ਪੁਸਤਕਾਲਾਭਾਗ ੨੪

੪ ਕੱਤਕ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਲੇਚਕ ਜ਼ਿਲਾ ਅੰਮ੍ਰਿਤਸਰ ਹਰਜੀਤ ਸਿੰਘ ਦੇ ਸਰੀਰ ਛੁੱਟਣ ਨਵਿਤ

ਪੰਜ ਤਤ ਕਹਿਣ ਪ੍ਰਭ ਮੇਰਾ ਨਾਉਂ ਰੱਖਿਆ ਹਰਜੀਤ, ਹਰਿ ਦਿਤੀ ਮਾਣ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਚਰਨ ਪ੍ਰੀਤ, ਪ੍ਰੀਤਮ ਮੇਲ ਮਿਲਾਇਆ ਸਹਿਜ ਸੁਭਾਈਆ। ਤੁੈਗੁਣ ਨਾਲੋਂ ਕਰ ਅਤੀਤ, ਤ੍ਰੈਭਵਨ ਧਨੀ ਦਿਤੀ ਵਡਿਆਈਆ । ਛੋਟੇ ਬਾਲੇ ਦੀ ਪਰਖ ਕੇ ਨੀਤ, ਨੀਤੀਵਾਨ ਹੋਇਆ ਸਹਾਈਆ। ਤੂੰ ਮੇਰਾ ਮੈਂ ਤੇਰਾ ਗਾਇਆ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਪਿਛਲਾ ਲੇਖਾ ਮੇਰਾ ਮਾਤਲੋਕ ਗਿਆ ਬੀਤ, ਅਗੇ ਸਚਖੰਡ ਮਿਲੀ ਵਡਿਆਈਆ। ਮੇਰਾ ਆਤਮਾ ਹੋਇਆ ਠਾਂਢਾ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਤੂੰ ਸਾਹਿਬ ਸੁਆਮੀ ਮੇਰੇ ਵਸਿਆ ਚੀਤ, ਚੇਤਨ ਧਾਰ ਲਿਆ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਅਸਾਂ ਛੱਡਿਆ ਜਗਤ ਨਾਤਾ, ਦੀਨ ਦੁਨੀ ਦੀ ਲੋੜ ਰਹੀ ਨਾ ਰਾਈਆ। ਤੂੰ ਮਾਲਕ ਖ਼ਾਲਕ ਮਿਲਿਆ ਪੁਰਖ ਬਿਧਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਕੂੜੀ ਕਿਰਿਆ ਮੇਟਣੀ ਅੰਧੇਰੀ ਰਾਤਾ, ਨੂਰੀ ਚੰਦ ਚੰਦ ਚਮਕਾਈਆ। ਅੰਤ ਕੰਤ ਭਗਵੰਤ ਮੇਰੀ ਪੁਛੀ ਵਾਤਾ, ਸਿਰ ਮੇਰੇ ਹੱਥ ਟਿਕਾਈਆ। ਧੀਰਜ ਦੇਣੀ ਮੇਰੇ ਪਿਤਾ ਮਾਤਾ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਤੂੰ ਸਭ ਦਾ ਜੋਤੀ ਜਾਤਾ, ਨੂਰ ਨੁਰਾਨਾ ਅਗੰਮ ਅਥਾਹੀਆ। ਤੇਰਾ ਖੇਲ ਬਹੁ ਬਿਧ ਭਾਂਤਾ, ਭੇਵ ਸਕੇ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਪੰਜ ਤਤ ਕਹਿਣ ਨਾਤਾ ਸਾਡਾ

ਛੁੱਟਿਆ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਤਨ ਵਜੂਦ ਸੜਿਆ ਅਗਨੀ ਅੱਗ, ਧੂੰਆਂਧਾਰ ਜਗਤ ਵਖਾਈਆ। ਕਿਰਪਾ ਕਰ ਸੂਰੇ ਸਰਬਗ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮੈਨੂੰ ਸਭ ਦੇ ਨਾਲੋਂ ਕਰ ਅਲਗ, ਆਤਮਾ ਪਰਮਾਤਮਾ ਆਪਣੇ ਰੰਗ ਰੰਗਾਈਆ। ਮੈਂ ਜਗਤ ਜਹਾਨ ਦੀ ਮੰਜ਼ਲ ਗਿਆ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਸਚ ਧਾਰ ਦਾ ਵੇਖ ਪਲੰਘ, ਸੁਖਆਸਣ ਡੇਰਾ ਲਾਈਆ। ਜਿਥੇ ਸ਼ਬਦ ਦਾ ਸ਼ਬਦ ਅਨੰਦ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਪ੍ਰਕਾਸ਼ ਤਕਿਆ ਬਿਨਾ ਸੂਰੀਆ ਚੰਦ, ਜੋਤੀ ਜਾਤਾ ਡਗਮਗਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਰੇ ਵਸਿਆ ਸੰਗ, ਸਗਲਾ ਸੰਗ ਰਖਾਈਆ। ਮਾਨਸ ਜਨਮ ਮੇਰਾ ਨਹੀਂ ਹੋਇਆ ਭੰਗ, ਪ੍ਰਭ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ । ਪੰਜ ਤਤ ਕਹਿਣ ਪ੍ਰਭ ਸਾਡਾ ਜਗਤ ਛੁੱਟਿਆ ਲੜ, ਦੀਨ ਦੁਨੀ ਮੇਲ ਨਾ ਕੋਇ ਵਖਾਈਆ। ਛਡੇ ਕਿਲੇ ਕੋਟ ਗੜ੍ਹ, ਛੱਪਰ ਛੰਨ ਦੀਨ ਦੁਨੀ ਤਜਾਈਆ। ਤੇਰੀ ਮੰਜ਼ਲ ਮਹਿਬੂਬ ਗਿਆ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹ, ਆਤਮਾ ਪਰਮਾਤਮਾ ਵਿਚ ਮਿਲਾਈਆ। ਸਚ ਸੁਹੰਜਣਾ ਆਦਿ ਨਿਰੰਜਣਾ ਤੇਰਾ ਵੇਖਿਆ ਗੜ੍ਹ, ਸਚਖੰਡ ਦੁਆਰ ਇਕੋ ਸੋਭਾ ਪਾਈਆ। ਜਿਥੇ ਨਾ ਕੋਈ ਭੈ ਨਾ ਕੋਈ ਡਰ, ਭਿਆਨਕ ਰੂਪ ਨਾ ਕੋਇ ਦਰਸਾਈਆ। ਇਕੋ ਪਤਿਪਰਮੇਸ਼ਵਰ ਤੇਰਾ ਮਿਲਿਆ ਘਰ, ਗ੍ਰਹਿ ਮੰਦਰ ਖ਼ੁਸ਼ੀ ਬਣਾਈਆ। ਬੇਸ਼ਕ ਦੁਨੀਆ ਕਹਿੰਦੀ ਹਰਜੀਤ ਸਿੰਘ ਗਿਆ ਮਰ, ਮਰ ਜੀਵਤ ਆਪਣਾ ਆਪ ਲਿਆ ਬਦਲਾਈਆ। ਤੇਰੇ ਚਰਨ ਕਵਲ ਆਪਣਾ ਆਪ ਧਰ, ਬਿਨ ਸੀਸ ਸੀਸ ਝੁਕਾਈਆ। ਤੂੰ ਸਾਹਿਬ ਸੁਲਤਾਨ ਨਰਾਇਣ ਨਰ, ਨਰ ਹਰਿ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਇਕ ਸੁਹਾਈਆ। ਤੇਰਾ ਸਚ ਦਰ ਸੁਹੰਜਣਾ, ਪ੍ਰਭ ਏਕੰਕਾਰੇ ਏਕ। ਮਿਲੀ ਵਡਿਆਈ ਆਦਿ ਨਿਰੰਜਣਾ, ਸਤਿਗੁਰ ਬਖ਼ਸ਼ੀ ਸਾਚੀ ਟੇਕ। ਤੂੰ ਮਾਲਕ ਦਰਦ ਦੁਖ ਭੈ ਭੰਜਣਾ, ਤ੍ਰੈਗੁਣ ਮਾਇਆ ਨਾ ਲਾਏ ਸੇਕ। ਜੋਤੀ ਧਾਰ ਪਾ ਕੇ ਅੰਜਣਾ, ਬੁੱਧੀ ਕੀਤੀ ਹਕ ਬਿਬੇਕ। ਤੇਰੇ ਚਰਨ ਕਵਲ ਕਰਾਂ ਮਜਨਾ, ਬਖ਼ਸ਼ੀ ਸਾਚੀ ਟੇਕ। ਮੇਰੇ ਪੁਰਖ ਅਕਾਲੇ ਸੱਜਣਾ, ਦਰਸ਼ਨ ਹੋਵੇ ਨੇਤਨ ਨੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚਾ ਕਰੇ ਹੇਤ। ਪੰਜ ਤਤ ਕਹਿਣ ਪ੍ਰਭ ਅਸੀਂ ਬਾਲ ਨਾਦਾਨੇ, ਬੇਅੰਤ ਤੇਰੀ ਸਰਨਾਈਆ। ਸ਼ਾਹੋ ਭੂਪ ਵਡ ਸੁਲਤਾਨੇ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ । ਆਦਿ ਜੁਗਾਦਿ ਧੁਰ ਦੇ ਕਾਹਨੇ, ਨੌਜਵਾਨੇ ਨੂਰ ਅਲਾਹੀਆ। ਸਾਚਾ ਬਖ਼ਸ਼ਿਆ ਇਕ ਗਿਆਨੇ, ਬਿਨ ਅੱਖਰਾਂ ਅੱਖਰ ਪੜ੍ਹਾਈਆ । ਆਤਮ ਮਿਲਿਆ ਨਾਲ ਭਗਵਾਨੇ, ਪਰਮਾਤਮ ਤੇਰੇ ਵਿਚ ਸਮਾਈਆ। ਨਾਤਾ ਛੁੱਟਿਆ ਕੂੜ ਜਹਾਨੇ, ਮਾਤਲੋਕ ਨਾ ਕੋਇ ਵਡਿਆਈਆ। ਮਾਤ ਪਿਤ ਭੈਣ ਭਰਾ ਮੇਰੇ ਸਮਝਾਣੇ, ਨੇਤਰ ਨੀਰ ਨਾ ਕੋਇ ਵਹਾਈਆ। ਮੈਂ ਪੁੱਜਿਆ ਸਚਖੰਡ ਟਿਕਾਣੇ, ਦਰਗਾਹ ਸਾਚੀ ਆਸਣ ਲਾਈਆ। ਜਿਥੇ ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਗਾਵਣ ਗਾਣੇ, ਭਗਤ ਸੰਤ ਢੋਲੇ ਰਹੇ ਸੁਣਾਈਆ। ਇਕੋ ਸ਼ਬਦ ਨਾਦ ਤਰਾਨੇ, ਤੁਰੀਆ ਬਾਹਰ ਸ਼ਨਵਾਈਆ। ਇਕੋ ਨੂਰ ਜੋਤ ਮਹਾਨੇ, ਜੋਤੀ ਜੋਤਾ ਡਗਮਗਾਈਆ। ਮੇਰਾ ਪਰਮ ਪੁਰਖ ਜਿਸ ਮੇਰੀ ਕੀਤੀ ਪਹਿਚਾਨੇ, ਬਿਨ ਨੈਣਾਂ ਨੈਣ ਮਿਲਾਈਆ। ਮੈਂ ਆਪਣੇ ਘਰ ਆਇਆ ਛਡ ਕੇ ਘਰ ਬੇਗਾਨੇ, ਗ੍ਰਹਿ ਮੰਦਰ

ਕੂੜ ਦਿਤੇ ਤਜਾਈਆ। ਹੁਣ ਸੁੱਤਾ ਦੇ ਕਰ ਬਾਂਹ ਸਰਹਾਣੇ, ਜੁਗ ਚੌਕੜੀ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ, ਨਿਰਗੁਣ ਧਾਰ ਏਕੰਕਾਰ ਕਲ ਆਪਣੇ ਰੰਗ ਰੰਗਾਈਆ।

੧੨ ਕੱਤਕ ਸ਼ਹਿਨਸ਼ਾਹੀ ਸੰਮਤ ਦਸ ਬਰਾਜ਼ੀਲ ਤੋਂ ਆਏ ਫ਼ਾਰਨਰਾਂ ਦੀ ਬੇਨੰਤੀ ਤੇ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਪੰਜ ਤਤ ਕਹਿਣ ਸਾਡਾ ਲੇਖਾ ਨਾਲ ਤੇਈ ਅਵਤਾਰਾ, ਅਵਤਰੀ ਧਾਰ ਨਿਰਗੁਣ ਨਿਰੰਕਾਰ ਨਿਰਾਕਾਰ ਆਪ ਜਣਾਈਆ। ਪੈਗ਼ੰਬਰਾਂ ਸੁਲਹਕੁਲ ਦਾ ਕੀਤਾ ਇਸ਼ਾਰਾ, ਬਿਨ ਸੈਨਤ ਜਗਤ ਜੁਗਤ ਬਾਹਰ ਜਣਾਈਆ। ਗੁਰੂਆਂ ਦਿਤਾ ਧਰਮ ਅਧਾਰਾ, ਉਦਰ ਦਾ ਲੇਖਾ ਕਵਣ ਮੁਕਾਈਆ। ਭਗਤਾਂ ਸੂਫ਼ੀਆਂ ਕਰੀਆਂ ਨਿਮਸਕਾਰਾਂ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸਾਡੇ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਜ਼ਾਹਰਾ, ਜ਼ਹੂਰ ਤੇਰੀ ਵਡ ਵਡਿਆਈਆ। ਕਵਣ ਵਕ਼ਤ ਸ੍ਰੀ ਭਗਵੰਤ ਸਾਡਾ ਲੇਖਾ ਮੇਟੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਲੋੜ ਰਹੇ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਫ਼ਰਮਾਨ ਸਤਿਗੁਰ ਸ਼ਬਦ ਦਿਤਾ ਅਪਾਰਾ, ਅਪਰੰਪਰ ਸੁਆਮੀ ਅੰਤਰਜਾਮੀ ਆਪ ਜਣਾਈਆ। ਤਤ ਵਜੂਦ ਹਕ ਮਹਿਬੂਬ ਧੁਰ ਦਾ ਗੌਡ ਪਾਵੇ ਸਾਰਾ, ਮਿਹਰਵਾਨ ਮਿਹਬਾਨ ਮਿਹਰ ਨਜ਼ਰ ਉਠਾਈਆ। ਜਿਸ ਨੂੰ ਨਿਰਗੁਣ ਧਾਰ ਸਭ ਨੇ ਕਹਿਣਾ ਚਵੀਆਂ ਅਵਤਾਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਅਮਾਮ ਅਮਾਮਾ ਨੂਰ ਨੁਰਾਨਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸੋ ਲਹਿਣਾ ਦੇਣਾ ਅੰਤ ਕੰਤ ਭਗਵੰਤ ਪੂਰਾ ਕਰੇ ਆਪ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਜਿਸ ਨੂੰ ਸਰਗੁਣ ਧਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੇ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਅੰਤ ਲਹਿਣਾ ਦੇਣਾ ਵੇਖੇ ਵੇਖਣਹਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। ਜਿਸ ਨੂੰ ਸਭ ਨੇ ਕਹਿਣਾ ਚਵੀਆਂ ਅਵਤਾਰਾ, ਅਵਤਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਸੰਦੇਸ਼ਾ ਸੱਦਾ, ਸ਼ਬਦ ਕਲਮਾ ਨਾਮ ਦ੍ਰਿੜਾਈਆ। ਪਰਵਰਦਿਗਾਰ ਸਾਂਝਾ ਯਾਰ ਹਕ ਮਹਿਬੂਬ ਆਪਣਾ ਹੁਕਮ ਵਜਾਏ ਨਦਾ, ਦੋ ਜਹਾਨ ਨੌਜਵਾਨ ਕਰੇ ਸ਼ਨਵਾਈਆ। ਜਿਸ ਦੀ ਸ਼ਬਦੀ ਧਾਰ ਅਨੋਖੀ ਹੋਵੇ ਗਦਾ, ਗਦਾਗਰ ਕਰੇ ਲੋਕਾਈਆ। ਭੈ ਭਾਉ ਭਿਆਨਕ ਵਾਲਾ ਦੇਵੇ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੂੰ ਸਭ ਨੇ ਕਹਿਣਾ ਅੱਬਾ, ਪਿਤ ਮਾਤ ਨੂਰ ਅਲਾਹੀਆ। ਉਸ ਦਾ ਦੀਪਕ ਨੂਰ ਜੋਤ ਪਰਕਾਸ਼ ਇਕੋ ਹੋਵੇ ਜਗਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲ ਮਿਲਾਏ ਉਪਰ ਸ਼ਾਹ ਰਗਾ, ਸ਼ਹਿਨਸ਼ਾਹ ਪਰਦਾ ਆਪ ਉਠਾਈਆ। ਕਲਜੁਗ ਕੂੜ ਕੁੜਿਆਰ ਮਿਟਾ ਕੇ ਅੱਗਾ, ਅੰਮ੍ਰਿਤ ਮੇਘ ਨਾਮ ਬਰਸਾਈਆ। ਖ਼ਤਮ ਕਰਾਏ ਕੂੜ ਮਲੇਛ ਸਭਾ, ਸਭਾਪਤੀ ਆਪਣਾ

ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਦੋ ਜਹਾਨ ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਹੋਵੇ ਬੱਧਾ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਉਹ ਕੂੜ ਕੁੜਿਆਰ ਵਿਚ ਸੰਸਾਰ ਮੇਟ ਕੇ ਹੱਦਾ, ਹੱਦ ਹਦੂਦ ਆਪਣੀ ਇਕ ਜਣਾਈਆ। ਜਿਸ ਦਾ ਦੀਪਕ ਜੋਤ ਅਗੰਮਾ ਹੋਵੇ ਜਗਾ, ਨਵ ਸਤ ਕਰੇ ਰੁਸ਼ਨਾਈਆ। ਜਿਸ ਸ਼ਰਅ ਮੇਟਣੀ ਮੁਹੰਮਦ ਕੱਟੀਆਂ ਲਬਾਂ, ਲਬਰੇਜ਼ ਕਰੇ ਖ਼ਲਕ ਖ਼ੁਦਾਈਆ। ਉਸ ਦੀ ਆਦਿ ਆਦਿ ਦੀ ਇਕੋ ਹੋਵੇ ਯਦਾ, ਯਦੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਪਰਦਾ ਆਪ ਚੁਕਾਈਆ। ਪੰਜ ਤਤ ਕਹਿਣ ਸਾਨੂੰ ਅਵਤਾਰਾਂ ਦਿਤਾ ਲਾਰਾ, ਸਹਿਜ ਸਹਿਜ ਜਣਾਈਆ। ਪੈਗ਼ੰਬਰਾਂ ਕੀਤਾ ਇਸ਼ਾਰਾ, ਹਜ਼ਰਤ ਈਸਾ ਮੂਸਾ ਮੁਹੰਮਦ ਦਏ ਗਵਾਹੀਆ। ਗੁਰੂਆਂ ਗੋਬਿੰਦ ਧਾਰ ਦੱਸ ਦੁਆਰਾ, ਭੇਵ ਅਭੇਦ ਦਿਤਾ ਦ੍ਰਿੜਾਈਆ । ਜਿਸ ਦਾ ਲਹਿਣਾ ਦੇਣਾ ਗ੍ਰੰਥ ਸ਼ਾਸਤਰਾਂ ਬਾਹਰਾ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਸੋ ਨਿਰਗੁਣ ਧਾਰ ਨਿਰਵੈਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਏਕਾ ਸ਼ਬਦੀ ਸ਼ਬਦ ਦਾ ਲਾਏ ਨਾਅਰਾ, ਆਤਮ ਪਰਮਾਤਮ ਭੇਵ ਚੁਕਾਈਆ। ਜਿਸ ਦਾ ਨਵ ਸੱਤ ਦਾ ਹੋਵੇ ਦਾਇਰਾ, ਦਾਮਨਗੀਰ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪੰਜ ਤਤ ਕਹਿਣ ਸਾਨੂੰ ਅਵਤਾਰਾਂ ਦਿਤੀ ਤਸੱਲੀ, ਪਿਆਰ ਮੁਹੱਬਤ ਵਿਚ ਜਣਾਈਆ। ਪੈਗ਼ੰਬਰਾਂ ਦੱਸੀ ਮਹਿਬੂਬ ਦੀ ਗਲੀ, ਗਲਵਕੜੀ ਇਕੋ ਪਾਈਆ। ਗੋਬਿੰਦ ਆਖਿਆ ਸੀਸ ਰਖ ਕੇ ਆਪਣੀ ਤਲੀ, ਮੇਲ ਮਿਲਣਾ ਧੁਰ ਦੇ ਮਾਹੀਆ। ਜਨ ਭਗਤੋ ਜਗਤ ਵਿਕਾਰ ਦੀ ਦੇਣੀ ਪੈਣੀ ਬਲੀ, ਬਲ ਦੀ ਆਸਾ ਪੂਰਬ ਚਲੀ ਆਈਆ। ਧੁਰ ਦੀ ਖੇਲ ਆਦਿ ਜੁਗਾਦਿ ਕਦੇ ਨਾ ਟਲੀ, ਟਾਲ ਮਟੋਲ ਨਾ ਕੋਇ ਵਖਾਈਆ। ਸਚ ਦੁਆਰ ਦੀ ਧਾਰ ਧਰਮ ਦੇ ਪਿਆਰ ਨਾਲ ਜਾਏ ਮੱਲੀ, ਮਾਲਕ ਇਕੋ ਇਕ ਨਜ਼ਰੀ ਆਈਆ। ਜੋ ਆਦਿ ਜੁਗਾਦੀ ਵਲੀ ਛਲੀ, ਅਛਲ ਛਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਪੈਗ਼ੰਬਰ ਕਹਿਣ ਪੰਜ ਤਤ ਵਖਾ ਕੇ ਹੈਂਡ, ਜ਼ਿਮੀਂ ਅਸਮਾਨ ਹਿਲਾਈਆ। ਭਾਗ ਲਗਣਾ ਸੰਬਲ ਵਾਲੀ ਲੈਂਡ, ਲੈਂਡ ਮਾਰਕ ਬਾਡੀ ਤਨ ਵਜੂਦ ਜਣਾਈਆ। ਜਿਸ ਦੇ ਥਰੂ ਹੁਕਮ ਹੋਣਾ ਸੈਂਡ, ਦੀਨ ਦੁਨੀ ਸ਼ਨਵਾਈਆ। ਜਿਸ ਕਲਜੁਗ ਕੂੜੀ ਕਿਰਿਆ ਕਰਨਾ ਐਂਡ, ਇੰਨਡੈਕਸ ਵੇਖੇ ਖ਼ਲਕ ਖ਼ੁਦਾਈਆ। ਜਿਸ ਦੀਨ ਮਜ਼੍ਹਬ ਕਰਨਾ ਜਾਂਈਡ, ਸ਼ਰਅ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਸਭ ਤੋਂ ਦਿਸੇ ਬੀਹਾਈਂਡ, ਬੀਫ਼ੋਰ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਮਝੇ ਕੋਈ ਨਾ ਮਾਈਂਡ, ਮਾਈਨਸ ਹੋਵੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਮੁਹੰਮਦ ਸਾਨੂੰ ਕਿਹਾ ਬਿਨਾ ਵਵੂ ਜ਼ਆ ਜੰਬਾ ਜਾਗੂ ਉਲੂ ਅਲੰਬਾਏ ਅਨਜ਼ਾ ਅੰਬਾਏ ਤਵਜ਼ੀ ਜ਼ੋਖੂ ਜ਼ੰਬਲ ਹਫ਼ਤੀ ਤਖ਼ਸਤਲ ਬੇਵਜ਼ੂ ਨੂਰੇ ਜ਼ੁਮਾ ਵਾਹਿਦੇ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਸਾਨੂੰ ਗੁਰੂ ਗੁਰਦੇਵ ਗਏ ਦੱਸ, ਦਹਿ ਦਿਸ਼ਾ ਧਿਆਨ

ਲਗਾਈਆ। ਤੁਸਾਂ ਰਾਹ ਤਕਣਾ ਹਸ ਹਸ, ਬਿਨ ਨੈਣਾਂ ਨੈਣ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤੋ ਤੁਹਾਡੇ ਅੰਤਰ ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਨਿਝਰ ਝਿਰਨਾ ਅੰਮ੍ਰਿਤ ਦੇ ਕੇ ਰਸ, ਬਿਨ ਰਸਨਾ ਰਸ ਸਮਝਾਈਆ। ਨਾਮ ਨਿਧਾਨਾ ਤੀਰ ਅਣਿਆਲਾ ਮਾਰੇ ਕਸ, ਬਿਨ ਚਿੱਲੇ ਜਗਤ ਜੁਗਤ ਉਠਾਈਆ। ਤੁਹਾਡਾ ਅੰਤਰ ਮੇਲ ਮਿਲਾਵਾ ਹੋਵੇ ਆਤਮ ਧਾਰ ਨੱਸ, ਮਨਸਾ ਮਨ ਨਾ ਕੋਇ ਵਡਿਆਈਆ। ਤ੍ਰੈਗੁਣ ਤਤ ਨਾ ਸਕੇ ਡਸ, ਮਮਤਾ ਮੋਹ ਨਾ ਕੋਇ ਹਲਕਾਈਆ। ਲੇਖਾ ਰਹੇ ਨਾ ਰਵ ਸਸ, ਸੂਰੀਆ ਚੰਦ ਨਾ ਕੋਇ ਚਮਕਾਈਆ। ਅੰਤਰ ਮੇਟ ਰੈਣ ਅੰਧੇਰੀ ਮਸ, ਨੂਰ ਨੁਰਾਨਾ ਚੰਦ ਦਏ ਚਮਕਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਜਸ, ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਸਾਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀਆਂ ਤਾਰੀਖ਼ਾਂ, ਸਦੀ ਚੌਧਵੀਂ ਬੀਸਵੀਂ ਢਈਆ ਨਾਲ ਵਡਿਆਈਆ। ਖੇਲੇ ਖੇਲ ਜਗਤ ਜਗਦੀਸਾ, ਜਗਦੀਸ਼ਰ ਧੁਰ ਦਾ ਮਾਹੀਆ। ਜਿਸ ਦੀ ਕਰੇ ਕੋਈ ਨਾ ਰੀਸਾ, ਦੂਸਰ ਰੂਪ ਨਾ ਕੋਇ ਦਰਸਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬੀਸਾ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਇਕੋ ਕਲਮਾ ਹੁਕਮ ਨਾਮ ਹੋਵੇ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਵੇਖਣਾ ਲਹਿਣਾ ਦੇਣਾ ਪੂਰਬ ਲੇਖਾ ਬੀਤਾ, ਬਾਤਨ ਪੜਦਾ ਦਏ ਉਠਾਈਆ। ਸਤਿ ਸਚ ਚਲਾ ਕੇ ਰੀਤਾ, ਕਲਜੁਗ ਕਿਰਿਆ ਕੂੜ ਮਿਟਾਈਆ। ਆਤਮ ਧਾਰ ਪਰਮਾਤਮ ਹੋਵੇ ਮੀਤਾ, ਮਿਤਰ ਪਿਆਰਾ ਨੂਰ ਅਲਾਹੀਆ। ਤ੍ਰੈਗੁਣ ਧਾਰ ਵਸ ਅਤੀਤਾ, ਤ੍ਰੈਭਵਣ ਧਨੀ ਖੇਲ ਖਿਲਾਈਆ। ਲਹਿਣਾ ਦੇਣਾ ਜਾਣੇ ਰਾਮ ਸੀਤਾ, ਰਾਧਾ ਕ੍ਰਿਸ਼ਨ ਮੂਲ ਰਹੇ ਨਾ ਰਾਈਆ। ਪੈਗ਼ੰਬਰਾਂ ਵੇਖੇ ਕੌਲ ਇਕ਼ਰਾਰ ਕੀਤਾ, ਵਾਅਦਾ ਵਾਅਦਿਆਂ ਵਿਚੋਂ ਪੂਰ ਕਰਾਈਆ। ਜੋ ਗੋਬਿੰਦ ਅੰਤ ਅਖ਼ੀਰ ਆਸਾ ਰਖੀ ਬੈਠਣ ਲੱਗਿਆਂ ਵਿਚ ਅੰਗੀਠਾ, ਸ਼ਬਦੀ ਸ਼ਬਦ ਨਾਲ ਵਡਿਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰਾ ਖੇਲ ਹੋਵੇ ਅਨਡੀਠਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੇਰਾ ਭਾਣਾ ਸਭ ਨੂੰ ਮੰਨਣਾ ਪਏ ਕਰਕੇ ਮੀਠਾ, ਕਲਜੁਗ ਅਗਨੀ ਅੱਗ ਨਾ ਲਾਗੇ ਰਾਈਆ। ਤੂੰ ਲੇਖਾ ਮੁਕਾਉਣਾ ਹਸਤ ਕੀਟਾ, ਊਚਾਂ ਨੀਚਾਂ ਵੇਖ ਵਖਾਈਆ। ਆਪਣਾ ਭੇਵ ਖੁਲ੍ਹਾਉਣਾ ਭੀਤਰ ਭੀਤਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲੱਖ ਚੁਰਾਸੀ ਜੀਵ ਜੰਤ ਪਰਖਣੀਆਂ ਨੀਤਾਂ, ਨੀਤੀਵਾਨ ਤੇਰੀ ਬੇਪਰਵਾਹੀਆ। ਝਗੜਾ ਰਹੇ ਨਾ ਮੰਦਰ ਮਸੀਤਾ, ਕਾਅਬਿਆਂ ਚਰਚਾਂ ਨਾ ਕੋਇ ਚਤੁਰਾਈਆ। ਤੇਰੇ ਨਾਮ ਕਲਮੇ ਵਿਚ ਹੋਵਣ ਹਕ ਤੌਫ਼ੀਕ਼ਾਂ, ਤੋਫ਼ਾ ਦੀਨ ਦੁਨੀ ਵਰਤਾਈਆ। ਦੀਨ ਮਜ਼੍ਹਬ ਸ਼ਰਅ ਦਾ ਮੇਟਣਾ ਸ਼ਰੀਕਾ, ਸ਼ਰੀਅਤ ਵਲਦੀਅਤ ਇਕੋ ਇਕ ਜਣਾਈਆ। ਤੇਰੇ ਨਾਮ ਦੀਆਂ ਸਾਰੇ ਕਰਨ ਤਮਹੀਦਾ, ਸਿਫ਼ਤਾਂ ਵਿਚ ਸਾਲਾਹੀਆ। ਸਾਡੀਆਂ ਪੂਰੀਆਂ ਕਰਨੀਆਂ ਉਮੀਦਾਂ, ਆਸ਼ਾ ਤੇਰੇ ਉਤੇ ਰਖਾਈਆ। ਚਾਰ ਜੁਗ ਦੇ ਸ਼ਾਸਤਰ ਤੇਰੇ ਸੰਦੇਸ਼ੇ ਦੀਆਂ ਰਸੀਦਾਂ, ਯਾਦਾਸ਼ਤ ਦੀਨ ਦੁਨੀ ਜਣਾਈਆ। ਤੇਰਾ ਖੇਲ ਦੀਨ ਦੁਨੀ ਹੋਵੇ ਪੇਚੀਦਾ, ਪੇਸ਼ੀਨਗੋਈਆਂ ਸਮਝ ਕਿਛ ਨਾ ਪਾਈਆ। ਵਡਿਆਈ ਕਰ ਸਕੇ ਕੋਈ ਨਾ ਜੀਭਾ, ਜਿਹਵਾ ਗੁਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਆਪ ਦਰਸਾਈਆ। ਪੰਜ ਤਤ ਕਹਿਣ ਪ੍ਰਭ ਗੁਰ ਅਵਤਾਰਾਂ ਕੌਲ ਇਕ਼ਰਾਰ ਕੀਤਾ ਸਚਾ, ਸਚ ਸਚ ਨਾਲ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਜਨ ਭਗਤ ਤੇਰਾ ਬੱਚਾ, ਬਚਪਨ ਆਪਣੇ ਨਾਲ ਮਿਲਾਈਆ।

ਲੇਖੇ ਲਾਵੇ ਤਨ ਵਜੂਦ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਬਣਾਈਆ। ਲੂੰ ਲੂੰ ਅੰਦਰ ਹੋਵੇ ਰਚਾ, ਰਚਨਾ ਆਪਣੀ ਦਏ ਸਮਝਾਈਆ। ਮਨੂਆ ਦਹਿ ਦਿਸ਼ ਫਿਰੇ ਨਾ ਨੱਚਾ, ਸ਼ਬਦੀ ਡੋਰ ਤੰਦ ਬੰਧਾਈਆ। ਆਤਮ ਪਰਮਾਤਮ ਦੱਸ ਕੇ ਪਤਾ, ਪਤਿਪਰਮੇਸ਼ਵਰ ਮੇਲ ਮਿਲਾਈਆ। ਭਗਤ ਭਗਵਾਨ ਫ਼ਰਕ਼ ਰਹੇ ਨਾ ਰਤਾ, ਰਤਨ ਅਮੋਲਕ ਗੁਰਮੁਖ ਹੀਰੇ ਲਏ ਪਰਗਟਾਈਆ। ਲੇਖਾ ਜਾਣੇ ਪੰਜ ਤਤਾ, ਤਤਵ ਤਤ ਖੋਜ ਖੁਜਾਈਆ। ਅੰਤਮ ਜੋੜੇ ਸਾਚਾ ਨੱਤਾ, ਰਿਸ਼ਤਾ ਆਪਣੇ ਨਾਲ ਰਖਾਈਆ। ਜਿਥੇ ਆਤਮਾ ਹੋਵੇ ਸੱਤਾ, ਨਾਲ ਤਤਾਂ ਰੰਗ ਰੰਗਾਈਆ। ਏਸੇ ਕਾਰਨ ਗੋਬਿੰਦ ਜੈਕਾਰਾ ਬੋਲਿਆ ਫ਼ਤਿਹ, ਫ਼ਾਤਿਆ ਪੜ੍ਹੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਆਪ ਮਿਲਾਈਆ। ਪੰਜ ਤਤ ਕਹਿਣ ਸਾਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਦਿਲਾਸਾ, ਸ਼ਬਦੀ ਸ਼ਬਦ ਸ਼ਬਦ ਧਾਰ ਜਣਾਈਆ। ਕਲਜੁਗ ਅੰਤ ਅੰਤ ਰਖੋ ਭਰਵਾਸਾ, ਭਗਵਨ ਦੇਵੇ ਮਾਣ ਵਡਿਆਈਆ। ਜਿਸ ਦੇ ਹੁਕਮ ਵਿਚ ਪਾਈਆਂ ਰਾਸਾ, ਰਸਤੇ ਦੀਨ ਦੁਨੀ ਸਮਝਾਈਆ। ਉਹ ਸਭ ਦੀਆਂ ਪੂਰੀਆਂ ਕਰੇ ਆਸਾ, ਤ੍ਰਿਸ਼ਨਾ ਵੇਖੇ ਥਾਉਂ ਥਾਈਂਆ। ਜਿਨ੍ਹ ਲਹਿਣਾ ਦੇਣਾ ਤਕਣਾ ਸ਼ੰਕਰ ਉਤੇ ਕੈਲਾਸ਼ਾ, ਕਲਾਧਾਰੀ ਖੋਜ ਖੁਜਾਈਆ। ਬ੍ਰਹਮਾ ਵੇਖੇ ਧਾਮ ਨਿਵਾਸਾ, ਵਿਸ਼ਨ ਵਿਸ਼ਵ ਦਾ ਪੜਦਾ ਆਪ ਚੁਕਾਈਆ। ਤਿਸ ਦਾ ਨੂਰ ਜ਼ਹੂਰ ਹੋਵੇ ਪਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਹਰਿਜਨ ਹੋਣ ਦੇਵੇ ਨਾ ਕਦੇ ਉਦਾਸਾ, ਚਿੰਤਾ ਗ਼ਮ ਦਏ ਕਢਾਈਆ। ਨਿਜ ਘਰ ਅੰਤਰ ਰਖੇ ਵਾਸਾ, ਗ੍ਰਹਿ ਮੰਦਰ ਸੋਭਾ ਪਾਈਆ। ਲੇਖੇ ਲਾਏ ਸਵਾਸ ਸਵਾਸਾ, ਸਾਹ ਸਾਹ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਹੋਵੇ ਸਹਾਇਕ, ਸਿਰ ਸਿਰ ਹੱਥ ਟਿਕਾਈਆ। ਇਕੋ ਮਾਲਕ ਮੰਨੀਏ ਨਾਇਕ, ਖ਼ਸਮ ਖ਼ਸਮਾਨਾ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਵਾਹਿਦ, ਲਾਸ਼ਰੀਕ ਅਗੰਮ ਅਥਾਹੀਆ। ਜਿਸ ਦਾ ਹੁਕਮ ਦੋ ਜਹਾਨਾਂ ਹੋਣਾ ਰਾਇਜ਼, ਅਗੇ ਹੋ ਨਾ ਕੋਇ ਅਟਕਾਈਆ। ਉਹ ਖੇਲ ਖਿਲਾਵੇ ਦਇਆ ਕਮਾਵੇ ਨਿਰਗੁਣ ਧਾਰ ਅਗੰਮੀ ਸ਼ਾਇਦ, ਸ਼ਹਿਨਸ਼ਾਹ ਭੇਵ ਕੋਇ ਨਾ ਪਾਈਆ। ਕੌਲ ਇਕ਼ਰਾਰਾ ਪੂਰਾ ਕਰੇ ਵਾਹਿਦ, ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਜਿਸ ਦਾ ਸੰਦੇਸ਼ਾ ਫ਼ਰਮਾਨਾ ਹੋਵੇ ਜਾਇਜ਼, ਜਾਇਜ਼ਾ ਤਕੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਅਸੀਂ ਵਿਕਦੇ ਰਹੇ ਅਵਤਾਰ ਪੈਗ਼ੰਬਰਾਂ ਗੁਰੂਆਂ ਹਾਟ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਸਾਡਾ ਪੰਧ ਨਾ ਮੁਕਿਆ ਵਾਟ, ਤਨ ਵਜੂਦ ਲੇਖ ਨਾ ਕੋਇ ਮੁਕਾਈਆ। ਅਸੀਂ ਆਉਂਦੇ ਰਹੇ ਆਨ ਬਾਟ, ਜਨਮ ਜਨਮ ਨਾਲ ਬਦਲਾਈਆ। ਸਾਡਾ ਪੂਰਾ ਹੋਇਆ ਮੂਲ ਨਾ ਘਾਟ, ਘਾਟ ਪਤਣ ਬਹਿ ਕੇ ਧਿਆਨ ਲਗਾਈਆ। ਖੇਲ ਵੇਖਦੇ ਰਹੇ ਬਣ ਕੇ ਨਟੂਆ ਨਾਟ, ਕੀ ਸਵਾਂਗੀ ਆਪਣਾ ਸਵਾਂਗ ਵਖਾਈਆ। ਬਿਨ ਅੱਖਰਾਂ ਵਾਲੀ ਤਕਦੇ ਰਹੇ ਪਾਤ, ਜੋ ਪਤ੍ਰਕਾ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਵਣ ਵੇਲਾ ਪ੍ਰਭੂ ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਰੁਤੜੀ ਨਿਰਗੁਣ ਧਾਰ ਆਪਣੇ ਨਾਲ ਮਹਿਕਾਈਆ। ਝਗੜਾ ਮੁਕਾਵੇ ਜ਼ਾਤ ਪਾਤ, ਦੀਨ ਦੁਨੀ ਕਰੇ ਸਫ਼ਾਈਆ। ਲੇਖਾ ਵੇਖੇ ਕਾਗ਼ਜ਼ਾਤ, ਕ਼ਲਮ ਸ਼ਾਹੀਆਂ ਖੋਜ ਖੁਜਾਈਆ। ਲਹਿਣਾ ਰਹਿਣ ਨਾ ਦੇਵੇ ਵਿਚ ਨਿਬਾਤਾਤ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਭੇਵ ਖੁਲ੍ਹਾਵੇ

ਬਾਤਨ ਬਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਾਡਾ ਲੇਖਾ ਵੇਖੇ ਲੋਕਮਾਤ, ਬਿਨ ਨੈਣਾਂ ਨੈਣ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਬਖ਼ਸ਼ੇ ਸਚੀ ਦਾਤ, ਵਸਤ ਅਮੋਲ ਅਮੁਲ ਵਰਤਾਈਆ। ਜਿਸ ਦੇ ਨਾਮ ਕਲਮੇ ਪੜ੍ਹਦੇ ਰਹੇ ਬਹੁ ਬਿਧ ਭਾਂਤ, ਅੱਖਰਾਂ ਨਾਲ ਅੱਖਰ ਬਦਲਾਈਆ। ਸੋ ਪੁਰਖ ਅਗੰਮਾ ਅੰਤਮ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ । ਸਚ ਦੀ ਸਚ ਬਣਾ ਕੇ ਸੌਗ਼ਾਤ, ਸਗਲਾ ਸੰਗ ਜਣਾਈਆ। ਆਤਮ ਪਰਮਾਤਮ ਜੋੜੇ ਨਾਤ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਗੁਰ ਅਵਤਾਰ ਪੈਗ਼ੰਬਰਾਂ ਕੀਤੀਆਂ ਮਿਹਰਾ, ਮਿਹਰ ਨਜ਼ਰ ਨਾਲ ਜਣਾਈਆ। ਅੰਤ ਸਤਿਗੁਰ ਸ਼ਬਦ ਪਰਗਟ ਹੋਵੇ ਇਕ ਦਲੇਰਾ, ਦਲੇਰੀ ਨਾਲ ਜਣਾਈਆ। ਜੋ ਇਕੋ ਰੰਗ ਰੰਗਾਏ ਸੰਝ ਸਵੇਰਾ, ਸ਼ਬੇ ਰੋਜ਼ ਆਪਣਾ ਖੇਲ ਖਿਲਾਈਆ। ਉਸ ਦੇ ਮਿਲਣ ਦਾ ਜਨ ਭਗਤਾਂ ਚਾਓ ਘਨੇਰਾ, ਘਨਈਆ ਆਸਾ ਗਿਆ ਤਕਾਈਆ। ਜਿਸ ਦਾ ਸੰਬਲ ਹੋਵੇ ਡੇਰਾ, ਦਰ ਘਰ ਸਾਚਾ ਇਕ ਵਡਿਆਈਆ। ਜੋ ਜੋਤੀ ਜਾਤਾ ਹੋ ਕੇ ਦੇਵੇ ਗੇੜਾ, ਜਗਤ ਜੁਗਤ ਨਾਲ ਭਵਾਈਆ। ਉਹਦਾ ਧਰਮ ਦਾ ਧਰਮ ਵਸਣਾ ਖੇੜਾ, ਖੰਡਾ ਨਾ ਕੋਇ ਉਠਾਈਆ। ਅੰਤਮ ਭਗਤਾਂ ਤਤਾਂ ਬੰਨ੍ਹੇ ਬੇੜਾ, ਬੇੜੀ ਨਈਆ ਨੌਕਾ ਆਪਣਾ ਨਾਮ ਬਣਾਈਆ। ਚਰਨ ਛੋਹ ਗਿਆ ਜਿਹੜਾ ਜਿਹੜਾ, ਜਿਉੜਾ ਜਮਾਂ ਵਾਲਾ ਕਟਾਈਆ। ਅਗਲਾ ਪੰਧ ਮੁਕਾ ਕੇ ਨੇੜਾ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਆਸਾ ਮੰਗ ਮੰਗਾਈਆ। ਪੰਜ ਤਤ ਕਹਿਣ ਅਸੀਂ ਉਡੀਕਦੇ ਰਹੇ ਵਕ਼ਤ, ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਆਵੇ ਵਿਚ ਜਗਤ, ਮਿਲੇ ਮੇਲ ਸਹਿਜ ਸੁਭਾਈਆ। ਲੇਖਾ ਚੁੱਕੇ ਭਗਵਾਨ ਭਗਤ, ਭਗਵਨ ਦੇਵੇ ਮਾਣ ਵਡਿਆਈਆ। ਨਾਤਾ ਫੇਰ ਨਾ ਹੋਏ ਬੂੰਦ ਰਕਤ, ਅਗਨੀ ਅੱਗ ਨਾ ਕੋਇ ਤਪਾਈਆ। ਮੇਲਾ ਮਿਲੇ ਅਗੰਮੀ ਸ਼ਕਤ, ਸ਼ਖ਼ਸ਼ੀਅਤ ਜਗਤ ਨਾ ਕੋਇ ਵਡਿਆਈਆ। ਫੇਰ ਆਈਏ ਮੂਲ ਨਾ ਉਤੇ ਧਰਤ, ਧਵਲ ਨਾ ਵਜੇ ਵਧਾਈਆ। ਮੇਲ ਮਿਲੇ ਅਗੰਮੇ ਮਾਲਕ ਨਾਲ ਉਪਰ ਅਰਸ਼, ਅਰਸ਼ੀ ਪ੍ਰੀਤਮ ਹੋਵੇ ਸਹਾਈਆ। ਬਿਨ ਨੈਣਾਂ ਪਾਈਏ ਦਰਸ, ਬਿਨ ਨੇਤਰ ਲੋਚਨ ਲਈਏ ਬਿਘਸਾਈਆ। ਅਗਲੀ ਰਹੇ ਕੋਈ ਨਾ ਹਰਸ, ਹਵਸ ਦਏ ਬੁਝਾਈਆ। ਮਿਹਰਵਾਨ ਹੋ ਕੇ ਨੌਜਵਾਨ ਹੋ ਕੇ ਸ੍ਰੀ ਭਗਵਾਨ ਕਰੇ ਤਰਸ, ਰਹਿਮਤ ਸਚ ਸਚ ਸਮਝਾਈਆ। ਜਿਸ ਭਗਤਾਂ ਤਤਾਂ ਲੇਖਾ ਲਾਉਣਾ ਵਿਚ ਸ਼ਹਿਨਸ਼ਾਹੀ ਬਰਸ, ਦਸਵਾਂ ਦਸ ਦਸ ਮਾਸ ਦਾ ਪੰਧ ਮੁਕਾਈਆ। ਉਹ ਨਿਰਗੁਣ ਧਾਰ ਏਕੰਕਾਰ ਆਏ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਸਭ ਦਾ ਲਹਿਣਾ ਦੇਣਾ ਪੂਰਾ ਕਰਨਾ ਗੁਰ ਅਵਤਾਰ ਪੈਗ਼ੰਬਰਾਂ ਵਾਲੀ ਸ਼ਰਤ, ਸ਼ਰਅ ਦਾ ਡੇਰਾ ਢਾਹੀਆ । ਸਭ ਦੀ ਮਨਜ਼ੂਰ ਕਰੇ ਅਰਜ਼, ਬੇਨੰਤੀ ਆਪਣੇ ਰੰਗ ਰੰਗਾਈਆ। ਇਕੋ ਮਾਣ ਦੇ ਕੇ ਜਨੋ ਮਰਦ, ਬਾਲ ਬਿਰਧ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਅੰਤ ਸਾਡੀ ਵੰਡੇ ਦਰਦ, ਦੁਖੀਆਂ ਦੁਖ ਵਿਛੋੜੇ ਵਾਲਾ ਮਿਟਾਈਆ।

੨੭ ਕੱਤਕ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਨਿਵਾਸੀ
ਸੇਵਾਦਾਰਾਂ ਨਵਿਤ ਦਲੀਪ ਸਿੰਘ, ਪ੍ਰੀਤਮ ਸਿੰਘ, ਰਤਨ ਸਿੰਘ, ਜਰਨੈਲ ਸਿੰਘ, ਕਸ਼ਮੀਰ ਸਿੰਘ,
ਪ੍ਰੀਤਮ ਸਿੰਘ, ਸੁਲੱਖਣ ਸਿੰਘ, ਜਗੀਰ ਸਿੰਘ, ਆਸਾ ਸਿੰਘ, ਜੋਗਾ ਸਿੰਘ

ਪੰਜ ਤਤ ਕਹਿਣ ਪ੍ਰਭ ਤੇਰੇ ਬਰਖ਼ੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਆਦਿ ਜੁਗਾਦੀ ਧੁਰ ਦਾ ਮੀਤ ਮੁਰਾਰ, ਮਿਤਰ ਪਿਆਰਾ ਏਕੰਕਾਰਾ ਇਕ ਅਖਵਾਈਆ। ਤੇਰੇ ਚਰਨ ਕਵਲ ਉਪਰ ਧਵਲ ਨਿਮਸਕਾਰ, ਨਮੋ ਨਮੋ ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੂੰ ਕ਼ੁਦਰਤ ਕ਼ਾਦਰ ਕਰਨੇਹਾਰ, ਕਰਤਾ ਪੁਰਖ ਇਕ ਅਖਵਾਈਆ। ਅਗੰਮ ਅਥਾਹ ਤੇਰੇ ਭਰੇ ਭੰਡਾਰ, ਅਤੋਟ ਅਤੁਟ ਤੇਰੀ ਬੇਪਰਵਾਹੀਆ। ਅਸੀਂ ਯਾਚਕ ਮੰਗਤੇ ਤੇਰੇ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਵਸਤ ਅਮੋਲਕ ਕਾਇਆ ਗੋਲਕ ਦੇਣੀ ਡਾਰ, ਨਿਰਵੈਰ ਆਪਣਾ ਰੰਗ ਰੰਗਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਸਿਰ ਸਿਰ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਸੇਵਕ ਤੇਰੇ ਗੋਲੇ, ਗੋਲਕ ਕਾਇਆ ਦੇ ਭਰਾਈਆ। ਸਾਚੇ ਨਾਮ ਦੇ ਬਖ਼ਸ਼ ਦੇ ਢੋਲੇ, ਗੀਤ ਗੋਬਿੰਦ ਦੇਈਏ ਸੁਣਾਈਆ। ਭੇਵ ਚੁਕਾ ਦੇ ਪੜਦੇ ਉਹਲੇ, ਸਨਮੁਖ ਹੋ ਕੇ ਨਜ਼ਰੀ ਆਈਆ। ਕਿਰਪਾ ਨਿਧਾਨ ਵਸਣਾ ਕੋਲੇ, ਦੂਰ ਦੁਰਾਡਾ ਪੰਧ ਮੁਕਾਈਆ। ਤੇਰੇ ਪਿਆਰ ਵਿਚ ਜਨ ਭਗਤਾਂ ਰੁਤੜੀ ਮੌਲੇ, ਪਤ ਟਹਿਣੀ ਆਪ ਮਹਿਕਾਈਆ। ਪਿਛਲੇ ਪੂਰੇ ਕਰ ਦੇ ਇਕ਼ਰਾਰ ਕੌਲੇ, ਕੌਲ ਧਵਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਸੇਵਾ ਕਰੀਏ ਦਿਨ ਰਾਤ, ਰੈਣ ਭਿੰਨੜੀ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇਣੀ ਦਾਤ, ਪਰਵਰਦਿਗਾਰ ਸਾਂਝੇ ਯਾਰ ਚਰਨ ਕਵਲ ਦੇਣੀ ਸਰਨਾਈਆ। ਤੂੰ ਨਿਰਵੈਰ ਪੁਰਖ ਪਿਤਾ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਅਸੀਂ ਆਤਮ ਤੇਰੀ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜਾਤੇ ਜੋੜ ਲੈ ਨਾਤ, ਨੂਰ ਨੁਰਾਨੇ ਕਰ ਰੁਸ਼ਨਾਈਆ। ਅੰਤ ਸਾਡੀ ਪੁਛ ਵਾਤ, ਵਾਤਾਵਰਨ ਵੇਖ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਸੁਹੇਲੇ ਭਗਤ, ਭਗਵਨ ਦੇ ਵਡਿਆਈਆ। ਸਾਡੀ ਲੇਖੇ ਲਾ ਲੈ ਬੂੰਦ ਰਕਤ, ਤਨ ਵਜੂਦ ਤੇਰੇ ਚਰਨ ਟਿਕਾਈਆ। ਨਿਰਗੁਣ ਧਾਰ ਆਪਣੀ ਬਖ਼ਸ਼ ਸ਼ਕਤ, ਸ਼ਖ਼ਸ਼ੀਅਤ ਆਪਣੀ ਇਕ ਸਮਝਾਈਆ। ਸਾਡਾ ਸੁਹੰਜਣਾ ਹੋਵੇ ਵਕ਼ਤ, ਘੜੀ ਪਲ ਤੇਰੇ ਨਾਲ ਮਿਲਾਈਆ। ਜਗਤ ਜਹਾਨ ਅਸੀਂ ਫਿਰੀਏ ਵਿਚ ਮਟਕ, ਕਾਇਆ ਮਟਕੇ ਕਰ ਸਫ਼ਾਈਆ। ਚੁਰਾਸੀ ਵਿਚ ਨਾ ਜਾਈਏ ਭਟਕ, ਚਾਰੇ ਖਾਣੀ ਨਾ ਵੰਡ ਵੰਡਾਈਆ। ਗਰਭ ਜੂਨ ਨਾ ਜਾਈਏ ਲਟਕ, ਦਸ ਦਸ ਮਾਸ ਨਾ ਅਗਨ ਤਪਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਉਪਰ ਧਰਤ, ਧਵਲ ਦੇ ਮਾਲਕ ਹੋਣਾ ਸਹਾਈਆ। ਜੇ ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਉਤੇ ਅਰਸ਼, ਅਰਸ਼ੀ ਪ੍ਰੀਤਮ ਮੇਲ ਮਿਲਾਉਣਾ ਚਾਈਂ ਚਾਈਂਆ। ਸਾਡੀ ਜਨਮ ਜਨਮ ਦੀ ਪੂਰੀ ਕਰ ਦੇ ਹਰਸ, ਹਵਸ ਰਾਮ ਨਾਲ ਰਖਾਈਆ।

ਸਾਡਾ ਖ਼ੁਸ਼ੀਆਂ ਵਾਲਾ ਹੋਵੇ ਬਰਸ, ਗ੍ਰਹਿ ਮੰਦਰ ਅੰਦਰ ਵਜਦੀ ਰਹੇ ਵਧਾਈਆ। ਨਿਜ ਨੇਤਰ ਨਿਰਗੁਣ ਧਾਰ ਦੇਣਾ ਦਰਸ, ਬਿਨ ਲੋਚਨ ਲੋਚਨ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਤੇਰੇ ਦਰ ਦੇ ਦਰਵੇਸ਼ ਪੁਜਾਰੀ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਸਾਹਿਬ ਸੁਲਤਾਨ ਸ਼ਾਹੋ ਭੂਪ ਸਿਕਦਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੇ ਚਰਨ ਕਵਲ ਸਦਾ ਨਿਮਸਕਾਰੀ, ਨਿਵ ਨਿਵ ਲਗੀਏ ਪਾਈਆ। ਜਿਸ ਕਲਜੁਗ ਅੰਤ ਜਨ ਭਗਤਾਂ ਪੈਜ ਸਵਾਰੀ, ਸਿਰ ਸਿਰ ਹੱਥ ਟਿਕਾਈਆ। ਅਸੀਂ ਬਰਦੇ ਤੇਰੇ ਤੂੰ ਮਾਲਕ ਧੁਰਦਰਬਾਰੀ, ਦਰਗਾਹ ਸਾਚੀ ਸਚ ਤੇਰੀ ਸਰਨਾਈਆ। ਸਾਡੀ ਕੱਤਕ ਵਾਲੀ ਤੂੰ ਲੇਖੇ ਲਾਉਣੀ ਦਿਹਾੜੀ, ਲੇਖੇ ਆਪਣੇ ਵਿਚ ਪਾਈਆ। ਦਰਗਾਹ ਸਾਚੀ ਸਚਖੰਡ ਪੁਰਖ ਅਕਾਲੇ ਅੰਤਮ ਵਾੜੀਂ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਸਾਡਾ ਲੇਖਾ ਰਹੇ ਨਾ ਨਾਲ ਮੌਤ ਲਾੜੀ, ਲਾੜੇ ਧੁਰ ਦੇ ਲੈਣਾ ਆਪ ਪਰਨਾਈਆ। ਸ਼ਬਦ ਅਗੰਮੇ ਘੋੜੇ ਚਾੜ੍ਹੀਂ, ਵਾਗਾਂ ਆਪਣੇ ਹੱਥ ਰਖਾਈਆ। ਦੋ ਜਹਾਨਾਂ ਪਾਰ ਕਰਾਉਣੀ ਖਾੜੀ, ਪੁਰੀ ਲੋਅ ਬ੍ਰਹਿੰਮਡ ਖੰਡ ਅਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਕਹਿਣ ਤੇਰੇ ਦਰ ਆਪਣੀ ਭੇਟਾ ਦਿਤੀ ਚਾੜ੍ਹੀ, ਚਾਰ ਜੁਗ ਦਾ ਲੇਖਾ ਦੇਣਾ ਮੁਕਾਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਸਾਡੀ ਬਣੀ ਰਹੇ ਸਾਉਣੀ ਹਾੜੀ, ਰੁਤੜੀ ਆਪਣੇ ਰੰਗ ਰੰਗਾਈਆ। ਪੰਜ ਤਤ ਕਹਿਣ ਅਸੀਂ ਭਗਤ ਸੁਹੇਲੇ ਦਰ ਤੇਰੇ ਸਦਾ ਫਿਰਨਾ ਪਿਛੇ ਅਗਾੜੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਾਇਕ ਹੋਣਾ ਜੰਗਲ ਜੂਹ ਉਜਾੜ ਪਹਾੜੀ, ਟਿਲੇ ਪਰਬਤ ਸਮੁੰਦ ਸਾਗਰ ਕਾਇਆ ਗਾਗਰ ਤੇਰੀ ਓਟ ਤਕਾਈਆ।