ਪੁਸਤਕਾਲਾਭਾਗ ੨੩

੧੦ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ ਹਰਿ ਸੰਗਤ ਨਵਿਤ

ਸਚਖੰਡ ਕਹੇ ਬਿਨਾ ਤਾਰ ਸਿਤਾਰ ਸੁਣੇ ਜੈਕਾਰੇ, ਆਵਾਜ਼ ਰਾਜ਼ ਵਿਚ ਆਪਣੇ ਢੋਲੇ ਗਾਈਆ। ਝਟ ਉਥੇ ਭਗਤ ਜਨ ਲੱਗੇ ਲਾਵਣ ਨਾਅਰੇ, ਬਿਨ ਰਸਨਾ ਜਿਹਵਾ ਸੁਣਾਈਆ। ਬਿਨਾ ਅੱਖਾਂ ਤੋਂ ਦੇਣ ਇਸ਼ਾਰੇ, ਬਿਨ ਸੈਨਤ ਸੈਨਤ ਸਮਝਾਈਆ। ਨਾਲੇ ਹੱਸ ਕੇ ਕਹਿਣ ਉਠ ਪ੍ਰਭੂ ਪਿਆਰੇ, ਪ੍ਰੀਤਮ ਧੁਰਦਰਗਾਹੀਆ। ਲੋਕਮਾਤ ਦੇ ਤੱਕ ਨਜ਼ਾਰੇ, ਬਿਨ ਨੈਣਾਂ ਨੈਣ ਉਠਾਈਆ। ਸੰਮਤ ਸ਼ਹਿਨਸ਼ਾਹੀ ਦਸ ਦੀ ਪਾ ਸਾਰੇ, ਦਸ ਸਾਵਣ ਨਾਲ ਮਿਲਾਈਆ। ਕੀ ਧਰਨੀ ਧਰਤ ਧਵਲ ਧੌਲ ਉਤੇ ਨਜ਼ਾਰੇ, ਜੋ ਨਜ਼ਰੀਆ ਸਭ ਦਾ ਦਏ ਬਦਲਾਈਆ। ਭਗਤ ਸੁਹੇਲੇ ਤੱਕ ਜਿਹੜੇ ਡਿੱਗੇ ਮੂੰਹ ਦੇ ਭਾਰੇ, ਨੈਣ ਮੂੰਦ ਤੇਰੇ ਚਰਨ ਧਿਆਨ ਰਖਾਈਆ। ਉਨ੍ਹਾਂ ਦੇ ਕਾਰਜ ਪੂਰੇ ਕਰਨੇ ਸਾਰੇ, ਮਹਾਸਾਰਥੀ ਹੋਣਾ ਆਪ ਸਹਾਈਆ। ਫਿਰਦੇ ਰਹਿਣ ਨਾ ਵਿਚ ਮੰਝਧਾਰੇ, ਸਮੁੰਦ ਸਾਗਰਾਂ ਪਾਰ ਦੇਣਾ ਕਰਾਈਆ। ਅੰਤ ਲਿਆਉਣਾ ਆਪਣੇ ਸਚ ਦਵਾਰੇ, ਜਿਥੇ ਦਵਾਰਕਾ ਵਾਸੀ ਬੈਠੇ ਆਸਣ ਲਾਈਆ। ਇਹ ਭਗਤ ਜਨ ਕੋਈ ਇਕ ਦੋ ਨਹੀਂ ਤਿੰਨ ਚਾਰੇ, ਚਾਰ ਜੁਗ ਦੇ ਸਾਥੀ ਪਿਛਲੇ ਨਜ਼ਰੀ ਆਈਆ। ਬਿਨਾ ਭਗਤੀ ਤੋਂ ਭਗਵਨ ਮਾਣ ਦੇਣਾ ਸੱਚੇ ਦਰਬਾਰੇ, ਦਰਗਾਹ ਸਾਚੀ ਦੇਣੀ ਵਡਿਆਈਆ। ਵੱਡੇ ਛੋਟੇ ਬਿਰਧ ਬਾਲ ਸੋਹਣ ਤੇਰੇ ਬੰਕ ਦਵਾਰੇ, ਸਚਖੰਡ ਸਾਚੇ ਸੋਭਾ ਪਾਈਆ। ਪੰਜ ਤਤ ਰੋ ਰੋ ਨਾ ਕਰਨ ਪੁਕਾਰੇ, ਜਗਤ ਨੈਣਾਂ ਨੀਰ ਵਹਾਈਆ। ਆਤਮਾ ਦੇ ਨਾਲ ਭਗਤਾਂ ਦੇ ਸਰੀਰ ਜਾਣ ਤਾਰੇ, ਇਹ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇਣੀ ਮਾਣ ਵਡਿਆਈਆ। ਸਚਖੰਡ ਕਹੇ ਮੇਰੇ ਅੰਦਰ ਹੋਈਆਂ ਖ਼ੁਸ਼ੀਆਂ, ਖ਼ੁਸ਼ਹਾਲੀ ਢੋਲੇ ਗਾਈਆ। ਮੈਂ ਭਗਤਾਂ ਕੋਲੋਂ ਗੱਲਾਂ ਪੁਛੀਆਂ, ਪ੍ਰੇਮ ਨਾਲ ਮੰਗ ਮੰਗਾਈਆ। ਉਨ੍ਹਾਂ ਮੰਜ਼ਲਾਂ ਚੜ੍ਹ ਕੇ ਦੱਸੀਆਂ ਉਚੀਆਂ, ਊਚ ਅਗੰਮ ਅਥਾਹ ਕੀ ਆਪਣਾ ਖੇਲ ਖਿਲਾਈਆ। ਜਿਸ ਭਗਤਾਂ ਦੀਆਂ ਆਤਮਾ ਕੀਤੀਆਂ ਸੁੱਚੀਆਂ, ਸੰਜਮ ਆਪਣਾ ਇਕ ਦ੍ਰਿੜਾਈਆ। ਲੇਖੇ ਲਾ ਕੇ ਕਾਇਆ ਬੁਤੀਆਂ, ਬੁਤਖ਼ਾਨਿਆਂ ਰੰਗ ਚੜ੍ਹਾਈਆ। ਜਗਤ ਜਹਾਨ ਵਿਚੋਂ ਆਤਮਾ ਉਠਾ ਕੇ ਸੁੱਤੀਆਂ, ਸੁੱਤਿਆਂ ਆਪਣੀ ਗੋਦ ਟਿਕਾਈਆ। ਸਾਵਣ ਦਸ ਦੀਆਂ ਸੁਹਾਈਆਂ ਰੁਤੀਆਂ, ਰੁਤੜੀ ਆਪਣੇ ਨਾਲ ਮਹਿਕਾਈਆ। ਜਗਤ ਜਹਾਨ ਨਾਲੋਂ ਕਰਾ ਕੇ ਅੰਤ ਛੁਟੀਆਂ, ਛੁਟਕੀ ਲਿਵ ਆਪਣੇ ਨਾਲ ਲਗਾਈਆ। ਜਿਨ੍ਹਾਂ ਦੀਆਂ ਸਚਖੰਡ ਵਿਚੋਂ ਜੜਾਂ ਫੇਰ ਜਾਣ ਨਾ ਪੁੱਟੀਆਂ, ਜੜ ਚੇਤਨ ਦਾ ਲੇਖਾ ਦਏ ਮੁਕਾਈਆ। ਸਚ ਦਵਾਰ ਇਕ

ਸੁਹਾ ਕੇ ਕੁਟੀਆ, ਕੋਟਨ ਕੋਟ ਜਨਮ ਦਾ ਲਹਿਣਾ ਦੇਣਾ ਝੋਲੀ ਪਾਈਆ। ਜਨ ਭਗਤਾਂ ਜਨਮ ਜਨਮ ਦੀਆਂ ਰਹਿਣ ਨਾ ਦੇਵੇ ਤਰੁਟੀਆਂ, ਕਰਮ ਕਰਮ ਦਾ ਡੇਰਾ ਢਾਹੀਆ। ਜਿਨ੍ਹਾਂ ਦੇ ਅੰਦਰੋਂ ਵੈਰਾਗ ਦੀਆਂ ਲਹਿਰਾਂ ਫੁੱਟੀਆਂ, ਨੇਤਰ ਨੈਣਾਂ ਨੀਰ ਵਹਾਈਆ। ਪੰਧ ਮਾਰ ਘਸਾਈਆਂ ਜੁੱਤੀਆਂ, ਭੱਜੇ ਵਾਹੋ ਦਾਹੀਆ। ਉਨ੍ਹਾਂ ਦੇ ਅੰਦਰ ਭਾਵ ਰਹੇ ਨਾ ਦੁਤੀਆ, ਦੋਹਰਾ ਆਪਣਾ ਰੰਗ ਰੰਗਾਈਆ। ਮੰਜ਼ਲਾਂ ਜਗਤ ਜਹਾਨ ਮੁਕੀਆਂ, ਮੁਕੰਮਲ ਆਪਣੇ ਘਰ ਵਸਾਈਆ। ਜਿਨ੍ਹਾਂ ਨੇ ਧਾਰਾਂ ਗਾਈਆਂ ਦੋ ਤੁਕੀਆਂ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਉਹ ਆਤਮਾ ਸਚ ਨਿਸ਼ਾਨੇ ਕਦੇ ਨਾ ਉਕੀਆਂ, ਜਗਤ ਨਿਸ਼ਾਨਿਉਂ ਬਾਹਰ ਭੱਜਣ ਵਾਹੋ ਦਾਹੀਆ। ਜੋ ਸਾਹਿਬ ਸਤਿਗੁਰ ਦੇ ਚਰਨਾਂ ਵਿਚ ਝੁਕੀਆਂ, ਝੁਕ ਝੁਕ ਸੀਸ ਨਿਵਾਈਆ। ਉਹ ਜਗਤ ਜਹਾਨ ਵਿਚ ਗਈਆਂ ਲੁਟੀਆਂ, ਸਤਿਗੁਰ ਲੁਟੇਰਾ ਹੋ ਕੇ ਲੁਟ ਲੁਟ ਆਪਣੇ ਘਰ ਲੈ ਜਾਈਆ। ਜਿਨ੍ਹਾਂ ਫੇਰ ਕਦੇ ਨਹੀਂ ਲਟਕਣਾ ਪੁਠੀਆਂ, ਮਾਤ ਗਰਭ ਨਾ ਫੇਰਾ ਪਾਈਆ। ਉਹ ਨਿਰਗੁਣ ਧਾਰ ਹੋ ਕੇ ਨਿਰਵੈਰ ਹੋ ਕੇ ਆਪਣੀ ਗੋਦੀ ਚੁਕੀਆਂ, ਨਿਰਾਕਾਰ ਆਪਣਾ ਰੰਗ ਰੰਗਾਈਆ। ਜਨ ਭਗਤੋ ਸਚਖੰਡ ਦਵਾਰ ਕਹੇ ਤੁਹਾਡੀਆਂ ਮੇਰੇ ਘਰ ਵਿਚ ਸਦਾ ਲੱਗੀਆਂ ਰਹਿਣ ਰੁਚੀਆਂ, ਵਾਸ਼ਨਾ ਜਗਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਤੁਹਾਡੀਆਂ ਖ਼ਬਰਾਂ ਪੁਛੀਆਂ, ਬੇਖ਼ਬਰੋ ਖ਼ਬਰ ਆਪਣੀ ਆਪ ਜਣਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਡਲੇਵਾਲ ਲਾਲ ਸਿੰਘ ਪ੍ਰੇਮ ਸਿੰਘ ਗੁਰਦੇਵ ਸਿੰਘ ਨਵਾ ਪਿੰਡ ਹਜ਼ੂਰਾ ਸਿੰਘ
ਗੁਰਾਇਆ ਨਛੱਤਰ ਕੌਰ ਗੁਰਾਇਆ ਨਾਜਰ ਸਿੰਘ ਲਾਡੂਵਾਲ ਤ੍ਰਲੋਕ ਸਿੰਘ ਹਰੀਪੁਰ ਬੇਅੰਤ ਕੌਰ ਧਨੇਤਾ

ਪੰਜ ਤਤ ਕਹਿਣ ਪ੍ਰਭ ਪਰਮ ਪੁਰਖ ਨਿਰੰਕਾਰੀ, ਨਿਰਵੈਰ ਨਿਰਾਕਾਰ ਤੇਰੀ ਓਟ ਤਕਾਈਆ। ਬਿਨ ਨੈਣਾਂ ਨਿਗਾਹ ਮਾਰੀਂ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਪਾਉਣੀ ਸਾਰੀ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰੀ, ਦੋ ਜਹਾਨਾਂ ਸ੍ਰੀ ਭਗਵਾਨਾ ਤੇਰੀ ਵਡ ਵਡਿਆਈਆ। ਸ੍ਰੀ ਭਗਵੰਤ ਧੁਰ ਦੇ ਕੰਤ ਬੇਨੰਤੀ ਸੁਣ ਹਮਾਰੀ, ਹਮ ਸਾਜਣ ਤੇਰੇ ਅਗੇ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਗਤ ਜਹਾਨ ਲੱਗਦੀ ਰਹੀ ਯਾਰੀ, ਯਰਾਨੇ ਦੀਨ ਦੁਨੀ ਨਾਲ ਬਣਾਈਆ। ਲੱਖ ਚੁਰਾਸੀ ਭੌਂਦੇ ਰਹੇ ਵਾਰੋ ਵਾਰੀ, ਅੰਡਜ ਜੇਰਜ ਉਤਭੁਜ ਸੇਤਜ ਫਿਰੇ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਪੈਜ ਨਾ ਕਿਸੇ ਸਵਾਰੀ, ਸਿਰ ਹੱਥ ਨਾ ਕੋਇ ਟਿਕਾਈਆ। ਅਸੀਂ ਰੂਪ ਬਣਦੇ ਰਹੇ ਪੁਰਖ ਨਾਰੀ, ਨਰ ਨਰਾਇਣ ਤੇਰੀ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰਦੇ ਰਹੇ ਦਾਰੀ, ਤਨ ਵਜੂਦਾਂ ਸੰਗ ਬਣਾਈਆ। ਸ਼ਰਅ ਦੇ ਬਣਦੇ ਰਹੇ ਸ਼ਸਤਰ ਧਾਰੀ, ਖੰਡੇ ਖੜਗ ਚਿੱਲੇ ਤੀਰ ਕਮਾਨ ਉਠਾਈਆ। ਮਰਦੇ ਰਹੇ ਵਾਰੋ ਵਾਰੀ, ਜੰਮ ਜੰਮ ਆਪਣਾ ਰੂਪ ਬਦਲਾਈਆ। ਤੈਨੂੰ ਲੱਭਦੇ ਰਹੇ ਵਡ ਸੰਸਾਰੀ, ਖੋਜਦੇ ਰਹੇ ਥਾਉਂ ਥਾਈਂਆ। ਤੇਰੇ ਨਾਮ ਕਲਮੇ ਜੁਗ ਜੁਗ ਰਹੇ ਉਚਾਰੀ, ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਬਣਦੇ ਰਹੇ ਪੁਜਾਰੀ, ਸਿਲ

ਪੂਜਸ ਆਪਣਾ ਵਕਤ ਲੰਘਾਈਆ। ਅੱਖਰਾਂ ਨਾਲ ਅੱਖਰ ਬਦਲ ਕੇ ਬੋਲਦੇ ਰਹੇ ਜੈਕਾਰੀ, ਸਿਫ਼ਤਾਂ ਨਾਲ ਤੇਰੇ ਢੋਲੇ ਗਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਰਾਹ ਤੱਕਦੇ ਰਹੇ ਜੋਤ ਨਿਰੰਕਾਰੀ, ਬਿਨ ਨੈਣਾਂ ਨੈਣ ਉਠਾਈਆ। ਸੋ ਵਕਤ ਸੁਹੇਲਾ ਪਹੁੰਚਿਆ ਆਪਣੀ ਧਾਰੀ, ਧਰਨੀ ਧਰਤ ਧਵਲ ਧੌਲ ਦਇਆ ਦੇਣੀ ਕਮਾਈਆ। ਅਸੀਂ ਪੰਜ ਤਤ ਨਿਮਾਣੇ ਤੇਰੇ ਚਰਨ ਬਲਿਹਾਰੀ, ਬਲ ਬਲ ਆਪਣਾ ਸੀਸ ਨਿਵਾਈਆ। ਤੂੰ ਦਾਤਾ ਦਇਆਵਾਨ ਸਾਡੀ ਜਾਣਾ ਪੈਜ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਰਸ ਨਿਝਰ ਦੇਣਾ ਠੰਡਾ ਠਾਰੀ, ਅਗਨੀ ਤਤ ਬੁਝਾਈਆ। ਨਾਦ ਸ਼ਬਦ ਧੁਨ ਅਨਹਦ ਸੁਣਾ ਸੱਚੀ ਧੁਨਕਾਰੀ, ਅਨਰਾਗੀ ਰਾਗ ਦ੍ਰਿੜਾਈਆ। ਜੋਤੀ ਜੋਤ ਕਰ ਉਜਿਆਰੀ, ਕਾਇਆ ਮੰਦਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭੂ ਅਸੀਂ ਰਾਹ ਰਹੇ ਤਕਦੇ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਲਹਿਣੇ ਦੇ ਦੇ ਹਕ ਦੇ, ਹਕੀਕਤ ਧੁਰ ਦੀ ਝੋਲੀ ਪਾਈਆ। ਅਸੀਂ ਵਣਜਾਰੇ ਰਹੀਏ ਨਾ ਮਨ ਮਤ ਦੇ, ਗੁਰਮਤ ਦੇਣੀ ਸਮਝਾਈਆ। ਲੇਖੇ ਮੁਕਾ ਦੇ ਕਾਇਆ ਤਤ ਦੇ, ਤਤਵ ਤਤ ਦ੍ਰਿੜਾਈਆ। ਭੇਵ ਖੁਲਾ ਦੇ ਬ੍ਰਹਮ ਮਤ ਦੇ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਯਾਰੜੇ ਤੇਰਾ ਸਥਰ ਘਤਦੇ, ਸੇਜ ਸੁਹੰਜਣੀ ਦੇਣੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਅਸੀਂ ਤਨ ਵਜੂਦ ਖ਼ਾਕ, ਮਾਟੀ ਦੀਨ ਦੁਨੀ ਜਣਾਈਆ। ਸਾਡਾ ਅੰਦਰੋਂ ਖੋਲ ਦੇ ਤਾਕ, ਪਰਦਾ ਦੂਈ ਰਹੇ ਨਾ ਰਾਈਆ। ਤੇਰੇ ਬਰਦੇ ਬਣੀਏ ਚਾਕ, ਦਰ ਠਾਂਡੇ ਸੇਵ ਕਮਾਈਆ। ਸਭ ਦਾ ਪੂਰਾ ਕਰ ਦੇ ਭਵਿਖਤ ਵਾਕ, ਵਾਕਿਆ ਤੱਕ ਖ਼ਲਕ ਖ਼ੁਦਾਈਆ। ਕਲਜੁਗ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਪੁਛ ਬਾਤ, ਬਾਤਨ ਪਰਦਾ ਆਪ ਉਠਾਈਆ। ਤੂੰ ਪੁਰਖ ਅਕਾਲਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਸਤਿ ਸਚ ਦੀ ਦੇ ਕੇ ਦਾਤ, ਦਇਆਵਾਨ ਆਪ ਵਰਤਾਈਆ। ਤੇਰੇ ਨੂਰ ਦੀ ਇਕੋ ਹੋਵੇ ਪ੍ਰਭਾਤ, ਇਕੋ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਨਿਮਾਣੇ ਵਿਚ ਦੁਨੀ, ਦੀਨ ਦਿਆਲ ਵੇਖਣਾ ਚਾਈਂ ਚਾਈਂਆ। ਪੁਰਖ ਅਕਾਲ ਬੇਨੰਤੀ ਇਕ ਸੁਣੀਂ, ਸਚ ਸਵਾਮੀ ਅੰਤਰਜਾਮੀ ਤੇਰੇ ਅਗੇ ਵਾਸਤਾ ਪਾਈਆ। ਤੂੰ ਗੁਣ ਨਿਧਾਨ ਵਡ ਗੁਣ ਗੁਣੀ, ਗਹਿਰ ਗੰਭੀਰ ਬੇਨਜ਼ੀਰ ਤੇਰੀ ਬੇਪ੍ਰਵਾਹੀਆ। ਸਾਨੂੰ ਲੱਖ ਚੁਰਾਸੀ ਵਿਚੋਂ ਛਾਣੀ ਪੁਣੀਂ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਧਿਆਨ ਲਗਾਈਆ। ਇਕੋ ਆਪਣੇ ਨਾਮ ਦੀ ਦੇਣੀ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਏਕਾ ਵਾਰ ਬੋਲਦੇ, ਏਕੰਕਾਰ ਤੇਰੀ ਓਟ ਤਕਾਈਆ। ਸਾਚਾ ਸ਼ਬਦ ਅਗੰਮੇ ਕੰਡੇ ਤੋਲ ਦੇ, ਤਰਾਜੂ ਜਗਤ ਨਾ ਕੋਇ ਰਖਾਈਆ। ਬਜਰ ਕਪਾਟੀ ਅੰਦਰੋਂ ਕੁੰਡਾ ਖੋਲਦੇ, ਪਰਦਾ ਓਹਲਾ ਆਪ ਉਠਾਈਆ। ਨਾਮ ਨਿਧਾਨਾ ਇਕ ਅਨਮੋਲ ਦੇ, ਅਨਮੁਲੜੀ ਦਾਤ ਆਪ ਵਰਤਾਈਆ। ਸਾਡੇ ਮਾਲਕ ਸਵਾਮੀ ਨਿਜ ਘਰ ਕੋਲ ਦੇ, ਕੌਲ ਇਕਰਾਰ ਪੂਰੇ ਦੇਣੇ ਕਰਾਈਆ। ਲੇਖੇ ਤੱਕ ਲੈ ਧਰਨੀ ਧਰਤ ਧਵਲ ਧੌਲ ਦੇ, ਧਰਮ ਦੀ

ਧਾਰ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਖੇਲ ਬਹੁ ਬਿਧ ਭਾਤੀ, ਭੇਵ ਕੋਇ ਨਾ ਪਾਈਆ। ਤੂੰ ਸਭ ਦਾ ਪਿਤਾ ਮਾਤੀ, ਪੁਰਖ ਅਕਾਲ ਨੂਰ ਅਲਾਹੀਆ। ਅੰਤਮ ਸਾਡੀ ਪੁਛ ਵਾਤੀ, ਵਾਰਸ ਹੋ ਕੇ ਲੈ ਉਠਾਈਆ। ਅਸੀਂ ਆਦਿ ਜੁਗਾਦਿ ਤੇਰੀ ਜ਼ਾਤੀ, ਜੋਤੀ ਜਾਤੇ ਤੇਰੀ ਓਟ ਤਕਾਈਆ। ਸਚ ਮੁਹੱਬਤ ਜੋੜ ਲੈ ਨਾਤੀ, ਰਿਸ਼ਤਾ ਇਕੋ ਇਕ ਬਣਾਈਆ। ਸਾਡਾ ਝਗੜਾ ਰਹੇ ਨਾ ਕਾਗ਼ਜ਼ਾਤੀ, ਅਲਿਫ਼ ਯੇ ਨਾ ਵੰਡ ਵੰਡਾਈਆ। ਸਾਡਾ ਲਹਿਣਾ ਨਹੀਂ ਅਲਫ਼ਾਜ਼ੀ, ਹਰਫ਼ ਹਰੂਫ਼ ਨਾ ਕੋਇ ਚਤੁਰਾਈਆ। ਤੇਰਾ ਮਿਲੇ ਮੇਲ ਇਤਫ਼ਾਕੀ, ਇਤਫ਼ਾਕੀਆ ਮੇਲ ਮਿਲਾਇਆ ਬੇਪ੍ਰਵਾਹੀਆ। ਕਲਜੁਗ ਮੇਟ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਤਿਜੁਗ ਦੇ ਦੇ ਧਰਮ ਦੀ ਦਾਤੀ, ਵਸਤ ਅਗੰਮ ਅਥਾਹ ਝੋਲੀ ਪਾਈਆ। ਜੋ ਝਗੜਾ ਮੇਟੇ ਜ਼ਾਤ ਪਾਤੀ, ਵਰਨ ਬਰਨ ਦਾ ਡੇਰਾ ਢਾਹੀਆ। ਤੇਰਾ ਹੁਕਮ ਦੱਸੇ ਇਕ ਸਫ਼ਾਤੀ, ਸਫ਼ਾ ਹਸਤੀ ਹਸਤ ਸਮਝਾਈਆ। ਤੂੰ ਸ਼ਾਹੋ ਭੂਪ ਕਰਨਹਾਰ ਇਨਸਾਫ਼ੀ, ਅਦਲ ਆਦਲ ਦੇਣਾ ਦ੍ਰਿੜਾਈਆ। ਸਾਡੀ ਤੱਕੀਂ ਨਾ ਕੋਇ ਗੁਸਤਾਖ਼ੀ, ਨਿਵ ਨਿਵ ਸੀਸ ਝੁਕਾਈਆ। ਦਰ ਠਾਂਡੇ ਮੰਗੀਏ ਮੁਆਫੀ, ਮੁਸ਼ਕਲ ਹੱਲ ਦੇਣੀ ਕਰਾਈਆ। ਧਰਨੀ ਧਰਤ ਤੇਰੀ ਪਾਵੇ ਰਾਸੀ, ਬਿਨ ਗੋਪੀ ਕਾਹਨ ਨਾਚ ਨਚਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਸਾਡਾ ਬਿਨਾ ਵਿਸ਼ਿਆਂ ਤੋਂ ਤੇਰੇ ਉਤੇ ਵਿਸ਼ਵਾਸੀ, ਵਿਸ਼ਵ ਦੇ ਮਾਲਕ ਹੋਣਾ ਆਪ ਸਹਾਈਆ। ਚਿੰਤਾ ਗ਼ਮ ਮੇਟਣੀ ਜਨ ਭਗਤਾਂ ਅੰਦਰੋਂ ਉਦਾਸੀ, ਹਰਖ ਸੋਗ ਰਹੇ ਨਾ ਰਾਈਆ। ਤੇਰਾ ਨੂਰ ਨੁਰਾਨਾ ਨੂਰ ਜ਼ਹੂਰ ਇਕੋ ਜੋਤ ਹੋਵੇ ਪ੍ਰਕਾਸ਼ੀ, ਪ੍ਰਕਾਸ਼ਵਾਨ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਸਾਡੀ ਕਰ ਬੰਦ ਖ਼ਲਾਸੀ, ਬੰਧਨ ਜਗਤ ਜੁਗਤ ਤੁੜਾਈਆ।

੧੧ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰਹਾਣਾ ਖੁਰਦ ਨਸੀਬ ਕੌਰ ਡਵਿਡਾ ਰਿਹਾਣਾ
ਦਰਸ਼ਨ ਸਿੰਘ ਦੁਸਾਂਝ ਸਾਧੂ ਸਿੰਘ ਫਗਵਾੜਾ

ਪੰਜ ਤਤ ਕਹਿਣ ਸਤਿਗੁਰ ਸ਼ਬਦ ਬਿਧਾਤੇ, ਬਿਧਨਾ ਦੇ ਮਾਲਕ ਦੀਨ ਦਿਆਲ ਦਇਆ ਕਮਾਈਆ। ਨਿਰਗੁਣ ਧਾਰ ਆਪਣੇ ਨਾਲ ਜੋੜ ਲੈ ਨਾਤੇ, ਦੂਸਰ ਸੰਗੀ ਸੰਗ ਨਾ ਕੋਇ ਅਖਵਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਧਾਰ ਧੁਰ ਦੇ ਪਿਤ ਮਾਤੇ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਤੇਰੀ ਗਾਈਏ ਗਾਥੇ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸਮਰਾਥੇ, ਹਰਿ ਕਰਤਾ ਇਕ ਅਖਵਾਈਆ। ਹਉਂ ਬਾਲ ਅੰਜਾਣੇ ਅਨਾਥ ਅਨਾਥੇ, ਦੀਨਨ ਤੇਰੀ ਓਟ ਤਕਾਈਆ। ਸਚ ਸਵਾਮੀ ਅੰਤਰਜਾਮੀ ਸਗਲਾ ਬਖ਼ਸ਼ਣਾ ਸਾਥੇ, ਸੰਗੀ ਇਕ ਅਖਵਾਈਆ। ਨਿਰਗੁਣ ਜੋਤ ਲਿਲਾਟ ਜਗਾ ਮਾਥੇ, ਮਸਤਕ ਤੇਰੀ ਧੂੜੀ ਖ਼ਾਕ ਰਮਾਈਆ। ਸਾਡਾ ਲਹਿਣਾ ਦੇਣਾ ਦੇ ਦੇ ਹੱਥੋ ਹਾਥੇ, ਅਗੇ ਉਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਮੇਲਾ ਹੋਵੇ ਸਤਿ, ਸਤਿ ਸਤਿਵਾਦੀ ਦੇਣੀ ਵਡਿਆਈਆ। ਅੰਤਰਧਾਰ ਦੇਣੀ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਨਾਮ ਬੀਜਣਾ ਅਗੰਮੇ ਵਤ, ਪੱਤ ਟਹਿਣੀ ਫਲ ਫੁੱਲ ਆਪ ਮਹਿਕਾਈਆ। ਲੇਖੇ ਲਾਉਣੀ ਹੱਡ ਮਾਸ ਨਾੜੀ ਰਤ, ਰਤਨ ਅਮੋਲਕ ਹੀਰੇ ਲੈਣਾ ਬਣਾਈਆ। ਧੀਰਜ ਸੰਤੋਖ ਦੇਣਾ ਜਤ, ਧਰਮ ਦੀ ਧਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਏਕੰਕਾਰੇ ਏਕ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਅੰਤਸ਼ਕਰਨ ਕਰ ਬਿਬੇਕ, ਬੁੱਧੀ ਆਪਣੇ ਰੰਗ ਰੰਗਾਈਆ। ਤ੍ਰੈਗੁਣ ਤਤਵ ਤਤ ਨਾ ਲਾਗੇ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਦਰਸ ਦਿਖਾ ਦੇ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਕਾਇਆ ਮੰਦਰ ਅੰਦਰ ਵੜ ਖੋਲ ਦੇ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਤਿ ਸਤਿਵਾਦੀ ਤੇਰਾ ਦਰਸ਼ਨ ਲਈਏ ਪੇਖ, ਗ੍ਰਹਿ ਮੰਦਰ ਅੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਨਿਰਗੁਣ ਧਾਰ ਅੰਦਰ ਵੜ, ਜੋਤੀ ਜਾਤੇ ਆਸਣ ਲਾਈਆ। ਮੰਜ਼ਲ ਹਕੀਕੀ ਆਪੇ ਚੜ੍ਹ, ਹਕੀਕਤ ਦੇ ਮਾਲਕ ਦਇਆ ਕਮਾਈਆ। ਸੁਰਤੀ ਸ਼ਬਦ ਧਾਰ ਫੜ, ਦੂਸਰ ਓਟ ਰਹੇ ਨਾ ਰਾਈਆ। ਕਿਲਾ ਹੰਕਾਰੀ ਤੋੜ ਗੜ੍ਹ, ਹਉਮੇ ਹੰਗਤਾ ਦੇ ਮਿਟਾਈਆ। ਕਰ ਪ੍ਰਕਾਸ਼ ਬਹੱਤਰ ਨੜ, ਨੂਰ ਨੁਰਾਨਾ ਡਗਮਗਾਈਆ। ਭੇਵ ਖੁਲਾ ਦੇ ਸੀਸ ਧੜ, ਚੇਤਨ ਜੜ ਦਾ ਲੇਖਾ ਰਹੇ ਨਾ ਰਾਈਆ। ਏਕੰਕਾਰ ਨਿਰਅੱਖਰ ਇਕੋ ਜਾਈਏ ਪੜ੍ਹ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਝਗੜਾ ਮੇਟਣਾ ਗੋਰ ਮੜ੍ਹ, ਤਨ ਵਜੂਦ ਪੰਜ ਤਤ ਤੇਰੇ ਅਗੇ ਵਾਸਤਾ ਪਾਈਆ। ਸਤਿ ਸਵਾਮੀ ਆਪਣੇ ਗ੍ਰਹਿ ਨਿਰਗੁਣ ਧਾਰ ਖੜ, ਦਰਗਾਹ ਸਾਚੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਸਾਡੇ ਉਤੇ ਕਰ ਦੇ ਮਿਹਰਾ, ਮਿਹਰਵਾਨ ਮਹਿਬੂਬ ਦਇਆ ਕਮਾਈਆ। ਦਰਸ ਦਿਖਾ ਦੇ ਨੇਰਨ ਨੇਰਾ, ਨਿਜ ਘਰ ਆਪਣਾ ਡੇਰਾ ਲਾਈਆ। ਅੰਤਸ਼ਕਰਨ ਬਖ਼ਸ਼ ਦੇ ਚਾਓ ਘਨੇਰਾ, ਖ਼ੁਸ਼ੀ ਵਿਚ ਖ਼ੁਸ਼ੀਆਂ ਢੋਲੇ ਗਾਈਆ। ਇਕੋ ਰੰਗ ਰੰਗਾ ਲੈ ਗੁਰੂ ਚੇਰਾ, ਚੇਲਾ ਗੁਰੂ ਇਕੋ ਰੂਪ ਦਰਸਾਈਆ। ਝਗੜਾ ਰਹੇ ਨਾ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਰਾਗ ਦਰਸਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤਨ ਮੰਦਰ ਪਾ ਲੈ ਫੇਰਾ, ਫਿਰਤ ਫਿਰਤ ਆਪਣਾ ਪੰਧ ਮੁਕਾਈਆ। ਤੇਰਾ ਇਕੋ ਗ੍ਰਹਿ ਹੋਵੇ ਵਸੇਰਾ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਅਸੀਂ ਲੱਖ ਚੁਰਾਸੀ ਤਰਸਦੇ ਕਰ ਕੇ ਬੈਠੇ ਰਹੇ ਵੱਡਾ ਜੇਰਾ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਅੰਤ ਕੰਤ ਭਗਵੰਤ ਮੇਟ ਅੰਧੇਰਾ, ਅੰਧ ਅਗਿਆਨ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਲਾ ਲੈ ਆਸਣ, ਆਸਾ ਤੇਰੇ ਉਤੇ ਰਖਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ਣ, ਹਰਿ ਕਰਤਾ ਧੁਰਦਰਗਾਹੀਆ। ਕੋਟਨ ਕੋਟ ਜਨਮ ਦੇ ਦੁਖੜੇ ਨਾਸਣ, ਤਨ ਵਜੂਦ ਰਹਿਣ ਨਾ ਪਾਈਆ। ਦੀਵਾ ਬਾਤੀ ਜੋਤੀ ਧਾਰ ਕਰ ਪ੍ਰਕਾਸ਼ਣ, ਨੂਰ ਨੁਰਾਨੇ ਡਗਮਗਾਈਆ। ਝਗੜਾ ਮੁਕਾ ਦੇ ਪ੍ਰਿਥਮੀ

