ਪੁਸਤਕਾਲਾਭਾਗ ੨੪

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੇਖ਼ ਹਰਜਿੰਦਰ ਕੌਰ ਪਰਸਿੰਨ ਕੌਰ ਧਰਮਜੀਤ ਕੌਰ ਮਾਇਆ ਕੌਰ

ਪੰਜ ਤਤ ਕਹਿਣ ਸੋ ਪੁਰਖ ਨਿਰੰਜਣ ਸਾਡੇ ਮਿਹਰਵਾਨ, ਹਰਿ ਪੁਰਖ ਨਿਰੰਜਣ ਤੇਰੀ ਸਰਨਾਈਆ। ਏਕੰਕਾਰ ਦੇਣਾ ਦਾਨ, ਆਦਿ ਨਿਰੰਜਣ ਦਇਆ ਕਮਾਈਆ। ਅਬਿਨਾਸ਼ੀ ਕਰਤੇ ਹੋਣਾ ਮਿਹਰਵਾਨ, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਪਾਰਬ੍ਰਹਮ ਬ੍ਰਹਮ ਹੋਣਾ ਨਿਗਹਬਾਨ, ਬਿਨ ਨੈਣਾਂ ਨੈਣ ਤਕਾਈਆ। ਸਤਿਗੁਰ ਸ਼ਬਦ ਆਪਣੇ ਗ੍ਰਹਿ ਕਰੀਂ ਪਰਵਾਨ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਅਸੀਂ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਜਗਤ ਨਿਸ਼ਾਨ, ਦੀਨ ਦੁਨੀ ਰੂਪ ਵਖਾਈਆ। ਤ੍ਰੈਗੁਣ ਮਾਇਆ ਸਾਡਾ ਬਣਿਆ ਵਿਧਾਨ, ਜਗਤ ਤ੍ਰਿਸ਼ਨਾ ਨਾਲ ਰਲਾਈਆ। ਨਵ ਦੁਆਰ ਵੇਖ ਦੁਕਾਨ, ਨਵ ਰਸ ਜਗਤ ਜਗਤ ਹਲਕਾਈਆ। ਆਤਮ ਦਰਸੀ ਨੌਜਵਾਨ, ਗ੍ਰਹਿ ਮੰਦਰ ਪੜਦਾ ਦੇਣਾ ਚੁਕਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਨਿਰਵੈਰ ਪੁਰਖ ਅਗੰਮ ਅਥਾਹੀਆ । ਅਸੀਂ ਆਜਿਜ਼ ਹੋ ਕੇ ਮੰਗੀਏ ਦਾਨ, ਗ਼ਰੀਬ ਨਿਮਾਣਿਆਂ ਝੋਲੀ ਡਾਹੀਆ। ਤੇਰੇ ਬਾਲਕ ਬਾਲ ਨਾਦਾਨ, ਬਾਲੀ ਬੁਧਿ ਨਾ ਕੋਇ ਚਤੁਰਾਈਆ। ਕਰਤੇ ਪੁਰਖ ਸਾਡੀ ਬੇਨੰਤੀ ਕਰੀਂ ਪਰਵਾਨ, ਪਾਰਬ੍ਰਹਮ ਆਸਾ ਆਸਾ ਪੂਰ ਕਰਾਈਆ। ਜਨ ਭਗਤ ਭਗਤੀ ਧਾਰ ਵਿਚੋਂ ਪਹਿਚਾਨ, ਸਤਿਗੁਰ ਸ਼ਬਦ ਨਾਲ ਵਡਿਆਈਆ। ਬਿਨ ਅੱਖਰਾਂ ਤੋਂ ਨਿਰਅੱਖਰ ਧਾਰ ਦੇ ਗਿਆਨ, ਅਨਬੋਲਤ ਆਪਣਾ ਰਾਗ ਸੁਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇ ਪੀਣ ਖਾਣ, ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਤੇਰੇ ਸ਼ਬਦ ਦੀ ਸ਼ਬਦ ਸੁਣੀਏ ਧੁਨਕਾਨ, ਅਨਹਦ ਨਾਦੀ ਨਾਦ ਦੇਣਾ ਵਜਾਈਆ। ਜੋਤੀ ਜੋਤ ਤੇਰਾ ਤਕੀਏ ਰੂਪ ਮਹਾਨ, ਬਿਨ ਰੰਗ ਰੇਖ ਸੋਭਾ ਪਾਈਆ। ਸਾਡੇ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਤਿ ਸਰੂਪੀ ਸਾਚੇ ਕਾਹਨ, ਰਹਿਮਤ ਰਹੀਮ ਰਹਿਮਾਨ ਦੇਣੀ ਕਮਾਈਆ। ਤੇਰੇ ਚਰਨ ਕਵਲ ਤਤ ਨਿਮਾਣੇ ਬਿਨਾ ਸੀਸ ਤੋਂ ਸੀਸ ਝੁਕਾਣ, ਜਗਦੀਸ ਤੇਰੀ ਬੇਪਰਵਾਹੀਆ। ਸਾਡਾ ਕਾਇਆ ਕਾਅਬਾ ਪਵਿਤ੍ਰ ਕਰ ਮਕਾਨ, ਗ੍ਰਹਿ ਮੰਦਰ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸੁਆਮੀ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭੂ ਸਾਡਾ ਸੁਹਾ ਦੇ ਮੰਦਰ, ਤਨ ਵਜੂਦ ਮਹਿਬੂਬ ਤੇਰੀ ਵਜੇ ਵਧਾਈਆ। ਭਾਗ ਲਗਾ ਦੇ ਡੂੰਘੀ ਕੰਦਰ, ਕਾਇਆ ਕੁਟੀਆ ਵੇਖ ਵਖਾਈਆ। ਬਜਰ ਕਪਾਟ ਤੋੜ ਦੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ । ਮਨੂਆ ਦਹਿ ਦਿਸ਼ ਉਠ ਨਾ ਧਾਹੇ ਬੰਦਰ, ਨਵ ਨਵ ਦਾ ਪੰਧ ਮੁਕਾਈਆ। ਪਰਕਾਸ਼ ਦੇ ਦੇ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਭਾਗ ਲਗਾ ਦੇ ਸਾਡੇ ਅੰਗਣ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਅਸੀਂ ਤਤ ਵਿਚਾਰੇ ਏਕੰਕਾਰੇ ਤੇਰਾ ਦਰ ਆਏ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਹਿਬ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਪੁਰਖ ਅਕਾਲੇ ਚਾੜ੍ਹ ਦੇ ਰੰਗਣ, ਰੰਗ ਰੰਗੀਲੇ ਆਪਣਾ ਰੰਗ ਰੰਗਾਈਆ। ਲੇਖੇ ਲਾ ਲੈ ਤਤ ਪੰਜਣ, ਪੰਚਮ ਦੇਣੀ ਮਾਣ ਵਡਿਆਈਆ। ਪੰਧ ਰਹੇ ਨਾ ਦੀਨ ਦੁਨੀ ਜਗਤ ਬ੍ਰਹਿਮੰਡਣ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਲੇਖਾ ਮੁਕਾ ਦੇ ਜੇਰਜ ਅੰਡਣ, ਉਤਭੁਜ ਸੇਤਜ ਰੂਪ ਨਾ ਕੋਇ ਬਣਾਈਆ। ਦੂਈ ਦਵੈਤੀ ਢਾਹ ਦੇ ਕੰਧਨ, ਭਾਂਡਾ ਭਰਮ ਭਉ ਭੰਨਾਈਆ। ਆਪਣੀ ਚਰਨ ਧੂੜ ਬਖ਼ਸ਼ ਦੇ ਚੰਦਨ, ਟਿੱਕੇ ਖ਼ਾਕੀ ਖ਼ਾਕ ਰਮਾਈਆ। ਸਚ ਦੁਆਰ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ

ਕਹਿਣ ਪ੍ਰਭ ਸਾਡੇ ਅੰਤਸ਼ ਬਖ਼ਸ਼ ਦੇ ਨੂਰ, ਨੂਰ ਨੁਰਾਨੇ ਦਇਆ ਕਮਾਈਆ। ਤੇਰਾ ਵੇਖੀਏ ਸਚ ਜ਼ਹੂਰ, ਜ਼ਾਹਰ ਜ਼ਹੂਰ ਡਗਮਗਾਈਆ। ਸਾਨੂੰ ਸ਼ਬਦ ਸੁਣਾ ਦੇ ਆਪਣੀ ਅਗੰਮੀ ਤੂਰ, ਤੁਰੀਆ ਦਾ ਭੇਵ ਰਹੇ ਨਾ ਰਾਈਆ। ਸਾਡੀ ਆਸਾ ਮਨਸਾ ਪੂਰ, ਤ੍ਰਿਸ਼ਨਾ ਕੂੜ ਜਗਤ ਚੁਕਾਈਆ। ਤੇਰਾ ਦਰਸ਼ਨ ਕਰੀਏ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਇਕੋ ਨਜ਼ਰੀ ਆਈਆ। ਤੇਰੇ ਸ਼ੁਕਰਾਨੇ ਵਿਚ ਹੋਈਏ ਮਸ਼ਕੂਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਸਾਡੇ ਅੰਦਰੋਂ ਤੋੜਨਾ ਗੜ੍ਹ ਗ਼ਰੂਰ, ਗ਼ੁਰਬਤ ਦੇਣੀ ਮਿਟਾਈਆ। ਮਨਸਾ ਮਨ ਨਾ ਪਾਏ ਫ਼ਤੂਰ, ਫ਼ਤਵਾ ਪੰਜਾਂ ਦੇਣਾ ਥਾਉਂ ਥਾਈਂਆ। ਸਾਡੀ ਬੇਨੰਤੀ ਕਰ ਮਨਜ਼ੂਰ, ਦਰ ਤੇਰੇ ਮੰਗ ਮੰਗਾਈਆ। ਪੂਰਬ ਪਿਛਲਾ ਬਖ਼ਸ਼ ਕ਼ਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਂਈਆ। ਅਸੀਂ ਚਾਕਰ ਤੇਰੇ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਸਾਨੂੰ ਬਖ਼ਸ਼ ਦੇ ਨਾਮ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਤੇਰਾ ਪਿਆਰ ਕਰੀਏ ਮਸ਼ਹੂਰ, ਮੁਹੱਬਤਾਂ ਵਿਚ ਵਡਿਆਈਆ। ਤੇਰਾ ਪੰਧ ਰਹੇ ਨਾ ਦੂਰ, ਨੇਰਨ ਨੇਰਾ ਅੰਦਰੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਮਿਲੇ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਖੋਲ੍ਹ ਦੇ ਪੜਦਾ, ਭੇਵ ਅਭੇਦ ਰਹੇ ਨਾ ਰਾਈਆ। ਤੇਰਾ ਗ੍ਰਹਿ ਮੰਦਰ ਤਕੀਏ ਸਾਚੇ ਗੜ੍ਹ ਦਾ, ਸਚ ਦੁਆਰਾ ਸੋਭਾ ਪਾਈਆ। ਜਿਥੇ ਸੂਰੀਆ ਨਾ ਕਦੇ ਡੁਬਦਾ ਨਾ ਕਦੇ ਚੜ੍ਹਦਾ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਭੈ ਵਿਚ ਕੋਈ ਨਾ ਡਰਦਾ, ਭਾਉ ਸੀਸ ਨਾ ਕੋਇ ਜਣਾਈਆ। ਆਤਮ ਧਾਰ ਨਾ ਜਨਮੇ ਨਾ ਮਰਦਾ, ਮਰ ਜੀਵਤ ਰੂਪ ਨਾ ਕੋਇ ਦਰਸਾਈਆ। ਤੇਰਾ ਖੇਲ ਤਕੀਏ ਨਰਾਇਣ ਨਰ ਦਾ, ਨਰ ਹਰਿ ਦੇਣੀ ਮਾਣ ਵਡਿਆਈਆ। ਪੜਦਾ ਲਾਹ ਦੇ ਨਿਹਚਲ ਧਾਮ ਅਟਲ ਦਾ, ਸਚਖੰਡ ਸਾਚਾ ਇਕ ਵਖਾਈਆ। ਲਹਿਣਾ ਰਹੇ ਨਾ ਜਲ ਥਲ ਦਾ, ਮਹੀਅਲ ਪੰਧ ਦੇਣਾ ਮੁਕਾਈਆ। ਲੇਖਾ ਪੂਰਾ ਕਰ ਦੇ ਕਲਜੁਗ ਕਲ ਦਾ, ਕੂੜੀ ਕਿਰਿਆ ਬਾਹਰ ਕਢਾਈਆ। ਤੇਰਾ ਵਿਛੋੜਾ ਹੋਵੇ ਨਾ ਘੜੀ ਪਲ ਦਾ, ਪਲਕਾਂ ਦੇ ਪਿਛੇ ਮਿਲਣਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰੋਂ ਖੋਲ੍ਹ ਦੇ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲੇਖੇ ਲਾ ਲੈ ਤਨ ਖ਼ਾਕੀ, ਵਜੂਦ ਮਹਿਬੂਬ ਤੇਰੇ ਚਰਨ ਟਿਕਾਈਆ। ਮਨੂਆ ਮਨ ਰਹੇ ਨਾ ਆਕੀ, ਮਨਸਾ ਕੂੜ ਦੇਣੀ ਮਿਟਾਈਆ। ਆਪਣੀ ਧਾਰ ਬਣਾ ਲੈ ਜਾਤੀ, ਜੋਤੀ ਜਾਤੇ ਵੇਖ ਵਖਾਈਆ। ਨਿਰਗੁਣ ਧਾਰ ਜੋੜ ਲੈ ਨਾਤੀ, ਦਰ ਤੇਰੇ ਪੰਧ ਮੁਕਾਈਆ। ਤੇਰਾ ਖੇਲ ਸਦਾ ਬਹੁ ਭਾਂਤੀ, ਬਿਧ ਆਪਣੀ ਦੇ ਸਮਝਾਈਆ। ਸਾਡੀ ਰਹੇ ਕੋਈ ਨਾ ਜ਼ਾਤੀ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਤੇਰਾ ਤਕੀਏ ਖੇਲ ਇਕਾਂਤੀ, ਏਕੰਕਾਰ ਦੇਣਾ ਵਖਾਈਆ। ਸਾਡਾ ਲਹਿਣਾ ਮੁਕਾ ਦੇ ਲੋਕਮਾਤੀ, ਤਨ ਵਜੂਦ ਰਹੇ ਕੁਰਲਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਦੇ ਦੇ ਅੰਤਮ ਸ਼ਾਂਤੀ, ਸਤਿ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਮਿਤ, ਮਿਤਰ ਪਿਆਰੇ ਦੇਣੀ ਵਡਿਆਈਆ। ਨਿਰਗੁਣ ਸਰਗੁਣ ਕਰਨਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਠਗੌਰੀ ਰਹੇ ਕੋਈ ਨਾ ਚਿਤ, ਚੇਤਨ ਸੁਰਤੀ ਦੇਣੀ ਕਰਾਈਆ। ਤੇਰਾ ਦਰਸ਼ਨ ਹੋਵੇ ਨਿਤ, ਨਿਰਗੁਣ ਮਿਲਣਾ ਸਾਚੇ ਮਾਹੀਆ।

ਤੂੰ ਆਦਿ ਜੁਗਾਦੀ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਡੀ ਸੁਹੰਜਣੀ ਕਰ ਦੇ ਥਿਤ, ਘੜੀ ਪਲ ਆਪਣੇ ਰੰਗ ਰੰਗਾਈਆ। ਸਾਡੀ ਪੂਜਾ ਰਹੇ ਨਾ ਪੱਥਰ ਇੱਟ, ਪਾਹਨ ਸੀਸ ਨਾ ਕੋਇ ਨਿਵਾਈਆ। ਸੁਰਤੀ ਸ਼ਬਦ ਵਿਚ ਸਤਿਗੁਰ ਜਾਏ ਟਿਕ, ਟਿਕਟਿਕੀ ਤੇਰੇ ਨਾਲ ਰਖਾਈਆ। ਤੇਰੀ ਸੇਜਾ ਜਾਈਏ ਲਿਟ, ਸਚ ਸਿੰਘਾਸਣ ਲੈਣਾ ਸੁਆਈਆ। ਸਾਡਾ ਲਹਿਣਾ ਦੇਣਾ ਅੰਤਮ ਲੈਣਾ ਨਜਿਠ, ਕੂਕ ਕੂਕ ਸੁਣਾਈਆ। ਕਰਵਟ ਧਾਰ ਬਦਲ ਲੈ ਪਿਠ, ਸਨਮੁਖ ਸਾਚੇ ਸੋਭਾ ਪਾਈਆ। ਸਾਡੀ ਅੰਦਰੋਂ ਮੰਜ਼ਲ ਵੇਖ ਲੈ ਸਵਾ ਗਿਠ, ਧੁਰ ਦਾ ਬਣ ਕੇ ਪਾਂਧੀ ਰਾਹੀਆ। ਤੈਨੂੰ ਖੋਜਦੇ ਕੋਟਨ ਕੋਟੀ ਕਿਤ, ਕੇਤੇ ਧਿਆਨ ਲਗਾਈਆ। ਪੰਜ ਤਤ ਕਹਿਣ ਪ੍ਰਭ ਤੂੰ ਸਦਾ ਵਸਣਾ ਸਾਡੇ ਵਿਚ, ਵਿਚਲਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖੇ ਲਾ ਲੈ ਹਡ ਮਾਸ ਨਾੜੀ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤੂੰ ਮਾਲਕ ਖ਼ਾਲਕ ਅਗੰਮੀ ਰਾਮ, ਰਮਈਆ ਤੇਰੀ ਓਟ ਤਕਾਈਆ। ਅੰਧ ਅੰਧੇਰਾ ਮੇਟ ਦੇ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਜਲਵਾਗਰ ਅਗੰਮ ਅਮਾਮ, ਅਮਲਾਂ ਤੋਂ ਰਹਿਤ ਤੇਰੀ ਵਡ ਵਡਿਆਈਆ। ਸਚ ਸੰਦੇਸਾ ਦੇ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਪੜ੍ਹਾਈਆ। ਤੇਰਾ ਨਾਮ ਇਕੋ ਸਤਿਨਾਮ, ਨਾਮ ਸਤਿ ਸਤਿ ਸਮਝਾਈਆ। ਅੰਮ੍ਰਿਤ ਧਾਰ ਤੇਰਾ ਜਾਮ, ਗੋਬਿੰਦ ਦੇਵਣਹਾਰਾ ਮਾਹੀਆ। ਤੂੰ ਆਦਿ ਜੁਗਾਦੀ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਸੁਲਤਾਨ, ਸ੍ਰੀ ਭਗਵਾਨ ਇਕ ਅਖਵਾਈਆ। ਸਾਡੇ ਉਤੇ ਹੋਣਾ ਮਿਹਰਵਾਨ, ਮਿਹਰ ਨਜ਼ਰ ਨਜ਼ਰ ਤਕਾਈਆ। ਸਾਡਾ ਕਰ ਦੇਣਾ ਕਲਿਆਣ, ਕਾਇਨਾਤ ਵਿਚ ਲੇਖਾ ਰਹੇ ਨਾ ਰਾਈਆ। ਪੰਜ ਤਤ ਕਹਿਣ ਅਸੀਂ ਨਾ ਜ਼ਿਮੀਂ ਰਹੀਏ ਨਾ ਅਸਮਾਨ, ਇਸਮ ਤੇਰੇ ਵਿਚ ਸਮਾਈਆ। ਜਿਥੇ ਭਗਤ ਆਤਮਾ ਕਰੇਂ ਪਰਵਾਨ, ਉਥੇ ਤਤਾਂ ਲੇਖਾ ਲੈਣਾ ਲਗਾਈਆ। ਸਾਡੀ ਬੰਦਨਾ ਡੰਡਾਵਤ ਸਯਦਿਆਂ ਵਾਲੀ ਪ੍ਰਨਾਮ, ਨਮੋਂ ਨਮੋਂ ਨਮੋਂ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਨੌਜੁਆਨ, ਜੋਬਨਵੰਤੇ ਸ੍ਰੀ ਭਗਵੰਤੇ ਧੁਰ ਦੇ ਕੰਤੇ ਤੇਰੇ ਹੱਥ ਵਡਿਆਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਹਰਿਰਾਏ ਪੁਰ ਹਰਚੰਦ ਸਿੰਘ ਤਾਰਾ ਸਿੰਘ ਧੰਨ ਕੌਰ ਚਕ ਫ਼ਤਿਹ ਸਿੰਘ, ਜਗੀਰ ਸਿੰਘ ਬਰੇ, ਬਖਤਾਵਰ ਸਿੰਘ ਖਿਆਲੀ ਵਾਲਾ, ਸਾਧੂ ਸਿੰਘ ਗਾਮੀ ਵਾਲਾ, ਪ੍ਰੀਤਮ ਕੌਰ ਰੂਪ ਕੌਰ ਖਿਆਲੀ ਵਾਲਾ, ਸਰਦਾਰਾ ਸਿੰਘ ਛਾਜ਼ਲਾ, ਮਲ ਸਿੰਘ ਅਕਾਲ ਗੜ, ਕਰਨੈਲ ਸਿੰਘ ਮਲੂਕਾ

ਪੰਜ ਤਤ ਕਹਿਣ ਪ੍ਰਭੂ ਸਾਡੀ ਨਮੋਂ ਨਮੋਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਤੂੰ ਕਿਰਪਾ ਨਿਧਾਨ ਨਿਰਗੁਣ ਨਿਰਵੈਰ ਨਿਰਾਕਾਰਾ, ਜੋਤੀ ਜਾਤਾ ਪੁਰਖ ਬਿਧਾਤਾ ਬੇਪਰਵਾਹੀਆ। ਸਚ ਸੁਆਮੀ ਅੰਤਰਜਾਮੀ ਸਾਡੀ ਪਾ ਸਾਰਾ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਕਲਜੁਗ ਕੂੜ ਕਿਰਿਆ ਸਾਡੇ ਅੰਦਰੋਂ ਮੇਟ ਅੰਧਿਆਰਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਸਾਚੇ ਸ਼ਬਦ ਨਾਦ ਦੀ ਦੇ ਧੁਨਕਾਰਾ, ਅਨਹਦ ਨਾਦੀ

ਨਾਦ ਸ਼ਨਵਾਈਆ। ਅੰਮ੍ਰਿਤ ਰਸ ਦੇਦੇ ਠੰਡਾ ਠਾਰਾ, ਬੂੰਦ ਸਵਾਂਤੀ ਆਪ ਟਪਕਾਈਆ । ਪੁਰਖ ਅਕਾਲੇ ਦੀਨ ਦਿਆਲੇ ਤੇਰਾ ਤਕੀਏ ਸਚ ਦੁਆਰਾ, ਸਚਖੰਡ ਨਿਵਾਸੀ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਸਤਿ ਸਚ ਦੀ ਦੇ ਖ਼ੁਮਾਰੀ, ਨਾਮ ਨਿਧਾਨ ਰਸ ਪਿਆਈਆ। ਆਦਿ ਜੁਗਾਦੀ ਤੇਰੇ ਨਾਲ ਰਹੇ ਯਾਰੀ, ਬ੍ਰਹਮ ਬ੍ਰਹਿਮਾਦੀ ਵਿਛੜ ਕਦੇ ਨਾ ਜਾਈਆ। ਸਾਡਾ ਲੇਖ ਰਹੇ ਨਾ ਕੋਇ ਪੁਰਖ ਨਾਰੀ, ਨਰ ਨਰਾਇਣ ਤੇਰੀ ਓਟ ਤਕਾਈਆ। ਤੂੰ ਨਿਰਵੈਰ ਸਾਡਾ ਬਣ ਅਧਾਰੀ, ਉਦਰ ਦਾ ਲੇਖਾ ਦੇ ਮੁਕਾਈਆ। ਸਤਿ ਸਚ ਬਖ਼ਸ਼ ਚਰਨ ਪ੍ਰੀਤੀ ਯਾਰੀ, ਪ੍ਰੀਤਮ ਹੋ ਕੇ ਦਇਆ ਕਮਾਈਆ। ਮਨੂਆ ਮਨ ਨਾ ਕਰੇ ਗ਼ਦਾਰੀ, ਮਨਸਾ ਕੂੜ ਨਾ ਕੋਇ ਹਲਕਾਈਆ। ਸਤਿਗੁਰ ਸ਼ਬਦ ਸ਼ਬਦ ਦੀ ਦੇ ਉਡਾਰੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਸਚ ਦੁਆਰ ਏਕੰਕਾਰ ਤੇਰਾ ਦਰਸ ਕਰੀਏ ਅਪਾਰੀ, ਅਪਰੰਪਰ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਇਕੋ ਦੇ ਦੇ ਰਸ, ਰਸਤਾ ਹਰਿ ਜਗਦੀਸ਼ ਜਣਾਈਆ। ਅਸੀਂ ਤੇਰੇ ਹੋਈਏ ਵਸ, ਵਾਸਤਾ ਤੇਰੇ ਨਾਲ ਰਖਾਈਆ। ਅੰਦਰੋਂ ਮੇਟ ਰੈਣ ਅੰਧੇਰੀ ਮਸ, ਜੋਤੀ ਨੂਰ ਕਰ ਰੁਸ਼ਨਾਈਆ। ਸ਼ਬਦੀ ਧਾਰ ਗਾਈਏ ਜਸ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਜਗਤ ਜਹਾਨ ਪੈਂਡਾ ਮੁਕੇ ਨੱਸ, ਭੱਜੀਏ ਵਾਹੋ ਦਾਹੀਆ। ਤੀਰ ਅਣਿਯਾਲਾ ਮਾਰ ਕਸ, ਅਣਿਯਾਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਮੀਤ, ਮਿਤਰ ਪਿਆਰੇ ਦੇਈਏ ਜਣਾਈਆ। ਤੂੰ ਹਿਰਦੇ ਵਸਣਾ ਚੀਤ, ਚਿਤ ਠਗੌਰੀ ਰਹੇ ਨਾ ਰਾਈਆ। ਕਿਰਪਾ ਕਰ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਕਾਇਆ ਕਰਦੇ ਠਾਂਢੀ ਸੀਤ, ਅਗਨੀ ਅੱਗ ਅੱਗ ਬੁਝਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਗੀਤ, ਗੋਬਿੰਦ ਢੋਲਾ ਇਕ ਸ਼ਨਵਾਈਆ। ਸਾਡਾ ਝਗੜਾ ਮਿਟਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਰੁਸ਼ਨਾਈਆ। ਕੂੜ ਕੁਕਰਮ ਤੇ ਮਾਰ ਦੇ ਲੀਕ, ਲਾਈਨ ਐਨ ਦੇ ਸਮਝਾਈਆ। ਖ਼ਾਲਕ ਮਾਲਕ ਤੇਰੇ ਵਿਚ ਹਕ ਤੌਫ਼ੀਕ਼, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਤੇਰੀ ਕਰਦੇ ਰਹੇ ਉਡੀਕ, ਪਰਵਰਦਿਗਾਰ ਸਾਂਝੇ ਯਾਰ ਹੋਣਾ ਸਹਾਈਆ। ਸਤਿਗੁਰ ਸ਼ਬਦ ਸ਼ਬਦ ਕਰੇ ਤਸਦੀਕ਼, ਸ਼ਹਾਦਤ ਇਕੋ ਇਕ ਭੁਗਤਾਈਆ। ਸਾਡਾ ਲਹਿਣਾ ਮੁਕਾ ਦੇ ਹਸਤ ਕੀਟ, ਊਚ ਨੀਚ ਨਾ ਵੰਡ ਵੰਡਾਈਆ। ਮਿਠੇ ਕੌੜੇ ਕਰ ਦੇ ਰੀਠ, ਰਸ ਨਾਮ ਰਾਮ ਭਰਾਈਆ। ਕਰਵਟ ਵਿਚ ਬਦਲ ਲੈ ਪੀਠ, ਸਨਮੁਖ ਹੋ ਕੇ ਸੋਭਾ ਪਾਈਆ। ਏਕਾ ਚਾੜ੍ਹ ਦੇ ਰੰਗ ਮਜੀਠ, ਦੁਤੀਆ ਭਾਉ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਪਰਮ ਪੁਰਖ ਸਾਡੇ ਸੱਜਣਾ, ਮਿਤਰਾ ਤੇਰੀ ਬੇਪਰਵਾਹੀਆ। ਤੁਧ ਬਿਨ ਪੜਦਾ ਕਿਸੇ ਨਾ ਕਜਣਾ, ਸਿਰ ਹੱਥ ਨਾ ਕੋਇ ਰਖਾਈਆ। ਚਰਨ ਧੂੜ ਕਰਾ ਦੇ ਮਜਣਾ, ਦੁਰਮਤ ਮੈਲ ਧਵਾਈਆ। ਨਾਮ ਅਨਾਦੀ ਸੁਣਾ ਦੇ ਨਦਨਾ, ਅਨਹਦ ਆਪਣਾ ਰਾਗ ਦ੍ਰਿੜਾਈਆ। ਬਿਨ ਤੇਰੀ ਕਿਰਪਾ ਦੀਪਕ ਜੋਤ ਕਦੇ ਨਾ ਜਗਣਾ, ਜੋਤੀ ਜੋਤ ਨਾ ਡਗਮਗਾਈਆ। ਤੂੰ ਗੁਪਾਲ ਮੂਰਤ ਮਦਨਾ, ਮਧ ਸੂਦਨ ਇਕ ਅਖਵਾਈਆ।

ਸਤਿ ਸਤਿਵਾਦੀ ਚਾੜ੍ਹ ਦੇ ਰੰਗਣਾ, ਰੰਗਤ ਇਕੋ ਇਕ ਜਣਾਈਆ। ਤੇਰਾ ਦੁਆਰਾ ਇਕੋ ਸਭ ਨੇ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ । ਨੇਤਰ ਨਾਮ ਨਿਧਾਨ ਪਾ ਦੇ ਅੰਜਣਾ, ਲੋਚਨ ਨੈਣ ਨਿਜ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਖ ਲੈ ਆਪਣੇ ਅੰਗਣਾ, ਅੰਗੀਕਾਰ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਵੇਖ ਹਿਸਾਬ, ਨਿਰਅੱਖਰ ਧਾਰ ਧਿਆਨ ਲਗਾਈਆ। ਤੂੰ ਮਿਤਰ ਪਿਆਰਾ ਇਕ ਅਹਿਬਾਬ, ਮਹਿਬੂਬ ਨੂਰ ਅਲਾਹੀਆ। ਸਾਡੇ ਮਾਲਕ ਹਕ ਜਨਾਬ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸਾਡੀ ਸਤਿ ਦੀ ਸਾਜਣਾ ਸਾਜ, ਸਚ ਸਚ ਦੇ ਵਡਿਆਈਆ। ਮਾਨਸ ਜਨਮ ਦਾ ਪੂਰਾ ਕਰਨਾ ਕਾਜ, ਕਰਨੀ ਕਰਤੇ ਆਪਣੇ ਰੰਗ ਰੰਗਾਈਆ। ਤੈਨੂੰ ਕਹੀਏ ਗੁਰੂ ਮਹਾਰਾਜ, ਪਾਰਬ੍ਰਹਮ ਤੇਰੀ ਓਟ ਤਕਾਈਆ। ਸਾਡੀ ਬੇਨੰਤੀ ਸੁਣ ਅਗੰਮੀ ਆਵਾਜ਼, ਦਰ ਤੇਰੇ ਰਹੇ ਸੁਣਾਈਆ। ਸਾਡਾ ਪੂਰਨ ਕਰ ਦੇ ਕਾਜ, ਕਰਤੇ ਪੁਰਖ ਆਪਣੀ ਦਇਆ ਕਮਾਈਆ। ਮਿਹਰਵਾਨਾ ਆਪਣੇ ਸੰਤ ਬਣਾ ਲੈ ਸਾਧ, ਸਾਧਨਾ ਇਕ ਸਮਝਾਈਆ। ਬਿਨਾ ਰਸਨਾ ਤੋਂ ਤੈਨੂੰ ਲਈਏ ਅਰਾਧ, ਪਵਣ ਸਵਾਸ ਨਾ ਕੋਇ ਵਡਿਆਈਆ। ਤੂੰ ਆਦਿ ਜੁਗਾਦੀ ਲੇਖਾ ਜਾਨਣਹਾਰਾ ਵਿਚ ਬ੍ਰਹਿਮਾਦ, ਪਰਮ ਪੁਰਖ ਤੇਰੀ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਧੁਰ ਦੇ ਠਾਕਰਾ, ਸੁਆਮੀ ਗਹਿਰ ਗੰਭੀਰ। ਨਿਗਾਹ ਮਾਰ ਲੈ ਕਾਇਆ ਗਾਗਰਾ, ਲੇਖਾ ਤਕ ਲੈ ਸ਼ਾਹ ਫ਼ਕੀਰ। ਸਾਡਾ ਨਿਰਮਲ ਕਰਮ ਕਰ ਉਜਾਗਰਾ, ਲਹਿਣਾ ਰਹੇ ਨਾ ਜਗਤ ਕੀਰ। ਦਰ ਆਪਣੇ ਦੇ ਦੇ ਆਦਰਾ, ਪੰਜਾਂ ਤਤਾਂ ਬਖ਼ਸ਼ ਦੇ ਧੀਰ। ਤੂੰ ਸੂਰਬੀਰ ਬਹਾਦਰਾ, ਤੇਰਾ ਲੇਖਾ ਅੰਤ ਅਖ਼ੀਰ। ਤੂੰ ਕਰਤਾ ਕਰੀਮ ਕ਼ਾਦਰਾ, ਕ਼ੁਦਰਤ ਦਾ ਮਾਲਕ ਬੇਨਜ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਬਦਲ ਦੇ ਤਕ਼ਦੀਰ। ਪੰਜ ਤਤ ਕਹਿਣ ਸਾਡੇ ਮਿਹਰਵਾਨ ਮਹਿਬੂਬਾ, ਮਿਹਬਾਨ ਬੀਦੋ ਤੇਰੀ ਓਟ ਤਕਾਈਆ। ਸਾਨੂੰ ਦੱਸ ਦੇ ਆਪਣੀ ਇਕ ਹਦੂਦਾ, ਹਦ ਜਗਤ ਨਾ ਕੋਇ ਜਣਾਈਆ। ਤੇਰਾ ਤਕੀਏ ਆਲੀਸ਼ਾਨ ਅਰੂਜਾ, ਅਰਸ਼ ਫ਼ਰਸ਼ ਤੇਰੀ ਵਜੇ ਵਧਾਈਆ। ਸਾਨੂੰ ਵਖਾ ਦੇ ਆਪਣੀ ਮੰਜ਼ਲ ਹਕ ਮਕ਼ਸੂਦਾ, ਦਰਗਾਹ ਸਾਚੀ ਸਚ ਜਣਾਈਆ। ਕੂੜ ਕਿਰਿਆ ਕਰ ਦੇ ਨੇਸਤੋ ਨਾਬੂਦਾ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਭਵ ਭੇਵ ਖੁਲ੍ਹਾ ਦੇ ਗੂਝਾ, ਪਰਦਾ ਪਰਦਾਨਸ਼ੀਂ ਦੇਣਾ ਉਠਾਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਫ਼ਰੀਦਕੋਟ ਸ਼ਹਿਰ ਇਕ਼ਬਾਲ ਸਿੰਘ, ਰਾਜ ਸਿੰਘ, ਕਿਰਪਾਲ ਸਿੰਘ,
ਗੁਰਦੇਵ ਕੌਰ, ਜੁਗਿੰਦਰ ਕੌਰ ਗੋਲੇਵਾਲ, ਅਜੈਬ ਸਿੰਘ ਫ਼ਰੀਦਕੋਟ

ਪੰਜ ਤਤ ਕਹਿਣ ਪ੍ਰਭ ਸਾਡੀਆਂ ਆਸਾ ਹੋਣ ਪੁੰਨੀਆਂ, ਪਾਰਬ੍ਰਹਮ ਪਤਿਪਰਮੇਸ਼ਵਰ ਦੇਣੀ ਮਾਣ ਵਡਿਆਈਆ। ਤੂੰ ਮਾਲਕ ਖ਼ਾਲਕ ਆਦਿ

