ਪੁਸਤਕਾਲਾਭਾਗ ੨੩

੧ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਾਵਣ ਕਹੇ ਮੇਰਾ ਪ੍ਰਵਿਸ਼ਟਾ ਪਹਿਲਾ ਆਜ, ਆਜਜ਼ ਹੋ ਕੇ ਸਭ ਨੂੰ ਸੀਸ ਨਿਵਾਈਆ। ਮੇਰੇ ਪਰਮ ਪੁਰਖ ਪਰਮਾਤਮ ਆਤਮ ਸਭ ਦਾ ਬਦਲ ਰਿਵਾਜ, ਮਾਨਸ ਮਾਨਵ ਮਾਨੁਖ ਏਕਾ ਰੰਗ ਰੰਗਾਈਆ। ਜੁਗ ਜੁਗ ਜਗਤ ਉਧਾਰਨਾ ਤੇਰਾ ਕਾਜ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਸਤਿ ਧਰਮ ਦੀ ਖੋਲ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜ ਮੇਟ ਦੇ ਆਗ, ਅਗਨੀ ਅੱਗ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾ ਕਾਗ, ਗੁਰਮੁਖ ਗੁਰ ਗੁਰ ਨਾਮ ਮੋਤੀ ਚੋਗ ਚੁਗਾਈਆ। ਗ੍ਰਹਿ ਗ੍ਰਹਿ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰਾ ਦੇ ਮਿਟਾਈਆ। ਹਰ ਹਿਰਦੇ ਤੇਰੇ ਪਿਆਰ ਦਾ ਉਪਜੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤ੍ਰੈਗੁਣ ਮਾਇਆ ਡਸਣੀ ਡਸੇ ਨਾ ਨਾਗ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਜਨ ਭਗਤਾਂ ਕਰ ਦੇ ਵਡ ਵਡ ਭਾਗ, ਸਿਰ ਸਿਰ ਆਪਣਾ ਹੱਥ ਰਖਾਈਆ। ਮੇਰੇ ਪਰਮ ਪੁਰਖ ਪਰਮਾਤਮ ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਬਣਾਈਆ। ਧੁਨ ਆਤਮਕ ਸੁਣਾ ਰਾਗ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਾਵਣ ਕਹੇ ਮੇਰਾ ਦਿਵਸ ਸੁਹੰਜਣਾ ਆਇਆ, ਪ੍ਰਭ ਦੇਣੀ ਮਾਣ ਵਡਿਆਈਆ। ਮੈਂ ਨਿਵ ਨਿਵ ਸੀਸ ਝੁਕਾਇਆ, ਦਰ ਤੇਰੇ ਲਾਗਾ ਪਾਈਂਆ। ਜਨ ਭਗਤਾਂ ਮੇਲਾ ਲੈਣਾ ਮਿਲਾਇਆ, ਮਿਲਣੀ ਹਰਿ ਜਗਦੀਸ਼ ਕਰਾਈਆ। ਭਾਂਡਾ ਭਰਮ ਦੇਣਾ ਭੰਨਾਇਆ, ਹਉਮੇ ਹੰਗਤਾ ਗੜ੍ਹ ਤੁੜਾਈਆ। ਗ੍ਰਹਿ ਮੰਦਰ ਦੇਣਾ ਸੁਹਾਇਆ, ਦਰ ਠਾਂਡੇ ਵੱਜੇ ਵਧਾਈਆ। ਦੀਪਕ ਦੀਪ ਦੇਣਾ ਜਗਾਇਆ, ਅੰਧ ਅੰਧੇਰਾ ਰਹੇ ਨਾ ਰਾਈਆ। ਮੈਂ ਦੋਏ ਜੋੜ ਵਾਸਤਾ ਪਾਇਆ, ਪਰਮ ਪੁਰਖ ਤੇਰੀ ਸਰਨਾਈਆ। ਨਵ ਨੌ ਚਾਰ ਪਿਛੋਂ ਚਲ ਕੇ ਆਇਆ, ਨੌ ਸੌਂ ਚੁਰਾਨਵੇਂ ਚੌਕੜੀ ਜੁਗ ਮੇਰੀ ਦਏ ਗਵਾਹੀਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਗਵਾਹ ਬਣਾਇਆ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਅੰਤ ਕੰਤ ਭਗਵੰਤ ਤੇਰੀ ਓਟ ਤਕਾਇਆ, ਤਕਵਾ ਅਵਰ ਨਾ ਕੋਇ ਰਖਾਈਆ। ਤੂੰ ਕਿਰਪਾ ਨਿਧਾਨ ਸ੍ਰੀ ਭਗਵਾਨ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜਿਸ ਜੁਗ ਜੁਗ ਵੇਸ ਵਟਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਾਵਣ ਕਹੇ ਮੇਰਾ ਵਕਤ ਸੁਹੇਲਾ, ਸਾਜਣ ਮੀਤ ਜਣਾਈਆ। ਕਰੇ ਖੇਲ ਪ੍ਰਭ ਪਰਮ ਪੁਰਖ ਅਕੇਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ।

ਜੋ ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣੀ ਬਣਤ ਬਣਾਈਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚਾ ਇਕ ਵਡਿਆਈਆ। ਜਿਸ ਨੇ ਭਗਤ ਭਗਵਾਨ ਕਰਾਇਆ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਉਹ ਅਚਰਜ ਖੇਲ ਅਗੰਮੀ ਖੇਲਾ, ਖ਼ਾਲਕ ਖ਼ਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਾਵਣ ਕਹੇ ਮੇਰਾ ਵਕਤ ਸੁਹਾਵਾ ਲੋਕਮਾਤ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਮੇਰੀ ਖ਼ੁਸ਼ੀਆਂ ਵਾਲੀ ਰਾਤ, ਢੋਲੇ ਗਾਵਾਂ ਗੋਬਿੰਦ ਮਾਹੀਆ। ਜਿਸ ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਰੰਗਾਈਆ। ਲੇਖਾ ਰਹੇ ਨਾ ਕਾਗ਼ਜ਼ਾਤ, ਕਾਗਦ ਕਲਮ ਸ਼ਾਹੀ ਦਏ ਗਵਾਹੀਆ। ਆਤਮ ਪਰਮਾਤਮ ਦੱਸ ਅਗੰਮੀ ਜਾਤ, ਜੋਤੀ ਜਾਤਾ ਪੁਰਖ ਬਿਧਾਤਾ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਦੇ ਕੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਨਾਦ ਜਣਾ ਇਕਾਂਤ, ਬਿਨ ਰਸਨਾ ਜਿਹਵਾ ਢੋਲੇ ਆਪ ਦ੍ਰਿੜਾਈਆ। ਜੋਤੀ ਜੋਤ ਕਰ ਪ੍ਰਕਾਸ਼, ਨੂਰ ਨੁਰਾਨਾ ਨੂਰ ਚਮਕਾਈਆ। ਜਨ ਭਗਤਾਂ ਪੂਰੀ ਕਰੇ ਆਸ, ਤ੍ਰਿਸ਼ਨਾ ਕੂੜ ਜਗਤ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਾਵਣ ਕਹੇ ਪ੍ਰਭੂ ਮੇਰਾ ਦਿਵਸ ਸੁਹੰਜਣਾ ਚੰਗਾ, ਸਤਿ ਸਚ ਤੇਰੀ ਸ਼ਰਨਾਈਆ। ਖ਼ੁਸ਼ੀਆਂ ਮਨਾਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੰਗੋਤਰੀ ਢੋਲੇ ਸੋਹਲੇ ਗਾਈਆ। ਤੇਰਾ ਨਾਮ ਨਿਧਾਨ ਦਾ ਸੁਣਨ ਮਰਦੰਗਾ, ਨਾਦ ਅਨਾਦੀ ਦੇਣਾ ਸ਼ਨਵਾਈਆ। ਨਾਲੇ ਨਿਗਾਹ ਮਾਰ ਲੈ ਤੱਕ ਲੈ ਤੀਰਥ ਤਟ ਸਰੋਵਰ ਕੰਢਾ, ਬਿਨ ਨੇਤਰਾਂ ਨੈਣ ਉਠਾਈਆ। ਅੰਮ੍ਰਿਤ ਰਸ ਜਲਧਾਰ ਰਿਹਾ ਨਾ ਠੰਡਾ, ਅਗਨੀ ਤਤ ਨਾ ਕੋਇ ਬੁਝਾਈਆ। ਪਵਿਤ ਦਿਸੇ ਕੋਇ ਨਾ ਪੰਡਾ, ਬੋਧ ਅਗਾਧ ਨਾ ਕੋਇ ਸਮਝਾਈਆ। ਚਾਰੋਂ ਕੁੰਟ ਭੇਖ ਪਾਖੰਡਾ, ਸਤਿ ਵਿਚ ਨਾ ਕੋਇ ਸਮਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਆਤਮ ਹੋ ਗਿਆ ਰੰਡਾ, ਪਰਮ ਪੁਰਖ ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਸ਼ਬਦੀ ਧਾਰ ਤੇਰਾ ਦਿਸੇ ਕਿਸੇ ਨਾ ਖੰਡਾ, ਖੜਗਾਂ ਸਾਰੇ ਰਹੇ ਚਮਕਾਈਆ। ਜ਼ਰਾ ਨਿਗਾਹ ਮਾਰ ਲੈ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਧਿਆਨ ਲਗਾਈਆ। ਲੇਖਾ ਤੱਕ ਲੈ ਜੇਰਜ ਅੰਡਾ, ਉਤਭੁਜ ਸੇਤਜ ਖੋਜ ਖੁਜਾਈਆ। ਝਗੜਾ ਤੱਕ ਲੈ ਤਤ ਪੰਜਾ, ਪੰਚਮ ਧਾਰ ਸ਼ਬਦ ਸੁਣਨ ਕੋਇ ਨਾ ਪਾਈਆ। ਸਾਵਣ ਕਹੇ ਮੇਰੇ ਨੇਤਰ ਵਗਦੀਆਂ ਅੰਝਾਂ, ਬਿਨ ਨੈਣਾਂ ਨੀਰ ਵਹਾਈਆ। ਤੇਰਾ ਹਾਥ ਨਾ ਆਵੇ ਮੁਹਾਣਾ ਵੰਝਾ, ਥਲ ਅਸਗਾਹਾਂ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਾਵਣ ਕਹੇ ਮੇਰਾ ਵਕਤ ਸੁਹਾਇਆ ਆਪ, ਪ੍ਰਭ ਦੇਵੇ ਮਾਣ ਵਡਿਆਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਜਗਤ ਤ੍ਰਿਸ਼ਨਾ ਕੂੜ ਗਵਾਈਆ। ਤੂੰ ਮੇਰਾ ਮੈਂ ਤੇਰਾ ਦਸ ਕੇ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਸਚ ਸੰਦੇਸ਼ਾ ਦੇ ਕੇ ਪਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਿਰਗੁਣ ਧਾਰ ਜੋੜ ਕੇ ਨਾਤ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਵਣ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਢੋਲੇ ਧੁਰਦਰਗਾਹੀਆ। ਮੇਰਾ ਪੁਰਖ ਅਕਾਲਾ ਮੀਤ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਲਖ ਚੁਰਾਸੀ ਬਦਲਣਹਾਰਾ ਨੀਤ, ਨੀਤੀਵਾਨ ਧੁਰਦਰਗਾਹੀਆ। ਲਹਿਣਾ ਦੇਣਾ ਜਾਣੇ ਹਸਤ ਕੀਟ, ਊਚਾਂ ਨੀਚਾਂ

ਵੇਖ ਵਖਾਈਆ। ਚਾੜ੍ਹਨਹਾਰਾ ਰੰਗ ਮਜੀਠ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਉਸ ਦਾ ਖੇਲ ਹੋਣਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਮਿਠਾ ਕੌੜਾ ਕਰਨਾ ਰੀਠ, ਜਨ ਭਗਤਾਂ ਅੰਮ੍ਰਿਤ ਰਸ ਜਾਮ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਝਟ ਨਾਰਦ ਕਹੇ ਕੀ ਕਹਿੰਦੇ ਸਾਵਣ ਜੀ, ਸਾਂਵਰੀਆ ਦੇ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਕਰਨਾ ਕੀ, ਕੀ ਕਰਤਾ ਪੁਰਖ ਖੇਲ ਖਿਲਾਈਆ। ਕਿਸ ਬਿਧ ਤੇਰੀ ਧਾਰ ਬਰਖੇ ਮੀਂਹ, ਮੇਘਲਾ ਕੀ ਵਡਿਆਈਆ। ਕਿਸ ਬਿਧ ਤ੍ਰਿਪਤ ਹੋਵੇ ਜੰਤ ਜੀ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਲਹਿਣਾ ਮੁਕੇ ਸਾਢੇ ਤਿੰਨ ਹੱਥ ਸੀਅ, ਤਨ ਵਜੂਦਾਂ ਪੰਧ ਮੁਕਾਈਆ। ਲੇਖਾ ਜਾਣੇ ਬੀਹ ਇਕੀਹ, ਏਕੰਕਾਰਾ ਕੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਨਾਰਦ ਕਹੇ ਸਾਵਣਾ ਸੋਹਣਿਆ ਸੁੱਤਿਆ ਉਠ, ਆਪਣੀ ਲੈ ਅੰਗੜਾਈਆ। ਤੂੰ ਲੁਕਿਆ ਕਿਹੜੀ ਗੁੱਠ, ਚਾਰੇ ਕੁੰਟਾਂ ਧਿਆਨ ਲਗਾਈਆ। ਕਵਣ ਧਾਰ ਪੁਰਖ ਅਕਾਲ ਰਿਹਾ ਤੁਠ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਵਣ ਰਸ ਅਗੰਮਾ ਦੇਵੇ ਘੁਟ, ਜਾਮ ਹਕੀਕੀ ਇਕ ਪਿਆਈਆ। ਜਿਸ ਨਾਲ ਕੂੜ ਕੁੜਿਆਰ ਦੀ ਰੀਤੀ ਜਾਵੇ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਓਹ ਵੇਖ ਲੈ ਕਿਸ ਬਿਧ ਚਾਰ ਵਰਨਾਂ ਪੈਣੀ ਫੁੱਟ, ਫੁਟਕਲ ਦਿਸੇ ਲੋਕਾਈਆ। ਤੂੰ ਮੇਰਾ ਮੈਂ ਤੇਰਾ ਫੜ ਲਵਾਂ ਗੁਟ, ਬਿਨ ਹੱਥਾਂ ਹੱਥ ਉਠਾਈਆ। ਦੀਨ ਦੁਨੀ ਦਾ ਨਾਤਾ ਜਾਏ ਟੁਟ, ਟੁਟਿਆਂ ਫੇਰ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਨਾਰਦ ਕਹੇ ਸਾਵਣਾ ਮੈਂ ਆਇਆ ਨਾਲ ਜ਼ੋਰ, ਸਹਿਜ ਨਾਲ ਜਣਾਈਆ। ਜਗਤ ਜਹਾਨ ਵੇਖਿਆ ਅੰਧੇਰਾ ਘੋਰ, ਘੋਰੀ ਬੈਠੇ ਮੁਖ ਛੁਪਾਈਆ। ਪੰਚ ਵਿਕਾਰ ਤੱਕਿਆ ਚੋਰ, ਘਰ ਘਰ ਚੋਰੀ ਸੰਨ੍ਹ ਲਗਾਈਆ। ਮਨੂਆ ਮਮਤਾ ਵਾਲਾ ਪਾਵੇ ਸ਼ੋਰ, ਸ਼ੌਹਰ ਬਾਂਕੇ ਭੈ ਨਾ ਕੋਇ ਰਖਾਈਆ। ਮੈਂ ਵੇਖਿਆ ਕਰ ਕੇ ਗ਼ੌਰ, ਬਿਨ ਨੈਣਾਂ ਨੈਣ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋ ਗਈ ਹੋਰ ਦੀ ਹੋਰ, ਅਵਰ ਦਾ ਅਵਰ ਰੂਪ ਬਦਲਾਈਆ। ਕਿਸੇ ਦਾ ਦਿਸੇ ਨਾ ਭਾਗ ਮਥੋਰ, ਮਥਨ ਹੁੰਦੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਸਾਵਣਾ ਮੈਂ ਦੂਰ ਦੁਰਾਡਾ ਆਇਆ ਭੱਜਾ, ਬਿਨ ਕਦਮਾਂ ਕਦਮ ਟਿਕਾਈਆ। ਮੈਂ ਨੌ ਸੱਤ ਦੀ ਵੇਖੀ ਜਗ੍ਹਾ, ਦੀਪਾਂ ਖੰਡਾਂ ਫੋਲ ਫੁਲਾਈਆ। ਜਿਧਰ ਵੇਖਾਂ ਕੂਕਦੀ ਕਜ਼ਾ, ਕਜ਼ਾਕ ਕਲਜੁਗ ਨਾਲ ਮਿਲਾਈਆ। ਪ੍ਰਭ ਦੀ ਚਲੇ ਕੋਇ ਨਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਸੀਸ ਨਾ ਕੋਇ ਨਿਵਾਈਆ। ਮੈਂ ਸਭ ਦੀਆਂ ਪਾਰ ਕਰ ਕੇ ਆਇਆ ਹੱਦਾ, ਹਦੂਦਾਂ ਡੇਰਾ ਲਾਈਆ। ਨਾਮ ਕਲਮਿਆਂ ਵਾਲੀਆਂ ਵੇਖੀਆਂ ਯਦਾ, ਯਦੀ ਆਪਣੀ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸਾਵਣਾ ਮੇਰੀ ਬੋਦੀ ਗਈ ਭੀਜ, ਗਿੱਲੀ ਹੋ ਕੇ ਕੀ ਸੁਣਾਈਆ। ਓਹ ਤੱਕ ਲੈ ਕਲਜੁਗ ਪੂਰੀ ਹੁੰਦੀ ਰੀਝ, ਆਸ਼ਾ ਜਗਤ ਨਾਲ ਮਿਲਾਈਆ। ਜਿਸ ਦੀ ਸਤਿ ਦੀ ਚੰਗੀ ਲੱਗੇ ਕੋਇ ਨਾ ਚੀਜ਼, ਸਤਿ ਨਾਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਾਵਣ ਕਹੇ ਸੁਣ ਨਾਰਦਾ ਪੰਡਿਆ, ਬ੍ਰਾਹਮਣਾ ਤੈਨੂੰ ਦਿਆਂ ਜਣਾਈਆ। ਪਹਿਲੋਂ ਵੇਖ ਲੈ ਨਵ ਖੰਡਿਆ, ਧਰਨੀ ਧਰਤ ਧਵਲ ਧੌਲ ਅੱਖ ਉਠਾਈਆ। ਫੇਰ ਤੱਕ ਲੈ ਆਪਣੇ ਪੌੜੀ ਡੰਡਿਆ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਫੇਰ ਨਿਗਾਹ ਮਾਰ ਲੈ ਕਿਸ ਬਿਧ ਜਗਤ ਜਹਾਨ ਵੰਡਿਆ, ਦੀਨਾਂ ਮਜ਼੍ਹਬਾਂ ਰੰਗ ਰੰਗਾਈਆ। ਫੇਰ ਤੱਕ ਲੈ ਗੋਬਿੰਦ ਧਾਰ ਖੰਡਿਆ, ਜਿਸ ਦੀ ਧਾਰ ਸਕੇ ਨਾ ਕੋਇ ਬਦਲਾਈਆ। ਫੇਰ ਰਣਭੂਮੀ ਵੇਖ ਲੈ ਚੰਡ ਪ੍ਰਚੰਡਿਆ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਸਾਵਣਾ ਸੱਜਣਾ ਮੈਂ ਕੀ ਤੱਕਾਂ, ਬਿਨ ਅੱਖੀਆਂ ਅੱਖ ਉਠਾਈਆ। ਮੈਂ ਹਕੀਕਤ ਦੱਸਾਂ ਹਕਾ, ਹਕ ਹਕ ਜਣਾਈਆ। ਮੇਰਾ ਸਾਹਿਬ ਦੇ ਨਾਲ ਕੌਲ ਇਕਰਾਰ ਪੱਕਾ, ਵਾਅਦਾ ਕੂੜ ਨਾ ਕੋਇ ਰਖਾਈਆ। ਮੇਰਾ ਪ੍ਰਭੂ ਕਦੇ ਕਰੇ ਨਾ ਕਿਸੇ ਨਾਲ ਧੱਕਾ, ਜ਼ਬਰਦਸਤੀ ਜਾਬਰ ਹੋ ਨਾ ਕੋਇ ਵਖਾਈਆ। ਉਹ ਤੱਕ ਲੈ ਮਾਛੂਵਾੜੇ ਦੀ ਧਾਰ ਜੋ ਕਲਜੁਗ ਨੂੰ ਗੋਬਿੰਦ ਨੇ ਦਿਤਾ ਟਕਾ, ਧਰਨੀ ਧਰਤ ਧਵਲ ਧੌਲ ਨਾਲ ਮਿਲਾਈਆ। ਫੇਰ ਵੇਖ ਲੈ ਸਦੀ ਚੌਧਵੀਂ ਦਾ ਪੱਟਾ, ਅਲਿਫ਼ ਯੇ ਇਸ਼ਾਰੇ ਨਾਲ ਸਮਝਾਈਆ। ਬੀਸਵੀਂ ਵਕਤ ਜਾਵੇ ਟੱਪਾ, ਹਜ਼ਰਤ ਈਸਾ ਈਸਵੀਂ ਨਾਲ ਮਿਲਾਈਆ। ਸਤਿਗੁਰ ਸ਼ਬਦ ਸੱਜਣਾ ਲਾਉਣ ਵਾਲਾ ਆਪਣਾ ਅਗੰਮੀ ਠੱਪਾ, ਬਿਨ ਅੱਖਰਾਂ ਅੱਖਰ ਬਦਲਾਈਆ। ਜਿਸ ਕਲਜੁਗ ਦੀ ਬਦਲੀ ਸਤਿਜੁਗ ਦਾ ਕਰਨਾ ਵੱਟਾ, ਵਟਾਂਦਰਾ ਸਮਝ ਕੋਇ ਨਾ ਪਾਈਆ। ਦੀਨ ਦੁਨੀ ਦਾ ਤਨ ਵਜੂਦੀ ਚੀਥੜ ਵੇਖ ਲੈ ਫਟਾ, ਓਢਣ ਸੀਸ ਨਾ ਕੋਇ ਟਿਕਾਈਆ। ਮਾਨਵ ਧਾਰ ਤੱਕ ਲੈ ਰੱਟਾ, ਝਗੜਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਨਾਰਦ ਕਹੇ ਸਾਵਣ ਕੁਛ ਮੈਥੋਂ ਲੈ ਲੈ ਸਿਖਿਆ, ਸੱਜਣਾ ਦਿਆਂ ਸਮਝਾਈਆ। ਉਠ ਤੱਕ ਲੈ ਬਿਨਾ ਅੱਖਰਾਂ ਤੋਂ ਲੇਖ ਲਿਖਿਆ, ਕਾਗ਼ਜ਼ ਕਲਮ ਸ਼ਾਹੀ ਰੰਗ ਨਾ ਕੋਇ ਰੰਗਾਈਆ। ਜਿਹੜਾ ਜਗ ਨੇਤਰ ਕਦੇ ਨਾ ਦਿਸਿਆ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਲਾਹੀਆ। ਉਸ ਦੀ ਸਤਿਗੁਰ ਸ਼ਬਦ ਵੰਡ ਵੰਡਾਉਣੀ ਹਿੱਸਿਆ, ਦੂਸਰ ਹੱਥ ਨਾ ਕਦੇ ਫੜਾਈਆ। ਜਿਸ ਨੇ ਦੀਨ ਦੁਨੀ ਜਣਾਈ ਮਿਥਿਆ, ਉਹ ਮਥਨ ਕਰੇ ਲੋਕਾਈਆ। ਤੂੰ ਕਿਹੜੀ ਸੇਜਾ ਲਿਟਿਆ, ਸਾਵਣਾ ਉਠ ਕੇ ਲੈ ਅੰਗੜਾਈਆ। ਕਿਹੜੀ ਖ਼ੁਮਾਰੀ ਦੇ ਵਿਚ ਟਿਕਿਆ, ਮਸਤ ਮਸਤਾਨਿਆਂ ਹੋਸ਼ ਬਦਲਾਈਆ। ਨਾਰਦ ਕਹੇ ਮੈਂ ਬੋਦੀ ਨੂੰ ਹੱਥ ਲਾ ਲਾ ਪਿਟਿਆ, ਪਟਨੇ ਵਾਲੇ ਅਗੇ ਦੁਹਾਈਆ। ਜਿਸ ਸਭ ਦਾ ਲੇਖਾ ਕਰਨਾ ਚਿੱਟਿਆ, ਕਾਲਾ ਦਾਗ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਸਾਵਣ ਮੇਰੀ ਬੋਦੀ ਵੇਖ ਲੈ ਹੱਸਦੀ, ਚਾਰ ਜੁਗ ਦੀਆਂ ਹਸਤੀਆਂ ਰਹੀ ਜਣਾਈਆ। ਬਿਨ ਕਦਮਾਂ ਚਰਨਾਂ ਨੱਸਦੀ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਉਹ ਬਣ ਗਈ ਵਣਜਾਰੀ ਜਸ ਦੀ, ਸਿਫ਼ਤੀ ਸਿਫ਼ਤੀ ਢੋਲੇ ਗਾਈਆ। ਉਸ ਦੀ ਖੇਲ ਅਨੋਖੀ ਵੱਖ ਦੀ, ਵੱਖਰੀ ਆਪਣੀ ਕਾਰ ਭੁਗਤਾਈਆ। ਸੰਦੇਸਾ ਦੇਵੇ ਪ੍ਰਭੂ ਨੇ ਖੇਲ ਕਰਨੀ ਨਹੀਂ ਕਿਸੇ ਪੱਖ ਦੀ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਉਹਦੀ ਆਸਾ ਵਣਜਾਰਨ ਹੋਣੀ ਨਹੀਂ ਦੀਨ ਮਜ਼੍ਹਬ ਵਾਲੇ ਹੱਟ ਦੀ, ਜਗਤ ਨਾਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਸਾਵਣਾ ਮੈਂ ਪੰਡਤ ਪੁਰਾਣਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਹਾਲ ਸੁਣਾਈਆ। ਮੇਰਾ ਸ਼ਬਦ ਧਾਰ ਦਾ ਬਾਣਾ, ਤਤਵ ਤਤ ਨਾ ਕੋਇ ਰਖਾਈਆ। ਮੇਰਾ ਬਿਨਾ ਰਸਨਾ ਤੋਂ ਗਾਣਾ, ਬਿਨਾ ਅੱਖਰ ਅੱਖਰ ਜਣਾਈਆ। ਮੈਨੂੰ ਸਕੇ ਨਾ ਕੋਇ ਪਹਿਚਾਣਾ, ਜਗ ਨੇਤਰ ਵੇਖਣ ਕੋਇ ਨਾ ਆਈਆ। ਮੈਂ ਦੀਨ ਦੁਨੀ ਦਾ ਤੱਕਿਆ ਟਿਕਾਣਾ, ਨਵ ਸੱਤ ਵੇਖਾਂ ਥਾਉਂ ਥਾਈਂਆ। ਮੈਂ ਜਗਤ ਜਹਾਨ ਖਾਧਾ ਨਹੀਂ ਕੋਈ ਖਾਣਾ, ਤ੍ਰਿਸ਼ਨਾ ਪਿਆਸ ਨਾ ਕੋਇ ਰਖਾਈਆ। ਮੈਂ ਇਕ ਸੰਦੇਸ਼ਾ ਦੇਣਾ ਜੋ ਦੇਵੇ ਸ੍ਰੀ ਭਗਵਾਨਾ, ਭਗਵਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਜਣ ਇਕ ਅਖਵਾਈਆ। ਸਾਵਣ ਕਹੇ ਨਾਰਦਾ ਤੇਰੀ ਬੋਦੀ ਕੀ ਕੁਛ ਆਖਦੀ, ਸਚ ਦੇ ਦ੍ਰਿੜਾਈਆ । ਨਾਰਦ ਕਹੇ ਇਹ ਸ਼ਬਦ ਅਗੰਮੇ ਭਾਖਦੀ, ਜਿਸ ਦੀ ਭਾਸ਼ਾ ਸਮਝ ਕਿਸੇ ਨਾ ਆਈਆ। ਇਹ ਵਣਜਾਰਨ ਅਲਖਣਾ ਅਲਾਖ ਦੀ, ਅਲਖ ਅਗੋਚਰ ਦਏ ਵਡਿਆਈਆ। ਆਹ ਲੇਖਣੀ ਤੱਕ ਲੈ ਜਿਸ ਨੂੰ ਜਗਤ ਵਿਦਿਆ ਨਾ ਕੋਇ ਵਾਚਦੀ, ਬੁੱਧੀ ਨਾਲ ਨਾ ਕੋਇ ਸਮਝਾਈਆ। ਜਿਸ ਵਿਚ ਖੇਲ ਕਮਲਾਪਾਤ ਦੀ, ਕੀ ਪਤਿਪਰਮੇਸ਼ਵਰ ਹੁਕਮ ਵਰਤਾਈਆ। ਜਿਨ੍ਹ ਕਲਾ ਮਿਟਾਉਣੀ ਕਲਜੁਗ ਅੰਧੇਰੀ ਰਾਤ ਦੀ, ਸਤਿਜੁਗ ਸਤਿ ਚੰਦ ਚਮਕਾਈਆ। ਮੇਰੀ ਬੋਦੀ ਬਿਨ ਰਸਨਾ ਤੋਂ ਆਖਦੀ, ਬਿਨ ਬੁੱਲਾਂ ਬੁੱਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਦ੍ਰਿੜਾਈਆ। ਬੋਦੀ ਕਹੇ ਮੈਂ ਆਦਿ ਜੁਗਾਦਿ ਇਕ ਸਰੂਪ, ਏਕਾ ਵਿਚ ਸਮਾਈਆ। ਮੇਰਾ ਸ਼ਹਿਨਸ਼ਾਹ ਸ਼ਾਹੋ ਭੂਪ, ਹਰਿ ਕਰਤਾ ਧੁਰਦਰਗਾਹੀਆ। ਜੋ ਵਸੇ ਚਾਰੇ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਜਿਸ ਕਲਜੁਗ ਕੂੜਾ ਮੇਟਣਾ ਜੂਠ ਝੂਠ, ਕੂੜੀ ਕਿਰਿਆ ਡੇਰਾ ਢਾਹੀਆ। ਭਗਤ ਸੁਹੇਲੇ ਬਣਾਉਣੇ ਆਪਣੇ ਸਪੂਤ, ਪਿਤਾ ਪੂਤ ਗੋਦ ਟਿਕਾਈਆ। ਪਵਿਤ੍ਰ ਕਰਨੇ ਕਾਇਆ ਭਾਂਡੇ ਤਤ ਕਲਬੂਤ, ਕਾਇਆ ਕਾਅਬੇ ਕਰ ਰੁਸ਼ਨਾਈਆ। ਮੈਂ ਉਸ ਦਾ ਦੇਣ ਆਇਆ ਸਬੂਤ, ਸੋਹਲੇ ਢੋਲੇ ਸਚ ਸਚ ਸੁਣਾਈਆ। ਦੁਨੀਆਦਾਰੋ ਉਹ ਮਾਲਕ ਖ਼ਾਲਕ ਇਕ ਮਹਿਬੂਬ, ਮੁਹੱਬਤ ਵਾਲਾ ਨੂਰ ਅਲਾਹੀਆ। ਜੇ ਬਾਹਰ ਵੇਖੋ ਨਜ਼ਰ ਨਾ ਆਵੇ ਅੰਦਰ ਤੱਕੋ ਮੌਜੂਦ, ਸਨਮੁਖ ਬੈਠਾ ਸੋਭਾ ਪਾਈਆ। ਜਿਸ ਦੀ ਇਕੋ ਹੋਣੀ ਪੂਜ, ਦੂਜਾ ਇਸ਼ਟ ਨਾ ਕੋਇ ਮਨਾਈਆ। ਝਗੜਾ ਮੇਟਣਾ ਦੂਈ ਦੂਜ, ਦੁਤੀਆ ਭਾਉ ਦਏ ਮਿਟਾਈਆ। ਜਨ ਭਗਤਾਂ ਬਖ਼ਸ਼ ਕੇ ਆਪਣੀ ਸੂਝ, ਸੋਈ ਸੁਰਤੀ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬੋਦੀ ਕਹੇ ਸਾਵਣਾ ਮੈਂ ਆਦਿ ਜੁਗਾਦੀ ਬੜੀ ਚਲਾਕ, ਜੁਗ ਚੌਕੜੀ ਦਿਆਂ ਸੁਣਾਈਆ। ਮੇਰਾ ਖੇਲ ਨਿਰਗੁਣ ਸਰਗੁਣ ਘਾਟ, ਤਤਾਂ ਵੰਡ ਨਾ ਕੋਇ ਵੰਡਾਈਆ। ਮੇਰੀ ਦੋ ਜਹਾਨ ਵਾਟ, ਬਿਨ ਵਜੂਦਾਂ ਭੱਜਾਂ ਵਾਹੋ ਦਾਹੀਆ। ਮੇਰੀ ਸੇਜ ਅਗੰਮੀ ਖਾਟ, ਸਿੰਘਾਸਣ ਅਗੰਮ ਅਥਾਹੀਆ। ਮੇਰੀ ਮੰਜ਼ਲ ਸਮਝੇ ਕੋਇ ਨਾ ਵਾਟ, ਪਾਂਧੀ ਪੰਧ ਨਾ ਕੋਇ ਮੁਕਾਈਆ। ਮੇਰੀ ਸਮਝੇ ਕੋਇ ਨਾ ਜ਼ਾਤ, ਜ਼ਾਤ ਪਾਤੀ ਵੰਡ ਨਾ ਕੋਇ ਵੰਡਾਈਆ। ਮੇਰਾ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨਾਲ ਜੋੜਿਆ ਨਾਤ, ਨਾਤਾ ਬਿਧਾਤਾ ਇਕੋ ਇਕ ਬੰਧਾਈਆ। ਉਹ ਅੰਤਮ ਮੇਰੀ ਪੁਛੇ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਮੈਂ ਇਕੋ ਦੱਸਣੀ ਸਭ ਨੂੰ ਬਾਤ, ਬਾਤਨ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਬੋਦੀ ਕਹੇ ਮੇਰੀ ਬਾਤ ਇਕ ਅਨੋਖੀ, ਵੱਖਰੀ ਦਿਆਂ ਸੁਣਾਈਆ। ਜਨ ਭਗਤੋ ਪ੍ਰਭ ਦੀ ਮੰਜ਼ਲ ਬੜੀ ਸੌਖੀ, ਜੋ ਪ੍ਰਭ ਦੇ ਵਿਚ ਸਮਾਈਆ। ਪੜ੍ਹਨੀ ਪਏ ਕੋਇ ਨਾ ਪੋਥੀ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਬੁੱਧੀ ਹੋਵੇ ਕਦੇ ਨਾ ਥੋਥੀ, ਮਨ ਮਤ ਨਾ ਕੋਇ ਹਲਕਾਈਆ। ਇਕੋ ਵੇਖੋ ਨਿਰਮਲ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਜਿਸ ਦੇ ਆਤਮ ਧਾਰ ਸਾਰੇ ਗੋਤੀ, ਗੌਤਮ ਦਾ ਲੇਖਾ ਰਿਹਾ ਸਮਝਾਈਆ। ਪੈਗ਼ੰਬਰਾਂ ਉਸੇ ਦੇ ਇਸ਼ਾਰੇ ਦੀ ਲਾਈ ਸੋਟੀ, ਸੋਈ ਸੁਰਤ ਜਗਾਈਆ। ਜਿਹੜੀ ਮੰਜ਼ਲ ਪਾਈ ਵੇਦੀ ਸੋਢੀ, ਸੋ ਪੁਰਖ ਨਿਰੰਜਣ ਭੇਵ ਚੁਕਾਈਆ। ਬੋਦੀ ਕਹੇ ਮੈਂ ਹੱਥ ਲਾਇਆ ਨਹੀਂ ਕਿਸੇ ਦੀ ਗੋਡੀਂ, ਤਤਾਂ ਵਾਲਾ ਗੁਰੂ ਨਾ ਕੋਇ ਮਨਾਈਆ। ਮੈਂ ਕਮਲੀ ਨਹੀਂ ਕੋਝੀ, ਮਤਹੀਣ ਨਾ ਜਗਤ ਅਖਵਾਈਆ। ਮੈਂ ਆਦਿ ਆਦਿ ਜੁਗਾਦਿ ਜੁਗਾਦਿ ਇਕੋ ਦੀ ਹੋ ਗਈ, ਦੂਜਾ ਕੰਤ ਨਾ ਕੋਇ ਮਨਾਈਆ। ਏਕੇ ਦੀ ਸੇਜਾ ਸੋ ਗਈ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਆਪਣੀ ਦੋ ਜਹਾਨ ਦੀ ਮੈਲ ਧੋ ਗਈ, ਦੁਰਮਤ ਰਹੀ ਨਾ ਰਾਈਆ। ਇਕੋ ਪਿਆਰ ਮੁਹੱਬਤ ਵਿਚ ਮੋਹ ਗਈ, ਨਾਤਾ ਸਕੇ ਨਾ ਕੋਇ ਤੁੜਾਈਆ। ਪਰਮ ਪੁਰਖ ਦੀ ਜੋਤ ਨਾਲ ਛੋਹ ਗਈ, ਅੰਤ ਜੋਤ ਵਿਚ ਮਿਲ ਕੇ ਜੋਤ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਬੋਦੀ ਕਹੇ ਸਾਵਣਾ ਮੇਰਾ ਸਤਿਗੁਰ ਮੇਘ ਬਰਸਦਾ, ਬੂੰਦਾ ਬਾਂਦੀ ਸਮਝ ਕਿਸੇ ਨਾ ਆਈਆ। ਜਿਥੇ ਹਰਿ ਭਗਤ ਸੁਹੇਲਾ ਹੋਵੇ (ਤਰਸਦਾ), ਰਹਿਮਤ ਰਹੀਮ ਆਪ ਕਮਾਈਆ। ਦੁਖੜਾ ਮੇਟੇ ਅੰਦਰੋਂ ਦੁਖ ਰੋਗ ਸੋਗ ਹਰਖ ਦਾ, ਚਿੰਤਾ ਚਿਖਾ ਦਏ ਚੁਕਾਈਆ। ਬਿਨਾ ਭਗਤੀ ਤੋਂ ਭਗਤਾਂ ਨੂੰ ਜਦੋਂ ਪਰਖਦਾ, ਨੈਣ ਨੈਣਾਂ ਨਾਲ ਮਿਲਾਈਆ। ਉਹਦਾ ਪਿਆਰ ਭਰਿਆ ਹਰਸ ਦਾ, ਰਹਿਮਤ ਵਿਚ ਵਡਿਆਈਆ। ਉਹ ਲੇਖਾ ਲਾਵੇ ਜਨ ਭਗਤਾਂ ਕੀਤੀ ਅਰਜ਼ ਦਾ, ਮਨਜ਼ੂਰੀ ਆਪਣੇ ਹੱਥ ਰਖਾਈਆ। ਉਹ ਸਦਾ ਪਿਆਸਾ ਪ੍ਰੇਮੀਆਂ ਵਾਲੀ ਗ਼ਰਜ਼ ਦਾ, ਆਪਣੀ ਗ਼ਰਜ਼ ਨਾ ਕੋਇ ਰਖਾਈਆ। ਉਸ ਦਾ ਖੇਲ ਜੁਗੋ ਜੁਗ ਅਸਚਰਜ ਦਾ, ਅਚਰਜ ਲੀਲਾ ਆਪ ਵਖਾਈਆ। ਉਹਦਾ ਰੂਪ ਰੰਗ ਰੇਖ ਨਹੀਂ ਕੋਈ ਨਾਰੀ ਮਰਦ ਦਾ, ਤਨ ਵਜੂਦ ਨਾ ਕੋਇ ਵਡਿਆਈਆ। ਉਹਦਾ ਨਾਮ ਭੰਡਾਰਾ ਨਿਧਾਨਾ ਠੰਡਕ ਸਰਦ ਦਾ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਸਾਵਣਾ ਮੇਰੇ ਕੋਲ ਬਹੁਤ ਪੁਰਾਣੀਆਂ ਚਿੱਠੀਆਂ, ਚਾਰ ਜੁਗ ਦੇ ਸ਼ਾਸਤਰ ਕਹਿਣ ਕਿਛ ਨਾ ਪਾਈਆ। ਜਿਨ੍ਹਾਂ ਵਿਚ ਖ਼ਬਰਾਂ ਬਿਨਾ ਅੱਖਰਾਂ ਤੋਂ ਮਿੱਠੀਆਂ, ਮਿਠਾਸ ਵਿਚ ਆਸ ਪੂਰ ਨਾ ਕੋਇ ਕਰਾਈਆ। ਜਿਸ ਦੇ ਨਾਲ ਜੁਗ ਚੌਕੜੀਆਂ ਗਈਆਂ ਨਜਿੱਠੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਕੋਟਨ ਕੋਟ ਬੈਠੇ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੀਆਂ ਧਾਰਾਂ ਜਿਸ ਦੇ ਵਿਚ ਲਿਟੀਆਂ, ਅਨੰਤ ਲਿਟਾਂ ਵਾਲੇ ਸ਼ੰਕਰ ਉਸੇ ਵਿਚ ਸਮਾਈਆ। ਉਸ ਦੀਆਂ ਖੇਲਾਂ ਮੈਂ ਬਿਨਾ ਅੱਖਾਂ ਤੋਂ ਡਿੱਠੀਆਂ, ਡਿੱਠੜਾ ਹਾਲ ਜਣਾਈਆ। ਜਿਸ ਦੇ ਵਿਚ ਸਭ ਦੀਆਂ ਸੁਰਤੀਆਂ ਟਿਕੀਆਂ, ਟਿਕਟਿਕੀ ਵਿਚ ਸਾਰੇ ਨੈਣ ਉਠਾਈਆ। ਉਸ ਦੀਆਂ ਬੀਤ ਗਈਆਂ ਪਤਾ ਨਹੀਂ ਕਿਤਨੀਆਂ ਮਿਤੀਆਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਉਸ ਦੀਆਂ ਹੁਣ ਨਵੀਆਂ ਚਲਣੀਆਂ ਥਿਤੀਆਂ, ਵਾਰ ਥਿਤ ਸੀਸ ਨਿਵਾਈਆ। ਸ਼ਬਦ ਦੀ ਧਾਰ ਬਦਲਣੀਆਂ ਲਿਪੀਆਂ, ਅੱਖਰ ਅੱਖਰਾਂ ਰੰਗ ਰੰਗਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਸਾਵਣਾ ਧੁਰਦੀ ਚਿੱਠੀ ਕੀ ਕੁਛ ਲਿਖਦੀ, ਲਗ ਮਾਤਰ ਸੰਗ ਨਾ ਕੋਇ ਰਖਾਈਆ। ਕੀ ਸ਼ਰਅ ਹੋਣੀ ਇਕ ਸਿੱਖ ਦੀ, ਸਿਖਿਆ ਸਿੱਖ ਵਿਚ ਕਿਸ ਬਿਧ ਪ੍ਰਗਟਾਈਆ। ਕੀ ਧਾਰ ਬਦਲਣੀ ਮੁਨ ਰਿਖ ਦੀ, ਰਿਖੀ ਰਿਖੀਸ਼ਰ ਵੇਖਣ ਨੈਣ ਉਠਾਈਆ। ਕੀ ਖੇਲ ਹੋਣੀ ਹਾਰ ਜਿੱਤ ਦੀ, ਜੀਵਣ ਜਗਤ ਸਮਝ ਕੁਛ ਨਾ ਪਾਈਆ। ਕੀ ਵਡਿਆਈ ਹੋਣੀ ਅਗੰਮੇ ਮਿਤ ਦੀ, ਮਿਤ੍ਰ ਪਿਆਰਾ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਚਿੱਠੀ ਦਾ ਲੇਖ ਵੱਖਰਾ, ਵੱਖਰਾ ਦਿਆਂ ਜਣਾਈਆ। ਜਿਸ ਲਹਿਣਾ ਦੇਣਾ ਮੇਟਣਾ ਇੱਟਾਂ ਪੱਥਰਾ, ਪਾਹਨ ਰੋਵਣ ਮਾਰਨ ਧਾਹੀਆ। ਜਿਸ ਲੇਖਾ ਪੂਰਾ ਕਰਨਾ ਗੋਬਿੰਦ ਸਥਰਾ, ਯਾਰੜਾ ਸੇਜ ਹੰਢਾਈਆ। ਜਿਸ ਦੀਨ ਦੁਨੀ ਨਾਲੋਂ ਧਰਮ ਦਾ ਰੂਪ ਕਰਨਾ ਵੱਖਰਾ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਦਾ ਹੁਕਮ ਵਿਚ ਪਰਤੇ ਕੋਇ ਨਾ ਪਤਰਾ, ਪਤਰਕਾ ਜਗਤ ਨਾ ਕੋਇ ਵਡਿਆਈਆ। ਉਸ ਦਾ ਲੇਖ ਲਿਖਿਆ ਜਾਏ ਨਾ ਵਿਚ ਸਤਰਾ, ਗਣਤੀ ਗਣਤ ਨਾ ਕੋਇ ਗਿਣਾਈਆ। ਮੈਨੂੰ ਉਸ ਦਾ ਸਦੀ ਚੌਧਵੀਂ ਦਿਸਦਾ ਖ਼ਤਰਾ, ਜੋ ਖ਼ਾਤਰ ਮੁਹੰਮਦ ਦੀ ਉਮਤ ਦਾ ਲਹਿਣਾ ਦਏ ਮੁਕਾਈਆ। ਕਿਸੇ ਦਾ ਹਿਸਾਬ ਰਹਿਣਾ ਨਹੀਂ ਛਤ੍ਰਾ ਬੱਕਰਾ, ਈਦਾਂ ਬਕਰੀਦਾਂ ਵੇਖਣ ਨੈਣ ਉਠਾਈਆ। ਮਜ਼੍ਹਬਾਂ ਦੀ ਧਾਰ ਲਗਾਉਣੀ ਟੱਕਰਾ, ਬਿਨ ਮਸਤਕ ਮਸਤਕ ਦਏ ਟਕਰਾਈਆ। ਜਿਸ ਦੇ ਹੁਕਮ ਦਾ ਚਲਣਾ ਚੱਕਰਾ, ਚਕ੍ਰਵਰਤੀਆਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪਣੇ ਹੱਥ ਰਖਾਈਆ। ਚਿੱਠੀ ਕਹੇ ਸਾਵਣਾ ਮੇਰਾ ਸੁਣਨਾ ਬੋਲਾ, ਅਨਬੋਲਤ ਕੀ ਜਣਾਈਆ। ਨਾ ਪਰਦਾ ਰਹੇ ਨਾ ਓਹਲਾ, ਭੇਵ ਅਭੇਦ ਖੁਲਾਈਆ। ਸਭ ਦਾ ਇਕੋ ਹੋਣਾ ਢੋਲਾ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਪੁਰਖ ਅਕਾਲ ਨੇ ਦਰ ਦਰਵਾਜ਼ਾ ਇਕੋ ਹੋਣਾ ਖੋਲਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਜੋਤੀ ਜਾਮਾ ਸ਼ਬਦ ਧਾਰ ਦਾ ਹੋਣਾ ਚੋਲਾ, ਚੋਲੀ ਸਮਝ ਕੋਇ ਨਾ ਪਾਈਆ। ਦੀਨ ਦੁਨੀ ਦਾ ਤੱਕਣਾ ਰੌਲਾ, ਖੇਲ ਵੇਖਣਾ ਥਾਉਂ ਥਾਈਂਆ। ਜਿਸ ਨੂੰ ਸਜਦਿਆਂ ਵਿਚ ਸਭ ਨੇ ਕਹਿਣਾ ਮੌਲਾ, ਮਾਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਚਿੱਠੀ ਕਹੇ ਸਾਵਣਾ ਮੈਂ ਪਤ੍ਰਕਾ ਨਹੀਂ ਪਾਤੀ, ਪਤਣਾਂ ਉਤੇ ਕਦੇ ਨਾ ਜਾਈਆ। ਮੇਰਾ ਦਿਸੇ ਨਾ ਕੋਇ ਜਮਾਤੀ, ਵਿਦਿਆ ਜਗਤ ਨਾ ਕੋਇ ਵਡਿਆਈਆ। ਮੇਰੀ ਨਜ਼ਰ ਨਾ ਆਵੇ ਕਾਪੀ, ਅੱਖਰ ਅੱਖਰ ਨਾ ਕੋਇ ਸਮਝਾਈਆ। ਮੇਰਾ ਵੇਖ ਲੈ ਵਡ ਪ੍ਰਤਾਪੀ, ਦੋ ਜਹਾਨ ਬੈਠੇ ਸੀਸ ਨਿਵਾਈਆ। ਪਰ ਯਾਦ ਕਰ ਲੈ ਅੰਤਮ ਤਕਣੇ ਕਲਜੁਗ ਕੂੜ ਕਰਮ ਦੇ ਪਾਪੀ, ਜਗਤ ਜਹਾਨ ਵੇਖ ਵਖਾਈਆ। ਮੇਰਾ ਸਤਿਗੁਰ ਸ਼ਬਦ ਦੂਲ੍ਹਾ ਇਕੋ ਹੋਣਾ ਸਾਥੀ, ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਖੇਲ ਤੱਕੇ ਪੁਰਖ ਸਮਰਾਥੀ, ਹਰਿ ਕਰਤਾ ਵਡ ਵਡਿਆਈਆ। ਮੈਂ ਆਦਿ ਜੁਗਾਦਿ ਜਿਸ ਦੀ ਮੰਨਾ ਆਖੀ, ਦੂਸਰ ਅੱਖ ਨਾ ਕਦੇ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਉਸ ਦੇ ਨਾਮ ਸ਼ਬਦ ਦੀ ਸੁਣਾਵਾਂ ਗਾਥੀ, ਸਿਫ਼ਤਾਂ ਨਾਲ ਸਲਾਹੀਆ। ਮੇਰੇ ਵਿਚੋਂ ਨਿਰਗੁਣ ਧਾਰ ਹੱਥ ਨਾ ਆਵੇ ਭਾਵੇਂ ਕੋਟਨ ਕੋਟ ਕਰਨ ਤਲਾਸ਼ੀ, ਨੇਤਰ ਨੈਣਾਂ ਵੇਖਣ ਕੋਇ ਨਾ ਪਾਈਆ। ਮੈਂ ਇਕ ਦਿਨ ਹੱਸ ਕੇ ਕਿਹਾ ਸ਼ੰਕਰ ਕੈਲਾਸ਼ੀ,

