੨੪ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਚੰਡੀਗੜ ਸ਼ਹਿਰ ਮਿਹਰ ਸਿੰਘ ਭਾਨਸ਼ੀ ਕਿਦਾਰ ਨਾਥ ਦੇ ਨਵਿਤ
ਪੰਜ ਤਤ ਕਹਿਣ ਪ੍ਰਭ ਸਾਡੀ ਮੰਜ਼ਲ ਕਟ, ਭਗਤ ਸੁਹੇਲੇ ਇਕ ਇਕੇਲੇ ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਤੂੰ ਵਸਣਹਾਰਾ ਘਟ ਘਟ, ਗ੍ਰਹਿ ਮੰਦਰ ਕਾਇਆ ਅੰਦਰ ਸੋਭਾ ਪਾਈਆ। ਦੁਰਮਤ ਮੈਲ ਨਿਰਗੁਣ ਨਿਰਵੈਰ ਹੋ ਕੇ ਕਟ, ਕਟਾਕਸ਼ ਧੁਰ ਦਾ ਨਾਮ ਲਗਾਈਆ। ਸਚ ਦੁਆਰ ਏਕੰਕਾਰ ਵਖਾ ਦੇ ਆਪਣਾ ਹੱਟ, ਗ੍ਰਹਿ ਮੰਦਰ ਅੰਦਰ ਪੜਦਾ ਆਪ ਚੁਕਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਮਾਰਦੇ ਸੱਟ, ਸੋਈ ਸੁਰਤ ਅਕਾਲ ਮੂਰਤ ਦੇ ਜਗਾਈਆ। ਦਰ ਦੁਆਰ ਤੇਰਾ ਦਰਸ਼ਨ ਕਰੀਏ ਝਟ, ਬਿਨ ਜਗਤ ਲੋਚਨ ਵੇਖ ਵਖਾਈਆ। ਪਰਕਾਸ਼ ਦੇਣਾ ਕਾਇਆ ਮਟ, ਅੰਧ ਅੰਧੇਰ ਗਵਾਈਆ। ਮਨੂਆ ਦਹਿ ਦਿਸ਼ਾ ਫਿਰੇ ਨਾ ਨਠ, ਚਾਰ ਕੁੰਟ ਨਾ ਉਠ ਉਠ ਧਾਈਆ। ਦੂਈ ਦੁਵੈਤੀ ਸ਼ਰਅ ਸ਼ਰਾਇਤੀ ਅੰਦਰੋਂ ਮੇਟ ਦੇ ਫਟ, ਭਾਂਡਾ ਭਰਮ ਭਉ ਭਨਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਤੇਰਾ ਲਈਏ ਰਟ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਤੇਰਾ ਨਾਮ ਲਈਏ ਚਟ, ਜਗਤ ਤ੍ਰਿਸ਼ਨਾ ਭੁਖ ਮਿਟਾਈਆ। ਮਾਨਸ ਦੇਹੀ ਲਾਹ ਲਈਏ ਖਟ, ਸਤਿਗੁਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਜ ਤਤ ਕਹਿਣ ਸਾਡਾ ਅੰਤਸ਼ਕਰਨ ਕਰ ਦੇ ਸਾਫ਼, ਪਤਤ ਪੁਨੀਤ ਬਣਾਈਆ। ਕੋਟ ਜਨਮ ਦੇ ਕਰਮ ਕਰ ਮੁਆਫ਼, ਕਰਮ ਕਾਂਡ ਦਾ ਡੇਰਾ ਢਾਹੀਆ। ਸਾਡੀ ਦੀਨ ਦੁਨੀ ਵਿਚ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਚਾਰੋ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਜੇ ਪ੍ਰਭੂ ਆਤਮਾ ਤੇਰੀ ਜ਼ਾਤ, ਅੰਤ ਜੋਤ ਜੋਤ ਵਿਚ ਮਿਲਾਈਆ। ਕਿਉਂ ਨਹੀਂ ਪੰਜਾਂ ਤਤਾਂ ਦੇਂਦਾ ਦਾਤ, ਜਨ ਭਗਤ ਸੁਹੇਲੇ ਦਰ ਤੇਰੇ ਵਾਸਤਾ ਪਾਈਆ। ਸਾਡਾ ਲਹਿਣਾ ਦੇਣਾ ਮੁਕਾ ਦੇ ਲੋਕਮਾਤ, ਚੁਰਾਸੀ ਵੰਡ ਰਹੇ ਨਾ ਰਾਈਆ। ਤੇਰਾ ਦਰਸ਼ਨ ਕਰੀਏ ਇਕ ਇਕਾਂਤ, ਅਕਲ ਕਲਧਾਰੀ ਪੜਦਾ ਦੇਣਾ ਚੁਕਾਈਆ। ਅੰਤ ਕੰਤ ਭਗਵੰਤ ਪੁਛ ਲੈ ਵਾਤ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਚਰਨ ਕਵਲ ਉਪਰ ਧਵਲ ਜੇ ਸਾਡਾ ਜੋੜਿਆ ਨਾਤ, ਅੰਤ ਸਚਖੰਡ ਦੇ ਵਡਿਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦਾ ਪਿਤ ਮਾਤ, ਪੁਰਖ ਅਕਾਲ ਬੇਪਰਵਾਹੀਆ। ਸਚ ਪ੍ਰੀਤੀ ਜੋੜ ਲੈ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਰਹੇ ਨਾ ਅੰਧ ਘੋਰ, ਘੋਰੀ ਹੋ ਕੇ ਸਤਿਗੁਰ ਸ਼ਬਦ ਜਣਾਈਆ। ਸੁਰਤੀ ਨਾਲ ਬੰਨ੍ਹ ਲੈ ਡੋਰ, ਨਾਤਾ ਸਕੇ ਨਾ ਕੋਇ ਤੁੜਾਈਆ। ਲੇਖਾ ਰਹੇ ਨਾ ਪੰਜ ਚੋਰ, ਪੰਚ ਵਿਕਾਰ ਦੇਣਾ ਮਿਟਾਈਆ। ਤੇਰਾ ਪ੍ਰੇਮ ਦਾ ਹੋਵੇ ਘਨਘੋਰ, ਸੋਹਣੀ ਰੁਤ ਦੇਣੀ ਸੁਹਾਈਆ। ਮਨੂਆ ਮਨ ਨਾ ਪਾਵੇ ਸ਼ੋਰ, ਸ਼ੌਹਰ ਬਾਂਕੇ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਚਖੰਡ ਤੇਰਾ ਵਸੇਰਾ, ਵਸਲ ਯਾਰ ਦਰਸਾਈਆ। ਮਿਹਰਵਾਨ ਕਰ ਦੇ ਮਿਹਰਾ, ਮਹਿਬੂਬ ਤੇਰੀ ਵਡਿਆਈਆ। ਦੀਨ ਦੁਨੀ ਨਾ ਰਹੇ ਅੰਧੇਰਾ, ਨੂਰੀ ਚੰਦ ਦੇਣਾ ਚਮਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਰਗੁਣ ਤੇਰਾ ਹੋਵੇ ਫੇਰਾ, ਜੁਗ ਚੌਕੜੀ ਰੂਪ ਨਾ ਕੋਇ ਦਰਸਾਈਆ। ਪਰਮ ਪੁਰਖ ਪਰਮਾਤਮ ਤੇਰਾ ਭੇਵ ਪਾਵੇ ਕਿਹੜਾ, ਅੰਤ ਕਹਿਣ ਕਿਛ ਨਾ ਆਈਆ। ਚੁਰਾਸੀ ਵਾਲਾ ਸਾਡਾ ਮੁਕਾ ਦੇ ਝੇੜਾ, ਜਨ ਭਗਤਾਂ ਦੇ ਤਤ ਦੇਣ ਗਵਾਹੀਆ। ਸਚਖੰਡ ਸੁਹਾ ਦੇ ਆਪਣਾ ਵਿਹੜਾ, ਗ੍ਰਹਿ ਮੰਦਰ ਦੇ ਵਡਿਆਈਆ। ਆਵਣ ਜਾਵਣ ਪਤਿਤ ਪਾਵਨ ਛੁਡਾ ਦੇ ਖਹਿੜਾ, ਜੂਨੀ ਜੂਨ ਨਾ ਕੋਇ ਵਖਾਈਆ। ਨਿਜ ਘਰ ਵਾਸੀ ਨਜ਼ਰੀ ਆਵੇ ਨੇਰਨ ਨੇਰਾ, ਨਿਜ ਘਰ ਮਿਲ ਕੇ ਵਜੇ ਵਧਾਈਆ। ਪਿਛਲਾ ਵਕ਼ਤ ਲੰਘ ਗਿਆ ਬਥੇਰਾ, ਨਵ ਨਵ ਚਾਰ ਪੰਧ ਮੁਕਾਈਆ। ਸਾਡਾ ਸਤਿਗੁਰ ਸ਼ਬਦ ਵੇਖ ਲੈ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਫਿਰ ਫਿਰ ਆਪਣਾ ਪੰਧ ਮੁਕਾਈਆ। ਜੇ ਕਲਜੁਗ ਅੰਤ ਆ ਗਿਉਂ ਸਤਿਗੁਰ ਸ਼ਬਦ ਸ਼ਬਦ ਦੀ ਧਾਰ ਸ਼ੇਰਾ, ਸਿੰਘ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸੰਝ ਸਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ।
੨੮ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਇਟਾਰਸੀ ਮਧ ਪ੍ਰਦੇਸ਼ ਭਗਤ ਸਿੰਘ ਜੁਗਿੰਦਰ ਸਿੰਘ
ਹਰਦਿਤ ਸਿੰਘ ਸੁਰਿੰਦਰ ਸਿੰਘ ਚਮਨ ਲਾਲ ਇਟਾਰਸੀ, ਮੰਗਲ ਸਿੰਘ ਭੂਪਾਲ
ਪੰਜ ਤਤ ਕਹਿਣ ਪ੍ਰਭ ਸਾਡੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਯਦੇ ਵਿਚ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਕਰਤਾ ਪੁਰਖ ਕਰਨੇਹਾਰ, ਕ਼ੁਦਰਤ ਕ਼ਾਦਰ ਬੇਐਬ ਨੂਰ ਅਲਾਹੀਆ। ਦੀਨ ਦਿਆਲ ਸਾਡੀ ਪਾਉਣੀ ਸਾਰ, ਸਮਰਥ ਸੁਆਮੀ ਅੰਤਰਜਾਮੀ ਆਪਣੀ ਦਇਆ ਕਮਾਈਆ। ਅਸੀਂ ਵੇਸ ਵਟਾਉਂਦੇ ਰਹੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਮੇਲਾ ਮਿਲਦਾ ਰਿਹਾ ਨਾਲ ਪੈਗ਼ੰਬਰ ਗੁਰ ਅਵਤਾਰ, ਤਨ ਵਜੂਦਾਂ ਵਜਦੀ ਰਹੀ ਵਧਾਈਆ। ਤੇਰਾ ਨਾਮ ਕਲਮਾ ਸੋਹਲਾ ਢੋਲਾ ਰਸਨਾ ਜਿਹਵਾ ਆਏ ਉਚਾਰ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਅੰਤ ਕੰਤ ਭਗਵੰਤ ਤੇਰੇ ਅਗੇ ਕਰੀਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਬਖ਼ਸ਼ਣਹਾਰ ਏਕੰਕਾਰ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਜੰਮਣ ਮਰਨ ਤੇਰਾ ਖੇਲ ਬਣਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ
ਆਪਣਾ ਹੁਕਮ ਵਰਤਾਈਆ। ਅੰਤ ਰੋ ਰੋ ਦਰ ਠਾਂਢੇ ਕਰੀਏ ਪੁਕਾਰ, ਦਰੋਹੀ ਕੂਕ ਕੂਕ ਸੁਣਾਈਆ। ਜੇ ਭਗਤਾਂ ਆਤਮਾ ਦਏਂ ਅਧਾਰ, ਜੋਤੀ ਜਾਤੇ ਪੁਰਖ ਬਿਧਾਤੇ ਆਪਣੇ ਨਾਲ ਮਿਲਾਈਆ। ਕਿਉਂ ਪੰਜ ਤਤ ਤਨ ਵਜੂਦ ਹੋਵੇ ਮਾਟੀ ਛਾਰ, ਖ਼ਾਕੀ ਖ਼ਾਕ ਵਿਚ ਮਿਲਾਈਆ। ਅਸੀਂ ਚਾਹੁੰਦੇ ਸਾਨੂੰ ਬਖ਼ਸ਼ ਦੇ ਸਤਿ ਦਾ ਸਚਖੰਡ ਦੁਆਰ, ਦਰਗਾਹ ਸਚ ਦੇ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰਾ ਰੂਪ ਸਤਿ ਸਰੂਪ ਤਕੀਏ ਅਪਰ ਅਪਾਰ, ਅਪਰੰਪਰ ਸੁਆਮੀ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਆਦਿ ਜੁਗਾਦੀ ਮੀਤ, ਜਨ ਭਗਤਾਂ ਸੰਗ ਰਖਾਈਆ। ਆਤਮ ਉਧਾਰਨਾ ਤੇਰੀ ਰੀਤ, ਜੁਗ ਚੌਕੜੀ ਚਲੀ ਆਈਆ। ਅਸੀਂ ਗਾਉਂਦੇ ਤੇਰੇ ਢੋਲੇ ਗੀਤ, ਸਿਫ਼ਤਾਂ ਨਾਲ ਸਾਲਾਹੀਆ। ਤੂੰ ਸਾਹਿਬ ਇਕ ਅਤੀਤ, ਤ੍ਰੈਭਵਣ ਧਨੀ ਨੂਰ ਅਲਾਹੀਆ। ਆਪਣਾ ਭੇਵ ਖੋਲ੍ਹ ਅਨਡੀਠ, ਅਨਡਿਠੜਾ ਭੇਵ ਚੁਕਾਈਆ। ਸਾਡਾ ਲੇਖਾ ਰਹੇ ਨਾ ਕੌੜਾ ਰੀਠ, ਅੰਮ੍ਰਿਤ ਰਸ ਦੇਣਾ ਭਰਾਈਆ। ਕਰਵਟ ਬਦਲ ਆਪਣੀ ਅੰਤਮ ਪੀਠ, ਸਨਮੁਖ ਨੂਰ ਨੁਰਾਨੇ ਨਜ਼ਰੀ ਆਈਆ। ਸਾਡਾ ਤਤ ਵਜੂਦ ਕਰ ਦੇ ਠਾਂਢਾ ਸੀਤ, ਅੰਮ੍ਰਿਤ ਮੇਘ ਅਗੰਮ ਬਰਸਾਈਆ। ਤੇਰੇ ਚਰਨ ਕਵਲ ਕੀਤੀ ਪ੍ਰੀਤ, ਪ੍ਰੀਤਮ ਪ੍ਰੇਮ ਤੇਰੇ ਨਾਲ ਰਖਾਈਆ। ਤੂੰ ਸਾਹਿਬ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਜੇ ਆਤਮਾ ਆਪਣੇ ਨਾਲ ਮੇਲਣੀ ਠੀਕ, ਭਗਤਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਲੈ ਜਾ ਆਪਣੇ ਘਰ, ਆਤਮ ਨਾਲ ਗ੍ਰਹਿ ਮੰਦਰ ਇਕ ਸੁਹਾਈਆ। ਕਿਰਪਾ ਕਰ ਮਿਹਰਵਾਨ ਮਹਿਬੂਬ ਹਰਿ, ਹਰਿ ਕਰਤੇ ਤੇਰੀ ਇਕ ਸਰਨਾਈਆ। ਵਿਛੋੜੇ ਵਿਚ ਵਿਛੜ ਨਾ ਜਾਏ ਤੇਰਾ ਦਰ, ਦਰਗਾਹ ਸਚ ਮਿਲੇ ਵਡਿਆਈਆ। ਤੂੰ ਦੀਨ ਦਿਆਲ ਨਰਾਇਣ ਨਰ, ਨਰ ਹਰਿ ਇਕ ਅਖਵਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂ ਸਾਨੂੰ ਦੇ ਕੇ ਗਏ ਵਰ, ਸ਼ਬਦੀ ਧਾਰ ਧਾਰ ਦ੍ਰਿੜਾਈਆ। ਅੰਤ ਕੰਤ ਭਗਵੰਤ ਨਿਰਗੁਣ ਧਾਰ ਫੜਾ ਦੇ ਲੜ, ਪੱਲੂ ਸਕੇ ਨਾ ਕੋਇ ਛੁਡਾਈਆ। ਬਿਨ ਪੌੜੀ ਡੰਡੇ ਮੰਜ਼ਲ ਤੇਰੀ ਜਾਈਏ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਸਾਡਾ ਤਤਾਂ ਵਾਲਾ ਸਰੀਰ ਜੇ ਲੋਕਮਾਤ ਜਾਏ ਸੜ, ਵਜੂਦ ਰਹਿਣ ਕੋਇ ਨਾ ਪਾਈਆ। ਸਾਡੀ ਆਸ਼ਾ ਤੇਰੇ ਚਰਨ ਕਵਲ ਅਸੀਂ ਦਿਤੀ ਧਰ, ਧਰਨੀ ਧਰਤ ਧਵਲ ਧੌਲ ਦਾ ਲੇਖਾ ਦੇਣਾ ਮੁਕਾਈਆ। ਸਚ ਨੁਹਾ ਅਗੰਮੇ ਸਰ, ਸਰੋਵਰ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਦੇਖਣਾ ਤੇਰਾ ਘਰ ਸੁਹੰਜਣਾ, ਦਰਗਾਹ ਸਚ ਮਿਲੇ ਵਡਿਆਈਆ। ਜਿਥੇ ਨੂਰ ਅਲਾਹੀ ਆਦਿ ਨਿਰੰਜਣਾ, ਜੋਤੀ ਜਾਤੇ ਡਗਮਗਾਈਆ। ਤੂੰ ਦਾਤਾ ਦਾਨੀ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਇਕ ਅਖਵਾਈਆ। ਦੋ ਜਹਾਨਾਂ ਮੀਤ ਸੱਜਣਾ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਅੰਤ ਸਾਡਾ ਪੜਦਾ ਕਜਣਾ, ਦਰ ਤੇਰੇ ਮੰਗ ਮੰਗਾਈਆ। ਜੇ ਭਗਤਾਂ ਆਤਮਾ ਆਪਣੇ ਦੁਆਰੇ ਸੱਦਣਾ, ਕਿਉਂ ਤੱਤਾਂ ਕਰੇਂ ਜੁਦਾਈਆ । ਸਾਡੀ ਪਿਛਲੀ ਪਿਛੇ ਮੁਕਾ ਦੇ ਹੱਦਨਾ, ਅਗੇ ਵੰਡ ਨਾ ਕੋਇ ਰਖਾਈਆ। ਸਾਡਾ ਝਗੜਾ ਮੁਕਾ ਦੇ ਤਨ ਬਦਨਾ, ਵਜੂਦ ਮਹਿਬੂਬ ਆਪਣੇ ਲੇਖੇ ਪਾਈਆ। ਤੂੰ ਨੂਰ ਨੁਰਾਨਾ ਅਲਾਹੀ ਰੂਪ ਰੱਬਨਾ, ਰਹਿਮਤ ਰਹੀਮ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤਾਂ ਦੀ ਤਨ ਵਜੂਦ ਚੋਲੀ, ਚੋਜੀ ਪ੍ਰੀਤਮ ਦੇਈਏ ਜਣਾਈਆ। ਤੇਰੇ ਉਤੋਂ ਘੋਲ ਘੋਲੀ, ਸਦਕੇ ਵਾਰੀ ਘੋਲ ਘੁਮਾਈਆ। ਤੇਰੇ ਨਾਮ ਕਲਮੇ ਦੀ ਗਾਈ ਬੋਲੀ, ਅਨਬੋਲਤ ਰਾਗ ਦ੍ਰਿੜਾਈਆ। ਅੰਤ ਆਪਣੇ ਗ੍ਰਹਿ ਮੰਦਰ ਦਾ ਕੁੰਡਾ ਖੋਲ੍ਹੀਂ, ਖ਼ਾਲਕ ਖ਼ਲਕ ਦਇਆ ਕਮਾਈਆ। ਸਾਨੂੰ ਮਿੱਟੀ ਖ਼ਾਕ ਵਿਚ ਨਾ ਰੋਲੀਂ, ਚੁਰਾਸੀ ਗੇੜਿਆਂ ਵਿਚ ਭੁਆਈਆ। ਸਾਡਾ ਪੂਰਬ ਤਕ ਲੈ ਇਕ਼ਰਾਰ ਕੌਲੀ, ਵਾਅਦੇ ਪਿਛਲੇ ਵੇਖ ਵਖਾਈਆ। ਸਭ ਨੇ ਕਿਹਾ ਜਿਸ ਵੇਲੇ ਆਵੇ ਪੁਰਖ ਅਕਾਲਾ ਉਪਰ ਧੌਲੀ, ਧਰਮ ਦੀ ਧਾਰ ਨਾਲ ਵਡਿਆਈਆ। ਉਸ ਵੇਲੇ ਜਨ ਭਗਤਾਂ ਤਨ ਵਜੂਦ ਦੀ ਚੁੱਕੇ ਆਪ ਡੋਲੀ, ਕੁਹਾਰ ਅਵਰ ਨਾ ਕੋਇ ਰਖਾਈਆ। ਜਿਥੇ ਆਤਮਾ ਸਚਖੰਡ ਦੁਆਰ ਦੀ ਹੋਵੇ ਗੋਲੀ, ਦਰ ਠਾਂਢੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਅਸਾਂ ਤੇਰੇ ਦੁਆਰੇ ਵੰਞਣਾ, ਦੂਸਰ ਗ੍ਰਹਿ ਨਾ ਕੋਇ ਵਡਿਆਈਆ। ਚਰਨ ਧੂੜ ਕਰਨਾ ਮਜਨਾ, ਦੁਰਮਤ ਮੈਲ ਰਹੇ ਨਾ ਰਾਈਆ। ਜੇ ਭਗਤਾਂ ਆਤਮਾ ਲਾਇਆ ਆਪਣੇ ਅੰਗਨਾ, ਅੰਗੀਕਾਰ ਸਾਨੂੰ ਲੈ ਬਣਾਈਆ। ਤੇਰੀ ਧੂੜ ਮਸਤਕ ਖ਼ਾਕ ਲਾਈਏ ਚੰਦਨਾ, ਟਿੱਕੇ ਖ਼ਾਕ ਰਮਾਈਆ । ਸਾਡੀ ਮਨਜ਼ੂਰ ਕਰ ਲੈ ਡੰਡਾਵਤ ਬੰਦਨਾ, ਬੰਦਗੀ ਵਿਚ ਮੰਗ ਮੰਗਾਈਆ। ਸਾਡਾ ਲੇਖਾ ਰਹੇ ਨਾ ਤਤ ਪੰਜਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਹੋ ਕੇ ਦੇਈਏ ਦੁਹਾਈਆ। ਤੇਰੇ ਦੁਆਰ ਦਾ ਸਚ ਮਾਣੀਏ ਅਨੰਦਨਾ, ਅਨੰਦ ਅਨੰਦ ਵਿਚੋਂ ਦੇਣਾ ਪਰਗਟਾਈਆ । ਚੁਰਾਸੀ ਵਿਚੋਂ ਸਾਨੂੰ ਕਢਣਾ, ਤਤਵ ਤਤ ਨਾ ਕੋਇ ਸਮਾਈਆ। ਦੋ ਜਹਾਨ ਪਾਰ ਕਰਾਉਣੀ ਹੱਦਨਾ, ਹਦੂਦ ਆਪਣੀ ਦੇਣੀ ਵਖਾਈਆ। ਦਰਗਾਹ ਸਾਚੀ ਸਚਖੰਡ ਦੁਆਰ ਏਕੰਕਾਰ ਆਤਮਾ ਨਾਲ ਸਭ ਨੂੰ ਸੱਦਣਾ, ਸੰਦੇਸ਼ਾ ਇਕ ਜਣਾਈਆ। ਤੂੰ ਠਾਕਰ ਗੁਪਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਮੰਗਤੇ ਦਰ ਭਿਖਾਰੀ, ਭਿੱਖਕ ਭਿਛਿਆ ਦੇਣੀ ਪਾਈਆ । ਤੂੰ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਇਕ ਅਖਵਾਈਆ। ਦਾਤਾ ਨੂਰ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਨਾਦ ਧੁਨਕਾਰੀ, ਅਨਹਦ ਨਾਦ ਸ਼ਨਵਾਈਆ। ਅੰਮ੍ਰਿਤ ਰਸ ਠੰਡੀ ਠਾਰੀ, ਸਾਂਤਕ ਸਤਿ ਸਤਿ ਵਰਤਾਈਆ। ਜੇ ਆਤਮਾ ਨਾਲ ਤੇਰੀ ਯਾਰੀ, ਯਰਾਨਾ ਤਤਾਂ ਨਾਲ ਤੋੜ ਨਿਭਾਈਆ। ਅਸੀਂ ਭਗਤਾਂ ਤਤ ਤੇਰੇ ਭਿਖਾਰੀ, ਦੂਸਰ ਨਜ਼ਰ ਕੋਇ ਨਾ ਆਈਆ। ਸਦਾ ਸਦਾ ਸਦ ਤੇਰੇ ਸੇਵਾਦਾਰੀ, ਸੇਵਾ ਸਚ ਕਮਾਈਆ। ਜਗਤ ਕੀਤੀ ਨਹੀਂ ਕੋਈ ਗ਼ਦਾਰੀ, ਗਦਾਗਰਾਂ ਦਾ ਲੇਖਾ ਲੇਖੇ ਲੈਣਾ ਪਾਈਆ। ਸਚਖੰਡ ਦੁਆਰ ਤੇਰੇ ਬਣੀਏ ਪੁਜਾਰੀ, ਪੂਜਾ ਅਵਰ ਨਾ ਕੋਇ ਰਖਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਹੋਈਏ ਜੋਤ ਨਿਰੰਕਾਰੀ, ਨਿਰਵੈਰ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਬਿਨ ਦਸਤ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਆਤਮਾ ਨਾਲੋਂ ਨਾ ਹੋਏ ਵਿਛੋੜਾ, ਭਗਤੀ ਧਾਰ ਤੇਰੀ ਸਰਨਾਈਆ। ਸਾਡਾ ਤਤਾਂ ਦਾ ਕਰ ਦੇ ਜੋੜਾ, ਜੋੜੀ ਜਗਤ ਜੁਗਤ ਵਡਿਆਈਆ। ਸਤਿਗੁਰ ਸ਼ਬਦ ਚੜ੍ਹਾ ਲੈ ਆਪਣੇ ਘੋੜਾ, ਰਥ ਰਥਵਾਹੀ ਆਪਣੀ ਦਇਆ ਕਮਾਈਆ। ਅੰਤਮ ਕਲਜੁਗ ਤੇਰੀ ਪੈ ਗਈ ਲੋੜਾ, ਲੁੜੀਂਦੇ ਸਾਜਣ ਹੋਣਾ ਸਹਾਈਆ। ਅਗਲਾ ਵਕ਼ਤ
ਦਿਸਦਾ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਚਾਰੋਂ ਕੁੰਟ ਦਿਸੇ ਅੰਧ ਘੋਰਾ, ਘੋਰੀ ਬੈਠੇ ਮੁਖ ਛੁਪਾਈਆ। ਕੂੜ ਕੁਕਰਮ ਫਿਰੇ ਨੌ ਖੰਡ ਪ੍ਰਿਥਮੀ ਵਾਂਗ ਚੋਰਾ, ਭੱਜੇ ਵਾਹੋ ਦਾਹੀਆ। ਕਿਸੇ ਸਮਝ ਨਾ ਆਵੇ ਮੋਰਾ ਤੋਰਾ, ਮੋਹ ਮੁਹੱਬਤ ਨਾ ਕੋਇ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਆਪਣੀ ਦਾਤ ਭੋਰਾ ਭੋਰਾ, ਪੰਜ ਤਤ ਕਾਇਆ ਫੇਰ ਰਹਿਣ ਨਾ ਪਾਈਆ। ਆਪਣੇ ਨਾਲ ਬੰਨ੍ਹ ਲੈ ਡੋਰਾ, ਡੋਰੀ ਸਤਿਗੁਰ ਸ਼ਬਦ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਵਰਤਾਈਆ। ਪੰਜ ਤਤ ਕਹਿਣ ਪ੍ਰਭ ਦਰ ਤੇਰੇ ਤੇ ਮੰਗਦੇ, ਇਕੋ ਰਖੀ ਓਟ। ਖ਼ੁਸ਼ੀਆਂ ਦੇ ਵਿਚ ਰੰਗ ਦੇ, ਲੇਖੇ ਲਾ ਲੈ ਜਨਮ ਕੋਟੀ ਕੋਟ। ਆਦਿ ਜੁਗਾਦੀ ਸਾਚਾ ਸੰਗ ਦੇ, ਮੇਲ ਮਿਲਾ ਲੈ ਵਿਚ ਨਿਰਮਲ ਜੋਤ। ਜੇ ਤੇਰੇ ਲੇਖੇ ਨਾਲ ਹੰ ਬ੍ਰਹਮ ਦੇ, ਕਿਉਂ ਸਾਡੇ ਨਾਲੋਂ ਕਰੇਂ ਛੋਟ। ਤਤਾਂ ਵਿਚ ਤਤ ਰਲਕੇ ਫੇਰ ਨਾ ਫਿਰੀਏ ਜੰਮਦੇ, ਜਨਮ ਭੋਗੀਏ ਕੋਟਨ ਕੋਟ। ਸਾਡੇ ਝਗੜੇ ਮੇਟ ਦੇ ਗ਼ਮ ਦੇ, ਅਗਲੀ ਰਹੇ ਕੋਈ ਨਾ ਸੋਚ। ਅਸੀਂ ਵਣਜਾਰੇ ਬਣਨਾ ਨਾ ਫੇਰ ਹਡ ਮਾਸ ਨਾੜੀ ਚੰਮ ਦੇ, ਪਿਛਲੇ ਜਨਮ ਭੋਗ ਲਏ ਬਹੁਤ। ਸਾਡੇ ਲੇਖੇ ਮੁਕਾ ਦੇ ਕਰਮ ਦੇ, ਲਹਿਣੇ ਦੇਣੇ ਤੇਰੇ ਕੋਲ ਲੇਖਾ ਕੋਟੀ ਕੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਦੁਰਮਤ ਮੈਲ ਦੇਣੀ ਧੋਤ। ਪੰਜ ਤਤ ਕਹਿਣ ਤੂੰ ਸਾਹਿਬ ਪੁਰਖ ਸਮਰਾਥੀ, ਹਰਿ ਕਰਤਾ ਧੁਰਦਰਗਾਹੀਆ। ਅਸੀਂ ਆਤਮਾ ਦੇ ਸਾਥੀ, ਭਗਤ ਸੁਹੇਲੇ ਜਗਤ ਜਗਤ ਅਖਵਾਈਆ। ਰਸਨਾ ਜਿਹਵਾ ਬੱਤੀ ਦੰਦ ਗਾਈ ਗਾਥੀ, ਢੋਲੇ ਤੇਰੇ ਸਿਫ਼ਤ ਸਾਲਾਹੀਆ। ਤੂੰ ਸਾਡਾ ਲਹਿਣਾ ਦੇਣਾ ਤਕ ਲੈ ਮਸਤਕ ਮਾਥੀ, ਤਿਲਕ ਲਲਾਟੀ ਵੇਖ ਵਖਾਈਆ। ਹਉਂ ਗ਼ਰੀਬ ਨਿਮਾਣੇ ਸਾਹਿਬ ਅਨਾਥ ਅਨਾਥੀ, ਦੀਨਨ ਤੇਰੀ ਓਟ ਰਖਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਲਖਣਾ ਅਲਾਖੀ, ਅਲਖ ਅਗੋਚਰ ਅਗੰਮ ਅਥਾਹੀਆ। ਜੇ ਨੂਰ ਨੁਰਾਨਾ ਸ਼ਾਹ ਸੁਲਤਾਨਾ ਆਤਮਾ ਤੇਰੇ ਸਾਥੀ, ਸਗਲਾ ਸਾਥੀ ਸੰਗ ਬਣਾਈਆ। ਕਿਉਂ ਨਾ ਸਾਡੀ ਮੁਕੇ ਵਾਟੀ, ਆਵਣ ਜਾਵਣ ਗੇੜ ਕਟਾਈਆ। ਅਸੀਂ ਅਗੇ ਵਿਕਣਾ ਨਹੀਂ ਜਗਤ ਜੁਗਤ ਦੀ ਹਾਟੀ, ਕ਼ੀਮਤ ਤਤ ਨਾ ਕੋਇ ਰਖਾਈਆ। ਸਾਡਾ ਪੂਰਬ ਲਹਿਣਾ ਕਾਟੀ, ਕਟਾਕਸ਼ ਆਪਣਾ ਨਾਮ ਲਗਾਈਆ। ਸਾਡੀ ਮੰਜ਼ਲ ਮੁਕੇ ਵਾਟੀ, ਪੰਧ ਰਹੇ ਨਾ ਰਾਈਆ। ਦਰਗਾਹ ਸਚ ਚੜ੍ਹਾਉਣਾ ਘਾਟੀ, ਸਚਖੰਡ ਦੁਆਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਹਲ ਇਕ ਸੁਹਾਈਆ। ਪੰਚ ਤਤ ਕਹਿਣ ਅਸੀਂ ਪ੍ਰਭ ਭਗਤਾਂ ਦੇ ਵਜੂਦ, ਖ਼ਾਕੀ ਖ਼ਾਕ ਨਜ਼ਰੀ ਆਈਆ। ਤੂੰ ਮਾਲਕ ਹਕ ਮਹਿਬੂਬ, ਨੂਰ ਨੁਰਾਨਾ ਨੂਰ ਅਲਾਹੀਆ। ਸਾਨੂੰ ਆਪਣਾ ਦੇ ਸਬੂਤ, ਸਬਰ ਨਾਲ ਬੈਠੇ ਰਾਹ ਤਕਾਈਆ। ਸਾਡੀ ਮੰਜ਼ਲ ਵੇਖ ਹਦੂਦ, ਹੱਦ ਜਗਤ ਨਾ ਕੋਇ ਰਖਾਈਆ। ਜੇ ਤੂੰ ਵਸੇਂ ਆਲੀਸ਼ਾਨ ਉਚ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਕਿਉਂ ਸਾਡੇ ਨਾਲ ਕਰੇਂ ਦੂਜ, ਦੁਤੀਆ ਭਾਓ ਵਖਾਈਆ। ਸਾਡੀ ਅੰਤਮ ਆਸ਼ਾ ਬੂਝ, ਅੰਤਰਜਾਮੀ ਤੇਰੇ ਹੱਥ ਵਡਿਆਈਆ। ਕਿਉਂ ਨਹੀਂ ਭੇਵ ਖੋਲ੍ਹਦਾ ਗੂਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅਸੀਂ ਤਤ ਨਹੀਂ ਰਹਿਣਾ ਪੰਜ ਭੂਤ, ਭੂਤਕ ਨੂਰ ਨੂਰ ਤੇਰਾ ਨੂਰ ਨਜ਼ਰੀ ਆਈਆ। ਸਾਡਾ ਲੇਖਾ ਮੁਕਾ ਦੇ ਚਾਰੇ ਕੂਟ, ਦਹਿ ਦਿਸ਼ਾ ਨਾ ਕੋਇ ਵਡਿਆਈਆ। ਭਗਤਾਂ ਆਤਮਾ ਤਤ ਕਹਿਣ ਸਾਡੇ ਦੋਹਾਂ ਦਾ ਤਾਣਾ ਪੇਟਾ ਇਕੋ ਕਰ ਲੈ ਸੂਤ, ਦੂਸਰ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਪਾਏ ਕੋਈ ਨਾ ਸੂਝ, ਸਿਰ ਸਿਰ ਹੱਥ ਨਾ ਕੋਇ ਰਖਾਈਆ।
੨੯ ਅੱਸੂ ਸ਼ਹਿਨਸ਼ਾਹੀ ਸੰਮਤ ਦਸ ਇਟਾਰਸੀ ਮਧ ਪ੍ਰਦੇਸ਼ ਜਸਵੰਤ ਸਿੰਘ ਟੋਪਨ ਰਾਮ ਪਾਰੂਮਲ ਵਧੀਆ ਮਲ ਪੂਰਨ ਮਲ ਕੌੜਾ ਮਲ ਸਦਨ ਮਲ ਇਟਾਰਸੀ, ਮਾਂਹ ਸਿੰਘ ਜਬਲ ਪੁਰ, ਅਰਜਨ ਸਿੰਘ ਦੁਰਗ, ਗੁਰਮੁਖ ਸਿੰਘ ਭਲਈ
ਪੰਜ ਤਤ ਕਹਿਣ ਪ੍ਰਭ ਖੇਲ ਤਕੀਏ ਤੇਰੀ ਸਰਬਗ ਦੀ, ਸੂਰਬੀਰ ਸੁਲਤਾਨ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਾਡੀ ਖੇਲ ਮਿਟਾਉਣੀ ਕੂੜ ਕੁੜਿਆਰੇ ਜਗ ਦੀ, ਜਾਗਰਤ ਜੋਤ ਬਿਨ ਵਰਨ ਗੋਤ ਆਪਣਾ ਰੰਗ ਰੰਗਾਈਆ। ਕਲਪਣਾ ਰਹੇ ਨਾ ਤ੍ਰਿਸ਼ਨਾ ਅੱਗ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਪਿਆਸ ਰਹੇ ਨਾ ਜਗਤ ਤ੍ਰਿਸ਼ਨਾ ਮਦਿ ਦੀ, ਮਾਇਆ ਮਮਤਾ ਮੋਹ ਵਿਚੋਂ ਬਾਹਰ ਕਢਾਈਆ। ਆਵਾਜ਼ ਸੁਣੀਏ ਤੇਰੇ ਸ਼ਬਦ ਅਨਾਦੀ ਨਦ ਦੀ, ਅਨਹਦ ਕਰਨੀ ਆਪ ਸ਼ਨਵਾਈਆ। ਮੰਜ਼ਲ ਪਾਰ ਕਰਾਉਣੀ ਸ਼ਾਹ ਰਗ ਦੀ, ਨਵ ਦੁਆਰਿਆਂ ਡੇਰਾ ਢਾਹੀਆ। ਧਾਰ ਮੇਟਣੀ ਵਿਛੋੜੇ ਵਾਲੇ ਅੱਡ ਦੀ, ਗ੍ਰਹਿ ਮੰਦਰ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਤਕੀਏ ਜੋਤੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਵੇਖੀਏ ਹਕ ਜ਼ਹੂਰ, ਜ਼ਾਹਰ ਜ਼ਹੂਰ ਡਗਮਗਾਈਆ। ਕੋਟੀ ਕੋਟ ਜਨਮ ਬਖ਼ਸ਼ ਕ਼ਸੂਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਸਰਬ ਕਲਾ ਭਰਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹੀਆ। ਸਾਡੀ ਮੰਜ਼ਲ ਮੁਕਾ ਦੇ ਨੇੜੇ ਦੂਰ, ਪਾਂਧੀਆਂ ਪੰਧ ਦੇ ਚੁਕਾਈਆ । ਅੰਤਸ਼ਕਰਨ ਨਾ ਰਹੇ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਸਚ ਖ਼ੁਮਾਰੀ ਦੇ ਸਰੂਰ, ਮਸਤੀ ਨਾਮ ਵਾਲੀ ਚੜ੍ਹਾਈਆ। ਤੇਰਾ ਦਰਸ਼ਨ ਕਰੀਏ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਪਰੇ ਪੜਦਾ ਦੇਣਾ ਉਠਾਈਆ। ਸੋ ਆਸ਼ਾ ਪੂਰੀ ਕਰ ਦੇ ਜੋ ਮੂਸਾ ਦੱਸਿਆ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਭੇਵ ਜਣਾਈਆ। ਜੋ ਆਵਾਜ਼ ਦਿਤੀ ਜਗਤ ਜੁਗਤ ਮਨਸੂਰ, ਮਨਸਾ ਤੇਰੇ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਸੁਣਾ ਅਗੰਮੀ ਨਾਦ, ਅਨਾਦੀ ਧੁਨ ਉਪਜਾਈਆ। ਤੂੰ ਮਾਲਕ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਵਡਿਆਈਆ। ਤੂੰ ਬਿਸਮਲ ਰੂਪ ਵਿਸਮਾਦ, ਖੇਲੇ ਖੇਲ ਥਾਉਂ ਥਾਈਂਆ। ਤੇਰਾ ਜਲਵਾ ਆਦਿ ਜੁਗਾਦਿ, ਜੁਗ ਚੌਕੜੀ ਤੇਰੀ ਵਜਦੀ ਰਹੇ ਵਧਾਈਆ। ਤੇਰਾ ਨਾਮ ਕਲਮਾ ਸੰਦੇਸ਼ਾ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਪੰਜ ਕਹਿਣ ਪ੍ਰਭ ਦੀਨ ਦੁਨੀ ਨਾਲੋਂ ਸਾਡਾ ਬਦਲ ਦੇ ਸਮਾਜ, ਸਮਗਰੀ ਜਗਤ ਨਾ ਕੋਇ ਵਖਾਈਆ। ਅੰਤ ਕੰਤ ਭਗਵੰਤ ਸਾਡਾ ਪੂਰਨ ਕਰ ਦੇ ਕਾਜ, ਕਰਤਾ ਪੁਰਖ ਆਪਣੇ ਰੰਗ ਰੰਗਾਈਆ। ਤੂੰ ਮਾਲਕ ਖ਼ਾਲਕ ਇਕੋ ਵਾਹਿਦ, ਵਾਹਿਗੁਰੂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਬਖ਼ਸ਼ ਦੇ ਜੋਤੀ, ਜੋਤੀ ਜਾਤੇ ਦਇਆ
ਕਮਾਈਆ। ਜੇ ਆਤਮਾ ਤੇਰਾ ਗੋਤੀ, ਨੂਰ ਨੁਰਾਨਾ ਨੂਰ ਡਗਮਗਾਈਆ। ਸਾਡੀ ਸੁਰਤ ਰਹੇ ਨਾ ਸੋਤੀ, ਸੁਤਿਆਂ ਲਏ ਉਠਾਈਆ। ਸਾਡੀ ਆਯੂ ਬੀਤੀ ਚੋਖੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਚੁਰਾਸੀ ਵਾਲੀ ਖੇਲ ਬੜੀ ਔਖੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੇ ਅਗੇ ਵਾਸਤਾ ਪਾਈਆ। ਸਾਡਾ ਨਾ ਕੋਈ ਹਰਖ ਨਾ ਕੋਈ ਸੋਗੀ, ਚਿੰਤਾ ਗ਼ਮ ਨਾ ਕੋਇ ਜਣਾਈਆ। ਤੂੰ ਠਾਕਰ ਆਦਿ ਜੁਗਾਦੀ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਤੂੰ ਪ੍ਰੀਤਮ ਪਿਆਰਾ ਚੋਜੀ, ਚੋਜ ਨਿਰਾਲੇ ਆਪਣੇ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਵਖਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਦਰ ਮਾਰ ਲੈ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਪੜਦਾ ਅੰਦਰੋਂ ਖੋਲ੍ਹ ਦੇ ਤਾਕੀ, ਬਜਰ ਕਪਾਟੀ ਆਪਣੀ ਦੇ ਮਿਟਾਈਆ। ਧੁਰ ਦਾ ਜਾਮ ਪਿਆ ਦੇ ਬਣ ਕੇ ਸਾਕੀ, ਨਾਮ ਪਿਆਲਾ ਇਕ ਵਖਾਈਆ। ਸਾਚੇ ਘੋੜ ਚੜ੍ਹਾ ਦੇ ਰਾਕੀ, ਸ਼ਾਹ ਸਵਾਰਾ ਆਪਣੀ ਦਇਆ ਕਮਾਈਆ। ਬੇਸ਼ਕ ਅਸੀਂ ਤਨ ਵਜੂਦ ਖ਼ਾਕੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਨਿਰਗੁਣ ਧਾਰ ਸਰਗੁਣ ਹੋ ਕੇ ਤੇਰੇ ਨਾਲ ਜੋੜਿਆ ਨਾਤੀ, ਰਿਸ਼ਤਾ ਜਗਤ ਜਹਾਨ ਵਖਾਈਆ। ਤੂੰ ਭੇਵ ਖੋਲ੍ਹਣਾ ਬਾਤਨ ਬਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਾਡੀ ਆਸ਼ਾ ਪੂਰੀ ਕਰਨੀ ਲੋਕਮਾਤੀ, ਧਰਨੀ ਧਰਤ ਧਵਲ ਧੌਲ ਸਾਡੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗ ਸੂਰੇ ਸਰਬਗ ਹਰਿ ਕਰਤੇ ਦੇਣਾ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਜਾਣਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਬਿਨਾ ਰਸਨਾ ਦੇਣਾ ਰਸ, ਨਿਝਰ ਝਿਰਨਾ ਬੂੰਦ ਸਵਾਂਤ ਚੁਆਈਆ। ਤੀਰ ਅਣਿਆਲਾ ਮਾਰਨਾ ਕਸ, ਕਮਾਨ ਵੇਖਣ ਕੋਇ ਨਾ ਪਾਈਆ। ਅੰਧ ਅੰਧੇਰ ਮੇਟਣਾ ਮਸ, ਨੂਰ ਨੁਰਾਨਾ ਡਗਮਗਾਈਆ। ਮਨੂਆ ਮਨ ਕਰਨਾ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸ਼ਬਦੀ ਧਾਰ ਮਾਰਗ ਦੇਣਾ ਦੱਸ, ਮਨ ਮਤਿ ਬੁਧਿ ਨਾ ਕੋਇ ਚਤੁਰਾਈਆ। ਬਿਨ ਰਸਨਾ ਜਿਹਵਾ ਤੇਰਾ ਹੋਵੇ ਜਸ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਦੇਣੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਕਰ ਪਵਿਤ, ਪਤਤ ਪੁਨੀਤ ਦੇ ਬਣਾਈਆ। ਅਬਿਨਾਸ਼ੀ ਕਰਤੇ ਵਸਣਾ ਚਿਤ, ਠਗੌਰੀ ਚਿਤ ਰਹੇ ਨਾ ਰਾਈਆ। ਤੇਰਾ ਦਰਸ਼ਨ ਹੋਵੇ ਨਿਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਠਾਕਰ ਬਣਨਾ ਅਬਿਨਾਸ਼ੀ ਪਿਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਗ੍ਰਹਿ ਮੰਦਰ ਅੰਦਰ ਕਰਨਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਸਾਡਾ ਝਗੜਾ ਮੇਟਣਾ ਬੂੰਦ ਰਿਤ, ਰਕਤ ਬੂੰਦ ਨਾ ਕੋਇ ਚਤੁਰਾਈਆ। ਧਾਮ ਵਖਾਉਣਾ ਇਕ ਅਨਡਿਠ, ਦਰਗਾਹ ਸਚ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਮੰਦਰ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਗ੍ਰਹਿ ਕਰ ਸੁਹੰਜਣਾ, ਦਰ ਘਰ ਦੇਣੀ ਮਾਣ ਵਡਿਆਈਆ । ਤੂੰ ਆਦਿ ਪੁਰਖ ਨਿਰੰਜਣਾ, ਨੂਰ ਨੁਰਾਨਾ ਨੂਰ ਅਲਾਹੀਆ। ਸਚ ਸਤਿ ਕਰਾ ਦੇ ਮਜਨਾ, ਦੁਰਮਤ ਮੈਲ ਧੁਆਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜੁਆਨਾ ਇਕੋ ਵਜਣਾ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਸਚ ਸਤਿ ਚਾੜ੍ਹ ਦੇ ਰੰਗਣਾ, ਰੰਗਤ ਇਕੋ ਵੇਖ ਵਖਾਈਆ। ਦਰ ਠਾਂਢਾ ਤੇਰਾ ਮੰਗਣਾ, ਖ਼ਾਲੀ ਝੋਲੀ ਦੇਣੀ ਭਰਾਈਆ। ਪੰਜ ਤਤ ਕਹਿਣ ਪ੍ਰਭ ਸਤਿਗੁਰ
ਸਾਡੇ ਸੱਜਣਾ, ਮਿਤਰਾ ਮਿਹਰ ਨਜ਼ਰ ਇਕ ਉਠਾਈਆ। ਅੰਤਮ ਤੈਨੂੰ ਰਖਣੀ ਪੈਣੀ ਲਜਣਾ, ਲਾਜਵੰਤ ਤੇਰੀ ਵਡਿਆਈਆ। ਤੂੰ ਭਗਤਾਂ ਤਨ ਲੇਖੇ ਲਾਉਣਾ ਆਅਲਾ ਅਦਨਾ, ਊਚ ਨੀਚ ਨਾ ਕੋਇ ਰਖਾਈਆ। ਦਰਗਾਹ ਸਾਚੀ ਸਚਖੰਡ ਦੁਆਰੇ ਸੱਦਣਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਅੰਦਰ ਤਕ ਲੈ ਆਪ, ਅੰਤਸ਼ਕਰਨ ਧਿਆਨ ਲਗਾਈਆ। ਤੂੰ ਨਿਰਗੁਣ ਧਾਰ ਮਾਈ ਬਾਪ, ਪਿਤਾ ਪੁਰਖ ਅਖਵਾਈਆ। ਅਸੀਂ ਤੇਰਾ ਜਪਿਆ ਜਾਪ, ਦੂਸਰ ਸਿਫ਼ਤ ਨਾ ਕੋਇ ਸਲਾਹੀਆ। ਸਾਡਾ ਤ੍ਰੈਗੁਣ ਮੇਟ ਦੇ ਤਾਪ, ਤ੍ਰੈਭਵਣ ਤੇਰੀ ਸਰਨਾਈਆ। ਤ੍ਰੈਗੁਣ ਕੂੜ ਰਹੇ ਨਾ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਜੇ ਆਤਮਾ ਤੇਰੀ ਜ਼ਾਤ, ਅੰਤ ਤੇਰੇ ਵਿਚ ਸਮਾਈਆ। ਕਿਉਂ ਨਹੀਂ ਸਾਨੂੰ ਕਰਦਾ ਪਾਕ, ਪਤਤ ਪੁਨੀਤ ਬਣਾਈਆ। ਪੁਰਖ ਅਕਾਲੇ ਦੀਨ ਦਿਆਲੇ ਦਰਗਾਹ ਸਚ ਖੋਲ੍ਹ ਦੇ ਤਾਕ, ਕੁੰਡਾ ਖਿੜਕੀ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਦੇ ਵਾਕ, ਜੋ ਭਵਿਖਤਾਂ ਵਿਚ ਗਏ ਸੁਣਾਈਆ। ਚਰਨ ਪ੍ਰੀਤੀ ਅਗਲੀ ਰੀਤੀ ਬਖ਼ਸ਼ ਦੇ ਨਾਤ, ਨਾਤਾ ਬਿਧਾਤਾ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਮਾਤਲੋਕ, ਮਤਾ ਤੇਰੇ ਨਾਲ ਰਖਾਈਆ। ਨਿਰਗੁਣ ਧਾਰ ਤੇਰਾ ਪੜ੍ਹੀਏ ਸਲੋਕ, ਸੋਹਲਾ ਅਵਰ ਨਾ ਕੋਇ ਜਣਾਈਆ। ਸਚਖੰਡ ਦੁਆਰਿਉਂ ਸਾਨੂੰ ਸਕੇ ਕੋਈ ਨਾ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਅਸੀਂ ਅੰਤਮ ਮਿਲੀਏ ਤੇਰੀ ਵਿਚ ਜੋਤ, ਜੋਤੀ ਜੋਤ ਵਿਚ ਸਮਾਈਆ। ਅਸਾਂ ਜਨਮ ਭੋਗ ਲਏ ਬਹੁਤ, ਅਗੇ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਸਾਡੀ ਦੁਰਮਤ ਮੈਲ ਧੋਤ। ਪੰਜ ਤਤ ਕਹਿਣ ਪ੍ਰਭ ਤੇਰੇ ਦਰ ਆਵਾਂਗੇ। ਤਨ ਵਜੂਦ ਮਾਤ ਤਜਾਵਾਂਗੇ। ਅਗਨੀ ਅੱਗ ਰੰਗ ਰੰਗਾਵਾਂਗੇ। ਧੁਰ ਦੇ ਸੰਗੀ ਸਗਲਾ ਸੰਗ ਬਣਾਵਾਂਗੇ। ਨਿਰਗੁਣ ਧਾਰ ਤੇਰਾ ਮਾਣ ਅਨੰਦ, ਅਨੰਦ ਅਨੰਦ ਵਿਚ ਸਮਾਵਾਂਗੇ। ਜੇ ਆਤਮਾ ਤੇਰਾ ਚੰਦ, ਨੂਰ ਨੂਰ ਨਾਲ ਰੁਸ਼ਨਾਵਾਂਗੇ। ਤੇਰੀ ਸੇਜਾ ਸੌਂ ਪਲੰਘ, ਸੁਖ ਆਸਣ ਇਕ ਵਡਿਆਵਾਂਗੇ। ਜਿਥੇ ਸ਼ਬਦ ਵਜੇ ਮਰਦੰਗ, ਦੂਸਰ ਨਾਦ ਨਾ ਕੋਇ ਦਰਸਾਵਾਂਗੇ। ਫੇਰ ਰਹਿਣਾ ਨਹੀਂ ਰੂਪ ਸਾਡਾ ਤਤ ਪੰਜ, ਪੰਚਮ ਦੇ ਮਾਲਕ ਇਕੋ ਤੇਰਾ ਰੂਪ ਅਖਵਾਵਾਂਗੇ। ਜੋਤੀ ਜਾਤੇ ਪੁਰਖ ਬਿਧਾਤੇ ਪਾਉਣੀ ਠੰਢ, ਅਗਨੀ ਅੱਗ ਤੇਰੇ ਚਰਨ ਭੇਟ ਕਰਾਵਾਂਗੇ। ਜੁਗ ਜਨਮ ਦੇ ਵਿਛੜਿਆਂ ਪਾਉਣੀ ਗੰਢ, ਪਲੂ ਤੇਰੇ ਨਾਲ ਬੰਧਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚਾ ਇਕ ਵਡਿਆਵਾਂਗੇ। ਪੰਜ ਤਤ ਕਹਿਣ ਘਰ ਸਾਚਾ ਇਕ ਸੁਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਵੇਖ ਵਖਾਵੇਗਾ। ਪੁਰਖ ਬਿਧਾਤਾ ਰੰਗ ਰੰਗਾਏਗਾ। ਪਿਤਾ ਮਾਤਾ ਗੋਦ ਉਠਾਏਗਾ। ਜੋਤੀ ਜਾਤਾ ਡਗਮਗਾਏਗਾ। ਮਾਣਕ ਮੋਤੀ ਆਪਣੇ ਆਪ ਪਰਗਟਾਏਗਾ। ਜਨ ਭਗਤਾਂ ਵਾਸ਼ਨਾ ਰਹਿਣ ਨਾ ਦੇਵੇ ਖੋਟੀ, ਖੋਟੇ ਖਰੇ ਆਪ ਬਣਾਏਗਾ। ਅੰਤਮ ਚਾੜ੍ਹ ਕੇ ਆਪਣੀ ਚੋਟੀ, ਚੋਟਾ ਹੋ ਕੇ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਏਗਾ। ਸਾਚਾ ਭੇਵ ਅੰਤਮ ਚੁਕੇਗਾ। ਆਵਣ ਜਾਵਣ ਪੈਂਡਾ ਮੁਕੇਗਾ। ਪੁਰਖ ਅਕਾਲ
ਮੂਲ ਨਾ ਲੁਕੇਗਾ। ਜਨ ਭਗਤਾਂ ਦਰਗਾਹ ਸਾਚੀ ਸਾਚਾ ਬੁੱਕੇਗਾ। ਤਨ ਵਜੂਦ ਕਾਇਆ ਮਾਟੀ ਲੋਕਮਾਤੀ ਬੂਟਾ ਸੁੱਕੇਗਾ। ਜੀਵਣ ਜ਼ਿੰਦਗੀ ਬਦਲ ਹਯਾਤੀ, ਦੀਨ ਦਿਆਲ ਤਤਵ ਧਾਰ ਤਤ ਆਪਣੀ ਗੋਦੀ ਚੁੱਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਇਕੋ ਇਕ ਰਖੇਗਾ। ਹਰਿ ਲੇਖਾ ਸਚ ਰਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਭਗਤ ਵਛਲ ਪੜਦਾ ਉਠਾਏਗਾ। ਅਛਲ ਅਛੱਲ ਮੇਲ ਮਿਲਾਏਗਾ। ਜਲ ਥਲ ਮਹੀਅਲ ਪਾਰ ਕਰਾਏਗਾ। ਬਲਧਾਰੀ ਆਪਣਾ ਬਲ ਪਰਗਟਾਏਗਾ। ਜਨ ਭਗਤਾਂ ਕਾਇਆ ਮਾਟੀ ਲਾ ਕੇ ਫਲ, ਪੱਤ ਟਹਿਣੀ ਆਪ ਮਹਿਕਾਏਗਾ। ਅੰਤਮ ਲਹਿਣਾ ਦੇਣਾ ਮੁਕਾ ਕੇ ਕਲਜੁਗ ਕਲ, ਕਲਾ ਆਪਣੀ ਇਕ ਦਰਸਾਏਗਾ। ਧਾਮ ਵਸਾ ਕੇ ਨਿਹਚਲ ਅਟਲ, ਪਦ ਇਕੋ ਇਕ ਜਣਾਏਗਾ। ਜਿਥੇ ਦੀਪਕ ਜੋਤੀ ਰਿਹਾ ਬਲ, ਬਿਨ ਤੇਲ ਬਾਤੀ ਨਜ਼ਰੀ ਆਏਗਾ। ਆਤਮ ਧਾਰ ਤਤ ਸਾਰ ਜਾਏ ਰਲ, ਪਰਮਾਤਮ ਆਪਣੇ ਵਿਚ ਟਿਕਾਏਗਾ। ਸਚ ਸਿੰਘਾਸਣ ਹਰਿਜਨ ਲੈਣ ਮੱਲ, ਫੜ ਬਾਹੋਂ ਆਪ ਟਿਕਾਏਗਾ। ਅਗੇ ਵਿਛੋੜਾ ਹੋਏ ਨਾ ਘੜੀ ਪਲ, ਪਾਰਬ੍ਰਹਮ ਪ੍ਰਭ ਇਕੋ ਰੰਗ ਰੰਗਾਏਗਾ। ਆਸ਼ਾ ਪੂਰੀ ਕਰੇ ਬਾਵਨ ਧਾਰ ਬਲ, ਪੂਰਬ ਲਹਿਣਾ ਝੋਲੀ ਪਾਏਗਾ। ਜੋ ਜੋਤੀ ਜਾਤਾ ਪੁਰਖ ਬਿਧਾਤਾ ਆਇਆ ਚਲ, ਨਿਰਗੁਣ ਆਪਣਾ ਸੰਗ ਨਿਭਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਦਾ ਸਦਾ ਅਟਲ, ਅਟਲ ਪਦਵੀ ਇਕ ਰਖਾਏਗਾ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ ਵਿਹਾਰ ਹੋਇਆ
ਕੱਤਕ ਕਹੇ ਕਲਜੁਗ ਵੇਖ ਲੈ ਆਪਣਾ ਕਰਮ, ਨਿਹਕਰਮੀ ਰਿਹਾ ਜਣਾਈਆ। ਧਰਮ ਦਾ ਰਿਹਾ ਕੋਈ ਨਾ ਧਰਮ, ਧਰਨੀ ਧਰਤ ਧਵਲ ਧੌਲ ਦੁਹਾਈਆ। ਨੇਤਰ ਲੋਚਨ ਨੈਣ ਲੱਜਿਆ ਰਹੀ ਨਾ ਸ਼ਰਮ, ਸ਼ਰਅ ਰੰਗ ਨਾ ਕੋਇ ਰੰਗਾਈਆ। ਹਉਮੇ ਗੜ੍ਹ ਤੋੜੇ ਕੋਈ ਨਾ ਭਰਮ, ਭਾਂਡਾ ਕੂੜ ਨਾ ਕੋਇ ਭੰਨਾਈਆ। ਮਾਇਆ ਮਮਤਾ ਘਰ ਘਰ ਹੋਇਆ ਜਰਮ, ਨਵ ਸਤ ਲਈ ਅੰਗੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋ ਗਈ ਚਰਮ, ਚੰਮ ਦ੍ਰਿਸ਼ਟੀ ਵਿਚ ਹਲਕਾਈਆ। ਭੇਵ ਖੋਲ੍ਹੇ ਕੋਈ ਨਾ ਬ੍ਰਹਮ, ਬ੍ਰਹਮ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਕਲਜੁਗ ਕਹੇ ਕੱਤਕਾ ਮੇਰਾ ਵਕ਼ਤ ਸੁਹਾਵਾ, ਸੋਹਣੀ ਖ਼ੁਸ਼ੀ ਬਣਾਈਆ। ਮੈਂ ਇਕ ਪ੍ਰਭੂ ਨੂੰ ਰਾਵਾਂ, ਜੋ ਮਾਲਕ ਹਕ ਗੁਸਾਈਂਆ। ਇਕੋ ਦਾ ਨਾਮ ਧਿਆਵਾਂ, ਇਕੋ ਨੂੰ ਸੀਸ ਝੁਕਾਈਆ। ਇਕੋ ਦਾ ਦਰਸ਼ਨ ਪਾਵਾਂ, ਜੋ ਜੋਤ ਨੂਰ ਅਲਾਹੀਆ । ਉਸੇ ਦਾ ਹੁਕਮ ਸੁਣਾਵਾਂ, ਸਹਿਜ ਸਹਿਜ ਦ੍ਰਿੜਾਈਆ। ਮੈਂ ਫਿਰਨਾਂ ਨਾਲ ਚਾਵਾਂ, ਨਵ ਸਤ ਵੇਖ ਵਖਾਈਆ। ਸ਼ਾਹ ਸੁਲਤਾਨ ਕਰਾਂ ਨਿਥਾਵਾਂ, ਸੀਸ ਤਾਜ ਨਾ ਕੋਇ ਟਿਕਾਈਆ। ਵਿਛੋੜਾ ਪਾ ਕੇ ਪੁਤਰਾਂ ਮਾਵਾਂ, ਕਲਜੁਗ ਆਪਣਾ ਨਾਉਂ ਪਰਗਟਾਈਆ। ਧਰਮ ਦਾ ਰਹੇ ਕੋਈ ਨਾ ਸਾਵਾਂ, ਸਚ ਵਿਚ ਨਾ ਕੋਇ ਸਮਾਈਆ। ਮੈਂ ਮਿਤਰਾ ਆਪਣੀਆਂ ਉਠਾਵਾਂ ਬਾਹਵਾਂ, ਬਲਧਾਰੀ ਹੋ ਕੇ ਆਪ ਸੁਣਾਈਆ।
ਦੀਨ ਦੁਨੀ ਦੀ ਬੁਧੀ ਕਰਨੀ ਵਾਂਗ ਕਾਵਾਂ, ਕਾਗ ਰੂਪ ਦਿਸੇ ਲੋਕਾਈਆ। ਇਕੋ ਪੁਰਖ ਅਕਾਲ ਅਗੇ ਵਾਸਤਾ ਪਾਵਾਂ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਕੱਤਕ ਕਹੇ ਕਲਜੁਗਾ ਤੇਰਾ ਵੇਖਿਆ ਖੇਲ ਅਨਹੋਣਾ, ਅਨਡਿਠੜੀ ਕਾਰ ਕਮਾਈਆ। ਅੰਤਮ ਤੈਨੂੰ ਪੈਣਾ ਰੋਣਾ, ਬਿਨ ਨੈਣਾਂ ਨੀਰ ਵਹਾਈਆ। ਖ਼ਾਲੀ ਹੱਥ ਪੈਣਾ ਧੋਣਾ, ਜਗਤ ਵਸਤ ਰਹਿਣ ਕਿਛ ਨਾ ਪਾਈਆ। ਜਗਤ ਜਹਾਨ ਚਾਰ ਦਿਨ ਦਾ ਪਰਾਹੁਣਾ, ਚੌਥੇ ਜੁਗ ਸੁਣਨਾ ਚਾਈਂ ਚਾਈਂਆ। ਤੇਰਾ ਬੁਰਜ ਹੰਕਾਰੀ ਜੋਤ ਨਿਰੰਕਾਰੀ ਢਾਹੁਣਾ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਮਾਣ ਤਾਣ ਆਪਣਾ ਖੋਹਣਾ, ਖ਼ਲਕ ਮਿਲੇ ਨਾ ਕੋਇ ਵਡਿਆਈਆ। ਅੰਮ੍ਰਿਤ ਰਸ ਕਿਸੇ ਨਾ ਚੋਣਾ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਕੱਤਕਾ ਮੇਰਾ ਸਾਹਿਬ ਸੁਆਮੀ ਏਕ, ਏਕੰਕਾਰ ਅਖਵਾਈਆ। ਜਿਸ ਦੀ ਪਕੜੀ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਜੋ ਮੇਰੇ ਵਸੇ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਮੈਂ ਕਰਾਂ ਉਸ ਨਾਲ ਹੇਤ, ਜੋ ਆਦਿ ਜੁਗਾਦਿ ਦਾ ਪਿਤਾ ਮਾਈਆ। ਜਿਸ ਦੇ ਹੁਕਮ ਨਾਲ ਕਰਨੀ ਦੀਨ ਦੁਨੀ ਖੇਤ, ਖ਼ਾਤਰ ਆਪਣੀ ਨਾ ਕੋਇ ਰਖਾਈਆ। ਮੇਰਾ ਕੋਈ ਪਾ ਸਕੇ ਨਾ ਭੇਤ, ਪੜਦਾ ਸਕੇ ਨਾ ਕੋਇ ਚੁਕਾਈਆ। ਮੇਰੀ ਮੌਲਣ ਵਾਲੀ ਰੁਤ ਬਸੰਤੀ ਚੇਤ, ਚੇਤਨ ਸਭ ਨੂੰ ਦਿਆਂ ਕਰਾਈਆ। ਬੇਸ਼ਕ ਜੁਗ ਚੌਕੜੀ ਅਗੇ ਲੰਘ ਗਏ ਕੇਤੀ ਕੇਤ, ਆਪਣਾ ਪੰਧ ਮੁਕਾਈਆ। ਮੇਰਾ ਵਕ਼ਤ ਸੁਹੰਜਣਾ ਸਭ ਨੇ ਵੇਖਣਾ ਛੇਤੀ ਛੇਤ, ਛਤਰ ਧਾਰੀਆਂ ਖ਼ਾਕ ਮਿਲਾਈਆ। ਮੈਂ ਕੂੜ ਦਾ ਬਣ ਕੇ ਖੇਵਟ ਖੇਟ, ਬੇੜਾ ਜਗਤ ਜਹਾਨ ਚਲਾਈਆ। ਬੁਧੀ ਕਿਸੇ ਦੀ ਪਵਿਤ੍ਰ ਰਹਿਣ ਨਹੀਂ ਦੇਣੀ ਵਿਚ ਮਾਤਾ ਦੇ ਪੇਟ, ਵਾਸ਼ਨਾ ਕੂੜ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਕਰਾਈਆ। ਕੱਤਕ ਕਹੇ ਕਲਜੁਗਾ ਮੈਂ ਸੁਣੀ ਅਗੰਮੀ ਖ਼ਬਰ, ਬੇਖ਼ਬਰਾਂ ਦਿਆਂ ਜਣਾਈਆ। ਸਤਿਗੁਰ ਸ਼ਬਦ ਨਿਰਾਲਾ ਬੱਬਰ, ਬੇਨਜ਼ੀਰ ਨੂਰ ਅਲਾਹੀਆ । ਜਿਸ ਦਾ ਧੁਰ ਫ਼ਰਮਾਨਾ ਜਬਰ, ਜਬਰਾਈਲ ਸੀਸ ਨਿਵਾਈਆ। ਜਿਸ ਦਾ ਰਾਹ ਤਕੇ ਮੁਹੰਮਦ ਵਿਚ ਕ਼ਬਰ, ਮਕ਼ਬਰੇ ਦੇਣ ਗਵਾਹੀਆ। ਉਸ ਦੀ ਜਾਣੇ ਕੌਣ ਕ਼ੀਮਤ ਕ਼ਦਰ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਜਿਸ ਸਭ ਦੀ ਪੂਰੀ ਕਰਨੀ ਸੱਧਰ, ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਦੀਨ ਦੁਨੀ ਨੂੰ ਕਰਨਾ ਪੱਧਰ, ਪਾਰਬ੍ਰਹਮ ਬ੍ਰਹਮ ਭੇਵ ਚੁਕਾਈਆ। ਨਿਰਗੁਣ ਧਾਰ ਮਿਹਰ ਕਰਕੇ ਨਦਰ, ਨਦਰੀ ਨਦਰ ਉਠਾਈਆ। ਤੇਰੀ ਧਾਰ ਨਾਲ ਕੂੜ ਦਾ ਪੌਣਾ ਗ਼ਦਰ, ਗਦਾਗਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਆਪ ਚੁਕਾਈਆ। ਕਲਜੁਗ ਕਹੇ ਨਾਰਦਾ ਮੇਰੀ ਕੱਤਕ ਧਾਰ ਦੀ ਸੁਣ ਲੈ ਬਾਤ, ਮਿਤਰਾ ਕੱਤਕ ਨਾਲ ਮਿਲਾਈਆ। ਪ੍ਰਭੂ ਦੇ ਹੁਕਮ ਦੀ ਮੇਰੀ ਰਾਤ, ਰੈਣ ਅੰਧੇਰਾ ਆਪਣਾ ਰਹੀ ਪਰਗਟਾਈਆ। ਜੁਗ ਚੌਕੜੀ ਮੇਰਾ ਵੇਖ ਲੈ ਖਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਇਕੋ ਕਰਨੀ ਬਾਤ, ਬਾਤਨ ਭੇਵ ਰਹੇ ਨਾ ਰਾਈਆ। ਪੁਰਖ ਅਕਾਲੇ ਦੀਨ ਦਿਆਲੇ ਜਿਸ ਮੈਨੂੰ ਦਿਤੀ ਦਾਤ, ਵਸਤ ਅਮੁਲ ਅਤੁਲ ਮੇਰੀ ਝੋਲੀ ਪਾਈਆ। ਮੈਂ ਉਸ ਨੂੰ ਬਣਾਇਆ ਕਮਲਾਪਾਤ, ਪਤਿਪਰਮੇਸ਼ਵਰ ਕਹਿਕੇ ਸੀਸ ਨਿਵਾਈਆ। ਬਣ ਕੇ ਦਾਸੀ ਦਾਸ ਅਨਾਥੀ ਅਨਾਥ, ਨਿਰਧਨ