ਜੁਗਾਦੀ ਗੁਣ ਗੁਨੀਆ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਜੁਗ ਚੌਕੜੀ ਤੇਰੀਆਂ ਕਥਾ ਕਹਾਣੀਆਂ ਸੁਣੀਆਂ, ਅੱਖਰਾਂ ਨਾਲ ਅੱਖਰ ਵਜਦੀ ਰਹੀ ਵਧਾਈਆ। ਲਹਿਣਾ ਦੇਣਾ ਤਕਿਆ ਰਿਖ਼ੀਆਂ ਮੁੰਨੀਆਂ, ਅਵਤਾਰ ਪੈਗ਼ੰਬਰਾਂ ਗੁਰੂਆਂ ਸੰਗ ਬਣਾਈਆ। ਹੁਣ ਲੇਖੇ ਪੂਰੇ ਕਰ ਦੇ ਜਨ ਭਗਤਾਂ ਜਿਨ੍ਹਾਂ ਸੀਸ ਰਖੀਆਂ ਚੁੰਨੀਆਂ, ਦਸਤਾਰਾਂ ਨਾਲ ਵਡਿਆਈਆ। ਹਰ ਘਟ ਅੰਦਰ ਤੇਰੀਆਂ ਉਪਜਣ ਧੁਨੀਆਂ, ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਚਾ ਸੰਗ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਅੰਤਮ ਰਖਣੀ ਲਾਜ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਸੀਂ ਲੰਗੜੇ ਲੂਲ੍ਹੇ ਹੋਏ ਅਪਾਹਜ, ਤਨ ਵਜੂਦ ਨਾ ਕੋਇ ਵਡਿਆਈਆ। ਸਾਡੀ ਨਵੀਂ ਸਾਜਣਾ ਲਈਂ ਸਾਜ, ਸਾਜਣ ਮੀਤ ਆਪਣੀ ਦਇਆ ਕਮਾਈਆ। ਮਾਨਸ ਜਨਮ ਦਾ ਪੂਰਾ ਕਰੀਂ ਕਾਜ, ਕਰਨੀ ਕਰਤੇ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਦੇਣਾ ਸਮਝਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਦਾਸੀ ਦਾਸ, ਨਿਰਗੁਣ ਸਰਗੁਣ ਸੇਵ ਕਮਾਈਆ। ਸਾਡੇ ਗ੍ਰਹਿ ਕਰ ਪਰਕਾਸ਼, ਘਰ ਮੰਦਰ ਹੋਏ ਰੁਸ਼ਨਾਈਆ। ਜਗਤ ਤ੍ਰਿਸ਼ਨਾ ਨਾ ਰਹੇ ਪਿਆਸ, ਮਮਤਾ ਮੋਹ ਦੇਣਾ ਮਿਟਾਈਆ। ਵਿਸ਼ਿਆਂ ਤੋਂ ਬਾਹਰ ਆਪਣਾ ਦੇ ਵਿਸ਼ਵਾਸ਼, ਵਿਸ਼ਵ ਦੇ ਮਾਲਕ ਹੋ ਸਹਾਈਆ। ਸਾਡਾ ਲੇਖਾ ਹੱਥ ਨਾ ਰਹੇ ਸ਼ੰਕਰ ਕੈਲਾਸ਼, ਕਲ ਧਾਰੀ ਸਿਰ ਆਪਣਾ ਹੱਥ ਟਿਕਾਈਆ। ਅਸੀਂ ਆਤਮਾ ਨਾਲ ਸਦਾ ਚਲੀਏ ਤੇਰੇ ਸਾਥ, ਸਗਲਾ ਸੰਗ ਬਣਾਈਆ। ਸਾਡਾ ਰੂਪ ਅਪ ਤੇਜ ਵਾਏ ਰਹੇ ਨਾ ਪ੍ਰਿਥਮੀ ਅਕਾਸ਼, ਅਕਾਸ਼ਾਂ ਤੋਂ ਪਰੇ ਤੇਰੇ ਵਿਚ ਸਮਾਈਆ। ਜੋਤ ਦੀ ਧਾਰ ਵਿਚ ਪਾਈਏ ਅਗੰਮੀ ਰਾਸ, ਰਸਤਾ ਸਾਹਿਬ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰੀਂ ਆਪ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਸਾਨੂੰ ਲੈ ਕੇ ਜਾਣਾ ਸਚ ਦੁਆਰ, ਸਚਖੰਡ ਸਾਚੇ ਵਿਚ ਟਿਕਾਈਆ। ਜਿਥੇ ਤਤਾਂ ਦਾ ਨਹੀਂ ਕੋਈ ਅਧਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਚੁਰਾਸੀ ਵੰਡ ਨਾ ਕੋਈ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਕੋਇ ਨਾ ਪਾਈਆ। ਤੇਰਾ ਮੇਲਾ ਹੋਏ ਜਗਦੀਸ ਅਪਰ ਅਪਾਰ, ਅਪਰੰਪਰ ਸੁਆਮੀ ਦੇਣੀ ਵਡਿਆਈਆ। ਦਰ ਠਾਂਡੇ ਭਿਛਿਆ ਦੇਣੀ ਅੰਤ ਹੋਏ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਥੋੜੇ ਦੋ ਚਾਰ, ਚੌਥੇ ਜੁਗ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਕਰਨਾ ਬਾਹਰ, ਜਮ ਕੀ ਫਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਜਗਤ ਹੋਵੇ ਨਾ ਵੰਡ, ਹਿੱਸਾ ਦੀਨ ਦੁਨੀ ਨਾ ਕੋਇ ਰਖਾਈਆ। ਫੇਰ ਆਈਏ ਨਾ ਜੇਰਜ ਅੰਡ, ਉਤਭੁਜ ਸੇਤਜ ਨਾ ਬਣਤ ਬਣਾਈਆ। ਨਾਤਾ ਰਹੇ ਨਾ ਨਵਖੰਡ, ਨਵ ਨਵ ਦਾ ਪੰਧ ਮੁਕਾਈਆ। ਤੇਰੇ ਦਰ ਕੂਕ ਕੇ ਪਾਈਏ ਡੰਡ, ਡੰਡਾਵਤ ਵਿਚ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਪਾਉਣੀ ਠੰਡ, ਅਗਨੀ ਤਤ ਤਤ ਬੁਝਾਈਆ। ਆਤਮ ਧਾਰ ਆਪਣੇ ਨਾਲ ਲੈ ਗੰਢ, ਨਾਤਾ ਸਕੇ ਨਾ ਕੋਇ ਤੁੜਾਈਆ। ਨਿਰਗੁਣ ਧਾਰ ਬਖ਼ਸ਼ਣਾ ਅਨੰਦ, ਅਨੰਦ ਅਨੰਦ ਵਿਚੋਂ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਰੂਪ ਹੋਈਏ ਅਪਾਰ,

ਅਪਰੰਪਰ ਦੇਣੀ ਮਾਣ ਵਡਿਆਈਆ। ਛਡੀਏ ਜਗਤ ਸੰਸਾਰ, ਨਾਤਾ ਦੀਨ ਦੁਨੀ ਤੁੜਾਈਆ। ਤੂੰ ਕਰਨਾ ਹਕ ਪਿਆਰ, ਪ੍ਰੀਤਮ ਪ੍ਰੇਮ ਦੇਣਾ ਸਮਝਾਈਆ। ਫੜ ਬਾਹੋਂ ਕਢਣਾ ਬਾਹਰ, ਬਿਨ ਹੱਥਾਂ ਹੱਥ ਛੁਹਾਈਆ। ਲੈ ਜਾਣਾ ਸਚਖੰਡ ਸਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਆਤਮਾ ਉਥੇ ਭਗਤਾਂ ਦੇ ਤਤ ਤੇਰਾ ਰੂਪ ਹੋਣ ਨਿਰੰਕਾਰ, ਨਿਰਵੈਰ ਤੇਰੇ ਵਿਚ ਸਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਅਰਜ਼ ਦਿਤੀ ਗੁਜ਼ਾਰ, ਨਿਵ ਨਿਵ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਪਾਉਣੀ ਸਾਰ, ਪਾਰਬ੍ਰਹਮ ਤੇਰੀ ਓਟ ਤਕਾਈਆ। ਤੂੰ ਵਾਹਿਦ ਪਰਵਰਦਿਗਾਰ, ਯਾਮਬੀਨ ਨੂਰ ਅਲਾਹੀਆ। ਤੇਰਾ ਲੇਖਾ ਲਹਿਣਾ ਦੇਣਾ ਹੋਏ ਨਾ ਦੂਜੀ ਵਾਰ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਬਖ਼ਸ਼ਣਾ ਸਚਾ ਘਰ ਬਾਹਰ, ਗ੍ਰਹਿ ਮੰਦਰ ਤੇਰੇ ਵਜਦੀ ਰਹੇ ਵਧਾਈਆ। ਇਕੋ ਸੁਣੀਏ ਸ਼ਬਦ ਸਚੀ ਧੁਨਕਾਰ, ਅਨਹਦ ਨਾਦੀ ਨਾਦ ਦੇਣਾ ਸੁਣਾਈਆ। ਇਕੋ ਜੋਤ ਹੋਵੇ ਉਜਿਆਰ, ਨੂਰ ਨੁਰਾਨੇ ਤੇਰਾ ਨੂਰ ਨਜ਼ਰੀ ਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪਾਉਣੀ ਸਾਰ, ਮਹਾਸਾਰਥੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਬਣਨਾ ਆਪ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਚਾਰ ਜੁਗ ਦੇ ਭਗਤ ਬਣਾਉਣੇ ਗਵਾਹ, ਕਬੀਰ ਰਵਿਦਾਸਾ ਨਾਲ ਮਿਲਾਈਆ। ਜੋ ਦੇਵਣਹਾਰ ਸਚ ਸਲਾਹ, ਸਿਫ਼ਤ ਸਿਫ਼ਤ ਨਾਲ ਵਡਿਆਈਆ। ਜਿਨ੍ਹਾਂ ਦਾ ਭੇਵ ਖੁਲ੍ਹਾਇਆ ਨਾਲ ਕ਼ਲਮ ਸ਼ਾਹ, ਕਾਗ਼ਜ਼ਾਂ ਰੰਗ ਰੰਗਾਈਆ। ਸੂਫ਼ੀ ਮੰਗਦੇ ਰਹੇ ਦੁਆ, ਦੋਏ ਜੋੜ ਵਾਸਤਾ ਪਾਈਆ। ਅੰਤਮ ਕਹਿ ਕੇ ਗਏ ਹਕ ਖ਼ੁਦਾ, ਖ਼ੁਦ ਮਾਲਕ ਖ਼ਾਲਕ ਤੇਰੀ ਬੇਪਰਵਾਹੀਆ। ਤੂੰ ਤਤਾਂ ਨਾਲੋਂ ਆਤਮਾ ਰੂਹ ਨਾਲੋਂ ਬੁਤ ਕਰਦਾ ਰਿਹੋਂ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਮੜ੍ਹੀਆਂ ਗੋਰਾਂ ਵਿਚ ਦਿਤੇ ਦਫ਼ਨਾ, ਮਕ਼ਬਰਿਆਂ ਵਿਚ ਟਿਕਾਈਆ। ਸੜ ਸੜ ਹੁੰਦੇ ਰਹੇ ਸੁਆਹ, ਦੀਨ ਦੁਨੀ ਭੱਜੇ ਵਾਹੋ ਦਾਹੀਆ। ਅੰਤ ਕੰਤ ਭਗਵੰਤ ਵਾਸਤਾ ਰਹੇ ਪਾ, ਨਿਵ ਨਿਵ ਸੀਸ ਰਹੇ ਝੁਕਾਈਆ। ਪੰਜ ਤਤ ਕਹਿਣ ਪ੍ਰਭੂ ਸਾਡਾ ਨਾ ਕੋਈ ਪਿਤਾ ਨਾ ਕੋਈ ਮਾਂ, ਸਾਕ ਸੱਜਣ ਸੈਣ ਨਾ ਕੋਇ ਅਖਵਾਈਆ। ਜੋ ਸਾਢੇ ਤਿੰਨ ਹੱਥ ਸੀਂਆ ਦਿਤੀ ਥਾਂ, ਥਨੰਤਰ ਜਗਤ ਰੰਗ ਰੰਗਾਈਆ। ਇਹ ਵੀ ਤੇਰੇ ਚਰਨ ਕਵਲ ਦੇਈਏ ਟਿਕਾ, ਆਪਣੀ ਵੰਡ ਨਾ ਕੋਇ ਵੰਡਾਈਆ। ਅਸੀਂ ਚਾਹੁੰਦੇ ਸਚਖੰਡ ਜਾਈਏ ਨਾਲ ਚਾਅ, ਚਾਉ ਘਨੇਰਾ ਦੇਣਾ ਬਣਾਈਆ । ਸਤਿਗੁਰ ਸ਼ਬਦ ਫੜਾ ਦੇ ਬਾਂਹ, ਪਲੂ ਆਪਣੇ ਨਾਲ ਬੰਧਾਈਆ। ਅਸੀਂ ਭਗਤ ਸੁਹੇਲੇ ਪੰਜ ਤਤ ਤੇਰਾ ਢੋਲਾ ਗਾਉਂਦੇ ਨਾਂ, ਨਾਉਂ ਨਿਰੰਕਾਰ ਤੇਰਾ ਵਡਿਆਈਆ। ਸਾਡਾ ਪੈਂਡਾ ਮੁਕਾ ਦੇ ਥਲ ਅਸਗਾਹ, ਦੋ ਜਹਾਨ ਰਹਿਣ ਨਾ ਪਾਈਆ। ਨਿਰਗੁਣ ਧਾਰ ਸਾਨੂੰ ਆਤਮਾ ਪਰਮਾਤਮਾ ਆਪਣੇ ਵਿਚ ਰਲਾ, ਵਖਰਾ ਜੁਜ਼ ਨਾ ਕੋਇ ਰਖਾਈਆ। ਤੂੰ ਨੂਰੀ ਅਲਾਹ ਇਕ ਖ਼ੁਦਾ, ਖ਼ੁਦ ਮਾਲਕ ਬੇਪਵਰਾਹੀਆ। ਸਾਡੀ ਕ਼ਬੂਲ ਕਰ ਦੁਆ, ਦੋਏ ਜੋੜ ਵਾਸਤਾ ਪਾਈਆ। ਲਹਿਣਾ ਦੇਣਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੇ ਮੁਕਾ, ਮੁਕੰਮਲ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲੇ ਇਕ ਇਕੇਲੇ ਏਕੰਕਾਰ ਦੇਣੀ ਠੰਢੀ ਛਾਂ, ਅਗਨੀ ਤਤ ਤਤ ਨਾ ਲਾਗੇ ਰਾਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਕੋਟਕਪੂਰਾ ਸ਼ਹਿਰ ਖੇਮ ਸਿੰਘ ਮਾਧੋ ਸਿੰਘ ਬਠਿੰਡਾ
ਨਛੱਤਰ ਸਿੰਘ ਸੁਰਜੀਤ ਸਿੰਘ ਇਕ਼ਬਾਲ ਸਿੰਘ ਬਠਿੰਡਾ

