ਪੁਸਤਕਾਲਾਭਾਗ ੨੩

੧੫ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਦਿੱਲੀ ਦਰਬਾਰ ਧੀਰ ਪੁਰ ਕਿੰਗਜ਼ਵੇ ਕੈਂਪ ਹਰਿ ਸੰਗਤ ਨਵਿਤ

ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਮਨਸਾ, ਖ਼ਾਹਿਸ਼ ਤਮੰਨਾ ਜਗਤ ਅਵਰ ਰਹੇ ਨਾ ਰਾਈਆ। ਸਚ ਸਵਾਮੀ ਅੰਤਰਜਾਮੀ ਧਰਮ ਦੀ ਧਾਰ ਬਣਾ ਲੈ ਬੰਸਾ, ਵਿਛੋੜਾ ਦੀਨ ਦੁਨੀ ਨਜ਼ਰ ਕੋਇ ਨਾ ਆਈਆ। ਸਤਿ ਸਰੂਪੀ ਸ਼ਾਹੋ ਭੂਪੀ ਰੂਪ ਜਣਾ ਦੇ ਹੰਸਾ, ਗੁਰਮੁਖ ਗੁਰ ਗੁਰ ਤੇਰੀ ਓਟ ਤਕਾਈਆ। ਅਸੀਂ ਤਨ ਵਜੂਦ ਭਗਤ ਸੁਹੇਲੇ ਪੁਰਖ ਅਕਾਲੇ ਤੇਰਾ ਬੰਸਾ, ਬੰਸੀ ਵਾਲਾ ਕਾਹਨ ਗਿਆ ਦ੍ਰਿੜਾਈਆ। ਕੋਟਾਂ ਵਿਚੋਂ ਵੇਖ ਲੈ ਇਕ ਦੋ ਚਾਰ ਲੱਭ ਲੈ ਵਿਚੋਂ ਸਹੰਸਾ, ਗਿਣਤੀ ਜਗਤ ਗਣਤ ਨਾ ਕੋਇ ਗਿਣਾਈਆ। ਸਾਡੇ ਅੰਤਰ ਮਨੂਆ ਮਨ ਹੰਕਾਰੀ ਮਾਰ ਦੇ ਕੰਸਾ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮੁਕਾਈਆ। ਧਰਮ ਧਾਰ ਦੀ ਏਕੰਕਾਰ ਬਣਾ ਦੇ ਬਣਤਾ, ਘੜਨ ਭੰਨਣਹਾਰ ਸਮਰਥ ਤੇਰੀ ਵਡ ਵਡਿਆਈਆ। ਗੜ੍ਹ ਤੋੜ ਦੇ ਅੰਦਰੋਂ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਸਾਡਾ ਲੇਖਾ ਲਹਿਣਾ ਦੇਣਾ ਜਗਤ ਧਾਰ ਰਹੇ ਨਾ ਵਿਚ ਪੰਗਤਾ, ਸਰਗੁਣ ਸਰਗੁਣ ਵੰਡ ਨਾ ਕੋਇ ਵੰਡਾਈਆ। ਸਾਡਾ ਅੰਤਸ਼ਕਰਨ ਤੇਰਾ ਹੋਇਆ ਮੰਗਤਾ, ਭਾਵਨਾ ਤੇਰੇ ਚਰਨ ਟਿਕਾਈਆ। ਤੇਰਾ

ਨੂਰ ਤੱਕੀਏ ਇਕੋ ਅਗੰਮੀ ਚੰਨ ਦਾ, ਚੰਦ ਚਾਂਦਨਾ ਦੇਣਾ ਵਖਾਈਆ। ਸਾਡਾ ਲੇਖਾ ਮੁਕਾ ਦੇ ਹਰਖ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਣਾਈਆ। ਸਾਡਾ ਹੋਏ ਨਾ ਵਿਛੋੜਾ ਤੇਰੇ ਧਾਰ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਤੇਰਾ ਜੀਵ ਈਸ਼ ਫੇਰ ਫਿਰੇ ਨਾ ਜੰਮਦਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਸਾਡਾ ਲੇਖਾ ਲਾ ਲੈ ਦਮ ਦਾ, ਸਾਹ ਸਾਹ ਤੇਰੇ ਗੁਣ ਗਾਈਆ। ਸਾਡਾ ਲਹਿਣਾ ਮੁਕ ਜਾਏ ਮਰਨ ਜਨਮ ਦਾ, ਜਨਮ ਜਨਮ ਫੇਰ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਏਕੰਕਾਰ, ਅਕਲ ਕਲ ਧਾਰੀ ਤੇਰੀ ਬੇਪਰਵਾਹੀਆ। ਸੋ ਪੁਰਖ ਨਿਰੰਜਣ ਪਾਉਣੀ ਸਾਰ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਆਦਿ ਜੁਗਾਦੀ ਵੇਖਣਹਾਰ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਸਾਡੀ ਜਿੰਦਗੀ ਜੀਵਣ ਤੱਕ ਹਯਾਤੀ, ਬਿਨ ਨੈਣਾਂ ਨੈਣ ਉਠਾਈਆ। ਤੂੰ ਮਾਲਕ ਖ਼ਾਲਕ ਨਿਰਗੁਣ ਸਰਗੁਣ ਦਿਸੇ ਲੋਕਮਾਤੀ, ਮਤਾ ਆਪਣੇ ਨਾਲ ਰਖਾਈਆ। ਤਤ ਕਹਿਣ ਪ੍ਰਭ ਦਰਗਾਹ ਸਾਚੀ ਜੋੜ ਲੈ ਨਾਤੀ, ਸਚਖੰਡ ਸਾਚੇ ਮੇਲ ਮਿਲਾਈਆ। ਬਿਨ ਅੱਖਰਾਂ ਤੋਂ ਗੋਬਿੰਦ ਵਾਲੀ ਪੜ੍ਹ ਕੇ ਵੇਖ ਲੈ ਪਾਤੀ, ਪਤ੍ਰਕਾ ਆਪਣੀ ਆਪ ਖੁਲਾਈਆ। ਜਨ ਭਗਤਾਂ ਧਾਰ ਤਨ ਵਜੂਦ ਬਣਨਾ ਧੁਰ ਦਾ ਸਾਥੀ, ਸਗਲਾ ਸੰਗ ਬਣਾਈਆ। ਕਿਰਪਾ ਕਰ ਪੁਰਖ ਸਮਰਾਥੀ, ਦਰ ਤੇਰੇ ਮੰਗ ਮੰਗਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਹਉਂ ਅਨਾਥ ਅਨਾਥੀ, ਦੀਨਨ ਹੋ ਕੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸੁਣ ਅਰਦਾਸ, ਬਿਨ ਰਸਨਾ ਜਿਹਵਾ ਦੇਈਏ ਸੁਣਾਈਆ। ਆਤਮ ਤੇਰਾ ਤੇਰੇ ਵਸੇ ਧਾਮ, ਘਰ ਸਾਚੇ ਸੋਭਾ ਪਾਈਆ। ਕਿਉਂ ਜੁਗ ਜੁਗ ਅਸੀਂ ਹੁੰਦੇ ਰਹੇ ਨਾਸ, ਮੜ੍ਹੀਆਂ ਗੋਰਾਂ ਵਿਚ ਆਪਣਾ ਆਪ ਮਿਟਾਈਆ। ਮਕਬਰਿਆਂ ਵਿਚ ਸੜਦੀ ਰਹੀ ਲਾਸ਼, ਤਨ ਵਜੂਦ ਰਹੇ ਕੁਰਲਾਈਆ। ਕੀ ਲਹਿਣਾ ਦੇਣਾ ਨਾਲ ਸ਼ੰਕਰ ਕੈਲਾਸ਼, ਕਲਧਾਰੀ ਦੇਣਾ ਸਮਝਾਈਆ। ਸਾਡੇ ਕੋਲ ਤੇਰੇ ਬਿਨਾ ਅੱਖਰਾਂ ਤੋਂ ਲੇਖਾ ਖ਼ਾਸ, ਖ਼ਾਹਿਸ਼ ਤੇਰੇ ਅਗੇ ਟਿਕਾਈਆ। ਜਿਸ ਵੇਲੇ ਕਲਜੁਗ ਅੰਤ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਨ ਭਗਤਾਂ ਤਨ ਵਜੂਦ ਮਾਨਸ ਜਨਮ ਕਰੇ ਰਹਿਰਾਸ, ਰਸਤਾ ਆਪਣਾ ਇਕ ਵਖਾਈਆ। ਝਗੜਾ ਮੇਟ ਕੇ ਦਸ ਦਸ ਮਾਸ, ਮਾਤ ਗਰਭ ਦਾ ਪੰਧ ਕਟਾਈਆ। ਹੁਣ ਸਾਡੀ ਪੂਰੀ ਕਰ ਦੇ ਆਸ, ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਅਸੀਂ ਤੇਰੇ ਦਰ ਤੇ ਕੂਕਦੇ, ਦਰੋਹੀ ਤੇਰਾ ਨਾਮ ਦੁਹਾਈਆ। ਕਿਉਂ ਜੁਗ ਜੁਗ ਸਾਨੂੰ ਰਹੇ ਫੂਕਦੇ, ਅਗਨੀ ਤਤ ਜਲਾਈਆ। ਕਿਉਂ ਨਾ ਲੇਖੇ ਮਿਟੇ ਕਾਇਆ ਬੁਤ ਦੇ, ਬੁਤਖ਼ਾਨੇ ਰਹੇ ਕੁਰਲਾਈਆ। ਪਰਦੇ ਲਾਹ ਦੇ ਮਾਲਕ ਅਗੰਮੇ ਉਚ ਦੇ, ਅਗੰਮ ਅਥਾਹ ਭੇਵ ਖੁਲਾਈਆ। ਅਸੀਂ ਏਕੰਕਾਰ ਤੇਰੇ ਕੋਲੋਂ ਪੁਛਦੇ, ਬਿਨ ਰਸਨਾ ਜਿਹਵਾ ਮੰਗ ਮੰਗਾਈਆ। ਓਹ ਵਕਤ ਸੁਹੰਜਣੇ ਸਾਚੇ ਢੁਕਦੇ, ਜਿਸ ਦੇ ਚਾਰ ਜੁਗ ਰਾਹ ਤਕਾਈਆ। ਅੰਤ ਅਸੀਂ ਵਣਜਾਰੇ ਹੋ ਗਏ ਇਕ ਤੁਕ ਦੇ, ਤੁਖਮ ਤਾਸੀਰ ਗਏ ਬਦਲਾਈਆ। ਕਿਉਂ ਨਹੀਂ ਫਿਰ ਸਾਡੇ ਪੈਂਡੇ ਮੁਕਦੇ, ਤਤ ਤਤਾਂ ਵਿਚ ਸਮਾਈਆ। ਅਸੀਂ ਤੇਰੇ ਚਰਨ ਝੁਕਦੇ, ਨਿਵ ਨਿਵ ਲਾਗੇ ਪਾਈਆ। ਅਸੀਂ ਖੇਲ ਵੇਖਦੇ ਤੇਰੇ ਉਚ ਦੇ, ਉਚ ਅਗੰਮ ਅਥਾਹ ਦੇਣੇ ਵਖਾਈਆ। ਸਾਡੇ ਨਿਸ਼ਾਨੇ

ਲੋਕਮਾਤ ਵਿਚੋਂ ਪੁੱਟ ਦੇ, ਪਟਨੇ ਵਾਲਾ ਨਾਲ ਮਿਲਾਈਆ। ਤਤ ਕਹਿਣ ਆਤਮਾ ਦੇ ਨਾਲ ਸਾਨੂੰ ਸਚਖੰਡ ਵਿਚ ਸੁੱਟ ਦੇ, ਜਿਥੋਂ ਬਾਹਰ ਨਾ ਕੋਇ ਕਢਾਈਆ। ਤੇਰੇ ਪਿਆਰ ਦੇ ਨਾਤੇ ਪ੍ਰਭੂ ਕਦੇ ਨਾ ਟੁਟਦੇ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਵਕਤ ਸੁਹੰਜਣੇ ਕਰ ਦੇ ਸਾਚੀ ਰੁੱਤ ਦੇ, ਰੁਤੜੀ ਆਪਣੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਮੈਂ ਤਤਾਂ ਧਾਰ ਨਿਮਾਣੀ, ਜਗਤ ਜੁਗਤ ਨਾ ਕੋਇ ਵਡਿਆਈਆ। ਮੈਂ ਤੇਰਾ ਜੀਵ ਪ੍ਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੇਰੀ ਜੁਗ ਜੁਗ ਦੀ ਕਥਾ ਕਹਾਣੀ, ਕਹਿ ਕਹਿ ਕੇ ਦਿਆਂ ਦ੍ਰਿੜਾਈਆ। ਸੁਣ ਮੇਰੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੇ ਅਗੇ ਵਾਸਤਾ ਪਾਈਆ। ਮੈਂ ਨਿਰਗੁਣ ਨੂਰ ਜੋਤ ਨਹੀਂ ਨੁਰਾਨੀ, ਪੰਜ ਤਤ ਤਤ ਤੇਰੇ ਹੁਕਮ ਵਿਚ ਸਮਾਈਆ। ਕਿਉਂ ਸਚਖੰਡ ਦਵਾਰਾ ਬਣਿਆ ਰਿਹਾ ਸਾਡੀ ਜੂਹ ਬੇਗਾਨੀ, ਜੁਗ ਚੌਕੜੀ ਵੜਨ ਕੋਇ ਨਾ ਪਾਈਆ। ਅੰਤ ਕੰਤ ਭਗਵੰਤ ਕਰਨੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੈਂ ਪੰਜ ਤਤ ਤਨ ਵਜੂਦ ਚਰਨੀ ਤੇਰੀ ਕੰਨਿਆ ਅਨਜਾਣੀ, ਅਨਬੋਲਤ ਦਿਆਂ ਜਣਾਈਆ। ਮੇਰੀ ਇਕ ਬੇਨੰਤੀ ਮਾਨੀਂ, ਮਨਸਾ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਤੂੰ ਦਾਤਾ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਅਸੀਂ ਭਗਤ ਸਰੀਰ ਹੋਏ ਸਵਾਹ, ਤਨ ਖ਼ਾਕੀ ਰੂਪ ਬਦਲਾਈਆ। ਭਗਤ ਦਵਾਰਾ ਸਾਡਾ ਗਵਾਹ, ਸੱਤ ਸਾਵਣ ਨਾਲ ਮਿਲਾਈਆ। ਸਚ ਸੰਦੇਸ਼ਾ ਦਿਆਂ ਸੁਣਾ, ਪੁਰਖ ਅਕਾਲੇ ਸੀਸ ਝੁਕਾਈਆ। ਸਦਾ ਚਲੀਏ ਤੇਰੀ ਵਿਚ ਰਜ਼ਾ, ਤੂੰ ਦੇਣੀ ਮਾਣ ਵਡਿਆਈਆ। ਮੈਨੂੰ ਮੌਤ ਦੇ ਵਿਚ ਮੁਹੱਬਤ ਦਾ ਅਇਆ ਮਜ਼ਾ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਦੀ ਸਮਝੇ ਨਾ ਕੋਈ ਵਜ੍ਹਾ, ਵਜੂਹਾਤ ਨਾ ਕੋਇ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਤੇਰੇ ਚਰਨ ਸਰਨ ਦੀ ਇਕੋ ਚੰਗੀ ਲੱਗੇ ਜਗ੍ਹਾ, ਦੂਸਰ ਭੂਮਿਕਾ ਨਜ਼ਰ ਨਾ ਕਦੇ ਉਠਾਈਆ। ਜਿਥੇ ਕੋਟਨ ਕੋਟ ਧਾਰ ਵਗਦੀ ਗੰਗਾ, ਗੰਗੋਤਰੀ ਭੱਜੇ ਵਾਹੋ ਦਾਹੀਆ। ਜਿਥੇ ਹੋਵੇ ਪ੍ਰਕਾਸ਼ ਬਿਨਾ ਸੂਰੀਆ ਚੰਦਾ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਸੋਹੇ ਇਕ ਦਵਾਰ, ਧੁਰ ਦਰਬਾਰਾ ਵਡ ਵਡਿਆਈਆ। ਜਿਥੇ ਮੇਰਾ ਹੋਇਆ ਸਸਕਾਰ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਵੇਖੀ ਅਜਬ ਬਹਾਰ, ਗੁਲਸ਼ਨ ਤੇਰਾ ਨਜ਼ਰੀ ਆਈਆ। ਜਿਥੇ ਭਗਤ ਸੁਹੇਲੇ ਤੇਰਾ ਕਰਨ ਦੀਦਾਰ, ਬਿਨ ਨੈਣਾਂ ਦਰਸ਼ਨ ਪਾਈਆ। ਬਿਨ ਸੀਸ ਹੋਵੇ ਨਿਮਸਕਾਰ, ਜਗਦੀਸ਼ ਤੇਰੀ ਵਡਿਆਈਆ। ਇਕੋ ਢੋਲਾ ਰਹੇ ਉਚਾਰ, ਬਿਨ ਰਸਨਾ ਸੋਹਲਾ ਗਾਈਆ। ਤੇਰੇ ਨੂਰ ਦਾ ਤੱਕ ਚਮਤਕਾਰ, ਜੋਤੀ ਜਾਤੇ ਵੇਖ ਵਖਾਈਆ। ਮੈਂ ਬੰਦਨਾ ਡੰਡਾਵਤ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਦਰ ਠਾਂਡੇ ਦੇ ਵਡਿਆਈਆ। ਝਟ ਹੁਕਮ ਦਿਤਾ ਸੱਚੀ ਸਰਕਾਰ, ਸੰਦੇਸਾ ਇਕ ਸੁਣਾਈਆ। ਉਠ ਛੇਤੀ ਹੋ ਹੁਸ਼ਿਆਰ, ਜਗਤ ਹੋਸ਼ ਨਾ ਕੋਇ ਬਣਾਈਆ। ਤ੍ਰੈਗੁਣ ਤੋਂ ਬਾਹਰ ਹੋ ਤਿਆਰ, ਤ੍ਰੈਗੁਣ ਅਤੀਤਾ ਰਿਹਾ ਦ੍ਰਿੜਾਈਆ। ਝਟ ਪਹੁੰਚਣਾ ਦਿੱਲੀ ਦਰਬਾਰ, ਆਪ ਆਪਣਾ ਪੰਧ ਮੁਕਾਈਆ। ਉਚੀ ਕੂਕ ਕਹਿਣਾ ਲਲਕਾਰ, ਸੰਦੇਸ਼ਾ ਸਤਿ ਦੇਣਾ ਦ੍ਰਿੜਾਈਆ। ਮੈਂ ਭਗਤੋ ਤੁਹਾਡੇ ਨਾਲ ਕਰਨ ਆਈ ਪਿਆਰ, ਮੁਹੱਬਤ ਮੁਹੱਬਤ ਨਾਲ ਬਣਾਈਆ।