ਆਕਾਸ਼ਣ, ਗਗਨ ਗਗਨੰਤਰਾਂ ਡੇਰਾ ਢਾਹੀਆ। ਲੇਖੇ ਲਾ ਸਵਾਸ ਸਵਾਸਣ, ਸਾਹ ਸਾਹ ਤੇਰਾ ਨਾਮ ਧਿਆਈਆ। ਤੂੰ ਇਕੋ ਪਿਤ ਮਾਤਣ, ਪੁਰਖ ਅਕਾਲ ਇਕ ਅਖਵਾਈਆ। ਸਾਡੀ ਅੰਤਮ ਪੁਛ ਵਾਤਣ, ਵਾਰਸ ਹੋ ਕੇ ਦੇ ਵਡਿਆਈਆ। ਜੇ ਆਤਮਾ ਨਾਲ ਜੋੜੇ ਨਾਤਨ, ਨਾਲ ਤਤਾਂ ਦੇ ਤਰਾਈਆ। ਤੇਰਾ ਖੇਲ ਤੱਕੀਏ ਬਾਤਨ, ਮਿਹਰਵਾਨ ਤੇਰੀ ਬੇਪਰਵਾਹੀਆ। ਅੰਤ ਅਖੀਰ ਬੇਨਜ਼ੀਰ ਨਿਰਗੁਣ ਨਿਰਵੈਰ ਤੈਨੂੰ ਆਏ ਆਖਣ, ਪਰਵਰਦਿਗਾਰ ਸਾਂਝੇ ਯਾਰ ਹਕ ਹਕ ਸੁਣਾਈਆ। ਸਾਡਾ ਪੰਧ ਮੇਟ ਦੇ ਵਾਟਣ, ਚੁਰਾਸੀ ਫਾਸੀ ਦੇ ਕਟਾਈਆ। ਲੇਖੇ ਲਾ ਲੈ ਕਾਇਆ ਮਾਟਣ, ਮਾਟੀ ਭਾਂਡੇ ਤੇਰੇ ਅਗੇ ਟਿਕਾਈਆ। ਫੇਰ ਵਿਕੀਏ ਨਾ ਕਿਸੇ ਹਾਟਣ, ਹਟੋ ਹੱਟ ਨਾ ਜਗਤ ਫਿਰਾਈਆ। ਤੂੰ ਆਦਿ ਜੁਗਾਦੀ ਮਾਲਕ ਲੋਕਮਾਤਣ, ਮਾਤਲੋਕ ਤੇਰੀ ਓਟ ਰਖਾਈਆ। ਅਸੀਂ ਦੀਨਨ ਦੀਨ ਅਨਾਥ ਅਨਾਥਨ, ਸਮਰਥ ਤੇਰੀ ਬੇਪਰਵਾਹੀਆ। ਕਥਨੀ ਕਥ ਸਕੀਏ ਕਿਛ ਨਾ ਕਾਥਨ, ਰਸਨਾ ਕਹਿਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਦੀਪਕ ਜੋਤ ਜਗਾ ਦੇ ਜੋਤੀ, ਜੋਤੀ ਜਾਤੇ ਦਇਆ ਕਮਾਈਆ। ਸਾਡੀ ਸੁਰਤ ਰਹੇ ਨਾ ਸੋਤੀ, ਸੁਰਤੀ ਸ਼ਬਦ ਨਾਲ ਉਠਾਈਆ। ਆਤਮ ਧਾਰ ਬਣਾ ਲੈ ਗੋਤੀ, ਪਰਮਾਤਮ ਆਪਣੇ ਰੰਗ ਰੰਗਾਈਆ। ਸ਼ਬਦੀ ਧਾਰ ਬਣਾ ਲੈ ਮਾਣਕ ਮੋਤੀ, ਅਨਮੁਲੜੇ ਆਪਣੇ ਰੰਗ ਰੰਗਾਈਆ। ਸਾਡੀ ਮੰਜ਼ਲ ਪੂਰੀ ਕਰ ਦੇ ਜੋ ਜਨਮ ਲਏ ਕੋਟਨ ਕੋਟੀ, ਗਿਣਤੀ ਗਣਤ ਨਾ ਕੋਇ ਵਡਿਆਈਆ। ਨਿਗਾਹ ਮਾਰ ਲੈ ਹਕ ਮਹਿਬੂਬ ਸਚਖੰਡ ਦਵਾਰ ਦੀ ਚੜ੍ਹ ਕੇ ਚੋਟੀ, ਬਿਨ ਨੈਣਾਂ ਨੈਣ ਉਠਾਈਆ। ਜਨ ਭਗਤ ਸੁਹੇਲੇ ਇਕ ਅਕੇਲੇ ਤੇਰੀ ਰੱਖਦੇ ਓਟੀ, ਓੜਕ ਤੇਰਾ ਧਿਆਨ ਲਗਾਈਆ। ਪੰਧ ਮੁਕਾ ਦੇ ਲੋਕ ਪ੍ਰਲੋਕੀ, ਸਚ ਸਲੋਕ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਖੇਲ ਸਦਾ ਅਨੌਖੀ, ਅਨਕ ਕਲਧਾਰੀ ਤੇਰਾ ਭੇਵ ਕੋਇ ਨਾ ਪਾਈਆ।

੧੧ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਗੁਰਮੀਤ ਸਿੰਘ ਚਰਨ ਕੌਰ ਪਿੰਡ ਫਰਾਲਾ ਰਾਮ ਸਿੰਘ ਮਨਸਾ ਸਿੰਘ ਫਰਾਲਾ
ਗਣੇਸ਼ਾ ਸਿੰਘ ਕੋਟ ਕਲਾ ਸਾਧੂ ਸਿੰਘ ਸਲਾਰ ਪੁਰ ਮਹਿੰਦਰ ਸਿੰਘ ਦੌਲਤ ਪੁਰ ਚਰਨ ਕੌਰ ਮਹਿਲ ਗਹਿਲਾ
ਗੁਰਦੇਵ ਸਿੰਘ ਸਤਿਨਾਮ ਸਿੰਘ ਪ੍ਰੇਮ ਸਿੰਘ ਸਵਰਨ ਸਿੰਘ ਫਰਾਲਾ

