੧੪ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਟਾਂਡਾ ਬਲਵੰਤ ਸਿੰਘ ਸੂਰਮੇ ਦੇ ਮਿਲਣ ਸਮੇਂ ਉਨ੍ਹਾਂ ਦੇ ਨਵਿਤ
ਜਨ ਭਗਤਾਂ ਆਖ਼ਰ ਨਿਭੇ ਤੋੜ, ਲੱਗੀ ਪ੍ਰੀਤ ਪ੍ਰੀਤਮ ਨਾ ਕੋਇ ਤੁੜਾਈਆ। ਜੋ ਸਤਿਗੁਰ ਸ਼ਬਦ ਚੜ੍ਹਾਵੇ ਅਗੰਮੇ ਘੋੜ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਮੰਨਿਆ ਸਭ ਨੇ ਬੰਦੀ ਛੋੜ, ਛੁਟਕੀ ਲਿਵ ਦਏ ਲਗਾਈਆ। ਧੁਰ ਹੁਕਮ ਨਾਲ ਮਨੂਆ ਦਹਿ ਦਿਸ਼ਾ ਤੋਂ ਲਵੇ ਹੋੜ, ਦੀਨ ਦੁਨੀ ਨਾ ਉਠ ਉਠ ਧਾਹੀਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਦੋ ਜਹਾਨਾਂ ਸ੍ਰੀ ਭਗਵਾਨਾ ਅੰਤਰ ਆਤਮ ਜਾਵੇ ਬਹੁੜ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਿਸ ਨੂੰ ਕਹਿੰਦੇ ਬ੍ਰਹਿਮਣ ਗੌੜ, ਗੌੜੀਆਂ ਤੋਂ ਬਾਹਰ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਚ ਪ੍ਰੀਤੀ ਜਿਸ ਨਾਲ ਗਈ ਲੱਗ, ਲਗ ਮਾਤਰ ਡੇਰਾ ਢਾਹੀਆ। ਆਤਮ ਧਾਰ ਕਦੇ ਨਾ ਕਰੇ ਅਲੱਗ, ਪਰਮਾਤਮ ਆਪਣਾ ਮੇਲ ਮਿਲਾਈਆ। ਕੂੜ ਕੁੜਿਆਰ ਕਲ ਕਲਪਣਾ ਮੇਟ ਕੇ ਅੱਗ, ਅੰਮ੍ਰਿਤ ਮੇਘ ਅਗੰਮ ਬਰਸਾਈਆ। ਦਰਸ ਦਿਖਾਏ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਭੇਵ ਚੁਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਏ ਉਪਰ ਸ਼ਾਹ ਰਗ, ਨਵ ਨਵ ਦਰ ਦਾ ਪੰਧ ਮੁਕਾਈਆ। ਜਿਸ ਦਾ ਨਾਮ ਨਿਧਾਨ ਬਿਨ ਸੁਰ ਤਾਲ ਤੋਂ ਜਾਏ ਵੱਜ, ਆਤਮਕ ਧੁਨ ਧੁਨ ਪ੍ਰਗਟਾਈਆ। ਨਿਰਗੁਣ ਨਿਰਗੁਣ ਆਪਣੇ ਮੇਲਣ ਦਾ ਆਪੇ ਬਣਾ ਸਬੱਬ, ਮੇਲ ਮਿਲਾਵਾ ਕਰੇ ਚਾਈਂ ਚਾਈਂਆ। ਜਿਥੇ ਦੀਨ ਦੁਨੀ ਦੀ ਨਹੀਂ ਕੋਈ ਹੱਦ, ਓਥੇ ਭਗਤਾਂ ਆਪਣਾ ਗ੍ਰਹਿ ਵਖਾਈਆ। ਜਿਸ ਮੰਦਰ
ਵਿਚ ਜੋਤੀ ਧਾਰ ਨਿਰਾਕਾਰ ਨਿਰੰਕਾਰ ਇਕੋ ਰੂਪ ਰਹੀ ਜਗ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲਾਈਆ। ਲੱਗਾ ਪ੍ਰੇਮ ਕਦੇ ਨਾ ਟੁਟਦਾ, ਜਗਤ ਵਿਛੋੜਾ ਰਹੇ ਨਾ ਰਾਈਆ। ਇਹ ਕੋਈ ਨਾਤਾ ਨਹੀਂ ਬੁੱਲਾਂ ਬੁਟ ਦਾ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜਿਸ ਦਾ ਜਾਮ ਅਗੰਮੀ ਹਕੀਕੀ ਘੁਟ ਦਾ, ਬਿਨ ਰਸਨਾ ਤੋਂ ਰਸ ਚਖਾਈਆ। ਉਹ ਭਗਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਸੀਨੇ ਲਾ ਕੇ ਘੁੱਟਦਾ, ਫੜ ਬਾਹੋਂ ਆਪ ਉਠਾਈਆ। ਨਾਤਾ ਜੋੜ ਕੇ ਆਤਮਾ ਧਾਰ ਪਰਮਾਤਮਾ ਪਿਤਾ ਪੁਤ ਦਾ, ਪੂਤ ਸਪੂਤ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਲੇਖਾ ਜਾਣੇ ਆਪਣੀ ਰੁੱਤ ਦਾ ਰੁਤੜੀ ਨਾਮ ਨਾਲ ਮਹਿਕਾਈਆ। ਸਤਿਗੁਰ ਦਾ ਨਾਤਾ ਪਿਆਰ ਨਹੀਂ ਕੋਈ ਕਾਇਆ ਪੰਜ ਤਤ ਬੁਤ ਦਾ, ਬੁਤਖ਼ਾਨਿਆਂ ਬਾਹਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੇ ਰੰਗ ਰੰਗਾਈਆ। ਸਤਿਗੁਰ ਮੇਲਾ ਨਹੀਂ ਕੋਈ ਤਤਾਂ ਵਾਲਾ ਸਰੀਰ, ਤਨ ਵਜੂਦ ਨਾ ਕੋਇ ਵਡਿਆਈਆ। ਉਹ ਦਾਤਾ ਗਹਿਰ ਗੰਭੀਰ, ਗੁਣਵੰਤ ਇਕ ਅਖਵਾਈਆ। ਉਹ ਜਦੋਂ ਚਾਹੇ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਜਿਸ ਦੀ ਸਿਫ਼ਤ ਵਿਚ ਸਿਫ਼ਤ ਕਰ ਕੇ ਗਿਆ ਕਬੀਰ, ਮਕਬਰਿਆਂ ਵਿਚ ਰੋਵਨ ਮਾਰਨ ਧਾਹੀਂਆ। ਉਹ ਕਲਜੁਗ ਅੰਤਮ ਸ਼ਰਅ ਦੇ ਕੱਟਣ ਆਇਆ ਜ਼ੰਜੀਰ, ਸ਼ਾਹ ਹਕੀਰ ਇਕੋ ਰੰਗ ਰੰਗਾਈਆ। ਜਿਸ ਦੀ ਖਿਚ ਸਕੇ ਨਾ ਕੋਇ ਤਸਵੀਰ, ਓਹ ਲਾਤਸੱਵਰ ਆਪਣੀ ਖੇਲ ਖਿਲਾਈਆ। ਉਹ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਜਿਸ ਪਿਛਲੇ ਲੇਖੇ ਉਤੇ ਮਾਰਨੀ ਲਕੀਰ, ਲਾਈਨ ਅਗਲੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਸਤਿਗੁਰ ਨਾਤਾ ਨਹੀਂ ਕੋਈ ਜਗਤ ਪਿਆਰ, ਮੁਹੱਬਤ ਕੂੜ ਨਾ ਕੋਇ ਰਖਾਈਆ। ਸਚ ਸਵਾਮੀ ਅੰਤਰਜਾਮੀ ਪਾਵਣਹਾਰਾ ਸਾਰ, ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਬਿਨ ਜਗਤ ਨੈਣਾਂ ਤੋਂ ਦੇਵੇ ਦੀਦਾਰ, ਨਿਜ ਨੇਤਰ ਲੋਚਨ ਅੱਖ ਅੱਖ ਖੁਲਾਈਆ। ਤਨ ਵਜੂਦ ਮਹਿਬੂਬ ਰਹਿਣ ਦੇਵੇ ਨਾ ਧੂੰਆਂਧਾਰ, ਅਗਿਆਨ ਅੰਧ ਦੇਵੇ ਮਿਟਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਕੇ ਠੰਡੀ ਠਾਰ, ਨਾਭੀ ਕਵਲ ਕਵਲ ਉਲਟਾਈਆ। ਸਚ ਸ਼ਬਦ ਦੀ ਦੇ ਧੁਨਕਾਰ, ਅਨਹਦ ਨਾਦੀ ਨਾਦ ਸੁਣਾਈਆ। ਕਮਲਾਪਾਤੀ ਦੀਆ ਬਾਤੀ ਘਰ ਘਰ ਵਿਚ ਕਰ ਉਜਿਆਰ, ਜੋਤ ਉਜਾਲਾ ਨੂਰ ਨੁਰਾਨਾ ਇਕੋ ਇਕ ਡਗਮਗਾਈਆ। ਇਹ ਖੇਲ ਸੱਚੀ ਸਰਕਾਰ, ਆਦਿ ਜੁਗਾਦਿ ਜੁਗ ਚੌਕੜੀ ਕਰਨੀ ਦਾ ਕਰਤਾ ਕਰਦਾ ਆਈਆ। ਭਗਤ ਵਿਛੋੜਾ ਹੋਏ ਨਾ ਦੂਜੀ ਵਾਰ, ਮਿਲਿਆ ਮੇਲ ਨਾ ਕੋਇ ਤੁੜਾਈਆ। ਜਿਸ ਦਾ ਲਹਿਣਾ ਦੇਣਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ, ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਆਪਣਾ ਰੰਗ ਰੰਗਾਈਆ। ਸੋ ਵੇਖੇ ਵਿਗਸੇ ਪਾਵਣਹਾਰਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਭੇਵ ਚੁਕਾਈਆ। ਜਿਸ ਦਾ ਬਿਨਾ ਜਗਤ ਨੇਤਰਾਂ ਤੋਂ ਹੁੰਦਾ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਉਸ ਸਾਹਿਬ ਸਤਿਗੁਰ ਨੂੰ ਸਦਾ ਸਦਾ ਸਦ ਨਿਮਸਕਾਰ, ਨਿਵ ਨਿਵ ਆਦਿ ਜੁਗਾਦਿ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਿਮੀਂ ਅਸਮਾਨ ਲੱਖ ਚੁਰਾਸੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਉਠਾਈਆ। ਭਗਤ ਕਹੇ ਮੇਰੀ
ਪ੍ਰੀਤੀ ਤੇਰੇ ਨਾਲ ਭਗਵਾਨ, ਭਗਵਨ ਦੇਣੀ ਵਡਿਆਈਆ। ਮੇਰੇ ਆਦਿ ਜੁਗਾਦੀ ਕਾਹਨ, ਦੋ ਜਹਾਨਾਂ ਦਾਤੇ ਬੇਪਰਵਾਹੀਆ। ਉਠ ਵੇਖ ਮੇਰਾ ਨਿਸ਼ਾਨ, ਬਿਨਾ ਨਿਸ਼ਾਨਿਆਂ ਧਿਆਨ ਲਗਾਈਆ। ਮੈਂ ਦੀਨ ਦੁਨੀ ਵਿਚ ਹੋਇਆ ਬੇਪਹਿਚਾਨ, ਰੂਪ ਰੰਗ ਰੇਖ ਮੇਰਾ ਵੇਖਣ ਕੋਇ ਨਾ ਪਾਈਆ। ਮੇਰਾ ਤੇਰੇ ਉਤੇ ਮਾਣ, ਤੂੰ ਨਿਮਾਣਿਆਂ ਹੋਏਂ ਸਹਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਦਰ ਠਾਂਡੇ ਦੇਣਾ ਦਾਨ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਜੀਉ ਪਿੰਡ ਤਤ ਤੇਰੇ ਲੇਖੇ ਲੱਗੇ ਪ੍ਰਾਣ, ਸਾਹ ਸਾਹ ਤੇਰੇ ਵਿਚ ਸਮਾਈਆ। ਮੇਰਾ ਸਿਦਕ ਭਰੋਸਾ ਧਰਮ ਸਭ ਦੇ ਮਾਲਕ ਤੇਰਾ ਇਕ ਈਮਾਨ, ਅਮਲਾਂ ਤੋਂ ਰਹਿਤ ਤੇਰੀ ਓਟ ਤਕਾਈਆ। ਮੇਰਾ ਨਾਤਾ ਤੁਟੇ ਨਾ ਕਦੇ ਵਿਚ ਜਹਾਨ, ਦੀਨ ਦੁਨੀ ਸਕੇ ਨਾ ਕੋਇ ਤੁੜਾਈਆ। ਸਦਾ ਸਦਾ ਸਦ ਤੇਰੇ ਚਰਨ ਕਵਲ ਰਹੇ ਧਿਆਨ, ਦੂਸਰ ਨਜ਼ਰ ਕਿਸੇ ਨਾ ਆਈਆ। ਮੇਰੀ ਬੇਨੰਤੀ ਧੁਰ ਦੇ ਕੰਤ ਕਰੀਂ ਪ੍ਰਵਾਨ, ਪਰਮ ਪੁਰਖ ਪ੍ਰਭ ਤੇਰੀ ਓਟ ਰਖਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨ, ਮਰਦ ਮਰਦਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਵਸਤ ਅਨਮੁੱਲ ਅਤੁਲ ਜਨ ਭਗਤਾਂ ਅੰਤਰ ਨਿਰੰਤਰ ਆਪਣੇ ਹੁਕਮ ਨਾਲ ਟਿਕਾਈਆ। ਪ੍ਰੀਤੀ ਕਹੇ ਭਗਤੋ ਮੈਂ ਕਦੇ ਨਾ ਟੁੱਟਦੀ, ਤੋੜਨਵਾਲਾ ਨਜ਼ਰ ਕੋਇ ਨਾ ਆਈਆ। ਮੈਂ ਕੋਈ ਵਣਜਾਰੀ ਨਹੀਂ ਜਗਤ ਵਾਲੇ ਘੁੱਟ ਦੀ, ਹੱਥਾਂ ਨਾਲ ਹੱਥ ਨਾ ਕਦੇ ਮਿਲਾਈਆ। ਮੈਂ ਬੁਲਾਰਨ ਨਹੀਂ ਰਸਨਾ ਜਿਹਵਾ ਵਾਲੇ ਬੁੱਟ ਦੀ, ਬੱਤੀ ਦੰਦਾਂ ਨਾ ਸਿਫ਼ਤ ਸਲਾਹੀਆ। ਮੈਂ ਡਰਨ ਵਾਲੀ ਨਹੀਂ ਕਿਸੇ ਕੁੱਟ ਦੀ, ਭੈ ਵਿਚ ਭਾਉ ਨਾ ਕੋਇ ਰਖਾਈਆ। ਮੈਂ ਪਿਆਰੀ ਨਹੀਂ ਕਿਸੇ ਧੀ ਤੇ ਪੁੱਤ ਦੀ, ਜਗਤ ਨਾਤਾ ਸੰਗ ਨਾ ਕੋਇ ਬਣਾਈਆ। ਮੈਂ ਤੇ ਸਦਾ ਖੇਲ ਵੇਖਦੀ ਉਸ ਅਬਿਨਾਸ਼ੀ ਅਚੁਤ ਦੀ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਸਚ ਪੁਛੋ ਮੈਂ ਪ੍ਰੀਤ ਬਿਨਾ ਪ੍ਰੀਤਮ ਦੀ ਕਿਰਪਾ ਤੋਂ ਕਾਇਆ ਮੰਦਰ ਅੰਦਰ ਕਦੇ ਨਾ ਉਠਦੀ, ਆਪ ਆਪਣੀ ਲੈ ਅੰਗੜਾਈਆ। ਭਗਤਾਂ ਦੇ ਉਤੇ ਮੁਹੱਬਤ ਵਿਚ ਕਦੇ ਨਾ ਤੁਠਦੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਟਿਕਾਈਆ। ਤੁਹਾਨੂੰ ਪਤਾ ਨਹੀਂ ਆਤਮਾ ਪਰਮਾਤਮਾ ਦੀ ਧਾਰ ਇਕ ਜੁਟ ਦੀ, ਦੂਜੀ ਵੰਡ ਨਾ ਕੋਇ ਵੰਡਾਈਆ। ਮਨ ਦੀ ਧਾਰ ਵਿਚ ਸਚ ਦੀ ਧਾਰ ਛੁਟਦੀ, ਸਤਿਗੁਰ ਛੁਟਕੀ ਲਿਵ ਫੇਰ ਦਏ ਲਗਾਈਆ। ਹੁਣ ਤੁਸਾਂ ਖੇਲ ਵੇਖਣੀ ਉਸ ਪ੍ਰਭੂ ਦੀ ਸੁਹੰਜਣੀ ਰੁੱਤ ਦੀ, ਜਿਹੜਾ ਰੁਤੜੀ ਸਭ ਦੀ ਦਏ ਮਹਿਕਾਈਆ। ਦੁਨੀਆ ਵਣਜਾਰਨ ਹੋਣੀ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧਾਰ ਦੋ ਤੁਕ ਦੀ, ਜਿਸ ਦੇ ਨਾਲ ਦੋ ਜਹਾਨਾਂ ਪੰਧ ਮੁਕਾਈਆ। ਬਲਵੰਤ ਕੰਤ ਸਤਿਗੁਰ ਦੀ ਪ੍ਰੀਤੀ ਪਿਆਰ ਵਿਚ ਕਦੇ ਨਾ ਮੁਕਦੀ, ਅੰਤ ਅੰਤ ਅੰਤ ਕਹਿਣ ਕਿਛ ਨਾ ਪਾਈਆ। ਇਹ ਕੋਈ ਖੇਲ ਨਹੀਂ ਜੀਵ ਜੰਤ ਦੀ, ਜਗਤ ਜਗਿਆਸੂਆਂ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਭਗਤ ਉਧਾਰਨਾ ਰੀਤੀ ਚਲੀ ਆਈ ਭਗਵੰਤ ਦੀ, ਭਗਵਨ ਹੋ ਕੇ ਭਗਵਾਨ ਸਦ ਭਗਤਾਂ ਆਪਣਾ ਰੰਗ ਵਖਾਈਆ। ਇਹ ਕੋਈ ਸਿਫ਼ਤ ਵਡਿਆਈ ਨਹੀਂ ਅੱਖਰਾਂ ਵਾਲੇ ਮੰਤ ਦੀ, ਨਿਰਗੁਣ ਭੇਵ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਬੇਪ੍ਰਵਾਹੀਆ।
