ਪੁਸਤਕਾਲਾਭਾਗ ੨੪

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਦਰਬਾਰ ਨਿਵਾਸੀ ਸੰਗਤ ਨਵਿਤ

ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰਦੇ ਮਨਸਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਬਾਹਰ ਕਢਾਈਆ। ਸਾਡਾ ਰੂਪ ਸਤਿ ਸਰੂਪ ਬਣਾ ਲੈ ਹੰਸਾ, ਪਤਿਪਰਮੇਸ਼ਵਰ ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਅਸੀਂ ਤਨ ਵਜੂਦ ਮਾਟੀ ਖ਼ਾਕ ਤੇਰਾ ਹੋਈਏ ਬੰਸਾ, ਬੰਸਰੀ ਵਾਲੇ ਕਾਹਨ ਬਿਨ ਨੈਣਾ ਵੇਖਣਾ ਚਾਈਂ ਚਾਈਂਆ। ਤੇਰੇ ਹੁਕਮ ਵਿਚ ਕੋਟਨ ਕੋਟ ਜੁਗ ਬੀਤੇ ਸਹੰਸਾ, ਸਹੰਸਰ ਮੁਖ ਸ਼ੇਸ਼ ਨਾਗ ਦਏ ਗਵਾਹੀਆ। ਕੂੜੀ ਕਿਰਿਆ ਹਉਮੇ ਹੰਗਤਾ ਮਨ ਮਮਤਾ ਮਾਰ ਦੇ ਕੰਸਾ, ਕਾਹਨਾਂ ਦੇ ਕਾਹਨ ਤੇਰੀ ਇਕ ਸਰਨਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦੀ ਬੇਅੰਤਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨੂਰ ਅਲਾਹੀਆ । ਸਤਿ ਸਰੂਪ ਸ਼ਾਹੋ ਭੂਪ ਬਣਾ ਲੈ ਸੰਤਾ, ਸਾਜਣ ਮੀਤ ਪਤਤ ਪੁਨੀਤ ਆਪਣੀ ਦਇਆ ਕਮਾਈਆ। ਦੀਨ ਦੁਨੀ ਦੇ ਮਾਲਕ ਸਾਡੇ ਅੰਤਸ਼ਕਰਨ ਵਿਚੋਂ ਮੇਟ ਦੇ ਚਿੰਤਾ, ਗ਼ਮੀ ਗ਼ਮਖ਼੍ਵਾਰ ਦੇਣੀ ਗੁਵਾਈਆ। ਸਤਿ ਧਰਮ ਦੀ ਧਾਰ ਬਣਾ ਬਣਤਾ, ਘੜਨ ਭੰਨਣਹਾਰ ਆਪਣਾ ਰੰਗ ਰੰਗਾਈਆ। ਤੂੰ ਮਾਲਕ ਸੁਆਮੀ ਇਕੋ ਹੋਵੇਂ ਕੰਤਾ, ਕੰਤ ਕੰਤੂਹਲ ਤੇਰੀ ਓਟ ਤਕਾਈਆ। ਤਨ ਵਜੂਦਾਂ ਰੰਗ ਚਾੜ੍ਹ ਬਸੰਤਾ, ਏਥੇ ਉਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਜਗਤ ਕੂੜਾ ਮੋਹ ਮੇਟ ਦੇ ਮਮਤਾ, ਮਾਇਆ ਮਨਸਾ ਨਾ

ਕੋਇ ਹਲਕਾਈਆ। ਮੈਂ ਤੇਰੇ ਦਰ ਦਾ ਮੰਗਤਾ, ਭਿਖਕ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਰਹੇ ਨਾ ਜੀਅ ਜੰਤ ਦਾ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਸ਼ਾਹੋ ਭੂਪ ਰਾਜਨਾ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮਿਤਰ ਪਿਆਰੇ ਸਵਾਰਨਾ ਕਾਜਨਾ, ਕਰਤੇ ਪੁਰਖ ਤੇਰੇ ਹੱਥ ਵਡਿਆਈਆ। ਲਹਿਣਾ ਦੇਣਾ ਮੁਕਾਉਣਾ ਕੱਲ ਕਿ ਆਜਨਾ, ਅਗਲਾ ਪੰਧ ਦੇਣਾ ਚੁਕਾਈਆ । ਸ਼ਬਦੀ ਧਾਰ ਮਾਰ ਅਵਾਜ਼ਨਾ, ਸੋਈ ਸੁਰਤ ਸੁਰਤ ਉਠਾਈਆ। ਸਚ ਸਰਨਾਈ ਤੇਰੀ ਲਾਗਨਾ, ਦੂਜਾ ਇਸ਼ਟ ਨਾ ਕੋਇ ਮਨਾਈਆ । ਬਿਨ ਤੇਰੀ ਕਿਰਪਾ ਮੂਲ ਨਾ ਜਾਗਣਾ, ਬਿਨ ਨੇਤਰ ਲੋਚਣ ਨੈਣ ਅੱਖ ਦੇ ਖੁਲ੍ਹਾਈਆ। ਮੇਰੇ ਮੋਹਨ ਮਾਧਵ ਮਾਧਨਾ, ਮਧੁਰ ਧੁਨ ਦੇਣੀ ਸੁਣਾਈਆ। ਸਦ ਤੈਨੂੰ ਇਕ ਅਰਾਧਨਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਅੰਤ ਕੰਤ ਭਗਵੰਤ ਸਾਡਾ ਸਵਾਰ ਕਾਜਨਾ, ਕਰਤਾ ਪੁਰਖ ਹੋਣਾ ਸਹਾਈਆ। ਦੁਰਮਤ ਮੈਲ ਧੋਣਾ ਦਾਗ਼ਣਾ, ਪਤਤ ਪੁਨੀਤ ਆਪ ਕਰਾਈਆ। ਤੇਰਾ ਸੁਣੀਏ ਢੋਲਾ ਅਗੰਮ ਨਾਦਨਾ, ਨਾਦੀ ਧੁਨ ਕਰਨੀ ਸ਼ਨਵਾਈਆ। ਤ੍ਰੈਗੁਣ ਮਾਇਆ ਬੁਝਾਉਣੀ ਆਗਨਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਰਖਾਈਆ। ਲੱਖ ਚੁਰਾਸੀ ਵਿਚੋ ਕਾਢਣਾ, ਜਮ ਦੀ ਫਾਸੀ ਦੇਣੀ ਤੁੜਾਈਆ। ਲੇਖੇ ਲਾਉਣਾ ਹਡ ਮਾਸਨਾ, ਨਾੜੀ ਨਾੜੀ ਰਹੀ ਕੁਰਲਾਈਆ। ਤੇਰਾ ਸਚ ਦੁਆਰ ਏਕੰਕਾਰ ਹੋਵੇ ਵਾਸਨਾ, ਵਾਸਾ ਇਕੋ ਇਕ ਸਮਝਾਈਆ। ਤੇਰਾ ਜੋਤ ਨੂਰ ਹੋਵੇ ਪ੍ਰਕਾਸ਼ਨਾ, ਅੰਧ ਅੰਧੇਰ ਮਿਟਾਈਆ। ਤੂੰ ਸ਼ਾਹੋ ਭੂਪ ਸ਼ਾਬਾਸ਼ਨਾ, ਸ਼ਹਿਨਸ਼ਾਹ ਨੂਰ ਅਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਅੰਤਮ ਸਾਡੀ ਪਤ ਰਾਖਣਾ, ਪਤਿਪਰਮੇਸ਼ਵਰ ਆਪਣੇ ਰੰਗ ਰੰਗਾਈਆ। ਤੂੰ ਨਿਰਗੁਣ ਧਾਰ ਸਚਾ ਸਾਕਣਾ, ਮਿਤਰ ਪਿਆਰਾ ਅਗੰਮ ਅਥਾਹੀਆ। ਅੰਤ ਜਨ ਭਗਤਾਂ ਪੜਦਾ ਕਾਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਡੰਡਾਵਤ ਕਰੀਏ ਬੰਦਨਾ, ਜਗਤ ਜਗਦੀਸ਼ ਸੀਸ ਨਿਵਾਈਆ। ਤੂੰ ਬਖ਼ਸ਼ਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰਾ ਨੂਰ ਨੁਰਾਨਾ ਤਕੀਏ ਚੰਦਨਾ, ਜੋਤੀ ਜਾਤੇ ਵੇਖ ਵਖਾਈਆ। ਇਕੋ ਦਰ ਦੁਆਰ ਤੇਰਾ ਮੰਗਣਾ, ਦੂਸਰ ਅਗੇ ਨਾ ਝੋਲੀ ਵਿਛਾਈਆ। ਤੂੰ ਦੀਨਾ ਨਾਥ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਦੇਣਾ ਕਰਾਈਆ। ਨੇਤਰ ਨਾਮ ਨਿਧਾਨ ਪਾਉਣਾ ਅੰਜਨਾ, ਲੋਚਨ ਨੈਣ ਰੁਸ਼ਨਾਈਆ। ਤੁਧ ਬਿਨ ਪੜਦਾ ਕਿਸੇ ਨਾ ਕਜਣਾ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੂੰ ਆਦਿ ਜੁਗਾਦੀ ਏਕਾ ਮਾਲਕ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਦੀਨ ਦੁਨੀ ਦਾ ਸਚਾ ਖ਼ਾਲਕ, ਮਖ਼ਲੂਕ ਤੇਰੀ ਓਟ ਤਕਾਈਆ। ਮੈਂ ਨੰਨ੍ਹਾ ਬੱਚਾ ਤੇਰਾ ਬਾਲਕ, ਪੰਜ ਤਤ ਭਗਤ ਰੂਪ ਦਰਸਾਈਆ। ਤੂੰ ਲਹਿਣਾ ਦੇਣਾ ਪੂਰਾ ਕਰ ਸੰਚਾਲਕ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਤੂੰ ਏਥੇ ਓਥੇ ਦੋ ਜਹਾਨਾ ਪ੍ਰਿਤਪਾਲਕ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਤੇਰੇ ਦਰ ਦੇ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਮ ਨਿਧਾਨੇ ਚੋਲੀ ਰੰਗ ਦੇ, ਰੰਗਤ ਇਕੋ ਇਕ

ਸਮਝਾਈਆ। ਅੰਗੀਕਾਰ ਹੋ ਕੇ ਆਪਣਾ ਅੰਗ ਦੇ, ਗ੍ਰਹਿ ਇਕੋ ਮਿਲੇ ਵਡਿਆਈਆ। ਦਰ ਸਵਾਲੀ ਹੋ ਕੇ ਮੰਗਦੇ, ਖ਼ਾਲੀ ਝੋਲੀ ਦੇਣੀ ਭਰਾਈਆ। ਅਸੀਂ ਵਣਜਾਰੇ ਰਹੀਏ ਨਾ ਕਾਇਆ ਕਾਚੀ ਵੰਗ ਦੇ, ਤਨ ਵਜੂਦ ਦਾ ਪੰਧ ਮੁਕਾਈਆ । ਵਿਛੋੜੇ ਹੋਣ ਨਾ ਤਤ ਪੰਜ ਦੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੀਸ ਨਿਵਾਈਆ। ਕੀ ਤੇਰੇ ਲਹਿਣੇ ਦੇਣੇ ਮਨ ਕਲਪਣਾ ਜੰਗ ਦੇ, ਝਗੜੇ ਵੇਖਣੇ ਥਾਉਂ ਥਾਈਂਆ। ਪਿਛਲੇ ਤੇਰੇ ਜੁਗ ਵੇਖੇ ਲੰਘਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ । ਹੁਣ ਖੇਲ ਤਕ ਲੈ ਕਲਜੁਗ ਮਲੰਗ ਦੇ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸੁਖਆਸਣ ਮਾਣ ਰਹੇ ਨਾ ਕਿਸੇ ਪਲੰਘ ਦੇ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਭਰਮ ਭੁਲੇਖੇ ਕਢ ਦੇ ਦੁਵੈਤੀ ਕੰਧ ਦੇ, ਭਾਂਡਾ ਭਰਮ ਭਉ ਭੰਨਾਈਆ। ਸਾਡੇ ਲਹਿਣੇ ਦੇਣੇ ਪੂਰੇ ਕਰ ਦੇ ਤਤ ਪੰਜ ਦੇ, ਪੰਚਮ ਨਾਦ ਸ਼ਬਦ ਧੁਨ ਕਰ ਸ਼ਨਵਾਈਆ। ਵਿਛੋੜੇ ਰਹਿਣ ਨਾ ਨਾਰ ਦੁਹਾਗਣ ਰੰਡ ਦੇ, ਕੰਤ ਸੁਹਾਗੀ ਦੇਣੀ ਮਾਣ ਵਡਿਆਈਆ। ਅਸੀਂ ਵਣਜਾਰੇ ਹੋਈਏ ਨਾ ਨਵਖੰਡ ਦੇ, ਸੱਤ ਦੀਪ ਨਾ ਭੱਜੀਏ ਵਾਹੋ ਦਾਹੀਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨ ਆਪਣਾ ਵੰਡ ਦੇ, ਵਸਤ ਅਮੁਲੀ ਅਮੁਲ ਅਤੁਲ ਆਪ ਵਰਤਾਈਆ। ਜੁਗ ਜਨਮ ਦੀਨ ਦੁਨੀ ਆਪਣੇ ਨਾਲ ਗੰਢ ਦੇ, ਗੰਢਣਹਾਰ ਗੁਪਾਲ ਸੁਆਮੀ ਆਪਣਾ ਰੰਗ ਚੜ੍ਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਆਪਣੀ ਠੰਡ ਦੇ, ਅਗਨੀ ਤਤ ਨਾ ਕੋਇ ਤਪਾਈਆ। ਨਿਰਗੁਣ ਧਾਰ ਸਰਗੁਣ ਆਪਣਾ ਸਚ ਅਨੰਦ ਦੇ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਧ ਮੁਕਾ ਦੇ ਮੁਹਾਣੇ ਵੰਝ ਦੇ, ਦੂਸਰ ਓਟ ਨਾ ਕੋਇ ਤਕਾਈਆ।

ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ
ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਅੱਸੂ ਕਹੇ ਮੈਂ ਜੁਗ ਜੁਗ ਆਸਾ ਰਖੀ, ਬਿਨ ਆਸ ਆਸ ਬਣਾਈਆ। ਜੋ ਸੰਦੇਸਾ ਦਿਤਾ ਕਾਹਨ ਨੇ ਸਖ਼ੀ, ਰਾਧਕਾ ਰਿਧ ਸਿਧ ਤੋਂ ਬਾਹਰ ਸਮਝਾਈਆ। ਕਲਜੁਗ ਖੇਲ ਵੇਖਣਾ ਬਿਨਾ ਨੇਤਰ ਲੋਚਨ ਅੱਖੀ, ਨੈਣ ਨੈਣ ਬਦਲਾਈਆ। ਧਰਮ ਦਾ ਹੋਣਾ ਨਹੀਂ ਕੋਈ ਪੱਖੀ, ਪਸ਼ੂ ਪੰਛੀ ਦੇਣ ਗਵਾਹੀਆ। ਮਿਲਣੇ ਸਾਕ ਕਰੋੜੀ ਲੱਖੀ, ਲਿਖਿਆ ਲੇਖ ਨਾ ਕੋਇ ਮਿਟਾਈਆ। ਕੂੜ ਕੂੜਿਆਰ ਹੋਣਾ ਬਹੁਭਖੀ, ਸਤਿ ਸਚ ਧਰਮ ਨੂੰ ਖਾਈਆ। ਮਨ ਕਲਪਣਾ ਫਿਰਨੀ ਨੱਸੀ, ਭੱਜਣੀ ਵਾਹੋ ਦਾਹੀਆ। ਲਾੜੀ ਮੌਤ ਖਿੜ ਖਿੜਾ ਕੇ ਹੱਸੀ, ਤਾਲੀ ਦੁਹਰੀ ਧਾਰ ਲਗਾਈਆ। ਮੈਨੂੰ ਸਚ ਖ਼ਬਰ ਅਗਲੀ ਦੱਸੀ, ਕਾਹਨਾਂ ਦੇ ਕਾਹਨ ਕੀ ਕਰਨੀ ਖੇਲ ਅਗੰਮ ਅਥਾਹੀਆ। ਕਿਸ ਬਿਧ ਮੇਰਾ ਲੇਖਾ ਹੋਣਾ ਲੱਖ ਚਾਰ ਨਾਲ ਅੱਸੀ, ਚੁਰਾਸੀ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਗਤ ਵਿਕਾਰ ਵਿਚ ਹੋਣੀ ਫਸੀ, ਫ਼ੈਸਲਾ ਸਕੇ ਨਾ ਕੋਇ ਕਰਾਈਆ। ਦੀਨ ਦੁਨੀਆ ਬੰਧਨ ਹੋਵੇ ਦੀਨ ਮਜ਼੍ਹਬ ਦੀ ਰੱਸੀ, ਰਸਤਾ ਹਕ ਨਾ ਕੋਇ ਜਣਾਈਆ। ਕੂੜ ਕੁੜਿਆਰ ਦੀ ਗੰਢ ਹੋਣੀ ਕਸੀ, ਕ਼ਸਮ ਨਾਲ ਸਕੇ ਨਾ ਕੋਇ ਖੁਲ੍ਹਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਆਪ ਦ੍ਰਿੜਾਈਆ। ਅੱਸੂ ਕਹੇ ਮੈਂ ਆਸਾਵੰਦ, ਬਿਨ ਜਗਤ ਦਲੀਲ ਬਣਾਈਆ। ਧੁਰ ਦੇ ਹੁਕਮ ਦਾ ਬਣ ਪਾਬੰਦ, ਦਰ ਠਾਂਡੇ ਸੀਸ ਨਿਵਾਈਆ। ਬੋਲ ਸਕਾਂ ਨਾ ਮੁਖ ਦੰਦ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਮੈਂ ਸੰਦੇਸ਼ਾ ਦੇਵਾਂ ਜੋ ਦਿਤਾ ਗੋਬਿੰਦ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਕਲਜੁਗ ਕੂੜ ਧਾਰ ਦਾ ਹੋਣਾ ਬੰਦ, ਬੰਧਨ ਦੀਨ ਦੁਨੀ ਸਮਝਾਈਆ। ਨੂਰੀ ਦਿਸੇ ਕੋਈ ਨਾ ਚੰਦ, ਚਾਂਦਨੀ ਜਗਤ ਨਾ ਕੋਇ ਰੁਸ਼ਨਾਈਆ। ਭਰਮਾਂ ਢਾਹੇ ਕੋਇ ਨਾ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦ, ਆਤਮ ਪਰਮਾਤਮ ਵਜੇ ਨਾ ਕੋਇ ਵਧਾਈਆ। ਫਿਰਨੀ ਦਰੋਹੀ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਖੇਲ ਖਿਲਾਉਣਾ ਨਵਖੰਡ, ਬ੍ਰਹਿਮੰਡ ਨਾਲ ਵਡਿਆਈਆ। ਸ਼ਬਦੀ ਧਾਰ ਚੰਡ ਪਰਚੰਡ, ਦੀਨ ਦੁਨੀ ਵੇਖ ਵਖਾਈਆ। ਕਿਸੇ ਅੰਤਰ ਪਏ ਮੂਲ ਨਾ ਠੰਢ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅੱਸੂ ਕਹੇ ਮੈਂ ਆਸ਼ਾ ਰਖੀ ਤਮਾਮ, ਬਿਨ ਖ਼ਾਹਿਸ਼ ਖ਼ਾਹਿਸ਼ ਜਣਾਈਆ। ਜੋ ਸੰਦੇਸ਼ਾ ਦਿਤਾ ਸੀਆ ਨੇ ਰਾਮ, ਰਾਮ ਸੀਆ ਗਿਆ ਸਮਝਾਈਆ। ਕਲਜੁਗ ਤਕ ਲੈ ਧੁਰ ਦਾ ਲਏ ਕੋਇ ਨਾ ਨਾਮ, ਨਿਰੰਕਾਰ ਨਰ ਨਾ ਕੋਇ ਦ੍ਰਿੜਾਈਆ। ਸ਼ਰਅ ਦੀ ਸ਼ਰਅ ਹੋਈ ਗ਼ੁਲਾਮ, ਬੰਧਨ ਸਕੇ ਨਾ ਕੋਇ ਤੁੜਾਈਆ। ਅੰਤਰ ਦਿਸੇ ਨਾ ਕੋਇ ਗਿਆਨ, ਅੰਧ ਅੰਧੇਰਾ ਛਾਈਆ। ਧਰਮ ਦਾ ਧਰਮ ਨਾ ਰਹੇ ਨਿਸ਼ਾਨ, ਕਲਜੁਗ ਡੰਕਾ ਕੂੜ ਵਜਾਈਆ। ਰਾਮ ਰਾਮ ਰਸਨਾ ਸਾਰੇ ਗਾਣ, ਹਿਰਦੇ ਰਾਮ ਨਾ ਕੋਇ ਵਸਾਈਆ। ਉਹ ਲੇਖਾ ਤਕ ਲੈ ਸ੍ਰੀ ਭਗਵਾਨ, ਕੀ ਭਗਵਨ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਮੈਂ ਆਸ ਅਗੰਮੀ ਤਕੀ, ਤਕਵਾ ਇਕ ਰਖਾਈਆ। ਮੇਰਾ ਮਾਲਕ ਹਕ਼ੀਕ਼ੀ ਹਕੀ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਆਦਿ ਜੁਗਾਦਿ ਕਦੇ ਨਾ ਹੋਵੇ ਸ਼ੱਕੀ, ਸ਼ਿਕਵੇ ਸਾਰੇ ਦਏ ਮਿਟਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕੀਤੀ ਪੱਕੀ, ਮਸ਼ਵਰਾ, ਸ਼ਬਦ ਗੁਰੂ ਬਣਾਈਆ । ਉਸਦਾ ਖੇਲ ਵੇਖਣਾ ਹੱਥੋ ਹੱਥੀ, ਜਗਤ ਜੁਗਤ ਧਿਆਨ ਰਖਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ ਪੁਰਖ ਵਡ ਸਮਰਥੀ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਜਿਸ ਦੇ ਸੱਥਰ ਆਦਿ ਜੁਗਾਦਿ ਦੀਨ ਦੁਨੀ ਦੀ ਭਗਤੀ ਲੱਥੀ, ਭਗਵਨ ਦੇਵਣਹਾਰ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਅੱਸੂ ਕਹੇ ਮੇਰੀ ਆਸ ਅਗੰਮੀ, ਅਗੰਮੇ ਦਿਤੀ ਵਡਿਆਈਆ। ਜਗਤ ਧਾਰ ਕਦੇ ਨਾ ਜੰਮੀ, ਜੁਗ ਚੌਕੜੀ ਰੂਪ ਨਾ ਕੋਇ ਵਖਾਈਆ। ਜਿਸ ਦੀ ਹੱਦ ਨਹੀਂ ਕੋਈ ਬੰਨੀ, ਹਦੂਦਾਂ ਵੰਡ ਨਾ ਕੋਇ ਵੰਡਾਈਆ। ਸਰਵਣ ਸੁਣੇ ਕੁਛ ਨਾ ਕੰਨੀ, ਕਾਇਨਾਤ ਦੀ ਕਥਨੀ ਨਾ ਕੋਇ ਚਤੁਰਾਈਆ। ਜਗਤ ਧਨਾਢ ਕੋਇ ਨਾ ਧਨੀ, ਮਮਤਾ ਮੋਹ ਨਾ ਕੋਇ ਹਲਕਾਈਆ। ਵਸੇਰਾ ਕਰੇ ਨਾ ਛੱਪਰ ਛੰਨੀ, ਮਹਲ ਅਟਲ ਨਾ ਕੋਇ ਰਖਾਈਆ। ਜਨਣੀ ਕੁੱਖੋਂ ਕਿਸੇ ਨਾ ਜਣੀ, ਜਣੇਂਦੀ ਬਣੇ ਕੋਇ ਨਾ ਮਾਈਆ। ਕਿਸੇ ਦੀ ਦੁਖ਼ਤਰ ਬਣੀ ਨਾ ਚੰਨੀ, ਨੂਰ ਨੂਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ

ਕਹੇ ਮੇਰੀ ਆਸਾ ਆਦਿ ਆਦਿ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਜਿਸ ਦਾ ਭੇਵ ਖੋਲ੍ਹੇ ਕੋਇ ਨਾ ਬਾਣੀ, ਪਰਦਾ ਅੱਖਰ ਅੱਖਰ ਨਾ ਕੋਇ ਚੁਕਾਈਆ। ਚਾਰ ਜੁਗ ਦੀ ਨਹੀਂ ਕਹਾਣੀ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਲੇਖਾ ਨਹੀਂ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੰਗ ਨਾ ਕੋਇ ਨਿਭਾਈਆ। ਜਿਸ ਦਾ ਆਦਿ ਜੁਗਾਦਿ ਮਿਲਿਆ ਕੋਇ ਨਾ ਹਾਣੀ, ਆਸੂ ਪੂਰ ਨਾ ਕੋਇ ਕਰਾਈਆ। ਮੇਰੀ ਆਸ਼ਾ ਦੀ ਤਰਲ ਜਵਾਨੀ, ਜੋਬਨਵੰਤੀ ਆਪਣਾ ਰੂਪ ਪਰਗਟਾਈਆ। ਬੋਲੇ ਬੋਲ ਬਿਨਾ ਜ਼ਬਾਨੀ, ਰਸਨਾ ਰਸ ਨਾ ਕੋਇ ਚਤੁਰਾਈਆ। ਜਿਸ ਦੀ ਕਥਾ ਅਕਥ ਕਹਾਣੀ, ਕਥਨੀ ਕਥ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਅੱਸੂ ਕਹੇ ਮੇਰੀ ਆਸ਼ਾ ਵਿਚ ਯਾਰ ਮਿਤਰ ਨਾਰਦ ਮੁਨ, ਮੁਨੀਸ਼ਰਾਂ ਬਾਹਰ ਜਣਾਈਆ। ਮੇਰੀ ਆਵਾਜ਼ ਲਏ ਸੁਣ, ਬਿਨ ਰਸਨਾ ਜਿਹਵਾ ਦ੍ਰਿੜਾਈਆ। ਆ ਕੇ ਦੱਸੇ ਆਪਣਾ ਗੁਣ, ਭੇਵ ਅਭੇਦ ਖੁਲ੍ਹਾਈਆ। ਜਗਤ ਮਾਰਗ ਲਵੇ ਚੁਣ, ਰਸਤਾ ਇਕ ਸਮਝਾਈਆ। ਝਟ ਨਾਰਦ ਕਹੇ ਮੈਂ ਪਹੁੰਚ ਗਿਆ ਹੁਣ, ਆਪਣਾ ਪੰਧ ਮੁਕਾਈਆ। ਮੇਰਾ ਮਾਲਕ ਇਕ ਕੁਨ, ਗਹਿਰ ਗੰਭੀਰ ਅਖਵਾਈਆ। ਜਿਸ ਦੀ ਸ਼ਬਦ ਅਗੰਮੀ ਧੁਨ, ਧੁਨ ਆਤਮ ਰਾਗ ਦ੍ਰਿੜਾਈਆ। ਲੱਖ ਚੁਰਾਸੀ ਕਰੇ ਛਾਣ ਪੁਣ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਉਸ ਦਾ ਭੇਵ ਜਾਣੇ ਕੌਣ, ਗਤ ਕਹਿਣ ਕਿਛ ਨਾ ਪਾਈਆ। ਜਿਸ ਦੇ ਵਿਛੋੜੇ ਵਿਚ ਸਾਰੇ ਰੋਣ, ਨੇਤਰ ਨੈਣਾਂ ਨੀਰ ਵਹਾਈਆ। ਆਪਣੀ ਪਤ ਆਪੇ ਖੋਹਣ, ਜਗਤ ਮਿਲੇ ਨਾ ਕੋਇ ਵਡਿਆਈਆ। ਜਿਸ ਦਾ ਰਾਹ ਤਕੇ ਪਾਣੀ ਪੌਣ, ਪਵਣ ਪਵਣਾਂ ਰਿਹਾ ਤਕਾਈਆ। ਉਹ ਜੁਗ ਜੁਗ ਉਜੜੇ ਆਏ ਵਸਾਉਣ, ਵਸਦਿਆਂ ਲੇਖਾ ਦਏ ਮੁਕਾਈਆ। ਗੜ ਹੰਕਾਰੀ ਆਏ ਢਾਹੁਣ, ਜਗਤ ਜਹਾਨ ਰਹਿਣ ਨਾ ਪਾਈਆ। ਧੁਰ ਦਾ ਨਾਮ ਆਏ ਵਰਤਾਉਣ, ਨਾਮ ਨਿਧਾਨ ਇਕ ਵਰਤਾਈਆ। ਜਨ ਭਗਤ ਸੁਹੇਲੇ ਆਪ ਆਏ ਪਰਚਾਉਣ, ਪਰਮ ਪੁਰਖ ਆਪਣੀ ਦਇਆ ਕਮਾਈਆ। ਜੁਗ ਜਨਮ ਦੇ ਵਿਛੜੇ ਆਏ ਮਿਲਾਉਣ, ਆਤਮ ਪਰਮਾਤਮ ਜੋੜ ਜੁੜਾਈਆ। ਘਰ ਮੰਦਰ ਦੀਪ ਆਏ ਜਗਾਉਣ, ਜੋਤੀ ਜਾਤਾ ਕਰ ਰੁਸ਼ਨਾਈਆ। ਸਚ ਸੰਦੇਸ਼ਾ ਆਏ ਸੁਣਾਉਣ, ਨਾਦ ਅਨਾਦੀ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਅੱਸੂ ਜੀ ਮੈਂ ਪੁੱਜਾ, ਪੂਜਣ ਯੋਗ ਕਿਸ ਨੂੰ ਸੀਸ ਨਿਵਾਈਆ। ਮੈਂ ਤੇਰਾ ਇਸ਼ਾਰਾ ਬਿਨਾ ਰਮਜ਼ ਤੋਂ ਬੁੱਝਾ, ਸੈਨਤ ਦੀ ਲੋੜ ਰਹੇ ਨਾ ਰਾਈਆ। ਕੁਛ ਭੇਵ ਦੱਸ ਦੇ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਦੁਤੀਆ ਭਾਉ ਰਹੇ ਨਾ ਦੂਜਾ, ਦੋਏ ਜੋੜ ਸੀਸ ਨਿਵਾਈਆ। ਕਿਸ ਬਿਧ ਧੁਰ ਦਾ ਹੁਕਮ ਹੋਣਾ ਉਘਾ, ਉਘਣ ਆਥਣ ਮਿਲੇ ਵਡਿਆਈਆ। ਜਿਸ ਦਾ ਲਏ ਕੋਇ ਨਾ ਭੁੱਗਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋ ਸ਼ਰਅ ਮੇਟੇ ਕਲਜੁਗਾ, ਸਤਿਜੁਗ ਆਪਣਾ ਰੰਗ ਰੰਗਾਈਆ। ਉਹ ਲੇਖਾ ਤਕ ਲੈ ਜੋ ਇਸ਼ਾਰਾ ਦੇ ਕੇ ਬੁੱਧਾ, ਬੁੱਧੀ ਤੋਂ ਪਰੇ ਦ੍ਰਿੜਾਈਆ। ਮਾਲਕ ਖ਼ਾਲਕ ਨਿਰਗੁਣ ਧਾਰ ਨਿਰੰਕਾਰ ਆਉਣਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜਿਸ ਦਾ ਸ਼ਬਦੀ ਧਾਰ ਅਗੰਮੀ ਯੁੱਧਾ, ਯੁਧਿਸ਼ਟਰ ਦਾ ਲਹਿਣਾ ਝੋਲੀ ਪਾਈਆ। ਜੋ ਹਨਵੰਤ ਨੂੰ ਰਾਮ ਨੇ ਦਸਿਆ ਮੁੱਦਾ, ਮੁਦਤਾਂ ਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਅੱਸੂ ਜੀ

ਮੈਂ ਆ ਗਿਆ ਤੇਰੇ ਕੋਲ, ਕੌਲ ਇਕ਼ਰਾਰ ਵੇਖ ਵਖਾਈਆ। ਕੁਛ ਸ਼ਬਦ ਅਗੰਮਾ ਬੋਲ, ਕੀ ਅਨਬੋਲਤ ਰਿਹਾ ਦ੍ਰਿੜਾਈਆ। ਕੀ ਖੇਲ ਹੋਣਾ ਉਪਰ ਧੌਲ, ਧਰਮ ਨਾਲ ਸਮਝਾਈਆ। ਮੈਂ ਬੈਠਾ ਮਸਤ ਹੋ ਅਡੋਲ, ਡੁਲ ਕਦੇ ਨਾ ਜਾਈਆ। ਮੈਨੂੰ ਸਚ ਦੱਸ ਦੇ ਕਿਸ ਕਿਸ ਦਾ ਹੋਣਾ ਘੋਲ, ਕਵਣ ਕੂਟੇ ਧਿਆਨ ਲਗਾਈਆ । ਕਵਣ ਮਾਰੇ ਪਹਿਲੋਂ ਢੋਲ, ਕੀ ਮੂਸਾ ਆਪਣੇ ਹੱਥ ਉਠਾਈਆ। ਕਿ ਈਸਾ ਪੜਦਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਜਣਾਈਆ। ਕਿ ਮੁਹੰਮਦ ਆਪਣਾ ਪੂਰਾ ਕਰੇ ਰੋਲ, ਨੰਬਰ ਸਭ ਦਾ ਦਏ ਸਮਝਾਈਆ। ਕਿਉਂ ਨਿਆਜ਼ ਵੰਡੀ ਹਜ਼ਰਤ ਨੇ ਸਵਾ ਪਾ ਚੌਲ, ਚੁਲੀ ਚੁਲੀ ਪਾਣੀ ਹੱਥ ਕਿਸੇ ਨਾ ਆਈਆ। ਕਿਉ ਗੋਬਿੰਦ ਨੇ ਹੱਥਾਂ ਨਾਲ ਛਕਾਈ ਪਾਹੁਲ, ਪੰਜ ਪੰਜ ਤੁਪਕੇ ਦਿਤੇ ਟਪਕਾਈਆ । ਇਹ ਵਕ਼ਤ ਹੁਣ ਪੁਜਣਾ ਜਿਸ ਦਾ ਭੇਵ ਖੁਲ੍ਹਾਇਆ ਕ੍ਰਿਸ਼ਨ ਕਲਾ ਸੌਲ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਦੁਨੀਆਦਾਰ ਨੂੰ ਦੁਨੀਆ ਕਰੇ ਮਖ਼ੌਲ, ਮਸਖਰੀ ਜਗਤ ਉਡਾਈਆ। ਨਾਰਦ ਕਹੇ ਮੈਂ ਸੱਜਣਾ ਸਭ ਦਾ ਕਢਣਾ ਪੋਲ, ਭੁਲੇਖਾ ਭਰਾਂਤ ਰਹੇ ਨਾ ਰਾਈਆ। ਤੈਨੂੰ ਮਿਤਰਾ ਪੂਰਾ ਤੋਲਣਾ ਪੈਣਾ ਤੋਲ, ਅੱਸੂ ਤੇਰੀ ਆਸ ਨਾਲ ਮਿਲਾਈਆ। ਬਚਨ ਦੱਸ ਇਕ ਨਿਰੋਲ, ਕੀ ਨਿਰਭੈ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ ਕਹੇ ਨਾਰਦਾ ਮੈਨੂੰ ਚੜ੍ਹਿਆ ਚਾਉ ਘਨੇਰਾ, ਕੀ ਘਨਈਆ ਗਿਆ ਸੁਣਾਈਆ। ਕੀ ਬਾਵਨ ਕੀਤੀਆਂ ਮਿਹਰਾਂ, ਬਲ ਦੁਆਰ ਦਏ ਵਡਿਆਈਆ। ਕੀ ਕਾਹਨ ਨੇ ਕਾਹਨ ਦਾ ਵਕ਼ਤ ਦੱਸਿਆ ਨੇਰਾ, ਨੇਰਨ ਨੇਰ ਨੇਰ ਦਰਸਾਈਆ। ਕੀ ਪੈਗ਼ੰਬਰਾਂ ਭੇਵ ਖੁਲ੍ਹਾਇਆ ਸੰਝ ਸਵੇਰਾ, ਸ਼ਬੇ ਰੋਜ਼ ਕੀ ਚਤੁਰਾਈਆ। ਕੀ ਨਾਨਕ ਗੋਬਿੰਦ ਨਾਮ ਦ੍ਰਿੜਾਇਆ ਤੇਰਾ ਮੇਰਾ, ਮੇਰਾ ਤੇਰਾ ਖੇਲ ਕੀ ਵਖਾਈਆ। ਕੁਛ ਲਹਿਣਾ ਦੇਣਾ ਦੱਸ ਦੇ ਬਣ ਦਲੇਰਾ, ਹੌਸਲਾ ਹਿੰਮਤ ਆਪਣੀ ਨਾਲ ਰਖਾਈਆ। ਕਿਸ ਬਿਧ ਨੌ ਖੰਡ ਪ੍ਰਿਥਮੀ ਪੈਣਾ ਘੇਰਾ, ਘੁੰਮਣ ਘੇਰੀ ਵਿਚ ਲੋਕਾਈਆ। ਕੌਣ ਚਲਾਏ ਚੁਰਾਸੀ ਵਾਲਾ ਬੇੜਾ, ਕਵਣ ਕੰਧ ਉਠਾਈਆ । ਦੱਸ ਦੇ ਪਹਿਲੋਂ ਕਿਹੜਾ ਉਜੜਨਾ ਖੇੜਾ, ਸੱਤਾਂ ਦੀਪਾਂ ਦੇਣਾ ਜਣਾਈਆ। ਮੈਂ ਚਾਹੁੰਦਾ ਇਕ ਦੋ ਚਾਰ ਚਾਰ ਦੋ ਤਿੰਨ ਇਕ ਤਿੰਨ ਤੇ ਇਕ ਦੇ ਵਿਚ ਇਕ ਦਾ ਹੋ ਜਾਏ ਝੇੜਾ, ਝਗੜਾ ਸਕੇ ਨਾ ਕੋਇ ਮਿਟਾਈਆ। ਨਾਰਦ ਕਹੇ ਅੱਸੂ ਜੀ ਮੈਂ ਵੀ ਓਥੇ ਜਾ ਕੇ ਲਾਵਾਂ ਡੇਰਾ, ਵੇਖਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਕਰਤਾ ਬੇਪਰਵਾਹੀਆ। ਅੱਸੂ ਕਹੇ ਨਾਰਦਾ ਤੂੰ ਬਹੁਤ ਪੁਰਾਣਾ ਮੀਤ, ਮਿਤਰਾ ਦੇ ਜਣਾਈਆ। ਤੂੰ ਜੁਗ ਜੁਗ ਵੇਖੀ ਰੀਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਿਆ ਵਾਹੋ ਦਾਹੀਆ। ਕੀ ਲੇਖਾ ਮੰਦਰ ਮਸੀਤ, ਕਾਅਬੇ ਕੀ ਰਹੇ ਸੁਣਾਈਆ। ਕੀ ਲਹਿਣਾ ਦੇਣਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਕੀ ਦ੍ਰਿੜਾਈਆ। ਕਿਸ ਬਿਧ ਲੱਖ ਚੁਰਾਸੀ ਪਰਖੀ ਨੀਤ, ਘਰ ਘਰ ਅੰਦਰ ਵੇਖ ਵਖਾਈਆ। ਉਹ ਵੇਖ ਲੈ ਸਦੀ ਚੌਧਵੀਂ ਰਹੀ ਬੀਤ, ਆਪ ਆਪਣਾ ਪੰਧ ਮੁਕਾਈਆ। ਕਲਜੁਗ ਸਭ ਨੂੰ ਰਿਹਾ ਜੀਤ, ਬਲਧਾਰੀ ਆਪਣਾ ਬਲ ਪਰਗਟਾਈਆ। ਸਭ ਦੀ ਨੰਗੀ ਹੋਈ ਪੀਠ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਕਲਜੁਗ ਜੀਵ ਕੌੜਾ ਹੋਇਆ ਰੀਠ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਕੀ ਸਾਹਿਬ ਦਾ ਖੇਲ ਹੋਣਾ ਅਨਡੀਠ, ਜਗ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਅੱਸੂ ਜੀ ਮੈਂ ਪ੍ਰਭ

ਦੀ ਸੁਣਾਵਾਂ ਡੁਗ ਡੁਗੀ, ਬਿਨ ਤਾਲ ਤਾਲ ਬਣਾਈਆ। ਕਲਜੁਗ ਦੀ ਔਧ ਦਿਸਦੀ ਪੁਗੀ, ਵੇਖਾਂ ਨੈਣ ਉਠਾਈਆ। ਮੇਰਾ ਲਹਿਣਾ ਜੁਗ ਜੁਗੀ, ਸਤਿਜੁਗ ਤਰੇਤਾ ਦੁਆਪਰ ਨਾਲ ਮਿਲਾਈਆ। ਜਗਤ ਜਹਾਨ ਦੀ ਪਵਿਤ੍ਰ ਰਹੀ ਨਾ ਬੁੱਧੀ, ਮਤਹੀਣ ਹੋਈ ਲੋਕਾਈਆ। ਲੇਖਾ ਸਮਝ ਨਾ ਆਏ ਵਦੀ ਸੁਦੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਉਹ ਵੇਖ ਲੈ ਧਰਤੀ ਰੋਂਦੀ ਭੁੱਬੀ ਭੁੱਬੀ, ਬਿਨ ਨੈਣਾਂ ਨੀਰ ਵਹਾਈਆ। ਮੈਂ ਜਗਤ ਵਿਚਾਰ ਦੇ ਕੀਚੜ ਖੁੱਭੀ, ਬਾਹਰ ਨਾ ਸਕੇ ਕੋਇ ਕਢਾਈਆ। ਮੇਰੀ ਧਾਰ ਰਹੀ ਨਾ ਦੁੱਧੀ, ਰਸ ਨਜ਼ਰ ਕੋਇ ਨਾ ਆਈਆ। ਮੇਰੀ ਸੁਰਤੀ ਹੋਈ ਬੇਸੁਧੀ, ਮਤਹੀਣ ਜਗਤ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਨਾਰਦ ਕਹੇ ਅੱਸੂ ਮੈਂ ਵਜਾਵਾਂ ਢੋਲ ਢਮੱਕਾ, ਬਿਨ ਜਗਤ ਤਾਲ ਸੁਣਾਈਆ। ਕਿਸੇ ਦਾ ਕੋਈ ਰਹੇ ਨਾ ਸਕਾ, ਸੱਜਣ ਮੀਤ ਨਜ਼ਰ ਕੋਇ ਨਾ ਆਈਆ। ਮੇਰਾ ਪ੍ਰਭ ਨਾਲ ਵਾਅਦਾ ਕੌਲ ਇਕ਼ਰਾਰ ਪੱਕਾ, ਪੱਕੀ ਤਰਹ ਸੁਣਾਈਆ। ਦੁਨੀਆਦਾਰੋ ਤੁਹਾਡੇ ਨਾਲ ਪ੍ਰਭ ਨੇ ਕਰਨਾ ਨਹੀਂ ਕੋਈ ਧੱਕਾ, ਜ਼ਬਰਦਸਤੀ ਨਾ ਕੋਇ ਵਖਾਈਆ। ਤੁਹਾਡਾ ਲਾਲਚ ਤਕਣਾ ਪੈਸਾ ਟਕਾ, ਮਾਇਆ ਮਮਤਾ ਮੋਹ ਵੇਖ ਵਖਾਈਆ। ਮੈਂਨੂੰ ਐਂਉਂ ਜਾਪਦਾ ਸ੍ਰਿਸ਼ਟੀ ਲੰਘਾਉਣੀ ਵਿਚੋਂ ਸੂਈ ਦੇ ਨੱਕਾ, ਨਾਕਾ ਬੰਦੀ ਕਰੇ ਖ਼ਲਕ ਖ਼ੁਦਾਈਆ। ਨਾਰਦ ਕਹੇ ਜੇ ਮੈਂ ਸਚ ਦੱਸਾਂ ਤੇ ਦੱਸਾਂ ਹਕ਼ੀਕ਼ਤ ਹਕਾ, ਹਕ ਹਕ ਨਾਲ ਜਣਾਈਆ। ਜ਼ਰੂਰ ਤੀਜੇ ਸਾਲ ਨੂੰ ਖੇਲ ਹੋਣਾ ਮਦੀਨਾ ਮੱਕਾ, ਕਾਅਬਿਆਂ ਪਏ ਦੁਹਾਈਆ। ਨੇਤਰ ਰੋਵੇ ਬੂਰਾ ਕੱਕਾ, ਕ਼ਲਮਾ ਨਜ਼ਰ ਕੋਇ ਨਾ ਆਈਆ । ਇਹ ਇਕੋ ਹੁਕਮ ਯਕਾ, ਵਾਹਿਦ ਅੱਲਾ ਰਿਹਾ ਦ੍ਰਿੜਾਈਆ। ਆਪਣਾ ਆਪਣਾ ਸਭ ਨੇ ਵੇਖਣਾ ਪਟਾ, ਸਦੀ ਸਦੀਵੀਂ ਖੋਜ ਖੁਜਾਈਆ। ਮੈਂ ਚਾਰੋਂ ਕੁੰਟ ਫਿਰਦਾ ਨਠਾ, ਨਾਰਦ ਕਹੇ ਭੱਜਾ ਵਾਹੋ ਦਾਹੀਆ। ਮੇਰੀ ਬੋਦੀ ਨੂੰ ਸਾਰੇ ਕਰਦੇ ਠੱਠਾ, ਮਖ਼ੌਲ ਰਹੇ ਉਡਾਈਆ। ਮੈਂ ਵੀ ਤਾਲੀ ਮਾਰ ਕੇ ਆਖਿਆ ਦੁਨੀਆਦਾਰੋ ਮੈਂ ਵੀਂ ਸਤਿਗੁਰੂ ਸ਼ਬਦ ਦਾ ਪੱਠਾ, ਦੂਜਾ ਮੁਰਸ਼ਦ ਨਾ ਕੋਇ ਮਨਾਈਆ। ਵੇਖਿਓ ਘਰ ਘਰ ਪੁਆਵਾਂਗਾ ਰੱਟਾ, ਰਿਟਨ ਦਾ ਲੇਖਾ ਸਮਝੇ ਕੋਇ ਨਾ ਰਾਈਆ। ਜਿਨ੍ਹਾਂ ਨੇ ਖਾਧਾ ਵੱਛਾ ਕੱਟਾ, ਕਟਾਕਸ਼ ਨਾਮ ਵਾਲਾ ਲਗਾਈਆ। ਮਜ਼੍ਹਬਾਂ ਵਾਲਿਓ ਮਜ਼੍ਹਬਾਂ ਨਾਲ ਹੋਣਾ ਦੀਨ ਦੁਨੀ ਦਾ ਬਟਾ, ਜ਼ੀਰੋ ਜ਼ੀਰੋ ਦਿਸੇ ਖ਼ਲਕ ਖ਼ੁਦਾਈਆ। ਕਿਸੇ ਨੂੰ ਘਰ ਨਹੀਂ ਲੱਭਣਾ ਛਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਅੱਸੂ ਜੀ ਮੈਂ ਵਜਾਵਣ ਆਇਆ ਤਾਲੀਆਂ, ਤਲਬਾਂ ਵਾਲਿਆਂ ਦਿਆਂ ਜਣਾਈਆ। ਮੈਂ ਗੱਲਾਂ ਨਹੀਂ ਕਰਨੀਆਂ ਬਾਹਲੀਆਂ, ਬਹੁਤੀ ਨਾ ਕੋਇ ਚਤੁਰਾਈਆ। ਮੈਂ ਸੰਦੇਸ਼ਾ ਦੇਵਾਂ ਦੀਨ ਮਜ਼੍ਹਬਾਂ ਦੇ ਮਾਲੀਆਂ, ਅਵਤਾਰ ਪੈਗ਼ੰਬਰਾਂ ਗੁਰੂਆਂ ਜਣਾਈਆ। ਆਪਣੀਆਂ ਆਪਣੀਆਂ ਝੋਲੀਆਂ ਵੇਖੋ ਖ਼ਾਲੀਆਂ, ਖ਼ਾਲਕ ਖ਼ਲਕ ਕੀ ਦ੍ਰਿੜਾਈਆ। ਫਲ ਰਿਹਾ ਕਿਸੇ ਨਾ ਡਾਲੀਆਂ, ਪੱਤ ਟਹਿਣੀ ਗਈ ਕੁਮਲਾਈਆ। ਤੁਸਾਂ ਰਸਮਾਂ ਦੱਸੀਆਂ ਸੁਖਾਲੀਆਂ, ਗ੍ਰੰਥ ਸ਼ਾਸਤਰਾਂ ਨਾਲ ਪੜ੍ਹਾਈਆ। ਅੰਦਰੋਂ ਮਿਟੀਆਂ ਨਾ ਸ਼ਾਹੀਆਂ ਕਾਲੀਆਂ, ਕਾਲਖ ਟਿੱਕਾ ਨਾ ਕੋਇ ਗਵਾਈਆ। ਕਲਜੁਗ ਅੰਤਮ ਕਰੇ ਨਾ ਕੋਇ ਦਲਾਲੀਆਂ, ਵਿਚੋਲਾ ਨਜ਼ਰ ਕੋਇ ਨਾ ਆਈਆ। ਆਪਣੀਆਂ ਵੇਖੋ ਹਕ ਹਲਾਲੀਆਂ, ਹਕ਼ੀਕ਼ਤ ਖੋਜ ਖੁਜਾਈਆ। ਕਿਸੇ ਦੇ ਮਸਤਕ ਚੜ੍ਹੀਆਂ ਦਿਸਣ ਨਾ ਲਾਲੀਆਂ, ਲਾਲ ਗੁਲਾਲਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ

ਇਕ ਗੁਸਾਂਈਆ। ਨਾਰਦ ਕਹੇ ਅੱਸੂ ਮੈਂ ਦੱਸਾਂ ਖ਼ਬਰ ਅਣਹੋਣੀ, ਦੋ ਜਹਾਨ ਜਣਾਈਆ। ਪ੍ਰਭ ਦਾ ਰੂਪ ਕੋਈ ਜਗਤ ਦਿਸੇ ਨਾ ਮੋਹਣੀ, ਤਨ ਵਜੂਦ ਨਾ ਕੋਇ ਚਤੁਰਾਈਆ। ਜਿਸ ਦੇ ਹੁਕਮ ਨੇ ਸ਼੍ਰਿਸ਼ਟੀ ਸਾਰੀ ਕੋਹਣੀ, ਕੋਹ ਕ਼ਾਫ਼ਾਂ ਪਏ ਦੁਹਾਈਆ। ਖੇਲ ਨਜ਼ਰ ਨਾ ਆਏ ਲੋਇਣੀ, ਨੇਤਰ ਅੱਖ ਨਾ ਕੋਇ ਵਡਿਆਈਆ । ਸ੍ਰਿਸ਼ਟੀ ਕਲਜੁਗ ਧਾਰ ਨਾਲ ਪਰੋਣੀ, ਦਿਵਸ ਆਪਣੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਅੱਸੂ ਜੀ ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵਾ ਸੱਦਾ, ਹੱਥ ਪੁੱਠੇ ਸਿੱਧੇ ਕਰਾਈਆ। ਮੈਂ ਧੁਰ ਦੇ ਹੁਕਮ ਦਾ ਬੱਧਾ, ਬੰਦਗੀ ਵਿਚ ਪ੍ਰਭ ਨੂੰ ਸੀਸ ਝੁਕਾਈਆ। ਧੁਰ ਦੇ ਹੁਕਮ ਸੁਣਾ ਕੇ ਨਦਾ, ਅਨਾਦੀ ਨਾਦ ਦ੍ਰਿੜਾਈਆ। ਆਪਣਾ ਲੇਖਾ ਵੇਖੋ ਜੋ ਜਗਤ ਧਾਰ ਦੀ ਅੱਧਾ, ਹਿੱਸਾ ਜਗਤ ਜੁਗ ਵੰਡਾਈਆ। ਨਾਮ ਖ਼ੁਮਾਰੀ ਤਕੋ ਮਧਾ, ਮਧੁਰ ਧੁਨ ਨਾਲ ਮਿਲਾਈਆ। ਮੰਜ਼ਲ ਹਕ ਦਾ ਸਮਝੋ ਪਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਆਦਿ ਜੁਗਾਦੀ ਮੇਰੇ ਮਿਤਰੋ, ਸੱਜਣੋ ਮੇਰੀ ਦੁਹਾਈਆ। ਨਿਰਗੁਣ ਧਾਰ ਵਿਚੋਂ ਨਿਤਰੋ, ਨਿਰਵੈਰ ਆਪਣਾ ਰੂਪ ਬਦਲਾਈਆ। ਅਗਲਾ ਕਰੋ ਫ਼ਿਕਰੋ, ਪਿਛਲਾ ਲੇਖਾ ਰਹਿਣ ਨਾ ਪਾਈਆ। ਚੋਟੀ ਚੜ੍ਹ ਕੇ ਵੇਖੋ ਸਿਖ਼ਰੋ, ਮੰਜ਼ਲ ਮਜ਼ਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਆ ਗਏ ਧਰਮ ਦੁਆਰ, ਸੋਹਣਾ ਪੰਧ ਮੁਕਾਈਆ। ਜੋਤੀ ਦਾ ਚਮਤਕਾਰ, ਨੂਰ ਨੁਰਾਨਾ ਨੂਰ ਅਲਾਹੀਆ। ਬਿਨ ਰਸਨ ਕਰਨ ਗੁਫ਼ਤਾਰ, ਗੁਫ਼ਤ ਸ਼ਨੀਦ ਸ਼ਨਵਾਈਆ। ਚਾਰੋਂ ਕੁੰਟ ਵੇਖਣ ਨੈਣ ਉਘਾੜ, ਬਿਨ ਨੈਣਾਂ ਨੈਣ ਤਕਾਈਆ। ਕੀ ਖੇਲ ਕਰੇ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਕਿਹਾ ਕਲਕੀ ਅਵਤਾਰ, ਨਿਹਕਲੰਕਾ ਨਾਉਂ ਸਮਝਾਈਆ। ਬ੍ਰਾਹਮਣ ਗੌੜਾ ਹੋ ਤਿਆਰ, ਪੂਤ ਸਪੂਤਾ ਵੇਸ ਵਟਾਈਆ। ਅਮਾਮ ਅਮਾਮਾ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜਿਸ ਦੇ ਚੌਦਾਂ ਲੋਕ ਹੱਟ ਬਾਜ਼ਾਰ, ਚੌਦਾਂ ਤਬਕਾਂ ਵੇਖੇ ਚਾਈਂ ਚਾਈਂਆ। ਜਿਸ ਦੇ ਕਲਮੇ ਨਾਮ ਆਏ ਉਚਾਰ, ਰਸਨਾ ਜਿਹਵਾ ਢੋਲੇ ਬੱਤੀ ਦੰਦ ਗਾਈਆ। ਜਿਸ ਦੇ ਚਰਨ ਕਵਲ ਸਯਦਿਆਂ ਵਿਚ ਕੀਤੀ ਨਿਮਸਕਾਰ, ਨਿਵ ਨਿਵ ਲਾਗੇ ਪਾਈਆ । ਜਿਸ ਦੀ ਮੰਜ਼ਲ ਸਭ ਨੇ ਦੱਸੀ ਦੁਸ਼ਵਾਰ, ਪੌੜੀ ਡੰਡਾ ਚੜ੍ਹਨ ਕੋਇ ਨਾ ਪਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਆਪਣਾ ਖੇਲ ਵਖਾਈਆ। ਉਸ ਦੇ ਨਾਲ ਕਾਹਦਾ ਤਕਰਾਰ, ਨਿਵ ਨਿਵ ਸੀਸ ਜਗਦੀਸ਼ ਝੁਕਾਈਆ। ਜੋ ਬੀਸ ਬੀਸਾ ਹਰਿ ਜਗਦੀਸਾ ਹੋ ਕੇ ਆਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਪੂਰ ਕਰਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਸਤਿਗੁਰ ਆਪਣਾ ਮੀਤ, ਸ਼ਬਦ ਇਕੋ ਨਜ਼ਰੀ ਆਈਆ। ਜਿਸ ਨੇ ਜੁਗ ਜੁਗ ਚਲਾਈ ਰੀਤ, ਰੀਤੀਵਾਨ ਅਗੰਮ ਅਥਾਹੀਆ। ਹੁਣ ਤੁਹਾਡੀ ਬਣਾਵਣ ਆਇਆ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਤੁਸੀਂ ਇਕੋ ਕ਼ਲਮਾ ਰਖਣਾ ਚੀਤ, ਚਿਤ ਵਿਤ ਠਗੌਰੀ ਰਹੇ ਕੋਇ ਨਾ ਰਾਈਆ। ਤੁਹਾਡਾ ਲਹਿਣਾ ਦੇਣਾ ਨਾਲ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਛਡਣਾ

ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਉਹ ਵੇਖ ਲਓ ਸਭ ਦਾ ਵਕ਼ਤ ਸੁਹੰਜਣਾ ਰਿਹਾ ਬੀਤ, ਸਦੀ ਸਦੀਵੀ ਦੇਵੇ ਨਾਲ ਗਵਾਹੀਆ। ਤੁਹਾਡੇ ਧਰਮ ਦੀ ਦੁਖ ਵਿਚ ਨਿਕਲੇ ਚੀਕ, ਚੀਕ ਚਿਹਾੜਾ ਰਿਹਾ ਪਾਈਆ। ਕੀ ਤੁਹਾਡੇ ਵਿਚ ਤੌਫ਼ੀਕ਼, ਪੁਰਖ ਅਕਾਲ ਕਹੇ ਮੈਨੂੰ ਦਿਉ ਸਮਝਾਈਆ। ਕੀ ਮਾਰਗ ਜਗਤ ਬਾਰੀਕ, ਨੇਤਰ ਨੈਣਾਂ ਵੇਖਣ ਕੋਇ ਨਾ ਪਾਈਆ। ਸਚ ਦੱਸੋ ਕਿਸ ਬਿਧ ਕਰਦੇ ਰਹੇ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਆਪਣੇ ਭਵਿਖਤ ਦਾ ਵਕ਼ਤ ਤਕੋ ਤਾਰੀਖ, ਤਵਾਰੀਖ ਬਿਨ ਅੱਖਰਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਤੇਰੇ ਬਰਦੇ, ਬੰਧਨ ਜਗਤ ਜੁਗਤ ਦੀਨ ਦੁਨੀ ਵਡਿਆਈਆ। ਅਸੀਂ ਪ੍ਰੇਮੀ ਤੇਰੇ ਘਰ ਦੇ, ਗ੍ਰਹਿ ਮੰਦਰ ਡੇਰਾ ਲਾਈਆ। ਤੇਰਾ ਨਾਮ ਕ਼ਲਮਾ ਰਹੇ ਪੜ੍ਹਦੇ, ਤੇਰੀ ਸਿਫ਼ਤ ਸਾਲਾਹੀਆ। ਜੁਗ ਜੁਗ ਰਹੇ ਡਰਦੇ, ਆਪ ਆਪਣਾ ਬਲ ਨਾ ਕੋਇ ਪਰਗਟਾਈਆ। ਤਨ ਵਜੂਦ ਸਾਡੇ ਜੰਮ ਕੇ ਰਹੇ ਮਰਦੇ, ਤਤਾਂ ਚਲੀ ਨਾ ਕੋਇ ਚਤੁਰਾਈਆ। ਹੱਥੀਂ ਤੀਰ ਕਮਾਨਾ ਰਹੇ ਫੜਦੇ, ਸ਼ਸਤਰਾਂ ਖੰਡਿਆਂ ਨਾਲ ਲੜਾਈਆ। ਵੰਡਾਂ ਵੰਡਦੇ ਰਹੇ ਸੀਸ ਧੜ ਦੇ, ਹਿੱਸੇ ਦੀਨ ਦੁਨੀ ਸਮਝਾਈਆ। ਭੇਵ ਖੁਲ੍ਹਾਉਂਦੇ ਰਹੇ ਚੋਟੀ ਜੜ੍ਹ ਦੇ, ਜੜ੍ਹ ਚੇਤਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵਕ਼ਤ ਸੁਹੰਜਣਾ ਹੋਇਆ ਪਹਿਲੀ ਅੱਸੂ, ਆਸਾ ਇਕ ਜਣਾਈਆ। ਸਯਦੇ ਵਿਚ ਕਹੇ ਯਸੂਹ, ਮਸੀਹ ਮਸਲਿਆਂ ਬਾਹਰ ਦ੍ਰਿੜਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹਸੂੰ, ਹਸਤੀ ਤਕਾਂ ਅਗੰਮ ਖ਼ੁਦਾਈਆ। ਨੌ ਖੰਡ ਪ੍ਰਿਥਮੀ ਨਸੂੰ, ਭੱਜਾਂ ਵਾਹੋ ਦਾਹੀਆ। ਕਿਸੇ ਦੇ ਮਜ਼੍ਹਬ ਵਿਚ ਨਾ ਫਸੂੰ, ਸ਼ਰਅ ਰੰਗ ਨਾ ਕੋਇ ਰੰਗਾਈਆ । ਆਪਣਾ ਕਮਰਕਸਾ ਆਪੇ ਕਸੂੰ, ਕ਼ਸਮ ਨਾਲ ਆਪਣਾ ਬਲ ਪਰਗਟਾਈਆ। ਪ੍ਰਭ ਨੂੰ ਕਹਿਣਾ ਜਿਨ੍ਹਾਂ ਨੇ ਖਾਧੇ ਢੋਰ ਪਸ਼ੂ, ਪੰਛੀਆਂ ਖੱਲ ਲੁਹਾਈਆ। ਉਹਨਾਂ ਦਾ ਦੁਆਰਾ ਰਾਏ ਧਰਮ ਦੁਆਰੇ ਵਸੂ, ਦੂਸਰ ਧਾਮ ਨਜ਼ਰ ਕੋਇ ਨਾ ਆਈਆ। ਇਹ ਇਸ਼ਾਰਾ ਦਿਤਾ ਸਮੁੰਦ ਸਾਗਰਾਂ ਵਿਚ ਕਛੂ, ਕਛਪ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰਾ ਖੇਲ ਆਦਿ ਜੁਗਾਦੀ, ਜੁਗ ਜੁਗ ਤੇਰੀ ਸੇਵ ਕਮਾਈਆ। ਤੂੰ ਪਾਰਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਤੇਰੀ ਵਡਿਆਈਆ। ਤੇਰੀ ਵਸਤ ਅਗੰਮੀ ਤੇਰੇ ਕੋਲੋਂ ਲਾਧੀ, ਅੰਤ ਤੇਰੇ ਵਿਚ ਟਿਕਾਈਆ। ਬਿਸਮਿਲ ਬਿਸਮਿਲ ਹੋਏ ਵਿਸਮਾਦੀ, ਵਿਸ਼ਵ ਦੇ ਮਾਲਕ ਤੇਰੀ ਓਟ ਰਖਾਈਆ। ਤੂੰ ਮਾਲਕ ਖ਼ਾਲਕ ਬੋਧ ਅਗਾਧੀ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇਂ ਪੜ੍ਹਾਈਆ। ਤੇਰੀ ਦੀਨ ਦੁਨੀਆ ਜੁਗ ਜੁਗ ਤੇਰੇ ਹੁਕਮ ਨਾਲ ਸਾਧੀ, ਸਦਕੇ ਵਾਰੀ ਘੋਲ ਘੁਮਾਈਆ। ਤੇਰੀ ਸ਼ਰਅ ਨਾਲ ਬਾਂਧੀ, ਬੰਦਨਾ ਸਮਝਾਉਣ ਵਾਲਿਆ ਬੰਦਗੀ ਵਿਚ ਤੈਨੂੰ ਸੀਸ ਨਿਵਾਈਆ । ਏਸ ਵਿਚ ਸਾਡੀ ਵਡਿਆਈ ਕਾਹਦੀ, ਕਲਮੇ ਪੜ੍ਹਾਉਣ ਵਾਲਿਆ ਕਲਮਾ ਤੇਰਾ ਨਾਮ ਜਣਾਈਆ। ਤੈਨੂੰ ਜੁਗ ਬਦਲਣਾ ਆਦਿ ਜੁਗਾਦਿ ਦੀ ਵਾਦੀ, ਵਾਅਦੇ ਸਭ ਦੇ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਬਹੁੜੀ ਤੇਰੇ ਸਤਿਗੁਰ ਸ਼ਬਦ ਨੇ ਧੁਰ ਹੁਕਮ ਨਾਲ ਕਰ ਦੇਣੀ ਬਰਬਾਦੀ, ਆਬਾਦੀ ਰਹਿਣ ਕੋਇ ਨਾ ਪਾਈਆ। ਤੇਰੇ ਅਗੇ ਹੋ ਸਕੇ ਨਾ ਕੋਇ ਬਾਗ਼ੀ, ਬਗ਼ਲਗੀਰ ਵੇਖਣੇ ਚਾਈਂ ਚਾਈਂਆ। ਸਾਡਾ ਨਾ ਕੋਈ ਸਵਾਲ ਨਾ ਜਵਾਬੀ,

ਜਵਾਬ ਤਲਬੀ ਤੇਰੇ ਚਰਨ ਟਿਕਾਈਆ। ਬਿਨ ਤੇਰੇ ਦਿਸੇ ਨਾ ਕੋਇ ਇਮਦਾਦੀ, ਸਗਲਾ ਸੰਗ ਨਾ ਕੋਇ ਬਣਾਈਆ। ਸਾਡੀ ਲੇਖੇ ਲੱਗੀ ਤੇਰੇ ਪਿਛੇ ਮਾਸ ਨਾੜੀ ਹਾਡੀ, ਚੰਮੜੀ ਚੰਮ ਨਾ ਕੋਇ ਵਡਿਆਈਆ। ਕੀ ਸੰਦੇਸਾ ਦਿਤਾ ਬਿਨਾ ਸੁਆਸ ਤੋਂ ਯਸੂਹ ਦੀ ਬਾਡੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਮਾਲਕ ਪੀਰਨ ਪੀਰਾ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਲੇਖਾ ਸ਼ਾਹ ਹਕੀਰਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਲਹਿਣਾ ਦੇਣਾ ਤਕ ਗ਼ਰੀਬ ਅਮੀਰਾ, ਅਮਰਾਪਦ ਦੇ ਮਾਲਕ ਪੜਦਾ ਆਪ ਉਠਾਈਆ। ਚਾਰ ਜੁਗ ਸਾਡੀਆਂ ਸਿਫ਼ਤਾਂ ਵਾਲੀਆਂ ਤਕ਼ਰੀਰਾਂ, ਤੇਰੇ ਨਾਮ ਢੋਲੇ ਸੋਹਲੇ ਗਏ ਗਾਈਆ। ਤੇਰੀਆਂ ਸ਼ਰਅ ਵਾਲੀਆਂ ਸ਼ਮਸ਼ੀਰਾਂ, ਸ਼ਰੀਅਤ ਦੇ ਮਾਲਕ ਜਗਤ ਉਠਾਈਆ। ਤੂੰ ਸੁਆਮੀ ਗਹਿਰ ਗੰਭੀਰਾ, ਗਵਰ ਨੂਰ ਅਲਾਹੀਆ। ਤੇਰਾ ਲਹਿਣਾ ਬੇਨਜ਼ੀਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੇਰਾ ਰੂਪ ਲਾਤਸਵੀਰਾ, ਤਸੱਵਰ ਕਰ ਨਾ ਕੋਇ ਸਮਝਾਈਆ। ਕੀ ਸੰਦੇਸ਼ਾ ਦਿਤਾ ਕਬੀਰਾ, ਕਹਿਕੇ ਗਿਆ ਦ੍ਰਿੜਾਈਆ। ਕੀ ਹੱਥ ਫੜ ਕੇ ਕੌਡੀ ਰੂਪ ਕਸੀਰਾ, ਰਵੀਦਾਸ ਚਮਾਰ ਜਣਾਈਆ। ਲਹਿਣਾ ਕਿਸ ਬਿਧ ਹੋਣਾ ਅਖ਼ੀਰਾ, ਕਲਜੁਗ ਕੂੜ ਮਿਟਾਈਆ। ਕਿਸ ਬਿਧ ਦੇਵੇ ਧੀਰਾ, ਧੀਰਜ ਧੀਰ ਸਮਝਾਈਆ। ਓਢਣ ਸੀਸ ਦਿਸੇ ਕਿਸੇ ਨਾ ਚੀਰਾ, ਚਿਰੀ ਵਿਛੁੰਨੇ ਨਾ ਕੋਇ ਮਿਲਾਈਆ। ਸਰਗੁਣ ਕਢ ਕੇ ਗਏ ਲਕੀਰਾ, ਲਾਈਨ ਤੇਰੀ ਇਕ ਸਮਝਾਈਆ। ਤੇਰਾ ਲੇਖਾ ਨਾਲ ਫ਼ਕੀਰਾ, ਫ਼ਿਕਰਿਆਂ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਅੱਸੂ ਕਹੇ ਮੈਨੂੰ ਚੜ੍ਹਦੀਆਂ ਜਾਂਦੀਆਂ ਮਸਤੀਆਂ, ਮਸਤ ਦੀਵਾਨਾ ਹੋ ਕੇ ਦ੍ਰਿੜਾਈਆ। ਮੈਂ ਤਕ ਕੇ ਗੁਰ ਅਵਤਾਰ ਪੈਗ਼ੰਬਰਾਂ ਹਸਤੀਆਂ, ਹਸ ਕੇ ਦਿਆਂ ਸੁਣਾਈਆ। ਨਾਲੇ ਵੇਖੋ ਮਜ਼੍ਹਬਾਂ ਵਾਲੀਆਂ ਬਸਤੀਆਂ, ਘਰਾਨੇ ਖੋਜ ਖੁਜਾਈਆ। ਜਿਥੇ ਤੁਹਾਡੀਆਂ ਅੱਖਰਾਂ ਵਾਲੀਆਂ ਬਾਣੀਆਂ ਹੋਈਆਂ ਸਸਤੀਆਂ, ਕ਼ੀਮਤ ਸਕੇ ਕੋਇ ਨਾ ਪਾਈਆ। ਤੁਹਾਡੇ ਸਿੱਖਾਂ ਮੁਰੀਦਾਂ ਮਨਸਾ ਵੇਖੋ ਨਸਦੀਆਂ, ਭੱਜਣ ਵਾਹੋ ਦਾਹੀਆ। ਭਰੀਆਂ ਨਹੀਂ ਪ੍ਰੇਮ ਰਸ ਦੀਆਂ, ਰਸਤੇ ਘੁੱਥੀਆਂ ਮਾਰਨ ਧਾਹੀਆਂ। ਨੌਵਾਂ ਦੁਵਾਰਿਆਂ ਦੇ ਵਿਚ ਢਠਦੀਆਂ, ਫੜ ਬਾਹੋਂ ਨਾ ਕੋਇ ਉਠਾਈਆ। ਵਣਜਾਰਨਾਂ ਹੋਈਆਂ ਤਤ ਅੱਠ ਦੀਆਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਨਾਲ ਮਿਲਾਈਆ। ਕੂੜ ਦੁਆਰਾ ਫਿਰਨ ਟਪਦੀਆਂ, ਕ਼ਦਮ ਕ਼ਦਮ ਨਾਲ ਬਦਲਾਈਆ। ਵਣਜਾਰਨਾਂ ਹੋ ਗਈਆਂ ਕਾਇਆ ਮਟ ਦੀਆਂ, ਮਟਕੇ ਹੱਥ ਕਿਸੇ ਨਾ ਆਈਆ। ਕੂੜ ਵਿਕਾਰ ਰਸ ਚਟਦੀਆਂ, ਰਸਨਾ ਜਿਹਵਾ ਨਾਲ ਹਲਕਾਈਆ। ਆਪਣਾ ਆਪ ਆਪੇ ਫਟਦੀਆਂ, ਪੱਟੀ ਨਾਮ ਨਾ ਕੋਇ ਬੰਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਪੈ ਗਿਆ ਗ਼ਜ਼ਬ, ਮੇਰੀ ਹੌਕੇ ਨਾਲ ਦੁਹਾਈਆ। ਤਕ ਲਉ ਆਪਣਾ ਆਪਣਾ ਮਜ਼੍ਹਬ, ਦੀਨ ਦੁਨੀ ਵੇਖੋ ਚਾਈਂ ਚਾਈਂਆ। ਸ਼ਰਅ ਵਾਲਿਓ ਨਾ ਹੋਇਓ ਤਅੱਜੁਬ, ਹੈਰਾਨੀ ਅੰਦਰ ਨਾ ਕੋਇ ਰਖਾਈਆ। ਮੈਂ ਸਚ ਦੱਸਾਂ ਨਾਰਦ ਕਹਿੰਦਾ ਕੋਈ ਝਗੜਾ ਪੈਣਾ ਵਿਚ ਮਗ਼ਰਬ, ਸੋਹਣੀ ਵੰਡ ਵੰਡਾਈਆ। ਨੌਵਾਂ ਦੇਸ਼ਾਂ ਹਲੂਣਾ ਮਿਲਣਾ ਵਿਚੋਂ ਅਰਬ, ਅਰਬ ਖਰਬ ਦਾ ਲੇਖਾ ਰਹੇ ਨਾ ਰਾਈਆ। ਨੌਵਾਂ ਨੂੰ ਨੌਵਾਂ ਨਾਲ ਫੇਰ ਦੇਣੀ ਜ਼ਰਬ, ਈਸਾ ਮੂਸਾ ਮੁਹੰਮਦ ਦੇਣੇ ਡਿਗਾਈਆ। ਫੇਰ ਮਸ਼ਰਕ ਨੂੰ ਬਦਲ ਲਿਉ ਕਰਬ, ਕ਼ਦਮ ਕ਼ਦਮ ਨਾਲ ਉਲਟਾਈਆ।

ਧਨ ਦੌਲਤ ਰਹਿਣਾ ਨਹੀਂ ਕਿਸੇ ਦਰਬ, ਮੇਰੀ ਖ਼ੁਸ਼ੀਆਂ ਵਾਲੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਨਾਰਦਾ ਸਾਡੀ ਸੁਣ ਲੈ ਬਾਤ, ਬਾਤਨ ਦੇਈਏ ਜਣਾਈਆ। ਸਾਡਾ ਲੇਖਾ ਤਕ ਲੈ ਬਿਨਾ ਕ਼ਲਮ ਦੁਆਤ, ਬਿਨ ਕਾਗਦ ਸ਼ਾਹੀ ਜੋ ਲੇਖਾ ਲਿਖਾਇਆ ਧੁਰਦਰਗਾਹੀਆ। ਅਸੀਂ ਖ਼ੁਸ਼ੀਆਂ ਵਿਚ ਝੋਲੀ ਡਾਹ ਕੇ ਮੰਗੀ ਦਾਤ, ਬੇਨੰਤੀ ਕਰ ਕਰ ਸੀਸ ਨਿਵਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਰਮੇਸ਼ਵਰ ਪਾਤ, ਪਾਰਬ੍ਰਹਮ ਨੂਰ ਅਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਮੇਟਣੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਝਗੜਾ ਚੁਕਾਉਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਆਤਮ ਪਰਮਾਤਮ ਜੋੜਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ । ਏਕਾ ਸ਼ਬਦ ਸਭ ਨੂੰ ਦੇਣੀ ਦਾਤ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਜ਼ਾਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਧੁਰ ਦੇ ਰਾਮ ਤੇਰਾ ਹੋਵੇ ਵਡ ਪਰਤਾਪ, ਕਾਹਨਾਂ ਦੇ ਕਾਹਨ ਤੈਨੂੰ ਮਿਲੇ ਵਡਿਆਈਆ। ਤੂੰ ਨਜ਼ਰੀ ਆਵੇਂ ਭਗਤਾਂ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਬਣਾਉਣੇ ਪਾਰਜਾਤ, ਮਿਹਰ ਮਿਹਰ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਨਾਰਦਾ ਸਾਡੀ ਤਕ ਲੈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਸਾਡਾ ਸਭ ਦਾ ਇਕੋ ਮਾਲੀ, ਮਾਲਕ ਖ਼ਾਲਕ ਨੂਰ ਅਲਾਹੀਆ। ਜਿਸ ਦੇ ਦਰ ਦੇ ਸਾਰੇ ਸਵਾਲੀ, ਮਾਂਗਤ ਹੋ ਕੇ ਝੋਲੀਆਂ ਡਾਹੀਆ । ਸਾਡੇ ਪੁਰਖ ਅਕਾਲੇ ਦੀਨ ਦਿਆਲੇ ਅਸੀਂ ਤੇਰੀ ਸੇਵ ਕਮਾ ਲਈ ਬਾਹਲੀ, ਤੇਰੇ ਹੁਕਮ ਵਿਚ ਭੱਜੇ ਵਾਹੋ ਦਾਹੀਆ। ਹੁਣ ਆਪਣਾ ਭੇਵ ਚੁਕਾ ਦੇ ਸ਼ਾਲੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਤੇਰੀ ਤਕੀਏ ਚਾਲ ਨਿਰਾਲੀ, ਨਰਾਇਣ ਦੇਣੀ ਦ੍ਰਿੜਾਈਆ। ਨਾਲੇ ਬਿਨ ਹੱਥਾਂ ਮਾਰੀਏ ਤਾਲੀ, ਦੋ ਜਹਾਨਾਂ ਦੇਈਏ ਸੁਣਾਈਆ। ਉਹ ਤਕ ਲਓ ਖ਼ਲਕ ਦਾ ਵਾਲੀ, ਵਾਰਸ ਇਕੋ ਇਕ ਅਖਵਾਈਆ। ਜਿਸ ਨੇ ਘਰ ਘਰ ਅੰਦਰ ਦੀਪਕ ਜੋਤੀ ਬਾਲੀ, ਲੱਖ ਚੁਰਾਸੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਖ਼ੁਸ਼ੀਆਂ ਹੋਈ ਰੁਤ, ਗੁਰੂ ਗੁਰਦੇਵ ਰੰਗ ਰੰਗਾਈਆ। ਸਤਿਗੁਰ ਸ਼ਬਦ ਇਕੋ ਦੁਲਾਰਾ ਧੁਰ ਦਾ ਸੁਤ, ਜਿਸ ਨੂੰ ਜਨਮੇ ਕੋਇ ਨਾ ਮਾਈਆ । ਜਿਸ ਦਾ ਪਿਆਰਾ ਅਬਿਨਾਸ਼ੀ ਅਚੁਤ, ਪਾਰਬ੍ਰਹਮ ਇਕ ਅਖਵਾਈਆ। ਜਿਸ ਸੁਹੰਜਣੀ ਕਰਨੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਕਲਜੁਗ ਕੂੜੀ ਕਿਰਿਆ ਪੁਟ, ਹਰਿ ਹਿਰਦਿਉਂ ਬਾਹਰ ਕਢਾਈਆ। ਸ਼ੌਹ ਦਰਿਆਏ ਦੇਵੇ ਸੁਟ, ਜਗਤ ਜਹਾਨ ਰਹਿਣ ਨਾ ਪਾਈਆ। ਫੇਰ ਭਾਗ ਲਗਾਏ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਅੰਮ੍ਰਿਤ ਜਾਮ ਪਿਆ ਕੇ ਘੁਟ, ਨਿਝਰ ਝਿਰਨਾ ਦਏ ਝਿਰਾਈਆ। ਸੋਈ ਸੁਰਤੀ ਜਾਏ ਉਠ, ਆਪਣੀ ਲਏ ਅੰਗੜਾਈਆ। ਮਨੂਆ ਮਨਸਾ ਵਾਲਾ ਲੁਕ ਕੇ ਗੁਠ, ਆਪਣਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅੱਸੂ ਕਹੇ ਅਵਤਾਰ ਪੈਗ਼ੰਬਰੋ ਮੇਰੇ ਨਾਲ ਪੂਰੀ ਕਰ ਲਓ ਸ਼ਰਤ, ਸ਼ਰਤੀਆ ਦਿਆਂ ਸੁਣਾਈਆ। ਗੁਰੂ ਗੁਰਦੇਵ ਵੇਖੋ ਉਤੇ ਧਰਤ, ਧਰਨੀ ਧਵਲ ਧੌਲ ਧਿਆਨ ਲਗਾਈਆ।

ਸਭ ਦਾ ਮਾਲਕ ਇਕੋ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਕਹਿੰਦੇ ਯੋਧਾ ਸੂਰਬੀਰ ਮਰਦਾਨਾ ਮਰਦ, ਜੋਬਨਵੰਤਾ ਅਗੰਮ ਅਥਾਹੀਆ। ਜੋ ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਸ਼ਰਅ ਛੁਰੀ ਰਹਿਣ ਨਾ ਦੇਵੇ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਕਲਜੁਗ ਮੇਟ ਅੰਧੇਰਾ ਗਰਦ, ਸਤਿਜੁਗ ਨੂਰੀ ਚੰਦ ਚਮਕਾਈਆ। ਜਿਸ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਇਕ ਦਰਸਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਰਾਮ ਲੇਖਾ ਨਾਲ ਭਰਤ, ਕਕਈ ਕੁਸ਼ਲਿਆ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਹਰਿ ਸਾਚੇ ਸਚ ਸਵਾਮੀਆ, ਪ੍ਰਭ ਤੇਰੀ ਏਕਾ ਓਟ। ਆਦਿ ਜੁਗਾਦੀ ਅੰਤਰਜਾਮੀਆ, ਸ਼ਬਦ ਨਗਾਰੇ ਲਾ ਦੇ ਚੋਟ। ਤੇਰੀਆਂ ਜੁਗ ਜੁਗ ਮਿਹਰਵਾਨੀਆਂ, ਮਿਹਰਵਾਨ ਮਿਹਰ ਕਰੇ ਅਤੋਟ। ਤੇਰੇ ਉਤੋਂ ਦਿਤੀਆਂ ਕ਼ੁਰਬਾਨੀਆਂ, ਸ਼ਹਾਦਤਾਂ ਹੋਈਆਂ ਕੋਟੀ ਕੋਟ। ਤੇਰੇ ਲੇਖੇ ਲਾਈਆਂ ਜਵਾਨੀਆਂ, ਮੇਲ ਮਿਲਾਇਆ ਨਿਰਮਲ ਜੋਤ। ਸਾਡੀਆਂ ਮੰਜ਼ਲਾਂ ਕਰ ਆਸਾਨੀਆਂ, ਦੀਨ ਮਜ਼੍ਹਬ ਰਹੇ ਨਾ ਸੋਚ । ਸਭ ਦੀਆਂ ਮੰਜ਼ਲਾਂ ਇਕੋ ਹੋਣ ਰੂਹਾਨੀਆਂ, ਝਗੜਾ ਮੇਟ ਦੇ ਓਤ ਪੋਤ। ਤੂੰ ਆਤਮ ਧਾਰ ਸਭ ਦਾ ਕਾਹਨੀਆਂ, ਕਾਹਨ ਕਾਹਨਾ ਤੇਰਾ ਇਕੋ ਸੁਣੀਏ ਸਲੋਕ। ਲੇਖੇ ਲਾ ਲੈ ਚਾਰੇ ਬਾਣੀਆਂ, ਤੇਰਾ ਨਾਮ ਨਿਧਾਨਾ ਇਕੋ ਬਹੁਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਸਚ ਪਰਗਟਾਈਆ। ਅੱਸੂ ਕਹੇ ਪ੍ਰਭ ਤੇਰਾ ਨਾਮ ਨਿਧਾਨਾ ਸਚ, ਹਰਿ ਸਚ ਤੇਰੀ ਵਡਿਆਈਆ। ਜਗਤ ਜਹਾਨਾ ਦਿਸੇ ਕਚ, ਕੰਚਨ ਗੜ੍ਹ ਨਾ ਕੋਇ ਵਖਾਈਆ। ਮਨ ਮਮਤਾ ਵਿਚ ਰਿਹਾ ਨਚ, ਨਟੂਆ ਆਪਣਾ ਸਾਂਗ ਬਣਾਈਆ। ਬਿਨ ਤੇਰੀ ਕਿਰਪਾ ਤੇਰਾ ਨਾਮ ਲੂੰ ਲੂੰ ਜਾਏ ਕਿਸੇ ਨਾ ਰਚ, ਰੋਮ ਰੋਮ ਨਾ ਕੋਇ ਸਮਾਈਆ। ਤੂੰ ਪੁਰਖ ਅਕਾਲਾ ਪਰਮੇਸ਼ਵਰ ਪਤ, ਪਾਰਬ੍ਰਹਮ ਤੇਰੀ ਵਡਿਆਈਆ। ਜਨ ਭਗਤਾਂ ਲੇਖੇ ਲਾ ਲੈ ਹਡ ਮਾਸ ਨਾੜੀ ਰਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਜਿਹੜੇ ਤੇਰੇ ਚਰਨ ਦੁਆਰੇ ਆਏ ਵਤ, ਬੇਵਤਨਾਂ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਸਚ ਦੀ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਭੇਵ ਅਭੇਦਾ ਆਪ ਖੁਲ੍ਹਾਏਗਾ। ਅਛਲ ਅਛੇਦ ਪੜਦਾ ਲਾਹੇਗਾ। ਵੇਦ ਕਿਤੇਬ ਲੇਖੇ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਏਗਾ। ਸਚ ਆਪਣਾ ਹੁਕਮ ਵਰਤਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਭੇਵ ਚੁਕਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਜੋਤ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਡਗਮਗਾਵੇਗਾ। ਸ੍ਰੀ ਭਗਵਾਨ ਆਪਣਾ ਘਰ ਸੁਹਾਵੇਗਾ। ਪਾਰਬ੍ਰਹਮ ਦਰ ਮੰਦਰ ਇਕ ਵਡਿਆਵੇਗਾ। ਸਤਿ ਸਤਿਵਾਦੀ ਸਾਚੀ ਕਾਰ ਕਮਾਵੇਗਾ। ਸ਼ਬਦ ਅਨਾਦੀ ਸੁਤ ਪਰਗਟਾਵੇਗਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵੇਗਾ। ਕਰੋੜ ਤਤੀਸਾ ਗੰਢ ਪੁਆਵੇਗਾ। ਗਣ ਗੰਧਰਵ ਰੰਗ ਚੜ੍ਹਾਵੇਗਾ। ਕਿਨਰ ਯਸ਼ਪ ਰਾਗ ਸੁਣਾਵੇਗਾ। ਸੂਰੀਆ ਚੰਦ ਨੂਰ ਰੁਸ਼ਨਾਵੇਗਾ। ਮੰਡਲ ਮੰਡਪ ਆਪ ਸੁਹਾਵੇਗਾ। ਲੋਕ ਪਰਲੋਕ ਵੇਖ ਵਖਾਵੇਗਾ। ਜ਼ਿਮੀਂ ਅਸਮਾਨਾਂ ਪੜਦਾ ਲਾਹਵੇਗਾ। ਚੌਦਾਂ ਤਬਕ ਆਪ ਦ੍ਰਿੜਾਵੇਗਾ। ਚੌਦਾਂ ਲੋਕ ਪੰਧ ਮੁਕਾਵੇਗਾ। ਸਚ ਸਲੋਕ ਇਕ ਗਾਵੇਗਾ।

ਪੰਧ ਮੁਕਾ ਕੇ ਜੁਗ ਚੌਕੜੀ ਕੋਟਨ ਕੋਟ, ਅੰਤ ਆਪਣਾ ਹੁਕਮ ਵਰਤਾਵੇਗਾ। ਸ਼ਬਦੀ ਸ਼ਬਦ ਲਗਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਵੇਗਾ। ਕਲਜੁਗ ਅੰਤਮ ਅੰਦਰੋਂ ਕੱਢਕੇ ਖੋਟ, ਖੋਟੇ ਖਰੇ ਆਪ ਬਣਾਵੇਗਾ। ਪਰਕਾਸ਼ ਦੇ ਕੇ ਨਿਰਮਲ ਜੋਤ, ਜੋਤੀ ਜਾਤਾ ਡਗਮਗਾਵੇਗਾ। ਆਤਮ ਪਰਮਾਤਮ ਦੱਸਕੇ ਗੋਤ, ਗੋਰ ਮੜ੍ਹੀ ਦਾ ਡੇਰਾ ਢਾਹਵੇਗਾ। ਹਰਿਜਨ ਕਦੇ ਨਾ ਹੋਵੇ ਫ਼ੌਤ, ਪਾਰਬ੍ਰਹਮ ਬ੍ਰਹਮ ਆਪਣੇ ਘਰ ਵਸਾਵੇਗਾ। ਖ਼ਸਮ ਖ਼ਸਮਾਨਾ ਬਣਕੇ ਖ਼ੌਂਤ, ਸ਼ੌਹਰ ਆਪਣਾ ਦਰ ਦ੍ਰਿੜਾਵੇਗਾ। ਭਗਤ ਸੁਹੇਲਾ ਕਦੇ ਨਾ ਜਾਏ ਔਂਤ, ਜੁਗ ਜੁਗ ਬੰਸ ਸਰਬੰਸ ਸੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਵੇਗਾ। ਸਾਚਾ ਖੇਲ ਆਪ ਖਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਭਗਤ ਸੁਹੇਲੇ ਆਪ ਉਠਾਵੇਗਾ। ਗੁਰ ਚੇਲੇ ਜੋੜ ਜੁੜਾਵੇਗਾ। ਸੱਜਣ ਸੁਹੇਲੇ ਵੇਖ ਵਖਾਵੇਗਾ। ਧਾਮ ਨਿਵੇਲੇ ਆਪ ਬਹਾਵੇਗਾ। ਅੰਮ੍ਰਿਤ ਰਸ ਨਾਮ ਮੁਖ ਚੁਆਵੇਗਾ। ਜਨ ਭਗਤਾਂ ਪੂਰਨ ਕਰ ਕਾਮ, ਜਨਮ ਮਰਨ ਦਾ ਦੁਖ ਮਿਟਾਵੇਗਾ। ਘਰ ਨਗਰ ਸੁਹਾ ਕੇ ਗ੍ਰਾਮ, ਗ੍ਰਹਿ ਮੰਦਰ ਡੇਰਾ ਲਾਵੇਗਾ। ਕੂੜੀ ਕਿਰਿਆ ਮੇਟ ਤਮਾਮ, ਤਮਾ ਲਾਲਚ ਲੋਭ ਚੁਕਾਵੇਗਾ। ਅੰਤਰ ਰਹੇ ਨਾ ਅੰਧੇਰੀ ਸ਼ਾਮ, ਸ਼ਮਅ ਦੀਪ ਜੋਤ ਨੂਰ ਰੁਸ਼ਨਾਵੇਗਾ। ਸਾਚੇ ਨਾਮ ਦਾ ਦੇ ਪੈਗ਼ਾਮ, ਸੰਦੇਸ਼ਾ ਇਕੋ ਇਕ ਸੁਣਾਵੇਗਾ। ਜਨ ਭਗਤੋ ਤੁਹਾਡਾ ਕਰਾ ਆਪ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਵੇਗਾ। ਅੰਤਰ ਆਤਮ ਦੇ ਕਲਾਮ, ਕਲਮਾ ਕਇਨਾਤ ਤੋਂ ਬਾਹਰ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵੇਗਾ। ਹਰਿ ਕਰਤਾ ਕਾਰ ਕਮਾਵੇਗਾ। ਦੀਨ ਦਿਆਲ ਆਪਣੇ ਰੰਗ ਰੰਗਾਵੇਗਾ। ਭਗਤ ਸੁਹੇਲੇ ਮੇਲ ਮਿਲਾਵੇਗਾ। ਕਾਲ ਮਹਾਕਾਲ ਪੰਧ ਚੁਕਾਵੇਗਾ। ਚਿਤਰ ਗੁਪਤ ਨਾ ਲੇਖ ਵਖਾਵੇਗਾ। ਰਾਏ ਧਰਮ ਚੁਰਾਸੀ ਵੰਡ ਨਾ ਕੋਇ ਵੰਡਾਵੇਗਾ। ਲਾੜੀ ਮੌਤ ਨਾਲ ਨਾ ਕੋਇ ਪਰਨਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਆਤਮ ਆਪਣੇ ਰੰਗ ਰੰਗਾਵੇਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਵੇਗਾ। ਦਰਗਾਹ ਸਾਚੀ ਸਚਖੰਡ ਆਪ ਟਿਕਾਵੇਗਾ। ਜੁਗ ਜਨਮ ਦੀ ਟੁੱਟੀ ਧਾਰ ਗੰਢ, ਗੰਢਣਹਾਰ ਗੁਪਾਲ ਆਪਣੇ ਘਰ ਵਸਾਵੇਗਾ। ਜਿਥੇ ਆਦਿ ਜੁਗਾਦੀ ਠੰਢ, ਜੁਗ ਜੁਗ ਅਗਨ ਨਾ ਕੋਇ ਤਪਾਵੇਗਾ। ਨਾਤਾ ਤੁੱਟੇ ਤਤ ਪੰਜ, ਪੰਚਮ ਮੇਲਾ ਮੇਲ ਮਿਲਾਵੇਗਾ। ਜਿਸ ਦੀ ਹੱਥ ਨਾ ਆਵੇ ਮੁਹਾਣਿਆਂ ਵੰਝ, ਵਹਿਣਾਂ ਤੋਂ ਪਾਰ ਆਪ ਕਰਾਵੇਗਾ। ਜਨ ਭਗਤ ਸੁਹੇਲਾ ਜਗਤ ਦੁਹੇਲਾ ਪੰਧ ਜਾਏ ਲੰਘ, ਫੜ ਬਾਹੋਂ ਪਾਰ ਕਰਾਵੇਗਾ। ਸਾਚੀ ਸੇਜ ਸੁਹੰਜਣੀ ਵਿਖਾ ਪਲੰਘ, ਬਿਨ ਪਾਵਾ ਚੂਲ ਦਰਸਾਵੇਗਾ। ਜਿਥੇ ਇਕੋ ਉਪਜੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਵੇਗਾ। ਜਨ ਭਗਤ ਸੁਹੇਲੇ ਚਾੜ੍ਹ ਕੇ ਆਪਣੇ ਚੰਦ, ਸਚਖੰਡ ਡਗਮਗਾਵੇਗਾ। ਪਹਿਲੀ ਅੱਸੂ ਕਹੇ ਜਨ ਭਗਤੋਂ ਜਿਹੜੇ ਤੁਸੀਂ ਮਾਰ ਕੇ ਆਏ ਪੰਧ, ਪਾਂਧੀਓ ਤੁਹਾਡਾ ਅਗਲਾ ਪੰਧ ਮੁਕਾਵੇਗਾ। ਤੂੰ ਮੇਰਾ ਮੈਂ ਤੇਰਾ ਸੋਹੰ ਗਾਇਆ ਜਿਸ ਨੇ ਛੰਦ, ਸ਼ੰਕਰ ਬ੍ਰਹਮਾ ਵਿਸ਼ਨ ਤਿਸ ਦਾ ਰੰਗ ਰੰਗਾਵੇਗਾ। ਤੁਹਾਡਾ ਲਹਿਣਾ ਦੇਣਾ ਫੇਰ ਨਹੀਂ ਹੋਣਾ ਜੇਰਜ ਅੰਡ, ਉਤਭੁਜ ਸੇਤਜ ਵਿਚੋਂ ਬਾਹਰ ਕਢਾਵੇਗਾ। ਖ਼ੁਸ਼ੀ ਵਿਚ ਕਦੇ ਨਾ ਆਵੇ ਰੰਜ, ਗ਼ਮੀ ਗ਼ਮਖ਼੍ਵਾਰ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਵੇਗਾ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਖੇਲ ਤਕ ਲਓ ਭਗਤ ਭਗਵਾਨ, ਹਰਿ ਕਰਤਾ ਆਪ ਜਣਾਈਆ।

ਜਿਨ੍ਹਾਂ ਧਰਮ ਦਾ ਧਰਮ ਬਣਾਇਆ ਨਿਸ਼ਾਨ, ਨਿਸ਼ਾਨਾ ਜਗਤ ਨਾ ਕੋਇ ਵਖਾਈਆ। ਇਕੋ ਇਸ਼ਟ ਇਸ਼ਟ ਮਨਾਣ, ਦੂਸਰ ਸੀਸ ਨਾ ਕੋਇ ਝੁਕਾਈਆ। ਇਕੋ ਨਾਮ ਕ਼ਲਮਾ ਗਾਣ, ਢੋਲਾ ਇਕ ਸੁਣਾਈਆ। ਸੋਹੰ ਸ਼ਬਦ ਕਰ ਪਰਵਾਨ, ਅੱਲਾ ਹੂ ਅੱਨਾ ਹੂ ਰੰਗ ਵਖਾਈਆ। ਸਤਿਗੁਰ ਸ਼ਬਦ ਬਣਾ ਕੇ ਰਾਮ, ਸੀਤਾ ਸੁਰਤੀ ਵਿਚ ਟਿਕਾਈਆ। ਨਿਰਗੁਣ ਧਾਰ ਅਗੰਮਾ ਕਾਹਨ, ਰਾਧਾ ਰਿਧ ਸਿਧ ਤੋਂ ਬਾਹਰ ਸੀਸ ਨਿਵਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਮਾਮ, ਅਮਲਾਂ ਤੋਂ ਰਹਿਤ ਇਕ ਅਖਵਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਵਡ ਵਡਿਆਈਆ। ਨਿਹਕਲੰਕਾ ਨੌਜਵਾਨ, ਕਲ ਕਲਕੀ ਆਪਣੀ ਕਲ ਵਰਤਾਈਆ। ਭਗਤ ਸੁਹੇਲੇ ਕਰ ਪਹਿਚਾਨ, ਫੜ ਫੜ ਅੰਦਰੋਂ ਮੇਲ ਮਿਲਾਈਆ। ਨਵ ਸੱਤ ਬਣਾ ਵਿਧਾਨ, ਕ਼ਾਇਦਾ ਕ਼ਾਨੂਨ ਇਕ ਜਣਾਈਆ। ਜਿਸ ਨੂੰ ਮੰਨਣ ਰਾਜ ਰਾਜਾਨ, ਸ਼ਾਹ ਸੁਲਤਾਨ ਸੀਸ ਨਿਵਾਈਆ। ਜਿਸ ਦਾ ਲੇਖਾ ਜ਼ਿਮੀਂ ਅਸਮਾਨ, ਦੋ ਜਹਾਨਾਂ ਵੇਖ ਵਖਾਈਆ। ਸੋ ਭਗਤ ਸੁਹੇਲੇ ਕਰ ਪਰਵਾਨ, ਪਰਵਾਨੇ ਧੁਰ ਦੇ ਲਏ ਬਣਾਈਆ। ਜਿਹੜੇ ਚਰਨ ਦੁਆਰੇ ਪਹੁੰਚੇ ਆਣ, ਦੀਨ ਦੁਨੀ ਦਾ ਪੰਧ ਮੁਕਾਈਆ। ਉਨ੍ਹਾਂ ਦੇ ਭਾਗ ਲਗਾਏ ਕਾਇਆ ਮਕਾਨ, ਸਾਢੇ ਤਿੰਨ ਹੱਥ ਅੰਦਰ ਵੇਖ ਵਖਾਈਆ। ਬਿਨਾ ਮੰਗਿਆਂ ਦੇਵੇ ਦਾਨ, ਨਾਮ ਨਿਧਾਨਾ ਭਗਤੋ ਤੁਹਾਡੀ ਝੋਲੀ ਪਾਈਆ। ਤੁਸੀਂ ਅਜੇ ਬਾਲ ਅੰਞਾਣ, ਬਾਲੀ ਬੁਧਿ ਅਖਵਾਈਆ। ਤੁਹਾਡੇ ਲੇਖੇ ਲਾਏ ਸਵਾਸ ਪ੍ਰਾਣ, ਸਾਹ ਸਾਹ ਵਿਚ ਆਪਣਾ ਨਾਮ ਟਿਕਾਈਆ। ਤੁਹਾਡਾ ਪਰਵਾਨ ਕਰੇ ਪੀਣ ਖਾਣ, ਪਵਣ ਪਾਣੀਆਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਅੱਸੂ ਕਹੇ ਮੇਰੀ ਆਸ ਅਨੋਖੀ, ਬਿਨ ਅੱਖਰਾਂ ਦਿਆਂ ਜਣਾਈਆ। ਜਨ ਭਗਤੋਂ ਪ੍ਰਭ ਦੀ ਮੰਜ਼ਲ ਤਕ ਲਓ ਸੌਖੀ, ਸਜਣੋ ਸਚ ਨਾਲ ਸਮਝਾਈਆ। ਜਿਹੜੀ ਧਾਰ ਪਹਿਲੀ ਦੂਜੀ ਤੀਜੀ ਨਹੀਂ ਕੋਈ ਚੌਥੀ, ਚੌਥੇ ਪਦ ਦਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਆਪਣੇ ਘਰ ਵਸਾਵਣ ਆਇਆ, ਕਰਤਾ ਧੁਰਦਰਗਾਹੀ । ਪਿਛਲਾ ਪੰਧ ਚੁਕਾਵਣ ਆਇਆ, ਬਣ ਅਗੰਮਾ ਮਾਹੀ। ਜਨਮ ਜਨਮ ਦੇ ਵਿਛੜੇ ਜੋੜ ਜੁੜਾਵਣ ਆਇਆ, ਵੇਖਣਹਾਰਾ ਥਾਉਂ ਥਾਈਂ। ਸਾਚਾ ਨਾਮ ਨਿਧਾਨਾ ਜਾਮ ਪਿਆਵਣ ਆਇਆ, ਜਗਤ ਜਹਾਨ ਤ੍ਰਿਸ਼ਨਾ ਰਿਹਾ ਮਿਟਾਈ। ਇਕੋ ਘਰ ਵਸਾਵਣ ਆਇਆ, ਦੂਸਰ ਕੋਈ ਦਿਸੇ ਨਾਹੀਂ। ਤੂੰ ਮੇਰਾ ਮੈਂ ਤੇਰਾ ਨਾਮ ਜਪਾਵਣ ਆਇਆ, ਢੋਲਾ ਸੋਹੰ ਗਾਉਣਾ ਚਾਂਈ ਚਾਂਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈ। ਨਾਰਦ ਕਹੇ ਜਨ ਭਗਤੋ ਕਿਰਪਾ ਕਰੇ ਹਰਿ ਜਗਦੀਸ਼, ਜਗਦੀਸ਼ਰ ਹੱਥ ਵਡਿਆਈਆ। ਜਿਸ ਦੇ ਛਤਰ ਝੁਲੇ ਸੀਸ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ । ਜਿਸ ਲਹਿਣਾ ਦੇਣਾ ਮੁਕਾਉਣਾ ਬੀਸ ਇਕੀਸ, ਇਕੀਸਾ ਇਕੋ ਇਕ ਬੇਪਰਵਾਹੀਆ। ਆਸਾ ਪੂਰੀ ਕਰੇ ਤੀਸ ਬਤੀਸ, ਅੱਖਰ ਅੱਖਰ ਨਾਲ ਵਡਿਆਈਆ। ਜਿਸ ਦਾ ਹਕ ਹਕ ਦਾ ਕਲਮਾ ਸਚ ਸਚ ਹਦੀਸ, ਹਜ਼ਰਤਾਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਾਚਾ ਰੰਗੇ ਰੰਗ ਪ੍ਰਭ, ਆਪਣੀ ਦਇਆ ਕਮਾਇੰਦਾ। ਭਗਤ ਸੁਹੇਲੇ ਜਗਤ ਲਭ ਲਭ, ਲੋਭ ਮੋਹ ਹੰਕਾਰ ਮਿਟਾਇੰਦਾ। ਅੰਮ੍ਰਿਤ ਰਸ ਚੁਵਾ ਕੇ ਕਵਲ ਨਭ, ਬੂੰਦਾ ਬਾਂਦੀ ਆਪ ਟਪਕਾਇੰਦਾ। ਤ੍ਰਿਸ਼ਨਾ ਹਵਸ ਮੇਟ ਕੇ ਸਭ, ਸਬਬ ਨਾਲ

ਆਪਣਾ ਜੋੜ ਜੁੜਾਇੰਦਾ। ਭਾਵੇਂ ਤਤ ਸਮਝੋ ਭਾਵੇਂ ਜੋਤ ਸਮਝੋ ਅਲਾਹੀ ਰੱਬ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਇੰਦਾ। ਭਿੰਨੜੀ ਰੈਣ ਕਹੇ ਮੈਨੂੰ ਚੜ੍ਹੀ ਖ਼ੁਮਾਰੀ, ਅੱਸੂ ਆਸ ਰਖਾਈਆ। ਜਨ ਭਗਤੋ ਭਗਤੀ ਧਾਰ ਲੱਗੇ ਪਿਆਰੀ, ਪ੍ਰੇਮੀਓ ਪ੍ਰੇਮ ਨਾਲ ਜਣਾਈਆ। ਸਭ ਤੋਂ ਸਚੀ ਸਾਹਿਬ ਸਤਿਗੁਰ ਨਾਲ ਯਾਰੀ, ਜਗਤ ਯਰਾਨਾ ਕੰਮ ਕਿਸੇ ਨਾ ਆਈਆ। ਜੋ ਸ਼ਾਹੋ ਭੂਪ ਸਦਾ ਤੁਹਾਡੀ ਕਰੇ ਵਫ਼ਾਦਾਰੀ, ਸ਼ਹਿਨਸ਼ਾਹ ਹੋ ਕੇ ਸੇਵ ਕਮਾਈਆ। ਤੁਹਾਡੇ ਅੰਦਰੋਂ ਕਢੇ ਗ਼ਦਾਰੀ, ਕੂੜੀ ਕਿਰਿਆ ਬਾਹਰ ਸੁਟਾਈਆ। ਇਕੋ ਜਿਹਾ ਮਾਣ ਦੇ ਕੇ ਪੁਰਖ ਨਾਰੀ, ਬਿਰਧ ਬਾਲਾਂ ਹੋਏ ਸਹਾਈਆ । ਤੁਹਾਨੂੰ ਧਰਮ ਦੀ ਚਾੜ੍ਹ ਕੇ ਖਾਰੀ, ਰੰਗ ਇਕੋ ਇਕ ਰੰਗਾਈਆ। ਫਿਰ ਜਨਮ ਲੈਣਾ ਨਾ ਪਏ ਦੁਬਾਰੀ, ਚੁਰਾਸੀ ਵਿਚ ਨਾ ਕੋਇ ਭੁਆਈਆ। ਤੁਹਾਡੇ ਵਾਸਤੇ ਇਕ ਅਟਾਰੀ, ਸਚਖੰਡ ਦਿਤੀ ਸੁਹਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਨੂਰ ਨੁਰਾਨਾ ਨਜ਼ਰੀ ਆਈਆ। ਤੁਹਾਡੀ ਖ਼ੁਸ਼ੀਆਂ ਵਾਲੀ ਹੋਵੇ ਬਹਾਰੀ, ਸੋਹਣੀ ਰੁਤ ਸੁਹਾਈਆ। ਤੁਹਾਡੀ ਆਤਮਾ ਰਹਿਣ ਨਾ ਦੇਵੇ ਕੁਆਰੀ, ਪਰਮਾਤਮ ਹੋ ਕੇ ਆਪ ਪਰਨਾਈਆ। ਜ਼ਰੂਰ ਦਰਸ ਦਿਆ ਕਰੇਗਾ ਵਾਰੋ ਵਾਰੀ, ਘਰ ਸੁਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਅੱਸੂ ਕਹੇ ਜਨ ਭਗਤੋ ਮੇਰੀ ਆਸਾ ਬੜੀ ਲੰਮੀ, ਲਮਹ ਲਮਹ ਦਏ ਗਵਾਹੀਆ। ਮੇਰਾ ਪਿਆਰ ਨਹੀਂ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਦਿਆਂ ਜਣਾਈਆ । ਜੇ ਭਗਤੋ ਜੀਣਾ ਤੇ ਜੀਓ ਪ੍ਰਭੂ ਨਾਮ ਦੇ ਦਮੀ, ਸੁਆਸ ਸੁਆਸ ਉਸੇ ਦਾ ਨਾਮ ਧਿਆਈਆ। ਨਾ ਖ਼ੁਸ਼ੀ ਰਹੇ ਨਾ ਗ਼ਮੀ, ਚਿੰਤਾ ਚਿਖਾ ਨਾ ਕੋਇ ਜਲਾਈਆ। ਨਾ ਲਾਲਚ ਰਹੇ ਨਾ ਤਮੀ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਤੁਹਾਨੂੰ ਕਦੇ ਯਾਦ ਨਾ ਆਵੇ ਆਪਣੀ ਅੰਮੀ, ਪਿਤਾ ਹੋ ਕੇ ਪੂਤ ਆਪਣੀ ਗੋਦ ਉਠਾਈਆ। ਤੁਹਾਡਾ ਬੇੜਾ ਰਿਹਾ ਬੰਨ੍ਹੀ, ਫੜ ਫੜ ਆਪਣੀ ਗੰਢ ਬੰਧਾਈਆ। ਧੁਰ ਦਾ ਹੁਕਮ ਸੁਣ ਲਓ ਨਾਲ ਕੰਨੀਂ, ਕਾਇਨਾਤ ਦਾ ਮਾਲਕ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਜਨ ਭਗਤੋ ਤੁਹਾਡੀ ਲੇਖੇ ਲੱਗੇ ਮਜ਼ਦੂਰੀ, ਜੋ ਸਾਹ ਸਾਹ ਕਮਾਈਆ। ਤੁਹਾਡੇ ਅੰਦਰ ਬਖ਼ਸ਼ੇ ਚੰਦ ਨੂਰੀ, ਨੂਰ ਨੁਰਾਨਾ ਆਪ ਚਮਕਾਈਆ। ਜੋ ਇਸ਼ਾਰਾ ਦਿਤਾ ਮੂਸੇ ਉਤੇ ਕੋਹਤੂਰੀ, ਤੁਰੀਆ ਤੋਂ ਬਾਹਰ ਵਖਾਈਆ। ਤੁਹਾਡੀ ਸੁਤਿਆਂ ਸੁਤਿਆਂ ਜ਼ਰੂਰ ਆਸਾ ਕਰੇਗਾ ਪੂਰੀ, ਪੂਰਨ ਸਤਿਗੁਰ ਨੂਰ ਨੁਰਾਨਾ ਨਜ਼ਰੀ ਆਈਆ। ਤੁਹਾਡੀ ਕਾਇਆ ਚੋਲੀ ਰੰਗ ਚਾੜ੍ਹੇਗਾ ਗੂੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਹਰਿਜਨ ਕੋਈ ਰਹੇ ਨਾ ਮੂਰਖ ਮੂੜ੍ਹੀ, ਚਤੁਰ ਸੁਘੜ ਦਏ ਬਣਾਈਆ। ਸਾਚੀ ਬਖ਼ਸ਼ ਕੇ ਚਰਨ ਧੂੜੀ, ਟਿੱਕੇ ਖ਼ਾਕ ਰਮਾਈਆ। ਤੁਹਾਡੇ ਕੋਟ ਜਨਮ ਦੇ ਮੇਟ ਕਸੂਰੀ, ਕਸਰ ਇਸ਼ਾਰੀਏ ਨਾਲ ਉਡਾਈਆ। ਮਨੂਆ ਮਨ ਨਾ ਪਾਏ ਫ਼ਤੂਰੀ, ਫ਼ਤਵਾ ਦੇ ਕੇ ਦਏ ਸਜ਼ਾਈਆ । ਅੰਦਰੋਂ ਕਢ ਮਗ਼ਰੂਰੀ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਪੰਧ ਮੁਕਾ ਕੇ ਨੇੜੇ ਦੂਰੀ, ਕਾਇਆ ਮੰਦਰ ਇਕ ਸੁਹਾਈਆ। ਤੁਹਾਡੀ ਨੌ ਖੰਡ ਪ੍ਰਿਥਮੀ ਕਰਨੀ ਮਸ਼ਹੂਰੀ, ਮਸ਼ਵਰਾ ਸ਼ਬਦ ਗੁਰੂ ਰਖਾਈਆ। ਜਿਸ ਕਾਰਨ ਨਾਨਕ ਮੋਢੇ ਤੇ ਚੁੱਕੀ ਭੂਰੀ, ਖੇਸੀ ਤਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਆਪ ਜਣਾਈਆ। ਅੱਸੂ ਕਹੇ ਜਨ ਭਗਤੋ ਉਹ ਵੇਖ ਲਓ

ਸੀਤਾ ਆਈ ਭੱਜੀ, ਰਾਮ ਸੰਦੇਸ਼ ਸੁਣਾਈਆ। ਜਿਸ ਦੀ ਅੱਡੀ ਤਕੋ ਸੱਜੀ, ਸਹਿਜ ਨਾਲ ਉਠਾਈਆ। ਖ਼ੁਸ਼ੀਆਂ ਨਾਲ ਰੱਜੀ, ਢੋਲੇ ਰਹੀ ਗਾਈਆ। ਗ਼ਰੀਬ ਨਿਮਾਣਿਆਂ ਇਕੋ ਦੀ ਤਾਰ ਵੇਖੋ ਵੱਜੀ, ਜੋ ਸਿਤਾਰ ਰਹੀ ਹਿਲਾਈਆ। ਜੋਤ ਨਿਰਾਲੀ ਜਗੀ, ਜੋਗ ਅਭਿਆਸ ਸਮਝਾਈਆ। ਜਗਤ ਬੁਝਾਵੇ ਅੱਗੀ, ਤ੍ਰਿਸ਼ਨਾ ਕੂੜ ਮੁਕਾਈਆ। ਦਰਸ ਦੇਵੇ ਸ਼ਾਹ ਰਗੀ, ਨੌ ਦੁਆਰੇ ਡੇਰਾ ਢਾਹੀਆ। ਜੋਤ ਪਰਕਾਸ਼ ਵਖਾਵੇ ਬੱਗੀ, ਬੱਗੇ ਅਸਵ ਸੋਭਾ ਪਾਈਆ । ਇਹ ਰਾਮ ਰਾਮਾ ਨੂਰ ਅਲਾਹੀ ਰੱਬੀ, ਜਿਸਨੂੰ ਯਾਮਬੀਨ ਕਹਿ ਕੇ ਸਾਰੇ ਸੀਸ ਨਿਵਾਈਆ। ਇਹ ਪਿਆਰ ਮੁਹੱਬਤ ਦਾ ਬੜਾ ਜੇ ਲਬੀ, ਜਗਤ ਲੋਭ ਵਾਲਿਓ ਆਪਣੇ ਨਾਮ ਦਾ ਲੋਭ ਲਏ ਕਰਾਈਆ। ਪਰ ਇਹ ਆਉਂਦਾ ਕਦੀ ਕਦੀ, ਕ਼ਦੀਮ ਦੇ ਵਿਛੜੇ ਲਏ ਮਿਲਾਈਆ। ਤੁਹਾਡੀ ਇਕੋ ਪੁਸ਼ਤ ਤੇ ਇਕੋ ਯਦੀ, ਦਸ਼ਰਥ ਦਾ ਬੇਟਾ ਰਾਮ ਦਏ ਗਵਾਹੀਆ । ਇਹ ਕੌਲ ਇਕ਼ਰਾਰ ਕੀਤਾ ਸੀ ਵਹਿੰਦੀ ਧਾਰ ਸੁਰਜੂ ਨਦੀ, ਜਲਾਂ ਥਲਾਂ ਅਸਗਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਾਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਅੱਸੂ ਕਹੇ ਜਨ ਭਗਤੋ ਤੁਹਾਡੀ ਆਸ਼ਾ ਹੋਵੇ ਪੁੰਨੀ, ਪੂਰਨ ਬ੍ਰਹਮ ਦ੍ਰਿੜਾਈਆ। ਬਣਾਵੇ ਵਡ ਗੁਣੀ, ਗਹਿਰ ਗੰਭੀਰ ਸਮਝਾਈਆ। ਸੁਣਾਵੇ ਨਾਦ ਧੁਨੀ, ਧੁਨ ਆਤਮਕ ਰਾਗ ਪਰਗਟਾਈਆ। ਚੁਰਾਸੀ ਵਿਚੋਂ ਕਰ ਕੇ ਛਾਣ ਪੁਣੀ, ਲੇਖਾ ਆਪਣੇ ਹੱਥ ਰਖਾਈਆ। ਯਾਦ ਰਖਿਓ ਜਦੋਂ ਸ਼ਹਿਨਸ਼ਾਹੀ ਸੰਮਤ ਆਇਆ ਉਨ੍ਹੀ, ਇਕ ਨੌ ਲੇਖਾ ਦਏ ਮੁਕਾਈਆ। ਕਿਸੇ ਦੇ ਸੀਸ ਰਹਿਣੀ ਨਹੀਂ ਚੁੰਨੀ, ਓਢਣ ਵੇਖਣ ਕੋਇ ਨਾ ਪਾਈਆ । ਸਭ ਦੀ ਚੋਟੀ ਜਾਣੀ ਮੁੰਨੀ, ਮੌਲਾ ਆਪਣਾ ਹੁਕਮ ਵਰਤਾਈਆ। ਭਾਗ ਲਗਣਾ ਨਹੀਂ ਕਿਸੇ ਦੀ ਕੁੱਲੀ, ਕੁੱਲ ਮਾਲਕ ਖੇਲ ਖਿਲਾਈਆ। ਉਮਤ ਵਾਲਿਓ ਕਿਸੇ ਹੱਥ ਨਹੀਂ ਆਉਣੀ ਗੁੱਲੀ, ਸ਼ਰਅ ਦਾ ਗ਼ੁਲਾਮ ਰਹਿਣ ਕੋਇ ਨਾ ਪਾਈਆ। ਜੇ ਤੁਸੀਂ ਨਾਮ ਕਲਮਾ ਪੜ੍ਹਦੇ ਬੁੱਲੀਂ, ਲਬਾਂ ਦੇ ਰਸ ਵਾਲਿਓ ਲਬਾਂ ਤੁਹਾਡੀਆਂ ਦਿਤੀਆਂ ਕਟਾਈਆ। ਬਿਨਾ ਸਤਿਗੁਰ ਸ਼ਬਦ ਤੋਂ ਫੁਲਵਾੜੀ ਕਦੇ ਨਾ ਫੁੱਲੀ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਉਹ ਤਕੋ ਅਵਤਾਰ ਪੈਗ਼ੰਬਰੋ ਗੁਰੂਓ ਭਗਤਾਂ ਦੀ ਧਾਰ ਪ੍ਰਭ ਦੇ ਚਰਨ ਘੋਲ ਘੁਲੀ, ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅੱਸੂ ਕਹੇ ਪ੍ਰਭ ਤੇਰੇ ਭਗਤ ਨਿਮਾਣੇ ਜਗ, ਜਗ ਜੀਵਣ ਦਾਤੇ ਤੇਰੀ ਓਟ ਰਖਾਈਆ। ਕਲਜੁਗ ਤ੍ਰਿਸ਼ਨ ਬੁਝਾ ਦੇ ਅੱਗ, ਅਗਨੀ ਤਤ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾ ਦੇ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਜੇ ਸਤਿਗੁਰ ਸ਼ਬਦ ਤੇ ਦਰਸ਼ਨ ਦੇ ਦੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਹੋ ਕੇ ਨਜ਼ਰੀ ਆਈਆ। ਭਗਤਾਂ ਦੀ ਆਤਮ ਸੇਜਾ ਏਸੇ ਤਰਹ ਜਾਣੀ ਸਜ, ਸੱਜਣ ਹੋ ਕੇ ਮਿਲਣਾ ਚਾਈਂ ਚਾਈਂਆ। ਜਦੋਂ ਅੰਦਰ ਵੜੇਂ ਤੇਰਾ ਨਾਮ ਨਗਾਰਾ ਜਾਵੇ ਵਜ, ਸੋਈ ਸੁਰਤੀ ਲੈਣੀ ਉਠਾਈਆ। ਫੇਰ ਤੇਰਾ ਘਰ ਬੈਠਿਆਂ ਕਾਅਬੇ ਤੋਂ ਪਰੇ ਹੋ ਜਾਏ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਵੇਖੀਂ ਭਗਤਾਂ ਨਾਲ ਕਦੀ ਨਾ ਲਾਵੀਂ ਪੱਜ, ਅਛਲ ਅਛੱਲ ਨਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਏਕਾ ਵਰ, ਦਰ ਸਾਚੇ ਆਸ ਰਖਾਈਆ। ਅੱਸੂ ਕਹੇ ਪ੍ਰਭ ਮੇਰੀ ਆਸਾ ਤਕ ਲੈ ਆਪ, ਆਪਣੀ ਦਇਆ ਕਮਾਈਆ। ਜੋ ਜਨ ਤੇਰਾ ਕਰਦੇ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਕੋਟ ਜਨਮ ਦੇ ਮੇਟ ਦੇ ਪਾਪ, ਪਤਤ ਪੁਨੀਤ ਦੇ ਬਣਾਈਆ। ਜਗਤ ਰੋਗ ਨਾ ਰਹੇ ਸੰਤਾਪ, ਸਤਿਗੁਰ ਸ਼ਬਦ

ਹੋਣਾ ਸਹਾਈਆ। ਅੰਤ ਕੰਤ ਭਗਵੰਤ ਪੁਛਣੀ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਵੇਖ ਅੰਧੇਰੀ ਰਾਤ, ਤੁਧ ਬਿਨ ਸਾਚਾ ਚੰਦ ਨਾ ਕੋਇ ਚਮਕਾਈਆ। ਮੇਰੀ ਇਕ ਬੇਨੰਤੀ ਨਿੱਕੀ ਜਿਹੀ ਬਾਤ, ਬਾਤਨ ਭਗਤਾਂ ਪੜਦਾ ਦੇਣਾ ਉਠਾਈਆ। ਤੂੰ ਆਤਮ ਦਾ ਪਰਮਾਤਮ ਆਦਿ ਜੁਗਾਦੀ ਪਿਤਾ ਮਾਤ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਕਿਰਪਾ ਨਿਧਾਨ ਸ੍ਰੀ ਭਗਵਾਨ ਪਹਿਲੀ ਅੱਸੂ ਕਹੇ ਦਰ ਆਇਆ ਨੂੰ ਦੇ ਦੇ ਆਪਣੇ ਪਿਆਰ ਦੀ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚਾ ਆਪ ਸੁਹਾਈਆ। ਘਰ ਸੁਹਾ ਸੁਹੰਜਣਾ, ਤਨ ਮੰਦਰ ਇਕ ਵਜੂਦ। ਤੂੰ ਮਾਲਕ ਆਦਿ ਨਿਰੰਜਣਾ, ਨੂਰ ਅਲਾਹੀ ਹਕ ਮਹਿਬੂਬ। ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਤੇਰਾ ਆਲੀਸ਼ਾਨ ਅਰੂਜ। ਤੇਰਾ ਨਾਮ ਨਗਾਰਾ ਇਕੋ ਵਜਣਾ, ਨਵ ਸੱਤ ਮੇਟਣੀ ਹਦੂਦ। ਤੂੰ ਗੋਪਾਲ ਮੂਰਤ ਮਦਨਾ, ਹਰ ਘਟ ਰਿਹਾ ਮੌਜੂਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਮੰਜ਼ਲ ਬਖ਼ਸ਼ਣੀ ਹਕ ਮਕ਼ਸੂਦ।

੫ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ ਆਤਮਾ ਸਿੰਘ ਫ਼ੌਜਾ ਸਿੰਘ ਦਰਬਾਰਾ ਸਿੰਘ
ਪਿਆਰਾ ਸਿੰਘ ਜੀਵਣ ਸਿੰਘ ਦਰਸ਼ਨ ਸਿੰਘ ਕਿਸ਼ਨ ਸਿੰਘ ਮਲੂਵਾਲ ਗੁਰਦਿਆਲ ਸਿੰਘ ਮੈਣੀਆ,
ਪ੍ਰੀਤਮ ਕੌਰ ਜਗੀਰ ਕੌਰ ਮੈਣੀਆ, ਗੁਲਜ਼ਾਰ ਸਿੰਘ ਰੂਪੋਵਾਲ,

ਪੰਜ ਤਤ ਕਹਿਣ ਪ੍ਰਭ ਆਤਮ ਨਾਲ ਸਾਨੂੰ ਤੇਰੀ ਲੋੜ, ਲੁੜੀਂਦੇ ਸਾਜਣ ਦੇਈਏ ਜਣਾਈਆ। ਪਰਮ ਪੁਰਖ ਆਪਣੇ ਨਾਲ ਨਾਤਾ ਜੋੜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਹੋ ਕੇ ਦੇਈਏ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪੇ ਬਹੁੜ, ਬਹੁੜੀ ਤੇਰਾ ਨਾਮ ਦੁਹਾਈਆ। ਮਿਠੇ ਕਰ ਲੈ ਰੀਠੇ ਕੌੜ, ਅੰਮ੍ਰਿਤ ਰਸ ਨਾਮ ਭਰਾਈਆ। ਸਚ ਦੁਆਰ ਦਾ ਲਾ ਦੇ ਪੌੜ, ਪੌੜੀ ਡੰਡੇ ਦੀਨ ਦੁਨੀ ਪੰਧ ਮੁਕਾਈਆ। ਤੇਰੀ ਦਰਗਾਹ ਸਾਚੀ ਸਚਖੰਡ ਦੁਆਰ ਜਾਈਏ ਦੌੜ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਪਰਮ ਪੁਰਖ ਪਰਮਾਤਮ ਬ੍ਰਾਹਮਣ ਗੌੜ, ਵੇਦ ਵਿਆਸਾ ਪੁਰਖ ਅਬਿਨਾਸ਼ਾ ਤੇਰੀ ਦਏ ਗਵਾਹੀਆ। ਸਤਿ ਸਚ ਚੜ੍ਹਾ ਲੈ ਆਪਣੇ ਘੋੜ, ਰਾਸਾਂ ਨਿਰਗੁਣ ਆਪਣੇ ਹੱਥ ਰਖਾਈਆ। ਜਗਤ ਜਹਾਨ ਦੇ ਬਾਹਰ ਕਢ ਲੈ ਵਿਚੋਂ ਜੋਹੜ, ਜਲਾਂ ਥਲਾਂ ਵਿਚ ਨਾ ਕੋਇ ਭੁਆਈਆ। ਤੇਰਾ ਭਗਤ ਸੁਹੇਲਾ ਇਕ ਵਿਚੋਂ ਲੱਖ ਕਰੋੜ, ਕੋਟਾਂ ਵਿਚੋਂ ਸੋਭਾ ਪਾਈਆ। ਤੇਰੇ ਨਾਮ ਦਾ ਪਾਈਏ ਸ਼ੋਰ, ਸ਼ੌਹਰ ਬਾਂਕੇ ਵੇਖਣਾ ਚਾਈਂ ਚਾਈਂਆ। ਸਦੀ ਚੌਧਵੀਂ ਅੰਤਮ ਤਕ ਲੈ ਕਰ ਕੇ ਗ਼ੌਰ, ਗਹਿਰ ਗੰਭੀਰ ਦੇਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਪੈਂਡੇ ਜਾਣ ਮੁਕ, ਪਾਂਧੀ ਅਗੇ ਰਹੀਏ ਨਾ ਰਾਈਆ। ਅਸੀਂ ਤੂੰ ਮੇਰਾ ਮੈਂ ਤੇਰਾ ਗਾਈ ਤੁਕ, ਸੋਹੰ ਢੋਲਾ ਅਗੰਮ ਅਥਾਹੀਆ । ਸਾਡੀ ਮੰਜ਼ਲ ਜਾਏ ਨਾ ਰੁਕ, ਰੁਕਮਣੀ ਕ੍ਰਿਸ਼ਨ ਦੀ ਧਾਰ ਦਏ ਗਵਾਹੀਆ। ਤੇਰੇ ਨਿਸ਼ਾਨਿਉਂ ਜਾਈਏ ਕਦੀ ਨਾ ਉਕ, ਨਿਰਗੁਣ ਸਰਗੁਣ ਵੇਖਣਾ ਚਾਈਂ ਚਾਈਂਆ।

ਸਾਡਾ ਪੈਂਡਾ ਜਾਏ ਮੁਕ, ਚੁਰਾਸੀ ਫਾਸੀ ਰਹਿਣ ਕੋਇ ਨਾ ਪਾਈਆ। ਤੇਰੇ ਚਰਨ ਕਵਲ ਏਕਾ ਜਾਈਏ ਝੁਕ, ਨਿਵ ਨਿਵ ਸੀਸ ਨਿਵਾਈਆ। ਸਾਡਾ ਅੰਤ ਕੰਤ ਭਗਵੰਤ ਰਿਹਾ ਢੁਕ, ਵੇਲਾ ਵਕ਼ਤ ਦਏ ਗਵਾਹੀਆ। ਦਰੋਹੀ ਅਸੀਂ ਵਣਜਾਰੇ ਬਣਨਾ ਨਹੀਂ ਟੁਕ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਫੇਰ ਕਦੇ ਨਾ ਆਈਏ ਜਨਣੀ ਕੁੱਖ, ਅਗਨੀ ਤਤ ਨਾ ਕੋਇ ਤਪਾਈਆ। ਸਾਡਾ ਉਜਲ ਕਰ ਦੇ ਮੁਖ, ਪੰਜ ਤਤ ਭਗਤਾਂ ਰਹੇ ਕੁਰਲਾਈਆ। ਸਚਖੰਡ ਦੁਆਰ ਏਕੰਕਾਰ ਸਾਨੂੰ ਦੇ ਦੇ ਸੁਖ, ਆਤਮਾ ਨਾਲ ਸਾਡਾ ਪੰਧ ਮੁਕਾਈਆ। ਤੇਰੇ ਲਾਡਲੇ ਜਗਤ ਅਸੀਂ ਸੁਤ, ਦੁਲਾਰੇ ਸੋਭਾ ਪਾਈਆ। ਤੂੰ ਸੁਆਮੀ ਅਬਿਨਾਸ਼ੀ ਅਚੁਤ, ਕਰਨੀ ਦਾ ਕਰਤਾ ਇਕ ਅਖਵਾਈਆ। ਸਾਡੀ ਸੁਹੰਜਣੀ ਕਰਦੇ ਰੁਤ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਦੀਨ ਦੁਨੀਆ ਨਾਲੋਂ ਸਾਡਾ ਨਾਤਾ ਜਾਏ ਟੁੱਟ, ਰਿਸ਼ਤਾ ਤੇਰੇ ਨਾਲ ਬਣਾਈਆ। ਸਾਨੂੰ ਸੀਨੇ ਲਾਉਣਾ ਘੁੱਟ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਦਇਆ ਕਮਾ, ਕਰਤੇ ਪੁਰਖ ਤੇਰੀ ਸਰਨਾਈਆ। ਸਾਡੀ ਕ਼ਬੂਲ ਕਰੀਂ ਦੁਆ, ਰਹਿਮਤ ਕਰਨੀ ਧੁਰਦਰਗਾਹੀਆ। ਦਰ ਠਾਂਡੇ ਮੰਗ ਰਹੇ ਮੰਗਾ, ਖ਼ਾਲੀ ਝੋਲੀ ਦੇਣੀ ਭਰਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਤੂੰ ਅਗੰਮ ਅਗੰਮੜਾ ਇਕ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਅਸੀਂ ਤੇਰੇ ਉਤੋਂ ਹੋਈਏ ਫ਼ਿਦਾ, ਆਪ ਆਪਣਾ ਭੇਟ ਕਰਾਈਆ। ਪੰਜ ਤਤ ਕਹਿਣ ਸਾਨੂੰ ਮਾਰਗ ਦੱਸ ਦੇ ਸਿਧਾ, ਸਿਧ ਸਾਦਕਾਂ ਬਾਹਰ ਪੜ੍ਹਾਈਆ । ਤੇਰੇ ਮਿਲਣ ਦੀ ਤੇਰੇ ਵਿਚੋਂ ਮਿਲੇ ਬਿਧਾ, ਬਿਦਨਾ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖੀਏ ਦਰ ਸੁਹੰਜਣਾ, ਸੋਭਾਵੰਤ ਬੇਪਰਵਾਹ। ਕਿਰਪਾ ਕਰ ਦੇ ਆਦਿ ਨਿਰੰਜਣਾ, ਨੂਰ ਨੁਰਾਨੇ ਨੂਰ ਰੁਸ਼ਨਾ। ਤੂੰ ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹ। ਆਤਮ ਧਾਰ ਸਾਚਾ ਸੱਜਣਾ, ਸਤਿਗੁਰ ਸ਼ਬਦ ਸ਼ਬਦ ਮਲਾਹ। ਤਨ ਕਹਿਣ ਸਾਡਾ ਅੰਤਮ ਠੀਕਰ ਭੱਜਣਾ, ਥਿਰ ਰਹੇ ਕੋਇ ਨਾ। ਸਾਨੂੰ ਆਪਣੇ ਦੁਆਰੇ ਸਦਣਾ, ਪ੍ਰਭੂ ਤੇਰੇ ਮਿਲਣ ਦਾ ਚਾਅ। ਜਗਤ ਦੀਨ ਦੁਨੀ ਦੁਆਰਾ ਤਜਣਾ, ਲੱਖ ਚੁਰਾਸੀ ਦੇਣਾ ਪੰਧ ਮੁਕਾ। ਸਚ ਪ੍ਰੀਤੀ ਤੇਰੀ ਵਿਚ ਬੱਝਣਾ, ਨਾਤਾ ਸਕੇ ਨਾ ਕੋਇ ਤੁੜਾ। ਅੰਤ ਤੇਰੇ ਗ੍ਰਹਿ ਵੰਞਣਾ, ਵੰਝ ਮੁਹਾਣਾ ਦੇ ਦੇ ਨਾਮ ਅਲਾਹ। ਨੇਤਰ ਪਾ ਨਿਧਾਨ ਅੰਜਣਾ, ਨਿਜ ਲੋਚਨ ਕਰ ਰੁਸ਼ਨਾ। ਤੁਧ ਬਿਨ ਪੜਦਾ ਕਿਸੇ ਨਾ ਕਜਣਾ, ਸਿਰ ਸਿਰ ਹੋਏ ਨਾ ਕੋਇ ਸਹਾ। ਪਰਮ ਪੁਰਖ ਪਰਮਾਤਮ ਸਾਨੂੰ ਪਏ ਕੋਈ ਨਾ ਲਭਣਾ, ਘਰ ਘਰ ਭਗਤਾਂ ਆਪਣਾ ਦਰਸ ਦਿਖਾ। ਲੇਖਾ ਰਹੇ ਨਾ ਆਅਲਾ ਅਦਨਾ, ਸ਼ਾਹ ਕੰਗਾਲ ਇਕੋ ਰੰਗ ਰੰਗਾ। ਤੇਰਾ ਦੀਪਕ ਜੋਤੀ ਦੋ ਜਹਾਨ ਜਗਣਾ, ਜਾਗਰਤ ਜੋਤ ਕਰ ਰੁਸ਼ਨਾ। ਪੰਜ ਤਤ ਕਹਿਣ ਪ੍ਰਭੂ ਅਸਾਂ ਸਚਖੰਡ ਦੁਆਰੇ ਵਸਣਾ, ਆਤਮ ਨਾਲ ਲਹਿਣਾ ਦੇਣਾ ਦੇ ਚੁਕਾ। ਤੇਰਾ ਜੋਤੀ ਦਰਸ਼ਨ ਕਰ ਕਰ ਹਸਣਾ, ਬਿਨ ਨੈਣਾਂ ਦਰਸ਼ਨ ਪਾ। ਤੇਰੇ ਚਰਨ ਕਵਲਾਂ ਝਸਣਾ, ਬਿਨ ਹੱਥਾਂ ਹੱਥ ਟਿਕਾ। ਤੂੰ ਮਾਰਗ ਅਗੰਮਾ ਦੱਸਣਾ, ਪਰਦਾ ਅੰਦਰੋਂ ਦੇਣਾ ਉਠਾ। ਅਸਾਂ ਬਿਨ ਕ਼ਦਮਾਂ ਤੇਰੇ ਸਚਖੰਡ ਦੁਆਰੇ ਵਸਣਾ, ਮੰਜ਼ਲ ਮੰਜ਼ਲ ਪੰਧ ਚੁਕਾ। ਫੇਰ ਖ਼ੁਸ਼ੀਆਂ ਦੇ ਵਿਚ ਹਸਣਾ, ਹਸਤੀ ਤੇਰੀ ਤਕ ਨੂਰ ਅਲਾਹ। ਪੰਜ ਤਤ ਕਹਿਣ ਪ੍ਰਭ ਜਨ ਭਗਤਾਂ ਤੇਰੇ ਨਾਮ

ਦਾ ਲੈਣਾ ਰਸਨਾ, ਰਸਤਾ ਅਗੰਮ ਦੇਣਾ ਦਰਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਣਾ ਅੰਤਮ ਆਪ ਸਹਾ।

੬ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮਾਗਾ ਸਰਾਏ ਜ਼ਿਲਾ ਅੰਮ੍ਰਿਤਸਰ ਸੁਰਜਣ ਸਿੰਘ ਮਹਿੰਦਰ ਸਿੰਘ ਪ੍ਰੀਤਮ ਸਿੰਘ
ਅਜੀਤ ਸਿੰਘ ਬਚਨ ਸਿੰਘ ਜਸਵੰਤ ਸਿੰਘ ਕਰਤਾਰ ਚਰਨ ਸਿੰਘ ਚੰਨਣ ਸਿੰਘ ਮਾਗਾ ਸਰਾਏ,
ਕੇਸਰ ਸਿੰਘ ਮੈਸਮ ਪੂਰਾ, ਜਗੀਰ ਸਿੰਘ ਮੈਣੀਆ,

ਪੰਜ ਤਤ ਕਹਿਣ ਪ੍ਰਭ ਤੂੰ ਦਾਤਾ ਬੇਪਰਵਾਹ, ਆਦਿ ਜੁਗਾਦਿ ਪਰਮ ਪੁਰਖ ਅਖਵਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਗੰਮ ਮਲਾਹ, ਬੇੜਾ ਦੋ ਜਹਾਨ ਸ੍ਰੀ ਭਗਵਾਨ ਆਪ ਚਲਾਈਆ। ਦੋਏ ਜੋੜ ਸੀਸ ਜਗਦੀਸ ਦੇਈਏ ਨਿਵਾ, ਚਰਨ ਧੂੜੀ ਖ਼ਾਕ ਖ਼ਾਕ ਰਮਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਸਾਡੀ ਆਸ਼ਾ ਪੂਰ ਕਰਾ, ਮਿਹਰਵਾਨ ਮਹਿਬੂਬ ਆਪਣੇ ਰੰਗ ਰੰਗਾਈਆ । ਜੁਗ ਜੁਗ ਸੜ ਸੜ ਹੁੰਦੇ ਰਹੇ ਸੁਆਹ, ਮਿਟੀ ਖ਼ਾਕ ਰੂਪ ਬਦਲਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਮਿਲਿਆ ਨਾ ਸਚਖੰਡ ਥਾਂ, ਦਰਗਾਹ ਸਾਚੀ ਨਜ਼ਰ ਕੋਇ ਨਾ ਆਈਆ। ਅੰਤ ਕੰਤ ਭਗਵੰਤ ਪਕੜੇ ਕੋਈ ਨਾ ਬਾਂਹ, ਸਹਾਇਕ ਨਾਇਕ ਤੇਰਾ ਮੇਲ ਨਾ ਕੋਇ ਮਿਲਾਈਆ। ਮਕ਼ਬਰਿਆਂ ਵਿਚ ਦਿਤਾ ਦਬਾ, ਕ਼ਬਰਾਂ ਸਾਡੀ ਧਾਰ ਦਬਾਈਆ। ਅਸੀਂ ਭਗਤ ਸੁਹੇਲੇ ਸੂਫ਼ੀ ਤੇਰੇ ਅਗੇ ਕਰੀਏ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਮਾਲਕ ਇਕ ਖ਼ੁਦਾ, ਨੂਰ ਨੁਰਾਨਾ ਨੂਰ ਅਲਾਹੀਆ। ਤੇਰਾ ਜ਼ਹੂਰ ਦੋ ਜਹਾਂ, ਜੋਤੀ ਜਾਤੇ ਤੇਰੀ ਬੇਪਰਵਾਹੀਆ। ਸਾਡੀ ਖ਼ਾਲੀ ਝੋਲੀ ਦੇ ਭਰਾ, ਵਸਤ ਅਗੰਮ ਅਥਾਹ ਵਰਤਾਈਆ। ਪੰਜ ਤਤ ਕਹਿਣ ਸਾਨੂੰ ਚੁਰਾਸੀ ਵਾਲੀ ਭੁਗਤਣੀ ਨਾ ਪਏ ਸਜ਼ਾ, ਚਾਰੇ ਖਾਣੀ ਲੇਖਾ ਦੇਣਾ ਮੁਕਾਈਆ। ਅਸੀਂ ਚਲੀਏ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਆਤਮਾ ਮੇਲਣਾ ਤੇਰੀ ਆਦਿ ਆਦਿ ਅਦਾ, ਅਦਲ ਦੇ ਮਾਲਕ ਤੇਰੇ ਹੱਥ ਵਡਿਆਈਆ । ਸਾਨੂੰ ਤੇਰੇ ਸਚਖੰਡ ਦੁਆਰ ਜਾਣ ਦਾ ਚਾਅ, ਚਾਉ ਘਨੇਰਾ ਇਕ ਦਰਸਾਈਆ। ਅਸੀਂ ਕਲਜੁਗ ਅੰਤ ਦੁਖਾਂ ਵਿਚ ਭਰੀਏ ਆਹ, ਹੌਕਿਆਂ ਵਿਚ ਰਹੇ ਸੁਣਾਈਆ। ਬਿਨ ਹੱਥਾਂ ਸਾਡੀ ਪਕੜੀਂ ਬਾਂਹ, ਬਲਧਾਰੀ ਹੋਣਾ ਆਪ ਸਹਾਈਆ। ਇਕੋ ਤੇਰਾ ਨਗਰ ਖੇੜਾ ਇਕੋ ਤੇਰਾ ਤਕੀਏ ਗਰਾਂ, ਜਿਥੇ ਬਿਨ ਸੂਰੀਆ ਚੰਦ ਹੋਵੇ ਰੁਸ਼ਨਾਈਆ। ਸਾਡਾ ਨਾਤਾ ਰਹੇ ਨਾ ਪਿਤਾ ਮਾਂ, ਜਗਤ ਤਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਅਸੀਂ ਪ੍ਰਭ ਜੁਗ ਜੁਗ ਰਹੇ ਮਿਟਦੇ, ਤਨ ਵਜੂਦਾਂ ਪੰਧ ਮੁਕਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਹੇ ਟਿਕਦੇ, ਭੱਜੇ ਵਾਹੋ ਦਾਹੀਆ। ਚੁਰਾਸੀ ਵਿਚ ਰਹੇ ਵਿਕਦੇ, ਕਰਤੇ ਕ਼ੀਮਤ ਕੋਇ ਨਾ ਪਾਈਆ। ਅੰਤ ਸਹਾਰੇ ਤਕੇ ਤੇਰੇ ਇਕ ਦੇ, ਏਕੰਕਾਰ ਤੇਰੀ ਸਰਨਾਈਆ। ਸਾਡੇ ਲੇਖ ਅਨੋਖੇ ਲਿਖ ਦੇ, ਲਿਖਣਹਾਰ ਤੇਰੀ ਬੇਪਰਵਾਹੀਆ। ਸਾਨੂੰ ਪਿਆਰ ਦੇ ਦੇ ਸਾਚੇ ਸਿਖ ਦੇ, ਸਿਖਿਆ ਇਕੋ ਇਕ ਸਮਝਾਈਆ। ਅਸੀਂ ਵਣਜਾਰੇ ਜਗਤ ਨਾ ਹੋਈਏ ਭਿਖ ਦੇ, ਭਿਖਿਆ ਮੰਗਣ ਕਦੇ ਨਾ ਜਾਈਆ।

ਤੇਰੇ ਚਰਨ ਕਵਲਾਂ ਹੋਈਏ ਲਿਟਦੇ, ਲਿਟ੍ਹਾਂ ਖੋਲ੍ਹ ਕੇ ਸੀਸ ਝੁਕਾਈਆ । ਸਾਡੇ ਲਹਿਣੇ ਦੇਣੇ ਮੁਕ ਜਾਣ ਪੱਥਰ ਇੱਟ ਦੇ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਸਾਡੇ ਨਾਤੇ ਟੁਟ ਜਾਣ ਬੂੰਦ ਰਿਤ ਦੇ, ਮਾਤ ਗਰਭ ਨਾ ਅਗਨ ਤਪਾਈਆ। ਅਸੀਂ ਦਰਸ਼ਨ ਮੰਗਦੇ ਨਿਤ ਦੇ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਪਿਆਰੇ ਹੋਈਏ ਤੇਰੇ ਹਿਤ ਦੇ, ਹਿਤਕਾਰੀ ਹੋ ਕੇ ਵੇਖਣਾ ਚਾਈਂ ਚਾਈਂਆ। ਹੁਕਮ ਸੰਦੇਸ਼ੇ ਸੁਣੇ ਸ਼ਬਦ ਗੁਰੂ ਗੁਰ ਮਿਤ ਦੇ, ਮਿਤਰ ਪਿਆਰਾ ਕੀ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਲਹਿਣੇ ਆਪ ਨਜਿਠ ਦੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ । ਪੰਜ ਤਤ ਕਹਿਣ ਪ੍ਰਭ ਅਸੀਂ ਭਗਤਾਂ ਤਨ ਸਰੀਰ, ਜਗਤ ਵਜੂਦ ਸੋਭਾ ਪਾਈਆ। ਤੂੰ ਸ਼ਹਿਨਸ਼ਾਹ ਸ਼ਾਹ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਸਾਡੀ ਬਦਲ ਦੇ ਤਕ਼ਦੀਰ, ਤਦਬੀਰ ਆਪਣੀ ਇਕ ਜਣਾਈਆ। ਤੂੰ ਬੇਪਰਵਾਹ ਬੇਨਜ਼ੀਰ, ਨਜ਼ਰੀਏ ਨਾਲ ਦੇਣਾ ਬਦਲਾਈਆ। ਸਾਡੇ ਬਸਤਰ ਵੇਖ ਲੈ ਚੀਰ, ਚਾਰੋਂ ਕੁੰਟ ਧਿਆਨ ਲਗਾਈਆ। ਸਾਡੇ ਓਢਣ ਹੋਏ ਲੀਰੋ ਲੀਰ, ਅਲਫ਼ੀ ਗਲ ਨਾ ਕੋਇ ਚਤੁਰਾਈਆ। ਤੂੰ ਸ਼ਹਿਨਸ਼ਾਹ ਅਸੀਂ ਹਕੀਰ, ਫ਼ਕੀਰ ਦਰਵੇਸ਼ ਮੰਗ ਮੰਗਾਈਆ। ਤੂੰ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਤੇਰੇ ਕਲਮੇ ਦੀ ਇਕੋ ਪੜ੍ਹੀਏ ਤਕਬੀਰ, ਢੋਲਾ ਸੋਹਲਾ ਇਕ ਜਣਾਈਆ। ਸਾਡੀ ਮੰਜ਼ਲ ਤਕ ਅਖ਼ੀਰ, ਆਖ਼ਰ ਤੇਰੇ ਅਗੇ ਵਾਸਤਾ ਪਾਈਆ। ਜੋ ਇਸ਼ਾਰਾ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਸੁਣਾਈਆ। ਤੇਰੇ ਚਰਨ ਕਵਲ ਸਾਡਾ ਨੇਤਰ ਵਗੇ ਨੀਰ, ਨੈਣ ਰਹੇ ਕੁਰਲਾਈਆ। ਸਾਚੇ ਨਾਮ ਦਾ ਬਖ਼ਸ਼ ਦੇ ਧੁਰ ਦਾ ਸੀਰ, ਸੁਰਤੀ ਸ਼ਬਦ ਨਾਲ ਮਿਲਾਈਆ। ਬਜਰ ਕਪਾਟੀ ਪੜਦਾ ਲਾਹ ਚੀਰ, ਚਿਰੀ ਵਿਛੁੰਨੇ ਜੋੜ ਜੁੜਾਈਆ। ਨੌ ਦੁਆਰ ਕਟ ਦੇ ਭੀੜ, ਵਾਸ਼ਨਾ ਕੂੜ ਰਹੇ ਨਾ ਰਾਈਆ। ਦਸਮ ਦੁਆਰੀ ਆਪਣੀ ਵਖਾ ਤਸਵੀਰ, ਜੋਤੀ ਜਾਤਾ ਨਜ਼ਰੀ ਆਈਆ। ਬੂੰਦ ਸਵਾਂਤੀ ਅੰਮ੍ਰਿਤ ਰਸ ਦੇ ਠਾਂਡਾ ਹਸਤ ਕੀਰ, ਕੀਟ ਕੀਟਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਕਾਇਆ ਭਗਤਾਂ ਚੋਲੇ, ਦੀਨ ਦੁਨੀ ਨਜ਼ਰੀ ਆਈਆ। ਤੂੰ ਵਸਣਾ ਸਾਡੇ ਕੋਲੇ, ਘਰ ਮੰਦਰ ਡੇਰਾ ਲਾਈਆ। ਭੇਵ ਚੁਕਾ ਦੇ ਪੜਦੇ ਉਹਲੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਅਸੀਂ ਬਿਨਾ ਰਸਨਾ ਤੋਂ ਸੁਣੀਏ ਤੇਰੇ ਢੋਲੇ, ਗੀਤ ਗੋਬਿੰਦ ਦੇਣਾ ਜਣਾਈਆ। ਸਭ ਦੇ ਪੜਦੇ ਦੇਣੇ ਖੋਲ੍ਹੇ, ਖ਼ਾਲਕ ਖ਼ਲਕ ਆਪਣਾ ਰੰਗ ਰੰਗਾਈਆ। ਅਸੀਂ ਤਤ ਵਿਚਾਰੇ ਆਲੇ ਭੋਲੇ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਤੇਰੇ ਦਰ ਦੇ ਹੋਏ ਗੋਲੇ, ਸੇਵਕ ਹੋ ਕੇ ਸੇਵ ਕਮਾਈਆ। ਸਾਨੂੰ ਰਾਏ ਧਰਮ ਨਾ ਅੰਤ ਵਿਰੋਲੇ, ਚਿਤਰ ਗੁਪਤ ਲੇਖ ਨਾ ਕੋਇ ਸਮਝਾਈਆ। ਲਾੜੀ ਮੌਤ ਨਾ ਗਾਵੇ ਢੋਲੇ, ਕ਼ਜ਼ਾ ਕ਼ਜ਼ਾਕ਼ ਨਾਲ ਮਿਲਾਈਆ। ਸਾਡੀ ਸੁਰਤੀ ਤੇਰੇ ਸ਼ਬਦ ਵਿਚ ਮੌਲੇ, ਮੌਲਾ ਆਪਣਾ ਰੰਗ ਰੰਗਾਈਆ। ਅਸੀਂ ਪੜਦੇ ਤੇਰੇ ਅਗੇ ਖੋਲ੍ਹੇ, ਭੇਵ ਅਭੇਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਪੂਰਾ ਤੋਲ ਕੋਈ ਨਾ ਤੋਲੇ, ਤੋਲਣਹਾਰ ਏਕੰਕਾਰ ਨਿਰਾਕਾਰ ਨਿਰੰਕਾਰ ਨਜ਼ਰ ਕੋਇ ਨਾ ਆਈਆ।

੬ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ ਬਖ਼ਸ਼ੀਸ਼ ਸਿੰਘ, ਕਰਨੈਲ ਸਿੰਘ, ਸਵਰਨ ਸਿੰਘ, ਅਜੀਤ ਸਿੰਘ, ਸੰਪੂਰਨ ਕੌਰ, ਕਰਮ ਸਿੰਘ, ਮਹਿੰਦਰ ਸਿੰਘ ਕ਼ਾਦਰਾਬਾਦ, ਗੁਰਬਚਨ ਸਿੰਘ, ਅਜੀਤ ਕੌਰ ਬਾਬੋਵਾਲ,

ਮੱਸਾ ਸਿੰਘ ਬਲ, ਅਮਰਾਓ ਸਿੰਘ ਬਲ, ਜੁਗਿੰਦਰ ਕੌਰ ਮਲੂਵਾਲ

ਪੰਜ ਤਤ ਕਹਿਣ ਪ੍ਰਭ ਆਪਣਾ ਵੇਖ ਸੁਹੰਜਣਾ ਵਕ਼ਤ, ਜਗਤ ਜਹਾਨ ਸ੍ਰੀ ਭਗਵਾਨ ਧਿਆਨ ਲਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਲੇਖੇ ਲਾ ਲੈ ਬੂੰਦ ਰਕਤ, ਤਨ ਵਜੂਦ ਹਕ ਮਹਿਬੂਬ ਤੇਰੇ ਚਰਨ ਟਿਕਾਈਆ। ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਆਪਣੀ ਬਖ਼ਸ਼ ਦੇ ਸ਼ਕਤ, ਸ਼ਖ਼ਸ਼ੀਅਤ ਵਲਦੀਅਤ ਆਪਣੀ ਇਕ ਸਮਝਾਈਆ। ਨਿਰਗੁਣ ਧਾਰ ਨਿਰਵੈਰ ਨਿਰੰਕਾਰ ਤੇਰੇ ਹੋਈਏ ਭਗਤ, ਭਾਵਨੀ ਸਭ ਦੀ ਪੂਰ ਕਰਾਈਆ। ਤੇਰਾ ਹੁਕਮ ਨਾਮ ਨਿਧਾਨਾ ਜਗਤ ਨਾ ਹੋਵੇ ਸਖ਼ਤ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਤੇਰੀ ਮੰਜ਼ਲ ਵਿਚ ਜਾਏ ਕੋਈ ਨਾ ਅਟਕ, ਰਹਿਬਰ ਰਸਤਾ ਇਕੋ ਦੇਣਾ ਵਖਾਈਆ। ਮਾਨਸ ਜਨਮ ਰਹੇ ਨਾ ਭਟਕ, ਭਾਵਨਾ ਕੂੜ ਰਹੇ ਨਾ ਰਾਈਆ। ਮਾਤ ਗਰਭ ਨਾ ਆਈਏ ਲਟਕ, ਦਸ ਦਸ ਮਾਸ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਲੇਖੇ ਜਾਈਏ ਲੱਗ, ਲਗ ਮਾਤਰ ਡੇਰਾ ਢਾਹੀਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਅਗੰਮ ਅਥਾਹੀਆ । ਫੜ ਫੜ ਹੰਸ ਬਣਾ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦਰਸ਼ਨ ਦੇ ਉਪਰ ਸ਼ਾਹ ਰਗ, ਨੌ ਦੁਆਰੇ ਡੇਰਾ ਢਾਹੀਆ । ਕਲਜੁਗ ਕੂੜੀ ਕਿਰਿਆ ਪੋਹ ਸਕੇ ਨਾ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਦੀਨ ਦੁਨੀ ਦੀ ਪਾਰ ਕਰਾ ਦੇ ਹੱਦ, ਹਦੂਦ ਆਪਣੀ ਦੇ ਵਖਾਈਆ। ਅਸੀਂ ਆਤਮਾ ਨਾਲ ਤੇਰੀ ਹੋਈਏ ਯਦ, ਯਦੀ ਦੇਣੀ ਮਾਣ ਵਡਿਆਈਆ। ਕੀ ਹੋਇਆ ਜੇ ਬਣ ਗਏ ਰੂਪ ਮਾਸ ਨਾੜੀ ਹਡ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦੀਨ ਦੁਨੀ ਰੰਗ ਰੰਗਾਈਆ। ਸਾਹਿਬ ਸਤਿਗੁਰ ਕਿਰਪਾ ਨਿਧਾਨ ਅੰਤ ਨਾ ਛਡ, ਛੁਟਕਾਰਾ ਏਕੰਕਾਰਾ ਚੁਰਾਸੀ ਵਿਚੋਂ ਦੇਣਾ ਕਰਾਈਆ। ਨਿਰਗੁਣ ਨਿਰਵੈਰ ਤੇਰੇ ਨਾਲੋਂ ਨਾ ਹੋਈਏ ਅੱਡ, ਵਖਰਾ ਗ੍ਰਹਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਗ੍ਰਹਿ ਸੁਹਾ ਸੁਹੰਜਣਾ, ਸੋਭਾਵੰਤ ਦੇ ਵਡਿਆਈਆ। ਕਿਰਪਾ ਕਰ ਆਦਿ ਪੁਰਖ ਨਿਰੰਜਣਾ, ਨਰ ਨਰਾਇਣ ਤੇਰੀ ਸਰਨਾਈਆ। ਤੂੰ ਦਾਤਾ ਦਾਨੀ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਦੇਣਾ ਕਰਾਈਆ। ਨੇਤਰ ਨਾਮ ਨਿਧਾਨਾ ਪਾ ਦੇ ਅੰਜਣਾ, ਜੋਤੀ ਜਾਤੇ ਕਰ ਰੁਸ਼ਨਾਈਆ। ਸਚ ਸੁਆਮੀ ਦਰ ਤੇਰਾ ਇਕੋ ਮੰਗਣਾ, ਦੂਸਰ ਓਟ ਨਾ ਕੋਇ ਰਖਾਈਆ। ਪਰਵਰਦਿਗਾਰ ਸਾਂਝੇ ਯਾਰ ਚਾੜ੍ਹ ਦੇ ਰੰਗਣਾ, ਦੁਰਮਤ ਮੈਲ ਦੇ ਧਵਾਈਆ। ਦਰ ਠਾਂਡੇ ਸੀਸ ਜਗਦੀਸ ਝੁਕਾਈਏ ਵਿਚ ਬੰਦਨਾ, ਸਯਦਿਆਂ ਵਿਚ ਨਿਵ ਨਿਵ ਲਾਗੀਏ ਪਾਈਆ। ਤੂੰ ਸਭ ਨੂੰ ਲਾਉਣਾ ਆਪਣੇ ਅੰਗਣਾ, ਅੰਗੀਕਾਰ ਇਕ ਅਖਵਾਈਆ। ਨਾਮ ਨਿਧਾਨ ਸ੍ਰੀ ਭਗਵਾਨ ਅਗੰਮਾ ਵੰਡਣਾ, ਕਾਇਆ ਮੰਦਰ ਅੰਦਰ ਟਿਕਾਈਆ। ਸ਼ਬਦੀ ਸ਼ਬਦ ਦੇ ਅਨੰਦਨਾ, ਅੰਮਿਉਂ ਰਸ ਬੂੰਦ ਸਵਾਂਤੀ ਆਪ ਟਪਕਾਈਆ। ਝਗੜਾ ਰਹੇ ਨਾ ਤਤ ਪੰਜਨਾ, ਪੰਚਮ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭੂ ਸਾਡੇ ਲੇਖੇ ਲਾਉਣੇ ਤਤ, ਤਤਵ ਤਤ ਤਤ ਦ੍ਰਿੜਾਈਆ। ਅੰਤਰ ਬਖ਼ਸ਼ ਦੇ ਬ੍ਰਹਮ ਮਤ, ਪਾਰਬ੍ਰਹਮ ਸਮਝਾਈਆ। ਜਿਸ ਨਾਲ ਫੇਰ ਨਾ ਆਈਏ ਵਤ, ਬੇਵਤਨਾ ਵਤਨ ਦੇਣਾ ਵਖਾਈਆ। ਜਿਥੇ ਝਗੜਾ ਹੋਵੇ ਮੂਲ ਨਾ ਰਤ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਇਕੋ ਮਾਰਗ ਹੋਵੇ ਸਤਿ, ਸਚ ਨਾਲ ਵਡਿਆਈਆ। ਅੰਤ ਕੰਤ ਭਗਵੰਤ ਸਾਡੀ ਰਖਣੀ ਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਨੂਰ ਅਲਾਹੀਆ। ਤੇਰੇ ਦੁਆਰ ਬੋਲੀਏ ਅਲੱਖ, ਅਲਖ ਅਗੋਚਰ ਦੇਣੀ ਮਾਣ ਵਡਿਆਈਆ। ਸਤਿਗੁਰ ਧਾਰ ਹੋਣਾ ਪਰਤਖ, ਸਨਮੁਖ ਹੋ ਕੇ ਸੋਭਾ ਪਾਈਆ। ਪੰਜ ਤਤ ਕਹਿਣ ਪ੍ਰਭ ਜਿਉਂ ਭਾਵੇ ਤਿਉਂ ਲੈਣਾ ਰਖ, ਭਗਤ ਸੁਹੇਲੇ ਹੋ ਕੇ ਆਸ ਤਕਾਈਆ। ਬਿਨ ਰਸਨਾ ਜਿਹਵਾ ਤੇਰਾ ਗਾਈਏ ਜਸ, ਬਿਨ ਸਿਫ਼ਤਾਂ ਸਿਫ਼ਤ ਸਾਲਾਹੀਆ। ਸਾਡਾ ਵਸੇਰਾ ਹੋਵੇ ਕਦੇ ਨਾ ਵਖ, ਵਖਰਾ ਗ੍ਰਹਿ ਨਾ ਕੋਇ ਜਣਾਈਆ। ਤੇਰੀ ਸਰਨ ਸਰਨਾਈ ਗਏ ਢਠ, ਸਰਨਗਤ ਇਕ ਸਮਝਾਈਆ। ਉਹ ਲੇਖਾ ਤਕ ਲੈ ਪੰਜ ਤਿੰਨ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਨਾਲ ਰਲਾਈਆ। ਸਾਡਾ ਲਹਿਣਾ ਦੇਣਾ ਰਹੇ ਨਾ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਅਵਰ ਨਾ ਕੋਇ ਸਮਝਾਈਆ। ਝਗੜਾ ਮੁਕਾਉਣਾ ਮੰਦਰ ਮਸਜਿਦ ਸ਼ਿਵਦਵਾਲੇ ਮਠ, ਕਾਅਬਿਆਂ ਪੜਦਾ ਦੇਣਾ ਚੁਕਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਅਸੀਂ ਤਤ ਨਿਮਾਣੇ ਜੋੜੀਏ ਹੱਥ, ਨਿਵ ਨਿਵ ਸੀਸ ਝੁਕਾਈਆ। ਤੂੰ ਸਰਬ ਕਲਾ ਸਮਰਥ, ਪਰਮ ਪੁਰਖ ਇਕ ਅਖਵਾਈਆ। ਤੇਰੇ ਚਰਨ ਕਵਲ ਜਾਈਏ ਢਠ, ਮਮਤਾ ਮੋਹ ਨਾ ਕੋਇ ਜਣਾਈਆ। ਸਚਖੰਡ ਦੁਆਰ ਏਕੰਕਾਰ ਆਤਮਾ ਨਾਲ ਸਾਡਾ ਕਰਨਾ ਇਕੱਠ, ਇਕੋ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਤੇਰਾ ਗਾਈਏ ਜਸ, ਸਿਫ਼ਤਾਂ ਨਾਲ ਸਿਫ਼ਤ ਸਿਫ਼ਤ ਸਲਾਹੀਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨਿਜ਼ਾਮਪੁਰ ਜ਼ਿਲਾ ਅੰਮ੍ਰਿਤਸਰ ਜਸਵੰਤ ਸਿੰਘ, ਪ੍ਰੀਤਮ ਸਿੰਘ ਧੰਨਤੋ,
ਬਲਵੰਤ ਸਿੰਘ, ਠਾਕਰ ਸਿੰਘ, ਗੁਰਦਿਤ ਸਿੰਘ ਨਿਜ਼ਾਮਪੁਰ, ਬਚਨ ਕੌਰ ਮਲਕਪੁਰ, ਇੰਦਰ ਕੌਰ
ਸਰਮੁਖ ਸਿੰਘ ਤਰਨਤਾਰਨ, ਚਰਨਜੀਤ ਕੌਰ ਦੀਵਾਨਾ ਜ਼ਿਲਾ ਹਿਸਾਰ,

ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਜਗਾ ਦੇ ਜੋਤੀ, ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਦਇਆ ਕਮਾਈਆ। ਸਚ ਸੁਆਮੀ ਸਾਡੀ ਸੁਰਤ ਰਹੇ ਨਾ ਸੋਤੀ, ਸ਼ਬਦੀ ਧਾਰ ਹਰਿ ਨਿਰੰਕਾਰ ਲੈਣੀ ਉਠਾਈਆ। ਪਰਮ ਪੁਰਖ ਪਰਮਾਤਮ ਜੇ ਆਤਮ ਤੇਰਾ ਗੋਤੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਸਾਡੇ ਅੰਦਰੋਂ ਕਢ ਵਾਸ਼ਨਾ ਖੋਟੀ, ਖੋਟੇ ਖਰੇ ਲੈ ਬਣਾਈਆ। ਮੰਜ਼ਲ ਚਾੜ੍ਹ ਕੇ ਵੇਖ ਚੋਟੀ, ਹਕ਼ੀਕ਼ਤ ਦੇ ਮਾਲਕ ਪੜਦਾ ਆਪ ਉਠਾਈਆ। ਅਸੀਂ ਜਨਮ ਭੋਗ ਲਏ ਕੋਟਨ ਕੋਟੀ, ਰਾਏ ਧਰਮ ਦੇਂਦਾ ਰਿਹਾ ਸਜ਼ਾਈਆ। ਸਾਡੀ ਆਸ਼ਾ ਤੇਰੇ ਚਰਨ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਸਾਡੀ ਆਯੂ ਹੋਰ ਹੋਵੇ ਨਾ ਬਹੁਤੀ, ਚਾਰੇ ਖਾਣੀ ਸੰਗ ਨਾ ਕੋਇ ਬਣਾਈਆ। ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਦੇ

ਗਿਆ ਰਵੀਦਾਸ ਚਮਾਰਾ ਮੋਚੀ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਵੇਖੀਂ ਜਗਤ ਧਾਰ ਕਦੇ ਨਾ ਸੋਚੀ, ਸੋਚ ਵਿਚ ਕਦੇ ਨਾ ਆਈਆ। ਸਾਡੀ ਆਸ਼ਾ ਪੂਰੀ ਕਰ ਦੇ ਲੋਚੀ, ਨਿਜ ਲੋਚਨ ਨੈਣ ਤੇਰਾ ਦਰਸ਼ਨ ਪਾਈਆ। ਦੁਰਮਤ ਮੈਲ ਜਾਏ ਧੋਤੀ, ਪਤਤ ਪੁਨੀਤ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਰੰਗ ਰੰਗ ਦੇ ਆਪ, ਆਪਣੀ ਦਇਆ ਕਮਾਈਆ। ਤੇਰਾ ਅੰਤਰ ਇਕੋ ਹੋਵੇ ਜਾਪ, ਦੂਸਰ ਅਵਰ ਨਾ ਕੋਇ ਵਡਿਆਈਆ। ਤੂੰ ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮੇਟ ਦੇ ਤਾਪ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਅੰਤਰ ਰਹੇ ਨਾ ਅੰਧੇਰੀ ਰਾਤ, ਨੂਰੀ ਚੰਦ ਦੇਣਾ ਚਮਕਾਈਆ। ਜੇ ਆਤਮ ਤੇਰੀ ਜ਼ਾਤ, ਪੰਜ ਤਤ ਕਹਿਣ ਗ੍ਰਹਿ ਆਪਣੇ ਦੇ ਵਡਿਆਈਆ। ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤ, ਨਾਭੀ ਕਵਲ ਕਵਲ ਉਲਟਾਈਆ। ਦਰਸ਼ਨ ਦੇ ਦੇ ਬਹੁ ਬਿਧ ਭਾਂਤ, ਰੂਪ ਅਨੂਪਾ ਆਪ ਜਣਾਈਆ। ਸਦਾ ਰਹੀਏ ਤੇਰੇ ਚਰਨ ਕਵਲ ਇਕਾਂਤ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਖਾਣੀ ਬਾਣੀ ਮੁਕੇ ਵਾਟ, ਰਸਨਾ ਜਿਹਵਾ ਜਗਤ ਨਾ ਕੋਇ ਪੜ੍ਹਾਈਆ। ਮੰਜ਼ਲ ਹਕ਼ੀਕ਼ੀ ਦੇ ਦੇ ਸਚਖੰਡ ਦੁਆਰਾ ਘਾਟ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਵੇਖ ਲੈ ਜਗਤ ਜਹਾਨ, ਭਗਤ ਜਨ ਹੋ ਕੇ ਸੀਸ ਨਿਵਾਈਆ । ਤੂੰ ਆਦਿ ਜੁਗਾਦੀ ਏਕਾ ਕਾਹਨ, ਕਾਹਨ ਕਾਹਨਾ ਨੂਰ ਅਲਾਹੀਆ। ਤੇਰਾ ਸਤਿ ਦਾ ਸਤਿ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਤੇਰੇ ਧਰਮ ਦਾ ਧਰਮ ਈਮਾਨ, ਅਮਾਨ ਤਕ ਖ਼ਲਕ ਖ਼ੁਦਾਈਆ। ਨਿਰਗੁਣ ਹੋਣਾ ਨਿਗਹਬਾਨ, ਨਿਰਵੈਰ ਆਪਣੀ ਅੱਖ ਉਠਾਈਆ। ਪਤਿਪਰਮੇਸ਼ਵਰ ਦੇਣਾ ਦਾਨ, ਪਰਮ ਪੁਰਖ ਝੋਲੀ ਦੇਣੀ ਭਰਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਮੰਜ਼ਲ ਹੋਵੇ ਆਸਾਨ, ਅਗੇ ਹੋ ਨਾ ਕੋਇ ਅਟਕਾਈਆ। ਦਰ ਠਾਂਡੇ ਦੇਣਾ ਮਾਣ, ਨਿਮਾਣੇ ਹੋ ਕੇ ਸੀਸ ਝੁਕਾਈਆ। ਸਾਡੇ ਅੰਦਰੋਂ ਕਢ ਪੰਜ ਸ਼ੈਤਾਨ, ਸ਼ਰਅ ਕੂੜ ਰਹਿਣ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਹੋਵੇ ਗਾਨ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸਾਡਾ ਬੰਕ ਦੁਆਰ ਸੁਹਾ ਦੇ ਮਕਾਨ, ਕਾਇਆ ਕਾਅਬਾ ਸੋਭਾ ਪਾਈਆ। ਤੂੰ ਯੋਧਾ ਸੂਰਬੀਰ ਜੁਆਨ, ਮਰਦ ਮਰਦਾਨ ਇਕ ਅਖਵਾਈਆ। ਪੰਜ ਤਤ ਕਹਿਣ ਅਸੀਂ ਤੇਰੇ ਬਾਲ ਨਿਧਾਨ, ਬਾਲੀ ਬੁਧ ਨਾ ਕੋਇ ਚਤੁਰਾਈਆ। ਸਾਡੀ ਆਪ ਕਰੀਂ ਪਹਿਚਾਨ, ਬੇਪਹਿਚਾਨ ਵੇਖਣਾ ਚਾਈਂ ਚਾਈਂਆ। ਸਚਖੰਡ ਦੁਆਰ ਬਖ਼ਸ਼ ਅਸਥਾਨ, ਥਾਨ ਥਨੰਤਰ ਬਹਿ ਕੇ ਵਜੇ ਵਧਾਈਆ । ਜੇ ਭਗਤਾਂ ਆਤਮਾ ਕਰੇਂ ਪਰਵਾਨ, ਪੰਜਾਂ ਤਤਾਂ ਦੇਣੀ ਨਾਲ ਸਰਨਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਭਗਤ ਸੁਹੇਲੇ ਤੇਰੇ ਮੀਤ, ਸਾਜਣ ਸੱਜਣਾਂ ਵੇਖ ਵਖਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਦੇ ਵਡਿਆਈਆ। ਦਿਵਸ ਰੈਣ ਵਸਣਾ ਚੀਤ, ਠਗੌਰੀ ਮਨ ਦੇਣੀ ਗਵਾਈਆ। ਅਸੀਂ ਤੇਰੀ ਚਲਾਈਏ ਰੀਤ, ਰੀਤੀਵਾਨ ਤੇਰੀ ਸਰਨਾਈਆ। ਸਤਿ ਸਚ ਦਾ ਦੱਸਣਾ ਗੀਤ, ਗੋਬਿੰਦ ਢੋਲਾ ਧੁਰਦਰਗਾਹੀਆ। ਝਗੜਾ ਮੇਟਣਾ ਹਸਤ ਕੀਟ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਾਡੀ ਨੰਗੀ ਨਾ ਹੋਵੇ ਪੀਠ, ਪੁਸ਼ਤ ਪਨਾਹ ਹੱਥ ਦੇਣਾ ਟਿਕਾਈਆ। ਤੇਰਾ

ਨਾਮ ਰਸ ਸਦਾ ਚਖੀਏ ਮੀਠ, ਕੂੜੀ ਕਿਰਿਆ ਬਾਹਰ ਕਢਾਈਆ। ਤੇਰਾ ਇਕੋ ਕਲਮਾ ਹੋਵੇ ਹਦੀਸ, ਹਜ਼ਰਤਾਂ ਤੋਂ ਬਾਹਰ ਤੇਰੀ ਪੜ੍ਹਾਈਆ। ਛਤਰ ਤਕੀਏ ਤੇਰੇ ਸੀਸ, ਜਗਦੀਸ਼ ਇਕੋ ਨਜ਼ਰੀ ਆਈਆ। ਜੁਗ ਜੁਗ ਲੱਖ ਚੁਰਾਸੀ ਪੀਸਣ ਲਿਆ ਪੀਸ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਆਪਣਾ ਰੰਗ ਚੜ੍ਹਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਅੰਤ ਅੰਤ ਅਰਜ਼ੋਈ, ਆਰਜ਼ੂ ਤੇਰੇ ਚਰਨ ਟਿਕਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਦੂਜਾ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਮਿਲੇ ਨਾ ਢੋਈ, ਢੋਲਾ ਗੀਤ ਸੁਹਾਗੀ ਤੇਰਾ ਨਾ ਕੋਇ ਸੁਣਾਈਆ। ਦੁਰਮਤ ਮੈਲ ਜਾਏ ਨਾ ਧੋਈ, ਪਤਤ ਪੁਨੀਤ ਨਾ ਕੋਇ ਬਣਾਈਆ। ਆਤਮ ਪਰਮਾਤਮ ਜਾਏ ਨਾ ਮੋਹੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਦਰੋਹੀ ਸਾਡੀ ਪਤ ਗਈ ਖੋਹੀ, ਖ਼ਲਕ ਦੇ ਮਾਲਕ ਤੇਰੀ ਓਟ ਤਕਾਈਆ। ਤੇਰਾ ਨਾਮ ਕਲਮਾ ਤੇਰੀ ਕ਼ਦਮਾਂ ਦੀ ਦਰੋਹੀ, ਮਹਿਬਾਨ ਬੀਦੋ ਬੀਖੈਰੀਯਾ ਅੱਲਾ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਕ਼ਿਬਲੇ ਅੱਜ਼ ਮਬਲੂ ਚਸ਼ਮੇ ਨਵਿਸ਼ ਖ਼ਜ਼ਿਲਤੋ ਜ਼ਵਾ ਅਵਜ਼ੀ ਮਬੂ ਨੂਰੇ ਯਸ਼ਾ ਰਹਿਮਤੇ ਖ਼ੁਦਾ ਖ਼ੁਦ ਵਜ਼ੀ ਵਜ਼ੀਉਲ ਜ਼ਮਾ ਕਾਜ਼ੁਸਤਾ ਮਹਸਤਾ ਅਜ਼ਾ ਨਜ਼ੀਬੇ ਨਗਿਸ ਕੋਸ਼ੇ ਕੁਨਾ ਕੁਨਿੰਦੇ ਗੁਮਾ ਜ਼ਵੀਤੇ ਜ਼ਹਿਬ ਅਦਾਬੇ ਮਹਿਬੂਬ ਆਲੀਸ਼ਾਨ ਅਰਸ਼ੇ ਅਰੂਜ ਮੰਜ਼ਲੇ ਹਕ ਮਕ਼ਸੂਦ ਨੂਰ ਨੁਰਾਨੇ ਨੂਰ ਨੂਰ ਅਲਾਹੀਆ। ਪੰਜ ਤਤ ਕਹਿਣ ਪ੍ਰਭ ਚਰਨ ਕਵਲ ਦੇ ਸਹਾਰਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਧਰਮ ਦੀ ਧਾਰ ਮਿਲੇ ਦੁਆਰਾ, ਨਰ ਨਿਰੰਕਾਰਾ ਗ੍ਰਹਿ ਮੰਦਰ ਦੇਣਾ ਸੁਹਾਈਆ। ਤੇਰਾ ਸ਼ਬਦ ਦਾ ਸ਼ਬਦ ਹੋਵੇ ਜੈਕਾਰਾ, ਨਿਰਅੱਖਰ ਧਾਰ ਦੇਣਾ ਪੜ੍ਹਾਈਆ। ਅੰਤਰ ਖੋਲ੍ਹ ਦੇ ਬੰਦ ਕਿਵਾੜਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਅੰਮ੍ਰਿਤ ਬੂੰਦ ਦੇ ਦੇ ਠੰਡੀ ਠਾਰਾ, ਅਗਨੀ ਤਤ ਤਤ ਬੁਝਾਈਆ। ਅਨਾਦੀ ਨਾਦ ਸੁਣੀਏ ਧੁਨਕਾਰਾ, ਧੁਨ ਆਤਮਕ ਰਾਗ ਦ੍ਰਿੜਾਈਆ। ਤੇਰਾ ਨੂਰੀ ਜੋਤ ਹੋਵੇ ਉਜਿਆਰਾ, ਜੋਤੀ ਜਾਤੇ ਡਗਮਗਾਈਆ। ਤੇਰੇ ਚਰਨ ਸਰਨ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੂੰ ਮਿਹਰਵਾਨ ਪਰਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ। ਪੰਜ ਤਤ ਕਹਿਣ ਪ੍ਰਭ ਸਾਡਾ ਜਨਮ ਨਾ ਹੋਵੇ ਦੁਬਾਰਾ, ਜਨਣੀ ਕੁੱਖ ਨਾ ਕੋਇ ਟਿਕਾਈਆ। ਚੁਰਾਸੀ ਵਿਚੋਂ ਕਢਣਾ ਬਾਹਰਾ, ਫਾਸੀ ਰਾਏ ਧਰਮ ਨਾ ਕੋਇ ਵਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰਾ, ਕਾਲ ਰੰਗ ਨਾ ਕੋਇ ਰੰਗਾਈਆ। ਸਤਿਗੁਰ ਸ਼ਬਦ ਦਾ ਦੇਣਾ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਭਗਵਨ ਬਖ਼ਸ਼ ਆਪਣਾ ਦੁਆਰਾ, ਸਚਖੰਡ ਸਾਚਾ ਦਰਗਾਹ ਸਾਚੀ ਇਕ ਵਖਾਈਆ। ਜਿਥੇ ਨਿਰਗੁਣ ਦੀਪ ਜੋਤ ਹੋਵੇ ਉਜਿਆਰਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਤੂੰ ਸ਼ਾਹੋ ਭੂਪ ਹੋਵੇ ਸਿਕਦਾਰਾ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਥਿਰ ਘਰ ਬਹਿ ਕੇ ਆਤਮਾ ਨਾਲ ਕਰੀਏ ਨਿਮਸਕਾਰਾ, ਨਿਵ ਨਿਵ ਲਾਗੀਏ ਪਾਈਆ। ਅੰਤ ਕੰਤ ਭਗਵੰਤ ਪੰਜ ਤਤ ਕਹਿਣ ਤੇਰਾ ਦਰਸ ਕਰੀਏ ਅਪਾਰਾ, ਅਪਰੰਪਰ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦਰ ਠਾਂਡੇ ਬੈਠੇ ਸੀਸ ਨਿਵਾਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ ਹਰਜੀਤ ਸਿੰਘ, ਗੁਰਨਾਮ ਸਿੰਘ, ਪਿਸ਼ੌਰਾ ਸਿੰਘ, ਹਰਨਾਮ ਕੌਰ, ਜੁਗਿੰਦਰ ਕੌਰ, ਨਰਾਇਣ ਸਿੰਘ ਵੇਰਕਾ, ਰਤਨ ਕੌਰ, ਗੁਰਦਿਆਲ ਸਿੰਘ, ਹਰਬੰਸ ਕੌਰ ਮੂਧਲ,

ਕੁੰਦਨ ਸਿੰਘ ਪੰਡੋਰੀ, ਹਜ਼ਾਰਾ ਸਿੰਘ ਜੇਠੂਨੰਗਲ, ਆਸ਼ਾ ਚੰਦ ਕਾਂਗੜਾ,
ਜਗਦੀਸ਼ ਕੌਰ ਅੰਮ੍ਰਿਤਸਰ, ਸੂਰਤ ਸਿੰਘ ਗਿਲਵਾਲੀ,

ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰਦੇ ਆਸਾ, ਆਸਾ ਰਾਮ ਦਾ ਤਤ ਜਨ ਭਗਤਾਂ ਨਾਲ ਮਿਲਾਈਆ। ਧੁਰ ਦਾ ਚਰਨ ਕਵਲ ਦੇ ਭਰਵਾਸਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਾਚੇ ਮੰਡਲ ਪਾ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਖੇਲ ਖਿਲਾਈਆ। ਸਾਡਾ ਲੇਖੇ ਲਾ ਲੈ ਪਵਣ ਸਵਾਸਾ, ਸਾਹ ਸਾਹ ਤੇਰੇ ਵਿਚ ਸਮਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਲੱਖਣਾ ਅਲਾਖਾ, ਅਲਖ ਅਗੋਚਰ ਅਗੰਮ ਅਥਾਹ ਤੇਰੇ ਹੱਥ ਵਡਿਆਈਆ। ਏਥੇ ਉਥੇ ਦੋ ਜਹਾਨਾਂ ਹੋਣਾ ਰਾਖਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਸਾਹਿਬ ਸੁਲਤਾਨ ਆਦਿ ਜੁਗਾਦੀ ਦੇਣਾ ਸਾਥਾ, ਸਗਲਾ ਸੰਗ ਬਣਾਈਆ। ਹਉਂ ਤਤ ਵਿਚਾਰਾ ਅਨਾਥ ਅਨਾਥਾ, ਦੀਨਨ ਦੀਨ ਦੀਨ ਅਖਵਾਈਆ। ਸਰਗੁਣ ਧਾਰ ਹੋ ਕੇ ਨਿਰਗੁਣ ਤੇਰੀ ਗਾਵੇ ਗਾਥਾ, ਗਹਿਰ ਗੰਭੀਰ ਬੇਨਜ਼ੀਰ ਦੱਸਣੀ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਕਰ ਪਰਕਾਸ਼, ਨੂਰ ਨੁਰਾਨੇ ਨੂਰ ਕਰ ਰੁਸ਼ਨਾਈਆ। ਤਨ ਵਜੂਦ ਪਵਿੱਤ੍ਰ ਕਰ ਦੇ ਲਾਸ਼, ਪੰਜ ਵਿਕਾਰਾਂ ਲਸ਼ਕਰ ਦੇ ਮਿਟਾਈਆ। ਸਾਡਾ ਲੇਖਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਕਲਾਧਾਰੀ ਆਪਣਾ ਰੰਗ ਦੇਣਾ ਰੰਗਾਈਆ। ਕੂੜ ਕੂੜਿਆਰ ਹਉਮੇ ਹੰਕਾਰ ਅੰਤਰ ਨਿਰੰਤਰ ਕਰਨਾ ਵਿਨਾਸ਼, ਵਿਸ਼ਿਆਂ ਤੋਂ ਬਾਹਰ ਦੇਣੀ ਵਡਿਆਈਆ। ਸਾਡਾ ਤੇਰੇ ਉਤੇ ਅਹਿਸਾਸ, ਅਹਿਸਾਨ ਸਿਰ ਨਾ ਕੋਇ ਰਖਾਈਆ। ਲੇਖੇ ਲਾਉਣਾ ਨਾੜੀ ਹਡ ਮਾਸ, ਮਸਤ ਦੀਵਾਨੇ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਕਲਾਧਾਰੀ, ਕਲਜੁਗ ਅੰਤ ਕੰਤ ਭਗਵੰਤ ਵੇਖ ਵਖਾਈਆ। ਅਸੀਂ ਰੋਈਏ ਜ਼ਾਰੋ ਜ਼ਾਰੀ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਾਵੀਂ ਸਾਰੀ, ਸ੍ਰੀ ਭਗਵਾਨ ਨੌਜੁਆਨ ਮਰਦ ਮਰਦਾਨ ਵੇਖਣਾ ਥਾਉਂ ਥਾਈਂਆ। ਚਾਰੋਂ ਕੁੰਟ ਰੈਣ ਅੰਧਿਆਰੀ, ਨੂਰੀ ਚੰਦ ਦੇਣਾ ਚਮਕਾਈਆ। ਪਰਦਾ ਉਹਲਾ ਰਹੇ ਨਾ ਨੌ ਦੁਆਰੀ, ਦਸਮ ਦੀ ਧਾਰ ਦੇਣੀ ਪਰਗਟਾਈਆ। ਅੰਮ੍ਰਿਤ ਬੂੰਦ ਬਖ਼ਸ਼ਣੀ ਠੰਡੀ ਠਾਰੀ, ਸਾਂਤਕ ਸਤਿ ਸਤਿ ਕਰਾਈਆ। ਤੇਰੇ ਨਾਮ ਸ਼ਬਦ ਦੀ ਸੁਣੀਏ ਅਗੰਮ ਧੁਨਕਾਰੀ, ਅਨਹਦ ਨਾਦੀ ਨਾਦ ਦੇਣਾ ਜਣਾਈਆ। ਨਿਰਗੁਣ ਜੋਤ ਹੋਵੇ ਉਜਿਆਰੀ, ਉਜਾਲਾ ਦੋ ਜਹਾਨ ਵਖਾਈਆ। ਸੁਰਤ ਸ਼ਬਦ ਤੇਰੇ ਦਰ ਹੋਵੇ ਭਿਖਾਰੀ, ਦਰ ਦਰਵੇਸ਼ਾ ਰੂਪ ਅਲਖ ਜਗਾਈਆ। ਤੂੰ ਕਰਤਾ ਪੁਰਖ ਕਰਨੇਹਾਰੀ, ਨਰ ਨਰਾਇਣ ਤੇਰੀ ਬੇਪਰਵਾਹੀਆ। ਜਿਸ ਤਰਹ ਆਤਮਾ ਪਰਮਾਤਮਾ ਕਰੇਂ ਪਿਆਰੀ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜਨ ਭਗਤਾਂ ਤਤ ਕਹਿਣ ਸਾਨੂੰ ਲੈ ਜਾ ਸਚਖੰਡ ਦੁਆਰੀ, ਦਰਗਾਹ ਸਾਚੀ ਧਾਮ ਟਿਕਾਈਆ । ਜਿਥੇ ਆਉਣਾ ਪਏ ਨਾ ਫੇਰ ਦੁਬਾਰੀ, ਚੁਰਾਸੀ ਵੰਡ ਨਾ ਕੋਇ ਵੰਡਾਈਆ।

ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰੀ, ਹਉ ਸੇਵਕ ਜੁਗ ਜੁਗ ਤੇਰੀ ਸੇਵ ਕਮਾਈਆ। ਭਗਤਨ ਤਤ ਕਹਿਣ ਪ੍ਰਭ ਭੇਵ ਨਾ ਜਾਣਨਾ ਨਰ ਨਾਰੀ, ਬਿਰਧ ਬਾਲ ਜੁਆਨ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਵੇਖ ਲੈ ਨਿਰਗੁਣ ਧਾਰ, ਸਰਗੁਣਾਂ ਲਹਿਣਾ ਦੇਣਾ ਚੁਕਾਈਆ। ਤੂੰ ਜੋਤੀ ਜਾਤਾ ਪੁਰਖ ਭਤਾਰ, ਕੰਤ ਕੰਤੂਹਲ ਇਕ ਅਖਵਾਈਆ। ਜੋ ਆਤਮਾ ਤੇਰੀ ਨਿਰਵੈਰ ਪੁਰਖ ਨਾਰ, ਨਰ ਨਰਾਇਣ ਆਪਣੇ ਰੰਗ ਰੰਗਾਈਆ। ਸਾਡੀ ਪੈਜ ਦੇ ਸਵਾਰ, ਪੰਚਮ ਰੋ ਰੋ ਮਾਰੀਏ ਧਾਹੀਆ। ਤੂੰ ਸਭ ਕੁਛ ਕਰਨੇਹਾਰ, ਕਰਤੇ ਪੁਰਖ ਤੇਰੀ ਵਡਿਆਈਆ। ਕੋਟਾਂ ਵਿਚੋਂ ਤੇਰੇ ਭਗਤ ਸੁਹੇਲੇ ਦੋ ਚਾਰ, ਚੁਰਾਸੀ ਵਿਚੋਂ ਆਪਣੇ ਰੰਗ ਰੰਗਾਈਆ। ਕਿਰਪਾ ਨਿਧਾਨ ਕਢ ਲੈ ਬਾਹਰ, ਫੜ ਬਾਹੋਂ ਗਲੇ ਲਗਾਈਆ । ਤੇਰੇ ਚਰਨ ਕਵਲ ਹੋਈਏ ਪਨਿਹਾਰ, ਨਿਵ ਨਿਵ ਸੀਸ ਝੁਕਾਈਆ। ਤੂੰ ਸਾਜਣ ਸਾਹਿਬ ਮੀਤ ਮੁਰਾਰ, ਮਿਤਰ ਪਿਆਰਾ ਅਗੰਮ ਅਥਾਹੀਆ। ਸਾਡਾ ਜਨਮ ਮਰਨ ਨਾ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਾ ਲਹਿਣਾ ਦੇਣਾ ਮੁਕਾਈਆ। ਸਾਡਾ ਮੇਲਾ ਨਾਲ ਹੋਵੇ ਸਤਿਗੁਰ ਸ਼ਬਦ ਸਾਂਝੇ ਯਾਰ, ਯਰਾਨਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਵੇਖ ਲੈ ਅੰਤਮ ਹਾਲਤ, ਬਿਨ ਨੈਣਾਂ ਨੈਣ ਉਠਾਈਆ। ਬੇਨੰਤੀ ਸੁਣ ਵਿਚ ਹਕ ਅਦਾਲਤ, ਅਦਲ ਇਨਸਾਫ਼ ਦੇ ਮਾਲਕ ਦਰ ਤੇਰੇ ਦਈਏ ਜਣਾਈਆ। ਤਨ ਵਜੂਦਾਂ ਅੰਦਰ ਮਨੂਆ ਕਰੇ ਬਗ਼ਾਵਤ, ਬਗ਼ਲਗੀਰ ਸੰਗ ਨਾ ਕੋਇ ਬਣਾਈਆ। ਸਾਚੇ ਨਾਮ ਦੀ ਬਖ਼ਸ਼ ਨਿਆਮਤ, ਨਿਰਗੁਣ ਸਰਗੁਣ ਝੋਲੀ ਦੇ ਭਰਾਈਆ। ਸਾਡਾ ਲਹਿਣਾ ਦੇਣਾ ਲੇਖਾ ਨਾਲ ਕਿਸੇ ਕ਼ਿਆਮਤ, ਸਚ ਮੁਕ਼ਾਮ ਦੇਣਾ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੇ ਵੇਖ ਲੈ ਤਨ ਵਜੂਦ ਸ਼ਰੀਰ, ਮਾਟੀ ਖ਼ਾਕ ਖ਼ਾਕ ਵਡਿਆਈਆ। ਤੂੰ ਮਾਲਕ ਗਹਿਰ ਗੰਭੀਰ, ਗਵਰ ਇਕ ਅਗੰਮ ਅਥਾਹੀਆ। ਸਾਡੀ ਬਦਲ ਦੇ ਤਕ਼ਦੀਰ, ਤਦਬੀਰ ਆਪਣੀ ਇਕ ਜਣਾਈਆ। ਅਸੀਂ ਜਗਤ ਹੋਏ ਹਕੀਰ, ਵਸਤ ਹੱਥ ਨਾ ਕੋਇ ਉਠਾਈਆ। ਆਪਣੀ ਦੱਸ ਸਚ ਤਸਵੀਰ, ਨੂਰ ਨੁਰਾਨੇ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਨਾਮ ਨਾਮ ਸਮਝਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਤੇਰੇ ਨਿੱਕੇ ਬਾਲੇ, ਜਗਤ ਜੁਗਤ ਨਾ ਕੋਇ ਵਡਿਆਈਆ। ਤੁਧ ਬਿਨ ਸਾਰ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਦੂਜਾ ਨਜ਼ਰ ਕੋਇ ਨਾ ਆਈਆ। ਸਾਡੇ ਲੇਖੇ ਮੁਕਾ ਦੇ ਸ਼ਾਹ ਕੰਗਾਲੇ, ਜਗਤ ਕ਼ੀਮਤ ਨਾ ਕੋਇ ਰਖਾਈਆ। ਸਾਡਾ ਸਭ ਕੁਛ ਤੇਰੇ ਹਵਾਲੇ, ਅਹਿਵਾਲ ਆਪਣਾ ਦੇਣਾ ਦ੍ਰਿੜਾਈਆ। ਫਲ ਰਿਹਾ ਨਾ ਸਾਚੇ ਡਾਲੇ, ਪੱਤ ਟਹਿਣੀ ਗਈ ਕੁਮਲਾਈਆ। ਤੇਰੀ ਘਾਲ ਕੋਈ ਨਾ ਘਾਲੇ, ਘਾਇਲ ਹੁੰਦੀ ਵੇਖ ਲੋਕਾਈਆ। ਪਤਿਪਰਮੇਸ਼ਵਰ ਸਾਡੀ ਕਰੇ ਨਾ ਕੋਇ ਪ੍ਰਿਤਪਾਲੇ, ਪ੍ਰਿਤਪਾਲਕ ਹੋ ਕੇ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਮਾਲਕ ਖ਼ਾਲਕ ਖ਼ਲਕ, ਮਖ਼ਲੂਕ ਵੇਖ ਲੋਕਾਈਆ। ਕੀ ਤੇਰਾ ਨਜ਼ਾਰਾ ਤਕੀਏ ਉਤੇ ਫ਼ਲਕ, ਅਰਸ਼ਾਂ ਬਾਹਰ ਵੇਖ ਵਖਾਈਆ।

ਸਾਡਾ ਵਿਛੋੜਾ ਹੋਵੇ ਨਾ ਪਲਕ, ਪਲਕਾਂ ਦੇ ਉਹਲੇ ਬੈਠਾ ਨਜ਼ਰੀ ਆਈਆ । ਜੋਤੀ ਜਾਤੇ ਪੁਰਖ ਬਿਧਾਤੇ ਤਨ ਮੰਦਰ ਅੰਦਰ ਦੇ ਦੇ ਆਪਣੀ ਝਲਕ, ਨੂਰ ਨੁਰਾਨੇ ਨੌਜੁਆਨੇ ਆਪਣਾ ਰੰਗ ਵਖਾਈਆ। ਸਚ ਪਿਆਰ ਏਕੰਕਾਰ ਵਿਚ ਸੰਸਾਰ ਪਏ ਨਾ ਫ਼ਰਕ਼, ਹਿੱਸਾ ਵੰਡ ਨਾ ਕੋਇ ਵੰਡਾਈਆ। ਅਸੀਂ ਦੀਨ ਦੁਨੀ ਕਰੀਏ ਤਰਕ, ਤੁਰਤ ਆਪਣੇ ਨਾਲ ਲੈਣਾ ਮਿਲਾਈਆ। ਸਾਡਾ ਵਾਅਦਾ ਪੂਰੀ ਕਰ ਦੇ ਸ਼ਰਤ, ਸ਼ਰਅ ਦੇ ਮਾਲਕ ਤੇਰੇ ਅਗੇ ਮੰਗ ਮੰਗਾਈਆ। ਲਹਿਣਾ ਦੇਣਾ ਲੇਖਾ ਰਹੇ ਨਾ ਉਪਰ ਧਰਤ, ਧਰਨੀ ਧਰਤ ਧਵਲ ਦਾ ਪੰਧ ਦੇਣਾ ਮੁਕਾਈਆ। ਵਾਸਾ ਕਦੇ ਨਾ ਹੋਵੇ ਵਿਚ ਨਰਕ, ਸਵਰਗਾਂ ਦਾ ਲਹਿਣਾ ਦੇਣਾ ਭਗਤਾਂ ਦੇ ਚਰਨਾਂ ਹੇਠ ਰਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਗੰਮ ਅਥਾਹੀਆ। ਪੰਜ ਤਤ ਕਹਿਣ ਪ੍ਰਭ ਭਗਤਾਂ ਵੰਡੀਂ ਦਰਦ, ਦੁਖੀਆਂ ਹੋਣਾ ਸਹਾਈਆ। ਬੇਨੰਤੀ ਮਨਜ਼ੂਰ ਕਰੀਂ ਅਰਜ਼, ਆਰਜ਼ੂ ਤੇਰੇ ਚਰਨ ਟਿਕਾਈਆ। ਸਭ ਦੀ ਆਸ਼ਾ ਪੂਰੀ ਕਰਨੀ ਗ਼ਰਜ਼, ਗ਼ਰਜ਼ ਆਪਣੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਚੇ ਧੁਰ ਦੇ ਸੰਗੀ, ਸਗਲਾ ਸੰਗ ਲੈਣਾ ਬਣਾਈਆ। ਲਾਉਣਾ ਆਪਣੇ ਅੰਗੀ, ਅੰਗੀਕਾਰ ਅਖਵਾਈਆ। ਕਾਇਆ ਚੋਲੀ ਜਾਏ ਰੰਗੀ, ਤਨ ਵਜੂਦ ਮਿਲੇ ਵਡਿਆਈਆ। ਦਰ ਵਸਤ ਅਗੰਮੀ ਮੰਗੀ, ਮਾਂਗਤ ਝੋਲੀ ਦੇਣੀ ਭਰਾਈਆ। ਤੇਰੇ ਨਾਮ ਦੀ ਕਦੇ ਨਾ ਆਵੇ ਤੰਗੀ, ਤੰਗ ਦਸਤ ਹੋਵੇ ਲੋਕਾਈਆ। ਸਾਡੀ ਪਿਠ ਕਰੀਂ ਨਾ ਨੰਗੀ, ਪੁਸ਼ਤ ਪਨਾਹ ਹੱਥ ਰਖਾਈਆ। ਲੇਖੇ ਲਾਉਣੀਆਂ ਪ੍ਰਕਿਰਤੀਆਂ ਪੰਝੀ, ਪੰਜਾਂ ਤਤਾਂ ਦੇਣੀ ਵਡਿਆਈਆ। ਤੂੰ ਯੋਧਾ ਸੂਰਬੀਰ ਬਹਾਦਰ ਜੰਗੀ, ਜੰਗਜੂ ਇਕ ਅਖਵਾਈਆ। ਮਨੂਆ ਮਨਸਾ ਵਾਲਾ ਮਾਰਨਾ ਫ਼ਰੰਗੀ, ਫ਼ਾਰਸ ਦਾ ਲੇਖਾ ਦੇਣਾ ਚੁਕਾਈਆ। ਸਾਡੀ ਆਸ਼ਾ ਰਹੇ ਨਾ ਲੰਬੀ, ਲਮਹ ਲਮਹ ਤੇਰਾ ਧਿਆਨ ਲਗਾਈਆ। ਨਾਤਾ ਤੋੜਨਾ ਕਰੀਰ ਜੰਡੀ, ਪਾਹਨਾਂ ਸੀਸ ਨਾ ਕੋਇ ਝੁਕਾਈਆ। ਜਿਥੇ ਲੋੜ ਰਹੇ ਨਾ ਪੰਡਤ ਪੰਡੀ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਸਚਖੰਡ ਦੁਆਰ ਏਕੰਕਾਰ ਇਕੋ ਦੱਸਣੀ ਡੰਡੀ, ਡੰਡਾਵਤ ਇਕ ਦ੍ਰਿੜਾਈਆ। ਝਗੜਾ ਮੁਕ ਜਾਏ ਜੇਰਜ ਅੰਡੀ, ਉਤਭਜ ਸੇਤਜ ਲੇਖਾ ਦੇਣਾ ਮੁਕਾਈਆ। ਤੇਰੇ ਨਾਲ ਨਿਰੰਕਾਰ ਪਾਵੇ ਗੰਢੀ, ਗੰਢ ਸਕੇ ਨਾ ਕੋਇ ਖੁਲ੍ਹਾਈਆ । ਸਾਡੀ ਅਗਨੀ ਤਤ ਤੇਰੀ ਪਵਣ ਵੇਖੇ ਠੰਢੀ, ਜਿਥੇ ਉਨੰਜਾ ਪਵਣ ਸੀਸ ਝੁਕਾਈਆ। ਪਰਵਰਦਿਗਾਰ ਸਾਂਝੇ ਯਾਰ ਸਾਡੀ ਆਸ਼ਾ ਹੋਵੇ ਨਾ ਰੰਡੀ, ਕੰਤ ਸੁਹਾਗ ਦੇਣੀ ਮਾਣ ਵਡਿਆਈਆ। ਅੰਤ ਕਿਨਾਰਾ ਤਕ ਲੈ ਕੰਢੀ, ਕੰਢੀ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਪੰਜ ਤਤ ਕਹਿਣ ਪ੍ਰਭ ਆਪਣਾ ਦੱਸ ਦੇ ਸਚ ਘਰਾਨਾ, ਗਹਿਰ ਗੰਭੀਰ ਭੇਵ ਖੁਲ੍ਹਾਈਆ। ਜਿਥੇ ਦੀਪਕ ਜਗੇ ਨੂਰ ਨੁਰਾਨਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਬਿਨਾ ਰਸਨਾ ਤੋਂ ਸ਼ਬਦ ਦਾ ਹੋਵੇ ਤਰਾਨਾ, ਤੁਰੀਆ ਤੋਂ ਬਾਹਰ ਦੇਣਾ ਦ੍ਰਿੜਾਈਆ। ਬਿਨਾ ਤਤਾਂ ਤੋਂ ਤੇਰਾ ਹੋਵੇ ਬਾਨਾ, ਜੋਤੀ ਜਾਤਾ ਵੇਖ ਵਖਾਈਆ। ਨਜ਼ਰੀ ਆਵੇ ਇਕੋ ਕਾਹਨਾ, ਰਾਮ ਰਮਈਆ ਏਕਾ ਸੋਭਾ ਪਾਈਆ। ਏਕੋ ਹੋਵੇ ਨੂਰ ਅਮਾਮਾ, ਨੂਰ ਜ਼ਹੂਰ ਤੇਰਾ ਤਕੀਏ ਚਾਈਂ ਚਾਈਂਆ। ਖੇਲ ਵੇਖੀਏ ਸਤਿ ਸਤਿ ਸ੍ਰੀ ਭਗਵਾਨਾ, ਭਗਵਨ ਆਪਣਾ ਪੜਦਾ ਦੇਣਾ ਉਠਾਈਆ। ਅਸੀਂ ਭਗਤ ਸੁਹੇਲੇ ਮੰਗਦੇ ਦਾਨਾ, ਦਰ ਠਾਂਡੇ ਅਲਖ ਜਗਾਈਆ। ਤੇਰਾ ਤਕੀਏ ਸਚਖੰਡ ਮਕਾਨਾ, ਮੁਕ਼ਾਮੇ ਹਕ ਵੇਖ ਵਖਾਈਆ।

ਜਿਥੇ ਫੇਰ ਨਾ ਹੋਵੇ ਆਵਣ ਜਾਣਾ, ਪਾਧੀਆਂ ਪੰਧ ਰਹੇ ਨਾ ਰਾਈਆ। ਸਾਡੀ ਬੇਨੰਤੀ ਕਰ ਪਰਵਾਨਾ, ਪਰਮ ਪੁਰਖ ਦਿਤੀ ਸੁਣਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਏਥੇ ਉਥੇ ਮਾਲਕ ਦੋ ਜਹਾਨਾ, ਨਿਰਗੁਣ ਸਰਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਤੇਰੇ ਕ਼ਦਮਾਂ ਵਿਚ ਸਲਾਮ, ਸਹੀ ਸਲਾਮਤ ਸੀਸ ਨਿਵਾਈਆ। ਸਾਡੇ ਸ਼ਾਹੋ ਭੂਪ ਅਮਾਮ, ਨੂਰ ਨੁਰਾਨੇ ਨੂਰ ਅਲਾਹੀਆ। ਤੇਰੇ ਬਰਦੇ ਹੋਈਏ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸ਼ਰਅ ਦਾ ਲੇਖਾ ਮੇਟ ਤਮਾਮ, ਤਮਅ ਲਾਲਚ ਲੋਭ ਰਹਿਣ ਨਾ ਪਾਈਆ। ਨਾਮ ਹਕ਼ੀਕ਼ੀ ਪਿਆ ਦੇ ਜਾਮ, ਰਸ ਅੰਮਿਉਂ ਰਸ ਆਪ ਚਖਾਈਆ। ਧੁਰ ਕਲਮੇ ਦਾ ਦੇ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਕਰ ਪੜ੍ਹਾਈਆ। ਜਿਥੇ ਅੱਖਰਾਂ ਦਾ ਨਹੀਂ ਕੋਈ ਨਿਸ਼ਾਨ, ਨਿਰਅੱਖਰ ਧਾਰ ਦੇ ਜਣਾਈਆ। ਸਾਡਾ ਝਗੜਾ ਰਹੇ ਨਾ ਮਾਟੀ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਨਜ਼ਰੀ ਆਏ ਇਕੋ ਰਾਮ, ਕਾਹਨ ਕਾਹਨਾ ਰੂਪ ਦੇਣਾ ਦ੍ਰਿੜਾਈਆ। ਕਲਜੁਗ ਮੇਟ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਆਪਣਾ ਭੇਵ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਆਪਣਾ ਭੇਵ ਖੋਲ੍ਹ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਾਮ ਨਿਧਾਨਾ ਦੇ ਅਨਮੋਲ, ਅਨਮੁਲੜੀ ਦਾਤ ਵਰਤਾਈਆ। ਆਪਣਾ ਘਰ ਦਰਸਾ ਦੇ ਕੋਲ, ਗ੍ਰਹਿ ਮੰਦਰ ਇਕ ਜਣਾਈਆ। ਤੇਰੇ ਸ਼ਬਦ ਦਾ ਸੁਣੀਏ ਢੋਲ, ਬਿਨ ਢੋਲਕ ਛੈਣੇ ਦੇ ਖੜਕਾਈਆ। ਤੇਰੀ ਖੇਲ ਤਕੀਏ ਉਪਰ ਧੌਲ, ਧਰਨੀ ਧਰਤ ਧਵਲ ਦੇਣੀ ਮਾਣ ਵਡਿਆਈਆ। ਵੇਖੀਂ ਭਗਤਾਂ ਨਾਲ ਨਾ ਮਾਰੀਂ ਰੋਲ, ਅਛਲ ਅਛੱਲ ਤੇਰੇ ਅਗੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡਾ ਇਕ ਦਰਸਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਠਾਂਡਾ ਹੋਵੇ ਦਰਬਾਰਾ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਜਿਥੇ ਬਿਨ ਤੇਲ ਬਾਤੀ ਨੂਰ ਹੋਵੇ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਬਿਨ ਮੰਦਰ ਮਸਜਿਦ ਸ਼ਿਵਦਵਾਲੇ ਠਾਕਰ ਤੇਰਾ ਦਰਸ਼ਨ ਕਰੀਏ ਨਿਰਗੁਣ ਧਾਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਬਿਨਾ ਸ਼ਾਸਤਰਾਂ ਤੇਰਾ ਸੁਣੀਏ ਧੁਨਕਾਰਾ, ਸ਼ਬਦ ਅਨਾਦੀ ਨਾਦ ਦੇਣਾ ਦ੍ਰਿੜਾਈਆ। ਬਿਨਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਤੀਰਥ ਤੇਰੇ ਨਾਮ ਦਾ ਰਸ ਲਈਏ ਠੰਡਾ ਠਾਰਾ, ਅਗਨੀ ਤਤ ਤਤ ਬੁਝਾਈਆ। ਅੰਤਸ਼ਕਰਨ ਮੇਟ ਦੇ ਕਾਮ ਕਰੋਧ ਲੋਭ ਮੋਹ ਹੰਕਾਰਾ, ਮਨ ਮਤਿ ਬੁਧਿ ਆਪਣੇ ਰੰਗ ਰੰਗਾਈਆ। ਪਰਮ ਪੁਰਖ ਪਰਮਾਤਮ ਸਾਚੇ ਚਰਨ ਕਵਲ ਬਖ਼ਸ਼ ਪਿਆਰਾ, ਪ੍ਰੀਤਮ ਹੋ ਕੇ ਆਪਣਾ ਪ੍ਰੇਮ ਸਮਝਾਈਆ। ਕਲਜੁਗ ਵੇਖ ਲੈ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਤੁਧ ਬਿਨ ਸਾਰ ਪਾਏ ਕੋਇ ਨਾ ਮੀਤ ਮੁਰਾਰਾ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਲੰਕੀ ਅਵਤਾਰਾ, ਅਮਾਮ ਅਮਾਮਾ ਨੂਰ ਅਲਾਹੀਆ। ਪੰਜ ਤਤ ਕਹਿਣ ਪ੍ਰਭੂ ਤੇਰੇ ਚਰਨ ਕਵਲ ਉਪਰ ਧਵਲ ਸਾਡੀ ਨਿਮਸਕਾਰਾ, ਡੰਡਾਵਤ ਬੰਦਨਾ ਸਾਹਿਬ ਸੁਲਤਾਨ ਸ੍ਰੀ ਭਗਵਾਨ ਸੀਸ ਜਗਦੀਸ ਨਿਵਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਸੁਰੈਣ ਸਿੰਘ ਤੇਜਾ ਸਿੰਘ ਦਲੀਪ ਸਿੰਘ
ਸੰਤੋਖ ਸਿੰਘ ਗੁਲਜ਼ਾਰ ਸਿੰਘ ਜਰਨੈਲ ਸਿੰਘ ਸਵਰਨ ਸਿੰਘ ਸੁਰੈਣ ਸਿੰਘ ਤ੍ਰਲੋਕ ਸਿੰਘ ਜੰਡਿਆਲਾ ਗੁਰੂ,
ਸ਼ਿੰਗਾਰਾ ਸਿੰਘ ਪਖੋ ਕੇ, ਦਲੀਪ ਸਿੰਘ ਟਾਂਗਰਾ, ਬੰਤੀ ਧਾਰੜ, ਜੁਗਿੰਦਰ ਕੌਰ ਧਾਰੜ,
ਹਰਬੰਸ ਕੌਰ ਠਠੀਆਂ, ਅਮਰ ਕੌਰ ਬੰਡਾਲਾ, ਜੁਗਿੰਦਰ ਕੌਰ ਧੰਨਤੋ ਬੰਡਾਲਾ

ਪੰਜ ਤਤ ਕਹਿਣ ਪ੍ਰਭ ਸਾਡੀ ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਦਿਆਲ ਆਪਣੀ ਦਇਆ ਕਮਾਈਆ। ਆਤਮਾ ਨਾਲ ਜਨ ਭਗਤਾਂ ਧਾਰ ਲੈ ਜਾ ਸਚਖੰਡ, ਦਰਗਾਹ ਸਾਚੀ ਸਚ ਸਚ ਟਿਕਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਸਾਡੀ ਕਰੀਂ ਫੇਰ ਨਾ ਵੰਡ, ਹਿੱਸਾ ਦੀਨ ਦੁਨੀ ਜਣਾਈਆ। ਲਹਿਣਾ ਦੇਣਾ ਲੇਖਾ ਮੁਕ ਜਾਏ ਜੇਰਜ ਅੰਡ, ਉਤਭੁਜ ਸੇਤਜ ਰੂਪ ਨਾ ਕੋਇ ਦਰਸਾਈਆ। ਤੇਰਾ ਵੇਖੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਦਾ ਭੇਵ ਦੇਣਾ ਮਿਟਾਈਆ। ਅਸੀਂ ਭਿਖਾਰੀ ਹੋਏ ਪੰਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੰਗ ਬਣਾਈਆ। ਸਾਡਾ ਜਨਮ ਜਨਮ ਦਾ ਮੇਟਣਾ ਰੰਜ, ਕਰਮ ਕਰਮ ਦਾ ਡੇਰਾ ਢਾਹੀਆ। ਨਿਰਗੁਣ ਧਾਰ ਆਪਣੇ ਲਾਉਣਾ ਅੰਗ, ਅੰਗੀਕਾਰ ਇਕ ਅਖਵਾਈਆ। ਸਾਡੀ ਤ੍ਰਿਸ਼ਨਾ ਪੂਰੀ ਕਰ ਦੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਅਗੰਮ ਅਥਾਹੀਆ। ਚੁਰਾਸੀ ਫਾਸੀ ਰਹੇ ਨਾ ਪੰਧ, ਭਟਕਣਾ ਜਗਤ ਨਾ ਕੋਇ ਰਖਾਈਆ। ਸ਼ਬਦੀ ਧਾਰ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਾਚੇ ਨੂਰ ਚਾੜ੍ਹ ਦੇ ਚੰਦ, ਜੋਤੀ ਜਾਤੇ ਆਪਣੇ ਰੰਗ ਰੰਗਾਈਆ। ਦੋ ਜਹਾਨਾ ਮੰਜ਼ਲ ਜਾਈਏ ਲੰਘ, ਅਗੇ ਅਵਰ ਨਾ ਕੋਇ ਅਟਕਾਈਆ। ਸਚਖੰਡ ਦੁਆਰ ਏਕੰਕਾਰ ਸ਼ਬਦ ਸਿੰਘਾਸਣ ਵਖਾ ਪਲੰਘ, ਜਿਸ ਦੀ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਸਾਡੇ ਵਲ ਤਕ, ਬਿਨ ਨੈਣਾਂ ਨੈਨਣ ਨੈਣ ਉਠਾਈਆ । ਮਾਰਗ ਦੇ ਹਕ਼ੀਕ਼ਤ ਹਕ, ਹਕ ਹਕ ਨਾਲ ਸਮਝਾਈਆ। ਸਾਨੂੰ ਦੀਨ ਦੁਨੀ ਕਾਇਨਾਤ ਵਿਚੋਂ ਚੱਕ, ਜਗਤ ਜਹਾਨ ਦਾ ਪੰਧ ਮੁਕਾਈਆ। ਚੁਰਾਸੀ ਵਿਚ ਅਸੀਂ ਗਏ ਥਕ, ਥਕਾਵਟ ਵਿਚ ਤੇਰੀ ਦੁਹਾਈਆ। ਤੇਰੇ ਚਰਨ ਕਵਲ ਰਗੜੀਏ ਨਕ, ਧੂੜੀ ਖ਼ਾਕ ਰਮਾਈਆ। ਸਾਡਾ ਵਾਅਦਾ ਪੂਰਾ ਕਰਦੇ ਪੱਕ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਤੂੰ ਮਾਲਕ ਖ਼ਾਲਕ ਵਾਹਿਦ ਯਕ, ਯਕੇ ਬਾਦ ਦੀਗਰੇ ਅਵਤਾਰ ਪੈਗ਼ੰਬਰ ਗੁਰ ਤੇਰੀ ਦੇਣ ਦੁਹਾਈਆ। ਪੂਰਬ ਲੇਖਾ ਸਭ ਦਾ ਕਰਦੇ ਪੱਕ, ਹੁਕਮ ਫ਼ਰਮਾਨਾ ਇਕ ਸਮਝਾਈਆ। ਕਿਰਪਾ ਕਰ ਮਿਹਰਵਾਨ ਪਰਮੇਸ਼ਵਰ ਪਤਿ, ਪਰਮ ਪੁਰਖ ਤੇਰੀ ਓਟ ਤਕਾਈਆ। ਸਾਡੀ ਲੇਖੇ ਲਾ ਲੈ ਹਡ ਮਾਸ ਨਾੜੀ ਰਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਸਾਚਾ ਨਾਮ ਨਿਧਾਨ ਦੇ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਬੇਨੰਤੀ ਕਰ ਮਨਜ਼ੂਰ, ਦਰ ਤੇਰੇ ਸੀਸ ਝੁਕਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸ਼ਾਹ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜੁਗ ਬਦਲਣਾ ਤੇਰਾ ਦਸਤੂਰ, ਜੁਗ ਚੌਕੜੀ ਦਏ ਗਵਾਹੀਆ। ਕੁਛ ਆਸਾ

ਤਕ ਲੈ ਮਨਸੂਰ, ਕੀ ਦੀਨ ਦੁਨੀ ਸਮਝਾਈਆ। ਜਗਤ ਸ਼ਰਅ ਦਾ ਵੇਖ ਕ਼ਸੂਰ, ਨਵ ਸਤ ਖੋਜ ਖੁਜਾਈਆ। ਤੂੰ ਸ਼ਾਹੋ ਭੂਪ ਸਰਬ ਕਲਾ ਭਰਪੂਰ, ਪਾਰਬ੍ਰਹਮ ਇਕ ਅਖਵਾਈਆ। ਧੁਰ ਦਾ ਜੋਤੀ ਬਖ਼ਸ਼ ਦੇ ਨੂਰ, ਨੂਰ ਨੁਰਾਨਾ ਦੇ ਚਮਕਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਜੋ ਵਾਅਦਾ ਕੀਤਾ ਮੂਸਾ ਉਤੇ ਕੋਹਤੂਰ, ਤੁਰੀਆ ਤੋ ਪਰੇ ਆਪਣਾ ਪੜਦਾ ਦੇ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਪੰਧ ਰਹੇ ਨਾ ਨੇੜਾ ਦੂਰ, ਇਕੋ ਰੰਗ ਦੇਣਾ ਰੰਗਾਈਆ। ਹਉਂ ਚਾਕਰ ਸੇਵਕ ਤੇਰਾ ਮਜ਼ਦੂਰ, ਖ਼ਾਕੀ ਖ਼ਾਕ ਤਨ ਰਮਾਈਆ। ਤੇਰਾ ਨਾਮ ਕਲਮਾ ਜੁਗ ਜੁਗ ਕਰਦੇ ਰਹੇ ਮਸ਼ਹੂਰ, ਢੋਲੇ ਸੋਹਲੇ ਸਿਫ਼ਤਾਂ ਵਾਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਸਚ ਤੇਰੀ ਸਰਨਾਈਆ । ਪੰਜ ਤਤ ਕਹਿਣ ਪ੍ਰਭ ਆਪਣਾ ਸਚਖੰਡ ਵਖਾ ਦੇ ਘਰ, ਗ੍ਰਹਿ ਮੰਦਰ ਇਕ ਜਣਾਈਆ। ਜਿਥੇ ਆਤਮਾ ਮਿਲੇ ਵਰ, ਪਰਮਾਤਮ ਹੋਏ ਸਹਾਈਆ। ਨਿਰਭਉ ਭੈ ਚੁਕਾ ਦੇ ਡਰ, ਧੀਰਜ ਧੀਰ ਧੀਰ ਧਰਾਈਆ। ਤਤ ਵਜੂਦ ਜਨ ਭਗਤਾਂ ਲਏ ਵਰ, ਕੰਤ ਕੰਤੂਹਲ ਰੂਪ ਬਦਲਾਈਆ। ਦੀਨ ਦੁਨੀ ਵਿਚ ਕਦੇ ਨਾ ਜਾਵਣ ਮਰ, ਮਰ ਜੀਵਤ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖੀਏ ਘਰ ਸੁਹੰਜਣਾ, ਸੋਭਾਵੰਤ ਦੇਣਾ ਵਖਾਈਆ। ਤੂੰ ਮਾਲਕ ਆਦਿ ਜੁਗਾਦਿ ਨਿਰੰਜਣਾ, ਨੂਰ ਨੁਰਾਨਾ ਨੂਰ ਅਲਾਹੀਆ । ਦੀਨ ਦਿਆਲ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਇਕੋ ਨਾਮ ਨਿਧਾਨ ਪਾ ਦੇ ਅੰਜਣਾ, ਨੂਰ ਨੁਰਾਨੇ ਨੂਰ ਕਰ ਰੁਸ਼ਨਾਈਆ । ਘਰ ਮਿਲਾਵਾ ਹੋਵੇ ਧੁਰ ਦੇ ਸੱਜਣਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਇਕੋ ਪ੍ਰੇਮ ਚਾੜ੍ਹ ਦੇ ਰੰਗਣਾ, ਦੂਸਰ ਰੰਗ ਨਾ ਕੋਇ ਵਟਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਤੇਰਾ ਦੁਆਰਾ ਮੰਗਣਾ, ਦੂਜਾ ਇਸ਼ਟ ਨਾ ਕੋਇ ਵਖਾਈਆ । ਸਚ ਦੁਆਰ ਏਕੰਕਾਰ ਤੇਰੇ ਹੁਕਮ ਨਾਲ ਲੰਘਣਾ, ਜਗਤ ਪਾਂਧੀ ਪੰਧ ਨਾ ਕੋਇ ਸਮਝਾਈਆ। ਸਾਨੂੰ ਲੇਖੇ ਲਾ ਲੈ ਤਤ ਕਹਿਣ ਪੰਜਣਾ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਦਰਸਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਗ੍ਰਹਿ ਰਹੀਏ ਵਸਦੇ, ਵਸਲ ਯਾਰ ਦੇਣਾ ਦ੍ਰਿੜਾਈਆ । ਖ਼ੁਸ਼ੀਆਂ ਵਿਚ ਰਹੀਏ ਹਸਦੇ, ਹਸਤੀ ਤਕੀਏ ਬੇਪਰਵਾਹੀਆ। ਬਿਨ ਕ਼ਦਮਾਂ ਰਹੀਏ ਨਸਦੇ, ਭੱਜੀਏ ਵਾਹੋ ਦਾਹੀਆ। ਢੋਲੇ ਗਾਈਏ ਤੇਰੇ ਜਸ ਦੇ, ਬਿਨ ਰਸਨਾ ਸਿਫ਼ਤ ਸਲਾਹੀਆ। ਇਸ਼ਾਰੇ ਦੇ ਦੇ ਬਿਨਾ ਅੱਖ ਦੇ, ਬਿਨ ਅੱਖਰਾਂ ਕਰ ਪੜ੍ਹਾਈਆ। ਸਾਡੇ ਵਿਛੋੜੇ ਚੰਗੇ ਨਹੀਂ ਤੈਥੋਂ ਵਖ ਦੇ, ਵਖਰਾ ਗ੍ਰਹਿ ਨਾ ਕੋਇ ਬਣਾਈਆ। ਤੇਰਾ ਖੇਲ ਤਕੀਏ ਅਲਖਣਾ ਅਲਖ ਦੇ, ਅਲਖ ਅਗੋਚਰ ਦੇਣੀ ਵਡਿਆਈਆ । ਤੇਰੇ ਚਰਨ ਕਵਲ ਸੱਥਰ ਆਪਣਾ ਘਤਦੇ, ਘਾਇਲ ਹੋ ਕੇ ਸੀਸ ਨਿਵਾਈਆ। ਨਜ਼ਾਰੇ ਵੇਖੀਏ ਪਰਮੇਸ਼ਵਰ ਪਤਿ ਦੇ, ਪਤਿ ਪਤਵੰਤੇ ਦੇਣੀ ਵਡਿਆਈਆ। ਪੰਜ ਤਤ ਕਹਿਣ ਅਸੀਂ ਭਗਤ ਸੁਹੇਲੇ ਤੇਰੀ ਚਰਨ ਪ੍ਰੀਤੀ ਨਤ ਦੇ, ਨਾਤਾ ਬਿਧਾਤਾ ਇਕੋ ਦੇਣਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਦਿ ਜੁਗਾਦਿ ਭੰਡਾਰੇ ਸਤਿ ਦੇ, ਸਤਿ ਸਤਿਵਾਦੀ ਸ਼ਬਦ ਦੇਣੀ ਵਡਿਆਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਵੈਰੋਵਾਲ ਜਿਲਾ ਅੰਮ੍ਰਿਤਸਰ, ਉਤਮ ਸਿੰਘ ਚੰਨਣ ਸਿੰਘ ਵੈਰੋਵਾਲ, ਸੋਹਣ ਸਿੰਘ
ਰਾਮਪੁਰ ਜਰਨੈਲ ਸਿੰਘ ਸਰਲੀਖੁਰਦ, ਅਵਤਾਰ ਸਿੰਘ ਐਕਲ ਗਡਾ, ਉਜਾਗਰ ਸਿੰਘ ਖਡੂਰ ਸਾਹਿਬ

ਪੰਜ ਤਤ ਕਹਿਣ ਪ੍ਰਭ ਪੁਰਖ ਸਮਰਾਥੀ, ਹਰਿ ਕਰਤੇ ਪੁਰਖ ਤੇਰੀ ਵਡਿਆਈਆ। ਆਤਮਾ ਨਾਲ ਸਾਨੂੰ ਬਣਾ ਲੈ ਸਾਥੀ, ਜਨ ਭਗਤ ਸੰਤ ਸੂਫ਼ੀ ਰਹੇ ਸੁਣਾਈਆ। ਸਾਡਾ ਲਹਿਣਾ ਦੇਣਾ ਵੇਖ ਲੈ ਮਸਤਕ ਮਾਥੀ, ਨਿਗਹਬਾਨ ਬਿਨ ਨੈਣਾਂ ਨੈਣ ਉਠਾਈਆ । ਤੂੰ ਦੀਨ ਦਿਆਲ ਠਾਕਰ ਸੁਆਮੀ ਅਨਾਥ ਅਨਾਥੀ, ਹਰਿ ਕਰਤਾ ਧੁਰਦਰਗਾਹੀਆ। ਕੂੜੀ ਵਿਸ ਸਾਡੀ ਅੰਤਰ ਜਾਏ ਲਾਥੀ, ਮਮਤਾ ਮੋਹ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤਾਂ ਤਨ ਵਜੂਦ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਸਾਡਾ ਹਕ ਮਹਿਬੂਬ, ਮੁਹੱਬਤ ਤੇਰੀ ਵਿਚ ਸਮਾਈਆ। ਸਾਨੂੰ ਬਖ਼ਸ਼ ਦੇ ਆਲੀਸ਼ਾਨ ਅਰਸ਼ ਅਰੂਜ, ਆਲੀਜ਼ਾਹ ਤੇਰੀ ਵਡਿਆਈਆ। ਚੁਰਾਸੀ ਵੰਡ ਨਾ ਰਹੇ ਹਦੂਦ, ਫਾਸੀ ਜਗਤ ਨਾ ਕੋਇ ਲਟਕਾਈਆ। ਜਿਧਰ ਤਕੀਏ ਦਿਸੇ ਮੌਜੂਦ, ਚਾਰੋਂ ਕੁੰਟ ਵੇਖ ਵਖਾਈਆ। ਆਤਮਾ ਨਾਲ ਸਾਨੂੰ ਬਖ਼ਸ਼ ਦੇ ਮੰਜ਼ਲ ਮਕ਼ਸੂਦ, ਦਰਗਾਹ ਸਚ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਜਨ ਭਗਤ ਹੋ ਕਰੀਏ ਅਰਦਾਸ, ਨਿਵ ਨਿਵ ਸੀਸ ਝੁਕਾਈਆ। ਨਿਰਗੁਣ ਤੇਰੇ ਵਸੀਏ ਪਾਸ, ਸਰਗੁਣ ਤੇਰੇ ਵਿਚ ਸਮਾਈਆ । ਸਾਡਾ ਲਹਿਣਾ ਦੇਣਾ ਲੇਖੇ ਲਾ ਲੈ ਰਾਸ, ਰਸਤਾ ਬਾਵਸਤਾ ਆਪਣੇ ਨਾਲ ਕਰਾਈਆ। ਝਗੜਾ ਰਹੇ ਨਾ ਦਸ ਦਸ ਮਾਸ, ਅਗਨੀ ਗਰਭ ਨਾ ਕੋਇ ਤਪਾਈਆ। ਤੇਰੀ ਯਾਦ ਵਿਚ ਤੇਰਾ ਨਿਕਲੇ ਸਵਾਸ ਸਵਾਸ, ਸਾਹ ਸਾਹ ਤੇਰਾ ਰੰਗ ਰੰਗਾਈਆ। ਸਾਨੂੰ ਲੇਖਾ ਨਾ ਦੇਣਾ ਪਏ ਸ਼ੰਕਰ ਕੈਲਾਸ਼, ਕਲਾਧਾਰੀ ਮੇਲਾ ਮੇਲਣਾ ਸਹਿਜ ਸੁਭਾਈਆ। ਜਗਤ ਵਿਸ਼ਿਆਂ ਤੋਂ ਬਾਹਰ ਦੇਣਾ ਵਿਸ਼ਵਾਸ਼, ਵਿਸ਼ਵ ਦੇ ਮਾਲਕ ਦਇਆ ਕਮਾਈਆ। ਜੇ ਆਤਮਾ ਤੇਰਾ ਨੂਰ ਜੋਤ ਪਰਕਾਸ਼, ਅੰਤ ਤੇਰੇ ਰੰਗ ਸਮਾਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਪੰਧ ਮੁਕਾਈਆ। ਤੇਰੇ ਚਰਨ ਕਵਲ ਭਿਖਾਰੀ ਹੋਈਏ ਦਾਸਨ ਦਾਸ, ਸੇਵਕ ਸਾਚੀ ਸੇਵ ਕਮਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਇਕ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਅਲਖ ਅਗੋਚਰ ਅਗੰਮ ਅਥਾਹ ਆਪਣੀ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਦਰ ਦੇ ਹੋਈਏ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਲੇਖੇ ਲੇਖੇ ਲਾ ਲੈ ਸਾਡੇ ਅੰਗ ਅੰਗ ਦੇ, ਅੰਗੀਕਾਰ ਆਪ ਹੋ ਜਾਈਆ। ਆਤਮਾ ਨਾਲ ਭਗਤਾਂ ਕਾਇਆ ਚੋਲੀ ਰੰਗ ਦੇ, ਦੁਰਮਤ ਮੈਲ ਰਹੇ ਨਾ ਰਾਈਆ। ਨਾਮ ਮੁਹਾਣਾ ਇਕੋ ਵੰਝ ਦੇ, ਸ਼ੌਹ ਸਾਗਰਾਂ ਪਾਰ ਕਰਾਈਆ। ਤੇਰੇ ਪਿਆਰ ਵਿਚ ਸਾਰੇ ਹੋਈਏ ਲੰਘਦੇ, ਅਗੇ ਹੋ ਨਾ ਕੋਇ ਅਟਕਾਈਆ। ਸੁਖ ਦੇਣੇ ਸਤਿਗੁਰੂ ਅਨੰਦ ਦੇ, ਅਨੰਦਪੁਰ ਵਾਲਾ ਗੋਬਿੰਦ ਗਿਆ ਦ੍ਰਿੜਾਈਆ। ਲੇਖੇ ਵੇਖੀਏ ਤੇਰੇ ਸਚ ਸਿੰਘਾਸਣ ਪਲੰਘ ਦੇ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਸਾਡੇ ਤਤ ਰਹਿਣ ਨਾ ਤਤ ਪੰਜ ਦੇ, ਪੰਚਮ ਦਾ ਮੇਲਾ ਆਪਣੇ ਵਿਚ ਲੈਣਾ ਮਿਲਾਈਆ। ਸਾਡੇ ਝਗੜੇ ਮੇਟ ਦੇ

ਰੰਜ ਦੇ, ਵਿਛੋੜੇ ਵਿਚ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਕਹਿਣ ਪ੍ਰਭ ਸਾਚਾ ਦੇ ਦੇ ਨਾਮ ਉਧਾਰ, ਉਦਰ ਦਾ ਲੇਖਾ ਦੇ ਮੁਕਾਈਆ। ਮੰਗਣ ਆਏ ਤੇਰਾ ਦੁਆਰ, ਦਰ ਠਾਂਢੇ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਸ਼ਾਹ ਸੁਲਤਾਨਾ ਭੂਪ ਸਿਕਦਾਰ, ਸ਼ਹਿਨਸ਼ਾਹ ਸ਼ਾਹ ਨੂਰ ਅਲਾਹੀਆ। ਤੇਰੇ ਅਤੋਟ ਅਤੁਟ ਭਰੇ ਭੰਡਾਰ, ਨਿਖੁੱਟ ਕਦੇ ਨਾ ਜਾਈਆ। ਕਿਰਪਾ ਕਰ ਸਚੀ ਸਰਕਾਰ, ਸਚ ਸਚ ਨਾਲ ਸਮਝਾਈਆ। ਜੇ ਆਤਮਾ ਤੇਰਾ ਨੂਰ ਉਜਿਆਰ, ਅੰਤ ਤੇਰੇ ਵਿਚ ਸਮਾਈਆ। ਅਸੀਂ ਉਸੇ ਦੇ ਮਿਤਰ ਪਿਆਰ, ਨਾਤਾ ਦੀਨ ਦੁਨੀ ਜੁੜਾਈਆ। ਤੂੰ ਭਗਤ ਵਛਲ ਗਿਰਧਾਰ, ਮਿਹਰਵਾਨ ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਇਕ ਅਖਵਾਈਆ । ਤੇਰੇ ਚਰਨ ਕਵਲ ਬਿਨਾ ਸੀਸ ਜਗਦੀਸ਼ ਨਿਮਸਕਾਰ, ਨਮੋ ਨਮੋ ਕਹਿ ਕੇ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦੇਣ ਗਵਾਹੀਆ। ਅਸੀਂ ਤਤ ਵਿਚਾਰੇ ਤੇਰੇ ਦਰ ਕਰੀਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਬਖ਼ਸ਼ਣਹਾਰ ਸਦਾ ਕਰਤਾਰ, ਕਰਨੀ ਦਾ ਕਰਤਾ ਨੂਰ ਅਲਾਹੀਆ। ਸਾਨੂੰ ਬਖ਼ਸ਼ ਦੇ ਸਚਖੰਡ ਦੁਆਰ, ਦਰਗਾਹ ਸਾਚੀ ਸਚ ਦੇ ਵਡਿਆਈਆ। ਥਿਰ ਘਰ ਬਹਿ ਕੇ ਤੇਰਾ ਨੂਰ ਜੋਤ ਕਰੀਏ ਦੀਦਾਰ, ਨੂਰ ਨੁਰਾਨੇ ਤੇਰਾ ਦਰਸ਼ਨ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਸਾਡਾ ਲਹਿਣਾ ਦੇਣਾ ਕ਼ਰਜ਼ ਦੇ ਉਤਾਰ, ਮਕ਼ਰੂਜ਼ ਸਾਡਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ । ਪੰਜ ਤਤ ਕਹਿਣ ਪ੍ਰਭ ਅਸੀਂ ਜਾਈਏ ਖੰਡ ਸਚ, ਆਤਮਾ ਨਾਲ ਮਿਲਕੇ ਵਜੇ ਵਧਾਈਆ। ਕੀ ਹੋਇਆ ਜੇ ਸਾਡਾ ਮਾਟੀ ਭਾਂਡਾ ਕੱਚ, ਹਡ ਮਾਸ ਨਾੜੀ ਰੰਗ ਰੰਗਾਈਆ। ਸਾਡਾ ਲੂੰ ਲੂੰ ਤੇਰੇ ਪਿਆਰ ਵਿਚ ਗਿਆ ਰਚ, ਰਚਨਾ ਆਪਣੀ ਦਏ ਵਖਾਈਆ। ਅਸੀਂ ਦੀਨ ਦੁਨੀ ਤੋਂ ਗਏ ਬਚ, ਬਚਪਨ ਤੇਰੀ ਝੋਲੀ ਪਾਈਆ। ਜਗਤ ਅਗਨ ਨਾ ਜਾਈਏ ਮਚ, ਤ੍ਰੈਗੁਣ ਤਤ ਨਾ ਲਾਗੇ ਰਾਈਆ। ਸਾਡੀ ਜਗਤ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਤੂੰ ਸੁਆਮੀ ਪਰਮੇਸ਼ਵਰ ਪਤਿ, ਪਾਰਬ੍ਰਹਮ ਅਗੰਮ ਅਥਾਹੀਆ। ਸਾਡਾ ਲਹਿਣਾ ਦੇਣਾ ਪੂਰਾ ਕਰ ਲੈ ਵਤ, ਬੇਵਤਨਾਂ ਆਪਣੇ ਵਤਨ ਲੈਣਾ ਪਹੁੰਚਾਈਆ। ਅਸੀਂ ਸਥਰ ਬੈਠੇ ਘਤ, ਯਾਰੜੇ ਤੇਰੀ ਸੇਜ ਹੰਢਾਈਆ। ਸਾਡੇ ਸਗਲ ਵਸੂਰੇ ਜਾਣ ਲਥ, ਦਰਸ਼ਨ ਦੇਣਾ ਚਾਈਂ ਚਾਈਂਆ। ਤੂੰ ਅਗੰਮ ਅਥਾਹ ਪੁਰਖ ਸਮਰਥ, ਹਰਿ ਕਰਤਾ ਇਕ ਅਖਵਾਈਆ। ਸਾਡਾ ਲਹਿਣਾ ਦੇਣਾ ਦੇ ਦੇ ਹੱਥੋ ਹੱਥ, ਦੋ ਜਹਾਨ ਨਿਰਗੁਣ ਸਰਗੁਣ ਉਦਾਰ ਨਾ ਕੋਇ ਜਣਾਈਆ। ਤੇਰੇ ਚਰਨ ਕਵਲ ਸਰਨਾਈ ਸਵਾਮੀ ਰਹੇ ਢਠ, ਨਿਵ ਨਿਵ ਸੀਸ ਝੁਕਾਈਆ। ਤੂੰ ਵਸਣਹਾਰਾ ਘਟ ਘਟ, ਵੇਖਣਹਾਰਾ ਥਾਉਂ ਥਾਈਂਆ। ਲੇਖੇ ਲਾ ਲੈ ਕਾਇਆ ਮਾਟੀ ਮਟ, ਮਟਕੀ ਨਾਮ ਰਸ ਭਰਾਈਆ। ਤੁਧ ਬਿਨ ਅਵਰ ਦਾ ਦਿਸੇ ਕੋਇ ਕਿਨਾਰਾ ਤਟ, ਤੀਰਥ ਅਠਸਠ ਰੋਵਣ ਮਾਰਨ ਧਾਹੀਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਖੇੜਾ ਹੋਇਆ ਭਠ, ਭਠਿਆਲਾ ਕਲਜੁਗ ਅਗਨੀ ਨਾਲ ਤਪਾਈਆ। ਅੰਤ ਕੰਤ ਭਗਵੰਤ ਤੇਰੇ ਚਰਨ ਦੁਆਰੇ ਕੀਤਾ ਇਕੱਠ, ਇਕ ਇਕੱਲੇ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਆਪਣਾ ਰੰਗ ਰੰਗਾਈਆ। ਪੰਜ ਤਤ

ਕਹਿਣ ਪ੍ਰਭ ਤੇਰੀ ਮੰਜ਼ਲ ਤਕੀਏ ਅਗੰਮ, ਅਗੰਮੜੇ ਦੇਣੀ ਮਾਣ ਵਡਿਆਈਆ। ਸਾਡਾ ਲੇਖੇ ਲਾ ਲੈ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਅਸੀਂ ਤੇਰੀ ਧਾਰ ਬ੍ਰਹਮ, ਪਾਰਬ੍ਰਹਮ ਵੇਖਣਾ ਚਾਈਂ ਚਾਈਂਆ । ਸਾਡਾ ਉਜਲ ਕਰ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਸਾਡੇ ਅੰਦਰ ਰਹੇ ਨਾ ਭਰਮ, ਭਾਂਡਾ ਭਰਮ ਦੇਣਾ ਭੰਨਾਈਆ । ਲੋਕਮਾਤ ਫਿਰ ਨਾ ਲਈਏ ਜਰਮ, ਜਨਮ ਜਨਮ ਦਾ ਲੇਖਾ ਦੇਣਾ ਚੁਕਾਈਆ। ਤੂੰ ਕਰਨੀ ਦਾ ਕਰਤਾ ਸਭ ਕੁਛ ਕਰਨ, ਹਰਿ ਕਰਤੇ ਤੇਰੇ ਹੱਥ ਵਡਿਆਈਆ। ਸਾਡਾ ਲਹਿਣਾ ਦੇਣਾ ਮੇਟ ਦੇ ਵਰਨ ਬਰਨ, ਜ਼ਾਤ ਅਜ਼ਾਤੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਸਚਖੰਡ ਤੇਰੀ ਇਕੋ ਹੋਵੇ ਸਰਨ, ਸਰਨਗਤ ਇਕੋ ਅਖਵਾਈਆ। ਤੂੰ ਆਦਿ ਜੁਗਾਦੀ ਤਾਰਨ ਤਰਨ, ਤਾਰਨਹਾਰ ਦੇਣੀ ਮਾਣ ਵਡਿਆਈਆ। ਤੂੰ ਮੇਰਾ ਮੈਂ ਤੇਰਾ ਆਤਮ ਧਾਰ ਭਗਤ ਸੁਹੇਲੇ ਤੇਰਾ ਢੋਲਾ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਤੇਰੀ ਮੰਜ਼ਲ ਹਕ਼ੀਕ਼ੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਦਰ ਦੁਆਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਖੜਨ, ਦਰਗਾਹ ਸਾਚੀ ਸਚਖੰਡ ਦੁਆਰ ਮੁਕ਼ਾਮੇ ਹਕ ਤੇਰਾ ਨੂਰ ਨਜ਼ਰੀ ਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਅੰਤ ਕੰਤ ਪੁਕਾਰ, ਭਗਵਨ ਭਗਵੰਤ ਤੇਰੇ ਚਰਨ ਰਖਾਈਆ। ਲਹਿਣਾ ਦੇਣਾ ਲੇਖਾ ਕਰਨਾ ਸਵੀਕਾਰ, ਸਾਹਿਬ ਸੁਲਤਾਨ ਨੌਜਵਾਨ ਦੇਣੀ ਮਾਣ ਵਡਿਆਈਆ। ਦਰ ਠਾਂਢੇ ਦਰਵੇਸ਼ ਹੋ ਕੇ ਹੋਏ ਭਿਖਾਰ, ਭਿਛਿਆ ਭਿਖਕਾਂ ਦੇਣੀ ਪਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਨੂਰ ਦਾ ਹੋਵੇ ਦੀਦਾਰ, ਦੀਨ ਦਿਆਲ ਦਰ ਤੇਰੇ ਦਰਸ਼ਨ ਪਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੈਜ ਦੇਣੀ ਸਵਾਰ, ਸਿਰ ਸਰ ਆਪਣਾ ਹੱਥ ਟਿਕਾਈਆ। ਅਸੀਂ ਭਗਤ ਸੁਹੇਲੇ ਤੇਰੇ ਮੀਤ ਮੁਰਾਰ, ਮਿਤਰ ਪਿਆਰਾ ਏਕੰਕਾਰਾ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਾਹੋ ਭੂਪ ਸਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਓਟ ਤਕਾਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਰਾਤ ਨੂੰ ਪਿੰਡ ਜਲਾਲਬਾਦ ਜ਼ਿਲਾ ਅੰਮ੍ਰਿਤਸਰ ਊਧਮ ਸਿੰਘ, ਗੁਲਜ਼ਾਰ ਸਿੰਘ, ਬਲਵੰਤ ਸਿੰਘ,
ਮੁਖ਼ਤਿਆਰ ਸਿੰਘ, ਧਰਮਬੀਰ ਜਲਾਲਾਬਾਦ, ਫੌਜਾ ਸਿੰਘ, ਭਜਨ ਸਿੰਘ, ਮਹਿੰਦਰ ਸਿੰਘ,
ਸ਼ਿੰਗਾਰਾ ਸਿੰਘ, ਸੁਚਾ ਸਿੰਘ, ਤਰਸੀਮ ਸਿੰਘ ਭਲਾਈਪੁਰ, ਮਹਿੰਦਰ ਸਿੰਘ ਲਾਟ, ਤੇਜਾ ਸਿੰਘ,
ਰਛਪਾਲ ਸਿੰਘ ਸਠਿਆਲਾ, ਗੁਰਚਰਨ ਸਿੰਘ, ਦਰਬਾਰਾ ਸਿੰਘ ਫੇਰੂਮਾਨ

ਪੰਜ ਤਤ ਕਹਿਣ ਪ੍ਰਭ ਸਾਡੀ ਸੁਣ ਫ਼ਰਿਆਦ, ਪੁਰਖ ਅਕਾਲੇ ਦੀਨ ਦਿਆਲੇ ਮਿਹਰਵਾਨ ਮਹਿਬੂਬ ਆਪਣੀ ਨਜ਼ਰ ਉਠਾਈਆ । ਆਦਿ ਪੁਰਖ ਅਪਰੰਪਰ ਸੁਆਮੀ ਸਤਿ ਸਚ ਦੀ ਦੇਦੇ ਦਾਦ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਸੁਣੀਏ ਨਾਦ, ਅਨਹਦ ਨਾਦੀ ਧੁਨ ਦੇਣੀ ਉਪਜਾਈਆ। ਤੇਰਾ ਖੇਲ ਤਕੀਏ ਵਿਚ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਾ ਪਰਦਾ ਦੇਣਾ ਉਠਾਈਆ।

ਜੁਗ ਚੌਕੜੀ ਸਾਡਾ ਲੇਖਾ ਤਕ ਲੈ ਆਦਿ ਦਾ ਆਦਿ, ਜੁਗ ਜਗਾਦਿ ਤੇਰੀ ਸੇਵ ਕਮਾਈਆ। ਰਸਨਾ ਜਿਹਵਾ ਤੇਰਾ ਨਾਮ ਕਲਮਾ ਲਈਏ ਅਰਾਧ, ਰਾਧਾ ਕ੍ਰਿਸ਼ਨ ਸਾਡੀ ਦਏ ਗਵਾਹੀਆ। ਨਿਰਗੁਣ ਧਾਰ ਤੇਰੇ ਵਿਚ ਹੋਈਏ ਵਿਸਮਾਦ, ਬਿਸਮਲ ਹੋ ਕੇ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਇਕੋ ਵਾਹਿਦ, ਮਹਿਬੂਬ ਤੇਰੀ ਬੇਪ੍ਰਵਾਹੀਆ। ਨਾਮ ਨਿਧਾਨਾ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਦੇ ਸਮਝਾਈਆ। ਹਰਿ ਹਿਰਦੇ ਅੰਦਰ ਤੇਰੀ ਹੋਵੇ ਯਾਦ, ਯਾਦਵ ਦਾ ਲਹਿਣਾ ਦੇਣਾ ਲੇਖਾ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਾਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪਵਿੱਤ੍ਰ ਕਰ ਬੁਧਿ, ਬੁੱਧ ਦੀ ਆਸਾ ਵੇਖ ਵਖਾਈਆ। ਅੰਤਸ਼ਕਰਨ ਹੋਵੇ ਸ਼ੁਧ, ਹਰਿ ਹਿਰਦੇ ਦੇਣੀ ਮਾਣ ਵਡਿਆਈਆ। ਤੇਰੇ ਪਿਆਰ ਦੀ ਉਪਜੇ ਸੁਧ, ਸੁਦੀ ਵਦੀ ਦਾ ਲੇਖਾ ਦੇਣਾ ਮੁਕਾਈਆ। ਪੰਚ ਵਿਕਾਰ ਕਰੇ ਨਾ ਯੁੱਧ, ਮਨਮਤ ਜਗਤ ਨਾ ਕੋਇ ਹਲਕਾਈਆ। ਤੇਰਾ ਦੁਆਰਾ ਏਕੰਕਾਰਾ ਜਾਵੇ ਸੁਝ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਪੁਰਖ ਅਕਾਲੇ ਦੀਨ ਦਿਆਲੇ ਭਾਗ ਲਗਾਉਣਾ ਕਾਇਆ ਬੁਤ, ਬੁਤਖ਼ਾਨੇ ਵਜਦੀ ਰਹੀ ਵਧਾਈਆ । ਸਚ ਸੁਆਮੀ ਅੰਤਰਜਾਮੀ ਸਾਡੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੇ ਆਤਮਾ ਤੇਰਾ ਸੁਤ, ਦੁਲਾਰੇ ਪੰਜ ਤਤ ਲਏ ਬਣਾਈਆ। ਤੂੰ ਠਾਕਰ ਸੁਆਮੀ ਪਾਰਬ੍ਰਹਮ ਅਚੁਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਆਵਣ ਜਾਵਣ ਪਤਤ ਪਾਵਨ ਸਾਡਾ ਮੇਟ ਦੇ ਦੁਖ, ਦੀਨਨ ਹੋ ਕੇ ਦਰ ਤੇਰੇ ਅਲਖ ਜਗਾਈਆ। ਸਚਖੰਡ ਦੁਆਰ ਏਕੰਕਾਰ ਦੇਣਾ ਸੁਖ, ਸੁਖ ਸਾਗਰਾਂ ਵਿਚ ਸਮਾਈਆ। ਜਨਣੀ ਫੇਰ ਆਉਣਾ ਪਏ ਨਾ ਕੁੱਖ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਪਣੀ ਗੋਦੀ ਚੁਕ, ਚਾਰ ਕੁੰਟ ਵੇਖਣਾ ਥਾਉਂ ਥਾਈਂਆ। ਦਰਗਾਹ ਸਾਚੀ ਸਚਖੰਡ ਦੁਆਰ ਦਰ ਠਾਂਡੇ ਰਹੇ ਝੁਕ, ਨਿਵ ਨਿਵ ਸੀਸ ਜਗਦੀਸ ਝੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਈਏ ਤੁਕ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪਣਾ ਦੇਣਾ ਉਚ, ਦਰਗਾਹ ਸਾਚੀ ਸਚ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਵਲ ਕਰ ਨਿਗਾਹ, ਬਿਨ ਨੈਣਾਂ ਨੈਣ ਉਠਾਈਆ। ਅਸੀਂ ਪੁਜੀਏ ਤੇਰੀ ਦਰਗਾਹ, ਸਚਖੰਡ ਸਾਚੇ ਸੋਭਾ ਪਾਈਆ। ਏਕੰਕਾਰੇ ਬਣ ਮਲਾਹ, ਬੇੜਾ ਆਪਣੇ ਕੰਧ ਉਪਰ ਉਠਾਈਆ। ਸਤਿਗੁਰ ਸ਼ਬਦ ਹੋਵੇ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਤੇਰਾ ਧੁਰ ਦਾ ਦਿਸੇ ਰਾਹ, ਰਹਿਬਰ ਇਕੋ ਦੇਣਾ ਵਖਾਈਆ। ਤੂੰ ਆਦਿ ਜੁਗਾਦਿ ਪਿਤਾ ਮਾਂ, ਪੁਰਖ ਅਕਾਲ ਤੇਰੀ ਵਡਿਆਈਆ। ਜਨ ਭਗਤ ਕਹਿਣ ਅਸੀਂ ਨਾ ਸੂਰ ਖਾਧਾ ਨਾ ਗਾਂ, ਪਸ਼ੂ ਪੰਛੀਆਂ ਖੱਲ ਨਾ ਕੋਇ ਲੁਹਾਈਆ। ਸਚਖੰਡ ਦੁਆਰ ਬਖ਼ਸ਼ ਦੇ ਆਪਣਾ ਗਰਾਂ, ਥਿਰ ਘਰ ਵਜਦੀ ਰਹੀ ਵਧਾਈਆ। ਸਦਾ ਸਦ ਤੇਰਾ ਗਾਈਏ ਨਾਂ, ਨਾਂਉ ਨਿਰੰਕਾਰ ਦੇਣਾ ਦ੍ਰਿੜਾਈਆ। ਬਿਨਾ ਹੱਥਾਂ ਤੋਂ ਫੜ ਲੈ ਬਾਂਹ, ਪਾਰਬ੍ਰਹਮ ਪ੍ਰਭ ਆਪਣੇ ਰੰਗ ਰੰਗਾਈਆ। ਧੁਰ ਦੀ ਧਾਰ ਦੇਣੀ ਸਰਨਾ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਖੋਲ੍ਹ ਦੇ ਆਪਣਾ ਭੇਤ, ਭੇਦ ਅਭੇਦ ਜਣਾਈਆ। ਸੁਆਮੀ ਹੋ ਕੇ ਵਸਣਾ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਹੇਤ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਸਾਡੀ ਰੁਤ ਬਸੰਤੀ ਕਰ ਦੇ ਚੇਤ, ਚੇਤਨ ਸੁਰਤੀ ਆਪ ਜਗਾਈਆ। ਕੂੜੀ

ਕਿਰਿਆ ਕਾਇਆ ਮਾਟੀ ਅੰਦਰ ਕਰ ਦੇ ਖੇਤ, ਖੰਡਾ ਖੜਗ ਨਾਮ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਦਰ ਦਰਵਾਜ਼ਾ ਜਾਏ ਖੁਲ੍ਹ, ਭੀਤਰ ਪਰਦਾ ਰਹੇ ਨਾ ਰਾਈਆ। ਭਾਗ ਲਗਾ ਦੇ ਆਪਣੀ ਕੁਲ, ਕੁੱਲ ਮਾਲਕ ਦਇਆ ਕਮਾਈਆ। ਜੇ ਤੇਰੇ ਪਿਆਰੇ ਤੇਰਾ ਪਿਆਰ ਗਏ ਭੁਲ, ਅਭੁਲ ਦੇਣੀ ਮਾਣ ਵਡਿਆਈਆ। ਜਨ ਭਗਤਾਂ ਹਿਰਦੇ ਵਸ ਹਲਾਉਣੇ ਪੈਣ ਕਦੇ ਨਾ ਬੁੱਲ, ਰਸਨਾ ਰਸ ਨਾ ਕੋਇ ਵਡਿਆਈਆ। ਸਚ ਪ੍ਰੀਤੀ ਤੇਰੀ ਜਾਣ ਘੁਲ, ਘੋਲੀ ਘੋਲ ਆਪਾ ਆਪ ਕਰਾਈਆ। ਨਾਮ ਨਿਧਾਨ ਸ੍ਰੀ ਭਗਵਾਨ ਦੇ ਅਨਮੁਲ, ਅਨਮੁਲੜੀ ਦਾਤ ਵਰਤਾਈਆ । ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਸੁਲਹਕੁਲ, ਸਤਿ ਸੁਆਮੀ ਅੰਤਰਜਾਮੀ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਆਪਣੀ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਦੇਦੇ ਵਸਤ ਅਗੰਮੀ, ਅਗੰਮੜੇ ਦਇਆ ਕਮਾਈਆ। ਭਾਗ ਲਗਾ ਦੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਜਨਮ ਜਨਮ ਦੀ ਪੂਰੀ ਕਰ ਦੇ ਕਮੀ, ਵਸਤ ਅਤੋਟ ਅਤੁਟ ਝੋਲੀ ਪਾਈਆ। ਸਾਚੀ ਧਾਰ ਬਖ਼ਸ਼ ਦੇ ਨਵੀਂ, ਨਵ ਦੁਆਰ ਦਾ ਡੇਰਾ ਢਾਹੀਆ । ਆਤਮ ਸੇਜ ਸੁਹਾਉਣੀ ਸਵੀਂ, ਸੁਖ ਆਸਣ ਡੇਰਾ ਲਾਈਆ। ਤਖ਼ਤ ਨਿਵਾਸੀ ਗ੍ਰਹਿ ਮੰਦਰ ਆਪਣੇ ਬਹਵੀਂ, ਸਚ ਦੁਆਰ ਡੇਰਾ ਢਾਹੀਆ। ਨਾਮ ਨਿਧਾਨਾ ਸ੍ਰੀ ਭਗਵਾਨਾ ਇਕ ਆਪਣਾ ਕਹਵੀਂ, ਕਹਿ ਕਹਿ ਸਮਝਾਈਆ। ਤੂੰ ਪਤਿਪਰਮੇਸ਼ਵਰ ਅਵਤਾਰ ਚਵੀ, ਚੌਬੀਸਾ ਜਗਦੀਸਾ ਇਕ ਅਖਵਾਈਆ। ਜੋ ਇਸ਼ਾਰਾ ਦੇ ਕੇ ਗਿਆ ਰਵੀਦਾਸ ਚਮਾਰਾ ਰਵੀ, ਬਿਨ ਅੱਖਰਾਂ ਅੱਖਰ ਸਮਝਾਈਆ। ਉਸ ਦਾ ਲਹਿਣਾ ਦੇਣਾ ਅੰਤਮ ਦਵੀਂ, ਦੋ ਜਹਾਨਾ ਵੇਖ ਵਖਾਈਆ। ਸੋਹਲਾ ਢੋਲਾ ਗੀਤ ਅਨੋਖਾ ਗਵੀਂ, ਸ਼ਬਦੀ ਸ਼ਬਦ ਸ਼ਬਦ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਅਭੇਦ ਖੁਲ੍ਹਾਈਆ । ਪੰਜ ਤਤ ਕਹਿਣ ਪ੍ਰਭ ਤੇਰੀ ਮੰਜ਼ਲ ਤਕੀਏ ਹਦੂਦ, ਮੁਕ਼ਾਮੇ ਹਕ ਧਿਆਨ ਲਗਾਈਆ। ਤੇਰਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਦਾ ਪੰਧ ਦੇਣਾ ਮੁਕਾਈਆ। ਤੇਰੀ ਮੰਜ਼ਲ ਇਕ ਮਕ਼ਸੂਦ, ਮਿਹਰਵਾਨ ਦੇਣੀ ਦਰਸਾਈਆ। ਦਰ ਦਰਵਾਜ਼ਾ ਜਾਏ ਬੂਝ, ਸੂਝ ਸੂਝ ਵਿਚੋਂ ਸਮਝਾਈਆ। ਲੇਖਾ ਪੂਰਾ ਕਰ ਦੇ ਜੋ ਹਜ਼ਰਤਾਂ ਗਾਇਆ ਹਜ਼ਾਰਾ ਦਾਰੂਦ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੂੰ ਠਾਕਰ ਸੁਆਮੀ ਆਦਿ ਜੁਗਾਦੀ ਸਦ ਮੌਜੂਦ, ਮੁਫ਼ਲਿਸਾਂ ਦੇਣੀ ਮਾਣ ਵਡਿਆਈਆ। ਅਸੀਂ ਪੰਜ ਤਤ ਜਗਤ ਵਿਚਾਰੇ ਕਲਬੂਤ, ਪੰਜ ਭੂਤਕ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਦੇ ਦੇ ਵਸਤ ਅਨਮੁੱਲੀ, ਅਨਮੁਲ ਆਪ ਵਰਤਾਈਆ। ਭਾਗ ਲਗਾ ਦੇ ਕਾਇਆ ਕੁੱਲੀ, ਕੁੱਲ ਮਾਲਕ ਹੋਣਾ ਆਪ ਸਹਾਈਆ। ਤੇਰਾ ਨਾਮ ਜਪਣਾ ਪਏ ਨਾ ਭਗਤਾਂ ਬੁੱਲੀਂ, ਸ਼ਬਦ ਅਨਾਦੀ ਧੁਨ ਕਰ ਸ਼ਨਵਾਈਆ । ਤੇਰੀ ਫੁਲਵਾੜੀ ਵੇਖੀਏ ਫੁੱਲੀ, ਪੱਤ ਟਹਿਣੀ ਦੇਣੀ ਮਹਿਕਾਈਆ। ਤੇਰੀ ਅੰਮ੍ਰਿਤ ਧਾਰ ਆਦਿ ਜੁਗਾਦਿ ਕਦੇ ਨਾ ਡੁੱਲ੍ਹੀ, ਬਿਨ ਰਸਨਾ ਰਸ ਦੇਣਾ ਚਖਾਈਆ। ਤੇਰੇ ਚਰਨ ਕਵਲ ਮਸਤਕ ਲਗੇ ਧੂਲੀ, ਧੂੜ ਟਿੱਕੇ ਖ਼ਾਕ ਰਮਾਈਆ। ਓਹ ਲੇਖਾ ਵੇਖ ਲੈ ਜੋ ਇਸ਼ਾਰਾ ਕੀਤਾ ਈਸਾ ਚੜ੍ਹਦਿਆਂ ਸੂਲੀ, ਸਲੀਵ ਗਲ ਵਿਚ ਲਟਕਾਈਆ। ਜੁਗ ਬਦਲਣਾ ਤੇਰਾ ਖੇਲ ਮਾਮੂਲੀ, ਲਹਿਣਾ ਦੇਣਾ ਸਭ ਦਾ ਲੇਖੇ ਪਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਧਰਮ ਧਾਰ ਅਸੂਲੀ, ਅਸਲ ਦੇ ਮਾਲਕ ਵਸਲ ਹਕ ਦੇਣਾ ਜਣਾਈਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸੁਖਦੇਵ ਰਾਜ ਪ੍ਰੀਤਮ ਸਿੰਘ ਜਗੀਰ ਕੌਰ
ਕਰਮ ਸਿੰਘ ਪਿਆਰ ਕੌਰ ਗੁਰਬਚਨ ਸਿੰਘ ਸਰਦਾਰਾ ਸਿੰਘ ਗੁਰਮੁਖ ਸਿੰਘ ਪੂਰਨ ਸਿੰਘ ਨਾਜ਼ਰ ਸਿੰਘ ਤਾਰਾ ਸਿੰਘ
ਸਵਰਨ ਸਿੰਘ ਪ੍ਰੀਤਮ ਸਿੰਘ ਦਰਸ਼ਨ ਸਿੰਘ ਸਾਧੂ ਸਿੰਘ ਕਰਨੈਲ ਸਿੰਘ ਬੀਰ ਕੌਰ ਗੇਜ਼ਾ ਸਿੰਘ ਮੰਗਲ ਸਿੰਘ
ਜਿੰਦਰ ਸਿੰਘ ਪ੍ਰੀਤਮ ਸਿੰਘ ਹਰੀ ਸਿੰਘ ਹਰਦੀਪ ਸਿੰਘ ਦਿਆਲ ਸਿੰਘ ਕੁੰਦਨ ਸਿੰਘ ਈਸ਼ਰ ਕੌਰ ਕੱਲਾ,
ਕਸ਼ਮੀਰ ਕੌਰ ਤਖਤ ਚਕ, ਤਸਵੀਰ ਕੌਰ ਸਰਜਾ, ਕਰਮ ਸਿੰਘ ਭਲਾਈ ਪੁਰ, ਸਵਰਨ ਸਿੰਘ ਫ਼ਤਿਹਬਾਦ

ਪੰਜ ਤਤ ਕਹਿਣ ਪ੍ਰਭ ਸਾਡੇ ਪੁਰਖ ਸਮਰਥ, ਸਮਰਥ ਅਕਥ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਚਲਾਵਣ ਵਾਲੇ ਰਥ, ਰਥ ਰਥਵਾਹੀ ਅਗੰਮ ਅਥਾਹ ਤੇਰੀ ਬੇਪਰਵਾਹੀਆ। ਸਤਿ ਸਰੂਪ ਸ਼ਾਹੋ ਭੂਪ ਸਾਡਾ ਤਨ ਵਜੂਦ ਤੇਰੇ ਸੱਥਰ ਗਿਆ ਲਥ, ਯਾਰੜੇ ਸੇਜ ਲੈਣੀ ਹੰਢਾਈਆ। ਸਾਡਾ ਲਹਿਣਾ ਦੇਣਾ ਲੇਖਾ ਮੁਕਾ ਦੇ ਹੱਥੋ ਹੱਥ, ਅਗੇ ਉਦਾਰ ਨਾ ਕੋਇ ਜਣਾਈਆ। ਤੇਰੇ ਚਰਨ ਦੁਆਰ ਨਿਰਗੁਣ ਧਾਰ ਟੇਕੀਏ ਮਥ, ਸਰਗੁਣ ਹੋ ਕੇ ਸੀਸ ਨਿਵਾਈਆ। ਸਾਡਾ ਸਗਲ ਵਸੂਰਾ ਜਾਏ ਲਥ, ਵਿਖ ਅੰਦਰ ਰਹਿਣ ਨਾ ਪਾਈਆ। ਨਿਤ ਨਵਿਤ ਤੇਰਾ ਗਵੀਏ ਗਥ, ਰਸਨਾ ਜਿਹਵਾ ਢੋਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਪੁਰਖ ਅਕਾਲ ਅਗੰਮੜੇ, ਅਲਖ ਅਗੋਚਰ ਤੇਰੀ ਸਰਨਾਈਆ। ਸਾਡੇ ਲੇਖੇ ਲਾ ਲੈ ਕਾਇਆ ਮਾਟੀ ਚੰਮੜੇ, ਚੰਮ ਦ੍ਰਿਸ਼ਟੀ ਦੇਣੀ ਗਵਾਈਆ । ਸਾਡੀ ਕ਼ੀਮਤ ਰਹੇ ਨਾ ਪੈਸੇ ਧੇਲੇ ਟਕੇ ਦਮੜੇ, ਦਾਮਨਗੀਰ ਦੇਣੀ ਮਾਣ ਵਡਿਆਈਆ। ਨਿਰਵੈਰ ਪੁਰਖ ਆਪਣੇ ਚੁਕ ਲੈ ਕੰਧੜੇ, ਫੜ ਬਾਹੋਂ ਲੈ ਉਠਾਈਆ। ਜਗ ਨੇਤਰਹੀਣ ਰਹੀਏ ਨਾ ਅੰਧੜੇ, ਨਿਜ ਨੇਤਰ ਲੋਚਨ ਨੈਣ ਦੇਣਾ ਖੁਲ੍ਹਾਈਆ। ਤੇਰੇ ਗੀਤ ਗੋਬਿੰਦ ਗਵੀਏ ਚੰਗੜੇ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਸਾਡੇ ਹਾਲ ਹੋਣ ਨਾ ਮੰਦੜੇ, ਚੁਰਾਸੀ ਵਿਚ ਨਾ ਕੋਇ ਭੁਆਈਆ। ਸਾਨੂੰ ਧਾਮ ਵਖਾ ਦੇ ਠੰਢੜੇ, ਥਿਰ ਘਰ ਦਰਗਾਹ ਸਾਚੀ ਪੜਦਾ ਆਪ ਉਠਾਈਆ। ਏਕੰਕਾਰ ਨਿਰੰਕਾਰ ਲਾਉਣਾ ਆਪਣੇ ਅੰਗੜੇ, ਅੰਗੀਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਘਰ ਮੰਦਰ ਤਕੀਏ ਇਕ, ਏਕੰਕਾਰ ਦੇਣਾ ਦਰਸਾਈਆ। ਦਰਗਾਹ ਸਾਚੀ ਜਾਈਏ ਟਿਕ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਪਰਮ ਪੁਰਖ ਪਰਮੇਸ਼ਵਰ ਦਰਸ਼ਨ ਕਰੀਏ ਨਿਤ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਸਾਡੀ ਠਗੌਰੀ ਮੇਟ ਦੇ ਚਿਤ, ਚੇਤਨ ਸੁਰਤੀ ਆਪ ਕਰਾਈਆ। ਸੁਰਤੀ ਸ਼ਬਦ ਕਰਾਵੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਬੰਦ ਕਿਵਾੜੀ ਖੋਲ੍ਹ ਦੇ ਭਿੱਤ, ਦਰ ਦਰਵਾਜ਼ਾ

ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਵਕ਼ਤ ਸੁਹੰਜਣਾ ਕਰ ਦੇ ਥਿਤ, ਘੜੀ ਪਲ ਆਪਣੇ ਰੰਗ ਰੰਗਾਈਆ। ਕਾਇਆ ਮਾਟੀ ਤਨ ਵਜੂਦ ਅੰਮ੍ਰਿਤ ਰਸ ਨਾਲ ਸਿੰਚ, ਸਿੰਜ ਹਰੀ ਕਿਆਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਨਿਮਾਣੇ ਜਗ, ਜਗਜੀਵਣ ਦਾਤੇ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਬੁਝਾ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਦਰਸ ਦਿਖਾ ਦੇ ਉਪਰ ਸ਼ਾਹਰਗ, ਨੌ ਦੁਆਰ ਦਾ ਡੇਰਾ ਢਾਹੀਆ। ਕੂੜੀ ਕਿਰਿਆ ਮੇਟ ਦੇ ਹੱਦ, ਹਦੂਦ ਆਪਣੀ ਇਕ ਸਮਝਾਈਆ। ਤੇਰੇ ਨਾਮ ਨਿਧਾਨ ਦਾ ਸੁਣੀਏ ਨਦ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਕਿਰਪਾ ਕਰ ਸੂਰੇ ਸਰਬਗ, ਹਰਿ ਕਰਤੇ ਧੁਰਦਰਗਾਹੀਆ। ਨਿਰਗੁਣ ਧਾਰ ਹੋ ਕੇ ਜਨ ਭਗਤ ਸੁਹੇਲੇ ਗੁਰ ਚੇਲੇ ਆਪ ਲੱਭ, ਨਵ ਸਤ ਖੋਜਣਾ ਚਾਈਂ ਚਾਈਂਆ। ਸ਼ਬਦੀ ਧਾਰ ਬਣਾਉਣਾ ਸਬਬ, ਮੇਲ ਮਿਲਾਉਣਾ ਥਾਉਂ ਥਾਈਂਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਚਖੰਡ ਦੁਆਰ ਏਕੰਕਾਰ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਤਤ ਕਹਿਣ ਪ੍ਰਭ ਆਤਮਾ ਨਾਲੋਂ ਹੋਈਏ ਜਗਤ ਅਲਗ, ਸਚਖੰਡ ਮਿਲ ਕੇ ਦੋਹਾਂ ਵਜੇ ਵਧਾਈਆ। ਅਸੀਂ ਹੋਈਏ ਗਦ ਗਦ, ਖ਼ੁਸ਼ੀਆਂ ਵਿਚ ਤੇਰੇ ਢੋਲੇ ਗਾਈਆ। ਠਾਕਰ ਸੁਆਮੀ ਅੰਤਰਜਾਮੀ ਇਕੋ ਦੇਣਾ ਪਦ, ਦਰ ਇਕੋ ਇਕ ਸੁਹਾਈਆ। ਜੇ ਨਿਰਗੁਣ ਧਾਰ ਆਤਮਾ ਤੇਰੀ ਯਦ, ਯਦੀ ਪੰਜ ਤਤ ਕਹਿਣ ਸਿਰ ਸਾਡੇ ਹੱਥ ਟਿਕਾਈਆ। ਅਸੀਂ ਤੂੰ ਮੇਰਾ ਮੈਂ ਤੇਰਾ ਗਾਉਂਦੇ ਰਹੇ ਛੰਦ, ਸੋਹੰ ਢੋਲਾ ਚਾਈਂ ਚਾਈਂਆ। ਸਾਡਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਨਾ ਵਿਚ ਸੀਸ ਝੁਕਾਈਆ। ਅਸੀਂ ਤੇਰੇ ਪਿਆਰ ਦਾ ਮਾਣੀਏ ਇਕ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਸਚ ਦੁਆਰ ਦੇ ਬਣਾ ਦੇ ਧੁਰ ਦੇ ਚੰਦ, ਚਾਂਦਨੇ ਆਪਣਾ ਨੂਰ ਨਾਲ ਰਖਾਈਆ । ਅਸੀਂ ਗ਼ਰੀਬ ਨਿਮਾਣੇ ਤਤ ਪੰਜ, ਪੰਚਮ ਮਿਲ ਕੇ ਦੇਈਏ ਦੁਹਾਈਆ। ਤੇਰੇ ਵੈਰਾਗ ਅੰਦਰ ਨੇਤਰ ਵਹਾਈਏ ਅੰਝ, ਹੰਝੂਆਂ ਹਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਵਜਦੀ ਰਹੇ ਵਧਾਈਆ । ਪੰਜ ਤਤ ਕਹਿਣ ਪ੍ਰਭ ਸਾਨੂੰ ਵਖਾ ਦੇ ਸਚ ਘਰਾਨਾ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਤੇਰਾ ਦੀਪਕ ਜੋਤ ਨੂਰ ਨੁਰਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਬਿਨ ਰਸਨਾ ਤੋਂ ਸ਼ਬਦ ਤਰਾਨਾ, ਤੁਰੀਆ ਤੋਂ ਬਾਹਰ ਪੜ੍ਹਾਈਆ। ਬਿਨਾ ਮਦਿ ਤੋਂ ਤੇਰਾ ਦਿਸੇ ਮੈਖ਼ਾਨਾ, ਸਚ ਸਰੂਰ ਦੇਣਾ ਚੜ੍ਹਾਈਆ। ਬਿਨਾ ਤਤ ਵਜੂਦ ਤੋਂ ਨਜ਼ਰੀ ਆਵੀਂ ਰਾਮਾ, ਕਾਹਨਾ ਆਪਣਾ ਖੇਲ ਖਿਲਾਈਆ । ਕਿਰਪਾ ਕਰਨੀ ਸਚ ਅਮਾਮਾ, ਅਮਲਾਂ ਤੋ ਰਹਿਤ ਨੂਰ ਅਲਾਹੀਆ। ਤੂੰ ਆਦਿ ਜੁਗਾਦੀ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਬਿਨ ਸਯਦਿਆਂ ਤੋਂ ਕਰਾਂ ਸਲਾਮਾ, ਨਿਵ ਨਿਵ ਸੀਸ ਝੁਕਾਈਆ। ਕਿਰਪਾ ਕਰੀਂ ਮਿਹਰਵਾਨਾ, ਮਿਹਰ ਮਿਹਰ ਨਜ਼ਰ ਉਠਾਈਆ। ਪੰਜ ਤਤ ਕਹਿਣ ਅਸੀਂ ਸ਼ਰਅ ਦੇ ਰਹੀਏ ਨਾ ਅੰਤ ਗ਼ੁਲਾਮਾ, ਬੰਧਨ ਜਗਤ ਨਾ ਕੋਇ ਬੰਧਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਗਾਣਾ, ਆਤਮ ਪਰਮਾਤਮ ਤੇਰੀ ਸਿਫ਼ਤ ਸਲਾਹੀਆ। ਤੂੰ ਅੰਤ ਕੰਤ ਭਗਵੰਤ ਹੋਣਾ ਨਿਗਹਬਾਨਾ, ਬਿਨ ਨੈਣਾ ਨੈਣ ਉਠਾਈਆ। ਸਾਡਾ ਲਹਿਣਾ ਦੇਣਾ ਲੇਖਾ ਤੇਰੇ ਨਾਲ ਪੁਰਾਣਾ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਗ੍ਰਹਿ ਮੰਦਰ ਜਾਈਏ ਵਸ, ਵਾਸਤਾ ਤੇਰੇ ਨਾਲ ਰਖਾਈਆ। ਸਾਡੀ

ਪੂਰੀ ਕਰ ਦੇ ਅਸ, ਆਸਾ ਤੇਰੇ ਨਾਲ ਮਿਲਾਈਆ। ਮਾਰਗ ਆਪਣਾ ਅਗੰਮ ਦੱਸ, ਦਹਿ ਦਿਸ਼ਾ ਤੋਂ ਬਾਹਰ ਪੜ੍ਹਾਈਆ। ਤੀਰ ਅਣਿਯਾਲਾ ਮਾਰ ਕਸ, ਕ਼ਸਮ ਖਾ ਕੇ ਸੀਸ ਨਿਵਾਈਆ । ਅਸੀਂ ਦੀਨ ਦੁਨੀ ਵਿਚੋਂ ਕਰੀਏ ਬਸ, ਅਗੇ ਸੰਗ ਨਾ ਕੋਇ ਰਖਾਈਆ। ਦਰ ਤੇਰੇ ਜਾਈਏ ਨੱਸ, ਸਚਖੰਡ ਪੁਜੀਏ ਚਾਈਂ ਚਾਈਂਆ । ਬਿਨ ਰਸਨਾ ਜਿਹਵਾ ਢੋਲਾ ਗਾਈਏ ਜਸ, ਸਿਫ਼ਤੀ ਸਿਫ਼ਤ ਸਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਆਪਣੇ ਪਿਆਰ ਦਾ ਦੇਦੇ ਰਸ, ਰਸਤਾ ਇਕੋ ਇਕ ਜਣਾਈਆ। ਜਿਥੇ ਨਾ ਕੋਈ ਰਵ ਹੋਵੇ ਨਾ ਸਸ, ਸੂਰੀਆ ਚੰਦ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਜਗਤ ਦੀਨ ਦੁਨੀ ਪੂਰ ਕਰਾਈਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ, ਨਰੈਣ ਸਿੰਘ ਗੁਰਨਾਮ ਸਿੰਘ ਕੰਗ
ਕੁੰਦਨ ਸਿੰਘ ਮਾਲਚਕ, ਸੋਹਣ ਸਿੰਘ ਮਾਲਚਕ, ਮਹਿੰਦਰ ਸਿੰਘ ਸਵਰਨ ਸਿੰਘ ਬਾਠ

ਪੰਜ ਤਤ ਕਹਿਣ ਪ੍ਰਭ ਸਾਡੀਆਂ ਮੁਸ਼ਕਲਾਂ ਕਰ ਦੇ ਹਲ, ਹਾਲਤ ਜਹਾਲਤ ਵੇਖ ਖ਼ਲਕ ਖ਼ੁਦਾਈਆ। ਲਹਿਣਾ ਦੇਣਾ ਝੋਲੀ ਪਾ ਦੇ ਜੋ ਬਾਵਨ ਇਸ਼ਾਰਾ ਕੀਤਾ ਬਲ, ਭੇਵ ਅਭੇਦ ਅਛਲ ਅਛੇਦ ਆਪਣਾ ਆਪ ਦ੍ਰਿੜਾਈਆ। ਸਚ ਸੁਆਮੀ ਅੰਤਰਜਾਮੀ ਤੇਰੇ ਦੁਆਰੇ ਆਏ ਚਲ, ਨਿਹਚਲ ਧਾਮ ਧੁਰ ਦੇ ਰਾਮ ਦੇਣੀ ਸਰਨਾਈਆ। ਤੇਰਾ ਖੇਲ ਵੇਖੀਏ ਜਲ ਥਲ, ਮਹੀਅਲ ਤੇਰਾ ਧਿਆਨ ਲਗਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸਾਡੇ ਕਾਇਆ ਮੰਦਰ ਅੰਦਰ ਘਲ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਤੇਰਾ ਵਿਛੋੜਾ ਹੋਏ ਘੜੀ ਨਾ ਪਲ, ਪਲਕਾਂ ਦੇ ਓਹਲੇ ਨਜ਼ਰੀ ਆਉਣਾ ਧੁਰ ਦੇ ਮਾਹੀਆ। ਝਗੜਾ ਮੇਟਣਾ ਅੰਦਰੋਂ ਕਲਜੁਗ ਕਲ, ਕਲ ਕਾਤੀਆਂ ਡੇਰਾ ਢਾਹੀਆ। ਜੇ ਆਤਮਾ ਤੇਰੇ ਨਾਲ ਜਾਏ ਰਲ, ਪੰਜਾਂ ਤਤਾਂ ਆਪਣੀ ਧਾਰ ਵਿਚ ਮਿਲਾਈਆ। ਸਾਡੇ ਅੰਤਰ ਨਿਰੰਤਰ ਦੂਈ ਦੁਵੈਤੀ ਮੇਟਣਾ ਸਲ, ਸਾਹਿਬ ਸੁਲਤਾਨ ਮਿਹਰਵਾਨ ਆਪਣੀ ਦਇਆ ਕਮਾਈਆ। ਮਾਨਵ ਜ਼ਾਤੀ ਲਾਉਣਾ ਧਰਮ ਦਾ ਫਲ, ਫਲ ਫੁੱਲ ਪੱਤ ਟਹਿਣੀ ਆਪ ਮਹਿਕਾਈਆ। ਪੰਜ ਵਿਕਾਰ ਅੰਦਰੋਂ ਮੇਟ ਦੇ ਸਲ, ਦਲਿਦ੍ਰੀਆਂ ਦਲਿਦ੍ਰ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਸਚ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਜਗਤ ਵਿਛੋੜਾ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਸਚ ਦੁਆਰ ਦਾ ਖੋਲ੍ਹ ਹੱਟ, ਨਾਮ ਨਿਧਾਨਾ ਦੇ ਵਰਤਾਈਆ। ਭਾਗ ਲਗਾ ਦੇ ਕਾਇਆ ਮਟ, ਨਵ ਨਵ ਦਾ ਡੇਰਾ ਢਾਹੀਆ। ਇਕੋ ਸਤਿ ਸਚ ਤੇਰਾ ਪਿਆਰ ਲਏ ਰਟ, ਰੱਟਾ ਅਵਰ ਨਾ ਕੋਇ ਰਖਾਈਆ। ਤੂੰ ਵਸਣਹਾਰਾ ਘਟ ਘਟ, ਘਟ ਭੀਤਰ ਦੇਣੀ ਮਾਣ ਵਡਿਆਈਆ। ਦੂਈ ਦੁਵੈਤੀ ਸ਼ਰਅ ਸ਼ਰੈਤੀ ਅੰਦਰੋਂ ਕਢ ਦੇ ਵੱਟ, ਭਾਂਡਾ ਭਰਮ ਭਉ ਭੰਨਾਈਆ। ਸਚ ਦੁਆਰ ਏਕੰਕਾਰ ਤੇਰਾ ਹੋਵੇ ਤਟ, ਕਿਨਾਰਾ ਇਕੋ ਇਕ ਵਖਾਈਆ। ਬਿਨਾ ਵਾਸ਼ਨਾ ਸੁਰਤੀ ਸ਼ਬਦੀ ਧਾਰ ਆਵੇ ਨਠ, ਬਿਨ ਕ਼ਦਮਾਂ ਕ਼ਦਮ ਉਠਾਈਆ। ਲੇਖਾ ਰਹੇ ਨਾ ਅਠਸਠ, ਸਰ ਸਰੋਵਰ ਚਰਨ ਧੂੜ ਦੇਣਾ ਨੁਹਾਈਆ। ਸਰਨ ਸਰਨਾਈ ਤੇਰੀ ਜਾਈਏ ਢਠ, ਬਿਨ ਧੂੜੀ ਧੂੜੀ

ਖ਼ਾਕ ਰਮਾਈਆ । ਜਗਤ ਵਾਸ਼ਨਾ ਕੂੜੀ ਕਿਰਿਆ ਕਰਦੇ ਭਠ, ਅਗਨੀ ਤਤ ਨਾ ਲਾਗੇ ਰਾਈਆ। ਕਾਇਆ ਮੰਦਰ ਅੰਦਰ ਨਿਰਗੁਣ ਨਿਰਵੈਰ ਮਨ ਮਨਸਾ ਭੁਆ ਦੇ ਲਠ, ਗੇੜਾ ਕਰਮ ਕਾਂਡ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਸਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰੋਂ ਕੱਟ ਦੇ ਮੈਲ, ਦੁਰਮਤ ਤਨ ਵਜੂਦ ਰਹੇ ਨਾ ਰਾਈਆ। ਨੌ ਦੁਆਰੇ ਰਹੀ ਫੈਲ, ਦਿਵਸ ਰੈਣ ਆਪਣਾ ਰੰਗ ਰੰਗਾਈਆ। ਜਨ ਭਗਤਾਂ ਧਾਰ ਪਹਿਲੋਂ ਕਰ ਲੈ ਵਹਲ, ਪਹਿਲੀ ਆਪਣੀ ਗੰਢ ਪੁਆਈਆ। ਜਗਤ ਜਹਾਨ ਵਿਚ ਹਰਿਜਨ ਕੋਈ ਨਾ ਹੋਵੇ ਫ਼ੇਲ, ਫ਼ੈਸਲਾ ਹੱਕੋ ਹਕ ਸੁਣਾਈਆ। ਆਤਮਾ ਜੇ ਮੇਲਿਆ ਆਪਣਾ ਮੇਲ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜਾਂ ਤਤਾਂ ਦੇਣੀ ਮਾਣ ਵਡਿਆਈਆ। ਆਵਣ ਜਾਵਣ ਲੱਖ ਚੁਰਾਸੀ ਰਾਏ ਧਰਮ ਦੀ ਕੱਟ ਜੇਲ, ਲੇਖਾ ਚਿਤਰ ਗੁਪਤ ਨਾ ਕੋਇ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਵੇਖੀਏ ਅਚਰਜ ਖੇਲ, ਖ਼ਲਕ ਦੇ ਖ਼ਾਲਕ ਦੇਣਾ ਵਖਾਈਆ। ਤੂੰ ਨਿਰਗੁਣ ਸਰਗੁਣ ਸਦਾ ਸਹਾਈ ਸਖ਼ਾ ਸੁਹੇਲ, ਸਾਜਣ ਮੀਤ ਤੇਰੀ ਵਡਿਆਈਆ । ਭੇਵ ਚੁਕਾ ਦੇ ਗੁਰੂ ਗੁਰ ਚੇਲ, ਚੇਲਾ ਗੁਰ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਪੰਜ ਤਤ ਕਹਿਣ ਪੁਰਖ ਸਮਰਥ, ਦਰ ਤੇਰੇ ਅਲਖ ਜਗਾਈਆ। ਸਗਲ ਵਸੂਰੇ ਸਾਡੇ ਜਾਣ ਲਥ, ਦੁਰਮਤ ਮੈਲ ਰਹੇ ਨਾ ਰਾਈਆ। ਨਾਮ ਨਿਧਾਨ ਦੇ ਦੇ ਵਥ, ਵਸਤ ਅਮੋਲਕ ਆਪ ਵਰਤਾਈਆ। ਲੇਖਾ ਪੂਰਾ ਕਰ ਦੇ ਜੋ ਕੀਤਾ ਕੌਲ ਰਾਮ ਬੇਟੇ ਦਸਰਥ, ਸੀਤਾ ਸਤਿ ਸਤਿਵਾਦ ਦ੍ਰਿੜਾਈਆ । ਲਹਿਣਾ ਰਹੇ ਨਾ ਧਾਰ ਜਗਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਨਾਲ ਰਲਾਈਆ। ਤੇਰੀ ਸਰਨ ਸਰਨਾਈ ਹੋਏ ਇਕੱਠ, ਸਚ ਦੁਆਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਜਗਤ ਵਿਛੋੜਾ ਮੇਟ ਦੇ ਦੁਖ, ਦਰਦੀਆਂ ਦਰਦ ਵੰਡਾਈਆ। ਮਾਇਆ ਮਮਤਾ ਤ੍ਰਿਸ਼ਨਾ ਰਹੇ ਨਾ ਭੁਖ, ਲਾਲਚ ਲੋਭ ਨਾ ਕੋਇ ਹਲਕਾਈਆ। ਜਨਣੀ ਪੈਣਾ ਪਏ ਨਾ ਕੁੱਖ, ਅਗਨੀ ਤਤ ਨਾ ਕੋਇ ਤਪਾਈਆ। ਉਲਟਾ ਲਟਕੀਏ ਫੇਰ ਨਾ ਰੁਖ਼, ਮਿਹਰ ਨਜ਼ਰ ਨਾਲ ਤਰਾਈਆ। ਜੇ ਆਤਮਾ ਤੇਰਾ ਸੁਤ, ਪਰਮਾਤਮ ਜੋਤ ਨੂਰ ਰੁਸ਼ਨਾਈਆ। ਸਾਡੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਕੀ ਹੋਇਆ ਜੇ ਪੰਜ ਤਤ ਕਾਇਆ ਬਣ ਗਏ ਬੁਤ, ਬੁਤਖ਼ਾਨਾ ਰੂਪ ਦਰਸਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਦੇਵਣਹਾਰ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਅੰਤਮ ਸਾਨੂੰ ਦੀਨ ਦੁਨੀ ਵਿਚੋ ਚੁੱਕ, ਸਚਖੰਡ ਦੁਆਰ ਦੇ ਸਰਨਾਈਆ। ਅਧਵਾਟੇ ਕਦੇ ਨਾ ਜਾਈਏ ਰੁਕ, ਅਗੇ ਹੋ ਨਾ ਕੋਇ ਅਟਕਾਈਆ । ਸਾਡੀ ਰਸਨਾ ਜਿਹਵਾ ਬੱਤੀ ਦੰਦ ਪੜ੍ਹਦੀ ਰਹੀ ਤੂੰ ਮੇਰਾ ਮੈਂ ਤੇਰਾ ਤੁਕ, ਸੋਹਲਾ ਢੋਲਾ ਗਾਇਆ ਚਾਈਂ ਚਾਈਂਆ। ਅੰਤ ਕੰਤ ਭਗਵੰਤ ਜਨ ਭਗਤਾਂ ਧਾਰ ਧਾਰ ਪੁਛ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਚ ਮਿਲੇ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮੇਟ ਦੇ ਚਿੰਤਾ ਰੋਗ, ਗ਼ਮੀ ਗ਼ਮਖ਼ਾਰ ਦੇ ਚੁਕਾਈਆ। ਰਹੇ ਹਰਖ ਨਾ ਸੋਗ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਚਰਨ ਪ੍ਰੀਤੀ ਬਖ਼ਸ਼ ਦੇ ਯੋਗ, ਜੋਗੀਸ਼ਰਾਂ ਬਾਹਰ ਪੜ੍ਹਾਈਆ। ਜੇ ਆਤਮਾ ਤੇਰੀ ਮਾਣੇ ਮੌਜ, ਤਤਾਂ ਰੰਗ

ਰੰਗਾਈਆ। ਆਪਣਾ ਭੇਵ ਖੋਲ੍ਹਣਾ ਗੋਝ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਡਾ ਜਗਤ ਵਿਕਾਰ ਲੈਣਾ ਸੋਧ, ਸੁਦੀ ਵਦੀ ਸੰਗ ਨਾ ਕੋਇ ਬਣਾਈਆ। ਤੂੰ ਦਾਤਾ ਸੂਰਬੀਰ ਯੋਧਨ ਯੋਧ, ਬਲਧਾਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਚਰਨ ਸਰਨ ਬਖ਼ਸ਼ ਸਰਨਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰਨੀ ਆਪ, ਆਪਣੀ ਦਇਆ ਕਮਾਈਆ। ਸਾਡਾ ਜਨਮ ਕਰਮ ਦਾ ਮੇਟ ਸੰਤਾਪ, ਦੀਨ ਦਿਆਲ ਦਰਦ ਦੁਖ ਨਾ ਲਾਗੇ ਰਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਕਰ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਬਖ਼ਸ਼ ਨਾਤ, ਨਾਤਾ ਬਿਧਾਤਾ ਲੈਣਾ ਜੁੜਾਈਆ। ਤੂੰ ਸੁਆਮੀ ਅੰਤਰਜਾਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੇ ਆਤਮਾ ਤੇਰੀ ਜ਼ਾਤ, ਪੰਜਾਂ ਤਤਾਂ ਨਾਲ ਦੇਣੀ ਵਡਿਆਈਆ। ਅਸੀਂ ਦਰ ਦੁਆਰੇ ਤੇਰੇ ਕਰੀਏ ਅਰਦਾਸ, ਬੇਨੰਤੀ ਬਿਨ ਸੀਸ ਜਗਦੀਸ ਝੁਕਾਈਆ। ਸਾਡਾ ਲੇਖੇ ਲਾਉਣਾ ਸਵਾਸ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਸਾਡਾ ਝਗੜਾ ਮੁਕਾ ਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਪੰਧ ਮੁਕਾਈਆ। ਅਸੀਂ ਚਾਹੁੰਦੇ ਤੇਰੀ ਜੋਤ ਦਾ ਨੂਰ ਹੋਵੇ ਪਰਕਾਸ਼, ਅੰਤ ਜੋਤ ਜੋਤ ਵਿਚ ਮਿਲਾਈਆ। ਚੁਰਾਸੀ ਵਾਲਾ ਕੱਟ ਦੇ ਫਾਸ, ਤਤਵ ਤਤ ਦਾ ਡੇਰਾ ਢਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਤਨ ਪੂਰੀ ਕਰ ਦੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਪਰਮਾਤਮ ਸਾਨੂੰ ਤੇਰੇ ਵਿਚ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਲਹਿਣਾ ਦੇਣਾ ਦੇਣਾ ਮੁਕਾਈਆ। ਸਾਡਾ ਲੇਖਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਕਲਾਧਾਰੀ ਆਪਣੀ ਕਲ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ ਪੰਜ ਤਤ ਕਹਿਣ ਸਦਾ ਸਦਾ ਸਦ ਵਸੀਏ ਤੇਰੇ ਚਰਨ ਕਵਲ ਪਾਸ, ਪਾਸਾ ਦੀਨ ਦੁਨੀ ਵਿਚੋਂ ਲੈਣਾ ਬਦਲਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਮੱਸਾ ਸਿੰਘ ਦਾਰਾ ਸਿੰਘ ਕਰਨੈਲ ਸਿੰਘ ਮੱਖਣ ਸਿੰਘ ਨੋਰੰਗਾਬਾਦ
ਕਰਨੈਲ ਕੌਰ ਸ਼ਫ਼ੀਪੁਰ, ਅਜੈਬ ਕੌਰ ਬਾਠ,
ਆਤਮਾ ਸਿੰਘ ਪਟੀ, ਹਰਬੰਸ ਕੌਰ ਬਾਠ

ਪੰਜ ਤਤ ਕਹਿਣ ਪ੍ਰਭ ਸਾਡੇ ਕੰਤ ਕੰਤੂਹਲੀ, ਕਰਤਾ ਪੁਰਖ ਹਰਖ ਸੋਗ ਤੋਂ ਬਾਹਰ ਤੇਰੀ ਸਰਨਾਈਆ। ਭਗਤ ਉਧਾਰਨਾ ਤੇਰਾ ਖੇਲ ਮਾਮੂਲੀ, ਮਿਹਰਵਾਨ ਮਹਿਬਾਨ ਸ੍ਰੀ ਭਗਵਾਨ ਤੇਰੀ ਵਡ ਵਡਿਆਈਆ। ਦਰੋਹੀ ਕਲਜੁਗ ਅੰਤ ਕਿਸੇ ਨਾਲ ਕਰੀਂ ਨਾ ਬੇਅਸੂਲੀ, ਅਸਲ ਦੇ ਮਾਲਕ ਵਸਲ ਦੇਣਾ ਯਾਰ ਨੂਰ ਅਲਾਹੀਆ। ਪ੍ਰੇਮ ਦੀ ਧਾਰ ਪਰਮ ਪੁਰਖ ਕਦੇ ਨਾ ਭੂਲੀ, ਹਰਿਜਨ ਭੁਲਿਆਂ ਮਾਰਗ ਲੈਣਾ ਪਾਈਆ। ਸਚ ਸੁਆਮੀ ਅੰਤਰਜਾਮੀ ਚਰਨ ਧੂੜ ਦੀ ਪਾਵੀਂ ਧੂਲੀ, ਬਿਨ ਖ਼ਾਕ ਟਿੱਕੇ ਦੇਣੇ ਰਮਾਈਆ । ਤੇਰੀ ਫੁਲਵਾੜੀ ਦੋ ਜਹਾਨ ਸ੍ਰੀ ਭਗਵਾਨ ਹੋਵੇ ਫੂਲੀ, ਭਗਤ ਭਗਵੰਤ ਆਪਣੇ

ਰੰਗ ਲੈਣਾ ਰੰਗਾਈਆ। ਤੇਰਾ ਜਾਪ ਜਪਿਆ ਜਾਏ ਬਿਨਾ ਹੋਠਾਂ ਬੁੱਲੀਂ, ਬਿਨ ਰਸਨਾ ਰਸ ਦੇਣਾ ਚਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਭਾਗ ਲਗਾਉਣਾ ਕਾਇਆ ਕੁੱਲੀ, ਕਾਅਬਾ ਦੋ ਦੋਆਬਾ ਇਕੋ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਸਚ ਟਿਕਾਣਾ, ਦਰਗਾਹ ਸਚ ਸਚ ਦਰਸਾਈਆ। ਤੂੰ ਆਦਿ ਜੁਗਾਦਿ ਸਦਾ ਮਿਹਰਵਾਨਾ, ਮਹਿਬਾਨ ਬੀਦੋ ਇਕ ਅਖਵਾਈਆ। ਜੇ ਆਤਮਾ ਨਾਲ ਤੇਰਾ ਯਰਾਨਾ, ਵਿਛੜਿਆਂ ਕਲਜੁਗ ਅੰਤ ਮਿਲਾਈਆ। ਕਿਉਂ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਮਝੇਂ ਬੇਗਾਨਾ, ਦਰ ਠਾਂਢੇ ਦੇਣੀ ਮਾਣ ਵਡਿਆਈਆ। ਅਸੀਂ ਸਰਗੁਣ ਧਾਰ ਤੇਰੇ ਚਰਨ ਕਵਲ ਕਰੀਏ ਧਿਆਨਾ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਵਸਤ ਅਮੋਲਕ ਦੇ ਦੇ ਦਾਨਾ, ਦਇਆਵਾਨ ਦੇਣੀ ਵਰਤਾਈਆ। ਤੂੰ ਗਹਿਰ ਗੰਭੀਰ ਗੁਣ ਨਿਧਾਨਾ, ਗੁਣਵੰਤ ਕੰਤ ਭਗਵੰਤ ਇਕ ਅਖਵਾਈਆ। ਸਾਡਾ ਲਹਿਣਾ ਦੇਣਾ ਲੇਖਾ ਮੁਕਾ ਦੇ ਦੋ ਜਹਾਨਾ, ਆਵਣ ਜਾਵਣ ਪਤਤ ਪਾਵਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਮੰਜ਼ਲ ਦੇ ਦੇ ਹਕ ਹਕ਼ੀਕ਼ੀ, ਹਕ਼ੀਕ਼ਤ ਦੇ ਮਾਲਕ ਦਇਆ ਕਮਾਈਆ। ਤੂੰ ਵਾਹਿਦ ਲਾਸ਼ਰੀਕੀ, ਨੂਰ ਨੁਰਾਨਾ ਨੂਰ ਅਲਾਹੀਆ। ਤੇਰੇ ਵਿਚ ਅਗੰਮ ਤੌਫ਼ੀਕ਼ੀ, ਤੇਰੇ ਦਰ ਮੰਗ ਮੰਗਾਈਆ। ਸਾਡੀ ਪਿਛਲੀ ਆਯੂ ਜੁਗ ਚੌਕੜੀ ਬੀਤੀ, ਚੁਰਾਸੀ ਵਿਚ ਭੱਜੇ ਵਾਹੋ ਦਾਹੀਆ। ਕਲਜੁਗ ਅੰਤ ਸਚ ਦੀ ਤੇਰੀ ਤੱਕੀ ਪ੍ਰੀਤੀ, ਪ੍ਰੀਤਮ ਦਇਆ ਦੇਣੀ ਕਮਾਈਆ। ਆਪਣੇ ਰੰਗ ਰੰਗਾਉਣਾ ਜਨ ਭਗਤ ਸੁਹੇਲਾ ਹਸਤ ਕੀਟੀ, ਊਚ ਨੀਚ ਦਾ ਡੇਰਾ ਢਾਹੀਆ। ਸਚ ਦਾ ਰੰਗ ਚੜ੍ਹਾਉਂਣਾ ਮਜੀਠੀ, ਦੋ ਜਹਾਨਾ ਉਤਰ ਕਦੇ ਨਾ ਜਾਈਆ। ਦਰਗਾਹ ਧਾਰ ਦੱਸ ਅਨਡੀਠੀ, ਬਿਨ ਅੱਖਾਂ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਮਿਲਾ ਲੈ ਧਾਰ ਆਪਣੀ ਜੋਤੀ, ਜੋਤੀ ਜਾਤੇ ਦਇਆ ਕਮਾਈਆ। ਸਾਡੀ ਆਸ਼ਾ ਰਹੇ ਨਾ ਰੋਤੀ, ਜਗਤ ਨੈਣਾ ਨੀਰ ਨਾ ਕੋਇ ਵਹਾਈਆ। ਜੇ ਆਤਮਾ ਪਰਮਾਤਮਾ ਤੇਰੀ ਧਾਰ ਗੋਤੀ, ਨਿਰਗੁਣ ਨਿਰਗੁਣ ਵੇਖ ਵਖਾਈਆ। ਅਸੀਂ ਵੀ ਜਨਮ ਭੋਗੇ ਪਿਛੇ ਕੋਟਨ ਕੋਟੀ, ਤੇਰੇ ਅਗੇ ਵਾਸਤਾ ਕਦੇ ਨਾ ਪਾਈਆ। ਪੰਜ ਤਤ ਕਹਿਣ ਜੇ ਸਾਡੀ ਵਾਸ਼ਨਾ ਖੋਟੀ, ਖਰੇ ਸਤਿਗੁਰ ਲੈ ਬਣਾਈਆ। ਸਾਡੀ ਮੰਜ਼ਲ ਤਕ ਲੈ ਚੜ੍ਹ ਕੇ ਆਪਣੀ ਚੋਟੀ, ਚੋਟ ਪ੍ਰੇਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਦਰਸਾਈਆ । ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਕਰ ਦੇ ਤਰਸ, ਰਹਿਮਤ ਹਕ ਹਕ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਜਗਤ ਤ੍ਰਿਸ਼ਨਾ ਭੁਖ ਮਿਟਾਈਆ। ਦੀਨ ਦੁਨੀ ਮੇਟ ਦੇ ਹਰਸ, ਹਵਸ ਕੂੜ ਰਹਿਣ ਨਾ ਪਾਈਆ। ਜੋਤੀ ਜਾਤੇ ਦੇਦੇ ਦਰਸ, ਬਿਨ ਨੇਤਰ ਲੋਚਨ ਨਜ਼ਰੀ ਆਈਆ। ਸਾਡਾ ਸੁਹੰਜਣਾ ਵੇਖ ਲੈ ਬਰਸ, ਨਵ ਨੌ ਚਾਰ ਪਿਛੋਂ ਮਿਲੇ ਵਡਿਆਈਆ। ਨਾ ਸੋਗ ਰਹੇ ਨਾ ਹਰਸ, ਚਿੰਤਾ ਗ਼ਮ ਦੇਣਾ ਗੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਅੰਤ ਨਹੀਂ ਰਹਿਣਾ ਸ਼ਰੀਰ, ਤਨ ਵਜੂਦ ਨਾ ਨਜ਼ਰੀ ਆਈਆ। ਤੂੰ ਸ਼ਾਹੋ

ਭੂਪ ਸ਼ਹਿਨਸ਼ਾਹ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਨਿਗਾਹ ਮਾਰ ਲੈ ਬੇਨਜ਼ੀਰ, ਬਿਨ ਨੈਣਾਂ ਨੈਣ ਤਕਾਈਆ। ਤੇਰੇ ਚਰਨ ਕਵਲਾਂ ਭੇਟ ਕਰੀਏ ਆਪਣੀ ਜ਼ਮੀਰ, ਆਸ਼ਾ ਅਵਰ ਨਾ ਕੋਇ ਰਖਾਈਆ। ਅੰਮ੍ਰਿਤ ਧਾਰ ਪਿਆ ਦੇ ਸੀਰ, ਸੋਈ ਸੁਰਤ ਲੈ ਉਠਾਈਆ। ਸੋ ਲਹਿਣਾ ਦੇਣਾ ਪੂਰਾ ਕਰਦੇ ਜੋ ਆਸਾ ਰਖ ਕਰਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਦ੍ਰਿੜਾਈਆ। ਸ਼ਰਅ ਦਾ ਕੱਟ ਜਗਤ ਜ਼ੰਜੀਰ, ਛੁਰੀ ਰਹੇ ਨਾ ਜਗਤ ਕਸਾਈਆ। ਤੇਰੇ ਕਲਮੇ ਦੀ ਇਕੋ ਪੜ੍ਹੀਏ ਤਕਬੀਰ, ਤਦਬੀਰ ਆਪਣੀ ਨਾਲ ਸਮਝਾਈਆ। ਝਗੜਾ ਮੁਕ ਜਾਏ ਸ਼ਾਹ ਹਕੀਰ, ਫ਼ਕੀਰ ਦਰਵੇਸ਼ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਦਰਗਾਹ ਜਾਈਏ ਭੱਜ, ਭਜਨ ਬੰਦਗੀ ਤੇਰੀ ਝੋਲੀ ਪਾਈਆ। ਬਿਨਾ ਕਾਅਬਿਉਂ ਸਾਡਾ ਲੇਖੇ ਲਾ ਲੈ ਹੱਜ, ਹਾਜ਼ਤ ਅਵਰ ਰਹੇ ਨਾ ਰਾਈਆ। ਸਚ ਦੁਆਰੇ ਜਾਈਏ ਸਜ, ਸੱਜਣਾ ਸਾਡੀ ਆਸ਼ਾ ਪੂਰ ਕਰਾਈਆ । ਸਾਡਾ ਪੜਦਾ ਅੰਤਮ ਲੈਣਾ ਕਜ, ਭਗਤਾਂ ਤਤ ਦੇਣ ਦੁਹਾਈਆ। ਲੋਕ ਪਰਲੋਕ ਰਖਣੀ ਲਜ, ਲਾਜਾਵੰਤ ਤੇਰੀ ਸਰਨਾਈਆ। ਨਿਗਾਹ ਮਾਰ ਲੈ ਵਿਚ ਜਗ, ਜਾਗਰਤ ਜੋਤ ਅੱਖ ਖੁਲ੍ਹਾਈਆ। ਦਰਸ਼ਨ ਦੇਣਾ ਉਪਰ ਸ਼ਾਹਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਤੂੰ ਨੂਰ ਅਲਾਹੀ ਰੱਬ, ਯਾਮਬੀਨ ਤੇਰੀ ਵਡਿਆਈਆ। ਸਾਡੀ ਦੀਨ ਦੁਨੀ ਮੁਕਾਉਣੀ ਹੱਦ, ਹਦੂਦ ਆਪਣੀ ਦੇਣੀ ਵਖਾਈਆ। ਧੁਰ ਦੇ ਹੁਕਮ ਨਾਲ ਲੈਣਾ ਸੱਦ, ਸਦਕੇ ਵਾਰੀ ਘੋਲ ਘੁਮਾਈਆ । ਪੰਜ ਤਤ ਕਹਿਣ ਪੁਰਖ ਅਕਾਲੇ ਦੀਨ ਦਿਆਲੇ ਅੰਤਮ ਕਰੀਂ ਮੂਲ ਨਾ ਅੱਡ, ਵਖਰਾ ਗ੍ਰਹਿ ਨਾ ਕੋਇ ਵਖਾਈਆ। ਭਗਤਨ ਆਤਮਾ ਨਾਲੋਂ ਸਾਨੂੰ ਪਿਛੇ ਨਾ ਜਾਈਂ ਛਡ, ਵਿਛੋੜਾ ਜਗਤ ਰਹੇ ਨਾ ਰਾਈਆ। ਸਾਡਾ ਲੇਖੇ ਲਾਉਣਾ ਮਾਸ ਨਾੜੀ ਹਡ, ਰਕਤ ਬੂੰਦ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਚ ਦੁਆਰ ਏਕੰਕਾਰ ਜਾਈਏ ਸਜ, ਸਾਜਣ ਮੀਤ ਤ੍ਰੈਗੁਣ ਅਤੀਤ ਤ੍ਰੈਭਵਣ ਧਨੀ ਦੇਣੀ ਮਾਣ ਵਡਿਆਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਪੰਡੋਰੀ ਗੋਲਾ ਤ੍ਰਿਪਤ ਸਿੰਘ ਸੋਹਣ ਸਿੰਘ ਸੰਤਾ ਸਿੰਘ
ਸਵਰਨ ਸਿੰਘ ਕਰਤਾਰ ਕੌਰ ਤਰਨਤਾਰਨ, ਦਲੀਪ ਸਿੰਘ ਦਿਆਲ ਸਿੰਘ
ਸੰਤ ਕੌਰ ਤਰਨਤਾਰਨ, ਸੰਤਾ ਸਿੰਘ ਸਰਮੁਖ ਸਿੰਘ ਬੁਘੇ

ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਬੇਪਰਵਾਹ ਤੇਰੇ ਹੱਥ ਵਡਿਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਮਿਹਰਵਾਨੀ, ਮਿਹਰ ਨਜ਼ਰ ਬੇਨਜ਼ੀਰ ਉਠਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਤਕ ਸਾਡੀ ਕ਼ੁਰਬਾਨੀ, ਸਰਗੁਣ ਹੋ ਕੇ ਮੰਗ ਮੰਗਾਈਆ। ਜੇ ਆਦਿ ਜੁਗਾਦਿ ਜੁਗ ਚੌਕੜੀ ਆਤਮਾ ਤੇਰੀ ਨੂਰ ਨੁਰਾਨੀ, ਜੋਤੀ ਜਾਤੇ ਨਜ਼ਰੀ ਆਈਆ। ਅਸੀਂ ਪੰਜ ਤਤ ਤੇਰੀ ਜਗਤ ਵਾਲੀ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਪਰਗਟਾਈਆ। ਪਰਮ ਪੁਰਖ ਪਰਮਾਤਮ ਅੰਤ ਭਗਤਾਂ ਗ੍ਰਹਿ ਖਾਵੀਂ ਮਹਿਮਾਨੀ, ਦਰ ਦਰ ਆਪਣਾ ਖੇਲ ਖਿਲਾਈਆ।

ਸਾਡੀ ਇਕ ਬੇਨੰਤੀ ਮਾਨੀਂ, ਮਨਸਾ ਤੇਰੇ ਚਰਨ ਟਿਕਾਈਆ । ਤੂੰ ਮਾਲਕ ਖ਼ਾਲਕ ਪਰਵਦਿਗਾਰ ਇਕ ਰੁਹਾਨੀ, ਰੂਹ ਬੁਤ ਤੇਰੀ ਵਜਦੀ ਰਹੇ ਵਧਾਈਆ। ਸਾਡੀ ਆਸ਼ਾ ਤਕ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਸਾਡਾ ਲੇਖ ਬਣਾ ਦੇ ਮਸਤਕ ਵਿਚ ਪੇਸ਼ਾਨੀ, ਪੇਸ਼ੀਨਗੋਈਆਂ ਪਿਛਲੀਆਂ ਨਾਲ ਮਿਲਾਈਆ। ਤੇਰੇ ਚਰਨ ਕਵਲ ਇਕੋ ਹੋਵੇ ਧਿਆਨੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਬੇਸ਼ਕ ਤਨ ਸਰੀਰ ਅੰਤਮ ਹੋਣਾ ਫ਼ਾਨੀ, ਤਨ ਵਜੂਦ ਰਹਿਣ ਨਾ ਪਾਈਆ। ਤੇਰੇ ਨਾਮ ਕਲਮੇ ਦੀ ਸਾਡੀ ਹੋਵੇ ਕ਼ੁਰਬਾਨੀ, ਸ਼ਹਾਦਤ ਅਬਾਦਤ ਵਾਲੀ ਭੁਗਤਾਈਆ। ਸਾਨੂੰ ਮੰਜ਼ਲ ਦੇਣੀ ਅਸਮਾਨੀ, ਬ੍ਰਹਿਮੰਡਾਂ ਖੰਡਾਂ ਪਾਰ ਲੰਘਾਈਆ। ਤੇਰੀ ਜੋਤ ਨੂਰ ਸਾਡੀ ਜੋਬਨ ਵਾਲੀ ਹੋਵੇ ਜਵਾਨੀ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਮੰਦਰ ਤਕੀਏ ਮਹਲਾ, ਮਹਿਬੂਬ ਉਚ ਅਰੂਜ ਦੇਣਾ ਵਖਾਈਆ। ਜਿਥੇ ਏਕੰਕਾਰ ਨਿਰਾਕਾਰ ਵਸੇ ਆਪ ਇਕੱਲਾ, ਦੂਸਰ ਨਜ਼ਰ ਕੋਇ ਨਾ ਆਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਜਲਾ ਥਲਾ, ਮਹੀਅਲ ਵੰਡ ਨਾ ਕੋਇ ਵੰਡਾਈਆ। ਵਿਛੋੜਾ ਹੋਵੇ ਨਾ ਘੜੀ ਪਲਾ, ਸਦਾ ਸਦ ਤੇਰਾ ਦਰਸ਼ਨ ਪਾਈਆ। ਜੇ ਭਗਤਾਂ ਆਤਮਾ ਤੇਰੇ ਵਿਚ ਰਲਾ, ਪੰਚਮ ਦੇ ਮਾਣ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਰ ਦੁਆਰ ਤੇਰੇ ਹੋਵੇ ਖਲਾ, ਖ਼ਾਲਕ ਖ਼ਲਕ ਦੇਣੀ ਮਾਣ ਵਡਿਆਈਆ। ਤੂੰ ਨੂਰ ਅਲਾਹੀ ਆਲਮੀਨ ਅੱਲਾ, ਦੂਸਰ ਨਜ਼ਰ ਕੋਇ ਨਾ ਆਈਆ। ਅਸੀਂ ਵੇਖਣਾ ਚਾਹੁੰਦੇ ਤੇਰਾ ਮਹਲ ਅਟਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਠਾਂਢੇ ਸੋਭਾ ਪਾਈਆ। ਸ਼ਬਦੀ ਧਾਰ ਏਕੰਕਾਰ ਫੜਾ ਦੇ ਪੱਲਾ, ਬਿਨ ਦਸਤ ਦਸਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖੀਏ ਗ੍ਰਹਿ ਮੰਦਰ, ਬਿਨ ਭੂਮਿਕਾ ਮਿਲੇ ਵਡਿਆਈਆ। ਜਿਥੇ ਪਰਕਾਸ਼ ਨਹੀਂ ਸੂਰੀਆ ਚੰਦਰ, ਮੰਡਲ ਮੰਡਪ ਨਾ ਕੋਇ ਵਡਿਆਈਆ। ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਤੇਰਾ ਹੋਵੇ ਅੰਦਰ, ਛੱਪਰ ਛੰਨ ਸ੍ਰੀ ਭਗਵਨ ਸੋਭਾ ਕੋਇ ਨਾ ਪਾਈਆ। ਭਾਗ ਲਗਾ ਦੇ ਅੰਧੇਰੀ ਡੂੰਘੀ ਕੰਦਰ, ਕਾਇਆ ਪੜਦਾ ਆਪ ਚੁਕਾਈਆ। ਘਰ ਸੁਆਮੀ ਠਾਕਰ ਤੋੜ ਦੇ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮਨੂਆ ਦਹਿ ਦਿਸ਼ ਉਠ ਨਾ ਧਾਹੇ ਬੰਦਰ, ਮਨਸਾ ਮਨ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਦੁਆਰਾ ਤਕੀਏ ਬੰਕ, ਬੰਕ ਦੁਆਰੀ ਦੇਣੀ ਵਡਿਆਈਆ। ਝਗੜਾ ਰਹੇ ਨਾ ਰਾਓ ਰੰਕ, ਊਚ ਨੀਚ ਨਾ ਕੋਇ ਰਖਾਈਆ। ਜੋ ਇਸ਼ਾਰਾ ਦੇ ਕੇ ਗਿਆ ਜਨਕ, ਸ਼ਬਦ ਸੰਦੇਸ਼ੇ ਵਿਚ ਦ੍ਰਿੜਾਈਆ। ਕਲਜੁਗ ਅੰਤਮ ਲੇਖਾ ਵੇਖੇ ਵਾਸੀ ਪੁਰੀ ਘਨਕ, ਘਨਈਆ ਅਗੰਮ ਅਥਾਹੀਆ। ਨਿਰਗੁਣ ਧਾਰ ਜੋਤੀ ਲਾਵੇ ਤਨਕ, ਇਸ਼ਾਰਾ ਸ਼ਬਦ ਗੁਰੂ ਸਮਝਾਈਆ। ਆਤਮ ਪਰਮਾਤਮ ਦੱਸੇ ਬਣਤ, ਮੰਤਰ ਨਾਮ ਦ੍ਰਿੜਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਸਭ ਦਾ ਲੇਖਾ ਜਾਣੇ ਅੰਤ, ਅੰਤਸ਼ਕਰਨ ਵੇਖ ਵਖਾਈਆ। ਜਿਸ ਦੀ ਮਹਿੰਮਾ ਜੁਗ ਜੁਗ ਅਗਣਤ, ਗਿਣਤੀ ਗਿਣ ਨਾ ਕੋਇ ਸਮਝਾਈਆ। ਉਹ ਖੇਲੇ ਖੇਲ ਵਿਚ ਜੀਵ ਜੰਤ, ਨਿਰਗੁਣ ਧਾਰ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਤੇਰਾ ਦੇਸ ਸੁਹਾਵਾ ਲਈਏ ਵੇਖ, ਬਿਨ ਲੋਚਨ ਨੈਣ ਨੈਣ ਉਠਾਈਆ । ਜਿਥੇ ਨਾ ਕੋਈ ਰੰਗ ਰੂਪ ਰੇਖ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਡਗਮਗਾਈਆ। ਸਤਿਗੁਰ ਸ਼ਬਦ ਸ਼ਬਦ ਦੇਵੇ ਸ਼ੰਦੇਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਸ਼ਾਹੋ ਭੂਪ ਸ਼ਹਿਨਸ਼ਾਹ ਹੋਏ ਨਰ ਨਰੇਸ਼, ਨਰ ਨਰਾਇਣ ਇਕੋ ਨਜ਼ਰੀ ਆਈਆ। ਜੋ ਨਿਤ ਨਵਿਤ ਨਿਰਗੁਣ ਸਰਗੁਣ ਧਾਰੇ ਭੇਸ, ਭੇਖ ਅਵਲੜਾ ਆਪਣੇ ਹੱਥ ਰਖਾਈਆ। ਜਿਹਦੀਆਂ ਸਿਫ਼ਤਾਂ ਕਰੇ ਦੋ ਸਹੰਸ੍ਰ ਜਿਹਵਾ ਸ਼ੇਸ਼, ਢੋਲੇ ਸੋਹਲੇ ਰਾਗ ਦ੍ਰਿੜਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਨਿਵ ਨਿਵ ਲਾਗਣ ਪਾਈਆ। ਤੇਤੀ ਕਰੋੜ ਕਰੇ ਆਦੇਸ, ਧੂੜੀ ਖ਼ਾਕ ਖ਼ਾਕ ਰਮਾਈਆ। ਗੁਰ ਅਵਤਾਰ ਪੈਗ਼ੰਬਰ ਭੇਵ ਖੁਲ੍ਹਾਵਣ ਸੰਖੇਪ, ਸ਼ਬਦੀ ਨਾਦ ਨਾਦ ਕਰ ਸ਼ਨਵਾਈਆ। ਤੇਰਾ ਨਿਤ ਨਵਿਤ ਦਾ ਤਕੀਏ ਲੇਖ, ਲੇਖਣੀ ਦੀਨ ਦੁਨੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਜਨ ਭਗਤ ਦਰ ਤੇਰੇ ਹੋਏ ਪੇਸ਼, ਪੇਸ਼ਤਰ ਸਭ ਦਾ ਲਹਿਣਾ ਦੇਣਾ ਦੇਣਾ ਮੁਕਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ ਦੀਦਾਰ ਸਿੰਘ ਭਗਵੰਤ ਸਿੰਘ ਜੁਗਿੰਦਰ ਸਿੰਘ ਜਟਾ ਤੇਜਾ ਸਿੰਘ ਪੂਰਨ ਸਿੰਘ ਚੰਨਣ ਸਿੰਘ ਨਿਰੰਜਣ ਸਿੰਘ ਅਨੋਖ ਸਿੰਘ ਮੋਹਨ ਸਿੰਘ ਹੀਰਾ ਨੰਦ ਦਲੀਪ ਸਿੰਘ

ਸਜਣ ਸਿੰਘ ਰਤਨ ਸਿੰਘ ਕਰਤਾਰ ਸਿੰਘ ਚੰਬਲ

ਪੰਜ ਤਤ ਕਹਿਣ ਪ੍ਰਭ ਤੇਰੇ ਦਰ ਸਵਾਲੀ, ਖ਼ਾਲੀ ਝੋਲੀ ਖ਼ਲਕ ਦੇ ਖ਼ਾਲਕ ਦੇਣੀ ਭਰਾਈਆ। ਨਿਰਗੁਣ ਧਾਰ ਨਿਰੰਕਾਰ ਨਿਰਾਕਾਰ ਅਸੀਂ ਵਸਤ ਮੰਗੀਏ ਨਾ ਬਾਹਲੀ, ਲਾਲਚ ਲੋਭ ਨਾ ਕੋਇ ਰਖਾਈਆ। ਸਾਡੇ ਅੰਦਰੋਂ ਸਾਹੀ ਮੇਟ ਦੇ ਕਾਲੀ, ਕਲਮਾ ਕਾਇਨਾਤ ਸਮਝਾਈਆ। ਦੀਨ ਦਿਆਲ ਠਾਕਰ ਸਾਚੇ ਨਾਮ ਦੀ ਚਾੜ੍ਹ ਦੇ ਲਾਲੀ, ਲਾਲਨ ਆਪਣਾ ਰੰਗ ਰੰਗਾਈਆ। ਤੇਰੀ ਨਿਤ ਨਵਿਤ ਸੇਵਾ ਦੀ ਘਾਲ ਘਾਲੀ, ਘਾਇਲ ਹੋ ਕੇ ਦਈਏ ਸੁਣਾਈਆ। ਫਲ ਲਗਾ ਦੇ ਸਾਡੀ ਕਾਇਆ ਡਾਲੀ, ਪੱਤ ਟਹਿਣੀ ਦੇ ਮਹਿਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਡਾ ਵਾਲੀ, ਵਾਰਸ ਏਕੰਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਚਰਨ ਕਵਲ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮੇਲਾ ਮੇਲਣਾ ਘਰ ਗ੍ਰਹਿ, ਦਰ ਤੇਰੇ ਆਸ ਰਖਾਈਆ। ਨਾਤਾ ਰਹੇ ਨਾ ਤ੍ਰੈਗੁਣ ਤ੍ਰੈ, ਤ੍ਰੈਭਵਨ ਧਨੀ ਦੇਣੀ ਮਾਣ ਵਡਿਆਈਆ। ਵਸਤ ਅਮੋਲਕ ਨਾਮ ਨਿਧਾਨ ਬਖ਼ਸ਼ ਦੇ ਸ਼ੈਅ, ਵਸਤ ਸ਼ਹਿਨਸ਼ਾਹ ਅਗੰਮ ਵਰਤਾਈਆ। ਤੁਧ ਬਿਨ ਅਵਰ ਦੂਜਾ ਕੋਈ ਨਾ ਹੈ, ਬੇਨਜ਼ੀਰ ਨਜ਼ਰ ਕੋਇ ਨਾ ਆਈਆ। ਬੇਸ਼ਕ ਤੇਰੀ ਸ੍ਰਿਸ਼ਟੀ ਹੋਵੇ ਲੈਅ, ਜਨ ਭਗਤ ਸੰਤ ਵਜਦੀ ਰਹੇ ਵਧਾਈਆ। ਜੋ ਚਰਨ ਕਵਲ ਉਪਰ ਧਵਲ ਤੇਰੀ ਬਹਿ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦੇਣੀ ਮਾਣ ਵਡਿਆਈਆ। ਨਿਰਭਉ ਆਪਣਾ ਬਖ਼ਸ਼ਣਾ ਭੈ, ਭੈ

ਭਿਆਨਕ ਵਿਚ ਹੋਣਾ ਸਹਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਗਏ ਕਹਿ, ਭਵਿਖਤਾਂ ਵਿਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ । ਪੰਜ ਤਤ ਕਹਿਣ ਪ੍ਰਭ ਸਾਡੀ ਪਾਉਣੀ ਸਾਰ, ਮਹਾਸਾਰਥੀ ਆਪਣੀ ਦਇਆ ਕਮਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ, ਦੂਸਰ ਰੂਪ ਨਾ ਕੋਇ ਦਰਸਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਪੈਜ ਦੇਣੀ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਅਸੀਂ ਮਾਂਗਤ ਤੇਰੇ ਦਰ ਭਿਖਾਰ, ਭਿਛਿਆ ਭਿਖਕਾਂ ਦੇਣੀ ਪਾਈਆ। ਸਤਿ ਸਰੂਪੀ ਸ਼ਾਹੋ ਭੂਪੀ ਹੋਣਾ ਸਿਕਦਾਰ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਤੇਰੇ ਸ਼ਬਦ ਗੁਰੂ ਦਾ ਸ਼ਬਦ ਹੋਵੇ ਜੈਕਾਰ, ਦੋ ਜਹਾਨਾਂ ਜੈ ਜੈਕਾਰ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦੂਰ ਦੁਰਾਡੇ ਕਰਨ ਨਿਮਸਕਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਪੰਜ ਤਤ ਕਹਿਣ ਤੇਰੇ ਭਗਤ ਸੁਹੇਲੇ ਜੁਗ ਜੁਗ ਤੇਰਾ ਮੰਗਣ ਦੀਦਾਰ, ਬਿਨ ਨੈਣਾਂ ਨੈਣ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਹੋਣਾ ਸਹਾਇਕ, ਦੂਸਰ ਓਟ ਨਾ ਕੋਇ ਤਕਾਈਆ । ਤੂੰ ਆਦਿ ਜੁਗਾਦੀ ਇਕੋ ਨਾਇਕ, ਖ਼ਸਮ ਮੇਰੇ ਬੇਪਰਵਾਹੀਆ। ਤੇਰਾ ਨਾਮ ਨਿਧਾਨਾ ਸਦਾ ਸੁਖਦਾਇਕ, ਗਹਿਰ ਗੰਭੀਰ ਇਕ ਅਖਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬਣਾਉਣਾ ਲਾਇਕ, ਮਨ ਮਤਿ ਬੁਧਿ ਦੇਣੀ ਸਮਝਾਈਆ। ਤੇਰਾ ਭੇਵ ਅਭੇਦ ਜਾਣੇ ਕੋਇ ਨਾ ਸ਼ਾਇਦ, ਲੇਖ ਲਿਖ ਸਕੇ ਨਾ ਕੋਇ ਰਾਈਆ। ਤੂੰ ਨੂਰ ਨੁਰਾਨਾ ਪਰਵਰਦਿਗਾਰ ਇਕੋ ਵਾਹਿਦ, ਵਾਹਵਾ ਤੇਰੇ ਹੱਥ ਵਡਿਆਈਆ। ਪਰਵਰਦਿਗਾਰ ਸਾਂਝੇ ਯਾਰ ਆਪਣਾ ਤਕ ਲੈ ਕੌਲ ਇਕ਼ਰਾਰਾਂ ਵਾਲਾ ਅਹਿਦ, ਬਿਨ ਅਲਿਫ਼ ਯੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਵੇਖਣਾ ਨਾਲ ਚਾਓ, ਖ਼ੁਸ਼ੀਆਂ ਨੈਣ ਉਠਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹੋ, ਪਾਰਬ੍ਰਹਮ ਨੂਰ ਅਲਾਹੀਆ। ਤੇਰਾ ਲਹਿਣਾ ਦੇਣਾ ਥਾਈਂ ਥਾਉਂ, ਦੋ ਜਹਾਨਾਂ ਤਕਣਾ ਚਾਈਂ ਚਾਈਂਆ। ਤੂੰ ਆਦਿ ਜੁਗਾਦੀ ਪਿਤਾ ਮਾਉਂ, ਪੁਰਖ ਅਕਾਲਾ ਇਕ ਅਖਵਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸ਼ਬਦੀ ਧਾਰ ਪਕੜ ਲੈ ਬਾਹੋਂ, ਬਿਨ ਹੱਥਾਂ ਹੱਥ ਉਠਾਈਆ। ਫੜ ਫੜ ਹੰਸ ਬਣਾਉਣਾ ਕਾਉਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਹੱਥ ਨਿਆਉਂ, ਅਦਲ ਇਨਸਾਫ਼ ਦੇਣਾ ਕਰਾਈਆ। ਚਾਰ ਜੁਗ ਦੇ ਲਹਿਣੇ ਦੇਣੇ ਤੈਨੂੰ ਕਰਨ ਵਾਹੋ ਵਾਹੋ, ਵਹਿਗੁਰੂ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖਣਾ ਅੰਤ, ਅੰਤਸ਼ਕਰਣ ਧਿਆਨ ਲਗਾਈਆ। ਤੂੰ ਸਾਹਿਬ ਸ੍ਰੀ ਭਗਵੰਤ, ਭਗਵਨ ਇਕ ਅਖਵਾਈਆ। ਤੇਰਾ ਨਾਤਾ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਰਿਹਾ ਸਮਾਈਆ। ਤੇਰਾ ਨਾਮ ਨਿਧਾਨ ਅਗੰਮਾ ਮੰਤ, ਮੰਤਵ ਸਭ ਦੇ ਹਲ ਕਰਾਈਆ। ਤੇਰੀ ਮਹਿੰਮਾ ਸਦਾ ਅਗਣਤ, ਗਤ ਕਹਿਣ ਕਿਛ ਨਾ ਪਾਈਆ। ਤੂੰ ਬੋਧ ਅਗਾਧਾ ਪੰਡਤ, ਬੁੱਧੀ ਤੋਂ ਪਰੇ ਕਰੇਂ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦੇਣਾ ਸਮਝਾਈਆ। ਜਨ ਭਗਤਾਂ ਲੇਖਾ ਰਹੇ ਨਾ ਸਵਰਗ ਬਹਿਸ਼ਤ ਜੱਨਤ, ਸਚਖੰਡ ਸਾਚੇ ਦਰਗਾਹ ਸਾਚੀ ਦੇਣੀ ਮਾਣ ਵਡਿਆਈਆ। ਝਗੜਾ ਰਹੇ ਨਾ ਜੇਰਜ ਅੰਡਜ, ਉਤਭੁਜ ਸੇਤਜ

ਲਹਿਣਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਬਣਨਾ ਸੰਗੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਧਿਆਨ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੰਗ ਮੰਗੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਸ ਨਾ ਕੋਇ ਰਖਾਈਆ। ਤੂੰ ਸ਼ਾਹੋ ਭੂਪ ਸੂਰਾ ਸਰਬੰਗੀ, ਹਰਿ ਕਰਤਾ ਇਕ ਅਖਵਾਈਆ। ਸਾਨੂੰ ਕਰਨਾ ਆਪਣੇ ਕਾਰ ਅੰਗੀ, ਅੰਗੀਕਾਰ ਇਕ ਅਖਵਾਈਆ। ਜੁਗ ਜਨਮ ਦੀ ਮੇਟਣੀ ਤੰਗੀ, ਦੁਖ ਦਰਦ ਨਾ ਲਾਗੇ ਰਾਈਆ। ਤੇਰੀ ਸਿਫ਼ਤ ਸਲਾਹ ਸਾਨੂੰ ਲਾਗੇ ਚੰਗੀ, ਢੋਲੇ ਸੋਹਲੇ ਤੇਰੇ ਨਾਮ ਗਾਈਆ। ਸਾਡਾ ਲਹਿਣਾ ਦੇਣਾ ਰਹੇ ਨਾ ਪਰਕਿਰਤੀ ਪੰਝੀ, ਪੰਚਮ ਤਤਾਂ ਦੇਣੀ ਮਾਣ ਵਡਿਆਈਆ । ਸਾਡਾ ਨੇਤਰ ਲੋਚਨ ਵੇਖਣਾ ਅੱਖ ਰਹੇ ਨਾ ਅੰਧੀ, ਅੰਧ ਅੰਧਿਆਰ ਦੇਣਾ ਮਿਟਾਈਆ। ਚੁਰਾਸੀ ਵਾਲੀ ਕਟ ਫੰਦੀ, ਰਾਏ ਧਰਮ ਨਾ ਦਏ ਸਜ਼ਾਈਆ। ਅੰਮ੍ਰਿਤ ਧਾਰ ਬਖ਼ਸ਼ ਠੰਡੀ, ਅਗਨੀ ਤਤ ਬੁਝਾਈਆ। ਸਾਡੀ ਪ੍ਰੀਤੀ ਨਿਰਗੁਣ ਧਾਰ ਤੇਰੇ ਨਾਲ ਜਾਏ ਗੰਢੀ, ਗੰਢਣਹਾਰ ਗੋਪਾਲ ਦਿਆਲ ਮੇਲਾ ਮੇਲਣਾ ਚਾਈਂ ਚਾਈਂਆ। ਜੇ ਆਤਮਾ ਤੇਰਾ ਨੂਰ ਧੁਰ ਦਾ ਚੰਦੀ, ਚੰਦ ਚਾਂਦਨੇ ਤੇਰੇ ਵਿਚ ਸਮਾਈਆ। ਪੰਜ ਤਤ ਕਹਿਣ ਪ੍ਰਭ ਕਿਉਂ ਸਾਨੂੰ ਸਚਖੰਡ ਜਾਣ ਦੀ ਲਾਏਂ ਪਾਬੰਦੀ, ਪਾਰਬ੍ਰਹਮ ਦੇਣਾ ਸਮਝਾਈਆ। ਜਨ ਭਗਤਾਂ ਆਸ਼ਾ ਪੁਰਾਤਨ ਵੇਖ ਲੈ ਲੰਬੀ, ਜੁਗ ਚੌਕੜੀ ਵੇਖ ਵਖਾਈਆ। ਹੁਣ ਚੁਕਣਾ ਪੈਣਾ ਆਪਣੀ ਕੰਧੀ, ਲੈਣਾ ਭਾਰ ਉਠਾਈਆ। ਪੰਧ ਮੁਕਾਉਣੀ ਦੋ ਜਹਾਨਾ ਪੰਧੀ, ਬ੍ਰਹਿਮੰਡ ਖੰਡ ਨਾ ਕੋਇ ਅਟਕਾਈਆ। ਸਚ ਦੁਆਰ ਵਸਾਉਣਾ ਜਿਥੇ ਇਕੋ ਹੋਵੇ ਅਨੰਦੀ, ਅਨੰਦਪੁਰ ਵਾਲਾ ਮਿਲੇ ਗੋਬਿੰਦ ਧੁਰ ਦਾ ਮਾਹੀਆ। ਤੇਰੀ ਸ਼ਬਦ ਗੁਰੂ ਗੁਰ ਅਵਤਾਰ ਪੈਗ਼ੰਬਰਾਂ ਨਾਲ ਪਿਛਲੀ ਸੰਧੀ, ਲੇਖਾ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਾਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਧਾਰ ਨਿਰਗੁਣ ਆਪਣੇ ਨਾਲ ਗੰਢੀ, ਗੰਢਣਹਾਰ ਗੋਪਾਲ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੧੭ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਵਰਿਆਂ ਦਰਬਾਰਾ ਸਿੰਘ ਵਰਿਆਂ ਗੁਰਬਚਨ ਸਿੰਘ ਅਰਜਨ ਸਿੰਘ
ਪੂਰਨ ਸਿੰਘ ਉਸਮਾ, ਫੌਜਾ ਸਿੰਘ ਸਰਹਾਲੀ, ਅਜੀਤ ਸਿੰਘ ਚੋਹਲਾ ਸਾਹਿਬ, ਗੁਪਾਲ ਸਿੰਘ ਮੁੰਡਾ ਪਿੰਡ,
ਦਰਸ਼ਨ ਸਿੰਘ ਦਰਗਾਹਪੁਰ, ਗੁਰਨਾਮ ਕੌਰ ਚੋਹਲਾ ਖੁਰਦ ਰੂੜ ਸਿੰਘ ਧੁੰਨ

ਪੰਜ ਤਤ ਕਹਿਣ ਪ੍ਰਭ ਸਾਡਾ ਕ਼ਬੂਲ ਕਰੀਂ ਸਯਦਾ, ਬਿਨ ਸੀਸ ਜਗਦੀਸ਼ ਨਿਵਾਈਆ। ਤੇਰੇ ਦਰ ਦਾ ਦਰ ਦਰਵੇਸ਼ ਹੋਵੇ ਬਰਦਾ, ਤਨ ਖ਼ਾਕੀ ਦੇਣੀ ਮਾਣ ਵਡਿਆਈਆ। ਭੇਵ ਖੁਲਾਉਣਾ ਅਗੰਮੇ ਘਰ ਦਾ, ਜਿਸ ਗ੍ਰਹਿ ਮੰਦਰ ਅੰਦਰ ਵਜੇ ਵਧਾਈਆ। ਇਕੋ ਨੂਰ ਜ਼ਹੂਰ ਨਜ਼ਰੀ ਆਏ ਨਰ ਹਰਿ ਦਾ, ਨਰ ਹਰਿ ਪੜਦਾ ਦੇਣਾ ਚੁਕਾਈਆ। ਤੇਰੇ ਹੁਕਮ ਵਿਚ ਮਨੂਆ ਹੋਵੇ ਡਰਦਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਡੰਡਾਵਤ ਬੰਦਨਾ ਹੋਵੇ ਕਰਦਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ

ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਦੁਆਰੇ ਜਗਾਇਆ ਅਲਖ, ਅਲਖ ਅਗੋਚਰ ਦੇਣੀ ਮਾਣ ਵਡਿਆਈਆ। ਜਿਉਂ ਭਾਵੇ ਤਿਉਂ ਲੈਣਾ ਰਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਲੇ ਭੰਡਾਰੇ ਵੇਖ ਲੈ ਸਖ, ਸਚ ਸੁਆਮੀ ਵਸਤ ਦੇਣੀ ਵਰਤਾਈਆ। ਨਿਜ ਨੇਤਰ ਖੋਲ੍ਹਣੀ ਅੱਖ, ਨੂਰ ਨੁਰਾਨੇ ਨੂਰ ਦੇਣਾ ਚਮਕਾਈਆ। ਭੇਵ ਅਭੇਦ ਦੇਣਾ ਦੱਸ, ਪਰਦਾ ਪਰਦਿਆਂ ਵਿਚੋਂ ਉਠਾਈਆ। ਬੂੰਦ ਸਵਾਂਤੀ ਨਿਝਰ ਦੇਣਾ ਰਸ, ਨਾਭੀ ਕਵਲ ਉਲਟਾਈਆ। ਤੇਰੀ ਸਿਫ਼ਤ ਸਲਾਹ ਸ਼ਬਦੀ ਧਾਰ ਹੋਵੇ ਜਸ, ਅਨਬੋਲਤ ਰਾਗ ਦੇਣਾ ਦ੍ਰਿੜਾਈਆ। ਅੰਤ ਕੰਤ ਭਗਵੰਤ ਹੋਈਏ ਕਦੇ ਨਾ ਵਖ, ਗ੍ਰਹਿ ਮੰਦਰ ਘਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਚੀ ਬਖਸ਼ ਦੇ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਤੂੰ ਆਦਿ ਜੁਗਾਦੀ ਏਕੰਕਾਰਾ ਏਕ, ਅਕਲ ਕਲਧਾਰੀ ਇਕ ਅਖਵਾਈਆ। ਨਿਰਗੁਣ ਸਰਗੁਣ ਬੁੱਧੀ ਕਰ ਬਿਬੇਕ, ਦੂਈ ਦੁਵੈਤੀ ਡੇਰਾ ਢਾਹੀਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਦਰਸ਼ਨ ਲਈਏ ਪੇਖ, ਪੇਖਤ ਪੇਖਤ ਖ਼ੁਸ਼ੀ ਬਣਾਈਆ। ਸਾਡੇ ਜਨਮ ਜਨਮ ਦੀ ਬਦਲ ਦੇ ਰੇਖ, ਰਿਖੀਆਂ ਮੁਨੀਆਂ ਤੋਂ ਬਾਹਰ ਓਟ ਤਕਾਈਆ। ਤੂੰ ਮਾਲਕ ਸੁਆਮੀ ਸਤਿਗੁਰ ਦਰ ਦਰਵੇਸ਼, ਦਹਿ ਦਿਸ਼ਾ ਵੇਖਣਾ ਚਾਈਂ ਚਾਈਂਆ। ਸਦਾ ਸੁਹੇਲਾ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਕਢ ਕਲੇਸ਼, ਕ਼ੁਦਰਤ ਦੇ ਮਾਲਕ ਦੇਣੀ ਵਡਿਆਈਆ। ਦਰ ਠਾਂਡੇ ਹੋਈਏ ਪੇਸ਼, ਪੇਸ਼ੀਨਗੋਈਆਂ ਤੇਰੇ ਅਗੇ ਟਿਕਾਈਆ। ਤੂੰ ਸ਼ਾਹ ਸੁਲਤਾਨਾ ਇਕ ਨਰੇਸ਼, ਨੂਰ ਨੁਰਾਨਾ ਨੂਰ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਅਭੇਦ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਦੇਣਾ ਆਪਣਾ ਮਾਣ, ਨਿਮਾਣੇ ਹੋ ਕੇ ਮੰਗ ਮੰਗਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਨੂਰ ਅਲਾਹੀਆ। ਵੇਖਣਹਾਰਾ ਦੋ ਜਹਾਨ, ਜ਼ਿਮੀਂ ਅਸਮਾਨਾਂ ਭੇਵ ਚੁਕਾਈਆ। ਨਿਰਗੁਣ ਧਾਰ ਲੱਖ ਚੁਰਾਸੀ ਕਾਹਨ, ਰਾਮ ਰਹੀਮ ਰਹਿਮਾਨ ਇਕ ਅਖਵਾਈਆ। ਆਦਿ ਜੁਗਾਦੀ ਦੇਵਣਹਾਰਾ ਦਾਨ, ਦਾਤੇ ਦਾਨੀ ਤੇਰੇ ਹੱਥ ਵਡਿਆਈਆ। ਸਾਡੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੇ ਅਗੇ ਵਾਸਤਾ ਪਾਈਆ। ਚਰਨ ਕਵਲ ਉਪਰ ਬਖ਼ਸ਼ ਧਿਆਨ, ਧਰਨੀ ਧਰਤ ਧੌਲ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਆਪਣੇ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਤੂੰ ਸਾਨੂੰ ਦੇ ਸਹਾਰਾ, ਸਹਾਇਕ ਨਾਇਕ ਦਇਆ ਕਮਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਇਕ ਅਖਵਾਈਆ। ਨੂਰ ਅਲਾਹੀ ਪਰਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ। ਸ਼ਬਦੀ ਨਾਦ ਦੇ ਧੁਨਕਾਰਾ, ਅਨਹਦ ਨਾਦੀ ਨਾਦ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ ਠੰਢੀ ਠਾਰਾ, ਬੂੰਦ ਸਵਾਂਤੀ ਆਪ ਟਪਕਾਈਆ। ਜੋਤੀ ਜਾਤੇ ਹੋ ਉਜਿਆਰਾ, ਅੰਧ ਅੰਧੇਰ ਦੇ ਮਿਟਾਈਆ। ਜੇ ਆਤਮਾ ਤੇਰਾ ਪਿਆਰਾ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਪੰਜ ਤਤ ਕਹਿਣ ਅਸੀਂ ਮੰਗਦੇ ਤੇਰਾ ਦੁਆਰਾ, ਦਰ ਠਾਂਢੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਸਚ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਚਰਨ ਕਵਲ ਬਖ਼ਸ਼ ਦੇ ਓਟ, ਓੜਕ ਆਪਣੀ ਦਇਆ ਕਮਾਈਆ। ਧੁਰ ਦੇ ਨਾਮ ਦੀ ਲਾ ਦੇ ਚੋਟ, ਚੋਟੀ ਚੜ੍ਹ ਕੇ

ਵੇਖ ਵਖਾਈਆ। ਘਰ ਪਰਕਾਸ਼ ਹੋਵੇ ਨਿਰਮਲ ਜੋਤ, ਜੋਤੀ ਜਾਤਾ ਨਜ਼ਰੀ ਆਈਆ। ਜੇ ਆਤਮਾ ਤੇਰੀ ਗੋਤ, ਕਿਉਂ ਤਤਾਂ ਦਏਂ ਜੁਦਾਈਆ। ਸਾਨੂੰ ਤੇਰੇ ਮਿਲਣ ਦਾ ਸ਼ੌਕ਼, ਸਚਖੰਡ ਦੁਆਰ ਦੇਣਾ ਪਹੁੰਚਾਈਆ। ਸਾਡਾ ਲੇਖਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਨਾ ਕੋਇ ਵਡਿਆਈਆ। ਤੇਰਾ ਨਾਮ ਗਾਈਏ ਇਕ ਸਲੋਕ, ਸੋਹਲਾ ਧੁਰ ਦਾ ਦੇਣਾ ਸਮਝਾਈਆ। ਤੇਰੀ ਕਿਰਪਾ ਤੇਰੇ ਦੁਆਰੇ ਜਾਈਏ ਪਹੁੰਚ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਲਕ ਇਕ ਸੁਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪਾਉਣੀ ਸਾਰ, ਸਤਿਗੁਰ ਸ਼ਬਦ ਸ਼ਬਦ ਸ਼ਰਨਾਈਆ। ਤੇਰੇ ਚਰਨ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਸਾਡਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰੀ ਜੁਗ ਜੁਗ ਸੇਵ ਕਮਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਹੋ ਕੇ ਮਾਂਗਤ ਬਣੇ ਭਿਖਾਰ, ਦਰ ਠਾਂਢੇ ਅਲਖ ਜਗਾਈਆ। ਦੇਵਣਹਾਰ ਦਾਤਾਰ, ਦਾਤਾ ਦਾਨੀ ਅਗੰਮ ਅਥਾਹੀਆ। ਸਾਡੀ ਪੈਜ ਦੇ ਸਵਾਰ, ਕਲਜੁਗ ਅੰਤ ਸ੍ਰੀ ਭਗਵੰਤ ਹੋਣਾ ਆਪ ਸਹਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਮਾਟੀ ਖ਼ਾਕ ਲੋਕਮਾਤ ਰਹੇ ਨਾ ਛਾਰ, ਧੂੜੀ ਖ਼ਾਕ ਆਪਣੇ ਚਰਨ ਲੈਣਾ ਬਣਾਈਆ। ਤੇਰਾ ਜੋਤ ਦਾ ਜੋਤ ਤਕੀਏ ਉਜਿਆਰ, ਨੂਰ ਨੁਰਾਨੇ ਨੂਰ ਦੇਣਾ ਦਰਸਾਈਆ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਬਖ਼ਸ਼ਣਾ ਆਪਣਾ ਇਕ ਦੁਆਰ, ਦੇਵਣਹਾਰ ਤੇਰੀ ਬੇਪਰਵਾਹੀਆ। ਅਸੀਂ ਲੋਕਮਾਤ ਆਈਏ ਨਾ ਦੂਜੀ ਵਾਰ, ਜਨਮ ਜਨਮ ਦਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਢੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਤੁਧ ਬਿਨ ਅਵਰ ਨਾ ਕੋਅ, ਕੂਕ ਕੂਕ ਸੁਣਾਈਆ। ਸਚ ਮੁਹੱਬਤ ਬਖ਼ਸ਼ ਦੇ ਮੋਹ, ਮਮਤਾ ਮੋਹ ਮਾਤ ਮਿਟਾਈਆ। ਪੰਚ ਵਿਕਾਰ ਰਹੇ ਨਾ ਗਰੋਹ, ਤਨ ਵਜੂਦ ਵਜੇ ਵਧਾਈਆ। ਤੇਰਾ ਹੁਕਮ ਸੰਦੇਸ਼ਾ ਸੁਣੀਏ ਸੋ, ਸੋ ਪੁਰਖ ਨਿਰੰਜਣ ਦੇਣਾ ਸਮਝਾਈਆ। ਆਤਮ ਪਰਮਾਤਮ ਧਾਰ ਰਹੇ ਨਾ ਦੋ, ਹੰ ਬ੍ਰਹਮ ਪ੍ਰਭ ਪੜਦਾ ਦੇਣਾ ਚੁਕਾਈਆ। ਨਿਝਰ ਆਪਣਾ ਅੰਮ੍ਰਿਤ ਰਸ ਚੋ, ਬੂੰਦ ਸਵਾਂਤੀ ਆਪ ਟਪਕਾਈਆ। ਬਿਨ ਨੇਤਰ ਨੈਣਾਂ ਬਖ਼ਸ਼ ਲੋਅ, ਨਿਜ ਲੋਚਨ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਦਾ ਪੜਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖਣਾ ਲੇਖਾ ਅੰਤ, ਅੰਤਸ਼ਕਰਨ ਧਿਆਨ ਲਗਾਈਆ। ਤੂੰ ਸਾਹਿਬ ਸ੍ਰੀ ਭਗਵੰਤ, ਭਗਵਨ ਬੇਪਰਵਾਹੀਆ। ਤੇਰਾ ਨਾਮ ਗਾਈਏ ਮੰਤ, ਹਰਿ ਢੋਲਾ ਸਿਫ਼ਤ ਸਲਾਹੀਆ। ਤੇਰੀ ਮਹਿੰਮਾ ਸਦਾ ਅਗਣਤ, ਅਲਖ ਲਖ ਸਕੇ ਕੋਇ ਨਾ ਰਾਈਆ। ਸਾਚਾ ਲਹਿਣਾ ਦੇਣਾ ਮੁਕਾਉਣਾ ਵਿਚੋਂ ਜੀਵ ਜੰਤ, ਲੱਖ ਚੁਰਾਸੀ ਵੰਡ ਨਾ ਕੋਇ ਵੰਡਾਈਆ। ਤੇਰੇ ਦਰ ਤੇ ਹੋਏ ਮੰਗਤ, ਖ਼ਾਲੀ ਝੋਲੀ ਦੇਣੀ ਭਰਾਈਆ। ਸਾਡਾ ਲੇਖਾ ਮੁਕਾ ਦੇ ਤਤ ਪੰਕਜ, ਪੰਜ ਤਤ ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦੀ ਪਾਉਣੀ ਬੰਦਸ਼, ਬੰਦਗੀ ਬੰਦਨਾ ਆਪਣੇ ਚਰਨ ਕਵਲ ਦਰਸਾਈਆ।

੧੭ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੌੜਾ ਜ਼ਿਲਾ ਅੰਮ੍ਰਿਤਸਰ ਮੱਖਣ ਸਿੰਘ ਜੌੜਾ, ਬਲੀ ਸਿੰਘ ਕੈਰੋ,
ਦਲੀਪ ਸਿੰਘ ਸੁਰਜਨ ਸਿੰਘ ਨੂੁਰਪੁਰ, ਕੇਸ਼ੋ ਰਾਮ ਸਰਹਾਲੀ, ਕਰਮੀ ਬਰਨਾਲਾ

ਪੰਜ ਤਤ ਕਹਿਣ ਪ੍ਰਭ ਸਾਡੇ ਧੁਰ ਦੇ ਸਈਆ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਫੜ ਲੈ ਬਹੀਆ, ਪਰਵਰਦਿਗਾਰ ਸਾਂਝੇ ਯਾਰ ਆਪਣੀ ਦਇਆ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਡੀ ਪਾਰ ਕਰਾ ਦੇ ਨਈਆ, ਨੌਕਾ ਨਰ ਨਰਾਇਣ ਆਪਣੇ ਕੰਧ ਉਠਾਈਆ। ਸਾਡਾ ਨਾਤਾ ਕੂੜਾ ਤੁੱਟਿਆ ਭੈਣਾਂ ਭਈਆ, ਸਾਜਣ ਮੀਤ ਨਾ ਕੋਇ ਵਡਿਆਈਆ। ਲਹਿਣਾ ਦੇਣਾ ਲੇਖਾ ਰਾਏ ਧਰਮ ਹੱਥ ਰਹੇ ਨਾ ਵਹੀਆ, ਚਿਤਰ ਗੁਪਤ ਨਾ ਵੰਡ ਵੰਡਾਈਆ । ਆਸਾ ਪੂਰੀ ਕਰ ਦੇ ਜੋ ਸੁੰਭ ਨਿਸੁੰਭ ਸੰਘਾਰ ਕੇ ਸੰਦੇਸਾ ਦਿਤਾ ਦੁਰਗਾ ਮਈਆ, ਅਸ਼ਟਭੁਜ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਸਾਡਾ ਵੇਖ ਲੈ ਅੰਤ ਨਿਸ਼ਾਨਾ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਜੁਗ ਚੌਕੜੀ ਤੇਰਾ ਬਦਲਦਾ ਰਿਹਾ ਜ਼ਮਾਨਾ, ਜ਼ਿਮੀਂ ਜ਼ਮਾਂ ਦੇ ਮਾਲਕ ਹੋਣਾ ਸਹਾਈਆ। ਲੇਖਾ ਪੂਰਬ ਤਕ ਲੈ ਧੁਰ ਦੇ ਰਾਮਾ, ਕਾਹਨ ਕਾਹਨਾ ਨੈਣ ਉਠਾਈਆ। ਕੀ ਮੁਹੰਮਦ ਪੈਗ਼ੰਬਰਾਂ ਨਾਲ ਤੇਰਾ ਅਮਾਮਾ, ਨੂਰ ਨੁਰਾਨੇ ਨੂਰ ਰੁਸ਼ਨਾਈਆ। ਤੂੰ ਆਦਿ ਪੁਰਖ ਅਪਰੰਪਰ ਸੁਆਮੀ ਅੰਤਰਜਾਮਾ, ਅੰਤਰ ਆਤਮ ਵੇਖ ਵਖਾਈਆ। ਪੰਜ ਤਤ ਤੇਰਾ ਸਦਾ ਸਦਾ ਗ਼ੁਲਾਮਾ, ਨਿਤ ਨਵਿਤ ਸੀਸ ਝੁਕਾਈਆ। ਮੰਨਦੇ ਰਹੇ ਦੀਨ ਦੁਨੀ ਵਿਚ ਭਾਣਾ, ਸਿਰ ਸਕਿਆ ਨਾ ਕੋਇ ਉਠਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਗਾਉਂਦੇ ਰਹੇ ਗਾਣਾ, ਢੋਲਾ ਸੋਹਲਾ ਇਕ ਦ੍ਰਿੜਾਈਆ। ਤੂੰ ਅੰਤ ਸ੍ਰੀ ਭਗਵੰਤ ਹੋਣਾ ਆਪ ਮਿਹਰਵਾਨਾ, ਮਿਹਰਵਾਨ ਮਹਿਬੂਬ ਤੇਰੀ ਓਟ ਤਕਾਈਆ। ਸਾਡੇ ਗੁਣਵੰਤ ਗੁਣ ਨਿਧਾਨਾ, ਗਹਿਰ ਗੰਭੀਰ ਤੇਰੀ ਸਰਨਾਈਆ। ਪੰਜ ਤਤ ਤਤ ਕਰ ਪਰਵਾਨਾ, ਪਰਮ ਪੁਰਖ ਆਪਣੇ ਘਰ ਬਖ਼ਸ਼ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣੀ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲੈ ਤਕ, ਤਕਵਾ ਇਕੋ ਇਕ ਜਣਾਈਆ। ਲਹਿਣਾ ਦੇਦੇ ਹਕ਼ੀਕ਼ਤ ਹਕ, ਹੁਕਮ ਆਪਣਾ ਇਕ ਸੁਣਾਈਆ। ਤੇਰਾ ਫ਼ਰਮਾਨ ਇਕੋ ਹੋਵੇ ਯਕ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਸਾਡਾ ਪੜਦਾ ਦੀਨ ਦੁਨੀ ਵਿਚ ਢਕ, ਸਿਰ ਆਪਣਾ ਹੱਥ ਟਿਕਾਈਆ। ਤੇਰੀ ਸਰਨ ਸਰਨਾਈ ਏਕੰਕਾਰ ਗਏ ਢਠ, ਨਿਰੰਕਾਰ ਦੇਣੀ ਵਡਿਆਈਆ। ਸਾਡਾ ਝਗੜਾ ਨਹੀਂ ਕੋਈ ਮੰਦਰ ਮਠ, ਸ਼ਿਵਦਵਾਲੇ ਵੰਡ ਨਾ ਕੋਇ ਵੰਡਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਜੋਤ ਧਾਰ ਤਕੀਏ ਲਟ ਲਟ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਤੂੰ ਵਸਣਹਾਰਾ ਘਟ ਘਟ, ਜਨ ਭਗਤ ਸੁਹੇਲੇ ਤਕਣੇ ਚਾਈਂ ਚਾਈਂਆ। ਭਾਗ ਲਗਾ ਦੇ ਕਾਇਆ ਮਾਟੀ ਮਟ, ਸ਼ਬਦ ਅਨਾਦੀ ਧੁਨ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਲਾ ਮੇਲਣਾ ਸਹਿਜ ਸੁਭਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਭਗਤ ਦੁਲਾਰੇ, ਦੂਲਹਾ ਇਕੋ ਨਜ਼ਰੀ ਆਈਆ। ਭਿਖਿਆ ਮੰਗੀਏ ਬਣਕੇ ਚਰਨ ਭਿਖਾਰੇ, ਦਰ ਠਾਂਢੇ ਸੀਸ ਝੁਕਾਈਆ। ਤੂੰ ਦੇਵਣਹਾਰ ਨਿਰੰਕਾਰੇ, ਨਿਰਵੈਰ ਤੇਰੇ ਹੱਥ ਵਡਿਆਈਆ। ਯਾਦ ਵਿਚ ਜੁਗ

ਲੰਘ ਗਏ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਭੱਜੇ ਵਾਹੋ ਦਾਹੀਆ। ਅੰਤ ਆਸਾ ਪੂਰੀ ਕਰ ਦੇ ਧੁਰ ਦੇ ਪਰਵਰਦਿਗਾਰੇ, ਸਾਂਝੇ ਯਾਰ ਤੇਰੀ ਵਡਿਆਈਆ। ਸਾਡੇ ਖ਼ਾਲੀ ਭਰ ਭੰਡਾਰੇ, ਅਤੋਟ ਅਤੁਟ ਨਾਮ ਵਰਤਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਦੇ ਕੇ ਗਏ ਇਸ਼ਾਰੇ, ਬਿਨ ਸੈਨਤ ਸੈਨਤ ਲਗਾਈਆ। ਤੇਰਾ ਦਰ ਸੁਹੰਜਣਾ ਏਕਾ ਏਕੰਕਾਰੇ, ਅਕਲ ਕਲ ਧਾਰੀ ਨਜ਼ਰੀ ਆਈਆ। ਸਾਡੀ ਪੈਜ ਦੇ ਸਵਾਰੇ, ਸਵਾਰਥ ਤੇਰੇ ਚਰਨ ਟਿਕਾਈਆ। ਫੇਰ ਜਨਮ ਹੋਏ ਨਾ ਦੂਜੀ ਵਾਰੇ, ਅਗਨੀ ਅੱਗ ਨਾ ਕੋਇ ਤਪਾਈਆ । ਅਸੀਂ ਪਹੁੰਚੀਏ ਸਚਖੰਡ ਸਚੇ ਦਰਬਾਰੇ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਆਪ ਵਖਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖੀਏ ਅਗੰਮ ਘਰਾਨਾ, ਦਰਗਾਹ ਸਚ ਸਚ ਜਣਾਈਆ। ਜਿਥੇ ਇਕੋ ਨਾਦ ਹੋਵੇ ਤਰਾਨਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਇਕੋ ਮੰਦਰ ਹੋਵੇ ਮਕਾਨਾ, ਛੱਪਰ ਛੰਨ ਨਾ ਕੋਇ ਸੁਹਾਈਆ। ਇਕੋ ਦੀਪਕ ਜੋਤ ਜਗੇ ਮਹਾਨਾ, ਬਿਨ ਤੇਲ ਬਾਤੀ ਰੁਸ਼ਨਾਈਆ। ਇਕੋ ਸਿੰਘਾਸਣ ਸੋਹੇ ਕਾਹਨਾ, ਕਾਹਨਾਂ ਦੇ ਕਾਹਨ ਤੇਰੀ ਵਡਿਆਈਆ। ਇਕੋ ਤੇਰਾ ਵਜੇ ਸ਼ਬਦ ਦਮਾਮਾ, ਨਿਰਗੁਣ ਸਰਗੁਣ ਧਾਰ ਦ੍ਰਿੜਾਈਆ। ਪੰਜ ਤਤ ਕਹਿਣ ਪ੍ਰਭ ਜਗਤ ਸ਼ਰਅ ਕਰੇ ਨਾ ਕੋਇ ਗ਼ੁਲਾਮਾ, ਦੀਨ ਦੁਨੀ ਬੰਧਨ ਨਾ ਕੋਇ ਰਖਾਈਆ। ਸਾਡਾ ਲਹਿਣਾ ਦੇਣਾ ਮੇਟ ਤਮਾਮਾ, ਤਮਅ ਲਾਲਚ ਨਾ ਕੋਇ ਰਖਾਈਆ। ਜੋਤੀ ਧਾਰ ਤੇਰਾ ਸਤਿਗੁਰ ਸ਼ਬਦ ਅਗੰਮੀ ਜਾਮਾ, ਰੂਪ ਰੰਗ ਵੇਖਣ ਕੋਇ ਨਾ ਪਾਈਆ । ਪੰਜ ਤਤ ਕਹਿਣ ਸਾਨੂੰ ਬਖ਼ਸ਼ ਦੇ ਇਕ ਟਿਕਾਣਾ, ਟਿੱਕੇ ਚਰਨ ਧੂੜੀ ਖ਼ਾਕ ਰਮਾਈਆ। ਤੂੰ ਮਿਹਰਵਾਨ ਹੋਣਾ ਮਿਹਰਵਾਨਾ, ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਆਲਮੀਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲਹਿਣਾ ਦੇਣਾ ਦੇ ਦੇ ਮਾਲਕ, ਖ਼ਾਲਕ ਖ਼ਲਕ ਤੇਰੀ ਸਰਨਾਈਆ । ਕਲਜੁਗ ਅੰਤ ਵੇਖ ਲੈ ਹਾਲਤ, ਹਾਲ ਹਾਲ ਸਾਡੀ ਦੁਹਾਈਆ। ਚਾਰੋਂ ਕੁੰਟ ਕੂੜ ਜਹਾਲਤ, ਸਚ ਰੰਗ ਨਾ ਕੋਇ ਸਮਾਈਆ। ਸਭ ਨੂੰ ਅੰਦਰੋਂ ਭੁੱਲੀ ਤੇਰੀ ਅਬਾਦਤ, ਬਾਂਗ ਅਜ਼ਾਂ ਨਾ ਕੋਇ ਸ਼ਨਵਾਈਆ। ਤੂੰ ਮਹਿਬੂਬ ਸਦਾ ਸਹੀ ਸਲਾਮਤ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਤਿ ਸਚ ਦੀ ਦੇ ਨਿਆਮਤ, ਰਸ ਆਪਣਾ ਆਪ ਚਖਾਈਆ। ਅਸੀਂ ਮੂਰਖ ਮੁਗਧ ਬਾਲ ਅਣਜਾਣਤ, ਬੁਧਹੀਣ ਮਾਤ ਅਖਵਾਈਆ। ਤੂੰ ਕਰੀ ਆਪ ਪਹਿਚਾਣਤ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਜੇ ਆਤਮਾ ਤੇਰਾ ਸਾਡੇ ਵਿਚ ਅਮਾਨਤ, ਅੰਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਸਚ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਰੰਗਦੇ ਰੰਗ ਚਲੂਲ, ਚੌਥੇ ਜੁਗ ਦੁਹਾਈਆ। ਸਮਰਥ ਨਾ ਜਾਈਂ ਭੂਲ, ਅਕਥ ਅਕਥ ਤੇਰੀ ਵਡਿਆਈਆ। ਭਗਤ ਉਧਾਰਨਾ ਤੇਰਾ ਰੂਲ, ਨੀਤੀ ਨਿਤ ਨਵਿਤ ਚਲੀ ਆਈਆ। ਤੂੰ ਮਾਲਕ ਕੰਤ ਕੰਤੂਹਲ, ਹਰਿ ਕਰਤਾ ਇਕ ਅਖਵਾਈਆ। ਮਿਹਰਵਾਨ ਜਾਈਂ ਨਾ ਭੂਲ, ਅਭੁਲ ਦੇਣੀ ਵਡਿਆਈਆ। ਤੇਰਾ ਹੁਕਮ ਇਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੇ ਚਰਨ ਕਵਲ ਸਦ ਲਾਉਂਦੇ ਰਹੀਏ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਤਤ ਉਧਾਰਨਾ ਤੇਰਾ ਕਾਮ ਮਾਮੂਲ, ਆਤਮਾ ਨਾਲ ਭਗਤਾਂ ਤਨ ਦੇਣੀ ਸਰਨਾਈਆ। ਰਾਏ ਧਰਮ ਸਾਥੋਂ ਲਹਿਣਾ ਦੇਣਾ ਨਾ ਕਰੇ ਵਸੂਲ, ਵਸਲ ਯਾਰ ਆਪਣਾ ਦੇਣਾ ਵਖਾਈਆ। ਸਾਡੀ ਬੇਨੰਤੀ ਕਰ ਕ਼ਬੂਲ, ਕਾਅਬਿਆਂ ਤੋਂ ਪਰੇ ਦਿਤੀ ਜਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਕੰਤ ਕੰਤੂਹਲ, ਕ਼ੁਦਰਤ ਦੇ ਕ਼ਾਦਰ ਕਰਤੇ ਪੁਰਖ ਪੁਰਖ ਪੁਰਖੋਤਮ ਤੇਰੀ ਓਟ ਓੜਕ ਇਕ ਤਕਾਈਆ।

੧੮ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸਿਧਵਾਂ ਜ਼ਿਲਾ ਅੰਮ੍ਰਿਤਸਰ ਮਨੀ ਰਾਮ ਸਿਧਵਾਂ, ਮਿਲਖਾ ਸਿੰਘ
ਸਮੁੰਦ ਸਿੰਘ ਮਾੜੀ ਮੇਘਾ, ਹਰਬੰਸ ਕੌਰ ਨਾਰਲਾ, ਦਰਸ਼ਨ ਸਿੰਘ ਲਾਖਣਾ, ਕਾਬਲ ਸਿੰਘ, ਜੀਤੋ ਬਾਸਰਕੇ,
ਗੁਪਾਲ ਸਿੰਘ, ਲਛਮਣ ਸਿੰਘ ਭੂਰੇ, ਵੀਰੋ ਮਾੜੀ ਕੰਬੋਕੇ

ਪੰਜ ਤਤ ਕਹਿਣ ਪ੍ਰਭ ਜੁਗ ਚੌਕੜੀਆਂ ਲੰਘੀਆਂ ਬੜੀਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਦੀਨ ਦਿਆਲ ਠਾਕਰ ਸੁਆਮੀ ਨਿਤ ਨਵਿਤ ਤੇਰੀਆਂ ਵੇਖਦੇ ਰਹੇ ਘੜੀਆਂ, ਪਲਕਾਂ ਦੇ ਪਿਛੇ ਧਿਆਨ ਲਗਾਈਆ। ਤੇਰੇ ਹੁਕਮ ਨਾਲ ਸੜਦੇ ਰਹੇ ਕੱਖਾਂ ਨਾਲ ਵਿਚ ਮੜ੍ਹੀਆਂ, ਜਗਤ ਮਸਾਣਾਂ ਰੂਪ ਵਟਾਈਆ। ਅਨਕ ਬਾਰ ਤੇਰੀਆਂ ਨਾਮ ਬਾਣੀਆਂ ਪੜ੍ਹੀਆਂ, ਰਸਨਾ ਜਿਹਵਾ ਢੋਲੇ ਗਾਈਆ। ਸਾਡੀਆਂ ਧਾਰਾਂ ਤੇਰੀ ਮੰਜ਼ਲ ਮੂਲ ਨਾ ਚੜ੍ਹੀਆਂ, ਦਰਗਾਹ ਸਚ ਨਾ ਕੋਇ ਟਿਕਾਈਆ। ਅੰਤ ਸਰਨ ਸਰਨਾਈ ਤੇਰੇ ਪੜੀਆਂ, ਪਰਮ ਪੁਰਖ ਦੇਣੀ ਮਾਣ ਵਡਿਆਈਆ। ਸਾਡੀਆਂ ਜਗਤ ਜਹਾਨ ਵਾਲੀਆਂ ਤੋੜੀ ਕੜੀਆਂ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਵੇਖ ਵਖਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਲਹਿਣੇ ਵੇਖ ਲੈ ਸਭ ਦੇ, ਭਗਵਨ ਭਗਤੀ ਧਾਰ ਰਹੇ ਕੁਰਲਾਈਆ। ਜੁਗ ਜੁਗ ਤੈਨੂੰ ਰਹੇ ਲਭਦੇ, ਖੋਜਿਆ ਥਾਈਂ ਥਾਈਂਆ। ਤੇਰੇ ਦਰਸ ਨਾ ਪਾਏ ਨੂਰੀ ਰੱਬ ਦੇ, ਭੇਵ ਅਭੇਦ ਨਾ ਕੋਇ ਚੁਕਾਈਆ। ਹੁਣ ਲਹਿਣੇ ਦੇਣੇ ਤਕ ਸਭ ਦੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਭੇਵ ਚੁਕਾਈਆ। ਸਾਡੇ ਪੰਧ ਮੁਕਾ ਦੇ ਸੜਨੇ ਅੱਗ ਦੇ, ਤਤਵ ਤਤ ਨਾ ਕੋਇ ਤਪਾਈਆ। ਸਾਡੇ ਲੇਖੇ ਪੂਰੇ ਕਰ ਦੇ ਜਗ ਦੇ, ਜਾਗਰਤ ਜੋਤ ਤੇਰੀ ਵਡਿਆਈਆ। ਹੁਕਮ ਸੁਣਾ ਦੇ ਸ਼ਬਦ ਅਨਾਦੀ ਨਦ ਦੇ, ਅਨਹਦ ਨਾਦ ਕਰ ਸ਼ਨਵਾਈਆ। ਪੰਧ ਮੁਕਾ ਦੇ ਦੀਨ ਦੁਨੀ ਦੀ ਹੱਦ ਦੇ, ਹਦੂਦ ਆਪਣੀ ਇਕ ਵਖਾਈਆ । ਝਗੜੇ ਮੇਟ ਦੇ ਰਹਿਣ ਅਲਗ ਦੇ, ਮੇਲ ਮਿਲਾਉਣਾ ਸਹਿਜ ਸੁਭਾਈਆ। ਅਸੀਂ ਝੋਲੀ ਤੇਰੇ ਅਗੇ ਅੱਡਦੇ, ਖ਼ਾਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਹੋ ਕਿਰਪਾਲ, ਕਿਰਪਾਨਿਧ ਦਇਆ ਕਮਾਈਆ। ਦੀਨਾਂ ਬੰਧਪ ਦੀਨ ਦਿਆਲ, ਠਾਕਰ ਸੁਆਮੀ ਹੋ ਕੇ ਵੇਖ ਵਖਾਈਆ। ਅਸੀਂ ਤੇਰੀ ਘਾਲੀਏ ਘਾਲ, ਜੁਗ ਜੁਗ ਸੇਵ ਕਮਾਈਆ। ਤੂੰ ਸਾਹਿਬ ਬਣ ਪ੍ਰਿਤਪਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੇ ਆਤਮਾ ਤੇਰਾ ਲਾਲ, ਤਨ ਭਗਤਾਂ ਦੇ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਹੇ ਅਸੀਂ ਵਸੀਏ ਤੇਰੀ ਸਚੀ ਧਰਮਸਾਲ, ਸਚਖੰਡ ਸਾਚੇ ਸੋਭਾ ਪਾਈਆ। ਸਾਡੀ ਸੁਰਤ ਆਪ ਸੰਭਾਲ, ਸੰਬਲ ਦੇ ਮਾਲਕ ਵੇਖ ਵਖਾਈਆ। ਤੇਰੀ ਤਕੀਏ ਅਗੰਮੀ ਚਾਲ, ਚਾਲ ਨਿਰਾਲੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸੰਭਾਲ ਸੁਰਤ, ਸ਼ਬਦੀ ਸ਼ਬਦ ਵੇਖ ਵਖਾਈਆ। ਤੇਰਾ ਨੂਰ ਅਕਾਲ ਮੂਰਤ, ਭਗਵਨ ਤੇਰੇ ਹੱਥ ਵਡਿਆਈਆ। ਨਾਦ ਸੁਣਾ ਅਗੰਮੀ ਤੂਰਤ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਾਡੀ ਆਸਾ ਮਨਸਾ ਪੂਰਤ, ਪਾਰਬ੍ਰਹਮ ਦੇਣੀ ਮਾਣ ਵਡਿਆਈਆ। ਤੂੰ ਸਰਬ ਕਲਾ ਭਰਪੂਰਤ, ਭਰਪੂਰ ਰਿਹਾ ਸਰਬ ਠਾਂਈਆ। ਤੇਰੇ ਚਰਨ ਲਾਈਏ ਧੂੜਤ, ਧੂੜੀ ਖ਼ਾਕ ਰਮਾਈਆ। ਸਾਡਾ ਲੇਖਾ ਰਹੇ ਨਾ ਮੂਰਖ ਮੂੜ੍ਹਤ, ਮੁਗਧ ਅੰਞਾਣ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਉਤੇ ਤਰਸ ਕਮਾਉਣਾ, ਰਹਿਮਤ ਰਹੀਮ ਆਪ ਕਮਾਈਆ। ਜੇ ਭਗਤਾਂ ਆਤਮਾ ਆਪਣੇ ਨਾਲ ਮਿਲਾਉਣਾ, ਮਿਲਣੀ ਹਰਿ ਜਗਦੀਸ਼ ਕਰਾਈਆ। ਭਗਤਾਂ ਤਤ ਸਚਖੰਡ ਆਪਣੇ ਗ੍ਰਹਿ ਵਸਾਉਣਾ, ਘਰ ਮੰਦਰ ਦੇਣਾ ਟਿਕਾਈਆ। ਦਰ ਤੇਰੇ ਵਾਸਤਾ ਪਾਉਣਾ, ਨਿਵ ਨਿਵ ਸੀਸ ਝੁਕਾਈਆ। ਅਸੀਂ ਤੇਰੀ ਧਾਰ ਵਿਚ ਗੂੜ੍ਹੀ ਨੀਂਦ ਸੌਣਾ, ਸੁੱਤਿਆਂ ਫੇਰ ਨਾ ਕੋਇ ਉਠਾਈਆ। ਚੁਰਾਸੀ ਵਿਚ ਫੇਰ ਕਦੇ ਨਾ ਆਉਣਾ, ਅੰਡਜ ਜੇਰਜ ਉਤਭੁਜ ਸੇਤਜ ਨਾ ਕੋਇ ਭੁਆਈਆ। ਤੇਰਾ ਰੂਪ ਤੇਰੇ ਵਿਚ ਸਮਾਉਣਾ, ਤੇਰੀ ਧਾਰ ਤੇਰਾ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਉਤੇ ਤਰਸ ਕਮਾਉਣਾ, ਕਰਨੀ ਦੇ ਕਰਤੇ ਦੇਣੀ ਮਾਣ ਵਡਿਆਈਆ। ਸਾਡਾ ਪੰਜ ਤਤ ਦਾ ਬੁਰਜ ਇਕੋ ਵਾਰ ਢਾਹੁਣਾ, ਫੇਰ ਢਾਹੁਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਲੈ ਚਲ ਚਰਨ ਹਜ਼ੂਰ, ਜਨ ਭਗਤ ਸੀਸ ਨਿਵਾਈਆ। ਤੇਰਾ ਤਕੀਏ ਨੂਰ ਨੁਰਾਨਾ ਨੂਰ, ਜਲਵਾਗਰ ਦੇਣਾ ਵਖਾਈਆ। ਤੂੰ ਸਰਬ ਕਲਾ ਭਰਪੂਰ, ਪਾਰਬ੍ਰਹਮ ਅਗੰਮ ਅਥਾਹੀਆ। ਸਾਡਾ ਨਾਤਾ ਜਗਤ ਤੋੜਨਾ ਕੂੜ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਸਾਡੀ ਮੰਜ਼ਲ ਰਹੇ ਨਾ ਨੇੜੇ ਦੂਰ, ਦੁਤੀਆ ਭਾਓ ਦੇਣਾ ਚੁਕਾਈਆ। ਤੂੰ ਯੋਧਾ ਮਹਾਬਲੀ ਸੂਰ, ਸੂਰਬੀਰ ਇਕ ਅਖਵਾਈਆ। ਹੁਣ ਤੇਰੇ ਨਾਦ ਸ਼ਬਦ ਦੀ ਸੁਣੀਏ ਤੂਰ, ਤੁਰਤ ਦੇਣੀ ਦ੍ਰਿੜਾਈਆ। ਅਸੀਂ ਤੇਰਾ ਸਚਖੰਡ ਵੇਖਣਾ ਚਾਹੁੰਦੇ ਜ਼ਰੂਰ, ਜ਼ਰੂਰਤ ਤੇਰੇ ਅਗੇ ਰਖਾਈਆ। ਤਤ ਕਹਿਣ ਆਸਾ ਤਕ ਲੈ ਜਿਹੜੀ ਰਖੀ ਮਨਸੂਰ, ਮਨਸਾ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਖ਼ਾਲਕ ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੰਜ ਤਤ ਕਹਿਣ ਜੇ ਆਤਮਾ ਤੇਰਾ ਗੋਤੀ, ਗੌਤਮ ਬੁੱਧ ਗਿਆ ਸੁਣਾਈਆ। ਨਿਰਗੁਣ ਧਾਰ ਤੇਰਾ ਜੋਤੀ, ਜੋਤੀ ਜਾਤੇ ਇਕ ਅਖਵਾਈਆ। ਪੰਜ ਤਤ ਕਹਿਣ ਸਾਡੀ ਆਯੂ ਤਕ ਲੈ ਬਹੁਤੀ, ਜੁਗ ਜੁਗ ਤੇਰੀ ਸੇਵ ਕਮਾਈਆ। ਸਾਡੀ ਆਸਾ ਵੇਖ ਲੈ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਅਸੀਂ ਜਨਮ ਭੋਗ ਲਏ ਕੋਟੀ, ਕੋਟਨ ਕੋਟ ਵੇਸ ਵਟਾਈਆ। ਖੇਲ ਖੇਲਿਆ ਬੂੰਦ ਰਕਤ ਬੋਟੀ, ਤਤਵ ਤਤਾਂ ਸੰਗ ਮਿਲਾਈਆ। ਅੰਤ ਕੰਤ ਭਗਵੰਤ ਤੇਰੀ ਰਖੀ ਓਟੀ, ਸਹਾਰਾ ਇਕੋ ਇਕ ਸੁਣਾਈਆ। ਸਾਡੀ ਬੇਨੰਤੀ ਸੁਣ ਲੈ ਛੋਟੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਸਾਡਾ ਝਗੜਾ ਮੇਟ ਦੇ ਲੋਕ ਪਰਲੋਕੀ, ਦੋ ਜਹਾਨਾਂ ਪੰਧ ਮੁਕਾਈਆ। ਅਸੀਂ ਤੇਰਾ ਗਾਇਆ ਸਲੋਕੀ, ਰਸਨਾ ਜਿਹਵਾ ਢੋਲੇ ਗਾਈਆ। ਸਚਖੰਡ ਦੁਆਰਿਉਂ ਕਦੇ ਨਾ ਰੋਕੀਂ, ਰੁਕਮਣੀ ਦੀ ਆਸਾ ਤਕ ਜੋ ਕ੍ਰਿਸ਼ਨ ਗਿਆ ਦ੍ਰਿੜਾਈਆ। ਅਸੀਂ ਭਗਤ ਸੁਹੇਲੇ ਤੇਰੇ ਮਾਣਕ ਮੋਤੀ, ਚਰਨ

ਕਵਲ ਲੈਣੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤਾਂ ਤਨ ਵਜੂਦ, ਮਾਟੀ ਖ਼ਾਕ ਵਜੇ ਵਧਾਈਆ। ਤੂੰ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਸਾਡੇ ਨਾਲ ਲੇਖਾ ਨਾ ਕਰੀ ਦੂਜ, ਦੁਤੀਆ ਭਾਓ ਦੇਣਾ ਚੁਕਾਈਆ। ਤੇਰਾ ਸਤਿਗੁਰ ਸ਼ਬਦ ਆਦਿ ਜੁਗਾਦੀ ਦੂਤ, ਦੋ ਜਹਾਨਾਂ ਕਰੇ ਸ਼ਨਵਾਈਆ। ਹਰਿ ਥਾਂ ਤੂੰ ਸਦਾ ਮੌਜੂਦ, ਮੁਫ਼ਲਿਸਾਂ ਵੇਖਣਾ ਥਾਉਂ ਥਾਈਂਆ। ਸਾਡੀ ਦੀਨ ਦੁਨੀ ਦੀ ਮੇਟ ਹਦੂਦ , ਹੱਦ ਰਹਿਣ ਕੋਇ ਨਾ ਪਾਈਆ। ਸਾਨੂੰ ਬਖ਼ਸ਼ ਦੇ ਆਲੀਸ਼ਾਨ ਅਰੂਜ, ਸ਼ਹਿਨਸ਼ਾਹ ਦਰਗਾਹ ਸਚ ਦੇ ਵਡਿਆਈਆ। ਤੇਰੀ ਇਕੋ ਕੀਤੀ ਪੂਜ, ਦੂਸਰ ਸੀਸ ਨਾ ਕੋਇ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਮੰਦਰ ਆਪ ਸੁਹਾਈਆ। ਪੰਜ ਤਤ ਕਹਿਣ ਪ੍ਰਭ ਆਤਮਾ ਨਾਲ ਸਾਨੂੰ ਦੇ ਮਾਣ, ਜਨ ਭਗਤ ਸੁਹੇਲੇ ਹੋ ਕੇ ਸੀਸ ਨਿਵਾਈਆ। ਤੂੰ ਪਤਿਤ ਪਾਵਨ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਕਿਰਪਾ ਕਰ ਦੇ ਧੁਰ ਦੇ ਕਾਹਨ, ਕਾਹਨਾਂ ਦੇ ਕਾਹਨ ਵੇਖ ਵਖਾਈਆ। ਮਿਹਰਵਾਨ ਹੋ ਕੇ ਮਿਹਰ ਕਰ ਦੇ ਅਗੰਮੇ ਰਾਮ, ਰਮਈਆ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਡਾ ਕਰ ਇੰਤਜ਼ਾਮ, ਬੰਦੋਬਸਤ ਤੇਰੇ ਹੱਥ ਨਜ਼ਰੀ ਆਈਆ। ਅਸੀਂ ਤਤਾਂ ਨੇ ਤਤ ਨਹੀਂ ਰਹਿਣਾ ਗ਼ੁਲਾਮ, ਜਗਤ ਜ਼ੰਜੀਰ ਕਟਾਈਆ। ਤੇਰੇ ਸਚਖੰਡ ਦੁਆਰ ਏਕੰਕਾਰ ਕਰੀਏ ਆਰਾਮ, ਦਰਗਾਹ ਸਾਚੀ ਬਹਿ ਬਹਿ ਖ਼ੁਸ਼ੀ ਬਣਾਈਆ। ਤੇਰੇ ਚਰਨ ਕਵਲ ਇਕੋ ਇਕ ਪਰਨਾਮ, ਨਮਸਤੇ ਕਹਿ ਕੇ ਸਯਦਿਆਂ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਲੇਖਾ ਵੇਖ ਤਮਾਮ, ਤਮਅ ਲਾਲਚ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਪਕੜਨਾ ਨਿਰਗੁਣ ਧਾਰ ਅਗੰਮੀ ਦਾਮ, ਦਾਮਨਗੀਰ ਆਪ ਅਖਵਾਈਆ।

੧੮ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਮੌਤਾ ਸਿੰਘ ਦਲੀਪ ਸਿੰਘ ਪਰਤਾਪ ਸਿੰਘ
ਫੁੱਮਣ ਸਿੰਘ ਸੁਰਜੀਤ ਕੌਰ ਸੇਵਾ ਸਿੰਘ ਬੀਰੋ ਸ਼ਾਮ ਸਿੰਘ ਸੱਜਣ ਸਿੰਘ ਕਲਸੀ, ਗੁਲਾਬ ਕੌਰ ਡਲ,
ਗੰਡਾ ਸਿੰਘ ਦਰਾਜ਼ਕੇ, ਅਮਰੀਕ ਕੌਰ ਡਲੀਰੀ, ਗੁਰਮੁਖ ਸਿੰਘ ਡਲੀਰੀ,

ਪੰਜ ਤਤ ਕਹਿਣ ਪ੍ਰਭ ਸੁਣ ਲੈ ਸਾਡੀ ਗਿਰਿਆਜ਼ਾਰੀ, ਗਹਿਰ ਗੰਭੀਰੇ ਬੇਨਜ਼ੀਰ ਨਜ਼ਰੀਆ ਨਜ਼ਰ ਵਿਚੋਂ ਬਦਲਾਈਆ। ਜੁਗ ਚੌਕੜੀ ਤਨ ਵਜੂਦ ਮਾਟੀ ਖ਼ਾਕ ਸਾਡੀ ਹੁੰਦੀ ਰਹੀ ਖ਼ੁਆਰੀ, ਪਰਮ ਪੁਰਖ ਪਰਮਾਤਮ ਦਰ ਤੇਰੇ ਸੀਸ ਝੁਕਾਈਆ। ਆਦਿ ਜੁਗਾਦਿ ਬ੍ਰਹਮ ਬਹਿਮਾਦ ਤੇਰੀ ਆਤਮਾ ਨਾਲ ਬੱਝਦੀ ਯਾਰੀ, ਯਰਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਜਣਾਈਆ। ਅਸੀਂ ਅਗਨੀ ਸੜ ਕੇ ਬਣਦੇ ਰਹੇ ਛਾਰੀ, ਮਿੱਟੀ ਖ਼ਾਕ ਖ਼ਾਕ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਡੀ ਆਸ਼ਾ ਕਿਸੇ ਨਾ ਕੀਤੀ ਪਿਆਰੀ, ਅਵਤਾਰ ਪੈਗ਼ੰਬਰ ਗੁਰੂਆਂ ਅਗੇ ਵਾਸਤਾ ਪਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸੁਣਾ ਕੇ ਗਏ ਅਗੰਮੀ ਧਾਰੀ, ਧਰਨੀ ਧਰਤ ਧਵਲ ਧੌਲ ਤੇਰੀ ਓਟ ਤਕਾਈਆ। ਪੰਜ ਤਤ ਕਹਿਣ ਸਾਡੀ ਨਮੋਂ ਨਮੋਂ

ਨਿਮਸਕਾਰੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਨੂੰ ਅੰਤ ਕੰਤ ਭਗਵੰਤ ਪਾਰ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਲੇਖਾ ਜਗਤ ਜਹਾਨ ਰਹਿਣ ਨਾ ਪਾਈਆ। ਤੂੰ ਨਿਰਵੈਰ ਨਿਰਾਕਾਰ ਨਿਰੰਕਾਰੀ, ਜੋਤੀ ਜਾਤਾ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਅਗੇ ਸੁਣਾਈਏ ਬੋਲ, ਕੂਕ ਕੂਕ ਜਣਾਈਆ। ਅੰਤ ਤੋਲਣਾ ਪੂਰਾ ਤੋਲ, ਤਰਾਜ਼ੂ ਨਾਮ ਕੰਡਾ ਹੱਥ ਉਠਾਈਆ। ਸਚ ਦੁਆਰਾ ਏਕੰਕਾਰਾ ਸਾਡਾ ਪੜਦਾ ਦੇਣਾ ਖੋਲ੍ਹ, ਖ਼ਲਕ ਦੇ ਖ਼ਾਲਕ ਦਇਆ ਕਮਾਈਆ। ਜੇ ਨਿਰਗੁਣ ਧਾਰ ਆਤਮਾ ਨਾਲ ਕਰੇ ਚੋਹਲ, ਪਰਮਾਤਮਾ ਆਪਣਾ ਮੇਲ ਮਿਲਾਈਆ। ਕਿਉਂ ਵਿਛੋੜਾ ਜਨ ਭਗਤਾਂ ਤਤਾਂ ਦੇਵੇਂ ਉਪਰ ਧੌਲ, ਧਰਨੀ ਦੇ ਮਾਲਕ ਭੇਵ ਖੁਲ੍ਹਾਈਆ। ਅਗੇ ਰਹੇ ਨਾ ਪੜਦਾ ਉਹਲ, ਭਾਂਡਾ ਭਰਮ ਦੇਣਾ ਭੰਨਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਲ, ਕੌਲ ਇਕ਼ਰਾਰਨਾਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਦ ਤੇਰਾ ਕਰੀਏ ਦਰਸ, ਦਰ ਸਚ ਦੇਣੀ ਸਰਨਾਈਆ। ਸਾਡੀ ਆਦਿ ਆਦਿ ਦੀ ਹਰਸ, ਹਵਸ ਦੇਣੀ ਮਿਟਾਈਆ। ਗ਼ਰੀਬ ਨਿਮਾਣਿਆਂ ਉਤੇ ਕਰਨਾ ਤਰਸ, ਰਹਿਮਤ ਹਕ ਕਮਾਈਆ। ਮਿਹਰ ਦਾ ਅੰਮ੍ਰਿਤ ਬਰਸ, ਮੇਘ ਨਾਮ ਜਣਾਈਆ। ਸਾਡਾ ਖ਼ੁਸ਼ੀਆਂ ਵਾਲਾ ਹੋਵੇ ਬਰਸ, ਮਾਸ ਦਿਵਸ ਦੇਣੀ ਵਡਿਆਈਆ। ਚਿੰਤਾ ਸੋਗ ਮੇਟ ਦੇ ਹਰਖ, ਕਿਰਿਆ ਕੂੜ ਮਿਟਾਈਆ। ਬਹੁੜੀ ਕਲਜੁਗ ਅੰਤ ਕਰੀਂ ਨਾ ਪਰਖ, ਪਾਰਖੂ ਰੂਪ ਨਾ ਕੋਇ ਦਰਸਾਈਆ। ਸਾਡਾ ਵਾਅਦਾ ਪਿਛਲਾ ਤਕ ਲੈ ਸ਼ਰਤ, ਸ਼ਰਅ ਤੋਂ ਬਾਹਰ ਜਣਾਈਆ। ਜੇ ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਉਤੇ ਧਰਤ, ਧਵਲ ਦੇ ਮਾਲਕ ਹੋਣਾ ਸਹਾਈਆ। ਸਾਡਾ ਵਸੇਰਾ ਹੋਵੇ ਤੇਰੇ ਅਰਸ਼, ਅਰਸ਼ੀ ਪ੍ਰੀਤਮ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਨੂੰ ਸਚਖੰਡ ਵਸਾਉਣਾ ਆਪ, ਦਰਗਾਹ ਸਚ ਦੇਣੀ ਵਡਿਆਈਆ । ਤੇਰਾ ਨਿਤ ਨਵਿਤ ਜਪਿਆ ਜਾਪ, ਜਗ ਜੀਵਣ ਦਾਤੇ ਸੇਵ ਕਮਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਦੇ ਪਾਕ, ਤਤਾਂ ਮੈਲ ਰਹੇ ਨਾ ਰਾਈਆ। ਥਿਰ ਘਰ ਦਾ ਖੋਲ੍ਹ ਦੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੇ ਪਰਮਾਤਮਾ ਆਤਮਾ ਤੇਰਾ ਸਾਥ, ਭਗਤਾਂ ਦੇ ਤਤ ਆਪਣੇ ਰੰਗ ਲੈਣੇ ਰੰਗਾਈਆ। ਮੰਜ਼ਲ ਪੰਧ ਮੁਕਾ ਦੇ ਵਾਟ, ਲੇਖਾ ਅਗੇ ਰਹੇ ਨਾ ਰਾਈਆ। ਅਸੀਂ ਪੁਜੀਏ ਤੇਰੇ ਘਾਟ, ਪਤਣ ਇਕੋ ਸੋਭਾ ਪਾਈਆ। ਜਿਥੇ ਜੋਤੀ ਨੂਰ ਲਲਾਟ, ਮਸਤਕ ਜਗਤ ਨਾ ਕੋਇ ਵਖਾਈਆ। ਸਚ ਦੁਆਰ ਵਖਾਉਣਾ ਹਾਟ, ਹਟਵਾਣੇ ਭੇਵ ਖੁਲ੍ਹਾਈਆ। ਸਾਡਾ ਲਹਿਣਾ ਦੇਣਾ ਆਵਣ ਜਾਵਣ ਦੇਣਾ ਕਾਟ, ਕਟਾਕਸ਼ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖਣਾ ਘਰ ਅਥਾਹ, ਥਿਰ ਘਰ ਵਾਸੀ ਦੇਣਾ ਵਖਾਈਆ। ਸਾਡਾ ਲੇਖਾ ਰਹੇ ਨਾ ਜਲ ਥਲ ਅਸਗਾਹ, ਮਹੀਅਲ ਪੰਧ ਮੁਕਾਈਆ। ਤੂੰ ਆਦਿ ਜੁਗਾਦੀ ਇਕ ਮਲਾਹ, ਖੇਵਟ ਖੇਟਾ ਨੂਰ ਅਲਾਹੀਆ। ਤੈਨੂੰ ਮੰਨੀਏ ਹਕ ਖ਼ੁਦਾ, ਖ਼ੁਦ ਮਾਲਕ ਦੇਣੀ ਵਡਿਆਈਆ। ਜੋ ਸੂਫ਼ੀ ਆਸਾ ਗਏ ਰਖਾ, ਮਨਸਾ ਤੇਰੇ ਚਰਨ ਟਿਕਾਈਆ। ਸਦੀ ਚੌਧਵੀਂ ਜਨ ਭਗਤਾਂ ਤਤਾਂ ਦੇਣੀ ਸ਼ਫ਼ਾ, ਸ਼ਫ਼ਕਤ ਆਪਣੇ ਹੱਥ ਰਖਾਈਆ। ਤੂੰ ਸੁਆਮੀ ਮਿਹਰਬਾਂ, ਮਹਿਬੂਬ ਨੂਰ ਅਲਾਹੀਆ।

ਸਾਨੂੰ ਕਦੀ ਨਾ ਕਰੀਂ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਸਾਡੀ ਬੇਨੰਤੀ ਤੇਰੇ ਅਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਤਤ ਆਪਣੇ ਚਰਨ ਕਵਲ ਟਿਕਾ, ਦਰਗਾਹ ਸਚ ਦੇ ਸਰਨਾਈਆ। ਵਿਛੋੜੇ ਵਿਚ ਫੇਰ ਭਰੀਏ ਕਦੇ ਨਾ ਆਹ, ਉਫ਼ ਹਾਏ ਨਾ ਕੋਇ ਸੁਣਾਈਆ। ਤੂੰ ਆਦਿ ਜੁਗਾਦਿ ਪਿਤਾ ਮਾਂ, ਮਾਤ ਪਿਤ ਇਕ ਅਖਵਾਈਆ। ਸਚਖੰਡ ਦੁਆਰਾ ਏਕੰਕਾਰਾ ਆਪਣਾ ਦੇਣਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਸਦਾ ਸੁਹੇਲੇ ਇਕ ਅਕੇਲੇ ਦੇਣੀ ਠੰਢੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰਨਾ ਹਕ ਨਿਆਂ, ਅਦਲ ਇਨਸਾਫ਼ ਆਪ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਸਿਫ਼ਤ ਕਰੀਏ ਵਾਹ ਵਾਹ, ਵਾਹਵਾ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਭਗਤਾਂ ਪਕੜਨਹਾਰਾ ਬਾਂਹ, ਤੁਧ ਬਿਨ ਦੂਜਾ ਅਵਰ ਨਜ਼ਰ ਕੋਇ ਨਾ ਆਈਆ।

੧੯ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਮੁਖਤਿਆਰ ਸਿੰਘ
ਗੁਰਬਖ਼ਸ਼ ਸਿੰਘ ਕਰਮ ਸਿੰਘ ਜਗੀਰ ਸਿੰਘ ਚੰਨਣ ਸਿੰਘ ਭਜਨ ਕੌਰ ਗੱਗੋਬੂਆ, ਕਰਤਾਰ ਸਿੰਘ
ਪਰਤਾਪ ਕੌਰ ਭੋਜੀਆਂ, ਸੇਵੀ ਠਠਾ, ਵੀਰੋ ਬਘਿਆੜੀ, ਜਗੀਰ ਸਿੰਘ ਸਬਰਾ,

ਪੰਜ ਤਤ ਕਹਿਣ ਪ੍ਰਭ ਸਾਡਾ ਜੁਗ ਜੁਗ ਮੇਟ ਦੇ ਰੱਟਾ, ਝਗੜਾ ਤਤ ਰਹਿਣ ਨਾ ਪਾਈਆ। ਸਭ ਦਾ ਲੇਖੇ ਲਾ ਲੈ ਲਿਖਤ ਵਾਲਾ ਪਟਾ, ਪਾਟਲ ਹੋ ਕੇ ਧਿਆਨ ਲਗਾਈਆ। ਕਲਜੁਗ ਨਾਲ ਸਤਿਜੁਗ ਕਰ ਦੇ ਵਟਾ, ਵਟਾਂਦਰਾ ਆਪਣੇ ਹੱਥ ਰਖਾਈਆ । ਸਾਡਾ ਚੀਥੜ ਵੇਖ ਲੈ ਫਟਾ, ਜੁਗ ਚੌਕੜੀ ਪੁਰਾਤਨ ਦੇਈਏ ਵਖਾਈਆ। ਸਾਡਾ ਤਨ ਵਜੂਦ ਵੇਖ ਲੈ ਮਟਾ, ਅੰਦਰ ਅੰਦਰ ਧਿਆਨ ਲਗਾਈਆ। ਮਨੂਆ ਮਨਸਾ ਵਾਲਾ ਫਿਰੇ ਨਾ ਨਠਾ, ਭੱਜੇ ਵਾਹੋ ਦਾਹੀਆ। ਲੇਖਾ ਰਹਿਣ ਨਾ ਦੇਣਾ ਅਠਸਠਾ, ਤੀਰਥ ਤੱਟਾਂ ਪੰਧ ਮੁਕਾਈਆ। ਉਲਟੀ ਗੇੜ ਪੁਰਖ ਅਕਾਲੇ ਲਠਾ, ਗੇੜਾ ਗੇੜੇ ਵਿਚੋਂ ਬਦਲਾਈਆ। ਦੀਨ ਮਜ਼੍ਹਬ ਸ਼ਰਅ ਦਾ ਰਹੇ ਕੋਈ ਨਾ ਰੱਟਾ, ਝਗੜਾ ਦਿਸੇ ਨਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਵਖਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਦੇਖੀਏ ਦਰ ਸੁਹਾਵਾ, ਸੋਹਣੀ ਦੇਣੀ ਵਡਿਆਈਆ। ਸਾਡਾ ਤੇਰੇ ਉਤੇ ਦਾਹਵਾ, ਦਾਹਵੇਦਾਰ ਜਗਤ ਅਖਵਾਈਆ। ਦਰਗਾਹ ਸਾਚੀ ਸਾਡਾ ਲਾ ਲੈ ਨਾਵਾਂ, ਨਰ ਨਿਰੰਕਾਰ ਹੋ ਸਹਾਈਆ। ਸਾਡਾ ਰੂਪ ਰਹੇ ਨਾ ਵਾਂਗ ਕਾਵਾਂ, ਹੰਸ ਆਪਣੇ ਰੰਗ ਰੰਗਾਈਆ। ਤੇਰਾ ਭਗਤ ਸੁਹੇਲਾ ਮਾਤ ਰਹੇ ਨਾ ਕੋਇ ਨਿਥਾਵਾਂ, ਸਚਖੰਡ ਦੇਣੀ ਮਾਣ ਵਡਿਆਈਆ। ਪੰਜ ਤਤ ਕਹਿਣ ਆਪਣੀ ਗੋਦੀ ਚਕ ਲੈ ਬਿਨਾ ਬਾਹਵਾਂ, ਪਤਿਪਰਮੇਸ਼ਵਰ ਮਿਹਰ ਨਜ਼ਰ ਉਠਾਈਆ । ਆਤਮਾ ਨਾਲ ਸਾਡਾ ਵਜ਼ਨ ਕਰ ਦੇ ਸਾਵਾਂ, ਇਕੋ ਕੰਡੇ ਤਰਾਜ਼ੂ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੀ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਮਨਸਾ, ਮਮਤਾ ਜਗਤ ਨਾ ਕੋਇ ਰਖਾਈਆ। ਜੇ

ਆਤਮਾ ਤੇਰੀ ਅੰਸਾ, ਤੇਰੇ ਰੂਪ ਵਿਚ ਸਮਾਈਆ। ਸਾਨੂੰ ਆਪਣਾ ਬਣਾ ਲੈ ਬੰਸਾ, ਪਰਵਰਦਿਗਾਰ ਤੇਰੀ ਵਡਿਆਈਆ। ਸਾਡਾ ਅੰਤਰ ਰਹੇ ਨਾ ਸੰਸਾ, ਚਿੰਤਾ ਰੋਗ ਨਾ ਕੋਇ ਸਤਾਈਆ। ਧਰਮ ਦੀ ਧਾਰ ਬਣਾ ਲੈ ਬਣਤਾ, ਘੜਨ ਭੰਨਣਹਾਰ ਵੇਖ ਵਖਾਈਆ। ਸਾਡਾ ਝਗੜਾ ਰਹੇ ਨਾ ਮਨ ਦਾ, ਮਮਤਾ ਮੋਹ ਨਾ ਕੋਇ ਹਲਕਾਈਆ। ਜਿਸ ਵੇਲੇ ਨਾਤਾ ਤੁੱਟੇ ਤਨ ਕਾ, ਲੋਕਮਾਤ ਰਹਿਣ ਨਾ ਪਾਈਆ। ਫੇਰ ਲੇਖਾ ਵੇਖਣਾ ਆਪਣੇ ਜਨ ਕਾ, ਬਣ ਜਣੇਂਦੀ ਮਾਈਆ। ਪਰਕਾਸ਼ ਦੇਣਾ ਆਪਣੇ ਨੂਰੀ ਚੰਨ ਕਾ, ਚੰਦ ਚਾਂਦਨੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਖੇਲ ਆਪ ਖਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲੱਗੇ ਤੇਰੇ ਕਵਲ ਚਰਨ, ਚਰਨ ਕਵਲ ਦੇਣੀ ਵਡਿਆਈਆ। ਤਕੀ ਤੇਰੀ ਸਰਨ, ਸਰਨਗਤ ਇਕ ਰਖਾਈਆ। ਜੇ ਆਤਮਾ ਮੇਲਣਾ ਤੇਰਾ ਪਰਨ, ਜਨ ਭਗਤਾਂ ਦੇਣੀ ਵਡਿਆਈਆ। ਪੰਜ ਤਤ ਤੇਰਾ ਲੜ ਫੜਨ, ਪੱਲੂ ਇਕੋ ਗੰਢ ਵਖਾਈਆ। ਉਹ ਕਿਉਂ ਨਾ ਤੇਰੀ ਮੰਜ਼ਲ ਚੜ੍ਹਨ, ਸਚਖੰਡ ਪੁੱਜਣ ਚਾਈਂ ਚਾਈਂਆ। ਲੇਖਾ ਮੁਕਾਉਣਾ ਚੋਟੀ ਜੜ੍ਹਨ, ਚੇਤਨ ਆਪਣੇ ਰੰਗ ਰੰਗਾਈਆ। ਜਿਹੜੇ ਜੁਗ ਜੁਗ ਅਗਨੀ ਵਿਚ ਸੜਨ, ਸੜ ਸੜ ਧੂੜੀ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡਾ ਰਹੇ ਅੰਤ ਨਾ ਲੇਖਾ, ਜਗਤ ਲੇਖ ਦੇਣਾ ਮਿਟਾਈਆ। ਜਗਤ ਭਰਾਂਤ ਨਾ ਰਹੇ ਭੁਲੇਖਾ, ਭਾਂਡਾ ਭਰਮ ਭਓ ਭੰਨਾਈਆ। ਤੇਰਾ ਨਿਰਗੁਣ ਧਾਰ ਤਕਿਆ ਵੇਸਾ, ਜੋਤੀ ਜਾਤੇ ਨਜ਼ਰੀ ਆਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਦੇਸ ਪਰਦੇਸ਼ਾ, ਧਰਨੀ ਧਰਤ ਧਵਲ ਪੰਧ ਦੇਣਾ ਚੁਕਾਈਆ। ਤੇਰੇ ਚਰਨ ਕਵਲ ਰਹੀਏ ਹਮੇਸ਼ਾ, ਸਚਖੰਡ ਸਾਚੇ ਸੋਭਾ ਪਾਈਆ। ਆਤਮਾ ਉਧਾਰਨਾ ਜੇ ਤੇਰਾ ਪੇਸ਼ਾ, ਪੰਜਾਂ ਤਤਾਂ ਨਾਲ ਦੇਣੀ ਵਡਿਆਈਆ। ਸਾਡਾ ਇਕੋ ਇਕ ਤੇਰੇ ਦਰ ਸੰਦੇਸ਼ਾ, ਅਣਸੁਣਤ ਦੇਈਏ ਸੁਣਾਈਆ। ਆਵਣ ਜਾਵਣ ਪਤਤ ਪਾਵਨ ਮੇਟ ਕਲੇਸ਼ਾ, ਕਲ ਕਾਤੀ ਬਹੁਭਾਂਤੀ ਆਪਣਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਇਕ ਆਦੇਸਾ, ਦਹਿ ਦਿਸ਼ਾ ਦੇ ਮਾਲਕ ਦੇਣੀ ਮਾਣ ਵਡਿਆਈਆ।

੧੯ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ, ਹਰੀ ਸਿੰਘ, ਮਹਿੰਦਰ ਸਿੰਘ,
ਬਚਨ ਸਿੰਘ, ਗੁਰਦੀਪ ਕੌਰ ਸੋਹਲ, ਸੁਰਜੀਤ ਕੌਰ, ਗੁਰਦੀਪ ਸਿੰਘ ਭਰੋਭਾਲ, ਚਰਨ ਕੌਰ ਭੁਸੇ,
ਵਰਿਆਮ ਸਿੰਘ ਮਲੀਆ, ਵੀਰੋ ਮਾੜੀ ਕੰਬੋਕੀ, ਰਾਜ ਕੌਰ ਖਰ

ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਆਸ, ਤ੍ਰਿਖਾ ਤ੍ਰਿਸ਼ਨਾ ਦੀਨ ਦੁਨੀ ਮਿਟਾਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਨਾਲੋਂ ਸ਼ੰਕਰ ਕੈਲਾਸ਼, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਗਰਭ ਵਿਚ ਫੇਰ ਨਾ ਹੋਏ ਨਿਵਾਸ, ਜਨਣੀ ਕੁੱਖ ਨਾ ਕੋਇ ਰਖਾਈਆ। ਰਾਏ ਧਰਮ ਨਾ ਦੇਵੇ ਫਾਸ, ਫਾਸੀ ਗਲ ਨਾ ਕੋਇ ਲਟਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਹਰਿ ਕਰਤਾ ਇਕ ਅਖਵਾਈਆ। ਜੁਗ ਜੁਗ ਮਾਲਕ

ਪੁਰਖ ਅਬਿਨਾਸ਼, ਪਰਮ ਪੁਰਖ ਨੂਰ ਅਲਾਹੀਆ। ਹਉਂ ਸੇਵਕ ਤੇਰੇ ਦਾਸ, ਸੇਵਾ ਜੁਗ ਜੁਗ ਮਾਤ ਕਮਾਈਆ। ਸਾਡੀ ਅੰਤਰ ਮੇਟ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਾਡੀ ਤ੍ਰਿਸ਼ਨਾ ਨਾ ਕਰੀਂ ਨਿਰਾਸ, ਨਿਰਗੁਣ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਚੁਰਾਸੀ ਤੋੜ ਜ਼ੰਜੀਰ, ਬੰਧਨ ਬੰਧ ਨਾ ਕੋਇ ਰਖਾਈਆ। ਤੂੰ ਮਾਲਕ ਬੇਨਜ਼ੀਰ, ਨਜ਼ਰੀਆ ਆਪਣਾ ਲੈ ਬਦਲਾਈਆ। ਸਾਡੀ ਲੇਖੇ ਲਾ ਤਕ਼ਦੀਰ, ਤਕੱਬਰ ਜਗਤ ਨਾ ਕੋਇ ਜਣਾਈਆ। ਤੇਰੇ ਹੱਥ ਤੇਰੀ ਤਦਬੀਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅੰਦਰੋਂ ਸਾਡੀ ਬਦਲ ਜ਼ਮੀਰ, ਜ਼ਾਮਨ ਹੋ ਕੇ ਵੇਖ ਵਖਾਈਆ। ਸਾਡੀ ਬੇਨੰਤੀ ਇਕ ਅਖ਼ੀਰ, ਆਖ਼ਰ ਦੇਈਏ ਸੁਣਾਈਆ। ਸਾਡੇ ਨੇਤਰ ਵਗੇ ਨੀਰ, ਹੰਝੂਆਂ ਹਾਰ ਬਣਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪੀਰਾਂ ਦਾ ਪੀਰ, ਹਰਿ ਕਰਤਾ ਨੂਰ ਅਲਾਹੀਆ। ਆਦਿ ਜੁਗਾਦੀ ਗਹਿਰ ਗੰਭੀਰ, ਗਵਰ ਅਗੰਮ ਅਥਾਹੀਆ। ਪੰਜ ਤਤ ਕਹਿਣ ਜਨ ਭਗਤਾਂ ਲੇਖੇ ਲਾ ਸਰੀਰ, ਤਨ ਵਜੂਦ ਆਪਣੇ ਰੰਗ ਰੰਗਾਈਆ। ਲਹਿਣਾ ਰਹੇ ਨਾ ਹਸਤ ਕੀਰ, ਕੀਟ ਕੀਟਾਂ ਗੋਦ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇਣੀ ਧੀਰ, ਧੀਰਜ ਧਰਮ ਧਾਰ ਸਮਝਾਈਆ। ਸਚ ਸੁਆਮੀ ਅਗੰਮਾ ਅੰਮ੍ਰਿਤ ਬਖ਼ਸ਼ ਦੇ ਸੀਰ, ਤ੍ਰਿਖਾ ਦੀਨ ਦੁਨੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਦੇਣੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡੀ ਚੋਗ ਨਾ ਜਾਏ ਨਿਖੁਟ, ਲੇਖਾ ਆਪਣੇ ਹੱਥ ਰਖਾਈਆ। ਪ੍ਰੀਤਮ ਪ੍ਰੀਤ ਜਾਏ ਨਾ ਟੁਟ, ਗੰਢਣਹਾਰ ਗੋਪਾਲ ਵੇਖਣਾ ਚਾਈਂ ਚਾਈਂਆ। ਤੇਰਾ ਦੁਆਰਾ ਜਾਏ ਨਾ ਛੁਟ, ਛੁਟਕੀ ਲਿਵ ਲੈਣੀ ਲਗਾਈਆ। ਅੰਮ੍ਰਿਤ ਜਾਮ ਪਿਆ ਦੇ ਘੁਟ, ਰਸਨਾ ਰਸ ਰਸ ਚਖਾਈਆ। ਅਸੀਂ ਆਦਿ ਜੁਗਾਦੀ ਤੇਰੇ ਸੁਤ, ਪਿਤਾ ਪੂਤ ਲੈਣੇ ਗਲ ਲਾਈਆ। ਕਲਜੁਗ ਵੇਖ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਧਰਮ ਦਾ ਨੂਰ ਗਿਆ ਛੁਪ, ਪੜਦਾ ਸਕੇ ਨਾ ਕੋਇ ਉਠਾਈਆ। ਤੇਰੇ ਅਗੇ ਦਸੀਏ ਦੁਖ, ਦੁਖੀ ਹੋ ਕੇ ਜਗਤ ਜਣਾਈਆ । ਸਾਡੀ ਤ੍ਰਿਸਨਾ ਮੇਟ ਦੇ ਭੁਖ, ਕਾਮਨਾ ਕਾਮ ਨਾ ਕੋਇ ਵਡਿਆਈਆ। ਉਲਟਾ ਫੇਰ ਹੋਈਏ ਨਾ ਰੁਖ਼, ਰੁਖ਼ਸਤ ਦੀਨ ਦੁਨੀ ਵਿਚੋਂ ਕਰਾਈਆ। ਤੇਰੇ ਦੁਆਰੇ ਸਾਡੀ ਸੁਹੰਜਣੀ ਹੋਵੇ ਰੁਤ, ਰੁਤੜੀ ਸਚਖੰਡ ਮਹਿਕਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਇਕ ਰਖਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਲੇਖੇ ਜਾਈਏ ਲੱਗ, ਲਗ ਮਾਤਰ ਡੇਰਾ ਢਾਹੀਆ। ਦੇ ਵਡਿਆਈ ਵਿਚ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜ ਬੁਝਾ ਦੇ ਅੱਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਤਪਾਈਆ। ਸਾਡੇ ਧੁਰਦਰਗਾਹੀ ਰੱਬ, ਯਾਮਬੀਨ ਤੇਰੀ ਸਰਨਾਈਆ। ਸਾਨੂੰ ਚੁਰਾਸੀ ਵਿਚੋਂ ਲਭ, ਜੇ ਮੇਲਾ ਮੇਲਿਆ ਚਾਈਂ ਚਾਈਂਆ। ਹੁਣ ਕਿਰਪਾ ਕਰ ਦੇ ਝਬ, ਅਗਲਾ ਪੰਧ ਨਾ ਕੋਇ ਵਖਾਈਆ। ਸਚਖੰਡ ਦੁਆਰ ਵਖਾ ਦੇ ਹੱਦ, ਹਦੂਦ ਇਕੋ ਇਕ ਸਮਝਾਈਆ। ਜਿਥੇ ਤੇਰੇ ਨਾਮ ਦਾ ਵਜੇ ਨਦ, ਧੁਨ ਆਵਾਜ਼ ਨਾ ਕੋਇ ਸੁਣਾਈਆ। ਦੀਪਕ ਜੋਤੀ ਦੀਆ ਜਾਏ ਜਗ, ਬਿਨ ਤੇਲ ਬਾਤੀ ਡਗਮਗਾਈਆ। ਸਚ ਦੁਆਰ ਏਕੰਕਾਰ ਧੁਰ ਧਾਮ ਅਵਲੜੇ ਜਾਈਏ ਸਜ, ਸਾਜਣ ਦੇਣੀ ਮਾਣ ਵਡਿਆਈਆ। ਪੰਜ ਤਤ ਕਹਿਣ ਸਾਨੂੰ ਤੇਰੇ ਮਿਲਣ ਦਾ ਲਬ, ਲੋਭ ਲਾਲਚ ਕੂੜ ਦਿਤਾ ਤਜਾਈਆ।

ਖ਼ੁਸ਼ੀਆਂ ਨਾਲ ਸਾਹਿਬ ਸੁਲਤਾਨੇ ਲੈਣਾ ਸੱਦ, ਸੱਦਾ ਦੇਣਾ ਥਾਉਂ ਥਾਈਂਆ। ਅਸੀਂ ਹੋਈਏ ਗਦ ਗਦ, ਗਦਾਗਰ ਦਾ ਲੇਖਾ ਦੇ ਮੁਕਾਈਆ। ਜੇ ਆਤਮਾ ਤੇਰੀ ਯਦ, ਜਨ ਭਗਤਾਂ ਤਤ ਆਪਣੇ ਨਾਲ ਮਿਲਾਈਆ। ਅਸੀਂ ਤੇਰੀ ਸੇਵਾ ਕੀਤੀ ਵਧ, ਭੱਜੇ ਵਾਹੋ ਦਾਹੀਆ। ਸਾਡਾ ਹਿੱਸਾ ਦੇ ਦੇ ਅਧ, ਅਧਵਿਚਕਾਰ ਨਾ ਕਦੇ ਰਖਾਈਆ। ਆਪਣੇ ਨਾਲੋਂ ਕਰੀਂ ਨਾ ਅੱਡ, ਵਖਰਾ ਗ੍ਰਹਿ ਵਖਾਈਆ। ਜਨ ਭਗਤਾਂ ਸਚਖੰਡ ਦੁਆਰੇ ਆਉਣਾ ਛਡ, ਅਗੇ ਹੋ ਨਾ ਕੋਇ ਅਟਕਾਈਆ। ਲੇਖੇ ਲਾਉਣਾ ਨਾੜੀ ਮਾਸ ਹਡ, ਤਤਾਂ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਏਕੰਕਾਰ ਨਿਰਗੁਣ ਧਾਰ ਲੈਣਾ ਸੱਦ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ।

੨੦ ਅਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ ਨਰਾਇਣ ਸਿੰਘ ਅਜੀਤ ਸਿੰਘ
ਸਵਰਨ ਸਿੰਘ, ਹਰਨਾਮ ਸਿੰਘ ਗੁਮਾਨਪੁਰਾ, ਭਾਗ ਸਿੰਘ ਮਾਹਲ, ਕਰਮ ਸਿੰਘ ਗੁਰਮੇਜ਼ ਕੌਰ ਮੀਆਪੁਰ,
ਜਗਮੋਹਣ ਸਿੰਘ ਆਸ ਕੌਰ ਬੋਪਾਰਾਏ, ਅਵਤਾਰ ਸਿੰਘ ਕਾਉਂਕੇ, ਮਹਿੰਦਰ ਸਿੰਘ ਬੋਪਾਰਾਏ,
ਭਾਗ ਸਿੰਘ ਮਹਾਵਾ, ਸਮਾ ਸਿੰਘ ਮੋਦੇ, ਛਿੰਦੋ ਗੁਰਬਚਨ ਕੌਰ ਧਨੋਏ

ਪੰਜ ਤਤ ਕਹਿਣ ਪ੍ਰਭ ਸਾਡੀ ਦੁਰਮਤ ਮੈਲ ਧੋ, ਮਾਇਆ ਮਮਤਾ ਮੋਹ ਮਿਟਾਈਆ। ਕੂੜੀ ਕਿਰਿਆ ਸਾਡੇ ਅੰਦਰੋਂ ਖੋਹ, ਹੁਕਮ ਧੁਰ ਦੇ ਨਾਲ ਮਿਟਾਈਆ। ਪੰਜ ਵਿਕਾਰ ਰਹੇ ਨਾ ਗ੍ਰੋਹ, ਗਹਿਰ ਗੰਭੀਰ ਦੇਣੀ ਵਡਿਆਈਆ। ਤੇਰਾ ਨਾਮ ਉਪਜੇ ਸੋ, ਸੋ ਪੁਰਖ ਹੋਣਾ ਆਪ ਸਹਾਈਆ। ਆਤਮ ਧਾਰ ਤੇਰਾ ਗਿਆ ਜੇ ਹੋ, ਪੰਜ ਤਤ ਮੇਲਾ ਮੇਲਣਾ ਚਾਈਂ ਚਾਈਂਆ। ਤੇਰੇ ਚਰਨ ਸਰਗੁਣ ਧਾਰ ਜਾਈਏ ਛੋਹ, ਸ਼ਹਿਨਸ਼ਾਹ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਸੁਣਾ ਦੇ ਨਾਦ, ਅਨਾਦੀ ਧੁਨ ਉਪਜਾਈਆ। ਭੇਵ ਚੁਕਾ ਦੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵਜੇ ਵਧਾਈਆ। ਤੂੰ ਮਾਲਕ ਖ਼ਾਲਕ ਪੁਰਖ ਅਕਾਲਾ ਆਦਿ, ਅੰਤ ਤੇਰੀ ਓਟ ਤਕਾਈਆ। ਜਨ ਭਗਤਾਂ ਹਿਰਦੇ ਸਦ ਤੇਰੀ ਰਹੇ ਯਾਦ, ਮਨ ਮਨਸਾ ਮੋਹ ਮਿਟਾਈਆ। ਸ਼ਬਦ ਸੰਦੇਸ਼ਾ ਦੇ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਜੇ ਆਤਮਾ ਤੇਰਾ ਸਚ ਸਮਾਜ, ਸਚ ਦੇ ਮਾਲਕ ਸਾਡਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਵਜਦੀ ਰਹੇ ਵਧਾਈਆ । ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਬਖ਼ਸ਼ ਦੇ ਨਿਰਮਲ ਨੂਰ, ਨੂਰ ਨੁਰਾਨੇ ਨੂਰ ਚਮਕਾਈਆ। ਤੇਰਾ ਤਕੀਏ ਹਕ ਜ਼ਹੂਰ, ਜ਼ਾਹਰ ਭੇਵ ਦੇਣਾ ਚੁਕਾਈਆ। ਪੰਧ ਰਹੇ ਨਾ ਨੇੜਾ ਦੂਰ, ਗ੍ਰਹਿ ਮੰਦਰ ਮਿਲਕੇ ਵਜਦੀ ਰਹੇ ਵਧਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੇਰੇ ਚਰਨ ਕਵਲ ਸ਼ੁਕਰੀਏ ਵਿਚ ਹੋਈਏ ਮਸ਼ਕੂਰ, ਨਿਵ ਨਿਵ ਸੀਸ ਝੁਕਾਈਆ। ਸਾਡੇ ਜਨਮ ਜਨਮ ਦੇ ਬਖ਼ਸ਼ ਕ਼ਸੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।

ਸਾਡੀ ਆਸਾ ਮਨਸਾ ਅੰਤਮ ਕਰ ਪੂਰ, ਪੂਰਨ ਬ੍ਰਹਮ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ । ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਅੰਮ੍ਰਿਤ ਬਖ਼ਸ਼ ਦੇ ਮਿਉਂ, ਬਰਖਾ ਅਗੰਮ ਅਥਾਹ ਨਿਰਗੁਣ ਧਾਰ ਲਗਾਈਆ। ਜੋਤੀ ਜਾਤੇ ਲਗਾ ਲੈ ਨਿਹੁ, ਨਾਤਾ ਸਕੇ ਨਾ ਕੋਇ ਤੁੜਾਈਆ। ਤੂੰ ਆਦਿ ਜੁਗਾਦੀ ਧੁਰ ਦਾ ਦਿਉ, ਦੇਵਤ ਸੁਰ ਤੇਰੀ ਸਰਨਾਈਆ। ਤੂੰ ਮਾਲਕ ਅਲਖ ਅਭਿਉ, ਭੈ ਭੰਜਣ ਤੇਰੀ ਬੇਪਰਵਾਹੀਆ। ਸਚਖੰਡ ਦੁਆਰਾ ਭਗਤਾਂ ਤਤ ਕਹਿਣ ਸਾਨੂੰ ਬਖ਼ਸ਼ਦਾ ਨਹੀਂ ਕਿਉਂ, ਕਰਮ ਕਾਂਡ ਦਾ ਡੇਰਾ ਢਾਹੀਆ। ਜੁਗ ਜੁਗ ਤੇਰੇ ਚਰਨ ਕਵਲ ਗਏ ਨਿਉਂ, ਨਿਵ ਨਿਵ ਸੀਸ ਝੁਕਾਈਆ। ਸਾਡਾ ਝਗੜਾ ਮੁਕਾ ਦੇ ਸਾਡੇ ਤਿੰਨ ਹੱਥ ਸੀਉਂ, ਸੀਵਾਂ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਚਾੜ੍ਹ ਦੇ ਰੰਗ, ਰੰਗਤ ਅਗੰਮ ਅਥਾਹੀਆ। ਬਿਰਹੋਂ ਵਿਛੋੜੇ ਵਿਚ ਮੰਗੀਏ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਬੇਸ਼ਕ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਅਸੀਂ ਤਤ ਪੰਜ, ਪੰਚਮ ਸ਼ਬਦ ਨਾਲ ਸ਼ਨਵਾਈਆ। ਸਾਡਾ ਮੇਟ ਦੇ ਗ਼ਮ ਰੰਜ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਤੇਰੇ ਦੁਆਰੇ ਨੇਤਰ ਵਹਾਈਏ ਹੰਝ, ਹੰਝੂਆਂ ਹਾਰ ਬਣਾਈਆ। ਜਗਤ ਵਿਕਾਰ ਰਹੇ ਨਾ ਜੰਗ, ਲੇਖਾ ਕੂੜ ਦੇਣਾ ਮੁਕਾਈਆ। ਨਿਜ ਘਰ ਵਾਸੀ ਨਿਜ ਘਰ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਾਨੂੰ ਆਪਣੇ ਬਣਾ ਲੈ ਚੰਦ, ਚੰਦ ਚਾਂਦਨੀ ਇਕ ਰੁਸ਼ਨਾਈਆ। ਜੇ ਆਤਮਾ ਆਪਣੇ ਨਾਲ ਲਈ ਗੰਢ, ਜਨ ਭਗਤਾਂ ਤਤ ਸੰਗ ਬਣਾਈਆ। ਸਚਖੰਡ ਦੁਆਰੇ ਸਾਨੂੰ ਪਈ ਠੰਢ, ਥਿਰ ਘਰ ਬਹਿ ਕੇ ਵਜਦੀ ਰਹੇ ਵਧਾਈਆ। ਪੁਰਖ ਅਕਾਲੇ ਦੀਨ ਦਿਆਲੇ ਭਗਤਾਂ ਦੇਵੀਂ ਕਦੇ ਨਾ ਕੰਡ, ਕਰਵਟ ਲੋਕਮਾਤ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ ਸਦਾ ਸਦ ਗਾਇਆ ਛੰਦ, ਸੋਹੰ ਢੋਲਾ ਅਗੰਮ ਅਥਾਹੀਆ।

੨੦ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ ਚਰਨ ਸਿੰਘ ਗੁਰਦਿਤ ਸਿੰਘ ਦਲੀਪ ਸਿੰਘ ਤਾਰਾ ਸਿੰਘ
ਮਾਨਾਵਾਲਾ, ਸੁਰਿੰਦਰ ਸਿੰਘ ਭੁਲਰ, ਹਜ਼ਾਰਾ ਸਿੰਘ ਛੀਨੇ ਜਸਤਰਆਲ, ਮੰਗਲ ਸਿੰਘ
ਤਾਰੂ ਸਿੰਘ ਸਾਂਰਗੜਾ, ਸੰਤਾ ਸਿੰਘ ਜਗੀਰ ਕੌਰ ਦਰਸ਼ਨ ਕੌਰ ਲੇਲੀਆਂ

ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਪ੍ਰਭੂ ਕਮਲਾਪਾਤੀ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਸਰਨਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਅੰਧੇਰੀ ਰਾਤੀ, ਨਵ ਸਤ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਤਕ ਲੈ ਕਾਗ਼ਜ਼ਾਤੀ, ਕਲਮਾ ਨਾਮ ਕਾਇਨਾਤ ਵੇਖ ਵਖਾਈਆ। ਕੀ ਖੇਲ ਖਿਲਾਏ ਕਲਜੁਗ ਅੰਤਮ ਕਾਤੀ, ਕੂੜੀ ਕਿਰਿਆ ਨਾਲ ਰਲਾਈਆ। ਅੰਮ੍ਰਿਤ ਬੂੰਦ ਮਿਲੇ ਨਾ ਕਿਸੇ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਗ਼ਰੀਬ ਨਿਮਾਣਿਆਂ ਭਗਤਾਂ ਪੁਛੇ ਕੋਇ ਨਾ ਵਾਤੀ, ਸਿਰ ਸਿਰ ਹੱਥ ਨਾ ਕੋਇ ਰਖਾਈਆ। ਫਿਰੀ ਦਰੋਹੀ ਲੋਕਮਾਤੀ, ਧਰਨੀ

ਧਰਤ ਧਵਲ ਧੌਲ ਰਹੀ ਕੁਰਲਾਈਆ। ਝਗੜਾ ਵੇਖ ਲੈ ਜ਼ਾਤ ਪਾਤੀ, ਦੀਨ ਮਜ਼ਬ੍ਹ ਕਰੇ ਲੜਾਈਆ। ਤੇਰੀ ਮੰਜ਼ਲ ਹਕ ਮਹਿਬੂਬ ਚੜ੍ਹੇ ਕੋਇ ਨਾ ਘਾਟੀ, ਸਚ ਦੁਆਰ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਤੀਰਥ ਅੱਠ ਸਾਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਨਿਗਾਹ ਮਾਰ ਲੈ ਪੁਰਖ ਅਕਾਲੇ ਦੀਨ ਦਿਆਲੇ ਸਮਰਾਥੀ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਅਸੀਂ ਤਤ ਵਿਚਾਰੇ ਅਨਾਥ ਅਨਾਥੀ, ਗ਼ਰੀਬ ਨਿਮਾਣੇ ਹੋ ਕੇ ਮੰਗ ਮੰਗਾਈਆ। ਸਤਿਗੁਰ ਸ਼ਬਦ ਦੂਲਹੇ ਬਣਨਾ ਧੁਰ ਦੇ ਸਾਥੀ, ਸਗਲਾ ਸੰਗ ਨਿਭਾਈਆ। ਸਾਡਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਮਸਤਕ ਮਾਥੀ, ਧੂੜੀ ਇਕੋ ਖ਼ਾਕ ਰਮਾਈਆ। ਪਿਛਲਾ ਪੰਧ ਮੁਕਾ ਦੇ ਅਗੇ ਅਵਰ ਰਹੇ ਨਾ ਘਾਟੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਵੇਖ ਲੈ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਬਾਹਰ ਧਿਆਨ ਲਗਾਈਆ। ਜਗਤ ਚਿੰਤਾ ਵੇਖ ਲੈ ਗ਼ਮ, ਗ਼ਮੀ ਗ਼ਮਖ਼੍ਵਾਰ ਦੇਣੀ ਗੁਆਈਆ। ਸਾਡਾ ਲੇਖੇ ਲਾਉਣਾ ਪਵਣ ਸੁਆਸੀ ਦਮ, ਦਾਮਨਗੀਰ ਆਪ ਹੋ ਜਾਈਆ। ਜੇ ਆਤਮਾ ਤੇਰਾ ਨੂਰ ਮਾਇਆ ਧਾਰ ਤੇਰਾ ਬ੍ਰਹਮ, ਪਾਰਬ੍ਰਹਮ ਪੜਦਾ ਦੇਣਾ ਉਠਾਈਆ। ਅਸੀਂ ਨੇਤਰ ਰੋਈਏ ਛਮਾਂ ਛਮ, ਛਹਿਬਰ ਨੈਣਾਂ ਵਾਲੀ ਲਾਈਆ। ਪੁਰਖ ਅਕਾਲ ਸਾਡਾ ਬੇੜਾ ਅੰਤਮ ਬੰਨ੍ਹ, ਬੰਨ੍ਹਣਹਾਰ ਦਇਆ ਕਮਾਈਆ। ਅਸੀਂ ਭਗਤ ਸੁਹੇਲੇ ਤੇਰੇ ਜਨ, ਸੂਫ਼ੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਸਚ ਸਚ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲਾ ਲੈ ਲੋਕਮਾਤੀ, ਮਨ ਮਤ ਦਾ ਡੇਰਾ ਢਾਹੀਆ। ਧੁਰ ਦੇ ਰਾਮ ਬਣ ਜਾ ਕਮਲਾਪਾਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਸਾਡੇ ਤਨ ਵਜੂਦਾਂ ਹਕ ਮਹਿਬੂਬਾ ਦੇ ਦੇ ਸ਼ਾਂਤੀ, ਅਗਨੀ ਤਤ ਨਾ ਲਾਗੇ ਰਾਈਆ। ਬੇਸ਼ਕ ਤੇਰੇ ਜਗਤ ਵਿਚ ਆਉਣੀ ਕਰਾਂਤੀ, ਨਵ ਸਤ ਖੇਲ ਕਰਨਾ ਥਾਉਂ ਥਾਈਂਆ। ਸਾਡੀ ਮੰਜ਼ਲ ਅੰਤ ਮੁਕਾ ਦੇ ਵਾਟੀ, ਪਾਂਧੀ ਪੰਧ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਭਗਤ ਸੁਹੇਲੇ ਤੇਰੇ ਮਿਤ, ਮਿਤਰਾ ਦੇ ਵਡਿਆਈਆ। ਨਿਰਗੁਣ ਧਾਰ ਕਰਨਾ ਹਿਤ, ਸਰਗੁਣ ਵੇਖਣਾ ਚਾਈਂ ਚਾਈਂਆ। ਪਰਮ ਪੁਰਖ ਹੋ ਕੇ ਵਸਣਾ ਚਿਤ, ਠਗੌਰੀ ਕੂੜ ਰਹੇ ਨਾ ਰਾਈਆ। ਦਰਸ਼ਨ ਦੇਣਾ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਬਣਨਾ ਪਿਤ, ਪਤਿਪਰਮੇਸ਼ਵਰ ਗੋਦ ਉਠਾਈਆ। ਤੇਰੇ ਚਰਨਾਂ ਜਾਈਏ ਟਿਕ, ਟਿੱਕੇ ਧੂੜੀ ਖ਼ਾਕ ਰਮਾਈਆ। ਲਹਿਣਾ ਦੇਣਾ ਮੁਕਾਉਣਾ ਪੱਥਰ ਇੱਟ, ਪਾਹਨਾਂ ਸੀਸ ਨਾ ਕੋਇ ਝੁਕਾਈਆ। ਸਾਨੂੰ ਧਾਮ ਵਖਾ ਦੇ ਅਨਡਿਠ, ਸਚਖੰਡ ਸਾਚਾ ਇਕ ਦਰਸਾਈਆ। ਕਰਵਟ ਵਿਚ ਬਦਲ ਲੈ ਪਿਠ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਭੇਵ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਭੇਵ ਚੁਕਾ ਦੇ ਤਨ, ਵਜੂਦਾਂ ਦੇ ਵਡਿਆਈਆ। ਦੀਨ ਦੁਨੀ ਵਿਚ ਬੇੜਾ ਦੇ ਬੰਨ੍ਹ, ਬੰਨ੍ਹਣਹਾਰ ਤੇਰੀ ਸਰਨਾਈਆ। ਧੁਰ ਦਾ ਸ਼ਬਦ ਜਣਾ ਦੇ ਬਿਨਾ ਕੰਨ, ਕਾਇਨਾਤ ਤੋਂ ਬਾਹਰ ਕਰ ਪੜ੍ਹਾਈਆ। ਨੂਰੀ ਜੋਤ ਚਾੜ੍ਹ ਦੇ ਚੰਨ, ਚੰਦ ਚਾਂਦਨੇ ਕਰ ਰੁਸ਼ਨਾਈਆ। ਨਾਮ ਨਿਧਾਨਾ ਦੇ ਦੇ ਧਨ, ਅਤੋਟ ਅਤੁਟ ਆਪ ਵਰਤਾਈਆ। ਜਨ ਭਗਤਾਂ ਸਚ ਬਖ਼ਸ਼

ਦੇ ਸਰਨ, ਸਰਨਗਤ ਇਕ ਦ੍ਰਿੜਾਈਆ। ਲੇਖਾ ਰਹੇ ਨਾ ਮਰਨ ਡਰਨ, ਚੁਰਾਸੀ ਭਉ ਨਾ ਕੋਇ ਜਣਾਈਆ। ਖ਼ੁਸ਼ੀਆਂ ਨਾਲ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦੁਆਰੇ ਵੜਨ, ਥਿਰ ਘਰ ਆਪਣਾ ਆਸਣ ਲਾਈਆ। ਬਿਨ ਰਸਨਾ ਜਿਹਵਾ ਤੇਰਾ ਨਾਮ ਪੜ੍ਹਨ, ਹਰਿ ਢੋਲਾ ਸਿਫ਼ਤ ਸਲਾਹੀਆ। ਤੂੰ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਤ ਨਵਿਤ ਜੁਗ ਚੌਕੜੀ ਤੇਰਾ ਭਗਤਾਂ ਨਾਲ ਪਰਣ, ਪਰਮ ਪੁਰਖ ਤੇਰਾ ਰੰਗ ਦੇਣਾ ਰੰਗਾਈਆ।