ਹੋ ਕੇ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਦੇਣਾ ਸਾਥ, ਸਾਂਝੇ ਯਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ । ਕਲਜੁਗ ਕਹੇ ਕੱਤਕਾ ਤੂੰ ਕਰਮ ਕਮਾਉਂਦਾ ਕੀ, ਕ਼ੁਦਰਤ ਦਾ ਕ਼ਾਦਰ ਕੀ ਜਣਾਈਆ। ਕੀ ਲਹਿਣਾ ਦੇਣਾ ਤੇਰਾ ਧਰਨੀ ਉਤੇ ਸਾਢੇ ਤਿੰਨ ਹੱਥ ਸੀਂਅ, ਰਵੀਦਾਸ ਚਮਾਰਾ ਕੀ ਗਿਆ ਸਮਝਾਈਆ। ਕੀ ਗੁਰਦਾਸ ਸਮਝਾਇਆ ਵੀਹ ਇਕੀਹ, ਏਕੰਕਾਰ ਕੀ ਹੁਕਮ ਸੁਣਾਈਆ। ਜਿਸ ਦੀ ਸਭ ਨੇ ਦਿਤੀ ਤਰਜੀਹ, ਪ੍ਰੇਮ ਨਾਲ ਸੁਣਾਈਆ। ਉਸ ਦਾ ਲੇਖਾ ਕਿਸ ਬਿਧ ਮੁਕਣਾ ਵੀਹ ਇਕੀਹ, ਇਕੀਸਾ ਜਗਦੀਸਾ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਹੇ ਕੱਤਕਾ ਮੈਂ ਕਰਮ ਕੀ ਦੱਸਾਂ, ਦਹਿ ਦਿਸ਼ਾ ਧਿਆਨ ਲਗਾਈਆ। ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਹਸਤੀ ਤਕ ਬੇਪਰਵਾਹੀਆ। ਮੈਨੂੰ ਮਿਲਿਆ ਵਕ਼ਤ ਮਸਾਂ, ਮਸਿਆ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਬਿਨ ਕ਼ਦਮਾਂ ਤੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਖ਼ੁਸ਼ੀਆਂ ਦੇ ਵਿਚ ਮਾਰਾਂ ਕੱਛਾਂ, ਬਾਜ਼ੂ ਬਲ ਉਠਾਈਆ । ਜੋ ਇਸ਼ਾਰਾ ਕੀਤਾ ਮੱਛਾਂ ਕੱਛਾਂ, ਜਲ ਧਾਰਾ ਗਏ ਦ੍ਰਿੜਾਈਆ। ਜਿਸ ਨੂੰ ਗੋਬਿੰਦ ਧਾਰ ਕਿਹਾ ਅੱਛਾ, ਅੱਛੀ ਤਰਹ ਸਮਝਾਈਆ । ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਬਾਹਰ ਰਸਾ, ਬਿਨ ਰਸਨਾ ਰਸ ਚਖਾਈਆ। ਉਸ ਦੇ ਹੁਕਮ ਨਾਲ ਹੋੜਾ ਪ੍ਰਸਿੱਧ ਹੋਣਾ ਉਪਰ ਸੱਸਾ, ਸਾਹਿਬ ਨਾਲ ਚਤੁਰਾਈਆ। ਹੰ ਬ੍ਰਹਮ ਹੋ ਕੇ ਨਿਰਗੁਣ ਧਾਰ ਤਤਾਂ ਅੰਦਰ ਵਸਾ, ਵਾਸਤਾ ਆਪਣੇ ਨਾਲ ਰਖਾਈਆ । ਉਸ ਦੀ ਵਡਿਆਈ ਕਾਹਦੀ ਸਿਫ਼ਤ ਸਲਾਹ ਜਸਾ, ਧੁਰ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕੱਤਕ ਕਹੇ ਕਲਜੁਗ ਵੇਖ ਲੈ ਧੁਰ ਦੀਆਂ ਤਾਰਾਂ, ਤ੍ਰੈਗੁਣ ਅਤੀਤਾ ਕੀ ਜਣਾਈਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਦੀਆਂ ਆਦਿ ਜੁਗਾਦਿ ਜੁਗ ਚੌਕੜੀ ਨਵੀਆਂ ਨਿਤ ਬਹਾਰਾਂ, ਰੁਤੜੀ ਰੁਤ ਆਪਣੇ ਨਾਲ ਮਹਿਕਾਈਆ। ਜਿਸ ਦੀਆਂ ਸ਼ਬਦੀ ਧਾਰ ਧੁਨਕਾਰਾਂ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜਿਸ ਦੀਆਂ ਜੋਤੀ ਨਾਲ ਜੋਤ ਚਮਤਕਾਰਾਂ, ਜੋਤੀ ਜਾਤਾ ਇਕ ਅਖਵਾਈਆ। ਜਿਸ ਦੀਆਂ ਲੱਖ ਚੁਰਾਸੀ ਚਾਰੇ ਖਾਣੀਆਂ ਨਾਰਾਂ, ਨਰ ਨਰਾਇਣ ਕੰਤ ਅਗੰਮ ਅਥਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਾਵਣ ਆਇਆ ਸਾਰਾ, ਮਹਾਸਾਰਥੀ ਆਪਣਾ ਫੇਰਾ ਪਾਈਆ। ਮੈਂ ਉਸ ਨੂੰ ਕਰਾਂ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਪੈਗ਼ੰਬਰ ਗੁਰ ਅਵਤਾਰਾ, ਅਵਤਰ ਆਪਣਾ ਹੁਕਮ ਵਰਤਾਈਆ। ਜਿਸ ਕਲਜੁਗ ਤੇਰਾ ਮੇਟਣਾ ਧੂੰਆਂਧਾਰਾ, ਧਰਨੀ ਧਰਤ ਧਵਲ ਧੌਲ ਕਰੇ ਰੁਸ਼ਨਾਈਆ। ਉਸ ਦਾ ਨੂਰ ਨੁਰਾਨਾ ਦੋ ਜਹਾਨਾ ਹੋਏ ਉਜਿਆਰਾ, ਜੋਤੀ ਜਾਤਾ ਡਗਮਗਾਈਆ । ਉਹ ਤਕ ਲੈ ਜਿਸ ਦਾ ਸਤਿਗੁਰ ਸ਼ਬਦ ਦਏ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਕਲਜੁਗ ਤੇਰਾ ਅੰਤ ਦਾ ਅੰਤ ਕਿਨਾਰਾ, ਨਈਆ ਨੌਕਾ ਕੂੜ ਵੇਖਣੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਹੇ ਕੱਤਕਾ ਮੈਨੂੰ ਨਹੀਂ ਭੁਲੇਖਾ, ਭਰਮ ਨਾ ਕੋਇ ਭੁਲਾਈਆ। ਮੇਰਾ ਸਾਹਿਬ ਦੇ ਨਾਲ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਮੇਰੀ ਬਦਲਣ ਵਾਲੀ ਰੇਖਾ, ਰਿਖੀਆਂ ਮੁੰਨੀਆਂ ਤੋਂ ਬਾਹਰ ਦਿਆਂ ਜਣਾਈਆ।
ਮੇਰਾ ਲਹਿਣਾ ਦੇਣਾ ਨਾਲ ਦਸ ਦਸਮੇਸਾ, ਦਹਿ ਦਿਸ਼ਾ ਦਿਆਂ ਜਣਾਈਆ। ਉਹ ਵੇਖ ਲੈ ਮੈਨੂੰ ਸਾਹਿਬ ਦਾ ਦਿਸਦਾ ਵੇਸਾ, ਜੋ ਆਪਣਾ ਰੂਪ ਵਟਾਈਆ। ਜਿਸ ਨੂੰ ਕਹਿੰਦੇ ਨਰ ਨਰੇਸ਼ਾ, ਨਰਾਇਣ ਅਗੰਮ ਅਥਾਹੀਆ। ਜੁਗ ਬਦਲਣਾ ਜਿਸ ਦਾ ਪੇਸ਼ਾ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਖਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਕੋਲ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਕਲਜੁਗ ਕਹੇ ਕੱਤਕ ਪ੍ਰਭ ਦੋਸਤ ਹਮਾਰੋ ਮੀਤ, ਮਿਤਰ ਇਕ ਅਖਵਾਈਆ। ਜਗਤ ਨੀਥਾਰੋ ਪ੍ਰੀਤ, ਪ੍ਰੀਤਮ ਬੇਪਰਵਾਹੀਆ। ਜਿਸ ਦੀ ਧਾਰ ਬਦਲਣੀ ਰੀਤ, ਰੀਤੀਵਾਨ ਅਖਵਾਈਆ। ਠਗੌਰੀ ਪਾਵੇ ਚੀਤ, ਚਿਤ ਵਿਤ ਨਾਲ ਮਿਲਾਈਆ। ਸਭ ਦੀ ਪਰਖਣਹਾਰਾ ਨੀਤ, ਨਿਰਗੁਣ ਨਿਰਵੈਰ ਨੂਰ ਅਲਾਹੀਆ। ਮੈਂ ਉਸੇ ਦੇ ਢੋਲੇ ਗਾਵਾਂ ਗੀਤ, ਜੋ ਸਤਿਗੁਰ ਸ਼ਬਦ ਗੋਬਿੰਦ ਧੁਰ ਦਾ ਮਾਹੀਆ। ਜੋ ਤੇਰੇ ਮੇਰੇ ਵਸਿਆ ਚੀਤ, ਭੀਤਰ ਡੇਰਾ ਢਾਹੀਆ। ਜੋ ਸਦਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਅਖਵਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਬੀਤ, ਕਲਜੁਗ ਕਹੇ ਅੰਤਮ ਮੇਰਾ ਲੇਖਾ ਆਪਣੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕੱਤਕ ਕਹੇ ਕਲਜੁਗਾ ਮੈਨੂੰ ਆਉਂਦਾ ਡਰ, ਮਿਤਰਾ ਦਿਆਂ ਸੁਣਾਈਆ। ਤੈਨੂੰ ਛਡਣਾ ਪੈਣਾ ਘਰ, ਘਰਾਨਾ ਲੋਕਮਾਤ ਤਜਾਈਆ। ਤੇਰਾ ਪੂਰਾ ਹੋਣਾ ਵਰ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਹੁਣ ਅਗਲਾ ਫ਼ਿਕਰ ਕਰ, ਬਿਨ ਨੈਣਾਂ ਨੈਣ ਉਠਾਈਆ। ਤੇਰੇ ਕੋਲ ਰਹਿਣਾ ਨਹੀਂ ਧਨ ਜ਼ਰ, ਦੌਲਤ ਕੰਮ ਕਿਸੇ ਨਾ ਆਈਆ। ਤੇਰੀ ਬੁਧੀ ਹੋਈ ਵਾਂਗ ਖਰ, ਬਿਬੇਕੀ ਰੂਪ ਨਾ ਕੋਇ ਦਰਸਾਈਆ। ਹੁਣ ਮਿਤਰਾ ਆਪਣਾ ਭਾਣਾ ਸਿਰ ਤੇ ਜਰ, ਸਿਰ ਸਕੇ ਨਾ ਕੋਇ ਉਠਾਈਆ। ਉਹ ਤਕ ਲੈ ਕੀ ਕਰਤਾ ਪੁਰਖ ਰਿਹਾ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਹੇ ਕੱਤਕਾ ਮੈਂ ਅੱਜ ਕਰਨ ਲੱਗਾ ਅਰਦਾਸ, ਬੇਨੰਤੀ ਬਿਨਾ ਜ਼ਬਾਨ ਸੁਣਾਈਆ। ਕਿਰਪਾ ਨਿਧਾਨ ਮੇਰੇ ਆ ਪਾਸ, ਮੇਰੀ ਆਸਾ ਪੂਰ ਕਰਾਈਆ। ਪਹਿਲੋਂ ਮੈਨੂੰ ਦੇ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ । ਜਿਸ ਸਤਿ ਧਰਮ ਦਾ ਕੀਤਾ ਨਾਸ, ਕੂੜੀ ਕਿਰਿਆ ਦਿਤੀ ਪਰਗਟਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਉਤੇ ਕਿਸੇ ਦਾ ਰਹਿਣ ਨਹੀਂ ਦਿਤਾ ਵਿਸ਼ਵਾਸ਼, ਵਿਸ਼ਿਆਂ ਵਿਚ ਕੂੜ ਲੋਕਾਈਆ। ਸ਼ੰਕਰ ਵੇਖ ਲੈ ਰੋਂਦਾ ਉਤੇ ਕੈਲਾਸ਼, ਬਹੁੜੀ ਬਹੁੜੀ ਕਰ ਸੁਣਾਈਆ। ਬ੍ਰਹਮਾ ਬ੍ਰਹਮ ਨੂੰ ਕਰੇ ਤਲਾਸ਼, ਭੱਜੇ ਵਾਹੋ ਦਾਹੀਆ। ਵਿਸ਼ਨ ਵਿਸ਼ਵ ਦੀ ਪੂਰੀ ਕਰੇ ਨਾ ਆਸ, ਘਰ ਘਰ ਰਿਜ਼ਕ ਨਾ ਕੋਇ ਸਬਾਈਆ। ਕਲਜੁਗ ਕਹੇ ਮੈਂ ਪ੍ਰਭੂ ਦਾ ਬਣ ਕੇ ਦਾਸੀ ਦਾਸ, ਸੇਵਾ ਸਚ ਸਚ ਕਮਾਈਆ। ਸੁਰਤ ਸ਼ਬਦ ਦੀ ਪੈਣ ਨਹੀਂ ਦਿਤੀ ਰਾਸ, ਗੋਪੀ ਕਾਹਨ ਸੰਗ ਨਾ ਕੋਇ ਨਿਭਾਈਆ। ਮਿਲਿਆ ਮੇਲ ਨਾ ਕਿਸੇ ਸਰਬ ਗੁਣਤਾਸ, ਗੁਣਵੰਤਾ ਘਰ ਨਾ ਕੋਇ ਵਸਾਈਆ। ਜਿਧਰ ਵੇਖੋ ਕਲਜੁਗ ਕਹੇ ਮੈਂ ਦੁਨੀਆ ਕੀਤੀ ਉਦਾਸ, ਸਾਂਤਕ ਸਤਿ ਨਾ ਕੋਇ ਕਰਾਈਆ। ਹਰਿ ਹਿਰਦਾ ਕੀਤਾ ਪਰਭਾਸ, ਜੰਗਲ ਜੂਹ ਦਿਸੇ ਲੋਕਾਈਆ। ਮੈਂ ਪ੍ਰਭ ਨੂੰ ਇਕੋ ਵਾਰ ਦੇਣਾ ਆਖ, ਬਿਨ ਅੱਖਰਾਂ ਦੇਣਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੀ ਕਾਰ ਕਮਾਈਆ। ਕਲਜੁਗ ਕਹੇ
ਕੱਤਕਾ ਪ੍ਰਭ ਮੈਨੂੰ ਦਏ ਦਲੇਰੀ, ਸਿਰ ਮੇਰੇ ਹੱਥ ਟਿਕਾਈਆ। ਮਿਹਰਵਾਨ ਕਰੇ ਮਿਹਰੀ, ਮਿਹਰ ਨਜ਼ਰ ਨਾਲ ਤਰਾਈਆ। ਚਾਰੋਂ ਕੁੰਟ ਕਰ ਰੈਣ ਅੰਧੇਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਲਏ ਘੇਰੀ, ਚਾਰੋਂ ਕੁੰਟ ਪੰਧ ਮੁਕਾਈਆ। ਸਾਡੇ ਅੰਦਰ ਦੇ ਦੇ ਗੇੜੀ, ਮਨ ਮਨੂਆ ਮਨ ਭੁਆਈਆ। ਧਰਮ ਦੀ ਜੜ੍ਹ ਦੇ ਉਖੇੜੀ, ਤਨ ਵਜੂਦਾ ਰਹਿਣ ਕੋਇ ਨਾ ਪਾਈਆ। ਕਲਜੁਗ ਬੱਚੂ ਸਚ ਦੀ ਚੜ੍ਹੇ ਕੋਇ ਨਾ ਬੇੜੀ, ਨੌਕਾ ਨਾਮ ਹੱਥ ਕਿਸੇ ਨਾ ਆਈਆ। ਚਾਰੋ ਕੁੰਟ ਵਖਾ ਦੇ ਝੇੜੀ, ਝਗੜਾ ਜਗਤ ਲੋਕਾਈਆ। ਅਗੇ ਕਰੇ ਮੂਲ ਨਾ ਦੇਰੀ, ਦੋਹਰਾ ਤਾਲ ਬਣਾਈਆ। ਤੇਰੇ ਪਿਛੇ ਪੁਰਖ ਅਕਾਲ ਨੇ ਮਾਰੀ ਫੇਰੀ, ਨਿਰਗੁਣ ਆਪਣਾ ਵੇਸ ਵਟਾਈਆ। ਤੇਰੇ ਅੰਤਰ ਖ਼ੁਸ਼ੀ ਹੋਵੇ ਬਥੇਰੀ, ਚਾਓ ਘਨੇਰਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਕੱਤਕਾ ਮੇਰੀ ਬੇਨੰਤੀ ਕਰੇ ਮਨਜ਼ੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦਰਸ਼ਨ ਦੇਵੇ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਹੁਕਮ ਇਕ ਦਸਤੂਰ, ਦਸਤ ਬੰਨ੍ਹ ਕੇ ਸੀਸ ਝੁਕਾਈਆ। ਜਿਸ ਨੇ ਮੇਰੇ ਮੁਆਫ਼ ਕਰਨੇ ਕ਼ੁਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਮੈਨੂੰ ਵਡਿਆਈ ਦੇਵੇ ਜ਼ਰੂਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਦੀਨ ਦੁਨੀਆ ਵਿਚ ਪਾਉਣਾ ਫ਼ਤੂਰ, ਫ਼ਤਵਾ ਸਭ ਦੇ ਉਤੇ ਲਗਾਈਆ। ਮਨੂਆ ਮਨ ਕਰ ਮਗ਼ਰੂਰ, ਗ਼ੁਰਬਤ ਭਰਨੀ ਕੂੜ ਲੋਕਾਈਆ। ਜੋ ਆਸਾ ਰਖੀ ਮੂਸਾ ਉਤੇ ਕੋਹਤੂਰ, ਸੋ ਲਹਿਣਾ ਦੇਣਾ ਜਣਾਈਆ। ਜਿਸ ਕਾਰਨ ਈਸਾ ਈਸਵੀ ਕੀਤੀ ਮਸ਼ਹੂਰ, ਮਸ਼ਵਰਾ ਖ਼ੁਦਾ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਕਲਜੁਗਾ, ਸੁਣ ਲੈ ਮੀਤ। ਅਗੰਮ ਵਕ਼ਤ ਸੁਹੰਜਣਾ ਤੇਰਾ ਪੁੱਗਾ, ਵੇਖਣੀ ਅਗਲੀ ਰੀਤ। ਸਤਿ ਧਰਮ ਹੋਣਾ ਉਘਾ, ਦੇਵੇ ਵਡਿਆਈ ਪਤਤ ਪੁਨੀਤ । ਤੇਰਾ ਮਿਤਰਾ ਉਜੜਨਾ ਝੁੱਗਾ, ਝਗੜਾ ਮਿਟਣਾ ਮੰਦਰ ਮਸੀਤ। ਦੁਤੀਆ ਭਾਓ ਰਹੇ ਨਾ ਦੁੱਜਾ, ਏਕਾ ਗਾਉਣਾ ਸਭ ਨੇ ਗੀਤ । ਧੁਰ ਦਾ ਹੁਕਮ ਅਗੰਮੀ ਸੁਝਾ, ਜੋ ਕਰੇ ਪਤਤ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰੇ ਬਖ਼ਸ਼ੀਸ਼। ਕਲਜੁਗ ਕਹੇ ਕੱਤਕਾ ਐਂਵੇ ਨਾ ਕਰ ਵਿਚਾਰਾਂ, ਦਲੀਲਾਂ ਜਗਤ ਬਣਾਈਆ। ਮੇਰੀਆਂ ਖੇਲਾਂ ਤਕੀਂ ਬਹਾਰਾਂ, ਨਵ ਸਤ ਧਿਆਨ ਲਗਾਈਆ। ਜੋ ਸਲਾਹ ਕੀਤੀਆਂ ਮੁਹੰਮਦ ਨਾਲ ਚਾਰ ਯਾਰਾਂ, ਮਸ਼ਵਰੇ ਕਾਅਬਿਆਂ ਵਿਚ ਬਣਾਈਆ। ਜੋ ਜਬਰਾਈਲ ਖੜਕਾਈਆਂ ਸਿਤਾਰਾਂ, ਵਹੀ ਨਾਜ਼ਲ ਰੂਪ ਦਰਸਾਈਆ। ਅਗਲਾ ਭੇਵ ਦੱਸਣਾ ਜ਼ਾਹਿਰਾ, ਸਹਿਜ ਨਾਲ ਸੁਣਾਈਆ। ਮੁਹੰਮਦ ਅੱਲਾ ਹੂ ਦਾ ਲਾ ਕੇ ਨਾਅਰਾ, ਨੈਣਾਂ ਨੀਰ ਵਹਾਈਆ। ਤੇਰਾ ਖੇਲ ਬੇਐਬ ਪਰਵਰਦਿਗਾਰਾ, ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਅੰਧ ਅੰਧਿਆਰਾ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਜ਼ਿਮੀਂ ਅਸਮਾਨਾਂ ਧੰਦੂਕਾਰਾ, ਧਰਤ ਧਵਲ ਦੁਹਾਈਆ। ਮੇਰਾ ਇਕੋ ਹਕ ਹਕ ਦਾ ਨਾਅਰਾ, ਲਾਸ਼ਰੀਕ ਦੇਣਾ ਸੁਣਾਈਆ। ਅਮਾਮ ਅਮਾਮਾ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਫੇਰ ਝਗੜਾ ਛੇੜਨਾ ਵਿਚ ਕਾਹਿਰਾ, ਕ਼ਦਮ ਕ਼ਦਮ ਨਾਲ ਬਦਲਾਈਆ। ਤੇਰਾ ਸਮਝੇ ਕੋਇ ਨਾ ਦਾਇਰਾ, ਹਦੂਦ ਵੇਖਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਹੋਏ ਮੁਸ਼ਾਹਿਰਾ, ਢੋਲੇ ਸੋਹਲੇ ਰਾਗ ਸੁਣਾਈਆ। ਕਲਜੁਗਾ ਕਿਤੇ ਹੋ ਨਾ ਰਹੀਂ ਬਹਿਰਾ, ਸੁਣਨਾ ਥਾਉਂ ਥਾਈਂਆ। ਲੇਖਾ ਮੁਕਣਾ ਸਵਾ ਪਹਿਰਾ, ਪਾਰਬ੍ਰਹਮ ਕੀ ਦ੍ਰਿੜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੁਕਮ ਸੁਣਾਈਆ। ਕਲਜੁਗ ਕਹੇ ਕੱਤਕਾ ਮੈਂ ਕੋਈ ਬੱਚਾ ਨਹੀਂ ਨੰਨ੍ਹਾ, ਜੋਬਨਵੰਤ ਅਖਵਾਈਆ। ਮੈਂ ਕੋਈ ਸੁਣਦਾ ਨਹੀਂ ਨਾਲ ਕੰਨਾਂ, ਅਣਸੁਣਤ ਕੀ ਸਮਝਾਈਆ। ਮੈਂ ਜਗਤ ਵਾਲਾ ਨਹੀਂ ਕੋਈ ਚੰਨਾ, ਆਪਣਾ ਪੱਖ ਬਦਲਾਈਆ। ਮੈਂ ਕੋਈ ਅੱਖਰਾਂ ਵਾਲਾ ਨਹੀਂ ਮੰਮਾ, ਪੜ੍ਹ ਪੜ੍ਹ ਦੀਨ ਦੁਨੀ ਦ੍ਰਿੜਾਈਆ। ਮੈਂ ਕੋਈ ਹਿੱਸਾ ਨਹੀਂ ਖੰਨਾ, ਜਗਤ ਵੰਡ ਨਾ ਕੋਈ ਵੰਡਾਈਆ। ਮੈਂ ਕੋਈ ਕਾਂਡ ਨਹੀਂ ਕਰਮਾ, ਜਗਤ ਜੁਗ ਸ਼ਨਵਾਈਆ। ਮੈਂ ਕੋਈ ਦੀਨ ਦੁਨੀ ਨਹੀਂ ਧਰਮਾ, ਧੀਰਜ ਰੰਗ ਨਾ ਕੋਇ ਰੰਗਾਈਆ। ਮੈਨੂੰ ਨਹੀਂ ਹਯਾ ਕੋਈ ਸ਼ਰਮਾ, ਸ਼ਹਿਨਸ਼ਾਹ ਦਿਤੀ ਵਡਿਆਈਆ। ਮੈਂ ਝਗੜਾ ਮੇਟਣਾ ਵਰਨਾ ਬਰਨਾ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਮੈਂ ਲੇਖਾ ਤਕਣਾ ਉਤੇ ਧਰਨੀ ਧਰਨਾ, ਧਵਲ ਧਿਆਨ ਰਖਾਈਆ। ਕਲਜੁਗ ਕਹੇ ਕੱਤਕਾ ਮੈਂ ਅੱਜ ਤੋਂ ਲਹਿੰਦੀ ਕੂਟੇ ਚੜ੍ਹਨਾ, ਖ਼ੁਸ਼ੀਆਂ ਨਾਲ ਪੰਧ ਮੁਕਾਈਆ। ਮੁਹੰਮਦੀਆਂ ਦੇ ਅੰਦਰ ਵੜਨਾ, ਆਸਣ ਲਵਾਂ ਜਮਾਈਆ। ਅੱਲਾ ਹੂ ਅੰਨਾ ਹੂ ਦਾ ਨਾਅਰਾ ਪੜ੍ਹਨਾ, ਬਿਨ ਅੱਖਰਾਂ ਅੱਖਰ ਸੁਣਾਈਆ। ਜੋ ਮੁਹੰਮਦ ਵਜ਼ੀਉਲ ਤਾ ਅਮ ਬਾਦਿਲ ਤਾ ਖੇਲ ਬੂ ਚਸ਼ਮੇ ਰਛਸ ਜਦੀਮੇ ਅਵਦ ਰਜ਼ੀਓਮ ਮਾਓਲ ਜਹੰਮਬਾ ਤਾਜ਼ੂ ਵਹੁਬਲ ਜ਼ਾਵੀਜ਼ਮ ਮਸਤਾਏ ਵਾਏ ਜ਼ੁਲ ਜਮੂਦਾ ਹਮਲ ਜ਼ੁਮਾ ਤੇਰਾ ਨੂਰ ਨੂਰ ਨੂਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਕੱਤਕ ਕਹੇ ਕਲਜੁਗਾ ਤੂੰ ਬੜਾ ਚਲਾਕ, ਸੂਰਬੀਰ ਨਜ਼ਰੀ ਆਈਆ। ਕਲਜੁਗ ਕਹੇ ਮਿਤਰਾ ਪ੍ਰਭ ਨੇ ਮੇਰਾ ਖੋਲ੍ਹਿਆ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੇ ਮੈਂ ਕਲਜੁਗ ਨਾ ਹੋਵਾਂ ਕਿਥੋਂ ਅਵਤਾਰ ਪੈਗ਼ੰਬਰਾਂ ਗੂਰੂਆਂ ਦਾ ਪੂਰਾ ਹੋਵੇ ਵਾਕ, ਪੁਰਖ ਅਕਾਲ ਦੀ ਕੀ ਵਡਿਆਈਆ। ਸਤਿਗੁਰ ਸ਼ਬਦ ਫਿਰ ਕਿਸ ਨੂੰ ਦੇਵੇ ਸ਼ਬਦ ਦੀ ਦਾਤ, ਕਵਣ ਹੁਕਮ ਹੁਕਮ ਸੁਣਾਈਆ। ਅਵਤਾਰ ਪੈਗ਼ੰਬਰਾਂ ਦਾ ਬਣੇ ਕਵਣ ਸਾਕ, ਗੁਰੂਆਂ ਦਾ ਸੱਜਣ ਕਵਣ ਅਖਵਾਈਆ। ਕੱਤਕਾ ਪੁਰਖ ਅਕਾਲ ਮੇਰੇ ਵੱਲ ਰਿਹਾ ਝਾਕ, ਬਿਨ ਨੈਣਾਂ ਨੈਣ ਉਠਾਈਆ। ਪਰ ਮੈਂ ਵੀ ਛੇਤੀ ਮੁਕਾਉਣੀ ਆਪਣੀ ਵਾਟ, ਵਟਣਾ ਦੀਨ ਦੁਨੀ ਲਗਾਈਆ। ਸਭ ਨੂੰ ਲਿਆਉਣਾ ਆਪਣੇ ਘਾਟ, ਪਤਣ ਇਕੋ ਇਕ ਅਖਵਾਈਆ। ਸਭ ਤੋਂ ਪਹਿਲੋਂ ਮੁਕਾਉਣੀ ਆਪਣੀ ਵਾਟ, ਪ੍ਰਭ ਦੀ ਸਾਚੀ ਸੇਵ ਕਮਾਈਆ। ਪਰ ਇਕ ਵੇਰਾਂ ਸਾਹਿਬ ਸਤਿਗੁਰ ਨਾਲੋਂ ਦੀਨ ਦੁਨੀਆ ਦੇਣੀ ਕਾਟ, ਸੁਰਤ ਸ਼ਬਦ ਨਾ ਕੋਇ ਜਣਾਈਆ। ਬੇਸ਼ਕ ਸਤਿਗੁਰ ਸ਼ਬਦ ਮੈਨੂੰ ਰਿਹਾ ਡਾਂਟ, ਭੈ ਰਿਹਾ ਵਖਾਈਆ। ਮੈਂ ਵੀ ਬੜਾ ਨਟੂਆ ਨਾਟ, ਆਪਣਾ ਸਾਂਗ ਪਰਗਟਾਈਆ। ਨਾਲੇ ਹਸ ਕੇ ਕਹਿਵਾਂ ਮੇਰੇ ਸਾਹਿਬ ਸਤਿਗੁਰ ਮੈਂ ਵੇਖ ਲੈ ਦੀਨ ਦੁਨੀਆ ਦੀ ਸੁੱਤਾ ਕਾਇਆ ਅੰਦਰ ਵਾਲੀ ਖਾਟ, ਬਾਹਰ ਸਿੰਘਾਸਣ ਨਜ਼ਰ ਕੋਇ ਨਾ ਆਈਆ। ਮੈਂ ਕੋਈ ਜਗਤ ਗਵਈਆ ਨਹੀਂ ਭਾਟ, ਜਗਤ ਸੋਹਲੇ ਢੋਲੇ ਦਿਆਂ ਸੁਣਾਈਆ। ਮੇਰੀ ਇਕ ਛੋਟੀ ਜਿਹੀ ਬਾਤ, ਬਾਤਨ ਦਿਆਂ ਸੁਣਾਈਆ। ਮੈਂ ਵੰਗਾਰ ਕੇ ਕਹਵਾਂ ਓ ਪ੍ਰਭੂ ਜੇ ਮੈਂ ਕਲਜੁਗ ਨਾ ਹੋਵਾਂ ਤੂੰ ਕਿਸ ਤਰਹ ਆਵੇਂ ਲੋਕਮਾਤ, ਨਿਰਗੁਣ ਹੋ ਕੇ ਆਪਣਾ ਖੇਲ ਖਿਲਾਈਆ। ਤੇ ਫੇਰ ਮੈਂ ਕਲਜੁਗ ਵੀ ਤੇਰੀ ਜ਼ਾਤ, ਮੈਨੂੰ ਜਨਮਿਆ ਕਿਸੇ ਨਹੀਂ ਮਾਈਆ। ਨਾ ਕੋਈ ਮੇਰੀ ਭੈਣ ਤੇ ਨਾ ਕੋਈ ਭਰਾਤ, ਪਤਨੀ ਸੰਗ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਏਸੇ ਕਰਕੇ ਤੂੰ ਪੁਛੀ ਮੇਰੀ ਵਾਤ, ਮੇਰੇ ਪਿਛੇ ਆਇਉਂ ਚਲ ਕੇ ਪਾਂਧੀ ਰਾਹੀਆ। ਪਰ ਮੇਰੇ ਕੋਲ ਇਕ ਪਤ੍ਰਕਾ ਬਿਨਾ ਅੱਖਰਾਂ ਤੋਂ ਪਾਤ,
ਜਿਸ ਦਾ ਜਗਤ ਵਿਦਿਆ ਲੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਦਰਸਾਈਆ। ਕੱਤਕ ਕਹੇ ਕਲਜੁਗਾ ਕਿਉਂ ਪ੍ਰਭੂ ਨੂੰ ਰਿਹਾ ਵਡਿਆ, ਵੱਡੇ ਦੀ ਕੀ ਵਡਿਆਈਆ। ਕੋਟਨ ਕੋਟ ਕਲਜੁਗ ਵਹਿ ਗਏ ਉਹਦੇ ਵਿਚ ਵਹਿਣਾ ਵਾਲੇ ਦਰਿਆ, ਤੇਰੀ ਕੀ ਵਡਿਆਈਆ। ਉਹ ਬੇਪਰਵਾਹ ਅਗੰਮ ਅਥਾਹ, ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਨੇ ਪਤਾ ਨਹੀਂ ਕਿਤਨੇ ਵਿਸ਼ਨ ਬ੍ਰਹਮਾ ਸ਼ਿਵ ਦਿਤੇ ਉਪਾ, ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਆਪਣੇ ਵਿਚ ਸਮਾਈਆ। ਕਿਤਨੇ ਜੁਗ ਚੌਕੜੀਆਂ ਦਿਤੇ ਬਦਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ । ਝਟ ਕਲਜੁਗ ਮੁੱਛਾਂ ਨੂੰ ਦੇ ਕੇ ਤਾਅ, ਕੱਤਕ ਨੂੰ ਰਿਹਾ ਸੁਣਾਈਆ। ਉਹ ਮਿਤਰਾ ਮੈਂ ਸਭੇ ਛਡੇ ਥਾਂ, ਜਗਤ ਨਿਸ਼ਾਨੇ ਦਿਤੇ ਗਵਾਈਆ। ਇਕੋ ਇਸ਼ਟ ਲਿਆ ਮਨਾ, ਜੋ ਮਾਲਕ ਧੁਰਦਰਗਾਹੀਆ। ਜਿਸ ਦੇ ਢੋਲੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੇ ਸੁਣਾ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਪੈਗ਼ੰਬਰਾਂ ਕਹਿ ਕੇ ਹਕ ਖ਼ੁਦਾ, ਖ਼ੁਦ ਮਾਲਕ ਦਿਤਾ ਦ੍ਰਿੜਾਈਆ। ਗੁਰੂਆਂ ਕਹਿ ਕੇ ਵਾਹ ਵਾਹ, ਵਾਹਿਗੁਰੂ ਢੋਲਾ ਲਿਆ ਗਾਈਆ। ਅਵਤਰਾ ਰੂਪ ਅਨੂਪ ਦਰਸਾ, ਭੇਵ ਅਭੇਦਾ ਦਿਤਾ ਜਣਾਈਆ। ਸ਼ਾਹਾਂ ਦਾ ਸ਼ਾਹ, ਸ਼ਹਿਨਸ਼ਾਹ ਇਕ ਅਖਵਾਈਆ। ਕਲਜੁਗ ਕਹੇ ਸੋ ਮੇਰੀ ਪਕੜੇ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਜਿਸ ਨੇ ਮੇਰੇ ਬਦਲੇ ਸਾਰੀ ਸ੍ਰਿਸ਼ਟੀ ਨੂੰ ਜਪਾਉਣਾ ਇਕ ਨਾਂ, ਮਾਰਗ ਇਕੋ ਇਕ ਦ੍ਰਿੜਾਈਆ। ਸਭ ਦਾ ਬਣ ਕੇ ਪਿਤਾ ਮਾਂ, ਗੋਦੀ ਆਪਣੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖ਼ੁਸ਼ੀ ਆਪ ਪਰਗਟਾਈਆ। ਕਲਜੁਗ ਕਹੇ ਮੇਰੇ ਸਤਿਗੁਰ ਸੱਜਣ ਸੁਹੇਲੇ, ਸਾਹਿਬ ਤੇਰੀ ਸਰਨਾਈਆ। ਨਿਰਗੁਣ ਧਾਰ ਕਰ ਲੈ ਮੇਲੇ, ਮਿਲਣੀ ਹਰਿ ਜਗਦੀਸ਼ ਜਣਾਈਆ। ਤੁਧ ਬਿਨ ਖੇਲ ਕੋਈ ਨਾ ਖੇਲੇ, ਖ਼ਾਲਕ ਖ਼ਲਕ ਨਾ ਵੇਖ ਵਖਾਈਆ। ਆਪਣੇ ਗ੍ਰਹਿ ਵਖਾ ਨਵੇਲੇ, ਜਿਥੇ ਵਜਦੀ ਰਹੇ ਵਧਾਈਆ। ਪਰਮ ਪੁਰਖ ਨਾ ਗੁਰੂ ਰਹੇ ਨਾ ਚੇਲੇ, ਕਲਜੁਗ ਕਹੇ ਇਹ ਮੇਰੀ ਬੇਪਰਵਾਹੀਆ । ਧਰਮ ਦੀ ਧਾਰ ਨਾਲੋਂ ਸਾਰੇ ਕੀਤੇ ਵਿਹਲੇ, ਕੂੜੀ ਕਿਰਿਆ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੇ ਕੋਲੋਂ ਮੰਗਾਂ ਮੰਗੀਆਂ, ਮਾਂਗਤ ਹੋ ਕੇ ਝੋਲੀ ਡਾਹੀਆ। ਜੋ ਮੈਨੂੰ ਲੱਗੀਆਂ ਚੰਗੀਆਂ, ਦਰ ਤੇਰੇ ਭੇਟ ਕਰਾਈਆ। ਤੂੰ ਮੈਨੂੰ ਕਰਨਾ ਕਾਰ ਅੰਗੀਆਂ, ਅੰਗੀਕਾਰ ਅਖਵਾਈਆ। ਮੈਂ ਚਾਹੁੰਦਾ ਦੀਨ ਦੁਨੀ ਦੀਆਂ ਚੋਟੀਆਂ ਹੋਵਣ ਨੰਗੀਆਂ, ਓਢਣ ਸੀਸ ਨਾ ਕੋਇ ਟਿਕਾਈਆ। ਸਭ ਦਾ ਲੇਖਾ ਹੋਵੇ ਮੇਰੇ ਕੰਢੀਆਂ, ਘਾਟ ਪਤਣ ਰੋਵਣ ਮਾਰਨ ਧਾਹੀਆ। ਜਗਤ ਦੁਹਾਗਣ ਦਿਸਣ ਰੰਡੀਆਂ, ਕੰਤ ਸੁਹਾਗ ਨਾ ਕੋਇ ਹੰਡਾਈਆ। ਕਲਜੁਗ ਕਹੇ ਮੇਰੀ ਧਾਰ ਫਿਰੇ ਵਾਂਗ ਪਖੰਡੀਆਂ, ਭੱਜੇ ਵਾਹੋ ਦਾਹੀਆ। ਦੀਨਾਂ ਮਜ਼੍ਹਬਾਂ ਵੇਖੇ ਡੰਡੀਆਂ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਨੇਤਰਹੀਣ ਵੇਖੇ ਅੰਧੀਆਂ, ਜਿਨ੍ਹਾਂ ਭੁੱਲਿਆ ਨੂਰ ਅਲਾਹੀਆ। ਕੂੜ ਕੁੜਿਆਰ ਦੀਆਂ ਮੇਰੀਆਂ ਹੋਵਣ ਪਾਬੰਦੀਆਂ, ਹੁਕਮ ਤੇਰਾ ਇਕ ਸੁਣਾਈਆ। ਜਿਸ ਤਰਹ ਪਿਛਲੀਆਂ ਜੁਗ ਚੌਕੜੀਆਂ ਲੰਘੀਆਂ, ਆਪਣਾ ਪੰਧ ਮੁਕਾਈਆ । ਹੁਣ ਖੇਲ ਖਿਲਾ ਦੇ ਦਇਆ ਕਮਾ ਦੇ ਵੇਖ ਲੈ ਸੂਰਬੀਰਾਂ ਜੰਗੀਆਂ, ਜੰਗਜੂ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਕਲਜੁਗ ਕਹੇ ਪ੍ਰਭੂ ਮੇਰਾ ਚਰਨ ਕਵਲ ਵਿਚ ਸਯਦਾ,
ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮੈਂ ਤੇਰੇ ਦਰ ਦਾ ਬਰਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਭੇਵ ਖੁਲ੍ਹਾਉਣਾ ਆਪਣੇ ਘਰ ਦਾ, ਗ੍ਰਹਿ ਪੜਦਾ ਦੇਣਾ ਉਠਾਈਆ। ਮੈਂ ਦਰਸ਼ਨ ਕਰਾਂ ਨਰਾਇਣ ਨਰ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੀ ਕਰਾਂ ਤਾਬਿਆਦਾਰੀ, ਤਲਬ ਅਵਰ ਨਾ ਕੋਇ ਰਖਾਈਆ। ਚਾਰੋਂ ਕੁੰਟ ਨਿਗਾਹ ਮਾਰੀ, ਬਿਨ ਨੈਣਾਂ ਨੈਣ ਤਕਾਈਆ। ਸਤਿ ਸਚ ਦੀ ਰਹਿਣ ਦਿਤੀ ਨਹੀਂ ਕੋਈ ਯਾਰੀ, ਯਰਾਨਾ ਤੋੜ ਨਾ ਕੋਇ ਨਿਭਾਈਆ। ਨਾਮ ਦੀ ਦਿਸੇ ਨਾ ਕਿਸੇ ਖ਼ੁਮਾਰੀ, ਮਦਿ ਮੱਤੀ ਕੀਤੀ ਲੋਕਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਨਾਲ ਸਾਰੇ ਕਰਨ ਗ਼ਦਾਰੀ, ਸਤਿ ਵਿਚ ਨਾ ਕੋਇ ਸਮਾਈਆ। ਤੇਰਾ ਧਰਮ ਉਡਿਆ ਮਾਰ ਉਡਾਰੀ, ਧਰਨੀ ਧਰਤ ਧਵਲ ਨਜ਼ਰ ਕੋਇ ਨਾ ਆਈਆ। ਤੇਰੇ ਕੂੜ ਦੀ ਤੇਰੇ ਪਿਆਰ ਨਾਲੋਂ ਸਭ ਨੂੰ ਚੰਗੀ ਲਗੇ ਯਾਰੀ, ਯਾਰ ਪਿਆਰੇ ਮਿਤਰ ਲਏ ਬਣਾਈਆ। ਨੌਂ ਖੰਡ ਪ੍ਰਿਥਮੀ ਮੇਰੀ ਪਨਿਹਾਰੀ, ਪ੍ਰਭੂ ਤੇਰੀ ਸੇਵ ਨਾ ਕੋਇ ਕਮਾਈਆ। ਤੂੰ ਵੇਖਣਾ ਆਪਣੀ ਧਾਰੀ, ਜੋਤੀ ਜਾਤੇ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੇਣ ਉਧਾਰੀ, ਭਵਿਖਤਾਂ ਵਿਚ ਸੁਣਾਈਆ। ਅੰਤ ਕੰਤ ਭਗਵੰਤ ਆਵੇ ਕਲ ਕਲਕੀ ਅਵਤਾਰੀ, ਨਿਹਕਲੰਕਾ ਨੂਰ ਅਲਾਹੀਆ । ਅਮਾਮ ਅਮਾਮੇ ਤੇਰੀ ਹੋਵੇ ਸਿਕਦਾਰੀ, ਸਿਰ ਸਿਰ ਹੁਕਮ ਮਨਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਾ ਸਾਰੀ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਤੂੰ ਨਿਰਗੁਣ ਨੂਰ ਜੋਤ ਉਜਿਆਰੀ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਖੇਲ ਸਦਾ ਜੁਗ ਚਾਰੀ, ਜੁਗ ਚੌਕੜੀ ਦਏ ਗਵਾਹੀਆ। ਕਲਜੁਗ ਕਹੇ ਮੈਂ ਤੇਰਾ ਸੁਤ ਸੂਰਬੀਰ ਬਲਕਾਰੀ, ਬਲ ਆਪਣਾ ਦਿਤਾ ਪਰਗਟਾਈਆ। ਧਰਮ ਦਾ ਮਹਲ ਰਹਿਣ ਦੇਣਾ ਨਹੀਂ ਕੋਈ ਅਟਾਰੀ, ਅਟਲ ਪਦਵੀ ਹੱਥ ਕਿਸੇ ਨਾ ਆਈਆ। ਦੋ ਚਾਰ ਸਾਲਾਂ ਵਿਚ ਸਭ ਨੂੰ ਕਰਾ ਖ਼ੁਆਰੀ, ਖ਼ਾਤਰ ਤੇਰੀ ਪ੍ਰਭੂ ਸੇਵ ਕਮਾਈਆ। ਬਚਿਆ ਰਹੇ ਨਾ ਕੋਈ ਨਰ ਨਾਰੀ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਮੈਂ ਸੰਦੇਸ਼ੇ ਦੇਵਾਂ ਸਮੁੰਦ ਸਾਗਰਾਂ ਜੰਗਲਾਂ ਜੂਹਾਂ ਪਹਾੜੀ, ਟਿਲਿਆਂ ਪਰਬਤਾਂ ਦੇਣਾ ਸੁਣਾਈਆ। ਸਾਰੇ ਖ਼ਬਰਦਾਰ ਹੋ ਜਾਓ ਸ਼ੰਕਰ ਨੇ ਹੁਕਮ ਦੇ ਦਿਤਾ ਮੌਤ ਲਾੜੀ, ਰਾਏ ਧਰਮ ਚਿਤਰ ਗੁਪਤ ਲੇਖੇ ਨਾਲ ਮਿਲਾਈਆ। ਜਿਸ ਨੇ ਫਿਰਨਾ ਘਰ ਘਰ ਝਾੜੀ ਝਾੜੀ, ਕੋਨੇ ਕੋਨੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸੱਜਣੋ ਮੇਰੀ ਕਰਨੀ ਇਮਦਾਦ, ਖ਼ੁਸ਼ੀਆਂ ਨਾਲ ਜਣਾਈਆ। ਰਾਏ ਧਰਮ ਪਿਛਲਾ ਲਹਿਣਾ ਰਖਣਾ ਯਾਦ, ਚਿਤਰ ਗੁਪਤ ਭੁਲ ਕਦੇ ਨਾ ਜਾਈਆ। ਲਾੜੀ ਮੌਤ ਤੂੰ ਵੀਂ ਚਖਣਾ ਸੁਆਦ, ਲੱਖ ਚੁਰਾਸੀ ਖਾ ਖਾ ਖ਼ੁਸ਼ੀ ਮਨਾਈਆ। ਮੈਂ ਫੇਰ ਆਉਣਾ ਸਤਿਜੁਗ ਤ੍ਰੇਤਾ ਦੁਆਪਰ ਤੋਂ ਬਾਦ, ਤਿੰਨ ਜੁਗ ਤੁਹਾਨੂੰ ਫੇਰ ਸਕੇ ਨਾ ਕੋਇ ਰਜਾਈਆ। ਸਾਥੀਓ ਸੱਜਣੋ ਸਾਰੇ ਖੋਲ੍ਹੋ ਜਾਗ, ਕਲਜੁਗ ਕਹੇ ਆਪਣੀ ਲਓ ਅੰਗੜਾਈਆ। ਤੁਹਾਡੇ ਵੱਡੇ ਹੋਣ ਵਾਲੇ ਭਾਗ, ਭਾਗਾਂ ਭਰਿਓ ਤੁਹਾਨੂੰ ਮਿਲੇ ਵਡਿਆਈਆ। ਵਾਅਦਾ ਕਰੀਏ ਦੀਨ ਦੁਨੀ ਉਤੇ ਜਗਦਾ ਰਹਿਣ ਨਹੀਂ ਦੇਣਾ ਕੋਈ ਚਰਾਗ਼, ਚਰਾਗਾਹਾਂ ਫਿਰੇ ਦੁਹਾਈਆ। ਹੰਸ ਬੁਧੀ ਵਾਲੇ ਬਣਾ ਦੇਣੇ ਕਾਗ, ਕਾਗ ਰੂਪ ਦਿਸੇ ਲੋਕਾਈਆ। ਕਿਸੇ ਤਖ਼ਤ ਨਿਵਾਸੀ ਦਾ ਰਹਿਣ ਨਹੀਂ ਦੇਣਾ ਰਾਜ, ਸ਼ਾਹ ਪਾਤਸ਼ਾਹ ਖ਼ਾਕ ਵਿਚ ਮਿਲਾਈਆ। ਰਾਏ ਧਰਮ ਚਿਤਰ ਗੁਪਤ ਲਾੜੀ ਮੌਤ ਕਲਜੁਗ ਕਹੇ
ਅੱਜ ਸਾਡੀ ਸਾਰਿਆਂ ਦੀ ਹੋ ਜਾਏ ਇਕ ਅਵਾਜ਼, ਇਕੋ ਸੁਖ਼ਨ ਦੇਈਏ ਸੁਣਾਈਆ। ਫਿਰ ਪ੍ਰਭੂ ਨੂੰ ਕਹੀਏ ਸਾਡੀ ਰਖਣੀ ਲਾਜ, ਤੇਰੇ ਚਰਨ ਸੀਸ ਨਿਵਾਈਆ। ਸਤਿਗੁਰ ਸ਼ਬਦ ਨੂੰ ਕਹੀਏ ਸਾਡਾ ਪੂਰਾ ਕਰਨਾ ਕਾਜ, ਦੇਣੀ ਮਾਣ ਵਡਿਆਈਆ। ਕਿਉਂ ਅੰਤ ਸਭ ਨੂੰ ਦੇਣਾ ਪੈਣਾ ਜਵਾਬ, ਜਵਾਬ ਤਲਬੀ ਕਰੇ ਬੇਪਰਵਾਹੀਆ। ਪੈਗ਼ੰਬਰਾਂ ਦੇ ਸੁਪਨੇ ਨਹੀਂ ਕੋਈ ਖ਼ੁਆਬ, ਖ਼ੁਦ ਮਾਲਕ ਦਾ ਹੁਕਮ ਤੇ ਖ਼ੁਦ ਮਾਲਕ ਆਪ ਵਰਤਾਈਆ। ਮੁਹੰਮਦ ਨੇ ਲਬਾਂ ਕਟਾਉਣ ਲੱਗਿਆਂ ਕਿਹਾ ਸੀ ਜੇ ਆਇਆ ਤੇ ਆਏਗਾ ਵਿਚ ਪੰਜਾਬ, ਪੰਜੇ ਦੋਵੇਂ ਮਿਲਾ ਕੇ ਦੁਆ ਖ਼ੁਦਾ ਅਗੇ ਕਰਕੇ ਵਜ਼ਿਹਮ ਵਜ਼ਿਹਮ ਵਜ਼ਿਹਮ ਕਹਿ ਕੇ ਸੀਸ ਦਿਤਾ ਝੁਕਾਈਆ। ਉਹ ਮੇਰਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਨਵਾਬਾਂ ਦਾ ਨਵਾਬ, ਬੇਮੁਹਤਾਜ ਮੁਹਤਾਜਾਂ ਆਪਣੇ ਗਲੇ ਲਗਾਈਆ। ਜਿਸ ਦਿਨ ਨਾਨਕ ਨੇ ਪਹਿਲੇ ਦਿਨ ਵਜਾਈ ਰਬਾਬ, ਮਰਦਾਨੇ ਦਿਤੀ ਸੁਣਾਈਆ। ਓ ਮਰਦਾਨਿਆ ਜੋ ਆਉਣਾ ਦਸਾਂ ਤੋਂ ਬਾਦ, ਧੁਰ ਦਾ ਮਾਲਕ ਅਗੰਮ ਅਥਾਹੀਆ। ਉਹ ਜੋਤ ਰੂਪ ਜਿਸਨੇ ਰਚਨਾ ਰਚੀ ਆਦਿ, ਆਦਿ ਦਾ ਮਾਲਕ ਇਕ ਅਖਵਾਈਆ। ਉਹਦਾ ਹੁਕਮ ਉਸ ਦਾ ਸ਼ਬਦ ਸ਼ਬਦ ਬੋਧ ਅਗਾਧ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਉਹਦਾ ਪ੍ਰੇਮ ਠੱਗਾਂ ਚੋਰਾਂ ਨੂੰ ਬਣਾ ਦਏ ਸੰਤ ਸਾਧ, ਭਗਤ ਬਣਾ ਕੇ ਭਗਵਨ ਦੇਵੇ ਮਾਣ ਵਡਿਆਈਆ। ਐਸੀ ਆਪਣੇ ਪਿਆਰ ਦੀ ਲਾਵੇ ਲਾਗ, ਦੋ ਜਹਾਨ ਉਤਰ ਕਦੇ ਨਾ ਜਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਦਾ ਬਣ ਜਾਏ ਕੰਤ ਸੁਹਾਗ, ਆਤਮਾ ਦਾ ਪਰਮਾਤਮਾ ਹੋ ਕੇ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੁਆਮੀ ਧੁਰਦਰਗਾਹੀਆ। ਕਲਜੁਗ ਕਹੇ ਪ੍ਰਭੂ ਇਹ ਮੇਰੀ ਕੋਈ ਨਹੀਂ ਜੁੰਮੇਵਾਰੀ, ਓਹ ਧੁਰ ਦਿਆ ਜ਼ਾਮਨਾ ਤੈਨੂੰ ਦਿਆਂ ਸੁਣਾਈਆ । ਤੇਰੇ ਹੁਕਮ ਦੀ ਮੇਰੇ ਸੀਸ ਉਤੇ ਖਾਰੀ, ਖ਼ੈਰਖ਼੍ਵਾਹ ਤੇਰੀ ਸੇਵ ਕਮਾਈਆ। ਤੇਰੇ ਚਰਨ ਕਵਲਾਂ ਵਿਚ ਕਦੇ ਨਾ ਕਰਾਂ ਗ਼ਦਾਰੀ, ਗਦਾਗਰ ਹੋ ਕੇ ਹੋਕਾ ਦੇਵਾਂ ਥਾਉਂ ਥਾਈਂਆ। ਪ੍ਰਭੂ ਜੇ ਸਚ ਪੁਛੇਂ ਕਲਜੁਗ ਆਖੇ ਮੇਰੇ ਤੋਂ ਬਿਨਾ ਦੁਨੀਆ ਵਿਚ ਕੋਈ ਨਹੀਂ ਤੇਰਾ ਪੁਜਾਰੀ, ਅੱਖਰਾਂ ਨੂੰ ਪੜ੍ਹ ਪੜ੍ਹ ਕੇ ਤੇਰਾ ਨਾਮ ਗਏ ਭੁਲਾਈਆ। ਐਵੇਂ ਮਾਰਦੇ ਲੰਮੀਆਂ ਉਡਾਰੀ, ਅੰਦਰ ਵੜ ਵੜ ਬੈਠੇ ਧਿਆਨ ਲਗਾਈਆ। ਕਲਜੁਗ ਕਹੇ ਮੇਰੇ ਸਾਹਿਬਾ ਜੇ ਸਚ ਪੁਛੇਂ ਬਿਨਾ ਤੇਰੀ ਕਿਰਪਾ ਤੋਂ ਸਭ ਦੀ ਆਤਮਾ ਕੁਆਰੀ, ਕੰਤ ਸੁਹਾਗ ਨਜ਼ਰ ਕਿਸੇ ਨਾ ਆਈਆ। ਮੈਂ ਜਦੋਂ ਤਕਾਂ ਤੇ ਰੋਵਣ ਜ਼ਾਰੋ ਜ਼ਾਰੀ, ਹੰਝੂਆਂ ਹਾਰ ਬਣਾਈਆ। ਉਹ ਵੇਖ ਲੈ ਹਸਦੀ ਮੌਤ ਲਾੜੀ, ਖ਼ੁਸ਼ੀਆਂ ਦੇ ਢੋਲੇ ਗਾਈਆ। ਵਾਹ ਕਲਜੁਗਾ ਤੇਰੀ ਕਿਹੋ ਜਿਹੀ ਫੁਲਵਾੜੀ, ਪੱਤ ਟਹਿਣੀ ਦਿਤੀ ਮਹਿਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਝੂਠ ਭਰਿਆ ਨਾੜੀ ਨਾੜੀ, ਬਹੱਤਰ ਨਾੜੀ ਦਏ ਗਵਾਹੀਆ। ਕਲਜੁਗ ਕਹੇ ਮੈਂ ਵੀ ਸਭ ਦੇ ਫਿਰਾਂ ਪਿਛੇ ਅਗਾੜੀ, ਸਤਿਗੁਰ ਸ਼ਬਦ ਦੇ ਅਗੇ ਵਾਸਤਾ ਪਾਈਆ। ਮੇਰੇ ਸਾਹਿਬਾ ਇਹਨਾਂ ਨੂੰ ਆਪਣੇ ਘਰ ਨਾ ਵਾੜੀਂ, ਜਿਹੜੇ ਪ੍ਰਭੂ ਨੂੰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੇਰਾ ਸਾਹਿਬ ਸਚਾ ਮੀਤ ਜੋ, ਨਜ਼ਰ ਕਿਸੇ ਨਾ ਆਇੰਦਾ। ਮੇਰੇ ਨਾਲ ਕਰੇ ਮੁਹੱਬਤ ਮੋਹ, ਪਿਆਰ ਨਾਲ ਸਮਝਾਇੰਦਾ। ਸਭ ਦਾ ਕਰਮ ਧਰਮ ਲੈਣਾ ਖੋਹ, ਆਪਣਾ ਬਲ ਪਰਗਟਾਇੰਦਾ। ਇਕ ਗੱਲ ਯਾਦ ਰਖੀਂ ਕਲਜੁਗ ਜਿਥੇ ਅਵਾਜ਼ ਨਿਕਲੇ ਸੋਹੰ ਸੋ, ਸੋ ਪੁਰਖ ਆਦਿ ਨਿਰੰਜਣ ਆਪ ਸੁਣਾਇੰਦਾ। ਉਥੇ ਆਤਮਾ ਪਰਮਾਤਮਾ ਨਹੀਂ ਦੋ, ਦੋਹਾਂ ਦਾ ਇਕੋ ਰੂਪ ਨਜ਼ਰੀ ਆਇੰਦਾ। ਕਲਜੁਗ
ਕਹੇ ਪ੍ਰਭੂ ਜੇ ਉਹਨਾਂ ਦੇ ਅੰਦਰੋਂ ਤੇਰੇ ਨੂਰ ਦਾ ਨੂਰ ਤੇ ਨਜ਼ਰ ਆਈ ਲੋ, ਲੋਇਣ ਤੀਜਾ ਵੇਖ ਵਖਾਇੰਦਾ। ਫੇਰ ਉਥੇ ਕਦੇ ਨਾ ਸਕਾਂ ਛੋਹ, ਦੂਰ ਦੁਰਾਡਾ ਸੀਸ ਝੁਕਾਇੰਦਾ। ਕਿਉਂ ਉਹ ਭਗਤ ਤੇਰੇ ਤੇਰੇ ਜੋਗੇ ਗਏ ਹੋ, ਉਥੇ ਕਲਜੁਗ ਕੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਇੰਦਾ। ਕਲਜੁਗ ਕਹੇ ਮੈਂ ਬੜਾ ਸੂਰਬੀਰ ਬਹਾਦਰ, ਅਣਖੀਲਾ ਜਗਤ ਅਖਵਾਈਆ। ਜਿਸ ਨੇ ਕਰਨਾ ਹਕ ਆਦਲ, ਇਨਸਾਫ਼ ਆਪਣੇ ਹੱਥ ਰਖਾਈਆ। ਮੇਰੇ ਨਾਲ ਸਤਿਜੁਗ ਦਾ ਕਰਨਾ ਤਬਾਦਲ, ਤਬਦੀਲੀ ਭਗਤਾਂ ਦਿਤੀ ਜਣਾਈਆ। ਦੁਨੀਆ ਸ੍ਰਿਸ਼ਟੀ ਕਾਇਨਾਤ ਮੈਨੂੰ ਇਉਂ ਦਿਸਦੀ ਕੋਈ ਮਕ਼ਤੂਲ ਕੋਈ ਕ਼ਾਤਲ, ਕ਼ਤਲਗਾਹ ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਜੇ ਮੁਕ਼ੱਦਸ ਦਿਸੇ ਬਾਤਲ, ਬੈਤਲ ਪਵਿਤ ਪਾਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕੱਤਕ ਕਹੇ ਕਲਜੁਗਾ ਅੰਤ ਕਰੀਏ ਸਲਾਹ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਵਕ਼ਤ ਗਿਆ ਆਈਆ। ਦੱਸ ਕਿਹੜਾ ਲੱਭੀਏ ਮਲਾਹ, ਬੇੜਾ ਜਗਤ ਕਵਣ ਉਠਾਈਆ। ਕਲਜੁਗ ਕਹਿੰਦਾ ਕੱਤਕਾ ਵਾਹ ਵਾ, ਇਹ ਕੀ ਦਿਤਾ ਸੁਣਾਈਆ। ਮੇਰਾ ਮਾਲਕ ਅਗੰਮ ਅਥਾਹ, ਬੇਅੰਤ ਨੂਰ ਅਲਾਹੀਆ। ਜਿਸ ਧੁਰ ਫ਼ਰਮਾਨਾ ਮੈਨੂੰ ਦਿਤਾ ਜਣਾ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਦਿਤਾ ਮਿਲਾ, ਸਹਿਜ ਸਹਿਜ ਪੜਦਾ ਵਿਚੋਂ ਉਠਾਈਆ। ਕਲਜੁਗਾ ਤੂੰ ਨੌ ਖੰਡ ਪ੍ਰਿਥਮੀ ਲਾਉਣਾ ਆਪਣਾ ਦਾਅ, ਦਾਓ ਸਮਝ ਕਿਛ ਨਾ ਪਾਈਆ । ਹਰਿ ਹਿਰਦਿਉਂ ਪ੍ਰਭੂ ਦਾ ਕਢਣਾ ਨਾਂ, ਤਨ ਵਜੂਦਾਂ ਕਰਨੀ ਸਫ਼ਾਈਆ। ਪਿਆਰ ਤੋੜ ਕੇ ਪੁਤਰਾਂ ਮਾਂ, ਪਿਤਾ ਪੂਤ ਦੇਣਾ ਲੜਾਈਆ । ਬੁਧੀ ਕੂੜ ਬਣਾਉਣੀ ਖ਼ਾਹਿਸ਼ ਰਲਾਉਣੀ ਨਾਲ ਕਾਂ, ਚਾਰੋਂ ਕੁੰਟ ਕੂਕ ਸੁਣਾਈਆ। ਫੇਰ ਕਲਜੁਗ ਖੇਲ ਬੱਚੂ ਐਂ ਕਰੀਂ ਜਿਸ ਤਰਹ ਹੁਕਮ ਦੇਵਾਂ ਜਣਾ, ਬਣ ਜਣੇਂਦੀ ਮਾਈਆ। ਜਿਨ੍ਹਾਂ ਨੇ ਸੂਰ ਖਾਧਾ ਜਿਨ੍ਹਾਂ ਨੇ ਖਾਧੀ ਗਾਂ, ਦੋਹਾਂ ਨੂੰ ਦੇਣਾ ਟਕਰਾਈਆ। ਫੇਰ ਦੋਵੇਂ ਖੜ੍ਹੀਆਂ ਕਰਨੀਆਂ ਬਾਂਹ, ਚੜ੍ਹਦੀ ਲਹਿੰਦੀ ਦਿਸ਼ਾ ਦੇਣੀਆਂ ਹਿਲਾਈਆ। ਨਾਲੇ ਕਹੀਂ ਪ੍ਰਭੂ ਕਿਸੇ ਨੂੰ ਦੇਵੀਂ ਨਾ ਠੰਢੀ ਛਾਂ, ਅਗਨੀ ਤਪਦੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਪਰਗਟਾਈਆ। ਕਲਜੁਗ ਕਹੇ ਕੱਤਕਾ ਤੂੰ ਕੀ ਕਰਮ ਕਮਾਉਣਾ, ਕਮਲਿਆ ਮੈਨੂੰ ਦੇ ਜਣਾਈਆ। ਕੱਤਕ ਕਹੇ ਕਲਜੁਗਾ ਮੈਂ ਪ੍ਰਭ ਨੂੰ ਸੀਸ ਨਿਵਾਉਣਾ, ਨਿਵ ਨਿਵ ਲਾਗਾਂ ਪਾਈਆ। ਮਸਤਕ ਧੂੜੀ ਖ਼ਾਕ ਰਮਾਉਣਾ, ਟਿੱਕੇ ਜੋਤ ਲਲਾਟੀ ਨਾਲ ਚਮਕਾਈਆ। ਗਲ ਪਲੂ ਵਾਸਤਾ ਪਾਉਣਾ, ਨੇਤਰ ਨੈਣਾਂ ਨੀਰ ਵਹਾਈਆ। ਇਕ ਸੰਦੇਸ਼ ਸੁਣਾਉਣਾ, ਆਪਣੀ ਇਛਿਆ ਨਾ ਕੋਇ ਪਰਗਟਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਆਪ ਤਰਾਉਣਾ, ਦੂਜੀ ਓਟ ਨਾ ਕੋਇ ਤਕਾਈਆ। ਜਿਥੇ ਹੋਣ ਉਥੇ ਦਰਸ ਦਿਖਾਉਣਾ, ਇਹ ਤੇਰੀ ਬੇਪਰਵਾਹੀਆ। ਸੁੱਤਿਆਂ ਆਪ ਉਠਾਉਣਾ, ਫੜ ਬਾਹੋਂ ਗਲੇ ਲਗਾਈਆ। ਜਨਮ ਮਰਨ ਦਾ ਰੋਗ ਮਿਟਾਉਣਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਰਾਏ ਧਰਮ ਦਾ ਲੇਖ ਮੁਕਾਉਣਾ, ਚਿਤਰ ਗੁਪਤ ਨਾ ਹਿਸਾਬ ਰਖਾਈਆ। ਲਾੜੀ ਮੌਤ ਨਾ ਪਏ ਅੰਤ ਪਰਨਾਉਣਾ, ਪਰਮ ਪੁਰਖ ਤੇਰੀ ਇਕ ਸਰਨਾਈਆ। ਸਤਿਗੁਰ ਸ਼ਬਦ ਨਾਲ ਜਨ ਭਗਤਾਂ ਸਚਖੰਡ ਟਿਕਾਉਣਾ, ਅਗੇ ਹੋ ਨਾ ਕੋਇ ਅਟਕਾਈਆ। ਜਿਨ੍ਹਾਂ ਤੇਰਾ ਦਰਸ ਕਰਨਾ ਤਿਨ੍ਹਾਂ ਦਾ ਕਰਮ ਕਾਂਡ ਲੇਖੇ ਲਾਉਣਾ, ਕੱਤਕ ਕਹੇ ਇਸ ਤੋਂ ਪਰੇ ਕਰਮ ਨਜ਼ਰ ਕੋਇ
ਨਾ ਆਈਆ। ਮੇਰਾ ਦਿਵਸ ਸੁਹੰਜਣਾ ਮੈਂ ਜਨ ਭਗਤਾਂ ਸੀਸ ਝੁਕਾਉਣਾ, ਦਰ ਸਾਚੀ ਮੰਗ ਮੰਗਾਈਆ। ਜਨ ਭਗਤੋਂ ਬਿਨਾ ਪ੍ਰਭੂ ਤੋਂ ਅੰਤ ਕੋਈ ਕੰਮ ਨਹੀਂ ਆਉਣਾ, ਜਗਤ ਕਾਮਨਾ ਨਾ ਕੋਇ ਚਤੁਰਾਈਆ । ਇਹ ਸਰੀਰ ਚਾਰ ਦਿਨ ਦਾ ਪਰਾਹੁਣਾ, ਜੋ ਆਇਆ ਸੋ ਉਠ ਜਾਈਆ। ਮੈਂ ਇਕ ਗੱਲ ਦੱਸਾਂ ਜਿਨ੍ਹਾਂ ਸੋਹੰ ਢੋਲਾ ਗਾਉਣਾ, ਤਿਨ੍ਹਾਂ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕੱਤਕ ਕਹੇ ਕਰਮ ਕਾਂਡ ਦਾ ਲੇਖਾ ਜਾਏ ਮੁਕ, ਮੁਕੰਮਲ ਦਿਆਂ ਦ੍ਰਿੜਾਈਆ। ਜੋ ਜਨ ਤੂੰ ਮੇਰਾ ਮੈਂ ਤੇਰਾ ਪੜ੍ਹੇ ਤੁਕ, ਤੁਖ਼ਮ ਤਾਅਸੀਰ ਜਾਏ ਬਦਲਾਈਆ। ਮੰਜ਼ਲ ਚੜ੍ਹਦਿਆਂ ਕਦੇ ਨਾ ਜਾਵੇ ਰੁਕ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਜਨ ਭਗਤ ਦੁਲਾਰੇ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਏ ਲਗਾਈਆ। ਸਚਖੰਡ ਦੁਆਰੇ ਧੁਰ ਦਰਬਾਰੇ ਦਰਗਾਹ ਸਾਚੀ ਮੁਕ਼ਾਮੇ ਹਕ ਦੇਵੇ ਸੁੱਟ, ਸਚ ਟਿਕਾਣੇ ਆਪ ਟਿਕਾਈਆ। ਕੱਤਕ ਕਹੇ ਕਰਮਾਂ ਵਾਲਿਓ ਨਿਹਕਰਮੀ ਦੀ ਪਈ ਲੁੱਟ, ਲੁਟੇਰਿਓ ਲੁੱਟ ਲਓ ਚਾਈਂ ਚਾਈਂਆ। ਬਿਨਾ ਪੁਰਖ ਅਕਾਲੇ ਤੋਂ ਭਗਤਾਂ ਨੂੰ ਕਿਸੇ ਬਣਾਇਆ ਨਹੀਂ ਕਦੇ ਪੁਤ, ਗੋਦੀ ਗੋਦ ਨਾ ਕੋਇ ਟਿਕਾਈਆ। ਸਦਾ ਸਦਾ ਸਦਾ ਤੁਹਾਡੀ ਸੁੰਹਜਣੀ ਰਹੇ ਰੁਤ, ਰੁਤੜੀ ਸਤਿਗੁਰ ਸ਼ਬਦ ਨਾਲ ਮਹਿਕਾਈਆ। ਕੱਤਕ ਕਹੇ ਮੈਂ ਸਚ ਦੱਸਾਂ ਦਰ ਆਇਆ ਦੇ ਸਭ ਦੇ ਮਿਟ ਜਾਣੇ ਦੁਖ, ਏਥੇ ਦੁਖੀਓ ਦੁਖ ਜਾਣੇ ਤਜਾਈਆ। ਘਰ ਜਾ ਕੇ ਖ਼ੁਸ਼ੀਆਂ ਦਾ ਮਾਨਣਾ ਸੁਖ, ਸੁਖ ਸਾਹਿਬ ਸਤਿਗੁਰ ਝੋਲੀ ਵਿਚ ਰਖਾਈਆ। ਸਭ ਦਾ ਉਜਲ ਹੋਵੇ ਮੁਖ, ਦੁਰਮਤ ਮੈਲ ਨਾ ਲਾਗੇ ਰਾਈਆ। ਫੇਰ ਆਉਣਾ ਪਏ ਨਾ ਜਨਣੀ ਕੁੱਖ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟਣਹਾਰਾ ਕਲਜੁਗ ਅੰਧੇਰਾ ਘੁੱਪ, ਸਤਿਜੁਗ ਸਤਿ ਸਚ ਚੰਦ ਚਮਕਾਈਆ।
੩ ਕੱਤਕ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਅੰਮ੍ਰਿਤਸਰ ਰਣਜੀਤ ਕੌਰ, ਅਮਰਜੀਤ ਸਿੰਘ,
ਜਗੀਰ ਕੌਰ, ਸੁਰਜੀਤ ਸਿੰਘ, ਹਰਭਜਨ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਵਰਿਆਮ ਸਿੰਘ,
ਸਤਬੀਰ ਸਿੰਘ, ਜਗਮੇਲ ਸਿੰਘ, ਅਮਰ ਸਿੰਘ, ਮਿਲਖਾ ਸਿੰਘ, ਦਲੀਪ ਸਿੰਘ, ਸੰਤੋਖ ਸਿੰਘ, ਠਾਕਰ ਸਿੰਘ,
ਕਰਤਾਰ ਸਿੰਘ, ਸਰੂਪ ਸਿੰਘ, ਚੰਨਣ ਸਿੰਘ, ਭਗਵੰਤੀ, ਨੰਤੀ, ਹਰਜੀਤ ਸਿੰਘ, ਪਾਲ ਸਿੰਘ, ਸਵਰਨ ਕੌਰ,
ਤ੍ਰਿਪਤ ਕੌਰ, ਜੁਗਿੰਦਰ ਕੌਰ, ਗਿਰਧਾਰਾ ਸਿੰਘ, ਪ੍ਰੇਮ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ,
ਪਿਆਰਾ ਸਿੰਘ, ਰਤਨ ਸਿੰਘ, ਦਲੀਪ ਸਿੰਘ, ਪ੍ਰੀਤਮ ਸਿੰਘ, ਪ੍ਰੀਤਮ ਸਿੰਘ, ਸੁਲੱਖਣ ਸਿੰਘ,
ਭਾਨ ਸਿੰਘ, ਈਸ਼ਰ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਜੋਗਾ ਸਿੰਘ, ਵਰਿਆਮ ਕੌਰ,
ਕਸ਼ਮੀਰ ਸਿੰਘ, ਆਸਾ ਸਿੰਘ, ਪ੍ਰੀਤੋ, ਬੰਨੀ ਜੇਠੂਵਾਲ, ਪਰਮਜੀਤ ਕੌਰ ਰਣਜੀਤ ਬਾਗ਼
ਗੁਰਦਾਸਪੁਰ ਹਰਭਜਨ ਸਿੰਘ ਦਰਬਾਰ ਦਾ,
ਪੰਜ ਤਤ ਕਹਿਣ ਕੀਨਾ ਕਮਜ਼ੀ ਕੋਮਿਸਤ ਮਬੀ ਤਲਵਜ਼ੂ ਚਨ ਹਫ਼ਤਲ ਬਖ਼ਮਲ ਮਜ਼ਬਲ ਬਾਹਮ ਵਾ ਕੋਜ਼ੂ ਤਵਸਤੁਲ ਤਖ਼ਮਵਾ ਓਸਲ ਖ਼ਜ਼ੀਉਲ ਨੂਰੇ ਨਿਸ਼ਾ ਮੁਹੰਮਦੇ ਦੁਆ ਰਹਿਮਤੇ ਖ਼ੁਦਾ ਅਲ ਗਵਿਮ ਅਲ ਗਜ਼ਿਮ ਜ਼ਵੀਨੋ ਜ਼ਬੀ ਜ਼ਬੀਉਲ ਮੁਫ਼ਾ ਕ਼ੁਦਰਤੇ ਨਿਜਾ ਚਸ਼ਮੇ ਚੰਨੀਦ ਅਰਸ਼ੇ ਵਜ਼ੀਦ ਨੂਰੇ ਨਿਗਾਹਬਾਨ ਨੌਜੁਆਨ ਅਗੰਮ ਅਥਾਹੀਆ। ਸਕਲੋ ਮਜਿਸ ਦੀਵਾਨਾ ਬਵਜ਼ੀ ਜ਼ਮਕਾ ਅਲ ਵਹਮ ਮਹੰਬਮ ਵਲਜ਼ੰਕਾ ਜੂਨੇ ਜਗੁਸਤੇ ਅਲਵੀਜ਼ੋ ਯਕਸਮਮ ਮੋਵਿਵਜ਼ੇ ਰੂਹਾ ਮੁਹੰਮਬਾ ਜ਼ੋਊ ਕ਼ਾਦਰੇ ਕੁਨਿੰਦ ਸ਼ਵਲ ਤੁਮਾਏਸਾਊ ਵਜ਼ੂ ਅਰਸ਼ੇ ਨਖ਼ੂ ਫ਼ਰਸ਼ੇ ਮਫ਼ੀ ਅਸਮਾਨੇ ਜ਼ਵਗ ਜ਼ਫ਼ਲਾਊ ਕੋਵਲ ਕੋਜ਼ੀ ਕਮਬਲ ਪਿਸਤੇ ਦੁਆਏ ਖ਼ੁਦਾ ਵਲਜ਼ਮੂਉਲ ਨਜ਼ੀਤੇ ਜ਼ਵਦ ਸ਼ਾਹੋ ਮਿਹਰੋ ਜ਼ੂਏ ਜ਼ਮੀ ਸ਼ਾਹੇਨਜ਼ੀ ਕੁਲਿਲਦਾ ਦਊ ਖ਼ਾਕੇ ਜ਼ਮੀਂ ਬੰਦਾ ਏ ਨਵੀਂ ਕਾਬਲੇ ਜ਼ੰਬਲ ਅਵੀ ਕੋਨਾ ਸ਼ਰਅ ਸ਼ਾਹੇ ਨਫ਼ਲੂ ਨੂਰੇ ਤਲੂ ਅਸਮਾਨੇ ਵਜ਼ੂ ਮੋਵੀਉਲ ਮੁਬਾ ਮੁਹੰਮਦੇ ਅਦਾ ਕਾਹਬੇ ਦੁਆ ਜੁਸਤਜੂ ਜ਼ਖ਼ਦਮ ਮਹਲਾ ਵਜ਼ੀ ਵਜ਼ੀਹਤੇ ਨਸੀਹਤੇ ਨਸੀਹਤੇ ਨਸੀਹਤੇ ਜੋਹਮਲਾ ਮੁਹੰਮਦੇ ਖ਼ੁਦਾਏ ਖ਼ੁਦਾਏ ਖ਼ੁਦਾ ਪੰਜ ਤਤ ਨਬੀਉੱਲਾ ਦਾਮਿਸਤੋ ਦਾਮਿਸਤੋ ਕ਼ਜ਼ੀਨੇ ਕਵੱਖ ਰਸੂਲੇ ਜ਼ਵੱਖ ਨਬੀਏ ਪਰਤਖ ਪਰਵਰਦਿਗਾਰੇ ਯਖੂ ਵਾਹਿਦੇ ਮਬੀ ਨੂਰੇ ਅਜ਼ੀ ਨੂਰ ਨੁਰਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਇਕ ਰੰਗਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਹਕ ਕਲਬੂਤ, ਕਾਇਆ ਕਾਅਬਾ ਨਜ਼ਰੀ ਆਈਆ। ਤੇਰਾ ਕਲਮਾ ਦਏ ਸਬੂਤ, ਸਬਰ ਸਬੂਰੀ ਨਾਲ ਸਮਝਾਈਆ। ਨੂਰੀ ਨੂਰ ਰੂਹੇ ਰਵਾਂ ਤੇਰਾ ਦੂਤ, ਜਗਤ ਜਹਾਨ ਖੇਲ ਖਿਲਾਈਆ। ਹਕ਼ੀਕ਼ਤ ਹਕ ਦਏ ਸਬੂਤ, ਸਤਿ ਸਚ ਨਾਲ ਸੁਣਾਈਆ। ਮੇਰੇ ਮਿਹਰਵਾਨ ਮਹਿਬੂਬ, ਤੇਰੀ ਮੁਹੱਬਤ ਵਿਚ ਵਡਿਆਈਆ। ਸਦਾ ਸਦਾ ਰਹਿਣਾ ਮੌਜੂਦ, ਵਿਛੋੜੇ ਵਿਚ ਵਿਛੜ ਨਾ ਜਾਈਆ। ਅੰਦਰੋਂ ਕਢ ਕੇ ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਦੁਤੀਆ ਰਹੇ ਨਾ ਕੋਇ ਹਦੂਦ, ਗ੍ਰਹਿ ਇਕੋ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਤਨ ਵਜੂਦ ਬਣੇ ਪੈਗ਼ੰਬਰ, ਕਾਅਬਿਆਂ ਖ਼ੁਸ਼ੀ ਬਣਾਈਆ। ਜਗਤ ਧਾਰ ਵੇਖੇ ਸੁਵੰਬਰ, ਸੋਹਣਾ ਖੇਲ ਖਿਲਾਈਆ। ਜਗਤ ਵਜੂਦ ਸੁਹਾ ਕੇ ਮੰਦਰ, ਤੇਰੀ ਬਣਤ ਬਣਾਈਆ। ਤੂੰ ਨਿਰਗੁਣ ਧਾਰ ਵਸ ਕੇ ਅੰਦਰ, ਭੇਵ ਅਭੇਦ ਦਿਤਾ ਸਮਝਾਈਆ। ਕਰ ਪਰਕਾਸ਼ ਅੰਧੇਰੇ ਖੰਡਰ, ਨੂਰ ਨੁਰਾਨਾ ਡਗਮਗਾਈਆ। ਭੇਵ ਚੁਕਾ ਕੇ ਸੂਰੀਆ ਚੰਦਰ, ਦੀਪਕ ਜੋਤੀ ਜੋਤ ਵਖਾਈਆ। ਨਿਰਗੁਣ ਧਾਰ ਲਾ ਕੇ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਈਆ। ਸਾਨੂੰ ਪੂਰਬ ਚੇਤਾ ਜਿਸ ਵੇਲੇ ਮੁਹੰਮਦ ਲੱਗਾ ਮੰਗਣ, ਦਰ ਤੇਰੇ ਝੋਲੀ ਡਾਹੀਆ। ਨੂਰ ਅਲਾਹ ਚਾੜ੍ਹਨੀ ਰੰਗਣ, ਰੰਗਤ ਇਕ ਦਰਸਾਈਆ। ਤੇਰਾ ਤਨ ਵਜੂਦ ਮੇਰੇ ਮਹਿਬੂਬ ਨਾ ਹੋਵੇ ਬਦਨ, ਜਗਤ ਵੰਡ ਨਾ ਕੋਇ ਵੰਡਾਈਆ। ਧੁਰ ਦੇ ਹੁਕਮ ਨਾਲ ਤੇਰਾ ਹੁਕਮ ਆਵੇ ਸੱਦਣ, ਸੱਦਾ ਇਕੋ ਇਕ ਸੁਣਾਈਆ। ਤੇਰੇ ਦੀਪਕ ਜੋਤੀ ਜਗਣ, ਨੂਰ ਨੁਰਾਨਾ ਡਗਮਗਾਈਆ। ਪਿਆਰ ਵਿਚ ਹੋਵਣ ਮਗਨ, ਦੂਸਰ ਓਟ ਨਾ ਕੋਇ ਰਖਾਈਆ। ਮੇਰੇ ਮਾਲਕਾ ਖ਼ਲਕ ਦੇ ਖ਼ਾਲਕਾ ਤੂੰ ਆਪ ਮਨਾਉਣਾ ਸਗਨ, ਮੌਲੀ ਤੰਦ ਨਾ ਕੋਇ ਚਤੁਰਾਈਆ।
ਮੇਰੀ ਆਸ਼ਾ ਤਕ ਲੈ ਤਤ ਪੰਜਣ, ਪੰਚਮ ਦੇ ਮਾਲਕ ਤੇਰਾ ਧਿਆਨ ਲਗਾਈਆ। ਮੇਰਾ ਗ਼ਮ ਮੇਟਣਾ ਰੰਜਨ, ਰੰਜਸ ਦੇਣੀ ਗਵਾਈਆ। ਇਕੋ ਆਪਣਾ ਪਾ ਕੇ ਅੰਜਣ, ਦੋ ਜਹਾਨ ਦੇਣਾ ਚਮਕਾਈਆ। ਤੈਨੂੰ ਪੈਗ਼ੰਬਰਾਂ ਕਿਹਾ ਦੁਖ ਭੰਜਨ, ਭਵ ਸਾਗਰ ਪਾਰ ਕਰਾਈਆ। ਬੇੜਾ ਚੁਕਣਾ ਕੰਧਨ, ਖੇਵਟ ਖੇਟਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਮੁਹੰਮਦ ਹੱਥ ਰਖ ਕੇ ਉਤੇ ਛਾਤੀ, ਸੀਨਾ ਖ਼ੁਸ਼ੀਆਂ ਨਾਲ ਦਬਾਈਆ। ਦੁਆ ਕੀਤੀ ਅਗੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਮੇਰੀ ਜ਼ਿੰਦਗੀ ਤੇਰੀ ਹਯਾਤੀ, ਜੀਵਨ ਤੇਰੇ ਕ਼ਦਮ ਟਿਕਾਈਆ। ਅੰਤਮ ਮੇਰੀ ਪੁਛਣੀ ਵਾਤੀ, ਵਾਤਾਵਰਨ ਤਕਣਾ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਹੋਣੀ ਅੰਧੇਰੀ ਰਾਤੀ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਤੇਰੀ ਹਕ ਦੀ ਦਿਸੇ ਨਾ ਕੋਇ ਪ੍ਰਭਾਤੀ, ਸਾਂਤਕ ਸਤਿ ਨਾ ਕੋਇ ਜਣਾਈਆ। ਮੇਰੇ ਮਾਲਕਾ ਮੈਨੂੰ ਬਖ਼ਸ਼ ਅਗੰਮੀ ਦਾਤੀ, ਵਸਤ ਅਤੁਲ ਵਰਤਾਈਆ। ਮੇਰੇ ਅਮਾਮਾ ਆਉਣਾ ਲੋਕਮਾਤੀ, ਨਿਰਗੁਣ ਆਪਣਾ ਵੇਸ ਵਟਾਈਆ। ਮੇਰੀ ਪੁਛਣੀ ਵਾਤੀ, ਲਹਿਣਾ ਲਹਣਿਆਂ ਵਿਚੋਂ ਕਢਾਈਆ। ਸਤਿ ਸਚ ਜੋੜਨਾ ਨਾਤੀ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਸਮਝਾਈਆ। ਮੇਰਾ ਲੇਖਾ ਨਹੀਂ ਕ਼ਾਗਜ਼ਾਤੀ, ਅਲਿਫ਼ ਯੇ ਨਾ ਕੋਇ ਵਡਿਆਈਆ। ਤੂੰ ਮਾਲਕ ਨੂਰ ਅਲਾਹੀ ਸਫ਼ਾਤੀ, ਹਸਤੀ ਤੇਰੀ ਵੇਖ ਵਖਾਈਆ। ਤੈਨੂੰ ਕਿਹਾ ਸਭ ਨੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਮੇਰੀ ਅੰਤ ਮੁਕਾਉਣੀ ਵਾਟੀ, ਪੰਧ ਜਗਤ ਰਹੇ ਨਾ ਰਾਈਆ। ਮੰਜ਼ਲ ਚੜ੍ਹਾਉਣਾ ਘਾਟੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਮੇਰੀ ਦੋ ਹੱਥਾਂ ਵਾਲੀ ਦੁਆ, ਦਸਤ ਦਸਤ ਨਾਲ ਮਿਲਾਈਆ। ਪਰਵਰਦਿਗਾਰ ਬੇਪਰਵਾਹ, ਬੇਪਰਵਾਹੀ ਤੇਰੀ ਵੇਖ ਵਖਾਈਆ। ਸਚ ਸੰਦੇਸ਼ਾ ਦੇ ਸੁਣਾ, ਹੁਕਮ ਇਕੋ ਇਕ ਦ੍ਰਿੜਾਈਆ। ਕਿਸ ਬਿਧ ਨੂਰ ਨੁਰਾਨਾ ਕਰੇਂ ਰੁਸ਼ਨਾ, ਜੋਤੀ ਜਾਤਾ ਸੋਭਾ ਪਾਈਆ। ਝਟ ਖ਼ਬਰ ਅਗੰਮੀ ਗਈ ਆ, ਬਿਨ ਆਹਟ ਦਿਤੀ ਦ੍ਰਿੜਾਈਆ। ਮੇਰੇ ਨਬੀ ਕਰ ਧਿਆਂ, ਰਸੂਲ ਸਹਿਜ ਨਾਲ ਜਣਾਈਆ। ਅੰਤਮ ਕਰਾਂ ਹਕ ਨਿਆਂ, ਇਨਸਾਫ਼ ਵਿਚ ਵਡਿਆਈਆ। ਅਮਾਮ ਅਮਾਮਾ ਵੇਸ ਵਟਾ, ਨੂਰ ਨੁਰਾਨਾ ਡਗਮਗਾਈਆ। ਲਹਿੰਦਿਉਂ ਚੜ੍ਹਦੇ ਨੈਣ ਉਠਾ, ਨੇਤਰ ਲੈ ਬਦਲਾਈਆ। ਕੀ ਖੇਲ ਕਰੇ ਤੇਰਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਜੋ ਹਕ ਦਾ ਦਿਲ ਰੁਬਾ, ਮੁਹੱਬਤ ਵਿਚ ਸਮਾਈਆ। ਜਿਸ ਅਵਤਾਰਾਂ ਆਪਣਾ ਭੇਵ ਦਿਤਾ ਸਮਝਾ, ਭੁਲ ਰਹੇ ਨਾ ਰਾਈਆ। ਪੈਗ਼ੰਬਰਾਂ ਦਿਤਾ ਦ੍ਰਿੜਾ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਵਕ਼ਤ ਸੁਹੰਜਣਾ ਗਿਆ ਆ, ਲੋਕਮਾਤ ਖ਼ੁਸ਼ੀ ਬਣਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਜੋਤੀ ਜਾਤਾ ਸੋਭਾ ਪਾਈਆ। ਸਾਢੇ ਤਿੰਨ ਹੱਥ ਡੇਰਾ ਲਾ, ਸੰਬਲ ਇਕੋ ਰੰਗ ਰੰਗਾਈਆ। ਸਾਚਾ ਮਾਰਗ ਇਕ ਵਖਾ, ਨਵ ਸੱਤ ਦਏ ਸਮਝਾਈਆ। ਮੁਹੰਮਦਾ ਤੇਰੀ ਕ਼ਬੂਲ ਕਰਾਂ ਦੁਆ, ਦੋ ਜਹਾਨਾਂ ਮਾਲਕ ਹੋਏ ਸਹਾਈਆ। ਕਾਅਬਿਆਂ ਤੋਂ ਪਰੇ ਆਪਣਾ ਭੇਵ ਦਏ ਖੁਲ੍ਹਾ, ਪਰਦਾਨਸ਼ੀਂ ਨਜ਼ਰੀ ਆਈਆ। ਜਿਹੜਾ ਸਭ ਤੋਂ ਰਹੇ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਨੂਰ ਨੁਰਾਨਾ ਕਰ ਰੁਸ਼ਨਾ, ਜ਼ਹੂਰ ਆਪਣਾ ਦਏ ਚਮਕਾਈਆ। ਸਤਿ ਸੁਹੰਜਣਾ ਥਾਂ ਦਏ ਸੁਹਾ, ਸੋਹਣੀ ਬਣਤ ਬਣਾਈਆ। ਚਾਰ ਜੁਗ ਦੇ ਮਾਨਸ ਮਾਨਵ ਮਾਨੁਖ ਇਨਸਾਨ ਇਨਸਾਨਾਂ ਨਾਲ ਦਏ ਮਿਲਾ, ਆਪਣੀ ਗੰਢ ਪੁਆਈਆ। ਮੰਦਰ ਮਸਜਿਦ ਸ਼ਿਵਦਵਾਲੇ