੧੪ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬੁਢੇਲ ਗੁਰਨਾਮ ਸਿੰਘ ਧੰਨਾ ਸਿੰਘ ਢਹਿ ਪਈ ਹਰੀ ਸਿੰਘ ਮਹਿੰਮਾ ਸਿੰਘ ਵਾਲਾ
ਪਾਖਰ ਸਿੰਘ ਮੋਹੀ ਨਾਹਰ ਸਿੰਘ ਰਕਬਾ ਬਲਵੰਤ ਸਿੰਘ ਗੁਜਰਵਾਲ ਗੁਰਦਿਆਲ ਕੌਰ ਬੋਪਾ ਰਾਏ
ਪੰਜ ਤਤ ਕਹਿਣ ਪ੍ਰਭ ਸਾਡਾ ਇਕ ਬਣਾ ਦੇ ਇਸ਼ਟ, ਇਸ਼ਟਦੇਵ ਪਰਮਾਤਮ ਇਕ ਜਣਾਈਆ। ਸਭ ਦੀ ਅੰਦਰੋਂ ਖੋਲ ਦੇ ਦ੍ਰਿਸ਼ਟ, ਦ੍ਰਿਸ਼ਟਾਂਤ ਆਪਣਾ ਨਾਮ ਸਮਝਾਈਆ। ਓਹ ਲਹਿਣਾ ਦੇਣਾ ਪੂਰਾ ਕਰ ਦੇ ਜੋ ਰਾਮ ਗੁਰੂ ਕਿਹਾ ਵਿਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਨਿਗਾਹ ਮਾਰ ਲੈ ਦੀਨ ਦੁਨੀ ਵਿਚ ਸ੍ਰਿਸ਼ਟ, ਸ੍ਰੇਸ਼ਟ ਆਪਣਾ ਪਰਦਾ ਲਾਹੀਆ। ਅੰਤਰ ਵਾਸ਼ਨਾ ਸਭ ਦੀ ਹੋਣੀ ਭ੍ਰਿਸ਼ਟ, ਸਤਿ ਵਿਚ ਨਾ ਕੋਇ ਸਮਾਈਆ। ਤੇਰਾ ਧਰਮ ਧਾਰ ਦਾ ਧਰਮ ਹੁੰਦਾ ਜਾਏ ਨਿਸ਼ਟ, ਸਚ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਸਾਡੇ ਸ਼ਾਹੋ ਭੂਪ, ਸ਼ਹਿਨਸ਼ਾਹ ਤੇਰੀ ਸਰਨਾਈਆ। ਸਾਡਾ ਮੇਟ ਦੇ ਅੰਧ ਕੂਪ, ਅਗਿਆਨ ਅੰਦਰ ਰਹੇ ਨਾ ਰਾਈਆ। ਧਰਮ ਧਾਰ ਆਪਣੇ ਬਣਾ ਲੈ ਸਪੂਤ, ਪਿਤਾ ਪੂਤ ਲੈ ਗਲ ਲਗਾਈਆ। ਪੰਚ ਵਿਕਾਰ ਹੰਕਾਰ ਸਾਡੇ ਅੰਦਰੋਂ ਕਰ ਦੇ ਕੂਚ, ਕੂਚਾ ਗਲੀ ਕਰ ਸਫ਼ਾਈਆ। ਨਾਮ ਨਿਧਾਨਾ ਬਖ਼ਸ਼ ਦੇ ਸੂਚ, ਸੁੱਚ ਸੰਜਮ ਇਕ ਸਮਝਾਈਆ। ਦੁੱਖ ਰਹੇ ਨਾ ਕਾਇਆ ਪੰਚ ਭੂਤ, ਭਾਂਡਾ ਭਰਮ ਦੇਣਾ ਭੰਨਾਈਆ। ਆਤਮ ਪਰਮਾਤਮ ਤੇਰਾ ਖੇਲ ਤਾਣਾ ਪੇਟਾ ਸੂਤ, ਸੂਤਰਧਾਰੀ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਅਗੰਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਇਕੋ ਹੋਵੇ ਨਾਮ, ਨਾਮ ਨਿਧਾਨਾ ਦੇ ਜਣਾਈਆ। ਸ਼ਰਅ ਤੋਂ ਬਾਹਰ ਦੱਸ ਪੈਗ਼ਾਮ, ਪੈਗ਼ੰਬਰਾਂ ਬਾਹਰ ਪੜ੍ਹਾਈਆ। ਤੇਰਾ ਇਕੋ ਹੋਵੇ ਕਲਾਮ, ਕਲਮਾ ਕਾਇਨਾਤ ਦੇ ਸਮਝਾਈਆ। ਤੇਰਾ ਇਕੋ ਨੂਰ ਨਜ਼ਰੀ ਆਏ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੇਰਾ ਇਕੋ ਹੋਵੇ ਹਕੀਕੀ ਜਾਮ, ਜਗਤ ਮਧ ਦਾ ਲੇਖਾ ਦੇਣਾ ਮੁਕਾਈਆ। ਕਲਜੁਗ ਕੂੜੀ ਕਿਰਿਆ ਮੇਟ ਤਮਾਮ, ਤਮ੍ਹਾ ਲਾਲਚ ਜਗਤ ਰਹੇ ਨਾ ਰਾਈਆ। ਅੰਤ ਕੰਤ ਭਗਵੰਤ ਸਭ ਦਾ ਲੈ ਅੰਜਾਮ, ਆਪ ਆਪਣਾ ਹੁਕਮ ਵਰਤਾਈਆ। ਤੂੰ ਨੌਜਵਾਨਾ ਸ੍ਰੀ ਭਗਵਾਨਾ ਸ਼ਹਿਨਸ਼ਾਹ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਿਗਾਹ ਮਾਰ ਲੈ ਵਿਚ ਜਹਾਨ, ਜਹਾਲਤ ਕੂੜੀ ਵੇਖ ਵਖਾਈਆ। ਸਤਿ ਧਰਮ ਦਾ ਧਰਮ ਦੇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਸਾਡੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੈਨੂੰ ਸਾਰੇ ਹੋਣ ਝੁਕਦੇ, ਬਿਨ ਕਦਮਾਂ ਸੀਸ ਨਿਵਾਈਆ। ਵਣਜਾਰੇ ਹੋਵਣ ਇਕੋ ਤੁਕ ਦੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਝਗੜੇ ਮੁਕਾ ਦੇ ਕਲਜੁਗ ਕੂੜ ਅਪਰਾਧੀ ਸੁਤ ਦੇ, ਸੋਈ ਸੁਰਤੀ ਲੈ ਜਗਾਈਆ। ਇਹ ਖੇਲ ਵੇਖੀਏ ਤੇਰੇ ਅਬਿਨਾਸ਼ੀ ਅਚੁਤ ਦੇ, ਚੇਤਨ ਦੀਨ ਦੁਨੀ ਕਰ ਲੋਕਾਈਆ। ਵਕਤ ਸੁਹੰਜਣੇ ਕਰ ਦੇ ਆਪਣੀ ਰੁੱਤ ਦੇ, ਰੁਤੜੀ ਬਿਨਾ ਬਸੰਤ ਮਹਿਕਾਈਆ। ਅਸੀਂ ਗ਼ਰੀਬ ਨਿਮਾਣੇ ਨਿਵ ਨਿਵ ਦਰ ਤੇ ਪੁਛਦੇ, ਨੇਤਰ ਨੈਣਾਂ ਨੀਰ ਵਹਾਈਆ। ਸਾਨੂੰ ਨਾਮ ਨਿਧਾਨਾ ਦਾਤ ਅਗੰਮੀ ਤੁਛ ਦੇ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ
ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਡੀਆਂ ਸ਼ਬਦੀ ਧਾਰ ਬਦਲ ਦੇ ਬੋਲੀਆਂ, ਅਨਬੋਲਤ ਰਾਗ ਜਣਾਈਆ। ਅਸੀਂ ਵੱਖ ਵੱਖ ਰਹੀਏ ਵਿਚ ਨਾ ਟੋਲੀਆਂ, ਹਿੱਸੇ ਦੀਨ ਦੁਨੀ ਨਾ ਕੋਇ ਜਣਾਈਆ। ਸ਼ਰਅ ਦੀ ਧਾਰ ਵਿਚ ਖੇਲੀਏ ਨਾ ਹੋਲੀਆਂ, ਖੰਡੇ ਖੜਗ ਖੜਗ ਖੜਕਾਈਆ। ਤੇਰੀ ਮੁਹੱਬਤ ਵਿਚ ਸਭ ਆਤਮਾ ਹੋਣ ਮੌਲੀਆਂ, ਮੌਲਾ ਆਪਣਾ ਰੰਗ ਦੇਣਾ ਰੰਗਾਈਆ। ਨਿਗਾਹ ਮਾਰ ਲੈ ਉਪਰ ਧੌਲੀਆ, ਧਵਲ ਦਾ ਲੇਖਾ ਦੇਣਾ ਚੁਕਾਈਆ। ਇਕਰਾਰ ਤੱਕ ਲੈ ਕੌਲੀਆ, ਕਮਲਾਪਤੀ ਆਪਣੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਇਕੋ ਗੀਤ ਹੋਵੇ ਗੋਬਿੰਦ, ਗਹਿਰ ਗੰਭੀਰ ਗਵਰ ਦੇਣਾ ਦ੍ਰਿੜਾਈਆ। ਤੂੰ ਨਿਰਗੁਣ ਧਾਰ ਸਾਗਰ ਸਿੰਧ, ਸਰਗੁਣ ਕਰਨੀ ਆਪ ਸਫ਼ਾਈਆ। ਤਨ ਵਜੂਦ ਆਪਣੀ ਬਣਾਉਣੇ ਬਿੰਦ, ਜੋ ਬਿੰਦਰਾਬਨ ਦਾ ਕਾਹਨ ਆਸ਼ਾ ਗਿਆ ਰਖਾਈਆ। ਸਾਡੀ ਸਗਲੀ ਮੇਟਣੀ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਤੂੰ ਮਾਲਕ ਖ਼ਾਲਕ ਗੁਣੀ ਗਹਿੰਦ, ਪੁਰਖ ਅਕਾਲਾ ਦੀਨ ਦਿਆਲਾ ਇਕ ਅਖਵਾਈਆ। ਤੇਰੀ ਕਰੇ ਕੋਈ ਨਾ ਨਿੰਦ, ਨਿੰਦਕਾਂ ਦਾ ਡੇਰਾ ਦੇਣਾ ਢਾਹੀਆ। ਇਹ ਤੇਰਾ ਸੁਹੰਜਣਾ ਹੋਏ ਜੀਉ ਪਿੰਡ, ਇੰਡ ਬ੍ਰਹਿਮੰਡ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਇਕੋ ਹੋਵੇ ਆਵਾਜ਼, ਅਨਬੋਲਤ ਦੇਣੀ ਜਣਾਈਆ। ਜਿਸ ਵਿਚ ਤੇਰਾ ਖੁਲ੍ਹੇ ਰਾਜ਼, ਰਾਜ਼ਕ ਰਿਜ਼ਕ ਰਹੀਮ ਪਰਦਾ ਦੇਣਾ ਚੁਕਾਈਆ। ਝਗੜਾ ਰਹੇ ਨਾ ਰੋਜ਼ਾ ਨਿਮਾਜ਼, ਕਲਮਾ ਸ਼ਰਅ ਵੰਡ ਨਾ ਕੋਇ ਵੰਡਾਈਆ। ਆਪਣਾ ਭੇਵ ਖੋਲ ਆਗ਼ਾਜ਼, ਬੇਪ੍ਰਵਾਹ ਆਪਣੀ ਦਇਆ ਕਮਾਈਆ। ਇਕੋ ਤੇਰਾ ਨੂਰ ਦਿਸੇ ਵਾਹਿਦ, ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਆਤਮ ਧਾਰ ਕਰ ਆਬਾਦ, ਪਾਰਬ੍ਰਹਮ ਪ੍ਰਭ ਆਪਣਾ ਗ੍ਰਹਿ ਸੁਹਾਈਆ। ਲੱਖ ਚੁਰਾਸੀ ਅੰਦਰ ਤੇਰੀ ਹੋਵੇ ਯਾਦ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਮੰਦਰ ਦੇਣਾ ਸੁਹਾਈਆ। ਤੇਰੇ ਸ਼ਬਦ ਦਾ ਸ਼ਬਦੀ ਵੱਜੇ ਨਾਦ, ਨਾਦ ਅਨਾਦੀ ਧੁਨ ਦੇਣੀ ਸ਼ਨਵਾਈਆ। ਤੂੰ ਮਾਲਕ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਾ ਪਰਦਾ ਦੇਣਾ ਉਠਾਈਆ। ਅਸੀਂ ਭਗਤ ਸੁਹੇਲੇ ਪੰਜ ਤਤ ਤੈਨੂੰ ਰਹੇ ਅਰਾਧ, ਰਾਧਕਾ ਕ੍ਰਿਸ਼ਨ ਵਾਲੀ ਸੀਸ ਨਿਵਾਈਆ। ਸਾਡੇ ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਦੇਣੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਸਦਾ ਜੁਗਾਦਿ ਆਦਿ, ਆਦਿ ਜੁਗਾਦੀ ਇਕ ਅਖਵਾਈਆ।
੧੪ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਪੱਖੋਵਾਲ ਨਾਜਰ ਸਿੰਘ ਸਾਧੂ ਸਿੰਘ ਸਰਦਾਰਾ ਸਿੰਘ ਕਰਮ ਸਿੰਘ ਸਰਵਣ ਸਿੰਘ
ਮੰਗਲ ਸਿੰਘ ਪੱਖੋਵਾਲ ਹਰਜੀਤ ਸਿੰਘ ਲੀਲ ਗੁਰਮੇਜ ਸਿੱਘ ਹਰੀ ਸਿੰਘ ਬੁਰਜ ਪਲਟੂ ਰਾਮ ਸੁਧਾਰ ਚੈਂਚਲ ਸਿੰਘ ਸੁਧਾਰ
ਹਰਚਰਨ ਸਿੰਘ ਡਾਂਗੋ ਭਾਗ ਸਿੰਘ ਬਸਰਾਵਾਂ ਗੁਰਦਿਆਲ ਸਿੰਘ ਨੰਗਲ ਖੁਰਦ
ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਕਵਲ ਵਾਸਤਾ, ਵਾਸਤਕ ਆਸਤਕ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ
ਇਕੋ ਦੱਸ ਦੇ ਰਾਸਤਾ, ਰਾਹ ਬੇਪ੍ਰਵਾਹ ਅਗੰਮ ਅਥਾਹ ਦੇਣਾ ਜਣਾਈਆ। ਖੇਲ ਦੱਸ ਦੇ ਪਰਮ ਪੁਰਖ਼ ਆਪਣੀ ਅਗੰਮੀ ਰਾਸ ਦਾ, ਮੰਡਲ ਮੰਡਪ ਨਿਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਸਾਡਾ ਝਗੜਾ ਰਹੇ ਨਾ ਰਸਨਾ ਰਸ ਸਵਾਸ ਦਾ, ਜਗ ਜੀਵਣ ਦਾਤੇ ਪੁਰਖ ਬਿਧਾਤੇ ਏਕਾ ਨਾਮ ਦੇਣਾ ਦ੍ਰਿੜਾਈਆ। ਤੂੰ ਮਾਲਕ ਖ਼ਾਲਕ ਪਾਰਬ੍ਰਹਮ ਪ੍ਰਿਥਮੀ ਆਕਾਸ਼ ਦਾ, ਗਗਨ ਗਗਨੰਤਰ ਤੇਰੀ ਓਟ ਤਕਾਈਆ। ਸਾਡਾ ਸਚ ਟਿਕਾਣਾ ਇਕੋ ਹੋਵੇ ਤੇਰੇ ਚਰਨ ਨਿਵਾਸ ਦਾ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਲੇਖਾ ਮੁਕਾ ਦੇ ਹੱਡ ਨਾੜੀ ਮਾਸ ਦਾ, ਰਕਤ ਬੂੰਦ ਦਾ ਡੇਰਾ ਢਾਹੀਆ। ਰੂਪ ਅਨੂਪ ਦਰਸਾ ਦੇ ਕਮਲਾਪਾਤ ਦਾ, ਪਤਿਪਰਮੇਸ਼ਵਰ ਆਪਣਾ ਪਰਦਾ ਲਾਹੀਆ। ਸਾਡਾ ਲਹਿਣਾ ਦੇਣਾ ਧਰਨੀ ਧਰਤ ਧਵਲ ਧੌਲ ਰਹੇ ਨਾ ਜ਼ਾਤ ਪਾਤ ਦਾ, ਪਤਵੰਤੇ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸੁਣ ਫ਼ਰਿਆਦ, ਦਰ ਠਾਂਡੇ ਮੰਗ ਮੰਗਾਈਆ। ਤੂੰ ਬਣਤ ਬਣਾਈ ਆਦਿ, ਆਦਿ ਪੁਰਖ ਤੇਰੀ ਸਰਨਾਈਆ। ਤੇਰਾ ਖੇਲ ਖੇਲਿਆ ਜੁਗ ਜੁਗਾਦਿ, ਚੌਕੜੀ ਭੱਜੇ ਵਾਹੋ ਦਾਹੀਆ। ਲੱਖ ਚੁਰਾਸੀ ਕੀਤੀ ਆਬਾਦ, ਤਨ ਵਜੂਦਾਂ ਨਾਲ ਸੁਹਾਈਆ। ਰਸਨਾ ਜਿਹਵਾ ਲੈਂਦੇ ਰਹੇ ਸਵਾਦ, ਰਸ ਰਸਕ ਰਸਕ ਤੇਰਾ ਵੇਖ ਵਖਾਈਆ। ਤੇਰਾ ਖੇਲ ਤੱਕਿਆ ਵਿਚ ਬ੍ਰਹਿਮਾਦ, ਬ੍ਰਹਿਮਾਂਡ ਦੇਣਾ ਨੈਣ ਉਠਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਦੇ ਦੇ ਦਾਦ, ਵਸਤ ਅਮੋਲ ਅਮੁੱਲ ਵਰਤਾਈਆ। ਧੁਨ ਆਤਮਕ ਸੁਣਾ ਦੇ ਸਾਡੇ ਅੰਦਰ ਨਾਦ, ਨਾਦੀ ਧੁਨ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਸਗਲੇ ਸੰਗੀ, ਸਾਜਣ ਤੇਰੀ ਓਟ ਤਕਾਈਆ। ਸਾਨੂੰ ਕਰ ਲੈ ਆਪਣੇ ਕਾਰ ਅੰਗੀ, ਅੰਗੀਕਾਰ ਇਕ ਅਖਵਾਈਆ। ਧੁਰ ਦੀ ਵਸਤ ਦੇ ਦੇ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਡਾ ਲੇਖਾ ਰਹੇ ਨਾ ਪ੍ਰਕਿਰਤੀ ਪੰਝੀ, ਪੰਜ ਤਤ ਰਹੇ ਕੁਰਲਾਈਆ। ਵੇਖ ਲੈ ਪਿਛਲੀ ਜੁਗ ਚੌਕੜੀ ਕੋਟਨ ਲੰਘੀ, ਆਪਣਾ ਪੰਧ ਮੁਕਾਈਆ। ਸਾਡੀ ਧਾਰ ਹੋਈ ਨਾ ਠੰਡੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸਤਿ ਸਚ ਦਵਾਰੇ ਪਾਈ ਕਿਸੇ ਨਾ ਗੰਢੀ, ਨਾਤਾ ਜੋੜ ਨਾ ਕੋਇ ਜੁੜਾਈਆ। ਸਾਡੀ ਆਯੂ ਬੀਤ ਗਈ ਲੰਬੀ, ਗਿਣਤੀ ਗਣਤ ਨਾ ਕੋਇ ਵਖਾਈਆ। ਸਾਨੂੰ ਦੇ ਦੇ ਸੁਖ ਅਨੰਦੀ, ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਕੂੜੀ ਕਿਰਿਆ ਵਾਸਨਾ ਅੰਦਰੋਂ ਕੱਢ ਦੇ ਗੰਦੀ, ਸੁਗੰਧ ਆਪਣੀ ਦੇਣੀ ਵਖਾਈਆ। ਸ਼ਰਅ ਦੀ ਰਹੇ ਨਾ ਕੋਇ ਪਾਬੰਦੀ, ਨਾਤਾ ਬਿਧਾਤਾ ਦੇਣਾ ਤੁੜਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਤੇਰੀ ਕਲਜੁਗ ਅੰਤਮ ਸੰਧੀ, ਪੇਸ਼ੀਨਗੋਈਆਂ ਵੇਖਣੀਆਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਮਿਤਰਾ ਮੀਤ, ਸਾਜਣਾ ਦੇਈਏ ਜਣਾਈਆ। ਸਾਨੂੰ ਕਰ ਦੇ ਪਤਤ ਪੁਨੀਤ, ਪਤਤ ਪਾਵਨ ਤੇਰੇ ਹੱਥ ਵਡਿਆਈਆ। ਧਰਮ ਦੀ ਧਾਰ ਸਮਝਾ ਦੇ ਰੀਤ, ਮਾਰਗ ਇਕੋ ਇਕ ਵਖਾਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਹੁਜਰਾ ਹਕ ਜਣਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਤੇਰੀ ਓਟ ਰਖਾਈਆ। ਨਿਰਗੁਣ ਸਰਗੁਣ ਕਰ ਠਾਂਡਾ ਸੀਤ, ਅਗਨੀ ਤਤ ਤਤ ਬੁਝਾਈਆ। ਸਦਾ ਸੁਹੇਲੇ ਵਸਣਾ ਚੀਤ, ਚਿਤ ਵਿਤ ਠਗੌਰੀ ਰਹੇ ਨਾ ਰਾਈਆ। ਤੇਰੇ ਨਾਲ ਹੋਵੇ ਪ੍ਰੀਤ, ਪ੍ਰੀਤਮ
ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਸੁਹਾ ਦੇ ਮੰਦਰ, ਦਰ ਠਾਂਡੇ ਵੱਜੇ ਵਧਾਈਆ। ਭਾਗ ਲਗਾ ਦੇ ਡੂੰਘੀ ਕੰਦਰ, ਕਾਇਆ ਕਿਲਾ ਕੋਟ ਵੇਖ ਵਖਾਈਆ। ਪ੍ਰਕਾਸ਼ ਬਖ਼ਸ਼ ਦੇ ਸੂਰੀਆ ਚੰਦਰ, ਨੂਰ ਨੁਰਾਨਾ ਡਗਮਗਾਈਆ। ਸਾਡੀ ਮਨਜ਼ੂਰ ਕਰੀਂ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਅਸੀਂ ਤਤ ਵਿਚਾਰੇ ਪੰਜਮ, ਪੰਚਮ ਧੁਨ ਕਰਨੀ ਸ਼ਨਵਾਈਆ। ਪੁਰਖ ਅਕਾਲੇ ਚਾੜ੍ਹ ਦੇ ਰੰਗਣ, ਰੰਗ ਇਕ ਇਕ ਰੰਗਾਈਆ। ਦੂਜਾ ਦਰ ਜਾਈਏ ਨਾ ਮੰਗਣ, ਦੋ ਜਹਾਨਾਂ ਅੱਖ ਨਾ ਕੋਇ ਉਠਾਈਆ। ਤੇਰੀ ਚਰਨਾਂ ਦੀ ਧੂੜ ਸਾਡਾ ਮਸਤਕ ਹੋਵੇ ਚੰਦਨ, ਨੂਰ ਜ਼ਹੂਰ ਕਰਨਾ ਆਪ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਲਾਸ਼ਰੀਕ, ਸ਼ਰਕਤ ਅੰਦਰੋਂ ਦੇ ਕਢਾਈਆ। ਤੂੰ ਮਾਲਕ ਖ਼ਾਲਕ ਵਾਹਿਦ ਤੇਰੇ ਵਿਚ ਹਕ ਤੌਫੀਕ, ਤੋਹਫ਼ੇ ਨਾਮ ਕਲਮੇ ਵਾਲੇ ਝੋਲੀ ਪਾਈਆ। ਅਸੀਂ ਆਦਿ ਜੁਗਾਦੀ ਤੇਰੇ ਰਫ਼ੀਕ, ਮਿਤ੍ਰ ਪਿਆਰੇ ਇਕ ਅਖਵਾਈਆ। ਸਾਡੇ ਅੰਦਰੋਂ ਮੇਟ ਅੰਧੇਰਾ ਤਾਰੀਕ, ਨੂਰੀ ਚੰਦ ਚੰਦ ਕਰ ਰੁਸ਼ਨਾਈਆ। ਤੇਰੀ ਇਕੋ ਸੁਣੀਏ ਹਕ ਦੀ ਹਕ ਹਦੀਸ, ਕਲਮਿਆਂ ਤੋਂ ਬਾਹਰ ਹੋਵੇ ਪੜ੍ਹਾਈਆ। ਤੂੰ ਮਾਲਕ ਖ਼ਾਲਕ ਬੀਸ ਇਕੀਸ, ਏਕੰਕਾਰ ਤੇਰੀ ਓਟ ਤਕਾਈਆ। ਸਾਡੀ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਕਰ ਦੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਕੋਟਨ ਕੋਟ ਜੁਗ ਚੌਕੜੀਆਂ ਤੇਰੀ ਯਾਦ ਵਿਚ ਗਏ ਬੀਤ, ਬੀਤੀ ਕਥਾ ਕਹਾਣੀ ਰਹੇ ਸੁਣਾਈਆ। ਸਾਡੀ ਆਸ਼ਾ ਮਨਸਾ ਪੂਰੀ ਕਰ ਦੇ ਉਮੀਦ, ਤ੍ਰਿਸ਼ਨਾ ਕੂੜ ਦੇਣੀ ਮਿਟਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਤੇਰੇ ਮਿਲਣ ਦੀ ਰੀਝ, ਮੇਲ ਮਿਲਾਉਣਾ ਚਾਈਂ ਚਾਈਂਆ। ਅਸੀਂ ਬਰਖ਼ੁਰਦਾਰ ਤੇਰੇ ਅਜ਼ੀਜ਼, ਆਜਜ਼ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ ਬਿਨਾ ਨੈਣਾਂ ਤੋਂ ਹੋਵੇ ਦੀਦ, ਨੂਰ ਨੁਰਾਨੇ ਸ਼ਾਹ ਸੁਲਤਾਨੇ ਨੌਜਵਾਨੇ ਮਰਦ ਮਰਦਾਨੇ ਸ੍ਰੀ ਭਗਵਾਨੇ ਇਕੋ ਜ਼ਹੂਰ ਦੇਣਾ ਵਖਾਈਆ।
੧੫ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਸੰਗ਼ਰੂਰ ਸ਼ਹਿਰ ਹਰਬੰਸ ਸਿੰਘ ਸਤਿੰਦਰ ਪਾਲ ਕੌਰ ਪਟਿਆਲਾ ਸਰਦਾਰਾ ਸਿੰਘ ਛਾਜਲਾ
ਤਰਲੋਕ ਸਿੰਘ ਸਨਾਮ ਸ਼ਾਮ ਸਿੰਘ ਬਰਨਾਲਾ ਹਰਦੇਵ ਕੌਰ ਬੁਰਜ ਲਿਟਾਂ
