ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਭਾਦਰੋਂ ਕਹੇ ਨਾਰਦਾ ਬਿਨਾ ਭਾਈ ਤੋਂ ਤੇਰੀ ਆਈ ਭਰਜਾਈ, ਗੰਗਾ ਭੱਜੀ ਵਾਹੋ ਦਾਹੀਆ। ਗੋਦਾਵਰੀ ਦੇਂਦੀ ਫਿਰੇ ਦੁਹਾਈ, ਕੂਕ ਕੂਕ ਸੁਣਾਈਆ। ਸੁਰਸਤੀ ਨੈਣਾਂ ਨੀਰ ਵਹਾਈ, ਨੇਤਰ ਰੋ ਰੋ ਰਹੀ ਵਖਾਈਆ। ਜਮਨਾ ਕਹੇ ਮੇਰਾ ਮਾਹੀ, ਗਲ ਪੱਲੂ ਵਾਸਤਾ ਪਾਈਆ। ਸੁਰਸਤੀ ਕਹੇ ਮੈਂ ਇਸ਼ਾਰਾ ਦੇਵਾਂ ਇਕ ਗੁਸਾਂਈ, ਬਿਨ ਇਸ਼ਾਰੇ ਅੱਖ ਉਠਾਈਆ। ਚਾਰੇ ਇਕੱਠੀਆਂ ਹੋ ਕੇ ਕਹਿਣ ਬਿਨ ਰਸਨਾ ਦੇਈਏ ਸੁਣਾਈ, ਸੋਹਣਾ ਰੰਗ ਦ੍ਰਿੜਾਈਆ। ਰਾਵੀ ਆਪਣੇ ਚੁਕ ਕੇ ਭੱਜੇ ਬੂਟੇ ਕਾਹੀ, ਕਾਇਨਾਤ ਨੂੰ ਰਹੀ ਵਖਾਈਆ। ਉਠੋ ਵੇਖੋ ਨੇਤਰ ਖੋਲ੍ਹੋ ਕੀ ਰੁਤ ਜਗਤ ਵਿਚ ਆਈ, ਜੁਗਤੀ ਸਮਝ ਕੋਇ ਨਾ ਪਾਈਆ। ਖੁਲ੍ਹੇ ਕੇਸ ਵਖਾਵੇ ਹਵਾ ਮਾਈ, ਆਦਮ ਦੋਵੇਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਭਾਦਰੋਂ ਕਹੇ ਨਾਰਦਾ ਕੀ ਕਹਿੰਦੀ ਤੇਰੀ ਭਾਬੀ, ਭਾਬੋ ਕੀ ਜਣਾਈਆ। ਕੀ ਧਾਰ ਇਸ ਦੀ ਦੋਆਬੀ, ਦੋਹਰੀ ਖੇਲ ਖਿਲਾਈਆ। ਕੁਛ ਆਵਾਜ਼ ਸੁਣ ਲੈ ਏਸ ਦੀ ਵਿਚੋਂ ਨਾਭੀ, ਕੀ ਧੁਨਾਂ ਨਾਦ ਦ੍ਰਿੜਾਈਆ। ਕੀ ਏਸ ਦਾ ਰੂਪ ਰੰਗ ਰੇਖ ਜਗਤ ਵਾਲਾ ਪੰਜਾਬੀ, ਪੰਜਾਂ ਤਤਾਂ ਨਾਲ ਵਡਿਆਈਆ। ਕੀ ਏਸ ਦੇ ਕੋਲ ਕੋਈ ਲੇਖਾ ਬਗ਼ਦਾਦੀ, ਜੋ ਨਾਨਕ ਆਇਆ ਸਮਝਾਈਆ। ਕੀ ਏਸ ਦਾ ਪਿਆਰ ਹਕ਼ੀਕ਼ੀ ਤੇ ਮਜਾਜ਼ੀ, ਕੀ ਮੁਹੱਬਤ ਰਹੀ ਦ੍ਰਿੜਾਈਆ। ਜ਼ਰਾ ਨਿਗਾਹ ਮਾਰ ਸ਼ਤਾਬੀ, ਬਿਨ ਨੈਣਾਂ ਨੈਣ ਉਠਾਈਆ। ਉਹ ਵੇਖ ਕੀ ਸਿਤਾਰ ਕਹੇ ਅਗੰਮੀ ਰਬਾਬੀ, ਰਬੀ ਨੂਰ ਨੂਰ ਜਣਾਈਆ। ਜਿਸ ਦੀ ਖੇਲ ਸਭ ਤੋਂ ਸਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ । ਭਾਦਰੋਂ ਕਹੇ ਨਾਰਦਾ ਕੀ ਕਹਿੰਦੀ ਤੇਰੀ ਭਾਬੋ, ਭੇਵ ਕੀ ਖੁਲ੍ਹਾਈਆ। ਗੰਗਾ ਕਹੇ ਮੈਂ ਕੂਕ ਕੇ ਕਹਾਂ ਉਹ ਸ਼ੇਰ ਸ਼ੇਰ ਜਿਸ ਨੂੰ ਤਤਾਂ ਵਾਲਾ ਰੂਪ ਦਿਤਾ ਸੀ ਤਾਬੋ, ਜਿਸ ਦੀ ਤਾਬਿਆ ਵਿਚ ਦੋ ਜਹਾਨ ਨਜ਼ਰੀ ਆਈਆ। ਜਿਸ ਦੀ ਖ਼ੁਸ਼ੀ ਵਿਚ ਹੋਈ ਬਾਗ਼ ਬਾਗ਼ੋ, ਖ਼ੁਸ਼ੀਆਂ ਢੋਲੇ ਗਾਈਆ। ਜਿਸ ਦਾ ਘਰ ਘਰ ਜਗਣਾ ਚਰਾਗ਼ੋ, ਚਰਾਗਾਹਾਂ ਕਰੇ ਰੁਸ਼ਨਾਈਆ। ਸੰਦੇਸ਼ਾ ਦੇਵੇ ਦੁਨੀਆਦਾਰੋ ਦੁਨੀਆ ਕੂੜੀ ਤਿਆਗੋ, ਤ੍ਰੈਗੁਣ ਅਤੀਤਾ ਕੀ ਜਣਾਈਆ। ਉਠ ਉਠ ਸਾਰੇ ਸਤਿਗੁਰ ਸ਼ਬਦ ਦੁਆਰੇ ਭਾਗੋ, ਭੱਜੋ ਵਾਹੋ ਦਾਹੀਆ। ਉਹ ਮਾਹੀ ਮਹਿਬੂਬ ਤਕਣਾ ਤਕੋ ਦੇਸ ਮਾਝੋ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਦਾ
ਇਕ ਇਕ ਰਿਵਾਜੋ, ਰਸਮ ਕ਼ਸਮ ਨਾਲ ਦਏ ਬਦਲਾਈਆ। ਚਰਨੀ ਢਹਿ ਜਾਓ ਸ਼ਾਹ ਨਵਾਬੋ, ਤਖ਼ਤ ਨਿਵਾਸੀਓ ਤਖ਼ਤਾਂ ਦਾ ਲੇਖਾ ਦਿਓ ਮੁਕਾਈਆ। ਆ ਜਾਓ ਵਕ਼ਤ ਸੁਹੰਜਣਾ ਬਣ ਜਾਓ ਹੰਸ ਕਾਗੋ, ਕਾਗੋਂ ਹੰਸ ਬਣਾਈਆ। ਦੁਰਮਤ ਮੈਲ ਧੋਵੇ ਦਾਗ਼ੋ, ਪਤਤ ਪੁਨੀਤ ਆਪ ਅਖਵਾਈਆ। ਜਿਸ ਦੀ ਇਕੋ ਇਕ ਇਮਦਾਦੋ, ਦੂਸਰ ਲੋੜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਭਾਦਰੋਂ ਕਹੇ ਨਾਰਦਾ ਕੀ ਸੰਦੇਸ਼ਾ ਦੇਵੇ ਤੇਰੀ ਭਰਜਾਈ, ਭਾਗਾਂ ਭਰੀ ਕੀ ਦ੍ਰਿੜਾਈਆ। ਗੰਗਾ ਕਹੇ ਮੈਂ ਦੇਣ ਆਈ ਦੁਹਾਈ, ਦੋ ਜਹਾਨਾਂ ਦਿਆਂ ਸੁਣਾਈਆ। ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈ, ਗ੍ਰਹਿ ਇਕੋ ਰੰਗ ਰੰਗਾਈਆ। ਇਸ਼ਾਰਾ ਦਿਤਾ ਰਾਵੀ ਤੂੰ ਵੀ ਭੱਜਣਾ ਚਾਈਂ ਚਾਈਂ, ਆਪਣਾ ਪੈਂਡਾ ਪੰਧ ਮੁਕਾਈਆ। ਅਰਜਨ ਦਾ ਲੇਖਾ ਦੱਸਣਾ ਥਾਉਂ ਥਾਈਂ, ਥਾਨ ਥਨੰਤਰ ਮਿਲੇ ਵਡਿਆਈਆ। ਬਹੁੜੀ ਸਾਡੀਆਂ ਪੰਜਾਂ ਦੀਆਂ ਖੜ੍ਹੀਆਂ ਬਾਹੀਂ, ਕੂਕ ਕੂਕ ਸੁਣਾਈਆ। ਸਾਡਾ ਅੰਮ੍ਰਿਤ ਜਲ ਕਿਸੇ ਦੀ ਮੇਟ ਸਕੇ ਨਾ ਛਾਹੀ, ਦੁਰਮਤ ਮੈਲ ਨਾ ਕੋਇ ਧੁਆਈਆ। ਅਠਸਠ ਤੀਰਥ ਰੋਵਣ ਮਾਰਨ ਧਾਹੀ, ਇਕੋ ਤੇਰਾ ਢੋਲਾ ਗਾਈਆ। ਕਿਰਪਾ ਕਰ ਹਰਿ ਗੁਸਾਂਈ, ਮਿਹਰਵਾਨ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਭਾਦਰੋਂ ਮੇਰੀ ਭਾਬੋ ਲੈ ਕੇ ਆ ਗਈ ਪਾਤੀ, ਪਤ੍ਰਕਾ ਸਮਝ ਕਿਸੇ ਨਾ ਆਈਆ। ਨਾ ਲਿਖੀ ਕ਼ਲਮ ਦਵਾਤੀ, ਸ਼ਾਹੀ ਰੰਗ ਨਾ ਕੋਇ ਵਟਾਈਆ। ਇਸ ਦਾ ਝਗੜਾ ਦਿਸੇ ਨਾ ਕਾਗ਼ਜ਼ਾਤੀ, ਅੱਖਰ ਅੱਖਰ ਨਾ ਕੋਇ ਸਮਝਾਈਆ। ਇਹ ਖੇਲ ਬਹੁ ਬਿਧ ਭਾਂਤੀ, ਭੇਵ ਅਭੇਦਾ ਰਹੀ ਜਣਾਈਆ। ਉਠੋ ਵੇਖੋ ਖੇਲ ਕਮਲਾਪਾਤੀ, ਕੀ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜਿਸ ਕੂੜ ਨਿਸ਼ਾਨਾ ਮੇਟਣਾ ਕਲਜੁਗ ਕਾਤੀ, ਕਾਲਖ ਟਿੱਕੇ ਦਏ ਧੁਆਈਆ। ਉਹ ਵੇਸ ਵਟਾਏ ਲੋਕਮਾਤੀ, ਧਰਨੀ ਧਰਤ ਧਵਲ ਧੌਲ ਸੁਹਾਈਆ। ਜਿਸ ਦਾ ਝਗੜਾ ਨਹੀਂ ਕੋਈ ਜ਼ਾਤੀ, ਅਜ਼ਾਤੀ ਰੰਗ ਨਾ ਕੋਇ ਰੰਗਾਈਆ। ਸਾਚੀ ਦੇਵੇ ਨਾਮ ਸੌਗ਼ਾਤੀ, ਵਸਤ ਅਮੁਲ ਅਤੁਲ ਵਰਤਾਈਆ। ਮੈਂ ਉਸ ਦੀ ਚਰਨ ਧੂੜ ਨਹਾਤੀ, ਇਸ਼ਨਾਨ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਨਾਰਦ ਕਹੇ ਭਾਦਰੋਂ ਮੇਰੀ ਭਾਬੋ ਦਾ ਸੁਣ ਲੈ ਬਚਨ, ਕੀ ਢੋਲੇ ਰਹੀ ਗਾਈਆ। ਇਹ ਕਹਿੰਦੀ ਸਭ ਦਾ ਮਾਹੀ ਇਕੋ ਸੱਜਣ, ਮਹਿਬੂਬ ਨੂਰ ਅਲਾਹੀਆ। ਜਿਸ ਦੇ ਨਾਮ ਨਗਾਰੇ ਘਰ ਘਰ ਅੰਦਰ ਵਜਣ, ਗ੍ਰਹਿ ਗ੍ਰਹਿ ਕਰੇ ਸ਼ਨਵਾਈਆ। ਉਹ ਭਗਤਾਂ ਭਗਤੀ ਧਾਰ ਆਇਆ ਸੱਦਣ, ਸੰਦੇਸੇ ਆਪ ਸੁਣਾਈਆ। ਲੱਖ ਚੁਰਾਸੀ ਵਿਚੋਂ ਆਇਆ ਕਢਣ, ਫੜ ਬਾਹੋਂ ਬਾਹਰ ਕਢਾਈਆ। ਕੂੜ ਕਿਰਿਆ ਮੇਟ ਕੇ ਹੱਦਣ, ਹਦੂਦ ਇਕੋ ਇਕ ਵਖਾਈਆ। ਜਿਥੇ ਦੀਪਕ ਜੋਤੀ ਇਕੋ ਜਗਣ, ਨੂਰ ਨੂਰ ਨੂਰ ਕਰ ਰੁਸ਼ਨਾਈਆ । ਜਨ ਭਗਤ ਸੁਹੇਲੇ ਲੱਭਣ, ਦੂਜਾ ਵੇਖਣ ਕੋਇ ਨਾ ਪਾਈਆ। ਉਥੇ ਤਤ ਸ਼ਰੀਰ ਨਹੀਂ ਕੋਈ ਬਦਨ, ਆਤਮ ਪ੍ਰਮਾਤਮ ਮਿਲਕੇ ਵਜੇ ਵਧਾਈਆ। ਉਹ ਇਕ ਸੰਦੇਸ਼ਾ ਦੇਵੇ ਇਕੋ ਸੁਣਾਵੇ ਬਚਨ, ਸੰਦੇਸ਼ਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਈਆ। ਨਾਰਦ ਕਹੇ ਭਾਦਰੋਂ ਮੇਰੀ ਭਾਬੀ ਦੀ ਸੁਣ ਲੈ ਖ਼ਬਰ, ਬੇਖ਼ਬਰਾਂ ਕੀ ਜਣਾਈਆ। ਪ੍ਰਭ ਦਾ ਹੁਕਮ ਅਗੰਮਾ ਜ਼ਬਰ, ਜ਼ਾਲਮਾਂ ਜ਼ੁਲਮ ਦਏ ਮਿਟਾਈਆ। ਜੋ ਆਸ਼ਾ ਰਖੀ ਮੁਹੰਮਦ
ਨੇ ਵੜਨ ਲੱਗਿਆਂ ਵਿਚ ਕ਼ਬਰ, ਮਕ਼ਬਰਾ ਕੀ ਸੁਣਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਨੇ ਸਭ ਦਾ ਤੋੜਨਾ ਸਬਰ, ਸਬੂਰੀ ਰਹਿਣ ਕੋਇ ਨਾ ਪਾਈਆ। ਜਿਸ ਮਾਨਵ ਜ਼ਾਤੀ ਇਕ ਬਣਾਉਣਾ ਟੱਬਰ, ਕੁਨਬਾ ਇਕੋ ਇਕ ਵਖਾਈਆ। ਮੇਰੀ ਦੁਹਾਈ ਵੇ ਓਹ ਪਾਉਣ ਲੱਗਾ ਗ਼ਦਰ, ਗਦਾਗਰ ਕਰੇ ਲੋਕਾਈਆ। ਸਤਿਗੁਰ ਸ਼ਬਦ ਦੀ ਪੂਰੀ ਹੋਵੇ ਸਧਰ, ਸਦਮੇ ਵਿਚ ਦਿਸੇ ਲੋਕਾਈਆ । ਮੈਂ ਉਸ ਦੀ ਅਵਾਜ਼ ਸੁਣੀ ਜਿਸ ਦਾ ਗੀਤ ਅਨੋਖਾ ਤੇ ਧੁਨ ਸੁਣੀ ਮਧੁਰ, ਖ਼ੁਸ਼ੀ ਖ਼ੁਸ਼ੀ ਨਾਲ ਜਣਾਈਆ। ਜਿਸ ਨੇ ਭਗਤਾਂ ਦਾ ਕਰਨਾ ਕ਼ਦਰ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਮੈਨੂੰ ਇਉਂ ਜਾਪਦਾ ਸਾਲ ਬਸਾਲਾ ਸ੍ਰਿਸ਼ਟੀ ਨੇ ਫਿਰਨਾ ਉਸ ਦੇ ਮਗਰ, ਪਿਛੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਭਾਦਰੋਂ ਕਹੇ ਨਾਰਦਾ ਤੇਰੀ ਭਾਬੋ ਬੜੀ ਚਲਾਕ, ਮੇਰੇ ਅੰਤਰ ਆਈ ਹੈਰਾਨੀ। ਨਾਰਦ ਕਹੇ ਭਾਦਰੋਂ ਜ਼ਰਾ ਖੋਲ੍ਹ ਕੇ ਵੇਖ ਲੈ ਤਾਕ, ਹੱਥ ਰਖ ਕੇ ਆਪਣੀ ਉਤੇ ਪੇਸ਼ਾਨੀ। ਇਹ ਰੂਪ ਨਹੀ ਕੋਈ ਮਿੱਟੀ ਖ਼ਾਕ, ਤਤਾਂ ਵਾਲੀ ਨਹੀਂ ਜਵਾਨੀ। ਇਹ ਇਕ ਇਕ ਦੀ ਜ਼ਾਤ, ਇਹਦਾ ਨੂਰ ਨੂਰ ਨੁਰਾਨੀ। ਇਹਦੀ ਅਗਲੀ ਸਮਝਣ ਵਾਲੀ ਬਾਤ, ਅੱਖਰਾਂ ਵਾਲੀ ਨਹੀਂ ਕਹਾਣੀ। ਝਟ ਗੰਗਾ ਬੋਲੀ ਸੁਣੋ ਮੈਥੋਂ ਹਾਲਾਤ, ਹਾਲਤ ਦਿਆਂ ਜਣਾਈਆ। ਜਿਹੜਾ ਲੇਖਾ ਲਿਖਿਆ ਨਹੀਂ ਨਾਲ ਕ਼ਲਮ ਦੁਆਤ, ਜਿਸ ਦੀ ਕਾਗਜ਼ ਦਏ ਨਾ ਕੋਈ ਗਵਾਹੀਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਖੇਲ ਕਰਨਾ ਆਪਣੀ ਭਾਂਤ, ਬਹੁ ਭਾਂਤੀ ਸਮਝ ਕਿਸੇ ਨਾ ਆਈਆ। ਆਹ ਵੇਖੋ ਬਿਨਾ ਅੱਖਰਾਂ ਤੋਂ ਪਤ੍ਰਕਾ ਪਾਤ, ਪੜ੍ਹ ਕੇ ਸਕੇ ਨਾ ਕੋਇ ਸਮਝਾਈਆ। ਉਹ ਆਇਆ ਲੋਕਮਾਤ, ਮਤਾ ਸਤਿਗੁਰ ਸ਼ਬਦ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਵਖਾਈਆ। ਗੰਗਾ ਕਹੇ ਨਾਰਦਾ ਤੂੰ ਕਿਉਂ ਮੈਨੂੰ ਕਿਹਾ ਭਾਬੀ, ਸਚ ਦੇ ਸੁਣਾਈਆ। ਮੈਂ ਬਣੀ ਨਹੀਂ ਕਿਸੇ ਦੀ ਬਾਂਦੀ, ਬੰਦਨਾ ਵਿਚ ਸੀਸ ਨਾ ਕਿਸੇ ਨਿਵਾਈਆ। ਮੈਂ ਕਿਸੇ ਦਾ ਕੁਛ ਨਹੀਂ ਪੀਂਦੀ ਖਾਂਦੀ, ਦੂਸਰ ਓਟ ਨਾ ਕੋਇ ਤਕਾਈਆ। ਕਿਸੇ ਦੇ ਗ੍ਰਹਿ ਮੰਦਰ ਨਹੀਂ ਜਾਂਦੀ, ਘਰਾਣੇ ਵੰਡ ਨਾ ਕੋਇ ਵੰਡਾਈਆ। ਕਿਸੇ ਦੀ ਰਿਧੀ ਕਦੇ ਨਹੀਂ ਹਾਂਡੀ, ਜਗਤ ਵਾਸਨਾ ਨਾ ਕੋਇ ਜਣਾਈਆ। ਮੈਂ ਵਣਜਾਰਨ ਬਣੀ ਨਹੀਂ ਰੁਪੈ ਸੋਨੇ ਚਾਂਦੀ, ਸੂਰੀਆ ਚੰਦਰਮਾ ਮੇਰੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਗੰਗਾ ਕਹੇ ਨਾਰਦਾ ਮੈਨੂੰ ਕਿਉਂ ਕਿਹਾ ਭਰਜਾਈ, ਕੀ ਤੇਰੀ ਵਡਿਆਈਆ। ਮੈਨੂੰ ਭੇਦ ਦੇ ਖੁਲ੍ਹਾਈ, ਤੈਨੂੰ ਸਚ ਰਹੀ ਸੁਣਾਈਆ। ਤੂੰ ਚਾਰ ਜੁਗ ਦਾ ਪਾਂਧੀ ਰਾਹੀ, ਮੈਂ ਵੀ ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਮੈਂ ਇਕੋ ਮੰਗ ਮੰਗਾਈ, ਦੂਸਰੀ ਵੰਡ ਨਾ ਕੋਇ ਵੰਡਾਈਆ। ਜੇ ਮੇਰਾ ਦਿਉਰ ਬਣਨਾ ਮੈਨੂੰ ਦੱਸ ਦੇ ਕਿਉਂ ਗੋਬਿੰਦ ਨੇ ਕਿਹਾ ਲੇਖਾ ਮੁਕੇ ਮੇਰਾ ਢਾਈ, ਢਈਏ ਕੀ ਚਤੁਰਾਈਆ। ਸੋਹਣਿਆ ਅੱਜ ਪਹਿਲੀ ਭਾਦਰੋਂ ਤੋਂ ਦਵਾ ਦੇ ਗਵਾਹੀ, ਸ਼ਹਾਦਤ ਅੱਖਰਾਂ ਨਾਲ ਭੁਗਤਾਈਆ । ਨਹੀਂ ਤੇ ਆਪਣੇ ਮੂੰਹ ਤੇ ਲਾ ਲੈ ਸ਼ਿਆਹੀ, ਲਾਅਨਤ ਦਿਆ ਮਾਰਿਆ ਮੁਖ ਜਾਣਾ ਭੁਆਈਆ। ਮੈਂ ਅਜੇ ਤਕ ਕੋਟਨ ਜੁਗ ਨਾ ਕਿਸੇ ਨਾਲ ਮੰਗੀ ਤੇ ਨਾ ਕਿਸੇ ਨਾਲ ਵਿਆਹੀ, ਨੇਤਰ ਅੱਖ ਨਾ ਕੋਇ ਮਿਲਾਈਆ। ਮੈਨੂੰ ਇਉਂ ਦਿਸਦਾ ਤੈਨੂੰ ਕਲਜੁਗ ਨੇ ਕਰ ਦਿਤਾ ਸ਼ੁਦਾਈ, ਪਿਛਲਿਆਂ ਜੁਗਾਂ ਵਿਚ ਤੂੰ ਇਹ ਬਚਨ ਨਾ ਦਿਤਾ ਸੁਣਾਈਆ। ਹੁਣ ਤੇਰੇ ਗਲ ਵਿਚ ਮੈਂ ਪਾ ਲੈਣੀ ਫਾਹੀ,
ਇਹ ਫਾਹੀ ਫਾਸੀ ਯਸੂਹ ਵਾਲੀ ਲੇਖਾ ਰਹੀ ਸਮਝਾਈਆ। ਉਸ ਨੇ ਦੋਵੇਂ ਹੱਥ ਚੁੱਕ ਕੇ ਦਿਤੀ ਦੁਹਾਈ, ਵਾਹਿਦ ਅੱਲਾ ਤੇਰੀ ਓਟ ਤਕਾਈਆ। ਨਾਲੇ ਕਿਹਾ ਮੁਰੀਦੋ ਤੁਹਾਡੇ ਮੁਰਸ਼ਦ ਦਾ ਮੁਰਸ਼ਦ ਜਿਸ ਵੇਲੇ ਆਇਆ ਧੁਰ ਦਾ ਮਾਹੀ, ਮਹਿਬੂਬ ਨੂਰ ਅਲਾਹੀਆ। ਉਹ ਬੜਾ ਹੋਵੇਗਾ ਵੱਡਾ ਦਾਈ, ਆਪਣਾ ਦਾਉ ਨਾ ਕਿਸੇ ਸਮਝਾਈਆ। ਆਪਣੀ ਖੇਲ ਖੇਲੀ ਜਾਏਗਾ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਂਈਆ। ਗੰਗਾ ਕਹੇ ਨਾਰਦਾ ਮੈਂ ਆਦਿ ਜੁਗਾਦਿ ਕੁਆਰੀ, ਕਿਸੇ ਕੰਵਰ ਨਾਲ ਨਾ ਕਦੇ ਪਰਨਾਈਆ। ਮੇਰਾ ਜੁਗ ਚੌਕੜੀ ਇਕੋ ਸ਼ਿੰਗਾਰੀ, ਵੇਸ ਅਵੇਸ ਨਾ ਰੂਪ ਵਖਾਈਆ। ਮੇਰੀ ਧਾਰ ਸਦਾ ਠੰਡੀ ਠਾਰੀ, ਅਗਨੀ ਤਤ ਨਾ ਕੋਇ ਤਪਾਈਆ। ਮੈਂ ਭੱਜੀ ਜਾਵਾਂ ਵਾਰੋ ਵਾਰੀ, ਅਗੇ ਹੋ ਨਾ ਕੋਇ ਅਟਕਾਈਆ। ਨਾ ਮੈਂ ਪੁਰਖ ਨਾ ਮੈਂ ਨਾਰੀ, ਤਨ ਵਜੂਦ ਨਾ ਕੋਇ ਜਣਾਈਆ। ਸ਼ੰਕਰ ਮੇਰੀ ਪਾਵੇ ਸਾਰੀ, ਜਟਾ ਜੂਟ ਜਿਸ ਦੀ ਦਏ ਗਵਾਹੀਆ। ਮੈਂ ਇਕ ਦੀ ਪੂਜਾ ਕਰਾਂ ਤੇ ਬਣਾਂ ਪੁਜਾਰੀ, ਇਕ ਇਕ ਨੂੰ ਸੀਸ ਨਿਵਾਈਆ। ਜੁਗ ਜੁਗ ਜਿਸ ਦੀ ਖੇਲ ਨਿਆਰੀ, ਨਿਤ ਨਿਤ ਵੇਖਾਂ ਚਾਈਂ ਚਾਈਂਆ। ਤੂੰ ਉਠਕੇ ਨਿਗਾਹ ਮਾਰੀ, ਬਿਨ ਨੈਣਾਂ ਨੈਣ ਤਕਾਈਆ। ਉਹ ਕਲ ਕਲਕੀ ਅਵਤਾਰੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਮਾਮ ਅਮਾਮਾ ਸਭ ਦਾ ਸਿਕਦਾਰੀ, ਮਹਿਬੂਬ ਅਗੰਮ ਅਥਾਹੀਆ। ਮੈਂ ਉਸ ਦੇ ਚਰਨ ਕਵਲ ਪਨਿਹਾਰੀ, ਜੁਗ ਜੁਗ ਸੀਸ ਨਿਵਾਈਆ। ਉਸ ਦੇ ਦਰ ਤੇ ਦੇਵਾਂ ਬਹਾਰੀ, ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਗੰਗਾ ਬੇਸ਼ਕ ਮੇਰਾ ਨਹੀਂ ਕੋਈ ਭਰਾ, ਭਾਬੀ ਤੈਨੂੰ ਲਿਆ ਬਣਾਈਆ। ਮਸਖ਼ਰੀ ਕਰਨਾ ਮੇਰੀ ਅਦਾ, ਮੇਰੇ ਪ੍ਰਭ ਨੇ ਦਿਤੀ ਵਡਿਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਹਮਣੇ ਲਏ ਬੁਲਾ, ਰਾਵੀ ਆਪਣੇ ਨਾਲ ਰਖਾਈਆ। ਮੈਂ ਇਕ ਸੰਦੇਸ਼ਾ ਦੇਵਾਂ ਸੁਣਾ, ਜੋ ਢੋਲਾ ਧੁਰ ਦਰਗਾਹੀਆ। ਤੁਸਾਂ ਸੁਣਨਾ ਨਾਲ ਚਾਅ, ਚਾਉ ਘਨੇਰਾ ਇਕ ਰਖਾਈਆ। ਨਾਲੇ ਆਪਣੀਆਂ ਉਠਾਵੋ ਬਾਂਹ, ਬਹੀਆਂ ਦਿਉ ਵਖਾਈਆ। ਰਸਨਾ ਬੋਲੋ ਇਕੋ ਨਾਂ, ਜੋ ਨਾਉਂ ਨਿਰੰਕਾਰਾ ਦਿਆਂ ਸੁਣਾਈਆ। ਸਾਰੀਆਂ ਕਹੋ ਸਾਡਾ ਪਿਛੇ ਪਿਛਾ ਰਿਹਾ ਨਾ ਥਾਂ, ਥਾਨ ਥਨੰਤਰ ਨਾ ਕੋਇ ਵਡਿਆਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਪਿਤਾ ਮਾਂ, ਮਾਤ ਪਿਤ ਇਕ ਅਖਵਾਈਆ। ਜਿਸ ਦੀ ਚਰਨ ਸਰਨ ਸਰਨਾ, ਚਰਨ ਕਵਲ ਵਡਿਆਈਆ। ਨੀ ਕਮਲੀਓ ਨੈਣ ਖੋਲ੍ਹੋ ਤੁਹਾਨੂੰ ਉਹ ਸਾਹਿਬ ਦਿਆਂ ਵਖਾ, ਜਿਸ ਵਖਰੇ ਵਖਰੇ ਰੂਪ ਧਾਰਨ ਕਰਕੇ ਅਵਤਾਰ ਪੈਗ਼ੰਬਰ ਗੁਰੂ ਦਿਤੇ ਬਣਾਈਆ। ਉਸ ਨੇ ਮੈਨੂੰ ਸਿਖਿਆ ਦਿਤੀ ਸਿਖਾ, ਸਹਿਜ ਨਾਲ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਗੰਗਾ ਭਾਬੋ ਆਖਿਆ ਹੋਇਆ ਕੀ, ਮੈਨੂੰ ਦੇ ਜਣਾਈਆ। ਤੂੰ ਅਗੋਂ ਕਹਿਣਾ ਸੀ ਜੀ, ਸਤਿ ਸਚ ਨਾਲ ਸੁਣਾਈਆ। ਅਗੇ ਵਾਸਤੇ ਧਰਮ ਦੀ ਬਣਦੀ ਲੀਹ, ਲਾਇਨ ਇਕ ਵਖਾਈਆ। ਸਤਿਜੁਗ ਦੀ ਰਖਦੇ ਨੀਂਹ, ਧਰਮ ਧਾਰ ਵਡਿਆਈਆ। ਝਗੜਾ ਮੁਕਦਾ ਜਗਤ ਸੀਂਅ, ਹਿੱਸੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਨਾਰਦਾ ਮੈਂ ਕੀ ਦੱਸਾਂ ਤੇਰਾ ਰਿਸ਼ਤਾ, ਰਿਸ਼ਤੇਦਾਰੀ ਕੀ ਜਣਾਈਆ। ਆਹ ਵੇਖ
ਲੈ ਸੰਦੇਸ਼ਾ ਲੈ ਕੇ ਗਿਆ ਜਬਰਾਈਲ ਫ਼ਰਿਸ਼ਤਾ, ਮੇਕਾਈਲ ਅਸਰਾਈਲ ਅਸਰਾਫ਼ੀਲ ਆਪਣੇ ਨਾਲ ਮਿਲਾਈਆ। ਕੀ ਹਾਲ ਦੱਸੇ ਗੁਜ਼ਸ਼ਤਹ, ਮਾਜ਼ੀ ਕੀ ਸਮਝਾਈਆ। ਵੇਖ ਲੈ ਕਢ ਕੇ ਬਹਿ ਗਿਆ ਨਕ਼ਸ਼ਾ, ਖ਼ਾਕਾ ਜ਼ਿਮੀਂ ਅਸਮਾਨ ਸਮਝਾਈਆ। ਨੀ ਕਮਲੀਓ ਮੇਰੇ ਮਹਿਬੂਬ ਨੇ ਸਭ ਦਾ ਹਾਲ ਕਰਨਾ ਖ਼ਸਤਾ, ਖ਼ਸਾਰਾ ਤਕਣਾ ਥਾਉਂ ਥਾਈਂਆ। ਵੇ ਮੇਰੀ ਦੁਹਾਈ ਅੰਤ ਇਕੋ ਰਹਿਣਾ ਭਗਤ ਦੁਆਰਾ ਵਸਦਾ, ਦੂਜਾ ਨਜ਼ਰ ਕੋਇ ਨਾ ਆਈਆ। ਨੌ ਖੰਡ ਵੇਖਿਓ ਨਸਦਾ, ਭੱਜੇ ਵਾਹੋ ਦਾਹੀਆ। ਅੰਧੇਰਾ ਹੋਣਾ ਰੈਣ ਅੰਧੇਰੀ ਮੱਸ ਦਾ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪੈਣਾ ਹੱਥੋ ਹੱਥ ਦਾ, ਜਗਤ ਖੰਡਿਆਂ ਖ਼ਾਕ ਮਿਲਾਈਆ । ਝਟ ਨਾਰਦ ਬੋਲਿਆ ਗੰਗਾ ਗੰਗੋਤਰੀਏ ਏਹੋ ਲਹਿਣਾ ਸੀ ਜੋ ਗੋਬਿੰਦ ਸੱਥਰ ਯਾਰ ਦਾ ਘਤਦਾ, ਆਸਣ ਕੰਡਿਆਂ ਉਤੇ ਲਾਈਆ । ਉਸ ਵੇਲੇ ਨੇਤਰ ਵਸਦਾ ਸੀ ਪੱਤ ਦਾ, ਟਹਿਣੀਆਂ ਕੂਕ ਕੂਕ ਸੁਣਾਈਆ। ਕਲਜੁਗ ਖ਼ੁਸ਼ੀਆਂ ਦੇ ਵਿਚ ਹਸਦਾ, ਤਾਲੀਆਂ ਰਿਹਾ ਵਜਾਈਆ। ਨਾਲੇ ਤੀਰ ਅਣਿਯਾਲੇ ਕਸਦਾ, ਬਿਨਾ ਚਿੱਲ੍ਹੇ ਰਿਹਾ ਉਠਾਈਆ। ਉਹ ਵਕ਼ਤ ਆਉਣਾ ਗੋਬਿੰਦ ਸ਼ਬਦ ਅਗੰਮੇ ਜੱਟ ਦਾ, ਜੋ ਜਟਾ ਜੂਟਾਂ ਖ਼ਾਕ ਮਿਲਾਈਆ। ਵੇਖਿਓ ਮੇਰਾ ਢਈਆ ਕਿਸ ਬਿਧ ਜਾਂਦਾ ਟਪਦਾ, ਆਪਣਾ ਪੰਧ ਮੁਕਾਈਆ। ਫੇਰ ਵਕ਼ਤ ਸੁਹੰਜਣਾ ਹੋਣਾ ਪਰਮੇਸ਼ਵਰ ਪਤਿ ਦਾ, ਪਤ੍ਰਿਕਾ ਪਿਛਲੀ ਦਏ ਗਵਾਹੀਆ। ਇਹ ਮਾਨਸ ਪਿਆਸਾ ਹੋਣਾ ਪਿਉ ਪੁਤ ਦੀ ਰਤ ਦਾ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਸਾਧ ਸੰਤ ਭਰੋਸਾ ਰਖੇ ਕੋਈ ਨਾ ਯਤਿ ਦਾ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ । ਨਾਰਦ ਕਹੇ ਗੰਗਾ ਕੀ ਹੋਇਆ ਜੇ ਭਾਬੀ ਦਿਤਾ ਆਖ, ਅੱਖਰਾਂ ਨਾਲ ਅੱਖਰ ਬਦਲਾਈਆ। ਮੈਨੂੰ ਸ਼ੁਰੂ ਤੋਂ ਪ੍ਰਭੂ ਨੇ ਬਣਾਇਆ ਗੁਸਤਾਖ਼, ਸ਼ਰਾਰਤ ਇਕੋ ਇਕ ਦ੍ਰਿੜਾਈਆ। ਮੈਂ ਇਕ ਗੱਲ ਆਖੀ ਸੀ ਗੋਬਿੰਦ ਨੂੰ ਜਿਸ ਵੇਲੇ ਸਿਖੀ ਬਣਾਈ ਪਹਿਲੀ ਵਿਸਾਖ, ਇਕ ਸੱਤ ਪੰਜ ਛੇ ਨਾਲ ਮਿਲਾਈਆ। ਕਿਉਂ ਖ਼ਬਰ ਅਗੰਮੀ ਗਈ ਭਾਖ, ਕਿਸੇ ਬੇਖ਼ਬਰ ਨੇ ਦਿਤੀ ਸੁਣਾਈਆ। ਮੈਂ ਸਕਿਆ ਮੂਲ ਨਾ ਵਾਚ, ਮੇਰੀ ਚਲੀ ਨਾ ਕੋਇ ਚਤੁਰਾਈਆ। ਫੇਰ ਸੁਣੀ ਅਗੰਮੀ ਬਾਤ, ਕਿਸੇ ਅੰਦਰੋਂ ਦਿਤੀ ਸੁਣਾਈਆ। ਨਾਰਦਾ ਉਠ ਵੇਖ ਲੈ ਕਲਜੁਗ ਅੰਧੇਰੀ ਰਾਤ, ਚਾਰੋ ਕੁੰਟ ਅੰਧੇਰਾ ਛਾਈਆ। ਕਿਸੇ ਮਿਲੇ ਨਾ ਅੰਮ੍ਰਿਤ ਬੂੰਦ ਸਵਾਂਤ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖ਼ਾਲੀ ਕਲਸ ਰਹੀਆਂ ਵਖਾਈਆ। ਨਾਲੇ ਸ਼ਬਦੀ ਧਾਰ ਬਿਨ ਅੱਖਰਾਂ ਲਿਖਿਆ ਪਾਤ, ਜਿਸ ਨੂੰ ਪਤ੍ਰਕਾ ਕਹੇ ਲੋਕਾਈਆ। ਉਸ ਵਿਚ ਏਸ ਵੇਲੇ ਦਾ ਹਾਲਾਤ, ਜੋ ਹਾਲਤ ਦਿਸੇ ਲੋਕਾਈਆ। ਨਾਰਦ ਕਹੇ ਗੰਗਾ ਨਾ ਪਹਿਲੀ ਨਾ ਦੂਜੀ ਨਾ ਤੀਜੀ ਨਾ ਚੌਥੀ ਦਿਸੇ ਜਮਾਤ, ਪੰਜਵੀਂ ਵੰਡ ਨਾ ਕੋਇ ਵੰਡਾਈਆ। ਨੀ ਤੁਸੀਂ ਪੰਜੇ ਧਾਰਾਂ ਫਿਰੋ ਵਿਚ ਕਾਇਨਾਤ, ਭੱਜੋ ਵਾਹੋ ਦਾਹੀਆ। ਜ਼ਰਾ ਨਿਗਾਹ ਮਾਰੋ ਝਾਤ, ਬਿਨ ਅੱਖਾਂ ਅੱਖ ਮਿਲਾਈਆ। ਕਿਸ ਦਾ ਕਿਸ ਨਾਲ ਜੁੜਿਆ ਨਾਤ, ਕਵਣ ਕੌਣ ਕਿਸ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਗੰਗਾ ਕਹੇ ਨਾਰਦਾ ਛਡ ਦੇਈਏ ਜਗਤ ਵਾਲੀ ਕਹਾਣੀ, ਦੇਵਰ ਭਾਬੀ ਮਾਤ ਪਿਤ ਭੈਣ ਭਾਈ ਕੀ ਚਤੁਰਾਈਆ। ਆ ਇਕ ਸ਼ਬਦ ਤੇ ਇਕ ਗਾਈਏ ਬਾਣੀ, ਜੋ ਬਾਣ ਅਣਿਯਾਲਾ ਤੀਰ ਚਲਾਈਆ। ਸਾਨੂੰ ਪਤਾ ਨਹੀਂ ਸਾਡਾ ਕਿਧਰ ਗਿਆ ਅੰਮ੍ਰਿਤ ਰਸ ਠੰਡਾ ਪਾਣੀ, ਕਲਜੁਗ ਅਗਨੀ ਅੱਗ ਦਿਤੀ ਤਪਾਈਆ। ਸਾਡੇ ਵਿਚ ਨਹਾਉਣ ਵਾਲਿਆਂ ਨੂੰ ਆਤਮਾ ਪਰਮਾਤਮਾ
ਮਿਲੇ ਕਿਸੇ ਨਾ ਹਾਣੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਇਹ ਪਿਛਲੀ ਕਥਾ ਪੁਰਾਣੀ, ਪੁਰਾਨ ਅਠਾਰਾਂ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਦੇਣ ਗਵਾਹੀਆ। ਅਗੇ ਖੇਲ ਤਕੀਏ ਮਹਾਨੀ, ਕੀ ਮਹਿੰਮਾ ਬੇਪਰਵਾਹੀਆ। ਜਿਸ ਦਾ ਰੂਪ ਰੰਗ ਰੇਖ ਬੇਪਹਿਚਾਨੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਸ ਦੀ ਇਕੋ ਸਤਿਗੁਰ ਸ਼ਬਦ ਸ਼ਬਦ ਦਿਸੇ ਨਿਸ਼ਾਨੀ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਗੰਗਾ ਛਡ ਦਈਏ ਪਿਛਲੀ ਕਥਾ, ਕਥਨੀ ਦੀ ਲੋੜ ਰਹੇ ਨਾ ਰਾਈਆ। ਇਕੋ ਇਕ ਤੱਕੀਏ ਜਿਸ ਦਾ ਖੇਲ ਯਥਾਰਥ ਯਥਾ, ਯਦੀ ਆਪਣਾ ਹੁਕਮ ਵਰਤਾਈਆ। ਇਕੱਠੇ ਹੋ ਕੇ ਉਸ ਨੂੰ ਟੇਕ ਦੇਈਏ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਜਿਹੜਾ ਭਗਤਾਂ ਦੇ ਸੱਥਰ ਲੱਥਾ, ਭਗਤੀ ਆਪਣੀ ਸੇਜ ਬਣਾਈਆ। ਉਹ ਦੇਵੇ ਅਗੰਮੀ ਵਥਾ, ਵਸਤ ਅਮੋਲਕ ਇਕ ਵਰਤਾਈਆ। ਕਿਉਂ ਉਸ ਦੇ ਵਿਚ ਸਰਬ ਸਮਰਥਾ, ਸਮਰਥ ਪੁਰਖ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਗੰਗਾ ਕਿਉਂ ਭਾਦਰੋਂ ਹੋ ਗਿਆ ਚੁਪ, ਖ਼ਾਮੋਸ਼ੀ ਵਿਚ ਸਮਾਈਆ। ਗੰਗਾ ਕਹੇ ਨਾਰਦਾ ਇਹਦੀ ਬੜੀ ਕਰੜੀ ਧੁੱਪ, ਸਭ ਨੂੰ ਰਹੀ ਸਤਾਈਆ। ਭਾਰਦੋਂ ਕਹੇ ਮਿਤਰੋਂ ਮੈਨੂੰ ਦਿਸਦਾ ਜਗਤ ਅੰਧੇਰਾ ਘੁਪ, ਸਾਚਾ ਨੂਰ ਨਾ ਕੋਇ ਚਮਕਾਈਆ। ਸਤਿ ਸਚ ਗਿਆ ਛੁਪ, ਪਰਦਾ ਸਕੇ ਨਾ ਕੋਇ ਉਠਾਈਆ। ਝਗੜਾ ਪਿਆ ਪਿਉ ਪੁਤ, ਪਿਤਾ ਪੂਤ ਨਾ ਕੋਇ ਵਡਿਆਈਆ। ਅਪਰਾਧੀ ਹੋ ਗਏ ਸੁਤ, ਮਈਆ ਨੈਣ ਨੈਣ ਸ਼ਰਮਾਈਆ। ਕੀ ਖੇਲ ਕਰੇ ਅਬਿਨਾਸ਼ੀ ਅਚੁਤ, ਹਰਿ ਕਰਤਾ ਧੁਰਦਰਗਾਹੀਆ। ਜੋ ਆਪਣੀ ਬਦਲਣ ਵਾਲਾ ਰੁਤ, ਰੁਤੜੀ ਵੇਖ ਕੂੜ ਲੋਕਾਈਆ। ਚਾਰੋਂ ਕੁੰਟ ਦਿਸੇ ਲੁੱਟ, ਲੁਟੇਰਾ ਕਲਜੁਗ ਭੱਜੇ ਵਾਹੋ ਦਾਹੀਆ। ਸਭ ਦਾ ਨਾਤਾ ਰਿਹਾ ਤੁਟ, ਟੁਟਿਆ ਸਕੇ ਨਾ ਕੋਇ ਮਿਲਾਈਆ। ਸ੍ਰਿਸ਼ਟੀ ਭਾਗ ਰਹੇ ਨਿਖੁੱਟ, ਭਾਗਮੰਦ ਦਿਸੇ ਲੋਕਾਈਆ। ਓਹ ਤਕ ਲੈ ਦੋਸਤਾ ਮੂਸਾ ਈਸਾ ਮੁਹੰਮਦ ਦੀ ਧਾਰ ਰਹੀ ਜੁਟ, ਝਗੜਾ ਲਹਿੰਦੀ ਦਿਸ਼ਾ ਵਖਾਈਆ। ਝਟ ਗੰਗਾ ਨੇ ਉਂਗਲ ਰਖ ਲਈ ਆਪਣੇ ਬੁੱਲ੍ਹਾਂ ਉਤੇ ਬੁਟ, ਫਿਰ ਠੋਡੀ ਉਤੇ ਟਿਕਾਈਆ। ਨਾਰਦ ਫੜ ਕੇ ਜ਼ੋਰ ਦੀ ਗੁਟ, ਹਲੂਣਾ ਦਿਤਾ ਵਖਾਈਆ। ਭਾਦਰੋਂ ਹਸ ਕੇ ਕਹੇ ਕੁਛ ਮੈਥੋਂ ਅੱਗਾ ਲਓ ਪੁਛ, ਸਹਿਜ ਨਾਲ ਸਮਝਾਈਆ। ਉਹ ਵੇਖੋ ਸੱਜਣ ਸੱਜਣਾਂ ਨਾਲ ਰਹੇ ਰੁਸ, ਰਸ਼ੀਆ ਇਸ਼ਾਰੇ ਨਾਲ ਦ੍ਰਿੜਾਈਆ। ਮੈਨੂੰ ਇਉਂ ਜਾਪਦਾ ਮੇਰੇ ਅਗਲੇ ਸਮੇਂ ਆਉਣ ਤੋਂ ਪਹਿਲਾਂ ਹੋਣਾ ਕੁਛ ਦਾ ਕੁਛ, ਕ਼ਸਮ ਨਾਲ ਦਿਆਂ ਸਮਝਾਈਆ । ਕਿਸੇ ਦਾ ਹੱਥ ਕਿਸੇ ਦੀ ਦਾਹੜੀ ਤੇ ਕਿਸੇ ਦੀ ਹੋਣੀ ਮੁਛ, ਮੁਸ਼ਕਲ ਸਮਝ ਕਿਸੇ ਨਾ ਆਈਆ। ਇਹ ਪ੍ਰਭ ਦਾ ਹੁਕਮ ਵਰਤਣਾ ਤੁਛ, ਤੁਛ ਮਾਤਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਭਾਦਰੋਂ ਕਹੇ ਨਾਰਦਾ ਹੋਰ ਸੁਣ ਲੈ ਪੇਸ਼ੀਨਗੋਈ, ਪੱਛਮ ਵਲ ਧਿਆਨ ਲਗਾਈਆ। ਜਿਸ ਨੂੰ ਦੁਨੀਆਦਾਰ ਸਮਝੇ ਨਾ ਕੋਈ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਫਿਰਨੀ ਫ਼ਰਸ਼ ਉਤੇ ਦਰੋਹੀ, ਅਰਸ਼ ਦਾ ਮਾਲਕ ਵੇਖੇ ਚਾਈਂ ਚਾਈਂਆ। ਜਗਤ ਜੁਗਤ ਮਿਲੇ ਨਾ ਢੋਈ, ਜਗਿਆਸੂ ਚਲੇ ਨਾ ਕੋਇ ਚਤੁਰਾਈਆ। ਇਹ ਇਸ਼ਾਰਾ ਦਿਤਾ ਕਬੀਰ ਨੇ ਲੋਈ, ਲੋਇਣ ਦੋਹਾਂ ਹੱਥਾਂ ਨਾਲ ਦਬਾਈਆ। ਕਮਲੀਏ ਉਹ ਵੇਖ ਲੈ ਕਲਜੁਗ ਦਾ ਅੰਤ ਸਦੀ ਚੌਧਵੀਂ ਬਿਨਾ ਕਸਾਈ
ਤੋਂ ਕ਼ਸਮ ਨਾਲ ਦੁਨੀਆ ਜਾਣੀ ਕੋਹੀ, ਛਤਰੇ ਬਕਰੇ ਸਾਰੇ ਦੇਣ ਗਵਾਹੀਆ। ਐਹੋ ਜਿਹੀ ਹੋਣੀ ਜਿਹੜੀ ਪਿਛੇ ਕਦੀ ਨਹੀਂ ਹੋਈ, ਹੋਕਾ ਦੇ ਕੇ ਕਾਹਨ ਕ੍ਰਿਸ਼ਨ ਰਿਹਾ ਸੁਣਾਈਆ। ਕਾਇਨਾਤ ਸ਼ਰਅ ਦੇ ਦੋ ਧੜ ਵਿਚ ਜਾਣੀ ਪਰੋਈ, ਪੰਡਤਾਂ ਦੇ ਥਾਂ ਕਲਜੁਗ ਪ੍ਰੋਹਤ ਬਣ ਕੇ ਸਭ ਨੂੰ ਥਾਂ ਥਾਂ ਜਗਤ ਗ੍ਰਹਿ ਨਛਤ੍ਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਭਾਦਰੋਂ ਕਹੇ ਨਾਰਦਾ ਮੈਨੂੰ ਕਿਹਾ ਭਾਰਦੁਆਜ, ਸਪਤਸ ਰਿਖੀਆਂ ਵਿਚੋਂ ਜਣਾਈਆ। ਸੋ ਮੈਂ ਦੱਸਣ ਲੱਗਾ ਆਜ, ਆਜਜ਼ ਹੋ ਕੇ ਪ੍ਰਭ ਨੂੰ ਸੀਸ ਝੁਕਾਈਆ। ਮੇਰੇ ਸਾਹਿਬ ਤੇਰੀ ਕਰਨੀ ਤੇਰਾ ਕਾਜ, ਕਰਤੇ ਪੁਰਖ ਤੇਰੇ ਹੱਥ ਵਡਿਆਈਆ। ਜਗਤ ਦੀਨ ਦੁਨੀ ਦਾ ਡੁੱਬਣ ਵਾਲਾ ਜਹਾਜ਼, ਬੇੜਾ ਪਾਰ ਨਾ ਕੋਇ ਕਰਾਈਆ । ਕਿਉਂ ਕਲਜੁਗ ਨੇ ਕੂੜੀ ਕਿਰਿਆ ਦਾ ਚਲਾਇਆ ਰਿਵਾਜ, ਰਸਮ ਮੋਹ ਮਮਤਾ ਵਾਲੀ ਰਖਾਈਆ। ਗੋਬਿੰਦ ਦਾ ਉਡਦਾ ਦਿਸੇ ਕਿਸੇ ਨਾ ਬਾਜ਼, ਬਾਜ਼ਾਂ ਵਾਲਾ ਕੀ ਆਪਣਾ ਭੇਵ ਛੁਪਾਈਆ। ਜਿਸ ਨੇ ਸ਼ਬਦੀ ਧਾਰ ਦੀ ਨਵੀਂ ਸਾਜਣਾ ਲਈ ਸਾਜ, ਸਾਜਣ ਬਣੇ ਧੁਰ ਦਾ ਮਾਹੀਆ। ਉਸ ਦੇ ਹੁਕਮ ਵਿਚ ਹੁਕਮ ਦੀ ਪੈਣੀ ਭਾਜ, ਸ੍ਰਿਸ਼ਟੀ ਦ੍ਰਿਸ਼ਟੀ ਭੱਜੇ ਵਾਹੋ ਦਾਹੀਆ। ਦੀਨ ਦੁਨੀ ਲੰਗੜੀ ਲੂਲ੍ਹੀ ਦਿਸੇ ਅਪਾਹਜ, ਸਚ ਰੰਗ ਨਾ ਕੋਇ ਸਮਾਈਆ। ਜੋ ਇਸ਼ਾਰਾ ਕੀਤਾ ਹਜ਼ਰਤ ਮੁਹੰਮਦ ਨੇ ਅਲੀ ਆਪਣੇ ਦਾਮਾਦ, ਦਮ ਆਖ਼ਰੀ ਸਵਾਸ ਨਾਲ ਸੁਣਾਈਆ। ਮੇਰਾ ਅਮਾਮ ਅਮਾਮਾ ਨੂਰ ਅਲਾਹ ਸਦੀ ਚੌਧਵੀਂ ਆਪਣੇ ਹੁਕਮ ਦੀ ਹੁਕਮ ਕਰੇ ਇਮਦਾਦ, ਦੂਸਰ ਲੋੜ ਨਾ ਕੋਇ ਰਖਾਈਆ। ਜਿਸ ਆਉਣਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਬਾਅਦ, ਬਾਂਗ ਅਜ਼ਾਂ ਆਪਣਾ ਹੁਕਮ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਭਾਦਰੋਂ ਕਹੇ ਮੈਂ ਦੱਸਾਂ ਬਾਤ ਭਲੀ, ਪ੍ਰੇਮ ਨਾਲ ਸਮਝਾਈਆ। ਜਿਸ ਵੇਲੇ ਸਵਾਸੇ ਛਡਣ ਲੱਗਾ ਅਲੀ, ਅਲਾਹ ਇਕ ਧਿਆਨ ਰਖਾਈਆ। ਮੇਰੀ ਸ਼ਹਾਦਤ ਤੇਰੀ ਬਲੀ, ਬਲਧਾਰੀ ਤੇਰੀ ਬੇਪਰਵਾਹੀਆ। ਗੋਬਿੰਦ ਦੀ ਧਾਰ ਜਿਸ ਸੀਸ ਸੁਹਾਉਣਾ ਤਲੀ, ਜਗਤ ਤਲਬ ਨਾ ਕੋਇ ਰਖਾਈਆ। ਤੂੰ ਸਚ ਦੁਆਰਾ ਪਰਵਰਦਿਗਾਰਾ ਇਕੋ ਬੈਠਾ ਮਲੀ, ਮਾਲਕ ਖ਼ਾਲਕ ਤੇਰੀ ਵਡ ਵਡਿਆਈਆ। ਉਹ ਵੇਖ ਲੈ ਤੇਰੇ ਹੁਕਮ ਦੀ ਸਦੀ ਚੌਧਵੀਂ ਲੰਘਦੀ ਚਲੀ, ਭੱਜੇ ਵਾਹੋ ਦਾਹੀਆ। ਤੇਰੇ ਹੁਕਮ ਤੋਂ ਬਿਨਾ ਜਾਏ ਨਾ ਠੱਲ੍ਹੀ, ਅਗੇ ਹੋ ਨਾ ਕੋਇ ਅਟਕਾਈਆ। ਮੈਨੂੰ ਇਉਂ ਦਿਸਦਾ ਜਿਸ ਵੇਲੇ ਹਰਿ ਭਗਤ ਦੁਆਰ ਵਿਚ ਜਨ ਭਗਤਾਂ ਵਜਾਈ ਟੱਲੀ, ਟਾਲ ਮਟੋਲ ਦੇ ਸਾਰੇ ਲੇਖੇ ਖ਼ਤਮ ਕਰਾਈਆ। ਇਕੋ ਯਾਰ ਰਹਿਣਾ ਤੇ ਇਕੋ ਰਹਿਣੀ ਯਾਰ ਦੀ ਗਲੀ, ਗਲਵਕੜੀ ਇਕੋ ਨਾਲ ਪਾਈਆ। ਉਸ ਵੇਲੇ ਮੁਹੰਮਦ ਦੀ ਉਮਤ ਹੋਣੀ ਫਲੀ, ਅੰਤਮ ਫਲ ਫੁੱਲ ਤੇਰੀ ਭੇਟ ਕਰਾਈਆ। ਮੇਰਾ ਦੁਲਦੁਲ ਨਹੀਂ ਫਿਰਨਾ ਵਿਚ ਦਲੀ, ਦਿਲਦਾਰ ਤੇਰੀ ਓਟ ਰਖਾਈਆ। ਤੂੰ ਵਾਹਿਦ ਮਾਲਕ ਨੂਰ ਨੁਰਾਨਾ ਤੇਰੀ ਧਾਰ ਇਕੱਲੀ, ਕ਼ਲਮਾ ਕਾਇਨਾਤ ਬਦਲਾਈਆ। ਸਭ ਦੀ ਅੰਤਰ ਅੰਤਰ ਜਾਏ ਸਲੀ, ਸਲਲ ਤੇਰਾ ਹੁਕਮ ਬੇਪਰਵਾਹੀਆ। ਫਿਰਨੀ ਦਰੋਹੀ ਜਲੀ ਥਲੀ, ਮਹੀਅਲ ਦੇਣ ਦੁਹਾਈਆ । ਚਰਾਗਾਂ ਵਿਚ ਰਹਿਣੀ ਨਹੀਂ ਤੇਲ ਦੀ ਪਲੀ, ਸਾਡੇ ਮਕ਼ਬਰੇ ਰੋਵਣ ਮਾਰਨ ਧਾਹੀਆ। ਤੇਰਾ ਵੇਸ ਹੋਣਾ ਅਛਲ ਅਛੱਲੀ, ਵਲ ਛਲਧਾਰੀ ਤੇਰੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਭਾਦਰੋਂ ਕਹੇ ਨਾਰਦਾ ਸਾਰੇ ਮਿਲਕੇ ਕਹੀਏ ਵਾਹ ਵਾਹ, ਵਾਹਵਾ