ਮੈਂ ਚਰਨੀ ਨਹੀਂ ਪ੍ਰਭੂ ਚਰਨ ਦਾ ਸ਼ਿੰਗਾਰ, ਤਨ ਵਜੂਦ ਨਾ ਕੋਇ ਵਡਿਆਈਆ। ਮੇਰੀ ਮਿੱਟੀ ਖ਼ਾਕ ਨੀਂਹ ਹੇਠ ਦਬਾਉਣੀ ਨਾਲ ਪਿਆਰ, ਚਾਰੇ ਕੁੰਟਾਂ ਦੇਣੀ ਦਬਾਈਆ। ਬੀਸ ਗੁਰਮੁਖ ਗੁਰ ਸਤਿਗੁਰ ਸ਼ਬਦ ਕਰੇ ਤਿਆਰ, ਤ੍ਰੈਗੁਣ ਅਤੀਤਾ ਭੇਵ ਖੁਲਾਈਆ। ਇਕੀਸਾ ਨਾਲ ਆਪ ਹੋਵੇ ਨਿਰੰਕਾਰ, ਨਿਰਵੈਰ ਦਏ ਵਡਿਆਈਆ। ਜਿਸ ਵੇਲੇ ਭਗਤੋ ਭਗਤ ਦਵਾਰਾ ਦਿੱਲੀ ਦਿਉਗੇ ਉਸਾਰ, ਸੋਹਣੀ ਬਣਤ ਬਣਾਈਆ। ਫਿਰ ਚਾਰੋਂ ਕੰਟ ਹੋਣੀ ਹਾਹਾਕਾਰ, ਬਹੁੜੀ ਬਹੁੜੀ ਕਰੇ ਲੋਕਾਈਆ। ਮੇਰੇ ਸਾਹਿਬ ਨੂੰ ਖੋਜਣਗੇ ਜੁਗ ਚਾਰ, ਵੇਖਣ ਚਾਈਂ ਚਾਈਂਆ। ਦੀਨ ਦੁਨੀ ਤਰਸੇ ਕਰਨ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਇਹ ਇਕ ਦੋ ਤਿੰਨ ਚਾਰ ਸਾਲ ਦਾ ਵਿਹਾਰ, ਵਿਵਹਾਰੀ ਆਪਣੀ ਖੇਲ ਖਿਲਾਈਆ। ਫਿਰ ਸਚ ਪੁਛੋ ਖੇਲ ਹੋਣਾ ਅਪਰ ਅਪਾਰ, ਅਪਰੰਪਰ ਸਵਾਮੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਲੇਖ ਲਿਖਣ ਤੋਂ ਬਾਹਰ, ਭੇਵ ਅਭੇਦ ਸਕੇ ਨਾ ਕੋਇ ਖੁਲਾਈਆ।

੧੬ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨਾਨਕ ਪੁਰ ਭਾਨ ਸਿੰਘ ਪ੍ਰੀਤਮ ਸਿੰਘ ਸੋਹਣ ਸਿੰਘ ਠਾਕਰ ਸਿੰਘ ਬੀੜ ਅਮੀਨ
ਜਗਤਾਰ ਸਿੰਘ ਬੀੜ ਅਮੀਨ ਨਿਰੰਜਣ ਸਿੰਘ ਸਰਦੂਲ ਸਿੰਘ ਅਜੀਤ ਸਿੰਘ ਗੁਰਮੇਜ ਸਿੰਘ ਕੁਰਕੁਸ਼ੇਤਰ
ਮੋਹਣ ਸਿੰਘ ਗੜ੍ਹੀ ਲਾਂਗਰੀ ਮਾਨ ਸਿੰਘ ਬੋਡੀ ਬਚਨ ਸਿੰਘ ਨਿਬਾ

ਪੰਜ ਤਤ ਕਹਿਣ ਪ੍ਰਭ ਸਾਡੀ ਬੇਨੰਤੀ ਸੁਣ ਲੈ ਜ਼ਰਾ, ਜ਼ੱਰਾ ਜ਼ੱਰਾ ਦੋ ਜਹਾਨ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਾਡੀ ਦੀਨ ਦੀ ਮੇਟ ਦੇ ਸ਼ਰਅ, ਸ਼ਰਅ ਵਜੂਦ ਵੰਡ ਨਾ ਕੋਇ ਵੰਡਾਈਆ। ਪਰਮ ਪੁਰਖ ਪਰਮਾਤਮ ਆਤਮ ਧਾਰ ਜਣਾ ਦੇ ਆਪਣਾ ਦਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕ ਵਖਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰਾ ਸੁਹੰਜਣਾ ਹੋਵੇ ਘਰਾ, ਗ੍ਰਹਿ ਮੰਦਰ ਅੰਦਰ ਵੱਜਦੀ ਰਹੇ ਵਧਾਈਆ। ਇਕੋ ਹੁਕਮ ਸੰਦੇਸ਼ਾ ਨਰ ਨਰੇਸ਼ਾ ਦੇ ਦੇ ਖਰਾ, ਬੀ ਖ਼ੈਰ ਯਾ ਅਲਾਹ ਤੇਰੀ ਓਟ ਤਕਾਈਆ। ਸਾਡਾ ਭੈ ਭਉ ਚੁਕਾ ਦੇ ਡਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤਤ ਵਿਚਾਰਾ ਤੇਰੀ ਸਰਨ ਸਰਨਾਈ ਪਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਕਰ ਪੜ੍ਹਾਈਆ। ਨਿਰਗੁਣ ਧਾਰ ਦੇ ਦੇ ਵਰਾ, ਸਰਗੁਣ ਤੇਰੀ ਆਸ ਰਖਾਈਆ। ਪੰਜ ਤਤ ਕਹਿਣ ਪਤਾ ਨਹੀਂ ਕੋਟਨ ਵਾਰ ਜਨਮਾ ਮਰਾ, ਮਰ ਮਰ ਜੀਵਤ ਆਪਣਾ ਖੇਲ ਵਖਾਈਆ। ਅੰਤ ਕੰਤ ਭਗਵੰਤ ਆਪਣੇ ਨੁਹਾ ਦੇ ਸਾਚੇ ਸਰਾ, ਅੰਮ੍ਰਿਤ ਧਾਰ ਧਾਰ ਨੁਹਾਈਆ। ਚੁਰਾਸੀ ਵਿਚੋਂ ਕਰ ਦੇ ਬਰਾ, ਬੰਦੀ ਛੋੜ ਤੇਰੀ ਬੇਪਰਵਾਹੀਆ। ਚਰਨ ਕਵਲ ਸਰਨਾਈ ਤੇਰੀ ਨਰਾਇਣ ਨਰਾ, ਨਰ ਹਰਿ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੀ ਤੱਕ ਲੈ ਕਥਾ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਤੂੰ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਭੂਪਤ ਭੂਪ ਇਕ ਅਖਵਾਈਆ। ਸੋ ਪੁਰਖ ਨਿਰੰਜਣ ਕਰਨੀ ਮਿਹਰਵਾਨੀ, ਹਰਿ ਪੁਰਖ ਨਿਰੰਜਣ । ਏਕੰਕਾਰ