ਪੰਜ ਤਤ ਕਹਿਣ ਪ੍ਰਭ ਸਾਡੀ ਮਾਟੀ ਤੱਕ ਲੈ ਖ਼ਾਕ, ਮਕਬਰਿਆਂ ਵਿਚ ਪੈਗ਼ੰਬਰ ਦੇਣ ਗਵਾਹੀਆ। ਤਨ ਵਜੂਦ ਮਹਿਬੂਬ ਹੋਏ ਨਾ ਪਾਕ, ਪਾਕੀਜ਼ਾ ਤੇਰੇ ਰੰਗ ਨਾ ਕੋਇ ਸਮਾਈਆ। ਨਿਰਗੁਣ ਨਿਰਵੈਰ ਨਿਰੰਕਾਰ ਅਗੰਮੇ ਝਾਕ, ਬਿਨ ਨੇਤਰ ਨੈਣਾਂ ਨੈਣ ਉਠਾਈਆ। ਸਾਡਾ ਮਿਤ੍ਰ ਪਿਆਰਾ ਦਿਸੇ ਨਾ ਕੋਈ ਸੱਜਣ ਸਾਕ, ਸੈਣ ਸੰਗੀ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਚ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਚਰਨ ਕਵਲ ਉਪਰ ਧਵਲ ਨਾਤ, ਬਿਧਾਤਾ ਆਪਣੇ ਨਾਲ ਰਖਾਈਆ। ਦੀਨ ਦਿਆਲ ਦਇਆਨਿਧ ਠਾਕਰ ਦਰਸ਼ਨ ਦੇਣਾ ਇਕ ਇਕਾਂਤ, ਅਕਲ ਕਲਧਾਰੀ ਆਪਣਾ ਪਰਦਾ ਲਾਹੀਆ। ਸਚ ਸਵਾਮੀ ਅੰਤਰਜਾਮੀ ਬਖ਼ਸ਼ਣਾ ਅੰਮ੍ਰਿਤ ਬੂੰਦ ਸਵਾਂਤ, ਅਗਨੀ ਤਤ ਬੁਝਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਛੋਟੇ ਨੰਨ੍ਹੇ ਤੇਰੇ ਬਾਲ ਨਾਦਾਨੇ, ਆਯੂ ਚਾਰ ਜੁਗ ਦੀ ਸਮਝ ਕਿਸੇ ਨਾ ਆਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੇ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਨਿਰਗੁਣ ਸਰਗੁਣ ਤੇਰੇ ਜੁਗ ਚੌਕੜੀ ਵੇਖੇ ਬਹਾਨੇ, ਤਨ ਵਜੂਦਾਂ ਖੇਲ ਖੇਲਿਆ ਚਾਈਂ ਚਾਈਂਆ। ਅੰਤ ਕੰਤ ਭਗਵੰਤ ਤੁਧ ਬਿਨ ਸਾਨੂੰ ਨਾ ਕੋਇ ਪਹਿਚਾਨੇ, ਬੇਨਜ਼ੀਰ ਨਜ਼ਰ ਨਾ ਕੋਇ ਮਿਲਾਈਆ। ਅਸੀਂ ਦੀਨ ਦੁਨੀਆ ਵਿਚ ਹੁੰਦੇ ਰਹੇ ਫ਼ਾਨੇ, ਫਾਸੀ ਗਲਾਂ ਵਿਚ ਲਟਕਾਈਆ। ਸਾਡੇ ਅੰਤ ਦਿਸਣ ਨਾ ਕੋਇ ਨਿਸ਼ਾਨੇ, ਨਿਸ਼ਾਨ ਜਗਤ ਜੁਗਤ ਨਾ ਨਜ਼ਰੀ ਆਈਆ। ਤੂੰ ਕਿਰਪਾ ਕਰ ਗੁਣ ਨਿਧਾਨੇ, ਗਹਿਰ ਗੰਭੀਰ ਗਵਰ ਤੇਰੀ ਆਸ ਰਖਾਈਆ। ਸਾਡੀ ਬੇਨੰਤੀ ਕਰ ਪ੍ਰਵਾਨੇ, ਪਰਮ ਪੁਰਖ ਪ੍ਰਭ ਬੇਪ੍ਰਵਾਹੀਆ। ਸਾਨੂੰ ਲੈ ਜਾ ਸਚਖੰਡ ਸੱਚੇ ਮਕਾਨੇ, ਜਿਥੇ ਤੇਰਾ ਆਤਮ ਨੂਰ ਸੋਭਾ ਪਾਈਆ। ਅਸੀਂ ਤਨ ਵਜੂਦ ਜਨ ਭਗਤ ਤੇਰੇ ਜੁਗ ਚੌਕੜੀ ਪੁਰਾਣੇ, ਪੁਨਹ ਪੁਨਹ ਤੈਨੂੰ ਸੀਸ ਨਿਵਾਈਆ। ਸਾਡਾ ਤੇਰੇ ਉਤੇ ਮਾਣੇ, ਮਾਣ ਅਭਿਮਾਨ ਦੇਣਾ ਗਵਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨੇ, ਪਾਤਸ਼ਾਹ ਤੇਰੇ ਹੱਥ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਤੇਰੇ ਦਰ ਖੜ੍ਹੇ ਨਿਮਾਣੇ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਅਸੀਂ ਤੇਰੇ ਆਦਿ ਜੁਗਾਦਿ ਜੁਗਾ ਜੁਗੰਤ ਨਾ ਹੋਈਏ ਬੇਗਾਨੇ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਆਪਣੇ ਗ੍ਰਹਿ ਦਾ ਦੇ ਦੇ ਥਾਨ, ਥਨੰਤਰ ਇਕੋ ਨਜ਼ਰੀ ਆਈਆ। ਸਾਡਾ ਰੂਪ ਰੰਗ ਰੇਖ ਰਹੇ ਨਾ ਵਿਚ ਜਹਾਨ, ਮੇਲਾ ਫੇਰ ਨਾ ਕੋਇ ਮਿਲਾਈਆ। ਪੌਣ ਪਾਣੀ ਤੇਰੇ ਵਿਚ ਸਮਾਣ, ਅਗਨੀ ਤਤ ਤਤ ਨਾਲ ਰਲਾਈਆ। ਪ੍ਰਿਥਮੀ ਆਕਾਸ਼ ਤੇਰਾ ਖੇਲ ਮਹਾਨ, ਖ਼ਾਲਕ ਖ਼ਲਕ ਦੇਣੀ ਵਡਿਆਈਆ। ਅਸੀਂ ਤੇਰੇ ਨੱਢੇ ਬਾਲ ਅੰਞਾਣ, ਬੁੱਧਹੀਣ ਤੇਰੀ ਓਟ ਤਕਾਈਆ। ਜੇ ਭਗਤਾਂ ਆਤਮਾ ਕਰੇਂ ਪ੍ਰਵਾਨ, ਪਰਮ ਪੁਰਖ ਦੇਵੇਂ ਮਾਣ ਵਡਿਆਈਆ। ਕਿਉਂ ਸਾਡਾ ਲੇਖਾ ਰਹੇ ਵਿਚ ਜਹਾਨ, ਦੀਨ ਦੁਨੀ ਨਾਲ ਮਿਲਾਈਆ। ਅੰਤ ਸਾਡੀ ਦਿਸ਼ਾ ਆਪ ਪਹਿਚਾਨ, ਹਿੱਸਾ ਆਪਣਾ ਮੰਗ ਮੰਗਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਕਦੇ ਨਹੀਂ ਮੰਗਿਆ ਦਾਨ, ਖ਼ਾਲੀ ਝੋਲੀ ਅਗੇ ਡਾਹੀਆ। ਹੁਣ ਕੂਕ ਕੂਕ ਕੇ ਕਹੀਏ ਸ੍ਰੀ ਭਗਵਾਨ, ਭਗਵਨ ਦਈਏ ਜਣਾਈਆ। ਅਸੀਂ ਤਤ ਨਿਮਾਣੇ ਭਗਤ ਸੁਹੇਲੇ ਸਚਖੰਡ ਤੇਰੀ ਦਰਗਾਹ ਸਾਚੀ ਮੁਕਾਮੇ ਹਕ ਦਾ ਤੱਕੀਏ ਅਗੰਮ ਮਕਾਨ, ਜਿਥੇ ਛੱਪਰ ਛੰਨ ਨਾ ਕੋਇ ਸੁਹਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਜਗੇ ਮਹਾਨ, ਬਿਨ ਤੇਲ ਬਾਤੀ ਡਗਮਗਾਈਆ। ਏਕੰਕਾਰ ਤੇਰੀ ਆਦਿ ਜੁਗਾਦੀ ਇਕੋ ਬਿਨਾ ਆਵਾਜ਼ ਤੋਂ ਸੁਣੀਏ ਧੁਨਕਾਨ, ਅਨਾਦੀ ਨਾਦ ਦੇਣਾ ਜਣਾਈਆ। ਦਰ ਠਾਂਡੇ ਬੇਨੰਤੀ ਪਰਮ ਪੁਰਖ ਕਰੀਂ ਪ੍ਰਵਾਨ, ਪਾਰਬ੍ਰਹਮ ਪ੍ਰਭ ਆਸ਼ਾ ਪੂਰ ਦੇਣੀ ਕਰਾਈਆ। ਜਨਮ ਮਰਨ ਦਾ ਲੇਖਾ ਸਾਡਾ ਰਹੇ ਨਾ ਵਿਚ ਜਹਾਨ, ਆਵਣ ਜਾਵਣ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਚਰਨ ਪ੍ਰੀਤੀ ਦੇਣਾ ਮਾਣ, ਮਾਨਵ ਮਾਨਸ ਮਾਨੁਖ ਹੋ ਕੇ ਤੇਰੀ ਆਸ ਰਖਾਈਆ।
੧੫ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਟਿਆਲਾ ਸ਼ਹਿਰ ਬਲਵੰਤ ਸਿੰਘ ਭਜਨ ਸਿੰਘ ਚੁਪਕੀ ਬਲਦੇਵ ਸਿੰਘ ਬੂਟਾ ਸਿੰਘ ਵਾਲਾ