ਪੰਜ ਤਤ ਕਹਿਣ ਪ੍ਰਭ ਸਾਡੇ ਮਾਲਕ ਸੁਲਹਕੁਲ, ਕੁਲ ਮਾਲਕ ਖ਼ਾਲਕ ਤੇਰੀ ਓਟ ਤਕਾਈਆ। ਆਦਿ ਜੁਗਾਦੀ ਸ਼ਹਿਨਸ਼ਾਹ ਅਭੁੱਲ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਾਨੂੰ ਦੇ ਵਸਤ ਨਾਮ ਅਨਮੁਲ, ਅਤੋਟ ਅਤੁਟ ਵਰਤਾਈਆ। ਜਗਤ ਜਹਾਨ ਸ੍ਰੀ ਭਗਵਾਨ ਜਾਈਏ ਨਾ ਭੁੱਲ, ਭੁੱਲਿਆਂ ਮਾਰਗ ਦੇਣਾ ਦਰਸਾਈਆ। ਕੂੜੀ ਕਿਰਿਆ ਮਾਇਆ ਮਮਤਾ ਵਿਚ ਜਾਈਏ ਨਾ ਰੁਲ, ਜਗਤ ਵਿਕਾਰ ਰੰਗ ਨਾ ਕੋਇ ਰੰਗਾਈਆ। ਨਿਰਗੁਣ ਨਿਰਵੈਰ ਤੋਲਣਾ ਆਪਣੇ ਤੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਪੰਜ ਤਤ ਕਹਿਣ ਸਾਡੀ ਵੇਖ ਲੈ ਅੰਤਸ਼ਕਰਨ ਦੀ ਧਾਰ, ਨਿਰੰਤਰ ਪਰਦਾ ਆਪ ਚੁਕਾਈਆ। ਸਾਡਾ ਲਹਿਣਾ ਤੱਕ ਲੈ ਦੀਨ ਦੁਨੀ ਤੋਂ ਬਾਹਰ, ਜਗਤ ਤਨ ਵਜੂਦ ਨਾ ਕੋਇ ਚਤੁਰਾਈਆ। ਬੇਨੰਤੀ ਕਰੀਏ ਦਰ ਠਾਂਡੇ ਦਰਬਾਰ, ਸਚਖੰਡ ਸਾਚੇ ਮੰਗ ਮੰਗਾਈਆ। ਤੂੰ ਦੇਵਣਹਾਰ ਨਿਰੰਕਾਰ, ਨਿਰਵੈਰ ਤੇਰੀ ਬੇਪ੍ਰਵਾਹੀਆ। ਅਸੀਂ ਮੰਗਤੇ ਬਣੇ ਭਿਖਾਰ, ਭਿੱਖਕਾਂ ਝੋਲੀਆਂ ਦੇਣੀਆਂ ਭਰਾਈਆ। ਤੇਰੇ ਹੁਕਮ ਵਿਚ ਫਿਰਦੇ ਰਹੇ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਹੁਣ ਲਹਿਣੇ ਦੇਣੇ ਪੂਰੇ ਕਰ ਦੇ ਕਲਜੁਗ ਅੰਤਮ ਵਾਰ, ਕਲ ਕਲਕੀ ਤੇਰੀ ਓਟ ਰਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਨੂਰ ਹੋਵੇ ਉਜਿਆਰ, ਉਜਾਲਾ ਗੁਪਾਲਾ ਤੇਰਾ ਸਤਿ ਸਰੂਪ ਨਜ਼ਰੀ ਆਈਆ। ਲਹਿਣਾ ਦੇਣਾ ਸਾਡਾ ਪੂਰਾ ਕਰ ਦੇ ਕਰਜ਼ ਹੁਦਾਰ, ਦਰ ਤੇਰੇ ਮੰਗ ਮੰਗਾਈਆ। ਡੰਡਾਵਤ ਬੰਦਨਾ ਸਜਦਿਆਂ ਵਿਚ ਕਰੀਏ ਨਿਮਸਕਾਰ, ਨਿਵ ਨਿਵ ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਵੇਖ ਲੈ ਬਿਨਾ ਸ਼ਾਹੀ ਕਲਮ ਦਵਾਤ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਅੰਦਰੋਂ ਮੇਟ ਅੰਧੇਰੀ ਰਾਤ, ਨੂਰੀ ਚੰਨ ਚੰਨ ਚਮਕਾਈਆ। ਅੰਤ ਕੰਤ ਸ੍ਰੀ ਭਗਵੰਤ ਪੁਛ ਲੈ ਵਾਤ, ਕਲਜੁਗ ਕੂਕ ਕੂਕ ਸੁਣਾਈਆ। ਵਸਤ ਅਗੰਮ ਅਥਾਹ ਮਿਹਰਵਾਂ ਹੋ ਕੇ ਦੇ ਦਾਤ, ਮਹਿਬਾਨ ਬੀਦੋ ਆਪਣੀ ਦਇਆ ਕਮਾਈਆ। ਤੇਰਾ ਦਰਸ਼ਨ ਕਰਦੇ ਰਹੀਏ ਇਕ ਇਕਾਂਤ, ਇਕ ਇਕੱਲੇ ਨੂਰ ਜ਼ਹੂਰ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਆਸ਼ਾ ਤੱਕ ਲੈ ਬਿਨਾ ਜਗਤ ਦੀ ਖ਼ਾਹਿਸ਼, ਖ਼ਾਲਕ ਦੇਈਏ ਦ੍ਰਿੜਾਈਆ। ਨਿਰਗੁਣ ਧਾਰ ਕਰ ਪ੍ਰਕਾਸ਼, ਸਰਗੁਣ ਪਰਦਾ ਆਪ ਚੁਕਾਈਆ। ਕਿਰਪਾ ਕਰ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਸਾਡੀ ਲੋਕਮਾਤ ਤਤਾਂ ਵਾਲੀ ਰੁਲੇ ਨਾ ਲਾਸ਼, ਮਿੱਟੀ ਖ਼ਾਕ ਨਾ ਕੋਇ ਉਡਾਈਆ। ਸਾਡਾ ਲਹਿਣਾ ਦੇਣਾ ਲੇਖਾ ਉਤੇ ਕਰ ਲੈ ਅਕਾਸ਼ਾਂ ਅਕਾਸ਼, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸਾਨੂੰ ਤੇਰੇ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਦੇਣਾ ਜਣਾਈਆ। ਹੁਕਮ ਸੰਦੇਸ਼ਾ ਦੇ ਦੇ ਸ਼ੰਕਰ ਕੈਲਾਸ਼, ਸ਼ਬਦੀ ਸ਼ਬਦ ਦ੍ਰਿੜਾਈਆ। ਭੋਲੇ ਨਾਥ ਮੇਰੇ ਭਗਤਾਂ ਦਾ ਹੋਣਾ ਦਾਸ, ਸੇਵਾ ਸਚ ਸਚ ਕਮਾਈਆ। ਇਨ੍ਹਾਂ ਆਤਮਾ ਧਾਰ ਆਉਣਾ ਮੇਰੇ ਪਾਸ, ਪੰਜ ਤਤ ਤਤ ਨਾ ਕੋਇ ਬਦਲਾਈਆ। ਲਹਿਣਾ ਦੇਣਾ ਵੇਖਣਾ ਸਵਾਸ ਸਵਾਸ, ਸਾਹ ਸਾਹ ਆਪਣਾ ਰੰਗ ਰੰਗਾਈਆ। ਗ੍ਰਹਿ ਮੰਦਰ ਬਖ਼ਸ਼ਣਾ ਇਕ ਪ੍ਰਕਾਸ਼, ਤਨ ਵਜੂਦ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਦੇਵੀ ਦੇਵ, ਦੇਵ ਆਤਮਾ ਤੇਰਾ ਧਿਆਨ ਲਗਾਈਆ। ਸਾਡੀ ਘਾਲ ਲੇਖੇ ਲਾ ਲੈ ਸੇਵ, ਚਾਕਰ ਹੋ ਕੇ ਸੀਸ ਨਿਵਾਈਆ। ਤੇਰੇ ਗੁਣ ਗਾਉਂਦੇ ਰਹੇ ਰਸਨਾ ਜਿਹਵ, ਬੱਤੀ ਦੰਦਾਂ ਸਿਫ਼ਤ ਸਲਾਹੀਆ। ਤੂੰ ਵਸਣਹਾਰਾ ਸਦਾ ਧਾਮ ਨਿਹਕੇਵ, ਨਿਹਚਲ ਬੈਠਾ ਆਸਣ ਲਾਈਆ। ਸਚ ਪਿਆਰ ਦਾ ਦੇ ਦੇ ਮੇਵ, ਰਸ ਅੰਮ੍ਰਿਤ ਨਾਮ ਚਖਾਈਆ। ਸਾਚਾ ਮਸਤਕ ਲਾ ਦੇ ਥੇਵ, ਕੌਸਤਕ ਮਣੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆਦਿ ਜੁਗਾਦਿ ਤੇਰੇ ਸੰਗੀ ਸਾਥੀ, ਜੁਗ ਜੁਗ ਸੰਗ ਬਣਾਈਆ। ਤੂੰ ਸਭ ਦਾ ਚਲਾਵਣਹਾਰਾ ਰਾਥੀ, ਰਥ ਰਥਵਾਹੀ ਬੇਪ੍ਰਵਾਹੀਆ। ਦੱਸਣਹਾਰਾ ਅਗੰਮੀ ਗਾਥੀ, ਬਿਨ ਅੱਖਰਾਂ ਅੱਖਰ ਬਣਾਈਆ। ਲਹਿਣਾ ਦੇਣਾ ਚੁਕਾ ਦੇ ਮਸਤਕ ਮਾਥੀ, ਪੂਰਬ ਸਭ ਦਾ ਝੋਲੀ ਪਾਈਆ। ਸਾਡੀ ਬੇਨੰਤੀ ਮੰਨ ਲੈ ਆਖੀ, ਆਖਰ ਤੇਰੀ ਓਟ ਤਕਾਈਆ। ਚਾਰ ਜੁਗ ਦੀ ਬਖ਼ਸ਼ ਗੁਸਤਾਖ਼ੀ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਅਸੀਂ ਪੰਜ ਤਤ ਤਨ ਵਜੂਦ ਜਨ ਭਗਤ ਸਾਰੇ ਮੰਗਦੇ ਮੁਆਫ਼ੀ, ਨਿਰਗੁਣ ਤੇਰੇ ਅਗੇ ਵਾਸਤਾ ਪਾਈਆ। ਤੇਰੇ ਪਿਆਰ ਵਿਚ ਸਾਨੂੰ ਦੇਵੇ ਕੋਇ ਨਾ ਫਾਸੀ, ਰਾਏ ਧਰਮ ਚਲੇ ਨਾ ਕੋਇ ਚਤੁਰਾਈਆ। ਤੇਰੇ ਦਰਗਾਹ ਸਾਚੀ ਸਚਖੰਡ ਦਵਾਰ ਦੇ ਹੋਈਏ ਵਾਸੀ, ਤਤ ਤਤ ਤੇਰੇ ਰੂਪ ਵਿਚ ਸਮਾਈਆ। ਸਾਡੀ ਮੇਟਣੀ ਜਗਤ ਵਾਲੀ ਉਦਾਸੀ, ਚਿੰਤਾ ਕੂੜ ਦੇਣੀ ਮਿਟਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸਤਿਗੁਰ ਸ਼ਬਦ ਤੇਰੀ ਬੇਪ੍ਰਵਾਹੀਆ। ਸਾਡਾ ਲਹਿਣਾ ਪੂਰਾ ਕਰਨਾ ਸਵਾਸ ਸਵਾਸੀ, ਸਾਹ ਸਾਹ ਤੇਰਾ ਨਾਮ ਦ੍ਰਿੜਾਈਆ। ਸਾਡੀ ਖ਼ਾਹਿਸ਼ ਤੇਰੇ ਪਿਆਰ ਦੀ ਪਿਆਸੀ, ਧੁਰ ਦਾ ਜਾਮ ਦੇਣਾ ਪਿਆਈਆ। ਜਨਮ ਕਰਮ ਦੀ ਮੇਟ ਉਦਾਸੀ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਰਗੁਣ ਕਰ ਬੰਦ ਖਲਾਸੀ, ਬੰਦੀ ਛੋੜ ਤੇਰੇ ਹੱਥ ਵਡਿਆਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸੋਢੀਆਂ ਸੰਤੋਖ ਸਿੰਘ ਪ੍ਰੀਤਮ ਸਿੰਘ ਫਗਵਾੜਾ ਮਿਲਖਾ ਸਿੰਘ ਸੈਲਾ ਖੁਰਦ
ਪ੍ਰੀਤਮ ਕੌਰ ਮਾਹਲ ਗਹਿਲਾ

ਪੰਜ ਤਤ ਕਹਿਣ ਪ੍ਰਭ ਸਾਡੀ ਪੈਜ ਸਵਾਰ ਦੇ, ਪੰਚਮ ਪੰਚਮ ਆਪਣੇ ਰੰਗ ਰੰਗਾਈਆ। ਨਿਰਗੁਣ ਸਰਗੁਣ ਦੁਰਮਤ ਮੈਲ ਉਤਾਰ ਦੇ, ਕੂੜੀ ਕਿਰਿਆ ਬਾਹਰ ਕਢਾਈਆ। ਦੀਨ ਦਿਆਲ ਨਿਜ ਘਰ ਦਰਸ਼ਨ ਅਗੰਮ ਅਪਾਰ ਦੇ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਸ਼ਬਦ ਅਨਾਦੀ ਸੱਚੀ ਧੁਨਕਾਰ ਦੇ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਠੰਡੀ ਠਾਰ ਦੇ, ਅਗਨੀ ਤਤ ਬੁਝਾਈਆ। ਘਰ ਘਰ ਵਿਚ ਆਪਣਾ ਮੰਦਰ ਸਚ ਵਖਾਲ ਦੇ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜਲਵਾ ਨੂਰ ਜਮਾਲ ਦੇ, ਪਰਵਰਦਿਗਾਰ ਸਾਂਝੇ ਯਾਰ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲਹਿਣਾ ਦੇਣਾ ਤੱਕ ਲੈ ਆਪ, ਆਪਣੀ ਦਇਆ ਕਮਾਈਆ। ਸਚ ਪ੍ਰੀਤ ਜੋੜ ਲੈ ਨਾਤ, ਰਿਸ਼ਤਾ ਆਪਣੇ ਨਾਲ ਰਖਾਈਆ। ਦਰੋਹੀ ਸਾਡੀ ਹਾਲਤ ਵੇਖ ਲੈ ਮਾਤ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਝਗੜਾ ਤੱਕ ਲੈ ਜ਼ਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਸਾਚਾ ਮਿਲੇ ਨਾ ਕੋਇ ਸਾਕ, ਸਚ ਸਰੂਪ ਨਾ ਕੋਇ ਸਮਾਈਆ। ਸਾਡੀ ਇਕ ਬੇਨੰਤੀ ਇਕੋ ਅਗੰਮੀ ਬਾਤ, ਬਾਤਨ ਦੇਈਏ ਜਣਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਬਿਨ ਕਲਮ ਦਵਾਤ, ਕਾਗਦ ਸ਼ਾਹੀ ਵੰਡ ਨਾ ਕੋਇ ਵੰਡਾਈਆ। ਨਿਰਗੁਣ ਧਾਰ

ਮੇਟ ਅੰਧੇਰੀ ਰਾਤ, ਸਤਿ ਸਚ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਮੀਤ ਅਗੰਮੜੇ, ਅਗੰਮ ਅਥਾਹ ਤੇਰੀ ਸਰਨਾਈਆ। ਸਾਡੇ ਤੱਕ ਲੈ ਕਾਇਆ ਮਾਟੀ ਚੰਮੜੇ, ਚੰਮ ਦ੍ਰਿਸ਼ਟੀ ਵਿਚ ਹਲਕਾਈਆ। ਸਾਡੀ ਕੀਮਤ ਰਹੀ ਨਾ ਦਮੜੇ, ਜਗਤ ਹਾਟ ਨਾ ਕੋਇ ਵਿਕਾਈਆ। ਬਿਨ ਤੇਰੀ ਕਿਰਪਾ ਹੋਏ ਨਿਕੰਮੜੇ, ਤਨ ਵਜੂਦ ਨਾ ਕੋਇ ਚਤੁਰਾਈਆ। ਸਚ ਸਵਾਮੀ ਬੇੜਾ ਕੋਇ ਨਾ ਬੰਨ੍ਹੜੇ, ਕੰਧੇ ਕੰਧ ਨਾ ਕੋਇ ਰਖਾਈਆ। ਸੁਖ ਮਿਲੇ ਨਾ ਕੋਇ ਅਨੰਦੜੇ, ਅਨੰਦ ਅਨੰਦ ਵਿਚ ਨਾ ਕੋਇ ਸਮਾਈਆ। ਸਾਡੇ ਭਾਗ ਰਹੇ ਨਾ ਚੰਗੜੇ, ਭਾਗਹੀਣ ਰੋਈਏ ਮਾਰੀਏ ਧਾਹੀਆ। ਸਾਡੀ ਬੇਨੰਤੀ ਤੁਧ ਬਿਨ ਕੋਇ ਨਾ ਮੰਨੜੇ, ਮਨਸਾ ਪੂਰ ਨਾ ਕੋਇ ਕਰਾਈਆ। ਨੇਤਰਹੀਣ ਹੋਏ ਅੰਧੜੇ, ਨਿਜ ਲੋਚਨ ਨਾ ਕੋਇ ਰੁਸ਼ਨਾਈਆ। ਪ੍ਰਕਾਸ਼ ਕਿਸੇ ਕੰਮ ਨਾ ਆਵਣ ਸੂਰੀਆ ਚੰਦੜੇ, ਚੰਦ ਚਾਂਦਨਾ ਇਕੋ ਦੇ ਚਮਕਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਮੰਦਰੇ, ਕਾਇਆ ਕਾਅਬਾ ਇਕੋ ਇਕ ਸੁਹਾਈਆ। ਤੇਰੇ ਤ੍ਰੈਗੁਣ ਮਾਇਆ ਵੱਜੇ ਰਹਿਣ ਨਾ ਜੰਦਰੇ, ਧਾਤੂ ਤਾਲੇ ਦੇਣੇ ਖੁਲਾਈਆ। ਨਿਗਾਹ ਮਾਰ ਲੈ ਡੂੰਘੀ ਅੰਧੇਰੀ ਕੰਦਰੇ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਸਾਡਾ ਅੰਦਰੋਂ ਕੱਟ ਅੰਧੇਰਾ, ਅੰਧ ਆਤਮ ਦੇ ਮਿਟਾਈਆ। ਨਿਜ ਘਰ ਕਰ ਸਵੇਰਾ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਬਿਨ ਖ਼ੁਸ਼ੀਆਂ ਦੇ ਚਾਓ ਘਨੇਰਾ, ਘਰ ਵਜਦੀ ਰਹੇ ਵਧਾਈਆ। ਤੂੰ ਸਵਾਮੀ ਠਾਕਰ ਮੇਰਾ, ਮਿਹਰਵਾਨ ਇਕ ਅਖਵਾਈਆ। ਤਨ ਵਜੂਦ ਤੇਰਾ ਚੇਰਾ, ਆਤਮ ਦੇਵਣਹਾਰ ਗਵਾਹੀਆ। ਬਿਨਾ ਤਤਾਂ ਤੋਂ ਤੇਰੇ ਨੂਰ ਦਾ ਹੋਏ ਨਾ ਕਿਤੇ ਵਸੇਰਾ, ਜਗਤ ਮੰਦਰ ਨਾ ਕੋਇ ਸੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਸਾਡੇ ਅੰਦਰ ਲਾ ਲੈ ਡੇਰਾ, ਗ੍ਰਹਿ ਆਪਣਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਆ ਜਾ ਪ੍ਰਭ ਆਪਣੇ ਖੇੜੇ, ਖਿੜਕੀ ਕੁੰਡੀ ਆਪ ਖੁਲਾਈਆ। ਨਿਰਗੁਣ ਧਾਰ ਚਾੜ੍ਹ ਲੈ ਬੇੜੇ, ਬੇੜਾ ਨਈਆ ਨੌਕਾ ਨਾਮ ਜਣਾਈਆ। ਅਸੀਂ ਭਰਮ ਭਰਮ ਥੱਕੇ ਚੁਰਾਸੀ ਵਾਲੇ ਗੇੜੇ, ਚਾਰੇ ਖਾਣੀਆਂ ਰੰਗ ਰੰਗਾਈਆ। ਤੁਧ ਬਿਨ ਲਹਿਣਾ ਦੇਣਾ ਨਾ ਕੋਇ ਨਬੇੜੇ, ਅੰਤ ਕਰਨ ਕੋਇ ਨਾ ਆਈਆ। ਸਾਡੇ ਜਗਤ ਸ਼ਰਅ ਦੇ ਮੇਟ ਦੇ ਝੇੜੇ, ਛੁਰੀ ਧਾਰ ਬਣੇ ਨਾ ਕੋਇ ਕਸਾਈਆ। ਪੁਰਖ ਅਕਾਲੇ ਦੀਨ ਦਿਆਲੇ ਲੈ ਜਾ ਆਪਣੇ ਵਿਹੜੇ, ਤਤਾਂ ਦਾ ਰੂਪ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤਤਾਂ ਵਿਚ ਨਾ ਫੇਰ ਸਮਾਈਆ। ਸਾਨੂੰ ਬਖ਼ਸ਼ ਦੇ ਚਾਓ ਘਨੇਰੇ, ਘਨਈਆ ਰਮਈਆ ਤੇਰੀ ਓਟ ਤਕਾਈਆ। ਪਰਵਰਦਿਗਾਰ ਸਾਂਝੇ ਯਾਰ ਕਰ ਦੇ ਮਿਹਰੇ, ਮਿਹਰਵਾਨ ਮਹਿਬਾਨ ਬੀਦੋ ਤੇਰਾ ਇਕੋ ਨੂਰ ਜ਼ਹੂਰ ਕਰੇ ਰੁਸ਼ਨਾਈਆ। ਅਸੀਂ ਜੁਗ ਜਨਮ ਜਨਮ ਲੈ ਕੇ ਵੇਖ ਲਏ ਵਥੇਰੇ, ਮਰ ਆਪਣਾ ਵੇਸ ਵਟਾਈਆ। ਹੁਣ ਆ ਗਏ ਦਰ ਤੇਰੇ, ਦਰ ਠਾਂਡੇ ਸੀਸ ਨਿਵਾਈਆ। ਤੂੰ ਸਤਿਗੁਰ ਸ਼ਬਦ ਗਹਿਰ ਗੰਭੀਰ ਬੇਨਜ਼ੀਰ ਅਸੀਂ ਤੇਰੇ ਬਣੀਏ ਚੇਰੇ, ਚੇਲਾ ਗੁਰ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਅਭੇਦ ਚੁਕਾਈਆ। ਪੰਜ ਤਤ ਕਹਿਣ ਪ੍ਰਭ ਧੁਰ ਦਾ ਭੇਵ ਖੋਲ ਦੇ ਜਗ, ਜਗ ਜੀਵਣ ਦਾਤੇ ਦਇਆ ਕਮਾਈਆ। ਸਾਡੀ ਤ੍ਰਿਸ਼ਨਾ ਬੁਝਾ