ਤੇਰੀ ਬੇਪਰਵਾਹੀਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਵੀ ਦੀ ਲਈਏ ਸਲਾਹ, ਮਸ਼ਵਰਾ ਇਕੋ ਇਕ ਬਣਾਈਆ। ਫੇਰ ਇਕ ਦੂਜੇ ਦੇ ਬਣੀਏ ਗਵਾਹ, ਸ਼ਹਾਦਤ ਦੇਈਏ ਭੁਗਤਾਈਆ। ਫੇਰ ਇਕੋ ਪਿਆਰ ਮੁਹੱਬਤ ਵਿਚ ਬਣਾਈਏ ਮਲਾਹ, ਬੇੜਾ ਇਕੋ ਕੰਧ ਟਿਕਾਈਆ। ਫੇਰ ਭਗਤਾਂ ਨੂੰ ਦੇਈਏ ਸੁਣਾ, ਸੁਨੇਹੜਾ ਚਾਈਂ ਚਾਈਂਆ। ਗੁਰਮੁਖੋ ਸਭ ਦਾ ਇਕੋ ਪਿਤਾ ਇਕੋ ਮਾਂ, ਪੁਰਖ ਅਕਾਲ ਨੂਰ ਅਲਾਹੀਆ। ਇਕੋ ਇਸ਼ਟ ਲੈਣਾ ਮਨਾ, ਸੀਸ ਜਗਦੀਸ ਇਕ ਝੁਕਾਈਆ। ਇਕੋ ਢੋਲਾ ਲੈਣਾ ਗਾ, ਜੋ ਦੱਸਿਆ ਗੋਬਿੰਦ ਮਾਹੀਆ। ਇਕੋ ਮੌਲਾ ਲੈਣਾ ਮਨਾ, ਜੋ ਮਨਸਾ ਪੂਰ ਕਰਾਈਆ। ਇਕੋ ਕੌਲ ਇਕ਼ਰਾਰ ਲੈਣਾ ਨਿਭਾ, ਜੋ ਵਾਅਦੇ ਨਾਲ ਸਮਝਾਈਆ। ਇਕੋ ਸਭ ਨੇ ਕਰਨੀ ਦੁਆ, ਦੋਏ ਜੋੜ ਵਾਸਤਾ ਪਾਈਆ। ਇਕੋ ਸਭ ਦਾ ਹਕ ਖ਼ੁਦਾ, ਖ਼ਾਲਕ ਖ਼ਲਕ ਨੂਰ ਅਲਾਹੀਆ। ਜੋ ਕਦੇ ਨਾ ਹੋਵੇ ਜੁਦਾ, ਜੁਜ਼ ਵਖਰੀ ਵੰਡ ਨਾ ਕੋਇ ਵੰਡਾਈਆ। ਸਾਰੇ ਉਸੇ ਤੋਂ ਹੋਈਏ ਫ਼ਿਦਾ, ਆਪਣਾ ਆਪ ਮਿਟਾਈਆ। ਜਿਸ ਨੇ ਮਾਰਗ ਕਰਨਾ ਸਿਧਾ, ਸਤਿ ਸਚ ਸਮਝਾਈਆ। ਜਨ ਭਗਤਾਂ ਮਿਲਣ ਦੀ ਬਣਾ ਕੇ ਬਿਧਾ, ਮੇਲਾ ਮੇਲੇ ਸਹਿਜ ਸੁਭਾਈਆ । ਭਾਦਰੋਂ ਕਹੇ ਨਾਰਦਾ ਸਾਰੇ ਮਿਲ ਕੇ ਪਾਈਏ ਗਿੱਧਾ, ਤਾੜੀ ਬਿਨ ਹੱਥਾਂ ਹੱਥ ਵਜਾਈਆ। ਆਹ ਵੇਖ ਲੈ ਮੈਂ ਉਸ ਦੀ ਸਰਨੀ ਡਿੱਗਾ, ਨਿਵ ਨਿਵ ਸੀਸ ਝੁਕਾਈਆ। ਪਿਆਰ ਮੁਹੱਬਤ ਦੇ ਵਿਚ ਭਿੱਜਾ, ਪ੍ਰੇਮ ਵਿਚ ਸਮਾਈਆ। ਮੈਂ ਪਿਛਲੇ ਸਤਿਜੁਗ ਦਾ ਗਿੱਝਾ, ਉਸੇ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਨਾਰਦ ਕਹੇ ਭਾਦਰੋਂ ਮਿਤਰਾ ਮੇਰਿਆ, ਸੱਜਣ ਸੁਣ ਲੈ ਮੀਤ। ਮੇਰੇ ਅੰਦਰ ਚਾਉ ਘਨੇਰਿਆ, ਦੱਸਾਂ ਸਾਚੀ ਰੀਤ। ਪਹਿਲੋਂ ਪਿਛਲੀਆਂ ਢਾਹ ਲੈ ਢੇਰੀਆਂ, ਝਗੜਾ ਮੁਕਾ ਦੇ ਮੰਦਰ ਮਸੀਤ। ਸ਼ਰਅ ਦੀਆਂ ਛਡ ਦੇ ਘੁੰਮਣ ਘੇਰੀਆਂ, ਮਸਲਿਆਂ ਵਾਲੀ ਨਹੀਂ ਕੋਈ ਰੀਤ। ਹੁਣ ਕਰਨੀਆਂ ਪੈਣੀਆਂ ਦਲੇਰੀਆਂ, ਹੌਸਲਾ ਕਰਨਾ ਚੀਤ। ਮੈਨੂੰ ਐਂ ਜਾਪਦਾ ਲਹਿੰਦਿਉਂ ਚਲਣੀਆਂ ਹਨੇਰੀਆਂ, ਜਿਸ ਸਭ ਦੀ ਪੁੱਠੀ ਕਰਨੀ ਨੀਤ। ਸਮੁੰਦਰਾਂ ਵਿਚ ਪੈਣੀਆਂ ਘੁੰਮਣ ਘੇਰੀਆਂ, ਸਾਗਰਾਂ ਮਾਰਨੀ ਚੀਕ। ਸ਼ਾਹ ਸੁਲਤਾਨਾ ਢਾਹੁਣੀਆਂ ਢੇਰੀਆਂ, ਕਲਜੁਗ ਅੰਤਮ ਸਮਾਂ ਰਿਹਾ ਉਡੀਕ। ਹਜ਼ਰਤ ਨੂਹ ਨੇ ਡੋਬਣੀਆਂ ਬੇੜੀਆਂ, ਜਿਸ ਨੂੰ ਖ਼ੁਦਾ ਨੇ ਦਿਤੀ ਹਕ ਤੌਫ਼ੀਕ਼। ਉਹ ਵੇਖ ਸਭ ਦੀਆਂ ਜੜ੍ਹਾਂ ਦਿਸਣ ਉਖੇੜੀਆਂ, ਸਦੀ ਚੌਧਵੀਂ ਵੇਲਾ ਨਜ਼ਦੀਕ। ਪਤਾ ਨਹੀਂ ਬਚਣੀਆਂ ਕਿਹੜੀਆਂ ਕਿਹੜੀਆਂ, ਕਿਸ ਦਾ ਲੇਖਾ ਜਾਣੇ ਲਾਸ਼ਰੀਕ। ਉਠ ਵੇਖ ਲੈ ਤਨ ਵਜੂਦਾਂ ਖੇੜੀਆਂ, ਨਿਗਾਹ ਮਾਰ ਲੈ ਨਾਲ ਬਾਰੀਕ। ਪ੍ਰਭ ਦੀਆਂ ਜੁਗ ਜੁਗ ਧਾਰਾਂ ਕਿਹੜੀਆਂ, ਜੋ ਖੇਲੇ ਖੇਲ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਸਾਹਿਬ ਅਨਡੀਠ। ਨਾਰਦ ਕਹੇ ਗੰਗਾ ਮੈਂ ਪਿਛਲਾ ਬੋਲਿਆ ਦਿਤਾ ਛਡ, ਛਡੀ ਜਗਤ ਲੋਕਾਈਆ। ਆਪਾਂ ਹੋ ਜਾਈਏ ਅੱਡ, ਵਖਰਾ ਵਖਰਾ ਗ੍ਰਹਿ ਸੁਹਾਈਆ। ਝਟ ਭਾਦਰੋਂ ਲੇਖਾ ਬੈਠਾ ਕਢ, ਪੂਰਬ ਰਿਹਾ ਵਖਾਈਆ। ਨਿਗਾਹ ਮਾਰੋ ਪ੍ਰਭ ਧਰਮ ਨਿਸ਼ਾਨਾ ਰਿਹਾ ਗਡ, ਗਾਡ ਹੋ ਕੇ ਆਪਣੀ ਕਾਰ ਭੁਗਤਾਈਆ। ਖੁਸ਼ੀਆਂ ਵਿਚ ਲਡਾਵੇ ਲਡ, ਮਿਹਰ ਨਜ਼ਰ ਨਜ਼ਰ ਉਠਾਈਆ। ਜਿਸ ਦੇ ਹੁਕਮ ਨਾਲ ਕਲਜੁਗ ਕੂੜ ਕੂੜਿਆਰਾ ਜਾਵੇ ਭੱਜ, ਭੱਜੇ ਵਾਹੋ ਦਾਹੀਆ । ਸਤਿਜੁਗ ਸਾਚਾ ਜਾਵੇ ਸਜ, ਸਾਜਣ ਮਿਲ ਕੇ ਵਜੇ ਵਧਾਈਆ। ਸਾਰੇ ਮਿਲ ਕੇ ਬੇਨੰਤੀ ਕਰੀਏ ਅੱਜ, ਭਾਦਰੋਂ ਰਿਹਾ ਸੁਣਾਈਆ । ਨਾਰਦਾ ਤੂੰ ਬੋਲ ਜੈਕਾਰਾ ਗੱਜ, ਗੰਗਾ ਗੋਦਾਵਰੀ
ਜਮਨਾ ਸੁਰਸਤੀ ਰਾਵੀ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਚਰਨ ਕਵਲ ਬਹੀਏ ਸਜ, ਸੱਜਣਾ ਦੇਣੀ ਮਾਣ ਵਡਿਆਈਆ। ਤੂੰ ਸਾਨੂੰ ਲੋਕਮਾਤ ਲੈਣਾ ਲੱਭ, ਵੇਖਣਾ ਥਾਉਂ ਥਾਈਂਆ। ਤੂੰ ਨੂਰ ਅਲਾਹੀ ਅਗੰਮਾ ਰੱਬ, ਯਾਮਬੀਨ ਤੇਰੀ ਸਰਨਾਈਆ। ਜਨ ਭਗਤ ਸੁਹੇਲੇ ਆਪਣੇ ਦਰ ਤੇ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਤੈਨੂੰ ਵੇਖਦੇ ਰਹੇ ਜੁਗ ਚੌਕੜੀ ਕਦ, ਕ਼ਦੀਮ ਦੇ ਮਾਲਕ ਧਿਆਨ ਲਗਾਈਆ। ਆਪਣੀ ਕਲਜੁਗ ਅਗਨੀ ਵੇਖ ਲੈ ਅੱਗ, ਅਗਲਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਨੀ ਗੰਗਾ ਨਾ ਕੋਈ ਦੇਵਰ ਨਾ ਕੋਈ ਭਾਬੀ, ਜਗਤ ਨਾਤਾ ਨਾ ਕੋਇ ਰਖਾਈਆ। ਉਠ ਨਿਗਾਹ ਮਾਰ ਸ਼ਤਾਬੀ, ਸ਼ਰਅ ਤੋਂ ਬਾਹਰ ਵੇਖ ਵਖਾਈਆ। ਇਕ ਜਲਵਾ ਜੋਤ ਨੂਰ ਜਲਵਾਗਰ ਆਫ਼ਤਾਬੀ, ਜਿਸ ਨੂੰ ਰਵ ਸਸ ਸੀਸ ਨਿਵਾਈਆ। ਜਿਹਦੀ ਸੂਰਤ ਸਭ ਤੋਂ ਵਖਰੀ ਸਾਦੀ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਦਾ ਹੁਕਮ ਪੁਰਾਣਾ ਮਾਜ਼ੀ, ਕ਼ਦੀਮ ਦਾ ਚਲਿਆ ਆਈਆ। ਜਿਸ ਦੇ ਹੁਕਮ ਵਿਚ ਨਾਮ ਕ਼ਲਮੇ ਸ਼ਰਅ ਨਿਮਾਜ਼ੀ, ਜਗਤ ਜੁਗਤ ਵਡਿਆਈਆ। ਜਿਸਨੇ ਗੁਰ ਅਵਤਾਰ ਪੈਗ਼ੰਬਰਾਂ ਦੀਨ ਮਜ਼੍ਹਬ ਦੀ ਦਿਤੀ ਆਰਾਜ਼ੀ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਉਹ ਸ਼ਹਿਨਸ਼ਾਹ ਸ਼ਾਹ ਨਵਾਬੀ, ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਆਪ ਮਿਲਾਈਆ। ਗੰਗਾ ਕਹੇ ਨਾਰਦਾ ਸਾਡੀ ਜਗਤ ਵਾਲੀ ਨਹੀ ਗਾਥਾ, ਦੀਨ ਦੁਨੀ ਸਮਝਾਈਆ। ਸਾਡਾ ਸੰਸਾਰੀਆਂ ਵਾਲਾ ਨਹੀਂ ਸਾਥਾ, ਜੰਮੇ ਤੇ ਮਰ ਜਾਈਆ। ਸਾਡਾ ਮਾਲਕ ਇਕ ਰਘੁਨਾਥਾ, ਜਿਸ ਨੂੰ ਰਘੁਪਤ ਸੀਸ ਨਿਵਾਈਆ। ਜੋ ਸਦਾ ਅਨਾਥ ਅਨਾਥਾ, ਨਿਮਾਣਿਆਂ ਦਏ ਵਡਿਆਈਆ। ਉਸ ਦੇ ਚਰਨ ਟੇਕੀਏ ਮਾਥਾ, ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਾਥਾ, ਰਥਵਾਹੀ ਹੋ ਕੇ ਵੇਖ ਵਖਾਈਆ। ਉਸ ਦਾ ਇਕੋ ਸਿਮਰਨ ਇਕੋ ਪੂਜਾ ਇਕੋ ਪਾਠਾ, ਨਾਮ ਕ਼ਲਮਾ ਇਕ ਦ੍ਰਿੜਾਈਆ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਾਠਾ, ਚਰਚਾਂ ਗੁਰੂਦੁਆਰਿਆਂ ਇਕੋ ਰੰਗ ਵਖਾਈਆ। ਇਕੋ ਸਤਿ ਸਰੂਪ ਦਿਸੇ ਤੀਰਥ ਤਾਟਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਸ ਦੇ ਨਿਵ ਨਿਵ ਲਾਗੇ ਪਾਈਆ। ਇਕੋ ਅੰਮ੍ਰਿਤ ਰਸ ਨਿਝਰ ਸਰੋਵਰ ਦੇਵੇ ਬਾਟਾ, ਬੂੰਦ ਸਵਾਂਤੀ ਆਪ ਟਪਕਾਈਆ। ਜਿਸ ਜੁਗ ਜੁਗ ਮੇਟਣੀਆਂ ਵਾਟਾਂ, ਕਲਜੁਗ ਅੰਤਮ ਲਹਿਣਾ ਦਏ ਚੁਕਾਈਆ। ਜਨ ਭਗਤਾਂ ਪੂਰਾ ਕਰੇ ਘਾਟਾ, ਵਸਤ ਅਗੰਮ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਸਹਿਜ ਸੁਖਦਾਈਆ। ਨਾਰਦ ਕਹੇ ਭਾਦਰੋਂ ਕੁਛ ਭਗਤਾਂ ਦੇਈਏ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਝਟ ਗੰਗਾ ਬੋਲੀ ਹਸ, ਨੇਤਰ ਲੋਚਣ ਨੈਣ ਨੈਣ ਬਿਗਸਾਈਆ। ਗੋਦਾਵਰੀ ਆਈ ਨੱਸ, ਕੂਕ ਕੂਕ ਸੁਣਾਈਆ। ਝਟ ਮੈਂ ਗੋਬਿੰਦ ਦੇ ਲਏ ਚਰਨ ਝਸ, ਹੱਥ ਤਲੀਆਂ ਹੇਠ ਰਖਾਈਆ। ਪਰ ਉਹਨੇ ਮੈਨੂੰ ਨਹੀਂ ਕਿਹਾ ਬਸ, ਮਸਤ ਹੋ ਕੇ ਬੈਠਾ ਸੇਜ ਹੰਢਾਈਆ। ਮੇਰੇ ਅੰਦਰ ਆਇਆ ਰਸ, ਰੋਮ ਰੋਮ ਵਜੀ ਵਧਾਈਆ। ਮੈਂ ਖ਼ੁਸ਼ੀਆਂ ਵਿਚ ਗਾਇਆ ਜਸ, ਢੋਲੇ ਸਿਫ਼ਤ ਸਾਲਾਹੀਆ। ਝਟ ਗੋਬਿੰਦ ਨੇ ਮੇਰੇ ਹੱਥ ਉਤੇ ਹੱਥ ਦਿਤਾ ਰਖ, ਆਪਣੀ ਤਲੀ ਹੇਠ ਟਿਕਾਈਆ। ਨਾਲ ਇਸ਼ਾਰਾ ਦਿਤਾ ਖੇਲ ਵੇਖ ਪੁਰਖ ਸਮਰਥ, ਕੀ ਕਰਨੀ ਕਾਰ ਕਮਾਈਆ। ਜਿਸ ਵੇਲੇ ਸਤਿ ਧਰਮ ਦਾ ਬੁਰਜ ਗਿਆ ਢਠ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਮਾਣ ਰਹਿਣਾ