ਪ੍ਰੇਮ ਸਿੰਘ ਦੌਣ ਕਲਾ ਮੋਹਣ ਸਿੰਘ ਨਾਭਾ
ਪੰਜ ਤਤ ਕਹਿਣ ਪ੍ਰਭ ਸਾਡੇ ਲੇਖੇ ਪੂਰੇ ਕਰ ਦੇ ਹੱਜ ਦੇ, ਦੀਨ ਦੁਨੀ ਦਾ ਅੰਤਮ ਪੰਧ ਮੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਭੱਜਦੇ, ਸਰਗੁਣ ਹੋ ਕੇ ਚਾਰੋਂ ਕੁੰਟ ਵਾਹੋ ਦਾਹੀਆ। ਦੀਨ ਦਿਆਲੇ ਤੈਨੂੰ ਰਹੇ ਲੱਭਦੇ, ਦੋ ਜਹਾਨਾਂ ਨੈਣ ਉਠਾਈਆ। ਤੇਰੇ ਮੇਲੇ ਕਦੇ ਨਾ ਹੋਏ ਸਬੱਬ ਦੇ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਲਹਿਣੇ ਦੇਣੇ ਤੱਕ ਲੈ ਚਾਰ ਜੁਗ ਦੀ ਹੱਦ ਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਅਸੀਂ ਵਣਜਾਰੇ ਬਣੇ ਰਹੇ ਮੜ੍ਹੀ ਗੋਰ ਅੱਗ ਦੇ, ਤਨ ਖ਼ਾਕੀ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਮੜ੍ਹੀਆਂ ਗੋਰਾਂ ਲਾਉਂਦੇ ਰਹੇ ਆਸਣਾ, ਨਵ ਸੱਤ ਆਪਣਾ ਡੇਰਾ ਲਾਈਆ। ਨਿਗਾਹ ਮਾਰ ਲੈ ਪੁਰਖ ਅਬਿਨਾਸ਼ਣਾ, ਚਾਰੋਂ ਕੁੰਟ ਵੇਖ ਵਖਾਈਆ। ਜੂਹਾਂ ਜੰਗਲਾਂ ਸਾਡਾ ਵਾਸਣਾ, ਘਰ ਮੰਦਰ ਜਗਤ ਤਜਾਈਆ। ਸਾਡੀ ਦੁਹਾਈ ਪ੍ਰਿਥਮੀ ਆਕਾਸ਼ਣਾ, ਦਰੋਹੀ ਤੇਰਾ ਨਾਮ ਸੁਣਾਈਆ। ਸਾਡਾ ਲੇਖੇ ਲਾ ਲੈ ਹੱਡ ਨਾੜੀ ਮਾਸਨਾ, ਰਕਤ ਬੂੰਦ ਰੰਗ ਰੰਗਾਈਆ। ਤੇਰੇ ਹੋਈਏ ਦਾਸੀ ਦਾਸਣਾ, ਨਿਰਗੁਣ ਤੇਰੀ ਸੇਵ ਕਮਾਈਆ। ਤੂੰ ਸ਼ਾਹੋ ਭੂਪ ਸ਼ਾਬਾਸਣਾ, ਸ਼ਹਿਨਸ਼ਾਹ ਇਕ ਅਖਵਾਈਆ। ਸਾਡਾ ਲਹਿਣਾ ਪੂਰਾ ਕਰ ਦੇ ਦਸ ਦਸ ਮਾਸਣਾ, ਮਾਤ ਗਰਭ ਨਾ ਅਗਨ ਤਪਾਈਆ। ਕਲਜੁਗ ਮੇਟ ਅੰਧੇਰੀ ਰਾਤਨਾ, ਰੁਤੜੀ ਆਪਣੇ ਨਾਲ ਮਹਿਕਾਈਆ। ਭੇਵ ਖੁਲਾ ਦੇ ਆਪਣਾ ਬਾਤਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਚ ਸਵਾਮੀ ਦੇਣਾ ਸਾਥਨਾ, ਸਗਲਾ ਸੰਗ ਬਣਾਈਆ। ਹੋ ਅਨਾਥ ਅਨਾਥਣਾ, ਦਾਸੀ ਦਾਸ ਦਾਸ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਨਿਮਾਣੇ ਜਗ, ਜਗ ਜੀਵਣ ਦਾਤੇ ਦੇ ਵਡਿਆਈਆ। ਤੇਰੀ ਸਰਨ ਸਰਨਾਈ ਜਾਈਏ ਲੱਗ, ਲਗ ਮਾਤਰ ਦਾ ਡੇਰਾ ਢਾਹੀਆ। ਮੇਲ ਮਿਲਾਉਣਾ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਸਾਡੀ ਵਾਸ਼ਨਾ ਰਹੇ ਨਾ ਮੂਲ ਅਲਪਗ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਾਡੀ ਬੁੱਧੀ ਵੇਖ ਲੈ ਕੱਗ, ਹੰਸ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਜਿਸਮ ਜਿਸਮ ਜਿਸਮਾਨੇ, ਤਨ ਵਜੂਦ ਸੋਭਾ ਪਾਈਆ। ਸਾਡੀ ਅੰਤਰ ਮੰਜ਼ਲ ਤੱਕ ਰੁਹਾਨੇ, ਰੂਹ ਬੁਤ ਵੇਖ ਵਖਾਈਆ। ਤੂੰ ਮਾਲਕ ਖਾਲਕ ਸਾਡਾ ਇਕ ਅਸਮਾਨੇ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਸਾਡਾ ਲਹਿਣਾ ਦੇਣਾ ਵੇਖ ਲੈ ਦੋ ਜਹਾਨੇ, ਏਥੇ ਓਥੇ ਖੋਜ ਖੁਜਾਈਆ। ਜੁਗ ਚੌਕੜੀ ਸਦਾ ਸਦ ਹੁੰਦੇ ਰਹੇ ਫ਼ਾਨੇ, ਅੰਤ ਨਜ਼ਰ ਕੋਇ ਨਾ ਆਈਆ। ਸਾਡੀ ਆਦਿ ਦੀ ਮੰਗ ਪੁਰਾਣੀ , ਜੁਗ ਜੁਗ ਤੇਰੀ ਓਟ ਤਕਾਈਆ। ਅੱਖਰਾਂ ਨਾਲ ਤੇਰੇ ਸਿਫ਼ਤਾਂ ਵਾਲੇ ਗਾਉਂਦੇ ਰਹੇ (ਅਫ਼ਸਾਨੇ), ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਦਰ ਮੰਗਦੇ ਰਹੇ ਪਦ ਨਿਰਬਾਣੇ, ਦਰਗਾਹ ਸਾਚੀ ਧਿਆਨ ਲਗਾਈਆ। ਅੰਤ ਕੰਤ ਪ੍ਰਭੂ ਪਹਿਚਾਨੇ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਸਾਡਾ ਜਿਸਮ ਜਗਤ ਰੂਪ ਇਨਸਾਨੇ,
ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰੀ ਬਣਤ ਬਣਾਈਆ। ਮਾਤਲੋਕ ਤੇਰੇ ਹੁਕਮ ਦੀ ਖੇਲੀ ਖੇਲ ਮਹਾਨੇ, ਭੱਜੇ ਵਾਹੋ ਦਾਹੀਆ। ਅੰਤ ਬਖ਼ਸ਼ਣਾ ਚਰਨ ਧਿਆਨੇ, ਦਰਗਾਹ ਸਾਚੀ ਸਚ ਸਚ ਸਰਨਾਈਆ। ਸਾਡੀ ਮਿਟੀ ਖ਼ਾਕ ਉਡੇ ਨਾ ਜਗਤ ਜਹਾਨੇ, ਪੌਣ ਪੌਣਾਂ ਵਿਚ ਸਮਾਈਆ। ਆਤਮਾ ਨਾਲ ਸਾਡਾ ਇਕੋ ਗ੍ਰਹਿ ਸਚਖੰਡ ਦਵਾਰ ਹੋਵੇ ਮਕਾਨੇ, ਮੁਕਾਮੇ ਹਕ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਤਨ ਵਜੂਦ, ਮਾਟੀ ਖ਼ਾਕ ਖ਼ਾਕ ਨਜ਼ਰੀ ਆਈਆ। ਤੂੰ ਨੂਰ ਅਲਾਹੀ ਹਕ ਮਹਿਬੂਬ, ਤੇਰੀ ਮੁਹੱਬਤ ਬੇਪਰਵਾਹੀਆ। ਜਿਧਰ ਤੱਕੀਏ ਮੌਜੂਦ, ਹਾਜ਼ਰ ਹਜ਼ੂਰ ਵੇਖ ਵਖਾਈਆ। ਸਾਡੀ ਮੰਜ਼ਲ ਇਕ ਮਕਸੂਦ, ਦਰ ਘਰ ਸਾਚੇ ਮੰਗ ਮੰਗਾਈਆ। ਸਾਡੀ ਅੰਤਸ਼ਕਰਨ ਦੀ ਆਸਾ ਬੂਝ, ਰਸਨਾ ਜਿਹਵਾ ਕਹਿਣ ਦੀ ਲੋੜ ਰਹੇ ਨਾ ਰਾਈਆ। ਅਸੀਂ ਦੀਨ ਦੁਨੀਆ ਦੀ ਛਡੀਏ ਹਦੂਦ, ਧਰਨੀ ਧਰਤ ਧਵਲ ਧੌਲ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰ ਏਕੰਕਾਰ ਅਸੀਂ ਤੇਰੀ ਕਰੀਏ ਪੂਜ, ਦੂਸਰ ਸੀਸ ਨਾ ਕੋਇ ਨਿਵਾਈਆ। ਸਾਡਾ ਨਾਤਾ ਦੁਤੀਆ ਰੱਖੀਂ ਨਾ ਦੂਜ, ਏਕਾ ਰੰਗ ਲੈਣਾ ਰੰਗਾਈਆ। ਜਿਸ ਤਰਾ ਆਤਮਾ ਤੇਰਾ ਸਤਿ ਸਤਿਵਾਦੀ ਪੂਤ, ਪਿਤਾ ਪਰਮ ਪੁਰਖ ਤੇਰੀ ਸ਼ਰਨਾਈਆ। ਏਸੇ ਤਰਾ ਪੰਜ ਤਤ ਅਸੀਂ ਤੇਰੀ ਕਾਇਆ ਭੂਪ, ਤਨ ਵਜੂਦ ਰੰਗ ਰੰਗਾਈਆ। ਸ੍ਰੀ ਭਗਵੰਤ ਸਚ ਦਵਾਰ ਸਾਨੂੰ ਕਰ ਮਹਿਫ਼ੂਜ਼, ਬਾਹਰ ਸਕੇ ਨਾ ਕੋਇ ਕਢਾਈਆ। ਤੇਰੀ ਸਚਖੰਡ ਦੀ ਸਚ ਹੋਵੇ ਹਦੂਦ, ਲਾਈਨ ਐਨ ਦੇਣੀ ਸਮਝਾਈਆ। ਤੇਰੀ ਮੁਹੱਬਤ ਵਿਚ ਰਹੀਏ ਮਹਿਦੂਦ, ਦੂਸਰ ਓਟ ਨਾ ਕੋਇ ਜਣਾਈਆ। ਤੇਰਾ ਆਲੀਸ਼ਾਨ ਤੱਕੀਏ ਅਰੂਜ, ਅਰਸ਼ ਫ਼ਰਸ਼ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮਿਲਿਆ ਰਹੇ ਮੇਲਾ, ਵਿਛੋੜਾ ਜਗਤ ਨਾ ਕੋਇ ਕਰਾਈਆ। ਏਕਾ ਰੰਗ ਰੰਗਾ ਲੈ ਸ਼ਬਦੀ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣਾ ਖੇਲ ਬਣਾਈਆ। ਸਾਡਾ ਵਕਤ ਸੁਹੰਜਣਾ ਹੋਏ ਸੁਹੇਲਾ, ਸੋਹਣੀ ਬਣਤ ਬਣਾਈਆ। ਤੇਰਾ ਧਾਮ ਤੱਕੀਏ ਸਚਖੰਡ ਦਵਾਰ ਨਵੇਲਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਧਾਰ ਧਾਰ ਨਾਲ ਮਿਲਾਈਆ। ਪੰਜ ਤਤ ਕਹਿਣ ਨਾਤਾ ਤੁਟ ਜਾਏ ਨਾਲੋਂ ਦੀਨ ਦੁਨੀ, ਜਗਤ ਜਹਾਨ ਦੀ ਆਸ ਨਾ ਕੋਇ ਰਖਾਈਆ। ਇਕੋ ਸਚ ਸ਼ਬਦ ਦੀ ਦੇ ਦੇ ਧੁਨੀ, ਸਰਵਣਾਂ ਰਾਗ ਨਾ ਕੋਇ ਵਡਿਆਈਆ। ਤੂੰ ਸ਼ਾਹੋ ਭੂਪ ਵਡ ਗੁਣ ਗੁਣੀ, ਗਹਿਰ ਗੰਭੀਰ ਇਕ ਅਖਵਾਈਆ। ਤੈਨੂੰ ਮਾਲਕ ਖ਼ਾਲਕ ਕਹਿੰਦੇ ਕੁਨੀ, ਕੁਲ ਮਾਲਕ ਨੂਰ ਅਲਾਹੀਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਤਤ ਛਾਣੀਂ ਪੁਣੀਂ, ਚਾਰੇ ਖਾਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਮਿਤ, ਸਾਜਣ ਮੀਤ ਦੇਈਏ ਦ੍ਰਿੜਾਈਆ। ਸਾਡੇ ਨਾਲ ਕਰਨਾ ਹਿੱਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਨ੍ਹਾਂ ਦੇ ਕਾਰਨ ਆਵੇਂ ਨਵਿਤ, ਨਿਤ ਨਿਤ ਆਪਣਾ ਖੇਲ ਖਿਲਾਈਆ। ਸਾਡੇ ਵਜੂਦ ਕਰ ਪਵਿਤ, ਪਤਤ ਪੁਨੀਤ ਦੇ ਬਣਾਈਆ। ਠਗੌਰੀ ਰਹੇ ਕੋਇ ਨਾ ਚਿਤ, ਚੇਤਨ ਸੁਰਤੀ ਆਪ ਕਰਾਈਆ। ਦੀਨ ਦਿਆਲੇ ਬਣਨਾ ਪਿਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਅਸੀਂ ਮਾਨਸ ਜਨਮ ਲਈਏ ਜਿੱਤ,
ਹਾਰ ਦਾ ਲੇਖਾ ਨਜ਼ਰ ਕੋਇ ਨਾ ਆਈਆ। ਸਾਡੀ ਸੁਹੰਜਣੀ ਕਰ ਦੇ ਥਿਤ, ਘੜੀ ਪਲ ਵੱਜੇ ਵਧਾਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਜਗਤ ਵਾਲੀ ਰਿਤ, ਹੱਡ ਮਾਸ ਨਾੜੀ ਵੰਡ ਨਾ ਕੋਇ ਵੰਡਾਈਆ। ਅਸੀਂ ਜਨਮ ਭੋਗੇ ਕਿਤ, ਕੋਟਨ ਕੋਟ ਰੂਪ ਬਦਲਾਈਆ। ਅੰਤ ਆਪਣੇ ਨਾਲ ਮਿਲਾ ਲੈ ਵਿਚ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਨਾਮ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਬੂੰਦ ਰਕਤ, ਨਿਰਗੁਣ ਆਪਣਾ ਧਿਆਨ ਲਗਾਈਆ। ਸਾਡਾ ਲਹਿਣਾ ਦੇਣਾ ਜਾਣ ਫ਼ਕਤ, ਫ਼ਿਕਰੇ ਢੋਲੇ ਤੇਰੇ ਅਗੇ ਸੁਣਾਈਆ। ਜੁਗ ਚੌਕੜੀ ਉਡੀਕਦਿਆਂ ਨੂੰ ਆਇਆ ਵਕਤ, ਘੜੀ ਪਲ ਆਪਣੀ ਖ਼ੁਸ਼ੀ ਬਣਾਈਆ। ਤੇਰੀ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਸ਼ਰਤ, ਪੇਸ਼ੀਨਗੋਈਆਂ ਤੇਰੀ ਦੇਣ ਗਵਾਹੀਆ। ਨਿਰਗੁਣ ਧਾਰ ਪਤਿਪਰਮੇਸ਼ਵਰ ਆਵੇ ਪਰਤ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਕਰੇ ਪ੍ਰਕਾਸ਼ ਉਤੇ ਧਰਤ, ਧਰਨੀ ਧਵਲ ਧੌਲ ਡਗਮਗਾਈਆ। ਯੋਧਾ ਸੂਰਬੀਰ ਬਣੇ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜਨ ਭਗਤਾਂ ਵੰਡੇ ਦਰਦ, ਦੀਨਾਂ ਆਪਣੀ ਗੋਦ ਉਠਾਈਆ। ਜਿਸ ਦਾ ਖੇਲ ਹੋਵੇ ਅਸਚਰਜ, ਅਚਰਜ ਲੀਲਾ ਦਏ ਜਣਾਈਆ। ਜਗਤ ਦੀ ਸ਼ਰਅ ਛੁਰੀ ਕਸਾਇਣ ਮੇਟੇ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਜਨ ਭਗਤਾਂ ਹੋਣ ਨਾ ਦੇਵੇ ਹਰਜ, ਜਨਮ ਜਨਮ ਦੇ ਲਹਿਣੇ ਝੋਲੀ ਪਾਈਆ। ਸਾਡੀ ਬੇਨੰਤੀ ਮਨਜ਼ੂਰ ਕਰੀਂ ਅਰਜ਼, ਆਰਜ਼ੂ ਤੇਰੇ ਚਰਨ ਟਿਕਾਈਆ। ਸਾਨੂੰ ਸਚਖੰਡ ਜਾਣ ਦੀ ਗ਼ਰਜ਼, ਦੂਜੀ ਲੋੜ ਜਗਤ ਨਾ ਕੋਇ ਜਣਾਈਆ। ਸਾਡਾ ਪੂਰਬ ਲਹਿਣਾ ਦੇ ਦੇ ਕਰਜ਼, ਮਕਰੂਜ਼ ਕਲਜੁਗ ਅੰਤਮ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਲੇਖ ਮੁਕਾਉਣਾ ਲੋਕਮਾਤੀ ਗਰਭ, ਗ਼ਰੀਬ ਨਿਵਾਜ ਆਪਣੀ ਦਇਆ ਕਮਾਈਆ।