ਦੇ ਅੱਗ, ਅਗਨੀ ਤਤ ਨਾ ਲਾਗੇ ਰਾਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਕੀ ਹੋਇਆ ਜੇ ਅਸੀਂ ਤਤ ਜੀ ਅਲਪਗ, ਕੂੜੀ ਕਿਰਿਆ ਨਾਲ ਵਡਿਆਈਆ। ਤੂੰ ਮਾਲਕ ਖ਼ਾਲਕ ਸਾਨੂੰ ਵੱਖਰਾ ਚਾੜ੍ਹ ਦੇ ਰੰਗ, ਰੰਗਤ ਇਕ ਵਡਿਆਈਆ। ਦਰ ਠਾਂਡਾ ਰਹੇ ਮੰਗ, ਭਿੱਖਕ ਹੋ ਕੇ ਝੋਲੀ ਡਾਹੀਆ। ਸਚ ਸਤਿ ਸਦਾ ਬਖ਼ਸ਼ ਦੇ ਸੰਗ, ਸਗਲੇ ਸੰਗੀ ਹੋਣਾ ਸਹਾਈਆ। ਅਸੀਂ ਜਗਤ ਜਹਾਨ ਦੀ ਮੰਜ਼ਲ ਜਾਈਏ ਲੰਘ, ਅਗੇ ਅਵਰ ਨਾ ਕੋਇ ਅਟਕਾਈਆ। ਸਚ ਨਾਮ ਸੁਣਾ ਮਰਦੰਗ, ਧੁਨ ਨਾਦ ਨਾਲ ਸ਼ਨਵਾਈਆ। ਸਾਡੀ ਆਤਮ ਸੇਜ ਸੁਹਾ ਪਲੰਘ, ਬਿਨ ਪਾਵਾ ਚੂਲ ਜਿਸ ਦੀ ਬਣਤ ਬਣਾਈਆ। ਤੇਰੀ ਧਾਰ ਦਾ ਤੇਰਾ ਹੋਵੇ ਛੰਦ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਾਡਾ ਲੇਖੇ ਲਾ ਲੈ ਬੰਦ ਬੰਦ, ਬੰਦਗੀ ਵਿਚ ਤੇਰੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਸਾਚਾ ਸੰਗ ਬਖ਼ਸ਼ ਦੇ ਜਗ, ਦਰ ਠਾਂਡੇ ਮੰਗ ਮੰਗਾਈਆ। ਦਰਸ਼ਨ ਦੇ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਜਗਤ ਜਹਾਨ ਰਹੇ ਨਾ ਹੱਦ, ਹਦੂਦ ਆਪਣੀ ਦੇ ਵਖਾਈਆ। ਜਿਥੇ ਦੀਪਕ ਜੋਤ ਰਿਹਾ ਜਗ, ਬਿਨ ਤੇਲ ਬਾਤੀ ਡਗਮਗਾਈਆ। ਫੇਰ ਕਦੇ ਨਾ ਹੋਈਏ ਅੱਡ, ਗ੍ਰਹਿ ਮੰਦਰ ਦੇਈਏ ਸੁਹਾਈਆ। ਸਾਡਾ ਲੇਖਾ ਲਾ ਲੈ ਮਾਸ ਨਾੜੀ ਹੱਡ, ਬੂੰਦ ਰਕਤ ਤੇਰੇ ਚਰਨਾਂ ਵਿਚ ਟਿਕਾਈਆ। ਪੁਰਖ ਅਕਾਲੇ ਪੰਜ ਤਤ ਕਹਿਣ ਅਸੀਂ ਤੇਰੇ ਭਗਤ ਸੁਹੇਲੇ ਲੋਕਮਾਤ ਜਾਈਂ ਨਾ ਛਡ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਏਕੰਕਾਰ ਅਕਲ ਕਲਧਾਰੀ ਲੈਣਾ ਸੱਦ, ਸੱਦਾ ਹੁਕਮ ਨਾਮ ਸ਼ਬਦ ਜਣਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰੰਗੀਲਪੁਰ ਜਗੀਰ ਸਿੰਘ ਲਛਮਨ ਸਿੰਘ ਧਨੌਰੀ ਭਜਨ ਸਿੰਘ ਮੇਹਰ ਸਿੰਘ ਸ਼ੇਖ਼ਪੁਰ
ਪ੍ਰੀਤਮ ਸਿੰਘ ਰਾਜੇ ਮਾਜਰਾ ਸਰੂਪ ਕੌਰ ਗੋਸਲਾ ਬਚਨ ਸਿੰਘ ਧਿਆਨਪੁਰ ਸਰਜੀਤਮ ਸਿੰਘ ਘੜੂਆ ਗੁਰਸ਼ਰਨ ਸਿੰਘ ਨੰਗਲ
ਕਿਰਪਾਲ ਸਿੰਘ ਧਨੌਰੀ ਸੁਰਜੀਤ ਸਿੰਘ ਜਗਤ ਪੁਰ ਸੁਰਜੀਤ ਸਿੰਘ ਰਾਜੇ ਮਾਜਰਾ

ਪੰਜ ਤਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਕਰ ਦੇ ਸ਼ੁੱਧ, ਦੂਈ ਦਵੈਤੀ ਸ਼ਰਅ ਸ਼ਰਾਇਤੀ ਰੰਗ ਨਾ ਕੋਇ ਵਖਾਈਆ। ਨਿਰਗੁਣ ਨਿਰਾਕਾਰ ਨਿਰੰਕਾਰ ਸਾਡੀ ਉਜਲ ਕਰ ਦੇ ਬੁਧ, ਬਿਬੇਕ ਵਿਵੇਕੀ ਆਪਣੀ ਖੇਲ ਵਖਾਈਆ। ਸਚ ਸਵਾਮੀ ਅੰਤਰਜਾਮੀ ਸਾਡੀ ਪਵਿਤ੍ਰ ਹੋਵੇ ਸੁੱਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਸਾਡਾ ਅੰਤਰ ਨਿਰਮਲ ਕਰ ਦੇ ਦੁੱਧ, ਕਲਜੁਗ ਕੂੜਾ ਦਾਗ਼ ਮਿਟਾਈਆ। ਪੰਜ ਵਿਕਾਰ ਏਕੰਕਾਰ ਸਾਡੇ ਅੰਦਰ ਕਰੇ ਨਾ ਯੁਧ, ਕਾਮ ਕਰੋਧ ਲੋਭ ਮੋਹ ਹੰਕਾਰ ਦਾ ਲੇਖਾ ਦੇਣਾ ਮੁਕਾਈਆ। ਨਿਗਾਹ ਮਾਰ ਲੈ ਮਿਹਰਵਾਨਾ ਉਤੇ ਬਸੁੱਧ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਅੰਤ ਕਿਨਾਰਾ ਤੱਕ ਲੈ ਕਲਕਾਤੀ ਕਲਜੁਗ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਪਰਮ ਪੁਰਖ ਪਰਮਾਤਮ ਸਾਡੀ ਔਧ ਰਹੀ ਪੁੱਗ, ਅੰਤ ਕੰਤ ਭਗਵੰਤ ਦਈਏ ਜਣਾਈਆ। ਸਾਡਾ ਇਸ਼ਾਰਾ ਏਕੰਕਾਰ ਬਿਨ ਰਸਨਾ ਜਿਹਵਾ ਬੁੱਝ, ਬੁਝਾਰਤ ਤੇਰੇ ਅਗੇ

ਰਖਾਈਆ। ਪੜਦਾ ਓਹਲਾ ਚੁਕਾ ਦੇ ਗੁਝ, ਨੂਰ ਨੁਰਾਨੇ ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਜੁਗ ਜੁਗ ਦਾ ਲੇਖਾ, ਦਰ ਤੇਰੇ ਮੰਗ ਮੰਗਾਈਆ। ਕੂੜ ਕੁੜਿਆਰ ਦਾ ਤਕ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਅਸੀਂ ਸੁਣਿਆ ਪੇਸ਼ੀਨਗੋਈਆਂ ਵਾਲਾ ਤੇਰਾ ਸੰਦੇਸ਼ਾ, ਜਿਸ ਦਾ ਸੰਧਿਆ ਸਰਘੀ ਸੰਗ ਨਾ ਕੋਇ ਬਣਾਈਆ। ਤੇਰਾ ਹੁਕਮ ਫੁਰਮਾਣਾ ਏਕੰਕਾਰ ਇਕ ਵਿਸ਼ੇਸ਼ਾ, ਵਿਸ਼ਿਆਂ ਤੋਂ ਬਾਹਰ ਤੇਰੀ ਪੜ੍ਹਾਈਆ। ਕੀ ਆਸਾ ਰੱਖ ਕੇ ਬੈਠਾ ਵਿਸ਼ਨੂੰ ਸੇਜ ਬਾਸ਼ਕ ਸ਼ੇਸ਼ਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਮੇਲਾ ਹੋਵੇ ਧੁਰ ਸੰਜੋਗ, ਵਿਛੋੜਾ ਜਗਤ ਰਹਿਣ ਨਾ ਪਾਈਆ। ਆਦਿ ਜੁਗਾਦੀ ਕੱਟ ਦੇ ਰੋਗ, ਹਉਮੈ ਹੰਗਤਾ ਗੜ੍ਹ ਤੁੜਾਈਆ। ਤੂੰ ਮੇਰਾ ਮੈਂ ਤੇਰਾ ਅਗੇ ਹੋਵੇ ਨਾ ਕੋਇ ਵਿਜੋਗ, ਸਗਲੇ ਸਾਥੀ ਸਗਲਾ ਸੰਗ ਨਿਭਾਈਆ। ਜਨਮ ਜਨਮ ਦਾ ਕਰਮ ਕਰਮ ਦਾ ਦਿਸੇ ਕੋਇ ਨਾ ਰੋਗ, ਸੋਗ ਚਿੰਤ ਦੇਣੀ ਮਿਟਾਈਆ। ਸਤਿਗੁਰ ਸ਼ਬਦ ਸ਼ਬਦ ਦਾ ਦੇਦੇ ਜੋਗ, ਜੋਗੀ ਜੁਗੀਸ਼ਰ ਜਿਸ ਨੂੰ ਸੀਸ ਝੁਕਾਈਆ। ਤੇਰੇ ਨਾਮ ਰਸ ਦਾ ਇਕੋ ਹੋਵੇ ਭੋਗ, ਭਸਮੜ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਪੰਜ ਤਤ ਕਹਿਣ ਪ੍ਰਭ ਬਖ਼ਸ਼ ਦੇ ਆਪਣਾ ਨੂਰ, ਰਹਿਮਤ ਹਕ ਹਕ ਕਮਾਈਆ। ਤੂੰ ਸਰਬ ਕਲਾ ਭਰਪੂਰ, ਦੇਵਣਹਾਰ ਇਕ ਗੁਸਾਈਂਆ। ਅਸੀਂ ਲੋਕਮਾਤ ਹੋਏ ਮਜਬੂਰ, ਦਰ ਠਾਂਡੇ ਮੰਗ ਮੰਗਾਈਆ। ਸਾਡਾ ਨਾਤਾ ਤੋੜ ਦੇ ਕੂੜ, ਕੂੜੀ ਕਿਰਿਆ ਰਹਿਣ ਨਾ ਪਾਈਆ। ਮਸਤਕ ਲਾ ਅਗੰਮੀ ਧੂੜ, ਧੂੜੀ ਖ਼ਾਕ ਖ਼ਾਕ ਰਮਾਈਆ। ਨਿਰਗੁਣ ਸਰਗੁਣ ਚਾੜ੍ਹ ਰੰਗ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਾਡੇ ਉਤੇ ਕਿਰਪਾ ਕਰਨੀ ਜ਼ਰੂਰ, ਜ਼ਰੂਰਤ ਤੇਰੇ ਚਰਨ ਟਿਕਾਈਆ। ਅੰਦਰੋਂ ਗੜ੍ਹ ਤੋੜ ਗ਼ਰੂਰ, ਗ਼ੁਰਬਤ ਬਾਹਰ ਦੇਣੀ ਕਢਾਈਆ। ਸਾਚੀ ਖ਼ੁਮਾਰੀ ਨਾਮ ਦੇ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਸਾਡੀ ਬੇਨੰਤੀ ਕਰ ਮਨਜ਼ੂਰ, ਦਰ ਤੇਰੇ ਸੀਸ ਝੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਮੁਕਾਉਣਾ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਬਾਹਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ, ਆਦਿ ਜੁਗਾਦਿ ਇਕ ਅਖਵਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਬੀਰ ਸਿੰਘ ਪਿੰਡ ਬਠਲਾਣਾ ਜੇਠਾ ਸਿੰਘ ਬਠਲਾਣਾ ਸੰਤ ਸਿੰਘ ਮਾਣਕ ਪੁਰ ਕਲਰ
ਗੁਰਦੇਵ ਸਿੰਘ ਮਾਣਕ ਪੁਰ ਕਲਰ ਹਜਾਰਾ ਸਿੰਘ ਚੁਨੀ ਪਿਆਰਾ ਸਿੰਘ ਰੋੜਾ ਸਵਰਨ ਸਿੰਘ ਬਰਕਤ ਪੁਰ

ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਿਰਪਾ ਕਰ ਆਪ, ਪਰਮ ਪੁਰਖ ਪਰਮਾਤਮ ਆਪਣੀ ਦਇਆ ਕਮਾਈਆ। ਵਿਕਾਰ ਹੰਕਾਰ ਦੁਰਮਤ ਮੈਲ ਧੋ ਪਾਪ, ਪਤਤ ਪੁਨੀਤ ਆਪ ਬਣਾਈਆ। ਆਤਮ ਪਰਮਾਤਮ ਨਿਰਗੁਣ ਧਾਰ ਬਖ਼ਸ਼ ਦੇ ਜਾਪ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ।