ਨਹੀਂ ਅਠਸਠ, ਤੀਰਥ ਤਟ ਨੇਤਰ ਨੈਣਾਂ ਨੀਰ ਵਹਾਈਆ। ਗੋਦਾਵਰੀ ਉਸ ਵੇਲੇ ਆਉਣਾ ਉਸ ਨਠ, ਜੋ ਮੈਨੂੰ ਆਪਣੀ ਗੋਦ ਟਿਕਾਈਆ। ਉਲਟੀ ਗੇੜਨੀ ਲਠ, ਨਵ ਸੱਤ ਭੁਆਈਆ। ਤੁਹਾਡਾ ਸਭ ਦਾ ਕਰਨਾ ਇਕੱਠ, ਇਕੋ ਦਰ ਵਖਾਈਆ। ਜੋਤ ਨੂਰ ਜਗਾਉਣਾ ਲਟ ਲਟ, ਜ਼ਹੂਰ ਆਪਣਾ ਇਕ ਚਮਕਾਈਆ। ਦੀਨ ਦੁਨੀ ਨੇ ਉਸ ਨੂੰ ਕਹਿਣਾ ਜੱਟ, ਜਟਾ ਜੂਟ ਸਮਝ ਕੋਇ ਨਾ ਪਾਈਆ। ਜਿਸ ਸ਼ਰਅ ਦੀ ਮੇਟਣੀ ਵੱਟ, ਵਟਣੇ ਭਗਤਾਂ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਝਟ ਨਾਰਦ ਕਹੇ ਗੰਗਾ ਮੈਨੂੰ ਸਮਝੀਂ ਨਾ ਦੇਵਰ ਛੋਟਾ, ਮੇਰੀ ਆਯੂ ਸਮਝ ਕਿਸੇ ਨਾ ਆਈਆ। ਮੇਰਾ ਪਾਟਾ ਨਾ ਵੇਖੀ ਲੰਗੋਟਾ, ਲੰਗੋਟੀ ਜਗਤ ਨਾ ਕੋਇ ਬੰਧਾਈਆ। ਮੈਂ ਜੁਗ ਚੌਕੜੀ ਵੇਖੇ ਕੋਟੀ ਕੋਟਾ, ਕੋਟਨ ਕੋਟ ਚੌਕੜੀਆਂ ਖ਼ੁਸ਼ੀ ਬਣਾਈਆ। ਮੈਂ ਕਿਸੇ ਮਾਈ ਨੇ ਜੰਮਿਆ ਨਹੀ ਪੁਤ ਨਾ ਉਸ ਦਾ ਅਗੇ ਹੋਇਆ ਕੋਈ ਪੋਤਾ, ਪੁਤ ਪੋਤਰੇ ਬਣਤ ਨਾ ਕੋਇ ਬਣਾਈਆ। ਮੈਂ ਸੇਜ ਨਹੀਂ ਕੋਈ ਸੋਤਾ, ਜਗਤ ਸਿੰਘਾਸਣ ਨਾ ਕੋਇ ਵਿਛਾਈਆ। ਮੈਂ ਹੱਸਿਆ ਨਹੀਂ ਕਦੇ ਰੋਤਾ, ਨੇਤਰ ਨੈਣਾਂ ਨਾ ਨੀਰ ਵਹਾਈਆ । ਮੈਂ ਹੱਥ ਨਾ ਫੜੀ ਗੜਵੀ ਨਾ ਫੜਿਆ ਲੋਟਾ, ਸ਼ਰਅ ਵਿਚ ਕਦੇ ਨਾ ਆਈਆ। ਮੈਂ ਇਕੋ ਨੂਰ ਨੂਰ ਦੀ ਜੋਤਾ, ਜੋਤੀ ਜਾਤੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ । ਨਾਰਦ ਕਹੇ ਗੰਗਾ ਕੁਝ ਮੈਨੂੰ ਦੱਸ ਗਾਉਣ, ਗਾਵਤ ਗਾਵਤ ਗਾਵਤ ਖ਼ੁਸ਼ੀ ਬਣਾਈਆ। ਨੀ ਤੇਰੀ ਠੰਡੀ ਧਾਰਾ ਪੌਣ, ਪਾਣੀਆਂ ਵਿਚ ਸਮਾਈਆ। ਏਸ ਵੇਲੇ ਉਠ ਕੇ ਨਿਗਾਹ ਮਾਰ ਲੈ ਪ੍ਰਭੂ ਦੇ ਭਗਤ ਕੌਣ, ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਿਲਾਈਆ । ਕਿਸ ਨਾਮ ਕਲਮੇ ਦੀ ਉਚੀ ਧੌਣ, ਕਵਣ ਗ੍ਰੰਥ ਸ਼ਾਸਤਰ ਦਏ ਵਡਿਆਈਆ। ਕਵਣ ਜਗਤ ਕੂੜ ਕੂੜਿਆਰ ਦਲਿਦ੍ਰ ਆਵੇ ਲਾਹੁਣ, ਪਤਤ ਪੁਨੀਤ ਬਣਾਈਆ। ਕੌਣ ਨਾਮ ਨਿਧਾਨੇ ਆਵੇ ਪ੍ਰਚਾਉਣ, ਪਰਚਾ ਜ਼ਿਮੀਂ ਅਸਮਾਨ ਵਖਾਈਆ। ਕੌਣ ਸਚਖੰਡ ਦੁਆਰ ਆਏ ਬਹਾਉਣ, ਦਰਗਾਹ ਸਾਚੀ ਸਚ ਟਿਕਾਈਆ। ਕੌਣ ਵਿਛੜੇ ਆਏ ਮਿਲਾਉਣ, ਮੇਲਾ ਹਰਿ ਜਗਦੀਸ ਕਰਾਈਆ। ਝਟ ਗੰਗਾ ਲਗੀ ਸਮਝਾਉਣ, ਸਮਝ ਸਹਿਜ ਸਹਿਜ ਸਮਝਾਈਆ। ਨਾਰਦਾ ਉਹ ਪਰਮ ਪੁਰਖ ਪਰਮਾਤਮਾ ਜਿਹੜਾ ਰੁਸਿਆਂ ਨੂੰ ਆਇਆ ਮਨਾਉਣ, ਵਿਛੜਿਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਇਕ ਰੰਗਾਈਆ। ਗੰਗਾ ਕਹੇ ਨਾਰਦਾ ਵੇ ਸੁਣ ਲੈ ਮੇਰੀ ਗੱਲ, ਹੱਥ ਕੰਨਾਂ ਉਤੇ ਟਿਕਾਈਆ। ਤੂੰ ਨੇਤਰ ਮੀਟ ਲੈ ਪਲ, ਪਲਕਾਂ ਦੇ ਪਿਛੇ ਵੇਖ ਧੁਰ ਦਾ ਮਾਹੀਆ। ਫੇਰ ਨਿਗਾਹ ਮਾਰ ਲੈ ਬਲਖ ਦੁਆਰੇ ਰਾਜੇ ਬਲ, ਬਾਵਨ ਕੀ ਸਮਝਾਈਆ। ਜਿਸ ਦਾ ਹੁਕਮ ਸਦਾ ਅਟਲ, ਨਾ ਕੋਈ ਮੇਟੇ ਮੇਟ ਮਿਟਾਈਆ। ਕੀ ਸੁਨੇਹੜੇ ਦੇਵੇ ਘਲ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਜ਼ਰਾ ਉਸ ਦੇ ਵਲ ਚਲ, ਜੋ ਨਿਹਚਲ ਬੈਠਾ ਧੁਰ ਦਾ ਮਾਹੀਆ। ਜਿਸ ਖੇਲ ਖੇਲਣਾ ਕਲਜੁਗ ਕਲ, ਕਲ ਕਲਕੀ ਇਕ ਅਖਵਾਈਆ। ਉਸ ਦਾ ਦੁਆਰਾ ਲਈਏ ਮੱਲ, ਦਰ ਠਾਂਡੇ ਡੇਰਾ ਲਾਈਆ। ਉਸ ਦਾ ਭਾਣਾ ਲਈਏ ਝਲ, ਜੋ ਆਪਣੀ ਝਲਕ ਰਿਹਾ ਵਖਾਈਆ। ਨਾਰਦ ਕਹੇ ਗੰਗਾ ਪਤਾ ਨਹੀਂ ਉਹਦਾ ਕਿਹੜਾ ਹੋਣਾ ਛਲ, ਵਲ ਛਲ ਧਾਰੀ ਆਪਣਾ ਹੁਕਮ ਵਰਤਾਈਆ। ਕੀ ਖੇਲ ਕਰੇ ਜਲ, ਸਮੁੰਦ ਸਾਗਰ ਵੇਖਣ ਨੈਣ ਉਠਾਈਆ। ਕੀ ਲੇਖਾ ਜਾਣੇ ਥਲ, ਮਾਰੂ ਰੇਤ ਅੱਖ ਖੁਲ੍ਹਾਈਆ। ਕੀ ਧਰਨੀ ਦਾ ਦੇਵੇ ਫਲ, ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਭਾਦਰੋਂ ਕਹੇ ਪ੍ਰਭੂ ਮੇਰੀ ਨਿਮਸਕਾਰ ਤੇਰੇ ਚਰਨ, ਚਰਨੋਦਕ ਦੇਣਾ ਜਾਮ ਪਿਆਈਆ। ਝਗੜਾ ਮੇਟਣਾ ਵਰਨ ਬਰਨ, ਦਰ ਸਾਚੇ ਮੰਗ ਮੰਗਾਈਆ। ਤੂੰ ਮਾਲਕ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਤੇਰਾ ਢੋਲਾ ਸਾਰੇ ਇਕੋ ਪੜ੍ਹਨ, ਦੀਨ ਦੁਨੀ ਦੇਣਾ ਸਮਝਾਈਆ। ਤੇਰੀ ਮੰਜ਼ਲ ਰਹਿਬਰ ਮਹਿਬੂਬ ਤੇਰੇ ਪਿਆਰੇ ਚੜ੍ਹਨ, ਰਾਹ ਵਿਚ ਨਾ ਕੋਇ ਅਟਕਾਈਆ। ਨਿਰਗੁਣ ਧਾਰ ਤੇਰਾ ਦਰਸ਼ਨ ਕਰਨ, ਜੋਤੀ ਜਾਤੇ ਪੁਰਖ ਬਿਧਾਤੇ ਦੇਣੀ ਵਡਿਆਈਆ। ਪੁਰਖ ਅਕਾਲੇ ਬਖ਼ਸ਼ਣੀ ਸਾਚੀ ਸਰਨ, ਸਰਨਗਤ ਰਖਾਈਆ। ਜਨ ਭਗਤਾਂ ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਲੋਚਣ ਨੈਣ ਕਰ ਰੁਸ਼ਨਾਈਆ । ਤੇਰੇ ਸਚ ਦੁਆਰੇ ਵੜਨ, ਪੂਰਬ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਭਾਦਰੋਂ ਕਹੇ ਪ੍ਰਭੂ ਮੈਂ ਮੰਗਤਾ, ਭਾਗਹੀਣ ਜਗ ਮੰਦ। ਮੇਲ ਮਿਲਾ ਦੇ ਸਾਚੀ ਸੰਗਤਾ, ਅਗਿਆਨ ਅੰਧੇਰ ਮਿਟਾ ਦੇ ਅੰਧ। ਗੜ੍ਹ ਤੋੜ ਦੇ ਹਉਮੇ ਹੰਗਤਾ, ਖ਼ੁਸ਼ੀ ਕਰਾ ਦੇ ਬੰਦ ਬੰਦ। ਲੇਖਾ ਚੁਕਾ ਦੇ ਭੁਖ ਨੰਗ ਦਾ, ਹਰਿਜਨ ਚਮਕਾ ਲੈ ਆਪਣੇ ਚੰਦ। ਲਹਿਣਾ ਦੇਣਾ ਪੂਰਾ ਕਰ ਦੇ ਹੰ ਬ੍ਰਹਮ ਦਾ, ਆਵਣ ਜਾਵਣ ਮਿਟਾ ਦੇ ਪੰਧ। ਸਾਡਾ ਨਿਸ਼ਾਨਾ ਤੇਰੇ ਧਰਮ ਦਾ, ਮਿਹਰਵਾਨ ਲਗਾ ਲੈ ਅੰਗ। ਸਾਡਾ ਲੇਖਾ ਰਹੇ ਨਾ ਕਲਜੁਗ ਕਰਮ ਦਾ, ਆਤਮ ਧਾਰ ਬਖ਼ਸ਼ ਅਨੰਦ । ਲਹਿਣਾ ਪੂਰਾ ਕਰ ਦੇ ਜਨਮ ਦਾ, ਜਨ ਭਗਤਾਂ ਤੇਰਾ ਗਾਇਆ ਛੰਦ। ਵਕ਼ਤ ਦੁਹੇਲਾ ਰਹੇ ਨਾ ਭਰਮ ਦਾ, ਭਾਂਡਾ ਭਰਮ ਢਾਹ ਦੇ ਕੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਇਕੋ ਤੇਰਾ ਲਿਆ ਮੰਗ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਵਾੜਾ ਪਹੂਵਿੰਡ, ਲਛਮਣ ਸਿੰਘ ਬਲਵੰਤ ਸਿੰਘ ਤਲਵੰਡੀ ਜਲ੍ਹੇ ਖਾਂ,
ਜਰਨੈਲ ਸਿੰਘ ਸ਼ਾਹਵਾਲਾ, ਨਛਤਰ ਸਿੰਘ ਸ਼ਾਹਵਾਲਾ, ਕਰਤਾਰ ਕੌਰ ਰਟੌਲ,
ਸੁਰਜੀਤ ਕੌਰ ਮਨਾਵਾਂ, ਮੁਖਤਿਆਰ ਸਿੰਘ ਕਾਮਲ ਵਾਲਾ
ਪੰਜ ਤਤ ਕਹਿਣ ਪ੍ਰਭ ਤੇਰੀ ਸਰਨ ਸਰਨਾਈ ਗਏ ਲਾਗ, ਲਗ ਮਾਤਰ ਜਗ ਖੇਤਰ ਡੇਰਾ ਢਾਹੀਆ। ਦੀਨ ਦੁਨੀ ਦੇ ਮਾਲਕ ਸਾਡਾ ਜਗਦਾ ਰਹੇ ਚਰਾਗ਼, ਚਰਾਗਾਹਾਂ ਤੇਰੀ ਹੋਵੇ ਰੁਸ਼ਨਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਸਾਡੀ ਬੁਝਾ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਦੇ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਨਜ਼ਰੀ ਆਈਆ। ਹੰਸ ਰੂਪ ਬਣਾ ਦੇ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਤਤ ਪੁਨੀਤ ਤੇਰੇ ਹੱਥ ਵਡਿਆਈਆ । ਅੰਤਰ ਅੰਤਸ਼ਕਰਨ ਉਪਜਾ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤ੍ਰੈਗੁਣ ਮਾਇਆ ਨਾ ਡੱਸੇ ਨਾਗ, ਤ੍ਰੈਗੁਣ ਅਤੀਤੇ ਹੋਣਾ ਆਪ ਸਹਾਈਆ। ਸਚ ਸੁਆਮੀ ਬਣਨਾ ਧੁਰ ਦਾ ਕੰਤ ਸੁਹਾਗ, ਕੰਤ ਕੰਤੂਹਲ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।
ਪੰਜ ਤਤ ਕਹਿਣ ਪ੍ਰਭ ਤੇਰੀ ਸਰਨ ਸਰਨਾਈ ਗਏ ਢਠ, ਜਗਤ ਮਾਣ ਨਾ ਕੋਇ ਵਡਿਆਈਆ। ਸਾਡਾ ਲੇਖਾ ਜਾਣ ਲੈ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਨਾਲ ਮਿਲਾਈਆ। ਇਕ ਦੁਆਰੇ ਹੋਇਆ ਇਕੱਠ, ਗ੍ਰਹਿ ਮੰਦਰ ਵਜੇ ਵਧਾਈਆ। ਪਿਛਲਾ ਪੰਧ ਮੁਕਾਇਆ ਨਠ, ਅਗੇ ਮਾਰਗ ਇਕ ਦ੍ਰਿੜਾਈਆ। ਮਨ ਮਨਸਾ ਉਲਟੀ ਗੇੜ ਦੇ ਲਠ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਕੂੜੀ ਕਿਰਿਆ ਕਰ ਦੇ ਭਠ, ਖੇੜਾ ਕਾਇਆ ਗੜ੍ਹ ਸੁਹਾਈਆ। ਝਗੜਾ ਮੁਕਾ ਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਕਾਇਆ ਕਾਅਬਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਭਗਤ ਸੁਹੇਲੇ, ਜੁਗ ਜੁਗ ਸੇਵ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਲੇ ਮੇਲੇ, ਮਿਲਣੀ ਹਰਿ ਜਗਦੀਸ਼ ਕਰਾਈਆ। ਆਪਣੇ ਦਸਣੇ ਖੇਲ ਨਵੇਲੇ, ਨਿਜ ਘਰ ਪਰਦਾ ਦੇਣਾ ਚੁਕਾਈਆ। ਕਿਰਪਾ ਕਰਨੀ ਸਜਣ ਸੁਹੇਲੇ, ਦਰ ਠਾਂਡੇ ਮੰਗ ਮੰਗਾਈਆ। ਦੀਨ ਦੁਨੀ ਤੋਂ ਕਰ ਕੇ ਵਿਹਲੇ, ਰੰਗ ਆਪਣਾ ਦੇਣਾ ਰੰਗਾਈਆ। ਇਕੋ ਘਰ ਸਮਝਾ ਦੇ ਗੁਰੂ ਗੁਰ ਚੇਲੇ, ਚੇਲਾ ਗੁਰ ਇਕ ਵਡਿਆਈਆ। ਦੀਪਕ ਜੋਤ ਜਗਾ ਦੇ ਬਿਨ ਤੇਲੇ, ਬਾਤੀ ਕਮਲਾਪਾਤੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਕਵਲ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਸਾਨੂੰ ਪਾ ਲੈ ਆਪਣੇ ਰਸਤੇ, ਰਹਿਬਰ ਹੋ ਕੇ ਦਇਆ ਕਮਾਈਆ। ਤੇਰਾ ਖੇਲ ਤਕੀਏ ਹਸਦੇ ਹਸਦੇ, ਹਸਤੀ ਵੇਖੀਏ ਬੇਪਰਵਾਹੀਆ। ਝਗੜੇ ਮੇਟ ਦੇ ਰੈਣ ਅੰਧੇਰੀ ਮਸ ਦੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਸਾਚੇ ਰਸ ਦੇ, ਅੰਮਿਉਂ ਰਸ ਆਪ ਚੁਆਈਆ । ਮੁਖ ਭਰੇ ਹੋਣ ਸਿਫ਼ਤ ਸਲਾਹੀ ਤੇਰੇ ਜਸ ਦੇ, ਢੋਲੇ ਗਾਈਏ ਚਾਈਂ ਚਾਈਂਆ। ਖੇਲ ਤਕੀਏ ਤੇਰੇ ਰਵ ਸਸ ਦੇ, ਸੂਰੀਆਂ ਚੰਦ ਨਾਲ ਮਿਲਾਈਆ। ਚਰਨ ਕਵਲ ਸਦਾ ਰਹੀਏ ਵਸਦੇ, ਧਰਨੀ ਧੌਲ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਪੁਰਖ ਸਮਰਥ, ਹਰਿ ਕਰਤੇ ਓਟ ਤਕਾਈਆ। ਕੂੜੀ ਕਿਰਿਆ ਸਾਡੀ ਮਥ, ਮਸਤਕ ਧੂੜ ਦੇ ਰਮਾਈਆ। ਨਾਮ ਅਗੰਮੀ ਝੋਲੀ ਪਾ ਦੇ ਵਥ, ਅਤੋਟ ਅਤੁਟ ਆਪ ਵਰਤਾਈਆ। ਪਰਮ ਪੁਰਖ ਪਰਮਾਤਮ ਸਭ ਕੁਝ ਤੇਰੇ ਹੱਥ, ਦੂਸਰ ਨਜ਼ਰ ਕੋਇ ਨਾ ਆਈਆ। ਸਗਲ ਵਸੂਰੇ ਜਾਣ ਲਥ, ਨਿਜ ਨੇਤਰ ਲੋਚਨ ਕਰ ਰੁਸ਼ਨਾਈਆ। ਲੇਖਾ ਪੂਰਾ ਕਰ ਦੇ ਜੋ ਆਸ਼ਾ ਰਖੀ ਰਾਮ ਬੇਟੇ ਦਸਰਥ, ਤ੍ਰੇਤਾ ਜੁਗ ਦਏ ਗਵਾਹੀਆ। ਤੂੰ ਗਹਿਰ ਗੰਭੀਰ ਅਲਖਣਾ ਅਲਖ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਕੂੜ ਕੁਕਰਮ ਮੇਟ ਦੇ ਰਥ, ਰਥਵਾਹੀ ਬਣਕੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਭ ਕੁਝ ਤੇਰੇ ਹੱਥ, ਹੱਥੋ ਹੱਥ ਲਹਿਣਾ ਦੇਣਾ ਕਲਜੁਗ ਅੰਤ ਕੰਤ ਭਗਵੰਤ ਦੇਣਾ ਚੁਕਾਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਸਤੀ ਤੇਗਾ ਸਿੰਘ, ਵਾਲੀ ਸਾਧੂ ਸਿੰਘ ਹਰੀ ਸਿੰਘ
ਮਹਿੰਦਰ ਸਿੰਘ ਅਰਜਨ ਸਿੰਘ ਬਸਤੀ ਖਲੀਲ, ਤੇਜ ਕੌਰ ਵਲੂਰ
ਪੰਜ ਤਤ ਕਹਿਣ ਪ੍ਰਭ ਜੁਗ ਜੁਗ ਹੁੰਦੀ ਰਹੀ ਰਾਖ, ਮਿੱਟੀ ਖ਼ਾਕ ਵਿਚ ਸਮਾਈਆ। ਸਾਡੇ ਅੰਤਸ਼ਕਰਨ ਅੰਦਰ ਆਈ ਅੰਤਮ ਭਾਖ, ਭਾਖਿਆ ਦੇ ਕੇ ਦਈਏ ਜਣਾਈਆ। ਸਚ ਸੁਆਮੀ ਤੇਰਾ ਸਦਾ ਮੰਗੀਏ ਸਾਥ, ਸਗਲਾ ਸੰਗ ਬਣਾਈਆ। ਸਾਨੂੰ ਰਖਣਾ ਦੇ ਕਰ ਹਾਥ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਤੇਰੀ ਗਾਈਏ ਗਾਥ, ਸੂਖ਼ਮ ਢੋਲਾ ਅਗੰਮ ਅਥਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥ, ਪਤਿ ਪਤਵੰਤਾ ਨੂਰ ਅਲਾਹੀਆ। ਅਸੀਂ ਗ਼ਰੀਬ ਨਿਮਾਣੇ ਅਨਾਥਾ ਅਨਾਥ, ਦੀਨਨ ਹੋ ਕੇ ਮੰਗ ਮੰਗਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥ, ਧੂੜੀ ਤੇਰੇ ਚਰਨਾਂ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਦੀਨ ਦੁਨੀ ਉਡਦੀ ਧੂੜ, ਚਾਰੋਂ ਕੁੰਟ ਕੁੰਟ ਦੁਹਾਈਆ। ਸਾਡਾ ਨਾਤਾ ਜੁੜਿਆ ਕੂੜ, ਕੂੜ ਕੁਟੰਬ ਦਿਸੇ ਲੋਕਾਈਆ। ਅਸੀਂ ਮੂਰਖ ਹੋਏ ਮੂੜ੍ਹ, ਤਤਵ ਤਤ ਨਾ ਕੋਇ ਚਤੁਰਾਈਆ। ਕਿਰਪਾ ਨਿਧਾਨ ਸਚ ਬਖ਼ਸ਼ ਦੇ ਆਪਣੀ ਧੂੜ, ਟਿੱਕੇ ਮਸਤਕ ਖ਼ਾਕ ਰਮਾਈਆ। ਧੁਰ ਦਾ ਨਾਮ ਰੰਗ ਚਾੜ੍ਹ ਦੇ ਗੂੜ੍ਹ, ਏਥੇ ਓਥੇ ਉਤਰ ਕਦੇ ਨਾ ਜਾਈਆ। ਲੱਖ ਚੁਰਾਸੀ ਕੱਟ ਦੇ ਜੂੜ, ਜਨਮ ਜਨਮ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਆਪ ਮੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਤੇਰੇ ਅਗੇ ਅਰਜੋਈ, ਬੇਨੰਤੀ ਵਿਚ ਸੀਸ ਨਿਵਾਈਆ। ਸਾਨੂੰ ਮਿਲੇ ਕਿਤੇ ਨਾ ਢੋਈ, ਚਾਰੇ ਖਾਣੀ ਭੱਜੀਏ ਵਾਹੋ ਦਾਹੀਆ। ਸਾਡਾ ਮਿਤਰ ਸੁਹੇਲਾ ਬਣਿਆ ਨਾ ਕੋਈ, ਅਵਤਾਰ ਪੈਗ਼ੰਬਰ ਗੁਰੂ ਪੱਲਾ ਗਏ ਛੁਡਾਈਆ। ਦੁਰਮਤ ਮੈਲ ਕਿਸੇ ਨਾ ਧੋਈ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਆਤਮ ਪਰਮਾਤਮ ਤੇਰੇ ਨਾਲ ਪ੍ਰੋਈ, ਪਾਰਬ੍ਰਹਮ ਬ੍ਰਹਮ ਤੇਰੇ ਵਿਚ ਸਮਾਈਆ। ਅੰਤ ਤੇਰੇ ਅਗੇ ਸਾਡੀ ਦਰੋਹੀ, ਰੋ ਰੋ ਕੇ ਨੇਤਰ ਨੈਣਾਂ ਨੀਰ ਵਹਾਈਆ, ਸਾਡੀ ਪਤ ਪਤਿਪਰਮੇਸ਼ਵਰ ਗਈ ਖੋਹੀ, ਖ਼ਲਕ ਦੇ ਖ਼ਾਲਕ ਦੇਣੀ ਸਰਨਾਈਆ। ਅਸੀਂ ਪੰਜ ਤਤ ਤੇਰੇ ਹੁਕਮ ਦੇ ਗਰੋਹੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਅੰਤ ਅਖ਼ੀਰ, ਆਖ਼ਰ ਦੇਈਏ ਜਣਾਈਆ। ਸਾਨੂੰ ਇਸ਼ਾਰਾ ਦੇ ਕੇ ਗਏ ਅਵਤਾਰ ਪੈਗ਼ੰਬਰ ਗੁਰੂ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਬੇਨਜ਼ੀਰ, ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਦੀ ਨਜ਼ਰ ਨਾ ਆਵੇ ਤਸਵੀਰ, ਤ੍ਰੈਗੁਣ ਅਤੀਤਾ ਧੁਰ ਦਾ ਮਾਹੀਆ। ਸੰਦੇਸਾ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਸੁਣਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਜਿਸ ਵੇਲੇ ਸ਼ਰਅ ਤੋੜੇ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਤੁਹਾਡੀ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਸਮਝਾਈਆ। ਝਗੜਾ ਮੇਟ ਕੇ ਸ਼ਾਹ ਹਕੀਰ, ਦੀਨ ਦੁਨੀ ਇਕੋ ਰੰਗ ਵਖਾਈਆ। ਰਵਦਾਸ ਦਾ ਲੇਖੇ ਲਾ ਕਸੀਰ, ਕੂੜ ਕੁਕਰਮ ਦਾ ਪੰਧ ਮੁਕਾਈਆ। ਮਿਹਰਵਾਨ ਹੋਵੇ ਗੁਣੀ ਗਹੀਰ, ਗਹਿਰ ਗਵਰ ਆਪਣਾ ਭੇਵ ਚੁਕਾਈਆ। ਤੁਹਾਨੂੰ
ਅੰਤਮ ਦੇਵੇ ਧੀਰ, ਧੀਰਜ ਨਾਲ ਸਮਝਾਈਆ। ਜਨਮ ਮਰਨ ਦੀ ਕਟ ਕੇ ਭੀੜ, ਆਪ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਪ੍ਰਭ ਤੂੰ ਮਾਲਕ ਬੇਪਰਵਾਹ, ਬੇਪਰਵਾਹ ਇਕ ਅਖਵਾਈਆ। ਸਾਡੀ ਮਿੰਨਤ ਇਕ ਦੁਆ, ਦਰ ਠਾਂਡੇ ਮੰਗ ਮੰਗਾਈਆ। ਅੰਤ ਤੇਰੇ ਵਿਚ ਜਾਈਏ ਸਮਾ, ਸਮਾਪਤ ਹੋਵੇ ਖ਼ਲਕ ਖ਼ੁਦਾਈਆ। ਸਤਿਗੁਰ ਸ਼ਬਦ ਸਾਡਾ ਗਵਾਹ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰੂ ਭੁਗਤਾਈਆ । ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾ, ਸਗਲਾ ਸੰਗ ਸੰਗ ਵਖਾਈਆ। ਫੇਰ ਲੋਕਮਾਤ ਨਾ ਜਾਈਏ ਆ, ਮਾਤ ਗਰਭ ਨਾ ਡੇਰਾ ਲਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਜੋਤ ਲੈਣਾ ਮਿਲਾ, ਆਤਮ ਸੰਗ ਤਤਾਂ ਪਾਰ ਕਰਾਈਆ। ਬਿਨ ਰਸਨਾ ਤੋਂ ਤੇਰਾ ਢੋਲਾ ਗਾਈਏ ਵਾਹ ਵਾਹ, ਵਹਿਗੁਰੂ ਤੇਰੀ ਵਡ ਵਡਿਆਈਆ। ਤੂੰ ਨੂਰ ਨੁਰਾਨਾ ਇਕ ਅਲਾਹ, ਆਲਮੀਨ ਇਕ ਅਖਵਾਈਆ । ਰਾਮ ਰਾਮਾ ਕਾਹਨ ਕਾਹਨਾ ਰਿਹਾ ਅਖਵਾ, ਆਖ਼ਰ ਤੇਰੀ ਓਟ ਤਕਾਈਆ। ਦਰ ਠਾਂਡੇ ਸੀਸ ਦੇਈਏ ਝੁਕਾ, ਸੀਸ ਜਗਦੀਸ ਤੇਰੇ ਭੇਟ ਕਰਾਈਆ। ਅਸੀਂ ਪੰਜ ਤਤ ਤੇਰੇ ਭਗਤ ਸੁਹੇਲੇ ਤੂੰ ਮਾਲਕ ਅਗੰਮ ਅਥਾਹ, ਅਗੰਮੜੇ ਤੇਰੇ ਹੱਥ ਵਡਿਆਈਆ। ਸਾਡਾ ਹਡ ਮਾਸ ਨਾੜੀ ਚੰਮੜਾ ਆਪਣੇ ਲੇਖੇ ਲਾ, ਚੰਮ ਦ੍ਰਿਸਟੀ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਨੂੰ ਤੇਰੇ ਮਿਲਣ ਦਾ ਚਾਅ, ਚਾਓ ਘਨੇਰਾ ਏਕੰਕਾਰ ਇਕੋ ਇਕ ਜਣਾਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮੁਗਲਾ ਰੁਕਨਾ ਜ਼ਿਲਾ ਫ਼ਿਰੋਜ਼ਪੁਰ
