ਪੁਸਤਕਾਲਾਭਾਗ ੨੩

੧੮ ਹਾੜ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਅਠਾਰਾਂ ਹਾੜ ਕਹੇ ਵੇਖੋ ਆ ਗਏ ਪੁਰਾਨ ਅਠਾਰਾਂ, ਅੱਖਰ ਅੱਖਰ ਮਿਲ ਕੇ ਵੱਜੇ ਵਧਾਈਆ। ਗਿਣਤੀ ਗਣਤ ਦਾ ਲੇਖਾ ਦੱਸਣ ਚਾਰ ਲੱਖ ਸਲੋਕ ਹਜ਼ਾਰ ਸਤਾਰਾਂ, ਭੇਵ ਅਭੇਦ ਜਣਾਈਆ। ਊਚੀ ਕੂਕਣ ਮਾਰਨ ਨਾਅਰਾ, ਦੋ ਜਹਾਨ ਸ਼ਨਵਾਈਆ। ਸਾਡਾ ਰਿਹਾ ਨਾ ਕਿਸੇ ਪਿਆਰਾ, ਪ੍ਰੇਮੀ ਪ੍ਰੇਮ ਵਿਚ ਨਾ ਕੋਇ ਸਮਾਈਆ। ਸੁਣ ਸਾਹਿਬ ਸਿਰਜਣਹਾਰਾ, ਦਰ ਤੇਰੇ ਸੀਸ ਨਿਵਾਈਆ। ਸਾਡਾ ਜਗਤ ਜਹਾਨ ਲੇਖਾ ਤੱਕ ਲੈ ਆਪ ਨਿਰੰਕਾਰਾ, ਨਿਰਵੈਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਾਨ ਅਠਾਰਾਂ ਕਹਿਣ ਨਾਲ ਯੁਗਤੀ, ਸਹਿਜ ਸਹਿਜ ਸੁਣਾਈਆ। ਸਾਨੂੰ ਪੜ੍ਹ ਕੇ ਜੁੜੇ ਕਿਸੇ ਨਾ ਸੁਰਤੀ, ਸੁਰਤ ਸ਼ਬਦ ਨਾ ਕੋਇ ਸਮਾਈਆ। ਕੀ ਤੇਰੀ ਖੇਲ ਅਕਾਲ ਮੂਰਤੀ, ਅਕਲ ਕਲਧਾਰੀ ਦੇਣੀ ਵਡਿਆਈਆ। ਕੀ ਤੇਰੀ ਆਵਾਜ਼ ਅਗੰਮੀ ਤੂਰ ਦੀ, ਤੁਰੀਆ ਤੋਂ ਬਾਹਰ ਸਮਝਾਈਆ। ਅਸੀਂ ਆਸ਼ਾ ਰੱਖੀ ਤੇਰੇ ਇਕੋ ਨੂਰ ਦੀ, ਨੂਰ ਨੁਰਾਨੇ ਨੂਰ ਲੈਣਾ ਪ੍ਰਗਟਾਈਆ। ਸਾਡੀ ਮਿੰਨਤ ਚੁਕਾਉਣੀ ਪਿਛਲੇ ਜੁਗ ਮਜ਼ਦੂਰ ਦੀ, ਮਜ਼ਦੂਰੀ ਸਹਿਜ ਨਾਲ ਵਰਤਾਈਆ। ਮੰਜ਼ਲ ਵੇਖ ਲੈ ਪਿਛੇ ਵਾਲੀ ਦੂਰ ਦੀ, ਅਗਾ ਨੇੜੇ ਨਜ਼ਰੀ ਆਈਆ। ਜਗਤ ਜਹਾਨ ਆਸ਼ਾ ਤੱਕ ਲੈ ਕੂੜ ਦੀ ਕੂੜ ਕੁਟੰਬ ਵੇਖ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਾਣ ਅਠਾਰਾਂ ਕਹਿਣ ਸਾਡੇ ਵਿਚੋਂ ਵੇਖ ਲੈ ਪੁਰਾਣ ਭਵਿਖ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਲੇਖ ਅਗੰਮਾ ਦਿਤਾ ਲਿਖ, ਭੇਵ ਅਭੇਦ ਦਿਤਾ ਦ੍ਰਿੜਾਈਆ। ਜਿਸ ਨੂੰ ਸਮਝੇ ਕੋਇ ਨਾ ਮੁਨ ਰਿਖ, ਜਗਤ ਜਗਿਆਸੂ ਭੇਵ ਕੋਇ ਨਾ ਪਾਈਆ। ਤੂੰ ਨਿਰਗੁਣ ਧਾਰ ਸਰਗੁਣ ਤੇਰੀ ਸਿਖਿਆ ਲੈ ਸਿਖ, ਸਾਖਿਆਤ ਪਰਦਾ ਆਪ ਉਠਾਈਆ। ਸਾਚੀ ਪਾਵੇ ਕੋਇ ਨਾ ਭਿਖ, ਮਾਂਗਤ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਪੁਰਾਣ ਅਠਾਰਾਂ ਕਹਿਣ ਸਾਡਾ ਲੇਖਾ ਵੇਖ ਲੈ ਜਗ, ਜਗ ਜੀਵਣ ਦਾਤੇ ਧਿਆਨ ਲਗਾਈਆ। ਸਾਨੂੰ ਪੜ੍ਹਨ ਵਾਲੇ ਹੋਏ ਅਲਪਗ, ਬੁੱਧੀ ਬੁਧ ਬਿਬੇਕ ਨਾ ਕੋਇ ਬਣਾਈਆ। ਤ੍ਰੈਗੁਣ ਮਾਇਆ ਲੱਗੀ ਸਭ ਨੂੰ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਦਰਸ਼ਨ ਮਿਲੇ ਨਾ ਕਿਸੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮਿਲਣ ਕਿਸੇ ਨਾ ਆਈਆ। ਸਾਡਾ ਵਾਸਤਾ ਸਾਡੀ ਅੰਤਮ ਮੇਟ ਦੇ ਹੱਦ, ਹਦੂਦ ਅਵਰ ਰਹਿਣ ਨਾ ਪਾਈਆ। ਤੇਰੀ ਇਕੋ ਹੋਵੇ

ਯਦ, ਯਦੀ ਭੇਵ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅਠਾਰਾਂ ਪੁਰਾਣ ਕਹਿਣ ਸਾਡੇ ਵਿਚੋਂ ਵੱਡਾ ਪੁਰਾਣ ਸਕੰਦ, ਇਕਾਸੀ ਹਜ਼ਾਰ ਸਲੋਕ ਨਾਲ ਵਡਿਆਈਆ। ਜਿਸ ਵਿਚ ਲਹਿਣਾ ਦੇਣਾ ਸੂਰੀਆ ਚੰਦ, ਮੰਡਲ ਮੰਡਪ ਨਾਲ ਸੁਹਾਈਆ। ਜਿਸ ਵਿਚ ਗੋਬਿੰਦ ਦੀ ਧਾਰ ਲੇਖਾ ਲਿਖਿਆ ਪੁਰ ਅਨੰਦ, ਅੱਖਰ ਅੱਖਰਾਂ ਨਾਲ ਬਦਲਾਈਆ। ਜਗਤ ਧਿਆਏ ਭੇਵ ਖੋਲੇ ਤੂੰ ਮੇਰਾ ਮੈਂ ਤੇਰਾ ਗਾਉਣਾ ਛੰਦ, ਸ਼ਹਿਨਸ਼ਾਹ ਭੇਵ ਰਹੇ ਨਾ ਰਾਈਆ। ਜਿਸ ਵਿਚ ਕਲਜੁਗ ਕੂੜੀ ਕਿਰਿਆ ਜਾਏ ਲੰਘ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਤਨ ਵਜੂਦ ਪਵਿਤ੍ਰ ਰਹਿਣਾ ਨਹੀਂ ਕੋਈ ਤਤ ਪੰਜ, ਪੰਚਮ ਮਿਲਣ ਕੋਇ ਨਾ ਪਾਈਆ। ਜਿਧਰ ਵੇਖਣਾ ਘਰ ਘਰ ਹੋਣਾ ਰੰਜ, ਰੰਜਸ਼ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਕੰਦ ਕਹੇ ਮੈਨੂੰ ਲਿਖਿਆ ਨਾਲ ਸਲੋਕ ਹਜ਼ਾਰ ਇਕਾਸੀਆਂ, ਅਕਲ ਕਲਧਾਰੀ ਦਿਤੀ ਵਡਿਆਈਆ। ਮੈਨੂੰ ਖ਼ੁਸ਼ੀਆਂ ਆਵਣ ਹਾਸੀਆਂ, ਮੇਰੇ ਅੰਦਰ ਵੱਜੇ ਵਧਾਈਆ। ਮੈਂ ਮੰਡਲ ਤੱਕਾਂ ਰਾਸੀਆਂ, ਮੰਡਪਾਂ ਵੇਖ ਵਖਾਈਆ। ਮੈਂ ਖੇਲਾਂ ਜਾਣਾ ਪ੍ਰਿਥਮੀ ਆਕਾਸ਼ੀਆਂ ਗਗਨ ਗਗਨੰਤਰਾਂ ਫੋਲ ਫੁਲਾਈਆ। ਮੈਂ ਕਲਜੁਗ ਅੰਦਰ ਸਭ ਦੇ ਗਲ ਵਿਚ ਵੇਖਾਂ ਫਾਸੀਆਂ, ਤੰਦੀ ਤੰਦ ਨਾ ਕੋਇ ਕਟਾਈਆ। ਅੰਤਮ ਲਹਿਣਾ ਮੁਕਣਾ ਮਦਿਰਾ ਮਾਸੀਆਂ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਨੇ ਬਿਨਾ ਤਨ ਵਜੂਦ ਤੋਂ ਤਤਾਂ ਦੀਆਂ ਲੈਣੀਆਂ ਤਲਾਸ਼ੀਆਂ, ਗ੍ਰਹਿ ਗ੍ਰਹਿ ਪਰਦੇ ਆਪ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੁਰਾਣ ਕਹਿਣ ਸਾਡੇ ਅੰਦਰ ਪ੍ਰਭੂ ਦਾ ਖੇਲ ਬਹੁ ਬਿਧ ਭਾਂਤੀ, ਵੇਦ ਵਿਆਸ ਦਿਤਾ ਜਣਾਈਆ। ਕਲਜੁਗ ਅੰਤ ਜ਼ਰੂਰ ਆਵੇ ਕੂੜ ਕਰਾਂਤੀ, ਜਿਸ ਨੂੰ ਮੇਟ ਸਕੇ ਕੋਇ ਨਾ ਰਾਈਆ। ਝਗੜਾ ਵੇਖਣਾ ਲੋਕਮਾਤੀ, ਮਾਤਰ ਭੂਮੀ ਧਿਆਨ ਲਗਾਈਆ। ਮਾਨਵ ਤੱਕਣੀ ਮਨੁੱਖਾਂ ਵਾਲੀ ਜਮਾਤੀ, ਮਾਨਸ ਪਰਦਾ ਆਪ ਖੁਲਾਈਆ। ਕਿਸੇ ਦੀ ਮੰਜ਼ਲ ਪੰਧ ਮੁਕੇ ਨਾ ਵਾਟੀ, ਪੌੜੀ ਡੰਡਾ ਚੜ੍ਹਨ ਕੋਇ ਨਾ ਪਾਈਆ। ਆਪਣੀ ਨਜ਼ਰ ਨਾ ਆਏ ਘਾਟੀ, ਘਾਟਾ ਹੋਵੇ ਖ਼ਲਕ ਖ਼ੁਦਾਈਆ। ਨੂਰ ਦਿਸੇ ਨਾ ਜੋਤ ਲਲਾਟੀ, ਨੂਰ ਨੁਰਾਨਾ ਡਗ ਨਾ ਕੋਇ ਮਗਾਈਆ। ਸਭ ਦੀ ਖੁਲ੍ਹੀ ਮੇਂਢੀ ਸੀਸ ਹੋਵੇ ਝਾਟੀ, ਮੇਂਢੀ ਹਕ ਨਾ ਕੋਇ ਗੁੰਦਾਈਆ। ਗੁਰ ਅਵਤਾਰ ਪੈਗ਼ੰਬਰ ਮਜ਼੍ਹਬਾਂ ਦੇ ਬਣਨ ਅਲਾਟੀ, ਹੱਦ ਸ਼ਰਅ ਵਾਲੀ ਵਖਾਈਆ। ਦੀਨ ਦੁਨੀਆ ਅੱਖਰਾਂ ਦੀ ਹੋਣੀ ਪਾਠੀ, ਬਿਨ ਰਸਨਾ ਧੁਨ ਨਾ ਕੋਇ ਸ਼ਨਵਾਈਆ। ਖੇਲ ਵੇਖਣਾ ਤੀਰਥ ਅੱਠ ਸੱਠ ਤਾਟੀ, ਕਿਨਾਰਿਆਂ ਧਿਆਨ ਲਗਾਈਆ। ਉਸ ਵੇਲੇ ਦੁਰਮਤ ਮੈਲ ਕਿਤੋਂ ਨਹੀਂ ਜਾਣੀ ਕਾਟੀ, ਪਤਤ ਪੁਨੀਤ ਨਾ ਕੋਇ ਬਣਾਈਆ। ਦੁਰਮਤ ਮੈਲ ਧੋਵੇ ਕੋਈ ਨਾ ਕਾਇਆ ਮਾਟੀ, ਪਾਪਾਂ ਕਰੇ ਸਫ਼ਾਈਆ। ਆਤਮ ਸੇਜ ਸੁਹੰਜਣੀ ਹੋਏ ਕਿਸੇ ਨਾ ਖਾਟੀ, ਖਟਕਾ ਅੰਦਰੋਂ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੁਰਾਣ ਅਠਾਰਾਂ ਕਹਿਣ ਜਨ ਭਗਤੋ ਅਸੀਂ ਤੁਹਾਡੇ ਪੁਰਾਣੇ ਸੱਜਣ, ਸਜਣੋ ਦਈਏ ਜਣਾਈਆ। ਸਤਿਗੁਰ ਸ਼ਬਦ ਜੁਗ ਜੁਗ ਆਵੇ ਪਰਦੇ ਕੱਜਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਪ੍ਰੇਮ ਕਰਾਏ ਮਜਨ, ਧੂੜੀ ਇਕ ਇਸਨਾਨ ਸਮਝਾਈਆ। ਸਚ ਪਿਆਰ ਦਾ ਕਰ ਕੇ ਸਗਨ, ਸਗਲੇ ਸੰਗੀ

ਲਏ ਉਪਜਾਈਆ। ਖ਼ੁਸ਼ੀਆਂ ਨਾਲ ਅੰਦਰੋਂ ਬੁਝਾ ਕੇ ਅਗਨ, ਅੰਮ੍ਰਿਤ ਮੇਘ ਬਰਸਾਈਆ। ਸਚ ਨਾਮ ਦੀ ਚਾੜ੍ਹ ਕੇ ਰੰਗਣ, ਰੰਗਤ ਇਕ ਵਖਾਈਆ। ਹਰਿਜਨ ਹਰਿ ਦਵਾਰੇ ਆਵੇ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭ ਮਿਹਰ ਕਰੇ ਸੂਰਾ ਸਰਬੰਗਣ, ਮਿਹਰਵਾਨ ਦਇਆ ਕਮਾਈਆ। ਨੇਤਰ ਨਾਮ ਦਾ ਪਾਵੇ ਅੰਞਣ, ਲੋਚਨ ਨੈਣ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਾਣ ਅਠਾਰਾਂ ਕਹਿਣ ਸਾਚਾ ਵੇਖੋ ਜਗਤ ਨਜ਼ਾਰਾ, ਨਜ਼ਰੀਆ ਦੀਨ ਦੁਨੀ ਬਦਲਾਈਆ। ਅਸੀਂ ਪੁੱਜੇ ਅੰਤ ਕਿਨਾਰਾ, ਘਾਟ ਪਤਣ ਡੇਰਾ ਲਾਈਆ। ਜਿਥੇ ਪ੍ਰਭੂ ਦਾ ਅੰਤ ਸਹਾਰਾ, ਦੂਜੀ ਓਟ ਨਾ ਕੋਇ ਤਕਾਈਆ। ਜਿਸ ਦਾ ਇਸ਼ਾਰਾ ਦੇਵਣ ਚਾਰ ਯਾਰਾ, ਮੁਹੰਮਦ ਸੈਨਤ ਨਾਲ ਸਮਝਾਈਆ। ਜਿਸ ਦਾ ਅਮਾਮ ਅਮਲਾਂ ਤੋਂ ਰਹਿਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਉਹ ਵੇਖਣ ਆਇਆ ਆਪ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜਿਸ ਨਿਰਗੁਣ ਧਾਰ ਖੇਲ ਖਿਲਾਇਆ ਦੁਬਾਰਾ, ਦੋਹਰਾ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਮੇਲਾ ਆਪ ਮਿਲਾਈਆ। ਪੁਰਾਣ ਕਹਿਣ ਅਠਾਰਾਂ ਵੇਖੋ ਅੱਠ ਦਸ ਦੀ ਧਾਰ, ਧਰਮੀਉਂ ਦਿਓ ਜਣਾਈਆ। ਕੀ ਖੇਲ ਕਰੇ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਆਪਣਾ ਲਹਿਣਾ ਦਏ ਚੁਕਾਈਆ। ਜੋ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਪਾਵੇ ਸਾਰ, ਮਹਾਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ। ਸੋ ਸਵਾਮੀ ਅੰਤਰਜਾਮੀ ਵੇਖਣਹਾਰਾ ਆਪ ਕਰਤਾਰ, ਕੁਦਰਤ ਦਾ ਕਾਦਰ ਨੂਰ ਅਲਾਹੀਆ। ਜਿਸ ਦਾ ਸਦਾ ਸਦਾ ਜਗਤ ਅੱਖਰਾਂ ਵਾਲਾ ਜੈਕਾਰ, ਢੋਲੇ ਸ਼ਬਦ ਗੀਤ ਨਾਦ ਅਨਾਦ ਸੁਣਾਈਆ। ਸੋ ਆ ਗਿਆ ਸਭ ਦਾ ਸਾਂਝਾ ਯਾਰ ਭਗਤਾਂ ਮੀਤ ਮੁਰਾਰ, ਮਿਤ੍ਰ ਪਿਆਰਾ ਇਕ ਅਖਵਾਈਆ। ਜਿਸ ਵਕਤ ਸੁਹੰਜਣਾ ਕੀਤਾ ਜਨ ਭਗਤੋ ਭਗਤ ਦਵਾਰ, ਭਗਵਨ ਹੋ ਕੇ ਦਏ ਵਡਿਆਈਆ। ਤੁਹਾਡਾ ਦਰ ਆਇਆਂ ਦਾ ਮਾਨਸ ਜਨਮ ਦਏ ਸੁਧਾਰ, ਜਗਤ ਸੁਧ ਬੁਧ ਦੀ ਲੋੜ ਰਹੇ ਨਾ ਰਾਈਆ। ਫੇਰ ਆਉਣਾ ਪਏ ਨਾ ਦੂਜੀ ਵਾਰ, ਜਨਮ ਜਨਮ ਨਾ ਕੋਇ ਬਦਲਾਈਆ। ਜੋ ਦਰ ਆ ਕੇ ਖ਼ੁਸ਼ੀਆਂ ਨਾਲ ਬੋਲ ਕੇ ਜਾਵਣ ਪੰਜ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲੇ ਗਾਈਆ। ਸਭ ਦੇ ਲਹਿਣੇ ਦੇਣੇ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੁਰਾਣ ਅਠਾਰਾਂ ਕਹਿਣ ਅਸੀਂ ਕੀ ਦੱਸੀਏ, ਦਹਿ ਦਿਸ਼ਾ ਧਿਆਨ ਲਗਾਈਆ। ਅਸੀਂ ਖ਼ੁਸ਼ੀਆਂ ਦੇ ਵਿਚ ਹੱਸੀਏ, ਹਸਤੀ ਤੱਕ ਬੇਪਰਵਾਹੀਆ। ਅੱਖਰਾਂ ਦਾ ਅੱਖਰ ਰੂਪ ਹੋ ਕੇ ਨੱਚੀਏ, ਟੱਪੀਏ ਕੁੱਦੀਏ ਚਾਈਂ ਚਾਈਂਆ। ਜੋੜ ਜੁੜਾ ਕੇ ਨਾਮ ਜਪੀਏ, ਜਗ ਜੀਵਣ ਦਾਤੇ ਢੋਲੇ ਗਾਈਆ। ਫਿਰ ਗੰਢ ਪਾਈਏ ਪੱਕੀਏ, ਆਦਿ ਜੁਗਾਦਿ ਨਾ ਕੋਇ ਤੁੜਾਈਆ। ਫਿਰ ਪੁਰਖ ਅਕਾਲਾ ਦੀਨ ਦਿਆਲਾ ਬਿਨ ਤਨ ਵਜੂਦ ਤੋਂ ਤੱਕੀਏ, ਨੂਰ ਨੁਰਾਨਾ ਨਜ਼ਰੀ ਆਈਆ। ਫਿਰ ਆਪਣਾ ਪਰਦਾ ਪ੍ਰਭ ਦੇ ਚਰਨਾਂ ਹੇਠ ਢੱਕੀਏ, ਦੂਸਰ ਓਢਣ ਨਾ ਕੋਇ ਰਖਾਈਆ। ਆਪਣਾ ਆਪ ਸਰਨ ਸਰਨਾਈ ਘੱਤੀਏ, ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਪੁਰਾਣ ਕਹਿਣ ਜਨ ਭਗਤੋ

ਤੁਹਾਨੂੰ ਮਿਲੇ ਵਧਾਈ, ਵਾਧਾ ਜਗਤ ਵਿਚ ਕਰਾਈਆ। ਤੁਹਾਡਾ ਮਾਲਕ ਜੋ ਵਸੇ ਥਲ ਅਸਗਾਹੀ, ਮਹੀਅਲ ਮਹਿਬੂਬ ਡੇਰਾ ਲਾਈਆ। ਓਹ ਵੇਖਣਹਾਰਾ ਚਾਈਂ ਚਾਈਂ, ਬਿਨ ਨੈਣਾਂ ਨੈਣ ਉਠਾਈਆ। ਇਸ ਵਕਤ ਸੁਹੰਜਣਾ ਕੀਤਾ ਭਗਤ ਦਵਾਰ ਰਿਹਾ ਸੁਹਾਈ, ਸੋਹਣਾ ਰੰਗ ਰੰਗਾਈਆ। ਹਰਿਜਨ ਪਕੜ ਉਠਾਏ ਫੜ ਕੇ ਬਾਹੀਂ, ਫੜ ਬਾਹੋਂ ਗਲੇ ਲਗਾਈਆ। ਸਤਿ ਮਾਰਗ ਰਿਹਾ ਪਾਈ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਈਆ। ਤੁਸੀਂ ਜਨ ਭਗਤੋ ਪੰਧ ਮਾਰਿਆ ਖ਼ੁਸ਼ੀਆਂ ਨਾਲ ਹਿਲਾਉਂਦੇ ਆਏ ਬਾਹੀਂ, ਬਾਹੂ ਬਲ ਪ੍ਰਗਟਾਈਆ। ਢੋਲੇ ਗੀਤ ਆਏ ਗਾਈ, ਰਸਨਾ ਜਿਹਵਾ ਸਿਫ਼ਤ ਸਲਾਹੀਆ। ਦੂਰ ਦੁਰਾਡਾ ਪੰਧ ਮੁਕਾਈ, ਭਗਤ ਦਵਾਰੇ ਪਹੁੰਚੇ ਚਾਈਂ ਚਾਈਂਆ। ਪੁਰਾਣ ਕਹਿਣ ਜਨ ਭਗਤੋ ਜੋਤ ਧਾਰ ਦਾ ਦਰਸ਼ਨ ਕਰਨਾ ਜੋ ਮਾਲਕ ਇਕੋ ਮਾਹੀ, ਜੋ ਮਹਿਬੂਬ ਨੂਰ ਅਲਾਹੀਆ। ਜੋ ਜਨਮ ਜਨਮ ਦੀ ਮੇਟੇ ਸ਼ਾਹੀ, ਦੁਰਮਤ ਮੈਲ ਧਵਾਈਆ। ਸਭ ਦੀ ਆਸ਼ਾ ਪੂਰ ਕਰਾਈ, ਪੂਰਨ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪੁਰਾਣ ਅਠਾਰਾਂ ਕਹਿਣ ਜਨ ਭਗਤੋ ਸਾਚੇ ਸਾਹਿਬ ਨਿਵਾਵੋ ਸੀਸ, ਸਿਰ ਸਿਰ ਹੱਥ ਟਿਕਾਈਆ। ਤੁਹਾਡਾ ਮਾਲਕ ਇਕ ਜਗਦੀਸ਼, ਜਗਦੀਸ਼ਰ ਅਗੰਮ ਅਥਾਹੀਆ। ਜਿਸ ਦੇ ਛੱਤਰ ਝੁਲਣਾ ਸੀਸ, ਨਿਰਗੁਣ ਸਰਗੁਣ ਵੇਖੇ ਆਪਣੀ ਖੇਲ ਬੇਪਰਵਾਹੀਆ। ਜਿਸ ਦਾ ਭੇਵ ਜਾਣੇ ਨਾ ਬੀਸ ਇਕੀਸ, ਏਕਾ ਦੂਆ ਵੰਡ ਨਾ ਕੋਇ ਵੰਡਾਈਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਣੀ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਸਭ ਤੋਂ ਵੱਖਰੀ ਚਲਾ ਕੇ ਰੀਤ, ਮੰਦਰ ਮਸੀਤ ਪੰਧ ਮੁਕਾਈਆ। ਆਤਮ ਧਾਰ ਬੰਨ੍ਹ ਕੇ ਪ੍ਰੀਤ, ਪ੍ਰੀਤਮ ਹੋ ਕੇ ਮੇਲਾ ਲਏ ਮਿਲਾਈਆ। ਜਨ ਭਗਤੋ ਜਿਸ ਦਾ ਸੋਹੰ ਗਾਉਂਦੇ ਗੀਤ, ਉਹ ਗੋਬਿੰਦ ਇਕ ਅਖਵਾਈਆ। ਜਿਸ ਰੰਗ ਰੰਗਾਉਣਾ ਇਕੋ ਹਸਤ ਕੀਟ, ਊਚਾਂ ਨੀਚਾਂ ਦਏ ਵਡਿਆਈਆ। ਤੁਹਾਡੇ ਆਉਂਦਿਆਂ ਦੇ ਮੁਖ ਤੱਕੇ ਤੇ ਜਾਂਦਿਆਂ ਹੱਥ ਰੱਖੇ ਉਤੇ ਪੀਠ, ਪੁਸ਼ਤ ਪਨਾਹ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੁਰਾਣ ਕਹੇ ਜਨ ਭਗਤੋ ਇਕ ਸੁਹੰਜਣੀ ਹੋਈ ਧਰਤ, ਧਵਲ ਮਿਲੀ ਵਡਿਆਈਆ। ਜਿਥੇ ਚਾਰ ਜੁਗ ਦੀ ਲੱਗੀ ਸ਼ਰਤ, ਸ਼ਰਅ ਵਾਲੇ ਕਸਮਾਂ ਗਏ ਖਾਈਆ। ਜਿਸ ਉਤੇ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਉਸ ਦਾ ਨਿਰਗੁਣ ਧਾਰ ਕਰੋ ਦਰਸ, ਸਨਮੁਖ ਹੋ ਕੇ ਡੇਰਾ ਲਾਈਆ। ਜਨਮ ਜਨਮ ਦੀ ਮੇਟੋ ਹਰਸ, ਹਵਸ ਕੂੜ ਦੇਣੀ ਮਿਟਾਈਆ। ਉਹ ਤੁਹਾਡੇ ਉਤੇ ਕਰੇ ਆਪੇ ਤਰਸ, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੁਰਾਣ ਕਹਿਣ ਜਨ ਭਗਤੋ ਤੁਹਾਨੂੰ ਮਿਲਦੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਤੁਹਾਡੇ ਕੋਲੋਂ ਕਰਮ ਕਾਂਡ ਦੀਆਂ ਕੋਈ ਨਹੀਂ ਗੱਲਾਂ ਪੁਛੀਆਂ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਪਤਤ ਪੁਨੀਤ ਬਣਾ ਕੇ ਸੁੱਚੀਆਂ, ਸੰਜਮ ਆਪਣੇ ਵਿਚ ਰਲਾਈਆ। ਆਤਮ ਧਾਰ ਬਦਲ ਕੇ ਰੁਚੀਆਂ, ਰਚਨਾ ਆਪਣੀ ਦਿਤੀ ਸਮਝਾਈਆ। ਤੁਹਾਡੀਆਂ ਮੰਜ਼ਲਾਂ ਬਣਾ ਕੇ ਉਚੀਆਂ, ਉਚ ਅਗੰਮ ਅਥਾਹ ਹੋਏ ਸਹਾਈਆ। ਤੁਹਾਡੀਆਂ ਰੂਹਾਂ ਰਹਿਣ ਨਾ ਸੁੱਤੀਆਂ, ਸੁੱਤਿਆਂ ਲਏ ਜਗਾਈਆ। ਜੇ ਤੁਹਾਡੀਆਂ ਪੰਧ ਮਾਰਦਿਆਂ ਘਸ ਗਈਆਂ ਜੁੱਤੀਆਂ, ਚਮੜੇ ਵਾਲਿਓ ਤੁਹਾਡੀ ਚੰਮੜੀ ਦੀ ਕੀਮਤ ਬਿਨਾ ਦਮੜਿਆਂ

ਦਏ ਚੁਕਾਈਆ। ਸਤਿਗੁਰੂ ਹੋ ਕੇ ਤੁਹਾਡੀਆਂ ਕਰੇ ਬੁਤੀਆਂ, ਬੁਤਖ਼ਾਨਿਆਂ ਵੇਖ ਵਖਾਈਆ। ਤੁਹਾਡੀਆਂ ਧਾਰਾਂ ਰਹਿਣ ਨਾ ਰੁੱਸੀਆਂ, ਰੁੱਸਿਆਂ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਹਾੜ ਕਹੇ ਮੈਂ ਅਠਾਰਾਂ ਵਾਲਾ ਦਿਨ, ਦਿਨ ਦੀਵੀ ਧਿਆਨ ਲਗਾਈਆ। ਸਭ ਦੀਆਂ ਆਸ਼ਾ ਲਈਆਂ ਮਿਣ, ਨਾਮ ਪੈਮਾਨਾਂ ਹੱਥ ਉਠਾਈਆ। ਮੈਂ ਖ਼ਾਹਿਸ਼ਾਂ ਲਈਆਂ ਗਿਣ, ਜਨ ਭਗਤੋ ਤੁਹਾਡੇ ਅੰਦਰ ਵੇਖ ਵਖਾਈਆ। ਮੈਂ ਫਿਰ ਕੇ ਆਇਆ ਵਿਚ ਛਿਨ, ਆਪਣਾ ਪੰਧ ਮੁਕਾਈਆ। ਮੇਰਾ ਨਜ਼ਰ ਨਾ ਆਇਆ ਚਿੰਨ੍ਹ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਕੀ ਮਹਿੰਮਾ ਦੱਸਾਂ ਗਿਣ, ਸਿਫ਼ਤਾਂ ਵਿਚ ਕੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਨੂੰ ਮਿਲੇ ਧਰਮ ਦਾ ਵਰ, ਧਰਮੀਉਂ ਧਰਮ ਧਾਰ ਦਿਆਂ ਜਣਾਈਆ। ਖ਼ੁਸ਼ੀਆਂ ਨਾਲ ਜਾਣਾ ਆਪਣੇ ਘਰ, ਗ੍ਰਹਿ ਮੰਦਰ ਵੇਖ ਵਖਾਈਆ। ਇਕੋ ਜਿਹਾ ਮਾਣ ਨਾਰੀ ਨਰ, ਬਿਰਧ ਬਾਲ ਜਵਾਨਾਂ ਇਕੋ ਰੰਗ ਰੰਗਾਈਆ। ਇਕੋ ਸਭ ਦਾ ਸਾਂਝਾ ਹਰਿ, ਜੋ ਹਰ ਹਿਰਦੇ ਵਿਚ ਸਮਾਈਆ। ਅੱਜ ਤੋਂ ਚੁਰਾਸੀ ਦਾ ਸਭਨੇ ਅੰਦਰੋਂ ਕੱਢ ਦੇਣਾ ਡਰ, ਫਾਸੀ ਰਾਏ ਧਰਮ ਕੋਇ ਨਾ ਪਾਈਆ। ਜਿਹੜੀ ਗੰਢ ਦੇ ਕੇ ਆਏ ਲੜ, ਕੰਨੀ ਸਤਿਗੁਰ ਨਾਲ ਬੰਧਾਈਆ। ਉਹ ਮੰਜ਼ਲ ਮੰਜ਼ਲ ਤੁਹਾਨੂੰ ਲੈ ਕੇ ਜਾਵੇ ਚੜ੍ਹ, ਦੋ ਜਹਾਨਾਂ ਪੰਧ ਮੁਕਾਈਆ। ਸਚਖੰਡ ਦਵਾਰੇ ਜਾਵੇ ਵੜ, ਆਉਂਦਾ ਜਾਂਦਾ ਵੇਖਣ ਕੋਇ ਨਾ ਪਾਈਆ। ਤੁਸਾਂ ਸਿਰਫ ਤੂੰ ਮੇਰਾ ਮੈਂ ਤੇਰਾ ਅੱਖਰ ਲੈਣਾ ਪੜ੍ਹ, ਦੂਜੀ ਲੋੜ ਰਹੇ ਨਾ ਰਾਈਆ। ਫੇਰ ਆਪੇ ਤੁਹਾਡੇ ਸਾਫ਼ ਕਰੇਗਾ ਧੜ, ਮਾਟੀ ਭਾਂਡੇ ਪੋਚ ਪੁਚਾਈਆ। ਜੋ ਵੇਖਣਹਾਰਾ ਚੇਤਨ ਜੜ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੀਆਂ ਮਿਹਰਵਾਨੀਆਂ, ਜਗਤ ਜਹਾਨ ਨਜ਼ਰੀ ਆਈਆ। ਨਵ ਸੱਤ ਦਿਸਣ ਨਿਸ਼ਾਨੀਆਂ, ਨਿਸ਼ਾਨੇ ਕਲਜੁਗ ਕੂੜ ਕੂੜ ਬਦਲਾਈਆ। ਤੁਹਾਡੀਆਂ ਸਿਫ਼ਤਾਂ ਵਾਲੀਆਂ ਕਹਾਣੀਆਂ, ਅੱਖਰੀ ਅੱਖਰ ਢੋਲੇ ਗਾਈਆ। ਪ੍ਰਭੂ ਦੀ ਕਿਰਪਾ ਨਾਲ ਤੁਹਾਨੂੰ ਪੜ੍ਹਨੀਆਂ ਪਈਆਂ ਨਹੀਂ ਬਾਣੀਆਂ, ਬਾਣ ਅਣਿਆਲਾ ਤੀਰ ਤੁਹਾਡੇ ਅੰਦਰ ਦਿਤਾ ਲਗਾਈਆ। ਤੁਹਾਡਾ ਝਗੜਾ ਮੁਕ ਗਿਆ ਚਾਰੇ ਖਾਣੀਆਂ, ਖ਼ਾਲਕ ਆਪਣੇ ਰੰਗ ਰੰਗਾਈਆ। ਤੁਹਾਡਾ ਲਹਿਣਾ ਰਿਹਾ ਨਾ ਜੀਵ ਪ੍ਰਾਣੀਆਂ, ਪੁਰਾਣ ਅਠਾਰਾਂ ਦੇਣ ਵਡਿਆਈਆ। ਤੁਸਾਂ ਜਗਤ ਵਾਲੀਆਂ ਪਿਛੇ ਖ਼ੁਸ਼ੀਆਂ ਮਾਣੀਆਂ, ਮਨ ਮਨਸਾ ਨਾਲ ਰਲਾਈਆ। ਅਗੇ ਕਿਰਪਾ ਕਰੇ ਗੁਣ ਨਿਧਾਨੀਆਂ, ਹਰਿ ਕਰਤਾ ਧੁਰਦਰਗਾਹੀਆ। ਜੋ ਹਰ ਘਟ ਅੰਤਰ ਜਾਣੀ ਜਾਣੀਆਂ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਆਉਣਾ ਜਾਣਾ ਹੋਇਆ ਮਨਜ਼ੂਰ, ਖ਼ਾਲੀ ਰਹਿਣ ਕੋਇ ਨਾ ਪਾਈਆ। ਭਗਤ ਉਧਾਰਨਾ ਪ੍ਰਭੂ ਦਾ ਦਸਤੂਰ, ਜੁਗ ਚੌਕੜੀ ਰੀਤੀ ਚਲੀ ਆਈਆ। ਤੁਹਾਡਾ ਲਹਿਣਾ ਦੇਣਾ ਮੁਕਾਇਆ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਅੱਜ ਤੋਂ ਪਿਛਲੇ ਸਾਰੇ ਮਾਫ਼ ਕੀਤੇ ਕਸੂਰ, ਸ਼ਬਦੀ ਸ਼ਬਦ ਨਾਲ ਸਤਿਗੁਰ ਸ਼ਬਦ ਕਰੇ ਸਫ਼ਾਈਆ। ਨਾਮ ਨਿਧਾਨੇ ਨਾਲ ਕਰੇ ਭਰਪੂਰ, ਜੋ ਭਰਪੂਰ ਰਿਹਾ ਸਰਬ ਥਾਈਂਆ। ਤੁਹਾਡਾ ਪੰਧ ਲੇਖੇ ਲਾਏ ਜੋ ਆਏ ਨੇੜੇ ਦੂਰ, ਦੂਰ

ਦੁਰਾਡੇ ਪੰਧ ਮੁਕਾਈਆ। ਆਤਮ ਧਾਰ ਬਖ਼ਸ਼ ਕੇ ਨੂਰ, ਨੂਰ ਨੁਰਾਨਾ ਡਗਮਗਾਈਆ। ਸ਼ਬਦੀ ਸ਼ਬਦ ਦੇ ਸਰੂਰ, ਮਸਤੀ ਨਾਮ ਵਾਲੀ ਚੜ੍ਹਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸਚ ਸਵਾਮੀ ਅੰਤਰਜਾਮੀ ਮਿਲੇ ਆਪ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਹਾਜ਼ਰ ਹਜ਼ੂਰ, ਅੰਤ ਕੰਤ ਭਗਵੰਤ ਇਕੋ ਨਜ਼ਰੀ ਆਈਆ।