ਪੰਜ ਤਤ ਕਹਿਣ ਪ੍ਰਭ ਖੇਲ ਵੇਖ ਲੈ ਭਗਤਾਂ ਤਨ ਕਾ, ਤਤਵ ਤਤ ਧਿਆਨ ਲਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਫੇਰ ਲੈ ਮਣਕਾ, ਮਨਸਾ ਮਨਸਾ ਵਿਚ ਸਮਾਈਆ। ਹਰਿਜਨ ਮੀਤ ਬਣਾ ਲੈ ਆਪਣੇ ਜਨ ਕਾ, ਆਪੇ ਹੋ ਜਣੇਂਦੀ ਮਾਈਆ। ਨਾਦ ਰਾਗ ਸੁਣਨਾ ਪਏ ਨਾ ਜਗਤ ਕੰਨ ਕਾ, ਅਨਹਦ ਨਾਦੀ ਧੁਨ ਦੇਣੀ ਉਪਜਾਈਆ। ਲਾਲਚ ਲੋਭ ਰਹੇ ਨਾ ਧਨ ਕਾ, ਨਾਮ ਭੰਡਾਰਾ ਦੇਣਾ ਭਰਾਈਆ। ਝਗੜਾ ਮੇਟਣਾ ਖ਼ੁਸ਼ੀ ਗ਼ਮ ਕਾ, ਗ੍ਰਹਿ ਮੰਦਰ ਆਪਣਾ ਰੰਗ ਰੰਗਾਈਆ। ਭੇਵ ਖੁਲ੍ਹਾਉਣਾ ਆਪਣੇ ਬ੍ਰਹਮ ਕਾ, ਪਾਰਬ੍ਰਹਮ ਦੇਣੀ ਵਡਿਆਈਆ। ਅੰਤਮ ਲੇਖਾ ਰਹੇ ਨਾ ਜਮ ਕਾ, ਜਮ ਫਾਸ ਦੇਣੀ ਕਟਾਈਆ । ਤੇਰਾ ਮਾਰਗ ਇਕੋ ਨਜ਼ਰੀ ਆਵੇ ਧਰਮ ਕਾ, ਧਰਮ ਦੀ ਧਾਰ ਦੇਣਾ ਦ੍ਰਿੜਾਈਆ। ਸਹਾਰਾ ਬਖ਼ਸ਼ ਦੇ ਆਪਣੀ ਸਰਨ ਕਾ, ਸਰਨਗਤ ਇਕ ਅਖਵਾਈਆ। ਪਤਿਪਰਮੇਸ਼ਵਰ ਕਰਤਾ ਕਰਨੀ ਕਰਨ ਕਾ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਮਾਰਗ ਦੱਸ ਦੇ ਕਾਇਆ ਮੰਦਰ ਅੰਦਰ ਆਪਣੇ ਗ੍ਰਹਿ ਵੜਨ ਕਾ, ਨਵ ਦੁਆਰ ਦਾ ਡੇਰਾ ਢਾਹੀਆ। ਢੋਲਾ ਸਮਝਾ ਦੇ ਤੂੰ ਮੇਰਾ ਮੈਂ ਤੇਰਾ ਪੜ੍ਹਨ ਕਾ, ਨਿਰਅੱਖਰ ਅੱਖਰ ਵਿਚੋਂ ਪਰਗਟਾਈਆ। ਨਾਤਾ ਤੋੜ ਦੇ ਜਗਤ ਵਾਸ਼ਨਾ ਵਰਨ ਬਰਨ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡਾ ਵਸਾ ਦੇ ਘਰ, ਗ੍ਰਹਿ ਮੰਦਰ ਮਿਲੇ ਵਡਿਆਈਆ। ਇਕੋ ਇਕ ਦਰਸਾ ਦੇ ਦਰ, ਦਹਿ ਦਿਸ਼ਾ ਦਾ ਪੰਧ ਮੁਕਾਈਆ। ਤੇਰਾ ਨੂਰ ਜ਼ਹੂਰ ਤਕੀਏ ਨਰਾਇਣ ਨਰ, ਨਿਰਗੁਣ ਦੇਣੀ ਮਾਣ ਵਡਿਆਈਆ। ਕਿਰਪਾ ਨਿਧਾਨ ਕਿਰਪਾ ਕਰ, ਮਿਹਰਵਾਨ ਮਹਿਬੂਬ ਆਪਣਾ ਪੜਦਾ ਦੇ ਖੁਲ੍ਹਾਈਆ। ਸਚ ਸੁਆਮੀ ਅੰਤਰਜਾਮੀ ਆਪਣੀ ਕਿਰਪਾ ਦਾ ਦੇ ਦੇ ਵਰ, ਕਿਰਪਾ ਨਿਧ ਹੋਣਾ ਸਹਾਈਆ। ਨਿਰਭਉ ਭੈ ਚੁਕਾ ਦੇ ਡਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਧਾਰ ਨੁਹਾ ਦੇ ਅਗੰਮੇ ਸਰ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ । ਪੰਜ ਤਤ ਕਹਿਣ ਪ੍ਰਭ ਦੇ ਦੇ ਸਾਚਾ ਨਾਮ ਨਿਧਾਨ, ਨਿਰਅੱਖਰ ਅੱਖਰ ਸਮਝਾਈਆ। ਤੂੰ ਮਾਲਕ ਖ਼ਾਲਕ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਆਦਿ ਜੁਗਾਦੀ ਨਿਰਗੁਣ ਸਰਗੁਣ ਨਿਗਹਬਾਨ, ਬਿਨ ਨੇਤਰ ਲੋਚਨ ਨੈਣਾਂ ਵੇਖ ਵਖਾਈਆ। ਸਾਡੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਸਾਡਾ ਲਹਿਣਾ ਦੇਣਾ ਲੇਖਾ ਲੱਖ ਚੁਰਾਸੀ ਰਹੇ ਨਾ ਵਿਚ ਜਹਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਈ ਵੰਡਾਈਆ। ਤੇਰਾ ਦਰਸ਼ਨ ਕਰੀਏ ਨੌਜੁਆਨ, ਦੂਸਰ ਨਜ਼ਰ ਕੋਇ ਨਾ ਆਈਆ। ਜੇ ਭਗਤਾਂ ਆਤਮਾ ਕਰੀ ਪਰਵਾਨ, ਪਰਮ ਪੁਰਖ ਆਪਣੇ ਵਿਚ ਸਮਾਈਆ। ਸਾਨੂੰ ਤਤਾਂ ਨੂੰ ਦੇ ਦੇ ਦਾਨ, ਦਾਤੇ ਦਾਨੀ ਖ਼ਾਲੀ ਝੋਲੀ ਦੇ ਭਰਾਈਆ। ਅਸੀਂ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੈਨੂੰ ਲੱਗੇ ਸੁਣਾਉਣ, ਬਿਨ ਰਸਨਾ ਜਿਹਵਾ ਢੋਲੇ ਗਾਈਆ । ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸਾਡਾ ਮੇਲਾ ਤੇਰੇ ਨਾਲ ਹੋਵੇ ਭਗਵਾਨ, ਤਤਾਂ ਵਿਚ ਫੇਰ ਤਤ ਨਾ ਕਦੇ ਮਿਲਾਈਆ। ਸਚਖੰਡ ਦੁਆਰ ਵਸਾਉਣਾ ਹਕ ਮਕਾਨ, ਹਕ਼ੀਕ਼ਤ ਦੇ ਮਾਲਕ ਦੇਣੀ ਵਡਿਆਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਮੰਜ਼ਲ ਜਾਈਏ ਚੜ੍ਹ, ਜਗਤ ਦੁਆਰ ਨਾ ਕੋਇ ਚਤੁਰਾਈਆ। ਸਾਨੂੰ ਆਪਣੇ ਗ੍ਰਹਿ ਖੜ, ਜਗਤ ਜਹਾਨ ਪੰਧ ਮੁਕਾਈਆ। ਤੇਰੇ ਦੁਆਰੇ ਜਾਈਏ ਵੜ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਨਿਰਗੁਣ ਧਾਰ ਫੜਿਆ ਲੜ, ਸਰਗੁਣ ਲੇਖਾ ਦੇਣਾ ਮੁਕਾਈਆ। ਸਾਡਾ ਝਗੜਾ ਫੇਰ ਰਹੇ ਨਾ ਗੋਰ ਮੜ੍ਹ, ਪਵਣ ਮਸਾਣ ਨਾ ਕੋਈ ਚਤੁਰਾਈਆ। ਸਾਡਾ ਨਵਾਂ ਘਾੜਨ ਲੈਣਾ ਘੜ, ਧੁਰ ਦੀ ਬਣਤ ਲੈਣੀ ਬਣਾਈਆ। ਅਸੀਂ ਤੇਰਾ ਪੰਜਾਂ ਤਤਾਂ ਵਾਲਾ ਭਗਤਾਂ ਵਾਲਾ ਧੜ, ਜਿਸ ਵਿਚ ਤੇਰਾ ਆਤਮਾ ਝਟ ਲੰਘਾਈਆ। ਜੇ ਉਸ ਉਤੇ ਕਿਰਪਾ ਦਿਤੀ ਕਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਵਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਮੰਗਦੇ ਤੇਰਾ ਗ੍ਰਹਿ, ਅਸਥਾਨ ਭੂਮਿਕਾ ਦੂਜੀ ਨਜ਼ਰ ਕੋਇ ਨਾ ਆਈਆ। ਜਿਥੇ ਆਦਿ ਜੁਗਾਦੀ ਨਿਰਗੁਣ ਧਾਰ ਰਹੇ, ਜੋਤੀ ਜਾਤੇ ਪੁਰਖ ਬਿਧਾਤੇ ਆਸਣ ਲਾਈਆ। ਜਿਥੇ ਇਕੋ ਨਿਰਗੁਣ ਧਾਰ ਦਾ ਇਕੋ ਤੇਰਾ ਅੰਮ੍ਰਿਤ ਧਾਰ ਵਹਿਣ ਵਹੇ, ਜਲ ਪਾਣੀ ਨਜ਼ਰ ਕੋਇ ਨਾ ਆਈਆ। ਜਿਥੇ ਚਰਨ ਕਵਲ ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਗਏ ਬਹਿ, ਥਿਰ ਘਰ ਆਪਣਾ ਡੇਰਾ ਲਾਈਆ। ਜਿਥੇ ਏਕੰਕਾਰ ਨਿਰਗੁਣ ਧਾਰ ਤੇਰੀ ਸ਼ਕਤੀ ਸ਼ਵੈ, ਦੂਸਰ ਨਜ਼ਰ ਕੋਇ ਨਾ ਆਈਆ। ਤੂੰ ਬੇਪਰਵਾਹ ਅਗੰਮ ਅਥਾਹ ਇਕ ਇਕੱਲਾ ਨਿਰਭੈ, ਭਾਉ ਸਭ ਨੂੰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਦੇਣੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਆਪਣਾ ਘਰ ਵਖਾ ਸੁਹੰਜਣਾ, ਸਚਖੰਡ ਸਾਚਾ ਨਜ਼ਰੀ ਆਈਆ। ਤੂੰ ਆਦਿ ਪੁਰਖ ਨਿਰੰਜਣਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੁਗ ਚੌਕੜੀ ਦਰਦ ਦੁਖ ਭੈ ਭੰਜਣਾ, ਭਵ ਸਾਗਰਾਂ ਪਾਰ ਕਰਾਈਆ। ਤੇਰੇ ਪਿਆਰ ਦਾ ਕਰੀਏ ਮਜਨਾ, ਬਿਨ ਧੂੜੀ ਖ਼ਾਕ ਰਮਾਈਆ। ਜੇ ਤੂੰ ਆਤਮਾ ਦਾ ਬਣੇਂ ਸੱਜਣਾ, ਕਿਉਂ ਭਗਤਾਂ ਦੇ ਤਤਾਂ ਲੋਕਮਾਤ ਰੁਲਾਈਆ। ਹੁਣ ਤੈਨੂੰ ਸਚਖੰਡ ਦੁਆਰ ਪਏਗਾ ਸੱਦਣਾ, ਸੱਦਾ ਧੁਰ ਦਾ ਸ਼ਬਦ ਜਣਾਈਆ। ਲੇਖੇ ਲਾਉਣਾ ਪਏਗਾ ਭਗਤ ਸੁਹੇਲਾ ਆਅਲਾ ਅਦਨਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਤੂੰ ਨੂਰ ਅਲਾਹੀ ਰੱਬਨਾ, ਯਾਮਬੀਨ ਬੇਪਰਵਾਹ ਅਖਵਾਈਆ। ਅਸਾਂ ਤੇਰੇ ਦੀਪਕ ਵਿਚ ਦੀਪਕ ਹੋ ਕੇ ਜਗਣਾ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਨਿਰਗੁਣ ਧਾਰ ਆਪੇ ਸੱਦਣਾ, ਬਿਨ ਰਸਨਾ ਜਿਹਵਾ ਬੱਤੀ ਦੰਦ ਧੁਰ ਦਾ ਸ਼ਬਦ ਸ਼ਬਦ ਕਰ ਸ਼ਨਵਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਪੰਜ ਗਰਾਂਈ ਸੁਹਾਵਾ ਸਿੰਘ ਬਿਸ਼ਨ ਸਿੰਘ ਜਸਵੰਤ ਸਿੰਘ ਰਾਜੇਆਣਾ ਸੁਰਜੀਤ ਕੌਰ ਚੰਨਣ ਕੌਰ ਮਾੜੀ ਮੁਸਤਫ਼ਾ ਗੁਰਨਾਮ ਸਿੰਘ ਗਾਲਬ ਰਣ ਸਿੰਘ ਬਸੰਤ ਕੌਰ ਸਮਾਲਸਰ

ਪੰਜ ਤਤ ਕਹਿਣ ਪ੍ਰਭ ਸਾਡੀ ਧਾਰ ਤਕ ਅਦਮੁਚੀ, ਦੂਰ ਦੁਰਾਡੇ ਧਿਆਨ ਲਗਾਈਆ। ਆਪਣੀ ਮੰਜ਼ਲ ਪੰਧ ਮੁਕਾ ਦੇ ਉਚੀ, ਮੁਸਾਫ਼ਰਾਂ

ਸਫ਼ਰ ਰਹੇ ਨਾ ਰਾਈਆ। ਆਪਣੀ ਖੇਲ ਪਰਗਟਾ ਦੇ ਸੁਚੀ, ਸੰਜਮ ਸਚ ਧਰਮ ਸਮਝਾਈਆ। ਨਿਰਗੁਣ ਧਾਰ ਤੇਰੇ ਨਾਲ ਰਹੇ ਰੁਚੀ, ਰਚਨਾ ਆਪਣੀ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਤੂੰ ਮਾਲਕ ਅਗੰਮ ਅਥਾਹ, ਅਥਾਹ ਦੇਣੀ ਵਡਿਆਈਆ। ਤੂੰ ਸੁਆਮੀ ਬੇਪਰਵਾਹ, ਬੇਪਰਵਾਹ ਇਕ ਅਖਵਾਈਆ। ਸਾਨੂੰ ਮਾਰਗ ਦੇ ਦੇ ਇਕੋ ਰਾਹ, ਰਹਿਬਰ ਹੋ ਕੇ ਭੇਵ ਖੁਲ੍ਹਾਈਆ। ਪੰਜਾਂ ਤਤਾਂ ਬਣ ਮਲਾਹ, ਬੇੜਾ ਆਤਮ ਨਾਲ ਤਰਾਈਆ। ਸਾਨੂੰ ਸਚਖੰਡ ਜਾਣ ਦਾ ਚਾਅ, ਚਾਉ ਘਨੇਰਾ ਇਕ ਦ੍ਰਿੜਾਈਆ। ਅਗੇ ਸਕੇ ਨਾ ਕੋਇ ਅਟਕਾ, ਪਾਂਧੀਆਂ ਪੰਧ ਦੇਣਾ ਮੁਕਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਪਰਮ ਪੁਰਖ ਤੇਰੀ ਸਰਨਾਈਆ। ਅਸੀਂ ਇਕੋ ਧਿਆਉਂਦੇ ਤੇਰਾ ਨਾਂ, ਦੂਜਾ ਢੋਲਾ ਗੀਤ ਨਾ ਕੋਇ ਸੁਣਾਈਆ। ਤੂੰ ਆਦਿ ਜੁਗਾਦੀ ਪਿਤਾ ਮਾਂ, ਪਰਮ ਪੁਰਖ ਤੇਰੀ ਸ਼ਰਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਕੜੀ ਬਾਂਹ, ਬਿਨ ਹੱਥਾਂ ਹੱਥ ਉਠਾਈਆ। ਸਤਿਗੁਰ ਧਾਰ ਸੀਸ ਦੇਣੀ ਠੰਡੀ ਛਾਂ, ਅਗਨੀ ਅੱਗ ਨਾ ਲਾਗੇ ਰਾਈਆ। ਤੇਰਾ ਸੁਹੰਜਣਾ ਤਕੀਏ ਸਚ ਦੁਆਰ ਗਰਾਂ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਇਕੋ ਦੀਪ ਜੋਤ ਹੋਵੇ ਰੁਸ਼ਨਾ, ਨੂਰ ਨੁਰਾਨਾ ਡਗਮਗਾਈਆ। ਪੁਰਖ ਅਕਾਲੇ ਦੀਨ ਦਿਆਲੇ ਉਸ ਦੇ ਵਿਚ ਜਾਈਏ ਸਮਾ, ਸਮਾਪਤ ਹੋਵੇ ਪਿਛਲੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਕਰ ਲੈ ਆਪ ਮਿਲਾਪ, ਤਤਵ ਤਤ ਰਹਿਣ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਧੁਰ ਦਾ ਬਾਪ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਆਤਮ ਧਾਰ ਪਰਮਾਤਮ ਤੇਰਾ ਜਾਪ, ਜਗ ਜੀਵਣ ਦਾਤੇ ਤੇਰਾ ਢੋਲਾ ਗਾਈਆ। ਕੋਟ ਜਨਮ ਦੇ ਦੁਰਮਤ ਮੈਲ ਧੋ ਦੇ ਪਾਪ, ਪਤਤ ਪੁਨੀਤ ਕਰਾਈਆ। ਲਹਿਣਾ ਦੇਣਾ ਰਹੇ ਨਾ ਲੋਕਮਾਤ, ਧਰਨੀ ਧਰਤ ਧਵਲ ਧੌਲ ਲੇਖਾ ਦੇਣਾ ਮੁਕਾਈਆ। ਅਸੀਂ ਪੰਜ ਤਤ ਤੇਰੀ ਬਣੀਏ ਜ਼ਾਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੇ ਵਿਚ ਸਮਾਈਆ। ਸਾਡੀ ਮੇਟ ਅੰਧੇਰੀ ਰਾਤ, ਨੂਰ ਨੁਰਾਨੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਵਜਦੀ ਰਹੇ ਵਧਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਸੋਹੀਏ ਤੇਰੇ ਚਰਨ, ਦੂਸਰ ਦਰ ਨਜ਼ਰ ਕੋਇ ਨਾ ਆਈਆ। ਝਗੜਾ ਮੇਟ ਦੇ ਵਰਨ ਬਰਨ, ਜ਼ਾਤ ਅਜ਼ਾਤੀ ਡੇਰਾ ਢਾਹੀਆ। ਤੂੰ ਮਾਲਕ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਸਾਡਾ ਜਗਤ ਜਹਾਨ ਨਾ ਹੋਵੇ ਮਰਨ, ਮਰ ਜੀਵਤ ਤੇਰੇ ਵਿਚ ਸਮਾਈਆ। ਸਾਡਾ ਸ਼ਬਦੀ ਧਾਰ ਹੋਵੇ ਪਰਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇਣਾ ਦ੍ਰਿੜਾਈਆ। ਸਾਨੂੰ ਬੰਨ੍ਹਣਾ ਆਪਣੇ ਲੜਨ, ਪੱਲੂ ਗੰਢ ਨਾ ਕੋਇ ਖੁਲ੍ਹਾਈਆ। ਸਾਨੂੰ ਸਚਖੰਡ ਦੁਆਰੇ ਦੱਸਦੇ ਚੜ੍ਹਨ, ਭੱਜੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਮੇਲ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਨਿਰਗੁਣ ਧਾਰ ਕਰ ਲੈ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਸਾਡਾ ਲੇਖਾ ਤਕ ਗੁਰੂ ਗੁਰ ਚੇਲਾ, ਸੁਰਤ ਸ਼ਬਦ ਤੋਂ ਬਾਹਰ ਵੰਡ ਵੰਡਾਈਆ। ਤੂੰ ਆਦਿ ਜੁਗਾਦਿ ਮਾਲਕ ਅਕੇਲਾ, ਏਕੰਕਾਰ ਨੂਰ ਅਲਾਹੀਆ। ਨਿਰਗੁਣ ਧਾਰ ਸੱਜਣ ਸੁਹੇਲਾ, ਸਤਿਗੁਰ ਸ਼ਬਦ ਬੇਪਰਵਾਹੀਆ। ਸਾਡਾ ਆਵਣ ਜਾਵਣ ਧਰਮ ਰਾਏ ਕਟ ਦੇ ਜੇਲ੍ਹਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਸਾਨੂੰ

ਦੱਸਦੇ ਧਾਮ ਨਵੇਲਾ, ਸਚਖੰਡ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਦੇ ਦੇ ਅਗੰਮਾ ਮਾਣ, ਨਿਮਾਣਿਆਂ ਦੇ ਵਡਿਆਈਆ। ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਸਾਡਾ ਮੁਕੇ ਆਵਣ ਜਾਣ, ਜੂਨੀ ਗਰਭ ਨਾ ਕੋਇ ਭੁਆਈਆ। ਅਸੀਂ ਵੇਖੀਏ ਤੇਰਾ ਧਰਮ ਨਿਸ਼ਾਨ, ਸਚ ਦੁਆਰ ਦੇਣਾ ਜਣਾਈਆ। ਤੇਰਾ ਨਾਮ ਅੰਮ੍ਰਿਤ ਰਸ ਹੋਵੇ ਪੀਣ ਖਾਣ, ਦੂਜੀ ਤ੍ਰਿਸਨ ਨਾ ਕੋਇ ਰਖਾਈਆ। ਸ਼ਬਦ ਨਾਦ ਦੇਣੀ ਧੁਨਕਾਨ, ਬਿਨ ਕੰਨਾਂ ਰਾਗ ਸੁਣਾਈਆ। ਅੰਤਰ ਜੋਤ ਵੇਖੀਏ ਮਹਾਨ, ਨੂਰ ਨੁਰਾਨੇ ਨਜ਼ਰੀ ਆਈਆ। ਸਾਨੂੰ ਵਸਾਉਣਾ ਸਚਖੰਡ ਸਚ ਮਕਾਨ, ਜਿਥੇ ਮਕ਼ਬਰਾ ਮੜ੍ਹੀ ਗੋਰ ਨਜ਼ਰ ਕੋਇ ਨਾ ਆਈਆ। ਸਾਡਾ ਤੇਰੇ ਉਤੇ ਇਕ ਈਮਾਨ, ਦੂਜਾ ਧਰਮ ਇਸ਼ਟ ਦ੍ਰਿਸ਼ਟ ਵਿਚ ਨਾ ਕੋਇ ਸਮਾਈਆ। ਤੂੰ ਕਰਨੀ ਦਾ ਕਰਤਾ ਕਰਤਾ ਪੁਰਖ ਬਲਵਾਨ, ਬਲਧਾਰੀ ਬੇਪਰਵਾਹੀਆ। ਅਸੀਂ ਬਾਲਕ ਤੇਰੇ ਅੰਞਾਣ, ਨੰਨ੍ਹੇ ਹੋ ਕੇ ਸੀਸ ਝੁਕਾਈਆ। ਸਚਖੰਡ ਨਿਵਾਸੀ ਹੁਕਮ ਦੇ ਫ਼ਰਮਾਨ, ਸੰਦੇਸਾ ਧੁਰਦਰਗਾਹੀਆ। ਤੇਰਾ ਸਤਿਗੁਰ ਸ਼ਬਦ ਸਾਨੂੰ ਕਰੇ ਪਰਵਾਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਾਡਾ ਨਾਤਾ ਤੁਟੇ ਜਗਤ ਜਹਾਨ, ਦੋ ਜਹਾਨਾਂ ਪੰਧ ਮੁਕਾਈਆ। ਸਾਡੇ ਤਤ ਤੇਰੇ ਵਿਚ ਮਿਲ ਜਾਣ, ਜੋਤੀ ਜੋਤ ਵਿਚ ਮਿਲਾਈਆ । ਤੂੰ ਸਮਰਥ ਪੁਰਖ ਸਰਗੁਣ ਨਿਰਗੁਣ ਸ਼ਹਿਨਸ਼ਾਹ ਨੂਰ ਅਲਾਹੀ ਤੈਨੂੰ ਝੁਕਦੇ ਜ਼ਿਮੀਂ ਅਸਮਾਨ, ਪੁਰੀ ਲੋਅ ਬ੍ਰਹਿਮੰਡ ਖੰਡ ਮੰਡਲ ਮੰਡਪ ਨਿਵ ਨਿਵ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚੀ ਰੀਤੀ ਨਿਰਗੁਣ ਧਾਰ ਬਖ਼ਸ਼ ਇਕ ਧਿਆਨ, ਬਿਨ ਨੇਤਰ ਲੋਚਨ ਨੈਣਾਂ ਨੈਣ ਨਾਲ ਮਿਲਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨਾਥੇਵਾਲ ਨਾਜ਼ਰ ਸਿੰਘ ਹਰਜੀਤ ਕੌਰ ਪੂਰਨ ਸਿੰਘ ਸੁਦਾਗਰ ਸਿੰਘ
ਮਹਿੰਦਰ ਸਿੰਘ ਪ੍ਰੀਤਮ ਸਿੰਘ ਮਿਸਤਰੀ ਪ੍ਰੀਤਮ ਸਿੰਘ ਇੰਦਰ ਸਿੰਘ ਨਾਥੇਵਾਲ ਬੰਸਤ ਕੌਰ ਪਤੋਹੀਰਾ,
ਗੁਲਜ਼ਾਰ ਸਿੰਘ ਸਰੂਪ ਸਿੰਘ ਢੁਡੀ, ਮੁਕੰਦ ਸਿੰਘ ਮਰ੍ਹਾਜ਼

ਪੰਜ ਤਤ ਕਹਿਣ ਪ੍ਰਭ ਸਾਡਾ ਸਰਗੁਣ ਧਾਰ ਦੇਣਾ ਸੋਧੀ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਸਾਨੂੰ ਤੇਰੇ ਪਿਆਰ ਦੀ ਇਕੋ ਮਿਲੇ ਚੋਗੀ, ਦੂਜਾ ਰਸ ਨਾ ਕੋਇ ਵਖਾਈਆ। ਅਸੀਂ ਜਗਤ ਜਗਿਆਸੂ ਨਹੀਂ ਜੋਗੀ, ਤਪੀਸ਼ਰਾਂ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਖ਼ਾਲਕ ਧੁਰ ਸੰਜੋਗੀ, ਹਰਿ ਕਰਤਾ ਇਕ ਅਖਵਾਈਆ। ਆਤਮ ਰਸ ਤੇਰਾ ਰਹੇ ਭੋਗੀ, ਭਸਮੜ ਤੇਰੇ ਰੰਗ ਸਮਾਈਆ। ਤੂੰ ਤਨ ਸਰੀਰਾ ਹਕ ਹਕ਼ੀਕ਼ਤ ਨਾਲ ਸੋਧੀ, ਸੋ ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਅੰਤਸ਼ਕਰਨ, ਬਿਨ ਨੈਣਾਂ ਨੈਣ ਉਠਾਈਆ। ਤੇਰੀ ਮੰਗਦੇ ਇਕੋ ਧੂੜੀ ਚਰਨ, ਖ਼ਾਕੀ ਖ਼ਾਕ ਦੇਣੀ ਰਮਾਈਆ। ਇਕੋ ਢੋਲਾ ਤੇਰਾ ਚਾਹੁੰਦੇ ਪੜ੍ਹਨ, ਨਿਰਅੱਖਰ ਧਾਰ ਸਿਫ਼ਤ ਸਲਾਹੀਆ। ਅਸੀਂ ਲੱਖ ਚੁਰਾਸੀ ਚਾਹੁੰਦੇ ਨਹੀਂ ਸੜਨ,

ਜਨਮ ਮਰਨ ਰੂਪ ਨਾ ਕੋਇ ਬਦਲਾਈਆ। ਤੂੰ ਆਦਿ ਜੁਗਾਦਿ ਘਾੜਨ ਘੜਨ, ਘੜਨ ਭੰਨਣਹਾਰ ਤੇਰੀ ਵਡਿਆਈਆ। ਸਾਨੂੰ ਆਪਣੇ ਬੰਨ੍ਹ ਲੈ ਲੜਨ, ਪੱਲੂ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਇਕ ਸਮਝਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਪ੍ਰਭ ਦਇਆ ਕਮਾਈਆ । ਸਰਗੁਣ ਧਾਰ ਤੇਰੇ ਸੁਤੇ, ਪਤਤ ਪੁਨੀਤ ਦੇਣੇ ਬਣਾਈਆ। ਸਾਡੀ ਸੁਹੰਜਣੀ ਕਰ ਦੇ ਰੁਤੇ, ਰੁਤੜੀ ਆਪਣੇ ਨਾਲ ਮਹਿਕਾਈਆ । ਸਾਨੂੰ ਧਰਤੀ ਉਤੋਂ ਲੈ ਜਾ ਅਸਮਾਨਾਂ ਉਤੇ, ਸਚਖੰਡ ਆਪਣੇ ਵਿਚ ਸਮਾਈਆ। ਸਾਡੀ ਆਸ਼ਾ ਦੋ ਜਹਾਨ ਕਦੇ ਨਾ ਰੁਕੇ, ਅਗੇ ਹੋ ਨਾ ਕੋਇ ਅਟਕਾਈਆ। ਆਤਮਾ ਨਾਲ ਸਾਡੇ ਪੈਂਡੇ ਜਾਣ ਮੁਕੇ, ਭਗਤੀ ਧਾਰ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਪੁਜੀਏ ਤੇਰੇ ਦਰਬਾਰ, ਤਤਾਂ ਵਿਚ ਤਤ ਨਾ ਕੋਇ ਮਿਲਾਈਆ। ਆਤਮਾ ਨਾਲ ਸਾਨੂੰ ਦੇਣਾ ਅਧਾਰ, ਉਦਰ ਦਾ ਲੇਖਾ ਦੇਣਾ ਚੁਕਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦੀ ਪਾਉਣੀ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਕਿਰਪਾ ਕਰ ਏਕੰਕਾਰ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਸਾਡਾ ਨਾਤਾ ਰਹੇ ਨਾ ਰੂਪ ਰੰਗ ਰੇਖ ਨਾਲ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਨਾ ਕੋਇ ਬਣਾਈਆ। ਅਸੀਂ ਚਾਹੁੰਦੇ ਸਚਖੰਡ ਪੁਜੀਏ ਤੇਰੇ ਦਰਬਾਰ, ਦਰਗਾਹ ਸਾਚੀ ਪੰਧ ਮੁਕਾਈਆ। ਜੋਤੀ ਜਾਤੇ ਪਾਉਣੀ ਸਾਰ, ਪੁਰਖ ਬਿਧਾਤੇ ਵੇਖਣਾ ਚਾਈਂ ਚਾਈਂਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਹੁਕਮਰਾਨ ਇਕ ਅਖਵਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਤਤ ਕਹਿਣ ਅਸੀਂ ਹੋਏ ਤੇਰੇ ਭਿਖਾਰ, ਭਿਖਕਾਂ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਇਕ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤੀ ਧਾਰ ਤੇਰੇ ਸੱਜਣ, ਭਗਵਨ ਦੇਣੀ ਮਾਣ ਵਡਿਆਈਆ। ਜਿਸ ਵੇਲੇ ਸਾਡੇ ਕਾਇਆ ਮਾਟੀ ਭਾਂਡੇ ਭੱਜਣ, ਨਾਤਾ ਜਗਤ ਜੁਗ ਤੁੜਾਈਆ। ਤੂੰ ਨਿਰਗੁਣ ਧਾਰ ਆਤਮਾ ਆਵੇਂ ਸਦਣ, ਸਤਿਗੁਰ ਸ਼ਬਦ ਸ਼ਬਦ ਸੰਗ ਬਣਾਈਆ। ਉਸ ਵੇਲੇ ਸਾਡਾ ਲੇਖੇ ਲਉਣਾ ਬਦਨ, ਬੰਦੀਖ਼ਾਨਿਉਂ ਬਾਹਰ ਕਢਾਈਆ। ਅਸੀਂ ਗੁਰਮੁਖ ਹੀਰੇ ਤੇਰੇ ਰਤਨ, ਅਮੋਲਕ ਆਪਣੇ ਲੈਣੇ ਬਣਾਈਆ। ਸਾਨੂੰ ਕਰਨਾ ਪਏ ਕੋਈ ਨਾ ਯਤਨ, ਯਥਾਰਥ ਤੇਰੀ ਓਟ ਤਕਾਈਆ। ਆਤਮਾ ਨਾਲ ਸਾਨੂੰ ਲੈ ਕੇ ਜਾਣਾ ਆਪਣੇ ਵਤਨ, ਮਾਟੀ ਖ਼ਾਕ ਜਗਤ ਨਜ਼ਰ ਕੋਇ ਨਾ ਆਈਆ। ਤੂੰ ਪੁਰਖ ਅਕਾਲ ਸਦਾ ਸਮਰਥਣ, ਹਰਿ ਕਰਤਾ ਇਕ ਅਖਵਾਈਆ। ਸਾਡਾ ਲਹਿਣਾ ਦੇਣਾ ਦੇਣਾ ਹੱਥੋ ਹੱਥਨ, ਜਗਤ ਉਧਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਗ੍ਰਹਿ ਇਕ ਵਸਾਈਆ। ਪੰਜ ਤਤ ਕਹਿਣ ਪ੍ਰਭ ਵਸਣਾ ਤੇਰੇ ਘਰ, ਗ੍ਰਹਿ ਮੰਦਰ ਖ਼ੁਸ਼ੀ ਬਣਾਈਆ। ਤੂੰ ਮਾਲਕ ਨਰਾਇਣ ਨਰ, ਹਰਿ ਕਰਤਾ ਇਕ ਅਖਵਾਈਆ। ਆਪਣੀ ਕਿਰਪਾ ਦੇਣੀ ਕਰ, ਕਿਰਪਾ ਨਿਧਾਨ ਹੋ ਕੇ ਵੇਖ ਵਖਾਈਆ। ਤੇਰੀ ਸਰਨ ਸਰਨਾਈ ਗਏ ਪਰ, ਪਰਾ ਪਸੰਤੀ ਮਧਮ ਬੈਖਰੀ ਦਾ ਪੰਧ ਦੇਣਾ ਮੁਕਾਈਆ। ਤੇਰਾ ਭਾਣਾ ਰਹੇ ਜਰ, ਨਿਵ ਨਿਵ ਸੀਸ ਝੁਕਾਈਆ। ਤੂੰ ਸ਼ਰਅ ਦੀ ਮੇਟਣੀ ਸ਼ਰ, ਸ਼ਰੀਅਤ ਡੇਰਾ ਢਾਹੀਆ। ਸਚ ਦੁਆਰ ਏਕੰਕਾਰ ਤੇਰੇ ਜਾਈਏ ਤਰ, ਤਾਰਨਹਾਰ ਤੇਰੀ ਬੇਪਰਵਾਹੀਆ। ਜਗਤ ਜਹਾਨ ਵਿਚੋਂ ਜ਼ਿੰਦਗੀ ਧਾਰ ਜਾਈਏ ਮਰ,

ਮਰ ਜੀਵਤ ਰੂਪ ਬਦਲਾਈਆ । ਸਚਖੰਡ ਦੁਆਰ ਖੁਲ੍ਹਾ ਰਖਣਾ ਦਰ, ਦਰ ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਸ਼ੁਕਰ ਮਨਾਵਾਂਗੇ। ਸਰਗੁਣ ਹੋ ਕੇ ਢੋਲੇ ਗਾਵਾਂਗੇ। ਨਿਰਗੁਣ ਤੇਰਾ ਰੰਗ ਰੰਗਾਵਾਂਗੇ। ਤੇਰੀ ਨਾਦ ਅਨਾਦੀ ਸੁਣ ਧੁਨ, ਧੁਨ ਆਤਮਕ ਰਾਗ ਦ੍ਰਿੜਾਵਾਂਗੇ। ਤੂੰ ਮਾਲਕ ਹੋਣਾ ਕੁੱਲ, ਕੁੱਲ ਮਾਲਕ ਤੇਰਾ ਰਾਹ ਤਕਾਵਾਂਗੇ। ਤੂੰ ਸਚ ਸੁਆਮੀ ਸੁਲਹਕੁਲ, ਸਾਹਿਬ ਇਕੋ ਵੇਖ ਵਖਾਵਾਂਗੇ। ਜੇ ਲੋਕਮਾਤ ਗਏ ਭੁਲ, ਅਭੁਲ ਤੇਰੇ ਅਗੇ ਵਾਸਤਾ ਪਾਵਾਂਗੇ। ਜੇ ਆਤਮਾ ਧਾਰ ਤੇਰੀ ਕੁਲ, ਅਸੀਂ ਪੰਜ ਤਤ ਤੇਰੇ ਰੰਗ ਸਮਾਵਾਂਗੇ। ਸਾਡਾ ਬੂਟਾ ਕਦੇ ਨਾ ਜਾਵੇ ਹੁਲ, ਫਲ ਭਗਤੀ ਵਾਲਾ ਤੇਰੇ ਦਰ ਤੋਂ ਪਾਵਾਂਗੇ। ਸਾਡਾ ਰਸ ਜਾਏ ਨਾ ਡੁਲ੍ਹ, ਅਨਰਸ ਤੇਰਾ ਰਸ ਚਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਵਾਂਗੇ। ਜਨ ਭਗਤ ਕਹਿਣ ਪ੍ਰਭ ਸਾਡੀ ਤਨ ਵਜੂਦ ਮਿੱਟੀ, ਜਗਤ ਜਹਾਨ ਜੁਗ ਜੁਗ ਨਜ਼ਰੀ ਆਈਆ । ਸਾਡੇ ਦੁਆਰੇ ਬਣਦੇ ਰਹੇ ਪੱਥਰ ਇੱਟੀਂ, ਜਗਤ ਨਿਸ਼ਾਨ ਵਡਿਆਈਆ। ਸਾਡੀ ਆਸ਼ਾ ਤੇਰੇ ਚਰਨ ਕਵਲ ਲਿਟੀ, ਦੂਸਰ ਸੰਗ ਨਾ ਕੋਇ ਰਖਾਈਆ। ਕਲਜੁਗ ਅੰਤਮ ਸਾਨੂੰ ਧਰਨੀ ਧਰਤ ਧਵਲ ਉਤੇ ਨਾ ਸਿੱਟੀਂ, ਨਿਰਗੁਣ ਧਾਰ ਆਪਣੀ ਗੋਦ ਟਿਕਾਈਆ । ਸਾਡੀ ਜਨਮ ਕਰਮ ਦੀ ਰੇਖ ਕਰਨੀ ਚਿੱਟੀ, ਦੁਰਮਤ ਮੈਲ ਧੁਆਈਆ। ਅਸੀਂ ਕੋਈ ਹਾਹੇ ਵਾਲੀ ਸਦਾ ਨਹੀਂ ਰਹਿਣੀ ਟਿੱਪੀ, ਸੋ ਪੁਰਖ ਨਿਰੰਜਣ ਤੇਰੇ ਵਿਚ ਸਮਾਈਆ। ਸਾਡੀ ਧਾਰ ਦਰਗਾਹ ਸਾਚੀ ਹੋਵੇ ਲਿਟੀ, ਸਚਖੰਡ ਸਾਚੇ ਡੇਰਾ ਲਾਈਆ। ਸਾਡਾ ਲਹਿਣਾ ਦੇਣਾ ਅੰਤ ਨਜਿੱਠੀ, ਡੋਰੀ ਤੇਰੇ ਹੱਥ ਫੜਾਈਆ। ਪੁਰਖ ਅਕਾਲੇ ਦੀਨ ਦਿਆਲੇ ਕਦੀ ਨਾ ਦੇਵੀ ਪਿੱਠੀ, ਕਰਵਟ ਲੋਕਮਾਤ ਨਾ ਕਦੇ ਬਦਲਾਈਆ। ਤੇਰੀ ਚਰਨ ਪ੍ਰੀਤੀ ਸਾਨੂੰ ਲੱਗੇ ਮਿਠੀ, ਅਨਰਸ ਦੇਣਾ ਚਖਾਈਆ। ਪੰਜ ਤਤ ਕਹਿਣ ਸਾਡੇ ਕੋਲ ਬਾਵਨ ਧਾਰ ਪੁਰਾਣੀ ਚਿੱਠੀ, ਬਲ ਦੁਆਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਤੇਰੇ ਮੰਗਦੇ ਆਣ, ਪੰਜ ਤਤ ਕਰੀਂ ਪਰਵਾਨ, ਦਰਗਾਹ ਸਾਚੀ ਸਚਖੰਡ ਆਤਮ ਧਾਰ ਨਾਲ ਮੇਲਣਾ ਚਾਈਂ ਚਾਈਂਆ।

੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਮੋਗੇ ਸ਼ਹਿਰ ਕਪੂਰ ਸਿੰਘ ਹਰਦਿਆਲ ਕੌਰ ਰਤਨ ਚੰਦ ਗੁਰਦੀਪ ਸਿੰਘ ਮੋਗਾ,
ਗੁਰਤੇਜ ਸਿੰਘ ਘਲ ਕਲਾਂ, ਮਲ ਸਿੰਘ ਰਜੀਵਾਲ, ਕੇਹਰ ਸਿੰਘ

ਪੰਜ ਤਤ ਕਹਿਣ ਪ੍ਰਭ ਸਾਚਾ ਚਾੜ੍ਹ ਆਪਣਾ ਰੰਗ, ਜਨ ਭਗਤਾਂ ਮੇਲ ਮਿਲਾਈਆ। ਨਿਰਗੁਣ ਧਾਰ ਬਖ਼ਸ਼ ਦੇ ਸੰਗ, ਸਗਲੇ ਸੰਗੀ ਬਹੁਰੰਗੀ ਆਪਣੀ ਦਇਆ ਕਮਾਈਆ। ਦਰ ਠਾਂਡੇ ਏਕੰਕਾਰ ਮੰਗੀਏ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਗਤ ਤ੍ਰਿਸ਼ਨਾ ਮੇਟ ਦੇ ਭੁਖ ਨੰਗ, ਸਾਂਤਕ ਸਤਿ ਸਤਿ ਵਰਤਾਈਆ। ਅੰਮ੍ਰਿਤ ਧਾਰ ਵਹਾ ਦੇ ਨਿਝਰ ਗੰਗ, ਅੰਮਿਉਂ ਰਸ ਆਪਣਾ ਆਪ ਚੁਆਈਆ। ਪੰਚ ਵਿਕਾਰ ਕਰੇ ਨਾ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਆਪਣੇ ਵਿਚ ਸਮਾਈਆ। ਦਿਵਸ ਰੈਣ ਤੇਰੇ ਨਾਮ ਦਾ ਵਜੇ ਮਰਦੰਗ, ਨਾਦ ਅਨਾਦੀ ਧੁਨ ਦੇਣੀ ਸ਼ਨਵਾਈਆ। ਆਤਮ

ਸੇਜ ਸੁਹਾ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਅਸੀਂ ਤਤ ਵਿਚਾਰੇ ਪੰਜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੀਸ ਨਿਵਾਈਆ। ਤੂੰ ਸਾਡੀ ਚਿੰਤਾ ਜਗਤ ਮੇਟ ਦੇ ਰੰਜ, ਰੰਜਸ਼ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ । ਪੰਜ ਤਤ ਕਹਿਣ ਪ੍ਰਭ ਸਾਡੇ ਸੂਰੇ ਸਰਬਗੀ, ਹਰਿ ਕਰਤੇ ਧੁਰਦਰਗਾਹੀਆ। ਸਾਡੇ ਅੰਤਸ਼ਕਰਨ ਬੁਝਾ ਦੇ ਅੱਗੀ, ਅੰਮ੍ਰਿਤ ਮੇਘ ਨਾਮ ਬਰਸਾਈਆ। ਅਸੀਂ ਤੇਰੀ ਧਾਰ ਬਣੀਏ ਨਾ ਜਗਤ ਅਲਪਗੀ, ਮਿਹਰਵਾਨ ਦੇਣੀ ਵਡਿਆਈਆ। ਸਾਡੇ ਅੰਤਰ ਆਪਣਾ ਦਰਸ ਦੇਣਾ ਉਪਰ ਸ਼ਾਹ ਰਗੀ, ਨੌ ਦੁਆਰ ਦਾ ਡੇਰਾ ਢਾਹੀਆ। ਤੇਰੀ ਦਸਮ ਦੁਆਰੀ ਦੀ ਧਾਰ ਵੇਖੀਏ ਬੱਗੀ, ਬੱਗੇ ਅਸਵ ਵੇਖਣਾ ਚਾਈਂ ਚਾਈਂਆ। ਤੂੰ ਨੂਰ ਅਲਾਹੀ ਰੱਬੀ, ਆਦਿ ਪੁਰਖ ਇਕ ਅਖਵਾਈਆ। ਤੇਰਾ ਮੇਲ ਹੁੰਦਾ ਸਬਬੀ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਤੇਰੇ ਇਸ਼ਾਰੇ ਦੇ ਕੇ ਗਏ ਪੈਗ਼ੰਬਰ ਰਸੂਲ ਨਬੀ, ਕ਼ਲਮਾ ਕਾਇਨਾਤ ਜਣਾਈਆ। ਤੂੰ ਅਮਾਮ ਅਮਾਮਾ ਖੇਲ ਕਰਾਈ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਸਾਡੀ ਆਸ਼ਾ ਤੇਰੇ ਚਰਨਾਂ ਹੇਠਾ ਦੱਬੀ, ਬਾਹਰ ਸਕੇ ਨਾ ਕੋਇ ਕਢਾਈਆ। ਅਸੀਂ ਜਗਤ ਪਿਆਰ ਵਿਚ ਤੇਰੇ ਦਰ ਦੇ ਹੋਏ ਲਬੀ, ਲੋਭ ਮੋਹ ਵਿਕਾਰ ਹੰਕਾਰ ਦੇਣਾ ਤਜਾਈਆ। ਸਾਡੀ ਧਾਰ ਤੇਰੇ ਨਾਲ ਰਹੇ ਬੱਧੀ, ਬੰਦਨਾ ਵਿਚ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਨੂੰ ਲੋਕਮਾਤ ਵਿਚੋਂ ਕੱਢੀਂ, ਧਰਨੀ ਧਰਤ ਧਵਲ ਧੌਲ ਕਾਇਨਾਤ ਦਾ ਪੰਧ ਮੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਖੇਲ ਅਪਾਰ, ਅਪਰੰਪਰ ਸੁਆਮੀ ਤੇਰੀ ਓਟ ਤਕਾਈਆ। ਜੁਗ ਜੁਗ ਜਨਮੇ ਮਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਦੇ ਰਹੇ ਚਾਈਂ ਚਾਈਂਆ। ਲਹਿਣਾ ਦੇਣਾ ਤਕਦੇ ਰਹੇ ਨਾਲ ਪੈਗ਼ੰਬਰ ਗੁਰ ਅਵਤਾਰ, ਸਤਿਜੁਗ ਤੇਰੇਤਾ ਦੁਆਪਰ ਕਲਜੁਗ ਨਿਤ ਨਿਤ ਪੰਧ ਮੁਕਾਈਆ। ਚੁਰਾਸੀ ਵਿਚ ਫਿਰਦੇ ਰਹੇ ਵਾਰੋ ਵਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਭੱਜੇ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਸੁਣਦੇ ਰਹੇ ਸ਼ਬਦ ਧੁਨਕਾਰ, ਅੱਖਰ ਅੱਖਰਾਂ ਨਾਲ ਪੜ੍ਹਾਈਆ। ਸੰਦੇਸੇ ਦਿਤੇ ਨਿਰਗੁਣ ਧਾਰ, ਅਵਤਰੀ ਤੇਰਾ ਭੇਵ ਚੁਕਾਈਆ। ਧੰਨ ਭਾਗ ਤੂੰ ਪਾਈ ਸਾਰ, ਮਹਾਸਾਰਥੀ ਤੇਰੇ ਚਰਨ ਕਵਲ ਸੀਸ ਨਿਵਾਈਆ। ਤੂੰ ਲਹਿਣਾ ਦੇਣਾ ਪੂਰਬ ਕ਼ਰਜ਼ ਦੇ ਉਤਾਰ, ਮਕ਼ਰੂਜ਼ ਸਾਡੇ ਹੱਥ ਫੜਾਈਆ। ਅਸੀਂ ਚਾਹੁੰਦੇ ਜਿਥੇ ਆਤਮਾ ਦੀ ਪੈਜ ਦਿਤੀ ਸਵਾਰ, ਦਿਤੀ ਮਾਣ ਵਡਿਆਈਆ। ਪੰਜ ਤਤ ਭਗਤਾਂ ਤਨ ਜਾਈਏ ਤੇਰੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਰੂਪ ਹੋਈਏ ਤੇਰਾ ਜੋਤ ਨੂਰ ਉਜਿਆਰ, ਨੂਰ ਨੁਰਾਨੇ ਤੇਰੇ ਵਿਚ ਸਮਾਈਆ। ਇਹ ਬੇਨੰਤੀ ਕੀਤੀ ਨਵ ਨੌ ਚਾਰ ਪਿਛੋਂ ਪਹਿਲੀ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਚੋਲੀ ਤਕ ਸਰੀਰ, ਸਰਗੁਣ ਨਿਰਗੁਣ ਵੇਖ ਵਖਾਈਆ। ਤੂੰ ਸ਼ਹਿਨਸ਼ਾਹ ਗੁਣੀ ਗਹੀਰ, ਗਹਿਰ ਗਵਰ ਤੇਰੀ ਬੇਪਰਵਾਹੀਆ। ਸਾਨੂੰ ਦੇਵੇ ਕੋਈ ਨਾ ਧੀਰ, ਧੀਰਜ ਨਜ਼ਰ ਕੋਇ ਨਾ ਆਈਆ। ਸਾਡੇ ਓਢਣ ਬਸਤਰ ਵੇਖ ਚੀਰ, ਚਿਰੀ ਵਿਛੁੰਨੇ ਰਹੇ ਕੁਰਲਾਈਆ। ਸਾਡੀ ਬਦਲ ਦੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਸਾਡਾ ਨੇਤਰ ਵਗੇ ਨੀਰ, ਹੰਝੂ ਹਾਰ ਰਹੇ ਬਣਾਈਆ। ਤੂੰ ਦਾਤਾ ਬੇਨਜ਼ੀਰ, ਮਿਹਰ ਨਜ਼ਰ ਨਾਲ ਤਰਾਈਆ। ਸਾਡੀ ਮੰਜ਼ਲ ਤਕ ਅਖ਼ੀਰ, ਆਖ਼ਰ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਇਕੋ ਨਜ਼ਰੀ ਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਮਾਲਕ ਹਕ ਹਜ਼ੂਰ, ਹਾਜ਼ਰ ਹੋ ਕੇ ਦਇਆ ਕਮਾਈਆ। ਬੇਨੰਤੀ ਕਰ ਮਨਜ਼ੂਰ, ਦਰ ਠਾਂਡੇ ਸੀਸ ਝੁਕਾਈਆ। ਅਗਲਾ ਪੰਧ ਰਹੇ ਨਾ ਦੂਰ, ਪੈਂਡਾ ਦੀਨ ਦੁਨੀ ਮੁਕਾਈਆ। ਜੋ ਇਸ਼ਾਰਾ ਕੀਤਾ ਮੂਸਾ ਉਤੇ ਕੋਹਤੂਰ, ਸੋ ਲਹਿਣਾ ਸਾਡੀ ਝੋਲੀ ਪਾਈਆ। ਜੋ ਹਸ ਕੇ ਕਿਹਾ ਮਨਸੂਰ, ਸੂਲੀ ਚੜ੍ਹਦਿਆਂ ਦਿਤਾ ਸੁਣਾਈਆ । ਅਸੀਂ ਮੂਰਖ ਮੁਗਧ ਮੂੜ੍ਹ, ਮਤਹੀਣ ਦਰ ਠਾਂਡੇ ਮੰਗ ਮੰਗਾਈਆ। ਸਾਡਾ ਤਤ ਰਹੇ ਨਾ ਕੂੜ, ਕੂੜੀ ਕਿਰਿਆ ਡੇਰਾ ਦੇਣਾ ਢਾਹੀਆ। ਅਸੀਂ ਚਾਹੁੰਦੇ ਸਚਖੰਡ ਅੰਦਰ ਬਿਨਾ ਤੇਰੇ ਚਰਨ ਤੋਂ ਚਰਨਾਂ ਲਾਈਏ ਧੂੜ, ਬਿਨਾ ਮਸਤਕ ਤੋਂ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਜਗਤ ਤੁਟੇ ਨਾਤਾ, ਚੁਰਾਸੀ ਬੰਧਨ ਰਹੇ ਨਾ ਰਾਈਆ। ਤੂੰ ਪਰਮ ਪੁਰਖ ਬਿਧਾਤਾ, ਦੇਵਣਹਾਰ ਗੁਸਾਂਈਆ। ਨਿਰਗੁਣ ਪਿਤਾ ਮਾਤਾ, ਪੁਰਖ ਅਕਾਲ ਅਖਵਾਈਆ। ਜੇ ਆਤਮ ਧਾਰ ਤੇਰੀ ਜ਼ਾਤਾ, ਜੋਤੀ ਜਾਤੇ ਰੰਗ ਰੰਗਾਈਆ । ਅੰਤਮ ਸਾਡੀ ਪੁਛ ਵਾਤਾ, ਜਨ ਭਗਤਾਂ ਤਨ ਰਹੇ ਕੁਰਲਾਈਆ। ਤੂੰ ਸਭ ਤੋਂ ਵੱਡਾ ਦਾਤਾ, ਦੇਵਣਹਾਰ ਗੁਸਾਈਂਆ। ਸਾਡੀ ਮੇਟ ਅੰਧੇਰੀ ਰਾਤਾ, ਸਾਚਾ ਚੰਦ ਨੂਰ ਕਰ ਰੁਸ਼ਨਾਈਆ। ਅਸੀਂ ਵੇਖਣਾ ਚਾਹੁੰਦੇ ਸਚਖੰਡ ਤੇਰਾ ਅਹਾਤਾ, ਜਿਥੇ ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਬਿਨਾ ਰਸਨਾ ਜਿਹਵਾ ਤੋਂ ਹੋਵੇ ਗਾਥਾ, ਬਿਨਾ ਅੱਖਰਾਂ ਅੱਖਰ ਪੜ੍ਹਾਈਆ। ਤੇਰਾ ਨੂਰ ਜ਼ਹੂਰ ਨਜ਼ਰ ਆਵੇ ਪੁਰਖ ਸਮਰਾਥਾ, ਜੋਤੀ ਜਾਤਾ ਡਗਮਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਮੰਗਦੇ ਸਾਥਾ, ਸਗਲਾ ਸੰਗ ਦੇਣਾ ਨਿਭਾਈਆ। ਤੂੰ ਮਾਲਕ ਨਾਥ ਅਨਾਥਾ, ਦੀਨਾਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਚਾ ਸੰਗ ਬਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਮਿਤਰ ਮੀਤ, ਜਗਤ ਭਗਤ ਕਹੇ ਲੋਕਾਈਆ। ਨਿਰਗੁਣ ਧਾਰ ਬਖ਼ਸ਼ ਦੇ ਪ੍ਰੀਤ, ਪ੍ਰੀਤਮ ਮੇਲਾ ਮੇਲਣਾ ਸਹਿਜ ਸੁਭਾਈਆ। ਤੇਰਾ ਗਾਈਏ ਗੀਤ, ਗੋਬਿੰਦ ਢੋਲਾ ਧੁਰਦਰਗਾਹੀਆ। ਸਾਡੀ ਪਵਿਤ੍ਰ ਕਰਨੀ ਨੀਤ, ਪਤਤ ਪੁਨੀਤ ਬਣਾਈਆ। ਪੁਰਖ ਅਕਾਲੇ ਵਸਣਾ ਚੀਤ, ਚਿਤ ਠਗੌਰੀ ਰਹੇ ਨਾ ਰਾਈਆ। ਕਾਇਆ ਕਾਅਬਾ ਵਖਾਉਣਾ ਹਕ ਮਸੀਤ, ਮੰਦਰ ਇਕੋ ਇਕ ਰੁਸ਼ਨਾਈਆ। ਤੇਰਾ ਦਰਸ ਕਰੀਏ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਦੇਣੀ ਵਡਿਆਈਆ। ਅਸੀਂ ਭਗਤ ਸੁਹੇਲੇ ਨਾ ਵੇਖੀਂ ਹਸਤ ਕੀਟ, ਊਚਾਂ ਨੀਚਾਂ ਇਕੋ ਰੰਗ ਰੰਗਾਈਆ । ਤੇਰਾ ਭਾਣਾ ਲੱਗੇ ਮੀਠ, ਸਿਰ ਸਿਰ ਹੱਥ ਟਿਕਾਈਆ। ਸਾਡਾ ਤਨ ਕੌੜਾ ਨਾ ਹੋਵੇ ਰੀਠ, ਅੰਮ੍ਰਿਤ ਰਸ ਦੇਣਾ ਭਰਾਈਆ। ਤੇਰਾ ਧਾਮ ਸੁਹੰਜਣਾ ਤਕੀਏ ਅਨਡੀਠ, ਸਚਖੰਡ ਵੇਖੀਏ ਚਾਈਂ ਚਾਈਂਆ। ਪਰਮ ਪੁਰਖ ਪਰਮਾਤਮ ਸਾਨੂੰ ਕਦੇ ਨਾ ਦੇਵੀਂ ਪੀਠ, ਕਰਵਟ ਜਗਤ ਨਾ ਕਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਸਾਈਆ। ਪੰਜ ਤਤ ਕਹਿਣ ਪ੍ਰਭ ਤੂੰ ਦਾਤਾ ਬੇਪਰਵਾਹੋ, ਬੇਪਰਵਾਹੀ ਵਿਚ ਸਮਾਈਆ। ਤੇਰਾ ਖੇਲ ਥਲ ਅਸਗਾਹੋ, ਜਲ ਥਲ ਮਹੀਅਲ ਡੇਰਾ ਲਾਈਆ। ਸਾਨੂੰ ਤੇਰੇ ਵੇਖਣ ਦਾ ਚਾਓ, ਚਾਓ ਘਨੇਰਾ ਇਕ ਜਣਾਈਆ। ਸ਼ਬਦੀ ਧਾਰ ਫੜ ਲੈ ਬਾਹੋਂ, ਬਿਨ ਹੱਥਾਂ ਹੱਥ ਉਠਾਈਆ। ਸਾਡਾ ਅੰਤਮ ਕਰੀਂ ਨਿਆਉਂ, ਅਦਲ ਇਨਸਾਫ਼ ਇਕ ਜਣਾਈਆ। ਫੜ ਕੇ ਹੰਸ ਬਣਾਈਂ ਕਾਉਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਤੂੰ ਹੀ ਪਿਤਾ ਤੂੰ ਹੀ

ਮਾਉਂ, ਪਰਮ ਪੁਰਖ ਤੇਰੀ ਗੋਦ ਇਕੋ ਨਜ਼ਰੀ ਆਈਆ। ਤੇਰੇ ਨਾਮ ਦਾ ਲੇਖਾ ਸਭਨੀ ਥਾਉਂ, ਥਾਨ ਥਨੰਤਰ ਦੇਣੀ ਮਾਣ ਵਡਿਆਈਆ। ਇਕੋ ਜਪਾਉਣਾ ਸਾਚਾ ਨਾਉਂ, ਨਰ ਨਿਰੰਕਾਰ ਇਕ ਅਖਵਾਈਆ। ਸਦਾ ਕਹਿੰਦੇ ਰਹੀਏ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮੀਤ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਆਦਿ ਜੁਗਾਦਿ ਥੱਕੇ ਮਾਂਦੇ, ਜੁਗ ਜੁਗ ਭੱਜੇ ਵਾਹੋ ਦਾਹੀਆ। ਮਾਨਸ ਦੇਹੀ ਤੇਰੇ ਢੋਲੇ ਗਾਂਦੇ, ਸ਼ਬਦੀ ਸ਼ਬਦ ਨਾਦ ਸ਼ਨਵਾਈਆ। ਤੇਰਾ ਨੈਣਾਂ ਰਾਹ ਤਕਾਂਦੇ, ਚਾਰੋਂ ਕੁੰਟ ਵੇਖ ਵਖਾਈਆ। ਗਲ ਪੱਲੂ ਵਾਸਤਾ ਪਾਉਂਦੇ, ਨਿਵ ਨਿਵ ਸੀਸ ਝੁਕਾਈਆ। ਕੋਟਨ ਵਾਰ ਘੋਲੀ ਘੋਲ ਆਪਾ ਆਪ ਘੁਮਾਉਂਦੇ, ਘੋਲੀ ਘੋਲ ਘੁਮਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੂਕ ਕੂਕ ਸੁਣਾਉਂਦੇ, ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਅਭੇਦ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਖੋਲ੍ਹ ਦੇ ਧੁਰ ਦਾ ਭੇਵ, ਅਭੇਦ ਦੇਣਾ ਜਣਾਈਆ। ਤੂੰ ਸਭ ਦਾ ਦੇਵੀ ਦੇਵ, ਦੇਵਤ ਸੁਰ ਤੇਰੀ ਸਰਨਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵ, ਸਚਖੰਡ ਸਾਚੇ ਸੋਭਾ ਪਾਈਆ। ਸਾਚੇ ਨਾਮ ਦਾ ਦੇਵੀਂ ਮੇਵ, ਅੰਮਿਉਂ ਰਸ ਚਖਾਈਆ। ਸਾਡੀ ਮਨਜ਼ੂਰ ਕਰ ਲੈ ਸੇਵ, ਸੇਵਕ ਸੇਵਾ ਚਰਨ ਟਿਕਾਈਆ। ਸਿਫ਼ਤਾਂ ਗਾਏ ਰਸਨਾ ਜਿਹਵ, ਜਿਹਵਾ ਹਰਿ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਪਾਏ ਕੋਇ ਨਾ ਭੇਤ, ਅਭੇਦ ਆਪਣੇ ਵਿਚ ਰਖਾਈਆ।

੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਰਾਮੂਵਾਲਾ ਗੁਰਦਿਆਲ ਸਿੰਘ, ਅਵਤਾਰ ਸਿੰਘ ਰਾਮੂਵਾਲਾ, ਤਾਰਾ ਸਿੰਘ ਗਾਜ਼ੀਆਣਾ,
ਨਰਾਇਣ ਸਿੰਘ ਨਿਹਾਲ ਸਿੰਘ ਵਾਲਾ, ਕਰਤਾਰ ਸਿੰਘ ਚੜਿਕ, ਮਹਿੰਦਰ ਕੌਰ ਚੜਿਕ, ਨਰਾਇਣ ਕੌਰ
ਦੀਦਾਰੇ ਵਾਲਾ, ਦਲੀਪ ਸਿੰਘ ਬਦਨੀ, ਬੁਗੜ ਸਿੰਘ ਬਰਗਾੜੀ, ਕਰਤਾਰ ਸਿੰਘ ਰਾਮੂਵਾਲਾ

ਪੰਜ ਤਤ ਕਹਿਣ ਪ੍ਰਭ ਜੁਗ ਜੁਗ ਤਕੀਆਂ ਤੇਰੀਆਂ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਪਰਮ ਪੁਰਖ ਪਰਮਾਤਮ ਸ਼ਬਦ ਅਨਾਦੀ ਸੁਣੀਆਂ ਬਾਣੀਆਂ, ਪਰਾ ਪਸੰਤੀ ਮਧਮ ਬੈਖਰੀ ਢੋਲੇ ਰਹੀਆਂ ਗਾਈਆ। ਚਾਰ ਜੁਗ ਦੇ ਸ਼ਾਸਤਰ ਗ੍ਰੰਥ ਤੇਰੀ ਮਹਿੰਮਾ ਵਾਲੀਆਂ ਕਹਾਣੀਆਂ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਅਠਸਠ ਤੀਰਥ ਨਹਾਤੇ ਪਾਣੀਆਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜੇ ਵਾਹੋ ਦਾਹੀਆ। ਸੁਖਆਸਣ ਜਗਤ ਸੁਹੰਝਣੀਆ ਸੇਜਾਂ ਮਾਣੀਆਂ, ਮਨ ਮਮਤਾ ਨਾਲ ਮਿਲਾਈਆ। ਖੇਲ ਖੇਲੇ ਬਣ ਬਣ ਰਾਜੇ ਰਾਣੀਆਂ, ਸ਼ਾਹ ਹਕੀਰਾਂ ਰੂਪ ਦਰਸਾਈਆ। ਤੂੰ ਕਿਰਪਾ ਨਿਧ ਸੁਆਮੀ ਸ਼ਾਹ ਪਾਤਸ਼ਾਹ ਸ੍ਰੀ ਭਗਵਾਨੀਆ, ਹਰਿ ਭਗਵਨ ਤੇਰੀ ਬੇਪਰਵਾਹੀਆ। ਸਾਡੀਆਂ ਅੰਤ ਵੇਖ ਨਿਸ਼ਾਨੀਆਂ, ਨਿਸ਼ਾਨੇ ਅਵਤਾਰਾਂ ਪੈਗ਼ੰਬਰਾਂ ਨਾਲ ਮਿਲਾਈਆ। ਬਿਰਹੁ ਦੇ ਤੀਰ ਚਲਦੇ ਰਹੇ ਕਾਨੀਆਂ, ਜੋ ਵਿਛੋੜੇ ਵਿਚ ਘਾਇਲ ਕਰਦੇ ਰਹੇ ਥਾਉਂ ਥਾਈਂਆ। ਸਾਡੀਆਂ ਮੰਜ਼ਲਾਂ ਅੰਤਮ ਕਰ ਆਸਾਨੀਆਂ, ਅਸਲ ਦੇ ਮਾਲਕ ਵਸਲ ਆਪਣਾ ਇਕ ਜਣਾਈਆ। ਤੂੰ ਆਦਿ ਜੁਗਾਦੀ ਹਰ ਘਟ ਜਾਣ ਜਾਣੀਆਂ, ਜਾਨਣਹਾਰ

ਨੂਰ ਅਲਾਹੀਆ । ਸਾਡੇ ਤਨ ਵਜੂਦ ਵੇਂਹਦੇ ਰਹੇ ਖਾਣੀਆਂ, ਮਿੱਟੀ ਖ਼ਾਕ ਵਿਚ ਮਿਲਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨੀਆਂ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰੇ ਹੱਥ ਵਡਿਆਈਆ। ਸਾਡੀਆਂ ਮੁਸ਼ਕਲਾਂ ਕਰ ਆਸਾਨੀਆਂ, ਅਹਿਸਾਨ ਸਿਰ ਨਾ ਕੋਇ ਰਖਾਈਆ। ਸਾਡੀਆਂ ਮੰਜ਼ਲਾਂ ਤਕ ਰੁਹਾਨੀਆਂ, ਰੂਹ ਬੁਤ ਨਾਲ ਮਿਲਾਈਆ। ਤੂੰ ਮਾਲਕ ਜ਼ਿਮੀਂ ਅਸਮਾਨੀਆਂ, ਲੋਕ ਪਰਲੋਕ ਵਜਦੀ ਰਹੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ । ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲਹਿਣਾ ਤਕ, ਬਿਨ ਨੈਣਾਂ ਨੈਣ ਉਠਾਈਆ। ਹਕ਼ੀਕ਼ਤ ਵੇਖ ਲੈ ਹਕ, ਹਰਿ ਕਰਤੇ ਧੁਰਦਰਗਾਹੀਆ। ਤੂੰ ਮਾਲਕ ਵਾਹਿਦ ਯਕ, ਨੂਰ ਨੁਰਾਨਾ ਨੂਰ ਅਲਾਹੀਆ। ਅਸੀਂ ਤੇਰੇ ਸੱਥਰ ਗਏ ਲਥ, ਯਾਰੜੇ ਸੇਜ ਹੰਢਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਸਾਨੂੰ ਇਕੋ ਦੇ ਦੇ ਵਥ, ਦੂਜੀ ਮੰਗ ਨਾ ਕੋਇ ਮੰਗਾਈਆ । ਜਿਸ ਵੇਲੇ ਸਾਡਾ ਬੁਰਜ ਜਾਵੇ ਢਠ, ਨਾਤਾ ਆਤਮ ਧਾਰ ਤੁੜਾਈਆ। ਅਸੀਂ ਬੇਨੰਤੀ ਕਰੀਏ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤਿ ਬੁਧਿ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਸਚਖੰਡ ਜਾਈਏ ਨਠ, ਰਾਹ ਵਿਚ ਨਾ ਕੋਇ ਅਟਕਾਈਆ। ਥਿਰ ਘਰ ਦੁਆਰ ਏਕੰਕਾਰ ਤੇਰੀ ਸਰਨਾਈ ਜਾਈਏ ਢਠ, ਆਪਣਾ ਆਪ ਤੇਰੀ ਭੇਟ ਕਰਾਈਆ। ਫੇਰ ਨਾ ਆਈਏ ਵਤ, ਬੇਵਤਨਾ ਆਪਣੇ ਵਤਨ ਲੈਣਾ ਟਿਕਾਈਆ। ਸਾਡਾ ਨਾਤਾ ਜੁੜੇ ਨਾ ਬੂੰਦ ਰਕਤ ਨਤ, ਤਨ ਵਜੂਦ ਨਾ ਕੋਇ ਵਖਾਈਆ। ਸਾਡੇ ਲੇਖੇ ਲਾਉਣੇ ਨਿਰਗੁਣ ਧਾਰ ਤਤ, ਤਤਵ ਤਤ ਤੇਰੇ ਵਿਚ ਸਮਾਈਆ। ਤੂੰ ਸਾਹਿਬ ਸੁਆਮੀ ਪਰਮੇਸ਼ਵਰ ਪਤਿ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਤੂੰ ਕਰਨੀਆਂ ਆਪਣੀਆਂ ਮਿਹਰਾ, ਮਿਹਰ ਨਜ਼ਰ ਉਠਾਈਆ। ਸਾਡਾ ਮਿਟ ਜਾਏ ਕੂੜ ਅੰਧੇਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਇਕ ਵਖਾਉਣਾ ਸਾਨੂੰ ਸੰਝ ਸੁਵੇਰਾ, ਬਿਨ ਸ਼ਮਅ ਦੀਪ ਕਰ ਰੁਸ਼ਨਾਈਆ । ਤੇਰਾ ਵੇਖੀਏ ਧਰਮ ਦੁਆਰੇ ਡੇਰਾ, ਦਰਗਾਹ ਸਾਚੀ ਪੜਦਾ ਦੇਣਾ ਲਾਹੀਆ। ਜਿਥੇ ਇਕੋ ਰਾਗ ਤੂੰ ਮੇਰਾ ਮੈਂ ਤੇਰਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨਿਰਗੁਣ ਜੋਤ ਤੇਰਾ ਨੂਰ ਨੁਰਾਨਾ ਕਦੇ ਨਾ ਹੋਏ ਅੰਧੇਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਤਤ ਕਹਿਣ ਤੂੰ ਸਤਿਗੁਰ ਸਾਹਿਬ ਅਸੀਂ ਬਿਨਾ ਸਰੀਰ ਤੋਂ ਤੇਰਾ ਚੇਰਾ, ਵਖ ਵਖ ਰੂਪ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਕੰਤ ਭਗਵੰਤ ਸਾਡਾ ਕਰਨਾ ਹਕ ਨਿਬੇੜਾ, ਅਦਲ ਇਨਸਾਫ਼ ਜਗਤ ਜਹਾਨ ਆਪ ਕਮਾਈਆ।

੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਡਗਰੂ ਸੀਤਲ ਸਿੰਘ ਮੇਲਾ ਸਿੰਘ ਧੰਨਾ ਸਿੰਘ ਡਗਰੂ, ਹਰਬੰਸ ਸਿੰਘ
ਸੁਰਜੀਤ ਸਿੰਘ ਨਿਧਾਂ ਵਾਲਾ, ਗੁਰਬਚਨ ਸਿੰਘ ਗੁਰਦਿਆਲ ਸਿੰਘ ਸਦਾ ਸਿੰਘ ਵਾਲਾ,
ਨੰਦ ਸਿੰਘ ਥਮਣ ਵਾਲਾ ਗਹਿਣਾ ਸਿੰਘ ਕਲਾਸ਼

ਪੰਜ ਤਤ ਕਹਿਣ ਪ੍ਰਭ ਸਾਨੂੰ ਆਪਣੇ ਬਣਾ ਲੈ ਪੁਤਰ, ਪਿਤਾ ਪੂਤ ਗੋਦ ਉਠਾਈਆ। ਅਸੀਂ ਤੇਰਾ ਕਰੀਏ ਸ਼ੁਕਰ, ਸ਼ੁਕਰਾਨੇ ਵਿਚ ਸੀਸ

ਨਿਵਾਈਆ। ਨਿਰਗੁਣ ਧਾਰ ਨਿਰਾਕਾਰ ਨਿਰਵੈਰ ਹੋ ਕੇ ਉਤਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਮਾਨਵ ਜ਼ਾਤੀ ਤਕ ਲੈ ਤੜਫਦੀ ਬਿਨਾ ਟੁੱਕਰ, ਟੁਕੜੇ ਟੁਕੜੇ ਕਰ ਲੋਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਚੁਕ ਲੈ ਕੁੱਛੜ, ਫੜ ਬਾਹੋਂ ਗਲੇ ਲਗਾਈਆ। ਦੀਨ ਦਿਆਲੇ ਅਸੀਂ ਤੇਰੇ ਪਿਆਰ ਦੇ ਭੁਖੜ, ਪਰਮ ਪੁਰਖ ਦੇਣੀ ਮਾਣ ਵਡਿਆਈਆ । ਸਾਡਾ ਦੀਨ ਦੁਨੀ ਦਾ ਤਕ ਲੈ ਦੁਖੜ, ਦੁਖੀ ਹੋ ਕੇ ਰਹੇ ਸੁਣਾਈਆ। ਉਲਟਾ ਫੇਰ ਹੋਈਏ ਨਾ ਰੁੱਖੜ, ਮਾਤ ਗਰਭ ਨਾ ਅਗਨ ਤਪਾਈਆ। ਸਾਡਾ ਭੇਵ ਚੁਕਾ ਦੇ ਦੁੱਤਰ, ਦੁਤੀਆ ਭਾਉ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਸਾਨੂੰ ਬਖ਼ਸ਼ ਦੇ ਚਰਨ ਕਵਲ ਸਹਾਰਾ, ਸਹਾਇਕ ਨਾਇਕ ਤੇਰੀ ਓਟ ਤਕਾਈਆ। ਤੇਰੀ ਧੂੜੀ ਲਾਈਏ ਮਸਤਕ ਛਾਰਾ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਤੇਰਾ ਗਾਈਏ ਨਾਮ ਜੈਕਾਰਾ, ਜੈ ਜੈ ਤੇਰਾ ਨਾਮ ਸੁਣਾਈਆ। ਸਾਚੀ ਸ਼ਬਦ ਦੀ ਦੇ ਧੁਨਕਾਰਾ, ਅਨਹਦ ਨਾਦੀ ਨਾਦ ਦ੍ਰਿੜਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਠੰਡਾ ਠਾਰਾ, ਬੂੰਦ ਸਵਾਂਤੀ ਆਪ ਟਪਕਾਈਆ। ਜੋਤੀ ਜੋਤ ਕਰ ਉਜਿਆਰਾ, ਕਮਲਾਪਾਤੀ ਡਗਮਗਾਈਆ । ਸਾਡਾ ਤੇਰੇ ਚਰਨ ਕਵਲ ਇਕ ਇਸ਼ਾਰਾ, ਬਿਨ ਨੈਣਾ ਰਹੇ ਲਗਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਪਰਵਰਦਿਗਾਰ ਨੂਰ ਅਲਾਹੀਆ। ਸਾਨੂੰ ਬਖ਼ਸ਼ ਦੇ ਸਚਖੰਡ ਦੁਆਰਾ, ਦਰਗਾਹ ਸਾਚੀ ਦੇ ਵਡਿਆਈਆ। ਲੇਖਾ ਰਹੇ ਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਲਹਿਣਾ ਦੇਣਾ ਮੁਕਾਈਆ। ਫੇਰ ਆਈਏ ਨਾ ਦੂਜੀ ਵਾਰਾ, ਜਨਮ ਜਨਮ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਵਜਦੀ ਰਹੇ ਵਧਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਕਵਲ ਹੋਵੇ ਇਕੋ ਤ੍ਰਿਸ਼ਨਾ, ਦੂਜੀ ਓਟ ਨਾ ਕੋਇ ਤਕਾਈਆ। ਜੋ ਇਸ਼ਾਰਾ ਦਿਤਾ ਬ੍ਰਹਮਾ ਸ਼ਿਵ ਵਿਸ਼ਨਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜੋ ਆਸ਼ਾ ਰਖ ਕੇ ਗਿਆ ਰਾਮਾ ਕ੍ਰਿਸ਼ਨਾ, ਕਾਹਨ ਘਨਈਆ ਨੈਣ ਤਕਾਈਆ। ਜੋ ਨੂਰ ਜ਼ਹੂਰ ਤੇਰਾ ਪੈਗ਼ੰਬਰਾਂ ਦਿਸਣਾ, ਜ਼ਾਹਰ ਜ਼ਹੂਰ ਡਗਮਗਾਈਆ। ਜੋ ਨਾਨਕ ਗੋਬਿੰਦ ਧਾਰ ਲੇਖਾ ਲਿਖਣਾ, ਬਿਨ ਕ਼ਲਮ ਸ਼ਾਹੀ ਦੇਣਾ ਸਮਝਾਈਆ। ਅਸੀਂ ਚਾਹੁੰਦੇ ਪੰਜ ਤਤ ਤੇਰੇ ਸਚਖੰਡ ਦੁਆਰੇ ਲਿਟਣਾ, ਦੂਸਰ ਥਾਨ ਨਾ ਕੋਇ ਵਡਿਆਈਆ। ਦੀਨ ਦੁਨੀ ਵਿਚ ਸਾਡਾ ਕੂੜ ਨਿਸ਼ਾਨਾ ਮਿਟਣਾ, ਦਰਗਾਹ ਸਾਚੀ ਵਜਦੀ ਰਹੇ ਵਧਾਈਆ। ਫੇਰ ਸੰਗ ਰਹੇ ਨਾ ਪੱਥਰ ਇੱਟਨਾ, ਪਾਹਨਾ ਸੀਸ ਨਾ ਕੋਇ ਨਿਵਾਈਆ। ਤੇਰੀ ਧਾਰ ਵਿਚ ਨਿਰੰਕਾਰ ਤੇਰਾ ਰੂਪ ਹੋ ਕੇ ਟਿਕਣਾ, ਦੂਸਰ ਰੂਪ ਨਾ ਕੋਇ ਦਰਸਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਲੇਖੇ ਅੰਤਮ ਆਪ ਨਜਿਠਣਾ, ਦਰ ਠਾਂਡੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰਨੀ ਕਿਰਪਾ, ਕਿਰਪਾਲ ਦਇਆ ਕਮਾਈਆ। ਦੀਨ ਦੁਨੀ ਦੀ ਰਹੇ ਨਾ ਬਿਪਤਾ, ਵਿਪਰੀਤ ਦਏ ਗਵਾਹੀਆ। ਸਾਨੂੰ ਰੂਪ ਬਣਾਉਣਾ ਸਾਚੇ ਸਿਖ ਦਾ, ਸਤਿ ਸਤਿ ਨਾਲ ਸਮਝਾਈਆ। ਸਾਡਾ ਲੇਖ ਤੁਧ ਬਿਨ ਕੋਇ ਨਾ ਲਿਖਦਾ, ਗਣਤੀ ਗਣਤ ਨਾ ਕੋਇ ਗਿਣਾਈਆ । ਸਾਡਾ ਰੂਪ ਨਹੀਂ ਕਿਸੇ ਮੁਨ ਰਿਖ ਦਾ, ਜਗਤ ਹਿੱਸਾ ਨਾ ਕੋਇ ਰਖਾਈਆ। ਅਸੀਂ ਪਿਆਰ ਚਾਹੁੰਦੇ ਇਕੋ ਹਿਤ ਦਾ, ਹਿਤਕਾਰੀ ਦੇਣੀ ਮਾਣ ਵਡਿਆਈਆ। ਸਾਡਾ ਨਾਤਾ ਜੋੜਨਾ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ।

ਝਗੜਾ ਮੇਟਣਾ ਆਵਣ ਜਾਵਣ ਨਿਤ ਦਾ, ਨਵਿਤ ਤੇਰੇ ਵਿਚ ਸਮਾਈਆ। ਸਾਡਾ ਵਕ਼ਤ ਸੁਹੰਜਣਾ ਕਰ ਦੇ ਜਿਤ ਦਾ, ਹਾਰ ਦਾ ਲੇਖਾ ਰਹੇ ਨਾ ਰਾਈਆ। ਲਹਿਣਾ ਦੇਣਾ ਤਕ ਲੈ ਆਪਣੀ ਸਾਚੀ ਥਿਤ ਦਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਪੰਜ ਤਤ ਕਹਿਣ ਪ੍ਰਭ ਤੁਧ ਬਿਨ ਅਵਰ ਕੋਇ ਨਾ ਦਿਸਦਾ, ਨੇਤਰ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦੁਆਰਾ ਸੁਹੰਜਣਾ ਦਿਸੇ ਇਕ ਦਾ, ਏਕੰਕਾਰ ਦੇਣੀ ਮਾਣ ਵਡਿਆਈਆ।

੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ਾਹ ਬੁਕਰ ਬਗੀਚਾ ਸਿੰਘ ਫ਼ਤਿਹ ਗੜ੍ਹ ਪੰਜ ਤੂਰ
ਇੰਦਰ ਸਿੰਘ ਕ਼ਾਦਰ ਵਾਲਾ ਸੋਹਣ ਸਿੰਘ ਚੰਦ ਸਿੰਘ ਸ਼ਾਹ ਬੁਕਰ

ਪੰਜ ਤਤ ਕਹਿਣ ਪ੍ਰਭ ਸਾਡੇ ਜਨਮ ਮਰਨ ਮੇਟ ਦੇ ਦੁਖੜੇ, ਚੁਰਾਸੀ ਫਾਸੀ ਗਲ ਨਾ ਕੋਇ ਲਟਕਾਈਆ। ਉਲਟੇ ਮਾਤ ਗਰਭ ਨਾ ਹੋਈਏ ਰੁਖੜੇ, ਅਗਨੀ ਤਤ ਨਾ ਕੋਇ ਤਪਾਈਆ। ਸਾਡੇ ਉਜਲ ਕਰ ਦੇ ਮੁਖੜੇ, ਦੁਰਮਤ ਮੈਲ ਧੁਆਈਆ। ਅਸੀਂ ਤੇਰੇ ਦਰਸ ਦੇ ਭੁਖੜੇ, ਤ੍ਰਿਸ਼ਨਾ ਕੂੜ ਦੈਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਆਦਿ ਜੁਗਾਦਿ ਮੇਟ ਦੇ ਰੋਗ, ਚਿੰਤਾ ਗ਼ਮ ਰਹਿਣ ਨਾ ਪਾਈਆ। ਕੂੜੀ ਕਿਰਿਆ ਰਹੇ ਨਾ ਸੋਗ, ਸਗਲੇ ਸੰਗੀ ਹੋਣਾ ਸਹਾਈਆ। ਨਿਰਗੁਣ ਦੇਣਾ ਦਰਸ ਅਮੋਘ, ਸਰਗੁਣ ਮੇਲਾ ਮੇਲਣਾ ਚਾਈਂ ਚਾਈਂਆ। ਤੇਰਾ ਚਰਨ ਪ੍ਰੀਤੀ ਹੋਵੇ ਜੋਗ, ਜੁਗਤੀ ਧਰਮ ਧਾਰ ਸਮਝਾਈਆ। ਆਤਮ ਰਸ ਬਖ਼ਸ਼ ਦੇ ਭੋਗ, ਭਸਮੜ ਆਪਣੀ ਦਇਆ ਕਮਾਈਆ। ਜਗਤ ਜਹਾਨ ਨਾ ਹੋਏ ਵਿਜੋਗ, ਵਿਛੋੜਾ ਅੰਤ ਰਹਿਣ ਨਾ ਪਾਈਆ। ਆਪਣੇ ਨਾਲ ਕਰਨਾ ਸੰਜੋਗ, ਧੁਰ ਮੇਲਾ ਲੈਣਾ ਮਿਲਾਈਆ। ਸਦਾ ਮੁਹੱਬਤ ਦੀ ਬਖ਼ਸ਼ਣੀ ਮੌਜ, ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਖੋਲ੍ਹ ਦੇ ਅੰਤਰ ਪੜਦਾ, ਪਰਦਾਨਸ਼ੀਂ ਦਇਆ ਕਮਾਈਆ। ਇਹ ਖੇਲ ਤੇਰਾ ਅਗੰਮੇ ਘਰ ਦਾ, ਗ੍ਰਹਿ ਮੰਦਰ ਦੇਣੀ ਵਡਿਆਈਆ। ਤੂੰ ਰੂਪ ਨਰਾਇਣ ਨਰ ਦਾ, ਨਰ ਹਰਿ ਇਕ ਅਖਵਾਈਆ। ਜੁਗ ਜੁਗ ਭਗਤਾਂ ਕਿਰਪਾ ਕਰਦਾ, ਕਿਰਪਨ ਆਪਣੇ ਗਲੇ ਲਗਾਈਆ। ਧਾਮ ਵਖਾ ਦੇ ਧੁਰ ਦੇ ਸਰ ਦਾ, ਸਰੋਵਰ ਇਕੋ ਇਕ ਜਣਾਈਆ। ਜਿਸ ਵਿਚ ਭਗਤ ਸੁਹੇਲਾ ਤਰਦਾ, ਦੁਰਮਤ ਮੈਲ ਮੈਲ ਧੁਆਈਆ। ਪੁਰਖ ਅਕਾਲੇ ਦੀਨ ਦਿਆਲੇ ਜੇ ਆਤਮ ਧਾਰ ਭਗਤਾਂ ਵਰਦਾ, ਤਤ ਵਜੂਦ ਆਪਣੇ ਰੰਗ ਰੰਗਾਈਆ। ਸਾਡਾ ਖੇਲ ਨਹੀਂ ਕੋਈ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਨਾ ਕੋਇ ਰਖਾਈਆ। ਤੂੰ ਮਾਲਕ ਚੇਤਨ ਚੋਟੀ ਜੜ੍ਹ ਦਾ, ਲੇਖਾ ਵੇਖਣਾ ਥਾਉਂ ਥਾਈਂਆ। ਤਤ ਕਹਿਣ ਬਿਨਾ ਸਾਥੋਂ ਤੇਰਾ ਨਾਮ ਕੋਇ ਨਾ ਪੜ੍ਹਦਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਿਉਂ ਨਹੀਂ ਸਾਡੇ ਉਤੇ ਕਿਰਪਾ ਕਰਦਾ, ਦਰੋਹੀ ਤੇਰਾ ਨਾਮ ਦੁਹਾਈਆ। ਪੰਜ ਤਤ ਕਹਿਣ ਜੁਗ ਜੁਗ ਤੇਰਾ ਭਗਤ ਸਰੀਰ ਰਿਹਾ ਛਡਦਾ, ਮੜ੍ਹੀ ਗੋਰਾਂ ਸੰਗ ਬਣਾਈਆ। ਆਤਮਾ ਤੇਰੇ ਸਚਖੰਡ ਦੁਆਰੇ ਰਿਹਾ ਵੜਦਾ, ਜੋਤ ਜੋਤ ਵਿਚ

ਸਮਾਈਆ। ਹੁਣ ਲਹਿਣਾ ਦੇਣਾ ਦੇ ਦੇ ਸਾਡੇ ਦਰ ਦਾ, ਦਰ ਠਾਂਡੇ ਮੰਗ ਮੰਗਾਈਆ। ਸਾਡਾ ਤਤ ਵਣਜਾਰਾ ਹੋਵੇ ਤੇਰੇ ਘਰ ਦਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੇ ਵਿਚ ਸਮਾਈਆ। ਤੁਧ ਬਿਨ ਘਾੜਨ ਕੋਇ ਨਾ ਘੜਦਾ, ਘੜਨ ਭੰਨਣਹਾਰ ਨਾ ਕੋਇ ਅਖਵਾਈਆ। ਵਿਛੋੜਾ ਹੋਵੇ ਅਗੇ ਨਾ ਘੜੀ ਪਲ ਦਾ, ਪਲਕਾਂ ਦੇ ਪਿਛੇ ਬਹਿਣ ਵਾਲਿਆ ਦੇਣੀ ਮਾਣ ਵਡਿਆਈਆ। ਸਾਡਾ ਲੇਖਾ ਰਹੇ ਨਾ ਕਲਜੁਗ ਕਲ ਦਾ, ਕਲਕਾਤੀ ਦੇਣਾ ਪੰਧ ਮੁਕਾਈਆ। ਤੂੰ ਸਵਾਮੀ ਜਲ ਥਲ ਦਾ, ਮਹੀਅਲ ਤੇਰੀ ਓਟ ਤਕਾਈਆ। ਸਾਨੂੰ ਵਿਛੋੜਾ ਹੋਏ ਨਾ ਘੜੀ ਪਲ ਦਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਹੁਣ ਵਿਛੋੜਾ ਦੇਣਾ ਨਹੀਂ ਕਲਜੁਗ ਕਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਮੇਟ ਦੇ ਹਰਸ, ਹਵਸ ਰਹਿਣ ਕੋਇ ਨਾ ਪਾਈਆ। ਸਾਨੂੰ ਚੁਕ ਲੈ ਉਤੋਂ ਫ਼ਰਸ਼, ਜ਼ਿਮੀਂ ਮਿੱਟੀ ਖ਼ਾਕ ਨਾ ਕੋਇ ਰੁਲਾਈਆ। ਸਾਡੀ ਮੰਜ਼ਲ ਬਣਾ ਦੇ ਉਤੇ ਅਰਸ਼, ਅਰਸ਼ੀ ਪ੍ਰੀਤਮ ਹੋਣਾ ਆਪ ਸਹਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਤੇਰਾ ਜੋਤੀ ਧਾਰ ਕਰੀਏ ਦਰਸ, ਦੂਸਰ ਨਜ਼ਰ ਕਿਛ ਨਾ ਆਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡੇ ਉਤੇ ਕਰਨਾ ਤਰਸ, ਰਹਿਮਤ ਰਹੀਮ ਦੇਣੀ ਕਮਾਈਆ। ਅੰਮ੍ਰਿਤ ਮੇਘ ਅਗੰਮਾ ਦੇਣਾ ਬਰਸ, ਬੂੰਦਾ ਬਾਂਦੀ ਜਗਤ ਨਜ਼ਰ ਕੋਇ ਨਾ ਆਈਆ। ਸਾਡਾ ਵਾਅਦਾ ਪੂਰਾ ਕਰ ਦੇ ਗੁਰ ਅਵਤਾਰਾਂ ਪੈਗ਼ੰਬਰਾਂ ਵਾਲੀ ਸ਼ਰਤ, ਸ਼ਰਅ ਦੇ ਮਾਲਕ ਦੇਣੀ ਮਾਣ ਵਡਿਆਈਆ। ਤੂੰ ਨਿਰਗੁਣ ਧਾਰ ਨਿਰਵੈਰ ਹੋ ਕੇ ਆਇਉਂ ਪਰਤ, ਪਤਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦਿ ਜੁਗ ਚੌਕੜੀ ਖੇਲ ਸਦਾ ਅਸਚਰਜ, ਅਚਰਜ ਲੀਲਾ ਦੇਣੀ ਵਖਾਈਆ।