ਖ਼ੁਸ਼ੀਆਂ ਨਾਲ ਜਣਾਈਆ। ਉਠ ਵੇਖ ਲੈ ਜਗਤ ਵਾਲੀ ਬਦਮਾਸ਼ੀ, ਤਨ ਵਜੂਦਾਂ ਧਿਆਨ ਲਗਾਈਆ। ਬ੍ਰਹਮੇ ਇਸ਼ਾਰਾ ਕੀਤਾ ਕਿੱਥੇ ਤੇਰਾ ਬ੍ਰਹਮ ਨੂਰ ਪ੍ਰਕਾਸ਼ੀ, ਜੋਤੀ ਜੋਤ ਧਿਆਨ ਲਗਾਈਆ। ਵਿਸ਼ਨੂੰ ਕਿਹਾ ਕਿਉਂ ਦੀਨ ਦੁਨੀ ਦਿਸੇ ਉਦਾਸੀ, ਰਿਜ਼ਕ ਭੰਡਾਰੀ ਕੀ ਤੇਰੀ ਵਡ ਵਡਿਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਆਪਣੀ ਮੰਜ਼ਲ ਦੀ ਤੱਕੋ ਰਾਸੀ, ਮਹਿਫ਼ਲ ਨਾਮ ਕਲਮਿਆਂ ਨਾਲ ਲਗਾਈਆ। ਤਨ ਸਰੀਰਾਂ ਤੱਕੋ ਪੋਸ਼ਾਕੀ, ਜੋ ਬਸਤਰ ਸ਼ਸਤਰ ਆਏ ਜਣਾਈਆ। ਤਨ ਵਜੂਦ ਵੇਖੋ ਖ਼ਾਕੀ, ਬਿਨ ਨੈਣਾਂ ਨੈਣ ਉਠਾਈਆ। ਕਿਉਂ ਨਾ ਤੁਹਾਡੇ ਹੁੰਦਿਆਂ ਅੰਦਰੋਂ ਖੁਲ੍ਹੇ ਬੰਦ ਕਿਵਾੜੀ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦ ਘੋੜ ਚੜ੍ਹੇ ਕੋਇ ਨਾ ਰਾਕੀ, ਜਗਤ ਜਹਾਨ ਪਾਰ ਨਾ ਕੋਇ ਕਰਾਈਆ। ਮਾਇਆ ਮਮਤਾ ਵੇਖ ਲੋਕਮਾਤੀ, ਲਾਲਚ ਲੋਭ ਨਾਲ ਹਲਕਾਈਆ। ਨਿਗਾਹ ਮਾਰੋ ਜ਼ਾਤ ਪਾਤੀ, ਊਚ ਨੀਚਾਂ ਖੋਜ ਖੁਜਾਈਆ। ਮਨ ਮਨਸਾ ਤੱਕੋ ਵੇਖੋ ਨਾਰ ਕਮਜ਼ਾਤੀ, ਸਤਿ ਵਿਚ ਨਾ ਕੋਇ ਸਮਾਈਆ। ਕਿਉਂ ਨਾ ਮਿਲੇ ਬੂੰਦ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਪਤ੍ਰਕਾ ਕਹੇ ਮੈਂ ਬਿਨਾ ਅੱਖਰਾਂ ਤੋਂ ਆਦਿ ਦੀ ਇਕੋ ਪਾਤੀ, ਪਤਿਪਰਮੇਸ਼ਵਰ ਦਿਤਾ ਬਣਾਈਆ। ਮੇਰੀ ਸਮਝੇ ਨਾ ਕੋਇ ਹਯਾਤੀ, ਜੀਵਣ ਸਮਝ ਕਿਸੇ ਨਾ ਆਈਆ। ਮੇਰੀ ਸਿਫ਼ਤ ਸਲਾਹ ਕਾਗ਼ਜ਼ਾਤੀ, ਚਾਰ ਜੁਗ ਦੇ ਸ਼ਾਸਤਰ ਰਹੇ ਗੁਣ ਗਾਈਆ। ਮੇਰਾ ਲਹਿਣਾ ਦੇਣਾ ਮੇਰੇ ਵਿਚ ਬਾਕੀ, ਬਾਕਾਇਦਾ ਦਿਆਂ ਸਮਝਾਈਆ। ਨਾਲੇ ਹੱਥ ਮਾਰਾਂ ਉਤੇ ਛਾਤੀ, ਛਤਰਧਾਰੀਆਂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸਾਹਿਬ ਇਕ ਅਖਵਾਈਆ। ਪਤ੍ਰਕਾ ਕਹੇ ਸਾਵਣਾ ਮੇਰੇ ਵਿਚ ਡੂੰਘਾ ਰਾਜ਼, ਪਰਦਾ ਸਕੇ ਨਾ ਕੋਇ ਚੁਕਾਈਆ। ਮੇਰੇ ਵਿਚ ਅਗੰਮੀ ਆਵਾਜ਼, ਜਗਤ ਸਰਵਣ ਸੁਣਨ ਕੋਇ ਨਾ ਪਾਈਆ। ਮੇਰਾ ਖੇਲ ਅਨੋਖਾ ਤੇ ਮੈਂ ਵੱਖਰੀ ਸਾਜਣ ਲਵਾਂ ਸਾਜ, ਸਾਜਣ ਮੀਤ ਮੈਨੂੰ ਦਏ ਵਡਿਆਈਆ। ਹੁਣ ਮੇਰਾ ਦਿਲ ਕਰਦਾ ਅਗਲਾ ਬਦਲ ਦੇਵਾਂ ਸਮਾਜ, ਸਮਗਰੀ ਨਾਮ ਵਾਲੀ ਵਰਤਾਈਆ। ਇਕੋ ਹੁਕਮ ਇਕੋ ਹੋਵੇ ਰਾਜ, ਰਈਅਤ ਇਕ ਅਖਵਾਈਆ। ਇਕੋ ਕਰਮ ਇਕੋ ਹੋਵੇ ਕਾਜ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਇਕੋ ਧਾਰ ਇਕ ਹੋਵੇ ਸਾਂਝ, ਦੂਸਰ ਵੰਡ ਨਾ ਕੋਇ ਵੰਡਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਭ ਦੀ ਵਗੇ ਆਂਝ, ਨੇਤਰ ਨੈਣਾਂ ਨੀਰ ਵਹਾਈਆ। ਭਰਾਂਤ ਭੁਲੇਖਾ ਰਹੇ ਨਾ ਤਤ ਪਾਂਜ, ਪੰਚਮ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸਵਾਮੀ ਦਇਆ ਕਮਾਈਆ। ਚਿੱਠੀ ਕਹੇ ਮੇਰਾ ਅੱਖਰਾਂ ਵਾਲਾ ਨਹੀਂ ਕੋਈ ਪ੍ਰਨੋਟ, ਜਗਤ ਜਹਾਨ ਵੰਡ ਨਾ ਕੋਇ ਵੰਡਾਈਆ। ਮੇਰਾ ਲਹਿਣਾ ਦੇਣਾ ਜੁਗ ਚੌਕੜੀ ਕੋਟ ਕੋਟ, ਕੋਟਨ ਕੋਟੀ ਜੁਗ ਗਏ ਵਿਹਾਈਆ। ਮੇਰੀ ਧਾਰ ਦੀ ਧਾਰ ਨਾਲੋਂ ਲੱਗੇ ਚੋਟ, ਚੋਟੀ ਚੜ੍ਹ ਕੇ ਦਿਆਂ ਸੁਣਾਈਆ। ਇਕੋ ਪੁਰਖ ਅਕਾਲ ਦੀ ਓਟ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਆਦਿ ਦਾ ਆਦਿ ਅੰਤ ਦਾ ਅੰਤ ਕੱਢਿਆ ਖੋਟ, ਸਤਿ ਸਚ ਨਾਲ ਮਿਲਾਈਆ। ਮੈਂ ਉਸੇ ਤੇ ਹੋ ਗਈ ਮੋਹਤ, ਮੁਹੱਬਤ ਵਿਚ ਸਮਾਈਆ। ਜਿਸ ਦਾ ਨੂਰ ਇਕੋ ਨਿਰਮਲ ਜੋਤ, ਜੋਤੀ ਜਾਤਾ ਅਗੰਮ ਅਥਾਹੀਆ। ਜਿਸ ਦੀ ਸੋਚੀ ਜਾਏ ਕੋਈ ਨਾ ਸੋਚ, ਬੁੱਧੀ ਵਿਚ ਨਾ ਕੋਇ ਵਡਿਆਈਆ। ਉਹ ਮੇਰੀ ਆਸ਼ਾ ਮਨਸਾ ਪੂਰੀ ਕਰੇ ਲੋਚ, ਲੋਚਾ ਆਪਣੀ ਨਾਲ ਮਿਲਾਈਆ। ਮੈਂ ਉਸ ਮੰਜ਼ਲ ਤੇ ਗਈ ਪਹੁੰਚ ਜਿਥੇ ਅਗਲਾ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪਤ੍ਰਕਾ ਕਹੇ ਮੈਂ ਸਦਾ ਰਹਿੰਦੀ ਮਗਨ, ਸਚ ਨਾਲ ਸੁਣਾਈਆ। ਜਨ ਭਗਤੋ ਤੁਹਾਡੇ ਵਾਸਤੇ ਮੰਗਾਇਆ ਸਗਨ, ਸ਼ਬਦੀ ਸ਼ਬਦ ਨਾਲ ਵਡਿਆਈਆ। ਤੁਹਾਡੀ ਅੰਦਰੋਂ ਲੱਗ ਜਾਏ ਲਗਨ, ਬਾਹਰੋਂ ਸਕੇ ਨਾ ਕੋਇ ਤੁੜਾਈਆ। ਘਰ ਘਰ ਵਿਚ ਦੀਪਕ ਜੋਤੀ ਜਗਣ, ਅੰਧ ਅੰਧੇਰ ਰਹੇ ਨਾ ਰਾਈਆ। ਤੁਹਾਡਾ ਮੇਲਾ ਨਾਲ ਗੋਪਾਲ ਮੂਰਤ ਮਦਨ, ਮਧ ਸੂਦਨ ਵੇਖ ਵਖਾਈਆ। ਤੁਹਾਨੂੰ ਸੁੱਤਿਆਂ ਨੂੰ ਲੋਕਮਾਤ ਆਏ ਸੱਦਣ, ਫੜ ਬਾਹੋਂ ਆਪ ਉਠਾਈਆ। ਪੂਰਬ ਦੇ ਲੇਖੇ ਲਹਿਣੇ ਮੁਤਾਬਿਕ ਤੁਹਾਡੇ ਪਰਦੇ ਆਵੇ ਕੱਜਣ, ਸਿਰ ਸਿਰ ਹੱਥ ਟਿਕਾਈਆ। ਪਤ੍ਰਕਾ ਕਹੇ ਜਨ ਭਗਤੋ ਨੌ ਸੌ ਚੁਰਾਨਮੇਂ ਚੌਕੜੀ ਜੁਗ ਦੇ ਪੁਰਾਣੇ ਸੱਜਣ, ਲੇਖਾ ਪਿਛਲਾ ਦਿਆਂ ਸਮਝਾਈਆ। ਚਰਨ ਧੂੜੀ ਕਰ ਲਓ ਮਜਨ, ਅਗੇ ਦੁਰਮਤ ਮੈਲ ਰਹੇ ਨਾ ਰਾਈਆ। ਤੁਹਾਡਾ ਪਵਿਤ੍ਰ ਹੋਵੇ ਬਦਨ, ਪੰਜ ਤਤ ਦਾ ਲੇਖਾ ਰਹੇ ਨਾ ਰਾਈਆ। ਸੀਸ ਰਹੇ ਕਿਸੇ ਨਾ ਨਗਨ, ਓਢਣ ਆਪਣਾ ਨਾਮ ਜਣਾਈਆ। ਲੱਖ ਚੁਰਾਸੀ ਵਿਚੋਂ ਆਇਆ ਕੱਢਣ, ਫੜ ਬਾਹੋਂ ਪਾਰ ਕਰਾਈਆ। ਆਤਮ ਧਾਰ ਲਡਾਵੇ ਲਡਣ, ਪਰਮਾਤਮ ਹੋ ਕੇ ਦਇਆ ਕਮਾਈਆ। ਤੁਹਾਡਾ ਲਹਿਣਾ ਦੇਣਾ ਵੇਖੇ ਜਗਤ ਜਹਾਨ ਡੂੰਘੀ ਖੱਡਣ, ਭਵ ਸਾਗਰਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਚਿੱਠੀ ਕਹੇ ਪ੍ਰਭੂ ਤੇਰਾ ਵਾਇਦਾ ਤਾਰਨੇ ਭਗਤ, ਬਿਨ ਭਗਤੀਉਂ ਪਾਰ ਕਰਾਈਆ। ਹੁਣ ਵੇਲਾ ਵਕਤ ਵੇਖ ਲੈ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਸਚ ਸੁਹੰਜਣਾ ਕਰ ਦੇ ਵਕਤ, ਵੇਲਾ ਆਪਣੇ ਰੰਗ ਰੰਗਾਈਆ। ਤੂੰ ਜੁਗ ਜੁਗ ਆਵੇਂ ਕਾਰਨ ਭਗਤਾਂ ਫ਼ਕਤ, ਫ਼ਿਕਰਾ ਢੋਲਾ ਆਪਣਾ ਨਾਮ ਦ੍ਰਿੜਾਈਆ। ਤੇਰੀ ਆਦਿ ਦੀ ਆਦਿ ਸ਼ਕਤ, ਸ਼ਕਤੀਸ਼ਾਲੀ ਤੇਰੇ ਹੱਥ ਵਡਿਆਈਆ। ਲੇਖੇ ਲਾ ਲੈ ਬੂੰਦ ਰਕਤ, ਤਨ ਵਜੂਦਾਂ ਹੋ ਸਹਾਈਆ। ਇਹ ਤੇਰੇ ਜਿਗਰੇ ਲਖ਼ਤ, ਸੁਤ ਦੁਲਾਰੇ ਲੈਣੇ ਮਿਲਾਈਆ। ਆਪਣਾ ਅਸੂਲ ਨਾ ਰੱਖੀਂ ਸਖ਼ਤ, ਸਹਿਜ ਨਾਲ ਸਮਝਾਈਆ। ਕੀ ਹੋਇਆ ਜੇ ਹੁਣ ਸ੍ਰਿਸ਼ਟੀ ਤੇ ਪੈਣਾ ਵਖ਼ਤ, ਦੀਨ ਦੁਨੀ ਕੁਰਲਾਈਆ। ਭਗਤਾਂ ਦੀ ਭਗਤੀ ਵਿਚ ਕਰ ਲਈਂ ਬਚਤ, ਇਹ ਤੇਰੇ ਹੱਥ ਵਡਿਆਈਆ। ਪਤ੍ਰਕਾ ਕਹੇ ਜੇ ਮੇਰੇ ਉਤੇ ਅੱਖਰਾਂ ਵਾਲੀ ਨਹੀਂ ਲਿਖਤ, ਨਿਰਅੱਖਰ ਤੇਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਿਰਅੱਖਰ ਕਹਿਣ ਚਿੱਠੀਏ ਅਸੀਂ ਸਦਾ ਮੌਜੂਦ, ਸਾਡਾ ਰੂਪ ਨਾ ਕੋਇ ਬਦਲਾਈਆ। ਨਾ ਬਦਲੇ ਸਾਡਾ ਮਹਿਬੂਬ, ਜੋ ਸਾਡੀ ਮੁਹੱਬਤ ਵਿਚ ਸਮਾਈਆ। ਅਸੀਂ ਇਸ ਦੇ ਪਿਆਰ ਵਿਚ ਗਏ ਝੂਜ, ਆਪਣਾ ਆਪ ਮਿਟਾਈਆ। ਰੂਪ ਬਣਾਇਆ ਨਾ ਦੁਤੀਆ ਦੂਜ, ਏਕਾ ਰੰਗ ਸਮਾਈਆ। ਜੇ ਅਸੀਂ ਨਾ ਹੋਈਏ ਤੇ ਲੋਕਮਾਤ ਗ੍ਰੰਥਾਂ ਦੀ ਆਏ ਕੋਈ ਨਾ ਸੂਝ, ਅੱਖਰ ਅੱਖਰ ਨਾ ਕੋਇ ਵਡਿਆਈਆ। ਪ੍ਰਭੂ ਦਾ ਮਿਲੇ ਨਾ ਕੋਇ ਸਬੂਤ, ਪਾਰਬ੍ਰਹਮ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਿਰਅੱਖਰ ਕਹਿਣ ਜੇ ਅਸੀਂ ਨਾ ਬਣੀਏ ਸਾਥੀ, ਨਿਰਗੁਣ ਧਾਰ ਸੰਗ ਬਣਾਈਆ। ਕੀ ਖੇਲ ਕਰੇ ਪੁਰਖ ਸਮਰਾਥੀ, ਅਕਲ ਕਲਧਾਰੀ ਬੇਪ੍ਰਵਾਹੀਆ। ਬਿਨਾ ਸਾਥੋਂ ਸ਼ਬਦ ਧਾਰ ਨਾਲ ਜਗਤ ਚਲੇ ਕੋਇ ਨਾ ਗਾਥੀ, ਅਵਤਾਰ ਪੈਗ਼ੰਬਰ ਗੁਰ ਧੁਰ ਦਾ ਢੋਲਾ ਨਾ ਕੋਇ ਸੁਣਾਈਆ। ਸਾਡੀ ਮੰਜ਼ਲ ਦੂਰ ਨਜ਼ਰ ਨਾ ਆਵੇ ਘਾਟੀ, ਤਟ ਕਿਨਾਰਾ ਵੇਖਣ ਕੋਇ ਨਾ ਪਾਈਆ। ਸਾਡਾ

ਪੰਧ ਸਮਝੇ ਕੋਇ ਨਾ ਵਾਟੀ, ਆਦਿ ਜੁਗਾਦਿ ਕਹਿਣ ਕੁਛ ਨਾ ਆਈਆ। ਅਸੀਂ ਸਚ ਦੱਸੀਏ ਸਾਡਾ ਲਹਿਣਾ ਦੇਣਾ ਲੇਖਾ ਬਹੁ ਬਿਧ ਭਾਂਤੀ, ਜੁਗ ਜੁਗ ਖੇਲ ਖਿਲਾਈਆ। ਨਾਮ ਕਲਮੇ ਸਿਫ਼ਤਾਂ ਵਾਲੀ ਬਾਤੀ, ਬਾਤਨ ਦਾ ਭੇਵ ਖੁਲਾਈਆ। ਹੁਕਮ ਵਿਚ ਹੁਕਮ ਦੀ ਮਿਲੇ ਪਾਤੀ, ਪਤ੍ਰਕਾ ਪਤ੍ਰਕਾ ਨਾਲ ਬਣਾਈਆ। ਜਿਸ ਨੂੰ ਸਤਿਗੁਰ ਸ਼ਬਦ ਬਿਨਾ ਸਕੇ ਕੋਇ ਨਾ ਵਾਚੀ, ਵਾਚਕ ਨਜ਼ਰ ਕੋਇ ਨਾ ਆਈਆ। ਚਿੱਠੀ ਕਹੇ ਸਾਵਣਾ ਮੈਂ ਅਗੋਂ ਪਿਛੋਂ ਰਹਿੰਦੀ ਗਵਾਚੀ, ਜਿਸ ਵੇਲੇ ਜੁਗ ਬਦਲਣਾ ਹੋਵੇ ਤੇ ਮੈਂ ਪ੍ਰਗਟ ਹੋਵਾਂ ਚਾਈਂ ਚਾਈਂਆ। ਸੱਜਣਾ ਨਾ ਕੋਈ ਮੇਰਾ ਸਾਕ ਸੈਣ ਭਰਾ ਭੈਣ ਨਾ ਚਾਚਾ ਚਾਚੀ, ਸੌਹਰਾ ਪੇਈਆ ਵੰਡ ਨਾ ਕੋਇ ਵੰਡਾਈਆ। ਮੇਰਾ ਨਾਤਾ ਨਿਰਗੁਣ ਧਾਰ ਨਾਲ ਜਿਸ ਦਾ ਰੂਪ ਅਨੂਪ ਉਹ ਮਾਲਕ ਜੋਤ ਜ਼ਾਤੀ, ਜੋਤੀ ਜਾਤਾ ਇਕ ਅਖਵਾਈਆ। ਮੈਂ ਉਸ ਦੀ ਖੇਲ ਅਗੰਮੀ ਇਕ ਆਖੀ, ਪਹਿਲੀ ਸਾਵਣ ਦਿਆਂ ਸੁਣਾਈਆ। ਦੁਨੀਆਦਾਰੋ ਦੁਨੀਆ ਵਿਚ ਅੰਤ ਕਰਨੀ ਨਹੀਂ ਕਿਸੇ ਨੇ ਕਿਸੇ ਦੀ ਰਾਖੀ, ਰੱਖਕ ਨਜ਼ਰ ਕੋਇ ਨਾ ਆਈਆ। ਕਿਸੇ ਕੰਮ ਨਹੀਂ ਆਉਣੀ ਕਾਇਆ ਮਾਟੀ ਵਾਲੀ ਲਾਸ਼ੀ, ਲਸ਼ਕਰ ਖ਼ਾਕ ਖ਼ਾਕ ਵਿਚ ਮਿਲ ਜਾਈਆ। ਜੇ ਮਿਲ ਜਾਏ ਇਕ ਪੁਰਖ ਅਬਿਨਾਸ਼ੀ, ਅਬਗਤਿਓ ਗਤੀਆਂ ਤੋਂ ਆਪਣਾ ਘਰ ਵਖਾਈਆ। ਕੋਈ ਮੰਜ਼ਲ ਪੰਧ ਰਹੇ ਨਾ ਵਾਟੀ, ਝਗੜਾ ਝਗੜਿਆਂ ਵਾਲਾ ਚੁਕਾਈਆ। ਸ਼ਬਦ ਦੀ ਧਾਰ ਨਾਲ ਚਾੜ੍ਹ ਦੇਵੇ ਆਪਣੀ ਘਾਟੀ, ਜਿਥੇ ਮੰਜ਼ਲ ਵਾਲੀ ਮੰਜ਼ਲ ਨਾ ਕੋਇ ਬਦਲਾਈਆ। ਸਚ ਦਵਾਰਾ ਏਕੰਕਾਰਾ ਦੇਵੇ ਆਪ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਪਹਿਲੀ ਸਾਵਣ ਕਹੇ ਜਨ ਭਗਤੋ ਮੇਰੀ ਬੇਨੰਤੀ ਹੇ ਪ੍ਰਭੂ ਜਨ ਭਗਤਾਂ ਆਤਮਾ ਤੇਰੇ ਪਿਆਰ ਦੀ ਸਦਾ ਰਹੇ ਪਿਆਸੀ, ਪਿਆਸ ਦਿਆਂ ਪਿਆਰਿਆਂ ਸਵਾਸ ਸਵਾਸ ਆਪਣੀ ਪਿਆਸ ਰਖਾਈਆ। ਜਿੰਨਾਂ ਚਿਰ ਇਨ੍ਹਾਂ ਦਾ ਜਨਮ ਦਾ ਲੇਖਾ ਨਾ ਲਾਵੇਂ ਰਾਸੀ, ਰਸਤਾ ਦੀਨ ਦੁਨੀ ਬਦਲਾਈਆ। ਇਨ੍ਹਾਂ ਨੂੰ ਹੁਕਮ ਨਾ ਦੇਵੇ ਸ਼ੰਕਰ ਕੈਲਾਸ਼ੀ, ਰਾਏ ਧਰਮ ਚਿਤ੍ਰਗੁਪਤ ਲੇਖ ਨਾ ਕੋਇ ਜਣਾਈਆ। ਲਹਿਣਾ ਮੰਗੇ ਨਾ ਲਾੜੀ ਮੌਤ ਲੋਕਮਾਤੀ, ਲੇਖਾ ਜਗਤ ਵਾਲਾ ਜਣਾਈਆ। ਪ੍ਰਭੂ ਤੇਰੇ ਭਗਤ ਮਾਤਲੋਕ ਚਾਰ ਜੁਗ ਵਾਸਤੇ ਰਹਿ ਜਾਣ ਸੌਗ਼ਾਤੀ, ਜਿਨ੍ਹਾਂ ਦਾ ਨਾਮ ਜਸ ਗਾ ਕੇ ਦੀਨ ਦੁਨੀ ਆਪਣਾ ਸ਼ੁਕਰ ਮਨਾਈਆ। ਕਿਉਂ ਜਿਹੜੇ ਤੇਰੀ ਮੰਨਦੇ ਆਖੀ, ਤੇਰਿਆਂ ਅੱਖਰਾਂ ਵਿਚੋਂ ਆਪਣੇ ਅੱਖਰ ਗਏ ਬਦਲਾਈਆ। ਤੂੰ ਮਾਲਕ ਖਾਲਕ ਬੇਪ੍ਰਵਾਹ ਇਕ ਨਹੀਂ ਕੋਟ ਜਨਮ ਦੀ ਦੇ ਦੇ ਮੁਆਫ਼ੀ, ਮਿਹਰ ਨਜ਼ਰ ਨਾਲ ਤਰਾਈਆ। ਜੇ ਗੁਰਮੁਖ ਭੁੱਲ ਵਿਚ ਕਰ ਜਾਏ ਗੁਸਤਾਖ਼ੀ, ਫਿਰ ਵੀ ਬਾਹੋਂ ਫੜ ਕੇ ਗੋਦੀ ਲੈਣਾ ਟਿਕਾਈਆ। ਪਹਿਲੀ ਸਾਵਣ ਕਹੇ ਪ੍ਰਭੂ ਮੈਂ ਇਕ ਬੇਨੰਤੀ ਕੀਤੀ ਸਾਚੀ, ਸਚ ਸਚ ਸਚ ਦਿਆਂ ਸੁਣਾਈਆ। ਜਨ ਭਗਤਾਂ ਦੇ ਰੋਮ ਰੋਮ ਰੋਮ ਵਿਚ ਰਾਚੀਂ, ਰਚਨਾ ਆਪਣੀ ਦਈਂ ਵਖਾਈਆ। ਕੀ ਹੋਇਆ ਜੇ ਕਾਇਆ ਮਾਟੀ ਕਾਚੀ, ਕੰਚਨ ਗੜ੍ਹ ਦਿਆ ਮਾਲਕਾ ਕਾਇਆ ਦੇ ਅੰਦਰ ਤੇਰਾ ਗੜ੍ਹ ਕੰਚਨ ਨਜ਼ਰੀ ਆਈਆ। ਜਿਥੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਮਿਲ ਜਾਓ ਸਾਥੀ, ਦੂਜੇ ਸਾਥ ਦੀ ਲੋੜ ਰਹੇ ਨਾ ਰਾਈਆ। ਜਿਥੇ ਸੁਰਤ ਸ਼ਬਦ ਦੀ ਮੰਨੇ ਆਖੀ, ਬਿਨ ਅੱਖਰਾਂ ਤੋਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਅਨੂਪ ਸਤਿਗੁਰ ਸ਼ਬਦ ਜਗਤ ਨਜ਼ਰ ਦਿਸੇ ਨਾ ਕੋਇ ਪੋਸ਼ਾਕੀ, ਬਾਣਾ ਦੋ ਜਹਾਨਾਂ ਤੇਰਾ ਸੋਭਾ ਪਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਦਾਉਦਪੁਰ ਜ਼ਿਲਾ ਕਪੂਰਥਲਾ ਪਾਲ ਸਿੰਘ ਸਰਮੈਲ ਸਿੰਘ ਸੂਰਤ ਸਿੰਘ ਡਾਲਾ
ਹਜ਼ਾਰਾ ਸਿੰਘ ਫਤੂ ਚੱਕ ਚਰਨ ਕੌਰ ਢਿਲਵਾਂ ਸੁਰਜੀਤ ਕੌਰ ਢਿਲਵਾਂ ਗੁਰਚਰਨ ਸਿੰਘ ਪੰਡੋਰੀ
ਸੰਤ ਸਿੰਘ ਰਾਏ ਪੁਰ ਪੀਰ ਬਖ਼ਸ਼ ਹਜ਼ਾਰਾ ਸਿੰਘ ਢਿਲਵਾਂ ਡੀਪੂ

ਪੰਜ ਤਤ ਕਹਿਣ ਪ੍ਰਭ ਜੁਗ ਜੁਗ ਤੇਰੇ ਬਰਦੇ, ਨਿਤ ਨਿਤ ਸੇਵ ਕਮਾਈਆ। ਲੱਖ ਚੁਰਾਸੀ ਫਿਰਦੇ ਰਹੇ ਡਰਦੇ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਤੇਰਾ ਨਾਮ ਨਿਧਾਨਾ ਰਹੇ ਪੜ੍ਹਦੇ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾਲ ਸਲਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਰਹੇ ਵੜਦੇ, ਗ੍ਰੰਥ ਸ਼ਾਸਤਰਾਂ ਸੀਸ ਨਿਵਾਈਆ। ਸ਼ਰਅ ਦੀ ਧਾਰ ਹੋ ਕੇ ਰਹੇ ਲੜਦੇ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਦੀਨ ਦੁਨੀ ਦੀ ਮੰਜ਼ਲ ਰਹੇ ਚੜ੍ਹਦੇ, ਭੱਜੇ ਵਾਹੋ ਦਾਹੀਆ। ਤੇਰਾ ਸਰਗੁਣ ਧਾਰ ਦਰਸ਼ਨ ਰਹੇ ਕਰਦੇ, ਤਤਾਂ ਵੇਖ ਵਖਾਈਆ। ਹੁਣ ਭੇਵ ਖੋਲ ਦੇ ਆਪਣੇ ਘਰ ਦੇ, ਗ੍ਰਹਿ ਪਰਦਾ ਆਪ ਚੁਕਾਈਆ। ਅਸੀਂ ਵਣਜਾਰੇ ਰਹਿਣਾ ਨਹੀਂ ਜਲ ਥਲ ਦੇ, ਮਹੀਅਲ ਪੰਧ ਮੁਕਾਈਆ। ਸਾਨੂੰ ਵਸਤ ਅਗੰਮਾ ਫਲ ਦੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡੇ ਲੇਖੇ ਪੂਰੇ ਕਰ ਦੇ ਕਲਜੁਗ ਕਲ ਦੇ, ਕਲਕਾਤੀ ਪੰਧ ਮੁਕਾਈਆ। ਲਹਿਣੇ ਦੇ ਦੇ ਨਾਨਕ ਧਾਰ ਇਕ ਗੱਲ ਦੇ, ਗਲ ਪੱਲੂ ਪਾ ਕੇ ਮੰਗ ਮੰਗਾਈਆ। ਨਿਸ਼ਾਨੇ ਤੱਕ ਲੈ ਰਾਜੇ ਬਲ ਦੇ, ਕੀ ਬਾਵਨ ਹੁਕਮ ਵਰਤਾਈਆ। ਤੇਰੇ ਹੁਕਮ ਸੰਦੇਸ਼ੇ ਸਦਾ ਸਦਾ ਅਟੱਲ ਦੇ, ਜੁਗ ਚੌਕੜੀ ਸਕੇ ਨਾ ਕੋਇ ਮਿਟਾਈਆ। ਸਾਡਾ ਪਾਸਾ ਪਰਮ ਪੁਰਖ ਆਪ ਉਥਲ ਦੇ, ਕਰਵਟ ਆਪਣੀ ਆਪ ਬਦਲਾਈਆ। ਸਾਡਾ ਵਿਚੋਲਾ ਸਤਿਗੁਰ ਸ਼ਬਦ ਘੱਲ ਦੇ, ਘਾਲ ਘਾਲਣ ਦੀ ਲੋੜ ਰਹੇ ਨਾ ਰਾਈਆ। ਸਾਨੂੰ ਧਾਮ ਅਗੰਮਾ ਨਿਹਚਲ ਅਟੱਲ ਦੇ, ਦੂਸਰ ਓਟ ਨਾ ਕੋਇ ਰਖਾਈਆ। ਅਸੀਂ ਵਣਜਾਰੇ ਰਹਿਣਾ ਨਹੀਂ ਹੱਡ ਮਾਸ ਨਾੜੀ ਖੱਲ ਦੇ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਸਚ ਦਵਾਰ ਏਕੰਕਾਰ ਤੇਰਾ ਮੱਲਦੇ, ਮਲ ਮੂਤਰ ਦਾ ਡੇਰਾ ਢਾਈਆ। ਤੇਰਾ ਦੀਪਕ ਜੋਤ ਹੋਈਏ ਬਲਦੇ, ਮਿੱਟੀ ਖ਼ਾਕ ਨਾ ਵੰਡ ਵੰਡਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੇ ਵਿਚ ਹੋਈਏ ਰਲਦੇ, ਦੂਸਰ ਰੰਗ ਨਾ ਕੋਇ ਰੰਗਾਈਆ। ਵਿਛੋੜੇ ਹੋਣ ਨਾ ਘੜੀ ਪਲ ਦੇ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਝਗੜੇ ਰਹਿਣ ਨਾ ਪੰਚ ਵਿਕਾਰੇ ਦਲ ਦੇ, ਦਲਿਦ੍ਰਾਂ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਤੇਰਾ ਦਰਸ਼ਨ ਕਰ ਕੇ ਜੋਤੀ ਜਾਤੇ ਹੋਈਏ ਨਿਹਾਲ, ਪੁਰਖ ਅਕਾਲੇ ਹਰਸ ਹਵਸ ਮਿਟਾਈਆ। ਅਸੀਂ ਪੰਜ ਤਤ ਨਿਮਾਣੇ ਭਗਤ ਰੂਪ ਤੇਰੇ ਬਾਲ, ਦੂਸਰ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਘਾਲਦੇ ਰਹੇ ਘਾਲ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਤੂੰ ਪਰਮ ਪੁਰਖ ਪਰਮਾਤਮ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਤੇਰੀ ਵਡਿਆਈਆ। ਸਾਡੇ ਉਤੇ ਕਿਰਪਾ ਕਰ ਦੇ ਜਿਸ ਤਰਾਂ ਮਿਹਰ ਕੀਤੀ ਸਿੰਘ ਪਾਲ, ਬਾਲਮੀਕ ਦਾ ਲਹਿਣਾ ਪੂਰਬ ਪੂਰ ਕਰਾਈਆ। ਲੇਖੇ ਲਾਈ ਪੰਚ ਜ਼ੀਰੋ ਜ਼ੀਰੋ ਵਾਲੀ ਘਾਲ, ਸਿਫ਼ਤ ਨਾਲ ਸਫ਼ਰ ਦਿਤਾ ਮੁਕਾਈਆ। ਸਤਿਗੁਰ ਸ਼ਬਦ ਵਿਚੋਲਾ ਬਣ ਦਲਾਲ, ਦਲਿਦ੍ਰੀ ਡੇਰਾ

