ ਦੇਣਾ ਖੁਲਾਈਆ। ਮੇਰੀ ਬਿਰਹੋਂ ਵਿਚ ਨਿਕਲੇ ਚੀਕ, ਰੋ ਰੋ ਦਿਆਂ ਦੁਹਾਈਆ। ਨਿਗਾਹ ਮਾਰ ਲੈ ਹਸਤ ਕੀਟ, ਜਗਤ ਜਹਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਨਾਰਦ ਕਹੇ ਪ੍ਰਭੂ ਕਲਜੁਗ ਵੇਖ ਲੈ ਮਾਟੀ ਚੰਮਾ, ਚੰਮ ਦ੍ਰਿਸ਼ਟੀ ਵਾਲਿਆ ਧਿਆਨ ਲਗਾਈਆ। ਪਵਣ ਸਵਾਸ ਤੱਕ ਲੈ ਦਮਾ, ਸਾਹ ਸਾਹ ਵੇਖ ਵਖਾਈਆ। ਤੇਰਾ ਖੇਲ ਸਭ ਨੂੰ ਜਾਪਦਾ ਨਵਾਂ, ਨਵ ਸੱਤ ਵੇਖਣ ਚਾਈਂ ਚਾਈਂਆ । ਜਨ ਭਗਤਾਂ ਮੇਟ ਦੇ ਅੰਦਰੋਂ ਗ਼ਮਾਂ, ਚਿੰਤਾ ਚਿਖਾ ਗਵਾਈਆ। ਤੇਰਾ ਸੋਹਣਾ ਅਗਲਾ ਹੋਵੇ ਸਮਾਂ, ਸਮਾਪਤ ਹੋਵੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਧਰਮ ਧਾਰ ਜੈਕਾਰਾ, ਜੈ ਜੈਕਾਰ ਜਣਾਈਆ। ਸਭ ਦਾ ਇਕੋ ਸਾਂਝਾ ਭਗਤ ਦਵਾਰਾ, ਜਿਥੇ ਮਿਲੇ ਮਾਣ ਵਡਿਆਈਆ। ਜਿਸ ਨੌ ਖੰਡ ਪ੍ਰਿਥਮੀ ਹੋਣਾ ਉਜਿਆਰਾ, ਸੱਤਾਂ ਦੀਪਾਂ ਖ਼ੁਸ਼ੀ ਬਣਾਈਆ। ਉਹ ਤੱਕ ਲਓ ਜਮਨ ਕਿਨਾਰਾ, ਬੈਠਾ ਨੈਣ ਉਠਾਈਆ। ਜਿਥੇ ਕ੍ਰਿਸ਼ਨ ਕਾਹਨ ਦੇ ਕੇ ਗਿਆ ਇਸ਼ਾਰਾ, ਬੰਸਰੀ ਗਊਆਂ ਨਾਲ ਵਜਾਈਆ। ਸਖ਼ੀਆਂ ਨਾਲ ਕਰੇ ਮੰਗਲਾਚਾਰਾ, ਸੋਹਣਾ ਨਾਚ ਨਚਾਈਆ। ਹੱਸ ਕੇ ਕਿਹਾ ਮੈਂ ਸ਼ਾਮ ਸੁੰਦਰ ਓਹ ਮੇਰਾ ਨੂਰੀ ਨੂਰ ਅਪਾਰਾ, ਅਪਰੰਪਰ ਬੇਪਰਵਾਹੀਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਉਣੀ ਸਾਰਾ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਉਸ ਦਾ ਸੋਹਣਾ ਹੋਣਾ ਭਗਤ ਦਵਾਰਾ, ਭਗਵਨ ਆਪਣਾ ਰੰਗ ਰੰਗਾਈਆ। ਫੇਰ ਗੁਰਮੁਖ ਧਾਰ ਦੇ ਸਹਾਰਾ, ਗੁਰਮੁਖ ਦਵਾਰੇ ਵੰਡ ਵੰਡਾਈਆ। ਰਾਜੇ ਬਲ ਨਾਲ ਇਕਰਾਰਾ, ਸਤਿਜੁਗ ਸਾਚਾ ਸੰਗ ਮਿਲਾਈਆ। ਗੁਰਦਿਆਲ ਸਿੰਘ ਦਾ ਲੇਖਾ ਹੋਵੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦਏ ਗਵਾਹੀਆ। ਫੇਰ ਦਿੱਲੀ ਦਰਬਾਰ ਦਾ ਤੱਕਿਓ ਨਜ਼ਾਰਾ, ਨਜ਼ਰਾਂ ਸਭ ਨੇ ਲੈਣੀਆਂ ਬਦਲਾਈਆ। ਉਸ ਦੀਆਂ ਨਾਰਦ ਕਹੇ ਮੈਂ ਅਗੰਮੀ ਸਭ ਨੂੰ ਵਖਾਵਾਂ ਅਖ਼ਬਾਰਾ, ਬਿਨ ਹਰਫ਼ਾਂ ਹਰੂਫ਼ਾਂ ਜਣਾਈਆ। ਜਿਸ ਦੀਆਂ ਪੰਝੀ ਪ੍ਰਕਿਰਤੀਆਂ ਦੀ ਧਾਰ ਨਾਲ ਪੰਝੀ ਪੰਝੀ ਫੁਟ ਲੰਬੀਆਂ ਚੌੜੀਆਂ ਹੋਣ ਦੀਵਾਰਾ, ਸੋਹਣੀ ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ । ਪੰਝੀ ਕਹਿਣ ਅਸੀਂ ਨਾਮ ਨਹੀਂ ਕੋਈ ਇੰਚ ਫੁਟ, ਫੁਟਕਲ ਵੇਖਣੀ ਜਗਤ ਲੋਕਾਈਆ। ਜੋ ਆਤਮਾ ਪਰਮਾਤਮਾ ਨਾਲੋਂ ਗਈ ਟੁੱਟ, ਵਿਛੜਿਆਂ ਮੇਲਾ ਮੇਲਣਾ ਸਹਿਜ ਸੁਭਾਈਆ । ਜਿਸ ਦੇ ਭਗਤ ਦਵਾਰ ਵਿਚ ਭਗਤਾਂ ਬੰਨ੍ਹੇ ਗੁੱਟ, ਫਾਂਦੀ ਜਗਤ ਵਾਲੀ ਵਖਾਈਆ। ਉਹ ਵਾਇਦੇ ਕੌਲ ਇਕਰਾਰ ਤੋਂ ਕਦੇ ਨਾ ਜਾਏ ਛੁਟ, ਜਿੰਨਾਂ

ਚਿਰ ਭਗਤੋ ਤੁਹਾਡਾ ਛੁਟਕਾਰਾ ਲੱਖ ਚੁਰਾਸੀ ਵਿਚੋਂ ਨਾ ਆਪ ਕਰਾਈਆ। ਇਹ ਖ਼ੁਸ਼ੀਆਂ ਵਾਲੀ ਲੁੱਟ, ਲੁਟੇਰਿਓ ਲੁੱਟਣਾ ਚਾਈਂ ਚਾਈਂਆ। ਨਾਮ ਰਸ ਦਾ ਪੀਓ ਪਿਆਲਾ ਬਿਨਾ ਬੁੱਲਾਂ ਬੁਟ, ਅੰਮਿਉਂ ਰਸ ਅੰਦਰੋਂ ਦਏ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਮਨਾ ਕਹੇ ਮੇਰਾ ਕਿਨਾਰਾ ਕੰਢਾ ਘਾਟ, ਥਲ ਮਾਰੂ ਰੇਤਾ ਦਏ ਗਵਾਹੀਆ। ਜਿਸ ਨੇ ਕਲਜੁਗ ਅੰਤਮ ਕਟਣੀ ਵਾਟ, ਲੇਖਾ ਕੂੜੀ ਕਿਰਿਆ ਦਏ ਗਵਾਈਆ। ਉਹ ਮਾਲਕ ਸਵਾਮੀ ਧੁਰ ਦਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਨਿਰਗੁਣ ਧਾਰ ਨਿਰਗੁਣ ਹੋਵੇ ਨਾਤ, ਨਾਤਾ ਜੋੜੇ ਸਹਿਜ ਸੁਭਾਈਆ। ਜਿਸ ਦੀਨ ਮਜ਼੍ਹਬ ਬਣਾਉਣੀ ਇਕੋ ਜਾਤ, ਦੂਸਰ ਵੰਡ ਨਾ ਕੋਇ ਵੰਡਾਈਆ । ਸਚ ਪ੍ਰੇਮ ਦੀ ਪਰਗਟਾ ਕੇ ਇਕ ਪਰਭਾਤ, ਸੰਧਿਆ ਸਰਘੀ ਨਾ ਕੋਇ ਦਰਸਾਈਆ। ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਵਾਕਿਆ ਵੇਖੇ ਥਾਉਂ ਥਾਈਂਆ। ਦਿੱਲੀ ਦਵਾਰ ਖੋਲ ਕੇ ਤਾਕ, ਭਗਤ ਦਵਾਰ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਭਗਤੋ ਮੇਰੀ ਇਕ ਅਰਜ਼ੋਈ, ਬੇਨੰਤੀ ਬਿਨੈ ਕਰ ਕੇ ਦਿਆਂ ਜਣਾਈਆ। ਕਿਸੇ ਦੀ ਸੁਰਤ ਰਹੇ ਨਾ ਸੋਈ, ਸੁੱਤਿਓ ਲਓ ਅੰਗੜਾਈਆ। ਬਿਨਾ ਸਤਿਗੁਰ ਸ਼ਬਦ ਤੋਂ ਦੋ ਜਹਾਨ ਮਿਲੇ ਨਾ ਢੋਈ, ਅਗੇ ਪਿਛੇ ਸਿਰ ਹੱਥ ਨਾ ਕੋਇ ਟਿਕਾਈਆ। ਇਹ ਵਕਤ ਸੰਭਾਲਦਾ ਕੋਈ ਕੋਈ, ਬਿਨਾ ਪ੍ਰਭੂ ਕਿਰਪਾ ਤੋਂ ਮੰਜ਼ਲ ਚੜ੍ਹਨ ਕੋਇ ਨਾ ਪਾਈਆ । ਜੇ ਤੁਹਾਡੀ ਆਤਮਾ ਪਰਮਾਤਮਾ ਦੇ ਪਿਆਰ ਵਿਚ ਜਾਏ ਮੋਹੀ, ਮੁਹੱਬਤ ਕਰਨ ਵਾਲਿਓ ਮੁਹੱਬਤ ਦਾ ਲੇਖਾ ਪੂਰਾ ਦਏ ਕਰਾਈਆ। ਤੁਹਾਡ ਝਗੜਾ ਮੇਟੇ ਪੰਜ ਗਰੋਹੀ, ਤਨ ਵਜੂਦ ਕਰੇ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਨਾਰਦ ਕਹੇ ਮੈਂ ਜੁਗ ਜੁਗ ਵੇਖਦਾ ਆਇਆ ਅਬਾਦੀਆਂ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਮੈਂ ਫਿਰਦਾ ਰਿਹਾ ਵਾਂਗ ਜਗਤ ਲਾਗੀਆਂ, ਭੱਜਿਆ ਵਾਹੋ ਦਾਹੀਆ। ਮੈਂ ਦੀਨ ਦੁਨੀ ਦੀਆਂ ਤੱਕਦਾ ਰਿਹਾ ਸ਼ਾਦੀਆਂ, ਸ਼ਾਦਿਆਨੇ ਕੂੜ ਕੁੜਿਆਰ ਸੁਣੇ ਚਾਈਂ ਚਾਈਂਆ। ਮੈਨੂੰ ਕੋਟਾਂ ਵਿਚੋਂ ਇਕ ਦੋ ਚਾਰ ਭਗਤਾਂ ਦੀਆਂ ਆਤਮਾਂ ਲਾਧੀਆਂ, ਜਿਨ੍ਹਾਂ ਦੀ ਪ੍ਰਭ ਨਾਲ ਮਿਲ ਕੇ ਵੱਜੇ ਵਧਾਈਆ। ਉਨ੍ਹਾਂ ਦੀਆਂ ਖ਼ਾਹਿਸ਼ਾਂ ਉਨ੍ਹਾਂ ਨੇ ਆਪਣੇ ਅੰਦਰੋਂ ਅਰਾਧੀਆਂ, ਅਰਾਧਨਾ ਵਿਚ ਰਾਧਕਾ ਸੁਰਤੀ ਬੈਠੀ ਸੀਸ ਨਿਵਾਈਆ। ਉਨ੍ਹਾਂ ਦੀਆਂ ਰੀਸਾਂ ਕਾਹਦੀਆਂ, ਜਿਨ੍ਹਾਂ ਨੂੰ ਮਿਲਿਆ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਜਗਤ ਦਾ ਭਗਤ ਭਗਵਾਨ ਚਲੇਗਾ ਸਮਾਜ, ਸਮਿਗਰੀ ਪ੍ਰਭੂ ਨੇ ਦੇਣੀ ਵਰਤਾਈਆ । ਜ਼ਰੂਰ ਚਾਰ ਵਰਨ ਦਾ ਹੋਵੇਗਾ ਇਕ ਰਵਾਜ, ਮਜ਼੍ਹਬੀ ਵੰਡ ਨਾ ਕੋਇ ਰਖਾਈਆ। ਸਾਰੀ ਦੀਨ ਦੁਨੀਆ ਜਾਏਗੀ ਜਾਗ, ਜਿਸ ਵੇਲੇ ਕਲਜੁਗ ਨੇ ਹਲੂਣਾ ਦਿਤਾ ਲਗਾਈਆ। ਚਾਰੋਂ ਕੁੰਟ ਘਰ ਘਰ ਉਡਣੇ ਕਾਗ, ਹੰਸ ਰੂਪ ਨਾ ਕੋਇ ਵਖਾਈਆ। ਬਿਨਾ ਭਗਤੀ ਤੋਂ ਭਗਤੋ ਕਦੇ ਨਹੀਂ ਹੁੰਦੇ ਵੱਡੇ ਭਾਗ, ਭਾਗਹੀਣ ਦਿਸੇ ਖ਼ਲਕ ਖ਼ੁਦਾਈਆ। ਤੁਹਾਡੇ ਅੰਦਰ ਜੋਤੀ ਦਾ ਜਗੇ ਚਿਰਾਗ਼, ਜੋਤੀ ਜਾਤਾ ਡਗਮਗਾਈਆ। ਤੁਹਾਡੇ ਖ਼ੁਸ਼ੀਆਂ ਦੇ ਕੰਤ ਸੁਹਾਗ, ਲਾੜੀਆਂ ਲਾੜਿਆਂ ਨਾਲ ਪਰਨਾਈਆ। ਜਿਨ੍ਹਾਂ ਦੇ ਅੰਦਰ ਨਾਮ ਦੀ ਵੱਜਦੀ ਰਹੇ ਰਬਾਬ, ਸੁਰਤੀ ਸ਼ਬਦ ਦੇ ਢੋਲੇ ਗਾਈਆ।

ਉਥੇ ਨਾ ਕੋਈ ਸਵਾਲ ਨਾ ਜਵਾਬ, ਜਵਾਬ ਤਲਬੀ ਨਾ ਕੋਇ ਰਖਾਈਆ। ਜਨ ਭਗਤੋ ਭਗਤ ਦਵਾਰਾ ਕਹੇ ਮੈਨੂੰ ਖ਼ੁਸ਼ੀਆਂ ਦਾ ਸਮਾਂ ਮਿਲ ਗਿਆ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਤੁਸਾਂ ਇਕ ਦੂਜੇ ਨਾਲ ਮੁਹੱਬਤ ਦੀ ਰੱਖਣੀ ਸਾਂਝ, ਜਗਤ ਨਾਤਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲਹਿਣਾ ਦੇਣਾ ਲੇਖਾ ਆਦਿ ਦਾ ਆਦਿ ਅੰਤ ਦਾ ਅੰਤ ਆਪਣੇ ਹੱਥ ਰਖਾਈਆ।