ਹਰਖ ਸੋਗ ਚਿੰਤਾ ਰਹੇ ਨਾ ਕੋਇ ਸੰਤਾਪ, ਗ਼ਮੀ ਗ਼ਮਖਾਰ ਦੇਣੀ ਮਿਟਾਈਆ। ਸਤਿ ਸਵਾਮੀ ਅੰਤਰਜਾਮੀ ਅੰਤ ਕੰਤ ਪੁਛਣੀ ਵਾਤ, ਭਗਵਨ ਆਪਣੀ ਦਇਆ ਕਮਾਈਆ। ਸਾਡਾ ਲਹਿਣਾ ਦੇਣਾ ਲੱਖ ਚੁਰਾਸੀ ਰਹੇ ਨਾ ਵਿਚ ਮਾਤ, ਲੋਕ ਪ੍ਰਲੋਕ ਹੋਣਾ ਸਹਾਈਆ। ਨਿਰਗੁਣ ਤੇਰੇ ਨਾਲ ਜੁੜਿਆ ਰਹੇ ਨਾਤ, ਸਰਗੁਣ ਦੇਣੀ ਮਾਣ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਡੂੰਘਾ ਵੇਖ ਲੈ ਖਾਤ, ਖਾਲਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਤਤ ਕਬੀਲਾ, ਕਾਮਲ ਮੁਰਸ਼ਦ ਧਿਆਨ ਲਗਾਈਆ। ਤੇਰਾ ਨਾਮ ਨਿਧਾਨ ਹੋਏ ਵਸੀਲਾ, ਵਿਸ਼ਵ ਦੇ ਮਾਲਕ ਦੇਣੀ ਵਡਿਆਈਆ। ਸਤਿ ਸਚ ਸਤਿਗੁਰ ਆਪਣੀ ਵਖਾਲ ਲੀਲਾ, ਲਹਿਣਾ ਲਹਿਣੇ ਵਿਚੋਂ ਪ੍ਰਗਟਾਈਆ। ਕੂੜੀ ਕਿਰਿਆ ਅੰਦਰੋਂ ਬਦਲ ਦੇ ਦਲੀਲਾ, ਬੁਧ ਬਿਬੇਕ ਵਿਵੇਕ ਕਰਾਈਆ। ਤੇਰਾ ਦਰਸ਼ਨ ਕਰੀਏ ਤੱਕੀਏ ਸ਼ਹਿਨਸ਼ਾਹ ਸ਼ਾਹ ਛੈਲ ਛਬੀਲਾ, ਸ਼ਾਹੋ ਭੂਪ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪਾਉਣੀ ਸਾਰ, ਮਾਂਹਸਾਰਥੀ ਦਇਆ ਕਮਾਈਆ। ਅਸੀਂ ਤੇਰਾ ਕਰਦੇ ਰਹੇ ਇੰਤਜ਼ਾਰ, ਜੁਗ ਜੁਗ ਤੇਰੀ ਓਟ ਤਕਾਈਆ। ਜੰਮਦੇ ਮਰਦੇ ਰਹੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖੇਲ ਤੱਕਿਆ ਚਾਈਂ ਚਾਈਂਆ। ਜੁਗ ਚੌਕੜੀ ਲੰਘਦੇ ਗਏ ਵਾਰੋ ਵਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਸੰਦੇਸੇ ਦੇਂਦੇ ਗਏ ਪੈਗ਼ੰਬਰ ਗੁਰ ਅਵਤਾਰ, ਨਾਮ ਕਲਮਾ ਸੋਹਲੇ ਢੋਲੇ ਰਾਗਾਂ ਨਾਦਾਂ ਨਾਲ ਜਣਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਜੋਤ ਦਾ ਮੰਗਦੇ ਰਹੇ ਦੀਦਾਰ, ਬਿਨ ਨੈਣਾਂ ਨੈਣ ਦੇਣਾ ਦਰਸਾਈਆ। ਸੋ ਵਕਤ ਸੁਹੰਜਣਾ ਸਾਡੀ ਪਾਉਣੀ ਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਬਿਨਾ ਨੈਣਾਂ ਤੋਂ ਨਿਗਾਹ ਮਾਰ, ਬਿਨ ਅੱਖਾਂ ਅੱਖ ਖੁਲਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਦਰ ਤੇਰੇ ਮੰਗਤੇ ਬਣੇ ਭਿਖਾਰ, ਭਿੱਖਕ ਝੋਲੀ ਦੇਣੀ ਭਰਾਈਆ। ਤੂੰ ਦੇਵਣਹਾਰ ਦਾਤਾਰ, ਦਾਤਾ ਦਾਨੀ ਇਕ ਅਖਵਾਈਆ। ਅਸੀਂ ਪੰਜ ਤਤ ਨਿਮਾਣੇ ਦਰ ਠਾਂਡੇ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਦੇ ਉਧਾਰ, ਉਦਰ ਦਾ ਲੇਖਾ ਦੇਣਾ ਮੁਕਾਈਆ। ਜਨਮ ਮਰਨ ਤੋਂ ਕਰਨਾ ਬਾਹਰ, ਲੱਖ ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਮਨਜ਼ੂਰ ਕਰ ਲੈ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਨਿਗਾਹ ਮਾਰ ਲੈ ਚਾਰੇ ਸਿੰਮਤ, ਚਾਰੇ ਕੂਟਾਂ ਵੇਖ ਵਖਾਈਆ। ਸਾਡੀ ਰਹੀ ਕੋਇ ਨਾ ਹਿੰਮਤ, ਅੰਤ ਹੌਸਲੇ ਬੈਠੇ ਢਾਹੀਆ। ਸਾਡੇ ਕਾਇਆ ਮੰਦਰ ਅੰਦਰ ਮਨੂਆ ਕਰੇ ਇਲਤ, ਦਹਿ ਦਿਸ਼ਾ ਉਠ ਉਠ ਧਾਹੀਆ। ਸਾਡੀ ਪੋਸ਼ਾਕ ਰਹੀ ਨਾ ਕੋਇ ਖ਼ਿਲਤ, ਜਗਤ ਖ਼ੁਆਰੀ ਵਿਚ ਦੁਹਾਈਆ। ਜਿਧਰ ਵੇਖੀਏ ਤਨ ਵਜੂਦ ਸਾਰੇ ਬਣੇ ਨਿੰਦਕ, ਤੇਰਾ ਨਾਮ ਢੋਲਾ ਸੋਹਲਾ ਰਾਗ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਨਿਰਗੁਣ ਧਾਰ ਸਾਡੀ ਬਹੁੜੀ, ਦਰੋਹੀ ਤੇਰਾ ਨਾਮ ਦੁਹਾਈਆ। ਪਰਮ ਪੁਰਖ ਪਰਮਾਤਮ ਅੰਤਮ ਬਹੁੜੀ, ਦੋ ਜਹਾਨਾਂ ਪੰਧ ਮੁਕਾਈਆ। ਅੰਤ ਕੰਤ ਭਗਵੰਤ ਤੇਰੀ ਲੋੜੀ, ਲੁੜੀਂਦੇ ਸਾਜਣ

ਮੰਗ ਮੰਗਾਈਆ। ਪੰਜਾਂ ਤਤਾਂ ਨਾਤਾ ਆਪਣੇ ਨਾਲ ਜੋੜੀਂ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਸਤਿ ਵਸਤ ਦੇਣੀ ਨਾ ਥੋੜ੍ਹੀ, ਅਤੋਟ ਅਤੁਟ ਦੇਣੀ ਵਰਤਾਈਆ। ਸਤਿਗੁਰ ਸ਼ਬਦ ਚਾੜਨਾ ਘੋੜੀ, ਸ਼ਾਹ ਸਵਾਰੇ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਸਾਡੇ ਤਨ ਅੰਦਰੋਂ ਹੋੜੀਂ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਹਾਹੇ ਟਿੱਪੀ ਭਾਗ ਕਰੀਂ ਮਥੋਰੀ, ਮਥਨ ਕਰਨੀ ਕੂੜ ਲੋਕਾਈਆ। ਮਨੂਆ ਮਨ ਪਾਵੇ ਨਾ ਸ਼ੋਰੀ, ਚਾਰ ਕੁੰਟ ਨਾ ਕੋਇ ਕੁਰਲਾਈਆ। ਸਾਨੂੰ ਧਾਰ ਬਖ਼ਸ਼ ਦੇ ਦੋਹਰੀ, ਸੁਰਤੀ ਸ਼ਬਦ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਭ ਦੇ ਮੋਹਰੀ, ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਆਪਣੀ ਦਇਆ ਕਮਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਕਰਨੈਲ ਸਿੰਘ ਪਿੰਡ ਬੜਹੇੜੀ ਨਿਰਮਲ ਸਿੰਘ ਅੰਮ੍ਰਿਤਸਰ ਬੰਨਾ ਸਿੰਘ ਕਰਤਾਰ ਪੁਰ
ਗੁਰਦੇਵ ਸਿੰਘ ਦੁਸਾਂਝ ਖੁਰਦ ਜਗੀਰ ਸਿੰਘ ਭੜੀ ਅਮਰ ਚੰਦ ਪੰਜਾ ਕੋਹਾ ਹਰਚਰਨ ਸਿੰਘ ਅਵਤਾਰ ਸਿੰਘ ਚੰਡੀਗੜ੍ਹ
ਪਿਆਰਾ ਸਿੰਘ ਨਖਨੋਰ ਗੁਰਨਾਮ ਸਿੰਘ ਜਨੇਤਪੁਰ

ਪੰਜ ਤਤ ਕਹਿਣ ਪ੍ਰਭ ਸਾਡੀਆਂ ਅੰਤਮ ਮੁਕਾ ਦੇ ਵਾਟੀਆਂ, ਪਾਂਧੀਆਂ ਪੰਧ ਰਹੇ ਨਾ ਰਾਈਆ। ਮੰਜ਼ਲਾਂ ਪੂਰੀਆਂ ਕਰ ਦੇ ਘਾਟੀਆਂ, ਸ਼ਾਹ ਸੁਲਤਾਨਾਂ ਨੌਜਵਾਨਾ ਦਇਆ ਕਮਾਈਆ। ਸਾਡੀਆਂ ਤਨ ਵਜੂਦਾਂ ਲੀਰਾਂ ਪਾਟੀਆਂ, ਚੀਥੜ ਆਪਣੇ ਰੰਗ ਰੰਗਾਈਆ। ਦੁਰਮਤ ਮੈਲਾਂ ਜਾਣ ਕਾਟੀਆਂ, ਪਤਤ ਪੁਨੀਤਾਂ ਕਰ ਸਫ਼ਾਈਆ। ਦਾਗ਼ ਰਹੇ ਨਾ ਕਾਇਆ ਮਾਟੀਆਂ, ਤਤਵ ਤਤ ਦੇਣੀ ਵਡਿਆਈਆ। ਜਗਤ ਦੀ ਵਿਕੀਏ ਕੂੜ ਨਾ ਹਾਟੀਆਂ, ਕੀਮਤ ਸ਼ਰਅ ਨਾ ਕੋਇ ਰਖਾਈਆ। ਲਹਿਣਾ ਦੇਣਾ ਪੂਰਾ ਕਰ ਦੇ ਨਾਲ ਗੁਰ ਅਵਤਾਰ ਪੈਗ਼ੰਬਰ ਅਲਾਟੀਆਂ, ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਸਰਗੁਣ ਧਾਰ ਹੋ ਕੇ ਫਿਰੀਆਂ ਨਾਠੀਆਂ, ਭੱਜੀਆਂ ਵਾਹੋ ਦਾਹੀਆ। ਤੀਰ ਤਲਵਾਰ ਸ਼ਸਤਰਾਂ ਖੰਡਿਆਂ ਨਾਲ ਖਾਧੀਆਂ ਲਾਠੀਆਂ, ਖੜਗਾਂ ਵੰਡ ਵੰਡਾਈਆ। ਸਾਡੇ ਲਹਿਣੇ ਦੇਣੇ ਤੱਕ ਲੈ ਰਸਨਾ ਜੇਹਵਾ ਵਾਲਿਆਂ ਪਾਠੀਆਂ, ਜੁਗ ਜੁਗ ਸਿਫ਼ਤੀ ਢੋਲੇ ਸੋਹਲੇ ਗਾਈਆ। ਸਾਡੀਆਂ ਧਾਰਾਂ ਤੱਕ ਲੈ ਉਤੇ ਤੀਰਥ ਅੱਠ ਸੱਠ ਸਾਠੀਆਂ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਦੁਰਮਤ ਮੈਲ ਦੇ ਧੋ ਦੇ ਮੁਖੜੇ, ਮਿਹਰ ਨਜ਼ਰ ਨਜ਼ਰ ਨਾਲ ਤਰਾਈਆ। ਉਲਟੇ ਗਰਭ ਰਹੀਏ ਨਾ ਕੁਖੜੇ, ਜਨਮ ਜਨਮ ਨਾ ਕੋਇ ਭਵਾਈਆ। ਤਨ ਵਜੂਦਾਂ ਮੇਟ ਦੇ ਦੁਖੜੇ, ਰੋਗ ਸੋਗ ਗਵਾਈਆ। ਅਸੀਂ ਤੇਰੇ ਦਰ ਪਿਆਸੇ ਭੁਖੜੇ, ਤ੍ਰਿਸ਼ਨਾ ਤ੍ਰਿਪਤ ਦੇਣੀ ਕਰਾਈਆ। ਦਰੋਹੀ ਆਪਣੇ ਮਾਰਗ ਉਤੋਂ ਉਖੜੇ, ਸਾਚਾ ਪੰਧ ਨਾ ਕੋਇ ਜਣਾਈਆ। ਦਰ ਤੇਰੇ ਸਵਾਮੀ ਝੁਕੜੇ, ਨਿਵ ਨਿਵ ਲਾਗੀਏ ਪਾਈਂਆ। ਸਾਡੇ ਭਾਗ ਜਗਾ ਦੇ ਸੁਤੜੇ, ਨਿਰਗੁਣ ਨਿਰਾਕਾਰ ਨਿਰੰਕਾਰ ਦੇ ਅੰਗੜਾਈਆ। ਦੀਨ ਦੁਨੀ ਸਾਡੇ ਫੇਰ ਕਰੀਂ ਨਾ ਟੁਕੜੇ, ਹਿੱਸਿਆਂ ਵੰਡ ਵੰਡਾਈਆ। ਅਸੀਂ ਤਤ ਅਧਾਰੀ ਤੇਰੇ ਬੁਤੜੇ, ਬੁਤਖ਼ਾਨੇ