ਢਾਹੀਆ। ਸੰਬਲ ਦੇ ਮਾਲਕ ਸਭ ਦੀ ਸੁਰਤ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਲਾੜੀ ਮੌਤ ਨਾ ਕੋਇ ਚਤੁਰਾਈਆ। ਰਾਏ ਧਰਮ ਚਿਤ੍ਰਗੁਪਤ ਲੇਖਾ ਸਕੇ ਨਾ ਕੋਇ ਵਖਾਲ, ਹੁਕਮ ਹੁਕਮ ਨਾ ਕੋਇ ਬਦਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਵੱਖਰੀ ਹੋਵੇ ਚਾਲ, ਅਚਲ ਦੇਣੀ ਸਮਝਾਈਆ। ਪੰਜ ਤਤ ਕਹਿਣ ਸਾਡੀ ਬੇਨੰਤੀ ਇਕ ਇਕੋ ਇਕ ਸਵਾਲ, ਦੂਸਰ ਅਵਰ ਨਾ ਕੁਛ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਤਾਰ ਦੇ, ਤਾਰਨਹਾਰ ਗੋਬਿੰਦ। ਸਾਡੀ ਪੈਜ ਸਵਾਰ ਦੇ, ਸਾਹਿਬ ਸਤਿਗੁਰ ਬਖ਼ਸ਼ਿੰਦ। ਆਵਣ ਜਾਵਣ ਗੇੜ ਨਿਵਾਰ ਦੇ, ਸਾਡੀ ਨੇਤਰ ਵਗਦੀ ਹਿੰਝ। ਚਰਨ ਪ੍ਰੀਤੀ ਇਕ ਦਵਾਰ ਦੇ, ਭਾਗ ਲਗਾ ਦੇ ਜੀਉ ਪਿੰਡ । ਦਰ ਤੇਰੇ ਕੂਕ ਪੁਕਾਰਦੇ, ਝਗੜਾ ਮੇਟ ਦੇ ਜੇਰਜ ਅੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਸਵਾਮੀ ਗੁਣੀ ਗਹਿੰਦ। ਪੰਜ ਤਤ ਕਹਿਣ ਪ੍ਰਭ ਜਿਨ੍ਹਾਂ ਗੁਰਮੁਖਾਂ ਸੀਸ ਬੰਨੀਆਂ ਦਸਤਾਰਾਂ, ਦਸਤ ਸਭ ਦੇ ਸੀਸ ਟਿਕਾਈਆ। ਜਿਨ੍ਹਾਂ ਨਿਰਗੁਣ ਧਾਰ ਕੀਤੀਆਂ ਨਿਮਸਕਾਰਾਂ, ਡੰਡਾਵਤ ਬੰਦਨਾ ਖ਼ੁਸ਼ੀ ਬਣਾਈਆ। ਉਨ੍ਹਾਂ ਦਾ ਲਹਿਣਾ ਦੇਣਾ ਕਰਜ਼ ਉਧਾਰਾ, ਮਕਰੂਜ਼ ਲੇਖਾ ਦੇਣਾ ਚੁਕਾਈਆ। ਤੂੰ ਮਾਲਕ ਖ਼ਾਲਕ ਏਕੰਕਾਰਾ ਚਵ੍ਹੀਆਂ ਅਵਤਾਰਾ, ਅਵਤਰ ਤੇਰੀ ਓਟ ਤਕਾਈਆ। ਪੰਜ ਤਤ ਕਹਿਣ ਅਸੀਂ ਤੇਰੇ ਭਗਤ ਸੁਹੇਲੇ ਫੇਰ ਜਗਤ ਨਾ ਆਈਏ ਦੁਬਾਰਾ, ਜਨਣੀ ਕੁੱਖ ਨਾ ਅਗਨ ਤਪਾਈਆ। ਸਚ ਪ੍ਰੀਤ ਬਖ਼ਸ਼ਣਾ ਇਕ ਸਹਾਰਾ, ਦਰਗਾਹ ਸਾਚੀ ਮੰਗ ਮੰਗਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਲਕੀ ਅਵਤਾਰਾ, ਅਵਤਰ ਤੇਰੀ ਓਟ ਤਕਾਈਆ। ਤੂੰ ਅਮਾਮ ਅਮਾਮਾ ਨੂਰ ਨੁਰਾਨਾ ਅਲਾਹੀ ਰੂਪ ਉਜਿਆਰਾ, ਬਿਨ ਰੂਪ ਰੰਗ ਰੇਖ ਸੋਭਾ ਪਾਈਆ। ਤੇਰੇ ਚਰਨ ਕਵਲ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਪੰਜ ਤਤ ਕਹਿਣ ਸਾਡਾ ਲੇਖਾ ਲੇਖੇ ਲਾ ਲੈ ਅੱਜ, ਅਜਬ ਤੇਰੀ ਵਡਿਆਈਆ। ਕਿਰਪਾ ਕਰ ਵਿਚ ਜੱਗ, ਜਾਗਰਤ ਜੋਤ ਕਰ ਰੁਸ਼ਨਾਈਆ। ਸਾਡੇ ਅੰਦਰ ਬੁਝਾ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਜਗਤ ਜਹਾਨ ਨਾ ਰਹੀਏ ਅਲਪਗ, ਸਰਬਗ ਦੇਣੀ ਮਾਣ ਵਡਿਆਈਆ। ਮਿਹਰਵਾਨ ਹੋ ਕੇ ਪੰਜ ਤਤ ਕਹਿਣ ਦਰ ਆਪਣੇ ਲੈਣਾ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਸਾਡੀ ਸ਼ਰਅ ਦੀ ਰਹੇ ਕੋਈ ਨਾ ਹੱਦ, ਹਦੂਦ ਜਗਤ ਦੇਣੀ ਮਿਟਾਈਆ। ਤੇਰੇ ਨੂਰ ਵਿਚ ਮਿਲ ਕੇ ਤੇਰੇ ਨੂਰ ਦੀ ਹੋਈਏ ਯਦ, ਤਤਾਂ ਫੇਰ ਜਨਮੇ ਕੋਇ ਨਾ ਮਾਈਆ। ਤੂੰ ਭਗਤ ਸੁਹੇਲਾ ਇਕ ਅਕੇਲਾ ਏਕੰਕਾਰ ਆਪਣਾ ਬਖ਼ਸ਼ ਦੇ ਅੱਧ, ਅਧਵਾਟੇ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਦਰ ਖਲੋਤੇ, ਖ਼ਾਲਕ ਖ਼ਲਕ ਤੇਰੀ ਸ਼ਰਨਾਈਆ। ਸਾਥੋਂ ਦੁਰਮਤ ਮੈਲ ਪਾਪ ਜਾਣ ਨਾ ਧੋਤੇ, ਪਤਤ ਹੋ ਕੇ ਤੇਰੀ ਓਟ ਤਕਾਈਆ। ਜਗਤ ਜਹਾਨ ਵਿਚ ਨਾ ਖਾਈਏ ਗੋਤੇ, ਗੌਤਮ ਦਾ ਲੇਖਾ ਵੇਖਣਾ ਚਾਈਂ ਚਾਈਂਆ। ਜਨਮਹੀਣ ਨਾ ਬਣੀਏ ਖੋਟੇ, ਖੋਟੇ ਖਰੇ ਲੈਣੇ ਬਣਾਈਆ। ਅਸੀਂ ਬਾਲ ਅੰਝਾਣੇ ਛੋਟੇ, ਵੱਡੀ ਮਤ ਨਾ ਕੋਇ ਚਤੁਰਾਈਆ। ਸਾਨੂੰ ਲਾਲਚ ਨਹੀਂ ਕੋਇ ਲੋਭੇ, ਚੁਰਾਸੀ ਖ਼ੁਸ਼ੀ ਨਾ ਕੋਇ ਬਣਾਈਆ। ਸਾਡੇ ਤਤ ਤੇਰੇ ਪਿਆਰ ਵਿਚ ਜਾਣ ਸੋਧੇ, ਸੁਦੀ ਵਦੀ ਵੰਡ ਨਾ ਕੋਇ

ਵੰਡਾਈਆ। ਅੰਤਮ ਹੋਈਏ ਤੇਰੇ ਜੋਗੇ, ਜਗਤ ਦੇ ਮਾਲਕ ਤੇਰੇ ਵਿਚ ਸਮਾਈਆ। ਤੇਰਾ ਦਵਾਰਾ ਏਕੰਕਾਰ ਸਾਚਾ ਸਾਨੂੰ ਸੋਭੇ, ਦੂਸਰ ਦਰ ਨਜ਼ਰ ਕੋਇ ਨਾ ਆਈਆ। ਜੋਤ ਧਾਰ ਵਿਚ ਮਾਣੀਏ ਮੌਜੇ, ਮਜਲਸ ਸ਼ਬਦ ਗੁਰੂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਭੇਵ ਚੁਕਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਭਗਤ ਨਿਮਾਣੇ, ਨਿਮਰਤਾ ਵਿਚ ਸੀਸ ਨਿਵਾਈਆ। ਸਦ ਰੱਖਣਾ ਆਪਣੇ ਵਿਚ ਭਾਣੇ, ਭਾਵੀ ਚਲੇ ਨਾ ਕੋਇ ਚਤੁਰਾਈਆ। ਤੇਰਾ ਦਰਸ਼ਨ ਕਰੀਏ ਗੁਣ ਨਿਧਾਨੇ, ਗੁਣਵੰਤ ਤੇਰੀ ਵਡਿਆਈਆ। ਦੂਸਰ ਇਸ਼ਟ ਨਾ ਕੋਇ ਪਹਿਚਾਨੇ, ਦ੍ਰਿਸ਼ਟ ਇਕੋ ਇਕ ਖੁਲਾਈਆ। ਤੂੰ ਸ਼ਹਿਨਸ਼ਾਹ ਨੌ ਜਵਾਨੇ, ਤਖ਼ਤ ਨਿਵਾਸੀ ਸੋਭਾ ਪਾਈਆ। ਸਾਨੂੰ ਵਸਾਉਣਾ ਆਪਣੇ ਸਚ ਘਰਾਨੇ, ਗ੍ਰਹਿ ਮੰਦਰ ਪਰਦਾ ਦੇਣਾ ਚੁਕਾਈਆ। ਤੇਰਾ ਧਰਮ ਦਾ ਇਕੋ ਹੋਵੇ ਨਿਸ਼ਾਨੇ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਭਗਤ ਭਗਵੰਤ ਤੇਰਾ ਨੂਰ ਮਹਾਨੇ, ਮਹਿੰਮਾ ਗਣਤ ਨਾ ਕੋਇ ਗਿਣਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਸਾਡੀ ਮਿਤ ਜਾਣੇਂ, ਗਤਮਿਤ ਤੇਰੇ ਚਰਨ ਟਿਕਾਈਆ। ਅੱਜ ਖ਼ੁਸ਼ੀਆਂ ਦਾ ਦਿਨ ਮਹਾਨੇ, ਸਾਵਣ ਤਿੰਨ ਦਏ ਗਵਾਹੀਆ। ਪੰਜ ਤਤ ਤਤ ਨਾ ਰਹਿਣ ਬੇਗਾਨੇ, ਦਰ ਠਾਂਡੇ ਲੈਣੇ ਪ੍ਰਨਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦੇ ਸਾਡੇ ਪੂਰੇ ਕਰਨੇ ਨਿਸ਼ਾਨੇ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸਵਾਮੀ ਗੁਣ ਨਿਧਾਨੇ, ਗੁਣਵੰਤ ਕੰਤ ਭਗਵੰਤ ਆਦਿ ਅੰਤ ਤੇਰੀ ਓਟ ਤਕਾਈਆ।

੪ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸਰਾਂਈ ਅਮਰੀਕ ਸਿੰਘ ਮੇਲਾ ਸਿੰਘ ਸਰਾਂਈ ਮਲਹਾਰ ਸਿੰਘ ਬੈਰਮਪੁਰ
ਹਰਭਜਨ ਸਿੰਘ ਬੈਰਮਪੁਰ ਰਾਮ ਸਿੰਘ ਫਤੋਵਾਲ ਬਲਦੇਵ ਕੌਰ ਕੰਧਾਲਾ ਸ਼ੇਖ਼ਾ

ਪੰਜ ਤਤ ਕਹਿਣ ਪ੍ਰਭ ਸਾਡੀ ਅਗੰਮ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਮ ਸਤਿ ਵਜਾ ਮਰਦੰਗਾ, ਅਨਾਦੀ ਧੁਨ ਪ੍ਰਗਟਾਈਆ। ਅੰਮ੍ਰਿਤ ਬਖ਼ਸ਼ ਨਿਝਰ ਧਾਰ ਦੀ ਗੰਗਾ, ਬੂੰਦ ਸਵਾਂਤੀ ਵਹਿਣ ਵਹਾਈਆ। ਨਿਰਗੁਣ ਧਾਰ ਦੇਣਾ ਆਪਣਾ ਸੰਗਾ, ਸਗਲਾ ਸੰਗ ਬਣਾਈਆ। ਪੰਜ ਵਿਕਾਰ ਮੇਟਣਾ ਦੰਗਾ, ਗ੍ਰਹਿ ਮੰਦਰ ਨਾ ਕੋਇ ਲੜਾਈਆ। ਸਾਡਾ ਸੀਸ ਹੋਵੇ ਨਾ ਨੰਗਾ, ਓਢਣ ਬਖ਼ਸ਼ਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਪੰਜ ਤਤ ਕਹਿਣ ਸਾਡੇ ਪਰਮ ਪੁਰਖ ਕਰਤਾਰ, ਕਰਤੇ ਪੁਰਖ ਤੇਰੀ ਸ਼ਰਨਾਈਆ। ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੀ ਓਟ ਰਖਾਈਆ। ਪਤਿਪਰਮੇਸ਼ਵਰ ਸਾਂਝੇ ਯਾਰ, ਪਰਵਰਦਿਗਾਰ ਵੇਖਣਾ ਚਾਈਂ ਚਾਈਂਆ। ਨਿਗਾਹ ਮਾਰਨੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਭੇਵ ਚੁਕਾਉਣਾ ਤੇਈ ਅਵਤਾਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਪੈਗ਼ੰਬਰਾਂ ਲਹਿਣਾ ਦੇਣਾ ਕਰਜ ਦੇਣਾ ਉਤਾਰ, ਮਕਰੂਜ਼ ਲੇਖਾ ਸਭ ਦੀ ਝੋਲੀ ਪਾਈਆ। ਗੁਰੂ ਗੁਰਦੇਵ ਭੇਵ ਖੋਲ ਸਚ ਦਰਬਾਰ, ਦਰ ਦਰਬਾਰਾ ਇਕ ਦ੍ਰਿੜਾਈਆ। ਅਸੀਂ ਜੁਗ ਚੌਕੜੀ ਚੁਰਾਸੀ ਭਰਮਦੇ ਰਹੇ ਵਾਰੋ ਵਾਰ, ਸਤਿਜੁਗ ਤਰੇਤਾ

ਦੁਆਪਰ ਕਲਜੁਗ ਬਣ ਬਣ ਪਾਂਧੀ ਰਾਹੀਆ। ਸਾਡੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਕਰਨੇਹਾਰ, ਕਰਤਾ ਪੁਰਖ ਇਕ ਅਖਵਾਈਆ। ਸਾਡਾ ਆਵਣ ਜਾਵਣ ਗੇੜ ਨਿਵਾਰ, ਤਤਵ ਤਤ ਦਾ ਲਹਿਣਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਮੀਤ, ਮਿਤ੍ਰ ਪਿਆਰੇ ਸੀਸ ਨਿਵਾਈਆ। ਜੁਗ ਚੌਕੜੀ ਤੇਰੀ ਵੇਖੀ ਰੀਤ, ਬਿਨ ਨੇਤਰ ਲੋਚਨ ਨੈਣ ਨੈਣ ਉਠਾਈਆ। ਨਿਤ ਨਵਿਤ ਤੇਰੇ ਗਾਉਂਦੇ ਰਹੇ ਗੀਤ, ਢੋਲੇ ਸੋਹਲੇ ਸਿਫ਼ਤ ਸਲਾਹੀਆ। ਤਤਵ ਤਤ ਕਰਦੇ ਰਹੇ ਪ੍ਰੀਤ, ਪ੍ਰੀਤਮ ਤੇਰੀ ਸੇਵ ਕਮਾਈਆ। ਅੰਤ ਬਿਰਹੋਂ ਵਿਚ ਸਾਡੇ ਅੰਤਸ਼ਕਰਨ ਵਿਚੋਂ ਨਿਕਲੇ ਚੀਕ, ਕੂਕ ਕੂਕ ਸੁਣਾਈਆ। ਸਾਡਾ ਮੇਟ ਅੰਧੇਰਾ ਤਾਰੀਕ, ਨੂਰ ਨੂਰਾਨੇ ਡਗਮਗਾਈਆ। ਤੇਰੇ ਵਿਚ ਹਕ ਤੌਫ਼ੀਕ, ਕੁਦਰਤ ਕਾਦਰ ਤੇਰੀ ਵਡ ਵਡਿਆਈਆ। ਅਸੀਂ ਤੇਰੇ ਹੋਈਏ ਅਜੀਜ, ਆਜ਼ਮ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਅਸੀਂ ਭਗਤ ਨਿਮਾਣੇ ਜਗ, ਜਾਗਰਤ ਜੋਤ ਤੇਰਾ ਧਿਆਨ ਲਗਾਈਆ। ਕਿਰਪਾ ਨਿਧਾਨ ਸੂਰੇ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਕੂੜ ਤ੍ਰਿਸ਼ਨਾ ਅੰਦਰੋਂ ਬੁਝਾ ਦੇ ਅਗ, ਆਂਚ ਮਾਟੀ ਕਾਂਚ ਰਹਿਣ ਨਾ ਪਾਈਆ। ਦਰਸ਼ਨ ਦੇ ਦੇ ਉਪਰ ਸ਼ਾਹਰਗ, ਨਵ ਨਵ ਦਾ ਪੰਧ ਚੁਕਾਈਆ। ਕੂੜ ਕੁੜਿਆਰ ਮੇਟ ਤੇ ਹੱਦ, ਹਦੂਦ ਆਪਣੀ ਦੇ ਸਮਝਾਈਆ। ਨਾਮ ਖ਼ੁਮਾਰੀ ਬਖ਼ਸ਼ ਦੇ ਮਧ, ਮਧੁਰ ਧੁਨ ਨਾਲ ਸ਼ਨਵਾਈਆ। ਘਰ ਸਵਾਮੀ ਠਾਕਰ ਕਾਇਆ ਕਾਅਬਿਉਂ ਤੈਨੂੰ ਲਈਏ ਲੱਭ, ਹੰਕਾਰਾ ਗ੍ਰਹਿ ਮੰਦਰ ਦੇਣਾ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਬਿਨ ਹੁਜਰਿਉਂ ਤੇਰਾ ਕਰੀਏ ਹੱਜ, ਹਾਜਤ ਸਭ ਦੀ ਪੂਰ ਕਰਾਈਆ। ਤੇਰਾ ਨਾਮ ਨਗਾਰਾ ਏਕੰਕਾਰਾ ਸਾਡੇ ਅੰਦਰ ਜਾਏ ਵੱਜ, ਵਜੂਦਾਂ ਦੇਣੀ ਮਾਣ ਵਡਿਆਈਆ। ਭਗਤ ਸੁਹੇਲੇ ਤੇਰੀ ਯਦ, ਯਦੀ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰੋਂ ਕੱਢ ਦੇ ਖੋਟ, ਖੋਟੇ ਖਰੇ ਲੈ ਬਣਾਈਆ। ਅਸੀਂ ਜਨਮ ਕਰਮ ਦੇ ਆਲ੍ਹਣਿਉਂ ਡਿਗੇ ਬੋਟ, ਬੋਟੀ ਬੋਟੀ ਰਹੇ ਤੁੜਾਈਆ। ਸਾਡਾ ਵਸਾ ਦੇ ਕਾਇਆ ਕੋਟ, ਕਿਲਾ ਗੜ੍ਹ ਇਕ ਵਖਾਈਆ। ਸਾਚੇ ਨਾਮ ਦੀ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖਣਾ ਚਾਈਂ ਚਾਈਂਆ। ਪ੍ਰਕਾਸ਼ ਕਰ ਦੇ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਤੇਰਾ ਸੁਣੀਏ ਇਕ ਸਲੋਕ, ਸੋਹਲਾ ਧੁਰਦਰਗਾਹੀਆ। ਪੰਧ ਮੁਕਾ ਦੇ ਚੌਦਾਂ ਲੋਕ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਆਵਣ ਜਾਵਣ ਰਹੇ ਨਾ ਹਰਖ ਸੋਗ, ਚਿੰਤਾ ਗ਼ਮ ਦਾ ਡੇਰਾ ਢਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਇਕੋ ਬਹੁਤ, ਦੂਸਰ ਓਟ ਨਾ ਕੋਇ ਤਕਾਈਆ। ਅਸੀਂ ਤੇਰੀ ਧਾਰ ਵਿਚ ਤੇਰਾ ਹੋਈਏ ਗੋਤ, ਗੌਤਮ ਦਾ ਲੇਖਾ ਵੇਖਣਾ ਚਾਈਂ ਚਾਈਂਆ। ਸਾਨੂੰ ਫੇਰ ਮਾਰੇ ਕਦੇ ਨਾ ਕੋਈ ਲਾੜੀ ਮੌਤ, ਮਲਕੁਲਮੌਤ ਨਾ ਕੋਇ ਪ੍ਰਨਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਖੌਂਤ, ਖ਼ਸਮ ਖ਼ਸਮਾਨੇ ਤੇਰੇ ਹੱਥ ਵਡਿਆਈਆ। ਜਗਤ ਜਹਾਨ ਸ੍ਰੀ ਭਗਵਾਨ ਜਨ ਭਗਤਾਂ ਗ੍ਰਹਿ ਗ੍ਰਹਿ ਆਪੇ ਪਹੁੰਚ, ਬਿਨ ਕਦਮਾਂ ਕਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ

ਤੇਰੀ ਬੇਪ੍ਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੀ ਪਾਉਣੀ ਸਾਰ, ਮਹਾਸਾਰਥੀ ਧਿਆਨ ਲਗਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਸਾਡਾ ਲਹਿਣਾ ਦੇਣਾ ਜੁੜਦਾ ਰਿਹਾ ਨਾਲ ਪੈਗ਼ੰਬਰ ਗੁਰ ਅਵਤਾਰ, ਤਨ ਵਜੂਦਾਂ ਮਿਲ ਕੇ ਵੱਜਦੀ ਰਹੀ ਵਧਾਈਆ। ਨਾਮ ਸੰਦੇਸ਼ੇ ਸੁਣਦੇ ਰਹੇ ਵਾਰੋ ਵਾਰ, ਕਲਮੇ ਕਾਇਨਾਤ ਵਿਚ ਗਾਈਆ। ਦਰ ਠਾਂਡੇ ਕਰਦੇ ਰਹੇ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਰਾਹ ਤੱਕਦੇ ਰਹੇ ਤੇਰੇ ਠਾਂਡੇ ਦਰਬਾਰ, ਦਰਗਾਹ ਸਾਚੀ ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਸਾਡੀ ਪਾਵੇ ਸਾਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸੋ ਬੇਨੰਤੀ ਸੁਣਨੀ ਏਕੰਕਾਰ, ਦਰ ਤੇਰੇ ਅਲਖ ਜਗਾਈਆ। ਜਗਤ ਜਹਾਨ ਦੇਣਾ ਅਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਤੂੰ ਪਰਮ ਪੁਰਖ ਪਰਮਾਤਮ ਨਿਰਗੁਣ ਸਰਗੁਣ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਦਾ ਭੇਵ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਗਿਰਿਆਜ਼ਾਰੀ, ਦਿਵਸ ਰੈਣ ਧਿਆਨ ਲਗਾਈਆ। ਜਗਤ ਜਹਾਨ ਹੋਈ ਖ਼ੁਆਰੀ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਆਤਮ ਧਾਰ ਬਣੇ ਨਾ ਕੋਇ ਵਪਾਰੀ, ਵਣਜ ਵੇਖੇ ਥਾਉਂ ਥਾਈਂਆ। ਬਿਨ ਤੇਰੀ ਕਿਰਪਾ ਪਾਏ ਕੋਇ ਨਾ ਸਾਰੀ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਧੂਆਂਧਾਰੀ, ਜਗਤ ਜਹਾਨ ਅੰਧੇਰਾ ਛਾਈਆ। ਨਿਰਗੁਣ ਨੂਰ ਨਾ ਦਿਸੇ ਉਜਿਆਰੀ, ਸੂਰੀਆ ਚੰਦ ਬੈਠੇ ਮੁਖ ਛੁਪਾਈਆ। ਸਾਡੀ ਪੁਨਹ ਪੁਨਹ ਨਿਮਸਕਾਰੀ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਕਲਜੁਗ ਅੰਤਮ ਆਈ ਤੇਰੀ ਵਾਰੀ, ਵਾਰਸ ਹੋ ਕੇ ਵੇਖਣਾ ਚਾਈਂ ਚਾਈਂਆ। ਫੜ ਬਾਹੋਂ ਪਾਰ ਉਤਾਰੀਂ, ਉੱਤਰ ਪੂਰਬ ਪੱਛਮ ਦੱਖਣ ਜਨ ਭਗਤਾਂ ਲੇਖਾ ਰਹੇ ਨਾ ਰਾਈਆ। ਸਚ ਸਵਾਮੀ ਪੈਜ ਸਵਾਰੀਂ, ਪੰਚਮ ਪੰਚਮ ਰੰਗ ਚੜ੍ਹਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੇ ਦਰ ਭਿਖਾਰੀ, ਮਨ ਮਤ ਬੁੱਧ ਨਾਲ ਮਿਲਾਈਆ। ਸਾਡਾ ਲਹਿਣਾ ਦੇਣਾ ਹੋਵੇ ਨਾ ਦੂਜੀ ਵਾਰੀ, ਲੇਖਾ ਤੇਰੇ ਕਦਮਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਅੰਤਸ਼ਕਰਨ, ਨਿਰੰਤਰ ਆਪਣਾ ਧਿਆਨ ਲਗਾਈਆ। ਸਚ ਪ੍ਰੀਤ ਬਖ਼ਸ਼ ਦੇ ਚਰਨ, ਚਰਨੋਦਕ ਜਾਮ ਪਿਆਈਆ। ਝਗੜਾ ਮੇਟ ਦੇ ਜਨਮ ਮਰਨ, ਮਰ ਜੀਵਤ ਤੇਰੇ ਵਿਚ ਸਮਾਈਆ। ਤੂੰ ਸਭ ਕਿਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਨਿਰਗੁਣ ਧਾਰ ਬੰਧਾਉਣਾ ਆਪਣੇ ਲੜਨ, ਪੱਲੂ ਗੰਢ ਨਾ ਕੋਇ ਛੁਡਾਈਆ। ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਵੜਨ, ਵਿਸ਼ਨ ਬ੍ਰਹਮਾ ਸ਼ਿਵ ਵੇਖਣ ਚਾਈਂ ਚਾਈਂਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਅਗੇ ਖੜਨ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਆਪਣਾ ਬਣਾ ਲੈ ਸਰੂਪ, ਤਨ ਮਾਟੀ ਖ਼ਾਕ ਨਾ ਕੋਇ ਵਡਿਆਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ, ਭੂਪਤ ਭੂਪ ਇਕ ਅਖਵਾਈਆ। ਤੇਰਾ ਰੰਗ ਰੇਖ ਨਾ ਕੋਇ ਰੂਪ, ਅਨੂਪ ਆਪਣੀ ਧਾਰ ਜਣਾਈਆ। ਅਸੀਂ ਤੇਰਾ ਤਾਣਾ ਪੇਟਾ ਰੂਪ ਹੋਈਏ ਸੂਤ, ਸੂਤਰਧਾਰੀ ਪੰਧ ਦੇਣਾ ਚੁਕਾਈਆ। ਜੇ ਆਤਮਾ ਭਗਤਾਂ ਤੇਰਾ ਸਪੂਤ, ਤਤ ਆਪਣੇ

ਲੇਖੇ ਵਿਚ ਰਖਾਈਆ। ਅਸੀਂ ਭਰਮੀਏ ਨਾ ਚਾਰੇ ਕੂਟ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸਾਡਾ ਨਾਤਾ ਜੁੜੇ ਨਾ ਨਾਲ ਜੂਠ ਝੂਠ, ਕਪਟ ਵਿਕਾਰ ਹੰਕਾਰ ਵਿਭਚਾਰ ਸੰਗ ਨਾ ਕੋਇ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਉਪਰ ਤੁਠ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਸੀਂ ਪੰਜ ਤਤ ਜਨ ਭਗਤ ਲੱਖ ਚੁਰਾਸੀ ਵਿਚੋਂ ਇਕੋ ਮੁੱਠ, ਬਹੁਤੀ ਗਣਤ ਨਾ ਕੋਇ ਗਿਣਾਈਆ। ਤੇਰੀ ਧਾਰੋਂ ਧਾਰ ਬਣ ਕੇ ਗਏ ਉਠ, ਨੂਰ ਨੂਰ ਨਾਲ ਚਮਕਾਈਆ। ਅੰਤ ਕੰਤ ਭਗਵੰਤ ਆਪਣੇ ਨਾਲ ਮਿਲਾ ਲੈ ਘੁੱਟ, ਲੇਖਾ ਜਗਤ ਰਹੇ ਨਾ ਰਾਈਆ। ਆਵਣ ਜਾਵਣ ਜਾਏ ਛੁਟ, ਛੁਟਕੀ ਲਿਵ ਨਾਲ ਮਿਲਾਈਆ। ਤੇਰਾ ਪਿਆਰ ਨਾ ਜਾਏ ਟੁਟ, ਟੁਟਿਆਂ ਗੰਢ ਪਵਾਈਆ। ਅਸੀਂ ਆਸਾ ਤੇਰੇ ਉਤੇ ਦਿਤੀ ਸੁੱਟ, ਦੂਸਰ ਆਸ ਨਾ ਕੋਇ ਬਣਾਈਆ। ਜਗਤ ਜਹਾਨ ਸ੍ਰੀ ਭਗਵਾਨ ਬਣਾ ਲੈ ਆਪਣੇ ਸੁਤ, ਅਪਰਾਧੀ ਲੈ ਤਰਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦੇ ਕਰਾਈਆ। ਸਾਡੀ ਸੁਹੰਜਣੀ ਹੋਵੇ ਰੁਤ, ਰੁਤੜੀ ਤੇਰੇ ਨਾਲ ਮਹਿਕਾਈਆ। ਭਾਗ ਲਗਾ ਦੇ ਕਾਇਆ ਪੰਜ ਤਤ ਬੁੱਤ, ਬੁਤਖ਼ਾਨਿਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦਾ ਓਹਲਾ ਭੇਵ ਰਹੇ ਨਾ ਲੁਕ, ਅਲੋਕਕ ਆਪਣੀ ਦਇਆ ਦੇਣੀ ਕਮਾਈਆ।

੪ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੋਟਲਾ ਕਾਲੂ ਵਾਲਾ ਸੋਮਰਾਜ ਸਿੰਘ ਅਰਜਨ ਸਿੰਘ ਸਲੀਮਪੁਰ ਮੁਣਸ਼ੀ ਰਾਮ ਮਿਆਣੀ
ਮਲਾਰਾਮ ਭਰਾ ਬੇਗੋਵਾਲ ਜੁਗਿੰਦਰ ਸਿੰਘ ਫ਼ਤਿਹ ਗੜ੍ਹ ਗੁਰਮੀਤ ਕੌਰ ਕਰਾਲਾ

ਪੰਜ ਤਤ ਕਹਿਣ ਪ੍ਰਭ ਬੰਕ ਸੁਹਾ ਦੇ ਮੰਦਰ, ਸਾਢੇ ਤਿੰਨ ਹੱਥ ਤਨ ਵਜੂਦ ਮਾਟੀ ਖ਼ਾਕ ਦੇ ਵਡਿਆਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾ ਦੇ ਅੰਦਰ, ਨੂਰ ਨੁਰਾਨੇ ਸ਼ਾਹ ਸੁਲਤਾਨੇ ਆਪਣੀ ਦਇਆ ਕਮਾਈਆ। ਸਚ ਪ੍ਰਕਾਸ਼ ਕਰ ਅੰਧੇਰੀ ਕੰਦਰ, ਜੋਤੀ ਜਾਤੇ ਪੁਰਖ ਬਿਧਾਤੇ ਡਗਮਗਾਈਆ। ਨਿਰਗੁਣ ਧਾਰ ਨਿਰੰਕਾਰ ਬਜਰ ਕਪਾਟ ਤੋੜ ਦੇ ਜੰਦਰ, ਕੁੰਡਾ ਖਿੜਕੀ ਆਪ ਖੁਲਾਈਆ। ਮਨੂਆ ਦਹਿ ਦਿਸ਼ ਉਠ ਧਾਹੇ ਨਾ ਬੰਦਰ, ਬੰਦਗੀ ਆਪਣੀ ਵਿਚ ਸਮਾਈਆ। ਦੂਈ ਦਵੈਤੀ ਸ਼ਰਅ ਸ਼ਰੈਤੀ ਢਾਹ ਦੇ ਕੰਧਨ, ਪਰਦਾ ਓਹਲਾ ਬਣ ਵਿਚੋਲਾ ਆਪ ਉਠਾਈਆ। ਸਾਡੀ ਨਿਮਸਕਾਰ ਡੰਡਾਵਤ ਤੇਰੇ ਅਗੇ ਬੰਦਨ, ਸਜਦਿਆਂ ਵਿਚ ਸੀਸ ਜਗਤ ਜਗਦੀਸ਼ ਨਿਵਾਈਆ। ਧੂੜੀ ਖ਼ਾਕ ਬਖ਼ਸ਼ ਦੇ ਧਰਮ ਧਾਰ ਦਾ ਚੰਦਨ, ਟਿੱਕੇ ਧੂੜ ਖ਼ਾਕ ਰਮਾਈਆ। ਨਿਜ ਨੇਤਰ ਰਹੇ ਕੋਈ ਨਾ ਅੰਧਨ, ਲੋਇਨ ਅੱਖ ਦੇਣੀ ਪ੍ਰਗਟਾਈਆ। ਦਰ ਦਵਾਰ ਤੇਰਾ ਸਵਾਮੀ ਲੰਘਣ, ਬਿਨ ਕਦਮਾਂ ਕਦਮ ਟਿਕਾਈਆ। ਤੂੰ ਲੇਖਾ ਵੇਖ ਲੈ ਤਤ ਪੰਜਮ, ਪੰਚਮ ਤੇਰੇ ਅਗੇ ਵਾਸਤਾ ਪਾਈਆ। ਤੂੰ ਆਦਿ ਜੁਗਾਦੀ ਸੋ ਪੁਰਖ ਨਿਰੰਜਣ, ਹਰਿ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਏਕੰਕਾਰੇ ਤੂੰ ਹੋਣਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਤੇਰਾ ਨੂਰ ਜ਼ਹੂਰ ਜੋਤੀ ਜਾਤੇ ਸਾਰੇ ਤੱਕਣ, ਦੋ ਜਹਾਨਾਂ ਸ੍ਰੀ ਭਗਵਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੂੰ ਮਾਲਕ ਇਕ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਸਾਡੀ ਬੇਨੰਤੀ ਕਰ ਮਨਜ਼ੂਰ, ਦਰ

ਠਾਂਡੇ ਸੀਸ ਝੁਕਾਈਆ। ਜਨਮ ਜਨਮ ਦਾ ਬਖ਼ਸ਼ ਕਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੂੰ ਸਰਬ ਕਲਾ ਭਰਪੂਰ, ਪਾਰਬ੍ਰਹਮ ਬੇਪਰਵਾਹੀਆ। ਕੁਛ ਲੇਖਾ ਤੱਕ ਲੈ ਜੋ ਮੂਸਾ ਆਸਾ ਰੱਖੀ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਖੋਜ ਖੁਜਾਈਆ। ਜੋ ਸੰਦੇਸ਼ਾ ਦੇ ਕੇ ਗਿਆ ਮਨਸੂਰ, ਮਨਸਾ ਮਨ ਤੋਂ ਬਾਹਰ ਜਣਾਈਆ। ਜਿਸ ਦਾ ਪੰਧ ਨਹੀਂ ਨੇੜੇ ਕੋਈ ਦੂਰ, ਮੰਜ਼ਲ ਸਮਝ ਕਿਛ ਨਾ ਆਈਆ। ਸਚ ਪਿਆਰ ਮੁਹੱਬਤ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਜਣਾਈਆ। ਨਾਤਾ ਤੋੜ ਕੇ ਅੰਦਰੋਂ ਕੂੜ, ਕੂੜੀ ਕਿਰਿਆ ਬਾਹਰ ਕਢਾਈਆ। ਚਤੁਰ ਸੁਘੜ ਬਣਾ ਲੈ ਮੂੜ੍ਹ, ਮੁਗਧ ਆਪਣੇ ਗਲੇ ਲਗਾਈਆ। ਦੀਨ ਦਿਆਲ ਬਖ਼ਸ਼ ਦੇ ਧੂੜ, ਟਿੱਕੇ ਚਰਨ ਖ਼ਾਕ ਰਮਾਈਆ। ਸਾਚਾ ਰੰਗ ਚਾੜ੍ਹ ਦੇ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਾਡੀ ਆਸਾ ਮਨਸਾ ਕਰ ਦੇ ਪੂਰ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਸ਼ਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਆਸਾ ਮਨਸਾ, ਖ਼ਾਹਿਸ਼ ਤੇਰੇ ਚਰਨ ਟਿਕਾਈਆ। ਸਾਡਾ ਰੂਪ ਬਣਾ ਦੇ ਹੰਸਾ, ਗੁਰਮੁਖ ਗੁਰ ਗੁਰ ਗੋਦ ਟਿਕਾਈਆ। ਮਨ ਹੰਕਾਰੀ ਰਹੇ ਨਾ ਕੰਸਾ, ਤਨ ਵਜੂਦ ਕਰ ਸਫ਼ਾਈਆ। ਅਸੀਂ ਪੰਜ ਤਤ ਤੇਰਾ ਇਕੋ ਬੰਸਾ, ਸਰਬੰਸ ਦੇ ਮਾਲਕ ਦੇਣੀ ਵਡਿਆਈਆ। ਅਸੀਂ ਜਨਮ ਲਏ ਕੋਟਨ ਕੋਟ ਜਗਤ ਵਿਚ ਸਹੰਸਾ, ਸਹੰਸਰ ਮੁਖ ਸ਼ੇਸ਼ ਦਏ ਗਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਸਾਚੀ ਬਣਾ ਦੇ ਬਣਤਾ, ਘੜਨ ਭੰਨਣਹਾਰ ਤੇਰੀ ਵਡਿਆਈਆ। ਸਾਡਾ ਲੇਖੇ ਲਾ ਲੈ ਅੰਤਮ ਅੰਤਾ, ਅੰਤ ਤੇਰੇ ਚਰਨ ਟਿਕਾਈਆ। ਅਸੀਂ ਭਰਮ ਥੱਕੇ ਲੱਖ ਚੁਰਾਸੀ ਵਿਚ ਜੀਵ ਜੰਤਾ, ਜਾਗਰਤ ਜੋਤ ਅੰਤ ਤੇਰਾ ਦਰਸ਼ਨ ਪਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਪੰਡਤਾ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਲੇਖਾ ਮੁਕਾ ਦੇ ਮਾਇਆ ਵਾਲੇ ਮਨ ਕਾ, ਮਮਤਾ ਮੋਹ ਨਾ ਕੋਇ ਹਲਕਾਈਆ। ਝਗੜਾ ਰਹੇ ਨਾ ਵਜੂਦ ਤਨ ਕਾ, ਤਤਵ ਤਤ ਦੇਣਾ ਸਮਝਾਈਆ। ਤੇਰਾ ਭਗਤ ਸੁਹੇਲਾ ਗੁਰੂ ਗੁਰ ਚੇਲਾ ਫੇਰ ਰਹੇ ਨਾ ਜਨਮਦਾ, ਜਨਮ ਜਨਮ ਵਿਚ ਕਦੇ ਨਾ ਆਈਆ। ਆਪਣਾ ਭੇਵ ਚੁਕਾ ਦੇ ਪਾਰਬ੍ਰਹਮ ਬ੍ਰਹਮ ਦਾ, ਈਸ਼ ਜੀਵ ਆਪਣੇ ਰੰਗ ਰੰਗਾਈਆ। ਲਹਿਣਾ ਲੇਖੇ ਲਾ ਲੈ ਹੱਡ ਮਾਸ ਨਾੜੀ ਚੰਮ ਦਾ, ਚੰਮ ਦ੍ਰਿਸ਼ਟੀ ਅੰਦਰੋਂ ਬਾਹਰ ਕਢਾਈਆ। ਝਗੜਾ ਰਹੇ ਨਾ ਹਰਖ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਜਾਏ ਲੱਗ, ਦਰ ਠਾਂਡੇ ਸੀਸ ਨਿਵਾਈਆ। ਫਿਰ ਆਉਣਾ ਪਏ ਨਾ ਜਗ, ਲੋਕਮਾਤ ਨਾ ਕੋਇ ਵਡਿਆਈਆ। ਕਿਰਪਾ ਕਰ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਤੇਰੀ ਸ਼ਰਨ ਸਰਨਾਈ ਗਏ ਲੱਗ, ਲਗ ਮਾਤਰ ਡੇਰਾ ਢਾਹੀਆ। ਆਪਣੇ ਨਾਲੋਂ ਨਾ ਕਰੀਂ ਅਲੱਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਘਰ ਸਵਾਮੀ ਲੈਣਾ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਤੇਰੇ ਪਿਆਰ ਦਾ ਸੁਣੀਏ ਨਦ, ਅਨਹਦ ਨਾਦੀ ਧੁਨ ਕਰ ਸ਼ਨਵਾਈਆ। ਜਗਤ ਕੂੜ ਦੀ ਮਿਟੇ ਹੱਦ, ਹਦੂਦ ਤੇਰੀ ਵੇਖ ਵਖਾਈਆ। ਜਿਥੇ ਇਕੋ ਦੀਪਕ ਜੋਤ ਰਿਹਾ ਜਗ, ਬਿਨ ਤੇਲ ਬਾਤੀ ਡਗਮਗਾਈਆ। ਤੂੰ ਮਾਲਕ ਖ਼ਾਲਕ ਨੂਰ ਅਲਾਹੀ ਰੱਬ, ਯਾਮਬੀਨ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਪੰਜ

ਤਤ ਕਹਿਣ ਪ੍ਰਭ ਅਸੀਂ ਬਰਦੇ ਤੇਰੇ ਗ਼ੁਲਾਮ, ਜੁਗ ਜੁਗ ਸੇਵ ਕਮਾਈਆ। ਨਿਗਾਹ ਮਾਰ ਲੈ ਧੁਰ ਅਮਾਮ, ਬਿਨ ਨੈਣਾਂ ਨੈਣ ਉਠਾਈਆ। ਸਾਰੇ ਮੰਗਦੇ ਹਕੀਕੀ ਤੇਰਾ ਜਾਮ, ਬਿਨਾ ਸ਼ਰਅ ਤੋਂ ਦੇਣਾ ਪਿਆਈਆ। ਸਾਡਾ ਪੂਰਨ ਹੋਵੇ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਦਾ ਡੇਰਾ ਢਾਹੀਆ। ਝਗੜਾ ਰਹੇ ਨਾ ਸੁਬਹ ਸ਼ਾਮ, ਘੜੀ ਪਲ ਨਾ ਵੰਡ ਵੰਡਾਈਆ। ਤੇਰਾ ਨੂਰ ਜ਼ਹੂਰ ਦਿਸੇ ਤਮਾਮ, ਤਮਅ ਕੂੜੀ ਬਾਹਰ ਕਢਾਈਆ। ਤੇਰਾ ਸੰਦੇਸ਼ਾ ਹਕੀਕਤ ਵਾਲਾ ਸੁਣੀਏ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸ਼ਰਨਾਈਆ। ਪੰਜ ਤਤ ਕਹਿਣ ਪ੍ਰਭੂ ਤੇਰਾ ਮੰਗਦੇ ਇਕੋ ਦਰ, ਦਰਵੇਸ਼ ਹੋ ਕੇ ਝੋਲੀ ਡਾਹੀਆ। ਸਚ ਸੁਹੰਜਣਾ ਬਖ਼ਸ਼ ਘਰ, ਗ੍ਰਹਿ ਮੰਦਰ ਮਿਲੇ ਵਡਿਆਈਆ। ਕਿਰਪਾਲ ਹੋ ਕੇ ਕਿਰਪਾ ਦੇਣੀ ਕਰ, ਕਰਤੇ ਪੁਰਖ ਤੇਰੀ ਸਰਨਾਈਆ। ਸਾਡਾ ਆਵਣ ਜਾਵਣ ਭੈ ਭਉ ਚੁਕਾ ਦੇ ਡਰ, ਨਾਤਾ ਜਗਤ ਜੁਗਤ ਦ੍ਰਿੜਾਈਆ। ਤੇਰੇ ਸਚ ਸਰੋਵਰ ਨਹਾਈਏ ਅਗੰਮੇ ਸਰ, ਜਲਧਾਰਾ ਲੋੜ ਰਹੇ ਨਾ ਰਾਈਆ। ਨਾ ਜੰਮੀਏ ਨਾ ਜਾਈਏ ਮਰ, ਮਰ ਜੀਵਤ ਤੇਰਾ ਰੂਪ ਵਟਾਈਆ। ਤੂੰ ਮਾਲਕ ਇਕੋ ਨਰਾਇਣ ਨਰ, ਨਰ ਹਰਿ ਤੇਰੇ ਹੱਥ ਵਡਿਆਈਆ। ਸਚ ਸਰਨਾਈ ਜਾਈਏ ਪਰ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਧੁਰ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਦਰ ਦਰਵੇਸ਼, ਭਿਖਕ ਹੋ ਕੇ ਝੋਲੀ ਡਾਹੀਆ। ਤੂੰ ਮਾਲਕ ਇਕ ਨਰੇਸ਼, ਨਿਰਗੁਣ ਸਰਗੁਣ ਖੇਲ ਖਿਲਾਈਆ। ਅਸੀਂ ਵੇਖੀਏ ਤੇਰਾ ਸੁਹੰਜਣਾ ਦੇਸ, ਦੇਸ ਦੇਸੰਤਰ ਡੇਰਾ ਢਾਹੀਆ। ਸਾਡਾ ਫੇਰ ਨਾ ਹੋਏ ਕਲੇਸ਼, ਕਲਮਾ ਕਾਇਨਾਤ ਨਾ ਕੋਇ ਪੜ੍ਹਾਈਆ। ਤੇਰੇ ਵਿਚ ਰਹੀਏ ਹਮੇਸ਼, ਜੋਤੀ ਜਾਤੇ ਤੇਰੇ ਵਿਚ ਸਮਾਈਆ। ਤੂੰ ਸ਼ਾਹੋ ਭੂਪ ਇਕ ਨਰੇਸ਼, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਪਰਮ ਪੁਰਖ ਸਚ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਨਜ਼ਰੀ ਆਈਆ।

੫ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਦਸੂਹਾ ਖ਼ਿਆਲ ਸਿੰਘ ਵਤਨ ਸਿੰਘ ਸਰੀਂਹ ਪੁਰ ਜੀਆ ਲਾਲ ਤਲਵਾੜਾ ਦਲਜੀਤ ਸਿੰਘ ਤਲਵਾੜਾ ਆਤਮ ਚੰਦ ਤਲਵਾੜਾ ਗਿਆਨ ਚੰਦ ਤਲਵਾੜਾ ਸੁਰਿੰਦਰ ਸਿੰਘ ਰੂਪੋ ਵਾਲ ਧੰਨਾ ਸਿੰਘ ਕੁਲੀਆ

ਪੰਜ ਤਤ ਕਹਿਣ ਪ੍ਰਭ ਦੇ ਅਗੰਮੀ ਦਾਤ, ਦਾਤੇ ਦਾਨੀ ਦੀਨ ਦਿਆਲ ਦਇਆ ਕਮਾਈਆ। ਆਤਮ ਪਰਮਾਤਮ ਪਰਮ ਪੁਰਖ ਸਤਿ ਸਤਿਵਾਦੀ ਬਣਾ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਬਾਈਆ। ਤਨ ਵਜੂਦ ਹਕ ਮਹਿਬੂਬ ਮੇਟ ਅੰਧੇਰੀ ਰਾਤ, ਜੋਤੀ ਜਾਤੇ ਪੁਰਖ ਬਿਧਾਤੇ ਨੂਰੀ ਚੰਦ ਕਰ ਰੁਸ਼ਨਾਈਆ। ਤਨ ਸਰੀਰ ਬੇਨਜ਼ੀਰ ਝਗੜਾ ਰਹੇ ਨਾ ਜ਼ਾਤ ਪਾਤ, ਪਤਿਪਰਮੇਸ਼ਵਰ ਪਰਮ ਪੁਰਖ ਦੇਣੀ ਮਾਣ ਵਡਿਆਈਆ। ਨਿਗਾਹ ਮਾਰ ਲੈ ਸਚਖੰਡ ਨਿਵਾਸੀ ਲੋਕਮਾਤ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਆਪਣਾ ਖੇਲ ਤੱਕ ਲੈ ਬਹੁਭਾਂਤ, ਬਿਨ ਨੇਤਰ ਨੈਣ ਲੋਚਣ ਅੱਖ ਉਠਾਈਆ। ਸੁਰਤੀ ਰਹੀ ਨਾ ਕਿਸੇ ਇਕਾਂਤ, ਅਕਲ ਕਲਧਾਰੀ ਤੇਰੇ ਰੰਗ ਨਾ ਕੋਇ ਸਮਾਈਆ। ਅੰਤਸ਼ਕਰਨ ਹੋਵੇ ਕਿਸੇ ਨਾ ਸ਼ਾਂਤ,

ਸ਼ਾਂਤਕ ਸਤਿ ਨਾ ਕੋਇ ਕਰਾਈਆ। ਸ਼ਬਦ ਸੁਣਾ ਅਗੰਮੀ ਬਾਤ, ਬਾਤਨ ਪਰਦਾ ਆਪ ਚੁਕਾਈਆ। ਤੂੰ ਨਿਰਗੁਣ ਸਰਗੁਣ ਕਮਲਾਪਾਤ, ਪਤ ਪਤਵੰਤੇ ਤੇਰੀ ਓਟ ਤਕਾਈਆ। ਜਨ ਭਗਤਾਂ ਪੁਛ ਅੰਤਮ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਆਸਾ, ਆਸ਼ਾ ਤੇਰੇ ਚਰਨ ਟਿਕਾਈਆ। ਨਿਰਗੁਣ ਧਾਰ ਬਖ਼ਸ਼ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਸਾਚੇ ਮੰਡਲ ਪਾ ਰਾਸਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਨਾਮ ਨਿਧਾਨ ਦੇ ਸਵਾਸ ਸਵਾਸਾ, ਰਸਨਾ ਜਿਹਵਾ ਜਗਤ ਵਡਿਆਈਆ। ਤੇਰਾ ਖੇਲ ਤੱਕੀਏ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਖੇਲ ਖਿਲਾਈਆ। ਤੇਰੇ ਬਾਲਕ ਬਣੀਏ ਦਾਨੀ ਦਾਤਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਵਸ ਜਾ ਖੇੜੇ, ਖਹਿੜਾ ਦੀਨ ਦੁਨੀ ਛੁਡਾਈਆ। ਮਾਲਕ ਸਵਾਮੀ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਮਨਸਾ ਮਨ ਰਹਿਣ ਨਾ ਝੇੜੇ, ਝਗੜਾ ਜਗਤ ਨਾ ਕੋਇ ਲੜਾਈਆ। ਚੁਰਾਸੀ ਫਾਸੀ ਵਾਲੇ ਮੇਟ ਦੇ ਗੇੜੇ, ਤਤ ਨਿਮਾਣੇ ਰਹੇ ਕੁਰਲਾਈਆ। ਸਾਨੂੰ ਚਾੜ੍ਹ ਲੈ ਆਪਣੇ ਬੇੜੇ, ਨਈਆ ਨੌਕਾ ਨਾਮ ਰਖਾਈਆ। ਅਸੀਂ ਜਨਮ ਭੋਗ ਲਏ ਬਥੇਰੇ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਕਲਜੁਗ ਅੰਤ ਲਾਈਂ ਨਾ ਦੇਰੇ, ਭਗਵੰਤ ਤੇਰੀ ਆਸ ਰਖਾਈਆ। ਭਗਵਾਨ ਕਰ ਦੇ ਮਿਹਰੇ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਪ੍ਰਭ ਧੁਰ ਦੇ ਸੰਗੀ, ਸਗਲਾ ਸੰਗ ਆਪ ਬਣਾਈਆ। ਇਕੋ ਵਸਤ ਦਰ ਤੇਰੇ ਤੋਂ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਡੀ ਜਨਮ ਮਰਨ ਦੀ ਮੇਟ ਦੇ ਤੰਗੀ, ਦੁੱਖ ਜਗਤ ਰਹੇ ਨਾ ਰਾਈਆ। ਸਾਨੂੰ ਆਪਣੇ ਲਗਾ ਲੈ ਅੰਗੀ, ਅੰਗੀਕਾਰ ਆਪ ਅਖਵਾਈਆ। ਸਾਡੀ ਪੁਸ਼ਤ ਰਹੇ ਨਾ ਨੰਗੀ, ਪਿੱਠ ਆਪਣਾ ਹੱਥ ਟਿਕਾਈਆ। ਤੂੰ ਮਾਲਕ ਖੰਡ ਬ੍ਰਹਿਮੰਡੀ, ਵਰਭੰਡੀ ਵੇਖਣਾ ਚਾਈਂ ਚਾਈਂਆ। ਤੂੰ ਸਾਹਿਬ ਸੂਰਾ ਸਰਬੰਗੀ, ਹਰਿ ਕਰਤਾ ਧੁਰਦਰਗਾਹੀਆ। ਸਾਨੂੰ ਉਠਾ ਲੈ ਆਪਣੇ ਕੰਧੀ, ਬੇੜਾ ਜਗਤ ਜਹਾਨ ਪਾਰ ਕਰਾਈਆ। ਸਤਿਗੁਰ ਸ਼ਬਦ ਕਰਾ ਦੇ ਸੰਧੀ, ਬਿਨ ਹਰਫ਼ ਹਰੂਫ਼ ਹੋਵੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਪਰਮ ਪੁਰਖ ਅਲੱਖ, ਅਲਖ ਅਗੋਚਰ ਤੇਰੀ ਓਟ ਤਕਾਈਆ। ਸਾਡੇ ਵੇਖ ਲੈ ਭਾਂਡੇ ਸੱਖ, ਕਾਇਆ ਪਰਦੇ ਆਪ ਉਠਾਈਆ। ਮਿਹਰਵਾਨ ਹੋ ਕੇ ਆਪਣਾ ਨਾਮ ਨਿਧਾਨ ਅੰਦਰ ਰੱਖ, ਬਿਨ ਦਸਤ ਵਸਤ ਟਿਕਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਤੇਰੇ ਦਰਸ ਨਾਲ ਸਗਲ ਵਸੂਰੇ ਜਾਣ ਲਥ, ਜਗਤ ਰੋਗ ਦੇਣਾ ਮਿਟਾਈਆ। ਪੰਜ ਵਿਕਾਰਾ ਦੇਣਾ ਮਥ, ਨਾਮ ਨਿਧਾਨਾ ਇਕ ਚਲਾਈਆ। ਵਾਹਿਦਾ ਪੂਰਾ ਕਰ ਦੇ ਜੋ ਰਾਮ ਬੇਟਾ ਕਹਿ ਕੇ ਗਿਆ ਦਸਰਥ, ਦਹਿ ਦਿਸ਼ਾ ਧਿਆਨ ਲਗਾਈਆ। ਸਾਡਾ ਲਹਿਣਾ ਦੇਣਾ ਤੱਕ ਲੈ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਤਤ ਅੱਠ, ਨਵਾਂ ਦਰਾਂ ਖੋਜ ਖੁਜਾਈਆ। ਦਸਮ ਦਵਾਰੀ ਏਕੰਕਾਰੀ ਧਾਰ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਅੰਮਿਉਂ ਨਿਝਰ ਧਾਰ ਦਾ ਦੇ ਰਸ, ਰਸਨਾ ਰਸ ਨਾ ਕੋਇ ਚਖਾਈਆ। ਬਿਨ ਅੱਖਾਂ ਤੋਂ ਖੋਲ

ਅੱਖ, ਨਿਜ ਨੇਤਰ ਡਗਮਗਾਈਆ। ਸਾਡੇ ਗ੍ਰਹਿ ਹੋ ਪ੍ਰਤਖ, ਘਰ ਆਪਣਾ ਆਪ ਸੁਹਾਈਆ। ਤੇਰੇ ਨਾਲੋਂ ਰਹੀਏ ਨਾ ਵੱਖ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਨਿਰਗੁਣ ਧਾਰ ਪੁਰਖ ਨਿਰੰਜਣ ਸੋ, ਸਾਹਿਬ ਤੇਰੀ ਸਰਨਾਈਆ। ਸਤਿ ਸਰੂਪੀ ਆਪੇ ਹੋ, ਹੋਕਾ ਦੇਣਾ ਚਾਈਂ ਚਾਈਂਆ। ਨਿਰਗੁਣ ਧਾਰ ਬਖ਼ਸ਼ ਦੇ ਲੋ, ਅੰਧ ਅੰਧੇਰ ਦੇਣਾ ਮਿਟਾਈਆ। ਤੁਧ ਬਿਨ ਅਵਰ ਨਾ ਦਿਸੇ ਕੋ, ਕੂਕ ਕੂਕ ਰਹੇ ਸੁਣਾਈਆ। ਸਾਡੀ ਦੁਰਮਤ ਮੈਲ ਧੋ, ਪਤਤ ਪੁਨੀਤ ਦੇ ਬਣਾਈਆ। ਅੰਮ੍ਰਿਤ ਰਸ ਅਗੰਮਾ ਚੋ, ਬੂੰਦ ਸਵਾਂਤੀ ਆਪ ਟਪਕਾਈਆ। ਗ੍ਰਹਿ ਸਵਾਮੀ ਪ੍ਰਗਟ ਹੋ, ਆਪ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਧਾਰ ਰਹੇ ਨਾ ਦੋ, ਦੂਆ ਏਕੇ ਵਿਚ ਮਿਲਾਈਆ। ਸੁਰਤੀ ਸ਼ਬਦ ਸ਼ਬਦ ਸੁਰਤੀ ਗਏ ਛੋਹ, ਛੋਹਰ ਬਾਂਕੇ ਵੇਖਣਾ ਚਾਈਂ ਚਾਈਂਆ। ਅਸੀਂ ਤਤ ਨਿਮਾਣੇ ਬਿਨ ਨੈਣਾਂ ਰਹੇ ਰੋ, ਬਿਨ ਹੰਝੂਆਂ ਹਾਰ ਰਹੇ ਬਣਾਈਆ। ਸਾਡੇ ਅੰਤਰ ਪੰਜ ਤਤ ਨਾ ਰਹੇ ਗ੍ਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਸਚ ਵਸਤ ਦਾ ਢੋਆ ਦੇ ਢੋਅ, ਬਿਨ ਢੋਲਕ ਛੈਣੇ ਤੇਰਾ ਨਾਮ ਸੁਣੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਮੰਜ਼ਲ ਤੱਕ ਲੈ ਵਾਟ, ਧੁਰ ਦੇ ਮਾਲਕ ਧਿਆਨ ਲਗਾਈਆ। ਸਾਡੀ ਸੇਜ ਸੁਹੰਜਣੀ ਵੇਖ ਲੈ ਖਾਟ, ਖਟੀਆ ਤੇਰੇ ਰੰਗ ਰੰਗਾਈਆ। ਸਾਡਾ ਗ੍ਰਹਿ ਮੰਦਰ ਤੱਕ ਲੈ ਹਾਟ, ਹਟਵਾਣੇ ਖੋਜ ਖੁਜਾਈਆ। ਆਪਣਾ ਨੂਰ ਤੱਕ ਲੈ ਜੋਤ ਅਗੰਮੀ ਲਾਟ, ਲਲਾਟੀ ਪਰਦਾ ਆਪ ਚੁਕਾਈਆ। ਵਜੂਦ ਵੇਖ ਲੈ ਕਾਇਆ ਮਾਟ, ਮਟਕੇ ਭਾਂਡੇ ਫੋਲ ਫੁਲਾਈਆ। ਅਸੀਂ ਸਰਗੁਣ ਨਿਰਗੁਣ ਤੇਰੇ ਕੋਲੋਂ ਮੰਗਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਸਾਡੀ ਅੰਤਮ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਦਰੋਹੀ ਸਾਡੀ ਲੋਕਮਾਤ, ਤੇਰੇ ਨਾਮ ਵਾਲੀ ਦੁਹਾਈਆ। ਚਰਨ ਪ੍ਰੀਤ ਬਖ਼ਸ਼ ਦੇ ਨਾਤ, ਨਾਤਾ ਆਪਣਾ ਲੈਣਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਮਾਰ ਲੈ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਤੂੰ ਮਾਲਕ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਥੋਂ ਤੇਰੀ ਧਾਰ ਨਾ ਜਾਏ ਪਛਾਤੀ, ਬੇਪਹਿਚਾਨ ਤੇਰੀ ਬੇਪਰਵਾਹੀਆ। ਤੂੰ ਅਇਉਂ ਲੋਕਮਾਤੀ, ਮਤਾ ਸਤਿਗੁਰ ਸ਼ਬਦ ਨਾਲ ਰਖਾਈਆ। ਜਿਸ ਦੀ ਸਮਝ ਨਾ ਆਵੇ ਜ਼ਾਤੀ, ਜੋਤੀ ਜਾਤੇ ਪਰਦਾ ਸਕੇ ਨਾ ਕੋਇ ਉਠਾਈਆ। ਅੰਤਮ ਸਾਡੀ ਪੁਛ ਵਾਤੀ, ਵਾਸਤਾ ਤੇਰੇ ਅਗੇ ਪਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਪਤਾ ਨਹੀਂ ਤੇਰਾ ਦੀਪਕ ਕਿਥੇ ਜਗਦਾ ਬਿਨ ਤੇਲ ਬਾਤੀ, ਬਾਤਨ ਵੇਖਣ ਕੋਇ ਨਾ ਪਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਪਰਮ ਪੁਰਖ ਕਮਲਾਪਾਤੀ, ਪਤ ਪਤਵੰਤੇ ਦੇ ਮਾਣ ਵਡਿਆਈਆ। ਬਿਨ ਤੇਰੀ ਕਿਰਪਾ ਆਏ ਨਾ ਸ਼ਾਂਤੀ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਬਹੁ ਭਾਂਤੀ, ਭੇਵ ਭਾਵ ਸਮਝ ਕਿਛ ਨਾ ਆਈਆ।

੫ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਪੰਜ ਢੇਰਾ ਕਰਤਾਰ ਸਿੰਘ ਲਾਲ ਸਿੰਘ ਹਰਭਜਨ ਸਿੰਘ ਨਵਾਂ ਪਿੰਡ ਦਿਆਲ ਸਿੰਘ ਡੱਡ ਰਾਮ ਸਿੰਘ ਗਾਲੜੀਆ ਦਰਬਾਰਾ ਸਿੰਘ ਮੰਗਲ ਸਿੰਘ ਗਾਲੜੀਆ ਰੇਸ਼ਮ ਸਿੰਘ ਪੰਜ ਢੇਰਾ

ਪੰਜ ਤਤ ਕਹਿਣ ਪ੍ਰਭ ਸਾਡੇ ਪੈਂਡੇ ਕਦੇ ਨਾ ਮੁਕਦੇ, ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਭੱਜੀਏ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਪਿਆਰ ਮਿਲੇ ਨਾ ਤੇਰੀ ਇਕ ਤੁਕ ਦੇ, ਤੂੰ ਮੇਰਾ ਮੈਂ ਤੇਰਾ ਰੂਪ ਅਨੂਪ ਨਜ਼ਰ ਕੋਇ ਨਾ ਆਈਆ। ਤਨ ਵਜੂਦਾਂ ਸਦਾ ਸੁਹੇਲੇ ਰਹੇ ਝੁਕਦੇ, ਅਵਤਾਰ ਪੈਗ਼ੰਬਰ ਗੁਰ ਸੀਸ ਨਿਵਾਈਆ। ਬਿਰਹੋਂ ਵੈਰਾਗ ਵਿਛੋੜੇ ਵਿਚ ਰਹੇ ਸੁਕਦੇ, ਹੱਡ ਮਾਸ ਨਾੜੀ ਪਿੰਜਰ ਜਗਤ ਵਖਾਈਆ। ਜੂਹਾਂ ਕੰਦਰਾਂ ਵਿਚ ਰਹੇ ਲੁਕਦੇ, ਟਿੱਲੇ ਪਰਬਤ ਚੋਟੀਆਂ ਚੜ੍ਹ ਕੇ ਭੱਜੇ ਵਾਹੋ ਦਾਹੀਆ। ਪਤਾ ਨਹੀਂ ਕਿਤਨੇ ਰੂਪ ਧਰੇ ਮਾਨਸ ਮਨੁਖ ਦੇ, ਮਾਨਵ ਆਪਣੀ ਵੰਡ ਵੰਡਾਈਆ। ਵਣਜਾਰੇ ਬਣਦੇ ਰਹੇ ਜਨਣੀ ਵਾਲੀ ਕੁੱਖ ਦੇ, ਦਸ ਦਸ ਮਾਸ ਅਗਨ ਤਪਾਈਆ। ਨਾਮ ਕਲਮੇ ਬੋਲਦੇ ਰਹੇ ਸਹਾਰੇ ਮੁਖ ਦੇ, ਰਸਨਾ ਜਿਹਵਾ ਬੱਤੀ ਦੰਦ ਨਾਲ ਵਡਿਆਈਆ। ਦਰੋਹੀ ਝਗੜੇ ਮੁਕੇ ਨਾ ਉਲਟੇ ਰੁੱਖ ਦੇ, ਆਵਣ ਜਾਵਣ ਪਤਤ ਪਾਵਨ ਪੰਧ ਨਾ ਕੋਇ ਮੁਕਾਈਆ। ਅਸੀਂ ਸਰਗੁਣ ਧਾਰ ਭਰੇ ਦੁੱਖ ਦੇ, ਨਿਰਗੁਣ ਤੇਰਾ ਰੰਗ ਨਾ ਕੋਇ ਰੰਗਾਈਆ। ਸਾਡੇ ਮਨ ਮਮਤਾ ਵਾਲੇ ਭੁੱਖ ਦੇ, ਤ੍ਰਿਸ਼ਨਾ ਦੂਰ ਨਾ ਕੋਇ ਕਰਾਈਆ। ਅਸੀਂ ਜੁਗ ਜੁਗ ਸੁੱਖਣਾਂ ਆਏ ਸੁਖਦੇ, ਕਵਣ ਵੇਲਾ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੂੰ ਮਾਲਕ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਤਨ ਵਜੂਦ ਵੇਖ ਸ਼ਰੀਰ, ਮਾਟੀ ਖ਼ਾਕ ਧਿਆਨ ਲਗਾਈਆ। ਨਿਗਾਹ ਮਾਰ ਲੈ ਬੇਨਜ਼ੀਰ, ਨਜ਼ਰ ਤੋਂ ਓਹਲੇ ਪਰਦਾ ਆਪ ਉਠਾਈਆ। ਸਾਡੀ ਬਦਲੇ ਨਾ ਕੋਇ ਤਕਦੀਰ, ਤਕਬਰ ਸਕੇ ਨਾ ਕੋਇ ਮਿਟਾਈਆ। ਅਸੀਂ ਬੱਝੇ ਸ਼ਰਅ ਦੀ ਵਿਚ ਜ਼ੰਜੀਰ, ਬੰਧਨ ਸਕੇ ਨਾ ਕੋਇ ਤੁੜਾਈਆ। ਸਾਡੀ ਮੰਜ਼ਲ ਵੇਖ ਲੈ ਅਖ਼ੀਰ, ਆਖ਼ਰ ਤੇਰੀ ਓਟ ਤਕਾਈਆ। ਤੂੰ ਦਾਤਾ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਬਿਨਾ ਸ਼ਕਲ ਤੋਂ ਤੇਰੀ ਤੱਕੀਏ ਅਸਲ ਤਸਵੀਰ, ਜਿਸ ਨੂੰ ਤਸੱਵਰ ਮੁਸ਼ੱਵਰ ਨਾ ਕੋਇ ਸਮਝਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਸਚ ਸਵਾਮੀ ਸਾਨੂੰ ਬਖ਼ਸ਼ਣੀ ਧੀਰ, ਧੀਰਜ ਧੁਰ ਦਾ ਨਾਮ ਧਰਾਈਆ। ਸਾਡੇ ਓਢਣ ਬਸਤਰ ਪਾਟੇ ਵੇਖ ਲੈ ਚੀਰ, ਚਿਰੀਂ ਵਿਛੁੰਨੇ ਲੈਣੇ ਮਿਲਾਈਆ। ਪਿਛਲੇ ਕਰਮ ਤੇ ਮਾਰ ਲਕੀਰ, ਲੇਖਾ ਅਗਲਾ ਆਪਣੇ ਨਾਲ ਰਖਾਈਆ। ਤੇਰੇ ਹੱਥ ਸਰਬ ਤਦਬੀਰ, ਤਰੀਕਾ ਤਰਾ ਤਰਾ ਦੇਣਾ ਸਮਝਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ ਅਸੀਂ ਤੇਰੇ ਹਕੀਰ, ਦਰ ਦਰ ਬੈਠੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣਾ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆਦਿ ਜੁਗਾਦੀ ਤੇਰਾ ਤੱਕਦੇ ਰਾਹ, ਰਹਿਬਰ ਤੇਰੀ ਓਟ ਤਕਾਈਆ। ਤੂੰ ਮਾਲਕ ਵਾਹਿਦ ਇਕ ਖ਼ੁਦਾ, ਨੂਰ ਨੁਰਾਨਾ ਨਜ਼ਰੀ ਆਈਆ । ਤੇਰੇ ਨਾਲੋਂ ਨਾ ਹੋਈਏ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਮਾਲਕ ਖ਼ਾਲਕ ਤੇਰੀ ਕਦਮ ਧਾਰ ਵਿਚ ਹੋਈਏ ਫ਼ਿਦਾ, ਫ਼ੈਸਲਾ ਇਕੋ ਇਕ ਸੁਣਾਈਆ। ਸੂਫ਼ੀਆਂ ਉਧਾਰਨਾ ਤੇਰੀ ਅਦਾ, ਅਦਲ ਇਨਸਾਫ਼ ਇਕ ਜਣਾਈਆ। ਸਦ ਤੇਰੀ ਚਲੀਏ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦੇਣੀ ਵਡਿਆਈਆ। ਬਿਨ ਕਦਮਾਂ ਸੀਸ ਦੇਈਏ

ਝੁਕਾ, ਨਿਵ ਨਿਵ ਲਾਗੀਏ ਪਾਈਆ। ਤੂੰ ਆਤਮ ਧਾਰ ਪਰਮਾਤਮ ਸਾਡਾ ਬਣਨਾ ਰਹਿਨੁਮਾ, ਮਾਰਗ ਇਕੋ ਇਕ ਸਮਝਾਈਆ। ਘਰ ਦੀਪਕ ਜੋਤ ਜਗਾ ਦੇ ਸ਼ਮਾ, ਸ਼ਬੇ ਰੋਜ਼ ਨੂਰ ਕਰ ਰੁਸ਼ਨਾਈਆ। ਸਾਨੂੰ ਤੇਰੇ ਮਿਲਣ ਦੀ ਤਮਅ, ਲਾਲਚ ਕੂੜ ਦਾ ਡੇਰਾ ਢਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਉਤੇ ਕਰਨੀ ਖ਼ਿਮਾ, ਯਾਚਕ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੈਨੂੰ ਰਹੇ ਲੱਭਦੇ, ਜੁਗ ਜੁਗ ਖੋਜ ਖੁਜਾਈਆ। ਤੂੰ ਲੇਖੇ ਵੇਖ ਲੈ ਸਭ ਦੇ, ਸਬੱਬ ਨਾਲ ਮਿਲਿਆ ਧੁਰ ਦਾ ਮਾਹੀਆ। ਆਵਾਜ਼ ਸੁਣਾ ਦੇ ਆਪਣੇ ਨਦ ਕੇ, ਧੁਨ ਆਤਮਕ ਰਾਗ ਸੁਣਾਈਆ। ਜਾਮ ਪਿਆ ਦੇ ਅੰਮ੍ਰਿਤ ਮਧ ਦੇ, ਸਚ ਸਰੂਰ ਇਕ ਚੜ੍ਹਾਈਆ। ਝਗੜੇ ਮੁਕਾ ਦੇ ਕਾਇਆ ਵਾਲੇ ਹੱਜ ਦੇ, ਹੁਜਰਾ ਇਕੋ ਇਕ ਵਖਾਈਆ। ਜਿਥੇ ਤੇਰੇ ਦੀਪਕ ਜੋਤ ਜਗਦੇ, ਜਾਗਰਤ ਜੋਤ ਇਕੋ ਡਗਮਗਾਈਆ। ਸਾਡੇ ਝਗੜੇ ਰਹਿਣ ਨਾ ਦੀਨ ਦੁਨੀ ਦੀ ਹੱਦ ਦੇ, ਹਦੂਦ ਆਪਣੀ ਦੇਣੀ ਵਖਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਸਜਦੇ, ਦਰਗਾਹ ਸਾਚੀ ਸੋਭਾ ਪਾਈਆ। ਅਸੀਂ ਦਰਸ਼ਨ ਕਰੀਏ ਤੇਰੇ ਨੂਰ ਅਲਾਹੀ ਰੱਬ ਦੇ, ਯਾਮਬੀਨ ਤੇਰੀ ਓਟ ਤਕਾਈਆ। ਸਾਨੂੰ ਲੱਖ ਚੁਰਾਸੀ ਵਿਚੋਂ ਕੱਢ ਦੇ, ਕੱਢਣਹਾਰ ਤੇਰੀ ਵਡਿਆਈਆ। ਸਾਡਾ ਧਰਮ ਨਿਸ਼ਾਨਾ ਗੱਡ ਦੇ, ਸਚਖੰਡ ਸਾਚੇ ਵੱਜੇ ਵਧਾਈਆ। ਵਿਛੋੜੇ ਰਹਿਣ ਨਾ ਕਦੇ ਅਲੱਗ ਦੇ, ਮੇਲਾ ਮੇਲਣਾ ਚਾਈਂ ਚਾਈਂਆ। ਜਨਮ ਲੈਣੇ ਪੈਣ ਨਾ ਫੇਰ ਕਦੀ ਭਗ ਦੇ, ਭਾਵਨਾ ਤੇਰੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਅੰਤਮ ਸਾਡੀ ਪੁਛ ਲੈ ਵਾਤ, ਮਾਲਕ ਹੋ ਕੇ ਧਿਆਨ ਲਗਾਈਆ। ਸਚ ਪ੍ਰੀਤ ਬਖ਼ਸ਼ ਦੇ ਨਾਤ, ਨਾਤਵਾਂ ਆਪਣਾ ਜੋੜ ਜੁੜਾਈਆ। ਲੇਖਾ ਵੇਖ ਲੈ ਕਮਲਾਪਾਤ, ਪਤਿਪਰਮੇਸ਼ਵਰ ਧਿਆਨ ਲਗਾਈਆ। ਗ਼ਰੀਬ ਨਿਮਾਣਿਆਂ ਪੁਛ ਬਾਤ, ਅੰਤ ਕੰਤ ਭਗਵੰਤ ਹੋ ਸਹਾਈਆ। ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤ, ਅਗਨੀ ਤਤ ਦੇਣਾ ਗਵਾਈਆ। ਤੇਰਾ ਦਰਸ਼ਨ ਕਰੀਏ ਬਹੁ ਬਿਧ ਭਾਂਤ, ਅਕਲ ਕਲਧਾਰੀ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਨਿਰਧਨ ਧਾਰ ਜਗ, ਜਗ ਜੀਵਣ ਦਾਤੇ ਦਈਏ ਦ੍ਰਿੜਾਈਆ। ਸੜਦੇ ਦੀਨ ਦੁਨੀ ਦੀ ਵਿਚ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਹੰਸ ਰੂਪ ਹੋਏ ਕਗ, ਕਲਜੁਗ ਕੂੜ ਕੁੜਿਆਰ ਮੁਖ ਲਗਾਈਆ। ਤੇਰਾ ਦਰਸ਼ਨ ਮਿਲੇ ਨਾ ਉਪਰ ਸ਼ਾਹਰਗ, ਨਵ ਦਰ ਦਾ ਪੰਧ ਮੁਕਾਈਆ। ਆਪਣੇ ਮਿਲਣ ਦਾ ਆਪੇ ਬਖ਼ਸ਼ ਸਬੱਬ, ਸਭਾ ਮਲੇਛ ਅੰਦਰੋਂ ਬਾਹਰ ਕਢਾਈਆ। ਤੇਰਾ ਨੂਰ ਜ਼ਹੂਰ ਤੱਕੀਏ ਮੇਰੇ ਮਾਲਕ ਅਗੰਮੀ ਰੱਬ, ਯਾਮਬੀਨ ਤੇਰਾ ਦਰਸ਼ਨ ਪਾਈਆ। ਸਾਡੀ ਪਿਛਲੀ ਪਿਛੇ ਰਹਿ ਜਾਏ ਹੱਦ, ਅਗੇ ਆਪਣੇ ਗ੍ਰਹਿ ਦੇਣੀ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਾਨੂੰ ਆਪਣੇ ਘਰ ਸੱਦ, ਗ੍ਰਹਿ ਦੇਣੀ ਮਾਣ ਵਡਿਆਈਆ। ਕੂੜ ਵਿਕਾਰਾ ਸਾਡੇ ਅੰਦਰੋਂ ਬੱਧ, ਬੱਧਕ ਦਾ ਲੇਖਾ ਵੇਖਣਾ ਚਾਈਂ ਚਾਈਂਆ। ਤੇਰੇ ਸਚਖੰਡ ਦਵਾਰ ਏਕੰਕਾਰ ਜਾਈਏ ਸਜ, ਸੱਜਣਾ ਦੇਣੀ ਮਾਣ ਵਡਿਆਈਆ। ਅੰਤ ਪਰਮਾਤਮ ਆਪਣਾ ਕਰਾ ਲੈ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਤੇਰੇ ਘਰ ਸਵਾਮੀ ਅੰਤਰਜਾਮੀ ਤੇਰਾ ਨੂਰ ਨੁਰਾਨਾ ਸ੍ਰੀ ਭਗਵਾਨਾ ਜੋਤ ਜਾਏ ਜਗ, ਜਾਗਰਤ ਜੋਤ ਬਿਨ ਵਰਨ ਗੋਤ ਤੇਰੇ ਵਿਚ

ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਏਕੰਕਾਰ ਸੁਣਾ ਦੇ ਨੱਦ, ਧੁਨ ਆਤਮਕ ਰਾਗ ਬਿਨ ਵੈਰਾਗ ਦੇਣਾ ਦ੍ਰਿੜਾਈਆ।

੬ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜ਼ਹੂਰਾ ਗੁਰਚਰਨ ਸਿੰਘ ਗੁਰਤਖਤ ਸਿੰਘ ਜ਼ਹੂਰਾ ਤਾਰੂ ਸਿੰਘ ਜੰਡੀਰਾ
ਗੁਰਨਾਮ ਕੌਰ ਮਹਿੰਦਰ ਕੌਰ ਸੁਸਾਣਾ

ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਰਾਸੀ, ਰਹਿਮਤ ਮਿਹਰਵਾਨ ਮਹਿਬਾਨ ਬੀਦੋ ਆਪ ਕਮਾਈਆ। ਜੁਗ ਚੌਕੜੀ ਸਾਡੇ ਅੰਤਸ਼ਕਰਨ ਰਹੀ ਉਦਾਸੀ, ਚਿੰਤਾ ਗ਼ਮ ਗ਼ਮਖ਼ਾਰ ਨਾ ਕੋਇ ਮਿਟਾਈਆ। ਤੂੰ ਮਿਹਰਵਾਨ ਮਹਿਬੂਬ ਕਰਤਾ ਪੁਰਖ ਅਬਿਨਾਸ਼ੀ, ਏਕੰਕਾਰ ਪਰਵਰਦਿਗਾਰ ਇਕ ਅਖਵਾਈਆ। ਤੇਰੀ ਮੰਡਲ ਮੰਡਪ ਅਗੰਮੀ ਰਾਸੀ, ਬ੍ਰਹਿਮੰਡ ਖੰਡ ਪੁਰੀ ਲੋਅ ਵੱਜਦੀ ਰਹੀ ਵਧਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਕਰ ਦੇ ਬੰਦ ਖੁਲਾਸੀ, ਬੰਧਨ ਜਗਤ ਵਾਲੇ ਤੁੜਾਈਆ। ਸ਼ਾਹੋ ਭੂਪ ਸੁਲਤਾਨ ਸਚਖੰਡ ਨਿਵਾਸੀ, ਦਰ ਤੇਰੇ ਮੰਗ ਮੰਗਾਈਆ। ਜਨਮ ਜਨਮ ਅਸੀਂ ਚੜ੍ਹਦੇ ਰਹੇ ਧਰਮ ਰਾਏ ਦੀ ਫਾਸੀ, ਕਾਲ ਨਾਲ ਵੱਜਦੀ ਰਹੀ ਵਧਾਈਆ। ਸਰਗੁਣ ਧਾਰ ਨਿਰਗੁਣ ਤੇਰੀ ਰੱਖਦੇ ਰਹੇ ਆਸੀ, ਤ੍ਰਿਸ਼ਨਾ ਅੰਤਰ ਅੰਤਰ ਇਕ ਪ੍ਰਗਟਾਈਆ। ਸੰਦੇਸਾ ਦੇਂਦੇ ਰਹੇ ਸ਼ੰਕਰ ਕੈਲਾਸ਼ੀ, ਕਲਾਧਾਰ ਅਨਬੋਲਤ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲਾ ਲੈ ਆਪ, ਆਪਣੀ ਦਇਆ ਕਮਾਈਆ। ਜੁਗ ਜਨਮ ਤੇਰਾ ਜਪਦੇ ਰਹੇ ਜਾਪ, ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਚਰਨ ਪ੍ਰੀਤੀ ਬੰਨ੍ਹਦੇ ਰਹੇ ਨਾਤ, ਰਿਸ਼ਤਾ ਇਕੋ ਇਕ ਬਣਾਈਆ। ਅੰਤ ਲੇਖਾ ਮੁਕਾ ਦੇ ਵਿਚੋਂ ਕਾਇਨਾਤ, ਕਰਮ ਕਾਂਡ ਦਾ ਡੇਰਾ ਢਾਹੀਆ। ਪਰਮ ਪੁਰਖ ਪਰਮਾਤਮ ਸਾਡੀ ਪੁਛ ਬਾਤ, ਵਾਸਤਾ ਤੇਰੇ ਅਗੇ ਪਾਈਆ। ਚਾਰੋਂ ਕੁੰਟ ਤਕ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸਾਡੇ ਅੰਤਰ ਮੂਲ ਨਾ ਆਵੇ ਸ਼ਾਂਤ, ਸਤਿ ਵਿਚ ਨਾ ਕੋਇ ਸਮਾਈਆ। ਸਾਡਾ ਝਗੜਾ ਵੇਖ ਲੈ ਦੀਨ ਮਜ਼੍ਹਬ ਵਾਲੇ ਭਰਾਂਤ, ਹਿੱਸੇ ਦੀਨ ਦੁਨੀ ਜਣਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਇਕਾਂਤ, ਏਕੰਕਾਰ ਨੂਰ ਅਲਾਹੀਆ। ਅੰਤ ਕੰਤ ਭਗਵੰਤ ਸਾਡੇ ਵੱਲ ਝਾਕ, ਝਾਕੀ ਆਪਣੀ ਇਕ ਵਖਾਈਆ। ਮਿਹਰਵਾਨਾ ਮਹਿਬੂਬਾ ਸਾਡੀ ਪੁਛ ਵਾਤ, ਬਿਨ ਨੈਣਾਂ ਰੋ ਰੋ ਦੇਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਲਹਿਣੇ ਮੁਕਾ ਦੇ ਜਗ, ਜਗ ਜੀਵਣ ਦਾਤੇ ਦਇਆ ਕਮਾਈਆ। ਅਸੀਂ ਫੇਰ ਨਾ ਸੜੀਏ ਵਿਚ ਅੱਗ, ਆਂਚ ਤਤ ਨਾ ਲਾਗੇ ਰਾਈਆ। ਤੂੰ ਸਾਹਿਬ ਸੂਰਾ ਸਰਬਗ, ਕਰਤਾ ਪੁਰਖ ਇਕ ਅਖਵਾਈਆ। ਸਚ ਖ਼ੁਮਾਰੀ ਨਾਮ ਮਸਤੀ ਵਾਲੀ ਪਿਆ ਦੇ ਮਦਿ, ਮਧੁਰ ਧੁਨ ਕਰ ਸ਼ਨਵਾਈਆ। ਜਗਤ ਵਾਸ਼ਨਾ ਮੇਟ ਦੇ ਹੱਦ, ਹਦੂਦ ਆਪਣੀ ਦੇ ਵਖਾਈਆ। ਅਸੀਂ ਤੇਰੀ ਹੋਈਏ ਇਕੋ ਯੱਦ, ਦੂਜੀ ਵੰਡ ਨਾ ਕੋਇ ਵੰਡਾਈਆ। ਦਰੋਹੀ ਸਾਨੂੰ ਕਰੀ ਅੰਤ ਨਾ ਅੱਡ, ਵੱਖਰਾ ਗੜ੍ਹ ਨਾ ਕੋਇ ਬਣਾਈਆ। ਸਾਡਾ