ਮਠਾਂ ਪੰਧ ਦਏ ਮੁਕਾ, ਭੇਵ ਅਭੇਦਾ ਆਪ ਖੁਲ੍ਹਾਈਆ। ਝਟ ਜਬਰਾਈਲ ਨੇ ਰੌਲਾ ਦਿਤਾ ਪਾ, ਜ਼ੋਰ ਜ਼ੋਰ ਸੁਣਾਈਆ। ਹਜ਼ਰਤ ਹਜ਼ਰਤ ਮੁਹੰਮਦ ਕੀ ਖੇਲ ਕਰੇ ਮਿਹਰਵਾਂ, ਮਹਿਬੂਬ ਨੂਰ ਅਲਾਹੀਆ। ਜਿਸ ਇਕੋ ਗ੍ਰਹਿ ਦੇਣਾ ਵਸਾ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਨੂੰ ਇਉਂ ਦਿਸਿਆ ਜਬਰਾਈਲ ਕਹੇ ਉਸ ਮਾਲਕ ਖ਼ਾਲਕ ਇਕ ਭਗਤ ਦੁਆਰ ਦੇਣਾ ਬਣਾ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਭਗਤ ਸੁਹੇਲੇ ਸੂਫ਼ੀਆਂ ਇਕੋ ਘਰ ਦੇਣਾ ਵਸਾ, ਵਾਸਤਾ ਆਪਣੇ ਨਾਲ ਬਣਾਈਆ। ਜਿਥੇ ਤੇਰੀ ਆਸ਼ਾ ਫਿਰਦੀ ਵਾਹੋ ਦਾਹ, ਭੱਜੇ ਚਾਈ ਚਾਈਆ। ਉਸ ਧਵਲ ਨੂੰ ਭਾਗ ਦੇਣਾ ਲਗਾ, ਲਗ ਮਾਤਰ ਦਾ ਡੇਰਾ ਢਾਹੀਆ। ਜਿਥੇ ਬਿਨਾ ਸਯਦਿਆਂ ਸਭ ਨੇ ਸੀਸ ਦੇਣਾ ਝੁਕਾ, ਕ਼ਦਮ ਬੋਸੀਆਂ ਵਿਚ ਖ਼ਲਕ ਖ਼ੁਦਾਈਆ। ਨਿਗਾਹ ਮਾਰ ਲੈ ਬਿਨ ਨੈਣਾ ਨੈਣ ਤਕਾ, ਤਕਵਾ ਇਕੇ ਉਤੇ ਜਣਾਈਆ। ਅੰਤਮ ਲਹਿਣਾ ਮਦੀਨਾ ਮੱਕਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਦੀਨ ਦੁਨੀ ਮਾਨਵ ਇਕੋ ਰੰਗ ਦਏ ਰੰਗਾ, ਸ਼ਰਅ ਜ਼ੰਜੀਰ ਬੇਨਜ਼ੀਰ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਮੁਹੰਮਦ ਨੇ ਮਾਰੀ ਆਹ, ਹੌਕਿਆਂ ਨਾਲ ਸੁਣਾਈਆ। ਮੇਰੇ ਮੌਲਾ ਬੇਪਰਵਾਹ, ਬੇਪਰਵਾਹ ਤੇਰੀ ਵਡਿਆਈਆ। ਮੇਰੇ ਅਗੰਮ ਅਥਾਹ ਆਲੀਜਾਹ, ਸ਼ਹਿਨਸ਼ਾਹ ਤੇਰੀ ਸਰਨਾਈਆ। ਤੇਰਾ ਹੁਕਮ ਲਿਆ ਪ੍ਰਨਾ, ਸੇਵਕ ਹੋ ਕੇ ਸੇਵ ਕਮਾਈਆ। ਚਲਿਆ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਵਡਿਆਈਆ। ਤੇਰੇ ਕਲਮੇ ਦਾ ਕਾਅਬੇ ਵਿਚ ਤੱਕਿਆ ਮਜ਼ਾ, ਮਜ਼ਾਕ਼ ਵੇਖਿਆ ਖ਼ਲਕ ਖ਼ੁਦਾਈਆ। ਮੇਰੇ ਮਹਿਬੂਬਾ ਕਿਉਂ ਸਦੀ ਚੌਧਵੀਂ ਅੰਤ ਸਭ ਨੂੰ ਦੇਵੇਂ ਸਜ਼ਾ, ਸਜ਼ਾਯਾਫ਼ਤਾ ਦੀਨ ਦੁਨੀ ਨਜ਼ਰੀ ਆਈਆ। ਕਿਉਂ ਸਭ ਦੇ ਸਿਰ ਤੇ ਕੂਕਦੀ ਕ਼ਜ਼ਾ, ਕ਼ੱਜ਼ਾਕ਼ ਕਲਜੁਗ ਆਪਣਾ ਖੇਲ ਖਿਲਾਈਆ। ਕਿਉਂ ਨਹੀਂ ਇਨਸਾਨਾਂ ਹੈਵਾਨਾਂ ਹੱਥ ਔਣੀ ਗ਼ਜ਼ਾ, ਗ਼ਜ਼ਬ ਨਾਲ ਤੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਜਿਸ ਵੇਲੇ ਮੁਹੰਮਦ ਨੂੰ ਰੱਖਿਆ ਬਣਾ ਕੇ ਲਾਸ਼, ਮਕ਼ਬਰੇ ਵਿਚ ਟਿਕਾਈਆ। ਸ਼ੰਕਰ ਤਕ ਕੇ ਉਤੋਂ ਕੈਲਾਸ਼, ਨੇਤਰ ਨੈਣ ਬਿਘਸਾਈਆ। ਮਿੱਟੀ ਖ਼ਾਕ ਨੇ ਕਿਹਾ ਸ਼ਾਬਾਸ਼, ਪਰਵਰਦਿਗਾਰ ਤੇਰੀ ਬੇਪਰਵਾਹੀਆ। ਕਿਸ ਬਿਧ ਤੈਨੂੰ ਕਰਨ ਤਲਾਸ਼, ਖੋਜਣ ਥਾਉਂ ਥਾਈਂਆ। ਕਵਣ ਪੂਰੀ ਕਰੇ ਆਸ, ਤ੍ਰਿਸ਼ਨਾ ਜਗਤ ਮਿਟਾਈਆ। ਕਵਣ ਦੇਵੇ ਧਰਵਾਸ, ਧਰਮ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਅਸੀਂ ਮਕ਼ਬਰੇ ਵਿਚ ਗਏ ਲੁਕ, ਮੁਹੰਮਦ ਨਜ਼ਰ ਕੋਇ ਨਾ ਆਈਆ। ਫੇਰ ਬਿਨ ਅੱਖਰਾਂ ਪੜ੍ਹੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨੂਰੀ ਧਾਰ ਬਿਨ ਨੇਤਰਾਂ ਨੇਤਰ ਲਏ ਚੁਕ, ਵੇਖਿਆ ਚਾਈਂ ਚਾਈਂਆ। ਜਿਹੜਾ ਮਾਤ ਗਰਭ ਦਾ ਉਲਟਾ ਰੁਖ਼, ਧਰਨੀ ਅੰਦਰ ਬੈਠਾ ਡੇਰਾ ਲਾਈਆ। ਜੋ ਦੋ ਜਹਾਨਾਂ ਦੇਵਣਹਾਰਾ ਸਾਚਾ ਸੁਖ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਅਸੀਂ ਬਣ ਗਏ ਮਿੱਟੀ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਸਾਡੇ ਮਕ਼ਬਰੇ ਸੋਹੇ ਪੱਥਰ ਇੱਟੀਂ, ਪਾਹਨਾਂ ਨਾਲ ਵਡਿਆਈਆ। ਇਕ ਅਵਾਜ਼ ਅਗੰਮੀ ਆਈ ਜਿਸ ਸੰਦੇਸ਼ਾ ਦਿਤਾ ਮੁਹੰਮਦਾ ਤੈਨੂੰ ਫੇਰ ਮਿਲਾਂਗਾ ਜਿਸ ਵੇਲੇ ਹਾਹੇ ਤੇ ਲਾਈ ਟਿੱਪੀ, ਆਪਣਾ ਰੂਪ ਬਦਲਾਈਆ।
ਉਸ ਵੇਲੇ ਸਦੀ ਚੌਧਵੀਂ ਜਾਣੀ ਛਿਪੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਫੇਰ ਨਾਮ ਕਲਮਿਆਂ ਦੀ ਸਾਂਝੀ ਕਰਾਂਗਾ ਲਿਪੀ, ਹੋਂਟਾਂ ਲਿਪਾਂ ਵਿਚੋਂ ਇਕੋ ਵਾਰ ਕਢਾਈਆ। ਤੇਰਾ ਲਹਿਣਾ ਦੇਣਾ ਚੁਕਾਵਾਂਗਾ ਜਿਸ ਵੇਲੇ ਸ਼ਹਿਨਸ਼ਾਹੀ ਦਸ ਦੀ ਆਈ ਮਿਤੀ, ਮਿਤਰਾ ਦਿਆਂ ਦ੍ਰਿੜਾਈਆ। ਦੀਨ ਦੁਨੀਆ ਕੂੜ ਦੀ ਸੇਜਾ ਹੋਵੇ ਲਿਟੀ, ਟਿੱਕੇ ਮਸਤਕ ਖ਼ਾਕ ਨਾ ਕੋਇ ਰਮਾਈਆ । ਜਗਤ ਰਸਨਾ ਹੌਣੀ ਮਿਠੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਆਪਣੀ ਖੇਲ ਕਰਾਂ ਅਨਡਿੱਠੀ, ਨੂਰ ਨੁਰਾਨਾ ਡਗਮਗਾਈਆ। ਪਿਛਲੀ ਧਾਰਾ ਸਭ ਦੀ ਕਰਾਂ ਚਿੱਟੀ, ਕਾਲਖ ਮੂਲ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੰਜ ਤਤ ਕਹਿਣ ਅਸੀਂ ਮਕ਼ਬਰੇ ਵਿਚ ਗਏ ਛੁਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਅਸਾਂ ਵੇਖ ਅੰਧੇਰਾ ਘੁੱਪ, ਕੂਕ ਕੂਕ ਦਿਤੀ ਦੁਹਾਈਆ। ਪਰਵਰਦਿਗਾਰਾ ਸਾਂਝੇ ਯਾਰਾ ਜੇ ਪੈਗ਼ੰਬਰਾਂ ਬਣਾਇਆ ਆਪਣਾ ਸੁਤ, ਦੁਲਾਰਾ ਆਪਣਾ ਰੰਗ ਰੰਗਾਈਆ। ਅੰਤਮ ਵਾਤ ਸਾਡੀ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਤੇਰਾ ਲਹਿਣਾ ਕੀ ਕੁਛ, ਕਰਨੀ ਦੇ ਕਰਤੇ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਮਕ਼ਬਰੇ ਵਿਚੋਂ ਆਈ ਅਵਾਜ਼, ਨਾਦ ਬਾਂਗ ਅਜ਼ਾਂ ਦਿਤੀ ਜਣਾਈਆ। ਨਾਲੇ ਤੈਨੂੰ ਖੋਲ੍ਹ ਕੇ ਬਾਤਨ ਬਾਤ, ਰਾਜ਼ਕ ਰਿਜ਼ਕ ਰਹੀਮ ਦਿਤਾ ਸਮਝਾਈਆ। ਮੁਹੰਮਦ ਮੇਰਾ ਲਹਿਣਾ ਨਹੀਂ ਨਾਲ ਵੁਜ਼ੂ ਨਿਮਾਜ਼, ਸ਼ਰਅ ਵੰਡ ਨਾ ਕੋਇ ਵੰਡਾਈਆ। ਮੇਰਾ ਖੇਲ ਵੇਖਣਾ ਅੰਤ ਹੋਣਾ ਨਹੀਂ ਕਿਸੇ ਨਰਾਜ਼, ਦੁਤੀਆ ਭਾਉ ਨਾ ਕੋਇ ਜਣਾਈਆ। ਪਰ ਯਾਦ ਕਰ ਤੇਰੇ ਤੋਂ ਬਾਦ ਗੋਬਿੰਦ ਦਾ ਉਡਣਾ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਫੇਰ ਸਦੀ ਚੌਧਵੀਂ ਧੁਰ ਕਲਮੇ ਦਾ ਚਲਣਾ ਜਹਾਜ਼, ਨੌਕਾ ਨਜ਼ਰ ਕੋਇ ਨਾ ਆਈਆ। ਇਕੋ ਹੁਕਮ ਸੰਦੇਸ ਸੁਣਨਾ ਵਾਹਿਦ, ਵਾਜ਼ਿਆ ਕਰਕੇ ਦਿਤਾ ਜਣਾਈਆ। ਨੂਰ ਅਲਾਹੀ ਬੇਪਰਵਾਹੀ ਦਾ ਵਖਰਾ ਹੋਣਾ ਮਿਜ਼ਾਜ, ਤਬੀਅਤ ਤਬੀਬ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਕ਼ਬਰਾ ਕਹੇ ਜਿਸ ਵੇਲੇ ਪੰਜ ਤਤ ਨਿਗਾਹ ਮਾਰੀ ਚੜਦਾ, ਬਿਨ ਨੈਣਾਂ ਨੈਣ ਉਠਾਈਆ। ਲੇਖਾ ਤੱਕਿਆ ਗੋਰ ਮੜ੍ਹ ਦਾ, ਧਰਨੀ ਧਵਲ ਖੋਜ ਖੁਜਾਈਆ। ਝਗੜਾ ਤੱਕਿਆ ਸੀਸ ਧੜ ਦਾ, ਦੀਨ ਦੁਨੀ ਲੜਾਈਆ। ਹੰਕਾਰ ਵੇਖਿਓ ਹਉਮੇ ਗੜ੍ਹ ਦਾ, ਹੰਗਤਾ ਦਏ ਤੁੜਾਈਆ । ਉਸ ਵੇਲੇ ਪਰਵਰਦਿਗਾਰ ਸਾਂਝਾ ਯਾਰ ਘਾੜਨ ਹੋਵੇ ਘੜਦਾ, ਘੜਨ ਭੰਨਣਹਾਰ ਆਪਣਾ ਖੇਲ ਖਿਲਾਈਆ। ਉਹ ਨੂਰ ਅਲਾਹੀ ਅਮਾਮ ਅਮਾਮਾ ਸੰਬਲ ਦੇ ਅੰਦਰ ਵੇਖਿਆ ਵੜਦਾ, ਆਪਣਾ ਨੂਰ ਆਪਣੇ ਵਿਚ ਛੁਪਾਈਆ। ਫੇਰ ਸੰਦੇਸ਼ਾ ਦਿਤਾ ਧੁਰ ਦੇ ਘਰ ਦਾ, ਮੁਕ਼ਾਮੇ ਹਕ ਹਕ ਸਮਝਾਈਆ। ਜਿਸ ਖੇਲ ਖੇਲਣਾ ਵਲ ਛਲ ਦਾ, ਅਛਲ ਛਲਧਾਰੀ ਇਕ ਅਖਵਾਈਆ। ਉਹ ਰਲਾਇਆਂ ਕਿਸੇ ਨਾਲ ਨਹੀਂ ਰਲਦਾ, ਵਖਰਾ ਆਪਣਾ ਘਰ ਬਣਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬਲ ਦਾ, ਬਾਵਨ ਨਾਲ ਵਡਿਆਈਆ। ਜਿਸ ਦੇ ਸੰਦੇਸ਼ੇ ਰਾਮਾ ਰਿਹਾ ਘਲਦਾ, ਸੀਤਾ ਸਤਿ ਸਮਝਾਈਆ। ਜਿਸ ਨੂੰ ਕਾਹਨ ਘਨਈਆ ਆਪਣਾ ਕਾਹਨ ਰਿਹਾ ਮੰਨਦਾ, ਮਨਸਾ ਤੋ ਬਾਹਰ ਇਕ ਅਖਵਾਈਆ। ਜਿਸ ਨੂੰ ਮੂਸੇ ਮਾਲਕ ਮੰਨਿਆ ਸਾਰੇ ਤਨ ਦਾ, ਵਜੂਦਾਂ ਰੰਗ ਰੰਗਾਈਆ । ਈਸਾ ਖ਼ੁਸ਼ੀਆਂ ਨਾਲ ਉਸ ਦੇ ਪਿਆਰ ਵਿਚ ਫਲਦਾ, ਪੱਤ ਟਹਿਣੀਆਂ ਨਾਲ ਮਹਿਕਾਈਆ। ਨਾਨਕ
ਲੇਖ ਜਣਾਇਆ ਕਲਜੁਗ ਕਲ ਦਾ, ਭੇਵ ਅਭੇਦ ਆਪ ਖੁਲ੍ਹਾਈਆ। ਗੋਬਿੰਦ ਖੇਲ ਖੇਲਿਆ ਉਸ ਦੇ ਬਲ ਦਾ, ਖੰਡਾ ਖੜਗ ਨਾਲ ਚਮਕਾਈਆ । ਅੰਤ ਇਸ਼ਾਰਾ ਦਿਤਾ ਜੋ ਮਾਲਕ ਮਹੀਅਲ ਜਲ ਥਲ ਦਾ, ਹਰ ਘਟ ਰਿਹਾ ਸਮਾਈਆ। ਉਸ ਦਾ ਭੇਵ ਨਹੀਂ ਆਉਣਾ ਪਲ ਦਾ, ਪਲਕਾਂ ਦੇ ਉਹਲੇ ਬਹਿ ਕੇ ਕੀ ਆਪਣਾ ਹੁਕਮ ਵਰਤਾਈਆ। ਜਿਸ ਦਾ ਜੋਬਨ ਕਦੇ ਨਾ ਢਲਦਾ, ਜਵਾਨੀ ਬਦਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਮਾਟੀ ਬਿਨ ਸਵਾਸ, ਕੰਮ ਕਿਸੇ ਨਾ ਆਈਆ। ਸਾਡੀ ਅੰਤਮ ਇਕੋ ਆਸ, ਆਸ਼ਾ ਨਾਲ ਜਣਾਈਆ । ਬਣ ਕੇ ਦਾਸੀ ਦਾਸ, ਪ੍ਰਭ ਚਰਨ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਅੰਤ ਵਸਣਾ ਸਾਡੇ ਪਾਸ, ਸਗਲਾ ਸੰਗ ਬਣਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸਤਿਗੁਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਪੰਜ ਤਤ ਕਹਿਣ ਸਾਡਾ ਸਾਹਿਬ ਮੰਨਣਾ ਕਹਿਣਾ, ਕਹਿ ਕੇ ਦਈਏ ਜਣਾਈਆ। ਅਸਾਂ ਮਕ਼ਬਰਿਆਂ ਵਿਚ ਨਹੀਂ ਰਹਿਣਾ, ਕ਼ਬਰਾਂ ਵਿਚ ਨਾ ਕੋਇ ਦਫ਼ਨਾਈਆ। ਅਸਾਂ ਤੇਰਾ ਭਾਣਾ ਸਹਿਣਾ, ਨਿਵ ਨਿਵ ਸੀਸ ਝੁਕਾਈਆ। ਸਦਾ ਸਦਾ ਸਦ ਤੇਰੇ ਚਰਨ ਕਵਲ ਵਿਚ ਬਹਿਣਾ, ਦੂਸਰ ਧਾਮ ਨਾ ਕੋਇ ਵਡਿਆਈਆ। ਤੇਰਾ ਦਰਸ਼ਨ ਕਰੀਏ ਸਦਾ ਨੈਣਾਂ, ਬਿਨ ਨੈਣਾਂ ਨੈਣ ਲੈਣਾ ਮਿਲਾਈਆ। ਸਾਨੂੰ ਕਦੀ ਨਾ ਕਰੀਂ ਤ੍ਰਫ਼ੈਣਾ, ਤਰਫ਼ਦਾਰੀ ਆਪਣੀ ਇਕ ਸਮਝਾਈਆ। ਤੂੰ ਮਾਤ ਪਿਤ ਸਾਕ ਸੱਜਣ ਸਾਡਾ ਭਾਈ ਭੈਣਾ, ਨਾਰ ਕੰਤ ਭਗਵੰਤ ਇਕੋ ਨਜ਼ਰੀ ਆਈਆ। ਅਸੀਂ ਤੇਰੇ ਧਾਮ ਅਵੱਲੇ ਤੇਰੇ ਚਰਨ ਢਹਿਣਾ, ਧੂੜੀ ਖ਼ਾਕ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਦੇ ਮਕ਼ਬਰੇ ਕੀਤੀ ਪੁਕਾਰ, ਤੂੰ ਹੀ ਤੂੰ ਹੀ ਸੁਣਾਈਆ। ਵਾਹ ਮੇਰੇ ਪਰਵਰਦਿਗਾਰ, ਨੂਰ ਨੁਰਾਨੇ ਨੂਰ ਅਲਾਹੀਆ। ਮੈਂ ਤੇਰਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੀਸ ਨਿਵਾਈਆ। ਤੇਰੇ ਚਰਨ ਕਵਲ ਨਿਮਸਕਾਰ, ਕ਼ਦਮ ਬੋਸੀ ਵਿਚ ਸੀਸ ਝੁਕਾਈਆ। ਮੇਰੀ ਬੇਨੰਤੀ ਸੁਣ ਪੁਕਾਰ, ਕੂਕ ਕੂਕ ਦ੍ਰਿੜਾਈਆ। ਸਚ ਦੱਸ ਕੀ ਖੇਲ ਕਰੇ ਅਮਾਮ ਅਮਾਮਾ ਬਣ ਸਿਕਦਾਰ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਤੇਰੇ ਨਾਲ ਕਾਹਦਾ ਤਕਰਾਰ, ਝਗੜਾ ਦੁਨੀ ਨਾ ਕੋਇ ਰਖਾਈਆ। ਮੇਰੇ ਨਾਲ ਵਾਅਦਾ ਕਰ ਇਕ਼ਰਾਰ, ਕੌਲ ਦੇਣਾ ਸਮਝਾਈਆ। ਝਟ ਹੁਕਮ ਦਿਤਾ ਸਚੀ ਸਰਕਾਰ, ਖ਼ੁਦ ਮਾਲਕ ਆਪ ਸੁਣਾਈਆ। ਮੁਹੰਮਦ ਸੁਣ ਲੈ ਨਾਲ ਪਿਆਰ, ਆਸ਼ਾ ਤੇਰੀ ਨਾਲ ਰਖਾਈਆ। ਸਦੀ ਚੌਧਵੀਂ ਲਏ ਵਿਚਾਰ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਜਿਸ ਵੇਲੇ ਹੋਇਆ ਅੰਧ ਅੰਧਿਆਰ, ਨੂਰੀ ਚੰਦ ਨਾ ਕੋਇ ਚਮਕਾਈਆ । ਮਿਤਰਾਂ ਦਾ ਮਿਤਰ ਰਹੇ ਕੋਈ ਨਾ ਯਾਰ, ਯਰਾਨਾ ਤੋੜ ਨਾ ਕੋਇ ਨਿਭਾਈਆ। ਦੀਨਾਂ ਮਜ਼੍ਹਬਾਂ ਹੋਣੀ ਖਾਰ, ਨਾਮ ਕਲਮਾ ਕਰੇ ਲੜਾਈਆ। ਖੰਡਾ ਖੜਗ ਚਲੇ ਤਲਵਾਰ, ਆਪਣੀ ਲੈ ਅੰਗੜਾਈਆ। ਚਾਰੋਂ ਕੁੰਟ ਹਾਹਾਕਾਰ, ਅਗਨੀ ਤਤ ਬੁਝਾਈਆ। ਸਚ ਈਮਾਨ ਰਹੇ ਨਾ ਵਿਚ ਸੰਸਾਰ, ਸਚ ਵਿਚ ਨਾ ਕੋਇ ਸਮਾਈਆ। ਮੰਦਰ ਮਸਜਿਦ ਰੋ ਰੋ ਕਰਨ ਪੁਕਾਰ, ਬਿਨ ਨੈਣਾਂ ਨੀਰ ਵਹਾਈਆ। ਉਸ ਵੇਲੇ ਪਰਵਰਦਿਗਾਰ ਪਾਵੇ ਸਾਰ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਵੇਖ ਵਖਾਈਆ। ਉਹ ਕਲਜੁਗ ਅੰਤਮ ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਮਕ਼ਰੂਜ਼
ਆਪਣਾ ਹੁਕਮ ਵਰਤਾਈਆ । ਜਿਸ ਵੇਲੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਣ ਖ਼ੁਆਰ, ਪੱਥਰ ਇੱਟ ਨਾਲ ਟਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾ ਨੀਰ ਵਹਾਈਆ। ਧਰਨੀ ਕਰੇ ਹਾਹਾਕਾਰ, ਹੌਕਿਆ ਵਿਚ ਸੁਣਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੀ ਵਡਿਆਈਆ। ਉਸ ਵੇਲੇ ਅਮਾਮ ਅਮਾਮਾ ਬਣ ਕੇ ਹੋਵਾਂ ਜ਼ਾਹਿਰ, ਜ਼ਾਹਿਰ ਜ਼ਹੂਰ ਕਰਾਂ ਰੁਸ਼ਨਾਈਆ। ਸਾਂਝਾ ਬਣਾ ਕੇ ਭਗਤ ਦੁਆਰ, ਭਗਵਨ ਹੋ ਕੇ ਵੇਖ ਵਖਾਈਆ। ਸੰਮਤ ਸ਼ਹਿਨਸ਼ਾਹੀ ਦਸ ਲੈਣਾ ਵਿਚਾਰ, ਥਿਤ ਵਾਰ ਨਾ ਕੋਇ ਜਣਾਈਆ। ਜਿਸ ਵੇਲੇ ਭਗਤਾਂ ਨੇ ਭਗਤ ਦੁਆਰੇ ਵਿਚ ਭਗਤਾਂ ਦਾ ਕੀਤਾ ਭੰਡਾਰ, ਸੋਹਣੀ ਖ਼ੁਸ਼ੀ ਬਣਾਈਆ। ਵਿਸ਼ਨੂੰ ਵੇਖੇ ਨੈਣ ਉਘਾੜ, ਆਪਣਾ ਧਿਆਨ ਲਗਾਈਆ। ਬ੍ਰਹਮਾ ਕਰੇ ਵਿਚਾਰ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਸ਼ੰਕਰ ਤਕੇ ਅਗੰਮ ਨਜ਼ਾਰ, ਨਜ਼ਰੀਆ ਲਏ ਬਦਲਾਈਆ। ਉਸ ਵੇਲੇ ਖੇਲ ਹੋਣਾ ਅਪਰ ਅਪਾਰ, ਅਪਰੰਪਰ ਹੋ ਕੇ ਦਿਆਂ ਜਣਾਈਆ। ਭਗਤ ਸੁਹੇਲਾ ਬਣੇ ਆਪ ਨਿਰੰਕਾਰ, ਕ਼ੁਦਰਤ ਦਾ ਕ਼ਾਦਰ ਅਗੰਮ ਅਥਾਹੀਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਕੋਝਿਆਂ ਕਮਲਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮ ਪੁਰਖ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਕਰਨਹਾਰ ਏਕੰਕਾਰ ਆਪ ਅਖਵਾਈਆ।