ਹਰਬੰਸ ਕੌਰ ਦੇ ਅੰਤਮ ਸਸਕਾਰ ਸਮੇਂ
ਆਤਮਾ ਕਹੇ ਮੈਂ ਪੁੱਜੀ ਸਚਖੰਡ ਸਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਮੇਰੀ ਸਾਹਿਬ ਨੂੰ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜਨ ਭਗਤੋ ਤੁਸੀਂ ਮੇਰੇ ਧਰਮ ਧਾਰ ਦਾ ਪਰਵਾਰ, ਬੰਸ ਸਰਬੰਸ ਸੋਹਣਾ ਨਜ਼ਰੀ ਆਈਆ। ਕਿਰਪਾ ਕੀਤੀ ਆਪ ਨਿਰੰਕਾਰ, ਨਿਰਵੈਰ ਪੁਰਖ ਦਿਤੀ ਵਡਿਆਈਆ। ਗੋਬਿੰਦ ਦਾ ਲਹਿਣਾ ਦੇਣਾ ਲੇਖਾ ਦਿਤਾ ਨਿਵਾਰ, ਪੂਰਬਲਾ ਪੂਰਬ ਝੋਲੀ ਪਾਈਆ। ਮੈਂ ਛਡ ਜਗਤ ਸੰਸਾਰ, ਭੱਜਿਆ ਵਾਹੋ ਦਾਹੀਆ। ਪੰਜ ਤਤ ਜਗਤ ਦਾ ਅਧਾਰ, ਦੀਨ ਦੁਨੀ ਰੰਗ ਰੰਗਾਈਆ। ਮੇਰੀ ਸਭ ਨੂੰ ਜੈ ਜੈਕਾਰ, ਖ਼ੁਸ਼ੀਆਂ ਢੋਲੇ ਗਾਈਆ। ਸੋਹਣਾ ਦਿਵਸ ਦਿਹਾੜਾ ਦੀਨ ਦੁਨੀ ਜਗਤ ਸ਼ਨਿਚਰਵਾਰ, ਭਾਦਰੋਂ ਨੌ ਨਵ ਰੰਗ ਰੰਗਾਈਆ। ਮੈਂ ਖ਼ੁਸ਼ੀਆਂ ਦੇ ਕਰਾਂ ਇਜ਼ਹਾਰ, ਸਿਫ਼ਤਾਂ ਦੇ ਢੋਲੇ ਗਾਈਆ। ਧੰਨਭਾਗ ਮੇਰਾ ਵਕ਼ਤ ਸੁਹੰਜਣਾ ਕੀਤਾ ਆਪ ਨਿਰੰਕਾਰ, ਕ਼ੁਦਰਤ ਦੇ ਮਾਲਕ ਦਇਆ ਕਮਾਈਆ। ਮੇਰਾ ਲੇਖਾ ਪੂਰਾ ਕੀਤਾ ਨਿਰਧਨ ਪਾਈ ਸਾਰ, ਨਿਰਗੁਣ ਆਪਣਾ ਰੰਗ ਰੰਗਾਈਆ। ਮੇਰਾ ਖ਼ੁਸ਼ੀਆਂ ਵਾਲਾ ਹੋਏ ਸਸਕਾਰ, ਅਗਨੀ ਅੱਗ ਨਾਲ ਵਡਿਆਈਆ। ਮੇਰੀ ਮੜ੍ਹੀ ਦਾ ਪੁਕਾਰੇ ਧੂੰਆਧਾਰ, ਪਵਣ ਪਵਣਾਂ ਵਿਚ ਸਮਾਈਆ। ਸੰਦੇਸ਼ਾ ਦੇਵੇ ਮੇਰਾ ਲੇਖਾ ਜ਼ਿਮੀਂ ਅਸਮਾਨਾ ਬਾਹਰ, ਤ੍ਰੈਗੁਣ ਦਾ ਸੰਗ ਰਿਹਾ
ਨਾ ਰਾਈਆ। ਮੈਨੂੰ ਕੋਈ ਰੋਵੇ ਨਾ ਜ਼ਾਰੋ ਜ਼ਾਰ, ਬੱਚੇ ਬਿਰਧ ਬਾਲ ਨੇਤਰ ਨੈਣਾਂ ਨੀਰ ਵਹਾਈਆ। ਮੈਂ ਖ਼ੁਸ਼ੀ ਨਾਲ ਆਪਣੇ ਘਰ ਦੀ ਮਹਿਕਦੀ ਮਹਿਕਦੀ ਛਡੀ ਗੁਲਜ਼ਾਰ, ਚਿੰਤਾ ਜਗਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਆਤਮਾ ਕਹੇ ਮੈਂ ਦੱਸਾਂ ਆਪਣੀ ਵੰਡ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀਆਂ ਦਿਤੀਆਂ ਤਜਾਈਆ। ਮੈਂ ਤਜ ਕੇ ਖੰਡ ਬ੍ਰਹਿਮੰਡ, ਪੁਰੀਆਂ ਲੋਆਂ ਗਗਨ ਗਗਨੰਤਰਾਂ ਪੰਧ ਮੁਕਾਈਆ। ਮੈਂ ਪੁਜੀ ਦਰਗਾਹ ਸਾਚੀ ਸਚਖੰਡ, ਜਿਥੇ ਸਤਿਗੁਰ ਸ਼ਬਦ ਦਏ ਵਡਿਆਈਆ। ਮੈਂ ਸਦਾ ਸੁਹਾਗਣ ਸੁਲਖਣ ਸਿੰਘ ਨਾ ਸਮਝੇ ਆਪ ਨੂੰ ਰੰਡ, ਜਗਤ ਵਿਛੋੜਾ ਨਜ਼ਰ ਕੋਇ ਨਾ ਆਈਆ। ਮੇਰਾ ਸਾਹਿਬ ਸੁਆਮੀ ਮੇਰੇ ਗ੍ਰਹਿ ਮੇਰੇ ਬੱਚਿਆਂ ਨੂੰ ਪਾਵਣ ਆਇਆ ਠੰਡ, ਸੁਖ ਸਾਗਰ ਵਿਚ ਰਖਾਈਆ। ਜਿਸ ਦੀ ਪਿਆਰ ਮੁਹੱਬਤ ਵਾਲੀ ਧਰਮ ਧਾਰ ਵਾਲੀ ਗੰਢ, ਦੋ ਜਹਾਨ ਨਾ ਕੋਇ ਖੁਲ੍ਹਾਈਆ। ਸਭ ਨੇ ਇਕੋ ਢੋਲਾ ਗਾਉਣਾ ਤੂੰ ਮੇਰਾ ਮੈਂ ਤੇਰਾ ਛੰਦ, ਸੋਹੰ ਰਾਗ ਅਗੰਮ ਅਥਾਹੀਆ। ਜਿਸ ਦੇ ਨਾਲ ਲੱਖ ਚੁਰਾਸੀ ਮੁਕੇ ਪੰਧ, ਜਗਤ ਜਨਮ ਦਾ ਲੇਖਾ ਰਹੇ ਨਾ ਰਾਈਆ। ਮੇਰੇ ਪਿਆਰ ਵਿਚ ਢੋਲੇ ਗਾਵਣ ਮੇਰੇ ਫ਼ਰਜ਼ੰਦ, ਇਕ਼ਬਾਲ ਦਿਲਬਾਗ਼ ਆਪਾ ਸੰਗ ਬਣਾਈਆ। ਮੈਂ ਉਸ ਪ੍ਰਭ ਦਾ ਨੂਰੀ ਬਣਾਂ ਚੰਦ, ਜਿਸ ਦੀ ਦੋ ਜਹਾਨ ਰੁਸ਼ਨਾਈਆ। ਮੇਰਾ ਮੇਲ ਮਿਲਿਆ ਜਿਸ ਦਾ ਖੇਲ ਪੁਰੀ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਮੈਂ ਰੂਪ ਸਤਿ ਸਰੂਪ ਹੋਇਆ ਬ੍ਰਹਮ ਹੰ, ਆਤਮਾ ਪਰਮਾਤਮਾ ਵਿਚ ਮਿਲਕੇ ਵਜੀ ਵਧਾਈਆ। ਜਗਤ ਜਹਾਨ ਦੀ ਮੰਜ਼ਲ ਗਿਆ ਲੰਘ, ਅਗੇ ਹੋ ਨਾ ਕੋਇ ਅਟਕਾਈਆ । ਸਤਿਗੁਰ ਸ਼ਬਦ ਸ਼ਬਦੀ ਧਾਰ ਸੁਆਇਆ ਉਤੇ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਮੇਰਾ ਲਹਿਣਾ ਦੇਣਾ ਜਗਤ ਦੀਨ ਦੁਨੀ ਦਾ ਮੁਕਾ ਸੰਗ, ਸਗਲੇ ਸੰਗੀ ਮਿਲਕੇ ਵਜੀ ਵਧਾਈਆ। ਸਾਰੇ ਖ਼ੁਸ਼ੀਆਂ ਵਿਚ ਪ੍ਰਭੂ ਕੋਲੋ ਮੰਗੋ ਖੁਸ਼ੀ ਵਾਲੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਜਨ ਭਗਤਾਂ ਏਸੇ ਤਰਹ ਚਾੜ੍ਹੀਂ ਆਪਣਾ ਰੰਗ, ਰੰਗਤ ਆਪਣੀ ਨਾਲ ਰੰਗਾਈਆ। ਜਿਸ ਦੇ ਚਰਨਾਂ ਵਿਚ ਜਮਨਾ ਸੁਰਸਤੀ ਗੋਦਾਵਰੀ ਬਹੈ ਗੰਗ, ਗੰਗੋਤਰੀ ਭੱਜੇ ਵਾਹੋ ਦਾਹੀਆ । ਉਹ ਮੇਰੇ ਲੇਖੇ ਲਾਵੇ ਸਰੀਰ ਦੇ ਤਤ ਪੰਜ, ਪੰਚਮ ਦਾ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤੋ ਮੇਰੇ ਵਲੋਂ ਕਰਿਓ ਕੋਈ ਨਾ ਰੰਜ, ਗ਼ਮੀ ਚਿੰਤਾ ਨਾ ਕੋਇ ਰਖਾਈਆ। ਧੰਨਭਾਗ ਗੁਰਮੁਖ ਗੁਰਸਿਖ ਆਤਮਾ ਕਹੇ ਮੇਰੀ ਖ਼ੁਸ਼ੀ ਦੀ ਚੜ੍ਹੇ ਅੱਜ ਜੰਞ, ਲਾੜਾ ਧੁਰ ਦਾ ਲਿਆ ਬਣਾਈਆ। ਨੇਤਰ ਨੀਰ ਵਹਾਵੇ ਕੋਈ ਨਾ ਅੰਝ, ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਵਕ਼ਤ ਸੁਹੰਜਣਾ ਨਾ ਕੋਈ ਸਵੇਰ ਨਾ ਸੰਝ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਿਸ ਵੇਲੇ ਮੇਰਾ ਸਸਕਾਰ ਹੋਵੇ ਅਰੰਭ, ਜੈਕਾਰੇ ਇੱਕੀ ਦੇਣੇ ਲਗਾਈਆ । ਮੇਰਾ ਸਾਹਿਬ ਦੀਨ ਦਿਆਲ ਸਦਾ ਬਖ਼ਸ਼ੰਦ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਸਤਿਗੁਰ ਏਥੇ ਓਥੇ ਦੋ ਜਹਾਨਾ ਸੰਗ, ਸਗਲਾ ਸੰਗੀ ਬਹੁ ਰੰਗੀ ਆਪਣੀ ਦਇਆ ਕਮਾਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਫ਼ਿਰੋਜ਼ਪੁਰ ਛਾਉਣੀ ਰਾਮ ਸਿੰਘ ਗੁਰਚਰਨ ਕੌਰ ਫ਼ਿਰੋਜ਼ਪੁਰ ਸ਼ਹਿਰ,
ਸੰਪੂਰਨ ਸਿੰਘ ਫ਼ਿਰੋਜ਼ਸ਼ਾਹ, ਸੁਲਖਣ ਸਿੰਘ ਮੁਗਲਾ ਰੁਕਨਾ, ਗੁਰਦੀਪ ਸਿੰਘ ਤੂਤ, ਰਮੇਸ਼ ਚੰਦ ਫ਼ਿਰੋਜ਼ਪੁਰ ਸ਼ਹਿਰ,
ਜੁਗਿੰਦਰ ਸਿੰਘ ਬਸਤੀ ਖਲੀਲ, ਸਰਦੂਲ ਸਿੰਘ ਬਾਲਸਚੰਦਰ
ਪੰਜ ਤਤ ਕਹਿਣ ਪ੍ਰਭ ਸਾਡੇ ਮੀਤ ਸੱਜਣਾ, ਸੁਆਮੀ ਅੰਤਰਜਾਮੀ ਤੇਰੀ ਓਟ ਤਕਾਈਆ। ਚਰਨ ਧੂੜ ਕਰਾਉਣਾ ਅਗੰਮਾ ਮਜਨਾ, ਦੁਰਮਤ ਮੈਲ ਦੋ ਜਹਾਨ ਰਹਿਣ ਕਿਛ ਨਾ ਪਾਈਆ। ਕਾਇਆ ਮਾਟੀ ਠੀਕਰ ਅੰਤਮ ਸਭ ਦਾ ਭੱਜਣਾ, ਤਨ ਵਜੂਦ ਹਕ ਮਹਿਬੂਬ ਲੋਕਮਾਤ ਰਹਿਣ ਨਾ ਪਾਈਆ। ਤੇਰਾ ਨਾਮ ਨਗਾਰਾ ਏਕੰਕਾਰਾ ਇਕੋ ਵਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਪੜਦਾ ਕਜਣਾ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਤੇਰੇ ਪਰਕਾਸ਼ ਦਾ ਇਕੋ ਦੀਪਕ ਜਗਣਾ, ਜੋਤੀ ਜਾਤੇ ਪੁਰਖ ਬਿਧਾਤੇ ਅੰਧ ਅੰਧੇਰ ਦੇਣਾ ਮਿਟਾਈਆ। ਲੋਕਮਾਤ ਮਿਹਰਵਾਨ ਹੋ ਕੇ ਲੱਭਣਾ, ਖੋਜਣਾ ਥਾਉਂ ਥਾਈਂਆ । ਅਸੀਂ ਆਸਾ ਰਖੀ ਸਭਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਹੇ ਸੁਣਾਈਆ। ਸਾਡੇ ਨੂਰ ਅਲਾਹੀ ਰਬਨਾ, ਯਾਮਬੀਨ ਤੇਰੀ ਵਡਿਆਈਆ। ਧੁਰ ਦੇ ਗੁਪਾਲ ਮੂਰਤ ਮਦਨਾ, ਮਦ ਸੂਦਨ ਤੇਰੀ ਸਰਨਾਈਆ। ਸਾਡੀ ਪਿਛਲੀ ਮੇਟ ਦੇ ਹਦਨਾ, ਹਦੂਦ ਨਜ਼ਰ ਕੋਇ ਨਾ ਆਈਆ। ਸਾਡਾ ਲੇਖੇ ਲਾ ਲੈ ਬਦਨਾ, ਬਦੀਆਂ ਦਾ ਪੰਧ ਮੁਕਾਈਆ। ਤੇਰੀ ਸਰਨ ਸਰਨਾਈ ਆਅਲਾ ਅਦਨਾ, ਅਦਲ ਇਨਸਾਫ਼ ਲੈਣਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਆਪਣੇ ਲੇਖੇ ਲੈਣਾ ਲਾ, ਵਖਰਾ ਜੁਜ਼ ਨਾ ਕੋਇ ਰਖਾਈਆ। ਨਿਰਗੁਣ ਧਾਰ ਬਣਨਾ ਮਲਾਹ, ਸਰਗੁਣ ਬੇੜਾ ਆਪ ਉਠਾਈਆ। ਸਾਡੇ ਵਾਹਿਗੁਰੂ ਨੂਰੀ ਅੱਲਾ, ਰਾਮ ਰਾਮ ਤੇਰੀ ਦੁਹਾਈਆ। ਨੂਰੀ ਮਾਲਕ ਹਕ ਖ਼ੁਦਾ, ਖ਼ਾਦਮ ਹੋ ਕੇ ਸੀਸ ਝੁਕਾਈਆ। ਭਗਤ ਉਧਾਰਨਾ ਤੇਰੀ ਅਦਾ, ਅਦਬ ਨਾਲ ਮੰਗ ਮੰਗਾਈਆ। ਪੂਰਬ ਵਾਅਦਾ ਪੂਰ ਕਰਾ, ਕਰਨੀ ਦੇ ਕਰਤੇ ਹੋਣਾ ਸਹਾਈਆ। ਤੇਰਾ ਨੂਰ ਜ਼ਹੂਰ ਹੋਵੇ ਰੁਸ਼ਨਾ, ਜੋਤੀ ਜਾਤੇ ਡਗਮਗਾਈਆ। ਅੰਧ ਅੰਧੇਰਾ ਦੇਣਾ ਗੁਆ, ਕੂੜ ਕੂੜਿਆਰ ਦਾ ਲੇਖਾ ਰਹੇ ਨਾ ਰਾਈਆ। ਸਚ ਸੁਆਮੀ ਅੰਤਰਜਾਮੀ ਤੇਰੀ ਓਟ ਲਈ ਤਕਾ, ਆਸਰਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭੂ ਅਸੀਂ ਤੇਰੇ ਦਰ ਦੇ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਦੇ ਸਮਝਾਈਆ। ਬੋਧ ਅਗਾਧੀ ਧੁਰ ਦੇ ਪੰਡਤੇ, ਬਿਨ ਅੱਖਰਾਂ ਅੱਖਰ ਦੇ ਦ੍ਰਿੜਾਈਆ। ਝਗੜੇ ਮੇਟ ਦੇ ਕੂੜੇ ਮਨ ਦੇ, ਮਨਸਾ ਆਪਣੇ ਨਾਮ ਵਿਚ ਸਮਾਈਆ। ਪਰਕਾਸ਼ ਦੇਦੇ ਨੂਰੀ ਚੰਦ ਦੇ, ਜੋਤੀ ਜਾਤੇ ਡਗਮਗਾਈਆ। ਖੇਲ ਵੇਖੀਏ ਤੇਰੇ ਅਗੰਮ ਦੇ, ਅਗੰਮ ਅਗੰਮੜੇ ਪੜਦਾ ਦੇਣਾ ਉਠਾਈਆ। ਅਸੀਂ ਪਿਆਰੇ ਪ੍ਰੀਤਮ ਤੇਰੀ ਧਾਰ ਬ੍ਰਹਮ ਦੇ, ਪਾਰਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਸਾਡੇ ਲਹਿਣੇ ਮੁਕਾਉਣੇ ਕਾਇਆ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਵਣਜਾਰੇ ਹੋਈਏ ਤੇਰੇ ਦਮ ਦੇ, ਸਵਾਸ ਸਵਾਸ ਤੇਰਾ ਨਾਮ ਧਿਆਈਆ। ਝਗੜੇ ਮਿਟਾ ਦੇ ਚਿੰਤਾ ਗ਼ਮ ਦੇ, ਗ਼ਮਖ਼੍ਵਾਰ ਹੋਣਾ ਸਹਾਈਆ। ਅਸੀਂ ਫੇਰ ਰਹੀਏ ਨਾ ਜੰਮਦੇ, ਜੰਮਣ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਤੇਰੇ ਚਰਨ ਕਵਲ ਜਾਏ ਲਗ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਾਨੂੰ ਹੰਸ ਬਣਾ ਲੈ ਕਗ, ਦੁਰਮਤ ਮੈਲ ਧੁਆਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਇਕ ਅਖਵਾਈਆ। ਅਸੀਂ ਕਲਜੁਗ ਜੀਵ ਅਲਪਗ, ਤੇਰੀ ਓਟ ਤਕਾਈਆ। ਸਾਨੂੰ ਦਰਸ਼ਨ ਦੇਣਾ ਉਪਰ ਸ਼ਾਹ ਰਗ, ਨਵ ਦੁਆਰਿਆਂ ਡੇਰਾ ਢਾਹੀਆ। ਤ੍ਰੈਗੁਣ ਮਾਇਆ ਸਾੜੇ ਨਾ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਇਕੋ ਪਰਸੀਏ ਤੇਰੇ ਪਗ, ਦੂਸਰ ਸੀਸ ਨਾ ਕਦੇ ਝੁਕਾਈਆ। ਕਿਰਪਾ ਕਰ ਦੇ ਸੁਆਮੀ ਝਬ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡੇ ਨੂਰ ਅਲਾਹੀ ਰੱਬ, ਯਾਮਬੀਨ ਤੇਰੇ ਹੱਥ ਵਡਿਆਈਆ। ਸਾਨੂੰ ਚੁਰਾਸੀ ਵਿਚੋਂ ਕਢ, ਜਮ ਕੀ ਫਾਸੀ ਦੇ ਤੁੜਾਈਆ। ਸਾਡੇ ਲੇਖੇ ਲਾ ਲੈ ਮਾਸ ਨਾੜੀ ਹਡ, ਰਕਤ ਬੂੰਦ ਤੇਰੀ ਭੇਟ ਚੜ੍ਹਾਈਆ। ਦਰੋਹੀ ਲੋਕਮਾਤ ਜਾਈਂ ਨਾ ਛਡ, ਸਚਖੰਡ ਮੇਲਾ ਮੇਲਣਾ ਚਾਈਂ ਚਾਈਂਆ। ਤੇਰਾ ਧਰਮ ਦਾ ਧਰਮ ਨਿਸ਼ਾਨਾ ਦੇਈਏ ਗੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਸਾਡੀ ਆਸਾ ਕਰਦੇ ਪੂਰੀ, ਪੂਰਨ ਬ੍ਰਹਮ ਦੇ ਜਣਾਈਆ। ਤੇਰਾ ਦਰਸ਼ਨ ਤਕੀਏ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਜੋ ਇਸ਼ਾਰਾ ਦਿਤਾ ਮੂਸਾ ਉਤੇ ਕੋਹਤੂਰੀ, ਤੁਰੀਆ ਤੋਂ ਪਰੇ ਪੜਦਾ ਲਾਹੀਆ। ਕਲਜੁਗ ਅੰਤਮ ਸਾਡੀ ਤਕ ਮਜਬੂਰੀ, ਬਿਨ ਨੈਣਾਂ ਨੈਣ ਉਠਾਈਆ। ਤੇਰੀ ਮੰਜ਼ਲ ਹੋਈ ਦੂਰੀ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ । ਅਸੀਂ ਦਰਸ਼ਨ ਕਰਨਾ ਚਾਹੁੰਦੇ ਹਜ਼ੂਰੀ, ਹਜ਼ਰਤਾਂ ਦੇ ਹਜ਼ਰਤ ਤੇਰੀ ਓਟ ਤਕਾਈਆ। ਬਿਨਾ ਭਗਤਾਂ ਤੋਂ ਤੇਰੀ ਕਰੇ ਨਾ ਕੋਇ ਮਸ਼ਹੂਰੀ, ਮਸ਼ਵਰੇ ਵਾਲਾ ਨਜ਼ਰ ਕੋਇ ਨਾ ਆਈਆ। ਸਾਡੀ ਪੂਰਬਲੇ ਜਨਮ ਦੀ ਦੇ ਦੇ ਮਜ਼ਦੂਰੀ, ਦਰ ਤੇਰੇ ਮੰਗ ਮੰਗਾਈਆ । ਸਾਡੀ ਸ਼ਰਅ ਨਹੀਂ ਕੋਈ ਕੂੜੀ, ਕੂੜ ਕੁਟੰਬ ਦਿਤੇ ਤਜਾਈਆ। ਤੇਰੇ ਚਰਨ ਦੀ ਮਸਤਕ ਲਾਈਏ ਧੂੜੀ, ਟਿੱਕੇ ਖ਼ਾਕ ਰਮਾਈਆ । ਆਪਣੀ ਖ਼ੁਮਾਰੀ ਦੇ ਦੇ ਮਸਤੀ ਵਾਲੀ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਪੰਜ ਤਤ ਕਹਿਣ ਸਾਡੀ ਆਸਾ ਤਕ ਲੈ ਤ੍ਰਿਸ਼ਨਾ, ਤ੍ਰਿਖਾ ਤੇਰੇ ਚਰਨ ਕਵਲ ਟਿਕਾਈਆ। ਸਾਡਾ ਲੇਖਾ ਪੁਛ ਲੈ ਕੋਲੋਂ ਸ਼ਿਵ ਬ੍ਰਹਮਾ ਵਿਸ਼ਨਾ, ਵਿਸ਼ਵ ਦੇ ਮਾਲਕ ਧਿਆਨ ਲਗਾਈਆ । ਲਹਿਣਾ ਤਕ ਲੈ ਜੋ ਸੰਦੇਸ਼ਾ ਦੇ ਕੇ ਗਿਆ ਰਾਮਾ ਕ੍ਰਿਸ਼ਨਾ, ਕਾਹਨ ਘਨਈਆ ਇਕ ਦ੍ਰਿੜਾਈਆ। ਕਲਜੁਗ ਅੰਤ ਤੇਰੀ ਕਿਰਪਾ ਬਿਨ ਮਨੂਆ ਕਿਸੇ ਨਹੀਂ ਟਿਕਣਾ, ਧੀਰਜ ਧੀਰ ਨਾ ਕੋਇ ਰਖਾਈਆ। ਦੀਨ ਦੁਨੀ ਨੇ ਸ਼ਰਅ ਦੇ ਹੱਟ ਵਿਚ ਵਿਕਣਾ, ਅੰਤ ਕ਼ੀਮਤ ਕੋਇ ਨਾ ਪਾਈਆ। ਅੰਤਸ਼ਕਰਨ ਕਿਸੇ ਨਾ ਜਿਤਣਾ, ਮਮਤਾ ਮੋਹ ਲੋਭ ਹਲਕਾਈਆ। ਤਨ ਵਜੂਦ ਅੰਦਰ ਕੂੜੀ ਕਿਰਿਆ ਕਰ ਕਰ ਪਿਟਣਾ, ਸਾਂਤਕ ਸਤਿ ਨਾ ਕੋਇ ਰਖਾਈਆ। ਆਤਮ ਸੇਜ ਸੁਹੰਜਣੀ ਕਿਸੇ ਨਾ ਲਿਟਣਾ, ਧੂਣੀਆਂ ਜਗਤ ਖ਼ਾਕ ਰਮਾਈਆ। ਨੂਰ ਨੁਰਾਨਾ ਸ਼ਾਹ ਸ਼ਹਾਨਾ ਸ੍ਰੀ ਭਗਵਾਨਾ ਕਿਸੇ ਨਾ ਦਿਸਣਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮੇਲ ਮਿਲਾ ਧੁਰ ਦੇ ਪਿਤਨਾ, ਪਤਿਪਰਮੇਸ਼ਵਰ ਗੋਦ ਨਾ ਕਿਸੇ ਉਠਾਈਆ। ਬਿਨਾ ਸਾਹਿਬ ਸੁਲਤਾਨ ਭਗਤਾਂ ਕਾਰਜ ਨਾ ਕਿਸੇ ਨਜਿਠਣਾ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਕਰਵਟ ਵਿਚ ਆਪਣੀ ਬਦਲ ਲੈ ਪਿਠਨਾ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਇਕੋ ਇਕ ਅਲਖ, ਅਲਖ ਅਗੋਚਰ ਦੇਈਏ ਸੁਣਾਈਆ। ਸਾਨੂੰ ਦਰਸ਼ਨ ਦੇ ਪ੍ਰਤਖ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਰਖ, ਰਖਕ ਹੋਣਾ ਥਾਉਂ ਥਾਂਈਆ। ਅਸੀਂ ਤੇਰਾ ਵਿਛਾਇਆ ਸਥ, ਸਥਰ ਯਾਰੜੇ ਸੇਜ ਲੈਣੀ ਹੰਢਾਈਆ। ਨਿਜ ਨੇਤਰ ਖੋਲ੍ਹ ਦੇ ਅੱਖ, ਬਿਨ ਅੱਖਰਾਂ ਕਰ ਪੜ੍ਹਾਈਆ। ਦੀਨ ਦੁਨੀ ਤੋਂ ਹੋਈਏ ਵਖ, ਵਖਰਾ ਘਰ ਦੇਣਾ ਵਖਾਈਆ। ਜਿਥੇ ਤੇਰੀ ਜੋਤ ਜੋਤੀ ਜਾਤੇ ਜਗੇ ਲਟ ਲਟ, ਨੂਰ ਨੁਰਾਨੇ ਡਗਮਗਾਈਆ। ਸ਼ਬਦ ਅਗੰਮੀ ਮਾਰ ਸੱਟ, ਧੁਨ ਅਨਾਦੀ ਨਾਦ ਜਣਾਈਆ। ਸਾਡਾ ਲਹਿਣਾ ਦੇਣਾ ਲੇਖਾ ਪੂਰਾ ਕਰਦੇ ਝਟ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਤੇਰੀ ਸਰਨ ਸਰਨਾਈ ਬਿਨ ਕ਼ਦਮਾਂ ਤੋਂ ਜਾਈਏ ਢਠ, ਫੜ ਬਾਹੋਂ ਲੈਣਾ ਉਠਾਈਆ। ਨਿਗਾਹ ਮਾਰ ਲੈ ਅਸੀਂ ਸੰਗੀ ਬਣੇ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤਿ ਬੁਧਿ ਨਾਲ ਰਲਾਈਆ। ਜਗਤ ਜਹਾਨ ਦੀ ਮੰਜ਼ਲ ਜਾਈਏ ਟਪ, ਟਾਪੂਆਂ ਦਾ ਪੈਂਡਾ ਰਹੇ ਨਾ ਰਾਈਆ। ਪਿਛਲਾ ਲੇਖਾ ਪਿਛੇ ਦੇਣਾ ਠਪ, ਅਗੇ ਆਪਣਾ ਹੁਕਮ ਸੁਣਾਈਆ। ਸਾਨੂੰ ਕਰਨਾ ਪਏ ਕੋਈ ਨਾ ਤਪ, ਜਗਤ ਤਪਸਿਆ ਨਾ ਕੋਇ ਰਖਾਈਆ। ਤੂੰ ਪਰਮੇਸ਼ਵਰ ਸੁਆਮੀ ਪਤਿ, ਪਾਰਬ੍ਰਹਮ ਪ੍ਰਭ ਦੇਣੀ ਦਇਆ ਕਮਾਈਆ। ਸਾਨੂੰ ਆਉਣਾ ਪਏ ਫੇਰ ਨਾ ਵਤ, ਵਤਨਾਂ ਦੇ ਮਾਲਕ ਬੇਵਤਨਾ ਆਪਣੇ ਘਰ ਵਸਾਈਆ। ਨਿਰਗੁਣ ਧਾਰ ਜੋੜ ਲੈ ਆਪਣਾ ਨਤ, ਸਰਗੁਣ ਹੋ ਕੇ ਦੇਈਏ ਸੁਣਾਈਆ। ਲੇਖਾ ਰਹੇ ਨਾ ਸਾਡਾ ਰਤ, ਰਤਨ ਅਮੋਲਕ ਹੀਰੇ ਆਪਣੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਦੇਣੀ ਵਡਿਆਈਆ । ਪੰਜ ਤਤ ਕਹਿਣ ਸਾਡੇ ਆਦਿ ਨਿਰੰਜਣਾ, ਆਦਿ ਪੁਰਖ ਤੇਰੀ ਸਰਨਾਈਆ। ਧੁਰ ਦਾਤੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨਿਜ ਨੇਤਰ ਨਾਮ ਦਾ ਪਾ ਕੇ ਅੰਜਣਾ, ਲੋਚਨ ਨੈਣ ਦੇਣਾ ਖੁਲ੍ਹਾਈਆ। ਇਕੋ ਤੇਰਾ ਸੁਣੀਏ ਨਦਨਾ, ਨਾਦੀ ਧੁਨ ਦੇਣੀ ਦ੍ਰਿੜਾਈਆ। ਤੂੰ ਗੋਪਾਲ ਮੂਰਤ ਮਦਨਾ, ਸਤਿ ਸਰੂਪ ਸੋਭਾ ਪਾਈਆ। ਤੇਰਾ ਦੀਪਕ ਜੋਤੀ ਇਕੋ ਜਗਣਾ, ਦੋ ਜਹਾਨਾਂ ਡਗਮਗਾਈਆ। ਸਾਨੂੰ ਆਪਣੇ ਗ੍ਰਹਿ ਵਿਚ ਸੱਦਣਾ, ਸਦਕੇ ਵਾਰੀ ਘੋਲ ਘੁਮਾਈਆ। ਅਸਾਂ ਤੇਰਾ ਦੁਆਰਾ ਲੰਘਣਾ, ਅਗੇ ਹੋ ਨਾ ਕੋਇ ਅਟਕਾਈਆ। ਸਾਡਾ ਭਾਗ ਹੋਏ ਨਾ ਮੰਦਨਾ, ਮੰਦ ਭਾਗਾਂ ਦੇਣੀ ਵਡਿਆਈਆ। ਸਾਡਾ ਪੰਧ ਮੁਕਾ ਦੇ ਵਿਚ ਵਰਭੰਡਣਾ, ਬ੍ਰਹਿਮਾਂਡ ਦਾ ਪੰਧ ਚੁਕਾਈਆ। ਝਗੜਾ ਰਹੇ ਨਾ ਜੇਰਜ ਅੰਡਣਾ, ਉਤਭੁਜ ਸੇਤਜ ਨਾ ਕੋਇ ਵਖਾਈਆ। ਸਚ ਸੁਆਮੀ ਇਕੋ ਬਖ਼ਸ਼ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਅਸੀਂ ਪੰਜ ਤਤ ਤੇਰੇ ਭਗਤ ਸੁਹੇਲੇ ਸਾਡੀ ਮਨਜ਼ੂਰ ਕਰ ਲੈ ਬੰਦਨਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਫੇਰ ਸਮਾਂ ਕਦੇ ਨਹੀਂ ਲੱਭਣਾ, ਜੁਗ ਚੌਕੜੀ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦਰ ਦਵਾਰਾ ਬਖ਼ਸ਼ਣਾ ਪਦਣਾ, ਗ੍ਰਹਿ ਇਕੇ ਵਿਚ ਰਖਾਈਆ।