ਲੇਖੇ ਲਾਉਣਾ ਨਾੜੀ ਮਾਸ ਹੱਡ, ਰਕਤ ਬੂੰਦ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਚਰਨ ਕਵਲ ਦੇ ਪ੍ਰੀਤ, ਪ੍ਰੀਤਮ ਦਇਆ ਕਮਾਈਆ। ਸਾਨੂੰ ਕਰ ਦੇ ਠਾਂਡੇ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਸਾਡਾ ਇਕੋ ਹੋਵੇ ਗੀਤ, ਆਤਮ ਪਰਮਾਤਮ ਢੋਲਾ ਸਹਿਜ ਸੁਭਾਈਆ। ਸਾਡਾ ਸਤਿ ਸਰੂਪ ਬਣਾ ਦੇ ਕਾਇਆ ਕਾਅਬਾ ਮੰਦਰ ਮਸੀਤ, ਸ਼ਿਵਦਵਾਲਾ ਮਠ ਇਕ ਜਣਾਈਆ। ਨਜ਼ਰ ਆ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣਾ ਪਰਦਾ ਦੇ ਚੁਕਾਈਆ। ਸਚ ਸਵਾਮੀ ਵਸਣਾ ਬੀਚ, ਭੀਤਰ ਬਹਿ ਕੇ ਸੋਭਾ ਪਾਈਆ। ਤੂੰ ਨਿਰਗੁਣ ਧਾਰ ਧੁਰ ਦਾ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਤੇਰੇ ਵਿਛੋੜੇ ਵਿਚ ਸਾਡੀ ਨਿਕਲੇ ਚੀਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੂੰ ਬਖ਼ਸ਼ਣਹਾਰਾ ਸਾਡੀ ਪੂਰੀ ਕਰ ਉਮੀਦ, ਤ੍ਰਿਸ਼ਨਾ ਤੇਰੇ ਅਗੇ ਰਖਾਈਆ। ਅਸੀਂ ਬਾਲਕ ਹੋਏ ਅਜ਼ੀਜ਼, ਆਜਜ਼ ਤੇਰੀ ਓਟ ਤਕਾਈਆ। ਸਾਡੀ ਪੂਰੀ ਕਰਨੀ ਰੀਝ, ਮੇਲ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਸਾਡੇ ਪੁਰਖ ਸਮਰਾਥੀ, ਸਮਰਥ ਤੇਰੀ ਸਰਨਾਈਆ। ਨਿਰਗੁਣ ਧਾਰ ਅਸੀਂ ਸਰਗੁਣ ਤੇਰੇ ਸਾਥੀ, ਅਵਤਾਰ ਪੈਗ਼ੰਬਰ ਗੁਰ ਦੇਣ ਗਵਾਹੀਆ। ਜਿਨ੍ਹਾਂ ਦੇ ਸੰਗ ਮਿਲ ਕੇ ਤੇਰੀ ਗਾਈ ਗਾਥੀ, ਜੋਤ ਸ਼ਬਦ ਧਾਰ ਨਾਲ ਵਡਿਆਈਆ। ਸਾਡੀ ਰਸਨਾ ਜਿਹਵਾ ਤੇਰਾ ਬਣਿਆ ਅਗੰਮਾ ਪਾਠੀ, ਬੱਤੀ ਦੰਦਾਂ ਸਿਫ਼ਤ ਸਲਾਹੀਆ। ਅੰਤ ਮੁਕਾ ਦੇ ਹਰਿ ਜੀ ਵਾਟੀ, ਪੈਂਡਾ ਜਗਤ ਰਹੇ ਨਾ ਰਾਈਆ। ਕਲਜੁਗ ਅੰਤ ਤੱਕ ਲੈ ਵਾਟੀ, ਵੇਖਣਾ ਚਾਈਂ ਚਾਈਂਆ। ਸਾਡੀ ਮੁਸ਼ਕਲ ਰਹੇ ਨਾ ਘਾਟੀ, ਘਾਟਾ ਪੂਰਾ ਦੇਣਾ ਕਰਾਈਆ। ਭਾਗ ਲਗਾ ਦੇ ਕਾਇਆ ਮਾਟੀ, ਮਟਕੇ ਖ਼ਾਲੀ ਦੇ ਭਰਾਈਆ। ਨਿਰਗੁਣ ਜੋਤ ਜਗਾ ਲਲਾਟੀ, ਨੂਰ ਜ਼ਹੂਰ ਕਰ ਰੁਸ਼ਨਾਈਆ। ਸਾਡੇ ਬਿਸਤਰ ਸਿੰਘਾਸਣ ਬਹਿ ਜਾ ਖਾਟੀ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮੁਕਾ ਦੇ ਪੰਧ, ਪਾਂਧੀ ਹੋ ਕੇ ਸੀਸ ਨਿਵਾਈਆ। ਤੇਰੀ ਮੰਜ਼ਲ ਜਾਈਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਨਿਰਗੁਣ ਧਾਰ ਲਗਾਉਣਾ ਅੰਗ, ਸਰਗੁਣ ਅੰਗੀਕਾਰ ਅਖਵਾਈਆ। ਚਰਨ ਧੂੜ ਸਰੋਵਰ ਬਖ਼ਸ਼ ਦੇ ਗੰਗ, ਦੁਰਮਤ ਮੈਲ ਧਵਾਈਆ। ਅਸੀਂ ਮੰਗਾਂ ਰਹੇ ਮੰਗ, ਖ਼ਾਲੀ ਝੋਲੀਆਂ ਅਗੇ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਗੁਸਾਈਂਆ। ਅਸੀਂ ਨਿਮਾਣੇ ਤਤ ਪੰਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰੀ ਬਣਤ ਬਣਾਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਸਵੇਰ ਸੰਝ, ਸਗਲੇ ਸੰਗੀ ਹੋਣਾ ਸਹਾਈਆ। ਸਾਡੇ ਨੇਤਰ ਨੀਰ ਵਹਾਉਂਦੇ ਅੰਝ, ਹੰਝੂਆਂ ਹਾਰ ਬਣਾਈਆ। ਸਾਡਾ ਲਹਿਣਾ ਦੇਣਾ ਵੇਖ ਲੈ ਵਿਚ ਧਾਰ ਮੰਝ, ਮੁਹਾਣਾ ਬਖ਼ਸ਼ਣਾ ਨਾਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭ ਵੇਖ ਲੈ ਜਗਤ ਡੂੰਘਾ ਸਾਗਰ, ਗਹਿਰ ਗੰਭੀਰ ਦਇਆ ਕਮਾਈਆ। ਨਿਗਾਹ ਮਾਰ ਲੈ ਸਾਡੇ ਤਤ ਗਾਗਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੂੰ ਕਰਤਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਸਾਡਾ ਵਣਜ ਕਰਾ ਸੌਦਾਗਰ, ਸੌਦਾ ਆਪਣਾ ਇਕੋ ਝੋਲੀ ਪਾਈਆ। ਤੇਰੇ ਹੱਥ ਇਨਸਾਫ਼ ਅਦਲ, ਆਦਲ ਇਕੋ

ਦੇਣਾ ਜਣਾਈਆ। ਅਸੀਂ ਜਨਮ ਮਰਨ ਦੀ ਧਾਰ ਵਿਚ ਬਣੀਏ ਨਾ ਰੂਪ ਮਕਤੂਲ ਕਾਤਲ, ਕਤਲਗਾਹ ਦਾ ਡੇਰਾ ਢਾਹੀਆ। ਸਾਨੂੰ ਬਖ਼ਸ਼ ਦੇ ਧਾਮ ਬੈਤਲ, ਮੁਕੱਦਸ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਭਗਤ ਸੰਤ ਅਸੀਂ ਰਹੇ ਬਣਦੇ, ਸੂਫ਼ੀਆਂ ਰੰਗ ਰੰਗਾਈਆ। ਖੇਲ ਖੇਲਦੇ ਰਹੇ ਮਨ ਦੇ, ਮਤ ਬੁਧ ਨਾਲ ਚਤੁਰਾਈਆ। ਵਣਜਾਰੇ ਹੁੰਦੇ ਰਹੇ ਕੰਨ ਦੇ, ਕਾਇਨਾਤ ਖੇਲ ਖਿਲਾਈਆ। ਭਾਂਡੇ ਸੁਹਾਉਂਦੇ ਰਹੇ ਬ੍ਰਹਮ ਦੇ, ਪਾਰਬ੍ਰਹਮ ਤੇਰਾ ਰੰਗ ਰੰਗਾਈਆ। ਬੇਸ਼ਕ ਅਸੀਂ ਬਣੇ ਹੋਏ ਹੱਡ ਮਾਸ ਨਾੜੀ ਚੰਮ ਦੇ, ਪੰਚਮ ਪੰਚ ਪੰਚ ਵਡਿਆਈਆ। ਮਰ ਮਰ ਕੇ ਫੇਰ ਰਹੇ ਜੰਮਦੇ, ਜੰਮ ਜੰਮ ਆਪਣਾ ਰੂਪ ਬਦਲਾਈਆ। ਵਣਜਾਰੇ ਰਹੇ ਤੇਰੇ ਦਮ ਦੇ, ਸਵਾਸ ਸਵਾਸਾਂ ਨਾਲ ਚਲਾਈਆ। ਸਾਡੇ ਅੰਤਸ਼ਕਰਨ ਵੇਖ ਲੈ ਭਰੇ ਹੋਏ ਗ਼ਮ ਦੇ, ਚਿੰਤਾ ਸਕੇ ਨਾ ਕੋਇ ਮਿਟਾਈਆ। ਸਾਡੇ ਮੇਲ ਮਿਲਾ ਦੇ ਨਾਲ ਧੁਰ ਦੇ ਚੰਨ ਦੇ, ਜੋ ਗੋਬਿੰਦ ਚੰਨ ਸ਼ਬਦ ਨੂਰ ਅਲਾਹੀਆ। ਗੜ੍ਹ ਹੰਕਾਰੀ ਅੰਦਰੋਂ ਭੰਨ ਦੇ, ਭਾਂਡਾ ਭਰਮ ਭਾਉ ਭੰਨਾਈਆ। ਇਕੋ ਧੁਰ ਦਾ ਅਗੰਮਾ ਨਾਮ ਧਨ ਦੇ, ਜਿਸ ਦੇ ਨਾਮ ਕਲਮੇ ਸਿਫ਼ਤ ਸਲਾਹੀਆ। ਅਸੀਂ ਵਣਜਾਰੇ ਫੇਰ ਨਾ ਰਹੀਏ ਅੰਨ ਦੇ, ਰਸਨਾ ਰਸ ਨਾ ਕੋਇ ਹਲਕਾਈਆ। ਸਾਡਾ ਅੰਤ ਬੇੜਾ ਬੰਨ੍ਹ ਦੇ, ਬੰਨ੍ਹਣਹਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਬਣਦੇ ਰਹੇ ਜੋਗੀ ਜਤੀ, ਜੰਗਮ ਜਟਾ ਜੂਟ ਧਾਰ ਅਖਵਾਈਆ। ਮੰਨਦੇ ਰਹੇ ਤੈਨੂੰ ਇਕੋ ਕਮਲਾਪਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਤੇਰੇ ਪਿਆਰ ਵਿਚ ਹੁੰਦੇ ਰਹੇ ਸਤੀ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਤੂੰ ਕਿਰਪਾ ਕਰਦੇ ਕਿਰਪਾ ਨਿਧਾਨ ਰਤੀ, ਰਤਨ ਅਮੋਲਕ ਹੀਰੇ ਦੇ ਬਣਾਈਆ। ਸਭ ਦੀ ਪਵਿਤ੍ਰ ਕਰ ਦੇ ਮਤੀ, ਮਤ ਮਤਾਂਤਰ ਡੇਰਾ ਢਾਹੀਆ। ਨਿਰਗੁਣ ਧਾਰ ਜੋੜ ਲੈ ਨਤੀ, ਨਾਤਾ ਇਕੋ ਇਕ ਅਖਵਾਈਆ। ਤੇਰੀ ਯਾਦ ਵਿਚ ਨਾਮ ਕਲਮੇ ਰਾਗ ਗਾਏ ਛੱਤੀ, ਛਤੀਸੇ ਬਤੀਸੇ ਤੇਰੀ ਵਡ ਵਡਿਆਈਆ। ਅੰਤ ਕੰਤ ਸਾਹਿਬ ਸੁਲਤਾਨ ਸਾਡੀ ਪੈਜ ਰੱਖੀਂ, ਰੱਖਕ ਹੋ ਕੇ ਹੋਣਾ ਸਹਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਦਰਸ਼ਨ ਕਰੀਏ ਬਿਨਾ ਜਗਤ ਦੀ ਅੱਖੀ, ਨਿਜ ਲੋਚਨ ਨੈਣ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਮਿਹਰਵਾਨ, ਪੰਜ ਤਤ ਕਹਿਣ ਜਨ ਭਗਤਾਂ ਪਤ ਰੱਖੀਂ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ।

੬ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਖਹਿਰਾ ਮਜਾ ਰੇਸ਼ਮ ਸਿੰਘ ਦੌਲਤ ਸਿੰਘ ਕਪੂਰਥਲਾ ਗੁਰਦਿਆਲ ਸਿੰਘ ਕਰਤਾਰ ਸਿੰਘ ਅਮਰ ਕੌਰ ਕਪੂਰਥਲਾ ਸਾਧੂ ਸਿੰਘ ਕਪੂਰਥਲਾ ਬਸੰਤ ਕੌਰ ਕੜਾਲ ਕਲਾਂ ਸੁਰਜੀਤ ਕੌਰ ਗੌਸਲ ਕਿਸ਼ਨ ਸਿੰਘ ਸੁਰਖ ਪੁਰ

ਪੰਜ ਤਤ ਕਹਿਣ ਸਤਿਗੁਰ ਸ਼ਬਦ ਸਾਡੀ ਭਰ ਦੇ ਹਾਮੀ, ਹਮ ਸਾਜਣ ਹੋ ਕੇ ਸੰਗ ਬਣਾਈਆ। ਕਿਰਪਾ ਕਰੇ ਪੁਰਖ ਨਿਹਕਾਮੀ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਅੰਤਰਜਾਮੀ, ਸਾਡੀ ਅੰਤਰਗਤ ਵੇਖੇ ਚਾਈਂ ਚਾਈਂਆ। ਧੁਰ ਦੀ ਬੇਨੰਤੀ ਇਕ ਮਾਨੀਂ, ਮਨਸਾ

ਤੇਰੇ ਅਗੇ ਰਖਾਈਆ। ਜੁਗ ਚੌਕੜੀ ਸਾਡੇ ਤਨ ਵਜੂਦ ਹੁੰਦੇ ਰਹੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਨਾਤਾ ਛੁਟਦਾ ਰਿਹਾ ਆਤਮਾ ਧਾਰ ਪ੍ਰਾਣੀ, ਸਗਲਾ ਸੰਗ ਨਾ ਕੋਇ ਬਣਾਈਆ। ਅਸੀਂ ਚਾਰ ਜੁਗ ਦੇ ਸ਼ਾਸਤਰ ਸੁਣੇ ਅੱਖਰਾਂ ਵਾਲੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਸਾਡੀ ਚੁਰਾਸੀ ਵਾਲੀ ਤੱਕ ਲੈ ਕਹਾਣੀ, ਕਥਨੀ ਬਿਨ ਕਥਾ ਤੇਰੇ ਅਗੇ ਦ੍ਰਿੜਾਈਆ। ਸਾਡਾ ਮੇਲ ਮਿਲੇ ਨਾ ਹਾਣ ਹਾਣੀ, ਸਾਚਾ ਸੰਗ ਨਾ ਕੋਇ ਰਖਾਈਆ। ਬਹੁੜੀ ਲਹਿਣਾ ਦੇਣਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਸਾਚੀ ਮੰਜ਼ਲ ਦੱਸ ਦੇ ਇਕ ਰੁਹਾਨੀ, ਰੂਹ ਬੁਤ ਦਾ ਲੇਖਾ ਆਪ ਚੁਕਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀ, ਸਤਿਗੁਰ ਸ਼ਬਦ ਤੇਰੇ ਹੱਥ ਵਡਿਆਈਆ। ਸਾਡਾ ਜੁਗ ਚੌਕੜੀ ਦਾ ਲੇਖਾ ਵੇਖ ਲੈ ਦੀਵਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰ ਦੇ ਤਰਸ, ਰਹਿਮਤ ਹਕ ਹਕੀਕ ਜਣਾਈਆ। ਤੂੰ ਮਾਲਕ ਖ਼ਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਮੇਘ ਅਗੰਮਾ ਕਰਤੇ ਪੁਰਖ ਵਰਸ, ਬਰਸ ਮਾਸ ਮਹੀਨੇ ਵੰਡ ਨਾ ਕੋਇ ਵੰਡਾਈਆ। ਸਾਡੀ ਜਨਮ ਜਨਮ ਦੀ ਮੇਟ ਹਰਸ, ਹਵਸ ਅਗਨੀ ਦੇ ਚੁਕਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਕਰੀਏ ਦਰਸ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਾਡਾ ਤਨ ਵਜੂਦ ਹਕ ਮਹਿਬੂਬ ਹਕੀਕਤ ਦਾ ਕਾਅਬਾ ਬਣਾ ਦੇ ਚਰਚ, ਚਰਾਗਾਹਾਂ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡੀ ਮੁਕ ਜਾਏ ਆਵਣ ਜਾਣੀ, ਚੁਰਾਸੀ ਪੰਧ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਸ਼ਹਿਨਸ਼ਾਹ ਗੁਣ ਨਿਧਾਨੀ, ਗੁਣਵੰਤ ਤੇਰੀ ਵਡਿਆਈਆ। ਅਸੀਂ ਆਦਿ ਆਦਿ ਪੰਜ ਤਤ ਤੇਰੀ ਕਿਰਪਾ ਵਾਲੀ ਖ਼ਾਨਦਾਨੀ, ਖ਼ਾਨਾਬਦੋਸ਼ ਹੋ ਕੇ ਫਿਰਦੇ ਵਾਹੋ ਦਾਹੀਆ। ਸਾਡੀ ਸੁਰਤ ਸੰਬਲ ਦੇ ਮਾਲਕ ਨਾ ਕਿਸੇ ਸੰਭਾਲੀ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਹੁਣ ਰੈਣ ਅੰਧੇਰੀ ਕਲਜੁਗ ਦਿਸਦੀ ਕਾਲੀ, ਕਲਕਾਤੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਘਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮੇਟ ਅੰਧੇਰਾ, ਅੰਧ ਅਗਿਆਨ ਚੁਕਾਈਆ। ਨੂਰ ਦਰਸਾ ਦੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸੁਰਤ ਧਾਰ ਬਣਾ ਲੈ ਸਤਿਗੁਰ ਸ਼ਬਦ ਚੇਰਾ, ਚਿਰੀ ਵਿਛੁੰਨੇ ਜੋੜ ਜੁੜਾਈਆ। ਅੰਮ੍ਰਿਤ ਬਖ਼ਸ਼ ਦੇ ਕਰ ਕੇ ਮਿਹਰਾ, ਮਿਹਰ ਨਜ਼ਰ ਉਠਾਈਆ। ਤਨ ਵਜੂਦ ਮਾਟੀ ਖ਼ਾਕ ਸਭ ਕੁਛ ਦਿਸੇ ਤੇਰਾ, ਤੇਰੇ ਚਰਨਾਂ ਵਿਚ ਟਿਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸੂਰਬੀਰ ਵਡ ਸ਼ੇਰਾ, ਭੈ ਵਿਚ ਸਾਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰੋਂ ਕੱਢ ਦੇ ਰੋਗ, ਚਿੰਤਾ ਗ਼ਮ ਰਹਿਣ ਨਾ ਪਾਈਆ। ਜਨਮ ਮਰਨ ਦਾ ਰਹੇ ਨਾ ਸੋਗ, ਹਰਸ ਹਵਸ ਦੇਣੀ ਮਿਟਾਈਆ। ਨਿਰਗੁਣ ਧਾਰ ਆਪਣਾ ਬਖ਼ਸ਼ਣਾ ਭੋਗ, ਭਸਮੜ ਤੇਰਾ ਰੂਪ ਬਦਲਾਈਆ। ਇਕੋ ਨਾਮ ਨਿਧਾਨ ਦਾ ਬਖ਼ਸ਼ਣਾ ਜੋਗ, ਜੁਗਤੀ ਬਿਨ ਅੱਖਰਾਂ ਦੇਣੀ ਸਮਝਾਈਆ।

ਘਰ ਠਾਂਡੇ ਮਾਣੀਏ ਮੌਜ, ਮਜਲਸ ਤੇਰੇ ਨਾਲ ਰਖਾਈਆ। ਭੇਵ ਅਭੇਦਾ ਖੋਲ ਦੇ ਗੋਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰਾ ਦਰਸ਼ਨ ਹੋਵੇ ਰੋਜ਼, ਨੂਰ ਨੁਰਾਨੇ ਨਜ਼ਰੀ ਆਈਆ। ਬੁੱਧੀ ਤੋਂ ਪਰੇ ਦੱਸ ਦੇ ਬੋਧ, ਅਨੁਭਵ ਲੇਖਾ ਦੇਣਾ ਸਮਝਾਈਆ। ਆਤਮ ਧਾਰ ਪਰਮਾਤਮ ਕਰਨਾ ਸੰਜੋਗ, ਜਗਤ ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਅਗੰਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਤਨ ਵਜੂਦ ਮਾਟੀ ਖ਼ਾਕ, ਜਗਤ ਜਹਾਨ ਨਜ਼ਰੀ ਆਈਆ। ਕਿਰਪਾ ਨਿਧਾਨ ਖੋਲ ਦੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤਤ ਸਰੀਰ ਕਰ ਦੇ ਪਾਕ, ਪਤਤ ਪੁਨੀਤ ਬਣਾਈਆ। ਝਗੜਾ ਅਵਰ ਰਹੇ ਨਾ ਮਾਤ, ਨਿਰਗੁਣ ਦੇਣੀ ਮਾਣ ਵਡਿਆਈਆ। ਤਤ ਵਿਚਾਰੇ ਰਹੇ ਆਖ, ਬਿਨ ਰਸਨਾ ਜਿਹਵਾ ਸੁਣਾਈਆ। ਸਾਡਾ ਮੇਟ ਰੋਗ ਸੰਤਾਪ, ਸਹਿੰਸਾ ਕੂੜ ਮਿਟਾਈਆ। ਜਨਮ ਜਨਮ ਦੇ ਬਖ਼ਸ਼ ਦੇ ਪਾਪ, ਕਰਮ ਕਰਮ ਦਾ ਡੇਰਾ ਢਾਹੀਆ। ਦਰਸ਼ਨ ਦੇ ਦੇ ਸਾਖਿਆਤ, ਘਰ ਘਰ ਵਿਚ ਨਜ਼ਰੀ ਆਈਆ। ਸਾਡੀ ਬੇਨੰਤੀ ਸੁਣ ਲੈ ਕਮਲਾਪਾਤ, ਪਤਿਪਰਮੇਸ਼ਵਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸੰਦੇਸ਼ਾ ਆਦਿ ਜੁਗਾਦੀ ਸਾਚੋ ਸਾਚ, ਸਚ ਸਵਾਮੀ ਅੰਤਰਜਾਮੀ ਨਿਰਗੁਣ ਆਪਣੀ ਦਇਆ ਕਮਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਹਰੀ ਪੁਰ ਮਹਿੰਗਾ ਸਿੰਘ ਹਰਭਜਨ ਸਿੰਘ ਆਦਮ ਪੁਰ ਜੀਤ ਕੌਰ ਜਲਪੋਤਾ
ਹਰਭਜਨ ਕੌਰ ਕੋਟਲੀ ਥਾਨ ਸਿੰਘ ਜਰਨੈਲ ਸਿੰਘ ਸਗਵਾਲ ਇਕਬਾਲ ਸਿੰਘ ਜਗਪਾਲ ਪੁਰ

ਪੰਜ ਤਤ ਕਹਿਣ ਪ੍ਰਭ ਤੇਰੀ ਖੇਲ ਅਗੰਮੜੀ, ਅਗੰਮ ਅਥਾਹ ਬੇਪਰਵਾਹ ਦੇਣੀ ਮਾਣ ਵਡਿਆਈਆ। ਤੂੰ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਮਾਤ ਪਿਤ ਅੰਮੜੀ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਦੀਨ ਦਿਆਲ ਸਾਡੀ ਲੇਖੇ ਲਾ ਲੈ ਕਾਇਆ ਮਾਟੀ ਵਾਲੀ ਚੰਮੜੀ, ਚੰਮ ਦ੍ਰਿਸ਼ਟੀ ਸ੍ਰਿਸ਼ਟੀ ਵਿਚੋਂ ਦੇ ਬਦਲਾਈਆ। ਕਰਨੀ ਦੇ ਕਰਤੇ ਸਾਡੀ ਕਰਨੀ ਹੋਈ ਨਿਕੰਮੜੀ, ਨਿਹਕਾਮੀ ਤੇਰੇ ਅਗੇ ਵਾਸਤਾ ਪਾਈਆ। ਦਰੋਹੀ ਸਾਡੀ ਕੀਮਤ ਰਹੀ ਨਾ ਦਮੜੀ, ਕਲਜੁਗ ਹੱਟੋ ਹੱਟ ਵਿਕਾਈਆ। ਸਾਡੀ ਆਸ਼ਾ ਹੋਈ ਨਿਕੰਮੜੀ, ਸਵਾਸ ਸਵਾਸ ਸਾਹ ਸਾਹ ਨਾ ਕੋਇ ਧਿਆਈਆ। ਸਾਡੀ ਤ੍ਰਿਸ਼ਨਾ ਵੇਖ ਲੈ ਮੰਦੜੀ, ਮੰਦਭਾਗ ਦੇਈਏ ਦੁਹਾਈਆ। ਸਾਡੀ ਅੱਖ ਹੋ ਗਈ ਅੰਧੜੀ, ਨਿਜ ਨੇਤਰ ਲੋਚਨ ਨੈਣ ਨਾ ਕੋਇ ਖੁਲਾਈਆ। ਭਰਮਾਂ ਢਾਹੇ ਕੋਇ ਨਾ ਕੰਧੜੀ, ਭੁਲੇਖਾ ਸਕੇ ਨਾ ਕੋਇ ਮੁਕਾਈਆ। ਸਾਡੀ ਜਗਤ ਧਰਮ ਦੀ ਧਾਰ ਚਾਲ ਹੋ ਗਈ ਲੰਗੜੀ, ਕਦਮ ਕਦਮ ਨਾ ਕੋਇ ਉਠਾਈਆ। ਸਾਡੀ ਪੁਸ਼ਤ ਪਨਾਹ ਹੋਈ ਨੰਗੜੀ, ਸਿਰ ਸਿਰ ਹੱਥ ਨਾ ਕੋਇ ਰਖਾਈਆ। ਨਿਰਗੁਣ ਧਾਰ ਸਰਗੁਣ ਲਾਏ ਕੋਈ ਨਾ ਅੰਗੜੀ, ਅੰਗੀਕਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਕੀਮਤ ਰਿਹਾ ਕੋਈ ਨਾ ਮੁੱਲ, ਕੂੜ ਕਲਜੁਗ ਹੱਟ ਵਿਕਾਈਆ। ਤੂੰ ਪੁਰਖ ਅਕਾਲ ਦੀਨ

ਦਿਆਲ ਸਦਾ ਅਭੁੱਲ, ਬੇਪ੍ਰਵਾਹ ਨੂਰ ਅਲਾਹੀਆ। ਅਸੀਂ ਪੰਜ ਤਤ ਵਿਚਾਰੇ ਤੇਰੇ ਆਦਿ ਦੇ ਫੁੱਲ, ਮਹਿਕ ਤੇਰੀ ਨਾਲ ਮਹਿਕਾਈਆ। ਸਾਡੇ ਵਿਚ ਆਤਮ ਧਾਰ ਤੇਰੀ ਕੁਲ, ਕੁਲਵੰਤੇ ਵੇਖ ਵਖਾਈਆ। ਕਿਉਂ ਸਤਿ ਦਾ ਦੀਪਕ ਹੋਇਆ ਗੁਲ, ਬਿਨ ਤੇਲ ਬਾਤੀ ਨਾ ਕੋਇ ਰੁਸ਼ਨਾਈਆ। ਸਾਡੇ ਸਿਫ਼ਤਾਂ ਵਾਲੇ ਹਿਲਣ ਬੁੱਲ, ਰਸਨਾ ਜਿਹਵਾ ਨਾਲ ਮਿਲਾਈਆ। ਦਰੋਹੀ ਬਜਰ ਕਪਾਟੀ ਸਕੇ ਕਿਸੇ ਨਾ ਖੁਲ੍ਹ, ਖ਼ਾਲਕ ਖ਼ਲਕ ਭੇਵ ਨਾ ਕੋਇ ਚੁਕਾਈਆ। ਕਲਜੁਗ ਕੂੜੀ ਕਿਰਿਆ ਵਿਚ ਗਏ ਰੁਲ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਤੇਰੇ ਨਾਮ ਤਰਾਜ਼ੂ ਗਏ ਨਾ ਤੁਲ, ਤੋਲਣਹਾਰੇ ਵੇਖਣਾ ਚਾਈਂ ਚਾਈਂਆ। ਸਿੰਮਲ ਵਾਂਗ ਗਏ ਹੁਲ, ਫਲ ਫੁਲ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਦਰ ਤੇਰੇ ਕੂਕ ਪੁਕਾਰ ਦੇ, ਪੁਨਹ ਪੁਨਹ ਸੀਸ ਨਿਵਾਈਆ। ਨਿਰਗੁਣ ਸਰਗੁਣ ਰੋਗ ਨਿਵਾਰ ਦੇ, ਦੁਖੀਆਂ ਦੁੱਖ ਮਿਟਾਈਆ। ਪਤਿਪਰਮੇਸ਼ਵਰ ਪੈਜ ਸਵਾਰ ਦੇ, ਪੰਜ ਤਤ ਦੇ ਵਡਿਆਈਆ। ਆਵਣ ਜਾਵਣ ਗੇੜ ਨਿਵਾਰ ਦੇ, ਲੱਖ ਚੁਰਾਸੀ ਰਹੇ ਨਾ ਰਾਈਆ। ਜਨਮ ਵਿਚੋਂ ਜਨਮ ਸਵਾਰ ਦੇ, ਕਰਮ ਕਰਮ ਦਾ ਪੰਧ ਮੁਕਾਈਆ। ਆਪਣਾ ਨਾਮ ਨਿਧਾਨਾ ਸੱਚੀ ਸਰਕਾਰ ਦੇ, ਵਸਤ ਅਗੰਮ ਆਪ ਵਰਤਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਠੰਡੀ ਠਾਰ ਦੇ, ਬੂੰਦ ਸਵਾਂਤੀ ਆਪ ਟਪਕਾਈਆ। ਧੁਨ ਅਨਾਦੀ ਅਨਹਦ ਧੁਨਕਾਰ ਦੇ, ਅਨਰਾਗੀ ਰਾਗ ਸੁਣਾਈਆ। ਬਿਰਹੋਂ ਵਿਛੋੜੇ ਦਾ ਵੈਰਾਗ ਦੇ, ਵੈਰੀ ਅੰਦਰੋਂ ਬਾਹਰ ਕਢਾਈਆ। ਜੋਤੀ ਜਾਤੇ ਨਿਰਗੁਣ ਜੋਤ ਦਾ ਅਗੰਮ ਚਰਾਗ਼ ਦੇ, ਬਿਨ ਬਾਤੀ ਤੇਲ ਡਗਮਗਾਈਆ। ਸਚਖੰਡ ਏਕੰਕਾਰਾ ਆਪਣਾ ਇਕ ਮਹਿਰਾਬ ਦੇ, ਮਹਿਬੂਬ ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਤਿ ਸਵਾਮੀ ਅੰਤਰਜਾਮੀ ਸਾਡਾ ਕਾਰਜ ਸਵਾਰ ਦੇ, ਸਵਾਰਥ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲੇਖਾ ਆਪ ਮੁਕਾਈਆ। ਪੰਜ ਤਤ ਕਹਿਣ ਪ੍ਰਭ ਆਪਣੇ ਮੰਡਲ ਵਖਾ ਦੇ ਰਾਸੀ, ਰਹਿਮਤ ਰਹੀਮ ਆਪ ਕਮਾਈਆ। ਲੇਖਾ ਮੁਕਾ ਦੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਪੰਧ ਮੁਕਾਈਆ। ਨਿਰਗੁਣ ਜੋਤ ਦਿਨੇ ਗ੍ਰਹਿ ਮੰਦਰ ਹੋਵੇ ਪ੍ਰਕਾਸ਼ੀ, ਜੋਤੀ ਜਾਤੇ ਨਜ਼ਰੀ ਆਈਆ। ਸਾਡੀ ਪੂਰਨ ਹੋਵੇ ਆਸੀ, ਤ੍ਰਿਸ਼ਨਾ ਕੂੜ ਮਿਟਾਈਆ। ਤੂੰ ਮਾਲਕ ਖ਼ਾਲਕ ਸ਼ਾਹੋ ਸ਼ਾਬਾਸੀ, ਸ਼ਹਿਨਸ਼ਾਹ ਸ਼ਾਹ ਅਗੰਮ ਅਥਾਹੀਆ। ਏਕੰਕਾਰ ਦਰਗਾਹ ਸਾਚੀ ਸਚਖੰਡ ਨਿਵਾਸੀ, ਦਰ ਠਾਂਡੇ ਸੋਭਾ ਪਾਈਆ। ਸਾਡੀ ਤ੍ਰਿਸ਼ਨਾ ਨਾ ਰਹੇ ਨਿਰਾਸ਼ੀ, ਦਰ ਤੇਰੇ ਅਲਖ ਜਗਾਈਆ। ਵਿਸ਼ਿਆਂ ਤੋਂ ਬਾਹਰ ਬਖ਼ਸ਼ ਵਿਸਵਾਸ਼ੀ, ਵਿਸ਼ਵ ਦਾ ਪਰਦਾ ਲਾਹੀਆ। ਸਾਡਾ ਲੇਖਾ ਫੇਰ ਰਹੇ ਨਾ ਦਸ ਦਸ ਮਾਸੀ, ਗਰਭ ਅਗਨ ਨਾ ਕੋਇ ਤਪਾਈਆ। ਤੂੰ ਪਰਮ ਪੁਰਖ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਸਾਡੀ ਚਿੰਤਾ ਮੇਟ ਉਦਾਸੀ, ਗ਼ਮੀ ਗ਼ਮਖਾਰ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਖੇਲ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਲੱਥੇ ਸਥਰ, ਯਾਰੜੇ ਸੇਜ ਹੰਢਾਈਆ। ਨੇਤਰ ਵਿਰੋਲੀਏ ਅੱਥਰ, ਨੈਣਾਂ ਨੀਰ ਟਪਕਾਈਆ। ਸਿਫ਼ਤੀ ਗਾਈਏ ਅੱਖਰ, ਢੋਲੇ ਸੋਹਲੇ ਰਾਗਾਂ ਨਾਦਾਂ ਨਾਲ ਜਣਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡਾ ਲੇਖਾ ਕਰ ਦੇ ਵੱਖਰ, ਵੱਖਰ ਆਪਣਾ ਹੁਕਮ ਸੁਣਾਈਆ। ਲਹਿਣਾ ਦੇਣਾ ਰਹੇ ਨਾ ਢਾਈ ਸਤਰ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਆਪਣੇ ਨਾਮ ਨਿਧਾਨ ਦਾ ਦੇ ਪੱਤਰ,

ਬਿਨ ਅੱਖਰਾਂ ਅੱਖਰ ਸਮਝਾਈਆ। ਸਾਡਾ ਰੂਪ ਬਣਾ ਲੈ ਹੀਰੇ ਰਤਨ, ਅਮੋਲਕ ਕੀਮਤ ਆਪ ਚੁਕਾਈਆ। ਦਰ ਠਾਂਡੇ ਤੇਰੇ ਆਏ ਪਤਣ, ਘਾਟ ਬੈਠੇ ਡੇਰਾ ਲਾਈਆ। ਤੂੰ ਹੋਵੇਂ ਪਤ ਰੱਖਣ, ਰੱਖਿਆ ਕਰਨੀ ਥਾਉਂ ਥਾਈਂਆ। ਸਾਨੂੰ ਮੋੜੀਂ ਮੂਲ ਨਾ ਸੱਖਣ, ਖ਼ਾਲੀ ਝੋਲੀ ਦੇਣੀ ਭਰਾਈਆ। ਅਸੀਂ ਚਾਹੁੰਦੇ ਲੋਕਮਾਤ ਦਾ ਛਡੀਏ ਵਤਨ, ਬੇਵਤਨ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਝੁਕ ਝੁਕ ਕਰੀਏ ਸਲਾਮ, ਸੀਸ ਸਜਦਿਆਂ ਵਿਚ ਝੁਕਾਈਆ। ਤੂੰ ਮਾਲਕ ਇਕ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਅਸੀਂ ਬਰਦੇ ਤੇਰੇ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸ਼ਰਅ ਦਾ ਝਗੜਾ ਮੇਟ ਤਮਾਮ, ਤਮੰਨਾ ਤੇਰੇ ਨਾਲ ਰਖਾਈਆ। ਹਕੀਕੀ ਦੇ ਆਪਣਾ ਜਾਮ, ਆਬੇ ਹਯਾਤ ਬਿਨ ਮੁਖ ਮੁਖ ਚੁਆਈਆ। ਸਾਡੇ ਸਗਲੇ ਪੂਰੇ ਹੋਵਣ ਕਾਮ, ਕਾਮ ਦ੍ਰਿਸ਼ਟੀ ਦੇਣੀ ਮਿਟਾਈਆ। ਪੁਰਖ ਅਕਾਲੇ ਪਰਵਰਦਿਗਾਰ ਸਾਡਾ ਕਰ ਲੈ ਇੰਤਜ਼ਾਮ, ਅੰਤਮ ਤੇਰੇ ਹੱਥ ਵਡਿਆਈਆ। ਤੂੰ ਮਾਲਕ ਖ਼ਾਲਕ ਧੁਰ ਦਾ ਰਾਮ, ਰਮਈਆ ਇਕ ਅਖਵਾਈਆ। ਤੇਰੇ ਜੁਗ ਚੌਕੜੀ ਨਾਮ ਮੰਤਰ ਸਤਿ ਸਤਿ ਨਾਮ, ਢੋਲੇ ਸੋਹਲੇ ਅੱਖਰਾਂ ਸਿਫ਼ਤ ਸਲਾਹੀਆ। ਤੂੰ ਕਿਰਪਾ ਕਰ ਕਿਰਪਾਨਿਧ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਪੰਜ ਤਤ ਤਤ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਗੁਣਵੰਤੇ ਗੁਣ ਨਿਧਾਨ, ਅੰਤ ਤੇਰੀ ਓਟ ਰਖਾਈਆ। ਸਚ ਦਵਾਰ ਬਖ਼ਸ਼ ਦੇ ਅਗੰਮ ਮਕਾਨ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਤੇਰਾ ਦੀਪਕ ਜੋਤ ਜਗੇ ਮਹਾਨ, ਨੂਰ ਨੁਰਾਨਾ ਡਗਮਗਾਈਆ। ਸਾਡਾ ਨਾਤਾ ਫੇਰ ਰਹੇ ਨਾ ਵਿਚ ਜਹਾਨ, ਦੀਨ ਦੁਨੀ ਨਾ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਬੇਨੰਤੀ ਮਾਨ, ਮਨਸਾ ਤੇਰੇ ਚਰਨ ਟਿਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਤੇਰੀ ਦੋਹਰੀ ਧਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਮੁਕਾ ਦੇ ਆਵਣ ਜਾਣ, ਜਾਵਣ ਆਵਣ ਆਪਣੀ ਨਿਰਗੁਣ ਧਾਰ ਵਿਚ ਸਮਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਆਹਮ ਪੁਰ ਗੁਰਬਚਨ ਸਿੰਘ ਅਵਤਾਰ ਸਿੰਘ ਤਰਸੇਮ ਸਿੰਘ ਹੁਕਮ ਸਿੰਘ ਅਜੀਤ ਸਿੰਘ
ਫੁੰਮਣ ਸਿੰਘ ਗੁਰਬਚਨ ਕੌਰ ਭਾਗਵੰਤੀ ਆਹਮ ਪੁਰ ਪ੍ਰੀਤਮ ਸਿੰਘ ਕੋਟਲੀ ਇਬਰਾਹਿਮ ਦਰਸ਼ਨ ਕੌਰ ਪਾਤੜ

ਪੰਜ ਤਤ ਕਹਿਣ ਪ੍ਰਭ ਤੇਰੇ ਹੋਏ ਦੀਨ, ਦੁਨੀ ਜਗਤ ਜੁਗਤ ਤਜਾਈਆ। ਤੂੰ ਮਾਲਕ ਖ਼ਾਲਕ ਨੂਰ ਅਲਾਹੀ ਯਾਮਬੀਨ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਪਰਮ ਪੁਰਖ ਪਰਮਾਤਮ ਸਾਡੀ ਬੇਨੰਤੀ ਤੂੰ ਦਿਸੇਂ ਆਜ਼ਮ ਅਜ਼ੀਮ, ਆਲੀਜਾਹ ਤੇਰੀ ਸ਼ਰਨਾਈਆ। ਸਾਡੀ ਜੁਗ ਜੁਗ ਦੀ ਤੱਕ ਲੈ ਤਕਸੀਮ, ਹਿੱਸੇ ਜਗਤ ਜਹਾਨ ਵੇਖ ਵਖਾਈਆ। ਤੂੰ ਕੁਦਰਤ ਦਾ ਕਾਦਰ ਇਕ ਕਦੀਮ, ਆਦਿ ਜੁਗਾਦਿ ਤੇਰੀ ਵਡ ਵਡਿਆਈਆ। ਤੇਰਾ ਮਾਰਗ ਦਿਸੇ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ

ਵਰ, ਸਚ ਦਾ ਭੇਵ ਆਪ ਖੁਲਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਖੇਲ ਵਿਚ ਬ੍ਰਹਿਮੰਡੀਆ, ਬ੍ਰਹਿਮਾਂਡ ਧਿਆਨ ਲਗਾਈਆ। ਤੂੰ ਲੇਖਾ ਜਾਣੇਂ ਜੇਰਜ ਅੰਡੀਆ, ਉਤਭੁਜ ਸੇਤਜ ਤੇਰੀ ਵਡ ਵਡਿਆਈਆ। ਨਿਰਗੁਣ ਸਰਗੁਣ ਬਿਨਾ ਅੱਖਾਂ ਤੱਕ ਲੈ ਵੰਡੀਆਂ, ਹਿੱਸੇ ਦੀਨ ਦੁਨੀ ਜਗਤ ਜਣਾਈਆ। ਤੇਰੇ ਨਾਮ ਨਿਧਾਨੇ ਸ੍ਰੀ ਭਗਵਾਨੇ ਤਨ ਵਜੂਦਾਂ ਪਾਈਆਂ ਵੰਡੀਆਂ, ਰਹਿਬਰ ਸਤਿਗੁਰ ਸ਼ਬਦ ਸ਼ਬਦ ਸਮਝਾਈਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀਆਂ ਲੰਘੀਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਪੰਧ ਮੁਕਾਈਆ। ਸਾਡੀਆਂ ਗੁਰ ਅਵਤਾਰ ਪੈਗ਼ੰਬਰਾਂ ਨਾਲ ਵੇਖ ਲੈ ਸੰਧੀਆਂ, ਬਿਨ ਕਾਗਦ ਕਲਮ ਸ਼ਾਹੀ ਨਾਲ ਲਿਖਾਈਆ। ਦਰ ਤੇਰੇ ਤੇਰਾ ਨਾਮ ਗਾਉਂਦੇ ਰਹੇ ਤਨ ਵਜੂਦ ਨਾਲ ਦੰਦੀਆਂ, ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀਆਂ ਕੱਟ ਦੇ ਅੰਤਮ ਫੰਦੀਆਂ, ਫਾਸੀ ਗਲ ਨਾ ਕੋਇ ਲਟਕਾਈਆ। ਜੇ ਭਗਤਾਂ ਆਤਮਾ ਤੈਨੂੰ ਲਗਦੀਆਂ ਚੰਗੀਆਂ, ਨਿਰਗੁਣ ਵੇਖੇ ਥਾਉਂ ਥਾਈਂਆ। ਕਿਉਂ ਨਹੀਂ ਸਾਨੂੰ ਲਾਉਂਦਾ ਅੰਗੀਆਂ, ਅੰਗੀਕਾਰ ਦਇਆ ਕਮਾਈਆ। ਅਸੀਂ ਦਰ ਤੇਰੇ ਮੰਗਾਂ ਮੰਗੀਆਂ, ਖ਼ਾਲੀ ਝੋਲੀ ਅਗੇ ਡਾਹੀਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੋਂ ਤੋੜ ਪਾਬੰਦੀਆਂ, ਇਕੋ ਆਪਣਾ ਰੰਗ ਰੰਗਾਈਆ। ਸਾਡੀਆਂ ਆਸ਼ਾ ਰਹਿਣ ਨਾ ਲੰਬੀਆਂ, ਅਗਲਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਸਚ ਗੁਸਾਈਂਆ ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਹਿਸਾਬ, ਬਿਨ ਕੁਤਬਖਾਨਿਆਂ ਫੋਲ ਫੁਲਾਈਆ। ਤੂੰ ਮਾਲਕ ਇਕ ਅਹਿਬਾਬ, ਮਿਤਰ ਪਿਆਰਾ ਨੂਰ ਅਲਾਹੀਆ। ਸਜਦਿਆਂ ਵਿਚ ਕਰੀਏ ਅਦਾਬ, ਅਦਬ ਨਾਲ ਸੀਸ ਝੁਕਾਈਆ। ਤੂੰ ਨਿਰਗੁਣ ਧਾਰ ਸਤਿਗੁਰ ਸ਼ਬਦ ਸ਼ਬਦ ਮਹਾਰਾਜ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਉਹ ਲਹਿਣਾ ਦੇਣਾ ਲੇਖਾ ਤੱਕ ਲੈ ਜੋ ਨਾਨਕ ਨਿਰਗੁਣ ਸਰਗੁਣ ਕਹਿ ਕੇ ਆਇਆ ਵਿਚ ਬਗ਼ਦਾਦ, ਬਗ਼ਲਗੀਰ ਤੇਰੀ ਧਾਰ ਵਖਾਈਆ। ਅੰਤ ਅਖ਼ੀਰ ਵੇਖ ਲੈ ਤੇਰੇ ਹੁਕਮ ਦੀ ਕਿਹੜੀ ਵੱਜਣੀ ਰਬਾਬ, ਤਾਰ ਸਿਤਾਰ ਕਵਣ ਹਿਲਾਈਆ। ਸਾਡਾ ਲੇਖਾ ਮੁਕਾ ਦੇ ਪੰਜ ਆਬ, ਪੰਚਮ ਮੀਤੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸੁਣ ਫ਼ਰਿਆਦ, ਨਿਵ ਨਿਵ ਸੀਸ ਝੁਕਾਈਆ। ਸਤਿ ਸਚ ਬਖ਼ਸ਼ ਦੇ ਦਾਦ, ਬਿਨ ਦਸਤ ਦਸਤ ਫੜਾਈਆ। ਅਸੀਂ ਤੇਰੀ ਚਾਹੁੰਦੇ ਇਮਦਾਦ, ਦੂਸਰ ਓਟ ਨਾ ਕੋਇ ਤਕਾਈਆ। ਤੂੰ ਮੋਹਣ ਮਾਧਵ ਮਾਧ, ਮਧ ਸੂਦਨ ਇਕ ਅਖਵਾਈਆ। ਨਿਰਗੁਣ ਧਾਰ ਸਵਾਰ ਕਾਜ, ਕਰਨੀ ਕਰਤੇ ਵੇਖਣਾ ਚਾਈਂ ਚਾਈਂਆ। ਦੀਨ ਦੁਨੀ ਰੱਖ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਅਸੀਂ ਲੰਗੜੇ ਲੂਲੇ ਅਪਾਹਜ, ਤਨ ਵਜੂਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆਦਿ ਜੁਗਾਦਿ ਥੱਕੇ ਮਾਂਦੇ, ਬਲਹੀਣ ਅਖਵਾਈਆ। ਜੁਗ ਜੁਗ ਫੇਰੀਆਂ ਰਹੇ ਪਾਂਦੇ, ਵਿਚ ਚੁਰਾਸੀ ਭੱਜੇ ਵਾਹੋ ਦਾਹੀਆ। ਅੰਡਜ ਜੇਰਜ ਰੂਪ ਰਹੇ ਬਦਲਾਂਦੇ, ਉਤਭੁਜ ਸੇਤਜ ਰੰਗ ਰੰਗਾਈਆ। ਮਾਨਸ ਮਾਨਵ ਮਾਨੁਖ ਰਹੇ ਅਖਵਾਂਦੇ, ਸਰਗੁਣ ਤੇਰੇ ਹੱਥ ਹੱਥ ਵਡਿਆਈਆ। ਤੇਰਾ ਢੋਲਾ ਗੀਤ ਸੁਹੰਜਣਾ ਰਹੇ ਗਾਂਦੇ, ਨਾਮ ਕਲਮੇ ਸਿਫ਼ਤ ਸਲਾਹੀਆ। ਚਾਰੋਂ ਕੁੰਟ ਨੈਣ ਰਹੇ ਉਠਾਂਦੇ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਦਰ ਦਵਾਰ

ਏਕੰਕਾਰ ਵਾਸਤਾ ਰਹੇ ਪਾਂਦੇ, ਨਿਵ ਨਿਵ ਸੀਸ ਝੁਕਾਈਆ। ਸਾਨੂੰ ਮਾਣ ਬਖ਼ਸ਼ ਦੇ ਆਪਣੇ ਥਾਂ ਦੇ, ਦਰਗਾਹ ਸਾਚੀ ਸਚ ਸਮਝਾਈਆ। ਅਸੀਂ ਰੂਪ ਨਾ ਰਹੀਏ ਕਾਂ ਦੇ, ਹੰਸ ਹੰਸ ਦੇਣੇ ਬਦਲਾਈਆ। ਫੇਰ ਵਣਜਾਰੇ ਰਹੀਏ ਨਾ ਕਿਸੇ ਮਾਂ ਦੇ, ਜਨਣੀ ਕੁੱਖ ਨਾ ਕੋਇ ਟਿਕਾਈਆ। ਝਗੜੇ ਤੱਕੀਏ ਨਾ ਸੂਰ ਗਾਂ ਦੇ, ਸ਼ਰਅ ਦੇ ਲੇਖੇ ਦੇਣੇ ਮੁਕਾਈਆ। ਗੁਣ ਗਾਈਏ ਤੇਰੇ ਨਾਂ ਦੇ, ਨਾਉਂ ਨਿਰੰਕਾਰ ਇਕੋ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਲੋੜ, ਲੋੜੀਂਦੇ ਸਾਜਣ ਦਇਆ ਕਮਾਈਆ। ਸ਼ਬਦ ਅਗੰਮੇ ਚੜ੍ਹ ਕੇ ਆ ਜਾ ਘੋੜ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਨਿਰਗੁਣ ਸਰਗੁਣ ਆਪਣਾ ਨਾਤਾ ਜੋੜ, ਮੇਲਾ ਮੇਲਣਾ ਸਹਿਜ ਸੁਭਾਈਆ। ਆਦਿ ਜੁਗਾਦਿ ਸਾਨੂੰ ਇਹੋ ਰਹੀ ਥੋੜ, ਗੁਰ ਅਵਤਾਰ ਪੈਗ਼ੰਬਰਾਂ ਅਗੇ ਵਾਸਤਾ ਗਏ ਪਾਈਆ। ਸਚ ਸੰਦੇਸ਼ਾ ਸਭ ਨੇ ਦਿਤਾ ਜਿਸ ਵੇਲੇ ਆਵੇ ਕਲਜੁਗ ਅੰਧੇਰਾ ਘੋਰ, ਚਾਰੋਂ ਕੁੰਟ ਅੰਧੇਰਾ ਛਾਈਆ। ਕੋਈ ਭੇਵ ਚੁਕਾ ਸਕੇ ਨਾ ਤੋਰ ਮੋਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਵ ਸੱਤ ਲਹਿਣਾ ਦੇਣਾ ਹੋਵੇ ਪੰਚਮ ਚੋਰ, ਪੰਚ ਪੰਚਾਇਣ ਭੱਜੇ ਵਾਹੋ ਦਾਹੀਆ। ਮਨ ਮਨਸਾ ਪਾਵੇ ਸ਼ੋਰ, ਸਾਂਤਕ ਸਤਿ ਨਾ ਕੋਇ ਕਰਾਈਆ। ਉਸ ਵੇਲੇ ਝਗੜਾ ਪੈਣਾ ਮੜ੍ਹੀ ਗੋਰ, ਮਕਬਰਾ ਮੁਹੰਮਦ ਦਾ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਸਾਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਅਗੰਮ ਸਲਾਹ, ਬਿਨ ਅੱਖਰਾਂ ਅੱਖਰ ਸਮਝਾਈਆ। ਤੁਹਾਡਾ ਮਾਲਕ ਖ਼ਾਲਕ ਬੇਪ੍ਰਵਾਹ, ਨੂਰ ਨੁਰਾਨਾ ਇਕ ਅਲਾਹੀਆ। ਜਿਸ ਨੂੰ ਕਹਿੰਦੇ ਵਾਹਿਦ ਇਕ ਖ਼ੁਦਾ, ਖ਼ੁਦੀ ਤਕੱਬਰ ਡੇਰਾ ਦਏ ਢਾਹੀਆ। ਜਿਸ ਦੇ ਨਾਲੋਂ ਤਤ ਸ਼ਰੀਰ ਹੋਏ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਜਾਵੇ ਆ, ਜੋਤੀ ਜਾਤਾ ਪੁਰਖ ਬਿਧਾਤਾ ਫੇਰਾ ਪਾਈਆ। ਤਨ ਵਜੂਦਾਂ ਹਕ ਮਹਿਬੂਬਾ ਬਣੇ ਆਪ ਮਲਾਹ, ਫੜ ਫੜ ਬਾਹੋਂ ਕੰਧ ਉਠਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲਹਿਣਾ ਦਏ ਚੁਕਾ, ਲੇਖਾ ਅਵਰ ਨਾ ਕੋਇ ਰਖਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਦਏ ਸਮਝਾ, ਸਮਝ ਰਮਜ਼ ਆਪ ਜਣਾਈਆ। ਤਤਵ ਤਤ ਆਪਣੇ ਲੇਖੇ ਲਵੇ ਲਾ, ਬ੍ਰਹਮ ਮਤ ਨਾਲ ਵਡਿਆਈਆ। ਪੰਚਮ ਪਰਪੰਚ ਦਏ ਗਵਾ, ਪੰਚਮ ਦੇਵੇ ਸ਼ਬਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਰਿਹਾ ਕੋਈ ਨਾ ਬਲ, ਬਲਹੀਣ ਅਖਵਾਈਆ। ਸਾਨੂੰ ਜੁਗ ਜੁਗ ਸਭ ਨੇ ਲਿਆ ਛਲ, ਅਛਲ ਛਲਧਾਰੀ ਤੇਰੀ ਬੇਪ੍ਰਵਾਹੀਆ। ਅਗਨੀ ਸੜਦੇ ਰਹੇ ਰੁੜ੍ਹਦੇ ਰਹੇ ਵਿਚ ਜਲ, ਥਲਾਂ ਵਿਚ ਆਪਣਾ ਆਪ ਗਵਾਈਆ। ਮਕਬਰਿਆਂ ਵਿਚ ਆਸਣ ਬੈਠੇ ਮੱਲ, ਵਿਚੋਂ ਬਾਹਰ ਨਾ ਕੋਇ ਕਢਾਈਆ। ਸਾਡਾ ਮਸਲਾ ਕੀਤਾ ਕਿਸੇ ਨਾ ਹੱਲ, ਹੁਕਮ ਹਕ ਨਾ ਕੋਇ ਜਣਾਈਆ। ਅੰਤ ਤੇਰੇ ਦਵਾਰੇ ਆਏ ਚੱਲ, ਨਿਹਚਲ ਬੈਠੇ ਸੀਸ ਨਿਵਾਈਆ। ਸਾਡਾ ਆਦਿ ਜੁਗਾਦੀ ਮੇਟ ਸੱਲ, ਸਲਲ ਵਿਛੋੜਾ ਦੇ ਮੁਕਾਈਆ। ਤਤਵ ਤਤ ਤੇਰੇ ਨਾਲ ਜਾਈਏ ਰਲ, ਆਤਮ ਨਾਲ ਮਿਲ ਕੇ ਸਾਚੀ ਵੱਜੇ ਵਧਾਈਆ। ਦਰਗਾਹ ਸਾਚੀ ਮੁਕਾਮ ਦੇਣਾ ਇਕ ਅਟੱਲ, ਸਚਖੰਡ ਸਾਚਾ ਸੋਭਾ ਪਾਈਆ। ਤੇਰੀ ਨਿਰਗੁਣ ਧਾਰ ਵਿਚ ਜਾਈਏ ਰਲ, ਜੋਤੀ ਜਾਤੇ ਤੇਰੇ ਵਿਚ

ਸਮਾਈਆ। ਸਾਨੂੰ ਵਿਛੋੜਾ ਹੋਏ ਨਾ ਘੜੀ ਪਲ, ਪਲਕਾਂ ਦੇ ਮਾਲਕ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਵੇਖੀਏ ਜਲ ਥਲ, ਮਹੀਅਲ ਤੇਰੀ ਧਾਰ ਏਕੰਕਾਰ ਨਜ਼ਰੀ ਆਈਆ।

੮ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਬੀਬੀ ਚਰਨੀ ਜੋ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸੇਵਾ ਕਰਦੀ ਹੋਈ ਉਨ੍ਹਾਂ ਦੇ ਹੁਕਮ ਅਨੁਸਾਰ ਆਪਣੇ ਸਵਾਸ ਪੂਰੇ ਕਰਕੇ ਸਚਖੰਡ ਚਲੀ ਗਈ

ਉਸ ਦੇ ਅੰਤਮ ਸਸਕਾਰ ਸਮੇਂ ਵਿਹਾਰ ਹੋਇਆ

ਸੱਤ ਸਾਵਣ ਕਹੇ ਮੇਰੀਆਂ ਖ਼ੁਸ਼ੀਆਂ ਭਰੀਆਂ ਰਸ ਦੀਆਂ, ਰਸਨਾ ਜਿਹਵਾ ਕਹਿਣ ਕਿਛ ਨਾ ਪਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀਆਂ ਵੇਖੀਆਂ ਵਸਦੀਆਂ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ। ਸ਼ਬਦੀ ਧਾਰ ਧੁਰ ਦੀਆਂ ਧਾਰਾਂ ਮੈਨੂੰ ਖ਼ਬਰਾਂ ਦੱਸਦੀਆਂ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋਤਾਂ ਵੇਖੀਆਂ ਨੱਸਦੀਆਂ, ਭੱਜੀਆਂ ਵਾਹੋ ਦਾਹੀਆ। ਚਮਤਕਾਰਾਂ ਵੇਖੀਆਂ ਰਵ ਸੱਸ ਦੀਆਂ, ਜੋਤ ਨੂਰ ਨਾਲ ਰੁਸ਼ਨਾਈਆ। ਇਹ ਖੇਲਾਂ ਨਹੀਂ ਕਿਸੇ ਦੇ ਵਸ ਦੀਆਂ, ਵਿਸ਼ਨ ਬ੍ਰਹਮਾ ਸ਼ਿਵ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੱਤ ਸਾਵਣ ਕਹੇ ਮੇਰਾ ਵਕਤ ਸੁਹੰਜਣਾ ਆਇਆ, ਖ਼ੁਸ਼ੀ ਮਿਲੀ ਵਡਿਆਈਆ। ਭਗਤ ਸੁਹੇਲਾ ਸ੍ਰੀ ਭਗਵਾਨ ਪ੍ਰਨਾਇਆ, ਮੇਲ ਮੇਲਿਆ ਚਾਈਂ ਚਾਈਂਆ। ਪੂਰਬ ਲੇਖਾ ਬਿਨ ਝੋਲੀਉਂ ਝੋਲੀ ਪਾਇਆ, ਤਨ ਵਜੂਦ ਸਮਝ ਕਿਸੇ ਨਾ ਆਈਆ। ਨਿਰਗੁਣ ਧਾਰ ਦਰਸ ਦਿਖਾਇਆ, ਜੋਤੀ ਜੋਤ ਜੋਤ ਸਮਝਾਈਆ। ਤੇਰਾ ਲਹਿਣਾ ਦੇਣਾ ਨਿਰਗੁਣ ਆਪਣੇ ਹੱਥ ਰਖਾਇਆ, ਸਰਗੁਣ ਚਲੇ ਨਾ ਕੋਇ ਚਤੁਰਾਈਆ। ਪੂਰਬ ਧਾਰ ਦਾ ਪੂਰਬ ਲੇਖਾ ਪਰਦਾ ਪਰਦਿਆਂ ਵਿਚੋਂ ਸਮਝਾਇਆ, ਸਮਝ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਭਗਤ ਕਹੇ ਮੈਂ ਤਨ ਨਹੀਂ ਵਜੂਦ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਮੇਰੀ ਜਗਤ ਨਹੀਂ ਹਦੂਦ, ਦੀਨ ਦੁਨੀ ਰੰਗ ਨਾ ਕੋਇ ਰੰਗਾਈਆ। ਮੇਰਾ ਮਾਲਕ ਇਕ ਮਹਿਬੂਬ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਮੇਰੇ ਤਤ ਕਰਦੇ ਪੂਜ, ਸੇਵਾ ਵਿਚ ਸਮਾਈਆ। ਭਾਉ ਮਿਟਾਏ ਦੂਆ ਦੂਜ, ਦੁਤੀਆ ਲੇਖਾ ਦਏ ਚੁਕਾਈਆ। ਜਿਸ ਮੇਰਾ ਪੂਰਬ ਲੇਖਾ ਲਿਆ ਬੂਝ, ਜਨਮ ਜਨਮ ਦਾ ਲਹਿਣਾ ਆਪਣੇ ਹੱਥ ਰਖਾਈਆ। ਮੈਨੂੰ ਸਤਿਗੁਰ ਸ਼ਬਦ ਨੇ ਦਿਤੀ ਸੂਝ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕਿਸੇ ਕੰਮ ਨਹੀਂ ਆਉਣਾ ਤਤ ਕਾਇਆ ਕਲਬੂਤ, ਪੰਜ ਤਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸੱਤ ਸਾਵਣ ਕਹੇ ਮੈਂ ਅੱਖਾਂ ਲਈਆਂ ਖੋਲ, ਦੋਹ ਹੱਥਾਂ ਨਾਲ ਦਬਾਈਆ। ਸੁਣਿਆ ਅਗੰਮੀ ਬੋਲ, ਅਣਬੋਲਤ ਦਿਤਾ ਜਣਾਈਆ। ਓਹ ਤੱਕ ਲੈ ਭਗਤ ਆਇਆ ਭਗਵਾਨ ਦੇ ਕੋਲ, ਦੋ

ਜਹਾਨਾਂ ਪੰਧ ਮੁਕਾਈਆ। ਸਚ ਦਵਾਰੇ ਹੋਵੇ ਚੋਹਲ, ਚੋਲੀ ਜਗਤ ਰੰਗ ਰੰਗਾਈਆ। ਝਟ ਉਸੇ ਵੇਲੇ ਸਤਿਗੁਰ ਸ਼ਬਦ ਵਜਾਇਆ ਢੋਲ, ਮਰਦੰਗਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੱਤ ਸਾਵਣ ਕਹੇ ਮੈਂ ਵੇਖੀ ਆਤਮਾ ਧਾਰ, ਨਿਰਗੁਣ ਨਿਰਗੁਣ ਦਿਤੀ ਜਣਾਈਆ। ਜੋ ਜਗਤ ਛਡ ਸੰਸਾਰ, ਭੱਜੀ ਵਾਹੋ ਦਾਹੀਆ। ਦੀਨ ਦੁਨੀ ਦਾ ਪੰਧ ਨਿਵਾਰ, ਬ੍ਰਹਿਮੰਡ ਖੰਡ ਤਜਾਈਆ। ਜਿਸ ਨੂੰ ਸਾਰੇ ਕਰਨ ਨਿਮਸਕਾਰ, ਰਵ ਸੱਸ ਮੰਡਲ ਮੰਡਪ ਲਾਗਣ ਪਾਈਆ। ਦੇਵਤ ਸੁਰ ਕਰਨ ਜੈਕਾਰ, ਗਣ ਗੰਧਰਵ ਢੋਲੇ ਗਾਈਆ। ਵਿਸ਼ਨ ਸ਼ਿਵ ਬ੍ਰਹਮਾ ਜਾਣ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਭਗਤ ਬੜਾ ਹੋਣਹਾਰ, ਸੂਰਬੀਰ ਇਕ ਅਖਵਾਈਆ। ਜਿਸ ਦੀਨ ਦੁਨੀ ਛੱਡਿਆ ਕੂੜ ਪਿਆਰ, ਮੁਹੱਬਤ ਤੇਰੇ ਚਰਨ ਟਿਕਾਈਆ। ਦਰਗਾਹ ਸਾਚੀ ਪੁੱਜਿਆ ਆਪਣੀ ਆਪਣੀ ਵਾਰ, ਬਣ ਕੇ ਧੁਰ ਦਾ ਪਾਂਧੀ ਰਾਹੀਆ। ਘਰ ਦੀਆ ਬਾਤੀ ਕਮਲਾਪਾਤੀ ਆਪਣੇ ਕਰ ਉਜਿਆਰ, ਸਚਖੰਡ ਸਾਚੇ ਕਰ ਰੁਸ਼ਨਾਈਆ। ਇਹ ਆਤਮਾ ਚਰਨ ਕੌਰ ਨਹੀਂ ਇਹ ਚਵ੍ਹੀਏ ਅਵਤਾਰ ਦਾ ਸਰਦਾਰ, ਸਿਰਤਾਜ ਇਕ ਅਖਵਾਈਆ। ਜਿਸ ਨੇ ਲੇਖਾ ਕੀਤਾ ਭਗਤ ਦਵਾਰ, ਜਨ ਭਗਤਾਂ ਰੀਤੀ ਭਗਤਾਂ ਵਾਲੀ ਸਮਝਾਈਆ। ਅਸੀਂ ਸਾਰੇ ਇਕੱਠੇ ਹੋ ਕੇ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੇਰੇ ਤੇਰੇ ਉਤੋਂ ਬਲਿਹਾਰ, ਤੇਰੇ ਤੇਰੇ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇਣੀ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਵੇਖ ਕੇ ਖ਼ੁਸ਼ੀ ਮਨਾਉਣ, ਸੋਹਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਗਾਉਣ, ਢੋਲੇ ਧੁਰਦਰਗਾਹੀਆ। ਨਿਰਗੁਣ ਧਾਰ ਨਿਰਗੁਣ ਫੁੱਲ ਬਰਸਾਉਣ, ਜਗਤ ਪੱਤ ਟਹਿਣੀ ਕਲੀ ਨਜ਼ਰ ਕੋਇ ਨਾ ਆਈਆ। ਪਿਆਰ ਮੁਹੱਬਤ ਵਿਚ ਆਪਣਾ ਆਪ ਪ੍ਰਚਾਉਣ, ਪਰਚੇ ਭਗਤੀ ਵਾਲੇ ਤੱਕਣ ਚਾਈਂ ਚਾਈਂਆ। ਜਿਸ ਨੇ ਖੇਲ ਖੇਲਿਆ ਸੱਤ ਸਾਵਣ ਸੌਣ, ਸੋਹਣੀ ਬਣਤ ਬਣਾਈਆ। ਉਸ ਦਾ ਸੰਦੇਸ਼ਾ ਦੋ ਜਹਾਨਾਂ ਮਿਲੇ ਬਿਨਾ ਪਾਣੀ ਪੌਣ, ਪਵਣ ਉਨੰਜਾ ਬੈਠੀ ਸੀਸ ਨਿਵਾਈਆ। ਇਹ ਭੇਵ ਅਭੇਦਾ ਜਾਣੇ ਕੌਣ, (ਜਗਤ) ਕਹਿਣ ਕਿਛ ਕੋਇ ਨਾ ਪਾਈਆ। ਇਹ ਭਗਤ ਪਿਆਰਾ ਧਰਮ ਦਵਾਰਾ ਮਾਰਗ ਭਗਤੀ ਵਾਲਾ ਆਇਆ ਦਰਸਾਉਣ, ਦਰਸ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਬੁਰਜ ਹੰਕਾਰੀ ਦੀਨ ਦੁਨੀ ਦਾ ਆਇਆ ਢਾਹੁਣ, ਹੰਗਤਾ ਗੜ੍ਹ ਤੁੜਾਈਆ। ਭਗਤ ਦਵਾਰ ਆਇਆ ਵਸਾਉਣ, ਸਦਾ ਸਦ ਵਿਚ ਆਪਣਾ ਡੇਰਾ ਲਾਈਆ। ਆਪਣੇ ਮਾਤਾ ਪਿਤਾ ਨੂੰ ਆਇਆ ਵਰਚਾਉਣ, ਖ਼ੁਸ਼ੀਆਂ ਨਾਲ ਸੁਣਾਈਆ। ਮੇਰੇ ਮਰਨ ਤੋਂ ਬਾਦ ਮੇਰੇ ਕੁਟੰਬ ਵਾਲੇ ਕਦੀ ਨਾ ਰੋਣ, ਜੀਵਤ ਜੀਅ ਜੀਅ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਸਾਡੀ ਅਗੰਮੀ ਗੱਲ ਮੰਨ, ਮਨਸਾ ਦੋ ਜਹਾਨ ਨਾਲ ਰਖਾਈਆ। ਭਗਤ ਸੁਹੇਲਾ ਤੇਰਾ ਚੰਨ, ਨੂਰ ਨੂਰ ਵਿਚ ਰਲਾਈਆ। ਲੋਕਮਾਤ ਬੇੜਾ ਬੰਨ੍ਹ, ਸਿਰ ਆਪਣਾ ਹੱਥ ਟਿਕਾਈਆ। ਚਰਨ ਕੌਰ ਦਾ ਲੇਖੇ ਲਾਉਣਾ ਤਨ, ਵਜੂਦ ਆਪਣੇ ਸੰਗ ਰਖਾਈਆ। ਜਿਥੇ ਨਾ ਕੋਈ ਹਰਖ ਸੋਗ ਗ਼ਮ, ਚਿੰਤਾ ਚਿਖਾ ਰਹੇ ਨਾ ਰਾਈਆ। ਦੁਨੀ ਵਿਚ ਫੇਰ ਪਏ ਨਾ ਜੰਮ, ਚੁਰਾਸੀ ਵੰਡ ਨਾ ਕੋਇ

ਵੰਡਾਈਆ। ਤੇਰੇ ਵਿਚ ਮਿਲਿਆ ਤੇਰਾ ਬ੍ਰਹਮ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਅਗੇ ਵਾਸਤੇ ਸਾਡਾ ਤੇਰੇ ਨਾਲ ਧਰਮ, ਧਰਮ ਦੇ ਮਾਲਕ ਦੇਣੀ ਦਇਆ ਕਮਾਈਆ। ਏਸ ਦਾ ਵੇਖਣਾ ਹੱਡ ਮਾਸ ਨਾੜੀ ਚਰਮ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਇਹਦੀਆਂ ਹੱਡੀਆਂ ਮਾਸ ਨਾੜੀ ਰਾਖ ਨਾਲ ਹਰਿ ਭਗਤ ਦਿੱਲੀ ਦਵਾਰ ਦੀਆਂ ਨੀਹਾਂ ਭਰਨ, ਏਸੇ ਵਾਸਤੇ ਇਹਦਾ ਲੇਖਾ ਦਿਤਾ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਇਹਦੀ ਗਾਥਾ ਪੜ੍ਹਨ, ਅਗਲਾ ਲੇਖਾ ਫੇਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਆਤਮ ਧਾਰ ਮਿਲੀ ਵਿਚ ਨਿਰੰਕਾਰ, ਨਿਰਾਕਾਰ ਵਿਚ ਸਮਾਈਆ। ਤਨ ਵਜੂਦ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖੋ ਚਾਈਂ ਚਾਈਂਆ। ਸੰਮਤ ਸ਼ਹਿਨਸ਼ਾਹੀ ਦਸ ਰਿਹਾ ਲਲਕਾਰ, ਕੂਕ ਕੂਕ ਸੁਣਾਈਆ। ਜਿਸ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਕੂੜੀ ਕਿਰਿਆ ਦੀਨ ਦੁਨੀ ਚੋਂ ਕੱਢਣੀ ਬਾਹਰ, ਲੋਕਮਾਤ ਰਹਿਣ ਨਾ ਪਾਈਆ। ਉਹ ਭਗਤ ਦਵਾਰਾ ਕਰੇ ਤਿਆਰ, ਜਮਨ ਕਿਨਾਰਾ ਇਕ ਸੁਹਾਈਆ। ਜਿਥੇ ਕ੍ਰਿਸ਼ਨ ਕਾਹਨ ਨੇ ਮਾਰੀ ਲਕਾਰ, ਸਖ਼ੀਆਂ ਸੰਗ ਸੁਖ਼ਨ ਦਿਤਾ ਸੁਣਾਈਆ। ਜਿਸ ਵੇਲੇ ਆਵੇ ਕਲ ਕਲਕੀ ਕਰਨੇਹਾਰ, ਕਰਤਾ ਪੁਰਖ ਧੁਰਦਰਗਾਹੀਆ। ਜਿਸ ਭਗਤਾਂ ਦਾ ਕਰਨਾ ਭਗਤੀ ਨਾਲ ਵਿਹਾਰ, ਭਗਤਨ ਆਪਣੇ ਰੰਗ ਰੰਗਾਈਆ। ਦੀਨ ਮਜ਼੍ਹਬ ਤੋਂ ਵਸੇ ਬਾਹਰ, ਜ਼ਾਤ ਪਾਤ ਨਾ ਕੋਇ ਰਖਾਈਆ। ਸ਼ਾਹ ਸੁਲਤਾਨ ਸ਼ਬਦ ਦੀ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜ ਤਤ ਜਗਤ ਹੋਣੇ ਸਵਾਹ, ਮਿੱਟੀ ਖ਼ਾਕ ਨਜ਼ਰੀ ਆਈਆ। ਸਤਾਰਾਂ ਹਾੜ ਨੇ ਕਿਹਾ ਭਗਤਾਂ ਦੇ ਭਗਤ ਬਣਿਓ ਗਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਪੰਝੀ ਪ੍ਰਕਿਰਤੀਆਂ ਦਾ ਲੇਖਾ ਦਿਤਾ ਸੀ ਲਿਖਾ, ਪੰਜਾਂ ਤਤਾਂ ਨਾਲ ਮਿਲਾਈਆ। ਪੰਝੀ ਪੰਝੀ ਫੁਟ ਦਾ ਨਾਪ ਆਪ ਸਮਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਸ ਲੇਖੇ ਨੂੰ ਪੂਰਾ ਕਰਨਾ ਪ੍ਰਭ ਦੀ ਆਦਿ ਜੁਗਾਦੀ ਅਦਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਬਿਨਾ ਭਗਤਾਂ ਤੋਂ ਸ਼ਹੀਦੀ ਸਕੇ ਕੋਇ ਨਾ ਪਾ, ਸ਼ਬਦ ਸ਼ਹੀਦ ਨਾ ਕੋਇ ਅਖਵਾਈਆ। ਪੰਜਾਂ ਗੁਰਮੁਖਾਂ ਇਹਦੀਆਂ ਅਸਥੀਆਂ ਖੜਨੀਆਂ ਨਾਲ ਚਾਅ, ਚਾਉ ਘਨੇਰਾ ਨਾਲ ਰਖਾਈਆ। ਜਿਥੇ ਨੌ ਖੰਡ ਪ੍ਰਿਥਮੀ ਸੀਸ ਦਏ ਝੁਕਾ, ਸੱਤ ਦੀਪ ਲਾਗਣ ਪਾਈਆ। ਉਸ ਵਿਚ ਇਹਦਾ ਤਤਾਂ ਵਾਲਾ ਫੋਟੂ ਦੇਣਾ ਟਿਕਾ, ਟਿੱਕੇ ਨਾਮ ਵਾਲੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਭਗਤੋ ਅਸੀਂ ਕਰੀਏ ਪਿਆਰ, ਪ੍ਰੇਮੀਉਂ ਦੇਈਏ ਜਣਾਈਆ। ਮੇਰਾ ਭਗਤ ਦਵਾਰ ਤੋਂ ਬਾਹਰ ਨਹੀਂ ਕੋਈ ਘਰ ਬਾਰ, ਮਾਤ ਪਿਤ ਸੌਹਰੇ ਪੇਈਏ ਦੋਵੇਂ ਦਿਤੇ ਤਜਾਈਆ। ਮੈਂ ਨਾ ਚਰਨੀ ਨਾ ਚਰਨ ਕੌਰ ਮੈਂ ਸਤਿਗੁਰ ਚਰਨ ਦਾ ਸ਼ਿੰਗਾਰ, ਸੋਹਣਾ ਰੂਪ ਜਣਾਈਆ। ਮੈਂ ਪਿਆਰ ਨਾਲ ਕਹਾਂ ਗੁਰਮੁਖੋ ਮੇਰਾ ਭਗਤ ਦਵਾਰੇ ਵਿਚੋਂ ਬਾਹਰ ਕਦੇ ਨਾ ਕਰਿਓ ਸਸਕਾਰ, ਮੇਰੀ ਮਾਟੀ ਖ਼ਾਕ ਬਾਹਰ ਉਡਣ ਕੋਇ ਨਾ ਪਾਈਆ। ਫਿਰ ਚੁੱਕ ਕੇ ਲੈ ਜਾਇਓ ਦਿਲੀ ਦਰਬਾਰ, ਆਪਣੀ ਖ਼ੁਸ਼ੀ ਨਾਲ ਉਠਾਈਆ। ਮੈਂ ਸੌਵਾਂਗੀ ਨੀਂਹਾਂ ਹੇਠ ਪੈਰ ਪਸਾਰ, ਚਾਰ ਜੁਗ ਦਾ ਆਸਣ ਲਾਈਆ। ਮੇਰੇ ਹੋਣਗੇ ਤਿੰਨ ਦਵਾਰ, ਦਰਵਾਜ਼ੇ ਤਿੰਨ ਤਿੰਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਤਤ ਕਹਿਣ ਸਾਨੂੰ ਅਗਨੀ ਸਾੜਨਾ ਕੀ, ਕੀਮਤ ਕਰਤੇ ਲਈ ਪਾਈਆ। ਅਸੀਂ ਬਥੇਰਾ ਜਗਤ ਲਿਆ ਜੀਅ, ਜੀਵਣ ਸਤਿਗੁਰ ਭੇਟ ਕਰਾਈਆ। ਝਗੜਾ ਮੁਕਣਾ ਸਾਢੇ ਤਿੰਨ ਹੱਥ ਸੀਂਅ, ਰਵਦਾਸ ਚਮਾਰਾ ਲੇਖਾ ਰਿਹਾ ਲਿਖਾਈਆ। ਮੈਨੂੰ ਖ਼ੁਸ਼ੀ ਹੋਣੀ ਜਿਸ ਵੇਲੇ ਮੈਂ ਆਸਣ ਲਾਉਣਾ ਦਿੱਲੀ ਦਰਬਾਰ ਦੀ ਵਿਚ ਨੀਂਹ, ਨੀਂਹਾਂ ਹੇਠਾਂ ਆਪਣੀ ਸੇਜ ਸੁਹਾਈਆ। ਉਸ ਵੇਲੇ ਮੈਨੂੰ ਹੱਥ ਲਾਉਣਗੇ ਸਿੱਖ ਵੀਹ, ਇਕੀਸਾ ਸਤਿਗੁਰ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਮੈਂ ਇਕੋ ਪਰਮ ਪੁਰਖ ਪਰਮਾਤਮ ਦੀ ਧਾਰ ਤੇ ਉਸੇ ਦੀ ਧੀ, ਅੰਤ ਉਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਤਤ ਕਹਿਣ ਜਨ ਭਗਤੋ ਮੇਰੀ ਖ਼ੁਸ਼ੀਆਂ ਵਾਲੀ ਨਿਮਸਕਾਰ, ਪ੍ਰੇਮ ਵਿਚ ਜਣਾਈਆ। ਮੈਂ ਬਿਨਾ ਨੇਤਰਾਂ ਤੋਂ ਤੁਹਾਡਾ ਕਰਾਂ ਦੀਦਾਰ, ਖ਼ੁਸ਼ੀਆਂ ਵਿਚ ਖ਼ੁਸ਼ੀ ਮਨਾਈਆ। ਮੇਰੀ ਆਤਮਾ ਪਹੁੰਚੀ ਸਚਖੰਡ ਸੱਚੇ ਘਰ ਬਾਹਰ, ਗ੍ਰਹਿ ਆਪਣੇ ਆਸਣ ਲਾਈਆ। ਮੈਨੂੰ ਦਿਸਦਾ ਤੁਸੀਂ ਜ਼ਰੂਰ ਮੇਰਾ ਕਰਨਾ ਸਸਕਾਰ, ਅਗਨੀ ਅੱਗ ਅੱਗ ਤਪਾਈਆ। ਟਹਿਲ ਸਿੰਘ ਇਹਦਾ ਪੂਰਾ ਕਰੇ ਵਿਹਾਰ, ਮਾਚਸ ਲਹਿੰਦਿਉਂ ਚੜ੍ਹਦੇ ਨੂੰ ਲਗਾਈਆ। ਮੇਰਾ ਵੀਰ ਵੀਰੋ ਸਭ ਦਾ ਖ਼ਿਦਮਤਗਾਰ, ਸਚ ਸਚ ਸੁਣਾਈਆ। ਜਿਹੜਾ ਸਿਦਕ ਭਰੋਸਾ ਦੇਂਦਾ ਰਿਹਾ ਅਧਾਰ, ਅੰਦਰ ਵੜ ਵੜ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਤ ਕਹਿਣ ਸਾਡਾ ਚਰਨਾਂ ਨਾਲ ਪਿਆਰ, ਚਰਨੀ ਨਾਉਂ ਰਖਾਈਆ। ਅਸੀਂ ਖ਼ੁਸ਼ੀਆਂ ਵਿਚ ਕਹਿੰਦੇ ਜਨ ਭਗਤੋ ਇਹਦੇ ਉਤੇ ਪਾਓ ਹਾਰ, ਜਿਤਨੇ ਭਗਤ ਦਵਾਰੇ ਵਿਚ ਸਾਰੇ ਦਿਓ ਟਿਕਾਈਆ। ਫੇਰ ਇੱਕੀ ਬੋਲੋ ਜੈਕਾਰ, ਸੋਹਣੇ ਢੋਲੇ ਗਾਈਆ। ਨਾਲੇ ਪ੍ਰਭੂ ਤੋਂ ਮੰਗ ਮੰਗੋ ਅਸੀਂ ਜਾਈਏ ਇਸੇ ਤਰਾ ਤੇਰੇ ਦਰਬਾਰ, ਦਰਗਾਹ ਸਾਚੀ ਚਾਈਂ ਚਾਈਂਆ। ਮੁੜ ਕੇ ਆਈਏ ਨਾ ਵਿਚ ਸੰਸਾਰ, ਜਨਣੀ ਕੁੱਖ ਨਾ ਕੋਇ ਵਡਿਆਈਆ। ਮੇਰਾ ਅੰਤ ਸਭ ਨੂੰ ਸੰਦੇਸ਼ਾ ਸੁਣਨਾ ਨਾਲ ਵਿਚਾਰ, ਬਿਨ ਰਸਨਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਆਤਮਾ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਦੀ, ਉਛਲਾਂ ਕੁੱਦਾਂ ਚਾਈਂ ਚਾਈਂਆ। ਮੈਨੂੰ ਜਗ੍ਹਾ ਮਿਲੀ ਸਚ ਦੀ, ਪ੍ਰਭ ਸਚ ਦਿਤੀ ਵਡਿਆਈਆ। ਮੈਂ ਵਣਜਾਰੀ ਰਹੀ ਕਾਇਆ ਮਾਟੀ ਕੱਚ ਦੀ, ਨਾਤਾ ਜਗਤ ਜਗਤ ਤੁੜਾਈਆ। ਮੈਂ ਉਸ ਪ੍ਰਭੂ ਵਿਚ ਰਚਦੀ, ਜਿਸ ਦੀ ਰਚਨਾ ਬੇਪ੍ਰਵਾਹੀਆ। ਮੈਂ ਰੂਪ ਹੋ ਗਈ ਸਤਿ ਦੀ, ਸਤਿ ਸਤਿ ਵਿਚ ਆਪਣਾ ਆਪ ਮਿਟਾਈਆ। ਮੈਂ ਇਕੋ ਦਾ ਸਥਰ ਘਤਦੀ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਿਆ ਮਿਲਾਈਆ। ਆਤਮਾ ਕਹੇ ਮੈਂ ਮਿਲੀ ਆਪਣੇ ਵਿਚ ਪ੍ਰਵਾਰ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਉਥੇ ਭਗਤ ਸੁਹੇਲੇ ਸੋਂਹਦੇ ਜੋਤ ਜੋਤ ਵਿਚ ਨਿਰੰਕਾਰ, ਨਿਰਾਕਾਰ ਆਪਣੇ ਰੰਗ ਰੰਗਾਈਆ। ਮੇਰਾ ਬੰਸ ਸਰਬੰਸ ਸੋਹਣਾ ਦਿਸਿਆ ਦਿਸਿਆ ਆਪਣੇ ਘਰ ਬਾਰ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਵੀ ਖ਼ੁਸ਼ੀਆਂ ਦਾ ਕੀਤਾ ਇਜ਼ਹਾਰ, ਪ੍ਰੇਮ ਦੇ ਢੋਲੇ ਗਾਈਆ। ਧੰਨ ਭਾਗ ਜੇ ਛੁੱਟਿਆ ਸੰਸਾਰ, ਨਾਤਾ ਕੂੜ ਆਈ ਤੁੜਾਈਆ। ਅਗੇ ਇਕ ਦਾ ਕਰ ਦੀਦਾਰ, ਦੀਦ ਇਕ ਦੇ ਨਾਲ ਮਿਲਾਈਆ। ਇਕੇ ਨੂੰ ਕਰ ਨਿਮਸਕਾਰ, ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਸ਼ਬਦ ਸਤਿਗੁਰ ਭਗਤਾਂ ਦੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਨੂੰ ਗਾਉਂਦੇ ਵਾਰੋ ਵਾਰ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਿਫ਼ਤ ਸਲਾਹੀਆ। ਓਹ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਭਗਤ ਸੁਹੇਲਾ ਇਕ ਅਕੇਲਾ ਆਪਣੀ ਦਇਆ ਕਮਾਈਆ। ਜਿਸ ਸੇਵਾ ਦਾ ਲਹਿਣਾ ਦਿਤਾ ਉਫ਼ ਹਾਏ ਅੰਤ ਦੁੱਖ ਝੱਲਣਾ ਪਿਆ ਨਾ ਵਿਚ ਸੰਸਾਰ, ਝਲਕ ਵਿਚ ਪਲਕ ਵਿਚ ਖ਼ਲਕ ਦਾ ਨਾਤਾ ਦਿਤਾ ਤੁੜਾਈਆ। ਆਤਮਾ ਪਰਮਾਤਮਾ ਖਿੱਚੀ ਆਪਣੇ ਦਵਾਰ, ਜਿਥੇ ਦਵਾਰਕਾ ਵਾਸੀ ਕ੍ਰਿਸ਼ਨ ਆਸਾ ਗਿਆ ਰਖਾਈਆ। ਸਖ਼ੀ ਦਾ ਸਖ਼ੀਆਂ ਨਾਲ ਮੰਗਲਾਚਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜਿਥੇ ਮੇਰੇ ਵੀਰ ਪਿਆਰੇ ਮੇਰੇ ਨਾਲ ਕਰਨ ਪਿਆਰ, ਮਨਜੀਤ ਜਗਦੀਸ਼ ਹੱਸਣ ਕੁੱਦਣ ਚਾਈਂ ਚਾਈਂਆ। ਸਚ ਦੱਸ ਕੀ ਖੇਲ ਸੱਚੀ ਸਰਕਾਰ, ਕੀ ਆਪਣਾ ਹੁਕਮ ਵਰਤਾਈਆ। ਮੈਂ ਹੱਸ ਕੇ ਕਿਹਾ ਉਹ ਮਿਤ੍ਰਾਂ ਦਾ ਮਿਤ੍ਰ ਯਾਰਾਂ ਦਾ ਯਾਰ, ਸੱਜਣਾਂ ਦਾ ਸੱਜਣ ਨੂਰ ਅਲਾਹੀਆ। ਮੈਂ ਇਕ ਗ਼ਰੀਬ ਨਿਮਾਣਾ ਸਿੱਖ ਸੇਵਾਦਾਰ, ਸਦ ਸੇਵਾ ਵਿਚ ਸਮਾਈਆ। ਮੈਨੂੰ ਪਤਾ ਨਹੀਂ ਲੱਗਾ ਮੈਂ ਕਿਹੜੇ ਅੰਦਰ ਤੇ ਕਿਹੜੇ ਬਾਹਰ, ਕਿਸ ਬਿਧ ਕੱਢ ਕੇ ਆਤਮਾ ਦਰਗਾਹ ਆਪਣੀ ਵਿਚ ਲਿਆ ਪਹੁੰਚਾਈਆ। ਮੈਨੂੰ ਤਿੰਨ ਦਿਨ ਦਰਸ਼ਨ ਵਿਚ ਦੱਸਦਾ ਰਿਹਾ ਮੈਂ ਬੋਲ ਨਾ ਸਕੀ ਨਾਲ ਜ਼ਬਾਨ, ਕਿਛ ਕਹਿਣ ਕਹਿਣ ਨਾ ਪਾਈਆ। ਮੈਂ ਵੇਖ ਵੇਖ ਕੇ ਹੁੰਦੀ ਰਹੀ ਹੈਰਾਨ, ਕੀ ਮੈਨੂੰ ਰਿਹਾ ਵਖਾਈਆ। ਮੈਨੂੰ ਦਿਸਦੇ ਰਹੇ ਬਿਨ ਅੱਖਾਂ ਤੋਂ ਬਿਬਾਣ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹੱਸਦੀ ਰਹੀ ਇਹ ਕੀ ਖੇਲ ਕਰੇ ਭਗਵਾਨ, ਕੀ ਕਰਨੀ ਕਾਰ ਕਮਾਈਆ। ਮੈਨੂੰ ਪਤਾ ਨਹੀਂ ਸੀ ਮੈਂ ਛਡ ਜਾਣਾ ਜਹਾਨ, ਛਿੰਨ ਵਿਚ ਆਪਣੇ ਰੰਗ ਰੰਗਾਈਆ। ਧੰਨ ਭਾਗ ਜੇ ਸਚਖੰਡ ਦਵਾਰੇ ਪਹੁੰਚੀ ਆਣ, ਪਿਛਲਾ ਚੇਤਾ ਰਿਹਾ ਨਾ ਰਾਈਆ। ਏਥੇ ਭਗਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਗਾਣ, ਸੋਹਣਾ ਰਾਗ ਅਲਾਈਆ। ਧੰਨ ਭਾਗ ਮੇਰਾ ਨਾਤਾ ਤੁਟਿਆ ਜੀਅ ਪ੍ਰਾਣ, ਸਵਾਸਾਂ ਲੇਖਾ ਰਿਹਾ ਨਾ ਰਾਈਆ। ਜਨ ਭਗਤੋ ਮੈਂ ਜ਼ਰੂਰ ਤੁਹਾਨੂੰ ਮਿਲਿਆ ਕਰਾਂਗੀ ਆਣ, ਕਦੀ ਕਦੀ ਦਰਸ਼ਨ ਹੱਸਦੀ ਹੱਸਦੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਮੇਰੇ ਪਿਆਰ ਵਿਚ ਦੀਨ ਦੁਨੀ ਦਾ ਬਣਾਉਣਾ ਵਿਧਾਨ, ਕਾਨੂੰਨ ਕਾਇਦਾ ਭਗਤੀ ਧਾਰ ਭਗਤੀ ਵਾਲਾ ਸਮਝਾਈਆ।