ਹੋ ਕੇ ਦਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਧੋ ਦੇ ਦੁਰਮਤ ਮੈਲ ਮਿੱਟੀ, ਖ਼ਾਕੀ ਖ਼ਾਕ ਤੇਰੀ ਚਰਨ ਧੂੜ ਰਮਾਈਆ। ਸਾਚੀ ਧਾਰ ਏਕੰਕਾਰ ਵਖਾ ਦੇ ਚਿੱਟੀ, ਨਿਰਵੈਰ ਆਪਣੇ ਰੰਗ ਰੰਗਾਈਆ। ਦੁਰਮਤ ਮੈਲ ਧੋ ਦੇ ਓਟ ਤੇਰੇ ਉਤੇ ਸਿੱਟੀ, ਸਾਹਿਬ ਸੁਲਤਾਨੇ ਹੋਣਾ ਆਪ ਸਹਾਈਆ। ਸਾਡਾ ਇਸ਼ਟ ਰਹੇ ਨਾ ਪੱਥਰ ਇੱਟੀ, ਜੋਤੀ ਜਾਤੇ ਇਕੋ ਤੇਰਾ ਦਰਸ਼ਨ ਪਾਈਆ। ਓਹ ਤੱਕ ਲੈ ਕੀ ਇਸ਼ਾਰਾ ਦੇਵੇ ਹਾਹੇ ਉਤੇ ਟਿੱਪੀ, ਸੰਦੇਸ਼ਾ ਕੀ ਦ੍ਰਿੜਾਈਆ। ਬਿਨਾ ਪੁਰਖ ਅਕਾਲ ਤੋਂ ਅੰਤ ਪੰਚਮ ਧਾਰ ਨਾ ਜਾਏ ਨਜਿੱਠੀ , ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਕਰ ਦੇ ਸਾਫ਼ ਸੁਥਰੇ, ਸੋਹਣੀ ਬਣਤ ਬਣਾਈਆ। ਤੇਰੀ ਧਾਰ ਅਗੰਮੀ ਸਾਡੇ ਵਿਚ ਉਤਰੇ, ਉੱਤਰ ਪੂਰਬ ਪੱਛਮ ਦੱਖਣ ਵੱਜੇ ਵਧਾਈਆ। ਅਸੀਂ ਭਗਤ ਸੁਹੇਲੇ ਤੇਰੇ ਬਣੀਏ ਪੁਤਰੇ, ਪਿਤਾ ਪੂਤ ਗੋਦ ਲੈਣੇ ਟਿਕਾਈਆ। ਨਿਰਗੁਣ ਧਾਰ ਆਪਣੇ ਚੁੱਕ ਲੈ ਕੁਛੜੇ, ਫੜ ਬਾਹੋਂ ਲੋਕਮਾਤ ਉਠਾਈਆ। ਅਸੀਂ ਤੇਰੇ ਪਿਆਰ ਦੇ ਭੁੱਖੜੇ, ਜਗਤ ਤ੍ਰਿਸ਼ਨਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਚਾੜ੍ਹ ਦੇ ਰੰਗ ਚਲੂਲ, ਚੋਲੇ ਖ਼ਾਕੀ ਦੇ ਰੰਗਾਈਆ। ਨਿਰਗੁਣ ਧਾਰ ਤੈਨੂੰ ਨਾ ਜਾਈਏ ਭੂਲ, ਅਭੁੱਲ ਦੇਣੀ ਮਾਣ ਵਡਿਆਈਆ। ਤੂੰ ਮਾਲਕ ਕੰਤ ਕੰਤੂਹਲ, ਕੁਦਰਤ ਦਾ ਕਾਦਰ ਇਕ ਅਖਵਾਈਆ। ਤੇਰਾ ਧਰਮ ਦਾ ਧਰਮ ਵੇਖੀਏ ਅਸੂਲ, ਨਿਯਮ ਸਚ ਸਚ ਸਮਝਾਈਆ। ਝਗੜਾ ਮੇਟ ਕਾਤਲ ਮਕਤੂਲ, ਮਕਬਰਿਆਂ ਲੇਖਾ ਰਹੇ ਨਾ ਰਾਈਆ। ਨਵ ਸੱਤ ਦਾ ਸਤਿ ਹੋਵੇ ਅਸੂਲ, ਅਸਲ ਅਸਲ ਵਿਚੋਂ ਪ੍ਰਗਟਾਈਆ। ਤੇਰਾ ਨਾਮ ਪੰਘੂੜਾ ਲਈਏ ਝੂਲ, ਹੁਲਾਰਾ ਦੋ ਜਹਾਨ ਵਖਾਈਆ। ਚਰਨ ਚਰਨ ਲਾਈਏ ਧੂਲ, ਧੂੜੀ ਮਸ਼ਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਪੰਜ ਤਤ ਕਹਿਣ ਸਾਡੀ ਆਦਿ ਜੁਗਾਦੀ ਆਸਾ ਏਕ, ਏਕੰਕਾਰ ਦੇਈਏ ਜਣਾਈਆ। ਸੋ ਪੁਰਖ ਨਿਰੰਜਣ ਤੇਰੀ ਰੱਖੀ ਟੇਕ, ਹਰਿ ਪੁਰਖ ਨਿਰੰਜਣ ਸਚ ਤੇਰੀ ਸਰਨਾਈਆ। ਏਕੰਕਾਰੇ ਪੁਰਖ ਅਗੰਮੇ ਆਪੇ ਵੇਖ, ਆਪ ਨਿਰੰਕਾਰ ਜੋਤ ਧਾਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਧੁਰ ਦੇ ਖੋਲ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ੍ਰੀ ਭਗਵਾਨ ਆਪਣਾ ਸੁਹੰਜਣਾ ਕਰ ਦੇਸ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਸੁਣਾ ਸੰਦੇਸ਼, ਧੁਰ ਦਾ ਸੋਹਲਾ ਢੋਲਾ ਇਕ ਦ੍ਰਿੜਾਈਆ। ਤੂੰ ਆਤਮ ਧਾਰ ਪਰਮਾਤਮ ਸਭ ਦਾ ਨਰੇਸ਼, ਨਰਾਇਣ ਨਰ ਇਕ ਅਖਵਾਈਆ। ਦਰੋਹੀ ਸਾਡੇ ਅੰਦਰੋਂ ਕੂੜੀ ਕਿਰਿਆ ਕਲ ਦਾ ਕੱਢ ਕਲੇਸ਼, ਕਲ ਕਾਤੀਆਂ ਡੇਰਾ ਢਾਹੀਆ। ਸੋ ਲੇਖਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਕਹਿ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਤੇਰਾ ਹੁਕਮ ਸੰਦੇਸ਼ਾ ਮੰਨਦੇ ਦੋ ਜਹਾਨ ਹਮੇਸ਼, ਹਮ ਸਾਜਣ ਕੀ ਤੇਰੀ ਬੇਪਰਵਾਹੀਆ। ਕੀ ਸੰਦੇਸ਼ਾ ਦੇਵੇ ਦੋ ਸਹੰਸਰ ਜਿਹਵ ਸ਼ੇਸ਼, ਵਿਸ਼ਨੂੰ ਵਿਸ਼ਵ ਧਾਰ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਲਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਸਦਾ ਹਮੇਸ਼, ਹਮ ਸਾਜਣ ਤੇਰੀ ਬੇਪ੍ਰਵਾਹੀਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਦੁਰਾਹਾ ਗੱਜਣ ਸਿੰਘ ਨਛੱਤਰ ਸਿੰਘ ਭਾਗ ਸਿੰਘ ਗੁਰਨਾਮ ਕੌਰ ਦੁਰਾਹਾ ਗੁਰਨਾਮ ਸਿੰਘ ਇੰਦਰ ਸਿੰਘ ਪ੍ਰੇਮ ਸਿੰਘ ਭੀਮ ਸਿੰਘ ਗੁਰਦੇਵ ਸਿੰਘ ਬੰਤ ਸਿੰਘ ਹਰਬੰਸ ਸਿੰਘ ਸ੍ਰੀ ਰਾਮ ਮਕਸੂਦੜਾ

ਜਰਨੈਲ ਸਿੰਘ ਚੈਂਚਲ ਸਿੰਘ ਮਹੌਣ ਗੁਰਦੇਵ ਸਿੰਘ ਲਲਹੇੜੀ ਬੱਗਾ ਸਿੰਘ ਨਤ ਸਰਦਾਰਾ ਸਿੰਘ ਰੌਣੀ
ਜਗਦੀਸ਼ ਸਿੰਘ ਅਜਨੌਧ ਅੰਗ੍ਰੇਜ਼ ਕੌਰ ਭਰਪੂਰ ਗੜ੍ਹ ਗੁਰਮੀਤ ਸਿੰਘ ਚੱਕ ਮਾਫੀ

ਪੰਜ ਤਤ ਕਹਿਣ ਪ੍ਰਭ ਸਾਡੇ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤੇ ਤੇਰੀ ਓਟ ਤਕਾਈਆ। ਨਿਰਗੁਣ ਧਾਰ ਸਰਗੁਣ ਕਰਨੀ ਰਹਿਰਾਸੀ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਆਦਿ ਜੁਗਾਦੀ ਸਾਡੀ ਪਿਛਲੀ ਮੇਟ ਉਦਾਸੀ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਸਾਚੇ ਮੰਡਲ ਤੇਰੀ ਤੱਕੀਏ ਰਾਸੀ, ਗੋਪੀ ਕਾਹਨ ਸ੍ਰੀ ਭਗਵਾਨ ਆਪਣਾ ਖੇਲ ਦੇਣਾ ਵਖਾਈਆ। ਤੇਰਾ ਨੂਰ ਜ਼ਹੂਰ ਵੇਖੀਏ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਧਿਆਨ ਲਗਾਈਆ। ਸਾਡੀ ਤ੍ਰਿਸ਼ਨਾ ਪੂਰੀ ਕਰ ਦੇ ਆਸੀ, ਆਸਾਵੰਦ ਹੋ ਕੇ ਮੰਗ ਮੰਗਾਈਆ। ਸਾਡਾ ਨਾਤਾ ਤੋੜ ਦੇ ਨਾਲੋਂ ਸ਼ੰਕਰ ਕੈਲਾਸ਼ੀ, ਤਨ ਵਜੂਦਾਂ ਦਏ ਨਾ ਕੋਇ ਸਜ਼ਾਈਆ। ਚੜ੍ਹਨਾ ਪਏ ਨਾ ਧਰਮ ਰਾਏ ਦੀ ਫਾਸੀ, ਚਿਤ੍ਰਗੁਪਤ ਲੇਖਾ ਨਾ ਕੋਇ ਰਖਾਈਆ। ਲਾੜੀ ਮੌਤ ਸਾਡੇ ਨਾਲ ਕਰੇ ਨਾ ਹਾਸੀ, ਕਾਲ ਨਗਾਰਾ ਸੀਸ ਨਾ ਕੋਇ ਵਜਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ, ਹਰਿ ਕਰਤਾ ਧੁਰਦਰਗਾਹੀਆ। ਸਾਡਾ ਲੇਖਾ ਰਹੇ ਨਾ ਦਸ ਦਸ ਮਾਸੀ, ਮਾਤ ਗਰਭ ਦਾ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਪੰਜ ਤਤ ਕਹਿਣ ਸਾਹਿਬ ਬਖ਼ਸ਼ੰਦ, ਸਤਿ ਤੇਰੀ ਸਰਨਾਈਆ। ਸਾਡਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਆਪਣੀ ਇਕ ਦ੍ਰਿੜਾਈਆ। ਬਿਨਾ ਚੰਨ ਤੋਂ ਚਾੜ੍ਹ ਦੇ ਚੰਦ, ਜੋਤੀ ਜਾਤੇ ਕਰ ਰੁਸ਼ਨਾਈਆ। ਬਿਨ ਰਸਨਾ ਜਿਹਵਾ ਤੇਰਾ ਗਾਈਏ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਬੇਪ੍ਰਵਾਹੀਆ। ਸਾਡਾ ਅੰਤਰ ਨੇਤਰਹੀਣ ਰਹੇ ਨਾ ਅੰਧ, ਲੋਚਨ ਨੈਣ ਦੇਣਾ ਚਮਕਾਈਆ। ਮਿਹਰਵਾਨਾ ਸ੍ਰੀ ਭਗਵਾਨਾ ਅਸੀਂ ਮੰਗਾਂ ਰਹੇ ਮੰਗ, ਪੰਜ ਤਤ ਨਿਮਾਣੇ ਝੋਲੀ ਡਾਹੀਆ। ਨਿਰਗੁਣ ਸਰਗੁਣ ਧਾਰ ਚਾੜ੍ਹ ਦੇ ਰੰਗ, ਰੰਗ ਮਜੀਠ ਇਕ ਚੜ੍ਹਾਈਆ। ਸਾਡਾ ਝਗੜਾ ਰਹੇ ਨਾ ਨਾਲ ਪੰਜ, ਪੰਚ ਵਿਕਾਰਾ ਲੇਖਾ ਰਹੇ ਨਾ ਰਾਈਆ। ਭੇਵ ਖੁਲਾਣਾ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਦੀਨ ਦੁਨੀ ਵਿਚ ਫੇਰ ਨਾ ਪਈਏ ਜੰਮ, ਜਨਮ ਮਰਨ ਦਾ ਲੇਖਾ ਦੇਣਾ ਚੁਕਾਈਆ। ਸਾਡਾ ਪੂਰਬ ਤਕ ਲੈ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਸਾਡੇ ਅੰਤਸ਼ਕਰਨ ਵਿਚੋਂ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਤੂੰ ਸਤਿਗੁਰ ਦਾਤਾ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਬੇਪ੍ਰਵਾਹੀਆ। ਸਾਡੇ ਨਾਲ ਸਤਿਗੁਰ ਸ਼ਬਦ ਧਾਰ ਕਰ ਲੈ ਧਰਮ, ਧਰਮ ਦੇ ਨਾਲ ਤੇਰੇ ਅਗੇ ਸੀਸ ਨਿਵਾਈਆ। ਇਕੋ ਓਟ ਦੇਣੀ ਆਪਣੇ ਚਰਨ, ਸਰਨ ਅਵਰ ਨਾ ਕੋਇ ਤਕਾਈਆ। ਨਿਰਗੁਣ ਧਾਰ ਫੜਨਾ ਸਾਚਾ ਲੜਨ, ਪੱਲੂ ਸਕੇ ਨਾ ਕੋਇ ਛੁਡਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰੀ ਮੰਜ਼ਲ ਹਕੀਕੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਦਰ ਦਵਾਰੇ ਤੇਰੇ ਖੜਨ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ

ਨਿਭਾਈਆ। ਪੰਜ ਤਤ ਕਹਿਣ ਪ੍ਰਭ ਨਿਗਾਹ ਮਾਰ ਲੈ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਸਾਡੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਿਕਦਾਰ, ਜੁਗ ਜੁਗ ਤੇਰਾ ਹੁਕਮ ਅਥਾਹੀਆ। ਤੂੰ ਵੇਖੇ ਵਿਗਸੇਂ ਵੇਖਣਹਾਰ, ਪਾਰਬ੍ਰਹਮ ਪ੍ਰਭ ਤੇਰੀ ਬੇਪ੍ਰਵਾਹੀਆ। ਹਉਂ ਦਰ ਠਾਂਡੇ ਤੇਰੇ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਜੁਗ ਚੌਕੜੀ ਜੰਮਦੇ ਮਰਦੇ ਰਹੇ ਵਾਰੋ ਵਾਰ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਸਾਨੂੰ ਮਿਲਿਆ ਨਾ ਕੋਇ ਸਹਾਰ, ਸਗਲਾ ਸੰਗ ਨਾ ਕੋਇ ਬਣਾਈਆ। ਨਾਮ ਕਲਮੇ ਪੜ੍ਹਦੇ ਰਹੇ ਪੈਗ਼ੰਬਰ ਗੁਰ ਅਵਤਾਰ, ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਨੂਰ ਨੂਰ ਜੋਤ ਨਾ ਮਿਲਿਆ ਦੀਦਾਰ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵਸਤ ਦਾ ਦੇ ਦੇ ਦਾਨ, ਦੇਵਣਹਾਰ ਤੇਰੀ ਸਰਨਾਈਆ। ਅਸੀਂ ਆਦਿ ਜੁਗਾਦੀ ਤੇਰੇ ਬਾਲ ਨਿਧਾਨ, ਬਚਪਨ ਤੇਰੇ ਚਰਨ ਟਿਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਅਸੀਂ ਖੇਲ ਤੱਕਦੇ ਰਹੇ ਸੀਤਾ ਰਾਮ, ਕ੍ਰਿਸ਼ਨ ਕਾਹਨ ਕਾਹਨ ਨਾਲ ਵਡਿਆਈਆ। ਪੈਗ਼ੰਬਰਾਂ ਬਣੇ ਰਹੇ ਗ਼ੁਲਾਮ, ਸੁਲਹਕੁਲ ਤੇਰੀ ਸੇਵ ਕਮਾਈਆ। ਗੁਰੂ ਗੁਰਦੇਵਾ ਕਰਦੇ ਰਹੇ ਪ੍ਰਵਾਨ, ਨਿਵ ਨਿਵ ਸੀਸ ਝੁਕਾਈਆ। ਢੋਲੇ ਸੋਹਲੇ ਗਾਉਂਦੇ ਰਹੇ ਗਾਣ, ਰਸਨਾਂ ਜਿਹਵਾ ਬੱਤੀ ਦੰਦ ਹਿਲਾਈਆ। ਕਾਇਆ ਕਾਅਬਾ ਤੱਕਦੇ ਰਹੇ ਮਕਾਨ, ਹੁਜਰਾ ਹਕ ਹਕ ਵੇਖ ਵਖਾਈਆ। ਨਿਗਾਹ ਮਾਰਦੇ ਰਹੇ ਜ਼ਿਮੀਂ ਅਸਮਾਨ, ਮੰਡਲ ਮੰਡਪ ਤੱਕੇ ਚਾਈਂ ਚਾਈਂਆ। ਆਲਮ ਫ਼ਾਜ਼ਲ ਬਣਦੇ ਰਹੇ ਵਿਦਵਾਨ, ਵਿਦਤ ਹੋ ਕੇ ਤੇਰੀ ਧਾਰ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਅੰਤ ਨਾ ਮਿਲਿਆ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਤਜਾਈਆ। ਕਿਰਪਾ ਕਰ ਸ੍ਰੀ ਭਗਵਾਨ, ਦਰ ਤੇਰੇ ਮੰਗ ਮੰਗਾਈਆ। ਦਰ ਦਰਸ਼ਨ ਦੇਣਾ ਆਣ, ਅਨਕ ਕਲਧਾਰੀ ਆਪਣਾ ਰੂਪ ਬਦਲਾਈਆ। ਨੇਤਰ ਨਜ਼ਰ ਨਾ ਆਏ ਵਿਚ ਜਹਾਨ, ਜਾਗਰਤ ਜੋਤ ਜੋਤ ਰੁਸ਼ਨਾਈਆ। ਪੰਜ ਤਤ ਨਿਮਾਣੇ ਆਪਣੇ ਦਰ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਦਇਆ ਕਮਾਈਆ। ਅਸੀਂ ਭਗਤ ਸੁਹੇਲੇ ਤੇਰੇ ਬਾਲ ਅੰਜਾਣ, ਫੜ ਬਾਹੋਂ ਗੋਦ ਉਠਾਈਆ। ਆਤਮਾ ਨਾਲ ਵਸੀਏ ਸਚਖੰਡ ਤੇਰੇ ਮਕਾਨ, ਦਰਗਾਹ ਸਾਚੀ ਸੋਭਾ ਪਾਈਆ। ਸਾਡਾ ਲੇਖਾ ਰਹੇ ਨਾ ਮਨੂਆ ਨਾਲ ਸ਼ੈਤਾਨ, ਸ਼ਰਅ ਦਾ ਡੇਰਾ ਦੇਣਾ ਢਾਹੀਆ। ਤੇਰੀ ਜੋਤ ਵਿਚ ਜੋਤ ਤੇਰੇ ਰੂਪ ਵਿਚ ਸਮਾਣ, ਸਮਾਂ ਸਮਾਪਤ ਕਰ ਲੋਕਾਈਆ। ਨਵ ਨੌ ਚਾਰ ਪਿਛੋਂ ਮੰਗਿਆ ਇਕੋ ਦਾਨ, ਦਾਤੇ ਦਾਨੀ ਦੇਣਾ ਵਰਤਾਈਆ। ਅਸੀਂ ਪੰਜ ਤਤ ਰਹਿਣਾ ਚਾਹੁੰਦੇ ਨਹੀਂ ਵਿਚ ਜਹਾਨ, ਦੀਨ ਦੁਨੀ ਦੁਨੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਬੇਨੰਤੀ ਕਰੀਂ ਪ੍ਰਵਾਨ, ਪਰਮ ਪੁਰਖ ਪਰਮਾਤਮ ਦਰ ਠਾਂਡੇ ਮੰਗ ਮੰਗਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਲੁਧਿਆਣਾ ਸ਼ਹਿਰ ਜਸਵੰਤ ਸਿੰਘ ਹਰਬੰਸ ਸਿੰਘ ਲਾਲ ਸਿੰਘ ਹਰਨੇਕ ਸਿੰਘ ਗੁਰਦੇਵ ਸਿੰਘ
ਨਿਰੰਜਣ ਸਿੰਘ ਮਲਕੀਅਤ ਸਿੰਘ ਸਰਦਾਰਾ ਸਿੰਘ ਨਿਰਵੈਰ ਸਿੰਘ ਮੱਘਰ ਸਿੰਘ ਮਦਨ ਸਿੰਘ ਹਰਚਰਨ ਸਿੰਘ ਸੁਰਜਣ ਸਿੰਘ
ਕੁਲਦੀਪ ਕੌਰ ਫੂਲਾ ਰਾਣੀ ਹਰਵੇਲ ਸਿੰਘ ਮਹਿੰਦਰ ਸਿੰਘ ਹਰਬੰਸ ਕੌਰ ਸੁਖਵੰਤ ਕੌਰ ਲੁਧਿਆਣਾ
ਜੁਗਿੰਦਰ ਸਿੰਘ ਦਾਖਾਂ ਦਰਸ਼ਨ ਸਿੰਘ ਅਜਨੌਧ ਮੁਖ਼ਤਿਆਰ ਸਿੰਘ ਮੁੰਡੀਆਂ ਭਗਵਾਨ ਸਿੰਘ ਤਨੌੜ
ਮਹਿੰਦਰ ਸਿੰਘ ਦਾਖਾਂ ਪੂਰਨ ਸਿੰਘ ਮੰਡਿਆਣੀ ਸ਼ਾਮ ਕੌਰ ਮੰਡਿਆਣੀ ਕਰਮ ਸਿੰਘ ਗੁੜੇ

ਪੰਜ ਤਤ ਕਹਿਣ ਸੁਣ ਮਾਲਕ ਸਵਾਮੀ ਮੇਰੇ, ਮਿਹਰਵਾਨ ਮਹਿਬੂਬ ਮਹਿਬਾਨ ਧਿਆਨ ਲਗਾਈਆ। ਅਸੀਂ ਆਦਿ ਜੁਗਾਦਿ ਜੁਗ ਚੌਕੜੀ ਵੇਸ ਵਟਾਏ ਬਥੇਰੇ, ਚਾਰੇ ਖਾਣੀ ਭੱਜੇ ਵਾਹੋ ਦਾਹੀਆ। ਖ਼ੁਸ਼ੀਆਂ ਰੰਗ ਮਾਣੇ ਚਾਓ ਘਨੇਰੇ, ਦੀਨ ਦੁਨੀ ਨਾਲ ਮਿਲ ਕੇ ਵੱਜਦੀ ਰਹੀ ਵਧਾਈਆ। ਨਾਤਾ ਬਣਾਉਂਦੇ ਰਹੇ ਗੁਰੂ ਗੁਰ ਚੇਰੇ, ਮੁਰੀਦ ਮੁਰਸ਼ਦ ਤੇਰਾ ਰੰਗ ਵਖਾਈਆ। ਅੰਤ ਸ੍ਰੀ ਭਗਵੰਤ ਕਲਜੁਗ ਫਸ ਗਏ ਵਿਚ ਅੰਧੇਰੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਾਚਾ ਚੰਦ ਨਾ ਕੋਇ ਚਮਕਾਈਆ। ਪਰਮ ਪੁਰਖ ਪਰਮਾਤਮ ਸਾਡੇ ਉਤੇ ਕਰ ਦੇ ਮਿਹਰੇ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਤੱਕੀਏ ਹੱਕ ਅਦਾਲਤ, ਅਦਲ ਇਨਸਾਫ਼ ਦੇਣਾ ਕਮਾਈਆ। ਦਰਗਾਹ ਸਾਚੀ ਦੇ ਸਾਚੇ ਮਾਲਕ, ਅੰਤ ਤੇਰੀ ਓਟ ਤਕਾਈਆ। ਸ੍ਰਿਸ਼ਟ ਦ੍ਰਿਸ਼ਟ ਖ਼ਲਕ ਦੇ ਖ਼ਾਲਕ, ਮਖ਼ਲੂਕ ਦੇ ਮਾਲਕ ਤੇਰੀ ਬੇਪਰਵਾਹੀਆ। ਨਿਰਗੁਣ ਨਿਰਾਕਾਰ ਨਿਰੰਕਾਰ ਸਾਡਾ ਬਣ ਸਾਲਸ, ਵਿਚੋਲਾ ਇਕੋ ਇਕ ਅਖਵਾਈਆ। ਆਪਣਾ ਭੇਵ ਖੋਲ ਦੇ ਖ਼ਾਲਸ, ਖ਼ਾਲਸ ਤੇਰੀ ਓਟ ਤਕਾਈਆ। ਜਗਤ ਨਿੰਦਰਾ ਮੇਟ ਦੇ ਆਲਸ, ਤ੍ਰਿਸ਼ਨਾ ਕੂੜ ਦੇਣੀ ਮਿਟਾਈਆ। ਦੁਰਮਤ ਮੈਲ ਧੋ ਦੇ ਕਾਲਖ, ਚਰਨ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਦੀ ਤੱਕ ਜਹਾਲਤ, ਚਾਰੋਂ ਕੁੰਟ ਅੱਖ ਉਠਾਈਆ। ਬਿਨ ਤੇਰੇ ਨਾਮ ਕਲਮੇ ਦਏ ਨਾ ਕੋਇ ਜ਼ਮਾਨਤ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਇਕੋ ਸਹੀ ਸਲਾਮਤ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਸਾਚੀ ਦੇ ਦੇ ਨਾਮ ਨਿਆਮਤ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਦੇਵਣਹਾਰ ਸਵਾਮੀ, ਸਾਹਿਬ ਸੁਲਤਾਨ ਨੌਜਵਾਨ ਸ੍ਰੀ ਭਗਵਾਨ ਤੇਰੀ ਸਰਨਾਈਆ। ਆਦਿ ਪੁਰਖ ਅਨਾਦੀ ਅਪਰੰਪਰ ਸਵਾਮੀ, ਬ੍ਰਹਮ ਬ੍ਰਹਿਮਾਦੀ ਤੇਰਾ ਖੇਲ ਵੇਖ ਵਖਾਈਆ। ਸਾਡੀ ਸਜਦਿਆਂ ਤੋਂ ਬਾਹਰ ਤੇਰੇ ਚਰਨ ਇਕ ਸਲਾਮੀ, ਬਿਨ ਸੀਸ ਸੀਸ ਝੁਕਾਈਆ। ਪਰਮ ਪੁਰਖ ਸਾਡੀ ਸ਼ਰਅ ਦੀ ਕੱਟ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਦੇ ਤੁੜਾਈਆ। ਤੂੰ ਪਰਵਰਦਿਗਾਰ ਨੂਰ ਅਮਾਮੀ, ਕਾਮਲ ਮੁਰਸ਼ਦ ਇਕ ਅਖਵਾਈਆ। ਮੁਕਾਮੇ ਹਕ ਦੇ ਹਕੀਕਤ ਦੇ ਮਾਲਕ ਧੁਰ ਮੁਕਾਮੀ, ਮੁਕਾਮੇ ਹਕ ਤੇਰੀ ਓਟ ਤਕਾਈਆ। ਤੇਰਾ ਗ੍ਰਹਿ ਸੁਹੰਜਣਾ ਇਕ ਅਨਾਮੀ, ਅਨੰਤ ਕਲਾ ਦੇ ਮਾਲਕ ਤੇਰੀ ਓਟ ਤਕਾਈਆ। ਸਾਡੇ ਤਨ ਵਜੂਦਾਂ ਦੀ ਜੂਹ ਰਹਿਣ ਨਹੀਂ ਦੇਣੀ ਬੇਗਾਨੀ, ਮਿਹਰਵਾਨਾ ਆਪਣਾ ਰੰਗ ਰੰਗਾਈਆ। ਸਾਡਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਤੂੰ ਪਰਮ ਪੁਰਖ

ਪਰਮਾਤਮ ਕਰਨਹਾਰ ਮਿਹਰਵਾਨੀ, ਮਹਿਬੂਬ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਕਥਾ ਕਹਾਣੀ, ਜਗਤ ਕਹਿਣ ਦੀ ਲੋੜ ਰਹੇ ਨਾ ਰਾਈਆ। ਤੇਰੀ ਮੁਹੱਬਤ ਆਦਿ ਜੁਗਾਦਿ ਸਦਾ ਪੁਰਾਣੀ, ਪੁਨਹ ਪੁਨਹ ਪ੍ਰਭ ਤੇਰੇ ਚਰਨ ਸੀਸ ਨਿਵਾਈਆ। ਜੁਗ ਚੌਕੜੀ ਸਤਿਗੁਰ ਸ਼ਬਦ ਤੇਰੀ ਦੇਂਦੇ ਰਹੇ ਕੁਰਬਾਨੀ, ਕਰਬਲਿਆਂ ਦੇ ਮਾਲਕ ਕੂਕ ਕੂਕ ਸੁਣਾਈਆ। ਤਨ ਵਜੂਦ ਮਾਟੀ ਖ਼ਾਕ ਹੁੰਦੇ ਰਹੇ ਫ਼ਾਨੀ, ਮਕਬਰਿਆਂ ਵਿਚ ਆਪਣੇ ਆਸਣ ਲਾਈਆ। ਸਾਡਾ ਅੰਤ ਝਗੜਾ ਮੇਟ ਜਿਸਮਾਨੀ, ਜਿਸਮ ਜ਼ਮੀਰ ਬੇਨਜ਼ੀਰ ਆਪਣੇ ਹੁਕਮ ਨਾਲ ਬਦਲਾਈਆ। ਤੂੰ ਮਾਲਕ ਇਕ ਅਸਮਾਨੀ, ਇਸਮ ਆਜ਼ਮ ਇਕ ਜਣਾਈਆ। ਤੇਰੇ ਦਰ ਤੇ ਚਾਹੁੰਦੇ ਪਦ ਇਕ ਨਿਰਬਾਣੀ, ਗ੍ਰਹਿ ਇਕੋ ਦੇਣਾ ਵਖਾਈਆ। ਜਿਥੇ ਨਾਮ ਸ਼ਬਦ ਧੁਨ ਸੁਣੀਏ ਧੁਨਕਾਨੀ, ਬਿਨ ਰਸਨਾ ਰਾਗ ਦ੍ਰਿੜਾਈਆ। ਜੋਤੀ ਜੋਤ ਦਿਸੇ ਮਹਾਨੀ, ਬਿਨ ਤੇਲ ਬਾਤੀ ਡਗਮਗਾਈਆ। ਤੂੰ ਸਾਡੇ ਮਾਲਕ ਬਖ਼ਸ਼ ਦੇ ਚਰਨ ਧਿਆਨੀ, ਨੇਤਰ ਨੈਣ ਨੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਨਿਰਗੁਣ ਧਾਰ ਦੋ ਜਹਾਨੀ, ਸਰਗੁਣ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣਾ ਹੁਕਮ ਵਰਤਾਈਆ।