ਇਕੋ ਮੰਜ਼ਲ ਬਖ਼ਸ਼ ਰੁਹਾਨੀ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤੇ ਬਿਨ ਅੱਖਰਾਂ ਸੁਣੀਏ ਤੇਰੀ ਬਾਣੀ, ਨਿਰਅੱਖਰ ਦੇਣਾ ਦ੍ਰਿੜਾਈਆ। ਸ੍ਰੀ ਭਗਵਾਨ ਤੇਰੀ ਵੱਜਦੀ ਰਹੇ ਸ਼ਨਵਾਈ, ਬਿਨ ਢੋਲ ਮਰਦੰਗ ਸੁਣਾਈਆ। ਪਾਰਬ੍ਰਹਮ ਤੇਰਾ ਤੱਕੀਏ ਨੂਰ ਅਲਾਹੀ, ਜੋਤੀ ਜਾਤਾ ਨਜ਼ਰੀ ਆਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਕਰ ਕੁੜਮਾਈ, ਨਾਤਾ ਜਗਤ ਕੂੜ ਤੁੜਾਈਆ। ਸਾਚੇ ਘਰ ਵੱਜੇ ਵਧਾਈ, ਖ਼ੁਸ਼ੀਆਂ ਢੋਲੇ ਗਾਈਆ। ਦੀਨ ਦੁਨੀ ਹੋਏ ਜੁਦਾਈ, ਨਾਤਾ ਕੂੜ ਕੁੜਿਆਰ ਤੁੜਾਈਆ। ਪਰਮ ਪੁਰਖ ਪਰਮਾਤਮ ਪੰਜ ਤਤ ਕਹਿਣ ਸਾਡੇ ਗੁਸਾਈਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਨੂੰ ਆਤਮਾ ਨਾਲ ਦੇਣੀ ਵਡਿਆਈ, ਮੇਲ ਮਿਲਾਉਣਾ ਸਹਿਜ ਸੁਭਾਈਆ। ਸਾਡੀ ਮਾਟੀ ਖ਼ਾਕ ਦੇਂਦੀ ਨਾ ਰਹੇ ਦੁਹਾਈ, ਕੂਕ ਕੂਕ ਸੁਣਾਈਆ। ਮੜ੍ਹੀ ਗੋਰ ਸਾਡਾ ਨਾਤਾ ਤੋੜਨਾ ਚਾਈਂ ਚਾਈਂ, ਚਾਓ ਘਨੇਰਾ ਇਕ ਵਖਾਈਆ। ਅਸੀਂ ਭਗਤ ਸੁਹੇਲੇ ਪੰਜ ਤਤ ਤੇਰੇ ਸਚਖੰਡ ਦੇ ਰਾਹੀ, ਮੁਸਾਫ਼ਰ ਗ਼ਾਫ਼ਲ ਨਜ਼ਰ ਕੋਇ ਨਾ ਆਈਆ। ਤੂੰ ਮੇਲ ਮਿਲਾਉਣਾ ਫੜ ਫੜ ਬਾਹੀਂ, ਬਿਨ ਹੱਥਾਂ ਹੱਥ ਉਠਾਈਆ। ਤੇਰਾ ਸਹਾਰਾ ਏਕੰਕਾਰਾ ਇਕੋ ਧੁਰ ਦੇ ਮਾਹੀ, ਮਹਿਬੂਬ ਦੇਣੀ ਵਡਿਆਈਆ। ਦੀਨ ਦਿਆਲ ਠਾਕਰ ਤੇਰੇ ਨਾਲੋਂ ਨਾ ਹੋਏ ਜੁਦਾਈ, ਪੰਜ ਤਤ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਕਰ ਲੈ ਜਾਣਕਾਰੀ, ਜਾਨਣਹਾਰ ਤੇਰੀ ਸ਼ਰਨਾਈਆ। ਚਾਰੋਂ ਕੁੰਟ ਨਿਗਾਹ ਮਾਰੀਂ, ਦਹਿ ਦਿਸ਼ਾ ਧਿਆਨ ਲਗਾਈਆ। ਸਾਡੀ ਅੰਤਰ ਨਿਰੰਤਰ ਸੁਣ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਆਈ ਵਾਰੀ, ਵਾਰਸ ਹੋ ਕੇ ਤੱਕਣਾ ਥਾਉਂ ਥਾਈਂਆ। ਤੇਰੇ ਚਰਨ ਕਵਲ ਸਾਡੀ ਮਨਜ਼ੂਰ ਹੋਵੇ ਨਿਮਸਕਾਰੀ, ਨਮੋ ਨਮੋ ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸਦਾ ਸਦਾ ਸਦ ਤੇਰੀ ਕਰੀਏ ਤਾਬਿਆਦਾਰੀ, ਸੇਵਕ ਚਾਕਰ ਲੋਕਮਾਤ ਅਖਵਾਈਆ। ਤੇਰੇ ਨਾਮ ਦੇ ਹੋਈਏ ਪੁਜਾਰੀ, ਇਸ਼ਟ ਦੇਵ ਇਕੋ ਇਕ ਦੇਣਾ ਦਰਸਾਈਆ। ਸਾਚੇ ਸ਼ਬਦ ਸੁਣਾਉਣੀ ਧੁਨਕਾਰੀ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਅੰਮ੍ਰਿਤ ਬੂੰਦ ਸਵਾਂਤ ਬਖ਼ਸ਼ਣੀ ਠੰਡੀ ਠਾਰੀ, ਅਗਨੀ ਤਤ ਬੁਝਾਈਆ। ਅਸੀਂ ਭਗਤ ਸੁਹੇਲੇ ਤੇਰੇ ਦਰ ਠਾਂਡੇ ਰਹੇ ਪੁਕਾਰੀ, ਕੂਕ ਕੂਕ ਸੁਣਾਈਆ। ਤੂੰ ਨਿਰਗੁਣ ਨੂਰ ਜੋਤ ਨਿਰੰਕਾਰੀ, ਨਿਰਵੈਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਮੂਲ, ਪੂਰਬ ਧਿਆਨ ਲਗਾਈਆ। ਤੂੰ ਮਾਲਕ ਇਕ ਕੰਤੂਹਲ, ਕੰਤ ਅਗੰਮ ਅਥਾਹੀਆ। ਸਾਡੀ ਬਖ਼ਸ਼ਣੀ ਭੂਲ, ਅਭੁੱਲ ਤੇਰੀ ਵਡਿਆਈਆ। ਤੇਰਾ ਨਾਮ ਪੰਘੂੜਾ ਲਈਏ ਝੂਲ, ਝਲਕ ਆਪਣੀ ਦੇਣੀ ਵਖਾਈਆ। ਤੇਰਾ ਧਰਮ ਦਾ ਮੰਨੀਏ ਅਸੂਲ, ਅਸਲ ਅਸਲ ਵਿਚੋਂ ਸਮਝਾਈਆ। ਤੇਰਾ ਨਾਮ ਕਲਮਾ ਹੋਵੇ ਮਾਕੂਲ, ਮੁੰਕਮਲ ਦੇਣਾ ਦ੍ਰਿੜਾਈਆ। ਇਸ਼ਾਰਾ ਵੇਖ ਲੈ ਕੀ ਦੇਂਦਾ ਸ਼ੰਕਰ ਨਾਲ ਤ੍ਰਿਸੂਲ, ਤ੍ਰੈਗੁਣ ਅਤੀਤੇ ਤੇਰੀ ਬੇਪ੍ਰਵਾਹੀਆ। ਪੁਰਖ ਅਕਾਲੇ ਤੇਰੇ ਚਰਨ ਦੀ ਮਿਲਦੀ ਰਹੇ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਮਾਲਕ ਹਕ ਹਜ਼ੂਰੀ, ਹਜ਼ਰਤਾਂ ਦੇ ਹਜ਼ਰਤ ਬੇਪਰਵਾਹੀਆ। ਧੁਰ ਦੇ ਰਾਮ ਰਾਮ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ। ਧੁਰ ਦੇ ਕਾਹਨਾਂ ਦੇ ਕਾਹਨ

ਦਸਤੂਰੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਧਾਰ ਤੇਰਾ ਖੇਲ ਜ਼ਰੂਰੀ, ਜ਼ਰੂਰਤ ਸਮਝ ਕਿਸੇ ਨਾ ਆਈਆ। ਲੇਖਾ ਤੱਕ ਲੈ ਸ਼ਰਅ ਵਾਲਾ ਮਨਸੂਰੀ, ਐਨੁਲਹੱਕ ਦਾ ਹਕ ਦੇਣਾ ਪਹੁੰਚਾਈਆ। ਮੂਸਾ ਧਾਰ ਤੱਕ ਲੈ ਕੋਹਤੂਰੀ, ਤੁਰੀਆ ਬਾਹਰ ਵੇਖ ਵਖਾਈਆ। ਈਸਾ ਦੀ ਫਾਸੀ ਵੇਖ ਲੈ ਸੂਲੀ, ਕੀ ਸਲੀਬ ਕਹਿ ਕੇ ਰਹੀ ਜਣਾਈਆ। ਮੁਹੰਮਦ ਦੀ ਸਦੀ ਚੌਧਵੀਂ ਮੂਲ ਨਾ ਭੂਲੀ, ਅਭੁੱਲ ਤੇਰੀ ਵਡਿਆਈਆ। ਗੁਰੂ ਗੁਰ ਧਾਰ ਤੇਰੀ ਨਹੀਂ ਮਾਮੂਲੀ, ਗੋਬਿੰਦ ਕੀ ਕੀ ਜਣਾਈਆ। ਉਹ ਤੱਕ ਲੈ ਕਲਜੁਗ ਫੁਲਵਾੜੀ ਕੂੜ ਕੁੜਿਆਰ ਨਾਲ ਫਲੀ ਫੂਲੀ, ਮਾਇਆ ਮਮਤਾ ਮੋਹ ਲੋਭ ਹੰਕਾਰ ਪ੍ਰਫੁੱਲਤ ਰਿਹਾ ਬਣਾਈਆ। ਜੁਗ ਬਦਲਣਾ ਪਰਮ ਪੁਰਖ ਤੇਰਾ ਖੇਲ ਮਾਮੂਲੀ, ਮਿਹਰਵਾਨ ਸ੍ਰੀ ਭਗਵਾਨ ਇਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਅਗੰਮ ਵਰਤਾਈਆ। ਪੰਜ ਤਤ ਕਹਿਣ ਪ੍ਰਭੂ ਅਸੀਂ ਤੇਰੇ ਬਰਦੇ ਜਗਤ ਨਾ ਹੋਈਏ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਤੂੰ ਮਾਲਕ ਨੂਰ ਅਲਾਹ ਹੋਵੇ ਅਮਾਮ, ਅਮਲਾਂ ਤੋਂ ਰਹਿਤ ਇਕ ਅਖਵਾਈਆ। ਸਾਡੀ ਤੇਰੇ ਚਰਨ ਕਵਲ ਹੋਵੇ ਪ੍ਰਨਾਮ, ਧੁਰ ਦੇ ਰਾਮ ਤੇਰੀ ਵਡਿਆਈਆ। ਸਾਡੇ ਸਤਿ ਸਵਾਮੀ ਅਗੰਮੇ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਸਚ ਪਿਆਰ ਦਾ ਬਖ਼ਸ਼ ਹਕੀਕੀ ਜਾਮ, ਜ਼ਾਮਨ ਹੋ ਕੇ ਦੇ ਪਿਆਈਆ। ਸਾਡੀ ਤਮਅ ਮੇਟ ਤਮਾਮ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਮੰਦਰ ਗ੍ਰਾਮ, ਸਭ ਦੇ ਕਾਅਬੇ ਭੇਵ ਖੁਲਾਈਆ। ਤੇਰਾ ਇਕੋ ਸੁਣੀਏ ਮੰਤਰ ਨਾਮ, ਕਲਮਾ ਅਗੰਮ ਅਥਾਹੀਆ। ਫੇਰ ਸਾਡਾ ਲੇਖਾ ਰਹੇ ਨਾ ਹੱਡ ਮਾਸ ਨਾੜੀ ਚਾਮ, ਚਮ ਦ੍ਰਿਸ਼ਟੀ ਦੇਣੀ ਬਦਲਾਈਆ। ਕੂੜੀ ਤ੍ਰਿਸ਼ਨਾ ਮੇਟਣੀ ਰਾਮ, ਤਮੰਨਾ ਆਪਣੇ ਨਾਲ ਰਖਾਈਆ। ਪ੍ਰਕਾਸ਼ ਦੇਣਾ ਬਿਨਾ ਰਵ ਸਸ ਸੂਰੀਆ ਭਾਨ, ਜੋਤੀ ਜੋਤ ਡਗਮਗਾਈਆ। ਸਾਡੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸ਼ਰਨਾਈਆ। ਅਸੀਂ ਭਗਤ ਸੁਹੇਲੇ ਤੇਰੇ ਬਾਲ ਨਾਦਾਨ, ਬਾਲੀ ਬੁਧ ਨਾ ਕੋਇ ਚਤੁਰਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਵਿਛੋੜਾ ਹੋਏ ਨਾ ਆਦਿ ਜੁਗਾਦਿ ਦੋ ਜਹਾਨ, ਅੰਤ ਕੰਤ ਭਗਵੰਤ ਆਪਣੇ ਵਿਚ ਮਿਲਾਈਆ।

੧੭ ਸਾਵਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਠੀਕਰੀ ਛੰਨਾ ਹਰਬੰਸ ਸਿੰਘ ਸੁਰੈਣ ਸਿੰਘ ਕਲਸਾਣੀ, ਆਸਾ ਸਿੰਘ ਕਲਸਾਣੀ
ਬਲਬੀਰ ਸਿੰਘ ਜੀਤ ਨਗਰ ਬੰਤਾ ਸਿੰਘ ਮੁਗ਼ਲ ਮਾਜਰਾ ਕਾਲਾ ਸਿੰਘ ਕਲਸਾਨਾ ਸੰਤਾ ਸਿੰਘ ਸ਼ਰੀਫ ਗੜ੍ਹ
ਚਾਨਣ ਸਿੰਘ ਹਰਨੋਲਾ ਹਜੂਰਾ ਸਿੰਘ ਰੋਹਤਕ ਲਖਾ ਸਿੰਘ ਬਾਉਪੁਰ ਸੌਦਾਗਰ ਸਿੰਘ ਭਠਮਾਜਰਾ
ਸੰਪੂਰਨ ਸਿੰਘ ਠੀਕਰੀ ਸੁਰਜੀਤ ਕੌਰ ਜੀਤ ਨਗਰ ਅਰਜਨ ਸਿੰਘ ਬਲੋਚ ਪੁਰ

ਪੰਜ ਤਤ ਕਹਿਣ ਪ੍ਰਭ ਸਾਡੀ ਮੇਟ ਦੇ ਤ੍ਰਿਖ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਸਾਡਾ ਦੀਨ ਦੁਨੀ ਨਾਲੋਂ ਨਵਾਂ ਲੇਖਾ ਲਿਖ, ਧੁਰ ਦੇ ਸ਼ਬਦ ਨਾਲ ਸਮਝਾਈਆ। ਸਦਾ ਸਦ ਆਪਣੇ ਬਣਾ ਲੈ ਸਿੱਖ, ਮੁਰੀਦ ਮੁਰਸ਼ਦ ਰੰਗ ਚੜ੍ਹਾਈਆ। ਸਾਡੇ ਅੰਦਰੋਂ ਕੱਢ ਦੇ ਵਿਖ, ਦੁਰਮਤ

ਮੈਲ ਧਵਾਈਆ। ਝਗੜਾ ਰਹੇ ਨਾ ਕੋਇ ਮੁਨ ਰਿਖ, ਰਖੀਸ਼ਰਾਂ ਪੰਧ ਮੁਕਾਈਆ। ਸਾਡਾ ਲਹਿਣਾ ਦੇਣਾ ਸਾਨੂੰ ਦੇ ਦੇ ਹਿੱਸ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਤੂੰ ਤਾਰਨਾ ਅੰਤਮ ਕਿਸ, ਕਿਸ ਬਿਧ ਦਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਧਾਰ ਤੇਰਾ ਹੋਵੇ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਸਾਡਾ ਦੁਰਮਤ ਮੈਲ ਧੋ ਪਾਪ, ਪਤਤ ਪੁਨੀਤ ਕਰਾਈਆ। ਮਿਹਰਵਾਨਾ ਮਿਹਰ ਨਜ਼ਰ ਕਰਨੀ ਆਪ, ਆਪ ਆਪਣੇ ਰੰਗ ਰੰਗਾਈਆ। ਤ੍ਰੈਗੁਣ ਮਾਇਆ ਮੇਟਣਾ ਤਾਪ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਡਾ ਹੋਵੇ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੂੰ ਮਾਲਕ ਖ਼ਾਲਕ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਡੀ ਪ੍ਰੀਤੀ ਪ੍ਰੀਤਮ ਜੋੜ ਲੈ ਨਾਤ, ਨਾਤਾ ਬਿਧਾਤਾ ਇਕੋ ਇਕ ਸਮਝਾਈਆ। ਅੰਤਮ ਸਾਡੀ ਪੁਛ ਬਾਤ, ਪੁਸ਼ਤ ਪੁਨਾਹ ਦੇਣਾ ਹੱਥ ਟਿਕਾਈਆ। ਜਗਤ ਤੱਕ ਲੈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਤੂੰ ਆਦਿ ਜੁਗਾਦੀ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਅੰਤ ਸਾਡੀ ਪੁਛ ਬਾਤ, ਵਾਰਸ ਹੋ ਕੇ ਵੇਖ ਵਖਾਈਆ। ਦੀਨ ਦੁਨੀ ਵਿਚ ਸਾਡੀ ਵੇਖ ਵਫਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਦੱਸ ਦੇ, ਦਹਿ ਦਿਸ਼ਾ ਧਿਆਨ ਲਗਾਈਆ। ਅਸੀਂ ਜੁਗ ਚੌਕੜੀ ਵਣਜਾਰੇ ਰਹੇ ਤੇਰੇ ਜਸ ਦੇ, ਸਿਫ਼ਤਾਂ ਨਾਲ ਢੋਲੇ ਸੋਹਲੇ ਰਾਗ ਜਣਾਈਆ। ਸਾਡੇ ਲਹਿਣੇ ਦੇਣੇ ਬਖ਼ਸ਼ ਦੇ ਅੰਮ੍ਰਿਤ ਰਸ ਦੇ, ਬਿਨ ਰਸਨਾ ਜਿਹਵਾ ਰੰਗ ਰੰਗਾਈਆ। ਅਗਲੇ ਖੇਲ ਨਹੀਂ ਸਾਡੇ ਵਸ ਦੇ, ਵਾਸਤਾ ਤੇਰੇ ਅਗੇ ਪਾਈਆ। ਵਕਤ ਸੁਹੰਜਣੇ ਤੱਕ ਲੈ ਰੈਣ ਅੰਧੇਰੀ ਮਸ ਦੇ, ਸਾਚਾ ਚੰਦ ਨਾ ਕੋਇ ਚਮਕਾਈਆ। ਜਗਤ ਜਹਾਨ ਤਤ ਕਹਿਣ ਵਣਜਾਰੇ ਬਣੇ ਰੱਤ ਦੇ, ਰੱਤੀ ਰੱਤ ਕੰਮ ਕਿਸੇ ਨਾ ਆਈਆ। ਪਰਮ ਪੁਰਖ ਪਰਮਾਤਮ ਸਾਨੂੰ ਅਗੰਮੀ ਮਤ ਦੇ, ਮਤ ਮਨ ਬੁਧ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤੇਰਾ ਹੋਵੇ ਰੂਪ, ਜਗਤ ਵੰਡ ਨਾ ਕੋਇ ਵੰਡਾਈਆ। ਇਕੋ ਬਖ਼ਸ਼ ਦੇ ਸਤਿ ਸਰੂਪ, ਸੋਭਾਵੰਤ ਤੇਰੀ ਸਰਨਾਈਆ। ਕਰ ਪ੍ਰਕਾਸ਼ ਅੰਧ ਕੂਪ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਸਾਡਾ ਲੇਖੇ ਲਾ ਲੈ ਕਾਇਆ ਪੰਜ ਭੂਤ, ਤਤਵ ਤਤ ਨਾ ਕੋਇ ਦ੍ਰਿੜਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਚਾਰੇ ਕੂਟ, ਕਾਇਆ ਕੁਟੀਆ ਕਰ ਸਫ਼ਾਈਆ। ਲੇਖਾ ਰਹੇ ਨਾ ਤਨ ਵਜੂਦ ਜੂਠ ਝੂਠ, ਮਾਇਆ ਮਮਤਾ ਮੋਹ ਵਿਕਾਰ ਮਿਟਾਈਆ। ਅਸੀਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਕਰਦੇ ਆਏ ਪੂਜ, ਸਿਲ ਪੂਜਸ ਪਾਹਨਾਂ ਸੀਸ ਨਿਵਾਈਆ। ਨਾਮ ਦੀ ਧਾਰ ਨਾਲ ਜਗਤ ਹੁੰਦੀ ਰਹੀ ਦੂਜ, ਦੁਤੀਆ ਭਾਓ ਬਦਲਾਈਆ। ਕਲਜੁਗ ਅੰਤਮ ਸਾਚੀ ਦੇ ਦੇ ਸੂਝ, ਸੰਜਮ ਇਕ ਸਮਝਾਈਆ। ਤੇਰੇ ਚਰਨ ਕਵਲ ਉਪਰ ਧਵਲ ਜਾਈਏ ਝੂਜ, ਆਪ ਆਪਾ ਤੇਰੀ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਖ਼ਾਲੀ ਭੰਡਾਰੇ ਭਰ ਦੇ, ਅਤੋਟ ਅਤੁਟ ਨਾਮ ਵਰਤਾਈਆ। ਅਸੀਂ ਵਣਜਾਰੇ ਹੋਈਏ ਇਕੋ ਹਰਿ ਦੇ, ਹਰ ਹਿਰਦੇ ਵਿਚ ਸਮਾਈਆ। ਭਉ ਮੰਨਦੇ

ਰਹੀਏ ਤੇਰੇ ਡਰ ਦੇ, ਸਿਰ ਸਕੇ ਨਾ ਕੋਇ ਉਠਾਈਆ। ਸਾਨੂੰ ਭੇਵ ਖੋਲ ਦੇ ਆਪਣੇ ਘਰ ਦੇ, ਗ੍ਰਹਿ ਮੰਦਰ ਵੇਖੀਏ ਚਾਈਂ ਚਾਈਂਆ। ਜਿਥੇ ਭਗਤ ਸੁਹੇਲੇ ਜੁਗ ਜੁਗ ਰਹੇ ਵੜਦੇ, ਦਰ ਠਾਂਡੇ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਰਹੇ ਪੜ੍ਹਦੇ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਚਖੰਡ ਨਿਵਾਸੀ ਤੇਰੀ ਮੰਜ਼ਲ ਰਹੇ ਚੜ੍ਹਦੇ, ਜਗਤ ਪੌੜੀ ਡੰਡਾ ਸੰਗ ਨਾ ਕੋਇ ਰਖਾਈਆ। ਸਾਡਾ ਨਵਾਂ ਘਾੜਨ ਘੜ ਦੇ, ਘੜਨ ਭੰਨਣਹਾਰ ਤੇਰੀ ਓਟ ਤਕਾਈਆ। ਸਾਡੇ ਝਗੜੇ ਮੇਟ ਦੇ ਚੋਟੀ ਜੜ ਦੇ, ਚੇਤਨ ਆਪਣਾ ਸੰਗ ਸਮਝਾਈਆ। ਪਰਮ ਪੁਰਖ ਪਰਮਾਤਮ ਪੰਜ ਤਤ ਤੇਰੇ ਤਰਲੇ ਕੱਢਦੇ, ਮਿੰਨਤਾਂ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਬਣਤ ਅਗੰਮੀ ਜੜ ਦੇ, ਜੋੜਨਹਾਰ ਤੇਰੇ ਹੱਥ ਵਡਿਆਈਆ।