੮ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨੂਰ ਪੁਰ ਮਨਜੀਤ ਕੌਰ ਫ਼ਕੀਰ ਸਿੰਘ ਮਜੀਦ ਪੁਰ
ਭਜਨ ਕੌਰ ਨੂਰਪੁਰ ਮਹਿੰਦਰ ਸਿੰਘ ਹਰਨਾਮ ਪੁਰ

ਪੰਜ ਤਤ ਕਹਿਣ ਕਿਰਪਾ ਕਰ ਪੁਰਖ ਅਲੱਖ, ਅਗੰਮ ਅਥਾਹ ਆਪਣੀ ਦਇਆ ਕਮਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡੀ ਲੱਜਿਆ ਲੈਣੀ ਰੱਖ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਾਡੀ ਝੋਲੀ ਨਾਮ ਨਾਲੋਂ ਕਰੀਂ ਕਦੇ ਨਾ ਸੱਖ, ਭੰਡਾਰਾ ਧੁਰ ਦਾ ਦੇਣਾ ਵਰਤਾਈਆ।

ਤੇਰੇ ਦਰਸ਼ਨ ਦੀ ਸਦਾ ਖੁਲ੍ਹੀ ਰਹੇ ਅੱਖ, ਨਿਜ ਨੇਤਰ ਲੋਚਨ ਕਰ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਹੋਈਏ ਕਦੇ ਨਾ ਵੱਖ, ਵੱਖਰਾ ਗ੍ਰਹਿ ਨਾ ਕੋਇ ਬਣਾਈਆ। ਬਿਨ ਤੇਰੇ ਸਾਡੀ ਕੀਮਤ ਨਾ ਕੋਈ ਕੌਡੀ ਕੱਖ, ਜਗਤ ਹੱਟ ਕੂੜ ਵਿਕਾਈਆ। ਸਾਹਿਬ ਸਤਿਗੁਰ ਸਤਿ ਸਚ ਤੈਨੂੰ ਦਈਏ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਅੰਮ੍ਰਿਤ ਨਾਮ ਦਾ ਦੇ ਰਸ, ਬਿਨ ਰਸਨਾ ਜਿਹਵਾ ਆਪ ਚਖਾਈਆ। ਮਨ ਮਨੂਆ ਹੋ ਜਾਏ ਤੇਰੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਘਰ ਮੇਲ ਮਿਲਾਉਣਾ ਹੱਸ ਹੱਸ, ਹਸਤੀ ਆਪਣੀ ਨਾਲ ਜੁੜਾਈਆ। ਤੇਰਾ ਨਿਰਗੁਣ ਗਾਉਂਦੇ ਰਹੀਏ ਜਸ, ਢੋਲੇ ਸੋਹਲੇ ਸਿਫ਼ਤ ਸਲਾਹੀਆ। ਸਾਡੀ ਮੇਟ ਰੈਣ ਅੰਧੇਰੀ ਮਸ, ਨਿਰਗੁਣ ਜੋਤੀ ਜੋਤ ਕਰ ਰੁਸ਼ਨਾਈਆ। ਤੇਰਾ ਪ੍ਰਕਾਸ਼ ਤੱਕੀਏ ਬਿਨਾ ਰਵ ਸੱਸ, ਬਿਨ ਸੂਰੀਆ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਕਰਨੀ ਆਪ ਸੰਭਾਲ, ਸੰਬਲ ਨਿਵਾਸੀ ਦਇਆ ਕਮਾਈਆ। ਅਸੀਂ ਭਗਤ ਸੁਹੇਲੇ ਤੇਰੇ ਲਾਲ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਸਾਡਾ ਝਗੜਾ ਰਹੇ ਨਾ ਨਾਲ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਇਕੋ ਇਕ ਵਖਾਈਆ। ਜੋ ਲੈ ਜਾਏ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਸਚ ਬਹਾਈਆ। ਜਿਥੇ ਮੇਲਾ ਮਿਲੇ ਤੇਰੇ ਨਾਲ ਪੁਰਖ ਅਕਾਲ, ਜੋਤੀ ਜਾਤੇ ਮਿਲ ਕੇ ਵੱਜੇ ਵਧਾਈਆ। ਸਾਡੀ ਜਨਮ ਜਨਮ ਦੀ ਪੂਰੀ ਕਰ ਦੇ ਘਾਲ, ਘਾਇਲ ਹੋ ਕੇ ਸੀਸ ਨਿਵਾਈਆ। ਸਾਡੀ ਇਕੋ ਬੇਨੰਤੀ ਇਕੋ ਸਵਾਲ, ਦਰ ਇਕੋ ਵਾਸਤਾ ਪਾਈਆ। ਤੂੰ ਦੀਨਾ ਬੰਧਪ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸਾਨੂੰ ਲਖ ਚੁਰਾਸੀ ਵਿਚੋਂ ਕਰ ਬਹਾਲ, ਚਾਰੇ ਖਾਣੀ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਸੋਹੀਏ ਤੇਰੇ ਦਰ, ਦੂਸਰ ਗ੍ਰਹਿ ਨਾ ਕੋਇ ਵਡਿਆਈਆ। ਕਿਰਪਾ ਕਰਨੀ ਆਪ ਹਰਿ, ਹਰਿ ਕਰਤੇ ਹੋਣਾ ਸਹਾਈਆ। ਸਚ ਸਰੋਵਰ ਨਹਾਉਣਾ ਸਰ, ਦੁਰਮਤ ਮੈਲ ਧਵਾਈਆ। ਨਾਮ ਭੰਡਾਰਾ ਦੇਣਾ ਭਰ, ਖ਼ਾਲੀ ਤਨ ਰਹਿਣ ਕੋਇ ਨਾ ਪਾਈਆ। ਗ੍ਰਹਿ ਮੰਦਰ ਸੁਹਾ ਦੇ ਘਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਨਿਰਭਉ ਭੈ ਚੁਕਾ ਦੇ ਡਰ, ਲੱਖ ਚੁਰਾਸੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੂੰ ਆਦਿ ਜੁਗਾਦੀ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤਮ ਸਾਡਾ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਅਸੀਂ ਜਨਮ ਬਦਲਦੇ ਰਹੇ ਨਿਤ, ਜੁਗ ਜੁਗ ਲੋਕਮਾਤ ਭੱਜੇ ਵਾਹੋ ਦਾਹੀਆ। ਅੰਤ ਸਾਡੀ ਸੁਹੰਜਣੀ ਕਰ ਦੇ ਥਿਤ, ਵਾਰ ਘੜੀ ਪਲ ਆਪਣੇ ਰੰਗ ਰੰਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਮਿਤ, ਮਿਤ੍ਰ ਪਿਆਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਜਗਤ ਜਹਾਨ ਹੋਏ ਦੀਨ, ਦੀਨਨ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਇਕ ਯਾਮਬੀਨ, ਮਹਿਬਾਨ ਬੀਦੋ ਨੂਰ ਅਲਾਹੀਆ। ਸਾਡੀ ਅਗੇ ਕਰੀਂ ਨਾ ਕੋਇ ਤਕਸੀਮ, ਤਰਮੀਮ ਆਪਣੇ ਹੱਥ ਰਖਾਈਆ। ਤੂੰ

ਮਾਲਕ ਇਕ ਕਦੀਮ, ਕੁਦਰਤ ਕਾਦਰ ਇਕ ਅਖਵਾਈਆ। ਅਸੀਂ ਪੰਜ ਤਤ ਹੋਏ ਯਤੀਮ, ਸਿਰ ਸਾਡੇ ਹੱਥ ਨਾ ਕੋਇ ਰਖਾਈਆ। ਸਾਨੂੰ ਅਗੇ ਕਰੀਂ ਨਾ ਕਿਸੇ ਅਧੀਨ, ਨਿਵ ਨਿਵ ਸੀਸ ਨਾ ਕੋਇ ਝੁਕਾਈਆ। ਸਾਡੀ ਬੇਨੰਤੀ ਕਰ ਤਸਲੀਮ, ਤਸਬੀ ਮਾਲਾ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਦੇ ਦੇ ਅਗੰਮ ਇਸ਼ਾਰਾ, ਬਿਨ ਸੈਨਤ ਸੈਨਤ ਦੇ ਸਮਝਾਈਆ। ਤੂੰ ਪਰਮ ਪੁਰਖ ਕਰਤਾਰਾ, ਹਰਿ ਕਰਤਾ ਨੂਰ ਅਲਾਹੀਆ। ਅਸੀਂ ਮੰਗਦੇ ਤੇਰਾ ਦਵਾਰਾ, ਦਰ ਦਵਾਰੇ ਖ਼ਾਲੀ ਝੋਲੀਆਂ ਡਾਹੀਆ। ਤੂੰ ਭਰਨਾ ਸਚ ਭੰਡਾਰਾ, ਨਾਮ ਨਿਧਾਨਾ ਝੋਲੀਆਂ ਪਾਈਆ। ਅਸੀਂ ਗਾਈਏ ਤੇਰਾ ਜੈਕਾਰਾ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਤੂੰ ਲੱਖ ਚੁਰਾਸੀ ਕਰਨਾ ਪਾਰ ਕਿਨਾਰਾ, ਚਾਰੇ ਖਾਣੀ ਲਹਿਣਾ ਦੇਣਾ ਮੁਕਾਈਆ। ਡੰਡਾਵਤ ਬੰਦਨਾ ਸਜਦਿਆਂ ਵਿਚ ਕਰੀਏ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਪੰਜ ਤਤ ਕਹਿਣ ਤੇਰੇ ਜਨ ਭਗਤ ਜਨਮ ਫੇਰ ਨਾ ਲੈਣ ਦੁਬਾਰਾ, ਜਨਣੀ ਕੁੱਖ ਨਾ ਕੋਇ ਵਡਿਆਈਆ। ਅਗਨੀ ਤਤ ਨਾ ਤਪੇ ਅੰਗਿਆਰਾ, ਤਨ ਵਜੂਦ ਨਾ ਕੋਇ ਜਲਾਈਆ। ਤੂੰ ਸਤਿ ਸਤਿਵਾਦੀ ਦੇਣਾ ਅਗੰਮ ਦਵਾਰਾ, ਦਰਗਾਹ ਸਾਚੀ ਸਚ ਸੁਹਾਈਆ। ਜਿਥੇ ਭਗਤ ਸੁਹੇਲੇ ਤੇਰਾ ਰੰਗ ਮਾਨਣ ਕੰਤ ਭਤਾਰਾ, ਖ਼ੁਸ਼ੀਆਂ ਢੋਲੇ ਗਾਈਆ। ਤੂੰ ਆਦਿ ਜੁਗਾਦੀ ਏਕੰਕਾਰਾ, ਅਕਲ ਕਲ ਅਖਵਾਈਆ। ਤੇਰੇ ਚਰਨ ਕਵਲ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲਹਿਣਾ ਦੇਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਭਰਿਆ ਰਹੇ ਭੰਡਾਰਾ, ਭੰਡਾਰੀ ਤੇਰੇ ਹੱਥ ਵਡਿਆਈਆ।

੮ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਹੇਰਾਂ ਲਾਲ ਸਿੰਘ ਪਿਆਰਾ ਸਿੰਘ ਨਗੀਨਾ ਸਿੰਘ ਹਰਿਦਿਆਲ ਸਿੰਘ ਜਲੰਧਰ ਸ਼ਹਿਰ ਜਗੀਰ ਕੌਰ ਬਾਹਮਣੀਆਂ ਬਚਨ ਕੌਰ ਬੋਪਾ ਰਾਏ ਮਲ ਸਿੰਘ ਲਲੀਆਂ ਪਾਲ ਸਿੰਘ ਲਲੀਆਂ

ਕਰਤਾਰ ਸਿੰਘ ਗਾਂਧਰਾਂ ਸਵਰਨ ਸਿੰਘ ਹੇਰਾਂ

ਪੰਜ ਤਤ ਕਹਿਣ ਪ੍ਰਭ ਚਾੜ੍ਹ ਦੇ ਰੰਗ ਗੂੜ੍ਹ, ਗੋਬਿੰਦ ਧਾਰ ਉਤਰ ਕਦੇ ਨਾ ਜਾਈਆ। ਬਿਨਾ ਮਾਟੀ ਖ਼ਾਕ ਤੋਂ ਬਖ਼ਸ਼ ਦੇ ਧੂੜ, ਬਿਨ ਚਰਨ ਕਵਲ ਮਸਤਕ ਟਿੱਕੇ ਖ਼ਾਕ ਰਮਾਈਆ। ਸਾਡੀ ਮਤ ਰਹੇ ਨਾ ਮੂੜ੍ਹ, ਮਨ ਮਨਸਾ ਕੂੜੀ ਬਾਹਰ ਕਢਾਈਆ। ਤਨ ਗੜ੍ਹ ਨਾ ਰਹੇ ਗ਼ਰੂਰ, ਗ਼ੁਰਬਤ ਲੇਖਾ ਦੇਣਾ ਮੁਕਾਈਆ। ਸਾਚੇ ਨਾਮ ਦਾ ਬਖ਼ਸ਼ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਸਾਡੀ ਆਸ਼ਾ ਪੂਰੀ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਮੂਸਾ ਉਤੇ ਕੋਹਤੂਰ, ਤੁਰਤ ਆਪਣੀ ਦਇਆ ਕਮਾਈਆ। ਤੇਰਾ ਨਿਰਗੁਣ ਤੱਕੀਏ ਨੂਰ, ਨੂਰ ਨੁਰਾਨੇ ਡਗਮਗਾਈਆ। ਸਾਡੀ ਮਨਸਾ ਖ਼ਾਹਿਸ਼ ਪੂਰ, ਤਮੰਨਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ

ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਦੁਰਮਤ ਮੈਲ ਧੋ, ਮਿਹਰਵਾਨ ਦਇਆ ਕਮਾਈਆ। ਘਰ ਪ੍ਰਕਾਸ਼ ਬਖ਼ਸ਼ ਦੇ ਲੋ, ਲੋਇਣ ਨੇਤਰ ਨਿਜ ਆਪ ਖੁਲਾਈਆ। ਸ਼ਬਦ ਸੁਣਾ ਦੇ ਸੋਹੰ ਸੋ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਅਸੀਂ ਤੇਰਾ ਰੂਪ ਜਾਈਏ ਹੋ, ਦੂਸਰ ਰੰਗ ਨਾ ਕੋਇ ਰੰਗਾਈਆ। ਅੰਮ੍ਰਿਤ ਨਿਧਾਨਾ ਨਿਝਰ ਦੇ ਚੋ, ਅੰਮਿਉਂ ਰਸ ਆਪ ਟਪਕਾਈਆ। ਤੇਰੀ ਵਸਤ ਸਾਥੋਂ ਸਕੇ ਕੋਇ ਨਾ ਖੋਹ, ਹਿੱਸਾ ਜਗਤ ਨਾ ਕੋਇ ਵੰਡਾਈਆ। ਦੀਨ ਦੁਨੀ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਘਰ ਠਾਕਰ ਸਵਾਮੀ ਆਤਮ ਨਾਲ ਜਾ ਛੋਹ, ਪਰਮਾਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਸਾਡੀਆਂ ਆਸ਼ਾ ਵੇਖ ਲੈ ਧੁਰ ਦੀਆਂ, ਧੁਰ ਮਾਲਕ ਧਿਆਨ ਲਗਾਈਆ। ਅਸੀਂ ਯਾਦਾਂ ਰੱਖੀਆਂ ਸ਼ਬਦ ਸਤਿਗੁਰ ਦੀਆਂ, ਦੂਸਰ ਓਟ ਨਾ ਕੋਇ ਰਖਾਈਆ। ਸਾਡੀਆਂ ਧਾਰਾਂ ਤੱਕ ਲੈ ਅਨੰਦਪੁਰ ਦੀਆਂ, ਪੁਰੀ ਅਨੰਦ ਧਿਆਨ ਲਗਾਈਆ। ਜਿਥੇ ਵਡਿਆਈਆਂ ਨਹੀਂ ਕਿਸੇ ਨਰ ਸੁਰ ਦੀਆਂ, ਗਣ ਗੰਧਰਵਾਂ ਨਾ ਕੋਇ ਚਤੁਰਾਈਆ। ਉਥੇ ਆਤਮਾ ਪਰਮਾਤਮਾ ਨਾਲ ਜੁੜਦੀਆਂ, ਜੋੜੀ ਜਗਤ ਜਹਾਨ ਬਣਾਈਆ। ਤੇਰੀਆਂ ਰਹਿਮਤਾਂ ਬਖ਼ਸ਼ੀਆਂ ਕਦੇ ਨਾ ਥੁੜਦੀਆਂ, ਘਾਟਾ ਜਗਤ ਨਾ ਕੋਇ ਰਖਾਈਆ। ਸਾਡੀਆਂ ਆਸਾਂ ਹੋਣ ਕਦੇ ਨਾ ਮੁਰਦੀਆਂ, ਮੁਰਦੇ ਜੀਵਤ ਆਪਣੇ ਰੰਗ ਰੰਗਾਈਆ। ਸਾਡੀਆਂ ਲਾਸ਼ਾਂ ਫਿਰਨ ਨਾ ਰੁੜ੍ਹਦੀਆਂ, ਜਲਾਂ ਥਲਾਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਦੇ ਦੇ ਸਾਡੀ ਵਸਤ, ਅਨਮੁੱਲੀ ਆਪ ਵਰਤਾਈਆ। ਬਿਨਾ ਖ਼ੁਮਾਰੀਉਂ ਕਰ ਦੇ ਮਸਤ, ਅਲਮਸਤ ਰੂਪ ਜਣਾਈਆ। ਲੇਖਾ ਮੁਕਾ ਦੇ ਕੀਟ ਹਸਤ, ਊਚ ਨੀਚ ਨਾ ਵੰਡ ਵੰਡਾਈਆ। ਤੇਰਾ ਖੇਲ ਅਗੰਮਾ ਜਿਸ ਵਿਚ ਕਰੇ ਕੋਇ ਨਾ ਹਸਦ, ਦਵੈਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭੂ ਅਸਾਂ ਮੁੜ ਮੁੜ ਨਹੀਂ ਕਹਿਣਾ, ਬੇਨੰਤੀ ਰੋਜ਼ ਰੋਜ਼ ਨਾ ਜਣਾਈਆ। ਆਪਣਾ ਲਹਿਣਾ ਜ਼ਰੂਰ ਤੇਰੇ ਤੋਂ ਲੈਣਾ, ਲੇਖਾ ਪਿਛਲਾ ਰਹੇ ਵਖਾਈਆ। ਨਿਰਗੁਣ ਧਾਰ ਤੈਨੂੰ ਜ਼ਰੂਰ ਪਵੇਗਾ ਦੇਣਾ, ਦੇਵਣਹਾਰ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਇਕੋ ਸਾਕ ਸੈਣਾ, ਸੱਜਣ ਇਕ ਅਖਵਾਈਆ। ਜ਼ਰਾ ਨਿਗਾਹ ਮਾਰ ਲੈ ਤੱਕ ਲੈ ਨਾਲ ਨੈਣਾਂ, ਨੇਤਰ ਲੋਚਣ ਨੈਣ ਅੱਖ ਖੁਲਾਈਆ। ਅਸੀਂ ਤੇਰੇ ਤਨ ਵਜੂਦ ਨਹੀਂ ਕੋਈ ਤ੍ਰਫ਼ੈਣਾ, ਦੂਸਰ ਸੰਗ ਨਾ ਕੋਇ ਰਖਾਈਆ। ਤੇਰੇ ਭਗਤ ਸੁਹੇਲੇ ਛਡੇ ਸਾਕ ਭਾਈ ਭੈਣਾਂ, ਨਾਤਾ ਪਿਤ ਮਾਤ ਤੁੜਾਈਆ। ਸਾਡਾ ਨਿਯਮ ਤੇਰੇ ਚਰਨਾਂ ਦੇ ਵਿਚ ਰਹਿਣਾ, ਦੂਜੇ ਦਰ ਕਦੇ ਨਾ ਜਾਈਆ। ਸਚਖੰਡ ਨਿਵਾਸੀ ਤੇਰੇ ਸਚਖੰਡ ਦਵਾਰੇ ਬਹਿਣਾ, ਥਿਰ ਘਰ ਆਪਣਾ ਡੇਰਾ ਲਾਈਆ। ਸਾਡਾ ਲਹਿਣਾ ਤੱਕ ਲੈ ਜੋ ਇਸ਼ਾਰਾ ਕੀਤਾ ਬਾਲਮੀਕ ਵਿਚ ਰਮਾਇਣਾ, ਬਜਵਾੜਾ ਕੀ ਸਮਝਾਈਆ। ਤੇਰਾ ਨਾਮ ਨਿਧਾਨ ਤੇਰੇ ਦਰ ਤੋਂ ਲੈਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਜਨ ਭਗਤ ਕਹਿਣ ਪ੍ਰਭ ਸਾਡੇ ਤਨ ਵਜੂਦ ਨਹੀਂ ਕੋਈ ਮਿੱਟੀ, ਮਿਤ੍ਰਾ ਤੈਨੂੰ ਦਈਏ ਜਣਾਈਆ। ਅਸੀਂ ਪੂਜਾ ਨਹੀਂ ਕਰਾਉਣੀ ਕੋਈ ਪੱਥਰ ਇੱਟੀ, ਪਾਹਨਾਂ ਸੀਸ ਨਿਵਾਈਆ। ਸਾਡੀ ਮਈਆ ਸਾਨੂੰ ਕਦੇ ਨਾ ਪਿੱਟੀ,

ਨੇਤਰ ਨੈਣਾਂ ਨੀਰ ਵਹਾਈਆ। ਸਾਡੀ ਕਰਨੀ ਤੱਕ ਲੈ ਬਿਨਾ ਕਲਮ ਸ਼ਾਹੀ ਤੋਂ ਚਿੱਟੀ, ਕਾਲਾ ਦਾਗ਼ ਨਾ ਕੋਇ ਵਖਾਈਆ। ਦੀਨਾਂ ਮਜ਼੍ਹਬਾਂ ਵਿਚ ਗਈ ਨਾ ਭਿੱਟੀ, ਵਰਨਾਂ ਬਰਨਾਂ ਵੰਡ ਨਾ ਕੋਇ ਵੰਡਾਈਆ। ਆਪਣੀ ਧਾਰ ਵਿਚੋਂ ਕੱਢ ਕੇ ਵੇਖ ਲੈ ਗੋਬਿੰਦ ਵਾਲੀ ਚਿੱਠੀ, ਬਿਨ ਅੱਖਰਾਂ ਅੱਖਰ ਸਮਝਾਈਆ। ਜਿਸ ਵਿਚ ਇਸ਼ਾਰਾ ਹਾਹੇ ਵਾਲੀ ਟਿੱਪੀ, ਟੀਕਾ ਟਿਪਣੀ ਨਜ਼ਰ ਕੋਇ ਨਾ ਆਈਆ।। ਮਿਹਰਵਾਨਾ ਸ੍ਰੀ ਭਗਵਾਨਾ ਸਾਡਾ ਲੇਖਾ ਡੂੰਘੇ ਖਾਤੇ ਕਦੇ ਨਾ ਸਿੱਟੀਂ, ਸਿੱਟਾ ਅੰਤਮ ਦੇਣਾ ਵਖਾਈਆ। ਸਾਨੂੰ ਖੇਲ ਵਖਾ ਦੇ ਅਨਡਿਠੀ, ਜਗ ਨੇਤਰ ਦੀ ਲੋੜ ਰਹੇ ਨਾ ਰਾਈਆ। ਓਹ ਤੱਕ ਲੈ ਸੰਮਤ ਸ਼ਹਿਨਸ਼ਾਹੀ ਦਸ ਦੀ ਆ ਗਈ ਮਿਤੀ, ਮਿਤ੍ਰਾ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਤਤ ਕਹਿਣ ਪ੍ਰਭੂ ਅਸੀਂ ਜੁਗ ਜੁਗ ਤੇਰਾ ਹੁਕਮ ਰਹੇ ਮੰਨਦੇ, ਨਿਰਗੁਣ ਸਰਗੁਣ ਸੇਵ ਕਮਾਈਆ। ਵਣਜਾਰੇ ਰਹੇ ਜਗਤ ਕੰਨ ਦੇ, ਸਰਵਣੀਂ ਸੁਣ ਸੁਣ ਤੇਰਾ ਨਾਮ ਖ਼ੁਸ਼ੀ ਮਨਾਈਆ। ਸੇਵਕ ਰਹੇ ਆਪਣੇ ਮਨ ਦੇ, ਭੱਜੇ ਵਾਹੋ ਦਾਹੀਆ। ਪਿਆਰੇ ਬਣੇ ਮਾਟੀ ਖ਼ਾਕ ਤਨ ਦੇ, ਵਜੂਦਾਂ ਰੰਗ ਰੰਗਾਈਆ। ਪ੍ਰਕਾਸ਼ ਮਿਲੇ ਨਾ ਤੇਰੇ ਨੂਰੀ ਚੰਨ ਦੇ, ਚੰਦ ਚਾਂਦਨਾਂ ਨਾ ਕੋਇ ਚਮਕਾਈਆ। ਇਕੋ ਨੂਰ ਸ੍ਰੀ ਭਗਵਨ ਦੇ, ਦਰ ਤੇਰੇ ਆਸ ਰਖਾਈਆ। ਸਾਡੇ ਭੇਵ ਖੋਲ ਦੇ ਬ੍ਰਹਮ ਦੇ, ਪਾਰਬ੍ਰਹਮ ਦਇਆ ਕਮਾਈਆ। ਤੇਰੇ ਹੁਕਮ ਵਿਚ ਰਹੇ ਜੰਮਦੇ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਸਾਨੂੰ ਮਾਰਗ ਦੱਸ ਦੇ ਧਰਮ ਦੇ, ਧਰਮ ਧਾਰ ਸਮਝਾਈਆ। ਸਾਡੇ ਝਗੜੇ ਮਿਟ ਜਾਣ ਵਰਨ ਬਰਨ ਦੇ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਮਾਰਗ ਮਿਲ ਜਾਣ ਤੇਰੀ ਮੰਜ਼ਲ ਚੜ੍ਹਨ ਦੇ, ਅਗੇ ਹੋ ਨਾ ਕੋਇ ਅਟਕਾਈਆ। ਸਹਾਰੇ ਬਖ਼ਸ਼ ਦੇ ਚਰਨ ਫੜਨ ਦੇ, ਬਿਨ ਹੱਥਾਂ ਹੱਥ ਛੁਹਾਈਆ। ਢੋਲੇ ਦੱਸ ਦੇ ਆਤਮ ਪਰਮਾਤਮ ਪੜ੍ਹਨ ਦੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਸਾਡੇ ਨਾਤੇ ਤੋੜ ਦੇ ਜੁਗ ਜੁਗ ਅਗਨੀ ਵਿਚ ਸੜਨ ਦੇ, ਤਤਾਂ ਆਂਚ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਆਪ ਸਹਾਈਆ। ਪੰਜ ਤਤ ਕਹਿਣ ਪ੍ਰਭੂ ਖੋਲ ਦੇ ਆਪਣੀ ਗੰਢ, ਗੰਢਣਹਾਰ ਗੁਪਾਲ ਸਵਾਮੀ ਦਇਆ ਕਮਾਈਆ। ਕੁਛ ਆਪਣੀ ਧਾਰੋਂ ਸਾਨੂੰ ਵੰਡ, ਹਿੱਸਾ ਜਗਤ ਨਾ ਕੋਇ ਰਖਾਈਆ। ਸਾਡਾ ਝਗੜਾ ਰਹੇ ਨਾ ਨਵ ਖੰਡ, ਨਵ ਨਵ ਦਾ ਡੇਰਾ ਢਾਹੀਆ। ਅਸੀਂ ਤੇਰੀ ਧਾਰ ਜੇਰਜ ਅੰਡ, ਉਤਭੁਜ ਸੇਤਜ ਮੰਗ ਮੰਗਾਈਆ। ਸਾਡਾ ਲਹਿਣਾ ਪੂਰਾ ਕਰ ਦੇ ਵਿਚ ਬ੍ਰਹਿਮੰਡ, ਬ੍ਰਹਿਮਾਂਡ ਤੇਰੀ ਓਟ ਤਕਾਈਆ। ਦਰੋਹੀ ਅਸੀਂ ਬਿਨ ਰਸਨਾ ਜਿਹਵਾ ਪਾਉਂਦੇ ਡੰਡ, ਡੰਡਾਵਤ ਸਭ ਦੀ ਦੇ ਬਦਲਾਈਆ। ਕਿਰਪਾ ਨਿਧਾਨ ਆਪਣੀ ਕਰਵਟ ਬਦਲ ਲੈ ਕੰਡ, ਪਾਸਾ ਪਾਸਿਆਂ ਵਿਚੋਂ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭੂ ਮੇਟ ਦੇ ਸਾਡੀ ਵਾਟਾ, ਵਟਣਾ ਆਪਣਾ ਨਾਮ ਲਗਾਈਆ। ਤੇਰੇ ਦਰ ਨਹੀਂ ਕੋਈ ਘਾਟਾ, ਅਤੋਟ ਅਤੁਟ ਤੇਰੀ ਬੇਪਰਵਾਹੀਆ। ਸਾਡੀ ਸੁਹੰਜਣੀ ਕਰ ਦੇ ਖਾਟਾ, ਦਰ ਦਵਾਰ ਸੋਭਾ ਪਾਈਆ। ਸਾਡਾ ਚੀਥੜ ਰਹੇ ਨਾ ਪਾਟਾ, ਓਢਣ ਨਾਮ ਦੇਣਾ ਟਿਕਾਈਆ। ਜੋਤੀ ਨੂਰ ਬਖ਼ਸ਼ ਲਿਲਾਟਾ, ਅੰਧ ਅੰਧੇਰਾ ਦੇ ਗਵਾਈਆ। ਸਾਡਾ ਕੂੜ ਕੁਕਰਮ ਜਾਏ ਕਾਟਾ, ਦੁਰਮਤ ਮੈਲ ਦੇਣੀ ਧਵਾਈਆ। ਤੇਰਾ ਪ੍ਰੇਮ ਹਰ ਹਿਰਦੇ ਅੰਦਰ ਮਾਰੇ ਠਾਠਾਂ, ਲਹਿਰ ਲਹਿਰ ਵਿਚੋਂ ਬਦਲਾਈਆ। ਫਿਰਨਾ ਪਏ ਨਾ ਤੀਰਥ

ਅੱਠ ਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਕੋਇ ਚਤੁਰਾਈਆ। ਸਚ ਦਵਾਰ ਵਖਾ ਦੇ ਹਾਟਾ, ਵਸਤ ਅਮੁਲ ਅਤੁਲ ਵਰਤਾਈਆ। ਸਾਡਾ ਲੇਖਾ ਪੂਰਾ ਕਰਦੇ ਨਿਰਗੁਣ ਸਰਗੁਣ ਧਾਰ ਗੋਬਿੰਦ ਵਾਲਾ ਬਾਟਾ, ਜਗਤ ਬੂੰਦਾਂ ਦੀ ਲੋੜ ਰਹੇ ਨਾ ਰਾਈਆ। ਪਵਿਤ੍ਰ ਕਰਦੇ ਕਾਇਆ ਮਾਟਾ, ਮਟਕੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਭਰ ਦੇ ਸਾਡੀਆਂ ਮਟਕੀਆਂ, ਮਟਕ ਵਾਲਿਆ ਆਪਣੀ ਦਇਆ ਕਮਾਈਆ। ਅਸੀਂ ਜੁਗ ਜੁਗ ਰਹੀਆਂ ਲਟਕਦੀਆਂ, ਲਿਟਾਂ ਖੋਲ ਕੇ ਦਈਏ ਦੁਹਾਈਆ। ਚੁਰਾਸੀ ਵਿਚ ਰਹੀਆਂ ਅਟਕਦੀਆਂ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਤੇਰੇ ਦਰਸ ਨੂੰ ਸ੍ਰੀ ਭਗਵਾਨ ਰਹੀਆਂ ਭਟਕਦੀਆਂ, ਭਟਕਣਾ ਪੂਰ ਨਾ ਕੋਇ ਕਰਾਈਆ। ਰਾਹ ਤੱਕਦੀਆਂ ਰਹੀਆਂ ਤੇਰੀ ਸੜਕ ਦੀਆਂ, ਚਾਰੋਂ ਕੁੰਟ ਨੈਣ ਉਠਾਈਆ। ਠੋਕਰਾਂ ਖਾ ਖਾ ਦੀਨ ਦੁਨੀ ਵਿਚੋਂ ਰਹੀਆਂ ਪਰਤਦੀਆਂ, ਪਤਿਪਰਮੇਸ਼ਵਰ ਤੇਰਾ ਮੇਲ ਨਾ ਕੋਇ ਕਰਾਈਆ। ਵਣਜਾਰੀਆਂ ਰਹੀਆਂ ਅੰਤਮ ਧਰਤ ਦੀਆਂ, ਜਿਸ ਦੀ ਮਿੱਟੀ ਖ਼ਾਕ ਵਿਚ ਸਮਾਈਆ। ਸਾਨੂੰ ਉਡੀਕਾਂ ਰਹੀਆਂ ਪੁਰਖ ਅਕਾਲੇ ਤੇਰੀ ਸ਼ਰਤ ਦੀਆਂ, ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਲਗਾਈਆ। ਉਹ ਆਤਮਾ ਸੰਗ ਤਨ ਵਜੂਦਾਂ ਫੇਰ ਕਦੇ ਨਾ ਪਰਤਦੀਆਂ, ਜਿਨ੍ਹਾਂ ਪਤਿਪਰਮੇਸ਼ਵਰ ਆਪਣੇ ਵਿਚ ਮਿਲਾਈਆ। ਅਸੀਂ ਹੁਣ ਭਰੀਆਂ ਸਾਰੀਆਂ ਹਰਖ ਦੀਆਂ, ਗ਼ੁੱਸਿਆਂ ਵਿਚ ਸਾਡੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਧਾਰ ਆਪ ਦਰਸਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਰਹੀਏ ਮਾਤ ਨਾ ਰੁਲਦੇ, ਚੁਰਾਸੀ ਵਿਚ ਆਪਣਾ ਪੰਧ ਬਣਾਈਆ। ਕੂੜ ਦੇ ਕੰਡੇ ਰਹੀਏ ਨਾ ਤੁਲਦੇ, ਜੁਗ ਚੌਕੜੀ ਕੀਮਤ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਵਿਚ ਰਹੀਏ ਨਾ ਭੁਲਦੇ, ਭਰਮਾਂ ਰੰਗ ਰੰਗਾਈਆ। ਸਾਨੂੰ ਵਸਤ ਅਗੰਮੀ ਇਕ ਅਮੁੱਲ ਦੇ, ਮਿਹਰਵਾਨ ਜਿਸ ਦੀ ਕੀਮਤ ਨਾ ਕੋਇ ਜਣਾਈਆ। ਅਸੀਂ ਰੂਪ ਅਨੂਪ ਸਤਿ ਸਰੂਪ ਤੇਰੀ ਕੁਲ ਦੇ, ਕੁਲ ਮਾਲਕ ਵੇਖਣਾ ਚਾਈਂ ਚਾਈਂਆ। ਤੇਰੇ ਪਿਆਰ ਵਿਚ ਨਿਰੰਕਾਰ ਕਦੇ ਨਾ ਭੁੱਲਦੇ, ਅਭੁੱਲ ਤੇਰੀ ਓਟ ਤਕਾਈਆ। ਸਾਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦੱਸਿਆ ਪੁਰਖ ਅਕਾਲ ਦੇ ਦਵਾਰੇ ਕਦੇ ਕਦੇ ਖੁਲ੍ਹਦੇ, ਨਵ ਨੌ ਚਾਰ ਦਾ ਪੰਧ ਮੁਕਾਈਆ। ਜਿਥੇ ਜਾਪ ਜਪਣੇ ਨਹੀਂ ਪੈਂਦੇ ਕਦੀ ਬੁੱਲ ਦੇ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਓਥੇ ਅੰਮ੍ਰਿਤ ਮੇਘ ਅਗੰਮੇ ਡੁਲ੍ਹਦੇ, ਬੂੰਦ ਸਵਾਂਤੀ ਆਪ ਟਪਕਾਈਆ। ਜਨ ਭਗਤ ਸੁਹੇਲੇ ਰੂਪ ਬਣਦੇ ਅਨੋਖੇ ਫੁੱਲ ਦੇ, ਜਿਸ ਦੀਆਂ ਪੰਖੜੀਆਂ ਵੇਖਣ ਕੋਇ ਨਾ ਪਾਈਆ। ਜਿਨ੍ਹਾਂ ਦੇ ਧਰਮ ਨਿਸ਼ਾਨੇ ਝੁਲਦੇ, ਜੁਗ ਚੌਕੜੀ ਖ਼ੁਸ਼ੀ ਬਣਾਈਆ। ਉਹ ਬੂਟੇ ਕਦੇ ਨਾ ਹੁਲਦੇ, ਪੱਤ ਟਹਿਣੀਆਂ ਨਾਲ ਮਹਿਕਾਈਆ। ਅਸੀਂ ਪਿਆਰੇ ਤੇਰੇ ਸੁਲਹਕੁਲ ਦੇ, ਕੁਲ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਅਨੂਪ ਸਤਿ ਸਰੂਪ ਤੋਲ ਤੋਲਣੇ ਆਪਣੇ ਅਤੁਲ ਦੇ, ਜਗਤ ਤੋਲ ਦੀ ਵੰਡ ਨਾ ਕੋਇ ਰਖਾਈਆ।

੯ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੰਡਿਆਲਾ ਪ੍ਰੀਤਮ ਸਿੰਘ ਕਰਤਾਰ ਕੌਰ ਖੇੜਾ ਜਮਸ਼ੇਰ ਪ੍ਰੇਮ ਸਿੰਘ ਮਹਿੰਦਰ ਕੌਰ
ਉਜਾਗਰ ਸਿੰਘ ਸਰੀਂਹ ਭੁਪਿੰਦਰ ਸਿੰਘ ਫਰਾਲਾ ਮਹਿੰਦਰ ਕੌਰ ਚੀਮਾ ਕਲਾਂ

ਪੰਜ ਤਤ ਕਹਿਣ ਸਾਡੇ ਨਿਰੰਕਾਰ, ਨਿਰਾਕਾਰ ਹੋਣਾ ਆਪ ਸਹਾਈਆ। ਜੋਤੀ ਜਾਤੇ ਨਿਗਾਹ ਮਾਰ, ਜਗਤ ਜਹਾਨ ਵੇਖ ਵਖਾਈਆ। ਅਸੀਂ ਜੁਗ ਜੁਗ ਹੁੰਦੇ ਰਹੇ ਖਵਾਰ, ਚੁਰਾਸੀ ਫਾਸੀ ਗਲ ਲਟਕਾਈਆ। ਤਨ ਵਜੂਦਾਂ ਵਾਲੇ ਬਣਾਉਂਦੇ ਰਹੇ ਯਾਰ, ਮਿਤਰ ਮੀਤ ਰੂਪ ਦਰਸਾਈਆ। ਨਾਮ ਕਲਮਿਆ ਦਾ ਲੈਂਦੇ ਰਹੇ ਸਹਾਰ, ਜਿਹਵਾ ਸੋਹਲੇ ਢੋਲੇ ਗਾਈਆ। ਤੀਰਕ ਤੱਟਾਂ ਫਿਰਦੇ ਰਹੇ ਕਿਨਾਰ, ਜਲ ਧਾਰਾ ਵਿਚ ਸਮਾਈਆ। ਰਸਨਾ ਜਿਹਵਾ ਬੋਲਦੇ ਰਹੇ ਜੈਕਾਰ, ਢੋਲੇ ਤੇਰੇ ਸਿਫ਼ਤ ਸਲਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਝੁਕਦੇ ਰਹੇ ਗੁਰੂਦਵਾਰ, ਚਰਚਾਂ ਵੇਖ ਵਖਾਈਆ। ਚਾਰੋਂ ਕੁੰਟ ਨਿਗਾਹ ਰਹੇ ਮਾਰ, ਦੋਏ ਦੋਏ ਲੋਇਨ ਧਿਆਨ ਲਗਾਈਆ। ਬਹੁੜੀ ਸਾਡਾ ਬੇੜਾ ਕਿਸੇ ਨਾ ਕੀਤਾ ਪਾਰ, ਪਾਰ ਉਤਾਰਨਹਾਰ ਅੰਤ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਸਾਂਝਾ ਯਾਰ, ਮਿਤ੍ਰ ਪਿਆਰਾ ਇਕ ਅਖਵਾਈਆ। ਅਸੀਂ ਬਰਦੇ ਤੇਰੇ ਖ਼ਿਦਮਤਗਾਰ, ਵਰਨ ਗੋਤ ਆਦਿ ਨਾ ਕੋਇ ਰਖਾਈਆ। ਸਾਡਾ ਪੂਰਬ ਲਹਿਣਾ ਦੇਣਾ ਦੇ ਉਧਾਰ, ਉਦਰ ਦਾ ਲੇਖਾ ਦੇ ਮੁਕਾਈਆ। ਅੰਮ੍ਰਿਤ ਬਖ਼ਸ਼ ਦੇ ਠਾਂਡਾ ਠਾਰ, ਸਤਿ ਸਰੂਪੀ ਜਾਮ ਪਿਆਈਆ। ਨਾਦ ਸ਼ਬਦ ਦੇ ਧੁਨਕਾਰ, ਅਗੰਮੀ ਆਵਾਜ਼ ਸੁਣਾਈਆ। ਦੀਪਕ ਜੋਤ ਕਰ ਉਜਿਆਰ, ਜੋਤੀ ਜਾਤੇ ਡਗਮਗਾਈਆ। ਸਾਡਾ ਮੇਟ ਦੇ ਧੂੰਆਂਧਾਰ, ਅੰਧ ਅੰਧੇਰਾ ਰਹੇ ਨਾ ਰਾਈਆ। ਘਰ ਮੰਦਰ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਡੀ ਮੰਜ਼ਲ ਨਾ ਰਹੇ ਦੁਸ਼ਵਾਰ, ਦੁਸ਼ਮਣ ਕੂੜੇ ਬਾਹਰ ਕਢਾਈਆ। ਤੇਰੇ ਚਰਨ ਚਰਨ ਜਾਈਏ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਤੂੰ ਕਰਤਾ ਪੁਰਖ ਕਰਨੇਹਾਰ, ਕੁਦਰਤ ਕਾਦਰ ਨੂਰ ਅਲਾਹੀਆ। ਤਤ ਕਹਿਣ ਅਸੀਂ ਭਗਤ ਸੁਹੇਲੇ ਭੇਵ ਨਹੀਂ ਪੁਰਖ ਨਾਰ, ਨਰ ਨਰਾਇਣ ਦੇਣੀ ਵਡਿਆਈਆ। ਸਚ ਦਵਾਰਾ ਬਖ਼ਸ਼ਣਾ ਏਕੰਕਾਰ, ਅਕਲ ਕਲਧਾਰੀ ਆਪਣਾ ਘਰ ਸੁਹਾਈਆ। ਜਿਥੇ ਆਦਿ ਦਾ ਮੰਗਲਾਚਾਰ, ਧੁਰ ਦਾ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਧਾਰ ਆਦੀ, ਆਦਿ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਤੇਰਾ ਆਤਮਾ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਤੇਰੀ ਵਡਿਆਈਆ। ਤੇਰਾ ਹੁਕਮ ਸ਼ਬਦ ਅਨਾਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਸਾਡਾ ਬਣਿਆ ਨਾ ਕੋਇ ਇਮਦਾਦੀ, ਸਗਲਾ ਸੰਗ ਨਾ ਕੋਇ ਰਖਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸੰਦੇਸ਼ਾ ਦਿਤਾ ਬੋਧ ਅਗਾਧੀ, ਬੁੱਧੀ ਤੋਂ ਪਰੇ ਪਰੇ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਲਡਾਵੇ ਲਾਡੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਭ ਦੀ ਲੇਖੇ ਲਾਵੇ ਨਾੜੀ ਮਾਸ ਹਾਡੀ, ਰਕਤ ਰਕਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਜੁਗ ਜੁਗ ਮਿਲਦੇ ਰਹੇ ਦਿਲਾਸੇ, ਨਿਰਗੁਣ ਸਰਗੁਣ ਮਿਲਦੀ ਰਹੀ ਵਡਿਆਈਆ। ਵੇਖਦੇ ਰਹੇ ਪ੍ਰਿਥਮੀ ਆਕਾਸ਼ੇ, ਗਗਨ ਗਗਨੰਤਰਾਂ ਧਿਆਨ ਲਗਾਈਆ। ਤੱਕਦੇ ਰਹੇ ਮੰਡਲਾਂ ਰਾਸੇ, ਗੋਪੀ ਕਾਹਨ ਵਜਦੀ ਰਹੀ ਵਧਾਈਆ। ਦੀਨ ਦੁਨੀ ਤੱਕੇ ਤਮਾਸ਼ੇ, ਜਗਤ ਵਿਕਾਰਾਂ ਰੰਗ ਰੰਗਾਈਆ। ਤਨ ਸਾਹ ਵੇਖੇ

ਸਵਾਸੇ, ਪਵਣ ਪਵਣਾਂ ਨਾਲ ਵਡਿਆਈਆ। ਅੰਤ ਰਹੇ ਤੇਰੇ ਭਰਵਾਸੇ, ਭਾਵਨਾ ਤੇਰੇ ਅਗੇ ਰਖਾਈਆ। ਬਿਨ ਤੇਰੀ ਕਿਰਪਾ ਸਾਡਾ ਜਨਮ ਨਾ ਹੋਵੇ ਰਾਸੇ, ਰਹਿਬਰ ਰੰਗ ਨਾ ਕੋਇ ਰੰਗਾਈਆ। ਆਪਣੇ ਭੇਵ ਖੋਲ ਖੁਲਾਸੇ, ਖ਼ਾਲਕ ਪਰਦਾ ਦੇ ਚੁਕਾਈਆ। ਨਿਰਗੁਣ ਨੂਰ ਕਰ ਪ੍ਰਕਾਸ਼ੇ, ਅੰਧ ਅੰਧੇਰਾ ਦੇ ਮਿਟਾਈਆ। ਵਿਸ਼ਿਆਂ ਤੋਂ ਬਾਹਰ ਤੇਰਾ ਹੋਵੇ ਵਿਸ਼ਵਾਸ਼ੇ, ਵਿਸ਼ਵ ਦੇ ਮਾਲਕ ਹੋਣਾ ਸਹਾਈਆ। ਸਾਡਾ ਲੇਖਾ ਕੋਲ ਰਹੇ ਨਾ ਸ਼ੰਕਰ ਕੈਲਾਸ਼ੇ, ਕਲਾਧਾਰੀ ਤੇਰੀ ਓਟ ਤਕਾਈਆ। ਸਾਨੂੰ ਇਕੋ ਤੇਰਾ ਸਹਾਰਾ ਜਾਪੇ, ਜਗ ਜੀਵਣ ਦਾਤੇ ਤੇਰੀ ਬੇਪਰਵਾਹੀਆ। ਸਾਡੀ ਮੇਟ ਅੰਧੇਰੀ ਰਾਤੇ, ਰੁਤੜੀ ਆਪਣੇ ਨਾਲ ਮਹਿਕਾਈਆ। ਤੁਧ ਬਿਨ ਪਤ ਕੋਇ ਨਾ ਰਾਖੇ, ਰੱਖਕ ਨਜ਼ਰ ਕੋਇ ਨਾ ਆਈਆ। ਸਾਡੇ ਅੰਤਸ਼ਕਰਨ ਵਿਚ ਭਾਖੇ, ਪ੍ਰਭੂ ਮਾਲਕ ਬੇਅੰਤ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੀਤ ਆਪ ਹੋ ਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਵੇਖ ਲੈ ਅੰਦਰੋਂ ਪਰਦੇ ਚੁੱਕ, ਪਰਦਾ ਨਸ਼ੀਂ ਦਇਆ ਕਮਾਈਆ। ਬਿਨ ਤੇਰੀ ਕਿਰਪਾ ਪੈਂਡਾ ਜਾਏ ਨਾ ਮੁੱਕ, ਪਾਂਧੀ ਪੰਧ ਪੂਰ ਨਾ ਕੋਇ ਕਰਾਈਆ। ਚਾਰੋਂ ਕੁੰਟ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਜੁਗ ਚੌਕੜੀ ਅਸੀਂ ਬੈਠੇ ਰਹੇ ਚੁੱਪ, ਭਗਵਨ ਜਨ ਭਗਤਾਂ ਦੇਣੀ ਮਾਣ ਵਡਿਆਈਆ। ਤੂੰ ਪਰਮ ਪੁਰਖ ਅਬਿਨਾਸ਼ੀ ਅਚੁਤ, ਚਤੁਰਭੁਜ ਤੇਰੇ ਹੱਥ ਵਡਿਆਈਆ। ਅੰਤਮ ਸਭ ਨੂੰ ਆ ਕੇ ਪੁਛ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਤੇਰੇ ਦਰ ਤੋਂ ਜਾਈਏ ਖ਼ੁਸ਼, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸੰਗ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਲੱਭਣਾ ਨਹੀਂ ਕੋਈ ਹੋਰ, ਖੋਜਣ ਜਗਤ ਜੁਗ ਨਾ ਜਾਈਆ। ਸਾਡੀ ਤੇਰੇ ਹੱਥ ਡੋਰ, ਬੰਧਨ ਨਾਮ ਨਾਲ ਬੰਧਾਈਆ। ਆਪਣੇ ਪ੍ਰੇਮ ਦੀ ਲਾ ਦੇ ਮੋਹਰ, ਜਿਸ ਦਾ ਹੁਕਮ ਸਕੇ ਨਾ ਕੋਇ ਬਦਲਾਈਆ। ਸਾਨੂੰ ਆਪਣੇ ਨਾਲ ਤੋਰ, ਤੁਰਤ ਆਪਣੇ ਘਰ ਵਸਾਈਆ। ਜਿਥੇ ਮਨ ਨਾ ਪਾਵੇ ਸ਼ੋਰ, ਮਤ ਕੂੜ ਨਾ ਕੋਇ ਵਡਿਆਈਆ। ਪੰਧ ਰਹੇ ਨਾ ਅੰਧੇਰਾ ਘੋਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਝਗੜਾ ਮੁਕਾ ਦੇ ਕੂੜੇ ਚੋਰ, ਚਿੰਰੀ ਵਿਛੁੰਨੇ ਲੈ ਮਿਲਾਈਆ। ਸਾਡਾ ਹੋਵੇ ਭਾਗ ਮਥੋਰ, ਮਿਥਿਆ ਦਿਸੇ ਕੂੜ ਲੋਕਾਈਆ। ਝਗੜਾ ਮੇਟ ਦੇ ਮੜ੍ਹੀ ਗੋਰ, ਜਲਧਾਰਾ ਵਹਿਣ ਨਾ ਕੋਇ ਵਹਾਈਆ। ਅਸੀਂ ਜਾਣਾ ਚਾਹੁੰਦੇ ਤੇਰੇ ਕੋਲ, ਕੁਲ ਮਾਲਕ ਦੇਣੀ ਵਡਿਆਈਆ। ਦੀਨ ਦੁਨੀ ਨੂੰ ਛਡੀਏ ਉਤੇ ਧਰਤ ਧੌਲ, ਅੰਤ ਧਵਲ ਦਾ ਪੰਧ ਮੁਕਾਈਆ। ਵਾਅਦਾ ਪੂਰਾ ਕਰ ਦੇ ਕੌਲ, ਨਵ ਨੌ ਚਾਰ ਦਏ ਗਵਾਹੀਆ। ਸਾਡੇ ਅੰਤਰ ਜਾ ਮੌਲ, ਮੌਲਾ ਹੋ ਕੇ ਸੋਭਾ ਪਾਈਆ। ਅਸੀਂ ਤੇਰੇ ਚਰਨ ਪਿਆਸੇ ਅਨਭੋਲ, ਭੁੱਲਿਆਂ ਮਾਰਗ ਲਾਈਆ। ਸਚ ਸਤਿ ਦਵਾਰਾ ਖੋਲ, ਅਗੇ ਬੰਦ ਨਾ ਫੇਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਅਡੋਲ, ਅਡੁਲ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੯ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰੁੜਕਾ ਗੁਰਮੇਜ ਸਿੰਘ ਸੁਰਜੀਤ ਸਿੰਘ ਜਗੀਰ ਕੌਰ ਕੇਹਰ ਸਿੰਘ ਜੁਗਿੰਦਰ ਸਿੰਘ
ਭਜਨ ਕੌਰ ਕਰਤਾਰ ਸਿੰਘ ਊਧਮ ਕੌਰ ਰੁੜਕਾ ਗੁਰਨਾਮ ਸਿੰਘ ਸੂਰਾਨਸੀ ਜਸਬੀਰ ਕੌਰ ਦੌਲਤਪੁਰ

ਪੰਜ ਤਤ ਕਹਿਣ ਪ੍ਰਭ ਸਾਡੀ ਧਾਰ ਕਰ ਦੇ ਉਘੀ, ਉਗਣ ਆਥਣ ਦਇਆ ਕਮਾਈਆ। ਅਸੀਂ ਭਰਮਦੇ ਰਹੇ ਜੁਗ ਜੁਗੀ, ਚੌਕੜੀ ਭੱਜੇ ਵਾਹੋ ਦਾਹੀਆ। ਸਾਡੀ ਔਧ ਅਜੇ ਨਾ ਪੁੱਗੀ, ਪੰਧ ਸਕਿਆ ਨਾ ਕੋਇ ਮੁਕਾਈਆ। ਭੇਵ ਪਾ ਸਕੇ ਕੋਇ ਨਾ ਬੁੱਧੀ, ਅਕਲ ਚਲੇ ਨਾ ਕੋਇ ਚਤੁਰਾਈਆ। ਲੇਖਾ ਜਾਣੇ ਨਾ ਵਦੀ ਸੁਦੀ, ਥਿਤ ਵਾਰ ਨਾ ਕੋਇ ਵਡਿਆਈਆ। ਤੇਰੀ ਖੇਲ ਸਦਾ ਸਦ ਗੁੱਝੀ, ਪੁਰਖ ਅਕਾਲੇ ਦੇਣਾ ਸਮਝਾਈਆ। ਅੰਤ ਅਖ਼ੀਰ ਬੇਨਜ਼ੀਰ ਸਾਨੂੰ ਬੇਨੰਤੀ ਇਕੋ ਸੁੱਝੀ, ਤੇਰੇ ਚਰਨਾਂ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਤਤ ਕਹਿਣ ਪ੍ਰਭ ਜੁਗ ਜੁਗ ਫਿਰਦੇ ਰਹੇ ਧਾਰ ਸਰਗੁਣ, ਜਗਤ ਜਹਾਨ ਭੱਜੇ ਵਾਹੋ ਦਾਹੀਆ। ਕਿਰਪਾ ਕਰ ਨਿਰੰਕਾਰ ਅੰਤ ਨਿਰਗੁਣ, ਨਿਰਵੈਰ ਦਇਆ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਬਿਨ ਅੱਖਰਾਂ ਪੁਕਾਰ ਸੁਣ, ਬਿਨ ਢੋਲੇ ਦਈਏ ਦ੍ਰਿੜਾਈਆ। ਅਸੀਂ ਰੂਪ ਨਹੀਂ ਕੋਈ ਰਿਖ ਮੁਨ, ਜਗਤ ਵੰਡ ਨਾ ਕੋਇ ਵੰਡਾਈਆ। ਸਾਨੂੰ ਆਪਣੀ ਕਿਰਪਾ ਨਾਲ ਆਪੇ ਚੁਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸ਼ਬਦੀ ਧਾਰ ਸ਼ਬਦ ਦੇ ਧੁਨ, ਆਤਮਕ ਰਾਗ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਮੰਗ ਮੰਗਾਈਆ। ਪੰਜ ਤਤ ਕਹਿਣ ਸਾਡੇ ਪੂਰੇ ਕਰ ਦੇ ਲੇਖੇ, ਲੇਖ ਲੇਖਣੀ ਨਾ ਕੋਇ ਵਡਿਆਈਆ। ਅੰਤ ਰਹਿਣ ਨਾ ਭਰਮ ਭੁਲੇਖੇ, ਭਾਂਡਾ ਭਰਮ ਭਉ ਦੇਣਾ ਭੰਨਾਈਆ। ਧੁਰ ਦੀ ਮਸਤਕ ਲਾ ਮੇਖੇ, ਜਿਸ ਦੀ ਜੜ ਨਾ ਕੋਇ ਉਖੜਾਈਆ। ਤੇਰਾ ਨਾਮ ਸਦਾ ਵਸੇਖੇ, ਵਿਸ਼ਵ ਦੇ ਮਾਲਕ ਹੋਣਾ ਸਹਾਈਆ। ਅਸੀਂ ਸੁਣਨਾ ਚਾਹੁੰਦੇ ਤੇਰੇ ਸੰਦੇਸ਼ੇ, ਸੰਧਿਆ ਸਰਘੀ ਤੋਂ ਬਾਹਰ ਜਣਾਈਆ। ਤੂੰ ਮਾਲਕ ਇਕ ਨਰੇਸ਼ੇ, ਨਰ ਨਰਾਇਣ ਨੂਰ ਅਲਾਹੀਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼ੇ, ਇੰਦ ਇੰਦ੍ਰਾਸਣ ਬੈਠੇ ਸੀਸ ਨਵਾਈਆ। ਤੂੰ ਪੁਰਖ ਅਕਲੇ ਦੀਨ ਦਿਆਲੇ ਸਾਡੇ ਰੱਖਣੇ ਚੇਤੇ, ਚਿੰਤਾ ਦੇਣੀ ਦੂਰ ਕਰਾਈਆ। ਤੇਰਾ ਦਰਸ਼ਨ ਕਰੀਏ ਨੇਤਨ ਨੇਤੇ, ਨਿਜ ਲੋਚਨ ਨੈਣ ਦੇਣਾ ਖੁਲਾਈਆ। ਆਤਮ ਪਰਮਾਤਮ ਬਖ਼ਸ਼ਣੇ ਹੇਤੇ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਨਾਮ ਦੁਸ਼ਾਲ ਲੈਣੇ ਲਪੇਟੇ, ਪਰਦਾ ਓਢਣ ਆਪ ਟਿਕਾਈਆ। ਅਸੀਂ ਆਦਿ ਪੁਰਖ ਅਪਰੰਪਰ ਤੇਰੇ ਬੇਟੇ, ਦੂਸਰ ਅਵਰ ਨਾ ਕੋਇ ਮਾਈਆ। ਸਦਾ ਸਦ ਤੇਰੀ ਸੇਜਾ ਲੇਟੇ, ਜਗਤ ਖਟੀਆ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਅਸੀਂ ਤੇਰੇ ਬੱਚੇ ਨੰਨ੍ਹੇ, ਨਾਨਾ ਪ੍ਰਕਾਰ ਖੇਲ ਖਿਲਾਈਆ। ਤੂੰ ਬੇਨੰਤੀ ਸਾਡੀ ਮੰਨੇ, ਮਨਸਾ ਤੇਰੇ ਚਰਨ ਟਿਕਾਈਆ। ਲੇਖੇ ਪੂਰੇ ਕਰ ਦੇ ਗੋਬਿੰਦ ਵਾਲੇ ਕੰਨੇ, ਕਾਇਨਾਤ ਵਿਚੋਂ ਬਾਹਰ ਕਢਾਈਆ। ਕੀ ਹੋਇਆ ਜੇ ਮਾਲ ਚਰਾਇਆ ਧੰਨੇ, ਦਿਤੀ ਜੱਟ ਜਗਤ ਵਡਿਆਈਆ। ਕੀ ਹੋਇਆ ਜੇ ਭੋਗ ਲਗਾਇਆ ਨਾਮੇ ਵਾਲੇ ਛੰਨੇ, ਛੱਪਰ ਛੰਨ ਸੁਹਾਈਆ। ਅਸੀਂ ਭਗਤ ਸੁਹੇਲੇ ਤੂੰ ਆਪਣੀ ਧਾਰੋਂ ਜਨੇ, ਜਣੇਂਦੀ ਅਵਰ ਕੋਇ ਨਾ ਮਾਈਆ। ਤੁਧ ਬਿਨ ਬੇੜਾ ਕੋਇ ਨਾ ਬੰਨ੍ਹੇ, ਮੰਝਧਾਰ ਬੇੜਾ ਪਾਰ ਨਾ ਕੋਇ ਕਰਾਈਆ। ਸਤਿ ਪ੍ਰਕਾਸ਼ ਦੇ ਦੇ ਧੁਰ ਦੇ ਚੰਨੇ, ਚੰਦ ਚਾਂਦਨੀ

ਇਕ ਰੁਸ਼ਨਾਈਆ। ਸਾਡਾ ਵਸੇਰਾ ਕਰ ਲੈ ਬਿਨ ਛੱਪਰ ਛੰਨੇ, ਦਰਗਾਹ ਸਾਚੀ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਜਗਤ ਕਿਨਾਰਾ, ਬਿਨ ਤੇਰੇ ਨਾਮ ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਮਿਲੇ ਨਾ ਕੋਇ ਸਹਾਰਾ, ਸਹਾਇਕ ਨਾਇਕ ਸਿਰ ਹੱਥ ਨਾ ਕੋਇ ਟਿਕਾਈਆ। ਤੂੰ ਵੇਖਣਹਾਰਾ ਏਕੰਕਾਰਾ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਅਸੀਂ ਭਗਤ ਜਨ ਤੇਰੇ ਜਿਨ੍ਹਾਂ ਦੇ ਸੀਸ ਬੰਨ੍ਹੀਆਂ ਦਸਤਾਰਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਨ੍ਹਾਂ ਦਾ ਲੇਖਾ ਪੂਰਾ ਕਰ ਦੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਫਿਰ ਲੋਕਮਾਤ ਆਉਣਾ ਨਾ ਪਏ ਦੁਬਾਰਾ, ਅਗਨੀ ਅਗ ਨਾ ਕੋਇ ਤਪਾਈਆ। ਸਦ ਵਸੀਏ ਤੇਰੇ ਸਚ ਦਵਾਰਾ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਅੰਮ੍ਰਿਤ ਮਿਲੇ ਠੰਡਾ ਠਾਰਾ, ਬੂੰਦ ਸਵਾਂਤੀ ਅਗੰਮ ਅਥਾਹੀਆ। ਨਾਦ ਸ਼ਬਦ ਸੁਣੀਏ ਧੁਨਕਾਰਾ, ਨਾਦ ਅਨਾਦੀ ਵੱਜੇ ਵਧਾਈਆ। ਜੋਤੀ ਜੋਤ ਦੀਪਕ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਤੇਰਾ ਮੰਦਰ ਸੋਹੇ ਬੰਕ ਦਵਾਰਾ, ਥਿਰ ਘਰ ਵਾਸੀ ਸਚਖੰਡ ਸਾਚੇ ਵੱਜੇ ਵਧਾਈਆ। ਸਾਡੀ ਬੇਨੰਤੀ ਦੋਏ ਦੋਏ ਜੋੜ ਨਿਮਸਕਾਰਾ, ਨਮੋ ਨਮੋ ਵਿਚ ਸੀਸ ਜਗਦੀਸ਼ ਝੁਕਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰਨਾ ਮੀਤ ਮੁਰਾਰਾ, ਮਿਤ੍ਰ ਪਿਆਰੇ ਦਇਆ ਕਮਾਈਆ। ਪੰਜ ਤਤ ਕਹਿਣ ਸਾਡਾ ਲੇਖਾ ਰਹੇ ਨਾ ਅਵਰ ਉਧਾਰਾ, ਉਦਰ ਦਾ ਲਹਿਣਾ ਦੇਣਾ ਮੁਕਾਈਆ। ਨਮੋ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਹਰਿ ਕਰਤਾ ਅਗੰਮ ਅਥਾਹੀਆ। ਤੇਰਾ ਅਤੋਟ ਅਤੁਟ ਭੰਡਾਰਾ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਪੰਜ ਤਤ ਕਹਿਣ ਅਸੀਂ ਆਤਮ ਪਰਮਾਤਮ ਲਾਈਏ ਨਾਅਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਾਡਾ ਦੀਨ ਦੁਨੀ ਵਿਚੋਂ ਅੰਤ ਕਰਨਾ ਪਾਰ ਕਿਨਾਰਾ, ਲੋਕਮਾਤ ਜਲ ਥਲ ਅਸਗਾਹਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰਾ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰੁੜਕਾ ਆਤਮਾ ਸਿੰਘ ਦਰਸ਼ਨ ਸਿੰਘ ਗਰਦਾਵਰ ਸਿੰਘ ਬੰਤਾ ਸਿੰਘ ਮਹਿੰਦਰ ਸਿੰਘ ਦਰਸ਼ਨ ਸਿੰਘ ਸੁਰਜੀਤ ਸਿੰਘ ਕਰਤਾਰ ਸਿੰਘ ਬਿਲਗਾ ਛਿੰਦੋ ਗੁਰਦੇਵ ਕੌਰ ਬਿਲਗਾ ਪ੍ਰਕਾਸ਼ ਕੌਰ ਸੁਨੜਾ

ਪੰਜ ਤਤ ਕਹਿਣ ਪ੍ਰਭ ਕੋਟਨ ਕੋਟ ਜੁਗ ਚੌਕੜੀਆਂ ਲੰਘੀਆਂ, ਬਣ ਬਣ ਪਾਂਧੀ ਆਪਣਾ ਪੰਧ ਮੁਕਾਈਆ। ਅਸੀਂ ਨਿਰਗੁਣ ਸਰਗੁਣ ਧਾਰ ਤੇਰੇ ਕੋਲੋਂ ਮੰਗਾਂ ਮੰਗੀਆਂ, ਮਾਂਗਤ ਹੋ ਕੇ ਝੋਲੀ ਡਾਹੀਆ। ਅਸੀਂ ਜਨਮ ਕਰਮ ਦੀਆਂ ਪਤਾ ਨਹੀਂ ਮੰਦੀਆਂ ਕਿ ਚੰਗੀਆਂ, ਆਪਣੀ ਸਮਝ ਨਾ ਕਿਛ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੀਆਂ ਛੰਦੀਆਂ, ਧੁਰ ਦਾ ਰਾਗ ਦ੍ਰਿੜਾਈਆ। ਸਾਡੀਆਂ ਪੁਸ਼ਤਾਂ ਹੋਣ ਨਾ ਨੰਗੀਆਂ, ਸਿਰ ਆਪਣਾ ਹੱਥ ਟਿਕਾਈਆ। ਸਾਡੇ ਸੀਸ ਜਗਤ ਕੂੜ ਦੀਆਂ ਵਗੀਆਂ ਕੰਘੀਆਂ, ਦੁਰਮਤ ਮੈਲ ਸਾਫ਼ ਨਾ ਕੋਇ ਕਰਾਈਆ। ਜੁਗ ਜੁਗ ਤਨ

ਵਜੂਦਾਂ ਨਾਲ ਹੰਢੀਆਂ, ਮਾਟੀ ਖ਼ਾਕ ਵਿਚ ਸਮਾਈਆ। ਅੰਤ ਤੇਰੇ ਨਾਲ ਪ੍ਰੀਤਾਂ ਗੰਢੀਆਂ, ਪ੍ਰੀਤਮ ਹੋ ਕੇ ਵੇਖਣਾ ਚਾਈਂ ਚਾਈਂਆਂ। ਸਾਡੀਆਂ ਧਾਰਾਂ ਕਰ ਕੇ ਠੰਡੀਆਂ, ਅਗਨੀ ਤਤ ਨਾ ਕੋਇ ਤਪਾਈਆ। ਅਸੀਂ ਬੈਠੀਆਂ ਪਤਣ ਘਾਟ ਅੰਤਮ ਕੰਢੀਆਂ, ਨਈਆ ਨੌਕਾ ਨਾਮ ਦੇਣਾ ਚੜ੍ਹਾਈਆ। ਸਾਥੋਂ ਵਾਰ ਸਹੇ ਨਹੀਂ ਜਾਂਦੇ ਸ਼ਸਤਰ ਧਾਰ ਜਗਤ ਦੀਆਂ ਚੰਡੀਆਂ, ਚੰਡਕਾ ਰੂਪ ਨਜ਼ਰ ਕੋਇ ਨਾ ਆਈਆ। ਝਗੜਾ ਮੁਕਾ ਦੇ ਜੇਰਜ ਅੰਡੀਆਂ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਮੰਜ਼ਲ ਪਾਰ ਕਰਾ ਦੇ ਦੀਨ ਮਜ਼੍ਹਬ ਦੀਆਂ ਡੰਡੀਆਂ, ਡੰਡਾਵਤ ਆਪਣੀ ਇਕ ਸਮਝਾਈਆ। ਲੇਖਾ ਰਹੇ ਨਾ ਕਾਜੀ ਪੰਡੀਆਂ, ਸ਼ਰਅ ਦਾ ਲਹਿਣਾ ਦੇਣਾ ਮੁਕਾਈਆ। ਪੂਜਾ ਰਹੇ ਨਾ ਪਾਹਨ ਜੰਡੀਆਂ, ਪੱਥਰਾਂ ਸੀਸ ਨਾ ਕੋਇ ਨਿਵਾਈਆ। ਇਕੋ ਤੇਰੇ ਨਾਮ ਦਾ ਮਿਲੇ ਅਨੰਦੀਆਂ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਾਨੂੰ ਹਿਲਾਉਣੀਆਂ ਪੈਣ ਨਾ ਬੱਤੀ ਦੰਦੀਆਂ, ਰਸਨਾ ਜਿਹਵਾ ਬਾਹਰ ਤੇਰੀ ਪੜ੍ਹਾਈਆ। ਸਾਡੀਆਂ ਪਾਟੀਆਂ ਵੇਖ ਲੈ ਅੰਗੀਆਂ, ਅੰਗੀਕਾਰ ਅੰਤ ਆਪਣੇ ਅੰਗ ਲਗਾਈਆ। ਜਨਮ ਮਰਨ ਦੀਆਂ ਮੇਟ ਦੇ ਤੰਗੀਆਂ, ਦੁੱਖ ਦਰਦ ਨਾ ਲਾਗੇ ਰਾਈਆ। ਸਾਡੀ ਖਲੜੀ ਲਹੇ ਨਾ ਨਾਲ ਰੰਬੀਆਂ, ਫਾਸੀ ਗਲ ਨਾ ਕੋਇ ਲਟਕਾਈਆ। ਕੀਮਤ ਪਏ ਨਾ ਮਜ਼੍ਹਬਾਂ ਵਾਲੀਆਂ ਮੰਡੀਆਂ, ਜਗਤ ਤੋਲ ਨਾ ਕੋਇ ਤੁਲਾਈਆ। ਸਾਡੀਆਂ ਧਾਰਾਂ ਤੇਰੇ ਪ੍ਰੇਮ ਵਿਚ ਜਾਣ ਰੰਗੀਆਂ, ਰੰਗਤ ਇਕੋ ਇਕ ਰਖਾਈਆ। ਮੇਲ ਮਿਲਾ ਲੈ ਧੁਰ ਦੇ ਸੰਗੀਆਂ, ਸਗਲਾ ਸੰਗ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਕਿਰਪਾ ਕਰ ਸੂਰੇ ਸਰਬੰਗਨ, ਸਾਹਿਬ ਸਤਿਗੁਰ ਤੇਰੀ ਓਟ ਰਖਾਈਆ। ਨਿਰਗੁਣ ਧਾਰ ਦੇ ਅਨੰਦਨ, ਅਨੰਦ ਅਨੰਦ ਵਿਚੋਂ ਜਣਾਈਆ। ਮਸਤਕ ਟਿੱਕਾ ਰਮਾ ਦੇ ਚੰਦਨ, ਨਾਮ ਨਿਧਾਨਾ ਨਾਲ ਰਲਾਈਆ। ਨੇਤਰਹੀਣ ਰਹੀਏ ਨਾ ਅੰਧਨ, ਅੰਧ ਅਗਿਆਨ ਦੇਣਾ ਗਵਾਈਆ। ਗ੍ਰਹਿ ਭਰਮਾਂ ਢਾਹ ਦੇ ਕੰਧਨ, ਦੂਈ ਦਵੈਤ ਦਾ ਪੰਧ ਮੁਕਾਈਆ। ਆਤਮ ਧਾਰ ਬਖ਼ਸ਼ ਦੇ ਸੰਗਣ, ਪਰਮਾਤਮ ਸਗਲਾ ਸੰਗ ਬਣਾਈਆ। ਤੇਰਾ ਦਰ ਦਵਾਰ ਏਕੰਕਾਰ ਇਕੋ ਆਈਏ ਲੰਘਣ, ਦੂਜਾ ਗ੍ਰਹਿ ਨਾ ਕੋਇ ਸੁਹਾਈਆ। ਲੋੜ ਰਹੇ ਨਾ ਪ੍ਰਕਾਸ਼ ਸੂਰੀਆ ਚੰਦਨ, ਜੋਤੀ ਜਾਤੇ ਇਕੋ ਤੇਰਾ ਨੂਰ ਨਜ਼ਰੀ ਆਈਆ। ਸਾਚਾ ਸ਼ਬਦ ਸੁਣਾ ਦੇ ਧੁਨ ਅਨਾਦੀ ਨਦਨ, ਅਨਰਾਗੀ ਆਪਣਾ ਰਾਗ ਸਮਝਾਈਆ। ਝਗੜਾ ਰਹੇ ਨਾ ਤਤ ਪੰਜਣ, ਪੰਚਮ ਦੇਣੀ ਮਾਣ ਵਡਿਆਈਆ। ਸਤਿ ਸਚ ਦਾ ਪਾ ਦੇ ਅੰਜਣ, ਨੂਰ ਨੁਰਾਨੇ ਨੂਰ ਦੇਣਾ ਚਮਕਾਈਆ। ਕੂੜੀ ਕਿਰਿਆ ਕਰ ਦੇ ਖੰਡਨ, ਖੰਡਾ ਖੜਗ ਨਾਮ ਖੜਕਾਈਆ। ਲਹਿਣਾ ਦੇਣਾ ਪੂਰਾ ਕਰ ਵਿਚ ਵਰਭੰਡਣ, ਬ੍ਰਹਿਮੰਡ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਦਾਤ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤੇਰੇ ਨਾਲ ਲੇਖ, ਸਾਖੀ ਨਜ਼ਰ ਕੋਇ ਨਾ ਆਈਆ। ਜਨਮ ਕਰਮ ਦੀ ਬਦਲ ਦੇ ਰੇਖ, ਰਿਖੀ ਮੁਨੀ ਦੀ ਵੰਡ ਨਾ ਕੋਇ ਵੰਡਾਈਆ। ਬਿਨ ਨੇਤਰ ਲੋਚਨ ਆਪੇ ਦੇਖ, ਪਰਦਾ ਪਰਦਿਆਂ ਵਿਚ ਉਠਾਈਆ। ਆਪਣਾ ਦੱਸ ਅਵੱਲੜਾ ਭੇਖ, ਭੇਖਾਧਾਰੀ ਹੋਣਾ ਸਹਾਈਆ। ਝਗੜਾ ਦਿਸੇ ਨਾ ਮੁੱਲਾ ਸ਼ੇਖ਼, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਸਾਡਾ ਸੁਹੰਜਣਾ ਕਰ ਦੇ ਦੇਸ਼, ਸਾਢੇ ਤਿੰਨ ਹੱਥ ਰੰਗ ਰੰਗਾਈਆ। ਸਾਡੀ ਬਾਲ ਜਵਾਨੀ ਤੱਕ ਅਲ੍ਹੜ ਵਰੇਸ, ਬਿਰਧ ਬਾਲਾਂ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਸ਼ਬਦ ਧਾਰ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਵੇਖ

ਵਖਾਈਆ। ਜਨ ਭਗਤਾਂ ਲੇਖੇ ਲਾ ਲੈ ਮੁੱਛ ਦਾਹੜੀ ਕੇਸ, ਕਸਮ ਖਾ ਕੇ ਸਾਰੇ ਮੰਗ ਮੰਗਾਈਆ। ਸਾਡੇ ਅੰਦਰੋਂ ਕੱਢ ਕਲੇਸ਼, ਕੂੜੀ ਕਿਰਿਆ ਬਾਹਰ ਕਢਾਈਆ। ਆਪਣਾ ਦਰਸ਼ਨ ਦੇ ਹਮੇਸ਼, ਦਿਵਸ ਰੈਣ ਨਜ਼ਰੀ ਆਈਆ। ਤੇਰੇ ਦਰ ਤੇ ਹੋਏ ਪੇਸ਼, ਪੇਸ਼ੀਨਗੋਈਆਂ ਹੱਥ ਉਠਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਦੇਣੀ ਵਡਿਆਈਆ। ਸਚ ਸੁਣਾ ਦੇ ਧਰਮ ਸੰਦੇਸ਼, ਧਰਮ ਦੀ ਧਾਰ ਤੇਰੀ ਪੜ੍ਹਾਈਆ। ਤੇਰਾ ਭਗਤ ਜਨ ਰਹੇ ਨਾ ਕੋਇ ਮਲੇਛ, ਬੁਧ ਬਿਬੇਕ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਾਈ ਹੋਣਾ ਸਦਾ ਹਮੇਸ਼, ਹਮ ਸਾਜਣ ਹੋ ਕੇ ਆਪਣੀ ਦਇਆ ਕਮਾਈਆ।